ਪੁਸਤਕਾਲਾਭਾਗ ੧੩

੨੭ ਪੋਹ ੨੦੧੯ ਬਿਕਰਮੀ ਜੇਠੂਵਾਲ ਦਰਬਾਰ ਵਿਚ

ਤਿੰਨਾਂ ਲੋਕਾਂ ਇਕ ਜੈਕਾਰਾ, ਸਤਿਗੁਰ ਆਪ ਜਣਾਇੰਦਾ। ਸੱਤ ਰੰਗ ਨਿਸ਼ਾਨਾ ਦਏ ਹੁਲਾਰਾ, ਸਤਿ ਪੁਰਖ ਨਿਰੰਜਣ ਆਪ ਹਿਲਾਇੰਦਾ। ਜੋ ਗੁਰਮੁਖ ਚੜ੍ਹ ਕੇ ਬੈਠੇ ਨਿੱਕੇ ਦਰਬਾਰਾ, ਤਿਨ੍ਹਾਂ ਆਪਣੇ ਰੰਗ ਰੰਗਾਇੰਦਾ। ਜੋ ਚੜ੍ਹ ਕੇ ਬੈਠੇ ਲਹਿੰਦੀ ਧਾਰਾ, ਤਿਨ੍ਹਾਂ ਆਪਣੀ ਗੋਦ ਬਹਾਇੰਦਾ। ਜੋ ਪਿਛੇ ਆ ਕੇ ਦੇਣ ਸਹਾਰਾ, ਤਿਨ੍ਹਾਂ ਮਾਣ ਆਪ ਦਵਾਇੰਦਾ। ਜੋ ਥੱਲੇ ਰਹਿ ਗਏ ਰੋਵਣ ਜ਼ਾਰੋ ਜ਼ਾਰਾ, ਅੱਗੇ ਧੀਰ ਨਾ ਕੋਈ ਧਰਾਇੰਦਾ। ਹਰਿ ਕਾ ਹੁਕਮ ਡੰਡਾ ਭਾਰਾ, ਗੁਰਮੁਖ ਭੁੱਲ ਕੋਇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਮਨਾਇੰਦਾ। ਆਪਣਾ ਹੁਕਮ ਮਨਾਵਣ ਆਇਆ, ਕਲ ਕਲਕੀ ਲੈ ਅਵਤਾਰ। ਜੋ ਜਨ ਬੈਠੇ ਮੁਖ ਭੁਆਇਆ, ਦਰ ਦੁਆਰਿਉਂ ਦਏ ਦੁਰਕਾਰ। ਏਥੇ ਓਥੇ ਨਾ ਕੋਈ ਸਹਾਇਆ, ਸਾਚੇ ਘਰ ਨਾ ਕੋਈ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖੀ ਕਰੇ ਤਿਆਰ। ਸਾਚੀ ਸਿਖੀ ਤ੍ਰੈਲੋਕ, ਤ੍ਰੈਭਵਨ ਧਨੀ ਆਪ ਪਰਗਟਾਈਆ। ਸ਼ਬਦ ਜਣਾਏ ਇਕ ਸਲੋਕ, ਇਕ ਜੈਕਾਰਾ ਲਾਈਆ। ਕਰੇ ਪਰਕਾਸ਼ ਨਿਰਮਲ ਜੋਤ, ਜੋਤੀ ਜਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਜੋ ਜਨ ਮੰਨੇ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਗੜ੍ਹ ਹੰਕਾਰੀ ਕੂੜੀ ਕਿਰਿਆ ਭੰਨੇ, ਭਾਂਡਾ ਭਰਮ ਨਜ਼ਰ ਨਾ ਆਇੰਦਾ। ਗੁਰਮੁਖ ਚੜ੍ਹਾਏ ਸਾਚੇ ਚੰਨੇ, ਤਿੰਨਾਂ ਲੋਕਾਂ ਚੰਦ ਇਕ ਚਮਕਾਇੰਦਾ। ਆਓ ਵੇਲਾ ਦਰਸ਼ਨ ਕਰੋ ਜਿਸ ਦਰ ਖੇਲ ਕਰਾਇਆ ਧੰਨੇ, ਧੰਨ ਧਨਾਡੀ ਫੇਰਾ ਪਾਇੰਦਾ। ਨੇਤਰ ਜਗਤ ਜੀਵ ਜੋ ਅੰਨੇ, ਅੰਨ੍ਹਿਆਂ ਗਿਆਨ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਤਿੰਨਾਂ ਲੋਕਾਂ ਇਕੋ ਨਾਅਰਾ, ਭਗਤ ਦਏ ਵਡਿਆਈਆ। ਰਸਨਾ ਬੋਲਣ ਵਾਰੋ ਵਾਰਾ, ਵਾਰਤਾ ਇਕੋ ਇਕ ਸੁਣਾਈਆ। ਪੁਰਖ ਅਬਿਨਾਸ਼ੀ ਲੱਗੇ ਪਿਆਰਾ, ਪਰਮ ਪੁਰਖ ਬੇਪਰਵਾਹੀਆ। ਨੇਤਰ ਵੇਖ ਦਏ ਸਹਾਰਾ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਸਾਚਾ ਭੇਵ ਆਪ ਚੁਕਾਈਆ। ਨੇਤਰ ਵੇਖੋ ਤ੍ਰੈਲੋਕ, ਹਰਿ ਸਤਿਗੁਰ ਆਪ ਵਖਾਈਆ। ਸਾਚਾ ਮੰਦਰ ਕਿਲਾ ਕੋਟ, ਗੜ੍ਹ ਬੰਕ ਆਪ ਵਡਿਆਈਆ। ਪੰਚ ਧਾਰਾ ਏਕੰਕਾਰਾ ਨਿਰਮਲ ਜੋਤ, ਨੂਰੋ ਨੂਰ ਨੂਰ ਰੁਸ਼ਨਾਈਆ। ਪ੍ਰਭ ਮਿਲਣ ਦਾ ਜਿਨ੍ਹਾਂ ਦਾ ਸ਼ੌਕ, ਸੋ ਉਪਰ ਚੜ੍ਹ ਕੇ ਦਰਸ਼ਨ ਪਾਈਆ। ਜਿਨ੍ਹਾਂ ਜਾਣਾ ਅੰਤਮ ਔਂਤ, ਓਹ ਥੱਲੇ ਬੈਠੇ ਦੇਣ ਦੁਹਾਈਆ। ਪੁਰਖ ਅਬਿਨਾਸ਼ੀ ਆਇਆ ਖੌਂਤ, ਖ਼ਾਲਕ ਖ਼ਲਕ ਦਏ ਵਡਿਆਈਆ। ਪਿਛਲੀ ਰਹਿਣ ਨਾ ਦੇਵੇ ਰੌਂਸ, ਅੱਗੇ ਆਪਣਾ ਹੁਕਮ ਵਰਤਾਈਆ। ਆਪਣੀ ਮਾਰੇ ਸੱਚੀ ਧੌਂਸ, ਦੋ ਜਹਾਨਾਂ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ

ਖੇਲ ਬੇਪਰਵਾਹੀਆ। ਜੈ ਜੈਕਾਰ ਤੀਨ ਲੋਕ, ਲੋਕ ਪਰਲੋਕ ਸੁਣਾਈਆ। ਮੇਰੀ ਭਗਤੋ ਸੋਚੋ ਸੋਚ, ਨਿਰਗੁਣ ਸਰਗੁਣ ਰਿਹਾ ਸੁਣਾਈਆ। ਨੇਤਰ ਨੈਣ ਲੋਚਣ ਪੂਰੀ ਕਰੋ ਲੋਚ, ਆਸਾ ਤ੍ਰਿਸਨਾ ਮੇਟ ਮਿਟਾਈਆ। ਅਗਲੇ ਸੰਮਤ ਕਿਸੇ ਰਹਿਣ ਨਾ ਦੇਵੇ ਸੋਚ, ਸੋਚ ਸਭ ਦੀ ਦਏ ਗਵਾਈਆ। ਸ਼ਾਹ ਸੁਲਤਾਨਾਂ ਕਰੇ ਬੇਹੋਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਈਆ। ਤ੍ਰੈਲੋਕ ਵੱਜੇ ਤਾਲ, ਹਰਿ ਸਾਚਾ ਭੇਵ ਚੁਕਾਇੰਦਾ। ਗੁਰਮੁਖਾਂ ਰੱਖੇ ਨਾਲ ਨਾਲ, ਸਗਲਾ ਸੰਗ ਨਿਭਾਇੰਦਾ। ਲੇਖਾ ਜਾਣੇ ਕਾਇਆ ਮਾਟੀ ਕਾਚੀ ਹਾਂਡੀ ਖਾਲ, ਖ਼ਾਲਕ ਖ਼ਲਕ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਇੰਦਾ । ਤਿਨ੍ਹਾਂ ਲੋਕਾਂ ਪਏ ਪੁਆੜਾ, ਕੂਕ ਕੂਕ ਦੇਣ ਦੁਹਾਈਆ। ਬਣ ਤਰਖਾਣ ਫੜਿਆ ਕੁਹਾੜਾ, ਦੋਹਾਂ ਹੱਥਾਂ ਰਿਹਾ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੱਢਣ ਹਾੜਾ, ਦੋਏ ਜੋੜ ਵਾਸਤਾ ਪਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਵੇਖਣਹਾਰਾ ਇਕ ਅਖਾੜਾ, ਖ਼ਾਕੀ ਖ਼ਾਕ ਨਜ਼ਰ ਨਾ ਆਈਆ। ਫਿਰੇ ਦਰੋਹੀ ਜੰਗਲ ਜੂਹ ਉਜਾੜ ਪਹਾੜਾਂ, ਡੂੰਘੇ ਸਾਗਰ ਸਰਬ ਕੁਰਲਾਈਆ। ਬਾਕੀ ਇਕੋ ਰਹਿ ਜਾਏ ਗਾਵਣ ਵਾਲੀ ਵਾਰਾ, ਦੂਜੀ ਅਵਰ ਨਾ ਕੋਈ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਤਿੰਨ ਲੋਕ ਉਠ ਖਲੋਤੇ, ਨੇਤਰ ਨੈਣ ਖੁਲ੍ਹਾਈਆ। ਗੁਰਮੁਖ ਆਪਣੇ ਲੋਚੇ, ਲੋਚਣ ਨੈਣ ਖੁਲ੍ਹਾਈਆ। ਜਿਨ੍ਹਾਂ ਹਰਿ ਜੂ ਦੇਵੇ ਓਟੇ, ਓਟ ਅਕਾਲ ਰਖਾਈਆ। ਥੱਲੇ ਡਿਗੇ ਉਠਾਏ ਪੋਤੇ, ਆਪਣੇ ਉਪਰ ਲਏ ਚੜ੍ਹਾਈਆ। ਸਚਖੰਡ ਦੁਆਰੇ ਗੁਰਸਿਖ ਆਪਣੇ ਬੇਟੇ, ਬਾਕੀ ਲੱਖ ਚੁਰਾਸੀ ਜੂਨ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿਨ੍ਹਾਂ ਲੋਕਾਂ ਵੇਖ ਵਖਾਈਆ। ਤਿਨ੍ਹਾਂ ਲੋਕਾਂ ਲੇਖ ਅਪਾਰਾ, ਹਰਿ ਸਤਿਗੁਰ ਆਪ ਕਰਾਇੰਦਾ। ਗੁਰਮੁਖ ਕੱਢੇ ਹਰਿ ਜੂ ਬਾਹਰਾ, ਉਪਰ ਲੇਖ ਲਿਖਾਇੰਦਾ। ਨਜ਼ਰੀ ਆਏ ਏਕੰਕਾਰਾ, ਨਿਰਗੁਣ ਰੂਪ ਧਰਾਇੰਦਾ। ਮਿਲ ਮਿਲ ਗਾਓ ਇਕ ਜੈਕਾਰਾ, ਸਚ ਜੈਕਾਰ ਸੁਣਾਇੰਦਾ। ਜੋ ਜਨ ਭੁਲਿਆ ਰਹੇ ਵਿਚ ਸੰਸਾਰਾ, ਅੱਗੇ ਭੁੱਲ ਨਾ ਕੋਈ ਬਖ਼ਸ਼ਾਇੰਦਾ। ਆਵਣ ਜਾਵਣ ਹੋਏ ਵਾਰੋ ਵਾਰਾ, ਲੇਖਾ ਲੇਖ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਉਤੇ ਗਏ ਚੜ੍ਹ, ਸੁਣਿਆ ਧੁਰ ਫ਼ਰਮਾਣਾ। ਮੂਰਖ ਥੱਲੇ ਰਹੇ ਖੜ, ਭੁਲਿਆ ਹਰਿ ਭਗਵਾਨਾ। ਹਰਿਜਨ ਸੋਹੰ ਅੱਖਰ ਰਹੇ ਪੜ੍ਹ, ਢੋਲਾ ਇਕੋ ਗਾਣਾ। ਪੁਰਖ ਅਬਿਨਾਸ਼ੀ ਮੇਲੇ ਆਪਣੇ ਦਰ, ਨਿਰਗੁਣ ਨੂਰ ਹੋ ਮਿਹਰਵਾਨਾ। ਤ੍ਰੈਗੁਣ ਮੀਤਾ ਠਾਂਡਾ ਸੀਤਾ ਸਾਚਾ ਪੱਲੂ ਲਏ ਫੜ, ਏਕਾ ਗੰਢ ਪਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤਿੰਨਾਂ ਲੋਕਾਂ ਪੰਧ ਮੁਕਾਨਾ। ਤਿੰਨਾਂ ਲੋਕਾਂ ਮੁਕਿਆ ਪੰਧ, ਹਰਿ ਸਤਿਗੁਰ ਆਪ ਮੁਕਾਈਆ। ਜਿਨ੍ਹਾਂ ਰਸਨ ਤਜਾਇਆ ਮਧਰਾ ਮਾਸ ਗੰਦ, ਜੋਤੀ ਰੂਪ ਵਖਾਈਆ। ਜਿਨ੍ਹਾਂ ਚਾਹ ਤਜਾਈ ਬੱਤੀ ਦੰਦ, ਤਿਨ੍ਹਾਂ ਏਕਾ ਚਾਓ ਵਖਾਈਆ। ਬਾਕੀ ਸਭ ਨੂੰ ਦੇਵੇ ਰੰਦ, ਰੰਦਾ ਇਕੋ ਨਾਮ ਉਠਾਈਆ। ਲੱਖ ਚੁਰਾਸੀ ਪਾਵੇ ਡੰਡ, ਨੇਤਰ ਨੈਣਾਂ ਨੀਰ ਵਹਾਈਆ। ਹਰਿ ਸੰਗਤ ਵਿਚ ਰਹਿਣ ਨਾ ਦੇਵੇ ਭੇਖ ਪਖੰਡ, ਭੇਖੀ ਨਜ਼ਰ ਕੋਈ ਨਾ ਆਈਆ। ਪਿਛਲੀ ਕੀਤੀ ਸਭ ਦੀ ਗਈ ਹੰਢ, ਅੱਗੇ ਚਲੇ ਨਾ ਕੋਈ ਚਤੁਰਾਈਆ। ਜਿਸ ਦੁਆਰੇ ਦਰਸ਼ਨ ਪੌਣਾ ਸੂਰੇ ਸਰਬੰਗ, ਤਿੰਨਾਂ ਤਿਨ੍ਹਾਂ ਦੇ ਤਜਾਈਆ। ਬਾਕੀ ਸਭ ਨੂੰ ਬਾਹੋਂ ਫੜ ਕੇ ਬਾਹਰ ਦੇਵੇ ਕੱਢ, ਫੇਰ ਵਿਚ ਨਾ ਰੱਖੇ

ਕੋਈ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਈਆ। ਸਾਚਾ ਹੁਕਮ ਦੇਵੇ ਖਰੜਾ, ਕਰਖਤ ਹਰਿ ਜੂ ਆਇਆ। ਜਿਨ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲਾਇਆ ਰਗੜਾ, ਕਲਜੁਗ ਅੰਤਮ ਬਚਿਆ ਕੋਈ ਰਹਿਣ ਨਾ ਪਾਇਆ। ਹਰਿ ਸੰਗਤ ਵਿਚ ਮਾਸ ਸ਼ਰਾਬ ਚਾਹ ਦਾ ਰਹਿਣ ਨਾ ਦੇਵੇ ਝਗੜਾ, ਝਗੜਾ ਕੋਈ ਰਹਿਣ ਨਾ ਪਾਇਆ। ਪਾਰਬ੍ਰਹਮ ਪ੍ਰਭ ਹੋਇਆ ਤਕੜਾ, ਆਪਣਾ ਬਲ ਧਰਾਇਆ। ਗੁਰਮੁਖ ਹਿਰਦਾ ਆਪੇ ਪਕੜਾ, ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਲੋਕਾਂ ਚਰਨਾਂ ਹੇਠ ਦਬਾਇਆ। ਤਿੰਨ ਲੋਕ ਚਰਨ ਹੇਠ ਦੱਬੇ, ਸੋ ਪੁਰਖ ਨਿਰੰਜਣ ਖੇਲ ਕਰਾਈਆ। ਗੁਰਮੁਖ ਨੇਤਰ ਵੇਖ ਸਭੇ, ਹਰਿ ਜੂ ਰਿਹਾ ਵਖਾਈਆ। ਸਾਚੇ ਮੰਦਰ ਉਤੇ ਚੜ੍ਹ ਕੇ ਬੈਠੇ ਸਾਰੇ ਫੱਬੇ, ਨੇਤਰਾਂ ਉਤੇ ਨੇਰਨ ਨੇਰ ਨਜ਼ਰੀ ਆਈਆ। ਨਾਮ ਪਿਆਲੇ ਪੀਤੇ ਮਧੇ, ਮਧੁਰ ਧੁਨ ਇਕ ਸੁਣਾਈਆ। ਪੁਰਖ ਅਬਿਨਾਸ਼ੀ ਪਿਆਰ ਲੱਭੇ, ਸੋਹੰ ਢੋਲਾ ਗਾਈਆ। ਅੰਤਮ ਪਰਦੇ ਸਭ ਦੇ ਕੱਜੇ, ਸਿਰ ਆਪਣਾ ਹੱਥ ਟਿਕਾਈਆ। ਦਿਵਸ ਰੈਣ ਫਿਰੇ ਸੱਜੇ ਖੱਬੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਮੁਕਾਵਣ ਥਾਉਂ ਥਾਈਂਆ। ਲੇਖਾ ਦੇਵੇ ਥਾਨ ਥਨੰਤਰ, ਦਹਿ ਦਿਸ਼ਾ ਖੋਜ ਖੁਜਾਇੰਦਾ। ਜਿਨ੍ਹਾਂ ਗਾਇਆ ਇਕੋ ਮੰਤਰ, ਬ੍ਰਹਮਾ ਮਨਵੰਤਰ ਮਾਣ ਗਵਾਇੰਦਾ। ਚਲੇ ਕੋਈ ਨਾ ਵਡਿਆਈ ਕਿਸੇ ਧਨੰਤਰ, ਜਿਸ ਜਨ ਨਾਮ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਅੰਦਰੋਂ ਕੱਢੇ ਬਾਹਰ, ਤਿੰਨਾਂ ਲੋਕਾਂ ਦਏ ਵਖਾਈਆ। ਪੁਰਖ ਅਬਿਨਾਸ਼ੀ ਕੀਤੇ ਜ਼ਾਹਰ, ਜ਼ਾਹਰ ਜ਼ਹੂਰ ਰੂਪ ਧਰਾਈਆ। ਸਚ ਲਗਾਵਣ ਇਕ ਜੈਕਾਰ, ਸੋਹੰ ਢੋਲਾ ਗਾਈਆ। ਤਿਨ੍ਹਾਂ ਪਿਛੋਂ ਹਰਿ ਜੂ ਆਪਣੀ ਰੱਖੀ ਵਾਰ, ਘਰ ਸਾਚੇ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਸਮਝਾਈਆ। ਤਿੰਨਾਂ ਲੋਕਾਂ ਹੋਏ ਜੈ, ਜੈ ਜੈਕਾਰ ਸੁਣਾਇਆ। ਭਗਤ ਭਗਵਾਨ ਸਦ ਰਹੇ, ਨਾ ਮਰੇ ਨਾ ਜਾਇਆ। ਸਚਖੰਡ ਦੁਆਰੇ ਸਾਚੇ ਬਹੇ, ਸੂਰਜ ਚੰਦ ਨਾ ਕੋਇ ਚੜ੍ਹਾਇਆ। ਇਕੋ ਨਾਮ ਆਦਿ ਜੁਗਾਦਿ ਲਏ, ਦੂਜਾ ਮੰਤਰ ਨਾ ਕੋਇ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਸਮਝਾਇਆ। ਸਾਚਾ ਲੇਖਾ ਉਤੇ ਛੱਤ, ਛੱਤੀ ਜੁਗ ਪਾਰ ਕਰਾਈਆ। ਜਿਨ੍ਹਾਂ ਲਈ ਬ੍ਰਹਮ ਮਤ, ਹਰਿ ਸੰਗਤ ਰੂਪ ਵਖਾਈਆ। ਭੱਜ ਭੱਜ ਉਪਰ ਚੜ੍ਹੇ ਨੱਠ, ਪ੍ਰਭ ਮਿਲੀਏ ਚਾਈਂ ਚਾਈਂਆ। ਜਿਸ ਦਾ ਗਾਏ ਇਕੋ ਜਸ, ਜਸ ਵੇਦ ਪੁਰਾਨ ਕਹਿਣ ਨਾ ਪਾਈਆ। ਸੋ ਸਾਹਿਬ ਦਰਸ਼ਨ ਦੇਵੇ ਹੱਸ, ਹੰਸ ਮੁਖ ਪਰਦਾ ਆਪ ਉਠਾਈਆ। ਕਵਲ ਚਰਨ ਦੁਆਰੇ ਜਾਈਏ ਵਸ, ਘਰ ਸਚ ਮਿਲੇ ਸਰਨਾਈਆ। ਤਨ ਪਹਿਨਾਏ ਨਾਮ ਪੱਟ, ਦੁਰਮੱਤ ਮੈਲ ਧੁਆਈਆ। ਲੇਖੇ ਲੱਗੇ ਤੱਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮੱਤ ਬੁੱਧ ਭੇਵ ਚੁਕਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਬ੍ਰਹਮ ਮੱਤ ਕਰੇ ਪੜ੍ਹਾਈਆ। ਪਿਛਲਾ ਲਹਿਣਾ ਹੋਏ ਬੱਸ, ਅੱਗੇ ਮਾਰਗ ਦਏ ਵਖਾਈਆ। ਗ਼ਰੀਬ ਨਿਮਾਣਿਆਂ ਮਿਲੇ ਨੱਸ ਨੱਸ, ਸਚਖੰਡ ਦੁਆਰਾ ਆਪ ਤਜਾਈਆ। ਹਰਿ ਸੰਤ ਸੁਹੇਲੇ ਕਰ ਪਰਗਟ, ਪਗੜੀ ਆਪਣੀ ਸੀਸ ਧਰਾਈਆ। ਲੱਖ ਚੁਰਾਸੀ ਖੇਲ ਬਾਜ਼ੀਗਰ ਨਟ, ਸਵਾਂਗੀ ਸਵਾਂਗ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਥੱਲਿਉਂ ਲਏ ਉਠਾਈਆ। ਥੱਲਿਉਂ ਕਰਾਏ ਗੁਰਮੁਖ ਉਤੇ, ਉਤਲਾ ਰਾਹ ਜਣਾਇੰਦਾ। ਅੱਗੋਂ ਮੂਲ ਨਾ ਰਹਿਣ

ਸੁੱਤੇ, ਸੁਤਿਆਂ ਅੱਖ ਖੁਲ੍ਹਾਇੰਦਾ। ਬਿਨ ਸ੍ਰੀ ਭਗਵਾਨ ਕੋਇ ਨਾ ਪੁੱਛੇ, ਸਿਰ ਹੱਥ ਨਾ ਕੋਇ ਟਿਕਾਇੰਦਾ। ਸੰਮਤ ਉਨੀ ਜੋ ਰਹਿ ਗਏ ਰੁੱਸੇ, ਰੁੱਸਿਆਂ ਫੇਰ ਨਾ ਕੋਇ ਮਨਾਇੰਦਾ। ਲੱਖ ਚੁਰਾਸੀ ਵਿਚ ਫਿਰਾਏ ਕਰਦੇ ਰਹੋ ਗੁੱਸੇ, ਗੁੱਸਾ ਆਪਣਾ ਨਾ ਕਿਸੇ ਸਮਝਾਇੰਦਾ। ਜੂਨੀ ਜੂਨ ਵਟਾਏ ਜੁੱਸੇ, ਜੁਸਤਜੂ ਨਾ ਕੋਇ ਸਮਝਾਇੰਦਾ। ਮਾਤ ਗਰਭ ਟੰਗੇ ਪੁੱਠੇ, ਦਸ ਦਸ ਮਾਸ ਅਗਨ ਲਗਾਇੰਦਾ। ਗੁਰਮੁਖ ਆਪਣੀ ਗੋਦੀ ਚੁੱਕੇ, ਫੜ ਬਾਹੋਂ ਗਲੇ ਲਗਾਇੰਦਾ। ਅੱਗੇ ਜਾ ਜਾ ਆਪੇ ਪੁੱਛੇ, ਪਿਛੇ ਅੱਗੇ ਹੋ ਹੋ ਆਇੰਦਾ। ਕਰੇ ਖੇਲ ਆਪਣੇ ਸੁੱਚੇ, ਧੁਰ ਦੀ ਧਾਰ ਆਪਣੀ ਆਪ ਜਣਾਇੰਦਾ। ਕਿਸੇ ਨਾ ਮਿਲਣੀ ਤੀਰ ਨਿਸ਼ਾਨੇ ਤੁੱਕੇ, ਮਾਰਗ ਸਭ ਦਾ ਆਪ ਭੁਲਾਇੰਦਾ। ਸਿੰਘ ਬਘੇਲਾ ਇਕੋ ਬੁੱਕੇ, ਭਬਕ ਆਪਣੇ ਨਾਮ ਲਗਾਇੰਦਾ। ਨਿਰਗੁਣ ਦਾਤਾ ਹੋ ਕੇ ਬੁੱਕੇ, ਸਰਗੁਣ ਦਾਨ ਝੋਲੀ ਪਾਇੰਦਾ। ਗੁਰ ਗੋਬਿੰਦ ਲੈ ਕੇ ਨਾਲ ਆਪਣੇ ਬੱਚੇ, ਸੋਹਣੀ ਖੇਲ ਰਚਾਇੰਦਾ। ਹਰਿ ਸਰਨਾਈ ਜੋ ਜਨ ਝੁਕੇ, ਸੀਸ ਜਗਦੀਸ਼ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈ ਤ੍ਰੈ ਆਪਣਾ ਮੇਲ ਮਿਲਾਇੰਦਾ। ਤ੍ਰੈ ਤ੍ਰੈ ਮੇਲਾ ਹਰਿ ਜਗਦੀਸ਼, ਏਕਾ ਵਾਰ ਕਰਾਈਆ । ਨਾਮ ਨਿਧਾਨਾ ਸਚ ਹਦੀਸ, ਹਰਿ ਮੰਤਰ ਕਰੇ ਪੜ੍ਹਾਈਆ। ਦੋ ਜਹਾਨਾਂ ਸ਼ਾਹ ਸੁਲਤਾਨਾਂ ਖ਼ਾਲੀ ਕਰੇ ਖ਼ੀਸ, ਘਰ ਘਰ ਮੰਗਣ ਭਿਛਿਆ ਕੋਇ ਨਾ ਪਾਈਆ। ਜਨ ਭਗਤਾਂ ਦੱਸੇ ਇਕ ਪ੍ਰੀਤ, ਪ੍ਰੀਤੀਵਾਨ ਹੋਏ ਸਹਾਈਆ। ਸਦੀ ਚੌਧਵੀਂ ਜਾਏ ਬੀਤ, ਚੌਦਾਂ ਤਬਕ ਰਹੇ ਕੁਰਲਾਈਆ। ਚੌਦਾਂ ਲੋਕ ਆਪਣੀਆਂ ਲੱਤਾਂ ਰਹੇ ਘਸੀਟ, ਨੱਠਿਆ ਜਾਏ ਨਾ ਵਾਹੋ ਦਾਹੀਆ। ਪੁਰਖ ਅਬਿਨਾਸ਼ੀ ਆਪਣੀ ਬਦਲੀ ਪੀਠ, ਕਰਵਟ ਸਕੇ ਨਾ ਕੋਇ ਬਦਲਾਈਆ। ਕਲਜੁਗ ਕੂੜੀ ਕਿਰਿਆ ਹੋਈ ਢੀਠ, ਠੋਕਰ ਨਾਮ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਉਪਰ ਲਏ ਉਠਾਈਆ। ਹਰਿਜਨ ਸਾਚੇ ਉਪਰ ਚੁੱਕ, ਪਿਛਲੀ ਚੂਕ ਮੁਕਾਈਆ। ਅੱਗੇ ਸੁਹਾਏ ਸੁਹੰਜਣੀ ਰੁੱਤ, ਰੁੱਤ ਰੁਤੜੀ ਆਪ ਮਹਿਕਾਈਆ। ਸੰਤ ਸਾਜਣ ਸਤਿਗੁਰ ਬਣਾਏ ਆਪਣੇ ਸੁਤ, ਪੂਤ ਸਪੂਤ ਦਇਆ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਜੈਕਾਰਾ ਦੇਣਾ ਲਾਈਆ। ਨਿਰਗੁਣ ਨੂਰ ਜੋਤ ਅਕਾਲੀ, ਹਰਿ ਅਕਲ ਕਲਾ ਅਖਵਾਇੰਦਾ। ਦੋ ਜਹਾਨਾਂ ਬਣ ਬਣ ਵਾਲੀ, ਰੂਪ ਅਨੂਪ ਵਟਾਇੰਦਾ। ਗੁਰਮੁਖਾਂ ਮਗਰ ਲੱਗਾ ਪਾਲੀ, ਚਾਰੋਂ ਕੁੰਟ ਵੇਖ ਵਖਾਇੰਦਾ। ਸ਼ਬਦ ਅਗੰਮੀ ਦਏ ਦਲਾਲੀ, ਆਪਣਾ ਵਣਜ ਕਰਾਇੰਦਾ। ਹਕੀਕਤ ਵਖਾਏ ਹੱਕ ਹਲਾਲੀ, ਲਾਸ਼ਰੀਕ ਫੇਰਾ ਪਾਇੰਦਾ। ਜੁਗ ਚੌਕੜੀ ਅਵੱਲੜੀ ਚਾਲੀ, ਭੇਵ ਕਿਸੇ ਨਾ ਆਇੰਦਾ। ਹਰਿ ਸੰਗਤ ਤੇਰੇ ਮੁਖ ਤੇ ਚਮਕੇ ਲਾਲੀ, ਲੱਖ ਚੁਰਾਸੀ ਖ਼ਾਕ ਰਲਾਇੰਦਾ। ਵੇਖੋ ਤੰਬੂ ਕਨਾਤਾਂ ਕੀਤੇ ਖ਼ਾਲੀ, ਗੁਰਸਿਖਾਂ ਆਪਣੇ ਉਪਰ ਉਠਾਇੰਦਾ। ਜਨਮ ਜਨਮ ਜਿਸ ਘਾਲ ਘਾਲੀ, ਤਿਸ ਆਪਣਾ ਮੇਲ ਮਿਲਾਇੰਦਾ। ਹਰਿ ਸੰਗਤ ਲੋਕਮਾਤ ਕਿਸੇ ਅੱਗੇ ਨਾ ਹੋਏ ਫੇਰ ਸਵਾਲੀ, ਸਾਚਾ ਹੁਕਮ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਖ਼ਾਲੀ ਦਿਸੇ ਤੰਬੂ ਕਨਾਤ, ਲੋਕਮਾਤ ਦਏ ਦੁਹਾਈਆ। ਬੌਹੜੀ ਭਗਤਾਂ ਨਾਲੋਂ ਛੁਟਿਆ ਸਾਕ, ਸੰਮਤੀ ਨਜ਼ਰ ਕੋਇ ਨਾ ਆਈਆ। ਕੋਈ ਨਾ ਪੁਛੇ ਅੰਤਮ ਵਾਤ, ਕੂਕਣ ਦੇਣ ਦੁਹਾਈਆ। ਸਿਰ ਤੇ ਆਈ ਅੰਧੇਰੀ ਰਾਤ, ਚੌਧਵੀਂ ਚੰਦ ਨਾ ਕੋਈ ਚੜ੍ਹਾਈਆ। ਪੁਰਖ ਅਬਿਨਾਸ਼ੀ ਕਰਿਆ ਖੇਲ ਤਮਾਸ਼, ਥਲਿਉਂ ਕੱਢ ਉਪਰ ਲਏ ਬਿਠਾਈਆ। ਸਾਮ੍ਹਣੇ ਬਹਿ ਕੇ ਆਪੇ ਮਾਰੇ

ਆਵਾਜ਼, ਆਪਣੀ ਝਾਕੀ ਆਪ ਦਿਖਾਈਆ। ਵੇਖੋ ਛੱਤਾਂ ਉਤੇ ਕੋਈ ਨਜ਼ਰ ਨਾ ਆਏ ਸੱਜਣ ਸਾਕ, ਗੁਰਮੁਖ ਵਿਰਲੇ ਨਾਲ ਮਿਲਾਈਆ। ਜਿਨ੍ਹਾਂ ਇਕ ਨੌਂ ਜਪਿਆ ਸੋਹੰ ਪਾਠ, ਤ੍ਹਿਨਾਂ ਆਪਣੀ ਗੋਦ ਬਿਠਾਈਆ। ਬਾਕੀ ਸਾਰੇ ਹੋਏ ਨਾਰ ਕਮਜ਼ਾਤ, ਕੁਲੱਖਣੀ ਕਦਰ ਕੋਈ ਨਾ ਪਾਈਆ। ਏਥੇ ਓਥੇ ਪੁੱਛੇ ਕੋਈ ਨਾ ਵਾਤ, ਸੌਹਰੇ ਪੇਈਏ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਉਠੇ ਧਰਤ ਮਾਤ ਨੇਤਰ ਰੋਏ, ਨੈਣਾਂ ਨੀਰ ਵਹਾਈਆ। ਮੇਰੇ ਸਾਹਿਬ ਮੇਰੇ ਉਤੇ ਕਵਣ ਸੋਹੇ, ਤੇਰੇ ਭਗਤ ਖ਼ਾਲੀ ਵਸਦੇ ਗਏ ਕਰਾਈਆ। ਤੇਰਾ ਜਿਹਾ ਕੋਈ ਨਾ ਹੋਵੇ, ਮੈਂ ਜੁਗ ਜੁਗ ਵੇਖਿਆ ਥਾਉਂ ਥਾਈਂਆ। ਤੇਰਾ ਪਰਕਾਸ਼ ਤ੍ਰੈ ਤ੍ਰੈ ਲੋਏ, ਲੋਚਣ ਨਜ਼ਰ ਕੋਇ ਨਾ ਆਈਆ। ਸਾਚਾ ਬੀਜ ਇਕੋ ਬੋਏ, ਬੇਪਰਵਾਹ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਦਰ ਤੇਰੇ ਝੋਲੀ ਡਾਹੀਆ। ਤੇਰੇ ਭਗਤ ਛੱਡ ਗਏ ਨਾਤਾ, ਨਾਤਾ ਤੇਰੇ ਨਾਲ ਜੁੜਾਈਆ। ਕਲਜੁਗ ਅੰਤਮ ਲੱਗੀਆਂ ਰਹਿ ਜਾਣ ਤੰਬੂ ਕਨਾਤਾ, ਸ਼ਾਹ ਸੁਲਤਾਨ ਰਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਾਵਣ ਬਹਿ ਬਹਿ ਸਾਕਾ, ਵਾਹ ਵਾਹ ਹਰਿ ਜੂ ਖੇਲ ਕਰਾਈਆ। ਜਿਸ ਦਾ ਦੱਸਦੇ ਆਏ ਭਵਿਖਤ ਵਾਕਾ, ਸੋ ਸਾਹਿਬ ਫੇਰਾ ਪਾਈਆ। ਦੋ ਜਹਾਨਾਂ ਮਾਰੇ ਡਾਕਾ, ਔਂਦਾ ਜਾਂਦਾ ਨਜ਼ਰ ਕੋਈ ਨਾ ਆਈਆ। ਜਨ ਭਗਤਾਂ ਪੂਰਾ ਕਰੇ ਘਾਟਾ, ਪਹਿਲੀ ਮੰਜ਼ਲ ਆਪ ਚੜ੍ਹਾਈਆ। ਦੂਜੀ ਵਾਰ ਪੁਛੇ ਵਾਤਾ, ਅੰਦਰੇ ਅੰਦਰ ਕਰ ਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੌਲੀ ਹੌਲੀ ਨਾਲ ਰਲਾਈਆ। ਪਹਿਲੀ ਵੇਖੇ ਚੜ੍ਹ ਕੇ ਮੰਜ਼ਲ, ਮਜ਼ਾ ਦਏ ਚਖਾਈਆ। ਨੇੜ ਨਾ ਆਏ ਕੋਈ ਅਜ਼ਲ, ਅਲਾਮਤ ਨਜ਼ਰ ਕੋਈ ਨਾ ਆਈਆ। ਆਤਮ ਪਰਮਾਤਮ ਗਾਓ ਗਜ਼ਲ, ਇਕੋ ਨਾਮ ਸੁਣਾਈਆ। ਪਰਵਰਦਿਗਾਰ ਕਰੇ ਫ਼ਜ਼ਲ, ਰਹਿਮਤ ਆਪਣੀ ਆਪ ਜਣਾਈਆ। ਹਰਿ ਜੂ ਤੋਲਣ ਆਇਆ ਵਜ਼ਨ, ਇਕੋ ਨਾਮ ਕੰਡਾ ਹੱਥ ਉਠਾਈਆ। ਜਿਨ੍ਹਾਂ ਮੰਨਿਆਂ ਸੱਚਾ ਬਚਨ, ਸੋਹੰ ਢੋਲਾ ਰਹੇ ਗਾਈਆ। ਤਿਨ੍ਹਾਂ ਕਾਇਆ ਕਰੇ ਕੰਚਨ, ਖ਼ਾਕੀ ਮਾਟੀ ਲੇਖੇ ਪਾਈਆ। ਨਿਰਮਲ ਜੋਤ ਕਰੇ ਪਰਕਾਸ਼ਨ, ਨਿਰਗੁਣ ਨੂਰੋ ਨੂਰ ਰੁਸ਼ਨਾਈਆ। ਘਰ ਆਇਆ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਸਚ ਸਰੋਵਰ ਕਰਾਏ ਮਜਨ, ਤੱਟ ਇਕ ਦ੍ਰਿੜਾਈਆ। ਗੁਰਮੁਖ ਸਾਚੇ ਮੰਦਰ ਚੜ੍ਹ ਚੜ੍ਹ ਗੱਜਣ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਧਰਤ ਮਾਤ ਮੰਗੀ ਮੰਗ, ਬੇਪਰਵਾਹ ਤੇਰੀ ਬੇਪਰਵਾਹੀਆ। ਨਾ ਤੋੜ ਮੈਥੋਂ ਭਗਤਾਂ ਸੰਗ, ਬਿਨ ਭਗਤਾਂ ਮੇਰੀ ਪੱਤ ਨਾ ਕੋਈ ਰਖਾਈਆ। ਕਲਜੁਗ ਸੰਤ ਨੰਗੇ ਨੱਚਦੇ ਵੇਖੇ ਮਲੰਘ, ਉਤੇ ਪਰਦਾ ਨਾ ਕੋਈ ਰਖਾਈਆ। ਕੂੜੀ ਕਿਰਿਆ ਭੰਨੀ ਟੰਗ, ਸਾਬਤ ਨਜ਼ਰ ਕੋਈ ਨਾ ਆਈਆ। ਅੰਦਰੋਂ ਹੋ ਕੇ ਬੈਠੇ ਅੰਧ, ਬਾਹਰੋਂ ਚਾਨਣ ਮੁਨਾਰੇ ਰਹੇ ਰੁਸ਼ਨਾਈਆ। ਜੇ ਹਰਿ ਜੂ ਪੁੱਛੇ ਦੱਸੋ ਛੰਦ, ਅਗੋਂ ਨਾਨਕ ਕਬੀਰ ਦੇ ਢੋਲੇ ਦੇਣ ਸੁਣਾਈਆ। ਪੁਰਖ ਅਬਿਨਾਸ਼ੀ ਅੰਤਮ ਇਕੋ ਮਾਰੇ ਨਾਮ ਚੰਡ, ਮੂੰਹ ਵਿਚ ਬੱਤੀ ਦੰਦ ਰਹਿਣ ਨਾ ਪਾਈਆ। ਜਾਓ ਤੁਹਾਡਾ ਮਿਟਿਆ ਨਾ ਪੰਧ, ਕੋਟਨ ਕੋਟ ਜਨਮ ਦੀ ਖਾਹਸ਼ ਰਖਾਈਆ। ਜਿਨਾਂ ਚਿਰ ਮੈਨੂੰ ਮਿਲ ਕੇ ਮੇਰਾ ਨਾ ਗਾਓ ਛੰਦ, ਓਨਾਂ ਚਿਰ ਅੰਦਰ ਕਰੇ ਨਾ ਕੋਈ ਚੜ੍ਹਾਈਆ। ਐਵੇਂ ਝੂਠਾ ਕਹਿੰਦੇ ਜੀਓ ਪਿੰਡ, ਇੰਡ ਬ੍ਰਹਿਮੰਡ ਖੋਜ ਨਾ ਕੋਈ ਖੁਜਾਈਆ। ਸਚ ਪੁਛੋ ਕਲਜੁਗ ਧਾਰ ਵਹੇ ਸਾਗਰ ਸਿੰਧ, ਕੂੜੀ ਕਿਰਿਆ ਰਹੀ ਰੁੜ੍ਹਾਈਆ।

ਅੰਤਮ ਔਖੀ ਹੋ ਜਾਏ ਛਡੌਣੀ ਜ਼ਿੰਦ, ਪੁਰਖ ਅਬਿਨਾਸ਼ੀ ਡੂੰਘੇ ਖ਼ਾਤ ਸੁਟਾਈਆ। ਔਹ ਵੇਖੋ ਗੁਰਮੁਖ ਸਾਚੀ ਬਿੰਦ, ਜਿਨ੍ਹਾਂ ਛੱਤਾਂ ਉਤੇ ਬਹਾਈਆ। ਇਹਨਾਂ ਦੀ ਚਰਨੀ ਲੱਗੇ ਸੁਰਪਤ ਇੰਦ, ਸ਼ੰਕਰ ਆਪਣਾ ਮਾਣ ਗਵਾਈਆ। ਬ੍ਰਹਮਾ ਕੋਈ ਕਰੇ ਨਾ ਜ਼ਿਦ, ਆਪਣਾ ਬਲ ਮਿਟਾਈਆ। ਜਿਨ੍ਹਾਂ ਦਾ ਤਨ ਮਨ ਧਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਿਤਾ ਵਿਧ, ਦੂਜਾ ਤੀਰ ਨਾ ਕੋਈ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਈਆ। ਧਰਤ ਮਾਤ ਤੂੰ ਕਰ ਸਿਆਪਾ, ਹਰਿ ਜੂ ਆਖ ਸੁਣਾਇੰਦਾ। ਲੱਖ ਚੁਰਾਸੀ ਨਾ ਕੋਈ ਭਾਈ ਭੈਣ ਸੰਗ ਬਾਪਾ, ਸੱਜਣ ਤੋੜ ਨਾ ਕੋਈ ਨਿਭਾਇੰਦਾ। ਪੁਰਖ ਅਬਿਨਾਸ਼ੀ ਸਚਖੰਡ ਦਾ ਸਚ ਦੁਆਰ ਖੋਲ੍ਹੇ ਖ਼ਾਤਾ, ਭਗਤ ਦੁਆਰ ਅੱਗੇ ਸੁਹਾਇੰਦਾ। ਜਨ ਭਗਤਾਂ ਪਿਛੇ ਖੋਲ੍ਹਿਆ ਤਾਕਾ, ਬਾਕੀ ਸਭ ਨੂੰ ਆਪ ਵਖਾਇੰਦਾ। ਪਾਰਬ੍ਰਹਮ ਬੇਅੰਤ ਬੇਪਰਵਾਹ ਪਰਵਰਦਿਗਾਰ ਆਇਆ ਆਕਾ, ਆਪਣਾ ਹੁਕਮ ਜਣਾਇੰਦਾ। ਆਪੇ ਬਣੇ ਨਿੱਕਾ ਕਾਕਾ, ਆਪੇ ਚਿੱਟੇ ਵਾਲ ਵਖਾਇੰਦਾ। ਆਪੇ ਨੀਲੇ ਉਤੇ ਚੜ੍ਹੇ ਮਾਰ ਪਲਾਕਾ, ਸੀਸ ਧੜ ਆਪ ਵਟਾਇੰਦਾ। ਆਪੇ ਭਗਤਾਂ ਵਲ ਫਿਰੇ ਨਾਠਾ, ਨੱਠ ਨੱਠ ਆਪਣਾ ਪੰਧ ਮੁਕਾਇੰਦਾ। ਆਪੇ ਵੇਖੇ ਆਣ ਬਾਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਲਹਿਣਾ ਆਪ ਚੁਕਾਇੰਦਾ। ਆਓ ਜਿਸ ਲਹਿਣਾ ਲੈਣਾ, ਦੇਵਣਹਾਰ ਪੁਰਖ ਆਇਆ। ਆਓ ਜਿਸ ਮੰਨਣਾ ਕਹਿਣਾ, ਪਿਛਲਾ ਮੂਲ ਦਏ ਚਕਾਇਆ। ਆਓ ਜਿਸ ਭਾਣਾ ਸਹਿਣਾ, ਗੁਰ ਗੋਬਿੰਦ ਅੰਗ ਦਏ ਲਗਾਇਆ। ਆਓ ਜਿਸ ਹਰਿ ਸੰਗਤ ਵਿਚ ਬਹਿਣਾ, ਸਚਖੰਡ ਦੁਆਰਾ ਦਏ ਦ੍ਰਿੜਾਇਆ। ਆਓ ਜਿਸ ਨਾਤਾ ਵੇਖਣਾ ਭਾਈ ਭੈਣਾ, ਗੁਰਮੁਖ ਗੁਰਸਿਖ ਮੇਲ ਮਿਲਾਇਆ। ਆਓ ਜਿਨ੍ਹਾਂ ਸਾਚੇ ਸੱਜਣ ਮਿਲਣਾ ਸੈਣਾ, ਸਤਿਗੁਰ ਫੇਰਾ ਪਾਇਆ। ਆਓ ਜਿਨ੍ਹਾਂ ਮਿਲਣਾ ਲਾੜੀ ਮੌਤ ਡੈਣਾ, ਰਾਏ ਧਰਮ ਦਏ ਹੱਥ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਦਿਆਲ ਕਾਲ ਕਾਲ ਦਿਆਲ ਆਪੇ ਵੇਖੇ ਹਰਿ ਜੂ ਮਹਾਂਕਾਲ, ਕਾਲ ਰਿਹਾ ਸਮਝਾਇਆ। ਵੇਖੋ ਹਰਿ ਜੂ ਬਣਿਆ ਦਿਆਲ, ਗੁਰਮੁਖ ਰਿਹਾ ਜਗਾਈਆ। ਦੋਹਾਂ ਵਿਚੋਲਾ ਬੇਮਿਸਾਲ, ਆਪਣੀ ਮਿਸਲ ਨਾ ਕਿਸੇ ਵਖਾਈਆ। ਕਲਜੁਗ ਖੇਲ ਕਰੇ ਕਮਾਲ, ਕਮਾਲੇ ਆਪਣਾ ਹੁਕਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਦਏ ਸੁਣਾਈਆ। ਸਚ ਸੰਦੇਸਾ ਸੁਣੇ ਕੋਈ ਕੋਈ, ਭੇਵ ਕੋਈ ਨਾ ਪਾਇੰਦਾ। ਵੇਖੋ ਮਗਰ ਲੱਗੀ ਔਂਦੀ ਕਬੀਰ ਦੀ ਲੋਈ, ਲੋਚਣ ਲੋਚਣ ਨਾਲ ਮਿਲਾਇੰਦਾ। ਸੁਣੌਂਦੀ ਔਂਦੀ ਮੈਨੂੰ ਮਿਲੇ ਨਾ ਢੋਈ, ਵਿਸ਼ਨੂੰ ਭਗਵਾਨ ਗੋਦ ਉਠਾਇੰਦਾ। ਸੁਰਤੀ ਜਨਮ ਜਨਮ ਦੀ ਉਠਾਏ ਸੋਈ, ਸ਼ਬਦੀ ਹੁਕਮ ਵਰਤਾਇੰਦਾ। ਛੱਬੀ ਪੋਹ ਮੈਂ ਉਹਦੇ ਜੋਗੀ ਹੋਈ, ਦੂਜਾ ਕੰਤ ਨਜ਼ਰ ਕੋਈ ਨਾ ਆਇੰਦਾ। ਦਰ ਆਏ ਭੱਜੀ ਭੱਜੀ ਰੋਈ, ਨੇਤਰ ਨੀਰ ਠੱਲਿਆ ਨਾ ਜਾਇੰਦਾ। ਮੇਰੀ ਪਿਛਲੀ ਕੀਤੀ ਮਿਹਰ ਨਾਲ ਧੋਈ, ਤੇਰੇ ਧੋਤਿਆਂ ਮੈਲ ਨਾ ਕੋਈ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਇੰਦਾ। ਸੁਣ ਲੋਈਏ ਵੇਖ ਪਾਇਆ ਲੋਹੜਾ, ਹਰਿ ਸਤਿਗੁਰ ਆਪ ਜਣਾਇੰਦਾ। ਇਕ ਸੱਸੇ ਉਤੇ ਲਾਇਆ ਹੋੜਾ, ਆਪਣੀ ਧਾਰ ਜਣਾਇੰਦਾ। ਹੰ ਬ੍ਰਹਮ ਪ੍ਰਭ ਆਪੇ ਬੌਹੜਾ, ਹਾਹਾ ਸੱਸੇ ਵਿਚ ਸਮਾਇੰਦਾ। ਨਿਰਗੁਣ ਹੋ ਕੇ ਫਿਰੇ ਦੌੜਾ, ਸਰਗੁਣ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ।

ਨਿੱਕਿਉਂ ਹੋ ਗਏ ਵੱਡੇ, ਹਰਿ ਵੱਡਾ ਆਪ ਵਡਿਆਇੰਦਾ। ਆਪਣੀ ਧਾਰੋਂ ਜਿਹੜੇ ਕੱਢੇ, ਸੋ ਆਪਣੀ ਧਾਰ ਮਿਲਾਇੰਦਾ। ਆਪ ਪਾਰ ਕਰ ਕੇ ਆਇਆ ਆਪਣੀ ਹੱਦੇ, ਗੁਰਸਿਖਾਂ ਹੱਦ ਪਾਰ ਆਪ ਕਰਾਇੰਦਾ। ਭਗਤ ਭਗਵਾਨ ਜਿਸ ਵੇਲੇ ਸੱਦੇ, ਬਣ ਨਿਮਾਣਾ ਦਰ ਦਰ ਫੇਰਾ ਪਾਇੰਦਾ। ਵਸਣਹਾਰਾ ਕਾਇਆ ਅੰਧੇਰੀ ਡੂੰਘੇ ਖੱਡੇ, ਆਪਣਾ ਪਰਦਾ ਆਪੇ ਲਾਹਿੰਦਾ। ਸੰਤ ਸੁਹੇਲਾ ਸਾਹਿਬ ਸਤਿਗੁਰ ਕਦੇ ਨਾ ਛੱਡੇ, ਇਕ ਅਕੇਲਾ ਵੇਖ ਵਖਾਇੰਦਾ। ਨਾਮ ਪਿਆਏ ਅੰਮ੍ਰਿਤ ਰਸ ਮਧੇ, ਮਧੁਰ ਧੁਨ ਇਕ ਉਪਜਾਇੰਦਾ। ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਲੱਦੇ, ਥਿਰ ਕੋਈ ਰਹਿਣ ਨਾ ਪਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਗ਼ਰੀਬ ਨਿਮਾਣਿਆਂ ਪਰਦਾ ਕੱਜੇ, ਨਾਮ ਦੁਸ਼ਾਲਾ ਉਪਰ ਪਾਇੰਦਾ। ਵੇਖੋ ਤਾਲ ਦੋ ਜਹਾਨ ਵੱਜੇ, ਤਲਵਾੜਾ ਘਰ ਇਕੋ ਇਕ ਸਮਝਾਇੰਦਾ। ਸ੍ਰੀ ਭਗਵਾਨ ਹੋ ਮਿਹਰਵਾਨ ਭਗਤ ਦੁਆਰੇ ਆਪੇ ਨੱਚੇ, ਨੱਚ ਨੱਚ ਆਪਣਾ ਖੇਲ ਕਰਾਇੰਦਾ। ਸਾਰਿਆਂ ਨਾਲੋਂ ਲੱਗੇ ਅੱਛੇ, ਜਿਨ੍ਹਾਂ ਆਪਣਾ ਭੇਵ ਚੁਕਾਇੰਦਾ। ਬੇਸ਼ਕ ਗੁਰ ਗੋਬਿੰਦ ਗੁਰਸਿਖ ਬਣਾ ਕੇ ਗਿਆ ਨਿੱਕੇ ਬੱਚੇ, ਪੁਰਖ ਅਕਾਲ ਆਪਣੇ ਸੀਸ ਟਿਕਾਇੰਦਾ। ਹਰਿ ਦੇ ਕੋਈ ਨਾ ਜਾਣੇ ਸਚੇ, ਜਿਸ ਸਚੇ ਵਿਚੋਂ ਗੁਰ ਅਵਤਾਰ ਪੀਰ ਪੈਗ਼ੰਬਰ ਬਾਹਰ ਕਢਾਇੰਦਾ। ਸਚ ਪੁੱਛੋ ਵਿਸ਼ਨ ਬ੍ਰਹਮਾ ਸ਼ਿਵ ਕੱਚੇ, ਬਿਨ ਭਗਤਾਂ ਸਚ ਸਚ ਨਾ ਕੋਈ ਸਮਾਇੰਦਾ। ਜਿਨ੍ਹਾਂ ਦੇ ਲੂੰ ਲੂੰ ਅੰਦਰ ਹਰਿ ਜੂ ਰਚੇ, ਰੂਪ ਰੰਗ ਨਾ ਕੋਈ ਵਖਾਇੰਦਾ। ਪੀਰ ਪੈਗ਼ੰਬਰਾਂ ਆਪੇ ਪੁੱਛੇ, ਭਗਤਾਂ ਭਗਵਾਨ ਆਪ ਵਡਿਆਇੰਦਾ। ਨਿਕਿਉਂ ਹੋਏ ਵੱਡੇ, ਵੱਡਾ ਨਿਕਿਆਂ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਰੰਗ ਵਖਾਇੰਦਾ। ਗੁਰਮੁਖ ਕਦੇ ਨਾ ਹੋਏ ਨਿੱਕਾ, ਨਿੱਕੀ ਹਰਿ ਜੂ ਧਾਰ ਚਲਾਈਆ। ਜਿਸ ਦਾ ਲੇਖਾ ਕਿਸੇ ਨਾ ਲਿਖਾ, ਭੇਵ ਪਾਏ ਨਾ ਕਲਮ ਸ਼ਾਹੀਆ। ਜਿਸ ਦਾ ਰੂਪ ਕਿਸੇ ਨਾ ਦਿਸਾ, ਰੰਗ ਨਜ਼ਰ ਕੋਇ ਨਾ ਆਈਆ। ਸੋ ਭਗਤਾਂ ਵੰਡਾਵੇ ਆਪ ਹਿੱਸਾ, ਨਾਮ ਕੰਡਾ ਹੱਥ ਉਠਾਈਆ। ਕਰੇ ਖੇਲ ਇਕ ਅਨਡਿਠਾ, ਅਨਡਿਠੜੀ ਕਾਰ ਕਮਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੋ ਆਪਣਾ ਨਾਮ ਦੇਂਦਾ ਰਿਹਾ ਮਿੱਠਾ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਕਲਜੁਗ ਅੰਤਮ ਗ਼ਰੀਬ ਨਿਮਾਣਿਆਂ ਉਪਰ ਤੁਠਾ, ਦੀਨ ਦਿਆਲ ਦਇਆ ਕਮਾਈਆ। ਲੁਕਿਆ ਕੋਈ ਰਹਿਣ ਨਾ ਦੇਵੇ ਗੁੱਠਾ, ਜੋਤ ਸਰੂਪ ਜਨਮ ਕਰਮ ਧਿਆਨ ਲਗਾਈਆ। ਪਰਗਟ ਹੋ ਅਬਿਨਾਸ਼ੀ ਅਚੁਤਾ, ਗੁਰਮੁਖ ਚੰਨਣ ਦਏ ਕਰਾਈਆ। ਨਾਲ ਰਲਾਏ ਗੋਬਿੰਦ ਪਿਤਾ, ਪੁੱਤ ਪੋਤਰੇ ਖ਼ੁਸ਼ੀ ਮਨਾਈਆ। ਸਚਖੰਡ ਦੁਆਰੇ ਜੋ ਰਿਹਾ ਸੁੱਤਾ, ਕਲਜੁਗ ਅੰਤ ਲਏ ਅੰਗੜਾਈਆ। ਵੇਖਣਹਾਰਾ ਚਾਰੇ ਗੁੱਠਾਂ, ਦਹਿ ਦਿਸ਼ਾ ਫੋਲ ਫੋਲਾਈਆ। ਆਪਣਾ ਕੰਮ ਕਰੇ ਪੁੱਠਾ, ਅਗੰਮੀ ਧਾਰ ਚਲਾਈਆ। ਪੈਰੀਂ ਕੋਈ ਨਾ ਪਾਏ ਜੁੱਤਾ, ਭੱਜਾ ਫਿਰੇ ਵਾਹੋ ਦਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਦੱਸਦੀ ਗਈ ਪੁੱਛਾਂ, ਬਿਨ ਪੁੱਛਿਆਂ ਆਪਣਾ ਵੇਸ ਵਟਾਈਆ। ਗੋਬਿੰਦ ਤੇਰਾ ਰਹਿਣ ਨਾ ਦੇਵੇ ਪਿਛਲਾ ਗੁੱਸਾ, ਗ਼ਮੀ ਰੂਪ ਨਾ ਕੋਈ ਵਖਾਈਆ। ਤੇਰੇ ਪ੍ਰੇਮ ਪਿਆਰ ਦਾ ਭੁੱਖਾ, ਨਿਰਗੁਣ ਆਪਣਾ ਰੂਪ ਵਟਾਈਆ। ਗ਼ਰੀਬਾਂ ਘਰੋਂ ਜਾਏ ਟੁੱਕਰ ਖਾ ਕੇ ਸੁੱਕਾ, ਸੁਕਿਆਂ ਹਰੇ ਕਰਾਈਆ। ਵੇਖੋ ਕਲਜੁਗ ਪੈਂਡਾ ਮੁੱਕਾ, ਕਲ ਵਾਟ ਪੰਧ ਮੁਕਾਈਆ। ਸਿੰਘ ਸ਼ੇਰ ਸਾਹਿਬ ਸਤਿਗੁਰ ਇਕੋ ਬੁੱਕਾ, ਭਬਕ ਦੋ ਜਹਾਨ ਲਗਾਈਆ। ਕਿਸੇ ਦੀ ਟੋਪੀ ਰਹੇ ਨਾ ਉਪਰ ਹੁੱਕਾ, ਨੇਚੇ ਸਭ ਦੇ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਨਿੱਕਾ

ਵੱਡਾ ਆਪ ਕਰਾਈਆ। ਗੁਰਮੁਖ ਹੁਣ ਨਾ ਕਹੇ ਅਸੀਂ ਨਿੱਕੇ, ਘਰ ਘਰ ਖ਼ੁਸ਼ੀ ਵਖਾਈਆ। ਬਾਕੀ ਰਸ ਕੀਤੇ ਫਿੱਕੇ, ਗੁਰਮੁਖ ਰਸ ਅੰਮ੍ਰਿਤ ਨਾਲ ਭਰਾਈਆ। ਜਿਧਰ ਵੇਖਾਂ ਭਗਤ ਭਗਵਾਨ ਰੂਪ ਦਿਸੇ, ਭਗਵਾਨ ਭਗਤਾਂ ਵਿਚ ਸਮਾਈਆ। ਜਿਸ ਦੇ ਗੌਂਦੇ ਗਏ ਕਿਸੇ, ਲਿਖ ਲਿਖ ਲੇਖਾ ਜਗਤ ਜਣਾਈਆ। ਸੋ ਆਇਆ ਸਾਹਿਬ ਸਮਰਥੇ, ਸਮਰਥ ਆਪਣਾ ਫੇਰਾ ਪਾਈਆ। ਨਿੱਕੇ ਨਿੱਕੇ ਸਾਰੇ ਹੋ ਗਏ ਇਕੱਠੇ, ਵੱਡੀ ਜਮਾਤ ਬਣਾਈਆ। ਪੁਰਖ ਅਬਿਨਾਸ਼ੀ ਤੁਹਾਡੀ ਚਰਨੀ ਢੱਠੇ, ਆਪਣਾ ਮਾਣ ਗਵਾਈਆ। ਲਹਿਣਾ ਦੇਵੇ ਹੱਥੋ ਹੱਥੇ, ਖ਼ਾਲੀ ਝੋਲੀ ਦਏ ਭਰਾਈਆ। ਅੱਗੇ ਵਾਸਤੇ ਹੋ ਜਾਓ ਪੱਕੇ, ਬਿਨ ਗੁਰ ਗੋਬਿੰਦ ਪੁਰਖ ਅਕਾਲ ਸੀਸ ਨਾ ਕਿਸੇ ਝੁਕਾਈਆ। ਸਤਿਜੁਗ ਸਾਚੇ ਚਲਣੇ ਸਿੱਕੇ, ਪਿਛਲੇ ਸਿੱਕੇ ਦਏ ਖਪਾਈਆ। ਆਪਣੀ ਹੱਥੀਂ ਏਥੇ ਓਥੇ ਅੱਧਵਿਚਕਾਰ ਹਰਿ ਨਿਰੰਕਾਰ ਆਪਣੀ ਹੱਥੀਂ ਲਾਏ ਬੂਟੇ, ਗੁਰਸਿਖ ਗੁਰਮੁਖ ਲਏ ਬਣਾਈਆ। ਲੱਖ ਚੁਰਾਸੀ ਕਲਜੁਗ ਮੇਦਨੀ ਆਪੇ ਜਿਤੇ, ਸ੍ਰਿਸ਼ਟੀ ਸ੍ਰਿਸ਼ਟ ਚਰਨਾਂ ਹੇਠ ਦਬਾਈਆ। ਵਿਸ਼ਨ ਬ੍ਰਹਮਾ ਸ਼ਿਵ ਆਪਣੇ ਅੰਦਰ ਸੱਟੇ, ਕੋਟਨ ਕੋਟ ਗੁਰ ਅਵਤਾਰ ਖਾ ਖਾ ਸ਼ੁਕਰ ਮਨਾਈਆ। ਬਿਨ ਭਗਤਾਂ ਸਾਚਾ ਕਰੇ ਨਾ ਕਿਸੇ ਨਾਲ ਹਿੱਤੇ, ਹਿਤਕਾਰੀ ਇਕੋ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿੱਕਿਆਂ ਵੱਡਿਆਂ ਕਰ ਵਖਾਈਆ। ਨਿੱਕੇ ਕਹਿਣ ਸਾਨੂੰ ਮਿਲਿਆ ਵੱਡਾ, ਜਿਸ ਵਿਚ ਵੱਡੀ ਵਡਿਆਈਆ। ਵੱਡਾ ਕਹੇ ਮੈਂ ਨਿੱਕਿਆਂ ਲਡਾਵਾਂ ਲੱਡਾ, ਆਪਣੀ ਗੋਦ ਬਹਾਈਆ। ਦੋ ਜਹਾਨ ਖਹਿੜਾ ਛੱਡਾ, ਛੱਡੀ ਸਰਬ ਲੋਕਾਈਆ। ਭਗਤ ਦੁਆਰੇ ਲਾਇਆ ਅੱਡਾ, ਨਾ ਸਕੇ ਕੋਇ ਉਖੜਾਈਆ। ਸਚਖੰਡ ਦੀ ਸਾਚੀ ਹੱਦਾ, ਹੱਦ ਹਦੂਦ ਆਪ ਕਰਾਈਆ। ਆਪ ਪ੍ਰੇਮ ਭਗਤੀ ਦਾ ਬੱਧਾ, ਦੂਜੇ ਦਰ ਕਦੇ ਨਾ ਜਾਈਆ। ਪਹਿਲੋਂ ਦੇਂਦਾ ਰਿਹਾ ਸੱਦਾ, ਕਲਜੁਗ ਅੰਤਮ ਵੇਖਣ ਆਈਆ। ਜੇ ਕੋਈ ਬਾਹਰੋਂ ਵੇਖੇ ਬੁੱਢਾ, ਅੰਦਰ ਵੜਿਆ ਨੱਢਾ, ਸਾਲ ਵੀਹਵੇਂ ਖ਼ੁਸ਼ੀ ਮਨਾਈਆ। ਇਕ ਤੋਂ ਦੋ ਹੋ ਕੇ ਗੱਜਾ, ਦੋ ਤੋਂ ਸਿਫ਼ਰਾ ਰੂਪ ਵਖਾਈਆ। ਸਚਖੰਡ ਦੁਆਰੇ ਬਹਿ ਕੇ ਸਜਾ, ਸੀਸ ਆਪਣੇ ਤਾਜ ਟਿਕਾਈਆ। ਨਿਰਗੁਣ ਹੋ ਕੇ ਲੋਕਮਾਤ ਆਇਆ ਭੱਜਾ, ਗੁਰ ਗੋਬਿੰਦ ਲਏ ਉਠਾਈਆ। ਅੰਦਰ ਵੜ ਕੇ ਤਾਲ ਨਗਾਰਾ ਹੋ ਕੇ ਵੱਜਾ, ਰਾਗ ਰਾਗਨੀ ਖ਼ਾਕ ਮਿਲਾਈਆ। ਕਰੇ ਖੇਲ ਸੂਰਾ ਸਰਬੱਗਾ, ਆਪਣਾ ਬਲ ਧਰਾਈਆ। ਨਾ ਘੜਿਆ ਨਾ ਕਦੇ ਭੱਜਾ, ਜਨਮ ਮਰਨ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿੱਕਿਆਂ ਅੰਦਰ ਹੋ ਕੇ ਨਿੱਕਾ, ਨਿੱਕੀ ਨਿੱਕੀ ਧਾਰੋਂ ਆਈਆ। ਨਿੱਕੀ ਨਿੱਕੀ ਵੇਖ ਧਾਰ, ਹਰਿ ਕਰਤਾ ਆਪ ਵਖਾਇੰਦਾ। ਸਭ ਦੇ ਅੰਦਰ ਡੂੰਘਾ ਪਿਆਰ, ਹਰਿ ਕਰਤਾਰ ਆਪ ਜਣਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਹਰਿ ਸਾਚਾ ਵੇਸ ਵਟਾਇੰਦਾ। ਮੁਕਾਮੇ ਹੱਕ ਨਾ ਕੋਇ ਉਜਾੜ, ਗੁਲਸ਼ਨ ਲੋਕਮਾਤ ਖਲਾਇੰਦਾ। ਮੁਹੱਬਤ ਕਰੇ ਪਹਿਲੀ ਵਾਰ, ਸੁਹਬਤ ਆਪਣੀ ਆਪ ਸਮਝਾਇੰਦਾ। ਉਲਫ਼ਤ ਵਿਚ ਨਾ ਆਏ, ਕਲਮਾ ਆਪਣਾ ਹੱਕ ਜਣਾਏ, ਹਕੀਕਤ ਹਰ ਘਟ ਖੋਜ ਖੁਜਾਇੰਦਾ। ਲਾਸ਼ਰੀਕ ਫੇਰਾ ਪਾਏ, ਫ਼ਰਮਾਂਬਰਦਾਰ ਆਪਣਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿੱਕੇ ਆਪਣੇ ਰੰਗ ਰੰਗਾਇੰਦਾ। ਗੁਰਮੁਖ ਨਿੱਕੇ ਤੇਰਾ ਸੋਹਣਾ ਰੰਗ, ਹਰਿ ਸੱਜਣ ਸੱਚੇ ਭਾਇਆ । ਤੇਰੇ ਅੰਦਰ ਇਕ ਮਰਦੰਗ, ਨਾਮ ਡੰਕਾ ਰਿਹਾ ਸੁਣਾਇਆ। ਤੇਰੇ ਮਹੱਲ ਇਕ ਅਨੰਦ, ਅਨੰਦ ਅਨੰਦ ਵਿਚ ਰਖਾਇਆ। ਤੇਰੇ ਗ੍ਰਹਿ ਇਕ ਚੰਦ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਤੇਰਾ ਮੇਲਾ ਸੂਰੇ ਸਰਬੰਗ, ਸ਼ਹਿਨਸ਼ਾਹ ਆਪਣੀ ਗੋਦ ਬਹਾਇਆ।

ਤੇਰਾ ਇਕੋ ਢੋਲਾ ਛੰਦ, ਆਤਮ ਪਰਮਾਤਮ ਪਰਦਾ ਰਿਹਾ ਉਠਾਇਆ। ਤੈਨੂੰ ਵੇਖ ਸ੍ਰੀ ਭਗਵਾਨ ਨੂੰ ਪਏ ਠੰਡ, ਦੋ ਜਹਾਨ ਦੀ ਤਪਤ ਲਏ ਬੁਝਾਇਆ। ਪਾ ਗਲਵੱਕੜੀ ਆਪਣੇ ਨਾਲ ਪਾਏ ਗੰਢ, ਸੱਚੀ ਗੰਢ ਨਾ ਕੋਇ ਖੁਲ੍ਹਾਇਆ। ਸਾਚੀ ਵਸਤ ਦੇਵੇ ਵੰਡ, ਵਸਤ ਅਮੋਲਕ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿੱਕੀ ਨਿੱਕੀ ਗੱਲ ਆਪ ਸਮਝਾਇਆ। ਨਿੱਕੀ ਨਿੱਕੀ ਕਰੇ ਬਾਤ, ਬਾਤਨ ਆਪ ਜਣਾਈਆ। ਭਗਤ ਭਗਵੰਤ ਦੀ ਇਕੋ ਜ਼ਾਤ, ਦੂਜਾ ਰੂਪ ਨਾ ਕੋਇ ਵਖਾਈਆ। ਆਪਣੀ ਵਖਾਏ ਸਚ ਕਰਾਮਾਤ, ਪਰਮਾਤਮ ਆਤਮ ਜੋੜ ਜੁੜਾਈਆ। ਅੰਦਰ ਵੜ ਕੇ ਦੇਵੇ ਸਾਚੀ ਦਾਤ, ਨਾਮ ਨਿਧਾਨਾ ਝੋਲੀ ਪਾਈਆ। ਸਚ ਸੁਣਾਏ ਇਕੋ ਗਾਥ, ਦੂਜਾ ਅੱਖਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿੱਕੀ ਨਿੱਕੀ ਨਿੱਕੀ ਦਏ ਵਖਾਈਆ। ਨਿੱਕੀ ਅੰਦਰ ਰੱਖੀ ਵਸਤ, ਵਸਤੂ ਨਜ਼ਰ ਕਿਸੇ ਨਾ ਆਈਆ। ਨਾ ਕੋਈ ਜਾਣੇ ਕੀਟ ਹਸਤ, ਹਸਤ ਕੀਟ ਭੇਵ ਚੁਕਾਈਆ। ਜਨ ਭਗਤ ਦੁਆਰੇ ਰਹੇ ਮਸਤ, ਮਸਤਾਨਾ ਬਣ ਬੇਪਰਵਾਹੀਆ। ਕਲਜੁਗ ਸੰਤ ਦਸਤ ਨਾਲ ਮਿਲਾਏ ਦਸਤ, ਬਦਸਤ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਨਿੱਕਾ ਵੱਡਾ ਸਭ ਥਾਂ ਦਏ ਬਣਾਈਆ। ਨਿੱਕੇ ਵੱਡੇ ਗਏ ਹੋ, ਹਰਿ ਹੋਕਾ ਆਪ ਜਣਾਇਆ। ਪ੍ਰੇਮ ਪ੍ਰੀਤੀ ਜੋ ਗਏ ਛੋਹ, ਸ਼ਹਿਨਸ਼ਾਹ ਰੰਗ ਚੜ੍ਹਾਇਆ। ਦੁਰਮਤ ਮੈਲ ਦਿਤੀ ਧੋ, ਅੰਮ੍ਰਿਤ ਜਾਮ ਪਿਆਇਆ। ਨਾਮ ਜਪਾਇਆ ਸੋਹੰ ਸੋ, ਸੋ ਪੁਰਖ ਨਿਰੰਜਣ ਵੇਖ ਵਖਾਇਆ। ਹਰਿ ਕਾ ਭੇਵ ਨਾ ਜਾਣੇ ਕੋ, ਦੋ ਜਹਾਨ ਰਹੇ ਕੁਰਲਾਇਆ। ਕਲਜੁਗ ਅੰਤਮ ਲੈ ਕੇ ਆਇਆ ਢੋਆ ਢੋ, ਸਾਚੀ ਵਸਤ ਆਪ ਵਰਤਾਇਆ। ਨਿਰਗੁਣ ਨਿਰਗੁਣ ਕਰੇ ਮੋਹ, ਸਰਗੁਣ ਨਾਤਾ ਆਪ ਤੁੜ੍ਹਾਇਆ। ਕਰ ਪਰਕਾਸ਼ ਸਾਚੀ ਲੋ, ਅਗਿਆਨ ਅੰਧੇਰ ਮਿਟਾਇਆ। ਜਨ ਭਗਤਾਂ ਜੋਗਾ ਆਪੇ ਹੋ, ਆਪਣਾ ਆਪ ਛੁਪਾਇਆ। ਲੇਖਾ ਜਾਣੇ ਛੱਬੀ ਪੋਹ, ਤਨ ਮਾਟੀ ਖ਼ਾਕ ਮਿਲਾਇਆ। ਲੱਖ ਚੁਰਾਸੀ ਰਹੀ ਰੋ, ਨੇਤਰ ਨੈਣਾਂ ਨੀਰ ਵਹਾਇਆ। ਗੁਰਸਿਖ ਗੁਰਮੁਖ ਭਗਤ ਸੰਤ ਹਰਿ ਸੰਗਤ ਬਾਂਹ ਸਰਹਾਣੇ ਦੇ ਜਾਵੇ ਸੌਂ, ਸਤਿਗੁਰ ਸਤਿਵਾਦੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇਆ। ਨਿੱਕਿਓ ਤੁਹਾਡਾ ਨਿੱਕਾ ਜਾਪ, ਸੋਹੰ ਅੱਖਰ ਇਕ ਪੜ੍ਹਾਈਆ। ਦੂਜਾ ਨਾ ਕੋਈ ਪੂਜਾ ਨਾ ਕੋਈ ਪਾਠ, ਅਠਸਠ ਤੀਰਥ ਨਾ ਕੋਈ ਨੁਹਾਈਆ। ਅੰਦਰ ਮਿਲਿਆ ਬਣ ਕੇ ਸਾਕ, ਸੱਜਣ ਬੇਪਰਵਾਹੀਆ। ਫੜ ਹੱਥੀਂ ਖੋਲ੍ਹਿਆ ਤਾਕ, ਬਜਰ ਕਪਾਟੀ ਰਹਿਣ ਨਾ ਪਾਈਆ। ਫੜ ਬਾਹੋਂ ਪਾਰ ਕਰਾਇਆ ਘਾਟ, ਅੱਧਵਿਚਕਾਰ ਨਾ ਕੋਈ ਰਖਾਈਆ। ਸਚਖੰਡ ਨਿਵਾਸੀ ਦਿਤੀ ਇਕੋ ਦਾਤ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ। ਅੱਗੇ ਮਿਲੇ ਕਮਲਾਪਾਤ, ਸ਼ਹਿਨਸ਼ਾਹ ਆਪਣੇ ਆਸਣ ਬੈਠਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਸਮਝਾਈਆ। ਨਿੱਕਿਓ ਸਾਰੇ ਗਾਓ ਢੋਲਾ, ਢੋਲਕ ਛੈਣਾ ਨਾ ਕੋਈ ਰਖਾਇੰਦਾ। ਨਿਰਗੁਣ ਬਦਲਿਆ ਨਿਰਗੁਣ ਚੋਲਾ, ਸਰਗੁਣ ਵੇਖ ਵਖਾਇੰਦਾ। ਗੋਬਿੰਦ ਚੁਕਾਏ ਤੇਰਾ ਉਹਲਾ, ਮੁਖ ਨੂਰ ਜ਼ਹੂਰ ਜਣਾਇੰਦਾ। ਨਿਝਰ ਦੇਵੇ ਅੰਮ੍ਰਿਤ ਪੌਹਲਾ, ਰਸ ਇਕੋ ਇਕ ਵਖਾਇੰਦਾ। ਨਿਕਿਓ ਤੁਹਾਡਾ ਭਾਰ ਹੋਇਆ ਹੌਲਾ, ਵੱਡੇ ਮੂੰਹ ਦੇ ਭਾਰ ਸੁਟਾਇੰਦਾ। ਹਰਿ ਸੰਗਤ ਤੇਰਾ ਇਕੋ ਬੋਲਾ, ਬੋਲੀ ਆਪਣੀ ਆਪ ਜਣਾਇੰਦਾ। ਸ਼ਬਦੀ ਗੁਰ ਬਣ ਵਿਚੋਲਾ, ਨਿਰਗੁਣ ਰੰਗ ਰੰਗਾਇੰਦਾ। ਲੱਖ ਚੁਰਾਸੀ ਵੇਖੇ ਹੋਲਾ, ਹੁਲੀਆ ਸਭ ਦਾ

ਆਪ ਬਦਲਾਇੰਦਾ। ਭਗਤ ਦੁਆਰਾ ਇਕੋ ਖੋਲ੍ਹਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿੱਕਿਆਂ ਵੱਡਿਆਂ ਵੇਸ ਵਟਾਇੰਦਾ। ਨਿੱਕਿਓ ਨਿੱਕਿਓ ਬਦਲੋ ਵੇਸ, ਹਰਿ ਵੇਸ ਆਪ ਵਟਾਈਆ। ਏਥੇ ਮੇਲਾ ਮਾਝੇ ਦੇਸ, ਅੱਗੇ ਸਾਂਝਾ ਘਰ ਬਣਾਈਆ। ਆਪੇ ਰੱਖੇ ਚਰਨਾਂ ਹੇਠ, ਸਿਰ ਆਪਣਾ ਹੱਥ ਉਠਾਈਆ। ਖੋਲ੍ਹ ਕੇ ਜਾਏ ਸਾਚਾ ਭੇਤ, ਪਰਦਾ ਦਏ ਚੁਕਾਈਆ। ਆਓ ਵੇਖੋ ਨੇਤਨ ਨੇਤ, ਨੇਤਰ ਦਰਸ਼ਨ ਦਰਸ ਕਰਾਈਆ। ਲੱਖ ਚੁਰਾਸੀ ਸੁੰਞਾ ਖ਼ੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿੱਕੇ ਵੱਡੇ ਦਏ ਬਣਾਈਆ। ਨਿੱਕਿਓ ਵੱਡਾ ਤੁਹਾਡਾ ਪਰਤਾਪ, ਹਰਿ ਹਰਿ ਆਪ ਤਾਲ ਜਣਾਇੰਦਾ। ਜਿਸ ਨੇ ਜਾਣਿਆ ਆਪਣਾ ਆਪ, ਘਰ ਆਪਣੇ ਮੇਲ ਮਿਲਾਇੰਦਾ। ਕੂੜੀ ਕਿਰਿਆ ਕਰੇ ਘਾਤ, ਘਾਓ ਆਪਣੇ ਨਾਮ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਗੁਰਮੁਖ ਕਹੇ ਮੈਂ ਨਿੱਕਾ ਬਾਲਾ, ਬਾਲਕ ਰੂਪ ਵਖਾਈਆ। ਤੂੰ ਸਾਹਿਬ ਸਤਿਗੁਰ ਦੀਨ ਦਿਆਲਾ, ਹੱਥ ਤੇਰੇ ਵਡਿਆਈਆ। ਸ੍ਰੀ ਭਗਵਾਨ ਕਹੇ ਮੈਂ ਸਦਾ ਰਖਵਾਲਾ, ਜੁਗ ਜੁਗ ਸੇਵ ਕਮਾਈਆ। ਨਿਰਗੁਣ ਹੋ ਕੇ ਬਣਾਂ ਦਲਾਲਾ, ਸਰਗੁਣ ਵਣਜ ਕਰਾਈਆ। ਗੁਰਸਿਖ ਕਹੇ ਮੈਂ ਹੋਇਆ ਬੇਹਾਲਾ, ਤੁਧ ਬਿਨ ਸਾਰ ਕੋਇ ਨਾ ਪਾਈਆ। ਫਲ ਨਾ ਦਿਸੇ ਮੇਰੇ ਡਾਲਾ, ਤੁਧ ਬਿਨ ਕਲੀ ਨਾ ਕੋਈ ਮਹਿਕਾਈਆ। ਪੁਰਖ ਅਬਿਨਾਸ਼ੀ ਕਹੇ ਮੈਂ ਮਿਲਾਂ ਨਾਲ ਨਾਲਾ, ਵਿਛੜ ਕਦੇ ਨਾ ਜਾਈਆ। ਸਚਖੰਡ ਵਖਾਏ ਸੱਚੀ ਧਰਮਸਾਲਾ, ਜਿਸ ਘਰ ਬੈਠਾ ਆਸਣ ਲਾਈਆ। ਗੁਰਸਿਖ ਕਹੇ ਤੇਰਾ ਖੇਲ ਨਿਰਾਲਾ, ਭੇਵ ਕੋਇ ਨਾ ਆਈਆ। ਤੇਰੀ ਨਜ਼ਰ ਨਾ ਆਏ ਸੱਚੀ ਮਾਲਾ, ਮਨ ਕਾ ਮਣਕਾ ਰਹੇ ਭੁਆਈਆ। ਪੁਰਖ ਅਬਿਨਾਸ਼ੀ ਕਹੇ ਮੈਂ ਦੱਸਾਂ ਰਾਹ ਸੁਖਾਲਾ, ਸਾਚੀ ਸਿਖਿਆ ਕਰਾਂ ਪੜ੍ਹਾਈਆ। ਆਤਮ ਪਰਮਾਤਮ ਮੇਰੀ ਮਾਲਾ, ਮਣਕਾ ਕੋਈ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿੱਕਿਆਂ ਏਕਾ ਰੰਗ ਵਖਾਈਆ। ਨਿੱਕਿਆਂ ਚਾੜ੍ਹੇ ਰੰਗ ਚਲੂਲ, ਤਨ ਚੋਲਾ ਆਪ ਰੰਗਾਇੰਦਾ। ਸ੍ਰੀ ਭਗਵਾਨ ਨਾ ਜਾਏ ਭੂਲ, ਭੁਲਿਆਂ ਆਪ ਉਠਾਇੰਦਾ। ਆਪੇ ਜਾਣੇ ਆਪਣਾ ਸਚ ਅਸੂਲ, ਅਸਲੀਅਤ ਆਪਣੇ ਹੱਥ ਰਖਾਇੰਦਾ। ਹਰਿਜਨ ਸਾਚੇ ਕਰ ਕਬੂਲ, ਕਰਮ ਕਾਂਡ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿੱਕਿਆਂ ਆਪਣਾ ਭੇਵ ਖੁਲ੍ਹਾਇੰਦਾ। ਨਿੱਕਿਆਂ ਖੋਲ੍ਹੇ ਆਪਣਾ ਭੇਵ, ਅਭੇਦ ਆਪ ਜਣਾਈਆ। ਪਰਗਟ ਹੋਵੇ ਵਡ ਦੇਵੀ ਦੇਵ, ਦੇਵਤ ਸੁਰ ਸੀਸ ਝੁਕਾਈਆ। ਆਦਿ ਜੁਗਾਦਿ ਸਦਾ ਨੇਹਕੇਵ, ਨਿਹਚਲ ਧਾਮ ਆਸਣ ਲਾਈਆ। ਹਰਿਜਨ ਤੇਰੀ ਕਰੇ ਸਾਚੀ ਸੇਵ, ਸੇਵਕ ਬਣ ਬੇਪਰਵਾਹੀਆ। ਸੋਹੰ ਦੇਵੇ ਅੰਮ੍ਰਿਤ ਮੇਵ, ਰਸ ਇਕੋ ਇਕ ਚਖਾਈਆ । ਨਾਤਾ ਤੁਟੇ ਰਸਨਾ ਜੇਹਵ, ਬੱਤੀ ਦੰਦ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿੱਕੇ ਉਚੇ ਘਰ ਬਹਾਈਆ। ਨਿੱਕੇ ਉਚੇ ਹੋ ਕੇ ਬਹਿਣਾ, ਸੋ ਪੁਰਖ ਨਿਰੰਜਣ ਆਪ ਬਹਾਇੰਦਾ। ਹਰਿ ਕਾ ਦਰਸ਼ਨ ਕਰਨਾ ਨੈਣਾਂ, ਨੇਤਰ ਨੈਣਾਂ ਆਪ ਖੁਲ੍ਹਾਇੰਦਾ। ਏਕਾ ਪੌਣਾ ਸਾਚਾ ਗਹਿਣਾ, ਸ੍ਰੀ ਭਗਵਾਨ ਆਪ ਘੜਾਇੰਦਾ। ਮਹੱਲ ਅਟੱਲ ਸਾਚੇ ਰਹਿਣਾ, ਦੂਜੀ ਵੰਡ ਨਾ ਕੋਈ ਵੰਡਾਇੰਦਾ। ਸਾਚਾ ਢੋਲਾ ਇਕੋ ਕਹਿਣਾ, ਸੋਹੰ ਅੱਖਰ ਆਪ ਪੜ੍ਹਾਇੰਦਾ। ਪੂਰਬ ਜਨਮ ਦਾ ਚੁੱਕੇ ਲਹਿਣਾ, ਜਨਮ ਕਰਮ ਝੋਲੀ ਪਾਇੰਦਾ। ਲਾੜੀ ਮੌਤ ਨਾ ਖਾਏ ਡੈਣਾ, ਰਾਏ ਧਰਮ ਨੇੜ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ

ਸਮਝਾਇੰਦਾ। ਨਿੱਕਾ ਕਹੇ ਮੈਨੂੰ ਤੇਰੀ ਓਟ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਮੇਰੀ ਆਤਮ ਪਰਮਾਤਮ ਤੇਰੀ ਜੋਤ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਨਾਤਾ ਜੁੜੇ ਪਿਤਾ ਪੂਤ, ਦੂਜਾ ਸੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਕੜ ਵੱਡੇ ਦਏ ਬਣਾਈਆ । ਪਹਿਲੋਂ ਜੰਮੇ ਨਿੱਕਾ ਪੁੱਤ, ਪਿਤਾ ਆਪਣੀ ਗੋਦ ਬਹਾਇੰਦਾ। ਫਿਰ ਵੇਖੇ ਸਾਚੀ ਰੁੱਤ, ਜੋਬਨ ਜਵਾਨੀ ਨਾਲ ਮਿਲਾਇੰਦਾ। ਹੋ ਕੇ ਜਵਾਨ ਪਏ ਉਠ, ਆਪਣਾ ਬਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਨਿੱਕੇ ਉਠੋ ਧਾਰੋ ਬਲ , ਬਲ ਬਾਵਨ ਧਿਆਨ ਲਗਾਈਆ । ਜਿਸ ਨੇ ਖੇਲ ਖਲਾਇਆ ਰਾਮਾ ਰਾਵਣ, ਲੰਕਾ ਗੜ੍ਹ ਤੁੜਾਈਆ। ਜਿਸ ਨੇ ਮਾਣ ਰਖਾਇਆ ਪ੍ਰਹਿਲਾਦ ਥਾਮਨ, ਸਿਰ ਆਪਣਾ ਹੱਥ ਟਿਕਾਈਆ। ਜੋ ਕਾਹਨਾ ਕੰਸਾ ਖੇਲ ਕਰੇ ਭਗਵਾਨਨ, ਬੇਪਰਵਾਹ ਫੇਰਾ ਪਾਈਆ। ਜੋ ਈਸਾ ਮੂਸਾ ਦਏ ਪੈਗ਼ਾਮਣ, ਕਲਮਾ ਨਬੀ ਆਪ ਸੁਣਾਈਆ। ਜੋ ਮੁਹੰਮਦ ਦੱਸੇ ਹੁਕਮਰਾਨਨ, ਹੁਕਮ ਹਾਕਮ ਸ਼ਹਿਨਸ਼ਾਹੀਆ। ਜੋ ਨਾਨਕ ਨਿਰਗੁਣ ਵਖਾਏ ਸੱਚਾ ਧਾਮਨ, ਸਚਖੰਡ ਦੁਆਰਾ ਕੁੰਡਾ ਲਾਹੀਆ। ਜੋ ਗੁਰ ਗੋਬਿੰਦ ਬਣਾਏ ਬਾਲ ਅੰਞਾਨਣ, ਸੁਤ ਦੁਲਾਰਾ ਗੋਦ ਸੁਹਾਈਆ। ਸੋ ਕਲਜੁਗ ਅੰਤਮ ਪਰਗਟ ਹੋਏ ਨੌਜਵਾਨਨ, ਨੌਜਵਾਨ ਜੋਬਨ ਆਪਣਾ ਆਪ ਵਖਾਈਆ। ਕਰੇ ਖੇਲ ਵਿਚ ਜਹਾਨਨ, ਦੋ ਜਹਾਨਾਂ ਡੇਰਾ ਢਾਹੀਆ। ਲੱਖ ਚੁਰਾਸੀ ਦੇਵੇ ਏਕਾ ਨਾਮਨ, ਨਾਮ ਨਿਧਾਨਾ ਕਰੇ ਪੜ੍ਹਾਈਆ। ਜਨ ਭਗਤਾਂ ਹੋਏ ਜ਼ਾਮਨ, ਜ਼ਾਮਨੀ ਆਪਣੀ ਆਪ ਰਖਾਈਆ। ਕਲਜੁਗ ਮੇਟੇ ਰੈਣ ਅੰਧੇਰੀ ਸ਼ਾਮਨ, ਸ਼ਮਾ ਇਕੋ ਕਰੇ ਰੁਸ਼ਨਾਈਆ। ਲੇਖੇ ਲਾਏ ਸ਼ੱਤਰੀ ਸ਼ੂਦਰ ਬ੍ਰਹਿਮਣ, ਵੈਸ਼ ਸਚਖੰਡ ਦਏ ਬਹਾਈਆ। ਜਨ ਭਗਤਾਂ ਮੇਲ ਮਿਲਾਏ ਆਮ੍ਹਣੋ ਸਾਮ੍ਹਣ, ਪਰਦਾ ਵਿਚ ਨਾ ਕੋਇ ਰਖਾਈਆ। ਪ੍ਰੇਮ ਪਿਆਰ ਦਾ ਪਕੜੇ ਦਾਮਨ, ਦਾਮਨ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿੱਕੇ ਵੱਡੇ ਵੇਖੇ ਥਾਉਂ ਥਾਈਂਆ। ਨਿੱਕਿਆਂ ਚੜ੍ਹਿਆ ਸੱਚਾ ਚਾ, ਹਰਿ ਵੱਡੇ ਰਿਹਾ ਬਣਾਈਆ। ਗੋਬਿੰਦ ਮਿਲਿਆ ਇਕ ਮਲਾਹ, ਪੁਰਖ ਅਬਿਨਾਸ਼ੀ ਬੇੜਾ ਦਏ ਵਖਾਈਆ। ਵੀਹ ਬਿਕਰਮੀ ਪਹਿਲੇ ਦਿਨ ਸਾਰੇ ਕਰ ਲਓ ਇਕ ਸਲਾਹ, ਬਿਨ ਪੁਰਖ ਅਕਾਲ ਨਾ ਕੋਇ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰ ਜਾਣ ਨਾ, ਸਗਲਾ ਸੰਗ ਨਾ ਕੋਇ ਰਖਾਈਆ। ਪ੍ਰਭ ਚਰਨਾਂ ਹੇਠਾਂ ਛੱਡੇ ਦਬਾ, ਸਿਰ ਸਕੇ ਨਾ ਕੋਇ ਉਠਾਈਆ। ਦੋਏ ਜੋੜ ਮੰਗਣ ਦੁਆ, ਗੱਲ ਪੱਲੂ ਵਾਸਤਾ ਪਾਈਆ। ਤੇਰੀ ਕੁਦਰਤ ਬੇਪਰਵਾਹ, ਤੇਰੀ ਝੋਲੀ ਪਾਈਆ। ਜਿਉਂ ਭਾਵੇ ਤਿਉਂ ਲੈ ਚਲਾ, ਹੱਥ ਤੇਰੇ ਵਡਿਆਈਆ। ਸ੍ਰਿਸ਼ਟ ਸਬਾਈ ਭਰੀ ਗੁਨਾਹ, ਗ਼ੁਰਬਤ ਸਕੇ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੱਚੀ ਦਏ ਜਣਾਈਆ। ਨਿੱਕਿਓ ਜੇ ਹਰਿ ਦੱਸੇ ਸਚ, ਸਚ ਮੰਨਣ ਕੋਇ ਨਾ ਆਈਆ। ਕੂੜੀ ਕਿਰਿਆ ਲੂੰ ਲੂੰ ਗਈ ਰੱਚ, ਬਿਨ ਸਤਿਗੁਰ ਪੂਰੇ ਬਾਹਰ ਨਾ ਕੋਇ ਕਢਾਈਆ। ਪੜ੍ਹ ਪੜ੍ਹ ਜੀਵ ਜੰਤ ਗਏ ਥੱਕ, ਪੜ੍ਹਿਆਂ ਸਮਝ ਕਿਸੇ ਨਾ ਆਈਆ। ਨਹਾਵਣ ਨਹਾ ਨਹਾ ਗਏ ਅੱਕ, ਆਕਿਲ ਸਭ ਦੀ ਅਕਲ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਨਿੱਕੇ ਕਹਿਣ ਵੇਖੋ ਹਾਲ, ਹਰਿ ਜੂ ਆਪੇ ਰਿਹਾ ਸੁਣਾਈਆ। ਅੰਦਰ ਬਾਹਰ ਇਕੋ ਚਾਲ, ਅਵੱਲੜੀ ਧਾਰ ਆਪ ਜਣਾਈਆ। ਸ੍ਰਿਸ਼ਟ ਸਬਾਈ ਸਿਰ ਤੇ ਕੂਕੇ ਕਾਲ, ਕਲਜੁਗ ਡੋਰੂ ਡੰਕ ਵਜਾਈਆ। ਗੁਰਮੁਖ ਵਿਰਲਾ

ਦਿਸੇ ਖ਼ੁਸ਼ਹਾਲ, ਜਿਸ ਹਰਿ ਜੂ ਆਪਣੀ ਖ਼ੁਸ਼ੀ ਜਣਾਈਆ। ਸ੍ਰਿਸ਼ਟ ਸਬਾਈ ਹੋਈ ਬੇਹਾਲ, ਬੇਵਾ ਰੂਪ ਰਹੀ ਵਖਾਈਆ। ਜੀਵਦਿਆਂ ਕੋਈ ਨਾ ਵਸੇ ਨਾਲ, ਮਰਿਆਂ ਕੰਮ ਕੋਇ ਨਾ ਆਈਆ। ਗੁਰਮੁਖ ਸੱਚੇ ਨੱਚਣ ਕੁੱਦਣ ਟੱਪਣ ਵਜਾਵਣ ਤਾਲ, ਦੋਹਾਂ ਹੱਥਾਂ ਤਾੜੀ ਰਹੇ ਲਗਾਈਆ। ਘਰ ਆ ਕੇ ਮਿਲਿਆ ਸ੍ਰੀ ਭਗਵਾਨ, ਭਗਵਨ ਆਪਣਾ ਫੇਰਾ ਪਾਈਆ। ਕੀ ਹੋਇਆ ਜੇ ਅਸੀਂ ਬਾਲ ਅੰਞਾਣ, ਸਾਡਾ ਪਿਤਾ ਬੇਪਰਵਾਹੀਆ । ਆਪਣੀ ਗੋਦੀ ਲਏ ਉਠਾਲ, ਫੜ ਬਾਹੋਂ ਗਲੇ ਲਗਾਈਆ। ਥਾਪੜ ਥਾਪੜ ਲਏ ਸੁਆਲ, ਸਿਰ ਆਪਣਾ ਹੱਥ ਟਿਕਾਈਆ। ਨਾਤਾ ਤੋੜ ਸ਼ਾਹ ਕੰਗਾਲ, ਗ਼ਰੀਬ ਨਿਮਾਣੇ ਆਪਣੇ ਰੰਗ ਰੰਗਾਈਆ। ਸਚਖੰਡ ਲੈ ਕੇ ਜਾਏ ਸੱਚੀ ਧਰਮਸਾਲ, ਧਰਮ ਦੁਆਰੇ ਦਏ ਵਡਿਆਈਆ। ਜਿਧਰ ਵੇਖੀਏ ਚਲੇ ਨਾਲ ਨਾਲ, ਵਿਛੜ ਕਦੇ ਨਾ ਜਾਈਆ। ਸਾਡੇ ਪਿਛੇ ਘਾਲੇ ਘਾਲ, ਘਾਲੀ ਘਾਲ ਨਾ ਕਿਸੇ ਸਮਝਾਈਆ। ਸਾਡਾ ਵਿੰਗਾ ਹੋਣ ਨਾ ਦੇਵੇ ਵਾਲ, ਵਾਲੀ ਦੋ ਜਹਾਨ ਫੇਰਾ ਪਾਈਆ। ਜਿਸ ਨੇ ਸਚਖੰਡ ਵਖਾਇਆ ਸਿੰਘ ਪਾਲ, ਸਵਰਨ ਜੋਤ ਕਰੀ ਰੁਸ਼ਨਾਈਆ। ਜਿਸ ਮਨਜੀਤ ਜਗਦੀਸ਼ ਉਠਾਏ ਲਾਲ, ਸਿੰਘ ਗੁਰਦਿਆਲ ਨਾਲ ਰਲਾਈਆ। ਸੋ ਅੰਤਮ ਸਭ ਨੂੰ ਕਰੇ ਬਹਾਲ, ਜਿਨ੍ਹਾਂ ਆਪਣੇ ਚਰਨ ਲਗਾਈਆ। ਗੁਰਸਿਖ ਤੇਰੇ ਨੇੜ ਨਾ ਆਏ ਕਾਲ, ਮਹਾਂਕਾਲ ਤੈਨੂੰ ਸੀਸ ਝੁਕਾਈਆ। ਨਿੱਕੇ ਨਿੱਕੇ ਲਏ ਉਠਾਲ, ਹੌਲੀ ਹੌਲੀ ਆਪਣੀ ਉਂਗਲੀ ਲਾਈਆ। ਸਾਚਾ ਅੱਖਰ ਲਿਆ ਸਿਖਾਲ, ਸੋਹੰ ਨਾਮ ਕਰੇ ਪੜ੍ਹਾਈਆ। ਦੂਜਾ ਬਣੇ ਨਾ ਕੋਈ ਦਲਾਲ, ਵਿਚੋਲਾ ਨਜ਼ਰ ਕੋਇ ਨਾ ਆਈਆ। ਗੋਬਿੰਦ ਵੇਖੇ ਆਪਣੇ ਲਾਲ, ਜੋ ਬੈਠੇ ਆਸਣ ਲਾਈਆ। ਘਰ ਆ ਕੇ ਦੇਵੇ ਦਾਨ, ਦੂਜੇ ਦਰ ਮੰਗਣ ਕੋਇ ਨਾ ਜਾਈਆ। ਬੇਸ਼ਕ ਤੁਸੀਂ ਨਿੱਕੇ ਆਪ ਅਞਾਣ, ਪੁਰਖ ਅਬਿਨਾਸ਼ੀ ਦਏ ਵਡਿਆਈਆ। ਤੁਹਾਡੇ ਬਿਨਾਂ ਕਿਸੇ ਕੰਮ ਨਾ ਆਏ ਭਗਵਾਨ, ਇਕੱਲਾ ਰੋਵੇ ਮਾਰੇ ਧਾਹੀਂਆ। ਜਿੰਨਾਂ ਚਿਰ ਪਿਤਾ ਦੀ ਗੋਦੀ ਬਹੇ ਨਾ ਬਾਲ, ਪਿਤਾ ਖ਼ੁਸ਼ੀ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਚ ਨਿੱਕਿਆਂ ਬਹਿ ਬਹਿ ਆਪਣਾ ਰੰਗ ਵਖਾਈਆ। ਨਿੱਕਿਓ ਤੁਹਾਡਾ ਸੋਹਣਾ ਵੇਹੜਾ, ਦਰਗਾਹ ਸਾਚੀ ਰੂਪ ਵਖਾਇੰਦਾ। ਭਗਤ ਦੁਆਰ ਇਕੋ ਖੇੜਾ, ਦੂਜਾ ਹੋਰ ਨਾ ਕੋਇ ਜਣਾਇੰਦਾ। ਜਿਥੇ ਜ਼ਾਤ ਪਾਤ ਦਾ ਚੁੱਕੇ ਝੇੜਾ, ਊਚ ਨੀਚ ਨਾ ਕੋਇ ਬਣਾਇੰਦਾ। ਜਿਥੇ ਹੋਵੇ ਹੱਕ ਨਬੇੜਾ, ਹੱਕੋ ਹੱਕ ਝੋਲੀ ਪਾਇੰਦਾ। ਜਿਥੇ ਸ੍ਰੀ ਭਗਵਾਨ ਹਰਿਜਨ ਕਹੇ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਢੋਲਾ ਗਾਇੰਦਾ। ਨਾ ਕੋਈ ਸੰਞ ਨਾ ਸਵੇਰਾ, ਸੂਰਜ ਚੰਦ ਨਾ ਕੋਇ ਚਮਕਾਇੰਦਾ। ਨਾ ਕੋਈ ਦਿਸੇ ਘੁੱਪ ਅੰਧੇਰਾ, ਰੈਣ ਅੰਧੇਰੀ ਨਾ ਕੋਇ ਜਣਾਇੰਦਾ। ਨਾ ਕੋਈ ਸਾਧਾਂ ਸੰਤਾਂ ਡੇਰਾ, ਮਾਲਾ ਤਸਬੀ ਨਾ ਹੱਥ ਵਖਾਇੰਦਾ। ਮਿਹਰਵਾਨ ਮਿਹਰਵਾਨ ਮਿਹਰਵਾਨ ਹਰਿ ਜੂ ਕਰ ਕੇ ਆਪਣੀ ਮਿਹਰਾ, ਨਾਲ ਮਿਹਰ ਨਜ਼ਰ ਤਰਾਇੰਦਾ। ਅੰਤ ਅੰਤ ਨਾ ਕਰੇ ਡੇਰਾ, ਦਰਦੀ ਆਪਣਾ ਦਰਦ ਵੰਡਾਇੰਦਾ। ਜਿਨ੍ਹਾਂ ਪਾਰਬ੍ਰਹਮ ਨੂੰ ਪਾਇਆ ਘੇਰਾ, ਤਿਨ੍ਹਾਂ ਹਰਿ ਜੂ ਵੇਖ ਵਖਾਇੰਦਾ। ਨਿੱਕਿਉਂ ਵੱਡੇ ਦਾ ਬੰਨ੍ਹ ਲਓ ਬੇੜਾ, ਬਿਨ ਚੱਪੂ ਆਪ ਚਲਾਇੰਦਾ। ਤੁਹਾਡੇ ਪਿਛੇ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਸਚਖੰਡ ਬੈਠਾ ਰਿਹਾ ਕਰ ਕੇ ਵੱਡਾ ਜ਼ੇਰਾ, ਆਪਣਾ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਸਭ ਤੋਂ ਨਿੱਕਾ ਨਿਹਕਲੰਕ, ਜਿਸ ਦਾ ਰੂਪ ਨਜ਼ਰ ਨਾ ਆਈਆ। ਭਗਤਾਂ ਅੰਦਰ ਵੜ ਕੇ ਵਜਾਵੇ ਆਪਣਾ ਡੰਕ, ਡੰਕਾ ਇਕੋ ਇਕ ਸੁਣਾਈਆ। ਏਥੇ ਕੀ ਕਰੇ ਵਿਚਾਰਾ ਜਨਕ, ਅਸ਼ਟਾਬੱਕਰ ਮਾਣ ਗਵਾਈਆ। ਪੁਰਖ ਅਬਿਨਾਸ਼ੀ

ਬਿਨ ਜੋਗ ਅਭਿਆਸ ਲਗਾਈ ਤਨਕ, ਆਤਮ ਪਰਮਾਤਮ ਤੰਦ ਹਿਲਾਈਆ। ਰਾਤੀਂ ਸੁਤਿਆਂ ਦੇਵੇ ਦਰਸ ਬਾਰ ਅਨਕ, ਨਾਮਾ ਬੈਠਾ ਨੈਣ ਸ਼ਰਮਾਈਆ। ਵਾਰ ਬਹੱਤਰ ਮੇਰੀ ਮੇਟੀ ਸ਼ੰਕ, ਸ਼ਹਿਨਸ਼ਾਹ ਕਲਜੁਗ ਅੰਤਮ ਬੇਅੰਤ ਰੂਪ ਧਰਾਈਆ। ਰਾਮ ਕਹੇ ਮੇਰੀ ਕੋਈ ਨਹੀਂ ਵਡਿਆਈ ਚੁਕਿਆ ਧਨਸ਼, ਧੰਨਾ ਕਹੇ ਮੇਰਾ ਭੋਗ ਲਾ ਲਾ ਆਪਣੀ ਖ਼ੁਸ਼ੀ ਮਨਾਈਆ। ਵੇਖੋ ਕਲਜੁਗ ਅੰਤਮ ਗ਼ਰੀਬ ਨਿਮਾਣਿਆਂ ਦੀ ਇਕੋ ਵਾਰ ਬਣਾਈ ਬਣਤ, ਘਾੜਤ ਸਾਚੀ ਲਏ ਘੜਾਈਆ। ਫੜ ਕੇ ਕੱਢੇ ਵਿਚੋਂ ਜੀਵ ਜੰਤ, ਲੱਖ ਚੁਰਾਸੀ ਫੋਲ ਫੁਲਾਈਆ। ਗੜ੍ਹ ਤੋੜ ਹਉਂਮੇ ਹੰਗਤ, ਚਰਨ ਸਰਨ ਦਏ ਸਰਨਾਈਆ। ਜਿਉਂ ਨਾਨਕ ਅੰਗ ਲਗਾਇਆ ਅੰਗਦ, ਤਿਉਂ ਗੁਰਮੁਖ ਆਪਣੀ ਗੋਦ ਸੁਹਾਈਆ। ਕਰ ਕੇ ਇਕੱਠੇ ਨਾਂ ਰਖਾਇਆ ਹਰਿ ਸੰਗਤ, ਹਰਿ ਸੰਗੀ ਬਣਿਆ ਸੱਚਾ ਮਾਹੀਆ। ਕਾਇਆ ਚੋਲੀ ਅੰਦਰ ਚੜ੍ਹੇ ਰੰਗਤ, ਬਾਹਰੋਂ ਕਮਲੇ ਰਮਲੇ ਦਏ ਵਖਾਈਆ। ਨਿੱਕਿਓ ਤੁਹਾਡਾ ਭੇਵ ਨਾ ਜਾਣੇ ਕੋਈ ਪੰਡਤ, ਮੁਲਾਂ ਮੁਸਾਇਕ ਸ਼ੇਖ਼ ਗਰੰਥੀ ਪੰਥੀ ਸਾਰ ਕੋਇ ਨਾ ਪਾਈਆ। ਤੁਹਾਡਾ ਨਾਤਾ ਤੁਟਿਆ ਜੇਰਜ ਅੰਡਜ, ਉਤਭੁਜ ਸੇਤਜ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿੱਕੇ ਵੱਡੇ ਕਰ ਵਖਾਈਆ। ਨਿੱਕਿਓ ਵੇਖੋ ਵੱਡਾ ਘਰ, ਘਰ ਘਰ ਵਿਚ ਆਪ ਵਖਾਇੰਦਾ। ਜਿਸ ਦਾ ਖੋਲ੍ਹੇ ਸਤਿਗੁਰ ਦਰ, ਕੁੰਜੀ ਹੱਥ ਨਾ ਕਿਸੇ ਫੜਾਇੰਦਾ। ਕਲਜੁਗ ਸਾਧ ਰਹੇ ਡਰ, ਬਿਨ ਹਰਿ ਪਰਦਾ ਕੋਈ ਨਾ ਲਾਹਿੰਦਾ। ਨਿਹਕਰਮੀ ਆਪਣੀ ਕਰਨੀ ਕਰ, ਕਰਤਾ ਪੁਰਖ ਵੇਸ ਵਟਾਇੰਦਾ। ਸੰਤ ਸੁਹੇਲੇ ਸਾਚੇ ਫੜ, ਆਪਣਾ ਮੇਲ ਮਿਲਾਇੰਦਾ। ਰਾਤੀਂ ਸੁਤਿਆਂ ਅੰਦਰ ਜਾਏ ਵੜ, ਨੌਂ ਦਵਾਰੇ ਪੰਧ ਮੁਕਾਇੰਦਾ। ਸਾਚੀ ਸੇਜਾ ਬਹੇ ਚੜ੍ਹ, ਨਾਰ ਕੰਤ ਆਪ ਹੰਢਾਇੰਦਾ। ਅੱਖਰ ਦੋ ਅੱਖਰ ਰਹੇ ਪੜ੍ਹ, ਨਿਸ਼ਅੱਖਰ ਰਾਹ ਜਣਾਇੰਦਾ। ਸਚ ਭੰਡਾਰਾ ਦੇਵੇ ਭਰ, ਖ਼ਾਲੀ ਭਾਂਡੇ ਨਾ ਕੋਇ ਵਖਾਇੰਦਾ। ਨਿਰਭੌ ਚੁਕਾਏ ਭੈ ਡਰ, ਸਿਰ ਆਪਣਾ ਹੱਥ ਟਿਕਾਇੰਦਾ। ਫੜ ਬਾਹੋਂ ਲਗਾਏ ਆਪਣੇ ਲੜ, ਕੰਨੀ ਗੰਢ ਪੁਆਇੰਦਾ। ਹੌਲੀ ਹੌਲੀ ਸਚ ਦੁਆਰੇ ਜਾਏ ਵੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿੱਕੇ ਵੱਡੇ ਕਰ ਬਹਾਇੰਦਾ। ਨਿੱਕਾ ਵੱਡਾ ਖੇਲ ਅਪਾਰ, ਅਪਰੰਪਰ ਰਿਹਾ ਜਣਾਈਆ। ਕਲਜੁਗ ਅੰਤਮ ਨਿਹਕਲੰਕ ਨਰ ਅਵਤਾਰ, ਨਿੱਕਾ ਹੋ ਹੋ ਵੇਖ ਵਖਾਈਆ। ਗੁਰਸਿਖੋ ਜੇ ਤੁਹਾਡੇ ਨਾਲੋਂ ਨਾ ਹੋਵੇ ਨਿੱਕਾ, ਤੁਹਾਡੇ ਅੰਦਰ ਕਿਸ ਬਿਧ ਜਾਈਆ। ਸਾਰੇ ਕਹੋ ਪੁਰਖ ਅਬਿਨਾਸ਼ੀ ਡਿਠਾ, ਜਿਸ ਡਿਠਿਆਂ ਜਨਮ ਮਰਨ ਰਹਿਣ ਨਾ ਪਾਈਆ। ਸਾਰੇ ਕਹੋ ਜ਼ਾਤ ਪਾਤ ਦੀ ਚੁੱਕੀ ਭਿੱਟਾ, ਆਤਮ ਪਰਮਾਤਮ ਭਿਟਿਆ ਕਦੇ ਨਾ ਜਾਈਆ। ਸਾਰੇ ਕਹੋ ਪੁਰਖ ਅਬਿਨਾਸ਼ੀ ਅੰਮ੍ਰਿਤ ਮਾਰਿਆ ਛਿੱਟਾ, ਛੁੱਟੀ ਸਰਬ ਲੋਕਾਈਆ। ਸਾਰੇ ਕਹੋ ਸੋਹੰ ਨਾਮ ਇਕੋ ਦਿਤਾ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਸਾਰੇ ਕਹੋ ਮਿਲਿਆ ਮਾਤਾ ਪਿਤਾ, ਗੁਰਸਿਖ ਆਪਣੀ ਗੋਦ ਬਹਾਈਆ। ਸਾਰੇ ਕਹੋ ਸਾਚਾ ਕਰੇ ਹਿੱਤਾ, ਗੁੱਸੇ ਵਿਚ ਕਦੇ ਨਾ ਆਈਆ। ਸਾਰੇ ਕਹੋ ਵਸਿਆ ਸਾਡੇ ਚਿੱਤਾ, ਚਿਤਵਿਤ ਠਗੌਰੀ ਕਦੇ ਨਾ ਪਾਈਆ। ਸਾਰੇ ਕਹੋ ਸ੍ਰੀ ਭਗਵਾਨ ਨਿੱਕਾ, ਗੁਰਮੁਖ ਵੱਡੇ ਰਿਹਾ ਬਣਾਈਆ। ਸਾਰੇ ਕਹੋ ਕਲਜੁਗ ਅੰਤਮ ਸਾਡੇ ਉਤੇ ਵਿਸਾ, ਬਾਕੀ ਸੰਗ ਨਾ ਕੋਇ ਜਣਾਈਆ। ਬਿਨ ਕੀਮਤੋਂ ਭਗਤ ਦੁਆਰੇ ਆ ਕੇ ਵਿਕਾ, ਆਪਣੀ ਕੀਮਤ ਨਾ ਕੋਇ ਜਣਾਈਆ। ਸਾਰੇ ਕਹੋ ਅਸੀਂ ਸ੍ਰੀ ਭਗਵਾਨ ਜਿੱਤਾ, ਸਾਡੇ ਹੱਥ ਵੱਡੀ ਵਡਿਆਈਆ। ਸਾਰੇ ਕਹਿਣ ਜਿੰਨਾਂ ਚਿਰ ਦੱਸ ਕੇ ਨਾ ਜਾਏ ਆਪਣਾ ਭੇਤਾ, ਭੱਜਿਆ ਜਾਣ ਕੋਇ ਨਾ ਪਾਈਆ। ਸਾਰੇ ਆਖੋ ਕਿਉਂ ਅਰਜਨ ਸੀਸ ਪੁਆਈ ਰੇਤਾ, ਤੇਗ਼ ਬਹਾਦਰ ਸੀਸ ਭੇਟ ਚੜ੍ਹਾਈਆ। ਸਾਰੇ

ਕਹੋ ਕਿਉਂ ਬਾਲੇ ਦੱਬੇ ਨੀਹਾਂ ਹੇਠਾਂ, ਕਿਉਂ ਤੀਰ ਤਲਵਾਰ ਚਮਕਾਈਆ। ਪੁਰਖ ਅਬਿਨਾਸ਼ੀ ਡਰਦਾ ਡਰਦਾ ਕਹੇ ਮੈਂ ਤੁਹਾਡਾ ਦੇਵਾਂ ਲੇਖਾ, ਪਿਛਲਾ ਮੂਲ ਚੁਕਾਈਆ। ਸਾਰੇ ਕਹੋ ਅਸੀਂ ਕੱਢਿਆ ਭਰਮ ਭੁਲੇਖਾ, ਗੋਬਿੰਦ ਮਿਲਿਆ ਸੱਚਾ ਮਾਹੀਆ। ਪਹਿਲੀ ਵਾਰ ਕਰਾਏ ਪਿਛਲਾ ਚੇਤਾ, ਅਭੁਲ ਭੁੱਲ ਕਦੇ ਨਾ ਜਾਈਆ। ਤੁਹਾਡੀ ਗੋਦੀ ਬਹਿ ਬਹਿ ਖੇਡਾ, ਪੁਰਖ ਅਕਾਲ ਨਿੱਕਾ ਹੋ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿੱਕਾ ਨਿੱਕਾ ਨੰਨ੍ਹਾ ਨੰਨ੍ਹਾ ਨਿੱਕੀ ਨਿੱਕੀ ਗ਼ੁਫ਼ਤਾਰ ਬਿਨ ਰਫ਼ਤਾਰ ਆਪ ਜਣਾਈਆ ।

ਗੁਰਸਿਖ ਰਹਿਣ ਨਾ ਦੇਵੇ ਗੰਦਾ, ਕਲ ਗੰਦਗੀ ਦਏ ਮੁਕਾਈਆ। ਅੰਦਰ ਵੜ ਗਿਆ ਫੜ ਕੇ ਨਾਮ ਰੰਦਾ, ਨਿਰਗੁਣ ਆਪਣਾ ਵੇਸ ਵਟਾਈਆ। ਬਿਨ ਬੰਦਗੀਉਂ ਬਣਾ ਦਏ ਬੰਦਾ, ਬੰਦੀਖ਼ਾਨਾ ਆਪ ਤੁੜਾਈਆ। ਗੁਰਸਿਖ ਤੈਨੂੰ ਵੇਖ ਸ਼ਰਮਾਏ ਚੌਧਵੀਂ ਚੰਦਾ, ਚੰਦ ਨੂਰ ਨਾ ਕੋਇ ਵਡਿਆਈਆ। ਕਰ ਕਿਰਪਾ ਸੀਤਲ ਧਾਰ ਕਰ ਦਏ ਠੰਡਾ, ਠੰਡਕ ਇਕ ਪੁਚਾਈਆ। ਹਰਿ ਸੰਗਤ ਵਿਚ ਰਹਿਣ ਨਾ ਦੇਵੇ ਕੋਈ ਆਂਡਾ ਗੰਦਾ, ਕੂੜੇ ਭੰਨ ਵਖਾਈਆ। ਹਰਿ ਭਗਤ ਨਾ ਰਹੇ ਰੰਡਾ, ਸੁਰਤੀ ਸ਼ਬਦ ਕਰੇ ਕੁੜਮਾਈਆ। ਹੱਥ ਵਿਚ ਫੜ ਲਏ ਸੱਚਾ ਡੰਡਾ, ਕਾਮ ਕਰੋਧ ਲੋਭ ਮੋਹ ਹੰਕਾਰ ਭੱਜਣ ਵਾਹੋ ਦਾਹੀਆ। ਨੇਤਰ ਰੋਵਣ ਸਿਰ ਦੇ ਵਾਲ ਖੋਵਣ ਕਹਿਣ ਅਸੀਂ ਸੋਹੰ ਗਾਈਏ ਛੰਦਾ, ਤੇਰੀ ਮਿਲੇ ਵਡਿਆਈਆ। ਗੁਰਸਿਖ ਸਾਨੂੰ ਲੱਗੇ ਚੰਗਾ, ਚੰਗੀ ਤਰਾ ਦਿਤਾ ਸਮਝਾਈਆ। ਜਿਸ ਨਾਤਾ ਤੋੜਿਆ ਬੱਤੀ ਦੰਦਾ, ਰਸਨਾ ਜਿਹਵਾ ਬੰਦ ਕਰਾਈਆ। ਜਿਨ੍ਹਾਂ ਨੂੰ ਪੁਰਖ ਅਕਾਲ ਮਿਲਿਆ ਨੇਤਰੋਂ ਅੰਧਾ, ਗਿਆਨ ਨੇਤਰ ਦਏ ਖੁਲ੍ਹਾਈਆ। ਅੰਦਰ ਬਾਹਰ ਗੁਪਤ ਜ਼ਾਹਰ ਏਥੇ ਓਥੇ ਨਾਲ ਹੰਢਾ, ਘੜੀ ਘੜੀ ਕੱਟ ਨਾ ਸਕੇ ਜੁਦਾਈਆ। ਕਿਉਂ ਗੁਰਸਿਖਾਂ ਕੋਲੋਂ ਮੰਗ ਕੇ ਖਾਏ ਮੰਡਾ ਮੰਡਾ, ਆਪਣੀ ਭੁੱਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਗੁਰਸਿਖ ਤੇਰੀ ਹੂੰਜੇ ਗੰਦਗੀ, ਸ੍ਰੀ ਭਗਵਾਨ ਸੇਵ ਕਮਾਈਆ। ਦੇ ਦਰਸ ਤੇਰੀ ਪੂਰੀ ਕਰੇ ਬੰਦਗੀ, ਬੰਦਨਾ ਆਪਣੇ ਚਰਨ ਕਰਾਈਆ। ਤੁਸਾਂ ਕਿਸੇ ਦੀ ਨਾ ਕਰਨੀ ਮੁਸ਼ੰਦਗੀ, ਮੁਸ਼ਕਲ ਹੱਲ ਵਖਾਈਆ। ਇਹ ਖੇਲ ਸੂਰੇ ਸਰਬੰਗ ਦੀ, ਜੁਗ ਚੌਕੜੀ ਕਿਸੇ ਹੱਥ ਨਾ ਆਈਆ। ਇਕੋ ਰੁੱਤ ਗੁਰਮੁਖ ਤੇਰੇ ਅਨੰਦ ਦੀ, ਅਨੰਦ ਅਨੰਦ ਵਿਚ ਜਣਾਈਆ। ਗੱਠੜੀ ਚੁੱਕੇ ਤੇਰੇ ਪਾਪ ਭਾਰ ਪੰਡ ਦੀ, ਸਿਰ ਆਪਣੇ ਲਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰਾ ਮੁਖੜਾ ਆਪ ਧੁਆਈਆ। ਗੁਰਸਿਖ ਗੰਦਾ ਨਾ ਹੋਵੇ ਪਲੀਤ, ਦੁਰਮੱਤ ਮੈਲ ਨਾ ਕੋਇ ਰਖਾਇੰਦਾ। ਜਿਨ੍ਹਾਂ ਸਾਹਿਬ ਮਿਲਿਆ ਅਤੀਤ, ਤ੍ਰੈਗੁਣ ਡੇਰਾ ਆਪੇ ਢਾਹਿੰਦਾ। ਅੰਦਰ ਵੜ ਕੇ ਦੱਸੇ ਰੀਤ, ਮੰਦਰ ਮਸੀਤ ਪੰਧ ਮੁਕਾਇੰਦਾ। ਅਨਹਦ ਸ਼ਬਦ ਪ੍ਰਭ ਤੋਂ ਡਰਦਾ ਗੁਰਸਿਖ ਅੰਦਰ ਮਾਰੇ ਚੀਕ, ਰੋ ਰੋ ਹਾਲ ਸੁਣਾਇੰਦਾ। ਮੈਨੂੰ ਵੀ ਤੇਰੀ ਸਦਾ ਉਡੀਕ, ਤੇਰੇ ਬਿਨਾਂ ਕੰਮ ਨਾ ਆਇੰਦਾ। ਮੈਂ ਮੰਨ ਗਿਆ ਤੂੰ ਗੁਰਮੁਖਾਂ ਮਿਲੇਂ ਠੀਕ, ਠੀਕਰ ਸਭ ਦੇ ਭੰਨ ਵਖਾਇੰਦਾ। ਗੋਬਿੰਦ ਮਿਲਣ ਦੀ ਆ ਗਈ ਤਰੀਕ, ਤਰੀਕਾ ਆਪਣਾ ਆਪ ਸਮਝਾਇੰਦਾ। ਜਿਨ੍ਹਾਂ ਨੇਤਰ ਨੈਣ ਕਰ ਦਰਸ ਪ੍ਰੇਮ ਪਿਆਲਾ ਲਾ ਕੇ ਪੀਤਾ ਝੀਕ, ਤਿਨ੍ਹਾਂ

ਉਜਲ ਮੁਖ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰੀ ਗੰਦਗੀ ਆਪ ਧੁਆਇੰਦਾ। ਧੋਵਣ ਆਇਆ ਸੱਚਾ ਠਾਕਰ, ਨਿਰਗੁਣ ਰੂਪ ਵਟਾਈਆ। ਜਿਸ ਵਿਚ ਕੋਟਨ ਕੋਟ ਗੁਰ ਅਵਤਾਰ ਬਣਾਈਆ। ਕੁੰਦਨ ਸਿੰਘ ਤੇਰੇ ਅੰਦਰ ਵੜ ਗਿਆ ਕਾਇਆ ਗਾਗਰ, ਗਾਗਰ ਉਲਟੀ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਦੁਰਮੱਤ ਮੈਲ ਧੁਆਈਆ। ਅੰਦਰੋਂ ਧੋਵੇ ਜਾਏ ਧੁਪ, ਆਪਣੀ ਹੱਥੀਂ ਸਾਫ਼ ਕਰਾਈਆ। ਜੇ ਕੋਈ ਪੁੱਛੇ ਤਾਂ ਹੋ ਜਾਏ ਚੁੱਪ, ਰਸਨਾ ਬੋਲ ਨਾ ਕੋਇ ਸੁਣਾਈਆ। ਜੇ ਕੋਈ ਲੱਭਣ ਜਾਏ ਤਾਂ ਵੜ ਜਾਏ ਅੰਧੇਰੇ ਘੁੱਪ, ਕਾਇਆ ਕਵਰੀ ਮੁਖ ਭੁਆਈਆ। ਜੇ ਕੋਈ ਕਹੇ ਮੈਂ ਤੇਰਾ ਸੁਤ, ਪਰਗਟ ਹੋ ਕੇ ਦਰਸ ਦਿਖਾਈਆ। ਭਰੇ ਭੰਡਾਰੇ ਖ਼ਾਲੀ ਬੁੱਤ, ਨਾਮ ਧੰਨ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਆਪਣੇ ਰੰਗ ਰੰਗਾਈਆ। ਅੰਦਰ ਵੜ ਜਾਏ ਨੀਕਨ ਨੀਕਾ, ਆਪਣੀ ਖੇਲ ਕਰਾਇੰਦਾ। ਦੂਰ ਦੁਰਾਡਾ ਆਏ ਨਜ਼ਦੀਕਾ, ਨਿਜ ਘਰ ਆਪਣਾ ਫੇਰਾ ਪਾਇੰਦਾ। ਗੁਰਸਿਖ ਆਪਣੇ ਜਿਹਾ ਕੀਤਾ, ਗੁਰਮੁਖ ਕੀਤੀ ਨਾ ਕੋਇ ਉਲਟਾਇੰਦਾ। ਕਲਜੁਗ ਅੰਤਮ ਨਿਰਗੁਣ ਹੋ ਕੇ ਬਣ ਗਿਆ ਢੀਠਾ, ਬਿਨ ਸੱਦਿਆਂ ਘਰ ਘਰ ਫੇਰਾ ਪਾਇੰਦਾ। ਮਿੱਠਾ ਕੌੜਾ ਕੌੜਾ ਮਿੱਠਾ ਕਰ ਕੇ ਜਾਏ ਰੀਠਾ, ਰਸ ਇਕੋ ਇਕ ਵਖਾਇੰਦਾ। ਹਰਿਜਨ ਤੇਰਾ ਤਪੇ ਨਾ ਤੱਤ ਅੰਗੀਠਾ, ਅਗਨੀ ਅੱਗ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਕੰਚਨ ਰੂਪ ਵਟਾਇੰਦਾ। ਵੱਡਾ ਦਾਤਾ ਵੱਡਾ ਕੰਜੂਸ, ਹੱਥ ਨਾ ਕਿਸੇ ਆਇੰਦਾ। ਵੱਡਾ ਭੇਤੀ ਵੱਡਾ ਜਾਸੂਸ, ਘਰ ਘਰ ਵੇਖ ਵਖਾਇੰਦਾ। ਘਰ ਵਸਾਏ ਘਰ ਘਰ ਦੇਵੇ ਫੂਕ, ਅਗਨੀ ਅੱਗ ਲਗਾਇੰਦਾ। ਘਰ ਘਰ ਰੋਵੇ ਘਰ ਘਰ ਮਾਰੇ ਕੂਕ, ਘਰ ਘਰ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਗੰਢ ਨਾ ਕਦੇ ਖੁਲ੍ਹਾਇੰਦਾ। ਕੰਜੂਸ ਬਣਿਆ ਸ਼ਹਿਨਸ਼ਾਹ, ਆਪਣਾ ਭੇਵ ਨਾ ਕਿਸੇ ਜਣਾਈਆ। ਜੁਗ ਚੌਕੜੀ ਵੇਖੇ ਥਾਉਂ ਥਾਂ, ਦੋ ਜਹਾਨਾਂ ਫੇਰਾ ਪਾਈਆ। ਗੁਰ ਅਵਤਾਰਾਂ ਦੇ ਦੇ ਆਪਣਾ ਨਾਂ, ਕਿਣਕਾ ਕਿਣਕਾ ਦਿਤਾ ਵਰਤਾਈਆ। ਭੇਵ ਸਕੇ ਨਾ ਕੋਈ ਪਾ, ਹਰਿ ਜੂ ਖ਼ਜ਼ਾਨਾ ਨਾ ਕਿਸੇ ਵਖਾਈਆ। ਜੋ ਜਨ ਸਰਨੀ ਡਿਗੇ ਆ, ਤਿਸ ਖ਼ਰਚਾ ਹੱਥ ਫੜਾਈਆ। ਥੋੜਾ ਥੋੜਾ ਕਰ ਕੇ ਲੈਣਾ ਖਾ, ਬਹੁਤਾ ਮੰਗਿਆਂ ਆਦਤ ਵਿਗੜ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੰਜੂਸ ਇਕੋ ਨਜ਼ਰੀ ਆਈਆ। ਕੰਜੂਸ ਹੋਇਆ ਸਤਿਗੁਰ ਸੱਜਣ, ਆਪਣੀ ਗੰਢ ਨਾ ਕਿਸੇ ਵਖਾਇੰਦਾ। ਚਾਰੋਂ ਕੁੰਟ ਸਾਰੇ ਭੱਜਣ, ਬਣ ਪਾਂਧੀ ਪੰਧ ਨਾ ਕੋਇ ਮੁਕਾਇੰਦਾ। ਜੁਗ ਜੁਗ ਲੌਂਦਾ ਰਿਹਾ ਅਜ ਪਜਣ, ਹੇਰਾ ਫੇਰੀ ਨਾਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਛਲ ਅਛਲ ਖੇਲ ਵਖਾਇੰਦਾ। ਕੰਜੂਸ ਹੋ ਕੇ ਵੱਟੀ ਚੁੱਪ, ਆਪਣਾ ਹਾਲ ਨਾ ਕਿਸੇ ਜਣਾਈਆ। ਜੇ ਕੋਈ ਮੰਗਣ ਆਏ ਪਏ ਰੁੱਠ, ਆਪਣਾ ਮੁਖ ਭੁਆਈਆ। ਕਰ ਕਿਰਪਾ ਜਿਸ ਵੇਲੇ ਪਏ ਤੁਠ, ਅਨਮੰਗੀ ਦਾਤ ਦਏ ਵਰਤਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੋ ਰੱਖੀ ਘੁੱਟ, ਆਪਣੇ ਵਿਚ ਛੁਪਾਈਆ। ਉਸ ਦਾ ਕੁੰਡਾ ਦੇਵੇ ਪੁੱਟ, ਖਿੜਕੀ ਦਏ ਭੰਨਾਈਆ। ਸਾਰੀ ਸੰਗਤ ਨੂੰ ਕਹੇ ਇਕੋ ਵਾਰ ਲੈਣੀ ਲੁੱਟ, ਇਕੱਲਾ ਲੁੱਟਣ ਕੋਇ ਨਾ ਆਈਆ। ਇਕੱਲੇ ਲੁਟਿਆਂ ਪੈਂਦੀ ਫੁੱਟ, ਕੋਈ ਵੱਡਾ ਕੋਈ ਨਿੱਕਾ ਸਾਚਾ ਸੰਗ ਨਾ ਕੋਇ ਬਣਾਈਆ। ਪ੍ਰਭ ਨੂੰ ਸਾਰੇ ਇਕੋ ਜੇਹੇ ਪੁੱਤ, ਪਿਤਾ ਪੁੱਤ ਦਏ ਵਡਿਆਈਆ। ਜਾ

ਕੇ ਗੋਬਿੰਦ ਕੋਲੋਂ ਲਏ ਪੁੱਛ, ਦੇਵਣ ਆਇਆ ਸਚ ਗਵਾਹੀਆ। ਸ੍ਰੀ ਭਗਵਾਨ ਅਬਿਨਾਸ਼ੀ ਅਚੁੱਤ, ਮਾਤਰੇਆ ਹੋ ਨਾ ਕੋਇ ਵਖਾਈਆ। ਹਰਿ ਸੰਗਤ ਤੇਰੀ ਸੋਹੇ ਰੁੱਤ, ਰੁਤੜੀ ਨਾਲ ਆਪ ਮਹਿਕਾਈਆ। ਜੋ ਖ਼ਜ਼ਾਨਾ ਰੱਖਿਆ ਦੱਬ ਕੇ ਗੁੱਠ, ਛੱਬੀ ਪੋਹ ਚਾਰੇ ਗੁੱਠਾਂ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪ ਆਪਣੀ ਦਇਆ ਕਮਾਈਆ। ਕੰਜੂਸ ਵੇਖੋ ਹਰਿ ਜੂ ਸੂਮ, ਆਪਣੀ ਗੰਢ ਛੁਪਾਇੰਦਾ। ਪਹਿਲੋਂ ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਮਹਿਰੂਮ, ਖ਼ਾਲੀ ਹੱਥ ਵਖਾਇੰਦਾ। ਅੱਗੇ ਬਣਾਏ ਫੇਰ ਸਚ ਕਾਨੂੰਨ, ਹੁਕਮ ਹਾਕਮ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਗੰਢ ਆਪ ਰਖਾਇੰਦਾ। ਉਹਦੇ ਨਾਲ ਗਿਆ ਓਹ, ਆਪਣਾ ਵਕਤ ਲੰਘਾਈਆ। ਉਹਦੇ ਨਾਲ ਮਿਲਿਆ ਓਹ, ਆਪ ਆਪਣਾ ਮੇਲ ਮਿਲਾਈਆ। ਨੇਹੋਂ ਲਗਾਇਆ ਛੱਬੀ ਪੋਹ, ਜੋ ਸ਼ੇਰ ਸਿੰਘ ਪੰਜ ਤੱਤ ਚੋਲਾ ਰਿਹਾ ਹੰਢਾਈਆ। ਆਪਣਾ ਨਾਮ ਰਖਾ ਕੇ ਆਇਆ ਸੋ, ਹੰ ਬ੍ਰਹਮ ਕਰੇ ਕੁੜਮਾਈਆ। ਹਰਿ ਸੰਗਤ ਲਈ ਲੈ ਆਇਆ ਢੋਆ ਢੋ, ਏਕਾ ਅੱਖਰ ਕਰੇ ਪੜ੍ਹਾਈਆ। ਘਰ ਘਰ ਬੀਜ ਦੇਵੇ ਬੋ, ਪੱਤ ਡਾਲੀ ਆਪ ਮਹਿਕਾਈਆ । ਧੀਆਂ ਭੈਣਾਂ ਨਾਲੋਂ ਤੋੜਿਆ ਮੋਹ, ਗੁਰਸਿਖਾਂ ਨਾਲ ਬੰਧਨ ਪਾਈਆ। ਇਨ੍ਹਾਂ ਦੀ ਆਤਮ ਗਿਆ ਛੋਹ, ਪਰਮਾਤਮ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸ਼ੇਰ ਸਿੰਘ ਨਾ ਰਿਹਾ ਓਹ, ਆਹ ਵੇਖ ਕੀ ਕੀ ਖੇਲ ਰਚਾਈਆ। ਨਾਮ ਤਖ਼ੱਲਸ ਜਗਤ ਤਾਲਬ, ਤੁਲਬਾ ਰੂਪ ਵਟਾਈਆ। ਨਿਰਗੁਣ ਹੋ ਕੇ ਬਣੇ ਮੁਖ਼ਾਤਬ, ਸਰਗੁਣ ਸਰਬ ਗਵਾਈਆ। ਲੇਖਾ ਜਾਣੇ ਸਰਬ ਆਲਮ, ਉਲਮਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਖ਼ੱਲਸ ਅਸਲੀਅਤ ਵਿਚ ਪਰਗਟਾਈਆ। ਤਖ਼ੱਲਸ ਵਿਚ ਆਇਆ ਅਸਲ, ਆਸ਼ਕ ਆਪ ਜਣਾਇੰਦਾ। ਹਕੀਕਤ ਵਿਚ ਕਰਾਇਆ ਵਸਲ, ਵਜ਼ੂਦ ਨਾ ਕੋਇ ਬਣਾਇੰਦਾ। ਨਿਰਗੁਣ ਹੋ ਕੇ ਆਇਆ ਦੱਸਣ, ਸਰਗੁਣ ਆਪ ਪੜ੍ਹਾਇੰਦਾ। ਅੰਦਰ ਵੜ ਕੇ ਆਇਆ ਵਸਣ, ਆਪਣੀ ਸੇਜ ਸੁਹਾਇੰਦਾ। ਕੂੜੀ ਕਿਰਿਆ ਆਇਆ ਝੱਸਣ, ਚਰਨਾਂ ਹੇਠ ਦਬਾਇੰਦਾ। ਸੰਤ ਸੁਹੇਲੇ ਆਇਆ ਰੱਖਣ, ਸਿਰ ਆਪਣਾ ਹੱਥ ਟਿਕਾਇੰਦਾ। ਤੇਗ਼ ਬਹਾਦਰ ਬੇੜਾ ਪਾਰ ਲਗਾਇਆ ਇਕ ਮੱਖਣ, ਹਰਿ ਸੰਗਤ ਮੱਖਣ ਨਾਲੋਂ ਅੱਗੇ ਆਪ ਕਰਾਇੰਦਾ। ਅੱਗੋਂ ਕੋਈ ਨਾ ਆਏ ਡੱਕਣ, ਭੈ ਸਭ ਨੂੰ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਖ਼ੱਲਸ ਮੁਫ਼ਲਿਸ ਰੂਪ ਵਟਾਇੰਦਾ। ਤਖ਼ੱਲਸ ਹੋਏ ਜਗਤ ਮੁਫ਼ਲਸ, ਮੁਫ਼ਤ ਖ਼ੋਰਾ ਨਾਂ ਰਖਾਈਆ। ਪੰਜ ਤੱਤ ਜੋ ਕਰੇ ਉਲਫ਼ਤ, ਅਰਸ਼ ਕੁਰਸ਼ ਨਾ ਕੋਇ ਚੜ੍ਹਾਈਆ। ਪ੍ਰਭ ਨੂੰ ਕਦੇ ਨਾ ਮਿਲੇ ਫ਼ੁਰਸਤ, ਜੋ ਤੱਤਾਂ ਕਰੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤਰਾਂ ਤਰਾਂ ਤਰਾਂ ਨਾਲ ਸਮਝਾਈਆ। ਖ਼ੁਦਾਈ ਦਾਅਵੇ ਦਾ ਦੱਸਾਂ ਹੱਕ, ਅਸਲੀਅਤ ਆਪਣੀ ਆਪ ਜਣਾਈਆ। ਜਿੰਨਾਂ ਚਿਰ ਸ਼ੇਰ ਸਿੰਘ ਬਵੰਜਾ ਸਾਲ ਬੂਟਾ ਨਾ ਗਿਆ ਪੱਕ, ਪੱਤ ਡਾਲੀ ਜਗਤ ਵਖਾਈਆ। ਸ੍ਰਿਸ਼ਟ ਸਬਾਈ ਵਿਚੋਂ ਨਾ ਗਿਆ ਅੱਕ, ਧੀਆਂ ਪੁੱਤਰ ਸੰਗ ਰਖਾਈਆ। ਓਨਾਂ ਚਿਰ ਨਿਰਗੁਣ ਰੂਪ ਨਾ ਖੋਲ੍ਹੀ ਅੱਖ, ਸਰਗੁਣ ਰੂਪ ਜਗਤ ਦਸਾਈਆ। ਵੇਲੇ ਅੰਤਮ ਕਰਿਆ ਆਪਣਾ ਪੱਖ, ਇਕੋ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ੇਰ ਸਿੰਘ ਸ਼ੇਰ ਸ਼ੇਰ ਜਣਾਈਆ। ਸ਼ੇਰ ਨਾਲ ਮਿਲਿਆ ਸਿੰਘ, ਭਗਵਾਨ ਸ਼ੇਰ ਰੂਪ ਵਟਾਈਆ।

ਦੋਹਾਂ ਦੀ ਵੱਜੀ ਇਕੋ ਕਿੰਗ, ਮਰਦੰਗਾ ਇਕ ਸਮਝਾਈਆ। ਨਾ ਕੋਈ ਵਡਿਆਈ ਨਾ ਕੋਈ ਚਿੰਦ, ਚਿੰਤਾ ਰੂਪ ਨਾ ਕੋਇ ਵਖਾਈਆ। ਨਿਰਗੁਣ ਮੇਲਾ ਨਿਰਗੁਣ ਗੁਣੀ ਗਹਿੰਦ, ਸਰਗੁਣ ਸ਼ੇਰ ਸਿੰਘ ਨਾਤਾ ਗਿਆ ਤੁੜਾਈਆ। ਨਾ ਕੋਈ ਪਿੰਜਰਾ ਨਾ ਕੋਈ ਪਿੰਜ, ਬੰਦੀਖ਼ਾਨਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਸਾਚਾ ਹੱਕ, ਆਪੇ ਪੰਜ ਤੱਤ ਕਾਇਆ ਚੋਲਾ ਕਰੇ ਫ਼ੱਕ, ਆਪਣੀ ਹੱਥੀਂ ਕਲਮ ਫਿਰਾਈਆ। ਹੱਕ ਦੇਵੇ ਓਸੇ ਵੇਲੇ, ਜਿਸ ਵਕਤ ਦਇਆ ਕਮਾਇੰਦਾ। ਲੇਖਾ ਜਾਣ ਗੁਰੂ ਗੁਰ ਚੇਲੇ, ਚੇਲਾ ਗੁਰ ਆਪ ਹੋ ਆਇੰਦਾ। ਸਰਗੁਣ ਨਿਰਗੁਣ ਆਪੇ ਮੇਲੇ, ਮੇਲ ਮਿਲਾਵਾ ਆਪ ਵਖਾਇੰਦਾ। ਅਚਰਜ ਖੇਲ ਹਰਿ ਜੂ ਖੇਲੇ, ਖੇਲਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਤਨ ਦੇਵੇ ਹੱਕ ਸਰੀਰ, ਅੰਤਮ ਮੇਲਾ ਕਰੇ ਅਖ਼ੀਰ, ਅਖ਼ੀਰ ਇਕੋ ਇਕ ਵਖਾਇੰਦਾ। ਹੱਕ ਫ਼ੱਕ ਹੋਇਆ ਬੈ, ਰਹਿਣਨਾਮਾ ਨਜ਼ਰ ਕੋਇ ਨਾ ਆਈਆ। ਸ਼ੇਰ ਸਿੰਘ ਸ਼ੇਰ ਦੁਆਰੇ ਸ਼ਹਿਨਸ਼ਾਹ ਵਿਚ ਹੋਇਆ ਲੈ, ਪਿਛਲਾ ਲੇਖਾ ਗਿਆ ਮੁਕਾਈਆ। ਪਾ ਗਲਵੱਕੜੀ ਅੱਗੇ ਬਹਿ, ਆਪਣਾ ਹਾਲ ਸੁਣਾਈਆ। ਮੈਂ ਵੇਖ ਕੇ ਆਇਆ ਦੀਨ ਮਜ਼੍ਹਬ ਮਰਦੇ ਖਹਿ ਖਹਿ, ਗੁਰ ਅਵਤਾਰਾਂ ਕਰਾਈ ਲੜਾਈਆ। ਤੇਰੀ ਸਰਨੀ ਨਾ ਕੋਈ ਢਹੇ, ਕੋਈ ਰਾਮ ਕੋਈ ਕ੍ਰਿਸ਼ਨ ਕੋਈ ਮੁਹੰਮਦ ਰਿਹਾ ਧਿਆਈਆ। ਕੋਈ ਈਸਾ ਮੂਸਾ ਕਹੇ, ਉਚੀ ਕੂਕ ਕੂਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਪ ਆਪਣੇ ਨਾਲ ਮਿਲਾਈਆ।