੩ ਮਾਘ ੨੦੧੯ ਬਿਕਰਮੀ ਸੋਹਣ ਸਿੰਘ ਦੇ ਗ੍ਰਹਿ ਮੁੰਡੀ ਜੁਮਾਲ ਜ਼ਿਲਾ ਫਿਰੋਜ਼ਪੁਰ
ਭਗਤ ਭਗਵੰਤ ਸਾਚੀ ਰੀਤ, ਹਰਿ ਸਤਿਜੁਗ ਸਚ ਚਲਾਇੰਦਾ। ਨਾ ਕੋਈ ਮੰਦਰ ਨਾ ਮਸੀਤ, ਗੁਰੂਦੁਆਰ ਨਾ ਕੋਇ ਵਖਾਇੰਦਾ। ਆਤਮ ਪਰਮਾਤਮ ਰਹੇ ਅਤੀਤ, ਤ੍ਰੈਗੁਣ ਰੰਗ ਨਾ ਕੋਇ ਰੰਗਾਇੰਦਾ। ਕਾਇਆ ਕਰੀ ਠੰਡੀ ਸੀਤ, ਬ੍ਰਹਮ ਪਾਰਬ੍ਰਹਮ ਸਮਾਇੰਦਾ। ਮਾਣਸ ਜਨਮ ਲੈਣਾ ਜੀਤ, ਸਾਚੀ ਸਿਖਿਆ ਇਕ ਪੜ੍ਹਾਇੰਦਾ। ਸਾਹਿਬ ਸਤਿਗੁਰ ਸਦਾ ਅਨਡੀਠ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਸੋਹੰ ਢੋਲਾ ਇਕੋ ਗੀਤ, ਗੁਰ ਅਵਤਾਰ ਪੀਰ ਪੈਗ਼ੰਬਰ ਆਪੇ ਗਾਇੰਦਾ। ਜਿਸ ਦਾ ਨਿਸ਼ਾਨਾ ਸਦਾ ਸਦਾ ਸਦ ਠੀਕ, ਸੋ ਸਾਹਿਬ ਮਾਰਗ ਲਾਇੰਦਾ। ਸਤਿ ਸਤਿਵਾਦੀ ਇਕ ਪ੍ਰੀਤ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਮਿੱਤਰਾਂ ਨਾਲ ਮਿਲੇ ਮੀਤ, ਮਿੱਤਰ ਆਪਣਾ ਭੇਵ ਖੁਲ੍ਹਾਇੰਦਾ। ਲੇਖਾ ਜਾਣ ਹਸਤ ਕੀਟ, ਊਚ ਨੀਚ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਆਤਮ ਮੇਲ ਮਿਲਾਇੰਦਾ। ਆਤਮ ਆਤਮ ਜੁੜੇ ਜੋੜ, ਸੋ ਸਤਿਗੁਰ ਆਪ ਜੁੜਾਇੰਦਾ। ਸ਼ਬਦ ਅਗੰਮੀ ਚੜ੍ਹ ਚੜ੍ਹ ਘੋੜ, ਗੁਰਮੁਖ ਲਾੜਾ ਦੂਲ੍ਹਾ ਸੋਭਾ ਪਾਇੰਦਾ। ਨਾਤਾ ਤੁਟੇ ਅੰਧ ਘੋਰ, ਪਰਕਾਸ਼ ਪਰਕਾਸ਼ ਰੂਪ ਚਮਕਾਇੰਦਾ। ਲੇਖਾ ਜਾਣੇ ਜ਼ੋਰੋ ਜ਼ੋਰ, ਜ਼ਬਰ ਚਰਨਾਂ ਹੇਠ ਦਬਾਇੰਦਾ। ਲੱਖ ਚੁਰਾਸੀ ਪਾਏ ਸ਼ੋਰ, ਕੂੜੀ ਕਿਰਿਆ ਜਗਤ ਕੁਰਲਾਇੰਦਾ। ਭਗਤਾਂ ਭਗਵੰਤ ਜਾਏ ਬੌਹੜ, ਬੌਹੜੀ ਹਾਲ ਨਾ ਕੋਇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਇੰਦਾ। ਮੰਦਰ ਮਸਜਿਦ ਛੱਡੇ ਮੱਠ, ਗੁਰੂਦੁਆਰ ਨਜ਼ਰ ਕੋਇ ਨਾ ਆਇੰਦਾ। ਕਰੇ ਖੇਲ ਪੁਰਖ ਸਮਰਥ, ਸਾਚੀ ਧਾਰ ਚਲਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਮੁਸਲਮ ਹਿੰਦੂ ਸਿਖ ਈਸਾਈ ਦੇਵੇ ਏਕਾ ਮਤ, ਗੁਰਮੱਤ ਆਪ ਜਣਾਇੰਦਾ। ਜਗਤ ਨੇਤਰ ਪੰਜ ਤੱਤ, ਸੋ ਪੁਰਖ ਨਿਰੰਜਣ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਤਨ ਨਾਲ ਤਨ ਸ਼ਿੰਗਾਰ, ਪੰਜ ਤੱਤ ਕਰਾਈਆ। ਆਤਮ ਨਾਲ ਆਤਮ ਆਧਾਰ, ਪਰਮਾਤਮ ਰੰਗ ਚੜ੍ਹਾਈਆ। ਬ੍ਰਹਮ ਨਾਲ ਬ੍ਰਹਮ ਵਿਚਾਰ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਧੁਰ ਦਾ ਮਾਰਗ ਸਚ ਸੰਸਾਰ, ਮਹਾਂਸਾਰਥੀ ਆਪ ਲਗਾਈਆ। ਜਿਸ ਦੀ ਮੰਗ ਮੰਗਦੇ ਗਏ ਗੁਰ ਅਵਤਾਰ, ਦੋਏ ਜੋੜ ਵਾਸਤਾ ਪਾਈਆ। ਦੀਨ ਮਜ਼੍ਹਬ ਕਰ ਖ਼ਵਾਰ, ਖ਼ਵਾਰੀ ਸਭ ਦੀ ਦਏ ਕਰਾਈਆ। ਇਕੋ ਨਜ਼ਰੀ ਆਏ ਏਕੰਕਾਰ, ਇਸ਼ਟ ਦੇਵ ਇਕ ਜਣਾਈਆ। ਸ੍ਰਿਸ਼ਟ ਸਬਾਈ ਕਰਾਏ ਸਚ ਵਿਹਾਰ, ਬਿਵਹਾਰੀ ਆਪਣੀ ਧਾਰ ਚਲਾਈਆ। ਸਤਿਜੁਗ ਦੂਜੀ ਕੋਈ ਨਾ ਕਰੇ ਕਾਰ, ਮੁਲਾਂ ਸ਼ੇਖ਼ ਮੁਸਾਇਕ ਪੰਡਤ ਪਾਂਧਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਲਗਾਈਆ। ਸਾਚਾ ਮਾਰਗ ਲੱਗੇ ਮਾਤ,
ਨਾ ਕੋਈ ਮੇਟੇ ਮੇਟ ਮਿਟਾਇੰਦਾ। ਲੱਖ ਚੁਰਾਸੀ ਇਕੋ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਪਿਛਲਾ ਸਭ ਦਾ ਟੁੱਟੇ ਸਾਕ, ਅਗਲਾ ਬੰਧਨ ਆਪੇ ਪਾਇੰਦਾ। ਭਗਤ ਮਿਲਾਏ ਭਗਤਾਂ ਸਾਥ, ਗੁਰਮੁਖ ਗੁਰਮੁਖ ਗੰਢ ਪਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਵਖਾਏ ਏਕਾ ਵਰਨ, ਸਰਨ ਇਕੋ ਇਕ ਜਣਾਇੰਦਾ। ਸਾਚੀ ਸਰਨ ਦੇਵੇ ਠਾਕਰ, ਠੋਕਰ ਨਾਮ ਲਗਾਈਆ। ਲੱਖ ਚੁਰਾਸੀ ਕਾਇਆ ਗਾਗਰ, ਘਟ ਘਟ ਰਿਹਾ ਸਮਾਈਆ। ਬਣ ਵਣਜਾਰਾ ਵਣਜ ਕਰਾਏ ਸੌਦਾਗਰ, ਸੌਦਾ ਹੱਟੋ ਹੱਟ ਵਿਕਾਈਆ। ਨਿਰਮਲ ਕਰਮ ਕਰੇ ਉਜਾਗਰ, ਹਰਿਜਨ ਦੇਵੇ ਮਾਣ ਵਡਿਆਈਆ। ਦਰ ਆਇਆਂ ਘਰ ਦੇਵੇ ਆਦਰ, ਜਿਨ੍ਹਾਂ ਦੇਵੇ ਸਰਨ ਸਰਨਾਈਆ। ਚੁਗੱਤਿਆਂ ਨੇੜ ਰਹਿਣ ਨਾ ਦੇਵੇ ਕਰਤਾ ਕਾਦਰ, ਕੁਦਰਤ ਆਪਣੀ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਧਾਰਾ ਭਗਤ ਭਗਵੰਤ ਦਾ ਇਕ ਵਿਹਾਰਾ, ਦੂਜਾ ਕੋਇ ਰਹਿਣ ਨਾ ਪਾਈਆ। ਸਤਿਜੁਗ ਸਾਚਾ ਚੜ੍ਹੇ ਰੰਗ, ਹਰਿ ਸਾਚਾ ਆਪ ਚੜ੍ਹਾਇੰਦਾ। ਗੁਰਮੁਖ ਗੁਰ ਗੁਰ ਵੱਜੇ ਮਰਦੰਗ, ਮਨਮੁਖ ਰੂਪ ਨਾ ਕੋਇ ਵਖਾਇੰਦਾ। ਆਤਮ ਪਰਮਾਤਮ ਸਦਾ ਸੰਗ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰਾਹ ਆਪ ਚਲਾਇੰਦਾ। ਸਾਚਾ ਰਾਹ ਚਲੇ ਸੰਸਾਰ, ਹਰਿ ਸੰਸਾਰੀ ਆਪ ਚਲਾਈਆ। ਸਤਿ ਸਤਿ ਕਰ ਪਿਆਰ, ਸਤਿ ਸਤਿਵਾਦੀ ਝੋਲੀ ਪਾਈਆ। ਪੁਰਖ ਅਬਿਨਾਸ਼ੀ ਵੇਖਣਹਾਰ, ਨਿਰਗੁਣ ਨਿਰਵੈਰ ਦਇਆ ਕਮਾਈਆ। ਸਾਚੀ ਲਾਵ ਪੜ੍ਹੇ ਏਕਾ ਵਾਰ, ਲੇਖਾ ਲਿਖਤ ਵਿਚ ਨਾ ਆਈਆ। ਜਿਸ ਦੀ ਸਿਫ਼ਤ ਕਰਦੇ ਗਏ ਗੁਰ ਅਵਤਾਰ, ਕਲਮਾ ਨਬੀ ਅਲਾਈਆ। ਜਿਸ ਦਾ ਦਰ ਮੰਗਦੇ ਗਏ ਬਣ ਭਿਖਾਰ, ਖ਼ਾਲੀ ਝੋਲੀ ਆਪਣੀ ਡਾਹੀਆ। ਜਿਸ ਦੀ ਨਿਰਗੁਣ ਨਾਨਕ ਬਣਿਆ ਨਾਰ, ਸੋ ਕੰਤ ਹੁਕਮ ਮਨਾਈਆ। ਕਲਜੁਗ ਕੂੜੀ ਕਿਰਿਆ ਰਹਿ ਜਾਏ ਵਿਚ ਸੰਸਾਰ, ਸਤਿਜੁਗ ਸਾਚਾ ਮਾਰਗ ਲਾਈਆ। ਪਹਿਲੋਂ ਸਤਿਗੁਰ ਪੂਰਾ ਗੁਰਮੁਖਾਂ ਸੋਈ ਸੁਰਤੀ ਲਏ ਉਠਾਲ, ਜੁਗਤੀ ਆਪਣੀ ਦਏ ਜਣਾਈਆ। ਮੁਕਤੀ ਚਰਨਾਂ ਹੇਠਾਂ ਦਏ ਸੁਆਲ, ਉਤੇ ਹਰਿਜਨ ਭਾਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਰਯਾਦਾ, ਪੁਰਖ ਅਬਿਨਾਸ਼ੀ ਸਭ ਦਾ ਦਾਦਾ, ਅਗਲਾ ਲੇਖਾ ਰਿਹਾ ਜਣਾਈਆ। ਸਚ ਮਰਯਾਦਾ ਚਲੇ ਮਾਤ, ਹਰਿ ਸਾਚਾ ਆਪ ਜਣਾਇੰਦਾ। ਗੁਰਮੁਖ ਗੁਰਸਿਖ ਦੇਵੇ ਸਾਥ, ਦੂਜਾ ਸੰਗ ਨਾ ਕੋਇ ਨਿਭਾਇੰਦਾ। ਏਕਾ ਪੱਤਣ ਏਕਾ ਘਾਟ, ਮਾਹੀ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿਜਨ ਮੇਲ ਮਿਲਾਇੰਦਾ। ਹਰਿਜਨ ਪੁਰਖ ਹਰਿਜਨ ਨਾਰੀ, ਹਰਿ ਸਤਿਗੁਰ ਆਪ ਪਰਗਟਾਇੰਦਾ। ਲੇਖਾ ਜਾਣੇ ਵਾਰੋ ਵਾਰੀ, ਵੇਰਵਾ ਆਪਣੇ ਹੱਥ ਰਖਾਇੰਦਾ। ਕਿਆ ਕੋਈ ਜਾਣੇ ਜੀਵ ਗਵਾਰੀ, ਭਾਂਡਾ ਭਰਮ ਨਾ ਕੋਇ ਭੰਨਾਇੰਦਾ। ਪੁੱਤਰ ਧੀਆਂ ਕਰੇ ਪਿਆਰੀ, ਪ੍ਰੇਮ ਪਿਆਲਾ ਜਾਮ ਪਿਆਇੰਦਾ। ਜਗਤ ਜਗਿਆਸੂ ਜਗਤ ਵਿਹਾਰੀ, ਜਗ ਜੀਵਣ ਦਾਤਾ ਆਪ ਕਰਾਇੰਦਾ। ਗੁਰਸਿਖ ਗੁਰਸਿਖ ਗੁਰਮੁਖ ਗੁਰਮੁਖ ਆਤਮ ਆਤਮ ਕਰ ਪਿਆਰੀ, ਪਰਮਾਤਮ ਆਪਣਾ ਰੰਗ ਚੜ੍ਹਾਇੰਦਾ। ਸਤਿਜੁਗ ਤੇਰਾ ਸਚ ਵਿਹਾਰੀ, ਹਰਿ ਸਚ ਸਚ ਸਮਝਾਇੰਦਾ। ਪੱਲਾ ਫੜੇ ਸਾਚੀ ਨਾਰੀ, ਕੰਤ ਪੱਲੂ ਗੰਢ ਦਿਵਾਇੰਦਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈ ਜੈਕਾਰੀ, ਅਨੰਦ ਕਾਰਜ ਪੂਰ ਕਰਾਇੰਦਾ।
੪ ਮਾਘ ੨੦੧੯ ਬਿਕਰਮੀ ਜੇਠੂਵਾਲ ਹਰਿ ਭਗਤ ਦੁਆਰ ਵਿਚ
ਸੋ ਪੁਰਖ ਸਮਰਥ, ਆਦਿ ਪੁਰਖ ਅਖਵਾਇੰਦਾ। ਹਰਿ ਪੁਰਖ ਨਿਰੰਜਣ ਮਹਿਮਾ ਅਕੱਥ, ਵੇਦ ਕਤੇਬ ਭੇਵ ਨਾ ਪਾਇੰਦਾ। ਏਕੰਕਾਰ ਚਲਾਏ ਰਥ, ਆਦਿ ਜੁਗਾਦਿ ਖੇਲ ਕਰਾਇੰਦਾ। ਆਦਿ ਨਿਰੰਜਣ ਹੋ ਪਰਗਟ, ਨਿਰਗੁਣ ਜੋਤੀ ਡਗਮਗਾਇੰਦਾ। ਸ੍ਰੀ ਭਗਵਾਨ ਵਸੇ ਸਚਖੰਡ, ਧਰਮ ਦੁਆਰ ਇਕ ਵਡਿਆਇੰਦਾ। ਅਬਿਨਾਸ਼ੀ ਕਰਤਾ ਵੰਡੇ ਵੰਡ, ਭੇਵ ਅਭੇਦ ਆਪ ਰਖਾਇੰਦਾ। ਪਾਰਬ੍ਰਹਮ ਪ੍ਰਭ ਇਕ ਅਨੰਦ, ਦੂਸਰ ਰੰਗ ਨਾ ਕੋਇ ਰੰਗਾਇੰਦਾ। ਕਰੇ ਖੇਲ ਸੂਰਾ ਸਰਬੰਗ, ਬਲ ਆਪਣਾ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਇੰਦਾ। ਆਪਣੀ ਕਲ ਆਪੇ ਧਰ, ਹਰਿ ਕਰਤਾ ਖੇਲ ਕਰਾਇੰਦਾ। ਸਚਖੰਡ ਦੁਆਰੇ ਸਾਚੇ ਵੜ, ਦਰ ਘਰ ਸਾਚੇ ਸੋਭਾ ਪਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਕਾਰ ਕਮਾਇੰਦਾ। ਨਿਰਗੁਣ ਜੋਤ ਨਿਰਗੁਣ ਵਰ, ਸਗਲਾ ਬੰਧਨ ਪਾਇੰਦਾ। ਆਪੇ ਪੁਰਖ ਆਪੇ ਨਰ, ਨਰ ਨਰਾਇਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਪੁਰਖ ਅਗੰਮ, ਅਲੱਖ ਅਗੋਚਰ ਆਪ ਕਰਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਜਾਣੇ ਸਾਚਾ ਕੰਮ, ਨਿਹਕਰਮੀ ਕਰਮ ਕਮਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਬੇੜਾ ਆਪੇ ਬੰਨ੍ਹ, ਬਣ ਖੇਵਟ ਖੇਟਾ ਆਪ ਚਲਾਈਆ। ਸਦਾ ਸੁਹੇਲਾ ਜਨਨੀ ਜਨ, ਪਿਤਾ ਪੂਤ ਭੇਵ ਖੁਲ੍ਹਾਈਆ। ਕਰੇ ਪਰਕਾਸ਼ ਬਿਨ ਸੂਰਜ ਚੰਨ, ਸਚਖੰਡ ਸੱਚੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹੱਲ ਅਟੱਲ ਇਕ ਵਡਿਆਈਆ। ਮਹੱਲ ਅਟੱਲ ਸਚ ਮੁਨਾਰਾ, ਹਰਿ ਸਾਚਾ ਆਪ ਉਪਾਇੰਦਾ। ਨਿਰਗੁਣ ਨੂਰ ਕਰ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਕਰੇ ਖੇਲ ਅਪਰ ਅਪਾਰਾ, ਅਪਰੰਪਰ ਆਪਣਾ ਰਾਹ ਚਲਾਇੰਦਾ। ਸਚਖੰਡ ਨਿਵਾਸੀ ਵਸੇ ਸਾਚੇ ਧਾਮ ਨਿਆਰਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਹਿਨਸ਼ਾਹ ਆਪਣਾ ਨਾਉਂ ਧਰਾਇੰਦਾ। ਹੁਕਮੀ ਹੁਕਮ ਸਚ ਵਰਤਾਰਾ, ਸਤਿ ਸਤਿਵਾਦੀ ਆਪ ਸੁਣਾਇੰਦਾ। ਨਾ ਕੋਈ ਮੇਟੇ ਮੇਟਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਆਰ ਏਕੰਕਾਰ ਨੂਰ ਜ਼ਹੂਰ ਆਪ ਪਰਗਟਾਇੰਦਾ। ਨੂਰ ਜ਼ਹੂਰ ਪਰਗਟਾਏ ਏਕ, ਏਕੰਕਾਰ ਆਪ ਪਰਗਟਾਈਆ। ਆਦਿ ਜੁਗਾਦਿ ਜੁਗ ਚੌਕੜੀ ਦੇਵੇ ਟੇਕ, ਸਗਲਾ ਸੰਗ ਨਾ ਕੋਇ ਰਖਾਈਆ। ਜੁਗ ਚੌਕੜੀ ਲਿਖਣਹਾਰਾ ਲੇਖ, ਲੇਖਾ ਆਪਣੇ ਹੱਥ ਵਖਾਈਆ। ਵਸਣਹਾਰਾ ਸਾਚੇ ਦੇਸ, ਦਰਗਾਹ ਸਾਚੀ ਸੋਭਾ ਪਾਈਆ। ਸੇਵਾ ਲਾਏ ਕੋਟਨ ਕੋਟ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਸ਼ੰਕਰ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰ ਇਕ ਵਡਿਆਈਆ। ਸਚਖੰਡ ਦੁਆਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਵਡਿਆਇੰਦਾ। ਹਰਿ ਪੁਰਖ ਨਿਰੰਜਣ ਆਪ ਬਣਾਏ ਬਣਤ, ਮਾਤ ਪਿਤ ਨਾ ਕੋਇ ਬਣਾਇੰਦਾ। ਏਕੰਕਾਰਾ ਆਪੇ ਮਣੀਆਂ ਆਪੇ ਮੰਤ, ਮੰਤਰ ਆਪਣਾ ਨਾਮ ਦ੍ਰਿੜਾਇੰਦਾ। ਆਦਿ ਨਿਰੰਜਣ ਨਿਰਗੁਣ ਜੋਤ ਨੂਰ ਜ਼ਹੂਰ ਲਹਿਣਾ ਜਾਣੇ ਨਾਰ ਕੰਤ, ਸੇਜ ਸੁਹਜਣੀ ਆਪ ਹੰਢਾਇੰਦਾ। ਸ੍ਰੀ ਭਗਵਾਨ ਜੁਗ ਚੌਕੜੀ ਮੇਲ ਮਿਲਾਵਾ ਸਾਚੇ ਸੰਤ, ਸੰਤ ਸਤਿਗੁਰ ਆਪਣੇ ਰੰਗ ਰੰਗਾਇੰਦਾ। ਅਬਿਨਾਸ਼ੀ ਕਰਤਾ ਲੱਖ ਚੁਰਾਸੀ ਵੇਖੇ ਜੀਵ ਜੰਤ, ਘਟ ਘਟ ਅੰਤਰ ਡੇਰਾ ਲਾਇੰਦਾ। ਪਾਰਬ੍ਰਹਮ ਸ੍ਰੀ ਭਗਵੰਤ, ਭਗਤ ਭਗਵਾਨ
ਏਕਾ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਦੁਆਰ ਸਚ ਮਹੱਲਾ ਆਪ ਸੁਹਾਇੰਦਾ। ਸਚ ਮਹੱਲਾ ਸ੍ਰੀ ਭਗਵਾਨ, ਏਕਾ ਏਕ ਸੁਹਾਈਆ। ਆਪ ਝੁਲਾਏ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਹੱਥ ਉਠਾਈਆ। ਵੇਖਣਹਾਰਾ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਈਆ। ਜੋਤੀ ਕਿਰਨ ਚੰਦ ਸੂਰਜ ਰਵ ਸਸ ਭਾਨ, ਕੋਟਨ ਕੋਟ ਮੰਡਲ ਮੰਡਪ ਵੇਖ ਵਖਾਈਆ। ਧਰਨੀ ਧਰਤ ਧਵਲ ਜ਼ਿਮੀ ਅਸਮਾਨ ਚੌਦਾਂ ਤਬਕ ਖੇਲ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰੇ ਆਸਣ ਲਾਈਆ। ਸਚਖੰਡ ਦੁਆਰੇ ਸਾਚਾ ਆਸਣ, ਨਿਰਗੁਣ ਨਿਰਗੁਣ ਆਪ ਲਗਾਇੰਦਾ। ਖੇਲੇ ਖੇਲ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਨਜ਼ਰ ਕਿਸੇ ਨਾ ਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਦਾਸੀ ਦਾਸਣ, ਸਿਰ ਸਿਰ ਹੁਕਮ ਮਨਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲੇਖਾ ਜਾਣੇ ਪਵਣ ਸਵਾਸਣ, ਆਤਮ ਪਰਮਾਤਮ ਆਪਣਾ ਬੰਧਨ ਪਾਇੰਦਾ। ਖੇਲੇ ਖੇਲ ਪ੍ਰਿਥਮੀ ਆਕਾਸ਼ਣ, ਗਗਨ ਗਗਨੰਤਰ ਆਪਣਾ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰ ਸੋਭਾਵੰਤ, ਆਪ ਬਣਾਏ ਸ੍ਰੀ ਭਗਵੰਤ, ਜਿਸ ਗ੍ਰਹਿ ਮੰਦਰ ਅੰਦਰ ਆਪਣਾ ਡੇਰਾ ਲਾਇੰਦਾ। ਸਾਚਾ ਮੰਦਰ ਸਚਖੰਡ, ਦਰ ਘਰ ਸਾਚੇ ਵੱਜੇ ਵਧਾਈਆ। ਪਾਰਬ੍ਰਹਮ ਪ੍ਰਭ ਪਾਈ ਵੰਡ, ਆਪਣਾ ਹਿੱਸਾ ਆਪ ਕਢਾਈਆ। ਨਾ ਕੋਈ ਸੂਰਜ ਨਾ ਕੋਈ ਚੰਦ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਾ ਕੋਈ ਢੋਲਾ ਨਾ ਕੋਈ ਛੰਦ, ਅੱਖਰ ਵੱਖਰ ਨਾ ਕੋਇ ਪੜ੍ਹਾਈਆ। ਨਾ ਕੋਈ ਚਿਲਾ ਤੀਰ ਕਮੰਦ, ਸ਼ਸਤਰ ਹੱਥ ਨਾ ਕੋਇ ਉਠਾਈਆ। ਇਕ ਇਕੱਲਾ ਸੂਰਾ ਸਰਬੰਗ, ਸ਼ਹਿਨਸ਼ਾਹ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੀ ਧਾਰ, ਆਦਿ ਪੁਰਖ ਆਪ ਪਰਗਟਾਈਆ। ਸਾਚੀ ਧਾਰ ਸੋ ਪੁਰਖ ਨਿਰੰਜਣ, ਇਕੋ ਇਕ ਜਣਾਇੰਦਾ। ਕਰੇ ਖੇਲ ਦਰਦ ਦੁੱਖ ਭੈ ਭੰਜਨ, ਭੇਵ ਕੋਇ ਨਾ ਪਾਇੰਦਾ। ਜੁਗਾ ਜੁਗੰਤਰ ਏਕਾ ਨਾਮ ਦੇਵੇ ਅੰਜਨ, ਨੇਤਰ ਗਿਆਨ ਇਕ ਵਖਾਇੰਦਾ। ਕਾਇਆ ਮਾਟੀ ਪੰਜ ਤੱਤ ਰੂਪ ਵਟਾਏ ਕੰਚਨ, ਪਾਰਸ ਇਕੋ ਰੰਗ ਚੜ੍ਹਾਇੰਦਾ। ਸਰ ਸਰੋਵਰ ਸਾਚੀ ਧੂੜ ਕਰਾਏ ਮਜਨ, ਦੁਰਮਤ ਮੈਲ ਨਾ ਕੋਇ ਰਖਾਇੰਦਾ। ਸਦਾ ਸੁਹੇਲਾ ਪਰਦੇ ਕੱਜਣ, ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਸ਼ਬਦ ਨਗਾਰੇ ਦੋ ਜਹਾਨ ਵੱਜਣ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਏਕਾ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ, ਜੁਗਾ ਜੁਗੰਤਰ ਮੰਡਲ ਰਾਸੀ, ਗੋਪੀ ਕਾਹਨ ਆਪ ਨਚਾਇੰਦਾ। ਗੋਪੀ ਕਾਹਨ ਵੇਖੇ ਸਾਂਗ, ਪੁਰਖ ਅਬਿਨਾਸ਼ੀ ਆਪਣਾ ਰਾਹ ਜਣਾਈਆ। ਲੱਖ ਚੁਰਾਸੀ ਚੜ੍ਹੇ ਕਾਂਗ, ਉਤਰ ਪੂਰਬ ਪੱਛਮ ਦੱਖਣ ਚਾਰ ਕੁੰਟਾਂ ਲੇਖਾ ਜਾਣੇ ਥਾਉਂ ਥਾਈਂਆ । ਆਤਮ ਪਰਮਾਤਮ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸ੍ਰੀ ਭਗਵਾਨ ਆਪਣੇ ਹੱਥ ਪਕੜੇ ਵਾਗ, ਡੋਰੀ ਨਜ਼ਰ ਕਿਸੇ ਨਾ ਆਈਆ। ਨਿਰਮਲ ਜੋਤੀ ਕਰ ਪਰਕਾਸ਼, ਮੇਟ ਮਿਟਾਏ ਅੰਧ ਅੰਧੇਰ ਸੰਞ ਸਵੇਰ ਇਕੋ ਇਕ ਜਣਾਈਆ। ਲੇਖਾ ਜਾਣੇ ਪਵਣ ਸਵਾਸ, ਨਿਰਗੁਣ ਸਰਗੁਣ ਵਸੇ ਸਾਥ, ਬ੍ਰਹਮ ਪਾਰਬ੍ਰਹਮ ਏਕਾ ਘਰ ਵਖਾਈਆ । ਆਤਮ ਢੋਲਾ ਸ਼ਬਦ ਵਿਚੋਲਾ ਅਗੰਮੀ ਗਾਏ ਗਾਥ, ਲਿਖਣ ਪੜ੍ਹਨ ਵਿਚ ਨਾ ਆਈਆ। ਸਚਖੰਡ ਦੁਆਰੇ ਕੋਟਨ ਕੋਟ ਖੜੇ ਤ੍ਰਲੋਕੀ ਨਾਥ, ਪ੍ਰਭ ਚਰਨਾਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸੋਭਾ ਪਾਈਆ। ਸਚਖੰਡ
ਦੁਆਰ ਖੇਲ ਅਪਾਰਾ, ਨਿਰਗੁਣ ਨਿਰਗੁਣ ਆਪ ਕਰਾਇੰਦਾ। ਨਾ ਕੋਈ ਦੂਸਰ ਮੀਤ ਮੁਰਾਰਾ, ਪਰਵਰਦਿਗਾਰਾ ਆਪਣਾ ਰੂਪ ਧਰਾਇੰਦਾ। ਮੁਕਾਮੇ ਹੱਕ ਹੋ ਉਜਿਆਰਾ, ਜਲਵਾ ਹੱਕ ਹੱਕ ਦ੍ਰਿੜਾਇੰਦਾ। ਬੇਐਬ ਖ਼ੁਦਾਈ ਸਾਂਝਾ ਯਾਰਾ, ਸਾਚੀ ਕਰਨੀ ਆਪ ਕਰਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦਾ ਪਰਦਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਸਾਚੇ ਮੰਦਰ ਸੋਭਾ ਪਾਇੰਦਾ। ਸਾਚਾ ਮੰਦਰ ਹਰਿ ਕਾ ਰੰਗ, ਹਰਿ ਹਰਿ ਆਪ ਜਣਾਈਆ। ਸਚਖੰਡ ਦੁਆਰੇ ਸਚ ਪਲੰਘ, ਪਾਵਾ ਚੂਲ ਨਾ ਕੋਇ ਰਖਾਈਆ। ਉਪਰ ਬੈਠ ਸ਼ਹਿਨਸ਼ਾਹ ਸ਼ਾਹ ਵਜਾਏ ਮਰਦੰਗ, ਤਾਲ ਤਲਵਾੜਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰਾ ਖੇਲ ਅਪਾਰਾ, ਨਿਰਗੁਣ ਧਾਰਾ ਜੋਤ ਉਜਿਆਰਾ ਦਏ ਸਹਾਰਾ, ਥਿਰ ਘਰ ਸਾਚਾ ਖੋਲ੍ਹ ਕਿਵਾੜਾ, ਸ਼ਬਦੀ ਸੁਤ ਦਏ ਵਡਿਆਈਆ। ਸਚਖੰਡ ਅੰਦਰ ਥਿਰ ਘਰ ਖੋਲ੍ਹ, ਆਪਣੀ ਦਇਆ ਕਮਾਇੰਦਾ। ਨਿਰਗੁਣ ਤੋਲੇ ਸਾਚਾ ਤੋਲ, ਤੋਲਾ ਇਕੋ ਇਕ ਅਖਵਾਇੰਦਾ। ਨਾਮ ਨਿਧਾਨਾ ਸ਼ਬਦ ਅਗੰਮ ਆਪੇ ਬੋਲ, ਨਾਉਂ ਨਿਰੰਕਾਰਾ, ਆਪ ਪਰਗਟਾਇੰਦਾ। ਨਿਰਗੁਣ ਵਸੇ ਨਿਰਗੁਣ ਕੋਲ, ਕੀਤਾ ਕੌਲ ਭੁੱਲ ਨਾ ਜਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਜਾਏ ਮੌਲ, ਮੌਲਾ ਆਪਣਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਅੰਦਰ ਸਾਚੇ ਵੜ, ਥਿਰ ਘਰ ਆਪਣਾ ਪਰਦਾ ਲਾਹਿੰਦਾ। ਥਿਰ ਘਰ ਪਰਦਾ ਦੇਵੇ ਲਾਹ, ਆਪਣੀ ਦਇਆ ਕਮਾਈਆ। ਸੁਤ ਦੁਲਾਰਾ ਏਕਾ ਜਾ, ਸ਼ਬਦੀ ਨਾਉਂ ਰਖਾਈਆ। ਥਿਰ ਘਰ ਸਾਚੇ ਦਏ ਬਹਾ, ਆਪਣਾ ਹੁਕਮ ਮਨਾਈਆ। ਗੁਰ ਅਵਤਾਰ ਤੇਰਾ ਨਾਉਂ ਧਰਾ, ਪੀਰ ਪੈਗ਼ੰਬਰ ਸਿਫ਼ਤ ਸਾਲਾਹੀਆ। ਵੇਦ ਸ਼ਾਸਤਰ ਸਿਮਰਤ ਪੁਰਾਨ ਦਏ ਜਣਾ, ਅੱਖਰ ਅੱਖਰ ਜੋੜ ਜੁੜਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਤੇਰੀ ਰਚਨ ਰਚਾ, ਰਵ ਸਸ ਕਰੇ ਰੁਸ਼ਨਾਈਆ। ਲੱਖ ਚੁਰਾਸੀ ਨਿਰਗੁਣ ਸਰਗੁਣ ਘਾੜਤ ਲਏ ਘੜਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਜੋ ਤਮੋ ਸਤੋ ਏਕਾ ਘਰ ਵਸਾਈਆ। ਨੌਂ ਦੁਆਰੇ ਦਏ ਖੁਲ੍ਹਾ, ਮਨ ਮਤ ਬੁੱਧ ਡੇਰਾ ਦੇਵੇ ਲਾ, ਨਿਰਗੁਣ ਆਪਣੀ ਵੰਡ ਵੰਡਾਈਆ। ਆਤਮ ਪਰਮਾਤਮ ਸਾਚਾ ਹਿੱਸਾ ਦੇਵੇ ਪਾ, ਪਾਰਬ੍ਰਹਮ ਬ੍ਰਹਮ ਆਪਣੀ ਵੰਡ ਵੰਡਾਈਆ। ਸ਼ਬਦ ਅਨਾਦੀ ਅਨਹਦ ਰਾਗ ਦਏ ਸੁਣਾ, ਰਾਗ ਰਾਗਣੀ ਮੁਖ ਸ਼ਰਮਾਈਆ। ਅੰਮ੍ਰਿਤ ਆਤਮ ਸਾਚਾ ਜਾਮ ਦਏ ਪਿਆ, ਨਿਝਰ ਝਿਰਨਾ ਇਕ ਝਿਰਾਈਆ। ਜੋਤ ਨਿਰੰਜਣ ਕਰ ਰੁਸ਼ਨਾ, ਨੂਰੋ ਨੂਰ ਨੂਰ ਰੁਸ਼ਨਾਈਆ। ਆਤਮ ਸੇਜਾ ਸੋਭਾ ਪਾ, ਘਰ ਸਾਚੇ ਖ਼ੁਸ਼ੀ ਮਨਾਈਆ। ਦੀਪਕ ਦੀਆ ਇਕ ਜਗਾ, ਅੰਧ ਅੰਧੇਰ ਗਵਾਈਆ। ਸਾਚਾ ਸੱਯਾ ਫੇਰਾ ਪਾ, ਮੱਯਾ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਦੇਵੇ ਵਰ, ਦਰ ਦਰਵਾਜਾ ਇਕ ਖੁਲ੍ਹਾਈਆ। ਦਰ ਦਰਵਾਜਾ ਆਤਮ ਤਾਕ, ਬਿਨ ਤਾਕੀ ਆਪ ਖੁਲ੍ਹਾਇੰਦਾ। ਆਤਮ ਪਰਮਾਤਮ ਸੱਚਾ ਸਾਕ, ਸਗਲਾ ਸੰਗ ਨਿਭਾਇੰਦਾ। ਏਕਾ ਪੱਤਣ ਏਕਾ ਘਾਟ, ਏਕਾ ਸੋਭਾ ਪਾਇੰਦਾ। ਏਕਾ ਡੇਰਾ ਏਕਾ ਵਾਟ, ਏਕਾ ਵਾਰ ਪੰਧ ਮੁਕਾਇੰਦਾ। ਏਕਾ ਰਸ ਏਕਾ ਅੰਮ੍ਰਿਤ ਲੈਣਾ ਚਾਟ, ਤ੍ਰਿਸਨਾ ਤ੍ਰਿਖਾ ਭੁੱਖ ਗਵਾਇੰਦਾ। ਪੁਰਖ ਅਕਾਲ ਦਾ ਸੱਚਾ ਹਾਟ, ਦੋ ਜਹਾਨਾਂ ਵਣਜ ਕਰਾਇੰਦਾ। ਸਚਖੰਡ ਨਿਵਾਸੀ ਖੇਲ ਤਮਾਸ਼, ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਕਰਾਇੰਦਾ। ਜਨ ਭਗਤਾਂ ਕਰੇ ਪੂਰੀ ਆਸ, ਜੁਗ ਜਨਮ ਦੇ ਵਿਛੜੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰਾ ਖੇਲ ਅਪਾਰਾ, ਨਿਰਗੁਣ ਜੋਤੀ ਨੂਰ ਉਜਿਆਰਾ, ਸ਼ਬਦ ਅਗੰਮੀ ਇਕ ਜੈਕਾਰਾ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਬਾਹਰੋਂ ਦਰਸ ਪੰਜ ਤੱਤ, ਤੱਤਵ ਤੱਤ ਜਣਾਇੰਦਾ। ਅੰਤਰ ਦਰਸ ਨਾਮ ਸਤਿ, ਸਤਿ ਸਤਿ ਸਮਝਾਇੰਦਾ। ਬਣ ਵਿਚੋਲਾ ਪੁਰਖ ਸਮਰਥ, ਸਰਗੁਣ ਨਿਰਗੁਣ ਮੇਲ ਮਿਲਾਇੰਦਾ। ਸ਼ਬਦ ਅਗੰਮੀ ਦੇਵੇ ਵੱਥ, ਵਸਤ ਅਮੋਲਕ ਇਕ ਵਰਤਾਇੰਦਾ। ਵਸਣਹਾਰਾ ਘਟ ਘਟ, ਘਟ ਭੀਤਰ ਡੇਰਾ ਲਾਇੰਦਾ। ਮਣਕਾ ਮਣਕਾ ਜੋ ਨਾਮ ਰਹੇ ਰਟ, ਮਨ ਕਾ ਮਣਕਾ ਆਪ ਭੁਆਇੰਦਾ। ਜਨ ਭਗਤ ਵਖਾਏ ਇਕੋ ਹੱਟ, ਸ੍ਰੀ ਭਗਵਾਨ ਆਪ ਖੁਲ੍ਹਾਇੰਦਾ। ਸਤਿ ਸਤਿਵਾਦੀ ਮਾਰਗ ਦੇਵੇ ਦੱਸ, ਦਹਿ ਦਿਸ਼ਾ ਖੋਜ ਖਜਾਇੰਦਾ। ਜਿਸ ਸਤਿਗੁਰ ਦਰਸ਼ਨ ਕੀਤਾ ਹੱਸ ਹੱਸ, ਸੋ ਗੁਰਮੁਖ ਸੋਭਾ ਪਾਇੰਦਾ। ਗੁਰ ਗੋਬਿੰਦ ਅੰਮ੍ਰਿਤ ਦੇਵੇ ਰਸ, ਘਰ ਝਿਰਨਾ ਇਕ ਝਿਰਾਇੰਦਾ। ਮੇਲ ਮਿਲਾਏ ਨੱਠ ਨੱਠ, ਦੋ ਜਹਾਨਾਂ ਪੰਧ ਮੁਕਾਇੰਦਾ। ਜਨਮ ਜਨਮ ਦੀ ਦੁਰਮਤ ਮੈਲ ਕੱਟ, ਉਜਲ ਮੁਖ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਸੱਚਾ ਦਰਸ ਕਰਾਇੰਦਾ। ਸਾਚਾ ਦਰਸ ਪੁਰਖ ਅਕਾਲ, ਅਕਲ ਕਲਾ ਵਡਿਆਈਆ। ਸਤਿਗੁਰ ਸਾਹਿਬ ਦੀਨ ਦਿਆਲ, ਦੀਨਨ ਹੋਏ ਸਹਾਈਆ। ਹਰਿਜਨ ਵੇਖੇ ਸਾਚੇ ਲਾਲ, ਬਾਲ ਅੰਞਾਣੇ ਗੋਦ ਉਠਾਈਆ। ਅੰਦਰ ਬਾਹਰ ਚਲੇ ਨਾਲ ਨਾਲ, ਦਿਵਸ ਰੈਣ ਸੇਵ ਕਮਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਆਪੇ ਘਾਲੇ ਆਪਣੀ ਘਾਲ, ਗੁਰਮੁਖ ਸੱਜਣ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਦਰਸੀ ਦਰਸ ਦਿਖਾਈਆ। ਆਤਮ ਦਰਸ ਸੀਤਲ ਸੀਤ, ਸਾਂਤਕ ਸਤਿ ਕਰਾਇੰਦਾ। ਬਿਨ ਰਸਨਾ ਜਿਹਵਾ ਗੁਰਮੁਖ ਗਾਏ ਗੀਤ, ਅਜਪਾ ਜਾਪ ਜਪਾਇੰਦਾ। ਲੇਖਾ ਜਾਣੇ ਪਾਪੀ ਕਰੇ ਪਤਤ ਪੁਨੀਤ, ਪਤਤ ਪਾਵਣ ਸਿਰ ਆਪਣਾ ਹੱਥ ਰਖਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਕੋਇ ਜਣਾਇੰਦਾ। ਜਿਸ ਨੂੰ ਲੱਭਦੇ ਮੰਦਰ ਮਸੀਤ, ਸੋ ਕਾਇਆ ਮੰਦਰ ਅੰਦਰ ਸੋਭਾ ਪਾਇੰਦਾ। ਗੁਰਮੁਖ ਤੇਰੇ ਮਿਲਣ ਦੀ ਰੱਖੇ ਸਦਾ ਉਡੀਕ, ਨਿਤ ਨਿਤ ਨੈਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰਸ ਇਕ ਵਖਾਇੰਦਾ। ਸਾਚਾ ਦਰਸ ਨਿਜ ਨੇਤਰ ਅੱਖ, ਆਖ਼ਰ ਆਪ ਜਣਾਈਆ। ਸਤਿਗੁਰ ਸਾਹਿਬ ਹੋ ਪਰਤੱਖ, ਆਪਣਾ ਰੂਪ ਵਟਾਈਆ। ਕਖੋਂ ਕਰਨਹਾਰਾ ਲੱਖ, ਲਖੋਂ ਕੱਖ ਦਏ ਬਣਾਈਆ। ਜਨ ਭਗਤਾਂ ਰੱਖੇ ਜੁਗ ਜੁਗ ਪਤ, ਪਤ ਪਤਵੰਤਾ ਸੱਚਾ ਮਾਹੀਆ। ਬਹੱਤਰ ਨਾੜ ਨਾ ਉਬਲੇ ਰੱਤ, ਰੱਤੀ ਰੱਤ ਦਏ ਸੁਕਾਈਆ। ਜਿਸ ਜਨ ਦੇਵੇ ਸੱਚੀ ਗੁਰਮਤ, ਗੁਰਮੁਖ ਰੂਪ ਵਖਾਈਆ। ਗੁਰ ਦਰਸ਼ਨ ਦੇਵੇ ਨੱਠ ਨੱਠ, ਰਾਤੀਂ ਸੁਤਿਆਂ ਲਏ ਜਗਾਈਆ। ਵੇਖਣਹਾਰਾ ਧੀਰਜ ਜਤ, ਸਤਿ ਸੰਤੋਖ ਫੋਲ ਫੁਲਾਈਆ। ਜੋ ਤੇਰਾ ਨਾਮ ਰਹੇ ਰਟ, ਤਿਨ੍ਹਾਂ ਲੱਖ ਚੁਰਾਸੀ ਰੱਟਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ਼ਨ ਦੇਵੇ ਨੇਤਨ ਨੇਤ, ਗੁਰਮੁਖਾਂ ਕਰੇ ਹਰਿ ਜੂ ਹੇਤ, ਹਿਤਕਾਰੀ ਫੇਰਾ ਪਾਈਆ। ਦਰਸ ਕਰਨ ਦਾ ਜਿਸ ਜਨ ਚਾਉ, ਸਤਿਗੁਰ ਆਪਣਾ ਮੇਲ ਮਿਲਾਇੰਦਾ। ਸਦਾ ਸੁਹੇਲਾ ਪਕੜੇ ਬਾਹੋਂ, ਫੜ ਬਾਹੋਂ ਗਲੇ ਲਗਾਇੰਦਾ। ਲੇਖਾ ਜਾਣੇ ਜਿਉਂ ਪੁੱਤਰਾਂ ਮਾਉਂ, ਪਿਤਾ ਪੂਤ ਗੋਦ ਸੁਹਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਕਾਗ ਹੰਸ ਰੂਪ ਵਟਾਇੰਦਾ। ਇਕ ਜਪਾਏ ਸਾਚਾ ਨਾਉਂ, ਆਤਮ ਪਰਮਾਤਮ ਜੋੜ ਜੁੜਾਇੰਦਾ। ਏਥੇ ਓਥੇ ਦੋ ਜਹਾਨਾਂ ਕਰੇ ਸਚ ਨਿਆਉਂ, ਆਦਲ ਅਦਾਲਤ ਇਕ ਲਗਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰਸ ਆਪ ਕਰਾਇੰਦਾ। ਸਾਚਾ ਦਰਸ ਨਿਜ ਘਰ ਪੇਖ, ਪੇਖ ਖ਼ੁਸ਼ੀ ਮਨਾਈਆ। ਜਨਮ ਕਰਮ ਦਾ ਜਾਣੇ ਲੇਖ, ਲੇਖਾ ਆਪਣੇ ਹੱਥ ਜਣਾਈਆ। ਜੁਗ ਚੌਕੜੀ ਧਾਰੇ ਭੇਖ, ਅਵੱਲੜਾ ਵੇਸ ਵਟਾਈਆ। ਨਿਰਗੁਣ ਸਰਗੁਣ ਖੇਲੇ ਖੇਡ, ਜੋਤੀ ਜਾਤਾ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਭੇਜ, ਨਾਮ ਸੰਦੇਸਾ ਇਕ ਸੁਣਾਈਆ। ਘਟ ਘਟ ਅੰਦਰ ਸਭ ਦੀ ਮਾਣੇ ਸੇਜ, ਕੰਤ ਕੰਤੂਹਲ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਇਕੋ ਘਰ ਵਖਾਈਆ। ਸਾਚਾ ਦਰਸ ਆਤਮ ਘਰ, ਘਰ ਮੰਦਰ ਆਪ ਵਖਾਇੰਦਾ। ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਵਟਾਇੰਦਾ। ਇਕ ਨੁਹਾਏ ਸਾਚੇ ਸਰ, ਸਰੋਵਰ ਇਕੋ ਇਕ ਉਪਾਇੰਦਾ। ਲੇਖਾ ਜਾਣੇ ਨਾਰੀ ਨਰ, ਲੱਖ ਚੁਰਾਸੀ ਖੋਜ ਖੁਜਾਇੰਦਾ। ਗੁਰਮੁਖ ਗੁਰ ਗੁਰ ਆਪੇ ਫੜ, ਆਪਣੀ ਗੰਢ ਪਵਾਇੰਦਾ। ਲੇਖਾ ਜਾਣੇ ਸੀਸ ਧੜ, ਜਗਦੀਸ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ਼ਨ ਮੀਤਾ ਠਾਂਡਾ ਸੀਤਾ, ਸੀਤਲ ਧਾਰ ਇਕ ਵਹਾਇੰਦਾ। ਸੀਤਲ ਧਾਰ ਠੰਡੀ ਪਵਣ, ਹਰਿ ਸਤਿਗੁਰ ਆਪ ਵਹਾਈਆ। ਲੇਖਾ ਜਾਣੇ ਅਵਣ ਗਵਣ, ਤ੍ਰੈਭਵਣ ਖੋਜ ਖੁਜਾਈਆ। ਜਨ ਭਗਤਾਂ ਦਿਵਸ ਰੈਣ ਨਾ ਦੇਵੇ ਸਵਣ, ਸਾਲਸ ਬਣ ਬਣ ਲਏ ਉਠਾਈਆ। ਲੇਖਾ ਚੁਕਾਏ ਦੀਪ ਘਿਰਤ ਹਵਣ, ਅਗਨੀ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਦਰਸ ਦਿਖਾਈਆ। ਦੇਵੇ ਦਰਸ ਖੋਲ੍ਹੇ ਤਾਕੀ, ਬੰਦ ਕਿਵਾੜੀ ਆਪ ਖੁਲ੍ਹਾਇੰਦਾ। ਜਨਮ ਜਨਮ ਦੀ ਦੇਵੇ ਬਾਕੀ, ਲਹਿਣਾ ਝੋਲੀ ਪਾਇੰਦਾ। ਸਤਿਗੁਰ ਸਾਹਿਬ ਸੱਚਾ ਸਾਕੀ, ਨਾਮ ਪਿਆਲਾ ਜਾਮ ਪਿਆਇੰਦਾ। ਪੰਜ ਤੱਤ ਰਹਿਣ ਨਾ ਦੇਵੇ ਆਕੀ, ਕਾਮ ਕਰੋਧ ਲੋਭ ਮੋਹ ਹੰਕਾਰ ਮੂੰਹ ਦੇ ਭਾਰ ਸੁਟਾਇੰਦਾ। ਆਸਾ ਤ੍ਰਿਸਨਾ ਮੇਟੇ ਵਾਟੀ, ਹਉਂਮੇ ਹੰਗਤਾ ਗੜ੍ਹ ਤੁੜਾਇੰਦਾ। ਫੜ ਚੜ੍ਹਾਏ ਅਗੰਮੀ ਘਾਟੀ, ਜਿਸ ਦਾ ਕੰਢਾ ਨਜ਼ਰ ਨਾ ਆਇੰਦਾ। ਅੱਗੇ ਰੱਖੇ ਨੇੜੇ ਵਾਟੀ, ਪਿਛਲਾ ਪੰਧ ਮੁਕਾਇੰਦਾ । ਸਾਹਿਬ ਸਤਿਗੁਰ ਦੇਵੇ ਦਾਤੀ, ਦਾਤਾ ਦਾਨੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਏ ਕਮਲਾਪਾਤੀ, ਜਿਸ ਜਨ ਆਪਣਾ ਦਰਸ ਕਰਾਇੰਦਾ। ਦਰਸ ਕਰਾਏ ਸੱਚਾ ਠਾਕਰ, ਆਪਣਾ ਭੇਵ ਚੁਕਾਈਆ। ਦੇਵੇ ਨਾਮ ਰਤੀ ਰਤਨਾਗਰ, ਰਤਨ ਅਮੋਲਕ ਝੋਲੀ ਪਾਈਆ। ਲੇਖਾ ਜਾਣੇ ਕਾਇਆ ਗਾਗਰ, ਕਾਚੀ ਮਾਟੀ ਫੋਲ ਫੁਲਾਈਆ। ਵਣਜ ਵਣਜਾਰਾ ਬਣ ਸੌਦਾਗਰ, ਇਕੋ ਹੱਟ ਖੁਲ੍ਹਾਈਆ। ਜਨ ਭਗਤਾਂ ਦੇਵੇ ਸੱਚਾ ਆਦਰ, ਆਪਣਾ ਆਦਰਸ ਇਕ ਵਖਾਈਆ। ਹੋਏ ਸਹਾਈ ਕਰੀਮ ਕਰਤਾ ਕਾਦਰ, ਕਲਮਾ ਨਬੀ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰਸ ਇਕ ਜਣਾਈਆ। ਸਾਚਾ ਦਰਸ ਬਿਨ ਨੇਤਰ ਨੈਣ, ਲੋਚਣ ਨਜ਼ਰ ਕੋਇ ਨਾ ਆਇੰਦਾ। ਸ੍ਰੀ ਭਗਵਾਨ ਮਿਲੇ ਸੱਚਾ ਸਾਕ ਸੱਜਣ ਸੈਣ, ਰੂਪ ਰੰਗ ਨਾ ਕੋਇ ਰਖਾਇੰਦਾ । ਜਿਸ ਦਾ ਢੋਲਾ ਸਾਰੇ ਕਹਿਣ, ਕਹਿ ਕਹਿ ਸ਼ੁਕਰ ਮਨਾਇੰਦਾ। ਸੋ ਕਲਜੁਗ ਅੰਤਮ ਜਨ ਭਗਤਾਂ ਦੇਵੇ ਪਿਛਲਾ ਦੇਣ, ਪੂਰਬ ਲੇਖਾ ਝੋਲੀ ਪਾਇੰਦਾ। ਭਗਤ ਭਗਵੰਤ ਇਕੋ ਧਾਮ ਇਕੱਠੇ ਬਹਿਣ, ਸਚ ਦੁਆਰ ਸੋਭਾ ਪਾਇੰਦਾ। ਜਿਸ ਜਨ ਦਰਸ਼ਨ ਕੀਤਾ ਨੈਣ, ਸੋ ਨਿਉਂ ਨਿਉਂ ਸੀਸ ਝੁਕਾਇੰਦਾ। ਨਾਤਾ ਤੁਟੇ ਭਾਈ ਭੈਣ, ਨਾਰ ਕੰਤ ਨਾ ਕੋਇ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਦਰਸ
ਕਰਾਇੰਦਾ। ਦੇਵੇ ਦਰਸ ਦੀਨ ਦਿਆਲਾ, ਦਰਦੀ ਆਪਣਾ ਦਰਦ ਵੰਡਾਈਆ। ਨਾਤਾ ਤੋੜ ਕਾਲ ਮਹਾਂਕਾਲਾ, ਮਹਿਫ਼ਲ ਆਪਣੀ ਦਏ ਵਖਾਈਆ। ਸਚਖੰਡ ਸੱਚੀ ਧਰਮਸਾਲਾ, ਧਰਮ ਦੁਆਰੇ ਵੱਜੇ ਵਧਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਅਵੱਲੜੀ ਚਾਲਾ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਕਲਜੁਗ ਅੰਤਮ ਖੇਲ ਨਿਰਾਲਾ, ਖ਼ਾਲਕ ਖ਼ਲਕ ਦਏ ਸਮਝਾਈਆ। ਨੌਂ ਖੰਡ ਪ੍ਰਿਥਮੀ ਕੱਢਣਾ ਅੰਤ ਦੀਵਾਲਾ, ਦੀਵਾ ਬੱਤੀ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਦਰਸ, ਜਨਮ ਜਨਮ ਦੀ ਮੇਟੇ ਹਰਸ, ਲੇਖਾ ਚੁੱਕੇ ਅਰਸ਼ ਫ਼ਰਸ਼, ਕਾਇਆ ਕੁਰਾ ਏਕਾ ਰੰਗ ਰੰਗਾਈਆ। ਮਿਹਰਬਾਨੀ ਕਰੇ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਗੁਰ ਗੋਬਿੰਦ ਇਕ ਨਿਸ਼ਾਨ, ਗੁਰ ਸਤਿਗੁਰ ਆਪ ਝੁਲਾਇੰਦਾ। ਲੇਖਾ ਜਾਣੇ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਹੁਕਮ ਮਨਾਇੰਦਾ। ਨੌਂ ਖੰਡ ਪ੍ਰਿਥਮੀ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਸੱਤ ਦੀਪ ਸਰਬ ਕੁਰਲਾਣ, ਧੀਰਜ ਧੀਰ ਨਾ ਕੋਇ ਧਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨੈਣ ਸ਼ਰਮਾਣ, ਨੇਤਰ ਅੱਖ ਨਾ ਕੋਇ ਉਠਾਇੰਦਾ। ਕਰੋੜ ਤਤੀਸਾ ਬਾਲ ਅਞਾਣ, ਬੁੱਧ ਬਬੇਕ ਨਾ ਕੋਇ ਵਡਿਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਾਰੇ ਜੁਗ ਸਰਬ ਪਛਤਾਣ, ਵੇਲਾ ਗਿਆ ਹੱਥ ਨਾ ਆਇੰਦਾ। ਪੀਰ ਪੈਗ਼ੰਬਰ ਕਰਨ ਧਿਆਨ, ਚਾਰੋਂ ਕੁੰਟ ਵੇਖ ਵਖਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਨਿਹਕਲੰਕਾ ਨਾਉਂ ਰਖਾਇੰਦਾ। ਸੰਬਲ ਨਗਰ ਸਚ ਮਕਾਨ, ਬੇਮੁਕਾਮ ਆਸਣ ਲਾਇੰਦਾ। ਲੋਕਮਾਤ ਸਕੇ ਨਾ ਕੋਇ ਪਹਿਚਾਣ, ਰੂਪ ਰੰਗ ਨਾ ਕੋਇ ਵਖਾਇੰਦਾ। ਰਸਨਾ ਜਿਹਵਾ ਸਾਰੇ ਗਾਣ, ਅੰਦਰ ਵੜ ਦਰਸ ਕੋਇ ਨਾ ਪਾਇੰਦਾ। ਜਨ ਭਗਤਾਂ ਉਤੇ ਹੋਇਆ ਆਪ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ । ਆਤਮ ਪਰਮਾਤਮ ਦਿਤਾ ਦਾਨ, ਬ੍ਰਹਮ ਪਾਰਬ੍ਰਹਮ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਇਕੋ ਘਰ ਵਖਾਇੰਦਾ। ਮਿਹਰ ਨਜ਼ਰ ਹਰਿ ਸਚ ਸਹਾਰਾ, ਸਾਹਿਬ ਸਤਿਗੁਰ ਆਪ ਜਣਾਈਆ। ਜਨ ਭਗਤਾਂ ਦੇਵੇ ਇਕ ਕਿਨਾਰਾ, ਨੱਯਾ ਮਾਤ ਨਾ ਕੋਇ ਡੁਬਾਈਆ। ਆਤਮ ਪਰਮਾਤਮ ਕਰ ਪਿਆਰਾ, ਪ੍ਰੇਮ ਪ੍ਰੀਤੀ ਇਕ ਜਣਾਈਆ। ਸਾਚਾ ਲੇਖਾ ਧੁਰ ਦਰਬਾਰਾ, ਧੁਰ ਦੀ ਬਾਣੀ ਬਾਣ ਲਗਾਈਆ। ਅਣਿਆਲਾ ਤੀਰ ਮਾਰੇ ਏਕਾ ਵਾਰਾ, ਚਿਲਾ ਆਪਣੇ ਹੱਥ ਉਠਾਈਆ। ਕੂੜੀ ਕਿਰਿਆ ਸੁੱਟੇ ਮੂੰਹ ਦੇ ਭਾਰਾ, ਸਿਰ ਸਕੇ ਨਾ ਕੋਇ ਉਠਾਈਆ। ਮਿਹਰ ਨਜ਼ਰ ਕਰੇ ਪਰਵਰਦਿਗਾਰਾ, ਬੇਪਰਵਾਹ ਬੇਪਰਵਾਹੀਆ। ਮੇਲ ਮਿਲਾਏ ਸਾਚੇ ਯਾਰਾ, ਯਾਰੜਾ ਸੱਥਰ ਇਕ ਵਖਾਈਆ। ਕਾਗਦ ਕਲਮ ਨਾ ਲਿਖਣਹਾਰਾ, ਮਸ ਅੰਤ ਨਾ ਕੋਇ ਜਣਾਈਆ। ਸਮੁੰਦ ਸਾਗਰ ਰੋਵੇ ਜ਼ਾਰੋ ਜ਼ਾਰਾ, ਬਸੁੱਧਾ ਆਪਣੀ ਸੁੱਧ ਭੁਆਈਆ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਵਡ ਵਡਿਆਈਆ। ਜਿਸ ਜਨ ਉਪਰ ਮਿਹਰ ਕਰੇ ਆਪ ਨਿਰੰਕਾਰਾ, ਤਿਸ ਮੁਹੱਬਤ ਦਏ ਸਮਝਾਈਆ। ਮੁਹੱਬਤ ਮਿਲੇ ਸਚ ਦਰਬਾਰਾ, ਉਲਫ਼ਤ ਇਕੋ ਇਕ ਵਖਾਈਆ। ਬੇਨਜ਼ੀਰ ਬਦਲ ਤਕਦੀਰ ਤੋੜ ਜ਼ੰਜੀਰ ਮਿਲਾਏ ਸਚ ਦੁਆਰਾ, ਹਰਿ ਮੰਦਰ ਸੋਭਾ ਪਾਈਆ। ਕਲ ਕਲਕੀ ਲੈ ਅਵਤਾਰਾ, ਕੂੜੀ ਕਿਰਿਆ ਕਲਜੁਗ ਦਏ ਖਪਾਈਆ। ਵਰਨ ਬਰਨ ਇਕ ਸਹਾਰਾ, ਸਾਚੀ ਸਰਨ ਦਏ ਸਮਝਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਆਦਿ ਜੁਗਾਦਿ ਜੁਗਾ ਜੁਗੰਤਰ ਇਕ ਨਿਰੰਕਾਰਾ, ਜੁਗ ਜੁਗ ਗੁਰਮੁਖਾਂ ਮਿਹਰ ਨਜ਼ਰ ਨਾਲ ਤਰਾਈਆ। ਸੰਬਲ ਨਗਰ ਹਰਿ ਕਾ ਮਕਾਨ, ਇਟ
ਗਾਰਾ ਪੱਥਰ ਨਾ ਕੋਇ ਲਗਾਇੰਦਾ। ਜਿਸ ਗ੍ਰਹਿ ਵਸੇ ਸ੍ਰੀ ਭਗਵਾਨ, ਸੋ ਸੰਬਲ ਨਾਉਂ ਧਰਾਇੰਦਾ। ਬਿਨ ਗੁਰ ਗੋਬਿੰਦ ਕੋਈ ਨਾ ਸਕੇ ਪਹਿਚਾਣ, ਲੱਖ ਚੁਰਾਸੀ ਖੋਜ ਖੁਜਾਇੰਦਾ। ਜਿਸ ਹਰਿਮੰਦਰ ਹਰਿ ਕਾ ਝੁੱਲੇ ਨਿਸ਼ਾਨ, ਸੋ ਸੰਬਲ ਨਾਉਂ ਧਰਾਇੰਦਾ। ਨਾ ਜ਼ਿਮੀ ਨਾ ਅਸਮਾਨ, ਚੌਦਾਂ ਤਬਕ ਨਾ ਵੰਡ ਵੰਡਾਇੰਦਾ। ਚੌਦਾਂ ਲੋਕ ਹੌਏ ਹੈਰਾਨ, ਵੇਦ ਵਿਆਸਾ ਮੁਖ ਸ਼ਰਮਾਇੰਦਾ। ਈਸਾ ਮੂਸਾ ਰਾਹ ਤਕਾਣ, ਨੇਤਰ ਨੈਣ ਸਰਬ ਉਠਾਇੰਦਾ। ਮੁਹੰਮਦ ਵੇਖੇ ਮੇਰਾ ਅਮਾਮ, ਕਿਸ ਮੰਦਰ ਡੇਰਾ ਲਾਇੰਦਾ। ਨਾਨਕ ਨਿਰਗੁਣ ਦੱਸ ਕੇ ਗਿਆ ਗਿਆਨ, ਸਚ ਸੰਦੇਸਾ ਇਕ ਸੁਣਾਇੰਦਾ। ਨਿਹਕਲੰਕ ਮਹਾਂਬਲੀ ਉਤਰੇ ਆਪੇ ਆਣ, ਮਾਤ ਪਿਤ ਨਾ ਕੋਇ ਬਣਾਇੰਦਾ। ਗੋਬਿੰਦ ਕਹੇ ਕਲ ਕਲਕੀ ਜੋਧਾ ਸੂਰਬੀਰ ਬਲੀ ਬਲਵਾਨ, ਜਿਸ ਦਾ ਅੰਤ ਕੋਇ ਨਾ ਆਇੰਦਾ। ਸੋ ਸੰਬਲ ਵਸੇ ਆਣ, ਜਿਸ ਘਰ ਗੋਬਿੰਦ ਆਸਣ ਲਾਇੰਦਾ। ਗੋਬਿੰਦ ਸ਼ਬਦ ਰੂਪ ਮਹਾਨ, ਜਗਤ ਨੇਤਰ ਵੇਖ ਕੋਇ ਨਾ ਪਾਇੰਦਾ। ਸਾਢੇ ਤਿੰਨ ਹੱਥ ਦੇਵੇ ਦਾਨ, ਲੇਖਾ ਜਾਣ ਦੋ ਜਹਾਨ, ਕੋਟਨ ਕੋਟ ਬ੍ਰਹਿਮੰਡ ਚਰਨਾਂ ਹੇਠ ਦਬਾਇੰਦਾ। ਸੋ ਸੰਬਲ ਹੋਏ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਬਲ ਨਗਰ ਗੋਬਿੰਦ ਖੇੜਾ, ਜਿਥੇ ਕਰੇ ਨਾ ਕੋਈ ਝੇੜਾ, ਵੇਹੜਾ ਨਜ਼ਰ ਕਿਸੇ ਨਾ ਆਇੰਦਾ। ਸੰਬਲ ਨਗਰ ਉਚ ਮਨਾਰਾ, ਹਰਿ ਸਤਿਗੁਰ ਆਪ ਬਣਾਈਆ। ਨਿਰਗੁਣ ਦੀਪਕ ਬਾਤੀ ਜੋਤੀ ਕਰ ਉਜਿਆਰਾ, ਇਕੋ ਡਗਮਗਾਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਜੈ ਜੈਕਾਰ ਸੁਣਾਈਆ। ਤਖ਼ਤ ਨਿਵਾਸੀ ਸ਼ਾਹ ਸਿਕਦਾਰਾ, ਭੂਪਤ ਭੂਪ ਆਸਣ ਲਾਈਆ। ਹੁਕਮੀ ਹੁਕਮ ਹੁਕਮ ਵਰਤਾਰਾ, ਸਚ ਸੰਦੇਸਾ ਦਏ ਸੁਣਾਈਆ। ਕਲਜੁਗ ਅੰਤਮ ਪਾਰ ਕਿਨਾਰਾ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਲੱਗੇ ਵਿਚ ਸੰਸਾਰਾ, ਸਹਿਬ ਸਤਿਗੁਰ ਹੋਏ ਸਹਾਈਆ। ਚਾਰ ਵਰਨ ਦਾ ਇਕ ਵਿਹਾਰਾ, ਏਕਾ ਸਰਨ ਤਕਾਈਆ। ਏਕਾ ਮੰਦਰ ਏਕਾ ਮਸਜਿਦ ਏਕਾ ਮੱਠ ਸ਼ਿਵਦੁਆਲਾ ਇਕੋ ਗੁਰੂਦੁਆਰਾ, ਜਿਸ ਘਰ ਗੁਰ ਗੋਬਿੰਦ ਆਪਣਾ ਚਰਨ ਛੁਹਾਈਆ। ਹਰਿ ਮੰਦਰ ਖੇਲੇ ਖੇਲ ਨਿਆਰਾ, ਡੂੰਘੀ ਕੰਦਰ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਬਹੇ ਆਪੇ ਵੜ, ਸੰਬਲ ਆਪਣਾ ਡੇਰਾ ਲਾਈਆ। ਅਨੰਦ ਅੰਦਰ ਮਿਲੇ ਅਨੰਦ, ਅਨੰਦ ਅਮਰਦਾਸ ਗੁਰੂ ਸਮਝਾਈਆ। ਜਿਸ ਜਨ ਸਤਿਗੁਰ ਗਾਇਆ ਛੰਦ, ਸ਼ੰਕਾ ਕੋਇ ਰਹਿਣ ਨਾ ਪਾਈਆ। ਕੂੜੀ ਕਿਰਿਆ ਮੁੱਕੇ ਝੂਠਾ ਗੰਦ, ਸਚ ਸੁੱਚ ਮਿਲੇ ਵਡਿਆਈਆ। ਜੁਗ ਜਨਮ ਦੀ ਟੁੱਟੀ ਗੰਢ, ਸੁਰਤੀ ਸਤਿਗੁਰ ਸਰਨ ਪਰਨਾਈਆ। ਲਹਿਣਾ ਦੇਣਾ ਚੁੱਕੇ ਬੱਤੀ ਦੰਦ, ਆਤਮ ਪਰਮਾਤਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਸਾਚਾ ਘਰ, ਸੋ ਗੁਰਮੁਖ ਅਨੰਦ ਵਿਚ ਸਮਾਈਆ। ਅਨੰਦ ਵਿਚ ਮਿਲੇ ਅਨੰਦ, ਅਨੰਦ ਸਤਿਗੁਰ ਹੱਥ ਰਖਾਇਆ। ਗੁਰਮੁਖ ਘਰ ਗੁਰਸਿਖ ਚੰਦ, ਗੁਰ ਸਤਿਗੁਰ ਆਪ ਚੜ੍ਹਾਇਆ। ਹਰਿਜਨ ਨਾਮ ਇਕੋ ਵੰਡ, ਵਸਤ ਅਮੋਲਕ ਝੋਲੀ ਪਾਇਆ। ਗ੍ਰਹਿ ਮੰਦਰ ਘਰ ਨਿਜ ਆਤਮ ਮਿਲੇ ਪਰਮਾਨੰਦ, ਸੁਖ ਆਤਮ ਅਨੰਦ ਰੂਪ ਵਟਾਇਆ।