੨੪ ਮਾਘ ੨੦੧੯ ਬਿਕ੍ਰਮੀ ਪਿੰਡ ਭੂਰੇ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਅਗੰਮ ਅਥਾਹ, ਅਗੰਮ ਅਗੰਮੜੀ ਕਾਰ ਕਮਾਇੰਦਾ। ਹਰਿ ਪੁਰਖ ਨਿਰੰਜਣ ਸ਼ਾਹ ਪਾਤਸ਼ਾਹ, ਸ਼ਹਿਨਸ਼ਾਹ ਆਪਣਾ ਹੁਕਮ ਚਲਾਇੰਦਾ। ਏਕੰਕਾਰਾ ਬੇਪਰਵਾਹ, ਬੇਅੰਤ ਭੇਵ ਨਾ ਆਇੰਦਾ। ਆਦਿ ਨਿਰੰਜਣ ਨੂਰ ਰੁਸ਼ਨਾ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਸੱਚੇ ਥਾਂ, ਸਚਖੰਡ ਸਾਚੇ ਸੋਭਾ ਪਾਇੰਦਾ। ਸ੍ਰੀ ਭਗਵਾਨ ਸਤਿ ਨਿਸ਼ਾਨਾ ਆਪਣਾ ਝੁਲਾ, ਨਿਰਗੁਣ ਆਪਣੇ ਹੱਥ ਉਠਾਇੰਦਾ। ਪਾਰਬ੍ਰਹਮ ਪ੍ਰਭ ਸਾਚਾ ਮਾਰਗ ਇਕ ਲਗਾ, ਨਿਰਗੁਣ ਨਿਰਗੁਣ ਵੰਡ ਵੰਡਾਇੰਦਾ। ਸ਼ਾਹੋ ਭੂਪ ਰਾਜ ਰਾਜਾਨ ਆਪ ਅਖਵਾ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਹਰਿ ਨਿਰੰਕਾਰਾ, ਇਕ ਇਕੱਲਾ ਆਪ ਕਰਾਈਆ। ਸੁਹਾਵਣਹਾਰਾ ਸਚਖੰਡ ਦਵਾਰਾ, ਬੰਕ ਇਕੋ ਇਕ ਵਡਿਆਈਆ। ਜੋਤੀ ਨੂਰ ਕਰ ਉਜਿਆਰਾ, ਜ਼ਹੂਰ ਇਕੋ ਇਕ ਰੁਸ਼ਨਾਈਆ। ਮੁਕਾਮੇ ਹੱਕ ਪਰਵਰਦਿਗਾਰਾ, ਲਾਸ਼ਰੀਕ ਆਸਣ ਲਾਈਆ। ਲੇਖਾ ਜਾਣੇ ਧੁਰ ਦਰਬਾਰਾ, ਦਰਗਹਿ ਸਾਚੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਅਗੰਮ ਅਥਾਹ, ਭੇਵ ਕੋਇ ਨਾ ਆਇੰਦਾ। ਵਸਣਹਾਰਾ ਸਚ ਮਕਾਨ, ਮਹੱਲ ਅਟੱਲ ਇਕ ਸੁਹਾਇੰਦਾ। ਨਾਉਂ ਨਿਰੰਕਾਰਾ ਆਪ ਪਰਗਟਾ, ਨਾਮ ਨਿਧਾਨਾ ਇਕ ਜਣਾਇੰਦਾ। ਕਰੇ ਖੇਲ ਸੱਚਾ ਸ਼ਹਿਨਸ਼ਾਹ, ਭੂਪਤ ਭੂਪ ਵਡ ਵਡਿਆਇੰਦਾ। ਦੂਸਰ ਕੋਈ ਸੰਗੀ ਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਇੰਦਾ।
ਆਪਣੀ ਕਲ ਆਪੇ ਰੱਖ, ਹਰਿ ਕਰਨੀ ਆਪ ਕਰਾਈਆ। ਨਿਰਗੁਣ ਰੂਪ ਹੋ ਪਰਤੱਖ, ਬ੍ਰਹਮ ਪਾਰਬ੍ਰਹਮ ਵੇਸ ਵਟਾਈਆ। ਆਪਣਾ ਮਾਰਗ ਆਪੇ ਦੱਸ, ਸਾਚਾ ਰਾਹ ਚਲਾਈਆ। ਆਪਣੇ ਮੰਦਰ ਆਪੇ ਵਸ, ਸਚ ਸਿੰਘਾਸਣ ਸੋਭਾ ਪਾਈਆ। ਆਪੇ ਜਾਣੇ ਆਪਣਾ ਰਸ, ਰਸ ਰਸੀਆ ਬੇਪਰਵਾਹੀਆ। ਆਪੇ ਇਛਿਆ ਕਰ ਦਾਸੀ ਦਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਕਰਨੇਹਾਰਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਵਸੇ ਧਾਮ ਨਿਆਰਾ, ਅਨਡਿਠ ਡੇਰਾ ਲਾਈਆ। ਏਕੰਕਾਰਾ ਵਡ ਬਲਕਾਰਾ, ਬਲ ਆਪਣਾ ਇਕ ਪਰਗਟਾਈਆ। ਆਦਿ ਨਿਰੰਜਣ ਸ਼ਾਹੋ ਭੂਪ ਬਣ ਸਿਕਦਾਰਾ, ਤਖ਼ਤ ਨਿਵਾਸੀ ਸੋਭਾ ਪਾਈਆ। ਅਬਿਨਾਸ਼ੀ ਕਰਤਾ ਚੋਬਦਾਰਾ, ਦਰ ਦਰਵੇਸ਼ ਅਲਖ ਜਗਾਈਆ। ਸ੍ਰੀ ਭਗਵਾਨ ਮੰਗਣਹਾਰਾ, ਦੇਵਣਹਾਰਾ ਵਡ ਵਡਿਆਈਆ। ਪਾਰਬ੍ਰਹਮ ਦੋਏ ਜੋੜ ਕਰੇ ਨਿਮਸਕਾਰਾ, ਗ੍ਰਹਿ ਆਪਣੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮੰਦਰ ਇਕ ਵਡਿਆਈਆ। ਸਾਚਾ ਮੰਦਰ ਸੋਭਾਵੰਤ, ਸਤਿ ਪੁਰਖ ਨਿਰੰਜਣ ਆਪ ਵਡਿਆਇੰਦਾ। ਕਰ ਖੇਲ ਸ੍ਰੀ ਭਗਵੰਤ, ਜੋਤੀ ਨੂਰ ਇਕ ਪਰਗਟਾਇੰਦਾ। ਆਪਣੀ ਮਹਿਮਾ ਜਾਣੇ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਕਰੇ ਖੇਲ ਹਰਿ ਬੇਅੰਤ, ਬੇਐਬ ਧਾਰ ਚਲਾਇੰਦਾ। ਰੂਪ ਧਰ ਨਾਰ ਕੰਤ, ਕੰਤ ਕੰਤੂਹਲ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਨਾਰ ਕੰਤ, ਹਰਿ ਕਰਤਾ ਆਪ ਕਮਾਈਆ। ਆਪੇ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਆਪੇ ਜਾਣੇ ਸਾਚੀ ਮੰਤ, ਮੰਤਰ ਇਕੋ ਇਕ ਦ੍ਰਿੜਾਈਆ। ਆਪ ਬਣਾਏ ਆਪਣੀ ਬਣਤ, ਮਾਤ ਪਿਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਕਰੇ ਕੁੜਮਾਈਆ। ਨਿਰਗੁਣ ਸੰਗ ਨਿਰਗੁਣ ਮੇਲਾ, ਨਿਰਗੁਣ ਆਪਣਾ ਬੰਧਨ ਪਾਇੰਦਾ। ਨਿਰਗੁਣ ਹੋਏ ਸੱਜਣ ਸੁਹੇਲਾ, ਸਗਲਾ ਸੰਗ ਨਿਭਾਇੰਦਾ। ਨਿਰਗੁਣ ਵਸੇ ਧਾਮ ਨਵੇਲਾ, ਨਿਹਚਲ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸੁਹਾਇੰਦਾ। ਸਚ ਦਵਾਰਾ ਸੁਹੰਜਣਾ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਕਰ ਪਰਕਾਸ਼ ਆਦਿ ਨਿਰੰਜਣਾ, ਵੇਖਣਹਾਰਾ ਚਾਈਂ ਚਾਈਂਆ। ਕਰੇ ਖੇਲ ਦਰਦ ਦੁੱਖ ਭੈ ਭੰਜਨਾ, ਬੇਅੰਤ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਸੁਹਾਈਆ। ਸਾਚਾ ਮੰਦਰ ਸੋਭਨੀਕ, ਸਤਿ ਸਤਿਵਾਦੀ ਆਪ ਸੁਹਾਇਆ। ਨਾ ਕੋਈ ਦੂਜਾ ਦਿਸੇ ਸ਼ਰੀਕ, ਲਾਸ਼ਰੀਕ ਇਕ ਖ਼ੁਦਾਇਆ। ਨਾ ਕੋਈ ਅੰਧੇਰਾ ਨਾ ਤਾਰੀਕ, ਨੂਰੋ ਨੂਰ ਡਗਮਗਾਈਆ। ਆਪੇ ਜਾਣੇ ਆਪਣੀ ਸਚ ਪ੍ਰੀਤ, ਪ੍ਰੀਤੀਵਾਨ ਨਾਉਂ ਧਰਾਈਆ। ਬੈਠਾ ਰਹੇ ਇਕ ਅਤੀਤ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਵਡਿਆਈਆ। ਸਚਖੰਡ ਦਵਾਰ ਸੁਹਾਇੰਦਾ। ਹਰਿ ਸੱਚਾ ਸ਼ਹਿਨਸ਼ਾਹ, ਸਚ ਸਿੰਘਾਸਣ ਆਸਣ ਲਾਇੰਦਾ। ਤਖ਼ਤ ਨਿਵਾਸੀ ਬੇਪਰਵਾਹ, ਸੀਸ ਜਗਦੀਸ ਤਾਜ ਟਿਕਾਇੰਦਾ। ਰੂਪ ਰੰਗ ਰੇਖ ਕੋਈ ਜਾਣੇ ਨਾ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਰਸਨਾ ਜਿਹਵਾ ਕੋਈ ਗਾਏ ਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰਨੇਯੋਗ, ਜੁਗਤੀ ਆਪਣੇ ਹੱਥ ਰਖਾਈਆ। ਨਿਰਗੁਣ ਨਿਰਗੁਣ
ਕਰ ਸੰਜੋਗ, ਘਰ ਸਾਚੇ ਵੱਜੇ ਵਧਾਈਆ। ਨਿਰਗੁਣ ਨਿਰਗੁਣ ਸਾਚਾ ਭੋਗ, ਭਸਮੜ ਆਪਣੀ ਧਾਰ ਵਖਾਈਆ। ਨਿਰਗੁਣ ਨਿਰਗੁਣ ਦਰਸਨ ਦੇਵਣਹਾਰ ਅਮੋਘ, ਪਰਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਈਆ। ਕਰੇ ਖੇਲ ਹਰਿ ਅਵੱਲਾ, ਭੇਵ ਕਿਸੇ ਨਾ ਆਇਆ। ਆਦਿ ਜੁਗਾਦੀ ਇਕ ਇਕੱਲਾ, ਸਚਖੰਡ ਸਾਚੇ ਆਸਣ ਲਾਇਆ। ਵਸਣਹਾਰਾ ਉਚ ਮਹੱਲਾ, ਮਹੱਲ ਅਟੱਲ ਇਕ ਰੁਸ਼ਨਾਇਆ । ਏਕਾ ਫੜੇ ਆਪੇ ਪਲਾ, ਪੱਲੂ ਏਕਾ ਗੰਢ ਪਵਾਇਆ। ਜੋਤੀ ਧਾਰ ਆਪੇ ਰਲਾ, ਜੋਤ ਜੋਤ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇਆ। ਆਪਣਾ ਪਰਦਾ ਆਪੇ ਚੁੱਕ, ਘਰ ਸਾਚੇ ਵੇਖ ਵਖਾਈਆ। ਨਿਰਗੁਣ ਅੰਦਰ ਨਿਰਗੁਣ ਲੁਕ, ਭੇਵ ਅਭੇਦ ਜਣਾਈਆ। ਆਪੇ ਜਾਣੇ ਆਪਣਾ ਉਤਮ ਮੁਖ, ਮੁਖ ਮੁਖੜਾ ਸਿਫ਼ਤ ਸਾਲਾਹੀਆ। ਆਪਣੀ ਧਾਰੋਂ ਆਪੇ ਉਠ, ਆਪੇ ਕਰੇ ਰੁਸ਼ਨਾਈਆ। ਆਪਣੇ ਉਤੇ ਆਪੇ ਤੁਠ, ਜਨਨੀ ਜਨ ਰੂਪ ਵਟਾਈਆ। ਦੇਵਣਹਾਰਾ ਆਪੇ ਸੁਖ, ਦਾਈ ਦਾਇਆ ਸੇਵ ਕਮਾਈਆ। ਉਪਜਾਵਣਹਾਰਾ ਸਾਚਾ ਸੁਤ, ਸ਼ਬਦੀ ਸ਼ਬਦ ਲਏ ਪਰਗਟਾਈਆ। ਆਪ ਬਹਾਏ ਆਪਣੀ ਗੋਦ, ਸਿਰ ਆਪਣਾ ਹੱਥ ਟਿਕਾਈਆ। ਇਕ ਸੁਣਾਏ ਸਚ ਸਲੋਕ, ਸੋਹਲਾ ਆਪਣਾ ਨਾਮ ਪੜ੍ਹਾਈਆ। ਤੇਰਾ ਮੇਰਾ ਮੇਰਾ ਤੇਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰਾ ਇਕ ਪਰਗਟਾਈਆ। ਸਾਚਾ ਸੁਤ ਜੰਮਿਆ ਬਾਲਾ, ਪਾਰਬ੍ਰਹਮ ਪ੍ਰਭ ਆਪਣੀ ਗੋਦ ਉਠਾਇੰਦਾ। ਸ੍ਰੀ ਭਗਵਾਨ ਵੇਖਣਹਾਰਾ ਸਾਚਾ ਲਾਲਾ, ਲਾਲਨ ਆਪਣੇ ਰੰਗ ਰੰਗਾਇੰਦਾ। ਅਬਿਨਾਸ਼ੀ ਕਰਤਾ ਹੋ ਕਿਰਪਾਲਾ, ਕਿਰਪਨ ਆਪਣਾ ਭੇਵ ਖੁਲਾਇੰਦਾ। ਆਦਿ ਨਿਰੰਜਣ ਬੇਮਿਸਾਲਾ, ਨੂਰੋ ਨੂਰ ਡਗਮਗਾਇੰਦਾ। ਏਕੰਕਾਰ ਵਖਾਵਣਹਾਰਾ ਸਚ ਸੱਚੀ ਧਰਮਸਾਲਾ, ਸਚਖੰਡ ਦਵਾਰਾ ਇਕ ਜਣਾਇੰਦਾ। ਹਰਿ ਪੁਰਖ ਨਿਰੰਜਣ ਚਲਣਹਾਰਾ ਨਾਲ ਨਾਲਾ, ਸਗਲਾ ਸੰਗ ਨਿਭਾਇੰਦਾ। ਸੋ ਪੁਰਖ ਨਿਰੰਜਣ ਮਾਰਗ ਦਏ ਸੁਖਾਲਾ, ਸਾਚੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸੁਤ ਆਪ ਪਰਗਟਾਇੰਦਾ। ਸਾਚਾ ਸੁਤ ਪਿਆ ਜੰਮ, ਪ੍ਰਭ ਸਾਚੇ ਵੱਜੀ ਵਧਾਈਆ। ਕਰੇ ਖੇਲ ਸ੍ਰੀ ਭਗਵਨ, ਭਗਵਨ ਆਪਣੀ ਧਾਰ ਚਲਾਈਆ। ਪਿਤਾ ਪੂਤ ਬੇੜਾ ਬੰਨ੍ਹ, ਆਪਣੇ ਕੰਧ ਉਠਾਈਆ। ਏਕਾ ਰਾਗ ਸੁਣਾਏ ਕੰਨ, ਨਾਉਂ ਨਿਰੰਕਾਰਾ ਆਪ ਦ੍ਰਿੜਾਈਆ। ਨਾ ਛੱਪਰ ਨਾ ਕੋਇ ਛੰਨ, ਚਾਰ ਦੀਵਾਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੁਤ ਇਕ ਉਠਾਈਆ। ਸਾਚਾ ਸੁਤ ਗੋਦੀ ਚੁੱਕ, ਸੋ ਪੁਰਖ ਨਿਰੰਜਣ ਖ਼ੁਸ਼ੀ ਮਨਾਇੰਦਾ । ਆ ਲਾਡਲੇ ਸਾਚੇ ਸੁਤ, ਸਤਿ ਸਤਿਵਾਦੀ ਰਾਹ ਜਣਾਇੰਦਾ। ਤੇਰਾ ਮੇਲਾ ਅਬਿਨਾਸ਼ੀ ਅਚੁੱਤ, ਦੂਸਰ ਨਜ਼ਰ ਕਿਸੇ ਨਾ ਆਇੰਦਾ। ਤੇਰੀ ਮੇਰੀ ਇਕੋ ਰੁੱਤ, ਰੁੱਤ ਰੁੱਤੜੀ ਆਪ ਮਹਿਕਾਇੰਦਾ। ਮੇਰੀ ਧਾਰੋਂ ਪਿਉਂ ਉਠ, ਮਾਤ ਪਿਤ ਨਾ ਕੋਇ ਬਣਾਇੰਦਾ। ਪੁਰਖ ਅਕਾਲ ਆਪੇ ਤੁਠ, ਸਿਰ ਆਪਣਾ ਹੱਥ ਟਿਕਾਇੰਦਾ। ਚਰਨ ਸਰੋਵਰ ਦੇਵੇ ਘੁੱਟ, ਅੰਮ੍ਰਿਤ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਦਇਆ ਕਮਾਇੰਦਾ। ਸੁਤ ਦੁਲਾਰੇ ਖੋਲ੍ਹੀ ਅੱਖ, ਬਿਨ ਨੇਤਰ ਨੈਣ ਉਘਾੜਿਆ। ਸ੍ਰੀ ਭਗਵਾਨ ਨਜ਼ਰੀ ਆਇਆ ਇਕ ਪਰਤੱਖ, ਰੂਪ ਅਨੂਪ ਅਗੰਮ ਅਪਾਰਿਆ। ਛੋਟਾ ਬਾਲਾ ਚਰਨੀ ਗਿਆ ਢੱਠ, ਨਿਉਂ ਨਿਉਂ ਕਰੇ ਚਰਨ ਨਿਮਸਕਾਰਿਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਮੋਹੇ ਤੇਰਾ ਇਕ
ਸਹਾਰਿਆ। ਅੱਗੋਂ ਕਹੇ ਪੁਰਖ ਸਮਰਥ, ਉਠ ਸੁਤ ਸਚ ਦੁਲਾਰਿਆ। ਮੈਂ ਰੱਖਾਂ ਤੇਰੀ ਪਤ, ਸਿਰ ਆਪਣਾ ਹੱਥ ਟਿਕਾ ਰਿਹਾ। ਤੂੰ ਮੇਰੀ ਉਪਜਿਉਂ ਰੱਤ, ਬਿਨ ਰੱਤੀ ਰੱਤ ਵਖਾ ਰਿਹਾ। ਤੇਰਾ ਮੇਰਾ ਇਕੋ ਨਾਤ, ਨਾ ਕੋਈ ਤੋੜ ਤੁੜਾ ਰਿਹਾ। ਮੇਰਾ ਪਿਆਰ ਤੇਰੀ ਦਾਤ, ਵਸਤ ਅਮੋਲਕ ਝੋਲੀ ਪਾ ਰਿਹਾ। ਮੇਰਾ ਖੇਲ ਤੇਰਾ ਤਮਾਸ਼, ਖੇਲ ਖਲਾਰੀ ਸਚ ਖਿਲਾ ਰਿਹਾ। ਤੇਰੀ ਪੂਰੀ ਕਰਾਂ ਆਸ, ਆਸਾ ਆਪਣੀ ਨਾਲ ਮਿਲਾ ਰਿਹਾ। ਕਿਰਪਾ ਕਰ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪ ਸਮਝਾ ਰਿਹਾ। ਸੁਤ ਦੁਲਾਰਾ ਬਣ ਬਣ ਦਾਸ, ਨਿਉਂ ਨਿਉਂ ਸਯਦਾ ਸੀਸ ਝੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾ ਰਿਹਾ। ਸੁਤ ਦੁਲਾਰਾ ਮੰਗੇ ਮੰਗ, ਇਕੋ ਆਪਣੀ ਝੋਲੀ ਡਾਹੀਆ। ਤੂੰ ਸਾਹਿਬ ਸੂਰਾ ਸਰਬੰਗ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਮੈਨੂੰ ਬਖ਼ਸ਼ ਸਚ ਅਨੰਦ, ਅਨੰਦ ਅਨੰਦ ਵਿਚ ਰਖਾਈਆ। ਮੈਂ ਤੇਰਾ ਲਾਡਲਾ ਚੰਦ, ਨੂਰ ਤੇਰੇ ਰੁਸ਼ਨਾਈਆ। ਤੂੰ ਸਾਹਿਬ ਸਦਾ ਬਖ਼ਸ਼ੰਦ, ਬਖ਼ਸ਼ਸ਼ ਤੇਰੀ ਬੇਪਰਵਾਹੀਆ। ਕਰ ਕਿਰਪਾ ਆਪਣੀ ਦਾਤ ਵੰਡ, ਮੇਰੀ ਖ਼ਾਲੀ ਝੋਲੀ ਦੇ ਭਰਾਈਆ। ਮੈਂ ਗਾਵਾਂ ਤੇਰਾ ਛੰਦ, ਸੋਹਲਾ ਇਕੋ ਰਾਗ ਅਲਾਈਆ। ਤੇਰਾ ਮੇਰਾ ਮੁੱਕੇ ਪੰਧ, ਅਧਵਿਚਕਾਰ ਨਾ ਕੋਇ ਅਟਕਾਈਆ। ਪਿਤਾ ਪੂਤ ਨਾਲ ਪਾ ਲੈ ਗੰਢ, ਨਾ ਕੋਈ ਖੋਲ੍ਹੇ ਖੋਲ੍ਹ ਖੁਲ੍ਹਾਈਆ। ਮੈਨੂੰ ਤੇਰੀ ਇਕ ਸੁਗੰਧ, ਦੂਜਾ ਨਜ਼ਰ ਨਾ ਕੋਇ ਲਿਆਈਆ। ਕਰ ਕਿਰਪਾ ਦੇਦੇ ਏਕਾ ਛੰਦ, ਸ਼ਹਿਨਸ਼ਾਹ ਏਕਾ ਹੁਕਮ ਸੁਣਾਈਆ। ਸ੍ਰੀ ਭਗਵਾਨ ਸਦਾ ਬਖ਼ਸ਼ੰਦ, ਦੀਨ ਦਿਆਲ ਦਇਆ ਕਮਾਈਆ। ਤੇਰਾ ਆਦਿ ਜੁਗਾਦਿ ਮੁੱਕਾ ਰੰਡੇਪਾ ਰੰਡ, ਆਪਣੇ ਨਾਲ ਕਰਾਂ ਕੁੜਮਾਈਆ। ਤੂੰ ਮੇਰਾ ਹੁਕਮ ਮੰਨ, ਮੈਂ ਚਲਾਵਾਂ ਸਦ ਰਜ਼ਾਈਆ। ਇਕੋ ਦੇਵਾਂ ਸੱਚਾ ਧਨ, ਨਾਮ ਤੇਰੀ ਝੋਲੀ ਪਾਈਆ। ਤੂੰ ਮੇਰਾ ਬਣਿਆ ਜਨ, ਹਉਂ ਬਣਾਂ ਜਣੇਂਦੀ ਮਾਈਆ। ਰਾਗ ਸੁਣਾਵਾਂ ਬਿਨ ਕੰਨ, ਬਿਨ ਤੰਦ ਸਤਾਰ ਹਲਾਈਆ। ਸਚ ਸੰਦੇਸਾ ਦੇ ਸ੍ਰੀ ਭਗਵਨ, ਆਦਿ ਸੁਤ ਦੁਲਾਰੇ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਇਕੋ ਹਰਿ, ਆਪਣਾ ਭੇਵ ਰਿਹਾ ਖੁਲ੍ਹਾਈਆ। ਸੁਤ ਕਹੇ ਤੇਰਾ ਹੁਕਮ ਮੰਨਾਂਗਾ। ਚਰਨੀ ਤੇਰੇ ਲੱਗਾਂਗਾ। ਆਪਣਾ ਆਪ ਤਜਾਂਗਾ। ਹੁਕਮੇ ਅੰਦਰ ਭੱਜਾਂਗਾ। ਤੇਰਾ ਦਰਸ ਕਰ ਕਰ ਰੱਜਾਂਗਾ। ਤੇਰੀ ਚਰਨੀ ਬਹਿ ਬਹਿ ਸਜਾਂਗਾ। ਵਾਂਗ ਨਗਾਰੇ ਵੱਜਾਂਗਾ। ਜਿੰਨਾਂ ਚਿਰ ਨਾ ਕਹੇਂ ਪਿਛੇ ਨਾ ਹਟਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਲਾਹਾ ਤੇਰੇ ਦਰ ਤੋਂ ਖੱਟਾਂਗਾ। ਲਾਹਾ ਦਰ ਤੇਰੇ ਤੋਂ ਖਟੂੰਗਾ। ਬਾਲ ਅਞਾਣਾ ਹੋ ਕੇ ਨਚੂੰਗਾ। ਸਚ ਕਹਾਣੀ ਤੇਰੀ ਦਸੂੰਗਾ। ਅੰਮ੍ਰਿਤ ਪਾਣੀ ਪੀ ਪੀ ਹੱਸੂੰਗਾ। ਤੇਰੇ ਅੱਗੇ ਪਿਛੇ ਨਠੂੰਗਾ। ਜੇ ਮਾਰੇਂਗਾ ਤੇ ਬਚੂੰਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਹੋਰ ਥਾਂ ਕਿਸੇ ਨਾ ਵਸੂੰਗਾ। ਪੁਰਖ ਅਕਾਲ ਕਹੇ ਮੈਂ ਵਸਾਵਾਂਗਾ। ਪੁੱਤ ਤੇਰਾ ਬੰਕ ਬਣਾਵਾਂਗਾ। ਸਚਖੰਡ ਆਪਣਾ ਆਸਣ ਲਾਵਾਂਗਾ। ਸ਼ਾਹੋ ਭੂਪ ਅਖਵਾਵਾਂਗਾ। ਸਿਰ ਆਪਣੇ ਤਾਜ ਟਿਕਾਵਾਂਗਾ। ਇਕੋ ਰਾਹ ਚਲਾਵਾਂਗਾ। ਬਣ ਸੇਵਕ ਸੇਵ ਕਮਾਵਾਂਗਾ। ਤੇਰੀ ਛੱਪਰੀ ਛੰਨ ਛੁਹਾਵਾਂਗਾ। ਥਿਰ ਘਰ ਨਾਂ ਰਖਾਵਾਂਗਾ। ਫੜ ਤੈਨੂੰ ਵਿਚ ਬਹਾਵਾਂਗਾ। ਸਾਚੀ ਸਿਖਿਆ ਸੁਣਾਵਾਂਗਾ। ਇਕੋ ਨਜ਼ਰੀ ਆਵਾਂਗਾ। ਬਣ ਪਿਤਾ ਪੂਤ ਉਠਾਵਾਂਗਾ। ਆਪਣੀ ਉਂਗਲੀ ਲਾਵਾਂਗਾ। ਚਾਰ ਕੁੰਟ ਫਿਰਾਵਾਂਗਾ। ਆਪਣਾ ਭੇਵ ਸਮਝਾਵਾਂਗਾ। ਬੇਅੰਤ
ਫੇਰ ਅਖਵਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਦ੍ਰਿੜਾਵਾਂਗਾ। ਦਰ ਤੇਰੇ ਆਊਂਗਾ। ਪ੍ਰਭ ਤੇਰਾ ਦਰਸਨ ਪਾਊਂਗਾ। ਦਰ ਬਹਿ ਕੇ ਖ਼ੁਸ਼ੀ ਮਨਾਊਂਗਾ। ਜੋ ਮਨ ਮੰਨਿਆ ਸੋ ਕਹਿ ਸੁਣਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਢੋਲਾ ਗਾਊਂਗਾ। ਪੁਰਖ ਅਕਾਲ ਕਹੇ ਮੈਂ ਢੋਲਾ ਦੱਸਾਂਗਾ। ਥਿਰ ਘਰ ਤੇਰੇ ਨਾਲ ਵਸਾਂਗਾ। ਨਿਰਗੁਣ ਨਿਰਗੁਣ ਹੋ ਕੇ ਦੱਸਾਂਗਾ। ਸਚ ਪਿਆਰ ਅੰਦਰ ਫਸਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਹੁਕਮ ਰਟਾਂਗਾ। ਤੇਰਾ ਹੁਕਮ ਪਾਊਂਗਾ। ਲੱਖ ਲੱਖ ਖ਼ੁਸ਼ੀ ਮਨਾਊਂਗਾ। ਦਰ ਤੇਰੇ ਸੀਸ ਝੁਕਾਊਂਗਾ। ਖ਼ਾਲੀ ਝੋਲੀ ਆਪ ਭਰਾਊਂਗਾ। ਫਿਰ ਤੇਰਾ ਸੋਹਲਾ ਗਾਊਂਗਾ। ਗਾ ਗਾ ਤੈਨੂੰ ਸੁਣਾਊਂਗਾ। ਵਰ ਤੇਰੇ ਕੋਲੋਂ ਪਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਸਾ ਪੂਰ ਕਰਾਊਂਗਾ। ਆਸਾ ਪੂਰ ਕਰਾਂਗਾ। ਤੇਰਾ ਭੰਡਾਰਾ ਭਰਾਂਗਾ। ਪ੍ਰੇਮ ਇਕੋ ਵਰਾਂਗਾ। ਆਪਣੇ ਜਿਹਾ ਕਰਾਂਗਾ। ਸਾਚੀ ਤਰਨੀ ਤਰਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਨੇਹੁੜਾ ਘੱਲਾਂਗਾ। ਸਚ ਸਨੇਹੁੜਾ ਸੁਣਾਊਂਗਾ। ਸੁਤ ਸ਼ਬਦ ਮੇਲ ਮਿਲਾਊਂਗਾ। ਤੂੰ ਮੇਰਾ ਮੈਂ ਤੇਰਾ ਇਕੋ ਗੰਢ ਪਵਾਊਂਗਾ। ਗੁਰ ਚੇਲਾ ਰੂਪ ਵਟਾਊਂਗਾ। ਸੋਹੰ ਢੋਲਾ ਸਮਝਾਊਂਗਾ। ਨਿਰਗੁਣ ਨਿਰਗੁਣ ਰੰਗ ਚੜ੍ਹਾਉੂਂਗਾ । ਸਚਖੰਡ ਆਸਣ ਲਾਊਂਗਾ। ਥਿਰ ਘਰ ਮੰਦਰ ਤੇਰਾ ਵਡਿਆਉੂਂਗਾ। ਫਿਰ ਆਪਣਾ ਹੁਕਮ ਜਣਾਊਂਗਾ। ਸਚ ਸੰਦੇਸਾ ਇਕ ਅਲਾਊਂਗਾ। ਵਿਸ਼ਨੂੰ ਤੇਰੀ ਗੋਦ ਬਹਾਊਂਗਾ। ਬ੍ਰਹਮਾ ਧਾਰ ਵਿਚੋਂ ਪਰਗਟਾਊਂਗਾ। ਸ਼ੰਕਰ ਧੂਆਂਧਾਰ ਵਖਾਊਂਗਾ। ਅੱਗੇ ਆਪਣਾ ਰਾਹ ਜਣਾਊਂਗਾ। ਪੁਰਖ ਅਕਾਲ ਅਖਵਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਡੰਕਾ ਇਕ ਵਜਾਊਂਗਾ। ਸੁਤ ਦੁਲਾਰਾ ਸੁਣ ਸੰਦੇਸ਼ਾ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੂੰ ਸਾਹਿਬ ਸਤਿਗੁਰ ਨਰ ਨਰੇਸ਼ਾ, ਤੇਰਾ ਅੰਤ ਕੋਇ ਨਾ ਪਾਇੰਦਾ। ਤੂੰ ਆਦਿ ਜੁਗਾਦਿ ਰਹੇ ਹਮੇਸ਼ਾ, ਸਚਖੰਡ ਸਾਚੇ ਸੋਭਾ ਪਾਇੰਦਾ। ਮੈਂ ਹੁਕਮੇ ਅੰਦਰ ਕਰਾਂ ਤੇਰਾ ਪੇਸ਼ਾ, ਬਣ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਆਸ ਰਖਾਇੰਦਾ। ਤੇਰੀ ਪੂਰਨ ਆਸ ਕਰਾਵਾਂਗਾ। ਸ਼ਬਦੀ ਨਾਚ ਨਚਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਉਪਜਾਵਾਂਗਾ। ਬ੍ਰਹਿਮੰਡ ਖੰਡ ਰਚਾਵਾਂਗਾ। ਲੋਆਂ ਪੁਰੀਆਂ ਓਢਣ ਪਾਵਾਂਗਾ। ਕਿਰਨ ਕਿਰਨ ਪਰਗਟਾਵਾਂਗਾ। ਰਵ ਸਸ ਚਮਕਾਵਾਂਗਾ। ਮੰਡਲ ਮੰਡਪ ਦਰਸਾਵਾਂਗਾ। ਤ੍ਰੈਗੁਣ ਮਾਇਆ ਜੋੜ ਜੁੜਾਵਾਂਗਾ। ਪੰਚਮ ਘਾੜਨ ਘੜ ਵਖਾਵਾਂਗਾ। ਤੇਰੇ ਤੇਰੇ ਸੇਵਾ ਲਾਵਾਂਗਾ। ਲੱਖ ਚੁਰਾਸੀ ਰੂਪ ਵਟਾਵਾਂਗਾ। ਘਰ ਘਰ ਜੋਤ ਜਗਾਵਾਂਗਾ। ਤੇਰਾ ਰਾਗ ਸੁਣਾਵਾਂਗਾ। ਅਨਹਦ ਨਾਦ ਵਜਾਵਾਂਗਾ। ਪਰਦਾ ਇਕੋ ਪਾਵਾਂਗਾ। ਬਿਨ ਤੇਰੇ ਨਜ਼ਰ ਕਿਸੇ ਨਾ ਆਵਾਂਗਾ। ਜੀਵ ਜੰਤ ਮਿਲਾਵਾਂਗਾ। ਆਪਣਾ ਖੇਲ ਵਖਾਵਾਂਗਾ। ਆਸਾ ਤ੍ਰਿਸਨਾ ਨਾਲ ਮਿਲਾਵਾਂਗਾ। ਹਉਮੇਂ ਹੰਗਤਾ ਗੜ੍ਹ ਬਣਾਵਾਂਗਾ। ਮਾਇਆ ਮਮਤਾ ਜੋੜ ਜੁੜਾਵਾਂਗਾ। ਕਾਮ ਕਰੋਧ ਲੋਭ ਮੋਹ ਹੰਕਾਰ ਰੰਗ ਚੜ੍ਹਾਵਾਂਗਾ। ਨਾਰੀ ਪੁਰਸ਼ ਵੰਡ ਵੰਡਾਵਾਂਗਾ। ਕਾਮ ਕਾਮਨੀ ਖੇਲ ਕਰਾਵਾਂਗਾ। ਜਗਤ ਕੂੜੀ ਸੇਜ ਹੰਡਾਵਾਂਗਾ । ਧੀਆਂ ਪੁੱਤਰ ਬਣਤ ਬਣਾਵਾਂਗਾ। ਨਿਰਗੁਣ ਧਾਰੋਂ ਉਤਰ, ਆਪਣਾ ਰਾਹ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਦੇਵਣਹਾਰਾ ਸਾਚਾ ਵਰ, ਸ਼ਬਦ ਸੁਤ ਇਕ ਪਰਗਟਾਵਾਂਗਾ। ਸ਼ਬਦ ਸੁਤ ਨੇਤਰ ਰੋ, ਨੈਣਾਂ ਨੀਰ ਵਹਾਇੰਦਾ। ਪ੍ਰਭ ਤੇਰਾ ਭੇਵ ਨਾ ਆਏ ਕੋ ਹਉਂ ਬਾਲਾ ਮੁਖ ਸ਼ਰਮਾਇੰਦਾ। ਕਰ ਕਿਰਪਾ ਮੇਰਾ ਮੁਖੜਾ ਧੋ, ਤੇਰਾ ਅੰਮ੍ਰਿਤ ਮੋਹੇ ਭਾਇੰਦਾ। ਆਪਣਾ ਰੂਪ ਦੱਸ ਸੋ, ਜੋ ਸਚਖੰਡ ਆਸਣ ਲਾਇੰਦਾ। ਹੰ ਬ੍ਰਹਮ ਆਪੇ ਹੋ, ਨੂਰ ਜ਼ਹੂਰ ਕਵਣ ਕਰਾਇੰਦਾ। ਫਿਰ ਮੇਰਾ ਬਲ ਟੋਹ, ਜੇ ਘਾਟਾ ਨਜ਼ਰੀ ਆਵੇ ਸਿਰ ਤੇਰਾ ਹੱਥ ਰਖਾਇੰਦਾ। ਕਰ ਕਿਰਪਾ ਮੇਰੇ ਨਾਲ ਛੋਹ, ਮੈਂ ਤੇਰਾ ਰੰਗ ਰੰਗਾਇੰਦਾ। ਮੈਂ ਤੇਰੇ ਜੋਗਾ ਜਾਵਾਂ ਹੋ, ਦੂਜਾ ਨਜ਼ਰ ਕੋਇ ਨਾ ਆਇੰਦਾ। ਮੇਰੀ ਵਸਤੂ ਕੋਈ ਨਾ ਸਕੇ ਖੋਹ, ਦੋ ਜਹਾਨਾਂ ਹੁਕਮ ਮਨਾਇੰਦਾ। ਮੈਂ ਲੱਖ ਚੁਰਾਸੀ ਲੈ ਕੇ ਜਾਵਾਂ ਢੋਆ ਢੋ, ਮਨ ਮਤ ਬੁਧ ਸਮਝਾਇੰਦਾ। ਘਰ ਘਰ ਅੰਦਰ ਕਰਾਂ ਲੋ, ਪਰਕਾਸ਼ ਇਕੋ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਇੰਦਾ। ਵਰ ਸੱਚਾ ਇਕੋ ਦਿਆਂਗਾ। ਸਚ ਭੰਡਾਰਾ ਭਰਾਂਗਾ। ਨਿਰਭੈ ਰੂਪ ਕਰਾਂਗਾ। ਕਿਸੇ ਕੋਲੋਂ ਨਾ ਡਰਾਂਗਾ। ਦੋ ਜਹਾਨਾਂ ਲੜਾਂਗਾ। ਲੋਆਂ ਪੁਰੀਆਂ ਵੜਾਂਗਾ। ਲੱਖ ਚੁਰਾਸੀ ਫੜਾਂਗਾ। ਸਾਚੇ ਮੰਦਰ ਇਕੋ ਅੱਖਰ ਪੜ੍ਹਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਰਾਂਗਾ। ਸਾਚੀ ਕਰਨੀ ਕਮਾਵਾਂਗਾ। ਆਪਣਾ ਹੁਕਮ ਮਨਾਵਾਂਗਾ। ਸੁਤ ਸ਼ਬਦ ਰਾਹ ਚਲਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਵਾਂਗਾ। ਸੰਸਾਰੀ ਭੰਡਾਰੀ ਦੀਬਾਣ ਇਕ ਜਣਾਵਾਂਗਾ। ਲੱਖ ਚੁਰਾਸੀ ਰੰਗ ਵਖਾਵਾਂਗਾ। ਕਾਲ ਮਹਾਂਕਾਲ ਰੂਪ ਵਟਾਵਾਂਗਾ। ਦੀਨ ਦਿਆਲ ਵੇਸ ਧਰਾਵਾਂਗਾ। ਧਰਮਸਾਲ ਇਕ ਬਣਾਵਾਂਗਾ। ਸ਼ਾਹ ਕੰਗਾਲ ਉਪਜਾਵਾਂਗਾ। ਜਗ ਆਪਣਾ ਖੇਲ ਰਚਾਵਾਂਗਾ। ਸਰਬੰਗ ਨਾਮ ਧਰਾਵਾਂਗਾ। ਹੰਸ ਕਾਗ ਉਡਾਵਾਂਗਾ। ਸ਼ਾਹ ਰਗ ਦੇ ਉਪਰ ਆਸਣ ਲਾਵਾਂਗਾ। ਸੁਖਮਨ ਟੇਢੀ ਬੰਕ ਜਣਾਵਾਂਗਾ। ਈੜਾ ਪਿੰਗਲ ਦਰ ਰਖਾਵਾਂਗਾ। ਅੰਮ੍ਰਿਤ ਤਾਲ ਇਕ ਭਰਾਵਾਂਗਾ। ਬਜਰ ਕਪਾਟੀ ਤਾਲਾ ਲਾਹਾਂਗਾ। ਸਾਚੀ ਹਾਟੀ ਇਕ ਵਖਾਵਾਂਗਾ। ਦੀਆ ਬਾਤੀ ਜੋਤ ਜਗਾਵਾਂਗਾ। ਕਮਲਾਪਾਤੀ ਨਜ਼ਰੀ ਆਵਾਂਗਾ। ਆਤਮ ਸੇਜਾ ਇਕ ਹੰਡਾਵਾਂਗਾ। ਪਾਰਬ੍ਰਹਮ ਬ੍ਰਹਮ ਆਪਣਾ ਖੇਲ ਖਲਾਵਾਂਗਾ। ਆਤਮ ਪਰਮਾਤਮ ਵੇਸ ਵਟਾਵਾਂਗਾ। ਈਸ਼ ਜੀਵ ਬਣਾਵਾਂਗਾ। ਸਚ ਹਦੀਸ ਸੁਣਾਵਾਂਗਾ। ਕਲਮਾ ਇਕ ਪੜ੍ਹਾਵਾਂਗਾ। ਰਹਿਬਰ ਬਣ ਕੇ ਜਾਵਾਂਗਾ। ਸਾਹਿਬ ਸੁਲਤਾਨ ਆਪਣਾ ਨਾਮ ਧਰਾਵਾਂਗਾ। ਜੁਗ ਚੌਕੜੀ ਵੰਡ ਵੰਡਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਪੜ੍ਹਾਵਾਂਗਾ । ਸ਼ਾਸਤਰ ਸਿਮਰਤ ਵੇਦ ਲਿਖਾਵਾਂਗਾ। ਪੁਰਾਨ ਅਠਾਰਾਂ ਭੇਵ ਚੁਕਾਵਾਂਗਾ। ਗੀਤਾ ਗਿਆਨ ਦ੍ਰਿੜਾਵਾਂਗਾ। ਅੰਜੀਲ ਕੁਰਾਨ ਗਾਵਾਂਗਾ। ਆਪਣਾ ਖੇਲ ਕਰਾਵਾਂਗਾ । ਖਾਣੀ ਬਾਣੀ ਤੀਰ ਲਗਾਵਾਂਗਾ। ਮੰਤਰ ਇਕ ਸਮਝਾਵਾਂਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਵਾਂਗਾ। ਗੁਰ ਅਵਤਾਰ ਪਰਗਟਾਵਾਂਗਾ। ਪੀਰ ਪੈਗ਼ੰਬਰ ਹੁਕਮ ਮਨਾਵਾਂਗਾ। ਨਵ ਨੌਂ ਚਾਰ ਵੰਡ ਵੰਡਾਵਾਂਗਾ। ਸ਼ਬਦੀ ਤੇਰਾ ਡੰਕ ਇਕ ਸੁਣਾਵਾਂਗਾ। ਰਾਉ ਰੰਕ ਜਗਾਵਾਂਗਾ। ਦਵਾਰ ਬੰਕ ਸੁਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਰ ਵਖਾਵਾਂਗਾ। ਸਾਚੀ ਕਰਨੀ ਕਰ ਵਖਾਉੂਂਗਾ। ਬ੍ਰਹਿਮੰਡ ਵਰਭੰਡ ਨਾਚ ਨਚਾਉੂਂਗਾ। ਜੁਗ ਚੌਕੜੀ ਸੋਹਲਾ ਗੀਤ ਛੰਦ ਸੁਣਾਉੂਂਗਾ। ਕੋਟਨ ਕੋਟ ਨਾਮ ਪਰਗਟਾਉੂਂਗਾ। ਆਪਣਾ ਭੇਵ ਨਾ ਕਿਸੇ ਜਣਾਉੂਂਗਾ। ਸਿਫ਼ਤ ਸਾਲਾਹ ਵਿਚ ਸਾਰੇ ਲਾਉੂਂਗਾ। ਗੁਰ ਅਵਤਾਰ ਜਣਾਉੂਂਗਾ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਖੇਲ ਕਰਾਉੂਂਗਾ। ਸ਼ਬਦੀ ਖੇਲ ਕਰਾਵਾਂਗਾ। ਨਿਰਗੁਣ ਸਰਗੁਣ ਹੋ ਕੇ ਜਾਵਾਂਗਾ। ਜੁਗ ਜੁਗ ਰਾਹ ਵਖਾਵਾਂਗਾ। ਬੋਧ ਅਗਾਧ ਪਰਦਾ ਲਾਹਵਾਂਗਾ। ਹਿਰਦਾ ਸੋਧ ਮੰਤਰ ਇਕ ਜਣਾਵਾਂਗਾ। ਭਗਤ ਭਗਵੰਤ ਮੇਲ ਮਿਲਾਵਾਂਗਾ। ਸੰਮਤ ਸੰਮਤੀ ਭੇਵ ਖੁਲ੍ਹਾਵਾਂਗਾ। ਗੁਰਮੁਖ ਰੰਗ ਰੰਗਾਵਾਂਗਾ। ਗੁਰਸਿਖ ਗੋਦ ਬਹਾਵਾਂਗਾ। ਵਡ ਜੋਧਨ ਜੋਧ ਫੇਰਾ ਪਾਵਾਂਗਾ । ਕੋਟਨ ਕੋਟ ਕਾਲ ਬਿਤਾਵਾਂਗਾ। ਬੇਅੰਤ ਨਾਮ ਧਰਾਵਾਂਗਾ। ਸ਼ਬਦੀ ਤੇਰਾ ਨਾਉਂ ਉਪਜਾਵਾਂਗਾ। ਸੁਤ ਸਾਚੇ ਮਾਣ ਦਿਵਾਵਾਂਗਾ। ਆਪਣਾ ਮੁਖ ਛੁਪਾਵਾਂਗਾ। ਨਜ਼ਰ ਕਿਸੇ ਨਾ ਆਵਾਂਗਾ। ਸਚਖੰਡ ਡੇਰਾ ਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤੇਰਾ ਇਕੋ ਘਰ ਵਸਾਵਾਂਗਾ। ਸ਼ਬਦ ਸੁਤ ਤੇਰਾ ਵਸੇ ਖੇੜਾ, ਸਤਿਗੁਰ ਆਪ ਜਣਾਇੰਦਾ। ਬ੍ਰਹਮ ਪਾਰਬ੍ਰਹਮ ਬੰਨ੍ਹੇ ਬੇੜਾ, ਆਪਣੇ ਕੰਧ ਉਠਾਇੰਦਾ। ਜੁਗ ਚੌਕੜੀ ਦੇਵੇ ਗੇੜਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਇਕੋ ਹੁਕਮ ਸੁਣਾਇੰਦਾ। ਆਦਿ ਹੁਕਮ ਧੁਰ ਫ਼ਰਮਾਨਾ, ਸਚਖੰਡ ਨਿਵਾਸੀ ਆਪ ਜਣਾਈਆ। ਸ਼ਬਦ ਸੁਤ ਬਣ ਸਾਚਾ ਰਾਣਾ, ਰੱਯਤ ਨਰ ਹਰਿ ਰਿਹਾ ਵਖਾਈਆ। ਤੇਰਾ ਹੁਕਮ ਦੋ ਜਹਾਨਾ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰਾ ਨਾਉਂ ਸਚ ਪਰਵਾਨਾ, ਸ੍ਰੀ ਭਗਵਾਨ ਇਕ ਜਣਾਈਆ। ਤੇਰਾ ਪਿਆਰ ਬ੍ਰਹਮ ਗਿਆਨਾ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਤੇਰਾ ਰਾਗ ਆਤਮ ਤਰਾਨਾ, ਅਨਹਦ ਨਾਦੀ ਨਾਦ ਸੁਣਾਈਆ। ਤੇਰਾ ਰਸ ਅੰਮ੍ਰਿਤ ਆਤਮ ਪੀਣਾ ਖਾਣਾ, ਨਿਝਰ ਝਿਰਨਾ ਇਕ ਝਿਰਾਈਆ। ਤੇਰਾ ਬਲ ਮਰਦ ਮਰਦਾਨਾ, ਮਹਾਂਬੀਰ ਵਡ ਵਡਿਆਈਆ। ਤੇਰਾ ਖੇਲ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੋਕਮਾਤ ਮਹਾਨਾ, ਮਹਿਮਾਂ ਅਕਥ ਕਥ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦਏ ਦ੍ਰਿੜਾਈਆ। ਸਚ ਦ੍ਰਿੜਾ ਦਏ ਵਿਸ਼ਵਾਸ਼, ਵਿਸ਼ਵ ਆਪਣੀ ਧਾਰ ਜਣਾਇੰਦਾ। ਜੁਗ ਚੌਕੜੀ ਵੇਖ ਖੇਲ ਤਮਾਸ਼, ਡੋਰੀ ਤੇਰੇ ਹੱਥ ਫੜਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਮੰਡਲ ਮੰਡਪ ਪਾ ਰਾਸ, ਗੋਪੀ ਕਾਹਨ ਤੇਰੇ ਹੁਕਮ ਨਚਾਇੰਦਾ। ਗੁਰ ਅਵਤਾਰ ਤੇਰੇ ਦਾਸ, ਸਾਚੀ ਸੇਵਾ ਇਕ ਸਮਝਾਇੰਦਾ। ਪੀਰ ਪੈਗ਼ੰਬਰ ਰੱਖਣ ਤੇਰੀ ਆਸ, ਸਯਦਾ ਸੀਸ ਸੀਸ ਝੁਕਾਇੰਦਾ। ਤੇਰੀ ਸਿਫ਼ਤ ਲਿਖੇ ਕਲਮ ਦਵਾਤ, ਸ਼ਾਹੀ ਕਾਗ਼ਜ਼ ਨਾਲ ਮਿਲਾਇੰਦਾ। ਤੇਰੇ ਹੁਕਮੇ ਅੰਦਰ ਖਾਣੀ ਬਾਣੀ ਕਰੇ ਵਫ਼ਾਤ, ਫਤਵਾ ਸਭ ਦੇ ਉਤੇ ਲਾਇੰਦਾ। ਤੇਰਾ ਲਹਿਣਾ ਦੇਣਾ ਕਾਇਨਾਤ, ਕਾਦਰ ਕਰਤਾ ਆਪ ਜਣਾਇੰਦਾ। ਤੇਰੇ ਹੁਕਮੇ ਅੰਦਰ ਸ਼ਰਅ ਸ਼ਰਾਇਤ, ਸ਼ਰੀਅਤ ਤੇਰੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਆਪ ਜਣਾਇੰਦਾ। ਸਾਚੇ ਸ਼ਬਦ ਤੇਰੀ ਵਡ ਵਡਿਆਈ, ਹਰਿ ਸਤਿਗੁਰ ਆਪ ਬਣਾਈਆ। ਬ੍ਰਹਿਮੰਡ ਖੰਡ ਤੇਰੇ ਨਾਉਂ ਦੁਹਾਈ, ਦਰੋਹੀ ਦਏ ਸਰਬ ਲੋਕਾਈਆ। ਨਿਰਗੁਣ ਸਰਗੁਣ ਤੇਰੀ ਰੁਸ਼ਨਾਈ, ਲੱਖ ਚੁਰਾਸੀ ਤੇਰਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਸਮਝਾਈਆ। ਤੇਰਾ ਲੇਖਾ ਦੱਸੇ ਅੰਤਮ ਚੌਕੜ, ਏਕਾ ਏਕ ਜਣਾਇੰਦਾ। ਤੇਰੀ ਜੁਗਾ ਜੁਗਾਦੀ ਪੂਰੀ ਕਰੇ ਔਕੜ, ਓਟ ਇਕੋ ਇਕ ਸਮਝਾਇੰਦਾ। ਬ੍ਰਹਿਮੰਡ ਖੰਡ ਤੇਰੇ ਨਾਮ ਦੀ ਦੱਸੇ ਰੌਣਕ, ਦੂਜਾ ਡੰਕ ਨਾ ਕੋਇ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸੁਤ ਆਪ ਦ੍ਰਿੜਾਇੰਦਾ।
ਸਾਚੇ ਸੁਤ ਸੁਣ ਲੈ ਯਾਦ, ਸੋ ਪੁਰਖ ਨਿਰੰਜਣ ਆਪ ਸੁਣਾਇਆ। ਜੁਗ ਜੁਗ ਤੇਰਾ ਖੇਲ ਤਮਾਸ਼, ਜੁਗ ਚੌਕੜੀ ਬੰਧਨ ਪਾਇਆ। ਅੰਤਮ ਚੌਕੜ ਕਰੇ ਖੇਲ ਪੁਰਖ ਸਮਰਾਥ, ਵੇਸ ਅਨੇਕਾ ਰੂਪ ਧਰਾਇਆ। ਤੇਈ ਅਵਤਾਰ ਤੇਰੇ ਦਾਸ, ਅਠਾਰਾਂ ਭਗਤ ਸੀਸ ਝੁਕਾਇਆ । ਈਸਾ ਮੂਸਾ ਮੁਹੰਮਦ ਨੇਤਰ ਨੈਣ ਤੱਕਣ ਪ੍ਰਿਥਮੀ ਆਕਾਸ਼, ਪਰਵਰਦਿਗਾਰ ਇਕੋ ਨਜ਼ਰੀ ਆਇਆ। ਗੁਰੂ ਗੁਰ ਖੇਲ ਅਬਿਨਾਸ਼, ਗੁਰ ਕਰਤਾ ਆਪ ਜਣਾਇਆ। ਦੋਏ ਜੋੜ ਕਰਨ ਆਸ, ਆਸਾ ਆਸਾ ਵਿਚ ਪਰਗਟਾਇਆ। ਕਲਜੁਗ ਅੰਤਮ ਸਾਰੇ ਹੋਣ ਨਿਰਾਸ, ਬਲ ਸਕੇ ਨਾ ਕੋਇ ਵਖਾਇਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਹੋਏ ਪਰਭਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਜਣਾਇਆ। ਸਾਚਾ ਖੇਲ ਦੱਸੇ ਕਰਤਾਰਾ, ਕੁਦਰਤ ਕਾਦਰ ਆਪ ਜਣਾਈਆ। ਨਵ ਨੌਂ ਚਾਰ ਉਤਰੇ ਪਾਰਾ, ਪਾਰਬ੍ਰਹਮ ਪੰਧ ਮੁਕਾਈਆ। ਸ਼ਬਦੀ ਸੁਤ ਤੇਰਾ ਵਿਹਾਰਾ, ਸਾਚੀ ਧਾਰਾ ਦਏ ਸਮਝਾਈਆ। ਕਲਜੁਗ ਅੰਤਮ ਗੁਰ ਗੋਬਿੰਦ ਬਣ ਕੇ ਆਏ ਸੁਤ ਦੁਲਾਰਾ, ਪੁਰਖ ਅਕਾਲ ਪਿਤਾ ਮਾਈਆ। ਨਾਮ ਖੰਡਾ ਤੇਜ ਕਟਾਰਾ, ਚੰਡ ਪਰਚੰਡ ਇਕ ਉਠਾਈਆ। ਅੰਮ੍ਰਿਤ ਆਤਮ ਦੇਵੇ ਠੰਡਾ ਠਾਰਾ, ਰਸ ਇਕੋ ਇਕ ਵਖਾਈਆ। ਪਤਤ ਪਾਪੀ ਕਰੇ ਪਾਰ ਉਤਾਰਾ, ਮੂਰਖ ਮੂੜ੍ਹੇ ਆਪ ਤਰਾਈਆ। ਸਾਚਾ ਦੇਵੇ ਇਕ ਸਹਾਰਾ, ਪੁਰਖ ਅਕਾਲ ਓਟ ਤਕਾਈਆ। ਸਰਬ ਜੀਆਂ ਦਾ ਸਾਂਝਾ ਯਾਰਾ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਕਲ ਕਲਕੀ ਲੈ ਅਵਤਾਰਾ, ਕਲਜੁਗ ਧੋਵੇ ਕਾਲੀ ਸ਼ਾਹੀਆ। ਸੰਬਲ ਵਸੇ ਧਾਮ ਨਿਆਰਾ, ਨਿਰਗੁਣ ਜੋਤੀ ਜੋਤ ਮਿਲਾਈਆ। ਸ਼ਬਦ ਡੰਕਾ ਵੱਜੇ ਅਗੰਮ ਅਪਾਰਾ, ਬ੍ਰਹਿਮੰਡਾਂ ਖੰਡਾਂ ਦਏ ਜਗਾਈਆ। ਕੂੜੀ ਕਿਰਿਆ ਕਰੇ ਪਾਰ ਕਿਨਾਰਾ, ਮਾਇਆ ਮਮਤਾ ਮੇਟ ਮਿਟਾਈਆ । ਲੱਖ ਚੁਰਾਸੀ ਖੋਲ੍ਹਣਹਾਰ ਕਵਾੜਾ, ਘਰ ਘਰ ਬੈਠਾ ਵੇਖ ਵਖਾਈਆ। ਲੇਖਾ ਜਾਣੇ ਬਹੱਤਰ ਨਾੜਾ, ਮਹੱਲ ਅਟੱਲ ਕਰੇ ਰੁਸ਼ਨਾਈਆ। ਪਰਦਾ ਲਾਹੇ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਫੋਲ ਫੁਲਾਈਆ। ਸ਼ਬਦੀ ਤੇਰਾ ਇਕ ਜਣਾਏ ਸਾਚਾ ਨਾਅਰਾ, ਸੋਹੰ ਸੋ ਕਰੇ ਪੜ੍ਹਾਈਆ। ਆਤਮ ਪਰਮਾਤਮ ਦਏ ਆਧਾਰਾ, ਧੁਰ ਮਸਤਕ ਵੇਖ ਵਖਾਈਆ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦੀ ਬਾਣੀ ਰਾਗ ਅਲਾਈਆ। ਕਾਗਦ ਕਲਮ ਨਾ ਲਿਖਣਹਾਰਾ, ਸ਼ਾਹੀ ਰੋਵੇ ਮਾਰੇ ਧਾਹੀਂਆ। ਸਮੁੰਦ ਸਾਗਰ ਹੋਵੇ ਖਾਰਾ, ਖ਼ਾਲਕ ਖ਼ਲਕ ਰੂਪ ਵਟਾਈਆ। ਨੌਂ ਖੰਡ ਪ੍ਰਿਥਮੀ ਹਾਹਾਕਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਸ਼ਾਹ ਸੁਲਤਾਨ ਹੋਵਣ ਖ਼ਾਕ ਛਾਰਾ, ਖ਼ਾਕੀ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੇਰਾ ਸਾਚਾ ਡੰਕਾ ਹਰਿ ਸਤਿਗੁਰ ਆਪ ਵਜਾਈਆ। ਸਾਚਾ ਡੰਕਾ ਵੱਜੇ ਮਰਦੰਗ, ਵਡ ਮਰਦਾਨਾ ਆਪ ਜਣਾਇੰਦਾ। ਕਲਜੁਗ ਖੇਲ ਕਰੇ ਸੂਰਾ ਸਰਬੰਗ, ਅੰਤਮ ਆਪਣਾ ਰੂਪ ਧਰਾਇੰਦਾ। ਲੇਖਾ ਜਾਣੇ ਤਾਰਾ ਚੰਦ, ਚੌਦਾਂ ਤਬਕ ਖੋਜ ਖੁਜਾਇੰਦਾ। ਈਸਾ ਮੂਸਾ ਮੁਹੰਮਦ ਦਰ ਦਰਵੇਸ਼ ਮੰਗ ਰਹੇ ਮੰਗ, ਨੇਤਰ ਨੈਣ ਨਾ ਕੋਇ ਉਠਾਇੰਦਾ। ਅੱਲਾ ਰਾਣੀ ਹੋਏ ਨੰਗ, ਪੱਲੂ ਓਢਣ ਨਜ਼ਰ ਕੋਇ ਨਾ ਆਇੰਦਾ। ਉਮਤ ਉਮਤੀ ਵੇਖੇ ਮਲੰਗ, ਮੁੱਲਾ ਸ਼ੇਖ਼ ਮਸਾਇਕ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਤੇਰਾ ਇਕੋ ਡੰਕ ਵਜਾਇੰਦਾ। ਡੰਕਾ ਵੱਜੇ ਦੋ ਜਹਾਨ, ਦੋ ਜਹਾਨਾਂ ਆਪ ਵਜਾਈਆ। ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨ, ਬਲ ਆਪਣਾ ਆਪ ਧਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕੱਠੇ ਕਰੇ ਆਣ, ਸਚ ਸੰਦੇਸਾ ਇਕ ਸੁਣਾਈਆ। ਸਾਚੇ ਤਖ਼ਤ ਬਹੇ ਨੌਜਵਾਨ, ਨੌਬਤ ਆਪਣੇ ਨਾਮ ਵਜਾਈਆ।
ਕਰੇ ਖੇਲ ਵਡ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਭਗਤ ਭਗਵਾਨ ਲਏ ਪਹਿਚਾਣ, ਬੇਪਹਿਚਾਣ ਫੇਰਾ ਪਾਈਆ। ਸਚ ਬਣਾਏ ਇਕ ਵਿਧਾਨ, ਚੌਦਾਂ ਵਿਦਿਆ ਕਰ ਹਲਕਾਈਆ। ਚੌਦਾਂ ਲੋਕ ਹੋਣ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਕਲਜੁਗ ਮਿਟੇ ਕੂੜ ਨਿਸ਼ਾਨ, ਅੰਤ ਦੇਵੇ ਜੜ ਉਖੜਾਈਆ। ਸਤਿਜੁਗ ਦੇਵੇ ਸੱਚਾ ਦਾਨ, ਦਾਤਾ ਦਾਨੀ ਦਇਆ ਕਮਾਈਆ। ਸ਼ਬਦ ਗੁਰੂ ਹੋਏ ਪਰਧਾਨ, ਪੰਜ ਤੱਤ ਨਾ ਕੋਇ ਵਡਿਆਈਆ। ਸੋਹੰ ਢੋਲਾ ਸਾਰੇ ਗਾਣ, ਆਤਮ ਪਰਮਾਤਮ ਵੱਜੇ ਵਧਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਨਜ਼ਰੀ ਆਣ, ਏਕਾ ਰੂਪ ਦਰਸਾਈਆ। ਨਾਤਾ ਤੁਟੇ ਅੰਜੀਲ ਕੁਰਾਨ, ਕਾਇਆ ਕੁਰਾ ਖੋਜ ਖੁਜਾਈਆ। ਮੱਕਾ ਕਾਅਬਾ ਵਖਾਏ ਨਿਸ਼ਾਨ, ਸਾਚੇ ਹੁਜਰੇ ਸੋਭਾ ਪਾਈਆ। ਤੋਫ਼ਾ ਲੈ ਕੇ ਆਏ ਸ੍ਰੀ ਭਗਵਾਨ, ਸੋਭਾ ਇਕੋ ਇਕ ਜਣਾਈਆ। ਤੋਬਾ ਤੋਬਾ ਕਰੇ ਜਹਾਨ, ਮੁਸਲਮ ਸੁਨੀ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੇਰਾ ਡੰਕਾ ਇਕੋ ਇਕ ਜਣਾਈਆ। ਡੰਕਾ ਵੱਜੇ ਰਾਜ ਰਾਜਾਨ, ਹਰਿ ਸਤਿਗੁਰ ਆਪ ਵਜਾਇੰਦਾ। ਜ਼ਿਮੀਂ ਅਸਮਾਨ ਹੋਣ ਹੈਰਾਨ, ਹਰਿ ਕੀ ਕੀ ਖੇਲ ਰਚਾਇੰਦਾ। ਜਲ ਥਲ ਸਰਬ ਕੁਰਲਾਣ, ਮਹੱਲ ਅਟੱਲ ਭੇਵ ਕੋਇ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਅੰਤ ਪਛਤਾਣ, ਵੇਲਾ ਗਿਆ ਹੱਥ ਨਾ ਆਇੰਦਾ। ਨਾਤਾ ਤੁਟੇ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਪੰਧ ਮੁਕਾਇੰਦਾ। ਨੇਤਰ ਰੋਵੇ ਅੰਜੀਲ ਕੁਰਾਨ, ਸਾਚਾ ਮਸਲਾ ਹੱਲ ਨਾ ਕੋਇ ਕਰਾਇੰਦਾ। ਪੀਰ ਪੈਗ਼ੰਬਰ ਨੈਣ ਸ਼ਰਮਾਣ, ਗੁਰ ਅਵਤਾਰ ਧਿਆਨ ਲਗਾਇੰਦਾ। ਪਰਗਟ ਹੋਇਆ ਇਕ ਅਮਾਮ, ਮਹਿੰਦੀ ਸਭ ਦੇ ਰੰਗ ਚੜ੍ਹਾਇੰਦਾ। ਲਹਿੰਦੀ ਦਿਸ਼ਾ ਖੇਲ ਮਹਾਨ, ਉਤਰ ਪੂਰਬ ਪੱਛਮ ਦੱਖਣ ਆਪਣਾ ਹੁਕਮ ਮਨਾਇੰਦਾ। ਅੱਲਾ ਰਾਣੀ ਕਹਿੰਦੀ ਕਿਸੇ ਦਾ ਸਾਬਤ ਰਿਹਾ ਨਾ ਈਮਾਨ, ਪਰਵਰਦਿਗਾਰ ਅੱਖ ਆਪਣੀ ਆਪ ਉਠਾਇੰਦਾ। ਸਾਰੇ ਉਠ ਕੇ ਕਰੋ ਸਲਾਮ, ਅਲੈਕਮ ਸਭ ਦੀ ਝੋਲੀ ਪਾਇੰਦਾ। ਜੇਹੜਾ ਦੇਂਦਾ ਰਿਹਾ ਪੈਗ਼ਾਮ, ਸੋ ਜ਼ਾਹਰਾ ਪੀਰ ਆਇੰਦਾ। ਕਲਜੁਗ ਅੰਤਮ ਬਦਲ ਦੇਵੇ ਨਜ਼ਾਮ, ਸਦੀ ਚੌਧਵੀਂ ਧੱਕਾ ਲਾਇੰਦਾ। ਬਿਨ ਕਿਰਪਾ ਕੋਈ ਨਾ ਸਕੇ ਪਹਿਚਾਣ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਢੋਲੇ ਸਾਰੇ ਘਰ ਘਰ ਗਾਣ, ਆਤਮ ਪਰਦਾ ਕੋਇ ਨਾ ਲਾਹਿੰਦਾ। ਸ਼ਬਦ ਸੁਤ ਤੇਰਾ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਇਕੋ ਹੱਥ ਟਿਕਾਇੰਦਾ।