ਪਹਿਲੀ ਮਾਘ ੨੦੧੯ ਬਿਕਰਮੀ ਜੇਠੂਵਾਲ ਹਰਿ ਭਗਤ ਦੁਆਰ ਵਿਚ
ਸੋ ਪੁਰਖ ਨਿਰੰਜਣ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਬੇਪਰਵਾਹ, ਬੇਅੰਤ ਧਾਰ ਚਲਾਈਆ। ਏਕੰਕਾਰਾ ਸਿਫ਼ਤ ਸਾਲਾਹ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹੀਆ। ਆਦਿ ਨਿਰੰਜਣ ਨੂਰ ਰੁਸ਼ਨਾ, ਜੋਤੀ ਜਾਤਾ ਡਗਮਗਾਈਆ। ਸ੍ਰੀ ਭਗਵਾਨ ਸਚ ਨਿਸ਼ਾਨ, ਨਿਰਗੁਣ ਆਪਣਾ ਆਪ ਵਖਾਈਆ। ਅਬਿਨਾਸ਼ੀ ਕਰਤਾ ਵਸੇ ਸਾਚੇ ਥਾਂ, ਸਚ ਦੁਆਰੇ ਸੋਭਾ ਪਾਈਆ। ਪਾਰਬ੍ਰਹਮ ਵੇਸ ਅਵੱਲੜਾ ਆਪ ਵਟਾ, ਭੇਵ ਅਭੇਦ ਖੁਲ੍ਹਾਈਆ। ਪੁਰਖ ਅਗੰਮਾ ਅਗੰਮ ਅਗੰਮੜੀ ਕਾਰ ਕਮਾ, ਕਰਨੀ ਆਪਣੇ ਹੱਥ ਰਖਾਈਆ। ਸਮਰਥ ਪੁਰਖ ਪ੍ਰਭ ਪਰਦਾ ਲਾਹ, ਪਰਵਰਦਿਗਾਰ ਨੂਰ ਜ਼ਹੂਰ ਰੁਸ਼ਨਾਈਆ। ਮੁਕਾਮੇ ਹੱਕ ਇਕ ਖ਼ੁਦਾ, ਬੇਐਬ ਵੱਡੀ ਵਡਿਆਈਆ। ਆਪਣੀ ਇਛਿਆ ਲਏ ਪਰਗਟਾ, ਸਾਚੀ ਭਿਛਿਆ ਆਪ ਵਰਤਾਈਆ। ਲੇਖਾ ਜਾਣੇ ਧੁਰਦਰਗਾਹ, ਦਰਗਾਹ ਸਾਚੀ ਵੱਜੇ ਵਧਾਈਆ। ਸਚਖੰਡ ਦੁਆਰਾ ਇਕ ਸੁਹਾ, ਛੱਪਰ ਛੰਨ ਨਾ ਕੋਇ ਵਖਾਈਆ। ਸ਼ਹਿਨਸ਼ਾਹ ਪ੍ਰਭ ਆਪ ਅਖਵਾ, ਕਰੇ ਖੇਲ ਵਡ ਵਡਿਆਈਆ। ਧੁਰ ਫ਼ਰਮਾਣਾ ਹੁਕਮ ਜਣਾ, ਨਾਉਂ ਨਿਰੰਕਾਰਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਹਰਿ ਅਵੱਲਾ, ਏਕੰਕਾਰਾ ਆਪ ਕਰਾਇੰਦਾ। ਵਸਣਹਾਰਾ ਸਚ ਮਹੱਲਾ, ਸਚਖੰਡ ਸਾਚੇ ਸੋਭਾ ਪਾਇੰਦਾ। ਨਿਰਗੁਣ ਜੋਤ ਆਪੇ ਬਲਾ, ਅਸੁਤੇ ਪਰਕਾਸ਼ ਕਰਾਇੰਦਾ। ਵਸਣਹਾਰਾ ਸਚ ਮਹੱਲਾ, ਮਹੱਲ ਅਟੱਲ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਵਡਿਆਇੰਦਾ। ਦਰ ਘਰ ਸਾਚਾ ਸੋਭਾਵੰਤ, ਸਚਖੰਡ ਸੱਚੀ ਵਡਿਆਈਆ। ਪਰਗਟ ਹੋ ਸ੍ਰੀ ਭਗਵੰਤ, ਆਪਣੀ ਬਣਤ ਬਣਾਈਆ। ਲੇਖਾ ਜਾਣ ਆਦਿ ਅੰਤ, ਮਧ ਆਪਣੇ ਵਿਚ ਛੁਪਾਈਆ। ਭੇਵ ਰਖਾਏ ਸਦਾ ਬੇਅੰਤ, ਅੰਤ ਕਹਿਣ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਗੰਮ, ਭੇਵ ਅਭੇਦ ਰਖਾਇੰਦਾ। ਆਦਿ ਕਰੇ ਆਪਣਾ ਕੰਮ, ਕਰਨੀ ਕਰਤਾ ਆਪ ਕਮਾਇੰਦਾ। ਸੱਚਖੰਡ ਨਿਵਾਸੀ ਸਚ ਦੁਆਰੇ ਬੇੜਾ ਬੰਨ੍ਹ, ਖੇਵਟ ਖੇਟਾ ਕੰਧ ਉਠਾਇੰਦਾ। ਕਰੇ ਖੇਲ ਸ੍ਰੀ ਭਗਵਨ, ਦੂਜਾ ਸੰਗ ਨਾ ਕੋਇ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ। ਸਾਚੀ ਕਾਰ ਕਰੇ ਕਰਤਾਰ, ਕਰਤਾ ਪੁਰਖ ਵੱਡੀ ਵਡਿਆਈਆ। ਸੋ ਪੁਰਖ ਨਿਰੰਜਣ ਹੋ ਤਿਆਰ, ਹਰਿ ਪੁਰਖ ਨਿਰੰਜਣ ਲਏ ਉਠਾਈਆ। ਏਕੰਕਾਰ ਵੇਖੇ ਵਿਗਸੇ ਵੇਖਣਹਾਰ, ਆਦਿ ਨਿਰੰਜਣ ਨੂਰ ਰੁਸ਼ਨਾਈਆ।
ਅਬਿਨਾਸ਼ੀ ਕਰਤਾ ਵਸੇ ਠਾਂਡੇ ਦਰਬਾਰ, ਸ੍ਰੀ ਭਗਵਾਨ ਛਤਰ ਝੁਲਾਈਆ। ਪਾਰਬ੍ਰਹਮ ਪ੍ਰਭ ਸੇਵਾਦਾਰ, ਸੇਵਕ ਆਪਣੀ ਸੇਵ ਕਮਾਈਆ। ਸ਼ਾਹੋ ਭੂਪ ਬਣ ਸਿਕਦਾਰ, ਸੀਸ ਜਗਦੀਸ਼ ਤਾਜ ਟਿਕਾਈਆ। ਕਰੇ ਖੇਲ ਅਪਰ ਅਪਾਰ, ਲਿਖਣ ਪੜ੍ਹਨ ਵਿਚ ਨਾ ਆਈਆ। ਮਹੱਲ ਅਟੱਲ ਇਕ ਮਨਾਰ, ਊਚੋ ਊਚ ਸੁਹਾਈਆ। ਲੇਖਾ ਜਾਣ ਧੁਰ ਦਰਬਾਰ, ਸਾਚੇ ਘਰ ਕਰੇ ਕੁੜਮਾਈਆ। ਬਣ ਵਿਚੋਲਾ ਏਕੰਕਾਰ, ਓਅੰਕਾਰ ਬੰਧਨ ਪਾਈਆ। ਨਾ ਕੋਈ ਪੁਰਖ ਨਾ ਕੋਈ ਨਾਰ, ਰੂਪ ਰੰਗ ਨਾ ਕੋਇ ਵਖਾਈਆ। ਸਤਿ ਸਤਿਵਾਦੀ ਏਕਾ ਧਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਨਾ ਕੋਈ ਬੁੱਢਾ ਨੱਢਾ ਨੌਜਵਾਨ, ਕੁੜੀ ਮੁਟਿਆਰ ਰੂਪ ਨਾ ਕੋਇ ਵਖਾਈਆ। ਨਾ ਕੋਈ ਬਸਤਰ ਤਨ ਸ਼ਿੰਗਾਰ, ਭੂਸ਼ਨ ਅੰਗ ਨਾ ਕੋਇ ਵਖਾਈਆ। ਕਰੇ ਖੇਲ ਸਿਰਜਣਹਾਰ, ਘਰ ਸੱਚੇ ਸੱਚਾ ਮਾਹੀਆ। ਬੰਧਨ ਪਾਇਆ ਆਪਣੀ ਵਾਰ, ਸਾਚਾ ਸਗਨ ਮਨਾਈਆ। ਛੰਦਨ ਗਾਏ ਨਾਉਂ ਨਿਰੰਕਾਰ ਜੈਕਾਰ, ਜੈ ਜੈਕਾਰ ਸੁਣਾਈਆ। ਸਾਚੀ ਸਖੀਆਂ ਮੰਗਲਚਾਰ, ਆਪ ਆਪਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੀ ਕਰਨੀ ਰਿਹਾ ਕਮਾਈਆ। ਸਚਖੰਡ ਦੁਆਰੇ ਸਚ ਵਿਹਾਰਾ, ਬਿਵਹਾਰੀ ਆਪ ਕਰਾਇੰਦਾ । ਸੋ ਪੁਰਖ ਨਿਰੰਜਣ ਹੋ ਉਜਿਆਰਾ, ਨੂਰ ਜ਼ਹੂਰ ਆਪ ਪਰਗਟਾਇੰਦਾ। ਹਰਿ ਪੁਰਖ ਨਿਰੰਜਣ ਪਾਵੇ ਸਾਰਾ, ਪਰਦਾ ਆਪਣਾ ਆਪ ਚੁਕਾਇੰਦਾ। ਏਕੰਕਾਰਾ ਜਾਣੇ ਧਾਰਾ, ਧਾਰ ਧਾਰ ਵਿਚ ਸਮਾਇੰਦਾ। ਆਦਿ ਨਿਰੰਜਣ ਕਰ ਪਸਾਰਾ, ਆਪਣੀ ਕਲ ਧਰਾਇੰਦਾ। ਅਬਿਨਾਸ਼ੀ ਕਰਤਾ ਸੇਵਾਦਾਰਾ, ਸ੍ਰੀ ਭਗਵਾਨ ਨਿਉਂ ਨਿਉਂ ਸੀਸ ਝੁਕਾਇੰਦਾ । ਪਾਰਬ੍ਰਹਮ ਬੇਖ਼ਬਰ ਹੋਏ ਖ਼ਬਰਦਾਰਾ, ਖ਼ਬਰ ਆਪਣੀ ਆਪ ਪਰਗਟਾਇੰਦਾ। ਸਚ ਸੰਦੇਸਾ ਨਰ ਨਰੇਸ਼ਾ ਇਕ ਪਰਗਟਾਏ ਏਕਾ ਵਾਰਾ, ਦੂਜੀ ਬਣਤ ਨਾ ਕੋਇ ਬਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਵਸਾਇੰਦਾ। ਸਚ ਦੁਆਰਾ ਪੁਰਖ ਅਬਿਨਾਸ਼, ਅਬਿਨਾਸ਼ੀ ਆਪ ਵਸਾਈਆ। ਆਪੇ ਕਰੇ ਖੇਲ ਤਮਾਸ਼, ਬੇਅੰਤ ਬੇਪਰਵਾਹੀਆ। ਨਿਰਗੁਣ ਦੇਵੇ ਨਿਰਗੁਣ ਸਾਥ, ਸਰਗੁਣ ਨਜ਼ਰ ਕੋਇ ਨਾ ਆਈਆ। ਨਿਰਗੁਣ ਨੂਰ ਨਿਰਗੁਣ ਜ਼ਾਤ, ਨਿਰਗੁਣ ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚੇ ਖ਼ੁਸ਼ੀ ਮਨਾਈਆ। ਸਾਚੇ ਘਰ ਚੜ੍ਹਿਆ ਚਾਓ, ਸਚਖੰਡ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਬੇਪਰਵਾਹੋ, ਬੇਅੰਤ ਖੇਲ ਕਰਾਈਆ। ਆਪੇ ਪਿਤਾ ਆਪੇ ਮਾਉਂ, ਆਪ ਆਪਣਾ ਰੂਪ ਧਰਾਈਆ। ਆਪੇ ਸਗਨ ਮਨਾਏ ਫੜ ਫੜ ਬਾਹੋਂ, ਆਪੇ ਤੰਦਨ ਤੰਧ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣੀ ਰਚਨ ਰਚਾਈਆ। ਆਦਿ ਪੁਰਖ ਖੇਲ ਅਪਾਰ, ਅਪਰੰਪਰ ਆਪ ਕਰਾਇੰਦਾ। ਸਚਖੰਡ ਦੁਆਰੇ ਸਚ ਵਿਹਾਰ, ਸਤਿ ਸਤਿਵਾਦੀ ਆਪ ਜਣਾਇੰਦਾ। ਲੇਖਾ ਜਾਣ ਪੁਰਖ ਨਾਰ, ਕੰਤ ਕੰਤਹੂਲ ਰੂਪ ਵਟਾਇੰਦਾ। ਸਾਚੀ ਸੇਜਾ ਅਗੰਮ ਅਪਾਰ, ਪਾਵਾ ਚੂਲ ਨਾ ਕੋਇ ਰਖਾਇੰਦਾ। ਰੰਗ ਰਲੀਆਂ ਮਾਣੇ ਏਕੰਕਾਰ, ਨੇਤਰ ਨੈਣ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣੀ ਕਾਰ ਕਮਾਇੰਦਾ। ਸਚਖੰਡ ਦੁਆਰੇ ਸਾਚਾ ਚੜ੍ਹਿਆ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਦਰਗਾਹ ਅੰਦਰ ਆਪੇ ਵੜਿਆ, ਦਰਦੀ ਦਰਦ ਵੰਡਾਈਆ। ਨਾ ਜੰਮਿਆ ਨਾ ਮਰਿਆ ਸੜਿਆ, ਅਗਨੀ ਤੱਤ ਨਾ ਕੋਇ ਤਪਾਈਆ। ਆਪਣਾ ਨੂਰ ਆਪੇ ਧਰਿਆ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਸਚਖੰਡ ਆਪਣੀ ਖ਼ੁਸ਼ੀ ਮਨਾਈਆ। ਸਚਖੰਡ ਦੁਆਰ ਪੁਰਖ ਸਮਰਥ, ਆਪਣੀ ਖੇਲ ਕਰਾਇੰਦਾ। ਨਿਰਗੁਣ ਰੂਪ ਕਰ ਪਰਗਟ, ਪਰਗਟ ਆਪਣਾ ਵੇਸ ਵਟਾਇੰਦਾ। ਆਪੇ ਵਸਤ ਇਕ ਅਕੱਥ, ਕਥਨੀ ਕਥ ਨਾ ਕੋਇ ਜਣਾਇੰਦਾ। ਆਪ ਚਲਾਏ ਆਪਣਾ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਆਪਣਾ ਮਾਰਗ ਆਪੇ ਦੱਸ, ਬਣ ਪਾਂਧੀ ਵੇਖ ਵਖਾਇੰਦਾ। ਆਪੇ ਗਾਏ ਆਪਣਾ ਜਸ, ਜਸ ਆਪਣਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰ ਇਕ ਵਡਿਆਇੰਦਾ। ਸਚ ਦੁਆਰ ਸ੍ਰੀ ਭਗਵਾਨ, ਆਦਿ ਆਦਿ ਵਡਿਆਈਆ। ਨਿਰਗੁਣ ਨੂਰ ਕਰ ਪਰਧਾਨ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਪਰਵਰਦਿਗਾਰ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਕਰੇ ਖੇਲ ਇਕ ਮਹਾਨ, ਮਹਿਮਾ ਆਪਣੇ ਵਿਚ ਛੁਪਾਈਆ। ਸਤਿ ਸਤਿਵਾਦੀ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਦਾਤਾ ਦੇਵਣਹਾਰਾ ਦਾਨ, ਦਾਨੀ ਆਪਣਾ ਨਾਉਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਇਕ ਵਸਾਈਆ। ਸਚਖੰਡ ਵਸਿਆ ਘਰ, ਸੋ ਪੁਰਖ ਨਿਰੰਜਣ ਆਪ ਵਸਾਇਆ। ਜਿਸ ਦਾ ਨਜ਼ਰ ਨਾ ਆਵੇ ਦਰ, ਦਰ ਦਰਵਾਜ਼ਾ ਨਾ ਕਿਸੇ ਖੁਲ੍ਹਾਇਆ। ਕੋਈ ਨਾ ਸਕੇ ਅੰਦਰ ਵੜ, ਕੁੰਡਾ ਹੱਥ ਨਾ ਕੋਇ ਲਾਹਿਆ। ਕਰੇ ਖੇਲ ਨਰਾਇਣ ਨਰ, ਨਰ ਹਰਿ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਵਡਿਆਇਆ। ਸਚਖੰਡ ਦੁਆਰਾ ਵੱਡਾ ਵਡ, ਹਰਿ ਸਤਿਗੁਰ ਆਪ ਵੰਡਾਇੰਦਾ। ਨਿਰਗੁਣ ਵਿਚੋਂ ਨਿਰਗੁਣ ਕੱਢ, ਨਿਰਗੁਣ ਖੇਲ ਕਰਾਇੰਦਾ। ਨਿਰਗੁਣ ਘਰ ਨਿਰਗੁਣ ਸੱਦ, ਸੱਦਾ ਇਕ ਰਖਾਇੰਦਾ। ਨਿਰਗੁਣ ਜਾਣੇ ਨਿਰਗੁਣ ਹੱਦ, ਬੇਹੱਦ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਸੋਭਾ ਪਾਇੰਦਾ। ਦਰ ਘਰ ਸਾਚੇ ਸੋਭਾਵੰਤ, ਸੋ ਪੁਰਖ ਨਿਰੰਜਨ ਬੇਪਰਵਾਹੀਆ। ਕਰੇ ਖੇਲ ਨਾਰ ਕੰਤ, ਹਰਿ ਪੁਰਖ ਨਿਰੰਜਣ ਵਡ ਵਡਿਆਈਆ। ਏਕੰਕਾਰਾ ਗਾਏ ਛੰਦ, ਸੋਹਲਾ ਇਕੋ ਇਕ ਅਲਾਈਆ। ਆਦਿ ਨਿਰੰਜਣ ਖੇਲ ਕਰੇ ਬੇਅੰਤ, ਜੋਤ ਨੂਰ ਨੂਰ ਰੁਸ਼ਨਾਈਆ। ਸ੍ਰੀ ਭਗਵਾਨ ਲੇਖਾ ਜਾਣ ਆਦਿ ਅੰਤ, ਆਪਣਾ ਭੇਵ ਚੁਕਾਈਆ। ਅਬਿਨਾਸ਼ੀ ਕਰਤਾ ਦੇਵੇ ਸਚ ਸੁਗੰਤ, ਵਾਸਨਾ ਇਕੋ ਰੂਪ ਵਟਾਈਆ। ਪਾਰਬ੍ਰਹਮ ਕਰੇ ਡੰਡੌਤ, ਨਿਉਂ ਨਿਉਂ ਸੀਸ ਝੁਕਾਈਆ। ਪੁਰਖ ਅਕਾਲ ਇਕੋ ਬਹੁਤ, ਅਕਲ ਕਲਾ ਅਖਵਾਈਆ। ਵਸਣਹਾਰਾ ਸਾਚੇ ਕੋਟ, ਮਹੱਲ ਅਟੱਲ ਇਕ ਰੁਸ਼ਨਾਈਆ । ਨਿਰਗੁਣ ਨੂਰ ਨਿਰਗੁਣ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਆਦਿ ਅੰਤ ਇਕੋ ਓਟ, ਏਕਾ ਆਸ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲਾ, ਆਪਣੀ ਝਲਕ ਵਖਾਇੰਦਾ। ਨਿਰਗੁਣ ਮੇਲਾ ਮੇਲ ਮਿਲਾ, ਨਾਰ ਕੰਤ ਰੂਪ ਵਟਾਇੰਦਾ। ਸੇਜ ਸੁਹੰਜਣੀ ਲਏ ਹੰਢਾ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਜੋਤ ਮਿਲਾ, ਮਿਲ ਮਿਲ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਸਚ ਦੁਆਰ, ਹਰਿ ਸੱਚਾ ਸਚ ਕਰਾਇੰਦਾ। ਖੇਲ ਖੇਲ ਅਪਰ ਅਪਾਰ, ਆਪ ਆਪਣੀ ਕਲ ਵਰਤਾਇੰਦਾ। ਨਾਰੀ ਪੁਰਖ ਬਣ ਨਿਰੰਕਾਰ, ਜਨ ਜਨਨੀ ਰੂਪ ਵਟਾਇੰਦਾ। ਦਾਈ ਦਾਇਆ ਸੇਵਾਦਾਰ, ਬਣ ਸੇਵਕ ਸੇਵ ਕਮਾਇੰਦਾ। ਸੁਤ ਉਪਜਾਇਆ ਏਕਾ ਵਾਰ, ਸ਼ਬਦੀ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਘਰ ਸਾਚਾ ਇਕ ਸੁਹਾਇੰਦਾ। ਸਾਚੇ ਘਰ ਜੰਮਿਆ ਪੁੱਤ, ਸਚਖੰਡ ਵੱਜੀ ਵਧਾਈਆ। ਪਿਤਾ ਬਣਿਆ ਅਬਿਨਾਸ਼ੀ ਅਚੁਤ, ਨਿਰਗੁਣ ਜੋਤ ਸੱਚੀ ਮਾਈਆ। ਦਰਗਾਹ ਸਾਚੀ ਸੋਹੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਆਪਣੇ ਅੰਤਰ ਆਪੇ ਉਠ, ਆਪ ਆਪਣਾ ਲਿਆ ਪਰਗਟਾਈਆ। ਭਾਗ ਲਗਾਇਆ ਸਾਚੇ ਕੋਟ, ਕਿਲਾ ਬੰਕ ਮਿਲੀ ਵਡਿਆਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਸ ਆਪ ਬਣਾਈਆ। ਸਾਚਾ ਬੰਸ ਸੁਤ ਦੁਲਾਰਾ, ਸੋ ਪੁਰਖ ਨਿਰੰਜਣ ਜਾਇਆ। ਕਰੇ ਖੇਲ ਆਪ ਨਿਰੰਕਾਰਾ, ਨਿਰਗੁਣ ਨਿਰਗੁਣ ਵੇਖ ਵਖਾਇਆ। ਸੀਸ ਜਗਦੀਸ਼ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਇਆ। ਮਹੱਲ ਅਟੱਲ ਇਕ ਮਨਾਰਾ, ਊਚੋ ਊਚ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਆਪ ਜਗਾਇਆ। ਸ਼ਬਦੀ ਸੁਤ ਖੁਲ੍ਹੀ ਜਾਗ, ਜਾਗਰਤ ਰੂਪ ਵਟਾਈਆ। ਸਚਖੰਡ ਦੁਆਰੇ ਲੱਗਾ ਭਾਗ, ਹਰਿ ਭਾਗ ਆਪ ਵੰਡਾਈਆ। ਨਿਰਗੁਣ ਦੇਵੇ ਨਿਰਗੁਣ ਦਾਤ, ਦਾਤਾ ਦਾਨੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਸ਼ਬਦ ਰਿਹਾ ਉਠਾਈਆ। ਸ਼ਬਦ ਸੁਤ ਗਿਆ ਉਠ, ਹਰਿ ਸਤਿਗੁਰ ਆਪ ਉਠਾਇਆ। ਕਿਰਪਾ ਨਿਧਾਨ ਗਿਆ ਤੁਠ, ਮਿਹਰ ਨਜ਼ਰ ਇਕ ਟਿਕਾਇਆ। ਗੋਦ ਬਹਾਇਆ ਆਪਣਾ ਪੁੱਤ, ਪਿਤਾ ਪੂਤ ਵੇਖ ਵਖਾਇਆ। ਛੋਟਾ ਬੱਚਾ ਰਿਹਾ ਪੁੱਛ, ਪ੍ਰਭ ਅੱਗੇ ਸੀਸ ਝੁਕਾਇਆ। ਮੇਰੀ ਕੁਛ ਨਾ ਆਵੇ ਸੋਚ, ਸੋਚ ਸੋਚ ਤੇਰਾ ਰਾਹ ਤਕਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਿਸ ਬਿਧ ਆਪਣੀ ਗੋਦ ਬਹਾਇਆ। ਪੁਰਖ ਅਬਿਨਾਸ਼ੀ ਰਿਹਾ ਦੱਸ, ਆਪਣਾ ਹਾਲ ਜਣਾਈਆ। ਮੇਰਾ ਪਿਆਰ ਤੇਰਾ ਰਸ, ਰਸ ਇਕੋ ਇਕ ਵਖਾਈਆ। ਚਰਨ ਦੁਆਰ ਜਾਣਾ ਵਸ, ਦੇਵਾਂ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਈਆ। ਸੁਤ ਕਹੇ ਤੇਰਾ ਚਰਨ ਦੁਆਰਾ, ਪ੍ਰਭ ਸਾਚੇ ਮੋਹੇ ਭਾਇੰਦਾ। ਦੋਏ ਜੋੜ ਕਰਾਂ ਨਿਮਸਕਾਰਾ, ਨਿਉਂ ਨਿਉਂ ਸੀਸ ਝੁਕਾਇੰਦਾ । ਮਸਤਕ ਧੂੜੀ ਲਾਵਾਂ ਛਾਰਾ, ਇਕੋ ਟਿੱਕਾ ਸੋਭਾ ਪਾਇੰਦਾ। ਮੈਂ ਬਾਲਕ ਰੂਪ ਨਿਆਰਾ, ਨਿਰਗੁਣ ਤੇਰੀ ਅੰਸ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਝੋਲੀ ਡਾਹਿੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਦਇਆ ਕਮਾਈਆ। ਸੁਤ ਦੁਲਾਰੇ ਦੇਵਾਂ ਦਾਨ, ਤੇਰੀ ਝੋਲੀ ਦਿਆਂ ਭਰਾਈਆ। ਚਰਨ ਧੂੜ ਕਰ ਅਸ਼ਨਾਨ, ਸਰ ਸਰੋਵਰ ਇਕ ਨੁਹਾਈਆ। ਤੇਰੀ ਮੇਰੀ ਇਕ ਪਹਿਚਾਨ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਸੁਤ ਪੁੱਤ ਬਲਵਾਨ, ਜੋਧਾ ਸੂਰਬੀਰ ਅਖਵਾਈਆ। ਕਰਾਂ ਖੇਲ ਇਕ ਮਹਾਨ, ਭੇਵ ਅਭੇਦ ਜਣਾਈਆ। ਬਣ ਵਿਚੋਲਾ ਨੌਜਵਾਨ, ਨਰ ਨਰਾਇਣ ਰਿਹਾ ਜਣਾਈਆ। ਆ ਮੇਰੇ ਬਾਲ ਅੰਞਾਣ, ਬਾਲੀ ਬੁੱਧ ਸਮਝਾਈਆ। ਤੂੰ ਕਹਿ ਸ੍ਰੀ ਭਗਵਾਨ, ਸਿਰ ਮੇਰੇ ਹੱਥ ਟਿਕਾਈਆ। ਮੈਂ ਦੇਵਾਂ ਤੈਨੂੰ ਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਸੁਣਾਈਆ। ਸਚ ਸੰਦੇਸਾ ਸ੍ਰੀ ਭਗਵਾਨਾ, ਏਕਾ ਏਕ ਜਣਾਇੰਦਾ। ਸਾਚੇ ਸੁਤ ਸਚ ਬੰਨ੍ਹਾਂ ਗਾਨਾਂ, ਤੇਰਾ ਸਗਨ ਮਨਾਇੰਦਾ। ਥਿਰ ਘਰ ਦੇਵਾਂ ਇਕ ਮਕਾਨਾ, ਬੇਮੁਕਾਮ ਆਪ ਸਮਝਾਇੰਦਾ। ਜਿਥੇ ਝੁੱਲੇ ਨਾਮ ਨਿਸ਼ਾਨਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਇਕੋ ਰਾਗ ਇਕ ਤਰਾਨਾ, ਨਾਦ ਅਨਾਦੀ ਇਕ ਵਜਾਇੰਦਾ। ਇਕੋ ਨੂਰ ਸ੍ਰੀ
ਭਗਵਾਨਾ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਆਪ ਵਰਤਾਇੰਦਾ। ਸਚ ਵਸਤ ਪ੍ਰਭ ਤੇਰੀ ਚੰਗੀ, ਸ਼ਬਦ ਸੁਤ ਰਿਹਾ ਜਣਾਈਆ। ਦੇਵਾਂ ਦਾਤ ਆਪ ਅਨਮੰਗੀ, ਵਸਤ ਅਮੋਲਕ ਝੋਲੀ ਪਾਈਆ। ਤੇਰੇ ਦਰ ਹੋਏ ਕੋਇ ਨਾ ਤੰਗੀ, ਦੁੱਖ ਦਰਦ ਰਹਿਣ ਨਾ ਪਾਈਆ। ਤੇਰਾ ਨਾਮ ਇਕੋ ਚੰਡੀ, ਚੰਡਕਾ ਰੂਪ ਵਟਾਈਆ। ਮੇਰੀ ਆਸਾ ਹੋਏ ਨਾ ਰੰਡੀ, ਨਿਰਾਸਾ ਰੂਪ ਨਾ ਕੋਇ ਵਖਾਈਆ। ਤੂੰ ਦੀਨ ਦਿਆਲ ਬਖ਼ਸ਼ੰਦੀ, ਬਖ਼ਸ਼ਿਸ਼ ਤੇਰੀ ਮੋਹੇ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪ੍ਰੇਮ ਰਸ ਮੁਖ ਚੁਆਈਆ। ਪ੍ਰੇਮ ਰਸ ਦੇਣਾ ਭਗਵਾਨ, ਦਰ ਤੇਰੇ ਮੰਗ ਮੰਗਾਇੰਦਾ। ਮੈਂ ਬਾਲਾ ਬਾਲ ਅੰਞਾਣ, ਤੇਰਾ ਭੇਵ ਕੋਇ ਨਾ ਆਇੰਦਾ। ਤੋਹੇ ਚਰਨ ਡਿਗਾ ਆਣ, ਮੋਹੇ ਆਸਰਾ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵਾਸਤਾ ਪਾਇੰਦਾ। ਦਰ ਤੇਰੇ ਵਾਸਤਾ ਦਿਤਾ ਪਾ, ਬਾਲੀ ਬਾਲ ਜਣਾਈਆ। ਜਿਉਂ ਭਾਵੇ ਤਿਉਂ ਲੈ ਚਲਾ, ਤੇਰੇ ਹੱਥ ਵਡਿਆਈਆ। ਆਪਣਾ ਮਾਰਗ ਦੇ ਸਮਝਾ, ਮੇਰੀ ਸਮਝ ਸਮਝ ਮਿਲਾਈਆ। ਤੂੰ ਦਾਤਾ ਬੇਪਰਵਾਹ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੋਹੇ ਇਕੋ ਰਸ ਵਖਾਈਆ। ਇਕੋ ਰਸ ਹਰਿ ਨਿਰੰਕਾਰ, ਆਪਣਾ ਆਪ ਜਣਾਇੰਦਾ। ਸੁਤ ਦੁਲਾਰੇ ਚਰਨ ਪਿਆਰ, ਚਰਨ ਪ੍ਰੀਤੀ ਇਕ ਸਮਝਾਇੰਦਾ। ਅੰਤਰ ਮਿਲੇ ਅੰਮ੍ਰਿਤ ਧਾਰ, ਅੰਮ੍ਰਿਤ ਰਸ ਵਖਾਇੰਦਾ। ਸਰ ਸਰੋਵਰ ਠਾਂਡੇ ਦਰਬਾਰ, ਠੰਡਕ ਏਕਾ ਪਾਇੰਦਾ। ਮੇਲ ਮਿਲਾਵਾ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਰੋਵਰ ਇਕ ਵਖਾਇੰਦਾ। ਸਚ ਸਰੋਵਰ ਚਰਨ ਦੁਆਰ, ਚਰਨੋਦਕ ਆਪ ਜਣਾਈਆ। ਆਦਿ ਜੁਗਾਦਿ ਭਰਿਆ ਰਹੇ ਭੰਡਾਰ, ਅਤੋਟ ਅਤੁਟ ਵਖਾਈਆ। ਸਦਾ ਰੱਖੇ ਠਾਂਡੇ ਦਰਬਾਰ, ਸਚਖੰਡ ਦੁਆਰ ਰਿਹਾ ਟਿਕਾਈਆ। ਆਪਣਾ ਦੱਸੇ ਸਚ ਵਿਹਾਰ, ਪਹਿਲਾ ਜਾਮ ਤੋਹੇ ਪਿਆਈਆ। ਤੂੰ ਹੋਣਾ ਖ਼ਬਰਦਾਰ, ਬੇਅੰਤ ਰਿਹਾ ਸਮਝਾਈਆ। ਤੇਰਾ ਲੇਖਾ ਅਪਰ ਅਪਾਰ, ਲਿਖਤ ਲੇਖ ਨਾ ਕੋਇ ਜਣਾਈਆ। ਤੇਰੇ ਅੰਦਰ ਮੇਰੀ ਧਾਰ, ਧਾਰ ਤੇਰਾ ਰੂਪ ਵਟਾਈਆ। ਤੂੰ ਸ਼ਬਦੀ ਸੁਤ ਦੁਲਾਰ, ਡੰਕਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੰਮ੍ਰਿਤ ਜਾਮ ਪਿਆਈਆ। ਏਕਾ ਅੰਮ੍ਰਿਤ ਦੇ ਪਿਆਲਾ, ਹਰਿ ਸਤਿਗੁਰ ਦਇਆ ਕਮਾਇੰਦਾ। ਸੁਤ ਦੁਲਾਰੇ ਨਜ਼ਰੀ ਆਏ ਦੀਨ ਦਿਆਲਾ, ਸਿਰ ਦੀਨਨ ਹੱਥ ਰਖਾਇੰਦਾ। ਸਚਖੰਡ ਦੁਆਰ ਅਵੱਲੜੀ ਚਾਲਾ, ਥਿਰ ਘਰ ਆਪਣੀ ਕਾਰ ਕਮਾਇੰਦਾ। ਆਦਿ ਪੁਰਖ ਬਣਿਆ ਆਦਿ ਰਖਵਾਲਾ, ਅਗਲਾ ਮਾਰਗ ਆਪ ਜਣਾਇੰਦਾ । ਸਚ ਸਚ ਦੀ ਸੱਚੀ ਧਰਮਸਾਲਾ, ਧੁਰ ਦਰਬਾਰੀ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਉਠਾਇੰਦਾ। ਸਾਚੇ ਸੁਤ ਹੋ ਤਿਆਰ, ਹਰਿ ਸਤਿਗੁਰ ਆਪ ਜਗਾਇਆ। ਕਰੇ ਖੇਲ ਆਪ ਨਿਰੰਕਾਰ, ਨਿਰਗੁਣ ਤੇਰੀ ਸੇਵਾ ਲਾਇਆ। ਵਿਸ਼ਨੂੰ ਵਿਸ਼ਵ ਕਰ ਤਿਆਰ, ਅੰਮ੍ਰਿਤ ਤੇਰੇ ਹੱਥ ਫੜਾਇਆ। ਕਲਸ ਲੈ ਏਕਾ ਵਾਰ, ਨਜ਼ਰ ਕਿਸੇ ਨਾ ਆਇਆ। ਝਿਰਨਾ ਝਿਰੇ ਅਗੰਮ ਅਪਾਰ, ਧਾਰੀ ਧਾਰ ਧਾਰ ਪਰਗਟਾਇਆ। ਕਵਲ ਖਿਲੇ ਇਕ ਗੁਲਜ਼ਾਰ, ਆਪ ਆਪਣੀ ਦਇਆ ਕਮਾਇਆ। ਵੰਡੇ ਵੰਡ ਵੰਡਣਹਾਰ, ਆਪ ਆਪਣਾ ਹਿੱਸਾ ਪਾਇਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਰਿਹਾ ਜਣਾਇਆ। ਸੁਤ ਦੁਲਾਰੇ ਤੇਰੀ ਵੰਡ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹੁਕਮ ਦੇਵੇ ਸੂਰਾ ਸਰਬੰਗ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਬ੍ਰਹਮਾ ਦੇਵੇ ਇਕ ਅਨੰਦ, ਪਰਮਾਨੰਦ ਵਿਚ ਸਮਾਇੰਦਾ। ਵਿਸ਼ਨੂੰ ਘਰ ਚੜ੍ਹੇ ਚੰਦ, ਨਿਰਗੁਣ ਜੋਤ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਤੇਰਾ ਖੇਲ ਖਲਾਇੰਦਾ। ਸ਼ਬਦੀ ਖੇਲ ਸੁਤ ਦੁਲਾਰਾ, ਜਨ ਜਨਨੀ ਰੂਪ ਵਟਾਈਆ। ਵਿਸ਼ਨੂੰ ਦੇਵੇ ਆਪ ਹੁਲਾਰਾ, ਬ੍ਰਹਮਾ ਗੋਦ ਉਠਾਈਆ। ਪਾਰਬ੍ਰਹਮ ਪ੍ਰਭ ਹੋ ਤਿਆਰਾ, ਨਿਰਗੁਣ ਨਿਰਗੁਣ ਰੰਗ ਰੰਗਾਈਆ। ਵਸਣਹਾਰਾ ਸੁਨ ਅਗੰਮ ਧੂਆਂਧਾਰਾ, ਸ਼ਨਾਖ਼ਤ ਆਪਣੀ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੁਤ ਦੁਲਾਰੇ ਦਏ ਵਡਿਆਈਆ। ਸੁਤ ਦੁਲਾਰੇ ਤੇਰਾ ਮਾਣ, ਹਰਿ ਸਤਿਗੁਰ ਆਪ ਰਖਾਇੰਦਾ। ਵਿਸ਼ਨ ਬ੍ਰਹਮਾ ਦੇ ਗਿਆਨ, ਗੋਝ ਗਿਆਨ ਆਪ ਜਣਾਇੰਦਾ। ਸ਼ੰਕਰ ਮੇਲਾ ਖੇਲ ਮਹਾਨ, ਹਰਿ ਸਤਿਗੁਰ ਆਪ ਕਰਾਇੰਦਾ। ਤਿੰਨਾਂ ਵਿਚੋਲਾ ਨੌਜਵਾਨ, ਨਜ਼ਰ ਕਿਸੇ ਨਾ ਆਇੰਦਾ। ਧੁਰ ਸੰਦੇਸਾ ਸ੍ਰੀ ਭਗਵਾਨ, ਸ਼ਬਦ ਅਗੰਮੀ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਅਗੰਮੀ ਗੀਤ, ਹਰਿ ਜੂ ਹਰਿ ਹਰਿ ਆਪ ਜਣਾਈਆ। ਸ਼ਬਦੀ ਸ਼ਬਦ ਤੇਰੀ ਰੀਤ, ਵਿਸ਼ਨ ਬ੍ਰਹਮਾ ਸ਼ਿਵ ਗੰਢ ਪਵਾਈਆ। ਕਰੇ ਖੇਲ ਆਪ ਅਨਡੀਠ, ਨਜ਼ਰ ਕਿਸੇ ਨਾ ਆਈਆ। ਸਚਖੰਡ ਸੁੱਤਾ ਦੇ ਕਰ ਪੀਠ, ਆਪਣੀ ਕਰਵਟ ਨਾ ਲਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਇਕ ਅਤੀਤ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਤ੍ਰੈਗੁਣ ਮੇਲਾ ਤ੍ਰੈ ਤ੍ਰੈ ਧਾਰ, ਤ੍ਰੈ ਕਾਲ ਦਰਸੀ ਇਕ ਚਲਾਇੰਦਾ। ਕਰੇ ਖੇਲ ਅਪਰ ਅਪਾਰ, ਸਚਖੰਡ ਦੁਆਰੇ ਵੰਡ ਵੰਡਾਇੰਦਾ। ਸ਼ਬਦ ਸੁਤ ਕਰੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੇਰਾ ਸਚ ਸੱਚਾ ਦਰਬਾਰ, ਸਾਹਿਬ ਸਤਿਗੁਰ ਮੋਹੇ ਭਾਇੰਦਾ। ਤੁਧ ਬਿਨ ਕੋਈ ਨਾ ਹੋਏ ਉਜਿਆਰ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪਣੀ ਦਇਆ ਕਮਾਇੰਦਾ। ਬ੍ਰਹਿਮੰਡ ਖੰਡ ਮਹੱਲ ਅਟੱਲ ਦਏ ਉਸਾਰ, ਲੋਆਂ ਪੁਰੀਆਂ ਤੇਰਾ ਰਾਹ ਚਲਾਇੰਦਾ। ਕਿਰਨ ਕਿਰਨ ਕਿਰਨ ਕਰ ਉਜਿਆਰ, ਨੂਰ ਨੂਰ ਨੂਰ ਪਰਗਟਾਇੰਦਾ। ਸੂਰਜ ਚੰਦ ਕਰ ਸ਼ਿੰਗਾਰ, ਸ਼ਹਿਨਸ਼ਾਹ ਆਪਣਾ ਵੇਸ ਵਟਾਇੰਦਾ। ਮੰਡਲ ਮੰਡਪ ਹੋ ਤਿਆਰ, ਤਾਰਾ ਚੰਦ ਚੰਦ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਤੇਰਾ ਹੁਕਮ ਵਰਤਾਇੰਦਾ। ਸ਼ਬਦ ਸੁਤ ਹੋ ਬਲਵਾਨ, ਹਰਿ ਸਤਿਗੁਰ ਆਪ ਜਣਾਇਆ। ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਤੇਰਾ ਨਿਸ਼ਾਨ, ਪੰਜ ਤੱਤ ਦੇਵੇ ਨਾਲ ਮਿਲਾਇਆ। ਬ੍ਰਹਿਮੰਡ ਖੰਡ ਹੋ ਪਰਧਾਨ, ਤੇਰਾ ਡੰਕਾ ਦਏ ਵਜਾਇਆ। ਪਰਗਟ ਕਰ ਜ਼ਿਮੀ ਅਸਮਾਨ, ਜ਼ਾਮਨੀ ਵਿਚ ਲਏ ਰਖਾਇਆ। ਦੇਵਣਹਾਰ ਅਗੰਮੀ ਦਾਨ, ਅਲੱਖ ਅਗੋਚਰ ਬੇਪਰਵਾਹਿਆ। ਤਖ਼ਤ ਨਿਵਾਸੀ ਹੁਕਮਰਾਨ, ਧੁਰ ਸੰਦੇਸਾ ਇਕ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਵਰਤਾਇਆ। ਸਾਚਾ ਹੁਕਮ ਪਾਰਬ੍ਰਹਮ, ਏਕਾ ਏਕ ਜਣਾਈਆ। ਵਿਸ਼ਨੂੰ ਤੇਰਾ ਵਿਸ਼ਵ ਕੰਮ, ਘਰ ਘਰ ਹੋਏ ਸਹਾਈਆ। ਪਾਰਬ੍ਰਹਮ ਬ੍ਰਹਮ ਲਏ ਜੰਮ, ਆਪੇ ਬਣੇ ਪਿਤਾ ਮਾਈਆ। ਏਕਾ ਰਾਗ ਸੁਣਾਏ ਕੰਨ, ਬਿਨ ਕੰਨਾਂ ਕਰੇ ਪੜ੍ਹਾਈਆ। ਨਿਰਗੁਣ ਨੂਰ ਚਾੜ੍ਹੇ ਚੰਨ, ਬਿਨ ਚੰਦੋਂ ਕਰੇ ਰੁਸ਼ਨਾਈਆ। ਕਰੇ ਵਸੇਰਾ ਬਿਨ ਛੱਪਰੀ
ਛੰਨ, ਮਹੱਲ ਅਟੱਲ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ੰਕਰ ਲਹਿਣਾ ਹੱਥ ਫੜਾਈਆ। ਸਾਚਾ ਲਹਿਣਾ ਸ੍ਰੀ ਭਗਵਾਨ, ਏਕਾ ਏਕ ਜਣਾਇੰਦਾ। ਲੱਖ ਚੁਰਾਸੀ ਕਰ ਪਰਧਾਨ, ਧੁਰ ਫ਼ਰਮਾਣਾ ਹੁਕਮ ਮਨਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਹੋ ਮਿਹਰਵਾਨ, ਮਿਹਰਵਾਨ ਆਪਣਾ ਰੰਗ ਵਖਾਇੰਦਾ। ਨਿਰਗੁਣ ਸਰਗੁਣ ਕਰ ਨਿਸ਼ਾਨ, ਸਚ ਨਿਸ਼ਾਨਾ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਆਪ ਵਡਿਆਇੰਦਾ। ਸੁਤ ਦੁਲਾਰੇ ਤੇਰਾ ਰੰਗ, ਹਰਿ ਸਤਿਗੁਰ ਆਪ ਜਣਾਈਆ। ਲੱਖ ਚੁਰਾਸੀ ਸੇਜ ਪਲੰਘ, ਘਰ ਘਰ ਆਪ ਵਿਛਾਈਆ। ਨਾਉਂ ਨਿਧਾਨ ਵੱਜੇ ਮਰਦੰਗ, ਤੇਰਾ ਰਾਗ ਸੁਣਾਈਆ। ਕਰੇ ਖੇਲ ਸੂਰਾ ਸਰਬੰਗ, ਘਟ ਘਟ ਆਪ ਸਮਾਈਆ। ਜੋਤ ਨਿਰੰਜਣ ਚਾੜ੍ਹੇ ਚੰਦ, ਚੰਦ ਚਾਂਦਨਾ ਇਕ ਰੁਸ਼ਨਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸੁਣਾਏ ਛੰਦ, ਸੋਹੰ ਢੋਲਾ ਇਕੋ ਗਾਈਆ। ਦੋ ਜਹਾਨਾਂ ਵੰਡੇ ਵੰਡ, ਬ੍ਰਹਿਮੰਡ ਖੰਡ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਨਿਰਗੁਣ ਧਾਰ ਸਰਗੁਣ ਮਹੱਲ ਦਏ ਉਸਾਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਰਜੋ ਤਮੋ ਸਤੋ ਏਕਾ ਗੰਢ ਪਵਾਈਆ। ਮਹੱਲ ਉਸਰੇ ਉਸਾਰੇ ਆਪ, ਨਜ਼ਰ ਕੋਇ ਨਾ ਆਇੰਦਾ। ਲੱਖ ਚੁਰਾਸੀ ਬਣੇ ਮਾਈ ਬਾਪ, ਪਿਤਾ ਪੂਤ ਖੇਲ ਕਰਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਦੱਸੇ ਜਾਪ, ਬ੍ਰਹਮ ਪਾਰਬ੍ਰਹਮ ਸਮਝਾਇੰਦਾ। ਬਿਨ ਰਸਨਾ ਜਿਹਵਾ ਸੋਹੰ ਪਾਠ, ਓਅੰਕਾਰਾ ਆਪ ਪੜ੍ਹਾਇੰਦਾ। ਨਿਰੰਕਾਰਾ ਵਸੇ ਸਾਥ, ਵਿਛੜ ਕਦੇ ਨਾ ਜਾਇੰਦਾ। ਨਿਰਗੁਣ ਦੇਵੇ ਨਿਰਗੁਣ ਸਾਥ, ਤੇਰਾ ਨਾਉਂ ਵਡਿਆਇੰਦਾ। ਪੰਜ ਤੱਤ ਚੋਲਾ ਦੇਵੇ ਦਾਤ, ਵਸਤ ਅਮੋਲਕ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਹਰਿ ਕਾ ਭਾਣਾ, ਹਰਿ ਹਰਿ ਆਪ ਜਣਾਈਆ। ਤਖ਼ਤ ਨਿਵਾਸੀ ਇਕੋ ਰਾਣਾ, ਸ਼ਹਿਨਸ਼ਾਹ ਬੇਪਰਵਾਹੀਆ। ਹੁਕਮੇ ਅੰਦਰ ਖੇਲ ਕਰਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਣਾ, ਸਾਚੀ ਸਿਖਿਆ ਕਰੇ ਪੜ੍ਹਾਈਆ। ਬੋਧ ਅਗਾਧੀ ਇਕ ਤਰਾਨਾ, ਨਾਉਂ ਨਿਰੰਕਾਰਾ ਆਪ ਪਰਗਟਾਈਆ। ਲੱਖ ਚੁਰਾਸੀ ਦੇਵੇ ਮਾਣਾ, ਘਰ ਘਰ ਹੋਏ ਸਹਾਈਆ। ਪਾਰਬ੍ਰਹਮ ਬ੍ਰਹਮ ਆਪ ਪਛਾਣਾ, ਪਰਦਾ ਦਏ ਉਠਾਈਆ। ਸ਼ੰਕਰ ਅੰਤਮ ਲੇਖ ਮੁਕਾਣਾ, ਲੇਖਾ ਲੇਖੇ ਲਾਈਆ। ਸ਼ਬਦ ਸੁਤ ਤੇਰਾ ਸਚ ਨਿਸ਼ਾਨਾ, ਲੋਕਮਾਤ ਦਏ ਝੁਲਾਈਆ। ਤੇਰਾ ਰੂਪ ਕਰੇ ਮਹਾਨਾ, ਮਿਹਰਵਾਨ ਵਡ ਵਡਿਆਈਆ। ਗੁਰ ਗੁਰ ਤੇਰਾ ਨਾਉਂ ਪਰਗਟਾਨਾ, ਏਕਾ ਡੰਕਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਵੇ ਵਰ, ਗੁਰੂ ਗੁਰੂ ਸਮਝਾਈਆ । ਸ਼ਬਦ ਸੁਤ ਬਣਿਆ ਗੁਰ, ਹਰਿ ਸਤਿਗੁਰ ਆਪ ਬਣਾਇਆ। ਦੋ ਜਹਾਨਾਂ ਨਾਤਾ ਗਿਆ ਜੁੜ, ਸ੍ਰੀ ਭਗਵਾਨ ਆਪ ਜੁੜਾਇਆ। ਨਿਰਗੁਣ ਚੜ੍ਹਿਆ ਸਾਚੇ ਘੋੜ, ਘੋੜਾ ਅਸਵ ਆਪ ਦੌੜਾਇਆ। ਲੱਖ ਚੁਰਾਸੀ ਜਾਏ ਬੌਹੜ, ਘਰ ਘਰ ਫੇਰਾ ਪਾਇਆ। ਆਤਮ ਪਰਮਾਤਮ ਬੁਝਾਏ ਔੜ, ਅੰਮ੍ਰਿਤ ਮੇਘ ਬਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਸੇਵ ਲਗਾਇਆ। ਗੁਰ ਸ਼ਬਦੀ ਨੇਤਰ ਖੋਲ੍ਹ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸਚ ਦੁਆਰੇ ਤੋਲਣਾ ਸੱਚਾ ਤੋਲ, ਕੂੜੀ ਕਿਰਿਆ ਨਾ ਕੋਇ ਜਣਾਇੰਦਾ। ਤੇਰਾ ਮੇਰਾ ਚੁੱਕੇ ਪਰਦਾ ਓਹਲ, ਮੁਖ ਨਕਾਬ ਨਾ ਕੋਇ ਰਖਾਇੰਦਾ। ਤੂੰ ਮੇਰਾ ਮੈਂ ਤੇਰੇ ਵਸਾਂ ਕੋਲ, ਵਿਛੜ ਕਦੇ ਨਾ ਜਾਇੰਦਾ। ਦੋ ਜਹਾਨ
ਵਜੌਣਾ ਢੋਲ, ਮਰਦੰਗਾ ਤੇਰੇ ਹੱਥ ਫੜਾਇੰਦਾ। ਜੁਗ ਚੌਕੜੀ ਦਰਵਾਜਾ ਦੇਣਾ ਖੋਲ੍ਹ, ਦਰ ਦਰਬਾਨ ਤੋਹੇ ਬਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਅਨਭੋਲ, ਮੇਰਾ ਭੇਵ ਕੋਇ ਨਾ ਪਾਇੰਦਾ। ਤੂੰ ਬੋਲਣਾ ਸੱਚਾ ਬੋਲ, ਸਚ ਸੰਦੇਸਾ ਇਕ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਆਪ ਸਮਝਾਇੰਦਾ। ਸੁਤ ਦੁਲਾਰਾ ਖੋਲ੍ਹ ਅੱਖ, ਨੈਣ ਨੈਣ ਖੁਲ੍ਹਾਈਆ। ਬੇਅੰਤ ਬੇਪਰਵਾਹ ਪੁਰਖ ਸਮਰਥ, ਸ਼ਹਿਨਸ਼ਾਹ ਤੇਰੀ ਵਡਿਆਈਆ। ਸਾਚਾ ਮਾਰਗ ਦਿਤਾ ਦੱਸ, ਮੈਂ ਜਾਵਾਂ ਚਾਈਂ ਚਾਈਂਆ। ਲੱਖ ਚੁਰਾਸੀ ਅੰਦਰ ਵਸ, ਤੇਰਾ ਭੇਵ ਖੁਲ੍ਹਾਈਆ। ਸ਼ਬਦ ਅਗੰਮੀ ਨਾਦ ਅਨਾਦੀ ਮਾਰਾਂ ਸੱਟ, ਅਨਹਦ ਰਾਗ ਦ੍ਰਿੜਾਈਆ। ਗ੍ਰਹਿ ਮੰਦਰ ਅੰਦਰ ਖੋਲ੍ਹਾਂ ਹੱਟ, ਘਰ ਘਰ ਦੀਪ ਜਗਾਈਆ। ਤੇਰੀ ਜੋਤ ਕਰ ਪਰਕਾਸ਼, ਤੇਰਾ ਮਹੱਲ ਵਖਾਈਆ। ਆਤਮ ਸੇਜਾ ਭੋਗ ਬਿਲਾਸ, ਪਰਮਾਤਮ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਸਾਚੀ ਵਸਤ ਦੇਵਾਂ ਅਨਮੋਲ, ਸ੍ਰੀ ਭਗਵਾਨ ਆਪ ਜਣਾਇੰਦਾ। ਆਦਿ ਆਦਿ ਪਰਦਾ ਦਿਤਾ ਖੋਲ੍ਹ, ਖ਼ਾਲਕ ਖ਼ਲਕ ਰੂਪ ਵਖਾਇੰਦਾ। ਘਟ ਘਟ ਆਪੇ ਰਿਹਾ ਮੌਲ, ਮੌਲਾ ਆਪਣੀ ਧਾਰ ਜਣਾਇੰਦਾ। ਚਰਨ ਕਵਲ ਕਵਲ ਚਰਨ ਸਚਖੰਡ ਦੁਆਰੇ ਇਕੋ ਲਈ ਸਾਚੀ ਪੌਹਲ, ਪਹਿਲੀ ਬੌਹਣੀ ਆਪ ਕਰਾਇੰਦਾ। ਅੰਮ੍ਰਿਤ ਦੇਵੇ ਉਪਰ ਧੌਲ, ਕਵਲ ਨਾਭੀ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਆਪ ਸਮਝਾਇੰਦਾ। ਸ਼ਬਦ ਸੁਤ ਸੁਣ ਸਾਚੇ ਲਾਲ, ਹਰਿ ਲਾਲਣ ਆਪ ਸੁਣਾਇਆ। ਮੇਰੀ ਇਛਿਆ ਮਹਾਂਕਾਲ, ਤੇਰਾ ਸੰਗ ਰਖਾਇਆ। ਤੇਰੀ ਇਛਿਆ ਨਾਲ ਕਾਲ, ਜੁਗ ਜੁਗ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਰਿਹਾ ਸਮਝਾਇਆ। ਭੇਵ ਅਭੇਦ ਦੱਸੇ ਮੀਤ, ਮਿੱਤਰ ਪਿਆਰਾ ਦਇਆ ਕਮਾਇੰਦਾ। ਸ਼ਬਦੀ ਸ਼ਬਦ ਚਲੇ ਰੀਤ, ਨਾਦ ਅਨਾਦੀ ਆਪ ਸੁਣਾਇੰਦਾ। ਲੇਖਾ ਜਾਣੇ ਹਸਤ ਕੀਟ, ਘਟ ਘਟ ਡੇਰਾ ਲਾਇੰਦਾ। ਸਰਬ ਜੀਆਂ ਦਾ ਇਕੋ ਗੀਤ, ਆਤਮ ਪਰਮਾਤਮ ਢੋਲਾ ਸਚ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡ ਆਪ ਵੰਡਾਇੰਦਾ। ਸਾਚੀ ਵੰਡ ਹਰਿ ਕਰਤਾਰਾ, ਸ਼ਬਦੀ ਸ਼ਬਦ ਜਣਾਈਆ। ਜੁਗ ਚੌਕੜੀ ਖੇਲ ਨਿਆਰਾ, ਨਿਰਗੁਣ ਸਰਗੁਣ ਵੇਸ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰਾ, ਆਦਿ ਜੁਗਾਦਿ ਬੇਪਰਵਾਹੀਆ। ਤੇਰਾ ਰੂਪ ਵਖਾਏ ਗੁਰ ਅਵਤਾਰਾ, ਗੁਰ ਗੁਰ ਬੰਧਨ ਪਾਈਆ। ਨਾਮ ਨਿਧਾਨਾ ਬੋਲ ਜੈਕਾਰਾ, ਲੱਖ ਚੁਰਾਸੀ ਦਏ ਸਮਝਾਈਆ। ਕਾਇਆ ਮੰਦਰ ਅੰਦਰ ਖੋਲ ਕਵਾੜਾ, ਬਜ਼ਰ ਕਪਾਟੀ ਤੋੜ ਤੁੜਾਈਆ। ਸਾਚੀ ਹਾਟੀ ਬਣ ਵਣਜਾਰਾ, ਵਣਜ ਇਕੋ ਇਕ ਵਖਾਈਆ। ਮਿਲੇ ਮੇਲ ਹਰਿ ਮੀਤ ਮੁਰਾਰਾ, ਘਰ ਸੱਜਣ ਸੱਚਾ ਮਾਹੀਆ। ਆਤਮ ਪਰਮਾਤਮ ਦਏ ਹੁਲਾਰਾ, ਸੇਜ ਸੁਹੰਜਣੀ ਇਕ ਸੁਹਾਈਆ। ਧੁਰ ਸੰਦੇਸਾ ਏਕਾ ਵਾਰਾ, ਏਕੰਕਾਰਾ ਕਰੇ ਪੜ੍ਹਾਈਆ। ਬ੍ਰਹਮਾ ਵੇਤਾ ਖੋਲ੍ਹ ਕਵਾੜਾ, ਚਾਰੇ ਵੇਦਾਂ ਦਏ ਜਣਾਈਆ। ਕਾਗਦ ਕਲਮ ਨਾ ਲਿਖਣਹਾਰਾ, ਲੇਖਾ ਲਿਖੇ ਨਾ ਜਗਤ ਸ਼ਾਹੀਆ। ਵਿਸ਼ਨੂੰ ਦੇਵੇ ਇਕ ਭੰਡਾਰਾ, ਵਿਸ਼ਵ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਕਰਨੀ ਦਏ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਾਰ, ਧਰਨੀ ਧਰਤ ਧਵਲ ਜਣਾਇੰਦਾ। ਤੇਰਾ ਰੂਪ ਤੇਈ ਅਵਤਾਰ ਭਗਤ ਅਠਾਰਾਂ ਨਾਲ ਮਿਲਾਇੰਦਾ। ਤੇਰਾ ਨਾਉਂ ਸ਼ਬਦ ਜੈਕਾਰ, ਸ਼ਾਸਤਰ ਸਿਮਰਤ ਵੇਦ
ਪੁਰਾਨ ਪਰਗਟਾਇੰਦਾ। ਤੇਰਾ ਹੁਕਮ ਅਗੰਮ ਅਪਾਰ, ਗੀਤਾ ਗਿਆਨ ਗੋਝ ਸਮਾਇੰਦਾ। ਤੇਰਾ ਲੇਖਾ ਅਪਰ ਅਪਾਰ, ਬੇਪਰਵਾਹ ਨਜ਼ਰ ਨਾ ਆਇੰਦਾ। ਤੇਰੀ ਮਹਿਮਾ ਵਿਚ ਸੰਸਾਰ, ਵੇਦ ਵਿਆਸਾ ਢੋਲਾ ਗਾਇੰਦਾ। ਤੇਰਾ ਢੋਲਾ ਸਚ ਜੈਕਾਰ, ਲੋਕ ਪਰਲੋਕ ਆਪ ਜਗਾਇੰਦਾ। ਲੋਕ ਪਰਲੋਕ ਖ਼ਬਰਦਾਰ, ਆਲਸ ਨਿੰਦਰਾ ਸਭ ਦੀ ਲਾਹਿੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਵਾਰੋ ਵਾਰ, ਰੂਪ ਅਨੂਪ ਆਪ ਧਰਾਇੰਦਾ। ਨਿਰਗੁਣ ਸਰਗੁਣ ਕਰ ਪਿਆਰ, ਸਰਗੁਣ ਨਿਰਗੁਣ ਰੰਗ ਵਖਾਇੰਦਾ। ਅੰਦਰ ਬਾਹਰ ਇਕੋ ਧਾਰ, ਗੁਪਤ ਜ਼ਾਹਰ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਸ਼ਬਦ ਦੁਲਾਰੇ, ਤੇਰਾ ਰੰਗ ਚੜ੍ਹਾਇੰਦਾ। ਤੇਰਾ ਰੰਗ ਇਕ ਚਲੂਲ, ਚਾਰ ਜੁਗ ਵਖਾਈਆ। ਸਾਚੇ ਸੁਤ ਨਾ ਜਾਣਾ ਭੂਲ, ਭੁਲਿਆਂ ਮਾਰਗ ਪਾਈਆ। ਤੇਰੇ ਅੱਗੇ ਸ਼ਿਵ ਜੀ ਸੁੱਟੇ ਤਰਸੂਲ, ਬ੍ਰਹਮਾ ਨਿਉਂ ਨਿਉਂ ਸੀਸ ਝੁਕਾਈਆ। ਵਿਸ਼ਨੂੰ ਮੰਨੇ ਤੇਰਾ ਅਸੂਲ, ਚਲੇ ਹੁਕਮ ਰਜ਼ਾਈਆ। ਤੇਰਾ ਸਾਹਿਬ ਕੰਤ ਕੰਤੂਹਲ, ਪੁਰਖ ਅਕਾਲ ਵਡ ਵਡਿਆਈਆ। ਪੰਜ ਤੱਤ ਪੰਘੂੜਾ ਲੈਣਾ ਝੂਲ, ਗੁਰ ਅਵਤਾਰ ਰੂਪ ਧਰਾਈਆ। ਤੇਰਾ ਆਦਿ ਪੁਰਖ ਮੂਲ, ਅੰਤਮ ਆਪਣਾ ਰੰਗ ਵਖਾਈਆ। ਦੇਵੇ ਸੰਦੇਸਾ ਇਕ ਮਾਕੂਲ, ਮੁਹੱਬਤ ਤੇਰੇ ਨਾਲ ਪਾਈਆ। ਤੂੰ ਬਣਨਾ ਜਗਤ ਰਸੂਲ, ਰਹਿਬਰ ਰੂਪ ਨਾਮ ਖ਼ੁਦਾਈਆ। ਪਰਵਰਦਿਗਾਰ ਤੈਨੂੰ ਕਰੇ ਕਬੂਲ, ਤੇਰਾ ਕਲਮਾ ਕਰੇ ਪੜ੍ਹਾਈਆ। ਚੌਦਾਂ ਲੋਕ ਵੇਖ ਹਜ਼ੂਮ, ਹੁਜਰਾ ਇਕੋ ਇਕ ਜਣਾਈਆ। ਤੂੰ ਬਣਿਆ ਰਹੀਂ ਮਾਸੂਮ, ਪਰਵਰਦਿਗਾਰ ਤੇਰਾ ਸੱਚਾ ਮਾਹੀਆ। ਜਿਸ ਦਾ ਚਲਣਾ ਇਕ ਕਾਨੂਨ, ਨਾ ਕੋਈ ਮੇਟੇ ਮੇਟ ਮਿਟਾਈਆ। ਉਹ ਪੜ੍ਹਾਵੇ ਸਚ ਮਜ਼ਮੂਨ, ਮਸਲਾ ਆਪਣਾ ਹੱਲ ਕਰਾਈਆ। ਤੂੰ ਬਰਦਾ ਬਣ ਮਮਨੂਨ, ਨਿਉਂ ਨਿਉਂ ਸੀਸ ਝੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਰਿਹਾ ਸਮਝਾਈਆ। ਸੁਤ ਦੁਲਾਰੇ ਕਹਿ ਮੇਰਾ ਖ਼ੁਦਾ, ਖ਼ੁਦੀ ਵਿਚ ਕਦੇ ਨਾ ਆਇੰਦਾ। ਮੇਰਾ ਪਿਆਰ ਨਾ ਕਰੇ ਜੁਦਾ, ਜੁਜ਼ ਵੰਡ ਨਾ ਕੋਇ ਵੰਡਾਇੰਦਾ। ਤੈਨੂੰ ਰਾਹ ਦੱਸੇ ਸਿੱਧਾ, ਫੜ ਬਾਹੋਂ ਮਾਰਗ ਲਾਇੰਦਾ। ਮੈਂ ਤੀਰ ਨਿਸ਼ਾਨਿਉਂ ਬਿਨਾਂ ਵਿਧਾ, ਅਣਿਆਲਾ ਤੀਰ ਇਕ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਇਕ ਵਡਿਆਇੰਦਾ। ਸ਼ਬਦ ਸੁਤ ਚੜ੍ਹਿਆ ਚਾ, ਚਾਉ ਘਨੇਰਾ ਇਕ ਰਖਾਈਆ। ਬੇਪਰਵਾਹ ਮਿਲਿਆ ਇਕ ਮਲਾਹ, ਬੇੜਾ ਕੰਧ ਉਠਾਈਆ। ਜਿਸ ਦਿਤੀ ਸਚ ਸਲਾਹ, ਕਲਮਾ ਕਰੇ ਪੜ੍ਹਾਈਆ। ਸਾਚਾ ਹੁਜਰਾ ਦਿਤਾ ਵਖਾ, ਮਹਿਰਾਬ ਨਜ਼ਰ ਕੋਇ ਨਾ ਆਈਆ। ਮੀਆਂ ਬੈਠਾ ਨੈਣ ਉਠਾ, ਆਪ ਆਪਣੀ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਮੁਰਸ਼ਦ ਮੁਰੀਦ, ਕਲਮਾ ਆਪ ਜਣਾਇੰਦਾ। ਉਠ ਸੁਤ ਕਰ ਮੇਰੀ ਦੀਦ, ਦੀਦਾ ਦਾਨਿਸਤਾ ਨੂਰ ਵਖਾਇੰਦਾ। ਆਪਣੀ ਹੱਥੀਂ ਕੱਟ ਕੇ ਦਿਆਂ ਰਸੀਦ, ਮੇਰਾ ਲੇਖਾ ਨਾ ਕੋਇ ਮਿਟਾਇੰਦਾ। ਮੇਰਾ ਨੂਰ ਸਾਚੀ ਈਦ, ਆਦਤ ਇਕੋ ਇਕ ਸਮਝਾਇੰਦਾ। ਮੇਰਾ ਮੇਲ ਨਿਸ਼ਾਨਾ ਠੀਕ, ਕਾਇਆ ਠੀਕਰ ਭੰਨ ਗਵਾਇੰਦਾ। ਲੋਕਮਾਤ ਰੱਖਣੀ ਉਡੀਕ, ਸਾਚਾ ਹੁਕਮ ਸੁਣਾਇੰਦਾ। ਮੇਰਾ ਦਿਸੇ ਨਾ ਕੋਈ ਸ਼ਰੀਕ, ਸ਼ਿਰਕਤ ਸਭ ਦੀ ਆਪ ਗਵਾਇੰਦਾ। ਮੈਂ ਵੇਖਾਂ ਹੱਕ ਹਕੀਕ, ਹਕੀਕਤ ਸਭ ਦੀ ਫੋਲ ਫੋਲਾਇੰਦਾ। ਮੈਂ ਵਸਾਂ ਸਦਾ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਇੰਦਾ। ਮੇਰਾ ਢੋਲਾ ਇਕੋ ਗੀਤ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਇੰਦਾ। ਮੈਂ ਵਸਾਂ ਕਾਇਆ ਵਿਚ ਮਸੀਤ, ਮੁਸੱਲਾ ਇਕੋ ਇਕ ਵਛਾਇੰਦਾ।
ਮੈਂ ਹੋਵਾਂ ਨਾ ਕਦੇ ਪਲੀਤ, ਪਾਕੀ ਪਾਕ ਰੂਪ ਵਟਾਇੰਦਾ। ਮੇਰਾ ਖੇਲ ਸਦਾ ਅਨਡੀਠ, ਜਗਤ ਨੇਤਰ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਕਲਮਾ ਰੂਪ ਵਟਾਇੰਦਾ। ਸ਼ਬਦੀ ਕਲਮਾ ਇਲਾਹੀ ਕਲਾਮ, ਏਕਾ ਏਕ ਜਣਾਈਆ। ਧੁਰ ਸੰਦੇਸਾ ਦਏ ਅਮਾਮ, ਆਪਣਾ ਭੇਵ ਖੁਲ੍ਹਾਈਆ। ਦਰ ਦਰਵੇਸ਼ ਕਰੇ ਸਲਾਮ, ਅਲੈਕਮ ਸੀਸ ਨਿਵਾਈਆ। ਬਰਦਾ ਬਣ ਗ਼ੁਲਾਮ, ਦਰ ਬਦਰ ਫਿਰ ਫਿਰ ਵਕਤ ਲੰਘਾਈਆ। ਸਾਚੀ ਸ਼ਰਅ ਇਕ ਈਮਾਨ, ਚਰਨ ਕਵਲ ਸਰਨਾਈਆ। ਪੀਰ ਪੈਗ਼ੰਬਰਾਂ ਦੇਵਾਂ ਦਾਨ, ਤੇਰਾ ਨਾਉਂ ਵਰਤਾਈਆ। ਮੇਰੀ ਸਚ ਭੂਮਕਾ ਸਚ ਅਸਥਾਨ, ਦਰਗਾਹ ਸਾਚੀ ਸੋਭਾ ਪਾਈਆ। ਨਾ ਜ਼ਿਮੀਂ ਨਾ ਅਸਮਾਨ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਜਣਾਈਆ। ਸਾਚਾ ਲੇਖਾ ਪਰਵਰਦਿਗਾਰ, ਬੇਪਰਵਾਹ ਆਪ ਸਮਝਾਇੰਦਾ। ਸੁਤ ਸ਼ਬਦ ਤੇਰਾ ਮਦਦਗਾਰ, ਨਿਰਗੁਣ ਨੂਰ ਇਕ ਅਖਵਾਇੰਦਾ। ਜ਼ਾਹਰ ਜ਼ਹੂਰ ਸਾਂਝਾ ਯਾਰ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਮੂਸੇ ਕਰੇ ਆਪ ਬੇਦਾਰ, ਬੇਦਰਦੀ ਦਰਦ ਵੰਡਾਇੰਦਾ। ਜਲਵਾ ਦੇ ਕੇ ਏਕਾ ਧਾਰ, ਮੂੰਹ ਦੇ ਭਾਰ ਸੁਟਾਇੰਦਾ। ਈਸਾ ਕਰ ਇਕ ਪਿਆਰ, ਆਦਤ ਇਕੋ ਇਕ ਵਖਾਇੰਦਾ। ਦਰ ਦਰਵੇਸ਼ ਬਣੋ ਭਿਖਾਰ, ਅਲਫ਼ੀ ਚੋਲਾ ਤਨ ਰੰਗਾਇੰਦਾ। ਕਾਲਾ ਸੂਸਾ ਕਰ ਸ਼ੰਗਾਰ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਉਚੀ ਕੂਕੋ ਬਾਂਹ ਉਠਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਤੇਰਾ ਡੰਕ ਵਜਾਇੰਦਾ। ਈਸਾ ਮੂਸਾ ਤੇਰਾ ਡੰਕਾ, ਹਰਿ ਹਰਿ ਆਪ ਜਣਾਈਆ। ਤੇਰਾ ਖੇਲ ਆਦਿਨ ਅੰਤਾ, ਬੇਅੰਤ ਵਡੀ ਸ਼ਹਿਨਸ਼ਾਹੀਆ। ਲੇਖਾ ਜਾਣੇ ਸਾਚੇ ਸੰਤਾ, ਮੁਰੀਦ ਮੁਰਸ਼ਦ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਈਸਾ ਮੂਸਾ ਮਾਤ ਵਡਿਆਈਆ। ਈਸਾ ਮੂਸਾ ਸਚ ਸੰਦੇਸਾ ਸਤਿ ਸਤਿਵਾਦੀ ਆਪ ਜਣਾਇੰਦਾ। ਤਿਸ ਸਾਹਿਬ ਕੋ ਕਰੋ ਆਦੇਸਾ, ਜੋ ਲੱਖ ਚੁਰਾਸੀ ਅੰਦਰ ਡੇਰਾ ਲਾਇੰਦਾ। ਨਿਰਗੁਣ ਸਰਗੁਣ ਕਰੇ ਵੇਸਾ, ਰੂਪ ਰੰਗ ਨਾ ਕੋਇ ਵਖਾਇੰਦਾ। ਬ੍ਰਹਿਮੰਡ ਖੰਡ ਜੇਰਜ ਅੰਡਜ ਉਤਭੁਜ ਸੇਤਜ ਫਿਰੇ ਦੇਸ ਪਰਦੇਸਾ, ਲੋਆਂ ਪੁਰੀਆਂ ਚਰਨਾਂ ਹੇਠ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਮਾ ਕਲਾਮ ਆਪ ਅਖਵਾਇੰਦਾ। ਕਲਮਾ ਕਲਾਮ ਕਾਇਨਾਤ, ਕਾਤਬ ਆਪਣਾ ਭੇਵ ਜਣਾਈਆ। ਦੋ ਜਹਾਨਾਂ ਵੇਖੇ ਮਾਰ ਝਾਤ, ਝਾਕੀ ਇਕੋ ਵਾਰ ਪਾਈਆ। ਦੇਵਣਹਾਰ ਸਰਬ ਨਜ਼ਾਤ, ਫ਼ਤਵਾ ਸਭ ਤੇ ਸਾਦਰ ਦਏ ਕਰਾਈਆ। ਸਭ ਨੂੰ ਦੇਵਣਹਾਰ ਵਫ਼ਾਤ, ਫ਼ਾਤਿਹਾ ਪੜ੍ਹੇ ਸਰਬ ਲੋਕਾਈਆ। ਵੇਖਣਹਾਰਾ ਜਗਤ ਬਾਗ਼ਾਤ, ਬਾਗ਼ਬਾਨ ਬੇਪਰਵਾਹੀਆ। ਪਿਆਵਣਹਾਰਾ ਆਬ ਹਯਾਤ, ਹਯਾਤੀ ਸਭ ਦੀ ਆਪਣੇ ਹੱਥ ਵਖਾਈਆ। ਪੀਰ ਪੈਗ਼ੰਬਰ ਆਪਣੇ ਰੱਖੇ ਡੂੰਘੇ ਖ਼ਾਤ, ਹੁਕਮੇ ਹੁਕਮ ਭੁਆਈਆ। ਰਸੂਲ ਲਿਲਾ ਮਾਕੂਲ ਸੁਣਾਈ ਗਾਥ, ਮਹਿਬੂਬ ਕਰੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਨੂੰ ਕਰੇ ਲਾਜਵਾਬ, ਅਲਫ਼ ਯੇ ਕੰਮ ਕਿਸੇ ਨਾ ਆਈਆ। ਅਲਫ਼ ਯੇ ਨਾ ਕੋਈ ਨੁਕਤਾ, ਹਮਜ਼ਾ ਰੂਪ ਨਾ ਕੋਇ ਵਟਾਇੰਦਾ। ਪਰਵਰਦਿਗਾਰ ਏਕੋ ਹੁਕਮ ਦੇਵੇ ਪੁਖ਼ਤਾ, ਪੁਸ਼ਤ ਪੁਸ਼ਤ ਆਪ ਚਲਾਇੰਦਾ । ਕਿਸੇ ਨੂੰ ਰਹਿਣ ਨਾ ਦੇਵੇ ਸੋਇਆ ਸੁਸਤਾ, ਸੁਸਤੀ ਸਭ ਦੀ ਆਪੇ ਲਾਹਿੰਦਾ। ਸ਼ਬਦ ਸੁਤ ਤੇਰਾ ਭਾਣਾ ਕਦੇ ਨਾ ਰੁਕਦਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਪੀਰ ਪੈਗ਼ੰਬਰਾਂ ਪੈਂਡਾ ਮੁਕਦਾ, ਅੱਗੇ ਆਪਣੀ ਧਾਰ ਚਲਾਇੰਦਾ। ਜਾ ਕੇ ਫੇਰ ਮੁਹੰਮਦ ਪੁੱਛਦਾ, ਸੁੱਤੀ ਕਲਾ
ਜਗਾਇੰਦਾ। ਦਿਨ ਦੀਵੀਂ ਸਭ ਨੂੰ ਲੁੱਟਦਾ, ਲੁੱਟਣਹਾਰਾ ਨਜ਼ਰ ਨਾ ਆਇੰਦਾ। ਐਧਰ ਲਾਵੇ ਐਧਰ ਪੁਟਦਾ, ਸਭ ਦੀ ਜੜ੍ਹ ਉਖੜਾਇੰਦਾ। ਪੰਜ ਤੱਤ ਕਾਇਆ ਅੰਦਰ ਧੱਸਦਾ, ਔਂਦਾ ਜਾਂਦਾ ਨਜ਼ਰ ਨਾ ਆਇੰਦਾ। ਪੀਰ ਪੈਗ਼ੰਬਰਾਂ ਕੋਲੋਂ ਪੁਛਦਾ, ਬਚਿਆ ਕੋਇ ਰਹਿਣ ਨਾ ਪਾਇੰਦਾ। ਜੇ ਕੋਈ ਨੇਤਰ ਵੇਖੇ ਸਭ ਦੇ ਕੋਲੋਂ ਲੁਕਦਾ, ਲੱਖ ਚੁਰਾਸੀ ਅੰਧ ਕਰਾਇੰਦਾ। ਆਪਣੀ ਧਾਰੋਂ ਆਪੇ ਉਠਦਾ, ਮਾਤ ਪਿਤਾ ਨਾ ਕੋਇ ਬਣਾਇੰਦਾ। ਲੇਖਾ ਜਾਣੇ ਸਚ ਸੁੱਚ ਦਾ, ਕੂੜ ਕੁੜਿਆਰਾ ਆਪ ਪਰਗਟਾਇੰਦਾ। ਆਪਣੇ ਵਿਹਾਰ ਅੰਦਰ ਜੁਟਦਾ, ਦੂਜਾ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਤੇਰਾ ਰਾਹ ਚਲਾਇੰਦਾ। ਸ਼ਬਦ ਸੁਤ ਤੇਰਾ ਰਾਹ ਬਰੀਕ, ਹਰਿ ਮਾਰਗ ਇਕ ਲਗਾਈਆ । ਤੇਰਾ ਪੰਧ ਰੱਖੇ ਨਜ਼ਦੀਕ, ਦੂਰ ਦੁਰਾਡਾ ਨੇੜੇ ਆਈਆ। ਤੇਰਾ ਲੇਖਾ ਲਾਸ਼ਰੀਕ, ਲਹਿਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਮੁਹੱਬਤੀ ਨੂਰਾ, ਜ਼ਹੂਰ ਇਕ ਜਣਾਈਆ। ਬੇਐਬ ਖ਼ੁਦਾਈ ਸੂਰਬੀਰਾ, ਸ਼ਹਿਨਸ਼ਾਹ ਰੂਪ ਪਰਗਟਾਈਆ। ਮੁਹੰਮਦ ਸਿਰ ਬੰਨ੍ਹੇ ਚੀਰਾ, ਚੀਰ ਚੀਰ ਨਾਲ ਰਖਾਈਆ। ਹੱਥੀਂ ਮਹਿੰਦੀ ਗੁੱਟ ਕਲੀਰਾ, ਸਾਚਾ ਸਗਨ ਮਨਾਈਆ। ਮੌਲੀ ਮਹਿੰਦੀ ਦਏ ਧੀਰਾ, ਮਹਿੰਦੀ ਵਤ ਰੰਗ ਵਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥੇ ਜੁਗ ਚਾਰ ਯਾਰ ਕਰੇ ਕੁੜਮਾਈਆ। ਚਾਰ ਯਾਰ ਕੁੜਮ ਕੁੜਮੇਟਾ, ਘਰ ਘਰ ਮੰਗਲ ਗਾਇਆ। ਨਾ ਕੋਈ ਪਿਓ ਨਾ ਕੋਈ ਬੇਟਾ, ਅੱਧਵਿਚਕਾਰ ਸਰਬ ਰਖਾਇਆ। ਚੌਦਾਂ ਤਬਕ ਖੇਡਾਂ ਖੇਡਾ, ਚੌਦਾਂ ਤਬਕ ਪ੍ਰਭ ਨਿੱਕਿਉਂ ਨਿੱਕੀ ਨਿੱਕੀ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਕਾਇਆ ਚੋਲੇ ਸ਼ਬਦੀ ਤੇਰੀਆਂ ਕਰਦਾ ਰਿਹਾ ਝੇਡਾਂ, ਲੋਕਮਾਤ ਰਾਹ ਚਲਾਇਆ। ਮੁਹੰਮਦ ਦਿਤਾ ਇਕ ਕਲਾਮ, ਕਲਮਾ ਨਬੀ ਪੜ੍ਹਾਈਆ। ਨਜ਼ਰ ਨਾ ਆਏ ਹੱਕ ਅਮਾਮ, ਭੇਵ ਨਾ ਕੋਇ ਜਣਾਈਆ। ਜ਼ਬਰਾਈਲ ਦਏ ਪੈਗ਼ਾਮ, ਕਰੇ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਕਾਈਲ ਅਸਰਾਈਲ ਅਸਰਾਫ਼ੀਲ ਹੁਕਮੇ ਵਿਚ ਭੁਆਈਆ। ਹੁਕਮੇ ਅੰਦਰ ਖੇਲ ਅਵੱਲਾ, ਆਲਮੀਨ ਕਰਾਇੰਦਾ। ਪਰਗਟ ਹੋ ਨੂਰੀ ਅੱਲਾ, ਨੂਰੀ ਝਲਕ ਵਖਾਇੰਦਾ। ਨਿਰਗੁਣ ਫੜਾਏ ਸਰਗੁਣ ਪੱਲਾ, ਸਰਗੁਣ ਨਿਰਗੁਣ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਸਮ ਆਜ਼ਮ ਏਕਾ ਏਕ ਵਖਾਇੰਦਾ। ਇਸਮ ਆਜ਼ਮ ਆਲਮੀਨ, ਉਲਮਾ ਕਰੇ ਪੜ੍ਹਾਈਆ। ਚੌਦਾਂ ਲੋਕਾਂ ਕਰ ਤਕਸੀਮ, ਆਪਣੀ ਸ਼ਾਨ ਅਜ਼ੀਮ ਨਾ ਕਿਸੇ ਸਮਝਾਈਆ। ਨਾ ਕੋਈ ਜਾਣੇ ਡੰਡਾ ਮੀਮ, ਨੁਕਤਾ ਨੂਨ ਨਾ ਕੋਇ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਲਫ਼ ਯੇ ਦਿਤਾ ਸਮਝਾਈਆ। ਅਲਫ਼ ਯੇ ਜਗਤ ਜਗ ਨਾਤਾ, ਅੱਖਰ ਅੱਖਰ ਪੜ੍ਹਾਈਆ। ਵੇਖਣਹਾਰਾ ਹਰਿ ਤਮਾਸ਼ਾ, ਤਮਾਸ਼ਬੀਨ ਫੇਰਾ ਪਾਈਆ। ਕੂੜੀ ਕਿਰਿਆ ਭਰੇ ਕਾਸਾ, ਇਕੋ ਜਾਮ ਪਿਆਈਆ। ਕਲਜੁਗ ਦੇ ਸਚ ਭਰਵਾਸਾ, ਸਗਲਾ ਸੰਗ ਨਿਭਾਈਆ। ਚੌਦਾਂ ਸਦੀਆਂ ਭੋਗ ਬਿਲਾਸਾ, ਕਿਰਿਆ ਕੂੜੀ ਕਰ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਤੇਰਾ ਰੂਪ ਵਟਾਈਆ। ਸ਼ਬਦੀ ਸੁਤ ਤੇਰਾ ਚੋਲਾ, ਚੋਲੀ ਨਾਲ ਬਦਲਾਇੰਦਾ। ਪੰਜ ਤੱਤ ਰੱਖੇ ਆਪਣਾ ਉਹਲਾ, ਹੱਡ ਮਾਸ ਨਾੜੀ ਪਰਦਾ ਪਾਇੰਦਾ। ਅੰਤਰ ਸੁਣਾਏ ਸਾਚਾ ਢੋਲਾ, ਮੰਤਰ ਇਕੋ ਇਕ ਪੜ੍ਹਾਇੰਦਾ। ਪੀਰ ਪੈਗ਼ੰਬਰ ਬਣ ਵਿਚੋਲਾ, ਨਿਰਗੁਣ ਸਰਗੁਣ ਮੇਲ
ਮਿਲਾਇੰਦਾ । ਸਚਖੰਡ ਦੁਆਰ ਇਕੋ ਖੋਲਾ, ਸਚ ਸਿੰਘਾਸਣ ਬਹਿ ਬਹਿ ਵੇਖ ਵਖਾਇੰਦਾ। ਕਲਜੁਗ ਅੰਤਮ ਕਰੇ ਖੇਲ ਹਰਿ ਜੂ ਮੌਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਵੇ ਵਰ, ਤੇਰਾ ਮਾਣ ਵਧਾਇੰਦਾ। ਸ਼ਬਦ ਸੁਤ ਰੱਖਣਾ ਯਾਦ, ਹਰਿ ਹਰਿ ਆਪ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਸੁਣੇ ਤੇਰੀ ਫ਼ਰਯਾਦ, ਸਿਰ ਆਪਣਾ ਹੱਥ ਟਿਕਾਈਆ। ਐਧਰੋਂ ਕੱਢ ਐਧਰ ਦੇਵੇ ਦਾਦ, ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਨਾਉਂ ਰਖਾਈਆ। ਤੇਰਾ ਨਾਮ ਸੁਣਾਏ ਸੰਤ ਸਾਧ, ਭਗਤ ਭਗਵੰਤ ਕਰੇ ਪੜ੍ਹਾਈਆ। ਤੇਰਾ ਲੇਖਾ ਆਦਿ ਜੁਗਾਦਿ, ਜੁਗ ਚੌਕੜੀ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦਏ ਸਮਝਾਈਆ। ਸਾਚਾ ਖੇਲ ਅੰਤਮ ਧਾਰ, ਹਰਿ ਕਰਤਾ ਆਪ ਜਣਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰ, ਪੰਜ ਤੱਤ ਕਾਇਆ ਚੋਲਾ ਜਗਤ ਹੰਢਾਇੰਦਾ। ਸਰਗੁਣ ਨਾਨਕ ਨਾਮ ਰੱਖ ਸੰਸਾਰ, ਸ੍ਰਿਸ਼ਟ ਸਬਾਈ ਆਪ ਸਮਝਾਇੰਦਾ। ਅੰਤਰ ਅੰਤਰ ਇਕ ਸਤਾਰ, ਸਤਿ ਸਤਿਵਾਦੀ ਆਪ ਵਜਾਇੰਦਾ। ਨਾਦ ਅਨਾਦੀ ਬੋਲ ਜੈਕਾਰ, ਬ੍ਰਹਮ ਬ੍ਰਹਿਮਾਦੀ ਆਪ ਸੁਣਾਇੰਦਾ। ਧੁਰ ਦੀ ਵਾਦੀ ਧੁਰ ਦਰਬਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਵਟਾਇੰਦਾ। ਨਾਨਕ ਨਿਰਗੁਣ ਸਚਖੰਡ, ਸਚਖੰਡ ਵੱਜੀ ਵਧਾਈਆ। ਨਾਨਕ ਸਰਗੁਣ ਲੋਕਮਾਤ ਵੰਡ, ਪੰਜ ਤੱਤ ਕਰੇ ਕੁੜਮਾਈਆ। ਨਿਰਗੁਣ ਨਾਨਕ ਗਾਏ ਸੋਹੰ ਛੰਦ, ਪ੍ਰਭ ਚਰਨ ਮਿਲੀ ਸਰਨਾਈਆ। ਸਰਗੁਣ ਨਾਨਕ ਕਾਇਆ ਅੰਦਰ ਬੰਦ, ਨਜ਼ਰ ਕਿਸੇ ਨਾ ਆਈਆ। ਨਾਨਕ ਨਿਰਗੁਣ ਮਿਲਿਆ ਮੇਲ ਸੂਰੇ ਸਰਬੰਗ, ਸ਼ਹਿਨਸ਼ਾਹ ਆਪਣੀ ਗੋਦ ਬਹਾਈਆ। ਸਰਗੁਣ ਨਾਨਕ ਬੱਤੀ ਦੰਦ ਪਾਏ ਡੰਡ, ਜੀਵ ਜੰਤ ਰਿਹਾ ਉਠਾਈਆ। ਦੋਹਾਂ ਵਿਚੋਂ ਸ੍ਰੀ ਭਗਵਨ, ਆਪਣਾ ਰਾਹ ਚਲਾਈਆ । ਨਾਨਕ ਜੋਤ ਸਾਚਾ ਚੰਨ, ਦੋ ਜਹਾਨ ਕਰੇ ਰੁਸ਼ਨਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਦੀਨ ਮਜ਼੍ਹਬ ਨਾ ਕੋਇ ਰਖਾਈਆ। ਸਤਿ ਸਤਿਵਾਦੀ ਇਕ ਸਲੋਕ, ਸਤਿਨਾਮ ਕਰੇ ਪੜ੍ਹਾਈਆ। ਪੁਰਖ ਅਕਾਲ ਇਕੋ ਓਟ, ਦੂਜਾ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਾਨਕ ਸਰਗੁਣ ਵਿਚ ਸਮਾਈਆ। ਨਿਰਗੁਣ ਨਾਨਕ ਨਿਰਵੈਰ, ਅਜੂੰਨੀ ਰਹਿਤ ਅਖਵਾਇੰਦਾ। ਸਰਗੁਣ ਨਾਨਕ ਸ੍ਰਿਸ਼ਟ ਸਬਾਈ ਦਾ ਝੱਲੇ ਕਹਿਰ, ਚਾਰੋਂ ਕੁੰਟ ਫੇਰਾ ਪਾਇੰਦਾ। ਨਾ ਕੋਈ ਜਾਣੇ ਐਰ ਗ਼ੈਰ, ਘਰ ਘਰ ਇਕੋ ਰੰਗ ਵਖਾਇੰਦਾ। ਇਕੋ ਰਾਗ ਇਕੋ ਤਰਜ਼ ਇਕੋ ਬੈਹਰ, ਸੋਹਲਾ ਢੋਲਾ ਇਕ ਸੁਣਾਇੰਦਾ। ਛੱਤੀ ਰਾਗ ਬਣਾਏ ਮੁਸ਼ਾਇਰ, ਮੁਸ਼ਾਇਰਾ ਲੋਕਮਾਤ ਲਗਾਇੰਦਾ। ਸਚਖੰਡ ਦੁਆਰੇ ਕੋਈ ਨਾ ਦੂਜੀ ਦਿਸੇ ਲਹਿਰ, ਰਾਗ ਨਾਦ ਨਾ ਕੋਇ ਸੁਣਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪੇ ਕਰੇ ਆਪਣੀ ਮਿਹਰ, ਮਿਹਰ ਨਜ਼ਰ ਇਕ ਟਿਕਾਇੰਦਾ। ਸਰਗੁਣ ਨਿਰਗੁਣ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਨਿਰਗੁਣ ਨਾਨਕ ਸਚਖੰਡ ਦੁਆਰ, ਸਚ ਸਚ ਮਿਲੀ ਵਡਿਆਈਆ। ਪੁਰਖ ਅਬਿਨਾਸ਼ੀ ਕਰ ਪਿਆਰ, ਸਚ ਪ੍ਰੀਤੀ ਦਏ ਜਣਾਈਆ। ਨਾਨਕ ਢਹਿ ਪਿਆ ਦੁਆਰ, ਦੋਏ ਜੋੜ ਮੰਗੇ ਸਰਨਾਈਆ। ਕਰ ਕਿਰਪਾ ਦੇ ਅੰਮ੍ਰਿਤ ਠੰਡਾ ਠਾਰ, ਜਿਸ ਪੀਤਿਆਂ ਤੱਤੀ ਵਾ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਮ੍ਰਿਤ ਇਕੋ ਇਕ ਰਖਾਈਆ। ਨਾਨਕ ਲੈ ਅੰਮ੍ਰਿਤ ਰਸ, ਪੁਰਖ ਅਕਾਲ ਆਪ ਜਣਾਇੰਦਾ। ਤੂੰ ਮੇਰਾ ਮੈਂ ਤੇਰੇ ਵਸ, ਤੂੰ ਮੇਰਾ ਮੈਂ ਤੇਰਾ ਇਕੋ
ਢੋਲਾ ਗਾਇੰਦਾ। ਤੇਰੀ ਝੋਲੀ ਮੇਰਾ ਹੱਥ, ਅਤੋਟ ਅਤੁਟ ਵਰਤਾਇੰਦਾ। ਕਿਰਪਾ ਕਰੇ ਪੁਰਖ ਸਮਰਥ, ਅੰਮ੍ਰਿਤ ਜਾਮ ਇਕ ਪਿਆਇੰਦਾ। ਅੰਤਰ ਅੰਤਰ ਆਪੇ ਵਸ, ਆਪਣਾ ਰੰਗ ਵਖਾਇੰਦਾ। ਲੋਕਮਾਤ ਜਾਣਾ ਨੱਸ, ਸਾਚੀ ਸੇਵਾ ਇਕ ਲਗਾਇੰਦਾ। ਸ੍ਰਿਸ਼ਟ ਸਬਾਈ ਨੌਂ ਦੁਆਰੇ ਗਈ ਢੱਠ, ਆਸਾ ਤ੍ਰਿਸਨਾ ਨਾ ਕੋਇ ਮਿਟਾਇੰਦਾ। ਮੰਦਰ ਸ਼ਿਵਦੁਆਲੇ ਹੋਇਆ ਇਕੱਠ, ਕਾਇਆ ਮੰਦਰ ਨਾ ਕੋਇ ਫੋਲ ਫੁਲਾਇੰਦਾ। ਫਿਰ ਫਿਰ ਥੱਕੇ ਤੀਰਥ ਤੱਟ, ਘਰ ਸਰੋਵਰ ਨਜ਼ਰ ਕਿਸੇ ਨਾ ਆਇੰਦਾ। ਮਾਲਾ ਮਣਕਾ ਰਹੇ ਰਟ, ਮਨ ਕਾ ਮਣਕਾ ਨਾ ਕੋਇ ਭੁਆਇੰਦਾ। ਪੜ੍ਹ ਪੜ੍ਹ ਵਿਦਿਆ ਗਏ ਥੱਕ, ਗੁਰਮਤ ਨਾ ਕੋਇ ਸਮਝਾਇੰਦਾ । ਫਿਰ ਫਿਰ ਥੱਕੇ ਚੌਦਾਂ ਹੱਟ, ਸਤਿਗੁਰ ਹੱਟ ਨਾ ਕੋਇ ਵਖਾਇੰਦਾ। ਕੂੜੀ ਕਿਰਿਆ ਖੇਲ ਬਾਜ਼ੀਗਰ ਨਟ, ਸਾਚੇ ਮਾਰਗ ਨਾ ਕੋਇ ਲਗਾਇੰਦਾ। ਮੰਤਰ ਨਾਮ ਜਾ ਕੇ ਦੱਸ, ਸਤਿ ਸਤਿ ਆਪ ਜਣਾਇੰਦਾ। ਚਾਰ ਵਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚੜ੍ਹਾ ਸਾਚੇ ਰਥ, ਰਥ ਰਥਵਾਹੀ ਆਪ ਸਮਝਾਇੰਦਾ। ਜੋ ਤੇਰੀ ਚਰਨੀ ਜਾਏ ਢੱਠ, ਤਿਸ ਪੁਰਖ ਅਕਾਲ ਮਿਲਾਇੰਦਾ। ਨੌਂ ਦੁਆਰੇ ਪਿਆ ਰਟ, ਰੱਟਾ ਜਗਤ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਦੇਵੇ ਏਕਾ ਵਰ, ਸਚ ਸੰਦੇਸਾ ਆਪ ਸੁਣਾਇੰਦਾ। ਲੋਕਮਾਤ ਨੌਂ ਦਰ, ਦਰਦੀ ਦਰਦ ਨਾ ਕੋਇ ਵੰਡਾਈਆ। ਆਸਾ ਤ੍ਰਿਸ਼ਨਾ ਹਉਂਮੇ ਹੰਗਤਾ ਗਈ ਵੜ, ਮਾਇਆ ਮਮਤਾ ਕਰੇ ਕੁੜਮਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਰਿਹਾ ਲੜ, ਆਪਣਾ ਬਲ ਧਰਾਈਆ। ਸਾਚੇ ਮੰਦਰ ਕੋਇ ਨਾ ਸਕੇ ਚੜ੍ਹ, ਸੁਖਮਨ ਟੇਢੀ ਪਾਰ ਨਾ ਕੋਇ ਕਰਾਈਆ। ਈੜਾ ਪਿੰਗਲ ਬੈਠੇ ਖੜ, ਅੱਗੇ ਲੈ ਅੰਗੜਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਦੇਵੇ ਪਾਰ ਕਰ, ਡੂੰਘੀ ਭਵਰ ਨਾ ਪਾਰ ਕਰਾਈਆ। ਅੰਮ੍ਰਿਤ ਭਰਿਆ ਘਰ ਘਰ, ਝਿਰਨਾ ਨਿਝਰ ਨਾ ਕੋਇ ਝਿਰਾਈਆ। ਸਾਚਾ ਨਾਦ ਨਾ ਸੁਣੇ ਕੋਈ ਕੰਨ, ਸ਼ਬਦ ਅਨਹਦ ਨਾਦੀ ਨਾਦ ਸੁਣਾਈਆ। ਹਰਿ ਜੂ ਕੰਤ ਨਾ ਲਏ ਕੋਈ ਵਰ, ਪਾਰਬ੍ਰਹਮ ਬ੍ਰਹਮ ਮੇਲਾ ਨਾ ਕੋਇ ਕਰਾਈਆ। ਦਸਮ ਦੁਆਰੀ ਕੋਈ ਨਾ ਸਕੇ ਵੜ, ਬਜਰ ਕਪਾਟੀ ਕੁੰਡਾ ਲਾਹੀਆ। ਆਪਣੀ ਕਿਰਪਾ ਕਰੇ ਹਰਿ, ਤੇਰੇ ਹੱਥ ਦਏ ਵਡਿਆਈਆ। ਤੂੰ ਆ ਕੇ ਮਿਲਿਆ ਮੇਰੇ ਦਰ, ਪ੍ਰਭ ਸੱਚਾ ਦਏ ਸਮਝਾਈਆ। ਦਸਵਾਂ ਜਾਮਾ ਤੇਰਾ ਰੂਪ ਧਰ, ਗੋਬਿੰਦ ਦਏ ਵਡਿਆਈਆ। ਮੈਂ ਲੋਕਮਾਤ ਜਾ ਕੇ ਲਵਾਂ ਫੜ, ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸੁਣਾਈਆ। ਦਸਵਾਂ ਗੁਰ ਦਸਵੀਂ ਧਾਰ, ਦਹਿ ਦਿਸ਼ਾ ਆਪ ਜਣਾਇੰਦਾ। ਨੌਂ ਦੁਆਰੇ ਕਰ ਕਰ ਪਾਰ, ਘਰ ਸਾਚੇ ਮੇਲ ਮਿਲਾਇੰਦਾ। ਗੁਜਰੀ ਸੁਤ ਸੁਤ ਦੁਲਾਰ, ਹਰਿ ਸਾਚਾ ਮਾਣ ਦਿਵਾਇੰਦਾ। ਸੁਹਾਏ ਰੁੱਤ ਇਕ ਗੁਲਜ਼ਾਰ, ਪੱਤ ਡਾਲੀ ਆਪ ਮਹਿਕਾਇੰਦਾ। ਪੂਤ ਸਪੂਤਾ ਕਰ ਤਿਆਰ, ਸੀਸ ਜਗਦੀਸ ਆਪ ਸੁਹਾਇੰਦਾ। ਕਲਗ਼ੀ ਤੋੜਾ ਕਰ ਸ਼ੰਗਾਰ, ਜੋਤੀ ਜੋੜਾ ਸ਼ਬਦ ਮਿਲਾਇੰਦਾ। ਥੋੜਾ ਥੋੜਾ ਲੇਖਾ ਸ੍ਰਿਸ਼ਟ ਸਬਾਈ ਦਏ ਵਖਾਲ, ਬਾਕੀ ਭਰਮ ਭੁਲੇਖਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਆਪਣੇ ਰੰਗ ਰੰਗਾਇੰਦਾ। ਸੁਤ ਦੁਲਾਰੇ ਤੇਰਾ ਨਾਉਂ ਗੋਬਿੰਦ, ਕਲਜੁਗ ਅੰਤ ਸ਼ਬਦ ਵਡਿਆਈਆ। ਨਾ ਕੋਈ ਸੋਗ ਹਰਖ ਰਹੇ ਨਾ ਚਿੰਦ, ਚਿੰਤਾ ਰੂਪ ਕੋਇ ਨਾ ਵਟਾਈਆ। ਸ੍ਰੀ ਭਗਵਾਨ ਬਣਾਏ ਆਪਣੀ ਬਿੰਦ, ਲੋਕਮਾਤ ਮਾਤਾ ਦਏ ਵਡਿਆਈਆ। ਕਿਰਪਾ ਕਰੇ ਗਹਿਰ ਗੰਭੀਰ ਗੁਣੀ ਗਹਿੰਦ, ਬੇਅੰਤ ਸੱਚਾ ਸ਼ਹਿਨਸ਼ਾਹੀਆ । ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਨਾਥ, ਅਨਾਥਾਂ ਆਪ ਜਣਾਇੰਦਾ । ਗ਼ਰੀਬ ਨਿਮਾਣਿਆਂ ਰੱਖੇ ਸਾਥ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਇਕ ਸੁਣਾਏ ਅਗੰਮੀ ਗਾਥ, ਪੁਰਖ ਅਕਾਲ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਦਇਆ ਕਮਾਇੰਦਾ। ਦਰ ਘਰ ਸਾਚਾ ਖੋਲ੍ਹ ਦਰਵਾਜਾ, ਭੇਵ ਅਭੇਦ ਖੁਲ੍ਹਾਈਆ। ਸ੍ਰੀ ਭਗਵਾਨ ਗ਼ਰੀਬ ਨਿਵਾਜ਼ਾ, ਨਿਵਾਜ਼ੇ ਥਾਉਂ ਥਾਈਂਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਸੀਸ ਜਗਦੀਸ ਤਾਜ ਟਿਕਾਈਆ। ਆਦਿ ਆਦਿ ਜਿਸ ਸਾਜਣ ਸਾਜਾ, ਜੁਗ ਜੁਗ ਵੇਖੇ ਬੇਪਰਵਾਹੀਆ। ਗੋਬਿੰਦ ਨਾਲ ਰਚਿਆ ਕਾਜਾ, ਆਪਣਾ ਬੰਧਨ ਪਾਈਆ। ਚਾਰ ਜੁਗ ਦਾ ਬਦਲ ਸਮਾਜਾ, ਸਚ ਸਮੱਗਰੀ ਇਕ ਵਖਾਈਆ। ਜਿਉਂ ਸਾਹਿਬ ਸਿਰ ਸੱਚਾ ਤਾਜਾ, ਤੇਵੇਂ ਗੁਰਸਿਖਾਂ ਸਿਰ ਸਾਬਤ ਸੂਰਤ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੂਰਤ ਅਕਾਲ ਅੰਤ ਵਖਾਈਆ। ਨਾਨਕ ਪੜ੍ਹਾਇਆ ਸਤਿ ਨਾਮ, ਮੰਤਰ ਇਕ ਜਣਾਇਆ। ਕਰਤਾ ਪੁਰਖ ਹੋ ਮਿਹਰਵਾਨ, ਮਿਹਰ ਨਜ਼ਰ ਇਕ ਟਿਕਾਇਆ। ਨਿਰਭੌ ਹੋਇਆ ਆਪ ਪਰਧਾਨ, ਭੈ ਸਭ ਨੂੰ ਰਿਹਾ ਜਣਾਇਆ। ਅਕਾਲ ਮੂਰਤ ਅਜੂਨੀ ਰਹਿਤ ਨੌਜਵਾਨ, ਨਾ ਮਰੇ ਨਾ ਜਾਇਆ। ਗੋਬਿੰਦ ਮਿਲਿਆ ਆਣ, ਹਰਿ ਜੂ ਆਪਣਾ ਫੇਰਾ ਪਾਇਆ। ਨਾਨਕ ਅੰਮ੍ਰਿਤ ਸਚ ਪਿਆਲਾ ਦਿਤਾ ਆਣ, ਅੰਮਿਉਂ ਰਸ ਇਕੋ ਇਕ ਵਖਾਇਆ। ਜੋਧਾ ਸੂਰ ਬਲੀ ਬਲਵਾਨ, ਬਲ ਆਪਣਾ ਆਪ ਸਮਝਾਇਆ। ਨਾਮ ਖੰਡਾ ਤੇਜ ਕਿਰਪਾਨ, ਚੰਡ ਪਰਚੰਡ ਹੱਥ ਫੜਾਇਆ। ਬ੍ਰਹਿਮੰਡਾਂ ਵੇਖੇ ਮਾਰ ਧਿਆਨ, ਜੇਰਜ ਅੰਡਾਂ ਫੋਲ ਫੋਲਾਇਆ। ਏਕਾ ਹੁਕਮ ਧੁਰ ਫ਼ਰਮਾਣ, ਸਚ ਸੰਦੇਸਾ ਆਖ ਸੁਣਾਇਆ। ਪੰਜਾਂ ਦੇਵਣਹਾਰਾ ਮਾਣ, ਅੰਮ੍ਰਿਤ ਆਤਮ ਜਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਲਾ ਦੀਨ ਦਿਆਲਾ ਗੋਬਿੰਦ ਹੱਥ ਫੜਾਇਆ। ਗੋਬਿੰਦ ਹੱਥ ਅੰਮ੍ਰਿਤ ਧਾਰ, ਅਮਰ ਰਿਹਾ ਕਰਾਈਆ। ਪੰਜਾਂ ਕਰ ਇਕ ਪਿਆਰ, ਪੰਚਮ ਵੰਡ ਵੰਡਾਈਆ। ਪੰਜਾਂ ਸੀਸ ਬੰਨ੍ਹ ਦਸਤਾਰ, ਪੰਚਮ ਸਗਨ ਮਨਾਈਆ। ਪੰਚਮ ਖਿਚ ਤੇਜ਼ ਕਟਾਰ, ਨਾਮ ਸ਼ਹੀਦੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਗੋਬਿੰਦ ਦੇਵੇ ਮਾਣ ਵਡਿਆਈਆ। ਹਰਿ ਗੋਬਿੰਦ ਮਾਣ ਖੇਲ ਨਿਰੰਕਾਰ, ਭੇਵ ਕੋਇ ਨਾ ਪਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਕਰਨੀ ਕਰਤਾ ਆਪ ਕਰਾਇੰਦਾ। ਸਾਚਾ ਮੰਦਰ ਕਰ ਤਿਆਰ, ਅਨੰਦ ਅਨੰਦ ਵਿਚ ਵਖਾਇੰਦਾ। ਪੂਤ ਸਪੂਤਾ ਭੇਵ ਨਿਆਰ, ਭੇਦ ਨਾ ਕੋਇ ਜਣਾਇੰਦਾ। ਲੇਖਾ ਜਾਣੇ ਸਰਸਾ ਕਿਨਾਰ, ਹਿਰਸ ਸਭ ਦੀ ਆਪ ਮਿਟਾਇੰਦਾ। ਸੱਤਰਾਂ ਕਰਾਏ ਸਚ ਵਣਜਾਰ, ਸਤਿ ਸਤਿਵਾਦੀ ਲੇਖ ਮੁਕਾਇੰਦਾ। ਛੋਟੇ ਬਾਲੇ ਨੀਹਾਂ ਹੇਠਾਂ ਦਿਤੇ ਸੁਆਲ, ਕਲਜੁਗ ਤੇਰੀ ਜੜ੍ਹ ਉਖੜਾਇੰਦਾ। ਵੱਡੇ ਬਾਲੇ ਕਰ ਹਲਾਲ, ਮੁਗ਼ਲ ਹਲਾਲੀ ਮੇਟ ਮਿਟਾਇੰਦਾ। ਸੂਲਾਂ ਸੇਜਾ ਸੁੱਤਾ ਨੌਜਵਾਨ, ਆਪਣਾ ਸ਼ੁਕਰ ਮਨਾਇੰਦਾ। ਦੇਵੇ ਸੰਦੇਸਾ ਸਚ ਫ਼ਰਮਾਣ, ਸ੍ਰੀ ਭਗਵਾਨ ਜਣਾਇੰਦਾ। ਪੁਰਖ ਅਬਿਨਾਸ਼ੀ ਮਿਲੇ ਆਣ, ਫੜ ਬਾਹੋਂ ਗਲੇ ਲਗਾਇੰਦਾ। ਗੋਬਿੰਦ ਤੇਰਾ ਅੰਮ੍ਰਿਤ ਜਾਮ, ਡੁੱਲ ਕਦੇ ਨਾ ਜਾਇੰਦਾ। ਕਲਜੁਗ ਤੇਰਾ ਪੂਰਾ ਕਰਾਂ ਕਾਮ, ਘਾਟਾ ਕੋਇ ਨਜ਼ਰ ਨਾ ਆਇੰਦਾ। ਮੇਰਾ ਨਾਉਂ ਸ੍ਰੀ ਭਗਵਾਨ, ਜੁਗ ਜੁਗ ਵੇਖ ਵਖਾਇੰਦਾ। ਤੂੰ ਬਾਲਾ ਬਾਲ ਅੰਞਾਣ, ਤੇਰੀ ਕਰਨੀ ਵਿਚ ਸਮਾਇੰਦਾ। ਤੈਨੂੰ ਦੱਸਾਂ ਸਚ ਹਵਾਲ, ਆਪਣਾ ਪਰਦਾ ਲਾਹਿੰਦਾ। ਕਲਜੁਗ ਅੰਤਮ ਆਵਾਂ ਵਿਚ ਜਹਾਨ, ਨਾਨਕ ਨਿਰਗੁਣ ਰਾਹ ਤਕਾਇੰਦਾ। ਕਰਾਂ ਖੇਲ ਬੇਪਹਿਚਾਨ,
ਬੇਪਹਿਚਾਨ ਰੂਪ ਰੰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਅੰਮ੍ਰਿਤ ਇਕ ਪਿਆਇੰਦਾ। ਗੋਬਿੰਦ ਅੰਮ੍ਰਿਤ ਪੀਤਾ ਘੁੱਟ, ਘੁੱਟ ਕੇ ਜੱਫੀ ਪਾਈਆ। ਪੁਰਖ ਅਕਾਲ ਨਾ ਜਾਵੇ ਛੁਟ, ਬੰਧਨ ਇਕ ਰਖਾਈਆ। ਚਾਰੇ ਸੁਤ ਚਾਰ ਜੁਗ ਦਾ ਬੂਟਾ ਦੇਣ ਪੁੱਟ, ਜੜ੍ਹ ਤੇਰੇ ਹੱਥ ਫੜਾਈਆ। ਜਿਉਂ ਭਾਵੇ ਤਿਸ ਵੇਲੇ ਪੈਣਾ ਉਠ, ਤੇਰੀ ਵਡ ਵਡਿਆਈਆ। ਤੂੰ ਪਿਤਾ ਮੈਂ ਤੇਰਾ ਪੁੱਤ, ਚਲਾਂ ਸਦਾ ਰਜ਼ਾਈਆ। ਮੇਰੇ ਵੇਖ ਖ਼ਾਲੀ ਹੱਥ ਕੋਲ ਨਹੀਂ ਕੁਛ, ਤੇਰੇ ਉਤੋਂ ਸਭ ਕੁਛ ਵਾਰ ਤੇਰੀ ਝੋਲੀ ਪਾਈਆ। ਮੇਰੇ ਸਿਖਾਂ ਕੋਲੋਂ ਪੁੱਛ, ਜਿੰਨਾਂ ਦਿਤੀ ਮਾਣ ਵਡਿਆਈਆ। ਜਿਸ ਪੀਤਾ ਮੇਰਾ ਅੰਮ੍ਰਿਤ ਘੁੱਟ, ਸੋ ਸੂਰਬੀਰ ਅਖਵਾਈਆ। ਆਵਣ ਜਾਵਣ ਲੱਖ ਚੁਰਾਸੀ ਗਈ ਛੁੱਟ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੋਬਿੰਦ ਆਸ ਤਕਾਈਆ। ਗੋਬਿੰਦ ਮੰਗੇ ਸਾਚੀ ਮੰਗ, ਸੂਲਾਂ ਸੱਥਰ ਸੋਭਾ ਪਾਇੰਦਾ। ਆ ਵੇਖ ਸੁੱਤਾ ਗੁਜਰੀ ਚੰਦ, ਨੰਗੀ ਪੈਰੀਂ ਤੇਰੀ ਸੇਵ ਕਮਾਇੰਦਾ। ਬਾਲੇ ਨੀਹਾਂ ਹੇਠ ਰੱਖ ਕੇ ਪਾਈ ਠੰਡ, ਫਿਰ ਤੇਰਾ ਸ਼ੁਕਰ ਮਨਾਇੰਦਾ । ਅਜੀਤ ਜੁਝਾਰ ਨਾ ਦਿਤੀ ਕੰਡ, ਤੇਰੇ ਭਾਣੇ ਵਿਚ ਰਖਾਇੰਦਾ। ਹੁਣ ਮੈਂ ਖ਼ੁਸ਼ ਹੋ ਕੇ ਗਾਵਾਂ ਤੇਰਾ ਛੰਦ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਇੰਦਾ। ਮੇਰੀ ਟੁੱਟੀ ਲੈਣੀ ਗੰਢ, ਗੰਢ ਤੇਰੇ ਨਾਲ ਪੁਆਇੰਦਾ। ਮੇਰਾ ਪੰਜ ਤੱਤ ਚੋਲਾ ਜਾਣਾ ਹੰਢ, ਥਿਰ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਇੰਦਾ। ਪੁਰਖ ਅਬਿਨਾਸ਼ੀ ਪਿਆ ਰੋ, ਗੋਬਿੰਦ ਦਰਦ ਦਰਦ ਵੰਡਾਈਆ। ਮੈਂ ਤੇਰੇ ਜੋਗਾ ਗਿਆ ਹੋ, ਮੇਰੀ ਚਲੇ ਨਾ ਕੋਇ ਚਤੁਰਾਈਆ। ਮੈਂ ਚਾਰ ਜੁਗ ਨੌਂ ਸੌ ਚੁਰਾਨਵੇਂ ਚੌਕੜੀ ਲਈ ਜੋਹ, ਤੇਰੇ ਵਰਗਾ ਨਜ਼ਰ ਕੋਇ ਨਾ ਆਈਆ। ਤੂੰ ਮੇਰੇ ਨਾਲ ਗਿਉਂ ਛੋਹ, ਮੈਂ ਤੇਰੇ ਵਿਚ ਜਾਵਾਂ ਸਮਾਈਆ। ਆਪਣਾ ਨਾਂ ਰੱਖ ਕੇ ਸੋ, ਹੰ ਬ੍ਰਹਮ ਕਰਾਂ ਕੁੜਮਾਈਆ। ਧੁਰ ਦਾ ਲੈ ਕੇ ਆਵਾਂ ਢੋਆ ਢੋ, ਤੇਰੇ ਸਿਖਾਂ ਝੋਲੀ ਪਾਈਆ। ਮੇਰਾ ਭੇਵ ਨਾ ਜਾਣੇ ਕੋ, ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਗੋਬਿੰਦ ਰੱਖਣਾ ਯਾਦ, ਮੈਂ ਪਰਗਟ ਹੋਵਾਂ ਛੱਬੀ ਪੋਹ, ਵਦੀ ਸੁਦੀ ਕੋਇ ਰਹਿਣ ਨਾ ਪਾਈਆ। ਸਭ ਦੇ ਕੋਲੋਂ ਪਿਛਲੀ ਕੀਤੀ ਲਵਾਂ ਖੋਹ, ਖ਼ਾਲੀ ਹੱਥ ਵਖਾਈਆ। ਰਾਹ ਤੱਕਣ ਪੁਰੀਆਂ ਲੋਅ, ਬ੍ਰਹਿਮੰਡ ਖੰਡ ਨੀਰ ਨੀਰ ਵਹਾਈਆ । ਤੇਰਿਆਂ ਭਗਤਾਂ ਤੇਰਿਆਂ ਗੁਰਸਿਖਾਂ ਦੁਰਮਤ ਮੈਲ ਦੇਵਾਂ ਧੋ, ਅੰਦਰ ਵੜ ਵੜ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਈਆ। ਗੋਬਿੰਦ ਸਤਿਗੁਰ ਪਿਆ ਹੱਸ, ਹੱਸ ਹੱਸ ਖ਼ੁਸ਼ੀ ਮਨਾਇੰਦਾ। ਪੁਰਖ ਅਕਾਲ ਮੈਂ ਵੇਖਾਂ ਤੇਰਾ ਹੱਥ, ਕਿਸ ਬਿਧ ਸੇਵ ਕਮਾਇੰਦਾ। ਜੁਗ ਚੌਕੜੀ ਧੋਖਾ ਦੇ ਕੇ ਜਾਏਂ ਨੱਸ, ਤੂੰ ਹੱਥ ਕਿਸੇ ਨਾ ਆਇੰਦਾ। ਬਿਨ ਭਗਤਾਂ ਕਿਸੇ ਨਾ ਪਾਈ ਤੈਨੂੰ ਨੱਥ, ਲੱਖ ਚੁਰਾਸੀ ਡੋਰੀ ਤੂੰ ਬੰਧਾਇੰਦਾ। ਮੈਂ ਸੂਰਬੀਰ ਰੱਖਣ ਵਾਲਾ ਹਠ, ਆਪਣਾ ਬਲ ਧਰਾਇੰਦਾ। ਮੈਂ ਤੇਰੇ ਅੱਗੇ ਖਲੋਣਾ ਫੇਰ ਡਟ, ਪਿਛਲਾ ਕੀਤਾ ਯਾਦ ਕਰਾਇੰਦਾ। ਮੇਰੇ ਗੁਰਮੁਖਾਂ ਗੁਰਸਿਖਾਂ ਕਰ ਆਪਣੇ ਵਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਆਪ ਸੁਣਾਇੰਦਾ। ਗੁਰ ਗੋਬਿੰਦ ਸਿੰਘ ਤੇਰਾ ਅੰਮ੍ਰਿਤ ਜਾਮ, ਪ੍ਰਭ ਇਕੋ ਇਕ ਜਣਾਈਆ। ਚਾਰ ਜੁਗ ਜਿਸ ਦੀ ਪੜ੍ਹਦੇ ਰਹੇ ਕਲਾਮ, ਕਲਮਾ ਨਬੀ ਸਿਫ਼ਤ ਸਾਲਾਹੀਆ। ਸ਼ਾਸਤਰ ਸਿਮਰਤ ਵੇਦ
ਪੁਰਾਨ ਜਿਸ ਦਾ ਦੱਸਦੇ ਰਹੇ ਨਿਸ਼ਾਨ, ਸੋ ਨਿਸ਼ਾਨਾ ਦਏ ਝੁਲਾਈਆ। ਗੁਰ ਅਵਤਾਰ ਜਿਸ ਦੇ ਕੋਲੋਂ ਮੰਗਦੇ ਰਹੇ ਦਾਨ, ਸੋ ਦਾਤਾ ਫੇਰਾ ਪਾਈਆ। ਕਲ ਕਲਕੀ ਪਰਗਟ ਹੋਵੇ ਆਣ, ਨਿਹਕਲੰਕ ਰੂਪ ਵਟਾਈਆ। ਸੀਸ ਰੱਖ ਤਾਜ ਭਗਵਾਨ, ਭਗਵਨ ਆਪਣਾ ਹੁਕਮ ਮਨਾਈਆ। ਗੋਬਿੰਦ ਰੱਖੇ ਤੇਰੀ ਪਹਿਚਾਨ, ਬੇਪਹਿਚਾਨ ਭੁੱਲ ਕਦੇ ਨਾ ਜਾਈਆ। ਤੇਰਾ ਰੂਪ ਇਕ ਨਿਸ਼ਾਨ, ਨਿਸ਼ਾਨਾ ਸਭ ਨੂੰ ਦਏ ਵਖਾਈਆ। ਤੇਰਾ ਨਾਮ ਇਕ ਪਰਧਾਨ, ਸ਼ਬਦ ਪਰਧਾਨਗੀ ਇਕ ਕਮਾਈਆ। ਜੋਤੀ ਨੂਰ ਸ੍ਰੀ ਭਗਵਾਨ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਨ ਭਗਤਾਂ ਲੇਖਾ ਚੁਕਾਏ ਆਣ, ਪਕੜ ਉਠਾਏ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਤੇਰਾ ਦਏ ਵਖਾਈਆ। ਕਲਜੁਗ ਵੇਲਾ ਅੰਤਮ ਔਣਾ, ਹਰਿ ਸਾਚਾ ਸਚ ਜਣਾਇੰਦਾ। ਨਿਹਕਲੰਕ ਕਲ ਜਾਮਾ ਪੌਣਾ, ਜਿਸ ਦੀ ਜ਼ਿਮਨੀ ਨਾ ਕੋਇ ਲਿਖਾਇੰਦਾ। ਪਿਛਲਾ ਲੇਖਾ ਸਰਬ ਮੁਕੌਣਾ, ਅੱਗੇ ਆਪਣਾ ਮਾਰਗ ਲਾਇੰਦਾ। ਗੋਬਿੰਦ ਮੇਲਾ ਮੇਲ ਮਿਲੌਣਾ, ਜਗਤ ਵਿਛੋੜਾ ਪੰਧ ਮੁਕਾਇੰਦਾ। ਤੇਰੇ ਬੱਚੇ ਮਾਰ ਫੇਰ ਜਵੌਣਾ, ਜੀਵਣ ਜੁਗਤ ਇਕ ਸਮਝਾਇੰਦਾ। ਜੀਂਵਦਿਆਂ ਫਿਰ ਲੇਖੇ ਲੌਣਾ, ਸ਼ਬਦੀ ਰੰਗ ਰੰਗਾਇੰਦਾ। ਸ਼ਬਦੀ ਰੰਗ ਇਕ ਚੜ੍ਹੌਣਾ, ਉਤਰ ਕਦੇ ਨਾ ਜਾਇੰਦਾ। ਛੱਤੀ ਜੁਗ ਦਾ ਪੰਧ ਮੁਕੌਣਾ, ਨਾਨਕ ਲੇਖਾ ਪੂਰ ਕਰਾਇੰਦਾ। ਭਗਤ ਦੁਆਰਾ ਇਕ ਬਣੌਣਾ, ਜਿਸ ਦੁਆਰੇ ਭਗਵਨ ਸੋਭਾ ਪਾਇੰਦਾ। ਤੇਰੇ ਸੁਤ ਸਾਚੇ ਦਰ ਟਿਕੌਣਾ, ਉਪਰ ਆਪਣਾ ਖੇਲ ਕਰਾਇੰਦਾ। ਗੋਬਿੰਦ ਤੇਰੀ ਰਤ ਮਸਤਕ ਧਾਰ ਆਪ ਚਵੌਣਾ, ਤ੍ਰੈਗੁਣ ਮਾਇਆ ਡੇਰਾ ਢਾਹਿੰਦਾ। ਗ਼ਰੀਬ ਨਿਮਾਣਿਆਂ ਗਲੇ ਲਗੌਣਾ, ਕੋਝਿਆਂ ਕਮਲਿਆਂ ਆਪਣਾ ਘਰ ਵਖਾਇੰਦਾ। ਰਾਤੀਂ ਸੁੱਤਿਆਂ ਦਰਸ ਦਖੌਣਾ, ਦਰ ਦਰ ਆਪ ਜਗਾਇੰਦਾ। ਸਰਸੇ ਵਿਛੜੇ ਮੇਲ ਮਿਲੌਣਾ, ਸੱਤਰਾਂ ਜੋੜ ਜੁੜਾਇੰਦਾ। ਭਰ ਪਿਆਲਾ ਅੰਮ੍ਰਿਤ ਜਾਮ ਅੰਮ੍ਰਿਤ ਆਤਮ ਆਪ ਪਿਔਣਾ, ਡੁਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰਾ ਇਕ ਵਖਾਇੰਦਾ। ਸਚ ਦੁਆਰ ਹਰਿ ਨਿਰੰਕਾਰਾ, ਏਕਾ ਏਕ ਬਣਾਈਆ। ਨਵ ਨੌਂ ਚਾਰ ਪਾਰ ਕਿਨਾਰਾ, ਲੇਖਾ ਦਏ ਮੁਕਾਈਆ। ਪਰਗਟ ਹੋ ਨਰ ਅਵਤਾਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੋਬਿੰਦ ਨਾਲ ਸੁਤ ਦੁਲਾਰਾ, ਆਪਣੇ ਘਰ ਬਹਾਈਆ। ਭਗਤਾਂ ਕਰੇ ਇਕ ਪਿਆਰਾ, ਪ੍ਰੇਮ ਪ੍ਰੇਮ ਨਾਲ ਵੰਡਾਈਆ। ਅੰਮ੍ਰਿਤ ਦੇਵੇ ਸਚ ਭੰਡਾਰਾ, ਆਪਣੇ ਹੱਥ ਉਠਾਈਆ। ਦਰ ਸੱਦੇ ਤੇਈ ਅਵਤਾਰਾ, ਭਗਤ ਅਠਾਰਾਂ ਲਾਗਣ ਪਾਈਆ। ਕਬੀਰ ਕੂਕੇ ਕਰੇ ਪੁਕਾਰਾ, ਪ੍ਰਭ ਮਿਲਿਆ ਸੱਚਾ ਮਾਹੀਆ। ਨਾਮਦੇਵ ਰੋਵੇ ਜ਼ਾਰੋ ਜ਼ਾਰਾ, ਵੇਖੋ ਜਿਨ ਮੇਰੀ ਛੱਪਰੀ ਛਾਈਆ। ਭਗਤਾਂ ਬਣਾਇਆ ਛੱਤੀ ਛੱਤੀ ਛੱਤੀ ਇਕ ਦੁਆਰਾ, ਨੌਂ ਦੁਆਰ ਉਤੇ ਦਏ ਲਿਖਾਈਆ। ਦਸਵੇਂ ਬੈਠ ਆਪ ਗਿਰਧਾਰਾ, ਦਹਿ ਦਿਸ਼ਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਪਿਆਲਾ ਹੱਥ ਉਠਾਈਆ। ਅੰਮ੍ਰਿਤ ਪਿਆਲਾ ਹਰਿ ਭਗਵਾਨ, ਆਪਣੇ ਹੱਥ ਰਖਾਇੰਦਾ। ਆਪ ਪਿਆਏ ਗੁਣ ਨਿਧਾਨ, ਗੁਣਵੰਤਾ ਦਇਆ ਕਮਾਇੰਦਾ। ਪੀਰ ਪੈਗ਼ੰਬਰ ਮੰਗਣ ਦਾਨ, ਨਿਉਂ ਨਿਉਂ ਸੀਸ ਝੁਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹੋਏ ਹੈਰਾਨ, ਹਰਿ ਜੂ ਕੀ ਕੀ ਖੇਲ ਕਰਾਇੰਦਾ। ਕਲਜੁਗ ਅੰਤਮ ਗੁਰਸਿਖਾਂ ਮਿਲਿਆ ਆਣ, ਭਗਤਾਂ ਭਾਗ ਲਗਾਇੰਦਾ। ਸੁਤ ਦੁਲਾਰਾ ਨਾਲ ਬਲਵਾਨ, ਸ਼ਬਦੀ ਗੁਰ ਰਖਾਇੰਦਾ। ਗੋਬਿੰਦ ਗੁਰ ਗੁਰ ਕਰ ਪਹਿਚਾਨ, ਹਰਿਜਨ ਆਪਣੇ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,
ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਦੇਵੇ ਅੰਤ, ਅੰਤ ਅੰਤ ਜਣਾਈਆ। ਪਰਗਟ ਹੋ ਸ੍ਰੀ ਭਗਵੰਤ, ਕਲ ਕਲਕੀ ਫੇਰਾ ਪਾਈਆ। ਸੰਬਲ ਨਗਰ ਬਨ੍ਹਾ ਨਾਤ, ਸਾਢੇ ਤਿੰਨ ਹੱਥ ਵੰਡ ਵੰਡਾਈਆ। ਭੇਵ ਨਾ ਆਏ ਜੀਵ ਜੰਤ, ਪਰਦਾ ਸਕੇ ਨਾ ਕੋਇ ਉਠਾਈਆ। ਨਾਤਾ ਤੁਟਾ ਨਾ ਹਉਮੇ ਹੰਗਤ, ਸਾਚੀ ਸੰਗਤ ਨਾ ਕੋਇ ਵਖਾਈਆ। ਕਾਇਆ ਚੋਲੀ ਨਾ ਚੜ੍ਹੇ ਰੰਗਤ, ਦੁਰਮਤ ਮੈਲ ਨਾ ਕੋਇ ਧੁਆਈਆ। ਸੱਚੇ ਘਰ ਕੋਈ ਨਾ ਬਣੇ ਮੰਗਤ, ਸ਼ਿਵਦੁਆਲੇ ਮੰਦਰ ਮੱਠ, ਮਸੀਤਾਂ ਗਿਰਜੇ ਉਚੀ ਕੂਕਣ ਦੇਣ ਦੁਹਾਈਆ। ਕਲਜੁਗ ਅੰਤਮ ਸਭ ਦੇ ਪਾਰਬ੍ਰਹਮ ਪ੍ਰਭ ਕੀਤੇ ਖ਼ਾਲੀ ਹੱਥ, ਸੌਦਾ ਹੱਟ ਨਾ ਕੋਇ ਵਿਕਾਈਆ। ਗੁਰਦੁਆਰੇ ਧੀਆਂ ਭੈਣਾਂ ਰਹੇ ਤੱਕ, ਨਾਨਕ ਗੋਬਿੰਦ ਸਿਖਿਆ ਗਏ ਭੁਲਾਈਆ। ਗੁਰ ਅਰਜਣ ਲੇਖ ਲਿਖਾਇਆ ਗੁਰੂ ਗ੍ਰੰਥ ਸਚ, ਸਚ ਸਚ ਵੱਜੇ ਵਧਾਈਆ। ਕਲਜੁਗ ਦਰ ਦਰ ਘਰ ਘਰ ਰਿਹਾ ਨੱਚ, ਕੂੜੀ ਕਿਰਿਆ ਨਾਲ ਰਲਾਈਆ। ਸਾਧ ਸੰਤ ਤ੍ਰੈਗੁਣ ਅਗਨੀ ਗਏ ਮੱਚ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਚਾਰੋਂ ਕੁੰਟ ਰਹੇ ਨੱਠ, ਵਾਸਨਾ ਕੂਕਰ ਵਾਂਗ ਹਲਕਾਈਆ। ਜਿੰਨਾਂ ਚਿਰ ਮਿਲੇ ਨਾ ਪੁਰਖ ਸਮਰਥ, ਬੇੜਾ ਪਾਰ ਨਾ ਕੋਇ ਕਰਾਈਆ। ਨਾਨਕ ਨਿਰਗੁਣ ਮਾਰਗ ਗਿਆ ਦੱਸ, ਗੋਬਿੰਦ ਪੁਰਖ ਅਕਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਕਰ ਇਕੱਠ, ਜਨ ਭਗਤਾਂ ਦਏ ਵਡਿਆਈਆ। ਜਨ ਭਗਤਾਂ ਹਰਿ ਜੂ ਦਏ ਮਾਣ, ਅਭਿਮਾਣ ਸਰਬ ਮਿਟਾਇੰਦਾ। ਜੁਗ ਜਨਮ ਦੇ ਵਿਛੜੇ ਇਕੱਠੇ ਕੀਤੇ ਆਣ, ਗੁਰ ਗੋਬਿੰਦ ਸੇਵ ਕਮਾਇੰਦਾ। ਆਓ ਸਿਖੋ ਕਰੋ ਪਹਿਚਾਣ, ਪਿਛਲੀ ਰੀਤੀ ਆਪ ਸੁਣਾਇੰਦਾ। ਚਾਰ ਵਰਨ ਬਠਾਏ ਇਕ ਮਕਾਨ, ਸਾਚਾ ਮੰਦਰ ਇਕ ਸੁਹਾਇੰਦਾ। ਆਤਮ ਪਰਮਾਤਮ ਢੋਲਾ ਸਾਰੇ ਗਾਣ, ਗੁਰ ਸ਼ਬਦ ਵਿਚੋਲਾ ਮੇਲ ਮਿਲਾਇੰਦਾ। ਪਰਦਾ ਉਹਲਾ ਚੁੱਕੇ ਵਿਚ ਜਹਾਨ, ਜ਼ਾਹਰ ਜ਼ਹੂਰ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਇਕੋ ਅੰਮ੍ਰਿਤ ਇਕ ਸਰੋਵਰ ਸਰ ਇਕੋ ਇਕ ਵਖਾਇੰਦਾ। ਏਕਾ ਸਰ ਸੱਚਾ ਤਾਲਾਬ, ਕਿਨਾਰਾ ਨਜ਼ਰ ਕੋਇ ਨਾ ਆਈਆ। ਜਿਸ ਵਿਚ ਰੱਖਿਆ ਹਯਾਤ ਆਬ, ਅਵਲ ਆਪਣਾ ਨਾਮ ਖ਼ੁਦਾਈਆ। ਨਾ ਕੋਈ ਰਹਿਣ ਦੇਵੇ ਪੁੰਨ ਨਾ ਕੋਇ ਪਾਪ, ਇਕੋ ਇਕ ਰੰਗ ਵਖਾਈਆ। ਸਭ ਨੂੰ ਗੋਦੀ ਚੁੱਕੇ ਬਣ ਕੇ ਬਾਪ, ਪਿਤਾ ਪੂਤ ਸਹਿਜ ਸੁਖਦਾਈਆ। ਜਿਸ ਨੇ ਜਪਿਆ ਸੋਹੰ ਜਾਪ, ਤਿਸ ਆਪਣੇ ਸੰਗ ਰਖਾਈਆ। ਸਤਿਜੁਗ ਦੀ ਸਾਚੀ ਗਾਥ, ਸ੍ਰਿਸ਼ਟ ਸਬਾਈ ਕਰੇ ਪੜ੍ਹਾਈਆ। ਸੀਸ ਨਿਵਾਏ ਤ੍ਰਲੋਕੀ ਨਾਥ, ਰਾਮਾ ਦਸਰਥ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਅੰਮ੍ਰਿਤ ਆਪ ਪਿਆਈਆ। ਗੁਰਮੁਖ ਅੰਮ੍ਰਿਤ ਪੀਉ ਰੱਜ, ਗੁਰ ਸ਼ਬਦੀ ਆਪ ਪਿਆਇੰਦਾ। ਹਰਿ ਸੰਗਤ ਵਿਚ ਬਹਿਣਾ ਸਜ, ਸੱਜਣ ਰਾਹ ਵਖਾਇੰਦਾ। ਇਕ ਜੈਕਾਰਾ ਲੌਣਾ ਗੱਜ, ਜੋ ਗਜ ਦੇ ਫੰਦ ਕਟਾਇੰਦਾ। ਦੋ ਜਹਾਨ ਨਗਾਰਾ ਰਿਹਾ ਵੱਜ, ਸ੍ਰੀ ਭਗਵਾਨ ਆਪ ਸੁਣਾਇੰਦਾ। ਨਾਤਾ ਤੁਟਾ ਮੱਕਾ ਕਾਅਬਾ ਹੱਜ, ਹੁਜਰਾ ਘਰ ਘਰ ਆਪ ਵਖਾਇੰਦਾ। ਗੁਰਦਰ ਮੰਦਰ ਮਸਜਿਦ ਸ਼ਿਵਦੁਆਲੇ ਟੁੱਟੇ ਮੱਠ, ਮੱਠ ਇਕੋ ਇਕ ਪਰਗਟਾਇੰਦਾ। ਜਿਸ ਕਾਇਆ ਅੰਦਰ ਬੈਠਾ ਪੁਰਖ ਸਮਰਥ, ਸੋ ਮੰਦਰ ਸੋਭਾ ਪਾਇੰਦਾ। ਖਾਣੀ ਬਾਣੀ ਵੇਦ ਪੁਰਾਨ ਅੰਜੀਲ ਕੁਰਾਨ ਸ਼ਾਸਤਰ ਸਿਮਰਤ ਹਰਿ ਕਾ ਮਾਰਗ ਰਹੇ ਦੱਸ, ਅੱਖਰ ਅੱਖਰ ਨਾਲ ਪਰਗਟਾਇੰਦਾ। ਕਲਜੁਗ ਅੰਤਮ ਹੋ ਪਰਗਟ, ਹੱਟ ਆਪਣਾ ਆਪ ਖੁਲਾਇੰਦਾ। ਬਾਹਰੋਂ ਵੇਖੋ ਦਿਸੇ ਜੱਟ, ਅੰਦਰ ਸ੍ਰੀ ਭਗਵਾਨ ਡੇਰਾ ਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ
ਸਾਰੇ ਚਰਨੀ ਗਏ ਢੱਠ, ਅੱਗੇ ਸੀਸ ਨਾ ਕੋਇ ਉਠਾਇੰਦਾ। ਪ੍ਰਭ ਤੇਰਾ ਅੰਮ੍ਰਿਤ ਪੀਏ ਗਟ ਗਟ, ਬਿਨ ਪੀਤਿਆਂ ਸਬਰ ਕਿਸੇ ਨਾ ਆਇੰਦਾ। ਪਹਿਲੀ ਮਾਘ ਗੁਰ ਗੋਬਿੰਦ ਗੁਰਸਿਖ ਰੱਤੇ ਆਪਣੀ ਰੱਤ, ਰੱਤੀ ਰੱਤ ਨਾਲ ਰੰਗਾਇੰਦਾ। ਮਹਾਂ ਸਿੰਘ ਦਿਤੀ ਮਤ, ਮਨਮਤ ਸਰਬ ਗਵਾਇੰਦਾ। ਗੁਰ ਗੋਬਿੰਦ ਚਰਨੀ ਢੱਠ, ਆਪਣੀ ਆਸ ਨਾ ਕੋਇ ਰਖਾਇੰਦਾ। ਆਪਣੇ ਸਿਖਾਂ ਦੀ ਪੱਤ ਰੱਖ, ਤੇਰੇ ਅੱਗੇ ਵਾਸਤਾ ਪਾਇੰਦਾ। ਮੇਰੇ ਪਿਛੇ ਪਿਛੇ ਚੜ੍ਹੌਣੇ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਤੂੰ ਵਸੇਂ ਘਟ ਘਟ, ਘਟ ਘਟ ਤੇਰਾ ਰੂਪ ਨਜ਼ਰੀ ਆਇੰਦਾ। ਗੋਬਿੰਦ ਕਹੇ ਮੈਂ ਮੇਲਾ ਕਰਾਂ ਅੰਤ ਇਕੱਠ, ਸ੍ਰੀ ਭਗਵਾਨ ਨਾਲ ਰਖਾਇੰਦਾ। ਨਿਹਕਲੰਕ ਹੋਏ ਪਰਗਟ, ਗੁਰ ਚੇਲਾ ਗੰਢ ਪੁਆਇੰਦਾ। ਚਾਰ ਵਰਨ ਦਾ ਮੇਟੇ ਫੱਟ, ਪੱਟੀ ਆਪਣੇ ਨਾਮ ਬੰਧਾਇੰਦਾ। ਪ੍ਰੇਮ ਨਾਲ ਰੰਗਾਏ ਰੱਤ, ਖੰਡਾ ਖੜਗ ਨਾ ਕੋਇ ਚਮਕਾਇੰਦਾ। ਗੁਰਸਿਖੋ ਮੁਕਤੀ ਤੁਹਾਡਿਆਂ ਪੈਰਾਂ ਹੇਠਾਂ ਦੇਵੇ ਝੱਸ, ਸਚਖੰਡ ਦੁਆਰਾ ਇਕ ਵਖਾਇੰਦਾ। ਅੱਗੋਂ ਸਤਿਗੁਰ ਨਾਨਕ ਮਿਲੇ ਹੱਸ ਹੱਸ, ਫੜ ਬਾਹੋਂ ਗਲੇ ਲਗਾਇੰਦਾ। ਕਬੀਰ ਜੁਲਾਹਾ ਹੱਥ ਮਿਲਾਏ ਨੱਠ ਨੱਠ, ਭਗਤ ਭਗਤਾਂ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਖੇਲ ਵਖਾਇੰਦਾ। ਗੁਰ ਸਤਿਗੁਰ ਖੇਲ ਕਰੇ ਅਗੰਮ, ਕਲਜੁਗ ਅੰਤਮ ਕਾਰ ਕਮਾਈਆ। ਸਭ ਨੂੰ ਦੇਵਣ ਆਇਆ ਡੰਨ, ਡੰਕਾ ਆਪਣਾ ਨਾਮ ਵਜਾਈਆ। ਦੋ ਜਹਾਨ ਸੁਣਨ ਲਾ ਕੇ ਕੰਨ, ਆਲਸ ਨਿੰਦਰਾ ਨਾ ਕੋਇ ਰਖਾਈਆ । ਹਰਿ ਜੂ ਭਗਤਾਂ ਬੇੜਾ ਰਿਹਾ ਬੰਨ੍ਹ, ਬਾਕੀ ਸਭ ਦੇ ਬਿਸਤਰੇ ਗੋਲ ਵਖਾਈਆ। ਕਿਸੇ ਰਹਿਣ ਨਾ ਦੇਵੇ ਵਿਚ ਛੱਪਰ ਛੰਨ, ਉਚੇ ਟਿੱਲੇ ਮੰਦਰ ਦੇਵੇ ਢਾਹੀਆ। ਲੱਖ ਚੁਰਾਸੀ ਦੇਵੇ ਡੰਨ, ਡੌਰੂ ਡੰਕਾ ਇਕ ਵਜਾਈਆ। ਕਲਜੁਗ ਜੀਵ ਨੇਤਰ ਅੰਨ੍ਹ, ਹਰਿ ਜੂ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਚੋਰੀ ਚੋਰੀ ਲਾ ਲਈ ਸੰਨ੍ਹ, ਨਾਮ ਸੰਧੇਵਾ ਹੱਥ ਉਠਾਈਆ। ਅੰਦਰ ਵੜ ਕੇ ਸਤਿਗੁਰ ਪੂਰਾ ਲਿਆ ਬੰਨ੍ਹ, ਪ੍ਰੇਮ ਡੋਰੀ ਇਕੋ ਪਾਈਆ। ਐਧਰ ਵੇਖਣ ਨਜ਼ਰੀ ਆਏ ਗੁਜਰੀ ਚੰਨ, ਓਧਰ ਪੁਰਖ ਅਕਾਲ ਨਜ਼ਰੀ ਆਈਆ। ਗੁਰਸਿਖ ਸੱਚਾ ਜਾਏ ਮੰਨ, ਜਿਸ ਜਨ ਆਪਣਾ ਪਰਦਾ ਲਾਹੀਆ। ਰਸਨਾ ਕਹੇ ਧੰਨ ਧੰਨ ਧੰਨ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਵਡਿਆਈਆ। ਸਰਬ ਜੀਆਂ ਦਾ ਜਨਨੀ ਜਨ, ਪੁਰਖ ਅਕਾਲ ਪਿਤਾ ਮਾਈਆ। ਕਿਸੇ ਨਜ਼ਰ ਨਾ ਆਵੇ ਪੰਜ ਤੱਤ ਤਨ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸੋ ਪੁਰਖ ਨਿਰੰਜਣ ਫੇਰਾ ਪਾਈਆ। ਸੋ ਪੁਰਖ ਨਿਰੰਜਣ ਏਕਾ ਆਇਆ, ਅਕਲ ਕਲਾ ਅਖਵਾਇੰਦਾ। ਹਰਿ ਪੁਰਖ ਨਿਰੰਜਣ ਫੇਰਾ ਪਾਇਆ, ਹੋਕਾ ਹਰਿ ਹਰਿ ਨਾਮ ਸੁਣਾਇੰਦਾ। ਏਕੰਕਾਰਾ ਗੇੜਾ ਰਿਹਾ ਗਿੜਾਇਆ, ਦੋ ਜਹਾਨਾਂ ਆਪ ਭੁਆਇੰਦਾ। ਆਦਿ ਨਿਰੰਜਣ ਕਰੇ ਰੁਸ਼ਨਾਇਆ, ਜੋਤੀ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਉਠ ਉਠ ਵੇਖੇ ਥਾਉਂ ਥਾਂਇਆ, ਸਚਖੰਡ ਕੁੰਡਾ ਆਪੇ ਲਾਹਿੰਦਾ। ਸ੍ਰੀ ਭਗਵਾਨ ਸਤਿ ਨਿਸ਼ਾਨ ਰਿਹਾ ਝੁਲਾਇਆ, ਦਰਗਾਹ ਸਾਚੀ ਆਪ ਹਿਲਾਇੰਦਾ। ਪਾਰਬ੍ਰਹਮ ਬ੍ਰਹਮ ਦਏ ਸਾਲਾਹਿਆ, ਧੁਰ ਫ਼ਰਮਾਣਾ ਹੁਕਮ ਮਨਾਇੰਦਾ। ਨਿਹਕਲੰਕ ਪ੍ਰਭ ਆਪੇ ਆਇਆ, ਦੂਜਾ ਹੋਰ ਨਾ ਕੋਇ ਵਖਾਇੰਦਾ। ਚਾਰ ਵੇਦ ਜਿਸ ਦਾ ਰਹੇ ਜਸ ਗਾਇਆ, ਸੋ ਆਪਣੀ ਧਾਰ ਚਲਾਇੰਦਾ। ਵੇਦ ਵਿਆਸਾ ਜਿਸ ਦਾ ਧਿਆਨ ਲਗਾਇਆ, ਈਸਾ ਮੂਸਾ ਨੈਣ ਉਠਾਇੰਦਾ। ਮੁਹੰਮਦ ਸਯਦਾ ਜਿਸ ਸੀਸ ਝੁਕਾਇਆ, ਸੋ ਪਰਵਰਦਿਗਾਰ ਅਮਾਮ ਆਪਣਾ ਰੂਪ ਵਖਾਇੰਦਾ। ਨਾਨਕ ਨਿਰਗੁਣ ਮਹਾਂਬਲੀ ਜੋ ਮੰਗ ਮੰਗਾਇਆ,
ਸੋ ਆਪਣੀ ਵਾਰ ਫੇਰਾ ਪਾਇੰਦਾ। ਗੁਰ ਗੋਬਿੰਦ ਭਵਿਖਤ ਵਾਕ ਪੂਰਾ ਦਏ ਕਰਾਇਆ, ਪੁਰਖ ਅਕਾਲ ਸੇਵ ਕਮਾਇੰਦਾ। ਨਿਰਗੁਣ ਹੋ ਕੇ ਤ੍ਰੈਗੁਣ ਮੇਟੇ ਮਾਇਆ, ਗੁਰਮੁਖ ਸਾਇਆ ਪਰੇ ਕਰਾਇੰਦਾ। ਭਗਤ ਭਗਵੰਤ ਆਪ ਜਣਾਇਆ, ਜਾਗਰਤ ਜੋਤ ਇਕ ਵਖਾਇੰਦਾ। ਅੱਖਰ ਵੱਖਰ ਆਪ ਪੜ੍ਹਾਇਆ, ਨਿਸ਼ਅੱਖਰ ਰੰਗ ਰੰਗਾਇੰਦਾ । ਕੰਕਰ ਕੰਕਰ ਮਰਦੰਗ ਵਜਾਇਆ, ਘਟ ਘਟ ਡੇਰਾ ਲਾਇੰਦਾ। ਪੁਰੀ ਅਨੰਦ ਜਿਸ ਵਸਾਇਆ, ਸੋ ਅੰਤਮ ਸੰਬਲ ਫੇਰਾ ਪਾਇੰਦਾ। ਰਾਜ ਰਾਜਾਨਾ ਸ਼ਾਹ ਸੁਲਤਾਨਾਂ ਖ਼ਾਕ ਦਏ ਮਿਲਾਇਆ, ਬੀਸ ਬੀਸਾ ਰਾਹ ਤਕਾਇੰਦਾ। ਖ਼ਾਲੀ ਖ਼ੀਸਾ ਸਭ ਦਾ ਦਏ ਵਖਾਇਆ, ਘਰ ਘਰ ਮੰਗਣ ਭਿਛਿਆ ਕੋਇ ਨਾ ਅੱਗੋਂ ਪਾਇੰਦਾ। ਗੁਰਮੁਖ ਸਾਚੇ ਲਏ ਤਰਾਇਆ, ਤਾਰਨ ਤਰਨ ਤਰਨੀ ਇਕੋ ਇਕ ਤਰਾਇੰਦਾ। ਕਰ ਕਿਰਪਾ ਜਨ ਭਗਤਾਂ ਹਰਨ ਫਰਨ ਖੁਲ੍ਹਾਇਆ, ਨਿਜ ਨੇਤਰ ਪਰਦਾ ਲਾਹਿੰਦਾ। ਅਨਹਦ ਨਾਦੀ ਨਾਦ ਸੁਣਾਇਆ, ਛੱਤੀ ਰਾਗਾਂ ਮਾਣ ਗਵਾਇੰਦਾ। ਨਿਰਮਲ ਜੋਤੀ ਡਗਮਗਾਇਆ, ਅੰਧ ਅੰਧੇਰ ਰਹਿਣ ਨਾ ਪਾਇੰਦਾ। ਸੁਰਤੀ ਸੋਈ ਲਏ ਉਠਾਇਆ, ਸ਼ਬਦੀ ਜੋੜ ਜੁੜਾਇੰਦਾ। ਸਾਚੀ ਚੋਟੀ ਲਏ ਬਹਾਇਆ, ਵਾਸਨਾ ਖੋਟੀ ਬਾਹਰ ਰਖਾਇੰਦਾ। ਵਰਨ ਗੋਤੀ ਨਾ ਕੋਇ ਬਣਾਇਆ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਬ੍ਰਹਮ ਸਮਝਾਇੰਦਾ। ਪਾਰਬ੍ਰਹਮ ਪ੍ਰਭ ਵੇਖਣ ਆਇਆ, ਵੇਖੋ ਸਾਰੇ ਨੈਣ ਉਘਾੜੇ, ਨੇਤਰ ਆਪਣਾ ਭੇਵ ਚੁਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦੁਆਰੇ ਜਿਸ ਦੇ ਕੱਢਣ ਹਾੜੇ, ਹੌਕਾ ਸਭ ਨੂੰ ਇਕ ਵਖਾਇੰਦਾ। ਲੱਖ ਚੁਰਾਸੀ ਆਪ ਚਬਾਏ ਆਪਣੀ ਦਾੜ੍ਹੇ, ਖਾ ਕੇ ਸ਼ੁਕਰ ਨਾ ਫੇਰ ਮਨਾਇੰਦਾ। ਗੁਰਮੁਖ ਬਣਾਏ ਸਾਚੇ ਲਾੜੇ, ਮਸਤਕ ਟਿੱਕਾ ਤਿਲਕ ਲਗਾਇੰਦਾ। ਪ੍ਰੇਮ ਜੋਤੀ ਵਿਆਹੇ ਇਕੋ ਨਾਰੇ, ਨਰ ਨਰਾਇਣ ਜਾਂਞੀ ਬਣ ਕੇ ਸੱਚਾ ਆਇੰਦਾ। ਕਰ ਕੇ ਜਾਏ ਆਪਣੀ ਕਾਰੇ, ਪਿਛਲੀ ਕਾਰ ਨਾ ਕੋਇ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕੱਟਦੇ ਗਏ ਵਗਾਰੇ, ਵਰਗ ਸਭ ਨੂੰ ਅੰਤਮ ਲਾਇੰਦਾ। ਪੰਜ ਤੱਤ ਜਿਸ ਚੋਲੇ ਸ਼ਿੰਗਾਰੇ, ਤੱਤਵ ਤੱਤ ਆਪ ਪਰਗਟਾਇੰਦਾ। ਸੋ ਪੁਰਖ ਨਿਰੰਜਣ ਬੇਪਰਵਾਹ ਬੇਐਬ ਪਰਵਰਦਿਗਾਰੇ, ਪਰਦਾ ਆਪਣਾ ਆਪ ਚੁਕਾਇੰਦਾ। ਆਓ ਗੁਰਸਿਖੋ ਵੇਖੋ ਨਜ਼ਾਰੇ, ਬੇਨਜ਼ੀਰ ਆਪਣੀ ਮਿਹਰ ਨਜ਼ਰ ਇਕ ਟਿਕਾਇੰਦਾ। ਜਿਸ ਦੇ ਹੁਕਮੇ ਅੰਦਰ ਕੋਟਨ ਕੋਟ ਚਲਣ ਨਾਲ ਇਸ਼ਾਰੇ, ਗੁਰ ਪੀਰ ਅਵਤਾਰ ਨਿਉਂ ਨਿਉਂ ਸੀਸ ਝੁਕਾਇੰਦਾ। ਸਾਰੇ ਕਹਿਣ ਕਲਜੁਗ ਅੰਤਮ ਅਸੀਂ ਹਾਰੇ, ਅੱਗੇ ਬਲ ਨਾ ਕੋਇ ਰਖਾਇੰਦਾ। ਕਾਗਦ ਕਲਮ ਸ਼ਾਹੀ ਨਾਲ ਲਿਖ ਲਿਖ ਲੋਕਮਾਤ ਪਾ ਕੇ ਆਏ ਪੁਆੜੇ, ਦੀਨ ਮਜ਼੍ਹਬ ਜ਼ਾਤ ਪਾਤ ਵੰਡ ਵੰਡਾਇੰਦਾ। ਕੋਈ ਨਾ ਲੱਗਾ ਕਿਸੇ ਕਿਨਾਰੇ, ਨੱਯਾ ਭਵਰ ਸਰਬ ਵਖਾਇੰਦਾ। ਗੋਬਿੰਦ ਸੂਰਾ ਇਕ ਲਲਕਾਰੇ, ਊਚੀ ਕੂਕ ਕੂਕ ਅਲਾਇੰਦਾ। ਆਓ ਚਲ ਪ੍ਰਭ ਸੱਚੇ ਦੇ ਸਚ ਦੁਆਰੇ, ਜਿਸ ਦੁਆਰਿਉਂ ਪਿਛੇ ਨਾ ਕੋਇ ਹਟਾਇੰਦਾ। ਭਗਤਾਂ ਕਰੇ ਭਗਵਾਨ ਪਿਆਰੇ, ਬਿਨ ਭਗਤਾਂ ਭਗਵਾਨ ਕੰਮ ਕਿਸੇ ਨਾ ਆਇੰਦਾ। ਗੁਰਸਿਖਾਂ ਅੱਗੇ ਸਤਿਗੁਰ ਕੱਢੇ ਹਾੜੇ, ਗੁਰਸਿਖੋ ਤੁਹਾਡੇ ਬਿਨਾਂ ਮੇਰੀ ਪੱਤ ਨਾ ਕੋਇ ਰਖਾਇੰਦਾ। ਤੁਹਾਡੇ ਪਿਛੇ ਬਾਲੇ ਨੀਹਾਂ ਹੇਠ ਸੁਆਲੇ, ਉਤੇ ਤੁਹਾਡਾ ਮਹੱਲ ਵਸਾਇੰਦਾ। ਤੁਹਾਡੇ ਅੰਦਰ ਕਾਇਆ ਮੰਦਰ ਗੁਰ ਗੋਬਿੰਦ ਚਲੇ ਨਾਲ ਨਾਲੇ, ਨਾਨਕ ਵਿਛੜ ਕਦੇ ਨਾ ਜਾਇੰਦਾ। ਪੁਰਖ ਅਕਾਲ ਦੇ ਸੱਚੇ ਲਾਲੇ, ਲਾਲ ਆਪਣੇ ਰੰਗ ਰੰਗਾਇੰਦਾ। ਨਾਤੇ ਤੁੱਟੇ ਕਾਲ ਮਹਾਂਕਾਲੇ, ਗੁਰਸਿਖ ਕਾਲ ਕਦੇ ਨਾ ਖਾਇੰਦਾ। ਜਿਨ੍ਹਾਂ ਸਿਰ ਤੇ ਬੱਧੇ ਚੱਕਰ ਦੁਮਾਲੇ, ਤਿਨ੍ਹਾਂ ਭੇਵ ਨਾ ਕੋਇ ਸਮਝਾਇੰਦਾ। ਸਾਰੇ ਫਿਰਨ ਆਲੇ ਦੁਆਲੇ, ਅੱਗੇ ਹੋ ਦਰਸ
ਕੋਇ ਨਾ ਪਾਇੰਦਾ। ਸਾਹਿਬ ਸਤਿਗੁਰ ਸ਼ਾਹ ਪਾਤਸ਼ਾਹ ਸ੍ਰੀ ਭਗਵਾਨ ਸੱਚਖੰਡ ਬੈਠਾ ਸਚ ਧਰਮਸਾਲੇ, ਸਚ ਦਵਾਰਾ ਸੋਭਾ ਪਾਇੰਦਾ। ਲੇਖਾ ਚੁਕਾਏ ਸ਼ਾਹ ਕੰਗਾਲੇ, ਊਚ ਨੀਚ ਨਾ ਕੋਇ ਰਖਾਇੰਦਾ। ਗੁਰਸਿਖ ਸੱਜਣ ਆਪੇ ਭਾਲੇ, ਲੱਖ ਚੁਰਾਸੀ ਖੋਜ ਖੁਜਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲੇ, ਜੰਜਾਲ ਆਪਣੇ ਨਾਮ ਪਾਇੰਦਾ। ਜਿਸ ਢਾਬ ਕੰਢੇ ਮੁਖ ਪੂੰਝੇ ਨਾਲ ਰੁਮਾਲੇ, ਸੋ ਸਤਿਗੁਰ ਰੋਮ ਰੋਮ ਵਿਚ ਸਮਾਇੰਦਾ। ਜਿਨ੍ਹਾਂ ਸਤਿਗੁਰ ਪਿਛੇ ਘਾਲਣ ਘਾਲੇ, ਘਾਲੀ ਘਾਲ ਲੇਖੇ ਲਾਇੰਦਾ। ਗੁਰਸਿਖ ਸੱਚੇ ਸਤਿਗੁਰ ਆਪਣੀ ਗੋਦੀ ਵਿਚ ਸੁਆਲੇ, ਬਾਲੇ ਨੀਂਹਾਂ ਹੇਠ ਰਖਾਇੰਦਾ। ਕਰਿਆ ਖੇਲ ਇਕ ਕਮਾਲੇ, ਭੇਵ ਅਭੇਦ ਨਾ ਕੋਇ ਜਣਾਇੰਦਾ। ਜਿਸ ਛੱਡੇ ਪਲੰਘ ਰੰਗੀਲ ਦੁਸ਼ਾਲੇ, ਸੂਲਾਂ ਸੱਥਰ ਸੇਜ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਗੁਰ ਗੁਰ ਗੋਬਿੰਦ ਮਿਲੇ ਆਣ, ਗੋਬਿੰਦ ਗੁਰਸਿਖਾਂ ਸੰਗ ਨਿਭਾਇੰਦਾ।
ਹਰਿ ਕੀ ਮਾਘੀ ਗੁਰਮੁਖ ਮਜਨ, ਸਤਿਗੁਰ ਅਸ਼ਨਾਨ ਕਰਾਇੰਦਾ। ਪੁਰਖ ਅਕਾਲ ਮਿਲਿਆ ਸੱਜਣ, ਨਿਰਵੈਰ ਰਾਹ ਵਖਾਇੰਦਾ। ਗ਼ਰੀਬ ਨਿਮਾਣਿਆਂ ਪਰਦੇ ਕੱਜਣ, ਨਾਮ ਦੁਸ਼ਾਲਾ ਉਪਰ ਪਾਇੰਦਾ। ਘਰ ਘਰ ਅੰਦਰ ਸ਼ਬਦ ਦਮਾਮੇ ਵੱਜਣ, ਅਨਹਦ ਰਾਗੀ ਰਾਗ ਸੁਣਾਇੰਦਾ। ਗੁਰਮੁਖ ਗੁਰਮੁਖ ਗੁਰਸਿਖ ਗੁਰਸਿਖ ਹਰਿਭਗਤ ਹਰਿਭਗਤ ਹਰਿਜਨ ਹਰਿਜਨ ਏਥੇ ਓਥੇ ਦੋ ਜਹਾਨ ਗੱਜਣ, ਢੋਲਾ ਸੋਹਲਾ ਬੰਦ ਨਾ ਕੋਇ ਕਰਾਇੰਦਾ। ਲੱਖ ਚੁਰਾਸੀ ਭਾਂਡੇ ਭੱਜਣ, ਕਾਇਆ ਮਾਟੀ ਕੱਚ ਕੰਮ ਕਿਸੇ ਨਾ ਆਇੰਦਾ। ਮਨਮੁਖ ਜੀਵ ਜਗਤ ਦੁਆਰੇ ਨੱਚਣ, ਗੁਰਮੁਖ ਗੁਰ ਸਤਿਗੁਰ ਵੇਖ ਖ਼ੁਸ਼ੀ ਮਨਾਇੰਦਾ। ਸੰਤ ਸੁਹੇਲੇ ਕੂੜੀ ਕਿਰਿਆ ਕੋਲੋਂ ਬਚਣ, ਜੋ ਗੁਰ ਕਾ ਬਚਨ ਕਮਾਇੰਦਾ। ਅਗਨੀ ਅੱਗ ਕਦੇ ਨਾ ਮੱਚਣ, ਸੀਤਲ ਧਾਰ ਇਕ ਵਹਾਇੰਦਾ। ਸਤਿਗੁਰ ਪਿਆਰ ਅੰਦਰ ਰਚਣ, ਰਚ ਰਚ ਆਪਣੀ ਖ਼ੁਸ਼ੀ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਸਚ ਅਸ਼ਨਾਨ ਆਪ ਕਰਾਇੰਦਾ। ਹੋਇਆ ਅਸ਼ਨਾਨ ਸਤਿਗੁਰ ਧੂੜ, ਧੂੜੀ ਟਿੱਕਾ ਮਸਤਕ ਲਾਇਆ । ਚਤੁਰ ਸੁਘੜ ਬਣਿਆ ਮੂਰਖ ਮੂੜ੍ਹ, ਅਗਿਆਨ ਅੰਧੇਰ ਚੁਕਾਇਆ। ਸ਼ਬਦ ਅਗੰਮੀ ਸੁਣਾਏ ਤੂਰ, ਤੁਰੀਆ ਬੈਠੀ ਮੁਖ ਭਵਾਇਆ। ਸਾਰ ਸ਼ਬਦ ਜੋ ਹੋਇਆ ਰਿਹਾ ਮਫ਼ਰੂਰ, ਆਪਣਾ ਪਰਦਾ ਦਏ ਉਠਾਇਆ। ਦਰ ਆਈ ਸੰਗਤ ਮਾਫ਼ ਕਰੇ ਕਸੂਰ, ਪਿਛਲਾ ਲੇਖਾ ਦਏ ਚੁਕਾਇਆ। ਅੱਗੇ ਨਜ਼ਰ ਆਏ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਮੇਲ ਮਿਲਾਇਆ। ਵੇਲੇ ਅੰਤ ਮਿਲੇ ਜ਼ਰੂਰ, ਗੁਰਸਿਖ ਜਮ ਨੇੜ ਕਦੇ ਨਾ ਆਇਆ। ਨੇਤਰ ਵੇਖੋ ਕਿਵੇਂ ਦੋ ਜਹਾਨਾਂ ਮਚਾਏ ਫ਼ਤੂਰ, ਫ਼ਤਵਾ ਸਾਦਰ ਦਏ ਕਰਾਇਆ। ਨੌਂ ਖੰਡ ਪ੍ਰਿਥਮੀ ਹੋਏ ਮਜ਼ਬੂਰ, ਮੁਜ਼ਰਮ ਸਭ ਨੂੰ ਲਏ ਬਣਾਇਆ। ਸਰਬ ਗੁਣਾਂ ਆਪੇ ਭਰਪੂਰ, ਭਰਪੂਰ ਰਿਹਾ ਸਭ ਥਾਇਆ। ਨਵ ਨੌਂ ਤੋੜੇ ਮਾਣ ਗ਼ਰੂਰ, ਗ਼ੁਰਬਤ ਸਭ ਦੀ ਦਏ ਗਵਾਇਆ। ਕਲਜੁਗ ਮੇਟੇ ਕਿਰਿਆ ਕੂੜੀ ਕੂੜ, ਕੂੜ ਕੁੜਿਆਰਾ ਦਏ ਖਪਾਇਆ। ਜਨ ਭਗਤਾਂ ਆਵਣ ਜਾਵਣ ਪਤਤ ਪਾਵਣ ਲੱਖ ਚੁਰਾਸੀ ਕੱਟੇ ਜੂੜ, ਮਾਤ ਗਰਭ ਉਲਟਾ ਰੁਖ ਦਸ ਦਸ ਮਾਸ ਨਾ ਅਗਨ ਤਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ
ਭਗਤਾਂ ਦੁਆਰੇ ਬਣਿਆ ਆਪ ਮਜ਼ਦੂਰ, ਮੁਸ਼ਤਬਾ ਬਣ ਬਣ ਸੇਵ ਕਮਾਇਆ। ਜਨ ਭਗਤਾਂ ਅੰਤ ਹਰਿ ਜੂ ਬੱਧਾ, ਡੋਰੀ ਪ੍ਰੇਮ ਉਠਾਈਆ । ਘਰ ਦੇਣ ਆਇਆ ਸੀ ਸੱਦਾ, ਫਸਿਆ ਬੇਪਰਵਾਹੀਆ। ਦੋ ਜਹਾਨਾਂ ਕਰ ਕੇ ਪਾਰ ਹੱਦਾਂ, ਗੁਰਮੁਖਾਂ ਹੱਦ ਇਕ ਵੰਡਾਈਆ। ਪ੍ਰੇਮ ਭਗਤੀ ਅੰਦਰ ਮਧਾ, ਮਧੁਰ ਧੁਨ ਰਿਹਾ ਸੁਣਾਈਆ। ਜਿਸ ਦੁਆਰੇ ਹਰਿ ਆਪਣਾ ਨਿਸ਼ਾਨਾ ਗੱਡਾ, ਸੋ ਦੁਆਰਾ ਸੋਭਾ ਪਾਈਆ। ਬਾਕੀ ਸਭ ਦੇ ਖ਼ਾਲੀ ਕੀਤੇ ਹੱਡਾ, ਸਾਧ ਸੰਤ ਸ੍ਰੀ ਭਗਵੰਤ ਮਿਲਣ ਕੋਇ ਨਾ ਜਾਈਆ। ਰੂਪ ਬਣਾਏ ਮੱਛਾਂ ਡੱਡਾਂ, ਸਾਗਰਾਂ ਵਿਚ ਭੁਆਈਆ। ਜੂਨ ਭੁਆਏ ਰਖਾਏ ਡੂੰਘੀ ਖੱਡਾਂ, ਸਰਪਣੀ ਰੂਪ ਵਖਾਈਆ। ਜਿਨ੍ਹਾਂ ਸਿਰ ਤੇ ਰੱਖੀਆਂ ਝੰਡਾਂ, ਸੂਕਰ ਦੇਣ ਦੁਹਾਈਆ। ਬਿਨ ਸ੍ਰੀ ਭਗਵਾਨ ਜੀਵ ਜੰਤ ਸਰਬ ਰੰਡਾ, ਜਗਤ ਰੰਡੇਪਾ ਨਾ ਕੋਇ ਕਟਾਈਆ। ਘਰ ਘਰ ਅੰਦਰ ਵੜਿਆ ਘਮੰਡਾ, ਨਿਵਣ ਸੋ ਅੱਖਰ ਨਾ ਕੋਇ ਪੜ੍ਹਾਈਆ। ਸਤਿਗੁਰ ਦੁਆਰਾ ਸਦਾ ਠੰਡਾ, ਗੁਰਮੁਖਾਂ ਸੀਤਲ ਧਾਰ ਵਹਾਈਆ। ਨੈਣ ਸ਼ਰਮਾਏ ਚੌਧਵੀਂ ਚੰਦਾ, ਨਵ ਚੰਦ ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਬਰੀਖ਼ਾਨਾ ਇਕ ਵਖਾਈਆ। ਬਰੀਖ਼ਾਨਾ ਗਿਆ ਖੁਲ੍ਹ, ਖ਼ਲਕ ਖ਼ੁਦਾ ਜਣਾਇੰਦਾ। ਓਥੇ ਕੋਈ ਨਾ ਲੱਗੇ ਮੁੱਲ, ਬਿਨ ਕੀਮਤੋਂ ਕਰਤਾ ਪਾਰ ਕਰਾਇੰਦਾ। ਜੋ ਚਰਨ ਪ੍ਰੀਤੀ ਜਾਏ ਘੁਲ, ਤਿਸ ਆਪਣੇ ਰੰਗ ਰੰਗਾਇੰਦਾ। ਭਗਤ ਭਗਵਾਨ ਦਾ ਸੱਚਾ ਫੁੱਲ, ਜਿਸ ਕੋਲੋਂ ਬ੍ਰਹਮੇ ਦਾ ਕਵਲ ਮੁਖ ਸ਼ਰਮਾਇੰਦਾ। ਹਰਿਜਨ ਬੂਟਾ ਕਦੇ ਨਾ ਜਾਏ ਹੁੱਲ, ਏਥੇ ਓਥੇ ਆਪ ਮਹਿਕਾਇੰਦਾ। ਪਵਣ ਸੁਗੰਧੀ ਜਾਏ ਝੁਲ, ਜਿਸ ਜਨ ਆਪਣੀ ਝਲਕ ਵਖਾਇੰਦਾ। ਗੁਰਸਿਖ ਕਦੀ ਨਾ ਜਾਏ ਰੁਲ, ਜਿਸ ਸਤਿਗੁਰ ਗੋਦ ਬਹਾਇੰਦਾ। ਸੰਤ ਸੁਹੇਲਾ ਸਦ ਵਸੇ ਕੋਲ, ਆਪ ਆਪਣਾ ਸੰਗ ਰਖਾਇੰਦਾ। ਨਿਤ ਨਵਿਤ ਰਹੇ ਅਡੋਲ, ਡੁਲ ਕਦੇ ਨਾ ਜਾਇੰਦਾ। ਜਿਸ ਜਨ ਪਿਆਏ ਆਪਣੇ ਅੰਮ੍ਰਿਤ ਨਾਮ ਪੌਹਲ, ਪਲਕ ਪਲਕ ਦਰਸ ਵਖਾਇੰਦਾ। ਹਰਿ ਕਾ ਭੇਵ ਕੋਈ ਨਾ ਜਾਣੇ ਪੰਡਤ ਪਾਂਧਾ ਰੌਲ, ਮੁਲਾਂ ਸ਼ੇਖ਼ ਮੁਸਾਇਕ ਹੱਥ ਕਿਸੇ ਨਾ ਆਇੰਦਾ। ਜਿਸ ਗੋਬਿੰਦ ਨਾਲ ਕਰਿਆ ਕੌਲ, ਕੀਤਾ ਕੌਲ ਪੂਰ ਕਰਾਇੰਦਾ। ਪਰਗਟ ਹੋਇਆ ਉਪਰ ਧੌਲ, ਧਰਨੀ ਧਰਤ ਧਵਲ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਪ੍ਰਭ ਨੂੰ ਕਰੇ ਮਖ਼ੌਲ, ਮੁਫ਼ਤ ਸਭ ਦਾ ਬੇੜਾ ਰੁੜ੍ਹਾਇੰਦਾ। ਕਿਸੇ ਕੋਲ ਨਾਮ ਰਹਿਣ ਨਾ ਦੇਵੇ ਰਤੀ ਚੌਲ, ਖ਼ਾਲੀ ਭਾਂਡੇ ਸਰਬ ਕਰਾਇੰਦਾ। ਸਦੀ ਬੀਸਵੀਂ ਸਾਧਾਂ ਸੰਤਾਂ ਪਏ ਹੌਲ, ਹੌਲੀ ਹੌਲੀ ਸਭ ਦੇ ਪਰਦੇ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਕਰੇ ਘੋਲ, ਕੁਸ਼ਤੀ ਇਕੋ ਵਾਰ ਵਖਾਇੰਦਾ। ਵੇਖਣ ਆਏ ਹਰਿ ਜੂ ਕੁਸ਼ਤੀ, ਕੁਸ਼ਾ ਲੱਖਣ ਕਰੌਚ ਫੇਰਾ ਪਾਈਆ । ਲੇਖਾ ਜਾਣੇ ਪੁਸ਼ਤ ਦਰ ਪੁਸ਼ਤੀ, ਪਿਛਲੀ ਕੀਤੀ ਆਪਣੇ ਹੱਥ ਰਖਾਈਆ। ਕਿਸੇ ਵੜਨ ਨਾ ਦੇਵੇ ਵਿਚ ਬਹਿਸਤੀ, ਦੋਜ਼ਖ਼ੋਂ ਸਭ ਨੂੰ ਦਏ ਕਢਾਈਆ। ਕਿਸੇ ਦਾ ਰਹਿਣ ਨਾ ਦੇਵੇ ਇਸ਼ਟੀ, ਈਸ਼ਰ ਆਪਣਾ ਰਾਹ ਜਣਾਈਆ। ਬਾਹੋਂ ਪਕੜ ਉਠਾਏ ਰਾਮ ਨਾਲ ਵਸ਼ਿਸ਼ਟੀ, ਕ੍ਰਿਸ਼ਨ ਉੁਂਗਲਾਂ ਉਤੇ ਨਚਾਈਆ। ਬਿਨ ਪੁਰਖ ਅਕਾਲ ਬਿਨ ਸਤਿਗੁਰ ਪੂਰੇ ਖੁਲ੍ਹੇ ਨਾ ਕਿਸੇ ਦੀ ਦ੍ਰਿਸ਼ਟੀ, ਜਿੰਨਾਂ ਚਿਰ ਆਪਣੀ ਦ੍ਰਿਸ਼ਟ ਨਾ ਕਿਸੇ ਉਤੇ ਪਾਈਆ। ਜਨ ਭਗਤਾਂ ਹੋਏ ਨਿਕਟੀ, ਨਿਕਟਵਰਤੀ ਬੇਪਰਵਾਹੀਆ । ਸ੍ਰਿਸ਼ਟ ਸਬਾਈ ਹੋਏ ਬਿਨ ਟਿਕਟੀ, ਕਲਜੁਗ ਅੰਤਮ ਸਾਚੇ ਬੇੜੇ ਨਾ ਕੋਇ ਚੜ੍ਹਾਈਆ। ਨੇਤਰ ਰੋਵਣ ਲੈਣ ਹਿਡਕੀ, ਹੌਕੇ ਭਰੇ ਖ਼ਲਕ ਖ਼ੁਦਾਈਆ। ਪੀਰ ਪੈਗ਼ੰਬਰ ਅੱਗੇ ਹੋ ਕੇ ਖੋਲ੍ਹੇ ਨਾ ਕੋਇ ਖਿੜਕੀ, ਪਰਦਾ ਸਕੇ ਨਾ ਕੋਇ ਚੁਕਾਈਆ। ਸਾਰੇ
ਲਾ ਲਾ ਥੱਕੇ ਬਿਰਤੀ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਪੁਰਖ ਅਬਿਨਾਸ਼ੀ ਲੇਖੇ ਲਾਏ ਜੱਟ ਕਿਰਤੀ, ਅਨਪੜ੍ਹਿਆਂ ਗਿਆਨ ਦਿਵਾਈਆ। ਚਰਨ ਪ੍ਰੀਤੀ ਬਖ਼ਸ਼ੀ ਹਿਰਸੀ, ਹਿਰਸ ਹੋਰ ਨਾ ਕੋਇ ਵਧਾਈਆ। ਲੇਖਾ ਜਾਣੇ ਅਰਸ਼ੀ ਫ਼ਰਸ਼ੀ, ਫ਼ਲਕ ਆਪਣਾ ਰੰਗ ਰੰਗਾਈਆ। ਪ੍ਰਭ ਸਾਚੇ ਦੀ ਸਾਚੀ ਬਰਸੀ, ਥਿਤ ਵਾਰ ਘੜੀ ਪਲ ਨਾ ਵੰਡ ਵੰਡਾਈਆ। ਨਿਰਗੁਣ ਰੂਪ ਆਇਆ ਅਰਸ਼ੀ, ਅਰਸ਼ੀ ਪ੍ਰੀਤਮ ਸੱਚਾ ਮਾਹੀਆ। ਜਿਸ ਵਿਸ਼ਨੂੰ ਹੱਥ ਫੜਾਈ ਕੜਛੀ, ਅੰਤਮ ਖ਼ਾਲੀ ਹੱਥ ਕਰਾਈਆ। ਬ੍ਰਹਮੇ ਦੀ ਬ੍ਰਹਮ ਆਤਮਾ ਰਹੀ ਧੜਕੀ, ਧੀਰਜ ਧੀਰ ਨਾ ਕੋਇ ਧਰਾਈਆ। ਜੋਤ ਅਕਾਲਣ ਇਕੋ ਕੜਕੀ, ਕੜਕਾ ਆਪਣਾ ਦਏ ਸੁਣਾਈਆ। ਹੋ ਮਜ਼ਬੂਰ ਆਪੇ ਬੜ੍ਹਕੀ, ਭਬਕ ਇਕੋ ਇਕ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਮਜ਼੍ਹਬਾਂ ਦੇ ਭੱਜੇ ਜਾਣ ਉਪਰ ਸੜਕੀਂ, ਨੱਠਣ ਵਾਹੋ ਦਾਹੀਆ। ਅੰਤਰ ਸਭ ਨੂੰ ਚੜ੍ਹੇ ਘਰਕੀ, ਸਾਹ ਲੈਣ ਕੋਇ ਨਾ ਪਾਈਆ। ਪੁਰਖ ਅਬਿਨਾਸ਼ੀ ਇਕੋ ਪਲਕ ਫ਼ਰਕੀ, ਫ਼ਿਰਕਾ ਸਭ ਦਾ ਦਏ ਬਦਲਾਈਆ। ਦੋ ਜਹਾਨਾਂ ਨੱਯਾ ਜਰਕੀ, ਸੱਯਾ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਚੜ੍ਹਿਆ ਵੱਡਾ ਕਟਕੀ, ਅੱਗੇ ਸਕੇ ਨਾ ਕੋਇ ਅਟਕਾਈਆ। ਆਪਣੀ ਦਿਸ਼ਾ ਸਭ ਨੇ ਤਰਕੀ, ਤੁਰਤ ਪੱਲਾ ਲਿਆ ਛੁਡਾਈਆ। ਸ੍ਰੀ ਭਗਵਾਨ ਆਪਣੀ ਨਜ਼ਰ ਪਰਤੀ, ਪਰਤੀਨਿਧ ਬਣ ਕੇ ਆਇਆ ਸੱਚਾ ਮਾਹੀਆ। ਵੇਖੋ ਸਚਖੰਡ ਬਣਾਇਆ ਉਤੇ ਧਰਤੀ, ਭਗਤ ਦੁਆਰਾ ਨਾਉਂ ਰਖਾਈਆ। ਇਹਦੇ ਵਿਚ ਝਾੜੂ ਦੇਵੇ ਆਦਿ ਸ਼ਕਤੀ, ਸ਼ਿਕਵਾ ਕੋਇ ਰਹਿਣ ਨਾ ਪਾਈਆ । ਪੀਰ ਪੈਗ਼ੰਬਰਾਂ ਉਤੇ ਆਈ ਸਖ਼ਤੀ, ਸਕਤਾ ਹੱਥ ਉਠਾਈਆ। ਸਾਰੇ ਕਹਿਣ ਹੋਏ ਕਮਬਖ਼ਤੀ, ਰੋ ਰੋ ਕਮਲੀ ਅੱਲਾ ਰਾਣੀ ਮਾਰੇ ਧਾਹੀਆ। ਬਿਨ ਭਗਤਾਂ ਕਿਸੇ ਦੀ ਕੰਮ ਨਾ ਆਈ ਭਗਤੀ, ਜਿਨ੍ਹਾਂ ਭੁਲਿਆ ਬੇਪਰਵਾਹੀਆ। ਮੈਂ ਫਿਰਦੀ ਰਹੀ ਚੌਦਾਂ ਤਬਕ ਮਟਕੀ ਮਟਕੀ, ਆਪਣਾ ਜੋਬਨ ਹੁਲਾਰੇ ਵਿਚ ਚਲਾਈਆ। ਭੇਵ ਨਾ ਜਾਤਾ ਖੇਲ ਅਗੰਮ ਪੁਰਖ ਸਮਰਥ ਕੀ, ਜਿਥੇ ਚਲੇ ਨਾ ਕੋਇ ਚਤੁਰਾਈਆ। ਜਿਨ ਦਿਤੀ ਨੱਥ ਸੁਹਾਗ ਦੀ, ਸੋ ਸਾਹਿਬ ਫੇਰਾ ਪਾਈਆ। ਮੁਖ ਪਰਦਾ ਚੁੱਕ ਚੁੱਕ ਝਾਕਦੀ, ਨੇਤਰ ਨੈਣ ਨੈਣ ਸ਼ਰਮਾਈਆ। ਪੀਰ ਪੈਗ਼ੰਬਰਾਂ ਉਠ ਉਠ ਆਖਦੀ, ਉਠੋ ਵੇਖੋ ਵੇਲਾ ਗਿਆ ਆਈਆ। ਮੈਨੂੰ ਇਕੋ ਗੱਲ ਭਾਖਦੀ, ਤੁਹਾਡੀ ਕਰੇ ਸਫ਼ਾਈਆ। ਉਹਦੇ ਕੋਲ ਵਸਤ ਇਕ ਨਜ਼ਾਤ ਦੀ, ਸਭ ਨੂੰ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਮਲਾਵਣ ਆਏ ਆਪ ਭਗਵੰਤ, ਆਪਣਾ ਫੇਰਾ ਪਾਈਆ। ਹਰਿਜਨ ਨਾਰੀ ਮਿਲੇ ਹਰਿ ਜੂ ਕੰਤ, ਕੰਤ ਕੰਤੂਹਲ ਬੇਪਰਵਾਹੀਆ। ਸੇਜ ਸੁਹੰਜਣੀ ਵਖਾਏ ਸੋਭਾਵੰਤ, ਸਤਿ ਸਤਿਵਾਦੀ ਫੂਲਣ ਬਰਖਾ ਲਾਈਆ। ਜਿਸ ਰਚਨਾ ਰਚਾਈ ਆਦਿ ਸੋ ਵੇਖਣ ਆਇਆ ਅੰਤ, ਬੇਅੰਤ ਫੇਰਾ ਪਾਈਆ। ਜਿਸ ਨੇ ਵਿਸ਼ਨ ਬ੍ਰਹਮਾ ਸ਼ਿਵ ਸੁਣਾਇਆ ਢੋਲਾ ਮੰਤ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰੀ ਪੜ੍ਹਾਈਆ। ਜੋ ਘਟ ਘਟ ਵਸਿਆ ਲੱਖ ਚੁਰਾਸੀ ਜੀਵ ਜੰਤ, ਖਾਣੀ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਜਨ ਭਗਤਾਂ ਰੱਖੇ ਉਤਮ ਜ਼ਾਤਾ, ਨਾਮ ਭਗਤੀ ਦਏ ਸੁਗ਼ਾਤਾ, ਅੰਮ੍ਰਿਤ ਜਾਮ ਪਿਆਏ ਬਾਟਾ, ਪੁਰਖ ਸਮਰਾਥਾ ਦਇਆ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰੇ ਖੇਲ ਕਮਲਾਪਾਤਾ, ਕਮਲੇ ਰਮਲੇ ਕੋਝੇ ਆਪਣੇ ਗਲੇ ਲਗਾਈਆ। ਕੋਝੇ ਕਮਲੇ ਲੱਗੇ ਛਾਤੀ, ਸ਼ਹਿਨਸ਼ਾਹ ਆਪ ਲਗਾਇੰਦਾ। ਦੇਵੇ ਦਰਸ ਸੁਤਿਆਂ ਰਾਤੀਂ, ਗੁਰਸਿਖਾਂ
ਦੁੱਖ ਨਾ ਕੋਇ ਵਖਾਇੰਦਾ। ਘਰ ਘਰ ਜਾ ਜਾ ਪੁੱਛੇ ਵਾਤੀ, ਆਪਣਾ ਫੇਰਾ ਪਾਇੰਦਾ। ਫੜ ਬਾਹੋਂ ਚੜ੍ਹਾਏ ਉਚੀ ਘਾਟੀ, ਘਾਟਾ ਸਭ ਦਾ ਪੂਰ ਕਰਾਇੰਦਾ। ਅੱਗੇ ਨੇੜੇ ਆਈ ਵਾਟੀ, ਪਿਛਲਾ ਪੰਧ ਮੁਕਾਇੰਦਾ। ਜਿਸ ਦਾ ਗੋਬਿੰਦ ਬਣਿਆ ਸਾਥੀ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਭਗਤਾਂ ਲਹਿਣਾ ਚੁੱਕੇ ਬਾਕੀ, ਦੇਵਣਹਾਰ ਫੇਰਾ ਪਾਇੰਦਾ। ਗੁਰਸਿਖ ਤੇਰਾ ਮਨ ਨਾ ਰਹੇ ਆਕੀ, ਮੱਤ ਮਤਵਾਲੀ ਡੇਰਾ ਢਾਹਿੰਦਾ। ਦਰਸ ਦਿਖਾਏ ਸਾਖਿਆਤੀ, ਸ਼ਨਾਖ਼ਤ ਆਪਣੀ ਆਪ ਸਮਝਾਇੰਦਾ। ਜਨਮ ਜਨਮ ਵਿਚੋਂ ਦੇਵੇ ਲਹਿਰ ਹਯਾਤੀ, ਕਰਮ ਧਰਮ ਸ਼ਰਮ ਵਰਨ ਬਰਨ ਹਯਾ ਸਰਬ ਮਿਟਾਇੰਦਾ। ਅੱਠੇ ਪਹਿਰ ਰੱਖੇ ਪਰਭਾਤੀ, ਪ੍ਰਭੂ ਆਪਣਾ ਰੰਗ ਵਖਾਇੰਦਾ। ਨਾਤਾ ਤੋੜੇ ਮਾਮੀ ਫੁੱਫੀ ਮਾਸੀ, ਭੈਣ ਭੱਯਾ ਚਾਚਾ ਤਾਇਆ ਨਜ਼ਰ ਕੋਇ ਨਾ ਆਇੰਦਾ। ਅੰਤਰ ਆਤਮ ਪਰਮਾਤਮ ਸੱਚਾ ਸਾਕੀ, ਭਰ ਪਿਆਲਾ ਜਾਮ ਪਿਆਇੰਦਾ। ਲੇਖਾ ਚੁੱਕੇ ਤਨ ਖ਼ਾਕੀ, ਪਾਕੀ ਪਾਕ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲਾ ਇਕ ਇਕੇਲਾ ਗੁਰੂ ਗੁਰ ਚੇਲਾ, ਏਕਾ ਘਰ ਬਹਾਇੰਦਾ। ਗੁਰ ਚੇਲਾ ਵਸੇ ਇਕੋ ਘਰ, ਏਕਾ ਘਰ ਵਡਿਆਈਆ। ਜਿਥੇ ਦੇਵੇ ਨਾ ਕੋਈ ਡਰ, ਭੌ ਭੈ ਨਾ ਕੋਇ ਰਖਾਈਆ। ਏਕਾ ਸੇਜਾ ਬਹਿਣ ਚੜ੍ਹ, ਏਕਾ ਆਸਣ ਸੋਭਾ ਪਾਈਆ। ਇਕ ਦੂਜੇ ਦਾ ਪੱਲੂ ਲੈਣ ਫੜ, ਅੱਗੇ ਹੋਏ ਨਾ ਫੇਰ ਜੁਦਾਈਆ। ਗੁਰਸਿਖ ਗੁਰੂ ਦੁਆਰੇ ਜਾਏ ਮਰ, ਗੁਰੂ ਸਤਿਗੁਰੂ ਗੁਰਸਿਖ ਆਪਣੇ ਵਿਚ ਮਿਲਾਈਆ। ਦੋਹਾਂ ਦਾ ਮੇਲਾ ਇਕੋ ਘਰ, ਜਿਸ ਦੁਆਰੇ ਵਸੇ ਪੁਰਖ ਅਕਾਲ ਬੇਪਰਵਾਹੀਆ। ਸ਼ਬਦ ਗੁਰੂ ਗੁਰਮੁਖਾਂ ਨਿਰਗੁਣ ਰੂਪ ਹੋ ਕੇ ਲਏ ਫੜ, ਆਵੇ ਜਾਵੇ ਵਾਹੋ ਦਾਹੀਆ। ਜਿਸ ਜਨ ਉਪਰ ਕਿਰਪਾ ਦਿਤੀ ਕਰ, ਤਿਨ੍ਹਾਂ ਆਪਣੇ ਸੰਗ ਰਖਾਈਆ। ਜੋ ਜਨ ਸੋਹੰ ਅੱਖਰ ਰਹੇ ਪੜ੍ਹ, ਡੁੱਬਦੇ ਪੱਥਰ ਪਾਰ ਕਰਾਈਆ। ਧੰਨਾ ਕਹੇ ਮੈਂ ਵੱਟਿਉਂ ਪਾਇਆ ਹਰਿ, ਗੁਰਸਿਖ ਕਹੋ ਬਿਨ ਵੱਟਿਉਂ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆ ਕੇ ਫੜਿਆ ਲੜ, ਭਗਤਾਂ ਓਟ ਇਕ ਤਕਾਈਆ। ਭਗਤਾਂ ਰੱਖੀ ਓਟ ਅਕਾਲ, ਆਪਣੀ ਕਲ ਨਾ ਕੋਇ ਜਣਾਇੰਦਾ। ਮੇਰੇ ਉਤੇ ਹੋ ਦਿਆਲ, ਤੁਧ ਬਿਨ ਮੇਰਾ ਸੰਗ ਨਾ ਕੋਇ ਨਿਭਾਇੰਦਾ। ਨੌਂ ਖੰਡ ਪ੍ਰਿਥਮੀ ਹੋਈ ਬੇਹਾਲ, ਸੱਤ ਦੀਪ ਸਰਬ ਕੁਰਲਾਇੰਦਾ। ਸਤਿ ਦਿਸੇ ਨਾ ਕਿਸੇ ਧਰਮ ਦੁਆਰ, ਵੇਸਵਾ ਰੂਪ ਸਰਬ ਵਟਾਇੰਦਾ। ਮੰਦਰ ਮਸਜਿਦ ਕੂੜੀ ਕਿਰਿਆ ਜਗਤ ਵਿਚਾਰ, ਧੀਆਂ ਭੈਣਾਂ ਨਾਚ ਨਚਾਇੰਦਾ। ਪੰਡਤ ਪਾਂਧੇ ਗਰੰਥੀ ਪੰਥੀ ਮੁਲਾਂ ਸ਼ੇਖ਼ ਗਏ ਹਾਰ, ਹਰਿ ਕਾ ਨਾਮ ਨਾ ਕੋਇ ਧਿਆਇੰਦਾ। ਕੂੜ ਕੁੜਿਆਰਾ ਕਰਨ ਸ਼ਿੰਗਾਰ, ਸਚ ਸ਼ਿੰਗਾਰ ਨਾ ਕੋਇ ਹੰਢਾਇੰਦਾ। ਨਾਰੀ ਛੱਡਿਆ ਕੰਤ ਭਤਾਰ, ਭਤਾਰ ਕੰਤ ਨਾਰੀ ਨਾ ਅੰਗ ਲਗਾਇੰਦਾ। ਦੋਹਾਂ ਵਰਿਆ ਇਕ ਵਿਭਚਾਰ, ਵਿਭਚਾਰੀ ਰੂਪ ਸਰਬ ਵਖਾਇੰਦਾ। ਆਪਣਾ ਆਪ ਗਏ ਹਾਰ, ਹਰਿ ਮੰਦਰ ਸੋਭਾ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਤਾ ਪੁਰਖ ਬਿਧਾਤਾ ਕਲਜੁਗ ਵੇਖ ਅੰਧੇਰੀ ਰਾਤਾ, ਆਪਣਾ ਫੇਰਾ ਪਾਇੰਦਾ। ਕਾਲੀ ਰੈਣ ਅੰਧੇਰੀ ਅੰਧ, ਭਿੰਨੜੀ ਆਪਣਾ ਰੂਪ ਵਟਾਈਆ। ਚਾਰੋਂ ਕੁੰਟ ਪੈਂਦੀ ਡੰਡ, ਬੱਤੀ ਦੰਦ ਰਹੇ ਕੁਰਲਾਈਆ। ਜਿਧਰ ਵੇਖੋ ਭੇਖ ਪਖੰਡ, ਸ੍ਰਿਸ਼ਟ ਸਬਾਈ ਹੋਈ ਹਲਕਾਈਆ। ਬਿਨ ਸਤਿਗੁਰ ਪੂਰੇ ਗੁਰਮੁਖਾਂ ਮਿਲੇ ਨਾ ਇਕ ਅਨੰਦ, ਅਨੰਦ ਅਨੰਦ ਵਿਚ ਜਣਾਈਆ। ਭਗਤ ਭਗਵਾਨ ਇਕ ਦੂਜੇ ਦਾ ਢੋਲਾ ਗਾਇਣ ਛੰਦ, ਤੂੰ ਮੇਰਾ ਮੈਂ ਤੇਰਾ ਤੇਰੀ ਮੇਰੀ ਹੋਈ ਕੁੜਮਾਈਆ । ਪਿਛੇ ਵੰਡਦਾ ਰਿਹੋਂ ਵੰਡ, ਅੱਗੇ ਵੰਡ
ਕੋਇ ਰਹਿਣ ਨਾ ਪਾਈਆ। ਸਤਿਜੁਗ ਸਾਚਾ ਸਤਿ ਧਰਮ ਦਾ ਇਕੋ ਚੜ੍ਹੇ ਚੰਦ, ਧੀਰਜ ਧੀਰ ਨਾਲ ਵਖਾਈਆ। ਪ੍ਰਭ ਮਿਲਿਆ ਦੀਨਨ ਬਖ਼ਸ਼ੰਦ, ਦੀਨ ਦਿਆਲ ਦਇਆ ਕਮਾਈਆ। ਜਨ ਭਗਤਾਂ ਮਿਲ ਕੇ ਪ੍ਰਭ ਨੂੰ ਪਏ ਠੰਡ, ਦੋ ਜਹਾਨਾਂ ਵਿਛੋੜੇ ਦੀ ਅਗਨ ਬੁਝਾਈਆ। ਆਓ ਰਲ ਮਿਲ ਕੇ ਇਕ ਦੂਜੇ ਨਾਲ ਪੱਲੂ ਲਈਏ ਗੰਢ, ਅੱਗੇ ਸਕੇ ਨਾ ਕੋਇ ਖੁਲ੍ਹਾਈਆ। ਮਾਰ ਕੇ ਛਾਲ ਮੇਰੀ ਚੜ੍ਹ ਜਾਓ ਉਪਰ ਕੰਡ, ਸਚਖੰਡ ਲੈ ਕੇ ਜਾਵਾਂ ਚਾਈਂ ਚਾਈਂਆ । ਓਥੇ ਜਾ ਕੇ ਵੇਖਾਂ ਆਪਣੇ ਚੰਦ, ਜਿਨ੍ਹਾਂ ਮੁਖੜਾ ਨੂਰ ਰੁਸ਼ਨਾਈਆ। ਪੀਰ ਪੈਗ਼ੰਬਰਾਂ ਖੱਟੇ ਕਰਾਂ ਦੰਦ, ਇਕੋ ਵਾਰ ਉਠਾਈਆ। ਅਓ ਵੇਖੋ ਜਿਨ੍ਹਾਂ ਦੇ ਨਾਲ ਗੁਜਰੀ ਚੰਦ, ਤੁਹਾਡਾ ਮਾਣ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਜਨ ਭਗਤਾਂ ਅੱਗੇ ਵਾਸਤਾ ਪਾਈਆ। ਜਨ ਭਗਤਾਂ ਅੱਗੇ ਪਾਏ ਵਾਸਤਾ, ਬਿਨ ਭਗਤਾਂ ਵਸਲ ਨਾ ਕੋਇ ਕਰਾਈਆ। ਗੁਰਸਿਖੋ ਪ੍ਰੇਮ ਦਾ ਖਵਾਓ ਨਾਸਤਾ, ਪ੍ਰਭ ਭੁੱਖਾ ਦਰ ਦਰ ਫੇਰਾ ਪਾਈਆ। ਆਪਣਾ ਆਪਣੇ ਵਿਚ ਰੱਖਿਆ ਕਰ ਕੇ ਜ਼ਾਬਤਾ, ਜ਼ੇਰ ਜ਼ਬਰ ਤੁਹਾਡੇ ਨਾਲ ਮਿਲਾਈਆ। ਜਿਨ ਖੇਲ ਕਰਿਆ ਬੁੱਢੇ ਬਾਲ ਦਾ, ਬਾਹਰੋਂ ਬੁੱਢਾ ਅੰਦਰੋਂ ਨੱਢਾ ਰੂਪ ਵਖਾਈਆ। ਲੇਖਾ ਲਾਏ ਸ਼ਾਹ ਕੰਗਾਲ ਦਾ, ਗ਼ਰੀਬ ਨਿਮਾਣੇ ਗੋਦ ਉਠਾਈਆ। ਗੁਰਸਿਖਾਂ ਫੜ ਫੜ ਬਾਹੋਂ ਆਪ ਬਹਾਲਦਾ, ਸਾਚੀ ਪਾਲਕੀ ਵਿਚ ਬਹਾਈਆ। ਸਾਚਾ ਮਾਰਗ ਇਕ ਸਿਖਾਲਦਾ, ਸਿਖਿਆ ਸਿਖੀ ਭੁੱਲ ਕਦੇ ਨਾ ਜਾਈਆ। ਆਪਣਾ ਦਰਸ ਫੇਰ ਵਖਾਲਦਾ, ਨੂਰ ਜ਼ਹੂਰ ਕਰ ਰੁਸ਼ਨਾਈਆ। ਜਨ ਭਗਤਾਂ ਪਿਛੇ ਘਾਲਣ ਘਾਲਦਾ, ਦਰ ਦਰਵੇਸ਼ ਆਪ ਅਖਵਾਈਆ। ਲੇਖਾ ਜਾਣੇ ਪੱਤ ਡਾਲ ਦਾ, ਕਲੀ ਕਲੀ ਫੂਲ ਫੂਲ ਗੁੰਚਾ ਗੁੰਚਾ ਫੋਲ ਫੁਲਾਈਆ। ਵੇਖੋ ਖੇਲ ਬੇਐਬ ਬੇਹਾਲ ਦਾ, ਆਪਣਾ ਹਾਲ ਤੁਹਾਨੂੰ ਰਿਹਾ ਸੁਣਾਈਆ। ਲੋਕਮਾਤ ਬਿਨ ਭਗਤਾਂ ਭਗਵਾਨ ਨਾ ਕੋਇ ਜਵਾਲ ਦਾ, ਮਰਿਆ ਰਹੇ ਸਚਖੰਡ ਆਪਣਾ ਆਸਣ ਲਾਈਆ। ਏਸੇ ਕਰ ਕੇ ਗੁਰਮੁਖਾਂ ਫਿਰੇ ਭਾਲਦਾ, ਮੇਰਾ ਨਾਮ ਕਰਨ ਰੁਸ਼ਨਾਈਆ। ਕਿਉਂ ਆਪਣੇ ਸਾਂਚੇ ਜਿਸ ਨੂੰ ਢਾਲਦਾ, ਆਪਣੀ ਤਲਵਾਰ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੱਗੇ ਰੋ ਰੋ ਆਪਣਾ ਹਾਲ ਸੁਣਾਈਆ। ਨੇਤਰ ਰੋਵੇ ਮਾਰੇ ਆਹ, ਉਹ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਜਲਵਾ ਦਏ ਵਖਾ, ਜਲਵਾਗਰ ਫੇਰਾ ਪਾਈਆ। ਸਾਰੇ ਕਹਿਣ ਮੇਰਾ ਖ਼ੁਦਾ, ਘਰ ਮਿਲਿਆ ਬੇਪਰਵਾਹੀਆ। ਇਸ ਦੇ ਉਤੋਂ ਹੋ ਜਾਓ ਫ਼ਿਦਾ, ਫ਼ਿਤਰਤ ਕੋਇ ਰਹਿਣ ਨਾ ਪਾਈਆ। ਰਲ ਮਿਲ ਦੋਂਹ ਹੱਥਾਂ ਦਾ ਪਾਓ ਗਿੱਧਾ, ਨਿਰਗੁਣ ਸਰਗੁਣ ਰੰਗ ਚੜ੍ਹਾਈਆ। ਜੇ ਕੋਈ ਪੁੱਛੇ ਪਾਰਬ੍ਰਹਮ ਕਿਡਾ, ਸਕੇ ਨਾ ਕੋਇ ਸਮਝਾਈਆ। ਸ੍ਰੀ ਭਗਵਾਨ ਕਹੇ ਮੈਂ ਨਿੱਕਾ ਜਿਹਾ ਇੱਡਾ, ਗੁਰਮੁਖਾਂ ਅੰਦਰ ਡੇਰਾ ਲਾਈਆ। ਬਾਹਰੋਂ ਮੇਰਾ ਦੋ ਜਹਾਨ ਦਾ ਵੱਡਾ ਵਿੱਢਾ, ਕੋਟਨ ਕੋਟ ਬ੍ਰਹਿਮੰਡ ਖੰਡ ਆਪਣੇ ਵਿਚ ਛੁਪਾਈਆ। ਕਲਜੁਗ ਅੰਤਮ ਖੇਡਣ ਆਇਆ ਖੇਡਾਂ, ਗੁਰਮੁਖ ਹਾਣੀ ਨਾਲ ਲਿਆਈਆ। ਬੇਸ਼ਕ ਸ੍ਰਿਸ਼ਟ ਸਬਾਈ ਕਰੇ ਝੇਡਾਂ, ਬੇਸ਼ਰਮ ਬਣਿਆ ਸੱਚਾ ਮਾਹੀਆ। ਗੁਰਸਿਖਾਂ ਦੱਸੇ ਆਪਣਾ ਭੇਤਾ, ਵਿਚਲੀ ਘੁੰਡੀ ਦਏ ਖੁਲ੍ਹਾਈਆ। ਅੱਗੇ ਕਿਸੇ ਦੇ ਸਿਰ ਤੇ ਪੈਣ ਨਾ ਦੇਵੇ ਤੱਤੀ ਰੇਤਾ, ਦੇਗ਼ਾਂ ਵਿਚ ਨਾ ਕੋਇ ਉਬਲਾਈਆ। ਸਭ ਨੂੰ ਰੱਖੇ ਸਾਇਆ ਹੇਠਾਂ, ਜਿਸ ਸਿਰ ਆਪਣਾ ਹੱਥ ਟਿਕਾਈਆ। ਸ਼ਬਦ ਅਗੰਮੀ ਦੇਣ ਆਇਆ ਨੇਂਦਾ, ਨਿੰਦਕਾਂ ਨਿੰਦਿਆ ਮੁਖ ਭਰਾਈਆ। ਗੋਬਿੰਦ ਭੱਜਾ ਗਿਆ ਪਿੱਛੇ ਗੇਂਦਾ, ਜਗਤ ਵਿਹਾਰਾ ਖੇਲ ਕਰਾਈਆ। ਪੁਰਖ ਅਬਿਨਾਸ਼ੀ ਕਲਜੁਗ ਅੰਤਮ ਨਿਰਗੁਣ ਹੋ ਕੇ ਸਰਗਣ ਵੇਂਹਦਾ, ਹਰਿਜਨ ਵਿਛੜੇ ਲਏ
ਮਿਲਾਈਆ। ਪਿਛਲਾ ਲਹਿਣਾ ਸਭ ਦਾ ਦੇਂਦਾ, ਬਾਕੀ ਕੋਇ ਨਜ਼ਰ ਨਾ ਆਈਆ। ਬਾਹੋਂ ਫੜ ਫੇਰ ਕਹਿੰਦਾ, ਉਠੋ ਗੁਰਸਿਖੋ ਮਿਲੋ ਭਾਈਆਂ ਭਾਈਆ। ਜੋ ਹਰਿਜਨ ਹਰਿ ਕਾ ਭਾਣਾ ਸਹਿੰਦਾ, ਤਿਸ ਮਿਲੇ ਮਾਣ ਵਡਿਆਈਆ। ਈਸਾ ਮੂਸਾ ਮੁਹੰਮਦ ਇਕ ਦੂਜੇ ਨਾਲ ਖਹਿੰਦਾ, ਗੁਰ ਅਵਤਾਰ ਕਰਨ ਲੜਾਈਆ। ਪੁਰਖ ਅਕਾਲ ਦੀਨ ਦਿਆਲ ਸਚ ਸਿੰਘਾਸਣ ਇਕੋ ਬਹਿੰਦਾ, ਹੁਕਮੇ ਖੇਲ ਵਰਤਾਈਆ। ਇਸ ਦੇ ਅੱਗੇ ਬਿਨ ਢਾਹਿਉਂ ਸਭ ਢਹਿੰਦਾ, ਆਪਣੀ ਪਿੱਠ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੱਗੇ ਆਪਣਾ ਦੁੱਖ ਸੁਣਾਈਆ। ਜਨ ਭਗਤੋ ਹਰਿ ਨੂੰ ਲੱਗਾ ਦੁੱਖੜਾ, ਦੁੱਖੀ ਹੋ ਕੁਰਲਾਇਆ। ਜਿੰਨਾਂ ਚਿਰ ਵੇਖਾਂ ਨਾ ਤੁਹਾਡਾ ਮੁਖੜਾ, ਮੈਨੂੰ ਸੁਖ ਕੋਇ ਨਜ਼ਰ ਨਾ ਆਇਆ। ਜੁਗ ਚੌਕੜੀ ਰੱਖੇ ਆਪਣੀ ਕੁਖੜਾ, ਅੰਦਰ ਆਪਣੇ ਬੰਦ ਕਰਾਇਆ। ਤੁਹਾਡੇ ਪ੍ਰੇਮ ਪਿਆਰ ਦਾ ਭੁੱਖੜਾ, ਸਚਖੰਡ ਦੁਆਰਿਉਂ ਚਲ ਕੇ ਆਇਆ ਹੌਲੀ ਹੌਲੀ ਥੱਕਾ ਮਾਂਦਾ ਏਥੇ ਅਪੜਾ, ਤੁਹਾਡਾ ਦਰਸ਼ਨ ਕਰ ਕੇ ਆਪਣਾ ਥਕੇਵਾਂ ਦਏ ਗਵਾਇਆ। ਜਿਉਂ ਖ਼ੁਸ਼ੀ ਹੋਵੇ ਮਾਂ ਪਿਓ ਮਿਲ ਕੇ ਪੁਤਰਾ, ਬਿਨ ਪੁਤਰਾਂ ਸੀਨੇ ਠੰਡ ਨਾ ਕੋਇ ਰਖਾਇਆ। ਮੈਂ ਅਰਸ਼ਾਂ ਉਤੋਂ ਉਤਰਾਂ, ਨਾਨਕ ਲੇਖਾ ਗਿਆ ਲਿਖਾਇਆ। ਮੇਰਾ ਲੇਖਾ ਲਿਖਿਆ ਨਾ ਜਾਏ ਵਿਚ ਸੱਤਰਾਂ, ਪੈਂਤੀ ਅੱਖਰ ਦੇਣ ਦੁਹਾਇਆ। ਮੇਰਾ ਕਿਸੇ ਨਾ ਪਰਤਾ ਪਤਰਾ, ਵਰਕਾ ਸਕੇ ਨਾ ਕੋਇ ਉਲਟਾਇਆ। ਮੈਂ ਇਕੋ ਦੱਸਦਾ ਰਿਹਾ ਆਪਣੇ ਨਾਮ ਦਾ ਖਟਕਾ, ਖੰਡਾ ਖੜਗ ਚਮਕਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰਾ ਰਾਹ ਵਿਚ ਅਟਕਾ, ਬਿਨ ਨਾਨਕ ਘਰ ਕੋਇ ਨਾ ਆਇਆ। ਕਲਜੁਗ ਅੰਤਮ ਸਭ ਦਾ ਮਿਟਾਵੇ ਹਲਾਲ ਝਟਕਾ, ਛੁਰੀ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੱਗੇ ਆਪਣਾ ਹਾਲ ਸੁਣਾਇਆ। ਕੀ ਦੱਸਾਂ ਕਿਧਰ ਜਾਵਾਂ, ਹਰਿ ਜੂ ਰਿਹਾ ਜਣਾਈਆ। ਭਗਤ ਮੇਰੀਆਂ ਭੁਜਾਂ ਬਾਹਵਾਂ, ਬਿਨ ਭਗਤਾਂ ਕੰਮ ਕਿਸੇ ਨਾ ਆਈਆ। ਭਗਤਾਂ ਬਿਨਾਂ ਮੈਂ ਹੋਵਾਂ ਨਿਥਾਵਾਂ, ਲੋਕਮਾਤ ਪੁਛਾਂ ਕਿਸੇ ਨਾ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਭਗਤਨ ਮੀਤਾ, ਭਗਤਨ ਵਸੇ ਸਦਾ ਚੀਤਾ, ਚੇਤਨ ਚਿਤ ਵਿਤ ਠਗੌਰੀ ਕੋਇ ਨਾ ਪਾਈਆ। ਭਗਤ ਕਹਿਣ ਤੂੰ ਵੱਡਾ ਠੱਗ, ਇਤਬਾਰ ਤੇਰੇ ਉਤੇ ਨਾ ਆਈਆ। ਤੂੰ ਵਸੇਂ ਉਪਰ ਸ਼ਾਹ ਰਗ, ਆਪਣਾ ਮੁਖ ਛੁਪਾਈਆ। ਜੁਗ ਜੁਗ ਲੌਂਦਾ ਰਿਹੋਂ ਅਜ ਪਜ, ਗੁਰ ਅਵਤਾਰਾਂ ਹੁਕਮ ਮਨਾਈਆ। ਕਲਜੁਗ ਅੰਤਮ ਆਇਉਂ ਭੱਜ, ਭਜੜਿਆਂ ਪਿੱਟੀ ਸ੍ਰਿਸ਼ਟੀ ਖ਼ਾਹਸ਼ ਦਏ ਦੁਹਾਈਆ। ਸਭ ਨੇ ਲੋਕਮਾਤ ਜਾਣਾ ਤੱਜ, ਆਸਣ ਸਿੰਘਾਸਣ ਕੋਇ ਰਹਿਣ ਨਾ ਪਾਈਆ। ਪ੍ਰਭ ਸਰਨ ਚਰਨ ਜੋ ਗਏ ਬੱਝ, ਬਚਤ ਆਪਣੀ ਲੈਣ ਕਰਾਈਆ। ਜੱਟ ਧੰਨੇ ਦੱਸੀ ਜਾਚ , ਯਾਚਕ ਦਾਨ ਇਕ ਵਰਤਾਈਆ। ਘਰ ਆ ਕੇ ਮਿਲੇ ਸਚ, ਮਿਹਰਵਾਨ ਮਿਹਬਾਨ ਇਕ ਗੁਸਾਈਂਆ। ਹੁਕਮੇ ਅੰਦਰ ਪਏ ਨੱਚ, ਭਗਤ ਇਸ਼ਾਰਿਆਂ ਨਾਲ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਅੱਗੇ ਆਪਣਾ ਸੀਸ ਝੁਕਾਈਆ। ਭਗਤਨ ਅੱਗੇ ਸੀਸ ਗਿਆ ਝੁਕ, ਸਾਹਿਬ ਸਤਿਗੁਰ ਆਪ ਝੁਕਾਇੰਦਾ। ਗੁਰ ਅਵਤਾਰਾਂ ਪੈਂਡਾ ਗਿਆ ਮੁੱਕ, ਭਗਵਾਨ ਇਕੋ ਰਾਹ ਵਖਾਇੰਦਾ। ਪੀਰ ਪੈਗ਼ੰਬਰ ਗਏ ਉਠ, ਜੋ ਗਿਆ ਫੇਰ ਨਾ ਆਇੰਦਾ। ਦੀਨ ਮਜ਼੍ਹਬ ਮੱਚੀ ਲੁੱਟ, ਠੱਗ ਚੋਰ ਯਾਰ ਆਪਣਾ ਦਾਅ ਲਗਾਇੰਦਾ। ਸਾਧ ਸੰਤ ਬੈਠੇ ਰੁੱਠ, ਰੁੱਠਿਆਂ ਮੂੰਹ ਨਾ ਕੋਇ ਭੁਆਇੰਦਾ। ਅੰਤਮ ਇਕੱਠੇ ਕਰ ਕੇ ਇਕੇ ਗੁੱਠ, ਜਿਉਂ ਅੰਬਾਂ ਗੁਠਲੀਆਂ
ਜ਼ਮੀਨ ਵਿਚ ਦਬਾਇੰਦਾ। ਸਭ ਦੇ ਕੋਲੋਂ ਲੇਖਾ ਲਏ ਪੁੱਛ, ਸਿਰ ਸਿਰ ਹੁਕਮ ਮਨਾਇੰਦਾ। ਕਿਸੇ ਕੋਲ ਨਾ ਦਿਸੇ ਕੁਛ, ਬਗ਼ਲ ਕੁਰਾਨ ਨਾ ਕੋਇ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਦੁਆਰ ਹਰਿ ਨਿਰੰਕਾਰ ਕਰ ਨਿਮਸਕਾਰ, ਨਿਮਖ ਨਿਮਖ ਆਪਣਾ ਆਪ ਕਟਾਇੰਦਾ।