ਪੁਸਤਕਾਲਾਭਾਗ ੧੩

੨੦ ਮਾਘ ੨੦੧੯ ਬਿਕ੍ਰਮੀ ਅਵਤਾਰ ਸਿੰਘ ਦੇ ਗ੍ਰਹਿ ਪਿੰਡ ਕਾਉਂਕੇ ਜ਼ਿਲਾ ਅੰਮ੍ਰਿਤਸਰ

ਸਚ ਦਵਾਰੇ ਕਲਜੁਗ ਢੱਠਾ, ਖੁਲ੍ਹੇ ਕੇਸ ਦਏ ਦੁਹਾਈਆ। ਮੇਰਾ ਨਾਤਾ ਤੁਟੇ ਨਾ ਤੱਤ ਅੱਠਾ, ਅੱਠ ਦਸ ਨਾ ਕੋਇ ਵਡਿਆਈਆ। ਕਿਉਂ ਗੁਰ ਅਵਤਾਰ ਪੀਰ ਪੈਗ਼ੰਬਰ ਕੀਤਾ ਇਕੱਠਾ, ਪ੍ਰਭ ਆਪਣੇ ਦਰ ਬਹਾਈਆ। ਮੈਂ ਤੇਰੀ ਸਿਖੀ ਮਤਾ, ਮਤ ਸਭ ਦੀ ਰਿਹਾ ਗਵਾਈਆ। ਨੌਂ ਖੰਡ ਪ੍ਰਿਥਮੀ ਪਾਣੀ ਵਖਾਇਆ ਤੱਤਾ, ਸਾਂਤਕ ਸਤਿ ਨਾ ਕੋਇ ਕਰਾਈਆ। ਕੂੜੀ ਕਿਰਿਆ ਨਾਲ ਰੱਤਾ, ਜੂਠ ਝੂਠ ਰੰਗ ਰੰਗਾਈਆ। ਅੱਲਾ ਰਾਣੀ ਮੇਰਾ ਲੈ ਕੇ ਆਵੇ ਭੱਤਾ, ਬਣ ਸਵਾਣੀ ਫੇਰਾ ਪਾਈਆ। ਮੁਹੰਮਦ ਕਹੇ ਮੈਂ ਤੇਰਾ ਬੱਚਾ, ਤੇਰੇ ਵਿਚ ਸਮਾਈਆ। ਮੇਰੇ ਭਗਵਾਨ ਮੇਰਾ ਕੰਮ ਨਾ ਕੋਈ ਕੱਚਾ, ਦਿਵਸ ਰੈਣ ਤੇਰੀ ਸੇਵ ਕਮਾਈਆ। ਸ੍ਰਿਸ਼ਟ ਸਬਾਈ ਨਾਰ ਵਖਾਈ ਯੱਚਾ, ਸਤਿ ਸਰੂਪ ਨਾ ਕੋਇ ਸਮਾਈਆ। ਮੇਰੇ ਕੋਲੋਂ ਕੋਈ ਨਾ ਬਚਾ, ਘਰ ਘਰ ਆਪਣਾ ਡੰਕ ਵਜਾਈਆ। ਉਠ ਕੇ ਵੇਖ ਸਾਧ ਸੰਤ ਕੋਈ ਰਹਿਣ ਨਾ ਦਿਤਾ ਸੱਚਾ, ਸਭ ਦੇ ਉਤੇ ਪਰਦਾ ਪਾਈਆ। ਚਾਰੋਂ ਕੁੰਟ ਖ਼ਾਕ ਛਾਨਣ ਉਡੇ ਘੱਟਾ, ਖ਼ਾਕੀ ਖ਼ਾਕ ਨਾ ਕੋਇ ਰਮਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਿਚ ਪਾਇਆ ਰੱਟਾ, ਦੀਨ ਮਜ਼੍ਹਬ ਵੰਡ ਵੰਡਾਈਆ। ਮੈਂ ਬਲ ਧਾਰ ਕੇ ਆਇਆ ਹੱਟਾ ਕੱਟਾ, ਤੇਰੀ ਓਟ ਤਕਾਈਆ। ਦੋਜ਼ਖ਼ ਬਹਿਸ਼ਤ ਤਪਾਇਆ ਭੱਠਾ, ਅਗਨੀ ਤੱਤ ਤਪਾਈਆ । ਚਾਰ ਜੁਗ ਮੈਨੂੰ ਕਰਦੇ ਰਹੇ ਠੱਠਾ, ਤੇਰਾ ਨਾਮ ਠੋਕਰ ਲਾਈਆ। ਤੂੰ ਆਪਣੀ ਹੱਥੀਂ ਮੈਨੂੰ ਲਿਖ ਕੇ ਦਿਤਾ ਪਟਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੇ ਕੋਈ ਕਹੇ ਹੁਣ ਅਲਬੱਤਾ, ਆਲਮ ਇਲਮ ਨਾ ਕੋਇ ਚਤਰਾਈਆ। ਮੈਂ ਤੇਰਾ ਨਾਮ ਚਲਾਇਆ ਸਿੱਕਾ, ਕੂੜਾ ਡੰਕਾ ਇਕ ਵਜਾਈਆ। ਸ਼ਾਹ ਸੁਲਤਾਨਾਂ ਘਰ ਵਖਾਇਆ ਨਿੱਕਾ, ਸੀਸ ਤਾਜ ਨਾ ਕੋਇ ਟਿਕਾਈਆ। ਅੰਮ੍ਰਿਤ ਰਸ ਕੀਤਾ ਫਿਕਾ, ਰਸ ਰਸ ਨਾ ਕਿਸੇ ਚਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੇਰੇ ਹੱਟ ਵਿਕਾ, ਅੰਤਮ ਤੇਰੀ ਓਟ ਗਏ ਤਕਾਈਆ। ਪਾਰਬ੍ਰਹਮ ਤੂੰ ਸਾਹਿਬ ਠਾਕਰ ਚਾਰੋਂ ਕੁੰਟ ਦਿਸਾ, ਦੂਜਾ ਨਜ਼ਰ ਕੋਇ ਨਾ ਆਈਆ। ਮੇਰੀ ਝੋਲੀ ਪਾ ਦੇ ਮੇਰਾ ਹਿੱਸਾ, ਢਹਿ ਪਿਆ ਸਰਨਾਈਆ । ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜ਼ੀਲ ਕੁਰਾਨ ਜੋ ਦੇਂਦਾ ਰਿਹੋਂ ਚਿੱਠਾ, ਗੁਰ ਅਵਤਾਰ ਪੀਰ ਪੈਗ਼ੰਬਰ ਹਲਕਾਰਾ ਰੂਪ ਬਣਾਈਆ। ਮੇਰਾ ਭਾਣਾ ਨਾ ਕਿਸੇ ਨਜਿੱਠਾ, ਅੱਗੇ ਹੋ ਨਾ ਕੋਇ ਬਚਾਈਆ। ਅੰਤਮ ਵੇਖ ਸਾਰੇ ਦੇ ਗਏ ਪਿਠਾ, ਕਰਵਟ ਸਕੇ ਨਾ ਕੋਇ ਬਦਲਾਈਆ। ਮੈਂ ਤੇਰੇ ਸਹਾਰੇ ਸਭ ਨੂੰ ਜਿਤਾ, ਬਲ

ਆਪਣਾ ਆਪ ਵਖਾਈਆ। ਤੂੰ ਮੇਰਾ ਮਾਤ ਪਿਤਾ, ਮੈਂ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਲਜੁਗ ਢੈ ਪਿਆ ਸਰਨਾਈਆ। ਕਲਜੁਗ ਡਿਗਾ ਮੂੰਹ ਦੇ ਭਾਰ, ਨੇਤਰ ਨੈਣਾਂ ਨੀਰ ਵਹਾਈਆ। ਸ੍ਰੀ ਭਗਵਾਨ ਤੇਰਾ ਡੂੰਘਾ ਸੰਸਾਰ, ਤੁਧ ਬਿਨ ਭੇਵ ਕੋਇ ਨਾ ਆਈਆ। ਕੋਟਨ ਕੋਟ ਸਾਧ ਸੰਤ ਜੀਵ ਜੰਤ ਮੈਂ ਕਰ ਕਰ ਛੱਡੇ ਖ਼ਵਾਰ, ਖ਼ਵਾਰੀ ਸਭ ਦੇ ਸਿਰ ਤੇ ਛਾਈਆ। ਪਿਛਾ ਦੇ ਗਏ ਚਾਰ ਯਾਰ, ਯਾਰੀ ਯਾਰ ਨਾ ਕੋਇ ਨਿਭਾਈਆ। ਨਾ ਕੋਈ ਸੁਣੇ ਮੁਰੀਦਾਂ ਹਾਲ, ਮੁਰਸ਼ਦ ਬੈਠੇ ਮੁਖ ਛੁਪਾਈਆ। ਚਾਰੋਂ ਕੁੰਟ ਪਿਆ ਕਾਲ, ਭੁੱਖਿਆਂ ਭੁੱਖ ਨਾ ਕੋਇ ਮਿਟਾਈਆ। ਸਾਚਾ ਬਣੇ ਨਾ ਕੋਇ ਦਲਾਲ, ਜਗਤ ਵਚੋਲਾ ਨਜ਼ਰ ਕੋਇ ਨਾ ਆਈਆ। ਮੈਂ ਸਭ ਦੀ ਲਾਹੀ ਖਾਲ, ਸ਼ਮਸ ਤਬਰੇਜ਼ ਸੂਲੀਆਂ ਉਤੇ ਚੜ੍ਹਾਈਆ। ਮਨਸੂਰ ਹੋਇਆ ਬੇਹਾਲ, ਬੇਆਬ ਦਏ ਦੁਹਾਈਆ। ਅਰਜਣ ਤੱਤੀਆਂ ਲੋਹਾਂ ਉਤੇ ਦਿਤਾ ਬਠਾਲ, ਬਲਹਾਰੀ ਆਪਣੇ ਰੰਗ ਰੰਗਾਈਆ। ਬਾਲੇ ਨੀਹਾਂ ਹੇਠਾਂ ਦਿਤੇ ਸਵਾਲ, ਮੇਰੀ ਵੇਖ ਵੱਡੀ ਚਤਰਾਈਆ । ਮੈਂ ਤੇਰਾ ਅੰਤਮ ਛੋਟਾ ਨਿੱਕਾ ਬਾਲ, ਚੌਥਾ ਜੁਗ ਨਾਉਂ ਧਰਾਈਆ। ਮੈਂ ਸ਼ਾਹੋਂ ਕੀਤੇ ਕੰਗਾਲ, ਘਰ ਘਰ ਫਿਰੀ ਦੁਹਾਈਆ। ਅੰਤਮ ਮੇਰਾ ਮੰਨ ਲੈ ਇਕ ਸਵਾਲ, ਤੋਬਾ ਤੋਬਾ ਰਿਹਾ ਸੁਣਾਈਆ। ਸ੍ਰਿਸ਼ਟ ਸਬਾਈ ਏਕਾ ਵਾਰ ਧਰਤ ਮਾਤ ਦੀ ਗੋਦੀ ਦੇ ਸੁਆਲ, ਫੇਰ ਸਕੇ ਨਾ ਕੋਇ ਜਵਾਈਆ। ਵਿਚੋਂ ਰੱਖ ਲੈ ਆਪਣੇ ਲਾਲ, ਜੇਹੜੇ ਤੇਰਾ ਨਾਉਂ ਧਿਆਈਆ। ਮੇਰੇ ਨਾਲ ਰਲਾ ਦੇ ਕਾਲ, ਮੈਂ ਭੱਜਾਂ ਚਾਈਂ ਚਾਈਂਆ। ਉਤਰ ਪੂਰਬ ਪੱਛਮ ਦੱਖਣ ਮਾਰਾਂ ਇਕੋ ਛਾਲ, ਸ਼ਹਿਨਸ਼ਾਹ ਤੇਰਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਬੱਚਾ ਤੇਰੇ ਦਵਾਰੇ ਨੱਚਾ, ਨੱਚ ਨੱਚ ਆਪਣਾ ਨਾਚ ਵਖਾਈਆ। ਕਲਜੁਗ ਬੱਚਾ ਤੇਰਾ ਨੱਚੇ, ਮੁਖ ਘੁੰਗਟ ਨਾ ਕੋਇ ਰਖਾਈਆ। ਮੇਰੀ ਕਿਰਿਆ ਅੰਦਰ ਸਾਰੇ ਫਸੇ, ਚਾਰੋਂ ਕੁੰਟ ਬਚਿਆ ਕੋਇ ਨਜ਼ਰ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਨੱਠੇ, ਪੰਜ ਤੱਤ ਖ਼ਾਕ ਮੇਰੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਦਰ ਤੇਰੇ ਜਗਾਈ ਇਕ ਅਲਖ, ਅਲੱਖਨਾ ਅਲੱਖ ਤੇਰੀ ਵਡਿਆਈਆ। ਖ਼ਾਲੀ ਝੋਲੀ ਨਾ ਮੋੜੀਂ ਸੱਖ, ਸੁੱਖਾਂ ਸੁਖਦਿਆਂ ਘੜੀ ਨੇੜੇ ਆਈਆ। ਮੇਰੇ ਵਿਚ ਹੋਇਉਂ ਪਰਤੱਖ, ਮੇਰਾ ਸੰਗ ਨਿਭਾਈਆ। ਮੇਰੀ ਫਰਕਣੋਂ ਹਟੀ ਅੱਖ, ਆਖਰ ਤੇਰਾ ਦਰਸ਼ਨ ਪਾਈਆ। ਮੈਂ ਤੇਰੀ ਕਿਰਪਾ ਸ਼ਾਹ ਸੁਲਤਾਨਾ ਘਰ ਉਡੌਣੇ ਕੱਖ, ਚਾਰੋਂ ਕੁੰਟ ਵੇਖ ਵਖਾਈਆ। ਆਪਣੇ ਇਸ਼ਾਰੇ ਨਾਲ ਆਪਣੇ ਦੇ ਦੱਸ, ਜੋ ਤੇਰੇ ਚਰਨ ਧਿਆਨ ਲਗਾਈਆ। ਫੜ ਬਾਹੋਂ ਲਵਾਂ ਰੱਖ, ਨਿਉਂ ਨਿਉਂ ਲਾਗਾਂ ਪਾਈਂਆ। ਚਾਰੋਂ ਕੁੰਟ ਵੇਖੀਂ ਉਡਣੇ ਭੱਖ, ਭਾਖਿਆ ਤੇਰੀ ਮੋਹੇ ਭਾਈਆ। ਮੈਂ ਸੇਵਾ ਕਰਾਂ ਨੱਠ ਨੱਠ, ਇਕੋ ਸਾਚੀ ਬਣਤ ਬਣਾਈਆ। ਕਿਸੇ ਦਾ ਰਹਿਣ ਨਾ ਦੇਵਾਂ ਧੀਰਜ ਜਤ, ਸਤਿ ਰੱਖੇ ਨਾ ਕੋਇ ਟਿਕਾਈਆ। ਚੌਦਾਂ ਵਿਦਿਆ ਮਾਰਾਂ ਮਤ, ਪੜ੍ਹ ਪੜ੍ਹ ਹੋਣ ਜੀਵ ਹਲਕਾਈਆ। ਸ਼ਾਹ ਸੁਲਤਾਨਾਂ ਘਰ ਚੁੱਕਾਂ ਅਤ, ਦਰ ਦਰ ਪਏ ਲੜਾਈਆ। ਵਿਦਵਾਨਾ ਨੱਕ ਪਾਵਾਂ ਨੱਥ, ਕਲੰਦਰ ਵਾਂਗ ਨਚਾਈਆ। ਜੋ ਤੇਰਾ ਗੌਂਦੇ ਜਸ ਤਿਨ੍ਹਾਂ ਢੈ ਪਵਾਂ ਸਰਨਾਈਆ। ਮੇਰਾ ਵੇਲਾ ਅੰਤਮ ਹੋਣਾ ਬਸ, ਮੈਂ ਸਭ ਦਾ ਬਸਤਾ ਦਿਆਂ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰਦੀ ਦਰਦੀਆਂ ਦਰਦ ਵੰਡਾਈਆ । ਦਰਦੀ ਮੇਰਾ ਵੰਡ ਦਰਦ, ਦੁੱਖ ਤੇਰੇ ਅੱਗੇ ਸੁਣਾਇਆ। ਮੈਂ

ਕਲਜੁਗ ਜੀਵਾਂ ਹੱਥ ਛੁਰੀ ਫੜਾਈ ਕਰਦ, ਕੋਈ ਹਲਾਲ ਕੋਈ ਝਟਕਾ ਕਰ ਵਖਾਇਆ। ਤੂੰ ਆਇਉਂ ਬਣ ਕੇ ਮਰਦ, ਸਭ ਦਾ ਲੇਖਾ ਦੇ ਮੁਕਾਇਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪਿਛਲੀ ਵਖਾ ਕੱਢ ਕੇ ਫਰਦ, ਜਿਸ ਦੇ ਉਤੇ ਹਿਸਾਬ ਜਣਾਇਆ। ਜੀਵਾਂ ਜੰਤਾਂ ਸਾਰੇ ਗਏ ਵਰਜ, ਨਾਨਕ ਲਿਖ ਲਿਖ ਲੇਖ ਗਣਾਇਆ। ਪੁਰਖ ਅਕਾਲ ਅੱਗੇ ਕਰੋ ਅਰਜ਼, ਵੇਲੇ ਅੰਤ ਹੋਏ ਸਹਾਇਆ। ਤੂੰ ਕਰ ਲੈ ਆਪਣਾ ਪੂਰਾ ਫਰਜ, ਤੇਰੇ ਅੱਗੇ ਵਾਸਤਾ ਪਾਇਆ। ਮੈਨੂੰ ਲੱਖ ਚੁਰਾਸੀ ਮਾਰਨ ਦੀ ਅੰਤਮ ਮਰਜ਼, ਦਾਰੂ ਨਜ਼ਰ ਕੋਇ ਨਾ ਆਇਆ। ਪ੍ਰਭ ਤੇਰਾ ਹੋਵੇ ਕੋਈ ਨਾ ਹਰਜ, ਸਿਰ ਮੇਰੇ ਹੱਥ ਟਿਕਾਇਆ। ਮੈਂ ਲਾਹਵਾਂ ਪਿਛਲਾ ਕਰਜ਼, ਅਗਲਾ ਲੇਖਾ ਤੇਰੀ ਝੋਲੀ ਪਾਇਆ। ਨਾ ਕੋਈ ਗਰਮ ਨਾ ਕੋਈ ਸਰਦ, ਹੁਕਮ ਇਕੋ ਰਿਹਾ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਰਖਾਇਆ। ਤੇਰੇ ਦਰ ਦਿਤੀ ਦਲੀਲ, ਸਾਹਿਬ ਸਚ ਮੇਰੀ ਅਰਜ਼ੋਈਆ। ਮੇਰੀ ਸੁਣ ਅੰਤ ਅਪੀਲ, ਮਿਹਰਵਾਨ ਮਿਲੇ ਕਿਤੇ ਨਾ ਢੋਈਆ। ਮੇਰਾ ਕੋਈ ਨਜ਼ਰ ਨਾ ਆਏ ਵਕੀਲ, ਵੁਕਲਾ ਬੈਠੇ ਮੁਖ ਛੁਪਾਈਆ। ਤੂੰ ਸਾਚਾ ਸ਼ਾਹ ਛੈਲ ਛਬੀਲ, ਤੇਰਾ ਹੁਕਮ ਮੇਰੀ ਰਜ਼ਾਈਆ। ਤੂੰ ਬਸਤਰ ਪਹਿਰੇ ਨੀਲ, ਬਸਨ ਬਨਵਾਰੀ ਆਪਣਾ ਵੇਸ ਵਟਾਈਆ। ਸ੍ਰਿਸ਼ਟ ਸਬਾਈ ਹੋਈ ਕੁਚੀਲ, ਕੁਚਲ ਦੇਵੀਂ ਥਾਉਂ ਥਾਈਂਆ। ਕਿਸੇ ਨਜ਼ਰ ਨਾ ਆਏ ਮਾਨਸਰੋਵਰ ਝੀਲ, ਹੰਸ ਰੂਪ ਨਾ ਕੋਇ ਵਟਾਈਆ। ਲੇਖਾ ਚੁਕੇ ਜ਼ਬਰਾਈਲ ਮੇਕਾਈਲ ਅਸਰਾਫੀਲ, ਇਜ਼ਰਾਈਲ ਦਏ ਦੁਹਾਈਆ। ਨੌਂ ਖੰਡ ਪ੍ਰਿਥਮੀ ਢਾਹ ਦੇ ਫ਼ਸੀਲ, ਫ਼ੈਸਲਾ ਇਕੋ ਵਾਰ ਸੁਣਾਈਆ। ਜਿਉਂ ਕ੍ਰਿਸ਼ਨ ਅਰਜਣ ਲਹਿਣਾ ਚੁਕਾਇਆ ਕੋਲੋਂ ਭੀਲ, ਤਿਉਂ ਪੀਰ ਪੈਗ਼ੰਬਰ ਨੱਠਣ ਵਾਹੋ ਦਾਹੀਆ। ਤੇਰਾ ਸ਼ਸਤਰ ਨਾ ਕੋਇ ਤੀਰ, ਕਮਾਨ ਨਜ਼ਰ ਕੋਇ ਨਾ ਆਈਆ। ਕਰ ਕਿਰਪਾ ਤੋੜ ਮੇਰਾ ਜ਼ੰਜੀਰ, ਜ਼ਰਾ ਜ਼ਰਾ ਦੇ ਕਟਾਈਆ। ਮੈਂ ਅੰਤ ਤੇਰੇ ਕੋਲ ਆਇਆ ਅਖ਼ੀਰ, ਇਖਤਿਆਰ ਦੇ ਮੇਰੇ ਗੋਸਾਈਂਆ। ਅਠਸਠ ਤੀਰਥ ਸੁਕਾਵਾਂ ਨੀਰ, ਨੇਤਰ ਨੈਣਾਂ ਨੀਰ ਸਰਬ ਵਹਾਈਆ। ਸਭ ਦੇ ਬਸਤਰ ਲਾਹਵਾਂ ਚੀਰ, ਭੂਸ਼ਨ ਤਨ ਨਾ ਕੋਇ ਪਹਿਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਖ਼ਾਹਸ਼ ਪੂਰ ਕਰਾਈਆ। ਮੇਰੀ ਪੂਰੀ ਕਰ ਦੇ ਖ਼ਾਹਸ਼, ਖ਼ਾਸਤਗਾਰ ਦਰ ਤੇ ਆਇਆ। ਨੌਂ ਖੰਡ ਪ੍ਰਿਥਮੀ ਕਰ ਅਜ਼ਮਾਇਸ਼, ਬਿਨ ਤੇਰੇ ਭਗਤਾਂ ਸੱਚਾ ਕੋਇ ਰਹਿਣ ਨਾ ਪਾਇਆ। ਮੈਂ ਕਰਕੇ ਆਇਆ ਪੈਮਾਇਸ਼, ਪੈਮਾਨਾ ਇਕੋ ਹੱਥ ਉਠਾਇਆ। ਕਲਜੁਗ ਜੀਵਾਂ ਧੀਆਂ ਭੈਣਾਂ ਲਾਈ ਨੁਮਾਇਸ਼, ਜਗਤ ਫੈਸ਼ਨ ਹੱਟ ਵਿਕਾਇਆ। ਤੈਨੂੰ ਵੇਖ ਮੇਰੇ ਸਾਹਿਬ ਨਾ ਆਇਆ ਤੈਸ਼, ਕਿਉਂ ਬੈਠਾ ਮੁਖ ਛੁਪਾਇਆ। ਮੇਰੀ ਚਲੇ ਨਾ ਕੋਇ ਪੇਸ਼, ਪੇਸ਼ਤਰ ਤੇਰੇ ਅੱਗੇ ਹਾਲ ਸੁਣਾਇਆ। ਮਾਣ ਤੁਟਾ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਗਣਪਤ ਬੈਠਾ ਸੀਸ ਝੁਕਾਇਆ। ਪੀਰ ਪੈਗ਼ੰਬਰ ਬਣ ਗਏ ਦਰਵੇਸ਼, ਦਰ ਬ-ਦਰ ਨਾ ਕੋਇ ਫਿਰਾਇਆ। ਤੂੰ ਰਹੇਂ ਸਦਾ ਹਮੇਸ਼, ਆਦਿ ਜੁਗਾਦਿ ਵਡ ਵਡਿਆਇਆ। ਮੇਰੇ ਵੇਖ ਖੁਲੜੇ ਕੇਸ, ਸੀਸ ਦਸਤਾਰ ਨਾ ਕੋਇ ਟਿਕਾਇਆ। ਫਿਰੀ ਦਰੋਹੀ ਮੁੱਲਾ ਸ਼ੇਖ਼, ਸ਼ੇਖ਼ੀ ਸਭ ਦੀ ਦੇ ਮਿਟਾਇਆ। ਮੈਂ ਆਪਣੀ ਖੇਲ ਲਈ ਖੇਡ, ਜਗਤ ਕੂੜ ਅਡੰਬਰ ਇਕ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਰਿਹਾ ਸੁਣਾਇਆ। ਕਲਜੁਗ ਸਚ ਦੱਸਾਂਗਾ। ਤੇਰੇ ਵਿਚ ਆ ਕੇ ਹੱਸਾਂਗਾ। ਦੋ ਜਹਾਨਾਂ ਨੱਸਾਂਗਾ। ਏਕਾ ਤੀਰ ਨਿਰਾਲਾ ਕਸਾਂ ਗਾ। ਸ੍ਰਿਸ਼ਟ ਸਬਾਈ ਝੱਸਾਂਗਾ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਾਚੇ ਮੰਦਰ ਬਹਿ ਕੇ ਵਸਾਂਗਾ। ਕਲਜੁਗ ਵੇਖ ਵੇਖੀ ਜਾ, ਵਖਾਵਣਹਾਰਾ ਦਇਆ ਕਮਾਈਆ। ਭੇਖਾਧਾਰੀ ਭੁੱਲੇ ਰਾਹ, ਭਰਮੀ ਭਰਮ ਵਡਿਆਈਆ। ਮਾਇਆਧਾਰੀ ਰੁਲੇ ਥਾਂ ਥਾਂ, ਹਰਿ ਕਾ ਨਾਮ ਨਾ ਕੋਇ ਧਿਆਈਆ। ਮਾਂਵਾਂ ਪੁੱਤਰਾਂ ਕੋਇ ਨਾ ਛਾਂ, ਪਿਤਾ ਪੁੱਤ ਨਾ ਕੋਇ ਵਡਿਆਈਆ। ਨਾਰ ਕੰਤ ਨਾ ਸਕੇ ਹੰਢਾ, ਵਿਭਚਾਰ ਸਰਬ ਲੋਕਾਈਆ। ਤੇਰੀ ਅੰਤਮ ਪਕੜਾਂ ਬਾਂਹ, ਬਲ ਆਪਣਾ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਖੇਲ ਖੇਲ ਰਿਹਾ ਵਖਾਈਆ।

੨੦ ਮਾਘ ੨੦੧੯ ਬਿਕ੍ਰਮੀ ਅਰਜਣ ਸਿੰਘ ਦੇ ਗ੍ਰਹਿ ਭਰੋਭਾਲ ਜ਼ਿਲਾ ਅੰਮ੍ਰਿਤਸਰ

ਗ਼ੁਲਾਮ ਬਰਦੇ ਆਏ ਬੱਧੇ, ਪਰਵਰਦਿਗਾਰ ਤੇਰੀ ਸਰਨਾਈਆ। ਪੀਰ ਪੈਗ਼ੰਬਰ ਫਿਰਨ ਭੱਜੇ, ਚੌਦਾਂ ਤਬਕ ਦੇਣ ਦੁਹਾਈਆ। ਸਾਹਿਬ ਸੁਲਤਾਨ ਇਕੋ ਸੱਦੇ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਪਾਰ ਕਰਾਏ ਪਿਛਲੀ ਹੱਦੇ, ਅਗਲਾ ਲੇਖਾ ਰਿਹਾ ਸਮਝਾਈਆ। ਕਲਜੁਗ ਵਿਚ ਬਾਲ ਨੱਢੇ, ਬਾਲੀ ਬੁਧ ਨਾ ਕੋਇ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਸਮਝਾਈਆ। ਗੁਰ ਅਵਤਾਰ ਸੱਦੇ ਨੇੜੇ, ਨੇਰਨ ਨੇਰਾ ਆਪ ਜਣਾਇੰਦਾ । ਕਲਜੁਗ ਵੇਖੋ ਉਜੜੇ ਖੇੜੇ, ਕਾਇਆ ਖੇੜਾ ਨਾ ਕੋਇ ਵਸਾਇੰਦਾ। ਦੀਨ ਮਜ਼੍ਹਬ ਪਏ ਝੇੜੇ, ਝਗੜਾ ਹੱਕ ਨਾ ਕੋਇ ਦ੍ਰਿੜਾਇੰਦਾ। ਸਤਿ ਧਰਮ ਨਾ ਬੰਨ੍ਹੇ ਬੇੜੇ, ਬੇੜਾ ਕੰਧ ਨਾ ਕੋਇ ਉਠਾਇੰਦਾ। ਪੁਰਖ ਅਕਾਲ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਵੇਂਹਦਾ ਰਿਹਾ ਕਰ ਕੇ ਵੱਡੇ ਜੇਰੇ, ਭੇਵ ਅਭੇਦਾ ਆਪ ਛੁਪਾਇੰਦਾ। ਕੋਈ ਨਾ ਜਾਣੇ ਤੇਰੇ ਮੇਰੇ, ਮੇਰਾ ਤੇਰਾ ਰਾਹ ਨਾ ਕੋਇ ਵਖਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਹੁਕਮੇ ਅੰਦਰ ਹਰਿ ਜੂ ਘੇਰੇ, ਧੁਰ ਫ਼ਰਮਾਨਾ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਪੀਰ ਪੈਗ਼ੰਬਰ ਸਯਦਾ ਸੀਸ, ਇਕੋ ਇਕ ਝੁਕਾਈਆ। ਤੇਰਾ ਖੇਲ ਸਾਹਿਬ ਜਗਦੀਸ, ਬੇਅੰਤ ਤੇਰੀ ਵਡਿਆਈਆ। ਤੇਰਾ ਕਲਮਾ ਤੇਰੀ ਹਦੀਸ, ਹਜ਼ਰਤ ਸਚ ਤੇਰੀ ਪੜ੍ਹਾਈਆ। ਅੰਤਮ ਖ਼ਾਲੀ ਹੋਏ ਖੀਸ, ਵਸਤ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਪੀਸਣ ਲਿਆ ਪੀਸ, ਚੌਦਾਂ ਤਬਕ ਦੇਣ ਦੁਹਾਈਆ। ਤੇਰਾ ਨਿਸ਼ਾਨਾ ਦੱਸ ਕੇ ਗਏ ਠੀਕ, ਅਲਫ਼ ਯੇ ਕਰ ਪੜ੍ਹਾਈਆ। ਤੇਰੇ ਹੱਥ ਇਕ ਤੌਫ਼ੀਕ, ਲਾਸ਼ਰੀਕ ਬੇਪਰਵਾਹੀਆ। ਤੇਰੀ ਕਰਦੇ ਰਹੇ ਉਡੀਕ, ਈਸਾ ਮੂਸਾ ਮੁਹੰਮਦ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਨੇਤਰ ਖੋਲ੍ਹ, ਨੈਣ ਨੈਣ ਦਰਸਾਇੰਦਾ। ਲੋਕਮਾਤ ਸਚ ਵਸਤ ਨਾ ਕਿਸੇ ਕੋਲ, ਲੱਖ ਚੁਰਾਸੀ ਖ਼ਾਲੀ ਭਾਂਡੇ ਆਪ ਜਣਾਇੰਦਾ। ਕੂੜੀ ਕਿਰਿਆ ਮਾਇਆ ਮਮਤਾ ਵੱਜਾ ਢੋਲ, ਸਚ ਸੁੱਚ ਵਣਜ ਨਾ ਕੋਇ ਵਖਾਇੰਦਾ। ਤ੍ਰੈਗੁਣ ਮਾਇਆ ਪਾਇਆ ਘੋਲ, ਤੱਤਵ ਤੱਤ ਨਾਲ ਲੜਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ ਪਾਂਧਾ ਰੌਲ, ਪਰਦਾ ਹੱਕ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਇੰਦਾ। ਪੀਰ ਪੈਗ਼ੰਬਰ ਮਾਰਨ ਧਾਹ, ਨੇਤਰ ਨੈਣਾਂ ਨੀਰ ਵਹਾਈਆ। ਵੇਲਾ ਅੰਤਮ ਗਿਆ ਆ, ਦੀਸੇ ਅੰਤ ਨਾ ਕੋਇ ਸਹਾਈਆ। ਅੱਲਾ ਰਾਣੀ ਤੁੱਟਣਹਾਰਾ

ਨਕਾਹ, ਮੁਖ ਪਰਦਾ ਨਾ ਕੋਇ ਟਿਕਾਈਆ। ਕਰੇ ਖੇਲ ਆਪ ਖ਼ੁਦਾ, ਖ਼ੁਦੀ ਸਭ ਦੀ ਮੇਟ ਮਿਟਾਈਆ। ਰੂਹ ਪਾਕ ਕਰੇ ਜੁਦਾ, ਵਜੂਦ ਕੰਮ ਕਿਸੇ ਨਾ ਆਈਆ। ਸਾਰੇ ਹੋਏ ਬੇਵਫ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਰਿਹਾ ਕਮਾਈਆ। ਗੁਰ ਅਵਤਾਰ ਕਰਨ ਵਿਚਾਰ, ਵਿਚਾਰ ਵਿਚ ਹਰਿ ਨਾ ਆਇੰਦਾ। ਜੁਗ ਚੌਕੜੀ ਜਿਸ ਚਲਾਈ ਧਾਰ, ਧਰਤ ਧਵਲ ਖੇਲ ਖਲਾਇੰਦਾ। ਬ੍ਰਹਿਮੰਡ ਖੰਡ ਖੋਲ੍ਹਣਹਾਰ ਕਿਵਾੜ, ਪੁਰੀਆਂ ਲੋਆਂ ਰਾਹ ਚਲਾਇੰਦਾ । ਵਿਸ਼ਨ ਬ੍ਰਹਮਾ ਸ਼ਿਵ ਜਿਸ ਬਣਾਏ ਸੇਵਾਦਾਰ, ਸਾਚੀ ਸੇਵਾ ਇਕ ਸਮਝਾਇੰਦਾ। ਸੋ ਸਾਹਿਬ ਲੇਖਾ ਮੰਗੇ ਅੰਤਮ ਵਾਰ, ਪੂਰਬ ਲਹਿਣਾ ਆਪ ਚੁਕਾਇੰਦਾ। ਸਭ ਦੇ ਨੇਤਰ ਹੋਏ ਸ਼ਰਮਸਾਰ, ਅੱਖ ਪਰਤੱਖ ਨਾ ਕੋਇ ਉਠਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਹੋਏ ਲਾਚਾਰ, ਅੰਜੀਲ ਕੁਰਾਨ ਕਾਇਆ ਕੁਰਾ ਨਾ ਕੋਇ ਵਖਾਇੰਦਾ। ਖਾਣੀ ਬਾਣੀ ਤੀਰ ਨਿਰਾਲਾ ਮਾਰੇ ਨਾ ਕੋਈ ਮਾਰ, ਧਾਰ ਦੋ ਧਾਰ ਨਾ ਕੋਇ ਜਣਾਇੰਦਾ। ਕੂੜਾ ਨਾਤਾ ਸਰਬ ਸੰਸਾਰ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਇੰਦਾ। ਚੌਦਾਂ ਲੋਕ ਵੇਖੇ ਹੱਟ ਬਾਜ਼ਾਰ, ਸ੍ਰੀ ਭਗਵਾਨ ਫੋਲ ਫੁਲਾਇੰਦਾ। ਕਾਗਦ ਕਲਮ ਸ਼ਾਹੀ ਰੋਵੇ ਜ਼ਾਰੋ ਜ਼ਾਰ, ਨੇਤਰ ਨੀਰ ਧੀਰ ਨਾ ਕੋਇ ਧਰਾਇੰਦਾ। ਦਰੋਹੀ ਖ਼ੁਦਾਏ ਸਾਡੀ ਸੁਣੀ ਨਾ ਕਿਸੇ ਆਵਾਜ਼, ਗੁਰ ਕਾ ਸ਼ਬਦ ਰਿਦੇ ਨਾ ਕੋਇ ਵਸਾਇੰਦਾ। ਸ੍ਰਿਸ਼ਟ ਸਬਾਈ ਹੋਈ ਵਿਭਚਾਰ, ਹਰਿ ਕੰਤ ਨਾ ਕੋਇ ਹੰਡਾਇੰਦਾ । ਮੰਦਰ ਮਸਜਦ ਸ਼ਿਵਦਵਾਲੇ ਮੱਠ ਧੂਆਂਧਾਰ, ਜੋਤ ਉਜਾਲਾ ਨਾ ਕੋਇ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਅੰਤਮ ਸਾਰੇ ਗਏ ਹਾਰ, ਆਤਮ ਪਰਮਾਤਮ ਬ੍ਰਹਮ ਮਤ ਇਕ ਤੱਤ ਸਤਿ ਸਤਿ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਸਮਝਾਇੰਦਾ। ਸਾਚੀ ਕਰਨੀ ਦੱਸੇ ਮੂਸਾ, ਮਸਲਾ ਇਕੋ ਇਕ ਜਣਾਈਆ। ਅੰਤਮ ਪੌਣਾ ਕਾਲਾ ਸੂਸਾ, ਨੂਰ ਜ਼ਹੂਰ ਦਏ ਛੁਪਾਈਆ। ਈਸਾ ਸੀਸ ਨਾ ਰਹੇ ਕੋਈ ਹਦੀਸਾ, ਹਜ਼ਰਤ ਇਕੋ ਹੁਕਮ ਸੁਣਾਈਆ। ਮੁਹੰਮਦ ਤੇਰਾ ਅੰਤਮ ਪੀਸਣ ਪੀਸਾ, ਕਲਜੁਗ ਚੱਕੀ ਜਗਤ ਚਲਾਈਆ। ਚਾਰ ਯਾਰੀ ਖ਼ਾਲੀ ਖੀਸਾ, ਖ਼ਲਕਤ ਰੋਵੇ ਮਾਰੇ ਧਾਹੀਂਆ। ਪਰਗਟ ਹੋਇਆ ਬੀਸ ਬੀਸਾ, ਭੇਵ ਅਭੇਦਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਜਣਾਈਆ। ਸਚ ਸੰਦੇਸਾ ਪੀਰ ਗੁਰ, ਸਤਿਗੁਰ ਸਾਚਾ ਇਕ ਸਮਝਾਇੰਦਾ। ਸਾਚਾ ਲੇਖਾ ਵੇਖੋ ਧੁਰ, ਧੁਰ ਦਾ ਲੇਖਾ ਆਪ ਜਣਾਇੰਦਾ। ਲੱਖ ਚੁਰਾਸੀ ਜੀਵ ਜੰਤ ਸਵੱਛ ਸਰੂਪੀ ਕਵਣ ਗਿਆ ਜੁੜ, ਸ਼ਬਦੀ ਢੋਲਾ ਕਵਣ ਅਲਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਸਰਗੁਣ ਵੇਖਣਹਾਰਾ ਚੜ੍ਹ ਕੇ ਸਾਚੇ ਘੋੜ, ਜੋਤੀ ਜੋੜਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰਨੇਹਾਰਾ, ਏਕੰਕਾਰ ਵੱਡੀ ਵਡਿਆਈਆ। ਕਲਜੁਗ ਅੰਤਮ ਹੋ ਉਜਿਆਰਾ, ਨਿਰਗੁਣ ਆਪਣਾ ਵੇਸ ਵਟਾਈਆ। ਸੋ ਪੁਰਖ ਨਿਰੰਜਣ ਕਰੇ ਕਰਾਏ ਸਾਚੀ ਕਾਰਾ, ਹਰਿ ਪੁਰਖ ਨਿਰੰਜਣ ਵੇਖ ਵਖਾਈਆ। ਏਕੰਕਾਰਾ ਦੇਵਣਹਾਰ ਆਧਾਰਾ, ਆਦਿ ਨਿਰੰਜਣ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਸਤਿ ਸਤਵਾਦੀ ਦਏ ਸਤਿ ਹੁਲਾਰਾ, ਸ੍ਰੀ ਭਗਵਾਨ ਵੱਜੇ ਵਧਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰਾ, ਬ੍ਰਹਮ ਵੇਖੇ ਥਾਉਂ ਥਾਈਂਆ। ਵਿਸ਼ਨੂੰ ਦੇਵੇ ਇਕ ਇਸ਼ਾਰਾ, ਬ੍ਰਹਮਾ ਆਪਣੇ ਹੁਕਮ ਨਚਾਈਆ। ਸ਼ੰਕਰ ਖੋਲ੍ਹੇ ਬੰਦ ਕਵਾੜਾ, ਨੇਤਰ ਬੰਦ ਨਾ ਕੋਇ ਜਣਾਈਆ। ਹੁਕਮੇ ਅੰਦਰ ਸੱਦੇ ਤੇਈ ਅਵਤਾਰਾ, ਤ੍ਰੈਗੁਣ ਨਾਤਾ ਤੋੜ ਤੁੜਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਈਆ। ਸਾਚਾ ਖੇਲ ਸਚਖੰਡ, ਸੋ ਪੁਰਖ ਨਿਰੰਜਣ ਆਪ ਰਚਾਇੰਦਾ। ਜੁਗ ਚੌਕੜੀ ਵੰਡਣਹਾਰਾ ਵੰਡ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਲੇਖਾ ਚੁਕਾਏ ਤਾਰਾ ਸੂਰਜ ਚੰਦ, ਚੰਦ ਚਾਂਦਨਾ ਇਕ ਚਮਕਾਇੰਦਾ। ਲੱਖ ਚੁਰਾਸੀ ਦੇਵਣਹਾਰਾ ਦੰਡ, ਬਚਿਆ ਕੋਇ ਰਹਿਣ ਨਾ ਪਾਇੰਦਾ। ਨਾਤਾ ਤੋੜੇ ਜੇਰਜ ਅੰਡ, ਉਤਭੁਜ ਸੇਤਜ ਮੂਲ ਮੁਕਾਇੰਦਾ। ਕੂੜੀ ਕਿਰਿਆ ਮੇਟੇ ਭੇਖ ਪਖੰਡ, ਕਲਜੁਗ ਲਹਿਣਾ ਝੋਲੀ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਗੁਰ ਅਵਤਾਰ ਕਰੋ ਧਿਆਨ, ਹਰਿ ਸਾਚਾ ਸਚ ਸਮਝਾਇੰਦਾ। ਚਾਰ ਵਰਨ ਕਿਸੇ ਕੋਲ ਨਾ ਰਿਹਾ ਗਿਆਨ, ਸਚ ਧਿਆਨ ਨਾ ਕੋਇ ਲਗਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਹੋਏ ਬੇਈਮਾਨ, ਨਾਮ ਅਮਾਨਤ ਗ੍ਰਹਿ ਮੰਦਰ ਨਾ ਕੋਇ ਟਿਕਾਇੰਦਾ। ਪੰਚ ਵਿਕਾਰਾ ਅੰਦਰ ਵੜਿਆ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਸਰਬ ਹਲਕਾਇੰਦਾ। ਨਜ਼ਰ ਨਾ ਆਏ ਸ੍ਰੀ ਭਗਵਾਨ, ਬੰਦ ਤਾਕੀ ਕੁੰਡਾ ਕੋਇ ਨਾ ਲਾਹਿੰਦਾ। ਅੰਮ੍ਰਿਤ ਆਤਮ ਕਿਸੇ ਨਾ ਮਿਲਿਆ ਪੀਣ ਖਾਣ, ਨਿਝਰ ਝਿਰਨਾ ਨਾ ਕੋਇ ਝਿਰਾਇੰਦਾ। ਜੋਤੀ ਜੋਤ ਜਗੇ ਨਾ ਨੂਰ ਮਹਾਨ, ਅਗਿਆਨ ਅੰਧੇਰ ਨਾ ਕੋਇ ਮਿਟਾਇੰਦਾ। ਬੱਤੀ ਦੰਦ ਰਸਨਾ ਜਿਹਵਾ ਗਾ ਗਾ ਥੱਕੀ ਗਾਣ, ਗਾਵਣਹਾਰਾ ਆਪਣਾ ਭੇਵ ਨਾ ਕਿਸੇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਕਰਨੀ ਆਪ ਜਣਾਇੰਦਾ। ਗੁਰ ਅਵਤਾਰ ਕਰਨ ਮਹਿਸੂਸ, ਵੇਲਾ ਅੰਤਮ ਅੰਤ ਆਈਆ। ਪੁਰਖ ਅਬਿਨਾਸ਼ੀ ਬਣਿਆ ਆਪ ਜਾਸੂਸ, ਨਿਰਗੁਣ ਹੋ ਕੇ ਫੇਰਾ ਪਾਈਆ। ਸਭ ਦੀ ਵਰਾਸਤ ਕਰੇ ਮਨਸੂਖ, ਹੱਕ ਆਪਣਾ ਦਏ ਜਣਾਈਆ। ਨਾਤਾ ਤੋੜੇ ਜ਼ਾਤ ਪਾਤ, ਕੂੜੀ ਕਿਰਿਆ ਝੂਠ, ਆਤਮ ਪਰਮਾਤਮ ਵੇਖ ਵਖਾਈਆ। ਲੱਖ ਚੁਰਾਸੀ ਪੰਜ ਤੱਤ ਕਾਇਆ ਜਾਣ ਕਲਬੂਤ, ਕਲਮਾ ਨਬੀ ਇਕ ਪੜ੍ਹਾਈਆ। ਆਪਣਾ ਦੇਵੇ ਆਪ ਸਬੂਤ, ਸ਼ਹਿਨਸ਼ਾਹ ਇਕੋ ਫੇਰਾ ਪਾਈਆ। ਆਪਣੇ ਹੱਥ ਰੱਖੇ ਹਕੂਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਦੇਵੇ ਆਪ, ਸਦਾ ਆਪਣੇ ਨਾਮ ਲਗਾਈਆ। ਆਦਿ ਜੁਗਾਦੀ ਮਾਈ ਬਾਪ, ਪਿਤਾ ਪੂਤ ਵੇਖ ਵਖਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਜਿਸ ਦਾ ਜਪਦੇ ਰਹੇ ਜਾਪ, ਸੋ ਸਾਹਿਬ ਵੇਖਣ ਆਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਜੀਵ ਜੰਤ ਵੇਖੇ ਪੂਜਾ ਪਾਠ, ਇਸ਼ਟ ਦੇਵ ਨਾ ਕੋਈ ਮਨਾਈਆ। ਪਾਵੇ ਸਾਰ ਤੀਰਥ ਤਾਟ, ਤਟ ਕਿਨਾਰਾ ਫੋਲ ਫੁਲਾਈਆ। ਚੌਦਾਂ ਲੋਕਾਂ ਖੋਲ੍ਹੇ ਹਾਟ, ਵਣਜਾਰਾ ਨਜ਼ਰ ਕੋਇ ਨਾ ਆਈਆ। ਚੋਦਾਂ ਤਬਕ ਵੇਖੇ ਜ਼ਾਤ, ਜ਼ਾਤ ਸਭ ਦੀ ਦਏ ਗਵਾਈਆ। ਕਲਜੁਗ ਅੰਤਮ ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਵੇਸ ਵਟਾਈਆ। ਗੋਪੀ ਕਾਹਨ ਕੋਈ ਨਾ ਪਾਵੇ ਰਾਸ, ਮੰਡਲ ਮੰਡਪ ਨਾਚ ਨਾ ਕੋਇ ਨਚਾਈਆ। ਚਾਰ ਜੁਗ ਦੀ ਇਕੱਠੀ ਕਰੇ ਸ਼ਾਖ਼, ਸ਼ਹਿਨਸ਼ਾਹ ਆਪਣਾ ਹੁਕਮ ਮਨਾਈਆ। ਜਿਸ ਦੀ ਭਾਖਿਆ ਰਹੇ ਭਾਖ, ਭਵਿਖਤ ਵਾਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਰ ਹਰਿ ਇਕੋ ਵੇਸ ਵਟਾਈਆ। ਨਰ ਹਰਿ ਏਕੰਕਾਰਾ, ਅਕਲ ਕਲਾ ਅਖਵਾਇੰਦਾ। ਵਸਣਹਾਰਾ ਧਾਮ ਨਿਆਰਾ, ਸਚਖੰਡ ਆਪਣੇ ਸੋਭਾ ਪਾਇੰਦਾ। ਕਮਲਾਪਾਤੀ ਹੋ ਉਜਿਆਰਾ, ਦੀਆ ਬਾਤੀ ਨਾ ਕੋਇ ਜਗਾਇੰਦਾ। ਸਾਚਾ ਸਾਕੀ ਨਰ ਨਿਰੰਕਾਰਾ, ਸਾਚਾ ਜਾਮ ਹੱਥ ਉਠਾਇੰਦਾ। ਦੇਵਣਹਾਰਾ ਧੁਰ ਦਰਬਾਰਾ, ਮੁਕਾਮੇ ਹੱਕ ਸੋਭਾ ਪਾਇੰਦਾ। ਲਾਸ਼ਰੀਕ ਪਰਵਰਦਿਗਾਰਾ,

ਵਾਹਦ ਆਪਣਾ ਰੰਗ ਚੜ੍ਹਾਇੰਦਾ। ਲੇਖਾ ਜਾਣੇ ਦੋ ਜਹਾਨ ਸਾਂਝਾ ਯਾਰਾ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਕਲਜੁਗ ਅੰਤਮ ਹੋ ਤਿਆਰਾ, ਨਿਰਗੁਣ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਿਫ਼ਤ ਸਾਲਾਹੀ ਵਸੇ ਬਾਹਰਾ, ਸਿਫ਼ਤ ਵਿਚ ਕਦੇ ਨਾ ਆਇੰਦਾ। ਸਿਫ਼ਤ ਸਾਲਾਹੀ ਏਕੋ ਏਕ, ਏਕ ਏਕ ਜਣਾਈਆ। ਆਦਿ ਜੁਗਾਦਿ ਸਾਚੀ ਟੇਕ, ਜੁਗ ਜੁਗ ਹੁਕਮ ਮਨਾਈਆ। ਰੂਪ ਰੰਗ ਨਾ ਕੋਇ ਰੇਖ, ਭੇਖ ਆਪਣਾ ਆਪਣੇ ਵਿਚ ਛੁਪਾਈਆ। ਵਸਣਹਾਰਾ ਸਾਚੇ ਦੇਸ, ਦੇਸ ਦਸੰਤਰ ਦਏ ਵਡਿਆਈਆ। ਮੁੱਛ ਦਾੜ੍ਹੀ ਨਾ ਕੋਇ ਕੇਸ, ਨਾ ਕੋਈ ਮੂੰਡ ਮੁੰਡਾਈਆ। ਜਿਸ ਸੁਤ ਬਣਾਇਆ ਸ੍ਰੀ ਦਸ਼ਮੇਸ਼, ਸਿਰ ਆਪਣਾ ਹੱਥ ਟਿਕਾਈਆ। ਜਿਸ ਨਾਨਕ ਨਿਰਗੁਣ ਕਰੀ ਆਦੇਸ, ਅਲੱਖ ਅਲੱਖ ਢੋਲਾ ਗਾਈਆ। ਜਿਸ ਪੀਰ ਪੈਗ਼ੰਬਰ ਬਣਾਈ ਰੇਖ, ਰੇਖਾ ਆਪਣੇ ਵਿਚੋਂ ਪਰਗਟਾਈਆ। ਜੋ ਭਗਤਾਂ ਸੰਗ ਕਰੇ ਹੇਤ, ਨਿਤ ਨਵਿਤ ਫੇਰਾ ਪਾਈਆ। ਜਿਸ ਨਾਉਂ ਨਿਰੰਕਾਰ ਆਪਣਾ ਦਿਤਾ ਭੇਤ, ਵਿਸ਼ਨ ਬ੍ਰਹਮਾ ਸ਼ਿਵ ਕਰ ਪੜ੍ਹਾਈਆ। ਸੋ ਕਲਜੁਗ ਅੰਤਮ ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਕਰੇ ਆਪੇ ਪੇਸ਼, ਆਪਣਾ ਲੇਖਾ ਆਪਣੇ ਵਿਚੋਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰਨਹਾਰ ਨਿਰੰਕਾਰਾ, ਦੂਜਾ ਸੰਗ ਨਾ ਕੋਇ ਰਖਾਇੰਦਾ। ਕਲ ਕਲਕੀ ਲੈ ਅਵਤਾਰਾ, ਨਿਰਗੁਣ ਆਪਣਾ ਰੂਪ ਧਰਾਇੰਦਾ। ਵੇਦ ਵਿਆਸਾ ਜਿਸ ਦਾ ਲੇਖਾ ਲਿਖਦਾ ਰਿਹਾ ਬਣ ਲਿਖਾਰਾ, ਸੋ ਬ੍ਰਹਿਮਣ ਗੌੜਾ ਪੂਤ ਸਪੂਤਾ ਉਚੇ ਟਿਲੇ ਪਰਬਤ ਫੇਰਾ ਪਾਇੰਦਾ। ਜਿਸ ਦਾ ਜਲਵਾ ਤੱਕ ਮੂਸਾ ਡਿਗਾ ਮੂੰਹ ਦੇ ਭਾਰਾ, ਨੇਤਰ ਨੈਣ ਨਾ ਅੱਖ ਖੁਲ੍ਹਾਇੰਦਾ। ਜਿਸ ਨੂੰ ਈਸਾ ਕਹਿੰਦਾ ਮੇਰਾ ਪਰਵਰਦਿਗਾਰਾ, ਪਿਤਾ ਪੂਤ ਰੰਗ ਵਖਾਇੰਦਾ। ਜਿਸ ਨੂੰ ਮੁਹੰਮਦ ਕਹੇ ਮੇਰਾ ਅਮਾਮ ਸਿਕਦਾਰਾ, ਸਿਰ ਮੇਰੇ ਹੁਕਮ ਮਨਾਇੰਦਾ। ਜਿਸ ਨੂੰ ਅੱਲਾ ਰਾਣੀ ਕਹੇ ਪੀਰ ਜ਼ਾਹਰਾ, ਜ਼ਾਹਰ ਜ਼ਹੂਰ ਖੇਲ ਕਰਾਇੰਦਾ। ਜਿਸ ਦਾ ਹੱਕੋ ਹੱਕ ਨਾਅਰਾ, ਨੋਬਤ ਆਪਣੇ ਨਾਮ ਵਜਾਇੰਦਾ। ਜਿਸ ਦਾ ਪੀਰ ਪੈਗ਼ੰਬਰ ਕਰਦੇ ਗਏ ਮੁਸ਼ਾਰਾ, ਸੋ ਮੁਸ਼ਕਲ ਸਭ ਦੀ ਹੱਲ ਕਰਾਇੰਦਾ। ਸਚਖੰਡ ਦਵਾਰ ਬੈਠਾ ਰਿਹਾ ਹੋ ਕੇ ਬਹਿਰਾ, ਕਲਜੁਗ ਅੰਤਮ ਆਪਣਾ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਵੇਖੋ ਖੇਲ ਪੈਗ਼ੰਬਰ ਪੀਰ, ਪਾਰਬ੍ਰਹਮ ਜਣਾਈਆ। ਵੇਲਾ ਅੰਤਮ ਇਕ ਅਖ਼ੀਰ, ਚੌਦਸ ਚੰਦ ਨਾ ਕੋਇ ਰੁਸ਼ਨਾਈਆ। ਕੱਟਣ ਆਇਆ ਸ਼ਰਅ ਜ਼ੰਜੀਰ, ਸ਼ਰੀਅਤ ਕੋਇ ਰਹਿਣ ਨਾ ਪਾਈਆ। ਹਯਾਤ ਆਬ ਦੇਵੇ ਇਕੋ ਨੀਰ, ਨਿਰਮਲ ਜਾਮ ਪਿਆਈਆ। ਚੌਦਾਂ ਤਬਕ ਬਦਲ ਦੇਵੇ ਤਕਦੀਰ, ਤਸਵੀਰ ਆਪਣੀ ਦਏ ਵਖਾਈਆ। ਪਿਛਲੀ ਮੇਟੇ ਸਰਬ ਲਕੀਰ, ਹੁਕਮੇ ਅੰਦਰ ਹੁਕਮ ਜਣਾਈਆ। ਨਾਮ ਖੰਡਾ ਖਿਚ ਸ਼ਮਸ਼ੀਰ, ਸ਼ਮਾ ਸਭ ਦੀ ਗੁਲ ਕਰਾਈਆ। ਵੇਖ ਵੇਖ ਸਾਰੇ ਹੋਏ ਦਿਲਗੀਰ, ਧੀਰਜ ਧੀਰ ਨਾ ਕੋਇ ਧਰਾਈਆ। ਕਰਿਆ ਖੇਲ ਹਰਿ ਬੇਨਜ਼ੀਰ, ਨਜ਼ਰ ਵਿਚ ਨਾ ਆਈਆ। ਲੇਖਾ ਜਾਣੇ ਸ਼ਾਹ ਹਕੀਰ, ਸ਼ਹਿਨਸ਼ਾਹ ਇਕੋ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਪੀਰ ਪੈਗ਼ੰਬਰ ਵੇਖੋ ਹਯਾਤੀ, ਹਰਿ ਸਾਹਿਬ ਆਪ ਜਣਾਇੰਦਾ। ਕਲਜੁਗ ਮਿਟੇ ਅੰਧੇਰੀ ਰਾਤੀ, ਰੁੱਤੀ ਆਪਣੀ ਇਕ ਵਖਾਇੰਦਾ। ਸਾਚੀ ਸਚ ਦੇਵੇ ਪਰਭਾਤੀ, ਪਰਮ ਪੁਰਖ ਦਇਆ ਕਮਾਇੰਦਾ। ਬਿਰਹੋਂ ਤੀਰ ਨਿਰਾਲਾ ਮਾਰੇ ਕਾਤੀ, ਕਾਇਆ ਸਭ ਦੀ ਆਪ ਉਲਟਾਇੰਦਾ। ਸਚਖੰਡ

ਦਵਾਰੇ ਖੋਲ੍ਹੇ ਤਾਕੀ, ਪਰਦਾ ਦੂਈ ਆਪ ਚੁਕਾਇੰਦਾ। ਕਿਸੇ ਦਾ ਕੁਛ ਰਹਿ ਨਾ ਜਾਏ ਬਾਕੀ, ਉਮਤ ਉਮਤੀਆਂ ਝੋਲੀ ਪਾਇੰਦਾ। ਵੇਲੇ ਅੰਤਮ ਦੇਵੇ ਫ਼ਾਸੀ, ਫਾਹ ਸਭ ਦੇ ਹੱਥ ਵਖਾਇੰਦਾ। ਹਜ਼ਰਤ ਬਹਿ ਬਹਿ ਕਰੇ ਹਾਸੀ, ਈਸਾ ਮੂਸਾ ਨਾ ਕੋਇ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਈਸਾ ਮੂਸਾ ਮੁਹੰਮਦ ਗਏ ਜਾਗ, ਜਾਗਣ ਵੇਲਾ ਆਇਆ। ਕੋਈ ਨਾ ਧੋਵੇ ਝੂਠਾ ਦਾਗ਼, ਦੁਰਮਤ ਮੈਲ ਕੋਇ ਨਾ ਲਾਹਿਆ। ਮਕਬਰੇ ਜਗੇ ਨਾ ਕੋਈ ਚਿਰਾਗ਼, ਮਸਜਦ ਨੂਰ ਨਾ ਕੋਇ ਰੁਸ਼ਨਾਇਆ। ਮਸਲਾ ਹੱਲ ਨਾ ਹੱਕ ਜਨਾਬ, ਅੱਲਾ ਰਾਣੀ ਨੈਣ ਸ਼ਰਮਾਇਆ। ਨਾ ਕੋਈ ਮੇਟੇ ਵਾਦ ਵਿਵਾਦ, ਸਾਦਕ ਸਿਦਕ ਨਾ ਕੋਇ ਰਖਾਇਆ। ਪਰਵਰਦਿਗਾਰ ਚਰਨ ਘੋੜੇ ਦਿਤਾ ਰਕ਼ਾਬ, ਦੁਲਦੁਲ ਇਕੋ ਤੰਗ ਕਸਾਇਆ। ਜਿਸ ਦਾ ਲੈਂਦੇ ਰਹੇ ਖ਼ਵਾਬ, ਸੋ ਖ਼ਾਹ ਮਖ਼ਾਹ ਆਪਣਾ ਹੁਕਮ ਚਲਾਇਆ। ਚਲੋ ਰਲ ਕੇ ਕਰੀਏ ਦਰ ਆਦਾਬ, ਸਯਦਾ ਸੀਸ ਝੁਕਾਇਆ। ਕਲਜੁਗ ਅੰਤਮ ਲੱਖ ਚੁਰਾਸੀ ਭਰੀ ਪਾਪ, ਪਤਤ ਕੋਇ ਨਾ ਰੂਪ ਵਟਾਇਆ। ਜਿਸ ਦਾ ਜਪਦੇ ਆਏ ਜਾਪ, ਨੂਰੀ ਅੱਲਾ ਨੂਰ ਰੁਸ਼ਨਾਇਆ। ਸੋ ਮੀਆਂ ਆਇਆ ਬਾਪ, ਪਿਸਰ ਪਿਦਰ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਮਨਾਇਆ। ਅੰਤਮ ਹੁਕਮ ਮੰਨਣਾ ਪੈਣਾ, ਸੋ ਸਾਹਿਬ ਆਪ ਜਣਾਈਆ। ਆਪਣਾ ਕੀਤਾ ਵੇਖੋ ਨੈਣਾਂ, ਨਿਜ ਨੇਤਰ ਰਿਹਾ ਜਣਾਈਆ। ਦੀਨ ਮਜ਼੍ਹਬ ਦਾ ਬੁਰਜ ਅੰਤਮ ਢਹਿਣਾ, ਲੋਕਮਾਤ ਰਹਿਣ ਨਾ ਪਾਈਆ। ਚਾਰ ਵਰਨ ਬਣਾਏ ਭਾਈ ਭੈਣਾਂ, ਸਾਕ ਸੈਣਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਜਣਾਈਆ। ਸਚ ਸੰਦੇਸਾ ਦੇਵੇ ਅਮਾਮ, ਕਾਇਨਾਤ ਸਮਝਾਇੰਦਾ। ਪੀਰ ਪੈਗ਼ੰਬਰ ਕਰਨ ਸਲਾਮ, ਅਲੈਕਮ ਹੁਕਮ ਨਾ ਕੋਇ ਜਣਾਇੰਦਾ। ਅੰਤ ਭਗਵੰਤ ਤੋੜੇ ਮਾਣ, ਅਭਿਮਾਨ ਨਜ਼ਰ ਕੋਇ ਨਾ ਆਇੰਦਾ। ਬਰਦੇ ਬਣਾਏ ਫੜ ਗ਼ੁਲਾਮ, ਗੁਰਬਤ ਸਭ ਦੀ ਆਪ ਗਵਾਇੰਦਾ। ਚਰਨ ਧੂੜ ਵਖਾਏ ਇਕ ਹਮਾਮ, ਦਰ ਮੰਦਰ ਪਰਦਾ ਲਾਹਿੰਦਾ। ਬਦਲ ਦੇਵੇ ਆਪ ਨਜ਼ਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਨੇਹੁੜਾ ਇਕ ਘਲਾਇੰਦਾ। ਸਚ ਸਨੇਹੁੜਾ ਦੇਵੇ ਘੱਲ, ਸ਼ਬਦ ਅਗੰਮ ਪੜ੍ਹਾਈਆ । ਵਸਣਹਾਰਾ ਨਿਹਚਲ ਧਾਮ ਅਟੱਲ, ਅਟੱਲ ਹੁਕਮ ਜਣਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਇਕ ਦੂਜੇ ਨਾਲ ਜਾਓ ਰਲ, ਪਿਛਲਾ ਝਗੜਾ ਸਰਬ ਮੁਕਾਈਆ। ਸ੍ਰੀ ਭਗਵਾਨ ਕਰਦਾ ਰਿਹਾ ਵਲ ਛਲ, ਜੁਗ ਚੌਕੜੀ ਸਰਗੁਣ ਹੁਕਮ ਜਣਾਈਆ। ਦਾਤਾ ਜੋਧਾ ਸੂਰਬੀਰ ਵਡ ਪਰਬਲ, ਪਰਮ ਪੁਰਖ ਬੇਅੰਤ ਵਡਿਆਈਆ। ਅੰਤਮ ਮੇਟੇ ਸਭ ਦਾ ਸਲ, ਦੂਈ ਕੋਇ ਰਹਿਣ ਨਾ ਪਾਈਆ। ਪ੍ਰਭ ਸਰਨਾਈ ਲੈਣੀ ਮੱਲ, ਦੂਜੀ ਓਟ ਨਜ਼ਰ ਨਾ ਆਈਆ। ਕਲਜੁਗ ਮੇਟੇ ਅੱਜ ਕਿ ਕਲ, ਕਾਲ ਸਭ ਦੇ ਸਿਰ ਤੇ ਛਾਈਆ। ਜਨ ਭਗਤਾਂ ਦੇਵੇ ਪੂਰਬ ਫਲ, ਲਹਿਣਾ ਨਾਮ ਝੋਲੀ ਪਾਈਆ। ਨੌਂ ਖੰਡ ਪ੍ਰਿਥਮੀ ਵਾਹੇ ਹਲ, ਕੂੜੀ ਕਿਰਆ ਜੜ ਉਖੜਾਈਆ। ਵੇਖਣਹਾਰਾ ਜਲ ਥਲ, ਉਚੇ ਟਿੱਲੇ ਪਰਬਤ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਰਿਹਾ ਸਮਝਾਈਆ। ਅਗਲਾ ਲੇਖਾ ਆਇਆ ਨੇੜੇ, ਨੇਰਨ ਨੇਰਾ ਆਪ ਜਣਾਇੰਦਾ। ਦੀਨ ਮਜ਼੍ਹਬ ਦੇ ਛੱਡੋ ਝੇੜੇ, ਝਗੜਾ ਕੋਇ ਰਹਿਣ ਨਾ ਪਾਇੰਦਾ। ਜਿਸ ਨੇ ਦਿਤੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੇੜੇ, ਸੋ ਗੇੜਾ ਆਪ ਗਿੜਾਇੰਦਾ। ਧਰਤ ਮਾਤ ਦੇ ਖੁਲ੍ਹੇ ਕਰੇ ਵੇਹੜੇ, ਦੀਪਾਂ ਲੋਆਂ ਖੋਜ

ਖੁਜਾਇੰਦਾ। ਜਨ ਭਗਤਾਂ ਪਿਛੇ ਜਿਸ ਸਰਗੁਣ ਹੋ ਕੇ ਮਾਰੇ ਫੇਰੇ, ਨਿਰਗੁਣ ਆਪਣਾ ਨਾਉਂ ਵਡਿਆਇੰਦਾ। ਅੰਤਮ ਸਾਰੇ ਆ ਗਏ ਹਰਿ ਦੇ ਘੇਰੇ, ਬਚਿਆ ਕੋਇ ਰਹਿਣ ਨਾ ਪਾਇੰਦਾ। ਕਰਨ ਨਾ ਦੇਵੇ ਹੇਰੇ ਫੇਰੇ, ਹੇਰੀ ਫੇਰੀ ਸਰਬ ਮਿਟਾਇੰਦਾ। ਸਾਰੇ ਕਹੋ ਤੂੰ ਮੇਰਾ ਹਮ ਤੇਰੇ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸ਼ਾਹੋ ਸ਼ਾਬਾਸ਼ੀ ਅਸੀਂ ਆਏ ਤੇਰੇ ਡੇਰੇ, ਤੇਰਾ ਡੰਕਾ ਨਾਮ ਇਕੋ ਨਾਦ ਵਜਾਇੰਦਾ। ਅਸੀਂ ਲੋਕਮਾਤ ਝਗੜੇ ਕਰ ਕੇ ਆਏ ਬਥੇਰੇ, ਤੇਰੇ ਹੁਕਮੇ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਨੇਹੁੜਾ ਇਕ ਸੁਣਾਇੰਦਾ। ਸਚ ਸੰਦੇਸ਼ਾ ਦੇਵੇ ਨਾਦ, ਏਕਾ ਰਾਗ ਜਣਾਈਆ। ਵੇਖਣਹਾਰਾ ਆਦਿ ਜੁਗਾਦਿ, ਜੁਗ ਜੁਗ ਫੇਰਾ ਪਾਈਆ। ਜਿਸ ਰਚਨ ਰਚਾਈ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਵਡ ਵਡਿਆਈਆ। ਜਿਸ ਨਾਮ ਜਣਾਇਆ ਬੋਧ ਅਗਾਧ, ਅਗਾਧ ਬੋਧ ਕਰੀ ਪੜ੍ਹਾਈਆ। ਜਿਸ ਗੁਰ ਅਵਤਾਰ ਪੀਰ ਪੈਗ਼ੰਬਰ ਦਿਤੀ ਦਾਦ, ਦਾਤ ਇਕੋ ਝੋਲੀ ਪਾਈਆ। ਜਿਸ ਦੀਨ ਮਜ਼੍ਹਬ ਬਣਾਈ ਜਮਾਤ, ਅੱਖਰ ਵੱਖਰ ਕਰ ਪੜ੍ਹਾਈਆ। ਜਿਸ ਪੀਰ ਪੈਗ਼ੰਬਰ ਨਾਤਾ ਬੰਧਾਇਆ ਚਰਨ ਨਾਤ, ਨਿਤ ਨਵਿਤ ਖੇਲ ਕਰਾਈਆ। ਜਿਸ ਨੂੰ ਮੰਨਿਆ ਰਸੂਲ ਪਾਕ, ਸਚ ਅਸੂਲ ਰਿਹਾ ਵਖਾਈਆ। ਮਾਅਕੂਲ ਅੱਗੋਂ ਦਿਓ ਜਵਾਬ, ਪਰਵਰਦਿਗਾਰ ਪੁੱਛ ਪੁਛਾਈਆ। ਆਪਣੇ ਮੁਖ ਤੋਂ ਪੜਦਾ ਲਾਹੇ ਨਕ਼ਾਬ, ਪਰਦਾਨਸ਼ੀਂ ਆਪਣਾ ਮੁਖ ਦਿਖਲਾਈਆ। ਚੌਦਾਂ ਤਬਕ ਵੇਖੇ ਬਾਗ਼, ਖ਼ਿਜ਼ਾਂ ਰੁੱਤ ਸਭ ਤੇ ਛਾਈਆ। ਵੇਲੇ ਅੰਤ ਨਾ ਕਰੇ ਕਿਸੇ ਮੁਆਫ਼, ਦੋਸ਼ੀ ਦੋਸ਼ ਰਿਹਾ ਲਗਾਈਆ। ਸ੍ਰਿਸ਼ਟ ਸਬਾਈ ਪਾਏ ਵਫ਼ਾਤ, ਫ਼ਤਵਾ ਇਕੋ ਨਾਮ ਲਗਾਈਆ। ਲੇਖਾ ਲਿਖ ਕੇ ਗਏ ਕਲਮ ਦਵਾਤ, ਪੀਰ ਪੈਗ਼ੰਬਰ ਦੇਣ ਗਵਾਹੀਆ। ਕਲਜੁਗ ਆਏ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਪਰਗਟ ਹੋਏ ਪੁਰਖ ਅਬਿਨਾਸ਼, ਬੇਪਰਵਾਹ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਜਣਾਈਆ। ਸਾਚਾ ਹੁਕਮ ਸੁਣੋ ਕੰਨ, ਬਿਨ ਰਸਨਾ ਆਪ ਜਣਾਇੰਦਾ। ਇਕੋ ਹੁਕਮ ਲੈਣਾ ਮੰਨ, ਮਨਸਾ ਸਭ ਦੀ ਪੂਰ ਕਰਾਇੰਦਾ। ਇਕੋ ਚੜ੍ਹਨਾ ਸੱਚਾ ਚੰਨ, ਨੂਰ ਜ਼ਹੂਰ ਇਕ ਦਰਸਾਇੰਦਾ। ਇਕੋ ਬੇੜਾ ਦੇਵੇ ਬੰਨ੍ਹ, ਖੇਵਟ ਖੇਟਾ ਨਾਉਂ ਵਡਿਆਇੰਦਾ। ਇਕੋ ਘੜੇ ਦੇਵੇ ਭੰਨ੍ਹ, ਪੰਜ ਤੱਤ ਠੀਕਰ ਨਜ਼ਰ ਕੋਇ ਨਾ ਆਇੰਦਾ। ਇਕੋ ਨਾਤਾ ਜੋੜੇ ਛੱਪਰੀ ਛੰਨ, ਇਕੋ ਸਚਖੰਡ ਸੋਭਾ ਪਾਇੰਦਾ। ਇਕੋ ਦੇਵਣਹਾਰਾ ਡੰਨ, ਡੰਕਾ ਨਾਮ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਕਲਮਾ ਆਪ ਸਮਝਾਇੰਦਾ। ਪੀਰ ਪੈਗ਼ੰਬਰ ਕਰ ਅਸੀਸ, ਸਰਨ ਪਏ ਸਰਨਾਈਆ । ਤੇਰੀ ਪੜ੍ਹੀਏ ਇਕ ਹਦੀਸ, ਦੂਜਾ ਕਲਮਾ ਨਾ ਕੋਇ ਸੁਣਾਈਆ। ਛਤਰ ਝੁੱਲੇ ਪ੍ਰਭ ਤੇਰੇ ਸੀਸ, ਤੇਰੇ ਹੁਕਮ ਸਦ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਮੰਗੀ ਮੰਗ ਬਣ ਦਰਵੇਸ਼, ਮਾਣ ਅਭਿਮਾਨ ਨਾ ਕੋਇ ਰਖਾਇਆ। ਸਾਡੀ ਅੰਤ ਚਲੇ ਨਾ ਕੋਈ ਪੇਸ਼, ਨਿਉਂ ਨਿਉਂ ਬੈਠੇ ਸੀਸ ਝੁਕਾਇਆ। ਨਾਤਾ ਤੁਟਾ ਮੁੱਲਾ ਸ਼ੇਖ਼, ਮਸਾਇਕ ਨਜ਼ਰ ਕੋਇ ਨਾ ਆਇਆ। ਇਕੋ ਤੇਰੇ ਚਰਨਾਂ ਹੇਤ, ਪ੍ਰੀਤੀ ਸਚ ਸਚ ਬੰਧਾਇਆ । ਕਰ ਕਿਰਪਾ ਸਾਹਿਬ ਵੇਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਜਣਾਇਆ। ਸਾਚਾ ਹੁਕਮ ਪੀਰ ਪੈਗ਼ੰਬਰ, ਪਾਰਬ੍ਰਹਮ ਜਣਾਈਆ। ਕਲਜੁਗ ਮੇਰਾ ਅੰਤ ਸਵੰਬਰ, ਇਕੋ ਘਰ ਵਖਾਈਆ। ਲੱਖ ਚੁਰਾਸੀ ਕੂੜ ਅਡੰਬਰ, ਥਿਰ ਕੋਇ ਰਹਿਣ ਨਾ ਪਾਈਆ। ਸਰਬ ਕਲਾ ਆਪੇ

ਭਰਤੰਬਰ, ਘਟ ਘਟ ਰਿਹਾ ਸਮਾਈਆ। ਜਿਸ ਬਣਾਏ ਜ਼ਿਮੀਂ ਅਸਮਾਨ ਅੰਬਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਫ਼ਰਮਾਈਆ। ਸਾਚਾ ਹੁਕਮ ਧੁਰ ਫ਼ਰਮਾਨਾ, ਧੁਰਦਰਗਾਹੀ ਆਪ ਜਣਾਇੰਦਾ। ਗੋਬਿੰਦ ਲਿਖ ਕੇ ਗਿਆ ਪਰਵਾਨਾ, ਪਰਮ ਪੁਰਖ ਆਪ ਸਮਝਾਇੰਦਾ । ਨਾਨਕ ਨਿਰਗੁਣ ਦੇ ਕੇ ਗਿਆ ਗਿਆਨਾ, ਮੰਤਰ ਸਤਿ ਨਾਮ ਦ੍ਰਿੜਾਇੰਦਾ। ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨਾ, ਜਿਸ ਦਾ ਅੰਤ ਕੋਇ ਨਾ ਆਇੰਦਾ। ਲੇਖਾ ਜਾਣੇ ਦੋ ਜਹਾਨਾਂ, ਬ੍ਰਹਿਮੰਡ ਖੰਡ ਪੁਰੀ ਲੋਅ ਨਾਚ ਨਚਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਧਿਆਨਾ, ਕਰੋੜ ਤੇਤੀਸਾ ਧੂੜੀ ਟਿੱਕਾ ਮਸਤਕ ਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਗਾਵਣ ਗਾਣਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਖਾਣੀ ਬਾਣੀ ਜਿਸ ਦੀ ਸਿਫ਼ਤ ਸਾਲਾਹਿੰਦਾ। ਸੋ ਸਾਹਿਬ ਵਡ ਮਿਹਰਵਾਨਾ, ਨਿਰਗੁਣ ਆਪਣਾ ਵੇਸ ਵਟਾਇੰਦਾ। ਗੋਬਿੰਦ ਕਹੇ ਮੇਰਾ ਪੁਰਖ ਅਕਾਲ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਇੰਦਾ। ਮੇਰੀ ਹੱਥੀਂ ਬੰਨ੍ਹੇ ਗਾਨਾ, ਸਾਚਾ ਸਗਨ ਆਪ ਮਨਾਇੰਦਾ। ਨਾ ਕੋਈ ਚਿੱਲਾ ਤੀਰ ਕਮਾਨਾ, ਕਲਗ਼ੀ ਤੋੜਾ ਨਾ ਕੋਇ ਜਣਾਇੰਦਾ। ਕਰੇ ਖੇਲ ਖੇਲ ਮਹਾਨਾ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਸੰਬਲ ਵਸੇ ਇਕ ਮਕਾਨਾ, ਸੰਭਲ ਸੰਭਲ ਆਪਣਾ ਚਰਨ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰ ਆਪ ਉਠਾਇੰਦਾ। ਪੀਰ ਪੈਗ਼ੰਬਰ ਉਠੋ ਭਾਗੋ, ਸੋ ਪੁਰਖ ਨਿਰੰਜਣ ਆਪ ਜਣਾਈਆ। ਪਰਵਰਦਿਗਾਰ ਸਰਨ ਸਰਨਾਈ ਲਾਗੋ, ਪਿਛਲਾ ਲਹਿਣਾ ਦਏ ਚੁਕਾਈਆ। ਧੁਰਦਰਗਾਹੀ ਸੁਣੋ ਆਵਾਜ਼ੋ, ਬਾਂਗ ਸਦਾ ਨਾ ਕੋਇ ਅਲਾਈਆ। ਪਿਛਲਾ ਝੇੜਾ ਚੁੱਕੇ ਨਿਮਾਜ਼ੋ, ਹੁਜਰਾ ਹੱਕ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਨੂੰ ਰਿਹਾ ਜਣਾਈਆ। ਸਾਹਿਬ ਤੇਰਾ ਲੇਖਾ ਸੋਹਣਾ, ਲਿਖਤ ਵਿਚ ਨਾ ਆਇੰਦਾ। ਜੋ ਕਰਨਾ ਸੋ ਸਚ ਹੋਣਾ, ਨਾ ਕੋਈ ਮੇਟ ਮਿਟਾਇੰਦਾ। ਤੇਰੇ ਦਰ ਤੇ ਸਭ ਨੇ ਰੋਣਾ,।ਰੋਂਦਿਆਂ ਸਭ ਨੂੰ ਗਲੇ ਲਗਾਇੰਦਾ। ਦੁਰਮਤ ਦਾਗ਼ ਜਗਤ ਧੋਣਾ, ਜੁਗਤ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਸਾਚੀ ਸੇਜ ਕਿਸੇ ਨਾ ਮਿਲੇ ਸੌਣਾ, ਖ਼ਾਵੰਦ ਖ਼ਵਾਤੀਨ ਨਾ ਕੋਇ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰਾ ਇਕੋ ਭਾਇੰਦਾ। ਦਰ ਤੇਰਾ ਇਕੋ ਸਤਿ, ਸਤਿ ਤੇਰੀ ਵਡਿਆਈਆ। ਦਰ ਤੇਰਾ ਇਕੋ ਹੱਕ, ਹੱਕੋ ਹੱਕ ਨਜ਼ਰੀ ਆਈਆ। ਲੋਕਮਾਤ ਸਿਖਿਆ ਦੇ ਦੇ ਗਏ ਥੱਕ, ਤੇਰੀ ਸ੍ਰਿਸ਼ਟੀ ਚਲੇ ਨਾ ਤੇਰੀ ਰਜ਼ਾਈਆ। ਅਸੀਂ ਕਲਜੁਗ ਅੰਤਮ ਪਿਛੇ ਗਏ ਹਟ, ਪੱਲੂ ਆਪਣਾ ਆਪ ਛੁਡਾਈਆ। ਕਲਮਾ ਪੜ੍ਹ ਕੇ ਲੱਗਦਾ ਦਵੈਤੀ ਫਟ, ਬਾਣੀ ਪੜ੍ਹ ਕੇ ਨਾਮ ਪੱਟੀ ਨਾ ਕੋਇ ਬੰਧਾਈਆ। ਸ੍ਰਿਸ਼ਟ ਸਬਾਈ ਵਿਕ ਗਈ ਕਲਜੁਗ ਦੇ ਹੱਟ, ਕੌਡੀ ਕੀਮਤ ਕੋਇ ਨਾ ਪਾਈਆ। ਜਿਧਰ ਵੇਖੀਏ ਖੇੜਾ ਦਿਸੇ ਭੱਠ, ਭਾਂਬੜ ਤ੍ਰੈਗੁਣ ਅਗਨੀ ਰਹੀ ਲਾਈਆ। ਨਾਤਾ ਤੁਟਾ ਤੀਰਥ ਤਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਖੁਲ੍ਹੀ ਮੀਂਢੀ ਸੀਸ ਪੱਟੀ ਨਾ ਕੋਇ ਗੁੰਦਾਈਆ। ਕਲਜੁਗ ਜੀਵਾਂ ਮੇਰੀ ਨਾ ਰੱਖੀ ਪੱਤ, ਮੇਰੇ ਅੰਦਰ ਵੜ ਵੜ ਨੰਗੇ ਤਾਰੀਆਂ ਲਾਈਆ। ਦੀਨ ਮਜ਼੍ਹਬ ਦੀ ਉਬਲੀ ਰੱਤ, ਰੱਤੀ ਰੱਤ ਨਾ ਕੋਇ ਸੁਕਾਈਆ। ਨਾਨਕ ਗੋਬਿੰਦ ਦੀ ਭੁੱਲੀ ਸਭ ਨੂੰ ਮਤ, ਮਨਮਤ ਹੋਈ ਹਲਕਾਈਆ। ਕਿਸੇ ਘਰ ਨਾ ਦਿਸੇ ਧੀਰਜ ਜਤ, ਨੇਤਰ ਨੈਣ ਧੀਆਂ ਭੈਣਾਂ ਰਹੇ ਤਕਾਈਆ। ਗੁਰ ਅਵਤਾਰ ਸਾਰੇ ਗਏ ਛੱਡ, ਖਹਿੜਾ ਛੱਡਿਆ ਅੰਤ ਲੋਕਾਈਆ। ਸ੍ਰੀ ਭਗਵਾਨ ਕਲਜੁਗ ਅੰਤਮ ਜਿਸ ਭਾਵੇ ਤਿਸ ਤੂੰ ਲੈਣਾ ਰੱਖ, ਗੁਰ

ਅਵਤਾਰ ਦੇਵੇ ਨਾ ਕੋਇ ਗਵਾਹੀਆ। ਲੱਖ ਚੁਰਾਸੀ ਜੀਵ ਜੰਤ ਸਿਮਲ ਰੁੱਖ ਖ਼ਾਲੀ ਪੱਤ, ਫਲ ਫੁਲ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇਂ ਹੰਗਤਾ ਰਸਨਾ ਜਿਹਵਾ ਮਣਕਾ ਮਣਕਾ ਮਾਲਾ ਰਹੇ ਰਟ, ਮਨ ਕਾ ਮਣਕਾ ਨਾ ਕੋਇ ਭਵਾਈਆ। ਗੁਰ ਕਾ ਸੱਥਰ ਕੋਇ ਨਾ ਬਹੇ ਘੱਤ, ਯਾਰੜਾ ਮੇਲ ਨਾ ਕੋਇ ਮਿਲਾਈਆ। ਅੰਮ੍ਰਿਤ ਗੋਬਿੰਦ ਕੋਈ ਨਾ ਲਏ ਝੱਟ, ਤ੍ਰਿਸਨਾ ਭੁੱਖ ਨਾ ਕੋਇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਅੰਤਮ ਵੇਲਾ, ਲੇਖਾ ਜਾਣੇ ਗੁਰੂ ਗੁਰ ਚੇਲਾ, ਚੇਲਾ ਗੁਰ ਖੇਲ ਖਲਾਈਆ। ਗੁਰ ਬਣਿਆ ਪੁਰਖ ਅਕਾਲ, ਭੇਵ ਕੋਇ ਨਾ ਪਾਇੰਦਾ। ਚੇਲਾ ਬਣਿਆ ਗੋਬਿੰਦ ਲਾਲ, ਗੁਜਰੀ ਗੋਦ ਨਾ ਕੋਇ ਸੁਹਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਦੋ ਜਹਾਨਾਂ ਵੇਖ ਵਖਾਇੰਦਾ। ਨਾਮ ਜਣਾਏ ਹੋ ਕਿਰਪਾਲ, ਕਿਰਪਾਨਿਧ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤਮ ਹੱਲ ਕਰੇ ਸਵਾਲ, ਜ਼ੇਰ ਜ਼ਬਰ ਸਰਬ ਮਿਟਾਇੰਦਾ। ਚੌਦਾਂ ਵਿਦਿਆ ਹੋਏ ਹੈਰਾਨ, ਹਰਿ ਜੂ ਕੀ ਕੀ ਖੇਲ ਕਰਾਇੰਦਾ। ਨਾਤਾ ਤੋੜੇ ਬੇ-ਈਮਾਨ, ਸ਼ਰਅ ਸ਼ੈਤਾਨ ਨਾ ਕੋਇ ਲੜਾਇੰਦਾ। ਬਗ਼ਲੋਂ ਖਿਚੇ ਆਪ ਕੁਰਾਨ, ਮਸਲਾ ਹੱਕ ਆਪ ਸਮਝਾਇੰਦਾ। ਲੇਖਾ ਜਾਣੇ ਵੇਦ ਪੁਰਾਨ, ਸ਼ਾਸਤਰ ਸਿਮਰਤ ਫੋਲ ਫੁਲਾਇੰਦਾ। ਪਰਦਾ ਖੋਲ੍ਹੇ ਅੱਠ ਦਸ ਅਠਾਰਾਂ ਧਿਆਏ ਗੀਤਾ ਗਿਆਨ, ਗੋਝ ਆਪਣਾ ਰੰਗ ਰੰਗਾਇੰਦਾ। ਗੁਰੂ ਗ੍ਰੰਥ ਗੁਰੂ ਗਿਆਨ, ਗੁਰ ਸ਼ਬਦੀ ਵੰਡ ਵੰਡਾਇੰਦਾ। ਪੁਰਖ ਅਕਾਲ ਸਭ ਦਾ ਜਾਣੀ ਜਾਣ, ਜੁਗ ਜੁਗ ਆਪਣਾ ਹੁਕਮ ਸੁਣਾਇੰਦਾ। ਕਲਜੁਗ ਭੁੱਲੇ ਜੀਵ ਨਾਦਾਨ, ਹਰਿ ਕਾ ਨਾਮ ਨਾ ਕੋਇ ਧਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਉਤਮ ਰੱਖੇ ਆਪਣੀ ਜ਼ਾਤਾ, ਨਿਰਵੈਰ ਪੁਰਖ ਆਪਣਾ ਫੇਰਾ ਪਾਇੰਦਾ। ਨਿਰਵੈਰ ਪੁਰਖ ਬੇਪਰਵਾਹ, ਬੇਅੰਤ ਵੱਡੀ ਵਡਿਆਈਆ। ਸਤਿ ਸਰੂਪੀ ਬਣ ਮਲਾਹ, ਸ਼ਾਹੋ ਭੂਪੀ ਫੇਰਾ ਪਾਈਆ। ਦਹਿ ਦਿਸ਼ਾ ਚਾਰੋਂ ਕੁੰਟ ਵੇਖ ਵਖਾ, ਉਤਰ ਪੂਰਬ ਪੱਛਮ ਦੱਖਣ ਆਪਣਾ ਹੁਕਮ ਜਣਾਈਆ। ਲੇਖਾ ਜਾਣੇ ਥਾਉਂ ਥਾਂ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਲਹਿਣਾ ਦੇਣ ਚੁਕਾਏ ਪੁੱਤਰਾਂ ਮਾਂ, ਪਿਤਾ ਪੂਤ ਗੋਦੀ ਇਕ ਜਣਾਈਆ। ਭਗਤ ਭਗਵਾਨ ਇਕ ਦੂਜੇ ਨਾਲ ਕਰਨ ਹਾਂ, ਭਰਮੇ ਭੁੱਲੀ ਸਰਬ ਲੋਕਾਈਆ। ਨਿਥਾਵਿਆਂ ਦੇਵੇ ਸਾਚਾ ਥਾਂ, ਗ਼ਰੀਬ ਨਿਮਾਣਿਆਂ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸੂਚਨਾ ਇਕ ਸਮਝਾਈਆ। ਸਾਚੀ ਸੂਚਨਾ ਹਰਿ ਕਾ ਨਾਉਂ ਪੱਤਰ, ਪਤ ਪਤਵੰਤਾ ਆਪ ਜਣਾਇੰਦਾ। ਸਤਿਜੁਗ ਬੀਜ ਬੀਜੇ ਸਾਚੇ ਵੱਤਰ, ਭਗਤ ਭਗਵਾਨ ਹਲ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣਾ ਹੁਕਮ ਆਪ ਮਨਾਇੰਦਾ। ਇਕਾਵਨ ਬਾਵਨ ਸੁਣੋ ਗੀਤ, ਗਹਿਰ ਗੰਭੀਰ ਜਣਾਈਆ। ਪੁਰਖ ਅਕਾਲ ਦੀ ਅਗੰਮੀ ਰੀਤ, ਲਿਖਣ ਪੜ੍ਹਨ ਵਿਚ ਨਾ ਆਈਆ। ਸਚ ਸਰਨਾਈ ਇਕ ਪ੍ਰੀਤ, ਦੋ ਜਹਾਨ ਵਡਿਆਈਆ। ਜਿਸ ਬਣਾਇਆ ਮੰਦਰ ਮਸੀਤ, ਸੋ ਅੰਤਮ ਲੇਖਾ ਦਏ ਚੁਕਾਈਆ। ਨਜ਼ਰੀ ਆਏ ਇਕ ਅਤੀਤ, ਤ੍ਰੈਭਵਣ ਧਨੀ ਫੇਰਾ ਪਾਈਆ। ਤਾਜ ਸੋਹੇ ਸਾਚੇ ਸੀਸ, ਜਗਦੀਸ ਵੱਡੀ ਵਡਿਆਈਆ। ਲੇਖਾ ਜਾਣੇ ਰਾਗ ਛੱਤੀਸ, ਨਾਦ ਆਪਣਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਜੈਕਾਰਾ ਇਕੋ ਲਾਈਆ। ਸਚ ਜੈਕਾਰਾ ਗਾਏ ਸਲੋਕ, ਸੋਹਲਾ ਇਕੋ ਇਕ ਦ੍ਰਿੜਾਇੰਦਾ। ਵੱਜੇ ਵਧਾਈ ਲੋਕ

ਪਰਲੋਕ, ਪਰਮ ਪੁਰਖ ਆਪ ਅਲਾਇੰਦਾ। ਲੱਖ ਚੁਰਾਸੀ ਦੇਵੇ ਮੋਖ, ਮੁਫ਼ਤ ਆਪਣਾ ਨਾਮ ਲੁਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਸਮਝਾਇੰਦਾ। ਸਾਚਾ ਨਾਉਂ ਹਰਿ ਨਿਰੰਕਾਰ, ਇਕੋ ਇਕ ਜਣਾਈਆ। ਪੀਰ ਪੈਗ਼ੰਬਰ ਲੈਣਾ ਉਚਾਰ, ਗੁਰ ਅਵਤਾਰ ਧਿਆਨ ਲਗਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਹਰ ਘਟ ਰਿਹਾ ਸਮਾਈਆ। ਬਣ ਵਚੋਲਾ ਵਿਚ ਸੰਸਾਰ, ਸ਼ਬਦੀ ਗੁਰ ਫੇਰਾ ਪਾਈਆ। ਪਰਦਾ ਉਹਲਾ ਦਏ ਨਵਾਰ, ਚੋਲਾ ਆਪਣਾ ਆਪ ਹੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਇਕ ਸਮਝਾਈਆ। ਸਾਚਾ ਨਾਉਂ ਆਦਿ ਨਿਰੰਜਣ, ਆਦਿ ਪੁਰਖ ਸਮਝਾਇੰਦਾ। ਦਾਨੀ ਦਾਤਾ ਦੁਖ ਦਰਦ ਭੈ ਭੰਜਨ, ਭਵ ਸਾਗਰ ਪਾਰ ਕਰਾਇੰਦਾ। ਨਾਮ ਨਿਧਾਨ ਨੇਤਰ ਪਾਏ ਅੰਜਨ, ਅਗਿਆਨ ਅੰਧੇਰ ਮਿਟਾਇੰਦਾ। ਸਦਾ ਸੁਹੇਲਾ ਇਕੋ ਸੱਜਣ, ਜੁਗ ਜੁਗ ਵੇਸ ਵਟਾਇੰਦਾ। ਚਰਨ ਧੂੜ ਕਰਾਏ ਮਜਨ, ਨਿਰਮਲ ਨੀਰ ਸੀਰ ਪਿਆਇੰਦਾ। ਕਲਜੁਗ ਅੰਤਮ ਪਰਦੇ ਆਇਆ ਕੱਜਣ, ਸਿਰ ਆਪਣਾ ਹੱਥ ਟਿਕਾਇੰਦਾ। ਕੂੜੇ ਭਾਂਡੇ ਸਾਰੇ ਭੱਜਣ, ਬਚਿਆ ਕੋਇ ਰਹਿਣ ਨਾ ਪਾਇੰਦਾ। ਸ਼ਾਹ ਸੁਲਤਾਨ ਤਖ਼ਤ ਤਾਜ ਤਜਣ, ਦਰ ਦਰ ਆਪ ਫਿਰਾਇੰਦਾ। ਕਾਲ ਨਗ਼ਾਰੇ ਸਿਰ ਤੇ ਵੱਜਣ, ਵਜਾਹਤ ਨਾਲ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਮੰਤਰ ਆਪ ਦ੍ਰਿੜਾਇੰਦਾ। ਇਕੋ ਮੰਤਰ ਸਭ ਨੇ ਗੌਣਾ, ਗਾ ਗਾ ਖ਼ੁਸ਼ੀ ਮਨਾਈਆ। ਪਾਰਬ੍ਰਹਮ ਪ੍ਰਭ ਨਜ਼ਰੀ ਔਣਾ, ਨੂਰੋ ਨੂਰ ਨੂਰ ਰੁਸ਼ਨਾਈਆ। ਕੂੜੀ ਕਿਰਿਆ ਬੁਰਜ ਢੌਣਾ, ਹਉਮੇਂ ਹੰਗਤਾ ਗੜ੍ਹ ਤੁੜਾਈਆ। ਅਬਿਨਾਸ਼ੀ ਕਰਤਾ ਘਰ ਵਿਚ ਪੌਣਾ, ਬਾਹਰ ਖੋਜਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਨਾਮ ਦਏ ਵਰਤਾਈਆ। ਇਕੋ ਨਾਮ ਵਰਤੇ ਜਗ, ਜਗ ਜੀਵਣ ਦਾਤਾ ਆਪ ਵਰਤਾਇੰਦਾ। ਦਰਸ ਦਿਖਾਏ ਉਪਰ ਸ਼ਾਹ ਰਗ, ਜਨ ਭਗਤਾਂ ਆਪ ਮਿਲਾਇੰਦਾ। ਫੜ ਫੜ ਹੰਸ ਬਣਾਏ ਕੱਗ, ਸੋਹੰ ਹੰਸਾ ਜਾਪ ਜਪਾਇੰਦਾ। ਦਰਸ ਕਰਾਏ ਰੱਜ ਰੱਜ, ਨਿਜ ਨੇਤਰ ਆਪ ਖੁਲ੍ਹਾਇੰਦਾ । ਨਵ ਦਵਾਰੇ ਪਾਰ ਹੱਦ, ਦਸਵੇਂ ਆਪਣਾ ਕੁੰਡਾ ਲਾਹਿੰਦਾ। ਅਨਹਦ ਨਾਦ ਜਾਏ ਵੱਜ, ਸੁਰ ਤਾਲ ਨਾ ਕੋਇ ਬਣਾਇੰਦਾ। ਅੰਮ੍ਰਿਤ ਜਾਮ ਪਿਆਏ ਮਧ, ਮਧੁਰ ਰਸ ਇਕ ਜਣਾਇੰਦਾ। ਸੁਰਤ ਸਵਾਣੀ ਸੇਜਾ ਸੱਦ, ਸ਼ਬਦ ਹਾਣੀ ਮੇਲ ਮਿਲਾਇੰਦਾ। ਜਗਤ ਮਾਇਆ ਵਿਚੋਂ ਕੱਢ, ਆਪ ਆਪਣੇ ਰੰਗ ਰੰਗਾਇੰਦਾ। ਇਕ ਵਖਾਏ ਵਿਸ਼ਵ ਯੱਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਪੜ੍ਹਾਇੰਦਾ। ਸਾਚਾ ਨਾਮ ਇਕੋ ਪੜ੍ਹਨਾ, ਨਾਉਂ ਨਿਰੰਕਾਰ ਵੱਡੀ ਵਡਿਆਈਆ। ਆਪਣੇ ਮੰਦਰ ਆਪੇ ਵੜਨਾ, ਗੁਰਸਿਖ ਕੁੰਡਾ ਲਾਹੀਆ। ਸਾਚੀ ਤਰਨੀ ਹਰਿਜਨ ਤਰਨਾ, ਤਾਰਨਹਾਰਾ ਰਿਹਾ ਸਮਝਾਈਆ। ਨਾਤਾ ਤੁਟੇ ਵਰਨਾਂ ਬਰਨਾਂ, ਬਰਨ ਅਠਾਰਾਂ ਨਾ ਕੋਇ ਕੁੜਮਾਈਆ। ਮੇਲ ਮਿਲਾਵਾ ਪ੍ਰਭ ਕੇ ਚਰਨਾ, ਧੂੜੀ ਮਸਤਕ ਟਿੱਕਾ ਇਕੋ ਲਾਈਆ। ਨਿਰਭੌ ਚੁਕਾਏ ਭੈ ਡਰਨਾ, ਭਿਆਨਕ ਰੂਪ ਨਾ ਕੋਇ ਵਖਾਈਆ। ਨਾ ਜੰਮਣਾ ਨਾ ਕਦੇ ਮਰਨਾ, ਮਰਨ ਜਨਮ ਗੇੜ ਰਹਿਣ ਨਾ ਪਾਈਆ। ਸਤਿਗੁਰ ਘਰ ਚਾਈਂ ਚਾਈਂ ਵੜਨਾ, ਦਰ ਸਾਚੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਦਏ ਸਿਖਾਈਆ। ਸਾਚਾ ਨਾਮ ਲੈਣਾ ਸਿਖ, ਸਿਖਿਆ ਸਾਖਿਆਤ ਜਣਾਇੰਦਾ। ਨਿਰਵੈਰ ਪੁਰਖ ਪਾਏ ਭਿਖ, ਪੁਰਖੋਤਮ ਆਪਣੀ ਦਇਆ ਕਮਾਇੰਦਾ। ਜਿਸ ਨੂੰ ਧਿਔਂਦੇ ਮੁਨ ਰਿਖ, ਜੋਗ ਜੋਗੀਸ਼ਰ ਧਿਆਨ ਲਗਾਇੰਦਾ। ਨਜ਼ਰ ਨਾਲ

ਨਾ ਆਏ ਦਿਸ, ਨੈਣ ਨੈਣ ਨਾ ਕੋਇ ਮਿਲਾਇੰਦਾ। ਜੁਗ ਜੁਗ ਭਗਤਾਂ ਹੋਏ ਵਸ, ਆਪਣਾ ਵਸ ਨਾ ਕੋਇ ਰਖਾਇੰਦਾ। ਅੰਦਰ ਵੜ ਕੇ ਮਾਰਗ ਜਾਏ ਦੱਸ, ਧਰੂ ਪ੍ਰਹਿਲਾਦ ਆਪ ਪੜ੍ਹਾਇੰਦਾ। ਦੋ ਜਹਾਨਾਂ ਪੰਧ ਮੁਕਾਏ ਨੱਠ ਨੱਠ, ਪਾਂਧੀ ਆਪਣਾ ਫੇਰਾ ਪਾਇੰਦਾ। ਕਲਜੁਗ ਅੰਤਮ ਹੋ ਪਰਗਟ, ਨਿਹਕਲੰਕਾ ਨਾਉਂ ਧਰਾਇੰਦਾ। ਚਾਰ ਵਰਨ ਦਾ ਖੋਲਿਆ ਹੱਟ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕੋ ਇਕ ਜਣਾਇੰਦਾ। ਸਾਚਾ ਨਾਮ ਨਾਮ ਧਨਵੰਤ, ਧਨ ਸਾਚਾ ਇਕ ਸਮਝਾਈਆ। ਹਰਿ ਕਾ ਸ਼ਬਦ ਗੁਰ ਕਾ ਮੰਤ, ਮੰਤਰ ਨਮੋ ਨਮੋ ਪੜ੍ਹਾਈਆ। ਜਿਸ ਦਾ ਲੇਖਾ ਕੋਈ ਨਾ ਜਾਣੇ ਆਦਿ ਅੰਤ, ਗੁਰ ਅਵਤਾਰ ਬੇਅੰਤ ਕਹਿ ਕਹਿ ਸ਼ੁਕਰ ਮਨਾਈਆ। ਸੋ ਮੇਲ ਮਿਲਾਏ ਸਚ ਭਗਵੰਤ, ਭਗਤਨ ਸਾਚੇ ਰਿਹਾ ਉਠਾਈਆ। ਨੇਤਰ ਖੁਲ੍ਹਾਏ ਨਿਰਗੁਣ ਸੰਤ, ਸਤਿਗੁਰ ਆਪਣਾ ਰੰਗ ਰੰਗਾਈਆ। ਸਤਿਜੁਗ ਬਣਾਏ ਸਾਚੀ ਬਣਤ, ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਈਆ। ਚਾਰੇ ਵੇਦ ਤੋੜੇ ਮਾਣ ਕੋਈ ਨਾ ਜਾਣੇ ਪੰਡਤ, ਜੀਉ ਪਿੰਡ ਸਭ ਦਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਇਕੋ ਅੱਖਰ ਆਖਰ ਦਏ ਸਮਝਾਈਆ। ਇਕੋ ਅੱਖਰ ਆਖਰ ਚੋਟੀ, ਚੋਟ ਨਗਾਰੇ ਆਪ ਲਗਾਇੰਦਾ। ਲੱਖ ਚੁਰਾਸੀ ਵਾਸਨਾ ਕੱਢੇ ਖੋਟੀ, ਸਚ ਸੁੱਚ ਇਕ ਸਮਝਾਇੰਦਾ। ਪਾਰਬ੍ਰਹਮ ਦੇ ਬਣ ਜਾਓ ਗੋਤੀ, ਬ੍ਰਹਮ ਆਪਣੀ ਅੰਸ ਵਖਾਇੰਦਾ। ਇਕੋ ਨੂਰ ਨਿਰਮਲ ਜੋਤੀ, ਜੋਤ ਨਿਰੰਜਣ ਨਾਉਂ ਧਰਾਇੰਦਾ। ਨਾਮ ਡੰਕਾ ਫੜੋ ਸੋਟੀ, ਪੰਚ ਵਿਕਾਰਾ ਮੇਟ ਮਿਟਾਇੰਦਾ। ਗੁਰਮੁਖ ਬਣ ਜਾਓ ਮਾਣਕ ਮੋਤੀ, ਕੂੜਾ ਕੱਚ ਕੰਮ ਕਿਸੇ ਨਾ ਆਇੰਦਾ। ਸੁਰਤ ਉਠਾਓ ਕਲਜੁਗ ਸੋਤੀ, ਸ਼ਬਦ ਹੁਲਾਰਾ ਇਕ ਲਗਾਇੰਦਾ। ਚੜ੍ਹ ਕੇ ਵੇਖੋ ਆਪਣੀ ਚੋਟੀ, ਸਤਿਗੁਰ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਜਿਸ ਸਿਖਾਇੰਦਾ। ਸਾਚਾ ਨਾਮ ਪੁਰਖ ਅਗੰਮ, ਅਲੱਖ ਅਗੋਚਰ ਇਕ ਜਣਾਈਆ। ਆਪ ਵਸਾਏ ਦਮਾਂ ਦਮ, ਪਵਣ ਸਵਾਸੀ ਸੇਵਾ ਲਾਈਆ। ਭਗਤ ਭਗਵਾਨ ਕਰਾਏ ਕੰਮ, ਨਿਹਕਰਮੀ ਕਰਮ ਕਾਂਡ ਦਏ ਮਿਟਾਈਆ। ਸਤਿ ਸਤਿਵਾਦੀ ਬੇੜਾ ਦੇਵੇ ਬੰਨ੍ਹ, ਭਾਰ ਆਪਣੇ ਕੰਧ ਉਠਾਈਆ। ਗੁਰਮੁਖ ਵੱਡਾ ਕਹੀਏ ਧੰਨ, ਜਿਨ ਮਿਲਿਆ ਸੱਚਾ ਮਾਹੀਆ। ਲੱਖ ਚੁਰਾਸੀ ਨੇਤਰ ਅੰਨ੍ਹ, ਗੁਰ ਕਾ ਦਰਸ ਕੋਇ ਨਾ ਪਾਈਆ। ਕਲਜੁਗ ਅੰਤਮ ਵਿਰਲਾ ਸੰਤ ਗਿਆ ਮੰਨ, ਮਨ ਮਨਸਾ ਜਗਤ ਵਲੋਂ ਹਟਾਈਆ। ਸੋਹੰ ਢੋਲਾ ਗਾਏ ਛੰਦ, ਵਚੋਲਾ ਇਕੋ ਨਜ਼ਰੀ ਆਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਤੋੜ ਤੁੜਾਈਆ। ਰਾਏ ਧਰਮ ਨਾ ਦੇਵੇ ਡੰਡ, ਲਾੜੀ ਮੌਤ ਨਾ ਲਏ ਪਰਨਾਈਆ। ਸਚ ਦਵਾਰੇ ਚਾੜ੍ਹੇ ਚੰਦ, ਗੁਰਮੁਖ ਨਾਉਂ ਕਰੇ ਰੁਸ਼ਨਾਈਆ। ਸਾਹਿਬ ਦਿਆਲ ਠਾਕਰ ਸਵਾਮੀ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਇਕੋ ਝੋਲੀ ਪਾਈਆ। ਗੁਰਸਿਖ ਸਤਿਗੁਰੂ ਦਵਾਰੇ ਇਕ ਅਨੰਦ, ਦੂਸਰ ਹੱਟ ਨਾ ਕਿਸੇ ਵਖਾਈਆ। ਰਸਨਾ ਛੱਡ ਝੂਠਾ ਗੰਦ, ਰਸ ਆਤਮ ਇਕ ਦ੍ਰਿੜਾਈਆ। ਕਿਸੇ ਕੰਮ ਨਾ ਔਣੇ ਬੱਤੀ ਦੰਦ, ਜਿਹਵਾ ਜਗਤ ਹੋਏ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਨਿਧਾਨਾ ਸ੍ਰੀ ਭਗਵਾਨਾ ਵਿਚ ਜਹਾਨਾਂ ਜੁਗੋ ਜੁਗ ਜਗਤ ਜੁਗਤ ਆਪ ਜਣਾਈਆ। ਬ੍ਰਹਮ ਦ੍ਰਿਸ਼ਟੀ ਸਤਿਗੁਰ ਦਰਸ, ਨੇਤਰ ਨੈਣ ਨੈਣ ਰੁਸ਼ਨਾਈਆ। ਨਜ਼ਰੀ ਆਏ ਇਕੋ ਇਸ਼ਟ, ਈਸ਼ ਜੀਵ ਕਰੇ ਕੁੜਮਾਈਆ। ਕੂੜੀ ਦਿਸੇ ਸਰਬ ਸ੍ਰਿਸ਼ਟ, ਨਾਤਾ ਤੁਟੇ ਭੈਣ ਭਾਈਆ। ਕਲਜੁਗ ਕੂੜੀ ਕਿਰਿਆ ਹੋਈ ਭ੍ਰਿਸ਼ਟ,

ਭਾਵੀ ਸਭ ਦੇ ਸਿਰ ਤੇ ਛਾਈਆ। ਲੇਖਾ ਜਾਣ ਰਾਮਾ ਵਸ਼ਿਸ਼ਟ, ਵਿਸ਼ਵ ਆਪਣਾ ਨਾਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਰੰਗਾਈਆ ।