੨੩ ਮਾਘ ੨੦੧੯ ਬਿਕ੍ਰਮੀ ਗੰਡਾ ਸਿੰਘ ਦੇ ਗ੍ਰਹਿ ਦਰਾਜਕੇ ਜ਼ਿਲਾ ਅੰਮ੍ਰਿਤਸਰ
ਸਤਿ ਸ੍ਰੀ ਸ੍ਰੀ ਅਕਾਲ, ਅਕਲ ਕਲ ਹਰਿ ਅਖਵਾਇੰਦਾ। ਸਤਿ ਪੁਰਖ ਨਿਰੰਜਣ ਦੀਨ ਦਿਆਲ, ਦਇਆਨਿਧ ਦਇਆ ਕਮਾਇੰਦਾ। ਸਚਖੰਡ ਵਸਣਹਾਰਾ ਸੱਚੀ ਧਰਮਸਾਲ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਹਰਿ ਪੁਰਖ ਨਿਰੰਜਣ ਜੋਤੀ ਜਾਤਾ ਬੇਮਿਸਾਲ, ਨੂਰ ਨੂਰਾਨਾ ਡਗਮਗਾਇੰਦਾ। ਏਕੰਕਾਰਾ ਜੁਗਾ ਜੁਗੰਤਰ ਜਾਣੀ ਜਾਣ, ਬੇਅੰਤ ਬੇਪਰਵਾਹ ਆਪਣੀ ਧਾਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਸਤਿ ਸਮਝਾਇੰਦਾ। ਸਤਿ ਪੁਰਖ ਇਕ ਅਕਾਲ, ਦੂਜੀ ਅਵਰ ਨਾ ਕੋਇ ਵਡਿਆਈਆ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਦਾਤਾ ਬੇਪਰਵਾਹੀਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਵਸਤ ਅਮੋਲਕ ਇਕ ਵਰਤਾਈਆ। ਨਿਰਗੁਣ ਸਰਗੁਣ ਕਰੇ ਪਰਧਾਨ, ਲੱਖ ਚੁਰਾਸੀ ਬੰਧਨ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਸੰਦੇਸਾ ਦੇ ਫ਼ਰਮਾਨ, ਧੁਰ ਦੀ ਬਾਣੀ ਬਾਣ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਇਕ ਵਡਿਆਈਆ। ਸਤਿ ਅਕਾਲਾ ਗੁਰ ਗੋਪਾਲਾ, ਮਹਿਮਾਂ ਅਕਥ ਕਥੀ ਨਾ ਜਾਈਆ। ਦੀਨਾ ਬੰਧਨ ਦੀਨ ਦਿਆਲਾ, ਦੀਨਨ ਰੱਖਿਆ ਆਪ ਕਰਾਈਆ। ਜੁਗ ਚੌਕੜੀ ਮਾਰਗ ਦੇ ਲੋਕਮਾਤ ਸੁਖਾਲਾ, ਜੀਵ ਜੰਤ ਕਰੇ ਪੜ੍ਹਾਈਆ। ਆਤਮ ਪਰਮਾਤਮ ਵਸੇ ਨਾਲਾ, ਸਗਲਾ ਸੰਗ ਨਿਭਾਈਆ। ਨਿਰਗੁਣ ਦੀਆ ਬਾਤੀ ਕਰੇ ਉਜਾਲਾ, ਅੰਧ ਅੰਧੇਰ ਮਿਟਾਈਆ। ਭਾਗ ਲਗਾਏ ਕਾਇਆ ਮਾਟੀ ਖਾਲਾ, ਪੰਜ ਤੱਤ ਕਰੇ ਰੁਸ਼ਨਾਈਆ। ਵਸਤ ਅਮੋਲਕ ਦੇਵੇ ਨਾਮ ਸੱਚਾ ਧੰਨ ਮਾਲਾ, ਸਚ ਖ਼ਜ਼ੀਨਾ ਇਕ ਵਖਾਈਆ। ਲੇਖਾ ਜਾਣੇ ਕਾਲ ਮਹਾਂਕਾਲਾ, ਮਹਾਂਬਲੀ ਸੱਚਾ ਸ਼ਹਿਨਸ਼ਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸ੍ਰੀ ਅਕਾਲ ਵੱਡੀ ਵਡਿਆਈਆ। ਅਕਾਲ ਅਕਾਲ ਬੇਪਰਵਾਹ, ਬੇਅੰਤ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਣ ਮਲਾਹ, ਦੋ ਜਹਾਨਾਂ ਬੇੜਾ ਆਪਣੇ ਕੰਧ ਉਠਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਸਲਾਹ, ਸਾਚੀ ਸਿਖਿਆ ਇਕ ਸਮਝਾਇੰਦਾ । ਸ਼ਬਦ ਅਗੰਮੀ ਸਾਚਾ ਢੋਲਾ ਗਾ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਜਣਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਅੰਜੀਲ ਕੁਰਾਨਾਂ ਵੇਖ ਵਖਾ, ਤੀਸ ਬਤੀਸਾ ਆਪ ਜਣਾਇੰਦਾ। ਬੇਪਰਵਾਹ ਬੇਐਬ ਨਾਉਂ ਇਕ ਖ਼ੁਦਾ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਸਚ ਦਵਾਰੇ ਆਸਣ ਲਾ, ਮੁਕਾਮੇ ਹੱਕ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਸਤਿ ਆਪਣਾ ਨਾਉਂ ਵਖਾਇੰਦਾ। ਸਤਿ ਨਾਉਂ ਸਤਿ ਪੁਰਖ, ਸਤਿ ਸਤਿਵਾਦ ਵੱਡੀ ਵਡਿਆਈਆ । ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਦੁੱਖ ਨਾ ਕੋਇ ਜਣਾਈਆ। ਨਿਰਗੁਣ ਜੋਤ ਵਖਾਏ ਸਚ ਆਦਰਸ਼, ਦੂਜਾ ਇਸ਼ਟ ਨਾ ਕੋਇ ਦ੍ਰਿੜਾਈਆ। ਜਨ ਭਗਤਾਂ ਦੇਵੇ ਨਿਜ ਘਰ ਦਰਸ, ਗ੍ਰਹਿ ਮੰਦਰ ਪਰਦਾ ਲਾਹੀਆ। ਅੰਮ੍ਰਿਤ ਮੇਘ ਦੇਵੇ ਬਰਸ, ਨਿਝਰ ਝਿਰਨਾ ਆਪ ਝਿਰਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਉਤੇ ਕਰੇ ਤਰਸ, ਫੜ ਬਾਂਹੋਂ ਲਏ ਉਠਾਈਆ। ਲੱਖ ਚੁਰਾਸੀ ਕਲਜੁਗ ਜੀਵ ਜੰਤ ਰਹੇ ਭੜਕ, ਨਵ ਨੌਂ ਪਈ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਦਏ ਵਡਿਆਈਆ। ਸਤਿ ਆਪ ਸਤਿ ਜਾਪ, ਸਤਿ ਸਤਿ ਸਮਝਾਇੰਦਾ। ਸਤਿ ਪੁਰਖ ਅਕਾਲ ਬਾਪ, ਗੁਰ ਸ਼ਬਦ ਬੇਟਾ ਇਕ ਸਮਝਾਇੰਦਾ । ਸਤਿ ਪੂਜਾ ਸਤਿ ਪਾਠ, ਸਤਿ ਮੰਤਰ ਇਕ ਦ੍ਰਿੜਾਇੰਦਾ। ਸਤਿ ਤੀਰਥ ਸਤਿ ਘਾਟ, ਸਤਿ ਤਟ ਕਿਨਾਰਾ ਇਕ ਉਪਾਇੰਦਾ। ਸਤਿ ਸਰੋਵਰ ਮਾਰੇ ਠਾਠ, ਅੰਮ੍ਰਿਤ ਰਸ ਇਕ ਵਖਾਇੰਦਾ। ਸਤਿ ਬੰਧਾਏ ਸਾਚਾ ਨਾਤ, ਸਚ ਪ੍ਰੀਤੀ ਇਕ ਸਮਝਾਇੰਦਾ। ਸਚ ਸੁਣਾਏ ਅਗੰਮੀ ਗਾਥ, ਜੁਗ ਜੁਗ ਸ਼ਬਦੀ ਨਾਦ ਵਜਾਇੰਦਾ। ਸਤਿ ਦੇਵਣਹਾਰਾ ਦਾਤ, ਦਾਤਾ ਦਾਨੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਇਕੋ ਘਰ ਵਖਾਇੰਦਾ। ਸਤਿ ਸਤਿ ਪੂਰਾ ਸਤਿਗੁਰ, ਦੂਜੀ ਅਵਰ ਨਾ ਕੋਇ ਵਡਿਆਈਆ। ਲੇਖਾ ਲੇਖ ਜਾਣੇ ਧੁਰ, ਧੁਰ ਮਸਤਕ ਵੇਖ ਵਖਾਈਆ। ਆਤਮ ਅੰਤਰ ਏਕਾ ਰਾਗ ਸੁਣਾਏ ਸਾਚੀ ਸੁਰ, ਅਨਹਦ ਨਾਦੀ ਨਾਦ ਵਜਾਈਆ । ਸ਼ਬਦ ਅਗੰਮੀ ਚੜ੍ਹੇ ਘੋੜ, ਲੋਆਂ ਪੁਰੀਆਂ ਖੋਜ ਖੁਜਾਈਆ। ਭਗਤ ਭਗਵਾਨ ਪਏ ਬੌਹੜ, ਸਤਿ ਅਸਤਿ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿ ਸ੍ਰੀ ਸ੍ਰੀ ਸਤਿ, ਸਤਿ ਸਤਿ ਵਡਿਆਇੰਦਾ। ਦੇਵਣਹਾਰਾ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਜਣਾਵਣਹਾਰਾ ਸਚ ਤੱਤ, ਤੱਤਵ ਤੱਤ ਖੋਜ ਖੋਜਾਇੰਦਾ। ਵੇਖਣਹਾਰ ਬਹੱਤਰ ਨਾੜੀ ਰੱਤ, ਰੱਤੀ ਰੱਤ ਪਰਦਾ ਲਾਹਿੰਦਾ। ਜਾਨਣਹਾਰਾ ਮਿਤ ਗਤ, ਗਤ ਮਿਤ ਆਪਣੇ ਹੱਥ ਰਖਾਇੰਦਾ। ਸਾਚਾ ਮਾਰਗ ਦੇਵੇ ਦੱਸ, ਜੀਵ ਜੰਤ ਰਾਹ ਚਲਾਇੰਦਾ। ਸੰਤਨ ਮੇਲਾ ਹੱਸ ਹੱਸ, ਗ੍ਰਹਿ ਮੰਦਰ ਸੋਭਾ ਪਾਇੰਦਾ। ਗੁਰਮੁਖ ਉਠਾਏ ਨੱਠ ਨੱਠ, ਬਣ ਪਾਂਧੀ ਸੇਵ ਕਮਾਇੰਦਾ। ਗੁਰਸਿਖਾਂ ਅੰਦਰ ਜਾਏ ਵਸ, ਆਪ ਆਪਣਾ ਰੰਗ ਚੜ੍ਹਾਇੰਦਾ। ਨਿਰਗੁਣ ਜੋਤ ਕਰ ਪਰਕਾਸ਼, ਅਗਿਆਨ ਅੰਧੇਰ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰੀ ਸਤਿ ਇਕੋ ਦਇਆ ਕਮਾਇੰਦਾ। ਸਤਿ ਸ੍ਰੀ ਸ੍ਰੀ ਨਿਰੰਕਾਰ, ਨਿਰਗੁਣ ਦਾਤਾ ਬੇਪਰਵਾਹੀਆ। ਥਿਰ ਘਰ ਸਾਚੇ ਸ਼ਬਦ ਦੁਲਾਰਾ ਲਏ ਉਠਾਲ, ਹੁਕਮ ਹਾਕਮ ਇਕ ਜਣਾਈਆ। ਜੁਗ ਚੌਕੜੀ ਚਲੇ ਨਾਲ ਨਾਲ, ਨਵ ਨੌਂ ਚਾਰ ਵੰਡ ਵੰਡਾਈਆ। ਖੇਲੇ ਖੇਲ ਖ਼ਾਲਕ ਨਿਰਾਲ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਦ੍ਰਿੜਾਈਆ। ਸਾਚਾ ਮੰਤਰ ਸਤਿ ਜੈਕਾਰ, ਸਤਿ ਸਤਿਵਾਦੀ ਆਪ ਜਣਾਇੰਦਾ। ਸਿਫ਼ਤ ਸਾਲਾਹੀ ਗੁਰ ਅਵਤਾਰ, ਪੀਰ ਪੈਗ਼ੰਬਰਾਂ ਕਲਮਾ ਆਪ ਪੜ੍ਹਾਇੰਦਾ। ਕਾਗਦ ਕਲਮ ਸ਼ਾਹੀ ਪਾਵੇ ਸਾਰ, ਲਿਖ ਲਿਖ ਕਾਤਬ ਆਪਣੀ ਕਾਰ ਕਮਾਇੰਦਾ। ਆਲਮ ਉਲਮਾ ਕੋਇ ਨਾ ਕਰੇ ਵਿਚਾਰ, ਭੇਵ ਅਭੇਦ ਨਾ ਕੋਇ ਸਮਝਾਇੰਦਾ। ਸ੍ਰੀ ਭਗਵਾਨ ਅਬਿਨਾਸ਼ੀ ਕਰਤਾ ਨੌਜਵਾਨ ਵਸੇ ਸਚ ਸੱਚੀ ਧਰਮਸਾਲ, ਦਰਗਹਿ ਸਾਚੀ ਆਸਣ ਲਾਇੰਦਾ। ਖੇਲ ਕਰੇ
ਆਪ ਅਕਾਲ, ਕਲਜੁਗ ਕਾਲੀ ਰੈਣ ਸਰਬ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਕਰੇ ਕਰਨੀ ਆਪ ਅਕਾਲਾ, ਬੇਅੰਤ ਵੱਡੀ ਵਡਿਆਈਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਜੀਵਣ ਜੁਗਤ ਦਏ ਸਮਝਾਈਆ। ਆਤਮ ਪਰਮਾਤਮ ਦੱਸੇ ਰਾਹ ਸੁਖਾਲਾ, ਸੋਹੰ ਅੱਖਰ ਕਰੇ ਪੜ੍ਹਾਈਆ। ਸਤਿਗੁਰ ਨਾਨਕ ਸਚ ਸਚ ਸਤਿ ਸਤਿ ਦੇ ਕੇ ਗਿਆ ਹਵਾਲਾ, ਸਾਚੀ ਸਿਖਿਆ ਇਕ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਡੰਕਾ ਇਕ ਵਜਾਈਆ। ਸਾਚਾ ਡੰਕਾ ਨਾਮ ਅਕਾਲ, ਕਲਜੁਗ ਅੰਤਮ ਆਪ ਵਜਾਇੰਦਾ। ਪੀਰ ਪੈਗ਼ੰਬਰ ਰੱਖੇ ਨਾਲ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਦੋ ਜਹਾਨ ਸੁਣਾਏ ਤਾਲ, ਤਾਲ ਤਲਵਾੜਾ ਇਕ ਵਡਿਆਇੰਦਾ। ਭਗਤ ਭਗਵਾਨ ਆਪੇ ਭਾਲ, ਸੰਤ ਸੱਜਣ ਵੇਖ ਵਖਾਇੰਦਾ। ਗੁਰਮੁਖ ਸੁਰਤ ਲਏ ਉਠਾਲ, ਅਕਾਲ ਮੂਰਤ ਮੇਲ ਮਿਲਾਇੰਦਾ। ਗੁਰਮੁਖ ਮੋਏ ਲਏ ਜਵਾਲ, ਅੰਮ੍ਰਿਤ ਜਾਮ ਇਕ ਪਿਆਇੰਦਾ। ਏਥੇ ਓਥੇ ਦੇਵੇ ਮਾਣ, ਦੋ ਜਹਾਨਾਂ ਸਿਰ ਆਪਣਾ ਹੱਥ ਟਿਕਾਇੰਦਾ। ਸਤਿ ਜੈਕਾਰਾ ਸਤਿ ਸ੍ਰੀ ਅਕਾਲ, ਸਤਿਗੁਰ ਪੂਰਾ ਇਕੋ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਧਰਾਇੰਦਾ। ਕਲਜੁਗ ਕਲ ਧਰੇ ਸਤਿ ਕਰਤਾਰਾ, ਸਤਿ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਹੋ ਉਜਿਆਰਾ, ਨਿਰਗੁਣ ਆਪਣਾ ਵੇਸ ਵਟਾਈਆ। ਏਕੰਕਾਰਾ ਕਰ ਪਸਾਰਾ, ਅਕਲ ਕਲ ਧਾਰ ਚਲਾਈਆ। ਆਦਿ ਨਿਰੰਜਣ ਜੋਤ ਸਰੂਪੀ ਖੇਲ ਅਪਾਰਾ, ਭੂਪਤ ਭੂਪ ਸੱਚਾ ਸ਼ਹਿਨਸ਼ਾਹੀਆ । ਅਬਿਨਾਸ਼ੀ ਕਰਤਾ ਰਾਜ ਰਾਜਾਨ ਬਣ ਸਿਕਦਾਰਾ, ਧੁਰ ਫ਼ਰਮਾਨਾ ਇਕ ਸਮਝਾਈਆ। ਸ੍ਰੀ ਭਗਵਾਨ ਸੱਤ ਰੰਗ ਨਿਸ਼ਾਨਾ ਦਏ ਹੁਲਾਰਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਹਿਲਾਈਆ। ਪਾਰਬ੍ਰਹਮ ਪ੍ਰਭ ਵੇਖੇ ਵਿਗਸੇ ਵੇਖਣਹਾਰਾ, ਸਚ ਮਹੱਲੇ ਸੋਭਾ ਪਾਈਆ। ਸਚਖੰਡ ਸੋਹੇ ਇਕ ਦਵਾਰਾ, ਜਿਸ ਘਰ ਸਤਿ ਸਤਿ ਸਮਾਈਆ । ਸ੍ਰੀ ਸ੍ਰੀ ਨਰ ਕਰ ਪਿਆਰਾ, ਹਰਿ ਆਪਣਾ ਰੰਗ ਰੰਗਾਈਆ। ਅਕਾਲ ਅਕਾਲ ਵਣਜ ਵਪਾਰਾ, ਇਕੋ ਹੱਟ ਵਖਾਈਆ। ਗੁਰਮੁਖ ਬੋਲੇ ਬੋਲਣਹਾਰਾ, ਜੋ ਸਤਿਗੁਰ ਦਰਸਨ ਪਾਈਆ। ਰਸਨਾ ਜਿਹਵਾ ਪਾਰ ਕਿਨਾਰਾ, ਬੱਤੀ ਦੰਦ ਨਾ ਕੋਇ ਵਡਿਆਈਆ। ਆਤਮ ਪਰਮਾਤਮ ਇਕ ਵਿਹਾਰਾ, ਬਿਵਹਾਰੀ ਆਪ ਜਣਾਈਆ। ਪਾਰਬ੍ਰਹਮ ਬ੍ਰਹਮ ਖੇਲ ਨਿਆਰਾ, ਨਿਰਗੁਣ ਸਰਗੁਣ ਰਿਹਾ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਇਕੋ ਰਾਹ ਜਣਾਈਆ। ਗੁਰਮੁਖ ਸਾਚਾ ਬੋਲੇ ਸਚ, ਸਤਿ ਸਤਿ ਜਣਾਇੰਦਾ। ਕਾਇਆ ਮਾਟੀ ਭਾਂਡਾ ਕੱਚ, ਕੰਮ ਕਿਸੇ ਨਾ ਆਇੰਦਾ। ਮਨ ਵਾਸਨਾ ਜਗਤ ਰਿਹਾ ਨੱਚ, ਮਨ ਕਾ ਮਣਕਾ ਨਾ ਕੋਇ ਭਵਾਇੰਦਾ। ਕੂੜੀ ਤ੍ਰਿਸਨਾ ਦੇਵੇ ਨਾ ਕੋਇ ਤਜ, ਗੁਰ ਕਾ ਸ਼ਬਦ ਨਾ ਕੋਇ ਕਮਾਇੰਦਾ। ਚਰਨ ਪ੍ਰੀਤੀ ਜਾਏ ਨਾ ਕੋਇ ਬੱਝ, ਨੇਤਰ ਦਰਸ ਕੋਇ ਨਾ ਪਾਇੰਦਾ । ਸਨਮੁਖ ਕੋਇ ਨਾ ਬਹੇ ਸਜ, ਆਸਣ ਸਿੰਘਾਸਣ ਵੇਖਣ ਕੋਇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੋਲਾ ਇਕ ਦ੍ਰਿੜਾਇੰਦਾ । ਸਾਚਾ ਅੱਖਰ ਜੋ ਜਨ ਬੋਲੇ, ਨਿਰਗੁਣ ਦਾਤਾ ਦਇਆ ਕਮਾਈਆ। ਆਤਮ ਤਾਕੀ ਪਰਦਾ ਖੋਲ੍ਹੇ, ਬਜਰ ਕਪਾਟੀ ਪਾਰ ਕਰਾਈਆ। ਸੁਰਤ ਸਵਾਣੀ ਸ਼ਬਦੀ ਮੌਲੇ, ਮੌਲਾ ਇਕੋ ਨਜ਼ਰੀ ਆਈਆ। ਉਲਟਾ ਕਰੇ ਨਾਭ ਕੌਲੇ, ਅੰਮ੍ਰਿਤ ਝਿਰਨਾ ਦਏ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦਏ ਪੜ੍ਹਾਈਆ। ਸਾਚੀ ਸਿਖਿਆ ਸਾਚਾ ਬੋਲਾ, ਅਨਬੋਲਤ ਆਪ ਜਣਾਇੰਦਾ। ਪਾਰਬ੍ਰਹਮ
ਪ੍ਰਭ ਵਸੇ ਕੋਲਾ, ਘਰ ਘਰ ਵਿਚ ਆਸਣ ਲਾਇੰਦਾ। ਆਦਿ ਜੁਗਾਦਿ ਰਹੇ ਅਡੋਲਾ, ਨਾ ਡੋਲੇ ਨਾ ਕੋਇ ਡੁਲਾਇੰਦਾ। ਲੱਖ ਚੁਰਾਸੀ ਕੂੜੀ ਕਿਰਿਆ ਪਾਏ ਰੌਲਾ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਨਰ ਨਰੇਸ਼ਾ, ਨਿਰਵੈਰ ਪੁਰਖ ਜਣਾਈਆ। ਸਚ ਸਾਹਿਬ ਕੋ ਕਰੋ ਆਦੇਸ਼ਾ, ਨਿਉਂ ਨਿਉਂ ਸੀਸ ਝੁਕਾਈਆ। ਆਦਿ ਜੁਗਾਦਿ ਜਿਸ ਦਾ ਇਕੋ ਵੇਸਾ, ਗੁਰ ਅਵਤਾਰ ਨਾਉਂ ਪਰਗਟਾਈਆ। ਜਨ ਭਗਤਾਂ ਕਰੇ ਸਾਚਾ ਹੇਤਾ, ਨਿਤ ਨਵਿਤ ਵੇਖ ਵਖਾਈਆ। ਸੰਤਨ ਖੋਲ੍ਹੇ ਆਪਣਾ ਭੇਤਾ, ਭੇਵ ਅਭੇਦ ਸਮਝਾਈਆ। ਗੁਰਮੁਖਾਂ ਜਣਾਏ ਅੰਤਰ ਰੇਖਾ, ਪਰਦਾ ਦੂਈ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੋਲਾ ਇਕ ਪੜ੍ਹਾਈਆ। ਸਾਚਾ ਬੋਲ ਬੋਲ ਹੋਏ ਨਿਹਾਲ, ਗੁਰਮੁਖ ਆਤਮ ਵੱਜੀ ਵਧਾਈਆ। ਸਤਿਗੁਰ ਮਿਲਿਆ ਦੀਨ ਦਿਆਲ, ਸਤਿ ਸਤਿ ਦਏ ਸਮਝਾਈਆ। ਸ੍ਰੀ ਰੂਪ ਇਕ ਅਕਾਲ, ਅਕਲ ਕਲ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਅਰਾ ਇਕ ਦ੍ਰਿੜਾਈਆ । ਸਾਚਾ ਨਾਅਰਾ ਲੋਕ ਪਰਲੋਕ, ਪਰਮ ਪੁਰਖ ਆਪ ਜਣਾਇੰਦਾ। ਸਤਿ ਧਰਮ ਦਾ ਸਚ ਸਲੋਕ, ਸੋਹਲਾ ਇਕੋ ਰਾਗ ਵਖਾਇੰਦਾ। ਸੁਣਾਵਣਹਾਰਾ ਧਰਮ ਕੋਟ, ਧਰਮ ਦਵਾਰਾ ਇਕ ਵਡਿਆਇੰਦਾ। ਕਰਮ ਦਵਾਰ ਲਗਾਏ ਚੋਟ, ਸਾਚਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸਮਝਾਇੰਦਾ। ਸਾਚਾ ਹੁਕਮ ਸ੍ਰੀ ਭਗਵਾਨਾ, ਏਕਾ ਏਕ ਜਣਾਈਆ। ਸਤਿ ਸ੍ਰੀ ਨੌਜਵਾਨਾ, ਨਾ ਮਰੇ ਨਾ ਜਾਈਆ। ਅਕਾਲ ਪੁਰਖ ਵਡ ਮਿਹਰਵਾਨਾ, ਸਿਰ ਆਪਣਾ ਹੱਥ ਟਿਕਾਈਆ। ਜੋ ਬੋਲੇ ਸੋ ਪੁਰਖ ਸੁਜਾਨਾ, ਪਾਰਬ੍ਰਹਮ ਦਏ ਵਡਿਆਈਆ। ਹੋਏ ਨਿਹਾਲ ਘਰ ਸੱਜਣ ਪਾਣਾ, ਮਿਲੇ ਮੇਲ ਸਾਚਾ ਮਾਹੀਆ। ਬਿਨ ਪੁਰਖ ਅਕਾਲ ਕੂੜਾ ਨਾਤਾ ਵਿਚ ਜਹਾਨਾ, ਸਾਚਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਜੈਕਾਰਾ ਇਕੋ ਲਾਈਆ। ਸਚ ਜੈਕਾਰਾ ਜਾਏ ਲੱਗ, ਹਰਿ ਸੱਜਣ ਆਪ ਲਗਾਇੰਦਾ। ਕਰੇ ਖੇਲ ਸੂਰਾ ਸਰਬੱਗ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਜੁਗ ਚੌਕੜੀ ਕਰ ਕਰ ਪਾਰ ਹੱਦ, ਰਾਹ ਇਕੋ ਇਕ ਵਖਾਇੰਦਾ। ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਗਏ ਲੱਦ, ਪੀਰ ਪੈਗ਼ੰਬਰ ਗੁਰ ਅਵਤਾਰ ਸੇਵ ਕਮਾਇੰਦਾ। ਪਰੇਮ ਪਿਆਰ ਅੰਦਰ ਭਗਤ ਭਗਵੰਤ ਗਏ ਬੱਝ, ਸਾਚੀ ਰੀਤੀ ਮਾਤ ਵਖਾਇੰਦਾ। ਕੋਟਨ ਕੋਟ ਸਾਧ ਸੰਤ ਗ੍ਰਹਿ ਮੰਦਰ ਗਏ ਤਜ, ਉਚੇ ਟਿੱਲੇ ਪਰਬਤ ਆਪ ਫਿਰਾਇੰਦਾ। ਕੋਟਨ ਕੋਟ ਮੁੱਲਾ ਸ਼ੇਖ਼ ਮਸਾਇਕ ਕਰਦੇ ਫਿਰਨ ਹੱਜ, ਹਜ਼ਰਤ ਨਜ਼ਰ ਕਿਸੇ ਨਾ ਆਇੰਦਾ। ਮੰਦਰ ਮਸਜਦ ਸ਼ਿਵਦਵਾਲੇ ਬੈਠੇ ਸਜ, ਸ਼ਹਿਨਸ਼ਾਹ ਹੱਥ ਨਾ ਕਿਸੇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਵਡਿਆਇੰਦਾ। ਸਾਚਾ ਨਾਮ ਪੁਰਖ ਸਮਰਥ, ਸ੍ਰੀ ਭਗਵਾਨ ਆਪ ਚਲਾਈਆ। ਕਲਜੁਗ ਅੰਤਮ ਹੋ ਪਰਗਟ, ਨਿਹਕਲੰਕਾ ਨਾਉਂ ਵਡਿਆਈਆ। ਸੰਬਲ ਬਹੇ ਸੱਥਰ ਘਤ, ਯਾਰੜਾ ਸੱਥਰ ਇਕ ਹੰਡਾਈਆ। ਨਵ ਨੌਂ ਚਾਰ ਮਾਰਗ ਦੇਵੇ ਦੱਸ, ਦਹਿ ਦਿਸ਼ਾ ਵੇਖ ਵਖਾਈਆ। ਗੁਰ ਗੋਬਿੰਦ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਪੁਰਖ ਅਕਾਲ ਹੋਏ ਸਾਥ, ਸਗਲਾ ਸੰਗ ਨਿਭਾਈਆ। ਪੁਰੀਆਂ ਲੋਆਂ ਪਾਏ ਰਾਸ, ਗੋਪੀ ਕਾਹਨ ਨਾਚ ਨਚਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਲੇਖਾ ਲਿਖੇ
ਬਿਨ ਕਲਮ ਦਵਾਤ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕ ਅਕਾਲ ਵੱਡੀ ਵਡਿਆਈਆ। ਇਕ ਅਕਾਲ ਵੇਖੇ ਮਾਤ, ਨਿਰਗੁਣ ਆਪਣਾ ਪਰਦਾ ਲਾਹਿੰਦਾ। ਨਾਤਾ ਤੋੜੇ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਜਮਾਤ, ਵਰਨ ਬਰਨ ਨਾ ਕੋਇ ਰਖਾਇੰਦਾ। ਉਮਤ ਨਬੀ ਪੜ੍ਹਾਏ ਆਇਤ, ਸ਼ਰੀਅਤ ਲੇਖਾ ਆਪ ਚੁਕਾਇੰਦਾ। ਹਿੰਦੂ ਮੁਸਲਮ ਸਿੱਖ ਈਸਾਈ ਦੇਵੇ ਸਾਥ, ਸਗਲਾ ਸੰਗ ਨਿਭਾਇੰਦਾ। ਭੇਵ ਚੁਕਾ ਤ੍ਰਿਲੋਕੀ ਨਾਥ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਇੰਦਾ। ਕਲਜੁਗ ਪਾਰ ਕਿਨਾਰਾ ਕਰੇ ਘਾਟ, ਪੱਤਣ ਇਕੋ ਇਕ ਵਖਾਇੰਦਾ। ਸਤਿਜੁਗ ਸਾਚੀ ਦੇਵੇ ਦਾਤ, ਵਸਤ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਅਰਾ ਸਤਿ ਇਕ ਜਣਾਇੰਦਾ। ਨਾਅਰਾ ਸਤਿ ਹਰਿ ਲਗੌਣਾ, ਕਲਜੁਗ ਅੰਤ ਮਿਲੇ ਵਡਿਆਈਆ। ਪਿਛਲਾ ਲੇਖਾ ਸਰਬ ਮੁਕੌਣਾ, ਮੁੱਕੇ ਜਗਤ ਲੋਕਾਈਆ। ਨੌਂ ਖੰਡ ਪ੍ਰਿਥਮੀ ਡੇਰਾ ਢੌਣਾ, ਸੱਤ ਦੀਪ ਨਾ ਕੋਇ ਚਤੁਰਾਈਆ। ਸ਼ਾਹ ਸੁਲਤਾਨਾਂ ਖ਼ਾਕ ਮਿਲੌਣਾ, ਰਾਜ ਰਾਜਾਨ ਰਹਿਣ ਨਾ ਪਾਈਆ । ਏਕਾ ਡੰਕਾ ਨਾਮ ਵਜੌਣਾ, ਦੋ ਜਹਾਨਾਂ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੋਲਾ ਇਕ ਦ੍ਰਿੜਾਈਆ। ਸਾਚਾ ਬੋਲਾ ਦ੍ਰਿੜ ਵਿਸ਼ਵਾਸ਼, ਵਿਸ਼ਵ ਆਪਣੀ ਕਾਰ ਕਰਾਇੰਦਾ। ਪਰਗਟ ਹੋ ਪੁਰਖ ਅਬਿਨਾਸ਼, ਅਬਿਨਾਸ਼ੀ ਰਾਹ ਚਲਾਇੰਦਾ। ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚਾ ਨਾਮ ਇਕ ਸਮਝਾਇੰਦਾ। ਸਾਚਾ ਨਾਮ ਅਗੰਮ ਅਥਾਹ, ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਰਹੇ ਗਾ, ਗਾ ਗਾ ਸ਼ੁਕਰ ਸਰਬ ਮਨਾਇੰਦਾ। ਭਗਤ ਭਗਵੰਤ ਮਿਲਣ ਦਾ ਚਾ, ਚਾਉ ਘਨੇਰਾ ਇਕ ਦ੍ਰਿੜਾਇੰਦਾ। ਫੜ ਫੜ ਉਠਾਏ ਬਾਂਹ, ਬਾਂਹੋਂ ਫੜ ਆਪ ਜਗਾਇੰਦਾ। ਨਥਾਵਿਆਂ ਦੇਵਣਹਾਰਾ ਥਾਂ, ਥਾਨ ਥਨੰਤਰ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਆਪਣਾ ਰੰਗ ਰੰਗੇ ਰੰਗੀਲਾ, ਰਹਿਮਤ ਹਰਿ ਜੂ ਆਪ ਕਮਾਈਆ। ਪ੍ਰਭ ਮਿਲਣ ਦਾ ਸਚ ਵਸੀਲਾ, ਗੁਰੂ ਸ਼ਬਦ ਦਏ ਜਣਾਈਆ। ਵੇਖ ਵਖਾਏ ਉਚਾ ਟੀਲਾ, ਪਰਬਤ ਚੋਟੀ ਫੇਰਾ ਪਾਈਆ। ਭਗਤ ਭਗਵਾਨ ਬਣਾਏ ਇਕ ਕਬੀਲਾ, ਆਤਮ ਪਰਮਾਤਮ ਕਰ ਕੁੜਮਾਈਆ। ਪਰਗਟ ਹੋਏ ਛੈਲ ਛਬੀਲਾ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਰੂਪ ਸਮਾਈਆ । ਸਤਿ ਸਮਾਇਆ ਸਤਿ ਅਖਵਾਇਆ, ਸਤਿ ਪੁਰਖ ਨਿਰੰਜਣ ਭੇਵ ਕੋਇ ਨਾ ਪਾਇੰਦਾ। ਸਤਿ ਦਾਈ ਸਤਿ ਦਾਇਆ, ਸਤਿ ਸਾਚੀ ਸੇਵ ਕਮਾਇੰਦਾ। ਸਤਿ ਨਿਰਗੁਣ ਬਣਾਏ ਮਾਇਆ, ਸਤਿ ਵੇਖੇ ਕੂੜੀ ਛਾਇਆ, ਛੱਪਰ ਛੰਨ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪਣਾ ਭੇਵ ਖੋਲ੍ਹੇ ਸਤਿਵਾਦ, ਸਤਿ ਸਤਿ ਜਣਾਇੰਦਾ। ਜਿਸ ਖੇਲ ਕਰਾਇਆ ਬੋਧ ਅਗਾਧ, ਅਨਾਦੀ ਨਾਦ ਵਜਾਇੰਦਾ। ਸੋ ਸਾਹਿਬ ਹੋ ਵਿਸਮਾਦ, ਬਿਸਮਲ ਆਪਣੀ ਕਾਰ ਕਮਾਇੰਦਾ। ਜਨ ਭਗਤਾਂ ਕਰੇ ਲਾਡ, ਸੰਤ ਸੁਹੇਲੇ ਗੋਦ ਬਹਾਇੰਦਾ। ਗੁਰਮੁਖ ਲੱਖ ਚੁਰਾਸੀ ਵਿਚੋਂ ਕਾਢ, ਇਕੋ ਦਰ ਵਖਾਇੰਦਾ। ਗੁਰਸਿਖਾਂ ਦੇਵਣਹਾਰਾ ਦਾਤ, ਨਾਮ ਨਿਧਾਨਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸ੍ਰੀ ਸ੍ਰੀ ਅਕਾਲ, ਅਕਾਲ
ਆਪਣਾ ਰੰਗ ਵਖਾਇੰਦਾ। ਹਰਿ ਸਾਚਾ ਨਾਅਰਾ ਲਾਵੇਗਾ। ਇਕੋ ਨਾਮ ਜਪਾਵੇਗਾ। ਇਕੋ ਇਸ਼ਟ ਰਖਾਵੇਗਾ। ਇਕੋ ਦ੍ਰਿਸ਼ਟ ਖੁਲ੍ਹਾਵੇਗਾ। ਇਕੋ ਮਾਰਗ ਪਾਵੇਗਾ। ਕਲਜੁਗ ਕੂੜ ਮਿਟਾਵੇਗਾ। ਸਤਿਜੁਗ ਰਾਹ ਚਲਾਵੇਗਾ। ਚਾਰ ਵਰਨਾਂ ਇਕੋ ਘਰ ਵਖਾਵੇਗਾ। ਸਾਚੀ ਸਰਨ ਇਕ ਦਰਸਾਵੇਗਾ। ਗੁਰ ਗੋਬਿੰਦ ਮੇਲ ਮਿਲਾਵੇਗਾ। ਸਚ ਨਿਸ਼ਾਨ ਝੁਲਾਵੇਗਾ। ਰਾਜ ਰਾਜਾਨਾਂ ਚਰਨੀ ਲਾਵੇਗਾ। ਪੰਚ ਪਰਧਾਨ ਬਣਾਵੇਗਾ। ਧੁਰ ਸੰਦੇਸ ਸੁਣਾਵੇਗਾ। ਨਰ ਨਰੇਸ਼ ਅਖਵਾਵੇਗਾ । ਕਲ ਕਲਕੀ ਜਾਮਾ ਪਾਵੇਗਾ। ਸੰਬਲ ਡੇਰਾ ਲਾਵੇਗਾ। ਡੰਕਾ ਨਾਮ ਵਜਾਵੇਗਾ। ਰਾਉ ਰੰਕ ਉਠਾਵੇਗਾ। ਮਿਹਰਵਾਨ ਬਣ ਜਾਵੇਗਾ। ਪੁਰਖ ਅਕਾਲ ਇਕੋ ਇਸ਼ਟ ਮਨਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਵੇਗਾ। ਗੋਬਿੰਦ ਸੂਰਾ ਉਠੇਗਾ। ਗੁਰਮੁਖਾਂ ਉਪਰ ਤੁਠੇਗਾ। ਲੱਖ ਚੁਰਾਸੀ ਲੁੱਟੇਗਾ। ਕਲਜੁਗ ਦੀ ਜੜ ਪੁੱਟੇਗਾ। ਸ਼ੌਹ ਦਰਯਾਏ ਸੁੱਟੇਗਾ। ਦੀਨਾਂ ਮਜ਼੍ਹਬਾਂ ਕੁੱਟੇਗਾ। ਜੂਠਿਆਂ ਝੂਠਿਆਂ ਪੁੱਛੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੇਧਾ ਸੂਰਬੀਰ ਕਦੇ ਨਾ ਲੁਕੇਗਾ। ਸੂਰਬੀਰ ਅਖਵਾਵੇਗਾ। ਸ਼ਬਦੀ ਤੀਰ ਚਲਾਵੇਗਾ। ਦੋ ਜਹਾਨਾਂ ਪਾਰ ਕਰਾਵੇਗਾ। ਅਧਵਿਚਕਾਰ ਨਾ ਕੋਇ ਅਟਕਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਨੇਤਰ ਨੀਰ ਵਹਾਵੇਗਾ। ਕਰੋੜ ਤੇਤੀਸਾ ਕੁਰਲਾਵੇਗਾ। ਧੀਰਜ ਧੀਰ ਨਾ ਕੋਇ ਧਰਾਵੇਗਾ। ਪੀਰ ਪੈਗ਼ੰਬਰ ਹੂ ਹੂ ਨਾਅਰਾ ਲਾਵੇਗਾ। ਚੌਦਾਂ ਤਬਕ ਸਬਕ ਨਾ ਕੋਇ ਸਿਖਾਵੇਗਾ। ਚੌਦਾਂ ਲੋਕਾਂ ਕੁੰਡਾਂ ਲਾਹਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਮਨਾਵੇਗਾ। ਸਾਚਾ ਹੁਕਮ ਮਨਾਏਗਾ। ਧੁਰ ਫ਼ਰਮਾਨਾ ਆਪ ਸੁਣਾਏਗਾ। ਨਿਹਕਲੰਕ ਫੇਰਾ ਪਾਏਗਾ। ਜੀਵ ਜੰਤ ਸਰਬ ਜਣਾਏਗਾ। ਬਚਿਆ ਕੋਇ ਰਹਿਣ ਨਾ ਪਾਏਗਾ। ਬੀਸ ਬੀਸਾ ਖੇਲ ਕਰਾਏਗਾ। ਹਰਿ ਜਗਦੀਸਾ ਨਾਉਂ ਵਡਿਆਏਗਾ। ਛਤਰ ਏਕਾ ਸੀਸ ਝੁਲਾਏਗਾ। ਦੂਜਾ ਕੋਇ ਰਹਿਣ ਨਾ ਪਾਏਗਾ। ਸਤਿਜੁਗ ਰੀਤੀ ਆਪ ਵਖਾਏਗਾ। ਕਲਜੁਗ ਨੀਤੀ ਆਪ ਬਦਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਅਰਾ ਇਕੋ ਇਕ ਸੁਣਾਏਗਾ। ਨਾਅਰਾ ਇਕੋ ਹੱਕ ਲਗਾਵੇਗਾ। ਗੁਰ ਅਵਤਾਰ ਮਨਾਵੇਗਾ। ਪੀਰ ਪੈਗ਼ੰਬਰ ਸਲਾਹਵੇਗਾ। ਦੋ ਜਹਾਨ ਗਾਵੇਗਾ। ਭਗਤ ਭਗਵਾਨ ਸ਼ੁਕਰ ਮਨਾਵੇਗਾ। ਬਣ ਵਿਚੋਲਾ ਫੇਰਾ ਪਾਵੇਗਾ। ਪਰਦਾ ਉਹਲਾ ਆਪ ਉਠਾਵੇਗਾ। ਮੌਲਾ ਆਪਣਾ ਰੰਗ ਚੜ੍ਹਾਵੇਗਾ। ਪਰਵਰਦਿਗਾਰ ਹੁਕਮ ਮਨਾਵੇਗਾ। ਮੁਕਾਮੇ ਹੱਕ ਸੋਭਾ ਪਾਵੇਗਾ। ਲਾਸ਼ਰੀਕ ਨਾਉਂ ਧਰਾਵੇਗਾ। ਏਕੰਕਾਰਾ ਰੂਪ ਵਟਾਵੇਗਾ। ਫ਼ਤਹਿ ਡੰਕਾ ਇਕ ਵਜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਵੇਗਾ। ਸਾਚਾ ਖੇਲ ਕਰੇਗਾ। ਸਚ ਸਿੰਘਾਸਣ ਚੜ੍ਹੇਗਾ। ਸੀਸ ਜਗਦੀਸ ਤਾਜ ਧਰੇਗਾ। ਦੋ ਜਹਾਨਾਂ ਨਾਲ ਲੜੇਗਾ। ਜੋ ਘੜਿਆ ਸੋ ਭੰਨੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਕਰ ਮੂਲ ਨਾ ਡਰੇਗਾ। ਡਰ ਭੈ ਨਾ ਕੋ ਭਗਵਾਨ, ਭਿਆਨਕ ਰੂਪ ਨਾ ਕੋਇ ਜਣਾਈਆ। ਕਲਜੁਗ ਮੇਟੇ ਜੀਵ ਸ਼ੈਤਾਨ, ਕੂੜੀ ਕਿਰਿਆ ਦਏ ਖਪਾਈਆ। ਸਚ ਜਣਾਏ ਇਕ ਈਮਾਨ, ਅਮਾਮ ਇਕੋ ਦਏ ਦਰਸਾਈਆ। ਕਲਮਾ ਪੜ੍ਹਾਏ ਹੱਕ ਕਲਾਮ, ਕਾਇਨਾਤ ਖ਼ਬਰ ਜਣਾਈਆ। ਸ੍ਰਿਸ਼ਟ ਸਬਾਈ ਦਏ ਪੈਗ਼ਾਮ, ਪੀਰ ਪੈਗ਼ੰਬਰ ਪੰਧ ਮੁਕਾਈਆ। ਪਰਗਟ ਹੋ ਸ੍ਰੀ ਭਗਵਾਨ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਹਰਿਜਨ ਸਾਚੇ ਵੇਖੇ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ
ਇਕ ਜਣਾਈਆ। ਸਾਚਾ ਨਾਮ ਏਕੋ ਏਕ, ਆਦਿ ਜੁਗਾਦਿ ਜਣਾਇੰਦਾ। ਸਾਚਾ ਨਾਮ ਸਾਚੀ ਟੇਕ, ਜੁਗ ਚੌਕੜੀ ਵੇਖ ਵਖਾਇੰਦਾ। ਸਾਚਾ ਨਾਮ ਨਿਰਗੁਣ ਸਰਗੁਣ ਪੇਖ, ਨਿਰਵੈਰ ਪੁਰਖ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਸਮਝਾਇੰਦਾ। ਸਾਚਾ ਨਾਮ ਆਤਮ ਮੰਤਰ, ਇਕੋ ਇਕ ਦ੍ਰਿੜਾਈਆ। ਸਾਚਾ ਨਾਮ ਜੁਗਾ ਜੁਗੰਤਰ, ਲੱਖ ਚੁਰਾਸੀ ਵਿਚ ਟਿਕਾਈਆ। ਸਾਚਾ ਨਾਮ ਸਰਬ ਜੀਆਂ ਬਿਧ ਜਾਣੇ ਅੰਤਰ, ਘਰ ਘਰ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਇਕ ਦਰਸਾਈਆ। ਸਾਚਾ ਨਾਉਂ ਹਰਿ ਨਿਰੰਕਾਰਾ, ਨਿਰਗੁਣ ਇਕੋ ਇਕ ਜਣਾਇੰਦਾ। ਸਾਚਾ ਨਾਉਂ ਸਤਿ ਜੈਕਾਰਾ, ਸਤਿ ਸਤਿਵਾਦੀ ਆਪੇ ਲਾਇੰਦਾ। ਸਾਚਾ ਨਾਉਂ ਪੁਰਖ ਅਕਾਲਾ, ਸ੍ਰੀ ਭਗਵਾਨ ਆਪ ਸਮਝਾਇੰਦਾ। ਸਾਚਾ ਨਾਉਂ ਸਾਚਾ ਬੋਲਾ ਵਿਚ ਸੰਸਾਰਾ, ਰਸਨਾ ਜਿਹਵਾ ਢੋਲਾ ਗਾਇੰਦਾ। ਸਾਚਾ ਨਾਉਂ ਤੋਲਾ ਅਗੰਮ ਅਪਾਰਾ, ਅਲਖ ਅਗੋਚਰ ਨਜ਼ਰ ਕਿਸੇ ਆਇੰਦਾ। ਸਾਚਾ ਨਾਉਂ ਕਲਜੁਗ ਅੰਤ ਬਣੇ ਵਣਜਾਰਾ, ਦੋ ਜਹਾਨਾਂ ਵੇਖ ਵਖਾਇੰਦਾ। ਸਾਚਾ ਨਾਉਂ ਸਤਿਜੁਗ ਸਚ ਕਰੇ ਪਿਆਰਾ, ਸਚ ਪ੍ਰੀਤੀ ਇਕ ਵਖਾਇੰਦਾ। ਸਾਚਾ ਨਾਉਂ ਸਤਿ ਪੁਰਖ ਦੀ ਧਾਰਾ, ਧਾਰ ਧਾਰ ਵਿਚੋਂ ਪਰਗਟਾਇੰਦਾ। ਸਾਚਾ ਨਾਉਂ ਵਸੇ ਥਿਰ ਘਰ ਦਵਾਰਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਸਾਚਾ ਨਾਉਂ ਸਤਿ ਪੁਰਖ ਦਾ ਸੁੱਤ ਦੁਲਾਰਾ, ਪਿਤਾ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਨਾਮ ਇਕ ਵਡਿਆਇੰਦਾ। ਸਾਚਾ ਨਾਮ ਸੋਹੰ ਸੋ, ਪੁਰਖ ਅਕਾਲ ਦਏ ਵਡਿਆਈਆ। ਪਰਮਾਤਮ ਆਤਮ ਹੋ, ਆਤਮ ਪਰਮਾਤਮ ਵਿਚ ਸਮਾਈਆ। ਕਰ ਪਰਕਾਸ਼ ਜੋਤੀ ਲੋ, ਨਿਰਗੁਣ ਨੂਰ ਨੂਰ ਧਰਾਈਆ। ਸਚ ਸੰਦੇਸਾ ਢੋਆ ਢੋ, ਨਾਉਂ ਨਿਰੰਕਾਰ ਕਰੇ ਪੜ੍ਹਾਈਆ। ਨਿਰਗੁਣ ਸਰਗੁਣ ਕਰ ਕਰ ਮੋਹ, ਮੁਹੱਬਤ ਇਕੋ ਇਕ ਦਰਸਾਈਆ। ਸਾਚਾ ਬੀਜ ਦਿਤਾ ਬੋ, ਪੱਤ ਡਾਲੀ ਆਪ ਮਹਿਕਾਈਆ। ਹਰਿ ਕਾ ਭੇਵ ਨਾ ਜਾਣੇ ਕੋ, ਢੂੰਡ ਥੱਕੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਵਖਾਈਆ। ਸਾਚਾ ਨਾਮ ਇਕੋ ਵੇਖ, ਬਿਨ ਅੱਖਾਂ ਰਿਹਾ ਜਣਾਈਆ। ਨਾ ਕੋਈ ਰੰਗ ਰੂਪ ਨਾ ਦਿਸੇ ਰੇਖ, ਨਿਸ਼ਅੱਖਰ ਖੇਲ ਕਰਾਈਆ। ਸੋ ਨਾਮ ਸੱਚੇ ਸਾਹਿਬ ਵਿਚ ਪਰਵੇਸ਼, ਅੱਖਰੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਤਰ ਇਕੋ ਇਕ ਦ੍ਰਿੜਾਈਆ। ਇਕੋ ਮੰਤਰ ਹਰਿ ਗੋਬਿੰਦ, ਗੋਬਿੰਦ ਦਾਤਾ ਆਪ ਜਣਾਇੰਦਾ। ਸਗਲ ਭਵਣ ਕੀ ਮੇਟੇ ਚਿੰਦ, ਚਿੰਤਾ ਰੋਗ ਨਾ ਕੋਇ ਵਖਾਇੰਦਾ। ਭਗਤ ਭਗਵਾਨ ਬਣਾਏ ਸਾਚੀ ਬਿੰਦ, ਸੁਤ ਅਨਾਦੀ ਨਾਉਂ ਪਰਗਟਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗਵਰ ਵੇਖ ਵਖਾਇੰਦਾ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਸਰ ਸਰੋਵਰ ਇਕ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਵਖਾਇੰਦਾ। ਸਾਚਾ ਨਾਉਂ ਦਏ ਵਖਾਲ, ਆਪ ਆਪਣੀ ਦਇਆ ਕਮਾਈਆ। ਜਿਸ ਜਨ ਬਣਾਏ ਆਪਣਾ ਲਾਲ, ਲਾਲਨ ਆਪਣਾ ਰੰਗ ਚੜ੍ਹਾਈਆ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲ, ਧਰਮ ਦਵਾਰਾ ਇਕ ਬਣਾਈਆ। ਜੋਤੀ ਦੀਪਕ ਸੱਚਾ ਬਾਲ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅਨਹਦ ਨਾਦੀ ਨਾਦ ਵਜਾਏ ਤਾਲ, ਤਾਲ ਤਲਵਾੜਾ ਇਕ ਦਰਸਾਈਆ। ਸਤਿਗੁਰ ਚਰਨ ਪ੍ਰੀਤੀ ਦਏ ਸਿਖਾਲ, ਸਚ ਪ੍ਰੀਤੀ ਹਰਿ ਕਾ ਨਾਉਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ
ਜੁਗਾ ਜੁਗੰਤਰ ਏਕਾ ਨਾਮ ਏਕਾ ਰਾਮ ਏਕਾ ਅੰਮ੍ਰਿਤ ਏਕਾ ਜਾਮ, ਇਕ ਘਨੱਯਾ ਏਕਾ ਸ਼ਾਮ, ਏਕਾ ਬੰਸਰੀ ਮਧੁਰ ਧੁਨ ਸੁਣਾਈਆ। ਮਧੁਰ ਧੁਨ ਸਚ ਸੰਗੀਤ, ਸਰੰਗੀ ਸਾਰੰਗ ਨਾ ਕੋਇ ਵਖਾਇੰਦਾ। ਗਾਵਣਹਾਰਾ ਇਕ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਭਗਤ ਭਗਵਾਨ ਚਲਾਏ ਰੀਤ, ਰੀਤੀ ਆਪਣੇ ਹੱਥ ਰਖਾਇੰਦਾ। ਗੁਰਮੁਖਾਂ ਕਾਇਆ ਕਰੇ ਠੰਡੀ ਸੀਤ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਤਿਸ ਨਾਮ ਆਵੇ ਚੀਤ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਹਰਿ ਕਾ ਨਾਮ ਵਸੇ ਹਸਤ ਕੀਟ, ਊਚ ਨੀਚ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਦੇਵੇ ਵਰ, ਵਰ ਇਕੋ ਘਰ ਕਰਾਇੰਦਾ। ਸਾਚਾ ਨਾਮ ਦਾਦ ਜਨ ਮੀਤਾ, ਮਿੱਤਰ ਪਿਆਰਾ ਆਪ ਜਣਾਈਆ । ਸਾਚਾ ਨਾਮ ਸਿਫ਼ਤ ਕਰੇ ਅਠਾਰਾਂ ਧਿਆਏ ਗੀਤਾ, ਭਗਤ ਭਗਵੰਤ ਇਕੋ ਇਕ ਸਮਝਾਈਆ। ਅਰਜਣ ਕ੍ਰਿਸ਼ਨ ਦੀ ਜਾਣੋ ਰੀਤਾ, ਅਨਡੀਠੀ ਨਜ਼ਰੀ ਆਈਆ। ਨਾਨਕ ਗੋਬਿੰਦ ਨਾਮ ਪਿਆਲਾ ਜਿਸ ਨੇ ਪੀਤਾ, ਨਾ ਮਰੇ ਨਾ ਜਾਈਆ। ਪੁਰਖ ਅਕਾਲ ਦੀਨ ਦਿਆਲ ਸੰਤ ਭਗਤ ਆਪਣੇ ਜਿਹਾ ਕੀਤਾ, ਜਿਸ ਜਨ ਆਪਣੀ ਬੂਝ ਬੁਝਾਈਆ। ਜਿਸ ਸਾਹਿਬ ਸਤਿਗੁਰ ਪੂਰਨ ਪਰਮੇਸ਼ਵਰ ਮਿਲਿਆ ਮੀਤਾ, ਸ਼ਿਵਦਵਾਲਾ ਮੱਠ ਮੰਦਰ ਮਸੀਤ ਨਾ ਖੋਜਣ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਚਾਰ ਵਰਨਾਂ ਇਕੋ ਨਾਮ ਦਰਸਾਈਆ। ਇਕੋ ਨਾਮ ਹਰੀ ਹਰਿ ਨਰਾਇਣ, ਨਰ ਹਰਿ ਸੱਚਾ ਆਪ ਜਣਾਇੰਦਾ। ਸਿਫ਼ਤ ਸਾਲਾਹੀ ਸਾਰੇ ਕਹਿਣ, ਕਹਿ ਕਹਿ ਅੰਤ ਕੋਇ ਨਾ ਪਾਇੰਦਾ। ਲਿਖ ਲਿਖ ਥੱਕੇ ਸਾਕ ਸੈਣ, ਸੱਜਣ ਲੋਕਮਾਤ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਤਿਸ ਆਪਣਾ ਘਰ ਵਖਾਇੰਦਾ। ਨਾਮ ਦਾਤਾ ਪੁਰਖ ਬਿਧਾਤਾ, ਪੁਰਖੋਤਮ ਵਡ ਵਡਿਆਈਆ । ਨਾ ਕੋਈ ਜ਼ਾਤ ਨਾ ਕੋਈ ਪਾਤਾ, ਵਰਨ ਗੋਤ ਨਾ ਕੋਇ ਰਖਾਈਆ। ਆਤਮ ਬ੍ਰਹਮ ਜਿਸ ਪਛਾਤਾ, ਪਾਰਬ੍ਰਹਮ ਵੱਜੇ ਵਧਾਈਆ। ਨਿਰਗੁਣ ਸਰਗੁਣ ਜੁੜੇ ਨਾਤਾ, ਸਰਗੁਣ ਨਿਰਗੁਣ ਰੂਪ ਵਟਾਈਆ। ਨਜ਼ਰੀ ਆਏ ਇਕ ਇਕਾਂਤਾ, ਸਚਖੰਡ ਬੈਠਾ ਆਸਣ ਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦੀ ਗਾਏ ਗਾਥਾ, ਸੋ ਸਾਹਿਬ ਨਿਰੰਜਣ ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸ੍ਰੀ ਅਕਾਲ ਇਕ। ਪਰਮ ਪੁਰਖ ਦਿਆਲ ਇਕ। ਪਰਵਰਦਿਗਾਰ ਸਾਂਝਾ ਯਾਰ ਇਕ। ਲਾਸ਼ਰੀਕ ਮਦਦਗਾਰ ਇਕ। ਰਾਮ ਰਹੀਮ ਰਹਿਮਾਨ ਇਕ ਦੋ ਜਹਾਨਾਂ ਅਮਾਮ ਇਕ ਸ਼ਾਹ ਸੁਲਤਾਨਾਂ ਵਿਧਾਨ ਇਕ। ਹੁਕਮਰਾਨਾ ਸੁਲਤਾਨ ਇਕ, ਸਚ ਸੁੱਚ ਨਿਸ਼ਾਨ ਇਕ। ਦੀਨ ਮਜ਼੍ਹਬ ਈਮਾਨ ਇਕ। ਅੰਜੀਲ ਕੁਰਾਨ ਇਸਲਾਮ ਇਕ। ਖਾਣੀ ਬਾਣੀ ਪੁਰਾਨ ਇਕ। ਸ਼ਾਸਤਰ ਸਿਮਰਤ ਗਿਆਨ ਇਕ। ਸ਼ਬਦ ਗੁਰੂ ਨੌਜਵਾਨ ਇਕ। ਗੁਰਮੁਖ ਚਤਰ ਸੁਜਾਨ ਇਕ। ਭਗਤ ਭਗਵਾਨ ਜੋਤ ਇਕ। ਸ਼ਬਦ ਨਾਦ ਧੁਨਕਾਰ ਬੋਧ ਅਗਾਧ ਲੇਖ ਇਕ। ਨਿਤ ਨਵਿਤ ਭਗਤਾਂ ਹਿਤ ਪਾਰ੍ਰਬਹਮ ਪਤਿਪਰਮੇਸ਼ਵਰ ਜੋਤੀ ਜਾਮਾ ਭੇਖ ਇਕ। ਨਿਰਵੈਰ ਪੁਰਖ ਦੀਨ ਦਿਆਲ ਸਚਖੰਡ ਧਰਮਸਾਲ ਵਖਾਏ ਇਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ ਨਿਹਕਲੰਕ ਨਰਾਇਣ ਨਰ, ਨੌਂ ਖੰਡ ਪਿਥਮੀ ਸੱਤ ਦੀਪ ਦੋ ਜਹਾਨਾਂ ਨਜ਼ਰੀ ਆਏ ਆਪ ਇਕ। ਆਣਾ ਜਾਣਾ ਲੇਖਾ ਰਹੇ ਨਾ ਕਲਜੁਗ ਮਾਤ। ਸ੍ਰੀ ਭਗਵਾਨ ਗੋਦੀ ਚੁਕਿਆ, ਜੋ ਜਨ ਮੰਗੇ ਸਾਚੀ ਦਾਤ। ਹਰਿਜਨ ਬੂਟਾ ਕਦੇ
ਨਾ ਸੁਕਿਆ, ਸ੍ਰੀ ਭਗਵਾਨ ਦੇਵਣਹਾਰ ਨਜਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਲੇਖਾ ਲਿਖ ਦਏ ਨਾਲ ਕਲਮ ਦਵਾਤ। ਆਵਣ ਜਾਵਣ ਮੁੱਕੇ ਪੰਧ, ਲੱਖ ਚੁਰਾਸੀ ਰਹਿਣ ਨਾ ਪਾਈਆ। ਧਰਮ ਰਾਏ ਦਾ ਟੁਟਾ ਫੰਦ, ਮਾਤ ਗਰਭ ਨਾ ਕੋਇ ਭਵਾਈਆ। ਭਗਤ ਭਗਵਾਨ ਦਾ ਚੜ੍ਹੇ ਚੰਦ, ਘਰ ਸਾਚੇ ਹੋਏ ਰੁਸ਼ਨਾਈਆ। ਏਥੇ ਮਿਲੇ ਆਤਮ ਅਨੰਦ, ਅੱਗੇ ਜੋਤੀ ਜੋਤ ਸਮਾਈਆ। ਪਿਛਲੀ ਬੀਤੀ ਗਈ ਹੰਢ, ਅਗਲੀ ਸਤਿਗੁਰ ਲੇਖੇ ਲਾਈਆ। ਲਹਿਣਾ ਦੇਣਾ ਚੁਕਾਏ ਜੀਉ ਪਿੰਡ, ਇੰਡ ਬ੍ਰਹਿਮੰਡ ਖੋਜ ਖੁਜਾਈਆ। ਅੰਮ੍ਰਿਤ ਆਤਮ ਰਾਤੀ ਸੁੱਤਿਆਂ ਧਾਰ ਪਿਆਏ ਸਾਗਰ ਸਿੰਧ, ਅਮਿਉਂ ਰਸ ਇਕੋ ਇਕ ਚੁਆਈਆ। ਹਰਿਜਨ ਤੇਰੀ ਲੇਖੇ ਲੱਗੇ ਹਰਿ ਦੇ ਜਿੰਦ, ਜ਼ਿੰਦਗੀ ਹਯਾਤੀ ਹਰਿ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੀਵਣ ਜੀਵਣ ਜੀਵਣ ਵਿਚ ਬਦਲਾਈਆ।
੨੪ ਮਾਘ ੨੦੧੯ ਬਿਕ੍ਰਮੀ ਲਛਮਣ ਸਿੰਘ ਦੇ ਗ੍ਰਹਿ ਪਿੰਡ ਭੂਰੇ ਜ਼ਿਲਾ ਅੰਮ੍ਰਿਤਸਰ
ਸਚਖੰਡ ਨਿਵਾਸੀ ਸਾਹਿਬ ਬਖ਼ਸ਼ੰਦਾ, ਬਖ਼ਸ਼ਸ਼ ਇਕੋ ਇਕ ਜਣਾਈਆ। ਦੀਨ ਦਿਆਲ ਗੁਣੀ ਗਹਿੰਦਾ, ਗਹਿਰ ਗੰਭੀਰ ਵੱਡੀ ਵਡਿਆਈਆ। ਥਿਰ ਘਰ ਆਪਣਾ ਚਰਨ ਛੁਹੰਦਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਖੋਲ੍ਹਣਹਾਰਾ ਸਾਚਾ ਕੁੰਡਾ, ਆਪਣੀ ਹੱਥੀਂ ਪਰਦਾ ਲਾਹੀਆ। ਫੜ ਉਠਾਏ ਨਿੱਕਾ ਮੁੰਡਾ, ਸੁਤ ਬਾਲਾ ਇਕ ਜਗਾਈਆ। ਸਚ ਸੰਦੇਸਾ ਇਕ ਸੁਣੌਂਦਾ, ਧੁਰ ਫ਼ਰਮਾਨਾ ਰਾਗ ਅਲਾਈਆ। ਹੁਕਮੀ ਹੁਕਮ ਇਕ ਜਣੌਂਦਾ, ਬੇਅੰਤ ਬੇਪਰਵਾਹੀਆ। ਸਾਚੇ ਮਾਰਗ ਆਪੇ ਲੌਂਦਾ, ਰਹਿਬਰ ਬਣੇ ਨੂਰ ਖ਼ੁਦਾਈਆ। ਕਰਨੀ ਕਰਤਾ ਆਪ ਕਰੌਂਦਾ, ਦੂਜਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸੁਤ ਦੁਲਾਰਾ ਨਿੱਕਾ ਬਾਲਾ, ਥਿਰ ਘਰ ਪਰਦਾ ਲਾਹੀਆ। ਨਿਰਗੁਣ ਨਿਰਗੁਣ ਹੋ ਜਵਾਨਾ, ਜੋਬਨ ਆਪਣਾ ਆਪ ਪਰਗਟਾਈਆ। ਸਤਿ ਧਰਮ ਦਾ ਲੈ ਨਿਸ਼ਾਨਾ, ਸਚ ਦਵਾਰੇ ਆਪ ਝੁਲਾਈਆ। ਦੋਏ ਜੋੜ ਚਰਨ ਕਵਲ ਕਰੇ ਧਿਆਨਾ, ਸ੍ਰੀ ਭਗਵਾਨ ਧਿਆਨ ਲਗਾਈਆ। ਹਉਂ ਸੇਵਕ ਨੱਢਾ ਬਾਲ ਅਞਾਣਾ, ਤੇਰਾ ਅੰਤ ਕਹਿਣ ਨਾ ਪਾਈਆ। ਕਰ ਕਿਰਪਾ ਪ੍ਰਭ ਦੇ ਮਾਣਾ, ਦਰ ਤੇਰੇ ਆਸ ਰਖਾਈਆ। ਤੇਰਾ ਢੋਲਾ ਇਕੋ ਗਾਣਾ, ਸੋਹੰ ਅੱਖਰ ਕਰਾਂ ਪੜ੍ਹਾਈਆ। ਤੇਰੀ ਰਚਨਾ ਵੇਖ ਵਖਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਰਿਹਾ ਜਣਾਈਆ। ਸੁਤ ਸ਼ਬਦ ਸਚ ਕਰ ਚਾਉ, ਚਾਉ ਘਨੇਰਾ ਇਕ ਜਣਾਇੰਦਾ। ਪੁਰਖ ਅਕਾਲ ਪਕੜ ਬਾਂਹੋਂ, ਸਿਰ ਆਪਣਾ ਹੱਥ ਟਿਕਾਇੰਦਾ। ਇਕ ਦ੍ਰਿੜਾਏ ਸਾਚਾ ਨਾਉਂ, ਨਾਉਂ ਨਿਰੰਕਾਰਾ ਇਕ ਜਣਾਇੰਦਾ। ਆਪੇ ਬਣ ਬਣ ਪਿਤਾ ਮਾਉਂ, ਪੂਤ ਸਪੂਤਾ ਗੋਦ ਸੁਹਾਇੰਦਾ। ਵਖਾਵਣਹਾਰਾ ਸਾਚਾ ਥਾਉਂ, ਸਚਖੰਡ ਦਵਾਰਾ ਇਕ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸੁਤ ਦੁਲਾਰੇ ਉਠ ਬਲ ਧਾਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਥਿਰ ਘਰ ਨਿਵਾਸੀ ਹੋ ਤਿਆਰ, ਥਿਰ ਦਰਬਾਰੇ ਕੁੰਡਾ ਲਾਹੀਆ। ਆਪਣੀ ਸੇਜ ਆਪ ਸੁਆਰ, ਆਪ ਆਪਣਾ ਸੰਗ ਨਿਭਾਈਆ। ਜੁਗ ਚੌਕੜੀ ਤੇਰੀ ਧਾਰ, ਨਿਰਗੁਣ ਸਰਗੁਣ ਆਪ ਚਲਾਈਆ। ਗੁਰ ਅਵਤਾਰ ਤੇਰੀ ਕਰਦੇ
ਰਹੇ ਯਾਦ, ਬ੍ਰਹਮ ਬ੍ਰਹਿਮਾਦ ਨਾਦ ਵਜਾਈਆ। ਦੋ ਜਹਾਨਾਂ ਸੱਜਣ ਸਾਕ, ਸਗਲਾ ਸੰਗ ਇਕੋ ਨਜ਼ਰੀ ਆਈਆ। ਤੇਰਾ ਨਾਉਂ ਪਾਕੀ ਪਾਕ, ਪਤਤ ਪੁਨੀਤ ਤੇਰੀ ਵਡਿਆਈਆ। ਤੂੰ ਸਾਹਿਬ ਦਾ ਬਣ ਭਵਿਖਤ ਵਾਕ, ਸਚ ਸੰਦੇਸਾ ਇਕ ਸੁਣਾਈਆ। ਤੇਰੀ ਮੇਰੀ ਇਕੋ ਜ਼ਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਰਿਹਾ ਜਣਾਈਆ। ਸੁਤ ਦੁਲਾਰੇ ਲੈਣਾ ਜਾਣ, ਸਤਿ ਸਤਿਵਾਦੀ ਆਪ ਜਣਾਇੰਦਾ। ਸਤਿ ਪੁਰਖ ਸਤਿ ਨਿਸ਼ਾਨ, ਤੇਰੇ ਹੱਥ ਫੜਾਇੰਦਾ । ਵਿਸ਼ਨ ਬ੍ਰਹਮਾ ਸ਼ਿਵ ਦੇ ਗਿਆਨ, ਸੰਸਾ ਕੋਇ ਨਜ਼ਰ ਨਾ ਆਇੰਦਾ। ਬੋਧ ਅਗਾਧਾ ਧੁਰ ਫ਼ਰਮਾਨ, ਤੇਰਾ ਇਕੋ ਰਾਗ ਵਖਾਇੰਦਾ। ਲੋਆਂ ਪੁਰੀਆਂ ਵੇਖ ਮਾਰ ਧਿਆਨ, ਬ੍ਰਹਿਮੰਡ ਖੰਡ ਤੇਰਾ ਰਾਹ ਜਣਾਇੰਦਾ। ਗੁਰ ਅਵਤਾਰ ਤੇਰੀ ਸੰਤਾਨ, ਪੀਰ ਪੈਗ਼ੰਬਰ ਤੇਰਾ ਬੰਸ ਬਣਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ, ਤੇਰੀ ਸਿਫ਼ਤ ਸਾਲਾਹੀ ਸਿਫ਼ਤੀ ਸਿਫ਼ਤ ਸਿਫ਼ਤ ਜਣਾਇੰਦਾ। ਤੇਰੀ ਮਹਿਮਾਂ ਕਰੇ ਅੰਜੀਲ ਕੁਰਾਨ, ਲਿਖ ਲਿਖ ਲੇਖਾ ਸਰਬ ਵਖਾਇੰਦਾ। ਤੇਰਾ ਮਹੱਲ ਅਟੱਲ ਉਚ ਮਕਾਨ, ਥਿਰ ਦਵਾਰਾ ਆਪ ਵਸਾਇੰਦਾ। ਲੋਕਮਾਤ ਹੋ ਪਰਧਾਨ, ਸਚ ਮਰਦਾਨਗੀ ਆਪ ਜਣਾਇੰਦਾ। ਜੋਧਾ ਸੂਰਬੀਰ ਬਣ ਬਲਵਾਨ, ਬਲ ਮੇਰੇ ਵਿਚ ਟਿਕਾਇੰਦਾ। ਲੱਖ ਚੁਰਾਸੀ ਪਾ ਆਣ, ਸਿਰ ਸਿਰ ਹੁਕਮ ਮਨਾਇੰਦਾ। ਏਕਾ ਦੇ ਧੁਰ ਫ਼ਰਮਾਨ, ਸ੍ਰੀ ਭਗਵਾਨ ਆਪ ਸਮਝਾਇੰਦਾ। ਕਲਜੁਗ ਅੰਤ ਜਗਤ ਹੋਏ ਹੈਰਾਨ, ਹਰਿ ਜੂ ਨਜ਼ਰ ਕਿਸੇ ਨਾ ਆਇੰਦਾ। ਸਾਧ ਸੰਤ ਸਰਬ ਕੁਰਲਾਣ, ਧੀਰਜ ਧੀਰ ਨਾ ਕੋਇ ਧਰਾਇੰਦਾ। ਗੁਰਮੁਖ ਅੰਦਰ ਵੜ ਵੜ ਕਰਨ ਧਿਆਨ, ਨੇਤਰ ਨੈਣ ਨਾ ਕੋਇ ਖੁਲਾਇੰਦਾ। ਗੁਰਸਿਖ ਖ਼ਾਲੀ ਝੋਲੀ ਮੰਗਣ ਦਾਨ, ਨਾਮ ਭੰਡਾਰਾ ਕੋਇ ਨਾ ਪਾਇੰਦਾ। ਕਲਜੁਗ ਕੂੜੀ ਕਿਰਿਆ ਹੋਈ ਸ਼ੈਤਾਨ, ਸ਼ਰਅ ਘਰ ਘਰ ਆਪ ਟਕਰਾਇੰਦਾ। ਮੁੱਲਾ ਸ਼ੇਖ਼ ਹੋਏ ਬੇਈਮਾਨ, ਮਸਤ ਅਲਮਸਤ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਜਣਾਇੰਦਾ। ਸਾਚੇ ਸੁਤ ਹੋ ਤਿਆਰ, ਹਰਿ ਸਾਚਾ ਸਚ ਜਣਾਇੰਦਾ। ਥਿਰ ਘਰ ਦਵਾਰੇ ਨਿਕਲ ਬਾਹਰ, ਭੇਵ ਅਭੇਦ ਖੁਲਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਲਤਾੜ, ਜ਼ੋਰ ਤੇਰਾ ਇਕ ਜਣਾਇੰਦਾ। ਲੱਖ ਚੁਰਾਸੀ ਕਰ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਇੰਦਾ। ਸਚ ਸੰਦੇਸਾ ਦੇ ਵਿਚ ਸੰਸਾਰ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਨੌਂ ਖੰਡ ਪ੍ਰਿਥਮੀ ਧੂਆਂਧਾਰ, ਸਾਚਾ ਚੰਦ ਨਾ ਕੋਇ ਚਮਕਾਇੰਦਾ। ਦੀਨ ਮਜ਼੍ਹਬ ਰੋਵਣ ਜ਼ਾਰੋ ਜ਼ਾਰ, ਸ਼ਰਅ ਸ਼ਰੀਅਤ ਪਾਰ ਨਾ ਕੋਇ ਕਰਾਇੰਦਾ। ਖ਼ਾਲਕ ਖ਼ਲਕ ਤਲਬਦਾਰ, ਦੀਦ ਈਦ ਚੰਦ ਨਾ ਕੋਇ ਚੜ੍ਹਾਇੰਦਾ। ਪੀਰ ਪੈਗ਼ਬਰ ਗੁਰ ਅਵਤਾਰ ਆਪਣੀ ਕਰਨੀ ਕਰ ਕਰ ਗਏ ਆਪਣੀ ਵਾਰ, ਅੰਤਮ ਨਿਰਗੁਣ ਰਾਹ ਸਰਬ ਤਕਾਇੰਦਾ । ਪੰਜ ਤੱਤ ਚੋਲਾ ਨਾ ਕੋਇ ਪਿਆਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਨਾ ਕੋਇ ਪਾਇੰਦਾ। ਸਾਚਾ ਡੰਕਾ ਅਗੰਮ ਅਪਾਰ, ਅਲਖ ਅਗੋਚਰ ਤੇਰੇ ਹੱਥ ਫੜਾਇੰਦਾ । ਰਾਉ ਰੰਕਾਂ ਮਾਰ ਮਾਰ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਗ਼ਰੀਬ ਨਿਮਾਣਿਆਂ ਦੇ ਸਹਾਰ, ਸਿਰ ਸਦਕਾ ਤੇਰਾ ਇਕੋ ਨਜ਼ਰੀ ਆਇੰਦਾ। ਤੇਰਾ ਲੇਖਾ ਜਾਣੇ ਹਰਿ ਕਰਤਾਰ, ਨਿਰਗੁਣ ਆਪਣੀ ਜੋਤ ਜਗਾਇੰਦਾ। ਨਿਹਕਲੰਕ ਨਾਉਂ ਰੱਖ ਅਗੰਮ ਅਪਾਰ, ਕਰਨੀ ਆਪਣੀ ਆਪ ਸਮਝਾਇੰਦਾ। ਸਾਚਾ ਖੇੜਾ ਦਏ ਵਖਾਲ, ਬਿਨ ਨੇਤਰ ਆਪ ਜਣਾਇੰਦਾ। ਜਿਸ ਘਰ ਵਸੇ ਦੀਨ ਦਿਆਲ, ਸੋ ਮੰਦਰ ਸੋਭਾ ਪਾਇੰਦਾ। ਸਚਖੰਡ ਦੀ ਸੱਚੀ ਧਰਮਸਾਲ, ਲੋਕਮਾਤ ਆਪ ਪਰਗਟਾਇੰਦਾ। ਮੁਰਸ਼ਦ ਮੁਰੀਦਾਂ ਸੁਣੇ ਹਾਲ, ਹਰਿਜੂ ਆਪਣਾ
ਫੇਰਾ ਪਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਆਪ ਜਣਾਇੰਦਾ। ਸੁਤ ਦੁਲਾਰਾ ਨੀਕਨ ਨੀਕਾ, ਨਿਉਂ ਨਿਉਂ ਸੀਸ ਝੁਕਾਈਆ। ਪੁਰਖ ਅਕਾਲ ਦੱਸ ਇਕ ਤਰੀਕਾ, ਬਿਨ ਤਹਿਰੀਰ ਕਰ ਲਿਖਾਈਆ। ਮੇਰਾ ਦਿਸੇ ਨਾ ਕੋਈ ਸ਼ਰੀਕਾ, ਸ਼ਿਰਕਤ ਕੋਇ ਨਜ਼ਰ ਨਾ ਆਈਆ। ਖੇਲ ਕਰਾਵਾਂ ਇਕ ਹਕੀਕਾ, ਹਕੀਕਤ ਸਭ ਨੂੰ ਦਿਆਂ ਜਣਾਈਆ। ਨਜ਼ਰੀ ਆਵਾਂ ਹੋ ਨਜਦੀਕਾ, ਦੂਰ ਦੁਰਾਡਾ ਪੰਧ ਮੁਕਾਈਆ। ਤੇਰਾ ਨਾਮ ਨਿਸ਼ਾਨਾ ਦੱਸਾਂ ਠੀਕਾ, ਕੂੜਾ ਠੀਕਰ ਭੰਨ ਵਖਾਈਆ। ਸਤਿ ਸਤਿ ਜਣਾਵਾਂ ਤ੍ਰੈਗੁਣ ਅਤੀਤਾ, ਤ੍ਰੈਭਵਣ ਤੇਰੀ ਸ਼ਰਨਾਈਆ। ਪਿਛਲਾ ਵੇਲਾ ਕਲਜੁਗ ਬੀਤਾ, ਅੱਗੇ ਇਕੋ ਮਾਰਗ ਦਿਆਂ ਲਾਈਆ। ਦੀਨ ਮਜ਼੍ਹਬ ਲੱਖ ਚੁਰਾਸੀ ਪਰਖਾਂ ਨੀਤਾ, ਜ਼ਾਤ ਪਾਤ ਖੋਜ ਖੁਜਾਈਆ । ਮਾਇਆ ਮਮਤਾ ਹਉਮੇਂ ਹੰਗਤਾ ਭੰਨਾਂ ਕੌੜਾ ਰੀਠਾ, ਠੋਕਰ ਇਕੋ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਹਰਿ ਜੂ ਇਕੋ ਵਰ, ਥਿਰ ਘਰ ਦਵਾਰੇ ਸੁੱਤ ਦੁਲਾਰਾ ਮੰਗ ਮੰਗਾਈਆ। ਸੁਤ ਦੁਲਾਰਾ ਦੋਏ ਜੋੜੇ, ਚਰਨ ਕਵਲ ਧਿਆਨ ਲਗਾਇਆ। ਤੇਰਾ ਕੀਤਾ ਕੋਈ ਨਾ ਮੋੜੇ, ਦੋ ਜਹਾਨਾਂ ਸਕੇ ਨਾ ਕੋਇ ਉਲਟਾਇਆ। ਸੱਸੇ ਉਪਰ ਲਾ ਹੋੜੇ, ਹੋਕਾ ਦੇ ਦੇ ਗੀਤ ਜਣਾਇਆ। ਹੰ ਬ੍ਰਹਮ ਪ੍ਰਭ ਆਪੇ ਬੌਹੜੇ, ਭਗਤ ਭਗਵੰਤ ਵੇਖ ਵਖਾਇਆ। ਸੇਵਾ ਕਰੇ ਬਾਂਕੇ ਛੋਹਰੇ, ਸ਼ਹਿਨਸ਼ਾਹ ਤੇਰੇ ਰੰਗ ਰੰਗਾਇਆ। ਮੇਰਾ ਨਾ ਕੋਈ ਚਲੇ ਜ਼ੋਰੇ, ਜ਼ੋਰ ਤੇਰਾ ਇਕ ਜਣਾਇਆ। ਮੇਰੀ ਤੇਰੇ ਹੱਥ ਡੋਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਦਰ ਤੇਰੇ ਮੰਗ ਮੰਗਾਇਆ। ਸ੍ਰੀ ਭਗਵਾਨ ਦੇਵੇ ਦਾਤ, ਅਨਮੁਲੜੀ ਆਪ ਵਰਤਾਈਆ। ਸ਼ਬਦ ਸੁਤ ਮੇਰਾ ਨਾਉਂ ਵਡ ਕਰਾਮਾਤ, ਸੋਹੰ ਢੋਲਾ ਇਕ ਪੜ੍ਹਾਈਆ। ਚਾਰ ਵਰਨ ਬਣਾ ਜਮਾਤ, ਬਰਨ ਕੋਇ ਰਹਿਣ ਨਾ ਪਾਈਆ। ਪੁਰਖ ਅਕਾਲ ਜੁੜੇ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਗੁਰ ਸ਼ਬਦ ਬਣੇ ਸਾਕ, ਸੱਜਣ ਇਕੋ ਨਜ਼ਰੀ ਆਈਆ। ਆਤਮ ਤਾਕੀ ਖੁਲ੍ਹੇ ਤਾਕ, ਬੰਦ ਪਰਦਾ ਦਏ ਉਠਾਈਆ। ਸਚ ਦੱਸ ਭਵਿਖਤ ਵਾਕ, ਬੇਪਰਵਾਹ ਆਏ ਵਾਹੋ ਦਾਹੀਆ। ਲੱਖ ਚੁਰਾਸੀ ਵਰੋਲੇ ਖ਼ਾਕ, ਖ਼ਾਕਾ ਸਭ ਦਾ ਖਿਚ ਵਖਾਈਆ। ਕਲਜੁਗ ਅੰਤਮ ਵੇਖੇ ਡੂੰਘਾ ਘਾਟ, ਪੱਤਣ ਬਹਿ ਬਹਿ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਸੁਣ ਸੰਦੇਸਾ, ਸੁਤ ਦੁਲਾਰਾ ਖ਼ੁਸ਼ੀ ਮਨਾਇੰਦਾ। ਪਾਰਬ੍ਰਹਮ ਨਰ ਨਰੇਸ਼ਾ, ਸਿਰ ਮੇਰੇ ਹੱਥ ਟਿਕਾਇੰਦਾ। ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ, ਸੇਵਕ ਸੇਵਾ ਰੂਪ ਜਣਾਇੰਦਾ। ਲੱਖ ਚੁਰਾਸੀ ਜਾ ਕੇ ਵੇਖਾ, ਘਰ ਘਰ ਫੇਰਾ ਪਾਇੰਦਾ। ਕਲਜੁਗ ਮੇਟਾਂ ਕੂੜੀ ਰੇਖਾ, ਕੂੜ ਕੁੜਿਆਰਾ ਪੰਧ ਮੁਕਾਇੰਦਾ। ਲੇਖਾ ਚੁਕੇ ਈਸਾ ਮੂਸਾ ਮੁਹੰਮਦ ਮੁੱਲਾ ਸ਼ੇਖ਼ਾ, ਸ਼ਰੀਅਤ ਸਭ ਦੀ ਵਿਚ ਛੁਪਾਇੰਦਾ। ਨਿਰਗੁਣ ਹੋ ਸ੍ਰੀ ਭਗਵਾਨ ਧਾਰੇ ਭੇਸਾ, ਨਿਹਕਲੰਕ ਨਾਉਂ ਰਖਾਇੰਦਾ। ਸੰਬਲ ਵਸੇ ਇਕੋ ਦੇਸਾ, ਭੂਮਕਾ ਰੰਗ ਨਾ ਕੋਇ ਚੜ੍ਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਦੁਲਾਰਾ ਰੰਗ ਰੰਗਾਇੰਦਾ। ਸੁਤ ਦੁਲਾਰੇ ਚੜ੍ਹਿਆ ਰੰਗ, ਰੰਗ ਰੰਗੀਲਾ ਇਕ ਚੜ੍ਹਾਈਆ। ਥਿਰ ਘਰ ਦਵਾਰੇ ਨੱਚੇ ਬਣ ਮਲੰਗ, ਘੁੰਬਰ ਏਕਾ ਏਕ ਪਾਈਆ। ਚਾਈਂ ਚਾਈਂ ਜਾਵਾਂ ਵਿਚ ਵਰਭੰਡ, ਬ੍ਰਹਿਮੰਡ ਖੋਜ ਖੁਜਾਈਆ। ਕਲਜੁਗ ਮੇਟਾਂ ਝੂਠ ਪਖੰਡ, ਕੂੜਾ ਨਾਤਾ ਮਾਤ ਤੁੜਾਈਆ। ਸਤਿ ਧਰਮ ਦਾ ਇਕ ਸੁਣਾਵਾਂ
ਛੰਦ, ਸੋਹੰ ਢੋਲਾ ਸੱਚਾ ਗਾਈਆ। ਆਤਮ ਪਰਮਾਤਮ ਦੇਵਾਂ ਇਕ ਅਨੰਦ, ਅਨੰਦ ਆਤਮ ਵਿਚ ਰਖਾਈਆ। ਸਤਿਜੁਗ ਕੋਇ ਨਾ ਖਾਏ ਕੂੜਾ ਗੰਦ, ਵਾਸਨਾ ਇਕੋ ਇਕ ਵਖਾਈਆ। ਸਾਚੇ ਸੰਤ ਚੜ੍ਹਾਵਾਂ ਚੰਦ, ਬਿਨ ਚੰਦ ਕਰਾਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸੱਚਾ ਵਰ, ਮੇਰੀ ਘਾਲ ਲੇਖੇ ਪਾਈਆ। ਮੇਰੀ ਘਾਲ ਲੇਖੇ ਲਾਵੇਗਾ। ਸੋ ਪੁਰਖ ਨਿਰੰਜਣ ਦਇਆ ਕਮਾਵੇਗਾ। ਆਦਿ ਨਿਰੰਜਣ ਜੋਤ ਜਗਾਵੇਗਾ। ਅਬਿਨਾਸ਼ੀ ਕਰਤਾ ਰਾਗ ਸੁਣਾਵੇਗਾ। ਸ੍ਰੀ ਭਗਵਾਨ ਨਿਸ਼ਾਨ ਹਲਾਵੇਗਾ। ਪਾਰਬ੍ਰਹਮ ਵੇਖ ਵਖਾਵੇਗਾ। ਬ੍ਰਹਮ ਸੋਇਆ ਮਾਤ ਉਠਾਵੇਗਾ। ਆਤਮ ਪਰਮਾਤਮ ਆਪ ਜਗਾਵੇਗਾ। ਧੁਰ ਸੰਦੇਸਾ ਇਕ ਸੁਣਾਵੇਗਾ। ਅਨਹਦ ਨਾਦੀ ਨਾਦ ਵਜਾਵੇਗਾ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾਵੇਗਾ। ਬਜਰ ਕਪਾਟੀ ਤੋੜ ਤੁੜਾਵੇਗਾ। ਆਤਮ ਹਾਣੀ ਇਕ ਜਣਾਵੇਗਾ। ਬੂੰਦ ਸਵਾਂਤੀ ਅੰਮ੍ਰਿਤ ਆਪ ਪਿਆਵੇਗਾ। ਇਕ ਇਕਾਂਤੀ ਨਜ਼ਰੀ ਆਵੇਗਾ। ਸੇਜ ਸੁਹੰਜਣੀ ਇਕ ਸੁਹਾਵੇਗਾ। ਕੰਤ ਕੰਤੂਹਲ ਆਸਣ ਲਾਵੇਗਾ। ਕਵਲ ਨੈਣ ਨੈਣ ਮਟਕਾਵੇਗਾ। ਬਸਤਰ ਭੂਸ਼ਨ ਇਕ ਵਖਾਵੇਗਾ। ਸੀਸ ਜਗਦੀਸ ਤਾਜ ਟਿਕਾਵੇਗਾ। ਧੁਰ ਫ਼ਰਮਾਨਾ ਹੁਕਮ ਸੁਣਾਵੇਗਾ। ਲੱਖ ਚੁਰਾਸੀ ਜੀਵ ਮਨਾਵੇਗਾ। ਭੁੱਲੇ ਭਟਕੇ ਰਾਹੇ ਪਾਵੇਗਾ। ਰਾਹ ਵਿਚ ਅਟਕੇ ਤੋੜ ਚੜ੍ਹਾਵੇਗਾ। ਬੇਖਟਕੇ ਕਾਰ ਕਮਾਵੇਗਾ। ਨਧੜਕੇ ਖੇਲ ਵਖਾਵੇਗਾ। ਉਚੇ ਟਿੱਲੇ ਚੜ੍ਹ ਕੇ ਵੇਖ ਵਖਾਵੇਗਾ। ਫੜ ਫੜ ਭਗਤ ਜਗਾਵੇਗਾ। ਫੜ ਆਪਣੀ ਸਰਨ ਲਗਾਵੇਗਾ। ਕਲਜੁਗ ਅਲਖ ਮੁਕਾਵੇਗਾ। ਸਤਿਜੁਗ ਰਾਹ ਚਲਾਵੇਗਾ। ਚਾਰ ਵਰਨ ਸਮਝਾਵੇਗਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਘਰ ਬਹਾਵੇਗਾ। ਅੰਡਜ ਜੇਰਜ ਉਤਭੁਜ ਸੇਤਜ ਆਪਣਾ ਮਾਣ ਦਿਵਾਵੇਗਾ। ਪਰਾ ਪਸੰਤੀ ਮਧਮ ਬੈਖਰੀ ਇਕੋ ਰਾਗ ਅਲ੍ਹਾਵੇਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੇ ਖਾਤੇ ਪਾਵੇਗਾ। ਗੁਰਮੁਖ ਸੱਜਣ ਸੁਹੇਲੇ ਚੁਗ, ਸੋਹੰ ਸਾਚੀ ਚੋਗ ਚੁਗਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਵੇਗਾ। ਸ੍ਰੀ ਭਗਵਾਨ ਕਹੇ ਹੱਥ ਸਿਰ ਰੱਖਾਂਗਾ। ਸਾਚਾ ਮਾਰਗ ਦੱਸਾਂਗਾ। ਸਮਰਥ ਪੁਰਖ ਹੋ ਕੇ ਨੱਸਾਂਗਾ। ਹਰ ਹਿਰਦੇ ਵਿਚ ਵਸਾਂਗਾ। ਭਗਤ ਪ੍ਰੀਤੀ ਅੰਦਰ ਫਸਾਂਗਾ। ਸਾਚੀ ਰੀਤੀ ਅੰਦਰ ਹੱਸਾਂਗਾ। ਕੂੜੀ ਰੀਤੀ ਫੜ ਫੜ ਡੱਸਾਂਗਾ। ਪੈਰਾਂ ਹੇਠਾਂ ਝੱਸਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਰ ਕੇ ਦੱਸਾਂਗਾ। ਸਾਚੀ ਕਰਨੀ ਕਰ ਵਖਾਵੇਗਾ। ਪੁਰਖ ਅਕਾਲ ਆਵੇਗਾ। ਨਿਰਗੁਣ ਜਾਮਾ ਪਾਵੇਗਾ। ਜੋਤੀ ਨੂਰ ਧਰਾਵੇਗਾ। ਸ਼ਬਦੀ ਡੰਕ ਵਜਾਵੇਗਾ। ਗੋਬਿੰਦ ਗੁਰ ਉਠਾਵੇਗਾ। ਹਰਿ ਮੰਦਰ ਇਕ ਬਣਾਵੇਗਾ। ਇੱਟਾਂ ਗਾਰਾ ਕੋਈ ਨਾ ਲਾਵੇਗਾ। ਦੀਵਾ ਬਾਤੀ ਨਾ ਕੋਇ ਜਗਾਵੇਗਾ। ਨਿਰਮਲ ਜੋਤੀ ਇਕ ਟਿਕਾਵੇਗਾ। ਬਿਨ ਪਾਠੀਆਂ ਰਾਗ ਸੁਣਾਵੇਗਾ। ਬਿਨ ਪਾਣੀ ਤਾਲ ਭਰਾਵੇਗਾ। ਚੌਂਹ ਕੂਟਾਂ ਇਕੋ ਨਜ਼ਰੀ ਆਵੇਗਾ। ਸਾਚਾ ਡੰਕ ਨਾਮ ਵਜਾਵੇਗਾ। ਗ੍ਰਹਿ ਮੰਦਰ ਬੰਕ ਸੁਹਾਵੇਗਾ। ਬੇਅੰਤ ਨਾਮ ਧਰਾਵੇਗਾ। ਸਾਧ ਸੰਤ ਮਿਲਾਵੇਗਾ। ਨਾਰ ਕੰਤ ਹੰਡਾਵੇਗਾ। ਸੇਜਾ ਸੋਭਾ ਪਾਵੇਗਾ। ਆਤਮ ਪਰਮਾਤਮ ਮੇਲ ਮਿਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਵੇਗਾ। ਸਿਰ ਸਾਚੇ ਹੱਥ ਟਿਕਾਉੂਂਗਾ। ਗ੍ਰਹਿ ਮੰਦਰ ਵੇਖ ਵਖਾਉੂਂਗਾ । ਧੁਰ ਫ਼ਰਮਾਨਾ ਇਕ ਜਣਾਉੂਂਗਾ। ਗੁਰ ਅਵਤਾਰ ਨਾਲ ਮਿਲਾਉੂਂਗਾ। ਪੀਰ ਪੈਗ਼ੰਬਰ ਪਕੜ ਉਠਾਉੂਂਗਾ। ਸਾਚਾ ਕਲਮਾ ਇਕ ਪੜ੍ਹਾਉੂਂਗਾ। ਨਬੀ ਰਸੂਲਾਂ ਆਪ ਸਮਝਾਉੂਂਗਾ।
ਸ਼ਰਅ ਸ਼ਰੀਅਤ ਮੇਟ ਮਿਟਾਂਉੂਂਗਾ। ਰੱਯਤ ਇਕੋ ਘਰ ਵਸਾਉੂਂਗਾ। ਨੌਬਤ ਆਪਣੇ ਨਾਮ ਵਜਾਉੂਂਗਾ। ਚੌਦਾਂ ਤਬਕਾਂ ਪੰਧ ਮੁਕਾਉੂਂਗਾ। ਸਾਚਾ ਸਬਕ ਇਕ ਸਿਖਾਉੂਂਗਾ। ਕੂੜੀ ਕਿਰਿਆ ਤੌਕ ਲਾਹੂੰਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਸ਼ੇਰ ਜੰਬਕ ਸਰਬ ਡਰਾਉੂਂਗਾ। ਸਾਹਿਬ ਮੇਰਾ ਆਵੇਗਾ। ਦੀਨ ਦਿਆਲ ਫੇਰਾ ਪਾਵੇਗਾ। ਗੋਬਿੰਦ ਨਾਲ ਮਿਲਾਵੇਗਾ। ਫੜ ਗੋਦੀ ਆਪ ਉਠਾਵੇਗਾ। ਚੋਟੀ ਚੜ੍ਹ ਬਹਾਵੇਗਾ। ਰਾਗ ਨਾਦ ਸੁਣਾਵੇਗਾ। ਪਿਛਲੀ ਆਸਾ ਪੂਰ ਕਰਾਵੇਗਾ। ਲੱਖ ਚੁਰਾਸੀ ਹੁਕਮ ਮਨਾਵੇਗਾ। ਸਿਰ ਆਪਣਾ ਹੱਥ ਟਿਕਾਵੇਗਾ। ਦੋ ਜਹਾਨਾਂ ਵੇਖ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਚਲਾਵੇਗਾ। ਆਪਣਾ ਹੁਕਮ ਚਲਾਏਗਾ। ਨਿਹਕਲੰਕ ਅਖਵਾਏਗਾ। ਸਤਿਜੁਗ ਸਾਚਾ ਲਾਏਗਾ। ਚਾਰ ਵਰਨ ਪੜ੍ਹਾਏਗਾ। ਇਕੋ ਮੰਦਰ ਬਣਾਏਗਾ। ਮੰਦਰ ਮਸੀਤ ਪੰਧ ਮੁਕਾਏਗਾ। ਪੁਰਖ ਅਕਾਲ ਨਜ਼ਰੀ ਆਏਗਾ। ਦੋ ਜਹਾਨਾਂ ਵੇਖ ਵਖਾਏਗਾ। ਸਚ ਨਿਸ਼ਾਨਾ ਇਕ ਝੁਲਾਏਗਾ। ਰਾਜ ਰਾਜਾਨਾਂ ਚਰਨੀ ਲਾਏਗਾ। ਸਚ ਛਤਰ ਇਕ ਝੁਲਾਏਗਾ। ਸਾਚਾ ਮੰਤਰ ਇਕ ਪੜ੍ਹਾਏਗਾ। ਦੂਜਾ ਮੰਤਰ ਨਜ਼ਰ ਕੋਇ ਨਾ ਆਏਗਾ। ਬਿਧ ਜਾਣੇ ਅੰਤਰ, ਹਰ ਘਟ ਵੇਖ ਵਖਾਏਗਾ। ਹੁਕਮ ਦੇਵੇ ਗਗਨ ਗਗਨੰਤਰ, ਗਗਨ ਪਾਤਾਲਾਂ ਫੋਲ ਫੁਲਾਏਗਾ। ਸਚ ਸਤਿ ਬਣਾਏ ਸਾਚੀ ਬਣਤਰ, ਘੜਨ ਭੰਨਣਹਾਰ ਅਖਵਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਇਕੋ ਨਜ਼ਰੀ ਆਏਗਾ।