੧੮ ਮਾਘ ੨੦੧੯ ਬਿਕਰਮੀ ਸਵਰਨ ਸਿੰਘ ਦੇ ਗ੍ਰਹਿ ਗੁਮਾਨ ਪੁਰਾ ਜ਼ਿਲਾ ਅੰਮ੍ਰਿਤਸਰ
ਸਾਧੋ ਸੰਤੋ ਸੁਣੋ ਗੱਲ, ਹਰਿ ਭਗਤ ਰਿਹਾ ਜਣਾਈਆ। ਸ੍ਰੀ ਭਗਵਾਨ ਅਛਲ ਅਛੱਲ, ਵਲ ਛਲ ਆਪਣਾ ਖੇਲ ਚਲਾਈਆ। ਨਿਰਗੁਣ ਰੂਪ ਜੋਤ ਸਰੂਪ ਜੋਤੀ ਗਿਆ ਰਲ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਹਰਿਜਨ ਸਾਚੇ ਦੇਵੇ ਫਲ, ਪੂਰਬ ਲਹਿਣਾ ਝੋਲੀ ਪਾਈਆ। ਕਲਜੁਗ ਅੰਤਮ ਜਿਨ੍ਹਾਂ ਹੋਇਆ ਵਲ, ਵਲਵਲੇ ਸਭ ਦੇ ਮੇਟ ਮਿਟਾਈਆ। ਸ਼ਬਦ ਸੰਦੇਸਾ ਦੇਵੇ ਘੱਲ, ਸਚ ਸੁਨੇਹੁੜਾ ਇਕ ਜਣਾਈਆ। ਸਚ ਸਿੰਘਾਸਣ ਲੈਣਾ ਮਲ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਵਸਣਾ ਨਿਹਚਲ ਧਾਮ ਅਟੱਲ, ਉਚ ਮਹੱਲ ਦਏ ਸਮਝਾਈਆ। ਦੀਪਕ ਜੋਤ ਰਿਹਾ ਬਲ, ਤੇਲ ਬਾਤੀ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਈਆ। ਸਾਧ ਸੰਤ ਸੁਣੋ ਮੀਤ, ਹਰਿ ਭਗਤ ਇਕ ਜਣਾਇੰਦਾ। ਸਤਿ ਸਤਿ ਦੀ ਸਾਚੀ ਰੀਤ, ਸਤਿ ਪੁਰਖ ਨਿਰੰਜਣ ਆਪ ਚਲਾਇੰਦਾ। ਢੋਲਾ ਗਾਓ ਇਕੋ ਗੀਤ, ਸੋ ਪੁਰਖ ਨਿਰੰਜਣ ਆਪ ਪੜ੍ਹਾਇੰਦਾ। ਹੰ ਬ੍ਰਹਮ ਹੋਏ ਅਤੀਤ, ਦਰ ਘਰ ਸਾਚੇ ਆਪ ਬਹਾਇੰਦਾ। ਪਿਛਲੀ ਸਭ ਨੇ ਛੱਡਣੀ ਰੀਤ, ਅਗਲਾ ਮਾਰਗ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਮਨਾਇੰਦਾ। ਸਾਧ ਸੰਤ ਕਰੋ ਧਿਆਨ, ਹਰਿ ਭਗਤ ਰਿਹਾ ਸਮਝਾਈਆ। ਆਦਿ ਪੁਰਖ ਦਾ ਆਦਿ ਗਿਆਨ, ਹਰਿ ਮੰਤਰ ਨਾਮ ਦ੍ਰਿੜਾਈਆ। ਸਤਿ ਪੁਰਖ ਦਾ ਸਤਿ ਮਕਾਨ, ਸਚਖੰਡ ਸਾਚਾ ਸੋਭਾ ਪਾਈਆ। ਅਲੱਖ ਅਗੰਮ ਅਥਾਹ ਬੇਪਰਵਾਹ ਨੌਜਵਾਨ, ਸਚ ਸਿੰਘਾਸਣ ਡੇਰਾ ਲਾਈਆ। ਕਲਜੁਗ ਅੰਤ ਕਰੇ ਪਰਵਾਨ, ਹਰਿਜਨ ਪਰਵਾਨੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਸਾਧ ਸੰਤ ਜਾਣਾ ਜਾਗ, ਹਰਿ ਜਾਗਰਤ ਆਪ ਦਿਵਾਇੰਦਾ। ਨਵ ਨੌਂ ਚਾਰ ਲੱਗੀ ਆਗ, ਅਗਨੀ ਤੱਤ ਨਾ ਕੋਇ ਬੁਝਾਇੰਦਾ। ਲੱਖ ਚੁਰਾਸੀ ਹੋਈ ਕਾਗ, ਕਾਗੋਂ ਹੰਸ ਨਾ ਕੋਇ ਬਣਾਇੰਦਾ। ਸਾਚਾ ਮਜਨ ਨਾ ਕੋਇ ਮਾਘ, ਦੁਰਮਤ ਮੈਲ ਨਾ ਕੋਇ ਧੁਆਇੰਦਾ। ਧੁਰ ਦੀ ਬਾਣੀ ਸੁਣਾਏ ਨਾ ਕੋਈ ਆਵਾਜ਼, ਸਾਚੀ ਸਿਖਿਆ ਨਾ ਕੋਇ ਰਖਾਇੰਦਾ। ਵੇਲੇ ਅੰਤ ਨਾ ਪਕੜੇ ਕੋਈ ਵਾਗ, ਅੱਗੇ ਹੋ ਨਾ ਕੋਇ ਛੁਡਾਇੰਦਾ। ਕਲਜੁਗ ਅੰਤਮ ਸਾਰੇ ਗਏ ਭਾਜ, ਆਪਣਾ ਬਲ ਨਾ ਕੋਇ ਵਖਾਇੰਦਾ। ਕੂੜੀ ਕਿਰਿਆ ਹੋਇਆ ਰਾਜ, ਰੱਯਤ ਸੁਖ ਨਾ ਕੋਇ ਵਖਾਇੰਦਾ। ਸ੍ਰੀ ਭਗਵਾਨ ਆਪਣਾ ਰਚਿਆ ਕਾਜ, ਸਤਿਜੁਗ ਸਾਚਾ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਧ ਸੰਤ ਆਪ ਉਠਾਇੰਦਾ। ਸਾਧ ਸੰਤ ਜਾਓ ਉਠ, ਸੋਇਆਂ ਨੀਂਦ ਕਿਸੇ ਨਾ ਆਈਆ। ਪਿਛਲਾ ਖੇੜਾ ਰਿਹਾ ਲੁੱਟ, ਅਗਲਾ ਘਰ ਵਸਾਈਆ। ਪ੍ਰਭ ਸਾਚੇ ਕੋਲੋਂ ਲਓ ਪੁੱਛ, ਕੀ ਕੀ ਬਣਤ ਬਣਾਈਆ। ਦਰ ਦਵਾਰਿਉਂ ਕਿਉਂ ਬੈਠੇ ਰੁੱਸ, ਰੁੱਸਿਆਂ ਹੱਥ ਕੁਛ ਨਾ ਆਈਆ। ਆਪਣੇ ਆਪ ਵਿਚ ਰਹੇ ਕੁਸ, ਜਿਉਂ ਬੱਕਰਾ ਹੱਥ ਕਸਾਈਆ। ਖ਼ਾਲੀ ਹੱਥ ਈਸਾ ਮੂਸ, ਸੰਗ ਮੁਹੰਮਦ ਦਏ ਦੁਹਾਈਆ। ਤਨ ਬਸਤਰ ਨਜ਼ਰੀ ਕਾਲਾ ਸੂਸ, ਕਾਲੀ ਧਾਰ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸ਼ਬਦ ਰਿਹਾ ਜਣਾਈਆ। ਸਾਧ ਸੰਤ ਲੈਣ ਅੰਗੜਾਈ, ਆਪਣਾ ਆਪ ਸੰਭਾਲਿਆ। ਚਾਰੋਂ ਕੁੰਟ ਪਈ ਦੁਹਾਈ, ਹਰਿ ਕਾ ਨਾਮ ਨਾ ਕਿਸੇ ਵਿਚਾਰਿਆ। ਪ੍ਰਭ ਮਿਲੇ ਨਾ ਸਚ ਸਰਨਾਈ, ਗੜ੍ਹ ਤੁਟਾ ਨਾ ਕੋਇ ਹੰਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰਿਆ। ਸਾਧ ਸੰਤ ਨੇਤਰ ਖੋਲ੍ਹਣ, ਚਾਰ ਕੁੰਟ ਵੇਖ ਵਖਾਈਆ। ਇਕ ਦੂਜੇ ਨੂੰ ਦੱਸ ਦੱਸ ਬੋਲਣ, ਦਹਿ ਦਿਸ਼ਾ ਭੇਵ ਨਾ ਆਈਆ। ਕਵਣ ਦੁਆਰੇ ਹਰਿ ਜੂ ਆਇਆ ਤੋਲ ਤੋਲਣ, ਨਾਮ ਕੰਡਾ ਹੱਥ ਉਠਾਈਆ। ਲੱਖ ਚੁਰਾਸੀ ਆਇਆ ਵਰੋਲਣ, ਨਾਮ ਮਧਾਣਾ ਇਕੋ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਧਾਂ ਸੰਤਾਂ ਸੁਣਾਏ ਨਾਦ, ਅਨਾਦੀ ਆਪ ਵਜਾਇੰਦਾ। ਜਿਸ ਦਾ ਖੇਲ ਕੋਟ ਬ੍ਰਹਿਮਾਦ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਜਿਸ ਲਹਿਣਾ ਦੇਣਾ ਦੇਣਾ ਸੰਤ ਸਾਧ, ਸੋ ਸਾਧਨਾ ਸਭ ਦੀ ਆਪ ਕਰਾਇੰਦਾ। ਹਰ ਘਟ ਵਸਿਆ ਰੱਖੋ ਯਾਦ, ਯਾਦਦਾਸਤ ਆਪ ਜਣਾਇੰਦਾ। ਜਿਸ ਨੇ ਰਚਨਾ ਰਚੀ ਆਦਿ, ਸੋ ਅੰਤਮ ਵੇਖਣ ਆਇੰਦਾ। ਆਪਣੇ ਵਿਚੋਂ ਸਾਚੇ ਭਗਤ ਲਏ ਕਾਢ, ਸਿਰ ਆਪਣਾ ਹੱਥ ਟਿਕਾਇੰਦਾ। ਵੇਖੋ ਸੰਤੋ ਏਥੇ ਓਥੇ ਦੋ ਜਹਾਨਾਂ ਕਰੇ ਲਾਡ, ਮਿਹਰਵਾਨ ਆਪਣੀ ਮਿਹਰ ਨਜ਼ਰ ਉਠਾਇੰਦਾ। ਸੋ ਜਨ ਸੱਜਣ ਸੱਚੇ ਹੋਏ ਸਾਧ, ਜਿਨ੍ਹਾਂ ਆਪਣਾ ਭੇਵ ਖੁਲ੍ਹਾਇੰਦਾ। ਘਰ ਮਿਲੇ ਮਾਧਵ ਮਾਧ, ਗ੍ਰਹਿ ਆਪਣਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਾਧ ਸੰਤ ਪਏ ਰੋ, ਨੇਤਰ ਨੈਣਾਂ ਨੀਰ ਵਹਾਈਆ। ਬੌਹੜੀ ਬੌਹੜੀ ਕੀ ਗਿਆ ਹੋ, ਹਰਿ ਕਾ ਭੇਵ ਕੋਇ ਨਾ ਆਈਆ। ਪੁਰਖ ਅਬਿਨਾਸ਼ੀ ਪਰਗਟ ਹੋਇਆ ਸੋ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਹੰ ਬ੍ਰਹਮ ਕਰੀ ਲੋ, ਆਤਮ ਪਰਮਾਤਮ ਬੂਝ ਬੁਝਾਈਆ। ਸ਼ਬਦੀ ਜੋਤੀ ਜਿਸ ਨਾਲ ਗਿਆ ਛੋਹ, ਵਰਨ ਗੋਤੀ ਤੋੜ ਤੁੜਾਈਆ। ਸਾਚੀ ਚੋਟੀ ਲੈ ਕੇ ਆਇਆ ਢੋਆ ਢੋ, ਵਸਤ ਅਮੋਲਕ ਇਕ ਵਰਤਾਈਆ । ਕਲਜੁਗ ਗ਼ਫ਼ਲਤ ਵਿਚ ਆਪਣਾ ਆਪ ਸਾਰੇ ਗਏ ਖੋਹ, ਖ਼ਾਲੀ ਹੱਥ ਦੇਣ ਦੁਹਾਈਆ। ਸ੍ਰੀ ਭਗਵਾਨ ਭਗਤਾਂ ਨਾਲ ਰਖਾਇਆ ਮੋਹ, ਮੁਹੱਬਤ ਇਕੋ ਘਰ ਵਖਾਈਆ । ਅੰਮ੍ਰਿਤ ਮੇਘ ਰਿਹਾ ਚੋ, ਝਿਰਨਾ ਨਿਝਰ ਇਕ ਝਿਰਾਈਆ। ਆਪ ਭਗਤਾਂ ਜੋਗਾ ਗਿਆ ਹੋ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਇਕ ਵਰਤਾਈਆ। ਸਾਚੀ ਵਸਤੂ ਵਸਤ ਅਮੋਲਕ, ਅਮੁਲੜੀ ਦਾਤ ਵਰਤਾਇੰਦਾ। ਨਾਦ ਸੁਣਾਏ ਬਿਨ ਜਗਤ ਢੋਲਕ, ਅਨਰਾਗੀ ਰਾਗ ਅਲਾਇੰਦਾ। ਗੀਤ ਸੁਣਾਏ ਸਾਹਿਬ ਅਨਬੋਲਤ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਘਰ ਵਖਾਏ ਇਕ ਅਡੋਲਤ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਮਾਣ ਰਖਾਇੰਦਾ। ਹਰਿਜਨ ਸਾਚਾ ਮਾਣ, ਹਰਿ ਹਰਿ ਜੂ ਆਪ ਰਖਾਈਆ। ਦੇਵੇ ਵਡਿਆਈ ਦੋ ਜਹਾਨ, ਦੋਏ ਦੋਏ ਰੰਗ ਵਟਾਈਆ। ਸਾਚਾ ਮੰਦਰ ਸਚ ਮਕਾਨ, ਸਾਚਾ ਹੁਜਰਾ ਦਏ ਵਖਾਈਆ। ਅੰਤਮ ਮੇਲਾ ਨੌਜਵਾਨ, ਨਰ ਨਰਾਇਣ ਕਰੇ ਕੁੜਮਾਈਆ। ਪੂਤ ਸਪੂਤ ਵੇਖ ਸੰਤਾਨ, ਸੁਤ ਦੁਲਾਰੇ ਗੋਦ ਉਠਾਈਆ। ਜਿਸ ਜਨ ਮਿਲਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿਸ ਭਗਤੀ ਭਗਵਨ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲੇਖਾ ਦੇਵੇ ਥਾਉਂ ਥਾਈਂਆ।
੧੮ ਮਾਘ ੨੦੧੯ ਬਿਕਰਮੀ ਬਲਵੰਤ ਸਿੰਘ ਹਰਬੰਸ ਸਿੰਘ ਦੇ ਗ੍ਰਹਿ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ
ਸਚਖੰਡ ਨਗਾਰਾ ਇਕੋ ਵੱਜਾ, ਨਿਰਗੁਣ ਡੰਕਾ ਨਾਮ ਸ਼ਨਵਾਈਆ। ਸੋ ਪੁਰਖ ਨਿਰੰਜਣ ਫਿਰੇ ਭੱਜਾ, ਹਰਿ ਪੁਰਖ ਨਿਰੰਜਣ ਸੇਵ ਕਮਾਈਆ। ਏਕੰਕਾਰ ਆਪ ਮਿਟਾਈ ਆਪਣੀ ਲਜਾ, ਆਦਿ ਨਿਰੰਜਣ ਨੂਰ ਰੁਸ਼ਨਾਈਆ। ਸ੍ਰੀ ਭਗਵਾਨ ਪਾਰ ਕਰਾਏ ਆਪਣੀ ਹੱਦਾ, ਅਬਿਨਾਸ਼ੀ ਕਰਤਾ ਵੰਡ ਵੰਡਾਈਆ। ਪਾਰਬ੍ਰਹਮ ਪ੍ਰਭ ਦੇਵੇ ਸੱਦਾ, ਸਚ ਸੁਨੇਹੁੜਾ ਇਕ ਸੁਣਾਈਆ। ਭਗਤ ਭਗਵਾਨ ਪ੍ਰੇਮ ਬੱਧਾ, ਨਾਮ ਬਿਧਾਤਾ ਝੋਲੀ ਪਾਈਆ। ਆਦਿ ਜੁਗਾਦਿ ਪਰਦਾ ਕੱਜਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਗੰਮ, ਅਲੱਖ ਅਗੋਚਰ ਆਪ ਕਰਾਇੰਦਾ। ਆਦਿ ਜੁਗਾਦੀ ਜਾਣੇ ਕੰਮ, ਕਰਨੀ ਕਰਤਾ ਆਪ ਕਰਾਇੰਦਾ। ਸਦਾ ਸੁਹੇਲਾ ਇਕ ਇਕੇਲਾ ਭਗਤ ਭਗਵਾਨ ਬੇੜਾ ਬੰਨ੍ਹ, ਖੇਵਟ ਖੇਟਾ ਆਪਣੇ ਕੰਧ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰਨੇ ਯੋਗ, ਕਰਤਾ ਪੁਰਖ ਵਡ ਵਡਿਆਈਆ। ਨਿਰਗੁਣ ਸਰਗੁਣ ਸਚ ਸੰਜੋਗ, ਸਤਿ ਸਤਿਵਾਦੀ ਮੇਲ ਮਿਲਾਈਆ। ਆਤਮ ਪਰਮਾਤਮ ਭੋਗੇ ਭੋਗ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਸੁਣਾਵਣਹਾਰਾ ਸਚ ਸਲੋਕ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਹੰ ਬ੍ਰਹਮ ਦੇਵੇ ਮੋਖ, ਵਸਤ ਅਮੋਲਕ ਇਕ ਵਰਤਾਈਆ। ਲੇਖਾ ਜਾਣ ਚੌਦਾਂ ਲੋਕ, ਚੌਦਾਂ ਤਬਕਾਂ ਪਰਦਾ ਰਿਹਾ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵਣਹਾਰਾ ਸਾਚੀ ਓਟ, ਸਰਨਗਤ ਇਕ ਜਣਾਈਆ। ਸਚਖੰਡ ਵਸੇ ਸਾਚੇ ਕੋਟ, ਸ਼ਹਿਨਸ਼ਾਹ ਦਾਤਾ ਸੋਭਾ ਪਾਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਮੰਦਰ ਸੋਭਾ ਪਾਈਆ। ਸਾਚਾ ਮੰਦਰ ਸੋਭਾਵੰਤ, ਸਚਖੰਡ ਸਾਚਾ ਆਪ ਸੁਹਾਇੰਦਾ। ਨਿਰਗੁਣ ਜੋਤ ਸ੍ਰੀ ਭਗਵੰਤ, ਨੂਰ ਨੁਰਾਨਾ ਡਗਮਗਾਇੰਦਾ। ਆਦਿ ਜੁਗਾਦੀ ਸਾਚਾ ਕੰਤ, ਨਰ ਹਰਿ ਆਪਣਾ ਆਸਣ ਲਾਇੰਦਾ। ਲੇਖਾ ਜਾਣੇ ਜੁਗਾ ਜੁਗੰਤ, ਜੁਗ ਚੌਕੜੀ ਬੰਧਨ ਪਾਇੰਦਾ। ਸ਼ਬਦ ਅਗੰਮੀ ਏਕਾ ਮੰਤ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਲੇਖਾ ਜਾਣੇ ਸਾਚੇ ਸੰਤ, ਸਾਧਨਾ ਆਪਣੇ ਹੱਥ ਵਖਾਇੰਦਾ। ਪਰਦਾ ਲਾਹੇ ਲੱਖ ਚੁਰਾਸੀ ਜੀਵ ਜੰਤ, ਘਰ ਘਰ ਆਪਣਾ ਡੇਰਾ ਲਾਇੰਦਾ। ਤੋੜਨਹਾਰਾ ਗੜ੍ਹ ਹਉਮੇ ਹੰਗਤ, ਮਾਇਆ ਮਮਤਾ ਮੋਹ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਸਚਖੰਡ ਨਿਵਾਸੀ, ਸੋ ਪੁਰਖ ਨਿਰੰਜਣ ਆਪ ਕਰਾਈਆ। ਕਰੇ ਖੇਲ ਬਹੁਬਿਧ ਭਾਂਤੀ, ਭੇਵ ਅਭੇਦ ਨਾ ਕੋਇ ਜਣਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਸਰਗੁਣ ਪੁੱਛੇ ਵਾਤੀ, ਭਗਵਨ ਭਗਤਾਂ ਲਏ ਉਠਾਈਆ। ਨਾਮ ਅਗੰਮ ਦੇਵੇ ਸਾਚੀ ਦਾਤੀ, ਵਸਤ ਅਮੋਲਕ ਆਪ ਵਰਤਾਈਆ। ਮਿਟਾਵਣਹਾਰ ਅੰਧੇਰੀ ਰਾਤੀ, ਸਾਚਾ ਚੰਦ ਕਰੇ ਰੁਸ਼ਨਾਈਆ। ਅੰਮ੍ਰਿਤ ਦੇਵੇ ਬੂੰਦ ਸਵਾਂਤੀ, ਨਿਝਰ ਝਿਰਨਾ ਆਪ ਝਿਰਾਈਆ। ਬੰਦ ਕਵਾੜਾ ਖੋਲ੍ਹੇ ਤਾਕੀ, ਬਜਰ ਕਪਾਟੀ ਤੋੜ ਤੁੜਾਈਆ। ਘਰ ਵਿਚ ਘਰ ਵਖਾਏ ਸਾਚੀ ਹਾਟੀ, ਚੌਦਾਂ ਤਬਕਾਂ ਭੇਵ ਜਣਾਈਆ। ਲੇਖਾ ਜਾਣ ਕਮਲਾਪਾਤੀ, ਕਵਲ ਨੈਣ ਕਰੇ ਰੁਸ਼ਨਾਈਆ। ਸਦਾ ਸੁਹੇਲਾ ਬਣ ਬਣ ਸਾਥੀ, ਸਾਚਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਹਰਿ ਪੁਰਖ ਨਿਰੰਜਣ ਹੁਕਮ ਚਲਾਇੰਦਾ। ਏਕੰਕਾਰਾ ਕਰ ਪਸਾਰਾ, ਦੋ ਜਹਾਨਾਂ ਵੇਖ ਵਖਾਇੰਦਾ। ਆਦਿ ਨਿਰੰਜਣ ਨੂਰ ਉਜਿਆਰਾ, ਲੱਖ ਚੁਰਾਸੀ ਦੀਵਾ ਬਾਤੀ ਜੋਤੀ ਜੋਤ ਡਗਮਗਾਇੰਦਾ। ਸ੍ਰੀ ਭਗਵਾਨ ਸਚ ਸਹਾਰਾ, ਆਤਮ ਪਰਮਾਤਮ ਬੰਧਨ ਪਾਇੰਦਾ। ਅਬਿਨਾਸ਼ੀ ਕਰਤਾ ਸੁਹਾਏ ਬੰਕ ਦੁਆਰਾ, ਸੇਜ ਸੁਹੰਜਣੀ ਸੋਭਾ ਪਾਇੰਦਾ। ਪਾਰਬ੍ਰਹਮ ਪ੍ਰਭ ਬਣ ਵਣਜਾਰਾ, ਬ੍ਰਹਮ ਆਪਣਾ ਹੱਟ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰਦਾ ਆਪ ਚੁਕਾਇੰਦਾ। ਸਾਚਾ ਪਰਦਾ ਹਰਿ ਜੂ ਚੁੱਕ, ਤ੍ਰੈਭਵਨ ਧਨੀ ਦਇਆ ਕਮਾਈਆ। ਸਚ ਦੁਆਰਿਉਂ ਆਪੇ ਉਠ, ਸਤਿ ਸਤਿਵਾਦ ਵੇਖ ਵਖਾਈਆ । ਨਿਰਗੁਣ ਸਰਗੁਣ ਨਰ ਹਰਿ ਤੁਠ, ਦੀਨਨ ਆਪਣੀ ਦਇਆ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌਂ ਚਾਰ ਰਿਹਾ ਪੁੱਛ, ਸਤਿ ਸਤਿ ਭੇਵ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਵਖਾਈਆ। ਸਾਚਾ ਰੰਗ ਰੰਗ ਰੰਗੀਲਾ, ਦਰਗਾਹ ਸਾਚੀ ਆਪ ਰੰਗਾਇੰਦਾ। ਅਬਿਨਾਸ਼ੀ ਕਰਤਾ ਛੈਲ ਛਬੀਲਾ, ਸ਼ਹਿਨਸ਼ਾਹ ਆਪਣਾ ਰੂਪ ਧਰਾਇੰਦਾ। ਪਰਵਰਦਿਗਾਰ ਬਣਾਏ ਸਚ ਕਬੀਲਾ, ਖੇਲ ਆਪਣਾ ਨਾ ਕਿਸੇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਪਰਵਰਦਿਗਾਰ, ਬੇਪਰਵਾਹ ਆਪ ਖੁਲ੍ਹਾਈਆ। ਮੁਕਾਮੇ ਹੱਕ ਹੋ ਤਿਆਰ, ਹਕੀਕਤ ਇਕੋ ਇਕ ਜਣਾਈਆ। ਲਾਸ਼ਰੀਕ ਸਾਂਝਾ ਯਾਰ, ਸ਼ਿਰਕਤ ਵਿਚ ਕਦੇ ਨਾ ਆਈਆ। ਕਲਮਾ ਨਬੀ ਕਰ ਤਿਆਰ, ਅਮਾਮ ਕਰੇ ਪੜ੍ਹਾਈਆ। ਸਾਚੇ ਹੁਜਰੇ ਬੋਲ ਜੈਕਾਰ, ਨਾਦ ਅਨਾਦ ਇਕ ਸੁਣਾਈਆ। ਬਿਸਮਲ ਹੋ ਕੇ ਬਿਸਮਿਲ ਧਾਰ, ਵਿਸ਼ਵ ਆਪਣਾ ਭੇਵ ਚੁਕਾਈਆ। ਕਾਗਦ ਕਲਮ ਨਾ ਲਿਖਣਹਾਰ, ਅਲਫ਼ ਯੇ ਨਾ ਕੋਇ ਪੜ੍ਹਾਈਆ । ਹਜ਼ਰਤ ਖੇਲ ਕਰੇ ਅਪਾਰ, ਬੇਐਬ ਰੂਪ ਖ਼ੁਦਾਈਆ। ਵਸਣਹਾਰਾ ਧਾਮ ਨਿਆਰ, ਸਚਖੰਡ ਆਪਣਾ ਡੇਰਾ ਲਾਈਆ। ਨਿਰਗੁਣ ਦਾਤਾ ਪੁਰਖ ਬਿਧਾਤਾ ਸਦਾ ਸਦਾ ਖ਼ਬਰਦਾਰ, ਸਾਚੀ ਖ਼ਬਰ ਆਪ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੰਜ ਤੱਤ ਕਾਇਆ ਬਣ ਦਲਾਲ, ਸ਼ਬਦ ਰਾਗੀ ਅਨਾਦੀ ਤਾਲ ਵਜਾਈਆ। ਬ੍ਰਹਮ ਬ੍ਰਹਿਮਾਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰਬਾਰੇ ਹੁਕਮ ਮਨਾਈਆ। ਸਚ ਦਰਬਾਰਾ ਏਕੋ ਏਕ, ਇਕ ਇਕੱਲਾ ਆਪ ਜਣਾਇੰਦਾ। ਸਤਿ ਸਤਿਵਾਦੀ ਸਾਚੀ ਟੇਕ, ਦਰ ਘਰ ਸਾਚਾ ਇਕ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਲਓ ਵੇਖ, ਭਗਤ ਭਗਵੰਤ ਆਪ ਜਗਾਇੰਦਾ। ਅਬਿਨਾਸ਼ੀ ਕਰਤਾ ਰੂਪ ਰੰਗ ਨਾ ਕੋਇ ਰੇਖ, ਨੂਰ ਨੁਰਾਨਾ ਨੂਰ ਡਗਮਗਾਇੰਦਾ। ਮੁੱਛ ਦਾੜ੍ਹੀ ਨਾ ਕੋਇ ਕੇਸ, ਮੂੰਡ ਮੁੰਡਾਇਆ ਨਜ਼ਰ ਨਾ ਆਇੰਦਾ । ਵਸਣਹਾਰਾ ਸਾਚੇ ਦੇਸ, ਸਚਖੰਡ ਸਾਚੇ ਸੋਭਾ ਪਾਇੰਦਾ। ਏਥੇ ਓਥੇ ਨਿਰਗੁਣ ਸਰਗੁਣ ਨਰ ਨਰੇਸ਼, ਨਰ ਨਿਰੰਕਾਰਾ ਇਕ ਅਖਵਾਇੰਦਾ। ਕਲਜੁਗ ਅੰਤਮ ਧਰਿਆ ਭੇਖ, ਨਿਹਕਲੰਕਾ ਨਾਉਂ ਪਰਗਟਾਇੰਦਾ। ਲੱਖ ਚੁਰਾਸੀ ਵੇਖੇ ਖੇਡ, ਘਟ ਘਟ ਅੰਦਰ ਡੇਰਾ ਲਾਇੰਦਾ। ਗੁਰਮੁਖ ਵਿਰਲੇ ਦੇਵੇ ਆਪਣਾ ਭੇਤ, ਗੁਰਸਿਖ ਸੱਜਣ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਆਪਣਾ ਹੁਕਮ ਮਨਾਇੰਦਾ। ਜੁਗ ਚੌਕੜੀ ਹੁਕਮੇ ਅੰਦਰ, ਇਕੋ ਕਾਰ ਕਮਾਈਆ। ਲੱਖ ਚੁਰਾਸੀ ਮਾਰੇ ਜੰਦਰ, ਪਰਦਾ ਨਜ਼ਰ ਕਿਸੇ ਨਾ ਆਈਆ।
ਮਨ ਵਾਸਨਾ ਸ੍ਰਿਸ਼ਟ ਸਬਾਈ ਭੌਂਦੀ ਬੰਦਰ, ਆਸਾ ਤ੍ਰਿਸ਼ਨਾ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਧਾਰ ਆਪ ਸਮਝਾਈਆ। ਸਾਚੀ ਧਾਰ ਕਲਜੁਗ ਮਾਤ, ਬਿਨ ਲੱਗ ਮਾਤਰ ਆਪ ਜਣਾਇੰਦਾ। ਲੇਖਾ ਲਿਖੇ ਬਿਨ ਕਲਮ ਦਵਾਤ, ਅੱਖਰ ਸ਼ਾਹੀ ਨਾ ਵੰਡ ਵੰਡਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਕਰ ਦਾਸ, ਕਰੋੜ ਤੇਤੀਸਾ ਬੰਧਨ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸੱਦੇ ਪਾਸ, ਸਚ ਸੰਦੇਸਾ ਹੁਕਮ ਜਣਾਇੰਦਾ। ਕਲਜੁਗ ਅੰਤਮ ਸਾਰੇ ਹੋਏ ਨਿਰਾਸ, ਆਪਣਾ ਬਲ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰਨੇ ਆਇਆ, ਕਰਤਾ ਪੁਰਖ ਕਰਤਾਰ। ਲੇਖਾ ਜਾਣੇ ਦਾਈ ਦਾਇਆ, ਵੇਖਣਹਾਰ ਸਰਬ ਸੰਸਾਰ। ਮੇਟਣਹਾਰਾ ਕੂੜੀ ਮਾਇਆ, ਤ੍ਰੈਗੁਣ ਮਾਰੇ ਸ਼ਬਦੀ ਮਾਰ। ਪੰਜ ਤੱਤ ਪਰਦਾ ਰਿਹਾ ਲਾਹਿਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੋਲ੍ਹ ਕਿਵਾੜ। ਆਤਮ ਪਰਮਾਤਮ ਮੇਲ ਮਿਲਾਇਆ, ਭਗਤ ਭਗਵੰਤ ਆਪ ਉਠਾਲ। ਸਾਚੇ ਸੰਤ ਲਏ ਜਗਾਇਆ, ਦੀਨਾਂ ਬੰਧਪ ਦੀਨ ਦਿਆਲ। ਗੁਰਮੁਖ ਆਪਣੇ ਅੰਗ ਲਗਾਇਆ, ਗੁਰ ਗੁਰ ਕਿਰਪਾ ਕੀਤੀ ਆਣ, ਗੁਰਸਿਖ ਸਾਚਾ ਰੰਗ ਚੜ੍ਹਾਇਆ, ਨਾਦ ਸੁਣਾਏ ਸ਼ਬਦ ਧੁਨਕਾਨ। ਦੀਪਕ ਜੋਤੀ ਡਗਮਗਾਇਆ, ਮੇਟ ਮਿਟਾਇਆ ਅੰਧ ਅੰਧਿਆਨ। ਚਰਨ ਧੂੜੀ ਅਸ਼ਨਾਨ ਕਰਾਇਆ, ਫੜ ਬਣਾਇਆ ਚਤੁਰ ਸੁਜਾਨ। ਸੋਹੰ ਢੋਲਾ ਇਕੋ ਗਾਇਆ, ਪ੍ਰਭ ਮਿਲ ਸ੍ਰੀ ਭਗਵਾਨ। ਸ਼ਬਦ ਵਿਚੋਲਾ ਨਾਲ ਰਲਾਇਆ, ਦੋ ਜਹਾਨ ਕਰੇ ਕਲਿਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਜਾਣੇ ਜੀਵ ਜਹਾਨ। ਜੀਵ ਜਹਾਨ ਜਾਣੇ ਲੇਖਾ, ਅਭੁਲ ਭੁੱਲ ਕਦੇ ਨਾ ਜਾਈਆ। ਵਸਣਹਾਰਾ ਸਾਚੇ ਦੇਸਾ, ਦੇਸ ਦਸੰਤਰ ਖੋਜ ਖੁਜਾਈਆ। ਕਲਜੁਗ ਅੰਤਮ ਧਾਰੇ ਭੇਸਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੁਰ ਅਵਤਾਰ ਕਰੇ ਆਦੇਸਾ, ਪੀਰ ਪੈਗ਼ੰਬਰ ਸਯਦਾ ਸੀਸ ਝੁਕਾਈਆ। ਭਗਤ ਭਗਵਾਨ ਕਰੇ ਨੇਤਾ, ਨਿਤ ਨਿਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਵੇਖੇ ਥਾਉਂ ਥਾਈਂਆ। ਹਰਿ ਸੱਜਣ ਸਾਹਿਬ ਸੁਹੇਲਾ, ਕਲਜੁਗ ਅੰਤਮ ਵੇਸ ਵਟਾਇੰਦਾ। ਮਹਾਂਬਲੀ ਇਕ ਇਕੇਲਾ, ਦੋ ਜਹਾਨਾਂ ਖੋਜ ਖੁਜਾਇੰਦਾ। ਲੇਖਾ ਜਾਣੇ ਗੁਰੂ ਗੁਰ ਚੇਲਾ, ਗੁਰ ਚੇਲਾ ਏਕਾ ਰੰਗ ਰੰਗਾਇੰਦਾ। ਆਦਿ ਨਿਰੰਜਣ ਚਾੜ੍ਹੇ ਤੇਲਾ, ਜੋਤ ਨਿਰੰਜਣ ਸਗਨ ਮਨਾਇੰਦਾ। ਪ੍ਰਭ ਮਿਲਣ ਦਾ ਅੰਤਮ ਵੇਲਾ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੀਤ ਇਕ ਅਖਵਾਇੰਦਾ। ਸਾਚਾ ਮੀਤ ਮਿੱਤਰ ਪਿਆਰਾ, ਮੁਰੀਦ ਮੁਰਸ਼ਦ ਵੇਖਣ ਆਈਆ। ਕਰੇ ਖੇਲ ਅਗੰਮ ਅਪਾਰਾ, ਦੀਦ ਈਦ ਚੰਦ ਰੁਸ਼ਨਾਈਆ। ਅੰਦਰ ਬਾਹਰ ਗੁਪਤ ਜ਼ਾਹਰਾ, ਜਲਵਾ ਨੂਰ ਨੂਰ ਰੁਸ਼ਨਾਈਆ। ਕਾਗਦ ਕਲਮ ਨਾ ਲਿਖਣਹਾਰਾ, ਕਾਤਬ ਚਲੇ ਨਾ ਕੋਇ ਚਤੁਰਾਈਆ। ਗੁਰ ਅਵਤਾਰ ਕਰਨ ਨਿਮਸਕਾਰਾ, ਪੀਰ ਪੈਗ਼ੰਬਰ ਬੈਠੇ ਸੀਸ ਝੁਕਾਈਆ। ਭਗਤ ਭਗਵਾਨ ਸੁਹਾਏ ਦੁਆਰਾ, ਸੋਭਾਵੰਤ ਵੱਜੀ ਵਧਾਈਆ। ਵਿਸ਼ਨ ਬੁਹਮਾ ਸ਼ਿਵ ਰੋਵਣ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਤ੍ਰੈਗੁਣ ਮਾਇਆ ਹਾਹਾਕਾਰਾ, ਪੰਜ ਤੱਤ ਧੀਰ ਨਾ ਕੋਇ ਧਰਾਈਆ। ਆਤਮ ਪਰਮਾਤਮ ਵਸੇ ਨਿਆਰਾ, ਘਰ ਘਰ ਵਿਚ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ,
ਭਗਤਨ ਮੇਲਾ ਥਾਉਂ ਥਾਈਂਆ। ਭਗਤਨ ਮੇਲਾ ਪੰਜ ਤੱਤ, ਕਾਇਆ ਮੰਦਰ ਵੇਖ ਵਖਾਇੰਦਾ। ਇਕੋ ਦੇਵੇ ਬ੍ਰਹਮ ਮਤ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਚੌਦਾਂ ਵਿਦਿਆ ਉਬਲੇ ਰੱਤ, ਰੱਤੀ ਰੱਤ ਨਾ ਕੋਇ ਸੁਕਾਇੰਦਾ। ਹਰਿ ਕਾ ਨਾਮ ਕਿਸੇ ਨਾ ਆਵੇ ਹੱਥ, ਖ਼ਾਲੀ ਹੱਥ ਸਰਬ ਫਿਰਾਇੰਦਾ। ਜੀਵ ਜੰਤ ਸਾਧ ਸੰਤ ਲੱਭਣ ਨੱਠ ਨੱਠ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ, ਦਿਸ ਕਿਸੇ ਨਾ ਆਇੰਦਾ। ਖ਼ਾਲੀ ਦਿਸਣ ਮੰਦਰ ਮਸਜਿਦ ਸ਼ਿਵਦੁਆਲੇ ਮੱਠ, ਗੁਰਦੁਆਰੇ ਗੁਰ ਗੁਰ ਰੰਗ ਨਾ ਕੋਇ ਰੰਗਾਇੰਦਾ। ਹਰ ਘਟ ਵਸਿਆ ਪੁਰਖ ਸਮਰਥ, ਗ੍ਰਹਿ ਗ੍ਰਹਿ ਆਪਣਾ ਡੇਰਾ ਲਾਇੰਦਾ। ਸਤਿਗੁਰ ਸਰਨਾਈ ਜੋ ਜਨ ਜਾਏ ਢੱਠ, ਆਤਮ ਪਰਮਾਤਮ ਜੋੜ ਜੁੜਾਇੰਦਾ। ਬੀਜ ਬੀਜੇ ਸਾਚੇ ਵਤ, ਫੁੱਲ ਫਲਵਾੜੀ ਪਤ ਡਾਲੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਵਿਚੋਲਾ ਸਾਚਾ ਢੋਲਾ ਇਕੋ ਬੋਲਾ ਆਪ ਸੁਣਾਇੰਦਾ। ਇਕੋ ਬੋਲਾ ਸੋਹੰ ਸੋ, ਨਾਨਕ ਨਿਰਗੁਣ ਕਰੀ ਪੜ੍ਹਾਈਆ। ਗੋਬਿੰਦ ਢੋਆ ਦਿਤਾ ਢੋ, ਭੱਥਾ ਤੀਰ ਨਾ ਕੋਇ ਰਖਾਈਆ। ਆਪਣੇ ਜਿਹਾ ਆਪੇ ਹੋ, ਆਪਣੀ ਕਰਨੀ ਆਪ ਕਮਾਈਆ। ਕਰੇ ਪਰਕਾਸ਼ ਬ੍ਰਹਿਮੰਡ ਖੰਡ ਸਾਚੀ ਲੋ, ਲੋਆਂ ਪੁਰੀਆਂ ਆਪ ਜਣਾਈਆ। ਪਿਛਲੀ ਕਰਨੀ ਸਭ ਤੋਂ ਲਏ ਖੋਹ, ਖ਼ਾਲਕ ਖ਼ਲਕ ਪਰਵਰਦਿਗਾਰ ਵਡ ਵਡਿਆਈਆ। ਕੂੜੀ ਕਿਰਿਆ ਤੋੜੇ ਮੋਹ, ਮੁਹੱਬਤ ਇਕੋ ਨਾਮ ਜਣਾਈਆ। ਨਿਰਗੁਣ ਨਿਰਗੁਣ ਜਾਏ ਛੋਹ, ਸਰਗੁਣ ਸਰਗੁਣ ਵੱਜੇ ਵਧਾਈਆ। ਅੰਮ੍ਰਿਤ ਰਸ ਦੇਵੇ ਚੋ, ਨਿਝਰ ਝਿਰਨਾ ਇਕ ਝਿਰਾਈਆ। ਹਰਿ ਕਾ ਭੇਵ ਨਾ ਜਾਣੇ ਕੋ, ਭਰਮੇ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਦੁਆਰਾ ਏਕੰਕਾਰਾ ਚਾਰ ਵਰਨਾਂ ਇਕ ਸਹਾਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਜਣਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼, ਵਿਸ਼ਵ ਇਕੋ ਧਾਰ ਚਲਾਇੰਦਾ। ਲੱਖ ਚੁਰਾਸੀ ਵਸੇ ਕਾਇਆ ਦੇਸ, ਪੰਜ ਤੱਤ ਚੋਲਾ ਆਪ ਹੰਢਾਇੰਦਾ। ਨਿਜ ਨੇਤਰ ਨਿਜ ਆਤਮ ਨਿਜ ਘਰ ਨਿਜ ਦਾਤਾ ਲਏ ਵੇਖ, ਦੂਸਰ ਨਜ਼ਰ ਕਿਸੇ ਨਾ ਆਇੰਦਾ। ਸਤਿ ਸਤਿਵਾਦੀ ਸਦਾ ਸੁਹੇਲਾ ਕਰੇ ਸੱਚਾ ਹੇਤ, ਨਿਤ ਨਵਿਤ ਆਪਣਾ ਫੇਰਾ ਪਾਇੰਦਾ। ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਬੋਧ ਅਗਾਧੀ ਖੁਲ੍ਹਾਏ ਭੇਤ, ਅਨੁਭਵ ਆਪਣਾ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮੇਲਾ ਇਕੋ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਜੁਗ ਜਨਮ ਦੇ ਵਿਛੜੇ ਫੜ, ਫੜ ਬਾਹੋਂ ਗਲੇ ਲਗਾਈਆ। ਸਾਚੇ ਪੌੜੇ ਜਾਏ ਚੜ੍ਹ, ਕਾਇਆ ਮੰਦਰ ਅੰਦਰ ਫੇਰਾ ਪਾਈਆ। ਦਰਸ ਦਿਖਾਏ ਅੱਗੇ ਖੜ, ਸਵਛ ਸਰੂਪੀ ਰੂਪ ਵਟਾਈਆ। ਨਾਤਾ ਤੋੜ ਬਹੱਤਰ ਨੜ, ਤਿੰਨ ਸੌ ਸੱਠ ਹਾਡੀ ਲਹਿਣਾ ਦਏ ਮੁਕਾਈਆ। ਆਪਣੀ ਕਿਰਪਾ ਆਪੇ ਕਰ, ਕਰਨੀ ਆਪਣੀ ਦਏ ਜਣਾਈਆ। ਘਰ ਵਿਚ ਘਰ ਮਿਲੇ ਵਰ, ਘਰ ਮੇਲਾ ਸੱਚੇ ਮਾਹੀਆ। ਨਿਰਭੌ ਚੁਕਾਏ ਭੈ ਡਰ, ਜੂਨੀ ਜੂਨ ਨਾ ਕੋਇ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਸੰਗ ਆਪ ਨਿਭਾਈਆ। ਸੰਤਨ ਸੰਗ ਪੁਰਖ ਸਮਰਥ, ਸਦਾ ਸਦਾ ਸਮਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾਏ ਰਥ, ਜੁਗ ਜੁਗ ਵੇਸ ਵਟਾਇਆ। ਨਾਮ ਜਣਾਏ ਮਹਿਮਾ ਅਕੱਥ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਖਾਣੀ ਬਾਣੀ ਭੇਵ ਨਾ ਆਇਆ। ਭਗਤ ਭਗਵਾਨ ਮਾਰਗ ਦੇਵੇ ਦੱਸ, ਸਤਿ ਸਤਿਵਾਦੀ ਰਾਹ ਜਣਾਇਆ। ਸਤਿਜੁਗ ਸਾਚਾ
ਹੋਏ ਪਰਗਟ, ਪਰਗਟ ਆਪਣਾ ਰੰਗ ਰੰਗਾਇਆ। ਕਲਜੁਗ ਕੂੜਾ ਮਿਟੇ ਹੱਟ, ਹਟਵਾਣਾ ਰਹਿਣ ਨਾ ਪਾਇਆ। ਲਹਿਣਾ ਚੁੱਕੇ ਤੀਰਥ ਅੱਠਸੱਠ, ਗੰਗਾ ਗੁਦਾਵਰੀ ਜਮਨਾ ਸੁਰਸਤੀ ਨੇਤਰ ਨੈਣ ਨੈਣ ਰਿਹਾ ਸ਼ਰਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰਾ ਇਕ ਵਖਾਇਆ। ਭਗਤ ਦੁਆਰ ਖੋਲ੍ਹੇ ਆਪ, ਆਪਣੀ ਦਇਆ ਕਮਾਈਆ। ਸੋ ਪੁਰਖ ਨਿਰੰਜਣ ਸਾਚਾ ਜਾਪ, ਚਾਰ ਵਰਨ ਪੜ੍ਹਾਈਆ। ਹੰ ਬ੍ਰਹਮ ਮੇਟੇ ਸੰਤਾਪ, ਸਚ ਸੁੱਚ ਸਮਝਾਈਆ। ਮੇਲ ਮਿਲਾਵਾ ਰਸੂਲ ਪਾਕ, ਪਾਕੀ ਪਾਕ ਖ਼ਾਕ ਵਡਿਆਈਆ। ਨਜ਼ਰੀ ਆਏ ਸਾਖਿਆਤ, ਹਰਿ ਸੱਜਣ ਸੱਚਾ ਮਾਹੀਆ। ਪੀਰ ਪੈਗ਼ੰਬਰ ਮੁਰਸ਼ਦ ਮੁਰੀਦ ਪਿਆਏ ਆਬ ਹਯਾਤ, ਹਯਾਤੀ ਸਭ ਦੀ ਦਏ ਬਦਲਾਈਆ। ਮੱਕਾ ਕਾਅਬਾ ਵੇਖੇ ਮੁਖ ਖੋਲ੍ਹ ਨਕ਼ਾਬ, ਪਰਦਾਨਸ਼ੀਂ ਪਰਦਾ ਆਪ ਉਠਾਈਆ। ਨਜ਼ਰੀ ਆਏ ਇਕ ਜਨਾਬ, ਸਾਚੇ ਤਖ਼ਤ ਸੋਭਾ ਪਾਈਆ। ਈਸਾ ਮੂਸਾ ਮੁਹੰਮਦ ਚਾਰ ਯਾਰ ਅੱਲਾ ਰਾਣੀ ਕਰੇ ਆਦਾਬ, ਬਣ ਬਰਦਾ ਸੀਸ ਝੁਕਾਈਆ। ਤੁਧ ਬਿਨ ਦੇਵੇ ਨਾ ਕੋਇ ਖ਼ਤਾਬ, ਖ਼ਤਾ ਮੁਆਫ਼ ਨਾ ਕੋਇ ਕਰਾਈਆ। ਤੂੰ ਸਾਹਿਬ ਸੱਚਾ ਬਾਪ, ਪਿਤਾ ਪੂਤ ਗੋਦ ਉਠਾਈਆ। ਆਦਿ ਜੁਗਾਦਿ ਜੁਗ ਜੁਗ ਦਰਗਾਹ ਸਾਚੀ ਤੇਰਾ ਇਕੋ ਜਾਪ, ਇਕੋ ਕਲਮਾ ਨਬੀ ਪੜ੍ਹਾਈਆ। ਤੂੰ ਸਿਫ਼ਤ ਸਾਲਾਹੀ ਸਦਾ ਸਫ਼ਾਤ, ਸਿਫ਼ਤ ਵਿਚ ਕਦੇ ਨਾ ਆਈਆ। ਮਰੇ ਨਾ ਜੰਮੇ ਨਾ ਹੋਏ ਵਫ਼ਾਤ, ਮਕਬਰਾ ਰੂਪ ਨਾ ਕੋਇ ਵਖਾਈਆ। ਤੇਰਾ ਲੇਖਾ ਕਾਇਨਾਤ, ਕਾਤਲ ਮਕਤੂਲ, ਤੇਰਾ ਅੰਤ ਕੋਇ ਨਾ ਪਾਈਆ। ਤੇਰੀ ਅਗੰਮੀ ਬਾਤਨ ਇਕੋ ਬਾਤ, ਬੈਤਲ ਤੇਰਾ ਦਰ ਨਜ਼ਰੀ ਆਈਆ। ਏਥੇ ਓਥੇ ਦੇਵੇਂ ਨਜ਼ਾਤ, ਨਿਜ ਘਰ ਆਪਣੇ ਹੋਏਂ ਸਹਾਈਆ। ਲੇਖਾ ਲਿਖੇਂ ਬਿਨ ਕਲਮ ਦਵਾਤ, ਕਾਤਬ ਹੱਥ ਨਾ ਕੋਇ ਵਖਾਈਆ। ਤੇਰੀ ਨਜ਼ਰ ਨਾ ਆਈ ਕਿਸੇ ਲੁਗ਼ਾਤ, ਬੇਨਜ਼ੀਰ ਨਜ਼ਰ ਨਜ਼ਰ ਨਾਲ ਮਿਲਾਈਆ। ਕਲਜੁਗ ਅੰਤਮ ਵੇਖਣ ਆਇਉਂ ਖੇਲ ਤਮਾਸ਼, ਅਮਾਮ ਅਮਾਮਾ ਰੂਪ ਵਟਾਈਆ। ਮੁਹੰਮਦ ਪੂਰੀ ਕਰੇਂ ਖ਼ਾਹਸ਼, ਚੌਦਾਂ ਸਦੀਆਂ ਪੰਧ ਮੁਕਾਈਆ। ਅੱਲਾ ਰਾਣੀ ਹੋਈ ਨਰਾਸ, ਖ਼ੁਲ੍ਹੀ ਮੀਂਢੀ ਰਹੀ ਵਖਾਈਆ। ਮੀਆਂ ਕੋਇ ਨਾ ਪੁੱਛੇ ਵਾਤ, ਬੀਵੀ ਰੋ ਰੋ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮੁਰਸ਼ਦ ਆਪਣਾ ਫੇਰਾ ਪਾਈਆ। ਮੁਰੀਦ ਮੁਰਸ਼ਦ ਵੇਖੇ ਹੁਜ਼ਰਾ, ਹਾਜ਼ਤ ਸਭ ਦੀ ਪੂਰ ਕਰਾਇੰਦਾ। ਆਪਣੀ ਧਾਰੋਂ ਆਪੇ ਉਂਗਰਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਆਦਿ ਜੁਗਾਦਿ ਸਦਾ ਸਦਾ ਰਹੇ ਨਾਸ਼ੁਕਰਾ, ਸ਼ੁਕਰੀਆ ਅਦਾ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮਹਿਬੂਬ ਵਸਣਹਾਰਾ ਹੱਦ ਹਦੂਦ, ਹਦੂਦ ਅਰਬਾ ਨਾ ਕਿਸੇ ਜਣਾਇੰਦਾ। ਹਦੂਦ ਹੱਦ ਨਾ ਕੋਇ ਵੰਡ, ਰਕਬਾ ਨਜ਼ਰ ਕੋਇ ਨਾ ਆਈਆ। ਚੌਦਾਂ ਤਬਕਾਂ ਪਈ ਡੰਡ, ਡੰਕਾ ਇਕੋ ਨਾਮ ਸੁਣਾਈਆ। ਸਦੀ ਚੌਧਵੀਂ ਰਹੀ ਲੰਘ, ਵੇਲਾ ਗਿਆ ਹੱਥ ਨਾ ਆਈਆ ਪੀਰ ਪੈਗ਼ੰਬਰ ਬਣੇ ਮਲੰਘ, ਦਰ ਦਰ ਅਲਖ ਜਗਾਈਆ। ਪਰਗਟ ਹੋਇਆ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਸਾਚੇ ਅਸਵ ਘੋੜੇ ਪਾਖਰ ਜ਼ੀਨ ਕਸੇ ਤੰਗ, ਡੋਰੀ ਆਪਣੇ ਹੱਥ ਰਖਾਈਆ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਆਏ ਲੰਘ, ਲੋਕਮਾਤ ਫੇਰਾ ਪਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਵੇਖੇ ਰੈਣ ਅੰਧੇਰੀ ਅੰਧ, ਚੌਦਸ ਚੰਦ ਨਾ ਕੋਇ ਚੜ੍ਹਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅੰਤਰ ਭਰਿਆ ਗੰਦ, ਕੂੜੀ ਕਿਰਿਆ ਕਰੀ ਕੁੜਮਾਈਆ। ਅਠਸਠ ਤੀਰਥ ਕਿਤੇ ਨਾ ਦਿਸੇ ਠੰਡ, ਅਗਨੀ ਤੱਤ ਤੱਤ
ਜਲਾਈਆ। ਸ੍ਰਿਸ਼ਟ ਸਬਾਈ ਹੋਈ ਰੰਡ, ਹਰਿ ਜੂ ਕੰਤ ਨਾ ਕੋਇ ਹੰਢਾਈਆ। ਘਰ ਘਰ ਵੜਿਆ ਭੇਖ ਪਖੰਡ, ਸਚ ਸੁੱਚ ਨਾ ਵੱਜੇ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋਏ ਨੰਗ, ਪਰਦਾ ਸਕੇ ਨਾ ਕੋਇ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਪੜ੍ਹਦੇ ਬੱਤੀ ਦੰਦ ਹਿਰਦੇ ਹਰਿ ਨਾ ਕੋਇ ਵਸਾਈਆ। ਚਲਦਿਆਂ ਫਿਰਦਿਆਂ ਔਂਦਿਆਂ ਜਾਂਦਿਆਂ ਕਿਸੇ ਨਾ ਮੁਕਿਆ ਪੰਧ, ਅੱਧਵਿਚਕਾਰ ਬੈਠੇ ਡੇਰਾ ਲਾਈਆ। ਗੋਬਿੰਦ ਇਕੋ ਮੰਗੀ ਮੰਗ, ਪੁਰਖ ਅਕਾਲ ਅੱਗੇ ਝੋਲੀ ਡਾਹੀਆ। ਕਲਜੁਗ ਤੇਰਾ ਮਿਲੇ ਸੰਗ, ਦੂਜਾ ਨਜ਼ਰ ਕੋਇ ਨਾ ਆਈਆ। ਹੁਣ ਬਣਿਆ ਗੁਜਰੀ ਚੰਦ, ਫਿਰ ਤੇਰਾ ਸੁਤ ਅਖਵਾਈਆ। ਮੇਰਾ ਖ਼ੁਸ਼ੀ ਬੰਦ ਬੰਦ, ਬੰਦੀਖ਼ਾਨਾ ਤੋੜ ਤੁੜਾਈਆ। ਤੇਰਾ ਢੋਲਾ ਸੋਹੰ ਛੰਦ, ਨਾਨਕ ਨਿਰਗੁਣ ਸਰਗੁਣ ਗਿਆ ਗਾਈਆ। ਵੇਦ ਵਿਆਸਾ ਮੰਗੇ ਮੰਗ, ਖ਼ਾਲੀ ਝੋਲੀ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਇਕੋ ਏਕ ਫੇਰਾ ਪਾਈਆ। ਇਕੋ ਆਇਆ ਹਰਿ ਸਮਰਥ, ਸਮਰਥ ਸਮਰਥ ਦਇਆ ਕਮਾਇੰਦਾ। ਕਲਜੁਗ ਗੇੜੇ ਉਲਟੀ ਲੱਠ, ਗੇੜਾ ਆਪਣੇ ਹੱਥ ਰਖਾਇੰਦਾ। ਸਾਚਾ ਮਾਰਗ ਦੇਵੇ ਦੱਸ, ਸਤਿਜੁਗ ਸਾਚੀ ਧਾਰ ਚਲਾਇੰਦਾ। ਭਗਤ ਭਗਵਾਨ ਇਕ ਦੂਜੇ ਦੇ ਹੋਣ ਵਸ, ਵਸੀਕਾਰ ਆਪ ਹੋ ਆਇੰਦਾ। ਕਾਇਆ ਮੰਦਰ ਸਾਚੇ ਅੰਦਰ ਹਰੀ ਦੁਆਰ ਬਹਿ ਬਹਿ ਜਾਣਾ ਹੱਸ, ਮੱਕਾ ਕਾਅਬਾ ਦੋ ਦੋ ਆਬਾ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਕਰ ਪਰਗਟ ਘਰ ਵਿਚ ਘਰ ਵਖਾਏ ਹੱਟ, ਬਣ ਵਣਜਾਰਾ ਤੋਲਾ ਇਕੋ ਤੋਲ ਤੁਲਾਇੰਦਾ। ਗੁਰਮੁਖ ਸੱਜਣ ਲਾਹਾ ਲੈਣਾ ਖੱਟ, ਮਨਮੁਖ ਖ਼ਾਲੀ ਹੱਥ ਭੁਆਇੰਦਾ। ਅੰਮ੍ਰਿਤ ਆਤਮ ਇਕੋ ਰਸ ਲੈਣਾ ਚੱਟ, ਜਿਸ ਚੱਟਿਆਂ ਦੁੱਖ ਨੇੜ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਲਏ ਫੜ, ਗੁਰ ਚੇਲੇ ਗੋਦ ਬਹਾਇੰਦਾ । ਗੁਰ ਚੇਲਾ ਸੋਹੇ ਸਾਚੀ ਗੋਦ, ਗੋਬਿੰਦ ਵੱਜੇ ਨਾਮ ਵਧਾਈਆ। ਪਰਗਟ ਹੋਇਆ ਜੋਧਨ ਜੋਧ, ਮਹਾਂਬਲੀ ਬੇਪਰਵਾਹੀਆ। ਜਨ ਭਗਤਾਂ ਹਿਰਦੇ ਲਏ ਸੋਧ, ਨਾਮ ਕੁਠਾਲੀ ਇਕੋ ਤਾਈਆ। ਦੇਵੇ ਗਿਆਨ ਅਗਾਧ ਬੋਧ, ਬੋਧ ਅਗਾਧ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਜਣਾਏ ਸਾਚਾ ਮੰਤਰ, ਕਲਜੁਗ ਬੁਝਾਏ ਲੱਗੀ ਬਸੰਤਰ, ਸਰਬ ਜੀਆਂ ਬਿਧ ਜਾਣੇ ਅੰਤਰ, ਅੰਤਰ ਆਤਮ ਖੋਜ ਖੁਜਾਈਆ। ਅੰਤਰ ਆਤਮ ਲਏ ਖੋਜ, ਹਰ ਘਟ ਘਟ ਵੇਖ ਵਖਾਇੰਦਾ। ਜੁਗ ਚੌਕੜੀ ਸੋਚਿਆਂ ਵਿਚ ਨਾ ਆਵੇ ਸੋਚ, ਸੋਚ ਸਭ ਦੀ ਆਪ ਭੁਲਾਇੰਦਾ। ਕਲਜੁਗ ਅੰਤ ਭੁਲਾਈ ਸਭ ਦੀ ਹੋਸ਼, ਹੋਛਾਪਨ ਕਰਾਇੰਦਾ। ਆਪ ਬਣਿਆ ਰਿਹਾ ਨਿਰਦੋਸ਼, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀਨ ਮਜ਼੍ਹਬ ਵੰਡ ਵੰਡਾਇੰਦਾ। ਸਚਖੰਡ ਬੈਠਾ ਰਿਹਾ ਖ਼ਮੋਸ਼, ਖ਼ਾਹਸ਼ ਆਪਣੀ ਨਾ ਕਿਸੇ ਜਣਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਹੋਇਆ ਰਿਹਾ ਰੂਪੋਸ਼, ਰੂਪ ਰੰਗ ਨਾ ਕੋਇ ਰਖਾਇੰਦਾ। ਭਗਤ ਪਿਆਰ ਅੰਦਰ ਹੋਇਆ ਰਿਹਾ ਮਦਹੋਸ਼, ਮਹਿਫ਼ਲ ਇਕੋ ਘਰ ਲਗਾਇੰਦਾ । ਕਲਜੁਗ ਅੰਤਮ ਸ੍ਰੀ ਭਗਵਾਨ ਚੜ੍ਹਿਆ ਜੋਸ਼, ਜੋਬਨ ਆਪਣਾ ਆਪ ਜਣਾਇੰਦਾ। ਗੋਬਿੰਦ ਪੂਰੀ ਕਰੇ ਲੋਚ, ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ। ਵੇਖਣਹਾਰਾ ਲੱਖਣ ਪੁਸ਼ਕਰ ਦੀਪ ਕਰੌਂਚ, ਸਾਨ ਸਲਮਲ ਆਪਣਾ ਫੇਰਾ ਪਾਇੰਦਾ। ਦੋ ਜਹਾਨਾਂ ਜਾਏ ਪਹੁੰਚ, ਆਪ ਆਪਣਾ ਬਲ ਵਖਾਇੰਦਾ। ਲੱਖ ਚੁਰਾਸੀ ਲਏ ਨੋਚ, ਨੌਕਾ ਨੱਯਾ ਸਭ ਦੀ ਆਪ ਡੁਬਾਇੰਦਾ। ਜਨ ਭਗਤ ਵਖਾਏ ਸਾਚਾ ਕੋਟ, ਕਿਲਾ ਬੰਕ ਇਕ ਸੁਹਾਇੰਦਾ। ਸਚਖੰਡ
ਦੁਆਰ ਨਿਰਮਲ ਜੋਤ, ਪਰਕਾਸ਼ ਪਰਕਾਸ਼ ਵਿਚ ਪਰਗਟਾਇੰਦਾ । ਪੁਰਖ ਅਕਾਲ ਸਾਹਿਬ ਸਤਿਗੁਰ ਇਕੋ ਬਹੁਤ, ਆਦਿ ਜੁਗਾਦਿ ਇਸ਼ਟ ਗੁਰਦੇਵ ਦੇਵ ਗੁਰ ਇਸ਼ਟ ਸ੍ਰਿਸ਼ਟ ਦ੍ਰਿਸ਼ਟ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰਾ ਸਚਖੰਡ ਸਚ ਮਕਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਉਤਭੁਜ ਸੇਤਜ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਈਸ਼ ਜੀਵ ਜਗਦੀਸ਼ ਹਦੀਸ਼ ਇਕੋ ਇਕ ਪੜ੍ਹਾਇੰਦਾ।
ਸਿਖ ਧਰਮ ਸਾਚੀ ਸਿਖੀ, ਨਾਨਕ ਗੋਬਿੰਦ ਵੰਡ ਵੰਡਾਈਆ। ਜਿਸ ਦੀ ਧਾਰ ਸਦਾ ਅਨਡਿਠੀ, ਜਗਤ ਨੇਤਰ ਨਜ਼ਰ ਨਾ ਆਈਆ। ਜਿਸ ਆਤਮ ਪਰਮਾਤਮ ਗੋਬਿੰਦ ਪਾਏ ਭਿੱਖੀ, ਵਸਤ ਅਮੋਲਕ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖੀ ਦਏ ਸਮਝਾਈਆ। ਸਾਚੀ ਸਿਖੀ ਚਾਰ ਵਰਨ, ਨਾਨਕ ਨਿਰਗੁਣ ਸ਼ਬਦ ਜਣਾਇਆ। ਨੇਤਰ ਖੋਲ੍ਹੇ ਹਰਨ ਫਰਨ, ਪਰਦਾ ਦੂਈ ਦਏ ਚੁਕਾਇਆ। ਨਜ਼ਰੀ ਆਏ ਇਕੋ ਸਰਨ, ਦੂਜਾ ਰੰਗ ਨਾ ਕੋਇ ਵਖਾਇਆ। ਨਾਤਾ ਚੁੱਕੇ ਮਰਨ ਡਰਨ, ਭੈ ਭਿਆਨਕ ਰੂਪ ਨਾ ਕੋਇ ਵਖਾਇਆ। ਸੋ ਗੁਰਸਿਖ ਸਾਚੀ ਤਰਨੀ ਤਰਨ, ਜਿਨ੍ਹਾਂ ਨਾਨਕ ਨਿਰਗੁਣ ਸਤਿਗੁਰ ਨਜ਼ਰੀ ਆਇਆ। ਸਿਖੀ ਸੋ ਪਰਵਾਨ, ਜਿਨ੍ਹਾਂ ਸਿਖਿਆ ਸਤਿਗੁਰ ਭਾਈਆ। ਸੋ ਸਿਖੀ ਕੂੜ ਨਿਸ਼ਾਨ, ਦੁਰਮਤ ਮੈਲ ਨਾ ਸਕੇ ਧੁਆਈਆ। ਰਸਨਾ ਜਿਹਵਾ ਕਰਨ ਗਿਆਨ, ਹਿਰਦੇ ਹਰਿ ਨਾ ਕੋਇ ਵਸਾਈਆ। ਜਿਨ੍ਹਾਂ ਅੰਤਰ ਮਿਲਿਆ ਆਣ, ਸੋ ਸਿਖ ਰੂਪ ਵਡਿਆਈਆ। ਅਨਪੜ੍ਹਿਆਂ ਦੇਵੇ ਗਿਆਨ, ਪੜ੍ਹਿਆਂ ਮਤ ਦਏ ਭੁਆਈਆ। ਗੋਬਿੰਦ ਸੂਰਬੀਰ ਨੌਜਵਾਨ, ਅੰਮ੍ਰਿਤ ਆਤਮ ਸਾਚਾ ਜਾਮ ਪਿਆਈਆ। ਸਾਚਾ ਖੰਡਾ ਦੇਵੇ ਕਿਰਪਾਨ, ਲੋਹਾਰ ਤਰਖਾਣ ਨਾ ਕੋਇ ਘੜਾਈਆ। ਰੱਖੇ ਕਾਇਆ ਵਿਚ ਮਿਆਨ, ਅੱਠੇ ਪਹਿਰ ਬੰਦ ਵਖਾਈਆ। ਗੋਬਿੰਦ ਗੁਣ ਗਾਏ ਵੱਜੇ ਸ਼ਬਦ ਧੁਨਕਾਨ, ਅਨਹਦ ਨਾਦੀ ਨਾਦ ਸੁਣਾਈਆ। ਸੋ ਗੁਰਮੁਖ ਗੁਰਸਿਖ ਚਤੁਰ ਸੁਘੜ ਸੁਜਾਨ, ਜਿਸ ਜਨ ਸਤਿਗੁਰ ਸਿਖੀ ਨਜ਼ਰੀ ਆਈਆ। ਸਤਿਗੁਰ ਸਿਖੀ ਡਾਹਢੀ ਨਿੱਕੀ, ਨਜ਼ਰ ਕਿਸੇ ਨਾ ਆਈਆ। ਜਿਨ੍ਹਾਂ ਦੇਵੇ ਧੁਰ ਦਰਗਾਹੋਂ ਚਿੱਠੀ, ਨਾਮ ਪਰਵਾਨਾ ਹੱਥ ਫੜਾਈਆ। ਤਿਨ੍ਹਾਂ ਆਪਣੇ ਨੇਤਰ ਪੇਖੀ, ਸੀਸ ਧੜ ਬੰਦ ਬੰਦ ਗਏ ਕਟਾਈਆ। ਕਲਜੁਗ ਅੰਤ ਧੀਆਂ ਪੁੱਤਰਾਂ ਭੈਣਾਂ ਭਾਈਆਂ ਨਾਲ ਕਰਨ ਹੇਤੀ, ਜਗਤ ਕੁਟੰਬ ਪਾਲਣ ਮਾਇਆ ਮਮਤਾ ਹੋਈ ਹਲਕਾਈਆ। ਕੂੜੀ ਕਿਰਿਆ ਰਸਨਾ ਜਿਹਵਾ ਮਾਰਨ ਸ਼ੇਖ਼ੀ, ਬਾਹਰੋਂ ਚਿੰਨ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂ ਗੋਬਿੰਦ ਸਿੰਘ ਦੀ ਵਡਿਆਏ ਸਾਚੀ ਸਿਖੀ, ਜਿਸ ਦੀ ਧਾਰ ਕਿਸੇ ਨਾ ਡਿਠੀ, ਧਾਰ ਆਪਣੇ ਵਿਚ ਗਿਆ ਛੁਪਾਈਆ।
੧੮ ਮਾਘ ੨੦੧੯ ਬਿਕਰਮੀ ਚੰਨਣ ਸਿੰਘ ਦੇ ਗ੍ਰਹਿ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ
ਭਗਤ ਭਗਵਾਨ ਇਕੋ ਆਸ, ਆਸਾ ਆਸਾ ਨਾਲ ਟਕਰਾਈਆ। ਭਗਤ ਭਗਵਾਨ ਇਕੋ ਪਿਆਸ, ਤ੍ਰਿਸ਼ਨਾ ਇਕੋ ਰੰਗ ਵਟਾਈਆ।
ਭਗਤ ਭਗਵਾਨ ਇਕੋ ਸ਼ਾਖ਼, ਸ਼ਨਾਖ਼ਤ ਨਜ਼ਰ ਕਿਸੇ ਨਾ ਆਈਆ। ਭਗਤ ਭਗਵਾਨ ਇਕ ਦੂਜੇ ਦੇ ਦਾਸੀ ਦਾਸ, ਬਣ ਸੇਵਕ ਸੇਵ ਕਮਾਈਆ। ਭਗਤ ਭਗਵਾਨ ਕੰਮ ਕਰਨ ਖ਼ਾਸ, ਖ਼ਾਹਸ਼ ਆਪਣੀ ਪੂਰ ਕਰਾਈਆ। ਭਗਤ ਭਗਵਾਨ ਪਾਇਣ ਰਾਸ, ਮੰਡਲ ਮੰਡਪ ਨਾਚ ਨਚਾਈਆ। ਭਗਤ ਭਗਵਾਨ ਇਕੋ ਜ਼ਾਤ, ਬ੍ਰਹਮ ਪਾਰਬ੍ਰਹਮ ਵਖਾਈਆ। ਭਗਤ ਭਗਵਾਨ ਇਕ ਜਮਾਤ, ਇਕੋ ਅੱਖਰ ਕਰਨ ਪੜ੍ਹਾਈਆ। ਭਗਤ ਭਗਵਾਨ ਸਾਚਾ ਸਾਥ, ਸਾਚਾ ਸੰਗ ਰਖਾਈਆ। ਭਗਤ ਭਗਵਾਨ ਇਕ ਦੂਜੇ ਦੀ ਸੁਣਨ ਬਾਤ, ਦੂਜਾ ਸੁਣਨ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਵੇਖੇ ਚਾਈਂ ਚਾਈਂਆ। ਭਗਤ ਭਗਵਾਨ ਇਕੋ ਰੰਗ, ਰੰਗ ਰੰਗੀਲਾ ਇਕ ਰੰਗਾਇੰਦਾ। ਭਗਤ ਭਗਵਾਨ ਇਕ ਪਲੰਘ, ਆਤਮ ਸੇਜਾ ਸੋਭਾ ਪਾਇੰਦਾ। ਭਗਤ ਭਗਵਾਨ ਇਕ ਮਰਦੰਗ, ਨਾਮ ਮਰਦੰਗਾ ਇਕ ਵਜਾਇੰਦਾ। ਭਗਤ ਭਗਵਾਨ ਇਕ ਅਨੰਦ, ਅਨੰਦ ਅਨੰਦ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਆਪਣਾ ਖੇਲ ਵਖਾਇੰਦਾ। ਭਗਤ ਭਗਵਾਨ ਇਕ ਮਕਾਨ, ਬੇਮੁਕਾਮ ਰਿਹਾ ਜਣਾਈਆ। ਭਗਤ ਭਗਵਾਨ ਇਕ ਨਿਸ਼ਾਨ, ਸਚ ਨਿਸ਼ਾਨਾ ਦਏ ਵਖਾਈਆ। ਭਗਤ ਭਗਵਾਨ ਇਕ ਕਲਾਮ, ਏਕਾ ਕਲਮਾ ਦਏ ਜਣਾਈਆ। ਭਗਤ ਭਗਵਾਨ ਇਕ ਅਮਾਮ, ਏਕਾ ਤਖ਼ਤ ਸੋਭਾ ਪਾਈਆ। ਭਗਤ ਭਗਵਾਨ ਇਕ ਨਜ਼ਾਮ, ਏਕਾ ਹੁਕਮ ਮਨਾਈਆ। ਭਗਤ ਭਗਵਾਨ ਇਕ ਦੂਜੇ ਦੇ ਹੋਣ ਗ਼ੁਲਾਮ, ਬਣ ਬਰਦੇ ਸੇਵ ਕਮਾਈਆ। ਭਗਤ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਜਣਾਈਆ। ਭਗਤ ਭਗਵਾਨ ਏਕਾ ਸੱਜਣ, ਸੱਜਣ ਅਵਰ ਨਾ ਕੋਇ ਜਣਾਈਆ। ਭਗਤ ਭਗਵਾਨ ਏਕਾ ਮਜਨ, ਇਕ ਸਰੋਵਰ ਦਏ ਵਖਾਈਆ। ਭਗਤ ਭਗਵਾਨ ਇਕ ਦੂਜੇ ਦੇ ਪਰਦੇ ਕੱਜਣ, ਆਪ ਆਪਾ ਨਾ ਕੋਇ ਵਡਿਆਈਆ। ਭਗਤ ਭਗਵਾਨ ਜੁਗ ਜੁਗ ਇਕ ਦੂਜੇ ਨੂੰ ਸੱਦਣ, ਸੱਦਾ ਇਕੋ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਮਿਲ ਕੇ ਤਾਲ ਸਾਚੇ ਵੱਜਣ, ਤਲਵਾੜਾ ਇਕੋ ਘਰ ਸ਼ਨਵਾਈਆ। ਸਾਚੇ ਘਰ ਵੱਜੇ ਤਾਲ, ਭਗਤ ਭਗਵੰਤ ਆਪ ਵਜਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਨਾਤਾ ਤੋੜ ਕਾਲ ਮਹਾਂਕਾਲ, ਦੀਨ ਦਿਆਲ ਦਇਆ ਕਮਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਇਕ ਸਮਝਾਈਆ। ਕਾਇਆ ਮੰਦਰ ਸੱਚੀ ਧਰਮਸਾਲ, ਸਤਿਗੁਰ ਸਾਚਾ ਆਸਣ ਲਾਈਆ। ਭਗਤ ਹੋਏ ਨਾ ਕਦੇ ਬੇਹਾਲ, ਬਹਿਬਲ ਰੂਪ ਨਾ ਕੋਇ ਵਟਾਇੰਦਾ। ਭਗਵਨ ਬਣੇ ਆਪ ਦਲਾਲ, ਬਣ ਵਿਚੋਲਾ ਮੇਲ ਮਿਲਾਇੰਦਾ। ਲੇਖਾ ਜਾਣੇ ਹੱਕ ਹੱਕ ਹਲਾਲ, ਹਕੀਕਤ ਸਾਚੀ ਖੋਜ ਖੁਜਾਇੰਦਾ। ਜੁਗ ਚੌਕੜੀ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਆਪ ਰਖਾਇੰਦਾ। ਭਗਵੰਤ ਭਗਤ ਲਏ ਭਾਲ, ਆਪ ਭਾਲਿਆਂ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਆਪ ਸਲਾਹਿੰਦਾ। ਭਗਤ ਭਗਵਾਨ ਇਕ ਸਲਾਹ, ਸਲਾਹਗੀਰ ਨਾ ਕੋਈ ਵਖਾਈਆ। ਭਗਤ ਭਗਵਾਨ ਇਕ ਮਲਾਹ, ਬੇੜਾ ਇਕੋ ਇਕ ਚਲਾਈਆ। ਭਗਤ ਭਗਵਾਨ ਇਕੋ ਰਾਹ, ਰਹਿਬਰ ਇਕੋ ਇਕ ਦਰਸਾਈਆ। ਭਗਤ ਭਗਵਾਨ ਇਕੋ ਨਾਂ, ਨਾਉਂ ਨਿਰੰਕਾਰਾ ਇਕ ਜਣਾਈਆ। ਇਕ ਦੂਜੇ ਦੀ ਪਕੜਨ ਬਾਂਹ, ਪੱਲੂ ਛੁੱਟ ਕਦੇ ਨਾ ਜਾਈਆ। ਭਗਤ ਭਗਵਾਨ ਵਸਣ ਸਾਚੇ ਥਾਂ, ਥਾਂ ਥਨੰਤਰ ਮਿਲੇ ਵਡਿਆਈਆ। ਭਗਤ ਭਗਵਾਨ
ਮਾਨਣ ਠੰਡੀ ਛਾਂ, ਅਗਨੀ ਤੱਤ ਨਾ ਲਾਗੇ ਰਾਈਆ। ਭਗਤ ਭਗਵਾਨ ਨਾਤਾ ਪਿਤਾ ਮਾਂ, ਪਿਤਾ ਪੂਤ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਭਗਤ ਰੱਖਣ ਭਗਵਾਨ ਓਟ, ਇਕੋ ਓਟ ਰਖਾਈਆ। ਮੇਲ ਮਿਲਾਏ ਨਿਰਮਲ ਜੋਤ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਲੇਖਾ ਚੁੱਕੇ ਓਤ ਪੋਤ, ਪੁੱਤ ਪੋਤਰਾ ਨਾ ਰੂਪ ਵਟਾਈਆ। ਨਾਤਾ ਤੁਟੇ ਵਰਨ ਗੋਤ, ਮਿਲੇ ਸਚ ਸਰਨਾਈਆ। ਲੇਖੇ ਚੁੱਕੇ ਲੋਕ ਪਰਲੋਕ, ਏਕਾ ਘਰ ਬਹਾਈਆ। ਨਾਮ ਸੁਣਾਏ ਸਤਿ ਸਲੋਕ, ਸਾਚਾ ਢੋਲਾ ਗਾਈਆ। ਚਰਨਾਂ ਹੇਠ ਦਬਾਏ ਮੁਕਤੀ ਮੋਖ, ਮੁਫ਼ਤ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਹੋਏ ਆਪ ਸਹਾਈਆ। ਭਗਤ ਸਹਾਈ ਹੋਏ ਪ੍ਰਭ, ਆਪਣੀ ਦਇਆ ਕਮਾਇੰਦਾ। ਜੁਗ ਚੌਕੜੀ ਲਏ ਲੱਭ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਦਰਸ ਦਿਖਾਏ ਪ੍ਰਗਟ ਝੱਭ, ਝਲਕ ਇਕੋ ਨੂਰ ਜਣਾਇੰਦਾ। ਜਗਤ ਵਿਕਾਰਾ ਮੇਟੇ ਹੱਬ, ਹਉਮੇ ਰੋਗ ਗਵਾਇੰਦਾ। ਅੰਮ੍ਰਿਤ ਜਾਮ ਪਿਆਏ ਮਧ, ਇਕੋ ਰਸ ਚਖਾਇੰਦਾ। ਨੌਂ ਦੁਆਰੇ ਪਾਰ ਹੱਦ, ਘਰ ਮੰਦਰ ਕੁੰਡਾ ਲਾਹਿੰਦਾ। ਆਤਮ ਸੇਜਾ ਸਾਚੀ ਸੱਦ, ਆਪਣੀ ਗੰਢ ਪੁਆਇੰਦਾ। ਧਰਮ ਨਿਸ਼ਾਨਾ ਦੇਵੇ ਗੱਡ, ਸ਼ਬਦ ਨਿਸ਼ਾਨ ਝੁਲਾਇੰਦਾ। ਤੇਰੀ ਮੇਰੀ ਇਕੋ ਯਦ, ਸਾਚਾ ਸੋਹਲਾ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਆਪਣੇ ਘਰ ਵਸਾਇੰਦਾ। ਭਗਤਨ ਵਸੇ ਸਾਚਾ ਖੇੜਾ, ਸ੍ਰੀ ਭਗਵਾਨ ਆਪ ਵਸਾਈਆ। ਨਾਤਾ ਤੁਟੇ ਤੇਰਾ ਮੇਰਾ, ਸੋਹੰ ਵੱਜੇ ਸਚ ਵਧਾਈਆ। ਆਵਣ ਜਾਵਣ ਚੁਕੇ ਗੇੜਾ, ਰਾਏ ਧਰਮ ਨਾ ਦਏ ਸਜਾਈਆ। ਲੱਖ ਚੁਰਾਸੀ ਚੁਕੇ ਝੇੜਾ, ਜੂਨ ਅਜੂਨ ਨਾ ਕੋਇ ਭੁਆਈਆ। ਸਾਹਿਬ ਸਤਿਗੁਰ ਕਰੇ ਮਿਹਰਾ, ਮਿਹਰ ਨਜ਼ਰ ਇਕ ਉਠਾਈਆ। ਤਾਰਨਹਾਰਾ ਨਾ ਲਾਏ ਦੇਰਾਂ, ਦੂਰ ਦੁਰਾਡਾ ਨੇੜੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਲਏ ਉਠਾਈਆ। ਭਗਤ ਭਗਵਾਨ ਲਏ ਉਠਾਲ, ਆਪਣਾ ਹੁਕਮ ਜਣਾਇੰਦਾ। ਦੀਪਕ ਜੋਤੀ ਇਕੋ ਬਾਲ, ਅਗਿਆਨ ਅੰਧੇਰ ਮਿਟਾਇੰਦਾ। ਅਨਹਦ ਸੁਣਾਏ ਸੱਚੀ ਧੁਨਕਾਨ, ਅਨਹਦ ਨਾਦੀ ਨਾਦ ਅਲਾਇੰਦਾ। ਨਾਤਾ ਤੋੜ ਸ਼ਾਹ ਕੰਗਾਲ, ਊਚ ਨੀਚ ਨਾ ਕੋਈ ਵਖਾਇੰਦਾ। ਸਤਿਗੁਰ ਪੂਰਾ ਦੀਨ ਦਿਆਲ, ਫੜ ਬਾਹੋਂ ਪਾਰ ਕਰਾਇੰਦਾ। ਚਰਨ ਦੁਆਰ ਵਖਾਏ ਸੱਚੀ ਧਰਮਸਾਲ, ਧਰਮ ਦੁਆਰਾ ਇਕ ਵਡਿਆਇੰਦਾ। ਹਰਿਜਨ ਸਾਚੇ ਵੇਖੇ ਲਾਲ, ਲਾਲਨ ਆਪਣੇ ਕੋਲ ਬਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਕਲਜੁਗ ਅੰਤ ਜਿਸ ਉਪਰ ਹੋਇਆ ਆਪ ਦਿਆਲ, ਆਵਣ ਜਾਵਣ ਜਨਮ ਮਰਨ ਮਰਨ ਜਨਮ ਦੁੱਖ ਮਿਟਾਇੰਦਾ।