ਪੁਸਤਕਾਲਾਭਾਗ ੧੩

੨੬ ਪੋਹ ੨੦੧੯ ਬਿਕਰਮੀ ਜੇਠੂਵਾਲ ਦਰਬਾਰ ਵਿਚ

ਹਰਿ ਜੂ ਆਇਆ ਆਪਣੇ ਪੌੜੇ, ਪੌੜਾ ਨਜ਼ਰ ਕਿਸੇ ਨਾ ਆਈਆ। ਇਕੋ ਮੇਲਾ ਬ੍ਰਹਿਮਣ ਗੌੜੇ, ਗਹਿਰ ਗੰਭੀਰ ਅਖਵਾਈਆ। ਗੋਬਿੰਦ ਹਰਿ ਹਰਿ ਆਪੇ ਬੌਹੜੇ, ਸੰਬਲ ਡੇਰਾ ਲਾਈਆ। ਗੁਰਸਿਖ ਸ਼ਬਦੀ ਸਾਚੇ ਜੋੜੇ, ਜੋੜੀ ਆਪ ਬਣਾਈਆ। ਵੇਖੇ ਰਸ ਮਿੱਠੇ ਕੌੜੇ, ਬੇਅੰਤ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਖੁਲ੍ਹਾਈਆ। ਸਾਚਾ ਪੌੜਾ ਏਕੰਕਾਰ, ਅਕਲ ਕਲ ਧਾਰੀ ਆਪ ਲਗਾਇੰਦਾ। ਜਿਸ ਦੀ ਗੁਰ ਅਵਤਾਰ ਨਾ ਪਾਈ ਸਾਰ, ਪੀਰ ਪੈਗ਼ੰਬਰ ਭੇਵ ਨਾ ਆਇੰਦਾ। ਕਲਜੁਗ ਅੰਤਮ ਖੇਲ ਨਿਆਰ, ਨਰ ਹਰਿ ਨਰਾਇਣ ਆਪ ਕਰਾਇੰਦਾ। ਸਚਖੰਡ ਦਾ ਸਚ ਵਿਹਾਰ, ਸਚ ਸਾਚਾ ਰੂਪ ਦਸਾਇੰਦਾ। ਕਲ ਕਲਕੀ ਲੈ ਅਵਤਾਰ, ਕਲ ਆਪਣੀ ਆਪ ਜਣਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰ, ਨੂਰ ਨੁਰਾਨਾ ਡਗਮਗਾਇੰਦਾ। ਤਖ਼ਤ ਨਿਵਾਸੀ ਹੋ ਤਿਆਰ, ਸ਼ਾਹੋ ਸ਼ਾਬਾਸੀ ਫੇਰਾ ਪਾਇੰਦਾ। ਜਗਤ ਉਦਾਸੀ ਲਾਹੇ ਏਕਾ ਵਾਰ, ਜਮ ਕੀ ਫਾਸੀ ਤੋੜ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਸਾਚੇ ਪੌੜੇ ਚੜ੍ਹਿਆ ਭਗਵਾਨ, ਪੌੜਾ ਆਪਣਾ ਆਪ ਲਗਾਈਆ। ਚਾਰ ਜੁਗ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਸਰਬ ਪਛਤਾਣ, ਸ਼ਹਿਨਸ਼ਾਹ ਕਰਿਆ ਖੇਲ ਵਡ ਵਡਿਆਈਆ। ਬੈਠੇ ਸਾਰੇ ਹੋਏ ਹੈਰਾਨ, ਮੇਰੀ ਕਰਨੀ ਰਹੇ ਜਸ ਗਾਈਆ। ਤੇਰੇ ਦਰ ਰਹੇ ਦਰਬਾਨ, ਦਰਵੇਸ਼ ਅਲੱਖ ਜਗਾਈਆ। ਤੇਰਾ ਨਜ਼ਰ ਨਾ ਆਇਆ ਨਿਸ਼ਾਨ, ਨਿਸ਼ਾਨਾ ਤੀਰ ਨਾ ਕੋਇ ਜਣਾਈਆ। ਜੁਗ ਚੌਕੜੀ ਮੰਗਦੇ ਰਹੇ ਦਾਨ, ਸਾਡੀ ਝੋਲੀ ਨਾ ਕੋਇ ਭਰਾਈਆ। ਬਾਲੀ ਬੁੱਧ ਰਹੇ ਅਞਾਣ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਤੇਰੀ ਕਰ ਨਾ ਸਕੇ ਪਛਾਣ, ਬੇਅੰਤ ਗਾ ਗਾ ਸ਼ੁਕਰ ਮਨਾਈਆ। ਤੇਰੇ ਚਰਨ ਕਰਦੇ ਰਹੇ ਧਿਆਨ, ਕਵਲ ਕਵਲ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਰਿਹਾ ਜਣਾਈਆ। ਸਾਚੇ ਪੌੜੇ ਚੜ੍ਹਿਆ ਆਪ, ਆਪਣੀ ਖੇਲ ਕਰਾਇੰਦਾ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਰਹੇ ਜਾਪ, ਸਚ ਸੰਦੇਸਾ ਨਾਮ ਸੁਣਾਇੰਦਾ। ਜਿਸ ਨੂੰ ਕਹਿੰਦੇ ਰਹੇ ਮਾਈ ਬਾਪ, ਪੂਤ ਸਪੂਤਾ ਰੂਪ ਧਰਾਇੰਦਾ। ਸੋ ਸਾਚੇ ਮੰਦਰ ਸਚ ਦਵਾਰ ਹਰਿ ਨਿਰੰਕਾਰ ਨਿਰਗੁਣ ਸਰਗੁਣ ਆਪ, ਪੁਰਖ ਬਿਧਾਤਾ ਆਪ ਅਖਵਾਇੰਦਾ। ਜਨ ਭਗਤਾਂ ਕਰੇ ਜਾਪ, ਜਪਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਉਚੇ ਪੌੜੇ ਚੜ੍ਹਿਆ ਨਰ, ਨਰਾਇਣ ਵੱਡੀ ਵਡਿਆਈਆ। ਵੇਖੋ ਸਾਰੇ ਰਹੇ ਡਰ, ਦੋ ਜਹਾਨ ਨੈਣ ਸ਼ਰਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਕੰਨ ਰਹੇ ਫੜ, ਉਚੀ ਕੂਕ ਦੇਣ ਦੁਹਾਈਆ। ਤੇਰੇ ਪਿਛੇ ਜਨਮੇ ਗਏ ਮਰ, ਜਨਮ ਮਰਨ ਖੇਲ ਵਖਾਈਆ। ਅੰਤ ਚਰਨੀ ਡਿਗੇ ਦੜ, ਮੂੰਹ ਦੇ ਭਾਰ ਸੁਟਾਈਆ। ਸਚਖੰਡ ਦੁਆਰਿਉਂ ਬਾਹਰ ਬੈਠੇ ਅੜ, ਬਿਨ ਨਾਨਕ ਘਰ ਕੋਇ ਨਾ ਜਾਈਆ। ਹੋਏ ਹੈਰਾਨ ਬੇਪਹਿਚਾਣ ਤੇਰਾ ਕੋਇ ਨਾ ਆਏ ਸਰ, ਤੇਰੀ ਸਾਰ ਕੋਇ ਨਾ ਪਾਈਆ। ਕਲਜੁਗ ਅੰਤਮ ਜੋਤੀ ਜਾਤਾ ਵੇਸ ਕਰ, ਪੁਰਖ ਅਬਿਨਾਸ਼ੀ ਫੇਰਾ ਪਾਈਆ। ਸੰਤ ਸੁਹੇਲੇ ਭਗਤ ਭਗਵੰਤ ਲਏ ਫੜ, ਆਪਣਾ ਮੇਲ ਮਿਲਾਈਆ। ਬੌਹੜੀ ਦਰੋਹੀ ਖ਼ੁਦਾਵੰਦ ਅੰਦਰ ਗਿਆ ਵੜ, ਸਾਡੀ ਚਲੇ ਨਾ ਕੋਇ ਚਤੁਰਾਈਆ। ਜਿਸ ਨੇ ਘਾੜਨ ਲਿਆ ਘੜ, ਸੋ ਵੇਖੇ ਚਾਈਂ ਚਾਈਂਆ। ਜਿਸ ਨੇ ਲਾਈ

ਆਦਿ ਜੜ, ਸੋ ਅੰਤ ਰਿਹਾ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਰਚਾਇਆ, ਮਹਿਮਾ ਅਗਣਤ ਗਣਤ ਜਣਾਇੰਦਾ। ਜਿਸ ਦੀ ਸੇਵਾ ਆਪ ਕਮਾਇਆ, ਸੇਵਕ ਨਜ਼ਰ ਕਿਸੇ ਨਾ ਆਇੰਦਾ। ਜਿਸ ਦਾ ਰੰਗ ਆਪ ਰੰਗਾਇਆ, ਰੂਪ ਰੰਗ ਨਾ ਕੋਇ ਰਖਾਇੰਦਾ। ਜਿਸ ਦਾ ਢੋਲਾ ਆਪ ਸੁਣਾਇਆ, ਗਾਵਣਹਾਰਾ ਰਾਗ ਨਾ ਕੋਇ ਅਲਾਇੰਦਾ। ਜਿਸ ਦਾ ਮਾਣ ਆਪ ਦਿਵਾਇਆ, ਵੇਦ ਪੁਰਾਨ ਭੇਵ ਨਾ ਪਾਇੰਦਾ। ਜਿਸ ਦਾ ਨਕਸ਼ਾ ਆਪ ਖਿਚਾਇਆ, ਗੁਰ ਅਵਤਾਰ ਸਾਰ ਨਾ ਪਾਇੰਦਾ। ਪੀਰ ਪੈਗ਼ੰਬਰ ਰਿਹਾ ਕੁਰਲਾਇਆ, ਮੁਕਾਮੇ ਹੱਕ ਤੇਰਾ ਖੇਲ ਨਜ਼ਰ ਨਾ ਆਇੰਦਾ। ਬੇਨਜ਼ੀਰ ਤੇਰਾ ਨੂਰ ਨਜ਼ਰ ਕੋਇ ਨਾ ਆਇਆ, ਬੇਆਬ ਬੇਆਬ ਦੇਣ ਦੁਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜੀ ਪੌੜਾ ਆਪ ਲਗਾਇੰਦਾ। ਸਾਚਾ ਪੌੜਾ ਉਚ ਮਿਨਾਰ, ਊਚੋ ਊਚ ਆਪ ਕਰਾਈਆ। ਸੇਵਾ ਕਰੇ ਏਕੰਕਾਰ, ਅਕਲ ਕਲ ਆਪਣਾ ਖੇਲ ਕਰਾਈਆ। ਬਰਦਾ ਬਣੇ ਪਰਵਰਦਿਗਾਰ, ਬਰਖ਼ੁਰਦਾਰ ਨਜ਼ਰ ਕਿਸੇ ਨਾ ਆਈਆ। ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਵੱਡੀ ਵਡਿਆਈਆ। ਸਤਿਜੁਗ ਦੀ ਸਾਚੀ ਧਾਰ, ਸਚ ਸਚ ਜਣਾਈਆ। ਸਚਖੰਡ ਕਹੇ ਕੋਟਨ ਕੋਟ ਜੁਗ ਮੇਰਾ ਕਿਸੇ ਨਾ ਬਣਾਇਆ ਕੋਈ ਮਿਨਾਰ, ਮੇਰਾ ਭੇਵ ਨਾ ਕਿਸੇ ਜਣਾਈਆ। ਕੋਈ ਕਹੇ ਮੰਦਰ ਮਸਜਿਦ ਮੱਠ ਸ਼ਿਵਦੁਆਰ, ਕੋਈ ਮਸੀਤ ਗੁਰਦੁਆਰ ਠਾਕਰ ਦੁਆਰ ਰਿਹਾ ਜਣਾਈਆ। ਬਿਨਾ ਪੁਰਖ ਅਕਾਲ ਥਿਰ ਰਿਹਾ ਨਾ ਕੋਈ ਵਿਚ ਸੰਸਾਰ, ਜੋ ਆਇਆ ਸੋ ਉਠ ਉਠ ਚਲ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਕਰ, ਸਚ ਮੁਨਾਰੇ ਸੋਭਾ ਪਾਈਆ। ਸਚ ਮੁਨਾਰਾ ਇਕ ਬਣਾ, ਆਪਣੀ ਖੇਲ ਬਣਾਇੰਦਾ। ਛੱਬੀ ਪੋਹ ਸਾਰੀ ਰਾਤ ਦਏ ਸਮਝਾ, ਹਰੀ ਹਰਿ ਜੂ ਭੇਵ ਖੁਲਾਇੰਦਾ । ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਕੁੰਟ ਸੇਵਾ ਲਾ, ਹਰਿ ਸੰਗਤ ਵਿਚ ਰਖਾਇੰਦਾ। ਬਿਨ ਨੇਤਰ ਨੈਣਾਂ ਦਏ ਵਿਖਾ, ਨੂਰ ਜ਼ਹੂਰ ਆਪ ਜਣਾਇੰਦਾ। ਬਿਨ ਰਸਨਾ ਜਿਹਵਾ ਦਏ ਬੁਲਾ, ਸੋਹਲਾ ਢੋਲਾ ਇਕ ਸੁਣਾਇੰਦਾ। ਨੈਣਾਂ ਵੇਂਹਦਿਆਂ ਪਿਛਲਾ ਪੈਂਡਾ ਦਏ ਮੁਕਾ, ਪਾਂਧੀ ਆਪਣਾ ਨਾਉਂ ਧਰਾਇੰਦਾ। ਆਪਣਾ ਕਰਮ ਕਾਂਡ ਨੇਹਕਰਮੀ ਸਦ ਦਏ ਮਿਟਾ, ਸਿਰ ਆਪਣਾ ਹੱਥ ਟਿਕਾਇੰਦਾ। ਸਾਚੀ ਸਰਨ ਦਏ ਵਖਾ, ਸਰਨਗਤ ਇਕ ਜਣਾਇੰਦਾ। ਕੋਟ ਜਨਮ ਦੇ ਵਿਛੜਿਆਂ ਲਏ ਉਠਾ, ਫੜ ਬਾਹੋਂ ਗਲੇ ਲਗਾਇੰਦਾ। ਏਕਾ ਅੱਖਰ ਨਾਲ ਲਏ ਸਮਝਾ, ਦੂਜਾ ਪਾਠ ਨਾ ਕੋਈ ਪੜ੍ਹਾਇੰਦਾ। ਜਿਸ ਜਨ ਸੋਹੰ ਢੋਲਾ ਲਿਆ ਗਾ, ਤਿਸ ਗੁਰ ਅਵਤਾਰ ਪੀਰ ਪੈਗ਼ੰਬਰ ਸੰਗ ਨਿਭਾਇੰਦਾ। ਮਹਾਰਾਜ ਸ਼ੇਰ ਸਿੰਘ ਹੁਕਮ ਰਿਹਾ ਸੁਣਾ, ਬਿਨ ਮੇਰੇ ਭਗਤਾਂ ਮੇਰੇ ਦਰ ਨਾ ਕੋਈ ਆਇੰਦਾ। ਮੇਰਾ ਭਗਤ ਅਗੰਮ ਅਪਾਰ, ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਖਾਣੀ ਬਾਣੀ ਗੀਤਾ ਗਿਆਨ ਪੜ੍ਹ ਨਾ ਕੋਈ ਸੁਣਾਇੰਦਾ। ਮੇਰਾ ਕੋਈ ਨਾ ਕਰੇ ਵਸਾਹ, ਅਛਲ ਅਛੱਲ ਦੇਣਾ ਰੂਪ ਵਟਾ, ਆਪ ਉਸਾਰੇ ਆਪੇ ਦੇਵੇ ਢਾਹ, ਆਪਣੀ ਖੇਲ ਖਿਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰਾਂ ਦਸੌਂਦਾ ਰਿਹਾ ਰਾਹ, ਆਪਣਾ ਭੇਵ ਨਾ ਕੋਇ ਜਣਾਇੰਦਾ। ਕਲਜੁਗ ਅੰਤਮ ਜੋਤੀ ਜਾਮਾ ਆਵੇ ਭੇਸ ਵਟਾ, ਅਗੰਮੀ ਕਲ ਧਰਾਇੰਦਾ। ਗੋਬਿੰਦ ਸੂਰਾ ਲਏ ਜਗਾ, ਹਾਜ਼ਰ ਹਜ਼ੂਰ ਮੇਲ ਮਿਲਾਇੰਦਾ। ਬਚਨ ਪੂਰਾ ਦਏ ਕਰਾ, ਕੀਤਾ ਕੌਲ ਨਾ ਕੋਈ ਭੁਲਾਇੰਦਾ। ਨੇਤਰ ਨੈਣਾਂ ਦਰਸ ਦਏ ਵਖਾ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰੁੱਤ ਸੁਹੰਜਣੀ ਆਪ ਸੁਹਾਇੰਦਾ। ਰੁੱਤ ਸੁਹੰਜਣੀ ਸਚ ਮਹੱਲ, ਹਰਿ ਮਹਿਫਲ ਆਪ ਲਗਾਈਆ। ਆਦਿ ਜੁਗਾਦਿ ਰੱਖੇ ਅਟੱਲ, ਬੇਅੰਤ ਬੇਪਰਵਾਹੀਆ। ਭੇਵ ਖੁਲਾਇਆ ਅੰਤਮ ਕਲ, ਕਲਜੁਗ ਪਰਦਾ ਲਾਹੀਆ। ਨਿਰਗੁਣ ਦਾਤਾ ਆਇਆ ਚਲ, ਨਿਰਵੈਰ ਫੇਰਾ ਪਾਈਆ। ਦੋ ਜਹਾਨ ਗਏ ਹੱਲ, ਪੁਰੀ ਲੋਅ ਥਰ ਥਰਾਈਆ। ਬ੍ਰਹਿਮੰਡ ਖੰਡ ਕੋਈ ਕਰ ਨਾ ਸਕੇ ਗੱਲ, ਵਿਸ਼ਨ ਬ੍ਰਹਮਾ ਸ਼ਿਵ ਨੇਤਰ ਨੈਣਾਂ ਨੀਰ ਵਹਾਈਆ। ਜਿਸ ਲੇਖਾ ਲੈਣਾ ਜਲ ਥਲ, ਮਹੀਅਲ ਆਪਣਾ ਫੇਰਾ ਪਾਈਆ। ਜਿਸ ਲੱਖ ਚੁਰਾਸੀ ਅੰਦਰ ਵੌਂਹਣਾ ਹਲ, ਬਣ ਕਿਰਸਾਣਾ ਆਪਣੀ ਧਾਰ ਜਣਾਈਆ। ਜਿਸ ਲੇਖਾ ਮੁਕਾਣਾ ਅਗਨੀ ਪਵਣ ਪਾਣੀ ਜਲ, ਹੁਕਮ ਹੁਕਮ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੁਨਾਰਾ ਦਏ ਵਡਿਆਈਆ। ਮੁਨਾਰਾ ਕਹੇ ਮੋਹੇ ਚੜ੍ਹਿਆ ਚਾ, ਚਾਓ ਘਨੇਰਾ ਇਕ ਜਣਾਈਆ। ਪਾਰਬ੍ਰਹਮ ਪ੍ਰਭ ਮਿਲਿਆ ਆ, ਮਿਲਨੀ ਆਪ ਕਰਾਈਆ। ਜੁਗ ਚੌਕੜੀ ਸਿਧੌਂਦੇ ਰਹੇ ਸਾਹ, ਸਾਹਾ ਸਾਹ ਸਮਝਾਈਆ। ਲਿਖ ਲਿਖ ਲੇਖਾ ਬਣਦੇ ਰਹੇ ਗਵਾਹ, ਸ਼ਹਾਦਤ ਇਕੋ ਨਾਮ ਪਾਈਆ। ਅੰਤਮ ਆਵੇ ਨਿਰਗੁਣ ਨੂਰ ਖ਼ੁਦਾ, ਖ਼ੁਦੀ ਸਭ ਦੀ ਦਏ ਮਿਟਾਈਆ। ਨਿਹਕਲੰਕਾ ਨਾਉਂ ਧਰਾ, ਡੰਕਾ ਇਕੋ ਸ਼ਬਦ ਵਜਾਈਆ। ਰਾਓ ਰੰਕਾ ਲਏ ਉਠਾ, ਨੇਤਰ ਨੈਣ ਅੱਖ ਖੁਲ੍ਹਾਈਆ। ਗੋਬਿੰਦ ਬੰਕਾ ਲਏ ਸੁਹਾ, ਸੰਬਲ ਆਪਣਾ ਰੂਪ ਧਰਾਈਆ। ਮੰਗਲ ਸਾਚਾ ਲਏ ਗਾ, ਆਤਮ ਪਰਮਾਤਮ ਇਕ ਪੜ੍ਹਾਈਆ। ਜੀਵਣ ਜੁਗਤ ਦਏ ਜਣਾ, ਜਨਮ ਜਨਮ ਵਿਚ ਬਦਲਾਈਆ। ਮਰਦ ਮਰਦਾਨ ਫੇਰਾ ਪਾ, ਸਚ ਮਰਦਾਨਗੀ ਆਪ ਵਖਾਈਆ। ਬ੍ਰਹਿਮੰਡ ਖੰਡ ਡੇਰਾ ਦੇਵੇ ਢਾਹ, ਲੋਕਮਾਤ ਕਰੇ ਸਫਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਜਨਮ ਦਾ ਲੇਖਾ ਦਏ ਵਖਾ, ਲਿਖਤ ਪੜਤ ਹੱਥੀਂ ਦਏ ਫੜਾਈਆ। ਕਾਗ਼ਜ਼ ਕਲਮ ਸ਼ਾਹੀ ਮੁਖ ਰਿਹਾ ਸ਼ਰਮਾ, ਸ਼ਹਿਨਸ਼ਾਹ ਅੱਗੇ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲ ਦਏ ਵਡਿਆਈਆ। ਸਚ ਮਹੱਲੇ ਤੇਰੀ ਛੱਤ, ਹਰਿ ਛਤਰ ਛਾਇਆ ਆਪ ਰਖਾਇੰਦਾ। ਭਗਤਾਂ ਰੱਖਣ ਆਇਆ ਸਤਿ, ਅੱਗੇ ਪਿਛੇ ਡੇਰਾ ਲਾਇੰਦਾ। ਪਹਿਲੋਂ ਲੱਖ ਚੁਰਾਸੀ ਨਾਲੋਂ ਕੀਤੇ ਵੱਖ, ਆਪਣਾ ਮੇਲ ਮਿਲਾਇੰਦਾ। ਨਿਰਗੁਣ ਹੋ ਕੇ ਮਾਰਗ ਦੱਸ, ਸਾਚਾ ਰਾਹ ਸੁਣਾਇੰਦਾ। ਸੋਹੰ ਢੋਲਾ ਇਕੋ ਜਸ, ਮੰਤਰ ਹੋਰ ਨਾ ਕੋਈ ਪੜ੍ਹਾਇੰਦਾ । ਪਕੜ ਬਾਹੋਂ ਪਏ ਹੱਸ, ਬਣ ਸੇਵਕ ਸੇਵ ਕਮਾਇੰਦਾ। ਦੋ ਜਹਾਨਾਂ ਵਾਲੀ ਆਇਆ ਨੱਸ, ਬਿਨ ਸੱਦਿਆਂ ਫੇਰਾ ਪਾਇੰਦਾ। ਹਰਿਜਨ ਵੇਖ ਇਕ ਇਕੱਠ, ਇਕੱਤਰ ਏਕਾ ਏਕ ਕਰਾਇੰਦਾ। ਆਪਣੀ ਨੀਹਾਂ ਹੇਠ ਦਬਾਈ ਰੱਤ, ਗੋਬਿੰਦ ਲੱਖ ਲੱਖ ਸ਼ੁਕਰ ਮਨਾਇੰਦਾ। ਅੰਤਮ ਬੈਠਾ ਸੱਥਰ ਘੱਤ, ਯਾਰੜਾ ਧਿਆਨ ਇਕ ਲਗਾਇੰਦਾ । ਪੁਰਖ ਅਬਿਨਾਸ਼ੀ ਇਕ ਜਾਣੇ ਮਿਤ ਗਤ, ਗਤ ਮਿਤ ਆਪ ਸਮਝਾਇੰਦਾ। ਕਲਜੁਗ ਅੰਤਮ ਰੱਖੇ ਪੱਤ, ਪਤਿਪਰਮੇਸ਼ਵਰ ਦਇਆ ਕਮਾਇੰਦਾ। ਲਹਿਣਾ ਦੇਣਾ ਦੇਵੇ ਹੱਥੋ ਹੱਥ, ਸਮਰਥ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲ ਆਪ ਰੁਸ਼ਨਾਇੰਦਾ। ਸਚ ਮਹੱਲ ਸਚ ਮੁਨਾਰਾ, ਹਰਿ ਸਤਿਗੁਰ ਆਪ ਜਣਾਈਆ। ਨਿਰਗੁਣ ਕੀਤਾ ਆਪ ਕਿਨਾਰਾ, ਸਰਗੁਣ ਰੰਗ ਰੰਗਾਈਆ। ਸਚਖੰਡ ਦੀ ਸਾਚੀ ਧਾਰਾ, ਲੋਕਮਾਤ ਪਰਗਟਾਈਆ। ਮੇਲ ਮਿਲਾਵਾ ਭਗਤ ਸੰਸਾਰਾ, ਭਗਵਨ ਆਪਣਾ ਰਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਦਰ ਦਏ ਵਡਿਆਈਆ।

ਸੱਤਰਾਂ ਮੇਲਣ ਆਇਆ ਮੇਲਾ, ਹਰਿ ਗੁਰ ਗੁਰ ਹੁਕਮ ਜਣਾਇੰਦਾ। ਏਕਾ ਘਰ ਵਖਾਏ ਗੁਰੂ ਗੁਰ ਚੇਲਾ, ਗੁਰ ਗੋਬਿੰਦ ਰੰਗ ਚੜ੍ਹਾਇੰਦਾ। ਪੁਰਖ ਅਬਿਨਾਸ਼ੀ ਸੱਜਣ ਸੁਹੇਲਾ, ਬਣ ਵਿਚੋਲਾ ਖੇਲ ਖਿਲਾਇੰਦਾ। ਆਤਮ ਪਰਮਾਤਮ ਚਾੜ੍ਹੇ ਤੇਲਾ, ਘਰ ਸਾਚਾ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਆਪ ਵਸਾਇੰਦਾ। ਘਰ ਵਸੇ ਸਾਚਾ ਸੋਭਨੀਕ, ਹਰਿ ਦੇਵੇ ਮਾਣ ਵਡਿਆਈਆ। ਗੁਰਮੁਖ ਤੇਰਾ ਦਿਸੇ ਨਾ ਕੋਈ ਸ਼ਰੀਕ, ਸ਼ਰਕਤ ਨਜ਼ਰ ਕੋਇ ਨਾ ਆਈਆ। ਸਾਚੀ ਸਿਖੀ ਧਾਰ ਬਰੀਕ, ਗੋਬਿੰਦ ਦਏ ਵਡਿਆਈਆ। ਅੰਤਮ ਵੇਖਣ ਆਏ ਠੀਕ, ਸ਼ਬਦੀ ਆਪਣਾ ਰੂਪ ਵਟਾਈਆ। ਏਕਾ ਢਈਆ ਦੇ ਕੇ ਤਾਰੀਖ, ਤਾਰੀਕ ਆਪਣੀ ਦਏ ਸਮਝਾਈਆ। ਆਤਮ ਪਰਮਾਤਮ ਸਚ ਪ੍ਰੀਤ, ਸਾਚੀ ਸਿਖਿਆ ਇਕ ਜਣਾਈਆ। ਪੁਰਖ ਅਕਾਲ ਸਾਹਿਬ ਅਨਡੀਠ, ਅਨਡਿਠੜੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਰਿਹਾ ਲਗਾਈਆ। ਗੋਬਿੰਦ ਆਇਆ ਚਲ ਹਜ਼ੂਰ, ਪੁਰਖ ਅਕਾਲ ਦਇਆ ਕਮਾਇੰਦਾ। ਗੁਰਮੁਖਾਂ ਮਿਲ ਕੇ ਜਾਏ ਜ਼ਰੂਰ, ਜ਼ਰੂਰਤ ਆਪਣੀ ਪੂਰ ਕਰਾਇੰਦਾ। ਜਿਹਨੂੰ ਕਹਿੰਦੇ ਰਹੇ ਦੂਰ ਦੂਰ, ਸੋ ਨੇਰਨ ਨੇਰ ਫੇਰਾ ਪਾਇੰਦਾ। ਗ਼ਰੀਬ ਨਿਮਾਣਿਆਂ ਆਸਾ ਕਰੇ ਪੂਰ, ਆਪਣੀ ਆਸਾ ਨਾਲ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਾਚਾ ਖੇਲ ਕਰਾਇੰਦਾ। ਗੋਬਿੰਦ ਆਇਆ ਲੋਕਮਾਤ, ਸ਼ਬਦੀ ਰੂਪ ਧਰਾਈਆ। ਗੁਰਮੁਖਾਂ ਦੇਵੇ ਸਾਚੀ ਦਾਤ, ਇਕੋ ਵੰਡ ਵੰਡਾਈਆ। ਨਾਤਾ ਤੁਟਾ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਈ ਰਖਾਈਆ। ਪੁਰਖ ਅਕਾਲ ਗਾਓ ਸਾਚੀ ਗਾਥ, ਦੂਜਾ ਇਸ਼ਟ ਨਾ ਕੋਈ ਮਨਾਈਆ। ਜਿਸ ਨੇ ਦਿਤਾ ਤੇਰਾ ਸਾਥ, ਸਗਲਾ ਸੰਗ ਰਖਾਈਆ। ਜਿਸ ਨੇ ਭੇਜੇ ਤ੍ਰਲੋਕੀ ਨਾਥ, ਜੁਗ ਜੁਗ ਜਨਮ ਜਣਾਈਆ। ਸੋ ਸਾਹਿਬ ਸਦਾ ਸਮਰਾਥ, ਬੇਅੰਤ ਵਡ ਵਡਿਆਈਆ। ਕਲਜੁਗ ਅੰਤਮ ਆਏ ਆਪ, ਆਪਣੀ ਦਇਆ ਕਮਾਈਆ। ਹਰਿਜਨ ਮੇਲੇ ਹੱਸ ਹੱਸ, ਹੰਸ ਮੁਖ ਸਿਫ਼ਤ ਸਾਲਾਹੀਆ। ਤੀਰ ਨਿਸ਼ਾਨਾ ਰਹੇ ਕਸ, ਤੇਰਾ ਚਿਲਾ ਨਾਮ ਉਠਾਈਆ। ਦੋਹਾਂ ਵਿਚੋਲਾ ਬਣ ਕੇ ਜਾਏ ਦੱਸ, ਗੁਰ ਚੇਲਾ ਗੁਰੂ ਸਮਾਈਆ। ਸਚ ਮੁਨਾਰੇ ਕਰ ਇਕੱਠ, ਏਕਾ ਇਕੀ ਵਡ ਵਡਿਆਈਆ। ਏਕਾ ਇਕੀ ਨਾ ਹੋਏ ਰੰਡ, ਨਾਰ ਕੰਤ ਅੰਤ ਸੁਹਾਈਆ। ਨਾਤਾ ਤੋੜ ਭੇਖ ਪਖੰਡ, ਸਾਚੇ ਮਾਰਗ ਰਿਹਾ ਲਾਈਆ। ਲੇਖਾ ਚੁਕਾਏ ਬੱਤੀ ਦੰਦ, ਰਸਨਾ ਕਰੇ ਨਾ ਕੋਈ ਪੜ੍ਹਾਈਆ। ਆਤਮ ਪਰਮਾਤਮ ਦੇਵੇ ਹਰਿ ਅਨੰਦ, ਨਿਜਾਨੰਦ ਇਕ ਵਖਾਈਆ। ਕੂੜੀ ਕਿਰਿਆ ਢਾਹ ਕੰਧ, ਪਰਦਾ ਦੂਈ ਦਏ ਉਠਾਈਆ। ਗੀਤ ਸੁਹਾਗੀ ਇਕੋ ਛੰਦ, ਸੋਹੰ ਦਏ ਸੁਣਾਈਆ। ਜੁਗ ਜਨਮ ਦਾ ਚੁੱਕੇ ਪੰਧ, ਅੱਗੇ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਗੁਰਮੁਖ ਰੰਗ ਰੰਗਾਈਆ। ਗੁਰ ਗੋਬਿੰਦ ਆਇਆ ਨਿਰਗੁਣ ਧਾਰ, ਕਲਜੁਗ ਵੇਸ ਵਟਾਈਆ। ਪੁਰਖ ਅਕਾਲ ਕਰ ਪਿਆਰ, ਆਪਣੀ ਉਂਗਲੀ ਲਾਈਆ। ਕਰੇ ਖੇਲ ਵਿਚ ਸੰਸਾਰ, ਨਜ਼ਰ ਕਿਸੇ ਨਾ ਆਈਆ। ਸੰਬਲ ਵਸੇ ਧਾਮ ਨਿਆਰ, ਤ੍ਰੈ ਭਵਨ ਆਪਣਾ ਡੇਰਾ ਲਾਈਆ । ਕਾਗ਼ਜ਼ ਕਲਮ ਨਾ ਪਾਵੇ ਸਾਰ, ਲਿਖ ਲਿਖ ਲੇਖ ਨਾ ਜਾਣੇ ਸ਼ਾਹੀਆ। ਬੇਅੰਤ ਬੇਅੰਤ ਸਾਰੇ ਕਹਿਣ ਪੁਕਾਰ, ਤੂਹੀ ਤੂ ਤੇਰੀ ਵਡਿਆਈਆ। ਤੂੰ ਮੈਂ ਕੋਈ ਕਰੇ ਨਾ ਸਾਚੀ ਕਾਰ, ਕਰਨੀ ਆਪਣੇ ਹੱਥ ਰਖਾਈਆ। ਕਰਤਾ ਹੋ ਆਪ ਤਿਆਰ, ਨਿਰਗੁਣ ਆਪਣਾ ਵੇਸ ਧਰਾਈਆ। ਜੋਤੀ ਜਾਮਾ ਪੁਰਖ ਕਰਤਾਰ, ਕਰਤਾ ਪੁਰਖ ਸੱਚਾ ਸ਼ਹਿਨਸ਼ਾਹੀਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਲੇਖਾ ਦਏ ਵਖਾਈਆ। ਗੋਬਿੰਦ ਵੇਖ ਸਾਚਾ ਮਿੱਤਰ, ਮਿੱਤਰ ਪਿਆਰਾ ਆਪ ਮਿਲਾਇੰਦਾ। ਜਿਸ ਨੇ ਖੇਲ ਕਰਾਇਆ ਬਾਜ਼ ਤਿੱਤਰ, ਤ੍ਰੈਗੁਣ ਮਾਇਆ ਡੇਰਾ ਢਾਹਿੰਦਾ। ਕਲਜੁਗ ਅੰਤਮ ਆਇਆ ਨਿਤਰ, ਸੀਸ ਆਪਣੇ ਤਾਜ ਟਿਕਾਇੰਦਾ। ਲੱਖ ਚੁਰਾਸੀ ਵੇਖੇ ਵੱਤਰ, ਵੱਤਰ ਵੇਂਹਦਾ ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦਿ ਨਾ ਹੋਵੇ ਭਿੱਟੜ, ਜੂਨੀ ਰਹਿਤ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਆਪਣੇ ਰੰਗ ਵਖਾਇੰਦਾ। ਰਲ ਕੇ ਕਰ ਲਓ ਮੇਰਾ ਸਾਥ, ਕਲਜੁਗ ਅੰਤਮ ਡੇਰਾ ਢਾਈਆ। ਪੁਰਖ ਅਬਿਨਾਸ਼ੀ ਬਣਿਆ ਸਾਕ, ਸੱਜਣ ਬੇਪਰਵਾਹੀਆ। ਘਰ ਦਰ ਆਇਆ ਰਸੂਲ ਪਾਕ, ਪਰਵਰਦਿਗਾਰ ਫੇਰਾ ਪਾਈਆ। ਜਿਸ ਬਾਲਿਆਂ ਲੇਖੇ ਲਾਈ ਖ਼ਾਕ, ਨੀਹਾਂ ਹੇਠ ਰੱਤ ਡੁਲ੍ਹਾਈਆ। ਸੋ ਅੰਤਮ ਉਤਰਿਆ ਪਾਰ ਘਾਟ, ਪੂਰਾ ਘਾਟਾ ਦਏ ਕਰਾਈਆ। ਸਚ ਮੁਨਾਰੇ ਆ ਕੇ ਮੇਟੇ ਅਗਲੀ ਵਾਟ, ਪਿਛਲਾ ਪੰਧ ਮੁਕਾਈਆ। ਏਥੇ ਓਥੇ ਦਏ ਨਿਜ਼ਾਤ, ਸਿਰ ਆਪਣਾ ਹੱਥ ਟਿਕਾਈਆ। ਨਾਲ ਲੈ ਕੇ ਆਇਆ ਵੱਡਾ ਖ਼ਾਤ, ਆਪਣਾ ਖ਼ਾਤਾ ਇਕ ਖੁਲ੍ਹਾਈਆ। ਰਾਤੀਂ ਸੁਤਿਆਂ ਸਦਾ ਪੁਛੇ ਵਾਤ, ਆਤਮ ਪਰਮਾਤਮ ਕਰੇ ਪੜ੍ਹਾਈਆ। ਕੋਝਿਆਂ ਕਮਲਿਆਂ ਪੁਛੇ ਵਾਤ, ਗ਼ਰੀਬ ਨਿਮਾਣਿਆਂ ਲਏ ਉਠਾਈਆ। ਬਿਨ ਸੇਵਕ ਹੋਏ ਦਾਸ, ਦਾਸੀ ਆਪਣਾ ਰੂਪ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਾਲ ਰਖਾਏ ਸ਼ਾਖ਼, ਸ਼ਨਾਖ਼ਤ ਹੱਕੋ ਹੱਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤਰਾਂ ਲੇਖਾ ਦਏ ਲਿਖਾਈਆ। ਸੱਤਰਾਂ ਮੇਲਾ ਗੋਬਿੰਦ ਮੀਤਾ, ਹਰਿ ਸੱਜਣ ਆਪ ਜਣਾਈਆ। ਵੇਖੋ ਅੱਗੇ ਚਲਾਈ ਰੀਤਾ, ਪਿਛਲੀ ਢੇਰੀ ਦੇਵੇ ਢਾਹੀਆ। ਲੱਖ ਚੁਰਾਸੀ ਪਰਖੇ ਨੀਤਾ, ਘਟ ਘਟ ਰਿਹਾ ਸਮਾਈਆ। ਕੋਈ ਰਹਿਣ ਨਾ ਦੇਵੇ ਮੰਦਰ ਮਸੀਤਾ, ਗੁਰਦੁਆਰ ਨਾ ਕੋਈ ਵਡਿਆਈਆ। ਇਹ ਨਜ਼ਰੀ ਆਏ ਸਾਹਿਬ ਰੀਤਾ, ਤ੍ਰੈਗੁਣ ਡੇਰਾ ਢਾਹੀਆ। ਸਭ ਨੇ ਭਰਨਾ ਆਪਣਾ ਕੀਤਾ, ਅੱਗੇ ਹੋ ਨਾ ਕੋਈ ਛੁਡਾਈਆ। ਗੁਰਮੁਖ ਗੁਰਸਿਖ ਨਾ ਮਰਿਆ ਨਾ ਜੀਤਾ, ਗੁਰ ਸਤਿਗੁਰ ਵਿਚ ਸਮਾਈਆ। ਅੰਤਮ ਪਾਸ ਆਪੇ ਕੀਤਾ, ਫੇਲ ਪੱਟੀ ਨਾ ਕੋਈ ਪੜ੍ਹਾਈਆ। ਵੇਖ ਧਾਮ ਇਕ ਅਨਡੀਠਾ, ਬਣ ਸੇਵਕ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤਰ ਆਪਣੇ ਲੇਖੇ ਲਾਈਆ। ਸੱਤਰ ਸੱਤ ਦੋ ਸਤਿਵਾਦ, ਸਤਿ ਸਤਿ ਜਣਾਇੰਦਾ। ਸਿਫ਼ਰਾ ਰੂਪ ਬਣਾਇਆ ਆਦਿ, ਸਤਿ ਆਪਣਾ ਨਾਉਂ ਧਰਾਇੰਦਾ। ਸੱਤ ਸਿਫ਼ਰੇ ਦੀ ਇਕੋ ਯਾਦ, ਪੁਰਖ ਅਕਾਲ ਆਪ ਰਖਾਇੰਦਾ। ਕਲਜੁਗ ਅੰਤਮ ਦਿਤੀ ਦਾਦ, ਹਰਿ ਦਰਦੀ ਦਰਦ ਵੰਡਾਇੰਦਾ। ਭਗਤ ਸੁਹੇਲੇ ਕਰ ਕਰ ਲਾਡ, ਅੰਤ ਆਪਣਾ ਮੇਲ ਮਿਲਾਇੰਦਾ। ਸ਼ਬਦ ਅਗੰਮੀ ਇਕੋ ਨਾਦ, ਬ੍ਰਹਮ ਬ੍ਰਹਿਮਾਦਿ ਅੰਤ ਸੁਣਾਇੰਦਾ। ਏਕਾ ਨਾਇਆਂ ਰਚ ਰਚ ਕਾਜ, ਕਰਤਾ ਪੁਰਖ ਵੇਖ ਵਖਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਪ੍ਰਭ ਲਈ ਲੈ ਕੇ ਆਇਆ ਦਾਤ, ਸਿਰ ਖਾਰੀ ਆਪ ਉਠਾਇੰਦਾ। ਸੱਤਰਾਂ ਪਿਛੇ ਬਣ ਜਾਏ ਰਾਜ, ਬਣ ਮਿਸਤਰੀ ਕਾਂਡੀ ਤੇਸੀ ਹੱਥ ਉਠਾਇੰਦਾ। ਸਚਖੰਡ ਦੁਆਰੇ ਬਹਿ ਬਹਿ ਮਾਰੇ ਆਵਾਜ਼, ਗੁਰ ਅਵਤਾਰ ਆਪ ਉਠਾਇੰਦਾ। ਉਠੋ ਸਾਰੇ ਸੇਵਾ ਕਰੋ ਆਜ, ਵੇਲਾ ਗਿਆ ਹੱਥ ਨਾ ਆਇੰਦਾ। ਜਿਸ ਨੇ ਸੀਸ ਰਖਾਇਆ ਤਾਜ, ਸੋ ਸਭ ਦਾ ਡੇਰਾ ਢਾਹਿੰਦਾ। ਜਿਸ ਦੀ ਪਿਛੇ ਪੜ੍ਹਦੇ ਆਏ ਨਿਮਾਜ਼, ਸੋ ਆਪਣੀ ਨਜ਼ਮ ਆਪ ਸੁਣਾਇੰਦਾ। ਜਿਸ ਦੀ ਸੁਣਦੇ ਰਹੇ ਅਵਾਜ਼, ਸੋ ਢੋਲਾ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਸੱਤਰ ਲੇਖੇ ਆਪੇ ਲਾਇੰਦਾ। ਸੱਤਰਾਂ ਲੇਖਾ ਅੰਤ ਲਗਾਇਆ, ਪਿਛਲੀ ਲੱਗੀ ਤੋੜ ਨਿਭਾਈਆ। ਸਰਸੇ ਲਹਿਣਾ ਝੋਲੀ ਪਾਇਆ, ਅਰਸ਼ੀ ਪ੍ਰੀਤਮ ਫੇਰਾ ਪਾਈਆ। ਬਣ ਦਰਸੀ ਆਪਣਾ ਦਰਸ ਕਰਾਇਆ, ਹਰਸ ਰਹੇ ਨਾ ਰਾਈਆ। ਅੰਮ੍ਰਿਤ ਮੇਘ ਇਕ ਬਰਸਾਇਆ, ਛੱਬੀ ਪੋਹ ਅੱਧੀ ਰਾਤ ਜਾਮ ਪਿਆਈਆ। ਬੂੰਦ ਬੂੰਦੀ ਦਏ ਟਪਕਾਇਆ, ਕਿਰਨ ਕਿਰਨ ਵਖਾਈਆ। ਝਿਰਨ ਝਿਰਨ ਹਰਿ ਰਿਹਾ ਜਣਾਇਆ, ਸਰਨ ਸਰਨ ਵਡਿਆਈਆ। ਫਰਨ ਫਰਨ ਪ੍ਰਭ ਪੂਰਨ ਆਇਆ, ਪੂਰਨ ਵਿਚ ਸਮਾਈਆ। ਗੋਬਿੰਦ ਰੂਪ ਆਪ ਧਰਾਇਆ, ਗੋਬਿੰਦ ਸੰਗ ਦਏ ਵਡਿਆਈਆ। ਪਰਦਾ ਉਹਲਾ ਦਏ ਚੁਕਾਇਆ, ਉਚੀ ਕੂਕ ਕੂਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤਰਾਂ ਮੀਤਾ ਆਪ ਅਖਵਾਈਆ। ਸੱਤਰੋ ਵੇਖੋ ਗੁਰ ਗੋਬਿੰਦ, ਕਲਜੁਗ ਅੰਤਮ ਵੇਸ ਵਟਾਇੰਦਾ। ਅੰਤਮ ਲਾਹੇ ਝੂਠੀ ਚਿੰਦ, ਲੇਖਾ ਅਵਰ ਨਾ ਕੋਈ ਰਖਾਇੰਦਾ। ਨਾਲ ਰਲਾਇਆ ਗਹਿਰ ਗੰਭੀਰ ਗੁਣੀ ਗਹਿੰਦ, ਬੇਪਰਵਾਹ ਸੰਗ ਨਿਭਾਇੰਦਾ । ਡਿੱਗੇ ਚਰਨੀ ਵਿਸ਼ਨ ਬ੍ਰਹਮਾ ਸ਼ਿਵ ਇੰਦ, ਬਾਹੋਂ ਫੜ ਨਾ ਕੋਈ ਉਠਾਇੰਦਾ। ਜਿਂਸ ਦੀ ਪੀਰ ਪੈਗ਼ੰਬਰ ਬਣੇ ਬਿੰਦ, ਸੁਤ ਨਾਦੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸਮਝਾਇੰਦਾ। ਆਪਣਾ ਹੁਕਮ ਕੁੰਟ ਚਾਰ, ਚਾਰ ਚਾਰ ਚਾਰ ਮਨਾਈਆ। ਚਾਰ ਚਾਰ ਚਾਰ ਦੀ ਖਿੱਚ ਲਕਾਰ, ਚਾਰੋਂ ਕੁੰਟ ਵਖਾਈਆ। ਚਲਦਾ ਫਿਰਦਾ ਕਰੇ ਵਿਹਾਰ, ਬਣ ਵਣਜਾਰਾ ਵਪਾਰੀ ਬੇਪਰਵਾਹੀਆ। ਊਚੀ ਕੂਕੇ ਵਾਰੋ ਵਾਰ, ਕੂਕ ਕੂਕ ਸੁਣਾਈਆ। ਉਠੋ ਹੋਵੋ ਖ਼ਬਰਦਾਰ, ਖ਼ਵਾਬ ਸਭ ਦੇ ਪੂਰੇ ਕਰਾਈਆ। ਪਰਗਟ ਹੋਇਆ ਹੱਕ ਜਨਾਬ, ਹਕੀਕਤ ਪਰਦਾ ਦੇਵੇ ਲਾਹੀਆ। ਅੰਤਮ ਸਭ ਨੂੰ ਕਰਨਾ ਪਏ ਆਦਾਬ, ਸਿਰ ਸਕੇ ਨਾ ਕੋਈ ਉਠਾਈਆ। ਆਦਿ ਜੁਗਾਦੀ ਗੁਰੂ ਮਹਾਰਾਜ, ਸ਼ਹਿਨਸ਼ਾਹ ਇਕੋ ਜਣਾਈਆ। ਜਿਸ ਨੇ ਸੀਸ ਰਖਾਇਆ ਤਾਜ, ਤਾਜਾਂ ਵਾਲੇ ਦਏ ਖਪਾਈਆ । ਜਨ ਭਗਤਾਂ ਅੰਤਮ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਈਆ। ਅੱਗੇ ਪਿੱਛੇ ਸਾਢੇ ਤਿੰਨ ਹਾਥ ਸਿੰਘਾਸਣ ਪੁਰਖ ਅਬਿਨਾਸ਼ੀ ਸ਼ਬਦੀ ਮਾਰੇ ਅਵਾਜ਼, ਸੁੱਤਿਆਂ ਆਪ ਜਗਾਈਆ। ਇਕ ਨੌਂ ਦਾ ਰਚਿਆ ਕਾਜ, ਕਰਨੀ ਕਰਤਾ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਆ ਏਕਾ ਨਾਲ ਮਿਲਾਈਆ । ਦੂਏ ਨਾਲ ਮਿਲੇ ਏਕਾ, ਏਕਾ ਰੰਗ ਵਖਾਈਆ। ਏਕਾ ਰੱਖੇ ਦੂਆ ਟੇਕਾ, ਦੂਆ ਏਕਾ ਆਪ ਹੋ ਜਾਈਆ। ਭਗਤ ਭਗਵੰਤ ਲਿਖਾਏ ਲੇਖਾ, ਭੇਵ ਅਭੇਦ ਖੁਲ੍ਹਾਈਆ । ਪਹਿਲੀ ਵੇਰ ਪਹਿਲੀ ਰਾਤ ਲੋਕਮਾਤ ਕੱਢ ਕੇ ਜਾਏ ਭੁਲੇਖਾ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਕੁੰਟ ਦੀ ਸਾਚੀ ਧਾਰ, ਅੰਦਰ ਵੜ ਕਰੇ ਹਰੀ ਦਵਾਰ, ਭਗਤ ਦੁਆਰੇ ਆਪ ਵਡਿਆਈਆ। ਚਾਰ ਕੁੰਟ ਦਾ ਭਗਤ ਦੁਆਰਾ, ਹਰਿ ਭਗਵਨ ਖੇਲ ਕਰਾਇੰਦਾ। ਉਤਰ ਪੂਰਬ ਪੱਛਮ ਦੱਖਣ ਦੱਸੀ ਜਾਏ ਸਚ ਕਿਨਾਰਾ, ਨਿਰਗੁਣ ਆਪਣਾ ਪੰਧ ਮੁਕਾਇੰਦਾ। ਗਾਵਤ ਗਾਏ ਦਇਆ ਕਮਾਏ ਢੋਲਾ ਗਾਏ ਜੈ ਜੈਕਾਰਾ, ਸ਼ਬਦੀ ਸ਼ਬਦ ਅਲਾਇੰਦਾ । ਨਿਰਗੁਣ ਸਰਗੁਣ ਕਰੇ ਵਿਹਾਰਾ, ਭੇਵ ਕੋਇ ਨਾ ਪਾਇੰਦਾ। ਦਰ ਦਰਵੇਸ਼ ਨਰ ਨਰੇਸ਼ ਸਾਚੇ ਤਖ਼ਤ ਬਹੇ ਸਿਕਦਾਰਾ, ਭੂਪਤ ਭੂਪ ਨਾਉਂ ਧਰਾਇੰਦਾ। ਰਾਜ ਜੋਗ ਦਾ ਇਕ ਵਿਹਾਰਾ, ਇਕੋ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸੱਤਰਾਂ ਲੇਖਾ ਆ ਕੇ ਲਾਇੰਦਾ। ਸੱਤਰ ਲੇਖਾ ਅੰਦਰ ਰੱਖ, ਏਕੰਕਾਰ ਆਪ ਕਰਾਈਆ। ਮੇਲ ਮਿਲਾਏ ਕਰੇ ਨਾ ਬਸ, ਬਿਸਮਲ

ਆਪਣਾ ਰੂਪ ਜਣਾਈਆ। ਸਤਿ ਸਤਿਵਾਦੀ ਮਾਰਗ ਦੱਸ, ਚਾਰ ਚਾਰ ਭੇਵ ਖੁਲ੍ਹਾਈਆ। ਚਾਰ ਵਰਨ ਦਾ ਇਕੋ ਹੱਟ, ਚਾਰ ਕੁੰਟ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਆ ਏਕਾ ਏਕਾ ਘਰ ਬਹਾਈਆ। ਦੂਆ ਏਕਾ ਸਾਚੀ ਇਕੀ, ਇਕੀਆਂ ਆਪ ਜਣਾਇੰਦਾ। ਸੰਮਤ ਪੰਦਰਾਂ ਜਿਨ੍ਹਾਂ ਧਾਰ ਰੱਖੀ ਤਿੱਖੀ, ਅਠਸਠ ਖੇਲ ਕਰਾਇੰਦਾ। ਗੰਗਾ ਜਮਨਾ ਸੁਰਸਤੀ ਵਹਾਈ ਨਿੱਕੀ, ਨਿੱਕੀ ਬਾਲੀ ਨਾਲ ਮਿਲਾਇੰਦਾ। ਤਿੰਨਾਂ ਸਾਲਾਂ ਪਿਛੋਂ ਹੋਈ ਵੱਡੀ, ਗੁਰਮੁਖਾਂ ਆਪ ਵਖਾਇੰਦਾ। ਸੰਤ ਅੰਤ ਸਵਾਣੀ ਬਣੀ ਨੱਢੀ, ਸੀਸ ਮਹਿੰਡੀ ਇਕ ਗੁੰਦਾਇੰਦਾ। ਜਿਸ ਗੰਗ ਲੱਖ ਚੁਰਾਸੀ ਹੱਡੀ, ਅੰਤ ਹੱਡੀਆਂ ਭੰਨ ਵਖਾਇੰਦਾ। ਜਿਸ ਦੇ ਅੰਦਰ ਮੱਛੀ ਡੱਡੀ, ਡੰਡਾ ਆਪਣਾ ਇਕ ਰਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਇੱਕੀ ਸਿਖ ਰਹਿਣਾ ਤਿਆਰ, ਹਰਿ ਤਿਆਰੀ ਆਪ ਕਰਾਈਆ। ਜਿਨ੍ਹਾਂ ਪਿਛੇ ਲੱਖ ਚੁਰਾਸੀ ਪੈਣੀ ਮਾਰ, ਬਚਿਆ ਕੋਈ ਨਜ਼ਰ ਨਾ ਆਈਆ। ਸ਼ਾਹ ਸੁਲਤਾਨਾਂ ਕਰੇ ਖ਼ੁਆਰ, ਸੀਸ ਤਾਜ ਨਾ ਕੋਈ ਟਿਕਾਈਆ। ਕਲਜੁਗ ਜਗਤ ਦੁਹਾਗਣ ਨਾਰ ਹੋਏ ਵਿਭਚਾਰ, ਨਰ ਹਰਿ ਕੰਤ ਨਜ਼ਰ ਨਾ ਆਈਆ। ਸੁਹੰਜਣੀ ਸੇਜ ਰੋਵੇ ਜ਼ਾਰੋ ਜ਼ਾਰ, ਰੈਣ ਅੰਧੇਰੀ ਸਿਰ ਤੇ ਛਾਈਆ। ਨਾ ਕੋਈ ਦਿਸੇ ਮੀਤ ਮੁਰਾਰ, ਨਾ ਕੋਈ ਦਿਸੇ ਸਕਾ ਭਾਈਆ। ਪਿਤਾ ਪੂਤ ਨਾ ਕੋਈ ਅਧਾਰ, ਸਾਕ ਸੱਜਣ ਨਾ ਕੋਈ ਵਡਿਆਈਆ। ਬਿਨ ਹਰਿ ਭਗਤਾਂ ਮਿਲੇ ਨਾ ਕੰਤ ਭਤਾਰ, ਫੜ ਬਾਹੋਂ ਗਲੇ ਨਾ ਕੋਈ ਲਗਾਈਆ। ਸਤਿਜੁਗ ਦਾ ਸਚ ਵਿਹਾਰ, ਸੰਮਤ ਵੀਹ ਸੌ ਉਨੀ ਦਏ ਸਮਝਾਈਆ। ਚਾਰ ਸਾਲ ਸੁੱਤਾ ਰਿਹਾ ਪੈਰ ਪਸਾਰ, ਆਪਣੀ ਲਈ ਨਾ ਮਾਤ ਅੰਗੜਾਈਆ। ਤੀਜੀ ਛੱਤੇ ਹੋ ਤਿਆਰ, ਭਗਤ ਦੁਆਰੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਏਕਾ ਬੰਧਨ ਪਾਈਆ। ਤੀਜੀ ਛੱਤੇ ਚੜ੍ਹ ਭਗਵਾਨਾ, ਹਰਿ ਭਗਵਾਨ ਖੇਲ ਕਰਾਇੰਦਾ। ਜਮਨਾ ਸੁਰਸਤੀ ਬੰਨ੍ਹੇ ਗਾਨਾ, ਗੰਗਾ ਨਾਲ ਮਿਲਾਇੰਦਾ। ਅੰਤਮ ਮੇਟੇ ਆਪ ਨਿਸ਼ਾਨਾ, ਤੀਰ ਨਿਸ਼ਾਨਾ ਆਪ ਲਗਾਇੰਦਾ। ਛੱਬੀ ਪੋਹ ਸਭ ਦੇ ਵੇਂਹਦਿਆਂ ਜਨ ਭਗਤਾਂ ਦੇਵੇ ਮਾਣਾ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਉਠਾਇੰਦਾ। ਪੁਰਖ ਅਬਿਨਾਸ਼ੀ ਹੁਕਮਰਾਨਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਪੰਜਾਂ ਪਿਆਰਿਆਂ ਬੰਨ੍ਹੇ ਗਾਨਾ, ਮੌਲੀ ਤੰਦ ਨਾਲ ਰਖਾਇੰਦਾ। ਖੰਡਾ ਖਿੱਚੇ ਵਿਚੋਂ ਮਿਆਨਾ, ਦੋ ਜਹਾਨਾਂ ਵੰਡ ਵੰਡਾਇੰਦਾ। ਅੱਲਾ ਰਾਣੀ ਹੋਏ ਹੈਰਾਨਾ, ਹਰਿ ਜੂ ਕੀ ਕੀ ਖੇਲ ਕਰਾਇੰਦਾ। ਮੁਹੰਮਦ ਨਿਉਂ ਨਿਉਂ ਕਰੇ ਸਲਾਮਾ, ਸਯਦਾ ਸੀਸ ਝੁਕਾਇੰਦਾ। ਜ਼ਬਰਾਈਲ ਨਾ ਕੋਈ ਧਿਆਨਾ, ਧੁਰ ਸੰਦੇਸ਼ ਨਾ ਕੋਈ ਸੁਣਾਇੰਦਾ। ਈਸਾ ਬਣੇ ਬਾਲ ਨਾਦਾਨਾ, ਅੱਗੇ ਝੋਲੀ ਆਪਣੀ ਡਾਹਿੰਦਾ। ਮੂਸਾ ਹੋਏ ਅੰਤ ਹੈਰਾਨਾ, ਤੇਰਾ ਭੇਵ ਨਾ ਕੋਈ ਖੁਲ੍ਹਾਇੰਦਾ। ਗੋਬਿੰਦ ਕਹੇ ਮੈਂ ਤੈਨੂੰ ਮਿਲਾਂ ਭਗਵਾਨਾ, ਜਿਸ ਦਾ ਅੰਤ ਕੋਇ ਨਾ ਪਾਇੰਦਾ। ਭਗਤ ਦੁਆਰਾ ਜਿਸ ਸੁਹਾਨਾ, ਸਚ ਮਹੱਲੇ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਚਾਰ ਦਾ ਇਕ ਵਿਹਾਰ, ਇੱਕੀਆਂ ਨਾਲ ਕਰੇ ਪਿਆਰ, ਪ੍ਰੇਮ ਪਿਆਰਾ ਫੇਰਾ ਪਾਇੰਦਾ। ਪ੍ਰੇਮ ਪਿਆਰਾ ਗਇਆ ਆ, ਆਇਆ ਨਿਰਗੁਣ ਧਾਰਾ। ਜਨ ਭਗਤਾਂ ਬਣੇ ਮਲਾਹ, ਫੜ ਬਾਹੋਂ ਕਰੇ ਪਾਰਾ। ਸਾਚੀ ਦੇਵੇ ਇਕ ਸਲਾਹ, ਸ਼ਾਹ ਪਾਤਸ਼ਾਹ ਗੁਰ ਅਵਤਾਰਾ। ਏਕਾ ਨਈਆ ਦਏ ਚੜ੍ਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣੇ ਸਰਬ ਸੰਸਾਰਾ, ਚਾਰ ਚਾਰ

ਦਾ ਸਚ ਵਿਹਾਰਾ, ਵਿਵਹਾਰੀ ਆਪ ਕਰਾਈਆ। ਸਚ ਸੁੱਚ ਦਾ ਸਚ ਵਣਜਾਰਾ, ਘਰ ਸਾਚੇ ਫੇਰਾ ਪਾਈਆ। ਸਚ ਸਚ ਦੀ ਖਿੱਚ ਕਟਾਰਾ, ਏਕਾ ਰੰਗ ਵਖਾਈਆ। ਕਾਗਦ ਕਲਮ ਨਾ ਲਿਖਣਹਾਰਾ, ਸ਼ਾਹੀ ਮਿਲੇ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਤਰਾਂ ਦੇਵੇ ਇਕੋ ਮਾਣ, ਚੁਹੱਤਰਾਂ ਫੜਾਏ ਸਚ ਨਿਸ਼ਾਨ, ਹਰਿ ਸੰਗਤ ਅੱਗੇ ਅੱਗੇ ਲਾਈਆ।

ਸਚਖੰਡ ਨਿਵਾਸੀ ਆਇਆ ਥਿਰ ਘਰ, ਧੁਰ ਦਾ ਹੁਕਮ ਜਣਾਈਆ। ਸ਼ਬਦ ਸੁਤ ਰਿਹਾ ਡਰ, ਭੈ ਭੌ ਇਕ ਰਖਾਈਆ। ਨਿਉਂ ਨਿਉਂ ਚਰਨੀ ਡਿਗਾ ਦੜ, ਆਪਣਾ ਮਾਣ ਗਵਾਈਆ। ਸ੍ਰੀ ਭਗਵਾਨ ਕਿਰਪਾ ਕਰ, ਹੱਥ ਤੇਰੇ ਵਡਿਆਈਆ। ਪੁਰਖ ਅਬਿਨਾਸ਼ੀ ਕਹੇ ਭਾਣਾ ਜਰ, ਸਚ ਸੰਦੇਸ਼ ਸੁਣਾਈਆ। ਗੁਰ ਗੋਬਿੰਦ ਕਲਜੁਗ ਦੇ ਕੇ ਆਇਆ ਵਰ, ਲੱਖ ਚੁਰਾਸੀ ਜੀਵ ਜੰਤ ਸਮਝਾਈਆ। ਪਰਗਟ ਹੋਵੇ ਨਿਹਕਲੰਕ ਨਰਾਇਣ ਨਰ, ਨਿਰਗੁਣ ਆਪਣਾ ਰੂਪ ਵਟਾਈਆ। ਸਾਚੇ ਮੰਦਰ ਬਹੇ ਚੜ੍ਹ, ਸੰਬਲ ਆਪਣਾ ਡੇਰਾ ਲਾਈਆ। ਗੁਰਮੁਖ ਸੱਜਣ ਲਏ ਫੜ, ਸਰਗੁਣ ਨਿਰਗੁਣ ਮੇਲ ਕਰਾਈਆ। ਲੇਖਾ ਜਾਣੇ ਸੀਸ ਧੜ, ਜਗਦੀਸ ਹੱਥ ਵਡਿਆਈਆ । ਆਪਣੀ ਕਰਨੀ ਲਏ ਕਰ, ਦੂਜਾ ਸੰਗ ਨਾ ਕੋਈ ਰਖਾਈਆ। ਆ ਦੁਲਾਰੇ ਦੇਵਾਂ ਵਰ, ਪੁਰਖ ਅਕਾਲ ਰਿਹਾ ਸਮਝਾਈਆ। ਮਰਦ ਮਰਦਾਨਾ ਜਾਏ ਬਣ, ਮਿਲੇ ਮਾਣ ਵਡਿਆਈਆ। ਏਕਾ ਰਾਗ ਸੁਣਾਏ ਕੰਨ, ਬਿਨ ਕੰਨਾਂ ਰਿਹਾ ਜਣਾਈਆ। ਅੰਤਮ ਛੱਡਣਾ ਪੰਜ ਤੱਤ ਤਨ, ਤ੍ਰੈ ਤ੍ਰੈ ਬੰਧਨ ਨਾ ਕੋਈ ਪਾਈਆ। ਨਾ ਦੇਹੁਰਾ ਨਾ ਛੱਪਰੀ ਛੰਨ, ਮੰਦਰ ਮਸੀਤ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਦੁਆਰੇ ਆਪ ਸੁਹਾਈਆ। ਸ਼ਬਦ ਸੁਤ ਪ੍ਰਭ ਦਏ ਦਿਲਾਸਾ, ਹਰਿ ਹਰਿ ਜੂ ਖੇਲ ਖਿਲਾਇੰਦਾ। ਗੁਰਮੁਖ ਕਦੇ ਨਾ ਹੋਏ ਨਿਰਾਸਾ, ਗੁਰਸਿਖ ਗੁਰ ਗੁਰ ਆਪ ਉਠਾਇੰਦਾ। ਗੋਬਿੰਦ ਦੇ ਕੇ ਗਿਆ ਭਰਵਾਸਾ, ਪੁਰਖ ਅਕਾਲ ਗੋਦ ਸੁਹਾਇੰਦਾ। ਨਿਝ ਘਰ ਬਹਿ ਬਹਿ ਕਰੇ ਵਾਸਾ, ਕਾਇਆ ਮੰਦਰ ਡੇਰਾ ਲਾਇੰਦਾ। ਜੋਤੀ ਨੂਰ ਕਰੇ ਪਰਕਾਸ਼ਾ, ਅਗਿਆਨ ਅੰਧੇਰ ਚੁਕਾਇੰਦਾ । ਆਤਮ ਪਰਮਾਤਮ ਦੇਵੇ ਸਾਥਾ, ਸਗਲਾ ਸੰਗ ਨਿਭਾਇੰਦਾ। ਸੋ ਪੁਰਖ ਨਿਰੰਜਣ ਪੜ੍ਹੋ ਇਕੋ ਗਾਥਾ, ਸੋਹੰ ਰਾਗ ਅਲਾਇੰਦਾ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਵਸਤ ਅਮੋਲਕ ਝੋਲੀ ਪਾਇੰਦਾ। ਪ੍ਰੇਮ ਪਿਆਰ ਦੀ ਇਕੋ ਮੰਗੇ ਦਾਤਾ, ਆਪਣੀ ਝੋਲੀ ਅੱਗੇ ਡਾਹਿੰਦਾ। ਲੇਖਾ ਜਾਣੇ ਭਵਿਖਤ ਵਾਕਾ, ਭੇਵ ਅਭੇਦ ਇਕ ਖੁਲਾਇੰਦਾ। ਪੂਤ ਸਪੂਤਾ ਪਿਤਾ ਮਾਤਾ, ਬਾਲ ਅਞਾਣਾ ਗੋਦ ਉਠਾਇੰਦਾ। ਏਥੇ ਓਥੇ ਪੁਛੇ ਵਾਤਾ, ਦੋ ਜਹਾਨਾਂ ਵੇਖ ਵਖਾਇੰਦਾ। ਜਿਸ ਦੀ ਖਾਣੀ ਬਾਣੀ ਗਾਏ ਗਾਥਾ, ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ, ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਦੁਲਾਰੇ ਆਪ ਉਠਾਇੰਦਾ। ਸੁਤ ਦੁਲਾਰੇ ਆਖੇ ਲੱਗ, ਆਖਰ ਆਪ ਜਣਾਈਆ। ਗੋਬਿੰਦ ਸਿਰ ਰੱਖ ਪੱਗ, ਮਿਲੇ ਮਾਣ ਵਡਿਆਈਆ। ਗ਼ਰੀਬ ਨਿਮਾਣਿਆਂ ਪਰਦਾ ਢਕ, ਚੂੰਡੀ ਨਜ਼ਰ ਕਿਸੇ ਨਾ ਆਈਆ। ਚੌਦਾਂ ਲੋਕ ਵਖਾਏ ਇਕੋ ਹੱਟ, ਬਣ ਵਣਜਾਰਾ ਫੇਰਾ ਪਾਈਆ। ਚੌਦਾਂ ਤਬਕ ਤੁੜਾ ਨੱਤ, ਨਾਤਾ ਇਕੋ

ਇਕ ਸਮਝਾਈਆ। ਨਾਮ ਬੀਜ ਸਾਚੇ ਵਤ, ਬਣ ਕ੍ਰਿਸਾਣਾ ਹੱਲ ਚਲਾਈਆ। ਭਗਤ ਭਗਵਾਨ ਮਾਰਗ ਦੱਸ, ਦਹਿ ਦਿਸ਼ਾ ਵੇਖ ਵਖਾਈਆ। ਤੀਰ ਨਿਰਾਲਾ ਮਾਰੇ ਕਸ, ਗੋਬਿੰਦ ਚਿਲਾ ਹੱਥ ਫੜਾਈਆ। ਪ੍ਰੇਮ ਪਿਆਰ ਅੰਦਰ ਵਸ, ਨਾਮ ਅਨਮੋਲਾ ਰੰਗ ਚੜ੍ਹਾਈਆ। ਸਾਚਾ ਲਾਹਾ ਲੈਣਾ ਖੱਟ, ਖੱਟੀ ਹਰਿ ਜੂ ਝੋਲੀ ਪਾਈਆ। ਏਕਾ ਮੰਤਰ ਲੈਣਾ ਰਟ, ਰੱਟਾ ਦੀਨ ਮਜ਼੍ਹਬ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੁਲਾਰੇ ਦਏ ਸਮਝਾਈਆ। ਸ਼ਬਦ ਦੁਲਾਰਾ ਹੋ ਤਿਆਰ, ਆਪਣਾ ਸੀਸ ਝੁਕਾਇੰਦਾ। ਮੈਂ ਸੇਵਾ ਕਰਾਂ ਅਗੰਮ ਅਪਾਰ, ਤੇਰੀ ਓਟ ਰਖਾਇੰਦਾ। ਪੁਰਖ ਅਬਿਨਾਸ਼ੀ ਦਏ ਸਹਾਰ, ਸਾਚਾ ਮਾਰਗ ਅੰਤ ਲਗਾਇੰਦਾ। ਨਾ ਗੁਰੂ ਨਾ ਅਵਤਾਰ, ਪੀਰ ਪੈਗ਼ੰਬਰ ਨਾ ਕੋਈ ਰਖਾਇੰਦਾ। ਮੇਰਾ ਤੇਰਾ ਇਕ ਵਿਹਾਰ, ਦੂਸਰ ਨਜ਼ਰ ਕਿਸੇ ਨਾ ਆਇੰਦਾ। ਭਗਤ ਸਾਚੇ ਲਏ ਉਠਾਲ, ਸਚ ਸੇਵਾ ਇਕ ਸਮਝਾਇੰਦਾ। ਕੋਈ ਨਾ ਵੇਖੇ ਸ਼ਾਹ ਕੰਗਾਲ, ਸ਼ਾਹ ਕੰਗਾਲਾਂ ਆਪਣੇ ਦੁਆਰ ਸੁਹਾਇੰਦਾ। ਸੰਮਤ ਉਨੀਵੇਂ ਜਿਹੜੇ ਲੱਭ ਜਾਣ ਲਾਲ, ਲਾਲਨ ਆਪਣੀ ਗੋਦ ਬਹਾਇੰਦਾ। ਫੇਰ ਹਰਿ ਦੇ ਨਾਮ ਦਾ ਪੈ ਜਾਏ ਕਾਲ, ਲੱਭਿਆਂ ਹੱਥ ਕਿਸੇ ਨਾ ਆਇੰਦਾ। ਤੀਰਥ ਸੋਹੇ ਨਾ ਕੋਈ ਤਾਲ, ਸਰੋਵਰ ਮਾਤ ਨਾ ਕੋਈ ਵਡਿਆਇੰਦਾ। ਗੁਰ ਅਵਤਾਰ ਨਾ ਘਾਲੇ ਘਾਲ, ਅੰਤਮ ਮੁਖੜਾ ਸਰਬ ਛੁਪਾਇੰਦਾ। ਸੰਗੀ ਸਾਥੀ ਨਾ ਚਲੇ ਨਾਲ, ਦੀਨਾਂ ਦਰਦ ਨਾ ਕੋਈ ਵੰਡਾਇੰਦਾ। ਚਾਰ ਕੁੰਟ ਹੋਏ ਬੇਹਾਲ, ਹਾਲ ਮੁਰੀਦਾਂ ਨਾ ਕੋਈ ਸੁਣਾਇੰਦਾ। ਸ਼ਬਦ ਸੁਤ ਤੇਰੀ ਅਵਲੜੀ ਚਾਲ, ਜਿਸ ਦਾ ਭੇਵ ਕੋਈ ਨਾ ਪਾਇੰਦਾ। ਪੁਰਖ ਅਬਿਨਾਸ਼ੀ ਤੈਨੂੰ ਬਣਾਇਆ ਲਾਲ, ਸਿਰ ਤੇਰੇ ਹੱਥ ਟਿਕਾਇੰਦਾ। ਤੂੰ ਜਾ ਕੇ ਗੋਬਿੰਦ ਗੁਰਸਿਖ ਸਾਚੇ ਭਾਲ, ਜਿਨ੍ਹਾਂ ਪਿਛੇ ਬਾਲੇ ਨੀਹਾਂ ਹੇਠ ਦਬਾਇੰਦਾ। ਓਹਨਾਂ ਵੇਖੋ ਹਰਿ ਜੂ ਮਿਲੇ ਆਣ, ਹੱਸ ਹੱਸ ਕਾਇਆ ਪਰਦਾ ਲਾਹਿੰਦਾ। ਆਪਣੀ ਦੱਸ ਕੇ ਜਾਏ ਪਹਿਚਾਨ, ਬੇਪਹਿਚਾਨ ਫੇਰਾ ਪਾਇੰਦਾ। ਆਪ ਬਣਿਆ ਰਹੇ ਬੇਜ਼ਬਾਨ, ਜਨ ਭਗਤਾਂ ਜ਼ਬਾਨ ਸੋਹਲਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਆਪਣਾ ਡੇਰਾ ਲਾਇੰਦਾ। ਥਿਰ ਘਰ ਆਪਣਾ ਡੇਰਾ ਤਜ, ਹਰਿ ਜੂ ਦਏ ਸੁਣਾਈਆ। ਭਗਤ ਦੁਆਰੇ ਅੰਦਰ ਵੜਨਾ ਭੱਜ, ਸਾਢੇ ਨੌਂ ਵਕਤ ਲਿਖਾਈਆ। ਗੁਰਸਿਖ ਦਰਸ਼ਨ ਕਰਨਾ ਰੱਜ ਰੱਜ, ਗੁਰ ਗੋਬਿੰਦ ਮੇਲਾ ਸਹਿਜ ਸੁਭਾਈਆ। ਮੱਕੇ ਵਾਲਿਓ ਕਰੋ ਹੱਜ, ਮਦੀਨੇ ਵਾਲਾ ਫੇਰਾ ਪਾਈਆ। ਮੰਦਰਾਂ ਵਾਲਿਓ ਆਓ ਨੱਠ, ਆਪਣਾ ਵੇਲਾ ਲਓ ਬਚਾਈਆ। ਗੁਰਦੁਆਰਿਆਂ ਵਾਲਿਓ ਚਰਨੀ ਜਾਓ ਢੱਠ, ਪ੍ਰਭ ਖੇਲ ਆਪ ਖਿਲਾਈਆ। ਆਪਣੇ ਹੁਕਮ ਦੇ ਨਾਲ ਦੇਵੇ ਕਰ ਕੇ ਦਸਖ਼ਤ, ਨਾ ਕੋਈ ਮੇਟੇ ਮੇਟ ਮਿਟਾਈਆ। ਲੂੰ ਲੂੰ ਵਿਚ ਜਾਏ ਰਚ, ਰਚਿਆ ਨਜ਼ਰ ਕਿਸੇ ਨਾ ਆਈਆ। ਜਿਸ ਨੂੰ ਨਾਨਕ ਨਿਰਗੁਣ ਕਿਹਾ ਸਚ, ਸੋ ਸੱਚਾ ਆਇਆ ਮਾਹੀਆ। ਜਿਹੜਾ ਏਹਦੇ ਕੋਲੋਂ ਗਿਆ ਬਚ, ਦੋ ਜਹਾਨਾਂ ਨਾ ਮਿਲੇ ਥਾਈਆ। ਲੱਖ ਚੁਰਾਸੀ ਰਿਹਾ ਨੱਚ, ਜਨਮ ਮਰਨ ਗੇੜ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਦੁਆਰੇ ਆਏ ਚਾਈਂ ਚਾਈਂਆ। ਭਗਤ ਦੁਆਰੇ ਔਣਾ ਹਾਜ਼ੀ, ਹਜ਼ਰਤ ਆਪਣਾ ਖੇਲ ਵਖਾਈਆ। ਗੁਰਸਿਖ ਲੱਤਾਂ ਮਾਰਨ ਮੁੱਲਾ ਕਾਜ਼ੀ, ਸ਼ਰੀਯਤ ਕੋਈ ਰਹਿਣ ਨਾ ਪਾਈਆ। ਜਿਸ ਦਾ ਨਾਮ ਐਲੀ ਦੁਲਦੁਲ ਤਾਜੀ, ਰਸੂਲ ਦੇਵੇ ਵਡ ਵਡਿਆਈਆ। ਸ਼ਾਹ ਪਾਤਸ਼ਾਹ ਬੇਨਿਮਾਜ਼ੀ, ਰੋਜ਼ਾ ਬਾਂਗ ਨਾ ਕੋਈ ਸੁਣਾਈਆ। ਆਦਿ ਜੁਗਾਦਿ ਸਾਚੀ ਵਰਦੀ, ਆਪਣੀ ਆਦਤ ਪੂਰ ਕਰਾਈਆ। ਮਹਿਫ਼ਲ ਵਿਚ ਰਹੇ ਵਿਸਮਾਦੀ, ਮਸ਼ਗੂਲ ਆਪਣਾ ਨਾਮ ਜਣਾਈਆ।

ਜਿਸ ਨੂੰ ਗਾ ਗਾ ਥੱਕੇ ਢਾਡੀ, ਅੰਤ ਕਹਿਣ ਨਾ ਪਾਈਆ। ਸੋ ਗੁਰਸਿਖੋ ਤੁਹਾਡਾ ਗਵਾਂਢੀ, ਫੜ ਬਾਹੋਂ ਲਓ ਉਠਾਈਆ। ਤੁਹਾਡੇ ਅੰਦਰ ਰੱਖੀ ਨਿੱਕੀ ਹਾਂਡੀ, ਸਚ ਸੁੱਚ ਰਿਹਾ ਪਕਾਈਆ। ਗੁਰਸਿਖ ਆਤਮ ਖ਼ੁਸ਼ੀਆਂ ਨਾਲ ਖਾਂਦੀ, ਲੱਖ ਚੁਰਾਸੀ ਮਰੇ ਭੁੱਖੀ ਤਿਹਾਈਆ। ਕਿਸੇ ਸਿਰ ਨਾ ਦਿਸੇ ਪਰਾਂਦੀ, ਸੁਹਾਗ ਨੱਥ ਨਾ ਕੋਈ ਹੰਢਾਈਆ। ਅੱਲਾ ਰਾਣੀ ਹੁਕਮੇ ਬਾਂਦੀ, ਨੇਤਰ ਰੋ ਰੋ ਦਏ ਦੁਹਾਈਆ। ਮੇਰੀ ਕੰਤ ਬਿਨਾਂ ਪਤ ਜਾਂਦੀ, ਮੇਰੀ ਲੱਥੀ ਸ਼ਰਮਾਈਆ। ਵੇਖੋ ਹਰਿ ਜੂ ਆਇਆ ਸਵਾਂਗੀ, ਆਪਣਾ ਸਵਾਂਗ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰੇ ਆਵੇ ਬੇਪਰਵਾਹੀਆ। ਭਗਤ ਦੁਆਰੇ ਆਵਾਂਗਾ। ਆਪਣਾ ਹਾਲ ਸੁਣਾਵਾਂਗਾ। ਅਗਲਾ ਪਿਛਲਾ ਲੇਖ ਚੁਕਾਵਾਂਗਾ। ਕੂੜਾ ਪਰਦਾ ਉਠਾਵਾਂਗਾ। ਨੂਰੀ ਦਰਸ ਦਿਖਾਵਾਂਗਾ। ਮਹੱਲ ਅਟੱਲ ਵਸਾਵਾਂਗਾ। ਅੰਦਰ ਵੜ ਵੜ ਮੰਗਲ ਗਾਵਾਂਗਾ। ਗੋਬਿੰਦ ਮੇਲ ਮਿਲਾਵਾਂਗਾ। ਸਾਚਾ ਰਾਹ ਚਲਾਵਾਂਗਾ। ਚਾਰ ਵਰਨਾਂ ਏਕਾ ਘਰ ਬਹਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਪਿਛਲਾ ਲੇਖ ਚੁਕਾਵਾਂਗਾ। ਸ੍ਰਿਸ਼ਟ ਸਬਾਈ ਇਕੋ ਨਾਮ ਜਪਾਵਾਂਗਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਵਾਂਗਾ। ਸਿਰ ਆਪਣੇ ਤਾਜ ਟਿਕਾਵਾਂਗਾ। ਊਚੀ ਕੂਕ ਕੂਕ ਸੁਣਾਵਾਂਗਾ। ਸਭ ਦੇ ਡੇਰੇ ਢਾਵਾਂਗਾ। ਜੇ ਕੋਈ ਅੱਗੇ ਅੜੇ, ਖ਼ਾਕੀ ਖ਼ਾਕ ਮਿਲਾਵਾਂਗਾ। ਉਤੇ ਆਪਣਾ ਆਸਣ ਲਾਵਾਂਗਾ। ਵਿਸ਼ਨੂੰ ਚਰਨਾਂ ਵਿਚ ਬਹਾਵਾਂਗਾ । ਭਗਵਨ ਆਪਣਾ ਨੂਰ ਚਮਕਾਵਾਂਗਾ। ਦੀਪਕ ਇਕੋ ਇਕ ਵਖਾਵਾਂਗਾ। ਲੱਖ ਚੁਰਾਸੀ ਗੁਲ ਕਰਾਵਾਂਗਾ। ਗੁਰਸਿਖ ਸਾਚੇ ਆਪ ਉਠਾਵਾਂਗਾ। ਫੜ ਬਾਹੋਂ ਗਲੇ ਲਗਾਵਾਂਗਾ। ਲੱਖ ਚੁਰਾਸੀ ਵਿਚੋਂ ਬਾਹਰ ਕਢਾਵਾਂਗਾ। ਇਕੋ ਨਾਮ ਜਪਾਵਾਂਗਾ। ਸਰਨੀ ਲਗਿਆਂ ਲਾਜ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਇਕੋ ਇਕ ਗੁਰ ਅਖਵਾਵਾਂਗਾ।

ਸਾਚੇ ਭਗਤੋ ਤੁਹਾਡਾ ਸੱਦਾ, ਸਚਖੰਡ ਦਏ ਦੁਹਾਈਆ। ਪੁਰਖ ਅਬਿਨਾਸ਼ੀ ਹੁਕਮੇ ਬੱਧਾ, ਡੋਰੀ ਪ੍ਰੇਮ ਬੰਧਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਦੋ ਜਹਾਨਾ ਜਿਸ ਪਰਦਾ ਕੱਜਾ, ਨਿਰਗੁਣ ਰੂਪ ਬੇਪਰਵਾਹੀਆ। ਭਗਤ ਹਿੱਤ ਫਿਰੇ ਭੱਜਾ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਵੇਖ ਵਖਾਈਆ। ਸ਼ਬਦ ਅਨਾਦੀ ਹੋ ਕੇ ਗੱਜਾ, ਬੋਧ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਚੇ ਭਗਤ ਤੇਰੀ ਅਵਾਜ਼, ਅਵਣ ਗਵਣ ਹਿਲਾਈਆ । ਪਕੜ ਉਠਾਇਆ ਗ਼ਰੀਬ ਨਿਵਾਜ਼, ਗ਼ਰੀਬਾਂ ਦਏ ਗਵਾਹੀਆ। ਜਿਸ ਨੇ ਆਦਿ ਸਾਜਣ ਲਿਆ ਸਾਜ, ਅੰਤਮ ਵੇਖੇ ਥਾਉਂ ਥਾਈਂਆ। ਦੋ ਜਹਾਨਾਂ ਰਚਿਆ ਕਾਜ, ਪੁਰੀ ਲੋਅ ਬ੍ਰਹਿਮੰਡ ਖੰਡ ਆਪਣਾ ਰੰਗ ਵਖਾਈਆ। ਦਹਿ ਦਿਸ਼ਾ ਚਾਰ ਕੁੰਟ ਰਿਹਾ ਭਾਜ, ਔਂਦਾ ਜਾਂਦਾ ਨਜ਼ਰ ਨਾ ਆਈਆ। ਰਚਿਆ ਖੇਲ ਦੇਸ ਮਾਝ, ਬੇਪਰਵਾਹ ਬੇਪਰਵਾਹੀਆ। ਗੋਬਿੰਦ ਪੁਰਖ ਅਕਾਲ ਰਖਾਈ ਸਾਂਝ, ਸਾਂਝੀਵਾਲ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਈਆ। ਸਾਚੇ ਭਗਤ ਤੇਰੀ ਕੂਕਾ, ਦਰ ਘਰ ਸਾਚੇ ਹੁਕਮ ਜਣਾਇਆ। ਪੁਰਖ ਅਬਿਨਾਸ਼ੀ ਉਠਾਇਆ ਸੁੱਤਾ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦੀ ਆਲਸ ਨਿੰਦਰਾ ਲਾਹਿਆ। ਤੈਨੂੰ ਸੱਦੇ ਤੇਰਾ ਪੁੱਤਾ, ਪਿਤਾ ਏਕਾ ਓਟ ਰਖਾਇਆ। ਤੂੰ ਵੇਖਣਹਾਰਾ ਚਾਰੇ ਕੂਟਾ, ਘਟ ਆਪਣਾ ਪਰਦਾ ਲਾਹਿਆ। ਨਾਤਾ

ਛੁਟਿਆ ਪੰਜ ਤੱਤ ਭੂਤਾ, ਭਵਿਖਤ ਆਪਣਾ ਹਾਲ ਜਣਾਇਆ। ਸਰਗੁਣ ਕੂੜੀ ਮੁੱਕੀ ਚੂਕਾ, ਨਿਰਗੁਣ ਆਪਣਾ ਰੂਪ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਸਾਚੇ ਭਗਤ ਤੇਰਾ ਫ਼ਰਮਾਣਾ, ਫੁਰਨਾ ਸਭ ਦਾ ਬੰਦ ਕਰਾਈਆ। ਤਖ਼ਤ ਨਿਵਾਸੀ ਉਠੇ ਏਕਾ ਰਾਣਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ । ਆਦਿ ਆਦਿ ਜਿਸ ਖੇਲ ਰਚਾਇਆ, ਸੋ ਅੰਤਮ ਵੇਖ ਵਖਾਈਆ। ਨਰ ਹਰਿ ਨਰਾਇਣ ਜਿਸ ਨਾਉਂ ਧਰਾਇਆ, ਨਰ ਨਿਰੰਕਾਰ ਖ਼ੁਸ਼ੀ ਮਨਾਈਆ। ਅਸੁਤੇ ਪਰਕਾਸ਼ ਜਿਸ ਆਪ ਵਖਾਇਆ, ਘਰ ਸਾਚੇ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਜਿਸ ਵੇਸ ਵਟਾਇਆ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਅਬਿਨਾਸ਼ੀ ਕਰਤਾ ਸਚ ਸੀਸ ਜਿਸ ਤਾਜ ਟਿਕਾਇਆ, ਕੁਦਰਤ ਕਾਦਰ ਸਰਬ ਸਮਝਾਈਆ। ਪਾਰਬ੍ਰਹਮ ਦਰਗਾਹ ਸਾਚੀ ਹੋ ਪਰਧਾਨਾ ਸਚ ਪਰਧਾਨਗੀ ਇਕ ਕਮਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹਰਿ ਭਗਤ ਤੇਰਾ ਸਚ ਸੰਦੇਸਾ, ਸੁਣਿਆ ਹਰਿ ਕਰਤਾਰਾ। ਉਠ ਉਠ ਨਿਉਂ ਨਿਉਂ ਕਰੇ ਅਦੇਸਾ, ਦੋਏ ਦੋਏ ਜੋੜ ਸਚ ਨਿਮਸਕਾਰਾ। ਆਦਿ ਜੁਗਾਦੀ ਇਕੋ ਵੇਸਾ, ਜੁਗ ਚੌਕੜੀ ਸਚ ਵਿਹਾਰਾ। ਆਤਮ ਪਰਮਾਤਮ ਬਣੇ ਨੇਤਾ, ਨਿਤ ਨਵਿਤ ਕਰੇ ਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰਾ। ਸਾਚੇ ਭਗਤ ਤੇਰੀ ਧਾਰ, ਹਰਿ ਜੂ ਹਰਿ ਹਰਿ ਭਾਈਆ। ਸਚਖੰਡ ਨਿਵਾਸੀ ਸਚਖੰਡ ਕਰੇ ਵਿਚਾਰ, ਵਿਚਾਰ ਵਿਚਾਰ ਨਾਲ ਰਲਾਈਆ। ਨਿਰਗੁਣ ਜੋਤ ਉਜਿਆਰ, ਨੂਰੋ ਨੂਰ ਨੂਰ ਧਰਾਈਆ। ਅਜੂਨੀ ਰਹਿਤ ਖੇਲ ਅਪਾਰ, ਅਲਖ ਅਗੋਚਰ ਆਪ ਕਰਾਈਆ। ਅਗੰਮ ਅਗੰਮੜਾ ਹੋ ਤਿਆਰ, ਭੇਵ ਅਭੇਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਨੈਨਣ ਨੈਣ ਖੁਲ੍ਹਾਈਆ। ਭਗਤ ਤੇਰੀ ਸਾਚੀ ਅੱਖ, ਹਰਿ ਆਖਰ ਦਇਆ ਕਮਾਇੰਦਾ। ਸਚਖੰਡ ਦੁਆਰੇ ਕਰ ਪਰਤੱਖ, ਪਾਰਖੂ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਮਾਰਗ ਦੱਸ, ਸਾਚੇ ਪੰਧ ਚਲਾਇੰਦਾ। ਮੇਲ ਮਿਲਾਵਾ ਹੱਸ ਹੱਸ, ਹੰਸ ਮੁਖ ਖ਼ੁਸ਼ੀ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਵੇਸ ਆਪ ਵਟਾਇੰਦਾ । ਭਗਤ ਕਹਿਣ ਉਠ ਭਗਵਾਨ, ਵੇਲਾ ਅੰਤਮ ਆਈਆ। ਤੂੰ ਸਚਖੰਡ ਦੁਆਰੇ ਬਣ ਕੇ ਬੈਠੋਂ ਕਾਹਨ, ਆਪਣਾ ਮੰਦਰ ਬੰਦ ਕਰਾਈਆ। ਤੇਰੀ ਗੋਪੀ ਹੋਈ ਵੈਰਾਨ, ਲੋਕਮਾਤ ਰਹੀ ਕੁਰਲਾਈਆ। ਉਠ ਜਵਾਨੀ ਬਾਲ ਅਞਾਣ, ਨੇਤਰ ਨੈਣਾਂ ਨੀਰ ਵਹਾਈਆ। ਤੇਰਾ ਮਿਲੇ ਨਾ ਕੋਈ ਨਿਸ਼ਾਨ, ਚਾਰ ਕੁੰਟ ਰਹੇ ਕੁਰਲਾਈਆ। ਖਾਣੀ ਬਾਣੀ ਨਾ ਸਕੀ ਪਛਾਣ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਦਏ ਗਵਾਹੀਆ। ਤੁਧ ਬਿਨ ਮਿਲੇ ਨਾ ਕੋਈ ਮਾਣ, ਸਿਰ ਹੱਥ ਨਾ ਕੋਈ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਪੂਰੀ ਆਸ ਕਰਾਈਆ। ਸਾਚੇ ਭਗਤ ਲਓ ਸੱਦ, ਹਰਿ ਸਤਿਗੁਰ ਸਤਿ ਸੁਣਾਇੰਦਾ। ਮੈਂ ਕਰ ਕੇ ਆਇਆ ਪਾਰ ਹੱਦ, ਦੋ ਜਹਾਨਾਂ ਚਰਨਾਂ ਹੇਠ ਦਬਾਇੰਦਾ। ਲੱਖ ਚੁਰਾਸੀ ਨਾਲੋਂ ਕਰ ਕੇ ਅੱਡ, ਸਾਚਾ ਸੰਗ ਨਿਭਾਇੰਦਾ। ਕਾਇਆ ਅੰਦਰ ਵੜਾਂ ਅੰਧੇਰੀ ਖੱਡ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਅੰਮ੍ਰਿਤ ਜਾਮ ਪਿਆਵਾਂ ਮਧ, ਰਸ ਇਕ ਹੱਥ ਵਖਾਇੰਦਾ। ਸ਼ਬਦ ਅਗੰਮੀ ਸੁਣਾਵਾਂ ਨਦ, ਅਨਹਦ ਰਾਗ ਅਲਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰ ਮਿਟਾਇੰਦਾ। ਆਤਮ ਪਰਮਾਤਮ ਕਰ ਕਰ ਵਾਸ, ਸੇਵ ਸਚ ਕਮਾਇੰਦਾ। ਸਾਚੀ ਸੇਜਾ ਭੋਗ ਬਿਲਾਸ, ਏਕਾ ਰਸ ਵਖਾਇੰਦਾ। ਆਤਮ ਪਰਮਾਤਮ ਹੋਵਾਂ ਦਾਸ,

ਵਿਛੜ ਕਦੇ ਨਾ ਜਾਇੰਦਾ। ਸ਼ਬਦ ਅਗੰਮੀ ਸੁਣਾਵਾਂ ਬਾਤ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਆਦਿ ਜੁਗਾਦੀ ਪਿਤਾ ਮਾਤ, ਸਾਹਿਬ ਸੁਤ ਗੋਦ ਬਹਾਇੰਦਾ। ਚਰਨ ਕਵਲ ਬੰਧਾਵਾਂ ਨਾਤ, ਬਿਧਾਤਾ ਇਕ ਸਮਝਾਇੰਦਾ। ਉਤਮ ਰੱਖਾਂ ਸਾਚੀ ਜ਼ਾਤ, ਅਜ਼ਾਤੀ ਰੂਪ ਨਾ ਕੋਈ ਵਖਾਇੰਦਾ। ਮੇਲ ਮਿਲਾਵਾ ਕਮਲਾਪਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਆਪ ਸਮਝਾਇੰਦਾ। ਸਾਚੇ ਭਗਤ ਕਹਿਣ ਤੇਰੀ ਰੱਖੀ ਉਡੀਕ, ਨਵ ਨੌਂ ਚਾਰ ਧਿਆਨ ਲਗਾਈਆ । ਜੁਗ ਚੌਕੜੀ ਦੇਂਦਾ ਰਿਹਾ ਤਾਰੀਖ, ਆਪਣਾ ਭੇਵ ਨਾ ਕਿਸੇ ਸਮਝਾਈਆ। ਤੇਰਾ ਮਾਰਗ ਇਕ ਬਾਰੀਕ, ਚਲ ਚਲ ਥੱਕੇ ਕੋਟਨ ਕੋਟ ਪਾਂਧੀ ਰਾਹੀਆ। ਤੇਰਾ ਘਰ ਨਾ ਲੱਭਿਆ ਠੀਕ, ਪੰਜ ਤੱਤ ਠੀਕਰ ਗਏ ਭੰਨਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੱਸਦਾ ਰਹਿਉਂ ਲਾਸ਼ਰੀਕ, ਸ਼ਰਕਤ ਘਰ ਘਰ ਦਏਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਭਗਤ ਕਹਿਣ ਸੁਣ ਸਾਚੇ ਪਿਤਾ, ਮਿੱਤਰ ਪਿਆਰਾ ਆਪ ਜਣਾਇੰਦਾ । ਆਦਿ ਜੁਗਾਦੀ ਮੇਰੀ ਰੀਤਾ, ਨਿਤ ਨਵਿਤ ਖੇਲ ਖਿਲਾਇੰਦਾ। ਸਦ ਵਸਾਂ ਧਾਮ ਅਨਡੀਠਾ, ਦੂਜਾ ਰੂਪ ਨਾ ਕੋਈ ਵਟਾਇੰਦਾ। ਨਾ ਮਰਿਆ ਨਾ ਜੀਤਾ, ਸਾਹ ਸਾਹ ਨਾ ਕੋਈ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸੁਣਾਇੰਦਾ। ਸਚ ਸੰਦੇਸਾ ਸੁਣ ਭਗਤ, ਭਗਵਨ ਰਿਹਾ ਜਣਾਈਆ । ਵੇਲਾ ਤੇਰਾ ਆਇਆ ਵਕਤ, ਜੋ ਵਕਤ ਗਿਆ ਸਮਝਾਈਆ। ਕੋਈ ਨਾ ਚਲੇ ਦੂਸਰੀ ਸ਼ਕਤ, ਵਿਸ਼ਨ ਬ੍ਰਹਮਾ ਸ਼ਿਵ ਨਾ ਕੋਈ ਵਡਿਆਈਆ। ਕਿਰਪਾ ਧਾਰ ਆਪਣੀ ਕੱਢ ਫੁਰਸਤ, ਨਿਰਗੁਣ ਨੂਰ ਕਰ ਰੁਸ਼ਨਾਈਆ। ਤੇਰੇ ਬਿਨਾਂ ਸਾਡੀ ਕਾਇਆ ਕੋਇ ਨਾ ਪਾਵੇ ਬਰਕਤ, ਮਿਹਰ ਨਜ਼ਰ ਨਾ ਕੋਈ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਤੇਰੇ ਹੱਥ ਵਡਿਆਈਆ। ਸਾਹਿਬ ਸਤਿਗੁਰ ਪਿਆ ਹੱਸ, ਆਪਣੀ ਖ਼ੁਸ਼ੀ ਮਨਾਇੰਦਾ। ਵਾਹ ਵਾਹ ਭਗਤੋ ਮਾਰਗ ਦਿਤਾ ਦੱਸ, ਤੁਹਾਡੇ ਰਾਹ ਚਲ ਚਲ ਖ਼ੁਸ਼ੀ ਮਨਾਇੰਦਾ। ਜੁਗ ਚੌਕੜੀ ਮੈਂ ਮਿਲਣ ਦੀ ਰੱਖੀ ਆਸ, ਆਸਾ ਨਾਲ ਆਪ ਪਰਗਟਾਇੰਦਾ। ਬਣ ਸੇਵਕ ਸੇਵਾ ਕਰਾਂ ਦਾਸੀ ਦਾਸ, ਆਪਣੀ ਇਛਿਆ ਆਪ ਜਣਾਇੰਦਾ। ਜਨ ਭਗਤਾਂ ਮਿਲਣ ਦਾ ਕੰਮ ਖ਼ਾਸ, ਦੂਜਾ ਹੋਰ ਨਾ ਭੇਵ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸ਼ਾ ਇਕ ਸੁਣਾਇੰਦਾ। ਤੇਰਾ ਸ਼ਬਦ ਸੰਦੇਸ਼ਾ ਸੁਣ ਸੁਣ ਥੱਕੇ, ਥਕਾਵਟ ਕੋਇ ਨਾ ਮਾਤ ਗਵਾਈਆ। ਕਲਜੁਗ ਅੰਤਮ ਅਸੀਂ ਹੋਏ ਪੱਕੇ, ਪੱਕੀਆਂ ਇੱਟਾਂ ਤੇਰੀ ਭੇਟ ਚੜ੍ਹਾਈਆ। ਸਾਡੇ ਬਿਨਾਂ ਪ੍ਰਭ ਜੀ ਤੇਰਾ ਪਰਦਾ ਕੋਈ ਨਾ ਢਕੇ, ਬਿਨ ਤੇਰੇ ਸਾਡੀ ਨਾ ਕੋਈ ਵਡਿਆਈਆ। ਵਿਛੋੜੇ ਦਿਨ ਔਖੇ ਕੱਟੇ, ਅੰਤਮ ਰੈਣ ਅੰਧੇਰੀ ਛਾਈਆ। ਕਰ ਕਿਰਪਾ ਪ੍ਰਭ ਤੇਰੇ ਬੱਚੇ, ਤੇਰੇ ਚਰਨ ਧਿਆਨ ਲਗਾਈਆ। ਤੇਰੇ ਪ੍ਰੇਮ ਅੰਦਰ ਨੱਚੇ, ਮੁਖ ਘੁੰਗਟ ਦਿਤਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਮੰਗੀ ਇਕ ਸਰਨਾਈਆ। ਮੇਰੀ ਸਰਨਾਈ ਜੋ ਜਨ ਲੋੜੇ, ਸੋ ਪੁਰਖ ਨਿਰੰਜਣ ਆਪ ਸੁਣਾਇੰਦਾ। ਆਪ ਚੜ੍ਹਾਏ ਸਾਚੇ ਘੋੜੇ, ਘੋੜਾ ਇਕੋ ਨਾਮ ਰਖਾਇੰਦਾ। ਜੋਤੀ ਸ਼ਬਦੀ ਆਪੇ ਬੌਹੜੇ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਜਿਉਂ ਸਸੇ ਉਪਰ ਲਾਏ ਹੋੜੇ, ਹੰ ਬ੍ਰਹਮ ਭੇਵ ਖੁਲ੍ਹਾਇੰਦਾ। ਆਤਮ ਪਰਮਾਤਮ ਆਪੇ ਬੌਹੜੇ, ਹਰਿ ਸੱਜਣ ਵੇਖ ਵਖਾਇੰਦਾ। ਬਾਕੀ ਸਭ ਨੂੰ ਜਵਾਬ ਦੇਵੇ ਕੋਰੇ, ਪੱਲੂ ਹੱਥ ਨਾ ਕਿਸੇ ਫੜਾਇੰਦਾ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਸਮਝਾਇੰਦਾ। ਸਾਚੇ ਭਗਤ ਕਰੋ ਧਿਆਨ, ਹਰਿ ਧਿਆਨੀ ਆਪ ਜਣਾਈਆ। ਸਚਖੰਡ ਬੈਠਾ ਬਣ ਕੇ ਕਾਹਨ, ਬੇਪਰਵਾਹ ਬੇਪਰਵਾਹੀਆ। ਸਤਿ ਸਤਿ ਝੁਲਾਏ ਨਿਸ਼ਾਨ, ਨਿਸ਼ਾਨਾ ਇਕੋ ਇਕ ਵਖਾਈਆ। ਕਰੇ ਖੇਲ ਨੌਂਜਵਾਨ, ਬਲ ਆਪਣਾ ਆਪ ਧਰਾਈਆ। ਪਰਗਟ ਹੋਏ ਸ੍ਰੀ ਭਗਵਾਨ, ਭਗਵਨ ਆਪਣਾ ਰੂਪ ਵਖਾਈਆ। ਸੁਤ ਦੁਲਾਰਾ ਬਾਲ ਅਞਾਣ, ਥਿਰ ਘਰ ਆਪੇ ਲਏ ਜਗਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਫ਼ਰਮਾਣ, ਸਚ ਸੰਦੇਸਾ ਇਕ ਜਣਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰੇ ਸਵਾਧਾਨ, ਨੇਤਰ ਨੈਣ ਅੱਖ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਸੁਣਾਈਆ। ਸਚ ਸੰਦੇਸਾ ਸੁਣੋ ਭਗਤ, ਸ੍ਰੀ ਭਗਵਾਨ ਆਪ ਜਣਾਇੰਦਾ। ਲੱਖ ਚੁਰਾਸੀ ਖੇਲ ਜਗਤ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਇੰਦਾ। ਨਾਤਾ ਜੋੜ ਬੂੰਦ ਰਕਤ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਵੰਡ ਵੰਡਾਇੰਦਾ। ਆਤਮ ਪਰਮਾਤਮ ਸਾਚੀ ਸ਼ਕਤ, ਨਿਰਗੁਣ ਨਿਰਗੁਣ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਲਾਹੇ ਆਪ, ਆਪਣੀ ਦਇਆ ਕਮਾਈਆ। ਸਚਖੰਡ ਨਿਵਾਸੀ ਵਡ ਪਰਤਾਪ, ਭੇਵ ਅਭੇਦ ਜਣਾਈਆ। ਦੋ ਜਹਾਨਾਂ ਵੇਖੇ ਖੇਲ ਤਮਾਸ਼, ਖੇਲਣਹਾਰ ਇਕ ਹੋ ਜਾਈਆ। ਪੁਰੀਆਂ ਲੋਆਂ ਪਾਏ ਰਾਸ, ਮੰਡਲ ਮੰਡਪ ਗੋਪੀ ਕਾਹਨ ਰਚਾਈਆ। ਆਦਿ ਜੁਗਾਦੀ ਨਿਰਗੁਣ ਨੂਰ ਜੋਤ ਪਰਕਾਸ਼, ਰੂਪ ਅਨੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਏਕਾ ਰਾਹ ਹੁਕਮ ਜਣਾਈਆ। ਸਾਚੇ ਭਗਤ ਤੇਰਾ ਰਾਹ ਰਹੇ ਤੱਕ, ਤਕਵਾ ਇਕ ਰਖਾਇਆ। ਕਵਣ ਵੇਲਾ ਪ੍ਰਭ ਸਿਰ ਤੇ ਰੱਖੇ ਹੱਥ, ਸਮਰਥ ਫੇਰਾ ਪਾਇਆ। ਪੰਧ ਮੁਕਾਏ ਨੱਠ ਨੱਠ, ਪਾਂਧੀ ਬਣ ਬੇਪਰਵਾਹਿਆ। ਨਜ਼ਰੀ ਆਏ ਘਟ ਘਟ, ਘਰ ਘਰ ਡੇਰਾ ਲਾਇਆ। ਚੌਦਾਂ ਲੋਕਾਂ ਖ਼ਾਲੀ ਕਰੇ ਹੱਟ, ਚੌਦਾਂ ਤਬਕਾਂ ਪੰਧ ਦਏ ਮੁਕਾਇਆ। ਗੁਰਸਿਖਾਂ ਦੇਵੇ ਇਕ ਬ੍ਰਹਮ ਮਤ, ਪਾਰਬ੍ਰਹਮ ਆਪ ਪੜ੍ਹਾਇਆ। ਅੰਤਮ ਪੱਤ ਲਏ ਰੱਖ, ਸਿਰ ਸੀਸ ਜਗਦੀਸ਼ ਹੱਥ ਟਿਕਾਇਆ। ਆਪਣੀ ਸਚ ਗਿਆਨੀ ਦੇਵੇ ਦੱਸ, ਭੇਵ ਅਭੇਦ ਕਿਸੇ ਨਾ ਪਾਇਆ। ਜੁਗ ਜਨਮ ਦੀ ਪੂਰੀ ਕਰੇ ਆਸ, ਹਰ ਘਟ ਲਹਿਣਾ ਮਾਤ ਚੁਕਾਇਆ । ਆਤਮ ਸੇਜਾ ਕਰੇ ਭੋਗ ਬਿਲਾਸ, ਭਸਮੜ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨ ਧਿਆਨ ਲਗਾਇਆ। ਚਰਨ ਕਵਲ ਰੱਖੋ ਸੀਸ, ਜਗਦੀਸ਼ ਰਿਹਾ ਜਣਾਈਆ। ਜੁਗ ਚੌਕੜੀ ਪੀਸਨ ਲਿਆ ਪੀਸ, ਗੁਰ ਅਵਤਾਰ ਸੇਵਾ ਲਾਈਆ। ਆਤਮ ਦੇਵੇ ਇਕ ਹਦੀਸ, ਇਕੋ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤਨ ਲਹਿਣਾ ਆਪ ਚੁਕਾਈਆ। ਭਗਤਨ ਲਹਿਣਾ ਦੇਵੇ ਭਗਵਾਨਾ, ਭਗਵਨ ਆਪਣੀ ਦਇਆ ਕਮਾਇੰਦਾ। ਸਚਖੰਡ ਦਾ ਸਚ ਨਿਸ਼ਾਨਾ, ਲੋਕਮਾਤ ਵਖਾਇੰਦਾ। ਜੋਧਾ ਸੂਰਬੀਰ ਬਲਵਾਨਾ, ਬਲ ਆਪਣਾ ਆਪ ਧਰਾਇੰਦਾ। ਵਸਣਹਾਰਾ ਸਚ ਮਕਾਨਾ, ਸਚ ਮਕਾਨ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਖਾਤਰ ਆਪਣਾ ਹੁਕਮ ਸੁਣਾਇੰਦਾ। ਸਾਚਾ ਹੁਕਮ ਦਏ ਫ਼ਰਮਾਣਾ, ਫੁਰਨਾ ਆਪਣਾ ਆਪ ਪਰਗਟਾਈਆ। ਕਰਵਟ ਬਦਲੇ ਨੌਜਵਾਨਾ, ਥਿਰ ਘਰ ਵੇਖੇ ਚਾਈਂ ਚਾਈਂਆ। ਸੁਤ ਦੁਲਾਰਾ ਕਰ ਪਰਵਾਨਾ, ਸਚ ਪਰਵਾਨਾ ਹੱਥ ਫੜਾਈਆ। ਲੇਖਾ ਜਾਣੇ ਦੋ ਜਹਾਨਾਂ,

ਦੋਏ ਦੋਏ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਭੇਵ ਰਖਾਈਆ। ਜੁਗ ਚੌਕੜੀ ਵੇਖੇ ਨਵ ਨੌਂ ਚਾਰ, ਜੁਗ ਜੁਗ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰ ਵਿਹਾਰ, ਬਿਵਹਾਰੀ ਰਾਹ ਚਲਾਇੰਦਾ। ਸ਼ਬਦ ਅਨਾਦੀ ਕਰ ਤਿਆਰ, ਬ੍ਰਹਮ ਬ੍ਰਹਿਮਾਦੀ ਖੋਜ ਖੁਜਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਮਹੱਲ ਉਸਾਰ, ਏਕਾ ਨਾਮ ਬੰਧਨ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈਗੁਣ ਮੇਲਾ ਮੇਲ ਮਿਲਾਇੰਦਾ। ਪੰਜ ਤੱਤ ਵੇਖ ਸਚ ਅਖਾੜ, ਤਿੰਨ ਪੰਜ ਖੇਲ ਖਿਲਾਇੰਦਾ। ਨਿਰਗੁਣ ਜੋਤ ਕਰ ਪਰਕਾਸ਼, ਨਾਮ ਨਿਧਾਨ ਝੋਲੀ ਪਾਇੰਦਾ। ਆਤਮ ਪਰਮਾਤਮ ਮੇਲਾ ਖ਼ਾਸ, ਆਪਣਾ ਭੇਵ ਚੁਕਾਇੰਦਾ। ਬ੍ਰਹਮ ਪਾਰਬ੍ਰਹਮ ਖੋਲ੍ਹ ਕਿਵਾੜ, ਘਰ ਘਰ ਵਿਚ ਸੋਭਾ ਪਾਇੰਦਾ। ਕਰਨੀ ਕਿਰਿਆ ਕਰ ਵਿਚਾਰ, ਕੁਦਰਤ ਕਾਦਰ ਖੇਲ ਕਰਾਇੰਦਾ। ਨਿਰਗੁਣ ਸਰਗੁਣ ਕਰ ਤਿਆਰ, ਸਾਚਾ ਢੋਲਾ ਰਾਗ ਸੁਣਾਇੰਦਾ। ਬਣ ਵਿਚੋਲਾ ਏਕੰਕਾਰ, ਪਰਦਾ ਉਹਲਾ ਆਪ ਉਠਾਇੰਦਾ। ਸ਼ਬਦੀ ਸ਼ਬਦ ਗੁਰੂ ਗੁਰ ਧਾਰ, ਗੁਰੂ ਗੁਰ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਲਹਿਣਾ ਆਪ ਚੁਕਾਇੰਦਾ। ਜੁਗ ਜੁਗ ਚੁਕਾਏ ਆਪਣਾ ਲਹਿਣਾ, ਲਹਿਣਾ ਆਪਣੇ ਹੱਥ ਰਖਾਈਆ। ਸਚਖੰਡ ਦੁਆਰੇ ਜਿਸ ਨੇ ਬਹਿਣਾ, ਬਹਿ ਬਹਿ ਖ਼ੁਸ਼ੀ ਮਨਾਈਆ। ਆਪਣਾ ਭਾਣਾ ਜਿਸ ਨੇ ਸਹਿਣਾ, ਆਪਣੇ ਭਾਣੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਦੇਵੇ ਸਾਚਾ ਸੱਦਾ, ਨਿਰਗੁਣ ਰੂਪ ਆਵੇ ਭੱਜਾ, ਬਣ ਪਾਂਧੀ ਫੇਰਾ ਪਾਈਆ। ਪਾਂਧੀ ਬਣਿਆ ਬੇਪਰਵਾਹ, ਬੇਪਰਵਾਹੀ ਖੇਲ ਕਰਾਇੰਦਾ। ਮੁਕਾਮੇ ਹੱਕ ਨੂਰ ਕਰ ਰੁਸ਼ਨਾ, ਪਰਵਰਦਿਗਾਰ ਦਇਆ ਕਮਾਇੰਦਾ। ਮਿਹਰਵਾਨ ਸਦਾ ਵੇਖੇ ਥਾਉਂ ਥਾਂ, ਲਾਸ਼ਰੀਕ ਵੇਸ ਵਟਾਇੰਦਾ। ਜੋਤੀ ਜਾਮਾ ਨੂਰ ਧਰਾ, ਜਲਵਾ ਜ਼ਾਹਰ ਜ਼ਹੂਰ ਰਖਾਇੰਦਾ। ਭੇਦ ਅਭੇਦ ਭੇਵ ਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਆਪ ਜਗਾਇੰਦਾ। ਭਗਤੋ ਜਾਗੋ ਹਰਿ ਰਿਹਾ ਜਗਾ, ਜਗਾਵਣਹਾਰਾ ਆਈਆ। ਆਪਣਾ ਰਾਗ ਰਿਹਾ ਸੁਣਾ, ਦੂਸਰ ਰਾਗ ਨਾ ਕੋਈ ਅਲਾਈਆ। ਏਕਾ ਕਾਜ ਰਿਹਾ ਰਚਾ, ਦੋ ਜਹਾਨਾਂ ਵੱਜੇ ਵਧਾਈਆ। ਝੂਠਾ ਕਾਜ ਦਏ ਮਿਟਾ, ਸਮਗਰੀ ਇਕੋ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦਾ ਲੇਖਾ ਰਿਹਾ ਚੁਕਾਈਆ। ਚਾਰ ਜੁਗ ਦਾ ਲੇਖਾ ਚੁੱਕੇ, ਚੁਕਾਵਣਹਾਰ ਨਿਰੰਕਾਰ। ਪੂਰਬ ਲਹਿਣਾ ਸਭ ਦਾ ਮੁੱਕੇ, ਮੁੱਕੇ ਵਿਚ ਸੰਸਾਰ। ਕੂੜੀ ਕਿਰਿਆ ਬੂਟਾ ਸੁੱਕੇ, ਹਰਿਆ ਹੋਵੇ ਨਾ ਦੂਜੀ ਵਾਰ, ਗੁਰਮੁਖ ਆਪਣੀ ਗੋਦੀ ਚੁੱਕੇ, ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰ। ਮਹਾਂਬਲੀ ਪ੍ਰਭ ਆਪੇ ਉਠੇ, ਕਰੇ ਖੇਲ ਅਗੰਮ ਅਪਾਰ। ਰੁੱਤ ਸੁਹਾਏ ਅਬਿਨਾਸ਼ੀ ਅਚੁਤੇ, ਸਦ ਵੇਖੇ ਸ਼ਬਦ ਬਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤੀ ਮੇਲਾ ਵਿਚ ਸੰਸਾਰ।

ਸੁਤ ਸ਼ਬਦ ਉਠ ਲਾਲ, ਲਾਲਨ ਆਪ ਜਗਾਇੰਦਾ। ਤੇਈ ਅਵਤਾਰ ਸੁਰਤ ਲਓ ਸੰਭਾਲ, ਧੁਰ ਫ਼ਰਮਾਣਾ ਆਪ ਜਣਾਇੰਦਾ। ਭਗਤ ਅਠਾਰਾਂ ਕਰੋ ਧਿਆਨ, ਧਿਆਨ ਧਿਆਨ ਨਾਲ ਮਿਲਾਇੰਦਾ। ਈਸਾ ਮੂਸਾ ਮੁਹੰਮਦ ਵੇਖੋ ਇਕ ਦੁਕਾਨ, ਦਰ ਦਰਵਾਜ਼ਾ ਆਪ ਜਣਾਇੰਦਾ। ਗੁਰੂ

ਦਸ ਦੇਵੇ ਆਪ ਗਿਆਨ, ਨਾਮ ਸੰਦੇਸਾ ਇਕ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਵਰਤਾਇੰਦਾ। ਸਾਚੇ ਸੁਤ ਸਚ ਵਿਚਾਰ, ਹਰਿ ਸਾਚਾ ਸਚ ਜਣਾਈਆ। ਵਿਸ਼ਨੂੰ ਨਾਲ ਕਰ ਤਿਆਰ, ਬ੍ਰਹਮੇ ਅੱਖ ਖੁਲ੍ਹਾਈਆ। ਸ਼ੰਕਰ ਜਟਾ ਜੂਟ ਲਏ ਉਠਾਲ, ਬਾਸ਼ਕ ਤਸ਼ਕਾ ਵੇਖ ਵਖਾਈਆ। ਸਹੰਸਰ ਮੁਖ ਨਾ ਕੋਈ ਧਾਰ, ਦੋ ਸਹੰਸਰ ਜਿਹਵਾ ਜਿਹਵਾ ਗੁਣ ਨਾ ਕੋਈ ਜਣਾਈਆ। ਕਰੋੜ ਤਤੀਸਾ ਹੋਏ ਖ਼ਬਰਦਾਰ, ਸੁਰਪਤ ਇੰਦ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਤ੍ਰੈਗੁਣ ਮਾਇਆ, ਤ੍ਰੈਭਵਨ ਧਨੀ ਆਪ ਜਣਾਇੰਦਾ। ਜੁਗ ਚੌਕੜੀ ਜਿਸ ਨੇ ਖਾਇਆ, ਖਾ ਖਾ ਸ਼ੁਕਰ ਨਾ ਕੋਈ ਮਨਾਇੰਦਾ। ਲੱਖ ਚੁਰਾਸੀ ਜਿਸ ਬੰਧਨ ਪਾਇਆ, ਬੰਧਨ ਕੋਇ ਨਾ ਮਾਤ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਪੁਰਖ ਅਗੰਮ, ਏਕਾ ਏਕ ਜਣਾਈਆ। ਏਕਾ ਗੁਰ ਅਵਤਾਰ ਪੀਰ ਪੈਗ਼ੰਬਰ ਬੇੜਾ ਲਓ ਬੰਨ੍ਹ, ਏਕਾ ਦੇਵੇ ਸਚ ਸਲਾਹੀਆ । ਧੁਰ ਫ਼ਰਮਾਣਾ ਸੁਣ ਲਓ ਕੰਨ, ਨਾ ਕੋਈ ਲਿਖੇ ਕਾਗਦ ਕਲਮ ਸ਼ਾਹੀਆ। ਆਪੇ ਬਣੇ ਵੇਖੋ ਜਨ, ਜਨਣੀ ਕਵਣ ਗੋਦ ਸੁਹਾਈਆ। ਕਵਣ ਦਏ ਨਾਮ ਧਨ, ਕਵਣ ਖ਼ਜ਼ਾਨਾ ਰਿਹਾ ਲੁਟਾਈਆ। ਲੱਖ ਚੁਰਾਸੀ ਹੋਏ ਅੰਨ੍ਹ, ਦੋਏ ਦੋਏ ਲੋਚਣ ਬੰਦ ਕਰਾਈਆ। ਕਰ ਕਰ ਵੱਡੀ ਵਾਸਨਾ ਮਨ, ਮਨ ਵਾਸਨਾ ਨਾ ਕੋਈ ਮਿਟਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਲੱਗਾ ਡੰਨ, ਕਾਇਆ ਤਨ ਤਪਾਈਆ। ਭਾਂਡਾ ਭਰਮ ਕੌਈ ਨਾ ਦੇਵੇ ਭੰਨ, ਕੂੜਾ ਗੜ੍ਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਰਿਹਾ ਸਮਝਾਈਆ। ਗੁਰ ਅਵਤਾਰ ਉਠੇ ਪੀਰ, ਪੀਰ ਵੱਡਾ ਫੇਰਾ ਪਾਇੰਦਾ। ਚਾਰੋਂ ਕੁੰਟ ਵੱਝਾ ਸ਼ਰਅ, ਜ਼ੰਜੀਰ, ਨਾ ਕੋਈ ਤੋੜ ਤੁੜਾਇੰਦਾ। ਨਾਤਾ ਤੁਟਿਆ ਸ਼ਾਹ ਹਕੀਰ, ਹਕੀਕਤ ਸਚ ਨਾ ਕੋਇ ਵਖਾਇੰਦਾ। ਤੇਰੀ ਮਹਿਮਾ ਕੋਈ ਨਾ ਦੱਸੇ ਬੇਨਜ਼ੀਰ, ਨਜ਼ਰ ਸਭ ਦੀ ਆਪ ਬਦਲਾਇੰਦਾ। ਸਚ ਦੱਸੇ ਨਾ ਕੋਈ ਤਹਿਰੀਰ, ਤਸਬੀ ਗਲ ਨਾ ਕੋਈ ਲਟਕਾਇੰਦਾ। ਤੇਰੀ ਚੋਟੀ ਚੜ੍ਹੇ ਨਾ ਕੋਈ ਅਖ਼ੀਰ, ਮੁਕਾਮੇ ਹੱਕ ਨਾ ਦਰਸ਼ਨ ਪਾਇੰਦਾ। ਸਾਚੀ ਪੜ੍ਹੇ ਨਾ ਕੋਇ ਤਕਬੀਰ, ਤਾਲਬ ਨਜ਼ਰ ਕੋਈ ਨਾ ਆਇੰਦਾ। ਨਾ ਕੋਈ ਹੋਏ ਦਾਮਨਗੀਰ, ਸਤਿ ਸੁਹੇਲਾ ਸਪੂਤ ਨਾ ਕੋਈ ਅਖਵਾਇੰਦਾ। ਨੌਂ ਖੰਡ ਪ੍ਰਿਥਮੀ ਕੂੜੀ ਫੜੀ ਹੱਥ ਸ਼ਮਸ਼ੀਰ, ਛੁਰੀ ਸਭ ਦੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰ ਆਪ ਜਣਾਇੰਦਾ। ਪੀਰ ਪੈਗ਼ੰਬਰ ਖੋਲ੍ਹੋ ਤਾਕ, ਤਾਕਤਵਰ ਆਪ ਜਣਾਇੰਦਾ। ਨੂਰ ਨੁਰਾਨਾ ਪਾਕੀ ਪਾਕ, ਏਕਾ ਹੁਕਮ ਜਣਾਇੰਦਾ। ਚੌਦਾਂ ਤਬਕ ਲੈਣਾ ਝਾਕ, ਝਾਕੀ ਇਕੋ ਵਾਰ ਵਖਾਇੰਦਾ। ਕੋਈ ਨਾ ਕਰੇ ਕਿਸੇ ਸਾਥ, ਮੁਹੰਮਦ ਪੱਲੂ ਨਾ ਕੋਈ ਫੜਾਇੰਦਾ। ਕੋਈ ਨਾ ਦੇਵੇ ਅੰਤ ਨਿਜ਼ਾਤ, ਪਾਰ ਕਿਨਾਰਾ ਨਾ ਕੋਈ ਲੰਘਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰਾਂ ਆਪ ਸਮਝਾਇੰਦਾ। ਪੀਰ ਪੈਗ਼ੰਬਰ ਲਏ ਅੰਗੜਾਂਈ, ਨੇਤਰ ਨੈਣ ਉਠਾਈਆ। ਚਾਰੋਂ ਕੁੰਟ ਉਮਤ ਦਏ ਦੁਹਾਈ, ਅਮਨ ਨਜ਼ਰ ਕੋਇ ਨਾ ਆਈਆ । ਗੋਬਿੰਦ ਬੂਟਾ ਪੁਟਿਆ ਕਾਈ, ਸਭ ਦੀ ਜੜ੍ਹ ਉਖੜਾਈਆ। ਅੱਲਾ ਰਾਣੀ ਮੁਖ ਸ਼ਰਮਾਈ, ਮੁਖ ਘੁੰਗਟ ਰਹੀ ਪਾਈਆ। ਖੁਲੜੇ ਕੇਸ ਰਹੀ ਵਖਾਈ, ਸੱਜਣ ਸਾਕ ਨਾ ਕੋਈ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰਾਂ ਰਿਹਾ ਬੁਲਾਈਆ। ਪੀਰ ਪੈਗ਼ੰਬਰ ਆਤਮ ਖੋਲ੍ਹ ਅੱਖ, ਆਖਰ ਹਰਿ

ਜਣਾਇੰਦਾ। ਕਰੇ ਨਬੇੜਾ ਹੱਕ, ਹਕੀਕਤ ਵੇਖ ਵਖਾਇੰਦਾ। ਚੌਦਾਂ ਤਬਕਾਂ ਵੇਖੇ ਨੱਸ, ਸ਼ਾਹ ਅਸਵਾਰ ਨਾ ਕੋਈ ਜਣਾਇੰਦਾ। ਫੜ ਨੜੀ ਸਾਰੇ ਹੁੱਕਾ ਪੀਂਦੇ ਗਟ ਗਟ, ਗੱਟਾ ਕਾਇਆ ਨਾ ਕੋਈ ਖਲਾਇੰਦਾ। ਮਣਕਿਆਂ ਮਾਲਾ ਲਈ ਰਟ, ਮਨ ਕਾ ਮਣਕਾ ਨਾ ਕੋਈ ਭੁਆਇੰਦਾ। ਸਯਦਾ ਕੋਈ ਨਾ ਕਰੇ ਸਿਰ ਚਰਨਾਂ ਉਤੇ ਰੱਖ, ਐਵੇਂ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਬਰ ਆਪ ਅਲਾਇੰਦਾ। ਪੀਰ ਪੈਗ਼ੰਬਰ ਈਸਾ ਮੂਸਾ, ਮੁਹੰਮਦ ਨਾਲ ਮਿਲਾਈਆ। ਪੁਰਖ ਅਬਿਨਾਸ਼ੀ ਸਾਚਾ ਸ਼ੇਰ ਤਨ ਵਖਾਏ ਕਾਲਾ ਸੂਸਾ, ਸਾਹਿਬ ਨਜ਼ਰ ਕੋਈ ਨਾ ਆਈਆ। ਫਿਰਨਹਾਰਾ ਗਲੀ ਕੂਚਾ, ਕਾਇਆ ਮੰਦਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਸੁਣਾਈਆ। ਪੀਰ ਪੈਗ਼ੰਬਰ ਮਾਰਨ ਧਾਹ, ਚਾਰ ਕੁੰਟ ਵੇਖੋ ਕੁਰਲਾਈਆ। ਮੁਹੰਮਦ ਕਹੇ ਮੇਰੀ ਪਕੜੇ ਬਾਂਹ, ਖ਼ਾਲੀ ਪੱਲੂ ਰਿਹਾ ਜਣਾਈਆ। ਮੇਰੀ ਉਮਤ ਮੈਨੂੰ ਕਰਦੀ ਨਾਹ, ਸਾਚਾ ਸੰਗ ਨਾ ਕੋਈ ਨਿਭਾਈਆ। ਮਾਈ ਹੱਵਾ ਨਾ ਕੋਈ ਮਾਂ, ਆਦਮ ਸੰਗ ਨਾ ਦਏ ਜਣਾਈਆ। ਸਿਰ ਦੇਵੇ ਨਾ ਕੋਈ ਠੰਡੀ ਛਾਂ, ਚਾਰੋਂ ਕੁੰਟ ਕੂਕ ਕੂਕ ਸੁਣਾਈਆ। ਬੇਪਰਵਾਹ ਨਜ਼ਰ ਨਾ ਆਏ ਕਿਸੇ ਥਾਂ, ਮੁਖ ਨਕਾਬ ਨਾ ਕੋਈ ਉਠਾਈਆ। ਉਮਤ ਉਮਤੀ ਭਰੀ ਗੁਨਾਹ, ਅੰਤ ਖ਼ਾਕੀ ਖ਼ਾਕ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰਾਂ ਰਿਹਾ ਵਖਾਈਆ। ਪੀਰ ਪੈਗ਼ੰਬਰ ਨੇਤਰ ਰੋ, ਨੈਣਾਂ ਨੀਰ ਵਹਾਇਆ। ਹਾਏ ਇਹ ਕੀ ਗਿਆ ਹੋ, ਦਰੋਹੀ ਦਰੋਹੀ ਕਰੇ ਖ਼ੁਦਾਇਆ। ਜਿਸ ਦੀ ਸੁਣਦੇ ਰਹੇ ਸੋ, ਸੋ ਸਾਹਿਬ ਫੇਰਾ ਪਾਇਆ। ਜਿਸ ਦੇ ਨਾਲ ਰੱਖਦੇ ਰਹੇ ਮੋਹ, ਸੋ ਮੁਹੱਬਤ ਰਿਹਾ ਤੁੜਾਇਆ। ਕਰਿਆ ਖੇਲ ਛੱਬੀ ਪੋਹ, ਜਿਸ ਦਾ ਅੰਤ ਕਿਸੇ ਨਾ ਪਾਇਆ। ਚੌਦਾਂ ਤਬਕਾਂ ਆਪਣੀ ਹੱਥੀਂ ਰਹੇ ਟੋਹ, ਪੱਲੂ ਹੱਥ ਨਾ ਕਿਸੇ ਫੜਾਇਆ। ਕਲਜੁਗ ਅੰਤਮ ਸਾਡੇ ਕੋਲੋਂ ਸਭ ਕੁਛ ਲਿਆ ਖੋਹ, ਖ਼ਾਲੀ ਹੱਥ ਦੇਣ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਜਣਾਇਆ। ਪੀਰ ਪੈਗ਼ੰਬਰ ਨੇਤਰ ਨੀਰ, ਛਹਿਬਰ ਇਕ ਲਗਾਈਆ। ਚਾਰ ਯਾਰੀ ਵਿਛੜੇ ਵੀਰ, ਭਾਈ ਭਾਈ ਨਾ ਕੋਈ ਮਿਲਾਈਆ। ਉਮਤ ਬਦਲੇ ਨਾ ਕੋਈ ਸਾਡੀ ਤਕਦੀਰ, ਸਿਰ ਹੱਥ ਨਾ ਕੋਈ ਟਿਕਾਈਆ। ਪਰਵਰਦਿਗਾਰ ਬੇਪਰਵਾਹ ਆਪਣੀ ਹੱਥੀਂ ਫੜਕੇ ਪਾਵੇ ਜੰਜੀਰ, ਸਕੇ ਨਾ ਕੋਈ ਤੁੜਾਈਆ। ਸਦੀ ਚੌਧਵੀਂ ਹੋਏ ਦਿਲਗੀਰ, ਦਿਲਬਰ ਮਿਲਿਆ ਨਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ।

ਪੀਰ ਪੈਗ਼ੰਬਰ ਵੇਖਣ ਹੁਜਰਾ, ਆਪਣਾ ਨੈਣ ਉਠਾਈਆ। ਅੱਗੇ ਸਚ ਦੱਸੇ ਨਾ ਕੋਈ ਮੁਜਰਾ, ਕੂੜੀ ਕਿਰਿਆ ਨਾਚ ਨਚਾਈਆ। ਪਿਛਲਾ ਵਕਤ ਜੋ ਪਿਛੇ ਗੁਜਰਾ, ਅੱਗੇ ਆਪਣਾ ਹੁਕਮ ਮਨਾਈਆ। ਸਭ ਨੂੰ ਸਿਰ ਤੇ ਚੁੱਕਣਾ ਪਏ ਬੁਚਕਾ, ਆਪਣਾ ਆਪਣਾ ਭਾਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਰਿਹਾ ਲਿਖਾਈਆ। ਪੀਰ ਪੈਗ਼ੰਬਰ ਕਰਨ ਸਯਦਾ, ਚਰਨ ਸੀਸ ਨਿਵਾਇਆ। ਪਰਵਰਦਿਗਾਰ ਤੇਰੇ ਹੋਏ ਬਰਦਾ, ਬਰੀਖ਼ਾਨਾ ਦਏ ਵਖਾਇਆ। ਤੂੰ ਦਰਦੀਆਂ ਵਟਾਏ ਦਰਦਾ, ਬੇਦਰਦ ਤੇਰੀ ਵਡ ਵਡਿਆਇਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਗੁਰ ਅਵਤਾਰ ਵੇਖੋ ਹਾਲ, ਹਰਿ ਜੂ ਹਾਲ ਰਿਹਾ ਜਣਾਈਆ। ਉਂਗਲੀ ਲਾਇਆ ਮਹਾਂਕਾਲ, ਮਹਾਂਬਲੀ ਦਇਆ ਕਮਾਈਆ। ਕਲਜੁਗ ਜੀਵ ਹੋਏ ਬੇਹਾਲ, ਬਹਿਬਲ ਹੋ ਦੇਣ ਦੁਹਾਈਆ। ਮਾਰਗ ਮਿਲਿਆ ਨਾ ਕਿਸੇ ਸੁਖਾਲ, ਸਾਚੇ ਘਰ ਨਾ ਕੋਈ ਮਿਲਾਈਆ। ਪੜ੍ਹ ਪੜ੍ਹ ਘਾਲਣਾ ਗਏ ਘਾਲ, ਪੜ੍ਹਿਆਂ ਹੱਥ ਕਿਸੇ ਨਾ ਆਈਆ । ਠਰ ਠਰ ਥੱਕੇ ਰੁੱਤ ਸਿਆਲ, ਠੋਕਰ ਨਾਮ ਨਾ ਕੋਈ ਲਗਾਈਆ। ਸੜ ਸੜ ਥੱਕੇ ਅਗਨੀ ਵਿਚ ਜਹਾਨ, ਅੰਮ੍ਰਿਤ ਮੇਘ ਨਾ ਕੋਈ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਰਿਹਾ ਵਖਾਈਆ। ਤੇਈ ਅਵਤਾਰ ਕਰਨ ਸਲਾਹ, ਹਰਿ ਜੂ ਕੀ ਕੀ ਖੇਲ ਰਚਾਇਆ। ਜੁਗ ਜੁਗ ਦੇਂਦੇ ਆਏ ਸਲਾਹ, ਆਪਣਾ ਨਾਮ ਜਪਾਇਆ। ਨਿਰਗੁਣ ਸਰਗੁਣ ਦੱਸਦੇ ਆਏ ਰਾਹ, ਐਂ ਪਰ ਹੱਥ ਕਿਸੇ ਨਾ ਆਇਆ। ਜੀਵ ਜੰਤ ਕਰਨ ਗੁਨਾਹ, ਫੜ ਬਾਹੋਂ ਨਾ ਕਿਸੇ ਬਚਾਇਆ। ਲਿਖ ਲਿਖ ਅੱਖਰ ਰਹੇ ਸੁਣਾ, ਹੋਕਾ ਦੇ ਦੇ ਰਾਗ ਅਲਾਇਆ। ਜਿੰਨਾਂ ਚਿਰ ਸਤਿਗੁਰ ਪੂਰਾ ਸੌਂਦਿਆਂ ਜਾਗਦਿਆਂ ਰੋਂਦਿਆਂ ਹੱਸਦਿਆਂ ਅੰਦਰ ਬਾਹਰ ਗੁਪਤ ਜ਼ਾਹਿਰ ਫੜੇ ਨਾ ਬਾਂਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਜਣਾਇਆ। ਆਪਣਾ ਭੇਵ ਜਣਾਏ ਹਰਿ, ਹਰਿ ਆਪਣੀ ਦਇਆ ਕਮਾਈਆ। ਜਿਸ ਘਾੜਨ ਲਿਆ ਘੜ, ਘੜਨ ਭੰਨਣਹਾਰ ਬੇਪਰਵਾਹੀਆ। ਸਾਚੇ ਮੰਦਰ ਆਪੇ ਚੜ੍ਹ, ਆਪੇ ਵੇਖ ਵਖਾਈਆ। ਨਿਰਗੁਣ ਨੂਰ ਜੋਤ ਧਰ, ਪੰਜ ਤੱਤ ਨਾ ਕੋਈ ਵਡਿਆਈਆ। ਸ਼ਬਦ ਅਗੰਮੀ ਆਪੇ ਵਰ, ਆਪਣੇ ਨਾਮ ਦਏ ਵਡਿਆਈਆ। ਨਾ ਜਨਮੇ ਨਾ ਜਾਏ ਮਰ, ਆਵਣ ਜਾਵਣ ਖੇਲ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰਾਂ ਜੋ ਦੇਂਦਾ ਰਿਹਾ ਵਰ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤਮ ਸਾਰੇ ਲਏ ਫੜ, ਬਚਿਆ ਕੋਇ ਰਹਿਣ ਨਾ ਪਾਈਆ। ਉਠੋ ਨੇਤਰ ਵੇਖੋ ਖੜ, ਤੀਰ ਤੁਫੰਗ ਖੜਗ ਚਮਕਾਈਆ। ਲੋਕਮਾਤ ਜੋ ਧਰਮ ਦੀ ਲਾਏ ਜੜ੍ਹ, ਕਲਜੁਗ ਜੀਵਾਂ ਹੱਥੀਂ ਕੱਟ ਵਖਾਈਆ। ਤੁਹਾਡਾ ਰੱਖੇ ਨਾ ਕੋਈ ਡਰ, ਭਰਮੇ ਭੁੱਲੀ ਸਰਬ ਲੋਕਾਈਆ। ਤੁਸੀਂ ਆਪਣੀ ਕੀਤੀ ਗਏ ਹਰ, ਹਰਿ ਜੂ ਆਪਣੇ ਹੱਥੀਂ ਡੇਰਾ ਢਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਚਰਨੀ ਡਿਗੇ ਦੜ, ਮੂੰਹ ਦੇ ਭਾਰ ਨੈਣ ਸ਼ਰਮਾਈਆ। ਜਿਉਂ ਭਾਵੇ ਤਿਉਂ ਲੈਣਾ ਕਰ, ਸਾਡੀ ਚਲੇ ਨਾ ਕੋਈ ਚਤੁਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਲਿਖ ਲਿਖ ਆਏ ਧਰ, ਧਰਨੀ ਧਰਤ ਧਵਲ ਦਏ ਦ੍ਰਿੜਾਈਆ। ਮਨ ਮਤ ਬੁੱਧ ਰਹੇ ਹਰ, ਆਤਮ ਪਰਮਾਤਮ ਕਰੀ ਨਾ ਸਚ ਪੜ੍ਹਾਈਆ। ਕੂੜੀ ਕਿਰਿਆ ਆਪੇ ਹਰ, ਸਚ ਸੁੱਚ ਨਾ ਕੋਇ ਵਡਿਆਈਆ। ਅਸੀਂ ਜਾ ਕੇ ਲੋਕਮਾਤ ਨਾ ਸਕੇ ਫੜ, ਦਰ ਤੇਰੇ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਤੇਰੀ ਸਰਬ ਰਜ਼ਾਈਆ। ਤੇਰੀ ਰਜ਼ਾ ਸਾਨੂੰ ਮਨਜ਼ੂਰ, ਇਕੋ ਧਿਆਨ ਲਗਾਇਆ। ਲੱਖ ਚੁਰਾਸੀ ਕਰੇ ਕਸੂਰ, ਤੇਰਾ ਹੁਕਮ ਬੇਪਰਵਾਹਿਆ। ਕਲਜੁਗ ਹੋਏ ਅਸੀਂ ਮਜ਼ਬੂਰ, ਬੈਠੇ ਮੁਖ ਸ਼ਰਮਾਇਆ। ਤੇਰਾ ਭਾਣਾ ਵਰਤੇ ਜ਼ਰੂਰ, ਨਾ ਕੋਈ ਮੇਟੇ ਮੇਟ ਮਿਟਾਇਆ। ਵੇਦ ਵਿਆਸ ਲਿਖ ਕੇ ਆਇਆ ਪ੍ਰਭ ਆਸਾ ਕਰੇ ਪੂਰ, ਨਿਰਗੁਣ ਆਪਣਾ ਰੂਪ ਧਰਾਇਆ। ਮੂਸਾ ਮੰਗੇ ਦਰ ਹਜ਼ੂਰ, ਮੁਖ ਨੈਣਾਂ ਨੈਣ ਸ਼ਰਮਾਇਆ । ਈਸਾ ਕਹੇ ਮੇਰਾ ਬਾਪ ਮੁਆਫ਼ ਕਰੇ ਕਸੂਰ, ਲੇਖਾ ਸਭ ਦਾ ਦਏ ਮੁਕਾਇਆ। ਮੁਹੰਮਦ ਕਹੇ ਮੇਰਾ ਆਵੇ ਸ਼ਾਹ ਗ਼ਫ਼ੂਰ, ਅਮਾਮ ਆਪਣਾ ਨਾਉਂ ਪਰਗਟਾਇਆ।

ਨਾਨਕ ਕਹੇ ਸਰਬ ਕਲਾ ਭਰਪੂਰ, ਕਲ ਆਪਣੀ ਧਾਰ ਜਣਾਇਆ। ਗੋਬਿੰਦ ਕਹੇ ਮੇਰੀ ਆਸਾ ਮਨਸਾ ਪੂਰ, ਪੁਰਖ ਅਕਾਲ ਪਿਤਾ ਮਾਇਆ। ਕਲ ਕਲਕੀ ਨੇੜੇ ਆਏ ਜੋ ਵਸਿਆ ਦੂਰ, ਦੂਰ ਦੁਰਾਡਾ ਪੰਧ ਮੁਕਾਇਆ। ਮੇਰੀ ਸੰਬਲ ਕਰੇ ਆਸਾ ਪੂਰ, ਪੂਰਨਾ ਪੂਰਾ ਇਕੋ ਪਾਇਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਗੁਰੂ ਅਵਤਾਰ ਪੀਰ ਪੈਗ਼ੰਬਰ ਲੇਖਾ ਮੰਗੇ ਘਰ ਘਰ ਜਰੂਰ, ਛੁਪਿਆ ਕੋਈ ਰਹਿਣ ਨਾ ਪਾਇਆ। ਲੋਕਮਾਤ ਤ੍ਰੈਗੁਣ ਮਾਇਆ ਆਏ ਸਰੂਰ, ਅਗਨੀ ਤੱਤ ਨਾ ਕੋਈ ਬੁਝਾਇਆ। ਲੱਖ ਚੁਰਾਸੀ ਹੋਏ ਚੂਰ ਚੂਰ, ਕਲਜੁਗ ਸੰਤ ਨਾ ਕੋਈ ਬਚਾਇਆ। ਬਾਹਰੋਂ ਚਾੜ੍ਹਨ ਕਾਇਆ ਚੋਲੀ ਰੰਗ ਗੂੜ੍ਹ, ਅੰਦਰ ਰੂਪ ਨਾ ਕੋਈ ਵਖਾਇਆ। ਅੰਦਰ ਦਿਸੇ ਨਾ ਸਾਚਾ ਨੂਰ, ਅੰਧ ਅੰਧੇਰਾ ਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਨੇਹੁੜਾ ਇਕ ਘਲਾਇਆ। ਸਚ ਸੁਨੇਹੁੜਾ ਦੇਵੇ ਮੀਤਾ, ਇਕੋ ਇਕ ਜਣਾਈਆ। ਭਗਤਾਂ ਦੱਸਦਾ ਰਿਹਾ ਰੀਤਾ, ਕਰੇ ਸਚ ਪੜ੍ਹਾਈਆ। ਕਬੀਰ ਜੁਲਾਹਾ ਕਹੇ ਪ੍ਰਭ ਮਿਲੇ ਨਾ ਕਿਸੇ ਮਸੀਤਾ, ਸ਼ਿਵਦੁਆਲੇ ਮੱਠ ਨਾ ਡੇਰਾ ਲਾਈਆ। ਕੂੜੀ ਕਿਰਿਆ ਤਪੇ ਅੰਗੀਠਾ, ਅਗਨੀ ਤੱਤ ਤੱਤ ਜਲਾਈਆ। ਸਭ ਦਾ ਖ਼ਾਲੀ ਵੇਖੋ ਖ਼ੀਸਾ, ਨਾਮ ਝੋਲੀ ਨਾ ਕੋਈ ਭਰਾਈਆ। ਕਲਜੁਗ ਵੇਲਾ ਅੰਤਮ ਬੀਤਾ, ਬੀਤੀ ਕਹਾਣੀ ਦਏ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕੱਠਾ ਕੀਤਾ, ਛੱਬੀ ਪੋਹ ਖ਼ੁਸ਼ੀ ਮਨਾਈਆ । ਹੁਕਮ ਅੰਦਰ ਜੋ ਪੀਸਨ ਪੀਸਾ, ਨੇਤਰ ਨੈਣ ਦਏ ਵਖਾਈਆ। ਉਠੋ ਵੇਖੋ ਜਿਸ ਦੀਆਂ ਕਰਦੇ ਰਹੇ ਉਡੀਕਾਂ, ਸੋ ਆਇਆ ਸੱਚਾ ਮਾਹੀਆ। ਜਨ ਭਗਤਾਂ ਨਾਲ ਲਗਾਏ ਪ੍ਰੀਤਾ, ਦੂਜਾ ਸੰਗ ਨਾ ਕੋਈ ਰਖਾਈਆ। ਗੁਰਮੁਖ ਆਪਣੇ ਜੇਹਾ ਕੀਤਾ, ਆਪ ਆਪਣਾ ਰੰਗ ਚੜ੍ਹਾਈਆ। ਹਰਿਜਨ ਕੋਇ ਨਾ ਜਾਣੇ ਮੰਦਰ ਮਸੀਤਾ, ਸਭ ਦਾ ਡੇਰਾ ਏਕਾ ਇਕ ਜਣਾਈਆ। ਹਸਤ ਕੀਟਾ ਇਕੋ ਜੇਹਾ ਕੀਤਾ, ਰਾਜ ਰਾਜਾਨ ਨਾ ਕੋਈ ਵਡਿਆਈਆ। ਸਭ ਦਾ ਬਣੇ ਸਾਚਾ ਮੀਤਾ, ਓਥੇ ਏਥੇ ਹੋਏ ਸਹਾਈਆ । ਗੁਰਮੁਖ ਕੋਇ ਨਾ ਰਹੇ ਕੌੜਾ ਰੀਠਾ, ਰੰਗ ਇਕੋ ਇਕ ਚੜ੍ਹਾਈਆ। ਪੁਰਖ ਅਬਿਨਾਸ਼ੀ ਮਿਲਿਆ ਸਾਚਾ ਮੀਤਾ, ਗੁਰਮੁਖਾਂ ਘਰ ਘਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਰਿਹਾ ਸੁਣਾ, ਇਕੋ ਗੁਰ ਸਮਝਾਈਆ। ਲੋਕਮਾਤ ਵੇਖੋ ਨੈਣ ਉਘਾੜ, ਪਰਵਰਦਿਗਾਰ ਜਣਾਇੰਦਾ। ਲਹਿੰਦੀ ਦਿਸ਼ਾ ਕੂਕੇ ਕਾਲ, ਅੱਗੇ ਹੋ ਨਾ ਕੋਈ ਬਚਾਇੰਦਾ। ਅੱਲਾ ਰਾਣੀ ਸਿਰ ਦੇ ਪੁੱਟੇ ਵਾਲ, ਸੀਸ ਮੀਂਢੀ ਨਾ ਕੋਈ ਗੁੰਦਾਇੰਦਾ। ਪੁਰਖ ਅਬਿਨਾਸ਼ੀ ਅਵੱਲੜੀ ਚਾਲ, ਹਰਿ ਜੂ ਭੇਵ ਕੋਈ ਨਾ ਪਾਇੰਦਾ। ਗੋਬਿੰਦ ਸੁਣਨ ਆਇਆ ਹਾਲ, ਮੁਰੀਦਾਂ ਮੁਰਸ਼ਦ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰ ਚਰਨਾਂ ਹੇਠ ਦਬਾਇੰਦਾ। ਚਰਨਾਂ ਹੇਠ ਬਣੇ ਸੁਹੇਲੇ, ਨੇਤਰ ਨੈਣਾਂ ਨੀਰ ਵਹਾਈਆ। ਬੌਹੜੀ ਅੰਤਮ ਰਹਿ ਗਏ ਅਕੇਲੇ, ਸੰਗ ਨਾ ਕੋਈ ਰਖਾਈਆ। ਲਹਿੰਦੀ ਦਿਸ਼ਾ ਖ਼ਾਲੀ ਮਹੱਲੇ, ਮੱਕਾ ਕਾਅਬਾ ਨਾ ਕੋਈ ਵਡਿਆਈਆ। ਜਿਸ ਨੇ ਸੁਨੇਹੁੜੇ ਪਹਿਲੋਂ ਘੱਲੇ, ਅੰਤਮ ਲੇਖਾ ਰਿਹਾ ਲਿਖਾਈਆ। ਖ਼ਾਲੀ ਕਰੇ ਸਭ ਦੇ ਖ਼ੀਸੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪੀਰ ਪੈਗ਼ੰਬਰ ਕੱਢਣ ਹਾੜਾ, ਊਚੀ ਕੂਕ ਕੂਕ ਸੁਣਾਇਆ । ਪਰਵਰਦਿਗਾਰ ਅਗੰਮੀ ਲਾੜਾ, ਤਰਸ ਨਾ ਜ਼ਰਾ ਕਮਾਇਆ। ਫਿਰਨਹਾਰਾ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਵੇਖ ਵਖਾਇਆ। ਪਾਵੇ ਸਾਰ ਡੂੰਘੀ ਗਾਰਾ, ਅੰਧ ਅੰਧੇਰ ਫੋਲ ਫੁਲਾਇਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕੰਕਾਰਾ। ਏਕੰਕਾਰ ਖੇਲ ਅਵੱਲਾ, ਹਰਿ ਆਪਣਾ ਆਪ ਕਰਾਈਆ। ਇਕ ਵਖਾਏ ਸਚ ਮਹੱਲਾ, ਸਚ ਸਿੰਘਾਸਣ ਸੋਭਾ ਪਾਈਆ। ਦੋ ਜਹਾਨਾਂ ਫੜਾਇਆ ਪੱਲਾ, ਪੱਲੂ ਆਪਣੀ ਗੰਢ ਪੁਆਈਆ। ਜਨ ਭਗਤਾਂ ਪਿਛੇ ਨਿਰਗੁਣ ਹੋਇਆ ਝੱਲਾ, ਆਪਣੀ ਝਲਕ ਵਖਾਈਆ। ਕਰੇ ਖੇਲ ਅਛਲ ਅਛੱਲਾ, ਵਲ ਛਲ ਧਾਰੀ ਭੇਵ ਨਾ ਰਾਈਆ। ਨਿਰਗੁਣ ਜੋਤ ਆਪੇ ਬਲਾ, ਨੂਰੋ ਨੂਰ ਨੂਰ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਦਏ ਵਡਿਆਈਆ। ਗੁਰ ਅਵਤਾਰ ਰੱਖੇ ਨਾਲ, ਹਰਿ ਨਾਲਸ ਆਪ ਕਰਾਇੰਦਾ। ਵੇਖੋ ਚਾਰ ਜੁਗ ਦੇ ਵਿਛੜੇ ਲਏ ਸੰਭਾਲ, ਕੀਤੇ ਕੌਲ ਤੋੜ ਨਿਭਾਇੰਦਾ। ਲੱਖ ਚੁਰਾਸੀ ਵਿਚੋਂ ਲਏ ਭਾਲ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਨਾਮ ਖ਼ਜ਼ਾਨਾ ਦੇਵੇ ਧੰਨ ਮਾਲ, ਠੱਗ ਚੋਰ ਯਾਰ ਲੁੱਟ ਕੋਈ ਨਾ ਜਾਇੰਦਾ। ਘਰ ਵਿਚ ਅੰਮ੍ਰਿਤ ਭਰੇ ਤਾਲ, ਸਰੋਵਰ ਇਕੋ ਇਕ ਸੁਹਾਇੰਦਾ। ਕਲਜੁਗ ਅੰਤਮ ਕਰੀ ਆਣ ਪ੍ਰਿਤਪਾਲ, ਬਣ ਸੇਵਕ ਸੇਵ ਕਮਾਇੰਦਾ। ਗੁਰਮੁਖਾਂ ਵਿਛੜਿਆਂ ਥਾਏ ਪਾਈ ਘਾਲ, ਆਪਣੀ ਘਾਲ ਨਾ ਕੋਈ ਜਣਾਇੰਦਾ। ਗੋਬਿੰਦ ਫਲ ਲੱਗਾ ਡਾਲ, ਪੁਰਖ ਅਬਿਨਾਸ਼ੀ ਵੇਖ ਖ਼ੁਸ਼ੀ ਮਨਾਇੰਦਾ। ਜਿਸ ਨੀਹਾਂ ਹੇਠਾਂ ਬਾਲੇ ਦਿਤੇ ਸਵਾਲ, ਸੋ ਸੋਹਣੀ ਬਣਤ ਬਣਾਇੰਦਾ। ਸਾਢੇ ਤਿੰਨ ਹੱਥ ਇਕ ਨਿਸ਼ਾਨ, ਸਤਿ ਸਤਿਵਾਦੀ ਇਕ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਾ ਕੋਈ ਪੁਰਖ ਨਾ ਕੋਈ ਨਾਰ, ਨਿਰਗੁਣ ਆਪਣਾ ਨੂਰ ਧਰਾਇੰਦਾ। ਨਿਰਗੁਣ ਨੂਰ ਹੋਏ ਉਜਿਆਰ, ਬੇਪਰਵਾਹ ਵੱਡੀ ਵਡਿਆਈਆ। ਜਿਸ ਨੂੰ ਕਹਿੰਦੇ ਰਹੇ ਸਾਂਝਾ ਯਾਰ, ਭੇਵ ਅਭੇਦ ਖੁਲ੍ਹਾਈਆ। ਸੀਸ ਤਾਜ ਇਕ ਟਿਕਾਇਆ ਸਿਰਜਣਹਾਰ, ਸ਼ਹਿਨਸ਼ਾਹ ਬੇਪਰਵਾਹੀਆ। ਗੁਰ ਅਵਤਾਰ ਚਰਨਾਂ ਹੇਠ ਰਖਾਇਆ ਪੀਰ ਪੈਗ਼ੰਬਰ ਗੁਰ ਅਵਤਾਰ, ਉਂਗਲੀ ਉਂਗਲੀ ਨਾਲ ਮਿਲਾਈਆ। ਏਕਾ ਘਰ ਸੁਹਾਏ ਦੁਆਰ, ਘਰ ਸਾਚੇ ਵੱਜੇ ਵਧਾਈਆ। ਜਨ ਭਗਤਾਂ ਦਏ ਇਕ ਆਧਾਰ, ਲੇਖਾ ਕੋਈ ਰਹਿਣ ਨਾ ਪਾਈਆ। ਏਕਾ ਏਕ ਮਿਲੇ ਸੱਚਾ ਸ਼ਾਹਕਾਰ, ਸ਼ਾਹ ਸ਼ਹਾਨਾ ਸੱਚਾ ਸ਼ਹਿਨਸ਼ਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਹਿ ਦਿਸ਼ਾ ਦਏ ਵਡਿਆਈਆ। ਭਗਤ ਦੁਆਰਾ ਵੇਖ ਪਟਨਾ, ਗੋਬਿੰਦ ਖ਼ੁਸ਼ੀ ਮਨਾਇੰਦਾ। ਅੰਤਮ ਜੇਉੜਾ ਸਭ ਦਾ ਕੱਟਨਾ, ਕਲ ਕਾਤੀ ਵੇਖ ਵਖਾਇੰਦਾ। ਆਪਣਾ ਮਲੇ ਆਪੇ ਵਟਨਾ, ਆਪਣਾ ਸਗਨ ਆਪ ਮਨਾਇੰਦਾ। ਹਰਿ ਕਾ ਨਾਮ ਗੁਰਸਿਖ ਰਟਣਾ, ਸੋਹੰ ਸੋ ਆਪ ਪੜ੍ਹਾਇੰਦਾ। ਅੰਮ੍ਰਿਤ ਰਸ ਏਕਾ ਚੱਖਣਾ, ਅੰਮਿਉਂ ਰਸ ਮੁਖੜੇ ਮੁਖ ਚੁਆਇੰਦਾ। ਕਲਜੁਗ ਅੰਤਮ ਜਿਸ ਨੇ ਉਠਣਾ, ਤਿਸ ਦਾ ਭੇਵ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਿਸ਼ਾ ਵੇਖ ਵਖਾਇੰਦਾ। ਆਪਣੀ ਦਿਸ਼ਾ ਵੇਖਣਹਾਰਾ, ਵੇਖਿਆਂ ਨਜ਼ਰ ਨਾ ਆਈਆ। ਗੁਰ ਅਵਤਾਰਾਂ ਦਏ ਸਹਾਰਾ, ਸਾਚਾ ਹੁਕਮ ਮਨਾਈਆ। ਦੋਏ ਜੋੜ ਕਰਨ ਸਰਬ ਨਿਮਸਕਾਰਾ, ਸੀਸ ਸਕੇ ਨਾ ਕੋਈ ਉਠਾਈਆ। ਤੇਰਾ ਖੇਲ ਬੇਐਬ ਪਰਵਰਦਿਗਾਰਾ, ਭਰਮੇ ਭੁੱਲੀ ਸਰਬ ਲੋਕਾਈਆ। ਚੌਥੇ ਜੁਗ ਸਚ ਵਿਹਾਰਾ, ਪ੍ਰਭ ਸੱਚਾ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਹੱਥੋ ਹੱਥ ਮੁਕਾਈਆ। ਹੱਥੋ ਹੱਥ ਚੁਕੇ ਲੇਖਾ, ਲਿਖਿਆ ਲੇਖ ਮਿਟਾਇੰਦਾ। ਵੇਲੇ ਅੰਤ ਰਹਿਣ ਨਾ ਦੇਵੇ ਕੋਈ ਭੁਲੇਖਾ, ਪਰਦਾ ਉਹਲਾ ਸਰਬ ਮਿਟਾਇੰਦਾ। ਸਾਹਿਬ ਸਤਿਗੁਰ ਜਾਣੇ ਲੇਖਾ, ਵੇਖ ਵੇਖ ਖ਼ੁਸ਼ੀ ਮਨਾਇੰਦਾ। . . . . . . . .(ਤਕਰੀਬਨ ੮ ਪੇਜ)

ਵੇਖੋ ਭਗਤੋ ਭਗਤੀ ਰੰਗ, ਹਰਿ ਸਤਿਗੁਰ ਆਪ ਰੰਗਾਇਆ। ਲੋਕਮਾਤ ਸੇਜ ਸੁਹੰਜਣੀ ਸਚ ਪਲੰਘ, ਪਾਰਬ੍ਰਹਮ ਪ੍ਰਭ ਆਪ ਵਿਛਾਇਆ। ਉਪਰ ਚੜ੍ਹਿਆ ਲੈ ਮਰਦੰਗ, ਨਾਮ ਡੰਕਾ ਇਕ ਸੁਣਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਵੰਡਾਂ ਗਏ ਵੰਡ, ਕਲਜੁਗ ਦੁਆਪਰ ਤ੍ਰੇਤਾ ਸਤਿਜੁਗ ਹਿੱਸਾ, ਹਿੱਸਾ ਵਿਚ ਸਮਾਇਆ । ਅੰਤਮ ਕਰੇ ਖੰਡ ਖੰਡ, ਖੰਡਾ ਇਕੋ ਨਾਮ ਚਮਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਰਿਹਾ ਜਣਾਇਆ। ਹਰਿ ਭਗਤ ਕਰੇ ਪਿਆਰ, ਚਰਨ ਧਿਆਨ ਲਗਾਈਆ। ਤੇਰਾ ਨਜ਼ਰੀ ਆਏ ਇਕ ਦਰਬਾਰ, ਦੂਜਾ ਇਸ਼ਟ ਨਾ ਕੋਈ ਵਖਾਈਆ। ਤੇਰਾ ਨੂਰ ਨਿਰਗੁਣ ਧਾਰ, ਜੋਤੀ ਜੋਤ ਜੋਤ ਰੁਸ਼ਨਾਈਆ । ਤੇਰਾ ਨਾਮ ਸ਼ਬਦ ਜੈਕਾਰ, ਜੁਗ ਜੁਗ ਰਿਹਾ ਜਣਾਈਆ। ਗੁਰ ਅਵਤਾਰ ਤੇਰੀ ਧਾਰ, ਪੀਰ ਪੈਗ਼ੰਬਰ ਤੇਰਾ ਰੰਗ ਵਟਾਈਆ। ਬੰਸ ਸਰਬੰਸ ਤੇਰਾ ਖੇਲ ਅਪਾਰ, ਨਿਰਗੁਣ ਸਰਗੁਣ ਵੇਸ ਵਟਾਈਆ। ਕਲਜੁਗ ਅੰਤਮ ਦਏ ਦੀਦਾਰ, ਬਣ ਦਰਦੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਏਕਾ ਮੰਗ ਮੰਗਾਈਆ। ਭਗਤਾਂ ਮੰਗ ਕਰੇ ਪੂਰੀ, ਭਗਵਾਨ ਦਇਆ ਕਮਾਇੰਦਾ। ਤੁਹਾਡੀ ਭੁੱਲ ਨਾ ਜਾਏ ਮਜ਼ਬੂਰੀ, ਮੁਸ਼ਕਲ ਸਭ ਦੀ ਹੱਲ ਕਰਾਇੰਦਾ। ਕਲਜੁਗ ਸ੍ਰਿਸ਼ਟੀ ਹੋਈ ਕੂੜੀ, ਜੂਠ ਝੂਠ ਸਰਬ ਪਰਨਾਇੰਦਾ। ਪੀਰ ਪੈਗ਼ੰਬਰ ਲਾਰਾ ਦੇ ਕੇ ਗਏ ਬਹਿਸ਼ਤੀ ਮਿਲਣ ਹੂਰੀ, ਹੂਰ ਜ਼ਹੂਰ ਨਾ ਕੋਈ ਵਖਾਇੰਦਾ। ਗੁਰਮੁਖਾਂ ਦੇਵੇ ਸਤਿ ਸਰੂਰੀ, ਇਕੋ ਨਾਮ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਵਡਿਆਇੰਦਾ। ਭਗਤ ਵੱਡਾ ਹੋਇਆ ਮਾਤ, ਹਰਿ ਸਤਿਗੁਰ ਆਪ ਬਣਾਈਆ। ਜਿਸ ਨੂੰ ਵਖਾਈ ਆਪਣੀ ਜ਼ਾਤ, ਜ਼ੇਰ ਜ਼ਬਰ ਨਾ ਕੋਈ ਲੜਾਈਆ। ਐਨ ਗ਼ੈਨ ਨਾ ਕੋਈ ਲੁਗਾਤ, ਹਮਜ਼ਾ ਰੂਪ ਨਾ ਕੋਈ ਛੁਪਾਈਆ । ਗੁੰਨਾ ਨੂਨ ਨਾ ਕੋਈ ਨਿਜ਼ਾਤ, ਅਲਫ਼ ਨੂਰ ਨਾ ਕੋਇ ਰੁਸ਼ਨਾਈਆ। ਪੁਰਖ ਅਬਿਨਾਸ਼ੀ ਇਕੋ ਸਾਕ, ਹਰਿ ਸੱਜਣ ਫੇਰਾ ਪਾਈਆ। ਜਿਸ ਦਾ ਆਦਿ ਜੁਗਾਦੀ ਸੋਹੰ ਪਾਠ, ਗੁਰ ਅਵਤਾਰ ਗਏ ਧਿਆਈਆ। ਸਚ ਸਰੋਵਰ ਮਾਰੇ ਠਾਠ, ਅੰਮ੍ਰਿਤ ਇਕੋ ਘਰ ਵਖਾਈਆ। ਹਰਿ ਭਗਤ ਦੁਆਰੇ ਬਹਿਣਾ ਘਾਟ, ਗੁਰਮੁਖ ਆਏ ਪਾਂਧੀ ਰਾਹੀਆ। ਘਰ ਮਿਲੇ ਪੁਰਖ ਸਮਰਾਥ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਗ਼ਰੀਬ ਨਿਮਾਣਿਆਂ ਨਾਲ ਮਿਲਾਏ ਹਾਥ, ਗਲਵੱਕੜੀ ਆਪੇ ਪਾਈਆ। ਨਾਤਾ ਜੁੜਿਆ ਪਿਤਾ ਮਾਤ, ਪੂਤ ਸਪੂਤ ਗੋਦ ਬਹਾਈਆ। ਆਓ ਰਲ ਮਿਲ ਇਕੋ ਗਾਈਏ ਗਾਥ, ਜਿਸ ਗਾਇਆਂ ਵਿਛੜ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਦੁਆਰੇ ਫੇਰਾ ਪਾਈਆ। ਭਗਤੋ ਸੇਵਾ ਕਰੋ ਕਬੂਲ, ਹਰਿ ਸਾਚਾ ਮੰਗ ਮੰਗਾਇੰਦਾ। ਜੁਗ ਚੌਕੜੀ ਮੇਰਾ ਇਕ ਅਸੂਲ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਹੋਏ ਅਭੁਲ ਨਾ ਜਾਵਾਂ ਭੂਲ, ਭੁਲਿਆਂ ਮਾਰਗ ਲਾਇੰਦਾ। ਮੈਂ ਸੂਲੀਉਂ ਕਰਾਂ ਸੂਲ, ਬਿਨਾ ਉਜਾੜਾ ਸੂਲ ਆਪਣੇ ਨਾਲ ਮਿਲਾਇੰਦਾ। ਜਿਸ ਜਨ ਚਰਨਾਂ ਦੇਵਾਂ ਧੂੜ ਧੂਲ, ਧਵਲ ਹੌਲਾ ਭਾਰ ਕਰਾਇੰਦਾ। ਵੇਖੋ ਸੂਦ ਨਾਲ ਚਲਿਆ ਅਸਲ ਮੂਲ, ਪਿਛਲਾ ਲੇਖਾ ਆਪ ਮੁਕਾਇੰਦਾ। ਕਲਜੁਗ ਅੰਤਮ ਲਹਿਣਾ ਦੇਣਾ ਪੂਰਾ ਕਰੋ ਘੂਰ ਘੂਰ, ਬਿਨ ਘੂਰਿਆਂ ਹਰਿ ਜੂ ਹੱਥ ਕਿਸੇ ਨਾ ਆਇੰਦਾ। ਸਾਰੇ ਇਕੱਠੇ ਹੋਏ ਬਣਾਓ ਆਪਣਾ ਮਜ਼ਦੂਰ, ਕਰ ਮਜ਼ਦੂਰੀ ਖ਼ੁਸ਼ੀ ਮਨਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਬਣਿਆ ਰਿਹਾ ਮਫ਼ਰੂਰ, ਗੁਰ ਅਵਤਾਰਾਂ ਹੱਥ ਕਿਸੇ ਨਾ ਆਇੰਦਾ। ਕਲਜੁਗ ਅੰਤਮ ਨੌਂ ਖੰਡ ਪ੍ਰਿਥਮੀ ਪਿਆ ਫ਼ਤੂਰ, ਸੱਤ ਦੀਪ ਸਰਬ ਕੁਰਲਾਇੰਦਾ। ਗੋਬਿੰਦ ਰੱਖੀ ਆਸ ਦੋਏ ਜੋੜ ਬੇਨੰਤੀ

ਕਰੇ ਜ਼ਰੂਰ, ਨੇਤਰ ਨੈਣ ਧਿਆਨ ਲਗਾਇੰਦਾ। ਪੁਰਖ ਅਬਿਨਾਸ਼ੀ ਤੁਧ ਬਿਨ ਬਖ਼ਸ਼ੇ ਨਾ ਕੋਈ ਕਸੂਰ, ਦੀਨਨ ਦਇਆ ਨਾ ਕੋਈ ਕਮਾਇੰਦਾ। ਕਲਜੁਗ ਕੂੜੀ ਕਿਰਿਆ ਹੋਈ ਮੂਲ, ਸਤਿ ਧਰਮ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਆਪ ਮਿਲਾਇੰਦਾ। ਭਗਤੋ ਬਾਂਹ ਫੜੋ ਨਾਲ ਘੁੱਟ, ਆਪਣਾ ਬਲ ਧਰਾਈਆ। ਘਰ ਆਇਆ ਨਾ ਜਾਏ ਛੁੱਟ, ਜਿੰਨਾਂ ਚਿਰ ਨਾ ਵਾਸਤਾ ਪਾਈਆ । ਜਿਸ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਅੰਦਰ ਪਾਈ ਫੁੱਟ, ਫੜ ਬਾਹੋਂ ਲਓ ਮਨਾਈਆ। ਸਾਨੂੰ ਨਾਮ ਪਿਆਲਾ ਦੇ ਕੇ ਜਾ ਘੁੱਟ, ਜਿਸ ਪੀਤਿਆਂ ਦੁੱਖ ਰਹੇ ਨਾ ਰਾਈਆ । ਨਹੀਂ ਤੇ ਮਿਲ ਜਾ ਗੋਬਿੰਦ ਸੁਤ, ਸਾਖਯਾਤ ਨਜ਼ਰੀ ਆਈਆ। ਜਿਸ ਦੇ ਕੋਲੋਂ ਤੇਰਾ ਰਾਹ ਲਈਏ ਪੁੱਛ, ਆਪਣਾ ਪਰਦਾ ਮਾਤ ਚੁਕਾਈਆ। ਅਸੀਂ ਖ਼ਾਲੀ ਹੱਥ ਸਾਡੇ ਕੋਲ ਨਹੀਂ ਕੁਛ, ਇਕੋ ਤੇਰੀ ਓਟ ਤਕਾਈਆ। ਕਰ ਕਿਰਪਾ ਪਾ ਸਚ ਭਿੱਛ, ਤੁਧ ਬਿਨ ਭਿਛਿਆ ਨਾ ਕੋਈ ਪਾਈਆ। ਖ਼ਾਲੀ ਬੂਟੇ ਗਏ ਸੁੱਕ, ਬਿਨ ਮਾਲੀ ਸਿੰਚ ਹਰਾ ਨਾ ਕੋਈ ਕਰਾਈਆ। ਕਲਜੁਗ ਵੇਖੋ ਸਿੰਮਲ ਰੁੱਖ, ਲੱਖ ਚੁਰਾਸੀ ਰਹੀ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਵਖਾਈਆ । ਵੇਖੋ ਆਇਆ ਘਰ ਭਗਵਾਨ, ਆਪਣਾ ਵੇਸ ਵਟਾਇਆ। ਸਾਰੇ ਫੜ ਲਓ ਬਣ ਬਲਵਾਨ, ਆਪਣਾ ਬਲ ਧਰਾਇਆ। ਡਾਂਗਾਂ ਸੋਟੇ ਫੜੋ ਨੌਜਵਾਨ, ਕਿਉਂ ਆਪਣਾ ਹੌਂਸਲਾ ਢਾਹਿਆ। ਨੌਂ ਦੁਆਰੇ ਖੜੇ ਸਿਖ ਨਿਸ਼ਾਨ, ਜਿਨ੍ਹਾਂ ਵਿਚੋਂ ਨੱਠ ਕਦੇ ਨਾ ਜਾਇਆ। ਬਾਰਾਂ ਵੇਖਣ ਕਰ ਧਿਆਨ, ਏਕਾ ਦੂਆ ਜੋੜ ਜੁੜਾਇਆ। ਇਕ ਨੂਰ ਨੂਰ ਮਹਾਨ, ਦੂਜਾ ਪੂਰਨ ਵਿਚ ਸਮਾਇਆ। ਜਿਸ ਦਾ ਕੋਈ ਨਾ ਜਾਣੇ ਨਿਸ਼ਾਨ, ਸੋ ਗੋਬਿੰਦ ਰੂਪ ਧਰਾਇਆ। ਸਿਰ ਰੱਖ ਤਾਜ ਭਗਵਾਨ, ਭਗਵਨ ਆਪਣਾ ਘਰ ਜਣਾਇਆ। ਸਾਰੇ ਮਿਲ ਕੇ ਮੰਗੋ ਦਾਨ, ਅੱਗੇ ਆਪਣੀ ਝੋਲੀ ਡਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਰਿਹਾ ਸਮਝਾਇਆ । ਸਾਰੇ ਉਠੋ ਧਾਰੋ ਬਲ, ਬਲ ਬਾਵਨ ਗਿਆ ਸਮਝਾਈਆ। ਜਿਹੜਾ ਪੂਰਨ ਅੰਦਰ ਗਿਆ ਰਲ, ਤੁਹਾਡੇ ਵਿਚ ਡੇਰਾ ਲਾਈਆ। ਨਾ ਕੋਈ ਕਰੇ ਵਲ ਛਲ, ਸਚ ਕਹਾਣੀ ਰਿਹਾ ਸਮਝਾਈਆ। ਪਹਿਲੋਂ ਚਾਰ ਕੁੰਟ ਸੰਦੇਸਾ ਰਿਹਾ ਘੱਲ, ਫਿਰ ਆਪਣਾ ਫੇਰਾ ਪਾਈਆ। ਤਿਸ ਸਾਹਿਬ ਜਾਓ ਬਲ ਬਲ, ਜੋ ਵਿਛੜੇ ਰਿਹਾ ਮਿਲਾਈਆ। ਪਿਛਲਾ ਲੇਖਾ ਚੁਕਿਆ ਅੱਜ ਕਲ, ਅੱਜ ਰੁੱਤੜੀ ਰੁੱਤ ਸੁਹਾਈਆ। ਸਾਰੇ ਰਲ ਕੇ ਦਰ ਲਓ ਮੱਲ, ਜਿਸ ਮਹੱਲੇ ਵਸੇ ਸੱਚਾ ਮਾਹੀਆ। ਘਰ ਦੇਵਣ ਆਇਆ ਫਲ, ਆਪਣੀ ਝੌਲੀ ਲਓ ਭਰਾਈਆ। ਫਿਰ ਜਾ ਵੜੇ ਆਪਣੀ ਝੱਲ, ਲੱਭਿਆਂ ਹੱਥ ਕਿਸੇ ਨਾ ਆਈਆ। ਗੁਰ ਅਵਤਾਰ ਜੁਗ ਜੁਗ ਸੁਨੇਹੁੜਾ ਰਹੇ ਘੱਲ, ਸਚ ਸੰਦੇਸ ਸੁਣਾਈਆ। ਕਲਜੁਗ ਅੰਤਮ ਹੋਇਆ ਭਗਤਾਂ ਵਲ, ਦੋ ਜਹਾਨਾਂ ਵਾਲੀ ਆਪਣਾ ਫੇਰਾ ਪਾਈਆ। ਜਿਸ ਨੇ ਨਗਰ ਵਸਾਇਆ ਅਬਚਲ, ਗੁਰਮੁਖ ਖੇੜਾ ਰਿਹਾ ਵਸਾਈਆ। ਜਿਸ ਦਾ ਮੰਦਰ ਇਕ ਅਟੱਲ, ਆਦਿ ਜੁਗਾਦਿ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਰਿਹਾ ਉਠਾਈਆ। ਗੁਰਮੁਖ ਉਠੋ ਫੜੋ ਸੋਟੇ, ਹਰਿ ਸਤਿਗੁਰ ਆਪ ਸੁਣਾਇੰਦਾ। ਮਾਝੇ ਮਾਲਵੇ ਦੁਆਬੇ ਦੇ ਸਿੰਘ ਮੋਟੇ, ਕਮਰਕਸੇ ਨਾ ਕੋਈ ਖੁਲ੍ਹਾਇੰਦਾ । ਜਿਨ੍ਹਾਂ ਸੂਰ ਗਾਂ ਵੱਢੇ ਝੋਟੇ, ਤਿਨ੍ਹਾਂ ਪੈਰਾਂ ਹੇਠ ਦਬਾਇੰਦਾ। ਪੀਰਾਂ ਕੋਈ ਨਾ ਖਵਾਏ ਪਰੌਂਠੇ, ਖੀਰ ਮੰਦਰ ਨਾ ਕੋਈ ਚੜ੍ਹਾਇੰਦਾ। ਅੰਤਮ ਗੁਰਮੁਖਾਂ ਪੁਰਾਣੇ ਕੱਢੇ ਰੋਸੇ, ਰੁਸਿਆਂ ਆਪ ਮਨਾਇੰਦਾ। ਕਲਜੁਗ ਜੀਵ ਵੇਖੋ ਹੋਛੇ, ਹਰਿ ਕਾ

ਭੇਵ ਕਿਸੇ ਨਾ ਆਇੰਦਾ। ਬਾਹਰੋਂ ਦਿਸਣ ਭਾਂਡੇ ਪੋਚੇ, ਅੰਦਰ ਕੂੜੀ ਆਪ ਭਰਾਇੰਦਾ। ਜੇ ਕੋਈ ਹਰਿ ਦੀਆਂ ਸੋਚਾਂ ਸੋਚੇ, ਸੋਚ ਵਿਚ ਕਦੇ ਨਾ ਆਇੰਦਾ। ਕਰ ਕਿਰਪਾ ਸ਼ਬਦੀ ਆਪੇ ਪਹੁੰਚੇ, ਫੜ ਬਾਹੋਂ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਤਰ ਪੂਰਬ ਪੱਛਮ ਦੱਖਣ ਜਨ ਭਗਤਾਂ ਆਇਆ ਆਪੇ ਰੱਖਣ, ਲੱਖ ਚੁਰਾਸੀ ਵਿਚੋਂ ਵਿਰੋਲੇ ਮੱਖਣ, ਨਾਮ ਮਧਾਣਾ ਇਕੋ ਪਾਇੰਦਾ। ਨਾਮ ਮਧਾਣਾ ਏਕਾ ਹੱਥ, ਨੀਰ ਸੀਰ ਹੱਥ ਕਿਸੇ ਨਾ ਆਈਆ। ਲੱਖ ਚੁਰਾਸੀ ਦੇਵੇ ਮਥ, ਦੋਵੇਂ ਹੱਥੀਂ ਸੇਵ ਕਮਾਈਆ। ਦੁਰਮਤ ਮੈਲ ਦੇਵੇ ਕੱਟ, ਗੁਰਮੁਖ ਰੰਗ ਚੜ੍ਹਾਈਆ। ਆਓ ਵੇਖੋ ਖੁਲ੍ਹਾ ਹੱਟ, ਪ੍ਰਭ ਸਾਚਾ ਰਿਹਾ ਖੁਲ੍ਹਾਈਆ। ਬਾਹਰੋਂ ਦਿਸੇ ਗਵਾਰ ਜੱਟ, ਅੰਦਰ ਵੜਿਆ ਬੇਪਰਵਾਹੀਆ। ਜਿਸ ਦੀ ਗੋਬਿੰਦ ਪਤ ਲਏ ਰੱਖ, ਹਰਿਗੋਬਿੰਦ ਖ਼ੁਸ਼ੀ ਮਨਾਈਆ। ਆਓ ਰਲ ਮਿਲ ਵੇਖੋ ਕਮਲਾਪਤਿ, ਕਵਲ ਨੈਣ ਫੇਰਾ ਪਾਈਆ। ਸਾਰੇ ਇਕੋ ਗਾਓ ਜਸ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਵਡਿਆਈਆ। ਜਿਧਰ ਜਾਓ ਦੇਣਾ ਦੱਸ, ਪ੍ਰਭ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਉਠਾਈਆ। ਉਠੋ ਭਗਤੋ ਹੋ ਦਲੇਰ, ਹਰਿ ਦਲੇਰੀ ਇਕ ਜਣਾਇੰਦਾ। ਦਰ ਆਇਆ ਘਰ ਲਓ ਘੇਰ, ਘੇਰਾ ਇਕ ਸਮਝਾਇੰਦਾ। ਦੋ ਜਹਾਨਾਂ ਫਿਰੇ ਬਣ ਕੇ ਸ਼ੇਰ, ਤੁਹਾਡੇ ਅੱਗੇ ਸੀਸ ਝੁਕਾਇੰਦਾ। ਤੁਸਾਂ ਕਰਨੀ ਆਪਣੀ ਮਿਹਰ, ਪੁਰਖ ਅਕਾਲ ਝੋਲੀ ਡਾਹਿੰਦਾ। ਕਲਜੁਗ ਅੰਤਮ ਕਰਾਂ ਨਾ ਡੇਰ, ਜਗਤ ਜਨਮ ਦੇ ਵਿਛੜੇ ਮੇਲ ਮਿਲਾਇੰਦਾ। ਚਾਰ ਜੁਗ ਕਰਦਾ ਆਇਆ ਹੇਰ ਫੇਰ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੱਦਾ ਆਪ ਸੁਣਾਇੰਦਾ। ਸੱਦਾ ਦੇਵੇ ਆਪਣੇ ਰੰਗ, ਰੰਗ ਰੰਗੀਲਾ ਸੱਚਾ ਮਾਹੀਆ। ਨਿਰਗੁਣ ਹੋ ਬਣਿਆ ਮਲੰਘ, ਆਪਣਾ ਨਾਚ ਨਚਾਈਆ। ਲੋਕ ਪਰਲੋਕ ਆਏ ਲੰਘ, ਅਵਣ ਗਵਣ ਡੇਰਾ ਢਾਈਆ। ਦੋ ਜਹਾਨ ਸੁਣਾਏ ਇਕ ਮਰਦੰਗ, ਨਾਮ ਡੰਕਾ ਇਕ ਵਜਾਈਆ। ਲੇਖਾ ਜਾਣੇ ਨੌਂ ਖੰਡ, ਸੱਤ ਦੀਪ ਜਗਾਈਆ। ਹਰਿਜਨ ਮੰਗਾਂ ਰਿਹਾ ਮੰਗ, ਦੋਏ ਜੋੜ ਧਿਆਨ ਲਗਾਈਆ। ਜਨ ਭਗਤਾਂ ਦੇਵੇ ਨਿਜਾਨੰਦ, ਆਤਮ ਪਰਮਾਤਮ ਕਰੇ ਰਸਾਈਆ। ਪਿਛਲੀ ਤੁੱਟੀ ਦੇਵੇ ਗੰਢ, ਅੱਗੇ ਸਕੇ ਨਾ ਕੋਈ ਤੁੜਾਈਆ। ਬਣ ਤਰਖ਼ਾਣ ਦੇਵੇ ਰੰਦ, ਰੰਦਾ ਆਪਣਾ ਨਾਮ ਉਠਾਈਆ। ਹਰਿ ਸੰਗਤ ਵਿਚ ਰਹਿਣ ਨਾ ਦੇਵੇ ਗੰਦ, ਬੇਮੁਖਾਂ ਡੇਰਾ ਢਾਈਆ। ਜੋ ਗਾਇਨ ਸੋਹੰ ਛੰਦ, ਤਿਨ੍ਹਾਂ ਸਚਖੰਡ ਦਏ ਪੁਚਾਈਆ। ਨਾ ਕੋਈ ਦਿਸੇ ਨਾਰ ਦੁਹਾਗਣ ਰੰਡ, ਹਰਿ ਜੂ ਗੁਰਮੁਖ ਕੰਤ ਇਕ ਹੰਢਾਈਆ। ਲੇਖਾ ਜਾਣੇ ਸਰਬ ਬ੍ਰਹਿਮੰਡ, ਕੋਟਨ ਕੋਟ ਰੂਪ ਧਰਾਈਆ। ਜੇ ਕੋਈ ਕਲਜੁਗ ਅੰਤਮ ਮਿਲਿਆ ਸੂਰਾ ਸਰਬੰਗ, ਬਿਨ ਭਗਤਾਂ ਝੂਠੀ ਡੰਡ ਪਾਈਆ। ਸਭ ਦਾ ਤੋੜੇ ਆਪ ਘੁਮੰਡ, ਨਾਮ ਡੰਡਾ ਹੱਥ ਉਠਾਈਆ। ਨਾ ਕੋਈ ਤਾਰਾ ਨਾ ਕੋਈ ਚੰਦ, ਸੂਰਜ ਕਿਰਨ ਨਾ ਕੋਈ ਰੁਸ਼ਨਾਈਆ। ਜਿਨ੍ਹਾਂ ਉਪਰ ਹੋਏ ਦਿਆਲ ਆਪ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਝੋਲੀ ਪਾਈਆ। ਸੋ ਹਰਿ ਸੰਗਤ ਵਿਚ ਹੋਏ ਸੁਹੰਜਣੇ ਚੰਦ, ਤਿਸ ਆਪਣਾ ਭੇਵ ਖੁਲ੍ਹਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਦਏ ਤੁੜਾਈਆ। ਦੋਏ ਦੋਏ ਜਨਮ ਮਿਟੇ ਪੰਧ, ਦੋ ਜਹਾਨਾਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਹਾਲ ਰਿਹਾ ਸੁਣਾਈਆ । ਭਗਤਾਂ ਹਾਲ ਦੱਸੇ ਨਿਮਾਣ, ਨਿਵਣ ਸੋ ਅੱਖਰ ਧਾਰ ਚਲਾਇੰਦਾ। ਸਚ ਦੁਆਰਾ ਸਚ ਨਿਸ਼ਾਨ, ਸਤਿ ਸਤਿਵਾਦੀ ਫੇਰਾ ਪਾਇੰਦਾ। ਨਾਮ ਜਣਾਵੇ

ਏਕਾ ਕਾਨ, ਨੇਤਰ ਅੱਖ ਨਾ ਕੋਈ ਖੁਲਾਇੰਦਾ। ਅੰਤਮ ਨੂਰ ਸ੍ਰੀ ਭਗਵਾਨ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਪ੍ਰਭ ਦਾ ਭੇਵ ਕਿਸੇ ਨਾ ਆਇਆ , ਗੁਰ ਅਵਤਾਰ ਧਿਆਨ ਲਗਾਇੰਦਾ। ਸੋ ਅੰਤਮ ਕਲ ਦੇਵੇ ਮਾਣ, ਭਗਤਾਂ ਬਖ਼ਸ਼ੇ ਚਰਨ ਧਿਆਨ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕੇ ਪੌੜੇ ਆਪ ਚੜ੍ਹਾਇੰਦਾ। ਭਗਤੋ ਪੌੜੇ ਚੜੋ ਆਪ, ਹਰਿ ਜੂ ਰਾਹ ਜਣਾਈਆ। ਜਿਸ ਨੂੰ ਮਿਲੇ ਸੱਚਾ ਬਾਪ, ਸੋ ਪੂਤ ਕਿਉਂ ਸ਼ਰਮਾਈਆ। ਜਿਸ ਦਾ ਕਰਦੇ ਰਹੇ ਪਾਠ, ਸੋ ਤੁਹਾਡਾ ਢੋਲਾ ਗਾਈਆ। ਤੁਸੀਂ ਸਾਰੇ ਕਹੋ ਅਸੀਂ ਇਕੋ ਪੱਟੀ ਪੜ੍ਹੀ ਜਮਾਤ, ਦੂਜਾ ਅੱਖਰ ਨਜ਼ਰ ਨਾ ਆਈਆ। ਨਾਰੀ ਮਿਲ ਗਈ ਕਮਲਾਪਾਤ, ਸੇਜ ਸੁਹੰਜਣੀ ਲਏ ਬਿਠਾਈਆ। ਚਰਨ ਕਵਲ ਬੰਧਾਇਆ ਨਾਤ, ਨਾਤਾ ਇਕੋ ਇਕ ਜਣਾਈਆ। ਲੇਖਾ ਚੁਕਾਏ ਪ੍ਰਿਥਮੀ ਅਕਾਸ਼, ਗਗਨ ਮੰਡਲ ਡੇਰਾ ਢਾਹੀਆ। ਸਚਖੰਡ ਦੁਆਰੇ ਕਰੇ ਨੂਰੀ ਪਰਕਾਸ਼, ਸਦਾ ਸੁਹੇਲਾ ਵਸੇ ਪਾਸ, ਜੋਤੀ ਜਾਮਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਜਗਾਈਆ। ਜਾਗੋ ਭਗਤੋ ਜਾਣਾ ਜਾਗ, ਹਰਿ ਸਾਚਾ ਸਚ ਜਣਾਇੰਦਾ। ਜਿਸ ਦਾ ਕਰਦੇ ਰਹੇ ਵੈਰਾਗ, ਸੋ ਵੈਰਾਗੀ ਫੇਰਾ ਪਾਇੰਦਾ। ਜਿਸ ਦਾ ਕਰਦੇ ਰਹੇ ਤਿਆਗ, ਸੋ ਤਿਆਗੀ ਫੇਰਾ ਪਾਇੰਦਾ। ਜਿਸ ਦਾ ਗੌਂਦੇ ਰਹੇ ਰਾਗ, ਸੋ ਰਾਗੀ ਢੋਲਾ ਏਕਾ ਗਾਇੰਦਾ। ਜਿਸ ਦਾ ਰਚਦੇ ਰਹੇ ਕਾਜ, ਸੋ ਤੁਹਾਡਾ ਕਾਜ ਰਚਾਇੰਦਾ। ਜਿਸ ਦਾ ਅਵਤਾਰ ਗੁਰ ਪੀਰ ਪੈਗ਼ੰਬਰ ਸਮਾਜ, ਸੋ ਭਗਤਾਂ ਰਾਹ ਚਲਾਇੰਦਾ। ਲੱਖ ਚੁਰਾਸੀ ਤੇਰਾ ਚਲੇ ਜਹਾਜ਼, ਸੂਰਾ ਸਰਬੰਗ ਆਪਣੇ ਕੰਧ ਉਠਾਇੰਦਾ। ਜਿਸ ਦੀ ਸ਼ਬਦ ਅਗੰਮੀ ਅਵਾਜ਼, ਬਿਨ ਰਸਨਾ ਜਿਹਵਾ ਗਾਇੰਦਾ। ਸੋ ਤੁਹਾਡੇ ਅੱਗੇ ਨਾਚ, ਬਣ ਸਵਾਂਗੀ ਨਟੂਆ ਖੇਲ ਕਰਾਇੰਦਾ। ਬਾਹਰੋਂ ਜਾਣੋ ਨਾ ਮਾਟੀ ਖ਼ਾਕ, ਗੋਬਿੰਦ ਆਪਣਾ ਖੇਲ ਕਰਾਇੰਦਾ। ਅੰਦਰ ਨੂਰ ਪੁਰਖ ਅਬਿਨਾਸ਼, ਜਲਵਾ ਇਕੋ ਇਕ ਪਰਗਟਾਇੰਦਾ। ਭਗਤਾਂ ਮਿਲਣ ਆਇਆ ਖਾਸ, ਦੂਜੀ ਖਾਹਸ਼ ਨਾ ਕੋਈ ਵਖਾਇੰਦਾ। ਭਗਤਾਂ ਰੱਖੇ ਸਦਾ ਪਾਸ, ਸਾਚੇ ਘਰ ਬਹਾਇੰਦਾ। ਭਗਤਾਂ ਪੂਰੀ ਕਰੇ ਆਸ, ਨਿਰਾਸ ਨਜ਼ਰ ਕੋਇ ਨਾ ਆਇੰਦਾ। ਭਗਤਾਂ ਦੇਵੇ ਸਾਚਾ ਸਾਥ, ਸਗਲਾ ਸੰਗ ਆਪ ਨਿਭਾਇੰਦਾ। ਏਕੰਕਾਰ ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਪੂਰਬ ਲਹਿਣਾ ਝੋਲੀ ਪਾਇੰਦਾ। ਭਗਤਾਂ ਪਾਰ ਕਰਾਏ ਆਪਣਾ ਘਾਟ, ਪੱਤਣ ਇਕੋ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਗਾਤ ਇਕ ਵਰਤਾਇੰਦਾ। ਸਚ ਸੁਗਾਤ ਦਏ ਪ੍ਰੀਤ, ਪ੍ਰੀਤੀਵਾਨ ਦਇਆ ਕਮਾਈਆ। ਭਗਤ ਭਗਵਾਨ ਦੀ ਇਕੋ ਰੀਤ, ਦੂਜਾ ਦਰ ਨਾ ਕੋਈ ਵਖਾਈਆ। ਨਾਰੀ ਖੌਂਤ ਨਾ ਕਰੇ ਉਡੀਕ, ਬੀਵੀ ਰਾਹ ਨਾ ਕੋਈ ਤਕਾਈਆ। ਕਰੀਮ ਕਾਦਰ ਕਰਤਾ ਜਾਣੇ ਠੀਕ, ਦੁਆਰ ਬੰਕ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਭੇਵ ਰਿਹਾ ਖੁਲ੍ਹਾਈਆ। ਵੇਖੋ ਭਗਤੋ ਖੋਲ੍ਹੇ ਭੇਵ, ਹਰਿ ਅਭੇਦ ਆਪ ਜਣਾਇੰਦਾ। ਤੁਹਾਡੀ ਕਰੇ ਆ ਕੇ ਸੇਵ, ਸੇਵਕ ਆਪਣਾ ਨਾਮ ਧਰਾਇੰਦਾ। ਰਹਿਣਾ ਪ੍ਰੇਮ ਆਪਣਾ ਸੱਚਾ ਮੇਵ, ਹਰਿ ਸਤਿਗੁਰ ਝੋਲੀ ਆਪ ਭਰਾਇੰਦਾ। ਜੁਗ ਜੁਗ ਸਦਾ ਨੇਹਕੇਵ, ਨੇਹਚਲ ਆਪਣਾ ਧਾਮ ਸੁਹਾਇੰਦਾ। ਵਡ ਦਾਤਾ ਦੇਵੀ ਦੇਵ, ਦੇਵਤ ਸੁਰ ਨਾ ਕੋਈ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਮੇਲਾ ਇਕ ਕਰਾਇੰਦਾ। ਭਗਤਾਂ ਮੇਲਾ ਇਕ ਇਕੱਠ, , ਹਰਿ ਏਕਾ ਘਰ ਕਰਾਈਆ। ਦੂਰ ਦੁਰਾਡਾ ਆਏ

ਨੱਠ ਨੱਠ, ਰਾਤੀਂ ਸੁਤਿਆਂ ਭੁੱਲ ਨਾ ਜਾਈਆ। ਅੰਦਰ ਵੜ ਮਾਰਗ ਦੱਸ, ਆਪਣਾ ਰਾਹ ਸਮਝਾਈਆ। ਹਿਰਦੇ ਅੰਦਰ ਵਸ ਵਸ, ਪਰਦਾ ਰਿਹਾ ਉਠਾਈਆ। ਆਪਣਾ ਖੇੜਾ ਕਰ ਕੇ ਭੱਠ, ਭਗਤਾਂ ਖੇੜਾ ਦਿਤਾ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਭਗਤਾਂ ਨਜ਼ਰ ਕਿਸੇ ਨਾ ਆਈਆ। ਆਪਣਾ ਖੇੜਾ ਦਿਤਾ ਢਾਹ, ਸ਼ੇਰ ਸਿੰਘ ਨਜ਼ਰ ਕਿਸੇ ਨਾ ਆਇੰਦਾ। ਭਗਤਾਂ ਬਣਿਆ ਫੇਰ ਮਲਾਹ, ਨਿਰਗੁਣ ਆਪਣਾ ਰੂਪ ਵਟਾਇੰਦਾ। ਸੱਚਖੰਡ ਦੁਆਰ ਦਏ ਸੁਹਾ, ਨੂਰੋ ਨੂਰ ਡਗਮਗਾਇੰਦਾ। ਸੀਸ ਰੱਖ ਤਾਜ ਬੇਪਰਵਾਹ, ਪਰਦਾ ਕਿਸੇ ਨਾ ਕੋਈ ਰਖਾਇੰਦਾ। ਸੋਹੰ ਧਰਿਆ ਆਪਣਾ ਨਾਂ, ਆਤਮ ਪਰਮਾਤਮ ਵੰਡ ਵੰਡਾਇੰਦਾ। ਜਿਸ ਨੇ ਕਰਿਆ ਨਾ ਕੋਈ ਗੁਨਾਹ, ਸ਼ੇਰ ਆਪਣਾ ਬਲ ਵਖਾਇੰਦਾ। ਸਿੰਘ ਇਕੋ ਭਬਕ ਦਏ ਲਗਾ, ਦੋ ਜਹਾਨ ਮੂੰਹ ਦੇ ਭਾਰ ਸੁਟਾਇੰਦਾ। ਵਿਸ਼ਨੂੰ ਝੋਲੀ ਰਿਹਾ ਡਾਹ, ਭਗਵਨ ਆਪਣੀ ਹੱਥੀਂ ਆਪ ਭਰਾਇੰਦਾ। ਜੈ ਜੈਕਾਰ ਕਰੇ ਸਰਬ ਸੁਣਾਨ ਜਿਸ ਥਾਂ, ਰਚਨਾ ਆਪ ਰਚਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦਿ ਜੁਗਾਦੀ ਇਕੋ ਨਾਂ, ਬਿਨ ਪੁਰਖ ਅਕਾਲ ਭੇਵ ਕੋਈ ਨਾ ਪਾਇੰਦਾ। ਆਪਣਾ ਨਾਮ ਨਾ ਦੱਸਿਆ ਸਾਰਾ, ਭੋਰਾ ਭੋਰਾ ਗੁਰ ਅਵਤਾਰਾਂ ਰਿਹਾ ਵਰਤਾਈਆ। ਆਪ ਬੈਠਾ ਰਿਹਾ ਕਰ ਕੇ ਕਿਨਾਰਾ, ਸਚਖੰਡ ਆਪਣਾ ਡੇਰਾ ਲਾਈਆ। ਨਿਰਗੁਣ ਦੇਂਦਾ ਰਿਹਾ ਸ਼ਬਦੀ ਧਾਰਾ, ਸਤਿ ਸ਼ਬਦ ਆਪ ਸਮਝਾਈਆ। ਜੋਤੀ ਕਿਰਨ ਕਰ ਉਜਿਆਰਾ, ਇਕ ਇਕ ਲੜੀ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੋਟਨ ਕੋਟ ਨਾਮ ਪਰਗਟਾਈਆ। ਕੋਟਨ ਕੋਟ ਸਿਫ਼ਤੀ ਨਾਮ, ਹਰਿ ਜੁਗ ਜੁਗ ਆਪ ਚਲਾਇੰਦਾ। ਆਪਣਾ ਨਾਮ ਰੱਖੇ ਨਿਸ਼ਕਾਮ, ਨਿਸ਼ਅੱਖਰ ਰੂਪ ਧਰਾਇੰਦਾ। ਜਿਸ ਨੂੰ ਸਾਰੇ ਕਰਨ ਸਲਾਮ, ਸਯਦਾ ਨੂਰ ਇਕ ਵਖਾਇੰਦਾ। ਜਿਸ ਨੂੰ ਕਰਨ ਦਰ ਪਰਨਾਮ, ਪਰਦਾ ਉਹਲਾ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਨਾਮ ਆਪਣਾ ਆਪ ਸੁਣਾਇੰਦਾ। ਮਹਾਰਾਜ ਬਣਿਆ ਆਪ ਵਿਚੋਲਾ, ਸ਼ੇਰ ਸਿੰਘ ਪੰਜ ਤੱਤ ਮਿਲਾਈਆ। ਵਿਸ਼ਨੂੰ ਦੁਆਰੇ ਹੋਇਆ ਗੋਲਾ, ਬਣ ਸੇਵਕ ਸੇਵ ਕਮਾਈਆ। ਭਗਵਾਨ ਸਾਚਾ ਤੋਲ ਤੋਲਾ, ਏਕਾ ਕੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਇਕੋ ਏਕ, ਆਦਿ ਜੁਗਾਦਿ ਅਖਵਾਇੰਦਾ। ਸਚਖੰਡ ਦੁਆਰੇ ਬੈਠਾ ਰਹੇ ਬਿਬੇਕ, ਬਿਬੇਕੀ ਆਪਣਾ ਰੂਪ ਵਟਾਇੰਦਾ। ਆਪਣਾ ਆਪ ਆਪੇ ਵੇਖ, ਆਪੇ ਖ਼ੁਸ਼ੀ ਮਨਾਇੰਦਾ। ਨਿਰਗੁਣ ਹੋ ਕਰੇ ਹੇਤ, ਨਿਰਗੁਣ ਹੇਤ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪਣੇ ਵਿਚ ਛੁਪਾਇੰਦਾ। ਆਪਣਾ ਨਾਮ ਅੰਤਰ ਅੰਤਰ, ਆਪੇ ਆਪ ਟਿਕਾਈਆ । ਆਪੇ ਜਾਣੇ ਆਪਣਾ ਮੰਤਰ, ਸਚ ਸੁੱਚ ਪੜ੍ਹਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲਿਖ ਕੇ ਦੇਂਦਾ ਰਿਹਾ ਜੰਤਰ, ਜਗਤ ਜੁਗ ਜਣਾਈਆ। ਜਿਸ ਦੇ ਨਾਲ ਜੀਵ ਪੰਜ ਤੱਤ ਬੁਝੇ ਬਸੰਤਰ, ਅੱਗੇ ਭੇਵ ਕੋਈ ਨਾ ਆਈਆ। ਜਿਸ ਦਾ ਲੇਖਾ ਉਪਰ ਗਗਨ ਗਗਨੰਤਰ, ਕੋਟਨ ਕੋਟ ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਈਆ। ਆਦਿ ਜੁਗਾਦਿ ਸਦਾ ਭਰਤੰਬਰ, ਪੂਰ ਰਿਹਾ ਸਰਬ ਠਾਈਂਆ। ਕਲਜੁਗ ਅੰਤਮ ਵੇਖੋ ਭਗਤਾਂ ਰਚਿਆ ਸਵੰਬਰ, ਹਰਿ ਜੂ ਆਪਣਾ ਫੇਰਾ ਪਾਇੰਦਾ। ਚਾਰ ਜੁਗ ਦਾ ਪਿਛਲਾ ਮੇਟੇ ਸਰਬ ਅਡੰਬਰ, ਪਿਛਲੀ ਰੀਤੀ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਜਪਾਈਆ। ਏਕਾ ਨਾਮ ਆਦਿ ਅੰਤ ਜਣਾਏ ਅਨਮੋਲ, ਅਨਮੁਲੜੀ ਖੇਲ ਕਰਾਈਆ।

ਜਿਸ ਦੇ ਪਿਛੇ ਗੁਰ ਅਵਤਾਰ ਪੀਰ ਪੈਗ਼ੰਬਰ ਵਜੌਂਦੇ ਰਹੇ ਢੋਲ, ਹੋਕਾ ਸਚ ਜਣਾਈਆ। ਕਿਸੇ ਦੇ ਹੱਥ ਫੜਾਈ ਪੌਹਲ, ਕਿਸੇ ਦੇ ਨਿਆਜ਼ ਦਿਤੀ ਘੋਲ, ਕਿਸੇ ਨੂੰ ਖੀਰਾਂ ਨਾਲ ਰਜਾਈਆ। ਜਨ ਭਗਤਾਂ ਕਿਸੇ ਨਾ ਦੱਸਿਆ ਖੋਲ੍ਹ, ਸੱਚਖੰਡ ਵਸੇ ਸੱਚਾ ਮਾਹੀਆ। ਕਲਜੁਗ ਅੰਤਮ ਵੇਖੋ ਹੋ ਆਇਆ ਅਡੋਲ, ਨਿਧੜਕ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਨਿਰਗੁਣ ਆਪਣਾ ਰੂਪ ਵਟਾਈਆ । ਨਿਰਗੁਣ ਰੰਗ ਉਪਾਇਆ ਆਪ, ਭੇਵ ਕੋਇ ਨਾ ਪਾਇੰਦਾ। ਗੁਰ ਅਵਤਾਰ ਕਹਿਣ ਸਾਡਾ ਸਾਕ, ਹਰਿ ਜੂ ਹੋਰ ਨਾ ਕਿਸੇ ਬਣਾਇੰਦਾ। ਅੰਤਮ ਸਾਰੇ ਇਕੱਠੇ ਕੀਤੇ ਆਪ, ਦਰ ਮੰਦਰ ਇਕ ਸੁਹਾਇੰਦਾ। ਸਭ ਦੀ ਪੁੱਛਣ ਆਇਆ ਵਾਤ, ਵਾਤਾਵਰਨ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਭਗਤੋ ਉਠੋ ਲਓ ਲੁੱਟ, ਵੇਲਾ ਵਕਤ ਇਕ ਸੁਹਾਇੰਦਾ। ਜਿਸ ਨੇ ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਕੱਢੇ ਕੁੱਟ, ਥਿਰ ਕੋਇ ਰਹਿਣ ਨਾ ਪਾਇੰਦਾ। ਤੁਸੀ ਮੇਲ ਮਿਲਾਇਆ ਗੋਬਿੰਦ ਸੁਤ, ਪੂਤ ਸਪੂਤਾ ਰੰਗ ਚੜ੍ਹਾਇੰਦਾ। ਇਸ ਦੇ ਕੋਲੋਂ ਆਪਣਾ ਪਿਛਲਾ ਕੀਤਾ ਲਓ ਪੁੱਛ, ਜੋ ਸਰਸੇ ਵਿਚ ਰੁੜਾਇੰਦਾ। ਇਸ ਦੇ ਹੱਥ ਸਭ ਕੁੱਛ, ਦੀਨ ਦਿਆਲ ਦਇਆ ਕਮਾਇੰਦਾ। ਭਰ ਜਾਮ ਪਿਆਏ ਘੁੱਟ, ਨਿਝਰ ਝਿਰਨਾ ਇਕ ਝਿਰਾਇੰਦਾ। ਬਾਕੀ ਸਭ ਨੂੰ ਖ਼ਾਲੀ ਹੱਥ ਵਖਾਏ ਠੁਠ, ਚਾਰੋਂ ਕੁੰਟ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਵਡਿਆਇੰਦਾ। ਜਨ ਭਗਤਾਂ ਵੱਡਾ ਦਰ, ਹਰਿ ਸਤਿਗੁਰ ਆਪ ਜਣਾਇੰਦਾ। ਜਿਸ ਦੇ ਕੋਲੋਂ ਹਰਿ ਜੂ ਰਿਹਾ ਡਰ, ਨਿਉਂ ਨਿਉਂ ਆਪਣੀ ਭੁੱਲ ਬਖ਼ਸ਼ਾਇੰਦਾ। ਮੈਂ ਤੁਹਾਡੇ ਅੰਦਰ ਗਿਆ ਵੜ, ਦੂਜੇ ਦਰ ਨਾ ਸੋਭਾ ਪਾਇੰਦਾ। ਤੁਹਾਡਾ ਪੱਲੂ ਲਿਆ ਫੜ, ਫੜਿਆ ਪੱਲੂ ਨਾ ਕੋਈ ਛੁਡਾਇੰਦਾ। ਤੁਹਾਡੇ ਪਿਛੇ ਪਹਿਲੋਂ ਗਿਆ ਮਰ, ਆਪਣਾ ਆਪ ਗਵਾਇੰਦਾ। ਤੁਹਾਡੀ ਕਰਨੀ ਰਿਹਾ ਕਰ, ਕਰਤਾ ਕੀਮਤ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਕੀ ਸਾਨੂੰ ਮਿਲਾਵਣ ਆਇਆ, ਤੇਰੀ ਕੀ ਵਡਿਆਈਆ। ਚਾਰ ਜੁਗ ਦਿਤਾ ਭੁਲਾਇਆ, ਲੱਖ ਚੁਰਾਸੀ ਰਿਹਾ ਭੁਆਈਆ। ਕੌਟਨ ਕੋਟ ਨਾਮ ਜਪਾਇਆ, ਜਪਿਆ ਨਾਮ ਕਿਸੇ ਕੰਮ ਨਾ ਆਈਆ। ਠੰਡੇ ਜਲ ਜਲ ਨੁਹਾਇਆ, ਸੀਤਲ ਧਾਰ ਵਹਾਈਆ। ਬਸਤਰ ਕਪੜੇ ਰੰਗ ਚੜ੍ਹਾਇਆ, ਆਤਮ ਰੰਗ ਨਾ ਕੋਈ ਵਖਾਈਆ। ਪੜ੍ਹ ਪੜ੍ਹ ਲੇਖਾ ਲੇਖ ਨਾ ਕੋਈ ਸਮਝਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਹੱਥ ਵੱਡੀ ਵਡਿਆਈਆ। ਪੁਰਖ ਅਬਿਨਾਸ਼ੀ ਡਰਦਾ ਕਹੇ ਅੱਛਾ, ਅੱਛੀ ਤਰਾ ਸਮਝਾਇੰਦਾ। ਮੈਂ ਠੀਕ ਤੁਹਾਡੀ ਕਰਦਾ ਆਇਆ ਰਿਛਾ, ਲੁਕ ਲੁਕ ਵਕਤ ਲੰਘਾਇੰਦਾ। ਕਿਸੇ ਦੀ ਗਾਂ ਜਵਾਈ ਕਿਸੇ ਦਾ ਬੰਨਿਆ ਵੱਛਾ, ਕਿਸੇ ਹੱਟ ਚਲਾਈਆ। ਕਹੇ ਬੌਹੜੀ ਅੰਤਮ ਤੁਹਾਡੇ ਵਿਚ ਫਸਾ, ਫਸਿਆ ਨੱਠ ਕਿਤੇ ਨਾ ਜਾਈਆ। ਜਿਸ ਨੇ ਮਾਣ ਦਿਵਾਉਣਾ ਭਗਤਾਂ ਥਾਂ ਥੱਟਾ, ਸਮੁੰਦ ਸਾਗਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਇਕ ਰਘੁਰਾਈਆ। ਮਸਜਿਦ ਮੱਠ ਨਾ ਕੋਈ ਦੇਹੁਰਾ, ਹਰਿ ਵੱਡਾ ਵਡ ਜਣਾਇੰਦਾ। ਗੁਰਮੁਖ ਤੇਰਾ ਸੁੱਚਾ ਵੇਹੜਾ, ਜਿਸ ਦਰ ਹਰਿ ਜੂ ਫੇਰਾ ਪਾਇੰਦਾ। ਨੌਂ ਖੰਡ ਪ੍ਰਿਥਮੀ ਛੇੜਾਂ ਰਿਹਾ ਛੇੜਾ, ਛੇੜਖ਼ਾਨੀ ਆਪ ਕਰਾਇੰਦਾ। ਪੁਰਖ ਅਬਿਨਾਸ਼ੀ ਹੋਇਆ ਆਪ ਦਲੇਰਾ, ਸਭ ਦਾ ਡੇਰਾ ਢਾਹਿੰਦਾ। ਜਿਸ ਨੇ ਰਸਨਾ ਕਿਹਾ ਤੂੰ ਮੇਰਾ ਮੈਂ ਤੇਰਾ, ਤਿਸ

ਨੂੰ ਆਪਣੇ ਅੰਗ ਲਗਾਇੰਦਾ। ਕਰ ਕਿਰਪਾ ਤਾਰੇ ਆਪਣੀ ਮਿਹਰਾ, ਮਿਹਰ ਨਜ਼ਰ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਖ਼ੁਸ਼ੀ ਮਨਾਇੰਦਾ। ਭਗਤਾਂ ਖ਼ੁਸ਼ੀ ਇਕ ਵਖਾਣੀ, ਵੇਖੋ ਨਜ਼ਰ ਕਿਸੇ ਨਾ ਆਈਆ। ਭਗਤ ਦੁਆਰੇ ਜੋਤ ਜਗੌਣੀ, ਹੋਏ ਘਟ ਰੁਸ਼ਨਾਈਆ। ਹਰਿ ਸੰਗਤ ਸਾਚੀ ਨਾਲ ਮਿਲੌਣੀ, ਬਚਿਆ ਕੋਈ ਰਹਿਣ ਨਾ ਪਾਈਆ । ਇਕੋ ਵਾਰ ਵੇਖੇ ਹਾੜੀ ਸੌਣੀ, ਜੱਟ ਆਪਣਾ ਸੰਗ ਨਿਭਾਈਆ। ਇਕੱਠੀ ਕਰ ਕੇ ਸਾਰੀ ਗੌਹਣੀ, ਅੱਗੇ ਆਪਣਾ ਰਾਹ ਚਲਾਈਆ। ਕਲਜੁਗ ਅੰਤਮ ਵੀਹ ਸੌ ਵੀਹ ਬਿਕਰਮੀ ਕਰੇ ਬੌਹਣੀ, ਬੌਹੜੀ ਬੌਹੜੀ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਆਪਣਾ ਖੇਲ ਕਰੇ ਘਰ ਲਾਏ ਇਕੋ ਜੋਤਾ, ਜੋਤਰਾ ਇਕੋ ਇਕ ਜਣਾਈਆ। ਕਿਸੇ ਦਾ ਰਹਿਣ ਨਾ ਦੇਵੇ ਹੁੱਕਾ ਲੋਟਾ, ਲੋਟੀ ਸਭ ਦੀ ਭੰਨ ਵਖਾਈਆ। ਮਨਮੁਖ ਜੀਵ ਨਾ ਦਿਸੇ ਖੋਟਾ, ਖੋਟੀ ਵਾਸਨਾ ਦਏ ਕਢਾਈਆ। ਕਲਜੁਗ ਅੰਤਮ ਦੇਵੇ ਸੋਕਾ, ਹਰੇ ਰੁੱਖ ਸੁੱਕੇ ਦਏ ਕਰਾਈਆ। ਕਲਜੁਗ ਜੀਵ ਆਪਣਾ ਕੀਤਾ ਭਾਰ ਉਠਾਵਣਾ ਜਿਉਂ ਭਾਰ ਉਠਾਏ ਖਰ ਖੋਤਾ, ਸਿਰ ਸਕੇ ਨਾ ਕੋਈ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਦਰ ਸੱਦੇ ਤੇਈ ਅਵਤਾਰ ਭਗਤ ਅਠਾਰਾਂ ਈਸਾ ਮੂਸਾ ਮੁਹਮੰਦ ਲਏ ਫੜ, ਏਕਾ ਘਰ ਵਖਾਏ ਦਸ ਗੁਰ ਨਾਲ ਮਿਲਾਈਆ। ਵੇਖੋ ਇਕ ਵਖਾਏ ਮਹੱਲ ਅਟੱਲ, ਜਿਥੇ ਵਸੇ ਸੂਰਾ ਸਰਬੱਗ, ਆਪਣਾ ਭੇਵ ਨਾ ਕਿਸੇ ਜਣਾਇੰਦਾ। ਜੁਗ ਜਨਮ ਦੇ ਵਿਛੜੇ ਸੱਦ, ਸਿਰ ਸਦਕਾ ਆਪ ਨਿਭਾਇੰਦਾ। ਜਿਹੜੇ ਪਿਛੇ ਬੈਠੇ ਰਹਿ ਗਏ ਅੱਧ, ਅੰਤਮ ਪੂਰਾ ਪੰਧ ਕਰਾਇੰਦਾ। ਭਗਤ ਦੁਆਰ ਨਿਸ਼ਾਨਾ ਦਿਤਾ ਗੱਡ, ਛੱਤੀ ਛੱਤੀ ਵੰਡ ਵੰਡਾਇੰਦਾ। ਜਿਸ ਨੇ ਲੇਖੇ ਲੌਣੇ ਹੱਡ, ਤਿਸ ਇਕੋ ਹੁਕਮ ਮਨਾਇੰਦਾ। ਰਲ ਮਿਲ ਚਾਈਂ ਚਾਈਂ ਸਾਰੇ ਸੱਦ, ਵਿਸ਼ਵ ਧਾਰ ਇਕ ਚਲਾਇੰਦਾ। ਅੰਮ੍ਰਿਤ ਨਾਮ ਪੀਓ ਮਧ, ਕੂੜੀ ਮਧ ਆਪ ਤਜਾਇੰਦਾ। ਕੋਈ ਜੀਵ ਨਾ ਲੈਣਾ ਵੱਢ, ਮਨ ਵਾਸਨਾ ਸੀਸ ਧੜ ਕਟਾਇੰਦਾ। ਕਰ ਕਿਰਪਾ ਹਰਿ ਜੂ ਹਰਿ ਮੰਦਰ ਚੌਥੇ ਘਰ ਲਏ ਸੱਦ, ਸੱਦਾ ਦੇਣ ਘਰ ਘਰ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਰਾਹ ਚਲਾਇੰਦਾ। ਆਪਣੇ ਰਾਹ ਚਲੇ ਚਲਾਏ ਸਾਚਾ ਪੰਥ, ਮਾਰਗ ਇਕੋ ਇਕ ਸਮਝਾਈਆ । ਪਾਰਬ੍ਰਹਮ ਦਾ ਵੱਜੇ ਸੰਖ, ਨਾਮ ਧੁਨ ਇਕ ਸ਼ਨਵਾਈਆ। ਗੁਰਮੁਖ ਵਿਰਲੇ ਆਈ ਅਣਖ, ਉਠੇ ਭੱਜੇ ਵਾਹੋ ਦਾਹੀਆ। ਅੱਗੇ ਹਰਿ ਜੂ ਕਰੇ ਪਰਖ, ਨਾਮ ਘਸਵਟੀ ਹੱਥ ਉਠਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਚਿਖਾ ਨਾ ਕੋਈ ਜਲਾਈਆ। ਜਿਸ ਜਨ ਅੰਮ੍ਰਿਤ ਮੇਘ ਦੇਵੇ ਬਰਸ, ਤੱਤੀ ਵਾ ਨਾ ਲਾਗੇ ਰਾਈਆ। ਲੱਖ ਚੁਰਾਸੀ ਵਿਚੋਂ ਵੇਖੋ ਹਰਿ ਜੂ ਕੀਤਾ ਤਰਸ, ਗੁਰਮੁਖ ਥੋੜੇ ਨਜ਼ਰੀ ਆਈਆ। ਜਿਨ੍ਹਾਂ ਵਿਚ ਰਹਿ ਗਿਆ ਫਰਕ, ਪਹਿਲੀ ਚੇਤ ਲਏ ਮਿਲਾਈਆ। ਬਾਕੀ ਸਾਰੇ ਹੋਵਨ ਗਰਕ, ਰਾਏ ਧਰਮ ਦਏ ਸਜ਼ਾਈਆ। ਜਿਹੜਾ ਜਾ ਕੇ ਆਇਆ ਪਰਤ, ਸਭ ਦੇ ਪੱਤਰੇ ਦਏ ਉਲਟਾਈਆ। ਜਿਸ ਦਾ ਇਕੋ ਸੱਚਾ ਵਰਤ, ਸੱਚਾ ਹੁਕਮ ਸਮਝਾਈਆ। ਜਿਸ ਨੇ ਗੁਰੂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਿਤੀ ਸ਼ਰਤ, ਸ਼ਰਅ ਕਰੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਕਲ ਕਲਕੀ ਆਇਆ ਮਾਹੀਆ। ਮਾਹੀ ਆਇਆ ਕਲਗੀਆਂ ਵਾਲਾ, ਕਲਗੀ ਆਪਣੇ ਸੀਸ ਟਿਕਾਇੰਦਾ। ਜਿਸ ਨੇ ਕੱਢਣਾ ਸਭ ਦਾ ਦਵਾਲਾ, ਖ਼ਾਲੀ ਹੱਥ ਫਿਰਾਇੰਦਾ।

ਆਦਿ ਜੁਗਾਦੀ ਜਗਤ ਖੇਲ ਨਿਰਾਲਾ, ਨਜ਼ਰ ਕਿਸੇ ਨਾ ਆਇੰਦਾ। ਜਿਸ ਨੇ ਮਾਣ ਦਿਤਾ ਸਿੰਘ ਪਾਲਾ, ਸਾਚੀ ਪਾਲਕੀ ਵਿਚ ਬਹਾਇੰਦਾ। ਜਿਸ ਨੇ ਸਵਰਨ ਦਿਤਾ ਰਾਹ ਸੁਖਾਲਾ, ਸਾਚੇ ਮਾਰਗ ਲਾਇੰਦਾ। ਜਿਸ ਨੇ ਗੋਬਿੰਦ ਫਲ ਲਗਾਇਆ ਪੱਤ ਡਾਲਾ, ਫੁੱਲ ਫੁਲਵਾੜੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਾੜੀ ਵੇਖ ਵਖਾਇੰਦਾ। ਜਗਤ ਵਾੜੀ ਵੇਖੇ ਵੇਹੜੇ, ਵੇਹਲਾ ਹੋ ਕੇ ਹਰਿ ਜੂ ਆਈਆ। ਅੰਤਮ ਕਰੇ ਹੱਕ ਨਬੇੜੇ, ਹਕੀਕਤ ਵੇਖੇ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਅੰਦਰ ਜਗਤ ਘੱਲੇ ਜਿਹੜੇ ਜਿਹੜੇ, ਸਚ ਸਾਚਾ ਲਏ ਉਠਾਈਆ। ਭਗਤ ਦੁਆਰੇ ਪਾਏ ਘੇਰੇ, ਘੇਰਾ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ। ਭੇਵ ਖੁਲ੍ਹਾ ਹੋਏ ਪਰਤੱਖ, ਪਰਤੱਖ ਰੂਪ ਵਟਾਇੰਦਾ। ਸਚ ਕਹਾਣੀ ਰਿਹਾ ਦੱਸ, ਸਾਚਾ ਰਾਹ ਚਲਾਇੰਦਾ। ਜਿਸ ਨੇ ਸਤਿਗੁਰ ਨਾਲ ਮਿਲਾਏ ਹੱਥ, ਓਹ ਗੋਬਿੰਦ ਹੱਥ ਫੜਾਇੰਦਾ। ਛੱਬੀ ਪੋਹ ਹੋਇਆ ਇਕੱਠ, ਇਕ ਇਕੱਲਾ ਆਪ ਕਰਾਇੰਦਾ। ਜੋ ਸਰਨਾਈ ਗਿਆ ਢੱਠ, ਤਿਸ ਠੋਕਰ ਨਾ ਕੋਈ ਲਾਇੰਦਾ। ਨਾਤਾ ਤੁਟਾ ਤੀਰਥ ਅਠਸਠ, ਜਮਨਾ ਸੁਰਸਤੀ ਗੰਗਾ ਗੋਦਾਵਰੀ ਸੰਮਤ ਪੰਦਰਾਂ ਆਪ ਪਰਨਾਇੰਦਾ। ਇੱਕੀ ਸਿਖ ਤ੍ਰਬੈਣੀ ਉਤੇ ਬਹਿ ਕੇ ਪਏ ਹੱਸ, ਹਰਿ ਜੂ ਕੀ ਕੀ ਖੇਲ ਵਰਤਾਇੰਦਾ। ਕਵਾਰ ਕੰਨਿਆਂ ਰਹੀ ਨੱਠ, ਮੁਖ ਨੈਣ ਨੈਣ ਸ਼ਰਮਾਇੰਦਾ। ਜਿਹੜਾ ਮਿਲ ਕੇ ਆਇਆ ਤੱਟ, ਸੋ ਪਰਦਾ ਸਰਬ ਉਠਾਇੰਦਾ। ਦੋਏ ਜੋੜ ਵਾਸਤਾ ਰਹੀ ਘੱਤ, ਗੱਲ ਪੱਲੂ ਇਕ ਪਵਾਇੰਦਾ। ਜਿਸ ਕੰਗਨ ਦਿਤਾ ਚੁਮਿਆਰ ਦਾ ਬ੍ਰਹਿਮਣ ਦੇ ਹੱਥ, ਤੁਹਾਡੀ ਨਜ਼ਰ ਨਾ ਕੋਈ ਆਇੰਦਾ। ਤੂੰ ਏਹਨਾਂ ਪਿਛੇ ਮੇਰੀ ਰੱਖ ਪਤ, ਦਰ ਇਕੋ ਮੰਗ ਮੰਗਾਇੰਦਾ। ਪੁਰਖ ਅਬਿਨਾਸ਼ੀ ਰਿਹਾ ਦੱਸ, ਅਗਲਾ ਭੇਵ ਖੁਲ੍ਹਾਇੰਦਾ। ਤੂੰ ਭਗਤ ਦੁਆਰੇ ਔਣਾ ਲੰਘ, ਹਰਿ ਜੂ ਸਚ ਮਹੱਲ ਬਣਾਇੰਦਾ। ਗੁਰਸਿਖਾਂ ਚਰਨ ਜਾਈਂ ਢੱਠ, ਤੇਰਾ ਬੇੜਾ ਪਾਰ ਕਰਾਇੰਦਾ। ਸੁਰਸਤੀ ਜਮਨਾ ਰਹੀ ਨਾ ਕੋਈ ਮਤ, ਸਭ ਦੀ ਮੱਤ ਗਵਾਇੰਦਾ। ਗੋਬਿੰਦ ਇਕੋ ਪੂਜੋ ਕਮਲਾਪਤ, ਦੂਸਰ ਸੀਸ ਨਾ ਕੋਈ ਨਿਵਾਇੰਦਾ। ਨੱਕੋਂ ਲਾਹ ਸੁਹਾਗ ਦੀ ਨੱਥ, ਜਗਤ ਪਿਆਰ ਇਕ ਬਣਾਇੰਦਾ। ਨੇਤਰ ਰੋਵੇ ਮੈਨੂੰ ਫੜਿਆ ਹੱਥ, ਪੱਲੂ ਗੰਢ ਨਾ ਕੋਈ ਛੁਡਾਇੰਦਾ। ਚਾਰੋਂ ਕੁੰਟ ਰਹੀ ਭੱਜ, ਸੱਜਣ ਨਜ਼ਰ ਕੋਈ ਨਾ ਆਇੰਦਾ। ਸਾਧ ਸੰਤ ਕੂੜੀ ਕਿਰਿਆ ਫਸ, ਨਾਰੀ ਪੁਰਸ਼ ਮੇਰੇ ਵਿਚ ਨੰਗਾ ਤਾਰੀਆਂ ਲਾਇੰਦਾ। ਕਲਜੁਗ ਰੈਣ ਅੰਧੇਰੀ ਹੋਈ ਮੱਸ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਬੌਹੜੀ ਮੈਂ ਕਾਮ ਕਰੋਧ ਹੰਕਾਰ ਵਿਚ ਗਈ ਫਸ, ਅਭੇਵ ਭੇਵ ਨਾ ਕੋਈ ਖੁਲ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਸਿਰ ਹੱਥ ਦੇਵੇ ਰੱਖ, ਮੈਂ ਨਿਮਾਣੀ ਪਾਰ ਕਰਾਇੰਦਾ। ਵਿਚੋਂ ਸਾਗਰ ਲਏ ਕੱਢ, ਆਪਣੀ ਗੋਦ ਬਹਾਇੰਦਾ। ਜਿਸ ਨੇ ਆਦਿ ਜੁਗਾਦਿ ਕੀਤਾ ਅੱਡ, ਸੋ ਅੰਤਮ ਮੇਲ ਮਿਲਾਇੰਦਾ। ਮੇਰੇ ਥੋਥੇ ਹੋਏ ਹੱਡ, ਮੇਰੇ ਨੈਣਾਂ ਨੂਰ ਨਜ਼ਰ ਨਾ ਆਇੰਦਾ। ਮੇਰੇ ਕੋਲੋਂ ਸ਼ੰਕਰ ਗਿਆ ਨੱਠ, ਸ਼ਿਵ ਜੀ ਆਪਣਾ ਮੁਖ ਛੁਪਾਇੰਦਾ। ਕਹਿੰਦਾ ਮੇਰੀ ਹੋਈ ਬਸ, ਮੇਰੇ ਥਾਂ ਗੁਰਮੁਖ ਫੇਰੀ ਪਾਇੰਦਾ। ਕਿਰਪਾ ਕਰੀ ਪੁਰਖ ਸਮਰਥ, ਜਗਤ ਜਗਦੀਸ਼ਾ ਇਕ ਵਡਿਆਇੰਦਾ। ਨੀਹਾਂ ਹੇਠਾਂ ਦਿਤਾ ਰੱਖ, ਉਤੋਂ ਮੇਰਾ ਆਸਣ ਲਾਹਿੰਦਾ। ਮੇਰਾ ਕੋਈ ਨਾ ਚਲਿਆ ਵਸ, ਹੋਏ ਨਿਮਾਣਾ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਨਾਲ ਰਖਾਇੰਦਾ। ਗੰਗਾ ਗੁਦਾਵਰੀ ਜਮਨਾ ਸੁਰਸਤੀ ਨੇਤਰ ਰੋਵੇ, ਨੈਣਾਂ ਛਹਿਬਰ ਲਾਈਆ। ਤੁਧ ਬਿਨ ਦੁਰਮਤ ਮੈਲ ਕੋਈ ਨਾ ਧੋਵੇ, ਜਿਹੜਾ

ਭਰਿਆ ਦੋਵੇਂ ਬਾਹੀਂਆ। ਤੇਰੇ ਜਿਹਾ ਕੋਈ ਨਾ ਹੋਵੇ, ਕੋਟਨ ਕੋਟ ਗੁਰ ਅਵਤਾਰ ਗਏ ਫੇਰੀਆਂ ਪਾਈਆ। ਸਾਰੇ ਮੇਰੇ ਵਿਚ ਵੜ ਵੜ ਆਪਣੇ ਬਦਨ ਤਨ ਦੀ ਮੈਲ ਧੋਵੇ, ਮੇਰੀ ਮੈਲ ਨਾ ਕੋਈ ਧੁਆਈਆ। ਪੁਰਖ ਅਕਾਲ ਦੀਨ ਦਿਆਲ ਜਿਸ ਵੇਲੇ ਕਰੇ ਮਿਹਰ ਨਜ਼ਰੇ, ਮੇਰੀ ਦੁਰਮਤ ਰਹੇ ਨਾ ਰਾਈਆ। ਮੈਂ ਤੇਰੀ ਤੂੰ ਮੇਰਾ ਤੂੰ ਮੇਰੇ ਜਿਹਾ ਹੋਵੇਂ, ਨਿਰਗੁਣ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਮਨਾ ਸੁਰਸਤੀ ਰਿਹਾ ਵਖਾਈਆ। ਜਮਨਾ ਸੁਰਸਤੀ ਗੰਗਾ ਵੇਖ ਕਲਜੁਗ, ਸਾਧ ਸਾਧਨਾ ਆਪਣੀ ਬੈਠੇ ਗਵਾਈਆ। ਇਹਨਾਂ ਤੇਰੀ ਕੀ ਰੱਖਣੀ ਲਾਜ, ਆਪਣੀ ਪਤ ਨਾ ਕੋਈ ਵਡਿਆਈਆ। ਕੂੜੀ ਕਿਰਿਆ ਬਣਿਆ ਖਾਜ, ਧੀਆਂ ਭੈਣਾਂ ਰਹੇ ਤਕਾਈਆ। ਤੇਰੇ ਜਲ ਦਾ ਰਿਹਾ ਨਾ ਕੋਈ ਸਵਾਦ, ਜੋ ਅੰਮ੍ਰਿਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਭ ਦੀ ਸੱਤਿਆ ਰਿਹਾ ਖਿਚਾਈਆ। ਸਭ ਦੀ ਖਿਚੀ ਸਤਿਆ ਹੋਇਆ ਸਤਿਆਨਾਸ, ਸਤਹ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਹੋਏ ਉਦਾਸ, ਉਦਾਸੀ ਸਭ ਦੇ ਮੂੰਹ ਤੇ ਛਾਈਆ। ਕਰੇ ਖੇਲ ਪੁਰਖ ਅਬਿਨਾਸ਼, ਬੇਪਰਵਾਹ ਵਡ ਵਡਿਆਈਆ। ਜਨ ਭਗਤਾਂ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਇਕੋ ਦੁਆਰਾ ਪਰਗਟ ਆਪ, ਆਪ ਆਪਣੀ ਸੇਵ ਕਮਾਈਆ। ਇਕੋ ਸਤਿਗੁਰ ਸੱਚਾ ਦੱਸੇ ਜਾਪ, ਅਲਫ ਯੇ ਨਾ ਕੋਈ ਪੜ੍ਹਾਈਆ। ਘਰ ਮੰਦਰ ਖੋਲ੍ਹੇ ਤਾਕ, ਦੀਵਾ ਬੱਤੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਗੇ ਆ ਹੋਵੇ ਸਹਾਈਆ। ਅੱਗੇ ਆਇਆ ਦੂਰ ਦੁਰਾਡਾ, ਪਿਛਲਾ ਪੰਧ ਮੁਕਾਈਆ। ਗੁਰਮੁਖ ਵੇਖਿਆ ਬਣਿਆ ਸਾਕਾ, ਸਾਕਾ ਰਿਹਾ ਸਮਝਾਈਆ। ਸਰਬ ਜੀਆਂ ਦਾ ਇਕੋ ਆਕਾ, ਅਕਲ ਕਲਾ ਅਖਵਾਈਆ। ਸੰਤ ਸੁਹੇਲੇ ਜੁੜਿਆ ਨਾਤਾ, ਨਿਰਗੁਣ ਮੇਲ ਮਿਲਾਈਆ। ਸੋਹੰ ਢੋਲਾ ਗਾਓ ਗਾਥਾ, ਗਾ ਗਾ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਨੂੰ ਸੱਦਾ ਰਿਹਾ ਜਣਾਈਆ। ਆਪੇ ਸੱਦੇ ਸਦ ਦਵਾਰ, ਦਵਾਰਕਾ ਆਪਣਾ ਘਰ ਵਖਾਇੰਦਾ। ਲੱਗੇ ਭਾਗ ਵਿਚ ਉਜਾੜ, ਸਾਚੀ ਰੁੱਤ ਸੁਹਾਇੰਦਾ। ਲੇਖਾ ਚੁੱਕੇ ਪੁਰਖ ਨਾਰ, ਬਿਰਧ ਬਾਲਾਂ ਮਾਣ ਦਵਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਸੁਣੇ ਆਪ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕੋ ਕਾਹਨ, ਦੇਵਣਹਾਰਾ ਦੋ ਜਹਾਨ, ਲੇਖਾ ਜਾਣੇ ਜ਼ਿਮੀ ਅਸਮਾਨ, ਗੁਰਮੁਖ ਚਤੁਰ ਸੁਘੜ ਸੁਜਾਨ, ਮਨ ਮਤ ਬੁੱਧ ਨਾ ਕੋਈ ਵਡਿਆਇੰਦਾ। ਮਨ ਮਤ ਬੁੱਧ ਨਾ ਕੋਈ ਚਤੁਰਾਈ, ਮਿਹਰ ਨਜ਼ਰ ਉਠਾਇੰਦਾ। ਵੇਖਣਹਾਰਾ ਥਾਉਂ ਥਾਈਂ, ਹਰਿਜਨ ਸਾਚੇ ਮੇਲ ਮਿਲਾਇੰਦਾ। ਆਤਮ ਪਰਮਾਤਮ ਕਰੇ ਕੁੜਮਾਈ, ਸੋਹਣਾ ਜੋੜ ਜੁੜਾਇੰਦਾ। ਏਕਾ ਘਰ ਵਸੇ ਧੀ ਜਵਾਈ, ਸੌਹਰੇ ਪੇਈਏ ਇਕੋ ਰੰਗ ਵਖਾਇੰਦਾ। ਇਕੋ ਗ੍ਰਹਿ ਕਰੇ ਰੁਸ਼ਨਾਈ, ਦੀਵਾ ਬਾਤੀ ਡਗਮਗਾਇੰਦਾ। ਇਕੋ ਘਰ ਦਏ ਸਫਾਈ, ਸਾਚੀ ਜ਼ਾਮਨੀ ਆਪ ਉਠਾਇੰਦਾ। ਭਗਤ ਜਨੋਂ ਤੁਹਾਡੀ ਅੰਤ ਮੰਗੇ ਨਾ ਕੋਈ ਗਵਾਹੀ, ਬਿਨ ਗਵਾਹੀਉਂ ਪਾਰ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਝੁਕਾਈ, ਚਰਨਾਂ ਰਾਹ ਤਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਅਗੋਂ ਮਿਲਣ ਚਾਈਂ ਚਾਈਂ, ਥਿਰ ਘਰ ਕੁੰਡਾ ਆਪੇ ਲਾਹਿੰਦਾ। ਸ੍ਰੀ ਭਗਵਾਨ ਅੱਗੋਂ ਪਕੜਨ ਆਏ ਬਾਹੀਂ, ਸਚਖੰਡ ਦੁਆਰਾ ਆਪ ਸੁਹਾਇੰਦਾ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਇਕੋ ਦਾਨ, ਅੱਠਸੱਠ ਟੁੱਟਾ ਮਾਣ, ਗੁਰਮੁਖਾਂ ਝੋਲੀ ਆਪ ਭਰਾਇੰਦਾ।