੨੫ ਪੋਹ ੨੦੧੯ ਬਿਕਰਮੀ ਹਰਿ ਭਗਤ ਦਵਾਰ ਜੇਠੂਵਾਲ
ਭਗਤ ਦਵਾਰ ਤੇਰਾ ਹਿੱਸਾ, ਹਰਿ ਹਰਿ ਜੂ ਆਪ ਵੰਡਾਈਆ। ਚਾਰ ਜੁਗ ਦਾ ਝੂਠਾ ਹੋ ਜਾਏ ਕਿੱਸਾ, ਕਹਾਣੀ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਜਿਸ ਨੇਤਰ ਡਿੱਠਾ, ਘਰ ਸਾਚੇ ਖ਼ੁਸ਼ੀ ਮਨਾਈਆ। ਦੋ ਜਹਾਨ ਨਿਰਗੁਣ ਸਰਗੁਣ ਜਿਤਾ, ਮਿਲੇ ਮਾਣ ਵਡਿਆਈਆ। ਪਾਰਬ੍ਰਹਮ ਪ੍ਰਭ ਪਾਇਆ ਮਾਤਾ ਪਿਤਾ, ਪਤਿਪਰਮੇਸ਼ਵਰ ਪੂਰਨ ਬੇਪਰਵਾਹੀਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਧੁਰ ਫ਼ਰਮਾਣਾ ਜੋ ਦੇਂਦਾ ਰਿਹਾ ਚਿੱਠਾ, ਸਚ ਸੰਦੇਸ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰ ਤੇਰੀ ਵੰਡ ਵਖਾਈਆ। ਤੇਰੀ ਵੰਡ ਮਾਰਗ ਅਲੱਗ, ਅਵਲੜੀ ਖੇਲ ਕਰਾਇੰਦਾ। ਪਰਗਟ ਹੋ ਸੂਰਾ ਸਰਬੱਗ, ਸ਼ਹਿਨਸ਼ਾਹ ਆਪਣਾ ਹੁਕਮ ਜਣਾਇੰਦਾ। ਗੁਰਮੁਖ ਗੁਰਸਿਖ ਹੰਸ ਬਣਾ ਕੱਗ, ਸੋਹੰ ਆਪਣਾ ਨਾਮ ਜਪਾਇੰਦਾ। ਅੰਤਰ ਆਤਮ ਪਰਮਾਤਮ ਬਹੇ ਸਜ, ਕੂੜੀ ਕਿਰਿਆ ਪਰਦਾ ਲਾਹਿੰਦਾ। ਪੰਝੀ ਪੋਹ ਨੰਗੀ ਪੈਰੀਂ ਗੁਰ ਸੰਗਤ ਤੇਰਾ ਕਰਨ ਜਾਏ ਹੱਜ, ਮੱਕਾ ਕਾਅਬਾ ਨਾ ਕੋਇ ਵਖਾਇੰਦਾ। ਆਓ ਦਰ ਆਓ ਪਰਦਾ ਲਓ ਕੱਜ, ਸੀਸ ਜਗਦੀਸ ਗੁਰ ਸੰਗਤ ਅੱਗੇ ਆਪ ਝੁਕਾਇੰਦਾ। ਤੁਹਾਡੇ ਪਿਛੇ ਸਚ ਮੁਕਾਮ ਆਇਆ ਤਜ, ਤਾਜਰ ਆਪਣਾ ਫੇਰਾ ਪਾਇੰਦਾ। ਦਰ ਦਵਾਰ ਦਰਸ਼ਨ ਦਿਓ ਰਜ ਰਜ, ਬਿਨ ਤੁਹਾਡੇ ਦਰਸ ਹਰਿ ਜੂ ਦੂਜਾ ਦਰ ਨਾ ਮੰਗਣ ਜਾਇੰਦਾ। ਵੇਲਾ ਅੰਤ ਨਾ ਕਰਨਾ ਅਜ ਪਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਭੇਵ ਆਪ ਖੁਲ੍ਹਾਇੰਦਾ। ਅਗਲਾ ਭੇਵ ਸਾਢੇ ਤਿੰਨ ਹੱਥ, ਭਗਤ ਦੁਆਰੇ ਦਏ ਵਡਿਆਈਆ। ਵੇਖੋ ਭਗਵਾਨ ਗਾਏ ਭਗਤਾਂ ਜੱਸ, ਅਗੰਮੀ ਕਾਰ ਕਮਾਈਆ। ਬਣ ਨਿਮਾਣਾ ਰਿਹਾ ਨੱਠ, ਆਪਣਾ ਬਲ ਨਾ ਕੋਇ ਰਖਾਈਆ। ਪਾਲ ਸਿੰਘ ਬੁੱਢਾ ਜੇ ਹੱਥ ਨਾ ਫੜਾਵੇ ਆਪਣੀ ਲੱਠ, ਗੇੜਾ ਗੇੜਾ ਨਾ ਕੋਇ ਭੁਆਈਆ। ਜਿਸ ਨੇ ਨੌਂ ਸਾਲ ਰੁਪੱਯਾ ਰੱਖਿਆ ਰੱਖ, ਹੁਕਮੇ ਅੰਦਰ ਹੁਕਮ ਸਮਾਈਆ। ਕਲਜੁਗ ਅੰਤ ਤ੍ਰੈਗੁਣ ਮਾਇਆ ਵੇਖੋ ਉਡਦੇ ਕੱਖ, ਚਾਰੋਂ ਕੁੰਟ ਕੁੰਟ ਦੁਹਾਈਆ। ਹਰਿ ਸੰਗਤ ਹਰਿ ਕਾ ਮੇਲਾ ਹੱਸ ਹੱਸ, ਹਰਿ ਦੁਆਰ ਵੱਜੇ ਵਧਾਈਆ। ਜੇ ਆਏ ਅੱਗੇ ਮਾਰਗ ਜਾਣਾ ਦੱਸ, ਹਰਿ ਸਤਿਗੁਰ ਚਲੇ ਤੋਹੇ ਰਜ਼ਾਈਆ। ਪ੍ਰੇਮ ਪਿਆਰ ਅੰਦਰ ਗਿਆ ਬੱਝ, ਦੂਜੀ ਵੰਡ ਨਾ ਕੋਇ ਵੰਡਾਈਆ। ਆਪਣੇ ਵਿਚੋਂ ਲੈਣਾ ਕੱਢ, ਅੰਦਰ ਲੁਕਿਆ ਬੇਪਰਵਾਹੀਆ। ਝੂਠ ਨਾ ਜਾਣਨਾ ਮਾਸ ਨਾੜੀ ਹੱਡ, ਪੁਰਖ ਅਕਾਲ ਆਪਣੀ ਕਾਰ ਕਮਾਈਆ। ਜੋ ਆਪਣਾ ਘਰ ਆਏ ਛੱਡ, ਹਰਿ ਦੁਆਰ ਦੇਣਾ ਸੁਹਾਈਆ। ਭਗਤ ਭਗਵਾਨ ਰਹਿਣ ਨਾ ਅੱਡ, ਇਕੋ ਰੰਗ ਵਖਾਈਆ। ਅੱਗੇ ਵੇਖੋ ਚਲਦੀ ਯਦ, ਪਿਤਾ ਪੂਤ ਏਕਾ ਤਾਗਾ ਏਕਾ ਸੂਤ, ਏਕਾ ਤੰਦ ਬੰਧਾਈਆ। ਆਪ ਪਾਰ ਕਰ ਕੇ ਆਇਆ ਹੱਦ, ਜਨ ਭਗਤਾਂ ਹੱਦ ਪਾਰ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਵੇਖੇ ਸਾਚੇ ਘਰ, ਘਰ ਸੰਗਤ ਹਰਿ ਜੂ ਫੇਰਾ ਪਾਈਆ। ਘਰ ਵਸਦਿਆਂ ਕੋਲੋਂ ਪੂਰਨ ਭੁੱਖਾ, ਘਰਦਿਆਂ ਸਾਰ ਨਾ ਆਈਆ। ਹਰਿ ਸੰਗਤ ਦੀਆਂ ਸੁਖਦਾ ਰਹੇ ਸੁਖਾਂ, ਅੱਠੇ ਪਹਿਰ ਧਿਆਨ ਲਗਾਈਆ। ਜਿਨ੍ਹਾਂ ਕੋਲੋਂ ਖਾਵੇ ਟੁੱਕਰ ਸੁੱਕਾ, ਖਾ ਖਾ ਆਪਣਾ ਸ਼ੁਕਰ ਮਨਾਈਆ। ਆਪਣੇ ਭਾਣੇ ਵਿਚ ਕਦੇ ਨਾ ਰੁਕਾ, ਭਾਣਾ ਆਪਣੇ ਹੱਥ ਰਖਾਈਆ। ਵੇਖੋ ਅੰਤਮ ਲਹਿਣਾ ਸਭ ਦਾ ਮੁੱਕਾ, ਖ਼ਾਲੀ ਝੋਲੀ ਦਏ ਵਖਾਈਆ। ਬਿਨ ਭਗਤਾਂ ਕਿਸੇ ਨਾ ਰੱਖੇ ਆਪਣੀ ਕੁਖਾ, ਖ਼ਾਲੀ ਭਾਂਡੇ ਸਰਬ ਕਰਾਈਆ। ਜੋ ਹਰਿ ਸਰਨਾਈ
ਆ ਕੇ ਝੁਕਾ, ਤਿਸ ਨਿਉਂ ਨਿਉਂ ਸੀਸ ਝੁਕਾਈਆ। ਰਾਤੀਂ ਸੁਤਿਆਂ ਦਵਾਬੇ ਜਾ ਜਾ ਦਿਤਾ ਰੁੱਕਾ, ਆਪਣਾ ਹੁਕਮ ਮਨਾਈਆ। ਵੇਖੋ ਵੇਲਾ ਸੋਹਣਾ ਢੁੱਕਾ, ਘਰ ਸਾਚੇ ਹੋਈ ਕੁੜਮਾਈਆ। ਨਜ਼ਰੀ ਆਇਆ ਜੋ ਬੈਠਾ ਲੁਕਾ, ਲੁਕਵੀਂ ਆਪਣੀ ਖੇਡ ਹਟਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਨ ਵਜੂਦ ਨਾ ਕੋਈ ਜੁੱਸਾ, ਪੰਜ ਤੱਤ ਨਾ ਕੋਇ ਰਖਾਈਆ। ਹਰਿ ਸੰਗਤ ਤੇਰਾ ਸੋਹਣਾ ਪਕਵਾਨ, ਹਰਿ ਸਤਿਗੁਰ ਸੱਚੇ ਭਾਇਆ। ਸਚ ਦੁਆਰੇ ਆ ਕੇ ਦਿਤਾ ਦਾਨ, ਖ਼ਾਲੀ ਝੋਲੀ ਰਿਹਾ ਭਰਾਇਆ। ਗ਼ਰੀਬ ਨਿਮਾਣਾ ਹਰਿ ਜੂ ਬਣਿਆ ਮਹਿਮਾਨ, ਮਹਿਮਾਂ ਭਗਤਾਂ ਰਿਹਾ ਗਾਇਆ। ਆਪਣਾ ਦੇਵੇ ਇਕ ਨਿਸ਼ਾਨ, ਸੋਹੰ ਨਾਮ ਝੋਲੀ ਪਾਇਆ। ਬਾਲੀ ਬੁੱਧ ਅਜੇ ਅਞਾਣ, ਹਰਿ ਜੂ ਆਪਣੀ ਮੱਤ ਸਰਬ ਗਵਾਇਆ। ਗੁਰਮੁਖ ਵੇਖੇ ਚਤੁਰ ਸੁਜਾਨ, ਬਿਨ ਨੇਤਰ ਦਰਸ਼ਨ ਪਾਇਆ। ਭਗਤ ਭਗਵੰਤ ਇਕੋ ਦਰ ਇਕੋ ਘਰ ਇਕੋ ਪਕਵਾਨ ਬਹਿ ਕੇ ਖਾਣ, ਅੱਡਰੀ ਵੰਡ ਨਾ ਕੋਇ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਵਾਬਾ ਸੰਗਤ ਤੇਰਾ ਲੰਗਰ ਬਿਨ ਲਾਗਤ ਆਪ ਚਲਾਇਆ। ਵੇਖੋ ਵੱਡਾ ਹੋਇਆ ਨਿੱਕਾ, ਆਪਣਾ ਆਪ ਮਿਟਾਈਆ। ਜਨ ਭਗਤਾਂ ਮਸਤਕ ਲਾਏ ਟਿੱਕਾ, ਸੂਰਜ ਚੰਦ ਨੈਣ ਸ਼ਰਮਾਈਆ। ਬਾਕੀ ਰਸ ਵੇਖਿਆ ਫਿਕਾ, ਗੁਰਮੁਖ ਪਿਆਰ ਇਕ ਵਖਾਈਆ। ਬਣ ਸੱਜਣ ਮਿਲਿਆ ਪਿਤਾ, ਪੁੱਤਰ ਯਾਰ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੱਡਾ ਦੇਵੇ ਵਡ ਵਡਿਆਈਆ। ਆਦਿ ਪੁਰਖ ਪ੍ਰਭ ਆਇਆ ਅੱਗੇ, ਹਰਿ ਅਗਲੀ ਖੇਲ ਜਣਾਇੰਦਾ। ਪਰਗਟ ਹੋ ਸੂਰਾ ਸਰਬੱਗੇ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਹਰਿਜਨ ਮੇਲੇ ਉਪਰ ਸ਼ਾਹ ਰਗੇ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਆਤਮ ਪਰਮਾਤਮ ਬੰਨ੍ਹੇ ਡੋਰੀ ਨਾਮ ਤੱਗੇ, ਸੂਤਰ ਵੱਟ ਨਾ ਕੋਇ ਚੜ੍ਹਾਇੰਦਾ। ਤ੍ਰੈਗੁਣ ਅਗਨੀ ਕੋਈ ਨਾ ਦਗੇ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਫੜ ਫੜ ਹੰਸ ਬਣਾਏ ਕੱਗੇ, ਕਾਗਦ ਕਲਮ ਭੇਵ ਨਾ ਆਇੰਦਾ। ਅੰਮ੍ਰਿਤ ਜਾਮ ਪਿਆਏ ਮਧੇ, ਮਦਰਾ ਰਸ ਇਕ ਵਖਾਇੰਦਾ। ਹਰਿ ਸੰਤ ਸਾਜਣ ਆਏ ਸੱਦੇ, ਸੱਦਾ ਇਕੋ ਇਕ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਫਿਰਨ ਭੱਜੇ, ਦੋ ਜਹਾਨਾਂ ਖੇਲ ਵਰਤਾਇੰਦਾ। ਮੱਕੇ ਕਾਅਬੇ ਕੋਈ ਨਾ ਰਹਿਣਾ ਹੱਜੇ, ਹਜ਼ਰਤ ਇਕੋ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਅੱਗੇ ਵਾਲਾ ਅੱਗੇ ਗਿਆ ਆ, ਆਪਣਾ ਭੇਵ ਜਣਾਈਆ। ਨਵ ਨੌਂ ਚਾਰ ਰੱਖਿਆ ਛੁਪਾ, ਰੂਪ ਰੰਗ ਨਾ ਕਿਸੇ ਵਖਾਈਆ। ਸਚਖੰਡ ਵਸਾਇਆ ਏਕਾ ਥਾਂ, ਥਿਰ ਘਰ ਦੇਵੇ ਮਾਣ ਵਡਿਆਈਆ। ਨਿਰਗੁਣ ਸਰਗੁਣ ਜੋਤ ਜਗਾ, ਗੁਰ ਅਵਤਾਰ ਕਰ ਰੁਸ਼ਨਾਈਆ। ਬੋਧ ਅਗਾਧਾ ਸ਼ਬਦ ਪੜ੍ਹਾ, ਨਿਸ਼ਅੱਖਰ ਭੇਵ ਖੁਲ੍ਹਾਈਆ। ਕਾਗਦ ਕਲਮ ਲੇਖਾ ਛਾਹ, ਜੁਗ ਚੌਕੜੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਅੱਗੇ ਵਾਲਾ ਅੱਗੇ ਆਇਆ, ਭੇਵ ਕੋਇ ਨਾ ਪਾਇੰਦਾ। ਆਪਣਾ ਭੇਵ ਰਿਹਾ ਖੁਲ੍ਹਾਇਆ, ਨਿਰਗੁਣ ਪਰਦਾ ਆਪ ਚੁਕਾਇੰਦਾ। ਆਦਿ ਜੁਗਾਦਿ ਜੋ ਬਣਦਾ ਰਿਹਾ ਦਾਈ ਦਾਇਆ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਗੋਦ ਬਹਾਇੰਦਾ। ਜੁਗਾ ਜੁਗੰਤਰ ਤ੍ਰੈਭਵਨ ਧਨੀ ਤ੍ਰੈਗੁਣ ਖੇਲੇ ਖੇਲ ਮਾਇਆ, ਛਾਇਆ ਆਪਣੀ ਨਾ ਕਿਸੇ ਸਮਝਾਇੰਦਾ। ਅਕਲ ਕਲ ਕਲ ਹਰਿ ਅਖਵਾਇਆ, ਬੇਅੰਤ ਬੇਪਰਵਾਹ ਆਪਣੀ ਧਾਰ ਚਲਾਇੰਦਾ। ਸ਼ਾਹੋ ਭੂਪ ਸਿਕਦਾਰ ਅਖਵਾਇਆ, ਸੀਸ ਜਗਦੀਸ ਤਾਜ
ਸੁਹਾਇੰਦਾ। ਭਗਤ ਭਗਵੰਤ ਲਏ ਉਠਾਇਆ। ਨੇਤਰ ਨੈਣ ਅੱਖ ਮਿਲਾਇੰਦਾ। ਪਾਰਬ੍ਰਹਮ ਬ੍ਰਹਮ ਮੇਲ ਮਿਲਾਇਆ, ਬੰਧਨ ਇਕੋ ਇਕ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਆਪਣੀ ਕਰਨੀ ਕਰਨੇ ਯੋਗ, ਹਰਿ ਕਰਨਹਾਰ ਕਰਤਾਰਾ। ਨਿਰਗੁਣ ਭੋਗੇ ਨਿਰਗੁਣ ਭੋਗ, ਦੂਸਰ ਸੰਗ ਨਾ ਮੀਤ ਮੁਰਾਰਾ। ਆਤਮ ਪਰਮਾਤਮ ਧੁਰ ਸੰਜੋਗ, ਵਿਛੋੜਾ ਕੋਈ ਨਾ ਜਾਣੇ ਅਲੱਖ ਅਗੋਚਰ ਅਗੰਮ ਅਪਾਰਾ। ਜਿਸ ਜਨ ਦੇਵੇ ਸੋਹੰ ਚੋਗ, ਦੋ ਜਹਾਨਾਂ ਦੇਵੇ ਆਪ ਸਹਾਰਾ। ਆਵਣ ਜਾਵਣ ਪਤਤ ਪਾਵਣ ਲੱਖ ਚੁਰਾਸੀ ਕੂੜੀ ਕਿਰਿਆ ਕੱਟੇ ਰੋਗ, ਇਕ ਕਰਾਏ ਵਣਜ ਵਪਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਕਰਤਾਰਾ। ਹਰਿ ਕਰਤਾਰਾ ਅਗਲਾ ਖੇਲ, ਨਿਰਗੁਣ ਨਿਰਗੁਣ ਆਪ ਕਰਾਈਆ। ਸਰਗੁਣ ਸਰਗੁਣ ਸਾਚਾ ਮੇਲ, ਸਚ ਸਚ ਵਡਿਆਈਆ। ਆਦਿ ਨਿਰੰਜਣ ਜੋਤ ਨਿਰੰਜਣ ਚਾੜ੍ਹੇ ਤੇਲ, ਗ੍ਰਹਿ ਮੰਦਰ ਸਗਨ ਮਨਾਈਆ। ਆਤਮ ਪਰਮਾਤਮ ਸੱਜਣ ਸੁਹੇਲ, ਸਚ ਸੰਗ ਅਖਵਾਈਆ। ਵਸਣਹਾਰਾ ਧਾਮ ਨਵੇਲ, ਘਰ ਬੈਠਾ ਆਸਣ ਲਾਈਆ। ਲੇਖਾ ਜਾਣ ਗੁਰੂ ਗੁਰ ਚੇਲ, ਗੁਰ ਗੋਬਿੰਦ ਲਏ ਉਠਾਈਆ। ਜੁਗ ਜਨਮ ਦੇ ਵਿਛੜੇ ਆਪੇ ਮੇਲ, ਮਿਲਣੀ ਜਗਦੀਸ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਸ਼ਾਹ ਅਸਵਾਰਾ, ਅਸਲ ਆਪਣਾ ਆਪ ਜਣਾਇੰਦਾ। ਨੂਰ ਖ਼ੁਦਾਈ ਪਰਵਰਦਿਗਾਰਾ, ਬੇਐਬ ਪਰਦਾ ਲਾਹਿੰਦਾ। ਮੁਕਾਮੇ ਹੱਕ ਹੱਕ ਵਣਜਾਰਾ, ਹਕੀਕਤ ਆਪਣਾ ਹੱਟ ਖੁਲ੍ਹਾਇੰਦਾ। ਲਾਸ਼ਰੀਕ ਏਕੰਕਾਰਾ, ਅਕਲ ਕਲਾ ਧਰਾਇੰਦਾ। ਜੁਗ ਚੌਕੜੀ ਲੈ ਅਵਤਾਰਾ, ਲੋਕਮਾਤ ਵੇਖ ਵਖਾਇੰਦਾ। ਅਵਣ ਗਵਣ ਪਾਵੇ ਸਾਰਾ, ਤ੍ਰੈ ਭਵਨ ਖੋਜ ਖੁਜਾਇੰਦਾ। ਲੇਖਾ ਜਾਣ ਸੂਰਜ ਚੰਨ ਸਤਾਰਾ, ਮੰਡਲ ਮੰਡਪ ਸੋਭਾ ਪਾਇੰਦਾ। ਬ੍ਰਹਿਮੰਡ ਖੰਡ ਵੇਖਣਹਾਰਾ, ਜੇਰਜ ਅੰਡ ਫੋਲ ਫੁਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰਨਹਾਰ, ਹਰਿ ਕਰਤਾ ਵਡ ਵਡਿਆਈਆ। ਕਲਜੁਗ ਅੰਤਮ ਲੈ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਲੇਖਾ ਜਾਣੇ ਧੁਰ ਦਰਬਾਰ, ਧੁਰ ਦੀ ਧਾਰ ਆਪ ਚਲਾਈਆ। ਸ਼ਬਦ ਵਿਚੋਲਾ ਕਰ ਤਿਆਰ, ਸਾਚਾ ਸੋਹਲਾ ਦਏ ਸੁਣਾਈਆ। ਪਰਦਾ ਉਹਲਾ ਦੇਵੇ ਪਾੜ, ਦੂਈ ਨਜ਼ਰ ਕੋਇ ਨਾ ਆਈਆ । ਘਰ ਵਿਚ ਮੇਲਾ ਸਾਚੇ ਲਾੜ, ਗ੍ਰਹਿ ਮੰਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਹਰਿ ਸੱਜਣ ਆਪ ਕਰਾਇੰਦਾ। ਮਹੱਲ ਅਟੱਲ ਉਚ ਮਨਾਰਾ, ਨਜ਼ਰ ਕਿਸੇ ਨਾ ਆਇੰਦਾ। ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਸੋਭਾ ਪਾਇੰਦਾ। ਸ਼ਬਦ ਅਗੰਮੀ ਸਚ ਜੈਕਾਰਾ, ਧੁਨ ਅਨਾਦੀ ਨਾਦ ਸੁਣਾਇੰਦਾ। ਰਾਗਾਂ ਨਾਦਾਂ ਵਸੇ ਬਾਹਰਾ, ਭੇਵ ਅਭੇਦ ਨਾ ਕੋਇ ਜਣਾਇੰਦਾ। ਗੁਰ ਅਵਤਾਰ ਦੇ ਸਹਾਰਾ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਆਪਣਾ ਨਾਮ ਜਣਾਏ ਧੁਰਦਰਗਾਹੀ ਵਾਰਾ, ਵਾਰਤਾ ਆਪਣੀ ਆਪ ਸਮਝਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਜੁਗ ਦੇਂਦਾ ਆਇਆ ਲਾਰਾ, ਲਹਿਰ ਲਹਿਰ ਨਾ ਕੋਇ ਪਰਗਟਾਇੰਦਾ। ਦਰ ਦਰਵੇਸ਼ ਕੋਟਨ ਕੋਟ ਮੰਗਦੇ ਰਹੇ ਬਣ ਭਿਖਾਰਾ, ਭਿਖਕ ਸੰਗ ਨਾ ਕੋਇ ਨਿਭਾਇੰਦਾ। ਪੀਰ ਪੈਗੰਬਰ ਦੇ ਸਹਾਰਾ, ਸਤਿ ਸਤਿਵਾਦੀ ਆਪ
ਸਮਝਾਇੰਦਾ। ਕਲਜੁਗ ਅੰਤਮ ਪਰਗਟ ਹੋਏ ਮਹਾਂਬਲੀ ਅਵਤਾਰਾ, ਅਵਤਰ ਆਪਣਾ ਨਾਉਂ ਸਮਝਾਇੰਦਾ। ਆਦਿ ਜੁਗਾਦਿ ਜਿਸ ਦਾ ਉਚਾ ਵਡ ਦਰਬਾਰਾ, ਸਚ ਦਰਬਾਰੀ ਫੇਰਾ ਪਾਇੰਦਾ। ਜਿਸ ਦਾ ਖੇਲ ਸਦਾ ਸਦ ਨਿਆਰਾ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਸਦ ਆਵੇ ਆਪਣੀ ਧਾਰਾ, ਮਾਤ ਪਿਤ ਨਾ ਕੋਇ ਬਣਾਇੰਦਾ। ਜਨਨੀ ਜਣੇ ਨਾ ਸੁਤ ਦੁਲਾਰਾ, ਰਸਨਾ ਸੀਰ ਨਾ ਕੋਇ ਲਗਾਇੰਦਾ। ਸੀਸ ਬੰਨ੍ਹੇ ਨਾ ਕੋਇ ਦਸਤਾਰਾ, ਚੂੰਡੀ ਮੂੰਡ ਨਾ ਕੋਇ ਮੁੰਡਾਇੰਦਾ। ਇਕ ਇਕੱਲਾ ਏਕੰਕਾਰਾ, ਅਕਲ ਕਲ ਆਪਣਾ ਖੇਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਅਗਲਾ ਲੇਖਾ ਰੱਖੇ ਹੱਥ, ਹੱਥੋ ਹੱਥ ਜਣਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਬੇਪਰਵਾਹੀਆ। ਜੁਗ ਚੌਕੜੀ ਜਿਸ ਦੀ ਗੌਂਦੇ ਆਏ ਗਾਥ, ਗਹਿਰ ਗੰਭੀਰ ਆਪਣਾ ਭੇਵ ਰਿਹਾ ਖੁਲ੍ਹਾਈਆ। ਜਿਸ ਨੇ ਪਰਗਟਾਏ ਤ੍ਰਲੋਕੀ ਨਾਥ, ਨਾਥ ਅਨਾਥਾਂ ਹੋਏ ਸਹਾਈਆ। ਜਿਸ ਮੇਲ ਮਿਲਾਇਆ ਰਾਮਾ ਬੇਟਾ ਦਸਰਾਥ, ਦਹਿ ਦਿਸ਼ਾ ਵੇਖੇ ਚਾਈਂ ਚਾਈਂਆ। ਜਿਸ ਦੀ ਪੀਰ ਪੈਗ਼ੰਬਰ ਕਰਦੇ ਗਏ ਯਾਦ, ਯਾਦਦਾਸਤ ਮਾਤ ਬਣਾਈਆ। ਜੇਹੜਾ ਜੁਗਾ ਜੁਗੰਤਰ ਸੁਣਦਾ ਰਹੇ ਫ਼ਰਯਾਦ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਹੋਏ ਸਹਾਈਆ। ਸੋ ਸਾਹਿਬ ਸਤਿਗੁਰ ਕਲਜੁਗ ਅੰਤਮ ਜਨ ਭਗਤਾਂ ਬਣਿਆਂ ਪਿਤਾ ਮਾਤ, ਸੁਤ ਦੁਲਾਰੇ ਲਏ ਉਠਾਈਆ। ਰਾਤੀਂ ਸੁਤਿਆਂ ਦੇਵੇ ਦਾਤ, ਹਰਿ ਜੂ ਸਾਚੀ ਵੰਡ ਵੰਡਾਈਆ। ਅੰਦਰੇ ਅੰਦਰ ਚਰਨ ਕਵਲ ਬੰਧਾਏ ਨਾਤ, ਆਤਮ ਪਰਮਾਤਮ ਜੋੜ ਜੁੜਾਈਆ। ਜੇ ਕੋਈ ਬਾਹਰੋਂ ਪੁਛੇ ਬਾਤ, ਰਸਨਾ ਕਹਿ ਨਾ ਭੇਵ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਗਲਾ ਲੇਖਾ ਆਪਣੇ ਹੱਥ ਵਖਾਈਆ। ਅਗਲਾ ਲੇਖਾ ਹੱਥ ਸਾਢੇ ਤਿੰਨ, ਹੱਥ ਹੱਥ ਨਾਲ ਮਿਲਾਇੰਦਾ। ਜਿਸ ਦਾ ਸੱਤ ਦੀਪ ਨੌਂ ਖੰਡ ਮਿਲੇ ਨਾ ਕੋਈ ਚਿੰਨ੍ਹ, ਰੂਪ ਨਜ਼ਰ ਕੋਇ ਨਾ ਆਇੰਦਾ। ਜਿਸ ਨੇ ਚਾਰ ਜੁਗ ਦਾ ਲਹਿਣਾ ਲੈਣਾ ਗਿਣ ਗਿਣ, ਗੁਰ ਅਵਤਾਰ, ਪੀਰ ਪੈਗ਼ੰਬਰ ਬਚਿਆ ਕੋਇ ਰਹਿਣ ਨਾ ਪਾਇੰਦਾ। ਜਿਸ ਦਾ ਲੇਖਾ ਅੰਤਮ ਹੋਣਾ ਤਿੰਨ ਦਿਨ, ਤਿੰਨਾਂ ਲੋਕਾਂ ਡੇਰਾ ਢਾਹਿੰਦਾ। ਜਿਸ ਦਾ ਰੂਪ ਸਦਾ ਭਿੰਨ ਭਿੰਨ, ਅਨਭਵ ਆਪਣੀ ਧਾਰ ਚਲਾਇੰਦਾ। ਸੰਤ ਸੁਹੇਲੇ ਗੁਰਮੁਖ ਗੁਰੂ ਗੁਰ ਚੇਲੇ ਮੇਲ ਮਿਲਾਏ ਗਿਣ ਗਿਣ, ਗਿਣਤੀ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਹਿੱਸਾ ਆਪ ਵੰਡਾਇੰਦਾ। ਅਗਲਾ ਹਿੱਸਾ ਸਾਢੇ ਤਿੰਨ ਹੱਥ ਮਨਾਰਾ, ਮਿਹਰਵਾਨ ਆਪ ਵੰਡਾਈਆ। ਦੋ ਜਹਾਨ ਹੋਈ ਹਾਹਾਕਾਰਾ, ਹਰਿ ਜੂ ਇਹ ਕੀ ਖੇਲ ਰਚਾਈਆ। ਚਾਰ ਜੁਗ ਦੇ ਗੁਰ ਅਵਤਾਰਾ, ਪੀਰ ਪੈਗ਼ੰਬਰਾਂ ਆਪਣੇ ਵਿਚ ਛੁਪਾਈਆ। ਨਿਰਗੁਣ ਹੋ ਹੋਇਆ ਉਜਿਆਰਾ, ਜੋਤੀ ਨੂਰ ਕਰੇ ਰੁਸ਼ਨਾਈਆ। ਨਿਹਕਲੰਕ ਲੈ ਅਵਤਾਰਾ, ਕਲ ਕਲਕੀ ਰੂਪ ਵਟਾਈਆ। ਗੋਬਿੰਦ ਮੇਲਾ ਸੁਤ ਦੁਲਾਰਾ, ਘਰ ਸਾਚੇ ਚਾਈਂ ਚਾਈਂਆ। ਏਕਾ ਸੇਜਾ ਸੁੱਤੇ ਪੈਰ ਪਸਾਰਾ, ਦੂਜਾ ਸਕੇ ਨਾ ਕੋਇ ਉਠਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦਾ ਅੰਤ ਕਰਨ ਸਚ ਵਿਹਾਰਾ, ਲੇਖਾ ਲਿਖਤ ਵਿਚ ਨਾ ਆਈਆ। ਆਤਮ ਪਰਮਾਤਮ ਖੋਲ ਕਿਵਾੜਾ, ਘਰ ਮੰਦਰ ਇਕ ਵਖਾਈਆ। ਨਾ ਕੋਈ ਠਾਕਰ ਸ਼ਿਵਦੁਆਲਾ ਮੰਦਰ ਮੱਠ ਨਾ ਗੁਰੂਦੁਆਰਾ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਜ਼ਾਤ ਪਾਤ ਨਾ ਕੋਇ ਪਸਾਰਾ, ਊਚ ਨੀਚ ਨਾ ਕੋਇ ਰਖਾਈਆ। ਸਰਬ ਜੀਆਂ ਦਾ ਪਿਤਾ ਏਕਾ ਏਕੰਕਾਰਾ, ਦੂਸਰ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤਮ ਹੋ ਉਜਿਆਰਾ, ਨਿਰਗੁਣ ਆਪਣਾ
ਫੇਰਾ ਪਾਈਆ। ਭਗਤਾਂ ਬਣਾਏ ਸਚ ਦੁਆਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਸਾਢੇ ਤਿੰਨ ਹੱਥ ਤੇਰਾ ਸਰਬ ਸਹਾਰਾ, ਰਵਦਾਸ ਚੁਮਾਰਾ ਦਏ ਗਵਾਹੀਆ। ਛੱਬੀ ਵੇਖੇ ਢੱਯਾ ਦੋ ਅੱਧਾ ਖੇਲ ਨਿਆਰਾ, ਨਿਰਗੁਣ ਆਪਣਾ ਭੇਵ ਜਣਾਈਆ। ਤੀਜੀ ਛੱਤੇ ਸਚ ਸਿੰਘਾਸਣ ਸੋਹੇ ਕਰਤਾਰਾ, ਕਰਨੀ ਆਪਣੀ ਦਏ ਜਣਾਈਆ। ਤ੍ਰੈਭਵਨ ਧਨੀ ਏਕਾ ਹੁਕਮ ਇਕ ਵਰਤਾਰਾ, ਇਕ ਸੰਦੇਸ਼ਾ ਦਏ ਸੁਣਾਈਆ। ਜੋ ਮਿਲਿਆ ਸੋ ਪਾਰ ਉਤਾਰਾ, ਅੱਧਵਿਚਕਾਰ ਨਾ ਕੋਇ ਅਟਕਾਈਆ। ਸਚਖੰਡ ਲੈ ਕੇ ਜਾਏ ਵਾਰੋ ਵਾਰਾ, ਵਾਰੀ ਸਭ ਦੀ ਲਏ ਬੰਨ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਬੋਲਿਆ ਜੈਕਾਰਾ, ਗੁਰ ਅਵਤਾਰ ਪੀਰ ਪੈਗ਼ੰਬਰ ਰਾਹ ਵਿਚ ਬੈਠੇ ਸਚਖੰਡ ਜਾਂਦੇ ਘੁਟ ਘੁਟ ਜੱਫੀਆਂ ਪਾਈਆ। ਪੁਰਖ ਅਬਿਨਾਸ਼ੀ ਹੱਸੇ, ਜਨ ਭਗਤਾਂ ਹਿਰਦੇ ਅੰਦਰ ਵਸੇ, ਅੱਗੇ ਪਿਛੇ ਆਪੇ ਨੱਸੇ, ਦੂਰ ਦੁਰਾਡਾ ਪੰਧ ਮੁਕਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਉਠੋ ਵੇਖੋ ਨੇਤਰ ਅੱਖੇ, ਬਿਨ ਭਗਤਾਂ ਦੂਜਾ ਨਜ਼ਰ ਕੋਇ ਨਾ ਆਈਆ। ਨੌਂ ਖੰਡ ਪ੍ਰਿਥਮੀ ਭਾਂਡੇ ਸਖੇ, ਸਾਚੀ ਵਸਤ ਨਾ ਕੋਇ ਟਿਕਾਈਆ। ਬਿਨ ਸਾਹਿਬ ਸਤਿਗੁਰ ਕੀਮਤ ਕੋਈ ਨਾ ਪਾਏ ਕੱਖੇ, ਕੌਡੀ ਕੌਡੀ ਹੱਟ ਵਿਕਾਈਆ। ਅੰਤਮ ਕਲਜੁਗ ਹਰਿ ਸਰਨਾਈ ਸਾਰੇ ਢੱਠੇ, ਆਪਣਾ ਬਲ ਨਾ ਕੋਇ ਜਣਾਈਆ। ਠਾਕਰ ਸਵਾਮੀ ਦੀਨ ਦਿਆਲ ਤੇਰੇ ਹੁਕਮ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਦੀਨ ਮਜ਼੍ਹਬ ਕਰਦੇ ਆਏ ਰੱਟੇ, ਬਿਨ ਤੇਰੇ ਅੰਤਮ ਰੱਟਾ ਨਾ ਕੋਇ ਮੁਕਾਈਆ। ਤੂੰ ਸਭ ਦੀ ਅੱਖੀਂ ਪਾਏ ਘੱਟੇ, ਘਾਟਾ ਗੁਰਮੁਖਾਂ ਝੋਲੀ ਪਾਈਆ। ਕੀ ਹੋਇਆ ਜੇ ਧੰਨੇ ਪਰਗਟ ਕੀਤਾ ਵਿਚੋਂ ਵੱਟੇ, ਬਿਨਾਂ ਵੱਟਿਉਂ ਨਜ਼ਰੀ ਆਈਆ। ਜਿਨ੍ਹਾਂ ਦੇ ਚੋਲੇ ਦਿਸਣ ਫਟੇ, ਪਾਟੇ ਚੀਥੜ ਆਪਣੇ ਤਨ ਛੁਹਾਈਆ। ਸਭ ਦੇ ਅੰਦਰ ਬ੍ਰਹਮ ਮੱਤੇ, ਪਾਰਬ੍ਰਹਮ ਮਿਲੀ ਸਰਨਾਈਆ। ਸਾਹਿਬ ਸਤਿਗੁਰ ਨਾਲ ਰੱਤੇ, ਰੱਤੀ ਰੱਤ ਨਾ ਕੋਇ ਵਖਾਈਆ। ਬਿਨ ਫਾਹੀਉਂ ਫਸੇ, ਫਾਂਦਕੀ ਨਜ਼ਰ ਕਿਸੇ ਨਾ ਆਈਆ। ਦੂਸਰਿਆਂ ਗੁਰਸਿਖ ਕੀ ਕੀ ਦੱਸੇ, ਕੀ ਕੀ ਹਾਲ ਸੁਣਾਈਆ। ਰਾਤੀਂ ਸੁਤਿਆਂ ਸਾਡੇ ਪਿਛੇ ਫਿਰੇ ਨੱਠੇ, ਨੱਠ ਨੱਠ ਪੰਧ ਮੁਕਾਈਆ। ਦੁਹਾਈ ਲੋਕੋ ਕਰੋ ਠੱਠੇ, ਠੋਕਰ ਹਰਿ ਜੂ ਸਭ ਨੂੰ ਰਿਹਾ ਲਗਾਈਆ। ਬਿਨ ਗੁਰਸਿਖ ਸਵਾਣੀ ਕੋਈ ਲੈ ਕੇ ਨਾ ਜਾਏ ਭੱਤੇ, ਠੰਡਾ ਜਲ ਨਾ ਕੋਇ ਪਿਆਈਆ। ਵੇਖੋ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰਹਿ ਗਏ ਹੱਕੇ ਬੱਕੇ, ਪੁਰਖ ਅਕਾਲ ਕੀ ਆਪਣੀ ਬਣਤ ਬਣਾਈਆ। ਜਿਸ ਦੇ ਹੁਕਮ ਅੰਦਰ ਅਸੀਂ ਨੱਚੇ, ਸੋ ਗੁਰਮੁਖਾਂ ਹੁਕਮ ਅੰਦਰ ਫੇਰਾ ਪਾਈਆ। ਗ਼ਰੀਬ ਨਿਮਾਣੇ ਕੋਝੇ ਕਮਲੇ ਸਾਰੇ ਸੱਚੇ, ਜੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਹੇ ਧਿਆਈਆ। ਲੂੰ ਲੂੰ ਅੰਦਰ ਹਰਿ ਜੂ ਆਪੇ ਰਚੇ, ਸਾਢੇ ਤਿੰਨ ਕਰੋੜ ਗਿਣਤੀ ਨਾ ਕੋਇ ਕਰਾਈਆ। ਗ਼ਰੀਬ ਨਿਮਾਣਿਆਂ ਦੇ ਘਰ ਜਾ ਜਾ ਨੱਚੇ, ਆਪਣਾ ਨਾਚ ਨਚਾਈਆ। ਬ੍ਰਹਮਾ ਕੋਲੋਂ ਬਣੇ ਪੰਜ ਤੱਤ ਸੱਚੇ, ਅੰਦਰ ਆਪਣੀ ਵਸਤ ਟਿਕਾਈਆ। ਬਿਨ ਗੁਰਸਿਖਾਂ ਸਾਰੇ ਕੱਚੇ, ਕਾਇਆ ਕਾਚੀ ਮਾਟੀ ਕੰਮ ਕਿਸੇ ਨਾ ਆਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਚਖੰਡ ਜਾ ਕੇ ਗੁਰੂਆਂ ਦੱਸੇ, ਪੀਰ ਪੈਗ਼ੰਬਰਾਂ ਨਾਲ ਰਲਾਈਆ। ਸਾਰੇ ਵੇਖੋ ਜੋ ਭਗਤ ਦੁਆਰੇ ਵਸੇ, ਆਪਣਾ ਪੰਧ ਮੁਕਾਈਆ। ਪੁਰਖ ਅਬਿਨਾਸ਼ੀ ਇਕੋ ਵਾਰ ਕੀਤੇ ਇਕੱਠੇ, ਫੜ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਛੱਬੀ ਪੋਹ, ਧੁਰਦਰਗਾਹੀ ਦੇਵੇ ਸੋ, ਗੁਰਮੁਖਾਂ ਜਿਹਾ ਆਪੇ ਹੋ, ਆਪ ਆਪਣੀ ਬੂਝ ਬੁਝਾਈਆ।