ਪੁਸਤਕਾਲਾਭਾਗ ੧੩

੯ ਮਾਘ ੨੦੧੯ ਬਿਕਰਮੀ ਅਜੀਤ ਸਿੰਘ ਦੇ ਗ੍ਰਹਿ ਬਟਾਲਾ ਜ਼ਿਲਾ ਗੁਰਦਾਸਪੁਰ

ਸਚਖੰਡ ਵਸੇ ਸਾਹਿਬ ਪ੍ਰਭ ਏਕ, ਨਰ ਨਿਰੰਕਾਰ ਵੱਡੀ ਵਡਿਆਈਆ। ਕਰੇ ਖੇਲ ਸਦਾ ਅਨੇਕ, ਅਕਲ ਕਲ ਅਖਵਾਈਆ। ਸੋ ਪੁਰਖ ਨਿਰੰਜਣ ਆਪ ਆਪਣਾ ਜਾਣੇ ਭੇਤ, ਭੇਵ ਹੋਰ ਨਾ ਕੋਇ ਜਣਾਈਆ। ਹਰਿ ਪੁਰਖ ਨਿਰੰਜਣ ਨਿਰਗੁਣ ਨਿਰਗੁਣ ਲਏ ਵੇਖ, ਨੂਰ ਨੂਰਾਨਾ ਨੂਰ ਰੁਸ਼ਨਾਈਆ। ਏਕੰਕਾਰਾ ਕਰੇ ਹੇਤ, ਆਪ ਆਪਣਾ ਮੇਲ ਮਿਲਾਈਆ। ਆਦਿ ਨਿਰੰਜਣ ਜੋਤੀ ਜੋਤ ਲਏ ਪੇਖ, ਪੇਖ ਪੇਖ ਖ਼ੁਸ਼ੀ ਮਨਾਈਆ। ਅਬਿਨਾਸ਼ੀ ਕਰਤਾ ਕਰ ਕਰ ਹੇਤ, ਗ੍ਰਹਿ ਮੰਦਰ ਸੋਭਾ ਪਾਈਆ । ਸ੍ਰੀ ਭਗਵਾਨ ਖੇਡੇ ਖੇਡ, ਖੇਲ ਆਪਣਾ ਆਪ ਰਚਾਈਆ। ਪਾਰਬ੍ਰਹਮ ਪ੍ਰਭ ਸਾਚਾ ਕਰੇ ਲੇਖ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਇਕ ਇਕੱਲਾ, ਨਿਰਗੁਣ ਨਿਰਵੈਰ ਆਪ ਅਖਵਾਇੰਦਾ। ਵਸਣਹਾਰਾ ਸਚਖੰਡ ਸਚ ਮਹੱਲਾ, ਦਰਗਾਹ ਸਾਚੀ ਸੋਭਾ ਪਾਇੰਦਾ। ਆਪਣਾ ਫੜਾਏ ਆਪੇ ਪੱਲਾ, ਪੱਲੂ ਆਪਣੀ ਗੰਢ ਬੰਧਾਇੰਦਾ। ਜੋਤੀ ਧਾਰ ਜੋਤੀ ਰਲਾ, ਨੂਰ ਨੁਰਾਨਾ ਡਗਮਗਾਇੰਦਾ। ਆਪਣੇ ਅੱਗੇ ਆਪੇ ਖਲਾ, ਆਪੇ ਆਪਣਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰ ਕਰਤਾਰ, ਆਪਣੀ ਖੇਲ ਖਲਾਈਆ। ਆਪਣੀ ਇਛਿਆ ਕਰ ਵਿਚਾਰ, ਸਾਚੀ ਭਿਛਿਆ ਝੋਲੀ ਪਾਈਆ। ਸਚਖੰਡ ਰਚ ਦੁਆਰ, ਛੱਪਰ ਛੰਨ ਨਾ ਕੋਇ ਛੁਹਾਈਆ। ਦੀਆ ਬਾਤੀ ਏਕਾ ਬਾਲ, ਕਮਲਾਪਾਤੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਖੇਲਣਹਾਰਾ ਨਜ਼ਰ ਨਾ ਆਈਆ। ਖੇਲੇ ਖੇਲ ਅਗੰਮ ਅਥਾਹ, ਬੇਐਬ ਨਾਉਂ ਧਰਾਇੰਦਾ। ਸਚਖੰਡ ਦੁਆਰ ਆਪ ਬਣਾ, ਮੁਕਾਮੇ ਹੱਕ ਸੁਹਾਇੰਦਾ। ਸਚ ਸਿੰਘਾਸਣ ਇਕ ਵਛਾ, ਸੇਵਕ ਸੇਵਾ ਆਪ ਕਮਾਇੰਦਾ । ਆਪਣਾ ਬਲ ਆਪ ਧਰਾ, ਬਲ ਆਪਣੇ ਵਿਚ ਪਰਗਟਾਇੰਦਾ। ਆਪਣਾ ਹੁਕਮ ਆਪੇ ਜਣਾ, ਆਪਣੇ ਸਿਰ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵੇਸ ਵਟਾਇੰਦਾ। ਸਾਚਾ ਹੁਕਮ ਧੁਰ ਫ਼ਰਮਾਣਾ, ਏਕਾ ਏਕ ਜਣਾਈਆ। ਨਿਰਗੁਣ ਨੂਰ ਨੂਰ ਮਹਾਨਾ, ਨੂਰ ਨੁਰਾਨਾ ਡਗਮਗਾਈਆ। ਸ਼ਾਹੋ ਭੂਪ ਬਣ ਸੱਚਾ ਰਾਣਾ, ਸ਼ਹਿਨਸ਼ਾਹ ਆਪਣਾ ਨਾਉਂ ਧਰਾਈਆ। ਤਖ਼ਤ ਨਿਵਾਸੀ ਹੋ ਪਰਧਾਨਾ, ਸਾਚੇ ਤਖ਼ਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ ਆਪੇ ਖੇਲੇ ਖੇਲ ਤਮਾਸ਼ਾ, ਆਪਣੀ ਕਰਨੀ ਆਪ ਕਮਾਈਆ। ਸਾਚੇ ਤਖ਼ਤ ਸ਼ਾਹੋ ਭੂਪ, ਹਰਿ ਭੂਪਤ ਸੋਭਾ ਪਾਇੰਦਾ । ਨਾ ਕੋਈ ਰੰਗ ਨਾ ਕੋਈ ਰੂਪ, ਰੇਖ ਭੇਖ ਨਾ ਕੋਇ ਵਖਾਇੰਦਾ। ਵਸਣਹਾਰਾ ਸਾਚੀ ਕੂਟ, ਦਿਸ਼ਾ ਵੰਡ ਨਾ ਕੋਈ ਵੰਡਾਇੰਦਾ। ਨਾ ਕੋਈ ਤਾਗਾ ਨਾ ਕੋਈ ਸੂਤ, ਤਾਣਾਂ ਪੇਟਾ ਨਾ ਕੋਇ ਪਾਇੰਦਾ। ਨਾ ਕੋਈ ਤੱਤ ਨਾ ਕਲਬੂਤ, ਭੇਵ ਅਭੇਦ ਨਾ ਕਿਸੇ ਜਣਾਇੰਦਾ। ਆਪਣਾ ਜਣਾਏ ਆਪ ਸਬੂਤ, ਸਾਬਤ ਰੂਪ ਆਪ ਹੋ ਆਇੰਦਾ। ਸਚਖੰਡ ਨਿਵਾਸੀ ਸਚਖੰਡ ਬਣੇ ਸਚ ਮਹਿਬੂਬ, ਮੁਹੱਬਤ ਆਪਣੇ ਨਾਲ ਪਰਨਾਇੰਦਾ। ਨਾ ਕੋਈ ਹੱਦ ਨਾ ਕੋਈ ਹਦੂਦ, ਕਿਨਾਰਾ ਨਜ਼ਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਆਪੇ ਚੜ੍ਹ, ਧੁਰ ਦਰਬਾਰੀ ਹੁਕਮ ਸੁਣਾਇੰਦਾ। ਧੁਰ ਦਰਬਾਰੀ ਸ਼ਾਹ ਸੁਲਤਾਨਾ, ਆਪਣਾ ਹੁਕਮ ਜਣਾਈਆ। ਜੋਧਾ

ਸੂਰ ਮਰਦ ਮਰਦਾਨਾ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣੀ ਦਇਆ ਕਮਾਈਆ। ਸਚਖੰਡ ਕਰੇ ਖੇਲ ਮਹਾਨਾ, ਆਪ ਆਪਣਾ ਰੰਗ ਰੰਗਾਈਆ। ਨਿਰਗੁਣ ਨਿਰਗੁਣ ਕਰ ਪਰਵਾਨਾ, ਨਾਰ ਕੰਤ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਪਾਰਾ, ਨਿਰਗੁਣ ਨਿਰਗੁਣ ਆਪ ਕਰਾਇੰਦਾ। ਨਾਰ ਕੰਤ ਬਣ ਭਤਾਰਾ, ਭਗਵਨ ਆਪਣਾ ਸੰਗ ਨਿਭਾਇੰਦਾ। ਦਾਈ ਦਾਇਆ ਅਗੰਮ ਅਪਾਰਾ, ਅਲੱਖ ਅਗੋਚਰ ਆਪਣੀ ਖੇਲ ਵਰਤਾਇੰਦਾ। ਸੁਤ ਦੁਲਾਰਾ ਏਕਾ ਜਾਇਆ, ਜਨਨੀ ਜਨ ਗੋਦ ਸੁਹਾਇੰਦਾ। ਪੂਤ ਸਪੂਤਾ ਵੇਖ ਵਖਾਇਆ, ਆਪਣੇ ਰੰਗ ਰੰਗਾਇੰਦਾ। ਕਿਰਪਾਨਿਧਾਨ ਠਾਕਰ ਸਵਾਮੀ ਨਾਉਂ ਰਖਾਇਆ, ਸ਼ਬਦੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਕਰਾਇੰਦਾ। ਸ਼ਬਦੀ ਪੁੱਤ ਏਕਾ ਜੰਮ, ਜਨਨੀ ਜਨ ਆਪ ਅਖਵਾਇੰਦਾ। ਕਰੇ ਖੇਲ ਸ੍ਰੀ ਭਗਵਨ, ਦੂਜਾ ਸੰਗ ਨਾ ਕੋਇ ਰਖਾਇੰਦਾ । ਦੇਵਣਹਾਰਾ ਸੱਚਾ ਦਾਨ, ਦਾਤਾ ਦਾਨੀ ਦਇਆ ਕਮਾਇੰਦਾ। ਸਚਖੰਡ ਅੰਦਰ ਆਪਣੀ ਇਛਿਆ ਬਣਾਏ ਮਕਾਨ, ਥਿਰ ਘਰ ਸਾਚੀ ਬਣਤ ਬਣਾਇੰਦਾ। ਬਾਲ ਬਾਲਾ ਬਠਾਏ ਨਾਦਾਨ, ਸਿਰ ਆਪਣਾ ਹੱਥ ਟਿਕਾਇੰਦਾ। ਸਚ ਸੰਦੇਸਾ ਦੇਵੇ ਆਣ, ਰਾਗ ਨਾਦ ਨਾ ਕੋਇ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਸ਼ਬਦ ਸੁਤ ਕਰ ਤਿਆਰ, ਹਰਿ ਸਤਿਗੁਰ ਖੇਲ ਕਰਾਈਆ। ਏਕਾ ਵਸਤ ਦਏ ਅਧਾਰ, ਸਚ ਪ੍ਰੀਤੀ ਝੋਲੀ ਪਾਈਆ। ਤੇਰਾ ਮੇਰਾ ਇਕ ਵਿਹਾਰ, ਬਿਵਹਾਰੀ ਦਏ ਸਮਝਾਈਆ। ਤੇਰਾ ਮੇਰਾ ਇਕ ਵਿਚਾਰ, ਬਿਨ ਵਿਚਾਰ ਦਏ ਜਣਾਈਆ। ਤੇਰਾ ਮੇਰਾ ਇਕ ਸ਼ਿੰਗਾਰ, ਸ਼ੋਭਾ ਰੰਗ ਨਾ ਕੋਇ ਰੰਗਾਈਆ। ਤੇਰਾ ਮੇਰਾ ਇਕ ਦੀਦਾਰ, ਰੂਪ ਰੰਗ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਰਿਹਾ ਸਮਝਾਈਆ। ਸਾਚੀ ਸਿਖਿਆ ਸੁਤ ਦੁਲਾਰੇ, ਹਰਿ ਹਰਿ ਆਪ ਜਣਾਇੰਦਾ। ਦਏ ਸੰਦੇਸਾ ਧੁਰ ਦਰਬਾਰੇ, ਧੁਰ ਦੀ ਧਾਰ ਜਣਾਇੰਦਾ। ਆਪਣੀ ਇਛਿਆ ਭਰ ਭੰਡਾਰੇ, ਅਤੋਟ ਅਤੁਟ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਰਾਇੰਦਾ । ਸਾਚੀ ਕਰਨੀ ਕਰਨੇ ਯੋਗ, ਹਰਿ ਕਰਤਾ ਆਪ ਕਰਾਇੰਦਾ। ਸ਼ਬਦੀ ਸ਼ਬਦ ਕਰ ਸੰਜੋਗ, ਸਾਚਾ ਸਗਨ ਮਨਾਇੰਦਾ। ਅੰਤਰ ਅੰਤਰ ਇਕੋ ਭੋਗ, ਭੋਗੀ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਝੋਲੀ ਪਾਇੰਦਾ। ਸਾਚੀ ਵਸਤ ਪੁਰਖ ਅਗੰਮ, ਏਕਾ ਏਕ ਵਰਤਾਈਆ। ਸ਼ਬਦ ਸੁਤ ਤੇਰਾ ਕੰਮ, ਕਰਤਾ ਪੁਰਖ ਦਏ ਸਮਝਾਈਆ। ਤੇਰੀ ਧਾਰੋਂ ਵਿਸ਼ਨੂੰ ਪਏ ਜੰਮ, ਵਿਸ਼ਨੂੰ ਅੰਦਰ ਬ੍ਰਹਮਾ ਆਸਣ ਲਾਈਆ। ਏਕਾ ਰਾਗ ਸੁਣਾਏ ਸ੍ਰੀ ਭਗਵਨ, ਬਿਨ ਤੰਦੀ ਤੰਦ ਹਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸੁੰਨ ਅਗੰਮ ਬੇੜਾ ਬੰਨ੍ਹ, ਧੂਆਂਧਾਰ ਸ਼ੰਕਰ ਏਕਾ ਨੂਰ ਰੁਸ਼ਨਾਈਆ। ਤ੍ਰੈ ਤ੍ਰੈ ਮੇਲਾ ਇਕ ਇਕੇਲਾ, ਗੁਰ ਚੇਲਾ ਵੰਡ ਵੰਡਾਇੰਦਾ। ਪੁਰਖ ਅਬਿਨਾਸ਼ੀ ਸੱਜਣ ਸੁਹੇਲਾ, ਸ਼ਬਦੀ ਗੁਰ ਗੁਰ ਬਣਤ ਬਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਚੜ੍ਹੇ ਤੇਲਾ, ਘਰ ਸਾਚੇ ਸਗਨ ਮਨਾਇੰਦਾ। ਚਾਰੇ ਵੇਖੋ ਪੁਰਖ ਅਬਿਨਾਸ਼ੀ ਸਚਖੰਡ ਬੈਠਾ ਵੇਹਲਾ, ਕੰਮ ਕਾਰ ਨਾ ਕੋਇ ਕਮਾਇੰਦਾ। ਵੇਹਲੇ ਦੀ ਕੀਮਤ ਪਏ ਨਾ ਪੈਸਾ ਧੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਆਪਣਾ ਪਰਦਾ ਆਪ ਉਠਾਇੰਦਾ। ਪੁਰਖ ਅਬਿਨਾਸ਼ੀ ਹਾਲ ਦੱਸੇ, ਅਹਿਵਾਲ ਰਿਹਾ ਜਣਾਈਆ। ਚਾਰੇ ਰਹੇ ਹੱਕੇ ਬੱਕੇ, ਭੇਵ ਕੋਇ ਨਾ ਆਈਆ। ਬਿਨ ਨੇਤਰਾਂ ਰਹੇ ਤੱਕੇ, ਤਕਵਾ ਇਕੋ ਇਕ ਰਖਾਈਆ। ਜਿਧਰ ਵੇਖਣ ਪੁਰਖ ਅਲੱਖੇ, ਅਲੱਖ ਅਲੱਖਣਾ ਨਜ਼ਰੀ ਆਈਆ। ਦੋਏ ਜੋੜ ਸਰਨਾਈ ਢੱਠੇ, ਪ੍ਰਭ ਚਰਨ ਧੂੜੀ ਮਸਤਕ ਲਾਈਆ। ਦਰ ਦੁਆਰ ਹੋਏ ਇਕੱਠੇ, ਖ਼ਾਲੀ ਝੋਲੀ ਰਹੇ ਵਖਾਈਆ। ਸ੍ਰੀ ਭਗਵਾਨ ਕਰ ਕਿਰਪਾ ਆਪਣੀ ਵਸਤ ਘੱਤੇ, ਮਿਹਰ ਨਜ਼ਰ ਇਕ ਉਠਾਈਆ। ਸ਼ਬਦੀ ਨਾਮ ਬੀਜਣਾ ਆਪਣੇ ਵੱਤੇ, ਵੱਤਰ ਇਕੋ ਇਕ ਵਖਾਈਆ। ਮੇਰੇ ਪਿਆਰ ਜੋ ਰੱਤੇ, ਬਿਨ ਰੱਤੀ ਰੱਤ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦੀ ਗੁਰ ਰਿਹਾ ਸਮਝਾਈਆ। ਸ਼ਬਦੀ ਗੁਰ ਨੇਤਰ ਖੋਲ੍ਹ, ਨੈਣ ਧਿਆਨ ਲਗਾਇਆ। ਵਿਸ਼ਨ ਬ੍ਰਹਮਾ ਸ਼ਿਵ ਬੈਠੇ ਕੋਲ, ਬੇਵਸ ਰਹੇ ਕੁਰਲਾਇਆ। ਸ੍ਰੀ ਭਗਵਾਨ ਕਰ ਕਿਰਪਾ ਆਪਣਾ ਪਰਦਾ ਖੋਲ੍ਹ, ਭੇਵ ਅਭੇਦ ਜਣਾਇਆ। ਬੇਅੰਤ ਬੇਪਰਵਾਹ ਆਪਣੀ ਧਾਰ ਅਗੰਮੀ ਬੋਲ, ਹੌਲੀ ਹੌਲੀ ਰਿਹਾ ਸਮਝਾਇਆ। ਸਚਖੰਡ ਦੁਆਰੇ ਬੈਠਾ ਇਕੋ ਤੋਲਾ ਤੋਲ, ਨਾਮ ਕੰਡਾ ਹੱਥ ਉਠਾਇਆ। ਨਿਰਗੁਣ ਹੋ ਕੇ ਸਰਗੁਣ ਜਾਵਾਂ ਮੌਲ, ਮੌਲਾ ਆਪਣਾ ਖੇਲ ਵਖਾਇਆ। ਤੁਹਾਡੇ ਨਾਲ ਕਰਾਂ ਕੌਲ, ਕੀਤਾ ਕੌਲ ਭੁੱਲ ਨਾ ਜਾਇਆ। ਆਪਣੀ ਇਛਿਆ ਰਚਾਂ ਧੌਲ, ਧਰਨੀ ਧਰਤ ਧਵਲ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸੇਵਾ ਇਕ ਸਮਝਾਇਆ। ਸਾਚੀ ਸੇਵਾ ਜਾਣਾ ਲੱਗ, ਹਰਿ ਹਰਿ ਆਪ ਜਣਾਇੰਦਾ। ਸ਼ਬਦ ਉਠ ਸੂਰੇ ਸਰਬੱਗ, ਤੇਰਾ ਬਲ ਧਰਾਇੰਦਾ। ਵਿਸ਼ਨੂੰ ਸਿਰ ਤੇ ਰੱਖ ਪੱਗ, ਸਿਰ ਆਪਣਾ ਹੱਥ ਟਿਕਾਇੰਦਾ। ਬ੍ਰਹਮਾ ਰਹਿਣ ਨਾ ਦੇਵੇ ਅਲੱਗ, ਏਕਾ ਰਾਹ ਚਲਾਇੰਦਾ। ਸ਼ੰਕਰ ਪ੍ਰੇਮ ਪ੍ਰੀਤੀ ਜਾਏ ਦਗ, ਪਰੇਮ ਪਿਆਰ ਇਕ ਵਖਾਇੰਦਾ। ਸਚ ਦੁਆਰੇ ਇਕੋ ਹੱਜ, ਹਾਜਤ ਸਭ ਦੀ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਬ੍ਰਹਮੇ ਸ਼ਿਵ ਆਪ ਸਮਝਾਇੰਦਾ। ਸਾਚੀ ਸਿਖਿਆ ਦੇ ਭਗਵਾਨ, ਏਕਾ ਗੁਣ ਜਣਾਈਆ। ਤਿੰਨੇ ਬਾਲੇ ਕਰ ਸੁਜਾਨ, ਸੋਝੀ ਇਕ ਵਖਾਈਆ। ਸ਼ਬਦੀ ਸ਼ਬਦ ਸ਼ਬਦ ਨਿਸ਼ਾਨ, ਹਰਿ ਸਾਚਾ ਸਚ ਝੁਲਾਈਆ। ਹੁਕਮੀ ਹੁਕਮ ਹੁਕਮ ਫ਼ਰਮਾਨ, ਧੁਰ ਸੰਦੇਸਾ ਇਕ ਅਲਾਈਆ। ਵਸਤ ਅਮੋਲਕ ਦੇਵੇ ਦਾਨ, ਤਿੰਨਾਂ ਝੋਲੀ ਆਪ ਭਰਾਈਆ। ਤ੍ਰੈਗੁਣ ਮਾਇਆ ਕਰ ਪਰਧਾਨ, ਪੰਚਮ ਲੇਖਾ ਦਏ ਵਖਾਈਆ। ਨਿਤ ਨਿਤ ਕਰ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਸਮਝਾਈਆ। ਤਿੰਨ ਪੰਜ ਨਾਤਾ ਜੋੜ, ਹਰਿ ਹਰਿ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਪਾਰਬ੍ਰਹਮ ਦੀ ਪਈ ਲੋੜ, ਨੇਤਰ ਨੈਣ ਧਿਆਨ ਲਗਾਇੰਦਾ। ਦੂਸਰ ਸਕੇ ਨਾ ਕੋਈ ਬੌਹੜ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਨਿਰਗੁਣ ਦਾਤਾ ਪੁਰਖ ਬਿਧਾਤਾ ਸੁਤ ਅਗੰਮੀ ਚੜ੍ਹੇ ਘੋੜ, ਸਤਿ ਪੁਰਖ ਨਿਰੰਜਣ ਫੇਰਾ ਪਾਇੰਦਾ। ਵੇਖਣਹਾਰਾ ਕਰ ਕੇ ਗ਼ੌਰ, ਬਿਨ ਨੈਣਾਂ ਅੱਖ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰਤਾ ਪੁਰਖ, ਹਰਿ ਆਪਣਾ ਆਪ ਕਰਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਦਰ ਦੁਆਰ ਦੇਵੇ ਦਰਸ, ਦਰਦੀ ਦਰਦ ਵੰਡਾਈਆ। ਵਿਸ਼ਨ ਬ੍ਰਹਮਾ ਸ਼ਿਵ ਮੇਟੇ ਹਰਸ, ਹਵਸ ਨਾ ਹੋਰ ਵਧਾਈਆ। ਲੇਖਾ ਜਾਣੇ ਅਰਸ਼ ਫ਼ਰਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਦਏ ਸਮਝਾਈਆ। ਸਾਚਾ ਹੁਕਮ ਏਕੰਕਾਰ, ਏਕਾ ਵਾਰ ਜਣਾਇਆ। ਲੱਖ ਚੁਰਸੀ ਕਰੋ ਤਿਆਰ, ਤ੍ਰੈਗੁਣ ਮੇਲਾ ਮੇਲ ਮਿਲਾਇਆ। ਪੰਜ ਤੱਤ ਕਰ ਆਕਾਰ, ਨਿਰਗੁਣ ਸਰਗੁਣ ਵੇਖ ਵਖਾਇਆ। ਵਿਸ਼ਨ ਬ੍ਰਹਮਾ ਸ਼ਿਵ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇਆ। ਤੁਧ ਬਿਨ ਵੱਜੇ ਨਾ ਕੋਇ ਸਤਾਰ, ਸਤਿ ਸਰੂਪ ਨਾ ਕੋਇ ਸਮਾਇਆ। ਅਸੀਂ ਕਿਰਨ ਕਿਰਨ ਉਜਿਆਰ, ਤੇਰਾ ਅੰਤ ਕਿਸੇ ਨਾ ਆਇਆ। ਕਰ ਕਿਰਪਾ ਆਪ ਨਿਰੰਕਾਰ, ਦਰ ਬੈਠੇ ਸੀਸ ਝੁਕਾਇਆ। ਪਾਰਬ੍ਰਹਮ ਪ੍ਰਭ ਹੋ ਤਿਆਰ, ਤ੍ਰੈਭਵਨ ਧਨੀ ਆਪਣਾ ਭੇਵ ਖੁਲ੍ਹਾਇਆ। ਵੰਡੇ ਵਸਤ ਆਪ ਕਰਤਾਰ, ਕਰਤਾ ਕੁਦਰਤ ਰੰਗ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹਿੱਸਾ ਆਪਣੇ ਹੱਥ ਰਖਾਇਆ। ਸਾਚਾ ਹਿੱਸਾ ਵੰਡ ਭਗਵਾਨ, ਆਪਣੀ ਦਇਆ ਕਮਾਈਆ। ਪਾਰਬ੍ਰਹਮ ਸੇਵਾ ਲਾਈ ਆਣ, ਸੇਵਕ ਸੇਵਾ ਇਕ ਸਮਝਾਈਆ। ਕਿਰਨ ਕਿਰਨ ਵਿਚੋਂ ਕਿਰਨ ਨਿਸ਼ਾਨ, ਕਿਰਤੀ ਕਿਰਤ ਕਿਰਤ ਕਮਾਈਆ। ਆਦਿ ਆਦਿ ਦਿਤਾ ਦਾਨ, ਬ੍ਰਹਿਮਾਦ ਗਿਆ ਸਮਾਈਆ। ਲੱਖ ਚੁਰਾਸੀ ਕਰ ਪਰਧਾਨ, ਲੇਖਾ ਆਪਣੇ ਹੱਥ ਵਖਾਈਆ। ਆਤਮ ਬ੍ਰਹਮ ਕਰ ਪਰਵਾਨ, ਈਸ਼ ਜੀਵ ਕਰੀ ਕੁੜਮਾਈਆ। ਰੂਹ ਬੁੱਤ ਕਰ ਕਲਿਆਣ, ਕਲਮਾ ਆਪਣਾ ਇਕ ਸਮਝਾਈਆ। ਜਿਸ ਰੂਹ ਦੇਵੇ ਆਪਣਾ ਗਿਆਨ, ਸੋ ਗ਼ੁਰਬਤ ਵਿਚ ਕਦੇ ਨਾ ਆਈਆ। ਥਿਰ ਘਰ ਦੁਆਰਿਉਂ ਬ੍ਰਹਿਮੰਡ ਵਿਚ ਭੇਜੇ ਮਹਾਨ, ਬਣਾ ਪਾਂਧੀ ਸਫ਼ਰ ਕਰਾਈਆ। ਨਾਲ ਜਗਤ ਨਿਸ਼ਾਨਾ ਦਿਤਾ ਮਹਾਨ, ਨਵ ਦੁਆਰੇ ਸੰਗ ਰਖਾਈਆ। ਆਸਾ ਤ੍ਰਿਸਨਾ ਕਰ ਬਲਵਾਨ, ਹਉਂਮੇ ਹੰਗਤਾ ਮੇਲ ਮਿਲਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਕਰਾ ਅਸ਼ਨਾਨ, ਜਗਤ ਚੋਟੀ ਦਿਤਾ ਚੜ੍ਹਾਈਆ। ਬਾਲ ਬਿਰਧ ਨੌਜਵਾਨ, ਜੋਬਨ ਅਵਸਥਾ ਰੰਗ ਵਖਾਈਆ। ਧੁਰ ਸੰਦੇਸਾ ਸਦਾ ਸਦਾ ਸਦ ਦੇਵੇ ਆਣ, ਨਿਰਗੁਣ ਸਰਗੁਣ ਵੇਸ ਵਟਾਈਆ। ਸ਼ਬਦ ਗੁਰੂ ਗੁਰ ਕਰ ਪਰਧਾਨ, ਗੁਰ ਪਰਨਾਲੀ ਆਪ ਚਲਾਈਆ। ਆਤਮ ਪਰਮਾਤਮ ਪਰਮਾਤਮ ਆਤਮ ਏਕਾ ਮੰਦਰ ਇਕ ਮਕਾਨ, ਏਕਾ ਘਰ ਦਏ ਵਸਾਈਆ। ਏਕਾ ਮਤ ਏਕਾ ਬੁੱਧ ਕਰੇ ਧਿਆਨ, ਦਰ ਖੋਲ ਆਪਣੀ ਕਾਰ ਚਲਾਈਆ। ਏਕਾ ਮਨ ਸ਼ਰਅ ਸ਼ੈਤਾਨ, ਸ਼ਿਰਕਤ ਘਰ ਘਰ ਰਿਹਾ ਵਖਾਈਆ। ਏਕਾ ਬੋਧ ਅਗਾਧ ਗਿਆਨ, ਗੁਰ ਮੰਤਰ ਕਰੇ ਪੜ੍ਹਾਈਆ। ਏਕਾ ਰਾਗ ਨਾਦ ਧੁਨਕਾਨ, ਅਨਹਦ ਨਾਦੀ ਨਾਦ ਸੁਣਾਈਆ । ਏਕਾ ਜੋਤ ਨਿਰੰਜਣ ਨੂਰ ਮਹਾਨ, ਘਰ ਦੀਪਕ ਕਰੇ ਰੁਸ਼ਨਾਈਆ। ਏਕਾ ਲੱਖ ਚੁਰਾਸੀ ਆਵਣ ਜਾਣ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਘਰ ਘਰ ਅੰਦਰ ਬੈਠਾ ਦਿਵਸ ਰੈਣ ਦੇਵੇ ਗਿਆਨ, ਘੜੀ ਪਲ ਭੁੱਲ ਨਾ ਜਾਈਆ। ਨਾਲ ਮਾਇਆ ਕਰ ਪਰਧਾਨ, ਪਰਕਿਰਤੀ ਕਰੇ ਕੁੜਮਾਈਆ। ਜਗਤ ਵਿਦਿਆ ਜਗਤ ਵਿਧਾਨ, ਸ੍ਰਿਸ਼ਟ ਸ੍ਰਿਸ਼ਟ ਨਾਲ ਪਰਨਾਈਆ। ਇਸ਼ਟ ਇਸ਼ਟ ਨੌਜਵਾਨ, ਆਦਿ ਜੁਗਾਦਿ ਇਕ ਰਖਾਈਆ। ਆਤਮ ਪਰਮਾਤਮ ਮੇਲਾ ਦੋ ਜਹਾਨ, ਤੋੜ ਵਿਛੋੜਾ ਥਾਉਂ ਥਾਈਂਆ। ਕਰੇ ਖੇਲ ਆਪ ਭਗਵਾਨ, ਆਪਣੀ ਰੀਤੀ ਆਪਣੇ ਹੱਥ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਸੇਵ ਕਮਾਣ, ਬਣ ਬਰਦੇ ਸੀਸ ਝੁਕਾਈਆ। ਨਿਤ ਨਵਿਤ ਦੇਂਦੇ ਰਹਿਣ ਪੈਗ਼ਾਮ, ਕਲਮਾ ਕਲਾਮ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਸਮਝਾਈਆ। ਆਦਿ ਬਖ਼ਸ਼ੀ ਆਪਣੀ ਰੂਹ, ਬੁੱਤ ਨਜ਼ਰ ਕੋਇ ਨਾ ਆਇੰਦਾ। ਸਰਗੁਣ ਦਿਤੀ ਸਾਚੀ ਸੂਹ, ਭੇਵ ਅਭੇਦ ਖੁਲ੍ਹਾਇੰਦਾ। ਅੰਦਰ

ਵੜ ਕੇ ਕਹੇ ਹੂ, ਅੰਨ੍ਹਾ ਹੂ ਨਾ ਕੋਇ ਸਮਝਾਇੰਦਾ। ਜਿਸ ਦਾ ਨਾਤਾ ਤੂਹੀ ਤੂ, ਤੋਬਾ ਤੋਬਾ ਸੋ ਕਰਾਇੰਦਾ। ਜਿਸ ਨੂੰ ਵਖਾਏ ਆਪਣਾ ਮੂੰਹ, ਮੁਹੱਬਤ ਆਪਣੇ ਨਾਲ ਬੰਧਾਇੰਦਾ। ਤਿਸ ਨਾਲ ਕੋਈ ਨਾ ਸਕੇ ਛੂਹ, ਅੰਗ ਨਾਲ ਅੰਗ ਨਾ ਕੋਇ ਮਿਲਾਇੰਦਾ। ਸੋ ਦੂਜੇ ਵੜੇ ਨਾ ਦੂਜੀ ਜੂਹ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਪਾਰ ਕਰਾਏ ਦੋ ਜਹਾਨਾਂ ਡੂੰਘਾ ਖੂਹ, ਪੁਰੀ ਲੋਅ ਆਕਾਸ਼ ਪਾਤਾਲ ਲੋਕ ਤਬਕ ਗਾਰ ਵਿਚ ਨਾ ਕੋਇ ਡੁਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੂਹ ਬੁੱਤ ਮੇਲਾ, ਕਰੇ ਖੇਲ ਇਕ ਇਕੇਲਾ, ਅਕਲ ਕਲ ਆਪਣਾ ਰਾਹ ਚਲਾਇੰਦਾ। ਅਕਲ ਕਲ ਖੇਲ ਅਪਾਰ, ਅਪਰੰਪਰ ਆਪ ਜਣਾਈਆ। ਸਚਖੰਡ ਦਾ ਸਚ ਵਿਹਾਰ, ਸਾਖਿਆਤ ਦਏ ਜਣਾਈਆ। ਨਿਰਗੁਣ ਸਰਗੁਣ ਦਏ ਅਧਾਰ, ਸਰਗੁਣ ਨਿਰਗੁਣ ਵੇਖ ਵਖਾਈਆ। ਕਾਗਦ ਕਲਮ ਨਾ ਲਿਖਣਹਾਰ, ਲੇਖਾ ਲਿਖਤ ਵਿਚ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਨਾ ਪਾਏ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਲੱਖ ਚੁਰਾਸੀ, ਹਰਿ ਕਰਤੇ ਖੇਲ ਰਚਾਇਆ। ਆਵਣ ਜਾਵਣ ਜਮ ਕੀ ਫਾਸੀ, ਰਾਏ ਧਰਮ ਹੁਕਮ ਮਨਾਇਆ। ਕੋਟਨ ਵਿਚੋਂ ਜਨ ਭਗਤਾਂ ਲਾਹੇ ਉਦਾਸੀ, ਆਪਣਾ ਦਰਸ ਕਰਾਇਆ। ਸੋ ਰੂਹ ਸਦਾ ਅਬਿਨਾਸ਼ੀ, ਜਿਸ ਅਬਿਨਾਸ਼ੀ ਆਪਣਾ ਰੰਗ ਚੜ੍ਹਾਇਆ। ਆਦਿ ਜੁਗਾਦਿ ਕਰੇ ਬੰਦ ਖ਼ਲਾਸੀ, ਬੰਧਨ ਕੋਇ ਰਹਿਣ ਨਾ ਪਾਇਆ। ਵੇਖਣਹਾਰਾ ਖੇਲ ਤਮਾਸ਼ੀ, ਖ਼ਾਲਕ ਖ਼ਲਕ ਵੰਡ ਵੰਡਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਚਲਦੀ ਰਹੀ ਹਾਟੀ, ਗੁਰ ਅਵਤਾਰ ਪੀਰ ਪੈਗ਼ੰਬਰ ਬਣ ਵਣਜਾਰਾ ਹੱਟ ਚਲਾਇਆ। ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਕਿਸੇ ਨਾ ਕੀਤੀ ਸਚ ਸ਼ਨਾਖ਼ੀ, ਸ਼ਨਾਖ਼ਤ ਕੋਈ ਨਾ ਗਿਆ ਸਮਝਾਇਆ। ਸਾਰੇ ਕਹਿੰਦੇ ਗਏ ਪੁਰਖ ਅਬਿਨਾਸ਼ੀ ਦੀ ਹੋ ਕੇ ਦਾਸੀ, ਬਣ ਦਾਸੀ ਸੇਵ ਕਮਾਇਆ। ਕੋਟਨ ਕੋਟ ਮੰਡਲ ਮੰਡਪ ਪੌਂਦੇ ਰਹੇ ਰਾਸੀ, ਗੋਪੀ ਕਾਹਨ ਨਾਚ ਨਚਾਇਆ। ਬਿਨ ਭਗਤ ਭਗਵਾਨ ਬਣਿਆ ਨਾ ਕਿਸੇ ਦਾ ਸਾਥੀ, ਅੱਧਵਿਚਕਾਰ ਪੀਰ ਪੈਗ਼ੰਬਰ ਰਹੇ ਕੁਰਲਾਇਆ। ਕਰ ਕਿਰਪਾ ਜਿਸ ਚਾੜ੍ਹੇ ਆਪਣੀ ਘਾਟੀ, ਘਾਟਾ ਪੂਰਬ ਪੂਰਾ ਦਏ ਕਰਾਇਆ। ਜਿਸ ਦੀ ਰੂਹ ਓਸੇ ਦਾ ਬੁੱਤ ਖ਼ਾਕੀ, ਖ਼ਾਕੀ ਖ਼ਾਕ ਨਾਲ ਮਿਲਾਇਆ। ਕੋਈ ਰਹਿਣ ਨਾ ਦੇਵੇ ਅੱਗੇ ਆਕੀ, ਅਕਲ ਸਭ ਦੀ ਦਏ ਭੁਲਾਇਆ। ਜਿਸ ਜਨ ਖੋਲ੍ਹੇ ਆਪ ਤਾਕੀ, ਪਰਦਾ ਪਰਦਾ ਦਏ ਉਠਾਇਆ। ਪਿਆਏ ਜਾਮ ਬਣ ਕੇ ਸਾਕੀ, ਤ੍ਰਿਸਨਾ ਭੁੱਖ ਮਿਟਾਇਆ। ਸੋ ਸੱਜਣ ਮਿਲੇ ਸਾਹਿਬ ਹਰਿ ਕਮਲਾਪਾਤੀ, ਕਰ ਦਰਸ ਇਕੋ ਨਜ਼ਰੀ ਆਇਆ। ਸੋ ਰੂਹ ਹੋਈ ਪਾਕ ਪਾਕੀ, ਪਤਤ ਪੁਨੀਤ ਆਪ ਕਰਾਇਆ। ਜੁਗ ਚੌਕੜੀ ਜਿਸ ਦਾ ਲਹਿਣਾ ਰਹਿ ਗਿਆ ਬਾਕੀ, ਕਲਜੁਗ ਅੰਤਮ ਝੋਲੀ ਪਾਇਆ। ਪਾਰਬ੍ਰਹਮ ਪਤਿਪਰਮੇਸ਼ਵਰ ਸ੍ਰੀ ਭਗਵਾਨ ਸਚਖੰਡ ਦੀ ਖੋਲ੍ਹੀ ਹਾਟੀ, ਸਚ ਵਸਤ ਇਕ ਵਰਤਾਇਆ। ਹਰਿਜਨ ਤੇਰੀ ਉਤਮ ਰੱਖੇ ਜ਼ਾਤੀ, ਜ਼ਾਤ ਪਾਤ ਨਾ ਕੋਇ ਜਣਾਇਆ। ਮੇਟੇ ਰੈਣ ਅੰਧੇਰੀ ਰਾਤੀ, ਸਤਿਗੁਰ ਸਾਚਾ ਚੰਦ ਚੜ੍ਹਾਇਆ। ਪਿਛੇ ਵਾਲੀ ਛੱਡੋ ਗਾਥੀ, ਅਗਲਾ ਰਾਹ ਰਿਹਾ ਵਖਾਇਆ। ਜਿਸ ਰੂਹ ਲੈਣੀ ਨਜ਼ਾਤੀ, ਨਿਝ ਘਰ ਸਾਚੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਵਿਛੋੜੇ ਆਪੇ ਜੋੜੇ ਆਪੇ ਸੱਦੇ ਆਪੇ ਤੋਰੇ, ਆਵਣ ਜਾਵਣ ਆਪਣਾ ਖੇਲ ਰਚਾਇਆ। ਜਿਸ ਘੱਲੇ ਮਾਤ, ਮਤਾ ਆਪਣੇ ਨਾਲ ਪਕਾਈਆ। ਜਿਸ ਲੱਖ ਚੁਰਾਸੀ ਦਿਤੀ ਦਾਤ, ਗੇੜਾ

ਗੇੜੇ ਵਿਚ ਰਖਾਈਆ। ਜਿਸ ਤ੍ਰੈਗੁਣ ਬੱਧਾ ਨਾਤ, ਪੰਚਮ ਪੰਚ ਕਰੀ ਕੁੜਮਾਈਆ। ਸੋ ਸਾਹਿਬ ਅੰਤਮ ਪੁਛੇ ਵਾਤ, ਵਿਤਕਰਾ ਸਭ ਦਾ ਰਿਹਾ ਮਿਟਾਈਆ। ਪੱਤਣ ਆਇਆ ਆਪਣੇ ਘਾਟ, ਬੇਪਰਵਾਹ ਬੇਪਰਵਾਹੀਆ। ਇਕ ਰਸੂਲ ਪਰਵਰਦਿਗਾਰ ਪਾਕ, ਪਾਕੀ ਪਾਕ ਇਕ ਖ਼ੁਦਾਈਆ। ਜਿਸ ਰੂਹ ਬੁੱਤ ਬਣਾਇਆ ਸਾਕ, ਅੰਤਮ ਸਾਕ ਦਏ ਤੁੜਾਈਆ। ਲੋਕਮਾਤ ਵਿਚ ਰਹਿ ਜਾਏ ਖ਼ਾਕ, ਕਲਬੂਤ ਕੰਮ ਕਿਸੇ ਨਾ ਆਈਆ । ਰੂਹ ਪੀਏ ਆਬ ਹਯਾਤ, ਹਯਾ ਆਪਣਾ ਦਏ ਮਿਟਾਈਆ। ਲੇਖਾ ਲੱਗੇ ਪੁੰਨ ਸਵਾਬ, ਸੁਹਬਤ ਇਕੋ ਇਕ ਵਡਿਆਈਆ। ਪਰਵਰਦਿਗਾਰ ਆਪਣੇ ਮੁਖ ਤੋਂ ਚੁੱਕ ਨਕ਼ਾਬ, ਪਰਦਾਨਸ਼ੀਂ ਬੇਪਰਦਾ ਹੋ ਆਪਣਾ ਦਰਸ ਵਖਾਈਆ। ਸੋ ਰੂਹ ਕਹੇ ਹੱਕ ਜਨਾਬ, ਹਕੀਕਤ ਵੇਖੇ ਥਾਉਂ ਥਾਈਂਆ। ਨਿਉਂ ਨਿਉਂ ਸਯਦਾ ਕਰੇ ਆਦਾਬ, ਅਦਲ ਆਦਲ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਆਦਿ ਜੁਗਾਦਿ ਜਣਾਏ ਗਾਥਾ, ਪੀਰ ਪੈਗ਼ੰਬਰ ਗੁਰ ਅਵਤਾਰ ਕਰੇ ਪੜ੍ਹਾਈਆ।

ਗੁਰ ਗੋਬਿੰਦ ਹੋਇਆ ਵੇਹਲਾ, ਪੁਰਖ ਅਕਾਲ ਧਿਆਈਆ। ਲੋਕਮਾਤ ਸੱਚਾ ਰਿਹਾ ਨਾ ਕੋਈ ਚੇਲਾ, ਚੇਰਾ ਰੂਪ ਨਾ ਕੋਇ ਵਟਾਈਆ। ਸਿੰਘ ਹੋ ਗਿਆ ਬੱਕਰੀ ਲੇਲਾ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਪੁਰਖ ਅਬਿਨਾਸ਼ੀ ਹੁਣ ਤੇਰਾ ਵੇਲਾ, ਦੂਜੀ ਚਲੇ ਨਾ ਕਿਸੇ ਚਤੁਰਾਈਆ। ਤੂੰ ਸਾਹਿਬ ਸੱਜਣ ਸੁਹੇਲਾ, ਤੇਰੀ ਇਕੋ ਓਟ ਤਕਾਈਆ। ਆਪਣੀ ਗੋਦ ਅੰਤਮ ਲੈ ਲਾ, ਸਿਰ ਆਪਣਾ ਹੱਥ ਰਖਾਈਆ। ਦੋ ਜਹਾਨ ਦਿਸੇ ਜੰਗਲ ਜੂਹ ਉਜਾੜ ਬੇਲਾ, ਬਣ ਸ਼ੇਰ ਭਬਕ ਨਾ ਕੋਇ ਸੁਣਾਈਆ। ਜੁਗਾ ਜੁਗੰਤਰ ਆਦਿ ਅੰਤ ਤੂੰ ਰਹੇਂ ਇਕੇਲਾ, ਆਪਣੀ ਕਲ ਵਰਤਾਈਆ। ਹੁਣ ਮੈਂ ਵੇਖਣੀ ਤੇਰੀ ਖੇਲਾ, ਖ਼ਾਲਕ ਕਿਵੇਂ ਖ਼ਲਕ ਰੁਲਾਈਆ। ਸ੍ਰੀ ਭਗਵਾਨ ਕਹੇ ਮੈਂ ਚਾੜ੍ਹਨਹਾਰਾ ਤੇਲਾ, ਸਗਨ ਇਕੋ ਵਾਰ ਮਨਾਈਆ। ਹੁਕਮੇ ਅੰਦਰ ਕਰ ਕੇ ਰੇਲ ਪੇਲਾ, ਫੇਰ ਵੇਹਲਾ ਹੋ ਕੇ ਤੇਰਾ ਰੰਗ ਚੜ੍ਹਾਈਆ।