ਪੁਸਤਕਾਲਾਭਾਗ ੧੩

੨੮ ਪੋਹ ੨੦੧੯ ਬਿਕਰਮੀ ਹਰਿ ਭਗਤ ਦੁਆਰ ਜੇਠੂਵਾਲ

ਆਈ ਘਟਾ ਵੇਖੇ ਘਟਾ, ਘਨਘੋਰ ਨਾਮ ਜਣਾਈਆ। ਨਿਰਗੁਣ ਸਰਗੁਣ ਪਿਆ ਰੱਟਾ, ਮੁਨਸਫ਼ ਨਜ਼ਰ ਕੋਇ ਨਾ ਆਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਹੋਇਆ ਖੱਟਾ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਪੀਰ ਪੈਗ਼ੰਬਰ ਫਿਰੇ ਨੱਠਾ, ਦੋਜ਼ਖ਼ ਬਹਿਸਤ ਵੇਖ ਵਖਾਈਆ। ਗੁਰ ਅਵਤਾਰ ਭੁੱਲੀ ਮੱਤਾ, ਸ੍ਰੀ ਭਗਵਾਨ ਭੈ ਜਣਾਈਆ। ਚੌਥੇ ਜੁਗ ਦਾ ਰਾਜ ਚੁਗੱਤਾ, ਚਾਰੋਂ ਕੁੰਟ ਦੁਹਾਈਆ। ਨਾ ਕੋਈ ਜਾਣੇ ਠੰਡਾ ਤੱਤਾ, ਅਗਨੀ ਪਵਣ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟਾ ਇਕੋ ਇਕ ਚੜ੍ਹਾਈਆ। ਸਾਚੀ ਘਟਾ ਆਈ ਚੜ੍ਹ, ਚਾਰ ਕੁੰਟ ਅੰਧੇਰਾ। ਦੀਨ ਮਜ਼੍ਹਬ ਰਹੇ ਲੜ, ਕੋਈ ਨਾ ਕਹੇ ਤੂੰ ਮੇਰਾ ਮੈਂ ਤੇਰਾ। ਕਰੇ ਖੇਲ ਨਰਾਇਣ ਨਰ, ਨਿਰਗੁਣ ਰੂਪ ਨਿਰੰਕਾਰ ਸਿੰਘ ਸ਼ੇਰਾ। ਸਭ ਦੀ ਵੇਖੇ ਚੋਟੀ ਜੜ੍ਹ, ਦੋ ਜਹਾਨਾਂ ਢਾਹੇ ਢੇਰਾ। ਗੁਰਮੁਖ ਵਿਚੋਂ ਲਏ ਫੜ, ਮਿਹਰਵਾਨ ਕਰ ਕੇ ਆਪਣੀ ਮਿਹਰਾ। ਗ਼ਰੀਬ ਨਿਮਾਣਿਆਂ ਦੇਵੇ ਵਰ, ਦੇਵਣਹਾਰ ਨਾ ਲਾਏ ਦੇਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘੁੰਮਣ ਘੋਰ ਘਟਾ, ਚਾਰੋਂ ਕੁੰਟ ਪਾਏ ਘੇਰਾ। ਘਟ ਆਏ ਰੰਗ ਕਾਲਾ, ਕਲਜੁਗ ਕੂਕ ਸੁਣਾਈਆ। ਨਵ ਨੌਂ ਹੋਏ ਬੇਹਾਲਾ, ਜੀਵ ਜੰਤ ਸਰਬ ਕੁਰਲਾਈਆ । ਸਾਧਾਂ ਸੰਤਾਂ ਹੱਡੀਂ ਲੱਗਾ ਪਾਲਾ, ਅੰਦਰੇ ਅੰਦਰ ਦੇਣ ਦੁਹਾਈਆ। ਕਿਸੇ ਨਾ ਜਾਪੇ ਹਾੜ ਸਿਆਲਾ, ਰੁਤੜੀ ਰੁੱਤ ਨਾ ਕੋਇ ਵਖਾਈਆ। ਪਵਣ ਅਗੰਮੀ ਮਾਰੇ ਉਛਾਲਾ, ਇਕੋ ਲਹਿਰ ਵਹਾਈਆ। ਸਭ ਦਾ ਅੰਤਮ ਕੱਢੇ ਦਵਾਲਾ, ਖ਼ਾਲੀ ਹੱਥ ਫਿਰਾਈਆ। ਭਣਵਈਏ

ਨਜ਼ਰ ਨਾ ਆਏ ਸਾਲਾ, ਸਗਲਾ ਸੰਗ ਨਾ ਕੋਇ ਰਖਾਈਆ। ਗੁਰ ਅਵਤਾਰਾਂ ਕੋਲੋਂ ਮੰਗੇ ਹਾਲਾ, ਪਿਛਲਾ ਲਹਿਣਾ ਆਪਣੇ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਘਟਾ ਇਕ ਚੜ੍ਹਾਈਆ। ਸਾਚੀ ਘਟਾ ਚੜ੍ਹੇ ਬਦਲ, ਹਰਿ ਬਦਲੀ ਆਪ ਕਰਾਇੰਦਾ। ਨਿਰਗੁਣ ਕਰਨ ਆਇਆ ਅਦਲ, ਅਦਾਲਤ ਇਕੋ ਇਕ ਵਖਾਇੰਦਾ। ਇਕ ਤਰਾਨਾ ਇਕੋ ਨਾਮ ਇਕੋ ਨਗ਼ਮਾ ਇਕੋ ਗ਼ਜ਼ਲ, ਗ਼ਰਜ਼ ਇਕੋ ਇਕ ਵਖਾਇੰਦਾ। ਸਭ ਦੇ ਸਿਰ ਤੇ ਕੂਕੇ ਅਜ਼ਲ, ਉਜ਼ਰ ਅੱਗੇ ਨਾ ਕੋਇ ਜਣਾਇੰਦਾ। ਮੁਰੀਦਾਂ ਉਤੇ ਮੁਰਸ਼ਦ ਕਰੇ ਫ਼ਜ਼ਲ, ਅਰਸ਼ੀ ਆਪਣੀ ਮਿਹਰ ਬਰਸਾਇੰਦਾ। ਲੱਖ ਚੁਰਾਸੀ ਹੋਏ ਪਜ਼ਲ, ਪੁਸ਼ਤ ਹੱਥ ਨਾ ਕੋਇ ਟਿਕਾਇੰਦਾ। ਬਿਨ ਹਰਿ ਭਗਤ ਕੋਈ ਨਾ ਚੜ੍ਹੇ ਸਾਚੀ ਮਜ਼ਲ, ਮੁਸ਼ਕਲ ਵਿਚ ਸਰਬ ਫਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੋਂ ਕੁੰਟ ਘਟਾ ਇਕ ਵਖਾਇੰਦਾ। ਚਾਰੋਂ ਕੁੰਟ ਇਕੋ ਘਟ, ਘਾਟਾ ਰਹੀ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਨੱਠ, ਲੋਆਂ ਪੁਰੀਆਂ ਫੇਰਾ ਪਾਈਆ। ਇੰਦਰ ਕਹੇ ਮੇਰਾ ਕੋਇ ਨਾ ਰਸ, ਕਰੋੜ ਛਿਆਨਵੇਂ ਮੁਖ ਭੁਆਈਆ। ਕਰੇ ਖੇਲ ਪੁਰਖ ਸਮਰਥ, ਆਪਣੇ ਨਾਮ ਕਾਂਗ ਚੜ੍ਹਾਈਆ। ਜਿਸ ਦੇ ਅੱਗੇ ਕੋਈ ਨਾ ਸਕੇ ਬਚ, ਕੋਟਨ ਕੋਟ ਇੰਦਰ ਆਪਣਾ ਆਪ ਗਏ ਰੁੜ੍ਹਾਈਆ। ਵੇਖੋ ਖੇਲ ਕਰੇ ਸਚ, ਸਾਚਾ ਰੂਪ ਆਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਘਟਾ ਰਿਹਾ ਵਖਾਈਆ। ਘਟਾ ਚੜ੍ਹ ਆਈ ਅਸਮਾਨ, ਜ਼ਿਮੀਂ ਖ਼ਾਕ ਨਾ ਕੋਇ ਵਖਾਇੰਦਾ। ਦੋ ਜਹਾਨ ਹੋਏ ਹੈਰਾਨ, ਹਰਿ ਜੂ ਕੀ ਕੀ ਖੇਲ ਵਖਾਇੰਦਾ। ਚੌਦਾਂ ਲੋਕ ਨਾ ਸਕੇ ਪਛਾਣ, ਚੌਦਾਂ ਤਬਕ ਨੈਣ ਸ਼ਰਮਾਇੰਦਾ। ਗੁਰ ਅਵਤਾਰ ਸੁਣਨ ਕਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਇਕੋ ਘਨਘੋਰ ਸੁਣਾਇੰਦਾ। ਪੀਰ ਪੈਗ਼ੰਬਰ ਸਰਬ ਪਛਤਾਣ, ਖਵਾਜਾ ਖ਼ਿਜ਼ਰ ਮੂੰਹ ਵਿਚ ਘਾਹ ਰਖਾਇੰਦਾ। ਦਰੋਹੀ ਖ਼ੁਦਾਏ ਦੀ ਖ਼ੁਦਾਏ ਚਾੜ੍ਹੇ ਇਕ ਤੁਫ਼ਾਨ, ਤੋਹਫ਼ਾ ਸਭ ਨੂੰ ਆਪ ਪੁਚਾਇੰਦਾ। ਕਿਸੇ ਦਾ ਰਹਿਣ ਨਾ ਦੇਵੇ ਦੀਨ ਇਸਲਾਮ, ਦੁਨੀਆਂ ਇਹਦੇ ਵਿਚ ਰੁੜ੍ਹਾਇੰਦਾ। ਦੂਜਾ ਸੁਣੇ ਨਾ ਕੋਇ ਪੈਗ਼ਾਮ, ਪੈਗ਼ੰਬਰ ਨਜ਼ਰ ਕੋਇ ਨਾ ਆਇੰਦਾ। ਸਯਦਾ ਸੀਸ ਨਾ ਕਰੇ ਕੋਇ ਸਲਾਮ, ਅਲੈਕਮ ਰੂਪ ਨਾ ਕੋਇ ਵਟਾਇੰਦਾ। ਦੋ ਜਹਾਨ ਕਰੇ ਗ਼ੁਲਾਮ, ਬੰਨ੍ਹ ਬਰਦੇ ਅੱਗੇ ਲਾਇੰਦਾ। ਇਕੋ ਮੇਘ ਬਰਸੇ ਆਣ, ਮਿਹਰਵਾਨ ਦਇਆ ਕਮਾਇੰਦਾ। ਗੁਰਸਿਖਾਂ ਹਰਸ ਮੇਟੇ ਅੰਮ੍ਰਿਤ ਦੇਵੇ ਪੀਣ ਖਾਣ, ਅਮਿਉਂ ਰਸ ਆਪ ਚੁਆਇੰਦਾ। ਜੋ ਜਨ ਸੋਹੰ ਢੋਲਾ ਗਾਣ, ਤਿਸ ਦੁਆਰੇ ਘਟਾ ਕਾਲੀ ਫੜ ਫੜ ਗੁਰਸਿਖਾਂ ਨਾਚ ਵਖਾਇੰਦਾ। ਹਰਿ ਜੂ ਹਰਿਜਨ ਕਰੇ ਪਹਿਚਾਣ, ਬੇਪਹਿਚਾਣ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਟਾ ਇਕੋ ਇਕ ਉਠਾਇੰਦਾ। ਉਠੀ ਘਟਾ ਚਾਰੋਂ ਦਿਸ਼ਾ, ਏਕਾ ਵਾਰ ਉਠਾਈਆ। ਨਵ ਨੌਂ ਦਾ ਇਕੋ ਹਿੱਸਾ, ਚਾਰ ਚਾਰ ਸਮਝਾਈਆ। ਚਾਰ ਚਾਰ ਦਾ ਪਿਛਲਾ ਕਿਸਾ, ਨੌਂ ਨੌਂ ਮਿਟਾਈਆ। ਦੀਨ ਦਿਆਲ ਕਿਸੇ ਨਾ ਦਿਸਾ, ਦਹਿ ਦਿਸ਼ਾ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟਾ ਸਾਚੀ ਰਿਹਾ ਜਗਾਈਆ। ਘਟਾ ਕਹੇ ਪ੍ਰਭ ਤੇਰਾ ਖੇਲ ਅਪਾਰ, ਮੈਂ ਵੇਖ ਹੋਈ ਹੈਰਾਨਾ। ਨਿਰਗੁਣ ਸਰਗੁਣ ਤੇਰੀ ਧਾਰ, ਖੇਲੇਂ ਖੇਲ ਦੋ ਜਹਾਨਾਂ। ਗੁਰ ਗੁਰ ਰੂਪ ਲੈ ਅਵਤਾਰ, ਦੇਵੇਂ ਧੁਰ ਫ਼ਰਮਾਣਾ। ਸ਼ਬਦ ਅਗੰਮੀ ਬੋਲ ਜੈਕਾਰ, ਗਾਏ ਇਕ ਤਰਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੂ ਹੀ ਦਿਤਾ ਮੈਨੂੰ ਵਰ, ਮੈਂ ਆਪਣਾ ਹਾਲ ਸੁਣਾਨਾ। ਆਪਣਾ ਹਾਲ

ਦੱਸਾਂ ਕੀ, ਭੇਵ ਅਭੇਦ ਜਣਾਇਆ। ਧਰਨੀ ਅੰਦਰ ਮੇਰੀ ਨੀਂਹ, ਜਲ ਜਲ ਰੂਪ ਸਮਾਇਆ। ਮੇਰੀ ਉਡੀਕ ਰੱਖੇ ਸੀਂ, ਨੇਤਰ ਨੈਣ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਵਾਸਤਾ ਪਾਇਆ। ਪਾਣੀ ਨਾਲ ਮੇਲ ਹਵਾ, ਸਰਗੁਣ ਨਿਰਗੁਣ ਰੂਪ ਜਣਾਈਆ। ਮੇਰਾ ਉਜ਼ਰ ਨਾ ਚਲੇ ਰਵਾ, ਰਵਾਦਾਰ ਨਾ ਕੋਇ ਅਖਵਾਈਆ। ਬਾਹੋਂ ਫੜ ਲਿਆ ਉਡਾ, ਆਪਣੇ ਚਰਨ ਧਿਆਨ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਪਾਣੀ ਮਿਲ ਹਵਾ ਧਾਰ, ਆਪਣੀ ਧਾਰ ਜਣਾਇੰਦਾ। ਰਾਹ ਤੱਕਾਂ ਤੇਰਾ ਸਾਚੇ ਯਾਰ, ਨੇਤਰ ਨੈਣ ਕੁਰਲਾਇੰਦਾ। ਧਰਨੀ ਧਵਲ ਤੋਂ ਆਈ ਬਾਹਰ, ਪੈਂਡਾ ਪੰਧ ਨਾ ਕੋਇ ਮੁਕਾਇੰਦਾ। ਉਤੇ ਆ ਬਦਲੀ ਮੇਰੀ ਨੁਹਾਰ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਕਾਲੇ ਬਾਦਲ ਹੋ ਤਿਆਰ, ਅਦਲ ਬਦਲ ਬਦਲ ਅਦਲ ਆਪਣੀ ਖੇਲ ਜਣਾਇੰਦਾ। ਅੰਦਰ ਭਰਿਆ ਇਕ ਭੰਡਾਰ, ਰਸ ਨਜ਼ਰ ਕਿਸੇ ਨਾ ਆਇੰਦਾ। ਹੁਕਮੇ ਅੰਦਰ ਹੋ ਤਿਆਰ, ਨਾ ਜ਼ਿਮੀ ਨਾ ਅਸਮਾਨ, ਅੰਦਰੇ ਅੰਦਰ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਦਰ, ਘਰ ਸਾਚੇ ਆਪ ਕਰਾਇੰਦਾ। ਹਵਾ ਪਾਣੀ ਬਾਦਲ ਰੂਪ, ਏਕਾ ਏਕ ਜਣਾਈਆ। ਕਰੇ ਖੇਲ ਸਤਿ ਸਰੂਪ, ਸਤਿ ਸਤਿ ਵਡਿਆਈਆ। ਲੇਖਾ ਜਾਣੇ ਚਾਰ ਕੂਟ, ਦਹਿ ਦਿਸ਼ਾ ਰੰਗ ਚੜ੍ਹਾਈਆ। ਸ਼ਹਿਨਸ਼ਾਹ ਹਰਿ ਭੂਪਨ ਭੂਪ, ਰਾਜਨ ਰਾਜ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਵਾ ਪਾਣੀ ਮਿਲ ਕੇ ਬਾਦਲ, ਬਾਦਲ ਘਟਾ ਰੂਪ ਵਟਾਈਆ । ਮੈਂ ਘਟਾ ਨਿਮਾਣੀ ਕੋਝੀ ਕਮਲੀ, ਤੇਰੇ ਚਲਾਂ ਹੁਕਮ ਰਜ਼ਾਈਆ। ਤੇਰੇ ਹੁਕਮ ਉਤੇ ਕਰਾਂ ਅਮਲੀ, ਇਕੋ ਅਮਲ ਝੋਲੀ ਪਾਈਆ। ਬਿਰਹੋਂ ਵੈਰਾਗਣ ਹੋਈ ਬਵਲੀ, ਕੂਕ ਕੂਕ ਸੁਣਾਈਆ। ਨੇਤਰ ਰੋਵਾਂ ਲੱਭਾਂ ਸਾਵਲ ਸਵਲੀ, ਸਾਵਲ ਸ਼ਾਹ ਦਏ ਵਡਿਆਈਆ। ਗਰਜ਼ ਗਰਜ਼ ਕੇ ਹੋਵਾਂ ਕਮਲੀ, ਮਧ ਮਤੀ ਦੇਵਾਂ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਵਿਛੋੜਾ ਰਿਹਾ ਸਤਾਈਆ। ਤੇਰੇ ਵਿਛੋੜੇ ਮਾਰੀ ਤੇਗ਼, ਮੇਰਾ ਦੁੱਖ ਵਧਾਇਆ । ਜੇ ਨੇਤਰ ਰੋਵਾਂ ਤੇ ਲੋਕੀ ਕਹਿਣ ਮੇਘ, ਮੇਰਾ ਦੁੱਖ ਨਾ ਕਿਸੇ ਮਿਟਾਇਆ। ਮੈਂ ਤੇਰਿਆਂ ਜੀਵਾਂ ਜੰਤਾਂ ਮਿਟਾਵਾਂ ਅਗਨੀ ਸੇਕ, ਮੇਰੀ ਅੱਗ ਨਾ ਕੋਇ ਬੁਝਾਇਆ। ਮੈਂ ਘੱਟੇ ਮਿੱਟੀ ਮੇਟਾਂ ਰੇਖ, ਉਪਰ ਠੰਡੀ ਧਾਰ ਵਹਾਇਆ। ਤੂੰ ਬੇਪਰਵਾਹ ਨਜ਼ਰ ਨਾ ਅਇਉਂ ਨੇਤਨ ਨੇਤ, ਨਿਤ ਨਿਤ ਆਪਣਾ ਮੁਖ ਭੁਆਇਆ। ਮੈਂ ਸੁੱਕੇ ਕਰਾਂ ਹਰੇ ਖੇਤ, ਤੂੰ ਮੇਰੀ ਖੇਤੀ ਰਿਹੋਂ ਸੁਕਾਇਆ। ਪ੍ਰਭੂ ਇਕ ਵਾਰ ਵੇਖ, ਮੈਂ ਤੇਰੇ ਬਿਨ ਦਿਵਸ ਰੈਣ ਰਹੀ ਕੁਰਲਾਇਆ। ਸ੍ਰੀ ਭਗਵਾਨ ਕਹੇ ਨੇੜੇ ਔਂਦਾ ਪਹਿਲੀ ਚੇਤ, ਤੇਰਾ ਦੁੱਖੜਾ ਦਏ ਮਿਟਾਇਆ। ਆਪਣੇ ਪੱਲੂ ਲਏ ਲਪੇਟ, ਫੜ ਆਪਣੀ ਗੋਦ ਬਹਾਇਆ। ਤੇਰਾ ਸੋਹਣਾ ਮੁਖੜਾ ਲਏ ਵੇਖ, ਮੁਖ ਨਕਾਬ ਉਤੋਂ ਉਠਾਇਆ । ਫੇਰ ਦੱਸੇ ਆਪਣਾ ਲੇਖ, ਨਿਰਗੁਣ ਕੀ ਕੀ ਖੇਲ ਕਰਾਇਆ। ਆਦਿ ਜੁਗਾਦਿ ਜੋ ਰਹੇ ਹਮੇਸ਼, ਜੁਗਾ ਜੁਗੰਤਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟਾ ਕਾਲੀ ਦਏ ਜਣਾਇਆ। ਘਟਾ ਕਾਲੀ ਲੈ ਅੰਗੜਾਈ, ਚਾਰੋਂ ਕੁੰਟ ਨੈਣ ਉਠਾਇਆ। ਧੰਨ ਭਾਗ ਮੇਰੀ ਕੀਤੀ ਘਾਲ ਪ੍ਰਭ ਥਾਏਂ ਪਾਈ, ਵੇਲਾ ਨੇੜੇ ਆਇਆ। ਮੈਂ ਨਿਉਂ ਨਿਉਂ ਲਾਗਾਂ ਪਾਈਂ, ਪ੍ਰਭ ਆਪਣਾ ਲਵਾਂ ਮਨਾਇਆ। ਗਲ ਮਿਲਾਂ ਚੁੱਕ ਕੇ ਦੋਵੇਂ ਬਾਹੀਂ, ਆਪਣਾ ਦੁੱਖ ਮਿਟਾਇਆ। ਢਹਿ ਚਰਨੀਂ ਕਹਾਂ ਤੂੰ ਮੇਰਾ ਸਾਈਂ,

ਤੁਧ ਬਿਨ ਸਾਹਿਬ ਨਜ਼ਰ ਕੋਇ ਨਾ ਆਇਆ। ਹੋਏਂ ਸਹਾਈ ਸਭਨੀ ਥਾਈਂ, ਘਟ ਘਟ ਤੇਰਾ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਰਿਹਾ ਦ੍ਰਿੜਾਇਆ। ਘਟਾ ਕਾਲੀ ਹੋਈ ਉਚੀ, ਆਪਣੀ ਅੱਡੀ ਰਹੀ ਉਠਾਈਆ। ਪ੍ਰਭ ਨਾਲ ਮੇਰੀ ਲੱਗੀ ਰੁਚੀ, ਪਿਛਲਾ ਧਿਆਨ ਮੁਕਾਈਆ। ਮੈਂ ਹੁਣ ਹੋਣ ਵਾਲੀ ਸੁੱਚੀ, ਕਲਜੁਗ ਚੌਥੇ ਆਪਣਾ ਨਹਾਵਣ ਨਹਾਈਆ। ਸਤਿਜੁਗ ਤ੍ਰੇਤਾ ਦੁਆਪਰ ਮੈਂ ਬਣੀ ਰਹੀ ਕੰਨਾਂ ਤੋਂ ਬੁੱਚੀ, ਮੇਰੇ ਨੱਕ ਨੱਥ ਸੁਹਾਗ ਕਿਸੇ ਨਾ ਪਾਈਆ। ਜਿਧਰ ਗਈ ਦੇਵਤਿਆਂ ਫੜ ਫੜ ਕੁੱਟੀ, ਖ਼ਵਾਜਾ ਖ਼ਿਜ਼ਰ ਮਗਰ ਮਤਿਹਰਾ ਰਿਹਾ ਲਗਾਈਆ । ਸਾਧਾਂ ਸੰਤਾਂ ਮੇਰੀ ਮੀਢੀ ਪੁੱਟੀ, ਖੁੱਲ੍ਹੀ ਗੁੱਤ ਵਖਾਈਆ। ਮੈਂ ਹੁਣ ਹੋ ਕੇ ਜਾਵਾਂ ਬਲਵਾਨ ਸਾਹਿਬ ਕੋਲੋਂ ਲਵਾਂ ਛੁੱਟੀ, ਗੱਲ ਪੱਲੂ ਵਾਸਤਾ ਪਾਈਆ। ਤੇਰੀ ਲੱਖ ਚੁਰਾਸੀ ਜੋ ਅੰਗੂਰੀ ਫੁੱਟੀ, ਮੈਂ ਪਾਣੀ ਦਿਤਾ ਥਾਉਂ ਥਾਈਂਆ। ਤੂੰ ਵੇਖ ਅੱਖੀਂ ਸਾਰੀ ਹੋਈ ਖੋਟੀ, ਕਰਮ ਕਾਂਡ ਨਾ ਕੋਇ ਚਤੁਰਾਈਆ। ਕਿਸੇ ਸੂਰ ਕਿਸੇ ਗਾਂ ਦੀ ਖਾਦੀ ਬੋਟੀ, ਕੋਈ ਹੱਡੀਆਂ ਰਿਹਾ ਚਬਾਈਆ। ਬਿਨ ਤੇਰਿਆਂ ਭਗਤਾਂ ਕੋਈ ਨਾ ਚੜ੍ਹਿਆ ਤੇਰੀ ਚੋਟੀ, ਸਾਰੇ ਰੋਵਣ ਦੇਣ ਦੁਹਾਈਆ। ਮੈਂ ਤੇਰੇ ਹੁਕਮੇ ਅੰਦਰ ਖੜੀ ਖਲੋਤੀ, ਆਪਣੀ ਝੋਲੀ ਅੱਗੇ ਡਾਹੀਆ। ਤੇਰੇ ਹੁਕਮੇ ਅੰਦਰ ਮੈਂ ਸਭ ਦੇ ਹੱਥੋਂ ਖੋਹਣੀ ਰੋਟੀ, ਭੁੱਖਿਆਂ ਦੇਵਾਂ ਮਰਾਈਆ। ਸ਼ਾਹ ਸੁਲਤਾਨਾਂ ਤੇੜ ਵਖਾਵਾਂ ਇਕ ਲੰਗੋਟੀ, ਸੀਸ ਤਾਜ ਨਾ ਕੋਇ ਟਿਕਾਈਆ। ਬੇਸ਼ਕ ਮੈਂ ਤੇਰੇ ਦਰ ਤੇ ਛੋਟੀ, ਬਾਕੀ ਸਭ ਦੀ ਜੜ੍ਹ ਉਖੜਾਈਆ। ਮੇਰੀ ਧਾਰ ਇਕੋ ਬਹੁਤੀ, ਸਮੁੰਦ ਸਾਗਰ ਕੋਇ ਰਹਿਣ ਨਾ ਪਾਈਆ। ਕਰ ਕਿਰਪਾ ਤੂੰ ਦੇ ਆਪਣੀ ਜੋਤੀ, ਜਿਸ ਜੋਤ ਨਾਲ ਕਰੇਂ ਰੁਸ਼ਨਾਈਆ। ਪੁਰਖ ਅਬਿਨਾਸ਼ੀ ਇਸ਼ਾਰਾ ਕਰੇ ਨਾਲ ਸੋਟੀ, ਉਂਗਲਾਂ ਨਾਲ ਸਮਝਾਈਆ । ਮਾਰ ਹੁਲਾਰਾ ਸਭ ਦੇ ਤੇੜੋਂ ਲਾਹ ਦੇ ਧੋਤੀ, ਕੁੱਲ੍ਹਾ ਸਿਰ ਰਹਿਣ ਨਾ ਪਾਈਆ। ਕਿਸੇ ਦੀ ਬਣੀ ਰਹੇ ਨਾ ਕੋਠੀ, ਮੰਦਰਾਂ ਵਿਚ ਨਾ ਕੋਇ ਵਸਾਈਆ। ਕਿਸੇ ਦੇ ਹੱਥ ਨਾ ਰਹਿ ਜਾਏ ਪੋਥੀ, ਬਗ਼ਲ ਕੁਰਾਨ ਨਾ ਕੋਇ ਟਿਕਾਈਆ। ਚੌਦਾਂ ਵਿਦਿਆ ਕਰ ਦੇ ਥੋਥੀ, ਘਰ ਘਰ ਪਏ ਲੜਾਈਆ। ਪਵਣ ਪਾਣੀ ਤੇਰੀ ਇਕ ਅਹੂਤੀ, ਹਰਿ ਜੂ ਦਏ ਵਖਾਈਆ। ਪੈਰੀਂ ਨਾ ਪੌਣੀ ਜੁੱਤੀ, ਨੰਗੀ ਪੈਰੀਂ ਸੇਵਾ ਲਾਈਆ। ਵੇਖੀਂ ਹੁਣ ਨਾ ਰਹਿ ਜਾਈਂ ਸੁੱਤੀ, ਹਰਿ ਜੂ ਸੁੱਤਿਆਂ ਰਿਹਾ ਜਗਾਈਆ। ਕਲਜੁਗ ਕੂੜੀ ਕਿਰਿਆ ਕੁੱਤੀ, ਭੌਂਕੇ ਵਾਹੋ ਦਾਹੀਆ। ਪੁਰਖ ਅਬਿਨਾਸ਼ੀ ਇਕੋ ਸ਼ੌਂਕੀ, ਸ਼ੌਂਕ ਗੁਰਸਿਖਾਂ ਨਾਲ ਹੰਢਾਈਆ। ਆਪਣੀ ਘਟਾ ਵਿਚੋਂ ਅੰਮ੍ਰਿਤ ਮੇਘ ਇਕ ਤਰੌਂਕੀ, ਮੇਰੇ ਭਗਤਾਂ ਸੀਸ ਛਹਿਬਰ ਲਾਈਆ। ਓਨ੍ਹਾਂ ਦੇ ਚਰਨਾਂ ਜਾ ਕੇ ਪਹੁੰਚੀਂ, ਆਪਣੀ ਭੁੱਲ ਬਖ਼ਸ਼ਾਈਆ। ਭਗਤੋ ਮੈਂ ਤੁਹਾਡੇ ਬਿਨਾ ਰਹੀ ਔਂਤੀ, ਔਂਤਰਾਪਨ ਵਖਾਈਆ। ਮੈਂ ਤੁਹਾਡਾ ਸਾਹਿਬ ਵੇਖ ਕੇ ਆਈ ਬੇਪਰਵਾਹ ਵੱਡਾ ਜੌਕੀ, ਜ਼ੇਰ ਜ਼ਬਰ ਆਪਣਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਘਟਾ ਦਏ ਸਮਝਾਈਆ। ਘਟਾ ਕਹੇ ਪ੍ਰਭ ਤੇਰੀ ਘਾਟੀ, ਮੋਹੇ ਨਜ਼ਰ ਨਾ ਆਈਆ। ਜੁਗ ਚੌਕੜੀ ਮੈਂ ਕੱਟਦੀ ਰਹੀ ਵਾਟੀ, ਰੂਪ ਅਨੂਪ ਧਰਾਈਆ। ਕ੍ਰਿਸ਼ਨ ਬਣਿਆ ਗਵਾਲਿਆਂ ਸਾਥੀ, ਗਵਰਧਨ ਆਪਣੀ ਉਂਗਲੀ ਉਠਾਈਆ। ਬਾਲਿਆਂ ਕਰਦਾ ਰਿਹਾ ਰਾਖੀ, ਸੇਵਾ ਸਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦ ਆਪਣੇ ਹੱਥ ਰੱਖੇ ਵਡਿਆਈਆ। ਸੇਵਾ ਅੰਦਰ ਸੁਤ ਦੁਲਾਰਾ, ਹਰਿ ਸ਼ਬਦੀ ਸ਼ਬਦ ਲਗਾਇਆ। ਸੇਵਾ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰਾ, ਸਾਚਾ ਹੁਕਮ

ਜਣਾਇਆ। ਸੇਵਾ ਅੰਦਰ ਰਜੋ ਤਮੋ ਸਤੋ ਭਰ ਭੰਡਾਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਇਆ। ਸੇਵਾ ਅੰਦਰ ਲੱਖ ਚੁਰਾਸੀ ਬਣ ਵਣਜਾਰਾ, ਅੰਡਜ ਜੇਰਜ ਉਤਭੁਜ ਸੇਤਜ ਰੂਪ ਧਰਾਇਆ। ਸੇਵਾ ਵਿਚ ਨਿਰਗੁਣ ਸਰਗੁਣ ਖੇਲ ਕਰ ਨਿਰਗੁਣ ਚੋਲਾ, ਸਰਗੁਣ ਆਪ ਹੰਢਾਇਆ। ਸੇਵਾ ਅੰਦਰ ਨਾਮ ਨਿਧਾਨ ਅਗੰਮੀ ਬੋਲਾ, ਧੁਰ ਫ਼ਰਮਾਣਾ ਰਾਗ ਸੁਣਾਇਆ। ਸੇਵਾ ਅੰਦਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਾਰੋ ਵਾਰੀ ਖੋਲ੍ਹਾ, ਦੋ ਜਹਾਨਾਂ ਵੇਖ ਵਖਾਇਆ। ਸੇਵਾ ਅੰਦਰ ਬ੍ਰਹਿਮੰਡ ਖੰਡ ਪੁਰੀਆਂ ਲੋਆਂ ਜਣਾਇਆ ਹੋਲਾ, ਆਪਣਾ ਰੰਗ ਰੰਗਾਇਆ। ਸੇਵਾ ਅੰਦਰ ਅੰਮ੍ਰਿਤ ਭਰਿਆ ਨਾਭ ਕੌਲਾ, ਰਸ ਇਕੋ ਇਕ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਾ ਸਚ ਆਪ ਜਣਾਇਆ। ਸੇਵਾ ਅੰਦਰ ਗੁਰ ਅਵਤਾਰ, ਜੁਗ ਜੁਗ ਆਪ ਘਲਾਈਆ ਸੇਵਾ ਅੰਦਰ ਵੇਦ ਚਾਰ, ਸ਼ਾਸਤਰ ਸਿਮਰਤ ਨਾਲ ਮਿਲਾਈਆ। ਸੇਵਾ ਅੰਦਰ ਗੀਤਾ ਗਿਆਨ, ਅੱਠ ਦਸ ਕਰੇ ਪੜ੍ਹਾਈਆ। ਸੇਵਾ ਅੰਦਰ ਭਗਤ ਭਗਵਾਨ ਗਾਣ, ਆਤਮ ਪਰਮਾਤਮ ਧਿਆਨ ਲਗਾਈਆ। ਸੇਵਾ ਅੰਦਰ ਪੀਰ ਪੈਗ਼ੰਬਰ ਕੁਰਲਾਣ, ਕਲਮਾ ਨਬੀ ਸਿਫ਼ਤ ਸਾਲਾਹੀਆ। ਸੇਵਾ ਅੰਦਰ ਅੰਜੀਲ ਕੁਰਾਨ, ਚੌਦਾਂ ਤਬਕ ਭੱਜਣ ਵਾਹੋ ਦਾਹੀਆ। ਸੇਵਾ ਅੰਦਰ ਜ਼ਿਮੀਂ ਅਸਮਾਨ, ਬੈਠੇ ਸੀਸ ਝੁਕਾਈਆ। ਸੇਵਾ ਅੰਦਰ ਸੂਰਜ ਚੰਨ ਤਾਰਾ ਮੰਡਲ ਖ਼ਾਕ ਰਹੇ ਛਾਣ, ਆਪਣਾ ਬਲ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਲਗਾਈਆ। ਸੇਵਾ ਅੰਦਰ ਲੋਕ ਪਰਲੋਕ, ਅਵਣ ਗਵਣ ਆਪ ਜਣਾਇੰਦਾ। ਸੇਵਾ ਅੰਦਰ ਸਚ ਸਲੋਕ, ਆਦਿ ਜੁਗਾਦਿ ਰਾਗ ਸੁਣਾਇੰਦਾ। ਸੇਵਾ ਅੰਦਰ ਬਣਵਾਏ ਕਿਲੇ ਕੋਟ, ਭੇਵ ਅਭੇਦ ਜਣਾਇੰਦਾ। ਸੇਵਾ ਅੰਦਰ ਲਗਾਏ ਸਾਚੀ ਚੋਟ, ਨਾਮ ਨਗਾਰਾ ਇਕ ਉਠਾਇੰਦਾ। ਸੇਵਾ ਅੰਦਰ ਨਿਰਮਲ ਜੋਤ, ਦੀਪਕ ਘਰ ਘਰ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਰਖਾਇੰਦਾ। ਸੇਵਾ ਅੰਦਰ ਸਿੰਘ ਸਿੰਘਾਸਣ, ਸ਼ਹਿਨਸ਼ਾਹ ਵਖਾਈਆ। ਸੇਵਾ ਅੰਦਰ ਇੰਦ ਇੰਦਰਾਸਣ, ਬੈਠੇ ਧਿਆਨ ਲਗਾਈਆ। ਸੇਵਾ ਅੰਦਰ ਮੰਡਲ ਰਾਸਣ, ਗੋਪੀ ਕਾਹਨ ਨਾਚ ਨਚਾਈਆ। ਸੇਵਾ ਅੰਦਰ ਪ੍ਰਿਥਮੀ ਆਕਾਸ਼ਨ, ਗਗਨ ਮੰਡਲ ਰਿਹਾ ਭੁਆਈਆ। ਸੇਵਾ ਅੰਦਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਸੇਵਾ ਅੰਦਰ ਗਹਿਰ ਗੰਭੀਰ, ਗੁਣ ਕਰਤਾ ਖੇਲ ਕਰਾਇੰਦਾ। ਸੇਵਾ ਅੰਦਰ ਲੱਗਾ ਲੱਖ ਚੁਰਾਸੀ ਤਨ ਸਰੀਰ, ਬਿਨ ਸੇਵਾ ਖ਼ਾਲੀ ਨਜ਼ਰ ਕੋਇ ਨਾ ਆਇੰਦਾ। ਸੇਵਾ ਕਰੇ ਸ਼ਾਹ ਹਕੀਰ, ਬੇਨਜ਼ੀਰ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕੋ ਇਕ ਵਖਾਇੰਦਾ। ਸਾਚੀ ਸੇਵਾ ਜਗਤ ਜੁਗ, ਜਗ ਜੀਵਣ ਦਾਤਾ ਆਪ ਜਣਾਈਆ। ਲੱਖ ਚੁਰਾਸੀ ਵਿਚੋਂ ਭਗਤ ਚੁਗ, ਆਪਣਾ ਭੇਵ ਖੁਲ੍ਹਾਈਆ। ਜਨਮ ਕਰਮ ਦਾ ਕੱਟ ਰੋਗ, ਚਿੰਤਾ ਸੋਗ ਗਵਾਈਆ। ਸਾਚੀ ਸੇਵਾ ਦੇਵੇ ਆਪਣਾ ਨਾਮ ਜੋਗ, ਜੁਗਤੀ ਹੱਥ ਫੜਾਈਆ। ਮੇਲ ਮਿਲਾ ਨਿਰਮਲ ਜੋਤ, ਜੋਤੀ ਕਰ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਦਏ ਵਡਿਆਈਆ। ਸਾਚੀ ਸੇਵਾ ਸਾਚੀ ਧਾਰ, ਹਰਿ ਕਰਤਾ ਆਪ ਜਣਾਇੰਦਾ। ਸਾਚੀ ਸੇਵਾ ਸਤਿਗੁਰ ਪਿਆਰ, ਦੂਜਾ ਰਾਹ ਨਾ ਕੋਇ ਵਖਾਇੰਦਾ। ਸਾਚੀ ਸੇਵਾ ਧੂੜੀ ਛਾਰ, ਮਸਤਕ ਟਿੱਕਾ ਇਕ ਵਖਾਇੰਦਾ। ਸਾਚੀ ਸੇਵਾ ਹਰਿ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਇੰਦਾ । ਸਾਚੀ ਸੇਵਾ ਆਤਮ ਪਰਮਾਤਮ ਪਿਆਰ, ਪਰਮ ਪੁਰਖ ਰੰਗ ਵਖਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਜਣਾਇੰਦਾ। ਸਾਚੀ ਸੇਵਾ ਸ਼ਬਦ ਵਿਚੋਲਾ, ਹਰਿ ਸਤਿਗੁਰ ਆਪ ਜਣਾਈਆ। ਜਿਸ ਪਰਦੇ ਅੰਦਰ ਪੁਰਖ ਅਕਾਲ ਕੀਤਾ ਉਹਲਾ, ਉਹ ਪਰਦਾ ਪੂਰਨ ਰੂਪ ਵਟਾਈਆ। ਜਿਸ ਦੇ ਅੰਦਰ ਵਸੇ ਮੌਲਾ, ਮੌਲਿਆ ਹਰ ਘਟ ਥਾਈਂਆ। ਲਾ ਸੇਵਾ ਤੁਹਾਡੇ ਪਿਛੇ ਪਾਏ ਰੌਲਾ, ਊਚੀ ਕੂਕ ਕੂਕ ਸੁਣਾਈਆ। ਸੇਵਾ ਪਿਛੇ ਕਰੇ ਪੂਰਾ ਕੀਤਾ ਕੌਲਾ, ਗੋਬਿੰਦ ਆਪਣਾ ਰੂਪ ਵਖਾਈਆ। ਸੇਵਾ ਪਿਛੇ ਤੁਹਾਡਾ ਭਾਰ ਕਰਿਆ ਹੌਲਾ, ਬੱਚੇ ਨੀਹਾਂ ਹੇਠ ਦਬਾਈਆ। ਸੇਵਾ ਪਿਛੇ ਪਰਗਟ ਹੋਇਆ ਉਪਰ ਧੌਲਾ, ਨਿਰਗੁਣ ਸਰਗੁਣ ਭੇਵ ਚੁਕਾਈਆ। ਸੇਵਾ ਪਿਛੇ ਸਤਿ ਦੁਆਰਾ ਖੋਲ੍ਹਾ, ਭਗਤ ਭਗਵਾਨ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕੋ ਇਕ ਕਰਾਈਆ। ਸਾਚੀ ਸੇਵਾ ਕਰ ਸੰਸਾਰ, ਸੇਵਾ ਨਜ਼ਰ ਕਿਸੇ ਨਾ ਆਈਆ। ਸਾਚੀ ਸੇਵਾ ਭਗਤਾਂ ਦਏ ਆਧਾਰ, ਭਗਵਨ ਹੋ ਸਹਾਈਆ। ਸਾਚੀ ਸੇਵਾ ਕਰੇ ਹਰਿ ਕਰਤਾਰ, ਕਰਨੀ ਕਰਤਾ ਆਪ ਕਮਾਈਆ। ਸੇਵਾ ਅੰਦਰ ਗ਼ਰੀਬ ਨਿਮਾਣਿਆਂ ਦਾ ਚੁੱਕਿਆ ਭਾਰ, ਥਲਾਂ ਵਿਚ ਫੇਰਾ ਪਾਈਆ। ਜਲਾਂ ਵਿਚ ਫਿਰੇ ਸਚਖੰਡ ਦਾ ਸਾਚਾ ਯਾਰ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪੇ ਲਾਈਆ। ਸੇਵਾ ਕਰ ਕਰ ਗਿਆ ਥੱਕ, ਗੁਰਸਿਖ ਤੇਰੀ ਘਾਲ ਕਮਾਈਆ। ਕਰ ਖੇਲ ਪੁਰਖ ਸਮਰਥ, ਇੱਟਾਂ ਰੋੜੇ ਪੱਥਰਾਂ ਸੇਜ ਬਣਾਈਆ। ਉਤੇ ਪੂਰਨ ਪਰਮੇਸ਼ਵਰ ਦਿਤਾ ਰੱਖ, ਪੰਜ ਤੱਤ ਹੱਡੀਆਂ ਰਿਹਾ ਦਬਾਈਆ। ਹਰਿ ਸੰਗਤ ਦਿਤਾ ਦੱਸ, ਸਤਿਗੁਰ ਪੂਰਾ ਗੁਰਸਿਖਾਂ ਭਾਰ ਕਿਵੇਂ ਸਿਰ ਉਠਾਈਆ। ਦੁੱਖ ਅੰਦਰ ਰਿਹਾ ਨੱਠ, ਸੁਖ ਰੂਪ ਵਟਾਈਆ। ਨਾਲੇ ਰੋਵੇ ਨਾਲੇ ਰਿਹਾ ਹੱਸ, ਆਪਣਾ ਖੇਲ ਜਣਾਈਆ। ਕਿਉਂ ਹੋ ਅਧੀਨ ਹੋਇਆ ਭਗਤਾਂ ਵਸ, ਆਪਣਾ ਆਪ ਗਵਾਈਆ। ਪਿਆਰ ਅੰਦਰ ਗਿਆ ਫਸ, ਹਰਿ ਜੂ ਆਪਣਾ ਘਰ ਤਜਾਈਆ। ਜਿਧਰ ਚਾਹੋ ਓਧਰ ਦਿਓ ਧੱਕ, ਧੱਕਾ ਮਗਰੋਂ ਲਾਈਆ। ਹੂੰਗਦੇ ਹਾਂਗਦੇ ਨੂੰ ਮੰਜੀ ਉਤੇ ਦਿਓ ਸੱਟ, ਆਪ ਗੂੜ੍ਹੀ ਨੀਂਦ ਸੌਂ ਜਾਈਆ। ਤੁਹਾਡੇ ਸੁਤਿਆਂ ਉਹ ਤੁਹਾਡੇ ਮੇਟੇ ਫੱਟ, ਪਿਛਲਾ ਦੁੱਖ ਗਵਾਈਆ। ਤਾਪ ਸਰਾਫ ਨਾ ਕੋਈ ਤੱਤ, ਦੁੱਖ ਦਰਦ ਨਾ ਕੋਇ ਰਖਾਈਆ। ਗਲ ਵਿਚ ਜੋ ਦਿਤੀ ਗੱਠ, ਜਮ ਕੀ ਫ਼ਾਸੀ ਦਿਤੀ ਕਟਾਈਆ। ਗੁਰਸਿਖੋ ਤੁਹਾਡੇ ਸਾਮਣੇ ਮੰਜੀ ਉਤੇ ਢੱਠ, ਤੁਹਾਡਾ ਬਿਸਤਰਾ ਉਤੇ ਦਿਤਾ ਲਗਾਈਆ। ਜੇ ਓਸ ਵੇਲੇ ਤੁਹਾਨੂੰ ਸੱਚੀ ਦੇਂਦਾ ਦੱਸ, ਤੁਹਾਡੀ ਖ਼ੁਸ਼ੀ ਤੁਹਾਡੇ ਵਿਚ ਵਸ ਨਾ ਕੋਇ ਕਰਾਈਆ। ਏਹੋ ਵਲ ਛਲ ਖੇਲ ਪੁਰਖ ਸਮਰਥ, ਅੰਦਰੋਂ ਹੋਰ ਤੇ ਬਾਹਰੋਂ ਹੋਰ, ਗੁੱਸਿਆਂ ਨਾਲ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖੋ ਤੁਹਾਡੀ ਸੇਵਾ ਇਕੋ ਵਾਰ ਝੋਲੀ ਪਾਈਆ। ਬਖ਼ਸ਼ਿਸ਼ ਕਰ ਕਰੇ ਬਖ਼ਸ਼ੀਸ਼, ਪਿਛਲੀ ਭੁੱਲ ਬਖ਼ਸ਼ਾਈਆ। ਅੱਗੇ ਦੇਵੇ ਇਕ ਅਸੀਸ, ਗੁਰਸਿਖ ਤੇਰੀ ਵਡ ਵਡਿਆਈਆ। ਤੇਰੀ ਸੇਵਾ ਕਰੇ ਜਗਦੀਸ, ਜਗਦੀਸ਼ਰ ਫੇਰਾ ਪਾਈਆ। ਹਰਿਜਨ ਤੇਰੀ ਕੋਈ ਨਾ ਕਰੇ ਰੀਸ, ਗੁਰਸਿਖ ਬੇਪਰਵਾਹ

੩੦ ਪੋਹ ੨੦੧੯ ਬਿਕਰਮੀ ਹਰਿ ਭਗਤ ਦੁਆਰ ਜੇਠੂਵਾਲ

ਭਗਤ ਕਹੇ ਪ੍ਰਭ ਸੱਜਣ ਸੁਹੇਲਾ, ਇਕੋ ਨਜ਼ਰੀ ਆਈਆ। ਗੁਰ ਅਵਤਾਰਾਂ ਦਾ ਚੁਕਿਆ ਵੇਲਾ, ਚਾਚਾ ਕੋਇ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਸੱਚਾ ਬਾਪੂ ਇਕ ਇਕੇਲਾ, ਦੋ ਜਹਾਨਾਂ ਵਡ ਵਡਿਆਈਆ। ਵਸਣਹਾਰਾ ਧਾਮ ਨਵੇਲਾ, ਸਚਖੰਡ ਸਾਚੇ ਆਸਣ ਲਾਈਆ। ਲੇਖਾ ਜਾਣ ਗੁਰੂ ਗੁਰ ਚੇਲਾ, ਚੇਲਾ ਗੁਰ ਲਏ ਜਗਾਈਆ। ਆਦਿ ਜੁਗਾਦਿ ਜੁਗਾਂ ਜੁਗੰਤਰ ਨਿਰਗੁਣ ਸਰਗੁਣ ਚਾੜ੍ਹੇ ਤੇਲਾ, ਸਗਲਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭਗਤ ਕਹੇ ਪ੍ਰਭ ਮਿਲਿਆ ਸਾਚਾ, ਸਾਚੀ ਵਡ ਵਡਿਆਈਆ। ਨਾਤਾ ਤੁਟਿਆ ਪਿਛਲੇ ਚਾਚਾ, ਚਰਚਾ ਕਰੇ ਸਰਬ ਲੋਕਾਈਆ। ਬੇਅੰਤ ਸਵਾਮੀ ਇਕੋ ਆਕਾ, ਅਕਲ ਕਲਾ ਅਖਵਾਈਆ। ਗੁਰ ਅਵਤਾਰਾਂ ਜੋ ਦੱਸਦਾ ਰਿਹਾ ਆਪਣਾ ਸਾਕਾ, ਸਾਖਿਆਤ ਰੂਪ ਵਟਾਈਆ। ਪੀਰ ਪੈਗ਼ੰਬਰਾਂ ਖੋਲ੍ਹਦਾ ਰਿਹਾ ਤਾਕਾ, ਤਕਦੀਰ ਸਭ ਦੀ ਰਿਹਾ ਬਦਲਾਈਆ। ਜੁਗ ਚੌਕੜੀ ਪੂਰਾ ਕਰਨ ਆਇਆ ਘਾਟਾ, ਭਗਤ ਭਗਵਾਨ ਲਏ ਉਠਾਈਆ। ਕਲਜੁਗ ਮੇਟ ਅੰਧੇਰੀ ਰਾਤਾ, ਸਤਿ ਸਤਿ ਕਰੇ ਰੁਸ਼ਨਾਈਆ। ਅੰਦਰ ਬਾਹਰ ਗੁਪਤ ਜ਼ਾਹਰ ਕਰੇ ਬਾਤਾਂ, ਬਾਤਨ ਇਕੋ ਇਕ ਜਣਾਈਆ। ਏਥੇ ਓਥੇ ਦੇਵੇ ਸਾਥਾ, ਸਗਲਾ ਸੰਗ ਨਿਭਾਈਆ। ਪੁਰਖ ਅਕਾਲ ਦੀ ਅਗੰਮੀ ਗਾਥਾ, ਨਿਸ਼ਅੱਖਰ ਆਪ ਪੜ੍ਹਾਈਆ। ਨਾਤਾ ਤੋੜ ਜ਼ਾਤਾ ਪਾਤਾ, ਜ਼ਾਹਰਾ ਜ਼ਹੂਰ ਦਏ ਦਰਸਾਈਆ। ਚਰਨ ਕਵਲ ਉਪਰ ਧਵਲ ਬੰਧਾਏ ਨਾਤਾ, ਬਿਧਾਤਾ ਆਪਣਾ ਜੋੜ ਜੁੜਾਈਆ। ਸਦਾ ਸੁਹੇਲਾ ਪਿਤਾ ਮਾਤਾ, ਭਗਤ ਭਗਵਾਨ ਗੋਦ ਉਠਾਈਆ। ਆਤਮ ਪਰਮਾਤਮ ਦੇਵੇ ਦਾਤਾ, ਵਸਤ ਅਮੋਲਕ ਝੋਲੀ ਪਾਈਆ। ਸਦਾ ਸੁਹੇਲਾ ਕਰੇ ਬੰਦ ਖ਼ੁਲਾਸਾ, ਬੰਧਨ ਆਪਣਾ ਇਕ ਰਖਾਈਆ। ਪਿਰ ਧਨ ਹੋਣ ਨਾ ਦੇਵੇ ਨਿਰਾਸਾ, ਸਮਰਥ ਬੇਪਰਵਾਹੀਆ। ਜਨਮ ਜਨਮ ਦੀ ਬੁਝਾਏ ਪਿਆਸਾ, ਅੰਮ੍ਰਿਤ ਮੇਘ ਇਕ ਬਰਸਾਈਆ। ਲੇਖਾ ਜਾਣ ਪ੍ਰਿਥਮੀ ਆਕਾਸਾ, ਲੱਖ ਚੁਰਾਸੀ ਫੋਲ ਫੁਲਾਈਆ। ਭਗਤ ਸੁਹੇਲਾ ਦਾਸੀ ਦਾਸਾ, ਬਣ ਸੇਵਕ ਸੇਵ ਕਮਾਈਆ। ਕਾਇਆ ਮੰਦਰ ਸਾਚੇ ਅੰਦਰ ਪਾਵੇ ਰਾਸਾ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਇਕੋ ਦੇਵੇ ਧੁਰ ਭਰਵਾਸਾ, ਧੁਰ ਦੀ ਧਾਰ ਬੰਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਜੁਗ ਪ੍ਰਭ ਦੀ ਨਿੱਕੀ ਸ਼ਾਖ਼ਾ, ਸ਼ਨਾਖ਼ਤ ਆਪਣੀ ਦਏ ਜਣਾਈਆ। ਏਥੇ ਓਥੇ ਸਦਾ ਸੁਹੇਲਾ ਹੋਵੇ ਇਕੋ ਰਾਖਾ, ਰੱਖਿਆ ਰੱਖਕ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਗੰਮ, ਅਲੱਖ ਅਗੋਚਰ ਆਪ ਕਰਾਇੰਦਾ। ਭਗਤ ਭਗਵੰਤ ਆਪੇ ਜਣ, ਜਣ ਜਨਨੀ ਆਪ ਅਖਵਾਇੰਦਾ। ਸਦਾ ਸੁਹੇਲਾ ਬੇੜਾ ਬੰਨ੍ਹ, ਆਪਣੇ ਕੰਧ ਉਠਾਇੰਦਾ। ਇਕ ਸੁਣਾਏ ਰਾਗ ਕੰਨ, ਸੋਹੰ ਢੋਲਾ ਆਪ ਪੜ੍ਹਾਇੰਦਾ। ਆਪ ਭੁਆਏ ਮਣਕਾ ਮਨ, ਮਨ ਵਾਸਨਾ ਆਪ ਮਿਟਾਇੰਦਾ। ਲੇਖਾ ਜਾਣੇ ਪੰਜ ਤੱਤ ਤਨ, ਤ੍ਰੈਗੁਣ ਮਾਇਆ ਫੋਲ ਫੁਲਾਇੰਦਾ। ਨਿਰਗੁਣ ਜੋਤੀ ਕਰ ਪਰਕਾਸ਼ ਸਾਚਾ ਚੰਨ, ਚੰਦ ਚਾਂਦਨੀ ਵੇਖ ਵਖਾਇੰਦਾ। ਭਾਂਡਾ ਭਰਮ ਭੌ ਹੰਕਾਰੀ ਭੰਨ, ਕੂੜੀ ਕਿਰਿਆ ਗੜ੍ਹ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਇਕੋ ਘਰ ਵਖਾਇੰਦਾ। ਭਗਤ ਕਹੇ ਪ੍ਰਭ ਤੇਰਾ ਦੁਆਰ, ਇਕੋ ਨਜ਼ਰੀ ਆਈਆ। ਚਾਚੇ ਬਣ ਕੇ ਮਾਰਗ ਦੱਸਦੇ ਰਹੇ ਗੁਰੂ ਅਵਤਾਰ, ਦੀਨ ਮਜ਼੍ਹਬ ਵੰਡ ਵੰਡਾਈਆ। ਸ਼ਿਰਕਤ ਸ਼ਰੀਕ

ਕਰੀ ਵਿਚ ਸੰਸਾਰ, ਸ਼ਰਾਰਤ ਸ਼ਰਕਤ ਹੁਕਮ ਜਣਾਈਆ। ਗ਼ਫ਼ਲਤ ਵਿਚ ਨਾ ਹੋਏ ਬੇਦਾਰ, ਉਲਫ਼ਤ ਰੂਪ ਨਾ ਕੋਇ ਵਟਾਈਆ। ਸਦਾਕਤ ਕਰੇ ਨਾ ਕੋਇ ਵਿਹਾਰ, ਲਿਆਕਤ ਚਲੇ ਨਾ ਕੋਇ ਚਤੁਰਾਈਆ। ਤੁਆਕਬ ਕਰੇ ਨਾ ਪਰਵਰਦਿਗਾਰ, ਭਰਮੇ ਭੁੱਲੇ ਸਰਬ ਲੋਕਾਈਆ। ਕੋਟਨ ਕੋਟ ਨਾਮ ਬਣਾਏ ਮਦਦਗਾਰ, ਮੁਦਾ ਹੱਥ ਨਾ ਕੋਇ ਰਖਾਈਆ। ਸਿਫ਼ਤ ਸਾਲਾਹੀ ਕਰ ਵਿਚਾਰ, ਬੇਪਰਵਾਹੀ ਢੋਲਾ ਗਾਈਆ। ਹੁਕਮੇ ਅੰਦਰ ਕਰ ਜੈਕਾਰ, ਸੇਵਾ ਸੇਵ ਕਮਾਈਆ। ਅੰਤਮ ਸਾਰੇ ਗਏ ਹਾਰ, ਵਰਾਸਤ ਸਚ ਨਾ ਕੋਇ ਬਣਾਈਆ। ਹਿਰਾਸਤ ਵਿਚ ਲਏ ਆਪ ਕਰਤਾਰ, ਬਚਿਆ ਕੋਇ ਰਹਿਣ ਨਾ ਪਾਈਆ। ਸਫ਼ਾਰਸ਼ ਕਰੇ ਨਾ ਕੋਈ ਅੰਤਮ ਵਾਰ, ਸਾਨੀ ਲਾਸਾਨੀ ਵੇਖ ਕੋਇ ਨਾ ਪਾਈਆ। ਮੁਕਾਮੇ ਹੱਕ ਸਾਂਝਾ ਯਾਰ, ਬੇਐਬ ਬੈਠਾ ਆਸਣ ਲਾਈਆ। ਜਲਵਾ ਨੂਰ ਨੂਰ ਉਜਿਆਰ, ਮਹਿਬੂਬ ਸਚ ਗੁਸਾਈਂਆ। ਸਿਫ਼ਤ ਸਾਲਾਹੀ ਵਸਿਆ ਬਾਹਰ, ਕਲਮਾ ਨਬੀ ਨਾ ਕੋਇ ਚਤੁਰਾਈਆ। ਕਾਤਬ ਕਰੇ ਨਾ ਕੋਈ ਵਿਚਾਰ, ਲੇਖਾ ਲਿਖ ਨਾ ਕੋਇ ਜਣਾਈਆ। ਚੌਦਾਂ ਤਬਕ ਨਾ ਕੋਇ ਅਖਾੜ, ਤਾਰਾ ਚੰਦ ਨਾ ਕੋਇ ਚਮਕਾਈਆ। ਸੂਰਜ ਕਿਰਨ ਨਾ ਕੋਇ ਪਸਾਰ, ਤਾਰ ਤਾਰ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਦੱਸੇ ਭਗਤ, ਭਗਵਾਨ ਆਪਣਾ ਖੇਲ ਕਰਾਇੰਦਾ। ਜੁਗ ਚੌਕੜੀ ਵੇਖਾਂ ਜਗਤ, ਜਗ ਜੀਵਣ ਦਾਤਾ ਆਪਣਾ ਰੂਪ ਵਟਾਇੰਦਾ। ਲੱਖ ਚੁਰਾਸੀ ਲੇਖਾ ਜਾਣਾ ਬੂੰਦ ਰਕਤ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਜਿਸ ਦੀ ਯਾਦ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਰਹੇ ਸੋ ਅੰਤਮ ਆਇਆ ਵਕਤ, ਵੇਲਾ ਆਪਣੇ ਹੱਥ ਰਖਾਈਆ। ਨਾ ਕੋਈ ਮਾਣ ਆਦਿ ਸ਼ਕਤ, ਸ਼ਿਕਵਾ ਸਭ ਦਾ ਦਏ ਗਵਾਈਆ। ਨਿਰਗੁਣ ਦਾਤਾ ਪੁਰਖ ਬਿਧਾਤਾ ਨਿਰਵੈਰ ਸਵਾਮੀ ਆਪਣੀ ਕਰੇ ਇਕੋ ਹਰਕਤ, ਹਰਾਰਤ ਸਭ ਨੂੰ ਦਏ ਚੜ੍ਹਾਈਆ। ਕਿਸੇ ਵਿਚ ਰਹਿਣ ਨਾ ਦੇਵੇ ਕੋਈ ਬਰਕਤ, ਖ਼ਾਲੀ ਭਾਂਡੇ ਦਏ ਵਖਾਈਆ। ਪਰਵਰਦਿਗਾਰ ਅੱਗੇ ਕਿਆ ਕੋਈ ਕਰੇ ਸ਼ਿਰਕਤ, ਲਾਸ਼ਰੀਕ ਇਕ ਅਖਵਾਈਆ। ਨਾ ਕੋਈ ਲਿਖਤ ਨਾ ਕੋਈ ਪੜ੍ਹਤ, ਨਾ ਕੋਈ ਕਾਗਦ ਕਲਮ ਸ਼ਾਹੀਆ। ਅਜੂਨੀ ਰਹਿਤ ਫਿਰੇ ਨਿਧੜਕ, ਦੋ ਜਹਾਨਾਂ ਫੇਰਾ ਪਾਈਆ। ਅੱਧਵਿਚਕਾਰ ਕਦੇ ਨਾ ਜਾਏ ਅਟਕ, ਰਾਹ ਵਿਚ ਨਾ ਕੋਇ ਅਟਕਾਈਆ। ਸਤਿ ਸਰੂਪੀ ਸ਼ਾਹੋ ਭੂਪੀ ਸ਼ਹਿਨਸ਼ਾਹ ਸੁਲਤਾਨ ਆਪਣੀ ਜਣਾਏ ਇਕੋ ਮਟਕ, ਮਿਹਰਵਾਨ ਵਡ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਦਰਸ ਨੂੰ ਰਹੇ ਭਟਕ, ਅੱਧਵਿਚਕਾਰ ਡੇਰਾ ਲਾਈਆ। ਕੋਟਨ ਕੋਟ ਈਸਾ ਮੂਸਾ ਮੁਹੰਮਦ ਰਹੇ ਲਟਕ, ਨੇਤਰ ਨੈਣ ਨੈਣ ਉਠਾਈਆ। ਕਲਜੁਗ ਅੰਤਮ ਸ੍ਰੀ ਭਗਵਾਨ ਨਿਰਗੁਣ ਰੂਪ ਇਕੋ ਹੋਇਆ ਸਭ ਤੋਂ ਚਟਕ, ਲੋਕਮਾਤ ਆਇਆ ਵਾਹੋ ਦਾਹੀਆ। ਨਾਲ ਲਿਆਇਆ ਸੋਹੰ ਸ਼ਬਦ ਸੱਚਾ ਕਟਕ, ਖੰਡਾ ਖੜਗ ਤੀਰ ਤਲਵਾਰ ਨਾ ਕੋਇ ਉਠਾਈਆ। ਲੱਖ ਚੁਰਾਸੀ ਸਭ ਨੂੰ ਦੇਵੇ ਝਟਕ, ਝੱਟਕਾ ਇਕੋ ਵਾਰ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਰਿਹਾ ਜਣਾਈਆ। ਭਗਤ ਕਹੇ ਪ੍ਰਭ ਮੇਰੇ ਪਿਤਾ, ਤੇਰੀ ਵਡ ਵਡਿਆਈਆ। ਹਉਂ ਬਾਲਕ ਨਾਦਾਨ ਨੀਕਨ ਨੀਕਾ, ਅੰਤ ਕਹਿਣ ਨਾ ਪਾਈਆ। ਤੂੰ ਲੇਖਾ ਜਾਣੇ ਜੀਵ ਜੀ ਕਾ, ਘਟ ਘਟ ਰਿਹਾ ਸਮਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤੇਰੀਆਂ ਰੱਖਦੇ ਰਹੇ ਉਡੀਕਾਂ, ਨਿਤ ਨਵਿਤ ਧਿਆਨ ਲਗਾਈਆ। ਗੁਰ ਅਵਤਾਰਾਂ ਦੱਸਦਾ ਰਿਹੋਂ ਤਾਰੀਕਾਂ, ਆਪਣਾ ਤਰੀਕਾ ਨਾ ਕਿਸੇ ਸਮਝਾਈਆ।

ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਵੇਖੇ ਨੀਤਾਂ, ਨੀਤੀਵਾਨ ਵੱਡੀ ਵਡਿਆਈਆ। ਸਦਾ ਸਦਾ ਸਦ ਰਹੇ ਅਤੀਤਾ, ਤ੍ਰੈਗੁਣ ਆਪਣੀ ਰਚਨ ਰਚਾਈਆ। ਕਲਜੁਗ ਅੰਤਮ ਵੇਲਾ ਬੀਤਾ, ਬੀਤੀ ਕਹਾਣੀ ਸਭ ਦੀ ਦਏਂ ਸੁਣਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਲਾਈ ਰੀਤਾ, ਮੰਦਰ ਮਸਜਿਦ ਸ਼ਿਵਦੁਆਲੇ ਮੱਠ ਕਰੀ ਪੜ੍ਹਾਈਆ। ਆਤਮ ਪਰਮਾਤਮ ਨਰ ਹਰਿ ਨਰਾਇਣ ਵਸਿਆ ਕਿਸੇ ਨਾ ਚੀਤਾ, ਚਾਤਰਕ ਤ੍ਰਿਖਾ ਨਾ ਕੋਇ ਬੁਝਾਈਆ। ਕਿਸੇ ਵੇਦ ਪੁਰਾਨ ਪੜ੍ਹਾਇਆ ਕਿਸੇ ਪੜ੍ਹਾਈ ਗੀਤਾ, ਅੰਜੀਲ ਕੁਰਾਨ ਕਿਸੇ ਸੁਣਾਈਆ। ਕਿਸੇ ਰਾਹ ਜਣਾਇਆ ਹਸਤ ਕੀਟਾ, ਕਿਸੇ ਊਚੋ ਊਚ ਵਖਾਈਆ। ਕਿਸੇ ਖੇਲ ਦਸਾਇਆ ਸਦ ਅਨਡੀਠਾ, ਰੂਪ ਰੰਗ ਨਾ ਕੋਇ ਜਣਾਈਆ। ਬਿਨ ਭਗਤਾਂ ਬਣਿਆ ਨਾ ਕਿਸੇ ਦਾ ਮੀਤਾ, ਮਿੱਤਰ ਪਿਆਰਾ ਨਾ ਕੋਇ ਜਣਾਈਆ। ਕਲਜੁਗ ਅੰਤਮ ਵੇਲਾ ਬੀਤਾ, ਬੇਪਰਵਾਹ ਫੇਰਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਪ੍ਰਭ ਮੇਰੇ ਬਾਪ, ਭਗਤ ਭਗਵਾਨ ਰਿਹਾ ਦ੍ਰਿੜਾਈਆ। ਆਦਿ ਜੁਗਾਦੀ ਤੇਰਾ ਜਾਪ, ਇਕੋ ਮੋਹੇ ਜਣਾਈਆ। ਨਾ ਕੋਈ ਤੀਰਥ ਨਾ ਕੋਈ ਤਾਟ, ਕਿਨਾਰਾ ਨਜ਼ਰ ਕੋਇ ਨਾ ਆਈਆ। ਨਾ ਕੋਈ ਲੇਖਾ ਚੌਦਾਂ ਲੋਕ ਹਾਟ, ਚੌਦਾਂ ਤਬਕ ਨਾ ਕੋਇ ਚਤੁਰਾਈਆ। ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਸਾਥ, ਸਗਲਾ ਸੰਗ ਨਾ ਕੋਇ ਨਿਭਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਿੰਨ ਭਿੰਨ ਤੇਰੀ ਦੱਸਦੇ ਗਏ ਗਾਥ, ਅੱਖਰ ਵੱਖਰ ਕਰ ਪੜ੍ਹਾਈਆ। ਭਗਤ ਕਹੇ ਤੂੰ ਸਾਹਿਬ ਸੁਲਤਾਨ ਆਦਿ ਜੁਗਾਦੀ ਇਕ ਰਘੁਨਾਥ, ਰਘੁਪਤ ਤੇਰਾ ਬੰਸ ਸੁਹਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਦੇਵੇਂ ਦਾਤ, ਬ੍ਰਹਮ ਪਾਰਬ੍ਰਹਮ ਵਡ ਵਡਿਆਈਆ। ਨਿਰਗੁਣ ਨਿਰਗੁਣ ਸੱਚਾ ਨਾਤ, ਸਰਗੁਣ ਸਰਗੁਣ ਕੰਮ ਕਿਸੇ ਨਾ ਆਈਆ। ਅੰਤਮ ਲੇਖਾ ਤੇਰਾ ਵਾਕ, ਵਾਕਿਆ ਵੇਖੇ ਥਾਉਂ ਥਾਈਂਆ। ਗੁਰ ਅਵਤਾਰ ਲਿਖ ਲਿਖ ਗਏ ਕਲਮ ਦਵਾਤ, ਪੰਜ ਤੱਤ ਚੋਲਾ ਜਗਤ ਹੰਢਾਈਆ। ਕਲਜੁਗ ਅੰਤਮ ਸ੍ਰੀ ਭਗਵਾਨ ਸਭ ਨੂੰ ਦਏ ਨਜ਼ਾਤ, ਨਿਜ ਘਰ ਵੇਖੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭਗਤਨ ਏਕਾ ਮੰਗ ਮੰਗਾਈਆ। ਸਾਚੀ ਮੰਗ ਫੜਾ ਹੱਥ, ਭਗਤ ਰਿਹਾ ਜਣਾਈਆ। ਤੂੰ ਸਾਹਿਬ ਸੱਚਾ ਸਮਰਥ, ਬੇਅੰਤ ਤੇਰੀ ਵਡਿਆਈਆ। ਤੇਰਾ ਦੁਆਰ ਮਿਲਿਆ ਨੱਸ ਨੱਸ, ਲੱਖ ਚੁਰਾਸੀ ਪੰਧ ਮੁਕਾਈਆ। ਬਿਨ ਦੰਦਾਂ ਮਿਲਣਾ ਹੱਸ ਹੱਸ, ਬਿਨ ਨੈਣਾਂ ਨੈਣ ਮਟਕਾਈਆ। ਸਾਡੀ ਪੂਰੀ ਕਰਨੀ ਆਸ, ਆਸਾ ਆਸਾ ਵਿਚ ਸਮਾਈਆ । ਜੁਗ ਚੌਕੜੀ ਰਹੇ ਉਦਾਸ, ਸੀਤਲ ਧਾਰ ਨਾ ਕੋਇ ਵਹਾਈਆ। ਕਲਜੁਗ ਅੰਤਮ ਮਿਟੇ ਪਿਆਸ, ਤ੍ਰਿਸਨਾ ਤ੍ਰਿਪਤ ਕਰਾਈਆ। ਨਾ ਕੋਈ ਪਵਣ ਨਾ ਸਵਾਸ, ਰਸਨਾ ਜਿਹਵਾ ਨਾ ਕੋਇ ਸਮਝਾਈਆ। ਬ੍ਰਹਮ ਪਾਰਬ੍ਰਹਮ ਤੇਰੀ ਸੱਚੀ ਸ਼ਾਖ਼, ਪੰਜ ਤੱਤ ਕਾਇਆ ਚੋਲੀ ਤੇਰਾ ਪਰਦਾ ਰੂਪ ਵਟਾਈਆ। ਜਿਉਂ ਭਾਵੇ ਤਿਉਂ ਲੈਣਾ ਰਾਖ, ਹਉਂ ਢਹਿ ਪਿਆ ਸਰਨਾਈਆ। ਤੇਰਾ ਜਪਿਆ ਇਕੋ ਪਾਠ, ਪਾਠਸ਼ਾਲਾ ਨਜ਼ਰ ਕੋਇ ਨਾ ਆਈਆ। ਸਰੋਵਰ ਮਾਰੇ ਇਕੋ ਠਾਠ, ਠੋਕਰ ਅਵਰ ਨਾ ਕੋਇ ਲਗਾਈਆ। ਮੈਂ ਪੱਤਣ ਮੱਲਿਆ ਘਾਟ, ਦਰ ਤੇਰੇ ਡੇਰਾ ਲਾਈਆ। ਆ ਮਿਲ ਸੱਜਣ ਸਾਚੇ ਸਾਕ, ਸਗਲਾ ਸੰਗ ਨਿਭਾਈਆ। ਲੱਖ ਚੁਰਾਸੀ ਰੁਲਦੀ ਵੇਖੀ ਖ਼ਾਕ, ਤੇਰਾ ਜਲਵਾ ਨੂਰ ਨਾ ਕੋਇ ਜਣਾਈਆ। ਬੀ ਪਿਹਰਬਾਨ ਮਿਹਬਾਨ ਬੀਦੋ ਇਕ ਰਸੂਲ ਸੱਚਾ ਪਾਕ, ਤੇਰਾ ਅਸੂਲ ਮੋਹੇ ਭਾਈਆ। ਕਲਜੁਗ ਅੰਤਮ ਤੇਰੇ ਨਾਲ ਮਿਲਣ ਦਾ ਹੋਇਆ ਇਤਫ਼ਾਕ,

ਨਿਫ਼ਾਕ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੁਰੀਦ ਮੁਰਸ਼ਦ ਰਿਹਾ ਸਮਝਾਈਆ । ਮੁਰਸ਼ਦ ਕਹੇ ਸੁਣ ਮੁਰੀਦ, ਹਾਲ ਮੁਰੀਦਾਂ ਵੇਖ ਵਖਾਇੰਦਾ। ਜਿਸ ਦੀ ਗੋਬਿੰਦ ਕਰੀ ਦੀਦ, ਸੋ ਦਰਦੀ ਦਰਦ ਵੰਡਾਇੰਦਾ। ਆਪਣੀ ਹੱਥੀਂ ਕੱਟ ਕੇ ਦੇਵੇ ਰਸੀਦ, ਰਸਤਾ ਇਕੋ ਇਕ ਜਣਾਇੰਦਾ। ਜਿਸ ਨੇ ਪ੍ਰਭ ਨੂੰ ਮਿਲਣਾ ਠੀਕ, ਸੋਹੰ ਢੋਲਾ ਆਪ ਸੁਣਾਇੰਦਾ। ਦੂਜੀ ਰੱਖਣੀ ਨਾ ਕੋਇ ਉਡੀਕ, ਨੇਤਰ ਨੈਣ ਨਾ ਕੋਇ ਖੁਲ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨਾਲ ਲੌਂਦੇ ਗਏ ਪ੍ਰੀਤ, ਸੋ ਪ੍ਰੀਤੀਵਾਨ ਦਇਆ ਕਮਾਇੰਦਾ। ਭਗਤ ਭਗਵਾਨ ਲੈਣਾ ਜੀਤ, ਬਿਨ ਭਗਤਾਂ ਭਗਵਾਨ ਹੱਥ ਕਿਸੇ ਨਾ ਆਇੰਦਾ। ਸਾਰੇ ਰਲ ਮਿਲ ਨਾਤਾ ਛੱਡੋ ਮੰਦਰ ਮਸੀਤ, ਗੁਰੂਦੁਆਰਾ ਕਾਇਆ ਵਿਚ ਰਖਾਇੰਦਾ। ਬਿਨ ਰਸਨਾ ਜਿਹਵਾ ਗਾਓ ਢੋਲਾ ਗੀਤ, ਗੀਤ ਗੋਬਿੰਦ ਆਪ ਜਣਾਇੰਦਾ। ਚਾਚਿਆਂ ਦਾ ਵੇਲਾ ਗਿਆ ਬੀਤ, ਪਿਤਾ ਪੁਰਖ ਅਕਾਲ ਵਡ ਫੇਰਾ ਪਾਇੰਦਾ। ਜਨ ਭਗਤਾਂ ਕਦੇ ਨਾ ਦੇਵੇ ਪੀਠ, ਸਿਰ ਆਪਣਾ ਹੱਥ ਰਖਾਇੰਦਾ। ਦੂਰ ਦੁਰਾਡਾ ਆਇਆ ਨਜ਼ਦੀਕ, ਬਣ ਪਾਂਧੀ ਪੰਧ ਮੁਕਾਇੰਦਾ। ਚਾਰ ਵਰਨ ਇਕ ਦੂਜੇ ਦਾ ਰਹਿਣ ਨਾ ਦੇਵੇ ਸ਼ਰੀਕ, ਸ਼ਰਅ ਸਭ ਦੀ ਮੇਟ ਮਿਟਾਇੰਦਾ । ਆਪਣੇ ਹੱਥ ਰੱਖੇ ਇਕ ਤੌਫ਼ੀਕ, ਤੋਹਫ਼ਾ ਨਗ਼ਮਾ ਸਰਬ ਸੁਣਾਇੰਦਾ। ਵੇਖਣਹਾਰਾ ਹਕੀਕਤ ਹਕੀਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਜਣਾਇੰਦਾ। ਭਗਤ ਕਹੇ ਮੋਹੇ ਚੜ੍ਹਿਆ ਚਾਉ, ਹਰਿ ਸਤਿਗੁਰ ਸੱਜਣ ਪਾਇਆ। ਕਲਜੁਗ ਅੰਤਮ ਕਰੇ ਸਚ ਨਿਆਉਂ, ਦੋ ਜਹਾਨਾਂ ਵੇਖ ਵਖਾਇਆ। ਗ਼ਰੀਬ ਨਿਮਾਣਿਆਂ ਪਕੜੇ ਬਾਹੋਂ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਵੰਡ ਵੰਡਾਇਆ। ਹਰਿਜਨ ਬਣਾਏ ਹੰਸ ਕਾਉਂ, ਸੋਹੰ ਹੰਸਾ ਜਾਪ ਜਪਾਇਆ। ਗੁਰਮੁਖ ਉਠਾਏ ਜਿਉਂ ਬਾਲਕ ਮਾਉਂ, ਪਿਤਾ ਪੂਤ ਗੋਦ ਸੁਹਾਇਆ। ਨਿਥਾਵਿਆਂ ਦੇਵੇ ਸਾਚਾ ਥਾਉਂ, ਥਾਨ ਥਨੰਤਰ ਇਕ ਵਖਾਇਆ। ਲੇਖਾ ਜਾਣੇ ਅਗੰਮ ਅਥਾਹੋ, ਬੇਪਰਵਾਹ ਵਡ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਲਏ ਤਰਾਇਆ। ਹਰਿ ਕਹੇ ਹਰਿਜਨ ਤਾਰਾਂਗਾ। ਸਚਖੰਡ ਸਾਚੇ ਵਾੜਾਂਗਾ। ਲੇਖਾ ਚੁੱਕੇ ਮਿੱਤਰਾਂ ਯਾਰਾਂ ਦਾ। ਲਹਿਣਾ ਮੁੱਕੇ ਗੁਰ ਅਵਤਾਰਾਂ ਦਾ। ਭਗਤਾਂ ਭਗਵਾਨ ਆਪੇ ਚੁੱਕੇ, ਕੰਮ ਕਰੇ ਸੇਵਾਦਾਰਾਂ ਦਾ। ਨਿਰਗੁਣ ਹੋ ਕੇ ਸ਼ੇਰ ਬੁੱਕੇ, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਏ ਅਗੰਮੀ ਕੰਮ ਕਰੇ ਨਾ ਕੋਇ ਅਖ਼ਬਾਰਾਂ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਡੂੰਘੀਆਂ ਗਾਰਾਂ ਦਾ। ਬਿਨ ਚਰਨਾਂ ਚੜ੍ਹੇ ਨਾ ਕੋਈ ਉਤੇ, ਭੁੱਲੀ ਭਰਮ ਲੋਕਾਈਆ। ਸ੍ਰੀ ਭਗਵਾਨ ਜਿਸ ਗੋਦੀ ਚੁੱਕੇ, ਚੁੱਕ ਚੁੱਕ ਉਪਰ ਉਠਾਈਆ। ਉਪਰ ਚੁੱਕ ਫਿਰ ਚਰਨਾਂ ਉਤੇ ਸੁੱਟੇ, ਸੁੱਟ ਸੁੱਟ ਖ਼ੁਸ਼ੀ ਮਨਾਈਆ। ਸੋ ਗੁਰਮੁਖ ਏਥੇ ਓਥੇ ਦੋ ਜਹਾਨਾਂ ਰਸ ਲੁੱਟੇ, ਰਸ ਇਕੋ ਇਕ ਜਣਾਈਆ। ਕਰੇ ਪਿਆਰ ਪ੍ਰਭ ਜਿਉਂ ਪਿਓ ਪੁੱਤੇ, ਪਿਤਾ ਪੂਤ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਚਰਨਾਂ ਹਰਨ ਫਰਨ ਨਾ ਕਿਸੇ ਖੁਲ੍ਹਾਈਆ। ਬਿਨ ਚਰਨਾਂ ਮਿਲੇ ਨਾ ਚਰਨਾਮਤ, ਮਿੱਤਰ ਨਜ਼ਰ ਕੋਇ ਨਾ ਆਇੰਦਾ। ਬਿਨ ਚਰਨਾਂ ਮਿਲੇ ਨਾ ਸਾਚਾ ਹਿੱਤ, ਹਿਤਕਾਰੀ ਨਾ ਕੋਇ ਦਸਾਇੰਦਾ। ਬਿਨ ਚਰਨਾਂ ਮਾਣਸ ਜਨਮ ਨਾ ਕੋਈ ਲਏ ਜਿੱਤ, ਸਚਖੰਡ ਨਾ ਕੋਇ ਪੁਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨਾਂ ਨਾਲ ਉਪਰ ਚੁੱਕ, ਚੁੱਕ ਆਪਣਾ ਮੁਖ ਦਿਖਲਾਇੰਦਾ । ਥੱਲੇ ਲਿਆ ਕਹੇ ਸ਼ਾਬਾਸ਼

ਮੇਰੇ ਪੁੱਤ, ਸੁਤ ਤੇਰੀ ਵੰਡ ਨਾ ਕੋਇ ਵੰਡਾਇੰਦਾ। ਦੇ ਹੁਲਾਰਾ ਕਹੇ ਉਠ, ਡਿਗਿਆਂ ਆਪ ਉਠਾਇੰਦਾ। ਜਿਸ ਉਪਰ ਜਾਏ ਤੁਠ, ਫੜ ਚਰਨਾਂ ਉਪਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਕਵਲ ਸਹਾਰਾ, ਥੱਲੇ ਉਪਰ ਕਰੇ ਪਿਆਰਾ, ਪਿਆਰ ਆਪਣੀ ਵੰਡ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਬਾਲ ਅੰਞਾਣ, ਬਾਲਾ ਆਪਣੇ ਰੰਗ ਰੰਗਾਇੰਦਾ। ਹਰਿ ਕਾ ਖੇਲ ਅਗੰਮ ਅਪਾਰ, ਭੇਵ ਅਭੇਦ ਰਖਾਇੰਦਾ । ਨਾ ਪੁਰਖ ਨਾ ਦਿਸੇ ਨਾਰ, ਨਿਰਗੁਣ ਧਾਰ ਚਲਾਇੰਦਾ। ਇਕ ਬੁਢੜੀ ਤੇ ਇਕ ਮੁਟਿਆਰ, ਦੋਹਾਂ ਮੇਲ ਮਿਲਾਇੰਦਾ। ਮਾਈ ਹੱਵਾ ਮੁਖ ਤੇ ਚਿੱਟੇ ਵਾਲ, ਅੱਲਾ ਰਾਣੀ ਜੋਬਨ ਇਕ ਸੁਹਾਇੰਦਾ। ਦੋਹਾਂ ਕਰਾਏ ਇਕ ਗ਼ੁਫ਼ਤਾਰ, ਗ਼ੁਫ਼ਤ ਸ਼ਨੀਦ ਪੜ੍ਹਾਇੰਦਾ। ਰਫ਼ਤਾ ਰਫ਼ਤਾ ਖੋਲ੍ਹ ਕਿਵਾੜ, ਆਹਿਸਤਾ ਆਹਿਸਤਾ ਭੇਵ ਚੁਕਾਇੰਦਾ। ਕਰੇ ਖੇਲ ਸਿਰਜਣਹਾਰ, ਹਰਿਜਨ ਦਇਆ ਕਮਾਇੰਦਾ। ਜਿਸ ਦੀਆਂ ਹਰਿ ਜੂ ਅੱਖਾਂ ਦਏ ਉਘਾੜ, ਬਿਨ ਅੱਖਾਂ ਪਰਦਾ ਲਾਹਿੰਦਾ। ਨੌਂ ਜਨਮ ਦੇ ਪਿਛਲੇ ਠੱਗ ਨੂੰ ਮਿਲਣ ਆਈਆਂ ਕਰ ਪਿਆਰ, ਭੇਵ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਇੰਦਾ। ਹਵਾ ਬੋਲੇ ਹੌਲੀ ਹੌਲੀ, ਇਕੋ ਮੰਗ ਮੰਗਾਈਆ। ਗੁਰਮੁਖ ਵੇਖ ਮੇਰੀ ਚੋਟੀ ਹੋਈ ਧੌਲੀ, ਚਿੱਟਾ ਰੰਗ ਵਟਾਈਆ। ਮੇਰੇ ਹੱਥ ਨਾ ਮਹਿੰਦੀ ਮੇਰੀ ਮੀਂਢੀ ਨਾ ਰਤੜੀ ਮੌਲੀ, ਮੌਲਾ ਨਜ਼ਰ ਕਿਤੇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਮੈਂ ਹੋਈ ਬੌਲੀ, ਬਵਲਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਜਣਾਈਆ। ਅੱਲਾ ਰਾਣੀ ਕਰ ਸ਼ਿੰਗਾਰ, ਬਸਤਰ ਤਨ ਸਜਾਈਆ। ਨੇਤਰ ਨੈਣਾਂ ਕਜਲਾ ਧਾਰ, ਨੈਣ ਨੈਣ ਮਟਕਾਈਆ। ਸੀਸ ਗੁੰਦਿਆ ਪਹਿਲੀ ਵਾਰ, ਪੱਟੀ ਇਕ ਚਮਕਾਈਆ। ਮਾਈ ਨਾਲ ਕਰ ਪਿਆਰ, ਕਰੀ ਸਚ ਸਾਲਾਹੀਆ। ਕਲਜੁਗ ਅੰਤਮ ਖੇਲ ਅਪਾਰ, ਪਰਵਰਦਿਗਾਰ ਰਿਹਾ ਆਪਣੇ ਹੱਥ ਰਖਾਈਆ। ਸਾਡਾ ਲਹਿਣਾ ਦੇਣਾ ਅੰਤਮ ਰਿਹਾ ਵਿਚਾਰ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਸਾਡਾ ਕੋਈ ਨਾ ਦਿਸੇ ਸਹਾਰ, ਸਿਰ ਹੱਥ ਨਾ ਕੋਇ ਟਿਕਾਈਆ। ਅੱਲਾ ਰਾਣੀ ਕਹੇ ਵੇਖ ਮਾਈ ਮੈਂ ਕਰਾਂ ਦੀਦਾਰ, ਠੱਗ ਇਕੋ ਨਜ਼ਰੀ ਆਈਆ। ਜਾ ਕੇ ਓਹਨੂੰ ਦੱਸੀਏ ਹਾਲ, ਸਾਨੂੰ ਮਾਰਗ ਦਏ ਸਮਝਾਈਆ। ਜਿਸ ਬਿਧ ਮਿਲੀਏ ਪੁਰਖ ਅਕਾਲ, ਆਪਣਾ ਪੰਧ ਮੁਕਾਈਆ। ਹੱਵਾ ਕਹੇ ਮੇਰਾ ਏਹੋ ਖਿਆਲ, ਜੋ ਦਿਤਾ ਤੂੰ ਸੁਣਾਈਆ। ਜਿਸ ਠੱਗੀ ਕੀਤੀ ਨਾਲ ਚੁਮਿਆਰ, ਗੰਗਾ ਮਾਈ ਹੋਸ਼ ਭੁਲਾਈਆ। ਕੰਗਣ ਲੈ ਕੇ ਮੁਖ ਭੁਆਇਆ ਪਿਛਲੇ ਯਾਰ, ਆਪਣਾ ਰਾਹ ਤਕਾਈਆ। ਉਸ ਮੇਲਾ ਅੰਤਮ ਵਾਰ, ਸ੍ਰੀ ਭਗਵਾਨ ਲਿਆ ਮਿਲਾਈਆ। ਚੁਮਿਆਰ ਬਣਿਆ ਨਾਲ ਲਿਖਾਰ, ਲਿਖ ਲਿਖ ਲੇਖਾ ਲੇਖੇ ਵਿਚ ਬਦਲਾਈਆ। ਜੇ ਸਾਹਿਬ ਸੱਚੇ ਦੀ ਠੱਗ ਸਾਨੂੰ ਦੱਸੇ ਨੁਹਾਰ, ਦਰਸ਼ਨ ਪਾਈਏ ਚਾਈਂ ਚਾਈਂਆ। ਜਾ ਕੇ ਡਿਗੀਏ ਚਰਨ ਦੁਆਰ, ਆਪਣੀ ਝੋਲੀ ਅੱਗੇ ਡਾਹੀਆ । ਮੈਂ ਬੁਢੜੀ ਖੋਵ੍ਹਾਂ ਸਿਰ ਦੇ ਵਾਲ, ਖੁਲ੍ਹਾ ਝਾਟਾ ਦਿਆਂ ਵਖਾਈਆ। ਤੂੰ ਆਪਣਾ ਲਾਹਵੀਂ ਹਾਰ ਸ਼ਿੰਗਾਰ, ਨੇਤਰ ਨੈਣਾਂ ਨੀਰ ਵਹਾਈਆ। ਇਕੋ ਵਾਰ ਕਹੀਏ ਪ੍ਰਭ ਤੇਰੇ ਬਿਨਾਂ ਕੰਮ ਨਾ ਆਏ ਬੁਢੜੀ ਮੁਟਿਆਰ, ਜੋਬਨ ਸਚ ਨਾ ਕੋਇ ਹੰਢਾਈਆ। ਕਰ ਕਿਰਪਾ ਦੇ ਦੀਦਾਰ, ਦਰਦੀ ਦਰਦੀਆਂ ਦਰਦ ਵੰਡਾਈਆ। ਉਹ ਆਪਣੀ ਕਰਨ ਗੁਫ਼ਤਾਰ, ਤਾਰਾ ਸਿੰਘ ਸਮਝ ਨਾ ਪਾਈਆ। ਓਨ੍ਹਾਂ ਨੂੰ ਮਾਰਗ ਦੇਣਾ ਸੁਖਾਲ, ਜਿਸ ਨਾਲ ਕਸੀਰਿਉਂ ਕੰਗਣ ਲਿਆ ਵਟਾਈਆ। ਉਂਗਲਾਂ ਨਾਲ ਦੱਸਣਾ ਭਗਤ ਦੁਆਰੇ ਬੈਠਾ ਦੀਨ ਦਿਆਲ,

ਸ਼ਹਿਨਸ਼ਾਹ ਆਪਣਾ ਆਸਣ ਲਾਈਆ। ਜੋ ਦਰ ਡਿਗੇ ਆ ਹੋ ਕੰਗਾਲ, ਕੰਗਾਲੋਂ ਸ਼ਾਹ ਦਏ ਬਣਾਈਆ। ਮੁਰਸ਼ਦ ਸਦਾ ਸੁਣੇ ਮੁਰੀਦਾਂ ਹਾਲ, ਗੋਬਿੰਦ ਇਕ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰੇ ਖੇਲ ਨਰਾਇਣ ਨਰ, ਦੂਜੀ ਵਾਰ ਫੇਰ ਮਿਲਾਈਆ। ਨਾਨਕ ਸੱਦਿਆ ਸਚਖੰਡ ਦੁਆਰ, ਪ੍ਰਭ ਆਪਣੀ ਦਇਆ ਕਮਾਈਆ। ਸਿੰਘ ਬਿਸ਼ਨ ਹਰਿ ਜੂ ਮਿਲਿਆ ਵਿਚ ਸੰਸਾਰ, ਨਿਰਗੁਣ ਆਪਣਾ ਫੇਰਾ ਪਾਈਆ। ਜਿਸ ਜਨ ਜਾਗਤ ਸੋਵਤ ਇਕ ਵਾਰ ਦੇਵੇ ਦੀਦਾਰ, ਤਿਸ ਗੁਰਮੁਖ ਨਾਨਕ ਰੂਪ ਵਖਾਈਆ। ਨਿਰਗੁਣ ਨਾਨਕ ਨਿਰੰਕਾਰ ਨਾਲ ਪਿਆਰ, ਨਿਰੰਕਾਰ ਨਿਰਾਕਾਰ ਨਿਰਵੈਰ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਸਰਗੁਣ ਸਰਗੁਣ ਬਿਸ਼ਨ ਨਿਰਗੁਣ ਅੰਤਰ ਨਾਨਕ ਰੂਪ ਸਮਾਈਆ। ਨਾਨਕ ਨਿਰਗੁਣ ਮਿਲਿਆ ਸੋਹੰ ਗਾ, ਸੋਹੰ ਰੂਪ ਵਟਾਈਆ। ਹੰ ਚੋਲਾ ਲਿਆ ਬਦਲਾ, ਤਨ ਨਾਨਕ ਪਰਦਾ ਪਾਈਆ। ਦੋਹਾਂ ਵਿਚੋਲਾ ਬੇਪਰਵਾਹ, ਨਜ਼ਰ ਕਿਸੇ ਨਾ ਆਈਆ। ਜਿਸ ਨੇ ਨਾਨਕ ਸਤਿਗੁਰ ਲਿਆ ਪੜ੍ਹਾ, ਸੋ ਸਾਹਿਬ ਸਤਿਗੁਰ ਗੁਰਸਿਖਾਂ ਪੜ੍ਹਾਵਣ ਆਈਆ। ਗੁਰਸਿਖ ਇਕੋ ਅੱਖਰ ਦਏ ਸੁਣਾ, ਜਿਸ ਦੀ ਸਿਫ਼ਤ ਨਜ਼ਰ ਨਾ ਆਈਆ। ਸੋ ਬਣਿਆ ਸ਼ਹਿਨਸ਼ਾਹ, ਹੰ ਹਰਿ ਕੀ ਅੰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਰੂਪ ਨਿਰਗੁਣ ਨਿਰਗੁਣ ਧਾਰ, ਸਰਗੁਣ ਇਸ਼ਟ ਨਾ ਕੋਇ ਵਿਚਾਰ, ਆਤਮ ਪਰਮਾਤਮ ਏਕਾ ਘਰ ਵਸਾਈਆ। ਆਤਮ ਪਰਮਾਤਮ ਪਾ ਅਨੰਦ, ਨਾਨਕ ਆਪਣਾ ਆਪ ਮਿਟਾਇਆ । ਗਾਇਆ ਢੋਲਾ ਸੋਹੰ ਛੰਦ, ਜਿਸ ਵੇਲੇ ਹਰਿ ਕਾ ਦਰਸ਼ਨ ਪਾਇਆ। ਨਾ ਕੋਈ ਰਸਨਾ ਨਾ ਬੱਤੀ ਦੰਦ, ਪਵਣ ਸਵਾਸ ਨਾ ਕੋਇ ਜਣਾਇਆ। ਇਕੋ ਇਕ ਨਜ਼ਰੀ ਆਇਆ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣੇ ਆਸਣ ਡੇਰਾ ਲਾਇਆ। ਨਾ ਕੋਈ ਸੂਰਜ ਨਾ ਕੋਈ ਚੰਦ, ਮੰਡਲ ਮੰਡਪ ਨਾ ਕੋਇ ਰੁਸ਼ਨਾਇਆ। ਨਾ ਕੋਈ ਗਰਮੀ ਨਾ ਕੋਈ ਠੰਡ, ਦਿਵਸ ਰਾਤ ਨਾ ਕੋਇ ਵਖਾਇਆ। ਦੀਨ ਦਿਆਲ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਇਕੋ ਝੋਲੀ ਪਾਇਆ। ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਚੰਦ, ਚੰਦ ਚਾਂਦਨਾ ਤੇਰਾ ਜਗਤ ਰੁਸ਼ਨਾਇਆ। ਨਾਮ ਸਤਿ ਪਾਈ ਵੰਡ, ਝੋਲੀ ਇਕੋ ਵਾਰ ਭਰਾਇਆ। ਸੋ ਸਾਹਿਬ ਕਲਜੁਗ ਅੰਤਮ ਪਰਗਟ ਹੋ ਸੂਰਾ ਸਰਬੰਗ, ਆਪਣਾ ਵੇਸ ਵਟਾਇਆ। ਜਨ ਭਗਤਾਂ ਆਪਣੇ ਮਿਲਣ ਦਾ ਦੱਸਿਆ ਢੰਗ, ਬੇਢੰਗੀ ਚਾਲ ਚਲਾਇਆ। ਬਿਨ ਲਲਾਰੀਉਂ ਚਾੜ੍ਹਿਆ ਰੰਗ, ਰੰਗ ਆਤਮ ਆਪ ਰੰਗਾਇਆ । ਬਿਨ ਤੰਦ ਸਤਾਰ ਵਜਾਇਆ ਮਰਦੰਗ, ਤਾਰ ਅਗੰਮੜੀ ਆਪ ਹਿਲਾਇਆ। ਬਿਨ ਨੀਰੋਂ ਪਾਏ ਠੰਡ, ਅੰਮ੍ਰਿਤ ਮੇਘ ਬਰਸਾਇਆ। ਇਕ ਸੁਣਾਇਆ ਸਾਚਾ ਛੰਦ, ਸੋਹੰ ਢੋਲਾ ਆਪ ਗਾਇਆ। ਜੁਗ ਜਨਮ ਦਾ ਮੇਟ ਪੰਧ, ਗੁਰਸਿਖ ਆਣ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਅੰਤਰ ਨਿਰਗੁਣ ਪਿਆਰ, ਸਰਗੁਣ ਅੰਦਰ ਖੇਲ ਅਪਾਰ, ਸਾਖੀ ਸਾਖਿਆਤ ਆਪ ਪੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਜਿਸ ਨਾਨਕ ਕੀਆ ਪਰਵਾਨ, ਸੋ ਹੰ ਬ੍ਰਹਮ ਸਿੰਘ ਬਿਸ਼ਨ ਵਿਸ਼ਵ ਆਪਣਾ ਰੂਪ ਵਖਾਇਆ।