ਪੁਸਤਕਾਲਾਭਾਗ ੧੩

੨੧ ਮਾਘ ੨੦੧੯ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਗੱਗੋ ਬੂਆ ਜ਼ਿਲਾ ਅੰਮ੍ਰਿਤਸਰ

ਸਾਹਿਬ ਤੇਰਾ ਸਚ ਮਕਾਨਾ, ਪੁਰਖ ਸੁਲਤਾਨ ਇਕੋ ਨਜ਼ਰੀ ਆਈਆ। ਸਤਿ ਸਤਿਵਾਦੀ ਝੁੱਲੇ ਨਿਸ਼ਾਨਾ, ਸ਼ਾਹ ਪਾਤਸ਼ਾਹ ਸੀਸ ਝੁਕਾਈਆ। ਤਖ਼ਤ ਨਿਵਾਸੀ ਵਡ ਮਿਹਰਵਾਨਾ, ਇਕੋ ਨਜ਼ਰੀ ਆਈਆ। ਭੂਪਤ ਭੂਪ ਰਾਜ ਰਾਜਾਨਾ, ਵਡ ਸਿਕਦਾਰਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਜਣਾਈਆ। ਤੇਰਾ ਖੇਲ ਅਗੰਮ ਅਥਾਹ, ਭੇਵ ਕੋਇ ਨਾ ਆਇੰਦਾ। ਜੁਗ ਚੌਕੜੀ ਆਏ ਹੰਢਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਨਾਮ ਦ੍ਰਿੜਾਇੰਦਾ। ਨਵ ਨੌਂ ਪੰਧ ਦਿਤਾ ਮੁਕਾ, ਪਾਂਧੀ ਨਜ਼ਰ ਕੋਇ ਨਾ ਆਇੰਦਾ। ਅੰਤਮ ਢਹਿ ਪਏ ਸਰਨਾ, ਸਰਨਗਤ ਇਕ ਰਖਾਇੰਦਾ। ਪੀਰ ਪੈਗ਼ੰਬਰ ਮੰਗਣ ਪਨਾਹ, ਈਸਾ ਮੂਸਾ ਮੁਹੰਮਦ ਸੀਸ ਝੁਕਾਇੰਦਾ। ਤੁਧ ਬਿਨ ਕੋਈ ਨਾ ਮਿਲੇ ਥਾਂ, ਦਰਗਾਹ ਸਾਚੀ ਨਾ ਕੋਇ ਵਖਾਇੰਦਾ। ਨਬੀ ਰਸੂਲਾਂ ਪਕੜੀ ਬਾਂਹ, ਪੱਲੂ ਆਪਣੀ ਗੰਢ ਪਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਧਿਆਨ ਲਗਾਇੰਦਾ। ਤੇਰੇ ਦਰ ਲੱਗਾ ਧਿਆਨ, ਦੂਜੀ ਓਟ ਨਾ ਕੋਇ ਤਕਾਈਆ। ਮਿਹਰਵਾਨ ਤੂੰ ਮਿਹਬਾਨ, ਬੀਦੋ ਤੇਰਾ ਨੂਰ ਰੁਸ਼ਨਾਈਆ। ਪੜ੍ਹ ਪੜ੍ਹ ਆਏ ਤੇਰੀ ਕਲਾਮ, ਕਲਮਾ ਕਾਇਨਾਤ ਸੁਣਾਈਆ। ਤੂੰ ਸਾਹਿਬ ਸੱਚਾ ਅਮਾਮ, ਮੁਕਾਮੇ ਹੱਕ ਡੇਰਾ ਲਾਈਆ। ਤੇਰਾ ਊਚੋ ਊਚ ਨਿਸ਼ਾਨ, ਨਿਸ਼ਾਨਾ ਇਕੋ ਇਕ ਦਰਸਾਈਆ। ਤੇਰੇ ਉਤੇ ਸਾਡਾ ਈਮਾਨ, ਅਮਾਨਤ ਤੇਰੀ ਝੋਲੀ ਪਾਈਆ।

ਤੇਰੇ ਹੁਕਮੇ ਅੰਦਰ ਸਿਫ਼ਤ ਕਰੇ ਕੁਰਾਨ, ਕਾਇਆ ਕੁਰਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਬੈਠੇ ਸੀਸ ਝੁਕਾਈਆ। ਦਰ ਬੈਠੇ ਦਰਵੇਸ਼, ਦਰਦੀ ਦਰਦ ਜਣਾਈਆ। ਭਰਮੇ ਭੁੱਲੇ ਮੁੱਲਾ ਸ਼ੇਖ਼, ਮਸਾਇਕ ਆਪਣਾ ਆਪ ਗਵਾਈਆ। ਤੇਰੇ ਨਾਲ ਕਰੇ ਨਾ ਕੋਈ ਹੇਤ, ਪਰੇਮ ਬੰਧਨ ਨਾ ਕੋਇ ਪਾਈਆ। ਚੌਦਾਂ ਸਦੀਆਂ ਲਿਖਿਆ ਲੇਖ, ਕਾਤਬ ਆਪਣੀ ਕਲਮ ਚਲਾਈਆ। ਚੌਦਾਂ ਤਬਕ ਖੇਡੀ ਖੇਡ, ਪੰਜ ਤੱਤ ਕਾਇਆ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਤਕਾਈਆ। ਪਰਵਰਦਿਗਾਰ ਨੌਜਵਾਨ, ਨੱਯਾ ਇਕੋ ਇਕ ਜਣਾਇੰਦਾ। ਸ਼ਾਹੋ ਭੂਪ ਰਾਜ ਰਾਜਾਨ, ਸਚ ਸੰਦੇਸਾ ਇਕ ਅਲਾਇੰਦਾ। ਉਠੋ ਵੇਖੋ ਮਾਰ ਧਿਆਨ, ਨੇਤਰ ਨੈਣ ਅੱਖ ਖੁਲਾਇੰਦਾ। ਸਾਚੇ ਤਖ਼ਤ ਬੈਠਾ ਇਕ ਭਗਵਾਨ, ਦੋ ਜਹਾਨਾਂ ਹੁਕਮ ਮਨਾਇੰਦਾ। ਸੋ ਪੁਰਖ ਨਿਰੰਜਣ ਮਿਹਰਵਾਨ, ਹਰਿ ਪੁਰਖ ਨਿਰੰਜਣ ਕਾਰ ਕਮਾਇੰਦਾ। ਏਕੰਕਾਰ ਚਲਾਵਣਹਾਰ ਵਿਧਾਨ, ਆਦਿ ਨਿਰੰਜਣ ਜੋਤੀ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਦੇਵਣਹਾਰਾ ਦਾਨ, ਵਸਤ ਅਮੋਲਕ ਨਾਮ ਵਰਤਾਇੰਦਾ। ਸ੍ਰੀ ਭਗਵਾਨ ਖੇਲ ਕਰੇ ਮਹਾਨ, ਮਹਿਮਾ ਅਕੱਥ ਕਥ ਜਣਾਇੰਦਾ। ਪਾਰਬ੍ਰਹਮ ਝੁਲਾਏ ਨਿਸ਼ਾਨ, ਸਚ ਹੁਲਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲਾਇੰਦਾ। ਪੀਰ ਪੈਗ਼ੰਬਰ ਖੋਲ੍ਹੋ ਤਾਕ, ਤਾਕੀ ਸਭ ਦੀ ਰਿਹਾ ਖੁਲ੍ਹਾਈਆ। ਪਹਿਲੋਂ ਦੇਂਦਾ ਰਿਹਾ ਭਵਿਖਤ ਵਾਕ, ਕਲਜੁਗ ਅੰਤਮ ਪੂਰ ਕਰਾਈਆ। ਉਮਤ ਉਮਤੀ ਵੇਖੇ ਸਾਕ, ਪੁਰੀਆਂ ਲੋਆਂ ਪਰਦਾ ਲਾਹੀਆ। ਅੰਤਮ ਇਕ ਜਣਾਏ ਘਾਟ, ਪੱਤਣ ਬੈਠਾ ਸੱਚਾ ਮਾਹੀਆ। ਅੰਤਮ ਮੁੱਕੇ ਪੰਧ ਵਾਟ, ਪੈਂਡਾ ਨਜ਼ਰ ਕੋਇ ਨਾ ਆਈਆ। ਨਜ਼ਰੀ ਆਏ ਇਕੋ ਜ਼ਾਤ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਸੁਣਾਈਆ। ਸਾਚਾ ਹੁਕਮ ਸੁਣ ਭਗਵਾਨ, ਨੇਤਰ ਨੈਣ ਨੀਰ ਵਹਾਈਆ। ਜਿਸ ਦੀ ਸਿਫ਼ਤ ਕਰੇ ਕੁਰਾਨ, ਮੱਕਾ ਕਾਅਬਾ ਦਏ ਦੁਹਾਈਆ। ਸੋ ਸਾਹਿਬ ਪਰਗਟ ਹੋਇਆ ਆਣ, ਬੇਪਹਿਚਾਨ ਫੇਰਾ ਪਾਈਆ। ਚੌਦਾਂ ਤਬਕ ਪਾਏ ਆਣ, ਚੌਦਾਂ ਵਿਦਿਆ ਮਾਣ ਗਵਾਈਆ। ਈਸਾ ਮੂਸਾ ਮੁਹੰਮਦ ਲਏ ਉਠਾਲ, ਬਾਂਹੋਂ ਪਕੜ ਰਿਹਾ ਜਗਾਈਆ। ਲੇਖਾ ਜਾਣੇ ਹੱਕ ਹਲਾਲ, ਹਕੀਕਤ ਖੋਜੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਦ੍ਰਿੜਾਈਆ। ਪੀਰ ਪੈਗ਼ੰਬਰ ਸਚ ਸੰਦੇਸਾ, ਸਚ ਸਚ ਸੁਣਾਇੰਦਾ। ਪਰਗਟ ਹੋਇਆ ਇਕ ਨਰੇਸ਼ਾ, ਨਰ ਨਰਾਇਣ ਵੇਸ ਵਟਾਇੰਦਾ। ਕੋਟਨ ਕੋਟ ਸੀਸ ਨਿਵਾਇਣ ਬ੍ਰਹਮਾ ਵਿਸ਼ਨ ਮਹੇਸ਼ਾ, ਕੋਟਨ ਕੋਟ ਗੁਰ ਅਵਤਾਰ ਅਲਖ ਜਗਾਇੰਦਾ। ਆਦਿ ਜੁਗਾਦਿ ਰਹੇ ਹਮੇਸ਼ਾ, ਜਨਮ ਮਰਨ ਨਾ ਖੇਲ ਕਰਾਇੰਦਾ। ਘੜਨ ਭੰਨਣਹਾਰ ਆਪਣਾ ਜਾਣੇ ਇਕੋ ਪੇਸ਼ਾ, ਦੂਜਾ ਸੰਗ ਨਾ ਕੋਇ ਰਲਾਇੰਦਾ। ਵਸਣਹਾਰਾ ਸਚਖੰਡ ਸਾਚੇ ਦੇਸਾ, ਥਿਰ ਘਰ ਆਪਣਾ ਰੰਗ ਰੰਗਾਇੰਦਾ। ਕਲਜੁਗ ਅੰਤਮ ਪੀਰ ਪੈਗੰਬਰ ਗੁਰ ਅਵਤਾਰ ਬਣੇ ਨੇਤਾ, ਨਾਉਂ ਆਪਣਾ ਇਕ ਸਮਝਾਇੰਦਾ। ਚਾਰ ਜੁਗ ਦਾ ਪਿਛਲਾ ਕਰੋ ਚੇਤਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਰਦਾ ਆਪ ਉਠਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਸਚਖੰਡ ਦੁਆਰੇ ਜਾ ਕਿਸੇ ਨਾ ਵੇਖਾ, ਇਕੋ ਨਾਨਕ ਨਜ਼ਰੀ ਆਇੰਦਾ। ਅਧਵਿਚਕਾਰ ਜ਼ਿਮੀਂ ਅਸਮਾਨ ਖੇਡਦੇ ਰਹੇ ਖੇਡਾਂ, ਜਗਤ ਖਲਾਰੀ ਆਪ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ

ਪਰਦਾ ਆਪ ਉਠਾਇੰਦਾ। ਆਪ ਉਠਾਏ ਪਰਦਾ ਉਹਲਾ, ਪੀਰ ਪੈਗ਼ੰਬਰ ਆਪ ਜਗਾਈਆ। ਗੁਰ ਅਵਤਾਰ ਹਰਿ ਕਾ ਰੂਪ ਨਾ ਜਾਣੇ ਕਲਾ ਸੋਲਾ, ਅਨਕ ਕਲ ਵਡਿਆਈਆ। ਜੁਗ ਚੌਕੜੀ ਬਦਲਣਹਾਰਾ ਚੋਲਾ, ਨਿਰਗੁਣ ਸਰਗੁਣ ਫੇਰਾ ਪਾਈਆ। ਸਚ ਦੁਆਰੇ ਬਣਿਆ ਰਹੇ ਤੋਲਾ, ਅਤੋਲ ਅਤੁਲ ਆਪਣੀ ਧਾਰ ਚਲਾਈਆ। ਦੇਵਣਹਾਰਾ ਨਾਮ ਅਨਮੋਲਾ, ਅਨਡਿਠੜੀ ਵਸਤ ਵਰਤਾਈਆ। ਸਚਖੰਡ ਦਵਾਰਾ ਜਿਸ ਨੇ ਖੋਲ੍ਹਾ, ਖ਼ਾਲਕ ਖ਼ਲਕ ਵਿਚ ਸਮਾਈਆ। ਗੁਰ ਅਵਤਾਰਾਂ ਚੁੱਕੇ ਡੋਲਾ, ਬਣ ਕਹਾਰ ਸੇਵ ਕਮਾਈਆ। ਸ਼ਬਦ ਅਗੰਮੀ ਇਕੋ ਬੋਲਾ, ਸਤਿ ਸਤਿ ਕਰੇ ਪੜ੍ਹਾਈਆ। ਗੁਰੂ ਗੁਰ ਸਤਿਗੁਰ ਬਣ ਵਚੋਲਾ, ਸਰਗੁਣ ਨਿਰਗੁਣ ਮੇਲ ਮਿਲਾਈਆ। ਪੂਰਾ ਕਰੇ ਆਪਣਾ ਕੌਲਾ, ਕੀਤਾ ਕੌਲ ਭੁੱਲ ਨਾ ਜਾਈਆ। ਆਪੇ ਬਣੇ ਸਾਚਾ ਮੌਲਾ, ਮਵਲ ਰਿਹਾ ਸਭ ਥਾਈਂਆ। ਲੇਖਾ ਜਾਣੇ ਧਰਨੀ ਧਰਤ ਧੌਲਾ, ਆਕਾਸ਼ ਪਰਕਾਸ਼ ਕਰੇ ਰੁਸ਼ਨਾਈਆ। ਆਪਣਾ ਨਾਉਂ ਰਖਾਏ ਅੱਲਾ, ਅਵੱਲਾ ਮਿਹਰਵਾਨ ਬੇਪਰਵਾਹੀਆ। ਆਪਣਾ ਫੜੇ ਆਪੇ ਪੱਲਾ, ਪੱਲੂ ਆਪਣੇ ਨਾਲ ਰਖਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਚਖੰਡ ਸਾਚੇ ਸੋਭਾ ਪਾਈਆ। ਆਦਿ ਜੁਗਾਦੀ ਅਛਲ ਅਛੱਲਾ, ਵਲ ਛਲ ਆਪਣੀ ਕਾਰ ਕਮਾਈਆ। ਜੋਤੀ ਸ਼ਬਦੀ ਆਪੇ ਰਲਾ, ਨਿਰਗੁਣ ਦਾਤਾ ਨੂਰ ਰੁਸ਼ਨਾਈਆ। ਸਚ ਸੰਦੇਸਾ ਜੁਗ ਜੁਗ ਘੱਲਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੀਰ ਪੈਗ਼ੰਬਰਾਂ ਇਕੋ ਘਰ ਵਖਾਈਆ। ਵੇਖੋ ਘਰ ਉਚਾ ਟਿੱਲਾ, ਸਚ ਸਿੰਘਾਸਣ ਆਪ ਜਣਾਇੰਦਾ। ਆਦਿ ਜੁਗਾਦਿ ਕਦੇ ਨਾ ਹਿੱਲਾ, ਰੂਪ ਰੰਗ ਨਾ ਕੋਇ ਰਖਾਇੰਦਾ। ਨਾ ਕੋਈ ਪੱਥਰ ਨਾ ਕੋਈ ਸਿਲਾ, ਇੱਟ ਗਾਰਾ ਨਾ ਵੰਡ ਵੰਡਾਇੰਦਾ। ਨਾ ਕੋਈ ਰੰਗ ਸੂਹਾ ਨੀਲਾ ਲਾਲ ਪੀਲਾ, ਚਿੱਟੀ ਧਾਰ ਨਾ ਕੋਇ ਜਣਾਇੰਦਾ। ਨਾ ਕੋਈ ਰੱਖੇ ਗੁਰ ਅਵਤਾਰ ਭਗਤ ਭਗਵੰਤ ਕਬੀਲਾ, ਵਸੀਲਾ ਹੋਰ ਨਾ ਕੋਇ ਜਣਾਇੰਦਾ । ਸ਼ਾਹੋ ਭੂਪ ਸ਼ਹਿਨਸ਼ਾਹ ਵਡ ਛੈਲ ਛਬੀਲਾ, ਆਪਣਾ ਬਲ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਖੁਲ੍ਹਾਇੰਦਾ। ਸਾਚਾ ਘਰ ਖੋਲ੍ਹ ਆਪ, ਆਪਣੀ ਬੂਝ ਬੁਝਾਈਆ। ਜਿਸ ਦਾ ਕਰਦੇ ਰਹੇ ਜਾਪ, ਸੋ ਸਾਹਿਬ ਨਜ਼ਰੀ ਆਈਆ। ਜਿਸ ਨੂੰ ਸਾਰੇ ਕਹਿੰਦੇ ਰਹੇ ਬਾਪ, ਪੁਰਖ ਅਕਾਲ ਵੱਡੀ ਵਡਿਆਈਆ। ਜਿਸ ਦੇ ਕੋਲੋਂ ਲੈਂਦੇ ਰਹੇ ਦਾਤ, ਖ਼ਾਲੀ ਝੋਲੀ ਰਿਹਾ ਭਰਾਈਆ। ਜਿਸ ਨੇ ਨਾਮ ਦਿਤੀ ਸਚ ਸ਼ੋਗ਼ਾਤ, ਜੁਗ ਜੁਗ ਢੋਲਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਦਰਸਾਈਆ। ਸਾਚੇ ਮੰਦਰ ਕਰੋ ਦਰਸ, ਸ੍ਰੀ ਭਗਵਾਨ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਮਿਟੇ ਹਰਸ, ਹਵਸ ਹੋਰ ਨਾ ਕੋਇ ਵਧਾਇੰਦਾ। ਨਾਤਾ ਤੁਟੇ ਅਰਸ਼ ਫ਼ਰਸ਼, ਘਰ ਇਕੋ ਨਜ਼ਰੀ ਆਇੰਦਾ। ਪੂਰਬ ਲਾਹੇ ਸਭ ਦਾ ਕਰਜ਼, ਮਕਰੂਜ਼ ਆਪਣੀ ਸੇਵ ਕਮਾਇੰਦਾ। ਸ਼ਹਿਨਸ਼ਾਹ ਪੂਰਾ ਕਰੇ ਫ਼ਰਜ਼, ਫ਼ਰਮਾਂਬਰਦਾਰ ਸੇਵ ਕਮਾਇੰਦਾ। ਜੁਗ ਚੌਕੜੀ ਜੋ ਕਰਦਾ ਰਿਹਾ ਹਰਜ, ਅੰਤ ਹਰਜਾਨਾ ਆਪ ਭਰਾਇੰਦਾ। ਸਦਾ ਸਦਾ ਜੋ ਦੇਂਦਾ ਆਪਣਾ ਰਾਗ ਨਾਦ ਨਾਮ ਤਰਜ, ਸਦਾ ਬਾਂਗ ਜੋ ਸਿਖਾਇੰਦਾ। ਸੋ ਸਾਹਿਬ ਖੇਲ ਕਰੇ ਅਸਚਰਜ, ਅਚਰਜ ਆਪਣਾ ਰਾਹ ਚਲਾਇੰਦਾ। ਲੋਕਮਾਤ ਵਿਚੋਂ ਗੁਰ ਅਵਤਾਰ ਪੀਰ ਪੈਗ਼ੰਬਰ ਲਿਆਂਦੇ ਵਰਜ, ਆਪ ਆਪਣਾ ਹੁਕਮ ਮਨਾਇੰਦਾ। ਇਕੋ ਮਾਰੇ ਅੰਤਮ ਗਰਜ, ਭਬਕ ਆਪਣੇ ਨਾਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਸਚ ਮਕਾਨ ਇਕ ਵਖਾਇੰਦਾ। ਸਚ ਮਕਾਨ ਬੇਮੁਕਾਮ, ਆਪਣਾ ਆਪ ਬਣਾਈਆ। ਬੇਨਜ਼ੀਰ ਬੈਠਾ ਇਕ ਅਮਾਮ, ਨੂਰੋ ਨੂਰ ਨੂਰ ਰੁਸ਼ਨਾਈਆ। ਸਾਰੇ ਸਯਦਾ ਕਰੋ ਇਕ ਸਲਾਮ, ਸਾਖਿਆਤ ਰਿਹਾ ਸਮਝਾਈਆ। ਨਗ਼ਮਾ ਨਜ਼ਮ ਪੜ੍ਹੋ ਇਕ ਕਲਾਮ, ਕਰੀਮ ਕਾਦਰ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਈਆ। ਸਾਚਾ ਖੇਲ ਕਰ ਇਕੱਠੇ, ਇਕੋ ਵਾਰ ਜਣਾਇੰਦਾ । ਪੀਰ ਪੈਗ਼ੰਬਰ ਆਏ ਨੱਠੇ, ਗੁਰ ਅਵਤਾਰ ਮੇਲ ਮਿਲਾਇੰਦਾ। ਇਕ ਦੂਜੇ ਨੂੰ ਕੋਈ ਨਾ ਦੱਸੇ, ਹਰਿ ਜੂ ਕੀ ਕੀ ਖੇਲ ਕਰਾਇੰਦਾ। ਪਰਗਟ ਹੋ ਪੁਰਖ ਸਮਰਥੇ, ਸਮਰਥ ਆਪਣੀ ਧਾਰ ਬੰਧਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਦੇ ਨਾਮ ਦੇ ਗੌਂਦੇ ਰਹੇ ਕਿੱਸੇ, ਕਥਾ ਕਹਾਣੀ ਰਾਹ ਜਣਾਇੰਦਾ। ਜਿਸ ਦੇ ਹੁਕਮ ਅੰਦਰ ਦੀਨ ਮਜ਼੍ਹਬ ਵੰਡ ਕੇ ਆਏ ਹਿੱਸੇ, ਹਿੱਸਾ ਇਕੋ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਸਮਝਾਇੰਦਾ। ਸਾਚਾ ਹੁਕਮ ਲੈਣਾ ਸਿਖ, ਸੋ ਪੁਰਖ ਨਿਰੰਜਣ ਆਪ ਸਿਖਾਈਆ। ਸਾਹਿਬ ਸਤਿਗੁਰ ਇਕੋ ਆਏ ਦਿਸ, ਦੂਜਾ ਕੋਇ ਰਹਿਣ ਨਾ ਪਾਈਆ। ਕਲਜੁਗ ਅੰਤਮ ਲੱਗੇ ਪਿਠ, ਮੂੰਹ ਦੇ ਭਾਰ ਸੁਟਾਈਆ। ਫੇਰ ਸਕੇ ਨਾ ਕੋਈ ਉਠ, ਨੇਤਰ ਨੈਣ ਨੈਣ ਸ਼ਰਮਾਈਆ। ਬਿਨ ਨਾਨਕ ਕੋਈ ਨਾ ਵੇਖੇ ਚੜ੍ਹ ਕੇ ਚੋਟ, ਸਚ ਦਰ ਸੋਭਾ ਕੋਇ ਨਾ ਪਾਈਆ। ਪੀਰ ਪੈਗ਼ੰਬਰ ਆਹਲਣਿਉਂ ਡਿਗੇ ਬੋਟ, ਬਿਨ ਪਰਵਰਦਿਗਾਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤਮ ਆਪਣਾ ਦਰ ਦਰਸਾਈਆ। ਆਓ ਵੇਖੋ ਖੁਲ੍ਹਾ ਦਰ, ਦਰਵਾਜ਼ਾ ਆਪ ਜਣਾਇੰਦਾ। ਜਿਸ ਘਰ ਮਿਲੇ ਸਾਚਾ ਵਰ, ਗ੍ਰਹਿ ਮੰਦਰ ਵੇਸ ਵਟਾਇੰਦਾ। ਨਿਰਭੌ ਚੁਕਾਏ ਪਿਛਲਾ ਡਰ, ਅਗਲਾ ਰਾਹ ਵਖਾਇੰਦਾ। ਇਕ ਦੂਜੇ ਦਾ ਪੱਲੂ ਲਓ ਫੜ, ਵਿਛੜਿਆਂ ਮੇਲ ਮਿਲਾਇੰਦਾ। ਇਕੋ ਢੋਲਾ ਲੈਣਾ ਪੜ੍ਹ, ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਆਪ ਸੁਣਾਇੰਦਾ। ਪੁਰਖ ਅਕਾਲ ਆਪਣੀ ਕਰਨੀ ਰਿਹਾ ਕਰ, ਕਰਤਾ ਆਪਣੀ ਕਾਰ ਕਮਾਇੰਦਾ। ਸਿਰ ਤੇ ਭਾਣਾ ਲੈਣਾ ਜਰ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸਚ ਮਹੱਲੇ ਵੇਖਣਾ ਚੜ੍ਹ, ਇਕੋ ਨਜ਼ਰੀ ਆਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਨਾ ਜਨਮੇ ਨਾ ਜਾਏ ਮਰ, ਜੂਨ ਅਜੂਨ ਨਾ ਕੋਇ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਆਪਣਾ ਘਰ ਵਖਾਇੰਦਾ। ਵੇਖੋ ਘਰ ਉਤੇ ਚੜ੍ਹ, ਸੋ ਪੁਰਖ ਨਿਰੰਜਣ ਰਿਹਾ ਜਣਾਈਆ। ਈਸਾ ਮੂਸਾ ਮੁਹੰਮਦ ਗਏ ਡਰ, ਨੈਣ ਸਕੇ ਨਾ ਕੋਇ ਉਠਾਈਆ। ਮੂਸਾ ਕਹੇ ਮੈਂ ਤੇਰਾ ਜਲਵਾ ਵੇਖ ਡਿਗਾ ਦੜ, ਸੁਧ ਰਹੇ ਨਾ ਰਾਈਆ। ਈਸਾ ਕਹੇ ਮੈਂ ਦੂਰ ਵੇਖਾਂ ਖੜ, ਚਰਨ ਧਿਆਨ ਲਗਾਈਆ। ਮੁਹੰਮਦ ਕਹੇ ਮੈਂ ਅਧਵਿਚਕਾਰ ਬੈਠਾ ਅੜ, ਮੇਰਾ ਪੰਧ ਨਾ ਕੋਇ ਮੁਕਾਈਆ। ਤੇਈ ਅਵਤਾਰ ਕਹਿਣ ਅਸੀਂ ਗਏ ਹਰ, ਹਾਰ ਜਿਤ ਤੇਰੇ ਹੱਥ ਵਖਾਈਆ। ਨਿਰਗੁਣ ਨਾਨਕ ਕਹੇ ਜਿਉਂ ਭਾਵੇਂ ਤਿਉਂ ਲੈਣੀ ਕਰ, ਮੈਂ ਚਲਾਂ ਤੇਰੀ ਰਜ਼ਾਈਆ। ਗੋਬਿੰਦ ਕਹੇ ਮੈਂ ਤੇਰਾ ਸੁਤ ਨਰਾਇਣ ਨਰ, ਪੂਤ ਸਪੂਤਾ ਇਕ ਅਖਵਾਈਆ। ਮੈਂ ਤੇਰੀ ਛਾਤੀ ਉਤੇ ਜਾਣਾ ਚੜ੍ਹ, ਉਤੇ ਬਹਿ ਬਹਿ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਆਏ ਗੋਸਾਈਂਆ। ਪੁਰਖ ਅਕਾਲ ਕਰ ਪਿਆਰ, ਇਕੋ ਇਕ ਜਣਾਇੰਦਾ। ਗੋਬਿੰਦ ਮੇਰਾ ਸੁਤ ਦੁਲਾਰ, ਦੂਲ੍ਹਾ ਨਜ਼ਰੀ ਆਇੰਦਾ। ਜਿਸ ਦਾ ਲੋਕਮਾਤ ਕਰ ਨਾ ਸਕਿਆ ਕੋਈ ਸਤਿਕਾਰ, ਭੇਵ

ਕੋਇ ਨਾ ਪਾਇੰਦਾ । ਆਪਣਾ ਨਾਤਾ ਤੋੜ ਸੰਸਾਰ, ਮਾਤ ਪਿਤ ਪੂਤ ਭੇਟ ਚੜ੍ਹਾਇੰਦਾ। ਇਕੋ ਮੰਨਿਆ ਪੁਰਖ ਅਕਾਲ, ਦੂਜੀ ਓਟ ਨਾ ਕੋਇ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਉਠ ਗੋਬਿੰਦ ਨਿੱਕੇ ਕਾਕੇ, ਪੁਰਖ ਅਕਾਲ ਜਣਾਈਆ। ਤੇਰੀ ਸੋਹਣੀ ਲੱਗੇ ਬਾਤੇ, ਜੋ ਨੰਨ੍ਹੀ ਨੰਨ੍ਹੀ ਗਾਈਆ । ਮੇਰਾ ਤੇਰਾ ਇਕੋ ਸਾਥੇ, ਇਕੋ ਘਰ ਵੱਜੇ ਵਧਾਈਆ। ਵੇਖ ਚਰਨੀ ਡਿਗੇ ਕੋਟਨ ਤ੍ਰਿਲੋਕੀ ਨਾਥੇ, ਮਸਤਕ ਧੂੜੀ ਟਿੱਕਾ ਲਾਈਆ। ਈਸਾ ਮੂਸਾ ਮੁਹੰਮਦ ਕੋਈ ਨਾ ਵੜੇ ਮੇਰੇ ਹਾਤੇ, ਦੂਰ ਦੁਰਾਡੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਗੋਬਿੰਦ ਨੰਨ੍ਹਾ ਨਿੱਕਾ ਬੱਚਾ, ਸ੍ਰੀ ਭਗਵਾਨ ਆਖ ਜਣਾਇੰਦਾ। ਸ਼ਬਦੀ ਹੋ ਕੇ ਹੁਣ ਨਹੀਂ ਰਿਹਾ ਕੱਚਾ, ਪੰਜ ਤੱਤ ਕਾਇਆ ਕਚ ਨਜ਼ਰ ਨਾ ਆਇੰਦਾ। ਗੁਜਰੀ ਬਣੇ ਨਾ ਮਾਤ ਯੱਚਾ, ਇਕੋ ਤੇਰੀ ਗੋਦ ਸੁਹਾਇੰਦਾ। ਪੁਰਖ ਅਕਾਲ ਤੇਰੇ ਵਿਚ ਰਚਾ, ਦੂਜੀ ਜ਼ਾਤ ਨਾ ਕੋਇ ਬਣਾਇੰਦਾ। ਤੇਰੇ ਹੁਕਮੇ ਅੰਦਰ ਨੱਚਾ, ਲੋਕਮਾਤ ਫੇਰਾ ਪਾਇੰਦਾ। ਕਲਜੁਗ ਅੰਤਮ ਦੇ ਪਿਆਰ ਇਕੱਠਾ, ਸਿਰ ਤੇਰੇ ਅੱਗੇ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਇੰਦਾ। ਪੁਰਖ ਅਕਾਲ ਵਡ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਆ ਸੁਤ ਸੁਤ ਅੰਞਾਣ, ਬਾਲੇ ਗੋਦ ਸੁਹਾਈਆ। ਸਚਖੰਡ ਦੇਵਾਂ ਸਾਚਾ ਮਾਣ, ਮਾਣ ਮਾਣ ਵਡਿਆਈਆ । ਅੱਠੇ ਪਹਿਰ ਦਰਸ ਮਹਾਨ, ਘੜੀ ਪਲ ਵੰਡ ਨਾ ਕੋਇ ਜਣਾਈਆ। ਤੇਰਾ ਮੇਰਾ ਮੇਲਾ ਵਿਚ ਜਹਾਨ, ਲੋਕਮਾਤ ਕਰਾਂ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਈਆ। ਸਾਚਾ ਹੁਕਮ ਸੁਣਿਆ ਗੋਬਿੰਦ, ਹਰਿ ਹਰਿ ਆਖ ਜਣਾਈਆ। ਕਰ ਦਰਸ ਮਿਟੀ ਮੇਰੀ ਚਿੰਦ, ਚਿੰਤਾ ਮੈਨੂੰ ਰਹੀ ਸਤਾਈਆ। ਜਿੰਨਾਂ ਚਿਰ ਨਾ ਬਦਲੇਂ ਵਿਸ਼ਨ ਬ੍ਰਹਮਾ ਸ਼ਿਵ ਇੰਦ, ਆਦਤ ਪਿਛਲੀ ਆਪ ਬਦਲਾਈਆ। ਤੈਨੂੰ ਮੈਂ ਨਹੀਂ ਕਹਿਣਾ ਗਹਿਰ ਗੰਭੀਰ ਗੁਣੀ ਗਹਿੰਦ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਮੰਗ ਮੰਗਾਈਆ। ਦਰ ਤੇਰੇ ਮੰਗਾਂ ਇਕੋ ਮੰਗ, ਇਕ ਧਿਆਨ ਲਗਾਇਆ। ਤੂੰ ਦਾਤਾ ਸੂਰਾ ਸਰਬੰਗ, ਬੇਅੰਤ ਬੇਪਰਵਾਹਿਆ। ਆਪਣਾ ਨਾਮ ਦੇ ਮਰਦੰਗ, ਦੋ ਜਹਾਨਾਂ ਨਾਦ ਸੁਣਾਇਆ। ਆਪਣੀ ਸੇਜਾ ਦੇ ਪਲੰਘ, ਜਿਸ ਉਪਰ ਆਸਣ ਲਾਇਆ। ਆਪਣਾ ਨਾਮ ਆਪਣਾ ਕਾਮ ਆਪਣਾ ਗਰਾਮ ਆਪਣਾ ਨਿਸ਼ਾਨ ਆਪਣਾ ਵਖਾ ਇਕ ਅਨੰਦ, ਅਨੰਦ ਅਨੰਦ ਵਿਚ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਇਆ। ਆ ਗੋਬਿੰਦ ਲੱਗ ਛਾਤੀ, ਸ਼ਹਿਨਸ਼ਾਹ ਜਣਾਈਆ। ਤੇਰਾ ਲਹਿਣਾ ਦੇਵਾਂ ਬਾਕੀ, ਪੂਰਬ ਝੋਲੀ ਪਾਈਆ। ਨਿਰਗੁਣ ਹੋ ਕੇ ਨਿਰਗੁਣ ਸੁਣਾਏ ਬਾਤੀ, ਆਪਣਾ ਹੁਕਮ ਸਮਝਾਈਆ। ਤੇਰੀ ਅੰਤਮ ਪੁਛੇ ਵਾਤੀ, ਸਿਰ ਰੱਖੇ ਹੱਥ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਸੁਣਾਈਆ। ਆ ਚੜ੍ਹ ਸਾਚੇ ਸੀਨੇ, ਸੀਨਾ ਹਰਿ ਜੂ ਆਪ ਵਖਾਇੰਦਾ। ਤੈਨੂੰ ਰੰਗ ਵਖਾਏ ਭੀਨੇ, ਭਿੰਨੜੀ ਰੈਣ ਨਾਲ ਮਿਲਾਇੰਦਾ। ਤੇਰੇ ਚਰਨਾਂ ਹੇਠ ਲੋਕ ਪਰਲੋਕ ਕੀਨੇ, ਉਪਰ ਤੇਰਾ ਆਸਣ ਲਾਇੰਦਾ। ਪੀਰ ਪੈਗ਼ੰਬਰ ਹੋਣ ਅਧੀਨੇ, ਅਦਨਾ ਰੂਪ ਸਰਬ ਜਣਾਇੰਦਾ। ਲਹਿਣਾ ਚੁੱਕੇ ਮੱਕੇ ਮਦੀਨੇ, ਕਾਅਬਾ ਹੋਰ ਨਾ ਕੋਇ ਬਣਾਇੰਦਾ। ਤੇਰੇ ਘੋੜੇ ਪਾਵੇ ਜ਼ੀਨੇ, ਨੀਲਾ ਨੀਲੀ ਧਾਰੋਂ ਪਾਰ ਵਖਾਇੰਦਾ। ਕਰੇ ਖੇਲ ਚੇਤ ਮਹੀਨੇ, ਮਹਿਮਾ ਆਪਣੀ ਆਪ

ਸਮਝਾਇੰਦਾ। ਪਿਛਲੀ ਕਰਨੀ ਸਭ ਤੋਂ ਛੀਨੇ, ਛੀਨਣਹਾਰਾ ਵੇਸ ਵਟਾਇੰਦਾ। ਕਿਸੇ ਦੇ ਚਲਣੇ ਨਾ ਕੋਈ ਹੀਲੇ, ਹੁਕਮ ਆਪਣਾ ਹਰਿ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਸੀਨੇ ਉਤੇ ਬਹਾਇੰਦਾ। ਸੀਨੇ ਚੜ੍ਹ ਪੈ ਗਈ ਠੰਡ, ਸਾਂਤਕ ਸਤਿ ਜਣਾਇਆ। ਕਰ ਕਿਰਪਾ ਮਿਹਰਵਾਨ ਬਖ਼ਸ਼ੰਦ, ਤੇਰੀ ਓਟ ਤਕਾਇਆ। ਪਹਿਲੋਂ ਕੀਤਾ ਗੁਜਰੀ ਚੰਦ, ਹੁਣ ਆਪਣਾ ਲਾਲ ਬਣਾਇਆ। ਇਕੋ ਨਾਮ ਦੇ ਕਮੰਦ, ਦੋ ਜਹਾਨਾਂ ਦਿਆਂ ਹਲਾਇਆ। ਲੱਖ ਚੁਰਾਸੀ ਤੇਰਾ ਗਾਏ ਛੰਦ, ਮੇਰਾ ਢੋਲਾ ਨਾ ਕੋਇ ਵਡਿਆਇਆ। ਕੂੜੀ ਕਿਰਿਆ ਭੰਨਾਂ ਦੰਦ, ਬੱਤੀ ਦੰਦ ਨਾ ਕੋਇ ਜਣਾਇਆ। ਤੈਨੂੰ ਵੇਂਹਦਿਆਂ ਜੁਗ ਚੌਕੜੀ ਗਏ ਲੰਘ, ਤੈਨੂੰ ਤਰਸ ਅਜੇ ਨਾ ਆਇਆ। ਦਰ ਤੇਰੇ ਮੰਗੀ ਮੰਗ, ਮਾਛੂਵਾੜਾ ਸੇਜ ਹੰਡਾਇਆ। ਤੂੰ ਖੋਲ੍ਹੀ ਅੱਜੇ ਨਾ ਗੰਢ, ਕਿਉਂ ਸੂਮ ਬਣ ਕੇ ਆਪਣਾ ਵਕਤ ਲੰਘਾਇਆ । ਮੈਂ ਬੱਚੇ ਦਿਤੇ ਹੇਠਾ ਕੰਧ, ਤਲਵਾਰ ਨਾਲ ਤੇਰੀ ਭੇਟ ਚੜ੍ਹਾਇਆ। ਫਿਰ ਵੇਖਿਆ ਤੇਰਾ ਰੰਗ, ਰੰਗ ਇਕੋ ਨਜ਼ਰੀ ਆਇਆ। ਮੈਂ ਸੁੱਤਾ ਤੇਰੀ ਸੇਜ ਪਲੰਘ, ਗਲਵਕੜੀ ਸੱਚੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਸੀਸ ਝੁਕਾਇਆ। ਤੇਰੇ ਅੱਗੇ ਝੁਕਿਆ ਸੀਸ, ਪੁਰਖ ਅਕਾਲ ਬੇਪਰਵਾਹਿਆ। ਤੇਰਾ ਪੀਸਣ ਲਿਆ ਪੀਸ, ਬਣ ਸੇਵਕ ਸੇਵ ਕਮਾਇਆ। ਤੇਰੀ ਸਾਚੀ ਸਿਖਿਆ ਲਈ ਸੀਖ, ਤੁਧ ਬਿਨ ਓਟ ਨਾ ਕੋਇ ਤਕਾਇਆ। ਖਾਲੀ ਝੋਲੀ ਪਾ ਦੇ ਭੀਖ, ਬੱਚਾ ਦਰ ਤੇ ਮੰਗਣ ਆਇਆ। ਮੇਰੀ ਕੋਈ ਨਾ ਕਰੇ ਰੀਸ, ਤੇਰੀ ਸਿਰ ਤੇ ਛਤਰ ਛਾਇਆ। ਮੈਂ ਦੱਸ ਕੇ ਆਇਆ ਅੰਤਮ ਲੇਖਾ ਚੁਕੌਣਾ ਬੀਸ ਇਕੀਸ, ਸਚ ਸੰਦੇਸਾ ਇਕ ਅਲਾਇਆ। ਹੁਣ ਨਾ ਬਦਲ ਮੇਰੀ ਤਰੀਕ, ਤਰੀਕਾ ਤੇਰੇ ਹੱਥ ਰਖਾਇਆ। ਨਿਤ ਨਵਿਤ ਤੇਰੀ ਉਡੀਕ, ਨੇਤਰ ਨੈਣ ਧਿਆਨ ਲਗਾਇਆ। ਮੇਰੀ ਆਸਾ ਪੂਰੀ ਕਰਦੇ ਠੀਕ, ਠੋਕਰ ਹੋਰ ਨਾ ਕੋਇ ਜਣਾਇਆ। ਤੇਰਾ ਪਿਆਲਾ ਪੀਤਾ ਲਾ ਕੇ ਝੀਕ, ਦੂਜੇ ਹੱਥ ਨਾ ਕਿਸੇ ਫੜਾਇਆ। ਤੇਰੇ ਨਾਲ ਲੱਗੀ ਪ੍ਰੀਤ, ਨਾ ਕੋਈ ਤੋੜੇ ਤੋੜ ਤੁੜਾਇਆ। ਜੇ ਕੋਈ ਪਿਛੇ ਵਿਥ ਰਹਿ ਗਈ ਝੀਤ, ਹੁਣ ਆਪਣੀ ਹੱਥੀਂ ਬੰਦ ਦੇ ਕਰਾਇਆ। ਜੇ ਨਾ ਮੰਨੇਂ ਬੱਚੇ ਦੀ ਪੂਰੀ ਕਰੇਂ ਨਾ ਰੀਝ, ਤੈਨੂੰ ਪਿਉ ਨਾ ਕਿਸੇ ਬਣਾਇਆ। ਤੂੰ ਸਚਖੰਡ ਬੈਠਾ ਰਿਹੋਂ ਅੰਦਰ ਦਹਿਲੀਜ, ਲੋਕਮਾਤ ਲੁਕ ਲੁਕ ਵਕਤ ਲੰਘਾਇਆ। ਤੇਰਾ ਬਣਿਆ ਨਾ ਕੋਇ ਸ਼ਰੀਕ ਸ਼ਰਕਤ ਸਭ ਦੇ ਵਿਚ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਇਆ। ਦਰ ਤੇਰੇ ਆਸ ਰੱਖੀ ਨਿੱਕੀ, ਵੱਡੀ ਮੰਗ ਨਾ ਕੋਇ ਮੰਗਾਈਆ। ਚਾਰ ਵਰਨ ਬਣੌਣੀ ਇਕੋ ਸਿਖੀ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰਹਿਣ ਕੋਇ ਨਾ ਪਾਈਆ। ਸਭ ਦੇ ਉਤੇ ਚਾਦਰ ਦੇਣੀ ਨਾਮ ਚਿੱਟੀ, ਤੇਗ ਬਹਾਦਰ ਗਿਆ ਸਮਝਾਈਆ। ਆਪਣੇ ਨਾਮ ਦੀ ਦੇ ਦੇ ਚਿਠੀ, ਲੋਕਮਾਤ ਜਾਵਾਂ ਚਾਈਂ ਚਾਈਂਆ। ਤੇਰੀ ਸੇਵਾ ਪਿਛੇ ਬਥੇਰੀ ਕੀਤੀ, ਕੀ ਤੂੰ ਸੇਵਾ ਦਾ ਭੁੱਖਾਂ ਤੇਰੀ ਭੁੱਖ ਨਾ ਕੋਇ ਮਿਟਾਈਆ। ਦੁੱਖ ਦੇਣਾ ਤੇਰੀ ਬਣੀ ਰੀਤੀ, ਸੁਖ ਤੇਰਾ ਹੱਥ ਕਿਸੇ ਨਾ ਆਈਆ। ਕਿਸੇ ਵਾੜ ਛਡਿਆ ਵਿਚ ਮਸੀਤੀ, ਕਿਸੇ ਮੰਦਰਾਂ ਵਿਚ ਬਹਾਈਆ। ਕਿਸੇ ਬਣਾਇਆ ਜਗਤ ਸ਼ਰੀਕੀ, ਕਿਸੇ ਮਜ਼੍ਹਬਾਂ ਨਾਲ ਟਕਰਾਈਆ। ਵਿਚ ਰੱਖੀ ਨਿਕੀ ਜਿਹੀ ਗੀਟੀ, ਜਿਸ ਨੂੰ ਪਾਰ ਨਾ ਕੋਇ ਕਰਾਈਆ। ਪਿਛਲੀ ਜੇ ਸੁਣਾਵਾਂ ਕਹਾਣੀ ਬੀਤੀ, ਤੈਥੋਂ ਦੁੱਖ ਝੱਲਿਆ ਨਾ ਜਾਈਆ। ਤੇਰੇ ਪਿਛੇ ਅਰਜਣ ਚੜ੍ਹਿਆ ਵਿਚ ਅੰਗੀਠੀ, ਆਪਣਾ ਆਪ ਜਲਾਈਆ। ਤੂੰ ਸਾਰੀਆਂ ਗੱਲਾਂ ਕੀਤੀਆਂ

ਅਨਡੀਠੀ, ਅਨਡਿਠੀ ਆਪਣੀ ਕਾਰ ਕਮਾਈਆ। ਮੈਂ ਤੇਰੇ ਕੋਲੋਂ ਸਿਖਿਆ ਸਿਖੀ, ਜੋ ਗੋਦੀ ਵਿਚ ਬਹਾ ਦਿਤਾ ਸਮਝਾਈਆ। ਬਿਨ ਪੁਰਖ ਅਕਾਲ ਸ੍ਰਿਸ਼ਟ ਸਬਾਈ ਫਿਕੀ, ਸਾਚਾ ਰਸ ਨਾ ਕੋਇ ਜਣਾਈਆ। ਬਿਨ ਗੋਬਿੰਦ ਕੋਈ ਨਾ ਪਾਏ ਇਕੀ, ਦੂਇਉਂ ਏਕਾ ਰੂਪ ਬਣਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਤੇਰੇ ਬਣਦੇ ਰਹੇ ਹਿਤੀ, ਤੂੰ ਆਪਣਾ ਭੇਵ ਨਾ ਕਿਸੇ ਜਣਾਈਆ। ਤੇਰੀ ਕਹਾਣੀ ਵੇਦ ਪੁਰਾਨ ਸਭ ਨੇ ਲਿਖੀ, ਅੰਤ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਦੇ ਸਾਚਾ ਵਰ, ਤੁਧ ਬਿਨ ਖ਼ੈਰ ਕੋਇ ਨਾ ਪਾਈਆ। ਪਾ ਦੇ ਖ਼ੈਰ ਖ਼ੈਰਖ਼ਾਹ, ਖ਼ਾਹ ਮਖ਼ਾਹ ਕਿਉਂ ਮੁਖ ਭੁਆਇਆ। ਹੁਣ ਨਹੀਂ ਲੱਗਣ ਦੇਣਾ ਤੇਰਾ ਦਾਅ, ਪਿਛਲਾ ਚੇਤਾ ਮੋਹੇ ਆਇਆ। ਹੁਣ ਨਹੀਂ ਖਾਣਾ ਤੇਰਾ ਵਸਾਹ, ਅਛਲ ਅਛੱਲ ਤੇਰੀ ਵਡਿਆਇਆ। ਜਿੰਨਾਂ ਚਿਰ ਬਣੇਂ ਨਾ ਨਾਲ ਮਲਾਹ, ਤੇਰਾ ਪੱਲਾ ਸਕੇ ਨਾ ਕੋਇ ਛਡਾਇਆ। ਆਪਣੀ ਦੇ ਦੇ ਸਚ ਸਲਾਹ, ਸੁਲ੍ਹਾਕੁਲ ਤੇਰੀ ਸਰਨਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗਣ ਆਇਆ। ਮੰਗਣ ਆਇਆ ਮੰਗਤਾ, ਦੇ ਪ੍ਰਭੂ ਜਜਮਾਨ। ਇਹ ਮੰਗਤਾ ਨਾ ਭੁੱਖਾ ਨਾ ਨੰਗਤਾ, ਤੇਰਾ ਪੁੱਤ ਜਵਾਨ। ਤੇਰੇ ਦਰ ਦਰਵਾਜ਼ੇ ਆਪੇ ਲੰਘਦਾ, ਕੁੰਡਾ ਖੋਲ੍ਹ ਸਚਖੰਡ ਮਕਾਨ। ਨੇੜੇ ਆ ਕੇ ਮੂਲ ਨਾ ਸੰਗਦਾ, ਉਛਲੇ ਕੁਦੇ ਹੋ ਕੇ ਨੌਜਵਾਨ। ਤੇਰਾ ਪਰੇਮ ਆਪਣੇ ਰੰਗ ਰੰਗਦਾ, ਤੂੰ ਹੋ ਮਿਹਰਵਾਨ। ਤੇਰਾ ਵੇਲਾ ਜਾਏ ਲੰਘਦਾ, ਦਰੋਹੀ ਫਿਰੀ ਦੋ ਜਹਾਨ। ਹੁਣ ਵੇਲਾ ਵੇਖ ਪੌਣ ਠੰਡ ਦਾ, ਅੱਗ ਲੱਗੀ ਜ਼ਿਮੀਂ ਅਸਮਾਨ। ਕਿਉਂ ਨਹੀਂ ਟੁੱਟੀ ਸਭ ਦੀ ਗੰਢਦਾ, ਰਾਮ ਰਹੀਮ ਤੂੰ ਰਹਿਮਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰਾ ਝੁਲੇ ਸਚ ਨਿਸ਼ਾਨ। ਮੰਗਣ ਆਇਆ ਨਾ ਬਣੇ ਗ਼ਰੀਬ, ਹੱਕ ਆਪਣਾ ਮੰਗ ਮੰਗਾਈਆ। ਪਿਤਾ ਪੁਤ ਨੂੰ ਕਰ ਵਸੀਅਤ, ਹੱਕ ਆਪਣਾ ਹੱਥ ਫੜਾਈਆ। ਮੈਂ ਤੇਰੀ ਮੰਨਾਂ ਸਚ ਨਸੀਹਤ, ਅਭੁੱਲ ਭੁੱਲ ਕਦੇ ਨਾ ਜਾਈਆ। ਤੇਰਾ ਮੇਰਾ ਨਾਤਾ ਇਕ ਅਸਲੀਅਤ, ਅਸਲ ਤੇਰਾ ਨਾਉਂ ਨਜ਼ਰੀ ਆਈਆ। ਹੁਣ ਛੱਡ ਦੇ ਪਿਛਲੀ ਖ਼ਸਲੀਅਤ, ਗੁਰ ਅਵਤਾਰ ਪੀਰ ਪੈਗ਼ੰਬਰ ਜੋ ਪਿਛੇ ਰਿਹੋਂ ਟਕਰਾਈਆ। ਬਿਨ ਗੋਬਿੰਦ ਤੇਰੀ ਅੱਗੇ ਚਲੇ ਨਾ ਕੋਇ ਵਲਦੀਅਤ, ਤੇਰਾ ਨਾਉਂ ਨਾ ਕੋਇ ਸੁਣਾਈਆ। ਬੇਸ਼ਕ ਤੇਰੀ ਸਚਖੰਡ ਵਿਚ ਹੈਸੀਅਤ, ਲੋਕਮਾਤ ਤੇਰਾ ਗੁਣ ਕੋਇ ਨਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗਣ ਆਈਆ। ਮੇਰਾ ਦੇ ਦੇ ਆਪੇ ਹੱਕ, ਅਦਲ ਆਦਲ ਇਕ ਅਖਵਾਇਆ। ਜੇ ਕੋਈ ਪਿਛਲਾ ਪਿਆ ਸ਼ੱਕ, ਮੈਨੂੰ ਮੂੰਹ ਤੇ ਦੇ ਸਮਝਾਇਆ। ਤੁਧ ਬਿਨ ਮੈਨੂੰ ਕੋਈ ਨਾ ਸਕੇ ਡੱਕ, ਦੋ ਜਹਾਨ ਚਰਨਾਂ ਹੇਠਾਂ ਦਿਆਂ ਦਬਾਇਆ। ਔਹ ਵੇਖ ਪੀਰ ਪੈਗ਼ੰਬਰ ਦੂਰ ਦੁਰਾਡੇ ਤੇਰਾ ਚਰਨ ਸਰੋਵਰ ਰਹੇ ਲੱਕ, ਬੂੰਦ ਬੂੰਦ ਮੁਖ ਚੁਆਇਆ। ਚਾਰ ਕੁੰਟ ਦਹਿ ਦਿਸ਼ਾ ਦੋ ਜਹਾਨ ਬ੍ਰਹਿਮੰਡ ਖੰਡ ਤੇਰਾ ਰਾਹ ਰਹੇ ਤੱਕ, ਤਕਵਾ ਤੇਰੇ ਉਤੇ ਰਖਾਇਆ। ਅਸੀਂ ਵੀ ਤੇਰੇ ਕੋਲੋਂ ਗਏ ਅੱਕ, ਤੂੰ ਆਪਣਾ ਭੇਵ ਨਾ ਕਿਸੇ ਜਣਾਇਆ। ਪਿਛੇ ਮੰਗਤੇ ਬਣ ਬਣ ਮੰਗਦੇ ਗਏ ਥੱਕ, ਸਾਨੂੰ ਮੰਗਣਾ ਅੱਜੇ ਨਾ ਆਇਆ। ਹੁਣ ਵੀ ਮੈਂ ਇਰਾਦਾ ਕੀਤਾ ਪੱਕ, ਪੱਕੀ ਇਕੋ ਇਕ ਪਕਾਇਆ। ਜਿੰਨਾਂ ਚਿਰ ਨਾ ਖੋਲ੍ਹੇਂ ਆਪਣਾ ਹੱਟ, ਓਨ੍ਹਾਂ ਚਿਰ ਮੇਰੀ ਜਿਦ ਨਾ ਸਕੇ ਕੋਇ ਛੁਡਾਇਆ। ਜਾਂ ਅੱਗੋਂ ਕਹਿ ਮੈਂ ਨਹੀਂ ਪੁਰਖ ਸਮਰਥ, ਮੈਨੂੰ ਖਾਲੀ ਹੱਥ ਦੇ ਵਖਾਇਆ। ਜਾਂ ਸਚਖੰਡ ਦਵਾਰ ਦੇ ਛੱਡ, ਕਿਉਂ ਬੈਠਾ ਆਸਣ

ਲਾਇਆ। ਨਹੀਂ ਤੇ ਸਾਡੇ ਨਾਲੋਂ ਹੋ ਜਾ ਅੱਡ, ਆਪਣਾ ਨਾਤਾ ਲੈ ਤੁੜਾਇਆ। ਫੇਰ ਤੇਰਾ ਪੁੱਤ ਨਿਸ਼ਾਨਾ ਦੇਵੇ ਗੱਡ, ਨਾ ਕੋਈ ਸਕੇ ਆਦਿ ਅੰਤ ਹਿਲਾਇਆ। ਬੌਹੜੀ ਤੇਰੇ ਇਨਸਾਫ਼ ਦੀ ਹੋ ਗਈ ਹੱਦ, ਤੈਨੂੰ ਰਹਿਮ ਜ਼ਰਾ ਨਾ ਆਇਆ। ਅਸੀਂ ਤੇਰੇ ਕੋਲੋਂ ਸਿਖਿਆ ਚੱਜ, ਤੂੰ ਚੰਗੀ ਤਰ੍ਹਾ ਸਮਝਾਇਆ। ਲੋਕਮਾਤ ਧਰਤੀ ਉਤੇ ਵਖੌਂਦੇ ਰਹੇ ਤੇਰਾ ਹੱਜ, ਇੱਟਾਂ ਪੱਥਰਾਂ ਮੱਥੇ ਟਿਕਾਇਆ। ਕਲਮ ਸ਼ਾਹੀ ਕਾਗ਼ਜ਼ਾਂ ਉਤੇ ਲੌਂਦਾ ਰਿਹੋਂ ਅੱਜ ਪੱਜ, ਆਪਣੀ ਸਿਫ਼ਤ ਕਰ ਸਾਲਾਹਿਆ। ਹੁਣ ਤੇਰੀ ਛਾਤੀ ਉਤੇ ਚੜ੍ਹਿਆ ਭੱਜ, ਗੋਬਿੰਦ ਆਪਣਾ ਬਲ ਰਖਾਇਆ। ਨਹੀਂ ਤੇ ਮੇਰਾ ਪਰਦਾ ਕੱਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਬਣ ਦਰਦੀ ਦਰਦ ਵੰਡਾਇਆ। ਛਾਤੀ ਉਤੇ ਚੜ੍ਹ ਕੇ ਲਾਲ, ਹਰਿ ਲਾਲਨ ਰਿਹਾ ਜਣਾਈਆ। ਸਾਹਿਬ ਤੇਰਾ ਨੂਰ ਬੇਮਿਸਾਲ, ਨੂਰੋ ਨੂਰ ਨੁੂਰ ਰੁਸ਼ਨਾਈਆ। ਤੇਰਾ ਸਚ ਸਚ ਜਮਾਲ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਸਦਾ ਸਦਾ ਸਦ ਚਲੀਂ ਨਾਲ, ਵਿਛੜ ਕਦੇ ਨਾ ਜਾਈਆ। ਪਹਿਲੋਂ ਨਾਤਾ ਜੁੜਿਆ ਮਹਾਂਕਾਲ, ਚੰਡ ਪਰਚੰਡ ਮਾਤ ਚਮਕਾਈਆ। ਹੁਣ ਸਾਹਿਬ ਹੋ ਦਿਆਲ, ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦੂਜੇ ਦਰ ਨਾ ਮੰਗਣ ਜਾਈਆ। ਦੂਜਾ ਦਰ ਨਾ ਦਿਸੇ ਕੋ, ਨਜ਼ਰ ਕੋਇ ਨਾ ਆਇੰਦਾ। ਗੋਬਿੰਦ ਤੇਰੇ ਜੋਗਾ ਗਿਆ ਹੋ, ਹੋਕਾ ਹੱਕ ਸੁਣਾਂਵਣਾ। ਮੈਂ ਕਰ ਕੇ ਜ਼ਿਦ ਤੇਰੇ ਕੋਲੋਂ ਆਪਣੀ ਵਸਤ ਲੈਣੀ ਖੋਹ, ਖੁਲਮ ਖੁੱਲਾ ਹਾਲ ਜਣਾਂਵਣਾ। ਮੈਂ ਬਾਲ ਬਣ ਕੇ ਪੈਣਾ ਰੋ, ਤੂੰ ਪਿਤਾ ਤਰਲੇ ਕੱਢ ਫੇਰ ਮਨਾਵਣਾ। ਤੂੰ ਸੁਣ ਲੈ ਮੇਰੀ ਸੋ, ਸੋਹਬਤ ਆਪਣੀ ਇਕ ਸਮਝਾਵਣਾ। ਮੈਂ ਦੂਰ ਦੁਰਾਡੇ ਹੋ, ਅੱਗੇ ਨੱਠ ਨੱਠ ਫੇਰ ਵਖਾਵਣਾ। ਜੇ ਭੱਜ ਕੇ ਲਵੇਂ ਛੋਹ, ਮੈਂ ਹੱਸ ਕੇ ਮੁਖ ਮੁਸਕਰਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਤੇਰਾ ਰੰਗ ਸੁਹਾਵਣਾ। ਜੇ ਨਾ ਦੇਵੇਂ ਆਪਣੇ ਆਪ, ਆਪਣੀ ਜ਼ਿਦ ਰਖਾਈਆ। ਮੈਂ ਸ੍ਰਿਸ਼ਟ ਸਬਾਈ ਕਹਿਣਾ ਕੋਈ ਨਾ ਕਰਿਓ ਇਹਦਾ ਪਾਠ, ਜੀਵ ਜੰਤ ਦਿਆਂ ਭੁਲਾਈਆ। ਮੈਂ ਚੌਦਾਂ ਲੋਕ ਬੰਦ ਕਰਾਵਾਂ ਹਾਟ, ਚੌਦਾਂ ਤਬਕ ਨਾ ਤੇਰੀ ਸ਼ਨਵਾਈਆ। ਤੇਰੀ ਨਜ਼ਰ ਨਾ ਆਏ ਜ਼ਾਤ, ਸਚਖੰਡ ਬੈਠਾ ਰੋਵੇਂ ਮਾਰੇਂ ਧਾਹੀਆ। ਫੇਰ ਆਪੇ ਕਰੇਂ ਮੇਰੀ ਤਲਾਸ਼, ਲੋਆਂ ਪੁਰੀਆਂ ਖੋਜ ਖੋਜਾਈਆ। ਬਿਨ ਪੁੱਤਰਾਂ ਪਿਤਾ ਹੋਏ ਉਦਾਸ, ਸਾਂਤਕ ਸਤਿ ਨਾ ਕੋਇ ਕਰਾਈਆ। ਸਾਹਿਬ ਤੇਰੀ ਸ਼ਬਦ ਸਾਚੀ ਰਾਸ, ਸ਼ਬਦ ਗੋਬਿੰਦ ਨਾਉਂ ਜਣਾਈਆ। ਜਿੰਨਾਂ ਚਿਰ ਤੇਰੇ ਨਾ ਵਸੇ ਪਾਸ, ਤੇਰੇ ਗੀਤ ਕੋਇ ਨਾ ਗਾਈਆ। ਮੁਢ ਕੰਮ ਨਾ ਆਵੇ ਬਿਨਾਂ ਸ਼ਾਖ਼, ਪਤ ਡਾਲੀ ਫੁਲ ਨਾ ਕੋਇ ਲਗਾਈਆ। ਫੇਰ ਜੇ ਮੇਰੇ ਵਲ ਲਵੇਂ ਝਾਕ, ਮੈਂ ਪਿਛਾ ਲਵਾਂ ਬਦਲਾਈਆ। ਜਿਨ੍ਹਾਂ ਚਿਰ ਨਾ ਕਹੇਂ ਗੋਬਿੰਦ ਮੇਰਾ ਸਾਕ, ਨਾਤਾ ਜੁੜਿਆ ਇਕੋ ਥਾਈਂਆ। ਪਿਛੇ ਫੇਰ ਨਾ ਪੁਛੇਂ ਵਾਤ, ਮਗਰ ਨੱਠੇਂ ਨਾ ਵਾਹੋ ਦਾਹੀਆ। ਓਨ੍ਹਾਂ ਚਿਰ ਨਾ ਆਵਾਂ ਤੇਰੇ ਪਾਸ, ਰੁੱਸ ਰੁੱਸ ਆਪਣਾ ਵਕਤ ਲੰਘਾਈਆ। ਫੇਰ ਸਾਹਿਬ ਤੂੰ ਮੈਨੂੰ ਕਹਿਣਾ ਪੁੱਤ ਮੇਰਾ ਬਦਮਾਸ, ਬਿਨ ਮੇਰੇ ਹੁਕਮੋਂ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਿਹਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇ ਦੇ ਆਪਣਾ ਵਰ, ਨਿਮਣੀ ਠਿਮਣੀ ਰਹਿਣ ਕੋਇ ਨਾ ਪਾਈਆ। ਨਿਮਣੀ ਠਿਮਣੀ ਨਾ ਕੋਈ ਡਰ, ਭੈ ਅਵਰ ਨਾ ਕੋਇ ਜਣਾਇੰਦਾ। ਮੈਂ ਜੰਮਿਆ ਤੇਰੇ ਘਰ, ਹੱਕ ਇਕੋ ਨਜ਼ਰੀ ਆਇੰਦਾ। ਜਿਸ ਵੇਲੇ ਚਾਹਵਾਂ ਲਵਾਂ ਫੜ, ਤੂੰ ਮੇਰਾ ਪਿਤਾ ਅਖਵਾਇੰਦਾ। ਕਿਉਂ, ਨਾ ਜੰਮੇਂ ਨਾ ਜਾਏਂ ਮਰ, ਨਾਲ

ਮੇਰਾ ਜਨਮ ਮਰਨ ਕਟਾਇੰਦਾ। ਕਿਉਂ ਸੁੱਤਾ ਮਾਰ ਕੇ ਦੜ, ਨਧੜਕ ਆਪ ਉਠਾਇੰਦਾ। ਮੈਂ ਹੁਣ ਅੱਗੇ ਜਾਣਾ ਅੜ, ਅੜਿਕਾ ਇਕੋ ਇਕ ਵਖਾਇੰਦਾ। ਕਿਉਂ ਸਭ ਤੋਂ ਪਹਿਲੋਂ ਸ਼ਬਦ ਦਾ ਘਾੜਨ ਲਿਆ ਘੜ, ਘੜ ਕੇ ਥਿਰ ਘਰ ਆਪ ਬਹਾਇੰਦਾ। ਫਿਰ ਦਿਤਾ ਸੱਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਉਪਜਾਇੰਦਾ। ਫੇਰ ਵਸਾਇਆ ਮੇਰਾ ਘਰ, ਕੋਟਨ ਕੋਟ ਬ੍ਰਹਿਮੰਡ ਖੰਡ ਤੇਰੀ ਰਚਨ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਘੱਲ, ਬੋਧ ਅਗਾਧ ਗਿਆਨ ਦ੍ਰਿੜਾਇੰਦਾ। ਤੂੰ ਬੈਠਾ ਰਿਹੋਂ ਨਿਹਚਲ ਧਾਮ ਅਟੱਲ, ਆਪਣਾ ਮੁਖ ਛੁਪਾਇੰਦਾ। ਮੈਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਾਹਿਆ ਹੱਲ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ ਵਟਾਇੰਦਾ। ਕਲਜੁਗ ਅੰਤਮ ਪੰਜ ਤੱਤ ਗੋਬਿੰਦ ਨਾਮ ਰੱਖ ਕੇ ਅੰਤਮ ਤੇਰੇ ਵਿਚ ਗਿਆ ਰਲ, ਆਪਣੀ ਜ਼ਾਤ ਨਾ ਕੋਇ ਵਖਾਇੰਦਾ। ਕੀ ਹੁਣ ਵੀ ਨਹੀਂ ਦੇਂਦਾ ਫਲ, ਤੇਰੇ ਘਰ ਘਾਟਾ ਨਜ਼ਰ ਕੋਇ ਨਾ ਆਇੰਦਾ। ਪੁਰਖ ਅਕਾਲ ਕਹੇ ਉਠ ਮੇਰੇ ਨਾਲ ਚਲ, ਸਾਚਾ ਰਾਹ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਅਗਲੀ ਦੱਸੇ ਫੇਰ ਗੱਲ, ਗ਼ੁਸਾ ਗਿਲਾ ਨਾ ਕੋਇ ਰਖਾਇੰਦਾ।

੨੨ ਮਾਘ ੨੦੧੯ ਬਿਕ੍ਰਮੀ ਗੁਰਬਖ਼ਸ਼ ਸਿੰਘ ਦੇ ਗ੍ਰਹਿ ਗੱਗੋ ਬੂਆ ਜ਼ਿਲਾ ਅੰਮ੍ਰਿਤਸਰ

ਬੱਚੇ ਨਾਲ ਸੋਹੇ ਬਾਪ, ਪਿਤਾ ਪੂਤ ਵਡਿਆਈਆ। ਬੱਚੇ ਦੇਵੇ ਆਪਣਾ ਜਾਪ, ਸਚਖੰਡ ਨਿਵਾਸੀ ਦਇਆ ਕਮਾਈਆ। ਸੁਤ ਸ਼ਬਦ ਵੇਖ ਆਪਣਾ ਆਪ, ਨਿਰਗੁਣ ਨਿਰਗੁਣ ਰਿਹਾ ਜਣਾਈਆ। ਆਪੇ ਮੰਤਰ ਆਪੇ ਪਾਠ, ਇਸ਼ਟ ਦੇਵ ਆਪ ਧਰਾਈਆ। ਆਪੇ ਸੱਜਣ ਆਪੇ ਸਾਕ, ਆਪਣਾ ਸੰਗ ਆਪ ਰਖਾਈਆ। ਆਪੇ ਤੀਰਥ ਆਪੇ ਤਾਟ, ਤਟ ਕਿਨਾਰਾ ਆਪ ਸੁਹਾਈਆ। ਆਪੇ ਲੋਕ ਪਰਲੋਕ ਖੋਲ੍ਹੇ ਹਾਟ, ਵਸਣਹਾਰ ਆਪ ਹੋ ਜਾਈਆ। ਆਪੇ ਬੋਧ ਅਗਾਧ ਜਣਾਏ ਗਾਥ, ਨਿਸ਼ਅੱਖਰ ਕਰੇ ਆਪ ਪੜ੍ਹਾਈਆ। ਆਪ ਚਲਾਵਣਹਾਰਾ ਸਾਚਾ ਰਾਥ, ਬਣ ਰਥਵਾਹੀ ਸੇਵ ਕਮਾਈਆ। ਆਪੇ ਹੋਏ ਪੁਰਖ ਸਮਰਾਥ, ਸਮਰਥ ਆਪਣਾ ਨਾਉਂ ਜਣਾਈਆ। ਆਪੇ ਸੁਤ ਦੁਲਾਰਾ ਕਰ ਪਰਗਟ, ਸ਼ਬਦੀ ਸ਼ਬਦ ਦਏ ਵਡਿਆਈਆ। ਆਪੇ ਖੋਲ੍ਹਣਹਾਰਾ ਥਿਰ ਘਰ ਸੱਚਾ ਹੱਟ, ਛੱਪਰ ਛੰਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਤਾ ਪੂਤ ਵੇਸ ਵਟਾਈਆ। ਆਪੇ ਪਿਤਾ ਆਪੇ ਮਾਤਾ, ਪਾਰਬ੍ਰਹਮ ਵੱਡੀ ਵਡਿਆਈਆ। ਆਪੇ ਖੇਲੇ ਖੇਲ ਤਮਾਸ਼ਾ, ਖੇਲਣਹਾਰਾ ਇਕ ਰਘਰਾਈਆ। ਆਪੇ ਦੇਵੇ ਸਾਚੀ ਦਾਤਾ, ਦਾਤਾ ਦਾਨੀ ਦਇਆ ਕਮਾਈਆ। ਆਪੇ ਜਨਨੀ ਜਨ ਜਣੇ ਕਾਕਾ, ਬਾਲ ਬਾਲਾ ਗੋਦ ਉਠਾਈਆ। ਆਪ ਬੰਧਾਏ ਆਪਣਾ ਨਾਤਾ, ਨਾਤਾ ਬਿਧਾਤਾ ਜੋੜ ਜੁੜਾਈਆ। ਆਪੇ ਸਚਖੰਡ ਨਿਵਾਸੀ ਪੁਛੇ ਵਾਤਾ, ਥਿਰ ਘਰ ਮਿਹਰ ਨਜ਼ਰ ਟਿਕਾਈਆ। ਆਪੇ ਹੋਏ ਪੁਰਖ ਅਬਿਨਾਸ਼ਾ, ਅਬਿਨਾਸ਼ੀ ਆਪਣਾ ਰਾਹ ਜਣਾਈਆ। ਆਪੇ ਨਿਰਗੁਣ ਅੰਦਰ ਨਿਰਗੁਣ ਕਰੇ ਵਾਸਾ, ਨਿਰਵੈਰ ਆਪਣਾ ਰੰਗ ਵਟਾਈਆ। ਆਪੇ ਆਪਣੀ ਪੂਰੀ ਕਰੇ ਆਸਾ, ਆਸਾ ਆਸਾ ਵਿਚ ਸਮਾਈਆ। ਆਪ ਉਪਾਏ ਆਪਣਾ ਆਪਾ, ਸੁਤ ਦੁਲਾਰਾ ਇਕ ਉਪਾਈਆ। ਆਪ ਵਖਾਏ ਆਪਣਾ ਡੂੰਘਾ ਖਾਤਾ, ਗਹਿਰ ਗੰਭੀਰ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਤਾ ਪੂਤ ਸੋਭਾ

ਪਾਈਆ। ਪਿਤਾ ਪੂਤ ਸੋਭਨੀਕ, ਸਚਖੰਡ ਦਵਾਰੇ ਸੋਭਾ ਪਾਇੰਦਾ। ਦੂਸਰ ਨਾ ਕੋਇ ਦਿਸੇ ਸ਼ਰੀਕ, ਲਾਸ਼ਰੀਕ ਡੇਰਾ ਲਾਇੰਦਾ। ਨਾ ਕੋਈ ਅੰਧੇਰਾ ਨਾ ਤਾਰੀਕ, ਨੂਰੋ ਨੂਰ ਡਗਮਗਾਇੰਦਾ। ਆਪਣਾ ਨਾਮ ਜਣਾਏ ਠੀਕ, ਸਚ ਨਿਸ਼ਾਨਾ ਇਕ ਲਗਾਇੰਦਾ। ਚਰਨ ਬੰਧਾਏ ਕਵਲ ਪ੍ਰੀਤ, ਪ੍ਰੀਤੀਵਾਨ ਦਇਆ ਕਮਾਇੰਦਾ। ਥਿਰ ਘਰ ਵਖਾਏ ਅਤੀਤ, ਤ੍ਰੈਗੁਣ ਰੰਗ ਨਾ ਕੋਇ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਛੋਟੇ ਬਾਲੇ, ਸੁਤ ਦੁਲਾਰੇ ਆਪ ਜਣਾਈਆ। ਕਰੇ ਖੇਲ ਪੁਰਖ ਅਕਾਲੇ, ਅਲਖ ਅਗੋਚਰ ਬੇਪਰਵਾਹੀਆ। ਤੇਰੀ ਪ੍ਰੀਤੀ ਨਿਭੇ ਨਾਲੇ, ਨਾਤਾ ਸਾਹਿਬ ਆਪ ਜੁੜਾਈਆ। ਸਚਖੰਡ ਤੇਰੀ ਧਰਮਸਾਲੇ, ਥਿਰ ਘਰ ਤੇਰਾ ਮੰਦਰ ਸੁਹਾਈਆ। ਮੇਲ ਮਿਲਾਇਆ ਹਰਿ ਗੋਪਾਲੇ, ਗੋਬਿੰਦ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਕਰੇ ਜਣਾਈਆ। ਸਚ ਜਣਾਈ ਲੈਣੀ ਜਾਣ, ਜਾਨਣਹਾਰ ਜਣਾਇੰਦਾ। ਥਿਰ ਘਰ ਤੇਰਾ ਇਕ ਮਕਾਨ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਸਤਿ ਧਰਮ ਦਾ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਵਖਾਇੰਦਾ। ਨਾ ਜ਼ਿਮੀਂ ਨਾ ਕੋਇ ਅਸਮਾਨ, ਸੂਰਜ ਚੰਦ ਨਾ ਕੋਇ ਚੜ੍ਹਾਇੰਦਾ। ਇਕ ਇਕੱਲਾ ਨੌਜਵਾਨ, ਨਿਰਗੁਣ ਆਪਣਾ ਆਸਣ ਲਾਇੰਦਾ। ਸ਼ਾਹੋ ਭੂਪ ਬਣ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਦੇਵਣਹਾਰ ਅਗੰਮੀ ਦਾਨ, ਨਾਮ ਨਿਧਾਨਾ ਝੋਲੀ ਪਾਇੰਦਾ। ਨਜ਼ਰੀ ਆਏ ਇਕ ਅਕਾਲ, ਪੁਰਖ ਰੂਪ ਨਾ ਕੋਇ ਵਟਾਇੰਦਾ। ਗੋਬਿੰਦ ਇਕੋ ਸੱਚਾ ਲਾਲ, ਹਰਿ ਸ਼ਬਦੀ ਰੰਗ ਰੰਗਾਇੰਦਾ। ਆਦਿ ਜੁਗਾਦਿ ਕਰਾਂ ਪ੍ਰਿਤਪਾਲ, ਪ੍ਰਿਤਪਾਲਕ ਆਪ ਜਣਾਇੰਦਾ। ਜੁਗੋ ਜੁਗੰਤਰ ਚਲਾਂ ਨਾਲ, ਸਦਾ ਸੁਹੇਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਨਿੱਕਾ ਬੱਚਾ ਛੋਟਾ ਬਾਲਾ ਪਿਆ ਹੱਸ, ਹੰਸ ਮੁਖ ਸਾਲਾਹੀਆ । ਤੂੰ ਮੇਰਾ ਮੈਂ ਤੇਰੇ ਵਸ, ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਘਰ ਹੋਇਆ ਇਕੱਠ, ਗ੍ਰਹਿ ਮੰਦਰ ਵੱਜੀ ਵਧਾਈਆ। ਸਾਚਾ ਮਾਰਗ ਦੇਣਾ ਦੱਸ, ਹਉਂ ਸੇਵਕ ਸੇਵ ਕਮਾਈਆ। ਨਿਰਗੁਣ ਜੋਤ ਕਰ ਪਰਕਾਸ਼, ਪਰਕਾਸ਼ਵਾਨ ਇਕੋ ਨਜ਼ਰੀ ਆਈਆ। ਤੇਰਾ ਨਾਉਂ ਮੇਰੀ ਰਾਸ, ਤੇਰਾ ਚਰਨ ਹੱਟ ਵਡਿਆਈਆ। ਮੈਂ ਰਹਿਵਾਂ ਤੇਰਾ ਦਾਸ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਤੂੰ ਪੂਰੀ ਕਰਨੀ ਆਸ, ਬੇਅੰਤ ਬੇਪਰਵਾਹੀਆ। ਕਰ ਕਿਰਪਾ ਦੇਣੀ ਦਾਤ, ਦੇਂਦਿਆਂ ਤੋਟ ਰਹੇ ਨਾ ਰਾਈਆ । ਤੇਰੀ ਮੇਰੀ ਇਕੋ ਜ਼ਾਤ, ਦੂਜੀ ਵੰਡ ਨਾ ਕੋਇ ਵਖਾਈਆ। ਮੈਂ ਵਸਾਂ ਤੇਰੇ ਸਾਥ, ਤੇਰਾ ਸੰਗ ਨਾ ਕੋਇ ਛੁਡਾਈਆ। ਇਕੋ ਸਾਚੀ ਦੇ ਗਾਥ, ਬਿਨ ਅੱਖਰ ਕਰ ਪੜ੍ਹਾਈਆ। ਨਿਰਗੁਣ ਪਿਤਾ ਨਿਰਗੁਣ ਮਾਤ, ਨਿਰਗੁਣ ਪੁੱਤ ਮੰਗ ਮੰਗਾਈਆ। ਬਣ ਵਿਚੋਲਾ ਪੁਰਖ ਸਮਰਾਥ, ਆਪਣਾ ਭੇਵ ਰਿਹਾ ਖੁਲ੍ਹਾਈਆ। ਇਕੋ ਪੱਤਣ ਇਕੋ ਘਾਟ, ਏਕਾ ਡੇਰਾ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿੱਕੇ ਬੱਚੇ ਰਿਹਾ ਜਣਾਈਆ। ਨਿੱਕੇ ਬੱਚੇ ਜਾਣਾ ਜਾਗ, ਸੁਤ ਦੁਲਾਰੇ ਹਰਿ ਉਠਾਇੰਦਾ। ਚਰਨ ਪ੍ਰੀਤੀ ਇਕ ਵੈਰਾਗ, ਬਿਰਹੋਂ ਚੋਟ ਲਗਾਇੰਦਾ। ਦੀਪਕ ਜੋਤ ਜਗੇ ਚਿਰਾਗ਼, ਨੂਰ ਨੁਰਾਨਾ ਡਗਮਗਾਇੰਦਾ। ਥਿਰ ਘਰ ਤੇਰਾ ਖੋਲ੍ਹਿਆ ਤਾਕ, ਸਚਖੰਡ ਆਪਣਾ ਆਸਣ ਲਾਇੰਦਾ। ਸਾਹਿਬ ਸਾਹਿਬ ਪਕੜੇ ਵਾਗ, ਸਤਿਗੁਰ ਸਤਿਗੁਰ ਵੇਖ ਵਖਾਇੰਦਾ। ਸਰਨ ਸਰਨਾਈ ਜਾਣਾ ਲਾਗ, ਲਾਗਤ ਮੂਲ ਨਾ ਕੋਇ ਲਗਾਇੰਦਾ। ਸੁਤ ਅਗੰਮੀ ਸੁਣ ਆਵਾਜ਼, ਬਿਨ ਰਸਨਾ ਜਿਹਵਾ ਗਾਇੰਦਾ। ਪਾਰਬ੍ਰਹਮ

ਦਾ ਸਚ ਸਮਾਜ, ਸਾਚਾ ਖੇੜਾ ਇਕ ਵਸਾਇੰਦਾ। ਸ਼ਬਦ ਦੁਲਾਰੇ ਤੇਰੀ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਇੰਦਾ। ਸਤਿ ਸਤਿਵਾਦੀ ਤੇਰਾ ਰਚੇ ਕਾਜ, ਕਰਨੀ ਕਰਤਾ ਆਪ ਕਮਾਇੰਦਾ। ਵੇਖਣਹਾਰ ਗੁਰੂ ਮਹਾਰਾਜ, ਨੇਤਰ ਨੈਣ ਨੈਣ ਖੁਲ੍ਹਾਇੰਦਾ। ਜਿਸ ਸਾਜਣ ਲਿਆ ਸਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਇੰਦਾ। ਸਾਚਾ ਬੱਚਾ ਅੱਗੇ ਹੋ, ਹੋ ਹੋ ਖ਼ੁਸ਼ੀ ਮਨਾਈਆ। ਨਾਲੇ ਹੱਸੇ ਨਾਲੇ ਪਏ ਰੋ, ਰੋਵਣ ਹਾਸਾ ਇਕੋ ਰੰਗ ਵਖਾਈਆ। ਕਰ ਕਿਰਪਾ ਪ੍ਰਭ ਆਪਣਾ ਅੰਮ੍ਰਿਤ ਚੋ, ਚਰਨ ਚਰਨ ਨਾਲ ਰਗੜਾਈਆ। ਫੜ ਉਂਗਲੀ ਉਂਗਲੀ ਨਾਲ ਦੇ ਛੋਹ, ਛੋਹਰਾ ਬਾਂਕਾ ਮੰਗ ਮੰਗਾਈਆ। ਮੈਂ ਤੇਰੇ ਜੋਗਾ ਜਾਵਾਂ ਹੋ, ਜੁਗਤ ਇਕੋ ਇਕ ਜਣਾਈਆ। ਤੇਰਾ ਨਾਮ ਲਵਾਂ ਢੋਆ ਢੋ, ਦੂਜੀ ਵਸਤ ਨਾ ਮੋਹੇ ਭਾਈਆ। ਜੇ ਨਾ ਦੇਵੇਂ ਰੁੱਸ ਕੇ ਲਵਾਂ ਖੋਹ, ਆਪਣੀ ਬਾਲੀ ਬੁਧ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਸਾਚੇ ਬਾਲੇ ਸਚ ਖਿਲੌਣਾ, ਹਰਿ ਤੇਰੇ ਹੱਥ ਫੜਾਇੰਦਾ। ਤੇਰਾ ਰੋਣਾ ਮੋਹੇ ਭੌਣਾ, ਭੈ ਰੂਪ ਨਾ ਕੋਇ ਜਣਾਇੰਦਾ। ਮੇਰੀ ਛਾਤੀ ਚੜ੍ਹ ਕੇ ਸੌਣਾ, ਪਲੰਘ ਰੰਗੀਲਾ ਇਕ ਵਛਾਇੰਦਾ। ਉਤੇ ਚੜ੍ਹ ਕੇ ਸੋਹੰ ਢੋਲਾ ਗੌਣਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਇੰਦਾ। ਮਨ ਇਛਿਆ ਫਲ ਇਕੋ ਪੌਣਾ, ਆਦਿ ਜੁਗਾਦਿ ਮੁਕ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸੁਤ ਦੁਲਾਰਾ ਕਹੇ ਮੈਂ ਰੁਸਾਂਗਾ। ਰੁੱਸ ਰੁੱਸ ਸਾਹਿਬ ਤੈਥੋਂ ਪੁਛਾਂਗਾ। ਤੇਰੀ ਡੂੰਘੀ ਬੁੱਕਲ ਅੰਦਰ ਲੁਕਾਂਗਾ। ਚੜ੍ਹ ਕੰਧਾੜੇ ਸ਼ੇਰ ਵਾਂਗੂ ਬੁੱਕਾਂਗਾ । ਜੋਧਾ ਸੂਰਬੀਰ ਹੋ ਕੇ ਉਠਾਂਗਾ। ਬਾਪੂ ਤੇਰਾ ਖ਼ਜ਼ਾਨਾ ਅੰਦਰ ਵੜ ਕੇ ਲੁੱਟਾਂਗਾ। ਫਿਰ ਤੇਰੀ ਕਰਨੀ ਕਰਨ ਵਾਸਤੇ ਜੁਟਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆ ਕੇ ਪੁਛਾਂਗਾ। ਸ੍ਰੀ ਭਗਵਾਨ ਦੇ ਪਿਆਰ, ਖ਼ੁਸ਼ੀ ਖ਼ੁਸ਼ੀ ਜਣਾਈਆ। ਉਠ ਸੁਤ ਸੁਤ ਦੁਲਾਰ, ਪ੍ਰਭ ਦੂਲ੍ਹਾ ਦਏ ਬਣਾਈਆ। ਤੇਰੇ ਸੀਸ ਕਰੇ ਸ਼ੰਗਾਰ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਆਪਣੀ ਹੱਥੀਂ ਬੰਨ੍ਹ ਦਸਤਾਰ, ਕਲਗੀ ਤੋੜਾ ਲਏ ਲਗਾਈਆ। ਜੋਤੀ ਜੋੜਾ ਅਗੰਮ ਅਪਾਰ, ਪੰਧ ਵਛੋੜਾ ਦਏ ਗਵਾਈਆ। ਇਕੋ ਹੋੜਾ ਹੋਏ ਦਰਕਾਰ, ਨਿਰਗੁਣ ਸਰਗੁਣ ਵੰਡ ਵੰਡਾਈਆ। ਸਾਚਾ ਘੋੜਾ ਖ਼ਬਰਦਾਰ, ਅਗੰਮ ਅਗੰਮੜਾ ਆਪ ਬਣਾਈਆ। ਹੱਡ ਮਾਸ ਨਾੜੀ ਚਮੜਾ ਨਾ ਕੋਇ ਵਪਾਰ, ਦਮਾਂ ਦਮ ਨਾ ਕੋਇ ਸਮਾਈਆ। ਮਿਠਾ ਕੌੜਾ ਨਾ ਕੋਈ ਖਾਰ, ਰਸ ਇਕੋ ਇਕ ਭਰਾਈਆ। ਲੰਮਾ ਚੌੜਾ ਨਾ ਕੋਇ ਦਵਾਰ, ਅਗੰਮ ਅਥਾਹ ਦਏ ਸਮਝਾਈਆ। ਸਾਚਾ ਪੌੜਾ ਕਰ ਤਿਆਰ, ਅੰਦਰ ਬਾਹਰ ਦਏ ਲਗਾਈਆ। ਥਿਰ ਘਰ ਨਾਲ ਮਿਲਾਏ ਸਚਖੰਡ ਦਵਾਰ, ਆਪ ਆਪਣਾ ਬੰਧਨ ਪਾਈਆ। ਸਚਖੰਡ ਵਸੇ ਆਪ ਨਿਰੰਕਾਰ, ਥਿਰ ਘਰ ਸ਼ਬਦੀ ਸੁਤ ਬਹਾਈਆ। ਸਾਜਣ ਸਚ ਕਰੇ ਪਿਆਰ, ਸਿਰ ਆਪਣਾ ਹੱਥ ਟਿਕਾਈਆ। ਦੇਵੇ ਵਸਤ ਇਕ ਅਪਾਰ, ਅਗੋਚਰ ਇਕੋ ਇਕ ਵਰਤਾਈਆ। ਸੋਚਿਆਂ ਸੋਚ ਨਾ ਆਏ ਵਿਚਾਰ, ਬੇਪਰਵਾਹ ਬੇਪਰਵਾਹੀਆ। ਸੁਤ ਅਨਾਦੀ ਲਏ ਉਠਾਲ, ਬ੍ਰਹਮ ਬ੍ਰਹਿਮਾਦੀ ਦਏ ਸਮਝਾਈਆ। ਗੋਬਿੰਦ ਇਕੋ ਸੱਚਾ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦੀ ਸਾਚੀ ਕਾਰ, ਆਪਣੇ ਹੱਥ ਰੱਖੇ ਨਿਰੰਕਾਰ, ਦੂਸਰ ਭੇਵ ਨਾ ਕੋਇ ਜਣਾਈਆ।

੨੨ ਮਾਘ ੨੦੧੯ ਬਿਕ੍ਰਮੀ ਚੰਨਣ ਸਿੰਘ ਦੇ ਗ੍ਰਹਿ ਗੱਗੋ ਬੂਆ ਜ਼ਿਲਾ ਅੰਮ੍ਰਿਤਸਰ

ਪੁਰਖ ਅਕਾਲ ਤੇਰਾ ਹੋਇਆ ਸੰਜੋਗਾ, ਵਿਜੋਗ ਨਜ਼ਰ ਕੋਇ ਨਾ ਆਇੰਦਾ। ਗੋਬਿੰਦ ਬਦਲਿਆ ਪਿਛਲਾ ਚੋਗਾ, ਚੋਲੀ ਤਨ ਨਾ ਕੋਇ ਹੰਡਾਇੰਦਾ। ਅੰਤਮ ਮਿਲਿਆ ਸੱਚਾ ਮੌਕਾ, ਘਰ ਸਾਚੇ ਸੋਭਾ ਪਾਇੰਦਾ। ਹੁਣ ਹੋ ਗਿਆ ਮੰਗਣ ਜੋਗਾ, ਮੰਗ ਆਪਣੀ ਆਪ ਮੰਗਾਇੰਦਾ। ਮੈਂ ਦੇ ਕੇ ਆਇਆ ਹੋਕਾ, ਲੋਕਮਾਤ ਮਾਤ ਸਮਝਾਇੰਦਾ। ਹਰਿ ਜੂ ਅੱਗੇ ਮਾਰਗ ਲੌਣਾ ਸੌਖਾ, ਸਤਿਜੁਗ ਸਾਚਾ ਰਾਹ ਚਲਾਇੰਦਾ। ਕਿਸੇ ਨਾਲ ਨਹੀਂ ਕਰਨਾ ਧੋਖਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਇਕੋ ਪੜ੍ਹਨਾ ਹਰਿ ਕੇ ਨਾਉਂ ਦਾ ਪੋਥਾ, ਅੱਖਰ ਵੱਖਰ ਆਪ ਜਣਾਇੰਦਾ। ਗੁਰਸਿਖ ਕੋਈ ਰਹਿ ਨਾ ਜਾਏ ਥੋਥਾ, ਹੋਛੀ ਮਤ ਸਰਬ ਗਵਾਇੰਦਾ। ਸੰਬਲ ਤੇਰਾ ਇਕੋ ਕੋਠਾ, ਜਿਸ ਘਰ ਗੋਬਿੰਦ ਡੇਰਾ ਲਾਇੰਦਾ। ਅੱਗੇ ਪਿਛੇ ਦਾ ਰਿਹਾ ਨਾ ਕੋਇ ਰੋਸਾ, ਇਕੋ ਰੰਗ ਰੰਗ ਚੜ੍ਹਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਸਾਚੇ ਪਿਤਾ ਕਰ ਪਿਆਰ ਪੁੱਤ ਦਾ ਲੈ ਲੇ ਬੋਸਾ, ਪਰੇਮ ਪਰੇਮ ਨਾਲ ਟਕਰਾਇੰਦਾ। ਇਕ ਵੇਰਾਂ ਖੋਲ੍ਹ ਆਪਣਿਆਂ ਹੋਟਾਂ, ਤੇਰੇ ਅੱਗੇ ਮੰਗ ਮੰਗਾਇੰਦਾ। ਤੇਰੀ ਝੱਲੀ ਨਾ ਜਾਏ ਚੋਟਾ, ਬਿਰਹੋਂ ਰੋਗ ਸਤਾਇੰਦਾ। ਤੇਰੇ ਘਰ ਭੰਡਾਰ ਅਤੋਟਾ, ਕਿਉਂ ਨਾ ਸਾਹਿਬ ਤੂੰ ਵਰਤਾਇੰਦਾ। ਮੈਂ ਤੇਰਿਆਂ ਭਗਤਾਂ ਦੱਸ ਕੇ ਆਇਆ ਹਰਿ ਕਾ ਨਾਮ ਲਓ ਲੋਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਇਆ। ਮੰਗਣ ਵਾਲਾ ਹੋਇਆ ਜਵਾਨ, ਜੋਬਨ ਆਪਣਾ ਰਿਹਾ ਵਖਾਈਆ। ਨਾਤਾ ਤੋੜ ਜਗਤ ਜਹਾਨ, ਤੇਰਾ ਸੰਗ ਰਖਾਈਆ। ਬਾਲਾ ਬੱਚਾ ਨਹੀਂ ਹੁਣ ਨਾਦਾਨ, ਸਮਝ ਸਮਝ ਨਾਲ ਬਦਲਾਈਆ। ਤੇਰਾ ਸੁਣ ਸੁਣ ਸਚ ਗਿਆਨ, ਗਿਆਨ ਗਿਆਨ ਮਿਲੀ ਚਤੁਰਾਈਆ। ਤੇਰਾ ਕਰ ਕਰ ਹੱਕ ਧਿਆਨ, ਧਿਆਨ ਧਿਆਨ ਲਿਆ ਉਠਾਈਆ। ਪ੍ਰਭ ਦੇ ਦੇ ਇਕੋ ਮਾਣ, ਨਿਮਾਣ ਕਰੇ ਅਰਜ਼ੋਈਆ । ਤੇਰਾ ਸੱਚਾ ਸਚ ਬਬਾਣ, ਜੋ ਚੜ੍ਹਿਆ ਉਤਰ ਕੋਇ ਨਾ ਪਾਈਆ। ਤੇਰਾ ਹੱਕ ਹੱਕ ਮਕਾਨ, ਮੁਹੱਬਤ ਇਕੋ ਨਜ਼ਰੀ ਆਈਆ। ਤੂੰ ਲਾਸ਼ਰੀਕ ਮਿਹਰਵਾਨ, ਸ਼ਾਇਰ ਤੇਰੀ ਸਿਫ਼ਤ ਸਾਲਾਹੀਆ। ਬਣ ਰਫ਼ੀਕ ਦੇ ਦਾਨ, ਤੌਫ਼ੀਕ ਤੋਹੇ ਇਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮੰਗਣ ਵਾਲਾ ਮੰਗ ਮੰਗਾਈਆ। ਜੋ ਮੰਗੇਂ ਸੋ ਦੇਵਾਂ ਦਾਤ, ਪੁਰਖ ਅਕਾਲ ਰਿਹਾ ਜਣਾਈਆ। ਤੇਰੇ ਅੰਦਰ ਵੜ ਕੇ ਖੋਲ੍ਹਾਂ ਤਾਕ, ਆਪਣਾ ਮੰਦਰ ਦਿਆਂ ਵਖਾਈਆ। ਪੂਰਾ ਕਰਾਂ ਭਵਿਖਤ ਵਾਕ, ਜੋ ਲੇਖਾ ਲਿਖਤ ਲਿਖਤ ਜਣਾਈਆ। ਏਥੇ ਓਥੇ ਪਰਦਾ ਦੇਵਾਂ ਢਾਕ, ਸਿਰ ਆਪਣਾ ਹੱਥ ਟਿਕਾਈਆ। ਤੇਰਾ ਤਨ ਮਿਟਾਇਆ ਖ਼ਾਕ, ਗੋਬਿੰਦ ਸ਼ਬਦ ਸ਼ਬਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਸਮਝਾਈਆ। ਜੋ ਮੰਗੇਂ ਸੋ ਝੋਲੀ ਪਾਂ, ਪਾ ਪਾ ਖ਼ੁਸ਼ੀ ਮਨਾਇੰਦਾ। ਗਲੇ ਲਗਾਵਾਂ ਫੜ ਫੜ ਬਾਂਹ, ਫੜ ਫੜ ਗਲੇ ਆਪ ਲਗਾਇੰਦਾ। ਸਦਾ ਸਦਾ ਸਦ ਦੇਵਾਂ ਠੰਡੀ ਛਾਂ, ਸ਼ਹਿਨਸ਼ਾਹ ਆਪਣੀ ਦਇਆ ਕਮਾਇੰਦਾ। ਆਦਿ ਜੁਗਾਦਿ ਜੁਗ ਜੁਗ ਤੱਕਾਂ ਰਾਹ, ਕਵਣ ਵੇਲਾ ਮੇਰਾ ਬੱਚਾ ਮੇਰੀ ਆਸ ਰਖਾਇੰਦਾ। ਕਰ ਕਿਰਪਾ ਜਣਾਵਾਂ ਇਕੋ ਨਾਂ, ਜਿਸ ਦੀ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਬਣਤ ਆਪ ਬਣਾਇੰਦਾ। ਸਾਚਾ ਨਾਮ ਲੈ ਜਾ ਸੋ, ਸੋ ਪੁਰਖ ਨਿਰੰਜਣ ਆਪ ਜਣਾਈਆ। ਹੰ ਬ੍ਰਹਮ ਰਿਹਾ ਰੋ, ਨੇਤਰ

ਨੈਣਾਂ ਨੀਰ ਵਹਾਈਆ। ਜਾ ਕੇ ਦੁਰਮਤ ਮੈਲ ਧੋ, ਦੋਹਾਂ ਜੋੜਾ ਦੇ ਜੁੜਾਈਆ। ਤੁਧ ਬਿਨ ਅਵਰ ਨਾ ਜਾਣੇ ਕੋ, ਕੂਕੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਇਕ ਇਕ ਦਰਸਾਈਆ। ਵਸਤ ਲੈ ਜਾ ਸਚ ਸੋ, ਸਾਹਿਬ ਸਚ ਜਣਾਇਆ। ਹੰ ਬ੍ਰਹਮ ਆਪੇ ਹੋ, ਹੋਕਾ ਇਕ ਸੁਣਾਇਆ। ਸੋ ਪੁਰਖ ਨਿਰੰਜਣ ਸੋ ਨਾਲ ਗਿਆ ਛੋਹ, ਹੰ ਆਪਣੇ ਵਿਚ ਦਬਾਇਆ। ਸਾਚਾ ਬੀਜ ਲਿਆ ਬੋ, ਨਿਰਗੁਣ ਨਿਰਗੁਣ ਹਲ ਚਲਾਇਆ। ਪਿਛਲੀ ਵਸਤੂ ਸਭ ਤੋਂ ਲਈ ਖੋਹ, ਖਾਲੀ ਹੱਥ ਫਿਰਾਇਆ। ਸਤਿਜੁਗ ਸਾਚਾ ਨਾਮ ਚਲੇ ਸੋਹੰ ਸੋ, ਗੋਬਿੰਦ ਡੰਕਾ ਤੇਰੇ ਹੱਥ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਜਣਾਇਆ। ਤੇਰਾ ਨਾਉਂ ਵਸਤ ਸਚ, ਸਚ ਸਾਚੇ ਮੋਹੇ ਭਾਈਆ। ਮਾਰਗ ਆਪਣਾ ਦੇਣਾ ਦੱਸ, ਕਵਣ ਬਿਧ ਕਰਾਂ ਕੁੜਮਾਈਆ। ਸ੍ਰੀ ਭਗਵਾਨ ਪਿਆ ਹੱਸ, ਹੱਸ ਹੱਸ ਰਿਹਾ ਜਣਾਈਆ। ਭਗਤਾਂ ਅੰਦਰ ਜਾ ਕੇ ਵਸ, ਭਗਵਨ ਕੁੰਡਾ ਲਾਹੀਆ। ਪੰਧ ਮੁਕੌਣਾ ਨੱਠ ਨੱਠ, ਬਣ ਪਾਂਧੀ ਪਾਂਧੀ ਰਾਹੀਆ। ਤੇਰੇ ਨਾਲ ਚਲੇ ਪੁਰਖ ਸਮਰਥ, ਪੁਰਖ ਅਕਾਲ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਜਣਾਈਆ। ਸ਼ਬਦ ਸੁਤ ਕਹੇ ਮੈਂ ਜਾਵਾਂਗਾ। ਤੇਰਾ ਲੱਖ ਲੱਖ ਸ਼ੁਕਰ ਮਨਾਵਾਂਗਾ। ਨਿਉਂ ਨਿਉਂ ਸਯਦਾ ਸੀਸ ਝੁਕਾਵਾਂਗਾ। ਦੋਏ ਜੋੜ ਕਰ ਬੰਦਨਾ, ਤੇਰਾ ਨਾਮ ਧਿਆਵਾਂਗਾ। ਬ੍ਰਹਿਮੰਡ ਖੰਡ ਤਜਾਵਾਂਗਾ। ਲੋਆਂ ਪੁਰੀਆਂ ਚਰਨਾਂ ਹੇਠ ਰਖਾਵਾਂਗਾ। ਲੱਖ ਚੁਰਾਸੀ ਨਾਤਾ ਤੋੜ ਤੁੜਾਵਾਂਗਾ। ਤੇਰੇ ਭਗਤਾਂ ਅੰਦਰ ਵੜ ਵੜ, ਤੇਰਾ ਢੋਲਾ ਗਾਵਾਂਗਾ। ਸਾਚਾ ਮੰਦਰ ਇਕ ਵਖਾਵਾਂਗਾ। ਨੂਰੋ ਨੂਰ ਡਗਮਗਾਵਾਂਗਾ। ਪਿਛਲੇ ਕੀਤੇ ਕਸੂਰ ਸਰਬ ਬਖ਼ਸ਼ਾਵਾਂਗਾ। ਪੁੱਤਰਾਂ ਮਾਂਵਾਂ ਨਾਲ ਮਿਲਾਵਾਂਗਾ। ਇਕੋ ਨਾਮ ਜਪਾਵਾਂਗਾ। ਸੋਹੰ ਢੋਲਾ ਸੁਣਾਵਾਂਗਾ। ਜੁਗ ਵਿਛੜੇ ਮੇਲ ਮਿਲਾਵਾਂਗਾ। ਕਾਗੋਂ ਹੰਸ ਬਣਾਵਾਂਗਾ। ਸਾਚੀ ਚੋਗ ਚੁਗਾਵਾਂਗਾ। ਫੜ ਬਾਂਹੋਂ ਗਲੇ ਲਗਾਵਾਂਗਾ। ਦਰ ਤੇਰੇ ਤੇ ਫੜ ਕੇ ਲਿਆਵਾਂਗਾ। ਥਿਰ ਘਰ ਦਵਾਰਾ ਖੁਲ੍ਹਾਵਾਂਗਾ। ਸਚਖੰਡ ਆਪ ਬਹਾਵਾਂਗਾ। ਤੇਰਾ ਦਰਸ ਆਪ ਕਰਾਵਾਂਗਾ। ਪੁਰਖ ਅਕਾਲ ਤੈਨੂੰ ਮਿਲਾਵਾਂਗਾ। ਫੇਰ ਗੋਬਿੰਦ ਗੁਰ ਅਖਵਾਵਾਂਗਾ। ਆਪਣੀ ਕਲਗੀ ਤੇਰੀ ਭੇਟ ਚੜ੍ਹਾਵਾਂਗਾ। ਤੇਰਾ ਤਾਜ ਵੇਖ ਖ਼ੁਸ਼ੀ ਮਨਾਵਾਂਗਾ। ਤੂੰ ਮੇਰਾ ਮੈਂ ਤੇਰਾ ਇਕੋ ਰਾਗ ਅਲਾਵਾਂਗਾ। ਦੋ ਜਹਾਨਾਂ ਬਣ ਜਵਾਨਾ, ਤੇਰਾ ਹੁਕਮ ਸੁਣਾਵਾਂਗਾ। ਜੋ ਨਾ ਮੰਨੇ ਅੰਤਮ ਭੰਨ ਵਖਾਵਾਂਗਾ। ਖ਼ਾਕੀ ਖ਼ਾਕ ਰਲਾਵਾਂਗਾ। ਸ਼ਾਹ ਸੁਲਤਾਨਾਂ ਤਖ਼ਤ ਗਵਾਵਾਂਗਾ। ਕੂੜੀ ਕਿਰਿਆ ਮੇਟ ਮਿਟਾਵਾਂਗਾ। ਸ਼ੌਹ ਦਰਯਾਏ ਰੁੜ੍ਹਾਵਾਂਗਾ। ਉਚੇ ਟਿੱਲੇ ਮੰਦਰ ਢਾਵਾਂਗਾ। ਗ਼ਰੀਬ ਨਿਮਾਣੇ ਗਲੇ ਲਗਾਵਾਂਗਾ। ਚਾਰ ਵਰਨ ਇਕੋ ਰੰਗ ਚੜ੍ਹਾਵਾਂਗਾ। ਅੰਮ੍ਰਿਤ ਜਾਮ ਪਿਆਵਾਂਗਾ। ਸੁੱਕੇ ਹਰੇ ਕਰਾਵਾਂਗਾ। ਜੁਗ ਵਿਛੜੇ ਮੇਲ ਮਿਲਾਵਾਂਗਾ। ਨਾਤਾ ਜੋੜ ਭੈਣ ਭਰਾਵਾਂ ਦਾ। ਹਰਿ ਸੰਗਤ ਰੂਪ ਬਣਾਵਾਂਗਾ। ਫਿਰ ਦਰ ਤੇ ਖ਼ੁਸ਼ੀ ਮਨਾਵਾਂਗਾ। ਆ ਕੇ ਦਰਸਨ ਪਾਵਾਂਗਾ। ਪੁਰਖ ਅਕਾਲ ਤੇਰਾ ਜਸ ਗਾਵਾਂਗਾ। ਗੁਰਸਿਖ ਤੇਰੀ ਚਰਨੀ ਪਾਵਾਂਗਾ। ਅੱਗੇ ਹੋ ਹੋ ਤਿਲਕ ਲਗਾਵਾਂਗਾ। ਜੇ ਤੂੰ ਸੁੱਤਾ ਮੈਂ ਉਠਾਵਾਂਗਾ। ਜੇ ਰੁਸੇਂ ਤੇ ਫੇਰ ਮਨਾਵਾਂਗਾ। ਜੇ ਪੁਛੇਂ ਤੇ ਹਾਲ ਸੁਣਾਵਾਂਗਾ। ਤੇਰੇ ਉਤੋਂ ਹੋ ਕੁਰਬਾਨ, ਆਪਣਾ ਆਪ ਮਿਟਾਵਾਂਗਾ। ਬੱਚੇ ਨੀਹਾਂ ਹੇਠ ਰਖਾਵਾਂਗਾ। ਉਤੇ ਧਰਮ ਨਿਸ਼ਾਨ ਝੁਲਾਵਾਂਗਾ। ਭਗਤ ਦਵਾਰਾ ਇਕ ਸੁਹਾਵਾਂਗਾ। ਸਤਿਜੁਗ ਦਾ ਰੰਗ ਵਖਾਵਾਂਗਾ। ਉਤੇ ਬਹਿ ਕੇ ਆਸਣ ਲਾਵਾਂਗਾ। ਰਾਜ ਰਾਜਾਨਾ ਸ਼ਾਹ ਸੁਲਤਾਨਾਂ

ਚਰਨੀ ਢਾਵਾਂਗਾ। ਨੌਂ ਖੰਡ ਪ੍ਰਿਥਮੀ ਇਕੋ ਹੁਕਮ ਮਨਾਵਾਂਗਾ। ਸੱਤਾਂ ਦੀਪਾਂ ਰਾਹੇ ਪਾਵਾਂਗਾ। ਸੱਤ ਰੰਗ ਨਿਸ਼ਾਨ ਝੁਲਾਵਾਂਗਾ। ਸੰਬਲ ਧਾਮ ਸੁਹਾਵਾਂਗਾ। ਗੋਬਿੰਦ ਨਾਉਂ ਧਰਾਵਾਂਗਾ। ਪੁਰਖ ਅਕਾਲ ਮਨਾਵਾਂਗਾ। ਅਟੱਲ ਧਾਮ ਬਣਾਵਾਂਗਾ। ਚਾਰ ਜੁਗ ਰੁਸ਼ਨਾਵਾਂਗਾ। ਛੱਤੀ ਜੁਗ ਸੁਣਾਵਾਂਗਾ। ਕੋਟਨ ਜੁਗ ਮਨਾਵਾਂਗਾ। ਜੇ ਸੱਦੇਂ ਫਿਰ ਘਰ ਆਵਾਂਗਾ। ਆ ਕੇ ਫੇਰ ਮਾਤਲੋਕ ਵਿਚ ਜਾਵਾਂਗਾ। ਜੋ ਵਿਛੜੇ ਮੇਲ ਮਿਲਾਵਾਂਗਾ। ਪਹਿਲੀ ਚੇਤਰ ਚੌਥੀ ਮੰਜ਼ਲ ਚੜ੍ਹ ਕੇ ਤੇਰਾ ਹੁਕਮ ਮਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਆਪਣਾ ਘਰ, ਦੂਜੀ ਆਸ ਨਾ ਕੋਇ ਰਖਾਵਾਂਗਾ।

੨੨ ਮਾਘ ੨੦੧੯ ਬਿਕ੍ਰਮੀ ਜਾਗੀਰ ਸਿੰਘ ਦੇ ਗ੍ਰਹਿ ਗੱਗੋ ਬੂਆ ਜ਼ਿਲਾ ਅੰਮ੍ਰਿਤਸਰ

ਪੁਰਖ ਅਕਾਲ ਤੇਰਾ ਸੁਤ ਅਖਵਾਵਾਂਗਾ। ਅਬਿਨਾਸ਼ੀ ਅਚੁਤ ਤੇਰਾ ਰਾਹ ਚਲਾਵਾਂਗਾ। ਨਿਰਗੁਣ ਧਾਰੋਂ ਉਠ, ਉਠ ਉਠ ਸੇਵ ਕਮਾਵਾਂਗਾ। ਗੁਰਸਿਖਾਂ ਉਪਰ ਤੁਠ, ਆਪਣੇ ਰੰਗ ਰੰਗਾਵਾਂਗਾ। ਬੰਸ ਸਰਬੰਸ ਲਵਾਂ ਪੁਛ, ਵਿਛੜੇ ਜੋੜ ਜੁੜਾਵਾਂਗਾ। ਆਪਣੇ ਹੱਥ ਨਾ ਰੱਖਾਂ ਕੁਛ, ਤੇਰੇ ਭਗਤਾਂ ਸਰਬ ਕੁਛ ਫੜਾਵਾਂਗਾ। ਤੈਥੋਂ ਨਹੀਂ ਕੁਛ ਲੁਕ, ਪਰਦਾ ਉਹਲਾ ਆਪ ਉਠਾਵਾਂਗਾ। ਕਲਜੁਗ ਪੈਂਡਾ ਜਾਏ ਮੁੱਕ, ਸਤਿਜੁਗ ਸਾਚਾ ਰਾਹ ਚਲਾਵਾਂਗਾ। ਗੁਰਮੁਖਾਂ ਨੇਤਰਾਂ ਨਾਲ ਵਖਾਵਾਂਗਾ। ਗੀਤ ਗੋਬਿੰਦ ਸੋਹੰ ਢੋਲਾ ਸਚ ਸੁਣਾਵਾਂਗਾ। ਇਸ਼ਟ ਗੁਰਦੇਵ ਆਤਮ ਰਾਹ ਦਰਸਾਵਾਂਗਾ। ਜਗਤ ਵਿਚੋਲਾ ਬਣ ਕੇ ਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਨਾਮ ਧਿਆਵਾਂਗਾ। ਤੇਰਾ ਨਾਮ ਧਿਆਵਾਂਗਾ। ਭਗਤ ਭਗਵਾਨ ਹਰੀ ਗੁਣ ਗਾਵਾਂਗਾ। ਸਾਚੀ ਰੀਤ ਚਲਾਵਾਂਗਾ। ਮੰਦਰ ਮਸੀਤ ਢਾਵਾਂਗਾ। ਸ਼ਿਵਦਵਾਲੇ ਪੰਧ ਮੁਕਾਵਾਂਗਾ। ਤੀਰਥ ਤੱਟਾਂ ਖ਼ਾਕ ਮਿਲਾਵਾਂਗਾ। ਜਨ ਭਗਤਾਂ ਆਪ ਉਠਾਵਾਂਗਾ। ਅੰਦਰ ਵੜ ਕੇ ਹਾਲ ਸੁਣਾਵਾਂਗਾ। ਬਜਰ ਕਪਾਟੀ ਤੋੜ ਤੁੜਾਵਾਂਗਾ। ਆਤਮ ਜੋਤੀ ਜੋਤ ਜਗਾਵਾਂਗਾ। ਸੁਰਤੀ ਸੋਤੀ ਆਪ ਉਠਾਵਾਂਗਾ। ਸ਼ਬਦ ਅਨਾਦੀ ਨਾਦ ਵਜਾਵਾਂਗਾ। ਬੋਧ ਅਗਾਧੀ ਭੇਵ ਖੁਲ੍ਹਾਵਾਂਗਾ। ਵਿਸਮਾਦੀ ਵਿਸਮਾਦ ਹੋ ਜਾਵਾਂਗਾ। ਤੇਰੇ ਨਾਲ ਸ਼ਾਦੀ ਸਭ ਦੀ ਆਪ ਕਰਾਵਾਂਗਾ। ਕੰਤ ਕੰਤੂਹਲ ਇਕ ਵਖਾਵਾਂਗਾ। ਸਾਚੀ ਸੇਜਾ ਫੂਲ ਬਰਸਾਵਾਂਗਾ। ਪੀਆ ਪ੍ਰੀਤਮ ਇਕ ਮਨਾਵਾਂਗਾ। ਗਲਵਕੜੀ ਘੁਟ ਕੇ ਪਾਵਾਂਗਾ। ਗੋਬਿੰਦ ਫਿਰ ਆਪਣਾ ਨਾਮ ਦਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਿਆਂ ਸਿਖਾਂ ਤੇਰੇ ਨਾਲ ਮਿਲਾਵਾਂਗਾ। ਤੇਰੇ ਨਾਲ ਮਿਲਾਊਂਗਾ। ਸਾਚੀ ਸੇਵ ਕਮਾਊਂਗਾ। ਘਰ ਘਰ ਫੇਰਾ ਪਾਊਂਗਾ । ਨਿਰਗੁਣ ਸਰਗੁਣ ਰੂਪ ਵਟਾਊਂਗਾ। ਬਿਨ ਤੇਰਿਆਂ ਭਗਤਾਂ ਨਜ਼ਰ ਕਿਸੇ ਨਾ ਆਊਂਗਾ। ਉਚੇ ਟਿੱਲੇ ਪਰਬਤ ਚੋਟੀਆਂ ਚਰਨਾਂ ਹੇਠ ਰਖਾਊਂਗਾ। ਜਲ ਥਲ ਅਸਗਾਹ ਡੂੰਘੀ ਕੰਦਰ ਵੇਖ ਵਖਾਊਂਗਾ। ਤੇਰਿਆਂ ਸੰਤਾਂ ਸੁੱਤਿਆ ਆਪ ਉਠਾਊਂਗਾ। ਜੁਗ ਜਨਮ ਦਿਆਂ ਰੁਠਿਆਂ ਫੜ ਮਨਾਊਂਗਾ। ਉਹਲੇ ਲੁਕਿਆ ਗੁਠਿਆਂ ਫੜ ਹਲਾਊਂਗਾ। ਜਿਨ੍ਹਾਂ ਖਾਦਾ ਕੁਠਿਆ, ਸਭ ਦਾ ਸੀਸ ਕਟਾਉੂਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਡੰਕਾ ਨਾਮ ਵਜਾਊਂਗਾ। ਤੇਰਾ ਡੰਕਾ ਨਾਮ ਵਜਾਵਾਂਗਾ।

ਦੋ ਜਹਾਨ ਸੁਣਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਉਠਾਵਾਂਗਾ। ਸਭ ਦੇ ਸੀਸ ਮੁੰਡਾਵਾਂਗਾ। ਇਕੋ ਹੁਕਮ ਜਣਾਵਾਂਗਾ। ਨਿਉਂ ਨਿਉਂ ਚਰਨੀ ਲਾਵਾਂਗਾ। ਤੇਈ ਅਵਤਾਰ ਸਮਝਾਵਾਂਗਾ। ਭਗਤ ਅਠਾਰਾਂ ਉਠਾਵਾਂਗਾ। ਈਸਾ ਮੂਸਾ ਮੁਹੰਮਦ ਪੰਧ ਮੁਕਾਵਾਂਗਾ। ਚੌਦਾਂ ਤਬਕਾਂ ਫੋਲ ਫੁਲਾਵਾਂਗਾ। ਸਾਚਾ ਸਬਕ ਇਕ ਸੁਣਾਵਾਂਗਾ। ਕਲਜੁਗ ਦਾ ਪੱਤਰਾ ਆਪ ਉਲਟਾਵਾਂਗਾ। ਸਤਿਜੁਗ ਸਾਚਾ ਰਾਹ ਚਲਾਵਾਂਗਾ। ਸੱਤਰਾਂ ਆਪ ਜਣਾਵਾਂਗਾ । ਬਹੱਤਰਾਂ ਨਾਲ ਜੋੜ ਜੁੜਾਵਾਂਗਾ। ਚੁਹੱਤਰਾਂ ਅੱਖ ਖੁਲ੍ਹਾਵਾਂਗਾ। ਪੰਜਾਂ ਪੰਜਾਂ ਰਾਹ ਵਖਾਵਾਂਗਾ। ਪੰਚ ਪਰਧਾਨ ਆਪ ਜਣਾਵਾਂਗਾ। ਸਾਚੇ ਦਰ ਬਹਾਵਾਂਗਾ। ਹੁਕਮ ਇਕ ਰਖਾਵਾਂਗਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਤੇਰਾ ਨਾਉਂ ਸਭ ਦਾ ਰਾਗ ਜਣਾਵਾਂਗਾ। ਸਿਰ ਤੇਰੇ ਸੀਸ ਛਤਰ ਝੁੱਲਦਾ ਵੇਖ, ਆਪਣੀ ਖ਼ੁਸ਼ੀ ਮਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਰਹਿਬਰ ਇਕ ਅਖਵਾਵਾਂਗਾ। ਤੇਰਾ ਰਹਿਬਰ ਨਾਮ ਧਰਾਊਂਗਾ। ਨਿਰਗੁਣ ਹੋ ਕੇ ਫੇਰਾ ਪਾਊਂਗਾ। ਲੱਖ ਚੁਰਾਸੀ ਜੀਵ ਉਠਾਊਂਗਾ। ਗੁਰਮੁਖ ਸੱਜਣ ਨਾਲ ਮਿਲਾਊਂਗਾ। ਮਨਮੁਖ ਸ਼ੌਹ ਦਰਯਾਏ ਰੁੜ੍ਹਾਊਂਗਾ। ਨਾਮ ਖੰਡਾ ਇਕ ਚਮਕਾਊਂਗਾ । ਦੋਹਰੀ ਧਾਰ ਆਪ ਰਖਾਊਂਗਾ। ਜਿਧਰ ਵੇਖਾਂ ਓਧਰ ਤੇਰੀ ਓਟ ਰਖਾਊਂਗਾ। ਨਾ ਕੁਛ ਪੀਊਂ ਨਾ ਕੁਛ ਖਾਊਂਗਾ। ਬਿਨ ਖਾਦਿਆਂ ਪੀਤਿਆਂ ਤੇਰੀ ਸੇਵ ਕਮਾਊਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਤੇਰੀ ਖ਼ੁਸ਼ੀ ਰਖਾਊਂਗਾ।