੨੨ ਮਾਘ ੨੦੧੯ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਗੱਗੋ ਬੂਆ ਜ਼ਿਲਾ ਅੰਮ੍ਰਿਤਸਰ
ਸਚ ਮਰਦੰਗ ਵਜਾਵਾਂਗਾ। ਬ੍ਰਹਿਮੰਡ ਖੰਡ ਹਲਾਵਾਂਗਾ। ਇਕੋ ਰੰਗ ਵਖਾਵਾਂਗਾ। ਅਸਵ ਤੰਗ ਕਸਾਵਾਂਗਾ। ਜ਼ੀਨ ਪਾਖਰ ਪਾਵਾਂਗਾ। ਸ਼ਾਹ ਅਸਵਾਰ ਵਖਾਵਾਂਗਾ। ਵਾਗਾਂ ਹੱਥ ਉਠਾਵਾਂਗਾ। ਤੀਰ ਤਫ਼ੰਗ ਚਲਾਵਾਂਗਾ। ਤਲਵਾਰ ਕਮਚ ਚਮਕਾਵਾਂਗਾ। ਚੰਡ ਪਰਚੰਡ ਰੂਪ ਵਟਾਵਾਂਗਾ। ਖੰਡ ਖੰਡ ਕਰ ਵਖਾਵਾਂਗਾ । ਦੇ ਦੰਡ ਸਰਬ ਸਮਝਾਵਾਂਗਾ। ਭੇਖ ਪਖੰਡ ਮੁਕਾਵਾਂਗਾ। ਸੂਰਾ ਸਰਬੰਗ ਅਖਵਾਵਾਂਗਾ। ਸਾਚਾ ਅਨੰਦ ਜਣਾਵਾਂਗਾ। ਪਰਮਾਨੰਦ ਸਮਾਵਾਂਗਾ। ਟੁੱਟੀ ਗੰਢ ਵਖਾਵਾਂਗਾ। ਸ਼ਬਦੀ ਬਾਜ਼ ਲੜਾਵਾਂਗਾ। ਲੱਖ ਚੁਰਾਸੀ ਚਿੜੀਆਂ ਵਾਂਗ ਤੁੜਾਵਾਂਗਾ। ਗੋਬਿੰਦ ਨਾਮ ਕਹਾਵਾਂਗਾ। ਪੁਰਖ ਅਕਾਲ ਤੇਰਾ ਢੋਲਾ ਇਕੋ ਗਾਵਾਂਗਾ। ਤੇਰਾ ਢੋਲਾ ਗੀਤ ਸੁਣਾਊਂਗਾ। ਸਾਚੀ ਰੀਤ ਚਲਾਊਂਗਾ। ਲੱਖ ਚੁਰਾਸੀ ਪਰਖ ਨੀਤ, ਗੁਰਮੁਖ ਬਾਹਰ ਕਢਾਊਂਗਾ। ਤੇਰਾ ਨਾਉਂ ਸਤਿ ਅਤੀਤ, ਤ੍ਰੈਭਵਣ ਧਨੀ ਇਕ ਜਣਾਊਂਗਾ। ਏਕਾ ਰੰਗ ਰੰਗ ਹਸਤ ਕੀਟ, ਊਚ ਨੀਚਾਂ ਪੰਧ ਮੁਕਾਊਂਗਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰੰਗ ਚਾੜ੍ਹ ਮਜੀਠ, ਜ਼ਾਤ ਪਾਤ ਮੇਟ ਮਿਟਾਊਂਗਾ। ਇਕੋ ਨਜ਼ਰੀ ਆਏ ਠਾਕਰ ਦਵਾਰਾ ਮੰਦਰ ਮਸੀਤ, ਗੁਰੂਦਵਾਰ ਤੇਰਾ ਘਰ ਬਣਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਊਂਗਾ। ਦਰ ਤੇਰੇ ਅਲਖ ਜਗਾਵਾਂਗਾ। ਜੋ ਮੰਗਿਆ ਸੋ ਫਲ ਪਾਵਾਂਗਾ। ਦੋ ਜਹਾਨਾਂ ਨੱਠ ਨੱਠ ਜਾਵਾਂਗਾ। ਲੋਕਮਾਤ ਵੇਖ ਵਖਾਵਾਂਗਾ । ਸਚ ਸਲੋਕ ਸੁਣਾਵਾਂਗਾ। ਜੋ ਤੇਰਾ ਦਰਸਨ ਰਹੇ ਲੋਚ, ਤਿਨ੍ਹਾਂ ਨੇਤਰ ਨੈਣ ਖੁਲ੍ਹਾਵਾਂਗਾ। ਜਿਸ ਦੀ ਕਰਦੇ ਰਹੇ ਸੋਚ, ਬਿਨ ਸੋਚਿਆਂ ਆਣ
ਮਿਲਾਵਾਂਗਾ। ਕਲਜੁਗ ਅੰਤ ਕੋਈ ਮਾਰਿਆ ਨਾ ਜਾਏ ਨਿਰਦੋਸ਼, ਦੋਸ਼ੀਆਂ ਦੰਡ ਲਗਾਵਾਂਗਾ। ਮਾਇਆ ਮਮਤਾ ਅੰਦਰ ਜੋ ਹੋਏ ਮਦਹੋਸ਼, ਸਭ ਦੀ ਮਤ ਗਵਾਵਾਂਗਾ। ਪੁਠੀ ਖੱਲ ਲੁਹਾਵਾਂ ਪੋਸ਼, ਅਗਨੀ ਵਿਚ ਸੜਾਵਾਂਗਾ। ਚੌਦਾਂ ਲੋਕ ਚੌਦਾਂ ਤਬਕ ਦੇਵਾਂ ਝੋਕ, ਆਪਣਾ ਬਲ ਜਣਾਵਾਂਗਾ। ਜੋ ਤੇਰਾ ਗਾਇਣ ਸਲੋਕ, ਤਿਨ੍ਹਾਂ ਆਪਣੀ ਗੋਦ ਉਠਾਵਾਂਗਾ । ਆਤਮ ਪਰਮਾਤਮ ਮੇਲ ਮਿਲਾਵਾਂਗਾ। ਪੁਰਖ ਅਕਾਲ ਵਖਾਵਾਂਗਾ। ਤੇਰੀ ਚਰਨੀ ਪਾਵਾਂਗਾ। ਤੇਰੇ ਡਿਠਿਆਂ ਰੋਗ ਮਿਟਾਵਾਂਗਾ। ਜਗਤ ਭਿਟਿਆਂ ਸੁੱਚੇ ਆਪ ਕਰਾਵਾਂਗਾ। ਵਰਨਾਂ ਬਰਨਾਂ ਰਾਹ ਚੁਕਾਵਾਂਗਾ। ਅੰਮ੍ਰਿਤ ਜਾਮ ਪਿਆਲਾ ਪਿਆਵਾਂਗਾ। ਗੁਰ ਗੋਬਿੰਦ ਫੇਰ ਅਖਵਾਵਾਂਗਾ। ਦੋ ਜਹਾਨਾਂ ਭੱਜਾਂਗਾ। ਸੇਵਾ ਕਰ ਕਰ ਮੂਲ ਨਾ ਰੱਜਾਂਗਾ। ਭਗਤ ਦਵਾਰੇ ਬਹਿ ਬਹਿ ਸਜਾਂਗਾ। ਸਤਿ ਸਰੂਪ ਹੋ ਕੇ ਗੱਜਾਂਗਾ। ਗ਼ਰੀਬ ਨਿਮਾਣਿਆਂ ਪਰਦਾ ਕੱਜਾਂਗਾ। ਤਾਲ ਨਗਾਰੇ ਹੋ ਕੇ ਵੱਜਾਂਗਾ। ਲੱਖ ਚੁਰਾਸੀ ਮੂੰਹ ਦੇ ਭਾਰ ਸੱਟਾਂਗਾ। ਜੋਧਾ ਸੂਰਬੀਰ ਹੋ ਕੇ ਡਟਾਂਗਾ। ਕਲਜੁਗ ਜੜ ਪੱਟਾਂਗਾ। ਡੂੰਘੇ ਖਾਤੇ ਸੱਟਾਂਗਾਂ। ਡਰ ਕੇ ਕਿਸੇ ਕੋਲੋਂ ਨਾ ਨੱਠਾਂਗਾ। ਇਕੋ ਤੇਰੀ ਓਟ ਰੱਖਾਂਗਾ। ਸ੍ਰਿਸ਼ਟ ਸਬਾਈ ਝੋਕ, ਤੇਰੇ ਖਾਤੇ ਘੱਤਾਂਗਾ। ਜੋ ਗਾਏ ਗੋਬਿੰਦ ਸਲੋਕ, ਸੋ ਨਰ ਨਾਰੀ ਮਾਤ ਰੱਖਾਂਗਾ। ਬਿਨ ਮੰਗਿਆਂ ਦੇਵਾਂ ਮੋਖ, ਮੁਕਤੀ ਚਰਨਾਂ ਹੇਠਾਂ ਝੱਸਾਂਗਾ। ਘਰ ਘਰ ਜਾਵਾਂ ਅੰਤਮ ਪਹੁੰਚ, ਔਂਦਾ ਜਾਂਦਾ ਮੂਲ ਨਾ ਸੰਗਾਂਗਾ। ਤੇਰੇ ਨਾਮ ਦੀ ਇਕੋ ਰੱਖਾਂ ਧੌਂਸ, ਸਿਰ ਸਿਰ ਹੁਕਮ ਮਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਬਲ, ਤੇਰੇ ਹੁਕਮੇ ਅੰਦਰ ਵਸਾਂਗਾ।
੨੨ ਮਾਘ ੨੦੧੯ ਬਿਕ੍ਰਮੀ ਗੱਗੋ ਬੂਆ ਜ਼ਿਲਾ ਅੰਮ੍ਰਿਤਸਰ
ਸੂਰਬੀਰ ਹੋ ਕੇ ਨੱਠਾਂਗਾ। ਦੋ ਜਹਾਨਾਂ ਡਟਾਂਗਾ। ਪਿਛੇ ਮੂਲ ਨਾ ਹਟਾਂਗਾ। ਸ੍ਰਿਸ਼ਟ ਸਬਾਈ ਭਖਾਂਗਾ। ਹੁਣ ਵੇਲਾ ਗਿਆ ਭੱਟਾਂ ਦਾ। ਰਾਗ ਇਕੋ ਚਲੇ ਜੱਟਾਂ ਦਾ। ਨਾਤਾ ਚੁਕੇ ਕੂੜੀਆਂ ਸੱਟਾਂ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਓਟ ਇਕੋ ਤੱਕਾਂਗਾ। ਤੇਰੀ ਓਟ ਇਕ ਰਖਾਵਾਂਗਾ। ਲੱਖ ਚੁਰਾਸੀ ਫੋਲ ਫੁਲਾਵਾਂਗਾ। ਗੁਰਮੁਖ ਸੱਜਣ ਆਪ ਜਗਾਵਾਂਗਾ। ਫੜ ਬਾਂਹੋਂ ਮੇਲ ਮਿਲਾਵਾਂਗਾ। ਤੇਰੇ ਦਰ ਬਹਾਵਾਂਗਾ। ਭਗਤ ਦਵਾਰ ਵਡਿਆਵਾਂਗਾ। ਸਚ ਸਿੰਘਾਸਣ ਇਕ ਸੁਹਾਵਾਂਗਾ। ਤੇਰੀ ਲਈ ਥਾਂ ਬਣਾਵਾਂਗਾ। ਆਪਣਾ ਮਕਾਨ ਢਾਵਾਂਗਾ। ਦਰ ਦਰਬਾਨ ਅਖਵਾਵਾਂਗਾ। ਸ਼ਾਹ ਸੁਲਤਾਨਾ ਤੇਰਾ ਦਰਸ਼ਨ ਪਾ ਪਾ ਖ਼ੁਸ਼ੀ ਮਨਾਵਾਂਗਾ। ਨਿਹਕਲੰਕ ਤੇਰਾ ਨਾਉਂ ਵਡਿਆਵਾਂਗਾ। ਬਣ ਗੋਬਿੰਦ ਤੇਰੀ ਚਰਨੀ ਪੈ ਪੈ ਸ਼ੁਕਰ ਮਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰਾ ਸਿੰਘਾਸਣ ਚੌਥੀ ਛੱਤੇ ਡਾਹ ਕੇ, ਸ਼ੌਂਕਾਂ ਨਾਲ ਹੰਡਾਵਾਂਗਾ।
੨੨ ਮਾਘ ੨੦੧੯ ਬਿਕ੍ਰਮੀ ਸੁਰਜਣ ਸਿੰਘ ਦੇ ਗ੍ਰਹਿ ਭੁੱਚਰ ਜ਼ਿਲਾ ਅੰਮ੍ਰਿਤਸਰ
ਸਚਖੰਡ ਥਾਨ ਸੁਹਾਵਾਂਗਾ। ਸ਼ਹਿਨਸ਼ਾਹ ਇਕੋ ਇਕ ਅਖਵਾਵਾਂਗਾ। ਧੁਰ ਫ਼ਰਮਾਨਾ ਹੁਕਮ ਜਣਾਵਾਂਗਾ। ਦੋ ਜਹਾਨਾਂ ਪਕੜ ਉਠਾਵਾਂਗਾ। ਸ਼ਬਦੀ ਡੰਕਾ ਇਕ ਵਜਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਹਲਾਵਾਂਗਾ। ਤ੍ਰੈਗੁਣ ਮਾਇਆ ਪਰਦਾ ਢਾਵਾਂਗਾ। ਪੰਜ ਤੱਤ ਤੱਤ ਵੇਖ ਵਖਾਵਾਂਗਾ। ਗੁਰ ਅਵਤਾਰ ਨਾਲ ਰਲਾਵਾਂਗਾ। ਪੀਰ ਪੈਗ਼ੰਬਰ ਅੱਖ ਵੇਖ ਵਖਾਵਾਂਗਾ। ਲੱਖ ਚੁਰਾਸੀ ਫੋਲ ਫੁਲਾਵਾਂਗਾ। ਚਾਰ ਕੂਟਾਂ ਦਹਿ ਦਿਸ਼ਾ ਏਕਾ ਹੁਕਮ ਮਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਸੁਣਾਵਾਂਗਾ। ਸਾਚੀ ਕਾਰ ਕਰਾਂਗਾ। ਸਾਚੇ ਸੰਤ ਵਰਾਂਗਾ। ਨਿਰਗੁਣ ਸਰਗੁਣ ਹੋ ਕੇ ਫੜਾਂਗਾ। ਆਤਮ ਪਰਮਾਤਮ ਨਾਲ ਲੜਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਕਰਾਂਗਾ। ਸਾਚਾ ਖੇਲ ਕਰੌਣਾ ਏਂ। ਨਿਰਗੁਣ ਆਪਣਾ ਵੇਸ ਵਟੌਣਾ ਏਂ। ਜੋਤੀ ਜਾਮਾ ਨਾਉਂ ਧਰੌਣਾ ਏਂ। ਏਕਾ ਡੰਕਾ ਸ਼ਬਦ ਵਜੌਣਾ ਏਂ। ਕਲਜੁਗ ਲੇਖਾ ਆਪ ਮੁਕੌਣਾ ਏਂ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਰਾਗ ਸੁਣੌਣਾ ਏਂ। ਕੂੜੀ ਕਿਰਿਆ ਭੇਖ ਪਖੰਡ, ਸ਼ੌਹ ਦਰਯਾ ਰੁੜ੍ਹੌਣਾ ਏਂ। ਰਾਜਾ ਰਾਣਾ ਤਖ਼ਤੋਂ ਫੜ ਕੇ ਲੌਹਣਾ ਏਂ। ਗ਼ਰੀਬ ਨਿਮਾਣਿਆਂ ਸੋਇਆਂ ਲੱਭ ਉਠੌਣਾ ਏਂ। ਚਾਰ ਵਰਨਾਂ ਏਕਾ ਇਸ਼ਟ ਵਖੌਣਾ ਏਂ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਜ਼ਰ ਨਾ ਔਣਾ ਏਂ। ਸਾਚਾ ਢੋਲਾ ਸਭ ਨੇ ਗੌਣਾ ਏਂ। ਸੋਹੰ ਅੱਖਰ ਇਕ ਪੜ੍ਹੌਣਾ ਏਂ। ਸਤਿਜੁਗ ਮਾਰਗ ਲੌਣਾ ਏਂ। ਭਗਤ ਭਗਵਾਨ ਮਿਲੌਣਾ ਏਂ। ਪਾਰਬ੍ਰਹਮ ਬ੍ਰਹਮ ਵਖੌਣਾ ਏਂ। ਸੁਰਤੀ ਸ਼ਬਦੀ ਰੰਗ ਚੜ੍ਹੌਣਾ ਏਂ। ਆਤਮ ਨਾਦ ਵਜੌਣਾ ਏਂ। ਬੋਧ ਅਗਾਧ ਇਕ ਪੜ੍ਹੌਣਾ ਏਂ। ਪੀਰ ਪੈਗ਼ੰਬਰ ਕਲਮਾ ਇਕ ਸਿਖੌਣਾ ਏਂ। ਨਬੀ ਰਸੂਲਾਂ ਮਾਰਗ ਏਕਾ ਪੌਣਾ ਏਂ। ਮੁਕਾਮੇ ਹੱਕ ਆਸਣ ਲੌਣਾ ਏਂ। ਲਾਸ਼ਰੀਕ ਆਪ ਅਖਵੌਣਾ ਏਂ। ਜਲਵਾ ਨੂਰ ਡਗਮਗਾਉਂਣਾ ਏਂ। ਸਚ ਸਿੰਘਾਸਣ ਡੇਰਾ ਲੌਣਾ ਏਂ। ਸਚਖੰਡ ਸਾਚਾ ਇਕ ਵਸੌਂਣਾ ਏਂ। ਥਿਰ ਘਰ ਕੁੰਡਾ ਲੌਹਣਾ ਏਂ। ਗੁਰ ਅਵਤਾਰ ਦਰ ਬੁਲੌਣਾ ਏਂ। ਪਿਛਲਾ ਲਹਿਣਾ ਮੂਲ ਚੁਕੌਣਾ ਏਂ। ਸ਼ਾਸਤਰ ਸਿਮਰਤ ਵੇਦ ਪੁਰਾਨ ਵੇਖ ਵਖੌਣਾ ਏਂ। ਅੰਜੀਲ ਕੁਰਾਨਾ ਪੰਧ ਮੁਕੌਣਾ ਏਂ। ਚੌਦਾਂ ਤਬਕਾਂ ਡੇਰਾ ਢੌਣਾ ਏਂ। ਚੌਦਾਂ ਲੋਕਾਂ ਰੰਗ ਵਖੌਣਾ ਏਂ। ਚੌਦਾਂ ਵਿਦਿਆ ਮਾਣ ਮਿਟੌਣਾ ਏਂ। ਸਾਚਾ ਮੰਤਰ ਇਕ ਸਮਝੌਣਾ ਏਂ। ਗਗਨ ਗਗਨੰਤਰ ਵੇਖ ਵਖੌਣਾ ਏਂ। ਪ੍ਰਿਥਮੀ ਆਕਾਸ਼ ਫੋਲ ਫੁਲੌਣਾ ਏਂ। ਕਰੋੜ ਤੇਤੀਸਾ ਨੇਤਰ ਨੀਰ ਰਵੌਣਾ ਏਂ। ਸੁਰਪਤ ਇੰਦ ਤਖ਼ਤੋਂ ਲੌਹਣਾ ਏਂ। ਸ਼ੰਕਰ ਤੇਰਾ ਪੰਧ ਮੁਕੌਣਾ ਏਂ। ਬ੍ਰਹਮਾ ਬ੍ਰਹਮ ਰੂਪ ਸਮੌਣਾ ਏਂ। ਵਿਸ਼ਨੂੰ ਸਾਚੀ ਸੇਵ ਕਮੌਣਾ ਏਂ। ਪੁਰਖ ਅਬਿਨਾਸ਼ੀ ਕੰਮ ਚਲੌਣਾ ਏਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਵਡਿਔਣਾ ਏਂ। ਸਾਚਾ ਮੰਦਰ ਇਕ ਵਡਿਆਵਾਂਗਾ। ਸਚਖੰਡ ਦਵਾਰ ਵਸਾਵਾਂਗਾ। ਸਚ ਤਖ਼ਤ ਆਸਣ ਲਾਵਾਂਗਾ। ਨਿਰਗੁਣ ਨੂਰ ਜੋਤ ਜਗਾਵਾਂਗਾ। ਸਾਚਾ ਡੰਕਾ ਨਾਮ ਵਜਾਵਾਂਗਾ। ਸੋ ਪੁਰਖ ਨਿਰੰਜਣ ਨਾਮ ਧਿਆਵਾਂਗਾ। ਹਰਿ ਪੁਰਖ ਨਿਰੰਜਣ ਰੰਗ ਰੰਗਾਵਾਂਗਾ। ਏਕੰਕਾਰ ਨਿਰੰਕਾਰ ਅਖਵਾਵਾਂਗਾ। ਆਦਿ ਨਿਰੰਜਣ ਜੋਤੀ ਡਗਮਗਾਵਾਂਗਾ। ਸ੍ਰੀ ਭਗਵਾਨ ਸਚ ਨਿਸ਼ਾਨ ਝੁਲਾਵਾਂਗਾ। ਅਬਿਨਾਸ਼ੀ ਕਰਤਾ ਆਪਣਾ ਨਾਉਂ ਪਰਗਟਾਵਾਂਗਾ। ਪਾਰਬ੍ਰਹਮ ਪ੍ਰਭ ਆਪਣਾ ਆਸਣ ਲਾਵਾਂਗਾ। ਪੀਰ ਪੈਗ਼ੰਬਰ ਜਗਾਵਾਂਗਾ।
ਕਲਮਾ ਇਕ ਸਿਖਾਵਾਂਗਾ। ਹੱਕ ਹਕੀਕਤ ਫੋਲ ਫੁਲਾਵਾਂਗਾ। ਨੇਰਨ ਨੇਰ ਨਜ਼ਦੀਕ ਨਜ਼ਦੀਕ ਨਜ਼ਰੀ ਆਵਾਂਗਾ। ਸੰਤ ਸੁਹੇਲੇ ਆਪ ਉਠਾਵਾਂਗਾ। ਫੜ ਕਾਗੋਂ ਹੰਸ ਬਣਾਵਾਂਗਾ। ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਵਾਂਗਾ। ਕਲਜੁਗ ਦੀ ਰੇਖ ਮਿਟਾਵਾਂਗਾ। ਸਤਿਜੁਗ ਸਾਚਾ ਚੰਦ ਚੜ੍ਹਾਵਾਂਗਾ। ਵਰਨ ਬਰਨ ਗਵਾਵਾਂਗਾ। ਗੋਬਿੰਦ ਸੂਰਾ ਇਕ ਉਠਾਵਾਂਗਾ। ਨਾਮ ਖੰਡਾ ਹੱਥ ਫੜਾਵਾਂਗਾ। ਲੋਆਂ ਪੁਰੀਆਂ ਆਪ ਫਿਰਾਵਾਂਗਾ। ਬ੍ਰਹਿਮੰਡ ਖੰਡ ਖੋਜ ਖੁਜਾਵਾਂਗਾ। ਜੇਰਜ ਅੰਡਾਂ ਡੇਰਾ ਢਾਹਵਾਂਗਾ। ਉਤਭੁਜ ਸੇਤਜ ਪਰਦਾ ਲਾਹਵਾਂਗਾ। ਸੂਰਜ ਚੰਨ ਨੈਣ ਸ਼ਰਮਾਵਾਂਗਾ। ਜ਼ਿਮੀਂ ਅਸਮਾਨਾਂ ਖੇਹ ਉਡਾਵਾਂਗਾ । ਜਨ ਭਗਤਾਂ ਅੰਗ ਲਗਾਵਾਂਗਾ। ਨਥਾਵਿਆਂ ਥਾਂ ਦਵਾਵਾਂਗਾ। ਨਿਮਾਣਿਆਂ ਆਪ ਉਠਾਵਾਂਗਾ। ਹੰਕਾਰੀਆਂ ਖ਼ਾਕ ਮਿਲਾਵਾਂਗਾ। ਕਲਜੁਗ ਆਪ ਬਦਲਾਵਾਂਗਾ। ਬੀਸ ਬੀਸਾ ਹੁਕਮ ਚਲਾਵਾਂਗਾ। ਦਿਲੀ ਤਖ਼ਤ ਚਰਨ ਟਿਕਾਵਾਂਗਾ। ਨੌਂ ਖੰਡ ਹਲਾਵਾਂਗਾ। ਸੱਤਾਂ ਦੀਪਾਂ ਖ਼ਾਕ ਮਿਲਾਵਾਂਗਾ। ਫਿਰ ਆਪਣਾ ਨਾਮ ਜਪਾਵਾਂਗਾ। ਨਿਹਕਲੰਕ ਨਜ਼ਰੀ ਆਵਾਂਗਾ। ਸਾਚਾ ਡੰਕ ਸੁਣਾਵਾਂਗਾ। ਰਾਉ ਰੰਕ ਸਮਝਾਵਾਂਗਾ। ਦਵਾਰ ਬੰਕ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਦ੍ਰਿੜਾਵਾਂਗਾ। ਸਾਚਾ ਹੁਕਮ ਦ੍ਰਿੜਾਉੂਂਗਾ। ਜੋਤੀ ਜਾਮਾ ਵੇਸ ਵਟਾਉੂਂਗਾ। ਕਲ ਕਲਕੀ ਅਵਤਾਰ ਅਖਵਾਊਂਗਾ । ਸੰਬਲ ਆਪਣਾ ਚਰਨ ਟਿਕਾਊਂਗਾ। ਉਚੇ ਟਿੱਲੇ ਪਰਬਤ ਆਸਣ ਲਾਉੂਂਗਾ। ਪੂਤ ਸਪੂਤੇ ਪਕੜ ਉਠਾਉੂਂਗਾ। ਬ੍ਰਹਿਮਣ ਗੌੜੇ ਭੇਵ ਚੁਕਾਉੂਂਗਾ। ਮੂਸਾ ਈਸਾ ਚਰਨਾਂ ਹੇਠ ਰਖਾਊਂਗਾ। ਮੁਹੰਮਦ ਪਿਛਲੀ ਅੱਖ ਖੁਲ੍ਹਾਊਂਗਾ। ਅੱਲਾ ਰਾਣੀ ਦਰ ਦਰ ਭੀਖ ਮੰਗਾਉੂਂਗਾ। ਨਾਨਕ ਗੋਬਿੰਦ ਸੰਗ ਨਿਭਾਉੂਂਗਾ। ਸੂਰਬੀਰ ਹੋ ਕੇ ਆਪਣਾ ਨਾਂ ਜਪਾਊਂਗਾ। ਅੰਮ੍ਰਿਤ ਜਾਮ ਪਿਆਊਂਗਾ। ਚਾਰ ਵਰਨਾਂ ਏਕਾ ਘਰ ਵਖਾਊਂਗਾ। ਬਰਨ ਅਠਾਰਾਂ ਮੇਟ ਮਿਟਾਉੂਂਗਾ। ਹਰਿ ਮੰਦਰ ਚਰਨ ਟਿਕਾਉੂਂਗਾ। ਭਗਤ ਭਗਵੰਤ ਆਪਣਾ ਬੰਕ ਸੁਹਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਊਂਗਾ। ਆਪਣਾ ਖੇਲ ਵਖਾਵਾਂਗਾ। ਸ਼ਾਹ ਸੁਲਤਾਨਾਂ ਉਠਾਵਾਂਗਾ। ਇਕੋ ਹੁਕਮ ਮਨਾਵਾਂਗਾ। ਪਹਿਲੀ ਚੇਤਰ ਰਾਹ ਚਲਾਵਾਂਗਾ। ਪਿਛਲਾ ਪੰਧ ਮੁਕਾਵਾਂਗਾ। ਅੱਗੇ ਮਾਰਗ ਪਾਵਾਂਗਾ। ਘਰ ਘਰ ਹੁਕਮ ਸਮਝਾਵਾਂਗਾ। ਸੁੱਤਿਆਂ ਆਪ ਉਠਾਵਾਂਗਾ। ਰੁਸਿਆਂ ਫੇਰ ਮਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਵਾਂਗਾ। ਆਪਣੀ ਕਾਰ ਕਰੇ ਕਰਤਾਰ, ਕਰਨਹਾਰ ਅਖਵਾਇਆ। ਨਿਰਗੁਣ ਨਿਰਗੁਣ ਹੋ ਤਿਆਰ, ਨਿਰਵੈਰ ਆਪਣਾ ਵੇਸ ਵਟਾਇਆ। ਸਚਖੰਡ ਦਵਾਰਾ ਖੋਲ੍ਹ ਕਵਾੜ, ਥਿਰ ਘਰ ਮੰਦਰ ਇਕ ਸੁਹਾਇਆ। ਸੁਨ ਅਗੰਮੀ ਕਰ ਕਰ ਪਾਰ, ਭੇਵ ਅਭੇਦਾ ਆਪ ਜਣਾਇਆ। ਸ਼ਬਦੀ ਸ਼ਬਦ ਸ਼ਬਦ ਪਿਆਰ, ਸਚ ਵਣਜਾਰਾ ਇਕ ਰਖਾਇਆ। ਸੁਤ ਦੁਲਾਰਾ ਕਰਿਆ ਖ਼ਬਰਦਾਰ, ਸਚ ਸੰਦੇਸਾ ਇਕ ਸੁਣਾਇਆ। ਉਠ ਬਾਲੇ ਹੋ ਤਿਆਰ, ਹਰਿ ਗੋਪਾਲੇ ਰਾਹ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰਗਹਿ ਸਾਚੀ ਸਾਚਾ ਰਾਹ ਚਲਾਇਆ। ਦਰਗਹਿ ਸਾਚੀ ਪਰਵਰਦਿਗਾਰ, ਇਕੋ ਹੁਕਮ ਜਣਾਈਆ। ਆਦਿ ਜੁਗਾਦੀ ਸਾਂਝਾ ਯਾਰ, ਸ਼ਿਰਕਤ ਵਿਚ ਕਦੇ ਨਾ ਆਈਆ। ਕਲਮਾ ਹੱਕ ਦਏ ਸਿਖਾਲ, ਸਾਚੀ ਸਿਖਿਆ ਕਰੇ ਪੜ੍ਹਾਈਆ। ਕਰੇ ਖੇਲ ਬੇਮਿਸਾਲ, ਪਿਛਲੀ ਮਿਸਲ ਨਾ ਕੋਇ ਵਖਾਈਆ। ਜਲਵਾ ਨੂਰ ਧਰ ਜਲਾਲ, ਜੌਹਰ ਆਪਣਾ ਦਏ ਕਢਾਈਆ। ਹਕੀਕਤ ਵੇਖੇ ਹੱਕ ਹਲਾਲ,
ਲਾਸ਼ਰੀਕ ਆਪ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਨੇਹੁੜਾ ਇਕ ਅਲਾਈਆ। ਸਚ ਸਨੇਹੁੜਾ ਸਾਚੇ ਥਾਨ, ਸ੍ਰੀ ਭਗਵਾਨ ਆਪ ਜਣਾਇੰਦਾ। ਗੁਰ ਅਵਤਾਰ ਕਰੋ ਧਿਆਨ, ਪੀਰ ਪੈਗ਼ੰਬਰ ਆਪ ਉਠਾਇੰਦਾ। ਲੋਕ ਪਰਲੋਕ ਦੇਵਣਹਾਰ ਗਿਆਨ, ਸਚ ਸਲੋਕ ਇਕ ਜਣਾਇੰਦਾ। ਆਤਮ ਪਰਮਾਤਮ ਦੇਵਣਹਾਰਾ ਦਾਨ ਪਾਰਬ੍ਰਹਮ ਬ੍ਰਹਮ ਪਰਦਾ ਲਾਹਿੰਦਾ। ਵਸਣਹਾਰਾ ਸਚਖੰਡ ਸਚ ਮਕਾਨ, ਬੇਮੁਕਾਮ ਫੇਰਾ ਪਾਇੰਦਾ। ਚੌਥੇ ਜੁਗ ਬਦਲ ਦੇਵੇ ਨਜ਼ਾਮ, ਧੁਰ ਫ਼ਰਮਾਨਾ ਇਕ ਸਮਝਾਇੰਦਾ। ਆਪਣੇ ਹੱਥ ਹੁਕਮ ਰੱਖੇ ਹੁਕਾਮ, ਹਕੀਕਤ ਸਭ ਦੀ ਵੇਖ ਵਖਾਇੰਦਾ। ਸਾਰੇ ਬਰਦੇ ਬਣੋ ਗ਼ੁਲਾਮ, ਸਯਦਾ ਸੀਸ ਇਕ ਜਣਾਇੰਦਾ। ਪੁਰਖ ਅਬਿਨਾਸ਼ੀ ਸਚ ਅਮਾਮ, ਸਾਚੇ ਤਖ਼ਤ ਸੋਭਾ ਪਾਇੰਦਾ। ਦਾਮਨਗੀਰ ਪਕੜੋ ਦਾਮ, ਦਸਤ ਦਸਤ ਨਾਲ ਮਿਲਾਇੰਦਾ। ਦੂਰ ਦੁਰਾਡਾ ਵਖਾਏ ਸਚ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇੰਦਾ। ਕਲਜੁਗ ਅੰਤਮ ਖੇਲ ਕਰੇ ਮਹਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਕੂੜੀ ਕਿਰਿਆ ਮੇਟੇ ਵਿਚ ਜਹਾਨ, ਸਚ ਸੁੱਚ ਆਪ ਧਰਾਇੰਦਾ। ਚੌਦਾਂ ਤਬਕ ਵੇਖੇ ਦੁਕਾਨ, ਜ਼ਿਮੀਂ ਅਸਮਾਨ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਨਾਂਉਂ ਪਰਗਟਾਇੰਦਾ। ਨਿਰਗੁਣ ਨਾਉਂ ਰਖਾਵਾਂਗਾ। ਇਕੋ ਪੁਰਖ ਅਕਾਲ ਮਨਾਵਾਂਗਾ। ਦੂਜਾ ਇਸ਼ਟ ਨਾ ਕੋਇ ਜਣਾਵਾਂਗਾ। ਸੁਰਤੀ ਸੋਈ ਸਰਬ ਉਠਾਵਾਂਗਾ। ਮਨ ਵਾਸਨਾ ਮੈਲ ਧਵਾਵਾਂਗਾ। ਅੰਮ੍ਰਿਤ ਜਾਮ ਪਿਆਵਾਂਗਾ। ਨਿਝਰ ਝਿਰਨਾ ਇਕ ਝਿਰਾਵਾਂਗਾ। ਬਜਰ ਕਪਾਟ ਖੁਲ੍ਹਾਵਾਂਗਾ। ਆਤਮ ਤਾਕੀ ਲਾਹਵਾਂਗਾ। ਬਣ ਸਾਕੀ ਜਾਮ ਪਿਆਵਾਂਗਾ। ਬੰਦਾ ਖ਼ਾਕੀ ਖ਼ਾਕ ਰਲਾਵਾਂਗਾ। ਆਕੀ ਅੰਤ ਸਰਬ ਮਿਟਾਵਾਂਗਾ। ਗੋਬਿੰਦ ਬਾਕੀ ਮਾਤ ਚੁਕਾਵਾਂਗਾ। ਸਤਿਜੁਗ ਸਾਖੀ ਆਪ ਸੁਣਾਵਾਂਗਾ। ਜਨ ਭਗਤਾਂ ਰਾਖੀ, ਬਹਿ ਬਹਿ ਅੰਦਰ ਕਮਾਵਾਂਗਾ। ਜੋ ਗੁਰ ਅਵਤਾਰਾਂ ਪਹਿਲੋਂ ਭਾਖੀ, ਸੋ ਅੰਤਮ ਪੂਰੀ ਕਰ ਵਖਾਵਾਂਗਾ। ਦੋ ਜਹਾਨ ਇਕੋ ਖੁਲ੍ਹੇ ਹਾਟੀ, ਦੂਜਾ ਰਾਹ ਨਾ ਕੋਇ ਜਣਾਵਾਂਗਾ। ਨਿਰਗੁਣ ਜੋਤ ਹਰਿ ਪਰਕਾਸ਼ੀ, ਕਲਜੁਗ ਅੰਧ ਅੰਧੇਰ ਮੁਕਾਵਾਂਗਾ। ਮੇਲ ਮਿਲਾਵਾ ਕਮਲਾਪਾਤੀ, ਨਾਰ ਕੰਤ ਘਰ ਵਖਾਵਾਂਗਾ। ਜਨ ਭਗਤਾਂ ਕਰ ਕੇ ਉਤਮ ਜ਼ਾਤੀ, ਬ੍ਰਹਮ ਆਪਣੀ ਅੰਸ ਬਣਾਵਾਂਗਾ। ਗਲੋਂ ਕੱਟ ਜਮ ਕੀ ਫਾਸੀ, ਸਚਖੰਡ ਦਵਾਰ ਵਖਾਵਾਂਗਾ। ਸਤਿਜੁਗ ਕੋਈ ਨਾ ਰਹਿਸੀ ਮਦਿਰਾ ਮਾਸੀ, ਗੁਰਮੁਖ ਇਕੋ ਰੰਗ ਰੰਗਾਵਾਂਗਾ। ਲਹਿਣਾ ਦੇਣਾ ਚੁੱਕੇ ਪੰਡਤ ਕਾਸੀ, ਕਾਇਆ ਮੰਦਰ ਇਕ ਵਖਾਵਾਂਗਾ। ਮੁੱਲਾ ਸ਼ੇਖ਼ ਮਸਾਇਕ ਹੋਏ ਉਦਾਸੀ, ਸਫ਼ਾ ਸਭ ਦੀ ਮਾਤ ਉਠਾਵਾਂਗਾ। ਇਕੋ ਗੋਬਿੰਦ ਇਕੋ ਦਾਸੀ, ਇਕੋ ਪੁਰਖ ਅਕਾਲ ਮਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਚ ਸਚ ਜਣਾਵਾਂਗਾ। ਸਚ ਸਚ ਜਣਾਊਂਗਾ। ਪਿਛਲੀ ਕੀਤੀ ਸਭ ਉਲਟਾਊਂਗਾ। ਜੋ ਘੜਿਆ ਭੰਨ ਵਖਾਊਂਗਾ। ਲੱਖ ਚੁਰਾਸੀ ਖ਼ਾਕ ਮਿਲਾਊਂਗਾ। ਗੁਰਮੁਖ ਸਾਚੇ ਆਪ ਉਠਾਉੂਂਗਾ। ਵੜ ਅੰਦਰ ਰਾਹ ਜਣਾਊਂਗਾ। ਹਰਿ ਮੰਦਰ ਇਕ ਬਹਾਊਂਗਾ। ਅਨਹਦ ਨਾਦੀ ਨਾਦ ਵਜਾਊਂਗਾ। ਬਣ ਸਵਾਂਗੀ ਸਵਾਂਗ ਰਚਾਊਂਗਾ। ਬਿਨ ਭਗਤਾਂ ਨਜ਼ਰ ਕਿਸੇ ਨਾ ਆਉੂਂਗਾ। ਲੱਖ ਚੁਰਾਸੀ ਮੁਖ ਭਵਾਊਂਗਾ। ਜੋ ਕਰਨੀ ਕਰ ਵਖਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਲਿਖਤ ਲੇਖ ਲਿਖਾਊਂਗਾ। ਸਾਚਾ ਲੇਖਾ ਮਸਤਕ ਲਿਖਾਵਾਂਗਾ। ਗੁਰ ਗੋਬਿੰਦ ਨਾਲ ਮਿਲਾਵਾਂਗਾ। ਸਿਰ ਕਲਗੀ ਤੋੜਾ ਸਜਾਵਾਂਗਾ। ਦੋ ਜਹਾਨਾਂ ਰਾਹ ਜਣਾਵਾਂਗਾ। ਸਤਿਜੁਗ ਮਾਰਗ ਪਾਵਾਂਗਾ। ਨੌਂ ਸੌ
ਚੁਰਾਨਵੇ ਚੌਕੜੀ ਜੁਗ ਦਾ ਪੰਧ ਮੁਕਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਰੁਲਾਵਾਂਗਾ। ਗੁਰਮੁਖ ਸੱਚਿਆਂ ਮਾਣ ਦਿਵਾਵਾਂਗਾ। ਸੋਹੰ ਢੋਲਾ ਇਕ ਸੁਣਾਵਾਂਗਾ। ਬਣ ਵਿਚੋਲਾ ਸੇਵ ਕਮਾਵਾਂਗਾ। ਕਲਜੁਗ ਹੋਲਾ ਇਕ ਵਖਾਵਾਂਗਾ। ਘਰ ਘਰ ਰੌਲਾ ਪਾਵਾਂਗਾ। ਵੀਹ ਸਦੀ ਨਾਲ ਰਲਾਵਾਂਗਾ। ਚੌਧਵੀਂ ਸਦੀ ਪੰਧ ਮੁਕਾਵਾਂਗਾ । ਬੁੱਢੀ ਨੱਢੀ ਦਰ ਦਰ ਆਪ ਫਿਰਾਵਾਂਗਾ। ਅੱਲਾ ਰਾਣੀ ਨੈਣ ਸ਼ਰਮਾਵਾਂਗਾ। ਮੁਹੰਮਦ ਮੂੰਹ ਦੇ ਭਾਰ ਸੁਟਾਵਾਂਗਾ। ਈਸਾ ਸ਼ਹਿਨਸ਼ਾਹ ਨਾਲ ਰਲਾਵਾਂਗਾ। ਮੂਸਾ ਇਕੋ ਹੁਕਮ ਮਨਾਵਾਂਗਾ। ਕਾਲਾ ਸੂਸਾ ਤਨ ਛੁਹਾਵਾਂਗਾ। ਚੀਨਾ ਰੂਸਾ ਮੇਲ ਮਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਰ ਵਖਾਵਾਂਗਾ। ਸਾਚੀ ਕਰਨੀ ਕਰ ਵਖਾਏਗਾ। ਸੋ ਆਪਣਾ ਨਾਮ ਜਪਾਏਗਾ। ਹਰਿ ਪੁਰਖ ਨਿਰੰਜਣ ਫੇਰਾ ਪਾਏਗਾ। ਏਕੰਕਾਰ ਹੁਕਮ ਸੁਣਾਏਗਾ। ਆਦਿ ਨਿਰੰਜਣ ਨੂਰ ਧਰਾਏਗਾ। ਸ੍ਰੀ ਭਗਵਾਨ ਸੇਵ ਕਮਾਏਗਾ। ਅਬਿਨਾਸ਼ੀ ਕਰਤਾ ਘਰ ਘਰ ਫੇਰਾ ਪਾਏਗਾ। ਪਾਰਬ੍ਰਹਮ ਆਪਣੀ ਵੰਡ ਵੰਡਾਏਗਾ। ਬ੍ਰਹਮ ਲੇਖਾ ਸਰਬ ਚੁਕਾਏਗਾ। ਸਚ ਦਵਾਰ ਇਕ ਵਖਾਏਗਾ। ਸਚਖੰਡ ਦਵਾਰ ਸੁਹਾਏਗਾ। ਸ੍ਰੀ ਭਗਵਾਨ ਆਸਣ ਲਾਏਗਾ। ਨਿਰਗੁਣ ਜੋਤ ਨਜ਼ਰੀ ਆਏਗਾ। ਕਿਲਾ ਕੋਟ ਨਾ ਕੋਇ ਬਣਾਏਗਾ। ਨਗਾਰੇ ਚੋਟ ਇਕ ਲਗਾਏਗਾ। ਲੱਖ ਚੁਰਾਸੀ ਖੋਟ ਬਾਹਰ ਕਢਾਏਗਾ। ਗੁਰਮੁਖ ਆਹਲਣਿਉਂ ਡਿਗੇ ਬੋਟ ਉਠਾਏਗਾ। ਵਰਨ ਗੋਤ ਸਰਬ ਮਿਟਾਏਗਾ। ਪੁਰਖ ਅਕਾਲ ਨਿਰਮਲ ਜੋਤ ਨਾਲ ਮਿਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਵਖਾਏਗਾ। ਸਾਚਾ ਮਾਰਗ ਇਕ ਵਖਾਵਾਂਗਾ। ਇਕੋ ਰੰਗ ਰੰਗਾਵਾਂਗਾ। ਇਕੋ ਘਰ ਵਸਾਵਾਂਗਾ। ਇਕੋ ਮੰਦਰ ਬਣਾਵਾਂਗਾ। ਇਕੋ ਨਾਦ ਵਜਾਵਾਂਗਾ। ਇਕੋ ਸਾਕ ਹੰਡਾਵਾਂਗਾ। ਪਾਕੀ ਪਾਕ ਅਖਵਾਵਾਂਗਾ। ਇਕੋ ਤਾਕ ਖੁਲ੍ਹਾਵਾਂਗਾ। ਇਕੋ ਲਾਟ ਜਗਾਵਾਂਗਾ। ਇਕੋ ਹਾਟ ਵਕਾਵਾਂਗਾ। ਇਕੋ ਤਾਟ ਦ੍ਰਿੜਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ ਸੁਣਾਵਾਂਗਾ। ਸਚ ਸੰਦੇਸ ਦੱਸਾਂਗਾ। ਦੋ ਜਹਾਨਾਂ ਫਿਰ ਫਿਰ ਹੱਸਾਂਗਾ । ਜਨ ਭਗਤਾਂ ਪਿਛੇ ਨੱਸਾਂਗਾ। ਤੀਰ ਨਿਰਾਲਾ ਕਸਾਂਗਾ। ਦੋ ਜਹਾਨਾਂ ਝੱਸਾਂਗਾ। ਗੁਰਮੁਖਾਂ ਅੱਗੇ ਨੀਵਾਂ ਹੋ ਕੇ ਢੱਠਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਅੰਦਰ ਆਪੇ ਹੋ ਕੇ ਵਸਾਂਗਾ। ਆਪਣੇ ਅੰਦਰ ਵਸੇਰਾ ਕਰਾਂਗਾ। ਨਾ ਕਿਸੇ ਕੋਲੋਂ ਡਰਾਂਗਾ। ਲੱਖ ਚੁਰਾਸੀ ਜੀਵ ਜੰਤ ਫੜਾਂਗਾ । ਜਨ ਭਗਤਾਂ ਕਾਇਆ ਮੰਦਰ ਸਚ ਮਹੱਲੇ ਚੜ੍ਹਾਂਗਾ। ਇਕੋ ਅੱਖਰ ਆਖਰ ਆਪਣਾ ਪੜ੍ਹਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਹਰਿ ਹਰਿ ਕਰਾਂਗਾ। ਸਾਚੀ ਕਰਨੀ ਕਰੇ ਪੁਰਖ ਸਮਰਥ, ਆਦਿ ਜੁਗਾਦਿ ਵੱਡੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾਇਆ ਰਥ, ਨਵ ਨੌਂ ਚਾਰ ਵੇਸ ਵਟਾਈਆ। ਬੋਧ ਅਗਾਧ ਮਹਿਮਾਂ ਦੱਸਦਾ ਰਿਹਾ ਅਕੱਥ, ਲਿਖ ਲਿਖ ਲੇਖਾ ਜਗਤ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਣਹਾਰਾ ਮਤ, ਸਾਚੀ ਸਿਖਿਆ ਕਰੇ ਪੜ੍ਹਾਈਆ। ਗੁਰ ਅਵਤਾਰਾਂ ਪਾਵਣਹਾਰਾ ਵਥ, ਵਸਤ ਅਮੋਲਕ ਇਕ ਵਰਤਾਈਆ। ਪੀਰ ਪੈਗ਼ੰਬਰਾਂ ਵਖਾਵਣਹਾਰਾ ਤਟ, ਪੱਤਣ ਇਕੋ ਇਕ ਜਣਾਈਆ। ਕਲਜੁਗ ਅੰਤਮ ਸਭ ਦੀ ਵੇਖੇ ਵਾਟ ਬਣ ਪਾਂਧੀ ਫੇਰਾ ਪਾਈਆ। ਜਗਤ ਵਾਸਨਾ ਨਟੂਆ ਨਾਟ, ਮਨ ਚੰਚਲ ਰਿਹਾ ਨਚਾਈਆ। ਕਿਸੇ ਨਾ ਮਿਲਿਆ ਕਮਲਾਪਾਤ, ਸੁੰਞੀਂ ਸੇਜ ਸਰਬ ਲੋਕਾਈਆ।
ਰਸਨਾ ਜਿਹਵਾ ਬੱਤੀ ਦੰਦ ਗਾ ਗਾ ਥੱਕੇ ਗਾਥ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਨਾਤਾ ਜੁੜਿਆ ਕੂੜ ਕੁੜਿਆਰਾ ਸੱਜਣ ਸਾਕ, ਸਤਿਗੁਰ ਚਰਨ ਨਾ ਕੋਇ ਸਰਨਾਈਆ। ਜੋਤ ਜਗੀ ਨਾ ਮਸਤਕ ਲਲਾਟ, ਘਰ ਘਰ ਦੀਪਕ ਰਹੇ ਜਗਾਈਆ। ਜਨਮ ਮਰਨ ਦੀ ਮੁੱਕੀ ਨਾ ਕਿਸੇ ਵਾਟ, ਹਵਨ ਧੂਪ ਦੀਪ ਘਿਰਤ ਰਹੇ ਪਾਈਆ। ਕਲਜੁਗ ਹੋਈ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਨਾ ਕੋਇ ਚੜ੍ਹਾਈਆ। ਦੀਨ ਮਜ਼੍ਹਬ ਬਣੇ ਜਮਾਤ, ਪੁਰਖ ਅਕਾਲ ਨਾ ਕੋਇ ਮਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਲੈ ਲੈ ਹਾਥ, ਹੱਥੋ ਹੱਥ ਰਹੇ ਵਖਾਈਆ। ਸਭ ਨੂੰ ਭੁੱਲੀ ਪਾਰਬ੍ਰਹਮ ਦੀ ਜ਼ਾਤ, ਅਜ਼ਾਤੀ ਰੂਪ ਸਰਬ ਵਟਾਈਆ। ਜਿਸ ਦੀ ਸਿਫ਼ਤ ਕਰਦੀ ਰਹੀ ਕਲਮ ਦਵਾਤ, ਕਾਗ਼ਜ਼ ਸ਼ਾਹੀ ਨਾਲ ਮਿਲਾਈਆ। ਜਿਸ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੰਜ ਤੱਤ ਚੋਲੇ ਦਿਤੀ ਵਫ਼ਾਤ, ਫ਼ਤਵਾ ਸਭ ਦੇ ਉਤੇ ਲਾਈਆ। ਸੋ ਸਾਹਿਬ ਸਾਖਿਆਤ, ਨਿਰਗੁਣ ਆਪਣਾ ਵੇਸ ਧਰਾਈਆ। ਵੇਖਣਹਾਰਾ ਕਾਇਨਾਤ, ਸ੍ਰਿਸ਼ਟ ਸਬਾਈ ਖੋਜ ਖੁਜਾਈਆ। ਮਧਰ ਪਿਆਲਾ ਆਬੇ ਹਯਾਤ, ਅੰਮ੍ਰਿਤ ਜਾਮ ਰਿਹਾ ਵਖਾਈਆ। ਕਲਜੁਗ ਜੀਵ ਪਏ ਸਫ਼ਾਤ, ਨੇਤਰ ਨੈਣ ਨਾ ਕੋਇ ਉਠਾਈਆ। ਗੁਰਮੁਖ ਵਿਰਲਾ ਸੱਜਣ ਦਾਸ, ਜਿਸ ਆਪਣੀ ਬੂਝ ਬੁਝਾਈਆ। ਚਾਰੋਂ ਕੁੰਟ ਵੇਖ ਪਰਭਾਸ, ਪੀਰ ਪੈਗ਼ੰਬਰ ਦੇਣ ਦੁਹਾਈਆ। ਕਲਮਾ ਨਬੀ ਨਾ ਕਿਸੇ ਸਾਥ, ਹਕੀਕਤ ਨਜ਼ਰ ਕੋਇ ਨਾ ਆਈਆ। ਮੁਹੰਮਦ ਪੜ੍ਹੇ ਨਾ ਕੋਇ ਆਇਤ, ਸ਼ਰੀਅਤ ਕਰੇ ਜਗਤ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਹੁਕਮ ਇਕ ਜਣਾਈਆ। ਸਾਚਾ ਹੁਕਮ ਸਚ ਸੰਦੇਸਾ, ਸ੍ਰੀ ਭਗਵਾਨ ਆਪ ਜਣਾਇੰਦਾ। ਪਕੜ ਉਠਾਏ ਨਰ ਨਰੇਸ਼ਾ, ਨਰਾਇਣ ਆਪਣਾ ਵੇਸ ਵਟਾਇੰਦਾ। ਲੇਖਾ ਜਾਣੇ ਧਾਰੀ ਕੇਸਾ, ਮੂੰਡ ਮੁੰਡਾਏ ਭੇਵ ਖੁਲ੍ਹਾਇੰਦਾ। ਨਿਹਕਲੰਕ ਕਰ ਕੇ ਵੇਸਾ, ਵੇਸ ਅਵੱਲਾ ਆਪ ਵਖਾਇੰਦਾ। ਚਾਰ ਜੁਗ ਦਾ ਵੇਖੇ ਪੇਸ਼ਾ, ਵਰਨ ਬਰਨ ਖੋਜ ਖੁਜਾਇੰਦਾ। ਲਹਿਣਾ ਦੇਣ ਚੁਕਾਏ ਮੁੱਲਾ ਪੀਰ ਸ਼ੇਖ਼ਾ, ਦਸਤਗੀਰ ਦਰਦ ਵੰਡਾਇੰਦਾ। ਨੌਂ ਖੰਡ ਪ੍ਰਿਥਮੀ ਪਰਗਟ ਹੋਵੇ ਇਕੋ ਨੇਤਾ, ਨਿਹਕਲੰਕ ਨਾਉਂ ਧਰਾਇੰਦਾ। ਗੁਰ ਗੋਬਿੰਦ ਕਰੇ ਸਾਚਾ ਹੇਤਾ, ਹਿਤਕਾਰੀ ਫੇਰਾ ਪਾਇੰਦਾ। ਜਿਨ੍ਹ ਧੰਨਾ ਤਾਰਿਆ ਜੱਟ ਫਿਰਦਾ ਵਿਚ ਖੇਤਾਂ, ਸੋ ਖੇਲ ਰਿਹਾ ਕਰਾਈਆ। ਜਿਸ ਨੂੰ ਕਲਜੁਗ ਜੀਵ ਕਰਦੇ ਰਹੇ ਝੇਡਾਂ, ਉਂਗਲਾਂ ਵਲ ਉਂਗਲਾਂ ਕਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹੋ ਗਿਆ ਟੇਢਾ, ਸਭ ਨੂੰ ਖ਼ਾਕ ਮਿਲਾਈਆ। ਟੇਢਾ ਹੋਇਆ ਆਪ ਭਗਵਾਨ, ਨਜ਼ਰ ਕਿਸੇ ਨਾ ਆਇੰਦਾ। ਲੱਖ ਚੁਰਾਸੀ ਵੇਖੇ ਮਾਰ ਧਿਆਨ, ਨਿਰਗੁਣ ਆਪਣਾ ਪਰਦਾ ਲਾਹਿੰਦਾ। ਸ੍ਰਿਸ਼ਟ ਸਬਾਈ ਹੋਈ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਨਜ਼ਰੀ ਆਇੰਦਾ। ਸਾਬਤ ਦਿਸੇ ਨਾ ਕੋਇ ਈਮਾਨ, ਸਿਦਕ ਸਬੂਰੀ ਨਾ ਕੋਇ ਹੰਡਾਇੰਦਾ। ਮਿਲਿਆ ਮੇਲ ਨਾ ਨੌਜਵਾਨ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਸੁਣਾਵੇ ਮਾਤ, ਮਤਾ ਆਪਣੇ ਨਾਲ ਪਕਾਈਆ। ਸਾਰੇ ਬਣ ਜਾਓ ਇਕ ਜਮਾਤ, ਦੋ ਜਹਾਨਾਂ ਕਰੇ ਪੜ੍ਹਾਈਆ। ਸਰਬ ਜੀਆਂ ਦਾ ਪੁਰਖ ਅਬਿਨਾਸ਼, ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਪਵਣ ਇਕ ਸਵਾਸ, ਇਕੋ ਅੰਤਰ ਰਿਹਾ ਸਮਾਈਆ। ਇਕੋ ਸ਼ਬਦ ਇਕੋ ਨਾਦ, ਇਕੋ ਧੁਨ ਰਿਹਾ ਵਜਾਈਆ । ਇਕੋ ਜੋਤ ਇਕ ਪਰਕਾਸ਼, ਇਕੋ ਨੂਰ ਰਿਹਾ ਦਰਸਾਈਆ। ਇਕੋ ਸੇਵਕ ਇਕੋ ਦਾਸ, ਇਕੋ ਸੇਵਾ ਸਚ ਕਮਾਈਆ।
ਇਕੋ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼, ਸਾਚੇ ਤਖ਼ਤ ਸੋਭਾ ਪਾਈਆ। ਇਕੋ ਕਰੇ ਪੂਰੀ ਆਸ, ਪੁਰਖ ਅਕਾਲ ਵੱਡੀ ਵਡਿਆਈਆ। ਇਕੋ ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਖੁਜਾਈਆ। ਇਕੋ ਨਿਰਗੁਣ ਸਰਗੁਣ ਦੇਵੇ ਸਾਥ, ਜੁਗ ਜੁਗ ਸੰਗ ਨਿਭਾਈਆ। ਇਕੋ ਦੂਰ ਦੁਰਾਡੀ ਮੇਟੇ ਵਾਟ, ਜਨਮ ਮਰਨ ਪੰਧ ਮੁਕਾਈਆ। ਇਕੋ ਦੇਵਣਹਾਰਾ ਦਾਤ, ਸਤਿਗੁਰ ਦਾਤਾ ਇਕ ਰਘਰਾਈਆ। ਇਕੋ ਸਾਹਿਬ ਕਮਲਾਪਾਤ, ਘਰ ਵਸੇ ਸੱਚਾ ਮਾਹੀਆ। ਇਕੋ ਨੂਰ ਇਕੋ ਜ਼ਾਤ, ਜ਼ਹੂਰ ਇਕੋ ਇਕ ਰੁਸ਼ਨਾਈਆ। ਇਕੋ ਕਲਮਾ ਇਕੋ ਬਾਤ, ਇਕੋ ਨਾਮ ਰਿਹਾ ਪੜ੍ਹਾਈਆ। ਇਕੋ ਭਵਿਖਤ ਰਿਹਾ ਭਾਖ, ਗੁਰ ਅਵਤਾਰ ਧਿਆਨ ਲਗਾਈਆ। ਇਕੋ ਪੂਜਾ ਇਕੋ ਪਾਠ, ਇਕੋ ਮੰਤਰ ਰਿਹਾ ਸੁਣਾਈਆ। ਇਕੋ ਚਰਨ ਇਕੋ ਨਾਤ, ਇਕੋ ਹਰਿ ਜੂ ਨਜ਼ਰੀ ਆਈਆ। ਕਲਜੁਗ ਅੰਤਮ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ। ਸ੍ਰੀ ਭਗਵਾਨ ਭੁੱਲ ਕਿਉਂ ਬਣੇ ਬਦਮਾਸ਼, ਬੁਧ ਸਭ ਦੀ ਰਿਹਾ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਡੰਕਾ ਇਕ ਵਜਾਈਆ। ਸਾਚਾ ਡੰਕਾ ਵੱਜੇ ਸੱਦਾ, ਹਰਿ ਸਦਾ ਨਾਮ ਲਗਾਇੰਦਾ। ਦੋ ਜਹਾਨਾਂ ਪਾਰ ਕਰੇ ਹੱਦਾ, ਹਦੂਦ ਵੰਡ ਨਾ ਕੋਇ ਵੰਡਾਇੰਦਾ। ਜੁਗ ਚੌਕੜੀ ਫਿਰੇ ਭੱਜਾ, ਸੇਵਕ ਸਾਚੀ ਸੇਵ ਕਮਾਇੰਦਾ। ਕਲਜੁਗ ਅੰਤਮ ਨਿਰਗੁਣ ਹੋ ਕੇ ਸਜਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਭਗਤ ਪਿਆਰ ਆਇਆ ਬੱਧਾ, ਆਪਣਾ ਬਲ ਮਿਟਾਇੰਦਾ। ਨਾ ਬੁੱਢਾ ਨਾ ਦਿਸੇ ਨੱਢਾ, ਬਿਰਧ ਬਾਲ ਨਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਕਲਜੁਗ ਮੇਟੇ ਅੰਧੇਰੀ ਰਾਤਾ, ਸਤਿਜੁਗ ਦੇਵੇ ਸਚ ਸੋਗ਼ਾਤਾ, ਇਕੋ ਅੱਖਰ ਕਰ ਕਰ ਵੱਖਰ ਨਾਮ ਸੋਗ਼ਾਤ ਝੋਲੀ ਪਾਇੰਦਾ।
੨੨ ਮਾਘ ੨੦੧੯ ਬਿਕ੍ਰਮੀ ਮੋਤਾ ਸਿੰਘ ਦੇ ਗ੍ਰਹਿ ਕਲਸੀਆਂ ਜ਼ਿਲਾ ਅੰਮ੍ਰਿਤਸਰ
ਆਪਣਾ ਪਰਦਾ ਚੁਕਾਂਗਾ। ਨਿਰਗੁਣ ਹੋ ਕੇ ਉਠਾਂਗਾ। ਸਾਹਿਬ ਬਣ ਕੇ ਤੁਠਾਂਗਾ। ਗ਼ਰੀਬ ਨਿਮਾਣੇ ਚੁਕਾਂਗਾ। ਲੁਕਾਇਆਂ ਕਿਸੇ ਕੋਲੋਂ ਨਾ ਲੁਕਾਂਗਾ । ਸ਼ੇਰ ਹੋ ਕੇ ਬੁਕਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਲੱਖ ਚੁਰਾਸੀ ਕੋਲੋਂ ਪੁਛਾਂਗਾ। ਲੱਖ ਚੁਰਾਸੀ ਵੇਖਾਂਗਾਂ। ਲੇਖਾ ਜਾਣ ਦੇਸ ਪਰਦੇਸਾਂ ਦਾ। ਲੇਖਾ ਚੁਕਾ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾਂ ਦਾ। ਗੌਣਾ ਚੁੱਕੇ ਸਹੰਸਰ ਜਿਹਵਾ ਬਾਸ਼ਕ ਸ਼ੇਸ਼ਾਂ ਦਾ। ਹੁਕਮ ਚਲੇ ਇਕ ਨਰੇਸ਼ਾ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪਣੇ ਵੇਸਾਂ ਦਾ। ਅਗੰਮੀ ਵੇਸ ਵਟਾਵਾਂਗਾ। ਨਿਹਕਰਮੀ ਕਰਮ ਕਮਾਵਾਂਗਾ। ਦੋ ਜਹਾਨ ਸਰਨ ਲਗਾਵਾਂਗਾ। ਸ੍ਰੀ ਭਗਵਾਨ ਨਿਸ਼ਾਨ ਝੁਲਾਵਾਂਗਾ। ਸਚਖੰਡ ਮਕਾਨ ਵਸਾਂਵਾਂਗਾ। ਚੜ੍ਹ ਉਪਰ ਆਸਣ ਲਾਵਾਂਗਾ। ਦੋ ਜਹਾਨ ਡਰਾਵਾਂਗਾ। ਭੁਖਿਆਂ ਭੁੱਖ ਗਵਾਵਾਂਗਾ। ਸਾਚਾ ਸੁਖ ਵਖਾਵਾਂਗਾ। ਕਾਲਖ ਟਿੱਕਾ ਲਾਹਵਾਂਗਾ। ਸਤਿਜੁਗ ਰਾਹ ਚਲਾਵਾਂਗਾ। ਬਾਲਿਆਂ ਗੋਦ ਉਠਾਵਾਂਗਾ। ਰੁੱਸਿਆਂ ਫੇਰ ਮਨਾਵਾਂਗਾ। ਹੁੱਸਿਆਂ ਫੇਰ ਜਗਾਵਾਂਗਾ। ਗ਼ੁਸਿਆਂ ਮੇਟ ਮਿਟਾਵਾਂਗਾ। ਬਿਰਹੋਂ ਕੁਠਿਆਂ ਰਾਗ ਸੁਣਾਵਾਂਗਾ। ਜਗ ਲੁੱਟਿਆਂ ਫੇਰ ਵਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਆਪਣੀ ਕਰਨੀ ਕਰ ਵਖਾਵਾਂਗਾ। ਆਪਣੀ ਕਰਨੀ ਕਰ ਵਖਾਏਗਾ। ਸਾਚਾ ਖੇਲ ਇਕ ਰਚਾਏਗਾ। ਚੌਦਾਂ ਤਬਕਾਂ ਖ਼ਾਕ ਮਿਲਾਏਗਾ। ਗ਼ਰੀਬ ਨਿਮਾਣਿਆਂ ਤਿਲਕ ਲਗਾਏਗਾ। ਫੜ ਆਪਣੇ ਗਲੇ ਲਗਾਏਗਾ। ਦੋ ਜਹਾਨਾਂ ਵੇਖ ਵਖਾਏਗਾ। ਸਚ ਸਿੰਘਾਸਣ ਸੋਭਾ ਪਾਏਗਾ। ਇਕੋ ਡੰਕਾ ਨਾਮ ਵਜਾਏਗਾ। ਰਾਉ ਰੰਕਾਂ ਆਪ ਉਠਾਏਗਾ। ਦਵਾਰ ਬੰਕਾ ਇਕ ਸੁਹਾਏਗਾ। ਜੋ ਪਿਛੇ ਰਹਿ ਗਏ ਓਨ੍ਹਾਂ ਅੱਗੇ ਲਾਏਗਾ। ਭੁੱਖੇ ਨੰਗੇ ਸਾਚੇ ਸੁਖ ਸਮਾਏਗਾ। ਦੁਖੀਆਂ ਦੁੱਖ ਗਵਾਏਗਾ। ਆਪਣੀ ਕੁੱਖ ਹਰੀ ਕਰਾਏਗਾ। ਉਜਲ ਮੁਖ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਫਲਵਾੜੀ ਇਕ ਲਗਾਏਗਾ । ਸਚ ਫਲਵਾੜੀ ਬੂਟਾ ਲਾਵੇਗਾ। ਸਤਿਜੁਗ ਆਪ ਝੁਲਾਵੇਗਾ। ਫਲ ਅੰਮ੍ਰਿਤ ਇਕ ਖਵਾਵੇਗਾ। ਵਿਖ ਰੂਪ ਸਰਬ ਮਿਟਾਵੇਗਾ। ਜੋਤੀ ਜੋਤ ਜੋਤ ਰੁਸ਼ਨਾਵੇਗਾ। ਦੋ ਜਹਾਨਾਂ ਇਕੋ ਨਜ਼ਰੀ ਆਵੇਗਾ। ਦੂਜਾ ਇਸ਼ਟ ਨਾ ਕੋਇ ਮਨਾਵੇਗਾ। ਸੋਹੰ ਢੋਲਾ ਵਿਸ਼ਨ ਬ੍ਰਹਮਾ ਸ਼ਿਵ ਗਾਵੇਗਾ। ਗੁਰ ਅਵਤਾਰ ਸਰਨੀ ਪੈ ਪੈ ਸ਼ੁਕਰ ਮਨਾਵੇਗਾ। ਪੀਰ ਪੈਗ਼ੰਬਰ ਧੂੜੀ ਟਿੱਕਾ ਮਸਤਕ ਲਾਵੇਗਾ। ਭਗਤ ਭਗਵਾਨ ਇਕੋ ਜਸ ਸੁਣਾਵੇਗਾ। ਗ਼ਰੀਬ ਨਿਮਾਣਿਆਂ ਹੋ ਕੇ ਵਸ, ਆਪਣਾ ਮਾਣ ਤਜਾਵੇਗਾ। ਸਰਬ ਕਲਾ ਸਮਰਥ, ਸਮਰਥ ਆਪਣਾ ਰਾਹ ਵਖਾਵੇਗਾ। ਸਤਿਜੁਗ ਮਾਰਗ ਦੱਸ, ਕੂੜੀ ਕਿਰਿਆ ਮੇਟ ਮਿਟਾਵੇਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੱਸ ਨੱਸ ਕਲਜੁਗ ਅੰਤਮ ਪੰਧ ਮੁਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਅਕਥਨਤ ਅਕਥ, ਪਿਛਲਾ ਲੇਖਾ ਸਰਬ ਚੁਕਾਵੇਗਾ। ਪਿਛਲਾ ਲੇਖਾ ਚੁਕੇਗਾ। ਕਲਜੁਗ ਪੈਂਡਾ ਮੁਕੇਗਾ। ਗੁਰਮੁਖ ਸੱਚਾ ਉਠੇਗਾ। ਸਾਹਿਬ ਠਾਕਰ ਤੁਠੇਗਾ। ਗੋਦੀ ਆਪਣੀ ਚੁਕੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਸ਼ਾਨੇ ਆਪਣਿਉਂ ਕਦੇ ਨਾ ਉਕੇਗਾ।
੨੨ ਮਾਘ ੨੦੧੯ ਬਿਕ੍ਰਮੀ ਬੀਬੀ ਬੀਰੋ ਦੇ ਗ੍ਰਹਿ ਕਲਸੀਆਂ ਜ਼ਿਲਾ ਅੰਮ੍ਰਿਤਸਰ
ਦਰ ਘਰ ਸਾਚੇ ਪਾਇਆ ਦਰਸ, ਦੁਖ ਦਰਦ ਗਵਾਈਆ। ਜਨਮ ਜਨਮ ਦੀ ਮਿਟੀ ਹਰਸ, ਹਰਿ ਸਤਿਗੁਰ ਨਜ਼ਰੀ ਆਈਆ। ਕਰ ਕਿਰਪਾ ਕੀਤਾ ਆਪਣਾ ਤਰਸ, ਮਿਹਰ ਨਜ਼ਰ ਇਕ ਉਠਾਈਆ। ਅੰਮ੍ਰਿਤ ਮੇਘ ਜਾਏ ਬਰਸ, ਸਾਂਤਕ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਦੇਵੇ ਵਡ ਵਡਿਆਈਆ। ਗੁਰਸਿਖ ਆਸਾ ਕਰੇ ਪੂਰ, ਪੂਰੀ ਆਸਾ ਆਪ ਕਰਾਇੰਦਾ। ਦੇਵੇ ਦਰਸ ਹਾਜ਼ਰ ਹਜ਼ੂਰ, ਹਰਿ ਜੂ ਆਪਣਾ ਰੰਗ ਵਖਾਇੰਦਾ। ਸਰਬ ਕਲਾ ਆਪੇ ਭਰਪੂਰ, ਖ਼ਾਲੀ ਭਾਂਡੇ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਲੇਖੇ ਆਪੇ ਲਾਇੰਦਾ ।