ਪੁਸਤਕਾਲਾਭਾਗ ੧੩

੨੧ ਮਾਘ ੨੦੧੯ ਬਿਕ੍ਰਮੀ ਰਾਮ ਸਿੰਘ ਦੇ ਗ੍ਰਹਿ ਪਿੰਡ ਸੋਹਲ ਜ਼ਿਲਾ ਅੰਮ੍ਰਿਤਸਰ

ਸਾਚੇ ਤਖ਼ਤ ਹਰਿ ਨਿਰੰਕਾਰ, ਤਖ਼ਤ ਨਿਵਾਸੀ ਸੋਭਾ ਪਾਈਆ। ਗੁਰ ਅਵਤਾਰ ਕਰਨ ਨਿਮਸਕਾਰ, ਪੀਰ ਪੈਗ਼ੰਬਰ ਸਯਦਾ ਸੀਸ ਝੁਕਾਈਆ। ਤੂੰ ਖ਼ਾਲਕ ਖ਼ਲਕ ਪਰਵਰਦਿਗਾਰ, ਬੇਪਰਵਾਹ ਤੇਰੀ ਵਡਿਆਈਆ। ਤੂੰ ਸ਼ਹਿਨਸ਼ਾਹ ਸ਼ਾਹੋ ਭੂਪ ਹਰਿ ਨਿਰੰਕਾਰ, ਨਿਰਵੈਰ ਖੇਲ ਕਰਾਈਆ। ਦੋ ਜਹਾਨਾਂ ਪਾਵੇਂ ਸਾਰ, ਬ੍ਰਹਿਮੰਡ ਖੰਡ ਆਪਣਾ ਹੁਕਮ ਚਲਾਈਆ। ਜੁਗ ਚੌਕੜੀ ਸਚ ਸੰਦੇਸਾ ਦੇਵੇਂ ਵਿਚ ਸੰਸਾਰ, ਹਉਂ ਬਾਲੇ ਸੇਵ ਲਗਾਈਆ। ਲਿਖ ਲਿਖ ਲੇਖਾ ਅਪਰ ਅਪਾਰ, ਅਲੱਖ ਅਗੰਮ ਅਗੋਚਰ ਦਏਂ ਸਮਝਾਈਆ। ਤੇਰਾ ਅੰਤ ਨਾ ਪਾਰਾਵਾਰ, ਮਹਿਮਾ ਅਕਥ ਕਥੀ ਨਾ ਜਾਈਆ। ਦਰ ਖੜੇ ਤੇਰੇ ਦਵਾਰ, ਦੋਏ ਜੋੜ ਪਏ ਸਰਨਾਈਆ। ਜਿਉਂ ਭਾਵੇਂ ਤਿਉਂ ਲੈਣਾ ਤਾਰ, ਤਾਰਨਹਾਰ ਤੇਰੇ ਹੱਥ ਵਡਿਆਈਆ। ਕਲਜੁਗ ਅੰਤਮ ਸਾਰੇ ਗਏ ਹਾਰ, ਆਪਣਾ ਬਲ ਨਾ ਕੋਇ ਰਖਾਈਆ। ਸ੍ਰਿਸ਼ਟ ਸਬਾਈ ਤੇਰਾ ਮੰਤਰ ਤੇਰਾ ਸ਼ਬਦ ਤੇਰਾ ਨਾਉਂ ਆਏ ਸਖਾਲ, ਸਾਚੀ ਸਿਖਿਆ ਕਰ ਪੜ੍ਹਾਈਆ। ਸਰਗੁਣ ਨਿਰਗੁਣ ਬਣ ਦਲਾਲ, ਬਣ ਵਿਚੋਲਾ ਫੇਰਾ ਪਾਈਆ। ਹਕੀਕਤ ਵੇਖ ਹੱਕ ਹਲਾਲ, ਲਾਸ਼ਰੀਕ ਇਕ ਖ਼ੁਦਾਈਆ। ਚਾਰੋਂ ਕੁੰਟ ਹੋਏ ਵੈਰਾਨ, ਵੈਰੀ ਘਰ ਘਰ ਨਜ਼ਰੀ ਆਈਆ। ਸਾਬਤ ਰਿਹਾ ਨਾ ਕੋਇ ਈਮਾਨ, ਸਿਦਕ ਸਬੂਰੀ ਨਾ ਕੋਇ ਹੰਢਾਈਆ। ਕਲਮਾ ਪੜ੍ਹੇ ਨਾ ਕੋਇ ਕਲਾਮ, ਕਾਇਨਾਤ ਰਹੀ ਕੁਰਲਾਈਆ। ਹਿਰਦੇ ਕਿਸੇ ਨਾ ਵਸੇ ਰਾਮ, ਰਮਯਾ ਨਜ਼ਰ ਕਿਸੇ ਨਾ ਆਈਆ। ਨਾਤਾ ਤੁਟਾ ਗੋਪੀ ਕਾਹਨ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਗੁਰ ਕਾ ਸ਼ਬਦ ਨਾ ਸਕੇ ਪਛਾਣ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਨੌਂ ਖੰਡ ਪ੍ਰਿਥਮੀ ਸ਼ਰਅ ਹੋਈ ਸ਼ੈਤਾਨ, ਘਰ ਘਰ ਪਈ ਲੜਾਈਆ। ਨਜ਼ਰ ਨਾ ਆਏ ਇਕ ਭਗਵਾਨ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਨੌਂ ਖੰਡ ਪ੍ਰਿਥਮੀ ਕੂੜ ਦੁਕਾਨ, ਸਾਚਾ ਹੱਟ ਨਾ ਕੋਇ ਚਲਾਈਆ। ਮਿਲਿਆ ਮੇਲ ਨਾ ਨੌਜਵਾਨ, ਜੀਵਣ ਜੁਗਤ ਨਾ ਕੋਇ ਜਣਾਈਆ। ਖਾਣੀ ਬਾਣੀ ਸੁਣ ਸੁਣ ਥੱਕੀ ਕਾਨ, ਕਾਨੀ ਤੀਰ ਨਿਰਾਲਾ ਬਾਣ ਨਾ ਕੋਇ ਲਗਾਈਆ। ਆਤਮ ਪਰਮਾਤਮ ਸਕੇ ਨਾ ਕੋਇ ਪਛਾਣ, ਪਰਦਾ ਆਪਣਾ ਨਾ ਕੋਇ ਉਠਾਈਆ। ਕੂੜੀ ਕਿਰਿਆ ਪੀਣ ਖਾਣ, ਆਤਮ ਰਸ ਰਸ ਨਾ ਕੋਇ ਚੁਆਈਆ। ਨਜ਼ਰ ਨਾ ਆਏ ਗੁਣ ਨਿਧਾਨ, ਜਗਤ ਨੇਤਰ ਦੇਣ ਦੁਹਾਈਆ। ਸਚ ਦਵਾਰੇ ਮਿਲਿਆ ਕਿਸੇ ਨਾ ਮਾਣ, ਸਾਧ ਸੰਤ ਰਹੇ ਕੁਰਲਾਈਆ। ਤੇਰਾ ਰੂਪ ਸਕਿਆ ਨਾ ਕੋਇ ਪਛਾਣ, ਇਸ਼ਟ ਇਕੋ ਨਜ਼ਰ ਕਿਸੇ ਨਾ ਆਈਆ। ਪੀਰ ਪੈਗ਼ੰਬਰ ਹੋਏ ਹੁਕਮਰਾਨ, ਲੋਕਮਾਤ ਫਿਰ ਫਿਰ ਫੇਰਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਾਰ ਵਰਨ ਅਠਾਰਾਂ ਬਰਨ ਚਲਦੀ ਰਹੀ ਦੁਕਾਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਜਿਸ ਘਰ ਵਸੇਂ ਬੇਪਰਵਾਹੀਆ। ਗੁਰ ਅਵਤਾਰ ਤੇਰੇ ਬਰਦੇ, ਤੇਰੇ ਦਰ ਤੇ ਅਲਖ ਜਗਾਈਆ। ਪੀਰ ਪੈਗ਼ੰਬਰ ਤੈਥੋਂ ਡਰਦੇ, ਨਿਉਂ ਨਿਉਂ ਸੀਸ

ਝੁਕਾਈਆ। ਤੇਰੇ ਹੁਕਮੇ ਅੰਦਰ ਲੋਕਮਾਤ ਕਰਨੀ ਕਰਦੇ, ਨਾਉਂ ਸੰਦੇਸਾ ਇਕ ਸੁਣਾਈਆ। ਲੋਕ ਪਰਲੋਕ ਬ੍ਰਹਿਮੰਡ ਖੰਡ ਫਿਰਦੇ, ਚੌਦਾਂ ਤਬਕਾਂ ਵੇਖ ਵਖਾਈਆ। ਜੁਗ ਜੁਗ ਤੇਰੇ ਗੇੜੇ ਗਿੜਦੇ, ਨਾ ਕੋਈ ਮੇਟੇ ਮੇਟ ਮਿਟਾਈਆ। ਕਲਜੁਗ ਅੰਤਮ ਗੁਰ ਅਵਤਾਰ ਇਕ ਦੂਜੇ ਨਾਲ ਭਿੜਦੇ, ਦੀਨ ਮਜ਼੍ਹਬ ਪਈ ਲੜਾਈਆ। ਕੋਈ ਨਾ ਮੰਨੇ ਹੁਕਮ ਸੱਚੇ ਪਿਰ ਦੇ, ਪੀਆ ਪ੍ਰੀਤਮ ਗਏ ਭੁਲਾਈਆ। ਅੰਮ੍ਰਿਤ ਝਿਰਨੇ ਕਿਤੇ ਨਾ ਝਿਰਦੇ, ਪੀ ਪੀ ਥੱਕੀ ਅੰਮ੍ਰਿਤ ਜਗਤ ਲੋਕਾਈਆ। ਬਿਰਹੋਂ ਅੰਝੂ ਕਿਤੇ ਨਾ ਕਿਰਦੇ, ਰੋ ਰੋ ਨੇਤਰ ਨੈਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਂਣਾ ਸਾਚਾ ਘਰ, ਜਿਸ ਘਰ ਤੇਰੀ ਵਡਿਆਈਆ। ਪੀਰ ਪੈਗ਼ੰਬਰ ਤੇਰੇ ਗ਼ੁਲਾਮ, ਆਕੀ ਨਜ਼ਰ ਕੋਇ ਨਾ ਆਈਆ। ਦੋਏ ਜੋੜ ਕਰਨ ਸਲਾਮ, ਸਲਾਮ ਅਲੈਕਮ ਇਕ ਬੁਲਾਈਆ। ਤੂੰ ਸਾਹਿਬ ਸੱਚਾ ਅਮਾਮ, ਤੇਰਾ ਅੰਤ ਕੋਇ ਨਾ ਆਈਆ। ਪਕੜਿਆ ਇਕੋ ਤੇਰਾ ਦਾਮ, ਦਾਮਨਗੀਰ ਤੇਰੀ ਸਰਨਾਈਆ। ਤੇਰੇ ਹੁਕਮੇ ਅੰਦਰ ਕਰ ਕੇ ਆਏ ਕਾਮ, ਤੇਰਾ ਨਾਉਂ ਡੰਕ ਵਜਾਈਆ। ਅੰਤ ਪਈ ਅੰਧੇਰੀ ਸ਼ਾਮ, ਚੌਦਸ ਚੰਦ ਨਾ ਕੋਇ ਚੜ੍ਹਾਈਆ। ਕਲਜੁਗ ਛੁਪਣ ਵਾਲਾ ਭਾਨ, ਸਦੀ ਚੌਧਵੀਂ ਰਹੀ ਸ਼ਰਮਾਈਆ। ਸਾਚਾ ਰਹੇ ਨਾ ਕੋਇ ਈਮਾਨ, ਸਿਦਕ ਸਬੂਰੀ ਨਾ ਕੋਇ ਹੰਡਾਈਆ। ਪੜ੍ਹ ਪੜ੍ਹ ਥੱਕੇ ਜਗਤ ਕੁਰਾਨ, ਕਾਇਆ ਕੁਰਹ ਨਾ ਕੋਇ ਫੋਲਾਈਆ। ਅੰਤਰ ਆਤਮ ਮਿਲਿਆ ਨਾ ਸਚ ਹਮਾਮ, ਨਹਾਵਣ ਨਹਾ ਨਹਾ ਸ਼ੁਕਰ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਜਿਸ ਦਵਾਰੇ ਡੇਰਾ ਲਾਈਆ। ਗੁਰ ਅਵਤਾਰ ਤੱਕਣ ਰਾਹ, ਨੈਣ ਨੈਣ ਉਠਾਇਆ। ਪੁਰਖ ਅਬਿਨਾਸ਼ੀ ਮਿਲੇ ਇਕ ਮਲਾਹ, ਨਿਰਗੁਣ ਆਪਣਾ ਫੇਰਾ ਪਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੱਸਦਾ ਰਿਹਾ ਸਲਾਹ, ਨਾਮ ਅੱਖਰਾਂ ਵਿਚ ਪੜ੍ਹਾਇਆ। ਦੀਨ ਮਜ਼੍ਹਬ ਸ਼ਰਅ ਸ਼ਰੀਅਤ ਪੌਂਦਾ ਰਿਹਾ ਰਾਹ, ਰਹਿਬਰ ਆਪਣਾ ਹੁਕਮ ਮਨਾਇਆ। ਆਪਣਾ ਆਪ ਨਿਰਗੁਣ ਦਾਤਾ ਪੁਰਖ ਬਿਧਾਤਾ ਸਤਿ ਸਰੂਪੀ ਰਿਹਾ ਛੁਪਾ, ਰੂਪ ਰੰਗ ਰੇਖ ਨਾ ਕੋਇ ਜਣਾਇਆ। ਇਕੋ ਬਖ਼ਸ਼ੇ ਚਰਨ ਪਨਾਹ, ਪੁਨਹਿ ਪੁਨਹਿ ਸਭ ਨੇ ਸੀਸ ਝੁਕਾਇਆ। ਲੱਖ ਚੁਰਾਸੀ ਭਰੀ ਗੁਨਾਹ, ਗੁਰਬਤ ਘਰ ਘਰ ਡੇਰਾ ਲਾਇਆ। ਹਰਿ ਕਾ ਨਾਉਂ ਗਏ ਭੁਲਾ, ਨਾਮ ਸਤਿ ਮੰਤਰ ਨਾ ਕਿਸੇ ਦ੍ਰਿੜਾਇਆ। ਆਤਮ ਤਾਕੀ ਕੋਈ ਨਾ ਸਕਾ ਖੁਲਾ, ਅੰਤਰ ਆਤਮ ਦਰਸ ਕਿਸੇ ਨਾ ਪਾਇਆ। ਅਨਹਦ ਨਾਦ ਧੁਨ ਕੋਇ ਨਾ ਸਕਾ ਗਾ, ਛੱਤੀ ਰਾਗ ਸੁਣ ਸੁਣ ਸ਼ੁਕਰ ਮਨਾਇਆ। ਆਤਮ ਜੋਤੀ ਕੋਈ ਨਾ ਸਕਾ ਜਗਾ, ਦੀਆ ਬਾਤੀ ਕਮਲਾਪਾਤੀ ਹੱਥ ਨਾ ਕਿਸੇ ਫੜਾਇਆ। ਸਾਚਾ ਸਾਕੀ ਬਣ ਕੇ ਜਾਮ ਸਕਿਆ ਨਾ ਕੋਈ ਪਿਲਾ, ਜਗਤ ਤ੍ਰਿਸਨਾ ਭੁੱਖ ਮਿਟਾਇਆ। ਮਨ ਆਕੀ ਵੇਖਿਆ ਥਾਂ ਥਾਂ, ਮਨ ਕਾ ਮਣਕਾ ਨਾ ਕੋਇ ਭਵਾਇਆ। ਸਾਚੀ ਸਿਖਿਆ ਕਲਜੁਗ ਜੀਵ ਸਾਰੇ ਗਏ ਭੁਲਾ, ਅਭੁੱਲ ਤੇਰਾ ਭੇਵ ਕਿਸੇ ਨਾ ਆਇਆ। ਤੀਰਥ ਤਟ ਰੋਵਣ ਮਾਰਨ ਧਾਹ, ਨੇਤਰ ਨੈਣਾਂ ਨੀਰ ਵਹਾਇਆ। ਗੁਰ ਦਰ ਮੰਦਰ ਮਸਜਦ ਮੱਠ ਸ਼ਿਵਦਵਾਲੇ ਸਾਰੇ ਕਰ ਗਏ ਨਾ, ਸਾਚਾ ਸੰਗ ਨਾ ਕੋਇ ਨਿਭਾਇਆ। ਨਾਤਾ ਤੁਟਾ ਪੁੱਤਰਾਂ ਮਾਂ, ਪਿਤਾ ਪੂਤ ਨਾ ਰੰਗ ਚੜ੍ਹਾਇਆ। ਵੇਲੇ ਅੰਤ ਕੋਇ ਨਾ ਪਕੜੇ ਬਾਂਹ, ਬੌਹੜੀ ਬੌਹੜੀ ਸਰਬ ਕੁਰਲਾਇਆ। ਨੌਂ ਖੰਡ ਪ੍ਰਿਥਮੀ ਵੇਖਿਆ ਥਾਂ, ਸੱਤ ਦੀਪ ਪਰਦਾ ਲਾਹਿਆ। ਸ੍ਰਿਸ਼ਟ ਸਬਾਈ ਭਰੀ ਗੁਨਾਹ, ਪੁਨੀਤ ਰੂਪ ਨਾ ਕੋਇ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਜਿਸ

ਦਵਾਰੇ ਨੂਰ ਧਰਾਇਆ। ਪੀਰ ਪੈਗ਼ੰਬਰ ਚਰਨੀ ਢੱਠ, ਦੋਏ ਜੋੜ ਵਾਸਤਾ ਪਾਈਆ। ਉਮਤ ਨਬੀ ਸੁੱਕੀ ਰਤ, ਰਤੀ ਰਤ ਨਾ ਕੋਇ ਵਖਾਈਆ। ਕਲਜੁਗ ਮਾਰੀ ਸਭ ਦੀ ਮਤ, ਮਸਲਾ ਹੱਲ ਨਾ ਕੋਇ ਕਰਾਈਆ। ਤੀਸ ਬਤੀਸ ਸਚ ਹਦੀਸ ਆਏ ਦੱਸ, ਅੰਤ ਦਸਤਬਰਦਾਰ ਹੋਈ ਲੋਕਾਈਆ। ਸਾਡਾ ਕੋਈ ਨਾ ਚਲੇ ਵਸ, ਖ਼ਾਲਕ ਤੇਰੀ ਖ਼ਲਕ ਭੁਲਿਆਂ ਨਾਉਂ ਖ਼ੁਦਾਈਆ। ਏਸੇ ਕਰ ਕੇ ਅਸੀਂ ਤੇਰੀ ਰੱਖ ਕੇ ਗਏ ਆਸ, ਨੇਤਰ ਨੈਣ ਧਿਆਨ ਲਗਾਈਆ। ਕਲਜੁਗ ਅੰਤਮ ਪਰਵਰਦਿਗਾਰ ਆਵੇ ਖ਼ਾਸ, ਖ਼ਾਹਸ਼ ਸਾਡੀ ਪੂਰ ਕਰਾਈਆ। ਤੁਧ ਬਿਨ ਚੌਦਾਂ ਤਬਕ ਹੋਏ ਨਿਰਾਸ, ਨਿਰਾਸ਼ਾ ਆਪਣਾ ਰੂਪ ਵਟਾਈਆ। ਪੀਰ ਪੈਗ਼ੰਬਰ ਅਸੀਂ ਤੇਰੀ ਨਿੱਕੀ ਨਿੱਕੀ ਸ਼ਾਖ਼, ਸ਼ਹਿਨਸ਼ਾਹ ਤੇਰੇ ਹੱਥ ਵੱਡੀ ਵਡਿਆਈਆ। ਤੁਧ ਬਿਨ ਸਾਰੇ ਬੈਠੇ ਉਦਾਸ, ਧੀਰਜ ਧੀਰ ਨਾ ਕੋਇ ਧਰਾਈਆ। ਸਾਡੇ ਦੋਵੇਂ ਖਾਲੀ ਹਾਥ, ਪੱਲੂ ਗੰਢ ਨਾ ਕੋਇ ਬੰਧਾਈਆ। ਬਿਨ ਤੇਰੇ ਵੇਲੇ ਅੰਤ ਕੋਈ ਨਾ ਹੋਵੇ ਪਾਸ, ਪਰਚਾ ਹੱਲ ਨਾ ਕੋਇ ਕਰਾਈਆ। ਜੋ ਦੀਸੇ ਸੋ ਹੋਸੀ ਨਾਸ, ਨਾਸਤਕ ਹੋਈ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਦਰਗਾਹ ਸਾਚੀ ਧਾਮ ਸੁਹਾਈਆ। ਗੁਰ ਅਵਤਾਰ ਸਾਰੇ ਕਹਿਣ, ਹੋਕਾ ਹੱਕ ਜਣਾਇਆ । ਅਸੀਂ ਨੇਤਰ ਵੇਖਿਆ ਨੈਣ, ਕਲਜੁਗ ਆਪਣੀ ਕਲ ਧਰਾਇਆ। ਨਾਤਾ ਤੁਟਾ ਭਾਈ ਭੈਣ, ਸਾਚਾ ਸੰਗ ਨਾ ਕੋਇ ਰਖਾਇਆ। ਕੂੜੀ ਕਿਰਿਆ ਵਗਿਆ ਵਹਿਣ, ਮਨਮਤ ਆਪਣਾ ਰਾਹ ਚਲਾਇਆ। ਹਰਿ ਜੂ ਨਜ਼ਰ ਨਾ ਆਏ ਸਾਕ ਸੈਣ, ਸੱਜਣ ਅੰਗ ਨਾ ਕੋਇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਦਰ, ਦਰ ਦਰਵਾਜ਼ਾ ਇਕ ਖੁਲ੍ਹਾਇਆ। ਪੀਰ ਪੈਗ਼ੰਬਰ ਤੇਰੀ ਓਟ, ਇਕ ਧਿਆਨ ਲਗਾਈਆ। ਉੱਮਤ ਨਬੀ ਆਲ੍ਹਣਿਉਂ ਡਿਗੀ ਬੋਟ, ਨਾ ਸਕੇ ਕੋਇ ਉਠਾਈਆ। ਦਰੋਹੀ ਖ਼ੁਦਾਏ ਲੱਗੀ ਚੋਟ, ਮਿਹਬਾਨ ਬੀਦੋ ਤੁਧ ਬਿਨ ਨਜ਼ਰ ਕੋਇ ਨਾ ਆਈਆ। ਮੱਕਾ ਕਾਅਬਾ ਕੋਈ ਨਾ ਹੋਸ਼, ਦੋ ਦੋ ਆਬਾ ਮੇਲ ਨਾ ਕੋਇ ਮਿਲਾਈਆ। ਸਾਚੇ ਹੁਜਰੇ ਬੈਠੇ ਬੇਦੋਸ਼, ਬੇਦਰਦੀ ਦਰਦ ਨਾ ਕੋਇ ਵੰਡਾਈਆ। ਅੰਤਮ ਸਭ ਦਾ ਲੱਥਣਾ ਪੋਸ਼, ਪੁਸ਼ਤ ਹੱਥ ਨਾ ਕੋਇ ਟਿਕਾਈਆ । ਕੂੜੀ ਕਿਰਿਆ ਹੋਏ ਮਦਹੋਸ਼, ਆਬੇ ਹਯਾਤ ਪਿਆਲਾ ਨਾ ਕੋਇ ਪਿਆਈਆ। ਪਰਵਰਦਿਗਾਰ ਚੜ੍ਹਿਆ ਇਕੋ ਜੋਸ਼, ਜੋਬਨ ਆਪਣਾ ਰਿਹਾ ਜਣਾਈਆ। ਚੌਦਾਂ ਤਬਕ ਵੇਖਣਹਾਰਾ ਨਾਮ ਸਲੋਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਜਿਸ ਘਰ ਤੇਰਾ ਨੂਰ ਰੁਸ਼ਨਾਈਆ। ਗੁਰ ਅਵਤਾਰ ਕੱਢਣ ਹਾੜਾ, ਹੌਕਾ ਨਾਮ ਭਰਾਇਆ। ਨੌਂ ਖੰਡ ਪ੍ਰਿਥਮੀ ਹੋਈ ਉਜਾੜਾ, ਹਰਿਮੰਦਰ ਹਰਿ ਨਾ ਕਿਸੇ ਵਸਾਇਆ। ਗੁਰਮੁਖ ਮਿਲੇ ਨਾ ਕੋਈ ਸੱਚਾ ਲਾੜਾ, ਜਿਸ ਸਿਹਰਾ ਸੀਸ ਨਾਮ ਬੰਧਾਇਆ। ਮਾਇਆ ਮਮਤਾ ਹਉਮੇਂ ਹੰਗਤਾ ਕੂੜੀ ਕਿਰਿਆ ਲੱਗਾ ਅਖਾੜਾ, ਆਸਾ ਤ੍ਰਿਸਨਾ ਨਾਚ ਨਚਾਇਆ। ਕਾਇਆ ਚੋਲੀ ਸਾਚੀ ਡੋਲੀ ਕੋਈ ਰੰਗ ਨਾ ਚਾੜ੍ਹੇ ਗਾੜ੍ਹਾ, ਦੁਰਮਤ ਮੈਲ ਨਾ ਕੋਇ ਧਵਾਇਆ। ਨਾਤਾ ਤੁਟਾ ਪੁਰਖ ਨਾਰਾ, ਵਿਭਚਾਰ ਕਰੇ ਲੋਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਜਿਸ ਮੰਦਰ ਤੇਰਾ ਨੂਰ ਰੁਸ਼ਨਾਇਆ। ਪੀਰ ਪੈਗ਼ੰਬਰ ਮਾਰਨ ਝਾਕੀ, ਝਾਕਾ ਤੇਰਾ ਨਜ਼ਰੀ ਆਈਆ। ਅਸੀਂ ਤਨ ਹੰਢਾਇਆ ਖ਼ਾਕੀ, ਅੰਤਮ ਖ਼ਾਕ ਵਿਚ ਮਿਲਾਈਆ। ਤੇਰਾ ਸਬਰ ਪਿਆਲਾ ਪੀਤਾ ਸਾਕੀ, ਸਾਬਰ ਤੇਰੀ ਓਟ ਤਕਾਈਆ। ਪਰਵਰਦਿਗਾਰ ਸਾਹਿਬ ਆਕਨ ਆਕੀ, ਅਕਲ ਤੇਰੇ ਅੱਗੇ ਚਲੇ ਨਾ ਚਤੁਰਾਈਆ। ਤੂੰ ਲਹਿਣਾ

ਦੇਣਾ ਦੇਣਾ ਅੰਤਮ ਬਾਕੀ, ਲੇਖਾ ਆਪਣਾ ਦੇਣਾ ਮੁਕਾਈਆ। ਤੁਧ ਬਿਨ ਕੋਈ ਨਾ ਚੜ੍ਹੇ ਤੇਰੀ ਘਾਟੀ, ਅਧਵਿਚਕਾਰ ਬੈਠੇ ਢੇਰੀਆਂ ਢਾਹੀਆ। ਕਲਜੁਗ ਆਈ ਅੰਧੇਰੀ ਰਾਤੀ, ਚਾਰੋਂ ਕੁੰਟ ਅੰਧੇਰਾ ਛਾਈਆ। ਨਾ ਕੋਈ ਬਣਿਆ ਸੱਚਾ ਜਮਾਤੀ, ਅਲਫ਼ ਅੱਖ ਨਾ ਕਿਸੇ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਜਿਸ ਘਰ ਵੱਜੇ ਤੇਰੀ ਵਧਾਈਆ। ਗੁਰ ਅਵਤਾਰ ਚਰਨ ਆਸ, ਇਕੋ ਇਕ ਰਖਾਈਆ। ਤੇਰਾ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਸੋਭਾ ਪਾਈਆ। ਤੇਰਾ ਲੇਖਾ ਮੰਡਲ ਰਾਸ, ਗੋਪੀ ਕਾਹਨ ਨਚਾਈਆ। ਤੇਰਾ ਨਾਉਂ ਸ਼ਹਿਨਸ਼ਾਹ ਸ਼ਾਬਾਸ਼, ਸ਼ਖ਼ਸੀਅਤ ਆਪਣੇ ਹੱਥ ਰਖਾਈਆ। ਗੁਰ ਅਵਤਾਰ ਕਰ ਕਰ ਦਾਸ, ਸੇਵਕ ਸੇਵਾ ਸਚ ਕਮਾਈਆ। ਸਾਚੀ ਵਸਤ ਦਿਤੀ ਪਾਸ, ਨਾਉਂ ਨਿਰੰਕਾਰਾ ਝੋਲੀ ਪਾਈਆ। ਨਿਰਗੁਣ ਸਰਗੁਣ ਲੇਖਾ ਲੇਖ ਲਿਖਾਸ, ਅੱਖਰ ਵੱਖਰ ਜੋੜ ਜੁੜਾਈਆ। ਆਤਮ ਪਰਮਾਤਮ ਦੇ ਦੇ ਸਾਥ, ਸਗਲਾ ਸੰਗ ਨਿਭਾਈਆ। ਹੁਕਮੇ ਅੰਦਰ ਕਰ ਤ੍ਰਿਲੋਕੀ ਨਾਥ, ਸਚ ਸੰਦੇਸਾ ਇਕ ਜਣਾਈਆ। ਹੁਕਮੇ ਅੰਦਰ ਖੇਲ ਤਮਾਸ਼, ਖ਼ਾਲਕ ਖ਼ਲਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਦਰ, ਜਿਸ ਦਰ ਦੂਜਾ ਨਜ਼ਰ ਕੋਇ ਨਾ ਆਈਆ। ਪੀਰ ਪੈਗ਼ੰਬਰ ਲਾਹ ਲਾਹ ਚੀਰ, ਖ਼ਾਕੀ ਤਨ ਰਹੇ ਵਖਾਈਆ। ਤੂੰ ਸਾਹਿਬ ਦਸਤਗੀਰ, ਤੇਰੀ ਦਾਸਤਾਨ ਜੁਗ ਜੁਗ ਜਗਤ ਪੜ੍ਹਾਈਆ। ਤੂੰ ਸ਼ਹਿਨਸ਼ਾਹ ਅਮੀਰ, ਆਮਦ ਤੇਰੀ ਇਕੋ ਨਜ਼ਰੀ ਆਈਆ। ਪੀਰ ਪੈਗ਼ੰਬਰ ਮਾਰ ਜ਼ੰਜੀਰ, ਸ਼ਰਅ ਵਿਚ ਬੰਧਾਈਆ। ਤੇਰਾ ਖੇਲ ਬੇਨਜ਼ੀਰ, ਨਜ਼ਰ ਕਿਸੇ ਨਾ ਆਈਆ। ਤੂੰ ਵਸੇਂ ਸ਼ਾਹ ਹਕੀਰ, ਹਰ ਘਟ ਡੇਰਾ ਲਾਈਆ। ਚੌਦਾਂ ਲੋਕ ਚੌਦਾਂ ਤਬਕ ਤੇਰੀ ਨਿੱਕੀ ਜਿਹੀ ਲਕੀਰ, ਮੁਹੰਮਦ ਵੇਖ ਖ਼ੁਸ਼ੀ ਮਨਾਈਆ। ਅੰਤ ਬਦਲ ਦੇਵੇਂ ਤਕਦੀਰ, ਤਦਬੀਰ ਆਪਣੇ ਹੱਥ ਰਖਾਈਆ। ਤੁਧ ਬਿਨ ਕੋਇ ਨਾ ਕੱਟੇ ਭੀੜ, ਦੁੱਖ ਦਰਦ ਨਾ ਕੋਇ ਮਿਟਾਈਆ। ਸਾਡੀ ਹੋਈ ਅੰਤ ਅਖ਼ੀਰ, ਝੱਲੀ ਜਾਏ ਨਾ ਤੇਰੀ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਵਰਦਿਗਾਰ ਲੈਣਾ ਮਿਲਾਈਆ। ਗੁਰ ਅਵਤਾਰ ਜਪਣ ਨਾਮ, ਇਕੋ ਢੋਲਾ ਗਾਈਆ। ਤੁਧ ਬਿਨ ਪੂਰਨ ਹੋਏ ਨਾ ਕਾਮ, ਪੂਰੀ ਇਛਿਆ ਨਾ ਕੋਇ ਕਰਾਈਆ। ਤੇਰਾ ਲੇਖਾ ਦੋ ਜਹਾਨ, ਗੁਰ ਅਵਤਾਰ ਤੇਰਾ ਹੁਕਮ ਸੁਣਾਈਆ। ਤੂੰ ਸ਼ਹਿਨਸ਼ਾਹ ਸੁਲਤਾਨ, ਭੂਪਤ ਭੂਪ ਰਾਜ ਰਾਜਾਨ ਅਖਵਾਈਆ। ਤੇਰਾ ਹੁਕਮ ਸਤਿ ਫ਼ਰਮਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਹਉਂ ਬਾਲੇ ਨੱਢੇ ਬਾਲ ਅਞਾਣ, ਤੇਰਾ ਭੇਵ ਕੋਇ ਨਾ ਆਈਆ। ਤੇਰੇ ਦਰ ਤੋਂ ਮਿਲਿਆ ਗਿਆਨ, ਤੇਰੇ ਘਰ ਦਾ ਢੋਲਾ ਗਾਈਆ। ਤੇਰੀ ਦੱਸ ਕੇ ਆਏ ਪਹਿਚਾਣ, ਨਿਰਗੁਣ ਰੂਪ ਸੱਚਾ ਸ਼ਹਿਨਸ਼ਾਹੀਆ। ਜਿਸ ਦੀ ਆਦਿ ਜੁਗਾਦਿ ਕਲਾਮ, ਪੀਰ ਪੈਗ਼ੰਬਰ ਰਹੇ ਸੁਣਾਈਆ। ਜਿਸ ਦਾ ਸਚਖੰਡ ਸਚ ਮਕਾਨ, ਥਿਰ ਘਰ ਆਪਣਾ ਚਰਨ ਰਖਾਈਆ। ਜਿਸ ਦੀ ਮਹਿਮਾਂ ਕਰੇ ਅੰਜੀਲ ਕੁਰਾਨ, ਖਾਣੀ ਬਾਣੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਜਿਸ ਘਰ ਤੂ ਹੀ ਨਜ਼ਰੀ ਆਈਆ। ਤੂ ਹੀ ਪਾਕ ਤੂ ਹੀ ਰਸੂਲ, ਰਹਿਮਤ ਤੇਰੀ ਇਕ ਖ਼ੁਦਾਇਆ। ਤੂ ਹੀ ਕਰਨਾ ਅੰਤ ਕਬੂਲ, ਦੋਏ ਜੋੜ ਵਾਸਤਾ ਪਾਇਆ। ਤੇਰਾ ਸੱਚਾ ਸਚ ਅਸੂਲ, ਨਾ ਕੋਈ ਮੇਟੇ ਮੇਟ ਮਿਟਾਇਆ। ਲੱਖ ਚੁਰਾਸੀ ਗਈ ਭੂਲ, ਭੁਲਿਆਂ ਮਾਰਗ ਲਾਇਆ। ਆਪੇ ਕਾਤਲ ਬਣ ਮਕਤੂਲ, ਸਚ ਅਦਾਲਤ ਆਪ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਇਕ ਵਖੌਣਾ ਸਾਚਾ ਦਰ, ਦਰਗਾਹ ਸਾਚੀ ਕੁੰਡਾ ਲਾਹਿਆ। ਤੇਰਾ ਨਾਉਂ ਨਾਉਂ ਨਿਰੰਕਾਰ, ਤੇਰੇ ਹੱਥ ਵੱਡੀ ਵਡਿਆਈਆ। ਹਉਂ ਸੇਵਕ ਸੇਵਾਦਾਰ, ਗੁਰ ਅਵਤਾਰ ਰਹੇ ਸੁਣਾਈਆ। ਤੂੰ ਆਦਿ ਜੁਗਾਦੀ ਮਦਦਗਾਰ, ਸਿਰ ਸਭ ਦੇ ਹੱਥ ਟਿਕਾਈਆ। ਤੇਰੇ ਹੁਕਮੇ ਅੰਦਰ ਕੱਟ ਕੇ ਆਏ ਵਗਾਰ, ਲੋਕਮਾਤ ਫੇਰਾ ਪਾਈਆ। ਚਾਰੇ ਖਾਣੀ ਕਰ ਕੇ ਆਏ ਹੁਸ਼ਿਆਰ, ਅੰਡਜ ਜੇਰਜ ਉਤਭੁਜ ਸੇਤਜ ਇਕ ਜਣਾਈਆ। ਅੰਤਮ ਪਰਗਟ ਹੋ ਕੇ ਆਵੇ ਨਿਹਕਲੰਕ ਨਰਾਇਣ ਨਰ ਅਵਤਾਰ, ਜਿਸ ਦਾ ਨਾ ਕੋਈ ਪਿਤਾ ਨਾ ਕੋਈ ਮਾਈਆ। ਦੋ ਜਹਾਨਾਂ ਪਾਵੇ ਸਾਰ, ਲੋਆਂ ਪੁਰੀਆਂ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ, ਆਲਸ ਨਿੰਦਰਾ ਸਰਬ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਇਕੱਠੇ ਹੋ ਕੇ ਰਹੇ ਸੁਣਾਈਆ। ਇਕੱਠੇ ਹੋ ਕੇ ਡਿਗੇ ਦਰ, ਦਰ ਵਾਸਤਾ ਇਕੋ ਪਾਇਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਕਿਰਪਨ ਤੇਰੀ ਓਟ ਤਕਾਇਆ। ਤੇਰੇ ਕੋਲੋਂ ਆਵੇ ਡਰ, ਸਿਰ ਸਕੇ ਨਾ ਕੋਇ ਉਠਾਇਆ। ਉਮਤ ਨਬੀਆਂ ਨਾਲ ਰਹੀ ਲੜ, ਸਿਖ ਗੁਰ ਮਾਣ ਨਾ ਕੋਇ ਵਧਾਇਆ। ਕਲਜੁਗ ਵੇਖੇ ਅਧਵਿਚਕਾਰ ਖੜ, ਵਾਹ ਵਾ ਆਪਣਾ ਹੁਕਮ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਇਆ। ਸ੍ਰੀ ਭਗਵਾਨ ਕਹੇ ਆਓ ਬੱਚੇ, ਸਭ ਦਾ ਬਚਪਨ ਦਿਆਂ ਜਣਾਈਆ। ਪੰਜ ਤੱਤ ਭਾਂਡੇ ਰੱਖੇ ਕੱਚੇ, ਕੱਚੇ ਭੰਨ ਵਖਾਈਆ। ਵਾਕ ਭਵਿਖਤ ਜੋ ਲਿਖੇ, ਸੋ ਸਭ ਦੇ ਪੂਰ ਕਰਾਈਆ। ਮੇਰੇ ਸ਼ਸਤਰ ਸਦਾ ਤਿਖੇ, ਲੋਹਾਰ ਤਰਖਾਣ ਨਾ ਕੋਇ ਘੜਾਈਆ। ਬਿਨ ਨਾਨਕ ਗੋਬਿੰਦ ਕਿਸੇ ਨਾ ਵੇਖੇ, ਪੀਰ ਪੈਗ਼ੰਬਰ ਨਜ਼ਰ ਕਿਸੇ ਨਾ ਆਈਆ। ਸਭ ਨੂੰ ਕਰਾਵਣਹਾਰਾ ਚੇਤੇ, ਨੇਤਰ ਨੈਣ ਅੱਖ ਖੁਲ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੋਈ ਘੱਲੇ ਅਗੇਤੇ ਕੋਈ ਪਛੇਤੇ, ਪਰਚਾ ਸਭ ਦੇ ਹੱਥ ਫੜਾਈਆ। ਆਪਣਾ ਦੱਸਦਾ ਰਿਹਾ ਨਿਕਾ ਨਿਕਾ ਭੇਤੇ, ਨਾਮ ਸੰਦੇਸਾ ਇਕ ਜਣਾਈਆ। ਜੇ ਕੋਈ ਉਪਰ ਚੜ੍ਹ ਕੇ ਵੇਖੇ, ਬੇਅੰਤ ਆਪਣੀ ਧਾਰ ਪਰਗਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿਕਿਆਂ ਬਾਲਾਂ ਨਾਲ ਖੇਡੇ, ਪਿਤਾ ਬਣੇ ਬੇਪਰਵਾਹੀਆ। ਜੁਗੋ ਜੁਗ ਹੁਕਮੇ ਅੰਦਰ ਭੇਜੇ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਅੰਤਮ ਲਾਏ ਆਪਣੇ ਲੇਖੇ, ਲੇਖਾ ਆਪਣੇ ਹੱਥ ਰਖਾਈਆ। ਮੇਲ ਮਿਲਾਏ ਕਰ ਕਰ ਹੇਤੇ, ਨਿਤ ਨਵਿਤ ਵੱਡੀ ਵਡਿਆਈਆ। ਕੋਈ ਕਹੇ ਅਸੀਂ ਪੁੱਤ ਜੇਠੇ, ਪਾਰਬ੍ਰਹਮ ਪ੍ਰਭ ਸਭ ਦਾ ਪਿਤਾ ਮਾਈਆ। ਗੋਬਿੰਦ ਕਹੇ ਪੁਰਖ ਅਕਾਲ ਦੇ ਗੋਬਿੰਦ ਬੇਟੇ, ਬੇਟਾ ਗੋਬਿੰਦ ਕੋਈ ਜਨਮੇ ਨਾ ਜਨਨੀ ਮਾਈਆ। ਨਾਮ ਦੁਸ਼ਾਲੇ ਆਪ ਲਪੇਟੇ, ਬਣ ਦਾਈ ਦਾਇਆ ਸੇਵ ਕਮਾਈਆ। ਨਾ ਕੋਈ ਰੂਪ ਰੰਗ ਨਾ ਰੇਖੇ, ਪੰਜ ਤੱਤ ਨਾ ਕੋਇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਰਿਹਾ ਜਣਾਈਆ। ਆਓ ਵੇਖੋ ਘਰ ਨਿਰੰਕਾਰ, ਨਿਰਗੁਣ ਇਕੋ ਆਸਣ ਲਾਇੰਦਾ। ਜੋਤੀ ਜੋਤ ਜੋਤ ਉਜਿਆਰ, ਨੂਰ ਨੂਰਾਨਾ ਡਗਮਗਾਇੰਦਾ । ਲਾਸ਼ਰੀਕ ਪਰਵਰਦਿਗਾਰ, ਪਰਦਾ ਆਪਣਾ ਆਪ ਉਠਾਇੰਦਾ। ਜਿਸ ਨੂੰ ਲੱਭਦੇ ਰਹੇ ਚਾਰ ਜੁਗ ਕਰ ਵਿਚਾਰ, ਸੋ ਵਿਚਾਰ ਵਿਚ ਕਿਸੇ ਨਾ ਆਇੰਦਾ। ਕਲਜੁਗ ਅੰਤਮ ਹੋ ਤਿਆਰ, ਲੋਕਮਾਤ ਵੇਸ ਵਟਾਇੰਦਾ। ਸਚਖੰਡ ਦਾ ਸਚ ਵਿਹਾਰ, ਨਿਰਗੁਣ ਨਿਰਗੁਣ ਆਪ ਕਰਾਇੰਦਾ। ਦੂਰ ਦੁਰਾਡੇ ਅਧਵਿਚਕਾਰੇ ਚਰਨ ਦਵਾਰੇ ਲਏ ਉਤਾਰ, ਧਰਤ ਧਵਲ ਆਪ ਸੁਹਾਇੰਦਾ। ਨੇਤਰ ਵੇਖੋ ਆਪਣਾ ਸੰਸਾਰ, ਹਰਿ ਸੰਸਾਰੀ ਆਪ ਵਖਾਇੰਦਾ। ਲੇਖਾ ਹੱਥ ਕਿਸੇ ਨਾ

ਦਿਸੇ ਵੇਦ ਚਾਰ, ਸ਼ਾਸਤਰ ਸਿਮਰਤ ਰੰਗ ਨਾ ਕੋਇ ਰੰਗਾਇੰਦਾ। ਗੀਤਾ ਗਿਆਨ ਨਾ ਕੋਇ ਆਧਾਰ, ਅਠ ਦਸ ਬੰਧਨ ਨਾ ਕੋਇ ਤੁੜਾਇੰਦਾ। ਅੰਜੀਲ ਕੁਰਾਨ ਨਾ ਕੋਇ ਪਿਆਰ, ਪੀਆ ਪ੍ਰੀਤਮ ਮੇਲ ਨਾ ਕੋਇ ਮਿਲਾਇੰਦਾ। ਬਾਣੀ ਤੀਰ ਨਿਰਾਲਾ ਮਾਰੇ ਨਾ ਕੋਈ ਬਾਣ, ਅਣਿਯਾਲਾ ਤੀਰ ਨਾ ਕੋਇ ਵਖਾਇੰਦਾ। ਸ੍ਰਿਸ਼ਟ ਸਬਾਈ ਕੂੜੀ ਕਰੇ ਵਿਹਾਰ, ਸਚ ਬਿਵਹਾਰੀ ਨਜ਼ਰ ਕੋਇ ਨਾ ਆਇੰਦਾ। ਨੌਂ ਖੰਡ ਪ੍ਰਿਥਮੀ ਮਾਇਆ ਮਮਤਾ ਤਨ ਸ਼ੰਗਾਰ, ਸਾਚਾ ਬਸਤਰ ਓਢਣ ਭੂਸ਼ਨ ਹੱਥ ਨਾ ਕੋਇ ਉਠਾਇੰਦਾ। ਅੰਦਰ ਵੜ ਕੇ ਵੇਖੋ ਪੰਜ ਤੱਤ ਸਤਿਗੁਰ ਕਰੇ ਨਾ ਕੋਇ ਪਿਆਰ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਹਿੰਦੂ ਮੁਸਲਮ ਸਿੱਖ ਈਸਾਈ ਕਾਮ ਕਰੋਧ ਲੋਭ ਮੋਹ ਭਰਿਆ ਹੰਕਾਰ, ਦੁਰਮਤ ਮੈਲ ਨਾ ਕੋਇ ਧਵਾਇੰਦਾ। ਪੰਡਤ ਪਾਂਧੇ ਗ੍ਰੰਥੀ ਪੰਥੀ ਮੁੱਲਾ ਸ਼ੇਖ਼ ਮਸਾਇਕ ਉਚੀ ਉਚੀ ਵਾਜ਼ਾਂ ਰਹੇ ਮਾਰ, ਅੰਤਰ ਆਤਮ ਰਾਗ ਧੁਨ ਸ਼ਬਦ ਨਾਦ ਨਾ ਕੋਇ ਸੁਣਾਇੰਦਾ। ਕੂੜੀ ਕਿਰਿਆ ਵਣਜ ਵਪਾਰ, ਮਾਇਆ ਰਾਣੀ ਦਰ ਸ਼ੰਗਾਰ ਦਰਦੀ ਦਰਦ ਨਾ ਕੋਇ ਵੰਡਾਇੰਦਾ। ਗੁਰ ਅਵਤਾਰ ਸਾਰੇ ਹੋਏ ਹੈਰਾਨ, ਮੰਦਰ ਮਸਜਦ ਵੜਿਆ ਸ਼ੈਤਾਨ, ਜਗਤ ਸ਼ੈਤਾਨੀ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਇਕ ਮਹੱਲਾ ਰਿਹਾ ਜਣਾਈਆ। ਆਓ ਵੇਖੋ ਹਰਿ ਮਹੱਲਾ, ਹਰਿ ਸਤਿਗੁਰ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਇਕ ਇਕੱਲਾ, ਨਿਰਗੁਣ ਦਾਤਾ ਆਸਣ ਲਾਇੰਦਾ। ਗੁਰ ਅਵਤਾਰ ਜਿਸ ਨੇ ਘੱਲਾ, ਸੋ ਆਪਣੇ ਚਰਨ ਮੰਗਾਇੰਦਾ। ਰਲ ਮਿਲ ਸਾਰੇ ਫੜ ਲਓ ਪੱਲਾ, ਪੱਲੂ ਇਕੋ ਗੰਢ ਪਵਾਇੰਦਾ। ਜਿਸ ਨੇ ਧਾਰ ਚਲਾਈ ਬਿਸਮਿੱਲਾ, ਬਿਸਮਿਲ ਆਪਣਾ ਰੰਗ ਵਖਾਇੰਦਾ। ਜਿਸ ਦਾ ਤੀਰ ਕਮਾਨ ਸਾਚਾ ਚਿੱਲਾ, ਖੰਡਾ ਖੜਗ ਕਟਾਰ ਇਕ ਚਮਕਾਇੰਦਾ। ਸੋ ਬੈਠਾ ਉਚੇ ਟਿੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਕਲਜੁਗ ਅੰਤਮ ਕਿਰਪਾ ਕਰ ਕੇ ਨਿਰਗੁਣ ਹੋ ਕੇ ਮਿਲਾ, ਮਿਲ ਮਿਲ ਆਪਣਾ ਰੰਗ ਵਖਾਇੰਦਾ। ਜੋ ਹੁਣ ਵੀ ਰਹਿ ਗਿਆ ਢਿੱਲਾ, ਵੇਲਾ ਗਿਆ ਹੱਥ ਨਾ ਆਇੰਦਾ। ਕਿਸੇ ਕੰਮ ਨਹੀਂ ਔਣਾ ਚੌਦਾਂ ਸਦੀਆਂ ਕੱਟਿਆ ਛਿਲਾ, ਚੌਦਾਂ ਤਬਕਾਂ ਡੇਰਾ ਢਾਹਿੰਦਾ। ਜਿਸ ਨੇ ਬਸਤਰ ਪਹਿਰਿਆ ਨੀਲਾ, ਛੈਲ ਛਬੀਲਾ ਫੇਰੀ ਪਾਇੰਦਾ। ਈਸਾ ਮੂਸਾ ਮੁਹੰਮਦ ਬਣਾ ਲਓ ਇਕ ਵਸੀਲਾ, ਵਸਲ ਹੱਕ ਹੱਕ ਕਰਾਇੰਦਾ। ਅੰਤਮ ਬਦਲ ਦੇਵੇ ਦਲੀਲਾ, ਸਾਚਾ ਹੁਕਮ ਇਕ ਮਨਾਇੰਦਾ। ਫੇਰ ਸੁਣੇ ਨਾ ਕੋਇ ਅਪੀਲਾ, ਆਖਰ ਆਪਣਾ ਫੇਰਾ ਪਾਇੰਦਾ। ਫੜ ਕੇ ਗਲੇ ਲਗਾਏ ਮਸਕੀਨਾ, ਮੁਸ਼ਕਲ ਗ਼ਰੀਬਾਂ ਹੱਲ ਕਰਾਇੰਦਾ। ਸਾਚੇ ਅਸਵ ਪਾਏ ਪਾਖਰ ਜ਼ੀਨਾ, ਆਪ ਆਪਣਾ ਤੰਗ ਕਸਾਇੰਦਾ। ਵੇਖੋ ਕੀ ਖੇਲ ਕਰੇ ਰਮਜ਼ਾਨ ਮਹੀਨਾ, ਰਮਜ਼ ਆਪਣੀ ਨਾਲ ਸਮਝਾਇੰਦਾ। ਸਭ ਨੂੰ ਘਰ ਘਰ ਆਏ ਪਸੀਨਾ, ਠੰਡਾ ਸਾਹ ਨਾ ਕੋਇ ਵਖਾਇੰਦਾ। ਜਿਸ ਨੇ ਦਿਤਾ ਓਸੇ ਸਭ ਕੁਛ ਛੀਨਾ, ਛੀਨਣਹਾਰਾ ਆਪ ਅਖਵਾਇੰਦਾ। ਸਾਰੇ ਹੋ ਜਾਓ ਦਰ ਅਧੀਨਾ, ਅਦਨਾ ਰੂਪ ਇਕ ਵਖਾਇੰਦਾ। ਸ੍ਰੀ ਭਗਵਾਨ ਜੋ ਬਣਿਆ ਰਿਹਾ ਨਾਬੀਨਾ, ਅੰਤਮ ਆਪਣੀ ਅੱਖ ਖੁਲ੍ਹਾਇੰਦਾ। ਕਲਜੁਗ ਅੰਤਮ ਭਗਵਾਨ ਭਗਤਾਂ ਕਰੇ ਠਾਂਡਾ ਸੀਨਾ, ਸੀਨ ਆਪਣੀ ਝਲਕ ਜਣਾਇੰਦਾ। ਗੁਰਮੁਖ ਬਣਾਏ ਸਚ ਨਗੀਨਾ, ਕਰਤਾ ਕੀਮਤ ਆਪੇ ਪਾਇੰਦਾ। ਨਾਤਾ ਤੁੱਟਾ ਮੱਕਾ ਮਦੀਨਾ, ਹੁਜਰੇ ਆਵਾਜ਼ ਨਾ ਕੋਇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਇਕ ਵਖਾਏ ਸਾਚਾ ਘਰ, ਜਿਸ ਘਰ ਬਹਿ ਬਹਿ ਆਪਣਾ ਹੁਕਮ ਮਨਾਇੰਦਾ।

੨੧ ਮਾਘ ੨੦੧੯ ਬਿਕ੍ਰਮੀ ਹਰੀ ਸਿੰਘ ਦੇ ਗ੍ਰਹਿ ਪਿੰਡ ਸੋਹਲ ਜ਼ਿਲਾ ਅੰਮ੍ਰਿਤਸਰ

ਆਓ ਵੇਖੋ ਘਰ ਸੋਹਣਾ, ਸੋ ਪੁਰਖ ਨਿਰੰਜਣ ਆਪ ਵਖਾਇੰਦਾ। ਨਾ ਮਰਨਾ ਨਾ ਕੋਇ ਰੋਣਾ, ਨੇਤਰ ਨੀਰ ਨਾ ਕੋਇ ਵਹਾਇੰਦਾ। ਨਾ ਜਾਗਣਾ ਨਾ ਸੌਣਾ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਨਿਰਮਲ ਜੋਤ ਨਿਰਮਲ ਰੂਪ ਹੋਣਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਘਰ ਵਖਾਇੰਦਾ। ਆਓ ਵੇਖੋ ਘਰ ਅਗੰਮ, ਅਗੰਮ ਮਿਲੇ ਵਡਿਆਈਆ। ਵਸਣਹਾਰਾ ਸ੍ਰੀ ਭਗਵਨ, ਭਗਵਨ ਆਪਣਾ ਡੇਰਾ ਲਾਈਆ। ਨਾ ਕੋਈ ਸੂਰਜ ਨਾ ਕੋਈ ਚੰਨ, ਮੰਡਲ ਮੰਡਪ ਨਾ ਕੋਇ ਵਖਾਈਆ। ਨਾ ਕੋਈ ਜਨਨੀ ਨਾ ਕੋਈ ਜਨ, ਪੂਤ ਸਪੂਤ ਗੋਦ ਨਾ ਕੋਇ ਉਠਾਈਆ । ਨਾ ਕੋਈ ਨਾਮ ਨਾ ਕੋਈ ਧਨ, ਵਣਜ ਹੱਟ ਨਾ ਕੋਇ ਚਲਾਈਆ। ਨਾ ਕੋਈ ਛੱਪਰ ਨਾ ਕੋਈ ਛੰਨ, ਚਾਰ ਦੀਵਾਰ ਨਾ ਕੋਇ ਵਖਾਈਆ। ਨਾ ਕੋਈ ਤੱਤਵ ਨਾ ਕੋਈ ਤਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਇਕ ਸਮਝਾਈਆ। ਆਓ ਵੇਖੋ ਸਚ ਦਰਵਾਜ਼ਾ, ਸਤਿ ਸਤਿਵਾਦੀ ਆਪ ਜਣਾਇੰਦਾ । ਜਿਥੇ ਵਸੇ ਗ਼ਰੀਬ ਨਿਵਾਜਾ, ਨਿਰਗੁਣ ਆਪਣਾ ਆਸਣ ਲਾਇੰਦਾ। ਨਾ ਕੋਈ ਪਿਉ ਨਾ ਕੋਈ ਦਾਦਾ, ਮਾਤ ਗੋਦ ਨਾ ਕੋਇ ਵਖਾਇੰਦਾ। ਆਦਿ ਜੁਗਾਦੀ ਇਕੋ ਰਾਜਾ, ਪੁਰਖ ਅਕਾਲ ਸੋਭਾ ਪਾਇੰਦਾ। ਨਾ ਕੋਈ ਰਾਗ ਨਾ ਕੋਈ ਨਾਦ ਨਾ ਕੋਈ ਵੱਜੇ ਵਾਜਾ, ਸੁਰ ਤਾਲ ਨਾ ਕੋਇ ਰਖਾਇੰਦਾ। ਨਾ ਕੋਈ ਸੰਤ ਨਾ ਕੋਈ ਸਾਧਾ, ਰੂਪ ਅਨੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਜਣਾਇੰਦਾ। ਆਓ ਵੇਖੋ ਹਰਿ ਟਿਕਾਣਾ, ਨਿਰਗੁਣ ਨਿਰਗੁਣ ਰਿਹਾ ਜਣਾਈਆ। ਜਿਥੇ ਦੇਵੇ ਸਭ ਨੂੰ ਮਾਣਾ, ਜਿਸ ਜਨ ਆਪਣੇ ਚਰਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਧਿਆਨਾ, ਧਿਆਨ ਧਿਆਨ ਨਾਲ ਮਿਲਾਈਆ। ਜੋਤ ਸਰੂਪ ਖੇਲ ਮਹਾਨਾ, ਜੋਤੀ ਜਾਤਾ ਡਗਮਗਾਈਆ। ਨਿਰਭੌ ਨਿਰਵੈਰ ਮਰਦ ਮਰਦਾਨਾ, ਸਚ ਮਰਦਾਨਗੀ ਇਕ ਕਮਾਈਆ। ਦੇਵਣਹਾਰਾ ਧੁਰ ਫ਼ਰਮਾਨਾ, ਸਾਚੀ ਸਿਖਿਆ ਕਰੇ ਪੜ੍ਹਾਈਆ। ਜਿਸ ਦਾ ਨਾਉਂ ਸਾਚਾ ਗਾਣਾ, ਗਾ ਗਾ ਪੀਰ ਪੈਗ਼ੰਬਰ ਖ਼ੁਸ਼ੀ ਮਨਾਈਆ। ਸੋ ਸਾਹਿਬ ਸੱਚਾ ਸੁਲਤਾਨਾ, ਪਰਵਰਦਿਗਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਦਏ ਜਣਾਈਆ। ਸਾਚਾ ਮੰਦਰ ਸੋਹਣਾ ਚੰਗਾ, ਵਾਹ ਵਾ ਇਕੋ ਇਕ ਬਣਾਇਆ। ਨਾ ਕੋਈ ਢੋਲ ਨਾ ਮਰਦੰਗਾ, ਤਾਲ ਸਤਾਰ ਨਾ ਕੋਇ ਸੁਣਾਇਆ। ਨਾ ਕੋਈ ਭੁੱਖਾ ਨਾ ਕੋਈ ਨੰਗਾ, ਭਿਖਾਰੀ ਨਜ਼ਰ ਕੋਇ ਨਾ ਆਇਆ। ਨਾ ਕੋਈ ਮਾਣਸ ਨਾ ਕੋਈ ਬੰਦਾ, ਖ਼ਾਕੀ ਰੂਪ ਨਾ ਕੋਇ ਦਰਸਾਇਆ। ਨਾ ਕੋਈ ਸਾਰੰਗੀ ਨਾ ਸਾਰੰਗਾ, ਸਾਚਾ ਖੇਲ ਇਕ ਵਖਾਇਆ। ਇਕੋ ਨਜ਼ਰੀ ਆਏ ਸੂਰਾ ਸਰਬੰਗਾ, ਸ਼ਹਿਨਸ਼ਾਹ ਆਪਣਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਰਿਹਾ ਖੁਲ੍ਹਾਇਆ। ਸਾਚਾ ਘਰ ਗਿਆ ਖੁਲ੍ਹ, ਹਰਿ ਖ਼ਾਲਕ ਆਪ ਖੁਲ੍ਹਾਈਆ। ਕਰਤਾ ਕੀਮਤ ਕੋਇ ਨਾ ਲਾਏ ਮੁਲ, ਅਨਮੁਲੜੀ ਦਾਤ ਇਕ ਜਣਾਈਆ। ਆਦਿ ਜੁਗਾਦਿ ਸਦਾ ਸਦਾ ਸੁਲ੍ਹਾਕੁਲ, ਦੂਈ ਦਵੈਤ ਨਾ ਕੋਇ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣਾਏ ਆਪਣੀ ਕੁਲ, ਕੁਲਵੰਤਾ ਵਡ ਵਡਿਆਈਆ। ਸੋ ਤੋਲਣਹਾਰਾ ਤੋਲ, ਸਚਖੰਡ ਵਸੇ ਸੱਚਾ ਮਾਹੀਆ। ਆਦਿ ਜੁਗਾਦਿ ਰਹੇ ਅਡੋਲ, ਨਾ ਕਦੇ ਕੋਇ ਡੋਲੇ ਡੋਲ ਡੁਲਾਈਆ। ਹਰ ਘਟ ਅੰਦਰ

ਰਿਹਾ ਮੌਲ, ਮੌਲਾ ਆਪਣੀ ਖੇਲ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੁਹਾਡੇ ਨਾਲ ਕਰ ਕੇ ਆਇਆ ਕੌਲ, ਕੀਤਾ ਕੌਲ ਭੁੱਲ ਨਾ ਜਾਈਆ। ਪਹਿਲੋਂ ਲਹਿਣਾ ਚੁਕਾਇਆ ਉਪਰ ਧਰਨੀ ਧਰਤ ਧੌਲ, ਪੰਜ ਤੱਤ ਕਾਇਆ ਵੇਖ ਵਖਾਈਆ । ਨੌਂ ਸੌ ਚੁਰਾਨਵੇਂ ਚੌਕੜੀ ਜੁਗ ਮਾਰਦਾ ਰਿਹਾ ਰੋਲ, ਸੱਚਾ ਭੇਵ ਨਾ ਕਿਸੇ ਖੁਲ੍ਹਾਈਆ। ਕਿਸੇ ਨੂੰ ਦਾਤ ਦਿਤੀ ਰੱਤੀ ਚੌਲ, ਬੇਅੰਤ ਆਪਣਾ ਨਾਉਂ ਜਣਾਈਆ। ਗੋਬਿੰਦ ਇਕੋ ਦਿਤੀ ਬੂੰਦ ਰਸ ਪੌਹਲ, ਅੰਮ੍ਰਿਤ ਆਪਣਾ ਜਾਮ ਪਿਆਈਆ। ਆਪਣਾ ਪਰਦਾ ਦਿਤਾ ਫੋਲ, ਨੂਰ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗ੍ਰਹਿ ਰਿਹਾ ਜਣਾਈਆ। ਵੇਖੋ ਗ੍ਰਹਿ ਹਰਿ ਕਾ ਸੁੱਚਾ, ਸਚ ਸਾਜਣ ਆਪ ਜਣਾਇੰਦਾ। ਜਿਸ ਦੇ ਅੰਦਰ ਰਿਹਾ ਲੁਕਾ, ਨਜ਼ਰ ਕਿਸੇ ਨਾ ਆਇੰਦਾ। ਜੁਗ ਚੌਕੜੀ ਸਤਿ ਪਿਆਰ ਦਾ ਰਿਹਾ ਭੁੱਖਾ, ਦੂਜੀ ਤ੍ਰਿਸਨਾ ਨਾ ਕੋਇ ਵਧਾਇੰਦਾ। ਕਲਜੁਗ ਅੰਤਮ ਸਭ ਦਾ ਪੈਂਡਾ ਮੁੱਕਾ, ਫੜ ਬਾਂਹੋਂ ਦਰ ਬਹਾਇੰਦਾ। ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਕਰ ਕੇ ਤੁਠਾ, ਦਸਤਗੀਰ ਆਪਣਾ ਦਸਤ ਮਿਲਾਇੰਦਾ। ਚੌਦਾਂ ਤਬਕ ਕਿਸੇ ਦਾ ਬਣਿਆ ਰਹੇ ਨਾ ਕੋਠਾ, ਖਿੜਕੀ ਕੁੰਡਾ ਆਪਣੀ ਹੱਥੀਂ ਲਾਹਿੰਦਾ। ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਖਾਣੀ ਬਾਣੀ ਜੋ ਲਿਖਿਆ ਪੋਥਾ, ਅੱਖਰ ਅੱਖਰ ਵੇਖ ਵਖਾਇੰਦਾ। ਬਿਨ ਪੁਰਖ ਅਕਾਲ ਦੀਨ ਦਿਆਲ ਸਭ ਕੋਈ ਹੋਇਆ ਥੋਥਾ, ਦੁਰਮਤ ਮੈਲ ਨਾ ਕੋਇ ਧਵਾਇੰਦਾ। ਪਾਰਬ੍ਰਹਮ ਨਾਲ ਕਿਸੇ ਦਾ ਕਿਆ ਕੋਈ ਚਲੇ ਰੋਸਾ, ਰੁਸਿਆਂ ਹੱਥ ਕਿਸੇ ਨਾ ਆਇੰਦਾ। ਨੇਤਰ ਰੋਵੇ ਮੂਸਾ ਈਸਾ, ਮੁਹੰਮਦ ਨੈਣਾਂ ਨੀਰ ਵਹਾਇੰਦਾ। ਜਿਸ ਨੇ ਪਹਿਨਿਆ ਕਾਲਾ ਸੂਸਾ, ਸੋ ਕਲਜੁਗ ਕਾਲਖ ਟਿੱਕਾ ਮੇਟ ਮਿਟਾਇੰਦਾ। ਇਕ ਜਣਾਏ ਸਚ ਹਦੀਸਾ, ਮੁਕਾਮੇ ਹੱਕ ਅੱਖਰ ਨਿਸ਼ਅੱਖਰ ਆਪ ਪੜ੍ਹਾਇੰਦਾ। ਵਸਣਹਾਰਾ ਚਾਰੇ ਕੂਟਾ, ਦਹਿ ਦਿਸ਼ਾ ਫੋਲ ਫੁਲਾਇੰਦਾ। ਜਿਸ ਨੇ ਵਿਸ਼ਨ ਬ੍ਰਹਮਾ ਸ਼ਿਵ ਨਿਰਗੁਣ ਧਾਰੋਂ ਲਾਇਆ ਬੂਟਾ, ਪਤ ਡਾਲੀ ਲੱਖ ਚੁਰਾਸੀ ਬਾਗ਼ ਮਹਿਕਾਇੰਦਾ। ਸੋ ਅੰਤਮ ਦੇਵਣਹਾਰਾ ਇਕੋ ਹੂਟਾ, ਦੋ ਜਹਾਨਾਂ ਹੁਲਾਰਾ ਇਕ ਵਖਾਇੰਦਾ। ਪਹਿਲੋਂ ਸਭ ਨੂੰ ਕਰ ਲਏ ਝੂਠਾ, ਬਚਿਆ ਕੋਇ ਰਹਿਣ ਨਾ ਪਾਇੰਦਾ। ਫੇਰ ਖਾਲੀ ਕਰ ਦਏ ਠੂਠਾ, ਦਰ ਦਰ ਘਰ ਘਰ ਮੰਗ ਮੰਗਾਇੰਦਾ। ਜੇ ਕੋਈ ਅੱਗੋਂ ਅੜੇ ਨਾਮ ਖੰਡੇ ਨਾਲ ਭੰਨੇ ਬੂਥਾ, ਮੂੰਹ ਸਭ ਦਾ ਆਪ ਭਵਾਇੰਦਾ। ਕਲਜੁਗ ਵੇਲਾ ਅੰਤਮ ਚੁੱਕਾ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਕੂੜੀ ਕਿਰਿਆ ਕਲਜੁਗ ਅੰਤਮ ਆਪਣੀ ਹੱਥੀਂ ਦੇਵੇ ਫੂਕਾ, ਨਾਮ ਫੁੰਕਾਰਾ ਇਕੋ ਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕੱਠੇ ਹੋ ਕੇ ਇਕ ਦੂਜੇ ਨੂੰ ਮਾਰਨ ਕੂਕਾਂ, ਕੂਕ ਕੂਕ ਸੁਣਾਇੰਦਾ । ਜਿਸ ਨੂੰ ਸਾਰੇ ਕਹਿੰਦੇ ਸੁੱਤਾ ਘੂਕਾ, ਸੋ ਆਪਣੀ ਕਰਵਟ ਆਪ ਬਦਲਾਇੰਦਾ। ਜਿਥੇ ਕਦੇ ਕੋਇ ਨਾ ਪਹੁੰਚਾ, ਸੋ ਆਪਣਾ ਭੇਵ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲਾ ਇਕ ਜਣਾਇੰਦਾ। ਸਚ ਮਹੱਲਾ ਸਚਖੰਡ, ਸਚਖੰਡ ਨਿਵਾਸੀ ਆਪ ਬਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡੀ ਵੰਡ, ਵੰਡ ਵੰਡ ਆਪਣੀ ਖੇਲ ਕਰਾਈਆ। ਨਾਮ ਨਿਧਾਨ ਸ੍ਰੀ ਭਗਵਾਨ ਗੁਣ ਗੋਬਿੰਦ ਗਵੌਂਦਾ ਰਿਹਾ ਛੰਦ, ਬੰਦ ਬੰਦ ਖ਼ੁਸ਼ੀ ਵਖਾਈਆ। ਨਾਤਾ ਜੋੜ ਬੱਤੀ ਦੰਦ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਆਤਮ ਪਰਮਾਤਮ ਦੇਵਣਹਾਰਾ ਅਨੰਦ, ਅਨੰਦ ਆਤਮ ਵਿਚ ਰਖਾਈਆ। ਪਾਰਬ੍ਰਹਮ ਬ੍ਰਹਮ ਚਾੜ੍ਹਨਹਾਰਾ ਚੰਦ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਕਰਨਹਾਰਾ ਖੰਡ ਖੰਡ, ਖੰਡਾ ਖੜਗ ਆਪ ਉਠਾਈਆ। ਵੇਖਣਹਾਰਾ ਸਰਬ ਬ੍ਰਹਿਮੰਡ, ਲੋਆਂ ਪੁਰੀਆਂ ਫੇਰਾ ਪਾਈਆ। ਲੇਖਾ ਚੁਕਾਏ ਜੇਰਜ

ਅੰਡ, ਉਤਭੁਜ ਸੇਤਜ ਵੇਖੇ ਥਾਉਂ ਥਾਈਂਆ। ਕਰੇ ਖੇਲ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣਾ ਹੁਕਮ ਮਨਾਈਆ। ਲਹਿਣਾ ਦੇਣਾ ਚੁਕੇ ਤਾਰਾ ਚੰਦ, ਕਿਰਨ ਕਿਰਨ ਨਾ ਕੋਇ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਰੋਵਣ ਪਾਇਣ ਡੰਡ, ਡੰਕਾ ਹਰਿ ਜੂ ਰਿਹਾ ਵਖਾਈਆ। ਜਿਸ ਨੇ ਮੇਟਣਾ ਭੇਖ ਪਖੰਡ, ਸੋ ਸਾਹਿਬ ਆਪਣਾ ਹੁਕਮ ਚਲਾਈਆ। ਜਿਸ ਦਿਤਾ ਜੀਉ ਪਿੰਡ, ਪੰਜ ਤੱਤ ਕਰੀ ਕੁੜਮਾਈਆ। ਸੋ ਸਾਹਿਬ ਗਹਿਰ ਗੰਭੀਰ ਗੁਣੀ ਗਹਿੰਦ, ਗਵਰ ਆਪਣਾ ਰਾਹ ਚਲਾਈਆ। ਮਾਰੇ ਧਾਹ ਸੁਰਪਤ ਇੰਦ, ਕੂਕ ਕੂਕ ਰਿਹਾ ਜਣਾਈਆ। ਬਿਨ ਸਾਚੇ ਭਗਤ ਪ੍ਰਭ ਦੀ ਕੋਈ ਨਾ ਰਹੇ ਬਿੰਦ, ਹਰਿਭਗਤ ਮੇਰਾ ਖੇੜਾ ਰਹੇ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕੋ ਇਕ ਦਰਸਾਈਆ।

੨੧ ਮਾਘ ੨੦੧੯ ਬਿਕ੍ਰਮੀ ਮਹਿੰਦਰ ਸਿੰਘ ਦੇ ਗ੍ਰਹਿ ਸੋਹਲ ਜ਼ਿਲਾ ਅੰਮ੍ਰਿਤਸਰ

ਪੀਰ ਪੈਗ਼ੰਬਰ ਵੇਖ ਵੇਖ ਕੰਬਾ, ਧੀਰ ਨਜ਼ਰ ਕੋਇ ਨਾ ਆਈਆ। ਪਰਵਰਦਿਗਾਰ ਤੇਰਾ ਮੁਕਾਮ ਬੜਾ ਲੰਬਾ, ਅੰਤ ਕੋਇ ਨਾ ਪਾਈਆ। ਨਾ ਕੋਈ ਨੂਰ ਨਾ ਕੋਈ ਬੰਦਾ, ਖ਼ਾਕ ਖ਼ਾਕ ਨਾ ਕੋਇ ਸਮਾਈਆ। ਨਾ ਕੋਈ ਗੀਤ ਨਾ ਕੋਈ ਛੰਦਾ, ਰਾਗ ਤਰਜ਼ ਨਾ ਕੋਇ ਅਲਾਈਆ। ਨਾ ਕੋਈ ਖੜਗ ਨਾ ਕੋਈ ਖੰਡਾ, ਕਟਾਰ ਨਜ਼ਰ ਕੋਇ ਨਾ ਆਈਆ। ਨਾ ਕੋਈ ਤਾਰਾ ਨਾ ਕੋਈ ਚੰਦਾ, ਲੋਕ ਪਰਲੋਕ ਨਾ ਕੋਇ ਵਖਾਈਆ। ਨਾ ਕੋਈ ਨੇਤਰ ਨਾ ਕੋਈ ਅੰਧਾ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬਿਨ ਤੇਰੇ ਤੇਰੇ ਦਰ ਨਾ ਕੋਇ ਪੁਚਾਈਆ। ਤੇਰਾ ਮੰਦਰ ਵੱਡਾ ਡੂੰਘਾ, ਹੱਦ ਨਜ਼ਰ ਕੋਇ ਨਾ ਆਈਆ। ਪੀਰ ਪੈਗ਼ੰਬਰ ਬਣਿਆ ਸੂੰਘਾ, ਸੁੰਘ ਸੁੰਘ ਖ਼ੁਸ਼ੀ ਮਨਾਈਆ। ਤੂੰ ਸਭ ਨੂੰ ਰੱਖਿਆ ਚਰਨਾਂ ਹੇਠਾ ਊਂਧਾ, ਸਿਰ ਸਕੇ ਨਾ ਕੋਇ ਉਠਾਈਆ। ਤੂੰ ਕਿਸੇ ਹੱਥ ਨਾ ਆਏਂ ਢੂੰਡਾ, ਢੂੰਡ ਥੱਕੀ ਸਰਬ ਲੋਕਾਈਆ। ਨਾ ਬੋਲੇਂ ਨਾ ਕਦੇ ਕੂੰਦਾ, ਭੇਵ ਅਭੇਦ ਨਾ ਕਿਸੇ ਜਣਾਈਆ। ਨਾ ਕੋਈ ਜਾਣੇ ਕਿਥੇ ਸੌਂਦਾ, ਕਵਣ ਆਸਣ ਡੇਰਾ ਲਾਈਆ। ਜੋ ਤੇਰਾ ਬਰਦਾ ਸੋ ਤੇਰਾ ਢੋਲਾ ਗੌਂਦਾ, ਗਾ ਗਾ ਖ਼ੁਸ਼ੀ ਮਨਾਈਆ। ਕੋਟਨ ਕੋਟ ਈਸਾ ਮੂਸਾ ਮੁਹੰਮਦ ਦੂਰ ਦੁਰਾਡਾ ਤੇਰੀ ਚਰਨ ਧੂੜੀ ਨਹੌਂਦਾ, ਨੇੜ ਬਹਿਣ ਕੋਇ ਨਾ ਪਾਈਆ। ਆਦਿ ਜੁਗਾਦਿ ਜੁਗ ਜੁਗ ਕੋਟਨ ਕੋਟ ਬ੍ਰਹਿਮੰਡ ਖੰਡ ਬਣੌਂਦਾ ਢੌਦਾ, ਢਾਹ ਢਾਹ ਆਪਣੀ ਖੇਲ ਵਖਾਈਆ। ਕੋਟਨ ਕੋਟ ਜੁਗ ਚੌਕੜੀਆਂ ਆਪਣੇ ਨਾਲ ਹੰਡੌਂਦਾ, ਆਪਣਾ ਜੋਬਨ ਨਾ ਕਿਸੇ ਜਣਾਈਆ। ਕੋਟਨ ਕੋਟ ਪੀਰ ਅਵਤਾਰ ਆਪਣੇ ਹੁਕਮ ਚਲੌਂਦਾ, ਹੁਕਮੀ ਗੇੜਾ ਰਿਹਾ ਦਿਵਾਈਆ। ਬੇਅੰਤ ਬੇਪਰਵਾਹ ਸੋ ਕਰੇ ਜੋ ਤੋਹੇ ਭੌਂਦਾ, ਸਭ ਤੇਰੀ ਮੰਨਣ ਰਜ਼ਾਈਆ। ਤੇਰੇ ਘਰ ਦਾ ਅੰਤ ਨਾ ਔਂਦਾ, ਬੇਅੰਤ ਕਹਿ ਕਹਿ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਵਖੌਣਾ ਸਾਚਾ ਦਰ, ਦਰਵੇਸ਼ ਬੈਠੇ ਅਲਖ ਜਗਾਈਆ। ਤੇਰਾ ਘਰ ਉਚਾ ਲੰਮਾਂ, ਨਜ਼ਰ ਕਿਸੇ ਨਾ ਆਇਆ। ਆਦਿ ਜੁਗਾਦਿ ਬੇੜਾ ਬੰਨ੍ਹਾ, ਬੰਨ੍ਹ ਬੰਨ੍ਹ ਆਪਣੇ ਕੰਧ ਰਖਾਇਆ। ਜਿਸ ਨੇ ਤੇਰਾ ਭਾਣਾ ਮੰਨਾ, ਤਿਸ ਉਂਗਲੀ ਲਾ ਇਸ਼ਾਰਾ ਇਕ ਜਣਾਇਆ। ਨਾ ਵਜੂਦ ਨਾ ਕੋਇ ਤਨਾ, ਵਸਲ ਤੇਰਾ ਹੱਥ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਜਿਸ ਘਰ ਤੁਧ ਬਿਨ ਨਜ਼ਰ

ਕੋਇ ਨਾ ਆਇਆ। ਘਰ ਤੇਰਾ ਵੱਡਾ ਵਡ, ਵੱਡੀ ਤੇਰੀ ਵਡਿਆਈਆ। ਜਿਸ ਵਿਚੋਂ ਸਾਨੂੰ ਦਿਤਾ ਕੱਢ, ਹੁਕਮੀ ਹੁਕਮ ਭਵਾਈਆ। ਕਰ ਕਿਰਪਾ ਅੰਤਮ ਲਏ ਸੱਦ, ਸੱਦਾ ਨਾਮ ਸੁਣਾਈਆ। ਪਿਛਲੀ ਤੋੜ ਬੀਤੀ ਹੱਦ, ਅਗਲਾ ਰਾਹ ਜਣਾਈਆ। ਕੇਤੇ ਕੇਤੇ ਗਏ ਲਦ, ਤੇਰੀ ਕਹਾਣੀ ਗਏ ਸੁਣਾਈਆ । ਕਰ ਕਿਰਪਾ ਕਰਾ ਆਪਣਾ ਹੱਜ, ਹਾਜਤ ਅੰਤਮ ਪੂਰ ਵਖਾਈਆ। ਜਿਸ ਦਵਾਰੇ ਬਹੇਂ ਸਜ, ਸੀਸ ਜਗਦੀਸ ਤਾਜ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾ ਆਪਣਾ ਦਰ, ਜਿਸ ਦਰ ਦੂਜਾ ਨਜ਼ਰ ਕੋਇ ਨਾ ਆਈਆ। ਪਰਵਰਦਿਗਾਰ ਪਿਆ ਹੱਸ, ਹੱਸ ਹੱਸ ਆਪ ਜਣਾਇੰਦਾ। ਇਕੋ ਵਾਰ ਘਰ ਦੇਵਾਂ ਦੱਸ, ਪਰਦਾ ਸਰਬ ਉਠਾਇੰਦਾ। ਪਹਿਲੋਂ ਸਾਰੇ ਕਹੋ ਸਾਡੀ ਹੋਈ ਬਸ, ਬਸਤਾ ਸਭ ਦਾ ਬੰਨ੍ਹ ਵਖਾਇੰਦਾ। ਲੋਕਮਾਤ ਵਿਚੋਂ ਆਏ ਨੱਸ, ਪਿਛੇ ਲੇਖਾ ਨਾ ਕੋਇ ਰਖਾਇੰਦਾ। ਸਾਡੀ ਪੂਰੀ ਕਰ ਆਸ, ਆਸਾ ਇਕੋ ਇਕ ਵਧਾਇੰਦਾ। ਤੇਰੇ ਮਿਲਣ ਦੀ ਸੱਚੀ ਖ਼ਾਹਸ਼, ਖ਼ਾਹਸ਼ ਖ਼ਾਹਸ਼ ਨਾਲ ਪਰਗਟਾਇੰਦਾ। ਬਰਦੇ ਗ਼ੁਲਾਮ ਹੋਏ ਦਾਸ, ਸੇਵਕ ਸੇਵਕ ਰੂਪ ਵਟਾਇੰਦਾ। ਤੇਰਾ ਨਾਉਂ ਪੁਰਖ ਅਬਿਨਾਸ਼, ਅਬਿਨਾਸ਼ੀ ਧਾਰ ਚਲਾਇੰਦਾ। ਤੇਰੇ ਸੱਦੇ ਆਏ ਤੇਰੇ ਪਾਸ, ਤੁਧ ਬਿਨ ਹੁਕਮ ਨਾ ਕੋਇ ਮਨਾਇੰਦਾ। ਨਾ ਕੋਇ ਦੇਵੇ ਸਚ ਨਜਾਤ, ਨਿਜ ਮੰਦਰ ਸੋਭਾ ਕੋਇ ਨਾ ਪਾਇੰਦਾ। ਪੰਜ ਤੱਤ ਕਾਇਆ ਹੋਈ ਵਫ਼ਾਤ, ਨਾਤਾ ਜਗਤ ਤੋੜ ਤੁੜਾਇੰਦਾ। ਆਪਣਾ ਲੇਖਾ ਲਿਖ ਦੇ ਬਿਨ ਕਲਮ ਦਵਾਤ, ਤੇਰਾ ਲਿਖਿਆ ਨਾ ਕੋਇ ਮਿਟਾਇੰਦਾ। ਤੇਰੀ ਪੜ੍ਹੀਏ ਇਕੋ ਜਮਾਤ, ਜਿਸ ਦਾ ਭੇਵ ਅਲਫ਼ ਯੇ ਨਾ ਆਇੰਦਾ। ਆਪਣੀ ਖੋਲ੍ਹ ਵਖਾ ਉਹ ਲੁਗ਼ਾਤ, ਜਿਸ ਦਾ ਅੰਤ ਕੋਇ ਨਾ ਪਾਇੰਦਾ। ਅਸੀਂ ਸਾਰੇ ਮੰਨੀਏ ਤੇਰੀ ਬਾਤ, ਨਿਉਂ ਨਿਉਂ ਸਯਦਾ ਸੀਸ ਝੁਕਾਇੰਦਾ। ਸਾਡਾ ਪਿਛਲਾ ਨਾ ਫੋਲ ਖਾਤ, ਖਾਤਾ ਨਜ਼ਰ ਕੋਇ ਨਾ ਆਇੰਦਾ। ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਨਾਲ ਝਾਕ, ਝਾਕੀ ਤੇਰੀ ਤਲਬ ਰਖਾਇੰਦਾ। ਤੂੰ ਦਾਤਾ ਕਮਲਾਪਾਤ, ਗਹਿਰ ਗੰਭੀਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਇਕੋ ਮੰਗ ਮੰਗਾਇੰਦਾ। ਪੁਰਖ ਅਬਿਨਾਸ਼ੀ ਕਹੇ ਮੈਂ ਦੱਸਾਂਗਾ, ਭੇਵ ਅਭੇਦ ਅਪਾਰ। ਸਭ ਦੇ ਅੰਦਰ ਵੜ ਕੇ ਵਸਾਂਗਾ, ਖੋਲ੍ਹਾਂ ਆਪ ਕਵਾੜ। ਨਿਰਗੁਣ ਹੋ ਕੇ ਸਰਗੁਣ ਆਖੇ ਲੱਗਾਂਗਾ, ਸਰਗੁਣ ਨਿਰਗੁਣ ਕਰ ਪਿਆਰ। ਜੋਤੀ ਜਾਤਾ ਹੋ ਕੇ ਜਗਾਂਗਾ, ਜਗਮਗ ਜੋਤ ਜਗੇ ਅਪਾਰ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਹੋ ਕੇ ਭੱਜਾਂਗਾ, ਸੇਵਾ ਕਰਾਂ ਬਣ ਬਣ ਖ਼ਿਦਮਤਗਾਰ। ਪਰੇਮ ਪ੍ਰੀਤੀ ਨਾਲ ਰੱਜਾਂਗਾ, ਸਾਚੀ ਸਿਖਿਆ ਕਰ ਵਿਚਾਰ। ਗ਼ਰੀਬ ਨਿਮਾਣਿਆਂ ਵਿਚ ਬਹਿ ਬਹਿ ਸਜਾਂਗਾ, ਕਲ ਕਲਕੀ ਲੈ ਅਵਤਾਰ। ਨਾਮ ਨਗਾਰਾ ਹੋ ਕੇ ਵੱਜਾਂਗਾ, ਦੋ ਜਹਾਨਾਂ ਕਰਾਂ ਖ਼ਬਰਦਾਰ। ਜਨ ਭਗਤ ਸੱਚੇ ਲੱਭਾਂਗਾ, ਲੱਖ ਚੁਰਾਸੀ ਵੇਖ ਡੂੰਘੀ ਧਾਰ। ਮਨਮੁਖਾਂ ਕੋਲੋਂ ਬਚਾਂਗਾ, ਲੁਕ ਲੁਕ ਫਿਰਾਂ ਵਿਚ ਸੰਸਾਰ। ਫਿਰ ਪੀਰ ਪੈਗ਼ੰਬਰਾਂ ਸਭ ਨੂੰ ਸੱਚੀ ਗੱਲ ਦਸਾਂਗਾ, ਨਿਹਕਲੰਕ ਹੋ ਖ਼ਬਰਦਾਰ। ਭਗਤਾਂ ਅੱਗੇ ਨੀਵਾਂ ਹੋ ਹੋ ਢੱਠਾਂਗਾ, ਧੂੜੀ ਮੰਗਾਂ ਚਰਨ ਛਾਰ। ਪਤ ਗੋਬਿੰਦ ਦੀ ਅੰਤ ਰਖਾਂਗਾ, ਕਲਗੀ ਤੋੜਾ ਸੀਸ ਦਸਤਾਰ। ਸ੍ਰਿਸ਼ਟ ਸਬਾਈ ਸਾਰੀ ਭਖਾਂਗਾ, ਜੁਗ ਚੌਕੜੀ ਆਪਣੀ ਭੁੱਖ ਲਵਾਂ ਉਤਾਰ। ਵਿਚੋਂ ਵਿਚੋਂ ਸੰਤ ਸੁਹੇਲੇ ਰੱਖਾਂਗਾ, ਜਿਨ੍ਹਾਂ ਕਰਿਆ ਸਚ ਪਿਆਰ। ਕੂੜੀ ਕਿਰਿਆ ਕੋਲੋਂ ਨੱਠਾਂਗਾ, ਦੂਰ ਦੁਰਾਡਾ ਹੋਵਾਂ ਬਾਹਰ। ਗੁਰਮੁਖਾਂ ਲੂੰ ਲੂੰ ਅੰਦਰ ਰਚਾਂਗਾ, ਸਾਢੇ ਤਿੰਨ ਕਰੋੜ ਕਰਾਂ ਖ਼ਬਰਦਾਰ। ਮਾਇਆ ਮਮਤਾ ਅਗਨੀ ਹੋ ਹੋ ਮੱਚਾਂਗਾ, ਤ੍ਰੈਗੁਣ ਦੇਵਾਂ ਸਾੜ, ਭਗਤ

ਦਵਾਰੇ ਨਟੂਆ ਬਣ ਕੇ ਨੱਚਾਂਗਾ, ਆਪਣਾ ਘੁੰਗਟ ਦਿਆਂ ਉਤਾਰ। ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਨਾਮ ਦੱਸਾਂਗਾ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਇਕ ਵਿਹਾਰ। ਸਚ ਪੁੱਛੋ ਹਰ ਹਿਰਦੇ ਵਿਚ ਵਸਾਂਗਾ, ਜਗਮਗ ਜੋਤ ਜਗੇ ਅਪਾਰ। ਹਰਿ ਮੰਦਰ ਇਕੋ ਰੱਖਾਂਗਾ, ਨੌਂ ਖੰਡ ਪ੍ਰਿਥਮੀ ਪਾਵਾਂ ਸਾਰ। ਫਿਰ ਸਚਖੰਡ ਜਾ ਕੇ ਵਸਾਂਗਾ, ਆਪ ਆਪਣੀ ਕਿਰਪਾ ਧਾਰ। ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਸਦਾ ਚਰਨਾਂ ਹੇਠਾ ਰੱਖਾਂਗਾ, ਚਰਨ ਪ੍ਰੀਤੀ ਦੱਸਾਂ ਅਪਰ ਅਪਾਰ। ਅਗਲਾ ਹਾਲ ਫੇਰ ਦੱਸਾਂਗਾ, ਦੱਸਦਿਆਂ ਕੋਇ ਨਾ ਆਵੇ ਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ।

੨੧ ਮਾਘ ੨੦੧੯ ਬਿਕ੍ਰਮੀ ਮੰਗਲ ਸਿੰਘ, ਦਰਬਾਰਾ ਸਿੰਘ ਦੇ ਗ੍ਰਹਿ ਸੋਹਲ ਜ਼ਿਲਾ ਅੰਮ੍ਰਿਤਸਰ

ਘਰ ਸਾਚਾ ਸਚ ਵਖਾਵਾਂਗਾ। ਜਿਸ ਮੰਦਰ ਆਸਣ ਲਾਵਾਂਗਾ। ਸੀਸ ਤਾਜ ਇਕ ਸੁਹਾਵਾਂਗਾ। ਸ਼ਾਹ ਸੁਲਤਾਨਾਂ ਖ਼ਾਕ ਮਿਲਾਵਾਂਗਾ। ਦੋ ਜਹਾਨਾਂ ਹੁਕਮ ਜਣਾਵਾਂਗਾ। ਪਿਛਲੀ ਕੀਤੀ ਸਰਬ ਉਲਟਾਵਾਂਗਾ। ਅੱਗੇ ਇਕੋ ਮਾਰਗ ਲਾਵਾਂਗਾ। ਸੋਹੰ ਢੋਲਾ ਗਾਵਾਂਗਾ। ਸੇਜ ਸੁਹੰਜਣੀ ਇਕ ਵਖਾਵਾਂਗਾ। ਆਤਮ ਪਰਮਾਤਮ ਪਰਨਾਵਾਂਗਾ। ਗਲਵਕੜੀ ਸਾਚੀ ਪਾਵਾਂਗਾ। ਭਗਤ ਪਰੇਮ ਖ਼ੁਸ਼ੀਆਂ ਨਾਲ ਹੰਡਾਵਾਂਗਾ। ਇਕੋ ਥਾਂ ਵਖਾਵਾਂਗਾ। ਜਿਸ ਘਰ ਬਹਿ ਕੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣਾ ਨਾਮ ਪੜ੍ਹਾਵਾਂਗਾ। ਕਲ ਕਲਕੀ ਫੇਰਾ ਪਾਵਾਂਗਾ। ਆਪਣੀ ਵੰਨਗੀ ਇਕ ਵਖਾਵਾਂਗਾ। ਜੋ ਬਣਿਆ ਸਭ ਕੁਛ ਢਾਹਵਾਂਗਾ। ਆਪਣਾ ਬਲ ਆਪ ਰਖਾਵਾਂਗਾ। ਕਿਸੇ ਦਰ ਨਾ ਮੰਗਣ ਜਾਵਾਂਗਾ। ਜੋ ਭੁਲਿਆ ਮਾਰਗ ਪਾਵਾਂਗਾ। ਜੋ ਰੁੱਲਿਆ ਗਲੇ ਲਗਾਵਾਂਗਾ। ਜੋ ਹੁਲਿਆ ਮੇਲ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੱਲ ਸਾਚੀ ਇਕ ਸੁਣਾਵਾਂਗਾ। ਗੱਲ ਸੱਚੀ ਇਕੋ ਦੱਸਾਂਗਾ। ਨਿੱਕਾ ਹੋ ਕੇ ਗੁਰਮੁਖਾਂ ਅੰਦਰ ਵਸਾਂਗਾ। ਵੱਡਾ ਹੋ ਕੇ ਸ਼ਾਹ ਪਾਤਸ਼ਾਹਾਂ ਸਿਰ ਖ਼ਾਕ ਘੱਤਾਂਗਾ। ਜੇ ਕੋਈ ਪੁੱਛੇ ਆਪਣਾ ਭੇਵ ਸੱਚਾ ਦੱਸਾਂਗਾ। ਭਗਤ ਦਵਾਰੇ ਉਪਰ ਚੜ੍ਹ ਚੜ੍ਹ ਹੱਸਾਂਗਾ। ਲੱਖ ਚੁਰਾਸੀ ਜੀਵ ਜੰਤ ਚਰਨਾਂ ਹੇਠਾਂ ਝੱਸਾਂਗਾ। ਕੂੜੀ ਕਿਰਿਆ ਵਿਚ ਨਾ ਫਸਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਕੋਲੋਂ ਪਿਛੇ ਨਾ ਹਟਾਂਗਾ। ਜਨ ਭਗਤਾਂ ਕੋਲੋਂ ਪਿਛੇ ਨਾ ਹਟਣਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਪੀਰ ਪੈਗ਼ੰਬਰ ਰਲ ਕੇ ਮਲੋ ਵਟਣਾ, ਸਾਚਾ ਸਗਨ ਆਪ ਜਣਾਇੰਦਾ। ਪਹਿਲੋਂ ਜੀਵ ਇਕੋ ਨਾਮ ਇਕੋ ਰਟਣਾ, ਰੱਟਾ ਸਭ ਦਾ ਆਪ ਮੁਕਾਇੰਦਾ। ਇਕੋ ਘਰ ਬਹਿ ਬਹਿ ਵਸਣਾ, ਖੇੜਾ ਇਕ ਵਡਿਆਇੰਦਾ। ਅੰਮ੍ਰਿਤ ਰਸ ਇਕੋ ਚੱਟਣਾ, ਵਿਖ ਰੂਪ ਨਾ ਕੋਇ ਵਖਾਇੰਦਾ। ਸਾਢੇ ਤਿੰਨ ਹੱਥ ਖੇੜਾ ਗੋਬਿੰਦ ਬਣਿਆ ਪਟਨਾ, ਇੱਟਾਂ ਗਾਰਾ ਕੰਮ ਕੋਇ ਨਾ ਆਇੰਦਾ। ਸ੍ਰਿਸ਼ਟ ਸਬਾਈ ਪਹਿਲੀ ਚੇਤਰ ਸਭ ਕੁਛ ਦੱਸਣਾ, ਦਹਿ ਦਿਸ਼ਾ ਹੁਕਮ ਮਨਾਇੰਦਾ। ਨੌਂ ਖੰਡ ਪ੍ਰਿਥਮੀ ਇਕੋ ਹੱਟ ਵਿਕਣਾ, ਬੰਦ ਦਰਵਾਜੇ ਸਰਬ ਕਰਾਇੰਦਾ। ਰਾਜ ਰਾਜਾਨਾਂ ਪਏ ਪਿਟਣਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਸਾਰੇ ਕਹਿਣ ਸਭ ਨੂੰ ਇਕੋ ਅੱਖਰ ਪਏ ਸਿਖਣਾ, ਜੋ ਗੋਬਿੰਦ ਆਪ ਸਿਖਾਇੰਦਾ। ਪੁਰਖ ਅਕਾਲ ਨੂੰ ਪਏ ਲਿਖਣਾ, ਲੇਖਾ ਲਿਖ

ਲਿਖ ਅੱਗੇ ਧਰਾਇੰਦਾ। ਸ੍ਰਿਸ਼ਟ ਸਬਾਈ ਹੋਏ ਮਿਥਨਾ, ਮਿਥਿਆ ਰੂਪ ਸਰਬ ਜਣਾਇੰਦਾ। ਨਵ ਨੌਂ ਚਾਰ ਆਪਣੇ ਭਾਰ ਪਿਸਣਾ, ਕਲਜੁਗ ਚੱਕੀ ਗੇੜ ਭਵਾਇੰਦਾ। ਜੀਵ ਜੰਤ ਦਾੜ੍ਹਾਂ ਹੇਠ ਚਿਥਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਜੋ ਕਰਨਾ ਸੋ ਕਰਾਂਗਾ। ਭਗਤ ਸੁਹੇਲੇ ਵਰਾਂਗਾ। ਡੂੰਘੀ ਕੰਦਰ ਵੜਾਂਗਾ। ਸਾਚੇ ਪੌੜੇ ਚੜ੍ਹਾਂਗਾ। ਵਿਕਾਰ ਨਾਲ ਲੜਾਂਗਾ। ਪਰੇਮ ਅਗਨੀ ਸੜਾਂਗਾ। ਜੀਵਦਿਆਂ ਹੀ ਮਰਾਂਗਾ। ਬਿਨ ਤਾਰਿਆਂ ਤਰਨੀ ਤਰਾਂਗਾ। ਜਨ ਭਗਤਾਂ ਆਪਣੇ ਜਿਹਾ ਕਰਾਂਗਾ। ਕਿਸੇ ਕੋਲੋਂ ਮੂਲ ਨਾ ਡਰਾਂਗਾ। ਸਚਖੰਡ ਬਹਿ ਕੇ ਲੜਾਂਗਾ। ਨਾਮ ਸੱਦਾ ਸੱਚਾ ਘਲਾਂਗਾ। ਜੋਤ ਸ਼ਬਦ ਸ਼ਬਦ ਜੋਤ ਰੂਪ ਰਲਾਂਗਾ। ਹਿਲਾਇਆਂ ਕਿਸੇ ਕੋਲੋਂ ਨਾ ਹੱਲਾਂਗਾ। ਆਪਣੀ ਕਰਨੀਉਂ ਕਦੀ ਨਾ ਟਲਾਂਗਾ। ਕਰ ਆਪਣੀ ਕਰਨੀ ਆਪਣਾ ਆਸਣ ਮੱਲਾਂਗਾ। ਫਿਰ ਨਾਮ ਸੰਦੇਸਾ ਘੱਲਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸਿੰਘਾਸਣ ਆਪੇ ਮੱਲਾਂਗਾ। ਸਿੰਘਾਸਣ ਮੱਲ ਬਣਾਂ ਮਲੰਗ, ਭੇਵ ਅਭੇਦ ਨਾ ਕੋਇ ਜਣਾਇੰਦਾ। ਵੇਖਾਂ ਆਪਣਾ ਆਪੇ ਰੰਗ, ਰੂਪ ਰੰਗ ਨਾ ਕਿਸੇ ਜਣਾਇੰਦਾ। ਜੋ ਉਪਜਿਆ ਸੋ ਹੋਏ ਭੰਗ, ਭੰਗੜਾ ਕਾਲ ਰੂਪ ਵਖਾਇੰਦਾ। ਜਨ ਭਗਤ ਬਿਨ ਮਿਲੇ ਨਾ ਕਿਸੇ ਅਨੰਦ, ਅਨੰਦ ਨਜ਼ਰ ਕਿਸੇ ਨਾ ਆਇੰਦਾ। ਪ੍ਰਭ ਗਾਇਆ ਆਪਣਾ ਛੰਦ, ਸੋਹੰ ਢੋਲਾ ਇਕ ਅਲਾਇੰਦਾ। ਆਪਣਾ ਛੱਡ ਕੇ ਬੰਦ ਬੰਦ, ਸੋ ਰੂਪ ਆਪ ਸਮਾਇੰਦਾ। ਹੰ ਫੇਰ ਚੜ੍ਹਾਏ ਚੰਦ, ਭਗਤ ਭਗਵੰਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜਗਤ ਪਖੰਡ ਮੇਟ ਮਿਟਾਇੰਦਾ।