੨੨ ਮਾਘ ੨੦੧੯ ਬਿਕ੍ਰਮੀ ਸਿਧਵਾਂ ਮਨੀ ਰਾਮ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ
ਸਤਿ ਸਤਿ ਸਤਿ ਕਾਰ ਕਮਾਵਾਂਗਾ। ਸਾਚੀ ਕਰਨੀ ਕਰ ਵਖਾਵਾਂਗਾ। ਸੋ ਪੁਰਖ ਨਿਰੰਜਣ ਨਾਮ ਪਰਗਟਾਵਾਂਗਾ। ਹਰਿ ਪੁਰਖ ਨਿਰੰਜਣ
ਇਕ ਜਣਾਵਾਂਗਾ । ਏਕੰਕਾਰ ਨਜ਼ਰੀ ਆਵਾਂਗਾ। ਆਦਿ ਨਿਰੰਜਣ ਨੂਰ ਧਰਾਵਾਂਗਾ। ਅਬਿਨਾਸ਼ੀ ਕਰਤਾ ਖੇਲ ਰਚਾਵਾਂਗਾ। ਸ੍ਰੀ ਭਗਵਾਨ ਸਚ ਨਿਸ਼ਾਨ ਉਠਾਵਾਂਗਾ। ਪਾਰਬ੍ਰਹਮ ਪ੍ਰਭ ਆਪਣਾ ਲੇਖ ਲਿਖਾਵਾਂਗਾ। ਸਚਖੰਡ ਸਾਚਾ ਇਕ ਬਣਾਵਾਂਗਾ। ਸਚ ਸਿੰਘਾਸਣ ਇਕ ਵਛਾਵਾਂਗਾ। ਸ਼ਾਹੋ ਭੂਪ ਨਾਮ ਧਰਾਵਾਂਗਾ। ਰਾਜਨ ਰਾਜ ਜੋਗ ਸਿਖਾਵਾਂਗਾ । ਸੀਸ ਆਪਣੇ ਤਾਜ ਟਿਕਾਵਾਂਗਾ। ਦੋ ਜਹਾਨਾਂ ਵੇਖ ਵਖਾਵਾਂਗਾ। ਸਾਚੀ ਇਛਿਆ ਇਕ ਪਰਗਟਾਵਾਂਗਾ। ਸ਼ਬਦੀ ਸੁਤ ਬਣਾਵਾਂਗਾ। ਥਿਰ ਘਰ ਕੁੰਡਾ ਲਾਹਵਾਂਗਾ । ਆਪਣਾ ਭੇਵ ਜਣਾਵਾਂਗਾ। ਵਿਸ਼ਨੂੰ ਰੰਗ ਰੰਗਾਵਾਂਗਾ। ਬ੍ਰਹਮਾ ਜੋਤ ਜਗਾਵਾਂਗਾ। ਸ਼ੰਕਰ ਅੰਗ ਲਗਾਵਾਂਗਾ। ਸਾਚਾ ਖੇਲ ਕਰਾਵਾਂਗਾ। ਅਨਡਿਠੜਾ ਧਾਮ ਵਸਾਵਾਂਗਾ । ਜੋਤੀ ਜੋਤ ਡਗਮਗਾਵਾਂਗਾ। ਤ੍ਰੈਗੁਣ ਪਰਦਾ ਆਪੇ ਲਾਹਵਾਂਗਾ। ਪੰਜ ਤੱਤ ਸਾਚੀ ਵੰਡ ਵੰਡਾਵਾਂਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਵੇਖ ਵਖਾਵਾਂਗਾ । ਤੇਈ ਅਵਤਾਰ ਫੜ ਉਠਾਵਾਂਗਾ। ਬ੍ਰਹਮਾ ਸੁਤ ਨਾਲ ਮਿਲਾਵਾਂਗਾ। ਬਰਾਹ ਆਪਣਾ ਹਾਲ ਜਣਾਵਾਂਗਾ। ਹਾਵ ਗ਼ਰੀਵ ਭੇਵ ਚੁਕਾਵਾਂਗਾ। ਨਰਾਇਣ ਇਕੋ ਨਾਉਂ ਜਣਾਵਾਂਗਾ। ਕਪਲ ਮੁਨ ਬਣਾਵਾਂਗਾ। ਦੱਤਾ ਤ੍ਰੈ ਮਿਲਾਵਾਂਗਾ। ਰਿਖਪ ਦੇਵ ਏਕਾ ਮਾਰਗ ਲਾਵਾਂਗਾ। ਪਿਰਥੂ ਸੰਗ ਨਿਭਾਵਾਂਗਾ। ਮਤਸ ਚੋਲੀ ਹੰਡਾਵਾਂਗਾ। ਕਛਪ ਭਾਰ ਉਠਾਵਾਂਗਾ। ਧਨੰਤਰ ਵੈਦ ਜਗਾਵਾਂਗਾ। ਮੋਹਣੀ ਰੂਪ ਵਟਾਵਾਂਗਾ। ਹੰਸਾ ਚੋਗ ਚੁਗਾਵਾਂਗਾ। ਬਾਵਨ ਖੇਲ ਕਰਾਵਾਂਗਾ। ਹਰੀ ਹਰਿ ਆਪ ਅਖਵਾਵਾਂਗਾ । ਨਰ ਸਿੰਘ ਵੇਸ ਵਟਾਵਾਂਗਾ। ਨਰਾਇਣ ਧਾਰ ਚਲਾਵਾਂਗਾ। ਵੇਦ ਵਿਆਸ ਜਗਾਵਾਂਗਾ। ਰਾਮਾ ਵੇਸ ਵਟਾਵਾਂਗਾ। ਪੰਡਤ ਇਕ ਮਨਾਵਾਂਗਾ। ਸੀਸ ਜਗਦੀਸ ਇਕ ਸੁਹਾਵਾਂਗਾ। ਕਾਹਨਾ ਕ੍ਰਿਸ਼ਨਾ ਫੇਰ ਅਖਵਾਵਾਂਗਾ। ਅੰਤਮ ਕਲ ਡੰਕ ਵਜਾਵਾਂਗਾ। ਬ੍ਰਹਿਮੰਡ ਖੰਡ ਉਠਾਵਾਂਗਾ। ਲੋਆਂ ਪੁਰੀਆਂ ਵੇਖ ਵਖਾਵਾਂਗਾ। ਮੂਸਾ ਪਰਦਾ ਲਾਹਵਾਂਗਾ। ਈਸਾ ਨੈਣ ਖੁਲ੍ਹਾਵਾਂਗਾ। ਮੁਹੰਮਦ ਰਾਹ ਜਣਾਵਾਂਗਾ। ਚਾਰ ਯਾਰੀ ਨਾਲ ਮਿਲਾਵਾਂਗਾ। ਨਾਨਕ ਰੰਗ ਰੰਗਾਵਾਂਗਾ। ਗੋਬਿੰਦ ਤੇਲ ਚੜ੍ਹਾਵਾਂਗਾ। ਚਾਰੇ ਵੇਦਾਂ ਵੇਖ ਵਖਾਵਾਂਗਾ। ਸ਼ਾਸਤਰ ਸਿਮਰਤ ਪੁਰਾਨ ਸੰਗ ਜਣਾਵਾਂਗਾ। ਗੀਤਾ ਗਿਆਨ ਇਕ ਦ੍ਰਿੜਾਵਾਂਗਾ। ਅੰਜੀਲ ਕੁਰਾਨ ਫੋਲ ਫੁਲਾਵਾਂਗਾ। ਬਾਣੀ ਤੀਰ ਨਿਰਾਲਾ ਇਕ ਵਖਾਵਾਂਗਾ। ਆਪਣਾ ਹੁਕਮ ਸਚ ਮਨਾਵਾਂਗਾ। ਪਿਛਲੀ ਕੀਤੀ ਸਭ ਉਲਟਾਵਾਂਗਾ। ਦੋ ਜਹਾਨਾਂ ਆਪ ਪੜ੍ਹਾਵਾਂਗਾ। ਮੁੱਲਾ ਸ਼ੇਖ਼ ਮਿਟਾਵਾਂਗਾ। ਸਾਚਾ ਖੇਲ ਰਚਾਵਾਂਗਾ। ਜ਼ਿਮੀਂ ਅਸਮਾਨਾਂ ਨਾਚ ਨਚਾਵਾਂਗਾ। ਸੂਰਜ ਚੰਦ ਮੁਖ ਭਵਾਵਾਂਗਾ। ਮੰਡਲ ਰਾਸ ਰਚਾਵਾਂਗਾ। ਗੋਪੀ ਕਾਹਨ ਨਚਾਵਾਂਗਾ। ਬਲ ਆਪਣਾ ਇਕ ਪਰਗਟਾਵਾਂਗਾ। ਨਿਹਕਲੰਕ ਅਖਵਾਵਾਂਗਾ। ਸਚ ਸਿੰਘਾਸਣ ਸੋਭਾ ਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰਾਹ ਚਲਾਵਾਂਗਾ । ਆਪਣਾ ਰਾਹ ਚਲਾਉੂਂਗਾ। ਸਾਚਾ ਮਾਰਗ ਲਾਉੂਂਗਾ। ਕਲਜੁਗ ਕੂੜ ਮਿਟਾਉੂਂਗਾ। ਜ਼ਾਤ ਪਾਤ ਨਾ ਕੋਈ ਰਖਾਉੂਂਗਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪਣਾ ਰੰਗ ਰੰਗਾਉੂਂਗਾ। ਸ਼ਾਹ ਸੁਲਤਾਨਾਂ ਖ਼ਾਕ ਮਿਲਾਉੂਂਗਾ। ਗ਼ਰੀਬ ਨਿਮਾਣਿਆਂ ਫੜ ਉਠਾਉੂਂਗਾ। ਸਾਚਾ ਮੰਦਰ ਇਕ ਵਖਾਉੂਂਗਾ। ਨਰ ਨਰਾਇਣ ਨਜ਼ਰੀ ਆਉੂਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਉੂਂਗਾ। ਸਾਚੀ ਕਰਨੀ ਆਪ ਕਮਾਵਾਂਗਾ। ਭਗਤ ਸਾਚੇ ਫੜ ਉਠਾਵਾਂਗਾ। ਸੰਤ ਸਾਜਣ ਮੇਲ ਮਿਲਾਵਾਂਗਾ। ਗੁਰਮੁਖ ਆਪਣਾ ਭੇਵ ਖੁਲ੍ਹਾਵਾਂਗਾ। ਗੁਰਸਿਖ ਸਾਚੀ ਗੋਦ ਬਹਾਵਾਂਗਾ। ਵਡ ਜੋਧਨ ਜੋਧ ਸੂਰਬੀਰ ਆਪਣਾ ਨਾਉਂ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਜਣਾਵਾਂਗਾ। ਆਪਣਾ ਭੇਵ ਖੋਲ੍ਹਾਂਗਾ। ਸਚਖੰਡ ਦਵਾਰੇ ਬੋਲਾਂਗਾ। ਪੂਰਾ ਤੋਲ ਤੋਲਾਂਗਾ। ਆਦਿ ਜੁਗਾਦਿ ਕਦੇ ਨਾ ਡੋਲਾਂਗਾ। ਕਲਜੁਗ ਕੂੜੀ ਕਿਰਿਆ ਰੋਲਾਂਗਾ। ਸਚਖੰਡ ਦਵਾਰ ਖੋਲਾਂਗਾ। ਘਟ ਘਟ ਅੰਦਰ ਮੌਲਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਟਾਵਾਂਗਾ। ਪਰਵਰਦਿਗਾਰ ਅਖਵਾਵਾਂਗਾ। ਮੁਕਾਮੇ ਹੱਕ ਡੇਰਾ ਲਾਵਾਂਗਾ। ਲਾਸ਼ਰੀਕ ਨਜ਼ਰੀ ਆਵਾਂਗਾ। ਸਚ ਤੌਫ਼ੀਕ ਇਕ ਵਖਾਵਾਂਗਾ। ਮਿਹਬਾਨ ਬੀਦੋ ਵੇਸ ਵਟਾਵਾਂਗਾ। ਸਾਚਾ ਹੁਜਰਾ ਇਕ ਬਣਾਵਾਂਗਾ। ਪੀਰ ਪੈਗ਼ੰਬਰ ਫੜ ਉਠਾਵਾਂਗਾ। ਸਾਚਾ ਕਲਮਾ ਇਕ ਸੁਣਾਵਾਂਗਾ। ਨਬੀ ਰਸੂਲਾਂ ਵੇਖ ਵਖਾਵਾਂਗਾ। ਅੰਜੀਲ ਕੁਰਾਨਾ ਵਕਤ ਚੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਜਣਾਵਾਂਗਾ। ਆਪਣਾ ਰਾਹ ਦੱਸਾਂਗਾ। ਤੀਰ ਨਿਰਾਲਾ ਕਸਾਂਗਾ। ਦੋ ਜਹਾਨਾਂ ਵਸਾਂਗਾ। ਲੋਆਂ ਪੁਰੀਆਂ ਨੱਠਾਂਗਾ। ਕਿਸੇ ਕੋਲੋਂ ਨਾ ਢੱਠਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਰਨੀ ਕਰਾਂਗਾ। ਆਪਣੀ ਕਰਨੀ ਕਿਰਤ ਕਮਾਵਾਂਗਾ। ਚੌਦਾਂ ਤਬਕਾਂ ਫੋਲ ਫੁਲਾਵਾਂਗਾ। ਚੌਦਾਂ ਲੋਕਾਂ ਵੇਖ ਖ਼ੁਸ਼ੀ ਮਨਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਵਾਂਗਾ। ਕਰੋੜ ਤੇਤੀਸਾ ਉਂਗਲੀ ਲਾਵਾਂਗਾ। ਸੁਰਪਤ ਇੰਦ ਆਪ ਸਮਝਾਵਾਂਗਾ। ਸੋਹਲਾ ਇਕ ਪੜ੍ਹਾਵਾਂਗਾ। ਬੋਲਾ ਇਕ ਸਿਖਾਵਾਂਗਾ। ਪਿਛਲਾ ਰੌਲਾ ਸਰਬ ਮਿਟਾਵਾਂਗਾ। ਨਾਮ ਵਿਚੋਲਾ ਇਕ ਜਣਾਵਾਂਗਾ। ਪੀਰ ਪੈਗ਼ੰਬਰ ਗੋਲਾ ਆਪ ਬਣਾਵਾਂਗਾ। ਸ੍ਰਿਸ਼ਟ ਸਬਾਈ ਨੌਂ ਖੰਡ ਪ੍ਰਿਥਮੀ ਹੋਲਾ ਇਕ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਕਰਨੀ ਕਰ ਵਖਾਵਾਂਗਾ। ਸਾਚੀ ਕਰਨੀ ਕਰੇਗਾ। ਨਿਰਵੈਰ ਜੋਤ ਧਰੇਗਾ। ਭਗਤ ਭਗਵੰਤ ਵਰੇਗਾ। ਆਤਮ ਸੇਜਾ ਚੜ੍ਹੇਗਾ। ਸ਼ਬਦ ਅਗੰਮੀ ਪੜ੍ਹੇਗਾ। ਸੰਤ ਸੁਹੇਲੇ ਫੜੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪੇ ਕਰੇਗਾ। ਆਪਣਾ ਖੇਲ ਕਰਾਉੂਂਗਾ। ਦੋ ਜਹਾਨਾਂ ਨਾਚ ਨਚਾਉੂਂਗਾ। ਗੁਰ ਅਵਾਤਾਰਾਂ ਪੀਰ ਪੈਗ਼ੰਬਰਾਂ ਇਕੋ ਰਾਹ ਵਖਾਉੂਂਗਾ। ਦੀਨ ਮਜ਼੍ਹਬ ਝਗੜੇ ਸਰਬ ਮਿਟਾਉੂਂਗਾ। ਸਾਚੀ ਈਨ ਇਕ ਜਣਾਉੂਂਗਾ। ਪਿਛਲਾ ਦੀਨ ਨਾ ਕੋਇ ਰਖਾਉੂਂਗਾ। ਸਤਿਜੁਗ ਸਾਚਾ ਸੀਨ ਪਰਗਟਾਉੂਂਗਾ। ਸਾਚੇ ਘੋੜੇ ਅਸਵ ਪਾਖਰ ਜ਼ੀਨ ਤੰਗ ਕਸਾਉੂਂਗਾ। ਸ਼ਾਹ ਸਵਾਰ ਬਹਿ ਕੇ ਲੋਆਂ ਪੁਰੀਆਂ ਚਰਨਾਂ ਹੇਠ ਦਬਾਉੂਂਗਾ। ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਦਾਤਾ ਇਕ ਜਣਾਉੂਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਉੂਂਗਾ। ਸਾਚੀ ਕਰਨੀ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਵਸਣਹਾਰਾ ਸਚਖੰਡ ਸੱਚੇ ਦਵਾਰ, ਦਰਗਹਿ ਸਾਚੀ ਸੋਭਾ ਪਾਈਆ। ਜੋਤੀ ਜਾਤਾ ਪਰਵਰਦਿਗਾਰ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਜਨ ਭਗਤਾਂ ਕਰੇ ਪਿਆਰ, ਲਾਸ਼ਰੀਕ ਫੇਰਾ ਪਾਈਆ। ਅਲੱਖ ਅਗੋਚਰ ਅਗੰਮ ਅਪਾਰ, ਬੇਅੰਤ ਵੱਡੀ ਵਡਿਆਈਆ। ਸਚ ਸੰਦੇਸਾ ਦੇਵੇ ਸੰਸਾਰ, ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਕਰਦਾ ਰਿਹਾ ਵਿਹਾਰ, ਰੂਪ ਅਨੂਪ ਵੇਸ ਵਟਾਈਆ। ਸਚ ਸੰਦੇਸਾ ਦੇਂਦਾ ਰਿਹਾ ਵਾਰੋ ਵਾਰ, ਜਗਤ ਅੱਖਰ ਨਾਉਂ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਸਾਚੀ ਖੇਲ ਕਰੇ ਸਮਰਥ, ਸਮਰਥ ਆਪਣਾ ਖੇਲ ਜਣਾਇੰਦਾ। ਜੁਗ ਚੌਕੜੀ ਚਲਾਵਣਹਾਰਾ ਰਥ, ਰਥ ਰਥਵਾਹੀ ਇਕੋ ਨਜ਼ਰੀ ਆਇੰਦਾ। ਪੀਰ ਪੈਗ਼ੰਬਰ ਮਾਰਗ ਦੱਸ,
ਕਲਮਾ ਨਬੀ ਆਪ ਪੜ੍ਹਾਇੰਦਾ। ਗੁਰ ਅਵਤਾਰ ਮੇਲ ਮਿਲਾਵਾ ਹੱਸ ਹੱਸ, ਸਾਚੀ ਸਿਖਿਆ ਇਕ ਸਮਝਾਇੰਦਾ। ਆਤਮ ਪਰਮਾਤਮ ਦੇਵੇ ਰਸ, ਰਸ ਰਸੀਆ ਨਾਉਂ ਜਣਾਇੰਦਾ। ਆਦਿ ਨਿਰੰਜਣ ਜੋਤ ਨਿਰੰਜਣ ਕਰ ਪਰਕਾਸ਼, ਜੋਤੀ ਜੋਤ ਡਗਮਗਾਇੰਦਾ। ਘਟ ਘਟ ਅੰਦਰ ਕਰ ਕਰ ਵਾਸ, ਸਚ ਸਿੰਘਾਸਣ ਸੋਭਾ ਪਾਇੰਦਾ। ਦਾਤਾ ਦਾਨੀ ਸਰਬ ਗੁਣਤਾਸ, ਗੁਣਵੰਤਾ ਆਪਣਾ ਨਾਉਂ ਰਖਾਇੰਦਾ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਫੋਲ ਫੁਲਾਇੰਦਾ। ਗੁਰ ਅਵਤਾਰ ਦਾਸੀ ਦਾਸ, ਸੇਵਕ ਸਾਚੀ ਸੇਵ ਜਣਾਇੰਦਾ। ਅੰਤਮ ਕਲਜੁਗ ਸਾਰੇ ਸੱਦੇ ਪਾਸ, ਹੁਕਮ ਹਾਕਮ ਇਕ ਜਣਾਇੰਦਾ। ਦੋਏ ਜੋੜ ਕਰਨ ਅਰਦਾਸ, ਸਯਦਾ ਸੀਸ ਸਰਬ ਝੁਕਾਇੰਦਾ। ਚਾਰ ਕੁੰਟ ਹੋਏ ਨਰਾਸ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਦੀਨਾਂ ਮਜ਼੍ਹਬਾਂ ਕੀਤਾ ਪਾਸ਼ ਪਾਸ਼, ਦੂਈ ਪਰਦਾ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਸਾਚੇ ਘਰ ਮੰਗਾਇੰਦਾ। ਪੀਰ ਪੈਗ਼ੰਬਰ ਗਏ ਆ, ਆ ਨਾਅਰਾ ਇਕੋ ਲਾਈਆ। ਤੂੰ ਦਾਤਾ ਬੇਪਰਵਾਹ, ਤੇਰਾ ਅੰਤ ਕੋਇ ਨਾ ਆਈਆ। ਤੇਰੇ ਹੁਕਮੇ ਅੰਦਰ ਕਲਮਾ ਆਏ ਪੜ੍ਹਾ, ਕਾਇਨਾਤ ਕਰ ਜਣਾਈਆ। ਚੌਦਾਂ ਤਬਕ ਆਏ ਖੁਲ੍ਹਾ, ਤੇਰੀ ਮੰਨੀ ਇਕ ਰਜ਼ਾਈਆ। ਤੇਰੀ ਮੰਗਦੇ ਰਹੇ ਦੁਆ, ਦੋਏ ਜੋੜ ਵਾਸਤਾ ਪਾਈਆ। ਤੈਨੂੰ ਸੀਸ ਰਹੇ ਝੁਕਾ, ਸਯਦਾ ਸੱਚੇ ਮਾਹੀਆ। ਤੇਰਾ ਨਾਉਂ ਕਾਅਬਾ ਗਏ ਵਖਾ, ਮੱਕਾ ਤੇਰਾ ਚਰਨ ਦਰਸਾਈਆ। ਦੋ ਦੋ ਆਬਾ ਤੇਰਾ ਆਬ ਹਯਾਤ ਗਏ ਜਣਾ, ਹਯਾਤੀ ਸਭ ਦੀ ਦਏ ਬਦਲਾਈਆ। ਈਸਾ ਮੂਸਾ ਤੇਰਾ ਲੈਂਦੇ ਰਹੇ ਖ਼ਵਾਬ, ਮੁਹੰਮਦ ਇਕ ਧਿਆਨ ਲਗਾਈਆ। ਕਵਣ ਵੇਲਾ ਪਰਗਟ ਹੋਏ ਹੱਕ ਜਨਾਬ, ਗਹਿਰ ਗੰਭੀਰ ਸੱਚਾ ਸ਼ਹਿਨਸ਼ਾਹੀਆ। ਬਣ ਕੇ ਬਰਦੇ ਕਰੀਏ ਆਦਾਬ, ਆਪ ਆਪਣਾ ਮਾਣ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਰਿਹਾ ਬਹਾਈਆ। ਗੁਰ ਅਵਤਾਰ ਆ ਖਲੋਤੇ, ਨੇਤਰ ਨੈਣ ਨਾ ਕੋਇ ਉਠਾਈਆ। ਲੋਕਮਾਤ ਗੁਰੂਦਵਾਰ ਸ਼ਿਵਦਵਾਲੇ ਮੰਦਰ ਬਣਾਏ ਕੋਠੇ, ਚਾਰ ਦੀਵਾਰੀ ਵੰਡ ਵੰਡਾਈਆ। ਕੋਈ ਨਾ ਮਿਲਿਆ ਤੇਰੀ ਜੋਤੇ, ਜੋਤੀ ਜੋਤ ਨਾ ਕੋਇ ਮਿਲਾਈਆ। ਤੁਧ ਬਿਨ ਕਰਮ ਕਿਸੇ ਨਾ ਧੋਤੇ, ਨਿਹਕਰਮ ਨਾ ਕੋਇ ਬਣਾਈਆ। ਬਿਨ ਤੇਰੇ ਨਾਮ ਸਾਰੇ ਖੋਟੇ, ਖੋਟੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸੱਚਾ ਦਰ, ਜਿਸ ਦਰ ਮਿਲੇ ਵਡਿਆਈਆ। ਪੀਰ ਪੈਗ਼ੰਬਰ ਪਏ ਕੂਕ, ਨਾਅਰਾ ਇਕ ਲਗਾਈਆ। ਸਾਡੀ ਅਜੇ ਨਾ ਚੁਕੀ ਚੂਕ, ਚੁਕੱਨੇ ਹੋ ਕੇ ਰਹੇ ਸੁਣਾਈਆ। ਉਮਤ ਉਮਤੀਆਂ ਦਿਤੀ ਫੂਕ, ਕੂੜੀ ਕਿਰਿਆ ਅੱਗ ਲਗਾਈਆ। ਜ਼ਾਹਰ ਜ਼ਹੂਰ ਨਾ ਵੇਖਿਆ ਪੰਜ ਭੂਤ, ਕਾਇਆ ਕਾਅਬਾ ਨਾ ਕੋਇ ਬਣਾਈਆ। ਤੇਰਾ ਮਿਲਿਆ ਨਾ ਸਚ ਸਬੂਤ, ਸਹੀ ਸਲਾਮਤ ਨਜ਼ਰ ਕਿਸੇ ਨਾ ਆਈਆ। ਬਿਨ ਰੂਹ ਖ਼ਾਲੀ ਦਿਸੇ ਬੁੱਤ, ਬੁੱਤਖ਼ਾਨਾ ਜਗਤ ਵਡਿਆਈਆ। ਤੇਰਾ ਖੇਲ ਅਬਿਨਾਸ਼ੀ ਅਚੁੱਤ, ਭੇਵ ਕੋਇ ਨਾ ਪਾਈਆ। ਕਰ ਕਿਰਪਾ ਅੰਤਮ ਉਠ, ਇਕੋ ਤੇਰੀ ਓਟ ਤਕਾਈਆ। ਮਸੀਤ ਮਸਜਦ ਪਈ ਲੁੱਟ, ਮੁੱਲਾ ਸ਼ੇਖ਼ ਦੇਣ ਦੁਹਾਈਆ। ਪਰਵਰਦਿਗਾਰ ਸਭ ਨੇ ਲੋਕਮਾਤ ਵਿਚੋਂ ਕੱਢਿਆ ਕੁੱਟ, ਤੇਰਾ ਨਾਉਂ ਨਾ ਕੋਇ ਵਡਿਆਈਆ। ਤੇਰੀ ਜੜ ਬੈਠੇ ਪੁੱਟ, ਨਾਸਤਕ ਰੂਪ ਵਟਾਈਆ। ਤੇਰਾ ਨਜ਼ਰ ਨਾ ਆਏ ਕੋਈ ਪੁੱਤ, ਈਸਾ ਨੈਣਾਂ ਨੀਰ ਵਹਾਈਆ। ਮੁਹੰਮਦ ਕਹੇ ਮੈਨੂੰ ਆ ਕੇ ਪੁੱਛ, ਬਣ ਦਰਦੀ ਦਰਦ ਵੰਡਾਈਆ। ਅੱਲਾ ਰਾਣੀ ਕਹੇ ਮੇਰੇ ਕੋਲ ਨਹੀਂ ਕੁਛ, ਖ਼ਾਲੀ ਝੋਲੀ ਰਹੀ ਵਖਾਈਆ। ਸਦੀ ਚੌਧਵੀਂ ਬੂਟਾ ਰਿਹਾ ਸੁੱਕ, ਆਬ
ਹਯਾਤ ਨਾ ਕੋਇ ਪਿਆਈਆ। ਸਾਡਾ ਪੈਂਡਾ ਰਿਹਾ ਮੁੱਕ, ਦਰੋਹੀ ਤੇਰੇ ਨਾਮ ਖ਼ੁਦਾ ਤੋਬਾ ਤੋਬਾ ਇਕੋ ਰਾਗ ਅਲਾਈਆ। ਕਰ ਕਿਰਪਾ ਆਪਣੀ ਗੋਦੀ ਚੁੱਕ, ਪਰਵਰਦਿਗਾਰ ਤੇਰੀ ਸਰਨਾਈਆ। ਕਰਾਂ ਸਲਾਮ ਨਿਉਂ ਨਿਉਂ ਝੁਕ, ਅਲੈਕਮ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਸਾਚਾ ਖੋਲ੍ਹ ਦਰ ਦਰਵਾਜ਼ਾ, ਪੀਰ ਪੈਗ਼ੰਬਰ ਧਿਆਨ ਲਗਾਇੰਦਾ। ਤੂੰ ਸਾਹਿਬ ਸੱਚਾ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗੋਦ ਉਠਾਇੰਦਾ। ਤੇਰੇ ਸੀਸ ਇਕੋ ਤਾਜਾ, ਦੋ ਜਹਾਨਾਂ ਹੁਕਮ ਮਨਾਇੰਦਾ। ਸ਼ਾਹੋ ਭੂਪ ਵਡ ਨਵਾਬਾ, ਰੱਯਤ ਆਪਣੀ ਵੇਖ ਵਖਾਇੰਦਾ। ਅੰਤਮ ਕੰਮ ਨਾ ਆਏ ਕੋਇ ਕਾਅਬਾ, ਕਿਬਲ ਤੇਰਾ ਇਕੋ ਨਾਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਜਿਸ ਦਵਾਰੇ ਆਸਣ ਲਾਇੰਦਾ। ਗੁਰ ਅਵਤਾਰ ਦੱਸਣ ਹਾਲ, ਬੀਤੀ ਆਪ ਜਣਾਈਆ। ਸ੍ਰਿਸ਼ਟ ਸਬਾਈ ਹੋਈ ਬੇਹਾਲ, ਚਾਰ ਕੁੰਟ ਰਿਹਾ ਕੁਰਲਾਈਆ। ਗੁਰ ਕਾ ਸ਼ਬਦ ਨਾ ਕਿਸੇ ਨਾਲ, ਭਰਮੇ ਭੁੱਲੀ ਸਰਬ ਲੋਕਾਈਆ। ਕਲਜੁਗ ਕੂੜਾ ਵੱਜੇ ਤਾਲ, ਘਰ ਘਰ ਡੰਕਾ ਰਿਹਾ ਸੁਣਾਈਆ। ਤੇਰੇ ਭਗਤ ਹੋਏ ਬੇਹਾਲ, ਬਿਹਬਲ ਹੋ ਹੋ ਦੇਣ ਦੁਹਾਈਆ। ਗ਼ਰੀਬ ਨਿਮਾਣਿਆਂ ਸੁਣੇ ਨਾ ਕੋਇ ਸਵਾਲ, ਸ਼ਾਹ ਪਾਤਸ਼ਾਹ ਨਜ਼ਰ ਕੋਇ ਨਾ ਆਈਆ। ਸੰਤ ਸਾਜਣ ਤੈਨੂੰ ਥੱਕੇ ਭਾਲ, ਤੇਰਾ ਰਾਹ ਨਾ ਕੋਇ ਦਸਾਈਆ। ਤੂੰ ਸਚਖੰਡ ਵਸਿਉਂ ਧਰਮਸਾਲ, ਧਰਮ ਦਵਾਰਾ ਇਕ ਜਣਾਈਆ। ਤੇਰੇ ਨਾਮ ਬਿਨਾਂ ਜੀਵ ਜੰਤ ਹੋਏ ਕੰਗਾਲ, ਖ਼ਾਲੀ ਹੱਥ ਫਿਰਨ ਵਾਹੋ ਦਾਹੀਆ। ਦੀਨਾਂ ਮਜ਼੍ਹਬਾਂ ਕੀਤਾ ਜ਼ਵਾਲ, ਜ਼ਰਾ ਜ਼ਰਾ ਵੰਡ ਵੰਡਾਈਆ। ਅੰਤਮ ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗ਼ਾਰਾ ਇਕ ਵਜਾਈਆ। ਬੇਪਰਵਾਹ ਤੇਰੀ ਅਵੱਲੜੀ ਚਾਲ, ਬੇਪਰਵਾਹੀ ਨਾ ਅਜੇ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਗੁਰ ਅਵਤਾਰ ਮੰਗ ਮੰਗਾਈਆ। ਗੁਰ ਅਵਤਾਰ ਦੋਏ ਜੋੜ, ਹਰਿ ਚਰਨੀ ਸੀਸ ਨਿਵਾਇਆ। ਬੌਹੜੀ ਬੌਹੜੀ ਨਿਰਗੁਣ ਬੌਹੜ, ਸਰਗੁਣ ਕੰਮ ਕਿਸੇ ਨਾ ਆਇਆ। ਇਕੋ ਚੜ੍ਹ ਸਾਚੇ ਘੋੜ, ਘੋੜਾ ਸ਼ਬਦੀ ਰੂਪ ਵਟਾਇਆ। ਦੋ ਜਹਾਨਾਂ ਆਪੇ ਬੌਹੜ, ਤੇਰਾ ਜ਼ੋਰ ਨਾ ਲਗੇ ਰਾਇਆ। ਲੱਖ ਚੁਰਾਸੀ ਵੇਖ ਰੀਠਾ ਮਿਠਾ ਕੌੜ, ਚਾਰੋਂ ਕੁੰਟ ਫੇਰਾ ਪਾਇਆ। ਈਸਾ ਮੂਸਾ ਰਾਹ ਤੇਰਾ ਤੱਕੇ ਵਿਚ ਗੋਰ, ਮਕਬਰੇ ਦੇਣ ਦੁਹਾਇਆ। ਤੇਰੀ ਖਾਣੀ ਬਾਣੀ ਪਾਵੇ ਸ਼ੋਰ, ਸਚ ਸੋਹਲਾ ਇਕ ਜਣਾਇਆ। ਕਲਜੁਗ ਹੋਇਆ ਅੰਧ ਘੋਰ, ਚੌਦਸ ਚੰਦ ਨਾ ਕੋਇ ਚਮਕਾਇਆ। ਚਾਰੋਂ ਕੁੰਟ ਠੱਗ ਚੋਰ, ਸਚ ਰਹਿਣ ਕੋਇ ਨਾ ਪਾਇਆ। ਕੂੜਾ ਰਾਜਾ ਹੱਥ ਕੂੜੀ ਫੜੀ ਡੋਰ, ਗ਼ਰੀਬ ਨਿਮਾਣੇ ਦੇਣ ਦੁਹਾਇਆ। ਤੂੰ ਸਾਹਿਬ ਵੇਖ ਕਰ ਕੇ ਗ਼ੌਰ, ਗਹਿਰਾ ਆਪਣਾ ਧਿਆਨ ਲਗਾਇਆ। ਤੇਰੇ ਅੱਗੇ ਚਲੇ ਨਾ ਕਿਸੇ ਦਾ ਕੋਈ ਜ਼ੋਰ, ਜ਼ੋਰੂ ਜ਼ਰ ਰਹਿਣ ਨਾ ਪਾਇਆ। ਤੇਰਾ ਮੰਤਰ ਇਕੋ ਫੋਰ, ਫੁਰਨਾ ਸਭ ਦਾ ਬੰਦ ਕਰਾਇਆ। ਆਪਣੇ ਹੱਥ ਫੜ ਲੈ ਡੋਰ, ਜਿਉਂ ਭਾਵੇ ਲੈ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਖ਼ਾਲੀ ਝੋਲੀ ਰਹੇ ਵਖਾਇਆ। ਪੁਰਖ ਅਕਾਲ ਕਹੇ ਮੈਂ ਉਠਾਂਗਾ। ਨਿਰਗੁਣ ਦਾਤਾ ਹੋ ਕੇ ਤੁਠਾਂਗਾ। ਕਲਜੁਗ ਕੂੜੀ ਕਿਰਿਆ ਲੁਟਾਂਗਾ। ਡੂੰਘੀ ਜੜ ਪੁਟਾਂਗਾ। ਸ਼ੌਹ ਦਰਯਾਏ ਸੁਟਾਂਗਾ। ਮਨਮੁਖਤਾ ਨੂੰ ਕੁਟਾਂਗਾ। ਸ਼ੇਰ ਹੋ ਕੇ ਬੁਕਾਂਗਾ। ਦੋ ਜਹਾਨ ਕਦੇ ਨਾ ਲੁਕਾਂਗਾ। ਨੇੜੇ ਆ ਕੇ ਢੁਕਾਂਗਾ। ਗ਼ਰੀਬ ਨਿਮਾਣੇ ਚੁੱਕਾਂਗਾ। ਸ਼ਾਹ ਸੁਲਤਾਨਾਂ
ਮੂੰਹ ਦੇ ਭਾਰ ਸੁੱਟਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖ ਲਿਖਾਂਗਾ। ਸਾਚਾ ਲੇਖ ਲਿਖਾਵਾਂਗਾ। ਸਤਿਜੁਗ ਰਾਹ ਚਲਾਵਾਂਗਾ । ਇਕੋ ਇਸ਼ਟ ਵਖਾਵਾਂਗਾ। ਇਕੋ ਮੰਦਰ ਬਣਾਵਾਂਗਾ। ਇਕੋ ਅੰਦਰ ਵਖਾਵਾਂਗਾ। ਇਕੋ ਜੋਤ ਮਿਲਾਵਾਂਗਾ। ਇਕੋ ਨਾਦ ਵਜਾਵਾਂਗਾ। ਇਕੋ ਰਾਗ ਸੁਣਾਵਾਂਗਾ । ਇਕੋ ਆਗ ਬੁਝਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਰਖਾਵਾਂਗਾ। ਆਪਣਾ ਬਲ ਰੱਖਾਂਗਾ। ਸ੍ਰਿਸ਼ਟ ਸਬਾਈ ਭਖਾਂਗਾ । ਜਨ ਭਗਤਾਂ ਮਾਰਗ ਦੱਸਾਂਗਾ। ਹਿਰਦੇ ਅੰਦਰ ਵਸਾਂਗਾ। ਤੀਰ ਨਿਰਾਲਾ ਕਸਾਂਗਾ। ਪੰਚ ਵਿਕਾਰ ਝੱਸਾਂਗਾ। ਸਾਚੇ ਮੰਦਰ ਬਹਿ ਕੇ ਹੱਸਾਂਗਾ। ਪਰੇਮ ਪਿਆਰ ਅੰਦਰ ਫਸਾਂਗਾ। ਵਿਭਚਾਰ ਕੋਲੋਂ ਨੱਸਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਇਕੋ ਵਸਾਂਗਾ। ਸਾਚਾ ਮੰਦਰ ਵਸਾਵਾਂਗਾ। ਲੋਕਮਾਤ ਉਪਜਾਵਾਂਗਾ। ਆਪਣੀ ਸੇਵ ਕਮਾਵਾਂਗਾ। ਗੁਰਮੁਖ ਨਾਲ ਰਲਾਵਾਂਗਾ। ਹਰਿਜਨ ਪੱਲੂ ਫੜਾਵਾਂਗਾ। ਇਕੋ ਗੰਢ ਪਵਾਵਾਂਗਾ। ਮਜੀਠੀ ਰੰਗ ਰੰਗਾਵਾਂਗਾ। ਅਨਡੀਠੀ ਖੇਲ ਵਖਾਵਾਂਗਾ। ਕਾਇਆ ਸੀਤਲ ਸੀਤੀ ਕਰ ਵਖਾਵਾਂਗਾ। ਸਤਿਜੁਗ ਰੀਤੀ ਇਕ ਚਲਾਵਾਂਗਾ। ਮੰਦਰ ਮਸੀਤੀ ਪੰਧ ਮੁਕਾਵਾਂਗਾ। ਪਿਛਲੀ ਬੀਤੀ ਨਾ ਫੇਰ ਸੁਣਾਵਾਂਗਾ। ਅੱਗੇ ਨਾਮ ਜਪਾਵਾਂਗਾ। ਸੋਹੰ ਇਕੋ ਅੱਖਰ ਪੜ੍ਹਾਵਾਂਗਾ। ਨਾਮ ਵਿਚੋਲਾ ਬਣ ਬਣ ਜੋਗ ਕਮਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਵਾਂਗਾ। ਆਪਣਾ ਖੇਲ ਖਲਾਉੂਂਗਾ। ਗੁਰ ਅਵਤਾਰ ਦਰ ਬਹਾਉੂਂਗਾ। ਪੀਰ ਪੈਗ਼ੰਬਰ ਪੰਧ ਮੁਕਾਉੂਂਗਾ। ਸਭ ਨੂੰ ਇਕੋ ਰਾਗ ਸੁਣਾਉੂਂਗਾ । ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਉੂਂਗਾ। ਨਿਰਗੁਣ ਪਰਗਟ ਹੋ ਕੇ ਸ਼ੇਰਾ, ਸ਼ੇਰ ਭਬਕ ਇਕ ਲਗਾਉੂਂਗਾ। ਨੌਂ ਖੰਡ ਪ੍ਰਿਥਮੀ ਜੰਬਕ ਰੂਪ ਜਣਾਉੂਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਵਖਾਉੂਂਗਾ। ਆਪਣੀ ਕਰਨੀ ਆਪ ਕਰਾਵਾਂਗਾ। ਜੋ ਘੜਿਆ ਭੰਨ ਵਖਾਵਾਂਗਾ। ਪਿਛਲਾ ਲੇਖ ਮਿਟਾਵਾਂਗਾ। ਅਗਲੀ ਬਣਤ ਬਣਾਵਾਂਗਾ। ਸਾਚੇ ਸੰਤ ਉਪਜਾਵਾਂਗਾ। ਗੁਰ ਮੰਤਰ ਇਕ ਪੜ੍ਹਾਵਾਂਗਾ। ਨੌਂ ਖੰਡ ਪ੍ਰਿਥਮੀ ਇਕੋ ਘਰ ਵਖਾਵਾਂਗਾ। ਸੱਤਾਂ ਦੀਪਾਂ ਇਕੋ ਇਸ਼ਟ ਜਣਾਵਾਂਗਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਰਖਾਵਾਂਗਾ। ਆਤਮ ਪਰਮਾਤਮ ਮੇਲ ਮਿਲਾਵਾਂਗਾ। ਬ੍ਰਹਮ ਪਾਰਬ੍ਰਹਮ ਪਰਦਾ ਆਪ ਚੁਕਾਵਾਂਗਾ। ਈਸ਼ ਜੀਵ ਗੰਢ ਪਵਾਵਾਂਗਾ। ਜਗਦੀਸ਼ਰ ਨਾਮ ਧਰਾਵਾਂਗਾ। ਤਪੀਸ਼ਰ ਰੂਪ ਵਟਾਵਾਂਗਾ। ਰਖੀਸ਼ਰ ਇਕ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਰਚਾਵਾਂਗਾ। ਸਾਚੀ ਖੇਲ ਰਚੂੰਗਾ। ਤ੍ਰੈਗੁਣ ਅਗਨੀ ਵਿਚ ਮਚੂੰਗਾ। ਕਾਲ ਕਲੰਦਰ ਹੋ ਕੇ ਨੱਚੂੰਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣੀ ਕਰਨੀ ਦੱਸੂੰਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਮੰਦਰ ਵਸੂੰਗਾ। ਆਪਣਾ ਮੰਦਰ ਵਸਾਵਾਂਗਾ । ਨਿਹਚਲ ਧਾਮ ਬਣਾਵਾਂਗਾ। ਜੋਤੀ ਜੋਤ ਜਗਾਵਾਂਗਾ। ਕਿਲਾ ਕੋਟ ਵਖਾਵਾਂਗਾ। ਚੋਟ ਨਗਾਰੇ ਲਾਵਾਂਗਾ। ਸਭ ਦੀ ਸੋਚ ਭੁਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਗ ਅਲਾਵਾਂਗਾ। ਆਪਣਾ ਗੀਤ ਗਾਉੂਂਗਾ। ਸਾਚੀ ਰੀਤ ਚਲਾਉੂਂਗਾ। ਪਤਤ ਪੁਨੀਤ ਕਰਾਉੂਂਗਾ। ਧਾਮ ਅਤੀਤ ਰਖਾਉੂਂਗਾ। ਅੰਮ੍ਰਿਤ ਮੇਘ ਬਰਸਾਉੂਂਗਾ। ਹਸਤ ਕੀਟ ਮਿਲਾਉੂਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਉੂਂਗਾ । ਸਾਚੀ ਕਰਨੀ
ਰੱਖੇ ਹੱਥ, ਹਰਿ ਸਾਹਿਬ ਵੱਡੀ ਵਡਿਆਈਆ। ਕਲਜੁਗ ਅੰਤਮ ਹੋ ਪਰਗਟ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ ਵਸਣਹਾਰਾ ਉਚੇ ਟਿੱਲੇ ਪਰਬਤ, ਪਰਬਤ ਚੋਟੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਈਆ। ਸਾਚੀ ਖੇਲ ਕਰੇ ਅਗੰਮ, ਭੇਵ ਅਭੇਦ ਜਣਾਇੰਦਾ। ਲੇਖਾ ਜਾਣੇ ਲੱਖ ਚੁਰਾਸੀ ਕਾਇਆ ਮਾਟੀ ਤਨ ਚੰਮ, ਮੰਦਰ ਅੰਦਰ ਖੋਜ ਖੁਜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੇੜਾ ਬੰਨ੍ਹ ਜੁਗ ਚੌਕੜੀ ਕੰਧ ਉਠਾਇੰਦਾ। ਦੇਵਣਹਾਰਾ ਨਾਮ ਧੰਨ, ਵਸਤ ਅਮੋਲਕ ਆਪ ਵਰਤਾਇੰਦਾ। ਸੁਣਾਵਣਹਾਰਾ ਰਾਗ ਕੰਨ, ਸਚ ਸੰਦੇਸਾ ਇਕ ਅਲਾਇੰਦਾ। ਬੰਨ੍ਹਣਹਾਰਾ ਮਨੂਆ ਮਨ, ਮਨ ਵਾਸਨਾ ਮੇਟ ਮਿਟਾਇੰਦਾ। ਦੇਵਣਹਾਰਾ ਬੁਧ ਮਤ ਡੰਨ, ਡੰਕਾ ਆਪਣੇ ਨਾਮ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਆਪਣਾ ਨਾਮ ਵਡਿਆਇੰਦਾ। ਨਿਰਗੁਣ ਨਾਉਂ ਹਰਿ ਨਿਰੰਕਾਰ, ਆਦਿ ਜੁਗਾਦਿ ਸੁਣਾਇਆ। ਜੁਗ ਜੁਗ ਸਿਫ਼ਤ ਕਰੇ ਗੁਰੂ ਅਵਤਾਰ, ਕੋਟਨ ਕੋਟ ਢੋਲਾ ਗਾਇਆ। ਹਰਿ ਕਾ ਅੰਤ ਨਾ ਪਾਰਾਵਾਰ, ਬੇਅੰਤ ਕਹਿ ਕਹਿ ਸ਼ੁਕਰ ਮਨਾਇਆ। ਕਰਦੇ ਰਹੇ ਸਰਬ ਗੁਫ਼ਤਾਰ, ਰਸਨਾ ਜਿਹਵਾ ਨਾਲ ਮਿਲਾਇਆ। ਉਚੀ ਕੂਕ ਕੂਕ ਪੁਕਾਰ, ਭਗਤ ਭਗਵੰਤ ਢੋਲਾ ਗਾਇਆ। ਪਰਦਾ ਉਹਲਾ ਵਿਚ ਸੰਸਾਰ, ਨਿਰਗੁਣ ਸਰਗੁਣ ਆਪ ਰਖਾਇਆ। ਕਲਜੁਗ ਅੰਤਮ ਬਦਲਿਆ ਚੋਲ੍ਹਾ ਆਪ ਨਿਰੰਕਾਰ, ਤੱਤਵ ਤੱਤ ਨਾ ਕੋਇ ਰਖਾਇਆ। ਇਕੋ ਬੋਲਾ ਬੋਲ ਜੈਕਾਰ, ਤੂੰ ਮੇਰਾ ਮੈਂ ਤੇਰਾ ਸਾਚਾ ਜੋੜਾ ਜੋੜ ਜੁੜਾਇਆ। ਵਸਣਹਾਰਾ ਧਾਮ ਨਿਆਰ, ਸਚਖੰਡ ਆਪਣਾ ਡੇਰਾ ਲਾਇਆ। ਸੰਬਲ ਖੋਲ੍ਹ ਆਪ ਕਵਾੜ, ਬੰਦ ਤਾਕੀ ਪਰਦਾ ਦਏ ਚੁਕਾਇਆ। ਗੋਬਿੰਦ ਮੀਤਾ ਮੀਤ ਮੁਰਾਰ, ਪੂਤ ਸਪੂਤਾ ਵੇਸ ਵਟਾਇਆ। ਪੁਰਖ ਅਕਾਲ ਖ਼ਬਰਦਾਰ, ਸਾਚੀ ਖ਼ਬਰ ਰਿਹਾ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਜਣਾਇਆ। ਸਾਚੀ ਖ਼ਬਰ ਸੁਣਾਵਾਂਗਾ। ਬੇਸਬਰ ਪਿਆਲਾ ਤੋੜ ਤੁੜਾਵਾਂਗਾ। ਆਬਰੂ ਇੱਜ਼ਤ ਸਰਬ ਮਿਟਾਵਾਂਗਾ। ਆਪਣਾ ਨਾਮ ਬੇਇੱਜ਼ਤ ਨਾ ਕਦੇ ਕਰਾਵਾਂਗਾ। ਸ੍ਰਿਸ਼ਟ ਸਬਾਈ ਸ਼ਕਤ ਵਖਾਵਾਂਗਾ। ਆਪਣਾ ਦਸਤ ਇਕ ਉਠਾਵਾਂਗਾ। ਵਸਤ ਸਭ ਦੀ ਖੋਹ ਕੇ ਆਪਣੀ ਝੋਲੀ ਪਾਵਾਂਗਾ। ਬਿਨ ਰੂਹ ਤੋਂ ਖ਼ਾਲੀ ਬੁੱਤ ਜਣਾਵਾਂਗਾ। ਮਕਬਰਿਆਂ ਵਿਚ ਰਖਾਵਾਂਗਾ। ਅਗਨੀ ਉਤੇ ਸੜਾਵਾਂਗਾ। ਖ਼ਾਕ ਵਿਚ ਰਲਾਵਾਂਗਾ। ਪੋਸ਼ ਤਨ ਲੁਹਾਵਾਂਗਾ। ਸੋਚ ਵਿਚ ਨਾ ਆਵਾਂਗਾ। ਨਮਾਜ਼ ਰੋਜ਼ਾ ਮਿਟਾਵਾਂਗਾ । ਤੀਰ ਗੋਸ਼ਾ ਇਕ ਉਠਾਵਾਂਗਾ। ਕਮਾਨ ਆਪਣਾ ਟੰਕ ਚਲਾਵਾਂਗਾ। ਰਾਉ ਰੰਕ ਜਣਾਵਾਂਗਾ। ਬਿਨ ਭਗਤਾਂ ਨਜ਼ਰ ਕਿਸੇ ਨਾ ਆਵਾਂਗਾ। ਆਦਿ ਸ਼ਕਤ ਵੇਸ ਵਟਾਵਾਂਗਾ। ਚਤਰਭੁਜ ਨਾਮ ਧਰਾਵਾਂਗਾ। ਅਮਾਮ ਮਹਿੰਦੀ ਫੇਰਾ ਪਾਵਾਂਗਾ। ਦਿਸ਼ਾ ਲਹਿੰਦੀ ਵੇਖ ਵਖਾਵਾਂਗਾ। ਹੱਥੀਂ ਮਹਿੰਦੀ ਲਾਲ ਰੰਗਾਵਾਂਗਾ। ਦੁਨੀਆ ਢਹਿੰਦੀ, ਢਾਹ ਢਾਹ ਢੇਰ ਕਰਾਵਾਂਗਾ। ਅੰਜੀਲ ਕੁਰਾਨ ਖਹਿੰਦੀ, ਖਹਿ ਖਹਿ ਅਗਨ ਲਗਾਵਾਂਗਾ। ਅੱਲਾ ਰਾਣੀ ਪੀਹੜੇ ਬਹਿੰਦੀ, ਮਸਤਕ ਟਿੱਕਾ ਇਕ ਸੁਹਾਵਾਂਗਾ। ਉਮਤ ਨਬੀ ਨੂੰ ਜਾ ਜਾ ਕਹਿੰਦੀ, ਵੇਲਾ ਅੰਤਮ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਗੱਲ ਸੁਣਾਵਾਂਗਾ। ਅੱਲਾ ਰਾਣੀ ਫਿਰੇ ਨੱਠੀ, ਚੌਦਾਂ ਤਬਕ ਦਏ ਦੁਹਾਈਆ। ਵੇਖੋ ਮੇਰੀ ਖ਼ਾਲੀ ਹੱਟੀ, ਵਣਜਾਰਾ ਕੋਇ ਰਹਿਣ ਨਾ ਪਾਈਆ। ਕਲਜੁਗ ਜੀਵਾਂ ਮੇਰੀ ਮੀਢੀ ਪੱਟੀ, ਖੁਲ੍ਹੀ ਗੁੱਤ ਰਹੀ ਵਖਾਈਆ। ਹੱਥੋਂ ਸੱਟੀ ਮੁਹੰਮਦ ਮੌਲੀ ਅੱਟੀ,
ਸਾਚਾ ਸਗਨ ਨਾ ਕੋਇ ਮਨਾਈਆ। ਦਰੋਹੀ ਮੈਥੋਂ ਭਰੀ ਨਾ ਜਾਏ ਚੱਟੀ, ਸਿਰ ਭਾਰ ਨਾ ਕੋਇ ਉਠਾਈਆ। ਮੈਂ ਬਾਲੀ ਅੱਜੇ ਨੱਢੀ, ਮੇਰਾ ਮੀਆਂ ਅੰਗ ਨਾ ਮੋਹੇ ਲਗਾਈਆ। ਫੜ ਕੇ ਬਾਂਹੋਂ ਘਰੋਂ ਕੱਢੀ, ਚਾਰੋਂ ਕੁੰਟਾਂ ਫਿਰੇ ਵਾਹੋ ਦਾਹੀਆ। ਮੈਨੂੰ ਰੋਟੀ ਮਿਲੇ ਨਾ ਅੱਧੀ, ਭੁੱਖੀ ਮਰੇ ਤਿਹਾਈਆ। ਅੰਤਮ ਆ ਗਈ ਚੌਧਵੀਂ ਸਦੀ, ਚੌਦਾਂ ਤਬਕਾਂ ਸਾਰ ਕੋਇ ਨਾ ਪਾਈਆ। ਮੈਂ ਹੁਕਮੇ ਅੰਦਰ ਬੱਧੀ, ਪਰਵਰਦਿਗਾਰ ਦਏ ਸਜ਼ਾਈਆ। ਮੈਂ ਪਿਛਲੀ ਕਹਾਣੀ ਛੱਡੀ, ਤੁਹਾਨੂੰ ਸਭ ਨੂੰ ਦਿਆਂ ਸੁਣਾਈਆ। ਮੇਰੀ ਕੋਇ ਨਾ ਰੱਖੇ ਲੱਜੀ, ਸਿਰ ਹੱਥ ਨਾ ਕੋਇ ਟਿਕਾਈਆ। ਮੇਰੀ ਗੁੱਤ ਮੇਰੀ ਉਮਤ ਵੱਢੀ, ਭੁਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਅੱਲਾ ਰਾਣੀ ਰੋਵੇ ਨੀਰ, ਨੈਣਾਂ ਨੈਣ ਮਿਲਾਈਆ। ਵੇਖੋ ਮੇਰੇ ਪਾਟੇ ਚੀਰ, ਚੀਥੜ ਸਚ ਨਾ ਕੋਇ ਹੰਡਾਈਆ। ਬਿਰਹੋਂ ਅੰਦਰ ਸੁੱਕਾ ਸਰੀਰ, ਰੱਤੀ ਰੱਤ ਰਹਿਣ ਨਾ ਪਾਈਆ। ਮਾਰਗ ਦੱਸ ਕੇ ਗਏ ਪੈਗ਼ੰਬਰ ਪੀਰ, ਪਰਾ ਆਪਣੀ ਇਕ ਜਣਾਈਆ। ਸ਼ਰਅ ਲਾ ਕੇ ਗਏ ਜ਼ੰਜੀਰ, ਸ਼ਰੀਅਤ ਕੁੰਜੀ ਵਿਚ ਰਖਾਈਆ। ਮੈਂ ਅੰਤ ਹੋਈ ਦਿਲਗੀਰ, ਮੇਰਾ ਮਾਹੀ ਬੈਠਾ ਮੁਖ ਭਵਾਈਆ। ਮੇਰੀ ਕੋਈ ਨਾ ਕੱਟੇ ਭੀੜ, ਮੁੱਲਾ ਸ਼ੇਖ਼ ਮਸਲਾ ਹੱਕ ਨਾ ਕੋਇ ਜਣਾਈਆ। ਵੇਖੋ ਅੰਤ ਹੋਈ ਅਖ਼ੀਰ, ਅਮਾਮ ਸਭ ਦੀ ਅੱਖੀਂ ਘੱਟਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਮੈਂ ਦੱਸਣ ਆਈ ਚੌਦਾਂ ਤਬਕ, ਤੋਬਾ ਤੋਬਾ ਕਰੋ ਸਲਾਮ। ਪਿਛਲਾ ਭੁੱਲੋ ਸਾਰੇ ਸਬਕ, ਅੱਗੇ ਮੰਨੋ ਇਕ ਅਮਾਮ। ਜਿਸ ਦਾ ਨਾਂ ਸੁਣਦਿਆਂ ਈਸਾ ਮੂਸਾ ਮੁਹੰਮਦ ਰਹੇ ਤਭਕ, ਦਰ ਬਰਦੇ ਬਣ ਕੇ ਬੈਠੇ ਗ਼ੁਲਾਮ। ਉਸ ਸਾਹਿਬ ਦੀ ਸੱਚੀ ਬਰਕਤ, ਜਿਸ ਨਾਲ ਵਸੇ ਜਹਾਨ। ਓਸ ਨਾਲ ਕੋਈ ਨਾ ਕਰਿਉ ਸਿਰਕਤ, ਸਭ ਦਾ ਮੇਟੇ ਈਮਾਨ। ਕਿਸੇ ਦੀ ਰਹਿਣ ਨਾ ਦੇਵੇ ਹਰਕਤ, ਹੁਲੀਆ ਕਰ ਦਏ ਬੇਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਇਕ ਮਹਾਨ। ਨਾਲੇ ਦੱਸਾਂ ਨਾਲੇ ਰੋਵਾਂ, ਹਾਲ ਬੇਹਾਲ ਰਹੀ ਜਣਾਈਆ। ਸੀਸ ਆਪਣੇ ਵਾਲ ਖੋਵਾਂ, ਦੋਹਾ ਹੱਥਾਂ ਦਿਆਂ ਦੁਹਾਈਆ। ਦਿਵਸ ਰੈਣ ਕਦੇ ਨਾ ਸੋਵਾਂ, ਭੱਜੀ ਫਿਰਾਂ ਵਾਹੋ ਦਾਹੀਆ। ਸਾਹਿਬ ਸੱਚੇ ਦਾ ਢੋਲਾ ਗਾਵਾਂ, ਤੂੰ ਮੇਰਾ ਮੈਂ ਤੇਰੀ ਤੁਧ ਬਿਨ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤਮ ਦੇ ਠੰਡੀਆਂ ਛਾਵਾਂ, ਇਕ ਤੇਰੀ ਓਟ ਰਖਾਈਆ। ਤੁਧ ਬਿਨ ਭੱਜੀਆਂ ਮੇਰੀਆਂ ਬਾਂਹਵਾਂ, ਬਾਂਹੋਂ ਫੜ ਗਲੇ ਨਾ ਕੋਇ ਲਗਾਈਆ। ਜੇ ਦਰ ਸੱਦੇਂ ਤੇ ਨੀਵੀਂ ਹੋ ਕੇ ਆਵਾਂ, ਧੂੜੀ ਚਰਨ ਖ਼ਾਕ ਰਮਾਈਆ। ਵਾਰੀ ਘੋਲੀ ਪ੍ਰਭ ਤੇਰੇ ਸਦਕੇ ਜਾਵਾਂ, ਤੇਰੇ ਹੱਥ ਵੱਡੀ ਵਡਿਆਈਆ। ਦਿਵਸ ਰੈਣ ਤੇਰਾ ਨਾਉਂ ਰਾਵਾਂ, ਰਹਿਬਰ ਮਿਲੇ ਬੇਪਰਵਾਹੀਆ। ਤੁਧ ਬਿਨ ਚਾਰ ਕੁੰਟ ਖ਼ਾਲੀ ਕਾਗ ਉਡਾਵਾਂ, ਬੇਬਸ ਰਹੀ ਕੁਰਲਾਈਆ। ਮੈਨੂੰ ਚੌਦਾਂ ਤਬਕਾਂ ਵਿਚੋਂ ਤੇਰਾ ਸਚ ਨਾ ਲੱਭਿਆ ਨਾਵਾਂ, ਅੱਖਰਾਂ ਨਾਲ ਕਰਨ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਅੱਲਾ ਰਾਣੀ ਮਾਰੇ ਨਾਅਰਾ, ਹੱਕ ਹੱਕ ਧਿਆਈਆ। ਬੌਹੜੀ ਮਿਲ ਪਰਵਰਦਿਗਾਰਾ, ਤੇਰੀ ਆਸ ਰਖਾਈਆ। ਨਾਤਾ ਤੁਟਿਆ ਚਾਰ ਯਾਰਾਂ, ਮੁਹੰਮਦ ਅੰਗ ਨਾ ਕੋਇ ਲਗਾਈਆ। ਈਸਾ ਮੂਸਾ ਡਿਗਾ ਮੂੰਹ ਦੇ ਭਾਰਾ, ਮੁਫ਼ਲਸ ਰੂਪ ਰਹੇ ਵਖਾਈਆ। ਮੈਨੂੰ ਉਂਗਲਾਂ ਨਾਲ ਕਰਨ ਇਸ਼ਾਰਾ, ਬਿਨ ਮਹਿਬੂਬ ਨਜ਼ਰ ਨਾ ਔਂਦਾ ਕੋਇ ਸਾਈਂਆ। ਮੈਂ ਸੁਣਿਆ ਸਾਹਿਬ ਤੂੰ ਅਜੇ ਕਵਾਰਾ, ਤੇਰੀ ਲਾੜੀ ਨਜ਼ਰ ਕੋਇ ਨਾ ਆਈਆ।
ਮੈਂ ਤੇਰੇ ਚਰਨਾਂ ਬਣਾਂ ਸੇਵਾਦਾਰਾ, ਬਣ ਫਰਮਾਂਬਰਦਾਰ ਸੇਵ ਕਮਾਈਆ। ਮੈਂ ਅੱਖੀਂ ਵੇਖਾਂ ਕਿਵੇਂ ਚੜ੍ਹਦਾ ਆਪਣੇ ਖਾਰਾ, ਵਟਣਾ ਸਚ ਸਚ ਲਗਾਈਆ। ਮੈਂ ਤੱਕਾਂ ਸ਼ਕਵੇਂ ਸੀਸ ਬੰਨ੍ਹੇ ਦਸਤਾਰਾ, ਜਗਦੀਸ਼ ਆਪਣੀ ਖ਼ੁਸ਼ੀ ਮਨਾਈਆ। ਮੈਂ ਜਾਣਾਂ ਕਿਵੇਂ ਬਣੇ ਕੰਤ ਭਤਾਰਾ, ਸਿਹਰਾ ਸੁਹਾਗ ਇਕ ਹੰਢਾਈਆ। ਮੈਂ ਵੇਖਾਂ ਕਿਵੇਂ ਬਣੇ ਸਿਕਦਾਰਾ, ਸਿਰ ਆਪਣੇ ਤਾਜ ਟਿਕਾਈਆ। ਅੱਲਾ ਰਾਣੀ ਨਾਰ ਮੁਟਿਆਰਾ, ਜੋਬਨ ਆਪਣਾ ਰਹੀ ਦਰਸਾਈਆ। ਸ੍ਰੀ ਭਗਵਾਨ ਕਹੇ ਦੂਰ ਹੋ ਜਾ ਮੇਰੇ ਦਵਾਰਾ, ਤੇਰੀ ਕਰਨੀ ਮੋਹੇ ਨਾ ਭਾਈਆ। ਕਲਜੁਗ ਅੰਤਮ ਜਾ ਕੇ ਮੇਰੇ ਭਗਤਾਂ ਕਰ ਪਿਆਰਾ, ਤੇਰੀ ਪੱਤ ਲੈਣ ਰਖਾਈਆ। ਜਿਨ੍ਹਾਂ ਪਿਛੇ ਲਵਾਂ ਮਾਤ ਅਵਤਾਰਾ, ਨਿਰਗੁਣ ਆਪਣਾ ਵੇਸ ਵਟਾਈਆ। ਕਲਜੁਗ ਅੰਤਮ ਹੋਵਾਂ ਪੀਰ ਜ਼ਾਹਰਾ, ਜ਼ਾਹਰ ਆਪਣਾ ਨੂਰ ਦਰਸਾਈਆ। ਸੰਬਲ ਵਸਾਂ ਧਾਮ ਨਿਆਰਾ, ਸੰਭਲ ਸੰਭਲ ਪੈਰ ਟਿਕਾਈਆ। ਡੰਕਾ ਵੱਜੇ ਇਕ ਜੈਕਾਰਾ, ਨਾਅਰਾ ਇਕੋ ਇਕ ਸੁਣਾਈਆ। ਜਿਸ ਸੋਹੰ ਕੀਆ ਪਿਆਰਾ, ਸੋ ਸਾਹਿਬ ਸੱਚੇ ਭਾਈਆ। ਦੀਨ ਮਜ਼੍ਹਬ ਦਾ ਛੱਡ ਕੇ ਅਖਾੜਾ, ਆਖਰ ਇਕੋ ਹੁਕਮ ਸੁਣਾਈਆ। ਅੰਤ ਅੱਗ ਲੱਗਣੀ ਬਹੱਤਰ ਨਾੜਾ, ਜੀਵ ਜੰਤ ਸਰਬ ਜਲਾਈਆ। ਸੰਮਤ ਉਨੀ ਕੱਢ ਲਾ ਹਾੜਾ, ਫੇਰ ਵੇਲਾ ਗਿਆ ਹੱਥ ਨਾ ਆਈਆ। ਫਿਰੇ ਦਰੋਹੀ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਸਮੁੰਦ ਸਾਗਰ ਦੇਣ ਦੁਹਾਈਆ। ਬਿਨ ਪਰਵਰਦਿਗਾਰ ਸਚ ਕਰੇ ਨਾ ਕੋਇ ਪਿਆਰਾ, ਕੂੜੀ ਕਿਰਿਆ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਨਰ ਆਪਣਾ ਰਾਹ ਜਣਾਈਆ।