੧੮ ਮਾਘ ੨੦੧੯ ਬਿਕਰਮੀ ਸਵਿੰਦਰ ਸਿੰਘ ਦੇ ਗ੍ਰਹਿ ਪਿੰਡ ਭੁਲਰ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਧਰਿਆ ਬਲ, ਬਲ ਬਾਵਣ ਨੈਣ ਸ਼ਰਮਾਈਆ। ਹਰਿ ਪੁਰਖ ਨਿਰੰਜਣ ਅਛਲ ਅਛੱਲ, ਵਲ ਛਲ ਆਪਣੀ ਧਾਰ ਚਲਾਈਆ। ਏਕੰਕਾਰਾ ਵਸਣਹਾਰਾ ਨਿਹਚਲ ਧਾਮ ਅਟੱਲ, ਸਚ ਸਿੰਘਾਸਣ ਸੋਭਾ ਪਾਈਆ। ਆਦਿ ਨਿਰੰਜਣ ਦੀਪਕ ਜੋਤ ਗਿਆ ਬਲ, ਨੂਰ ਨੁਰਾਨਾ ਡਗਮਗਾਈਆ। ਅਬਿਨਾਸ਼ੀ ਕਰਤਾ ਲੇਖਾ ਜਾਣੇ ਦੋ ਜਹਾਨ, ਨਿਰਗੁਣ ਦਾਤਾ ਵਡ ਵਡਿਆਈਆ। ਸ੍ਰੀ ਭਗਵਾਨ ਸਚ ਸੰਦੇਸਾ ਦੇਵੇ ਘੱਲ, ਅਗੰਮ ਅਗੰਮੜਾ ਹੁਕਮ ਜਣਾਈਆ। ਪਾਰਬ੍ਰਹਮ ਪ੍ਰਭ ਆਪਣੀ ਧਾਰ ਗਿਆ ਰਲ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ। ਸਾਚਾ ਘਰ ਹਰਿ ਸੁਹੰਜਣਾ, ਸੋਭਾਵੰਤ ਆਪ ਸੁਹਾਇੰਦਾ। ਨਿਰਗੁਣ ਰੂਪ ਅਲੱਖ ਨਿਰੰਜਣਾ, ਅਲੱਖ ਅਗੋਚਰ ਅਗੰਮ ਅਥਾਹ ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦੀ ਦਰਦ ਦੁੱਖ ਭੈ ਭੰਜਣਾ, ਦਰਦੀ ਆਪਣਾ ਦਰਦ ਵੰਡਾਇੰਦਾ। ਸਚਖੰਡ ਦੁਆਰੇ
ਸਚ ਕਰਾਏ ਮਜਨਾ, ਨਿਰਮਲ ਨਿਰਮਲ ਰੂਪ ਵਖਾਇੰਦਾ। ਨਾ ਘੜਿਆ ਨਾ ਭੱਜਣਾ, ਘੜਨ ਭੰਨਣ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਹਰਿ ਸਾਚਾ ਸੋਭਾ ਪਾਇੰਦਾ। ਤਖ਼ਤ ਨਿਵਾਸੀ ਸਚ ਸੁਲਤਾਨ, ਸ਼ਹਿਨਸ਼ਾਹ ਵੱਡੀ ਵਡਿਆਈਆ। ਆਦਿ ਜੁਗਾਦੀ ਹੁਕਮਰਾਨ, ਸਾਚਾ ਹੁਕਮ ਇਕ ਪਰਗਟਾਈਆ। ਸਚਖੰਡ ਦੁਆਰੇ ਸਤਿ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਹੋ ਤਿਆਰਾ, ਨਰ ਨਿਰੰਕਾਰਾ ਵੇਸ ਵਟਾਇੰਦਾ। ਆਦਿ ਨਿਰੰਜਣ ਸਚ ਚਮਕਾਰਾ, ਸ੍ਰੀ ਭਗਵਾਨ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਇਕ ਦੁਆਰਾ, ਪਾਰਬ੍ਰਹਮ ਪ੍ਰਭ ਆਪ ਸੁਹਾਇੰਦਾ। ਸਚਖੰਡ ਖੋਲ੍ਹੇ ਆਪ ਕਵਾੜਾ, ਦਿਸ਼ਾ ਵੰਡ ਨਾ ਕੋਇ ਵੰਡਾਇੰਦਾ। ਨਿਰਮਲ ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਧੁਰ ਫ਼ਰਮਾਣਾ ਹੁਕਮ ਅਲਾਇੰਦਾ। ਆਦਿ ਅੰਤ ਹਰਿ ਵੇਖਣਹਾਰਾ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰਤਾ ਪੁਰਖ, ਆਦਿ ਜੁਗਾਦਿ ਕਮਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਦੁੱਖ ਨਾ ਕੋਇ ਜਣਾਈਆ। ਆਪਣੀ ਕਰੇ ਆਪੇ ਪਰਖ, ਵਡ ਪਾਰਖੂ ਸੱਚਾ ਮਾਹੀਆ। ਨਿਰਗੁਣ ਦੇਵੇ ਨਿਰਗੁਣ ਦਰਸ, ਆਦਰਸ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ । ਸ਼ਹਿਨਸ਼ਾਹ ਹਰਿ ਸਚ ਮਹੱਲਾ, ਇਕੋ ਇਕ ਵਸਾਇੰਦਾ। ਪੁਰਖ ਅਬਿਨਾਸ਼ੀ ਇਕ ਇਕੱਲਾ, ਸੋਭਾਵੰਤ ਸੋਭਾ ਪਾਇੰਦਾ। ਜੋਤੀ ਨੂਰ ਆਪੇ ਰਲਾ, ਰੂਪ ਰੰਗ ਨਾ ਕੋਇ ਰਖਾਇੰਦਾ। ਨਿਰਗੁਣ ਫੜਾਏ ਨਿਰਗੁਣ ਪੱਲਾ, ਪੱਲੂ ਆਪਣੀ ਗੰਢ ਪੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਇੰਦਾ। ਆਪਣੀ ਕਲ ਆਪੇ ਰੱਖ, ਕਰਨੀ ਕਰਤਾ ਆਪ ਕਮਾਈਆ। ਆਦਿ ਪੁਰਖ ਹੋ ਪਰਤੱਖ, ਜੁਗਾਦਿ ਵੇਖੇ ਚਾਈਂ ਚਾਈਂਆ। ਸਦਾ ਸੁਹੇਲਾ ਹੋ ਸਮਰਥ, ਸਮਰਥ ਆਪਣਾ ਰੰਗ ਰੰਗਾਈਆ। ਬੋਧ ਅਗਾਧ ਮਹਿਮਾ ਅਕੱਥ, ਨਿਸ਼ਅੱਖਰ ਕਰੇ ਪੜ੍ਹਾਈਆ। ਸਾਚਾ ਮਾਰਗ ਦਰਗਾਹ ਸਾਚੀ ਦੱਸ, ਮੁਕਾਮੇ ਹੱਕ ਕਰੇ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਸਾਚਾ ਲੇਖਾ ਰੱਖੇ ਹੱਥ, ਦੂਸਰ ਸੰਗ ਨਾ ਕੋਇ ਰਖਾਇੰਦਾ। ਨਿਰਗੁਣ ਨੂਰ ਕਰ ਪਰਗਟ, ਜੋਤੀ ਜਾਤਾ ਡਗਮਗਾਇੰਦਾ। ਸਚਖੰਡ ਦੁਆਰ ਖੋਲ੍ਹ ਹੱਟ, ਸਾਚਾ ਵਣਜ ਇਕ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਆਪਣਾ ਭੇਵ ਖੋਲ੍ਹੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਮਾਈ ਆਪੇ ਬਾਪ, ਪਿਤਾ ਪੂਤ ਆਪ ਹੋ ਜਾਈਆ। ਆਪੇ ਸੱਜਣ ਆਪੇ ਸਾਕ, ਸਗਲਾ ਸੰਗ ਆਪ ਨਿਭਾਈਆ। ਆਪੇ ਖੋਲ੍ਹਣਹਾਰਾ ਤਾਕ, ਥਿਰ ਘਰ ਆਪਣਾ ਕੁੰਡਾ ਲਾਹੀਆ। ਆਪੇ ਬੋਲਣਹਾਰਾ ਸੱਚਾ ਵਾਕ, ਨਾਉਂ ਨਿਰੰਕਾਰਾ ਆਪ ਦ੍ਰਿੜਾਈਆ। ਆਪੇ ਹੋਏ ਕਮਲਾਪਾਤ, ਨਾਰੀ ਕੰਤ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਖ਼ੁਸ਼ੀ ਮਨਾਈਆ। ਸਚਖੰਡ ਦੁਆਰ ਛੈਲ ਛਬੀਲਾ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ।
ਨਿਰਗੁਣ ਧਾਰ ਰੰਗ ਰੰਗੀਲਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਨਾ ਕੋਈ ਸੰਗ ਰੱਖੇ ਕਬੀਲਾ, ਕਿਬਲ ਆਪਣਾ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਖੜ, ਆਪਣੀ ਇਛਿਆ ਆਪ ਪਰਗਟਾਇੰਦਾ। ਆਪਣੀ ਇਛਿਆ ਸ੍ਰੀ ਭਗਵਾਨ, ਆਦਿ ਆਦਿ ਪਰਗਟਾਈਆ। ਨਿਰਗੁਣ ਦੇਵੇ ਨਿਰਗੁਣ ਦਾਨ, ਦਾਤਾ ਦਾਨੀ ਦਇਆ ਕਮਾਈਆ। ਨਾਰ ਕੰਤ ਚਤੁਰ ਸੁਜਾਨ, ਸੋ ਪੁਰਖ ਨਿਰੰਜਣ ਕਰੇ ਕੁੜਮਾਈਆ। ਹਰਿ ਪੁਰਖ ਨਿਰੰਜਣ ਮੇਲ ਮਿਲਾਏ ਆਣ, ਏਕੰਕਾਰਾ ਜਨਨੀ ਜਨ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਖੰਡ ਸਾਚੇ ਖੇਲ ਵਖਾਈਆ। ਸਚਖੰਡ ਦੁਆਰੇ ਖੇਲ ਅਪਾਰਾ, ਸਤਿ ਸਤਿਵਾਦੀ ਆਪ ਕਰਾਇੰਦਾ। ਲੇਖਾ ਜਾਣੇ ਪੁਰਖ ਨਾਰਾ, ਕੰਤ ਕੰਤੂਹਲ ਭੇਵ ਨਾ ਆਇੰਦਾ। ਜਨਨੀ ਜਨ ਬਣੇ ਨਿਰੰਕਾਰਾ, ਸੁਤ ਦੁਲਾਰਾ ਏਕਾ ਜਾਇੰਦਾ। ਪੂਤ ਸਪੂਤਾ ਕਰ ਪਿਆਰਾ, ਸ਼ਬਦੀ ਸ਼ਬਦ ਰੰਗ ਰੰਗਾਇੰਦਾ। ਥਿਰ ਘਰ ਖੋਲ੍ਹੇ ਆਪ ਦੁਆਰਾ, ਦਰ ਦਰਵਾਜ਼ਾ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ । ਸੁਤ ਦੁਲਾਰਾ ਇਕੋ ਜਾਇਆ, ਪੁਰਖ ਅਕਾਲ ਦਇਆ ਕਮਾਈਆ। ਆਪਣੀ ਉੁਂਗਲੀ ਆਪੇ ਲਾਇਆ, ਵੇਖੇ ਚਾਈਂ ਚਾਈਂਆ। ਸਾਚੇ ਮੰਦਰ ਆਪ ਬਹਾਇਆ, ਛੱਪਰ ਛੰਨ ਨਾ ਕੋਇ ਛੁਹਾਈਆ। ਇਕੋ ਸਾਚਾ ਰਾਗ ਸੁਣਾਇਆ, ਏਕੰਕਾਰ ਕਰੇ ਪੜ੍ਹਾਈਆ। ਚਰਨ ਪ੍ਰੀਤੀ ਨਾਤਾ ਜੋੜ ਜੁੜਾਇਆ, ਨਾ ਕੋਈ ਤੋੜੇ ਤੋੜ ਤੁੜਾਈਆ। ਸਾਚਾ ਮੰਦਰ ਇਕ ਵਸਾਇਆ, ਥਿਰ ਘਰ ਮਿਲੇ ਵਡਿਆਈਆ। ਸਮਰਥ ਪੁਰਖ ਸਿਰ ਹੱਥ ਟਿਕਾਇਆ, ਸੀਸ ਜਗਦੀਸ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਦੁਲਾਰੇ ਦਇਆ ਕਮਾਈਆ। ਸੁਤ ਦੁਲਾਰਾ ਛੋਟਾ ਬਾਲਾ, ਥਿਰ ਘਰ ਸਾਚੇ ਖ਼ੁਸ਼ੀ ਮਨਾਇੰਦਾ। ਸਚਖੰਡ ਵੇਖੇ ਸੱਚੀ ਧਰਮਸਾਲਾ, ਧਰਮ ਦੁਆਰਾ ਇਕੋ ਨਜ਼ਰੀ ਆਇੰਦਾ। ਜੋਤ ਸਰੂਪ ਬੈਠਾ ਪੁਰਖ ਅਕਾਲਾ, ਅਕਲ ਕਲਾ ਭੇਵ ਨਾ ਆਇੰਦਾ। ਦੋਏ ਜੋੜ ਦਰ ਕਰੇ ਸਵਾਲਾ, ਖ਼ਾਲੀ ਝੋਲੀ ਅੱਗੇ ਡਾਹਿੰਦਾ। ਆਪਣਾ ਦੱਸ ਸਚ ਅਹਿਵਾਲਾ, ਹਉਂ ਭਿਖਕ ਮੰਗ ਮੰਗਾਇੰਦਾ। ਸ੍ਰੀ ਭਗਵਾਨ ਮਾਰਗ ਦੱਸੇ ਇਕ ਸੁਖਾਲਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਇੰਦਾ। ਤੇਰੀ ਮੇਰੀ ਇਕੋ ਚਾਲਾ, ਚਾਲ ਅਵੱਲੜੀ ਇਕ ਸਮਝਾਇੰਦਾ। ਸੋਹੰ ਰੂਪ ਹੋਏ ਨਿਰਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਥਿਰ ਘਰ ਦੁਆਰੇ ਸੁਤ ਦੁਲਾਰੇ ਏਕਾ ਰਾਗ ਸੁਣਾਇੰਦਾ। ਸੁਤ ਸ਼ਬਦ ਸੁਣ ਕੇ ਨਾਉਂ, ਘਰ ਆਪਣੇ ਖ਼ੁਸ਼ੀ ਮਨਾਈਆ। ਸ੍ਰੀ ਭਗਵਾਨ ਪਕੜੇ ਬਾਹੋਂ, ਫੜ ਬਾਹੋਂ ਗਲੇ ਲਗਾਈਆ। ਚਰਨ ਕਵਲ ਦੇਵੇ ਥਾਉਂ, ਸਰਨ ਮਿਲੇ ਸੱਚੀ ਸਰਨਾਈਆ। ਤਿਸ ਸਾਹਿਬ ਬਲ ਬਲ ਜਾਉਂ, ਜਿਸ ਮੇਰੀ ਬਣਤ ਬਣਾਈਆ। ਸਾਚਾ ਦੱਸਿਆ ਇਕੋ ਰਾਹੋ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਸਚ ਸਿੰਘਾਸਣ ਸਾਚੇ ਸੋਭਾ ਪਾਈਆ। ਸ੍ਰੀ ਭਗਵਾਨ ਰਿਹਾ ਦੱਸ, ਸ਼ਬਦੀ ਸ਼ਬਦ ਜਣਾਇੰਦਾ। ਤੇਰਾ ਚਲੇ ਨਾ ਕੋਈ ਵਸ, ਮੇਰਾ ਹੁਕਮ ਤੋਹੇ ਭਾਇੰਦਾ। ਸਰਨ ਸਰਨਾਈ ਜਾਣਾ ਢੱਠ, ਮਾਣ ਤਾਣ ਨਾ ਕੋਇ ਵਧਾਇੰਦਾ। ਮੇਰਾ ਨੂਰ ਤੇਰਾ ਰੂਪ ਪਰਤੱਖ, ਜ਼ਾਹਰ ਜ਼ਹੂਰ ਆਪ ਵਖਾਇੰਦਾ। ਬਿਨ ਨੇਤਰ ਖੋਲ੍ਹੇ ਅੱਖ, ਆਖ਼ਰ ਆਪਣਾ ਮੇਲ ਮਿਲਾਇੰਦਾ। ਤੂੰ ਮੇਰਾ ਗੌਣਾ ਜਸ, ਜਸ ਤੇਰਾ
ਆਪ ਵਡਿਆਇੰਦਾ। ਪੰਧ ਮੁਕੌਣਾ ਨੱਠ ਨੱਠ, ਹਰਿ ਪਾਂਧੀ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੁਲਾਰੇ ਆਪ ਜਗਾਇੰਦਾ। ਸ਼ਬਦ ਦੁਲਾਰਾ ਗਿਆ ਜਾਗ, ਥਿਰ ਘਰ ਸਾਚੇ ਖ਼ੁਸ਼ੀ ਮਨਾਈਆ। ਧੰਨ ਧੰਨ ਮੇਰਾ ਵੱਡਾ ਭਾਗ, ਪ੍ਰਭ ਮਿਲਿਆ ਬੇਪਰਵਾਹੀਆ। ਜਿਸ ਸੁਣਾਇਆ ਸਾਚਾ ਰਾਗ, ਸੋਹੰ ਢੋਲਾ ਇਕੋ ਗਾਈਆ। ਚਰਨ ਪ੍ਰੀਤੀ ਰਹੇ ਵੈਰਾਗ, ਦੂਜੀ ਓਟ ਨਾ ਕੋਇ ਤਕਾਈਆ। ਮੇਰੀ ਸਦਾ ਸਦਾ ਸਦ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਈਆ। ਮੈਂ ਬਾਲਕ ਗ਼ਰੀਬ ਨਿਮਾਣਾ ਤੂੰ ਗ਼ਰੀਬ ਨਿਵਾਜ਼, ਦੋਏ ਜੋੜ ਜੋੜ ਸਰਨਾਈਆ। ਤੂੰ ਸਾਹਿਬ ਸਤਿਗੁਰ ਦੀਨ ਦਿਆਲ ਤੇਰਾ ਸੱਚਾ ਇਕ ਸਮਾਜ, ਤੇਰੀ ਇਕੋ ਨੀਤ ਨਜ਼ਰੀ ਆਈਆ। ਤੂੰ ਆਦਿ ਰਚਿਆ ਕਾਜ, ਤੇਰੀ ਮਹਿਮਾ ਕਥ ਨਾ ਕੋਇ ਸੁਣਾਈਆ। ਸਚਖੰਡ ਦੁਆਰੇ ਤੇਰਾ ਰਾਜ, ਸ਼ਹਿਨਸ਼ਾਹ ਤੇਰੀ ਸ਼ਹਿਨਸ਼ਾਹੀਆ। ਮੋਹੇ ਭਾਈ ਤੂੰ ਸਚ ਲਗਾਈ ਆਵਾਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਆਸ ਰਖਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਸੁਤ ਸ਼ਬਦ ਦੇਵੇ ਸਾਚਾ ਦਾਨ, ਸਚ ਭੰਡਾਰ ਆਪ ਵਰਤਾਇੰਦਾ। ਦੋ ਜਹਾਨਾਂ ਬਣਾਵਾਂ ਤੈਨੂੰ ਕਾਹਨ, ਸਿਰ ਤੇਰੇ ਤਾਜ ਟਿਕਾਇੰਦਾ। ਮੇਰਾ ਨਾਮ ਤੇਰਾ ਗਿਆਨ, ਤੇਰਾ ਗਿਆਨ ਹੁਕਮ ਸਮਝਾਇੰਦਾ। ਸਚ ਸੰਦੇਸਾ ਇਕ ਫ਼ਰਮਾਣ, ਫ਼ਰਮਾਂਬਰਦਾਰ ਆਪ ਮਨਾਇੰਦਾ। ਮੁਕਾਮੇ ਹੱਕ ਹੁਕਮਰਾਨ, ਹੱਕ ਹਕੀਕਤ ਤੇਰੀ ਝੋਲੀ ਪਾਇੰਦਾ। ਤੇਰਾ ਸਾਹਿਬ ਇਕ ਅਮਾਮ, ਦੂਜਾ ਨਜ਼ਰ ਕੋਇ ਨਾ ਆਇੰਦਾ। ਸਾਚਾ ਕਲਮਾ ਦਏ ਕਲਾਮ, ਨਿਸ਼ਅੱਖਰ ਆਪ ਪੜ੍ਹਾਇੰਦਾ। ਸੁਤ ਦੁਲਾਰਾ ਕਰੇ ਸਲਾਮ, ਨਿਉਂ ਨਿਉਂ ਸਯਦਾ ਸੀਸ ਝੁਕਾਇੰਦਾ। ਮੈਂ ਬਰਦਾ ਤੇਰਾ ਗ਼ੁਲਾਮ, ਚਾਕਰ ਚਾਕ ਅਖਵਾਇੰਦਾ। ਸਾਚਾ ਦੇਣਾ ਇਕ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਇਕ ਵਖਾਇੰਦਾ। ਵਸਤ ਅਮੋਲਕ ਸਚ ਪਿਆਰ, ਪਰਮ ਪੁਰਖ ਆਪ ਜਣਾਈਆ। ਸੁਤ ਦੁਲਾਰਾ ਕਰੇ ਵਿਚਾਰ, ਹਰਿ ਵਿਚਾਰ ਵਿਚ ਨਾ ਆਈਆ। ਸੋਚ ਸੋਚ ਗਿਆ ਹਾਰ, ਸੋਚ ਸਮਝ ਨਾ ਸਕੇ ਰਾਈਆ। ਸਚਖੰਡ ਵਸੇ ਏਕੰਕਾਰ, ਥਿਰ ਘਰ ਸ਼ਬਦ ਮਿਲੀ ਵਡਿਆਈਆ। ਪਿਤਾ ਪੂਤ ਇਕ ਸਤਾਰ, ਤੰਦੀ ਤੰਦ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਈਆ। ਧੁਰ ਸੰਦੇਸਾ ਛੋਟੇ ਬਾਲ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਤੇਰਾ ਸੰਗ ਮਹਾਂਕਾਲ, ਮਹਾਂਬਲੀ ਆਪ ਬਣਾਇੰਦਾ। ਤੇਰੀ ਵਸਾਏ ਸੱਚੀ ਧਰਮਸਾਲ, ਥਿਰ ਘਰ ਸਾਚਾ ਰੰਗ ਰੰਗਾਇੰਦਾ। ਸਦਾ ਸਦਾ ਚਲੇ ਤੇਰੇ ਨਾਲ, ਚਾਲ ਨਿਰਾਲੀ ਇਕ ਜਣਾਇੰਦਾ। ਕਰੇ ਸਾਹਿਬ ਤੇਰੀ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਇੰਦਾ। ਤੇਰੀ ਗੋਦੀ ਦੇਵੇ ਲਾਲ, ਵਿਸ਼ਨੂੰ ਆਪਣਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਆਪ ਸਮਝਾਇੰਦਾ। ਸੁਤ ਦੁਲਾਰੇ ਤੇਰਾ ਬੇਟਾ, ਬਿਨ ਮਾਤ ਪਿਤ ਕੁੜਮਾਈਆ। ਪੁਰਖ ਅਕਾਲ ਕਰੇ ਹੇਤਾ, ਨਿਰਗੁਣ ਨਿਰਗੁਣ ਜੋਤ ਰੁਸ਼ਨਾਈਆ। ਅੰਦਰ ਬਾਹਰ ਖੇਵਟ ਖੇਟਾ, ਸਾਚਾ ਬੇੜਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਵ ਆਪਣਾ ਰੂਪ ਧਰਾਈਆ। ਵਿਸ਼ਵ ਰੂਪ ਵਿਸ਼ਨੂੰ ਧਾਰ, ਹਰਿ ਸਤਿਗੁਰ ਆਪ ਜਣਾਇੰਦਾ। ਨਿਰਗੁਣ ਨਿਰਗੁਣ ਹੌ ਉਜਿਆਰ, ਸਰਗੁਣ ਸਰਗੁਣ ਗੰਢ ਪੁਆਇੰਦਾ। ਜੋਤੀ ਜੋਤ ਜੋਤ ਉਜਿਆਰ, ਸ਼ਬਦੀ ਸ਼ਬਦ ਡੰਕ ਸੁਣਾਇੰਦਾ। ਚਰਨ ਚਰਨ ਚਰਨ ਆਧਾਰ, ਕਵਲ ਕਵਲ ਕਵਲ ਵਡਿਆਇੰਦਾ।
ਕਿਰਪਾ ਕਰ ਆਪ ਕਰਤਾਰ, ਕੁਦਰਤ ਆਪਣਾ ਰੰਗ ਵਟਾਇੰਦਾ। ਨਾ ਕੋਈ ਦੂਜਾ ਮੀਤ ਮੁਰਾਰ, ਸਾਥੀ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਦੇਵੇ ਵਰ, ਬ੍ਰਹਮ ਨੇਤਰ ਨੀਰ ਇਕ ਵਹਾਇੰਦਾ। ਬ੍ਰਹਮ ਨੇਤਰ ਵਹੇ ਨੀਰ, ਵਹਿਣ ਨਜ਼ਰ ਕਿਸੇ ਨਾ ਆਇਆ। ਪੁਰਖ ਅਬਿਨਾਸ਼ੀ ਕਰੇ ਖੇਲ ਗੁਣੀ ਗਹੀਰ, ਗੰਭੀਰ ਆਪਣਾ ਨਾਉਂ ਧਰਾਇਆ। ਵਿਸ਼ਨੂੰ ਆਪੇ ਮਾਰ ਜ਼ੰਜੀਰ, ਆਪਣਾ ਬੰਧਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹ ਅਗੰਮ ਅਥਾਹ, ਮਹਿਮਾ ਅਕੱਥ ਕਥੀ ਨਾ ਜਾਈਆ। ਸਚਖੰਡ ਨਿਵਾਸੀ ਸ਼ਹਿਨਸ਼ਾਹ, ਭੂਪ ਆਪਣਾ ਹੁਕਮ ਜਣਾਈਆ । ਸੁਤ ਦੁਲਾਰਾ ਲਏ ਜਗਾ, ਸ਼ਬਦੀ ਵੰਡ ਵੰਡਾਈਆ। ਵਿਸ਼ਨੂੰ ਲੇਖਾ ਦਏ ਲਿਖਾ, ਅੰਤਰ ਬੂਝ ਬੁਝਾਈਆ। ਸਾਚਾ ਜਾਮ ਦਏ ਪਿਆ, ਰਸ ਇਕੋ ਇਕ ਰਖਾਈਆ। ਕਵਲੀ ਕਵਲ ਲਏ ਖਿਲਾ, ਅਵਲ ਆਪਣਾ ਨੂਰ ਦਰਸਾਈਆ। ਮਾਂ ਪਿਓ ਬੇਟਾ ਬਣੇ ਖ਼ੁਦਾ, ਨੂਰ ਜ਼ਹੂਰ ਇਕ ਰੁਸ਼ਨਾਈਆ। ਬ੍ਰਹਮਾ ਵੇਤਾ ਲਏ ਜਣਾ, ਪਾਰਬ੍ਰਹਮ ਆਪਣੀ ਵੰਡ ਵਖਾਈਆ। ਸੁੰਨ ਅਗੰਮ ਜਾਏ ਸਮਾ, ਧੂਆਂਧਾਰ ਕਰੇ ਰੁਸ਼ਨਾਈਆ। ਆਪਣੀ ਇਛਿਆ ਇਕ ਧਰਾ, ਸ਼ੰਕਰ ਮੇਲਾ ਸਹਿਜ ਸੁਭਾਈਆ। ਗੁਰ ਚੇਲਾ ਏਕਾ ਘਰ ਵਖਾ, ਏਕਾ ਮੱਯਾ ਨਾਤਾ ਜੋੜ ਜੁੜਾਈਆ। ਸਾਚਾ ਸੱਯਾ ਬੇਪਰਵਾਹ, ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਵੇ ਵਰ, ਵਿਸ਼ਨ ਬ੍ਰਹਮਾ ਸ਼ਿਵ ਤੇਰੇ ਦਰ ਦਰ ਬੈਠੇ ਅਲਖ ਜਗਾਈਆ। ਦਰ ਬੈਠੇ ਅਲੱਖ, ਅਲੱਖ ਅਲੱਖ ਜਣਾਇਆ। ਸ਼ਬਦੀ ਸ਼ਬਦ ਹੋ ਪਰਤੱਖ, ਨਿਰਗੁਣ ਨਿਰਗੁਣ ਵੇਸ ਵਟਾਇਆ। ਹਰਿ ਕਾ ਭੇਵ ਬਿਨ ਹਰਿ ਕੋਈ ਨਾ ਸਕੇ ਦੱਸ, ਲੇਖਾ ਲਿਖਤ ਵਿਚ ਨਾ ਆਇਆ। ਚਾਰੇ ਗਾਵਣ ਇਕੋ ਜਸ, ਸੋਹੰ ਢੋਲਾ ਰਾਗ ਅਲਾਇਆ। ਤੂੰ ਮੇਰਾ ਮੈਂ ਤੇਰੇ ਵਸ, ਤੁਧ ਬਿਨ ਨਜ਼ਰ ਕੋਇ ਨਾ ਆਇਆ। ਕਰੇ ਖੇਲ ਪੁਰਖ ਸਮਰਥ, ਸਾਚਾ ਰਾਹ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸੇਵ ਲਗਾਇਆ। ਸ਼ਬਦੀ ਸ਼ਬਦ ਸੇਵਾ ਅਪਾਰ, ਸੋ ਪੁਰਖ ਨਿਰੰਜਣ ਆਪ ਲਗਾਈਆ। ਤ੍ਰੈ ਤ੍ਰੈ ਮੇਲਾ ਵਿਚ ਸੰਸਾਰ, ਵਡ ਸੰਸਾਰੀ ਆਪ ਕਰਾਈਆ। ਲੱਖ ਚੁਰਾਸੀ ਕਰ ਤਿਆਰ, ਤ੍ਰੈਗੁਣ ਮਾਇਆ ਵੇਖ ਵਖਾਈਆ। ਲੇਖਾ ਜਾਣ ਗੁਰੂ ਅਵਤਾਰ, ਪੰਜ ਤੱਤ ਕਰੇ ਕੁੜਮਾਈਆ। ਸ਼ਬਦ ਅਨਾਦ ਬੋਲ ਜੈਕਾਰ, ਸਾਚੀ ਧੁਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਕਰੇ ਪੜ੍ਹਾਈਆ। ਏਕਾ ਅੱਖਰ ਨਿਸ਼ ਰੂਪ, ਨਜ਼ਰ ਕਿਸੇ ਨਾ ਆਇਆ। ਆਪ ਪਰਗਟਾਏ ਸਾਚਾ ਭੂਪ, ਲੋਆਂ ਪੁਰੀਆਂ ਵੇਖ ਵਖਾਇਆ। ਆਦਿ ਜੁਗਾਦੀ ਸਤਿ ਸਰੂਪ, ਸਚਖੰਡ ਸਾਚੇ ਡੇਰਾ ਲਾਇਆ। ਵੇਖਣਹਾਰਾ ਦਿਸ਼ਾ ਕੂਟ, ਬ੍ਰਹਿਮੰਡ ਖੰਡ ਖੋਜ ਖੁਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਆਪਣਾ ਬੰਧਨ ਪਾਇਆ। ਜੁਗ ਚੌਕੜੀ ਗੁਰ ਅਵਤਾਰ, ਨਿਰਗੁਣ ਸਰਗੁਣ ਕਰੇ ਕੁੜਮਾਈਆ। ਸ਼ਬਦ ਅਗੰਮੀ ਦੇਵੇ ਧਾਰ, ਧਾਰ ਧਾਰ ਵਿਚੋਂ ਪਰਗਟਾਈਆ। ਸ਼ਾਸਤਰ ਸਿਮਰਤ ਵੇਦ ਬਣ ਲਿਖਾਰ, ਕਾਤਬ ਇਕੋ ਕਲਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਸ਼ਬਦੀ ਗੁਰ, ਗੁਰ ਸ਼ਬਦੀ ਦਇਆ ਕਮਾਇੰਦਾ । ਦੋ ਜਹਾਨਾਂ ਇਕੋ ਸੁਰ, ਇਕੋ ਤਾਲ ਵਜਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਜਾਏ ਜੁੜ, ਆਤਮ ਪਰਮਾਤਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਆਪ ਹੰਢਾਇੰਦਾ। ਜੁਗ ਚੌਕੜੀ ਸੇਵਾਦਾਰ, ਗੁਰ ਅਵਤਾਰ ਹੁਕਮ ਮਨਾਈਆ। ਪੀਰ ਪੈਗ਼ੰਬਰ ਕਰ ਤਿਆਰ, ਕਲਮਾ ਨਬੀ ਆਪ ਸਮਝਾਈਆ। ਦੀਨ ਮਜ਼੍ਹਬ ਬੰਨ੍ਹੇ ਧਾਰ, ਇਸਮ ਆਜ਼ਮ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਆਪਣਾ ਹੁਕਮ ਮਨਾਈਆ। ਜੁਗ ਚੌਕੜੀ ਪਾਰ ਕਿਨਾਰਾ, ਨਵ ਨੌਂ ਚਾਰ ਰਹਿਣ ਨਾ ਪਾਈਆ। ਕਰੇ ਖੇਲ ਅਗੰਮ ਅਪਾਰਾ, ਬੇਅੰਤ ਵਡ ਵਡਿਆਈਆ। ਲੇਖਾ ਜਾਣੇ ਤੇਈ ਅਵਤਾਰਾ, ਭਗਤ ਭਗਵਨ ਵੇਖ ਵਖਾਈਆ। ਈਸਾ ਮੂਸਾ ਮੁਹੰਮਦ ਖੋਲ੍ਹਣਹਾਰ ਕਿਵਾੜਾ, ਅੰਜੀਲ ਕੁਰਾਨਾ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣੀ ਵੰਡ ਵੰਡਾਈਆ। ਗੁਰ ਗੁਰ ਵੰਡ ਵਿਚ ਬ੍ਰਹਿਮੰਡ, ਵਰਭੰਡ ਦਇਆ ਕਮਾਇੰਦਾ। ਆਦਿ ਜੁਗਾਦੀ ਇਕੋ ਛੰਦ, ਆਤਮ ਪਰਮਾਤਮ ਰਾਗ ਸੁਣਾਇੰਦਾ। ਕਲਜੁਗ ਔਧ ਗਈ ਲੰਘ, ਵੇਲਾ ਅੰਤਮ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਮੰਗ, ਪ੍ਰਭ ਅੱਗੇ ਝੋਲੀ ਸਰਬ ਡਾਹਿੰਦਾ। ਲੱਖ ਚੁਰਾਸੀ ਭੇਖ ਪਖੰਡ, ਕੂੜੀ ਕਿਰਿਆ ਨਾ ਕੋਇ ਮਿਟਾਇੰਦਾ। ਸ੍ਰਿਸ਼ਟ ਸਬਾਈ ਰਸਨਾ ਜਿਹਵਾ ਗਾਏ ਬੱਤੀ ਦੰਦ, ਹਿਰਦੇ ਹਰਿ ਨਾ ਕੋਇ ਵਸਾਇੰਦਾ। ਸਾਚਾ ਨੂਰ ਨਾ ਚੜ੍ਹਿਆ ਚੰਦ, ਅਗਿਆਨ ਅੰਧੇਰ ਨਾ ਕੋਇ ਮਿਟਾਇੰਦਾ। ਮੰਦਰ ਮਸਜਿਦ ਸ਼ਿਵਦੁਆਲੇ ਮੱਠ ਪਈ ਵੰਡ, ਹਰਿ ਮੰਦਰ ਨਜ਼ਰ ਕਿਸੇ ਨਾ ਆਇੰਦਾ। ਦੂਈ ਦਵੈਤੀ ਭਰਮਾਂ ਢਾਹੇ ਨਾ ਕੋਇ ਕੰਧ, ਭਾਂਡਾ ਭਰਮ ਨਾ ਕੋਇ ਭੰਨਾਇੰਦਾ। ਸ੍ਰਿਸ਼ਟ ਸਬਾਈ ਨਾਰ ਦੁਹਾਗਣ ਹੋਈ ਰੰਡ, ਸਤਿਗੁਰ ਕੰਤ ਨਾ ਕੋਇ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਵੇਖ ਵਖਾਇੰਦਾ। ਦੋ ਜਹਾਨਾਂ ਹਰਿ ਜੂ ਵਾਲੀ, ਸਚਖੰਡ ਆਪਣਾ ਆਸਣ ਲਾਈਆ। ਜੁਗ ਚੌਕੜੀ ਖੇਲ ਨਿਰਾਲੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਕਲਜੁਗ ਅੰਤਮ ਚਲੇ ਚਾਲ ਨਿਰਾਲੀ, ਭੇਵ ਕੋਇ ਨਾ ਪਾਈਆ। ਪੀਰ ਪੈਗ਼ੰਬਰ ਹੋਏ ਸਵਾਲੀ, ਦਰ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਵਖਾਈਆ । ਆਪਣਾ ਬਲ ਦਏ ਵਖਾਲ, ਕਲਜੁਗ ਅੰਤਮ ਆਇਆ। ਪਰਗਟ ਹੋਇਆ ਦੀਨ ਦਿਆਲ, ਦਰਗਾਹ ਸਾਚੀ ਪਰਦਾ ਲਾਹਿਆ। ਸਚਖੰਡ ਵਖਾਏ ਸੱਚੀ ਧਰਮਸਾਲ, ਧਰਮ ਦੁਆਰ ਇਕ ਜਣਾਇਆ। ਗੁਰ ਅਵਤਾਰ ਲਏ ਉਠਾਲ, ਪੀਰ ਪੈਗ਼ੰਬਰ ਨਾਲ ਮਿਲਾਇਆ। ਅੰਤਮ ਸਾਰੇ ਹੋਏ ਬੇਹਾਲ, ਨੇਤਰ ਰੋਵਣ ਦੇਣ ਦੁਹਾਇਆ। ਸ੍ਰਿਸ਼ਟ ਸਬਾਈ ਸਿਰ ਤੇ ਕੂਕੇ ਕਾਲ, ਕਲਜੁਗ ਆਪਣਾ ਡੰਕ ਵਜਾਇਆ। ਕੋਈ ਨਾ ਚਲੇ ਕਿਸੇ ਨਾਲ, ਸਾਚਾ ਸੰਗ ਨਾ ਕੋਇ ਨਿਭਾਇਆ। ਗੁਰਦਰ ਮੰਦਰ ਮਾਇਆ ਰਾਣੀ ਵੱਜੇ ਤਾਲ, ਸਚ ਤਸਵੀਰ ਨਾ ਕੋਇ ਵਖਾਇਆ। ਸਾਧ ਸੰਤ ਹੋਏ ਬੇਹਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਇਕੋ ਫੇਰਾ ਪਾਇਆ। ਨਿਰਗੁਣ ਇਕੋ ਪਾਏ ਫੇਰਾ, ਫੇਰੀ ਆਪਣੇ ਨਾਮ ਦਿਵਾਈਆ। ਚਾਰ ਕੁੰਟ ਪਾਏ ਘੇਰਾ, ਨੌਂ ਖੰਡ ਪ੍ਰਿਥਮੀ ਸੱਤ ਦੀਪ ਵੇਖੇ ਥਾਉਂ ਥਾਈਂਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਇਕਾਵਨ ਬਾਵਨ ਲੱਗਾ ਡੇਰਾ, ਪਾਂਜਾ, ਦੂਆ ਪਰਦਾ ਦਏ ਉਠਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਕਰ ਕੇ ਵੇਖੇ ਆਪਣੀ ਨਜ਼ਰ ਮਿਹਰਾ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਕੋ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹੱਕ ਜਨਾਬ, ਸਾਚੇ ਧਾਮ ਸੋਭਾ ਪਾਇੰਦਾ। ਈਸਾ
ਮੂਸਾ ਮੁਹੰਮਦ ਕਰੇ ਆਦਾਬ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਨਾ ਕੋਈ ਪੁੰਨ ਨਾ ਸਵਾਬ, ਖ਼ਤਰਾ ਸਭ ਦੇ ਸਿਰ ਤੇ ਛਾਇੰਦਾ। ਹੱਥ ਦਿਸੇ ਨਾ ਹਯਾਤ ਆਬ, ਹਯਾਤੀ ਸਭ ਦੀ ਮੇਟ ਮਿਟਾਇੰਦਾ। ਸਾਚਾ ਚਰਨ ਦਏ ਰਕ਼ਾਬ, ਆਸਣ ਇਕੋ ਇਕ ਤੰਗ ਕਸਾਇੰਦਾ। ਪਰਗਟ ਹੋਏ ਹੱਕ ਨਵਾਬ, ਨੌਬਤ ਆਪਣੇ ਨਾਮ ਵਜਾਇੰਦਾ। ਚੌਦਾਂ ਤਬਕਾਂ ਪੂਰਾ ਕਰੇ ਖ਼ਵਾਬ, ਖ਼ਾਹ ਮਖ਼ਾਹ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵਡ ਅਮਾਮ ਫੇਰਾ ਪਾਇੰਦਾ। ਪਰਗਟ ਹੋਇਆ ਵਡ ਅਮਾਮ, ਆਪਣੀ ਦਇਆ ਕਮਾਈਆ। ਚੌਦਾਂ ਲੋਕਾਂ ਬਦਲੇ ਨਜ਼ਾਮ, ਨਜ਼ਰ ਸਭ ਦੀ ਦਏ ਬਦਲਾਈਆ। ਪੀਰ ਪੈਗ਼ੰਬਰ ਕਰੇ ਗ਼ੁਲਾਮ, ਗ਼ੁਰਬਤ ਕੋਇ ਨਜ਼ਰ ਨਾ ਆਈਆ। ਈਸਾ ਮੂਸਾ ਮੁਹੰਮਦ ਕਰੇ ਸਲਾਮ, ਦਰ ਮੰਗਣ ਇਕੋ ਅਲੱਖ ਜਗਾਈਆ। ਤੇਰੀ ਸੱਚੀ ਸਚ ਕਲਾਮ, ਕਲਮਾ ਕਾਇਨਾਤ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਪਰਗਟ ਹੋਵੇ ਬੇਪਰਵਾਹੀਆ। ਬੇਪਰਵਾਹ ਵਡ ਮਿਹਰਵਾਨਾ, ਬੇਨਜ਼ੀਰ ਖੇਲ ਕਰਾਇੰਦਾ। ਪਹਿਲੋਂ ਦੇਂਦਾ ਰਿਹਾ ਹੱਕ ਪਰਵਾਨਾ, ਪੀਰ ਪੈਗ਼ੰਬਰਾਂ ਆਪ ਪੜ੍ਹਾਇੰਦਾ। ਦੱਸਦਾ ਰਿਹਾ ਜਗਤ ਕਲਾਮਾ, ਕਲਮਾ ਇਕੋ ਇਕ ਪੜ੍ਹਾਇੰਦਾ। ਅੰਤਮ ਔਣਾ ਇਕ ਅਮਾਮਾ, ਮਹਿੰਦੀ ਸਭ ਦੇ ਰੰਗ ਰੰਗਾਇੰਦਾ। ਸਾਰੇ ਕਰੋ ਚਲ ਸਲਾਮਾ, ਮੱਕਾ ਕਾਅਬਾ ਚਰਨਾਂ ਹੇਠ ਰਖਾਇੰਦਾ। ਨਿਰਗੁਣ ਰੂਪ ਪਹਿਰੇ ਜਾਮਾ, ਪੰਜ ਤੱਤ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੱਕ ਹਕੀਕਤ ਇਕ ਸਮਝਾਇੰਦਾ। ਹੱਕ ਹਕੀਕਤ ਲਾਸ਼ਰੀਕ, ਵਾਹਦ ਇਕੋ ਇਕ ਜਣਾਈਆ। ਚੌਦਾਂ ਤਬਕ ਮੇਟੇ ਅੰਧੇਰਾ ਤਾਰੀਕ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਦੀ ਚੌਧਵੀਂ ਨਿਸ਼ਾਨਾ ਤੀਰ ਮਾਰੇ ਠੀਕ, ਠੀਕਰ ਸਭ ਦਾ ਭੰਨ ਵਖਾਈਆ। ਈਸਾ ਮੂਸਾ ਆਏ ਨਜ਼ੀਕ, ਨੇਤਰ ਰੋਵਣ ਮਾਰਨ ਧਾਹੀਂਆ। ਮੁਹੰਮਦ ਟੁੱਟਦੀ ਜਾਏ ਪ੍ਰੀਤ, ਸਾਚੀ ਪ੍ਰੀਤ ਨਾ ਕੋਇ ਰਖਾਈਆ। ਉਮਤ ਉਮਤ ਨਬੀ ਸ਼ਰੀਕ, ਸ਼ਿਰਕਤ ਘਰ ਘਰ ਡੇਰਾ ਲਾਈਆ। ਜਿਸ ਦੀ ਰੱਖਦੇ ਗਏ ਪੀਰ ਪੈਗ਼ੰਬਰ ਉਡੀਕ, ਸੋ ਪੈਗ਼ੰਬਰ ਫੇਰਾ ਪਾਈਆ। ਸਦੀ ਚੌਧਵੀਂ ਜਾਏ ਬੀਤ, ਸਾਲਸ ਬਣੇ ਸੱਚਾ ਮਾਹੀਆ। ਹਿੰਦੂ ਮੁਸਲਮ ਸਿਖ ਈਸਾਈ ਆਤਮ ਪਰਮਾਤਮ ਸਭ ਨੇ ਢੋਲਾ ਗੌਣਾ ਇਕੋ ਗੀਤ, ਸੋਹੰ ਅੱਖਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਪੀਰ ਪੈਗ਼ੰਬਰ ਲਏ ਫੜ, ਬਚਿਆ ਕੋਇ ਰਹਿਣ ਨਾ ਪਾਈਆ। ਮੁਕਾਮੇ ਹੱਕ ਤਖ਼ਤ ਨਿਵਾਸੀ, ਸਾਚੇ ਤਖ਼ਤ ਸੋਭਾ ਪਾਇੰਦਾ। ਕਰੇ ਖੇਲ ਸ਼ਾਹੋ ਸ਼ਾਬਾਸੀ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵਿਸ਼ਨ ਬ੍ਰਹਮਾ ਸ਼ਿਵ ਲਾਹੇ ਉਦਾਸੀ, ਸੁਪਤ ਇੰਦ ਨਾਲ ਮਿਲਾਇੰਦਾ। ਗ੍ਰਹਿ ਮੰਦਰ ਨਿਰਗੁਣ ਸਰਗੁਣ ਘਟ ਘਟ ਅੰਦਰ ਪਾਵੇ ਰਾਸੀ, ਗੋਪੀ ਕਾਹਨ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰਾ ਇਕ ਸੁਹਾਇੰਦਾ। ਸਚ ਦੁਆਰੇ ਬੈਠਾ ਹਰਿ, ਆਪਣੀ ਖੇਲ ਕਰਾਈਆ। ਗੁਰ ਅਵਤਾਰ ਸੱਦੇ ਦਰ, ਦਰ ਦਰਵੇਸ਼ ਹੁਕਮ ਮਨਾਈਆ। ਇਕ ਦੂਜੇ ਦਾ ਪੱਲੂ ਲਓ ਫੜ, ਇਕੋ ਰੰਗ ਰੰਗਾਈਆ। ਦੀਨ ਮਜ਼੍ਹਬ ਜ਼ਾਤ ਪਾਤ ਝਗੜਾ ਜਾਏ ਝੜ, ਝਿੜਕਾਂ ਦੇ ਰਿਹਾ ਸਮਝਾਈਆ। ਸਤਿਜੁਗ ਅੱਗੇ ਕੋਈ ਨਾ ਸਕੇ ਅੜ, ਕੂੜੀ ਕਿਰਿਆ ਦਏ ਖਪਾਈਆ। ਪੁਰਖ ਅਕਾਲ ਦੀਨ ਦਿਆਲ ਸਭ ਨੇ ਢੋਲਾ ਲੈਣਾ ਪੜ੍ਹ, ਪਿਛਲੀ ਛੱਡੋ ਸਰਬ ਪੜ੍ਹਾਈਆ।
ਸਾਚੇ ਮੰਦਰ ਵੇਖੋ ਚੜ੍ਹ, ਕਬੀਰ ਜੁਲਾਹਾ ਰਿਹਾ ਸਮਝਾਈਆ। ਨਾਨਕ ਨਿਰਗੁਣ ਮਿਲਿਆ ਵਰ, ਸਚਖੰਡ ਵੱਜੀ ਵਧਾਈਆ। ਗੁਰ ਗੋਬਿੰਦ ਸਰਨੀ ਗਿਆ ਪੜ੍ਹ, ਪ੍ਰਭ ਮੇਲਾ ਚਾਈਂ ਚਾਈਂਆ। ਵਰਨ ਬਰਨ ਚੁੱਕੇ ਡਰ, ਭੈ ਭੌ ਨਾ ਕੋਇ ਰਖਾਈਆ। ਸਰਬ ਜੀਆਂ ਦਾ ਇਕੋ ਹਰਿ, ਘਟ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰ ਹਰਿ ਕਰਤਾਰ, ਗੁਰ ਅਵਤਾਰ ਪੀਰ ਪੈਗ਼ੰਬਰ ਰਿਹਾ ਬਹਾਈਆ। ਪੀਰ ਪੈਗ਼ੰਬਰ ਆਏ ਸੱਦੇ, ਹਰਿ ਸੱਦਾ ਨਾਮ ਦਿਵਾਇਆ। ਹੁਕਮੇ ਅੰਦਰ ਸਾਰੇ ਬੱਧੇ, ਬੈਠੇ ਸੀਸ ਝੁਕਾਇਆ। ਵੱਡੇ ਛੋਟੇ ਕੋਈ ਨਾ ਕੱਦੇ, ਪੰਜ ਤੱਤ ਨਾ ਕੋਇ ਵਖਾਇਆ। ਹਰਿ ਚਰਨ ਪਿਆਰ ਇਕੋ ਬੱਧੇ, ਮਧੁਰਾ ਰਸ ਨਾ ਕੋਇ ਵਖਾਇਆ । ਜਿਸ ਸਾਹਿਬ ਆਪਣੀ ਧਾਰ ਵਿਚੋਂ ਕੱਢੇ, ਸੋ ਆਪਣੇ ਵਿਚ ਸਮਾਇਆ। ਏਥੇ ਓਥੇ ਕਰੇ ਲੱਡੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਰਿਹਾ ਜਣਾਇਆ। ਸਾਚੀ ਸਿਖਿਆ ਸਚ ਦੁਆਰ, ਹਰਿ ਸਤਿ ਕਰੇ ਪੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਵਿਚਾਰ, ਹਰਿ ਵਿਚਾਰ ਵਿਚ ਨਾ ਆਈਆ। ਪੰਜ ਤੱਤ ਨਾਤਾ ਤੁਟਾ ਸੰਸਾਰ, ਸਗਲ ਸ੍ਰਿਸ਼ਟ ਤਜਾਈਆ। ਜੁਗ ਚੌਕੜੀ ਲਾਇਆ ਅਖਾੜ, ਲੱਖ ਚੁਰਾਸੀ ਨਾਚ ਨਚਾਈਆ। ਹੁਕਮੇ ਅੰਦਰ ਹੋ ਉਜਿਆਰ, ਡੰਕਾ ਸ਼ਬਦ ਸੁਣਾਈਆ। ਲਿਖ ਲਿਖ ਲੇਖਾ ਅਪਰ ਅਪਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਕਰੀ ਪੜ੍ਹਾਈਆ। ਖਾਣੀ ਬਾਣੀ ਦੇ ਗਿਆਨ, ਆਤਮ ਪਰਮਾਤਮ ਵੰਡ ਵਖਾਈਆ। ਅੰਤਮ ਮੇਲਾ ਸ੍ਰੀ ਭਗਵਾਨ, ਲੱਖ ਚੁਰਾਸੀ ਕੰਮ ਕਿਸੇ ਨਾ ਆਈਆ। ਦੀਨ ਮਜ਼੍ਹਬ ਜਗਤ ਦੁਕਾਨ, ਸ਼ਰਅ ਕਰੇ ਲੜਾਈਆ। ਸਰਬ ਜੀਆਂ ਦਾ ਇਕ ਈਮਾਨ, ਇਸਮ ਇਕੋ ਇਕ ਵਖਾਈਆ। ਸਚ ਹਦੀਸ ਕਰੇ ਕੁਰਾਨ, ਤੀਸ ਬਤੀਸ ਰਿਹਾ ਸਮਝਾਈਆ। ਸਿਫ਼ਤ ਕਰੇ ਵੇਦ ਪੁਰਾਨ, ਸ਼ਾਸਤਰ ਸਿਮਰਤ ਦਏ ਗਵਾਹੀਆ। ਗੁਰ ਅਵਤਾਰ ਕਰਨ ਧਿਆਨ, ਬੈਠੇ ਧਿਆਨ ਲਗਾਈਆ। ਪੀਰ ਪੈਗ਼ੰਬਰ ਮੰਗਣ ਦਾਨ, ਅੱਗੇ ਆਪਣੀ ਝੋਲੀ ਡਾਹੀਆ। ਭਗਤ ਭਗਵਾਨ ਢੋਲਾ ਗਾਣ, ਇਕੋ ਰਾਗ ਅਲਾਈਆ। ਸੰਤ ਨਿਝ ਨੇਤਰ ਕਰਨ ਪਹਿਚਾਨ, ਬੇਪਹਿਚਾਨ ਵੇਖ ਵਖਾਈਆ। ਗੁਰਮੁਖ ਚਰਨੀ ਡਿਗਣ ਆਣ, ਮਸਤਕ ਧੂੜੀ ਟਿੱਕਾ ਲਾਈਆ । ਗੁਰਸਿਖ ਕਹਿਣ ਬਾਲ ਅਞਾਣ, ਬਾਲੀ ਬੁੱਧ ਨਾ ਕੋਇ ਚਤੁਰਾਈਆ। ਸਰਬ ਜੀਆਂ ਪ੍ਰਭ ਜਾਣੀ ਜਾਣ, ਘਟ ਘਟ ਰਿਹਾ ਸਮਾਈਆ। ਕਲਜੁਗ ਅੰਤਮ ਹੋ ਪਰਧਾਨ, ਨਿਹਕਲੰਕਾ ਨਾਉਂ ਰਖਾਈਆ। ਗੋਬਿੰਦ ਮੇਲਾ ਵਡ ਬਲਵਾਨ, ਸੂਰਬੀਰ ਹੋਏ ਸਹਾਈਆ। ਸੰਬਲ ਵਸੇ ਸਚ ਮਕਾਨ, ਸਾਢੇ ਤਿੰਨ ਹੱਥ ਬਣਤ ਬਣਾਈਆ। ਉਚਾ ਝੁੱਲੇ ਇਕ ਨਿਸ਼ਾਨ, ਨਿਸ਼ਾਨਾ ਨਜ਼ਰ ਕਿਸੇ ਨਾ ਆਈਆ। ਸ਼ਾਹੋ ਭੂਪ ਬਣ ਰਾਜਾਨ, ਸ਼ਹਿਨਸ਼ਾਹ ਏਕਾ ਹੁਕਮ ਸੁਣਾਈਆ। ਤਖ਼ਤ ਨਿਵਾਸੀ ਨੌਜਵਾਨ, ਨਾ ਮਰੇ ਨਾ ਜਾਈਆ। ਕਲਜੁਗ ਬਦਲੇ ਅੰਤ ਵਿਧਾਨ, ਸਤਿਜੁਗ ਸਾਚਾ ਮਾਰਗ ਲਾਈਆ। ਸਾਚੇ ਭਗਤਾਂ ਕਰੇ ਕਲਿਆਣ, ਮੁਰੀਦਾਂ ਮੁਰਸ਼ਦ ਲਏ ਮਿਲਾਈਆ। ਲੇਖਾ ਜਾਣੇ ਦੋ ਜਹਾਨ, ਦੋਜ਼ਖ਼ ਬਹਿਸ਼ਤ ਨਾ ਕੋਇ ਵਡਿਆਈਆ। ਪੀਰ ਪੈਗ਼ੰਬਰ ਨਿਉਂ ਨਿਉਂ ਕਰਨ ਸਲਾਮ, ਸਯਦਾ ਸੀਸ ਰਹੇ ਝੁਕਾਈਆ। ਤੇਰਾ ਲੇਖਾ ਕੋਈ ਨਾ ਸਕਿਆ ਜਾਣ, ਲਿਖਿਆ ਨਾਲ ਨਾ ਕਲਮ ਸ਼ਾਹੀਆ। ਅਸੀਂ ਅੰਤ ਹੌਏ ਹੈਰਾਨ, ਪਰਵਰਦਿਗਾਰ ਕੀ ਖੇਲ ਰਚਾਈਆ। ਨਿਰਗੁਣ ਪਰਗਟ ਹੋਇਆ ਆਣ, ਰੂਪ ਰੰਗ ਰੇਖ ਨਜ਼ਰ ਨਾ ਆਈਆ। ਗੁਰਸਿਖ ਸੱਜਣ ਲਏ ਪਛਾਣ, ਸੰਤ ਸੁਹੇਲੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਸਚਖੰਡ ਦੀ ਸਚ ਦੁਕਾਨ, ਲੋਕਮਾਤ ਆਪ ਖੁਲ੍ਹਾਈਆ। ਸਚਖੰਡ ਦਾ ਸਚ ਵਿਹਾਰਾ, ਬਿਵਹਾਰੀ ਆਪ ਕਰਾਇੰਦਾ। ਕਲਜੁਗ ਅੰਤਮ ਅੰਤ ਕਿਨਾਰਾ, ਨੱਯਾ ਕੂੜੀ ਆਪ ਡੁਬਾਇੰਦਾ। ਭਗਤ ਭਗਵੰਤ ਦਏ ਸਹਾਰਾ, ਚੱਪੂ ਆਪਣਾ ਨਾਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਖੋਜ ਖੁਜਾਇੰਦਾ। ਲੱਖ ਚੁਰਾਸੀ ਖੋਜਣ ਆਇਆ, ਬੇਅੰਤ ਬੇਪਰਵਾਹ। ਘਰ ਘਰ ਵੇਖੇ ਤ੍ਰੈਗੁਣ ਮਾਇਆ, ਪੀਰ ਪੈਗ਼ੰਬਰ ਗੁਰ ਅਵਤਾਰ ਸਕੇ ਨਾ ਕੋਇ ਬਚਾ। ਪੰਜ ਤੱਤ ਖੇੜਾ ਨਾ ਕਿਸੇ ਵਸਾਇਆ, ਹਰਿ ਮੰਦਰ ਰੂਪ ਨਾ ਸਕੇ ਵਟਾ। ਨਾਦ ਅਨਾਦੀ ਨਾ ਕਿਸੇ ਸੁਣਾਇਆ, ਅਨਹਦ ਰਾਗ ਨਾ ਕੋਇ ਅਲਾ। ਅੰਮ੍ਰਿਤ ਜਾਮ ਨਾ ਕਿਸੇ ਪਿਆਇਆ, ਤ੍ਰਿਸਨਾ ਭੁੱਖ ਨਾ ਸਕੇ ਬੁਝਾ। ਨਿਰਮਲ ਦੀਪਕ ਜੋਤ ਨਾ ਕਿਸੇ ਜਗਾਇਆ, ਅੰਧ ਅੰਧੇਰ ਨਾ ਸਕੇ ਗਵਾ। ਪੜ੍ਹ ਪੜ੍ਹ ਕਲਜੁਗ ਜੀਵਾਂ ਵਾਦ ਵਧਾਇਆ, ਤੀਰ ਨਿਰਾਲਾ ਕੋਈ ਨਾ ਸਕੇ ਚਲਾ। ਗੋਬਿੰਦ ਮੇਲ ਨਾ ਕਿਸੇ ਮਿਲਾਇਆ, ਨਾਨਕ ਅੰਗ ਨਾ ਲਿਆ ਲਗਾ। ਰਾਮ ਕ੍ਰਿਸ਼ਨ ਕਿਸੇ ਨਜ਼ਰ ਨਾ ਆਇਆ, ਲੱਖ ਚੁਰਾਸੀ ਬੈਠੀ ਮੁਖ ਭਵਾ। ਈਸਾ ਮੂਸਾ ਕਿਸੇ ਕਲਮਾ ਨਬੀ ਨਾ ਕੋਇ ਪੜ੍ਹਾਇਆ, ਵਾਹਦ ਮਿਲਿਆ ਨਾ ਇਕ ਖ਼ੁਦਾ। ਉਮਤ ਉਮਤੀ ਦਏ ਦੁਹਾਇਆ, ਅੰਤ ਹੋਏ ਨਾ ਕੋਇ ਫ਼ਿਦਾ। ਚਾਰੋਂ ਕੁੰਟ ਅੰਧੇਰਾ ਛਾਇਆ, ਚੌਧਵੀਂ ਚੰਦ ਨਾ ਕੋਇ ਰੁਸ਼ਨਾ। ਰੋਜ਼ਾ ਬਾਂਗ ਕਿਸੇ ਕੰਮ ਨਾ ਆਇਆ, ਪੀਰ ਜ਼ਾਹਰਾ ਨਾ ਲਿਆ ਮਨਾ। ਮੰਦਰ ਮਸਜਿਦ ਸ਼ਿਵਦਆਲੇ ਮੱਠ ਪੁਰਖ ਅਬਿਨਾਸ਼ੀ ਨਾ ਫੇਰਾ ਪਾਇਆ, ਪੰਡਤ ਪਾਂਧੇ ਗਰੰਥੀ ਪੰਥੀ ਮਾਰਨ ਧਾਹ। ਬਿਨ ਹਰਿ ਭਗਤ ਭਗਵੰਤ ਕਿਸੇ ਨਜ਼ਰ ਨਾ ਆਇਆ, ਆਤਮ ਕੁੰਡਾ ਸਕੇ ਨਾ ਕੋਈ ਲਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਜਗਾਇਆ। ਹਰਿਜਨ ਸਾਚੇ ਜਾਣਾ ਜਾਗ, ਭਿੰਨੜੀ ਰੈਣ ਜਗਾਵਣ ਆਈਆ। ਸ੍ਰੀ ਭਗਵਾਨ ਲਗਾਇਆ ਭਾਗ, ਘਰ ਸਾਚੇ ਵੱਜੀ ਵਧਾਈਆ। ਗੁਰਮੁਖ ਹੰਸ ਬਣੋ ਕਾਗ, ਕਾਗ ਹੰਸ ਰੂਪ ਵਟਾਈਆ। ਦੁਰਮਤ ਮੈਲ ਧੋਵੋ ਦਾਗ, ਨਿਰਮਲ ਨੀਰ ਸੀਰ ਪਿਆਈਆ। ਆਤਮ ਜੋਤੀ ਜਗੇ ਚਿਰਾਗ, ਤੇਲ ਬਾਤੀ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਉਠਾਈਆ। ਹਰਿਜਨ ਸਾਚੇ ਜਾਣਾ ਉਠ, ਸੋ ਪੁਰਖ ਨਿਰੰਜਣ ਆਪ ਉਠਾਇੰਦਾ। ਸਤਿਗੁਰ ਪੂਰਾ ਗਿਆ ਤੁਠ, ਦੀਨ ਦਿਆਲ ਵੇਖ ਵਖਾਇੰਦਾ। ਲੁਕਿਆ ਰਹਿਣ ਨਾ ਦੇਵੇ ਕੋਈ ਕਿਸੇ ਗੁੱਠ, ਉਤਰ ਪੂਰਬ ਪੱਛਮ ਦੱਖਣ ਫੇਰਾ ਪਾਇੰਦਾ। ਘਰ ਘਰ ਵੜ ਵੜ ਰਿਹਾ ਪੁੱਛ, ਲੱਖ ਚੁਰਾਸੀ ਖੋਜ ਖੁਜਾਇੰਦਾ। ਕਿਸੇ ਪਾਸ ਨਾ ਦਿਸੇ ਕੁਛ, ਖ਼ਾਲੀ ਹੱਥ ਸਰਬ ਫਿਰਾਇੰਦਾ। ਕਲਜੁਗ ਕੂੜ ਕੁੜਿਆਰਾ ਰਿਹਾ ਬੁੱਕ, ਆਪਣੀ ਭਬਕ ਲਗਾਇੰਦਾ। ਸਾਧ ਸੰਤ ਬੈਠੇ ਲੁੱਕ, ਸਿਰ ਉਪਰ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਆਪ ਜਗਾਇੰਦਾ। ਜਾਗੋ ਸੰਤੋ ਜਗਾਏ ਹਰਿ, ਵੇਲਾ ਅੰਤਮ ਆਈਆ। ਪਾਰਬ੍ਰਹਮ ਦਾ ਖੁਲ੍ਹਿਆ ਦਰ, ਕੀਮਤ ਕਰਤਾ ਕੋਇ ਨਾ ਲਾਈਆ। ਨਿਥਾਵਿਆਂ ਦੇਵੇ ਸਾਚਾ ਘਰ, ਨਿਮਾਣਿਆਂ ਹੋਏ ਸਹਾਈਆ। ਡੁਬਦਿਆਂ ਬਾਹੋਂ ਲਏ ਫੜ, ਭਵਸਾਗਰ ਪਾਰ ਕਰਾਈਆ। ਜਿਸ ਜਨ ਲਗਾਏ ਆਪਣੇ ਲੜ, ਰਾਏ ਧਰਮ ਨਾ ਦਏ ਸਜਾਈਆ। ਜੋ ਸੋਹੰ ਅੱਖਰ ਲਏ ਪੜ੍ਹ, ਚਿਤਰ ਗੁਪਤ ਹਿਸਾਬ ਨਾ ਕੋਇ ਵਖਾਈਆ। ਜਨਮ ਮਰਨ ਚੁੱਕੇ ਡਰ, ਆਵਣ ਜਾਵਣ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਹਰਿ ਭਗਤ ਰਿਹਾ ਉਠਾਈਆ। ਉਠੇ ਭਗਤ ਮਿਲਿਆ ਭਗਵੰਤ, ਭਾਂਡਾ ਭਰਮ ਭੰਨਾਇਆ। ਘਰ ਨਾਰੀ ਪਾਇਆ ਇਕੋ ਕੰਤ, ਗ੍ਰਹਿ ਮੰਦਰ ਇਕ ਸੁਹਾਇਆ। ਚੋਲੀ ਚੜ੍ਹਿਆ ਰੰਗ ਬਸੰਤ, ਉਤਰ ਕਦੇ ਨਾ ਜਾਇਆ। ਨਾਮ ਮਿਲਿਆ ਮਣੀਆ ਮੰਤ, ਮਨ ਵਾਸਨਾ ਦਏ ਖਪਾਇਆ। ਨਾਤਾ ਤੁੱਟੇ ਜੀਵ ਜੰਤ, ਸਤਿਗੁਰ ਇਕੋ ਨਜ਼ਰੀ ਆਇਆ। ਗੜ੍ਹ ਰਹੇ ਨਾ ਹਉਂਮੇ ਹੰਗਤ, ਨਿਵਣ ਸੋ ਅੱਖਰ ਰਿਹਾ ਜਣਾਇਆ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਪੜ੍ਹਿਆਂ ਹੱਥ ਕਿਸੇ ਨਾ ਆਇਆ। ਵੇਖਣਹਾਰਾ ਜੇਰਜ ਅੰਡਤ, ਉਤਭੁਜ ਸੇਤਜ ਫੋਲ ਫੁਲਾਇਆ। ਗੁਰਮੁਖ ਦੂਜੇ ਦਰ ਨਾ ਹੋਣਾ ਮੰਗਤ, ਜਿਸ ਘਰ ਪਰਮੇਸ਼ਵਰ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਜਗਾਇਆ। ਹਰਿਜਨ ਜਾਗੇ ਖੋਲ੍ਹੀ ਅੱਖ, ਨੇਤਰ ਨੈਣ ਉਠਾਇਆ। ਨਿਰਗੁਣ ਨੂਰ ਆਇਆ ਪਰਤੱਖ, ਸਤਿਗੁਰ ਦਾਤਾ ਬੇਪਰਵਾਹਿਆ। ਸਤਿਜੁਗ ਮਾਰਗ ਰਿਹਾ ਦੱਸ, ਸੋਹੰ ਅੱਖਰ ਇਕ ਪੜ੍ਹਾਇਆ। ਇਕ ਦੂਜੇ ਦੇ ਹੋਣਾ ਵਸ, ਭਗਤ ਭਗਵਾਨ ਰਿਹਾ ਸਮਝਾਇਆ। ਜੁਗ ਜਨਮ ਦੀ ਪੂਰੀ ਕਰੇ ਆਸ, ਤ੍ਰਿਸ਼ਨਾ ਤ੍ਰਿਖਾ ਦਏ ਬੁਝਾਇਆ। ਲੇਖੇ ਲਾਏ ਪਵਣ ਸਵਾਸ, ਸਵਾਸ ਸਵਾਸਾਂ ਡੇਰਾ ਢਾਹਿਆ। ਏਥੇ ਓਥੇ ਦੇਵੇ ਸਾਥ, ਸਗਲਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਨਾਲ ਮਿਲਾਇਆ। ਭਿੰਨੜੀ ਰੈਣ ਆਈ ਕਹਿਣ, ਕਹਿ ਕਹਿ ਖ਼ੁਸ਼ੀ ਮਨਾਈਆ। ਉਠੋ ਸੰਤੋ ਵੇਖੋ ਨੈਣ, ਨਿਜ ਘਰ ਦਾਤਾ ਫੇਰਾ ਪਾਈਆ। ਜਨ ਭਗਤ ਬਣਾਏ ਸਾਕ ਸੈਣ, ਸੱਜਣ ਹੋਰ ਨਾ ਕੋਇ ਰਖਾਈਆ। ਚੁਕਾਵਣ ਆਇਆ ਲਹਿਣ ਦੇਣ, ਪੂਰਬ ਲੇਖਾ ਰਿਹਾ ਚੁਕਾਈਆ। ਸਾਧ ਸੰਗਤ ਨਾਤਾ ਜੁੜੇ ਭਾਈ ਭੈਣ, ਦੂਜੀ ਵੰਡ ਨਾ ਕੋਇ ਵੰਡਾਈਆ। ਲੱਖ ਚੁਰਾਸੀ ਲਾੜੀ ਮੌਤ ਖਾਏ ਡੈਣ, ਕਲਜੁਗ ਕੂੜਾ ਡੰਕਾ ਰਿਹਾ ਵਜਾਈਆ। ਮੈਂ ਅਨਭੋਲ ਸੁੱਤੀ ਪ੍ਰਭ ਪ੍ਰੇਮ ਉਠੀ ਗੁਰਸਿਖਾਂ ਆਈ ਕਹਿਣ, ਕਹਿ ਕਹਿ ਸ਼ੁਕਰ ਮਨਾਈਆ। ਸ੍ਰੀ ਭਗਵਾਨ ਨਿਰਗੁਣ ਹੋ ਕੇ ਆਇਆ ਲੈਣ, ਸਰਗੁਣ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਖ਼ੁਸ਼ੀ ਰਿਹਾ ਵਖਾਈਆ। ਭਿੰਨੜੀ ਰੈਣ ਚਾਉ ਘਨੇਰਾ, ਚਾਰ ਕੂਟਾਂ ਵੇਖ ਵਖਾਈਆ। ਸ੍ਰੀ ਭਗਵਾਨ ਜਨ ਭਗਤ ਦੁਆਰੇ ਲਾਇਆ ਡੇਰਾ, ਡੰਕਾ ਇਕੋ ਨਾਮ ਵਜਾਈਆ। ਮਾਰਗ ਦੱਸੇ ਤੂੰ ਮੇਰਾ ਮੈਂ ਤੇਰਾ, ਤੇਰੀ ਮੇਰੀ ਇਕ ਪੜ੍ਹਾਈਆ। ਬਿਨ ਭਗਵਾਨ ਭਗਤ ਬੰਨ੍ਹੇ ਨਾ ਕੋਈ ਬੇੜਾ, ਬਿਨ ਭਗਤਾਂ ਭਗਵਾਨ ਕੰਮ ਕਿਸੇ ਨਾ ਆਈਆ। ਨਿਰਗੁਣ ਸਰਗੁਣ ਖੇਡੇ ਖੇਡਾਂ, ਬਣ ਖਲਾਰੀ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਰਿਹਾ ਮਿਲਾਈਆ। ਭਗਤ ਕਹਿਣ ਭਿੰਨੜੀ ਰਾਤ, ਤੇਰੀ ਰੁੱਤ ਸੁਹਾਈਆ। ਹਰਿ ਭਗਤ ਬਣੇ ਇਕ ਜਮਾਤ, ਇਕੋ ਅੱਖਰ ਨਾਮ ਪੜ੍ਹਾਈਆ। ਨਾਤਾ ਤੁਟਿਆ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਮਨਮਤ ਰਹੇ ਨਾ ਨਾਰ ਕਮਜ਼ਾਤ, ਗੁਰਮਤ ਇਕੋ ਇਕ ਜਣਾਈਆ। ਸਾਹਿਬ ਨਜ਼ਰੀ ਆਇਆ ਸਾਖਿਆਤ, ਸਖੀ ਆਪਣੀ ਲਏ ਪਰਨਾਈਆ। ਭਰ ਪਿਆਲਾ ਪਿਆਏ ਹਯਾਤ ਆਬ, ਆਬ ਦੋ ਆਬ ਮੇਲ ਮਿਲਾਈਆ। ਪਰਦਾ ਲਾਹੇ ਮੁਖ ਨਕਾਬ, ਨੁਕਤਾ ਆਪਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਦਇਆ ਕਰ, ਭਗਤਾਂ ਆਪੇ ਰਿਹਾ ਮਿਲਾਈਆ। ਭਗਤ ਕਹਿਣ ਸੁਣ ਸਾਚੀ ਰਾਤੀ, ਰੱਤੀ ਰੱਤ ਰੰਗਾਇਆ। ਸ੍ਰੀ ਭਗਵਾਨ ਮਿਲਿਆ ਸਾਥੀ, ਆਪਣੇ ਅੰਗ ਬੰਧਾਇਆ। ਲਹਿਣਾ ਦੇਣਾ ਚੁਕਿਆ ਪੂਜਾ ਪਾਠੀ, ਮੰਤਰ ਇਕੋ ਨਾਮ ਦ੍ਰਿੜਾਇਆ। ਮਨ ਮਾਰਿਆ
ਵੱਡਾ ਹਾਥੀ, ਖੰਡਾ ਤੇਜ਼ ਇਕ ਚਮਕਾਇਆ। ਜਾਮ ਪਿਆਇਆ ਬਣ ਕੇ ਸਾਕੀ, ਸਚ ਸੁਰਾਹੀ ਹੱਥ ਉਠਾਇਆ। ਬੰਦ ਕਵਾੜਾ ਖੋਲ੍ਹੀ ਤਾਕੀ, ਤਕਵਾ ਇਕੋ ਇਕ ਜਣਾਇਆ। ਜੀਵਣ ਵਿਚ ਬਦਲਿਆ ਜੀਵਣ ਦਿਤੀ ਸਚ ਹਯਾਤੀ, ਹਜ਼ਰਤ ਆਪਣਾ ਮੇਲ ਮਿਲਾਇਆ । ਵੇਖਿਆ ਬਾਗ਼ ਇਕ ਬਾਗ਼ਾਤੀ, ਬਾਗ਼ੀਚਾ ਸੋਹਣਾ ਨਜ਼ਰੀ ਆਇਆ। ਭਿੰਨੜੀ ਰੈਣ ਤੇਰੀ ਚੰਗੀ ਲੱਗੀ ਪਰਭਾਤੀ, ਪ੍ਰਭ ਸੱਜਣ ਦਰਸ ਦਿਖਾਇਆ। ਤੇਰਾ ਬਿਰਹੋਂ ਤੀਰ ਨਿਰਾਲਾ ਵੱਜੀ ਕਾਤੀ, ਕਲਮਾ ਪਿਛਲਾ ਦਿਤਾ ਭੁਲਾਇਆ। ਪਰਵਰਦਿਗਾਰ ਨਜ਼ਰੀ ਆਇਆ ਪਾਕਨ ਪਾਕੀ, ਪਤਤ ਪੁਨੀਤ ਦਏ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਸਾਚਾ ਸੰਗ ਰਖਾਇਆ। ਭਿੰਨੜੀ ਰੈਣੇ ਤੇਰੇ ਚੰਦ ਸਤਾਰੇ, ਕੂਕਣ ਦੇਣ ਦੁਹਾਈਆ। ਭਗਤ ਭਗਵਾਨ ਕਰੇ ਪਿਆਰੇ, ਫੜ ਬਾਹੋਂ ਗਲੇ ਲਗਾਈਆ। ਕਲਜੁਗ ਜੀਵ ਸੁੱਤੇ ਪੈਰ ਪਸਾਰੇ, ਅੰਤ ਲਏ ਨਾ ਕੋਇ ਅੰਗੜਾਈਆ। ਅਬਿਨਾਸ਼ੀ ਕਰਤਾ ਦਰ ਦਰਵੇਸ਼ ਗ਼ਰੀਬ ਨਿਮਾਣਿਆਂ ਵਾਜਾਂ ਮਾਰੇ, ਆਪ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਭਿੰਨੜੀ ਰੈਨੜੀਏ ਤੇਰਾ ਰੋਵੇ ਚੰਦ, ਕਲਜੁਗ ਚੰਦ ਨਜ਼ਰ ਨਾ ਆਇਆ। ਸ੍ਰਿਸ਼ਟ ਸਬਾਈ ਪਿਆ ਬੰਧ, ਬੰਦੀਖ਼ਾਨਾ ਨਾ ਕੋਇ ਤੁੜਾਇਆ। ਰਸਨਾ ਜਿਹਵਾ ਲੱਗਾ ਗੰਦ, ਹਿਰਦੇ ਹਰਿ ਨਾ ਕੋਇ ਵਸਾਇਆ। ਚਾਰੋਂ ਕੁੰਟ ਭੇਖ ਪਖੰਡ, ਸਚ ਸੁੱਚ ਨਾ ਕੋਇ ਦ੍ਰਿੜਾਇਆ। ਕਲਜੁਗ ਕਿਰਿਆ ਖੰਡ ਖੰਡ, ਖੰਡਾ ਖੜਗ ਇਕ ਚਮਕਾਇਆ। ਕਲਜੁਗ ਜੀਵ ਭਾਗਾਂ ਮੰਦ, ਘਰ ਪਰਮੇਸ਼ਰ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਇਆ। ਭਿੰਨੜੀ ਰੈਣ ਕਹੇ ਮੇਰੇ ਸਾਚੇ ਵੀਰ, ਮੈਂ ਵੀਰਾਂ ਰਹੀ ਜਣਾਈਆ। ਮੇਰਾ ਪ੍ਰਭ ਵਡ ਪੀਰਨ ਪੀਰ, ਲੋਕਮਾਤ ਫੇਰਾ ਪਾਈਆ। ਜਿਸ ਦੇ ਪਿਛੇ ਬੈਠੇ ਰਹੇ ਦਿਲਗੀਰ, ਸੋ ਧੀਰਜ ਰਿਹਾ ਧਰਾਈਆ। ਪਹਿਲੋਂ ਕੱਟ ਸ਼ਰਅ ਜ਼ੰਜੀਰ, ਫੇਰ ਆਪਣਾ ਦਰਸ ਦਿਖਾਈਆ। ਰਾਤੀਂ ਸੁਤਿਆਂ ਮੇਰੇ ਵੇਂਹਦਿਆਂ ਬਦਲ ਦੇਵੇ ਤਕਦੀਰ, ਤਦਬੀਰ ਨਜ਼ਰ ਕਿਸੇ ਨਾ ਆਈਆ। ਮੈਂ ਵੇਖਿਆ ਚੋਟੀ ਚੜ੍ਹ ਅਖ਼ੀਰ, ਆਖ਼ਰ ਆਪਣਾ ਮੇਲ ਮਿਲਾਈਆ। ਜਿਸ ਨਾਤਾ ਛੱਡਿਆ ਸ਼ਾਹ ਹਕੀਰ, ਕੋਝਿਆਂ ਕਮਲਿਆਂ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਭਿੰਨੜੀ ਰੈਣ ਕਹੇ ਮੇਰੇ ਭਾਈ, ਭਾਣਾ ਹਰਿ ਜੂ ਆਪ ਵਰਤਾਇੰਦਾ। ਤੁਸਾਂ ਵੇਖਣਾ ਚਾਈਂ ਚਾਈਂ, ਵੇਲਾ ਅੰਤਮ ਨੇੜੇ ਆਇੰਦਾ। ਨਾਤਾ ਤੁਟਣਾ ਪੁਤਰਾਂ ਮਾਈ, ਭੈਣ ਭਾਈ ਸੰਗ ਨਾ ਕੋਇ ਨਿਭਾਇੰਦਾ। ਕਿਸੇ ਘਰ ਦਿਸੇ ਨਾ ਧੀ ਜਵਾਈ, ਕੰਤ ਸੁਹਾਗ ਨਾ ਕੋਇ ਹੰਢਾਇੰਦਾ। ਹਿੰਦੂ ਮੁਸਲਮ ਸਿਖ ਈਸਾਈ ਰੋਵਣ ਥਾਉਂ ਥਾਈਂ, ਧੀਰਜ ਧੀਰ ਨਾ ਕੋਇ ਧਰਾਇੰਦਾ। ਜਨ ਭਗਤਾਂ ਸ੍ਰੀ ਭਗਵਾਨ ਪਕੜੇ ਬਾਹੀਂ, ਫੜ ਬਾਹੋਂ ਆਪ ਉਠਾਇੰਦਾ। ਚਾਰ ਜੁਗ ਦੇ ਭੁੱਲੇ ਰਾਹੀ, ਆਪਣੇ ਮਾਰਗ ਲਾਇੰਦਾ। ਕਰਮ ਧਰਮ ਦੀ ਕੱਟੇ ਫਾਹੀ, ਜਨਮ ਜਨਮ ਦਾ ਰੋਗ ਗਵਾਇੰਦਾ। ਦੁਰਮਤ ਮੈਲ ਧੋਵੇ ਸ਼ਾਹੀ, ਸ਼ਹਿਨਸ਼ਾਹ ਆਪਣਾ ਰੰਗ ਚੜ੍ਹਾਇੰਦਾ। ਏਥੇ ਓਥੇ ਕਰੇ ਸਚ ਨਿਆਈ, ਅਦਲ ਅਦਾਲਤ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਭਗਤ ਕਹਿਣ ਭਿੰਨੜੀ ਰੈਣੇ, ਰਹਿਬਰ ਇਕੋ ਨਜ਼ਰੀ ਆਈਆ। ਮੁਰੀਦ ਮੁਰਸ਼ਦ ਭਗਤ ਭਗਵਾਨ ਦੋਵੇਂ ਰਹਿਣੇ ਬਾਕੀ ਖ਼ਾਕੀ ਖ਼ਾਕ ਸਮਾਈਆ। ਤੇਰੇ ਅੰਗਣ ਸੋਹਣ ਸਾਚੇ ਗਹਿਣੇ, ਗੰਗਾ ਮਾਤਾ ਭੇਟ ਚੜ੍ਹਾਈਆ। ਰਵਿਦਾਸ ਚੁਕਾਏ ਹਰਿ ਜੂ ਲਹਿਣੇ, ਚੁਮਿਆਰਾ
ਗੰਢ ਪੁਆਈਆ। ਸਾਢੇ ਤਿੰਨ ਹੱਥ ਬੁਰਜ ਸਭ ਦੇ ਢਹਿਣੇ, ਸ਼ਾਹ ਸੁਲਤਾਨ ਖ਼ਾਕ ਸਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਨੂੰ ਦੇਣ ਮੇਹਣੇ, ਆਪੋ ਆਪਣੇ ਸਕਿਆ ਨਾ ਕੋਇ ਬਚਾਈਆ। ਹਰਿ ਕੇ ਭਾਣੇ ਸਹਿਣੇ ਪੈਣੇ, ਸਿਰ ਸਕੇ ਨਾ ਕੋਇ ਉਠਾਈਆ। ਜਨ ਭਗਤਾਂ ਦੇਵੇ ਆਪੇ ਦੇਣੇ, ਦੇ ਦੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਭਿੰਨੜੀ ਰੈਣ ਕਹੇ ਮੋਹੇ ਚੜ੍ਹਿਆ ਚਾਉ, ਚੰਦ ਇਕੋ ਨਜ਼ਰੀ ਆਇਆ। ਜਿਸ ਦਾ ਖੇਲ ਅਗੰਮ ਅਥਾਹੋ, ਗੁਰ ਅਵਤਾਰ ਭੇਵ ਕੋਇ ਨਾ ਪਾਇਆ। ਸੋ ਪਰਗਟ ਹੋ ਕੇ ਕਰੇ ਸਚ ਨਿਆਉਂ, ਗੋਬਿੰਦ ਆਪਣੇ ਨਾਲ ਮਿਲਾਇਆ। ਜਿਸ ਕੀਤਾ ਸਚ ਪਸਾਉ, ਸੋ ਅੰਤਮ ਢਾਵਣ ਆਇਆ। ਸਾਰੇ ਚਲੋ ਇਕੋ ਰਾਹੋ, ਪੁਰਖ ਅਕਾਲ ਰਹਿਬਰ ਇਕੋ ਨਜ਼ਰੀ ਆਇਆ। ਏਥੇ ਓਥੇ ਪਿਤਾ ਮਾਉਂ, ਪੂਤ ਸਪੂਤੇ ਗੋਦ ਬਹਾਇਆ। ਸੋਹੰ ਢੋਲਾ ਆਤਮ ਪਰਮਾਤਮ ਗਾਓ, ਨਾਨਕ ਸ਼ਬਦ ਵਿਚੋਲਾ ਇਕ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਪਰਦਾ ਉਹਲਾ ਆਪਣਾ ਦਏ ਉਠਾਇਆ।
੧੯ ਮਾਘ ੨੦੧੯ ਬਿਕਰਮੀ ਬੀਬੀ ਪਿਆਰੋ ਦੇ ਗ੍ਰਹਿ ਪਿੰਡ ਭੁਲਰ ਜ਼ਿਲਾ ਅੰਮ੍ਰਿਤਸਰ
ਭਗਤਾਂ ਭਗਤੀ ਪ੍ਰਭ ਦੇਵੇ ਭਾਉ, ਭਗਵਨ ਦਇਆ ਕਮਾਈਆ। ਪ੍ਰਭ ਮਿਲਣ ਦਾ ਸਾਚਾ ਚਾਉ, ਦੂਸਰ ਓਟ ਨਾ ਕੋਇ ਤਕਾਈਆ। ਅਬਿਨਾਸ਼ੀ ਕਰਤਾ ਏਕਾ ਗਾਓ, ਗੁਣ ਅਵਗੁਣ ਲੇਖੇ ਲਾਈਆ। ਆਤਮ ਪਰਮਾਤਮ ਮੇਲ ਮਿਲਾਓ, ਬ੍ਰਹਮ ਪਾਰਬ੍ਰਹਮ ਵਡਿਆਈਆ। ਸਾਚਾ ਮੰਦਰ ਇਕ ਵਸਾਓ, ਘਰ ਵੱਜੇ ਤੱਤ ਵਧਾਈਆ। ਢੋਲਾ ਅਗੰਮੀ ਏਕਾ ਗਾਓ, ਗੀਤ ਗੋਬਿੰਦ ਅਲਾਈਆ। ਆਪਣਾ ਪਰਦਾ ਆਪ ਉਠਾਓ, ਮੁਖ ਘੁੰਗਟ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਰਿਹਾ ਜਣਾਈਆ। ਸਾਚੀ ਭਗਤੀ ਆਤਮ ਰਸ, ਹਰਿ ਸਤਿਗੁਰ ਆਪ ਜਣਾਇੰਦਾ। ਨਿਰਗੁਣ ਨਿਰਗੁਣ ਹੋਏ ਵਸ, ਸਰਗੁਣ ਸਰਗੁਣ ਵੇਖ ਵਖਾਇੰਦਾ। ਇਕ ਇਕੇਲਾ ਮਾਰਗ ਦੱਸ, ਗੁਰ ਚੇਲਾ ਮਾਰਗ ਲਾਇੰਦਾ। ਮੇਲ ਮਿਲਾਵਾ ਹੱਸ ਹੱਸ, ਘਰ ਸੱਜਣ ਫੇਰਾ ਪਾਇੰਦਾ। ਕਰ ਪਰਕਾਸ਼ ਕੋਟਨ ਰਵ ਸਸ, ਅੰਧ ਅੰਧੇਰ ਮਿਟਾਇੰਦਾ। ਨਾਮ ਅਗੰਮੀ ਦੇਵੇ ਵਥ, ਵਸਤ ਅਮੋਲਕ ਆਪ ਵਰਤਾਇੰਦਾ। ਲਹਿਣਾ ਦੇਣਾ ਹੱਥੋ ਹੱਥ, ਸਾਚਾ ਵਣਜ ਆਪ ਕਰਾਇੰਦਾ। ਕੂੜੀ ਕਿਰਿਆ ਦੇਵੇ ਮਥ, ਜਿਸ ਜਨ ਆਪਣੀ ਦਇਆ ਕਮਾਇੰਦਾ। ਜਗਤ ਵਸੂਰਾ ਜਾਏ ਲੱਥ, ਦੁਖੀਆਂ ਦਰਦ ਦਰਦ ਵੰਡਾਇੰਦਾ। ਲੇਖਾ ਜਾਣੇ ਤੱਤ ਅੱਠ, ਅੱਠ ਅਠੋਤਰੀ ਆਪਣੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਗਤੀ ਇਕ ਸਮਝਾਇੰਦਾ। ਸਾਚੀ ਭਗਤੀ ਸਤਿਗੁਰ ਸਰਨ, ਦੂਜੀ ਅਵਰ ਨਾ ਕੋਇ ਚਤੁਰਾਈਆ। ਨੇਤਰ ਖੁਲ੍ਹੇ ਹਰਨ ਫਰਨ, ਭਾਂਡਾ ਭਰਮ ਭੌ ਭੰਨਾਈਆ। ਨਾਤਾ ਤੁਟੇ ਜਨਮ ਮਰਨ, ਲੱਖ ਚੁਰਾਸੀ ਫੰਦ ਕਟਾਈਆ । ਸਾਹਿਬ ਮਿਲੇ ਕਰਨੀ ਕਰਨ, ਕਰਤਾ ਪੁਰਖ ਹੋਏ ਸਹਾਈਆ। ਲਹਿਣਾ ਦੇਣਾ ਚੁਕੇ ਵਰਨੀ ਵਰਨ, ਵਰਨ ਗੋਤ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਗਤੀ ਇਕ ਸਮਝਾਈਆ। ਸਾਚੀ
ਭਗਤੀ ਸਤਿਗੁਰ ਏਕ, ਦੂਸਰ ਓਟ ਨਾ ਕੋਇ ਰਖਾਇੰਦਾ। ਨਿਜ ਨੇਤਰ ਨਿਜ ਰੂਪ ਲੈਣਾ ਪੇਖ, ਭੇਵ ਅਭੇਦ ਖੁਲ੍ਹਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਔਲੀਆ ਪੀਰ ਸ਼ੇਖ਼, ਪੰਡਤ ਪਾਂਧਾ ਸਰਬ ਕੁਰਲਾਇੰਦਾ। ਜਨ ਭਗਤਾਂ ਕਰੇ ਸਾਚਾ ਹੇਤ, ਨਿਤ ਨਵਿਤ ਵੇਸ ਵਟਾਇੰਦਾ। ਵੇਖਣਹਾਰਾ ਕਾਇਆ ਖੇਤ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਆਪ ਸੁਹਾਏ ਸੁਹੰਜਣੀ ਰੁੱਤ ਬਸੰਤੀ ਚੇਤ, ਚੇਤਨ ਆਪਣਾ ਪਰਦਾ ਲਾਹਿੰਦਾ। ਜਿਸ ਜਨ ਖੋਲ੍ਹੇ ਸੱਚਾ ਭੇਤ, ਤਿਸ ਆਪਣਾ ਨਾਉਂ ਦ੍ਰਿੜਾਇੰਦਾ। ਲੱਖ ਚੁਰਾਸੀ ਲਏ ਵੇਖ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਇੰਦਾ। ਭਗਤੀ ਭਾਉ ਹਰਿ ਗੋਬਿੰਦ, ਗਹਿਰ ਗੰਭੀਰ ਦਏ ਵਡਿਆਈਆ। ਭਗਤ ਭਗਵਾਨ ਦੀ ਸਾਚੀ ਬਿੰਦ, ਸੁਤ ਨਾਦੀ ਰੂਪ ਵਟਾਈਆ। ਦਾਤਾ ਦਾਨੀ ਗੁਣੀ ਗਹਿੰਦ, ਵਸਤ ਅਮੋਲਕ ਇਕ ਵਰਤਾਈਆ। ਜਨਮ ਕਰਮ ਦੀ ਮੇਟੇ ਚਿੰਦ, ਚਿੰਤਾ ਰੋਗ ਰਹਿਣ ਨਾ ਪਾਈਆ। ਅੰਮ੍ਰਿਤ ਧਾਰ ਵਗਾਏ ਸਿੰਧ, ਰਸ ਇਕੋ ਇਕ ਚਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਗਤੀ ਇਕ ਵਡਿਆਈਆ। ਸਾਚੀ ਭਗਤੀ ਸਤਿਗੁਰੂ ਦੁਆਰ, ਦਰ ਦਰਬਾਰਾ ਇਕ ਵਖਾਇੰਦਾ। ਜਿਸ ਘਰ ਮਿਲੇ ਸਚ ਪਿਆਰ, ਸੋ ਮੰਦਰ ਸੋਭਾ ਪਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਵਣਜ ਇਕ ਵਪਾਰ, ਇਕੋ ਹੱਟ ਚਲਾਇੰਦਾ। ਇਕੋ ਵੇਖੇ ਵੇਖਣਹਾਰ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌਂ ਚਾਰ ਜਿਸ ਕਰਿਆ ਪਾਰ, ਸੋ ਸਾਹਿਬ ਆਪਣਾ ਵੇਸ ਵਟਾਇੰਦਾ। ਕਾਗਦ ਕਲਮ ਨਾ ਲਿਖਣਹਾਰ, ਲੇਖਾ ਲਿਖ ਨਾ ਕੋਇ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਨੇਤਰ ਨੈਣ ਹੋਏ ਸ਼ਰਮਸ਼ਾਰ, ਅੱਖ ਪਰਤੱਖ ਨਾ ਕੋਇ ਉਠਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦਰਵੇਸ਼ ਮੰਗਣ ਹਮੇਸ਼, ਖ਼ਾਲੀ ਝੋਲੀ ਸਰਬ ਵਖਾਇੰਦਾ। ਸ੍ਰੀ ਭਗਵਾਨ ਨੌਜਵਾਨ ਆਦਿ ਜੁਗਾਦੀ ਇਕ ਨਰੇਸ਼, ਨਰ ਨਰਾਇਣ ਤਖ਼ਤ ਨਿਵਾਸੀ ਦਰ ਘਰ ਸਾਚੇ ਸੋਭਾ ਪਾਇੰਦਾ। ਭਗਤ ਭਗਵਾਨ ਰਸਨਾ ਜਿਹਵਾ ਬੱਤੀ ਦੰਦ ਕਹਿਣ, ਕਹਿ ਕਹਿ ਸ਼ੁਕਰ ਸਰਬ ਮਨਾਇੰਦਾ। ਸਤਿ ਸਰੂਪ ਸ਼ਾਹੋ ਭੂਪ ਬਿਨ ਰੰਗ ਰੂਪ ਚੁਕਾਏ ਲਹਿਣ ਦੇਣ, ਲੇਖਾ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਗਤੀ ਇਕ ਜਣਾਇੰਦਾ। ਸਾਚੀ ਭਗਤੀ ਸਾਚਾ ਰੰਗ, ਰੰਗ ਰੰਗੀਲਾ ਆਪ ਚੜ੍ਹਾਈਆ। ਅਨਹਦ ਨਾਦ ਵੱਜੇ ਮਰਦੰਗ, ਧੁਨ ਅਨਾਦੀ ਨਾਦ ਸੁਣਾਈਆ। ਆਤਮ ਸੇਜਾ ਸਚ ਪਲੰਘ, ਸੁਹੰਜਣੀ ਰੁੱਤ ਆਪ ਵਡਿਆਈਆ। ਅੰਦਰ ਬਾਹਰ ਗੁਪਤ ਜ਼ਾਹਰ ਵੇਖੇ ਲੰਘ, ਨਿਰਗੁਣ ਦਾਤਾ ਬੇਪਰਵਾਹੀਆ। ਆਤਮ ਪਰਮਾਤਮ ਲਾਏ ਅੰਗ, ਅੰਗੀਕਾਰ ਇਕ ਹੋ ਜਾਈਆ। ਪਾਰਬ੍ਰਹਮ ਬ੍ਰਹਮ ਦੇਵੇ ਅਨੰਦ, ਅਨੰਦ ਮੰਗਲ ਇਕੋ ਗਾਈਆ। ਈਸ਼ ਜੀਵ ਗਾਏ ਛੰਦ, ਸੋਹੰ ਢੋਲਾ ਕਰੇ ਪੜ੍ਹਾਈਆ। ਨਾਤਾ ਤੁਟੇ ਭੇਖ ਪਖੰਡ, ਭਾਉ ਭਗਤੀ ਇਕ ਜਣਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਸਾਚੀ ਬੰਦਗੀ ਇਕੋ ਲਾਈਆ। ਲੇਖਾ ਜਾਣੇ ਜੀਉ ਪਿੰਡ, ਪੰਡਤ ਪਾਂਧਾ ਨਜ਼ਰ ਕੋਇ ਨਾ ਆਈਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਗਹਿਰ ਗੰਭੀਰ ਦਇਆ ਕਮਾਈਆ। ਲੇਖਾ ਚੁੱਕੇ ਸੁਰਪਤ ਇੰਦ, ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਚਤੁਰਾਈਆ। ਜਿਸ ਮਿਲਿਆ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਇਕੋ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਰਿਹਾ ਜਣਾਈਆ। ਸਾਚੀ ਭਗਤੀ ਹਰਿ ਕਾ ਸੰਗ, ਹਰਿ ਸਤਿਗੁਰ ਆਪ ਜਣਾਇੰਦਾ। ਜਗਤ ਦੁਆਰਾ ਵੇਖਣਾ ਲੰਘ, ਸਤਿਗੁਰ ਇਕੋ ਨਜ਼ਰੀ ਆਇੰਦਾ।
ਨਾ ਕੋਈ ਸੂਰਜ ਨਾ ਕੋਈ ਚੰਦ, ਜੋਤੀ ਜੋਤ ਡਗਮਗਾਇੰਦਾ। ਨਾ ਕੋਈ ਜੀਉ ਨਾ ਕੋਈ ਪਿੰਡ, ਬ੍ਰਹਿਮੰਡ ਨਾ ਖੋਜ ਖੁਜਾਇੰਦਾ। ਨਾ ਕੋਈ ਸੁਰਪਤ ਨਾ ਕੋਈ ਇੰਦ, ਬ੍ਰਹਮਾ ਵਿਸ਼ਨ ਸ਼ਿਵ ਨਾ ਰੂਪ ਵਖਾਇੰਦਾ। ਨਾ ਕੋਈ ਪਿਤਾ ਨਾ ਕੋਈ ਬਿੰਦ, ਜਨਨੀ ਜਨ ਨਾ ਕੋਇ ਸਾਲਾਹਿੰਦਾ। ਸਚ ਦੁਆਰ ਇਕੋ ਇਕ ਗੁਣੀ ਗਹਿੰਦ, ਗਹਿਰ ਗੰਭੀਰ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਮਾਰਗ ਇਕ ਵਖਾਇੰਦਾ। ਸਾਚਾ ਮਾਰਗ ਦੇ ਆਪ, ਆਪਨੜੀ ਬੂਝ ਬੁਝਾਈਆ । ਇਕੋ ਸਤਿਗੁਰ ਇਕੋ ਪਾਠ, ਇਕੋ ਅੱਖਰ ਕਰੇ ਪੜ੍ਹਾਈਆ। ਇਕੋ ਸਰੋਵਰ ਇਕੋ ਤਾਟ, ਇਕੋ ਅੰਮ੍ਰਿਤ ਰਸ ਵਖਾਈਆ। ਇਕੋ ਮੰਦਰ ਇਕੋ ਹਾਟ, ਇਕੋ ਵਣਜ ਰਿਹਾ ਜਣਾਈਆ। ਇਕੋ ਸੱਜਣ ਇਕੋ ਸਾਕ, ਇਕੋ ਨਾਤਾ ਰਿਹਾ ਬੰਧਾਈਆ। ਇਕੋ ਸੇਜਾ ਇਕੋ ਖਾਟ, ਇਕੋ ਭੂਸ਼ਨ ਰਿਹਾ ਜਣਾਈਆ। ਇਕੋ ਪਾਂਧੀ ਇਕੋ ਵਾਟ, ਇਕੋ ਪੈਂਡਾ ਰਿਹਾ ਮੁਕਾਈਆ। ਇਕੋ ਪੱਤਣ ਇਕੋ ਘਾਟ, ਇਕੋ ਬੇੜਾ ਚਲਾਏ ਸੱਚਾ ਮਾਹੀਆ। ਇਕੋ ਨੂਰ ਇਕੋ ਜ਼ਾਤ, ਇਕੋ ਜਲਵਾ ਕਰੇ ਰੁਸ਼ਨਾਈਆ। ਇਕੋ ਸਾਹਿਬ ਕਮਲਾਪਾਤ, ਕਵਲ ਨੈਣ ਰਿਹਾ ਖੁਲ੍ਹਾਈਆ। ਇਕੋ ਵਸੇ ਆਸ ਪਾਸ, ਸਦਾ ਸੁਹੇਲਾ ਸੰਗ ਨਿਭਾਈਆ। ਇਕੋ ਪਵਣ ਇਕ ਸਵਾਸ, ਇਕੋ ਹਰ ਘਟ ਰਿਹਾ ਚਲਾਈਆ। ਇਕੋ ਮੰਡਲ ਇਕੋ ਰਾਸ, ਇਕੋ ਗੋਪੀ ਕਾਹਨ ਨਚਾਈਆ। ਇਕੋ ਗੁਰ ਇਕੋ ਅਵਤਾਰ ਇਕੋ ਹੋਏ ਦਾਸੀ ਦਾਸ, ਪੀਰ ਪੈਗ਼ੰਬਰ ਇਕੋ ਇਕ ਅਖਵਾਈਆ। ਇਕੋ ਭਗਤ ਇਕ ਭਗਵਾਨ ਉਪਜਾਏ ਸਾਚੀ ਸ਼ਾਖ਼, ਸ਼ਨਾਖ਼ਤ ਆਪਣੇ ਹੱਥ ਰਖਾਈਆ। ਇਕੋ ਨਾਮ ਇਕੋ ਅਵਾਜ਼, ਇਕ ਸੰਦੇਸਾ ਦਏ ਸੁਣਾਈਆ । ਇਕੋ ਦਾਤਾ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਇਕੋ ਦੇਵਣਹਾਰਾ ਦਾਜ, ਵਸਤ ਅਮੋਲਕ ਨਾਮ ਵਰਤਾਈਆ। ਇਕੋ ਹੰਢਾਵਣਹਾਰਾ ਸਾਚਾ ਰਾਜ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਇਕੋ ਧੋਵਣਹਾਰਾ ਦਾਗ਼, ਜੁਗ ਜੁਗ ਦੁਰਮਤ ਮੈਲ ਗਵਾਈਆ। ਇਕੋ ਪਕੜਨਹਾਰਾ ਵਾਗ, ਡੋਰੀ ਆਪਣੇ ਹੱਥ ਰਖਾਈਆ । ਇਕੋ ਹੰਸ ਬਣਾਏ ਕਾਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਇਕੋ ਭਗਤਾਂ ਦੇਵਣਹਾਰਾ ਦਾਦ, ਦਸਤਗੀਰ ਇਕ ਹੋ ਜਾਈਆ। ਇਕੋ ਰਚਣਹਾਰਾ ਕਾਜ, ਕਰਤਾ ਕਰਨੀ ਆਪ ਕਮਾਈਆ। ਸਾਚੀ ਭਗਤੀ ਭਗਤਾਂ ਦੇਵੇ ਭਗਤ ਸਮਾਜ, ਦੂਜੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਭਗਤੀ ਇਕ ਪਰਗਟਾਈਆ। ਸਾਚੀ ਭਗਤੀ ਨੀਕਨ ਨੀਕਾ, ਹਰਿ ਨਿਰਗੁਣ ਆਪ ਜਣਾਇੰਦਾ। ਬਿਨ ਹਰਿ ਨਾਮੇ ਰਸ ਸਭ ਫ਼ੀਕਾ, ਅੰਮ੍ਰਿਤ ਰਸ ਨਾ ਕੋਇ ਚਖਾਇੰਦਾ। ਸਤਿਗੁਰ ਭੇਵ ਜਾਣੇ ਜਨ ਜੀ ਕਾ, ਜੀਵਣ ਜੁਗਤ ਆਪ ਜਣਾਇੰਦਾ। ਪ੍ਰਭ ਮਿਲਣ ਦਾ ਇਕੋ ਤਰੀਕਾ, ਤਰਾਂ ਤਰਾਂ ਸਮਝਾਇੰਦਾ। ਜਿਸ ਦੀਆਂ ਰੱਖਦੇ ਰਹੇ ਉਡੀਕਾਂ, ਸੋ ਸਾਹਿਬ ਫੇਰਾ ਪਾਇੰਦਾ। ਨਾਮ ਨਿਧਾਨ ਜਿਸ ਜਨ ਪੀਤਾ, ਦਿਵਸ ਰੈਣ ਖ਼ੁਮਾਰ ਚੜ੍ਹਾਇੰਦਾ। ਪਿਛਲੀਆਂ ਮੇਟੇ ਸਰਬ ਲੀਕਾਂ, ਅੱਗੇ ਮਾਰਗ ਇਕ ਰਖਾਇੰਦਾ। ਬਿਨ ਹਰਿ ਚਰਨ ਝੂਠੀਆਂ ਜਗਤ ਪ੍ਰੀਤਾਂ, ਵੇਲੇ ਅੰਤ ਕੰਮ ਕੋਇ ਨਾ ਆਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸੋਹੰ ਗਾਇਆ ਸੱਚਾ ਗੀਤਾ, ਬਿਨ ਸੋਹੰ ਧਾਰ ਨਿਰਗੁਣ ਵਿਚ ਨਿਰਗੁਣ ਹੋ ਨਾ ਕੋਇ ਸਮਾਇੰਦਾ। ਭਗਤ ਭਗਵਾਨ ਇਕੋ ਡੀਠਾ, ਅਨਡਿਠੜਾ ਮੇਲ ਮਿਲਾਇੰਦਾ। ਭਗਵਾਨ ਭਗਤ ਠਾਂਡਾ ਸੀਤਾ, ਅਗਨੀ ਤੱਤ ਨਾ ਕੋਇ ਤਪਾਇੰਦਾ। ਭਗਤ ਭਗਵਾਨ ਨਾ ਮਰਿਆ ਨਾ ਜੀਤਾ, ਜੀਵਨ ਮਰਨ ਦੋਵੇਂ ਪੰਧ ਮੁਕਾਇੰਦਾ। ਭਗਤ ਭਗਵਾਨ ਸਦਾ ਅਤੀਤਾ,
ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਭਗਤ ਭਗਵਾਨ ਮਿਲੇ ਨਾ ਕਿਸੇ ਮਸੀਤਾ, ਮੰਦਰ ਸ਼ਿਵਦੁਆਲੇ ਮੱਠ ਸਰਬ ਕੁਰਲਾਇੰਦਾ। ਜਿਸ ਦੀ ਸਿਫ਼ਤ ਕਰੇ ਅਠਾਰਾਂ ਧਿਆਏ ਗੀਤਾ, ਵੇਦ ਪੁਰਾਨ ਸ਼ਾਸਤਰ ਸਿਮਰਤ ਸਿਫ਼ਤ ਸਾਲਾਹਿੰਦਾ। ਸੋ ਸਤਿਗੁਰ ਚਲਾਏ ਆਪਣੀ ਰੀਤਾ, ਰੀਤੀਵਾਨ ਫੇਰਾ ਪਾਇੰਦਾ। ਭਗਵਾਨ ਭਗਤ ਆਪਣੇ ਜਿਹਾ ਕੀਤਾ, ਆਪ ਆਪਣਾ ਮੇਲ ਮਿਲਾਇੰਦਾ। ਪਿਛਲਾ ਵੇਲਾ ਪਿਛੇ ਬੀਤਾ, ਅੱਗੇ ਆਪਣਾ ਨਾਉਂ ਪਰਗਟਾਇੰਦਾ। ਲੇਖਾ ਜਾਣੇ ਹਸਤ ਕੀਟਾ, ਊਚਾਂ ਨੀਚਾਂ ਰਾਹ ਜਣਾਇੰਦਾ। ਆਤਮ ਪਰਮਾਤਮ ਗਿਆਨ ਦ੍ਰਿੜੀਤਾ, ਦ੍ਰਿੜ ਵਿਸ਼ਵਾਸ ਆਪ ਵਖਾਇੰਦਾ। ਕੌੜਾ ਰੀਠਾ ਮਿੱਠਾ ਕੀਤਾ, ਜਿਸ ਜਨ ਆਪਣੇ ਚਰਨ ਲਗਾਇੰਦਾ। ਸਾਚਾ ਛਤਰ ਸੋਹੇ ਸੀਸਾ, ਸੀਸ ਜਗਦੀਸ਼ ਸੋਭਾ ਪਾਇੰਦਾ। ਭਗਤ ਭਗਵਾਨ ਦੀ ਕੋਈ ਨਾ ਕਰੇ ਰੀਸਾ, ਖਾਣੀ ਬਾਣੀ ਭਗਤਾਂ ਗੀਤ ਸੁਣਾਇੰਦਾ। ਸਿਫ਼ਤ ਸਾਲਾਹੀ ਰਾਗ ਛਤੀਸਾ, ਛੱਤੀ ਰਾਗ ਅੰਤ ਨਾ ਆਇੰਦਾ। ਜੋ ਜਨ ਮੰਨੇ ਪ੍ਰਭ ਦੀ ਸਚ ਹਦੀਸਾ, ਹਜ਼ਰਤ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਜੁਗ ਪਤਤ ਪੁਨੀਤਾ, ਪਤਤ ਉਧਾਰਨ ਆਪਣੀ ਦਇਆ ਕਮਾਇੰਦਾ।