ਪੁਸਤਕਾਲਾਭਾਗ ੧੩

੧੯ ਮਾਘ ੨੦੧੯ ਬਿਕਰਮੀ ਨਾਜ਼ਰ ਸਿੰਘ ਦੇ ਗ੍ਰਹਿ ਮਾਨਾਂਵਾਲਾ ਜ਼ਿਲਾ ਅੰਮ੍ਰਿਤਸਰ

ਸਾਚਾ ਮਾਰਗ ਇਕੋ ਏਕ, ਆਦਿ ਜੁਗਾਦਿ ਰਖਾਇਆ। ਗੁਰ ਅਵਤਾਰ ਰੱਖਣ ਟੇਕ, ਪੀਰ ਪੈਗ਼ੰਬਰ ਸੀਸ ਝੁਕਾਇਆ। ਖਾਣੀ ਬਾਣੀ ਲਿਖੇ ਲੇਖ, ਵੇਦ ਪੁਰਾਨ ਢੋਲਾ ਗਾਇਆ। ਭਗਤ ਭਗਵਾਨ ਸਾਚਾ ਹੇਤ, ਨਿਤ ਨਵਿਤ ਮੇਲ ਮਿਲਾਇਆ। ਨਿਰਗੁਣ ਸਰਗੁਣ ਖੇਲੇ ਖੇਡ, ਦੋ ਜਹਾਨਾਂ ਫੇਰਾ ਪਾਇਆ। ਕਰ ਕਿਰਪਾ ਜਿਸ ਜਨ ਦੇਵੇ ਆਪਣਾ ਭੇਤ, ਪਰਦਾ ਉਹਲਾ ਦਏ ਚੁਕਾਇਆ। ਲੱਖ ਚੁਰਾਸੀ ਜੂਨ ਅਜੂਨ ਅੰਤਮ ਹੋਏ ਪਰੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਅੰਗ ਰਖਾਇਆ। ਸਾਚਾ ਮਾਰਗ ਇਕੋ ਇਕ, ਏਕੰਕਾਰ ਦ੍ਰਿੜਾਈਆ। ਜਿਸ ਦੀ ਮਹਿਮਾ ਕੋਈ ਨਾ ਸਕੇ ਲਿਖ, ਲੇਖਾ ਲਿਖਤ ਵਿਚ ਨਾ ਆਈਆ। ਸੋ ਸਾਹਿਬ ਪਾਏ ਭਿਖ, ਭਿਛਿਆ ਇਕੋ ਇਕ ਵਰਤਾਈਆ। ਜਹਿ ਵੇਖੋ ਤਹਿ ਪਏ ਦਿਸ, ਚਾਰੋਂ ਕੁੰਟ ਨੂਰ ਰੁਸ਼ਨਾਈਆ। ਹਰਿਜਨ ਸਾਚੀ ਸਿਖਿਆ ਲੈਣੀ ਸਿਖ, ਸਿਖਾਵਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕੋ ਲਾਈਆ। ਸਾਚਾ ਮਾਰਗ ਪੁਰਖ ਸਮਰਥ, ਜੁਗਾ ਜੁਗੰਤਰ ਆਪ ਲਗਾਇੰਦਾ। ਨਾਮ ਨਿਧਾਨਾ ਦੇ ਦੇ ਵੱਥ, ਗੁਰ ਮੰਤਰ ਇਕ ਦ੍ਰਿੜਾਇੰਦਾ। ਜੁਗ ਚੌਕੜੀ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਜਨ ਭਗਤਾਂ ਹਿਰਦੇ ਅੰਦਰ ਵਸ, ਹਰਿ ਆਪਣਾ ਭੇਵ ਜਣਾਇੰਦਾ। ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਇੰਦਾ। ਜਗਤ ਵਿਕਾਰਾ ਦੇਵੇ ਮੱਥ, ਕੂੜੀ ਕਿਰਿਆ ਡੇਰਾ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰਾਹ ਇਕ ਚਲਾਇੰਦਾ। ਸਾਚਾ ਰਾਹ ਪਤਤ ਪੁਨੀਤ, ਹਰਿ ਸਤਿਗੁਰ ਆਪ ਚਲਾਈਆ। ਜੁਗ ਚੌਕੜੀ ਵੇਖੇ ਰੀਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸੇ ਸਚ ਪ੍ਰੀਤ, ਮਿਲੇ ਇਕ ਸਰਨਾਈਆ। ਸਭ ਦਾ ਢੋਲਾ ਇਕੋ ਗੀਤ, ਸੋਹੰ ਕਰੇ ਪੜ੍ਹਾਈਆ।

ਜਿਸ ਬਣਾਇਆ ਮੰਦਰ ਮਸੀਤ, ਸੋ ਵੇਖੇ ਥਾਉਂ ਥਾਈਂਆ। ਕਲਜੁਗ ਅੰਤਮ ਸਾਰੇ ਹੋਏ ਪਲੀਤ, ਪੱਲੂ ਸਕੇ ਨਾ ਕੋਇ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਦਰਸਾਈਆ। ਸਾਚਾ ਮਾਰਗ ਸੱਚੋ ਸਚ, ਸਚ ਸਚ ਦ੍ਰਿੜਾਇੰਦਾ। ਕਾਇਆ ਮਾਟੀ ਭਾਂਡਾ ਕੱਚ, ਕੰਚਨ ਰੂਪ ਆਪ ਵਟਾਇੰਦਾ। ਅੰਤਰ ਆਤਮ ਆਪੇ ਰਚ, ਰੋਮ ਰੋਮ ਸਮਝਾਇੰਦਾ। ਗੁਰਮੁਖ ਗੁਰ ਗੁਰ ਦੋਵੇਂ ਜਾਣ ਬਚ, ਬਚਤ ਸਭ ਦੀ ਝੋਲੀ ਪਾਇੰਦਾ। ਜਗਤ ਵਿਕਾਰ ਵਿਚ ਨਾ ਜਾਣਾ ਫਸ, ਕੂੜੀ ਕਿਰਿਆ ਕੰਮ ਨਾ ਕੋਇ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਇੰਦਾ। ਸਾਚਾ ਮਾਰਗ ਸਤਿਗੁਰ ਦੁਆਰ, ਦੂਜਾ ਨਜ਼ਰ ਕੋਇ ਨਾ ਆਈਆ। ਥਿਰ ਰਹੇ ਨਾ ਕੋਇ ਵਿਚ ਸੰਸਾਰ, ਪੰਜ ਤੱਤ ਕਾਇਆ ਮਾਟੀ ਖ਼ਾਕੀ ਖ਼ਾਕ ਮਿਲਾਈਆ। ਨਿਰਮਲ ਜੋਤ ਇਕ ਆਕਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਵਸਣਹਾਰਾ ਸਚਖੰਡ ਦੁਆਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਭਗਤ ਭਗਵੰਤ ਲਏ ਉਠਾਲ, ਭਾਵੀ ਸਭ ਦੇ ਸਿਰ ਤੋਂ ਲਾਹੀਆ। ਲੇਖਾ ਜਾਣੇ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਇਕ ਲਿਖਾਈਆ। ਸਾਚਾ ਲੇਖਾ ਲੇਖ ਅਲੱਖ, ਲਿਖਤ ਵਿਚ ਨਾ ਆਇੰਦਾ। ਜਨ ਭਗਤਾਂ ਮਾਰਗ ਦੇਵੇ ਦੱਸ, ਦਹਿ ਦਿਸ਼ਾ ਭੇਵ ਚੁਕਾਇੰਦਾ। ਨਾਤਾ ਤੋੜ ਤੱਤ ਅੱਠ, ਆਤਮ ਪਰਮਾਤਮ ਜੋੜ ਜੁੜਾਇੰਦਾ। ਸਰ ਸਰੋਵਰ ਵਖਾਏ ਤੀਰਥ ਤੱਟ, ਕਿਨਾਰਾ ਆਪਣਾ ਪਾਰ ਕਰਾਇੰਦਾ । ਤਨ ਪਹਿਨਾਏ ਨਾਮ ਪੱਟ, ਸਚ ਦੋਸ਼ਾਲਾ ਓਢਣ ਰੂਪ ਵਟਾਇੰਦਾ। ਏਥੇ ਓਥੇ ਰੱਖੇ ਪੱਤ, ਸੋ ਸਾਹਿਬ ਸਤਿਗੁਰ ਇਕੋ ਨਜ਼ਰੀ ਆਇੰਦਾ। ਨਿਰਗੁਣ ਨਿਰਗੁਣ ਗਾਏ ਜਸ, ਸਰਗੁਣ ਸਰਗੁਣ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਧੰਦੇ ਆਪੇ ਲਾਇੰਦਾ। ਸੱਚਾ ਧੰਦਾ ਹਰਿ ਕੀ ਸੇਵਾ, ਦੂਜੀ ਅਵਰ ਨਾ ਕੋਇ ਚਤੁਰਾਈਆ। ਅੰਮ੍ਰਿਤ ਆਤਮ ਮਿਲੇ ਮੇਵਾ, ਅੰਮਿਉਂ ਰਸ ਆਪ ਚੁਆਈਆ। ਪਰਗਟ ਹੋਇਆ ਵਡ ਦੇਵੀ ਦੇਵਾ, ਕੋਟਨ ਕੋਟ ਦੇਵਤ ਸੁਰ ਢਹਿ ਪਏ ਸਰਨਾਈਆ। ਆਦਿ ਜੁਗਾਦਿ ਅਲੱਖ ਅਭੇਵਾ, ਅਗੰਮ ਅਗੋਚਰ ਬੇਪਰਵਾਹ ਬੇਅੰਤ ਸੱਚਾ ਸ਼ਹਿਨਸ਼ਾਹੀਆ। ਸਦਾ ਸੁਹੇਲਾ ਸਦ ਨਿਹਕੇਵਾ, ਨਿਹਚਲ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਖੇਲਣ ਆਇਆ ਪੁਰਖ ਸਮਰਥ, ਸਮਰਥ ਆਪਣੀ ਕਾਰ ਕਮਾਇੰਦਾ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਕਰੇ ਵੱਖ, ਵੱਖਰੀ ਧਾਰ ਚਲਾਇੰਦਾ। ਨਾਮ ਅਮੋਲਕ ਦੇਵੇ ਰਸ, ਦਸਤ ਬਦਸਤ ਆਪ ਫੜਾਇੰਦਾ। ਅੰਮ੍ਰਿਤ ਚੋਵੇ ਸਾਚਾ ਰਸ, ਨਿਝਰ ਧਾਰ ਵਹਾਇੰਦਾ। ਤੀਰ ਅਣਿਆਲਾ ਮਾਰੇ ਕਸ, ਅੰਤਰ ਆਤਮ ਖੋਜ ਖੁਜਾਇੰਦਾ। ਪਾਰਬ੍ਰਹਮ ਬ੍ਰਹਮ ਕਰੇ ਪੱਖ, ਸਾਚੀ ਵੰਡ ਵੰਡਾਇੰਦਾ। ਸਤਿਗੁਰ ਸਰਨਾਈ ਸਾਚਾ ਹਠ, ਮਨ ਵਾਸਨਾ ਨਾ ਕੋਇ ਭਟਕਾਇੰਦਾ। ਜਗਤ ਖੇਲ ਬਾਜ਼ੀਗਰ ਨਟ, ਲੱਖ ਚੁਰਾਸੀ ਨਟੂਆ ਸਾਂਗ ਵਖਾਇੰਦਾ। ਗੁਰਸਿਖ ਵਿਕੇ ਨਾ ਕਿਸੇ ਹੱਟ, ਕਰਤਾ ਕੀਮਤ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰਾਹ ਇਕ ਵਖਾਇੰਦਾ। ਸਾਚਾ ਰਾਹ ਦੱਸੇ ਨਜ਼ਦੀਕ, ਨੇਰਨ ਨੇਰਾ ਫੇਰਾ ਪਾਈਆ। ਹਰਿ ਕਾ ਕੋਈ ਨਾ ਦਿਸੇ ਸ਼ਰੀਕ, ਲਾਸ਼ਰੀਕ ਇਕ ਖ਼ੁਦਾਈਆ। ਡੂੰਘਾ ਪੰਧ ਬੜਾ ਬਰੀਕ, ਗੁਰਸਿਖ ਸੰਭਲ ਸੰਭਲ ਪੈਰ ਟਿਕਾਈਆ। ਦੋ ਜਹਾਨਾਂ ਅੰਦਰ ਪ੍ਰਭ ਰੱਖੀ ਇਕੋ ਨਿੱਕੀ ਜਿਹੀ ਝੀਤ, ਜਿਸ ਵਿਚੋਂ ਭਗਤ

ਵੇਖੇ ਚਾਈਂ ਚਾਈਂਆ। ਆਤਮ ਪਰਮਾਤਮ ਬਿਨ ਝੂਠੀ ਪ੍ਰੀਤ, ਬਿਨ ਸਤਿਗੁਰ ਪੂਰੇ ਪ੍ਰੀਤ ਤੋੜ ਨਾ ਕੋਇ ਨਿਭਾਈਆ। ਪਾਰਬ੍ਰਹਮ ਦਾ ਇਕੋ ਗੀਤ, ਗੋਬਿੰਦ ਢੋਲਾ ਸਹਿਜ ਸੁਭਾਈਆ। ਜਿਸ ਜਨ ਹਿਰਦੇ ਵਸਿਆ ਚੀਤ, ਮਨ ਚਿਤ ਠਗੌਰੀ ਕੋਇ ਨਾ ਪਾਈਆ। ਹਰਿ ਕਾ ਮੰਦਰ ਹਰੀ ਦੁਆਰ ਇਕੋ ਠੀਕ, ਸਚਖੰਡ ਸਾਚੇ ਵੱਜੇ ਵਧਾਈਆ। ਕਰ ਕਿਰਪਾ ਕਾਇਆ ਕਰੇ ਠੰਡੀ ਸੀਤ, ਅਗਨੀ ਤੱਤ ਨਾ ਲਾਗੇ ਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਰੂਪ ਸਦਾ ਸੁਰਜੀਤ, ਸਰਬ ਘਟ ਰਿਹਾ ਸਮਾਈਆ।

੧੯ ਮਾਘ ੨੦੧੯ ਬਿਕਰਮੀ ਪੂਰਨ ਸਿੰਘ ਦੇ ਗ੍ਰਹਿ ਪਿੰਡ ਲੇਲੀਆਂ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਸਚ ਸੰਦੇਸਾ, ਸਤਿ ਸਤਿਵਾਦੀ ਆਪ ਜਣਾਇੰਦਾ। ਆਦਿ ਜੁਗਾਦੀ ਨਰ ਨਰੇਸ਼ਾ, ਏਕੰਕਾਰ ਹਰਿ ਅਖਵਾਇੰਦਾ। ਜੁਗ ਚੌਕੜੀ ਧਾਰੇ ਭੇਖਾ, ਵੇਸ ਅਨੇਕਾ ਰੂਪ ਵਟਾਇੰਦਾ। ਵਸਣਹਾਰਾ ਸਚਖੰਡ ਸਾਚੇ ਦੇਸਾ, ਜੋਤੀ ਜਾਤਾ ਡਗਮਗਾਇੰਦਾ। ਰੂਪ ਰੰਗ ਨਾ ਕੋਇ ਰੇਖਾ, ਅਜੂਨੀ ਜੂਨ ਨਾ ਕੋਇ ਭੁਆਇੰਦਾ। ਨਿਰਗੁਣ ਸਰਗੁਣ ਕਰੇ ਸਾਚਾ ਪੇਸ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸਮਝਾਇੰਦਾ। ਧੁਰ ਫ਼ਰਮਾਣ ਸ੍ਰੀ ਭਗਵਾਨ, ਏਕਾ ਏਕ ਜਣਾਈਆ। ਲੇਖਾ ਜਾਣ ਦੋ ਜਹਾਨ, ਬ੍ਰਹਿਮੰਡ ਖੰਡ ਵੇਖ ਵਖਾਈਆ। ਲੋਆਂ ਪੁਰੀਆਂ ਦੇ ਗਿਆਨ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਸਤਿ ਪੁਰਖ ਨਿਰੰਜਣ ਨੌਜਵਾਨ, ਤਖ਼ਤ ਨਿਵਾਸੀ ਬੇਪਰਵਾਹੀਆ। ਹੁਕਮ ਹਾਕਮ ਦੇਵੇ ਗੁਣ ਨਿਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕ ਜਣਾਈਆ। ਸਚ ਸੁਨੇਹੁੜਾ ਸ਼ਬਦ ਮਰਦੰਗ, ਸੋ ਪੁਰਖ ਨਿਰੰਜਣ ਆਪ ਵਜਾਇੰਦਾ। ਕਰੇ ਖੇਲ ਸੂਰਾ ਸਰਬੰਗ, ਦੂਸਰ ਸੰਗ ਨਾ ਕੋਇ ਰਖਾਇੰਦਾ । ਲੋਕ ਪਰਲੋਕ ਆਪੇ ਲੰਘ, ਚੌਦਾਂ ਤਬਕ ਖੋਜ ਖੁਜਾਇੰਦਾ। ਲੱਖ ਚੁਰਾਸੀ ਆਤਮ ਪਰਮਾਤਮ ਦੇਵਣਹਾਰ ਅਨੰਦ, ਅਨੰਦ ਇਕੋ ਇਕ ਜਣਾਇੰਦਾ। ਜੁਗ ਚੌਕੜੀ ਮੇਟਣਹਾਰਾ ਪੰਧ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰ ਸੁਹਾਗੀ ਛੰਦ, ਅੱਖਰ ਵੱਖਰ ਆਪ ਪੜ੍ਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸਮਝਾਇੰਦਾ। ਸਾਚਾ ਹੁਕਮ ਧੁਰ ਫ਼ਰਮਾਣਾ, ਧੁਰ ਦੀ ਬਾਣੀ ਬਾਣ ਲਗਾਈਆ। ਸ਼ਾਹੋ ਭੂਪ ਵਡ ਰਾਜ ਰਾਜਾਨਾ, ਸ਼ਹਿਨਸ਼ਾਹ ਇਕ ਅਖਵਾਈਆ। ਖੇਲੇ ਖੇਲ ਸ੍ਰੀ ਭਗਵਾਨਾ, ਖ਼ਾਲਕ ਖ਼ਲਕ ਵੇਖ ਵਖਾਈਆ। ਜੋਧਾ ਮਰਦ ਮਰਦ ਮਰਦਾਨਾ, ਸੂਰਬੀਰ ਇਕ ਹੋ ਆਈਆ। ਪੀਰ ਪੈਗ਼ੰਬਰ ਬੰਨ੍ਹਣਹਾਰਾ ਗਾਨਾਂ, ਤੰਦੀ ਤੰਦ ਇਕ ਉਠਾਈਆ। ਸੁਣਾਵਣਹਾਰਾ ਸ਼ਬਦ ਗਿਆਨਾ, ਨਬੀ ਰਸੂਲਾਂ ਕਰੇ ਪੜ੍ਹਾਈਆ। ਪਹਿਨਣਹਾਰਾ ਅਗੰਮੀ ਬਾਣਾ, ਜੋਤੀ ਜੋਤ ਜੋਤ ਰੁਸ਼ਨਾਈਆ। ਸੁਣਾਵਣਹਾਰਾ ਸਾਚਾ ਗਾਣਾ, ਗੀਤ ਗੋਬਿੰਦ ਇਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸਮਝਾਈਆ। ਸਚ ਸੰਦੇਸਾ ਦੇਵੇ ਅਗੰਮ, ਅਗੰਮੜੀ ਕਾਰ ਕਮਾਇੰਦਾ। ਨਿਰਗੁਣ ਜਾਣੇ ਆਪਣਾ ਕੰਮ, ਸਰਗੁਣ ਆਪ ਸਮਝਾਇੰਦਾ। ਗੁਰ ਅਵਤਾਰਾਂ ਬੇੜਾ ਬੰਨ੍ਹ, ਸਾਚਾ ਮਾਰਗ ਇਕ ਵਖਾਇੰਦਾ। ਪੀਰ ਪੈਗ਼ੰਬਰਾਂ ਦੇਵੇ ਨਾਮ ਧੰਨ, ਵਸਤ ਅਮੋਲਕ ਝੋਲੀ ਪਾਇੰਦਾ। ਆਪੇ ਬਣੇ ਜਨਨੀ ਜਨ, ਭਗਤ ਭਗਵੰਤ ਆਪ ਉਠਾਇੰਦਾ। ਲੇਖਾ ਜਾਣੇ

ਕਾਇਆ ਪੰਜ ਤੱਤ ਤਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣਾ ਰੰਗ ਰੰਗਾਇੰਦਾ। ਦੇਵੇ ਦਾਤ ਬੁੱਧ ਮਤ ਮਨ, ਆਤਮ ਪਰਮਾਤਮ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਵਸਣਹਾਰਾ ਧਾਮ ਨਿਆਰ, ਮੁਕਾਮੇ ਹੱਕ ਸੋਭਾ ਪਾਈਆ। ਸਚਖੰਡ ਦੁਆਰਾ ਖੋਲ੍ਹ ਕਿਵਾੜ, ਸਾਚੇ ਤਖ਼ਤ ਡੇਰਾ ਲਾਈਆ। ਸ਼ਾਹੋ ਭੂਪ ਬਣ ਸਿਕਦਾਰ, ਹੁਕਮ ਹਾਕਮ ਇਕ ਦ੍ਰਿੜਾਈਆ। ਜੁਗ ਚੌਕੜੀ ਖੇਲ ਅਪਾਰ, ਅਪਰੰਪਰ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਦ੍ਰਿੜਾਈਆ। ਸਾਚਾ ਲੇਖਾ ਸ੍ਰੀ ਭਗਵਾਨ, ਨਿਰਗੁਣ ਸਰਗੁਣ ਆਪ ਜਣਾਇੰਦਾ। ਪਰਗਟ ਹੋ ਵਡ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਸੱਤ ਦੀਪ ਨੌਂ ਖੰਡ ਦੇਵਣਹਾਰ ਗਿਆਨ, ਅੱਖਰ ਅੱਖਰ ਆਪ ਪੜ੍ਹਾਇੰਦਾ। ਕਾਗਦ ਕਲਮ ਸ਼ਾਹੀ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੁਗ ਚੌਕੜੀ ਬਣਿਆ ਰਹੇ ਬੇਪਹਿਚਾਨ, ਰੂਪ ਰੰਗ ਰੇਖ ਨਾ ਕੋਇ ਦਸਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ, ਸਿਫ਼ਤ ਸਾਲਾਹੀ ਸਿਫ਼ਤ ਵਡਿਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਦਾਨ, ਨਾਮ ਅਮੋਲਕ ਝੋਲੀ ਪਾਇੰਦਾ। ਪੀਰ ਪੈਗ਼ੰਬਰਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਚ ਨਜ਼ਾਮ, ਨਜ਼ਮ ਨਗ਼ਮਾ ਇਕੋ ਨਾਮ ਸੁਣਾਇੰਦਾ। ਇਕੋ ਨਾਮ ਪੁਰਖ ਸਮਰਥ, ਆਦਿ ਜੁਗਾਦਿ ਸਮਾਈਆ। ਨਾਉਂ ਨਿਰੰਕਾਰ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਸਤਿ ਸਤਿਵਾਦੀ ਮਾਰਗ ਦੱਸ, ਦਹਿ ਦਿਸ਼ਾ ਦਏ ਵਡਿਆਈਆ। ਗੁਰ ਅਵਤਾਰ ਮੇਲ ਮਿਲਾਵਾ ਨੱਸ ਨੱਸ, ਬਣ ਪਾਂਧੀ ਪੰਧ ਮੁਕਾਈਆ। ਆਤਮ ਪਰਮਾਤਮ ਵੇਖੇ ਹੱਸ ਹੱਸ, ਬ੍ਰਹਮ ਪਾਰਬ੍ਰਹਮ ਕਰੇ ਕੁੜਮਾਈਆ। ਅਨਹਦ ਸ਼ਬਦ ਗਾਏ ਜਸ, ਢੋਲਾ ਸੋਹਲਾ ਇਕ ਸੁਣਾਈਆ। ਅੰਮ੍ਰਿਤ ਦੇਵੇ ਆਤਮ ਰਸ, ਰਸ ਰਸੀਆ ਬੇਪਰਵਾਹੀਆ। ਤੀਰ ਅਣਿਆਲਾ ਮਾਰੇ ਕਸ, ਬਜ਼ਰ ਕਪਾਟੀ ਤੋੜ ਤੁੜਾਈਆ। ਹੰਕਾਰੀ ਬੁਰਜ ਜਾਏ ਢੱਠ, ਮਾਇਆ ਮਮਤਾ ਮੋਹ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਈਆ। ਸਾਚੀ ਕਾਰ ਕਰੇ ਕਰਤਾਰਾ, ਕਰਨਹਾਰ ਆਪ ਅਖਵਾਇੰਦਾ। ਕਲਜੁਗ ਅੰਤਮ ਖੇਲ ਨਿਆਰਾ, ਨਿਰਗੁਣ ਆਪਣਾ ਆਪ ਜਣਾਇੰਦਾ। ਤ੍ਰੈਗੁਣ ਵਸਣਹਾਰਾ ਬਾਹਰਾ, ਤ੍ਰੈਭਵਨ ਧਨੀ ਆਪਣਾ ਫੇਰਾ ਪਾਇੰਦਾ। ਸਚਖੰਡ ਦਾ ਵਣਜ ਵਪਾਰਾ, ਲੋਕਮਾਤ ਕਰਾਇੰਦਾ। ਲੱਖ ਚੁਰਾਸੀ ਦੇ ਸਹਾਰਾ, ਜੀਵ ਜੰਤ ਗੋਦ ਬਹਾਇੰਦਾ। ਸਾਧ ਸੰਤ ਖੋਲ੍ਹ ਕਵਾੜਾ, ਰੂਪ ਅਨੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਵਰਤੇ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਪਰਗਟ ਹੋਇਆ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਕਲਜੁਗ ਕੂੜੀ ਬੁਝਾਏ ਅੱਗ, ਅੰਮ੍ਰਿਤ ਮੇਘ ਇਕ ਬਰਸਾਈਆ। ਗੁਰਸਿਖ ਹੰਸ ਬਣਾਏ ਕੱਗ, ਕਾਗੋਂ ਹੰਸ ਉਡਾਈਆ। ਦਰਸ ਦਖਾਏ ਉਪਰ ਸ਼ਾਹ ਰਗ, ਨੌਂ ਦੁਆਰੇ ਪੰਧ ਮੁਕਾਈਆ। ਸਤਿ ਧਰਮ ਦਾ ਬੰਨ੍ਹੇ ਤਗ, ਚਾਰ ਵਰਨ ਨਾ ਕੋਇ ਤੁੜਾਈਆ। ਕਾਇਆ ਮੰਦਰ ਅੰਦਰ ਕਰਾਏ ਸਾਚਾ ਹੱਜ, ਮੱਕਾ ਕਾਅਬਾ ਇਕੋ ਨਜ਼ਰੀ ਆਈਆ। ਨੂਰ ਇਲਾਹੀ ਆਲਮੀਨ ਰੱਬ, ਰੱਯਤ ਵੇਖੇ ਸਰਬ ਲੋਕਾਈਆ। ਚੌਦਾਂ ਤਬਕਾਂ ਚਰਨਾਂ ਹੇਠਾਂ ਲਏ ਦੱਬ, ਪੀਰ ਪੈਗ਼ੰਬਰ ਸਲਾਮਾਅਲੈਕਮ ਰਹੇ ਬੁਲਾਈਆ। ਆਬ ਹਯਾਤ ਪਿਆਏ ਸਾਚੀ ਮਧੁ, ਮਧੁਰ ਰਸ ਰਸ ਇਕ ਵਖਾਈਆ। ਪਾਰ

ਕਿਨਾਰਾ ਕਰੇ ਹੱਦ, ਹਦੂਦ ਆਪਣੀ ਦਏ ਜਣਾਈਆ। ਕਲਜੁਗ ਅੰਤਮ ਜਾਏ ਲਦ, ਸਿਰ ਆਪਣਾ ਭਾਰ ਉਠਾਈਆ। ਲੋਕਮਾਤ ਜਾਏ ਛੱਡ, ਧਰਨੀ ਧਰਤ ਖ਼ੁਸ਼ੀ ਮਨਾਈਆ। ਲੱਖ ਚੁਰਾਸੀ ਖ਼ਾਲੀ ਕਰੇ ਹੱਡ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਵਿਸ਼ਵ ਚਲੇ ਇਕੋ ਯਦ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਘਰ ਬਹਾਈਆ। ਆਤਮ ਪਰਮਾਤਮ ਵੱਜੇ ਨਦ, ਧੁਨ ਅਨਾਦੀ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਜਣਾਈਆ। ਸਚ ਸੰਦੇਸਾ ਗਾਓ ਗੀਤ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਭਗਤ ਭਗਵੰਤ ਇਕੋ ਰੀਤ, ਸਾਚਾ ਮਾਰਗ ਹਰਿ ਜੂ ਲਾਇੰਦਾ। ਦਰਸ ਦਖਾਏ ਨਰ ਨਰਾਇਣ ਅਨਡੀਠ, ਨਿਜ ਨੇਤਰ ਆਪ ਖੁਲ੍ਹਾਇੰਦਾ। ਚਰਨ ਕਵਲ ਬੰਧਾਏ ਪ੍ਰੀਤ, ਆਤਮ ਪਰਮਾਤਮ ਜੋੜ ਜੁੜਾਇੰਦਾ। ਨਜ਼ਰੀ ਆਏ ਇਕ ਅਤੀਤ, ਤ੍ਰੈਗੁਣ ਮਾਇਆ ਪਰਦਾ ਲਾਹਿੰਦਾ। ਕਰੇ ਖੇਲ ਲਾਸ਼ਰੀਕ, ਪਰਵਰਦਿਗਾਰ ਆਪਣਾ ਫੇਰਾ ਪਾਇੰਦਾ। ਈਸਾ ਮੂਸਾ ਮੁਹੰਮਦ ਜਿਸ ਦੀ ਰੱਖਦੇ ਰਹੇ ਉਡੀਕ, ਸੋ ਅਮਾਮ ਉਲਮਾ ਸਭ ਦਾ ਪਰਦਾ ਲਾਹਿੰਦਾ। ਨਜ਼ਰੀ ਆਏ ਆਪ ਨਜ਼ਦੀਕ, ਬੇਨਜ਼ੀਰ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਇੰਦਾ। ਸਾਚਾ ਹੁਕਮ ਸੁਣਾਏ ਆਪ, ਆਪਣੀ ਦਇਆ ਕਮਾਈਆ। ਸ੍ਰਿਸ਼ਟ ਸਬਾਈ ਇਕੋ ਜਾਪ, ਗੁਰ ਮੰਤਰ ਇਕ ਦ੍ਰਿੜਾਈਆ। ਪੁਰਖ ਅਕਾਲ ਮਾਈ ਬਾਪ, ਬਣੇ ਧਨ ਜਣੇਂਦੀ ਮਾਈਆ। ਨਿਰਗੁਣ ਨਿਰਗੁਣ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਭਗਤ ਖੋਲ੍ਹ ਕੇ ਵੇਖੋ ਤਾਕ, ਭਗਵਨ ਘਰ ਵਿਚ ਨਜ਼ਰੀ ਆਈਆ। ਤੁਹਾਡੇ ਪਿਛੇ ਬਣਿਆ ਚਾਕ, ਚਾਕਰੀ ਰਿਹਾ ਕਮਾਈਆ। ਪਰਗਟ ਹੋਇਆ ਰਸੂਲ ਪਾਕ, ਪਤਤ ਪਾਪੀ ਲਏ ਤਰਾਈਆ। ਨਾਮ ਧਨ ਦੇਵੇ ਦਾਤ, ਠਗ ਚੋਰ ਯਾਰ ਲੁੱਟ ਕੋਇ ਨਾ ਜਾਈਆ। ਨਾਤਾ ਤੋੜੇ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਪੂਰਾ ਕਰੇ ਗੁਰ ਗੋਬਿੰਦ ਦਾ ਭਵਿਖਤ ਵਾਕ, ਲੇਖਾ ਮੰਗੇ ਥਾਉਂ ਥਾਈਂਆ। ਹਰਿਜਨ ਵਿਕੇ ਨਾ ਕਿਸੇ ਹਾਟ, ਕਰਤਾ ਕੀਮਤ ਇਕੋ ਪਾਈਆ। ਲੇਖਾ ਜਾਣੇ ਬਾਤਨ ਬਾਤ, ਬੈਤੁਲ ਆਪਣਾ ਧਾਮ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਰਿਹਾ ਸਮਝਾਈਆ। ਸਾਚੀ ਸਿਖਿਆ ਚਾਰ ਵਰਨ, ਬਰਨ ਅਠਾਰਾਂ ਆਪ ਜਣਾਇੰਦਾ। ਸ੍ਰੀ ਭਗਵਾਨ ਕਰਨੀ ਕਰਨ, ਕਰਤਾ ਪੁਰਖ ਖੇਲ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਪਾਣੀ ਭਰਨ, ਕਰੋੜ ਤੇਤੀਸਾ ਸੀਸ ਝੁਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਡਰਨ, ਅੱਗੇ ਸਿਰ ਨਾ ਕੋਇ ਉਠਾਇੰਦਾ। ਹਰਿ ਕਾ ਭਾਣਾ ਸਾਰੇ ਜਰਨ, ਬਿਨ ਭਾਣੇ ਨਜ਼ਰ ਕੋਇ ਨਾ ਆਇੰਦਾ। ਭਗਤ ਭਗਵਾਨ ਪਿਆਰ ਅੰਦਰ ਮਰਨ, ਮਰਨ ਜੀਵਣ ਇਕ ਸਮਝਾਇੰਦਾ। ਸਾਹਿਬ ਸਤਿਗੁਰ ਤਰਨੀ ਤਰਨ, ਤਾਰਨਹਾਰਾ ਫੇਰਾ ਪਾਇੰਦਾ। ਲੋਕ ਪਰਲੋਕ ਸਚ ਸਲੋਕ ਇਕੋ ਅੱਖਰ ਪੜ੍ਹਨ, ਪਾਠਸ਼ਾਲਾ ਇਕ ਵਡਿਆਇੰਦਾ। ਸਾਚੇ ਮੰਦਰ ਉਚੇ ਟਿੱਲੇ ਗੁਰਮੁਖ ਸਾਚੇ ਚੜ੍ਹਨ, ਡੰਡਾ ਨਜ਼ਰ ਕਿਸੇ ਨਾ ਆਇੰਦਾ। ਲੱਖ ਚੁਰਾਸੀ ਜੀਵ ਜੰਤ ਕੂੜੀ ਮਾਇਆ ਕੂੜੀ ਕਰਨੀ ਲੜਨ, ਸਚ ਸੁੱਚ ਨਾ ਕੋਇ ਸਮਝਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਹਉਮੇ ਹੰਗਤਾ ਆਇਆ ਫੜਨ, ਸ਼ਬਦ ਡੋਰੀ ਤੰਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਹੁਕਮ ਇਕ ਜਣਾਇੰਦਾ। ਸਾਚਾ ਹੁਕਮ ਅੰਤ ਕਲ, ਕਲਕਾਤੀ ਆਪ ਜਣਾਈਆ। ਕਰੇ ਖੇਲ ਅਛਲ ਅਛੱਲ, ਵਲ ਛਲ ਧਾਰੀ ਭੇਵ ਨਾ ਰਾਈਆ। ਸਚ ਸਿੰਘਾਸਣ ਬੈਠਾ ਮਲ, ਸੰਬਲ ਬੰਕ ਸੁਹਾਈਆ। ਜੋਤੀ

ਸ਼ਬਦੀ ਆਪੇ ਰਲ, ਨੂਰ ਜ਼ਹੂਰ ਰੁਸ਼ਨਾਈਆ। ਸਚ ਸੰਦੇਸਾ ਰਿਹਾ ਘੱਲ, ਸ਼ਾਹ ਸੁਲਤਾਨਾਂ ਰਿਹਾ ਉਠਾਈਆ। ਕਲਜੁਗ ਅੰਧੇਰਾ ਡੂੰਘੀ ਡਲ, ਟਿੱਲਾ ਚੋਟੀ ਪਰਬਤ ਕੋਇ ਨਜ਼ਰ ਨਾ ਆਈਆ। ਸ੍ਰੀ ਭਗਵਾਨ ਹੋਇਆ ਭਗਤਾਂ ਵਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਸਾਚਾ ਹੁਕਮ ਮੰਨੋ ਕਹਿਣਾ, ਕਹਿ ਕਹਿ ਆਪ ਜਣਾਇੰਦਾ। ਕਲਜੁਗ ਅੰਤ ਮਾਤ ਨਾ ਰਹਿਣਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਪ੍ਰਭ ਕਾ ਭਾਣਾ ਸਭ ਨੇ ਸਹਿਣਾ, ਸਿਰ ਸਿਰ ਆਪ ਮਨਾਇੰਦਾ। ਬਿਨ ਹਰਿ ਨਾਮੇ ਲਾੜੀ ਮੌਤ ਖਾਏ ਡੈਣਾ, ਅੱਗੇ ਹੋ ਨਾ ਕੋਇ ਬਚਾਇੰਦਾ। ਕੂੜੇ ਵਹਿਣ ਕੂੜ ਕੁੜਿਆਰਾ ਵਹਿਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੀਤ ਇਕ ਅਲਾਇੰਦਾ। ਸਾਚਾ ਗੀਤ ਇਕ ਗੋਬਿੰਦ, ਹਰਿ ਗੋਬਿੰਦ ਇਕ ਜਣਾਈਆ। ਜਨਮ ਜਨਮ ਦੀ ਮੇਟੇ ਚਿੰਦ, ਚਿੰਤਾ ਸੋਗ ਨਾ ਕੋਇ ਵਖਾਈਆ। ਹਰਿਜਨ ਬਣਾਏ ਹਰਿ ਜੂ ਬਿੰਦ, ਇਕੋ ਏਕ ਮੇਲ ਮਿਲਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗਵਰ ਵਡ ਵਡਿਆਈਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਲਹਿਰ ਲਹਿਰ ਨਾਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਉਪਜਾਈਆ। ਸਚ ਸੰਦੇਸਾ ਉਪਜੇ ਮਾਤ, ਲੱਗ ਮਾਤਰ ਨਾ ਕੋਇ ਵਖਾਇੰਦਾ। ਮਿਟੇ ਅੰਤ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਲੇਖਾ ਜਾਣੇ ਕਾਇਨਾਤ, ਕਲਮਾ ਨਬੀ ਫੋਲ ਫੁਲਾਇੰਦਾ। ਨੌਂ ਖੰਡ ਪ੍ਰਿਥਮੀ ਇਕੋ ਆਇਤ, ਲਾਸ਼ਰੀਕ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਵਖਾਇੰਦਾ। ਸਾਚਾ ਰਾਹ ਇਕੋ ਇਕ, ਏਕੰਕਾਰ ਜਣਾਈਆ। ਸਚਖੰਡ ਦੁਆਰੇ ਮੰਗੋ ਭਿੱਖ, ਭਿਖਕ ਝੋਲੀ ਰਿਹਾ ਭਰਾਈਆ। ਮਾਣਸ ਜਨਮ ਲਓ ਜਿਤ, ਹਾਰ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਕਦੇ ਨਾ ਦੇਵੇ ਪਿੱਠ, ਜਨ ਭਗਤਾਂ ਹੋਏ ਸਹਾਈਆ। ਇਕ ਬਣਾਓ ਮਾਤ ਪਿਤ, ਪਿਤਾ ਪੂਤ ਗੋਦ ਉਠਾਈਆ। ਦਰਸ ਕਰੋ ਨਿਤ ਨਵਿਤ, ਕਾਇਆ ਮੰਦਰ ਅੰਦਰ ਪਰਦਾ ਲਾਹੀਆ। ਪਰਮ ਪੁਰਖ ਦਾ ਸਾਚਾ ਹਿੱਤ, ਸਾਚੀ ਸਿਖਿਆ ਇਕ ਸਮਝਾਈਆ। ਘਰ ਵਿਚ ਘਰ ਦੀਨ ਦਿਆਲ ਪਏ ਦਿਸ, ਬਾਹਰ ਲੱਭਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਜੀਆਂ ਦਾ ਇਕੋ ਹਰਿ, ਇਕੋ ਘਰ ਵਖਾਈਆ। ਇਕੋ ਘਰ ਵੇਖੋ ਖੋਲ੍ਹ ਤਾਕ, ਤਾਕੀ ਹਰਿ ਜੂ ਆਪ ਤੁੜਾਇੰਦਾ। ਪ੍ਰਭ ਮਿਲੇ ਸੱਚਾ ਸਾਕ, ਸੱਜਣ ਇਕੋ ਨਜ਼ਰੀ ਆਇੰਦਾ। ਪਾਰ ਕਿਨਾਰਾ ਕਰੇ ਘਾਟ, ਅਠਸਠ ਤੀਰਥ ਪੰਧ ਮੁਕਾਇੰਦਾ। ਨਿਰਗੁਣ ਜੋਤ ਕਰ ਪਰਕਾਸ਼, ਅਗਿਆਨ ਅੰਧੇਰ ਚੁਕਾਇੰਦਾ। ਸਾਚੇ ਮੰਡਲ ਪਾਵੇ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਇੰਦਾ। ਰਾਮ ਰਮੱਯਾ ਵਸੇ ਪਾਸ, ਸੀਤਾ ਸੁਰਤੀ ਆਪ ਪਰਨਾਇੰਦਾ। ਨਾਨਕ ਗੋਬਿੰਦ ਦਾਸੀ ਦਾਸ, ਸੇਵਕ ਸਾਚੀ ਸਚ ਜਣਾਇੰਦਾ। ਸਮਰਥ ਪੁਰਖ ਸਿਰ ਰੱਖੇ ਦੇ ਕਰ ਹਾਥ, ਮਿਹਰ ਨਜ਼ਰ ਇਕ ਉਠਾਇੰਦਾ। ਸਤਿਜੁਗ ਸਾਚੇ ਚਲਣੀ ਇਕੋ ਗਾਥ, ਸੋਹੰ ਢੋਲਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਵਖਾਇੰਦਾ। ਸਚ ਸੰਦੇਸਾ ਦੇਵਣਹਾਰਾ, ਜੁਗ ਜੁਗ ਕਰੇ ਸ਼ਨਵਾਈਆ। ਕਲਜੁਗ ਅੰਤਮ ਲੈ ਅਵਤਾਰਾ, ਨਿਹਕਲੰਕਾ ਨਾਉਂ ਰਖਾਈਆ। ਜੋਤੀ ਸ਼ਬਦੀ ਹੋ ਉਜਿਆਰਾ, ਡੰਕਾ ਨਾਮ ਵਜਾਈਆ। ਰਾਉ ਰੰਕਾਂ ਕਰੇ ਖ਼ਬਰਦਾਰਾ, ਸੋਇਆ ਕੋਇ ਰਹਿਣ ਨਾ ਪਾਈਆ। ਬੀਸ ਬੀਸਾ ਬਣ ਵਣਜਾਰਾ, ਦੋ ਜਹਾਨਾਂ ਵਣਜ ਕਰਾਈਆ। ਲੱਖ ਚੁਰਾਸੀ

ਰੋਵੇ ਜ਼ਾਰੋ ਜ਼ਾਰਾ, ਹਾਹਾਕਾਰ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਦ੍ਰਿੜਾਈਆ। ਸਾਚਾ ਲੇਖਾ ਦੱਸੇ ਹਰਿ, ਹਰਿਜਨ ਆਪ ਜਗਾਇੰਦਾ। ਭਗਤ ਭਗਵਾਨ ਮਿਲਾਏ ਦਰ, ਦਰ ਦਰਵਾਜਾ ਆਪ ਖੁਲ੍ਹਾਇੰਦਾ। ਜਨਮ ਜਨਮ ਦਾ ਚੁੱਕੇ ਡਰ, ਭੈ ਭੌ ਨਾ ਕੋਇ ਆਇੰਦਾ। ਆਤਮ ਪਰਮਾਤਮ ਲਏ ਫੜ, ਆਪ ਆਪਣੀ ਗੋਦ ਉਠਾਇੰਦਾ। ਕਰਤਾ ਪੁਰਖ ਕਰਨੀ ਕਰ, ਕਰਮ ਕਾਂਡ ਮੇਟ ਮਿਟਾਇੰਦਾ। ਗ਼ਰੀਬ ਨਿਮਾਣਿਆਂ ਲਾਏ ਲੜ, ਪੱਲੂ ਆਪਣਾ ਨਾਮ ਫੜਾਇੰਦਾ। ਡੂੰਘੀ ਕੰਦਰ ਕਾਇਆ ਮੰਦਰ ਜਾਏ ਚੜ੍ਹ, ਔਂਦਾ ਜਾਂਦਾ ਨਜ਼ਰ ਨਾ ਆਇੰਦਾ। ਚੋਟੀ ਚੜ੍ਹ ਸੋਹੰ ਅੱਖਰ ਲਏ ਪੜ੍ਹ, ਵਰਨ ਗੋਤੀ ਮੇਟ ਮਿਟਾਇੰਦਾ। ਤੂੰ ਮੇਰਾ ਮੈਂ ਤੇਰਾ ਇਕ ਦੂਜੇ ਦਾ ਵਸੇ ਘਰ, ਘਰ ਠਾਕਰ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਦਾ ਸਾਚਾ ਰਾਹ, ਸ਼ਬਦ ਸਰੂਪੀ ਗੁਰੂ ਮਲਾਹ, ਗੁਰ ਗੁਰ ਆਪਣੀ ਸੇਵ ਕਮਾਇੰਦਾ। ਗੁਰ ਸੇਵਕ ਸੇਵਾਦਾਰ, ਸਤਿਗੁਰ ਸਾਚੀ ਸੇਵ ਕਮਾਈਆ। ਭਗਤ ਭਗਵੰਤ ਲਏ ਉਠਾਲ, ਸਾਚੇ ਸੰਤਾਂ ਰਿਹਾ ਜਗਾਈਆ। ਗੁਰਮੁਖਾਂ ਚਲੇ ਨਾਲ ਨਾਲ, ਦੂਰ ਦੁਰਾਡਾ ਪੰਧ ਮੁਕਾਈਆ। ਗੁਰਸਿਖਾਂ ਇਕੋ ਸਿਖਿਆ ਦਏ ਸਿਖਾਲ, ਸਿਖੀ ਸਿਖਿਆ ਭੁੱਲ ਨਾ ਜਾਈਆ। ਸਤਿਜੁਗ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਜਣਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬਣੇ ਦਲਾਲ, ਦਿਲਬਰ ਬਣੇ ਸੱਚਾ ਮਾਹੀਆ। ਲੇਖਾ ਜਾਣੇ ਕਾਲ ਮਹਾਂਕਾਲ, ਮਹਾਂਬੀਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਥਾਹੀਆ। ਅਗੰਮ ਅਥਾਹ ਬੇਪਰਵਾਹ, ਬੇਅੰਤ ਹਰਿ ਅਖਵਾਇੰਦਾ। ਸਤਿਜੁਗ ਸਾਚਾ ਦਏ ਲਗਾ, ਸਾਧ ਸੰਤ ਆਪ ਉਠਾਇੰਦਾ। ਨਾਰ ਕੰਤ ਦਏ ਮਿਲਾ, ਜਗਤ ਵਿਛੋੜਾ ਪੰਧ ਮੁਕਾਇੰਦਾ। ਹੰ ਬ੍ਰਹਮ ਦਏ ਸਮਝਾ, ਪਾਰਬ੍ਰਹਮ ਆਪਣਾ ਪਰਦਾ ਲਾਹਿੰਦਾ। ਦਮਾਂ ਦਮ ਲਏ ਜਪਾ, ਸਵਾਸ ਸਵਾਸਾਂ ਵੰਡ ਵੰਡਾਇੰਦਾ। ਨੇਤਰ ਖੇਤਰ ਦਏ ਖੁਲ੍ਹਾ, ਚੇਤਰ ਰੁੱਤ ਬਸੰਤ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਅਕਾਲ, ਅਕਲ ਕਲਾ ਅਖਵਾਈਆ। ਲੱਖ ਚੁਰਾਸੀ ਇਕੋ ਧਰਮਸਾਲ, ਧਰਮ ਦੁਆਰਾ ਦਏ ਵਖਾਈਆ। ਜਿਸ ਦੁਆਰੇ ਪੋਹ ਨਾ ਸਕੇ ਕਾਲ, ਮਹਾਂਕਾਲ ਨੇੜ ਨਾ ਆਈਆ। ਇਕੋ ਨਜ਼ਰੀ ਆਏ ਦੀਨ ਦਿਆਲ, ਸ਼ਹਿਨਸ਼ਾਹ ਸੱਜਣ ਸੱਚਾ ਮਾਹੀਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਆਪਣੀ ਗੋਦੀ ਲਏ ਉਠਾਲ, ਚੁੱਕ ਚੁੱਕ ਖ਼ੁਸ਼ੀ ਮਨਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਧੁਨ ਵਜਾਏ ਤਾਲ, ਤਲਵਾੜਾ ਨਜ਼ਰ ਕਿਸੇ ਨਾ ਆਈਆ। ਮੁਰਸ਼ਦ ਮੁਰੀਦਾਂ ਪੁੱਛਣ ਆਏ ਹਾਲ, ਬਣ ਪਾਂਧੀ ਫੇਰਾ ਪਾਈਆ। ਗੁਰ ਗੋਬਿੰਦ ਬਣ ਦਲਾਲ, ਸਾਚਾ ਹੱਟ ਇਕ ਖੁਲ੍ਹਾਈਆ। ਬਾਲੇ ਨੀਹਾਂ ਹੇਠਾਂ ਦਿਤੇ ਸੁਆਲ, ਰੁਤੜੀ ਰੁੱਤ ਆਪ ਮਹਿਕਾਈਆ। ਕਲਜੁਗ ਅੰਤਮ ਆਏ ਜ਼ਵਾਲ, ਜ਼ਰਾ ਜ਼ਰਾ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਹਾਣੀ ਇਕ ਬਣਾਈਆ। ਸਚ ਕਹਾਣੀ ਇਕ ਕਹਾਵਤ, ਇਕੋ ਨਾਮ ਦ੍ਰਿੜਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਹਰੀ ਨਾਮ ਜਪਣ ਦੀ ਸਾਚੀ ਆਦਤ, ਆਦਲ ਇਕੋ ਇਕ ਸਮਝਾਇੰਦਾ। ਮੰਦਰ ਮਸਜਿਦ ਸ਼ਿਵਦੁਆਲੇ ਮੱਠ ਸਚ ਇਬਾਰਤ, ਅਵਲ ਆਪਣਾ ਨੂਰ ਦਰਸਾਇੰਦਾ। ਸਤਿਜੁਗ ਸਾਚੇ ਕਰੇ ਸਖ਼ਾਵਤ, ਸਖ਼ੀ ਆਪਣਾ ਫੇਰਾ ਪਾਇੰਦਾ। ਦੂਜੀ ਰਹੇ ਨਾ ਕੋਇ ਅਦਾਵਤ, ਦੀਨ ਮਜ਼੍ਹਬ ਨਾ ਵੰਡ ਵੰਡਾਇੰਦਾ। ਇਕੋ ਨਾਮ

ਲਿਖਾਏ ਸਚ ਇਬਾਰਤ, ਕਾਤਬ ਆਪਣਾ ਲੇਖ ਜਣਾਇੰਦਾ। ਅੱਗੇ ਹੋ ਕਰੇ ਨਾ ਕੋਇ ਸਫ਼ਾਰਸ਼, ਸਫ਼ਾ ਸਭ ਦੀ ਮੇਟ ਮਿਟਾਇੰਦਾ। ਨਜ਼ਰੀ ਆਏ ਨਾ ਕੋਈ ਆਰਫ਼, ਉਲਮਾ ਇਲਮ ਨਾ ਕੋਇ ਪੜ੍ਹਾਇੰਦਾ। ਜਨ ਭਗਤਾਂ ਕਰਾਏ ਆਪਣਾ ਤੁਆਰਫ਼, ਤੋਬਾ ਤੋਬਾ ਕਹਿ ਕਹਿ ਸਰਬ ਕੁਰਲਾਇੰਦਾ। ਵਸੀਲਾ ਬਣਾਏ ਨਾ ਕਿਸੇ ਦੀ ਮਾਰਫ਼ਤ, ਮਹਿਫ਼ਲ ਆਪਣੀ ਆਪ ਲਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵਣ ਸਭ ਸਦਾਕਤ, ਸਯਦਾ ਸੀਸ ਝੁਕਾਇੰਦਾ। ਦਰੋਹੀ ਖ਼ੁਦਾਏ ਚੌਦਾਂ ਤਬਕ ਸਭ ਦੇ ਸਿਰ ਤੇ ਆਈ ਕਿਆਮਤ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਲੱਖ ਚੁਰਾਸੀ ਹੋਣੀ ਹਜ਼ਾਮਤ, ਸਾਬਤ ਨਜ਼ਰ ਕੋਇ ਨਾ ਆਇੰਦਾ। ਹਰਿ ਕਾ ਸ਼ਬਦ ਪਾਏ ਬਗ਼ਾਵਤ, ਬਗ਼ਲ ਕੁਰਾਨ ਸਰਬ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਦੇਵਣਹਾਰਾ ਸਾਚਾ ਵਰ, ਮੰਦਰ ਮਸੀਤੀ ਇਕੋ ਰੀਤੀ, ਇਸ਼ਟ ਗੁਰਦੇਵ ਗੁਰਦੇਵ ਇਸ਼ਟ ਦ੍ਰਿਸ਼ਟ ਸ੍ਰਿਸ਼ਟ ਆਪ ਖੁਲ੍ਹਾਇੰਦਾ।