ਪੁਸਤਕਾਲਾਭਾਗ ੧੩

੨੦ ਮਾਘ ੨੦੧੯ ਬਿਕ੍ਰਮੀ ਸਮਾਂ ਸਿੰਘ ਦੇ ਘਰ ਪਿੰਡ ਮੋਧੇ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਸਤਿ ਸਰੂਪ, ਸਤਿ ਸਤਿ ਸਤਿਵਾਦ ਸਮਝਾਇੰਦਾ। ਹਰਿ ਪੁਰਖ ਨਿਰੰਜਣ ਖੇਲ ਅਨੂਪ, ਅਨਭਵ ਆਪਣੀ ਧਾਰ ਚਲਾਇੰਦਾ। ਏਕੰਕਾਰ ਵਸਣਹਾਰਾ ਸਾਚੀ ਕੂਟ, ਸੋ ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਕਾਰ ਕਮਾਇੰਦਾ। ਆਦਿ ਨਿਰੰਜਣ ਨੂਰ ਉਜਾਲਾ, ਨੂਰ ਜ਼ਹੂਰ ਇਕ ਅਖਵਾਇੰਦਾ। ਸ੍ਰੀ ਭਗਵਾਨ ਖੇਲ ਨਿਰਾਲਾ, ਨਜ਼ਰ ਕਿਸੇ ਨਾ ਆਇੰਦਾ। ਅਬਿਨਾਸ਼ੀ ਕਰਤਾ ਲੇਖਾ ਜਾਣੇ ਦੋ ਜਹਾਨਾਂ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਪਾਰਬ੍ਰਹਮ ਪ੍ਰਭ ਵਸਣਹਾਰਾ ਸਚ ਸੱਚੀ ਧਰਮਸਾਲਾ, ਦਰਗਾਹ ਸਾਚੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ

ਖੇਲ ਅਪਾਰਾ, ਨਿਰਗੁਣ ਸਰਗੁਣ ਖੇਲ ਜਣਾਇੰਦਾ। ਲੱਖ ਚੁਰਾਸੀ ਪਾਵੇ ਸਾਰਾ, ਘਟ ਘਟ ਵੇਖ ਵਖਾਇੰਦਾ। ਜੁਗ ਚੌਕੜੀ ਹੋ ਉਜਿਆਰਾ, ਗੁਰ ਅਵਤਾਰ ਪੀਰ ਪੈਗ਼ੰਬਰ ਨਾਉਂ ਧਰਾਇੰਦਾ। ਨਾਮ ਅਗੰਮੀ ਸਤਿ ਜੈਕਾਰਾ, ਸ਼ਬਦੀ ਨਾਦ ਸੁਣਾਇੰਦਾ । ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰਾ, ਸਚ ਸੰਦੇਸਾ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਹਰਿ ਕਰਤਾਰ, ਇਕ ਅਕੱਲਾ ਆਪ ਕਮਾਈਆ। ਵਸਣਹਾਰਾ ਸੱਚਖੰਡ ਧਾਮ ਨਿਆਰ, ਤਖ਼ਤ ਨਿਵਾਸੀ ਸੋਭਾ ਪਾਈਆ। ਸਾਚੇ ਧਾਮ ਬੈਠ ਸੱਚੀ ਸਰਕਾਰ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਸੁਤ ਦੁਲਾਰਾ ਬੋਲੇ ਸਤਿ ਜੈਕਾਰ, ਜੈ ਜੈ ਜੈਕਾਰ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਕਰੇ ਖੇਲ ਬੇਪਰਵਾਹੀਆ। ਕਰੇ ਖੇਲ ਖੇਲਣਹਾਰਾ, ਨਜ਼ਰ ਕਿਸੇ ਨਾ ਆਇੰਦਾ। ਮੁਕਾਮੇ ਹੱਕ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਲਾਸ਼ਰੀਕ ਪਰਵਰਦਿਗਾਰਾ, ਹੱਕ ਹਕੀਕਤ ਖੋਜ ਖੁਜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਦਰ ਦੁਆਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਧਾਰ ਚਲਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਬਣ ਲਿਖਾਰਾ, ਹਰਿ ਕਾਤਬ ਆਪਣੀ ਕਲਮ ਚਲਾਇੰਦਾ। ਖਾਣੀ ਬਾਣੀ ਦੇ ਸਹਾਰਾ, ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਜੁਗ ਜੁਗ ਵੇਸ ਵਟਾਇੰਦਾ। ਜੁਗ ਜੁਗ ਵੇਸ ਅਵੱਲਾ, ਨਿਰਗੁਣ ਨਿਰਗੁਣ ਆਪ ਕਰਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਮੂਰਤ ਅਕਾਲ ਨਜ਼ਰੀ ਆਈਆ। ਵਸਣਹਾਰਾ ਸਚਖੰਡ ਸਚ ਮਹੱਲਾ, ਘਟ ਘਟ ਰਿਹਾ ਸਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ਬਦ ਸੰਦੇਸ ਏਕਾ ਘੱਲਾ, ਨਿਸ਼ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਜੁਗ ਕਰਤਾ ਵੇਖ ਵਖਾਈਆ। ਜੁਗ ਚੌਕੜੀ ਖੇਲ ਅਗੰਮ, ਅਲੱਖ ਅਗੋਚਰ ਆਪ ਕਰਾਇੰਦਾ। ਸਰਗੁਣ ਬੇੜਾ ਨਿਰਗੁਣ ਬੰਨ੍ਹ, ਦੋ ਜਹਾਨ ਪੰਧ ਮੁਕਾਇੰਦਾ। ਦੇਵਣਹਾਰਾ ਨਾਮ ਧੰਨ, ਪੰਜ ਤੱਤ ਕਾਇਆ ਚੋਲਾ ਭਾਗ ਲਗਾਇੰਦਾ। ਕਰ ਪਰਕਾਸ਼ ਰਵ ਸਸ ਸੂਰਜ ਚੰਨ, ਚੰਦ ਚਾਂਦਨਾ ਇਕ ਚਮਕਾਇੰਦਾ। ਲੱਖ ਚੁਰਾਸੀ ਜੋ ਘੜਿਆ ਸੋ ਦੇਵੇ ਭੰਨ, ਠੀਕਰ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪਣੇ ਹੱਥ ਰਖਾਇੰਦਾ। ਸਾਚੀ ਕਰਨੀ ਰੱਖੇ ਹੱਥ, ਬੇਅੰਤ ਵੱਡੀ ਵਡਿਆਈਆ। ਜੁਗ ਚੌਕੜੀ ਚਲਾਵਣਹਾਰਾ ਰਥ, ਬਣ ਰਥਵਾਹੀ ਸੇਵ ਕਮਾਈਆ। ਗੁਰ ਅਵਤਾਰਾਂ ਮਾਰਗ ਦੱਸ, ਪੀਰ ਪੈਗ਼ੰਬਰ ਆਪ ਸਮਝਾਈਆ। ਆਤਮ ਪਰਮਾਤਮ ਕਰੇ ਵਸ, ਬ੍ਰਹਮ ਪਾਰਬ੍ਰਹਮ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਤ ਨਵਿਤ ਆਪਣਾ ਫੇਰਾ ਪਾਈਆ। ਨਿਤ ਨਵਿਤ ਪਾਏ ਫੇਰਾ, ਪਾਰਬ੍ਰਹਮ ਬੇਪਰਵਾਹੀਆ। ਦੂਰ ਦੁਰਾਡਾ ਨਜ਼ਰੀ ਆਏ ਨੇਰਨ ਨੇਰਾ, ਆਪਣੀ ਦਇਆ ਕਮਾਈਆ। ਭਗਤ ਭਗਵੰਤ ਮੇਲ ਮਿਲਾਏ ਕਰ ਕਰ ਆਪਣੀ ਮਿਹਰਾ, ਮਿਲ ਮਿਲ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਨਾਉਂ ਪਰਗਟਾਈਆ। ਜੁਗ ਜੁਗ ਆਪਣਾ ਨਾਉਂ ਰੱਖ, ਕੋਟਨ ਕੋਟ ਨਾਮ ਪਰਗਟਾਈਆ। ਨਿਰਗੁਣ ਸਰਗੁਣ ਹੋ ਪਰਤੱਖ, ਸਾਖਿਆਤ ਰੂਪ ਪਰਗਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ

ਸਚ ਸਨੇਹੁੜਾ ਗਏ ਦੱਸ, ਲੱਖ ਚੁਰਾਸੀ ਜੀਵ ਜੰਤ ਕਰ ਪੜ੍ਹਾਈਆ। ਕਲਜੁਗ ਅੰਤਮ ਨੇਹਕੰਲਕ ਨਰਾਇਣ ਨਰ ਆਵੇ ਨੱਠ, ਰੂਪ ਰੰਗ ਨਜ਼ਰ ਕਿਸੇ ਨਾ ਆਈਆ। ਨਿਰਗੁਣ ਜੋਤ ਕਰੇ ਪਰਗਟ, ਸਵੱਛ ਸਰੂਪੀ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਆਪਣਾ ਪਰਦਾ ਚੁੱਕੇ ਉਹਲਾ, ਦੂਈ ਦਵੈਤ ਨਜ਼ਰ ਕੋਇ ਨਾ ਆਈਆ। ਨਾਮ ਸੁਣਾਏ ਸੱਚਾ ਸੋਹਲਾ, ਛੱਤੀ ਰਾਗ ਭੇਵ ਨਾ ਆਈਆ। ਦੋ ਜਹਾਨਾਂ ਇਕੋ ਬੋਲਾ, ਬ੍ਰਹਿਮੰਡ ਖੰਡ ਇਕ ਸ਼ਨਵਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਲੱਖ ਚੁਰਾਸੀ ਖੇਲੇ ਹੋਲਾ, ਹਰਿ ਕਾ ਭੇਵ ਨਜ਼ਰ ਕਿਸੇ ਨਾ ਆਈਆ। ਨਿਰਗੁਣ ਸਰਗੁਣ ਬਣੇ ਤੋਲਾ, ਨਾਮ ਕੰਡਾ ਹੱਥ ਉਠਾਈਆ। ਸਤਿਗੁਰ ਸ਼ਬਦ ਗੁਰੂ ਗੁਰ ਬਣੇ ਵਿਚੋਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਦੋ ਜਹਾਨਾਂ ਵੇਖੇ ਥਾਉਂ ਥਾਈਂਆ। ਦੋ ਜਹਾਨਾਂ ਪਰਦਾ ਲਾਹ, ਨਿਰਗੁਣ ਆਪਣਾ ਭੇਵ ਚੁਕਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਧਿਆਨ ਰਹੇ ਲਗਾ, ਨੇਤਰ ਨੈਣ ਸਰਬ ਉਠਾਇੰਦਾ। ਕਵਣ ਵੇਲਾ ਪ੍ਰਭ ਪਰਗਟ ਹੋਵੇ ਸਚ ਮਲਾਹ, ਸਾਖਿਆਤ ਆਪਣਾ ਰੂਪ ਵਟਾਇੰਦਾ। ਕਲਜੁਗ ਕੂੜਾ ਦਏ ਖਪਾ, ਸਾਚਾ ਮੰਤਰ ਇਕ ਦ੍ਰਿੜਾਇੰਦਾ। ਸ੍ਰਿਸ਼ਟ ਸਬਾਈ ਆਤਮ ਪਰਮਾਤਮ ਮੇਲਾ ਦਏ ਮਿਲਾ, ਘਰ ਮੰਦਰ ਇਕ ਵਖਾਇੰਦਾ। ਦੀਆ ਬਾਤੀ ਕਮਲਾਪਾਤੀ ਸਾਚੀ ਜੋਤ ਦਏ ਜਗਾ, ਅਗਿਆਨ ਅੰਧੇਰ ਚੁਕਾਇੰਦਾ। ਅੰਮ੍ਰਿਤ ਬੂੰਦ ਸਵਾਂਤੀ ਦਏ ਪਿਆ, ਅਗਨੀ ਤੱਤ ਤੱਤ ਬੁਝਾਇੰਦਾ। ਰਾਤੀਂ ਸੁਤਿਆਂ ਲਏ ਉਠਾ, ਜਾਗਦਿਆਂ ਆਪਣੇ ਨਾਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਜੁਗ ਜੁਗ ਆਪਣਾ ਖੇਲ ਖਲਾਇੰਦਾ। ਜੁਗ ਜੁਗ ਖੇਲ ਕਰੇ ਅਪਾਰ, ਲੇਖਾ ਲਿਖਤ ਵਿਚ ਨਾ ਆਈਆ। ਕਲਜੁਗ ਅੰਤਮ ਕਲ ਕਲਕੀ ਲੈ ਅਵਤਾਰ, ਨਿਰਗੁਣ ਆਪਣਾ ਫੇਰਾ ਪਾਈਆ। ਸੰਬਲ ਵਸੇ ਧਾਮ ਨਿਆਰ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਆਸਣ ਲਾਈਆ। ਸ਼ਬਦ ਅਗੰਮੀ ਬੋਲ ਜੈਕਾਰ, ਜੈ ਜੈਕਾਰ ਰਿਹਾ ਸੁਣਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰ, ਕਰੋੜ ਤੇਤੀਸਾ ਰਿਹਾ ਜਗਾਈਆ। ਪੀਰ ਪੈਗ਼ੰਬਰ ਮੁੱਲਾ ਸ਼ੇਖ਼ ਮਸਾਇਕ ਕਰੇ ਬੇਦਾਰ, ਗ਼ਫ਼ਲਤ ਸਭ ਦੀ ਰਿਹਾ ਗਵਾਈਆ। ਗੁਰ ਅਵਤਾਰ ਮਾਰ ਆਵਾਜ਼, ਨਾਮ ਸੰਦੇਸਾ ਇਕ ਸੁਣਾਈਆ। ਭਗਤ ਭਗਵੰਤ ਵੇਖੇ ਸਾਚੇ ਲਾਲ, ਲਾਲਨ ਆਪਣਾ ਫੇਰਾ ਪਾਈਆ। ਸੰਤ ਸੱਜਣ ਲਏ ਭਾਲ, ਦਰ ਦਰ ਘਰ ਘਰ ਆਪਣੀ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਪੁਰਖ ਅਕਾਲ, ਅਕਲ ਕਲਾ ਅਖਵਾਇੰਦਾ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਥਿਰ ਘਰ ਆਪਣਾ ਦਰ ਵਖਾਇੰਦਾ। ਸੁੰਨ ਅਗੰਮੀ ਕਰੇ ਪ੍ਰਿਤਪਾਲ, ਪ੍ਰਿਤਪਾਲਕ ਆਪਣੀ ਦਇਆ ਕਮਾਇੰਦਾ। ਦੀਨਾ ਬੰਧਪ ਦੀਨ ਦਿਆਲ, ਦੀਨਾਂ ਅਨਾਥਾਂ ਗਲੇ ਲਗਾਇੰਦਾ। ਲੱਖ ਚੁਰਾਸੀ ਜੀਵ ਜੰਤ ਵੇਖੇ ਪੱਤ ਡਾਲ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿ ਸੰਦੇਸਾ ਨਰ ਨਰੇਸ਼ਾ ਨਿਰਗੁਣ ਸਰਗੁਣ ਆਪ ਸਮਝਾਇੰਦਾ। ਨਿਰਗੁਣ ਸਰਗੁਣ ਦੇਵੇ ਦਾਦ, ਵਸਤ ਇਕੋ ਇਕ ਵਰਤਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਾਚਾ ਚੰਦ ਇਕ ਚੜ੍ਹਾਈਆ। ਗੁਰ ਅਵਤਾਰ ਪੀਰ

ਪੈਗ਼ੰਬਰ ਰੱਖੇ ਸਾਥ, ਸਗਲਾ ਸੰਗ ਨਿਭਾਈਆ। ਚਾਰ ਜੁਗ ਦਾ ਵੇਖੇ ਪੂਜਾ ਪਾਠ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾਲ ਮਿਲਾਈਆ। ਦੋ ਜਹਾਨਾਂ ਜਣਾਏ ਆਪਣਾ ਘਾਟ, ਬੇਪਰਵਾਹ ਦਇਆ ਕਮਾਈਆ। ਵੇਖਣਹਾਰਾ ਮਸਤਕ ਜੋਤ ਲਲਾਟ, ਨੂਰੋ ਨੂਰ ਨੂਰ ਰੁਸ਼ਨਾਈਆ। ਸੋਭਣਹਾਰਾ ਆਤਮ ਸੇਜਾ ਸਾਚੀ ਖਾਟ, ਪਲੰਘ ਰੰਗੀਲਾ ਇਕ ਵਛਾਈਆ। ਨਿਰਗੁਣ ਜੋਤ ਕਰ ਪਰਕਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਭੇਵ ਖੋਲ੍ਹੇ ਅੰਤਮ ਕਲ, ਅਕਲ ਕਲਧਾਰੀ ਵੇਸ ਵਟਾਇੰਦਾ। ਸ਼ਬਦੀ ਜੋਤੀ ਗਿਆ ਰਲ, ਰਲ ਮਿਲ ਆਪਣਾ ਰੰਗ ਰੰਗਾਇੰਦਾ। ਸਚ ਸਿੰਘਾਸਣ ਬੈਠਾ ਮੱਲ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇੰਦਾ। ਲਹਿਣਾ ਦੇਣਾ ਚੁਕਾਏ ਅੱਜ ਕਿ ਕਲ, ਪਿਛਲਾ ਮੂਲ ਸਰਬ ਮੁਕਾਇੰਦਾ। ਵੇਖਣਹਾਰਾ ਜਲ ਥਲ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕੂੜੀ ਕਿਰਿਆ ਪਾਰ ਕਰਾਇੰਦਾ। ਕਲਜੁਗ ਕੂੜਾ ਤੁਟੇ ਨਾਤਾ, ਲੋਕਮਾਤ ਰਹਿਣ ਨਾ ਪਾਈਆ। ਕਰੇ ਖੇਲ ਪੁਰਖ ਸਮਰਾਥਾ, ਸਮਰਥ ਆਪਣਾ ਰਾਹ ਚਲਾਈਆ। ਪਕੜ ਉਠਾਏ ਤ੍ਰਿਲੋਕੀ ਨਾਥਾ, ਵੇਖਣਹਾਰਾ ਰਾਮ ਬੇਟਾ ਦਸਰਾਥਾ, ਦਹਿ ਦਿਸ਼ਾ ਖੋਜ ਖੁਜਾਈਆ। ਈਸਾ ਮੂਸਾ ਮੁਹੰਮਦ ਵਖਾਏ ਇਕੋ ਘਾਟਾ, ਚੌਦਾ ਤਬਕ ਕੁੰਡਾ ਲਾਹੀਆ। ਨਾਨਕ ਗੋਬਿੰਦ ਫੜਾਏ ਬਾਟਾ, ਅੰਮ੍ਰਿਤ ਜਾਮ ਇਕ ਵਖਾਈਆ। ਕਲਜੁਗ ਅੰਤਮ ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਜੀਵ ਜੰਤ ਕੋਈ ਨਾ ਚਲੇ ਸਾਥਾ, ਸਾਚਾ ਸੰਗ ਨਾ ਕੋਇ ਨਿਭਾਈਆ । ਮੰਦਰ ਮਸਜਦ ਸ਼ਿਵਦਵਾਲੇ ਮੱਠ ਝਗੜਾ ਪਿਆ ਜਾਤ ਪਾਤਾ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਪਾਰਬ੍ਰਹਮ ਬ੍ਰਹਮ ਨਾ ਕਿਸੇ ਪਛਾਤਾ, ਛੱਪਰੀ ਛੰਨ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਸਾਕਾ ਰਿਹਾ ਸੁਣਾਈਆ। ਇਕੋ ਸਾਕਾ ਸੁਣਾਏ ਬਾਤ, ਬਾਤਨ ਆਪਣਾ ਭੇਵ ਖੁਲ੍ਹਾਇੰਦਾ। ਕਲਜੁਗ ਅੰਤਮ ਮਿਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਨਾਤਾ ਤੁਟਣਾ ਜ਼ਾਤ ਪਾਤ, ਦੀਨ ਮਜ਼੍ਹਬ ਕੋਇ ਰਹਿਣ ਨਾ ਪਾਇੰਦਾ। ਸ੍ਰਿਸ਼ਟ ਸਬਾਈ ਦੱਸੇ ਇਕੋ ਜਾਪ, ਕਲਮਾ ਨਬੀ ਆਪ ਪੜ੍ਹਾਇੰਦਾ। ਕੂੜੀ ਕਿਰਿਆ ਹੋਏ ਵਫ਼ਾਤ, ਫ਼ਤਵਾ ਸਭ ਤੇ ਇਕੋ ਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਵਰਨ ਬਣਾਏ ਇਕ ਜਮਾਤ, ਬਰਨ ਅਠਾਰਾਂ ਪੰਧ ਮੁਕਾਇੰਦਾ। ਸਾਚਾ ਢੋਲਾ ਸੁਣਾਏ ਗਾਥ, ਵਿਸ਼ਨ ਬ੍ਰਹਮਾ ਸ਼ਿਵ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਇਕ ਇਕੱਲਾ ਹੁਕਮ ਮਨਾਇੰਦਾ। ਇਕ ਇਕੱਲਾ ਧੁਰ ਫ਼ਰਮਾਣਾ, ਸਚ ਸੰਦੇਸਾ ਹਰਿ ਜਣਾਈਆ। ਕਲਜੁਗ ਅੰਤਮ ਸਭ ਨੂੰ ਮੰਨਣਾ ਪਏ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਤਖ਼ਤੋਂ ਲਾਹੇ ਰਾਜਾ ਰਾਣਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ । ਜੀਵ ਜੰਤ ਸਾਧ ਸੰਤ ਕਾਇਆ ਮੰਦਰ ਅੰਦਰ ਗੌਣਾ ਇਕੋ ਗਾਣਾ, ਇਸ਼ਟ ਦੇਵ ਇਕ ਜਣਾਈਆ। ਇਕੋ ਅੰਮ੍ਰਿਤ ਪੀਣਾ ਖਾਣਾ, ਦੂਜੀ ਵਿਖ ਨਜ਼ਰ ਕੋਈ ਨਾ ਆਈਆ । ਇਕੋ ਬਸਤਰ ਓਢਣ ਮਿਲਾਣਾ ਭਗਵਾਨਾ, ਭੂਸ਼ਨ ਇਕੋ ਇਕ ਸਮਝਾਈਆ। ਇਕੋ ਸ਼ਬਦ ਓਟ ਰਖਾਣਾ, ਇਕੋ ਗ੍ਰਹਿ ਦਏ ਵਡਿਆਈਆ। ਇਕੋ ਰੰਗ ਸ੍ਰਿਸ਼ਟ ਸਬਾਈ ਰੰਗਾਣਾ, ਦੂਜਾ ਰੰਗ ਨਾ ਕੋਇ ਵਖਾਈਆ। ਇਕੋ ਸ਼ਬਦ ਅਗੰਮੀ ਦਏ ਬਬਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਦਏ ਚੁਕਾਈਆ।

ਕਲਜੁਗ ਲੇਖਾ ਚੁਕੇ ਅੰਤ, ਸੋ ਪੁਰਖ ਨਿਰੰਜਣ ਆਪ ਚੁਕਾਇੰਦਾ। ਕੂੜੀ ਕਿਰਿਆ ਲੱਗੇ ਸੰਤ, ਸਾਚਾ ਰਾਹ ਨਾ ਕੋਇ ਸਮਝਾਇੰਦਾ । ਮਾਇਆ ਮਮਤਾ ਹੋਈ ਬੇਅੰਤ, ਪਰਦਾ ਦੂਈ ਨਾ ਕੋਇ ਉਠਾਇੰਦਾ। ਆਤਮ ਪਰਮਾਤਮ ਮਿਲੇ ਨਾ ਸਾਚਾ ਕੰਤ, ਨਾਰੀ ਸੇਜ ਨਾ ਕੋਇ ਸੁਹਾਇੰਦਾ। ਭਰਮੇ ਭੁੱਲਾ ਜੀਵ ਜੰਤ, ਜਾਗਰਤ ਜੋਤ ਨਾ ਕੋਇ ਜਗਾਇੰਦਾ। ਹਿਰਦੇ ਵਸਿਆ ਨਾ ਹਰਿ ਕਾ ਮੰਤ, ਰਸਨਾ ਜਿਹਵਾ ਬੱਤੀ ਦੰਦ ਸਰਬ ਸਾਲਾਹਿੰਦਾ। ਗੜ੍ਹ ਤੁਟਾ ਨਾ ਹਉਮੇਂ ਹੰਗਤ, ਨਿਵਣ ਸੋ ਅੱਖਰ ਨਾ ਕੋਇ ਪੜ੍ਹਾਇੰਦਾ। ਸਾਚਾ ਭੇਵ ਨਾ ਜਾਣੇ ਕੋਈ ਪੰਡਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਆਪ ਚੁਕਾਇੰਦਾ। ਕਲਜੁਗ ਲੇਖਾ ਚੁਕਣਾ ਮਾਤ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਸਾਚੇ ਮਿਲੇ ਦਾਤ, ਸਤਿਗੁਰ ਪੂਰਾ ਝੋਲੀ ਆਪ ਭਰਾਈਆ। ਇਕੋ ਨਾਮ ਦੇਵੇ ਸੁਗਾਤ, ਸੋਹੰ ਅੱਖਰ ਕਰੇ ਪੜ੍ਹਾਈਆ। ਸ੍ਰਿਸ਼ਟ ਸਬਾਈ ਪਿਤਾ ਮਾਤ, ਲੱਖ ਚੁਰਾਸੀ ਗੋਦ ਉਠਾਈਆ। ਦੋ ਜਹਾਨਾਂ ਨਿਰਗੁਣ ਸਰਗੁਣ ਗਾਥ, ਢੋਲਾ ਇਕੋ ਇਕ ਦ੍ਰਿੜਾਈਆ। ਚੌਦਾਂ ਲੋਕ ਵਖਾਏ ਹਾਟ, ਬਣ ਵਣਜਾਰਾ ਹੱਟ ਚਲਾਈਆ। ਕੂੜੀ ਕਿਰਿਆ ਰਹੇ ਨਾ ਨਟੂਆ ਨਾਟ, ਮੁਖ ਘੁੰਗਟ ਦਏ ਉਠਾਈਆ। ਸਤਿਜੁਗ ਸਾਚਾ ਸੁਤ ਦੁਲਾਰਾ ਜਾਏ ਜਾਗ, ਸ੍ਰੀ ਭਗਵਾਨ ਆਪ ਜਗਾਈਆ। ਜਨ ਭਗਤ ਫੜਾਏ ਵਾਗ, ਡੋਰੀ ਇਕੋ ਨਾਮ ਰਖਾਈਆ। ਫੜ ਫੜ ਹੰਸ ਬਣਾਏ ਕਾਗ, ਕਾਗ ਹੰਸ ਰੂਪ ਵਟਾਈਆ। ਆਤਮ ਜੋਤੀ ਜਗੇ ਚਿਰਾਗ਼, ਦੀਆ ਬਾਤੀ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰਾ ਲਹਿਣਾ ਦਏ ਮੁਕਾਈਆ। ਤੇਰਾ ਲੇਖਾ ਰਹੇ ਨਾ ਕੋ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸਤਿਜੁਗ ਸਾਚਾ ਲੈ ਕੇ ਆਏ ਢੋਆ ਢੋ, ਧਰਤ ਧਵਲ ਝੋਲੀ ਆਪ ਭਰਾਇੰਦਾ। ਸਾਚਾ ਬੀਜ ਸਤਿ ਪੁਰਖ ਨਿਰੰਜਣ ਜਨ ਭਗਤਾਂ ਅੰਦਰ ਦੇਵੇ ਬੋ, ਨਾਮ ਆਪਣੇ ਹੱਥ ਰਖਾਇੰਦਾ। ਜਾਪ ਜਪਾਏ ਇਕੋ ਏਕ ਸੋਹੰ ਸੋ, ਸੋ ਪੁਰਖ ਨਿਰੰਜਣ ਹੰ ਬ੍ਰਹਮ ਆਪਣੇ ਵਿਚ ਮਿਲਾਇੰਦਾ। ਨਿਝਰ ਝਿਰਨਾ ਅੰਮ੍ਰਿਤ ਰਸ ਕਵਲ ਨਾਭੀ ਦੇਵੇ ਚੋ, ਤ੍ਰਿਸਨਾ ਤ੍ਰਿਖਾ ਭੁੱਖ ਗਵਾਇੰਦਾ। ਕੂੜੀ ਕਿਰਿਆ ਮਾਇਆ ਮਮਤਾ ਹਉਮੇਂ ਹੰਗਤਾ ਕਾਮ ਕਰੋਧ ਲੋਭ ਮੋਹ ਹੰਕਾਰ ਦੇਵੇ ਖੋਹ, ਸਾਚੀ ਖੋਜ ਆਪ ਸਮਝਾਇੰਦਾ। ਨਿਜ ਨੇਤਰ ਆਤਮ ਨੂਰ ਕਰੇ ਲੋ, ਪਰਕਾਸ਼ ਪਰਕਾਸ਼ ਨਾਲ ਮਿਲਾਇੰਦਾ। ਪਾਰਬ੍ਰਹਮ ਬ੍ਰਹਮ ਜਾਏ ਛੋਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਆਪ ਮੁਕਾਇੰਦਾ। ਕਲਜੁਗ ਲੇਖਾ ਜਾਏ ਮੁੱਕ, ਬਾਕੀ ਕੋਇ ਨਜ਼ਰ ਨਾ ਆਈਆ। ਸਤਿਜੁਗ ਸਾਚਾ ਪਏ ਉਠ, ਉਠ ਉਠ ਖ਼ੁਸ਼ੀ ਮਨਾਈਆ। ਸਾਹਿਬ ਸਤਿਗੁਰ ਜਾਏ ਤੁਠ, ਸ੍ਰੀ ਭਗਵਾਨ ਦਏ ਵਡਿਆਈਆ। ਛੋਟਾ ਬਾਲਾ ਗੋਦੀ ਚੁੱਕ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਏ ਵਖਾਈਆ। ਕਲਜੁਗ ਰੋਵੇ ਮੇਰਾ ਬੂਟਾ ਰਿਹਾ ਸੁੱਕ, ਹਰਿਆ ਸਿੰਚ ਨਾ ਕੋਇ ਕਰਾਈਆ। ਚਾਰ ਯਾਰੀ ਗਈ ਲੁਕ, ਉਮਤ ਸੰਗ ਨਾ ਕੋਇ ਨਿਭਾਈਆ। ਨਵ ਨੌਂ ਤ੍ਰਿਸਨਾ ਲੱਗੀ ਭੁੱਖ, ਅਗਨੀ ਤੱਤ ਰਿਹਾ ਜਲਾਈਆ। ਅੰਤਮ ਵੇਲਾ ਆਇਆ ਢੁਕ, ਸਦੀ ਚੌਧਵੀਂ ਸੱਦਾ ਦੇਵੇ ਥਾਉਂ ਥਾਈਂਆ। ਪਰਵਰਦਿਗਾਰ ਬੇਪਰਵਾਹ ਬੇਨਜ਼ੀਰ ਸ਼ਾਹ ਹਕੀਰ ਰਿਹਾ ਪੁੱਛ, ਸ਼ਹਿਨਸ਼ਾਹ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਖਲਾਈਆ। ਕਲਜੁਗ ਅੰਤਮ ਨੇਤਰ ਰੋਵੇ, ਨੈਣਾਂ ਨੀਰ ਵਹਾਈਆ। ਦੁਰਮਤ ਮੈਲ ਕੋਇ ਨਾ ਧੋਵੇ, ਸਗਲਾ ਸੰਗ ਨਾ ਕੋਇ ਰਖਾਈਆ। ਬੌਹੜੀ ਦਰੋਹੀ

ਖ਼ੁਦਾਏ ਮੇਰੇ ਜਿਹਾ ਕੋਈ ਨਾ ਹੋਵੇ, ਮੇਰੀ ਚਲੇ ਨਾ ਕੋਇ ਚਤੁਰਾਈਆ । ਸ੍ਰੀ ਭਗਵਾਨ ਲੋਕਮਾਤ ਲੈ ਕੇ ਆਏ ਢੋਏ, ਸਾਚਾ ਢੋਲਾ ਇਕੋ ਗਾਈਆ। ਅਨਹਦ ਸ਼ਬਦ ਸੁਣਾਏ ਸਾਚੀ ਸੋਏ, ਸੁਰਤੀ ਸਭ ਦੀ ਰਿਹਾ ਬਦਲਾਈਆ। ਦੀਨ ਈਮਾਨ ਅੰਜੀਲ ਕੁਰਾਨ ਸਭ ਦੇ ਹੱਥੋਂ ਖੋਹੇ, ਖ਼ਾਲਕ ਖ਼ਲਕ ਮਖ਼ਲੂਕ ਵੇਖੇ ਥਾਉਂ ਥਾਈਂਆ। ਸਤਿਜੁਗ ਸਾਚਾ ਬੀਜ ਬੋਏ, ਚਾਰ ਵਰਨ ਇਕੋ ਤਾਗੇ ਦਏ ਪਰੋਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਇਕੋ ਆਤਮ ਜ਼ਾਤਾ ਰਿਹਾ ਵਖਾਈਆ। ਇਕੋ ਜ਼ਾਤ ਆਤਮ ਪਾਰਬ੍ਰਹਮ, ਵਰਨ ਗੋਤ ਵੰਡ ਨਾ ਕੋਇ ਵੰਡਾਇੰਦਾ। ਆਤਮ ਪਰਮਾਤਮ ਸਾਚਾ ਧਰਮ, ਅਧਰਮੀ ਰੂਪ ਨਾ ਕੋਇ ਰਖਾਇੰਦਾ। ਹਰਿ ਸਰਨਾਈ ਸਾਚਾ ਕਰਮ, ਕਰਮ ਕਾਂਡ ਮੇਟ ਮਿਟਾਇੰਦਾ। ਨਾਤਾ ਤੁਟੇ ਮਰਨ ਡਰਨ, ਭੈ ਭੌ ਭਿਆਨਕ ਰੂਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪਣਾ ਭੇਵ ਖੋਲ੍ਹੇ ਆਪ, ਆਪਣੀ ਦਇਆ ਕਮਾਈਆ। ਕੋਟਨ ਕੋਟ ਉਤਾਰੇ ਪਾਪ, ਪਤਤ ਪਾਪੀ ਪਾਰ ਕਰਾਈਆ। ਜਿਸ ਜਨ ਆਤਮ ਪਰਮਾਤਮ ਜਪਿਆ ਜਾਪ, ਰਾਏ ਧਰਮ ਨਾ ਦਏ ਸਜ਼ਾਈਆ। ਏਥੇ ਓਥੇ ਦੋ ਜਹਾਨ ਨਿਭਾਏ ਸਾਥ, ਸਗਲਾ ਸੰਗ ਆਪ ਰਖਾਈਆ। ਸਦਾ ਸੁਹੇਲਾ ਇਕ ਇਕੇਲਾ ਪਤਿਪਰਮੇਸ਼ਵਰ ਪਤ ਲਏ ਰਾਖ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਵਕਤ ਦੁਹੇਲਾ ਨਾ ਕੋਈ ਸੱਜਣ ਨਾ ਸੁਹੇਲਾ, ਸਾਚਾ ਸੰਗ ਨਾ ਕੋਇ ਰਖਾਈਆ। ਸੰਗ ਸੁਹੇਲਾ ਨਾ ਕੋਈ ਭਾਈ, ਭੱਯਾ ਨਜ਼ਰ ਕੋਇ ਨਾ ਆਇੰਦਾ। ਕੂੜੀ ਕਿਰਿਆ ਜਗਤ ਕੁੜਮਾਈ, ਸਾਚਾ ਨਾਤਾ ਨਾ ਕੋਇ ਜੁੜਾਇੰਦਾ। ਪਿਆ ਝਗੜਾ ਧੀ ਜਵਾਈ, ਪਿਤਾ ਪੂਤ ਨਾ ਮੇਲ ਮਿਲਾਇੰਦਾ। ਚਾਰੋਂ ਕੁੰਟ ਰਹੀ ਕੁਰਲਾਈ, ਧੀਰਜ ਧੀਰ ਨਾ ਕੋਇ ਧਰਾਇੰਦਾ। ਸ਼ਾਹ ਸੁਲਤਾਨ ਪਕੜੇ ਕੋਇ ਨਾ ਬਾਂਹੀਂ, ਗ਼ਰੀਬ ਨਿਮਾਣੇ ਨਾ ਕੋਇ ਉਠਾਇੰਦਾ। ਦੁਰਮਤ ਮੈਲ ਨਾ ਦੇਵੇ ਕੋਇ ਧੋਈ, ਸਤਿਗੁਰ ਨਜ਼ਰ ਕਿਸੇ ਨਾ ਆਇੰਦਾ। ਲੱਖ ਚੁਰਾਸੀ ਪਈ ਫਾਹੀ, ਤ੍ਰੈਗੁਣ ਨਾਤਾ ਨਾ ਕੋਇ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਇਕੋ ਆਪਣਾ ਫੇਰਾ ਪਾਇੰਦਾ। ਇਕੋ ਫੇਰਾ ਪਾਏ ਹਰਿ, ਹਰਿ ਵੱਡਾ ਵਡ ਵਡਿਆਈਆ। ਸਚ ਸੁਚ ਦਾ ਖੋਲ੍ਹੇ ਦਰ, ਦਰ ਦਰਵਾਜ਼ਾ ਇਕ ਦ੍ਰਿੜਾਈਆ। ਚਾਰ ਵਰਨ ਦੇਵੇ ਵਰ, ਜ਼ਾਤ ਪਾਤ ਨਾ ਕੋਇ ਰਖਾਈਆ। ਆਤਮ ਪਰਮਾਤਮ ਲਏ ਫੜ, ਆਪ ਆਪਣਾ ਬੰਧਨ ਪਾਈਆ। ਕਾਇਆ ਮੰਦਰ ਡੂੰਘੇ ਅੰਦਰ ਜਾਏ ਚੜ੍ਹ, ਸਾਚੇ ਪੌੜੇ ਚਰਨ ਟਿਕਾਈਆ। ਉਚ ਮੁਨਾਰੇ ਵੇਖੇ ਖੜ, ਰੂਪ ਅਨੂਪ ਇਕ ਦਰਸਾਈਆ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤੱਤ ਨਾ ਕੋਇ ਜਣਾਈਆ। ਨਾ ਜਨਮੇ ਨਾ ਜਾਏ ਮਰ, ਘਟ ਘਟ ਰਿਹਾ ਸਮਾਈਆ। ਕਲਜੁਗ ਅੰਤਮ ਵੇਸ ਕਰ, ਨਿਹਕਲੰਕਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਸਾ ਸਭ ਦੀ ਪੂਰ ਕਰਾਈਆ। ਆਸਾ ਰੱਖੀ ਗੌੜ ਬ੍ਰਹਿਮਣ, ਬ੍ਰਹਮ ਇਕੋ ਇਕ ਜਣਾਇੰਦਾ। ਸ੍ਰੀ ਭਗਵਾਨ ਹੋਏ ਜ਼ਾਮਨ, ਜ਼ਾਮਨੀ ਆਪਣੀ ਆਪ ਨਿਭਾਇੰਦਾ। ਨਿਰਗੁਣ ਸਰਗੁਣ ਫੜਾਏ ਦਾਮਨ, ਦਾਮਨਗੀਰ ਫੇਰਾ ਪਾਇੰਦਾ। ਨਾਤਾ ਤੋੜ ਕਾਮ ਕਾਮਨ, ਕਾਮ ਕਰੋਧ ਲੋਭ ਮੋਹ ਹੰਕਾਰ ਗਵਾਇੰਦਾ। ਮੇਟੇ ਰੈਣ ਅੰਧੇਰੀ ਸ਼ਾਮਨ, ਸਾਚੇ ਪਰਬਤ ਡੇਰਾ ਲਾਇੰਦਾ। ਉਚਾ ਟਿੱਲਾ ਇਕ ਵਖਾਨਨ, ਵੇਖਿਆਂ ਨਜ਼ਰ ਕਿਸੇ

ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਪਰਕਾਸ਼ ਕੋਟਨ ਭਾਨਨ, ਕੋਟਨ ਭਾਨ ਆਪਣੇ ਵਿਚ ਛੁਪਾਇੰਦਾ। ਪੂਰੀ ਆਸਾ ਕਰੇ ਈਸਾ, ਦੀਨ ਦਿਆਲ ਦਇਆ ਕਮਾਈਆ। ਸੀਸ ਤਾਜ ਸੁਹਾਏ ਇਕ ਜਗਦੀਸਾ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਸਾਚਾ ਕਲਮਾ ਪੜ੍ਹੇ ਹਦੀਸਾ, ਹਜ਼ਰਤ ਇਕੋ ਕਰੇ ਪੜ੍ਹਾਈਆ। ਲੇਖਾ ਜਾਣੇ ਏਕਾ ਨਾਇਆਂ ਉਨੀਸਾ, ਵੀਹ ਸੌ ਉਨੀ ਬਿਕ੍ਰਮੀ ਕਰੇ ਕੁੜਮਾਈਆ। ਖ਼ਾਲੀ ਕਰੇ ਸਭ ਦਾ ਖੀਸਾ, ਰਾਜੇ ਰਾਣੇ ਸਰਬ ਕੁਰਲਾਈਆ। ਲੇਖਾ ਚੁਕੇ ਬੀਸ ਇਕੀਸਾ, ਸਦੀ ਬੀਸਵੀਂ ਨੇੜੇ ਆਈਆ। ਮੁਹੰਮਦ ਰੱਖਦਾ ਰਿਹਾ ਉਡੀਕਾ, ਅਮਾਮ ਅਮਾਮਾਂ ਫੇਰਾ ਪਾਈਆ। ਕਰੇ ਖੇਲ ਲਾਸ਼ਰੀਕਾ, ਸ਼ਿਰਕਤ ਸਭ ਦੀ ਦਏ ਗਵਾਈਆ। ਜਗਤ ਅੰਧੇਰ ਮਿਟਾਏ ਤਾਰੀਕਾ, ਕਲਜੁਗ ਵੇਖੇ ਥਾਉਂ ਥਾਈਂਆ। ਸਤਿ ਧਰਮ ਦਾ ਇਕ ਤਰੀਕਾ, ਤਰਾ ਤਰਾ ਸਮਝਾਈਆ। ਮੁਕਾਮੇ ਹੱਕ ਵਸਿਆ ਠੀਕਾ, ਦਰਗਾਹ ਸਾਚੀ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਲੇਖਾ ਵੇਖ ਵਖਾਈਆ। ਲੇਖਾ ਵੇਖੇ ਚੌਦਾਂ ਤਬਕ, ਨਿਰਗੁਣ ਆਪਣਾ ਫੇਰਾ ਪਾਇੰਦਾ। ਪੀਰ ਪੈਗ਼ੰਬਰ ਰਹੇ ਤਭਕ, ਭੈ ਭੌ ਸਰਬ ਜਣਾਇੰਦਾ। ਪਿਛਲਾ ਭੁੱਲੋ ਸਾਰੇ ਸਬਕ, ਸਾਬਕ ਇਕੋ ਨਜ਼ਰੀ ਆਇੰਦਾ। ਦੀਨ ਈਮਾਨ ਕਰੋ ਤਰਕ, ਹਰਿ ਇਕੋ ਓਟ ਜਣਾਇੰਦਾ। ਅੱਗੇ ਰਹੇ ਨਾ ਕੋਇ ਫਰਕ, ਰੂਹ ਬੁੱਤ ਨਾ ਵੰਡ ਵੰਡਾਇੰਦਾ। ਕਲਜੁਗ ਅੰਤਮ ਸਭ ਨੇ ਹੋਣਾ ਗ਼ਰਕ, ਬਚਿਆ ਕੋਇ ਰਹਿਣ ਨਾ ਪਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਲਾ ਕੇ ਗਏ ਸ਼ਰਤ, ਨਿਹਕਲੰਕ ਅੰਤਮ ਵੇਸ ਵਟਾਇੰਦਾ। ਨਿਰਗੁਣ ਨੂਰ ਪੁਰਖ ਬਿਧਾਤਾ ਆਇਆ ਪਰਤ, ਪ੍ਰਤਿਨਿਧਿ ਇਕ ਅਖਵਾਇੰਦਾ। ਹੌਲਾ ਭਾਰ ਕਰੇ ਧਰਨੀ ਧੌਲ ਧਰਤ, ਸਿਰ ਆਪਣੇ ਭਾਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਾਤਾ ਬਿਧਾਤਾ ਵੇਖ ਵਖਾਇੰਦਾ। ਨਾਤਾ ਬਿਧਾਤਾ ਵੇਖਣ ਯੋਗ, ਜੁਗਤੀ ਆਪਣੇ ਹੱਥ ਰਖਾਈਆ। ਕਰਨਹਾਰ ਸੰਜੋਗ ਵਿਜੋਗ, ਦੋਏ ਦੋਏ ਆਪਣੀ ਧਾਰ ਚਲਾਈਆ। ਕੱਟਣਹਾਰਾ ਕੂੜੀ ਕਿਰਿਆ ਰੋਗ, ਹਉਮੇਂ ਦੁੱਖ ਰਹਿਣ ਨਾ ਪਾਈਆ। ਵੇਖਣਹਾਰਾ ਚੌਦਾਂ ਲੋਕ, ਚੌਦਾਂ ਤਬਕਾਂ ਫੋਲੇ ਥਾਉਂ ਥਾਈਂਆ। ਸੁਣਾਵਣਹਾਰਾ ਸਚ ਸਲੋਕ, ਸਾਹਿਬ ਸੁਲਤਾਨ ਸੱਚਾ ਮਾਹੀਆ। ਦੇਵਣਹਾਰਾ ਅੰਤਮ ਮੋਖ, ਮੁਕਤੀ ਚਰਨਾਂ ਹੇਠ ਰਖਾਈਆ। ਸਤਿਜੁਗ ਜਣਾਏ ਰਾਜ ਜੋਗ, ਜੋਗ ਜੋਗੀਸ਼ਰ ਨਾ ਕੋਇ ਵਡਿਆਈਆ। ਨਾਮ ਨਗਾਰੇ ਲਾਏ ਚੋਟ, ਧੌਂਸਾ ਇਕੋ ਨਾਮ ਸੁਣਾਈਆ। ਪੁਰਖ ਅਕਾਲ ਪਰਗਟ ਕਰ ਨਿਰਮਲ ਜੋਤ, ਗੋਬਿੰਦ ਮੇਲਾ ਸਹਿਜ ਸੁਭਾਈਆ। ਅੱਗੇ ਰਹੇ ਨਾ ਕੋਇ ਪਰੋਹਤ, ਮੁੱਲਾ ਸ਼ੇਖ਼ ਰੂਪ ਨਾ ਕੋਇ ਜਣਾਈਆ। ਸ੍ਰੀ ਭਗਵਾਨ ਦੀ ਇਕ ਸਰੋਤ, ਸੋ ਪੁਰਖ ਨਿਰੰਜਣ ਆਪੇ ਗਾਈਆ। ਜਨ ਭਗਤਾਂ ਉਤੇ ਹੋਵੇ ਮੋਹਤ, ਹੰ ਬ੍ਰਹਮ ਲਏ ਮਿਲਾਈਆ। ਸਰਗੁਣ ਦੇਵੇ ਨਿਰਗੁਣ ਓਟ, ਦੂਜਾ ਇਸ਼ਟ ਨਾ ਕੋਇ ਜਣਾਈਆ। ਲੱਖ ਚੁਰਾਸੀ ਕੂੜੀ ਕਿਰਿਆ ਕੱਢੇ ਵਾਸਨਾ ਖੋਟ, ਸਚ ਸੁਚ ਇਕ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਮਹਾਂਬਲੀ ਫੇਰਾ ਪਾਈਆ। ਮਹਾਂਬਲੀ ਧਰਾਏ ਬਲ, ਬਲ ਬਾਵਨ ਰਿਹਾ ਸ਼ਰਮਾਈਆ। ਕਰੇ ਖੇਲ ਅਛਲ ਅਛੱਲ, ਵਲ ਛਲਧਾਰੀ ਭੇਵ ਨਾ ਰਾਈਆ। ਕਰਨਹਾਰਾ ਜਲ ਥਲ, ਥਲੋਂ ਜਲ ਰਿਹਾ ਵਖਾਈਆ । ਟਿੱਲੇ ਪਰਬਤ ਰਹੇ ਹੱਲ, ਧੀਰਜ ਧੀਰ ਨਾ ਕੋਇ ਧਰਾਈਆ। ਸ਼ਾਹ ਸੁਲਤਾਨਾਂ ਦੂਈ ਦਵੈਤੀ ਲੱਗਾ ਸੱਲ, ਤੀਰ ਅਣਿਯਾਲਾ ਇਕ ਚਲਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਦੇਵੇ ਜੜ੍ਹ ਉਖੜਾਈਆ। ਕਲਜੁਗ ਤੇਰੀ ਉਖੜੇ ਜੜ੍ਹ, ਬੂਟਾ ਨਜ਼ਰ ਕੋਇ ਨਾ ਆਈਆ। ਅੱਗੇ ਸਕੇ ਕੋਈ ਨਾ ਅੜ, ਸ੍ਰੀ ਭਗਵਾਨ ਹੁਕਮ ਸੁਣਾਈਆ। ਕੂੜੀ ਕਿਰਿਆ ਡਿਗੇ ਦੜ, ਉਚੇ ਮੰਦਰ ਦੇਵੇ ਢਾਹੀਆ। ਮਾਇਆ ਮਮਤਾ ਜਾਣਾ ਸੜ, ਲੰਬੂ ਅਗਨੀ ਇਕੋ ਲਾਈਆ। ਜ਼ਾਤ ਪਾਤ ਜਾਏ ਹਰ, ਦੀਨ ਮਜ਼੍ਹਬ ਨਾ ਕੋਇ ਚਤਰਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਵੇਖੇ ਖੜ, ਘਰ ਘਰ ਆਪਣਾ ਫੇਰਾ ਪਾਈਆ। ਭਗਤ ਭਗਵੰਤ ਲਏ ਫੜ, ਆਪ ਆਪਣਾ ਮੇਲ ਮਿਲਾਈਆ। ਸੰਤ ਸਾਜਣ ਚੁਕਾਏ ਡਰ, ਨਿਰਭੌ ਹੋਏ ਸਹਾਈਆ। ਗੁਰਮੁਖਾਂ ਨੁਹਾਏ ਅੰਮ੍ਰਿਤ ਸਰ, ਦੁਰਮਤ ਮੈਲ ਧਵਾਈਆ। ਗੁਰਸਿਖਾਂ ਅੰਦਰ ਜਾਏ ਰਲ, ਰਲ ਮਿਲ ਆਪਣਾ ਰੰਗ ਵਖਾਈਆ। ਸਤਿਜੁਗ ਸਾਚਾ ਦੇਵੇ ਫਲ, ਫੁੱਲ ਫੁਲਵਾੜੀ ਮਾਤ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਦਿ ਜੁਗਾਦਿ ਜੁਗਾ ਜੁਗੰਤਰ ਲੋਕਮਾਤ ਬੁਝਾਏ ਲੱਗੀ ਬਸੰਤਰ, ਸਾਚਾ ਨਾਮ ਦ੍ਰਿੜਾਏ ਇਕੋ ਮੰਤਰ, ਆਤਮ ਪਰਮਾਤਮ ਪਰਮਾਤਮ ਆਤਮ ਪਾਰਬ੍ਰਹਮ ਬ੍ਰਹਮ ਆਪਣੇ ਅੰਗ ਲਗਾਈਆ।

੨੦ ਮਾਘ ੨੦੧੯ ਬਿਕ੍ਰਮੀ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਕਾਉਂਕੇ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨ, ਸ਼ਹਿਨਸ਼ਾਹ ਆਪਣਾ ਹੁਕਮ ਜਣਾਇੰਦਾ। ਤਖ਼ਤ ਨਿਵਾਸੀ ਹੋ ਪਰਧਾਨ, ਧੁਰ ਫ਼ਰਮਾਨਾ ਆਪ ਜਣਾਇੰਦਾ। ਸ਼ਬਦੀ ਸੁਤ ਉਠ ਨਾਦਾਨ, ਥਿਰ ਘਰ ਕੁੰਡਾ ਆਪੇ ਲਾਹਿੰਦਾ। ਵਿਸ਼ਨੂੰ ਨੇਤਰ ਖੋਲ੍ਹ ਅਞਾਣ, ਅਬਿਨਾਸ਼ੀ ਕਰਤਾ ਪਰਦਾ ਲਾਹਿੰਦਾ। ਬ੍ਰਹਮਾ ਚਰਨ ਕਵਲ ਕਰ ਧਿਆਨ, ਪਾਰਬ੍ਰਹਮ ਪ੍ਰਭ ਆਪ ਜਗਾਇੰਦਾ। ਸ਼ੰਕਰ ਨੇਤਰ ਖੋਲ੍ਹ ਵੇਖ ਸ੍ਰੀ ਭਗਵਾਨ, ਹਰਿ ਪੁਰਖ ਨਿਰੰਜਣ ਖੇਲ ਕਰਾਇੰਦਾ। ਤੇਈ ਅਵਤਾਰ ਦਿਓ ਬਿਆਨ, ਬਿਆਨਾ ਸਭ ਤੋਂ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਸੋਭਾ ਪਾਇੰਦਾ। ਸਾਚੇ ਤਖ਼ਤ ਹਰਿ ਜੂ ਚੜ੍ਹਿਆ, ਤਖ਼ਤ ਨਿਵਾਸੀ ਖੇਲ ਕਰਾਇੰਦਾ । ਭਗਤ ਅਠਾਰਾਂ ਰਿਹਾ ਫੜਿਆ, ਫੜ ਫੜ ਆਪਣਾ ਹੁਕਮ ਮਨਾਇੰਦਾ। ਡੂੰਘੀ ਕੰਦਰ ਆਪੇ ਵੜਿਆ, ਨਜ਼ਰ ਕਿਸੇ ਨਾ ਆਇੰਦਾ। ਨਿਸ਼ਅੱਖਰ ਰੂਪ ਆਪੇ ਪੜ੍ਹਿਆ, ਦੋ ਜਹਾਨਾਂ ਆਪ ਸਮਝਾਇੰਦਾ। ਨਾ ਜਨਮੇ ਨਾ ਕਦੇ ਮਰਿਆ, ਮਰਨ ਜਨਮ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਪਰਵਰਦਿਗਾਰ, ਧੁਰਦਰਗਾਹੀ ਆਪ ਜਣਾਈਆ। ਮੁਕਾਮੇ ਹੱਕ ਖੇਲ ਨਿਆਰ, ਨੂਰ ਨੁਰਾਨਾ ਡਗਮਗਾਈਆ। ਪੀਰ ਪੈਗ਼ੰਬਰ ਲਏ ਉਠਾਲ, ਹੁਕਮ ਹਾਕਮ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਦ੍ਰਿੜਾਈਆ। ਧੁਰ ਸੰਦੇਸਾ ਪਰਵਰਦਿਗਾਰ, ਇਕੋ ਇਕ ਜਣਾਇੰਦਾ। ਲਾਸ਼ਰੀਕ ਸਾਂਝਾ ਯਾਰ, ਨਿਰਵੈਰ ਫੇਰਾ ਪਾਇੰਦਾ। ਈਸਾ ਮੂਸਾ ਮੁਹੰਮਦ ਰਹਿਣਾ ਖ਼ਬਰਦਾਰ, ਅੱਲਾ ਰਾਣੀ ਮੁਖ ਘੁੰਗਟ ਆਪ ਉਠਾਇੰਦਾ । ਚੌਦਾਂ ਤਬਕਾਂ ਖੋਲ੍ਹ ਕਿਵਾੜ, ਸਾਚਾ ਸਬਕ ਇਕ ਪੜ੍ਹਾਇੰਦਾ। ਤੁਲਬਾ ਤਾਲਬ ਵੇਖੇ ਤਲਬਗਾਰ, ਆਲਮ ਉਲਮਾ ਆਲਮੀਨ ਚੰਦ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ

ਕਰਨੀ ਗੁਰ ਗੁਰ ਧਾਰ, ਏਕਾ ਦਾਤ ਵੰਡ ਵੰਡਾਈਆ। ਏਕੰਕਾਰ ਖੇਲ ਅਪਾਰ, ਵੇਖਣਹਾਰਾ ਥਾਉਂ ਥਾਈਂਆ। ਦਹਿ ਦਿਸ਼ਾ ਕਰੇ ਖ਼ਬਰਦਾਰ, ਆਲਸ ਨਿੰਦਰਾ ਸਭ ਦੀ ਰਿਹਾ ਗਵਾਈਆ। ਨਾਨਕ ਗੋਬਿੰਦ ਸੁਰਤ ਸੰਭਾਲ, ਮੂਰਤ ਅਕਾਲ ਦਏ ਵਡ ਵਡਿਆਈਆ। ਜੋਤੀ ਜਾਤਾ ਹੋ ਕਿਰਪਾਲ, ਸਚ ਸੰਦੇਸਾ ਰਿਹਾ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇ ਚੌਕੜੀ ਜੁਗ ਜਿਸ ਦੀ ਕਰਦੇ ਰਹੇ ਭਾਲ, ਭਾਲਿਆਂ ਹੱਥ ਕਿਸੇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਜਿਸ ਦੀ ਦੇਂਦੇ ਰਹੇ ਮਿਸਾਲ, ਸੋ ਸਭ ਦੀ ਮਿਸਲ ਵੇਖ ਵਖਾਈਆ। ਲੇਖਾ ਜਾਣੇ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਈਆ। ਜੁਗ ਚੌਕੜੀ ਚਲੇ ਅਵਲੱੜੀ ਚਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਤਖ਼ਤ ਨਿਵਾਸੀ, ਏਕੰਕਾਰਾ ਵਡ ਵਡਿਆਈਆ। ਆਦਿ ਜੁਗਾਦਿ ਪੁਰਖ ਅਬਿਨਾਸ਼ੀ, ਜੁਗ ਜੁਗ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਬਣਾਏ ਦਾਸ ਦਾਸੀ, ਸੇਵਕ ਸੇਵਾ ਇਕ ਜਣਾਈਆ। ਮੰਡਲ ਮੰਡਪ ਗੋਪੀ ਕਾਹਨ ਪ੍ਰਿਥਮੀ ਆਕਾਸ਼ ਪਾਏ ਰਾਸੀ, ਗਗਨ ਗਗਨੰਤਰ ਵੇਖ ਵਖਾਈਆ। ਲੱਖ ਚੁਰਾਸੀ ਆਤਮ ਪਰਮਾਤਮ ਸਾਥੀ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਬੋਧ ਅਗਾਧੀ ਸ਼ਬਦ ਅਨਾਦੀ ਧੁਰ ਦੀ ਬਾਣੀ ਸੁਣਾਏ ਸਾਚੀ ਗਾਥੀ, ਭੇਵ ਅਭੇਦਾ ਆਪ ਖੁਲ੍ਹਾਈਆ। ਨਿਰਗੁਣ ਸਰਗੁਣ ਬਣੇ ਰਾਥੀ, ਬਣ ਰਥਵਾਹੀ ਫੇਰਾ ਪਾਈਆ। ਸਰਬ ਕਲਾ ਆਪੇ ਸਮਰਾਥੀ, ਸਮਰਥ ਪੁਰਖ ਵਡ ਵਡਿਆਈਆ। ਇਕੋ ਪੂਜਾ ਇਕੋ ਪਾਠੀ, ਏਕਾ ਮੰਤਰ ਰਿਹਾ ਦ੍ਰਿੜਾਈਆ। ਵੇਖਣਹਾਰਾ ਮਾਰ ਝਾਤੀ, ਦੋ ਜਹਾਨਾਂ ਕੁੰਡਾ ਲਾਹੀਆ। ਧੁਰ ਦਰਗਾਹੀ ਸੱਚਾ ਸਾਕੀ, ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਆਬ ਹਯਾਤ ਅੰਮ੍ਰਿਤ ਮਧੁਰ ਰਸ ਇਕੋ ਇਕ ਚਖਾਈਆ। ਕਲਜੁਗ ਅੰਤਮ ਸਭ ਤੋਂ ਮੰਗਣ ਆਇਆ ਬਾਕੀ, ਲੇਖਾ ਸਭ ਦਾ ਰਿਹਾ ਵਖਾਈਆ। ਅੱਗੇ ਰਹਿਣ ਨਾ ਦੇਵੇ ਕੋਈ ਆਕੀ, ਆਕੀ ਬਣਿਆ ਹਰਿ ਰਘੁਰਾਈਆ। ਜਿਸ ਦੀ ਸੁਣਦੇ ਰਹੇ ਸਾਖੀ, ਸੋ ਸਾਖਿਆਤ ਰੂਪ ਦਰਸਾਈਆ। ਕਵਲ ਨੈਣ ਮਧਰ ਬੈਣ, ਪਰਗਟ ਹੋਇਆ ਸਗਲਾ ਸੈਣ, ਮਿਹਰਵਾਨ ਬੇਪਰਵਾਹ ਬੇਨਜ਼ੀਰ, ਲਾ ਤਸਵੀਰ ਬੇਪਰਵਾਹੀਆ। ਲੇਖਾ ਜਾਣੇ ਸ਼ਾਹ ਹਕੀਰ, ਪਰਗਟ ਹੋਇਆ ਵਡ ਪੀਰਨ ਪੀਰ, ਮੁਕਾਮੇ ਹੱਕ ਲਾਸ਼ਰੀਕ, ਵਾਹਦ ਆਪਣਾ ਸੰਗ ਰਖਾਈਆ। ਤੋੜਨਹਾਰਾ ਸ਼ਰਅ ਜ਼ੰਜੀਰ, ਪੜ੍ਹਨਹਾਰਾ ਸਚ ਤਕਬੀਰ, ਤਦਬੀਰ ਆਪਣੀ ਦਏ ਜਣਾਈਆ। ਅਠਾਰਾਂ ਭਗਤਾਂ ਬਦਲ ਦੇਵੇ ਤਕਸੀਰ, ਚੌਟੀ ਚੜ੍ਹ ਵੇਖੇ ਅਖ਼ੀਰ, ਹੁਜਰਾ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਕਲਮਾ ਸਾਚਾ ਨਗ਼ਮਾ ਇਕੋ ਇਕ ਜਣਾਈਆ। ਸਾਚਾ ਨਗ਼ਮਾ ਹਰਿ ਤੌਫ਼ੀਕ, ਤੋਹਫ਼ਾ ਲੱਖ ਚੁਰਾਸੀ ਆਪ ਵਰਤਾਇੰਦਾ। ਕਰੇ ਖੇਲ ਲਾਸ਼ਰੀਕ, ਸ਼ਰਕਤ ਸਭ ਦੀ ਮੇਟ ਮਿਟਾਇੰਦਾ। ਵੇਖਣਹਾਰਾ ਹੱਕ ਹਕੀਕ, ਹਕੀਕਤ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਮੇਟੇ ਅੰਧੇਰਾ ਤਾਰੀਕ, ਸਾਚਾ ਚੰਦ ਇਕ ਚੜ੍ਹਾਇੰਦਾ। ਨਜ਼ਰੀ ਆਏ ਆਪ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਇੰਦਾ। ਈਸਾ ਮੂਸਾ ਮੁਹੰਮਦ ਜਿਸ ਦੀ ਦੱਸਦੇ ਗਏ ਪ੍ਰੀਤ, ਪ੍ਰੀਤੀਵਾਨ ਫੇਰਾ ਪਾਇੰਦਾ। ਜਗਤ ਅੰਧੇਰਾ ਚੌਧਵੀਂ ਸਦੀ ਤਾਰੀਕ, ਚੌਦਸ ਚੰਦ ਨਾ ਕੋਇ ਚਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਇਕ ਇਕੱਲਾ ਡੇਰਾ ਲਾਇੰਦਾ। ਇਕ ਇਕੱਲਾ ਏਕੰਕਾਰ, ਅਕਲ ਕਲਾ ਵੱਡੀ ਵਡਿਆਈਆ।

ਲੇਖਾ ਮੰਗੇ ਗੁਰ ਅਵਤਾਰ, ਪਰਚਾ ਸਭ ਦੇ ਅੱਗੇ ਪਾਈਆ। ਨੇਤਰ ਖੋਲ੍ਹ ਵੇਖੋ ਕਿਵਾੜ, ਲੋਕਮਾਤ ਧਿਆਨ ਲਗਾਈਆ। ਰਾਮ ਕ੍ਰਿਸ਼ਨ ਨਾ ਕੋਇ ਪਿਆਰ, ਇਸ਼ਟ ਦੇਵ ਨਾ ਕੋਇ ਮਨਾਈਆ। ਨਾਨਕ ਗੋਬਿੰਦ ਨਾ ਕੋਇ ਆਧਾਰ, ਭਰਮੇ ਭੁੱਲੀ ਸਰਬ ਲੋਕਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਧੂਆਂਧਾਰ, ਨਿਰਗੁਣ ਜੋਤ ਨਾ ਕੋਇ ਰੁਸ਼ਨਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਤੀਰਥ ਤਟ ਅਠ ਸਠ ਹੋਏ ਖ਼ਵਾਰ, ਜਮਨਾ ਗੋਦਾਵਰੀ ਸੁਰਸਤੀ ਗੰਗਾ ਰੋਵੇ ਨੇਤਰ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਖਣਹਾਰਾ ਥਾਉਂ ਥਾਈਂਆ। ਥਾਉਂ ਥਾਈਂ ਵੇਖਣਹਾਰਾ, ਦੋ ਜਹਾਨਾਂ ਵੇਖ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਉਠਾਏ ਨਾਲ ਇਸ਼ਾਰਾ, ਨਾਮ ਇਸ਼ਾਰਾ ਇਕ ਜਣਾਇੰਦਾ। ਤੇਈ ਅਵਤਾਰਾਂ ਖੋਲ੍ਹੇ ਕਿਵਾੜਾ, ਬੰਦ ਅੱਖ ਨਾ ਕੋਇ ਕਰਾਇੰਦਾ। ਭਗਤ ਅਠਾਰਾਂ ਮੇਲ ਮਿਲਾਏ ਵਾਰੋ ਵਾਰਾ, ਦਰ ਘਰ ਸਾਚਾ ਇਕ ਸਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰੋਵਣ ਜ਼ਾਰੋ ਜ਼ਾਰਾ, ਨੇਤਰ ਨੀਰ ਸਰਬ ਵਹਾਇੰਦਾ। ਤੇਈ ਅਵਤਾਰ ਢਹਿ ਢਹਿ ਪੈਣ ਚਰਨ ਦਵਾਰਾ, ਤੇਰਾ ਅੰਤ ਨਾ ਪਾਰਾਵਾਰਾ, ਤੇਰਾ ਭੇਵ ਕੋਇ ਨਾ ਪਾਇੰਦਾ। ਸਚਖੰਡ ਤੇਰਾ ਮਨਾਰਾ, ਮਹੱਲ ਅਟੱਲ ਇਕ ਰੁਸ਼ਨਾਇੰਦਾ। ਆਦਿ ਜੁਗਾਦਿ ਤੇਰਾ ਪਸਾਰਾ, ਤੇਰੀ ਕੁਦਰਤ ਤੂੰ ਹੀ ਵੇਖ ਵਖਾਇੰਦਾ। ਹਉਂ ਚਾਕਰ ਸੇਵਕ ਪਾਖ਼ਾਕ ਸੇਵਾਦਾਰਾ, ਸਾਚੀ ਸੇਵ ਤੇਰੀ ਕਮਾਇੰਦਾ। ਤੂੰ ਮੁਕਾਮੇ ਹੱਕ ਬੈਠੋਂ ਪੀਰ ਜ਼ਾਹਰਾ, ਤੇਰਾ ਜਲਵਾ ਤੱਕਿਆ ਨਾ ਜਾਇੰਦਾ। ਤੇਰਾ ਖੇਲ ਗੁਪਤ ਜ਼ਾਹਰਾ, ਬਾਤਨ ਤੇਰਾ ਰਾਹ ਨਜ਼ਰ ਨਾ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੈਠਾ ਰਿਹੋਂ ਕੁਆਰਾ, ਤੇਰਾ ਪੱਲੂ ਗੰਢ ਨਾ ਕੋਇ ਪਵਾਇੰਦਾ। ਕਲਜੁਗ ਅੰਤਮ ਪਰਗਟ ਹੋਇਉਂ ਵਿਚ ਸੰਸਾਰਾ, ਨੂਰ ਜ਼ਹੂਰ ਇਕ ਦਰਸਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਕਾਤਬ ਕਲਮ ਨਾ ਕੋਇ ਚਲਾਇੰਦਾ। ਈਸਾ ਮੂਸਾ ਮੁਹੰਮਦ ਡਿਗੇ ਮੂੰਹ ਦੇ ਭਾਰਾ, ਕਲਮਾ ਨਬੀ ਨਾ ਕੋਇ ਸੁਣਾਇੰਦਾ। ਮਿਹਬਾਨ ਬੀਦੋ ਬੀ ਖੈਰ ਯਾ ਅੱਲਾ ਤੇਰਾ ਇਕ ਨਜ਼ਾਰਾ, ਬੇਨਜ਼ੀਰ ਨਜ਼ਰ ਕਿਸੇ ਨਾ ਆਇੰਦਾ। ਚੌਦਾਂ ਤਬਕ ਦੇਵੇ ਨਾ ਕੋਇ ਸਹਾਰਾ, ਜ਼ਿਮੀਂ ਅਸਮਾਨ ਧੂਆਂਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਬੈਠਾ ਚੜ੍ਹ, ਧੁਰ ਸੰਦੇਸਾ ਇਕ ਸੁਣਾਇੰਦਾ। ਚੜ੍ਹਿਆ ਤਖ਼ਤ ਆਪ ਭਗਵਾਨਾ, ਭਗਵਨ ਆਪਣੀ ਦਇਆ ਕਮਾਈਆ। ਸ਼ਾਹੋ ਭੂਪ ਵਡ ਰਾਜ ਰਾਜਾਨਾ, ਸ਼ਹਿਨਸ਼ਾਹ ਆਪਣਾ ਹੁਕਮ ਮਨਾਈਆ। ਸਚ ਸੰਦੇਸਾ ਦੇਵੇ ਦੋ ਜਹਾਨਾਂ, ਨਾਮ ਨਿਧਾਨਾ ਇਕ ਜਣਾਈਆ। ਕਲਜੁਗ ਅੰਤ ਹੋਏ ਪਰਧਾਨਾ, ਮਹਾਂਬਲੀ ਵਡ ਵਡਿਆਈਆ। ਨਿਹਕਲੰਕ ਨੌਜਵਾਨਾ, ਨਾ ਮਰੇ ਨਾ ਜਾਈਆ। ਸ਼ਬਦੀ ਰਾਗ ਇਕ ਤਰਾਨਾ, ਤਾਲ ਤਲਵਾੜਾ ਨਾ ਕੋਇ ਵਖਾਈਆ। ਬਦਲਣਹਾਰ ਸਦਾ ਜ਼ਮਾਨਾ, ਜ਼ਮਾਨਤ ਸਭ ਦੀ ਬੰਦ ਕਰਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰਾ ਦਾਨਾ, ਦਾਤਾ ਇਕੋ ਫੇਰਾ ਪਾਈਆ। ਲੱਖ ਚੁਰਾਸੀ ਸਮਝਾਵਣਹਾਰਾ ਬ੍ਰਹਮ ਗਿਆਨਾ, ਬ੍ਰਹਮ ਵਿਦਿਆ ਇਕ ਰਖਾਈਆ। ਅੰਮ੍ਰਿਤ ਆਤਮ ਦੇਵਣਹਾਰਾ ਚਤਰ ਸੁਜਾਨਾ, ਚਤਰਭੁਜ ਵੇਸ ਵਟਾਈਆ। ਖੇਲੇ ਖੇਲ ਨਿਰਗੁਣ ਸਰਗੁਣ ਮਰਦ ਮਰਦਾਨਾ, ਆਪਣੀ ਮਰਦਾਨਗੀ ਆਪ ਕਮਾਈਆ। ਸਾਚਾ ਚਿੱਲਾ ਤੀਰ ਕਮਾਨਾ, ਨਾਮ ਖੰਡਾ ਇਕ ਚਮਕਾਈਆ। ਕਲਜੁਗ ਕੂੜੀ ਕਿਰਿਆ ਮੇਟੇ ਨਿਸ਼ਾਨਾ, ਜੂਠ ਝੂਠ ਦਏ ਗਵਾਈਆ। ਚਾਰੋਂ ਕੁੰਟ ਹੋਏ ਵੈਰਾਨਾ, ਵੈਰੀ ਵੈਰ ਨਾ ਕੋਇ ਕਮਾਈਆ। ਚੜ੍ਹ ਕੇ ਵੇਖੇ ਸ਼ਬਦ ਬਬਾਣਾ, ਲੋਆਂ ਪੁਰੀਆਂ ਬ੍ਰਹਿਮੰਡਾ ਖੰਡਾਂ ਚਰਨਾਂ ਹੇਠ ਦਬਾਈਆ । ਭਾਗ

ਲਗਾਏ ਸੰਬਲ ਇਕ ਮਕਾਨਾ, ਹੁਜਰੇ ਸਭ ਦੇ ਫੋਲ ਫੁਲਾਈਆ। ਚਾਰੇ ਖਾਣੀ ਦਏ ਗਿਆਨਾ, ਚਾਰੇ ਬਾਣੀ ਆਪ ਜਣਾਈਆ। ਚਾਰੇ ਜੁਗ ਕਰੇ ਮਹਾਨਾ, ਚਾਰੋਂ ਕੁੰਟ ਵੰਡ ਵੰਡਾਈਆ। ਨਵ ਨੌਂ ਖੇਲ ਕਰੇ ਮਹਾਨਾ, ਨੌਂ ਦਰ ਖੋਜੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਖੜ, ਸਚ ਸੰਦੇਸਾ ਇਕ ਦ੍ਰਿੜਾਈਆ। ਸਚ ਸੰਦੇਸਾ ਸੁਣਾਵੇ ਗੀਤ, ਗੋਬਿੰਦ ਧਾਰ ਚਲਾਇੰਦਾ। ਪ੍ਰਭ ਪਾਰਬ੍ਰਹਮ ਇਕ ਅਨਡੀਠ, ਜਗਤ ਨੇਤਰ ਨਜ਼ਰ ਨਾ ਆਇੰਦਾ। ਕਲਜੁਗ ਅੰਤਮ ਨਾਤਾ ਤੋੜੇ ਮੰਦਰ ਮਸੀਤ, ਮੁਸੱਲਾ ਹੇਠ ਨਾ ਕੋਇ ਵਿਛਾਇੰਦਾ। ਨਜ਼ਰੀ ਆਏ ਇਕ ਅਤੀਤ, ਤ੍ਰੈਗੁਣ ਮਾਇਆ ਡੇਰਾ ਆਪੇ ਢਾਹਿੰਦਾ । ਮੇਲ ਮਿਲਾਵਾ ਹਸਤ ਕੀਟ, ਊਚ ਨੀਚ ਏਕਾ ਘਰ ਵਸਾਇੰਦਾ। ਸਦੀ ਚੌਧਵੀਂ ਰਹੀ ਬੀਤ, ਅਗਲਾ ਲੇਖਾ ਆਪ ਸਮਝਾਇੰਦਾ। ਲੱਖ ਚੁਰਾਸੀ ਪਰਖਣਹਾਰਾ ਨੀਤ, ਗ੍ਰਹਿ ਗ੍ਰਹਿ ਮੰਦਰ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਹੋਈ ਪਲੀਤ, ਠੀਕ ਅੱਖ ਨਾ ਕੋਇ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਸਿੰਘਾਸਣ ਬੈਠਾ ਚੜ੍ਹ, ਸਾਹਿਬ ਆਪਣਾ ਹੁਕਮ ਮਨਾਇੰਦਾ। ਤਖ਼ਤ ਚੜ੍ਹਿਆ ਸ਼ਾਹੋ ਭੂਪ, ਭੂਪਤ ਭੂਪ ਹੁਕਮ ਜਣਾਈਆ। ਨਾ ਕੋਈ ਰੰਗ ਨਾ ਕੋਈ ਰੂਪ, ਰੇਖ ਨਜ਼ਰ ਕਿਸੇ ਨਾ ਆਈਆ। ਨਾ ਕੋਈ ਦਿਸ਼ਾ ਨਾ ਕੋਈ ਕੂਟ, ਜ਼ਿਮੀਂ ਅਸਮਾਨ ਨਾ ਕੋਇ ਵਡਿਆਈਆ। ਨਾ ਕੋਈ ਸਚ ਨਾ ਕੋਈ ਝੂਠ, ਨਿਰਗੁਣ ਆਪਣਾ ਖੇਲ ਰਚਾਈਆ। ਪੰਚ ਤੱਤ ਨਾ ਕੋਇ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਨਾ ਬੰਧਨ ਪਾਈਆ। ਨਾ ਕੋਈ ਤਾਣਾ ਪੇਟਾ ਸੂਤ, ਸੂਤਰਧਾਰੀ ਵਡ ਵਡਿਆਈਆ। ਨਾ ਕੋਈ ਰੂਹ ਬੁੱਤ ਕਲਬੂਤ, ਕਲਮਾ ਨਬੀ ਨਾ ਕੋਇ ਜਣਾਈਆ। ਪਰਵਰਦਿਗਾਰ ਆਪਣਾ ਦੇਵੇ ਆਪ ਸਬੂਤ, ਸੂਰਤ ਸਚ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਚੜ੍ਹਿਆ ਆਪ ਮਹਿਬੂਬ, ਮੁਹੱਬਤ ਇਕੋ ਇਕ ਜਣਾਈਆ। ਸਚ ਮਹਿਬੂਬ ਕਰੋ ਆਦਾਬ, ਆਦਰਸ਼ ਇਕ ਜਣਾਇੰਦਾ। ਸਦਾ ਸੁਹੇਲਾ ਸਚ ਜਨਾਬ, ਜਾਨਣਹਾਰਾ ਖੇਲ ਕਰਾਇੰਦਾ। ਪੀਰ ਪੈਗ਼ੰਬਰਾਂ ਪਕੜੇ ਹੱਥ ਵਾਗ, ਮੁੱਲਾ ਸ਼ੇਖ਼ ਮਸਾਇਕ ਆਪ ਨਚਾਇੰਦਾ। ਜੁਗ ਚੌਕੜੀ ਧੋਵੇ ਦਾਗ਼, ਨਿਰਮਲ ਨੀਰ ਸੀਰ ਪਿਆਇੰਦਾ। ਫੜ ਫੜ ਹੰਸ ਬਣਾਏ ਕਾਗ, ਸਿਰ ਆਪਣਾ ਹੱਥ ਟਿਕਾਇੰਦਾ। ਕਾਇਆ ਮੰਦਰ ਅੰਦਰ ਜਗਾਏ ਚਿਰਾਗ਼, ਦੀਵਾ ਬਾਤੀ ਇਕ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਮਰਥ ਪੁਰਖ ਵੇਸ ਵਟਾਇੰਦਾ। ਵੇਸ ਵਟਾਏ ਪੁਰਖ ਅਕਾਲਾ, ਅਕਲ ਵਿਚ ਕਿਸੇ ਨਾ ਆਈਆ। ਕਰੇ ਖੇਲ ਦੀਨ ਦਿਆਲਾ, ਦੀਨਨ ਮੇਲਾ ਸਹਿਜ ਸੁਭਾਈਆ। ਆਤਮ ਪਰਮਾਤਮ ਖੇਲ ਨਿਰਾਲਾ, ਨਿਰਗੁਣ ਨਿਰਗੁਣ ਵੇਖ ਵਖਾਈਆ। ਨਾਤਾ ਤੋੜ ਕਾਲ ਮਹਾਂਕਾਲਾ, ਮਹਿਫ਼ਲ ਆਪਣੀ ਦਏ ਸਮਝਾਈਆ। ਦਿਵਸ ਰੈਣ ਕਰੇ ਪ੍ਰਿਤਪਾਲਾ, ਸਦਾ ਸੁਹੇਲਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਆਪਣਾ ਵੇਸ ਵਟਾਈਆ। ਵੇਸ ਵਟਾਇਆ ਜੋਤੀ ਧਾਰ, ਧਾਰ ਧਾਰ ਜਣਾਇੰਦਾ। ਜਿਸ ਦੀ ਪੂਜਾ ਕਰਦੇ ਗਏ ਗੁਰ ਅਵਤਾਰ, ਸੋ ਸਤਿਗੁਰ ਨਜ਼ਰੀ ਆਇੰਦਾ। ਜਿਸ ਦੀ ਖਾਣੀ ਬਾਣੀ ਕਰੇ ਗੁਫ਼ਤਾਰ, ਗੁਫ਼ਤ ਸ਼ੁਨੀਦ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਦਾ ਰਿਹਾ ਰਫ਼ਤਾਰ, ਆਹਿਸਤਾ ਆਹਿਸਤਾ ਆਪਣਾ ਪੰਧ ਮੁਕਾਇੰਦਾ। ਸਭ ਦੇ ਪਿਛੇ ਲਾਇਆ ਸ਼ਬਦ ਸਾਰ, ਸਾਰ ਸਭ ਦੀ ਆਪਣੇ ਹੱਥ ਰਖਾਇੰਦਾ। ਦੋ ਜਹਾਨਾਂ

ਵਜਦੀ ਰਹੇ ਤਾਰ, ਬਿਨ ਤੰਦੀ ਤੰਦ ਸੁਣਾਇੰਦਾ। ਘਟ ਘਟ ਅੰਦਰ ਅਨਹਦ ਨਾਦ ਅਗੰਮੀ ਵਜਾਏ ਵਜਾਵਣਹਾਰ, ਸਾਰੰਗ ਸਰੰਗਾ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤਖ਼ਤ ਨਿਵਾਸੀ ਖੇਲ ਕਰਾਇੰਦਾ। ਤਖ਼ਤ ਨਿਵਾਸੀ ਰਾਜਨ ਰਾਜਾ, ਰਯੱਤ ਦੋ ਜਹਾਨ ਵੇਖ ਵਖਾਈਆ। ਕਲਜੁਗ ਅੰਤਮ ਰਚਿਆ ਕਾਜਾ, ਨਿਰਗੁਣ ਆਪਣਾ ਵੇਸ ਵਟਾਈਆ। ਪਰਗਟ ਹੋਇਆ ਦੇਸ ਮਾਝਾ, ਗੋਬਿੰਦ ਮੇਲਾ ਸਹਿਜ ਸੁਭਾਈਆ। ਸ੍ਰਿਸ਼ਟ ਸਬਾਈ ਪਾਏ ਭਾਜਾ, ਘਰ ਮੰਦਰ ਦਏ ਤਜਾਈਆ। ਭਗਤ ਭਗਵੰਤ ਮਾਰੇ ਵਾਜਾਂ, ਸਾਚੇ ਸੰਤਾਂ ਲਏ ਜਗਾਈਆ। ਗੁਰਮੁਖਾਂ ਰੱਖੇ ਆਪੇ ਲਾਜਾ, ਸਿਰ ਆਪਣਾ ਹੱਥ ਟਿਕਾਈਆ। ਗੁਰਸਿਖਾਂ ਚੜ੍ਹਾਏ ਨਾਮ ਜਹਾਜ਼ਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਅੱਗੋਂ ਨਜ਼ਰੀ ਆਏ ਗ਼ਰੀਬ ਨਿਵਾਜਾ, ਗ਼ਰੀਬ ਨਿਮਾਣੇ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਭਾਣਾ ਰਿਹਾ ਮਨਾਈਆ। ਹੁਕਮੇ ਅੰਦਰ ਮੰਨਣਾ ਭਾਣਾ, ਭਾਵੀ ਸਭ ਦੀ ਆਪ ਜਣਾਇੰਦਾ। ਕੋਈ ਨਾ ਰਹਿਸੀ ਰਾਜਾ ਰਾਣਾ, ਖ਼ਾਲੀ ਤਖ਼ਤ ਵਖਾਇੰਦਾ। ਕਲਜੁਗ ਅੰਤਮ ਮਿਟੇ ਨਿਸ਼ਾਨਾ, ਕੂੜੀ ਕਿਰਿਆ ਆਪ ਮੁਕਾਇੰਦਾ। ਸ੍ਰਿਸ਼ਟ ਸਬਾਈ ਗਾਏ ਇਕੋ ਗਾਣਾ, ਆਤਮ ਪਰਮਾਤਮ ਸਾਚਾ ਢੋਲਾ ਸੋਹਲਾ ਆਪ ਸੁਣਾਇੰਦਾ। ਨੌਂ ਖੰਡ ਪ੍ਰਿਥਮੀ ਸਾਚਾ ਮੰਦਰ ਇਕ ਵਖਾਨਾ, ਘਰ ਮੰਦਰ ਖੋਜ ਖੁਜਾਇੰਦਾ। ਸੁਰਤ ਸਵਾਣੀ ਸ਼ਬਦੀ ਮਿਲੇ ਸੱਚਾ ਹਾਣ ਹਾਣਾ, ਘਰ ਨਾਰ ਕੰਤ ਸੁਹਾਗ ਵੇਖ ਵਖਾਇੰਦਾ। ਅੰਤਰਜਾਮੀ ਅੰਤਰ ਆਤਮ ਪਹਿਰੇ ਬਾਣਾ, ਮੰਤਰ ਆਪਣਾ ਆਪ ਸਮਝਾਇੰਦਾ। ਰਸਨਾ ਜਿਹਵਾ ਬੱਤੀ ਦੰਦ ਹੋਏ ਹੈਰਾਨਾ, ਪਵਣ ਸਵਾਸ ਨਾ ਕੋਇ ਮਿਲਾਇੰਦਾ। ਆਤਮ ਸੇਜਾ ਖੇਲੇ ਖੇਲ ਸ੍ਰੀ ਭਗਵਾਨਾ, ਸ਼ਬਦ ਅਗੰਮੀ ਵਾਜਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਸਰਬ ਗੁਣਵੰਤ, ਸਤਿ ਸਤਿ ਜਣਾਈਆ। ਸ੍ਰਿਸ਼ਟ ਸਬਾਈ ਏਕਾ ਮੰਤ, ਮੰਤਰ ਇਕ ਦ੍ਰਿੜਾਈਆ। ਆਤਮ ਪਰਮਾਤਮ ਖੇਲ ਜੀਵ ਜੰਤ, ਈਸ਼ ਜੀਵ ਕਰੇ ਕੁੜਮਾਈਆ। ਸਤਿਜੁਗ ਸਚ ਬਣਾਏ ਬਣਤ, ਮਾਰਗ ਇਕੋ ਇਕ ਦਰਸਾਈਆ। ਸੋ ਗੁਰਮੁਖ ਸੋਹੇ ਸੱਚਾ ਸੰਤ, ਜਿਸ ਮਿਲਿਆ ਬੇਪਰਵਾਹੀਆ। ਗੜ੍ਹ ਤੁਟੇ ਹਉਮੇਂ ਹੰਗਤ, ਹੰ ਬ੍ਰਹਮ ਇਕ ਦਰਸਾਈਆ। ਨਾਰੀ ਮਿਲੇ ਨਰਾਇਣ ਕੰਤ, ਘਰ ਸਾਚੇ ਮੰਗਲ ਗਾਈਆ। ਚੋਲੀ ਚੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਰਿਹਾ ਸੁਣਾਈਆ। ਧੁਰ ਸੰਦੇਸਾ ਸੁਣ ਲਵੋ ਕੰਨ, ਧੁਰਦਰਗਾਹੀ ਆਪ ਜਣਾਇੰਦਾ। ਪੀਰ ਪੈਗ਼ੰਬਰ ਕਹਿਣਾ ਲਵੋ ਮੰਨ, ਅਗਲਾ ਲੇਖਾ ਆਪ ਮੁਕਾਇੰਦਾ। ਲੱਖ ਚੁਰਾਸੀ ਦੇਵਣਹਾਰਾ ਡੰਨ, ਡੰਡਾ ਇਕੋ ਹੱਥ ਉਠਾਇੰਦਾ। ਜੋ ਘੜਿਆ ਸੋ ਦੇਵੇ ਭੰਨ, ਬਚਿਆ ਕੋਇ ਰਹਿਣ ਨਾ ਪਾਇੰਦਾ। ਅੰਤਮ ਛੁਪਣਾ ਚੌਧਵੀਂ ਚੰਨ, ਤਾਰਾ ਨੂਰ ਨਾ ਕੋਇ ਵਖਾਇੰਦਾ। ਸ੍ਰਿਸ਼ਟ ਸਬਾਈ ਹੋਈ ਨੇਤਰ ਅੰਨ੍ਹ, ਗਿਆਨ ਨੇਤਰ ਨਾ ਕੋਇ ਖੁਲ੍ਹਾਇੰਦਾ। ਕਾਮ ਕ੍ਰੋਧ ਵਸਿਆ ਤਨ, ਸਤਿਗੁਰ ਸ਼ਬਦ ਨਾ ਕੋਇ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਜਣਾਇੰਦਾ। ਸਾਚਾ ਮੰਨੋ ਅੰਤਮ ਕਹਿਣਾ, ਸੋ ਪੁਰਖ ਨਿਰੰਜਣ ਇਕ ਜਣਾਈਆ। ਅੰਤਮ ਭਾਣਾ ਸਭ ਨੇ ਸਹਿਣਾ, ਹਰਿ ਪੁਰਖ ਨਿਰੰਜਣ ਰਿਹਾ ਵਰਤਾਈਆ। ਬਿਨ ਏਕੰਕਾਰ ਕਿਸੇ ਨਾ ਰਹਿਣਾ, ਨਿਰਗੁਣ ਸਰਗੁਣ ਕਰੇ ਸਫ਼ਾਈਆ। ਆਦਿ ਨਿਰੰਜਣ ਸਚ ਦੁਆਰੇ

ਸਾਚੇ ਬਹਿਣਾ, ਜੋਤ ਨਿਰੰਜਣ ਕਰੇ ਕੁੜਮਾਈਆ। ਪੁਰਖ ਅਬਿਨਾਸ਼ੀ ਧਾਮ ਅਵਲੱੜੇ ਸਾਚੇ ਤਖ਼ਤ ਇਕੋ ਬਹਿਣਾ, ਬਹਿ ਬਹਿ ਹੁਕਮ ਸੁਣਾਈਆ। ਸ੍ਰੀ ਭਗਵਾਨ ਵਖਾਏ ਨੇਤਰ ਨੈਣਾਂ, ਲੋਚਨ ਸਭ ਦੇ ਬੰਦ ਕਰਾਈਆ। ਪਾਰਬ੍ਰਹਮ ਪ੍ਰਭ ਨਾਤਾ ਤੋੜੇ ਭਾਈ ਭੈਣਾ, ਸਾਕ ਸੱਜਣ ਨਜ਼ਰ ਕੋਇ ਨਾ ਆਈਆ। ਲਾੜੀ ਮੌਤ ਸਭ ਨੂੰ ਖਾਏ ਡੈਣਾ, ਬਿਨ ਗੁਰਮੁਖ ਬਚਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਦੇਵੇ ਅੰਤ ਸੰਦੇਸਾ, ਤਖ਼ਤੋ ਲਹੇ ਰਾਜ ਨਰੇਸ਼ਾ, ਨਿਰਗੁਣ ਇਕੋ ਹੁਕਮ ਮਨਾਈਆ। ਸਚ ਸੰਦੇਸਾ ਸੁਣੋ ਬਾਤ, ਅਕਥ ਕਥਾ ਜਣਾਇੰਦਾ। ਕਲਜੁਗ ਮਿਟੇ ਅੰਧੇਰੀ ਰਾਤ, ਕੂੜੀ ਕਿਰਿਆ ਮੋਹ ਤੁੜਾਇੰਦਾ। ਦੀਨ ਮਜ਼੍ਹਬ ਹੋਏ ਵਫ਼ਾਤ, ਫ਼ਤਵਾ ਸਭ ਨੂੰ ਇਕੋ ਲਾਇੰਦਾ। ਕਰਨ ਆਇਆ ਨਿਰਗੁਣ ਸਰਗੁਣ ਘਾਤ, ਘਾਉ ਆਪਣੇ ਨਾਉਂ ਲਗਾਇੰਦਾ। ਰਲ ਮਿਲ ਬਣ ਜਾਓ ਇਕ ਜਮਾਤ, ਅੱਖਰ ਇਕੋ ਇਕ ਪੜ੍ਹਾਇੰਦਾ। ਆਤਮ ਪਰਮਾਤਮ ਦਾ ਸੱਚਾ ਸਾਕ, ਸਗਲਾ ਸੰਗ ਇਕ ਅਖਵਾਇੰਦਾ। ਸੋਹੰ ਢੋਲਾ ਗਾਓ ਗਾਥ, ਪਾਰਬ੍ਰਹਮ ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਜਿਸ ਦੇ ਹੁਕਮੇ ਅੰਦਰ ਕੋਟਨ ਕੋਟ ਤ੍ਰਿਲੋਕੀ ਨਾਥ, ਰਾਮ ਕਿਸ਼ਨ ਸੇਵ ਕਮਾਇੰਦਾ। ਸੋ ਸਾਹਿਬ ਪੁਰਖ ਸਮਰਾਥ, ਪੀਰ ਪੈਗ਼ੰਬਰ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਨੇਹੁੜਾ ਇਕ ਘਲਾਇੰਦਾ । ਸਚ ਸਨੇਹੁੜਾ ਦੱਸੇ ਰਾਹ, ਰਹਿਬਰ ਇਕ ਖ਼ੁਦਾਈਆ। ਪਰਵਰਦਿਗਾਰ ਹੱਕ ਪਨਾਹ, ਸਮਰਥ ਵੇਖ ਵਖਾਈਆ। ਬਿਨ ਸਤਿਗੁਰ ਬਖ਼ਸ਼ੇ ਨਾ ਕੋਇ ਗੁਨਾਹ, ਪਤਤ ਪਾਵਣ ਨਾ ਕੋਇ ਕਰਾਈਆ। ਵੇਲੇ ਅੰਤ ਨਾ ਬਣਨਾ ਕੋਈ ਗਵਾਹ, ਲੋਕਮਾਤ ਨਾ ਛੱਡੇ ਲੋਕਾਈਆ। ਕਲਜੁਗ ਤੱਤੀ ਵਗੇ ਹਵਾ, ਸ੍ਰਿਸ਼ਟ ਸਬਾਈ ਰਹੀ ਜਲਾਈਆ । ਜੂਠ ਝੂਠ ਦੀ ਪਈ ਵਬਾ, ਮਰੀਜ਼ ਹੋਈ ਸਰਬ ਲੋਕਾਈਆ। ਉਮਤ ਭੁਲਿਆ ਇਕ ਖ਼ੁਦਾ, ਹਿੰਦੂ ਰਾਮ ਨਾ ਕੋਇ ਧਿਆਈਆ। ਨਾਨਕ ਗੋਬਿੰਦ ਨਾਤਾ ਲਿਆ ਨਾ ਕਿਸੇ ਜੁੜਾ, ਸਾਚੀ ਸਿਖਿਆ ਸਿਖ ਨਾ ਝੋਲੀ ਪਾਈਆ। ਗੁਰਦਰ ਮੰਦਰ ਮਸਜਦ ਮੱਠ ਸ਼ਿਵਦਵਾਲੇ ਧੀਆਂ ਭੈਣਾਂ ਰਹੇ ਤਕਾ, ਨੇਤਰ ਗਿਆਨ ਨਾ ਕੋਇ ਖੁਲ੍ਹਾਈਆ । ਮਾਇਆ ਰਾਣੀ ਡੌਰੂ ਡੰਕਾ ਰਹੀ ਵਜਾ, ਦਰ ਦਰ ਪਈ ਲੜਾਈਆ। ਗੋਬਿੰਦ ਸੂਰਾ ਵੇਖਣਹਾਰਾ ਥਾਉਂ ਥਾਂ, ਤਖ਼ਤ ਨਿਵਾਸੀ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਖੋਲ੍ਹ ਦਰ, ਦਰ ਦਰਵਾਜ਼ਾ ਇਕ ਦਰਸਾਈਆ। ਕਲਜੁਗ ਅੰਤ ਖੋਲ੍ਹੋ ਨੇਤਰ, ਨੇਤਨ ਨੇਤ ਜਣਾਇੰਦਾ। ਲੱਖ ਚੁਰਾਸੀ ਰਣ ਭੂਮੀ ਬਣਨਾ ਖੇਤਰ, ਖਿਜ਼ਾਂ ਰੁੱਤ ਸਰਬ ਵਖਾਇੰਦਾ। ਪੁਰਖ ਅਬਿਨਾਸ਼ੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਅੱਗੇ ਰੱਖਿਆ ਆਪਣਾ ਪੇਪਰ, ਹੱਲ ਸਵਾਲ ਨਾ ਕੋਇ ਕਰਾਇੰਦਾ। ਸਾਰੇ ਚਰਨੀ ਡਿਗਣ ਪਹਿਲੀ ਚੇਤਰ, ਚੇਤਾ ਪਿਛਲਾ ਆਪ ਜਣਾਇੰਦਾ। ਸ੍ਰੀ ਭਗਵਾਨ ਆਪੇ ਜਾਣੇ ਆਪਣਾ ਵੇਂਤਰ, ਦੋ ਜਹਾਨਾਂ ਵੇਖ ਵਖਾਇੰਦਾ। ਸਾਰੇ ਰਲ ਕੇ ਸ੍ਰੀ ਭਗਵਾਨ ਦੇ ਬਣ ਜਾਉ ਹੇਤੜ, ਬਿਨ ਭਗਤਾਂ ਹਿਤ ਨਾ ਕਿਸੇ ਰਖਾਇੰਦਾ। ਅੰਤ ਰਹਿਣ ਨਾ ਦੇਵੇ ਕਿਸੇ ਦੀ ਹੈਂਕੜ, ਸ਼ਾਹ ਸੁਲਤਾਨਾ ਖ਼ਾਕ ਮਿਲਾਇੰਦਾ। ਕਲਜੁਗ ਬਦਲਣ ਆਇਆ ਪੈਂਤੜ, ਸਤਿਜੁਗ ਸਾਚਾ ਨਾਲ ਲਿਆਇੰਦਾ। ਇਹੋ ਵੇਲਾ ਅੰਤਮ ਛੇਕੜ, ਵੇਲਾ ਹੱਥ ਕਿਸੇ ਨਾ ਆਇੰਦਾ। ਪੁਰਖ ਅਬਿਨਾਸ਼ੀ ਬਣਿਆ ਸਭ ਦਾ ਭੇਤਰ ਗ੍ਰਹਿ ਗ੍ਰਹਿ ਮੰਦਰ ਫੋਲ ਫੁਲਾਇੰਦਾ। ਆਪਣੀ ਅੱਖੀਂ ਵੇਖੋ ਨੇਤਰ, ਨਿਜ ਨੇਤਰ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਸੇਜਾ ਆਪੇ ਚੜ੍ਹ, ਸੇਜ ਸੁਹੰਜਣੀ

ਇਕ ਸੁਹਾਇੰਦਾ। ਸੇਜ ਸੁਹੰਜਣੀ ਸੋਭਾਵੰਤ, ਸੋ ਸਾਹਿਬ ਦਏ ਵਡਿਆਈਆ। ਭਗਤ ਭਗਵੰਤ ਮਿਲਾਵਾ ਨਾਰ ਕੰਤ, ਨਰ ਨਰਾਇਣ ਖ਼ੁਸ਼ੀ ਵਖਾਈਆ। ਕਲਜੁਗ ਲੇਖਾ ਚੁਕੇ ਅੰਤ, ਅੰਤਸ਼ਕਰਨ ਸਭ ਦਾ ਆਪਣੇ ਹੱਥ ਰਖਾਈਆ । ਜਿਸ ਬਣਾਈ ਆਦਿ ਬਣਤ, ਸੋ ਮਧ ਅੰਤ ਵੇਖ ਵਖਾਈਆ। ਭਰਮੇ ਭੁੱਲੇ ਜੀਵ ਜੰਤ, ਸੰਤ ਸਤਿ ਧਰਮ ਨਾ ਕੋਇ ਧਰਾਈਆ। ਬੋਧ ਗਿਆਨ ਨਾ ਦਿਸੇ ਕੋਈ ਪੰਡਤ, ਮਸਤਕ ਤਿਲਕ ਕੂੜੀ ਧਾਰ ਵਖਾਈਆ। ਨਾਤਾ ਤੁਟੇ ਨਾ ਜੇਰਜ ਅੰਡਜ, ਉਤਭੁਜ ਸੇਤਜ ਪੱਲੂ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਸ਼ਬਦ ਅਨਾਦੀ ਇਕੋ ਧਾਰ ਚਲਾਈਆ।