੧੯ ਮਾਘ ੨੦੧੯ ਬਿਕਰਮੀ ਮੰਗਲ ਸਿੰਘ ਦੇ ਗ੍ਰਹਿ ਪਿੰਡ ਸਾਰੰਗੜਾ ਜ਼ਿਲਾ ਅੰਮ੍ਰਿਤਸਰ
ਤਰਨ ਤਾਰਨ ਪੁਰਖ ਅਕਾਲ, ਆਦਿ ਜੁਗਾਦਿ ਦਇਆ ਕਮਾਇੰਦਾ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਸਚ ਸਿੰਘਾਸਣ ਸੋਭਾ ਪਾਇੰਦਾ। ਭਗਤ ਭਗਵੰਤ ਵੇਖੇ ਸਾਚੇ ਲਾਲ, ਜੁਗ ਚੌਕੜੀ ਵੇਸ ਵਟਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਹੱਕ ਹਕੀਕਤ ਖੋਜ ਖੁਜਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ, ਚਲੇ ਨਾਲ ਨਾਲ, ਜਗ ਜੀਵਣ ਦਾਤਾ ਵਿਛੜ ਕਦੇ ਨਾ ਜਾਇੰਦਾ। ਆਤਮ ਪਰਮਾਤਮ ਦੇਵੇ ਨਾਮ ਸਖਾਲ, ਸਾਚੀ ਸਿਖਿਆ ਇਕ ਸਮਝਾਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਸਿਰ ਆਪਣਾ ਹੱਥ ਟਿਕਾਇੰਦਾ। ਲੱਖ ਚੁਰਾਸੀ ਵਿਚੋਂ ਭਾਲ, ਗੁਰਮੁਖ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤਰਨ ਤਾਰਨ ਇਕ ਹੋ ਜਾਇੰਦਾ। ਤਰਨ ਤਾਰਨ ਪੁਰਖ ਸਮਰਥ, ਮਹਿਮਾ ਅਕੱਥ ਕਥੀ ਨਾ ਜਾਈਆ। ਦੇਵਣਹਾਰਾ ਸਾਚੀ ਵੱਥ, ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਨਿਰਗੁਣ ਸਰਗੁਣ ਮਾਰਗ ਦੇਵੇ ਦੱਸ, ਅੱਖਰ ਵੱਖਰ ਕਰੇ ਪੜ੍ਹਾਈਆ। ਹਰਿ ਭਗਤ ਅੰਤਰ ਰਿਹਾ ਵਸ, ਲੱਖ ਚੁਰਾਸੀ ਰਿਹਾ ਸਮਾਈਆ। ਕਰੇ ਪਰਕਾਸ਼ ਕੋਟਨ ਰਵ ਸਸ, ਸੂਰਜ ਚੰਦ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਾਰਨਹਾਰਾ ਇਕ ਰਘੁਰਾਈਆ। ਤਾਰਨਹਾਰਾ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਦਇਆ ਕਮਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖਣਹਾਰਾ ਖੇਲ ਤਮਾਸ਼, ਅੰਡਜ ਜੇਰਜ ਉਤਭੁਜ ਸੇਤਜ ਖੋਜ ਖੁਜਾਇੰਦਾ। ਗੋਪੀ ਕਾਹਨ ਪਾਵੇ ਰਾਸ, ਰੂਪ ਅਨੂਪ ਆਪ ਧਰਾਇੰਦਾ। ਸਦਾ ਸੁਹੇਲਾ ਇਕ ਇਕੇਲਾ ਹਰਿਜਨ ਵਸੇ ਪਾਸ, ਸੰਤ ਸਾਜਣ ਆਪਣੇ ਰੰਗ ਰੰਗਾਇੰਦਾ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਤਾਰਨਹਾਰਾ ਆਪਣੀ ਦਇਆ ਕਮਾਇੰਦਾ। ਤਾਰਨਹਾਰਾ ਠਾਕਰ ਸੁਆਮੀ ਨਿਹਚਲ ਆਪਣਾ ਧਾਮ ਸੁਹਾਈਆ। ਸਰਬ ਜੀਆਂ ਘਟ ਅੰਤਰਜਾਮੀ, ਆਤਮ ਪਰਮਾਤਮ ਵੇਖ ਵਖਾਈਆ। ਜੁਗਾ ਜੁਗੰਤ ਸ਼ਬਦ
ਅਗੰਮ ਸੁਣਾਏ ਅਕੱਥ ਕਹਾਣੀ, ਅੱਖਰ ਵੱਖਰ ਕਰੇ ਪੜ੍ਹਾਈਆ। ਸਚ ਸੰਦੇਸਾ ਦੇਵੇ ਧੁਰ ਦੀ ਬਾਣੀ, ਬਾਣ ਨਿਰਾਲਾ ਤੀਰ ਲਗਾਈਆ। ਅੰਮ੍ਰਿਤ ਆਤਮ ਦੇਵੇ ਠੰਡਾ ਪਾਣੀ, ਨਿਝਰ ਝਿਰਨਾ ਇਕ ਝਿਰਾਈਆ। ਸੁਰਤ ਸਵਾਣੀ ਸ਼ਬਦ ਮਿਲਾਵੇ ਸਤਿਗੁਰ ਹਾਣੀ, ਘਰ ਸਾਚੇ ਸੋਭਾ ਪਾਈਆ। ਸ਼ਾਹੋ ਭੂਪ ਹਰਿ ਵਡ ਸੁਲਤਾਨੀ, ਏਕੰਕਾਰਾ ਹਰਿ ਨਿਰੰਕਾਰਾ ਨਿਰਗੁਣ ਦਾਤਾ ਪੁਰਖ ਬਿਧਾਤਾ ਆਪਣੀ ਕਰਨੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਾਰਨਹਾਰਾ ਦੇਵੇ ਵਰ, ਨਾਮ ਅਮੋਲਕ ਝੋਲੀ ਪਾਈਆ। ਤਾਰਨਹਾਰਾ ਪਾਰਬ੍ਰਹਮ ਪ੍ਰਭ ਏਕ, ਏਕੰਕਾਰ ਵੱਡੀ ਵਡਿਆਈਆ। ਨਿਰਗੁਣ ਸਰਗੁਣ ਦੇਵੇ ਟੇਕ, ਦੂਸਰ ਸੰਗ ਨਾ ਕੋਇ ਰਖਾਈਆ। ਜਨ ਭਗਤਾਂ ਕਰੇ ਬੁੱਧ ਬਬੇਕ, ਵਵੇਕੀ ਆਪਣਾ ਰੂਪ ਦਸਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਪੰਜ ਤੱਤ ਨਾ ਅਗਨ ਜਲਾਈਆ। ਨਿਜ ਆਤਮ ਲਏ ਵੇਖ, ਘਰ ਮੰਦਰ ਸੋਭਾ ਪਾਈਆ। ਗੁਰ ਸਤਿਗੁਰ ਗੁਰਮੁਖਾਂ ਸੰਗ ਕਰੇ ਹੇਤ, ਨਿਤ ਨਵਿਤ ਫੇਰਾ ਪਾਈਆ। ਸਦਾ ਸੁਹੇਲਾ ਰੱਖੇ ਸਾਇਆ ਹੇਠ, ਮਿਹਰਵਾਨ ਮਿਹਰਵਾਨ ਬੇਨਜ਼ੀਰ ਨਜ਼ਰ ਆਪਣੀ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਾਰਨਹਾਰਾ ਇਕ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਤਾਰਨਹਾਰਾ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਣ ਖੇਲ ਨਿਆਰਾ, ਏਕੰਕਾਰਾ ਵੇਖ ਵਖਾਇੰਦਾ। ਆਦਿ ਨਿਰੰਜਣ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਦਏ ਸਹਾਰਾ, ਸਗਲਾ ਸੰਗ ਰਖਾਇੰਦਾ। ਸ੍ਰੀ ਭਗਵਾਨ ਇਕ ਹੁਲਾਰਾ, ਦੋ ਜਹਾਨਾਂ ਆਪ ਜਣਾਇੰਦਾ। ਪਾਰਬ੍ਰਹਮ ਪ੍ਰਭ ਬਣ ਵਣਜਾਰਾ, ਬ੍ਰਹਮ ਆਪਣਾ ਵਣਜ ਵਖਾਇੰਦਾ। ਸਚਖੰਡ ਸੁਹਾਏ ਸਚ ਦੁਆਰਾ, ਸੋਭਾਵੰਤ ਸੋਭਾ ਪਾਇੰਦਾ। ਪਰਵਰਦਿਗਾਰ ਨੂਰ ਉਜਿਆਰਾ, ਹੱਕ ਮੁਕਾਮੇ ਡੇਰਾ ਲਾਇੰਦਾ। ਲਾਸ਼ਰੀਕ ਵੇਖੇ ਵਿਗਸੇ ਵੇਖਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਤਾਰਨਹਾਰਾ ਏਕੋ ਪੁਰਖ, ਪੁਰਖ ਪੁਰਖੋਤਮ ਵਡ ਵਡਿਆਈਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਜਨ ਭਗਤਾਂ ਦੇਵੇ ਸਤਿਗੁਰ ਦਰਸ, ਦੀਨਨ ਦਇਆ ਆਪ ਕਮਾਈਆ। ਗ਼ਰੀਬ ਨਿਮਾਣਿਆਂ ਉਤੇ ਕਰੇ ਤਰਸ, ਮਾਣ ਅਭਿਮਾਨ ਨਾ ਕੋਇ ਵਡਿਆਈਆ। ਜੁਗ ਜਨਮ ਦੀ ਮੇਟੇ ਹਰਸ, ਤ੍ਰਿਸ਼ਨਾ ਭੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਮੇਘ ਦੇਵੇ ਬਰਸ, ਅਗਨੀ ਤੱਤ ਬੁਝਾਈਆ। ਅਗਨੀ ਤੱਤ ਬੁਝੇ ਲੋਕ, ਪਰਲੋਕ ਮਿਲੇ ਵਡਿਆਈਆ। ਨਾਮ ਸੁਣਾਏ ਸਚ ਸਲੋਕ, ਸੋਹਲਾ ਢੋਲਾ ਇਕੋ ਗਾਈਆ। ਆਤਮ ਪਰਮਾਤਮ ਮਿਲੇ ਮੋਖ, ਮੁਕਤੀ ਚਰਨਾਂ ਹੇਠ ਦਬਾਈਆ। ਤਾਰਨਹਾਰਾ ਤਾਰੇ ਕੋਟਨ ਕੋਟ, ਕੋਟੀ ਕੋਟ ਆਪਣੀ ਸੇਵ ਲਗਾਈਆ। ਤਾਲ ਨਗਾਰਾ ਤਨ ਲਗਾਏ ਚੋਟ, ਅਗੰਮੀ ਨਾਦ ਵਜਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਆਹਲਣਿਉਂ ਡਿਗੇ ਉਠਾਏ ਬੋਟ, ਕਲਜੁਗ ਅੰਤਮ ਸੇਵ ਕਮਾਈਆ। ਕਰੇ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਤਾਰਨਹਾਰਾ ਇਕੋ ਆਇਆ, ਆਦਿ ਅੰਤ ਵੇਸ ਵਟਾਇੰਦਾ। ਨਾਤਾ ਤੋੜੇ ਤ੍ਰੈਗੁਣ ਮਾਇਆ, ਤ੍ਰੈਭਵਣ ਧਨੀ ਖੇਲ ਖਲਾਇੰਦਾ। ਆਦਿ ਜੁਗਾਦੀ ਦਾਈ ਦਾਇਆ, ਜਨਨੀ ਜਨ ਰੂਪ ਵਖਾਇੰਦਾ। ਖੇਲੇ ਖੇਲ ਬੇਪਰਵਾਹਿਆ, ਬੇਅੰਤ ਆਪਣਾ ਭੇਵ ਚੁਕਾਇੰਦਾ। ਗੁਰਮੁਖ ਗੁਰਸਿਖ ਸੱਜਣ ਲਏ ਉਠਾਇਆ, ਫੜ
ਬਾਹੋਂ ਗਲੇ ਲਗਾਇੰਦਾ। ਆਤਮ ਪਰਦਾ ਦਏ ਖੁਲ੍ਹਾਇਆ, ਬੰਦ ਕਵਾੜੀ ਤਾਕੀ ਆਪੇ ਲਾਹਿੰਦਾ । ਆਤਮ ਸੇਜਾ ਸੋਭਾ ਪਾਇਆ, ਘਰ ਸੁਹੰਜਣਾ ਇਕ ਸੁਹਾਇੰਦਾ। ਦੀਨ ਦਰਦ ਦੁੱਖ ਭੈ ਭੰਜਨ ਭਵ ਸਾਗਰ ਤਾਰਨ ਆਇਆ, ਕਲਜੁਗ ਬੇੜਾ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਨਰ ਨਰਾਇਣ ਵੇਸ ਵਟਾਇੰਦਾ। ਤਾਰਨਹਾਰਾ ਨਰ ਨਰਾਇਣ, ਨਰ ਹਰਿ ਵੱਡੀ ਵਡਿਆਈਆ। ਰਸਨਾ ਜਿਹਵਾ ਸਾਰੇ ਕਹਿਣ, ਨੇਤਰ ਦਰਸ ਕੋਇ ਨਾ ਪਾਈਆ। ਗੁਰਮੁਖ ਵਿਰਲੇ ਸੰਤ ਸੁਹੇਲੇ ਸਤਿਗੁਰ ਸਰਨਾਈ ਬਹਿਣ, ਬਹਿ ਬਹਿ ਖ਼ੁਸ਼ੀ ਮਨਾਈਆ। ਲਾੜੀ ਮੌਤ ਨਾ ਖਾਏ ਡੈਣ, ਰਾਏ ਧਰਮ ਨਾ ਦਏ ਸਜ਼ਾਈਆ। ਕੂੜੀ ਕਿਰਿਆ ਜੂਠੇ ਝੂਠੇ ਵਹਿਣ ਨਾ ਵਹਿਣ, ਸਚ ਸੁੱਚ ਮਿਲੇ ਵਡਿਆਈਆ। ਪ੍ਰਭ ਪਾਰਬ੍ਰਹਮ ਮਿਲੇ ਸਾਕ ਸੱਜਣ ਸੈਣ, ਕੂੜਾ ਨਾਤਾ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਾਰਨਹਾਰਾ ਇਕ ਸਵਾਮੀ, ਆਦਿ ਜੁਗਾਦਿ ਸਦਾ ਨਿਹਕਾਮੀ, ਨਿਹਚਲ ਬੈਠਾ ਆਸਣ ਲਾਈਆ। ਨਿਹਚਲ ਧਾਮ ਅਗੰਮ, ਅਗੰਮੜੀ ਖੇਲ ਕਰਾਇੰਦਾ। ਸੋ ਪੁਰਖ ਨਿਰੰਜਣ ਆਪਣਾ ਬੇੜਾ ਆਪੇ ਬੰਨ੍ਹ, ਆਪਣੇ ਕੰਧ ਉਠਾਇੰਦਾ। ਪੰਜ ਤੱਤ ਨਾ ਦੀਸੇ ਤਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਾਰਨਹਾਰਾ ਇਕੋ ਏਕੰਕਾਰਾ ਆਦਿ ਜੁਗਾਦੀ ਖੇਲ ਨਿਆਰਾ, ਜੁਗਾ ਜੁਗੰਤਰ ਲੈ ਅਵਤਾਰਾ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣਾ ਨਾਮ ਦ੍ਰਿੜਾਇੰਦਾ। ਤਾਰਨਹਾਰਾ ਸਹਿਜ ਸੁਖ ਸਾਗਰ, ਸਤਿ ਸਤਿ ਵੱਡੀ ਵਡਿਆਈਆ। ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਈਆ। ਲੱਖ ਚੁਰਾਸੀ ਵਣਜ ਕਰਾਏ ਨਾਮ ਸੌਦਾਗਰ, ਚੌਦਾਂ ਲੋਕ ਹੱਟ ਖੁਲ੍ਹਾਈਆ। ਚੌਦਾਂ ਤਬਕਾਂ ਦੇਵੇ ਆਦਰ, ਪੀਰ ਪੈਗ਼ੰਬਰ ਕਰ ਪੜ੍ਹਾਈਆ। ਕਲਮਾ ਕਾਇਨਾਤ ਦੇਵੇ ਸਾਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਾਰਨਹਾਰ ਦਇਆ ਕਮਾਈਆ। ਤਾਰਨਹਾਰ ਦੀਨਨ ਦੀਨ, ਦਿਆਲ ਆਪਣਾ ਰੰਗ ਰੰਗਾਇੰਦਾ। ਹਰਿਜਨ ਮੇਲਾ ਜਿਉਂ ਜਲ ਮੀਨ, ਘਰ ਘਰ ਵਿਚ ਮੇਲ ਮਿਲਾਇੰਦਾ। ਲਹਿਣਾ ਚੁਕੇ ਲੋਕ ਤੀਨ, ਤ੍ਰੈਗੁਣ ਨਾਤਾ ਤੋੜ ਤੁੜਾਇੰਦਾ। ਆਤਮ ਦੇਵੇ ਸਚ ਯਕੀਨ, ਅਲਫ਼ ਯੇ ਨਾ ਕੋਇ ਪੜ੍ਹਾਇੰਦਾ। ਪੰਚ ਵਿਕਾਰ ਕਰੇ ਤਲਕੀਨ, ਸਚ ਹਦੀਸ ਇਕ ਸੁਣਾਇੰਦਾ। ਲੇਖਾ ਲੇਖ ਜਾਣੇ ਆਲਮੀਨ, ਉਲਮਾ ਆਲਮ ਆਪ ਅਖਵਾਇੰਦਾ। ਮਿਹਬਾਨ ਬੀਦੋ ਹਰਿ ਮੁਬੀਨ, ਮੁਫ਼ਲਸ ਰੂਪ ਨਾ ਕੋਇ ਵਟਾਇੰਦਾ। ਨਜ਼ਰੀ ਆਏ ਨਾ ਨੁਕਤਾ ਸੀਨ, ਐਨ ਅੱਖ ਨਾ ਕੋਇ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਾਰਨਹਾਰ ਖੇਲ ਕਰਾਇੰਦਾ। ਤਾਰਨਹਾਰਾ ਸਚ ਠਾਕਰ, ਠੋਕਰ ਨਾਮ ਲਗਾਈਆ। ਜਨ ਭਗਤਾਂ ਦੇਵੇ ਇਕੋ ਆਦਰ, ਆਪਣਾ ਆਦਰਸ਼ ਵਖਾਈਆ। ਜਿਨ ਸੇਵ ਲਗਾਇਆ ਸਤਿਗੁਰ ਤੇਗ਼ ਬਹਾਦਰ, ਸਚ ਬਹਾਦਰੀ ਇਕ ਸਮਝਾਈਆ। ਸੋ ਤਾਰਨਹਾਰਾ ਸ਼ਬਦ ਸਰੂਪੀ ਨਾਮ ਅਗੰਮੀ ਦੇਵੇ ਚਾਦਰ, ਹਰ ਘਟ ਪਰਦਾ ਰਿਹਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਨ ਤਾਰੇ ਪੈਜ ਸੁਆਰੇ, ਹਰਿ ਨਿਰੰਕਾਰੇ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਨਿਰਗੁਣ ਮੇਲਾ ਨਿਰਗੁਣ ਚੇਲਾ, ਨਿਰਗੁਣ ਸਤਿਗੁਰ ਗੁਰ ਗੁਰ ਰੂਪ ਵਟਾਇੰਦਾ। ਨਿਰਗੁਣ ਸੱਜਣ ਨਿਰਗੁਣ ਸੁਹੇਲਾ, ਨਿਰਗੁਣ ਇਕ ਇਕੇਲਾ ਡੇਰਾ ਲਾਇੰਦਾ। ਨਿਰਗੁਣ ਨਿਰਗੁਣ ਚਾੜ੍ਹੇ ਤੇਲਾ, ਆਦਿ ਨਿਰੰਜਣ ਜੋਤ ਨਿਰੰਜਣ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਾਰਨਹਾਰਾ
ਖੇਲੇ ਖੇਲਾ, ਖ਼ਾਲਕ ਖ਼ਲਕ ਵਿਚ ਸਮਾਇੰਦਾ। ਖ਼ਾਲਕ ਖ਼ਲਕ ਤਾਰਨ ਯੋਗ, ਜੁਗਤੀ ਆਪਣੇ ਹੱਥ ਰਖਾਈਆ। ਭਸਮੜ ਹੋ ਕੇ ਭੋਗੇ ਭੋਗ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਸੰਤ ਸੁਹੇਲੇ ਧੁਰ ਸੰਜੋਗ, ਗੁਰ ਸ਼ਬਦੀ ਮੇਲ ਕਰਾਈਆ। ਜਨਮ ਕਰਮ ਦਾ ਕੱਟੇ ਰੋਗ, ਹਉਮੇਂ ਹੰਗਤਾ ਗੜ੍ਹ ਤੁੜਾਈਆ। ਲੋਕਮਾਤ ਨਾ ਹੋਏ ਵਜੋਗ, ਅੱਗੇ ਮੇਲਾ ਸਹਿਜ ਸੁਭਾਈਆ। ਪੁਰਖ ਅਕਾਲ ਦੀ ਇਕੋ ਓਟ, ਗੁਰ ਗੋਬਿੰਦ ਗਿਆ ਸਮਝਾਈਆ। ਅੰਤ ਮਿਲਣਾ ਨਿਰਮਲ ਜੋਤ, ਹਰਿ ਕਾ ਸ਼ਬਦ ਕਮਾਈਆ। ਹੋਏ ਨਿਵਾਸਾ ਸਚਖੰਡ ਸਾਚੇ ਕੋਟ, ਛੱਪਰ ਛੰਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਾਰਨਹਾਰਾ ਦੇਵੇ ਤਾਰ, ਜੋ ਜਨ ਹਿਰਦੇ ਕਰੇ ਪਿਆਰ, ਅੰਤਸ਼ ਆਪਣਾ ਕਰਮ ਕਮਾਈਆ। ਤਾਰਨਹਾਰਾ ਆਏ ਜਗ, ਜੁਗ ਜੁਗ ਵੇਸ ਵਟਾਇੰਦਾ। ਸੰਤ ਸੁਹੇਲੇ ਲਏ ਲੱਭ, ਲੱਖ ਚੁਰਾਸੀ ਫੋਲ ਫੁਲਾਇੰਦਾ। ਅੰਮ੍ਰਿਤ ਝਿਰਨਾ ਝਿਰਾਏ ਨਭ, ਉਲਟਾ ਕਵਲ ਆਪ ਕਰਾਇੰਦਾ। ਨੌਂ ਦੁਆਰੇ ਪਾਰ ਹੱਦ, ਹਦੂਦ ਆਪਣੀ ਇਕ ਵਖਾਇੰਦਾ। ਸ਼ਬਦ ਅਗੰਮੀ ਵੱਜੇ ਨੱਦ, ਅਨਹਦ ਰਾਗ ਅਲਾਇੰਦਾ। ਸਚ ਦੁਆਰੇ ਲਏ ਸੱਦ, ਆਤਮ ਪਰਮਾਤਮ ਮੇਲ ਮਿਲਾਇੰਦਾ। ਭਗਤ ਜਣਾਏ ਆਪਣੀ ਯੱਦ, ਵਿਸ਼ਵ ਖੇਲ ਕਰਾਇੰਦਾ। ਸੱਜਣ ਸੁਹੇਲ ਲਡਾਏ ਲਡ, ਆਪਣੀ ਗੋਦ ਬਹਾਇੰਦਾ। ਜਗਤ ਦਵਾਰਿਉਂ ਲਏ ਕੱਢ, ਥਿਰ ਘਰ ਆਪਣਾ ਪਰਦਾ ਪਾਇੰਦਾ। ਸੁੰਨ ਅਗੰਮ ਚਰਨਾਂ ਹੇਠਾਂ ਜਾਏ ਛੱਡ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਇੰਦਾ। ਸਚ ਦੁਆਰੇ ਧਰਮ ਨਿਸ਼ਾਨਾ ਦੇਵੇ ਗੱਡ, ਦੋ ਜਹਾਨਾਂ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਾਰਨਹਾਰਾ ਤਾਰ ਤਾਰ ਆਪਣੀ ਖ਼ੁਸ਼ੀ ਮਨਾਇੰਦਾ। ਜੁਗ ਜੁਗ ਤਾਰੇ ਸਾਚੇ ਭਗਤ, ਭਗਵਾਨ ਦਇਆ ਕਮਾਈਆ। ਲੇਖੇ ਲਾਏ ਬੂੰਦ ਰਕਤ, ਪੰਜ ਤੱਤ ਦਏ ਵਡਿਆਈਆ। ਆਪ ਜਣਾਏ ਆਪਣੀ ਸ਼ਕਤ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਆਪੇ ਜਾਣੇ ਸਾਚਾ ਵਕਤ, ਵਾਰ ਥਿਤ ਘੜੀ ਪਲ ਨਾ ਵੰਡ ਵੰਡਾਈਆ। ਗੁਰਮੁਖ ਸੱਜਣ ਮਾਣਸ ਜਨਮ ਜਾਣ ਜਿਤ, ਜਿਸ ਸਤਿਗੁਰ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤਾਰਨ ਤਰਨ ਖੋਲਣਹਾਰਾ ਨੇਤਰ ਹਰਨ ਫਰਨ, ਮੰਤਰ ਫੁਰਨਾ ਸੋਹਣਾ ਇਕ ਸਮਝਾਈਆ। ਸਾਚਾ ਫੁਰਨਾ ਦੱਸੇ ਮੰਤਰ, ਨਮੋ ਸਤਿ ਪੜ੍ਹਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ, ਗ੍ਰਹਿ ਗ੍ਰਹਿ ਖੋਜ ਖੁਜਾਇੰਦਾ। ਨਵ ਨੌਂ ਦੁਆਰੇ ਨਵ ਖੰਡ ਲੇਖਾ ਜਾਣ ਗਗਨ ਗਗਨੰਤਰ, ਨਵ ਨੌ ਚਾਰ ਆਪਣਾ ਰੂਪ ਦਰਸਾਇੰਦਾ। ਵਰਨ ਬਰਨ ਜ਼ਾਤ ਪਾਤ ਊਚ ਨੀਚ ਰਾਉ ਰੰਕ ਬੁਝਾਵਣਹਾਰਾ ਤੱਤ ਬਸੰਤਰ, ਰੱਤੀ ਰੱਤ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਜਗਾਇੰਦਾ। ਤਾਰਨਹਾਰ ਖੋਲ੍ਹੇ ਜਾਗ, ਜੀਵਣ ਜੁਗਤ ਦਏ ਜਣਾਈਆ। ਹਰਿਜਨ ਉਪਜੇ ਇਕ ਵੈਰਾਗ, ਵੈਰਾਗੀ ਰੂਪ ਵਟਾਈਆ। ਕੂੜੀ ਕਿਰਿਆ ਦੇਵੇ ਤਿਆਗ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਆਤਮ ਅੰਤਰ ਸੁਣੇ ਨਾਦ, ਛੱਤੀ ਰਾਗ ਮੁਖ ਭਵਾਈਆ। ਬਿਨ ਰਸਨਾ ਜਿਹਵਾ ਆਏ ਸੁਆਦ, ਰਸ ਮਿੱਠਾ ਇਕ ਦਰਸਾਈਆ। ਮੇਟ ਮਿਟਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਬਣਾਈਆ। ਲੱਖ ਚੁਰਾਸੀ ਵਿਚੋਂ ਕਾਢ, ਸਤਿਗੁਰ ਆਪਣੀ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਾਰਨਹਾਰਾ ਫੇਰਾ ਪਾਈਆ। ਤਾਰਨਹਾਰਾ ਪੂਰਾ ਸਤਿਗੁਰ, ਹਰਿ ਸ਼ਬਦੀ ਇਕ ਜਣਾਇੰਦਾ। ਲੇਖਾ ਜਾਣੇ ਲਿਖਿਆ ਧੁਰ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਸਚ ਸਰੂਪੀ
ਚੜ੍ਹੇ ਘੋੜ, ਸੋਲਾਂ ਕਲੀਆਂ ਆਸਣ ਪਾਇੰਦਾ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਵੇਖੇ ਦੌੜ, ਬਣ ਪਾਂਧੀ ਪੰਧ ਮੁਕਾਇੰਦਾ। ਲੱਖ ਚੁਰਾਸੀ ਰੀਠਾ ਭੰਨੇ ਮਿਠਾ ਕੌੜ, ਕੂੜੀ ਕਿਰਿਆ ਪਾਰ ਕਰਾਇੰਦਾ। ਜਨ ਭਗਤਾਂ ਭਗਵੰਤ ਜਾਏ ਬੌਹੜ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਕਲਜੁਗ ਅੰਤਮ ਵੇਖੇ ਕਰ ਕੇ ਗ਼ੌਰ, ਗਹਿਰ ਗੰਭੀਰ ਨਜ਼ਰ ਕਿਸੇ ਨਾ ਆਇੰਦਾ। ਲੱਖ ਚੁਰਾਸੀ ਪਾਵੇ ਸ਼ੋਰ, ਉਚੀ ਕੂਕ ਕੂਕ ਅਲਾਇੰਦਾ। ਤਾਰਨਹਾਰ ਪੁਰਖ ਸਮਰਥ ਕਰੇ ਬਿਧ ਅਵਰ ਕੀ ਔਰ, ਭੇਵ ਅਭੇਦ ਨਾ ਕਿਸੇ ਜਣਾਇੰਦਾ। ਜਨ ਭਗਤਾਂ ਹਰਿਜੂ ਜਾਏ ਬੌਹੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਰਨੀ ਤਰਨ ਇਕ ਅਖਵਾਇੰਦਾ। ਸੋ ਤਾਰੇ ਜੋ ਤਰਿਆ ਆਪ, ਮੰਜਧਾਰ ਨਾ ਕੋਇ ਰੁੜ੍ਹਾਈਆ। ਸਚ ਸ਼ਬਦ ਦਾ ਦੱਸੇ ਜਾਪ, ਨਾਮ ਸਤਿ ਕਰੇ ਪੜ੍ਹਾਈਆ। ਕਾਇਆ ਅੰਦਰ ਵਖਾਏ ਤੀਰਥ ਤਾਟ, ਅਠ ਸਠ ਲਹਿਣਾ ਦੇਣਾ ਗੰਗਾ ਗੋਦਾਵਰੀ ਜਮਨਾ ਸੁਰਸਤੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਾਚਾ ਘਾਟ, ਘਾਟਾ ਕੋਇ ਰਹਿਣ ਨਾ ਪਾਈਆ। ਤਾਰਨਹਾਰਾ ਦੇਵੇ ਗੁਰਮਤ, ਗੁਰਮੁਖ ਮਿਲੇ ਵਡਿਆਈਆ। ਨਾਤਾ ਤੁਟੇ ਮਨਮਤ, ਮਨ ਵਾਸਨਾ ਦਏ ਖਪਾਈਆ । ਸਤਿ ਬੁਝਾਏ ਸ਼ਬਦੀ ਤੱਤ, ਤੱਤਵ ਤੱਤ ਨਾ ਕੋਇ ਲੜਾਈਆ। ਲੇਖੇ ਲਾਏ ਆਪਣੀ ਰੱਤ, ਰੱਤੀ ਰੱਤ ਰੁੱਤ ਮਹਿਕਾਈਆ। ਮੇਲ ਮਿਲਾਏ ਕਮਲਾਪਤ, ਪਾਰਬ੍ਰਹਮ ਸਰਨਾਈਆ। ਲਹਿਣਾ ਚੁਕੇ ਹੱਥੋ ਹੱਥ, ਦੇਣਾ ਕੋਇ ਨਜ਼ਰ ਨਾ ਆਈਆ। ਹਰਿ ਸਰਨਾਈ ਜੋ ਜਨ ਗਏ ਢੱਠ, ਡਿਗਦਿਆਂ ਲਏ ਉਠਾਈਆ। ਹਰਿ ਸਚਖੰਡ ਦੁਆਰ ਕਰ ਇਕੱਠ, ਜਨ ਭਗਤਾਂ ਦਏ ਵਡਿਆਈਆ। ਤਾਰਨਹਾਰਾ ਮਾਰਗ ਦੱਸ, ਤ੍ਰਿਸਨਾ ਤ੍ਰਿਪਤ ਸਰਬ ਕਰਾਈਆ। ਮੇਲ ਮਿਲਾਵਾ ਹੱਸ ਹੱਸ, ਪੂਰੀ ਆਸਾ ਆਪ ਕਰਾਈਆ। ਹਿਰਦੇ ਅੰਦਰ ਨਿਰਗੁਣ ਵਸ, ਸਰਗੁਣ ਲਏ ਜਗਾਈਆ। ਭਗਤ ਭਗਵਾਨ ਇਕ ਦੂਜੇ ਦਾ ਦੋਵੇਂ ਗਾਵਣ ਜਸ, ਜਸ ਵੇਦ ਪੁਰਾਨ ਕਹਿਣ ਨਾ ਪਾਈਆ। ਤਾਰਨਹਾਰਾ ਤਾਰ ਤਾਰ ਕਦੇ ਕਰੇ ਨਾ ਬੱਸ, ਜੁਗਾ ਜੁਗੰਤਰ ਆਪਣੀ ਸੇਵ ਕਮਾਈਆ। ਤਿਸ ਸਾਹਿਬ ਨੂੰ ਮਿਲੋ ਨੱਠ ਨੱਠ, ਜੋ ਸਚਖੰਡ ਬੈਠਾ ਡੇਰਾ ਲਾਈਆ। ਸਤਿਗੁਰ ਸ਼ਬਦ ਲਓ ਰਟ, ਰੱਟਾ ਜਗਤ ਦਏ ਗਵਾਈਆ। ਘਰ ਵਿਚ ਘਰ ਖੁਲ੍ਹਾਏ ਹੱਟ, ਬਾਹਰ ਲੱਭਣ ਕੋਇ ਨਾ ਜਾਈਆ। ਨਾਨਕ ਗੋਬਿੰਦ ਗੁਰ ਸਤਿਗੁਰ ਇਕੋ ਮਤ, ਮਤਲਬ ਸਭ ਦਾ ਹੱਲ ਕਰਾਈਆ। ਸ੍ਰੀ ਭਗਵਾਨ ਜਾਨਣਹਾਰਾ ਮਿਤ ਗਤ, ਗਤ ਮਿਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਤਾਰਨਹਾਰਾ ਆਪਣੇ ਹੱਥ ਰੱਖੇ ਵਡਿਆਈਆ। ਸਤਿ ਪੁਰਖ ਨਿਰੰਜਣ ਦਇਆ ਕਮਾ, ਸਚ ਸਚ ਜਣਾਇੰਦਾ। ਸੀਸ ਜਗਦੀਸ ਤਾਜ ਸੁਹਾ, ਸ਼ਹਿਨਸ਼ਾਹ ਰੂਪ ਵਟਾਇੰਦਾ। ਦੋ ਜਹਾਨਾਂ ਪਰਦਾ ਲਾਹ, ਭੇਵ ਅਭੇਦ ਖੁਲ੍ਹਾਇੰਦਾ। ਸਭ ਦਾ ਲਹਿਣਾ ਰਿਹਾ ਮੁਕਾ, ਦੇਣਾ ਆਪਣੇ ਹੱਥ ਰਖਾਇੰਦਾ। ਸਾਚਾ ਕਹਿਣਾ ਰਿਹਾ ਮਨਾ, ਧੁਰ ਸੰਦੇਸਾ ਇਕ ਸੁਣਾਇੰਦਾ। ਨੇਤਰ ਨੈਣਾਂ ਰਿਹਾ ਵਖਾ, ਅੱਖ ਪਰਤੱਖ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਆਪਣੀ ਦਇਆ ਕਮਾਈਆ। ਸਤਿਜੁਗ ਸਾਚੇ ਹੋ ਤਿਆਰ, ਸਤਿ ਸਤਿਵਾਦੀ ਆਪ ਉਠਾਈਆ। ਪੁਰਖ ਅਬਿਨਾਸ਼ੀ ਦਏ ਪਿਆਰ, ਸਿਰ ਤੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਬਾਲੇ ਰਿਹਾ ਜਗਾਈਆ । ਸਤਿਜੁਗ ਉਠ ਉਠ ਬਲ ਧਾਰ, ਸਤਿਗੁਰ ਸਾਚਾ ਸਚ ਜਣਾਇੰਦਾ। ਤੇਰੀ ਆਈ
ਸੱਚੀ ਵਾਰ, ਵਾਰਤਾ ਇਕ ਦ੍ਰਿੜਾਇੰਦਾ। ਭਗਤਾਂ ਜਾ ਜਾ ਕਰ ਪਿਆਰ, ਸਚ ਪਿਆਰ ਇਕ ਰਖਾਇੰਦਾ। ਧਰਨੀ ਰੋਵੇ ਜ਼ਾਰੋ ਜ਼ਾਰ, ਧਵਲ ਧੀਰ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ । ਸਤਿਜੁਗ ਸਾਚਾ ਛੋਟਾ ਬਾਲਾ, ਬਾਲੀ ਬੁਧ ਰਿਹਾ ਕੁਰਲਾਈਆ। ਮਾਰਗ ਦੇਣਾ ਇਕ ਸੁਖਾਲਾ, ਪ੍ਰਭ ਤੇਰੀ ਓਟ ਤਕਾਈਆ। ਸਚ ਸੁਚ ਦੀ ਚਲੇ ਚਾਲਾ, ਤੇਰੀ ਚਾਲ ਮੋਹੇ ਭਾਈਆ। ਏਥੇ ਓਥੇ ਬਣ ਰਖਵਾਲਾ, ਸਿਰ ਮੇਰੇ ਹੱਥ ਟਿਕਾਈਆ। ਸਤਿ ਧਰਮ ਦੀ ਦੇ ਧਰਮਸਾਲਾ, ਧਰਮ ਦੁਆਰਾ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਰਿਹਾ ਸਮਝਾਈਆ। ਸਤਿਜੁਗ ਵੇਖ ਕਲਜੁਗ ਰੋਂਦਾ, ਨੇਤਰ ਨੈਣਾਂ ਨੀਰ ਵਹਾਈਆ। ਦਿਵਸ ਰੈਣ ਕਦੇ ਨਾ ਸੌਂਦਾ, ਭੱਜਾ ਫਿਰੇ ਵਾਹੋ ਦਾਹੀਆ। ਕੂੜਾ ਢੋਲਾ ਇਕੋ ਗੌਂਦਾ, ਜੂਠ ਝੂਠ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰ ਥਾਉਂ ਥਾਈਂਆ। ਸਤਿਜੁਗ ਕਹੇ ਮੇਰੇ ਸਾਹਿਬ ਸੁਲਤਾਨ, ਤੇਰੇ ਹੱਥ ਵੱਡੀ ਵਡਿਆਈਆ। ਹਉਂ ਬਾਲਕ ਬਾਲਾ ਬਾਲ ਅੰਞਾਣ, ਨਾ ਚਲੇ ਕੋਇ ਚਤੁਰਾਈਆ। ਇਕੋ ਦੇਣਾ ਆਪਣਾ ਦਾਨ, ਬਣ ਦਾਤਾ ਝੋਲੀ ਪਾਈਆ। ਤੂੰ ਸਾਹਿਬ ਸਤਿਗੁਰ ਸੱਚਾ ਕਾਹਨ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਕਲਜੁਗ ਦੂਰ ਦੁਰਾਡਾ ਆਇਆ ਨੱਠਾ, ਨੇਤਰ ਨੈਣਾਂ ਨੀਰ ਵਹਾਈਆ। ਈਸਾ ਮੂਸਾ ਮੁਹੰਮਦ ਚਾਰ ਯਾਰੀ ਬਨ੍ਹਾ ਗੱਠਾ, ਆਪਣਾ ਬੰਧਨ ਪਾਈਆ। ਸਭ ਦਾ ਸੱਥਰ ਅੰਤਮ ਲੱਥਾ, ਯਾਰੜਾ ਸੇਜ ਨਾ ਕੋਇ ਹੰਡਾਈਆ। ਦੂਰ ਦੁਰਾਡਾ ਪ੍ਰਭ ਸਰਨਾਈ ਢੱਠਾ, ਬੌਹੜੀ ਬੌਹੜੀ ਕੂਕੇ ਦਏ ਦੁਹਾਈਆ। ਚਾਰੋਂ ਕੁੰਟ ਉਡਦਾ ਘੱਟਾ, ਦਹਿ ਦਿਸ਼ਾ ਖੇਹ ਵਖਾਈਆ। ਤੇਰੇ ਭਾਣੇ ਤਪਿਆ ਭੱਠਾ, ਅਗਨੀ ਤੱਤ ਰਹੀ ਤਪਾਈਆ। ਅੰਤਮ ਗੇੜਨਹਾਰਾ ਉਲਟੀ ਲੱਠਾ, ਨਾ ਸਕੇ ਕੋਇ ਬਚਾਈਆ। ਪੀਰ ਪੈਗ਼ੰਬਰ ਤੇਰਾ ਪੱਠਾ, ਆਪਣਾ ਬਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਤਕਾਈਆ। ਕਲਜੁਗ ਸੁਣ ਸਾਚੀ ਬਾਤ, ਹਰਿ ਸਾਚਾ ਸਚ ਜਣਾਇੰਦਾ। ਤੇਰੇ ਅੰਤ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਖਾਣੀ ਬਾਣੀ ਲਿਖ ਲਿਖ ਗਏ ਨਾਲ ਕਲਮ ਦਵਾਤ, ਜਗਤ ਬਿਆਨਾ ਆਪ ਰਖਾਇੰਦਾ। ਪੀਰ ਪੈਗ਼ੰਬਰ ਔਲੀਆ ਗੌਂਸ ਕੁਤਬ ਕੋਇ ਨਾ ਚਲੇ ਸਾਥ, ਮੁੱਲਾ ਸ਼ੇਖ਼ ਮਸਾਇਕ ਪੀਰ ਨਜ਼ਰ ਕੋਇ ਨਾ ਆਇੰਦਾ। ਸਾਚਾ ਕਲਮਾ ਨਬੀ ਰਸੂਲ ਕੋਈ ਨਾ ਪੜ੍ਹੇ ਆਇਤ, ਹਜ਼ਰਤ ਰੂਪ ਨਾ ਕੋਇ ਵਟਾਇੰਦਾ। ਸਤਿ ਸਤਿਵਾਦ ਨਾ ਕੋਈ ਦੱਸੇ ਸ਼ਰਅ ਸ਼ਰਾਇਤ, ਸ਼ਰੀਅਤ ਰੰਗ ਨਾ ਕੋਇ ਰੰਗਾਇੰਦਾ। ਪਾਰਬ੍ਰਹਮ ਦੀ ਇਕ ਹਦਾਇਤ, ਸਾਚਾ ਹੁਕਮ ਇਕ ਸੁਣਾਇੰਦਾ। ਵੇਖਣਹਾਰਾ ਕਾਇਨਾਤ, ਦੋ ਜਹਾਨਾਂ ਫੋਲ ਫੁਲਾਇੰਦਾ। ਚੌਦਾਂ ਤਬਕ ਬਿਨ ਫਲੋਂ ਦਿਸੇ ਬਾਗ਼ਾਤ, ਬਾਗ਼ਬਾਨ ਕੋਇ ਨਜ਼ਰ ਨਾ ਆਇੰਦਾ। ਅੰਤਮ ਵੇਲੇ ਔਣੀ ਵਫ਼ਾਤ, ਫ਼ਤਵਾ ਸਭ ਦੇ ਉਤੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਖੇਲ ਜਣਾਇੰਦਾ। ਕਲਜੁਗ ਰੋਵੇ ਮਾਰੇ ਧਾਹ, ਕੂਕ ਕੂਕ ਸੁਣਾਈਆ। ਤੂੰ ਪਰਵਰਦਿਗਾਰ ਬੇਪਰਵਾਹ, ਬੇਅੰਤ ਤੇਰੀ ਵਡਿਆਈਆ। ਚੌਦਾਂ ਸਦੀਆਂ ਚੌਦਾਂ ਤਬਕ ਪੀਰ ਪੈਗ਼ੰਬਰ ਤੱਕਦੇ ਰਹੇ ਤੇਰਾ ਰਾਹ, ਤਕਵਾ ਤੇਰੇ ਉਤੇ ਤਕਾਈਆ। ਤਸਬੀ ਮਾਲਾ ਮਣਕੇ ਰਹੇ ਭਵਾ, ਮਨ ਕਾ ਮਣਕਾ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਮੰਗਣ ਇਕ ਸਰਨਾਈਆ। ਪੁਰਖ ਅਬਿਨਾਸ਼ੀ ਪਿਆ ਹੱਸ, ਹੱਸ ਹੱਸ ਆਖ ਸੁਣਾਇੰਦਾ। ਕਲਜੁਗ, ਤੇਰਾ ਚਲੇ ਕੋਈ ਨਾ ਵਸ, ਮੇਰੀ ਕੀਤੀ ਨਾ ਕੋਇ ਬਦਲਾਇੰਦਾ। ਅੰਤਮ ਖੇੜਾ ਹੋਣਾ ਭੱਠ, ਥਿਰ ਕੋਇ ਨਜ਼ਰ ਨਾ ਆਇੰਦਾ। ਸਚ ਦੁਆਰੇ ਇਕ ਇਕੱਠ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਮਨਾਇੰਦਾ। ਸਾਚਾ ਹੁਕਮ ਸੁਣੇ ਕੰਨ, ਸਤਿਜੁਗ ਧਿਆਨ ਲਗਾਈਆ। ਸਾਹਿਬ ਸਮਰਥ ਜਾਏ ਨਾ ਮੰਨ, ਕਲਜੁਗ ਰਿਹਾ ਕੁਰਲਾਈਆ। ਨਾ ਹੋਏ ਸਹਾਈ ਕੋਇ ਸਾਚੇ ਜਨ, ਜਨਨੀ ਰੂਪ ਨਾ ਕੋਇ ਵਟਾਈਆ। ਕਰ ਕਿਰਪਾ ਜੋ ਘੜਿਆ ਦੇਵੇ ਭੰਨ, ਭੰਨਣਹਾਰ ਇਕ ਅਖਵਾਈਆ। ਸਤਿਜੁਗ ਸਾਚੇ ਸਚ ਚੜ੍ਹਾਵੇ ਚੰਨ, ਚੰਦ ਚਾਂਦਨਾ ਇਕ ਚਮਕਾਈਆ। ਕੋਈ ਰਹਿਣ ਨਾ ਦੇਵੇ ਨੇਤਰ ਅੰਨ੍ਹ, ਅਗਿਆਨ ਅੰਧੇਰ ਮਿਟਾਈਆ। ਸਭ ਨੂੰ ਦੇਵੇ ਇਕੋ ਨਾਮ ਧਨ, ਸਚ ਖ਼ਜ਼ਾਨਾ ਇਕ ਲੁਟਾਈਆ। ਗ਼ਰੀਬ ਨਿਮਾਣਿਆਂ ਰਾਜੇ ਰਾਣਿਆਂ ਬੇੜਾ ਦੇਵੇ ਬੰਨ੍ਹ, ਊਚ ਨੀਚ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿਜੁਗ ਸਾਚਾ ਆਏ ਨੇੜੇ, ਪ੍ਰਭ ਅੱਗੇ ਸੀਸ ਝੁਕਾਈਆ। ਸ੍ਰੀ ਭਗਵਾਨ ਔਹ ਵੇਖ ਕਲਜੁਗ ਉਜੜੇ ਖੇੜੇ, ਤੇਰੇ ਭਗਤ ਰਹੇ ਕੁਰਲਾਈਆ। ਤੁਧ ਬਿਨ ਬੰਨ੍ਹੇ ਨਾ ਕੋਈ ਬੇੜੇ, ਭਾਰ ਸਿਰ ਨਾ ਕੋਇ ਉਠਾਈਆ। ਤੂੰ ਬੈਠਾ ਰਿਹੋਂ ਕਰ ਕੇ ਵੱਡੇ ਜੇਰੇ, ਨੌਂ ਸੌ ਚੁਰਾਨਵੇ ਚੌਕੜੀ ਜੁਗ ਗੁਰ ਅਵਤਾਰ ਸੇਵਾ ਲਾਈਆ। ਲੱਖ ਚੁਰਾਸੀ ਭੁਲੌਂਦਾ ਰਿਹੋਂ ਕਰ ਕਰ ਹੇਰੇ ਫੇਰੇ, ਆਪਣਾ ਭੇਵ ਨਾ ਕਿਸੇ ਸਮਝਾਈਆ। ਹੁਣ ਕਹਿ ਦੇ ਤੂੰ ਮੇਰਾ ਮੈਂ ਤੇਰਾ ਤੇਰੇ ਮੇਰੇ, ਇਕੋ ਘਰ ਡੇਰਾ ਲਾਈਆ। ਮੈਂ ਵਸਾਂ ਖੇੜੇ ਖੇੜੇ, ਜੋ ਤੈਨੂੰ ਰਹੇ ਧਿਆਈਆ। ਗਲੋਂ ਕੱਟ ਕੂੜੇ ਜੇੜੇ, ਜੇੜਾ ਕੋਈ ਰਹਿਣ ਨਾ ਪਾਈਆ। ਜੇਹੜੇ ਤੇਰੇ ਪਿਛੇ ਹੋਏ ਬੇਰੇ ਬੇਰੇ, ਨਿਮਖ ਨਿਮਖ ਆਪਣਾ ਆਪ ਕਟਾਈਆ। ਕਲਜੁਗ ਅੰਤ ਛੇੜਾਂ ਛੇੜੇ, ਚਾਰੋਂ ਕੁੰਟ ਫੇਰਾ ਪਾਈਆ। ਸ੍ਰਿਸ਼ਟ ਸਬਾਈ ਡੋਬੇ ਬੇੜੇ, ਮੰਝਧਾਰ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਰਖਾਈਆ। ਸਤਿਜੁਗ ਸੁਣ ਸਚ ਕਹਾਣੀ, ਹਰਿ ਸਾਚਾ ਸਚ ਜਣਾਇੰਦਾ। ਸਤਿਜੁਗ ਦੀ ਸਾਚੀ ਬਾਣੀ, ਤੇਰੇ ਨਾਲ ਮਿਲਾਇੰਦਾ। ਆਤਮ ਪਰਮਾਤਮ ਦੇਵੇ ਪਦ ਨਿਰਬਾਣੀ, ਨਿਰਬਾਣ ਪਦ ਇਕ ਵਖਾਇੰਦਾ। ਲੱਖ ਚੁਰਾਸੀ ਹੋਏ ਜਾਣ ਜਾਣੀ, ਭੇਵ ਅਭੇਦ ਆਪ ਖੁਲ੍ਹਾਇੰਦਾ। ਭਗਤ ਭਗਵੰਤ ਮੇਲ ਮਿਲਾਏ ਹਾਣੀਆਂ ਹਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮਿਹਰ ਆਪ ਕਰਾਇੰਦਾ। ਸਤਿਜੁਗ ਕਹੇ ਮੈਂ ਨਾ ਮੰਨਾਂ, ਮੇਰੇ ਮੰਨਣ ਵਿਚ ਨਾ ਆਈਆ। ਤੇਰਾ ਲੇਖਾ ਤਾਰਾ ਚੰਨਾ, ਈਸਾ ਮੂਸਾ ਮੁਹੰਮਦ ਚਿਨ੍ਹ ਗਏ ਵਖਾਈਆ। ਜਿੰਨਾਂ ਚਿਰ ਨਾ ਤੋੜਿਆ ਬੰਨਾ, ਜ਼ਾਤ ਪਾਤ ਮੇਟ ਮਿਟਾਈਆ। ਓਨਾਂ ਚਿਰ ਮੈਂ ਉਂਗਲਾਂ ਪਾਵਾਂ ਵਿਚ ਕੰਨਾਂ, ਤੇਰੀ ਆਵਾਜ਼ ਸੁਣਨ ਨਾ ਆਈਆ। ਤੇਰੀ ਖੇਲ ਹੰਨਾ ਬੰਨਾ, ਬੇਅੰਤ ਤੇਰੀ ਵਡਿਆਈਆ। ਮੈਂ ਕਿਸੇ ਨਾ ਵਸਣਾ ਛੱਪਰ ਛੰਨਾ, ਸ਼ਿਵਦਵਾਲੇ ਮੰਦਰ ਮਸਜਦ ਮੱਠ ਫੇਰਾ ਕੋਇ ਨਾ ਪਾਈਆ। ਪਹਿਲੋਂ ਕਲਜੁਗ ਦੇ ਡੰਨਾ, ਫੇਰ ਮੈਨੂੰ ਉਂਗਲੀ ਲਾਈਆ। ਤੇਰਾ ਨਾਉਂ ਸ੍ਰੀ ਭਗਵਨਾ, ਭਗਵਨ ਤੇਰੇ ਹੱਥ ਵਡਿਆਈਆ। ਕੀ ਹੋ ਗਿਆ ਜੇ ਤਾਰਿਆ ਜੱਟ ਧੰਨਾ, ਧੰਨਾ ਤਾਰ ਨਾ ਕੋਇ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਖ਼ਾਲੀ ਝੋਲੀ ਰਿਹਾ ਭਰਾਈਆ। ਸਤਿਗੁਰ ਸੱਚਾ ਸ੍ਰੀ
ਭਗਵਾਨ, ਸਚ ਸਚ ਜਣਾਇੰਦਾ। ਉਠ ਵੇਖ ਸਤਿਜੁਗ, ਕਲਜੁਗ ਮਿਟੇ ਨਿਸ਼ਾਨ, ਹਰਿ ਕਰਤਾ ਆਪ ਮਿਟਾਇੰਦਾ। ਨਾ ਕੋਈ ਦੀਸੇ ਬੇਈਮਾਨ, ਬੇਵਾ ਰੂਪ ਸਰਬ ਉਠਾਇੰਦਾ। ਕੂੜੀ ਕਿਰਿਆ ਤੁਟੇ ਮਾਣ, ਅਭਿਮਾਨ ਨਜ਼ਰ ਕੋਇ ਨਾ ਆਇੰਦਾ। ਸ਼ਰਅ ਸ਼ਰੀਅਤ ਨਾ ਰਹੇ ਸ਼ੈਤਾਨ, ਸ਼ਹਿਨਸ਼ਾਹ ਇਕੋ ਹੁਕਮ ਮਨਾਇੰਦਾ। ਸ੍ਰਿਸ਼ਟ ਸਬਾਈ ਵਖਾਏ ਇਕ ਈਮਾਨ, ਅਦਲ ਆਦਲ ਇਕ ਕਮਾਇੰਦਾ। ਲੇਖਾ ਤੋੜ ਜ਼ਿਮੀ ਅਸਮਾਨ, ਇਸਮ ਆਪਣਾ ਇਕ ਸਮਝਾਇੰਦਾ। ਸਾਚਾ ਕਲਮਾ ਦਏ ਕਲਾਮ, ਨਬੀ ਰਸੂਲਾਂ ਆਪ ਪੜ੍ਹਾਇੰਦਾ। ਪੀਰ ਪੈਗ਼ੰਬਰ ਕਰੇ ਗ਼ੁਲਾਮ, ਗ਼ੁਰਬਤ ਸਭ ਦੀ ਆਪ ਗਵਾਇੰਦਾ। ਨਜ਼ਰੀ ਆਏ ਇਕ ਅਮਾਮ, ਮੁਕਾਮੇ ਹੱਕ ਡੇਰਾ ਲਾਇੰਦਾ। ਚੌਦਾਂ ਤਬਕ ਕਰਨ ਸਲਾਮ, ਸਹੀ ਸਲਾਮਤ ਵੇਖ ਵਖਾਇੰਦਾ। ਅੰਤਮ ਬਦਲ ਦੇਵੇ ਨਜ਼ਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਕਲਜੁਗ ਸੁਣਿਆ ਹਰਿ ਸੰਦੇਸ, ਆਪਣੀ ਲਏ ਅੰਗੜਾਈਆ। ਚਲਣੀ ਅੰਤ ਨਾ ਕੋਈ ਪੇਸ਼, ਪਸਚਾਤਾਪ ਰਿਹਾ ਕਰਾਈਆ। ਮਾਤਲੋਕ ਛੱਡਣਾ ਪੈਣਾ ਦੇਸ, ਨਵ ਖੰਡ ਨਾ ਕੋਇ ਚਤਰਾਈਆ। ਨਾਤਾ ਤੁਟੇ ਮੁੱਲਾ ਸ਼ੇਖ਼, ਸਦੀ ਚੌਧਵੀਂ ਪੰਧ ਮੁਕਾਈਆ। ਕਰੇ ਖੇਲ ਪ੍ਰਭ ਜੋ ਰਹੇ ਹਮੇਸ਼, ਆਦਿ ਅੰਤ ਨਾ ਮਰੇ ਨਾ ਜਾਈਆ। ਜਿਸ ਉਪਜਾਇਆ ਸੋ ਮੇਟਣਹਾਰਾ ਰੇਖ, ਰੇਖਾ ਸਭ ਦੀ ਰਿਹਾ ਗਵਾਈਆ। ਮੈਂ ਤੱਕਿਆ ਸਤਿਜੁਗ ਸੰਗ ਕਰੇ ਹੇਤ, ਛੋਟੇ ਬਾਲੇ ਰਿਹਾ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਰਿਹਾ ਕਮਾਈਆ। ਸਤਿਜੁਗ ਉਠੇ ਖੋਲ੍ਹੇ ਅੱਖ, ਨੇਤਰ ਨੈਣ ਉਘਾੜਿਆ। ਪਾਰਬ੍ਰਹਮ ਪ੍ਰਭ ਨਜ਼ਰੀ ਆਇਆ ਪਰਤੱਖ, ਦਰਸ ਪਾਇਆ ਅਗੰਮ ਅਪਾਰਿਆ। ਦੋਏ ਜੋੜ ਸਰਨਾਈ ਗਿਆ ਢੱਠ, ਚਰਨ ਕਵਲ ਕਵਲ ਨਿਮਸਕਾਰਿਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਮੇਰੇ ਸਾਹਿਬ ਸਿਰਜਣਹਾਰਿਆ। ਸਤਿ ਸਤਿਵਾਦੀ ਦੇਣੀ ਮਤ, ਤੇਰੀ ਓਟ ਇਕ ਤਕਾ ਰਿਹਾ। ਵਸਤ ਅਮੋਲਕ ਦੇਣੀ ਘਤ, ਖ਼ਾਲੀ ਝੋਲੀ ਅੱਗੇ ਡਾਹ ਰਿਹਾ। ਨਾੜ ਬਹੱਤਰ ਨਾ ਉਬਲੇ ਰੱਤ, ਲੱਖ ਚੁਰਾਸੀ ਤੱਤ ਬੁਝਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਮਨਾ ਰਿਹਾ। ਸਤਿਜੁਗ ਸੁਣ ਮੇਰੇ ਲਾਲ, ਲਾਲਨ ਰਿਹਾ ਜਣਾਈਆ। ਤੇਰਾ ਬਣੇ ਸ਼ਬਦ ਦਲਾਲ, ਗੁਰ ਸਤਿਗੁਰ ਆਪ ਵਖਾਈਆ। ਤੇਰਾ ਲੇਖਾ ਹੱਕ ਹਲਾਲ, ਹਕੀਕਤ ਥਾਉਂ ਥਾਈਂਆ। ਤੇਰਾ ਲਹਿਣਾ ਬੇਮਿਸਾਲ, ਹਰਿ ਜੂ ਮਿਸਲ ਆਪ ਬਣਾਈਆ। ਅਦਾਲਤ ਕਰੇ ਦੋ ਜਹਾਨ, ਵਕਾਲਤ ਇਕੋ ਇਕ ਅਖਵਾਈਆ । ਸਹੀ ਸਲਾਮਤ ਨੌਜਵਾਨ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਦਏ ਵਰਤਾਈਆ। ਸਾਚੀ ਵਸਤ ਵਸਤ ਅਪਾਰ, ਪ੍ਰਭ ਤੇਰੀ ਝੋਲੀ ਪਾਇੰਦਾ। ਨਿਰਗੁਣ ਨਿਰਗੁਣ ਹੋ ਤਿਆਰ, ਸਰਗੁਣ ਸਰਗੁਣ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ, ਲੇਖਾ ਸਭ ਦਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਕਰੇ ਅੰਤ, ਪਰਗਟ ਹੋ ਸ੍ਰੀ ਭਗਵੰਤ, ਪੂਰਬ ਲਹਿਣਾ ਮੁੱਕੇ ਜੀਵ ਜੰਤ, ਜਾਗਰਤ ਜੋਤ ਇਕ ਜਗਾਇੰਦਾ। ਸਤਿਜੁਗ ਤੇਰਾ ਜੋੜੇ ਨਾਤਾ, ਨਾਤਾ ਇਕੋ ਇਕ ਜਣਾਈਆ। ਕਰੇ ਖੇਲ ਪੁਰਖ ਬਿਧਾਤਾ, ਬਿਧ ਆਪਣੇ ਹੱਥ ਰਖਾਈਆ। ਲੇਖਾ ਚੁੱਕੇ ਬਿਧਨਾ ਮਾਤਾ, ਮਸਤਕ ਰੇਖਾ ਰਿਹਾ ਗਵਾਈਆ। ਨਾ ਕੋਈ ਜ਼ਾਤ ਨਾ ਕੋਈ ਪਾਤਾ, ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਨਾ ਕੋਈ ਪੂਜਾ ਨਾ ਕੋਈ ਪਾਠਾ, ਜੋਗ ਅਭਿਆਸ ਨਾ ਕੋਇ ਕਰਾਈਆ। ਨਾ ਕੋਈ ਤੀਰਥ ਨਾ ਕੋਈ ਤਾਟਾ, ਸਰੋਵਰ
ਨਹਾਵਣ ਕੋਇ ਨਾ ਜਾਈਆ। ਨਾ ਕੋਈ ਅੰਮ੍ਰਿਤ ਨਾ ਕੋਈ ਬਾਟਾ, ਆਬ ਹਯਾਤ ਨਾ ਕੋਇ ਪਿਆਈਆ। ਨਾ ਕੋਈ ਅਨਾਥ ਨਾ ਕੋਈ ਨਾਥਾ, ਤ੍ਰੈਲੋਕੀ ਨਾਥ ਨਾ ਕੋਇ ਅਖਵਾਈਆ। ਨਾ ਕੋਈ ਖਾਣੀ ਬਾਣੀ ਗਾਏ ਸਾਕਾ, ਕਹਾਣੀ ਕਥ ਨਾ ਕੋਇ ਜਣਾਈਆ। ਨਾ ਕੋਈ ਚਾਕਰ ਨਾ ਕੋਈ ਆਕਾ, ਸ਼ਹਿਨਸ਼ਾਹ ਰੂਪ ਨਾ ਕੋਇ ਰਖਾਈਆ। ਨਾ ਕੋਈ ਮਾਈ ਨਾ ਕੋਈ ਬਾਪਾ, ਪਿਤਾ ਪੂਤ ਨਾ ਗੋਦ ਬਹਾਈਆ। ਕਰੇ ਖੇਲ ਪੁਰਖ ਸਮਰਾਥਾ, ਸਮਰਥ ਆਪਣੀ ਧਾਰ ਜਣਾਈਆ। ਕਲਜੁਗ ਅੰਤਮ ਮੇਟੇ ਵਾਟਾ, ਕੂੜੀ ਕਿਰਿਆ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕੋ ਲਾਈਆ। ਸਾਚਾ ਮਾਰਗ ਲੱਗੇ ਮਾਤ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਦੇਵਣਹਾਰਾ ਦੇਵੇ ਦਾਤ, ਅਨਮੁਲੜੀ ਆਪ ਵਰਤਾਇੰਦਾ। ਚਾਰ ਵਰਨ ਬਣਾਏ ਇਕ ਜਮਾਤ, ਬਰਨ ਅਠਾਰਾਂ ਬੰਧਨ ਪਾਇੰਦਾ। ਲੇਖਾ ਲਿਖੇ ਬਿਨ ਕਲਮ ਦਵਾਤ, ਸ਼ਾਹੀ ਕਾਗ਼ਜ਼ ਰੰਗ ਨਾ ਕੋਇ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਤੇਰੇ ਹੱਥ ਫੜਾਇੰਦਾ। ਤੇਰੇ ਹੱਥ ਤੇਰੀ ਡੋਰ, ਇਕੋ ਇਕ ਫੜਾਈਆ। ਨਾਤਾ ਤੋੜੇ ਕੂੜੀ ਕਿਰਿਆ ਚੋਰ, ਠੱਗ ਨਜ਼ਰ ਕੋਇ ਨਾ ਆਈਆ। ਭਗਤ ਭਗਵਾਨ ਤੇਰੇ ਸੰਗ ਦੇਵੇ ਤੋਰ, ਤੁਰਤ ਆਪਣੀ ਦਇਆ ਕਮਾਈਆ। ਏਕਾ ਮੰਤਰ ਦੇਵੇ ਫੋਰ, ਪਿਛਲਾ ਫੁਰਨਾ ਸਭ ਦਾ ਬੰਦ ਵਖਾਈਆ। ਸੰਤ ਸੁਹੇਲੇ ਚਾੜ੍ਹੇ ਆਪਣੇ ਘੋੜ, ਘੋੜਾ ਇਕੋ ਸ਼ਬਦ ਦੌੜਾਈਆ। ਕਲਜੁਗ ਅੰਤਮ ਮਾਰੇ ਪਹਿਲਾ ਪੌੜ, ਲਹਿੰਦੀ ਦਿਸ਼ਾ ਵੇਖ ਵਖਾਈਆ। ਚਾਰੋਂ ਕੁੰਟ ਹੋਏ ਸ਼ੋਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ੋਰਸ਼ ਇਕੋ ਇਕ ਜਣਾਈਆ। ਕਲਜੁਗ ਸੁਣ ਹਰਿ ਕਾ ਗੀਤ, ਇਕ ਧਿਆਨ ਲਗਾਈਆ। ਅੰਤਮ ਨਾਤਾ ਛੁਟਣਾ ਮੰਦਰ ਮਸੀਤ, ਮਸਲਾ ਹੱਲ ਨਾ ਕੋਇ ਕਰਾਈਆ। ਮੇਰਾ ਵੇਲਾ ਗਿਆ ਬੀਤ, ਬੀਤੀ ਕਹਾਣੀ ਨਾ ਕੋਇ ਵਡਿਆਈਆ । ਮੇਰੀ ਨੰਗੀ ਹੋਈ ਪੀਠ, ਪੀਰ ਪੈਗ਼ੰਬਰ ਬੈਠੇ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਪਰਖਣ ਆਇਆ ਨੀਤ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਕਲਜੁਗ ਵੇਖੇ ਚਾਰ ਚੁਫੇਰਾ, ਚਾਰ ਚਾਰ ਨੈਣ ਉਠਾਈਆ। ਦਰੋਹੀ ਖ਼ੁਦਾਏ ਡੁੱਬਦਾ ਜਾਏ ਬੇੜਾ, ਬੇੜਾ ਬੰਨੇ ਨਾ ਕੋਇ ਲਗਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀਨ ਮਜ਼੍ਹਬ ਪਾਇਆ ਝੇੜਾ, ਮਾਣਸ ਮਾਣਸ ਵੰਡ ਵੰਡਾਈਆ। ਬਿਨ ਸ੍ਰੀ ਭਗਵਾਨ ਕੋਈ ਨਾ ਕਹੇ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਲਹਿਣਾ ਲਹਿਣੇ ਰਿਹਾ ਪਾਈਆ। ਕਲਜੁਗ ਜੀਵ ਜਾਣਾ ਬਚ, ਹਰਿ ਬਚਪਨ ਰਿਹਾ ਜਣਾਈਆ। ਹਿਰਦੇ ਵਸੌਣਾ ਇਕੋ ਸਚ, ਕੂੜੀ ਕਿਰਿਆ ਬਾਹਰ ਕਢਾਈਆ। ਮਨ ਵਾਸਨਾ ਨਾ ਜਾਣਾ ਨੱਚ, ਗੁਰ ਕਾ ਸ਼ਬਦ ਕਮਾਈਆ। ਕਿਸੇ ਕੰਮ ਨਾ ਔਣਾ ਪੰਜ ਤੱਤ ਕਾਇਆ ਮਾਟੀ ਕੱਚ, ਬਿਨ ਹਰਿ ਨਾਮ ਨਾ ਕੋਇ ਸਹਾਈਆ। ਸਤਿਗੁਰ ਸਰਨਾਈ ਜਾਓ ਢੱਠ, ਡੁਬਦਿਆਂ ਲਏ ਤਰਾਈਆ। ਪ੍ਰਭ ਮਿਲਣ ਦਾ ਕਰੋ ਹਠ, ਨਾਤਾ ਤੁੱਟੇ ਜਗਤ ਲੋਕਾਈਆ। ਸਤਿ ਸੰਤੋਖ ਧੀਰਜ ਦੇਵੇ ਜਤ, ਪੱਲੂ ਇਕੋ ਗੰਢ ਵਖਾਈਆ। ਮੇਲ ਮਿਲਾਓ ਕਮਲਾਪਤ, ਗੋਬਿੰਦ ਮੇਲਾ ਸਹਿਜ ਸੁਭਾਈਆ। ਦਰਸਨ ਕਰੋ ਨੇਤਰ ਰੱਜ, ਦੁਖੜਾ ਦੁੱਖ ਮੁਕਾਈਆ। ਪਿਛਾ ਦੇ ਜੇ ਜਾਓ ਭੱਜ, ਭੱਜਿਆਂ ਰਾਹ ਕੋਈ ਨਾ ਆਈਆ। ਉਚੀ ਕੂਕ ਕਹੋ ਗੱਜ, ਪ੍ਰਭ ਮਿਲਿਆ ਬੇਪਰਵਾਹੀਆ। ਸਚਖੰਡ ਦੁਆਰ ਆਇਆ ਤਜ, ਲੋਕਮਾਤ ਆਸਣ ਲਾਈਆ।
ਜਿਸ ਦਾ ਪੀਰ ਪੈਗ਼ੰਬਰ ਕਰਦੇ ਰਹੇ ਹੱਜ, ਸੋ ਹਾਜਤ ਸਭ ਦੀ ਪੂਰ ਕਰਾਈਆ। ਜਨ ਭਗਤਾਂ ਲੌਣ ਨਾ ਦੇਵੇ ਅਜ ਪਜ, ਰਾਤੀਂ ਸੁੱਤਿਆਂ ਲਏ ਉਠਾਈਆ। ਕਲਜੁਗ ਕਾਲ ਨਗ਼ਾਰਾ ਰਿਹਾ ਵੱਜ, ਚਾਰੋਂ ਕੁੰਟ ਪਏ ਦੁਹਾਈਆ। ਜੋ ਘੜਿਆ ਸੋ ਜਾਣਾ ਭੱਜ, ਵੇਲੇ ਅੰਤ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੋਲੋਂ ਰਿਹਾ ਬਚਾਈਆ । ਕਲਜੁਗ ਦੂਰ ਦੁਰਾਡਾ ਨੱਠੇ, ਗੁਰਸਿਖ ਤੇਰੇ ਨੇੜ ਨਾ ਆਇੰਦਾ। ਸ੍ਰੀ ਭਗਵਾਨ ਪਤ ਆਪੇ ਰੱਖੇ, ਜੋ ਤੇਰੀ ਬਣਤ ਬਣਾਇੰਦਾ। ਬਿਨ ਪਾਰਬ੍ਰਹਮ ਕੰਮ ਨਾ ਔਣੇ ਟੇਕੇ ਮੱਥੇ, ਮਸਤਕ ਰੇਖ ਨਾ ਕੋਈ ਮਿਟਾਇੰਦਾ। ਕਿਸੇ ਕੰਮ ਨਾ ਔਣੇ ਚਿਠੇ ਲਿਖੇ, ਬਿਨ ਭਗਤਾਂ ਗੋਦ ਨਾ ਕਿਸੇ ਬਹਾਇੰਦਾ। ਗੁਰਸਿਖ ਗੁਰ ਸਰਨਾਈ ਜੋ ਜਨ ਢੱਠੇ, ਡਿਗਦਿਆਂ ਆਪ ਉਠਾਇੰਦਾ। ਪਰਗਟ ਹੋ ਕੇ ਮਾਰਗ ਦੱਸੇ, ਭੁਲਿਆਂ ਰਾਹੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੋਲੋਂ ਆਪ ਬਚਾਇੰਦਾ। ਕਲਜੁਗ ਕੋਲੋਂ ਬਚੇ ਹਰਿ ਸੰਗਤ, ਹਰਿ ਦੇਵੇ ਮਾਣ ਵਡਿਆਈਆ। ਤਨ ਚੋਲੀ ਚਾੜ੍ਹੇ ਰੰਗਤ, ਰੰਗ ਭਿੰਨਾ ਇਕ ਵਖਾਈਆ। ਦੂਜੇ ਦਰ ਨਾ ਜਾਣਾ ਮੰਗਤ, ਪੁਰਖ ਅਕਾਲ ਹੋਏ ਸਹਾਈਆ। ਨਾਤਾ ਤੋੜੇ ਜੇਰਜ ਅੰਡਜ, ਉਤਭੁਜ ਸੇਤਜ ਆਪਣੇ ਲੇਖੇ ਪਾਈਆ। ਜਿਸ ਨਿਵਣ ਸਾਚੇ ਸੰਤ, ਮੰਨੋ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਦਿ ਅੰਤ, ਅੰਤ ਆਦਿ ਆਪਣੇ ਦਰ ਬਹਾਈਆ। ਗੁਰਮੁਖ ਤੈਥੋਂ ਕਲਜੁਗ ਡਰਦਾ, ਨੈਣ ਨਾ ਸਕੇ ਉਠਾਈਆ। ਹਰਿ ਭਗਤ ਦੁਆਰੇ ਕਦੇ ਨਾ ਵੜਦਾ, ਬੈਠਾ ਮੁਖ ਭਵਾਈਆ। ਜੋ ਜਨ ਸਾਹਿਬ ਸੱਚੇ ਦਾ ਹੋਇਆ ਬਰਦਾ, ਬੰਦੀਖ਼ਾਨਾ ਦਏ ਮਿਟਾਈਆ। ਏਥੇ ਓਥੇ ਦੋ ਜਹਾਨ ਆਪੇ ਫੜਦਾ, ਫੜ ਬਾਂਹੋਂ ਪਾਰ ਕਰਾਈਆ। ਸੰਤ ਸੁਹੇਲਾ ਗੁਰੂ ਗੁਰ ਚੇਲਾ ਸਚਖੰਡ ਦੁਆਰੇ ਵੜਦਾ, ਅੱਧ ਵਿਚਕਾਰ ਨਾ ਕੋਈ ਅਟਕਾਈਆ। ਸੋਹੰ ਅੱਖਰ ਜੋ ਜਨ ਪੜ੍ਹਦਾ, ਪ੍ਰਭ ਪਰਦਾ ਦੇਵੇ ਪਾਈਆ। ਨਾ ਜਨਮੇ ਨਾ ਕਦੇ ਮਰਦਾ, ਜੀਵਣ ਮਰਨ ਮਰਨ ਜੀਵਣ ਇਕੋ ਰੰਗ ਵਖਾਈਆ। ਵੇਖੋ ਖੇਲ ਹਰੀ ਹਰਿ ਦਾ, ਹਰਿ ਕੇ ਪੌੜੇ ਰਿਹਾ ਚੜ੍ਹਾਈਆ। ਇਹ ਲੇਖਾ ਨਰਾਇਣ ਨਰ ਦਾ, ਨਰਦ ਪੁਠੀ ਸਿਧੀ ਦਏ ਕਰਾਈਆ। ਸ੍ਰੀ ਭਗਵਾਨ ਜੋ ਜਨ ਵਰਦਾ, ਜਗਤ ਅੰਦੇਸਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਜੀਵਾਂ ਕਲਜੁਗ ਕੋਲੋਂ ਲਏ ਬਚਾਈਆ।