ਪੁਸਤਕਾਲਾਭਾਗ ੧੩

੧੦ ਮਾਘ ੨੦੧੯ ਬਿਕਰਮੀ ਮਸਾ ਸਿੰਘ ਦੇ ਗ੍ਰਹਿ ਥਾਨ ਸਿੰਘ ਕੋਟਲੀ

ਪਰਮੇਸ਼ਰ ਮਿਲਿਆ ਪ੍ਰਭ ਪੂਰਨ ਆਪ, ਪਰਮ ਪੁਰਖ ਦਇਆ ਕਮਾਈਆ। ਸਚਖੰਡ ਨਿਵਾਸੀ ਵਡ ਪਰਤਾਪ, ਨੂਰ ਜ਼ਹੂਰ ਇਕ ਰੁਸ਼ਨਾਈਆ। ਦੋ ਜਹਾਨਾਂ ਦੱਸੇ ਸੱਚਾ ਜਾਪ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੰਧੇ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਨਿਰਗੁਣ ਸਰਗੁਣ ਸੱਜਣ ਸਾਕ, ਸਗਲਾ ਸੰਗ ਰਖਾਈਆ। ਹਰਿਜਨ ਮੇਲਾ ਕਮਲਾਪਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪ੍ਰਭ ਮਿਲਿਆ ਏਕੰਕਾਰਾ, ਏਕਾ ਘਰ ਵੱਜੀ ਵਧਾਈਆ। ਸੋ ਪੁਰਖ ਨਿਰੰਜਣ ਵਖਾਏ ਠਾਂਡਾ ਦਰਬਾਰਾ, ਦਰਗਾਹ ਸਾਚੀ ਕੁੰਡਾ ਲਾਹੀਆ। ਹਰਿ ਪੁਰਖ ਨਿਰੰਜਣ ਦੇ ਸਹਾਰਾ ਸਮਰਥ ਸਿਰ ਆਪਣਾ ਹੱਥ ਟਿਕਾਈਆ। ਏਕੰਕਾਰਾ ਪਾਵੇ ਸਾਰਾ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਆਦਿ ਨਿਰੰਜਣ ਹੋ ਉਜਿਆਰਾ, ਅਗਿਆਨ ਅੰਧੇਰਾ ਦਏ ਮਿਟਾਈਆ। ਅਬਿਨਾਸ਼ੀ ਕਰਤਾ ਮੀਤ ਮੁਰਾਰਾ, ਸਗਲਾ ਸੰਗ ਆਪ ਅਖਵਾਈਆ। ਸ੍ਰੀ ਭਗਵਾਨ ਦਏ ਹੁਲਾਰਾ, ਨਾਮ ਹੁਲਾਰਾ ਇਕ ਵਖਾਈਆ। ਪਾਰਬ੍ਰਹਮ ਪ੍ਰਭ ਕਰ ਪਸਾਰਾ, ਨਿਰਗੁਣ ਸਰਗੁਣ ਵੇਖੇ ਚਾਈਂ ਚਾਈਂਆ। ਆਦਿ ਜੁਗਾਦਿ ਜੁਗਾ ਜੁਗੰਤਰ ਇਕ ਅਵਤਾਰਾ, ਪੂਰ ਰਿਹਾ ਸਰਬ ਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਇਕ ਸੁਹਾਈਆ। ਪ੍ਰਭ ਪਾਇਆ ਪੁਰਖ ਸੁਲਤਾਨ, ਮਹਿਮਾ ਅਕੱਥ ਕਥੀ ਨਾ ਜਾਈਆ। ਵਸਣਹਾਰਾ ਸਚਖੰਡ ਸਚ ਮਕਾਨ, ਦਰਗਾਹ ਸਾਚੀ ਸੋਭਾ ਪਾਈਆ। ਪਰਵਰਦਿਗਾਰ ਇਕ ਅਮਾਮ, ਨੂਰ ਜ਼ਹੂਰ ਜਲਵਾ ਰੁਸ਼ਨਾਈਆ। ਮੁਕਾਮੇ ਹੱਕ ਸਚ ਨਿਸ਼ਾਨ, ਲੋਕ ਪਰਲੋਕ ਆਪ ਝੁਲਾਈਆ। ਸਾਚਾ ਕਲਮਾ ਦੇ ਕਲਾਮ, ਕਾਇਨਾਤ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਪ੍ਰਭ ਪਾਇਆ ਪੁਰਖ ਸਮਰਥ, ਭੇਵ ਕੋਇ ਨਾ ਆਇੰਦਾ। ਆਦਿ ਜੁਗਾਦਿ ਚਲਾਏ

ਰਥ, ਜੁਗ ਚੌਕੜੀ ਵੇਖ ਵਖਾਇੰਦਾ। ਨਿਰਗੁਣ ਸਰਗੁਣ ਮਾਰਗ ਦੱਸ, ਗੁਰ ਅਵਤਾਰ ਸੇਵਾ ਲਾਇੰਦਾ। ਭਗਤ ਭਗਵਾਨ ਮੇਲਾ ਹੱਸ ਹੱਸ, ਹੰਸ ਮੁਖ ਏਕਾ ਰੰਗ ਰੰਗਾਇੰਦਾ। ਪੰਧ ਮੁਕਾਏ ਨੱਸ ਨੱਸ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਤੀਰ ਅਣਿਆਲਾ ਮਾਰੇ ਕਸ, ਸ਼ਬਦ ਅਗੰਮੀ ਆਪ ਚਲਾਇੰਦਾ। ਸਤਿ ਸਤਿਵਾਦ ਸੁਣਾਏ ਜਸ, ਵੇਦ ਪੁਰਾਨ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਪ੍ਰਭ ਪਾਇਆ ਸ੍ਰੀ ਭਗਵਾਨ, ਸਿਰਜਣਹਾਰ ਵੱਡੀ ਵਡਿਆਈਆ। ਸਚਖੰਡ ਨਿਵਾਸੀ ਨੌਜਵਾਨ, ਨਾ ਮਰੇ ਨਾ ਜਾਈਆ । ਤਖ਼ਤ ਨਿਵਾਸੀ ਰਾਜ ਰਾਜਾਨ, ਸ਼ਾਹੋ ਭੂਪ ਇਕ ਅਖਵਾਈਆ। ਸਦਾ ਸੁਹੇਲਾ ਹੁਕਮਰਾਨ, ਧੁਰ ਫ਼ਰਮਾਣਾ ਇਕ ਸਮਝਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਦੇ ਗਿਆਨ, ਆਤਮ ਪਰਮਾਤਮ ਪਰਮਾਤਮ ਆਤਮ ਨਿਸ਼ਅੱਖਰ ਦਏ ਸਮਝਾਈਆ। ਧੁਰ ਦਾ ਲੇਖਾ ਸਚ ਸੰਦੇਸਾ ਦੇਵੇ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਪ੍ਰਭ ਪਾਇਆ ਦੀਨ ਦਿਆਲਾ, ਦੀਨਨ ਆਪਣੀ ਦਇਆ ਕਮਾਇੰਦਾ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਧਰਮ ਦੁਆਰਾ ਇਕ ਬਣਾਇੰਦਾ। ਲੇਖਾ ਜਾਣੇ ਕਾਲ ਮਹਾਂਕਾਲਾ, ਮਹਾਂਬੀਰ ਭੇਵ ਨਾ ਆਇੰਦਾ। ਆਦਿ ਜੁਗਾਦਿ ਮਾਰਗ ਲਾਏ ਇਕ ਸੁਖਾਲਾ, ਸੁਖ ਆਤਮ ਵਿਚ ਸਮਾਇੰਦਾ। ਪਾਵਣਹਾਰਾ ਤ੍ਰੈਗੁਣ ਮਾਇਆ ਜਗਤ ਜੰਜਾਲਾ, ਜੀਵਣ ਜੁਗਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਪ੍ਰਭ ਪਾਇਆ ਪਾਰਬ੍ਰਹਮ, ਬ੍ਰਹਮ ਲੇਖਾ ਰਿਹਾ ਮੁਕਾਈਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਡੇਰਾ ਲਾਈਆ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਦੁੱਖ ਨਾ ਕੋਇ ਜਣਾਈਆ। ਨੇਤਰ ਨੀਰ ਨਾ ਵਹਾਏ ਛੰਮ ਛੰਮ, ਬੱਤੀ ਦੰਦ ਨਾ ਮੁਖ ਸਾਲਾਹੀਆ। ਸਦਾ ਸੁਹੇਲਾ ਆਪੇ ਜਾਣੇ ਆਪਣਾ ਕੰਮ, ਨਿਹਕਰਮੀ ਆਪਣਾ ਕਰਮ ਕਮਾਈਆ। ਲੱਖ ਚੁਰਾਸੀ ਬੇੜਾ ਬੰਨ੍ਹ, ਨਿਰਗੁਣ ਸਰਗੁਣ ਕੰਧ ਉਠਾਈਆ। ਦੇਵਣਹਾਰਾ ਨਾਮ ਧੰਨ, ਚੌਂਦਾਂ ਲੋਕ ਹੱਟ ਚਲਾਈਆ। ਚੌਦਾਂ ਤਬਕਾਂ ਲੇਖਾ ਜਾਣੇ ਸੂਰਜ ਚੰਨ, ਮੰਡਲ ਮੰਡਪ ਖੋਜ ਖੁਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਾਤਾ ਜੋੜੇ ਪੰਜ ਤੱਤ ਤਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਏਕਾ ਗੰਢ ਪਵਾਈਆ। ਕਰੇ ਖੇਲ ਸ੍ਰੀ ਭਗਵਨ, ਦੂਜਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਈਆ । ਪ੍ਰਭ ਪਾਇਆ ਸਰਬ ਗੁਣਾ ਭਰਪੂਰ, ਦਰਗਾਹ ਸਾਚੀ ਵੱਜੇ ਵਧਾਈਆ। ਦਾਤਾ ਦਾਨੀ ਜੋਧਾ ਸੂਰ, ਸੂਰਬੀਰ ਆਪ ਅਖਵਾਈਆ। ਦੋ ਜਹਾਨ ਵਜਾਏ ਅਗੰਮੀ ਤੂਰ, ਰਾਗ ਨਾਦ ਨਾ ਕੋਇ ਸੁਣਾਈਆ। ਨਵ ਨੌਂ ਹਾਜ਼ਰ ਹਜ਼ੂਰ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰਭ ਆਪਣਾ ਰੰਗ ਵਖਾਈਆ। ਪ੍ਰਭ ਪਾਇਆ ਰੰਗ ਰੰਗੀਲਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਸਚਖੰਡ ਦੁਆਰੇ ਗੁਰ ਅਵਤਾਰ ਪੀਰ ਪੈਗ਼ੰਬਰ ਆਪ ਬਣਾਏ ਸਚ ਕਬੀਲਾ, ਕਾਦਰ ਕਰਤਾ ਵੇਖ ਵਖਾਇੰਦਾ। ਨਿਰਗੁਣ ਸਰਗੁਣ ਮਿਲਣ ਦਾ ਬਣੇ ਵਸੀਲਾ, ਵਸਲ ਆਪਣਾ ਆਪ ਜਣਾਇੰਦਾ। ਸ਼ਬਦੀ ਧਾਰ ਕਰ ਕਰ ਹੀਲਾ, ਸਤਿ ਸਤਿਵਾਦੀ ਵੇਸ ਵਟਾਇੰਦਾ। ਵਸਣਹਾਰਾ ਉਚੇ ਟੀਲਾ, ਡੂੰਘੀ ਕੰਦਰ ਸੋਭਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਛੈਲ ਛਬੀਲਾ, ਬਾਲ ਬਿਰਧ ਨਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰਭ ਏਕਾ ਨਜ਼ਰੀ ਆਇੰਦਾ। ਪ੍ਰਭ ਪਾਇਆ ਗਹਿਰ ਗੰਭੀਰ,

ਗੁਣਵੰਤ ਵੱਡੀ ਵਡਿਆਈਆ। ਅੰਮ੍ਰਿਤ ਦੇਵੇ ਠਾਂਡਾ ਸੀਰ, ਗੁਰਮੁਖ ਅਗਨੀ ਤੱਤ ਬੁਝਾਈਆ। ਬਜਰ ਕਪਾਟੀ ਦੇਵੇ ਚੀਰ, ਦਵੈਤੀ ਪੜਦਾ ਦਏ ਹਟਾਈਆ। ਚੋਟੀ ਚਾੜ੍ਹੇ ਫੜ ਅਖ਼ੀਰ, ਆਖ਼ਰ ਆਪਣਾ ਮੇਲ ਮਿਲਾਈਆ। ਬਦਲਣਹਾਰ ਹਰਿ ਤਕਦੀਰ, ਤਦਬੀਰ ਆਪਣੀ ਦਏ ਸਮਝਾਈਆ। ਦੀਨ ਮਜ਼੍ਹਬ ਸ਼ਰਅ ਦਾ ਕੱਟ ਜ਼ੰਜੀਰ, ਸਚ ਸ਼ਨਾਖ਼ਤ ਇਕ ਰਖਾਈਆ। ਲੇਖਾ ਜਾਣ ਸ਼ਾਹ ਹਕੀਰ, ਰਾਓ ਰੰਕਾਂ ਫੋਲ ਫੋਲਾਈਆ। ਦੇਵਣਹਾਰਾ ਦਰਗਾਹ ਧੀਰ, ਧੀਰਜਵਾਨ ਵਡ ਵਡਿਆਈਆ। ਪਰਗਟ ਹੋਇਆ ਪੀਰਨ ਪੀਰ, ਪੀਰ ਪੈਗ਼ੰਬਰ ਸੱਯਦਾ ਸੀਸ ਝੁਕਾਈਆ। ਹੱਥ ਪਕੜੇ ਨਾਮ ਸ਼ਮਸ਼ੀਰ, ਖੰਡਾ ਇਕੋ ਇਕ ਉਠਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਨਾ ਹੋਏ ਦਿਲਗੀਰ, ਦਿਲਬਰ ਮਿਲਿਆ ਸੱਚਾ ਮਾਹੀਆ। ਜੁਗ ਜਨਮ ਦੀ ਮੇਟੇ ਪੀੜ, ਦਰਦੀਆਂ ਦਰਦ ਵੰਡਾਈਆ। ਅੰਮ੍ਰਿਤ ਬਖ਼ਸ਼ੇ ਸਾਚਾ ਸੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਫੇਰਾ ਪਾਈਆ। ਪ੍ਰਭ ਮਿਲਿਆ ਠਾਕਰ ਸੁਆਮੀ, ਠੋਕਰ ਆਪਣੇ ਨਾਮ ਲਗਾਇੰਦਾ। ਸਰਬ ਜੀਆਂ ਘਟ ਅੰਤਰਜਾਮੀ, ਘਰ ਘਰ ਵੇਖ ਵਖਾਇੰਦਾ। ਆਦਿ ਜੁਗਾਦਿ ਸਦਾ ਨਿਹਕਾਮੀ, ਨਿਹਚਲ ਆਪਣਾ ਆਸਣ ਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣਾਵਣਹਾਰ ਅਕੱਥ ਕਹਾਣੀ, ਮਹਿੰਮਾ ਕਥ ਆਪ ਜਣਾਇੰਦਾ। ਸ਼ਬਦੀ ਧਾਰ ਅਗੰਮੀ ਬਾਣੀ, ਬਾਣ ਨਿਰਾਲਾ ਤੀਰ ਚਲਾਇੰਦਾ। ਆਪੇ ਹੋਏ ਜਾਣ ਜਾਣੀ, ਜਾਨਣਹਾਰਾ ਨਜ਼ਰ ਕਿਸੇ ਨਾ ਆਇੰਦਾ। ਗੁਰਮੁਖ ਸੱਜਣ ਰਿਹਾ ਪਛਾਣੀ, ਪਸਚਾਤਾਪ ਸਰਬ ਮਿਟਾਇੰਦਾ। ਅੰਮ੍ਰਿਤ ਆਤਮ ਦੇਵੇ ਠੰਡਾ ਪਾਣੀ, ਨਿਝਰ ਝਿਰਨਾ ਇਕ ਝਿਰਾਇੰਦਾ। ਨਾਤਾ ਤੁਟੇ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪੰਧ ਮੁਕਾਇੰਦਾ। ਸੁਰਤ ਸਵਾਣੀ ਸ਼ਬਦ ਮਿਲਾਏ ਸਾਚਾ ਹਾਣੀ, ਘਰ ਮੰਦਰ ਮੇਲ ਮਿਲਾਇੰਦਾ। ਦੇਵੇ ਪਦ ਇਕ ਨਿਰਬਾਣੀ, ਨਿਰਬਾਣ ਪਦ ਇਕ ਅਖਵਾਇੰਦਾ। ਹਰਿਜਨ ਹੋਏ ਸੁਘੜ ਸੁਚੱਜੀ ਸਵਾਣੀ, ਦਰ ਘਰ ਸਾਚੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਆਪ ਕਰਾਇੰਦਾ। ਪ੍ਰਭ ਪਾਇਆ ਬੇਅੰਤ, ਬੇਅੰਤ ਰਿਹਾ ਸਮਝਾਈਆ। ਘਰ ਸੱਜਣ ਮਿਲਿਆ ਕੰਤ, ਗ੍ਰਹਿ ਮੰਦਰ ਖ਼ੁਸ਼ੀ ਵਖਾਈਆ। ਗੜ੍ਹ ਤੁਟਾ ਹਉਂਮੇ ਹੰਗਤ, ਮਾਇਆ ਮਮਤਾ ਰਹਿਣ ਨਾ ਪਾਈਆ। ਮੇਲ ਮਿਲਾਇਆ ਸਾਚੀ ਸੰਗਤ, ਹਰਿ ਸੰਗਤ ਵਿਚ ਸਮਾਈਆ। ਨਾਤਾ ਤੁਟੇ ਜੇਰਜ ਅੰਡਜ, ਉਤਭੁਜ ਸੇਤਜ ਰਹੇ ਨਾ ਰਾਈਆ। ਏਕਾ ਅੱਖਰ ਪੜ੍ਹਾਏ ਆਤਮ ਬੋਧ ਸਾਚਾ ਪੰਡਤ, ਚੌਦਾਂ ਵਿਦਿਆ ਮਾਣ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵੇਖੇ ਚਾਈਂ ਚਾਈਂਆ। ਪ੍ਰਭ ਪਾਇਆ ਵਡ ਬਲਵਾਨਾ, ਬਲ ਇਕੋ ਇਕ ਜਣਾਇੰਦਾ। ਆਦਿ ਜੁਗਾਦੀ ਖੇਲ ਮਹਾਨਾ, ਜੁਗ ਜੁਗ ਵੇਸ ਵਟਾਇੰਦਾ। ਲੇਖਾ ਜਾਣੇ ਦੋ ਜਹਾਨਾਂ, ਬ੍ਰਹਿਮੰਡ ਖੰਡ ਖੋਜ ਖੁਜਾਇੰਦਾ । ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨਾ, ਵਸਤ ਅਮੋਲਕ ਝੋਲੀ ਪਾਇੰਦਾ। ਗੁਰ ਅਵਤਾਰਾਂ ਰਾਗ ਤਰਾਨਾ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌਂ ਚਾਰ ਹੋਏ ਪਰਧਾਨਾ, ਸਚ ਪਰਧਾਨਗੀ ਆਪ ਕਮਾਇੰਦਾ। ਸ਼ਾਹੋ ਭੂਪ ਰਾਜ ਰਾਜਾਨਾ, ਸ਼ਹਿਨਸ਼ਾਹ ਇਕੋ ਇਕ ਅਖਵਾਇੰਦਾ। ਹੁਕਮੇ ਅੰਦਰ ਦੇਵੇ ਸਚ ਫ਼ਰਮਾਣਾ, ਧੁਰ ਦੀ ਧਾਰ ਆਪ ਜਣਾਇੰਦਾ। ਕਲਜੁਗ ਅੰਤਮ ਪਹਿਰਿਆ ਬਾਣਾ, ਜੋਤੀ ਜਾਤਾ ਡਗਮਗਾਇੰਦਾ। ਨਾਉਂ ਰੱਖ ਵਿਸ਼ਨੂੰ ਭਗਵਾਨਾ, ਵਿਸ਼ਵ ਆਪਣੀ ਕਾਰ ਕਮਾਇੰਦਾ। ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾ, ਸਾਹਿਬ ਸਤਿਗੁਰ ਸਾਚਾ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰਭ ਇਕੋ ਨਜ਼ਰੀ ਆਇੰਦਾ।

ਪ੍ਰਭ ਪਾਇਆ ਸਾਗਰ ਸਿੰਧ, ਸਚ ਸੁਹੰਜਣੀ ਰੁੱਤ ਸੁਹਾਈਆ। ਲੇਖਾ ਚੁੱਕੇ ਕਰੋੜ ਤਤੀਸਾ ਸੁਰਪਤ ਇੰਦ, ਇੰਦ ਇੰਦਰਾਸਣ ਰਿਹਾ ਤਜਾਈਆ। ਹਰਿਜਨ ਬਣਾਏ ਨਾਦੀ ਬਿੰਦ, ਸੁਤ ਸਾਚੇ ਲਏ ਉਠਾਈਆ। ਵਡ ਦਾਤਾ ਗੁਣੀ ਗਹਿੰਦ, ਗਹਿਰ ਗੰਭੀਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਪ੍ਰਭ ਪਾਇਆ ਕਲਜੁਗ ਅੰਤ, ਅੰਤਸ਼ਕਰਨ ਸ਼ੁਧ ਕਰਾਇੰਦਾ। ਜਿਸ ਤੱਤ ਬਣਾਈ ਬਣਤ, ਸੋ ਬ੍ਰਹਮ ਮਤ ਸਮਝਾਇੰਦਾ। ਜਿਸ ਦਾ ਨਾਮ ਕੋਟਨ ਕੋਟ ਅਗਣਤ, ਗਣਤ ਵਿਚ ਨਾ ਆਇੰਦਾ। ਸੋ ਸਾਹਿਬ ਸਾਚਾ ਕੰਤ, ਗੁਰਮੁਖ ਸਖੀ ਆਪ ਪਰਨਾਇੰਦਾ। ਨਾਮ ਨਿਧਾਨਾ ਇਕੋ ਮੰਤ, ਮੰਤਰ ਹਰਿ ਹਰਿ ਆਪ ਦ੍ਰਿੜਾਇੰਦਾ। ਨਾਤਾ ਤੋੜ ਜੀਵ ਜੰਤ, ਜਾਗਰਤ ਜੋਤ ਇਕ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰਭ ਇਕੋ ਫੇਰਾ ਪਾਇੰਦਾ। ਪ੍ਰਭ ਇਕੋ ਆਇਆ ਠਾਕਰ, ਵਡ ਵੱਡਾ ਵਡ ਵਡਿਆਈਆ। ਕਲਜੁਗ ਬਣਿਆ ਮਾਤ ਸੌਦਾਗਰ, ਦਰ ਦਰ ਆਪਣੀ ਅਲਖ ਜਗਾਈਆ। ਕਰੇ ਖੇਲ ਕਰੀਮ ਕਾਦਰ, ਕਰਤਾ ਕੁਦਰਤ ਵੇਖੇ ਚਾਈਂ ਚਾਈਂਆ। ਜਨ ਭਗਤਾਂ ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਈਆ। ਦਰ ਆਇਆਂ ਦਰ ਦੇਵੇ ਆਦਰ, ਦਰਗਾਹ ਸਾਚੀ ਹੋਏ ਸਹਾਈਆ। ਸ਼ਬਦ ਅਗੰਮੀ ਪਾਏ ਚਿੱਟੀ ਚਾਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਮਿਲਿਆ ਚਾਈਂ ਚਾਈਂਆ। ਪ੍ਰਭ ਮਿਲਿਆ ਚਾਉ ਘਨੇਰਾ, ਚਿੰਤਾ ਕੋਇ ਰਹਿਣ ਨਾ ਪਾਈਆ। ਦੂਰ ਦੁਰਾਡਾ ਆਇਆ ਨੇਰਾ, ਨੇਰਨ ਨੇਰੇ ਨਜ਼ਰੀ ਆਈਆ। ਏਕਾ ਰੰਗ ਵਖਾਏ ਸੰਞ ਸਵੇਰਾ, ਅੰਧ ਅੰਧੇਰਾ ਦਏ ਗਵਾਈਆ। ਜਨ ਭਗਤਾਂ ਕਹੇ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਭੇਵ ਨਾ ਰਾਈਆ। ਗੁਰਮੁਖ ਤੇਰੇ ਅੰਦਰ ਨਿਰਗੁਣ ਡੇਰਾ, ਸਚ ਸਿੰਘਾਸਣ ਆਸਣ ਲਾਈਆ। ਲੱਖ ਚੁਰਾਸੀ ਭੁਲਾਏ ਕਰ ਕਰ ਹੇਰਾ ਫੇਰਾ, ਭੇਵ ਅਭੇਦ ਨਾ ਕਿਸੇ ਸਮਝਾਈਆ। ਜਿਸ ਜਨ ਉਪਰ ਕਰੇ ਮਿਹਰਾ, ਮਿਹਰ ਨਜ਼ਰ ਇਕ ਟਿਕਾਈਆ। ਭਾਂਡਾ ਭਰਮ ਭੌ ਕਰੇ ਢੇਰਾ, ਢਾਹ ਢਾਹ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ। ਪ੍ਰਭ ਪਾਇਆ ਉਚ ਅਗੰਮ, ਅਗੋਚਰ ਖੇਲ ਕਰਾਇੰਦਾ। ਸਦਾ ਸੁਹੇਲਾ ਬੇੜਾ ਦੇਵੇ ਬੰਨ੍ਹ, ਮੰਝਧਾਰ ਨਾ ਕੋਇ ਰੁੜ੍ਹਾਇੰਦਾ। ਲੇਖਾ ਚੁੱਕੇ ਛੱਪਰੀ ਛੰਨ, ਸਚਖੰਡ ਦੁਆਰੇ ਇਕ ਵਸਾਇੰਦਾ। ਨਾ ਕੋਈ ਸੂਰਜ ਨਾ ਕੋਈ ਚੰਨ, ਜੋਤੀ ਜਾਤਾ ਡਗਮਗਾਇੰਦਾ। ਏਕਾ ਰਾਗ ਸੁਣਾਏ ਬਿਨ ਕੰਨ, ਅੱਖਰ ਵੱਖਰ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਵੇਖ ਵਖਾਇੰਦਾ। ਪ੍ਰਭ ਪਾਇਆ ਨੀਕਨ ਨੀਕਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਆਦਿ ਜੁਗਾਦੀ ਲਾਸ਼ਰੀਕਾ, ਸ਼ਰਕਤ ਵਿਚ ਕਦੇ ਨਾ ਆਈਆ। ਆਪਣਾ ਮਾਰਗ ਦੱਸੇ ਬਰੀਕਾ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀਆਂ ਦੱਸਦੇ ਰਹੇ ਤਰੀਕਾਂ, ਲੇਖਾ ਲਿਖ ਲਿਖ ਕਲਮ ਸ਼ਾਹੀਆ। ਭਗਤ ਸੰਤ ਜਿਸ ਦੀਆਂ ਕਰਦੇ ਰਹੇ ਉਡੀਕਾਂ, ਨੇਤਰ ਲੋਚਣ ਨੈਣ ਉਠਾਈਆ। ਸੋ ਸਾਹਿਬ ਸਤਿਗੁਰ ਆਪਣੇ ਵੇਲੇ ਆਇਆ ਠੀਕਾ, ਠੀਕਰ ਸਭ ਦਾ ਭੰਨ ਵਖਾਈਆ। ਲੱਖ ਚੁਰਾਸੀ ਰਸ ਦਿਸੇ ਫੀਕਾ, ਅੰਮ੍ਰਿਤ ਸਰੋਵਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ। ਪ੍ਰਭ ਪਾਇਆ ਪੁਰਖ ਅਬਿਨਾਸ਼ੀ ਆਪਣੀ ਦਇਆ ਕਮਾਇੰਦਾ। ਸਤਿਜੁਗ ਸੁਣਾਏ ਸਾਚੀ ਸਾਖੀ, ਸਾਖਿਆਤ ਦਰਸ ਵਖਾਇੰਦਾ।

ਦੋ ਜਹਾਨਾਂ ਪਾਏ ਮੰਡਲ ਰਾਸੀ, ਗੋਪੀ ਕਾਹਨ ਨਚਾਇੰਦਾ। ਜਨ ਭਗਤਾਂ ਪੂਰੀ ਕਰੇ ਆਸੀ, ਆਸਾ ਤ੍ਰਿਸ਼ਨਾ ਵਿਚ ਮਿਟਾਇੰਦਾ। ਏਥੇ ਕਰੇ ਬੰਦ ਖ਼ਲਾਸੀ, ਅੱਗੇ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਲ ਮਿਲ ਆਪਣਾ ਰੰਗ ਰੰਗਾਇੰਦਾ। ਪ੍ਰਭ ਮਿਲਿਆ ਚਤੁਰ ਸੁਜਾਨ, ਮਨ ਮਤ ਬੁੱਧ ਨਾ ਕੋਇ ਵਡਿਆਈਆ। ਅਨਪੜ੍ਹਾਂ ਦੇਵੇ ਆਪ ਗਿਆਨ, ਨਾਮ ਅਮੋਲਕ ਝੋਲੀ ਪਾਈਆ। ਘਰ ਮੰਦਰ ਵੇਖੇ ਆਣ, ਗ੍ਰਹਿ ਸਾਚੇ ਹੋਏ ਸਹਾਈਆ। ਨਾਦ ਸ਼ਬਦ ਸੁਣਾਏ ਸੱਚੀ ਧੁਨਕਾਨ, ਛੱਤੀ ਰਾਗ ਮੁਖ ਸ਼ਰਮਾਈਆ। ਦੀਪਕ ਜੋਤੀ ਬਾਲੇ ਆਣ, ਤੇਲ ਬਾਤੀ ਨਾ ਕੋਇ ਰਖਾਈਆ। ਆਤਮ ਸੇਜਾ ਕਰ ਪਰਵਾਨ, ਨਾਮ ਪਰਵਾਨਾ ਦਏ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵੇਖੇ ਏਕਾ ਮਾਹੀਆ। ਪ੍ਰਭ ਮਿਲਿਆ ਸੱਚਾ ਮਾਹੀ, ਮੁਹੱਬਤ ਇਕੋ ਇਕ ਜਣਾਇੰਦਾ। ਦਰਗਾਹ ਸਾਚੀ ਪਾਂਧੀ ਰਾਹੀ, ਬਣ ਮੁਸਾਫ਼ਰ ਸੇਵ ਕਮਾਇੰਦਾ। ਮੁਰੀਦ ਮੁਰਸ਼ਦ ਵੇਖੇ ਚਾਈਂ ਚਾਈਂ, ਚਾਰੇ ਕੁੰਟਾਂ ਫੋਲ ਫੁਲਾਇੰਦਾ। ਭਗਤ ਭਗਵਾਨ ਉਠਾਏ ਬਾਂਹੀਂ, ਫੜ ਬਾਹੋਂ ਗਲੇ ਲਗਾਇੰਦਾ। ਲੱਖ ਚੁਰਾਸੀ ਮਾਰੇ ਧਾਹੀਂ, ਸਾਧ ਸੰਤ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਪ੍ਰਭ ਪਾਇਆ ਪੁਰਖ ਅਕਾਲ, ਅਕਲ ਕਲ ਖੇਲ ਕਰਾਇੰਦਾ। ਕਲਜੁਗ ਅੰਤਮ ਹੋ ਦਿਆਲ, ਦੀਨਨ ਆਪਣੀ ਦਇਆ ਕਮਾਇੰਦਾ। ਗੁਰਮੁਖ ਵੇਖੇ ਸੱਚੇ ਲਾਲ, ਲਾਲਨ ਆਪਣਾ ਰੰਗ ਰੰਗਾਇੰਦਾ। ਸੁਣਨਹਾਰ ਮੁਰੀਦਾਂ ਹਾਲ, ਮੁਰਸ਼ਦ ਆਪਣਾ ਵੇਸ ਵਟਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਰਾਤੀਂ ਸੁਤਿਆਂ ਦਰਸ ਦਿਖਾਲ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਕਰੇ ਖੇਲ ਵਿਸ਼ਨੂੰ ਭਗਵਾਨ, ਭਗਵਨ ਆਪਣਾ ਰਾਹ ਚਲਾਇੰਦਾ। ਆਤਮ ਪਰਮਾਤਮ ਸੱਚਾ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਸੋਹੰ ਢੋਲਾ ਦੋ ਜਹਾਨ, ਨਿਰਗੁਣ ਸਰਗੁਣ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਸ ਅਵੱਲਾ ਆਪ ਵਟਾਇੰਦਾ। ਵੇਸ ਅਵੱਲਾ ਸ੍ਰੀ ਭਗਵਾਨਾ, ਕਲਜੁਗ ਅੰਤ ਕਰਾਈਆ। ਗੁਰਮੁਖ ਦੁਆਰੇ ਹੋ ਪਰਧਾਨਾ, ਨਾਮ ਪਰਧਾਨਗੀ ਦਏ ਸਮਝਾਈਆ। ਹਰਿਜਨ ਲੇਖਾ ਚੁੱਕੇ ਦੋ ਜਹਾਨਾਂ, ਪੂਰਬ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਾਮ ਆਪਣਾ ਇਕ ਦ੍ਰਿੜਾਈਆ। ਭਗਤ ਭਗਵਾਨ ਜੁਗ ਜੁਗ ਲੱਭੇ, ਲੋਕਮਾਤ ਸੇਵ ਕਮਾਈਆ। ਦਰ ਦੁਆਰੇ ਸਾਚੇ ਸੱਦੇ, ਸੱਦਾ ਇਕੋ ਨਾਮ ਜਣਾਈਆ। ਕੂੜੀ ਕਿਰਿਆ ਪਾਰ ਕਰਾਏ ਹੱਦੇ, ਰਾਹ ਵਿਚ ਨਾ ਕੋਇ ਅਟਕਾਈਆ। ਨਾਮ ਪਿਆਏ ਸਾਚੀ ਮਧੇ, ਮਧੁਰ ਰਸ ਇਕ ਵਖਾਈਆ। ਸਦਾ ਸੁਹੇਲਾ ਪਰਦਾ ਕੱਜੇ, ਸਿਰ ਆਪਣਾ ਹੱਥ ਟਿਕਾਈਆ। ਗੁਰਸਿਖ ਗੁਰ ਰੱਖੇ ਲੱਜੇ, ਲਾਜਾਵੰਤ ਇਕ ਹੋ ਜਾਈਆ । ਨਿਰਗੁਣ ਹੋ ਕੇ ਸਰਗੁਣ ਪਿਛੇ ਭੱਜੇ, ਔਂਦਾ ਜਾਂਦਾ ਨਜ਼ਰ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਦਰਸ ਕਰ ਕਰ ਰੱਜੇ, ਆਪਣੀ ਤ੍ਰਿਖਾ ਬੁਝਾਈਆ । ਦਿਵਸ ਰੈਣ ਰਹੇ ਸੱਜੇ ਖੱਬੇ, ਅੱਗੇ ਪਿਛੇ ਕਾਰ ਕਮਾਈਆ। ਭਗਤ ਭਗਵਾਨ ਇਕ ਦੂਜੇ ਦੇ ਪਿਆਰ ਨਾਲ ਬੱਝੇ, ਨਾ ਕੋਈ ਸਕੇ ਤੋੜ ਤੁੜਾਈਆ। ਕਰੇ ਪਿਆਰ ਜਿਉਂ ਮਾਵਾਂ ਪੁੱਤਰ ਲੱਡੇ, ਗੋਦ ਸੁਹੰਜਣੀ ਇਕ ਸੁਹਾਈਆ। ਨਿਕਿਉਂ ਕਰੇ ਆਪੇ ਵੱਡੇ, ਵਡਿਉਂ ਨਿੱਕੇ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖੇ ਥਾਉਂ ਥਾਈਂਆ। ਭਗਤਾਂ ਪਿਛੇ ਫਿਰੇ ਆਪ,

ਹਰਿ ਆਪਣਾ ਆਪ ਗਵਾਇੰਦਾ। ਬਣਿਆ ਰਹੇ ਮਾਈ ਬਾਪ, ਪੂਤ ਸਪੂਤਾ ਵੇਖ ਵਖਾਇੰਦਾ। ਘਰ ਘਰ ਜਾ ਜਾ ਦੇਵੇ ਜਾਪ, ਅੱਖਰ ਅੱਖਰ ਆਪ ਪੜ੍ਹਾਇੰਦਾ। ਆਤਮ ਪਰਮਾਤਮ ਜੋੜੇ ਨਾਤ, ਸਾਚਾ ਸੰਗ ਵਖਾਇੰਦਾ। ਉਤਮ ਰੱਖੇ ਹਰਿਜਨ ਜ਼ਾਤ, ਜ਼ਾਤ ਅਜ਼ਾਤੀ ਨਾ ਕੋਇ ਰਖਾਇੰਦਾ। ਬੰਦ ਕਵਾੜੀ ਖੋਲ੍ਹੇ ਤਾਕ, ਆਪਣਾ ਪਰਦਾ ਆਪੇ ਲਾਹਿੰਦਾ। ਗ੍ਰਹਿ ਮੰਦਰ ਸੁਣਾਏ ਭਵਿਖਤ ਵਾਕ ਭੇਵ ਅਭੇਦਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਸਾਚੇ ਵੇਖ ਵਖਾਇੰਦਾ। ਭਗਤ ਦੁਆਰੇ ਆਏ ਨੱਠਾ, ਜੁਗ ਜੁਗ ਸੇਵ ਕਮਾਇੰਦਾ। ਨਾਤਾ ਤੋੜ ਤੀਰਥ ਅਠਸਠਾ, ਅੱਠ ਤ੍ਰੈ ਆਪਣਾ ਪੰਧ ਮੁਕਾਇੰਦਾ। ਜਨ ਭਗਤਾਂ ਦੇਵਣਹਾਰਾ ਸਾਚੀ ਮਤਾ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਨਿਰਗੁਣ ਸਰਗੁਣ ਚੋਲੇ ਰੱਤਾ, ਰੱਤੀ ਰੱਤ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖਣ ਆਪੇ ਆਇੰਦਾ। ਹਰਿਜਨ ਵੇਖਣ ਆਏ ਮਾਤ, ਮਿਸਲ ਆਪਣੀ ਲਏ ਬਣਾਈਆ। ਭਗਤ ਭਗਵਾਨ ਬਣਾਏ ਜਮਾਤ, ਜੁਮਲਾ ਇਕੋ ਇਕ ਪੜ੍ਹਾਈਆ। ਫੜ ਵਖਾਏ ਸਾਚਾ ਘਾਟ, ਘਾਟਾ ਕੋਇ ਰਹਿਣ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰਵਾਨ ਕਦੇ ਨਾ ਭੁੱਲੇ, ਭੁੱਲਿਆਂ ਮੇਲ ਮਿਲਾਇੰਦਾ। ਗੁਰਮੁਖ ਮਾਤ ਕਦੇ ਨਾ ਰੁੱਲੇ, ਰੁਲਿਆਂ ਅੰਗ ਲਗਾਇੰਦਾ। ਚਰਨ ਪ੍ਰੀਤੀ ਜੋ ਜਨ ਘੋਲ ਘੁੱਲੇ, ਘਾਲੀ ਘਾਲ ਲੇਖੇ ਪਾਇੰਦਾ। ਹਰਿਜਨ ਬੂਟਾ ਕਦੇ ਨਾ ਹੁੱਲੇ, ਅੰਮ੍ਰਿਤ ਫਲ ਇਕ ਲਗਾਇੰਦਾ। ਜਿਉਂ ਲੇਖਾ ਜਾਣੇ ਯਾਰ ਬੁਲ੍ਹੇ, ਭੁੱਲੇ ਆਪਣੇ ਰੰਗ ਰੰਗਾਇੰਦਾ। ਭਾਗ ਲਗਾਏ ਸਾਚੀ ਕੁਲੇ, ਕੁਲਵੰਤਾ ਦਇਆ ਕਮਾਇੰਦਾ। ਕਰਤਾ ਕੀਮਤ ਪਾਏ ਮੁੱਲੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਦਰ ਮੰਗਾਇੰਦਾ। ਹਰਿਜਨ ਭੁੱਲੇ ਜਗਤ ਜਗ, ਪ੍ਰਭ ਭੁੱਲ ਕਦੇ ਨਾ ਜਾਈਆ। ਤ੍ਰੈਗੁਣ ਬੁਝਾਏ ਲੱਗੀ ਅੱਗ, ਅਗਨੀ ਤੱਤ ਗਵਾਈਆ। ਫੜ ਫੜ ਬਣਾਏ ਹੰਸ ਕੱਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਦਰਸ ਦਖਾਏ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਪਰਦਾ ਲਾਹੀਆ। ਘਰ ਵਿਚ ਵਖਾਏ ਸਾਚਾ ਹੱਜ, ਮੱਕਾ ਕਾਅਬਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸਮਝਾਈਆ। ਭੁੱਲਾ ਰੁੱਲਾ ਜਾਏ ਉਠ, ਜਿਸ ਆਪਣੀ ਦਇਆ ਕਮਾਇੰਦਾ। ਸਾਹਿਬ ਸਤਿਗੁਰ ਜਾਏ ਤੁਠ, ਸਿਰ ਆਪਣਾ ਹੱਥ ਟਿਕਾਇੰਦਾ। ਅੰਤਰ ਜਾਮ ਦੇਵੇ ਘੁੱਟ, ਸਚ ਪਿਆਲਾ ਇਕ ਪਿਆਇੰਦਾ। ਆਵਣ ਜਾਵਣ ਜਾਏ ਛੁੱਟ, ਲੱਖ ਚੁਰਾਸੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਸੰਗ ਰਖਾਇੰਦਾ। ਸਗਲਾ ਸੰਗ ਸੱਜਣ ਮੀਤ, ਮਿੱਤਰ ਪਿਆਰਾ ਆਪ ਰਖਾਈਆ। ਜਿਸ ਜਨ ਗਾਇਆ ਸੋਹੰ ਗੀਤ, ਤਿਸ ਲੇਖਾ ਰਹੇ ਨਾ ਰਾਈਆ। ਨਾਤਾ ਤੁੱਟੇ ਮੰਦਰ ਮਸੀਤ, ਸ਼ਿਵਦੁਆਲਾ ਮੱਠ ਨਾ ਕੋਇ ਵਡਿਆਈਆ। ਨਜ਼ਰੀ ਆਏ ਇਕ ਅਤੀਤ, ਤ੍ਰੈਗੁਣ ਲੇਖਾ ਦਏ ਚੁਕਾਈਆ। ਕਾਇਆ ਕਰੇ ਠੰਡੀ ਸੀਤ, ਸਤਿ ਸਤਿਵਾਦੀ ਹੋਏ ਸਹਾਈਆ। ਪੁਰਖ ਅਕਾਲ ਇਕ ਪ੍ਰੀਤ, ਪਤਤ ਪਾਵਣ ਵੇਖ ਵਖਾਈਆ। ਮਾਣਸ ਜਨਮ ਲੈਣਾ ਜੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਲੇਖਾ ਰਿਹਾ ਮੁਕਾਈਆ। ਭਗਤਨ ਲੇਖਾ ਗਿਆ ਲੱਥ, ਸਿਰ ਭਾਰ ਨਾ ਕੋਇ ਰਖਾਇੰਦਾ। ਹਰਿ ਕਾ ਨਾਮ ਮਿਲੀ ਵੱਥ, ਵਸਤ ਅਮੋਲਕ ਝੋਲੀ ਪਾਇੰਦਾ। ਸ੍ਰੀ ਭਗਵਾਨ ਗਾਏ ਜਸ, ਭਗਵਨ ਢੋਲਾ ਇਕ ਅਲਾਇੰਦਾ।

ਭਗਤ ਅੱਗੋਂ ਪਏ ਹੱਸ, ਸੋਹੰ ਹੰਸਾ ਰਾਗ ਅਲਾਇੰਦਾ। ਤੂੰ ਮੇਰਾ ਮੈਂ ਤੇਰਾ ਦੋਹਾਂ ਮੇਲਾ ਇਕ ਇਕੱਠ, ਘਰ ਮੰਦਰ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸੀ ਆਪਣਾ ਦਰਸ ਕਰਾਇੰਦਾ। ਭਗਵਨ ਪਾਏ ਭਗਤ ਦਰਸ, ਆਪਣੀ ਖ਼ੁਸ਼ੀ ਵਖਾਈਆ। ਭਗਤ ਮੇਟੇ ਆਪਣੀ ਹਰਸ, ਹਵਸ ਨਾ ਕੋਇ ਵਧਾਈਆ। ਭਗਵਨ ਕਰੇ ਸਾਚਾ ਤਰਸ, ਮਿਹਰ ਨਜ਼ਰ ਉਠਾਈਆ। ਭਗਤ ਵੇਖੇ ਅਰਸ਼ ਫ਼ਰਸ਼, ਸ੍ਰੀ ਭਗਵਾਨ ਰਿਹਾ ਸਮਾਈਆ। ਸ੍ਰੀ ਭਗਵਾਨ ਅੰਮ੍ਰਿਤ ਮੇਘ ਦੇਵੇ ਬਰਸ, ਸੀਤਲ ਧਾਰ ਇਕ ਚੁਆਈਆ। ਭਗਤ ਭਗਵਾਨ ਵੇਖ ਹੋਏ ਨਧੜਕ, ਭੈ ਭੌ ਨਾ ਕੋਇ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਭਗਵਾਨ ਭਗਤ ਮਿਲਣ ਦਾ ਚਾਉ, ਜੁਗ ਜੁਗ ਵੇਸ ਵਟਾਇੰਦਾ। ਭਗਤ ਭਗਵਾਨ ਪਕੜੇ ਬਾਹੋਂ, ਫੜ ਬਾਹੋਂ ਗਲੇ ਲਗਾਇੰਦਾ। ਸਦਾ ਸੁਹੇਲਾ ਕਰੇ ਸਚ ਨਿਆਉਂ, ਆਦਲ ਅਦਲ ਇਕ ਵਖਾਇੰਦਾ। ਤਿਸ ਸਾਹਿਬ ਬਲ ਬਲ ਜਾਓ, ਜੋ ਭੁਲਿਆਂ ਮਾਰਗ ਪਾਇੰਦਾ। ਕਲਜੁਗ ਰੁਲਿਆਂ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚੇ ਵੇਖ ਵਖਾਇੰਦਾ। ਦਰ ਘਰ ਸਾਚੇ ਵੇਖਣ ਯੋਗ, ਜੁਗਤੀ ਆਪਣੇ ਹੱਥ ਰਖਾਈਆ। ਲੇਖਾ ਜਾਣੇ ਧੁਰ ਸੰਜੋਗ, ਬਣ ਸੰਜੋਗੀ ਮੇਲ ਮਿਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਤਮ ਪਰਮਾਤਮ ਦੇਵੇ ਸੋਹੰ ਸਾਚੀ ਚੋਗ, ਬ੍ਰਹਮ ਪਾਰਬ੍ਰਹਮ ਸਮਾਈਆ। ਜਨਮ ਜਨਮ ਦਾ ਕੱਟੇ ਰੋਗ, ਦੋਖੀ ਦੁੱਖ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਗਤ ਵਿਛੋੜਾ ਪੰਧ ਮੁਕਾਈਆ। ਜਗਤ ਪੰਧ ਮਿਟੇ ਵਿਛੋੜਾ, ਵਿਛੜਿਆਂ ਮਿਲਾਇੰਦਾ। ਸੱਸੇ ਉਪਰ ਲੱਗਾ ਹੋੜਾ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਹੰ ਬ੍ਰਹਮ ਮਮ ਆਪੇ ਬੌਹੜਾ, ਮੋਹ ਮੁਹੱਬਤ ਇਕ ਵਧਾਇੰਦਾ। ਸ਼ਬਦ ਅਗੰਮੀ ਸਾਚਾ ਘੋੜਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਭਗਤ ਦੁਆਰਾ ਇਕ ਸੁਹਾਇੰਦਾ। ਭਗਤ ਦੁਆਰਾ ਸਚ ਮਹੱਲਾ, ਹਰਿ ਸਤਿਗੁਰ ਆਪ ਸੁਹਾਈਆ। ਸੋ ਪੁਰਖ ਨਿਰੰਜਣ ਇਕ ਇਕੱਲਾ, ਹਰਿ ਪੁਰਖ ਨਿਰੰਜਣ ਸੋਭਾ ਪਾਈਆ। ਏਕੰਕਾਰਾ ਵਸਣਹਾਰਾ ਜਲਾਂ ਥਲਾਂ, ਘਟ ਘਟ ਰਿਹਾ ਸਮਾਈਆ। ਆਦਿ ਨਿਰੰਜਣ ਆਪਣੇ ਪਰਕਾਸ਼ ਆਪੇ ਬਲਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਸ੍ਰੀ ਭਗਵਾਨ ਸਚ ਸੰਦੇਸਾ ਦੋ ਜਹਾਨ ਘੱਲਾ, ਖ਼ਾਲਕ ਖ਼ਲਕ ਦਏ ਸਮਝਾਈਆ। ਅਬਿਨਾਸ਼ੀ ਕਰਤਾ ਫੜਾਏ ਪੱਲਾ, ਪੱਲੂ ਏਕਾ ਨਾਮ ਗੰਢ ਪੁਆਈਆ । ਪਾਰਬ੍ਰਹਮ ਬ੍ਰਹਮ ਆਤਮ ਰਲਾ, ਲੱਖ ਚੁਰਾਸੀ ਈਸ਼ ਜੀਵ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਲੇਖਾ ਜਾਣ ਗੁਰੂ ਗੁਰ ਚੇਲਾ, ਘਰ ਮੰਦਰ ਖੋਜ ਖੁਜਾਈਆ। ਚੇਲਾ ਗੁਰੂ ਸੋਹੇ ਬੰਕ, ਬੰਕ ਦੁਆਰੀ ਵੇਖ ਵਖਾਇੰਦਾ। ਪ੍ਰਭ ਪਰਗਟ ਹੋਇਆ ਕਲਜੁਗ ਅੰਤ, ਨਿਹਕਲੰਕੀ ਜਾਮਾ ਪਾਇੰਦਾ। ਲੱਭਦੇ ਫਿਰਦੇ ਕੋਟਨ ਕੋਟ ਸੰਤ, ਲੱਭਿਆਂ ਹੱਥ ਕਿਸੇ ਨਾ ਆਇੰਦਾ। ਜਨ ਭਗਤ ਬਣਾਏ ਸਾਚੀ ਬਣਤ, ਭਗਵਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਆਧਾਰੀ ਜੋਤ ਨਿਰੰਕਾਰੀ, ਨਿਰਗੁਣ ਆਪਣੇ ਰੰਗ ਰੰਗਾਇੰਦਾ। ਨਿਰਗੁਣ ਰੰਗ ਅਪਰ ਅਪਾਰਾ, ਅਪਰੰਪਰ ਆਪ ਜਣਾਇੰਦਾ। ਪਰਗਟ ਹੋ ਚਵੀਆਂ ਅਵਤਾਰਾ, ਆਪਣਾ ਪੰਧ ਮੁਕਾਇੰਦਾ। ਪਿਛਲਾ ਦੂਆ ਨਿਰਗੁਣ ਸਰਗੁਣ ਧਾਰਾ, ਏਕਾ ਚੌਕਾ ਵੰਡ ਵੰਡਾਇੰਦਾ।

ਸਾਚਾ ਚੌਕਾ ਚਾਰੇ ਵੇਦਾਂ ਬਣੇ ਲਿਖਾਰਾ, ਬ੍ਰਹਮਾ ਚਾਰੇ ਮੁਖ ਸਾਲਾਹਿੰਦਾ। ਚਾਰੇ ਬਾਣੀ ਬੋਲ ਜੈਕਾਰਾ, ਪਰਾ ਪਸੰਤੀ ਮਧਮ ਬੈਖ਼ਰੀ ਏਕਾ ਗਾਇੰਦਾ। ਚਾਰੇ ਖਾਣੀ ਕਰ ਆਕਾਰਾ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਇੰਦਾ। ਚਾਰੇ ਜੁਗ ਕਰ ਪਸਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਇੰਦਾ। ਚਾਰ ਵਰਨ ਲਾ ਅਖਾੜਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾਚ ਨਚਾਇੰਦਾ। ਚਾਰ ਯਾਰੀ ਕਰ ਖ਼ਬਰਦਾਰਾ, ਚਾਰੋਂ ਕੁੰਟ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਰਾਇੰਦਾ। ਦੂਆ ਚੌਕਾ ਉਤਰੇ ਪਾਰ, ਪੁਰਖ ਅਬਿਨਾਸ਼ੀ ਪੰਧ ਮੁਕਾਈਆ। ਪਰਗਟ ਹੋ ਹਰਿ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਗੁਰਮੁਖ ਸੱਜਣ ਲਏ ਉਠਾਲ, ਲੱਖ ਚੁਰਾਸੀ ਫੋਲ ਫੁਲਾਈਆ। ਨਾਤਾ ਤੋੜ ਕਾਲ ਮਹਾਂਕਾਲ, ਰਾਏ ਧਰਮ ਦਰ ਦੁਰਕਾਈਆ। ਚਿਤਰ ਗੁਪਤ ਲੇਖ ਨਾ ਸਕੇ ਵਖਾਲ, ਲਾੜੀ ਮੌਤ ਨੈਣ ਸ਼ਰਮਾਈਆ। ਜਨ ਭਗਤਾਂ ਉਤੇ ਹੋਏ ਆਪ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਘਰ ਵਿਚ ਘਰ ਵਖਾਏ ਸੱਚੀ ਧਰਮਸਾਲ, ਬੰਦ ਕਵਾੜੀ ਕੁੰਡਾ ਲਾਹੀਆ। ਦੀਪਕ ਦੀਆ ਇਕੋ ਬਾਲ, ਜੋਤੀ ਜੋਤ ਕਰੇ ਰੁਸ਼ਨਾਈਆ। ਅਨਹਦ ਵੱਜੇ ਅਗੰਮੀ ਤਾਲ, ਤਾਲ ਤਲਵਾੜਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਦੇਵੇ ਇਕੋ ਮੰਤਰ, ਜਗਤ ਬੁਝਾਏ ਲੱਗੀ ਬਸੰਤਰ, ਅਗਨੀ ਤੱਤ ਨਾ ਕੋਇ ਵਖਾਇੰਦਾ। ਅਗਨੀ ਤੱਤ ਨਾ ਕੋਇ ਸੰਤਾਪ, ਸੰਸਾ ਰੋਗ ਨਾ ਕੋਇ ਜਣਾਇੰਦਾ। ਜਨਮ ਕਰਮ ਦਾ ਲੱਥੇ ਪਾਪ, ਪਤਤ ਪੁਨੀਤ ਆਪ ਕਰਾਇੰਦਾ। ਸਰਬ ਜੀਆਂ ਦਾ ਇਕੋ ਜਾਪ, ਸੋਹੰ ਢੋਲਾ ਆਪ ਸੁਣਾਇੰਦਾ। ਆਤਮ ਪਰਮਾਤਮ ਦੇ ਸਾਥ, ਬ੍ਰਹਮ ਪਾਰਬ੍ਰਹਮ ਮੇਲ ਮਿਲਾਇੰਦਾ। ਭਗਤ ਭਗਵਾਨ ਦੀ ਇਕੋ ਗਾਥ, ਸਿਫ਼ਤ ਸਾਲਾਹੀ ਰੰਗ ਚੜ੍ਹਾਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣਾ ਭੇਵ ਖੁਲ੍ਹਾਇੰਦਾ। ਲਹਿਣਾ ਦੇਣਾ ਹੱਥੋ ਹੱਥ, ਜਗਤ ਉਧਾਰ ਨਾ ਕੋਇ ਕਰਾਇੰਦਾ। ਜਿਸ ਜਨ ਪਾਏ ਨਾਮ ਅਗੰਮੀ ਨੱਥ, ਪੰਚ ਵਿਕਾਰਾ ਬੰਨ੍ਹ ਵਖਾਇੰਦਾ। ਮਨਮਤ ਦੁਆਰੇ ਮੂਰਖ ਰਿਹਾ ਨੱਠ, ਦਹਿ ਦਿਸ਼ਾ ਉਠ ਉਠ ਧਾਇੰਦਾ। ਜੋ ਸਤਿਗੁਰ ਚਰਨ ਦੁਆਰੇ ਜਾਏ ਢੱਠ, ਆਪਣਾ ਮਾਣ ਮਿਟਾਇੰਦਾ। ਤਿਸ ਮਾਰਗ ਦੇਵੇ ਦੱਸ, ਭੁੱਲਿਆਂ ਰਾਹੇ ਪਾਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸ, ਤ੍ਰਿਸ਼ਨਾ ਭੁੱਖ ਗਵਾਇੰਦਾ। ਵੇਖਣਹਾਰਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਖੁਜਾਇੰਦਾ। ਭਗਤ ਭਗਵਾਨ ਦੀ ਸੱਚੀ ਸ਼ਾਖ਼, ਜੁਗ ਚੌਕੜੀ ਰਾਹ ਜਣਾਇੰਦਾ। ਜਿਉਂ ਭਾਵੇ ਤਿਉਂ ਲਏ ਰਾਖ, ਸਦ ਭਾਣੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਆਪਣੇ ਰੰਗ ਵਖਾਇੰਦਾ। ਰੰਗ ਵੇਖ ਹਰਿ ਕਰਤਾਰ, ਕਰਤਾ ਪੁਰਖ ਆਪ ਜਣਾਈਆ। ਜਿਸ ਜਨ ਵਿਸਰਿਆ ਨਿਰੰਕਾਰ, ਤਿਸ ਮਿਲੇ ਨਾ ਕੋਇ ਥਾਈਂਆ। ਕਲਜੁਗ ਅੰਤ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਹਾਰ, ਆਪਣਾ ਬਲ ਗਵਾਈਆ। ਸਾਰੇ ਬੈਠੇ ਪ੍ਰਭ ਚਰਨ ਦੁਆਰ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਨੇਤਰ ਰੋਵਣ ਜ਼ਾਰੋ ਜ਼ਾਰ, ਸਾਡੀ ਚਲੀ ਨਾ ਕੋਈ ਵਡਿਆਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਖਾਣੀ ਬਾਣੀ ਕਰੇ ਪੁਕਾਰ, ਉਚੀ ਕੂਕ ਕੂਕ ਅਲਾਈਆ। ਅੰਜੀਲ ਕੁਰਾਨ ਧਾਹਾਂ ਰਹੀ ਮਾਰ, ਧੀਰਜ ਧੀਰ ਨਾ ਕੋਇ ਰਖਾਈਆ। ਮੁਲਾਂ ਸ਼ੇਖ਼ ਕਰਨ ਵਿਭਚਾਰ, ਸਚ ਰਸੂਲ ਨਾ ਕੋਇ ਮਨਾਈਆ। ਸੀਸ ਝੁਕੇ ਨਾ ਪਰਵਰਦਿਗਾਰ, ਸੱਯਦਾ ਹੱਕ ਨਾ ਕੋਇ ਕਰਾਈਆ । ਮੁਕਾਮੇ ਹੱਕ ਨਾ ਕੋਇ

ਪਿਆਰ, ਪਰਵਰਦਿਗਾਰ ਨਾ ਕੋਇ ਮਿਲਾਈਆ। ਅੱਲਾ ਰਾਣੀ ਨੇਤਰ ਰੋਵੇ ਜ਼ਾਰੋ ਜ਼ਾਰ, ਕੱਜਲ ਧਾਰ ਨਾ ਕੋਇ ਵਖਾਈਆ। ਖੁਲ੍ਹੀ ਮੀਂਢੀ ਨਾ ਕੋਇ ਸ਼ਿੰਗਾਰ, ਸੀਸ ਪੱਟੀ ਨਾ ਕੋਇ ਗੁੰਦਾਈਆ। ਚੌਦਾਂ ਤਬਕਾਂ ਵੇਖੇ ਵਾਰੋ ਵਾਰ, ਸਾਚਾ ਸਬਕ ਨਾ ਕੋਇ ਸੁਣਾਈਆ। ਖ਼ਾਲਕ ਖ਼ਲਕ ਕਰੀ ਖ਼ਵਾਰ, ਮਖ਼ਲੂਕ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਹੁਕਮ ਰਿਹਾ ਮਨਾਈਆ। ਆਲਮੀਨ ਮਾਰਨ ਧਾਹ, ਕੂਕ ਕੂਕ ਸੁਣਾਇਆ। ਮੁਹੰਮਦ ਨਾਤਾ ਗਿਆ ਤੁੜਾ, ਸਗਲਾ ਸੰਗ ਨਾ ਕੋਇ ਨਿਭਾਇਆ। ਅੱਲਾ ਰਾਣੀ ਰਹੀ ਸ਼ਰਮਾ, ਮੁਖ ਘੂੰਘਟ ਏਕਾ ਪਾਇਆ। ਈਸਾ ਮੂਸਾ ਬੈਠੇ ਮੁਖ ਭਵਾ, ਕਰਵਟ ਸਕੇ ਨਾ ਕੋਇ ਬਦਲਾਇਆ। ਦੋਏ ਜੋੜ ਕਰਨ ਦੁਆ, ਪਰਵਰਦਿਗਾਰ ਤੇਰੀ ਓਟ ਤਕਾਇਆ। ਪਰਗਟ ਹੋ ਸੱਚੇ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ, ਤੁਧ ਬਿਨ ਹੋਏ ਨਾ ਕੋਇ ਸਹਾਇਆ। ਰਹਿਬਰ ਬਣ ਇਕ ਖ਼ੁਦਾ, ਖ਼ੁਦੀ ਸਭ ਦੀ ਦੇ ਮਿਟਾਇਆ। ਅਮਾਮ ਅਮਾਮਾਂ ਵਡ ਫੇਰਾ ਪਾ, ਦਰਦੀ ਦਰਦੀਆਂ ਦਰਦ ਵੰਡਾਇਆ। ਤੇਰਾ ਜਲਵਾ ਨੂਰ ਅਲਾ, ਬੇਨਜ਼ੀਰ ਤੇਰਾ ਲੇਖ ਨਾ ਕਿਸੇ ਲਿਖਾਇਆ। ਸਦੀ ਚੌਧਵੀਂ ਬਣ ਮਲਾਹ, ਬੇੜਾ ਤੇਰੇ ਹੱਥ ਫੜਾਇਆ। ਪੀਰ ਪੈਗ਼ੰਬਰ ਮੰਗਣ ਇਕ ਪਨਾਹ, ਪੁਨਹਿ ਪੁਨਹਿ ਸੀਸ ਝੁਕਾਇਆ। ਉਮਤ ਭਰੀ ਸਰਬ ਗੁਨਾਹ, ਚਾਰ ਯਾਰੀ ਰੰਗ ਨਾ ਕੋਇ ਵਖਾਇਆ। ਅੰਤਮ ਗੁਲ ਹੋਣੀ ਸ਼ਮਾ, ਨੂਰ ਨੂਰ ਨਾ ਕੋਇ ਧਰਾਇਆ। ਘਰ ਘਰ ਹੋਈ ਝੂਠੀ ਤਮਾ, ਚੌਦਾਂ ਤਬਕ ਰਹੇ ਡਰਾਇਆ। ਬਿਨ ਤੇਰੇ ਭਗਤਾਂ ਸਭ ਨੂੰ ਹੋਏ ਗ਼ਮਾ, ਖ਼ੁਸ਼ਹਾਲ ਕੋਇ ਨਜ਼ਰ ਨਾ ਆਇਆ। ਨੇਤਰ ਰੋਵਣ ਛੰਮ ਛੰਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇਆ। ਸਾਚੀ ਕਰਨੀ ਪਰਵਰਦਿਗਾਰ, ਸ਼ਾਹ ਪਾਤਸ਼ਾਹ ਆਪ ਕਰਾਈਆ। ਮੁਰੀਦ ਮੁਰਸ਼ਦ ਲਏ ਉਠਾਲ, ਨਾਦ ਅਨਾਦ ਇਕ ਸੁਣਾਈਆ। ਹਰਿਜਨ ਤੇਰਾ ਨਾ ਹੋਏ ਜ਼ਵਾਲ, ਜ਼ੇਰ ਜ਼ਬਰ ਲੇਖ ਮੁਕਾਈਆ। ਵੇਖਣ ਆਇਆ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਕਾਇਆ ਮਾਟੀ ਵੇਖੇ ਖਾਲ, ਖ਼ਾਲਕ ਆਪਣਾ ਪਰਦਾ ਲਾਹੀਆ । ਨਿਰਗੁਣ ਸਰਗੁਣ ਬਣ ਦਲਾਲ, ਜਗਤ ਦਲਾਲੀ ਇਕ ਕਮਾਈਆ। ਹਕੀਕਤ ਵੇਖੇ ਹੱਕ ਹਲਾਲ, ਲਾਸ਼ਰੀਕ ਵੇਸ ਵਟਾਈਆ। ਹਰਿਜਨ ਵਿਚੋਂ ਲੱਭੇ ਲਾਲ, ਲਾਲ ਆਪਣੇ ਰੰਗ ਰੰਗਾਈਆ। ਜਿਸ ਜਨ ਉਪਰ ਹੋਏ ਦਿਆਲ, ਦਇਆਵਾਨ ਦਇਆ ਕਮਾਈਆ। ਏਥੇ ਓਥੇ ਕਰੇ ਪ੍ਰਿਤਪਾਲ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੁੱਲੇ ਰੁੱਲੇ ਆਪਣੀ ਝੋਲੀ ਪਾਈਆ।