੨੩ ਮਾਘ ੨੦੧੯ ਬਿਕ੍ਰਮੀ ਸਮੁੰਦ ਸਿੰਘ ਦੇ ਗ੍ਰਹਿ ਮਾੜੀ ਮੇਘਾ ਜ਼ਿਲਾ ਅੰਮ੍ਰਿਤਸਰ
ਸੰਮਤ ਚਲੇ ਵੀਹ ਸੌ ਉਨੀ, ਏਕਾ ਨਾਇਆ ਖੇਲ ਕਰਾਇੰਦਾ। ਅੱਲਾ ਰਾਣੀ ਸਿਰ ਤੋਂ ਲਹੇ ਚੁੰਨੀ, ਸੀਸ ਹੱਥ ਨਾ ਕੋਇ ਟਿਕਾਇੰਦਾ। ਉਮਤ ਚੋਟੀ ਜਾਏ ਮੁੰਨੀ, ਪਰਦਾ ਅਵਰ ਨਾ ਕੋਇ ਪਾਇੰਦਾ। ਨਾਤਾ ਤੁਟੇ ਮੁਸਲਮ ਸੁਨੀ, ਨਿਰਗੁਣ ਆਪਣਾ ਖੇਲ ਵਖਾਇੰਦਾ। ਸ੍ਰੀ ਭਗਵਾਨ ਵਡ ਗੁਣ ਗੁਣੀ, ਬੇਪਰਵਾਹ ਆਪਣੀ ਧਾਰ ਜਣਾਇੰਦਾ। ਲੱਖ ਚੁਰਾਸੀ ਛਾਣੀ ਪੁਣੀ, ਜੀਵ ਜੰਤ ਖੋਜ ਖੁਜਾਇੰਦਾ। ਭਗਤ ਭਗਵਾਨ ਪੁਕਾਰ ਰਿਹਾ ਸੁਣੀ, ਸਚਖੰਡ ਸਾਚੇ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਇੰਦਾ। ਸੰਮਤ ਉਨੀ ਖੇਲ ਉਨੀਸਾ, ਪਰਵਰਦਿਗਾਰ ਖੇਲ ਕਰਾਈਆ। ਲੇਖਾ ਜਾਣੇ ਮੂਸਾ ਈਸਾ, ਸੰਗ ਮੁਹੰਮਦ ਮੇਲ ਮਿਲਾਈਆ। ਜਣਾਵਣਹਾਰਾ ਜੁਗ ਜੁਗ ਹਦੀਸਾ, ਸ਼ਰਅ ਸ਼ਰੀਅਤ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਜਣਾਈਆ। ਸੰਮਤ ਉਨੀ ਈਸਾ ਮੂਸਾ ਧਾਰ, ਲਾਸ਼ਰੀਕ ਆਪ ਜਣਾਇੰਦਾ। ਮੁਕਾਮੇ ਹੱਥ ਹੋ ਤਿਆਰ, ਬੇਐਬ ਵੇਖ ਵਖਾਇੰਦਾ। ਦੋ ਜਹਾਨਾ ਸਾਂਝਾ ਯਾਰ, ਸ੍ਰੀ ਭਗਵਾਨ ਪਰਦਾ ਲਾਹਿੰਦਾ। ਨਬੀ ਰਸੂਲਾਂ ਕਰੇ ਖ਼ਬਰਦਾਰ, ਪਾਕ ਪਾਕੀ ਵੇਖ ਵਖਾਇੰਦਾ। ਕਾਗਦ ਕਲਮ ਨਾ ਲਿਖਣਹਾਰ, ਹਰਿ ਕਾ ਅੰਤ ਨਾ ਕੋਇ ਪਾਇੰਦਾ। ਚੌਦਾਂ ਤਬਕਾਂ ਲਏ ਉਠਾਲ, ਸਾਚਾ ਸਬਕ ਇਕ ਜਣਾਇੰਦਾ। ਮੁਹੱਬਤ ਰਹੇ ਨਾ ਕਿਸੇ ਨਾਲ, ਸੁਹਬਤ ਹੱਕ ਨਾ ਕੋਇ
ਜਣਾਇੰਦਾ। ਜਲਵਾ ਨੂਰ ਇਕ ਜਲਾਲ, ਜ਼ਾਹਰ ਜ਼ਹੂਰ ਆਪ ਦ੍ਰਿੜਾਇੰਦਾ। ਕਲਜੁਗ ਕੂੜੀ ਮਿਟੇ ਮਿਸਾਲ, ਮਿਸਲ ਨਵੀਂ ਫੇਰ ਬਣਾਇੰਦਾ। ਮੁਰੀਦ ਮੁਰਸ਼ਦ ਲਏ ਭਾਲ, ਚੇਲਾ ਗੁਰ ਚੰਦ ਚੜ੍ਹਾਇੰਦਾ । ਖੇਲੇ ਖੇਲ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਆਪਣੀ ਧਾਰ ਵਖਾਇੰਦਾ। ਸ਼ਬਦ ਅਗੰਮੀ ਤੀਰ ਨਿਰਾਲਾ ਉਠਾਏ ਬਾਣ, ਅਣਿਆਲਾ ਆਪਣੇ ਹੱਥ ਰਖਾਇੰਦਾ। ਦਾਤਾ ਜੋਧਾ ਸੂਰਬੀਰ ਨੌਜਵਾਨ, ਕਲਜੁਗ ਨੱਯਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪੇ ਲਾਹਿੰਦਾ। ਪਰਵਰਦਿਗਾਰ ਲਾਸ਼ਰੀਕਾ, ਕਰੇ ਖੇਲ ਬੇਪਰਵਾਹਿਆ। ਪੀਰ ਪੈਗ਼ੰਬਰਾਂ ਦੱਸਦਾ ਰਿਹਾ ਤਰੀਕਾ, ਨਾਮ ਖ਼ੁਦਾਈ ਇਕ ਦ੍ਰਿੜਾਈਆ। ਮੁਹੰਮਦ ਈਸਾ ਨੇਤਰ ਨੈਣ ਰਾਹ ਤੱਕ ਕਰਦੇ ਰਹੇ ਉਡੀਕਾਂ, ਧਿਆਨ ਧਿਆਨ ਵਿਚ ਮਿਲਾਈਆ। ਪਰਵਰਦਿਗਾਰ ਭੇਵ ਜਾਣੇ ਜੀਵ ਜੀਅ ਕਾ, ਘਟ ਘਟ ਰਿਹਾ ਸਮਾਈਆ। ਆਦਿ ਜੁਗਾਦਿ ਨੀਕਨ ਨੀਕਾ, ਵਡ ਵੱਡਾ ਆਪ ਅਖਵਾਈਆ। ਅੰਤਮ ਕਲਜੁਗ ਸ਼ਾਹ ਸੁਲਤਾਨਾਂ ਖ਼ਾਲੀ ਕਰੇ ਖੀਸਾ, ਦਰ ਦਰ ਦਏ ਫਿਰਾਈਆ। ਕਿਸੇ ਤਾਜ ਰਹਿਣ ਨਾ ਦੇਵੇ ਸੀਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਹਰਿ ਕਮਾਵੇਗਾ। ਨਿਰਗੁਣ ਜੋਤ ਜਗਾਵੇਗਾ। ਗੋਬਿੰਦ ਸੁਤ ਉਠਾਵੇਗਾ। ਸ਼ਬਦੀ ਡੰਕ ਵਜਾਵੇਗਾ। ਨਾਮ ਖੰਡਾ ਇਕ ਚਮਕਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਹਲਾਵੇਗਾ। ਬ੍ਰਹਿਮੰਡ ਖੰਡ ਰੁਵਾਵੇਗਾ। ਦੀਨ ਦੁਨੀ ਵੇਖ ਵਖਾਵੇਗਾ। ਲੋਆਂ ਪੁਰੀਆਂ ਫੇਰਾ ਪਾਵੇਗਾ। ਤੇਈ ਅਵਤਾਰ ਫੜ ਜਗਾਵੇਗਾ। ਭਗਤ ਅਠਾਰਾਂ ਨਾਲ ਰਲਾਵੇਗਾ। ਈਸਾ ਮੂਸਾ ਮੂੰਹ ਭਵਾਵੇਗਾ। ਕਲਮਾ ਨਬੀ ਇਕ ਸਿਖਾਵੇਗਾ। ਚਾਰੋਂ ਕੁੰਟ ਵੇਖ ਵਖਾਵੇਗਾ। ਦਹਿ ਦਿਸ਼ਾ ਰੰਗ ਰੰਗਾਵੇਗਾ। ਨਿਰਗੁਣ ਜੋਤ ਪਰਕਾਸ਼ ਕਰਾਵੇਗਾ। ਸਾਚੇ ਘੋੜੇ ਆਸਣ ਪਾਵੇਗਾ। ਸ਼ਾਹਸਵਾਰਾ ਡੇਰਾ ਲਾਵੇਗਾ । ਦਾਤਾ ਦਾਨੀ ਆਪ ਅਖਵਾਵੇਗਾ। ਲੋਕਮਾਤ ਫੇਰਾ ਪਾਵੇਗਾ। ਸੰਬਲ ਚਰਨ ਟਿਕਾਵੇਗਾ। ਹਰਿ ਮੰਦਰ ਵੇਖ ਵਖਾਵੇਗਾ। ਕਲਜੁਗ ਅੰਤਮ ਆਪਣਾ ਭੇਵ ਜਣਾਵੇਗਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਇਕੋ ਹੁਕਮ ਮਨਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਵੇਗਾ। ਆਪਣੀ ਕਰਨੀ ਕਰੇਗਾ। ਪ੍ਰਭ ਕਿਸੇ ਕੋਲੋਂ ਨਾ ਡਰੇਗਾ। ਪੀਰ ਪੈਗ਼ੰਬਰ ਫੜੇਗਾ। ਘਟ ਘਟ ਅੰਦਰ ਵੜੇਗਾ। ਸਚ ਮਹੱਲੇ ਚੜ੍ਹੇਗਾ। ਇਕੋ ਪੁਰਖ ਅਕਾਲ ਅੱਖਰ ਪੜ੍ਹੇਗਾ। ਦੋ ਜਹਾਨਾਂ ਸ਼ਬਦੀ ਲੜੇਗਾ। ਅੱਗੇ ਸੂਰਬੀਰ ਕੋਈ ਨਾ ਅੜੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਆਪੇ ਕਰੇਗਾ। ਹਰਿ ਕਰਨੀ ਸਚ ਕਮਾਵੇਗਾ। ਕਲ ਕਲਕੀ ਅਵਤਾਰ ਕਹਾਵੇਗਾ। ਨਾਮ ਡੰਕਾ ਇਕ ਵਜਾਵੇਗਾ। ਬ੍ਰਹਿਮੰਡਾਂ ਖੰਡਾਂ ਆਪ ਹਲਾਵੇਗਾ। ਚੌਦਾਂ ਲੋਕਾਂ ਪਰਦਾ ਉਠਾਵੇਗਾ। ਚੌਦਾਂ ਤਬਕਾਂ ਨੇਤਰ ਨੈਣਾਂ ਨੀਰ ਵਹਾਵੇਗਾ। ਈਸਾ ਮੂਸਾ ਸਯਦਾ ਸੀਸ ਝੁਕਾਵੇਗਾ। ਬਣ ਬਰਦਾ ਭੁੱਲ ਬਖ਼ਸ਼ਾਵੇਗਾ। ਡਰਦਾ ਅੱਗੇ ਨਾ ਕੋਈ ਆਵੇਗਾ। ਗੋਬਿੰਦ ਖ਼ੁਸ਼ੀਆਂ ਖੇਲ ਵਖਾਵੇਗਾ। ਕਲਜੁਗ ਰੁੱਸਿਆਂ ਮੇਟ ਮਿਟਾਵੇਗਾ। ਗੱਲਾਂ ਸੱਚੀਆਂ ਆਣ ਸੁਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਆਪ ਰੰਗਾਵੇਗਾ। ਸਾਚਾ ਰੰਗ ਰੰਗੇਗਾ। ਲੋਆਂ ਪੁਰੀਆਂ ਲੰਘੇਗਾ। ਭਗਵਾਨ ਭਗਤਾਂ ਕੋਲੋਂ ਕਦੇ ਨਾ ਸੰਗੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਜਾਣੇ ਚੰਗੇ ਮੰਦੇ ਦਾ। ਸੰਮਤ ਉਨੀ ਦਏ ਦੁਹਾਈ, ਕੂਕ
ਕੂਕ ਸੁਣਾਈਆ। ਕਲਜੁਗ ਜੀਵੋ ਉਠੋ ਭਾਈ, ਵੇਲਾ ਅੰਤਮ ਆਈਆ। ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਆਸਣ ਲਾਈ, ਨਿਰਗੁਣ ਨਜ਼ਰ ਕਿਸੇ ਨਾ ਆਈਆ। ਜਿਸ ਦਾ ਜਲਵਾ ਤੱਕ ਕੇ ਮੂਸਾ ਡਿਗਾ ਮੂੰਹ ਦੇ ਭਾਰ ਨਾ ਸਕੇ ਕੋਇ ਉਠਾਈ, ਨੈਣਾਂ ਨੈਣ ਨੈਣ ਸ਼ਰਮਾਈਆ। ਜਿਸ ਨੂੰ ਈਸਾ ਕਹੇ ਮੇਰਾ ਬਾਪ ਮੇਰੀ ਮਾਈ, ਨੂਰ ਜ਼ਹੂਰ ਇਕ ਰੁਸ਼ਨਾਈਆ। ਜਿਸ ਨੂੰ ਮੁਹੰਮਦ ਕਹੇ ਮੇਰਾ ਅਮਾਮ ਸਚ ਗੋਸਾਈਂ, ਮੁਕਾਮੇ ਹੱਕ ਡੇਰਾ ਲਾਈਆ। ਜਿਸ ਨੂੰ ਸਤਿਗੁਰ ਨਾਨਕ ਕਹੇ, ਵਸੇ ਹਰ ਘਟ ਥਾਈ, ਘਟ ਘਟ ਰਿਹਾ ਜਣਾਈਆ। ਜਿਸ ਨੂੰ ਗੁਰ ਗੋਬਿੰਦ ਕਿਹਾ ਮੇਰਾ ਪਿਤਾ ਪਕੜੇ ਮੇਰੀ ਬਾਂਹੀਂ, ਪੁਰਖ ਅਕਾਲ ਵੱਡੀ ਵਡਿਆਈਆ। ਸੋ ਕਲਜੁਗ ਅੰਤਮ ਆਵੇ ਨਿਹਕਲੰਕ ਨਾਉਂ ਰਖਾਈ, ਰੂਪ ਰੇਖ ਨਾ ਕੋਇ ਜਣਾਈਆ। ਸੰਬਲ ਆਪਣਾ ਚਰਨ ਟਿਕਾਈ, ਡੰਕਾ ਸ਼ਬਦ ਇਕ ਵਜਾਈ, ਨਾਅਰਾ ਹੱਕ ਹੱਕ ਸੁਣਾਈਆ। ਗ਼ਰੀਬ ਨਿਮਾਣਿਆਂ ਲਏ ਉਠਾਈ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ, ਆਪਣੀ ਕਰਨੀ ਆਪ ਕਰਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਈਆ। ਹਰਿ ਸਾਚਾ ਭੇਵ ਖੁਲ੍ਹਾਵੇਗਾ। ਨਿਰਗੁਣ ਜਾਮਾ ਵੇਸ ਵਟਾਵੇਗਾ। ਸੰਮਤ ਬੀਸਾ ਵੇਖ ਵਖਾਵੇਗਾ। ਖ਼ਾਲੀ ਖੀਸਾ ਸਰਬ ਕਰਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਵੇਗਾ। ਸੰਮਤ ਬੀਸ ਆਇਆ ਨੇੜੇ, ਨੇਰਨ ਨੇਰਾ ਹਰਿ ਜਣਾਈਆ। ਸ੍ਰੀ ਭਗਵਾਨ ਦੇਵਣਹਾਰਾ ਉਲਟੇ ਗੇੜੇ, ਗੇੜਾ ਇਕੋ ਇਕ ਭਵਾਈਆ। ਵਸਦੇ ਉਜੜਨ ਵਾਲੇ ਖੇੜੇ, ਖੇੜਾ ਸਕੇ ਨਾ ਕੋਇ ਵਸਾਈਆ। ਦੀਨ ਮਜ਼੍ਹਬ ਦੇ ਮੇਟੇ ਝੇੜੇ, ਜ਼ਾਤ ਪਾਤ ਰਹਿਣ ਨਾ ਪਾਈਆ। ਕਿਸੇ ਕਰਨ ਨਾ ਦੇਵੇ ਹੇਰੇ ਫੇਰੇ, ਕੂੜੀ ਕਿਰਿਆ ਨਾ ਕੋਇ ਵਡਿਆਈਆ। ਕਲਜੁਗ ਅੰਤ ਨਾ ਲਾਵੇ ਦੇਰੇ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਕਲਜੁਗ ਅੰਤਮ ਵੇਖ ਹੱਟ, ਨੇਤਰ ਨੈਣਾਂ ਨੀਰ ਵਹਾਇੰਦਾ। ਚਾਰੋਂ ਕੁੰਟ ਰਿਹਾ ਦੱਸ, ਕੂਕ ਕੂਕ ਸੁਣਾਇੰਦਾ। ਰੈਣ ਅੰਧੇਰਾ ਹੋਇਆ ਮਸ, ਚੌਦਸ ਚੰਦ ਨਾ ਕੋਇ ਚੜ੍ਹਾਇੰਦਾ। ਆਤਮ ਪਰਮਾਤਮ ਕਿਸੇ ਨਾ ਮਿਲੇ ਰਸ, ਰਸਨਾ ਜਿਹਵਾ ਲੱਖ ਚੁਰਾਸੀ ਗਾਇੰਦਾ। ਸਾਹਿਬ ਸਤਿਗੁਰ ਦਰਸ ਨਾ ਦੇਵੇ ਕਿਸੇ ਹੱਸ ਹੱਸ, ਘਰ ਸੱਜਣ ਨਜ਼ਰ ਕੋਇ ਨਾ ਆਇੰਦਾ। ਕੂੜੀ ਕਿਰਿਆ ਅੰਦਰ ਗਏ ਫਸ, ਮਾਇਆ ਮਮਤਾ ਮੋਹ ਨਾ ਕੋਇ ਤੁੜਾਇੰਦਾ। ਨਾ ਕੋਈ ਰੱਖੇ ਧੀਰਜ ਜਤ, ਸਤਿ ਸੰਤੋਖ ਨਾ ਕੋਇ ਰਖਾਇੰਦਾ। ਘਰ ਘਰ ਵੜੀ ਮਨਮਤ, ਗੁਰਮਤ ਨਾ ਕੋਇ ਪਰਨਾਇੰਦਾ। ਨਾੜ ਬਹੱਤਰ ਉਬਲੇ ਰੱਤ, ਰੱਤੀ ਰੱਤ ਨਾ ਕੋਇ ਸੁਕਾਇੰਦਾ। ਗੁਰ ਗੋਬਿੰਦ ਮਾਰਗ ਗਿਆ ਦੱਸ, ਚਾਰ ਵਰਨ ਏਕਾ ਘਰ ਵਸਾਇੰਦਾ। ਨਾਨਕ ਨਿਰਗੁਣ ਇਕ ਵਖਾਇਆ ਸਾਚਾ ਮੰਤ, ਪਾਰਬ੍ਰਹਮ ਬ੍ਰਹਮ ਏਕਾ ਘਰ ਬਹਾਇੰਦਾ। ਸ੍ਰਿਸ਼ਟ ਸਬਾਈ ਕੂੜੇ ਧੰਦੇ ਗਈ ਲੱਗ, ਹੰਸ ਰੂਪ ਨਾ ਕੋਇ ਵਟਾਇੰਦਾ । ਨੌਂ ਖੰਡ ਪ੍ਰਿਥਮੀ ਹੋਈ ਕੱਗ, ਕਲਜੁਗ ਜੀਵ ਕਾਗ ਵਾਂਗ ਕੁਰਲਾਇੰਦਾ। ਸ਼ਾਹ ਸੁਲਤਾਨਾਂ ਘਰ ਲੱਗੇ ਅੱਗ, ਲੱਗੀ ਅੱਗ ਨਾ ਕੋਇ ਬੁਝਾਇੰਦਾ। ਕਿਸੇ ਦੇ ਸਿਰ ਤੇ ਰਹੇ ਨਾ ਪੱਗ, ਚੋਟੀ ਸਭ ਦੀ ਆਪ ਮੁੰਡਾਇੰਦਾ। ਭਗਤ ਭਗਵਾਨ ਲੱਖ ਚੁਰਾਸੀ ਵਿਚੋਂ ਲਏ ਰੱਖ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਨਵ ਨੌਂ ਚਾਰ ਉਡਣੇ ਕੱਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਜਣਾਇੰਦਾ। ਸਾਚਾ ਲੇਖਾ ਦੱਸੇ ਖੋਲ੍ਹ, ਖ਼ਾਲਕ ਖ਼ਲਕ ਜਣਾਈਆ। ਕਲਜੁਗ ਅੰਤਮ ਹਰਿ ਜੂ ਤੋਲੇ ਪੂਰਾ ਤੋਲ, ਨਿਰਗੁਣ ਕੰਡਾ ਨਾਮ ਹੱਥ ਉਠਾਈਆ। ਗੁਰਮੁਖ
ਰਹੇ ਨਾ ਕੋਇ ਅਨਭੋਲ, ਸ਼ਬਦ ਸੁਰਤੀ ਰਿਹਾ ਜਗਾਈਆ। ਸਚ ਵਸਤ ਰਹੀ ਨਾ ਕਿਸੇ ਕੋਲ, ਭਰਮੇ ਭੁੱਲੀ ਸਰਬ ਲੋਕਾਈਆ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ ਪਾਂਧਾ ਰੌਲ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਜਣਾਈਆ। ਸਾਚਾ ਖੇਲ ਦੱਸੇ ਭਗਵਾਨਾ, ਭਗਵਨ ਆਪਣੀ ਦਇਆ ਕਮਾਇੰਦਾ। ਕਲਜੁਗ ਕੂੜਾ ਮਿਟੇ ਨਿਸ਼ਾਨਾ, ਜਗਤ ਅੰਧੇਰਾ ਅੰਧ ਗਵਾਇੰਦਾ। ਚਾਰ ਕੁੰਟ ਹੋਏ ਵੈਰਾਨਾ, ਦਹਿ ਦਿਸ਼ਾ ਧੀਰ ਨਾ ਕੋਇ ਧਰਾਇੰਦਾ। ਸ੍ਰਿਸ਼ਟ ਸਬਾਈ ਹੋਏ ਹੈਰਾਨਾ, ਹਰਿ ਜੂ ਕੀ ਕੀ ਖੇਲ ਵਰਤਾਇੰਦਾ। ਸਿਆਸਤ ਵਰਾਸਤ ਕੰਮ ਕਿਸੇ ਨਾ ਆਣਾ, ਸਫ਼ਾਰਸ਼ ਅੱਗੇ ਨਾ ਕੋਇ ਕਰਾਇੰਦਾ। ਗੋਬਿੰਦ ਖੰਡਾ ਖਿਚਣ ਵਾਲਾ ਵਿਚੋਂ ਮਿਆਨਾ, ਮਿਆਨ ਹੱਥ ਨਾ ਕਿਸੇ ਫੜਾਇੰਦਾ। ਸ੍ਰੀ ਭਗਵਾਨ ਵੇਖਣਹਾਰਾ ਦੋ ਜਹਾਨਾਂ, ਦੋਜ਼ਖ਼ ਬਹਿਸ਼ਤ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੀਸ ਬੀਸਾ ਰਾਹ ਤਕਾਇੰਦਾ। ਬੀਸ ਬੀਸਾ ਰਾਹ ਤੱਕੇ, ਨੇਤਰ ਨੈਣ ਉਠਾਈਆ। ਕਲਜੁਗ ਫਲ ਸਾਰੇ ਪੱਕੇ, ਕੱਚਾ ਨਜ਼ਰ ਕੋਇ ਨਾ ਆਈਆ। ਮਾਇਆ ਮਮਤਾ ਪਰਦਾ ਕੋਈ ਨਾ ਢਕੇ, ਤ੍ਰੈਗੁਣ ਬੈਠੀ ਮੁਖ ਛੁਪਾਈਆ। ਜੀਵ ਜੰਤ ਦੂਈ ਦਵੈਤੀ ਫਟ ਫਟੇ, ਪੱਟੀ ਨਾਮ ਨਾ ਕੋਇ ਬੰਧਾਈਆ। ਸਤਿਗੁਰ ਸੱਥਰ ਕੋਈ ਨਾ ਘੱਤੇ, ਕਾਮਨੀ ਸੇਜ ਰਹੇ ਹੰਡਾਈਆ। ਹਰਿ ਕਾ ਬੀਜ ਨਾ ਬੀਜਿਆ ਵੱਤੇ, ਨਾਮ ਰਸ ਨਾ ਕੋਇ ਚਖਾਈਆ। ਚਾਰੋਂ ਕੁੰਟ ਵਾ ਵਗੇ ਤੱਤੇ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦੀ ਸੱਦਾ ਰਿਹਾ ਜਣਾਈਆ। ਸਦੀ ਬੀਸਵੀਂ ਦੇਵੇ ਸੱਦਾ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਣ ਆਪ ਸਮਰਥਾ, ਸਮਰਥ ਆਪਣੀ ਕਾਰ ਕਮਾਇੰਦਾ। ਏਕੰਕਾਰਾ ਲਹਿਣਾ ਦੇਣਾ ਚੁਕਾਏ ਹੱਥੋ ਹੱਥਾ, ਜੁਗ ਜੁਗ ਉਧਾਰ ਨਾ ਕੋਇ ਰਖਾਇੰਦਾ। ਆਦਿ ਨਿਰੰਜਣ ਆਦਿ ਜੁਗਾਦੀ ਪੱਕਾ, ਘਰ ਸਾਚਾ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਦੋ ਜਹਾਨ ਨਿਰਗੁਣ ਹੋ ਹੋ ਨੱਚਾ, ਸਰਗੁਣ ਭੇਵ ਕੋਇ ਨਾ ਆਇੰਦਾ। ਅਬਿਨਾਸ਼ੀ ਕਰਤਾ ਕਹੇ ਮੇਰਾ ਗੋਬਿੰਦ ਸੁਤ ਸ਼ਬਦ ਦੁਲਾਰਾ ਇਕੋ ਬੱਚਾ, ਸਿਰ ਆਪਣਾ ਹੱਥ ਰਖਾਇੰਦਾ। ਪਾਰਬ੍ਰਹਮ ਕਹੇ ਬ੍ਰਹਮ ਮੇਰਾ ਜੁਗ ਚੌਕੜੀ ਨਿੱਕਾ ਨਿੱਕਾ ਸੰਚਾ, ਘੜਨ ਭੰਨਣਹਾਰ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਆਪਣਾ ਭੇਵ ਦੱਸੇ ਭਗਵਾਨਾ, ਭਗਵਨ ਆਪਣੀ ਦਇਆ ਕਮਾਈਆ। ਸੋ ਪੁਰਖ ਨਿਰੰਜਣ ਹੋ ਮਿਹਰਵਾਨਾ, ਮਿਹਰ ਨਜ਼ਰ ਇਕ ਉਠਾਈਆ। ਹਰਿ ਪੁਰਖ ਨਿਰੰਜਣ ਨੌਜਵਾਨਾ, ਨਾ ਮਰੇ ਨਾ ਜਾਈਆ। ਏਕੰਕਾਰਾ ਵਡ ਮਰਦਾਨਾ, ਸਚ ਮਰਦਾਨਗੀ ਆਪ ਕਮਾਈਆ। ਸ੍ਰੀ ਭਗਵਾਨ ਸਤਿ ਨਿਸ਼ਾਨਾ, ਦੋ ਜਹਾਨਾਂ ਰਿਹਾ ਵਖਾਈਆ। ਅਬਿਨਾਸ਼ੀ ਕਰਤਾ ਦੇਵੇ ਦਾਨਾ, ਦਾਤਾ ਦਾਨੀ ਇਕ ਹੋ ਜਾਈਆ। ਪਾਰਬ੍ਰਹਮ ਪ੍ਰਭ ਦੇਵੇ ਬ੍ਰਹਮ ਗਿਆਨਾ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਕਲਜੁਗ ਹੋਵੇ ਅੰਤ ਵੈਰਾਨਾ, ਵੈਰੀ ਘਰ ਘਰ ਨਜ਼ਰੀ ਆਈਆ। ਕਰੇ ਖੇਲ ਵਾਲੀ ਦੋ ਜਹਾਨਾ, ਸਾਚੇ ਤਖ਼ਤ ਆਸਣ ਲਾਈਆ। ਤਖ਼ਤ ਨਿਵਾਸੀ ਹੁਕਮਰਾਨਾ, ਹਾਕਮ ਇਕੋ ਇਕ ਵਡਿਆਈਆ। ਸਚ ਸੰਦੇਸਾ ਦੇਵੇ ਧੁਰ ਫ਼ਰਮਾਨਾ, ਨਰ ਨਰੇਸ਼ਾ ਰਿਹਾ ਜਗਾਈਆ। ਵੀਹ ਸੌ ਵੀਹ ਬਿਕ੍ਰਮੀ ਸਭ ਦਾ ਤੁਟੇ ਮਾਣਾ, ਅਭਿਮਾਨ ਕੋਇ ਰਹਿਣ ਨਾ ਪਾਈਆ। ਲਹਿਣਾ ਦੇਣਾ ਚੁੱਕੇ ਰਾਜਾ ਰਾਣਾ, ਰਯੱਤ ਇਕੋ ਇਕ ਵਖਾਈਆ। ਸਭ ਨੂੰ ਮੰਨਣਾ ਪਏ ਹਰਿ
ਕਾ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਚੌਦਾਂ ਵਿਦਿਆ ਮਾਤ ਕੁਰਲਾਣਾ, ਚੌਦਾਂ ਤਬਤ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦੀ ਸੱਦਾ ਇਕ ਸੁਣਾਈਆ। ਸੱਦਾ ਸੁਣਾਏ ਹਰਿ ਬ੍ਰਹਿਮਾਦ, ਪਾਰਬ੍ਰਹਮ ਵਡਿਆਈਆ। ਸਾਹਿਬ ਸਤਿਗੁਰ ਵਜਾਏ ਨਾਦ, ਅਨਾਦੀ ਨਾਦ ਸੁਣਾਈਆ। ਸੰਤੋ ਭਗਤੋ ਜਾਓ ਜਾਗ, ਗੁਰਮੁਖੋ ਉਠੋ ਵਾਹੋ ਦਾਹੀਆ। ਗੁਰਸਿਖੋ ਸਤਿਗੁਰ ਚਰਨੀ ਜਾਓ ਲਾਗ, ਵੇਲਾ ਗਿਆ ਹੱਥ ਨਾ ਆਈਆ। ਪੀਰ ਪੈਗ਼ੰਬਰਾਂ ਬੁਝਣ ਵਾਲਾ ਚਿਰਾਗ਼, ਦੀਵਾ ਬਾਤੀ ਨਾ ਕੋਇ ਟਿਕਾਈਆ। ਲੱਖ ਚੁਰਾਸੀ ਟੁੱਟਣ ਵਾਲਾ ਸਾਕ, ਨਾਤਾ ਸਕੇ ਨਾ ਕੋਇ ਜੁੜਾਈਆ। ਪੁਰਖ ਅਬਿਨਾਸ਼ੀ ਸ਼ਬਦ ਖੰਡੇ ਕਰਨ ਵਾਲਾ ਘਾਤ, ਘਾਉ ਗੋਬਿੰਦ ਇਕ ਲਗਾਈਆ। ਬਿਨ ਪੁਰਖ ਅਕਾਲ ਦੇਵੇ ਨਾ ਕੋਇ ਨਜਾਤ, ਨਿਜ ਘਰ ਹੋਏ ਨਾ ਕੋਇ ਸਹਾਈਆ। ਅੰਤਮ ਸਭ ਨੇ ਪੌਣੀ ਵਫ਼ਾਤ, ਫਾਤਯਾ ਅੰਤ ਦਏ ਪੜ੍ਹਾਈਆ। ਵੇਖਣਹਾਰਾ ਕਾਇਨਾਤ, ਕਾਦਰ ਕਰੀਮ ਵਡ ਵਡਿਆਈਆ। ਮੁਰੀਦੋ ਮੁਰਸ਼ਦ ਕੋਲੋਂ ਪੀਓ ਆਬੇ ਹਯਾਤ, ਹਯਾਤੀ ਸਭ ਦੀ ਦਏ ਬਦਲਾਈਆ। ਜਿਸ ਦਾ ਈਸਾ ਮੂਸਾ ਮੁਹੰਮਦ ਲੈਂਦਾ ਰਿਹਾ ਖ਼ਵਾਬ, ਸੋ ਖ਼ਬਰ ਰਿਹਾ ਜਣਾਈਆ। ਉਠ ਕੇ ਚਲੋ ਕਰੋ ਹੱਕ ਆਦਾਬ, ਬਣ ਬਰਦੇ ਸੀਸ ਝੁਕਾਈਆ। ਧੁਰਦਰਗਾਹੀ ਸੁਣੋ ਆਵਾਜ਼, ਸੋ ਪੁਰਖ ਨਿਰੰਜਣ ਰਿਹਾ ਸੁਣਾਈਆ। ਆਪਣਾ ਆਪਣਾ ਧੋਵੋ ਦਾਗ਼, ਦੁਰਮਤ ਮੈਲ ਕੰਮ ਕਿਸੇ ਨਾ ਆਈਆ। ਸਤਿਗੁਰ ਪੂਰੇ ਹੱਥ ਫੜਾਓ ਵਾਗ, ਨਾਨਕ ਨਿਰਗੁਣ ਗਿਆ ਸਮਝਾਈਆ। ਸ੍ਰਿਸ਼ਟ ਸਬਾਈ ਲੱਗਣ ਵਾਲੀ ਆਗ, ਚਾਰੋਂ ਕੁੰਟ ਅਗਨੀ ਤੱਤ ਵਖਾਈਆ। ਕਰ ਕਿਰਪਾ ਭਗਤ ਭਗਵੰਤ ਲਏ ਕਾਢ, ਮਿਹਰ ਨਜ਼ਰ ਇਕ ਟਿਕਾਈਆ। ਜਿਸ ਨਾਲ ਗੁਰ ਗੋਬਿੰਦ ਕਰੇ ਲਾਡ, ਸੋ ਗੁਰਸਿਖ ਗੁਰ ਗੋਦੀ ਬਹਿ ਬਹਿ ਖ਼ੁਸ਼ੀ ਮਨਾਈਆ। ਕੂੜੀ ਕਿਰਿਆ ਛੱਡੋ ਰਸਨਾ ਸਵਾਦ, ਆਤਮ ਪਰਮਾਤਮ ਇਕੋ ਰਸ ਵਖਾਈਆ। ਗੁਰੂ ਗ੍ਰੰਥ ਗੁਰ ਦੀ ਸਿਖਿਆ ਰੱਖੋ ਯਾਦ, ਗੁਰ ਸ਼ਬਦ ਗੁਰ ਪੰਜ ਤੱਤ ਗੁਰੂ ਨਾ ਕੋਇ ਬਣਾਈਆ। ਕਲਜੁਗ ਅੰਤਮ ਮੁੱਕੇ ਹੱਦ, ਹਦੂਦ ਕੋਇ ਰਹਿਣ ਨਾ ਪਾਈਆ। ਜੋ ਆਇਆ ਸੋ ਜਾਏ ਲੱਦ, ਭਾਂਡਾ ਸਭ ਦਾ ਭੰਨ ਵਖਾਈਆ। ਵੇਖੋ ਘਰ ਪਰਕਾਸ਼ ਅੰਧੇਰੀ ਖੱਡ, ਜੋਤੀ ਜਾਤਾ ਕਰੇ ਰੁਸ਼ਨਾਈਆ। ਨਿਝਰ ਝਿਰਨਾ ਅੰਮ੍ਰਿਤ ਰਸ ਪੀਉ ਮਧ, ਗੁਰ ਗੋਬਿੰਦ ਜਾਮ ਪਿਆਈਆ। ਪਹਿਲੀ ਆਦਤ ਦਿਉ ਛੱਡ, ਅੱਗੇ ਪੁਰਖ ਅਕਾਲ ਇਕੋ ਨਜ਼ਰੀ ਆਈਆ। ਸੰਮਤ ਉਨੀ ਅੰਤਮ ਸਭ ਦਾ ਲੇਖਾ ਵਖਾਏ ਕੱਢ, ਬਚਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਮਤ ਬੀਸਾ ਵੇਖ ਵਖਾਈਆ। ਸੰਮਤ ਬੀਸਾ ਚੜ੍ਹੇ ਆ, ਲੋਕਮਾਤ ਫੇਰਾ ਪਾਈਆ। ਕਿਸੇ ਨਾ ਬਣੇ ਕੋਇ ਗਵਾਹ, ਸਾਚਾ ਸੰਗ ਨਾ ਕੋਇ ਨਿਭਾਈਆ । ਕਿਸੇ ਨਾ ਦਿਸੇ ਕੋਇ ਰਾਹ, ਪੱਲੂ ਗੰਢ ਨਾ ਕੋਇ ਰਖਾਈਆ। ਕਿਸੇ ਨਾ ਮਿਲੇ ਸੌਖਾ ਲੈਣਾ ਸਾਹ, ਸਾਹ ਸਾਹ ਦੇਣ ਦੁਹਾਈਆ। ਸ਼ਾਹ ਸੁਲਤਾਨ ਨਾ ਦੇਵੇ ਕੋਇ ਪਨਾਹ, ਸਭ ਬੈਠਣ ਮੁਖ ਭਵਾਈਆ। ਨਾਤਾ ਤੁਟੇ ਪੁੱਤਰਾਂ ਮਾਂ, ਪਿਤਾ ਪੂਤ ਨਾ ਗੋਦ ਉਠਾਈਆ। ਜਿਨ੍ਹਾਂ ਜਪਿਆ ਸਤਿਗੁਰ ਨਾਂ, ਤਿਨ੍ਹਾਂ ਅਗਨੀ ਤੱਤ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਫੇਰਾ ਪਾਈਆ। ਸਤਿ ਸਤਿਵਾਦੀ ਆਵੇਗਾ। ਲੱਖ ਚੁਰਾਸੀ ਖ਼ਾਕ ਮਿਲਾਵੇਗਾ। ਭਗਤ ਭਗਵਾਨ ਜਗਾਵੇਗਾ। ਸੰਤਾਂ ਮੇਲ ਮਿਲਾਵੇਗਾ। ਗੁਰਮੁਖਾਂ ਰੰਗ ਰੰਗਾਵੇਗਾ। ਗੁਰਸਿਖਾਂ ਅੱਖ ਖੁਲ੍ਹਾਵੇਗਾ। ਪਰਤੱਖ ਰੂਪ ਵਟਾਵੇਗਾ। ਨੱਸ ਨੱਸ ਪੰਧ ਮੁਕਾਵੇਗਾ।
ਹੱਸ ਹੱਸ ਗੋਦ ਉਠਾਵੇਗਾ। ਦੱਸ ਦੱਸ ਰਾਹੇ ਪਾਵੇਗਾ। ਪੁਰਖ ਅਕਾਲ ਮਿਲਾਵੇਗਾ। ਦੂਜਾ ਇਸ਼ਟ ਨਜ਼ਰ ਕੋਈ ਨਾ ਆਵੇਗਾ। ਚਾਰ ਵਰਨ ਇਕੋ ਘਰ ਬਹਾਵੇਗਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਪੰਧ ਮੁਕਾਵੇਗਾ। ਸ਼ਾਸਤਰ ਸਿਮਰਤ ਵੇਦ ਪੁਰਾਨ ਨੇਤਰ ਨੈਣ ਨੈਣ ਨੀਰ ਵਹਾਵੇਗਾ। ਈਸਾ ਮੂਸਾ ਮੁਹੰਮਦ ਕਲਮਾ ਨਬੀ ਇਕੋ ਗਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰ ਵਖਾਵੇਗਾ। ਸਾਚੀ ਕਰਨੀ ਕਰੇ ਹਰਿ ਨਿਰੰਕਾਰਾ, ਆਪਣੇ ਹੱਥ ਰੱਖੇ ਵਡਿਆਈਆ। ਗੋਬਿੰਦ ਸੂਰਾ ਵਡ ਬਲਕਾਰਾ, ਸ਼ਬਦੀ ਰੂਪ ਵਖਾਈਆ। ਨਾਮ ਖੰਡਾ ਤਿਖੀ ਧਾਰਾ, ਚੰਡ ਪਰਚੰਡ ਚਮਕਾਈਆ। ਖੜਗ ਖੰਡਾ ਇਕ ਨਿਆਰਾ, ਦੋ ਜਹਾਨਾਂ ਭੈ ਜਣਾਈਆ। ਵੇਖੇ ਵਿਗਸੇ ਪਾਵੇ ਸਾਰਾ, ਵੇਖਣਹਾਰਾ ਨਜ਼ਰ ਕਿਸੇ ਨਾ ਆਈਆ। ਇਕ ਖੁਲ੍ਹਾਏ ਧਰਮ ਦਵਾਰਾ, ਧਰਮ ਦੀ ਜੜ ਜਣਾਈਆ। ਕਲਜੁਗ ਕਰੇ ਪਾਰ ਕਿਨਾਰਾ, ਨੱਯਾ ਮੰਝਧਾਰ ਡੁਬਾਈਆ। ਜਨ ਭਗਤਾਂ ਕਰੇ ਸਚ ਪਿਆਰਾ, ਸਚ ਪ੍ਰੀਤੀ ਇਕ ਸਿਖਾਈਆ । ਸੰਤਾਂ ਦੇਵੇ ਇਕ ਹੁਲਾਰਾ, ਬਣ ਸੇਵਕ ਸੇਵ ਕਮਾਈਆ। ਗੁਰਮੁਖਾਂ ਵਖਾਏ ਇਕ ਘਰ ਬਾਰਾ, ਘਰ ਘਰ ਵਿਚ ਪਰਦਾ ਲਾਹੀਆ। ਗੁਰਸਿਖਾਂ ਸੁਣਾਏ ਨਾਦ ਸ਼ਬਦ ਧੁਨਕਾਰਾ, ਅਨਹਦ ਨਾਦੀ ਰਾਗ ਅਲਾਈਆ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਗਗਨ ਮੰਡਲ ਪਾਵੇ ਸਾਰਾ, ਵਿਸ਼ਨ ਬ੍ਰਹਮਾ ਸ਼ਿਵ ਹਲਾਈਆ। ਸਰਬ ਜੀਆਂ ਦਾ ਸਾਂਝਾ ਯਾਰਾ, ਪੁਰਖ ਅਕਾਲ ਇਕ ਅਖਵਾਈਆ। ਸ੍ਰਿਸ਼ਟ ਸਬਾਈ ਧੂਆਂਧਾਰਾ, ਨੂਰ ਜ਼ਹੂਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣੀ ਸੇਵਾ ਲਾਈਆ। ਨਿਰਗੁਣ ਸੇਵਾ ਕਰੇ ਮਾਤ, ਜੋਤੀ ਜਾਤਾ ਵੇਸ ਵਟਾਇੰਦਾ। ਗੁਰ ਗੋਬਿੰਦ ਲਿਖ ਕੇ ਗਿਆ ਨਾਲ ਕਲਮ ਦਵਾਤ, ਸ਼ਾਹੀ ਰੰਗ ਨਾ ਕੋਇ ਵਖਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਕਲਜੁਗ ਅੰਤਮ ਪਰਗਟ ਹੋਏ ਪੁਰਖ ਅਬਿਨਾਸ਼, ਅਬਿਨਾਸ਼ੀ ਅਪਣਾ ਰਾਹ ਚਲਾਇੰਦਾ। ਵਰਨ ਬਰਨ ਬਣਾਏ ਇਕ ਜਮਾਤ, ਅੱਖਰ ਵੱਖਰ ਆਪ ਪੜ੍ਹਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਦੇਂਦਾ ਰਿਹਾ ਦਾਤ, ਵਸਤ ਅਮੋਲਕ ਨਾਮ ਝੋਲੀ ਪਾਇੰਦਾ। ਸੋ ਸਾਹਿਬ ਕਮਲਾਪਾਤ, ਸਮਰਥ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਹਰਿ, ਸਾਚਾ ਖੇਲ ਆਪ ਜਣਾਇੰਦਾ। ਸਾਚਾ ਖੇਲ ਬੀਸ ਬੀਸਾ, ਬਸਨ ਬਨਵਾਰੀ ਆਪ ਜਣਾਈਆ। ਤਾਜ ਰਹੇ ਨਾ ਕਿਸੇ ਸੀਸਾ, ਰਾਜ ਮਿਲੇ ਨਾ ਕੋਇ ਵਡਿਆਈਆ। ਨਵ ਨੌਂ ਚਾਰ ਖ਼ਾਲੀ ਖੀਸਾ, ਖ਼ਾਲਕ ਖ਼ਲਕ ਦਏ ਰੁਲਾਈਆ। ਨਾਮ ਨਿਧਾਨ ਜਿਸ ਜਨ ਪੀਤਾ, ਤਿਸ ਆਪਣਾ ਰੰਗ ਵਖਾਈਆ। ਕਰੇ ਖੇਲ ਇਕ ਅਨਡੀਠਾ, ਨੇਤਰ ਨਜ਼ਰ ਕਿਸੇ ਨਾ ਆਈਆ। ਗੋਬਿੰਦ ਨੌਂ ਖੰਡ ਪ੍ਰਿਥਮੀ ਤਪਾਵਣਹਾਰਾ ਅੰਗੀਠਾ, ਜੋਤੀ ਲੰਬੂ ਅਗਨੀ ਇਕੋ ਲਾਈਆ। ਪਿਛਲਾ ਵੇਲਾ ਪਿਛੇ ਬੀਤਾ, ਅੱਗੇ ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸ ਵੱਜੇ ਵਧਾਈਆ। ਬੀਸ ਬੀਸਾ ਵੱਜੇ ਨਗਾਰਾ, ਹਰਿ ਨੌਬਤ ਨਾਮ ਵਜਾਇੰਦਾ। ਪਰਗਟ ਹੋਏ ਕਲ ਕਲਕੀ ਅਵਤਾਰਾ, ਕਲਜੁਗ ਕਲੇਸ਼ ਖਪਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਥਾਹ ਆਪਣਾ ਰਾਹ ਜਣਾਇੰਦਾ। ਸ੍ਰਿਸ਼ਟ ਸਬਾਈ ਬਣ ਵਣਜਾਰਾ, ਲੱਖ ਚੁਰਾਸੀ ਹੱਟ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਕਰਨੀ ਤੇਰੇ ਲੇਖੇ ਲਾਇੰਦਾ । ਕਲਜੁਗ ਆਇਆ ਦਰ ਤੇ ਨੱਠਾ, ਨੇਤਰ ਨੈਣਾਂ ਨੀਰ ਵਹਾਈਆ। ਪਾਰਬ੍ਰਹਮ ਮੈਂ
ਤੇਰਾ ਪੱਠਾ, ਨਿੱਕਾ ਬੱਚਾ ਦਏ ਦੁਹਾਈਆ। ਤੇਰੇ ਹੁਕਮੇ ਅੰਦਰ ਲੋਕਮਾਤ ਡਟਾ, ਆਪਣਾ ਬਲ ਰਖਾਈਆ। ਤੂੰ ਆਪਣੀ ਹੱਥੀਂ ਲਿਖ ਕੇ ਦਿਤਾ ਪੱਟਾ, ਰਸੀਦ ਪਿਛਲੀ ਰਿਹਾ ਵਖਾਈਆ। ਮੈਂ ਆਪਣੇ ਜੋਬਨ ਵਿਚ ਹੱਟਾ ਕੱਟਾ, ਬਲ ਇਕੋ ਇਕ ਧਰਾਈਆ। ਲੱਖ ਚੁਰਾਸੀ ਅੱਖਾਂ ਵਿਚ ਪਾਇਆ ਘੱਟਾ, ਬਚਿਆ ਕੋਇ ਰਹਿਣ ਨਾ ਪਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਵਸਾਇਆ ਪੰਜਾਂ ਤੱਤਾਂ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਰੀ ਕੁੜਮਾਈਆ। ਮੈਂ ਸਭ ਦੀ ਮਾਰੀ ਮਤਾ, ਮਨਮਤ ਕਰੀ ਕੁੜਮਾਈਆ। ਕੂੜੀ ਕਿਰਿਆ ਮੇਰਾ ਢੋਂਦੀ ਰਹੀ ਭੱਤਾ, ਬਣ ਸਵਾਣੀ ਸੇਵ ਕਮਾਈਆ । ਮੈਂ ਚਾਰੋਂ ਕੁੰਟ ਪਾਈ ਫ਼ਤਹਿ, ਕੂੜਾ ਡੰਕ ਵਜਾਈਆ। ਮੇਰੇ ਕੋਲੋਂ ਕੋਈ ਨਾ ਬਚਾ, ਸਭ ਦੇ ਸਿਰ ਤੇ ਚੋਟ ਲਗਾਈਆ। ਤੇਰੇ ਚਰਨਾਂ ਹੇਠ ਬਹਿ ਬਹਿ ਸਜਾ, ਦੇ ਮਾਣ ਮੋਹੇ ਵਡਿਆਈਆ। ਤੁਧ ਬਿਨ ਪਰਦਾ ਕਿਸੇ ਨਾ ਕੱਜਾ, ਸਤਿਜੁਗ ਤ੍ਰੇਤਾ ਦੁਆਪਰ ਮੈਨੂੰ ਗਏ ਸਮਝਾਈਆ। ਮੈਂ ਚਾਰ ਕੁੰਟ ਉਠ ਉਠ ਭੱਜਾ, ਸਾਚਾ ਯਾਰ ਨਜ਼ਰ ਕੋਇ ਨਾ ਆਈਆ। ਮੁਹੰਮਦ ਕਹਿੰਦਾ ਰਿਹਾ ਮੈਂ ਤੇਰਾ ਦੋਸਤ ਪੱਕਾ, ਅੰਤਮ ਬੈਠਾ ਮੁਖ ਭਵਾਈਆ। ਖ਼ਾਲੀ ਦਿਸੇ ਮਦੀਨਾ ਮੱਕਾ, ਮਕਬਰੇ ਨਾਅਰਾ ਰਹੇ ਲਗਾਈਆ। ਜਿਧਰ ਜਾਵਾਂ ਮਿਲੇ ਧੱਕਾ, ਮੇਰਾ ਸੰਗ ਨਾ ਕੋਇ ਰਖਾਈਆ। ਮੇਰੇ ਕੋਲੋਂ ਸਭ ਦੀਆਂ ਸ਼ਰਮੌਂਦੀਆਂ ਅੱਖਾਂ, ਨੇਤਰ ਨੈਣ ਨਾ ਕੋਇ ਉਠਾਈਆ। ਹੁਣ ਤੇਰੀ ਚਰਨੀ ਆ ਕੇ ਢੱਠਾ, ਪਰਵਰਦਿਗਾਰ ਬੇਪਰਵਾਹੀਆ। ਭੇਵ ਤੈਨੂੰ ਸਾਚਾ ਦੱਸਾ, ਆਪ ਆਪਣਾ ਰਿਹਾ ਜਣਾਈਆ। ਜਿਉਂ ਭਾਵੇ ਤਿਉਂ ਲੈ ਰੱਖਾ, ਤੇਰੇ ਹੱਥ ਤੇਰੀ ਵਡਿਆਈਆ। ਅੰਤ ਰੱਖੀ ਤੇਰੀ ਆਸਾ, ਆਸ ਆਸਾ ਵਿਚ ਵਖਾਈਆ। ਫਿਰੀ ਦਰੋਹੀ ਪ੍ਰਿਥਮੀ ਅਕਾਸ਼ਾ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਤੇਰਾ ਨੂਰ ਜ਼ਹੂਰ ਗ਼ਫ਼ੂਰ ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਮੇਰਾ ਵੇਖ ਖ਼ਾਲੀ ਕਾਸਾ, ਤੈਨੂੰ ਤਰਸ ਜ਼ਰਾ ਨਾ ਆਈਆ। ਚੌਦਾਂ ਤਬਕ ਨਾ ਦੇਵੇ ਕੋਈ ਦਿਲਾਸਾ, ਦਿਲਗੀਰ ਹੋਇਆ ਫਿਰਾਂ ਵਾਹੋ ਦਾਹੀਆ। ਤੇਰਾ ਇਕ ਨੂਰ ਪਰਕਾਸ਼ਾ, ਪਰਕਾਸ਼ਵਾਨ ਤੇਰੀ ਖ਼ੁਦਾਈਆ। ਤਕਦੀਰ ਤਕਬੀਰ ਤਦਬੀਰ ਤਸਵੀਰ ਤੇਰੀ ਰਾਸਾ, ਤੇਰਾ ਦਰ ਵੱਡਾ ਸ਼ਹਿਨਸ਼ਾਹੀਆ। ਚੌਦਾਂ ਸਦੀਆਂ ਦਾ ਇਕ ਪਿਆਸਾ, ਬੂੰਦ ਸਵਾਂਤੀ ਮੰਗ ਮੰਗਾਈਆ। ਵੇਖੀਂ ਮੈਨੂੰ ਕਰ ਨਾ ਛੱਡੀਂ ਹਾਸਾ, ਮੇਰਾ ਜ਼ੋਰ ਨਾ ਚਲੇ ਰਾਈਆ। ਮੈਂ ਤੇਰੇ ਵਿਚੋਂ ਉਪਜੀ ਤੇਰੀ ਸ਼ਾਖ਼ਾ, ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਤਕਾਈਆ । ਪੁਰਖ ਅਬਿਨਾਸ਼ੀ ਹੋ ਮਿਹਰਵਾਨ ਧੁਰ ਸੰਦੇਸ ਸੁਣਾਇੰਦਾ। ਕਲਜੁਗ ਵੇਖ ਮਾਰ ਧਿਆਨ, ਸ੍ਰੀ ਭਗਵਾਨ ਤੇਰਾ ਲੇਖ ਮੁਕਾਇੰਦਾ। ਲਹਿਣਾ ਦੇਣਾ ਚੁਕਾਵੇ ਆਣ, ਮਕਰੂਜ ਕਰਜ਼ਾ ਆਪੇ ਲਾਹਿੰਦਾ। ਬੀਸ ਬੀਸਾ ਲਏ ਪਹਿਚਾਣ, ਬੇਪਹਿਚਾਣ ਆਪ ਸਮਝਾਇੰਦਾ। ਸਤਿਜੁਗ ਬੱਚਾ ਉਠੇ ਬਾਲ ਅੰਞਾਣ, ਸ੍ਰੀ ਭਗਵਾਨ ਆਪ ਜਗਾਇੰਦਾ। ਕਰ ਕਿਰਪਾ ਦੇਵੇ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਪੰਦਰਾਂ ਕੱਤਕ ਕਰ ਪਰਧਾਨ, ਸਿਰ ਆਪਣਾ ਹੱਥ ਟਿਕਾਇੰਦਾ। ਸ੍ਰਿਸ਼ਟ ਸਬਾਈ ਦੇ ਗਿਆਨ, ਅੱਖਰ ਆਖਰ ਆਪ ਪੜ੍ਹਾਇੰਦਾ। ਅਲਫ਼ ਯੇ ਨਾ ਕੋਇ ਨਜ਼ਾਮ, ਨਜ਼ਮ ਨਗ਼ਮਾ ਆਪਣੇ ਵਿਚ ਸਮਾਇੰਦਾ। ਕਰੇ ਖੇਲ ਇਕ ਅਮਾਮ, ਆਮਦ ਆਪਣੀ ਆਪ ਜਣਾਇੰਦਾ। ਪਹਿਲਾਂ ਪੀਰ ਪੈਗ਼ੰਬਰਾਂ ਦੇਂਦਾ ਰਿਹਾ ਪੈਗ਼ਾਮ, ਸਚ ਸੰਦੇਸਾ ਇਕ ਸੁਣਾਇੰਦਾ। ਅੰਤਮ ਖੇਲ ਵੇਖੇ ਆਣ, ਨੂਰ ਨੁਰਾਨਾ ਨੂਰ ਧਰਾਇੰਦਾ। ਸਤਿਜੁਗ ਸਾਚਾ ਬਣੇ ਵਿਧਾਨ, ਪਿਛਲੀ ਰੇਖਾ ਸਰਬ ਮਿਟਾਇੰਦਾ। ਸੱਤਾਂ ਦੀਪਾਂ ਏਕਾ ਝੁੱਲੇ ਨਿਸ਼ਾਨ, ਸਤਿਗੁਰ ਗੋਬਿੰਦ ਆਪ ਝੁਲਾਇੰਦਾ। ਸ੍ਰਿਸ਼ਟ ਸਬਾਈ ਮੰਨਣੀ
ਪਏ ਆਣ, ਸਿਰ ਅੱਗੇ ਨਾ ਕੋਇ ਉਠਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਆਪਣੀ ਕਰਨੀ ਆਪ ਜਣਾਇੰਦਾ। ਅਗਲਾ ਲੇਖਾ ਹੁਣ ਦੱਸਿਆ ਹੋ ਹੈਰਾਨ, ਥੋੜਾ ਭੇਤ ਪਹਿਲੀ ਚੇਤ ਤੱਕ ਛੁਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਰੀਤੀ ਇਕ ਅਤੀਤੀ, ਜਨ ਭਗਤਾਂ ਸਚ ਪ੍ਰੀਤੀ, ਪ੍ਰੀਤੀਵਾਨ ਇਕ ਸਮਝਾਇੰਦਾ ।
੨੩ ਮਾਘ ੨੦੧੯ ਬਿਕ੍ਰਮੀ ਕੁੰਦਨ ਸਿੰਘ ਦੇ ਗ੍ਰਹਿ ਪਿੰਡ ਮਾਲ ਚੱਕ ਜ਼ਿਲਾ ਅੰਮ੍ਰਿਤਸਰ
ਆਦਿ ਜੁਗਾਦੀ ਇਕੋ ਰਾਹ, ਜੁਗ ਜੁਗ ਖੇਲ ਕਰਾਇੰਦਾ। ਸਤਿਗੁਰ ਪੂਰਾ ਪਕੜੇ ਬਾਂਹ, ਗੁਰ ਸ਼ਬਦੀ ਦਇਆ ਕਮਾਇੰਦਾ। ਸਾਚੇ ਮਾਰਗ ਦਏ ਲਗਾ, ਰਹਿਬਰ ਇਕੋ ਰਾਹ ਜਣਾਇੰਦਾ। ਨਵ ਦਵਾਰੇ ਪਾਰ ਕਰਾ ਕੂੜੀ ਕਿਰਿਆ ਮੇਟ ਮਿਟਾਇੰਦਾ। ਸੁਖਮਨ ਟੇਢੀ ਬੰਕ ਪਾਰ ਕਰਾ, ਈੜਾ ਪਿੰਗਲ ਮੋਹ ਚੁਕਾਇੰਦਾ। ਅੰਮ੍ਰਿਤ ਜਾਮ ਇਕ ਪਿਆ, ਸਚ ਸਰੋਵਰ ਅਸ਼ਨਾਨ ਕਰਾਇੰਦਾ। ਬਜਰ ਕਪਾਟੀ ਤੋੜ ਤੁੜਾ, ਸਾਚੀ ਹਾਟੀ ਇਕ ਖੁਲ੍ਹਾਇੰਦਾ। ਸੁਰਤੀ ਸ਼ਬਦੀ ਮੇਲ ਮਿਲਾ, ਏਕਾ ਬੰਧਨ ਪਾਇੰਦਾ। ਦੀਨ ਦਿਆਲ ਬਣ ਮਲਾਹ, ਬੇੜਾ ਕੰਧ ਉਠਾਇੰਦਾ। ਪੌੜੇ ਪੌੜੇ ਲਏ ਚੜ੍ਹਾ, ਸਾਚਾ ਮੰਦਰ ਇਕ ਸੁਹਾਇੰਦਾ। ਆਤਮ ਸੇਜ ਸੁਹੰਜਣੀ ਡੇਰਾ ਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਜਿਸ ਜਨ ਆਪਣੀ ਕਿਰਪਾ ਦਏ ਕਰਾ, ਕਰ ਕਿਰਪਾ ਭੇਵ ਜਣਾਇੰਦਾ। ਸੋ ਗੁਰਸਿਖ ਗੁਰਮੁਖ ਗੁਰ ਸਤਿਗੁਰ ਮਿਲੇ ਆ, ਰਾਹ ਵਿਚ ਨਾ ਕੋਇ ਅਟਕਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਨਾਤਾ ਦਏ ਜੁੜਾ, ਜੁੜਿਆ ਨਾਤਾ ਨਾ ਕੋਇ ਤੁੜਾਇੰਦਾ। ਪਾਰਬ੍ਰਹਮ ਬ੍ਰਹਮ ਦਏ ਵਖਾ, ਬ੍ਰਹਮ ਪਾਰਬ੍ਰਹਮ ਸਮਾਇੰਦਾ। ਈਸ਼ ਜੀਵ ਏਕਾ ਘਰ ਵਸਾ, ਜਗਦੀਸ਼ ਖ਼ੁਸ਼ੀ ਮਨਾਇੰਦਾ। ਨਿਰਮਲ ਨੂਰ ਕਰ ਰੁਸ਼ਨਾ ਜੋਤੀ ਜਾਤਾ ਡਗਮਗਾਇੰਦਾ। ਦਸਮ ਦਵਾਰੀ ਖੇਲ ਰਚਾ, ਆਪਣਾ ਰੰਗ ਚੜ੍ਹਾਇੰਦਾ। ਆਪਣਾ ਪਰਦਾ ਆਪ ਉਠਾ, ਸੁੰਨ ਅਗੰਮ ਖੋਜ ਖੁਜਾਇੰਦਾ। ਸੁੰਨ ਅਗੰਮੀ ਡੇਰਾ ਢਾਹ, ਥਿਰ ਘਰ ਆਸਣ ਲਾਇੰਦਾ। ਥਿਰ ਘਰ ਸਾਚੇ ਸੋਭਾ ਪਾ, ਸਚਖੰਡ ਵਡਿਆਇੰਦਾ। ਸਚਖੰਡ ਹਰਿ ਭੇਵ ਜਣਾ, ਅਭੇਦ ਆਪਣਾ ਭੇਵ ਚੁਕਾਇੰਦਾ। ਜਨ ਭਗਤਾਂ ਮਾਰਗ ਦਏ ਜਣਾ, ਅੰਤਰ ਆਤਮ ਬੂਝ ਬੁਝਾਇੰਦਾ। ਸਾਚਾ ਸੋਹਲਾ ਦਏ ਪੜ੍ਹਾ, ਪਰਦਾ ਉਹਲਾ ਆਪ ਉਠਾਇੰਦਾ। ਪਾਰਬ੍ਰਹਮ ਬ੍ਰਹਮ ਢੋਲਾ ਗਾ, ਸੋਹੰ ਅੱਖਰ ਨਿਸ਼ਅੱਖਰ ਧਾਰ ਚਲਾਇੰਦਾ। ਜਗਤ ਵਿਚੋਲਾ ਵੇਖੇ ਥਾਂ ਥਾਂ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਇਕੋ ਦੱਸੇ, ਹਰ ਹਿਰਦੇ ਅੰਤਰ ਹਰਿ ਜੂ ਵਸੇ, ਭਗਤ ਦਵਾਰ ਇਕ ਸੁਹਾਇੰਦਾ। ਸੱਚਾ ਮਾਰਗ ਸੋਹੰ ਧਾਰ, ਹੰ ਬ੍ਰਹਮ ਕੁੜਮਾਈਆ। ਸੋ ਪੁਰਖ ਨਿਰੰਜਣ ਵਖਾਏ ਠਾਂਡਾ ਦਰਬਾਰ, ਅਗਨੀ ਤੱਤ ਨਾ ਕੋਇ ਤਪਾਈਆ। ਆਦਿ ਜੁਗਾਦੀ ਜੁਗ ਜੁਗ ਵਿਹਾਰ, ਜੁਗ ਚੌਕੜੀ ਜੀਵਣ ਦਾਤਾ ਖੇਲ ਕਰਾਈਆ। ਲੇਖਾ ਜਾਣੇ ਜੀਵ ਜੰਤ ਅੰਤਰ ਬਾਹਰ, ਗੁਪਤ ਜ਼ਾਹਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਰਾਹ, ਸ਼ਬਦੀ ਗੁਰ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਸਾਚਾ ਨਾਮ ਸਾਚਾ ਨਾਉਂ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਨਿਉਂ ਨਿਉਂ ਲਾਗੋ ਸਤਿਗੁਰ ਪਾਉਂ, ਮਿਹਰਵਾਨ ਮਿਹਰ ਨਜ਼ਰ ਇਕ ਉਠਾਇੰਦਾ।
ਪਕੜ ਉਠਾਏ ਆਪੇ ਬਾਂਹੋਂ, ਫੜ ਬਾਂਹੋਂ ਗਲੇ ਲਗਾਇੰਦਾ। ਏਥੇ ਓਥੇ ਦੇਵੇ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਇੰਦਾ। ਕਰੇ ਕਰਾਏ ਸਚ ਨਿਆਉਂ, ਆਦਲ ਇਕੋ ਨਜ਼ਰੀ ਆਇੰਦਾ। ਆਤਮ ਪਰਮਾਤਮ ਢੋਲਾ ਸਾਚਾ ਗਾਓ, ਜਗਤ ਵਛੋੜਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦੇਵੇ ਦੱਸ, ਪਰਮਾਤਮ ਆਤਮ ਇਕੋ ਰਸ, ਰਸ ਫੀਕਾ ਜਗਤ ਵਖਾਇੰਦਾ। ਕਿਰਪਾ ਅੰਦਰ ਵਸੇ ਠਾਕਰ, ਕਿਰਪਾਨਿਧ ਵੱਡੀ ਵਡਿਆਈਆ।
ਕਿਰਪਾ ਅੰਦਰ ਡੂੰਘਾ ਸਾਗਰ, ਗਹਿਰ ਗੰਭੀਰ ਆਪ ਰਖਾਈਆ। ਕਿਰਪਾ ਅੰਦਰ ਮੇਲ ਮਿਲਾਵਾ ਕਾਇਆ ਗਾਗਰ, ਘਰ ਘਰ ਵਿਚ ਖ਼ੁਸ਼ੀ ਰਖਾਈਆ। ਕਿਰਪਾ ਅੰਦਰ ਬਣਾਏ ਸਚ ਸੌਦਾਗਰ, ਵਣਜ ਵਣਜਾਰਾ ਇਕੋ ਹੱਟ ਚਲਾਈਆ। ਕਿਰਪਾ ਅੰਦਰ ਦੇਵੇ ਆਦਰ ਗੁਰਮੁਖ ਸਾਚੇ ਹੋਏ ਸਹਾਈਆ। ਕਿਰਪਾ ਅੰਦਰ ਸਿਦਕ ਸਬੂਰੀ ਦੇਵੇ ਸਾਦਰ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਕਿਰਪਾ ਅੰਦਰ ਕਰੀਮ ਕਾਦਰ, ਕੁਦਰਤ ਕਰਤਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਕਿਰਪਨ ਨਾਲ ਮਿਲਾਈਆ। ਮਿਹਰ ਕਰੇ ਹਰਿ ਮਿਹਰਵਾਨਾ, ਮਿਹਰ ਨਜ਼ਰ ਇਕ ਉਠਾਇੰਦਾ। ਜਨ ਭਗਤਾਂ ਦੇਵੇ ਨਾਮ ਨਿਸ਼ਾਨਾ, ਨਿਸ਼ਾਨਾ ਇਕੋ ਇਕ ਜਣਾਇੰਦਾ। ਆਤਮ ਪਰਮਾਤਮ ਬਖ਼ਸ਼ੇ ਸਚ ਧਿਆਨਾ, ਧਿਆਨ ਧਿਆਨ ਨਾਲ ਮਿਲਾਇੰਦਾ। ਅੰਮ੍ਰਿਤ ਆਤਮ ਪੀਣਾ ਖਾਣਾ, ਤ੍ਰਿਸਨਾ ਭੁੱਖ ਗਵਾਇੰਦਾ। ਦੀਵਾ ਬਾਤੀ ਇਕ ਮਹਾਨਾ, ਕਮਲਾਪਾਤੀ ਆਪ ਜਗਾਇੰਦਾ। ਜੋ ਜਨ ਰਸਨਾ ਗਾਏ ਸਾਚਾ ਗਾਣਾ, ਗੋਬਿੰਦ ਆਪਣਾ ਰੰਗ ਚੜ੍ਹਾਇੰਦਾ। ਸਾਹਿਬ ਸੁਲਤਾਨ ਠਾਕਰ ਸਵਾਮੀ ਬੀਨਾ ਦਾਨਾ, ਵਡ ਮਿਹਰਵਾਨ ਮਿਹਰ ਨਜ਼ਰ ਇਕ ਟਿਕਾਇੰਦਾ। ਤਾਰਨਹਾਰਾ ਇਕੋ ਏਕ ਆਦਿ ਅੰਤ ਵੱਡੀ ਵਡਿਆਈਆ। ਜਨ ਭਗਤਾਂ ਕਰੇ ਬੁਧ ਬਿਬੇਕ, ਵਿਵੇਕੀ ਆਪਣਾ ਰਾਹ ਜਣਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤੱਤ ਨਾ ਲਾਗੇ ਰਾਈਆ। ਨਿਜ ਨੇਤਰ ਗੁਰਮੁਖ ਵਿਰਲਾ ਲਏ ਪੇਖ, ਜਿਸ ਲੋਚਣ ਆਪ ਖੁਲ੍ਹਾਈਆ। ਇਕੋ ਵਖਾਏ ਸੱਚਾ ਦੇਸ, ਜਿਸ ਘਰ ਵਸੇ ਬੇਪਰਵਾਹੀਆ। ਸਚਖੰਡ ਦਵਾਰਾ ਹਰਿ ਨਿਰੰਕਾਰਾ ਮੁੱਛ ਦਾੜ੍ਹੀ ਨਾ ਕੋਇ ਕੇਸ, ਸੀਸ ਜਗਦੀਸ ਨਾ ਮੂੰਡ ਮੁੰਡਾਈਆ। ਸਦਾ ਸਦਾ ਸਦ ਰਹੇ ਹਮੇਸ਼, ਜਨਮ ਮਰਨ ਵਿਚ ਨਾ ਆਈਆ। ਗੁਰਮੁਖ ਗੁਰਸਿਖ ਹਰਿ ਸੱਜਣ ਲਿਖਣਹਾਰਾ ਲੇਖ, ਲੇਖਾ ਆਪਣੇ ਹੱਥ ਰਖਾਈਆ। ਤਿਸ ਸਾਹਿਬ ਕਰੋ ਆਦੇਸ਼, ਜਿਸ ਮਿਲਿਆਂ ਦੁੱਖ ਰਹੇ ਨਾ ਰਾਈਆ। ਜਿਸ ਦੀ ਮਹਿਮਾ ਕਰੇ ਬਾਸ਼ਕ ਸ਼ੇਸ਼, ਦੋਏ ਸਹੰਸਰ ਜਿਹਵਾ ਹਲਾਈਆ। ਆਦਿ ਜੁਗਾਦੀ ਆਪੇ ਆਪ, ਘਰ ਆਪਣੇ ਸੋਭਾ ਪਾਇੰਦਾ। ਸ੍ਰਿਸ਼ਟ ਸਬਾਈ ਮਾਈ ਬਾਪ, ਲੱਖ ਚੁਰਾਸੀ ਗੋਦ ਉਠਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰਾ ਜਾਪ, ਨਾਮ ਨਿਰੰਕਾਰਾ ਆਪ ਦ੍ਰਿੜਾਇੰਦਾ। ਸਦਾ ਸੁਹੇਲਾ ਦੱਸਣਹਾਰਾ ਪੂਜਾ ਪਾਠ, ਮੰਤਰ ਅੰਤਰ ਆਪ ਪੜ੍ਹਾਇੰਦਾ। ਸੁਹਾਵਣਹਾਰਾ ਤੀਰਥ ਤਾਟ, ਤਟ ਕਿਨਾਰਾ ਸੋਭਾ ਪਾਇੰਦਾ। ਵਸਣਹਾਰਾ ਤੱਤ ਆਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਾਲ ਰਲਾਇੰਦਾ। ਮਿਟਾਵਣਹਾਰਾ ਕੋਟਨ ਪਾਪ, ਪਤਤ ਪਾਪੀ ਆਪ ਤਰਾਇੰਦਾ। ਪਾਕ ਰਸੂਲ ਪਾਕੀ ਪਾਕ, ਪਰਵਰਦਿਗਾਰ ਵੇਸ ਵਟਾਇੰਦਾ। ਜਨ ਭਗਤਾਂ ਖੋਲ੍ਹਣਹਾਰਾ ਤਾਕ, ਬੰਦ ਕਵਾੜੀ ਕੁੰਡਾ ਲਾਹਿੰਦਾ। ਦੱਸਣਹਾਰਾ ਭਵਿਖਤ
ਵਾਕ, ਭੇਵ ਅਭੇਦਾ ਆਪ ਜਣਾਇੰਦਾ। ਜਨ ਸੰਤਾਂ ਬਣਨਹਾਰਾ ਸੱਚਾ ਸਾਕ, ਹਰਿ ਸੱਜਣ ਆਪ ਅਖਵਾਇੰਦਾ। ਗੁਰਮੁਖਾਂ ਧੂੜੀ ਬਖ਼ਸ਼ਣਹਾਰਾ ਖ਼ਾਕ, ਚਰਨ ਕਵਲ ਟਿੱਕਾ ਇਕ ਲਗਾਇੰਦਾ। ਗੁਰਸਿਖਾਂ ਦੇਵਣਹਾਰਾ ਦਾਤ, ਆਪ ਆਪਣੀ ਦਇਆ ਕਮਾਇੰਦਾ। ਚਾਰ ਵਰਨ ਬਣਾਵਣਹਾਰਾ ਇਕ ਜਮਾਤ, ਸਾਚੀ ਸਿਖਿਆ ਇਕ ਸਮਝਾਇੰਦਾ। ਉਪਜਾਵਣਹਾਰਾ ਕਾਇਨਾਤ, ਸ੍ਰਿਸ਼ਟ ਸਬਾਈ ਆਪਣੇ ਰੰਗ ਰੰਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵਣਹਾਰਾ ਸਾਥ, ਸਗਲਾ ਸੰਗ ਨਿਭਾਇੰਦਾ। ਹਰ ਘਟ ਵਸੇ ਹਰਿ ਜੂ ਆਪ, ਆਪ ਆਪਣਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਕਲਾ ਸਮਰਾਥ, ਮਹਿਮਾ ਅਕਥ ਆਪ ਜਣਾਇੰਦਾ ।