੧੭ ਮਾਘ ੨੦੧੯ ਬਿਕਰਮੀ ਬਲਦੇਵ ਸਿੰਘ ਦੇ ਗ੍ਰਹਿ ਹਰੀ ਪੁਰ
ਸਚਖੰਡ ਹਰਿ ਖੇਲ ਮਹਾਨ, ਤਖ਼ਤ ਨਿਵਾਸੀ ਹਰਿ ਕਰਾਇੰਦਾ। ਭੂਪਤ ਭੂਪ ਰਾਜ ਰਾਜਾਨ, ਸ਼ਹਿਨਸ਼ਾਹ ਆਪਣਾ ਰੰਗ ਰੰਗਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਸਚ ਸੰਦੇਸਾ ਹੁਕਮਰਾਨ, ਧੁਰ ਫ਼ਰਮਾਣਾ ਆਪ ਜਣਾਇੰਦਾ। ਜੁਗ ਚੌਕੜੀ ਵੇਖਣਹਾਰਾ ਮਾਰ ਧਿਆਨ, ਬ੍ਰਹਿਮੰਡ ਖੰਡ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ
ਹੁਕਮ ਸ੍ਰੀ ਭਗਵਾਨ, ਏਕਾ ਏਕ ਜਣਾਈਆ। ਤਖ਼ਤ ਨਿਵਾਸੀ ਨੌਜਵਾਨ, ਰਾਜਨ ਰਾਜ ਵਡ ਵਡਿਆਈਆ। ਜੁਗ ਜੁਗ ਖੇਲ ਮਹਾਨ, ਕਰਨੀ ਕਰਤਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਹੋ ਉਜਿਆਰਾ, ਏਕੰਕਾਰਾ ਰੰਗ ਚੜ੍ਹਾਇੰਦਾ। ਆਦਿ ਨਿਰੰਜਣ ਨੂਰ ਉਜਿਆਰਾ, ਨੂਰੋ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਖੋਲ੍ਹ ਕਵਾੜਾ, ਸਚਖੰਡ ਸਾਚੇ ਸੋਭਾ ਪਾਇੰਦਾ। ਸ੍ਰੀ ਭਗਵਾਨ ਸਚ ਹੁਲਾਰਾ, ਸਤਿ ਸਤਿਵਾਦੀ ਆਪ ਜਣਾਇੰਦਾ। ਪਾਰਬ੍ਰਹਮ ਪ੍ਰਭ ਕਰੇ ਨਿਮਸਕਾਰਾ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਦੂਜਾ ਸੰਗ ਨਾ ਕੋਇ ਰਲਾਇੰਦਾ। ਇਕ ਇਕੱਲਾ ਹੋ ਤਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਵਰਦਿਗਾਰ ਆਪਣੀ ਧਾਰ ਚਲਾਇੰਦਾ। ਪਰਵਰਦਿਗਾਰ ਇਕ ਇਕੱਲਾ, ਅਕਲ ਕਲਾ ਅਖਵਾਈਆ। ਵਸਣਹਾਰਾ ਸਚ ਮਹੱਲਾ, ਹੱਕ ਮੁਕਾਮੇ ਡੇਰਾ ਲਾਈਆ। ਨੂਰ ਧਰ ਬਿਸਮਲ ਬਿਸਮਿਲਾ, ਰੰਗ ਨਜ਼ਰ ਕੋਇ ਨਾ ਆਈਆ। ਸਚ ਸੰਦੇਸ ਨਰ ਨਰੇਸ਼ ਏਕਾ ਘੱਲਾ, ਕਲਮਾ ਕਲਮਾ ਨਬੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਅਗੰਮ ਅਥਾਹ, ਅਲੱਖ ਅਗੋਚਰ ਖੇਲ ਕਰਾਇੰਦਾ। ਸਾਚਾ ਭੂਪ ਬਣ ਸ਼ਹਿਨਸ਼ਾਹ, ਸਾਚੇ ਤਖ਼ਤ ਸੋਭਾ ਪਾਇੰਦਾ। ਸਚ ਸੰਦੇਸਾ ਦਏ ਸੁਣਾ, ਜੁਗ ਚੌਕੜੀ ਵੇਖ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲਏ ਜਗਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਦੂਰ ਦੁਰਾਡੇ ਨੇਰਨ ਨੇਰਾ ਦਰ ਘਰ ਸਾਚੇ ਲਏ ਬੁਲਾ, ਘਰ ਇਕੋ ਇਕ ਵਖਾਇੰਦਾ। ਗੁਰ ਅਵਤਾਰ ਪਏ ਸਰਨਾ, ਦੋਏ ਜੋੜ ਚਰਨ ਸੀਸ ਸਰਬ ਝੁਕਾਇੰਦਾ। ਪੀਰ ਪੈਗ਼ੰਬਰ ਮੰਗਣ ਦੁਆ, ਨਿਉਂ ਨਿਉਂ ਸਯਦਾ ਸਰਬ ਕਰਾਇੰਦਾ। ਕਰੇ ਖੇਲ ਇਕ ਖ਼ੁਦਾ, ਗ਼ਫ਼ਲਤ ਸਭ ਦੀ ਆਪ ਮਿਟਾਇੰਦਾ। ਨਿਰਗੁਣ ਨਿਰਗੁਣ ਵੇਖ ਵਖਾ, ਰੂਪ ਰੰਗ ਨਾ ਕੋਇ ਜਣਾਇੰਦਾ। ਨੂਰੀ ਜਲਵਾ ਨੂਰ ਧਰਾ, ਨੂਰ ਨੁਰਾਨਾ ਡਗਮਗਾਇੰਦਾ। ਥਿਰ ਘਰ ਕੁੰਡਾ ਆਪੇ ਲਾਹ, ਸਾਚਾ ਮੰਦਰ ਆਪ ਵਖਾਇੰਦਾ। ਸੂਰਜ ਚੰਦ ਨਾ ਕੋਇ ਰੁਸ਼ਨਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਦੁਆਰ ਸਾਰੇ ਸੱਦ, ਦੋ ਜਹਾਨ ਮੁਕਾਏ ਹੱਦ, ਹਦੂਦ ਆਪਣੀ ਇਕ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਸੰਦੇਸਾ, ਸਤਿ ਸਤਿਵਾਦੀ ਇਕ ਸੁਣਾਈਆ। ਸ਼ਾਹੋ ਭੂਪ ਹਰਿ ਨਰ ਨਰੇਸ਼ਾ, ਨਰ ਨਰਾਇਣ ਵੱਡੀ ਵਡਿਆਈਆ। ਲੋਕ ਪਰਲੋਕ ਦੋ ਜਹਾਨ ਸ੍ਰੀ ਭਗਵਾਨ ਬਿਨ ਨੇਤਰ ਪੇਖਾ, ਰੂਪ ਰੰਗ ਨਾ ਕੋਇ ਰਖਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜੁਗ ਜੁਗ ਧਾਰਨਹਾਰਾ ਭੇਖਾ, ਤੱਤਵ ਤੱਤ ਖੇਲ ਰਚਾਈਆ। ਲੱਖ ਚੁਰਾਸੀ ਬਣ ਬਣ ਨੇਤਾ, ਹੁਕਮੀ ਹੁਕਮ ਆਪ ਭੁਆਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨਹਾਰਾ ਹੇਤਾ, ਸਚ ਸਮੱਗਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰ ਏਕੰਕਾਰ, ਗੁਰ ਅਵਤਾਰ ਲਏ ਬੁਲਾਈਆ। ਗੁਰ ਅਵਤਾਰ ਸੱਦੇ ਚਰਨ, ਸਰਨ ਮਿਲੇ ਵਡਿਆਈਆ। ਹਰਿ ਕਰਤਾ ਪੁਰਖ ਕਰਨੀ ਕਰਨ, ਦੂਜਾ ਨਜ਼ਰ ਕੋਇ ਨਾ ਆਈਆ। ਲੇਖਾ ਜਾਣੇ ਜਨਮ ਮਰਨ, ਮਰਨ ਜਨਮ ਆਪਣੇ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਖੋਲ੍ਹ ਦਰਵਾਜਾ, ਕਰੇ ਖੇਲ ਗ਼ਰੀਬ ਨਿਵਾਜ਼ਾ, ਗ਼ਰੀਬ ਨਿਵਾਜ਼ੇ ਹੋ ਗ਼ਰੀਬ ਨਿਵਾਜ਼ਾ, ਹੋ ਦਿਆਲ ਆਪਣੀ ਦਇਆ ਕਮਾਈਆ।
ਗੁਰ ਅਵਤਾਰ ਸੱਦੇ ਲਾਲ, ਬਾਲੇ ਆਪਣੇ ਰੰਗ ਰੰਗਾਇੰਦਾ। ਪੀਰ ਪੈਗ਼ੰਬਰ ਵੇਖੇ ਹੱਕ ਹਲਾਲ, ਹਕੀਕਤ ਸਭ ਦੀ ਖੋਜ ਖੁਜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਕਰਦਾ ਰਿਹਾ ਬੇਹਾਲ, ਬਿਹਬਲ ਆਪਣਾ ਭੇਵ ਨਾ ਕਿਸੇ ਜਣਾਇੰਦਾ। ਸ਼ਬਦ ਅਗੰਮ ਬਿਨ ਦਮਾਂ ਦਮ ਬਣਦਾ ਰਿਹਾ ਦਲਾਲ, ਸਚ ਦਲਾਲੀ ਇਕ ਰਖਾਇੰਦਾ। ਪੰਜ ਤੱਤ ਕਾਇਆ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁੱਧ ਖਾਏ ਕਾਲ, ਮਹਾਂਕਾਲ ਆਪਣਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਖੋਲ੍ਹ ਦੁਆਰ, ਕਰੇ ਖੇਲ ਆਪ ਕਰਤਾਰ, ਆਪਣੀ ਕਰਨੀ ਆਪ ਸਮਝਾਇੰਦਾ। ਗੁਰ ਅਵਤਾਰ ਕਰ ਇਕੱਠ, ਏਕਾ ਏਕ ਜਣਾਈਆ। ਪੀਰ ਪੈਗ਼ੰਬਰ ਕੋਇ ਨਾ ਚਲੇ ਵਸ, ਬੇਵਸ ਦੇਣ ਦੁਹਾਈਆ। ਪਰਵਰਦਿਗਾਰ ਰਿਹਾ ਦੱਸ, ਲਾਸ਼ਰੀਕ ਰਿਹਾ ਸਮਝਾਈਆ। ਚੌਦਾਂ ਲੋਕ ਚੌਦਾਂ ਤਬਕ ਵੇਖੋ ਨੱਸ ਨੱਸ, ਬਣ ਪਾਂਧੀ ਪੰਧ ਮੁਕਾਈਆ। ਖਾਣੀ ਬਾਣੀ ਅੰਜੀਲ ਕੁਰਾਨੀ ਵੇਦ ਪੁਰਾਨੀ ਕੋਈ ਨਾ ਦਿਸੇ ਹਠ, ਤੀਰਥ ਤਟ ਨਾ ਕੋਇ ਵਡਿਆਈਆ। ਸ਼ਿਵਦੁਆਲਾ ਮੰਦਰ ਮਸਜਿਦ ਗੁਰੂਦੁਆਰ ਰਸਨਾ ਜਿਹਵਾ ਬੱਤੀ ਦੰਦ ਰਹੇ ਰਟ, ਆਤਮ ਪਰਮਾਤਮ ਪਰਮਾਤਮ ਆਤਮ ਮੇਲ ਨਾ ਕੋਇ ਮਿਲਾਈਆ। ਬਣ ਨੱਟੂਆ ਨੱਟੂਆ ਰਿਹਾ ਨੱਚ, ਸਵਾਂਗੀ ਆਪਣਾ ਸਵਾਂਗ ਵਖਾਈਆ। ਗੁਰ ਕਾ ਸ਼ਬਦ ਬੋਧ ਅਗਾਧ ਮਹਿਮਾ ਗਾਏ ਨਾ ਕੋਈ ਅਕੱਥ, ਅਨਹਦ ਨਾਦ ਨਾ ਕੋਇ ਸੁਣਾਈਆ। ਅੰਮ੍ਰਿਤ ਆਤਮ ਸਰੋਵਰ ਨੁਹਾਏ ਨਾ ਕੋਈ ਸਾਚੇ ਤੱਟ, ਅਠਸਠ ਫਿਰ ਫਿਰ ਥੱਕੀ ਸਰਬ ਲੋਕਾਈਆ। ਨਿਰਮਲ ਜੋਤ ਨਾ ਕਰੇ ਕੋਈ ਪਰਕਾਸ਼, ਅਗਿਆਨ ਅੰਧੇਰ ਨਾ ਕੋਇ ਚੁਕਾਈਆ। ਪਾਰਬ੍ਰਹਮ ਬ੍ਰਹਮ ਦੇਵੇ ਨਾ ਕੋਇ ਸਾਥ, ਈਸ਼ ਜੀਵ ਨਾ ਕੋਇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਿਹਾ ਸਮਝਾਈਆ। ਪੀਰ ਪੈਗ਼ੰਬਰ ਵੇਖੋ ਖੋਲ੍ਹ ਅੱਖ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਕੂੜੀ ਕਿਰਿਆ ਉਡਦੇ ਕੱਖ, ਸਚ ਸੁੱਚ ਨਜ਼ਰ ਕੋਇ ਨਾ ਆਇੰਦਾ। ਅੰਤਰ ਆਤਮ ਸਤਿਗੁਰ ਨਜ਼ਰ ਨਾ ਆਏ ਪਰਤੱਖ, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਜਗਤ ਤ੍ਰਿਸ਼ਨਾ ਹਉਂਮੇ ਹੰਗਤਾ ਦੀਨ ਮਜ਼੍ਹਬ ਰਿਹਾ ਨੱਠ, ਆਸਾ ਤ੍ਰਿਸ਼ਨਾ ਨਾ ਕੋਇ ਮਿਟਾਇੰਦਾ। ਯਾਰੜਾ ਸੱਥਰ ਕੋਈ ਨਾ ਬਹੇ ਘੱਤ, ਮੁਰੀਦ ਮੁਰਸ਼ਦ ਮੁਰਸ਼ਦ ਮੁਰੀਦ ਆਪਣਾ ਰੰਗ ਨਾ ਕੋਇ ਰੰਗਾਇੰਦਾ। ਸਾਚਾ ਬੀਜ ਨਾ ਬੀਜੇ ਨਾਮ ਵਤ, ਪਤ ਡਾਲੀ ਫੁਲ ਫਲਵਾੜੀ ਨਾ ਕੋਇ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਆਪ ਜਗਾਇੰਦਾ। ਗੁਰ ਅਵਤਾਰ ਜਾਓ ਜਾਗ, ਸੋ ਪੁਰਖ ਨਿਰੰਜਣ ਆਪ ਜਗਾਈਆ। ਕਲਜੁਗ ਅੰਤਮ ਲੱਖ ਚੁਰਾਸੀ ਜੀਵ ਜੰਤ ਹੋਇਆ ਕਾਗ, ਹੰਸ ਰੂਪ ਨਾ ਕੋਇ ਵਟਾਈਆ। ਸੁਰਤੀ ਸ਼ਬਦ ਨਾ ਕੋਇ ਵੈਰਾਗ, ਵੈਰਾਗੀ ਵੈਰਾਗ ਨਾ ਕੋਇ ਕਮਾਈਆ। ਤ੍ਰੈਗੁਣ ਮਾਇਆ ਲੱਗੀ ਆਗ, ਪੰਜ ਤੱਤ ਕਰੇ ਲੜਾਈਆ । ਨਰ ਨਰਾਇਣ ਕੰਤ ਕੰਤੂਹਲ ਸਾਹਿਬ ਸੁਲਤਾਨ ਕਿਸੇ ਨਾ ਮਿਲੇ ਕੰਤ ਸੁਹਾਗ, ਸੇਜ ਸੁਹੰਜਣੀ ਨਾ ਕੋਇ ਵਡਿਆਈਆ। ਕੂੜੀ ਕਿਰਿਆ ਦੁਰਮਤ ਮੈਲ ਲੱਗਾ ਦਾਗ਼, ਅੰਮ੍ਰਿਤ ਰਸ ਮੁਖ ਨਾ ਕੋਇ ਚੁਆਈਆ। ਅੰਦਰ ਬਾਹਰ ਗੁਪਤ ਜ਼ਾਹਰ ਗੁਰ ਪੀਰ ਅਵਤਾਰ ਕੋਈ ਨਾ ਪਕੜੇ ਵਾਗ, ਅੰਤ ਹੋਏ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਰਿਹਾ ਵਖਾਈਆ। ਗੁਰ ਅਵਤਾਰ ਮਾਰਨ ਝਾਕੀ, ਲੋਕਮਾਤ ਵੇਖ ਵਖਾਈਆ। ਕਿਸੇ ਨਾ ਖੁਲ੍ਹੀ ਬੰਦ ਤਾਕੀ, ਬਜਰ ਕਪਾਟ ਨਾ ਕੋਇ ਤੁੜਾਈਆ।
ਜੂਠ ਝੂਠ ਵਿਕੇ ਹਾਟੀ, ਸਾਚਾ ਵਣਜ ਨਾ ਕੋਇ ਜਣਾਈਆ। ਕਲਜੁਗ ਰੈਣ ਅੰਧੇਰੀ ਰਾਤੀ, ਸਤਿਗੁਰ ਚੰਦ ਨਾ ਕੋਇ ਚੜ੍ਹਾਈਆ। ਦਿਵਸ ਰੈਣ ਅੱਠੇ ਪਹਿਰ ਕੋਈ ਨਾ ਪੁੱਛੇ ਵਾਤੀ, ਸਮਰਥ ਮੇਲ ਨਾ ਕੋਇ ਮਿਲਾਈਆ। ਜੀਵ ਜੰਤ ਸਾਧ ਸੰਤ ਰਸਨਾ ਜਿਹਵਾ ਪੜ੍ਹ ਪੜ੍ਹ ਥੱਕੇ ਗਾਥੀ, ਗਾ ਗਾ ਆਪਣਾ ਵਕਤ ਲੰਘਾਈਆ। ਗ੍ਰਹਿ ਮੰਦਰ ਨਜ਼ਰੀ ਆਈ ਸਚ ਪਰਭਾਤੀ, ਪ੍ਰਭ ਆਪਣਾ ਸੋਹਲਾ ਦਏ ਸੁਣਾਈਆ। ਅੰਤਮ ਸਭ ਦੀ ਔਝੜ ਵਾਟੀ, ਸਾਚਾ ਪੰਧ ਨਾ ਕੋਇ ਮੁਕਾਈਆ। ਲਹਿਣਾ ਦੇਣਾ ਲੱਖ ਚੁਰਾਸੀ ਚੁੱਕੇ ਨਾ ਫਾਸੀ, ਜਮ ਕਾ ਡੰਡ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਰਿਹਾ ਜਣਾਈਆ। ਗੁਰ ਅਵਤਾਰ ਵੇਖਣ ਉਠ, ਨੇਤਰ ਨੈਣ ਉਘਾੜਿਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਕਲਜੁਗ ਜੀਵ ਗਏ ਰੁੱਠ, ਗੁਰ ਕਾ ਸ਼ਬਦ ਨਾ ਕਿਸੇ ਵਿਚਾਰਿਆ। ਘਰ ਨਾ ਆਏ ਅਬਿਨਾਸ਼ੀ ਅਚੁਤ, ਚੇਤਨ ਰੂਪ ਨਾ ਕੋਇ ਵਖਾ ਰਿਹਾ। ਨਾਤਾ ਜੁੜਿਆ ਪੰਜ ਤੱਤ ਕਾਇਆ ਬੁੱਤ, ਆਤਮ ਪਰਮਾਤਮ ਮੇਲ ਨਾ ਕੋਈ ਮਿਲਾ ਰਿਹਾ। ਇਕ ਦੂਜੇ ਨੂੰ ਰਹੇ ਪੁੱਛ, ਹਰਿ ਜੂ ਹੁਕਮੇ ਕਿਸ ਚਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਜਣਾ ਰਿਹਾ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ, ਪ੍ਰਭ ਅੱਗੇ ਪਏ ਸਰਨਾਈਆ। ਸਾਹਿਬ ਸੁਲਤਾਨ ਸਚ ਸੁਆਮੀ ਆਦਿ ਜੁਗਾਦਿ ਤੇਰੀ ਲੋੜ, ਤੁਧ ਬਿਨ ਚਲੇ ਨਾ ਕੋਈ ਚਤੁਰਾਈਆ। ਸ਼ਬਦ ਅਗੰਮੀ ਚੜ੍ਹ ਕੇ ਘੋੜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਈਆ। ਹਉਂ ਬਾਲੇ ਨਿੱਕੇ ਤੇਰੇ ਛੋਹਰ, ਤੇਰਾ ਅੰਤ ਕਹਿਣ ਨਾ ਪਾਈਆ। ਸਦਾ ਹੱਥ ਤੇਰੇ ਡੋਰ, ਜਿਉਂ ਭਾਵੇ ਲੈ ਚਲਾਈਆ। ਕਲਜੁਗ ਅੰਤਮ ਤੇਰੀ ਲੋੜ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਦਏ ਦੁਹਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪੇ ਜਾਏ ਬੌਹੜ, ਨਿਰਗੁਣ ਨਿਰਗੁਣ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਵੇਖੇ ਰੀਠਾ ਮਿੱਠਾ ਕੌੜ, ਕੂੜੀ ਕਿਰਿਆ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣਹਾਰਾ ਤੇਰਾ ਸਵੰਬਰ, ਤੇਰੀ ਰਚਨਾ ਤੇਰੇ ਵਿਚ ਸਮਾਈਆ। ਪੀਰ ਪੈਗ਼ੰਬਰ ਕਰਨ ਸਯਦਾ, ਨਿਉਂ ਨਿਉਂ ਸੀਸ ਝੁਕਾਈਆ। ਸਾਰੇ ਕਹਿਣ ਹਉਂ ਤੇਰਾ ਬਰਦਾ, ਬਰੀਖ਼ਾਨਾ ਨਜ਼ਰ ਕੋਈ ਨਾ ਆਈਆ। ਲੱਖ ਚੁਰਾਸੀ ਅੰਦਰ ਤੂੰ ਸਾਹਿਬ ਵੜਦਾ, ਦਰ ਦਰ ਅਲੱਖ ਜਗਾਈਆ। ਵਿਸ਼ਨ ਬ੍ਰਹਮਾ ਸ਼ਿਵ ਤੈਥੋਂ ਡਰਦਾ, ਤੇਰੀ ਸੇਵ ਕਮਾਈਆ। ਦੋ ਜਹਾਨ ਤੇਰੇ ਅੱਗੇ ਕੋਈ ਨਾ ਅੜਦਾ, ਚੌਦਾਂ ਤਬਕ ਸਲਾਮਾ ਅਲੈਕਮ ਰਹੇ ਬੁਲਾਈਆ। ਆਪੇ ਭੰਨੇ ਆਪ ਘੜਦਾ, ਘੜਨ ਭੰਨਣਹਾਰ ਤੇਰੇ ਹੱਥ ਵਡਿਆਈਆ। ਜਿਉਂ ਭਾਵੇ ਤਿਉਂ ਜੁਗ ਜੁਗ ਕਰਦਾ, ਜੁਗ ਕਰਤਾ ਇਕ ਰਘੁਰਾਈਆ। ਸਾਚੇ ਤਖ਼ਤ ਸੱਚਖੰਡ ਦੁਆਰੇ ਆਪੇ ਚੜ੍ਹਦਾ, ਦੂਜਾ ਸੰਗ ਨਾ ਕੋਈ ਰਖਾਈਆ। ਸ਼ਬਦ ਅਗੰਮੀ ਹੋ ਹੋ ਲੜਦਾ, ਤਿਖੀ ਧਾਰ ਇਕ ਚਲਾਈਆ। ਕਰੇ ਖੇਲ ਨਰਾਇਣ ਨਰ ਦਾ, ਨਾਰੀ ਪੁਰਖ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਈਆ। ਦਰ ਤੇਰੇ ਸੀਸ ਜਾਏ ਝੁਕ, ਬੇਪਰਵਾਹ ਮਿਹਰਵਾਨ ਮਿਹਰਵਾਨਾ। ਨੌਂ ਸੌ ਚੁਰਾਨਵੇਂ ਚੌਕੜੀ ਜਾਣਾ ਲੁਕ, ਸਚਖੰਡ ਵਸੇਂ ਸਚ ਮਕਾਨਾ। ਕਲਜੁਗ ਅੰਤਮ ਨਿਰਗੁਣ ਹੋ ਕੇ ਬੁੱਕ, ਮਹਾਂਬੀਰ ਵਡ ਬਲਵਾਨਾ। ਗੁਰ ਅਵਤਾਰ ਤੇਰੀ ਬੈਠੇ ਰਹੇ ਕੁੱਖ, ਤੇਰੀ ਸਿਫ਼ਤੀ ਸਿਫ਼ਤ ਸਲਾਹਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕ ਸੁਹਾਨਾ। ਦਰ ਤੇਰਾ ਇਕ ਸੁਹੰਜਣਾ, ਸੋਭਾਵੰਤ ਅਨਡਿਠ। ਦੀਨਾਂ ਨਾਥ ਦਰਦ ਦੁੱਖ ਭੈ ਭੰਜਨਾ, ਆਦਿ ਜੁਗਾਦੀ ਬਣਿਆ ਮਿਤ। ਨੈਣ ਵਿਹੂਣਾ ਦਰਦ ਦੁੱਖ ਭੈ ਭੰਜਨਾ, ਕਰਨਾ ਸਾਹਿਬ ਸਾਚਾ ਹਿੱਤ। ਚਰਨ ਧੂੜ ਕਰੌਣਾ ਮਜਨਾ, ਆਪ ਕਰਵਟ ਬਦਲ ਵਖਾਈਂ ਨਾ ਪਿੱਠ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਲੱਖ ਚੁਰਾਸੀ ਲੈਣੀ ਜਿੱਤ। ਪੁਰਖ ਅਬਿਨਾਸ਼ੀ ਸਾਹਿਬ ਸਮਰਥ, ਇਕੋ ਇਕ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਨੱਠ ਨੱਠ, ਦੋ ਜਹਾਨਾਂ ਵਾਲੀ ਆਪਣਾ ਪੰਧ ਮੁਕਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਰਗ ਰਿਹਾ ਦੱਸ, ਇਕੋ ਇਕ ਸ਼ਬਦ ਸ਼ਨਵਾਈਆ। ਅੰਤਮ ਸਭ ਦੀ ਕਰੇ ਬਸ, ਬਸਤਾ ਸਭ ਦਾ ਬੰਨ੍ਹ ਵਖਾਈਆ। ਡੋਰੀ ਰੱਖੇ ਆਪਣੇ ਹੱਥ, ਲਹਿਣਾ ਦੇਣਾ ਪਿਛਲਾ ਰਿਹਾ ਚੁਕਾਈਆ। ਸ੍ਰਿਸ਼ਟ ਸਬਾਈ ਪਾਏ ਨੱਥ, ਨਿਰਗੁਣ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਜਣਾਈਆ। ਸਾਚਾ ਲੇਖਾ ਦੱਸੇ ਮੀਤ, ਮਿੱਤਰ ਪਿਆਰਾ ਆਪ ਜਣਾਇੰਦਾ। ਚਾਰ ਵਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚੁੱਕੇ ਰੀਤ, ਰੀਤੀਵਾਨ ਆਪ ਸਮਝਾਇੰਦਾ। ਪਾਰਬ੍ਰਹਮ ਪੁਰਖ ਪੁਰਖੋਤਮ ਇਕ ਅਤੀਤ, ਤ੍ਰੈਗੁਣ ਆਪਣਾ ਰੰਗ ਰੰਗਾਇੰਦਾ। ਸਚਖੰਡ ਨਿਵਾਸੀ ਹਰਿ ਕਮਲਾਪਾਤ ਵਸਣਹਾਰਾ ਧਾਮ ਅਨਡੀਠ, ਠਾਂਡਾ ਦਰ ਆਪ ਇਕ ਵਡਿਆਇੰਦਾ। ਆਤਮ ਪਰਮਾਤਮ ਆਦਿ ਜੁਗਾਦੀ ਸਾਚਾ ਮੀਤ, ਸੋ ਪੁਰਖ ਨਿਰੰਜਣ ਹੰ ਬ੍ਰਹਮ ਆਪ ਜਣਾਇੰਦਾ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਰਾਓ ਰੰਕ ਰਾਜ ਰਾਜਾਨ ਏਕਾ ਘਰ ਬਹਾਇੰਦਾ। ਸਦਾ ਸੁਹੇਲਾ ਇਕ ਇਕੇਲਾ ਵਸਣਹਾਰਾ ਚੀਤ, ਚੇਤਨ ਆਪਣੀ ਧਾਰ ਜਣਾਇੰਦਾ। ਕਾਇਆ ਅੰਦਰ ਵਖਾਏ ਮੰਦਰ ਮਸੀਤ, ਸ਼ਿਵਦੁਆਲੇ ਮੱਠ ਗੋਪੀ ਕਾਹਨ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਹਰਿ ਨਜ਼ਰ ਇਕ ਉਠਾਇੰਦਾ। ਮਿਹਰਵਾਨ ਹਰਿ ਸੱਚਾ ਦਾਤਾ, ਆਪਣੀ ਦਇਆ ਕਮਾਈਆ। ਆਦਿ ਜੁਗਾਦੀ ਇਕ ਗਿਆਤਾ, ਨਿਸ਼ਅੱਖਰ ਕਰੇ ਪੜ੍ਹਾਈਆ। ਸ੍ਰਿਸ਼ਟ ਸਬਾਈ ਪਿਤਾ ਮਾਤਾ, ਲੱਖ ਚੁਰਾਸੀ ਗੋਦ ਬਹਾਈਆ। ਪਾਰਬ੍ਰਹਮ ਬ੍ਰਹਮ ਬੰਨ੍ਹੇ ਨਾਤਾ, ਈਸ਼ ਜੀਵ ਗੰਢ ਪੁਆਈਆ। ਏਥੇ ਓਥੇ ਦੋ ਜਹਾਨ ਹੋਵੇ ਰਾਖਾ, ਸਮਰਥ ਪੁਰਖ ਵੱਡੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਮਿਲ ਕੇ ਪੜ੍ਹੋ ਇਕੋ ਗਾਥਾ, ਸੋ ਪੁਰਖ ਨਿਰੰਜਣ ਰਿਹਾ ਪੜ੍ਹਾਈਆ। ਨਿਰਗੁਣ ਰੂਪ ਸਤਿ ਸਰੂਪ ਹੋਏ ਸਹਾਈ ਨਾਥ ਅਨਾਥਾ, ਭਗਤ ਭਗਵੰਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਇਕ ਜਣਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਵੇਖੋ ਜਗ, ਜਗ ਜੀਵਣ ਦਾਤਾ ਆਪ ਵਖਾਇੰਦਾ। ਲੱਖ ਚੁਰਾਸੀ ਬੂੰਦ ਰਕਤ, ਹੱਡ ਮਾਸ ਨਾੜੀ ਬੰਧਨ ਪਾਇੰਦਾ। ਕਲਜੁਗ ਅੰਤਮ ਆਇਆ ਵਕਤ, ਵਕਤ ਦੁਹੇਲਾ ਆਪ ਚੁਕਾਇੰਦਾ। ਆਦਿ ਜੁਗਾਦੀ ਇਕੋ ਸ਼ਕਤ, ਸ਼ਕਤ ਸਭ ਨੂੰ ਆਪ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ, ਨਰ ਨਰਾਇਣ ਇਕੋ ਇਕ ਜਣਾਇੰਦਾ। ਸਚ ਸੰਦੇਸ਼ਾ ਸੁਣੋ ਮੀਤ, ਹਰਿ ਸਤਿਗੁਰ ਆਪ ਜਣਾਈਆ । ਸੱਚਖੰਡ ਦੁਆਰੇ ਇਕੋ ਗੀਤ, ਥਿਰ ਘਰ ਵੱਜੇ ਨਾਮ ਵਧਾਈਆ। ਮਾਤਲੋਕ ਦੀ ਪਿਛਲੀ ਰੀਤ, ਚਾਰ ਜੁਗ ਦੀ ਕਰਨੀ ਰਿਹਾ ਮਿਟਾਈਆ। ਕਰੇ ਖੇਲ ਸ੍ਰਿਸ਼ਟ ਸਬਾਈ ਜੀਤ, ਜਿਤ ਹਾਰ ਨਾ ਕਿਸੇ ਜਣਾਈਆ। ਨਿਰਗੁਣ ਨਿਰਗੁਣ ਸਚ ਪ੍ਰੀਤ, ਪ੍ਰੀਤੀਵਾਨ
ਇਕ ਵਖਾਈਆ। ਸਦੀ ਚੌਧਵੀਂ ਰਹੀ ਬੀਤ, ਬੀਤੀ ਕਹਾਣੀ ਨਾ ਕੋਈ ਵਡਿਆਈਆ। ਗੋਬਿੰਦ ਰੱਖੀ ਇਕ ਉਡੀਕ, ਨੇਤਰ ਨੈਣ ਧਿਆਨ ਲਗਾਈਆ। ਵੇਦ ਵਿਆਸਾ ਲਿਖ ਗਿਆ ਠੀਕ, ਪੂਤ ਸਪੂਤਾ ਬ੍ਰਹਿਮਣ ਗੌੜਾ, ਆਵੇ ਚਾਈਂ ਚਾਈਂਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਰਖੇ ਨੀਤ, ਉਚੇ ਟਿੱਲੇ ਪਰਬਤ ਸਮੁੰਦ ਸਾਗਰ ਡੂੰਘੀ ਗਾਗਰ ਫੋਲ ਫੁਲਾਈਆ। ਲੇਖਾ ਜਾਣੇ ਹਸਤ ਕੀਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਆਪਣਾ ਹੁਕਮ ਮਨਾਈਆ। ਸਾਚਾ ਹੁਕਮ ਮੰਨਣਾ ਜੱਗ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਕਲਜੁਗ ਅੰਤਮ ਲੱਗੇ ਅੱਗ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਕਲਜੁਗ ਜੀਵ ਹੋਏ ਕੱਗ, ਸਿਰ ਹੱਥ ਨਾ ਕੋਈ ਟਿਕਾਇੰਦਾ। ਗੁਰਮੁਖ ਵਿਰਲਾ ਜਾਏ ਬਚ, ਜਿਸ ਆਪਣੀ ਦਇਆ ਕਮਾਇੰਦਾ। ਜਿਸ ਹਿਰਦੇ ਜਾਏ ਵਸ, ਸੋ ਸਚ ਮੇਲ ਮਿਲਾਇੰਦਾ। ਸ੍ਰੀ ਭਗਵਾਨ ਦੀਨ ਦਿਆਲ ਪੁਰਖ ਅਕਾਲ ਲੂੰ ਲੂੰ ਅੰਦਰ ਜਾਏ ਰਚ, ਰਚਨਾ ਆਪਣੀ ਆਪ ਜਣਾਇੰਦਾ। ਵੇਖਣਹਾਰਾ ਪੰਜ ਤੱਤ ਕਾਇਆ ਮਾਟੀ ਕੱਚ, ਕਾਚੀ ਗਗਰੀਆ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਲੇਖਾ ਆਪ ਮੁਕਾਇੰਦਾ। ਜੁਗ ਚੌਕੜੀ ਚੁੱਕੇ ਲੇਖਾ, ਸ਼ੱਕ ਵਿਚ ਨਾ ਕੋਈ ਲਿਆਈਆ। ਅਛਲ ਅਛੱਲ ਪਾਵਣਹਾਰਾ ਭਰਮ ਭੁਲੇਖਾ, ਭੌ ਭੈ ਸਭ ਨੂੰ ਰਿਹਾ ਜਣਾਈਆ। ਵਸਣਹਾਰਾ ਸਚਖੰਡ ਸਾਚੇ ਦੇਸਾ, ਘਟ ਘਟ ਘਰ ਘਰ ਅੰਦਰ ਡੇਰਾ ਲਾਈਆ। ਮੁੱਛ ਦਾੜ੍ਹੀ ਨਾ ਕੋਈ ਕੇਸਾ, ਮੂੰਡ ਮੁੰਡਾਏ ਨਾ ਕੋਈ ਵਖਾਈਆ। ਨਾ ਮੈਂ ਜਾਣਾ ਬਾਸਕ ਸੇਜਾ, ਦੋ ਸਹੰਸਰ ਜਿਹਵਾ ਰਿਹਾ ਹਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਆਦੇਸਾ, ਕਰੋੜ ਤੇਤੀਸਾ ਸੁਰਪਤ ਇੰਦ ਸਿਰ ਝੁਕਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਕਰੇ ਆਪਣਾ ਪੇਸ਼ਾ, ਪੇਸ਼ਵਾ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਧਾਰ ਧਾਰ ਵਿਚੋਂ ਉਪਾਏ ਰੇਖਾ, ਰੇਖਾ ਸਭ ਦੀ ਅੰਤ ਮਿਟਾਈਆ। ਦੇਵਣਹਾਰ ਸ਼ਬਦ ਅਗੰਮ ਬੋਧ ਅਗਾਧ ਸੰਦੇਸਾ, ਅੱਖਰ ਅੱਖਰ ਵੱਖਰ ਵੱਖਰ ਕਰੇ ਮਾਤ ਪੜ੍ਹਾਈਆ। ਸਦਾ ਸਦਾ ਪ੍ਰਭ ਰਹੇ ਹਮੇਸ਼ਾ, ਜੁਗ ਜੁਗ ਆਪਣਾ ਰੰਗ ਰੰਗਾਈਆ। ਪੀਰ ਪੈਗ਼ੰਬਰ ਵੇਖਣਹਾਰਾ ਮੁਲਾਂ ਸ਼ੇਖ਼ਾ, ਮੁਸਾਇਕ ਆਪਣਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵਸਣਹਾਰਾ ਸਾਚੇ ਘਰ, ਗ੍ਰਹਿ ਮੰਦਰ ਸੋਭਾ ਪਾਈਆ। ਗ੍ਰਹਿ ਮੰਦਰ ਵਸੇ ਸਚਖੰਡ, ਚਾਰ ਦੀਵਾਰ ਨਾ ਕੋਇ ਜਣਾਇੰਦਾ। ਨਿਹਕਰਮੀ ਪਰਕਾਸ਼ ਸੂਰਜ ਚੰਦ, ਨੂਰ ਜ਼ਹੂਰ ਆਪ ਜਣਾਇੰਦਾ। ਜੁਗ ਚੌਕੜੀ ਵੰਡੇ ਵੰਡ, ਗੁਰ ਸ਼ਬਦੀ ਸੇਵਾ ਲਾਇੰਦਾ। ਆਪੇ ਦੱਸੇ ਸਦਾ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਕਲਜੁਗ ਅੰਤਮ ਕਰੇ ਖੇਲ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦੁਆਰ ਹਰਿ ਨਿਰੰਕਾਰ ਏਕਾ ਘਰ ਆਪ ਮੰਗਾਇੰਦਾ। ਏਕਾ ਘਰ ਇਕ ਦਰਵਾਜਾ, ਇਕੋ ਇਕ ਜਣਾਈਆ। ਏਕਾ ਭੂਪ ਏਕਾ ਰਾਜਾ, ਇਕੋ ਏਕ ਸ਼ਹਿਨਸ਼ਾਹੀਆ। ਇਕੋ ਤਾਰ ਸਤਾਰ ਇਕ ਵਜਾਵਣਹਾਰਾ ਵਾਜਾ, ਇਕੋ ਰਾਗ ਅਲਾਈਆ। ਇਕੋ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਫਿਰੇ ਭਾਜਾ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਇਕੋ ਦੇਵਣਹਾਰਾ ਦਾਜਾ, ਨਾਮ ਨਿਧਾਨ ਸ੍ਰੀ ਭਗਵਾਨ ਵਸਤ ਅਮੋਲਕ ਕਾਇਆ ਗੋਲਕ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਝੋਲੀ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ
ਅੰਤਮ ਵਰ, ਸਚ ਸੁਨੇਹੁੜਾ ਇਕੋ ਇਕ ਘਲਾਈਆ। ਸਚ ਸੁਨੇਹੁੜਾ ਦੇਵੇ ਘੱਲ, ਬਿਨ ਅੱਖਰ ਆਪ ਪੜ੍ਹਾਇੰਦਾ। ਨਗਰ ਵੇਖਣਾ ਅਬਚਲ, ਆਪ ਆਪਣਾ ਦਰ ਖੁਲ੍ਹਾਇੰਦਾ। ਜੁਗ ਵਿਛੜੇ ਜਾਣਾ ਰਲ, ਜਗਤ ਵਿਛੋੜਾ ਪੰਧ ਕਟਾਇੰਦਾ। ਨਿਰਗੁਣ ਮੇਲ ਨਿਰਗੁਣ ਬਲ, ਸਰਗੁਣ ਸੰਗ ਨਾ ਕੋਇ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰ ਹਰਿ ਨਿਰੰਕਾਰ ਦਰਗਾਹ ਸਾਚੀ ਆਪ ਸੁਹਾਇੰਦਾ। ਦਰਗਾਹ ਸਾਚੀ ਸਚ ਅਮਾਮ, ਆਪਣਾ ਖੇਲ ਕਰਾਈਆ। ਬਦਲਣਹਾਰਾ ਅੰਤ ਨਜ਼ਾਮ, ਧੁਰ ਫ਼ਰਮਾਣਾ ਦਏ ਸੁਣਾਈਆ। ਪੀਰ ਪੈਗ਼ੰਬਰ ਬਰਦੇ ਕਰੇ ਗ਼ੁਲਾਮ, ਗ਼ਫ਼ਲਤ ਸਭ ਦੀ ਦਏ ਮਿਟਾਈਆ। ਲੇਖਾ ਜਾਣ ਦੋ ਜਹਾਨ, ਦੋਏ ਦੋਏ ਆਪਣਾ ਰੰਗ ਵਖਾਈਆ। ਕਲਮਾ ਨਬੀ ਇਕ ਪੈਗ਼ਾਮ, ਪੀਰ ਪੈਗ਼ੰਬਰ ਦਏ ਸੁਣਾਈਆ। ਨਜ਼ਰੀ ਆਏ ਇਕੋ ਰਾਮ, ਬੇਨਜ਼ੀਰ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਖੜ, ਜੁਗ ਵਿਛੜੇ ਲਏ ਫੜ, ਫੜ ਡੋਰੀ ਨਾਮ ਬੰਧਾਈਆ। ਡੋਰੀ ਨਾਮ ਪਾਏ ਬੰਧ, ਬੰਧਨ ਇਕ ਜਣਾਇੰਦਾ । ਭਗਤ ਭਗਵੰਤ ਇਕ ਅਨੰਦ, ਅਨੰਦ ਅਨੰਦ ਵਿਚ ਸਮਾਇੰਦਾ। ਗੀਤ ਸੁਹਾਗੀ ਸੁਣਾਏ ਛੰਦ, ਸੋਹੰ ਢੋਲਾ ਇਕ ਪੜ੍ਹਾਇੰਦਾ। ਜਗਤ ਵਿਕਾਰਾ ਕਰੇ ਖੰਡ ਖੰਡ, ਖੰਡਾ ਖੜਗ ਨਾਮ ਚਮਕਾਇੰਦਾ। ਸੁਰਤ ਸਵਾਣੀ ਨਾ ਹੋਏ ਰੰਡ, ਹਰਿ ਸ਼ਬਦੀ ਕੰਤ ਮਿਲਾਇੰਦਾ। ਨਿਰਗੁਣ ਜੋਤ ਚੜ੍ਹੇ ਚੰਦ, ਸਚ ਪਰਕਾਸ਼ ਆਪ ਵਖਾਇੰਦਾ। ਕੂੜੀ ਕਿਰਿਆ ਮੁੱਕੇ ਗੰਦ, ਅੰਮ੍ਰਿਤ ਰਸ ਇਕ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਿਸ ਜਨ ਵਖਾਏ ਆਪਣਾ ਘਰ, ਕੂੜੀ ਕਿਰਿਆ ਡੇਰਾ ਢਾਹਿੰਦਾ। ਕੂੜੀ ਕਿਰਿਆ ਟੁੱਟੇ ਨਾਤਾ, ਮਾਇਆ ਮਮਤਾ ਰਹਿਣ ਨਾ ਪਾਈਆ। ਆਤਮ ਪਰਮਾਤਮ ਦੇਵੇ ਸਾਥਾ, ਸਗਲਾ ਸੰਗ ਨਿਭਾਈਆ। ਸ਼ਬਦ ਅਗੰਮੀ ਸੁਣਾਏ ਗਾਥਾ, ਸੋਹੰ ਅੱਖਰ ਇਕ ਪੜ੍ਹਾਈਆ। ਪੂਰਬ ਜਨਮ ਦਾ ਪੂਰਾ ਕਰੇ ਘਾਟਾ, ਲਹਿਣਾ ਸਭ ਦਾ ਰਿਹਾ ਮੁਕਾਈਆ। ਆਤਮ ਸੇਜਾ ਸੁਹਾਏ ਸਾਚੀ ਖਾਟਾ, ਸੇਜ ਸੁਹੰਜਣੀ ਦਏ ਵਡਿਆਈਆ। ਅੰਮ੍ਰਿਤ ਜਾਮ ਪਿਆਏ ਬਾਟਾ, ਨਿਝਰ ਝਿਰਨਾ ਇਕ ਝਿਰਾਈਆ। ਸਤਿਗੁਰ ਪੂਰਾ ਸਦਾ ਸਦਾ ਸਦ ਦੇਵੇ ਸਾਥਾ, ਵਿਛੜ ਕਦੇ ਨਾ ਜਾਈਆ। ਜੋਤੀ ਤਿਲਕ ਲਲਾਟ ਵਖਾਏ ਮਾਥਾ, ਮਸਤਕ ਧੂੜੀ ਇਕੋ ਲਾਈਆ। ਅਗਲਾ ਪੰਧ ਮੁੱਕੇ ਵਾਟਾ, ਲੱਖ ਚੁਰਾਸੀ ਨਾ ਕੋਇ ਭੁਆਈਆ। ਮੇਲ ਮਿਲਾਏ ਜੋਤ ਮੇਂ ਜਾਤਾ, ਜੋਤੀ ਜੋਤ ਜੋਤ ਸਮਾਈਆ। ਵੇਲੇ ਅੰਤ ਸ੍ਰੀ ਭਗਵੰਤ ਘਰ ਘਰ ਜਾ ਜਾ ਪੁੱਛੇ ਵਾਤਾਂ, ਜਨ ਭਗਤਾਂ ਆਪ ਜਗਾਈਆ। ਜਿਨ੍ਹਾਂ ਜੁੜਿਆ ਸੱਚਾ ਨਾਤਾ, ਨਿਜ ਨੇਤਰ ਦਏ ਖੁਲ੍ਹਾਈਆ। ਘਰ ਵਿਚ ਘਰ ਵਖਾਏ ਖੁਲ੍ਹਾ ਹਾਤਾ, ਹਰਿ ਮੰਦਰ ਇਕ ਸਮਝਾਈਆ। ਸੌਂਦਿਆਂ ਜਾਗਦਿਆਂ ਬਹਿੰਦਿਆਂ ਉਠਦਿਆਂ ਸੁਣਾਏ ਆਪਣਾ ਸਾਕਾ, ਸਾਖੀ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਭਗਤ ਭਗਵੰਤ ਆਪਣੇ ਰੰਗ ਰੰਗਾਈਆ। ਭਗਤ ਭਗਵੰਤ ਚਾੜ੍ਹੇ ਰੰਗ, ਰੰਗ ਰੰਗੀਲਾ ਇਕ ਅਖਵਾਈਆ। ਅਨਹਦ ਨਾਦ ਵਜਾਏ ਮਰਦੰਗ, ਛੱਤੀ ਰਾਗ ਨੈਣ ਸ਼ਰਮਾਈਆ। ਅੰਮ੍ਰਿਤ ਆਤਮ ਦੇਵੇ ਰਸ, ਜਗਤ ਰਸ ਫਿਕੇ ਨੇੜ ਨਾ ਆਈਆ। ਭਗਵਾਨ ਭਗਤਾਂ ਹੋਏ ਵਸ, ਵਸ ਭਗਤਾਂ ਆਪ ਕਰਾਈਆ। ਇਕ ਦੂਜੇ ਨੂੰ ਮਿਲ ਕੇ ਪੈਣ ਹੱਸ, ਕਾਇਆ ਮੰਦਰ ਅੰਦਰ ਵੱਜੇ ਵਧਾਈਆ। ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਇਕੋ ਜਸ, ਸੋਹੰ ਢੋਲਾ ਜੈ ਜੈਕਾਰ ਸੁਣਾਈਆ। ਨਾਤਾ ਵੇਖਣ ਤੱਤ ਅੱਠ, ਮਨ
ਮਤ ਬੁੱਧ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਗੰਢਣ ਜਗਤ ਪੁਆਈਆ। ਅੰਤਮ ਖੇੜਾ ਹੋਏ ਭੱਠ, ਥਿਰ ਕੋਇ ਰਹਿਣ ਨਾ ਪਾਈਆ। ਜਿਸ ਜਨ ਮਿਲਿਆ ਮੇਲ ਪੁਰਖ ਸਮਰਥ, ਸੋ ਜਨ ਸਚਖੰਡ ਜਾਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਜਨ ਭਗਤਾਂ ਰੱਖੇ ਉਤਮ ਜ਼ਾਤਾ, ਵਰਨ ਗੋਤ ਜ਼ਾਤ ਪਾਤ ਨਾ ਕੋਇ ਰਖਾਈਆ।
੧੭ ਮਾਘ ੨੦੧੯ ਬਿਕਰਮੀ ਨਰੈਣ ਸਿੰਘ ਦੇ ਗ੍ਰਹਿ ਗੁਮਾਨ ਪੁਰਾ ਜ਼ਿਲਾ ਅੰਮ੍ਰਿਤਸਰ
ਸੱਚਖੰਡ ਦੁਆਰੇ ਸਚ ਜੈਕਾਰ, ਜੈ ਜੈਕਾਰ ਇਕ ਕਰਾਇੰਦਾ। ਸਚਖੰਡ ਦੁਆਰੇ ਸਚ ਵਿਹਾਰ, ਬਿਵਹਾਰੀ ਆਪ ਕਰਾਇੰਦਾ। ਸਚਖੰਡ ਦੁਆਰੇ ਸਚ ਪਿਆਰ, ਪੀਆ ਪ੍ਰੀਤਮ ਆਪ ਵਖਾਇੰਦਾ। ਸਚਖੰਡ ਦੁਆਰੇ ਸਚ ਸ਼ਿੰਗਾਰ, ਸਤਿ ਸਤਿਵਾਦੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਚਖੰਡ ਦੁਆਰੇ ਸਾਚਾ ਰੰਗ, ਹਰਿ ਸਾਚਾ ਸਚ ਚੜ੍ਹਾਇੰਦਾ। ਸਚਖੰਡ ਦੁਆਰੇ ਸਚ ਅਨੰਦ, ਹਰਿ ਸਾਚਾ ਸਚ ਵਖਾਇੰਦਾ। ਸਚਖੰਡ ਦੁਆਰੇ ਸਾਚੀ ਮੰਗ, ਹਰਿ ਸਾਚੀ ਭਿਛਿਆ ਝੋਲੀ ਪਾਇੰਦਾ। ਸਚਖੰਡ ਦੁਆਰੇ ਸਾਚਾ ਚੰਦ, ਸ੍ਰੀ ਭਗਵਾਨ ਆਪ ਚੜ੍ਹਾਇੰਦਾ। ਸਚਖੰਡ ਦੁਆਰੇ ਖੇਲ ਸੂਰਾ ਸਰਬੰਗ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਚਖੰਡ ਦੁਆਰੇ ਸਾਚਾ ਚਾ, ਚਾਉ ਘਨੇਰਾ ਇਕ ਵਖਾਈਆ। ਸਚਖੰਡ ਦੁਆਰੇ ਸਾਚਾ ਨਾਂ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਸਚਖੰਡ ਦੁਆਰੇ ਪਿਤਾ ਮਾਂ, ਪੁਰਖ ਅਕਾਲ ਬੇਪਰਵਾਹੀਆ। ਸਚਖੰਡ ਦੁਆਰੇ ਸਾਚਾ ਥਾਂ, ਦਰਗਾਹ ਸਾਚੀ ਸੋਭਾ ਪਾਈਆ। ਸਚਖੰਡ ਦੁਆਰੇ ਸਚ ਮਲਾਹ, ਸ੍ਰੀ ਭਗਵਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ। ਸਚਖੰਡ ਦੁਆਰੇ ਸਾਚਾ ਸੰਗ, ਸਗਲਾ ਆਪ ਨਿਭਾਇੰਦਾ। ਸਚਖੰਡ ਦੁਆਰੇ ਸਾਚਾ ਚੰਦ, ਬਿਨ ਚੰਦ ਆਪ ਚਮਕਾਇੰਦਾ। ਸਚਖੰਡ ਦੁਆਰੇ ਸਾਚੀ ਵੰਡ, ਹਰਿ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਸਚਖੰਡ ਦੁਆਰੇ ਸਾਚਾ ਮੀਤ, ਹਰਿ ਸੱਜਣ ਵਡ ਵਡਿਆਈਆ। ਸਚਖੰਡ ਦੁਆਰੇ ਸਾਚੀ ਰੀਤ, ਦੋ ਜਹਾਨਾਂ ਵਾਲੀ ਆਪ ਚਲਾਈਆ। ਸਚਖੰਡ ਦੁਆਰੇ ਸਾਚਾ ਗੀਤ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਸਚਖੰਡ ਦੁਆਰੇ ਖੇਲ ਅਨਡੀਠ, ਬਿਨ ਨੇਤਰ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਚਖੰਡ ਦੁਆਰੇ ਜੋਧਾ ਸੂਰ, ਵਡ ਬੀਰ ਆਪ ਅਖਵਾਇੰਦਾ। ਸਚਖੰਡ ਦੁਆਰੇ ਸਾਚਾ ਨੂਰ, ਨੂਰ ਨੁਰਾਨਾ ਆਪ ਧਰਾਇੰਦਾ। ਸਚਖੰਡ ਦੁਆਰੇ ਆਸਾ ਪੂਰ, ਪੂਰੀ ਆਸਾ ਆਪ ਕਰਾਇੰਦਾ। ਸਚਖੰਡ ਦੁਆਰੇ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ। ਸਚਖੰਡ ਦੁਆਰੇ ਸਾਚੀ ਕਾਰ, ਹਰਿ ਕਰਤਾ ਆਪ ਕਮਾਈਆ। ਸਚਖੰਡ ਦੁਆਰੇ ਸਾਚੀ ਧਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਸਚਖੰਡ ਦੁਆਰੇ ਸਚ ਜੈਕਾਰ, ਸ਼ਬਦ ਅਗੰਮੀ ਇਕ ਸ਼ਨਵਾਈਆ। ਸਚਖੰਡ ਦੁਆਰੇ ਸਚ ਵਿਹਾਰ, ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਚਖੰਡ ਦੁਆਰੇ ਸਾਚਾ ਖੇਲ, ਹਰਿ ਕਰਤਾ ਆਪ ਕਰਾਇੰਦਾ। ਸਚਖੰਡ ਦੁਆਰੇ ਸਾਚਾ ਮੇਲ, ਜਨ ਭਗਤਾਂ ਆਪ ਮਿਲਾਇੰਦਾ। ਸਚਖੰਡ ਦੁਆਰੇ ਸੱਜਣ ਸੁਹੇਲ, ਇਕ ਇਕੱਲਾ ਸੋਭਾ ਪਾਇੰਦਾ। ਸਚਖੰਡ ਦੁਆਰੇ ਕਰੇ ਪਰਕਾਸ਼ ਬਿਨ ਬਾਤੀ ਤੇਲ, ਆਦਿ ਨਿਰੰਜਣ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਇਕ ਸੁਹਾਇੰਦਾ। ਸਚਖੰਡ ਦੁਆਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਸਚਖੰਡ ਦੁਆਰਾ ਮੇਲ ਮਿਲਾਵਾ ਹਰਿ ਹਰਿ ਕੰਤ, ਕੰਤ ਕੰਤੂਹਲ ਬੇਪਰਵਾਹੀਆ। ਸਚਖੰਡ ਦੁਆਰਾ ਏਕਾ ਮੰਤ, ਮੰਤਰ ਇਕੋ ਨਾਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਮਨਾਈਆ। ਸਚਖੰਡ ਦੁਆਰੇ ਸਾਚਾ ਰਾਣਾ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਸਚਖੰਡ ਦੁਆਰੇ ਸਾਚਾ ਭਾਣਾ, ਹਰਿ ਜੂ ਆਪੇ ਮੰਨ ਮੰਨ ਖ਼ੁਸ਼ੀ ਮਨਾਇੰਦਾ। ਸਚਖੰਡ ਦੁਆਰੇ ਸਾਚਾ ਗਾਣਾ, ਗਾ ਗਾ ਆਪਣਾ ਰਾਗ ਅਲਾਇੰਦਾ। ਸਚਖੰਡ ਦੁਆਰੇ ਇਕ ਗਿਆਨਾ, ਅੱਖਰ ਵੱਖਰ ਨਾ ਕੋਇ ਪੜ੍ਹਾਇੰਦਾ। ਸਚਖੰਡ ਦੁਆਰੇ ਇਕ ਟਿਕਾਣਾ, ਦੋ ਜਹਾਨਾਂ ਪਾਰ ਵਖਾਇੰਦਾ। ਸਚਖੰਡ ਦੁਆਰ ਸਾਚਾ ਮਾਣਾ, ਭਗਤ ਭਗਵੰਤ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਵੇਖ ਵਖਾਇੰਦਾ। ਸਚਖੰਡ ਦੁਆਰਾ ਵੇਖਣ ਯੋਗ, ਬੇਪਰਵਾਹ ਬੇਪਰਵਾਹੀਆ। ਸਚਖੰਡ ਦੁਆਰੇ ਸਚ ਸੰਜੋਗ, ਧੁਰਦਰਗਾਹੀ ਆਪ ਕਰਾਈਆ। ਸਚਖੰਡ ਦੁਆਰੇ ਸਾਚੀ ਚੋਗ, ਸੋ ਪੁਰਖ ਨਿਰੰਜਣ ਆਪ ਚੁਗਾਈਆ। ਸਚਖੰਡ ਦੁਆਰੇ ਦਰਸ ਅਮੋਘ, ਨਿਰਗੁਣ ਦਾਤਾ ਆਪਣਾ ਪਰਦਾ ਦਏ ਉਠਾਈਆ। ਸਚਖੰਡ ਦੁਆਰੇ ਸਾਚੇ ਕੋਟ, ਘਰ ਮੰਦਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਜਨ ਭਗਤਾਂ ਦਏ ਵਖਾਈਆ। ਸਚਖੰਡ ਦੁਆਰਾ ਭਗਤਨ ਘਰ, ਦੂਸਰ ਨਜ਼ਰ ਕਿਸੇ ਨਾ ਆਇੰਦਾ। ਸਚਖੰਡ ਦੁਆਰ ਏਕਾ ਨਰ, ਨਰ ਨਰਾਇਣ ਆਸਣ ਲਾਇੰਦਾ। ਸਚਖੰਡ ਦੁਆਰ ਗੁਰਮੁਖ ਸੱਜਣ ਜਾਏ ਚੜ੍ਹ, ਦੂਸਰ ਰਾਹ ਨਾ ਕੋਇ ਪਾਇੰਦਾ। ਸਚਖੰਡ ਦੁਆਰ ਸੋ ਪੁਰਖ ਨਿਰੰਜਣ ਦਰਸ ਦਖਾਏ ਖੜ, ਰੂਪ ਅਨੂਪ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸਚਖੰਡ ਦੁਆਰੇ ਖੇਲ ਅਵੱਲਾ, ਹਰਿ ਜੂ ਹਰਿ ਹਰਿ ਆਪ ਕਰਾਈਆ। ਸਚਖੰਡ ਦੁਆਰੇ ਸਚ ਮਹੱਲਾ, ਮਹਿਫ਼ਲ ਆਪਣੇ ਨਾਮ ਲਗਾਈਆ। ਸਚਖੰਡ ਦੁਆਰੇ ਨੂਰੀ ਅੱਲਾ, ਇਕੋ ਨੂਰ ਕਰੇ ਰੁਸ਼ਨਾਈਆ। ਸਚਖੰਡ ਦੁਆਰੇ ਹੋ ਬਿਸਮਿਲਾ, ਆਪਣਾ ਇਸਮ ਨਾ ਕਿਸੇ ਵਖਾਈਆ। ਸਚਖੰਡ ਦੁਆਰੇ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਆਪਣਾ ਭੇਵ ਜਣਾਈਆ। ਸਚਖੰਡ ਦੁਆਰ ਮੁਕਾਮੇ ਹੱਕ, ਹਕੀਕਤ ਆਪ ਜਣਾਇੰਦਾ। ਸਚਖੰਡ ਦੁਆਰ ਹੋ ਪਰਤੱਖ, ਪਰਤੱਖ ਰੂਪ ਵਟਾਇੰਦਾ। ਸਚਖੰਡ ਦੁਆਰੇ ਸੰਤ ਸੁਹੇਲੇ ਲਏ ਰੱਖ, ਗੁਰ ਚੇਲੇ ਮੇਲ ਮਿਲਾਇੰਦਾ। ਜੁਗ ਚੌਕੜੀ ਕਰ ਕਰ ਵੱਖ, ਵੱਖਰਾ ਰਾਹ ਵਖਾਇੰਦਾ। ਕਰ ਕਿਰਪਾ ਖੋਲ੍ਹੇ ਤੀਜੀ ਅੱਖ, ਨੇਤਰ ਆਪਣੇ ਰੰਗ ਰੰਗਾਇੰਦਾ। ਕਰਨਹਾਰਾ ਲੱਖੋਂ ਕੱਖ, ਕੱਖੋਂ ਲੱਖ ਆਪ ਬਣਾਇੰਦਾ। ਜਨ ਭਗਤਾਂ ਸਦਾ ਸਦਾ ਕਰਦਾ ਆਇਆ ਪੱਖ, ਲੱਖ ਚੁਰਾਸੀ ਖ਼ਾਕ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਇਕ ਅਲੱਖ, ਇਕੋ ਨਾਅਰਾ ਲਾਇੰਦਾ। ਇਕੋ ਨਾਅਰਾ ਬੋਲੇ ਬੋਲ, ਸਚਖੰਡ ਵੱਜੇ ਵਧਾਈਆ। ਨਿਰਗੁਣ ਤੋਲੇ ਆਪਣਾ ਤੋਲ, ਤੋਲਾ ਬਣੇ ਬੇਪਰਵਾਹੀਆ।
ਦੋ ਜਹਾਨਾਂ ਪਰਦਾ ਫੋਲ, ਲੱਖ ਚੁਰਾਸੀ ਖੋਜ ਖੁਜਾਈਆ। ਭਗਤ ਭਗਵੰਤ ਏਥੇ ਓਥੇ ਰੱਖੇ ਕੋਲ, ਵਿਛੜ ਕਦੇ ਨਾ ਜਾਈਆ। ਲੋਕਮਾਤ ਸ਼ਬਦ ਸਰੂਪ ਸੁਣਾਏ ਢੋਲ, ਮਰਦੰਗਾ ਆਪਣਾ ਇਕ ਜਣਾਈਆ। ਸਚਖੰਡ ਬੈਠਾ ਰਹੇ ਅਡੋਲ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਅੰਤਰ ਆਤਮ ਜਾਏ ਮੌਲ, ਮੌਲਾ ਆਪਣੀ ਖੇਲ ਕਰਾਈਆ। ਕਲਜੁਗ ਅੰਤਮ ਗੋਬਿੰਦ ਸੰਗ ਕਰ ਕੇ ਗਿਆ ਕੌਲ, ਕੀਤਾ ਕੌਲ ਭੁੱਲ ਨਾ ਜਾਈਆ। ਲੇਖਾ ਜਾਣੇ ਧਰਨੀ ਧਰਤ ਧੌਲ, ਧੌਲਾ ਹੌਲਾ ਭਾਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਆਪਣਾ ਆਸਣ ਲਾਈਆ। ਸਚਖੰਡ ਸਾਚੇ ਹਰਿ ਕਾ ਆਸਣ, ਦੂਸਰ ਨਜ਼ਰ ਕੋਇ ਨਾ ਆਇੰਦਾ। ਕਰੇ ਖੇਲ ਪੁਰਖ ਅਬਿਨਾਸ਼ਣ, ਅਬਿਨਾਸ਼ੀ ਆਪਣੀ ਕਲ ਵਰਤਾਇੰਦਾ। ਨਿਰਗੁਣ ਸਰਗੁਣ ਦਾਸੀ ਦਾਸਨ, ਬਣ ਸੇਵਕ ਸੇਵ ਕਮਾਇੰਦਾ। ਲੇਖਾ ਜਾਣ ਪ੍ਰਿਥਮੀ ਆਕਾਸ਼ਨ, ਗਗਨ ਮੰਡਲ ਖੋਜ ਖੁਜਾਇੰਦਾ। ਲੋਆਂ ਪੁਰੀਆਂ ਪਾਏ ਰਾਸਨ, ਗੋਪੀ ਕਾਹਨ ਨਾਚ ਨਚਾਇੰਦਾ। ਲੱਖ ਚੁਰਾਸੀ ਲਹਿਣਾ ਦੇਣਾ ਜਾਣੇ ਦਸ ਦਸ ਮਾਸਨ, ਆਤਮ ਪਰਮਾਤਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਆਪਣੀ ਕਰਨੀ ਜੁਗੋ ਜੁਗ ਸਚਖੰਡ ਨਿਵਾਸੀ ਆਪ ਕਰਾਈਆ। ਭਗਤ ਭਗਵੰਤ ਲਏ ਚੁਗ, ਦਰ ਦਰ ਘਰ ਘਰ ਫੇਰਾ ਪਾਈਆ। ਪੰਜ ਤੱਤ ਕਾਇਆ ਔਧ ਸਭ ਦੀ ਜਾਏ ਮੁੱਕ, ਥਿਰ ਕੋਇ ਰਹਿਣ ਨਾ ਪਾਈਆ। ਗੁਰਮੁਖ ਗੁਰ ਗੁਰ ਚੁੱਕੇ ਕੁੱਖ, ਗੋਦੀ ਗੋਦ ਲਏ ਸੁਹਾਈਆ। ਉਜਲ ਕਰੇ ਮਾਤ ਮੁਖ, ਜੋਤੀ ਜੋਤ ਜੋਤ ਰੁਸ਼ਨਾਈਆ। ਜਨਮ ਜਨਮ ਦਾ ਮਿਟੇ ਦੁੱਖ, ਲੱਖ ਚੁਰਾਸੀ ਪੰਧ ਕਟਾਈਆ। ਸਚਖੰਡ ਦੁਆਰ ਹਰਿ ਇਕੋ ਸੁੱਖ, ਪੰਚਮ ਮੀਤਾ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਡਿਆਈਆ। ਪੰਚਮ ਮੀਤਾ ਹਰਿ ਨਿਰੰਕਾਰਾ, ਨਿਰਗੁਣ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤਮ ਲੈ ਅਵਤਾਰਾ, ਨਿਰਗੁਣ ਆਪਣਾ ਨਾਉਂ ਪਰਗਟਾਇੰਦਾ। ਜੋਧਾ ਸੂਰਬੀਰ ਕਰੇ ਖੇਲ ਅਪਰ ਅਪਾਰਾ, ਭੇਵ ਅਭੇਵ ਨਾ ਕਿਸੇ ਜਣਾਇੰਦਾ। ਜਨ ਭਗਤਾਂ ਦੇਵੇ ਇਕ ਆਧਾਰਾ, ਚਰਨ ਕਵਲ ਕਵਲ ਚਰਨ ਧਿਆਨ ਜਣਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਖਾਣੀ ਬਾਣੀ ਵਸੇ ਬਾਹਰਾ, ਵੇਦ ਪੁਰਾਨ ਭੇਵ ਨਾ ਕੋਇ ਜਣਾਇੰਦਾ। ਅੰਜੀਲ ਕੁਰਾਨ ਦੇਂਦਾ ਰਿਹਾ ਇਸ਼ਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਆਪਣਾ ਰੰਗ ਰੰਗਾਇੰਦਾ। ਪੰਚਮ ਮੀਤਾ ਪੁਰਖ ਸਮਰਥ, ਸਮਰਥ ਵੱਡੀ ਵਡਿਆਈਆ। ਆਦਿ ਜੁਗਾਦਿ ਮਹਿਮਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌਂ ਚਾਰ ਚਲਾਇਆ ਰਥ, ਬਣ ਰਥਵਾਹੀ ਸੇਵ ਕਮਾਈਆ। ਸੰਤ ਸੁਹੇਲੇ ਭਗਤ ਭਗਵੰਤ ਗ੍ਰਹਿ ਮੰਦਰ ਲਏ ਸੱਦ, ਸੱਦਾ ਇਕੋ ਨਾਮ ਦਿਵਾਈਆ। ਜਗਤ ਵਿਕਾਰਾ ਕਰੇ ਪਾਰ ਹੱਦ, ਕਿਨਾਰਾ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਪੰਚਮ ਧਾਰਾ, ਤਖ਼ਤ ਨਿਵਾਸੀ ਆਪ ਚਲਾਇੰਦਾ। ਪੰਚ ਪਰਵਾਨ ਕਰੇ ਸਚ ਦਰਬਾਰਾ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਪੰਚ ਪਰਧਾਨ ਕਰੇ ਸਚਖੰਡ ਨਿਰੰਕਾਰਾ, ਨਿਰਗੁਣ ਆਪਣਾ ਹੁਕਮ ਮਨਾਇੰਦਾ। ਪੰਚ ਸੋਹਣ ਇਕ ਦੁਆਰਾ, ਗ੍ਰਹਿ ਮੰਦਰ ਸੋਭਾ ਪਾਇੰਦਾ। ਪੰਜਾਂ ਮਿਲੇ ਏਕਾ ਗੁਰ ਅਗੰਮ ਅਪਾਰਾ, ਜਨਮ ਮਰਨ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਸਚਖੰਡ ਦੁਆਰੇ ਸਾਚੇ ਖੜ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਪੰਚਮ ਸੰਗ, ਹਰਿ ਸੰਗੀ ਆਪ ਰਖਾਈਆ । ਸਚਖੰਡ ਦਾ ਸਤਿ ਮਰਦੰਗ, ਪੰਚਮ ਹੱਥ ਫੜਾਈਆ। ਪੰਚਮ ਮੰਗਣ ਏਕਾ ਮੰਗ, ਦੋਏ ਜੋੜ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਸਾਹਿਬ ਸੁਲਤਾਨ, ਹਰਿ ਸਤਿਗੁਰ ਆਪ ਜਣਾਇੰਦਾ। ਪੰਚਮ ਦੇਵੇ ਇਕ ਗਿਆਨ, ਨਿਸ਼ਅੱਖਰ ਆਪ ਪੜ੍ਹਾਇੰਦਾ । ਸਚ ਭੂਮਿਕਾ ਸਤਿ ਅਸਥਾਨ, ਸਾਚੀ ਵੰਡ ਵੰਡਾਇੰਦਾ। ਸਚ ਨਾਉਂ ਸਚ ਗਿਆਨ, ਸਾਚਾ ਮੰਤਰ ਇਕ ਦ੍ਰਿੜਾਇੰਦਾ। ਸਾਚਾ ਇਸ਼ਟ ਸਚ ਧਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਹਰਿ ਜੂ ਖੋਲ੍ਹੇ, ਖ਼ਾਲਕ ਖ਼ਲਕ ਦਏ ਸਮਝਾਈਆ। ਸਚਖੰਡ ਨਿਵਾਸੀ ਨਿਰਗੁਣ ਬੋਲੇ, ਰਸਨਾ ਜਿਹਵਾ ਨਾ ਕੋਇ ਹਲਾਈਆ। ਲੱਖ ਚੁਰਾਸੀ ਲੇਖਾ ਜਾਣੇ ਕਾਇਆ ਚੋਲੇ, ਪੰਜ ਤੱਤ ਫੋਲੇ ਥਾਉਂ ਥਾਈਂਆ। ਭਗਤ ਭਗਵੰਤ ਉਠਾਏ ਆਪਣੇ ਡੋਲੇ, ਬਣ ਕੁਹਾਰ ਸੇਵ ਕਮਾਈਆ। ਜੀਵਾਂ ਜੰਤਾਂ ਕੋਲੋਂ ਰੱਖੇ ਉਹਲੇ, ਨੇਤਰ ਨਜ਼ਰ ਕਿਸੇ ਨਾ ਆਈਆ। ਸੋਹੰ ਢੋਲਾ ਕਲਜੁਗ ਅੰਤਮ ਜੋ ਜਨ ਬੋਲੇ, ਸਚਖੰਡ ਦੁਆਰੇ ਜਾਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਏਕਾ ਵਾਰ ਸੁਣਾਈਆ। ਸਾਚਾ ਹੁਕਮ ਏਕਾ ਵਾਰ, ਏਕੰਕਾਰ ਆਪ ਜਣਾਇਆ। ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰ, ਪੂਰਬ ਲੇਖਾ ਸਰਬ ਮੁਕਾਇਆ। ਕਲਜੁਗ ਕੂੜੀ ਕਿਰਿਆ ਕਰੇ ਪਾਰ, ਸਾਚਾ ਮਾਰਗ ਇਕ ਜਣਾਇਆ । ਚਾਰ ਵਰਨਾਂ ਦਏ ਆਧਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਸਮਝਾਇਆ। ਆਤਮ ਪਰਮਾਤਮ ਸਚ ਪਿਆਰ, ਦੂਜਾ ਨਾਤਾ ਨਜ਼ਰ ਕੋਇ ਨਾ ਆਇਆ। ਮਾਤ ਪਿਤ ਭਾਈ ਭੈਣ ਸਾਕ ਸੱਜਣ ਕੂੜੇ ਯਾਰ, ਧੀਆਂ ਪੁੱਤ ਅੰਗ ਨਾ ਕੋਇ ਲਗਾਇਆ। ਮੂਰਖ ਮੁਗਧ ਰੋਵਣ ਜ਼ਾਰੋ ਜ਼ਾਰ, ਹਉਂਮੇ ਮਮਤਾ ਰੋਗ ਵਧਾਇਆ। ਗੁਰਮੁਖ ਸੱਜਣ ਬੋਲਣ ਸਤਿ ਸਤਿ ਜੈਕਾਰ, ਸਾਚਾ ਢੋਲਾ ਏਕਾ ਗਾਇਆ। ਸਚਖੰਡ ਦੁਆਰੇ ਸਤਿ ਪੁਰਖ ਨਿਰੰਜਣ ਵਾਜਾਂ ਰਿਹਾ ਮਾਰ, ਗੁਰਮੁਖਾਂ ਰਾਹ ਤਕਾਇਆ। ਆਓ ਭਗਤੋ ਮੇਰੇ ਦੁਆਰ, ਤੁਧ ਬਿਨ ਮੇਰਾ ਸੰਗ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਧਾਨ ਇਕ ਬਣਾਇਆ। ਸਚ ਵਿਧਾਨ ਹਰਿ ਬਣਾ, ਆਪਣਾ ਆਪ ਜਣਾਈਆ। ਪਿਛਲਾ ਲਹਿਣਾ ਦਿਤਾ ਮੁਕਾ, ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਨਾ ਕੋਇ ਗਵਾਹੀਆ। ਫੜ ਫੜ ਸਾਰੇ ਦਰ ਲਏ ਮੰਗਾ, ਸੀਸ ਸਕੇ ਨਾ ਕੋਇ ਉਠਾਈਆ। ਦੋਏ ਜੋੜ ਪਏ ਸਰਨਾ, ਸਰਨਗਤ ਇਕ ਤਕਾਈਆ। ਤੂੰ ਦਾਤਾ ਬੇਪਰਵਾਹ, ਬੇਅੰਤ ਤੇਰੀ ਵਡਿਆਈਆ। ਤੇਰੀ ਮੰਨੀਏ ਇਕ ਰਜ਼ਾ, ਕਜ਼ਾ ਸਭ ਦੇ ਸਿਰ ਤੇ ਛਾਈਆ। ਪੰਜ ਤੱਤ ਕਾਇਆ ਚੋਲਾ ਆਏ ਹੰਢਾ, ਅੰਤਮ ਖ਼ਾਕੀ ਖ਼ਾਕ ਮਿਲਾਈਆ। ਬਿਨ ਤੁਧ ਮਿਲੇ ਨਾ ਕੋਈ ਪਨਾਹ, ਏਥੇ ਓਥੇ ਹੋਏ ਨਾ ਕੋਇ ਸਹਾਈਆ। ਤੂੰ ਸ਼ਹਿਨਸ਼ਾਹ ਸੱਚਾ ਪਾਤਸ਼ਾਹ, ਸਚਖੰਡ ਵਸੇ ਸੱਚਾ ਮਾਹੀਆ। ਕਲਜੁਗ ਅੰਤਮ ਤੇਰਾ ਸਾਚਾ ਤੱਕਿਆ ਰਾਹ, ਦੋ ਜਹਾਨਾਂ ਰਿਹਾ ਵਖਾਈਆ। ਭਗਤ ਭਗਵਾਨ ਲਏ ਜਗਾ, ਜਾਗਰਤ ਜੋਤ ਇਕ ਜਣਾਈਆ। ਭੁੱਲੇ ਭਟਕੇ ਮਾਰਗ ਲਾ, ਸਾਚਾ ਪੰਥ ਇਕ ਵਖਾਈਆ। ਗੁਰੂ ਗ੍ਰੰਥ ਬਣੇ ਗਵਾਹ, ਭਰਮੇ ਭੁੱਲੀ ਸਰਬ ਲੋਕਾਈਆ। ਆਤਮ ਪਰਮਾਤਮ ਵਿਚ ਜਾਏ ਸਮਾ, ਜੋ ਹਰਿਜਨ ਹਰਿ ਹਰਿ ਰਹੇ ਧਿਆਈਆ। ਜਿਨ੍ਹਾਂ ਸੋਹੰ ਢੋਲਾ ਲਿਆ ਗਾ, ਘਰ ਸਾਚੇ ਵੱਜੇ ਵਧਾਈਆ। ਸ੍ਰੀ ਭਗਵਾਨ ਆਪਣੀ ਗੋਦੀ ਲਏ ਉਠਾ, ਜਿਉਂ ਬਾਲਕ ਪਿਤਾ
ਮਾਈਆ। ਚਰਨ ਕਵਲ ਕਵਲ ਚਰਨ ਸਚਖੰਡ ਦੁਆਰੇ ਲਏ ਬਹਾ, ਸਿਰ ਆਪਣਾ ਹੱਥ ਟਿਕਾਈਆ। ਭੈਣ ਭਰਾਵਾਂ ਨਾਲ ਦਏ ਮਿਲਾ, ਭੈਣਾਂ ਭਈਆ ਏਕਾ ਰੰਗ ਰੰਗਾਈਆ। ਸਾਚਾ ਸਈਆ ਬਣ ਖ਼ੁਦਾ, ਖ਼ਾਲਕ ਵੇਖੇ ਥਾਉਂ ਥਾਈਂਆ। ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਦਏ ਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਆਪ ਚਲਾਈਆ। ਸਾਚੀ ਰੀਤ ਚਲਾਈ ਮਾਤ, ਹਰਿ ਮਤਾ ਆਪ ਪਕਾਈਆ। ਧੁਰਦਰਗਾਹੀ ਸਾਚੀ ਦਾਤ, ਜਨ ਭਗਤਾਂ ਝੋਲੀ ਪਾਈਆ। ਆਤਮ ਪਰਮਾਤਮ ਬੱਧਾ ਨਾਤ, ਨਾ ਕੋਈ ਤੋੜੇ ਤੋੜ ਤੁੜਾਈਆ। ਹਰਿਜਨ ਏਥੇ ਬਣੀ ਜਮਾਤ, ਅੱਗੇ ਇਕੋ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਸੇ ਸਾਥ, ਸਗਲਾ ਸੰਗ ਆਪ ਹੋ ਜਾਈਆ। ਸਗਲਾ ਸੰਗ ਰੱਖੇ ਆਪ, ਆਪਣੀ ਦਇਆ ਕਮਾਇੰਦਾ। ਕੋਟ ਜਨਮ ਉਤਾਰੇ ਪਾਪ, ਪਤਤ ਪਾਪੀ ਆਪ ਤਰਾਇੰਦਾ। ਤਨ ਖ਼ਾਕੀ ਕਰੇ ਪਾਕੀ ਪਾਕ, ਪਾਕ ਰਸੂਲ ਵੇਖ ਵਖਾਇੰਦਾ। ਸਚਖੰਡ ਦੁਆਰ ਖੋਲ੍ਹ ਤਾਕ, ਆਪਣੀ ਹੱਥੀਂ ਕੁੰਡਾ ਲਾਹਿੰਦਾ। ਗੁਰਸਿਖ ਲੰਘਾਏ ਆਪਣੇ ਘਾਟ, ਅੱਧਵਿਚਕਾਰ ਨਾ ਕੋਇ ਰੁੜ੍ਹਾਇੰਦਾ। ਕਹਿਣ ਸੁਣਨ ਦੀ ਨਹੀਂ ਬਾਤ, ਆਪਣੀ ਕਰਨੀ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਜਣਾਇੰਦਾ। ਸਾਚੇ ਭਗਤ ਕਦੇ ਨਾ ਰੋਣਾ, ਰੋਇਆਂ ਹੱਥ ਕਿਛ ਨਾ ਆਈਆ। ਪੁਰਖ ਅਕਾਲ ਦੀ ਗੋਦੀ ਸੌਣਾ, ਜਿਥੇ ਸੁਤਿਆਂ ਨਾ ਕੋਇ ਉਠਾਈਆ। ਆਪਣਾ ਆਪ ਆਪੇ ਧੋਣਾ, ਦੁਰਮਤ ਮੈਲ ਗਵਾਈਆ । ਜੋ ਪ੍ਰਭ ਕਰਨਾ ਸੋਈ ਹੋਣਾ, ਭਰਮੇ ਭੁੱਲੀ ਸਰਬ ਲੋਕਾਈਆ। ਅੱਗੇ ਜਾ ਸੰਗ ਨਾ ਕਿਸੇ ਛੋਹਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਗੁਰਮੁਖ ਵਗੇ ਨਾ ਨੇਤਰ ਨੀਰ, ਨੀਰ ਨੀਰ ਨਾ ਕੋਇ ਜਣਾਇੰਦਾ। ਜਿਨ੍ਹਾਂ ਸਾਹਿਬ ਸਤਿਗੁਰ ਮਿਲਿਆ ਗਹਿਰ ਗੰਭੀਰ, ਦੁਖੀਆਂ ਦੁੱਖ ਆਪ ਮਿਟਾਇੰਦਾ। ਏਥੇ ਪੰਜ ਤੱਤ ਲੇਖੇ ਲੱਗਾ ਸਰੀਰ, ਅੱਗੇ ਆਤਮ ਪਰਮਾਤਮ ਜੋੜ ਜੁੜਾਇੰਦਾ। ਹੱਸ ਹੱਸ ਇਕ ਦੂਜੇ ਦੇ ਪਿਛੇ ਘੱਤ ਘੱਤ ਜਾਓ ਵਹੀਰ, ਸੋ ਪੁਰਖ ਨਿਰੰਜਣ ਰਾਹ ਤਕਾਇੰਦਾ। ਲੱਖ ਚੁਰਾਸੀ ਤੋੜੋ ਜ਼ੰਜੀਰ, ਸ਼ਰਅ ਬੰਧਨ ਆਪ ਕਟਾਇੰਦਾ। ਅੰਤਮ ਚੋਟੀ ਚੜ੍ਹੋ ਅਖ਼ੀਰ, ਜਿਸ ਘਰ ਹਰਿ ਜੂ ਸੋਭਾ ਪਾਇੰਦਾ। ਮਾਤ ਪਿਤ ਭੈਣ ਭਾਈ ਨਾਰ ਕੰਤ ਨਾ ਹੋਏ ਦਿਲਗੀਰ, ਦਿਲਦਾਰ ਏਕਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਇਕ ਵਸਾਇੰਦਾ। ਗੁਰਮੁਖ ਵਸੌਣਾ ਸਾਚਾ ਮੰਦਰ, ਪ੍ਰਭ ਬੈਠਾ ਧਿਆਨ ਲਗਾਈਆ। ਏਥੇ ਕੋਠਾ ਪੰਜ ਤੱਤ ਕੰਦਰ, ਅੱਗੇ ਨਿਰਗੁਣ ਜੋਤ ਰੁਸ਼ਨਾਈਆ। ਭੇਵ ਨਾ ਜਾਣੇ ਕੋਈ ਪੰਡਤ, ਗਿਆਨ ਧਿਆਨ ਨਾ ਕੋਇ ਸਮਝਾਈਆ। ਨਾਤਾ ਤੁਟੇ ਜੇਰਜ ਅੰਡਜ, ਉਤਭੁਜ ਸੇਤਜ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਰਿਹਾ ਸਮਝਾਈਆ। ਹਰਿ ਸੰਗਤ ਸੁਣਨਾ ਲਾ ਕਰ ਕੰਨ, ਹਰਿ ਸਾਚਾ ਸਚ ਜਣਾਇੰਦਾ। ਜਿਸ ਨੇ ਸਾਹਿਬ ਸਤਿਗੁਰ ਲਿਆ ਮੰਨ, ਮਨ ਮਨਸਾ ਮੇਟ ਮਿਟਾਇੰਦਾ। ਏਥੇ ਓਥੇ ਬਣੇ ਜਨਨੀ ਜਨ, ਗੋਦੀ ਗੋਦ ਆਪ ਸੁਹਾਇੰਦਾ। ਜੋ ਘੜਿਆ ਸੋ ਦੇਵੇ ਭੰਨ, ਘੜਨ ਭੰਨਣਹਾਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਦਰ ਬੁਲਾਇੰਦਾ। ਆਓ ਦਰ ਮੇਰੇ ਨੱਠ, ਹਰਿ ਜੂ ਧਿਆਨ ਲਗਾਈਆ। ਕੂੜ ਕੁਟੰਬ ਆਓ ਛੱਡ, ਸਗਲਾ ਸੰਗ ਨਾ ਕੋਇ ਜਣਾਈਆ। ਲੱਖ ਚੁਰਾਸੀ ਨਾਲੋਂ ਹੋਵੋ ਅੱਡ, ਪ੍ਰਭ ਮਿਲੇ ਸੱਚਾ
ਮਾਹੀਆ। ਕਿਸੇ ਕੰਮ ਨਹੀਂ ਔਣੇ ਹੱਡ, ਕਾਇਆ ਮਾਟੀ ਅਗਨੀ ਆਂਚ ਲਗਾਈਆ। ਵਿਸ਼ਨੂੰ ਭਗਵਾਨ ਦੀ ਵਿਸ਼ਵ ਯਦ, ਇਕੋ ਜੋਤੀ ਜੋਤ ਰੁਸ਼ਨਾਈਆ। ਸ੍ਰਿਸ਼ਟ ਸਬਾਈ ਪਾਰ ਕਰੋ ਹੱਦ, ਮਾਰਗ ਆਪਣਾ ਦਏ ਵਖਾਈਆ। ਕਰ ਕਿਰਪਾ ਜਨ ਭਗਤਾਂ ਲਏ ਸੱਦ, ਸੱਦਾ ਇਕੋ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਝੋਲੀ ਪਾਈਆ। ਸਾਚੀ ਵਸਤ ਸੋਹੰ ਸੋ, ਸੋ ਪੁਰਖ ਨਿਰੰਜਣ ਝੋਲੀ ਪਾਇੰਦਾ। ਗੁਰਮੁਖਾਂ ਦੁਰਮਤ ਮੈਲ ਧੋ, ਪਤਤ ਪੁਨੀਤ ਕਰਾਇੰਦਾ। ਅੰਮ੍ਰਿਤ ਆਤਮ ਸੱਚਾ ਚੋ, ਨਿਝਰ ਰਸ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮੇਲਾ ਅੰਤਮ ਵਾਰ, ਮਿਲਿਆ ਮੇਲ ਵਿਛੜ ਨਾ ਜਾਈਆ। ਜਿਸ ਜਨ ਨੇਤਰ ਦਰਸ਼ਨ ਕੀਤਾ ਦੀਦਾਰ, ਦੀਦ ਈਦ ਚੰਦ ਚੜ੍ਹਾਈਆ। ਏਥੇ ਓਥੇ ਲਏ ਸੰਭਾਲ, ਸਿਰ ਆਪਣਾ ਹੱਥ ਟਿਕਾਈਆ। ਹਰਿਜਨ ਕਦੇ ਨਾ ਹੋਏ ਕੰਗਾਲ, ਨਾਮ ਖ਼ਜ਼ੀਨਾ ਝੋਲੀ ਰਿਹਾ ਭਰਾਈਆ। ਸ਼ਬਦ ਸਰੂਪੀ ਬਣ ਦਲਾਲ, ਜਗਤ ਵਣਜਾਰਾ ਇਕੋ ਵਣਜ ਕਰਾਈਆ। ਗੁਰਮੁਖ ਗੁਰਸਿਖ ਸੰਤ ਭਗਤ ਭਗਵੰਤ ਦੇ ਲਾਲ, ਭਾਵੀ ਨੇੜ ਕਿਸੇ ਨਾ ਆਈਆ। ਜਿਸ ਦੁਆਰੇ ਬੈਠਾ ਸਿੰਘ ਪਾਲ, ਤਿਸ ਦੁਆਰੇ ਹਰਿ ਸੰਗਤ ਸਾਰੀ ਲਏ ਬਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦਿਆਲ ਦਇਆਨਿਧ ਠਾਕਰ ਸੁਆਮੀ ਅੰਤਰਜਾਮੀ ਹਰ ਘਟ ਘਟ ਘਟ ਵੇਖ ਵਖਾਈਆ।
ਮਾਘ ਸਤਾਰਾਂ ਚਮਕੇ ਸਤਾਰਾ, ਸਤਿ ਪੁਰਖ ਨਿਰੰਜਣ ਦਏ ਵਡਿਆਈਆ। ਨਰੈਣ ਘਰ ਨਰਾਇਣ ਉਜਿਆਰਾ, ਨਰਾਇਣ ਖ਼ੁਸ਼ੀ ਵਖਾਈਆ। ਰਛਪਾਲ ਕਰਿਆ ਹਰਿ ਪਿਆਰਾ, ਪਰਮ ਪੁਰਖ ਬੇਪਰਵਾਹੀਆ। ਸੰਸਾਰ ਰਹਿ ਗਿਆ ਦੂਰ ਕਿਨਾਰਾ, ਹਰੀ ਦੁਆਰ ਨਜ਼ਰੀ ਆਈਆ। ਸਚਖੰਡ ਪ੍ਰਭ ਖੋਲ੍ਹ ਕਿਵਾੜਾ, ਆਪਣੀ ਹੱਥੀਂ ਕੁੰਡਾ ਲਾਹੀਆ। ਚਰਨ ਕਵਲ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਭਗਤ ਬੋਲਣ ਜੈ ਜੈਕਾਰਾ, ਵਾਹ ਵਾ ਵੱਜੇ ਵਧਾਈਆ। ਹਰਿ ਸੰਗਤ ਅੱਗੇ ਤੇਰਾ ਇਕ ਵਿਹਾਰਾ, ਪਿਛਲਾ ਲੇਖਾ ਸਰਬ ਚੁਕਾਈਆ। ਕਰ ਕਿਰਪਾ ਲੈ ਜਾਏ ਸਚਖੰਡ ਦੁਆਰਾ, ਅੱਧਵਿਚਕਾਰ ਨਾ ਕੋਇ ਅਟਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਨੀ ਕਰਤਾ ਕਰਨੇਹਾਰਾ, ਕਾਰ ਆਪਣੇ ਹੱਥ ਰਖਾਈਆ।
੧੮ ਮਾਘ ੨੦੧੯ ਬਿਕਰਮੀ ਹਰਨਾਮ ਸਿੰਘ ਦੇ ਗ੍ਰਹਿ ਗੁਮਾਨ ਪੁਰਾ ਜ਼ਿਲਾ ਅੰਮ੍ਰਿਤਸਰ
ਭਗਤ ਭਗਤਾਂ ਰਹੇ ਉਡੀਕ, ਸਚਖੰਡ ਧਿਆਨ ਲਗਾਈਆ। ਅੰਤਮ ਵੇਲਾ ਆਇਆ ਨਜ਼ੀਕ, ਨੇਰਨ ਨੇਰ ਨਜ਼ਰੀ ਆਈਆ। ਸਾਹਿਬ ਸਤਿਗੁਰ ਮਿਲੇ ਠੀਕ, ਠੀਕਰ ਕੂੜਾ ਭੰਨ ਵਖਾਈਆ। ਮਾਣਸ ਜਨਮ ਸੁਹੰਜਣਾ ਲੈਣਾ ਜੀਤ, ਜੀਵਣ ਜੁਗਤ ਮਿਲੇ ਵਡਿਆਈਆ। ਘਰ ਮਿਲੇ ਇਕ ਅਤੀਤ, ਤ੍ਰੈਗੁਣ ਲੇਖਾ ਦਏ ਚੁਕਾਈਆ। ਆਤਮ ਹੋਏ ਠੰਡੀ ਸੀਤ, ਅਗਨੀ ਤੱਤ ਨਾ ਕੋਇ ਜਲਾਈਆ। ਸ੍ਰੀ ਭਗਵਾਨ ਚਲਾਏ ਰੀਤ, ਰੀਤੀ ਇਕੋ ਇਕ ਵਖਾਈਆ। ਏਕਾ ਦਰ ਬਹਾਏ ਹਸਤ ਕੀਟ, ਊਚ ਨੀਚ ਨਾ ਕੋਇ ਜਣਾਈਆ। ਚਰਨ ਕਵਲ ਜਣਾਏ ਸਚ ਪ੍ਰੀਤ, ਪ੍ਰੀਤੀ
ਇਕੋ ਇਕ ਦਰਸਾਈਆ। ਸਾਚਾ ਚਾੜ੍ਹੇ ਰੰਗ ਮਜੀਠ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਰਲ ਮਿਲ ਢੋਲਾ ਗਾਓ ਗੀਤ, ਗੀਤ ਗੋਬਿੰਦ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਭਗਤ ਭਗਤ ਤੱਕਣ ਰਾਹ, ਨੇਤਰ ਨੈਣ ਉਠਾਇਆ। ਇਕ ਦੂਜੇ ਦੀ ਪਕੜੋ ਬਾਂਹ, ਹਰਿ ਗਲਵਕੜੀ ਰਿਹਾ ਪਵਾਇਆ। ਸਭ ਨੂੰ ਮਿਲੇ ਇਕੋ ਥਾਂ, ਥਾਨ ਥਨੰਤਰ ਇਕ ਸੁਹਾਇਆ। ਸਭ ਦਾ ਬਣੇ ਇਕੋ ਪਿਤਾ ਮਾਂ, ਪੁਰਖ ਅਕਾਲ ਵਡ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਰਿਹਾ ਕਮਾਇਆ। ਭਗਤ ਭਗਤ ਰਹੇ ਦੱਸ, ਦਾਸਤਾਨ ਸੁਣਾਈਆ। ਪ੍ਰਭ ਚਰਨ ਕਵਲ ਰਹੇ ਵਸ, ਜੋ ਗਏ ਜਗਤ ਤਜਾਈਆ। ਅੱਠੇ ਪਹਿਰ ਇਕੋ ਜਸ, ਇਕੋ ਰਾਗ ਅਲਾਈਆ। ਦਿਵਸ ਰੈਣ ਇਕੋ ਪਰਕਾਸ਼, ਨਿਰਗੁਣ ਜੋਤ ਨੂਰ ਰੁਸ਼ਨਾਈਆ। ਸਾਹਿਬ ਸਤਿਗੁਰ ਦੇ ਹੋਏ ਦਾਸ, ਬਣ ਦਾਸੀ ਸੇਵ ਕਮਾਈਆ। ਸਾਡੀ ਪੁੰਨੀ ਪੂਰੀ ਹੋਈ ਆਸ, ਤ੍ਰਿਸ਼ਨਾ ਕੋਇ ਰਹਿਣ ਨਾ ਪਾਈਆ। ਸ੍ਰੀ ਭਗਵਾਨ ਵਸੇ ਸਾਥ, ਸਾਚਾ ਸੰਗ ਨਿਭਾਈਆ। ਰਲ ਮਿਲ ਸਾਰੇ ਚੜ੍ਹੋ ਇਕੋ ਘਾਟ, ਘਾਟਾ ਕੋਇ ਨਜ਼ਰ ਨਾ ਆਈਆ। ਸੇਜ ਸੁਹੰਜਣੀ ਸੌਣਾ ਖਾਟ, ਬਸਤਰ ਭੂਸ਼ਨ ਓਢਣ ਸਿਰ ਢਾਕਣ ਕੁ ਪਤ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਜਣਾਈਆ। ਭਗਤ ਭਗਤਾਂ ਦੱਸਣ ਹਾਲ, ਸਾਚੀ ਬੀਤੀ ਰਹੇ ਜਣਾਈਆ। ਪ੍ਰਭ ਮਿਲਿਆ ਦੀਨ ਦਿਆਲ, ਸਿਰ ਦੀਨਨ ਹੱਥ ਟਿਕਾਈਆ। ਸਾਡੇ ਨੇੜ ਨਾ ਆਇਆ ਕਾਲ, ਮਹਾਂਕਾਲ ਸੀਸ ਝੁਕਾਈਆ। ਸਾਡਾ ਵਿੰਗਾ ਨਾ ਹੋਇਆ ਵਾਲ, ਦੁੱਖ ਦਰਦ ਨਜ਼ਰ ਕੋਇ ਨਾ ਆਈਆ। ਅਸੀਂ ਘਾਲਣ ਆਏ ਘਾਲ, ਪ੍ਰਭ ਕੀਤੀ ਘਾਲ ਲੇਖੇ ਪਾਈਆ। ਸਾਡਾ ਹੋਇਆ ਹੱਲ ਸਵਾਲ, ਸੋਹਲਾ ਇਕੋ ਢੋਲਾ ਗਾਈਆ। ਸਚਖੰਡ ਮਿਲੀ ਸੱਚੀ ਧਰਮਸਾਲ, ਧਰਮ ਦੁਆਰੇ ਵੱਜੇ ਵਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਗਤ ਭਗਤਾਂ ਰਹੇ ਜਣਾ, ਭੇਵ ਅਭੇਦ ਜਣਾਈਆ। ਵੇਖੋ ਹਰਿਜਨ ਨੈਣ ਉਠਾ, ਬਿਨ ਨੈਣਾਂ ਰਿਹਾ ਦਰਸਾਈਆ। ਤਖ਼ਤ ਨਿਵਾਸੀ ਸ਼ਹਿਨਸ਼ਾਹ, ਸਾਚੇ ਤਖ਼ਤ ਸੋਭਾ ਪਾਈਆ। ਭਗਤ ਭਗਵੰਤ ਰਿਹਾ ਮਿਲਾ, ਮੇਲ ਮਿਲਾਵਾ ਏਕਾ ਘਰ ਜਣਾਈਆ। ਸਚ ਦੁਆਰੇ ਸਾਚਾ ਸੰਗ ਹਰਿ ਸੰਗਤ ਮੇਲਾ ਭੈਣ ਭਰਾ, ਦੂਜੀ ਅੱਖ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਧੰਦੇ ਆਪੇ ਲਾਈਆ ਸਾਚੇ ਧੰਦੇ ਗਏ ਲੱਗ, ਦੂਸਰ ਆਸ ਨਾ ਕੋਇ ਜਣਾਈਆ। ਹਰਿ ਮਿਲਿਆ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਲੋਕਮਾਤ ਬੁਝੀ ਅੱਗ, ਸਚਖੰਡ ਸਾਂਤਕ ਸਤਿ ਸਤਿ ਵਰਤਾਈਆ। ਦਿਵਸ ਰੈਣ ਰੈਣ ਦਿਵਸ ਹਰਿ ਦਰਸ਼ਨ ਕਰੀਏ ਰੱਜ ਰੱਜ, ਪਰਦਾ ਉਹਲਾ ਨਾ ਕੋਇ ਜਣਾਈਆ। ਅਸੀਂ ਪੰਧ ਮੁਕਾਇਆ ਭੱਜ ਭੱਜ, ਦੋ ਜਹਾਨਾਂ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਰਖਾਈਆ। ਮੁੱਕਿਆ ਪੰਧ ਦੂਰ ਦੁਰਾਡਾ, ਨੇਰਨ ਨੇਰਾ ਨਜ਼ਰੀ ਆਈਆ। ਸ੍ਰੀ ਭਗਵਾਨ ਸੱਜਣ ਸਾਕਾ, ਸਗਲਾ ਸੰਗ ਰਖਾਈਆ। ਆਪਣੀ ਹੱਥੀਂ ਖੋਲ੍ਹਿਆ ਤਾਕਾ, ਪਰਦਾ ਆਪਣਾ ਆਪ ਚੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਜ਼ਰੀ ਆਇਆ ਇਕੋ ਆਕਾ, ਹੁਕਮ ਹਾਕਮ ਰਿਹਾ ਸੁਣਾਈਆ। ਸਚਖੰਡ ਦੁਆਰੇ ਰਲ ਮਿਲ ਸਾਰੇ ਗਾਓ ਸਾਕਾ, ਸ਼ਾਹ ਪਾਤਸ਼ਾਹ ਤੇਰੀ ਸੱਚੀ ਸ਼ਹਿਨਸ਼ਾਹੀਆ। ਨਾ ਕੋਈ ਜ਼ਾਤ ਨਾ ਕੋਈ ਪਾਤਾ, ਊਚ ਨੀਚ ਨਾ ਕੋਇ ਵਡਿਆਈਆ।
ਨਾ ਕੋਈ ਵਹੀ ਨਾ ਕੋਈ ਖ਼ਾਤਾ, ਹਿਸਾਬ ਕਿਤਾਬ ਨਾ ਕੋਇ ਰਖਾਈਆ। ਭਗਤ ਭਗਵਾਨ ਖੇਲ ਦਾਸੀ ਦਾਸਾ, ਸੇਵਕ ਸੇਵ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਰਿਹਾ ਵਸਾਈਆ। ਹਰਿ ਕਾ ਘਰ ਵਸੇ ਖੇੜਾ, ਗ੍ਰਹਿ ਮੰਦਰ ਵੱਜੇ ਵਧਾਈਆ। ਭਗਤ ਭਗਵਾਨ ਬੰਨ੍ਹੇ ਬੇੜਾ, ਖੇਵਟ ਖੇਟਾ ਆਪਣਾ ਰਾਹ ਚਲਾਈਆ। ਲੱਖ ਚੁਰਾਸੀ ਆਵਣ ਜਾਵਣ ਕੱਟੇ ਗੇੜਾ, ਤੰਦੀ ਤੰਦ ਕਟਾਈਆ। ਮਿਹਰਵਾਨ ਤਾਰੇ ਕਰ ਕਰ ਆਪਣੀ ਮਿਹਰਾ, ਨਜ਼ਰ ਇਕੋ ਇਕ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹਰਿਜਨ ਕਰ ਕੇ ਬੈਠੇ ਰਹੇ ਵੱਡਾ ਜੇਰਾ, ਸਬਰ ਸਬੂਰੀ ਇਕ ਹੰਢਾਈਆ। ਅੰਤਮ ਪਰਗਟ ਹੋਇਆ ਸਿੰਘ ਸ਼ੇਰਾ, ਬਲ ਆਪਣਾ ਆਪ ਧਰਾਈਆ। ਜੀਵ ਜੰਤ ਸਾਧ ਸੰਤ ਲੱਖ ਚੁਰਾਸੀ ਵਿਚੋਂ ਲੱਭੇ ਕੇਹੜਾ ਕੇਹੜਾ, ਜੋ ਆਤਮ ਪਰਮਾਤਮ ਬੈਠਾ ਧਿਆਨ ਲਗਾਈਆ। ਰਾਤੀਂ ਸੁੱਤਿਆਂ ਪਾਏ ਘੇਰਾ, ਦਿਨੇ ਜਾਗਿਦਆਂ ਲਏ ਮਿਲਾਈਆ। ਸਚਖੰਡ ਵਖਾਏ ਖੁਲ੍ਹਾ ਵੇਹੜਾ, ਜਿਸ ਦੁਆਰੇ ਬਿਨ ਭਗਤਾਂ ਕੋਇ ਲੰਘ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਈਆ। ਭਗਤਨ ਵੇਖ ਭਗਤਨ ਚੜ੍ਹਿਆ ਰੰਗ, ਰੰਗ ਇਕੋ ਇਕ ਵਖਾਈਆ। ਸਚਖੰਡ ਦੀ ਸਾਚੀ ਸੇਜ ਪਲੰਘ, ਸਤਿ ਸਤਿਵਾਦੀ ਆਪ ਵਿਛਾਈਆ। ਹਰਿਜਨ ਵੇਖੇ ਅੱਗੇ ਲੰਘ, ਪਤਿਪਰਮੇਸ਼ਵਰ ਨਜ਼ਰੀ ਆਈਆ। ਕਰ ਕਿਰਪਾ ਲਾਏ ਅੰਗ, ਅੰਗੀਕਾਰ ਆਪ ਅਖਵਾਈਆ। ਸਾਚਾ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਨਮ ਜਨਮ ਦੀ ਟੁੱਟੀ ਦੇਵੇ ਗੰਢ, ਕਰਮ ਕਰਮ ਦਾ ਲੇਖਾ ਦਏ ਮੁਕਾਈਆ। ਜੋ ਜਨ ਗਾਵੇ ਸੋਹੰ ਛੰਦ, ਸੋ ਪੁਰਖ ਨਿਰੰਜਣ ਵੇਖੇ ਥਾਉਂ ਥਾਈਂਆ। ਹੰ ਬ੍ਰਹਮ ਬੰਧਨ ਪਾਏ ਬੰਧ, ਡੋਰੀ ਤੰਦ ਨਾਮ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਇਕ ਇਕੇਲਾ ਭਗਤਨ ਮੇਲਾ ਮੇਲ ਮਿਲਾਈਆ। ਭਗਤ ਭਗਤਾਂ ਬਣ ਵਿਚੋਲਾ, ਵਿਚਲਾ ਭੇਵ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰੱਖਦਾ ਰਿਹਾ ਉਹਲਾ, ਆਪਣਾ ਰੂਪ ਨਾ ਕਿਸੇ ਵਖਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਂਦਾ ਰਿਹਾ ਸੋਹਲਾ, ਸੋਹਣਾ ਰਾਗ ਸੁਣਾਇੰਦਾ। ਵਡਿਆਉਂਦਾ ਰਿਹਾ ਪੰਜ ਤੱਤ ਕਾਇਆ ਚੋਲਾ, ਨਿਰਗੁਣ ਆਪਣਾ ਨਾਮ ਨਾ ਕੋਇ ਜਪਾਇੰਦਾ। ਕਲਜੁਗ ਅੰਤਮ ਸਭ ਦਾ ਕਰੇ ਭਾਰ ਹੌਲਾ, ਹੌਲੀ ਹੌਲੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪਰਦਾ ਏਕਾ ਖੋਲ੍ਹਾ, ਖ਼ਾਲਕ ਆਪਣਾ ਰੂਪ ਵਖਾਇੰਦਾ। ਭਗਤਾਂ ਪਰਦਾ ਖੋਲ੍ਹ ਅੱਖ, ਆਪਣਾ ਰੰਗ ਵਖਾਈਆ। ਹਿਰਦੇ ਅੰਦਰ ਗਿਆ ਵਸ, ਘਰ ਬੈਠਾ ਡੇਰਾ ਲਾਈਆ। ਦੂਜੇ ਨੂੰ ਕੋਈ ਨਾ ਸਕੇ ਦੱਸ, ਕਵਣ ਰੂਪ ਪ੍ਰਭ ਮਿਲਿਆ ਸੱਚਾ ਮਾਹੀਆ। ਭਗਤ ਭਗਤਾਂ ਵੇਖ ਰਹੇ ਹੱਸ, ਘਰ ਘਰ ਖ਼ੁਸ਼ੀ ਮਨਾਈਆ। ਭਗਵਾਨ ਕਰੇ ਭਗਤਾਂ ਜਸ, ਦਿਵਸ ਰੈਣ ਰਾਗ ਅਲਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਹੋਈ ਬਸ, ਬਸਤਾ ਸਭ ਦਾ ਬੰਨ੍ਹ ਵਖਾਈਆ। ਨਵ ਨੌਂ ਚਾਰ ਉਲਟੀ ਗੇੜੇ ਲੱਠ, ਗੇੜਾ ਆਪਣਾ ਆਪ ਭੁਆਈਆ। ਹਰਿਜਨ ਤੇਰਾ ਇਕੋ ਹਠ, ਪ੍ਰਭ ਸਰਨ ਸੱਚੀ ਸਰਨਾਈਆ। ਅੰਤਮ ਮੇਲਾ ਕਰੇ ਇਕੱਠ, ਸਚਖੰਡ ਸਾਚੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁੱਖ ਸੁਖ ਸੁਖ ਦੁੱਖ ਏਕਾ ਘਰ ਵਖਾ ਮੁਖ ਉਜਲ ਆਪ ਕਰਾਈਆ।