੯ ਮਾਘ ੨੦੧੯ ਬਿਕਰਮੀ ਸੋਹਣ ਸਿੰਘ ਦੇ ਗ੍ਰਹਿ ਬਟਾਲਾ ਜ਼ਿਲਾ ਗੁਰਦਾਸਪੁਰ
ਆਦਿ ਜੁਗਾਦਿ ਖੇਲ ਸਮਰਥ, ਸਮਰਥ ਪੁਰਖ ਆਪ ਚਲਾਇੰਦਾ। ਜੁਗ ਚੌਕੜੀ ਸਾਚਾ ਰਥ, ਬਣ ਰਥਵਾਹੀ ਵੇਖ ਵਖਾਇੰਦਾ। ਵਸਤ ਅਗੰਮੀ ਏਕਾ ਵਥ, ਵਸਤੂ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਵੇਖੇ ਤੱਤ, ਤੱਤਵ ਆਪਣੇ ਰੰਗ ਰੰਗਾਇੰਦਾ। ਭਗਤ ਭਗਵਾਨ ਇਕੋ ਮਤ, ਮਤ ਭੇਦ ਨਾ ਕੋਇ ਜਣਾਇੰਦਾ। ਸਤਿ ਸਤਿਵਾਦੀ ਸਾਚਾ ਸਤਿ, ਸਤੋ ਗੁਣ ਰੂਪ ਸਮਾਇੰਦਾ। ਆਤਮ ਪਰਮਾਤਮ ਮੇਲ ਮਿਲਾਵਾ ਕਮਲਾਪਤਿ, ਪਤਿਪਰਮੇਸ਼ਵਰ ਨਜ਼ਰੀ ਆਇੰਦਾ। ਪਾਰਬ੍ਰਹਮ ਬ੍ਰਹਮ ਮਾਰਗ ਦੱਸ, ਰਹਿਬਰ ਆਪਣਾ ਰਾਹ ਚਲਾਇੰਦਾ। ਈਸ਼ ਜੀਵ ਮੇਲਾ ਹੱਸ ਹੱਸ, ਜਗਦੀਸ਼ ਆਪਣੀ ਖ਼ੁਸ਼ੀ ਵਖਾਇੰਦਾ। ਨਿਝਰ ਸਰੋਵਰ ਏਕਾ ਰਸ, ਅੰਮ੍ਰਿਤ ਅਮਰ ਬੂੰਦ ਬਰਸਾਇੰਦਾ। ਸਦਾ ਸੁਹੇਲਾ ਮੇਲ ਮਿਲਾਏ ਨੱਠ ਨੱਠ, ਇਕ ਇਕੇਲਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣੀ ਕਲ ਧਰਾਇੰਦਾ। ਸਮਰਥ ਪੁਰਖ ਅਗੰਮ ਅਥਾਹ, ਅਕਲ ਕਲਾ ਅਖਵਾਈਆ। ਮੇਲ ਮਿਲਾਵਾ ਸਹਿਜ ਸੁਭਾ, ਬਿਨ ਸੁਬਾ ਸ਼ਾਮ ਕਰਾਈਆ। ਵੇਖਣਹਾਰਾ ਥਾਉਂ ਥਾਂ, ਬਿਨ ਜ਼ਿਮੀ ਅਸਮਾਨ ਫਿਰੇ
ਵਾਹੋ ਦਾਹੀਆ। ਜਪਾਵਣਹਾਰਾ ਏਕਾ ਨਾਂ, ਬਿਨ ਅੱਖਰਾਂ ਕਰੇ ਪੜ੍ਹਾਈਆ। ਵਸਾਵਣਹਾਰਾ ਸਚ ਮਕਾਨ, ਛੱਪਰ ਛੰਨ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣੇ ਰੰਗ ਰੰਗਾਈਆ। ਸਮਰਥ ਪੁਰਖ ਪੁਰਖ ਬੇਅੰਤ, ਮਹਿਮਾ ਅਕੱਥ, ਕਥੀ ਨਾ ਜਾਈਆ। ਆਦਿ ਜੁਗਾਦਿ ਖੇਲ ਖਲੰਤ, ਖ਼ਾਲਕ ਖ਼ਲਕ ਵਿਚ ਸਮਾਈਆ। ਲੇਖਾ ਜਾਣ ਜੁਗਾ ਜੁਗੰਤ, ਜੁਗ ਚੌਕੜੀ ਬੰਧਨ ਪਾਈਆ। ਆਤਮ ਪਰਮਾਤਮ ਮਣੀਆਂ ਮੰਤ, ਮੰਤਰ ਇਕੋ ਇਕ ਦ੍ਰਿੜਾਈਆ। ਮੇਲ ਮਿਲਾਵਾ ਸਾਜਣ ਸੰਤ, ਸਤਿਗੁਰ ਮੇਲਾ ਸਹਿਜ ਸੁਭਾਈਆ। ਨਿਰਗੁਣ ਸਰਗੁਣ ਬਣਾਏ ਬਣਤ, ਘੜਨ ਭੰਨਣਹਾਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣੀ ਖ਼ੁਸ਼ੀ ਵਖਾਈਆ। ਸਮਰਥ ਪੁਰਖ ਦੀਨ ਦਿਆਲ, ਦਇਆਨਿਧ ਅਖਵਾਇੰਦਾ। ਨਿਰਗੁਣ ਸਰਗੁਣ ਖੇਲ ਕਮਾਲ, ਕਮਲੀ ਚੋਲਾ ਤਨ ਹੰਢਾਇੰਦਾ। ਜੋਤੀ ਨੂਰ ਬੇਮਿਸਾਲ, ਮਿਸਲ ਵਿਚ ਨਾ ਲੇਖ ਲਿਖਾਇੰਦਾ। ਸਦਾ ਸੁਹੇਲਾ ਘਾਲੇ ਘਾਲ, ਘਾਲੀ ਘਾਲ ਵੇਖ ਵਖਾਇੰਦਾ। ਜੁਗ ਚੌਕੜੀ ਮੁਰਸ਼ਦ ਮੁਰੀਦਾਂ ਸੁਣੇ ਹਾਲ, ਮੁਰਦੇ ਰੂਹ ਆਪ ਜਵਾਇੰਦਾ। ਅੰਮਿਉਂ ਰਸ ਜਾਮ ਦਏ ਪਿਆਲ, ਸਚ ਪਿਆਲਾ ਹੱਥ ਉਠਾਇੰਦਾ। ਭਾਗ ਲਗਾਏ ਕਾਇਆ ਖਾਲ, ਮਾਟੀ ਇਕੋ ਨੂਰ ਚਮਕਾਇੰਦਾ। ਕੂੜਾ ਤੋੜ ਕਿਰਿਆ ਜੰਜਾਲ, ਜੀਵਣ ਜੁਗਤ ਇਕ ਸਮਝਾਇੰਦਾ। ਨਾਦ ਅਨਾਦੀ ਵਜਾਏ ਤਾਲ, ਤਾਲ ਤਲਵਾੜਾ ਆਪ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣੀ ਕਾਰ ਕਮਾਇੰਦਾ। ਸਮਰਥ ਕਾਰ ਅਬਿਨਾਸ਼ੀ ਅਚੁੱਤ, ਆਦਿ ਜੁਗਾਦਿ ਵੱਡੀ ਵਡਿਆਈਆ। ਲੇਖਾ ਜਾਣੇ ਰੂਹ ਬੁੱਤ, ਬਾਤਨ ਜ਼ਾਹਰ ਵੇਖ ਵਖਾਈਆ। ਨਿਰਗੁਣ ਸਰਗੁਣ ਪਿਉ ਪੁੱਤ, ਪਿਤਾ ਪੂਤ ਵੇਸ ਵਟਾਈਆ। ਜੁਗਾ ਜੁਗੰਤਰ ਗੋਦੀ ਚੁੱਕ, ਦੋ ਜਹਾਨ ਰਿਹਾ ਉਠਾਈਆ। ਗੁਰਮੁਖ ਵਿਰਲਾ ਪਏ ਉਠ, ਲੱਖ ਚੁਰਾਸੀ ਗੂੜ੍ਹੀ ਨੀਂਦ ਸਵਾਈਆ। ਸਤਿ ਸਰੂਪ ਬੈਠਾ ਚੁੱਪ, ਅਨਬੋਲਤ ਰਾਗ ਨਾ ਕੋਇ ਅਲਾਈਆ। ਜਨ ਭਗਤਾਂ ਉਤੇ ਹੋਏ ਖ਼ੁਸ਼, ਖ਼ੁਸ਼ੀ ਆਪਣੀ ਦਏ ਸਮਝਾਈਆ। ਆਓ ਮੈਨੂੰ ਲਓ ਪੁੱਛ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਇਕੋ ਘਰ ਵਸਾਈਆ। ਜਿਸ ਨੇ ਦਰਸ਼ਨ ਕੀਤਾ ਝੁਕ, ਨਿਰਗੁਣ ਦਾਤਾ ਨਜ਼ਰੀ ਆਈਆ। ਨਾਮ ਖ਼ਜ਼ਾਨਾ ਲਏ ਲੁੱਟ, ਬਿਨ ਹੱਥਾਂ ਝੋਲੀ ਦਏ ਭਰਾਈਆ। ਕਰੇ ਪਰਕਾਸ਼ ਅੰਧੇਰੇ ਘੁੱਪ, ਅਗਿਆਨ ਅੰਧੇਰ ਮਿਟਾਈਆ। ਪੂਰਬ ਜਨਮ ਜੋ ਗਏ ਰੁਸ, ਬਿਨ ਕਰਮਾਂ ਲਏ ਮਿਲਾਈਆ। ਵੇਖਣਹਾਰਾ ਚੌਦਾਂ ਲੋਕ, ਪ੍ਰਿਥਮੀ ਆਕਾਸ਼ ਖੋਜ ਖੁਜਾਈਆ। ਸ਼ਬਦ ਅਗੰਮੀ ਇਕ ਸਲੋਕ, ਸੋਹੰ ਢੋਲਾ ਰਿਹਾ ਸੁਣਾਈਆ। ਜਿਸ ਸਾਧ ਸੰਤ ਲੈਣੀ ਮੋਖ, ਆਓ ਚਲ ਸੱਚੀ ਸਰਨਾਈਆ। ਆਤਮ ਅੰਤਰ ਵੱਜੇ ਚੋਟ, ਨਗਾਰਾ ਇਕੋ ਨਾਦ ਸੁਣਾਈਆ । ਬਾਕੀ ਆਹਲਣਿਉਂ ਡਿਗੇ ਬੋਟ, ਬਿਨ ਪੁਰਖ ਅਕਾਲ ਗੋਦ ਨਾ ਕੋਇ ਉਠਾਈਆ। ਗੁਰ ਪੀਰਾਂ ਦੀ ਕੋਈ ਨਾ ਮਿਲੇ ਵੋਟ, ਬਕਸੇ ਸਭ ਦੇ ਭੰਨ ਵਖਾਈਆ। ਅੱਖਰ ਨਾਮ ਜਿਨ੍ਹਾਂ ਰਸਨਾ ਲਏ ਘੋਟ, ਘੂਕ ਸੁੱਤੇ ਲੈ ਨਾ ਸਕੇ ਅੰਗੜਾਈਆ। ਜਿਨ੍ਹਾਂ ਪ੍ਰਭ ਮਿਲਿਆ ਨਿਰਮਲ ਹੋ ਕੇ ਜੋਤ, ਜੋਤੀ ਜੋਤ ਕਰੇ ਰੁਸ਼ਨਾਈਆ। ਗੁਰਸਿਖ ਕੋਈ ਨਾ ਸੋਚੇ ਸੋਚ, ਬਿਨ ਸੋਚਿਆਂ ਪਾਰ ਕਰਾਈਆ। ਧੁਰਦਰਗਾਹੀ ਸਚ ਮਲਾਹੀ ਨਿਰਗੁਣ ਦਾਤਾ ਗਿਆ ਪਹੁੰਚ, ਪੂਰੀ ਆਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਸਮਰਥ ਸਮਰਥ ਅਕਾਲਾ, ਦੀਨਾਂ ਬੰਧਪ ਦੀਨ ਦਿਆਲਾ, ਦੀਨਨ ਆਪਣੇ ਗਲੇ ਲਗਾਈਆ। ਦੀਨ ਦਿਆਲ ਦਇਆਨਿਧ ਸਾਗਰ, ਸਗਲਾ ਸੰਗ ਨਿਭਾਇੰਦਾ।
ਖੇਲੇ ਖੇਲ ਕਰੀਮ ਕਾਦਰ, ਕਰਤਾ ਕੁਦਰਤ ਵੇਖ ਵਖਾਇੰਦਾ। ਕਰਨ ਆਇਆ ਸੱਚਾ ਆਦਲ, ਅਦਲੀ ਇਕੋ ਫੇਰਾ ਪਾਇੰਦਾ। ਕਲਜੁਗ ਘਟਾ ਵੇਖੇ ਬਾਦਲ, ਬਦਲੀ ਸਭ ਦੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣਾ ਰੰਗ ਵਖਾਇੰਦਾ। ਸਮਰਥ ਰੰਗ ਚਾੜ੍ਹੇ ਏਕ, ਏਕੰਕਾਰ ਵੱਡੀ ਵਡਿਆਈਆ। ਆਤਮ ਪਰਮਾਤਮ ਸਾਚੀ ਟੇਕ, ਟਿੱਕਾ ਮਸਤਕ ਨਾ ਕੋਇ ਵਖਾਈਆ। ਬਿਨ ਕਲਮ ਸ਼ਾਹੀ ਲਿਖੇ ਲੇਖ, ਲੇਖ ਸਕੇ ਨਾ ਕੋਇ ਮਿਟਾਈਆ। ਨਜ਼ਰੀ ਆਏ ਨੇਤਨ ਨੇਤ, ਨਿਤ ਨਿਤ ਦਰਸ ਵਖਾਈਆ। ਭਗਤ ਭਗਵੰਤ ਕਰੇ ਹੇਤ, ਹਿਤਕਾਰੀ ਫੇਰਾ ਪਾਈਆ। ਗੁਰਮੁਖ ਸੱਜਣ ਲੈਣ ਵੇਖ, ਸ੍ਰਿਸ਼ਟ ਸਬਾਈ ਨੇਤਰ ਅੰਧ ਬਣਾਈਆ। ਜਿਸ ਜਨ ਦੇਵੇ ਆਪਣਾ ਭੇਤ, ਸੋ ਭੱਜੇ ਵਾਹੋ ਦਾਹੀਆ। ਗ਼ਰੀਬ ਨਿਮਾਣੇ ਫੜ ਫੜ ਉਠਾਏ ਵਿਚੋਂ ਖੇਤ, ਖੇਤਰਪਾਲ ਮੁਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਵੇਂ ਆਪਣੀ ਰੁੱਤ ਬਦਲਾਈਆ। ਪਹਿਲੋਂ ਜੰਮਿਆਂ ਮਹੀਨੇ ਜੇਠ, ਅਗਨੀ ਤੱਤ ਤਪਾਇੰਦਾ। ਸਰਗੁਣ ਹੋ ਕੇ ਖੇਡੀ ਖੇਡ, ਭੇਵ ਕੋਇ ਨਾ ਪਾਇੰਦਾ। ਲੱਖ ਚੁਰਾਸੀ ਕਰ ਕੇ ਗਿਆ ਝੇਡ, ਚੌਦਾਂ ਵਿਦਿਆ ਮਾਣ ਮਿਟਾਇੰਦਾ। ਅੰਤਮ ਸਾਢੇ ਤਿੰਨ ਹੱਥ ਕਾਇਆ ਵਿਚੋਂ ਗਿਆ ਲੇਟ, ਆਪਣਾ ਪਾਸਾ ਆਪ ਬਦਲਾਇੰਦਾ। ਗੋਬਿੰਦ ਕੀਤਾ ਇਕੋ ਹੇਤ, ਹਿਤ ਆਪਣੇ ਨਾਲ ਮਿਲਾਇੰਦਾ। ਪਿਛਲਾ ਜਾਣੇ ਸਾਚਾ ਲੇਖ, ਲੇਖਾ ਆਪਣੇ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਰੁੱਤ ਆਪ ਬਦਲਾਇੰਦਾ। ਜੇਠ ਮਹੀਨਾ ਛੱਡੀ ਰੁੱਤ, ਰੁਤੜੀ ਆਪ ਬਦਲਾਈਆ। ਛੱਬੀ ਪੋਹ ਗਿਆ ਉਠ, ਗਰਮੀਉਂ ਹੋਈ ਸਰਦੀ, ਸਰਦੀਉਂ ਦਰਦੀਆਂ ਦਰਦ ਵੰਡਾਈਆ। ਵੜ ਗਿਆ ਅੰਧੇਰੇ ਘੁੱਪ, ਨਜ਼ਰ ਕਿਸੇ ਨਾ ਆਈਆ। ਚਾਰ ਜੁਗ ਦੇ ਵਿਛੜਿਆ ਰਿਹਾ ਪੁੱਛ, ਘਰ ਜਾ ਜਾ ਰਿਹਾ ਜਗਾਈਆ। ਮੈਂ ਤੁਹਾਡੇ ਪਿਛੇ ਲੋਕਾਂ ਕੋਲੋਂ ਰਿਹਾ ਲੁੱਕ, ਆਪਣਾ ਭੇਵ ਨਾ ਕਿਸੇ ਸਮਝਾਈਆ। ਸਭ ਨੂੰ ਵਖੌਂਦਾ ਰਿਹਾ ਠੁੱਠ, ਠੋਕਰ ਨਾਮ ਨਾ ਕਿਸੇ ਲਗਾਈਆ। ਬਿਨ ਭਗਤਾਂ ਗਲਵਕੜੀ ਪਾਏ ਨਾ ਕਿਸੇ ਘੁੱਟ, ਦੂਰ ਦੁਰਾਡੇ ਦੇਵੇ ਧੱਕੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੁੱਤ ਰੁੱਤੜੀ ਦਏ ਵਟਾਈਆ। ਆਪਣੀ ਬਦਲੀ ਰੁੱਤ ਆਪ, ਹਰਿ ਸਾਚਾ ਖੇਲ ਕਰਾਇੰਦਾ। ਜਨ ਭਗਤਾਂ ਬਣ ਮਾਈ ਬਾਪ, ਪਿਤਾ ਪੂਤ ਗੋਦ ਉਠਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋ ਕੇ ਦੱਸਿਆ ਜਾਪ, ਦੋ ਅੱਖਰ ਸੋਹੰ ਆਪ ਪੜ੍ਹਾਇੰਦਾ। ਪਾਰ ਲੰਘਣ ਦਾ ਇਕੋ ਘਾਟ, ਨਿੱਕਾ ਪੱਤਣ ਆਪ ਸੁਹਾਇੰਦਾ। ਦੂਰ ਦੁਰਾਡੀ ਨੇੜੇ ਆਂਦੀ ਵਾਟ, ਵੱਟਾ ਪਿਛਲਾ ਆਪੇ ਲਾਹਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਗੁਣ ਨਿਰਗੁਣ ਹੋ ਕੇ ਦਿਤੀ ਦਾਤ, ਨਿਰਗੁਣ ਸੋ ਹੰ ਬ੍ਰਹਮ ਆਪੇ ਹੋ ਬ੍ਰਹਮ ਪਾਰਬ੍ਰਹਮ ਵਖਾਇੰਦਾ।
੯ ਮਾਘ ੨੦੧੯ ਬਿਕਰਮੀ ਜਸਬੀਰ ਸਿੰਘ, ਜਾਗੀਰ ਸਿੰਘ, ਦਿਲਬਾਗ ਸਿੰਘ ਪਿੰਡ ਭੋਲੇ ਕੇ ਜ਼ਿਲਾ ਗੁਰਦਾਸਪੁਰ
ਪਰਵਰਦਿਗਾਰ ਪਰਦਾ ਚੁਕਿਆ, ਮੁਖ ਨਕਾਬ ਨਾ ਕੋਇ ਰਖਾਇੰਦਾ। ਅਬਿਨਾਸ਼ੀ ਕਰਤਾ ਰਹੇ ਨਾ ਲੁੱਕਿਆ, ਨਿਰਗੁਣ ਆਪਣਾ ਨੂਰ ਧਰਾਇੰਦਾ। ਬੇਪਰਵਾਹ ਏਕਾ ਉਠਿਆ, ਮੁਕਾਮੇ ਹੱਕ ਖੇਲ ਕਰਾਇੰਦਾ। ਸ੍ਰੀ ਭਗਵਾਨ ਸਾਹਿਬ ਤੁਠਿਆ, ਸਚਖੰਡ ਦੁਆਰ ਸੋਭਾ ਪਾਇੰਦਾ। ਸ਼ਾਹ ਸੁਲਤਾਨ
ਏਕਾ ਬੁਕਿਆ, ਦੋ ਜਹਾਨਾਂ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਪਰਵਰਦਿਗਾਰ ਪਰਦਾ ਲਾਹ, ਨੂਰ ਜ਼ਹੂਰ ਕਰੇ ਰੁਸ਼ਨਾਈਆ । ਸੋ ਪੁਰਖ ਨਿਰੰਜਣ ਖੇਲ ਕਰਾ, ਵੇਖਣਹਾਰਾ ਥਾਉਂ ਥਾਈਂਆ। ਦਰਗਾਹ ਸਾਚੀ ਧਾਮ ਸੁਹਾ, ਥਿਰ ਘਰ ਦੇਵੇ ਮਾਣ ਵਡਿਆਈਆ। ਅਲੱਖ ਅਲੱਖਣਾ ਅਲੱਖ ਜਗਾ, ਸਦਾ ਇਕੋ ਆਵਾਜ਼ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹੀ ਖੇਲ ਅਵੱਲਾ, ਏਕੰਕਾਰ ਆਪ ਕਰਾਇੰਦਾ । ਸਚ ਸਿੰਘਾਸਣ ਸਾਚਾ ਮੱਲਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਨੂਰ ਨੁਰਾਨੀ ਜੋਤੀ ਅੱਲਾ, ਬਿਸਮਲ ਆਪਣੀ ਧਾਰ ਵਖਾਇੰਦਾ। ਸਚ ਪਰਕਾਸ਼ ਆਪੇ ਬਲਾ, ਸਤਿ ਦੁਆਰੇ ਡਗਮਗਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਉਚ ਮਹੱਲ ਸੋਭਾ ਪਾਇੰਦਾ। ਆਦਿ ਜੁਗਾਦੀ ਇਕ ਇਕੱਲਾ, ਜੁਗ ਜੁਗ ਆਪਣੀ ਕਾਰ ਕਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਸੁਹਾਇੰਦਾ। ਦਰ ਘਰ ਸਾਚਾ ਸੋਭਨੀਕ, ਨੂਰ ਨੁਰਾਨਾ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਲਾਸ਼ਰੀਕ, ਸ਼ਹਿਨਸ਼ਾਹ ਆਪਣਾ ਰੰਗ ਰੰਗਾਇੰਦਾ। ਸਚ ਨਿਸ਼ਾਨਾ ਲਾਏ ਠੀਕ, ਦੋ ਜਹਾਨਾਂ ਵੇਖ ਵਖਾਇੰਦਾ। ਨਿਰਗੁਣ ਨਿਰਗੁਣ ਸਤਿ ਪ੍ਰੀਤ, ਸਤਿ ਸਤਿਵਾਦੀ ਆਪ ਲਗਾਇੰਦਾ। ਵਸਣਹਾਰਾ ਦੂਰ ਨਜ਼ਦੀਕ, ਜ਼ਾਹਰ ਜ਼ਹੂਰ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਦੇਵੇ ਚੁੱਕ, ਨੂਰੋ ਨੂਰ ਨੂਰ ਦਰਸਾਈਆ। ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਬੈਠਾ ਰਿਹਾ ਲੁਕ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸ਼ਬਦ ਅਗੰਮੀ ਹੋ ਕੇ ਰਿਹਾ ਬੁੱਕ, ਭਬਕ ਆਪਣੇ ਨਾਮ ਲਗਾਈਆ। ਨਿਰਗੁਣ ਸਰਗੁਣ ਵੇਖੇ ਉਠ, ਆਪ ਆਪਣਾ ਬਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਪਰਵਰਦਿਗਾਰਾ, ਬੇਐਬ ਨਾਮ ਅਖਵਾਇੰਦਾ । ਮੁਕਾਮੇ ਹੱਕ ਸਾਂਝਾ ਯਾਰਾ, ਲਾਸ਼ਰੀਕ ਸੋਭਾ ਪਾਇੰਦਾ। ਸੋ ਪੁਰਖ ਨਿਰੰਜਣ ਵਸੇ ਧਾਮ ਨਿਆਰਾ, ਹਰਿ ਪੁਰਖ ਨਿਰੰਜਣ ਆਪਣਾ ਦਰ ਸੁਹਾਇੰਦਾ। ਏਕੰਕਾਰਾ ਕਰ ਪਸਾਰਾ, ਆਦਿ ਨਿਰੰਜਣ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਦੇ ਸਹਾਰਾ, ਸਮਰਥ ਆਪਣੀ ਕਾਰ ਕਮਾਇੰਦਾ। ਸ੍ਰੀ ਭਗਵਾਨ ਕਰ ਪਸਾਰਾ, ਬੇਪਰਵਾਹ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਕਰ ਤਿਆਰਾ, ਨਿਰਗੁਣ ਆਪਣਾ ਰਾਹ ਚਲਾਇੰਦਾ। ਜਨ ਭਗਤਾਂ ਵੇਖਣਹਾਰਾ, ਨੇਤਰ ਨੈਣ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਖੋਲ੍ਹੇ ਆਪ, ਪਾਰਬ੍ਰਹਮ ਵੱਡੀ ਵਡਿਆਈਆ। ਜੁਗ ਚੌਕੜੀ ਖੇਲ ਤਮਾਸ਼, ਨਿਰਗੁਣ ਸਰਗੁਣ ਵੇਖ ਵਖਾਈਆ। ਬ੍ਰਹਿਮੰਡ ਖੰਡ ਮੰਡਲ ਰਾਸ, ਗੋਪੀ ਕਾਹਨ ਨਾਚ ਨਚਾਈਆ। ਦੋਜ਼ਖ਼ ਬਹਿਸ਼ਤ ਕਰ ਕਰ ਵਾਸ, ਖੰਡ ਬ੍ਰਹਿਮੰਡ ਆਪਣਾ ਰੰਗ ਰੰਗਾਈਆ । ਲੱਖ ਚੁਰਾਸੀ ਕਰ ਕਰ ਦਾਸੀ ਦਾਸ, ਸੇਵਕ ਸੇਵਾ ਇਕ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿ ਸਤਿਵਾਦੀ ਦੇ ਦੇ ਸਾਥ, ਸਗਲਾ ਸੰਗ ਨਿਭਾਈਆ। ਅੱਖਰ ਵੱਖਰ ਦੇਵੇ ਗਾਥ, ਨਿਸ਼ਅੱਖਰ ਕਰੇ ਪੜ੍ਹਾਈਆ। ਕਿਰਪਾ ਕਰ ਚਲਾਏ ਰਾਥ, ਬਣ ਰਥਵਾਹੀ ਸੇਵ ਕਮਾਈਆ। ਆਤਮ ਪਰਮਾਤਮ ਦੇਵੇ ਪਾਠ, ਪੂਜਾ ਇਕੋ ਘਰ ਵਖਾਈਆ। ਲੇਖ ਅਲੇਖ ਤ੍ਰਿਲੋਕੀ ਨਾਥ, ਤ੍ਰੈ ਤ੍ਰੈ ਆਪਣੀ ਗੰਢ ਪੁਆਈਆ। ਪਾਰਬ੍ਰਹਮ ਬ੍ਰਹਮ ਕਰਨਹਾਰਾ ਹੇਤ, ਈਸ਼ ਜੀਵ ਕਰੇ ਕੁੜਮਾਈਆ।
ਪੰਜ ਤੱਤ ਵੇਖਣਹਾਰਾ ਖੇਤ, ਤ੍ਰੈ ਤ੍ਰੈ ਮੇਲਾ ਸਹਿਜ ਸੁਭਾਈਆ। ਲੇਖਾ ਜਾਣੇ ਨੇਤਨ ਨੇਤ, ਨਿਤ ਨਵਿਤ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਵਰਦਿਗਾਰ ਬੇਪਰਵਾਹ ਕਰੇ ਖੇਲ ਅਗੰਮ ਅਥਾਹ, ਭੇਵ ਅਭੇਦਾ ਆਪ ਜਣਾਈਆ। ਮੁਖ ਨਕ਼ਾਬ ਪਰਦਾ ਲਾਹ, ਲੇਖਾ ਸਭ ਦਾ ਆਪ ਮੁਕਾਇੰਦਾ। ਸਚ ਸੰਦੇਸਾ ਇਕ ਸੁਣਾ, ਕਲਮਾ ਨਬੀ ਆਪ ਪੜ੍ਹਾਇੰਦਾ। ਰਸੂਲ ਰਸੂਲਾਂ ਲਏ ਜਗਾ, ਇਸਮ ਆਜ਼ਮ ਇਕ ਵਖਾਇੰਦਾ। ਮੁਕਾਮੇ ਹੱਕ ਕਰ ਰੁਸ਼ਨਾ, ਨੂਰ ਜ਼ਹੂਰ ਆਪ ਪਰਗਟਾਇੰਦਾ। ਕਲਮਾ ਕਲਾਮ ਆਪ ਪੜ੍ਹਾ, ਕਾਤਬ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ, ਹਰਿ ਨਿਰੰਕਾਰਾ ਆਪ ਸੁਣਾਇੰਦਾ। ਸਤਿ ਸੰਦੇਸਾ ਏਕੰਕਾਰ, ਇਕ ਇਕੱਲਾ ਆਪ ਜਣਾਈਆ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਨਿਰਗੁਣ ਨਿਰਗੁਣ ਰਾਗ ਅਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰ, ਬੇਖ਼ਬਰ ਖ਼ਬਰ ਇਕ ਸੁਣਾਈਆ। ਲੋਆਂ ਪੁਰੀਆਂ ਦੇ ਹੁਲਾਰ, ਮੰਡਲ ਮੰਡਪ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੂਰ ਆਪਣਾ ਕਰ ਰੁਸ਼ਨਾਈਆ। ਨੂਰ ਜ਼ਹੂਰ ਕਰ ਰੁਸ਼ਨਾ, ਜਲਵਾ ਇਕੋ ਇਕ ਜਣਾਇੰਦਾ। ਪਰਗਟ ਹੋ ਹੱਕ ਖ਼ੁਦਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਰੁਤਬਾ ਜਾਣੇ ਦੋ ਜਹਾਨ ਦੋਏ ਦੋਏ ਆਪਣੀ ਧਾਰ ਜਣਾਇੰਦਾ। ਪੀਰ ਪੈਗ਼ੰਬਰ ਲਏ ਜਗਾ, ਈਸਾ ਮੂਸਾ ਸੰਗ ਮੁਹੰਮਦ ਹੁਕਮ ਸੁਣਾਇੰਦਾ। ਚਾਰ ਯਾਰੀ ਡੰਕ ਵਜਾ, ਏਕਾ ਰਾਹ ਵਖਾਇੰਦਾ। ਅੱਲਾ ਰਾਣੀ ਪਰਦਾ ਲਾਹ, ਮੁਖ ਘੂੰਘਟ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਨਿਰਗੁਣ ਦਾਤਾ ਪੁਰਖ ਬਿਧਾਤਾ, ਸਤਿ ਸਤਿਵਾਦੀ ਆਪ ਸੁਣਾਇੰਦਾ। ਖੋਲ੍ਹ ਲੱਥੀ ਨਕ਼ਾਬ, ਨੁਕਤਾ ਸਭ ਨੂੰ ਆਪ ਜਣਾਈਆ। ਪੀਰ ਪੈਗ਼ੰਬਰ ਕਰੋ ਆਦਾਬ, ਸਿਰ ਸਯਦਾ ਸੀਸ ਝੁਕਾਈਆ। ਪਰਗਟ ਹੋਇਆ ਹੱਕ ਜਨਾਬ, ਅਮਾਮ ਅਮਾਮਾ ਵਡ ਵਡਿਆਈਆ। ਜਿਸ ਨੂੰ ਈਸਾ ਕਹਿ ਕੇ ਗਿਆ ਮੇਰਾ ਬਾਪ, ਸੋ ਪੁਰਖ ਪੁਰਖੋਤਮ ਫੇਰਾ ਪਾਈਆ। ਜਿਸ ਦਾ ਆਦਿ ਜੁਗਾਦਿ ਜਪਦੇ ਰਹੇ ਜਾਪ, ਜੀਵਣ ਜੁਗਤ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਜਿਸ ਦਾ ਦੱਸਦੀ ਰਹੀ ਪਾਠ, ਸੋ ਪਾਠਸ਼ਾਲਾ ਇਕ ਵਖਾਈਆ। ਵੇਖਣਹਾਰਾ ਸਰ ਸਰੋਵਰ ਤੀਰਥ ਤਾਟ, ਗੰਗਾ ਸੁਰਸਤੀ ਜਮਨਾ ਇਕੋ ਧਾਰ ਵਹਾਈਆ। ਚੌਦਾਂ ਲੋਕ ਚੌਦਾਂ ਤਬਕ ਤ੍ਰੈਭਵਣ ਅਵਣ ਗਵਣ ਖੋਲ੍ਹੇ ਹਾਟ, ਬ੍ਰਹਿਮੰਡ ਖੰਡ ਏਕਾ ਘਰ ਵਖਾਈਆ। ਖੇਲੇ ਖੇਲ ਪੁਰਖ ਸਮਰਥ, ਮਹਿਮਾ ਅਕੱਥ ਕਥੀ ਨਾ ਜਾਈਆ। ਸ਼ਬਦ ਸੰਦੇਸੇ ਰਿਹਾ ਦੱਸ, ਦਹਿ ਦਿਸ਼ਾ ਵੇਖ ਵਖਾਈਆ। ਦਰ ਦੁਆਰੇ ਮਿਲਣਾ ਹੱਸ ਹੱਸ, ਧੁਰ ਦਰਵਾਜ਼ਾ ਰਿਹਾ ਖੁਲ੍ਹਾਈਆ। ਮੁਹੰਮਦ ਪੂਰੀ ਕਰੇ ਆਸ, ਅਮਾਮ ਆਪਣਾ ਫੇਰਾ ਪਾਈਆ। ਤਾਰਾ ਚੰਦ ਕਰੇ ਪਰਕਾਸ਼, ਨੂਰੋ ਨੂਰ ਨੂਰ ਰੁਸ਼ਨਾਈਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਖੋਜ ਖੁਜਾਈਆ। ਮੁਰੀਦ ਮੁਰਸ਼ਦ ਵੇਖੇ ਖ਼ਾਸ, ਖਾਹਸ਼ ਸਭ ਦੀ ਪੂਰ ਕਰਾਈਆ। ਨਿਰਗੁਣ ਸਰਗੁਣ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਦਾਤ, ਖ਼ਾਲੀ ਝੋਲੀ ਦਏ ਭਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੁੱਕੀ ਵਾਟ, ਪਾਂਧੀ ਨਜ਼ਰ ਕੋਇ ਨਾ ਆਈਆ। ਅੰਤ ਹੋਈ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਨਾ ਕੋਈ ਪਿਤਾ ਨਾ ਕੋਈ ਮਾਤ, ਪੁੱਤਰ ਧੀ ਨਾ ਕੋਇ ਵਡਿਆਈਆ। ਕੂੜੀ ਕਿਰਿਆ ਸੱਜਣ ਸਾਕ, ਹਰਿ ਕਾ
ਨਾਉਂ ਨਾ ਕੋਇ ਵਖਾਈਆ। ਨਜ਼ਰ ਆਏ ਨਾ ਰਸੂਲ ਪਾਕ, ਪਾਕੀ ਪਾਕ ਨਾ ਕੋਇ ਜਣਾਈਆ। ਆਤਮ ਖੋਲ੍ਹੇ ਨਾ ਕੋਇ ਤਾਕ, ਦੀਵਾ ਬੱਤੀ ਨਾ ਕੋਇ ਰੁਸ਼ਨਾਈਆ। ਸ਼ਬਦ ਅਗੰਮ ਨਾ ਲਾਏ ਸਾਟ, ਕਪਾਟੀ ਬਜਰ ਨਾ ਕੋਇ ਤੁੜਾਈਆ। ਲੱਖ ਚੁਰਾਸੀ ਸੁੱਤੀ ਕੂੜੀ ਖਾਟ, ਆਤਮ ਸੇਜ ਨਾ ਕੋਇ ਹੰਢਾਈਆ। ਚਾਰ ਕੁੰਟ ਕਿਸੇ ਨਾ ਮਿਲਿਆ ਕਮਲਾਪਾਤ, ਕਵਲ ਨੈਣ ਨੈਣ ਨਾ ਕੋਇ ਮਿਲਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਪ੍ਰਭ ਚਰਨ ਦੁਆਰੇ ਬੈਠੇ ਰਹੇ ਝਾਕ, ਆਪਣੀ ਝਾਕੀ ਨਾ ਕੋਇ ਵਖਾਈਆ। ਪੂਰਬ ਲੇਖਾ ਕਰਨ ਯਾਦ, ਨੇਤਰ ਨੈਣ ਧਿਆਨ ਲਗਾਈਆ। ਸਾਹਿਬ ਸੁਲਤਾਨ ਸੁਣੇ ਫ਼ਰਯਾਦ, ਬੇਪਰਵਾਹ ਫੇਰਾ ਪਾਈਆ। ਜਿਸ ਨੇ ਰਚਨਾ ਰਚੀ ਆਦਿ, ਸੋ ਅੰਤ ਆਪਣਾ ਹੁਕਮ ਮਨਾਈਆ। ਜਿਸ ਦੀ ਮਹਿਮਾ ਬੋਧ ਅਗਾਧ, ਨਾ ਕੋਈ ਲਿਖੇ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਇਕੋ ਏਕ, ਇਕ ਇਕੱਲਾ ਆਪ ਜਣਾਇੰਦਾ। ਪੀਰ ਪੈਗ਼ੰਬਰ ਸਾਚੀ ਟੇਕ, ਪਰਵਰਦਿਗਾਰ ਹੁਕਮ ਮਨਾਇੰਦਾ। ਜਿਸ ਉਪਜਾਏ ਮੁਲਾਂ ਸ਼ੇਖ਼, ਸੋ ਮਸਲਾ ਹੱਲ ਕਰਾਇੰਦਾ। ਲੱਖ ਚੁਰਾਸੀ ਰਿਹਾ ਵੇਖ, ਘਟ ਘਟ ਆਪਣਾ ਆਸਣ ਲਾਇੰਦਾ। ਕਲਜੁਗ ਅੰਤਮ ਧਰਿਆ ਭੇਖ, ਭੇਖਾਧਾਰੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕ ਸੁਣਾਇੰਦਾ। ਸਚ ਸੁਨੇਹੁੜਾ ਦੇਵੇ ਸੰਗੀ, ਹਰਿ ਸਚ ਸਚ ਦ੍ਰਿੜਾਈਆ। ਕਰੇ ਖੇਲ ਖੇਲ ਬਹੁਰੰਗੀ, ਰੰਗਰਾਤਾ ਬੇਪਰਵਾਹੀਆ। ਦੋ ਜਹਾਨ ਵਜਾਏ ਸਰੰਗੀ, ਸਾਰੰਗਾ ਇਕੋ ਇਕ ਉਠਾਈਆ। ਲੱਖ ਚੁਰਾਸੀ ਕੰਡ ਨੰਗੀ, ਪਰਦਾ ਉਪਰ ਕੋਇ ਨਾ ਪਾਈਆ। ਗੋਬਿੰਦ ਸੂਰਾ ਇਕ ਭੁਯੰਗੀ, ਭੁਯੰਗਮ ਆਪਣਾ ਰਾਹ ਜਣਾਈਆ। ਪੁਰਖ ਅਕਾਲ ਕੋਲੋਂ ਵਸਤ ਮੰਗੀ, ਸ੍ਰੀ ਭਗਵਾਨ ਝੋਲੀ ਪਾਈਆ। ਕਲਜੁਗ ਅੰਤਮ ਨੌਂ ਖੰਡ ਪ੍ਰਿਥਮੀ ਆਏ ਤੰਗੀ, ਦਸਤ ਦਸਤ ਨਾ ਕੋਇ ਮਿਲਾਈਆ। ਸ੍ਰਿਸ਼ਟ ਸਬਾਈ ਹੋਏ ਪਖੰਡੀ, ਹਰਿ ਕਾ ਰੂਪ ਨਾ ਕੋਇ ਦਸਾਈਆ। ਮਨ ਵਾਸਨਾ ਹੋਏ ਗੰਦੀ, ਸੁਗੰਧੀ ਸਚ ਨਾ ਕੋਇ ਜਣਾਈਆ। ਦੀਨ ਮਜ਼੍ਹਬ ਦੀ ਚਲੇ ਡੰਡੀ, ਪੁਰਖ ਅਕਾਲ ਸਾਚਾ ਮੰਦਰ ਨਾ ਕੋਇ ਦਰਸਾਈਆ। ਗਾ ਗਾ ਥੱਕਣ ਬੱਤੀ ਦੰਦੀ, ਰਸਨਾ ਜਿਹਵਾ ਕਰ ਹਲਕਾਈਆ। ਆਤਮ ਲਏ ਨਾ ਕੋਇ ਅਨੰਦੀ, ਨਿਜਾਨੰਦ ਨਾ ਕੋਇ ਚਖਾਈਆ। ਚੜ੍ਹੇ ਚੰਦ ਨਾ ਨੂਰ ਨੌਚੰਦੀ, ਚੌਦਸ ਰੂਪ ਨਾ ਕੋਇ ਬਣਾਈਆ। ਵੇਲੇ ਅੰਤ ਨਾ ਕੱਟੇ ਕੋਈ ਬੰਦੀ, ਬੰਦੀਖ਼ਾਨਾ ਨਾ ਕੋਇ ਤੁੜਾਈਆ। ਰਾਏ ਧਰਮ ਦੀ ਪਈ ਫੰਦੀ, ਫਾਸੀ ਗਲ ਨਾ ਕੋਇ ਛੁਡਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪ੍ਰਭ ਅੱਗੇ ਵਸਤ ਇਕੋ ਮੰਗੀ, ਵੇਲੇ ਅੰਤ ਹੋਣਾ ਸਹਾਈਆ। ਕਰੇ ਖੇਲ ਸੂਰਾ ਸਰਬੰਗੀ, ਸ਼ਹਿਨਸ਼ਾਹ ਆਪਣਾ ਹੁਕਮ ਜਣਾਈਆ। ਕਲਜੁਗ ਅੰਤਮ ਆਇਆ ਕੰਢੀ, ਢਾਰਸ ਸਕੇ ਨਾ ਕੋਇ ਬੰਨ੍ਹਾਈਆ। ਜੀਵ ਆਤਮਾ ਹੋਈ ਰੰਡੀ, ਹਰਿ ਕੰਤ ਨਾ ਕੋਇ ਹੰਢਾਈਆ। ਆਤਮ ਪਰਮਾਤਮ ਕੋਇ ਨਾ ਗਾਏ ਛੰਦੀ, ਸੰਸਾ ਰੋਗ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਪਰਦਾ ਆਪ ਉਠਾਈਆ। ਪਰਦਾ ਚੁੱਕ ਚੁਕਾਇਆ ਉਹਲਾ, ਆਲਮੀਨ ਆਪ ਜਣਾਇੰਦਾ। ਪਰਗਟ ਹੋਇਆ ਇਕੋ ਮੌਲਾ, ਹਰ ਘਟ ਵੇਖ ਵਖਾਇੰਦਾ। ਚਾਰ ਕੁੰਟ ਜਿਸ ਦਾ ਪੌਂਦੇ ਗਏ ਰੌਲਾ, ਅੱਖਰ ਅੱਖਰ ਨਾਲ ਮਿਲਾਇੰਦਾ। ਸੋ ਸਾਹਿਬ ਪੂਰਾ ਕਰਨ ਆਇਆ ਕੌਲਾ, ਕੀਤਾ ਕੌਲ ਭੁੱਲ ਨਾ ਜਾਇੰਦਾ। ਪਰਗਟ ਹੋਇਆ ਉਪਰ ਧੌਲਾ, ਧਰਨੀ ਧਰਤ ਧਵਲ ਵੇਖ ਵਖਾਇੰਦਾ। ਜਿਸ ਨੇ ਘੱਲਿਆ ਕ੍ਰਿਸ਼ਨਾ ਸੌਲਾ,
ਰਾਮ ਰਾਮਾ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੂਰੋ ਨੂਰ ਡਗਮਗਾਇੰਦਾ। ਨੂਰੋ ਨੂਰ ਨੂਰ ਨੁਰਾਨਾ, ਪੁਰਖ ਅਕਾਲ ਵੱਡੀ ਵਡਿਆਈਆ। ਲੇਖਾ ਜਾਣੇ ਦੋ ਜਹਾਨਾਂ, ਨਿਰਗੁਣ ਸਰਗੁਣ ਪਰਦਾ ਲਾਹੀਆ। ਸ਼ਬਦ ਅਗੰਮੀ ਇਕ ਤਰਾਨਾ, ਬਿਨ ਤਰਜ਼ ਤਾਲ ਸੁਣਾਈਆ। ਬ੍ਰਹਮਾ ਵਿਸ਼ਨ ਸ਼ਿਵ ਹੋਏ ਹੈਰਾਨਾ, ਹਰਿ ਜੂ ਕੀ ਕੀ ਖੇਲ ਵਰਤਾਈਆ। ਕਲਜੁਗ ਅੰਤਮ ਹੋ ਪਰਧਾਨਾ, ਪੀਰ ਪੈਗ਼ੰਬਰ ਰਿਹਾ ਉਠਾਈਆ। ਬਲ ਧਰਾਏ ਮਰਦ ਮਰਦਾਨਾ, ਸਚ ਮਰਦਾਨਗੀ ਇਕ ਕਮਾਈਆ। ਗੁਰ ਅਵਤਾਰਾਂ ਦੇਵੇ ਦਾਨਾ, ਵਸਤ ਅਮੋਲਕ ਝੋਲੀ ਪਾਈਆ। ਸਚ ਸੰਦੇਸਾ ਇਕ ਫ਼ਰਮਾਣਾ, ਧੁਰ ਸੰਦੇਸਾ ਆਪ ਅਲਾਈਆ। ਵੇਲੇ ਅੰਤ ਸਰਬ ਪਛਤਾਣਾ, ਪਸਚਾਤਾਪ ਜਗਤ ਲੋਕਾਈਆ। ਜਿਨ੍ਹਾਂ ਭੁਲਿਆ ਹਰਿ ਭਗਵਾਨਾ, ਭਗਵਨ ਦੇਵਣਹਾਰ ਸਜ਼ਾਈਆ। ਵੇਖਣਹਾਰਾ ਜਗਤ ਜਹਾਨਾ, ਜੀਵਣ ਜੁਗਤ ਨਾ ਕਿਸੇ ਜਣਾਈਆ। ਪਰਗਟ ਹੋਇਆ ਇਕੋ ਕਾਹਨਾ, ਨਾਮ ਬੰਸਰੀ ਹੱਥ ਉਠਾਈਆ। ਰਾਮ ਰਮੱਯਾ ਹੋ ਪਰਧਾਨਾ, ਸਚ ਪਰਧਾਨਗੀ ਆਪ ਕਮਾਈਆ। ਈਸਾ ਮੂਸਾ ਮੁਹੰਮਦ ਬੰਨ੍ਹੇ ਗਾਨਾ, ਅੱਲਾ ਰਾਣੀ ਸਗਨ ਮਨਾਈਆ। ਚੌਦਾਂ ਤਬਕ ਨੈਣ ਸ਼ਰਮਾਣਾ, ਅੱਖ ਅੱਖ ਨਾ ਕੋਇ ਰਖਾਈਆ। ਅੰਜੀਲ ਕੁਰਾਨ ਨਾ ਕੋਇ ਧਿਆਨਾ, ਤੀਸ ਬਤੀਸ ਨਾ ਕੋਇ ਪੜ੍ਹਾਈਆ। ਨਜ਼ਰੀ ਆਏ ਇਕ ਅਮਾਮਾ, ਬੇਨਜ਼ੀਰ ਸ਼ਹਿਨਸ਼ਾਹੀਆ। ਕਲਮਾ ਕਲਾਮ ਜਿਸ ਪੜ੍ਹਾਣਾ, ਉਲਮਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਆਪਣਾ ਦਏ ਉਠਾਈਆ । ਪਰਦਾ ਲਾਹ ਵਖਾਏ ਮੁਖ, ਮੁਖ ਨਜ਼ਰ ਕਿਸੇ ਨਾ ਆਇੰਦਾ। ਮੁਰਸ਼ਦ ਮੁਰੀਦਾਂ ਮੇਟੇ ਭੁੱਖ, ਤ੍ਰਿਸ਼ਨਾ ਅਗਨੀ ਆਪ ਬੁਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਰੱਖੇ ਕੁੱਖ, ਆਪ ਆਪਣੇ ਵਿਚ ਛੁਪਾਇੰਦਾ। ਨਵ ਨੌਂ ਚਾਰ ਜੋ ਰਿਹਾ ਲੁਕ, ਲੋਕਮਾਤ ਵੇਸ ਵਟਾਇੰਦਾ। ਭਗਤ ਭਗਵਾਨ ਜਾਏ ਤੁੱਠ, ਮਿਹਰਵਾਨ ਮਿਹਰ ਨਜ਼ਰ ਇਕ ਉਠਾਇੰਦਾ। ਅੰਮ੍ਰਿਤ ਜਾਮ ਪਿਆਏ ਘੁੱਟ, ਦੂਈ ਦਵੈਤੀ ਪੰਧ ਮੁਕਾਇੰਦਾ। ਸਚ ਸੁਹਾਏ ਸੁਹੰਜਣੀ ਰੁੱਤ, ਫੁੱਲ ਫਲਵਾੜੀ ਆਪ ਮਹਿਕਾਇੰਦਾ। ਲੇਖਾ ਜਾਣੇ ਕਾਇਆ ਬੁੱਤ, ਪੰਜ ਤੱਤ ਆਪਣਾ ਭੇਵ ਜਣਾਇੰਦਾ। ਆਤਮ ਪਰਮਾਤਮ ਲਏ ਪੁੱਛ, ਪੂਰਬ ਲਹਿਣਾ ਫੋਲ ਫੁਲਾਇੰਦਾ। ਬਿਨ ਭਗਤਾਂ ਕਿਸੇ ਕੋਲ ਨਹੀਂ ਕੁੱਛ, ਖ਼ਾਲੀ ਹੱਥ ਸਰਬ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਇੰਦਾ। ਵੇਖੋ ਖੇਲ ਚਾਰ ਜੁਗ, ਚਾਰ ਯਾਰੀ ਨਾਲ ਮਿਲਾਈਆ । ਤੇਈ ਅਵਤਾਰਾਂ ਔਧ ਗਈ ਪੁਗ, ਵੇਲਾ ਅੰਤਮ ਦਏ ਦੁਹਾਈਆ। ਭਗਤ ਅਠਾਰਾਂ ਗਏ ਝੁਕ, ਨਿਉਂ ਨਿਉਂ ਸੀਸ ਝੁਕਾਈਆ। ਈਸਾ ਮੂਸਾ ਮੁਹੰਮਦ ਬੂਟੇ ਰਹੇ ਸੁੱਕ, ਹਰੇ ਸਿੰਚ ਨਾ ਕੋਇ ਕਰਾਈਆ। ਗੁਰ ਦਸ ਰਹੇ ਪੁੱਛ, ਪ੍ਰਭ ਅੱਗੇ ਸੀਸ ਝੁਕਾਈਆ। ਕਲਜੁਗ ਖ਼ਾਲੀ ਹੱਥ ਕਿਸੇ ਕੋਲ ਨਹੀਂ ਕੁੱਛ, ਨੌਂ ਖੰਡ ਪ੍ਰਿਥਮੀ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਪੁਰਖ ਅਬਿਨਾਸ਼ੀ ਸ੍ਰੀ ਭਗਵਾਨਾ, ਏਕਾ ਹੁਕਮ ਜਣਾਇੰਦਾ। ਰਲ ਮਿਲ ਸਾਰੇ ਬੰਨ੍ਹੋ ਗਾਨਾ, ਸਾਚਾ ਸਗਨ ਮਨਾਇੰਦਾ। ਕਲਜੁਗ ਮਿਟੇ ਅੰਤ ਨਿਸ਼ਾਨਾ, ਨਿਸ਼ਾਨਾ ਕੋਇ ਰਹਿਣ ਨਾ ਪਾਇੰਦਾ। ਲੇਖਾ ਚੁੱਕੇ ਵੇਦ ਪੁਰਾਨਾ, ਸ਼ਾਸਤਰ ਸਿਮਰਤ ਵਿਚ ਸਮਾਇੰਦਾ। ਸ੍ਰਿਸ਼ਟ ਸਬਾਈ ਇਕੋ ਦਾਨਾ, ਆਤਮ ਪਰਮਾਤਮ ਝੋਲੀ ਪਾਇੰਦਾ। ਲੱਖ ਚੁਰਾਸੀ ਸਾਚਾ ਗਾਣਾ, ਸੋਹੰ ਅੱਖਰ ਆਪ ਪੜ੍ਹਾਇੰਦਾ। ਸਤਿਜੁਗ ਸਾਚਾ ਰਾਹ ਵਖਾਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਇੰਦਾ।
ਇਕੋ ਪੀਣਾ ਇਕੋ ਖਾਣਾ, ਇਕੋ ਮੰਦਰ ਸੋਭਾ ਪਾਇੰਦਾ। ਇਕੋ ਇਸ਼ਟ ਦੇਵ ਗੁਰੂ ਮਨਾਣਾ, ਗੁਰਦੇਵ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਏਕਾ ਰਾਹੇ ਲਾਇੰਦਾ। ਸਾਚੇ ਰਾਹ ਲਗਾਏ ਹਰਿ, ਹਰਿ ਜੂ ਦਇਆ ਕਮਾਈਆ। ਚਾਰ ਜੁਗ ਦੇ ਲਏ ਫੜ, ਫੜ ਫੜ ਬੰਧਨ ਪਾਈਆ। ਏਕਾ ਅੱਖਰ ਲਓ ਪੜ੍ਹ, ਬਿਨ ਅੱਖਰਾਂ ਕਰੇ ਪੜ੍ਹਾਈਆ। ਸਾਚਾ ਮੰਦਰ ਵੇਖੋ ਚੜ੍ਹ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਬਣਾਇਆ ਤੁਹਾਡਾ ਘਰ, ਸੋ ਧਰਨੀ ਧਰਤ ਦਏ ਵਡਿਆਈਆ। ਕਲਜੁਗ ਅੰਤਮ ਕਿਰਪਾ ਕਰ, ਲੋਕਮਾਤ ਵੇਖ ਵਖਾਈਆ। ਭਗਤ ਭਗਵਾਨ ਲਗਾਏ ਜੜ੍ਹ, ਨਾ ਸਕੇ ਕੋਇ ਉਖੜਾਈਆ। ਲੇਖਾ ਜਾਣੇ ਸੀਸ ਧੜ, ਪੰਜ ਤੱਤ ਮਾਣ ਰਖਾਈਆ। ਪਰਗਟ ਹੋ ਨਰਾਇਣ ਨਰ, ਨਿਰ ਇਛਿਆ ਪੂਰ ਕਰਾਈਆ। ਗੋਬਿੰਦ ਦਿਤਾ ਇਕੋ ਵਰ, ਪੁਰਖ ਅਕਾਲ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਪਰਦਾ ਆਪ ਚੁਕਾਈਆ। ਪਰਦਾ ਚੁੱਕ ਆਏ ਨੇੜੇ, ਦੂਰ ਦੁਰਾਡਾ ਪੰਧ ਮੁਕਾਇੰਦਾ। ਕੂੜੀ ਕਿਰਿਆ ਚੁੱਕਣ ਝੇੜੇ, ਝੇੜਾ ਹੋਰ ਨਾ ਕੋਇ ਵਧਾਇੰਦਾ। ਭਗਵਾਨ ਭਗਤ ਦੇ ਵਸੇ ਖੇੜੇ, ਗ੍ਰਹਿ ਮੰਦਰ ਸੋਭਾ ਪਾਇੰਦਾ। ਭਗਤਾਂ ਮਨ ਚਾਉ ਘਨੇਰੇ, ਘਰ ਮੰਗਲ ਏਕਾ ਗਾਇੰਦਾ। ਨਾਤੇ ਜੁੜੇ ਮੇਰੇ ਤੇਰੇ, ਮੇਰਾ ਤੇਰਾ ਸੰਗ ਨਾ ਕੋਇ ਤੁੜਾਇੰਦਾ। ਲੱਖ ਚੁਰਾਸੀ ਭੁਲਾਏ ਕਰ ਕਰ ਹੇਰੇ ਫੇਰੇ, ਅਛਲ ਛਲ ਆਪਣਾ ਖੇਲ ਕਰਾਇੰਦਾ। ਗੁਰਮੁਖ ਸੱਜਣ ਚਾੜ੍ਹੇ ਬੇੜੇ, ਫੜ ਬਾਹੋਂ ਆਪ ਉਠਾਇੰਦਾ। ਅੰਤਮ ਕਰੇ ਹੱਕ ਨਬੇੜੇ, ਜ਼ਾਤ ਪਾਤ ਨਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਤਰਾਇੰਦਾ। ਭਗਤਨ ਮੀਤਾ ਏਕੰਕਾਰਾ, ਆਦਿ ਜੁਗਾਦਿ ਵੱਡੀ ਵਡਿਆਈਆ। ਜੁਗ ਚੌਕੜੀ ਲੈ ਅਵਤਾਰਾ, ਨਿਰਗੁਣ ਸਰਗੁਣ ਹੋਏ ਸਹਾਈਆ। ਕਲਜੁਗ ਅੰਤਮ ਖੇਲ ਅਪਾਰਾ, ਬੇਅੰਤ ਵਡ ਵਡਿਆਈਆ। ਜੋਤੀ ਨੂਰ ਕਰ ਉਜਿਆਰਾ, ਸ਼ਬਦੀ ਡੰਕ ਸੁਣਾਈਆ। ਰਾਉ ਰੰਕਾਂ ਕਰੇ ਖ਼ਬਰਦਾਰਾ, ਆਲਸ ਨਿੰਦਰਾ ਦਏ ਮਿਟਾਈਆ। ਪਰਗਟ ਹੋਇਆ ਮਹਾਂਬਲੀ ਅਵਤਾਰਾ, ਨਿਹਕਲੰਕਾ ਨਾਉਂ ਰਖਾਈਆ। ਨਾਨਕ ਗੋਬਿੰਦ ਕਰੇ ਪਿਆਰਾ, ਚਰਨ ਸਰਨ ਸਰਨ ਚਰਨ ਸਰਨਾਈਆ। ਮੁਹੰਮਦ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਈਸਾ ਦਰ ਬਣੇ ਭਿਖਾਰਾ, ਗਲ ਅਲਫ਼ੀ ਰਿਹਾ ਵਖਾਈਆ। ਮੂਸਾ ਡਿਗਾ ਮੂੰਹ ਦੇ ਭਾਰਾ, ਜਲਵਾ ਨੂਰ ਨਾ ਤੱਕਿਆ ਜਾਈਆ। ਸਰਬ ਜੀਆਂ ਦਾ ਸਾਂਝਾ ਯਾਰਾ, ਪੁਰਖ ਅਕਾਲ ਬੇਪਰਵਾਹੀਆ। ਆਦਿ ਜੁਗਾਦੀ ਇਕ ਅਵਤਾਰਾ, ਜਨਮ ਮਰਨ ਵਿਚ ਨਾ ਆਈਆ। ਵਸਣਹਾਰਾ ਠਾਂਡੇ ਦਰਬਾਰਾ, ਸਚਖੰਡ ਆਪਣਾ ਡੇਰਾ ਲਾਈਆ। ਕਲਜੁਗ ਪਰਗਟ ਹੋ ਪਰਵਰਦਿਗਾਰਾ, ਚੌਦਾਂ ਤਬਕਾਂ ਵੇਖੇ ਥਾਉਂ ਥਾਈਂਆ। ਦੀਨ ਇਸਲਾਮ ਦਏ ਸਹਾਰਾ, ਕਰੇ ਖੇਲ ਬੇਪਰਵਾਹੀਆ। ਰਾਗ ਰਾਗਨੀ ਵਸੇ ਬਾਹਰਾ, ਛੱਤੀ ਰਾਗ ਨਜ਼ਰ ਨਾ ਆਈਆ। ਵਿਸ਼ਨ ਬ੍ਰਹਮਾ ਸ਼ਿਵ ਦੋਏ ਜੋੜ ਕਰਨ ਨਿਮਸਕਾਰਾ, ਧੂੜੀ ਟਿੱਕਾ ਮਸਤਕ ਲਾਈਆ। ਕਲਜੁਗ ਅੰਤਮ ਖੇਲ ਨਿਆਰਾ, ਹਰਿ ਖ਼ਾਲਕ ਖ਼ਲਕ ਵਖਾਈਆ। ਮਜ਼ਲੂਮਾ ਦੇਵੇ ਜਗਤ ਕਿਨਾਰਾ, ਜ਼ੁਲਮ ਜ਼ਾਲਮ ਆਪ ਮਿਟਾਈਆ। ਨਾਮ ਖੰਡਾ ਤੇਜ਼ ਕਟਾਰਾ, ਚੰਡ ਪਰਚੰਡ ਆਪ ਉਠਾਈਆ। ਬ੍ਰਹਿਮੰਡ ਖੰਡ ਦਏ ਹੁਲਾਰਾ, ਉਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ । ਰਵ ਸਸ ਸੂਰਜ ਚੰਨ ਕਰੇ ਪੁਕਾਰਾ, ਪੁਨਹ ਪੁਨਹ ਤੇਰੀ ਸਰਨਾਈਆ। ਗੁਰ ਅਵਤਾਰ ਕੱਢਣ ਹਾੜਾ, ਹਾਏ ਹਾਏ ਕਰੇ ਸਰਬ ਲੋਕਾਈਆ। ਕਲਜੁਗ ਲੁੱਟੀ ਜਾਏ ਦਿਨ ਦਿਹਾੜਾ,
ਆਪਣਾ ਬਲ ਆਪ ਵਧਾਈਆ। ਗੁਰਮੁਖ ਵਿਰਲਾ ਦਿਸੇ ਲਾੜਾ, ਜਿਸ ਸਤਿਗੁਰ ਸ਼ਬਦ ਘੋੜ ਚੜ੍ਹਾਈਆ। ਲੱਖ ਚੁਰਾਸੀ ਹੋਏ ਖਵਾਰਾ, ਵਿਭਚਾਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲਾ ਆਤਮ ਘਰ, ਪਰਮਾਤਮ ਰੰਗ ਰੰਗਾਇੰਦਾ। ਸੁਰਤ ਸਵਾਣੀ ਸ਼ਬਦੀ ਫੜ, ਫੜ ਆਪਣਾ ਬੰਧਨ ਪਾਇੰਦਾ। ਸਚ ਸੁਹੰਜਣੀ ਸੇਜਾ ਚੜ੍ਹ, ਸੋਭਾਵੰਤ ਸੁਹਾਇੰਦਾ। ਕਿਲਾ ਤੋੜ ਹੰਕਾਰੀ ਗੜ੍ਹ, ਨਿਵਣ ਸੋ ਅੱਖਰ ਇਕ ਪੜ੍ਹਾਇੰਦਾ। ਪਾਰਬ੍ਰਹਮ ਬ੍ਰਹਮ ਲਏ ਵਰ, ਨਾਰੀ ਕੰਤ ਰੂਪ ਵਟਾਇੰਦਾ। ਭਗਤ ਭਗਵੰਤ ਇਕੋ ਘਰ, ਗ੍ਰਹਿ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਪਰਦਾ ਆਪੇ ਲਾਹਿੰਦਾ। ਹਰਿਜਨ ਪਰਦਾ ਗਿਆ ਲੱਥ, ਦਵੈਤੀ ਰਹਿਣ ਕੋਇ ਨਾ ਪਾਈਆ। ਨਜ਼ਰੀ ਆਇਆ ਇਕ ਸਮਰਥ, ਸਮਰਥ ਮਿਲਿਆ ਬੇਪਰਵਾਹੀਆ। ਪੰਚ ਵਿਕਾਰ ਤੋੜੀ ਨੱਥ, ਡੋਰੀ ਆਪਣੇ ਤੰਦ ਬੰਧਾਈਆ। ਆਤਮ ਪਰਮਾਤਮ ਇਕ ਦੂਜੇ ਦਾ ਗਾਇਣ ਜਸ, ਸੋਹੰ ਕਰੇ ਪੜ੍ਹਾਈਆ। ਸ੍ਰੀ ਭਗਵਾਨ ਸਚਖੰਡ ਨਿਵਾਸੀ ਆਏ ਨੱਠ, ਕਾਇਆ ਮੰਦਰ ਮੇਲ ਮਿਲਾਈਆ। ਨਾਤਾ ਤੋੜੇ ਤੱਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁੱਧ ਨਾ ਕੋਇ ਚਤੁਰਾਈਆ। ਪਾਰਬ੍ਰਹਮ ਬ੍ਰਹਮ ਮਿਲ ਕੇ ਪਏ ਹੱਸ, ਸੋਹੰ ਹੰਸਾ ਰਾਗ ਸੁਣਾਈਆ। ਭਗਤ ਭਗਵੰਤ ਇਕ ਦੂਜੇ ਦੇ ਹੋਏ ਵਸ, ਪੱਲੂ ਸਕੇ ਨਾ ਕੋਇ ਛੁਡਾਈਆ। ਭਗਵਾਨ ਭਗਤ ਦੁਆਰੇ ਗਿਆ ਢੱਠ, ਆਪਣਾ ਆਪ ਮਿਟਾਈਆ। ਭਗਤ ਕਹੇ ਤੂੰ ਪਰਦਾ ਢਕ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਭਗਵਾਨ ਕਹੇ ਤੂੰ ਮੇਰਾ ਸਾਕ, ਲੋਕਮਾਤ ਕਰੀ ਕੁੜਮਾਈਆ। ਭਗਤ ਕਹੇ ਤੂੰ ਮੇਰਾ ਖੋਲ੍ਹਿਆ ਤਾਕ, ਜਿਧਰ ਵੇਖਾਂ ਤੂਹੀ ਨਜ਼ਰੀ ਆਈਆ। ਤੇਰਾ ਨੂਰ ਇਕੋ ਪਾਕ, ਰਸੂਲ ਦੂਸਰ ਨਾ ਕੋਇ ਦਸਾਈਆ। ਮੇਰੀ ਅਗਲੀ ਪਿਛਲੀ ਚੁੱਕੀ ਵਾਟ, ਪ੍ਰਭ ਮਿਲਿਆ ਪਾਂਧੀ ਰਾਹੀਆ। ਮੇਰਾ ਪਰਦਾ ਗਿਆ ਪਾਟ, ਪੁਰਖ ਅਬਿਨਾਸ਼ੀ ਆਪਣੀ ਦਇਆ ਕਮਾਈਆ। ਲਹਿਣਾ ਟੁੱਟਿਆ ਜ਼ਾਤ ਪਾਤ, ਬ੍ਰਹਮ ਪਾਰਬ੍ਰਹਮ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰ ਸਾਰੇ ਫੜ, ਇਕੋ ਘਰ ਵਖਾਈਆ। ਪੀਰ ਪੈਗ਼ੰਬਰ ਵੇਖੋ ਦਰਵਾਜਾ, ਹਰਿ ਹਰਿ ਜੂ ਆਪ ਵਖਾਇੰਦਾ। ਜਿਸ ਗ੍ਰਹਿ ਵਸੇ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣਿਆਂ ਗਲੇ ਲਗਾਇੰਦਾ। ਆਦਿ ਅੰਤ ਜਿਸ ਸਾਜਣ ਸਾਜਾ, ਜੁਗ ਜੁਗ ਵੇਖ ਵਖਾਇੰਦਾ। ਕਲਜੁਗ ਅੰਤਮ ਰਚਿਆ ਕਾਜਾ, ਸਚ ਸਵੰਬਰ ਆਪ ਬਣਾਇੰਦਾ। ਪਰਗਟ ਹੋਇਆ ਦੇਸ ਮਾਝਾ, ਸੰਬਲ ਆਪਣਾ ਡੇਰਾ ਲਾਇੰਦਾ। ਨਵ ਨੌਂ ਚਾਰ ਫਿਰੇ ਭਾਜਾ, ਜਗਤ ਨੇਤਰ ਨਜ਼ਰ ਨਾ ਆਇੰਦਾ। ਸ਼ਾਹੋ ਭੂਪ ਵਡ ਰਾਜਨ ਰਾਜਾ, ਸੀਸ ਜਗਦੀਸ ਤਾਜ ਸੁਹਾਇੰਦਾ। ਜਨ ਭਗਤਾਂ ਏਥੇ ਓਥੇ ਰੱਖੇ ਲਾਜਾ, ਦੋ ਜਹਾਨ ਸਿਰ ਆਪਣਾ ਹੱਥ ਟਿਕਾਇੰਦਾ। ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਮਾਰੇ ਵਾਜਾਂ, ਬਿਨ ਰਸਨਾ ਜਿਹਵਾ ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋ ਜਹਾਨਾਂ ਸ਼ਾਹ ਨਵਾਬਾ, ਦੇਵਣਹਾਰ ਹਯਾਤ ਆਬਾ, ਵਖਾਵਣਹਾਰ ਸਚ ਮਹਿਰਾਬਾ, ਵਜਾਵਣਹਾਰ ਤਨ ਰਬਾਬਾ, ਅਹਿਬਾਬ ਆਪਣਾ ਮੇਲ ਮਿਲਾਇੰਦਾ। ਰਸੂਲਾਂ ਨਾਲ ਬਣੇ ਰਸੂਲ, ਰਸਮ ਆਪਣੀ ਆਪ ਜਣਾਇੰਦਾ। ਰਸੂਲ ਕਰੇ ਆਪ ਕਬੂਲ, ਕਾਮਲ ਆਪਣਾ ਹੁਕਮ ਮਨਾਇੰਦਾ। ਜੋ ਰਸੂਲ ਜਾਏ ਭੂਲ, ਤਿਸ ਅੰਦਰ ਰਸੂਲ ਹੋ ਹੁਕਮ ਮਨਾਇੰਦਾ। ਆਪਣਾ ਹੁਕਮ ਦੇਵੇ ਮਾਕੂਲ, ਮਹਿਬੂਬ ਆਪਣਾ ਖੇਲ ਵਖਾਇੰਦਾ । ਬਣ ਰਸੂਲ ਦੇਵੇ ਚਰਨ ਧੂਲ, ਧੂੜੀ ਟਿੱਕਾ ਮਸਤਕ
ਲਾਇੰਦਾ। ਬਣ ਸਾਹਿਬ ਕੰਤ ਕੰਤੂਹਲ, ਸ਼ਹਿਨਸ਼ਾਹ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਸੂਲ ਰਸੂਲਾਂ ਵਿਚ ਸਮਾਇੰਦਾ। ਨਿਰਗੁਣ ਸਰਗੁਣ ਦੋ ਅੱਖਰ, ਬਿਨ ਅੱਖਰਾਂ ਆਪ ਬਣਾਇੰਦਾ। ਪ੍ਰੇਮ ਪਿਆਰ ਵਿਚ ਰੱਖਿਆ ਸੱਥਰ, ਦੋਹਾਂ ਬੰਦ ਕਰਾਇੰਦਾ। ਲੇਖਾ ਲਿਖੇ ਨਾ ਕੋਈ ਪੱਤਰ, ਕਾਤਬ ਕਲਮ ਨਾ ਕੋਇ ਉਠਾਇੰਦਾ। ਜਿਸ ਜਨ ਦੇਵੇ ਗਿਆਨ ਨਿਜ ਅੰਤਰ, ਅੰਤਰ ਆਤਮਾ ਆਪ ਪੜ੍ਹਾਇੰਦਾ । ਸੋ ਜਾਣੇ ਢਾਈ ਅੱਖਰ ਮੰਤਰ, ਸੋ ਮੰਤਰ ਢੱਯਾ ਗੋਬਿੰਦ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਢੱਯਾ ਜਗਤ ਨੱਯਾ ਪੁਰਖ ਅਕਾਲ ਪਕੜੇ ਬਹੀਆ, ਦੂਜਾ ਸੱਯਾ ਨਜ਼ਰ ਕੋਇ ਨਾ ਆਇੰਦਾ। ਢਾਈ ਅੱਖਰ ਬੋਧ ਅਗਾਧਾ ਪੰਡਤ ਲਿਖਣ ਪੜ੍ਹਨ ਵਿਚ ਨਾ ਆਈਆ। ਆਦਿ ਜੁਗਾਦਾ ਸਦਾ ਅਖੰਡਤ, ਖੰਡ ਖੰਡ ਨਾ ਕੋਇ ਕਰਾਈਆ। ਭੇਦ ਨਾ ਪਾਏ ਕੋਈ ਜੇਰਜ ਅੰਡਤ, ਉਤਭੁਜ ਸੇਤਜ ਪਰਦਾ ਨਾ ਸਕੇ ਲਾਹੀਆ। ਜਿਸ ਪ੍ਰਭ ਆਪ ਬਣਾਏ ਬਣਤ, ਆਪਣੀ ਕਰੇ ਪੜ੍ਹਾਈਆ। ਸੋ ਸਾਹਿਬ ਅੱਗੇ ਕਰੇ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਤਿਸ ਇਸ਼ਾਰਾ ਮਾਰ ਸਮਝਾਏ ਸੈਨਤ, ਸਾਹ ਸਾਹ ਸਮਾਈਆ। ਉਹ ਅੱਖਰ ਵਖਾਏ ਬਿਨ ਅੱਖਾਂ ਐਨਕ, ਪੈਂਤੀ ਅੱਖਰ ਅਲਫ਼ ਯੇ ਸਾਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਅੱਖਰ ਨਿਰਗੁਣ ਧਾਰ ਨਿਰਗੁਣ ਨਿਰਗੁਣ ਕਰ ਪਿਆਰ, ਨਿਰਗੁਣ ਨਿਰਗੁਣ ਦਏ ਸਮਝਾਈਆ।
੧੦ ਮਾਘ ੨੦੧੯ ਬਿਕਰਮੀ ਸੋਹਣ ਸਿੰਘ ਮੋਹਣ ਸਿੰਘ ਦੇ ਗ੍ਰਹਿ ਭੋਲੇ ਕੇ ਜ਼ਿਲਾ ਗੁਰਦਾਸਪੁਰ
ਸਚਖੰਡ ਖੇਲ ਹਰਿ ਜਗਦੀਸ਼, ਜਗਦੀਸ਼ਰ ਆਪ ਕਰਾਇੰਦਾ। ਆਦਿ ਜੁਗਾਦਿ ਇਕ ਹਦੀਸ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਝੁਕਾ ਸੀਸ, ਨਿਉਂ ਨਿਉਂ ਸਯਦਾ ਸਰਬ ਜਣਾਇੰਦਾ। ਜੁਗ ਚੌਕੜੀ ਪੀਸਣ ਪੀਸ, ਦੋ ਜਹਾਨਾਂ ਵੇਖ ਵਖਾਇੰਦਾ। ਛਤਰ ਸੋਹੇ ਏਕਾ ਸੀਸ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਸੋਭਾ ਪਾਇੰਦਾ। ਛਤਰ ਸੀਸ ਸੋਹੇ ਤਾਜ, ਤਖ਼ਤ ਨਿਵਾਸੀ ਵਡ ਵਡਿਆਈਆ । ਪੁਰਖ ਅਕਾਲ ਗੁਰੂ ਮਹਾਰਾਜ, ਮਹਿਮਾ ਅਗਣਤ ਗਣੀ ਨਾ ਜਾਈਆ। ਨਿਰਗੁਣ ਰਚ ਰਚ ਆਪਣਾ ਕਾਜ, ਕਰਤਾ ਪੁਰਖ ਵੇਖੇ ਚਾਈਂ ਚਾਈਂਆ। ਆਦਿ ਜੁਗਾਦੀ ਇਕੋ ਸਾਥ, ਦੂਜਾ ਸੰਗ ਨਾ ਕੋਇ ਰਖਾਈਆ। ਜੁਗਾ ਜੁਗੰਤਰ ਦਾਸੀ ਦਾਸ, ਬਣ ਸੇਵਕ ਸੇਵ ਕਮਾਈਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸੇ ਸੱਚਾ ਮਾਹੀਆ। ਸਚਖੰਡ ਵਸੇ ਮਾਹੀ ਮਹਿਬੂਬ, ਨੂਰ ਨੁਰਾਨਾ ਨਜ਼ਰ ਕਿਸੇ ਨਾ ਆਇੰਦਾ। ਨਾ ਕੋਈ ਤਨ ਨਾ ਵਜ਼ੂਦ, ਖ਼ਾਕੀ ਖ਼ਾਕ ਨਾ ਰੂਪ ਵਟਾਇੰਦਾ। ਪਰਵਰਦਿਗਾਰ ਆਪਣਾ ਜਾਣੇ ਆਪ ਸਬੂਤ, ਸੁਹਬਤ ਆਪਣੇ ਹੱਥ ਰਖਾਇੰਦਾ। ਵਸਣਹਾਰਾ ਸਚ ਅਰੂਜ, ਸ਼ਹਿਨਸ਼ਾਹ ਆਪਣਾ ਆਸਣ ਲਾਇੰਦਾ। ਆਪੇ ਜਾਣੇ ਸਤਿ ਹਦੂਦ, ਦੂਸਰ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਵਿਚ ਰਹੇ ਮਹਿਦੂਦ, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਭੇਵ ਅਭੇਦ ਨਾ ਖੋਲ੍ਹੇ ਹਾਲ, ਅਸਲੀਅਤ ਹੱਥ
ਕਿਸੇ ਨਾ ਆਈਆ। ਦੀਨਾਂ ਬੰਧਪ ਦੀਨ ਦਿਆਲ, ਦਇਆਨਿਧ ਠਾਕਰ ਸੁਆਮੀ ਸਚਖੰਡ ਦੁਆਰੇ ਰੂਪ ਰੰਗ ਰੇਖ ਨਾ ਕੋਇ ਰਖਾਈਆ। ਸੁਤ ਦੁਲਾਰਾ ਖੇਲ ਅਪਾਰਾ ਏਕੰਕਾਰਾ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਧਰਮ ਬਹਾਏ ਸੱਚੀ ਧਰਮਸਾਲ, ਥਿਰ ਘਰ ਆਪਣਾ ਕੁੰਡਾ ਲਾਹੀਆ। ਅਬਿਨਾਸ਼ੀ ਕਰਤਾ ਵਸੇ ਨਾਲ, ਨਿਰਾਕਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਹੁਕਮ ਚਲਾਈਆ। ਸਚਖੰਡ ਅੰਦਰ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਹੋ ਤਿਆਰਾ, ਨਿਰਗੁਣ ਆਪਣੀ ਧਾਰ ਪਰਗਟਾਇੰਦਾ। ਏਕੰਕਾਰਾ ਕਰ ਪਸਾਰਾ, ਆਦਿ ਨਿਰੰਜਣ ਦੀਪਕ ਜੋਤ ਜਗਾਇੰਦਾ। ਸ੍ਰੀ ਭਗਵਾਨ ਸਚ ਹੁਲਾਰਾ, ਅਬਿਨਾਸ਼ੀ ਕਰਤਾ ਇਕ ਨਿਸ਼ਾਨ ਉਠਾਇੰਦਾ। ਪਾਰਬ੍ਰਹਮ ਪ੍ਰਭ ਪਰਵਰਦਿਗਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਉਚ ਮਹੱਲਾ ਇਕ ਇਕੱਲਾ ਅਨਭਵ ਪਰਕਾਸ਼ ਪੁਰਖ ਅਬਿਨਾਸ਼ ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪ ਕਰਾਇੰਦਾ। ਬੇਪਰਵਾਹ ਸਦਾ ਬੇਅੰਤ, ਅੰਤ ਆਪਣੇ ਹੱਥ ਰਖਾਈਆ । ਕਰੇ ਖੇਲ ਸ੍ਰੀ ਭਗਵੰਤ, ਭਗਵਨ ਆਪਣੀ ਧਾਰ ਪਰਗਟਾਈਆ। ਆਦਿ ਜੁਗਾਦੀ ਨਾਰ ਕੰਤ, ਕੰਤ ਕੰਤੂਹਲ ਸੱਚਾ ਸ਼ਹਿਨਸ਼ਾਹੀਆ। ਬਣਾਵਣਹਾਰਾ ਸਾਚੀ ਬਣਤ, ਘਾੜਨ ਘੜਤ ਲਏ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਪੁਰਖ ਪਰਮੇਸ਼ਵਰ ਜੁਗਾਦਿ ਆਪਣਾ ਬੰਧਨ ਪਾਈਆ। ਆਦਿ ਪੁਰਖ ਆਪਣੀ ਰਚਨਾ ਰਚ, ਰਚ ਰਚ ਵੇਖ ਵਖਾਇੰਦਾ। ਜੁਗਾਦਿ ਕਰੇ ਸੱਚੋ ਸਚ, ਜੁਗ ਜੁਗ ਸੇਵ ਕਮਾਇੰਦਾ। ਨਿਰਗੁਣ ਹੋ ਕੇ ਨਿਰਗੁਣ ਰਿਹਾ ਨੱਚ, ਸਰਗੁਣ ਰੰਗ ਨਾ ਕਿਸੇ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਪੁਰਖ ਅਬਿਨਾਸਾ, ਵੇਖਣਹਾਰਾ ਖੇਲ ਤਮਾਸ਼ਾ, ਜੋਤੀ ਜਾਤਾ ਆਪਣਾ ਨੂਰ ਧਰਾਇੰਦਾ। ਜੋਤੀ ਜਾਤਾ ਨੂਰ ਅਵੱਲਾ, ਰੂਪ ਨਜ਼ਰ ਕਿਸੇ ਨਾ ਆਈਆ। ਮੁਕਾਮੇ ਹੱਕ ਵਸਾਏ ਇਕ ਮਹੱਲਾ, ਮਹਿਫ਼ਲ ਆਪਣੀ ਆਪ ਲਗਾਈਆ। ਨਿਰਗੁਣ ਜੋਤੀ ਦੀਪਕ ਬਲਾ, ਪਰਕਾਸ਼ ਪਰਕਾਸ਼ ਲਏ ਚਮਕਾਈਆ। ਆਦਿ ਜੁਗਾਦਿ ਅਛਲ ਅਛੱਲਾ, ਵਲ ਛਲ ਆਪਣੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਆਪਣਾ ਪਰਦਾ ਆਪ ਉਠਾਇੰਦਾ। ਸਚਖੰਡ ਦੁਆਰਾ ਏਕੰਕਾਰਾ, ਨਰ ਨਿਰੰਕਾਰਾ ਏਕਾ ਧਾਰ ਚਲਾਇੰਦਾ। ਰੂਪ ਅਨੂਪ ਬੇਐਬ ਪਰਵਰਦਿਗਾਰਾ, ਰੇਖ ਰੰਗ ਨਾ ਕੋਇ ਰਖਾਇੰਦਾ। ਸ਼ਬਦੀ ਸ਼ਬਦ ਸ਼ਬਦ ਅਪਾਰਾ, ਲੇਖਾ ਜਾਣੇ ਸੁਤ ਦੁਲਾਰਾ, ਜਨ ਜਨਨੀ ਗੋਦ ਵਡਿਆਇੰਦਾ । ਦਾਈ ਦਾਇਆ ਸੇਵਾਦਾਰਾ, ਵੇਖੇ ਵਿਗਸੇ ਵੇਖਣਹਾਰਾ, ਨੇਤਰ ਨੈਣ ਨਾ ਕੋਇ ਖੁਲ੍ਹਾਇੰਦਾ। ਅੰਸ ਬੰਸ ਸਰਬੰਸ ਕਰ ਤਿਆਰਾ, ਸਹੰਸਰ ਸਹੰਸ ਰੂਪ ਵਟਾਇੰਦਾ। ਦੇਵਣਹਾਰਾ ਸਤਿ ਭੰਡਾਰਾ, ਅਗੰਮੜੀ ਦਾਤ ਵਰਤਾਇੰਦਾ। ਵਜਾਵਣਹਾਰਾ ਤੱਤ ਸਤਾਰਾ, ਨਾਦ ਅਨਾਦੀ ਰਾਗ ਅਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਉਜਿਆਰਾ, ਤ੍ਰੈ ਪੰਜ ਆਪਣਾ ਰੰਗ ਚੜ੍ਹਾਇੰਦਾ। ਗੁਰ ਅਵਤਾਰ ਕਰ ਪਿਆਰਾ, ਪੀਰ ਪੈਗ਼ੰਬਰ ਗੰਢ ਪੁਆਇੰਦਾ। ਖਾਣੀ ਬਾਣੀ ਖੋਲ੍ਹ ਕਵਾੜਾ, ਅੰਡਜ ਜੇਰਜ ਉਤਭੁਜ ਸੇਤਜ ਪਰਾ ਪਸੰਤੀ ਮਧਮ ਬੈਖਰੀ ਆਪੇ ਗਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਨਵ ਨੌਂ ਚਾਰ ਵੇਖੇ ਵਾਰੋ ਵਾਰਾ, ਵੇਖਣਹਾਰਾ ਨਜ਼ਰ ਕਿਸੇ ਨਾ ਆਇੰਦਾ। ਕਾਗਦ ਕਲਮ ਸ਼ਾਹੀ ਕਰ ਵਣਜਾਰਾ, ਅੱਖਰ ਅੱਖਰ ਵਣਜ ਕਰਾਇੰਦਾ। ਜਗਤ ਵਿਦਿਆ
ਭਰ ਭੰਡਾਰਾ, ਚੌਦਸ ਚੌਦਸ ਘਰ ਬਹਾਇੰਦਾ। ਲੇਖਾ ਜਾਣ ਰਵ ਸਸ ਸੂਰਜ ਚੰਦ ਸਿਤਾਰਾ, ਮੰਡਲ ਮੰਡਪ ਪਰਦਾ ਲਾਹਿੰਦਾ। ਬੋਧ ਅਗਾਧ ਗਿਆਨ ਗਿਆਨ ਗੁਰਦੇਵ ਇਸ਼ਟ ਨਿਰੰਕਾਰਾ, ਨਿਰਗੁਣ ਸਰਗੁਣ ਦਇਆ ਕਮਾਇੰਦਾ। ਰਸਨਾ ਜਿਹਵਾ ਬੱਤੀ ਦੰਦ ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਬਣ ਸਹਾਰਾ, ਸ਼ਾਹ ਪਾਤਸ਼ਾਹ ਆਪਣਾ ਹੁਕਮ ਸੁਣਾਇੰਦਾ। ਜੁਗ ਚੌਕੜੀ ਲੇਖਾ ਜਾਣੇ ਧੁਰ ਦਰਬਾਰਾ, ਦਰਗਾਹ ਸਾਚੀ ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਸੋਭਾਵੰਤ ਵੇਖਣਹਾਰਾ ਏਕਾ ਕੰਤ, ਨਿਰਗੁਣ ਆਪਣਾ ਖੇਲ ਵਖਾਇੰਦਾ। ਜੁਗ ਚੌਕੜੀ ਖੇਲ ਅਗੰਮ, ਅਲੱਖ ਅਗੋਚਰ ਆਪ ਕਰਾਇੰਦਾ । ਪੁਰਖ ਅਕਾਲ ਸ੍ਰੀ ਭਗਵਾਨ ਪਰਵਰਦਿਗਾਰ ਨਾ ਮਰੇ ਨ ਪਏ ਜੰਮ, ਜਨਨੀ ਜਨ ਨਾ ਰੂਪ ਵਟਾਇੰਦਾ। ਸਦਾ ਸੁਹੇਲਾ ਇਕ ਇਕੇਲਾ ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਸਰਗੁਣ ਬੇੜਾ ਦੇਵੇ ਬੰਨ੍ਹ, ਬਣ ਮਲਾਹ ਖੇਵਟ ਖੇਟਾ ਕਰੇ ਹਿੱਤ ਮਾਂ ਪਿਉ ਬੇਟਾ, ਪੂਤ ਸਪੂਤਾ ਗੋਦ ਉਠਾਇੰਦਾ। ਏਥੇ ਓਥੇ ਦੋ ਜਹਾਨ ਦਾ ਬਣੇ ਨੇਤਾ, ਨਿਤ ਨਿਤ ਆਪਣਾ ਵੇਸ ਵਟਾਇੰਦਾ। ਭਗਤ ਵਛਲ ਕਰੇ ਸਦਾ ਸਦ ਸੱਚਾ ਹੇਤਾ, ਹਿਤਕਾਰੀ ਫੇਰਾ ਪਾਇੰਦਾ। ਲੱਖ ਚੁਰਾਸੀ ਵੇਖਣਹਾਰਾ ਕਾਇਆ ਖੇਤਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਪਰਦਾ ਆਪੇ ਲਾਹਿੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀਨ ਮਜ਼੍ਹਬ ਦਾ ਦੇਂਦਾ ਰਿਹਾ ਠੇਕਾ, ਛੋਟੀ ਛੋਟੀ ਵੰਡ ਵੰਡਾਇੰਦਾ। ਲੋਕਮਾਤ ਕਰੌਂਦਾ ਰਿਹਾ ਪੇਸ਼ਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾਉਂ ਧਰਾਇੰਦਾ। ਆਪਣਾ ਸਚ ਨਾ ਦੱਸਿਆ ਕਿਸੇ ਲੇਖਾ, ਉਂਗਲੀਆਂ ਉਤੇ ਸਭ ਨੂੰ ਅੱਖਰ ਪੜ੍ਹਾਇੰਦਾ। ਬੇਅੰਤ ਬੇਅੰਤ ਬੇਅੰਤ ਨਿਰਗੁਣ ਸਰਗੁਣ ਪਾਇਆ ਭੁਲੇਖਾ, ਭਾਂਡਾ ਭਰਮ ਨਾ ਕੋਇ ਤੁੜਾਇੰਦਾ। ਕੋਈ ਮੂੰਡ ਮੁੰਡਾਏ ਕੋਈ ਧਾਰੀ ਕੇਸਾ, ਕੋਈ ਲਬਾਂ ਜਗਤ ਕਟਾਇੰਦਾ। ਪੁਰਖ ਅਕਾਲ ਦੀਨ ਦਿਆਲ ਆਦਿ ਜੁਗਾਦਿ ਇਕ ਨਰੇਸ਼ਾ, ਨਿਰਗੁਣ ਨੂਰ ਜ਼ਹੂਰ ਜਣਾਇੰਦਾ। ਸ੍ਰਿਸ਼ਟ ਸਬਾਈ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਊਚ ਨੀਚ ਰਾਉ ਰੰਕ ਸਭ ਨਾਲ ਕਰੇ ਹੇਤਾ, ਵੱਡਾ ਛੋਟਾ ਨਾ ਕੋਇ ਰਖਾਇੰਦਾ। ਜਿਸ ਜਨ ਖੋਲ੍ਹੇ ਆਪਣਾ ਭੇਤਾ, ਭੇਵ ਅਭੇਦ ਆਪ ਚੁਕਾਇੰਦਾ। ਲੇਖਾ ਜਾਣੇ ਔਲੀਆ ਪੀਰ ਸ਼ੇਖ਼ਾ, ਪੀਰ ਪੈਗ਼ੰਬਰ ਆਪਣਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਇੰਦਾ। ਠੇਕਾ ਦੇਵੇ ਠੇਕੇਦਾਰ, ਠੋਕਰ ਇਕੋ ਹੱਕ ਲਗਾਈਆ। ਜੁਗ ਚੌਕੜੀ ਵੇਖੇ ਵਾਰੋ ਵਾਰ, ਨਿਰਗੁਣ ਸਰਗੁਣ ਫੇਰਾ ਪਾਈਆ। ਸਚ ਸੰਦੇਸਾ ਦੇ ਸੰਸਾਰ, ਗੁਰ ਅਵਤਾਰ ਕਰੇ ਪੜ੍ਹਾਈਆ। ਪੀਰ ਪੈਗ਼ੰਬਰ ਬੋਲ ਜੈਕਾਰ, ਨਾਅਰਾ ਇਕੋ ਇਕ ਸੁਣਾਈਆ। ਨੂਰ ਨੁਰਾਨਾ ਪਰਵਰਦਿਗਾਰ, ਖ਼ਾਕੀ ਤਨ ਨਾ ਕੋਇ ਹੰਢਾਈਆ। ਸਾਕੀ ਬਣੇ ਦੀਨ ਦਿਆਲ, ਸਚ ਆਬ ਇਕ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਖੇਲ ਕਰ, ਵੇਖਣਹਾਰਾ ਥਾਉਂ ਥਾਈਂਆ। ਜੁਗ ਚੌਕੜੀ ਖੇਲ ਕਰਾਇਆ, ਨਿਰਗੁਣ ਸਰਗੁਣ ਧਾਰ। ਧੁਰ ਫ਼ਰਮਾਣਾ ਹੁਕਮ ਜਣਾਇਆ, ਸ਼ਬਦ ਅਗੰਮੀ ਬੋਲ ਜੈਕਾਰ। ਸ਼ਾਸਤਰ ਸਿਮਰਤ ਵੇਦ ਪੁਰਾਨ ਲਿਖਾਇਆ, ਗੀਤਾ ਗਿਆਨ ਦੇ ਆਧਾਰ, ਅੰਜੀਲ ਕੁਰਾਨਾ ਰੰਗ ਚੜ੍ਹਾਇਆ, ਨਬੀ ਰਸੂਲਾਂ ਦੇ ਵਿਚਾਰ। ਬਾਣੀ ਤੀਰ ਨਿਰਾਲਾ ਬਾਣ ਲਗਾਇਆ, ਆਤਮ ਪਰਮਾਤਮ ਪਰਮਾਤਮ ਆਤਮ ਏਕਾ ਘਰ ਪਾਵੇ ਸਾਰ। ਚਾਰੇ ਖਾਣੀ ਧੰਦੇ ਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਸਾਚਾ ਖੇਲ ਜੁਗ ਜੁਗ ਕਰ ਕਰ, ਹਰਿ
ਕਰਤਾ ਵੇਖ ਵਖਾਇੰਦਾ। ਨਿਰਗੁਣ ਰੂਪ ਸਰਗੁਣ ਧਰ ਧਰ, ਧਰਨੀ ਧਰਤ ਧਵਲ ਸੋਭਾ ਪਾਇੰਦਾ। ਸ਼ਬਦ ਅਗੰਮੀ ਏਕਾ ਪੜ੍ਹ ਪੜ੍ਹ, ਲੱਖ ਚੁਰਾਸੀ ਜੀਵ ਜੰਤ ਪੜ੍ਹਾਇੰਦਾ। ਪੰਜ ਤੱਤ ਕਾਇਆ ਅਗਨੀ ਸੜ ਸੜ, ਖ਼ਾਕੀ ਤਨ ਨਾ ਕੋਇ ਵਖਾਇੰਦਾ। ਸਾਚੇ ਮੰਦਰ ਆਪੇ ਚੜ੍ਹ ਚੜ੍ਹ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਆਪਣੀ ਮਰਨੀ ਆਪੇ ਮਰ ਮਰ, ਮਰ ਜੀਵਤ ਏਕਾ ਘਰ ਬਹਾਇੰਦਾ। ਲੇਖਾ ਜਾਣੇ ਨਾਰੀ ਨਰ ਨਰ, ਨਰ ਨਰਾਇਣ ਵੇਸ ਵਟਾਇੰਦਾ। ਨਾਉਂ ਜਪਾਏ ਹਰੀ ਹਰਿ ਹਰਿ, ਹਰਿ ਵਿਸ਼ਨੂੰ ਭਗਵਾਨ ਏਕਾ ਨਾਮ ਪਰਗਟਾਇੰਦਾ। ਲੇਖਾ ਜਾਣੇ ਦਰਵੇਸ਼ ਦਰ ਦਰ, ਵਿਸ਼ਨ ਬ੍ਰਹਮਾ ਸ਼ਿਵ ਅਲਖ ਜਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਫੜ ਫੜ, ਫੜ ਬਾਹੋਂ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਪੁਰਖ ਅਕਾਲਾ, ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਸਚ ਦੁਆਰੇ ਆਸਣ ਲਾਇੰਦਾ। ਸਚ ਦੁਆਰੇ ਲੱਗਾ ਆਸਣ, ਨੇਤਰ ਨਜ਼ਰ ਕਿਸੇ ਨਾ ਆਈਆ। ਕਰੇ ਖੇਲ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਧਾਰ ਚਲਾਈਆ। ਲੱਖ ਚੁਰਾਸੀ ਕਰ ਕਰ ਵਾਸਨ, ਘਟ ਘਟ ਰਿਹਾ ਸਮਾਈਆ। ਲੇਖਾ ਜਾਣੇ ਪ੍ਰਿਥਮੀ ਅਕਾਸ਼ਨ, ਗਗਨ ਗਗਨੰਤਰ ਖੋਜ ਖੁਜਾਈਆ। ਗੋਪੀ ਕਾਹਨ ਪਾਏ ਰਾਸਨ, ਬੰਸਰੀ ਇਕੋ ਨਾਮ ਵਜਾਈਆ। ਭਗਤ ਭਗਵੰਤ ਬਣੇ ਸਾਥਨ, ਸਗਲਾ ਸੰਗ ਨਿਭਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਝਾਕਣ, ਨੇਤਰ ਨੈਣ ਨੈਣ ਉਠਾਈਆ। ਅੱਗੇ ਰਹੇ ਨਾ ਕੋਈ ਆਕਨ, ਸੀਸ ਸਭ ਦੇ ਰਿਹਾ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਹੁਕਮ ਮਨਾਈਆ। ਸਚਖੰਡ ਦੁਆਰੇ ਸਚ ਫ਼ਰਮਾਣਾ, ਹਰਿ ਸਾਚਾ ਸਚ ਜਣਾਇੰਦਾ। ਤਖ਼ਤ ਨਿਵਾਸੀ ਇਕੋ ਰਾਣਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਸਭ ਨੂੰ ਮੰਨਣਾ ਪਏ ਭਾਣਾ, ਭਾਣੇ ਅੰਦਰ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸੁਣਾਇੰਦਾ। ਸਚ ਸੰਦੇਸਾ ਸੁਣ ਲਓ ਏਕ, ਏਕੰਕਾਰ ਜਣਾਈਆ। ਪਾਰਬ੍ਰਹਮ ਪ੍ਰਭ ਸਾਚੀ ਟੇਕ, ਦੂਜੀ ਅਵਰ ਨਾ ਕੋਇ ਸਰਨਾਈਆ। ਪਿਛਲਾ ਸਾਰੇ ਛੱਡੋ ਹੇਤ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰੇ ਪੜ੍ਹਾਈਆ। ਕਲਜੁਗ ਨੇਤਰ ਲਓ ਵੇਖ, ਸ੍ਰਿਸ਼ਟ ਸਬਾਈ ਦਏ ਦੁਹਾਈਆ। ਨੌਂ ਖੰਡ ਪ੍ਰਿਥਮੀ ਹੋਇਆ ਭੇਖ, ਭਾਂਡਾ ਭਰਮ ਨਾ ਕੋਇ ਭੰਨਾਈਆ। ਗੁਰੂ ਗਿਆਨ ਨਾ ਕੋਇ ਉਪਦੇਸ਼, ਮੰਤਰ ਹਰਿ ਨਾ ਕੋਇ ਦ੍ਰਿੜਾਈਆ। ਕੋਈ ਪੂਜੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਕੋਈ ਸ਼ੰਕਰ ਸੀਸ ਨਿਵਾਈਆ। ਕੋਈ ਪੰਜ ਤੱਤ ਕਰੇ ਆਦੇਸ, ਇਸ਼ਟ ਈਸ਼ਰ ਨਾ ਕੋਇ ਰਖਾਈਆ। ਕੋਈ ਈਸਾ ਮੂਸਾ ਮੁਹੰਮਦ ਕਰੇ ਹੇਤ, ਸਯਦਾ ਸੀਸ ਰਹੇ ਝੁਕਾਈਆ। ਕੋਈ ਨਾਨਕ ਗੋਬਿੰਦ ਗੋਦੀ ਰਿਹਾ ਖੇਡ, ਆਪਣਾ ਮਾਣ ਮਿਟਾਈਆ। ਪੁਰਖ ਅਕਾਲ ਦਾ ਕਿਸੇ ਨਾ ਪਾਇਆ ਭੇਤ, ਭਰਮੇ ਭੁੱਲੀ ਸਰਬ ਲੋਕਾਈਆ। ਜਿਸ ਦੇ ਪਿਛੇ ਸੀਸ ਵਿਚ ਪਈ ਰੇਤ, ਕਲਜੁਗ ਤੱਤੀ ਅੱਗ ਲਗਾਈਆ। ਪਰਗਟ ਹੋਇਆ ਇਕ ਨਰੇਸ਼, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਚਲਣ ਦੇਵੇ ਨਾ ਕਿਸੇ ਦੀ ਕੋਈ ਪੇਸ਼, ਪੁਸ਼ਤ ਸਭ ਦੀ ਰਿਹਾ ਹਲਾਈਆ । ਨੇਤਰ ਲੋਚਣ ਲੈਣ ਦੇਖ, ਬਿਨ ਅੱਖਾਂ ਦਏ ਵਖਾਈਆ। ਕੋਈ ਰਹਿਣ ਨਾ ਦੇਵੇ ਮੁਲਾਂ ਸ਼ੇਖ਼, ਪੀਰ ਪੈਗ਼ੰਬਰ ਪੰਧ ਮੁਕਾਈਆ। ਪੰਡਤ ਪਾਂਧਾ ਕੋਈ ਨਾ ਦੇਵੇ ਪਿਛਲੀ ਟੇਕ, ਸਭ ਦਾ ਲੇਖਾ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜਾ ਸੁੰਞਾ ਕਰੇ ਖੇਤ, ਸਚ ਕਿਰਸਾਣਾ ਇਕੋ ਫੇਰਾ ਪਾਈਆ। ਕੂੜੀ ਕਿਰਿਆ ਚੁੱਕੇ ਚੂਕ, ਹਰਿ ਸਤਿਗੁਰ ਆਪ ਚੁਕਾਇੰਦਾ।
ਮਾਇਆ ਮਮਤਾ ਦੇਵੇ ਫੂਕ, ਨਾਮ ਫੁੰਕਾਰਾ ਇਕੋ ਲਾਇੰਦਾ। ਚਾਰ ਵਰਨ ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਪਰਦਾ ਲਾਹਿੰਦਾ। ਨਾਮ ਅਗੰਮ ਇਕ ਅਤੋਟ, ਵਰਨ ਬਰਨ ਆਪ ਵਰਤਾਇੰਦਾ। ਹਉਂਮੇ ਹੰਗਤਾ ਕੱਢੇ ਕੁੱਟ, ਸ਼ਬਦ ਖੰਡਾ ਇਕ ਚਮਕਾਇੰਦਾ। ਅੰਮ੍ਰਿਤ ਜਾਮ ਪਿਆਏ ਘੁੱਟ, ਨਿਝਰ ਝਿਰਨਾ ਆਪ ਝਿਰਾਇੰਦਾ। ਬਜਰ ਕਪਾਟੀ ਜਾਏ ਫੁੱਟ, ਦਵੈਤੀ ਪਰਦਾ ਆਪੇ ਲਾਹਿੰਦਾ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਗਵਾਇੰਦਾ। ਸ਼ਬਦ ਅਗੰਮੀ ਲਾਏ ਚੋਟ, ਅਨਹਦ ਰਾਗ ਸੁਣਾਇੰਦਾ। ਗੁਰਮੁਖ ਉਠਾਏ ਆਹਲਣਿਉਂ ਡਿਗੇ ਬੋਟ, ਸਤਿਗੁਰ ਸਾਚੀ ਗੋਦ ਬਹਾਇੰਦਾ। ਆਤਮ ਪਰਮਾਤਮ ਖੋਲ੍ਹੇ ਸੋਤ, ਸੁਰਤੀ ਸ਼ਬਦ ਨਾਲ ਮਿਲਾਇੰਦਾ। ਲੇਖਾ ਜਾਣੇ ਓਤ ਪੋਤ, ਪੁੱਤ ਪੋਤਰੇ ਸੋਭਾ ਪਾਇੰਦਾ। ਮਾਣ ਮੁਕਾਏ ਚੌਦਾਂ ਲੋਕ, ਚੌਦਾਂ ਤਬਕਾਂ ਡੇਰਾ ਢਾਹਿੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪੜ੍ਹਨ ਇਕ ਸਲੋਕ, ਸੋਹੰ ਢੋਲਾ ਇਕ ਸੁਣਾਇੰਦਾ। ਸਰਬ ਜੀਆਂ ਦੀ ਸੱਚੀ ਮੋਖ, ਮੁਕਤੀ ਮੁਫ਼ਤੋ ਮੁਫ਼ਤ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਖੇਲ ਅਪਾਰਾ, ਨਿਰਗੁਣ ਧਾਰਾ ਲੋਕਮਾਤ ਵੇਖ ਵਖਾਇੰਦਾ। ਲੋਕਮਾਤ ਵੇਖੇ ਪਾਖ਼ਾਕ, ਖ਼ਾਕੀ ਖ਼ਾਕ ਦਇਆ ਕਮਾਈਆ। ਜਨ ਭਗਤਾਂ ਦੱਸੇ ਸਚ ਹਾਲਾਤ, ਅਹਿਵਾਲ ਦਏ ਸਮਝਾਈਆ। ਲੱਖ ਚੁਰਾਸੀ ਨਾਤਾ ਤੁਟਾ ਕਾਇਨਾਤ, ਕਲਮਾ ਨਬੀ ਇਕ ਪੜ੍ਹਾਈਆ। ਸ੍ਰਿਸ਼ਟ ਸਬਾਈ ਇਕੋ ਆਬ ਹਯਾਤ, ਸਚ ਪਿਆਲਾ ਦਏ ਪਿਆਈਆ। ਭੇਵ ਚੁਕਾਏ ਬਾਤਨ ਬਾਤ, ਜ਼ਾਹਰ ਜ਼ਹੂਰ ਵਡ ਵਡਿਆਈਆ। ਦਰਸ ਦਿਖਾਏ ਸਾਖਿਆਤ ਸ਼ਨਾਖ਼ਤ ਆਪਣੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰੇਸ਼ ਦੋ ਜਹਾਨਾਂ ਰਿਹਾ ਵੇਖ, ਏਥੇ ਓਥੇ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਇਕੋ ਕਰੇ ਪੜ੍ਹਾਈਆ। ਸੋ ਕਲੰਦਰ ਜੋ ਹੁਕਮੇ ਨੱਚੇ, ਨੱਚ ਨੱਚ ਨਾਚ ਵਖਾਈਆ। ਬਿਨ ਹੁਕਮੇ ਸਾਰੇ ਦਿਸਣ ਕੱਚੇ, ਕੋਟਨ ਕੋਟ ਵੇਸ ਵਟਾਈਆ। ਦਰਗਾਹ ਸਾਚੀ ਸੋਈ ਸਜੇ, ਜਿਨ੍ਹਾਂ ਸੱਚਾ ਮਿਲਿਆ ਬੇਪਰਵਾਹੀਆ। ਪੈਗ਼ੰਬਰਾਂ ਵਿਚੋਂ ਓਹੋ ਅੱਛੇ, ਜਿਨ੍ਹਾਂ ਅੱਛੀ ਤਰਾਂ ਸਮਝਾਈਆ। ਪ੍ਰੇਮ ਰਸ ਵਿਚ ਸਾਚੀ ਰੱਤੇ, ਰੱਤੀ ਰੱਤ ਸੁਕਾਈਆ। ਮਨਸੂਰ ਸ਼ਮਸ ਤਬਰੇਜ਼ ਰਸ ਸਾਚੇ ਚੱਟੇ, ਸ੍ਰਿਸ਼ਟ ਸਬਾਈ ਗਏ ਵਖਾਈਆ। ਦੋਵੇਂ ਹੋਏ ਪੱਕੇ, ਪੱਕੀ ਪੁਰਖ ਅਕਾਲ ਕਰਾਈਆ। ਮੂਸਾ ਮੂੰਹ ਦੇ ਭਾਰ ਢੱਠੇ, ਅੱਧਾ ਅੱਧਵਿਚਕਾਰ ਰਹਿ ਜਾਈਆ। ਕਲੰਦਰਾਂ ਵਿਚ ਆਪ ਕਲੰਦਰ ਵੜ ਕੇ ਹੱਸੇ, ਅੰਦਰੇ ਅੰਦਰ ਨੂਰ ਰੁਸ਼ਨਾਈਆ। ਦੂਜੀ ਗਲ ਜੇ ਹੋਰ ਕੋਈ ਦੱਸੇ, ਝੂਠੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਕਲਾ ਕੁਦਰਤ ਕਾਦਰ ਕਰੀਮ ਰਹੀਮ ਰਹਿਮਾਨ ਰਹਿਮਤ ਆਪ ਕਮਾਈਆ।