੨੫ ਮਾਘ ੨੦੧੯ ਬਿਕ੍ਰਮੀ ਸੂਰਤ ਸਿੰਘ ਦੇ ਗ੍ਰਹਿ ਮਸਤ ਗੜ੍ਹ ਜ਼ਿਲਾ ਅੰਮ੍ਰਿਤਸਰ
ਤਖ਼ਤ ਨਿਵਾਸੀ ਏਕੰਕਾਰਾ, ਸਚਖੰਡ ਸਾਚੇ ਸੋਭਾ ਪਾਇੰਦਾ। ਸੋ ਪੁਰਖ ਨਿਰੰਜਣ ਵਡ ਸਿਕਦਾਰਾ, ਸ਼ਹਿਨਸ਼ਾਹ ਇਕੋ ਇਕ ਅਖਵਾਇੰਦਾ। ਹਰਿ ਪੁਰਖ ਨਿਰੰਜਣ ਭੇਵ ਨਿਆਰਾ, ਅਲਖ ਅਗੋਚਰ ਅਗੰਮ ਅਥਾਹ ਆਪਣੀ ਕਾਰ ਕਮਾਇੰਦਾ। ਏਕੰਕਾਰਾ ਖੇਲ ਨਿਆਰਾ, ਨਿਰਗੁਣ ਆਪਣਾ ਰੰਗ ਰੰਗਾਇੰਦਾ। ਆਦਿ ਨਿਰੰਜਣ ਜੋਤ ਪਸਾਰਾ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਠਾਂਡੇ ਦਰਬਾਰਾ, ਸੇਜ ਸੁਹੰਜਣੀ ਇਕ ਸੁਹਾਇੰਦਾ। ਸ੍ਰੀ ਭਗਵਾਨ ਦੇਵਣਹਾਰਾ ਸਤਿ ਹੁਲਾਰਾ, ਸਾਹਿਬ ਸੁਲਤਾਨ ਖੇਲ ਕਰਾਇੰਦਾ। ਪਾਰਬ੍ਰਹਮ ਪ੍ਰਭ ਬਣ ਵਣਜਾਰਾ, ਨਿਰਗੁਣ
ਆਪਣਾ ਹੱਟ ਚਲਾਇੰਦਾ। ਸ਼ਾਹੋ ਭੂਪ ਵਡ ਸਿਕਦਾਰਾ, ਰਾਜਨ ਰਾਜ ਆਪ ਅਖਵਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਲਾਸ਼ਰੀਕ ਪਰਵਰਦਿਗਾਰਾ, ਜਲਵਾ ਨੂਰ ਇਕ ਪਰਗਟਾਇੰਦਾ। ਮੁਕਾਮੇ ਹੱਕ ਕਰ ਪਸਾਰਾ, ਹਕੀਕਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਹਰਿ ਕਰਤਾਰਾ, ਆਦਿ ਜੁਗਾਦੀ ਆਪ ਕਰਾਈਆ। ਵਸਣਹਾਰਾ ਧਾਮ ਨਿਆਰਾ, ਨਿਹਚਲ ਆਪਣਾ ਆਸਣ ਲਾਈਆ। ਕਰ ਖੇਲ ਅਗੰਮ ਅਪਾਰਾ, ਬੇਅੰਤ ਬੇਅੰਤ ਰੂਪ ਰੰਗ ਰੇਖ ਨਾ ਕੋਇ ਜਣਾਈਆ। ਸਚ ਸੰਦੇਸਾ ਨਰ ਨਰੇਸ਼ਾ ਦੇਵਣਹਾਰਾ ਧੁਰਦਰਬਾਰਾ, ਬੋਧ ਅਗਾਧ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਆਦਿ ਅੰਤ, ਜੁਗ ਕਰਤਾ ਆਪ ਕਰਾਇੰਦਾ। ਖੇਲੇ ਖੇਲ ਜੁਗਾ ਜੁਗੰਤ, ਭੇਵ ਅਭੇਦ ਆਪ ਖੁਲ੍ਹਾਇੰਦਾ। ਸਤਿ ਸਤਿਵਾਦੀ ਸਾਚਾ ਮੰਤ, ਮੰਤਰ ਆਪਣਾ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਲਾਇੰਦਾ। ਸਾਚਾ ਖੇਲ ਖੇਲਣਹਾਰਾ, ਏਕੰਕਾਰਾ ਵਡ ਵਡਿਆਈਆ। ਵਸਣਹਾਰਾ ਧਾਮ ਨਿਆਰਾ, ਸਚ ਸਿੰਘਾਸਣ ਸੋਭਾ ਪਾਈਆ। ਖੋਲ੍ਹਣਹਾਰਾ ਹੱਟ ਵਣਜਾਰਾ, ਦੋ ਜਹਾਨਾਂ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਰੰਗ ਰੰਗਾਈਆ। ਨਿਰਗੁਣ ਰੰਗ ਨਿਰਗੁਣ ਰੰਗੀਲਾ, ਨਿਰਗੁਣ ਆਪਣੀ ਧਾਰ ਜਣਾਇੰਦਾ। ਨਿਰਗੁਣ ਛੈਲ ਵਡ ਛਬੀਲਾ, ਸ਼ਾਹ ਪਾਤਸ਼ਾਹ ਇਕ ਅਖਵਾਇੰਦਾ। ਨਿਰਗੁਣ ਬਣਾਏ ਆਪਣਾ ਸਤਿ ਕਬੀਲਾ, ਸੁਤ ਦੁਲਾਰਾ ਸ਼ਬਦੀ ਜਾਇੰਦਾ। ਸੁਤ ਦੁਲਾਰਾ ਬਣੇ ਸਚ ਵਸੀਲਾ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਰ ਵਖਾਇੰਦਾ। ਸਾਚੀ ਕਰਨੀ ਕਰੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਜੁਗਾਦੀ ਖੇਲ ਤਮਾਸ਼, ਹਰਿ ਕਰਤਾ ਵੇਖ ਵਖਾਈਆ। ਪਾਰਬ੍ਰਹਮ ਦੇਵੇ ਇਕੋ ਜਾਪ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਸਤਿ ਸਤਿਵਾਦੀ ਸੱਚਾ ਪਾਠ, ਮੰਤਰ ਇਕੋ ਸੋਹਲਾ ਗਾਈਆ। ਦਰਸ ਦਿਖਾਏ ਨੈਣ ਖੁਲ੍ਹਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਨੇਤਰ ਖੋਲ੍ਹ, ਆਪਣਾ ਭੇਵ ਜਣਾਇੰਦਾ। ਨਿਰਗੁਣ ਅੰਦਰ ਨਿਰਗੁਣ ਬੋਲ, ਨਿਰਗੁਣ ਨਾਦ ਸੁਣਾਇੰਦਾ। ਸਤਿ ਸਤਿਵਾਦੀ ਤੋਲਣਹਾਰਾ ਤੋਲ, ਨਾਮ ਕੰਡਾ ਹੱਥ ਉਠਾਇੰਦਾ। ਸਚਖੰਡ ਨਿਵਾਸੀ ਬੈਠ ਸਦਾ ਅਡੋਲ, ਥਿਰ ਘਰ ਆਪਣੀ ਕਾਰ ਕਮਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਰਦਾ ਖੋਲ੍ਹ, ਸਤਿ ਸਰੂਪੀ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਵ ਆਪਣਾ ਰਾਹ ਜਣਾਇੰਦਾ। ਵਿਸ਼ਵ ਵਿਸ਼ਨੂੰ ਰਾਹ ਦੱਸ, ਦਰਦੀ ਆਪਣਾ ਦਰਦ ਵੰਡਾਈਆ। ਨਿਰਗੁਣ ਹੋ ਕੇ ਅੰਦਰ ਵਸ, ਜੋਤੀ ਜੋਤ ਜੋਤ ਰੁਸ਼ਨਾਈਆ। ਅੰਮ੍ਰਿਤ ਦੇਵੇ ਸਾਚਾ ਰਸ, ਝਿਰਨਾ ਆਪਣੇ ਹੱਥ ਰਖਾਈਆ। ਲੇਖਾ ਜਾਣੇ ਘਟ ਘਟ, ਘਟ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਅੰਮ੍ਰਿਤ ਧਾਰਾ, ਹਰਿ ਸਤਿਗੁਰ ਆਪ ਚਲਾਇੰਦਾ। ਵਿਸ਼ਨੂੰ ਅੰਦਰ ਕਰ ਉਜਿਆਰਾ, ਜੋਤੀ ਜੋਤ ਜਗਾਇੰਦਾ। ਜੋਤੀ ਅੰਦਰ ਖੇਲ ਨਿਆਰਾ, ਅਪਰੰਪਰ ਆਪ ਕਰਾਇੰਦਾ। ਪਾਰਬ੍ਰਹਮ ਪ੍ਰਭ ਵੰਡਣਹਾਰਾ, ਵੰਡ ਆਪਣੀ ਆਪ ਕਰਾਇੰਦਾ। ਬ੍ਰਹਮਾ ਵੇਤਾ ਕਰ ਉਜਿਆਰਾ, ਸਾਚੀ ਸਿਖਿਆ
ਇਕ ਸਮਝਾਇੰਦਾ। ਤੂੰ ਮੇਰਾ ਮੈਂ ਤੇਰਾ ਦੋਹਾਂ ਘਰ ਇਕ ਪਸਾਰਾ, ਗ੍ਰਹਿ ਮੰਦਰ ਸੋਭਾ ਪਾਇੰਦਾ। ਸਾਚਾ ਨਾਮ ਦੇ ਆਧਾਰਾ, ਸਾਚੀ ਸਿਖਿਆ ਇਕ ਸਮਝਾਇੰਦਾ। ਸੋਹੰ ਬੋਲ ਬੋਲ ਜੈਕਾਰਾ, ਨਿਰਗੁਣ ਨਿਰਗੁਣ ਬੰਧਨ ਪਾਇੰਦਾ। ਦੂਜਾ ਨਾ ਕੋਈ ਮੀਤ ਮੁਰਾਰਾ, ਸਗਲਾ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਦੇਵੇ ਇਕ ਵਰ, ਵਸਤ ਅਮੋਲਕ ਝੋਲੀ ਪਾਇੰਦਾ। ਇਕੋ ਵਰ ਦੇਵੇ ਦਾਤ, ਦਾਤਾ ਦਾਨੀ ਦਇਆ ਕਮਾਈਆ। ਆਦਿ ਜੁਗਾਦਿ ਤੇਰਾ ਸਾਥ, ਸਗਲਾ ਸੰਗ ਨਿਭਾਈਆ। ਸਾਹਿਬ ਸੁਲਤਾਨ ਚਲਾਏ ਰਾਥ, ਬਣ ਰਥਵਾਹੀ ਸੇਵ ਕਮਾਈਆ। ਸਚ ਦ੍ਰਿੜਾਏ ਪੂਜਾ ਪਾਠ, ਇਕੋ ਹਵਨ ਕਰਾਈਆ। ਇਕ ਸਰੋਵਰ ਤੀਰਥ ਤਟ, ਕਿਨਾਰਾ ਇਕੋ ਦਏ ਜਣਾਈਆ। ਇਕੋ ਮੰਦਰ ਇਕੋ ਹੱਟ, ਧਰਮ ਦਵਾਰਾ ਇਕ ਵਖਾਈਆ। ਇਕੋ ਨਜ਼ਰੀ ਆਏ ਪੁਰਖ ਸਮਰਥ, ਜੋਤੀ ਜੋਤ ਨੂਰ ਰੁਸ਼ਨਾਈਆ। ਇਕੋ ਵੇਸ ਵਟਾਏ ਚਤਰਭੁਜ ਮਹਿਮਾਂ ਅਕੱਥ, ਆਦਿ ਸ਼ਕਤ ਆਪਣੀ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵੇਤਾ ਇਕ ਦ੍ਰਿੜਾਈਆ। ਬ੍ਰਹਮਾ ਵੇਤਾ ਏਕਾ ਨਾਉਂ, ਨਾਉਂ ਨਿਰੰਕਾਰਾ ਆਪ ਜਣਾਇੰਦਾ। ਵਸਣਹਾਰਾ ਸਚਖੰਡ ਸਾਚੇ ਥਾਉਂ, ਥਿਰ ਘਰ ਆਪਣਾ ਸੁਤ ਬਹਾਇੰਦਾ। ਕਰ ਪਰਕਾਸ਼ ਅਗੰਮ ਅਥਾਹੋ, ਬੇਪਰਵਾਹੋ ਆਪਣੀ ਧਾਰ ਚਲਾਇੰਦਾ। ਆਪੇ ਪਿਤਾ ਆਪੇ ਮਾਉਂ, ਵਿਸ਼ਨ ਬ੍ਰਹਮਾ ਸ਼ਿਵ ਆਪਣੀ ਗੋਦ ਸੁਹਾਇੰਦਾ। ਫੜ ਫੜ ਬਾਂਹੋ ਪਾਏ ਰਾਹੋ, ਰਹਿਬਰ ਆਪਣਾ ਰੰਗ ਚੜ੍ਹਾਇੰਦਾ। ਪਰਵਰਦਿਗਾਰ ਨੂਰ ਨੁਰਾਨਾ ਇਕ ਖ਼ੁਦਾਓ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਪਾਰਬ੍ਰਹਮ, ਬ੍ਰਹਮ ਕਰੇ ਪੜ੍ਹਾਈਆ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਵੇਸ ਵਟਾਈਆ। ਕਰੇ ਖੇਲ ਸ੍ਰੀ ਭਗਵਨ, ਭਗਵਨ ਆਪਣਾ ਰੰਗ ਵਖਾਈਆ। ਦੇਵਣਹਾਰਾ ਸਾਚਾ ਦਾਨ, ਸਾਚੀ ਵੰਡ ਇਕ ਵੰਡਾਈਆ। ਸਤਿ ਸਤਿਵਾਦੀ ਬਣ ਕਾਹਨ, ਸਚ ਸਿੰਘਾਸਣ ਸੋਭਾ ਪਾਈਆ। ਸਦਾ ਸੁਹੇਲਾ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਇਕੋ ਪਾਏ ਆਪਣੀ ਆਣ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਸ਼ਾਹੋ ਭੂਪ ਰਾਜ ਰਾਜਾਨ, ਸੋ ਪੁਰਖ ਨਿਰੰਜਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਲੇਖਾ ਦਏ ਜਣਾਈਆ। ਬ੍ਰਹਮੇ ਸੁਣ ਕਰ ਧਿਆਨ, ਸੋ ਪੁਰਖ ਨਿਰੰਜਣ ਆਪ ਜਣਾਇਆ। ਚਰਨ ਕਵਲ ਇਕ ਗਿਆਨ, ਮੰਤਰ ਆਪਣਾ ਨਾਮ ਪੜ੍ਹਾਇਆ। ਸਤਿ ਸਰੂਪੀ ਸ਼ਬਦ ਬਬਾਣ, ਬ੍ਰਹਿਮੰਡ ਖੰਡ ਉਡਾਇਆ। ਸਿਫ਼ਤ ਸਾਲਾਹੀ ਬੋਧ ਅਗਾਧ ਕਰ ਵਖਿਆਨ, ਨਿਸ਼ਅੱਖਰ ਆਪ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇਆ। ਸਾਚੀ ਸਿਖਿਆ ਲੈਣੀ ਸਿਖ, ਬ੍ਰਹਮ ਪਾਰਬ੍ਰਹਮ ਜਣਾਈਆ। ਬੇਪਰਵਾਹ ਪਾਏ ਭਿਖ, ਅਨਮੁਲੜੀ ਦਾਤ ਵਰਤਾਈਆ। ਬਿਨ ਕਲਮ ਸ਼ਾਹੀ ਲੇਖਾ ਦੇਵੇ ਲਿਖ, ਨਾ ਕੋਈ ਮੇਟੇ ਮੇਟ ਮਿਟਾਈਆ। ਨਿਰਗੁਣ ਨਿਰਗੁਣ ਕਰੇ ਹਿਤ, ਨਿਤ ਨਵਿਤ ਵੇਖ ਵਖਾਈਆ। ਭੇਵ ਜਣਾਏ ਅਬਿਨਾਸ਼ੀ ਅਚੁੱਤ ਚੇਤਨ ਇਕੋ ਘਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਸੁਣ ਕੰਨ, ਬਿਨ ਕੰਨਾਂ ਆਪ ਜਣਾਇੰਦਾ। ਸਾਚਾ ਹੁਕਮ ਗਿਆ ਮੰਨ, ਮਨ ਵਾਸਨਾ ਮੇਟ ਮਿਟਾਇੰਦਾ। ਸਾਚਾ ਬਣਨਾ ਇਕ ਜਨ, ਬਣ ਜਨਨੀ ਆਪ ਪਰਗਟਾਇੰਦਾ। ਲੈ ਸਾਚਾ ਨਾਮ ਧੰਨ, ਬਿਨ ਹੱਥਾਂ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ। ਬ੍ਰਹਮਾ ਸੁਣ ਪਾਰਬ੍ਰਹਮ ਵੇਸਾ, ਆਪਣਾ ਸੀਸ ਨਿਵਾਈਆ। ਤੂੰ ਸਤਿਗੁਰ ਸਾਹਿਬ ਨਰ ਨਰੇਸ਼ਾ, ਬੇਅੰਤ ਤੇਰੀ ਵਡਿਆਈਆ ਮੈਂ ਸੇਵਾਦਾਰ ਬਣਾ ਹਮੇਸ਼ਾ, ਜੁਗ ਜੁਗ ਸੇਵ ਕਮਾਈਆ। ਤੂੰ ਨਿਰਗੁਣ ਕਰਨਾ ਹੇਤਾ, ਨਵਿਤ ਮੇਰੇ ਫੇਰਾ ਪਾਈਆ। ਬੇਪਰਵਾਹ ਭੁੱਲ ਨਾ ਜਾਏ ਚੇਤਾ, ਤੇਰੀ ਬੇਪਰਵਾਹੀਆ। ਮੈਂ ਹੁਕਮੇ ਅੰਦਰ ਖੇਡ ਖੇਡਾਂ, ਜਿਉਂ ਭਾਵੇ ਤਿਉਂ ਲੈਣਾ ਚਲਾਈਆ। ਮੈਨੂੰ ਆਪਣਾ ਦੱਸ ਭੇਤਾ, ਭੇਵ ਅਭੇਦ ਤੇਰੀ ਵਡਿਆਈਆ। ਤੇਰਾ ਮੁੱਛ ਦਾੜ੍ਹੀ ਨਾ ਕੋਇ ਕੇਸਾ, ਮੂੰਡ ਮੁੰਡਾਇਆ ਨਜ਼ਰ ਕੋਇ ਨਾ ਆਈਆ। ਆਪਣਾ ਦੱਸ ਦੇ ਸੱਚਾ ਪੇਸਾ, ਕਵਣ ਬਿਧ ਹੁਕਮ ਮਨਾਈਆ। ਤੇਰੀ ਧਾਰ ਨਿਰਗੁਣ ਵੇਖਾਂ, ਦੂਜਾ ਇਸ਼ਟ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਇਕ ਅਰਜ਼ੋਈਆ। ਦਰ ਤੇਰੇ ਅਰਦਾਸ, ਦੋਏ ਜੋੜ ਸੀਸ ਝੁਕਾਇਆ। ਪ੍ਰਭ ਕਿਰਪਾ ਕਰ ਖ਼ਾਸ, ਖ਼ਾਹਸ ਆਪਣੀ ਰਿਹਾ ਜਣਾਇਆ। ਤੇਰੇ ਮਿਲਣ ਦੀ ਰਹੇ ਪਿਆਸ, ਦੂਜੀ ਤ੍ਰਿਸਨਾ ਨਾ ਕੋਇ ਵਧਾਇਆ। ਮੈਂ ਵੇਖਾਂ ਖੇਲ ਤਮਾਸ਼, ਖ਼ਾਲਕ ਤੇਰਾ ਰੰਗ ਵਟਾਇਆ। ਆਦਿ ਅੰਤ ਨਾ ਹੋਵਾਂ ਉਦਾਸ, ਤੇਰੇ ਚਰਨ ਧਿਆਨ ਲਗਾਇਆ। ਤੂੰ ਸਾਹਿਬ ਦੇਣਾ ਸਾਥ, ਹਉਂ ਸੇਵਕ ਮੰਗ ਮੰਗਾਇਆ। ਮੈਂ ਪੜ੍ਹਾਂ ਤੇਰੀ ਗਾਥ, ਸਾਚਾ ਢੋਲਾ ਦੇ ਸੁਣਾਇਆ। ਏਕਾ ਅੱਖਰ ਇਕੋ ਜਮਾਤ, ਦੂਜੀ ਪੱਟੀ ਨਾ ਕੋਇ ਪੜ੍ਹਾਇਆ। ਵੇਲੇ ਅੰਤ ਪੁਛੇਂ ਵਾਤ, ਤੇਰੇ ਚਰਨਾਂ ਸੀਸ ਝੁਕਾਇਆ। ਤੁਧ ਬਿਨ ਦੇਵੇ ਨਾ ਕੋਇ ਨਜਾਤ, ਨਿਮਾਣਾ ਰੋ ਰੋ ਦਿਆਂ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬ੍ਰਹਮਾ ਝੋਲੀ ਰਿਹਾ ਡਾਹਿਆ। ਬ੍ਰਹਮਾ ਬਾਲਾ ਨੇਤਰ ਰੋ, ਨੈਣਾਂ ਨੀਰ ਵਹਾਈਆ। ਪੁਰਖ ਅਬਿਨਾਸ਼ੀ ਕਰਤੇ ਏਕਾ ਦੇਣਾ ਸਾਚਾ ਢੋ, ਢੋਆ ਤੇਰੇ ਨਾਮ ਵਡਿਆਈਆ। ਮੈਂ ਸਾਹਿਬ ਤੇਰੇ ਜੋਗਾ ਜਾਵਾਂ ਹੋ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਇਕੋ ਅੰਮ੍ਰਿਤ ਆਤਮ ਚੋ, ਨਿਝਰ ਆਪ ਵਖਾਈਆ। ਤੇਰਾ ਨਾਮ ਜਪਾਂ ਸੋਹੰ ਸੋ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਨਜ਼ਰੀ ਆਏ ਤੇਰੀ ਲੋ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਆਸ ਤਕਾਈਆ। ਪੁਰਖ ਅਬਿਨਾਸ਼ੀ ਸਦਾ ਮਿਹਰਵਾਨਾ, ਮਿਹਰ ਨਜ਼ਰ ਉਠਾਇੰਦਾ। ਸਤਿ ਪੁਰਖ ਹੋ ਪਰਧਾਨਾ, ਸਤਿ ਪਰਧਾਨਗੀ ਆਪ ਕਮਾਇੰਦਾ। ਸਚਖੰਡ ਸੁਹਾਏ ਇਕ ਮਕਾਨਾ, ਸੋਭਾਵੰਤ ਆਸਣ ਲਾਇੰਦਾ। ਸਚ ਸੰਦੇਸਾ ਰਾਜ ਰਾਜਾਨਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਮੇਲ ਮਿਲਾਏ ਏਕਾ ਥਾਨਾ, ਥਾਨ ਥਨੰਤਰ ਇਕ ਵਡਿਆਇੰਦਾ। ਸਤਿ ਸਰੂਪੀ ਬੰਨ੍ਹੇ ਗਾਨਾ, ਸਤਿਗੁਰ ਸਾਚਾ ਸਗਨ ਮਨਾਇੰਦਾ। ਅੰਮ੍ਰਿਤ ਆਤਮ ਪੀਣਾ ਖਾਣਾ, ਦੂਜਾ ਰਸ ਨਾ ਕੋਇ ਵਖਾਇੰਦਾ। ਸਾਚੀ ਸੇਵਾ ਇਕ ਕਮਾਣਾ, ਸੇਵਕ ਆਪਣਾ ਹੁਕਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮੰਤਰ ਇਕ ਪੜ੍ਹਾਇੰਦਾ। ਸਾਚਾ ਮੰਤਰ ਸਾਚਾ ਨਾਦ, ਅਨਾਦੀ ਨਾਦ ਜਣਾਈਆ। ਲੇਖਾ ਜਾਣੇ ਧੁਰ ਬ੍ਰਹਿਮਾਦ, ਬ੍ਰਹਮ ਕਰੇ ਪੜ੍ਹਾਈਆ। ਰਸ ਦੇਵੇ ਬਿਨ ਰਸਨਾ ਸੁਆਦ, ਰਸ ਰਸੀਆ ਸੱਚਾ ਮਾਹੀਆ। ਸਤਿ ਸਤਿਵਾਦੀ ਸਾਚੀ ਰੱਖਣੀ ਯਾਦ, ਯਾਦਦਾਸ਼ਤ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਸਾਚਾ ਦਏ ਜਣਾਈਆ। ਸਾਚਾ ਲੇਖਾ ਦੇਵਣਹਾਰਾ, ਆਪਣੀ ਦਇਆ ਕਮਾਇੰਦਾ। ਤ੍ਰੈਗੁਣ ਮਾਇਆ ਕਰ ਪਸਾਰਾ, ਰਜੋ ਸਤੋ
ਤਮੋ ਤਿੰਨਾਂ ਝੋਲੀ ਪਾਇੰਦਾ। ਏਕਾ ਹੱਟ ਖੋਲ੍ਹ ਵਣਜਾਰਾ, ਬਣ ਸਵਾਂਗੀ ਵੇਖ ਵਖਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਲੇਖਾ ਲਿਖ ਨਾ ਕੋਇ ਜਣਾਇੰਦਾ। ਕਰੇ ਖੇਲ ਆਪ ਨਿਰੰਕਾਰਾ, ਕਰਨੀ ਆਪਣੇ ਹੱਥ ਰਖਾਇੰਦਾ। ਪੰਜ ਤੱਤ ਘਾੜਨ ਘਾੜਨੇਹਾਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰੰਗ ਵਖਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਅੰਡਜ ਜੇਰਜ ਉਤਭੁਜ ਸੇਤਜ ਬੰਧਨ ਪਾਇੰਦਾ। ਚਾਰੇ ਖਾਣੀ ਬਣ ਸਿਕਦਾਰਾ, ਸਾਚਾ ਹੁਕਮ ਚਲਾਇੰਦਾ। ਚਾਰੇ ਬਾਣੀ ਬੋਲ ਜੈਕਾਰਾ, ਪਰਾ ਪਸੰਤੀ ਮਧਮ ਬੈਖਰੀ ਗਾਇੰਦਾ। ਚਾਰੇ ਵੇਦਾਂ ਬਣ ਲਿਖਾਰਾ, ਭੇਵ ਅਭੇਦ ਖੁਲਾਇੰਦਾ। ਚਾਰੇ ਮੁਖ ਬੋਲ ਜੈਕਾਰਾ, ਇਕੋ ਨਾਉਂ ਸਿਫ਼ਤ ਸਾਲਾਹਿੰਦਾ। ਚਾਰੇ ਜੁਗਾਂ ਵੰਡ ਸੰਸਾਰਾ, ਵੰਡਣ ਇਕੋ ਇਕ ਦਰਸਾਇੰਦਾ। ਚਾਰੇ ਵਰਨਾਂ ਖੋਲ੍ਹ ਕਿਵਾੜਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬੰਧਨ ਪਾਇੰਦਾ। ਚਾਰ ਯਾਰੀ ਕਰ ਪਸਾਰਾ, ਆਪਣਾ ਹੁਕਮ ਮਨਾਇੰਦਾ। ਜੁਗ ਚੌਕੜੀ ਹੋ ਤਿਆਰਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਬ੍ਰਹਮੇ ਤੇਰਾ ਬ੍ਰਹਮ ਪਸਾਰਾ, ਕਾਇਨਾਤ ਰੰਗ ਵਖਾਇੰਦਾ। ਪਰਵਰਦਿਗਾਰ ਹੋ ਨਿਆਰਾ, ਸਚਖੰਡ ਸਾਚੇ ਸੋਭਾ ਪਾਇੰਦਾ। ਖ਼ਾਲਕ ਖ਼ਲਕ ਵੇਖਣਹਾਰਾ, ਮਖ਼ਲੂਕ ਆਪਣਾ ਭੇਵ ਜਣਾਇੰਦਾ। ਸਚ ਮਹਿਰਾਬੇ ਹੋ ਉਜਿਆਰਾ, ਹਕੀਕਤ ਹੱਕ ਹੱਕ ਦ੍ਰਿੜਾਇੰਦਾ। ਏਕਾ ਕਲਮਾ ਨਬੀ ਕਰੇ ਪਿਆਰਾ, ਵਾਹਦ ਆਪਣਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮੇ ਬ੍ਰਹਮ ਵਿਦਿਆ ਇਕ ਸਮਝਾਇੰਦਾ। ਬ੍ਰਹਮੇ ਸਿਖਿਆ ਸਚ ਦਵਾਰ, ਹਰਿ ਸਾਚਾ ਸਚ ਜਣਾਈਆ। ਲੱਖ ਚੁਰਾਸੀ ਖੇਲ ਨਿਆਰ, ਤ੍ਰੈਭਵਣ ਧਨੀ ਆਪ ਕਰਾਈਆ। ਪੰਜ ਤੱਤ ਨਾਤਾ ਜੋੜ ਸੰਸਾਰ, ਹੱਡ ਮਾਸ ਨਾੜੀ ਰੱਤ ਬੰਧਨ ਪਾਈਆ। ਨੌਂ ਦਵਾਰੇ ਖੋਲ੍ਹ ਕਿਵਾੜ, ਜਗਤ ਵਾਸਨਾ ਨਾਲ ਕੁੜਮਾਈਆ। ਆਸਾ ਤ੍ਰਿਸਨਾ ਹਉਮੇਂ ਹੰਗਤਾ ਮਾਇਆ ਮਮਤਾ ਭਰੇ ਭੰਡਾਰ, ਕਾਮ ਕਰੋਧ ਲੋਭ ਮੋਹ ਹੰਕਾਰ ਵੇਸ ਵਟਾਈਆ। ਮਨ ਮਤ ਬੁਧ ਕਰ ਸ਼ੰਗਾਰ, ਨਾਦ ਧੁਨ ਸ਼ਬਦ ਸ਼ਨਵਾਈਆ। ਸਰ ਸਰੋਵਰ ਅੰਮ੍ਰਿਤ ਠੰਡਾ ਠਾਰ, ਗ੍ਰਹਿ ਮੰਦਰ ਦਏ ਲਗਾਈਆ। ਲੇਖਾ ਜਾਣ ਸੁਖਮਣ ਟੇਢੀ ਨਾੜ, ਈੜਾ ਪਿੰਗਲ ਵੰਡ ਵੰਡਾਈਆ। ਬਜਰ ਕਪਾਟੀ ਲਾ ਤਾਲ, ਪਰਦਾ ਉਹਲਾ ਇਕ ਜਣਾਈਆ। ਸ਼ਬਦ ਅਗੰਮੀ ਵੱਜੇ ਤਾਲ, ਅਨਹਦ ਨਾਦੀ ਨਾਦ ਸੁਣਾਈਆ। ਜੋਤ ਨਿਰੰਜਣ ਜੋਤੀ ਦੀਪਕ ਬਾਲ, ਬਿਨ ਤੇਲ ਬਾਤੀ ਡਗਮਗਾਈਆ। ਪਾਰਬ੍ਰਹਮ ਬ੍ਰਹਮ ਖੇਲ ਨਿਆਰ, ਆਤਮ ਸੇਜਾ ਸੋਭਾ ਪਾਈਆ। ਪਰਮ ਪੁਰਖ ਪਰਮਾਤਮ ਹੋਏ ਦਿਆਲ, ਦੀਨਨ ਆਪਣਾ ਨੈਣ ਖੁਲ੍ਹਾਈਆ। ਈਸ਼ ਜੀਵ ਜਗਦੀਸ਼ ਵਖਾਏ ਸੱਚੀ ਧਰਮਸਾਲ, ਘਰ ਘਰ ਵਿਚ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਤੇਰਾ ਨਾਤਾ ਬ੍ਰਹਮ ਲੱਖ ਚੁਰਾਸੀ ਵੇਖ ਥੰਮ, ਗਗਨ ਪਾਤਾਲ ਆਪਣਾ ਬੰਧਨ ਪਾਈਆ। ਬ੍ਰਹਮੇ ਤੇਰਾ ਬ੍ਰਹਮ ਨਾਤਾ, ਪਾਰਬ੍ਰਹਮ ਜਣਾਇੰਦਾ। ਪਾਰਬ੍ਰਹਮ ਸ਼ਬਦ ਗਾਥਾ, ਮੰਤਰ ਇਕ ਸਮਝਾਇੰਦਾ। ਗੁਰ ਅਵਤਾਰ ਦੇਵੇ ਸਾਥਾ, ਸਗਲਾ ਸੰਗ ਨਿਭਾਇੰਦਾ। ਬੋਧ ਅਗਾਧ ਨਿਰਗੁਣ ਸਰਗੁਣ ਅੱਖਰ ਵੱਖਰ ਪੜ੍ਹਾਏ ਗਾਥਾ, ਖਾਣੀ ਬਾਣੀ ਰਚਨ ਰਚਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਸੁਣਾਏ ਪਾਠਾ, ਦਸ ਅੱਠ ਬੰਧਨ ਪਾਇੰਦਾ। ਬ੍ਰਹਮਾ ਤੇਰਾ ਸਾਚਾ ਸਾਕਾ, ਸਾਖਿਆਤ, ਇਕੋ ਨਜ਼ਰੀ ਆਇੰਦਾ। ਜੀਵ ਜੰਤ ਵੰਡ ਵੰਡੀ ਜ਼ਾਤ ਪਾਤਾ, ਵਰਨ ਬਰਨ ਖੇਲ ਕਰਾਇੰਦਾ। ਜੁਗ ਚੌਕੜੀ ਖੇਲ ਤਮਾਸ਼ਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਲਾਇੰਦਾ। ਕਲਮਾ ਨਬੀ ਰਸੂਲ ਪੜ੍ਹਾਏ ਕਾਇਨਾਤਾ, ਕਾਤਬ
ਕਲਮ ਇਕੋ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਤੇਰਾ ਸਾਚਾ ਵਰ, ਵਰ ਦਾਤਾ ਇਕ ਜਣਾਇੰਦਾ। ਬ੍ਰਹਮੇ ਤੇਰਾ ਬ੍ਰਹਮ ਪਸਾਰਾ, ਪਾਰਬ੍ਰਹਮ ਦਏ ਵਡਿਆਈਆ। ਲੱਖ ਚੁਰਾਸੀ ਦੇ ਆਧਾਰਾ, ਚਾਰੇ ਖਾਣੀ ਮਾਣ ਰਖਾਈਆ। ਚਾਰ ਜੁਗ ਬਣ ਵਣਜਾਰਾ, ਚੌਕੜੀ ਆਪਣਾ ਬੰਧਨ ਪਾਈਆ। ਨਿਰਗੁਣ ਸਰਗੁਣ ਲੈ ਅਵਤਾਰਾ, ਨਿਤ ਨਵਿਤ ਸੇਵ ਕਮਾਈਆ। ਭਗਤਾਂ ਵਖਾਏ ਇਕ ਘਰ ਬਾਰਾ, ਗ੍ਰਹਿ ਮੰਦਰ ਕੁੰਡਾ ਲਾਹੀਆ। ਸੰਤਾਂ ਅੰਮ੍ਰਿਤ ਦੇਵੇ ਠੰਡਾ ਠਾਰਾ, ਅੰਮਿਉਂ ਰਸ ਮੁਖ ਚੁਆਈਆ। ਗੁਰਮੁਖਾਂ ਚਰਨ ਧੂੜੀ ਦੇਵੇ ਖ਼ਾਕ ਛਾਰਾ, ਮਸਤਕ ਟਿੱਕਾ ਏਕਾ ਲਾਈਆ। ਗੁਰਸਿਖ ਮੰਗਣ ਦਰ ਭਿਖਾਰਾ, ਖਾਲੀ ਝੋਲੀ ਦਏ ਭਰਾਈਆ। ਆਤਮ ਪਰਮਾਤਮ ਕਰੇ ਪਿਆਰਾ, ਬ੍ਰਹਮ ਪਾਰਬ੍ਰਹਮ ਮਿਲਾਈਆ। ਬ੍ਰਹਮਾ ਵੇਖੇ ਨੈਣ ਉਘਾੜਾ, ਅੱਖ ਅੱਖ ਨਾਲ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ, ਨਿਰਗੁਣ ਦਾਤਾ ਪੁਰਖ ਬਿਧਾਤਾ ਇਕੋ ਇਕ ਜਣਾਈਆ। ਸੁਣ ਸੰਦੇਸਾ ਪਾਰਬ੍ਰਹਮ, ਬ੍ਰਹਮੇ ਚਰਨ ਧਿਆਨ ਲਗਾਇਆ। ਸ੍ਰੀ ਭਗਵਾਨ ਤੇਰਾ ਸਾਚਾ ਕਰਮ, ਨਿਹਕਰਮੀ ਅੰਤ ਕੋਇ ਨਾ ਆਇਆ। ਹਉਂ ਬਾਲਾ ਨੱਢਾ ਤੇਰੀ ਸਰਨ, ਮਾਣ ਅਭਿਮਾਨ ਨਾ ਕੋਇ ਜਣਾਇਆ। ਤੂੰ ਦਾਤਾ ਦਾਨੀ ਤਰਨੀ ਤਰਨ, ਤਾਰਨਹਾਰ ਇਕ ਅਖਵਾਇਆ। ਸ੍ਰਿਸ਼ਟ ਸਬਾਈ ਖੇਲ ਰਚਾਇਆ ਮਰਨੀ ਮਰਨ, ਜਨਮ ਮਰਨ ਬੰਧਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਆਦਿ ਪੁਰਖ ਤੇਰੇ ਡਿਗਾ ਦਰ, ਬੇਅੰਤ ਬੇਅੰਤ ਬੇਅੰਤ ਤੇਰਾ ਅੰਤ ਕੋਇ ਨਾ ਪਾਇਆ। ਆਪਣਾ ਅੰਤ ਦਸ ਭਗਵਾਨ, ਤੇਰੇ ਅੱਗੇ ਮੇਰੀ ਅਰਜ਼ੋਈਆ। ਕਵਣ ਦਵਾਰੇ ਝੁੱਲੇ ਸਚ ਨਿਸ਼ਾਨ, ਸਾਚਾ ਨਿਸ਼ਾਨ ਇਕ ਝੁਲਾਈਆ। ਜੁਗ ਚੌਕੜੀ ਹੋਵੇ ਕਵਣ ਹੁਕਮਰਾਨ, ਧੁਰ ਫ਼ਰਮਾਨ ਸੁਣਾਈਆ। ਸਤਿ ਸਤਿਵਾਦੀ ਦੇਵੇ ਕਵਣ ਗਿਆਨ, ਅਗੰਮ ਅਗੰਮੜੀ ਕਾਰ ਕਮਾਈਆ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਵੇਖੇ ਕਵਣ ਮਾਰ ਧਿਆਨ, ਲੋਕ ਪਰਲੋਕ ਹੋਏ ਸਹਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਕਵਣ ਦਾਨ, ਸਚ ਸੰਦੇਸਾ ਕਵਣ ਅਲਾਈਆ । ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਅੰਜੀਲ ਕੁਰਾਨ ਖਾਣੀ ਬਾਣੀ ਕਵਣ ਬਣਾਏ ਵਿਧਾਨ, ਵਿਦਤ ਆਪਣੀ ਕਰੇ ਪੜ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇ ਚੌਕੜੀ ਜੁਗ ਖੇਲ ਕਰੇ ਕਵਣ ਮਹਾਨ, ਨਿਰਗੁਣ ਸਰਗੁਣ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਭੇਵ ਨਾ ਕੋਇ ਖੁਲਾਈਆ। ਬ੍ਰਹਮੇ ਸਚ ਸਚ ਦੱਸਾਂਗਾ। ਸਚਖੰਡ ਸਾਚੇ ਵਸਾਂਗਾ। ਨਿਰਗੁਣ ਹੋ ਕੇ ਨੱਠਾਂਗਾ। ਆਪਣਾ ਭੇਵ ਦੱਸਾਂਗਾ । ਲੱਖ ਚੁਰਾਸੀ ਵਸਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਕਦੇ ਨਾ ਝਕਾਂਗਾ। ਸਾਚਾ ਹਾਲ ਸੁਣਾਉੂਂਗਾ । ਜੋਤੀ ਜੋਤ ਜੋਤ ਰੁਸ਼ਨਾਉੂਂਗਾ। ਸ਼ਬਦੀ ਸੁਤ ਜਗਾਉੂਂਗਾ। ਵਿਸ਼ਨੂੰ ਰੂਪ ਵਟਾਉੂਂਗਾ। ਬ੍ਰਹਮਾ ਗੋਦ ਬਹਾਉੂਂਗਾ। ਸ਼ੰਕਰ ਉਂਗਲੀ ਲਾਉੂਂਗਾ। ਤ੍ਰੈ ਪੰਜ ਵੇਖ ਵਖਾਉੂਂਗਾ । ਲੱਖ ਚੁਰਾਸੀ ਗੰਢ ਪਵਾਉੂਂਗਾ। ਗੁਰ ਅਵਤਾਰ ਨਾਲ ਮਿਲਾਉੂਂਗਾ। ਅੱਖਰ ਇਕ ਪੜ੍ਹਾਉੂਂਗਾ। ਦੋ ਜਹਾਨਾਂ ਨਾਮ ਜਪਾਉੂਂਗਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਹੁਕਮੇ ਵਿਚ ਫਿਰਾਉੂਂਗਾ। ਸੂਰਜ ਚੰਨ ਰਵ ਸਸ ਚਮਕਾਉੂਂਗਾ। ਜ਼ਿਮੀਂ ਅਸਮਾਨ ਲੋਕ ਪਰਲੋਕ ਵੰਡ ਵੰਡਾਉੂਂਗਾ। ਚੌਦਾਂ ਤਬਕ ਖੇਲ ਕਰਾਉੂਂਗਾ । ਸਾਚਾ ਸਬਕ ਇਕ ਜਣਾਉੂਂਗਾ। ਰੂਹ ਬੁੱਤ ਮੇਲ ਮਿਲਾਉੂਂਗਾ।
ਪਾਰਬ੍ਰਹਮ ਬ੍ਰਹਮ ਆਪਣੀ ਅੰਸ ਰਖਾਉੂਂਗਾ। ਘਟ ਘਟ ਰਾਗ ਅਲਾਉੂਂਗਾ। ਅਨਹਦ ਨਾਦ ਵਜਾਉੂਂਗਾ । ਸਚ ਭੇਵ ਚੁਕਾਉੂਂਗਾ। ਸਖੀਆਂ ਮਿਲ ਸਾਚੀ ਸੇਜਾ ਇਕ ਹੰਡਾਉੂਂਗਾ। ਪਰਮਾਨੰਦ ਸਮਾਉੂਂਗਾ। ਪੂਰਬ ਲਹਿਣਾ ਅੰਤ ਚੁਕਾਉੂਂਗਾ। ਨੇਤਰ ਨੈਣਾਂ ਦਰਸ ਦਿਖਾਉੂਂਗਾ । ਜੋਤੀ ਜਾਮਾ ਵੇਸ ਵਟਾਉੂਂਗਾ। ਪੂਰਬ ਲੇਖਾ ਪੂਰ ਕਰਾਉੂਂਗਾ। ਨਿਹਕਲੰਕ ਨਾਮ ਅਖਵਾਉੂਂਗਾ। ਸੰਬਲ ਡੇਰਾ ਲਾਉੂਂਗਾ। ਲੱਖ ਚੁਰਾਸੀ ਪਰਦਾ ਫੋਲ ਫੁਲਾਉੂਂਗਾ । ਕਲਜੁਗ ਸੋਇਆ ਬ੍ਰਹਮ ਜਗਾਉੂਂਗਾ। ਵਰਨ ਬਰਨ ਮਿਟਾਉੂਂਗਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਘਰ ਵਖਾਉੂਂਗਾ। ਦੂਈ ਦਵੈਤੀ ਪਰਦਾ ਲਾਹੂੰਗਾ। ਕੂੜੀ ਕਿਰਿਆ ਖੇਹ ਮਿਟਾਉੂਂਗਾ। ਸਾਚਾ ਨੇਹੁ ਜੁੜਾਉੂਂਗਾ। ਅੰਮ੍ਰਿਤ ਮੇਘ ਬਰਸਾਉੂਂਗਾ। ਅਗਨੀ ਤੱਤ ਬੁਝਾਉੂਂਗਾ। ਆਤਮ ਪਰਮਾਤਮ ਮੇਲ ਮਿਲਾਉੂਂਗਾ। ਮਿਹਰਵਾਨ ਅਖਵਾਉੂਂਗਾ। ਸਚ ਨਿਸ਼ਾਨ ਝੁਲਾਉੂਂਗਾ। ਪਿਛਲੀ ਕੀਤੀ ਸਭ ਉਲਟਾਉੂਂਗਾ। ਵਿਸ਼ਨੂੰ ਆਪਣੇ ਵਿਚ ਮਿਲਾਉੂਂਗਾ। ਬ੍ਰਹਮੇ ਤੇਰਾ ਪੰਧ ਮੁਕਾਉੂਂਗਾ। ਸ਼ੰਕਰ ਘਰੋਂ ਫੜ ਉਠਾਉੂਂਗਾ। ਕਰੋੜ ਤੇਤੀਸਾ ਲਹਿਣਾ ਝੋਲੀ ਪਾਉੂਂਗਾ। ਸੁਰਪਤ ਇੰਦ ਚਰਨਾਂ ਹੇਠ ਰਖਾਉੂਂਗਾ। ਅਗਲਾ ਰਾਹ ਜਣਾਉੂਂਗਾ। ਨਵ ਨੌਂ ਚਾਰ ਲੇਖਾ ਮੁਕਾਉੂਂਗਾ । ਭਰਮ ਭੁਲੇਖਾ ਸਰਬ ਗਵਾਉੂਂਗਾ। ਲੋਕਮਾਤ ਸਚਖੰਡ ਆਪ ਬਣਾਉੂਂਗਾ। ਨਰ ਨਰੇਸ਼ਾ ਹੋ ਕੇ ਆਉੂਂਗਾ। ਸਾਚਾ ਮਾਰਗ ਲਾਉੂਂਗਾ। ਇਕੋ ਨਾਮ ਜਪਾਉੂਂਗਾ। ਨੌਂ ਖੰਡ ਪ੍ਰਿਥਮੀ ਵੇਖ ਵਖਾਉੂਂਗਾ। ਚਾਰ ਕੁੰਟ ਦਹਿ ਦਿਸ਼ਾ ਨਜ਼ਰੀ ਆਉੂਂਗਾ। ਭਗਤ ਭਗਵਾਨ ਸਮਝਾਉੂਂਗਾ। ਸੰਤ ਸੁਹੇਲੇ ਨਾਲ ਰਲਾਉੂਂਗਾ। ਗੁਰਮੁਖਾਂ ਅੱਖ ਖੁਲ੍ਹਾਉੂਂਗਾ। ਬਿਨ ਨੇਤਰ ਦਰਸ ਕਰਾਉੂਂਗਾ। ਰਾਤੀਂ ਸੁੱਤਿਆਂ ਆਪ ਜਗਾਉੂਂਗਾ। ਮਾਰਗ ਭੁੱਲਿਆਂ ਰਾਹੇ ਪਾਉੂਂਗਾ। ਮਾਇਆ ਡੁਲਿਆਂ ਧੀਰ ਧਰਾਉੂਂਗਾ। ਕਲਜੁਗ ਰੁਲਿਆਂ ਗਲੇ ਲਗਾਉੂਂਗਾ। ਸਾਚੀ ਕੁਲ ਇਕ ਬਣਾਉੂਂਗਾ। ਅਨਮੁਲ ਤੋਲ ਤੁਲਾਉੂਂਗਾ। ਸਚ ਦਵਾਰਾ ਖੋਲ੍ਹ ਸਰਬ ਸਮਝਾਉੂਂਗਾ। ਨਰ ਨਰਾਇਣ ਨਜ਼ਰੀ ਆਉੂਂਗਾ। ਤੇਈ ਅਵਤਾਰ ਸੰਗ ਰਖਾਉੂਂਗਾ। ਭਗਤ ਅਠਾਰਾਂ ਬੰਧਨ ਪਾਉੂਂਗਾ। ਈਸਾ ਮੂਸਾ ਮੁਹੰਮਦ ਚਰਨਾਂ ਨਾਲ ਛੁਹਾਉੂਂਗਾ। ਮੁਕਾਮੇ ਹੱਕ ਦਾ ਨਗ਼ਮਾ ਨਜ਼ਮ ਇਕ ਸੁਣਾਉੂਂਗਾ। ਤਾਲਬ ਤੁਲਬਾ ਇਕ ਪੜ੍ਹਾਉੂਂਗਾ। ਸਚ ਆਰਫ਼ ਇਕ ਅਖਵਾਉੂਂਗਾ। ਤੁਆਰਫ਼ ਸਭ ਦੇ ਨਾਲ ਕਰਾਉੂਂਗਾ। ਆਪਣੀ ਮਾਰਫ਼ਤ ਰਾਹ ਜਣਾਉੂਂਗਾ। ਸਫ਼ਾਰਸ਼ ਵਿਚ ਕਦੇ ਨਾ ਆਉੂਂਗਾ। ਇਬਾਦਤ ਇਕੋ ਇਕ ਸਿਖਾਉੂਂਗਾ। ਕਲਮਾ ਨਬੀ ਇਕ ਪੜ੍ਹਾਉੂਂਗਾ। ਵਡ ਅਮਾਮਾ ਨਾਉਂ ਧਰਾਉੂਂਗਾ। ਮਹਿੰਦੀ ਰੰਗ ਇਕ ਰੰਗਾਉੂਂਗਾ। ਦਿਸ਼ਾ ਲਹਿੰਦੀ ਵੇਖ ਵਖਾਉੂਂਗਾ। ਉਤਰ ਪੂਰਬ ਪੱਛਮ ਦੱਖਣ ਫੇਰਾ ਆਪੇ ਪਾਉੂਂਗਾ। ਲੱਖ ਚੁਰਾਸੀ ਵਰੋਲ ਮੱਖਣ, ਗੁਰਮੁਖ ਬਾਹਰ ਕਢਾਉੂਂਗਾ। ਬ੍ਰਹਮੇ ਮਾਰਗ ਆਪੇ ਦੱਸ, ਪਾਰਬ੍ਰਹਮ ਆਪਣਾ ਪਰਦਾ ਲਾਹੂੰਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮੇ ਤੇਰਾ ਬ੍ਰਹਮ ਮਿਲਾਉੂਂਗਾ। ਬ੍ਰਹਮੇ ਤੇਰਾ ਮੇਲ ਮਿਲਾਵਾਂਗਾ। ਸ੍ਰੀ ਭਗਵਾਨ ਅਖਵਾਵਾਂਗਾ। ਵਿਸ਼ਨੂੰ ਜੋਤ ਜਗਾਵਾਂਗਾ। ਸਾਚਾ ਮੰਦਰ ਇਕ ਸੁਹਾਵਾਂਗਾ। ਨੂਰੋ ਨੂਰ ਡਗਮਗਾਵਾਂਗਾ। ਨਾ ਕੁਛ ਪੀਵਾਂਗਾ ਨਾ ਖਾਵਾਂਗਾ। ਆਸਤ ਤ੍ਰਿਸਨਾ ਸਰਬ ਮਿਟਾਵਾਂਗਾ। ਕਲਜੁਗ ਕੂੜੀ ਕਿਰਿਆ ਸ਼ੌਹ ਦਰਯਾ ਰੁੜ੍ਹਾਵਾਂਗਾ। ਹਉਮੇਂ ਹੰਗਤਾ ਗੜ੍ਹ ਉਚਾ ਟਿੱਲਾ ਢਾਵਾਂਗਾ। ਨਿਵਣ ਸੋ ਅੱਖਰ ਇਕ ਪੜ੍ਹਾਵਾਂਗਾ। ਸਾਚਾ ਚਿੱਲਾ ਤੀਰ ਉਠਾਵਾਂਗਾ। ਕਮੰਦ ਇਕੋ ਨਾਮ ਵਖਾਵਾਂਗਾ। ਬ੍ਰਹਿਮੰਡ ਖੋਜ ਖੁਜਾਵਾਂਗਾ । ਜੇਰਜ ਅੰਡ ਮਾਣ ਗਵਾਵਾਂਗਾ। ਉਤਭੁਜ ਸੇਤਜ ਫੋਲ ਫੁਲਾਵਾਂਗਾ। ਕਲ ਕਲਕੀ ਅਵਤਾਰ ਅਖਵਾਵਾਂਗਾ। ਗੋਬਿੰਦ ਡੰਕ
ਵਜਾਵਾਂਗਾ। ਰਾਉ ਰੰਕ ਸਮਝਾਵਾਂਗਾ । ਸ਼ਾਹ ਸੁਲਤਾਨਾਂ ਖ਼ਾਕ ਮਿਲਾਵਾਂਗਾ। ਸਿਰ ਆਪਣੇ ਤਾਜ ਟਿਕਾਵਾਂਗਾ। ਦੋ ਜਹਾਨਾਂ ਹੁਕਮ ਮਨਾਵਾਂਗਾ। ਬ੍ਰਹਮੇ ਤੇਰਾ ਬ੍ਰਹਮ ਏਕਾ ਰੰਗ ਰੰਗਾਵਾਂਗਾ। ਸੋਹੰ ਢੋਲਾ ਬਣ ਵਿਚੋਲਾ ਆਪ ਸੁਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਰ ਵਖਾਵਾਂਗਾ। ਸੁਣ ਬ੍ਰਹਮਾ ਹੋਇਆ ਖ਼ੁਸ਼ਹਾਲ, ਘਰ ਸਾਚੇ ਵੱਜੀ ਵਧਾਈਆ। ਪਾਰਬ੍ਰਹਮ ਹੋਇਆ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਆਦਿ ਅੰਤ ਚਲੇ ਮੇਰੇ ਨਾਲ ਨਾਲ, ਸਗਲਾ ਸੰਗ ਵਖਾਈਆ। ਜੁਗ ਚੌਕੜੀ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਸਤਿ ਧਰਮ ਵਖਾਏ ਇਕ ਸੱਚੀ ਧਰਮਸਾਲ, ਜੈ ਜੈ ਇਕੋ ਨਾਮ ਕਰਾਈਆ। ਨਾਤਾ ਤੋੜ ਕਾਲ ਮਹਾਂਕਾਲ, ਆਪ ਆਪਣਾ ਭੇਵ ਖੁਲ੍ਹਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵੰਤ ਲਏ ਭਾਲ, ਲੱਖ ਚੁਰਾਸੀ ਖੋਜ ਖੁਜਾਈਆ। ਗੁਰਮੁਖ ਉਠਾਏ ਆਪਣੇ ਲਾਲ, ਗੋਦੀ ਇਕੋ ਇਕ ਦਰਸਾਈਆ। ਸਚ ਸਰੋਵਰ ਭਰੇ ਨਾਮ ਤਾਲ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਏ ਸਹਾਈ ਸਭਨੀ ਥਾਈਂਆ। ਥਾਈਂ ਥਾਈਂ ਦਏ ਸਹਾਰਾ, ਸਾਹਿਬ ਹੱਥ ਵੱਡੀ ਵਡਿਆਈਆ। ਜੁਗ ਚੌਕੜੀ ਪਾਰ ਕਿਨਾਰਾ, ਥਿਰ ਕੋਇ ਰਹਿਣ ਨਾ ਪਾਈਆ । ਕਲਜੁਗ ਖੇਲੇ ਖੇਲ ਅਗੰਮ ਅਪਾਰਾ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਨਿਰਗੁਣ ਲੈ ਅਵਤਾਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਸਤਿਜੁਗ ਸਾਚੀ ਬੰਨ੍ਹੇ ਧਾਰਾ, ਸਾਚੀ ਸਿਖਿਆ ਇਕ ਸਮਝਾਈਆ। ਭਗਤ ਭਗਵੰਤ ਕਰ ਪਿਆਰਾ, ਪਰੇਮ ਪ੍ਰੀਤੀ ਇਕ ਸਮਝਾਈਆ। ਘਰ ਵਿਚ ਘਰ ਵਖਾਏ ਗੁਰੂਦਵਾਰਾ, ਹਰਿ ਮੰਦਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਮੇਲਾ ਸਹਿਜ ਸੁਭਾਈਆ। ਬ੍ਰਹਮ ਪਾਰਬ੍ਰਹਮ, ਮੇਲਾ ਘਰ ਸਾਚੇ ਵੱਜੇ ਵਧਾਈਆ। ਗ੍ਰਹਿ ਮੰਦਰ ਮਿਲੇ ਸੱਜਣ ਸੁਹੇਲਾ, ਸੁਖ ਇਕੋ ਇਕ ਜਣਾਈਆ। ਵਸਣਹਾਰਾ ਧਾਮ ਨਵੇਲਾ, ਨਿਰਗੁਣ ਆਪਣਾ ਫੇਰਾ ਪਾਈਆ। ਆਦਿ ਨਿਰੰਜਣ ਜੋਤ ਨਿਰੰਜਣ ਚਾੜ੍ਹੇ ਤੇਲਾ, ਸਾਚਾ ਸਗਨ ਮਨਾਈਆ। ਅਚਰਜ ਖੇਲ ਪਾਰਬ੍ਰਹਮ ਬ੍ਰਹਮ ਨਾਲ ਖੇਲਾ, ਖ਼ਾਲਕ ਖ਼ਲਕ ਭੇਵ ਨਾ ਰਾਈਆ। ਕਲਜੁਗ ਅੰਤਮ ਵਕਤ ਹੋਏ ਦੁਹੇਲਾ, ਦੁਹਾਗਣ ਨਾਰ ਰੋਵੇ ਮਾਰੇ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਕਰੇ ਕੁੜਮਾਈਆ। ਆਤਮ ਪਰਮਾਤਮ ਸਦਾ ਸੰਗ, ਸੋ ਸਾਹਿਬ ਆਪ ਜਣਾਇੰਦਾ। ਨਾਰੀ ਕੰਤ ਲਾਗੇ ਅੰਗ, ਗ੍ਰਹਿ ਮੰਦਰ ਇਕ ਸੁਹਾਇੰਦਾ। ਸਚ ਸੁਹੰਜਣੀ ਸੋਹੇ ਪਲੰਘ, ਬਸਤਰ ਭੂਸ਼ਨ ਆਪ ਵਡਿਆਇੰਦਾ। ਭਗਤ ਭਗਵੰਤ ਇਕ ਅਨੰਦ, ਪਾਰਬ੍ਰਹਮ ਬ੍ਰਹਮ ਜੋੜ ਜੁੜਾਇੰਦਾ। ਰਲ ਮਿਲ ਗਾਇਣ ਸੱਚਾ ਛੰਦ, ਸੋਹੰ ਢੋਲਾ ਇਕ ਸੁਣਾਇੰਦਾ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਮੁਕਿਆ ਪੰਧ, ਪਾਂਧੀ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਆਪਣੀ ਅੰਸ ਬਣਾਇੰਦਾ। ਸਾਚੀ ਅੰਸ ਬ੍ਰਹਮ ਪਿਆਰ, ਪਾਰਬ੍ਰਹਮ ਜਣਾਈਆ। ਕਲਜੁਗ ਅੰਤਮ ਖੇਲ ਨਿਆਰ, ਹਰਿ ਕਰਤਾ ਰਿਹਾ ਸਮਝਾਈਆ। ਭਗਤ ਸੱਜਣ ਲਏ ਉਠਾਲ, ਭਗਵਨ ਦਇਆ ਕਮਾਈਆ। ਨਾਤਾ ਤੋੜ ਸ਼ਾਹ ਕੰਗਾਲ, ਜ਼ਾਤ ਪਾਤ ਦਏ ਮਿਟਾਈਆ। ਊਚ ਨੀਚ ਬਣੇ ਨਾ ਕੋਇ ਦਲਾਲ, ਆਤਮ ਪਰਮਾਤਮ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬ੍ਰਹਮ ਲਏ ਪਰਨਾਈਆ। ਆਤਮ ਬ੍ਰਹਮ ਸਾਚੀ ਨਾਰੀ, ਪਾਰਬ੍ਰਹਮ ਪ੍ਰਭ ਆਪ ਪਰਨਾਇੰਦਾ। ਵੇਖਣਹਾਰਾ ਕਾਇਆ
ਮਹੱਲ ਅਟੱਲ ਉਚੀ ਅਟਾਰੀ, ਨਿਰਗੁਣ ਆਪਣਾ ਕੁੰਡਾ ਲਾਹਿੰਦਾ। ਸਤਿ ਸੰਤੋਖ ਸ਼ੀਲ ਧਰਮ ਸ਼ਿਗਾਰੀ, ਸ਼ਹਿਨਸ਼ਾਹ ਇਕੋ ਰੂਪ ਚੜ੍ਹਾਇੰਦਾ। ਪਰੇਮ ਪਿਆਰ ਕੱਜਲ ਧਾਰੀ, ਨੇਤਰ ਨੂਰ ਨੂਰ ਦਰਸਾਇੰਦਾ। ਸੀਸ ਮੀਂਢੀ ਗੁੰਦੇ ਇਕੋ ਵਾਰੀ, ਦੂਜੀ ਪੱਟੀ ਨਾ ਕੋਇ ਵਖਾਇੰਦਾ। ਮਿਲੇ ਮੇਲ ਨਰ ਨਰਾਇਣ ਹਰਿ ਨਿਰੰਕਾਰੀ, ਦੂਜਾ ਖ਼ੌਂਤ ਨਾ ਕੋਇ ਵਖਾਇੰਦਾ। ਗੁਰਮੁਖ ਸੇਜਾ ਚੜ੍ਹੇ ਪਹਿਲੀ ਵਾਰੀ, ਸੇਜ ਸੁਹੰਜਣੀ ਇਕ ਵਖਾਇੰਦਾ। ਪਾਰਬ੍ਰਹਮ ਬ੍ਰਹਮ ਆਤਮ ਪਰਮਾਤਮ ਕਰੇ ਪਿਆਰੀ, ਪਰੇਮ ਪਿਆਲਾ ਮਧਰ ਰਸ ਇਕ ਪਿਆਇੰਦਾ। ਦਿਵਸ ਰੈਣ ਰੈਣ ਦਿਵਸ ਚੜ੍ਹੀ ਰਹੇ ਸਚ ਖ਼ੁਮਾਰੀ, ਦੂਜੀ ਖ਼ਾਹਸ਼ ਨਾ ਕੋਇ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮ ਲੇਖਾ ਆਪ ਜਣਾਇੰਦਾ। ਬ੍ਰਹਮ ਲੇਖਾ ਲੈਣਾ ਜਾਣ, ਜਾਨਣਹਾਰਾ ਆਪ ਜਣਾਈਆ। ਕਲਜੁਗ ਕੂੜ ਮਿਟੇ ਨਿਸ਼ਾਨ, ਨਿਸ਼ਾਨਾ ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਸਾਚਾ ਹੋਏ ਸਵਾਧਾਨ, ਆਲਸ ਨਿੰਦਰਾ ਦਏ ਗਵਾਈਆ। ਸ੍ਰਿਸ਼ਟ ਸਬਾਈ ਦਏ ਗਿਆਨ, ਜੀਵ ਆਤਮ ਕਰੇ ਪੜ੍ਹਾਈਆ। ਸਰਬ ਜੀਆਂ ਦਾ ਇਕੋ ਭਗਵਾਨ, ਘਟ ਘਟ ਨਜ਼ਰੀ ਆਈਆ। ਨਾਤਾ ਤੋੜੇ ਸ਼ਰਅ ਸ਼ੈਤਾਨ, ਸ਼ਰੀਅਤ ਕੰਮ ਕਿਸੇ ਨਾ ਆਈਆ। ਜਿਸ ਦੀ ਪੀਰ ਪੈਗ਼ੰਬਰ ਗੁਰ ਅਵਤਾਰ ਮੰਨਦੇ ਗਏ ਆਣ, ਸੋ ਪੁਰਖ ਨਿਰੰਜਣ ਪੁਰਖ ਅਕਾਲ ਦੀਨ ਦਿਆਲ ਇਕੋ ਇਸ਼ਟ ਨਜ਼ਰੀ ਆਈਆ। ਸਚਖੰਡ ਦਵਾਰਾ ਜਿਸ ਦੀ ਸੱਚੀ ਧਰਮਸਾਲ, ਦੂਜਾ ਘਰ ਨਾ ਕੋਇ ਬਣਾਈਆ। ਉਸ ਦਾ ਸਾਰੇ ਕਰੋ ਜੁਮਾਲ, ਜ਼ਾਮਨ ਹੋਵੇ ਹਰ ਘਟ ਥਾਈਂਆ। ਆਦਿ ਜੁਗਾਦਿ ਇਕੋ ਰਾਮ, ਇਕੋ ਕ੍ਰਿਸ਼ਨ ਨਜ਼ਰੀ ਆਈਆ। ਇਕੋ ਪੀਰ ਪੈਗ਼ੰਬਰ ਈਸਾ ਮੂਸਾ ਮੁਹੰਮਦ ਦਏ ਪੈਗ਼ਾਮ, ਇਕੋ ਅੱਲਾ ਰਾਣੀ ਨੈਣ ਖੁਲ੍ਹਾਈਆ। ਇਕੋ ਨਾਨਕ ਗੋਬਿੰਦ ਪਿਆਏ ਅੰਮ੍ਰਿਤ ਜਾਮ, ਸਾਚਾ ਸਾਕੀ ਇਕੋ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮ ਵੇਤਾ ਸਾਚਾ ਨੇਤਾ ਕਰ ਕਰ ਹੇਤਾ, ਸਚ ਸਚ ਰਿਹਾ ਦ੍ਰਿੜਾਈਆ। ਬ੍ਰਹਮ ਬ੍ਰਹਮ ਨੇਤਰ ਖੋਲ੍ਹ, ਪਾਰਬ੍ਰਹਮ ਜਣਾਇੰਦਾ। ਮਨ ਮਨੂਆ ਨਾ ਵੱਜੇ ਢੋਲ, ਬੁਧ ਮਤ ਨਾ ਕੋਇ ਵਡਿਆਇੰਦਾ। ਸਾਹਿਬ ਸੱਜਣ ਵਸੇ ਕੋਲ ਘਰ ਮੰਦਰ ਆਸਣ ਲਾਇੰਦਾ । ਆਪਣੀ ਦਿਸ਼ਾ ਲਏ ਟਟੋਲ, ਧੁਰ ਫ਼ਰਮਾਨਾ ਇਕ ਸੁਣਾਇੰਦਾ। ਕਲਜੁਗ ਅੰਤ ਨਾ ਰਹਿਣਾ ਅਨਭੋਲ, ਭੁਲਿਆਂ ਮਾਰਗ ਪਾਇੰਦਾ। ਤੋਲਣਹਾਰਾ ਸਾਚਾ ਤੋਲ, ਅਦਲ ਆਦਲ ਆਪ ਕਮਾਇੰਦਾ। ਹਰ ਘਟ ਰਿਹਾ ਮੌਲ, ਮੌਲਾ ਆਪਣਾ ਭੇਵ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਇਕੋ ਘਰ ਵਖਾਇੰਦਾ। ਇਕੋ ਘਰ ਇਕ ਟਿਕਾਣਾ, ਮੰਦਰ ਇਕੋ ਇਕ ਜਣਾਈਆ। ਇਕੋ ਨਾਮ ਇਕ ਪਰਵਾਨਾ, ਸੰਦੇਸਾ ਇਕੋ ਇਕ ਸੁਣਾਈਆ। ਇਕੋ ਰਾਗ ਇਕ ਤਰਾਨਾ, ਛੱਤੀ ਰਾਗ ਸਿਫ਼ਤ ਸਾਲਾਹੀਆ। ਇਕੋ ਸ਼ਾਸਤਰ ਸਿਮਰਤ ਵੇਦ ਪੁਰਾਨਾ, ਗੀਤਾ ਗਿਆਨ ਇਕ ਦ੍ਰਿੜਾਈਆ। ਇਕੋ ਹੁਕਮ ਅੰਜੀਲ ਕੁਰਾਨਾ, ਤੀਸ ਬਤੀਸਾ ਢੋਲਾ ਸੁਣਾਈਆ। ਇਕੋ ਖਾਣੀ ਬਾਣੀ ਕਰੇ ਪਰਧਾਨਾ, ਸਚ ਪਰਧਾਨਗੀ ਇਕ ਕਮਾਈਆ। ਇਕੋ ਪਹਿਰੇ ਜੁਗ ਜੁਗ ਬਾਣਾ, ਆਦਿ ਜੁਗਾਦਿ ਇਕ ਅਖਵਾਈਆ। ਇਕੋ ਹੋਏ ਹੁਕਮਰਾਨਾ, ਸ਼ਹਿਨਸ਼ਾਹ ਇਕ ਵਡਿਆਈਆ। ਇਕੋ ਕਰੇ ਬ੍ਰਹਮ ਪਛਾਣਾ, ਪਾਰ੍ਰਬਹਮ ਪ੍ਰਭ ਪਰਦਾ ਦੇਵੇ ਲਾਹੀਆ। ਇਕੋ ਦੇਵਣਹਾਰ ਗਿਆਨਾ, ਅਗਿਆਨ ਅੰਧੇਰ ਇਕ ਮਿਟਾਈਆ। ਇਕੋ ਹੋਏ ਅੰਤਰਜਾਮਾ, ਅੰਤਰਜਾਮੀ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੀਵ
ਜੰਤ ਰਿਹਾ ਸਮਝਾਈਆ। ਜੀਵ ਜੰਤ ਸਾਚੀ ਗਾਥਾ, ਸਦਾ ਸਦਾ ਜਣਾਇੰਦਾ। ਸਰਬ ਜੀਆਂ ਦਾ ਪਿਤਾ ਮਾਤਾ, ਇਕੋ ਨਜ਼ਰੀ ਆਇੰਦਾ। ਆਤਮ ਬ੍ਰਹਮ ਬੋਧ ਗਿਆਤਾ, ਅੰਤਰ ਮੰਤਰ ਨਾਮ ਜਣਾਇੰਦਾ। ਸ਼ਬਦ ਧੁਨ ਰਾਗ ਅਨਾਦਾ, ਬ੍ਰਹਿਮਾਦ ਖੋਜ ਖੁਜਾਇੰਦਾ। ਮੇਟ ਮਿਟਾਏ ਵਾਦ ਵਿਵਾਦਾ, ਵਿਵੇਕੀ ਰੂਪ ਕਰਾਇੰਦਾ । ਲੇਖਾ ਜਾਣੇ ਸੰਤ ਸਾਧਾ, ਸਾਧਨਾ ਇਕੋ ਇਕ ਵਖਾਇੰਦਾ। ਭਗਤ ਭਗਵੰਤ ਮਾਰ ਅਵਾਜ਼ਾਂ, ਦਿਵਸ ਰੈਣ ਆਪ ਉਠਾਇੰਦਾ। ਨਿਰਗੁਣ ਹੋ ਕੇ ਫਿਰੇ ਭਾਜਾ, ਔਂਦਾ ਜਾਂਦਾ ਨਜ਼ਰ ਨਾ ਆਇੰਦਾ। ਕਲਜੁਗ ਅੰਤਮ ਰਚ ਰਚ ਕਾਜਾ, ਕਰਨੀ ਕਰਤਾ ਆਪ ਸਮਝਾਇੰਦਾ। ਕਰੇ ਪਰਕਾਸ਼ ਦੇਸ ਮਾਝਾ, ਸੰਬਲ ਆਪਣਾ ਆਸਣ ਲਾਇੰਦਾ । ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਵੇਖਣਹਾਰ ਤਮਾਸ਼ਾ, ਸਮੁੰਦ ਸਾਗਰ ਡੂੰਘੀ ਕੰਦਰ ਫੋਲ ਫੁਲਾਇੰਦਾ। ਗ਼ਰੀਬ ਨਿਮਾਣਿਆਂ ਜਗਤ ਨਿਤਾਣਿਆਂ ਰੱਖੇ ਲਾਜਾ, ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਲੇਖਾ ਆਪ ਸਮਝਾਇੰਦਾ। ਪਾਰਬ੍ਰਹਮ ਬ੍ਰਹਮ ਸਾਚਾ ਲੇਖਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਗੁਰਮੁਖ ਵਿਰਲੇ ਨਿਝ ਨੇਤਰ ਪੇਖਾ, ਲੱਖ ਚੁਰਾਸੀ ਗੂੜ੍ਹੀ ਨੀਂਦ ਸਵਾਈਆ। ਹਰਿ ਕਾ ਨਾਮ ਵਿਸਰਿਆ ਭਰਮ ਭੁਲੇਖਾ, ਕੂੜੀ ਕਿਰਿਆ ਬੰਧਨ ਇਕ ਬੰਧਾਈਆ। ਕਲਜੁਗ ਖੇਡ ਜੀਵ ਜੰਤ ਖੇਡਾ, ਸਤਿਗੁਰ ਮੰਦਰ ਬਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਰਮ ਗੜ੍ਹ ਇਕ ਤੁੜਾਈਆ। ਕਾਇਆ ਤੁਟੇ ਭਰਮ ਗੜ੍ਹ, ਭਾਂਡਾ ਭੌ ਭੰਨਾਇੰਦਾ। ਹਰਿਜਨ ਵੇਖੇ ਅੰਦਰ ਵੜ, ਘਰ ਮੰਦਰ ਇਕ ਸੁਹਾਇੰਦਾ। ਨਿਰਗੁਣ ਬੈਠਾ ਸੇਜੇ ਚੜ੍ਹ, ਸਰਗੁਣ ਰਾਹ ਤਕਾਇੰਦਾ। ਸਰਨ ਸਰਨਾਈ ਜੋ ਜਨ ਜਾਏ ਪੜ੍ਹ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਭਗਤ ਭਗਵੰਤ ਆਪਣੇ ਜਿਹਾ ਕਰ, ਕਰਨੀ ਆਪਣੀ ਇਕ ਜਣਾਇੰਦਾ। ਨਿਰਭੌ ਚੁਕਾਏ ਭੈ ਡਰ, ਜਨਮ ਮਰਨ ਫੰਦ ਕਟਾਇੰਦਾ। ਸਚ ਦਵਾਰੇ ਜਾਣਾ ਵੜ, ਸਚਖੰਡ ਰਾਹ ਇਕ ਵਖਾਇੰਦਾ। ਸੋਹੰ ਢੋਲਾ ਲੈਣਾ ਪੜ੍ਹ, ਜਿਸ ਪੜ੍ਹਿਆਂ ਧਰਮ ਰਾਏ ਡੰਨ ਨਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਵਿਚੋਲਾ ਇਕ ਬਣਾਇੰਦਾ। ਬ੍ਰਹਮ ਵਿਚੋਲਾ ਸੋਹੰ ਰੂਪ, ਸਤਿ ਪੁਰਖ ਨਿਰੰਜਣ ਦਏ ਵਡਿਆਈਆ। ਮੇਲ ਮਿਲਾਏ ਹਰਿ ਜੂ ਭੂਪ, ਭੂਪਤ ਭੂਪ ਹੋਏ ਸਹਾਈਆ। ਹੋਏ ਸਹਾਈ ਚਾਰੇ ਕੂਟ, ਚਾਰੇ ਵਰਨਾਂ ਲਏ ਜੁੜਾਈਆ। ਨਾਤਾ ਤੋੜੇ ਜੂਠ ਝੂਠ, ਠੱਗੀ ਯਾਰੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਭੇਵ ਦਏ ਜਣਾਈਆ। ਪਾਰਬ੍ਰਹਮ ਬ੍ਰਹਮ ਭੇਵ ਅਪਾਰਾ, ਆਪਣਾ ਆਪ ਜਣਾਇੰਦਾ। ਕੂੜ ਕਿਰਿਆ ਝੂਠ ਧਾਰਾ, ਗੁਰ ਸਤਿਗੁਰ ਕਦੇ ਨਾ ਭਾਇੰਦਾ। ਨਾਤਾ ਛੱਡੋ ਜਗਤ ਵਿਭਚਾਰਾ, ਵਿਖਿਆ ਰੂਪ ਸਰਬ ਦਰਸਾਇੰਦਾ। ਇਕੋ ਕਰੋ ਪੁਰਖ ਅਕਾਲ ਨਿਮਸਕਾਰਾ, ਦੂਜਾ ਸਤਿਗੁਰ ਨਜ਼ਰ ਕੋਇ ਨਾ ਆਇੰਦਾ। ਲੱਖ ਚੁਰਾਸੀ ਕੋਟਨ ਕੋਟ ਸਾਧ ਸੰਤ ਜੀਵ ਜੰਤ ਨੇਤਰ ਮੂੰਦ ਕਰ ਰਹੇ ਪੁਕਾਰਾ, ਲੋਚਣ ਦਰਸ ਕੋਇ ਨਾ ਪਾਇੰਦਾ। ਪਾਰਬ੍ਰਹਮ ਬ੍ਰਹਮ ਦੇਵਣਹਾਰ ਸਹਾਰਾ, ਮਹਾਂਸਾਰਥੀ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮ ਲਹਿਣਾ ਆਪ ਚੁਕਾਇੰਦਾ। ਬ੍ਰਹਮ ਲਹਿਣਾ ਚੁੱਕੇ ਮਾਤ, ਮਤਾ ਪ੍ਰਭ ਜੂ ਇਕ ਬਣਾਈਆ। ਜੋ ਭਗਤਾਂ ਮਿਲੇ ਜਮਾਤ, ਤਿਸ ਭਗਤੀ ਦਏ ਜਣਾਈਆ। ਅੰਤਰ ਮੇਟ ਅੰਧੇਰੀ ਰਾਤ, ਸਾਚੀ ਜੋਤ ਕਰੇ ਰੁਸ਼ਨਾਈਆ। ਅੱਠੇ ਪਹਿਰ ਵਖਾਏ ਪਰਭਾਤ, ਪ੍ਰਭੂ ਇਕੋ ਰੰਗ ਰੰਗਾਈਆ। ਮਨ ਵਾਸਨਾ ਰਹਿਣ ਨਾ ਦੇਵੇ ਨਾਰ ਕਮਜ਼ਾਤ,
ਗੁਰਮਤ ਕਰੇ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਇਕੋ ਇਕ ਦਰਸਾਈਆ। ਬ੍ਰਹਮ ਦਰਸਾਏ ਇਕ ਦਰਸ, ਦਰਸੀ ਦਰਸ ਕਰਾਇੰਦਾ। ਜਨਮ ਜਨਮ ਦੀ ਮੇਟ ਹਰਸ, ਹਵਸ ਹੋਰ ਨਾ ਕੋਇ ਵਧਾਇੰਦਾ। ਲੇਖਾ ਜਾਣ ਅਰਸ਼ ਫਰਸ਼, ਕਾਇਆ ਕੁਰਾ ਖੋਜ ਖੁਜਾਇੰਦਾ। ਭਗਤਾਂ ਉਤੇ ਕਰ ਕਰ ਤਰਸ, ਭਗਵਨ ਮਿਹਰ ਮੇਘ ਇਕ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਪਰਦਾ ਆਪ ਉਠਾਇੰਦਾ। ਬ੍ਰਹਮ ਪਰਦਾ ਪ੍ਰਭ ਦੇਵੇ ਚੁੱਕ, ਨਿਜ ਨੇਤਰ ਨੈਣ ਖੁਲ੍ਹਾਈਆ। ਨਜ਼ਰ ਆਏ ਜੋ ਬੈਠਾ ਲੁਕ, ਘਰ ਘਰ ਵਿਚ ਮੁਖ ਵਖਾਈਆ। ਜਨਮ ਕਰਮ ਦਾ ਮੇਟੇ ਦੁੱਖ, ਦੁਖੀਆਂ ਦਰਦ ਗਵਾਈਆ। ਆਤਮ ਪਰਮਾਤਮ ਦੇਵੇ ਸੱਚਾ ਸੁਖ, ਸੁਖ ਸੁਖ ਵਿਚ ਸਮਾਈਆ। ਲੇਖੇ ਲਾਏ ਜਨਨੀ ਕੁਖ, ਧੰਨ ਧੰਨ ਜਣੇਂਦੀ ਮਾਈਆ। ਜਿਨ ਜੰਮਿਆਂ ਸੱਚਾ ਗੁਰਮੁਖ, ਗੁਰਸਿਖ ਮੁਖ ਸਦਾ ਸਾਲਾਹੀਆ। ਪ੍ਰਭ ਮਿਲਣ ਦੀ ਰੱਖੇ ਭੁੱਖ, ਦੂਜੀ ਓਟ ਨਾ ਕੋਇ ਤਕਾਈਆ। ਦੀਨ ਦਿਆਲ ਆਪਣੀ ਗੋਦੀ ਲਏ ਚੁਕ, ਨਿਤ ਨਿਤ ਹੋਏ ਸਹਾਈਆ। ਸਚਖੰਡ ਲੋਕਮਾਤ ਦਾ ਬੂਟਾ ਲਾਏ ਪੁੱਟ, ਦੇਵੇ ਮਾਣ ਵਡਿਆਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਕਰੇ ਰੁਸ਼ਨਾਈਆ। ਧਰਮ ਦਵਾਰਾ ਵਖਾਏ ਸਾਚਾ ਕਿਲਾ ਕੋਟ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਸਦਾ ਸਦਾ ਸਮਝਾਈਆ। ਬ੍ਰਹਮ ਵਾਸਨਾ ਖੇਲ ਅਪਾਰਾ, ਹਰਿ ਸਤਿਗੁਰ ਆਪ ਜਣਾਇੰਦਾ। ਮਨ ਵਾਸਨਾ ਜਗਤ ਸੰਸਾਰਾ, ਨੌਂ ਦਰ ਆਪ ਨਚਾਇੰਦਾ। ਮਨ ਵਾਸਨਾ ਠੱਗ ਚੋਰ ਯਾਰਾ, ਮਨ ਵਾਸਨਾ ਕੂੜ ਕੁਕਰਮ ਕਮਾਇੰਦਾ। ਮਨ ਵਾਸਨਾ ਹੋਏ ਹਤਿਆਰਾ, ਹੱਤਿਆ ਜਗਤ ਵਖਾਇੰਦਾ। ਮਨ ਵਾਸਨਾ ਵਧੇ ਹੰਕਾਰਾ, ਮਨ ਵਾਸਨਾ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇੰਦਾ। ਮਨ ਵਾਸਨਾ ਹੋਏ ਦੁਰਾਚਾਰਾ, ਦੁਸ਼ਟ ਰੂਪ ਵਟਾਇੰਦਾ। ਬ੍ਰਹਮ ਵਾਸਨਾ ਮਿਲੇ ਮੀਤ ਮੁਰਾਰਾ, ਘਰ ਆ ਕੇ ਦਰਸ ਦਿਖਾਇੰਦਾ। ਦੋਹਾਂ ਵਿਚੋਲਾ ਸਿਰਜਣਹਾਰਾ, ਭੇਵ ਕੋਇ ਨਾ ਪਾਇੰਦਾ। ਨੇਤਰ ਪੇਖ ਸਰਵਣ ਸੁਣ ਜੋ ਭੁੱਲ ਜਾਏ ਗਵਾਰਾ, ਤਿਸ ਥਾਉਂ ਨਜ਼ਰ ਕੋਇ ਨਾ ਆਇੰਦਾ। ਏਥੇ ਓਥੇ ਨਾ ਕੋਇ ਸਹਾਰਾ, ਫੜ ਬਾਂਹੋਂ ਗਲੇ ਨਾ ਕੋਇ ਲਗਾਇੰਦਾ। ਜਿਸ ਭੁੱਲਿਆ ਨਰ ਨਿਰੰਕਾਰਾ, ਗੁਰ ਅਵਤਾਰ ਪੀਰ ਪੈਗ਼ੰਬਰ ਵੇਲੇ ਅੰਤ ਨਾ ਕੋਇ ਛੁਡਾਇੰਦਾ। ਸਾਰੇ ਕਰ ਗਏ ਕਲਜੁਗ ਅੰਤ ਕਿਨਾਰਾ, ਨੇਤਰ ਵੇਖਿਆਂ ਨਜ਼ਰ ਕਿਸੇ ਨਾ ਆਇੰਦਾ। ਇਕੋ ਤੱਕ ਕੇ ਗਏ ਸ੍ਰੀ ਭਗਵਾਨ ਦਾ ਸਚ ਵਿਹਾਰਾ, ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਪੁਰਖ ਅਕਾਲ ਆਪ ਉਠਾਇੰਦਾ। ਕਲਜੁਗ ਅੰਤਮ ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰਾ, ਸਭ ਦਾ ਲੇਖਾ ਆਪ ਚੁਕਾਇੰਦਾ। ਗੁਰਮੁਖਾਂ ਕਰੇ ਸਚ ਪਿਆਰਾ, ਮਨਮੁਖਾਂ ਦਰ ਦੁਰਕਾਇੰਦਾ। ਝੂਠੀ ਵੰਡ ਰਹਿਣ ਨਾ ਦੇਵੇ ਅੰਤਮ ਵਾਰਾ, ਅੰਤਸ਼ਕਰਨ ਸਭ ਦਾ ਫੋਲ ਫੁਲਾਇੰਦਾ। ਜੇ ਕੋਈ ਬਾਹਰੋਂ ਕਹੇ ਮੈਂ ਕਰਾਂ ਪਿਆਰਾ, ਅੰਦਰੋਂ ਆਪਣੀ ਦਲੀਲ ਦੌੜਾਇੰਦਾ। ਹਰ ਘਟ ਪ੍ਰਭ ਜੂ ਵੇਖਣਹਾਰਾ, ਧੋਖੇ ਵਿਚ ਕਦੇ ਨਾ ਆਇੰਦਾ। ਗੁਰਸਿਖ ਮਧਰਾ ਮਾਸ ਜੋ ਰਸਨਾ ਕਰੇ ਅਹਾਰਾ, ਤਿਸ ਸਤਿਗੁਰ ਚਰਨ ਕਦੇ ਨਾ ਲਾਇੰਦਾ। ਹਰਿ ਸੰਗਤ ਮਿਲਣ ਦਾ ਇਕੋ ਬਿਵਹਾਰਾ, ਹਰਿ ਪੁਰਖ ਨਿਰੰਜਣ ਆਪ ਜਣਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਚਰਨ ਕਵਲ ਕਰੋ ਪਿਆਰਾ, ਫੜ ਬਾਹੋਂ ਗਲੇ ਲਗਾਇੰਦਾ। ਬ੍ਰਹਮ ਪਾਰਬ੍ਰਹਮ ਵਖਾਏ ਇਕ ਦਵਾਰਾ, ਦਰ ਦਰਵਾਜਾ ਆਪ ਖੁਲ੍ਹਾਇੰਦਾ। ਗੁਰਸਿਖ ਭੁੱਲ ਨਾ ਜਾਣਾ ਬਣ ਗਵਾਰਾ, ਵੇਲਾ ਗਿਆ ਹੱਥ ਨਾ ਆਇੰਦਾ। ਸਦੀ
ਬੀਸਵੀਂ ਸਭ ਨੇ ਤੱਕਣਾ ਇਕ ਸਹਾਰਾ, ਤੱਕਵਾ ਸਭ ਨੂੰ ਇਕ ਜਣਾਇੰਦਾ। ਆਪਣੀ ਕੁਦਰਤ ਕਾਦਰ ਕਰੀਮ ਵੇਖੇ ਵੇਖਣਹਾਰਾ, ਸ੍ਰਿਸ਼ਟ ਸਬਾਈ ਬੇਪਰਵਾਹੀ ਖੋਜ ਖੁਜਾਇੰਦਾ। ਜਨ ਭਗਤਾਂ ਕਰਾਏ ਸਾਚਾ ਵਣਜ ਬਣ ਵਣਜਾਰਾ, ਹੱਟ ਇਕੋ ਇਕ ਦਰਸਾਇੰਦਾ। ਸੋਹੰ ਨਾਮ ਸਤਿ ਭੰਡਾਰਾ, ਵਡ ਭੰਡਾਰੀ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰਬ੍ਰਹਮ ਬ੍ਰਹਮ ਇਕ ਮਕਾਨ, ਘਰ ਘਰ ਵਿਚ ਆਪ ਸੁਹਾਇੰਦਾ।
ਸੰਤ ਜਨਾਂ ਪ੍ਰਭ ਸਦਾ ਲੋੜ, ਬਿਨ ਲੋੜੋਂ ਨਜ਼ਰ ਕੋਇ ਨਾ ਆਇੰਦਾ। ਸੰਤ ਸਾਜਣ ਚੜ੍ਹੇ ਸਾਚੇ ਘੋੜ, ਘੋੜਾ ਸਤਿਗੁਰ ਆਪ ਵਖਾਇੰਦਾ। ਸੰਤ ਸਾਜਣ ਲੋਆਂ ਪੁਰੀਆਂ ਲਏ ਦੌੜ, ਸਤਿਗੁਰ ਦੋ ਜਹਾਨਾਂ ਰਾਹ ਵਖਾਇੰਦਾ। ਸੰਤਾਂ ਕੂੜੀ ਕਿਰਿਆ ਕੱਢਣ ਦੀ ਸਦਾ ਲੋੜ, ਕੂੜ ਕੂੜਿਆਰਾ ਸਤਿਗੁਰ ਮੋਹ ਚੁਕਾਇੰਦਾ। ਸੰਤ ਆਤਮ ਪਰਮਾਤਮ ਮਿਲਣ ਦੀ ਸਦਾ ਰੱਖਣ ਲੋੜ, ਬਿਨ ਮੇਲ ਮਿਲਾਵੇ ਸੰਤ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਲੋੜ ਇਕ ਜਣਾਇੰਦਾ। ਸਾਚੀ ਲੋੜ ਸਦਾ ਸਦ, ਸਤਿ ਸਤਿਵਾਦੀ ਆਪ ਜਣਾਇੰਦਾ। ਬਿਨ ਸਤਿਗੁਰ ਨੌਂ ਦਵਾਰੇ ਪਾਰ ਨਾ ਕੋਈ ਲੰਘੇ ਹੱਦ, ਜਗਤ ਵਾਸਨਾ ਨਾ ਕੋਇ ਮਿਟਾਇੰਦਾ। ਕੂੜਾ ਮੰਦਰ ਕੋਇ ਨਾ ਦੇਵੇ ਛੱਡ, ਹਰਿ ਮੰਦਰ ਆਸਣ ਕੋਇ ਨਾ ਲਾਇੰਦਾ। ਬਿਨ ਲੋੜੋਂ ਖ਼ਾਲੀ ਹੱਡ, ਪੰਜ ਤੱਤ ਕੰਮ ਕਿਸੇ ਨਾ ਆਇੰਦਾ। ਸਾਚੀ ਲੋੜ ਅੰਦਰ ਭਗਤ ਭਗਵੰਤ ਇਕ ਦੂਜੇ ਨਾਲ ਗਏ ਬੱਝ, ਜੁਗ ਜੁਗ ਭਗਵਨ ਭਗਤਾਂ ਲੋੜ ਪਿਛੇ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਲੋੜ ਇਕ ਜਣਾਇੰਦਾ। ਸਾਚੀ ਲੋੜ ਆਤਮ ਨਾਤਾ, ਬਿਨ ਲੋੜ ਪਰਮਾਤਮ ਨਜ਼ਰ ਕਿਸੇ ਨਾ ਆਈਆ। ਸਾਚੀ ਲੋੜ ਕਰੇ ਉਤਮ ਜਾਤਾ, ਅਜ਼ਾਤੀ ਰੂਪ ਨਾ ਕੋਇ ਜਣਾਈਆ। ਸਾਚੀ ਲੋੜ ਜਣਾਏ ਸਾਚੀ ਗਾਥਾ, ਬਿਨ ਲੋੜ ਸਤਿਗੁਰ ਨਾਦ ਨਾ ਕੋਇ ਸੁਣਾਈਆ। ਲੋੜ ਕਰਾਏ ਪੂਜਾ ਪਾਠਾ, ਇਸ਼ਟ ਦੇਵ ਹਵਨ ਸਿਖਿਆ ਇਕ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨਾਂ ਲੋੜੋਂ ਪੁਰਖ ਅਕਾਲ ਨਜ਼ਰ ਨਾ ਆਈਆ। ਲੋੜ ਬਿਨਾਂ ਨਾ ਕੋਈ ਬੰਦਾ, ਬੰਦਗੀ ਲੋੜ ਬਿਨਾਂ ਨਾ ਪਾਈਆ। ਚਾਹੇ ਚੰਗਾ ਚਾਹੇ ਮੰਦਾ, ਬਿਨ ਲੋੜੋਂ ਕੋਇ ਨਜ਼ਰ ਨਾ ਆਈਆ। ਸਤਿਗੁਰ ਸਚ ਸੱਚਾ ਅਨੰਦਾ, ਅਨੰਦ ਆਤਮ ਇਕ ਜਣਾਈਆ। ਆਤਮ ਸੇਜਾ ਬੈਠਾ ਪਲੰਘਾ, ਪਾਰਬ੍ਰਹਮ ਵੇਖ ਵਖਾਈਆ। ਬਿਨ ਲੋੜ ਵੱਜੇ ਨਾ ਕਦੇ ਮਰਦੰਗਾ, ਨਾਦ ਧੁਨ ਨਾ ਕੋਇ ਸ਼ਨਵਾਈਆ। ਬਿਨ ਲੋੜੋਂ ਕੋਈ ਨਾ ਚਲੇ ਸੰਗਾ, ਸਗਲਾ ਸੰਗ ਨਾ ਕੋਇ ਰਖਾਈਆ। ਬਿਨ ਲੋੜੋਂ ਅੰਤਮ ਹੋਏ ਨੰਗਾ, ਸਿਰ ਹੱਥ ਨਾ ਕੋਇ ਟਿਕਾਈਆ। ਬਿਨ ਲੋੜੋਂ ਮਿਲੇ ਨਾ ਪਰਮਾਨੰਦਾ, ਰਸ ਸਚ ਨਾ ਕੋਇ ਚਖਾਈਆ। ਬਿਨ ਲੋੜੋਂ ਰਸਨਾ ਜਿਹਵਾ ਬੱਤੀ ਦੰਦਾ ਗਾਏ ਕੋਇ ਨਾ ਛੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਾਂ ਦੱਸੇ ਸਦਾ ਲੋੜ, ਬਿਨ ਲੋੜੋਂ ਸੰਤ ਲੋਕਮਾਤ ਨਾ ਆਈਆ।