੧੦ ਮਾਘ ੨੦੧੯ ਬਿਕਰਮੀ ਕਰਤਾਰ ਸਿੰਘ ਦੇ ਗ੍ਰਹਿ ਭੋਲੇ ਕੇ ਜ਼ਿਲਾ ਗੁਰਦਾਸਪੁਰ
ਸਾਚਾ ਹੁਕਮ ਹਰਿ ਨਿਰੰਕਾਰ, ਦੋ ਜਹਾਨ ਰਿਹਾ ਡਰਾਈਆ। ਸ਼ਬਦੀ ਸੁਤ ਕਰੇ ਨਿਮਸਕਾਰ, ਦੋਏ ਜੋੜ ਵਾਸਤਾ ਪਾਈਆ। ਵਿਸ਼ਨੂੰ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਬ੍ਰਹਮਾ ਕੂਕ ਕੂਕ ਕਰੇ ਪੁਕਾਰ, ਧੀਰਜ ਧੀਰ ਨਾ ਕੋਇ ਰਖਾਈਆ। ਸ਼ੰਕਰ ਸਿਰ ਵਿਚ ਪਾਏ ਛਾਰ, ਸ਼ਹਿਨਸ਼ਾਹ ਭੁੱਲ ਕਦੇ ਨਾ ਜਾਈਆ । ਤ੍ਰੈਗੁਣ ਮਾਇਆ ਹੋਈ ਖਵਾਰ, ਸਾਂਤਕ ਸਤਿ ਨਾ ਕੋਇ ਕਰਾਈਆ। ਪੰਜ ਤੱਤ ਨਾ ਕੋਇ
ਆਧਾਰ, ਰੰਗ ਸੂਰਾ ਸਰਬੰਗ ਨਾ ਕੋਇ ਚੜ੍ਹਾਈਆ। ਗੁਰ ਅਵਤਾਰ ਗਏ ਹਾਰ, ਹਰਿ ਕਾ ਭੇਤ ਕੋਇ ਨਾ ਪਾਈਆ। ਪੀਰ ਪੈਗ਼ੰਬਰ ਫਿਰ ਫਿਰ ਥੱਕੇ ਵਾਰੋ ਵਾਰ, ਵਾਰਤਾ ਲਿਖ ਨਾ ਕਿਸੇ ਮੁਕਾਈਆ। ਲੇਖਾ ਜਾਣੇ ਨਾ ਕੋਇ ਧੁਰ ਦਰਬਾਰ, ਧੁਰ ਦੀ ਆਵਾਜ਼ ਸਰਬ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਸਾਚਾ ਹੁਕਮ ਮੰਨਣਾ ਪੈਣਾ, ਮਨਸਾ ਸਭ ਦੀ ਆਪ ਗਵਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਵੇਖੇ ਨੈਣਾਂ, ਨੇਤਰ ਅੱਖ ਆਪ ਖੁਲ੍ਹਾਇੰਦਾ। ਤਿੰਨ ਪੰਜ ਅੰਤਮ ਡੇਰਾ ਢਹਿਣਾ ਪੈਣਾ, ਬੁਰਜ ਰਹਿਣ ਨਾ ਪਾਇੰਦਾ । ਗੁਰ ਅਵਤਾਰਾਂ ਭਾਣਾ ਸਹਿਣਾ ਪੈਣਾ, ਸਿਰ ਸਿਰ ਭਾਣਾ ਆਪ ਮਨਾਇੰਦਾ। ਅੰਤਮ ਰਲ ਕੇ ਸਭ ਨੇ ਇਕ ਦੁਆਰੇ ਢਹਿਣਾ, ਸਚ ਦੁਆਰਾ ਇਕ ਵਡਿਆਇੰਦਾ। ਸੋਹੰ ਢੋਲਾ ਦੋ ਜਹਾਨਾਂ ਕਹਿਣਾ, ਕਹਿ ਕਹਿ ਸ਼ੁਕਰ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਇੰਦਾ। ਸਾਚਾ ਹੁਕਮ ਦੇਵੇ ਸਖ਼ਤ, ਸਖ਼ਤੀ ਇਕ ਜਣਾਈਆ। ਲੇਖਾ ਜਾਣੇ ਕੀਟ ਹਸਤ, ਹਸਤ ਕੀਟ ਰਿਹਾ ਸਮਾਈਆ। ਦੋ ਜਹਾਨਾਂ ਇਕੋ ਵਸਤ, ਵਸਤੂ ਆਪਣਾ ਨਾਮ ਵਰਤਾਈਆ । ਲਹਿਣਾ ਦੇਣਾ ਚੁਕਾਏ ਦਸਤ ਬਦਸਤ, ਦਸਤ ਬਰਦਾਰ ਕਰੇ ਲੋਕਾਈਆ। ਲੇਖਾ ਜਾਣ ਅਰਸ਼ ਫ਼ਰਸ਼, ਫੇਰਾ ਆਪਣਾ ਆਪੇ ਪਾਈਆ। ਦੋ ਜਹਾਨ ਨਿਰਗੁਣ ਦਰਸ, ਸਰਗੁਣ ਚਲੇ ਨਾ ਕੋਇ ਚਤੁਰਾਈਆ। ਭਗਤ ਭਗਵੰਤ ਮੇਟੇ ਹਰਸ, ਹਵਸ ਤ੍ਰਿਸ਼ਨਾ ਦਏ ਗਵਾਈਆ। ਗ਼ਰੀਬ ਨਿਮਾਣਿਆਂ ਉਤੇ ਕਰੇ ਤਰਸ, ਦਰਦੀ ਦਰਦੀਆਂ ਦਰਦ ਵੰਡਾਈਆ। ਚਾਰ ਜੁਗ ਰਹੇ ਭਟਕ, ਨੇਤਰ ਨੈਣ ਨੈਣ ਉਠਾਈਆ। ਕੋਟਨ ਕੋਟ ਸਾਧ ਸੰਤ ਅੱਧਵਿਚਕਾਰੇ ਰਹੇ ਲਟਕ, ਅਗਲਾ ਪੰਧ ਨਾ ਕੋਇ ਮੁਕਾਈਆ । ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਵੇਖਣ ਅੰਤਮ ਵਕਤ, ਪੁਰਖ ਅਬਿਨਾਸ਼ੀ ਆਵੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਸਾਚਾ ਹੁਕਮ ਧੁਰ ਫ਼ਰਮਾਣਾ, ਧੁਰ ਦਰਬਾਰੀ ਆਪ ਜਣਾਇੰਦਾ। ਨਾ ਕੋਈ ਦੀਸੇ ਰਾਜਾ ਰਾਣਾ, ਰਈਅਤ ਰੰਗ ਨਾ ਕੋਇ ਵਖਾਇੰਦਾ। ਰਾਗ ਨਾਦ ਨਾ ਕੋਇ ਗਾਣਾ, ਤਾਲ ਤਲਵਾੜਾ ਨਾ ਕੋਇ ਵਜਾਇੰਦਾ। ਜੋਧਾ ਸੂਰਬੀਰ ਨਾ ਕੋਇ ਮਾਣਾ, ਬਲੀ ਬਲ ਨਾ ਕੋਇ ਵਧਾਇੰਦਾ। ਸਭ ਨੂੰ ਮੰਨਣਾ ਪਏ ਭਾਣਾ, ਸਿਰ ਤਾਜ ਨਾ ਕੋਇ ਰਖਾਇੰਦਾ। ਬਿਨ ਹਰਿ ਨਾਮੇ ਹੋਇਆ ਅੰਧਾ ਕਾਣਾ, ਜਗਤ ਜੀਵਣ ਜੁਗਤ ਨੇਤਰ ਨਾ ਕੋਇ ਖੁਲ੍ਹਾਇੰਦਾ। ਪੁਰਖ ਅਬਿਨਾਸ਼ੀ ਬੇਪਹਿਚਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਅਲਾਇੰਦਾ। ਸਾਚਾ ਹੁਕਮ ਇਕ ਅਲ੍ਹਾ, ਅਲਹਿਦਗੀ ਸਭ ਦੀ ਦਏ ਕਰਾਈਆ। ਲਹਿਣਾ ਦੇਣਾ ਦਏ ਮੁਕਾ, ਮੁੱਕਾ ਆਪਣਾ ਨਾਮ ਵਖਾਈਆ। ਸਭ ਦੇ ਹੱਥ ਟੁੱਕਰ ਰੁੱਖਾ ਦਏ ਵਖਾ, ਘਰ ਘਰ ਮਧੂਕੜੀ ਰਿਹਾ ਮੰਗਾਈਆ। ਹੁੱਕਾ ਟੋਪੀ ਦਏ ਭੰਨਾ, ਭਾਂਡਾ ਸਭ ਦਾ ਸਾਫ਼ ਕਰਾਈਆ। ਜੋ ਲੁਕਾ ਦਰਸ ਦਏ ਵਖਾ, ਆਪਣਾ ਪਰਦਾ ਲਾਹੀਆ। ਦੋ ਜਹਾਨ ਦਾ ਭੁੱਖਾ ਪੁਰਖ ਅਬਿਨਾਸ਼ੀ ਜਾਏ ਆ, ਲੱਖ ਚੁਰਾਸੀ ਆਪਣੇ ਅੰਦਰ ਲਏ ਲੁਕਾਈਆ। ਜੋ ਜਨ ਸਰਨਾਈ ਝੁਕਾ, ਤਿਸ ਲਏ ਬਚਾ, ਬਚਤ ਇਕੋ ਇਕ ਵਖਾਈਆ। ਹਰਿਜਨ ਰੱਖੇ ਆਪਣੀ ਕੁੱਖਾ ਆਪਣਾ ਪਰਦਾ ਪਾ, ਤੱਤੀ ਵਾ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਜਗਾਏ ਜਗਤ ਜੁਗ, ਜੀਵਣ ਜੁਗਤ ਆਪ ਜਣਾਇੰਦਾ। ਲੱਖ ਚੁਰਾਸੀ ਵਿਚੋਂ ਚੁਗ, ਆਪਣਾ ਮੇਲ ਮਿਲਾਇੰਦਾ।
ਆਪੇ ਜਾਣੇ ਡਾਲ ਮੁੱਢ, ਪਤ ਡਾਲੀ ਵੇਖ ਵਖਾਇੰਦਾ। ਜਨ ਭਗਤਾਂ ਅੰਦਰ ਆਤਮ ਸੇਜਾ ਚੜ੍ਹੇ ਕੁੱਦ, ਸਚ ਸਿੰਘਾਸਣ ਆਸਣ ਲਾਇੰਦਾ। ਡੇਰਾ ਢਾਹੇ ਮਨ ਮਤ ਬੁੱਧ, ਸਾਚੀ ਸਿਖਿਆ ਇਕ ਸਮਝਾਇੰਦਾ। ਤ੍ਰੈਭਵਣ ਦੀ ਦੇਵੇ ਸੁੱਧ, ਅਵਣ ਗਵਣ ਮਿਟਾਇੰਦਾ। ਲੇਖਾ ਜਾਣੇ ਆਪਣਾ ਗੁੱਝ, ਭੇਵ ਅਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਆਪਣੇ ਰੰਗ ਰੰਗਾਇੰਦਾ। ਹਰਿਜਨ ਰੰਗ ਚਾੜ੍ਹੇ ਰੰਗੀਲਾ, ਰੰਗਤ ਆਪਣਾ ਨਾਮ ਵਖਾਈਆ। ਗੁਰ ਸ਼ਬਦੀ ਬਣਿਆ ਮਾਤ ਵਸੀਲਾ, ਵਸਲ ਇਕੋ ਨਾਮ ਜਣਾਈਆ। ਹਰਿ ਭਗਤ ਬਣਾਏ ਜਗਤ ਕਬੀਲਾ, ਭਗਵਨ ਦਇਆ ਕਮਾਈਆ। ਕਲਜੁਗ ਅੰਤਮ ਹਰਿਜਨ ਮਿਲਣ ਦਾ ਕੀਤਾ ਹੀਲਾ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦੇਵੇ ਸੋਹੰ ਦਾਨ, ਆਤਮ ਪਰਮਾਤਮ ਪਰਮਾਤਮ ਆਤਮ ਏਕਾ ਗੰਢ ਪਵਾਈਆ।
੧੦ ਮਾਘ ੨੦੧੯ ਬਿਕਰਮੀ ਗਿਰਧਾਰੀ ਲਾਲ ਦੇ ਗ੍ਰਹਿ ਭੋਲੇ ਕੇ ਜ਼ਿਲਾ ਗੁਰਦਾਸਪੁਰ
ਹਰਿ ਕਾ ਢੋਲਾ ਸਾਚਾ ਗੀਤ, ਆਦਿ ਅੰਤ ਇਕੋ ਨਾਮ ਦ੍ਰਿੜਾਇੰਦਾ। ਭੇਵ ਖੁਲ੍ਹਾਏ ਸਾਹਿਬ ਅਤੀਤ, ਤ੍ਰੈਗੁਣ ਪਰਦਾ ਆਪੇ ਲਾਹਿੰਦਾ। ਆਤਮ ਪਰਮਾਤਮ ਕਰੇ ਠਾਂਡੀ ਸੀਤ, ਸੀਤਲ ਧਾਰਾ ਇਕ ਵਹਾਇੰਦਾ। ਕਾਇਆ ਅੰਦਰ ਵਖਾਏ ਮੰਦਰ ਮਸੀਤ, ਸ਼ਿਵਦੁਆਲਾ ਮੱਠ ਸੋਭਾ ਪਾਇੰਦਾ। ਨਜ਼ਰੀ ਆਏ ਹਰਿ ਅਨਡੀਠ, ਜਲਵਾ ਨੂਰ ਇਕ ਧਰਾਇੰਦਾ। ਵਸਣਹਾਰਾ ਸਦਾ ਚੀਤ, ਚੇਤਨ ਹਰਿਜਨ ਆਪ ਕਰਾਇੰਦਾ। ਆਦਿ ਜੁਗਾਦੀ ਅਵੱਲੜੀ ਰੀਤ, ਜੁਗ ਕਰਤਾ ਆਪ ਕਰਾਇੰਦਾ। ਸਦੀ ਚੌਧਵੀਂ ਰਹੀ ਬੀਤ, ਚੌਦਾਂ ਤਬਕਾਂ ਵੇਖ ਵਖਾਇੰਦਾ। ਪੀਰ ਪੈਗ਼ੰਬਰਾਂ ਨਿਸ਼ਾਨਾ ਦੱਸੇ ਠੀਕ, ਠੀਕਰ ਸਭ ਦੇ ਭੰਨ ਵਖਾਇੰਦਾ। ਅੰਤਮ ਨੇੜੇ ਆਈ ਤਰੀਕ, ਤਹਿਕੀਕਾਤ ਆਪ ਕਰਾਇੰਦਾ। ਵੇਖਣਹਾਰਾ ਹੱਕ ਹਕੀਕ, ਹਾਜ਼ਤ ਸਭ ਦੀ ਫੋਲ ਫੁਲਾਇੰਦਾ। ਨੂਰ ਇਲਾਹੀ ਲਾਸ਼ਰੀਕ, ਪਰਦਾ ਆਪਣਾ ਆਪ ਉਠਾਇੰਦਾ। ਵੇਖਣਹਾਰਾ ਸਚ ਪ੍ਰੀਤ, ਪ੍ਰੀਤੀਵਾਨ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੋਹਲਾ ਇਕ ਜਣਾਇੰਦਾ। ਸਾਚਾ ਸੋਹਲਾ ਨਾਮ ਮਰਦੰਗ, ਸੋ ਪੁਰਖ ਨਿਰੰਜਣ ਆਪ ਵਜਾਇੰਦਾ। ਹਰਿ ਪੁਰਖ ਨਿਰੰਜਣ ਸੂਰਾ ਸਰਬੰਗ, ਏਕੰਕਾਰਾ ਕਾਰੇ ਲਾਇੰਦਾ। ਆਦਿ ਨਿਰੰਜਣ ਕਰੇ ਪਰਕਾਸ਼ ਬਿਨ ਸੂਰਜ ਚੰਦ, ਜੋਤੀ ਜਾਤਾ ਡਗਮਗਾਇੰਦਾ । ਅਬਿਨਾਸ਼ੀ ਕਰਤਾ ਸਚ ਦੁਆਰੇ ਬੈਠਾ ਲੰਘ, ਸਚਖੰਡ ਸਾਚੇ ਸੋਭਾ ਪਾਇੰਦਾ। ਸ੍ਰੀ ਭਗਵਾਨ ਚੜ੍ਹਾਏ ਰੰਗ, ਰੰਗ ਰੰਗੀਲਾ ਇਕ ਅਖਵਾਇੰਦਾ। ਪਾਰਬ੍ਰਹਮ ਪ੍ਰਭ ਮੰਗੇ ਮੰਗ, ਆਪਣੇ ਅੱਗੇ ਆਪਣੀ ਝੋਲੀ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਮੰਗੇ ਮੰਗ ਬਣ ਭਿਖਾਰਾ, ਭਿਖਕ ਆਪਣੀ ਦਇਆ ਕਮਾਈਆ। ਲੇਖਾ ਜਾਣ ਧੁਰ ਦਰਬਾਰਾ, ਧੁਰ ਦੀ ਧਾਰ ਜਣਾਈਆ। ਜੁਗ ਚੌਕੜੀ ਹੋ ਉਜਿਆਰਾ, ਨਿਰਗੁਣ ਸਰਗੁਣ ਵੇਸ ਵਟਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰਾ, ਮੇਲ ਮਿਲਾਵਾ ਸਹਿਜ ਸੁਖਦਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦੇਂਦਾ ਰਿਹਾ ਨਾਮ ਸਹਾਰਾ, ਨਾਉਂ ਨਿਰੰਕਾਰਾ ਕਰ ਪੜ੍ਹਾਈਆ।
ਆਦਿ ਸ਼ਕਤ ਨੂਰ ਉਜਿਆਰਾ, ਚਤੁਰਭੁਜ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕੋ ਇਕ ਸੁਣਾਈਆ। ਧੁਰ ਸੰਦੇਸਾ ਹਰਿ ਕਾ ਨਾਉਂ, ਹਰਿ ਸੱਜਣ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪਕੜ ਉਠਾਏ ਫੜ ਫੜ ਬਾਹੋਂ, ਦੋ ਜਹਾਨਾਂ ਵੇਖ ਵਖਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਕਰੇ ਸਚ ਨਿਆਉਂ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਇੰਦਾ। ਭਗਤ ਭਗਵਾਨ ਮਿਲਣ ਦਾ ਰੱਖੇ ਚਾਉ, ਚਾਉ ਘਨੇਰਾ ਇਕ ਸਮਝਾਇੰਦਾ। ਕਰੇ ਪਿਆਰ ਜਿਉਂ ਪੁੱਤਰਾਂ ਮਾਉਂ, ਪੂਤ ਸਪੂਤਾ ਗੋਦ ਸੁਹਾਇੰਦਾ। ਹੰਸ ਬਣਾਏ ਫੜ ਫੜ ਕਾਉਂ, ਜਿਸ ਜਨ ਆਪਣਾ ਨਾਮ ਜਪਾਇੰਦਾ। ਲੱਖ ਚੁਰਾਸੀ ਪਾਏ ਰਾਹੋ, ਅੰਡਜ ਜੇਰਜ ਉਤਭੁਜ ਸੇਤਜ ਆਪਣੇ ਧੰਦੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਦ੍ਰਿੜਾਇੰਦਾ। ਸਾਚਾ ਮੰਤਰ ਨਾਮ ਅਗੰਮ, ਹਰਿ ਅਗੰਮੜਾ ਆਪ ਜਣਾਈਆ। ਜਣਾਵਣਹਾਰਾ ਆਪਣਾ ਕੰਮ, ਕਰਨੀ ਕਰਤਾ ਆਪ ਕਮਾਈਆ। ਸਦਾ ਸੁਹੇਲਾ ਬੇੜਾ ਬੰਨ੍ਹ, ਆਪਣੇ ਕੰਧ ਉਠਾਈਆ। ਗੁਰ ਅਵਤਾਰਾਂ ਦੇਵੇ ਸੱਚਾ ਧੰਨ, ਧੰਨ ਖ਼ਜ਼ੀਨਾ ਇਕ ਵਰਤਾਈਆ। ਲੇਖਾ ਜਾਣੇ ਜਨਨੀ ਜਨ, ਬਣੇਂ ਜਣੇਦੀ ਮਾਈਆ। ਜੁਗ ਚੌਕੜੀ ਦੇਵਣਹਾਰਾ ਡੰਨ, ਨਿਤ ਨਵਿਤ ਵੇਸ ਵਟਾਈਆ। ਭਗਤ ਭਗਵਾਨ ਰਾਗ ਸੁਣਾਏ ਕੰਨ, ਅੱਖਰ ਵੱਖਰ ਨਾ ਕੋਇ ਪੜ੍ਹਾਈਆ। ਕਰ ਪਰਕਾਸ਼ ਸਾਚੇ ਚੰਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਸਮਝਾਈਆ। ਸਾਚਾ ਨਾਮ ਸੋ ਪੁਰਖ ਨਿਰੰਜਣ, ਹੰ ਬ੍ਰਹਮ ਆਪ ਜਣਾਇੰਦਾ। ਬਜਰ ਕਪਾਟੀ ਤੋੜੇ ਪੱਥਰ, ਆਖ਼ਰ ਆਪਣਾ ਮੇਲ ਮਿਲਾਇੰਦਾ। ਪੰਚ ਵਿਕਾਰਾ ਲਾਹੇ ਸੱਥਰ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਆਪ ਪੜ੍ਹਾਏ ਆਪਣਾ ਨਿਸ਼ਅੱਖਰ, ਨਿਜ ਨੇਤਰ ਦਰਸ ਕਰਾਇੰਦਾ। ਕੋਈ ਨਾ ਫੋਲੇ ਦੂਜਾ ਪੱਤਰ, ਪਾਤੀ ਕਮਲਾਪਾਤੀ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਪਰਗਟਾਇੰਦਾ। ਸਾਚਾ ਨਾਮ ਆਦਿ ਅੰਤ, ਇਕੋ ਕਰੇ ਜਣਾਈਆ। ਜੁਗ ਚੌਕੜੀ ਮਹਿਮਾ ਅਗਣਤ, ਗੁਰ ਅਵਤਾਰ ਰਹੇ ਜਸ ਗਾਈਆ। ਸਾਰੇ ਕਹਿਣ ਪ੍ਰਭੂ ਬੇਅੰਤ, ਅੰਤ ਕਹਿਣ ਕੋਇ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਮੰਨਤ, ਦੋਏ ਦੋਏ ਬੈਠੇ ਸੀਸ ਝੁਕਾਈਆ। ਪੀਰ ਪੈਗ਼ੰਬਰ ਨਾਤਾ ਤੁਟਾ ਬਹਿਸ਼ਤੀ ਜੰਨਤ, ਜ਼ਾਹਰ ਜ਼ਹੂਰ ਇਕੋ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਸਮਝਾਈਆ। ਸਾਚਾ ਮੰਤਰ ਸਚ ਸੰਦੇਸਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਕਲਜੁਗ ਅੰਤਮ ਧਰਿਆ ਵੇਸਾ, ਨਿਰਗੁਣ ਆਪਣਾ ਰੂਪ ਵਟਾਇੰਦਾ। ਵਸਣਹਾਰਾ ਸੰਬਲ ਦੇਸਾ, ਦੇਸ ਦਸੰਤਰ ਫੇਰਾ ਪਾਇੰਦਾ। ਮੁੱਛ ਦਾੜ੍ਹੀ ਨਾ ਕੋਇ ਕੇਸਾ, ਮੂੰਡ ਮੁੰਡਾਏ ਨਜ਼ਰ ਨਾ ਆਇੰਦਾ। ਲੇਖਾ ਜਾਣੇ ਵਿਸ਼ਨ ਬ੍ਰਹਮ ਮਹੇਸ਼ ਗਣੇਸ਼ਾ, ਗਣਪਤ ਆਪਣੇ ਰੰਗ ਰੰਗਾਇੰਦਾ। ਭੇਵ ਖੁਲ੍ਹਾਏ ਤੇਈ ਅਵਤਾਰ ਅਠਾਰਾਂ ਭਗਤ ਜਾਣੇ ਲੇਖਾ, ਈਸਾ ਮੂਸਾ ਮੁਹੰਮਦ ਆਪਣੀ ਗੰਢ ਪਵਾਇੰਦਾ। ਦਸ ਗੁਰ ਜਾਣੇ ਹੇਤਾ, ਹਿਤਕਾਰੀ ਖੇਲ ਕਰਾਇੰਦਾ। ਆਪੇ ਬਣਿਆ ਸਭ ਦਾ ਨੇਤਾ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਰੂਪ ਸਰਗੁਣ ਵੇਖਾ, ਸਾਰ ਆਪਣੀ ਨਾ ਕਿਸੇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕੋ ਨਾਮ, ਦੋ ਜਹਾਨਾਂ ਪਿਆਏ ਜਾਮ, ਬ੍ਰਹਿਮੰਡ ਖੰਡ ਆਪ ਵਰਤਾਇੰਦਾ। ਦੋ ਜਹਾਨ ਖੋਲ੍ਹੇ ਅੱਖ, ਨੇਤਰ ਨੈਣ
ਖੁਲ੍ਹਾਈਆ। ਨਿਰਗੁਣ ਰੂਪ ਹੋ ਪਰਤੱਖ, ਪਰਮ ਪੁਰਖ ਵੇਖ ਵਖਾਈਆ। ਸਾਚਾ ਮਾਰਗ ਦੇਵੇ ਦੱਸ, ਆਤਮ ਪਰਮਾਤਮ ਕਰੇ ਪੜ੍ਹਾਈਆ। ਅੰਤਰ ਆਤਮ ਆਪੇ ਵਸ, ਬ੍ਰਹਮ ਪਾਰਬ੍ਰਹਮ ਕਰੇ ਕੁੜਮਾਈਆ। ਈਸ਼ ਜੀਵ ਦੇਵੇ ਰਸ, ਜਗਦੀਸ਼ ਖ਼ੁਸ਼ੀ ਮਨਾਈਆ। ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਈਆ। ਸਾਚੇ ਮੰਦਰ ਬਹੇ ਸਜ, ਸਚ ਸਿੰਘਾਸਣ ਆਸਣ ਲਾਈਆ। ਤਾਲ ਤਲਵਾੜਾ ਇਕੋ ਜਾਏ ਵੱਜ, ਅਨਹਦ ਰਾਗ ਸੁਣਾਈਆ। ਸ਼ਰਅ ਸ਼ਰੀਅਤ ਭਾਂਡਾ ਜਾਏ ਭੱਜ, ਧਰਮ ਅਧਰਮ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਨਾਮ ਦਏ ਵਡਿਆਈਆ। ਇਕੋ ਨਾਮ ਵੱਡਾ ਵਡ, ਹਰਿ ਵਡਾ ਆਪ ਵਡਿਆਇੰਦਾ। ਆਪਣੇ ਵਿਚੋਂ ਆਪੇ ਕੱਢ, ਥਿਰ ਘਰ ਡੇਰਾ ਲਾਇੰਦਾ। ਦੋ ਜਹਾਨ ਵਜਾਏ ਨਦ, ਤਾਰ ਸਤਾਰ ਨਾ ਕੋਇ ਹਿਲਾਇੰਦਾ। ਵਿਸ਼ਵ ਬਣਾਏ ਆਪਣੀ ਯਦ, ਵਿਸ਼ਨ ਬ੍ਰਹਮਾ ਸ਼ਿਵ ਗੋਦ ਸੁਹਾਇੰਦਾ। ਲੱਖ ਚੁਰਾਸੀ ਦੇਵੇ ਦਾਦ, ਤ੍ਰੈ ਪੰਜ ਮੇਲਾ ਆਪ ਕਰਾਇੰਦਾ। ਸ਼ਬਦ ਜਣਾਏ ਬੋਧ ਅਗਾਧ, ਬਿਨ ਅੱਖਰ ਆਪ ਪੜ੍ਹਾਇੰਦਾ। ਵੇਦ ਕਤੇਬ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਜਗਤ ਨਿਸ਼ਾਨਾ ਦੇਵੇ ਗਾਡ, ਰੀਤੀ ਨੀਤੀ ਲੇਖਾ ਲਾਇੰਦਾ। ਆਪੇ ਬੈਠਾ ਰਹੇ ਵਿਸਮਾਦ, ਬਿਸਮਲ ਆਪਣਾ ਰੂਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਨਾਉਂ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਆਪਣਾ ਨਾਉਂ ਏਕਾ ਏਕ, ਏਕ ਏਕ ਵਡਿਆਈਆ। ਜੁਗ ਚੌਕੜੀ ਦੇ ਦੇ ਟੇਕ, ਗੁਰ ਅਵਤਾਰ ਸੇਵਾ ਲਾਈਆ। ਗ੍ਰਹਿ ਮੰਦਰ ਹਰਿ ਜੂ ਆਪੇ ਵੇਖ, ਹਰਿ ਮੰਦਰ ਸੋਭਾ ਪਾਈਆ। ਭਗਤ ਭਗਵਾਨ ਦੱਸੇ ਭੇਤ, ਪਰਦਾ ਦੂਈ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਮੱਗਰੀ ਜੋਤ ਇਕੱਗਰੀ, ਇਕੋ ਇਕ ਵਖਾਈਆ। ਸਚ ਸਮੱਗਰੀ ਸਾਚੀ ਦਾਤ, ਹਰਿ ਸਾਚਾ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਭਗਤ ਭਗਵੰਤ ਬੰਨ੍ਹੇ ਨਾਤ, ਦੂਜਾ ਸੰਗ ਨਾ ਕੋਇ ਨਿਭਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਦੇਵੇ ਸਾਥ, ਸਗਲਾ ਸੰਗ ਆਪ ਹੋ ਜਾਇੰਦਾ। ਲੇਖਾ ਲਿਖੇ ਬਿਨ ਕਲਮ ਦਵਾਤ, ਸ਼ਾਹੀ ਵੰਡ ਨਾ ਕੋਇ ਵੰਡਾਇੰਦਾ। ਕਰ ਕਿਰਪਾ ਪਾਰ ਕਰਾਏ ਜਗਤ ਘਾਟ, ਸਾਚਾ ਪੱਤਣ ਇਕ ਸੁਹਾਇੰਦਾ। ਧੁਰ ਦੀ ਦੇਵੇ ਅਗੰਮੀ ਦਾਤ, ਨਾਮ ਵਣਜਾਰਾ ਹੱਟ ਖੁਲ੍ਹਾਇੰਦਾ। ਮੇਟੇ ਰੈਣ ਅੰਧੇਰੀ ਰਾਤ, ਕੂੜੀ ਕਿਰਿਆ ਮੋਹ ਚੁਕਾਇੰਦਾ। ਨਾਤਾ ਤੋੜੇ ਜ਼ਾਤ ਪਾਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਘਰ ਵਖਾਇੰਦਾ। ਮੇਲ ਮਿਲਾਵਾ ਕਮਲਾਪਾਤ, ਕੰਤ ਕੰਤੂਹਲ ਕਵਲ ਨੈਣ ਮੁਕਟ ਬੈਣ ਮੁਕੰਦ ਮਨੋਹਰ ਲਖ਼ਮੀ ਇਕੋ ਨਜ਼ਰੀ ਆਇੰਦਾ। ਸਚ ਸੁਹੰਜਣੀ ਗਾਏ ਗਾਥ, ਸੋਹੰ ਢੋਲਾ ਇਕੋ ਗਾਇੰਦਾ। ਤੂੰ ਮੇਰਾ ਮੈਂ ਤੇਰਾ ਤੇਰੀ ਮੇਰੀ ਮੁੱਕੀ ਵਾਟ, ਪਾਂਧੀ ਹੋਰ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਢੋਲਾ ਸੋਹੰ ਰੂਪ ਸਚ ਵਿਚੋਲਾ, ਆਦਿ ਪੁਰਖ ਪ੍ਰਭ ਬੋਲਿਆ ਬੋਲਾ, ਬੋਲਾ ਹੱਥ ਕਿਸੇ ਨਾ ਆਇੰਦਾ। ਸੋਹੰ ਬੋਲਾ ਨਿਰਗੁਣ ਤੋਲਾ ਸ਼ਬਦ ਵਿਚੋਲਾ, ਜੁਗ ਜੁਗ ਵੇਸ ਵਟਾਈਆ। ਕੋਟਨ ਕੋਟ ਨਾਮ ਸਿਫ਼ਤੀ ਪਾਵਣ ਰੌਲਾ, ਰੰਗ ਰਲੀਆਂ ਰਹੇ ਮਨਾਈਆ। ਬਿਨ ਸਤਿਗੁਰ ਪੂਰੇ ਕਿਸੇ ਨਾ ਪਰਦਾ ਖੋਲ੍ਹਾ, ਘਰ ਕਰੀ ਨਾ ਕੋਇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਸ੍ਰੀ ਭਗਵੰਤ ਨਾਮ ਡੰਕਾ ਰਾਉ ਰੰਕਾਂ ਰਿਹਾ ਸੁਣਾਈਆ। ਨਾਮ ਡੰਕਾ ਵੱਜੇ ਜਗ, ਜਾਗਰਤ ਜੋਤ ਜਗਾਇੰਦਾ।
ਨਿਰਗੁਣ ਸਰਗੁਣ ਖੇਲ ਸਮਰਥ, ਸਮਰਥ ਧਾਰ ਚਲਾਇੰਦਾ। ਜੁਗ ਚੌਕੜੀ ਚਲਾਇਆ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਧਾਂ ਸੰਤਾਂ ਮਾਰਗ ਦੱਸ, ਭਗਤ ਭਗਵੰਤ ਆਪਣੇ ਰੰਗ ਰੰਗਾਇੰਦਾ। ਅੰਤਮ ਪੰਜ ਤੱਤ ਖੇੜਾ ਸਭ ਦਾ ਹੋਇਆ ਭੱਠ, ਥਿਰ ਰਹਿਣ ਕੋਇ ਨਾ ਪਾਇੰਦਾ। ਲਿਖ ਲਿਖ ਲੇਖਾ ਜਗਤ ਗਏ ਦੱਸ, ਦਹਿ ਦਿਸ਼ਾ ਵੰਡ ਵੰਡਾਇੰਦਾ। ਆਪਣੀ ਕਰਨੀ ਪਿਛੇ ਗਏ ਛੱਡ, ਕਰਤਾ ਆਪਣਾ ਹੁਕਮ ਮਨਾਇੰਦਾ। ਦੀਨ ਮਜ਼੍ਹਬ ਅੱਡੋ ਅੱਡ, ਰਹਿਬਰ ਰਾਹ ਵਖਾਇੰਦਾ। ਆਖ਼ਰ ਵੇਖਣ ਇਕੋ ਯਦ, ਆਦਿ ਇਕੋ ਨਜ਼ਰੀ ਆਇੰਦਾ। ਪੀਰ ਪੈਗ਼ੰਬਰ ਜਿਸ ਉਪਜਾਏ ਤਿਸ ਆਪਣੇ ਕੋਲ ਲਏ ਸੱਦ, ਸਦਾ ਆਪਣਾ ਹੁਕਮ ਮਨਾਇੰਦਾ। ਕੋਟਨ ਕੋਟ ਕਾਲ ਗਏ ਲੱਦ, ਕਾਲ ਸਭ ਦਾ ਡੇਰਾ ਢਾਹਿੰਦਾ। ਕਲਜੁਗ ਅੰਤਮ ਪੁਰਖ ਅਬਿਨਾਸ਼ੀ ਵੇਖਣ ਆਇਆ ਹੱਦ, ਹਦੂਦ ਆਪਣੀ ਨਾ ਕਿਸੇ ਸਮਝਾਇੰਦਾ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਲਏ ਲੱਭ, ਭਗਤ ਭਗਵਾਨ ਆਪਣਾ ਮੇਲ ਮਿਲਾਇੰਦਾ। ਰਾਤੀਂ ਸੁਤਿਆਂ ਸੁਣਾਏ ਛੰਦ, ਗੀਤ ਗੋਬਿੰਦ ਆਪ ਜਣਾਇੰਦਾ। ਕਰ ਪਰਕਾਸ਼ ਨਿਰਗੁਣ ਚੰਦ, ਜੋਤੀ ਜੋਤ ਡਗਮਗਾਇੰਦਾ । ਜੁਗ ਜਨਮ ਦੇ ਵਿਛੜਿਆਂ ਪਾਏ ਠੰਡ, ਅੰਮ੍ਰਿਤ ਧਾਰਾ ਮੁਖ ਚੁਆਇੰਦਾ। ਭਗਤ ਭਗਵਾਨ ਮਿਟੇ ਰੰਡੇਪਾ ਰੰਡ, ਸੇਜ ਸੁਹੰਜਣੀ ਇਕ ਸੁਹਾਇੰਦਾ। ਦੂਈ ਦਵੈਤੀ ਢਾਹੇ ਕੰਧ, ਪਰਦਾ ਮੁਖ ਤੋਂ ਆਪੇ ਲਾਹਿੰਦਾ। ਬੰਦੀਖ਼ਾਨਾ ਤੋੜੇ ਬੰਦ, ਬੰਧਨ ਆਪਣੇ ਨਾਮ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਢੋਲਾ ਇਕ ਸੁਣਾਇੰਦਾ। ਸਤਿਜੁਗ ਢੋਲਾ ਸਾਚਾ ਮੰਤ, ਮੰਤਰ ਆਪ ਦ੍ਰਿੜਾਈਆ। ਲੇਖਾ ਜਾਣ ਆਦਿ ਅੰਤ, ਮੱਧ ਆਪਣੀ ਖੇਲ ਕਰਾਈਆ। ਹਰਿਜਨ ਮੇਲਾ ਨਾਰ ਕੰਤ, ਪੁਰਖ ਅਬਿਨਾਸ਼ੀ ਹੋਏ ਸਹਾਈਆ। ਨਾਤਾ ਤੁਟੇ ਜੀਵ ਜੰਤ, ਜੀਵਣ ਜੁਗਤ ਦਏ ਜਣਾਈਆ। ਗੜ੍ਹ ਤੋੜੇ ਹਉਮੇ ਹੰਗਤ, ਨਿਵਣ ਸੋ ਅੱਖਰ ਕਰੇ ਪੜ੍ਹਾਈਆ। ਸਤਿ ਸਤਿਵਾਦੀ ਸਾਚੀ ਸੰਗਤ, ਚਾਰ ਵਰਨ ਇਕ ਸਰਨਾਈਆ। ਬਰਨ ਅਠਾਰਾਂ ਇਕੋ ਪੰਗਤ, ਏਕਾ ਰਸ ਦਏ ਚਖਾਈਆ। ਨਾਤਾ ਤੋੜੇ ਭੁੱਖ ਨੰਗਤ, ਗ਼ਰੀਬ ਨਿਮਾਣੇ ਗਲੇ ਲਗਾਈਆ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਵ ਆਪਣਾ ਖੇਲ ਕਰਾਈਆ। ਵਿਸ਼ਨੂੰ ਧਾਰ ਵਿਸ਼ਵ ਭਗਵਾਨਾ, ਏਕਾ ਏਕ ਰਖਾਇੰਦਾ। ਸਤਿਜੁਗ ਸਾਚਾ ਬੰਨ੍ਹੇ ਗਾਨਾ, ਸਗਲਾ ਸੰਗ ਨਿਭਾਇੰਦਾ। ਆਤਮ ਪਰਮਾਤਮ ਰਾਗ ਤਰਾਨਾ, ਤੁਰੀਆ ਡੇਰਾ ਢਾਹਿੰਦਾ। ਸੁਫ਼ਨ ਸਖੋਪਤ ਜਾਗਰਤ ਖੇਲ ਮਹਾਨਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਕਲਮਾ ਨਬੀ ਇਕ ਪੜ੍ਹਾਨਾ, ਕਾਇਨਾਤ ਆਪ ਸਮਝਾਇੰਦਾ। ਸੱਚਾ ਰਾਮ ਹੋ ਪਰਧਾਨਾ, ਰਮੱਯਾ ਆਪਣਾ ਡੰਕ ਵਜਾਇੰਦਾ। ਏਕਾ ਕ੍ਰਿਸ਼ਨਾ ਵਡ ਬਲਵਾਨਾ, ਸੀਸ ਜਗਦੀਸ਼ ਸੋਭਾ ਪਾਇੰਦਾ। ਏਕਾ ਬੰਸਰੀ ਸੁਣਾਏ ਦੋ ਜਹਾਨਾ, ਨਾਮ ਗਾਣਾ ਏਕਾ ਗਾਇੰਦਾ। ਏਕਾ ਚਿੱਲਾ ਤੀਰ ਕਮਾਨਾ, ਧਨੁਸ਼ ਇਕੋ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਸਰਬ ਵਖਾਏ ਇਕ ਸਵੰਬਰ, ਦੂਜਾ ਨੂਰ ਨਾ ਕੋਇ ਜਣਾਇੰਦਾ। ਦੂਜਾ ਨੂਰ ਨਾ ਕੋਇ ਚਾਨਣ, ਨਿਰਗੁਣ ਵੰਡ ਨਾ ਕੋਇ ਵੰਡਾਈਆ। ਲੱਖ ਚੁਰਾਸੀ ਇਕੋ ਜ਼ਾਮਨ, ਵੇਲੇ ਅੰਤ ਦਏ ਛੁਡਾਈਆ। ਜਿਸ ਉਪਜਾਇਆ ਕ੍ਰਿਸ਼ਨਾ ਰਾਮ ਰਾਮਨ, ਈਸਾ ਮੂਸਾ ਮੁਹੰਮਦ ਕਰੀ ਕੁੜਮਾਈਆ। ਜਿਸ ਨਾਨਕ ਗੋਬਿੰਦ ਖੇਲ ਵਖਾਇਆ ਦੋ ਜਹਾਨਨ, ਨਿਰਗੁਣ ਸਰਗੁਣ ਧਾਰ ਚਲਾਈਆ। ਸੋ ਸਾਹਿਬ ਸਮਰਥ ਸ੍ਰੀ ਭਗਵਾਨਨ, ਭਗਵਨ ਏਕਾ ਰੰਗ ਵਖਾਈਆ।
ਭਗਤਾਂ ਬੰਨ੍ਹੇ ਸਾਚਾ ਗਾਨਨ, ਮੌਲੀ ਤੰਦ ਨਾ ਕੋਇ ਜਣਾਈਆ। ਆਤਮ ਅੰਤਰ ਕਰਾਏ ਅਸ਼ਨਾਨਨ, ਅੱਠਸੱਠ ਨਹਾਵਣ ਕੋਇ ਨਾ ਜਾਈਆ। ਮਨ ਹੰਕਾਰੀ ਮਾਰੇ ਰਾਵਣ, ਸਤਿ ਸਤਿਵਾਦੀ ਦਏ ਮਿਟਾਈਆ । ਦਰਸ ਦਿਖਾਏ ਆਮ੍ਹਣੋ ਸਾਮ੍ਹਣ, ਪਰਦਾ ਪਰਦੇ ਵਿਚੋਂ ਚੁਕਾਈਆ। ਲੇਖਾ ਜਾਣੇ ਸ਼ੱਤਰੀ ਬ੍ਰਹਿਮਣ, ਸ਼ੂਦਰ ਵੈਸ਼ ਪਰਦਾ ਦਏ ਉਠਾਈਆ। ਨੇੜ ਨਾ ਆਏ ਕਾਮਨੀ ਕਾਮਨ, ਜਿਸ ਸਿਰ ਆਪਣਾ ਹੱਥ ਟਿਕਾਈਆ। ਸਤਿਜੁਗ ਫੜਾਏ ਸਾਚਾ ਦਾਮਨ, ਦਾਮਨਗੀਰ ਫੇਰਾ ਪਾਈਆ। ਪੀਰ ਪੈਗ਼ੰਬਰ ਕਰਨ ਸਲਾਮਨ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਤੇਰੀ ਇਕੋ ਸਦਾ ਆਵਾਜ਼ ਬਾਂਗਨ, ਕੂਕ ਕੂਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਉਂ ਇਕ ਸਮਝਾਈਆ। ਸਾਚਾ ਨਾਉਂ ਸਤਿਜੁਗ ਰੁੱਤ, ਸੋਹੰ ਰੂਪ ਵਟਾਇੰਦਾ। ਖੇਲ ਖਲਾਏ ਅਬਿਨਾਸ਼ੀ ਅਚੁੱਤ, ਚੇਤਨ ਧਾਰ ਆਪ ਚਲਾਇੰਦਾ। ਨਿਰਗੁਣ ਅੰਦਰ ਨਿਰਗੁਣ ਉਠ, ਪਾਰਬ੍ਰਹਮ ਬ੍ਰਹਮ ਆਪਣੀ ਵੰਡ ਵੰਡਾਇੰਦਾ। ਲੇਖਾ ਜਾਣੇ ਪਿਤਾ ਪੁੱਤ, ਗੁਰ ਚੇਲਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਆਪਣਾ ਹੁਕਮ ਮਨਾਇੰਦਾ। ਸੋਹੰ ਸ਼ਬਦ ਅਨਮੰਗੀ ਮੰਗ, ਆਦਿ ਆਦਿ ਵਰਤਾਈਆ। ਅੰਤ ਵੇਖੇ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ । ਭਗਤ ਭਗਵਾਨ ਸੁਣਾਏ ਛੰਦ, ਸੰਸਾ ਰੋਗ ਚੁਕਾਈਆ। ਜਨਮ ਜਨਮ ਦਾ ਕੱਟੇ ਬੰਧ, ਬੰਧਨ ਕੋਇ ਰਹਿਣ ਨਾ ਪਾਈਆ। ਲੇਖਾ ਚੁੱਕੇ ਜੇਰਜ ਅੰਡ, ਉਤਭੁਜ ਸੇਤਜ ਨਾਤਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਇਕੋ ਅੱਖਰ ਕਰੇ ਪੜ੍ਹਾਈਆ। ਇਕੋ ਅੱਖਰ ਹਰਿਜਨ ਪੜ੍ਹਨਾ, ਹਰਿ ਸਾਚਾ ਆਖ ਸੁਣਾਇੰਦਾ। ਸਚਖੰਡ ਦੁਆਰੇ ਸਾਚੇ ਵੜਨਾ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਲਹਿਣਾ ਚੁੱਕੇ ਮਰਨਾ ਜੰਮਣਾ, ਜਨਮ ਮਰਨ ਵਿਚ ਨਾ ਆਇੰਦਾ । ਸਾਚੀ ਤਰਨੀ ਗੁਰਮੁਖ ਤਰਨਾ, ਤਾਰਨਹਾਰਾ ਦਇਆ ਕਮਾਇੰਦਾ। ਹੰ ਬ੍ਰਹਮ ਪਾਰਬ੍ਰਹਮ ਪ੍ਰਭ ਪੱਲੂ ਫੜਨਾ, ਫੜਿਆ ਲੜ ਨਾ ਕੋਇ ਛੁਡਾਇੰਦਾ। ਸਾਚੇ ਪੌੜੇ ਆਪੇ ਚੜ੍ਹਨਾ, ਜਿਸ ਦਾ ਡੰਡਾ ਨਜ਼ਰ ਕਿਸੇ ਨਾ ਆਇੰਦਾ। ਪੁਰਖ ਅਕਾਲ ਇਕੋ ਵਰਨਾ, ਦੂਜਾ ਕੰਤ ਨਾ ਕੋਇ ਹੰਢਾਇੰਦਾ। ਸਾਹਿਬ ਸੱਚੇ ਦੀ ਸਾਚੀ ਸਰਨਾ, ਭੈ ਭਿਆਨਕ ਸਰਬ ਚੁਕਾਇੰਦਾ। ਭਗਤ ਭਗਵਾਨ ਆਪ ਆਪਣੇ ਜਿਹਾ ਕਰਨਾ, ਜਿਸ ਜਨ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚੇ ਦੇਵੇ ਵਰ, ਸੋਹੰ ਢੋਲਾ ਲੈਣਾ ਪੜ੍ਹ, ਬਿਨ ਪੜ੍ਹਿਆਂ ਪਾਰ ਕਰਾਇੰਦਾ।
੧੦ ਮਾਘ ੨੦੧੯ ਬਿਕਰਮੀ ਭਗਵਾਨ ਸਿੰਘ ਮਹਿਤਾ ਚੌਕ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਇਕੋ ਇਕ ਅਖਵਾਇੰਦਾ। ਹਰਿ ਪੁਰਖ ਨਿਰੰਜਣ ਵਡ ਮਰਦਾਨਾ, ਸੂਰਬੀਰ ਆਪਣਾ ਬਲ ਧਰਾਇੰਦਾ। ਏਕੰਕਾਰਾ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਇੰਦਾ। ਆਦਿ ਨਿਰੰਜਣ ਨੂਰ ਮਹਾਨਾ, ਜੋਤੀ ਜੋਤ ਡਗਮਗਾਇੰਦਾ। ਅਬਿਨਾਸ਼ੀ ਕਰਤਾ ਧੁਰ ਫ਼ਰਮਾਣਾ, ਸਚ ਸੰਦੇਸਾ ਆਪ ਸੁਣਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨਾ, ਦੋ ਜਹਾਨਾਂ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਬਣ
ਪਰਧਾਨਾ, ਸਚ ਪਰਧਾਨਗੀ ਆਪ ਕਮਾਇੰਦਾ। ਸਚਖੰਡ ਵਸੇ ਸਚ ਮਕਾਨਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਸ਼ਾਹੋ ਭੂਪ ਬਣ ਰਾਜ ਰਾਜਾਨਾ, ਸੀਸ ਜਗਦੀਸ਼ ਤਾਜ ਸੁਹਾਇੰਦਾ। ਨਿਰਗੁਣ ਸਰਗੁਣ ਪਹਿਰੇ ਬਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਹਰਿ ਕਰਤਾਰਾ, ਇਕ ਇਕੱਲਾ ਆਪ ਕਰਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰਾ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣਾ ਖੇਲ ਆਪਣੇ ਹੱਥ ਰਖਾਇੰਦਾ। ਸ਼ਬਦ ਅਗੰਮੀ ਕਰ ਉਜਿਆਰਾ, ਸਚ ਜੈਕਾਰਾ ਇਕ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰਾ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਰਾਣਾ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਪਹਿਲੋਂ ਮੰਨੇ ਆਪਣਾ ਭਾਣਾ, ਸਦ ਭਾਣੇ ਵਿਚ ਸਮਾਈਆ। ਲੇਖਾ ਜਾਣ ਦੋ ਜਹਾਨਾਂ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਹੁਕਮ ਮਨਾਈਆ। ਤਖ਼ਤ ਨਿਵਾਸੀ ਨੌਜਵਾਨਾ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਅਗੰਮ ਅਥਾਹ, ਭੇਵ ਕੋਇ ਨਾ ਆਇੰਦਾ। ਆਦਿ ਆਦਿ ਆਪਣਾ ਪਿਆਰ ਆਪੇ ਲਿਆ ਲਾ, ਪੀਰ ਪੈਗ਼ੰਬਰ ਗੁਰ ਅਵਤਾਰ ਆਪ ਸਮਝਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾ, ਤ੍ਰੈਗੁਣ ਮਾਇਆ ਪੰਜ ਤੱਤ ਬੰਧਨ ਆਪੇ ਪਾਇੰਦਾ। ਲੱਖ ਚੁਰਾਸੀ ਘਾੜਤ ਲਏ ਘੜਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਸ ਵਟਾਇੰਦਾ। ਬੋਧ ਅਗਾਧਾ ਸ਼ਬਦ ਜਣਾ, ਧੁਰ ਸੰਦੇਸਾ ਨਰ ਨਰੇਸ਼ਾ ਏਕਾ ਏਕ ਅਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਅੰਸ ਬੰਸ ਸਰਬੰਸ ਆਪ ਸੁਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰਨੇ ਯੋਗ, ਇਕ ਇਕੱਲਾ ਹਰਿ ਅਖਵਾਇੰਦਾ। ਲੇਖਾ ਜਾਣੇ ਨਿਰਗੁਣ ਸਰਗੁਣ ਸਚ ਸੰਜੋਗ, ਧੁਰ ਸੰਜੋਗੀ ਮੇਲ ਮਿਲਾਇੰਦਾ। ਆਤਮ ਪਰਮਾਤਮ ਦੇਵਣਹਾਰਾ ਸਾਚੀ ਚੋਗ, ਨਾਮ ਰਸ ਆਪਣਾ ਆਪ ਚਖਾਇੰਦਾ। ਵਸਣਹਾਰਾ ਸਾਚੇ ਕੋਟ, ਸਚਖੰਡ ਦੁਆਰੇ ਸੋਭਾ ਪਾਇੰਦਾ। ਨਾਮ ਨਿਧਾਨ ਲਗਾਏ ਚੋਟ, ਸਚ ਨਗਾਰਾ ਇਕ ਵਜਾਇੰਦਾ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜਾਤਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡਣ ਆਪਣੇ ਹੱਥ ਰਖਾਇੰਦਾ। ਸਾਚੀ ਵੰਡਣ ਵੰਡੇ ਆਪ, ਆਪਣੀ ਦਇਆ ਕਮਾਈਆ। ਕਰੇ ਖੇਲ ਪੁਰਖ ਸਮਰਾਥ, ਸਮਰਥ ਦਾਤਾ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਨਵ ਨੌਂ ਚਾਰ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਸਰਗੁਣ ਮਾਰਗ ਦੱਸ, ਸਾਚੇ ਧੰਦੇ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜੁਗ ਚੌਕੜੀ ਖੇਲ ਅਪਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਲੇਖਾ ਜਾਣੇ ਗੁਰ ਅਵਤਾਰਾ, ਪੀਰ ਪੈਗ਼ੰਬਰ ਆਪਣਾ ਹੁਕਮ ਮਨਾਇੰਦਾ। ਸ਼ਬਦ ਅਗੰਮੀ ਸਚ ਜੈਕਾਰਾ, ਦੋ ਜਹਾਨਾਂ ਆਪ ਸੁਣਾਇੰਦਾ। ਲਿਖਣ ਪੜ੍ਹਨ ਤੋ ਵਸੇ ਬਾਹਰਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਕਾਗਦ ਕਲਮ ਨਾਲ ਸ਼ਾਹੀ ਕਰਦਾ ਰਿਹਾ ਇਸ਼ਾਰਾ, ਆਪਣਾ ਭੇਵ ਨਾ ਕਿਸੇ ਜਣਾਇੰਦਾ। ਪੁਰਖ ਅਕਾਲ ਸਭ ਤੋਂ ਵਸੇ ਬਾਹਰਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਜਣਾਇੰਦਾ। ਸਾਚਾ ਹੁਕਮ ਹਰਿ ਕਾ ਭਾਣਾ,
ਸਦ ਭਾਣੇ ਆਪ ਸਮਾਈਆ। ਜੁਗ ਚੌਕੜੀ ਖੇਲ ਮਹਾਨਾ, ਨਵ ਨੌਂ ਚਾਰ ਰਿਹਾ ਹੰਢਾਈਆ। ਜੋਧਾ ਸੂਰ ਮਰਦ ਮਰਦਾਨਾ, ਸਚ ਮਰਦਾਨਗੀ ਆਪ ਕਮਾਈਆ। ਲੇਖਾ ਜਾਣੇ ਦੋ ਜਹਾਨਾ, ਦੋਏ ਦੋਏ ਆਪਣੀ ਕਾਰ ਕਮਾਈਆ। ਦੇਵਣਹਾਰਾ ਸਚ ਫ਼ਰਮਾਣਾ, ਗੁਰ ਅਵਤਾਰ ਪੀਰ ਪੈਗ਼ੰਬਰ ਘਰ ਸਾਚੇ ਕਰੇ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾ, ਅੰਜੀਲ ਕੁਰਾਨ ਖਾਣੀ ਬਾਣੀ ਗੀਤਾ ਗਿਆਨ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਮਨਾਈਆ। ਹੁਕਮੇ ਅੰਦਰ ਰੱਖ ਅਵਤਾਰ, ਆਪਣਾ ਹੁਕਮ ਜਣਾਇੰਦਾ। ਹੁਕਮੇ ਅੰਦਰ ਨਾਦ ਧੁਨਕਾਰ, ਸ਼ਬਦੀ ਰਾਗ ਅਲਾਇੰਦਾ। ਹੁਕਮੇ ਅੰਦਰ ਕਰ ਪਸਾਰ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਹੁਕਮੇ ਅੰਦਰ ਕਰੇ ਕਾਰ, ਕਾਰ ਕਰਨੀ ਕਰਤਾ ਆਪ ਕਮਾਇੰਦਾ। ਹੁਕਮੇ ਅੰਦਰ ਕੱਟੇ ਵਗਾਰ, ਬਣ ਵਗਾਰੀ ਫੇਰਾ ਪਾਇੰਦਾ। ਹੁਕਮੇ ਅੰਦਰ ਲੇਖੇ ਲਾਏ ਤੇਈ ਅਵਤਾਰ, ਭਗਤ ਅਠਾਰਾਂ ਬੰਧਨ ਪਾਇੰਦਾ। ਹੁਕਮੇ ਅੰਦਰ ਈਸਾ ਮੂਸਾ ਮੁਹੰਮਦ ਕਰਿਆ ਖ਼ਬਰਦਾਰ, ਬੇਖ਼ਬਰ ਖ਼ਬਰ ਆਪਣੀ ਆਪ ਜਣਾਇੰਦਾ। ਹੁਕਮੇ ਅੰਦਰ ਖੇਲ ਕਰੇ ਮੁਕਾਮੇ ਹੱਕ ਸਾਂਝਾ ਯਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਸਾਚਾ ਭਾਣਾ, ਭਾਣੇ ਅੰਦਰ ਸਾਚਾ ਰਾਣਾ, ਰਾਣਾ ਰੱਯਤ ਵੇਖ ਵਖਾਇੰਦਾ। ਹੁਕਮੇ ਅੰਦਰ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਹੁਕਮੇ ਅੰਦਰ ਸਚ ਸੰਦੇਸਾ ਘੱਲਾ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਹੁਕਮੇ ਅੰਦਰ ਗੁਰ ਅਵਤਾਰ ਫੜਾਏ ਪੱਲਾ, ਪੱਲੂ ਆਪਣੀ ਗੰਢ ਪਵਾਈਆ। ਹੁਕਮੇ ਅੰਦਰ ਪੀਰ ਪੈਗ਼ੰਬਰ ਮੇਟਣਹਾਰਾ ਸੱਲਾ, ਸਲਲ ਇਕੋ ਇਕ ਜਣਾਈਆ। ਹੁਕਮੇ ਅੰਦਰ ਖੇਲ ਖਲਾਏ ਇਲਾਹੀ ਨੂਰ ਅੱਲਾ, ਆਲਮੀਨ ਕਰੇ ਪੜ੍ਹਾਈਆ। ਹੁਕਮੇ ਅੰਦਰ ਧਾਰ ਹੋਏ ਬਿਸਮਿਲਾ, ਬਿਸਮਲ ਆਪਣਾ ਭੇਵ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭਾਣਾ ਇਕ ਦ੍ਰਿੜਾਈਆ। ਸਾਚਾ ਭਾਣਾ ਸਮਾਂ ਸਮਾਂ, ਸਮਾਂ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਆਦਿ ਜੁਗਾਦੀ ਬਣਿਆ ਰਹੇ ਨਕੰਮਾ, ਕੰਮ ਕਰਨੇ ਆਇੰਦਾ। ਨਾ ਮਰਿਆ ਨਾ ਜੰਮਾ, ਜਨਮ ਮਰਨ ਵਿਚ ਨਾ ਆਇੰਦਾ। ਨਾ ਘੜਿਆ ਨਾ ਭੰਨਾ, ਘੜਨ ਭੰਨਣਹਾਰ ਆਪ ਹੋ ਜਾਇੰਦਾ। ਨਾ ਸੂਰਜ ਨਾ ਚੰਨਾ, ਚੰਦ ਚਾਂਦਨੀ ਨਾ ਕੋਇ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲਾਇੰਦਾ। ਸਾਚਾ ਭੇਵ ਪੀਰ ਪੈਗ਼ੰਬਰ, ਪੁਰਖ ਅਬਿਨਾਸ਼ੀ ਆਪ ਖੁਲ੍ਹਾਈਆ। ਪਰਵਰਦਿਗਾਰ ਵੇਖ ਅਡੰਬਰ, ਚੌਦਾਂ ਤਬਕ ਲੇਖ ਚੁਕਾਈਆ । ਏਕਾ ਜੋਤੀ ਰਚ ਸਵੰਬਰ, ਦਹਿ ਦਿਸ਼ਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਲੇਖਾ ਜਾਣੇ ਥਾਉਂ ਥਾਈਂਆ। ਗੁਰ ਗੁਰ ਲੇਖਾ ਸ਼ਬਦੀ ਰੰਗ, ਰੰਗ ਰੰਗੀਲਾ ਆਪ ਰੰਗਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘ, ਲੋਕਮਾਤ ਵੇਖ ਵਖਾਇੰਦਾ। ਆਤਮ ਪਰਮਾਤਮ ਦੇ ਅਨੰਦ, ਅਨੰਦ ਆਤਮ ਵਿਚ ਸਮਾਇੰਦਾ। ਗੀਤ ਸੁਹਾਗੀ ਸਾਚਾ ਛੰਦ, ਢੋਲਾ ਸੋਹਲਾ ਆਪੇ ਗਾਇੰਦਾ। ਨਾਨਕ ਗੋਬਿੰਦ ਚੜ੍ਹਿਆ ਚੰਦ, ਚੰਦ ਚਾਂਦਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਭਾਣੇ ਅੰਦਰ ਸਮਾਇੰਦਾ। ਭਾਣੇ ਅੰਦਰ ਹਰਿ ਕਰਤਾਰਾ, ਆਪਣੀ ਖੇਲ ਰਚਾਈਆ। ਭਾਣੇ ਅੰਦਰ ਖੇਲ ਨਿਆਰਾ, ਆਪਣੀ ਕਾਰ ਕਮਾਈਆ। ਭਾਣੇ ਅੰਦਰ ਹੋ ਉਜਿਆਰਾ, ਗੁਰ ਅਵਤਾਰ ਕਰੇ ਰੁਸ਼ਨਾਈਆ। ਭਾਣੇ ਅੰਦਰ ਸ਼ਬਦ ਜੈਕਾਰਾ, ਬੋਧ ਅਗਾਧਾ ਕਰੇ ਪੜ੍ਹਾਈਆ। ਭਾਣੇ ਅੰਦਰ
ਬਣ ਲਿਖਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਕਰੇ ਪੜ੍ਹਾਈਆ। ਭਾਣੇ ਅੰਦਰ ਬਣ ਵਣਜਾਰਾ, ਚੌਦਾਂ ਲੋਕ ਹੱਟ ਚਲਾਈਆ। ਭਾਣੇ ਅੰਦਰ ਖੋਲ ਕਿਵਾੜਾ, ਚੌਦਾਂ ਤਬਕਾਂ ਕੁੰਡਾ ਰਿਹਾ ਲਾਹੀਆ। ਭਾਣੇ ਅੰਦਰ ਬਣ ਸਿਕਦਾਰਾ, ਸ਼ਹਿਨਸ਼ਾਹ ਆਪਣਾ ਹੁਕਮ ਮਨਾਈਆ। ਭਾਣੇ ਅੰਦਰ ਦੱਸਦਾ ਰਿਹਾ ਜਗਤ ਵਿਹਾਰਾ, ਬਿਵਹਾਰੀ ਆਪਣੀ ਕਾਰ ਕਮਾਈਆ। ਭਾਣੇ ਅੰਦਰ ਲੇਖਾ ਲਿਖਦਾ ਰਿਹਾ ਅਗੰਮ ਅਪਾਰਾ, ਬੇਅੰਤ ਬੇਅੰਤ ਆਪਣਾ ਭੇਵ ਨਾ ਕਿਸੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਭਾਣਾ ਰਿਹਾ ਜਣਾਈਆ। ਸੋ ਭਾਣਾ ਸੁਲਤਾਨ, ਸੋ ਪੁਰਖ ਨਿਰੰਜਣ ਆਪ ਜਣਾਇਆ । ਗੁਰ ਅਵਤਾਰ ਪੀਰ ਪੈਗ਼ੰਬਰ ਮੰਗਦੇ ਰਹੇ ਦਾਨ, ਪ੍ਰਭ ਅੱਗੇ ਝੋਲੀ ਡਾਹਿਆ। ਕਵਣ ਵੇਲਾ ਮੇਲੇਂ ਆਣ, ਨਿਰਗੁਣ ਆਪਣਾ ਫੇਰਾ ਪਾਇਆ। ਵੇਦ ਵਿਆਸਾ ਲੇਖ ਮਹਾਨ, ਪੂਤ ਸਪੂਤਾ ਬ੍ਰਹਿਮਣ ਗੌੜਾ ਰਾਹ ਤਕਾਇਆ। ਮੂਸਾ ਮੰਗੇ ਏਕਾ ਦਾਨ, ਚਰਨ ਕਵਲ ਸੀਸ ਝੁਕਾਇਆ। ਈਸਾ ਕਰੇ ਇਕ ਪਰਨਾਮ, ਹਰਿ ਆਪਣਾ ਫੇਰਾ ਪਾਇਆ। ਮੁਹੰਮਦ ਕਲਮਾ ਪੜ੍ਹੇ ਈਮਾਨ, ਪੀਰ ਪੈਗ਼ੰਬਰਾਂ ਮੇਰਾ ਮੁਰਸ਼ਦ ਹੋਏ ਸਹਾਇਆ। ਨਾਨਕ ਮੰਗੇ ਇਕੋ ਆਣ, ਤੁਧ ਬਿਨ ਨਜ਼ਰ ਕੋਇ ਨਾ ਆਇਆ । ਗੋਬਿੰਦ ਕਹੇ ਪੁਰਖ ਅਕਾਲ ਆਦਿ ਜੁਗਾਦੀ ਇਕੋ ਘਰ ਇਕੋ ਦਰ ਇਕੋ ਆਸਣ ਇਕ ਸਿੰਘਾਸਣ, ਸ਼ਹਿਨਸ਼ਾਹ ਆਪਣਾ ਫੇਰਾ ਪਾਇਆ। ਕਲਜੁਗ ਅੰਤਮ ਖੇਲ ਕਰੇ ਮਹਾਨ, ਪਰਗਟ ਜੋਤ ਨਿਹਕਲੰਕ ਬਲੀ ਬਲਵਾਨ, ਦੋ ਜਹਾਨਾ ਵੇਖ ਵਖਾਇਆ। ਚਾਰ ਜੁਗ ਦੀ ਪਿਛਲੀ ਮੇਟੇ ਆਣ, ਅੱਗੇ ਆਪਣਾ ਮਾਰਗ ਲਾਇਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਊਚ ਨੀਚ ਰਾਉ ਰੰਕ ਦੇਵੇ ਗਿਆਨ, ਅੰਤਰ ਮੰਤਰ ਇਕ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਨਰ ਨਰੇਸ਼ਾ ਨਿਰਗੁਣ ਦਾਤਾ ਪੁਰਖ ਬਿਧਾਤਾ ਜੁਗ ਚੌਕੜੀ ਆਪ ਸੁਣਾਇਆ। ਸਾਚਾ ਭਾਣਾ ਦੱਸੇ ਭਗਵਾਨ, ਭਗਵਨ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਦੇ ਰਹੇ ਦਾਨ, ਪ੍ਰਭ ਅੱਗੇ ਸੀਸ ਝੁਕਾਈਆ। ਕਲਜੁਗ ਅੰਤਮ ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਕੂੜੀ ਕਿਰਿਆ ਮੇਟੇ ਨਿਸ਼ਾਨ, ਸਚ ਸੁੱਚ ਦਏ ਦ੍ਰਿੜਾਈਆ। ਚਾਰ ਵਰਨ ਵਖਾਏ ਆਪਣੀ ਸਰਨ ਏਕਾ ਰਾਗ ਸੁਣਾਏ ਕਾਨ, ਏਕਾ ਅੱਖਰ ਕਰੇ ਪੜ੍ਹਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਸਾਰੇ ਹੋਣ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕ ਇਕੱਲਾ ਵੇਖ ਵਖਾਈਆ। ਇਕ ਇਕੱਲਾ ਹਰਿ ਜੂ ਆਇਆ, ਨਜ਼ਰ ਕਿਸੇ ਨਾ ਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰਿਹਾ ਉਠਾਇਆ, ਨੇਤਰ ਨੈਣ ਸਰਬ ਖੁਲ੍ਹਾਇੰਦਾ। ਨਾਤਾ ਤੋੜੇ ਤ੍ਰੈਗੁਣ ਮਾਇਆ, ਪੰਜ ਤੱਤ ਰਹਿਣ ਕੋਇ ਨਾ ਪਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਇਆ, ਸੀਸ ਤਾਜ ਨਾ ਕੋਇ ਟਿਕਾਇੰਦਾ। ਸੰਮਤ ਉਨੀ ਏਕਾ ਨਾਇਆ ਜੋੜ ਜੁੜਾਇਆ, ਨੌਂ ਦੁਆਰੇ ਖੋਜ ਖੁਜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਿਛੜੇ ਲਏ ਮਿਲਾਇਆ, ਜੁਗ ਜਨਮ ਵਿਛੜੇ ਮੇਲ ਕਰਾਇੰਦਾ। ਬੀਸ ਬੀਸਾ ਦਏ ਦੁਹਾਇਆ, ਪਹਿਲੀ ਚੇਤਰ ਵੰਡ ਵੰਡਾਇੰਦਾ। ਨੌਂ ਖੰਡ ਪ੍ਰਿਥਮੀ ਹੋਏ ਹਲਕਾਇਆ, ਧੀਰਜ ਧੀਰ ਨਾ ਕੋਇ ਧਰਾਇੰਦਾ। ਗੋਬਿੰਦ ਲੇਖਾ ਪੂਰ ਕਰਾਇਆ, ਲੇਖਾ ਲੇਖ ਨਾ ਕੋਇ ਮਿਟਾਇੰਦਾ। ਸ਼ਾਹ ਸੁਲਤਾਨਾਂ ਰਿਹਾ ਜਗਾਇਆ, ਹੁਕਮੀ ਹੁਕਮ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਬੀਸ ਬੀਸ ਵੇਸ ਵਟਾਇੰਦਾ। ਬੀਸ ਬੀਸਾ ਹਰਿ ਜਗਦੀਸ਼ਾ, ਜੁਗਤੀ ਸਭ ਦੀ ਦਏ ਬਦਲਾਈਆ। ਰਾਜ ਰਾਜਾਨਾਂ ਖ਼ਾਲੀ ਖ਼ੀਸਾ, ਘਰ ਘਰ ਮੰਗਣ ਵਾਹੋ ਦਾਹੀਆ। ਨਾ ਕੋਈ ਮੰਨੇ ਕਿਸੇ ਹਦੀਸਾ, ਸ਼ਰਅ ਚਾਰ ਕੁੰਟ ਲੜਾਈਆ। ਪੰਦਰਾਂ ਕੱਤਕ ਸਭ ਨੇ ਵੇਖ ਲੈਣਾ ਸ਼ੀਸ਼ਾ, ਪੁਰਖ ਅਬਿਨਾਸ਼ੀ ਰਿਹਾ ਵਖਾਈਆ। ਕਿਸੇ ਘਰ ਨਾ ਦਿਸੇ ਜੀਜਾ, ਧੀ ਜਵਾਈ ਨਾ ਕੋਇ ਕੁੜਮਾਈਆ। ਕੂੜੀ ਕਿਰਿਆ ਜਿਨ੍ਹਾਂ ਕੀਤੀ ਰੀਝਾ, ਚਾਰੋਂ ਕੁੰਟ ਦੇਣ ਦੁਹਾਈਆ। ਸ੍ਰੀ ਭਗਵਾਨ ਜਿਨ੍ਹਾਂ ਉਪਰ ਪਤੀਜਾ, ਸੋ ਗੁਰਮੁਖ ਲਏ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਾਚੇ ਛੱਡ ਦਿਓ ਭਤੀਜਾ, ਪੁਰਖ ਅਕਾਲ ਇਕੋ ਪਿਤਾ ਲੈਣਾ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਦਏ ਸਮਝਾਈਆ। ਜਗਤ ਉਨੀਸਾ ਜਾਏ ਲੰਘ, ਲੋਕਮਾਤ ਰਹਿਣ ਨਾ ਪਾਈਆ। ਅਗਲੇ ਸੰਮਤ ਸ੍ਰਿਸ਼ਟ ਸਬਾਈ ਹੋਏ ਨੰਗ, ਬ੍ਰਹਿਮੰਡ ਖੰਡ ਪਏ ਦੁਹਾਈਆ। ਸ਼ਾਹ ਸੁਲਤਾਨਾਂ ਨੰਗੀ ਕੰਡ, ਭੱਜੇ ਫਿਰਨ ਵਾਹੋ ਦਾਹੀਆ। ਕਿਸੇ ਸਾਧ ਸੰਤ ਆਤਮ ਆਵੇ ਨਾ ਪਰਮਾਨੰਦ, ਨਿਜਾਨੰਦ ਨਾ ਕੋਇ ਰਸਾਈਆ। ਨੌਂ ਖੰਡ ਪ੍ਰਿਥਮੀ ਕਰੇ ਖੰਡ ਖੰਡ, ਖੰਡਾ ਇਕੋ ਨਾਮ ਚਮਕਾਈਆ। ਫਿਰੇ ਦਰੋਹੀ ਵਿਚ ਵਰਭੰਡ, ਭੰਡੀ ਪਏ ਸਰਬ ਲੋਕਾਈਆ। ਨਾਰ ਦੁਹਾਗਣ ਹੋਏ ਰੰਡ, ਹਰਿ ਕੰਤ ਨਾ ਕੋਇ ਮਿਲਾਈਆ। ਲੇਖਾ ਚੁੱਕੇ ਤਾਰਾ ਚੰਦ, ਚਾਰ ਯਾਰ ਦੇਣ ਦੁਹਾਈਆ। ਮੁਹਮੰਦ ਅੰਤਮ ਮੁੱਕੇ ਪੰਧ, ਨਬੀ ਰਸੂਲ ਨਾ ਕੋਇ ਗਵਾਹੀਆ। ਚੌਦਾਂ ਤਬਕ ਜਵਾਨੀ ਗਈ ਹੰਢ, ਅੰਤ ਬੁੜੇਪਾ ਰਿਹਾ ਛਾਈਆ। ਕਰੇ ਖੇਲ ਸੂਰਾ ਸਰਬੰਗ, ਪਰਵਰਦਿਗਾਰ ਨੂਰ ਇਲਾਹੀਆ। ਸਭ ਦਾ ਮੇਟਣਹਾਰ ਘਮੰਡ, ਖ਼ੁਦੀ ਕੋਈ ਰਹਿਣ ਨਾ ਪਾਈਆ। ਲੱਖ ਚੁਰਾਸੀ ਜੀਵ ਜੰਤ ਆਤਮ ਪਰਮਾਤਮ ਇਕ ਇਕੀਸਾ ਇਕੋ ਗੌਣਾ ਛੰਦ, ਸੋਹੰ ਕਰਨ ਸਰਬ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਸਮਾਂ ਬੜਾ ਨਕੰਮਾਂ, ਬਿਨ ਹਰਿ ਨਾਮੇ ਪਾਰ ਨਾ ਕੋਇ ਲੰਘਾਈਆ। ਅਗਲਾ ਸਮਾਂ ਆਇਆ ਨੇੜੇ, ਨੇਰਨ ਨੇਰ ਵਖਾਇੰਦਾ। ਚਾਰ ਵਰਨ ਦੇ ਮੇਟੇ ਝੇੜੇ, ਝਗੜਾ ਸਰਬ ਮਿਟਾਇੰਦਾ। ਧਰਤ ਮਾਤ ਦੇ ਖੁਲ੍ਹੇ ਵੇਹੜੇ, ਏਕਾ ਵਾਰ ਵਖਾਇੰਦਾ। ਦੇਵਣਹਾਰਾ ਉਲਟੇ ਗੇੜੇ, ਕਲਜੁਗ ਇਕੋ ਲੱਠ ਭਵਾਇੰਦਾ। ਜਨ ਭਗਤਾਂ ਮੇਲੇ ਕਾਇਆ ਡੇਰੇ, ਮੰਦਰ ਮੱਠ ਸ਼ਿਵਦੁਆਲੇ ਨਜ਼ਰ ਕਿਤੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਆਪਣੇ ਵਿਚ ਰਖਾਇੰਦਾ। ਅਗਲਾ ਸਮਾਂ ਰਿਹਾ ਘੂਰ, ਸਭ ਨੂੰ ਰਿਹਾ ਡਰਾਈਆ। ਸ਼ਾਹ ਸੁਲਤਾਨ ਹੋਏ ਮਜ਼ਬੂਰ, ਸਿਆਸਤ ਕੰਮ ਕਿਸੇ ਨਾ ਆਈਆ। ਜਿਸ ਨੂੰ ਕਹਿੰਦੇ ਰਹੇ ਦੂਰ, ਨੇਰਨ ਨੇਰਾ ਨਜ਼ਰੀ ਆਈਆ। ਬੀਸ ਬੀਸਾ ਬਖ਼ਸ਼ੇ ਨਾ ਕੋਇ ਕਸੂਰ, ਕਸਰ ਅਸ਼ਾਰੀਆ ਸਭ ਨੂੰ ਦਏ ਲਗਾਈਆ। ਆਪਣਾ ਭਾਣਾ ਵਰਤੇ ਹਰਿ ਜ਼ਰੂਰ, ਜ਼ਰੂਰਤ ਭਗਤਾਂ ਪੂਰ ਕਰਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਨਿਰਗੁਣ ਜੋ ਬਣਿਆ ਰਿਹਾ ਮਫ਼ਰੂਰ, ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਲੇਖੇ ਦਏ ਲਗਾਈਆ। ਅਗਲਾ ਲੇਖਾ ਬੜਾ ਔਖਾ, ਔਖੀ ਘਾਟੀ ਹਰਿ ਜਣਾਇੰਦਾ। ਸੱਜਣਾਂ ਦੇਣਾਂ ਸੱਜਣਾਂ ਧੋਖਾ, ਭਾਈ ਭਾਈਆਂ ਨਾ ਮੇਲ ਮਿਲਾਇੰਦਾ। ਹੱਥੋਂ ਗੁਰਮੁਖ ਜਾਣ ਨਾ ਦਿਓ ਮੌਕਾ, ਗਿਆ ਵਕਤ ਹੱਥ ਨਾ ਆਇੰਦਾ। ਗੋਬਿੰਦ ਏਕਾ ਢੱਯਾ ਸੁੱਤਾ ਰਿਹਾ ਲਾ ਕੇ ਢੌਂਕਾ, ਅੰਤਮ ਕਲਜੁਗ ਫੇਰਾ ਪਾਇੰਦਾ। ਹੱਥ ਨਾਲ ਮਿਲਾਏ ਹੱਥ, ਗੁੱਟ ਨਾਲ ਫੜਾਏ ਪੌਂਚਾ, ਧਾਰ ਧਾਰ ਨਾਲ ਰਲਾਇੰਦਾ। ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣਾ ਸਮਾਂ ਵੇਖੇ ਨਾਲ ਸ਼ੌਂਕਾ, ਜੋ ਘੜਿਆ ਭੰਨ ਵਖਾਇੰਦਾ। ਬਿਨ
ਭਗਤਾਂ ਜਗਤ ਜਹਾਨ ਜਾਏ ਔਂਤਾ, ਸਚ ਨਿਸ਼ਾਨ ਨਾ ਕੋਇ ਧਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਸਮਾਂ ਦੱਸੇ ਜਗਦੀਸ, ਤਾਜ ਰਹੇ ਨਾ ਕਿਸੇ ਸੀਸ, ਸ਼ਾਹ ਸੁਲਤਾਨ ਨਜ਼ਰ ਕੋਇ ਨਾ ਆਇੰਦਾ। ਦਿਲ ਅੰਦਰ ਸਤਿਗੁਰ ਪਿਆਰ, ਗੁਰ ਗੋਬਿੰਦ ਰੰਗ ਚੜ੍ਹਾਈਆ। ਦਿਲ ਅੰਦਰ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸ਼ਨਾ ਡੇਰਾ ਲਾਈਆ। ਦਿਲ ਅੰਦਰ ਨਾਮ ਸ਼ਬਦ ਜੈਕਾਰ, ਜੈ ਜੈਕਾਰ ਅਲਾਈਆ। ਦਿਲ ਅੰਦਰ ਹਉਮੇ ਹੰਗਤਾ ਹੰਕਾਰ, ਕੂੜੀ ਕਿਰਿਆ ਗੜ੍ਹ ਬਣਾਈਆ। ਦੋਹਾਂ ਵਿਚੋਲਾ ਏਕੰਕਾਰ, ਸਾਚਾ ਸੋਹਲਾ ਰਿਹਾ ਸੁਣਾਈਆ । ਪੰਜ ਤੱਤ ਕਾਇਆ ਮਾਟੀ ਬਾਹਰ ਸ਼ੰਗਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਈਆ। ਤ੍ਰੈਗੁਣ ਮਾਇਆ ਦੇ ਆਧਾਰ, ਉਦਰ ਅਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਅੰਤਰ ਏਕਾ ਬੁੱਝੇ, ਜੋ ਸਾਹਿਬ ਪ੍ਰੀਤੀ ਲੁਝੇ, ਗੁਰ ਚਰਨ ਸੇਵ ਰੁੱਝੇ, ਝੂਝ ਆਪਣਾ ਮੇਲ ਮਿਲਾਈਆ। ਦਿਲ ਅੰਦਰ ਮਨ ਹੰਕਾਰ, ਆਪਣਾ ਗੜ੍ਹ ਬਣਾਇੰਦਾ। ਦਿਲ ਅੰਦਰ ਬ੍ਰਹਮ ਪਿਆਰ, ਬ੍ਰਹਮ ਹਸਤੀ ਇਕ ਦਸਾਇੰਦਾ। ਦੋਹਾਂ ਵਿਚ ਸਚ ਸਿੰਘਾਸਣ ਕਰ ਤਿਆਰ, ਤ੍ਰੈਭਵਨ ਧਨੀ ਵੇਖ ਵਖਾਇੰਦਾ। ਨਿਰਮਲ ਦੀਆ ਬਾਤੀ ਕਮਲਾਪਾਤੀ ਕਰ ਉਜਿਆਰ, ਨੂਰ ਉਜਾਲਾ ਇਕ ਵਖਾਇੰਦਾ। ਅੰਮ੍ਰਿਤ ਆਤਮ ਠੰਡਾ ਠਾਰ, ਨਿਝਰ ਪਿਆਲਾ ਜਾਮ ਪਿਆਇੰਦਾ। ਜੋ ਗੁਰਮੁਖ ਸਤਿਗੁਰ ਸੰਗ ਰਵਿਆ ਨਾਤਾ ਕੰਤ ਭਤਾਰ, ਸੋ ਆਪਣਾ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਅੰਦਰ ਖੇਲ ਅਨੇਕਾ, ਅਨਕ ਕਲ ਆਪਣੀ ਧਾਰ ਜਣਾਇੰਦਾ। ਦਿਲ ਅੰਦਰ ਦ੍ਰਿੜ ਵਿਸ਼ਵਾਸ, ਵਿਸ਼ਵ ਇਕੋ ਇਕ ਜਣਾਈਆ। ਦਿਲ ਅੰਦਰ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਜਣਾਈਆ। ਦੋਹਾਂ ਵਿਚੋਲਾ ਵਸੇ ਪਾਸ, ਆਪ ਆਪਣਾ ਪਰਦਾ ਲਾਹੀਆ। ਗ੍ਰਹਿ ਮੰਦਰ ਸਾਚੀ ਰਾਸ, ਗੋਪੀ ਕਾਹਨ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਅੰਦਰ ਰੱਖਿਆ ਦਿਲ, ਦਿਲ ਅੰਦਰ ਗਿਆ ਮਿਲ, ਮਿਲ ਕੇ ਆਪਣਾ ਮੇਲ ਮਿਲਾਈਆ। ਦਿਲ ਅੰਦਰ ਡੂੰਘਾ ਸਾਗਰ, ਨਜ਼ਰ ਕਿਸੇ ਨਾ ਆਇੰਦਾ। ਕਾਇਆ ਸਾਢੇ ਤਿੰਨ ਹੱਥ ਗਾਗਰ, ਕਾਚੀ ਗਾਗਰ ਵੰਡ ਵੰਡਾਇੰਦਾ। ਮਨ ਵਾਸਨਾ ਜਗਤ ਸੌਦਾਗਰ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਇੰਦਾ। ਸਤਿਗੁਰ ਰੱਤੇ ਕਰਮ ਉਜਾਗਰ, ਜੀਵਣ ਜੁਗਤ ਇਕ ਸਮਝਾਇੰਦਾ। ਆਸਾ ਮਨਸਾ ਹਉਮੇ ਹੰਗਤਾ ਮਾਇਆ ਮਮਤਾ ਭੁੱਖਾ ਨੰਗਤਾ ਸੱਜਣ ਸੁਹੇਲਾ ਇਕ ਇਕੇਲਾ ਵਕਤ ਦੁਹੇਲਾ ਕੋਇ ਨਾ ਦੇਵੇ ਆਦਰ, ਆਦਰਸ਼ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਜੀਆਂ ਘਟ ਅੰਤਰਜਾਮੀ ਘਰ ਘਰ ਵੇਖੇ ਅਗੰਮੀ ਬਾਣੀ, ਮਨ ਵਾਸਨਾ ਖੇਲ ਸ਼ੈਤਾਨੀ, ਉਠ ਉਠ ਦਹਿ ਦਿਸ਼ਾ ਧਾਈਆ। ਮਨ ਵਾਸਨਾ ਮਨ ਉਡਾਰੀ, ਮਨ ਮਨ ਹੀ ਵਿਚ ਰਖਾਇੰਦਾ। ਛਿੰਨ ਛਿੰਨ ਖੇਲ ਕਰੇ ਨਿਆਰੀ, ਨਿਆਰਾਪਨ ਇਕ ਜਣਾਇੰਦਾ। ਆਤਮ ਪਰਮਾਤਮ ਜਿਨ ਹਉਮੇ ਮਾਰੀ, ਸੋ ਸੱਜਣ ਏਕਾ ਘਰ ਸੋਭਾ ਪਾਇੰਦਾ। ਦੱਸਣ ਬੁੱਝਣ ਦੀ ਨਾ ਕੋਈ ਲੱਥੇ ਵਾਰੀ, ਵਾਰਤਾ ਇਕੋ ਇਕ ਗਾਇੰਦਾ। ਸੱਚਾ ਗੁਰਮੁਖ ਹਰਿ ਨਾਉਂ ਵਪਾਰੀ, ਮਨਮੁਖ ਦਰ ਦਰ ਧੱਕੇ ਖਾਇੰਦਾ। ਜਿਸ ਦਿਲ ਅੰਦਰ ਇਕ ਪਿਆਰੀ, ਪ੍ਰੇਮ ਪ੍ਰੀਤੀ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਕਾਇਆ ਘਰ, ਗ੍ਰਹਿ ਮੰਦਰ ਅੰਦਰ ਡੂੰਘੀ ਕੰਦਰ, ਆਤਮ ਪਰਮਾਤਮ ਨਿਜ ਘਰ ਪਰਦਾ ਫੋਲ ਫੁਲਾਇੰਦਾ। ਸਾਧ ਸੰਗਤ ਤੇਰਾ ਸਾਚਾ ਰੰਗ, ਹਰਿ ਸੰਗ ਵਡ ਵਡਿਆਈਆ। ਨਾਮ ਸ਼ਬਦ
ਅਗੰਮੀ ਮਰਦੰਗ, ਘਰ ਘਰ ਵੱਜੇ ਵਧਾਈਆ। ਆਤਮ ਸੇਜਾ ਸੋਹੇ ਪਲੰਘ, ਸੇਜ ਸੁਹੰਜਣੀ ਇਕ ਵਡਿਆਈਆ। ਦਿਵਸ ਰੈਣ ਘੜੀ ਪਲ ਇਕ ਅਨੰਦ, ਥਿਤ ਵਾਰ ਨਾ ਵੰਡ ਵੰਡਾਈਆ। ਅੰਮ੍ਰਿਤ ਆਤਮ ਨਿਝਰ ਝਿਰਨਾ ਪਾਏ ਠੰਡ, ਸਰ ਸਰੋਵਰ ਇਕ ਨੁਹਾਈਆ। ਜੋਤ ਨਿਰੰਜਣ ਚਾੜ੍ਹੇ ਚੰਦ, ਆਕਾਸ਼ ਪਰਕਾਸ਼ ਸੋਭਾ ਪਾਈਆ। ਸਾਹਿਬ ਸਤਿਗੁਰ ਮਿਲਣ ਦੀ ਇਕੋ ਮੰਗ, ਉਮੰਗ ਹੋਰ ਨਾ ਕੋਇ ਰਖਾਈਆ। ਦੀਨ ਦਿਆਲ ਠਾਕਰ ਸੁਆਮੀ ਜੁਗ ਜਨਮ ਦੀ ਟੁੱਟੀ ਦੇਵੇ ਗੰਢ, ਗੰਢ ਆਪਣੇ ਨਾਮ ਪਾਈਆ। ਜਗਤ ਜਵਾਨੀ ਰਹੀ ਹੰਢ, ਕਲਜੁਗ ਬੁੜੇਪਾ ਛਾਈਆ। ਸਤਿਜੁਗ ਸ੍ਰਿਸ਼ਟ ਸਬਾਈ ਇਕੋ ਗੌਣਾ ਛੰਦ, ਪੁਰਖ ਅਕਾਲ ਇਕੋ ਇਸ਼ਟ ਮਨਾਈਆ। ਲੇਖਾ ਜਾਣੇ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਬਿਨ ਗੁਰ ਅਵਤਾਰ ਪੀਰ ਪੈਗ਼ੰਬਰ ਦੂਜਾ ਕੋਈ ਨਾ ਵਜਾਏ ਮਰਦੰਗ, ਮਰਦ ਮਰਦਾਨਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਲਗਾਇਆ ਅੰਗ, ਅੰਗੀਕਾਰ ਇਕ ਅਖਵਾਈਆ। ਹਰਿ ਸੰਗਤ ਹਰਿਜਨ ਬਣਿਆ ਰਹੇ ਸੰਗ, ਬਿਨ ਹਰਿ ਸੰਗਤ ਹਰਿ ਜੂ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਮੇਲਾ ਇਕੋ ਘਰ, ਜਿਸ ਗ੍ਰਹਿ ਵੱਜਦੀ ਰਹੇ ਨਾਮ ਵਧਾਈਆ।