ਪੁਸਤਕਾਲਾਭਾਗ ੧੩

ਪਹਿਲੀ ਮਾਘ ੨੦੧੯ ਬਿਕਰਮੀ ਭਗਵਾਨ ਸਿੰਘ ਬੂੜ ਸਿੰਘ ਦੇ ਗ੍ਰਹਿ ਜੇਠੂਵਾਲ

ਪੀਰ ਪੈਗ਼ੰਬਰਾਂ ਪਿਆ ਰੋਣਾ, ਨੇਤਰ ਨੈਣ ਵਹਾਈਆ। ਵੇਖੋ ਅੱਗੇ ਕੀ ਕੁਛ ਹੋਣਾ, ਹਰਿ ਜੂ ਖੇਲ ਕਰਾਈਆ। ਗ਼ਰੀਬਾਂ ਘਰ ਲੱਗੇ ਸੋਹਣਾ, ਬੇਪਰਵਾਹ ਬੇਪਰਵਾਹੀਆ। ਸਾਡੇ ਕੋਲੋਂ ਸਭ ਕੁਛ ਖੋਹਣਾ, ਖ਼ਾਲੀ ਹੱਥ ਵਖਾਈਆ। ਲੱਖ ਚੁਰਾਸੀ ਜੀਵ ਜੰਤ ਕੋਹਣਾ, ਛੁਰੀ ਨਾਮ ਹੱਥ ਉਠਾਈਆ। ਦਿਵਸ ਰੈਣ ਨਾ ਮਿਲੇ ਸੌਣਾ, ਸੇਜ ਸੁਹੰਜਣੀ ਨਾ ਕੋਇ ਵਡਿਆਈਆ। ਢੋਲਾ ਨਬੀ ਨਾ ਮਿਲੇ ਗੌਣਾ, ਗੀਤ ਸੁਹਾਗ ਨਾ ਕੋਇ ਸੁਣਾਈਆ। ਸੋ ਕਰੇ ਜੋ ਹਰਿ ਜੀ ਭੌਣਾ, ਭਾਵੀ ਸਭ ਦੇ ਸਿਰ ਤੇ ਛਾਈਆ। ਚਾਰ ਜੁਗ ਦੱਸਦਾ ਰਿਹਾ ਆਪਣਾ ਔਣਾ, ਲਿਖਤ ਭਵਿਖਤ ਸਮਝਾਈਆ। ਕਲਜੁਗ ਅੰਤਮ ਆਓ ਜਿਸ ਦਰਸ਼ਨ ਪੌਣਾ, ਅਲੱਖ ਅਗੋਚਰ ਅਗੰਮ ਅਥਾਹ ਆਪਣਾ ਫੇਰਾ ਪਾਈਆ। ਗਿਆ ਵਕਤ ਫਿਰ ਹੱਥ ਨਾ ਔਣਾ, ਭਰਮੇ ਭੁੱਲੇ ਸਰਬ ਲੋਕਾਈਆ। ਸ਼ਾਹ ਸੁਲਤਾਨਾਂ ਜਿਸ ਨੇ ਢੌਣਾ, ਆਪਣਾ ਬਲ ਧਰਾਈਆ । ਨੌਂ ਖੰਡ ਮ੍ਰਿਥਮੀ ਹੱਲ ਚਲੌਣਾ, ਚਾਰ ਕੁੰਟ ਜੜ੍ਹ ਉਖੜਾਈਆ। ਦੋ ਜਹਾਨਾਂ ਜਿਸ ਦਾ ਢੋਲਾ ਗੌਣਾ, ਸੋਹੰ ਵੱਜੇ ਨਾਮ ਵਧਾਈਆ। ਲੇਖਾ ਜਾਣੇ ਅਵਣਾ ਗਵਣਾ, ਪਵਣਾਂ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪੀਰ ਪੈਗ਼ੰਬਰ ਮਾਰਨ ਝਾਕੀ, ਨਿਉਂ ਨਿਉਂ ਵੇਖ ਵਖਾਇੰਦਾ। ਕਰੇ ਖੇਲ ਪੁਰਖ ਅਬਿਨਾਸ਼ੀ, ਭੇਵ ਕੋਇ ਨਾ ਆਇੰਦਾ। ਨਿਰਗੁਣ ਜੋਤ ਨੂਰ ਪਰਕਾਸ਼ੀ, ਅੰਧ ਅੰਧੇਰ ਮਿਟਾਇੰਦਾ। ਗ਼ਰੀਬ ਨਿਮਾਣਿਆਂ ਬਣਿਆ ਸਾਥੀ, ਰਾਜ ਰਾਜਾਨਾਂ ਦਰ ਦੁਰਕਾਇੰਦਾ। ਧੁਰ ਦੀ ਸੁਣਾਏ ਸੱਚੀ ਸਾਖੀ, ਸਾਖਿਆਤ ਰੂਪ ਵਟਾਇੰਦਾ। ਗੁਰਮੁਖਾਂ ਦੇਵੇ ਲਹਿਣਾ ਬਾਕੀ, ਨਾਮ ਭੰਡਾਰ ਵਰਤਾਇੰਦਾ। ਬ੍ਰਹਿਮੰਡ ਖੰਡ ਕੋਈ ਰਹਿਣ ਨਾ ਦੇਵੇ ਆਕੀ, ਅਕਲ ਸਭ ਦੀ ਆਪ ਗਵਾਇੰਦਾ। ਜਨ ਭਗਤਾਂ ਬਣਿਆ ਸੱਚਾ ਸਾਕੀ, ਅੰਮ੍ਰਿਤ ਜਾਮ ਪਿਆਲਾ ਆਪ ਪਿਆਇੰਦਾ। ਫੜ ਚੜ੍ਹਾਏ ਔਖੀ ਘਾਟੀ, ਘਾਟਾ ਪਿਛਲਾ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਪੀਰ ਪੈਗ਼ੰਬਰ ਖੋਲ੍ਹ ਦਰਵਾਜਾ, ਆਪਣਾ ਨੈਣ ਉਠਾਈਆ। ਕਰੇ ਖੇਲ ਗ਼ਰੀਬ ਨਿਵਾਜ਼ਾ, ਇਕ ਦੂਜੇ ਰਹੇ ਸਮਝਾਈਆ। ਲੋਕਮਾਤ ਪਰਵਰਦਿਗਾਰ ਸਿਰ ਧਰਿਆ ਤਾਜਾ, ਤਖ਼ਤ ਨਿਵਾਸੀ ਫੇਰਾ ਪਾਈਆ । ਜਨ ਭਗਤਾਂ ਰਚਿਆ ਇਕੋ ਕਾਜਾ, ਕਰਤਾ ਆਪਣੀ ਖੇਲ ਵਖਾਈਆ। ਆਦਿ ਜੁਗਾਦਿ ਫਿਰੇ ਭਾਜਾ, ਬਣ ਪਾਂਧੀ ਫੇਰੀ ਪਾਈਆ। ਸੰਬਲ ਡੇਰਾ ਲੱਗਾ ਮਾਝਾ, ਗੋਬਿੰਦ ਗੀਤ ਅਲਾਈਆ। ਹਰਿਜਨ ਸੱਚੇ ਮਾਰੇ ਅਵਾਜ਼ਾਂ, ਸੁਤਿਆਂ ਰਿਹਾ ਉਠਾਈਆ। ਸਦਾ ਸੁਹੇਲਾ ਇਕ ਇਕੇਲਾ ਸਮਰਥ ਪੁਰਖ ਸਵਾਮੀ ਰੱਖੇ ਲਾਜਾ, ਨਿਹਕਰਮੀ ਆਪਣਾ ਕਰਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡ ਵਡਿਆਈਆ। ਵਡ ਵਡਿਆਈ ਹਰਿਜਨ ਮੀਤ, ਹਰਿ ਸਤਿਗੁਰ ਆਪ ਦਿਵਾਇੰਦਾ। ਤ੍ਰੈਭਵਣ ਧਨੀ ਇਕ ਅਤੀਤ, ਤ੍ਰੈਗੁਣ ਲੇਖਾ ਆਪ ਚੁਕਾਇੰਦਾ। ਆਤਮ ਪਰਮਾਤਮ ਕਰੇ ਠੰਡਾ ਸੀਤ, ਸੀਤਲ ਧਾਰਾ ਇਕ ਵਹਾਇੰਦਾ। ਬੋਧ ਅਗਾਧ ਸੁਣਾਏ ਗੀਤ, ਗੀਤ ਸੁਹਾਗੀ ਇਕ ਜਣਾਇੰਦਾ। ਨਵ ਨੌਂ ਚਾਰ ਜੋ ਸੁੱਤਾ ਰਿਹਾ ਦੇ ਕਰ ਪੀਠ, ਆਪਣੀ ਕਰਵਟ ਆਪ ਬਦਲਾਇੰਦਾ। ਪੀਰ ਪੈਗ਼ੰਬਰਾਂ ਦਏ ਹਦੀਸ, ਗੁਰ ਅਵਤਾਰਾਂ ਪਰਦਾ ਲਾਹਿੰਦਾ। ਸ਼ਾਹ ਸੁਲਤਾਨਾਂ ਖ਼ਾਲੀ ਖ਼ੀਸ, ਦਰ ਦਰ ਘਰ ਘਰ ਆਪ ਮੰਗਾਇੰਦਾ। ਏਕਾ ਤਾਜ ਸੋਹੇ ਸੀਸ ਜਗਦੀਸ, ਜਗਦੀਸ਼ਰ ਆਪਣੀ ਕਾਰ ਕਮਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਡਿਆਇੰਦਾ। ਪੀਰ ਪੈਗ਼ੰਬਰ ਰਹੇ ਦੱਸ, ਇਕ ਦੂਜੇ ਧਿਆਨ ਲਗਾਈਆ । ਵੇਖੋ ਖੇਲ ਪੁਰਖ ਸਮਰਥ, ਭੇਵ ਕੋਇ ਨਾ ਆਈਆ। ਗ਼ਰੀਬ ਨਿਮਾਣਿਆਂ ਹੋਇਆ ਵਸ, ਬੇਵਸ ਫਿਰੇ ਸੱਚਾ ਮਾਹੀਆ। ਅੰਤਰ ਆਤਮ ਦੇ ਦੇ ਰਸ, ਰਸ ਆਪਣਾ ਦਏ ਚਖਾਈਆ। ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਈਆ। ਭਗਤਾਂ ਗਾਏ ਹਰਿ ਜੂ ਜਸ, ਜਸ ਵੇਦ ਪੁਰਾਨ ਕਹਿਣ ਨਾ ਪਾਈਆ। ਦਰ ਦਰਵੇਸ਼ ਮੇਲ ਮਿਲਾਏ ਨੱਠ ਨੱਠ, ਵਿਸ਼ਨ ਬ੍ਰਹਮਾ ਮਹੇਸ਼ ਸੀਸ ਝੁਕਾਈਆ। ਸ਼ੰਕਰ ਚਰਨੀ ਡਿਗੇ ਢੱਠ, ਢਹਿ ਢਹਿ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਪੀਰ ਪੈਗ਼ਬੰਰ ਆਓ ਨੱਠੋ, ਏਕਾ ਏਕ ਜਣਾਈਆ। ਕਲਜੁਗ ਅੰਤਮ ਜੋ ਵੱਟਿਆ ਜਾਂਦਾ ਸੋਈ ਵੱਟੋ, ਅੰਤਮ ਲੇਖਾ ਰਿਹਾ ਮੁਕਾਈਆ। ਜੇ ਬਚਿਆ ਜਾਂਦਾ ਨੀਵੇਂ ਹੋ ਕੇ ਬਚੋ, ਹੰਕਾਰੀ ਕੋਇ ਰਹਿਣ ਨਾ ਪਾਈਆ। ਜੇ ਰੱਜਿਆ ਜਾਂਦਾ ਚਰਨ ਪ੍ਰੀਤੀ ਰੱਜੋ, ਸਾਚੀ ਰੀਤ ਰਿਹਾ ਸਮਝਾਈਆ। ਜੇ ਢਿਆ ਜਾਂਦਾ ਹਰਿ ਸਰਨਾਈ ਢੱਠੋ, ਡਿਗਿਆਂ ਲਏ ਉਠਾਈਆ। ਜੇ ਕੋਈ ਦੁੱਖ ਤੇ ਆਪਣਾ ਹਾਲ ਦੱਸੋ, ਦੁਖੀਆਂ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪੀਰ ਪੈਗ਼ੰਬਰ ਖੋਲ੍ਹਣ ਅੱਖ, ਨੇਤਰ ਨੈਣ ਉਘਾੜਿਆ। ਪਰਵਰਦਿਗਾਰ ਪੱਤ ਲਏ ਰੱਖ, ਸਿਰ ਝੁਕੇ ਸਚ ਦੁਆਰਿਆ। ਅਸੀਂ ਅੰਤਮ ਕਲਜੁਗ ਹੋਏ ਲੱਖੋਂ ਕੱਖ, ਕਲਮਾ ਕੰਮ ਕਿਸੇ ਨਾ ਆ ਰਿਹਾ। ਦੀਨ ਮਜ਼੍ਹਬ ਕੀਤਾ ਵੱਖ, ਸ਼ਰਅ ਵੰਡ ਨਾ ਕੋਇ ਵੰਡਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸਮਝਾ ਰਿਹਾ। ਪੀਰ ਪੈਗ਼ੰਬਰ ਪਕੜੋ ਰਾਹ, ਰਹਿਬਰ ਹਰਿ ਜਣਾਈਆ। ਆਬਰੂ ਇਜ਼ਤ ਲਏ ਬਚਾ, ਸਾਬਰ ਸਬਰ ਬੇਸਬਰ ਪਿਆਲਾ ਜਾਮ ਪਿਆਈਆ। ਰਹਿਮਤ ਕਰੇ ਆਪ ਖ਼ੁਦਾ, ਰਹੀਮ ਸੱਚਾ ਸ਼ਹਿਨਸ਼ਾਹੀਆ। ਸਹਿਮਤ ਹੋਵੋ ਨਾ ਹੋਵੋ ਜੁਦਾ, ਜੁਜ਼ ਅੱਡ ਨਾ ਕੋਇ ਕਰਾਈਆ। ਕਦਮਾਂ ਉਪਰ ਹੋ ਫਿਦਾ, ਫ਼ਿਤਰਤ ਆਪ ਗਵਾਈਆ। ਸਹਿਜੇ ਸਹਿਜੇ ਲਏ ਮਿਲਾ, ਵਿਛੜੇ ਗੋਦ ਉਠਾਈਆ ਜਿਸ ਨੇ ਕਰਬਲਾ ਦਿਤਾ ਵਖਾ, ਕਾਇਨਾਤ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕ ਸਮਝਾਈਆ। ਪੀਰ ਪੈਗ਼ੰਬਰ ਵੇਖੋ ਦਰਵੇਸ਼, ਇਕੋ ਇਕ ਆਇੰਦਾ। ਚਾਰ ਯਾਰੀ ਨਾ ਰਹੇ ਹਮੇਸ਼, ਕਲਮਾਂ ਨਬੀ ਨਾ ਕੋਇ ਪੜ੍ਹਾਇੰਦਾ। ਪਰਵਰਦਿਗਾਰ ਇਕ ਆਦੇਸ, ਆਦਿ ਜੁਗਾਦਿ ਰਖਾਇੰਦਾ। ਜੁਗ ਚੌਕੜੀ ਅਵੱਲੜਾ ਵੇਸ, ਨਿਰਗੁਣ ਸਰਗੁਣ ਧਾਰ ਬੰਨ੍ਹਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌਂ ਚਾਰ ਲਿਆ ਵੇਖ, ਕਲਜੁਗ ਅੰਤਮ ਵੇਲਾ ਆਇੰਦਾ । ਦਰ ਦਰ ਘਰ ਘਰ ਹੋਇਆ ਭੇਖ, ਪ੍ਰਭ ਕਾ ਭੇਵ ਕੋਇ ਨਾ ਪਾਇੰਦਾ। ਕਿਸੇ ਮੁੱਛ ਦਾੜ੍ਹੀ ਰੱਖਿਆ ਕੇਸ, ਕੋਇ ਸੀਸ ਮੁਡਾਇੰਦਾ। ਪਾਰਬ੍ਰਹਮ ਬਿਨ ਭਗਤਾਂ ਕਿਸੇ ਨਾ ਰੱਖੇ ਸਾਇਆ ਹੇਠ, ਲੱਖ ਚੁਰਾਸੀ ਸਰਬ ਕੁਰਲਾਇੰਦਾ। ਅੰਤਮ ਸੁੰਞਾ ਹੋਇਆ ਖੇਤ, ਪੀਰ ਪੈਗ਼ੰਬਰ ਰਾਖਾ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਪੀਰ ਪੈਗ਼ੰਬਰ ਵੇਖੋ ਤਮਾਸ਼ਾ, ਹਰਿ ਤਰਾਂ ਤਰਾਂ ਸਮਝਾਈਆ। ਜਿਸ ਦੀ ਰੱਖਦੇ ਗਏ ਆਸਾ, ਸੋ ਆਸਾ ਪੂਰ ਕਰਾਈਆ। ਚੌਦਾਂ ਤਬਕ ਨਾ ਕੋਇ ਦਿਲਾਸਾ, ਸਿਰ ਹੱਥ ਨਾ ਕੋਇ ਟਿਕਾਈਆ। ਹੂਰ ਬਹਿਸ਼ਤੀ ਨਾ ਕੋਇ ਭੋਗ ਬਿਲਾਸਾ, ਰੰਗ ਰੰਗ ਨਾ ਕੋਇ ਬਦਲਾਈਆ।

ਸਭ ਦਾ ਖ਼ਾਲੀ ਕਰੇ ਕਾਸਾ, ਰਹਿਮਤ ਮਿਹਰ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਦਏ ਵਖਾਈਆ। ਸਾਚਾ ਦਰ ਵੇਖਣ ਪੀਰ, ਪੀਰਨ ਪੀਰ ਵਖਾਇੰਦਾ। ਬੇਪਰਵਾਹ ਕਲਜੁਗ ਅੰਤਮ ਖੇਲ ਅਖ਼ੀਰ, ਆਖ਼ਰ ਆਪ ਸਮਝਾਇੰਦਾ। ਭਗਤ ਭਗਵਾਨ ਬਦਲੇ ਤਕਦੀਰ, ਤਸਬੀ ਮਾਲਾ ਨਾ ਕੋਇ ਫੜਾਇੰਦਾ। ਸ਼ਰਅ ਸ਼ਰੀਅਤ ਕੱਟ ਜ਼ੰਜੀਰ, ਲਾਸ਼ਰੀਕ ਮੇਲ ਮਿਲਾਇੰਦਾ। ਦਰਸ ਦਖਾਏ ਬੇਨਜ਼ੀਰ, ਨਜ਼ਰ ਕਿਸੇ ਨਾ ਆਇੰਦਾ । ਲੇਖਾ ਜਾਣੇ ਸ਼ਾਹ ਹਕੀਰ, ਸ਼ਹਿਨਸ਼ਾਹ ਆਪਣਾ ਘਰ ਵਖਾਇੰਦਾ। ਚਾਰ ਜੁਗ ਦੀ ਮੇਟੇ ਲਕੀਰ, ਆਪਣਾ ਮਾਰਗ ਆਪੇ ਲਾਇੰਦਾ। ਜਨ ਭਗਤਾਂ ਕੱਟੇ ਹਰਿ ਜੂ ਭੀੜ, ਔਝੜ ਰਾਹ ਨਾ ਕੋਇ ਵਖਾਇੰਦਾ। ਚਰਨ ਕਵਲ ਕਵਲ ਚਰਨ ਦੇਵੇ ਧੀਰ, ਧੀਰਜ ਇਕੋ ਨਾਮ ਧਰਾਇੰਦਾ। ਅੰਮ੍ਰਿਤ ਆਤਮ ਸਾਚਾ ਸੀਰ, ਸ੍ਰੀ ਭਗਵਾਨ ਜਾਮ ਪਿਆਇੰਦਾ। ਹਰਿਜਨ ਹਰਿਜਨ ਮੇਲੇ ਸਾਚੇ ਵੀਰ, ਜਗਤ ਵਿਛੋੜਾ ਪੰਧ ਮੁਕਾਇੰਦਾ। ਕਿਰਪਾ ਕਰ ਗਹਿਰ ਗੁਣ ਗੰਭੀਰ, ਡੂੰਘੇ ਸਾਗਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਭੇਵ ਚੁਕਾਇੰਦਾ। ਹਰਿਜਨ ਵੇਖੇ ਕੋਝਾ ਕਮਲਾ, ਕਮਲੀ ਵਾਲਾ ਫੇਰਾ ਪਾਈਆ। ਦੋ ਜਹਾਨਾਂ ਜਾਣੇ ਅਮਲਾ, ਫੋਲ ਫੁਲਾਏ ਥਾਉਂ ਥਾਈਂਆ। ਬਾਹਰੋਂ ਬਣੇ ਜੱਟ ਯਮਲਾ, ਅੰਦਰ ਸ਼ਹਿਨਸ਼ਾਹ ਸ਼ਹਿਨਸ਼ਾਹੀਆ। ਦੋ ਜਹਾਨਾਂ ਇਕੋ ਵਾਰ ਕਰੇ ਹਮਲਾ, ਸਿਰ ਸਕੇ ਨਾ ਕੋਇ ਉਠਾਈਆ। ਨੌਂ ਖੰਡ ਪ੍ਰਿਥਮੀ ਕਾਚੀ ਮਾਟੀ ਗਮਲਾ, ਲੱਖ ਚੁਰਾਸੀ ਬੂਟੇ ਵਿਚ ਟਿਕਾਈਆ। ਦੋ ਜਹਾਨ ਵਜਾਏ ਤਬਲਾ, ਏਕਾ ਡੰਕਾ ਹੱਥ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹਰਿ ਕਾ ਨਿਸ਼ਾਨਾ ਦੱਸਦੇ ਰਹੇ ਮਾਰ ਕੇ ਟਪਲਾ, ਪੂਰਨ ਭੇਵ ਨਾ ਕੋਇ ਖੁਲ੍ਹਾਈਆ। ਕੋਈ ਕਹੇ ਉਪਰ ਰਹਿੰਦਾ ਅੰਬਰਾਂ, ਨਜ਼ਰ ਕਿਸੇ ਨਾ ਆਈਆ। ਕੋਈ ਕਹੇ ਵੜਿਆ ਵਿਚ ਪੈਗ਼ੰਬਰਾਂ, ਦੂਜਾ ਰੂਪ ਨਾ ਕੋਇ ਵਟਾਈਆ। ਕੋਈ ਕਹੇ ਵੜਿਆ ਮਸੀਤਾਂ ਮੰਦਰਾਂ, ਗੁਰਦੁਆਰੇ ਡੇਰਾ ਲਾਈਆ। ਕੋਈ ਕਹੇ ਰਹੇ ਡੂੰਘੀ ਕੰਦਰਾਂ, ਕੋਈ ਕਹੇ ਉਚੇ ਟਿੱਲੇ ਪਰਬਤ ਬੈਠਾ ਸੱਚਾ ਮਾਹੀਆ। ਸ੍ਰੀ ਭਗਵਾਨ ਕਹੇ ਬਿਨ ਭਗਤਾਂ ਮੇਰਾ ਕਿਸੇ ਨਾ ਫੜਿਆ ਪਲੜਾ, ਪੱਲੂ ਬੰਨ੍ਹ ਨਾ ਕਿਸੇ ਜਣਾਈਆ। ਆਦਿ ਜੁਗਾਦਿ ਫਿਰਾਂ ਇਕੱਲੜਾ, ਜੁਗ ਜੁਗ ਵੇਸ ਵਟਾਈਆ। ਕਲਜੁਗ ਅੰਤਮ ਪਾਇਆ ਝਗੜਾ, ਫ਼ੈਸਲਾ ਸਕੇ ਨਾ ਕੋਇ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਅੰਦਰ ਲਾਇਆ ਰਗੜਾ, ਫੜ ਫੜ ਵੇਖ ਵਖਾਈਆ। ਸਚਖੰਡ ਦੁਆਰੇ ਕਰ ਧਿਆਨ ਸਾਰੇ ਕਹਿਣ ਸ੍ਰੀ ਭਗਵਾਨ ਤਕੜਾ, ਜਿਸ ਦਾ ਅੰਤ ਕੋਇ ਨਾ ਆਈਆ। ਗੁਰੂ ਅਵਤਾਰ ਪੀਰ ਪੈਗ਼ੰਬਰ ਕੋਈ ਲੂਲਾ ਕੋਈ ਲੰਗੜਾ, ਕੋਈ ਨਿਉਂ ਨਿਉਂ ਕਦਮ ਉਠਾਈਆ। ਅਬਿਨਾਸ਼ੀ ਕਰਤਾ ਸਤਿਜੁਗ ਤ੍ਰੇਤਾ ਦੁਆਪਰ ਬਣਿਆ ਰਿਹਾ ਮਕਰਾ, ਆਪਣਾ ਰੂਪ ਨਾ ਕਿਸੇ ਵਖਾਈਆ। ਕਲਜੁਗ ਅੰਤਮ ਨਿਰਗੁਣ ਦਾਤਾ ਪੁਰਖ ਬਿਧਾਤਾ ਛੈਲ ਛਬੀਲਾ ਵਖਾਵਣ ਆਇਆ ਆਪਣਾ ਨਖ਼ਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਜੇ ਕੋਈ ਲੱਭਣ ਜਾਏ ਹੋ ਜਾਏ ਸਭ ਤੋਂ ਵੱਖਰਾ, ਜੇ ਕੋਈ ਚਰਨੀਂ ਡਿਗੇ ਭਗਤਾਂ ਵਿਚ ਸਮਾਈਆ। ਇਕੋ ਇਕ ਸੁਣਾਏ ਆਪਣਾ ਫ਼ਿਕਰਾ, ਫਿਕਰ ਸਾਰੇ ਦਏ ਗਵਾਈਆ। ਗੁਰਸਿਖਾਂ ਘਰ ਘਰ ਕਰੇ ਜ਼ਿਕਰਾ, ਜ਼ਿਕਰੀਆ ਬੈਠਾ ਸੀਸ ਝੁਕਾਈਆ। ਸ਼ਾਹ ਸੁਲਤਾਨ ਇਕੋ ਨਿੱਤਰਾ, ਨਿਰਵੈਰ ਫੇਰਾ ਪਾਈਆ। ਗੋਬਿੰਦ ਨਾਤਾ ਤੋੜਿਆ ਬਾਜਾਂ ਤਿੱਤਰਾਂ, ਹਰਿਜਨ ਸਾਚੇ ਅੰਤ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗ਼ਰੀਬ ਨਿਮਾਣੇ ਗੁਰਮੁਖ ਸੱਜਣ ਸਹਿਜ ਸਹਿਜ ਸੁਖ ਸਾਗਰ ਵਿਚ ਮਿਲਾਈਆ।

ਸੁਖ ਸਾਗਰ ਹਰਿ ਸੱਚਾ ਆਪ, ਅਵਰ ਨਾ ਕੋਇ ਜਣਾਇੰਦਾ। ਭਗਤ ਵਛਲ ਜਨ ਮਾਈ ਬਾਪ, ਪਿਤਾ ਪੂਤ ਵੰਡ ਵੰਡਾਇੰਦਾ। ਜਿਸ ਜਨ ਜਪਿਆ ਸੋਹੰ ਜਾਪ, ਸੋ ਸਤਿਗੁਰ ਵਿਚ ਸਮਾਇੰਦਾ। ਆਤਮ ਦਰਸੀ ਉਤਰੇ ਪਾਪ, ਦੁਰਮੱਤ ਮੈਲ ਧੁਆਇੰਦਾ। ਮੁਰਸ਼ਦ ਮੁਰੀਦਾਂ ਕਰੇ ਪਾਕੀ ਪਾਕ, ਪਤਤ ਪੁਨੀਤ ਆਪ ਕਰਾਇੰਦਾ। ਗ੍ਰਹਿ ਮੰਦਰ ਖੋਲ੍ਹ ਤਾਕ, ਪਰਦਾ ਦੂਈ ਆਪ ਉਠਾਇੰਦਾ। ਹਰਿ ਸੱਜਣ ਮੇਲਾ ਆਪਣੇ ਮਾਘ, ਜਗਤ ਮਾਘੀ ਗੁਰਸਿਖ ਕਦੇ ਨਾ ਨਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੋਵਣ ਆਇਆ ਦਾਗ਼, ਆਪਣੀ ਹੱਥੀਂ ਮਲ ਮਲ ਆਪ ਨੁਹਾਇੰਦਾ।

ਪਹਿਲੀ ਮਾਘ ੨੦੧੯ ਬਿਕਰਮੀ ਜੇਠੂਵਾਲ

ਭਗਤ ਮੇਲਾ ਭਗਵੰਤ ਮਿਲਾਵਾ, ਭਾਵੀ ਭਰਮ ਮਿਟਾਈਆ। ਸਾਹਿਬ ਮਿਲਣ ਦਾ ਇਕੋ ਦਾਅਵਾ, ਹਰਿਜਨ ਚਰਨ ਧਿਆਨ ਲਗਾਈਆ। ਸਤਿਜੁਗ ਵੇਲੇ ਪੱਕਿਆ ਆਵਾ, ਪ੍ਰਹਿਲਾਦ ਮਿਲੀ ਵਡਿਆਈਆ। ਦੁਆਪਰ ਲੇਖੇ ਲੱਗਾ ਨਾਂਵਾਂ, ਬਿਦਰ ਹੋਏ ਸਹਾਈਆ। ਕਲਜੁਗ ਅੰਤਮ ਮਿਲਿਆ ਥਾਂ ਜਗਤ ਨਿਥਾਵਾਂ, ਥਾਨ ਥਨੰਤਰ ਇਕ ਸੁਹਾਈਆ। ਸ੍ਰੀ ਭਗਵਾਨ ਪਕੜੇ ਬਾਹਵਾਂ, ਆਪਣੇ ਆਪ ਉਠਾਈਆ। ਨਾਤਾ ਤੁਟਾ ਹੰਸਾਂ ਕਾਵਾਂ, ਕਾਗ ਹੰਸ ਵਖਾਈਆ। ਸਮਰਥ ਦੇਵੇ ਸਿਰ ਠੰਡੀਆਂ ਛਾਵਾਂ, ਸ਼ਹਿਨਸ਼ਾਹ ਬੇਪਰਵਾਹੀਆ। ਹਰਿਜਨ ਮੇਲਾ ਜਿਉਂ ਪੁੱਤਰਾਂ ਮਾਵਾਂ, ਪਿਤਾ ਮਾਤ ਗੋਦ ਸੁਹਾਈਆ। ਤੇਰਵੇਂ ਮਹੀਨੇ ਬਦਲਿਆ ਪਰਛਾਵਾਂ, ਸਾਢੇ ਬਾਰਾਂ ਮਾਸ ਘਰਦਿਆਂ ਅੱਖ ਨਾ ਕਿਸੇ ਖੁਲ੍ਹਾਈਆ। ਸੋਹਣ ਸਿੰਘ ਅੱਜ ਫਿਰੇ ਚਾਵਾਂ ਚਾਵਾਂ, ਪ੍ਰਭ ਆਇਆ ਬੇਪਰਵਾਹੀਆ। ਚਰਨ ਕਵਲ ਬਹਿ ਬਹਿ ਢੋਲੇ ਗਾਵਾਂ, ਪਿਛਲਾ ਚੇਤਾ ਰਿਹਾ ਕਰਾਈਆ । ਦਿਵਸ ਰੈਣ ਸਾਹਿਬ ਸਾਈਂ ਸੱਚਾ ਇਕੋ ਗਾਵਾਂ, ਗੁਣ ਗੋਬਿੰਦ ਇਕੋ ਗਾਈਆ। ਜਿਧਰ ਵੇਖਾਂ ਜਿਧਰ ਜਾਵਾਂ, ਨੱਠ ਨੱਠ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਨ ਰੰਗ ਵਖਾਈਆ। ਸੋਹਣ ਸਿੰਘ ਕਹੇ ਮੋਹੇ ਚਾਉ ਘਨੇਰਾ, ਚੌ ਕੰਨੀ ਆਖ ਸੁਣਾਇੰਦਾ। ਪ੍ਰਭ ਮਿਲਿਆ ਜਿਸ ਨਾਤਾ ਜੋੜਿਆ ਤੇਰਾ ਮੇਰਾ, ਮੇਰਾ ਤੇਰਾ ਏਕਾ ਰੂਪ ਵਖਾਇੰਦਾ। ਭੌਂਦਾ ਫਿਰਦਾ ਦੋ ਜਹਾਨਾਂ ਲਾ ਕੇ ਆਇਆ ਗੇੜਾ, ਉਚ ਮਹੱਲੇ ਜਾ ਜਾ ਗੁਰਮੁਖਾਂ ਦਰਸ ਦਿਖਾਇੰਦਾ। ਧਰਤ ਧਵਲ ਲੋਕਮਾਤ ਵਸਾਏ ਕੁੱਲੀ ਕੱਖਾਂ ਖੇੜਾ, ਕੁਲ ਆਪਣਾ ਆਪ ਬਣਾਇੰਦਾ। ਜਗਤ ਵਲੋਂ ਤਨ ਖ਼ਾਕ ਢਾਹ ਕੇ ਕੀਤਾ ਢੇਰਾ, ਆਤਮ ਆਪਣੀ ਆਪਣੀ ਗੋਦ ਬਹਾਇੰਦਾ। ਧੰਨ ਭਾਗ ਪ੍ਰਭ ਕੀਤੀ ਮਿਹਰਾ, ਮਿਹਰ ਨਜ਼ਰ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਦੀਨ ਦਿਆਲ, ਦਇਆ ਇਕੋ ਇਕ ਵਖਾਇੰਦਾ। ਦਇਆ ਵਖਾਏ ਹਰਿ ਗੋਬਿੰਦ, ਦਇਆ ਨਜ਼ਰ ਕਿਸੇ ਨਾ ਆਈਆ। ਕਰ ਕਿਰਪਾ ਜਿਸ ਦੀ ਮੇਟੇ ਚਿੰਦ, ਭਰਮ ਭੁਲੇਖਾ ਦਏ ਗਵਾਈਆ। ਤਿਸ ਨਜ਼ਰੀ ਆਏ ਗੁਣੀ ਗਹੀਰ ਗਹਿਰ ਗੋਬਿੰਦ, ਭਵ ਸਾਗਰ ਪਾਰ ਕਰਾਈਆ। ਜਿਸ ਰਸਤੇ ਵਿਚੋਂ ਗਿਆ ਅੱਗੇ ਸੀਸ ਨਿਵਾਵਣ ਵਿਸ਼ਨ ਬ੍ਰਹਮਾ ਸ਼ਿਵ ਇੰਦ, ਕਰੋੜ ਤਤੀਸਾ ਚਰਨ ਧਿਆਨ ਲਗਾਈਆ। ਸਾਰੇ ਕਹਿਣ ਵੇਖੋ ਪਾਰਬ੍ਰਹਮ ਦੀ ਬਿੰਦ, ਪੁਰਖ ਅਬਿਨਾਸ਼ੀ ਆਪਣੀ ਉਂਗਲੀ ਲਾਈਆ। ਜਿਸ ਨੇ ਤਜਾਇਆ ਜੀਵ ਇੰਡ, ਬ੍ਰਹਿਮੰਡ ਪੈਰਾਂ ਹੇਠ ਦਬਾਈਆ। ਹੋਏ ਹੈਰਾਨ ਸਾਰੇ ਗਏ ਖਿੰਡ, ਬਿਨ ਗੁਰਮੁਖ ਹਰਿ ਕਾ ਸੰਗ ਨਾ ਕੋਇ ਨਿਭਾਈਆ।

ਲੱਖ ਚੁਰਾਸੀ ਰਾਏ ਧਰਮ ਕੱਢੇ ਜਿੰਦ, ਜਨ ਭਗਤਾਂ ਭਗਵਾਨ ਆਪਣੀ ਗੋਦ ਬਹਾਈਆ। ਅੰਮ੍ਰਿਤ ਧਾਰ ਪਿਆਏ ਸਾਗਰ ਸਿੰਧ, ਰਸ ਇਕੋ ਇਕ ਵਖਾਈਆ। ਸਾਹਿਬ ਸਤਿਗੁਰ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਮੇਲਾ ਸਹਿਜ ਸੁਭਾਈਆ। ਮੇਲਾ ਮਿਲਿਆ ਸੋਹਣ, ਸਿੰਘ ਸੋਹਣ ਸੋਹਣੀ ਬਣਤ ਬਣਾਈਆ। ਜੀਵਾਂ ਜੰਤਾਂ ਸਾਰੇ ਰੋਣ, ਗੁਰਮੁਖਾਂ ਗੁਰਸਿਖ ਵੇਖ ਖ਼ੁਸ਼ੀ ਰਖਾਈਆ। ਜਿਨ੍ਹਾਂ ਆਪਣਾ ਧੋਤਾ ਧੋਣ, ਸੋ ਪਿਛਲਿਆਂ ਗਏ ਸਮਝਾਈਆ। ਹਰਿ ਕਾ ਭੇਵ ਜਾਣੇ ਕੌਣ, ਕੀਮਤ ਕਰਤੇ ਕਿਸੇ ਨਾ ਪਾਈਆ। ਜਿਸ ਲੇਖਾ ਆਪਣੇ ਹੱਥ ਰੱਖਿਆ ਰਾਮ ਰੌਣ, ਕੰਸ ਕਾਹਨਾ ਵੰਡ ਵੰਡਾਈਆ। ਸੋ ਕਲਜੁਗ ਅੰਤਮ ਕਿੰਗਰਾ ਕਿੰਗਰਾ ਆਇਆ ਢੌਣ, ਚਾਰ ਕੁੰਟ ਫੇਰਾ ਪਾਈਆ। ਪਿਛਲੇ ਜੁਗ ਦੇ ਵਿਛੜੇ ਆਇਆ ਮਨੌਣ, ਅੰਦਰ ਵੜ ਵੜ ਰਿਹਾ ਸਮਝਾਈਆ। ਰਾਤੀਂ ਗੁਰਸਿਖਾਂ ਨਾ ਦੇਵੇ ਸੌਣ, ਸੁਤਿਆਂ ਲਏ ਜਗਾਈਆ। ਸਨੇਹੁੜਾ ਦੇਵੇ ਨਾ ਕਿਸੇ ਹੱਥ ਪੌਣ, ਨੰਗੀਂ ਪੈਰੀਂ ਫੇਰਾ ਪਾਈਆ। ਸਿਰ ਨਿਵਾਏ ਫੜ ਕੇ ਧੌਣ, ਚਰਨ ਕਵਲ ਦਏ ਸਰਨਾਈਆ। ਅੰਮ੍ਰਿਤ ਜਾਮ ਆਇਆ ਪਿਔਣ, ਨਾਮ ਸੁਰਾਹੀ ਹੱਥ ਉਠਾਈਆ। ਮਨ ਹੰਕਾਰੀ ਆਇਆ ਢੌਣ, ਖੰਡਾ ਇਕੋ ਇਕ ਚਮਕਾਈਆ। ਨਿਰਗੁਣ ਰੂਪ ਸਤਿ ਸਰੂਪ ਆਇਆ ਵਖੌਣ, ਚਾਰ ਜੁਗ ਜੋ ਕੋਈ ਵੇਖਣ ਨਾ ਪਾਈਆ। ਹਰਿ ਸੰਗਤ ਵੱਡੇ ਛੋਟੇ ਨਿੱਕੇ ਇਕੋ ਥਾਂ ਆਇਆ ਬਹੌਣ, ਜ਼ਾਤ ਪਾਤ ਨਾ ਕੋਇ ਵਖਾਈਆ। ਗ਼ਰੀਬ ਨਿਮਾਣਿਆਂ ਸ਼ਾਹ ਸੁਲਤਾਨਾਂ ਆਇਆ ਸਮਝੌਣ, ਸਮਝ ਸਭ ਦੀ ਰਿਹਾ ਗਵਾਈਆ। ਨੌਂ ਖੰਡ ਪ੍ਰਿਥਮੀ ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਇਕੋ ਢੋਲਾ ਗੌਣ, ਸੋਹੰ ਵੱਜੇ ਨਾਮ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣ ਸਿੰਘ ਤੋਂ ਕੀਤਾ ਸਿੰਘ ਸੋਹਣ, ਮੋਹ ਆਪਣੇ ਨਾਲ ਰਖਾਈਆ। ਰੱਖਿਆ ਮੋਹ ਸੰਗ ਪਿਆਰ, ਪਰਮ ਪੁਰਖ ਦਇਆ ਕਮਾਇੰਦਾ। ਸਚ ਦੁਆਰੇ ਦਿਤਾ ਆਧਾਰ, ਆਦਤ ਇਕੋ ਇਕ ਜਣਾਇੰਦਾ। ਭਗਤਾਂ ਸੰਗ ਭਗਤ ਵਿਹਾਰ, ਜਗਤ ਨਾਤਾ ਤੋੜ ਤੁੜਾਇੰਦਾ। ਸਚਖੰਡ ਦੁਆਰ ਦਿਤਾ ਬਹਾਲ, ਬਾਬਲ ਆਪਣਾ ਘਰ ਵਖਾਇੰਦਾ। ਸੌਹਰੇ ਪੇਈਏ ਨਾ ਕੋਇ ਵਿਚਾਰ, ਬਾਪੂ ਇਕੋ ਨਜ਼ਰੀ ਆਇੰਦਾ। ਮੁਖ ਤੋਂ ਪਰਦਾ ਦਏ ਉਠਾਲ, ਦੂਜੀ ਵਾਰ ਘੁੰਡ ਨਾ ਕੋਇ ਵਖਾਇੰਦਾ। ਅੱਗੋਂ ਨਜ਼ਰੀ ਆਇਆ ਪੁਰਖ ਅਕਾਲ, ਜੋਤੀ ਜਾਤਾ ਡਗਮਗਾਇੰਦਾ। ਗੁਰਮੁਖ ਵੇਖ ਹੋਏ ਨਿਹਾਲ, ਵਾਹਵਾ ਸਤਿਗੁਰ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਭਗਵੰਤ ਆਪੇ ਫੜ, ਬਿਨ ਪੌੜੀਉਂ ਡੰਡਿਉਂ ਜਾਏ ਚੜ੍ਹ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਔਂਦਾ ਜਾਂਦਾ ਨਾ ਜਾਏ ਥੱਕ, ਪਾਂਧੀ ਆਪਣਾ ਪੰਧ ਮੁਕਾਈਆ। ਕਰੇ ਨਬੇੜਾ ਹੱਕੋ ਹੱਕ, ਹਕੀਕਤ ਵੇਖੇ ਥਾਉਂ ਥਾਈਂਆ। ਜੁਗ ਜੁਗ ਸੰਤ ਸੁਹੇਲੇ ਲਏ ਰੱਖ, ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਨਾਲੋਂ ਕਰੇ ਵੱਖ, ਵੱਖਰੀ ਧਾਰ ਸਮਝਾਈਆ। ਜਨ ਭਗਤਾਂ ਗਾਏ ਹਰਿ ਜੂ ਜਸ, ਜਸ ਭਗਤਾਂ ਕੋਲੋਂ ਆਪਣਾ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਤਾ ਤੋੜ ਤੱਤ ਅੱਠ, ਲਹਿਣਾ ਚੁਕਾਇਆ ਹੱਥੋ ਹੱਥ, ਸਾਚਾ ਮਾਰਗ ਸ਼ਬਦੀ ਦੱਸ, ਉਚੇ ਮੰਦਰ ਅੰਦਰ ਦਿਤਾ ਬਹਾਈਆ। ਹਰਿ ਜੂ ਤੇਰਾ ਮੰਦਰ ਸੋਹਣਾ, ਗੁਰਮੁਖ ਵੇਖ ਖ਼ੁਸ਼ੀ ਮਨਾਇੰਦਾ। ਏਥੇ ਕਿਸੇ ਨਾ ਸੁਝੇ ਔਣਾ, ਚਾਰੋਂ ਕੁੰਟ ਇਕੋ ਹੰਸ ਮੁਖ, ਤੇਰਾ ਮੁਖ ਸਾਲਾਹਿੰਦਾ। ਨਾ ਕੋਈ ਕੁੰਟ ਨਾ ਕੋਈ ਕੋਣਾ, ਉਤਰ ਪੂਰਬ ਪੱਛਮ ਦੱਖਣ ਵੰਡ ਨਾ ਕੋਇ ਵੰਡਾਇੰਦਾ। ਨਾ ਕੋਈ ਜਾਗਣਾ

ਨਾ ਕੋਈ ਸੌਣਾ, ਨਾਰ ਕੰਤ ਨਾ ਕੋਇ ਹੰਢਾਇੰਦਾ। ਨਾ ਕੁਝ ਵੱਢਣਾ ਨਾ ਕੁਝ ਬੋਣਾ, ਕਿਰਸਾਣ ਹੱਲ ਨਾ ਕੋਇ ਵਹਾਇੰਦਾ। ਤੇਰੀ ਕਿਰਪਾ ਤੇਰੇ ਜਿਹਾ ਹੋਣਾ, ਦੂਜਾ ਰੂਪ ਨਜ਼ਰ ਕੋਇ ਨਾ ਆਇੰਦਾ। ਸਾਹਿਬ ਸੁਲਤਾਨ ਸ਼ਹਿਨਸ਼ਾਹ ਤੂੰ ਸਭ ਤੋਂ ਸੋਹਣਾ, ਤੇਰਾ ਸੁਹੱਪਣ ਸਿਫ਼ਤ ਵਿਚ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਇਆ ਸੱਚਾ ਘਰ, ਜਿਸ ਘਰ ਬਿਨ ਭਗਤਾਂ ਨਜ਼ਰ ਕੋਇ ਨਾ ਆਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸੱਚਾ ਦਾਨ, ਭਗਤ ਭਗਵੰਤ ਇਕ ਨਿਸ਼ਾਨ, ਹਰਿਜਨ ਆਪਣੇ ਘਰ ਵਸਾਇੰਦਾ।