ਪੁਸਤਕਾਲਾਭਾਗ ੧੩

੨੫ ਮਾਘ ੨੦੧੯ ਬਿਕ੍ਰਮੀ ਮੱਖਣ ਸਿੰਘ ਦੇ ਗ੍ਰਹਿ ਪਿੰਡ ਸੁਗਾ ਜ਼ਿਲਾ ਅੰਮ੍ਰਿਤਸਰ

ਸਤਿ ਪੁਰਖ ਸਚ ਸੁਲਤਾਨਾ, ਸਤਿ ਸਤਿ ਅਖਵਾਇੰਦਾ। ਸੋ ਪੁਰਖ ਨਿਰੰਜਣ ਵਡ ਪਰਧਾਨਾ, ਸਚ ਪਰਧਾਨਗੀ ਇਕ ਕਮਾਇੰਦਾ। ਹਰਿ ਪੁਰਖ ਨਿਰੰਜਣ ਮਿਹਰਵਾਨਾ, ਮਿਹਰ ਨਜ਼ਰ ਇਕ ਉਠਾਇੰਦਾ। ਏਕੰਕਾਰਾ ਵਡ ਬਲਵਾਨਾ, ਬਲ ਆਪਣਾ ਆਪ ਪਰਗਟਾਇੰਦਾ। ਆਦਿ ਨਿਰੰਜਣ ਨੂਰ ਮਹਾਨਾ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਖੇਲ ਮਹਾਨਾ, ਨਿਰਵੈਰ ਪੁਰਖ ਆਪ ਕਰਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨਾ, ਦਰਗਹਿ ਸਾਚੀ ਆਪ ਝੁਲਾਇੰਦਾ। ਪਾਰਬ੍ਰਹਮ ਕਰ ਧਿਆਨਾ, ਧਿਆਨ ਧਿਆਨ ਵਿਚ ਸਮਾਇੰਦਾ। ਕਰੇ ਖੇਲ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਇੰਦਾ। ਆਪਣੀ ਇਛਿਆ ਕਰ ਪਰਵਾਨਾ, ਸਾਚੀ ਭਿਛਿਆ ਝੋਲੀ ਪਾਇੰਦਾ। ਸੂਰਬੀਰ ਬਣ ਮਰਦ ਮਰਦਾਨਾ, ਸਚ ਮਰਦਾਨਗੀ ਇਕ ਕਮਾਇੰਦਾ। ਸਾਚਾ ਮੰਦਰ ਖੇਲ ਮਹਾਨਾ, ਨਿਰਗੁਣ ਨਿਰਗੁਣ ਆਪ ਪਰਗਟਾਇੰਦਾ। ਸਚਖੰਡ ਵਖਾਏ ਸਚ ਮਕਾਨਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਪਰਵਰਦਿਗਾਰ ਬੇਨਜ਼ੀਰ ਕਰੇ ਖੇਲ ਆਪ ਭਗਵਾਨਾ, ਭਗਵਨ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਮੰਦਰ ਇਕ ਸੁਹਾਇੰਦਾ। ਦਰ ਮੰਦਰ ਹਰਿ ਸੁਹੰਜਣਾ, ਸੋਭਾਵੰਤ ਆਪ ਸੁਹਾਈਆ। ਸੋ ਪੁਰਖ ਨਿਰੰਜਣ ਦਰਦ ਦੁਖ ਭੈ ਭੰਜਨਾ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਗਹਿਰ ਗੰਭੀਰ ਸਾਚਾ ਸੱਜਣਾ, ਅਨਭਵ ਪਰਕਾਸ਼ ਕਰਾਈਆ। ਨਾ ਘੜਿਆ ਨਾ ਭੱਜਣਾ, ਸਤਿ ਸਤਿ ਏਕਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸੁਹਾਈਆ। ਸਚ ਦਵਾਰਾ ਸਚਖੰਡ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਅੰਦਰ ਵੜ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣਾ ਆਸਣ ਲਾਇੰਦਾ। ਨਾ ਕੋਈ ਰੂਪ ਨਾ ਕੋਈ ਰੰਗ, ਰੇਖ ਭੇਖ ਨਾ ਕੋਇ ਜਣਾਇੰਦਾ। ਨਾ ਕੋਈ ਸਗਲਾ ਨਾ ਕੋਈ ਸੰਗ, ਦੂਸਰ ਵੰਡ ਨਾ ਕੋਇ ਵੰਡਾਇੰਦਾ। ਨਾ ਕੋਈ ਸੂਰਜ ਨਾ ਕੋਈ ਚੰਦ, ਪਰਕਾਸ਼ ਪਰਕਾਸ਼ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਸ਼ਾਹੋ ਭੂਪ, ਰਾਜਨ ਰਾਜ ਆਪ ਕਰਾਈਆ। ਤਖ਼ਤ ਨਿਵਾਸੀ ਸਤਿ ਸਰੂਪ, ਸਚ ਸਿੰਘਾਸਣ ਸੋਭਾ ਪਾਈਆ। ਵੇਖਣਹਾਰਾ ਦਿਸ਼ਾ ਕੂਟ, ਨਿਰਗੁਣ ਨੈਣ ਇਕ ਖੁਲ੍ਹਾਈਆ। ਲੇਖਾ ਜਾਣੇ ਮਾਤ ਪਿਤ ਪੂਤ, ਸੱਜਣ ਅਵਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਈਆ। ਸਾਚਾ ਭੇਵ ਪੁਰਖ ਸਮਰਥ, ਨਿਰਗੁਣ ਆਪਣੇ ਹੱਥ ਰਖਾਇੰਦਾ। ਨਿਰਗੁਣ ਨਿਰਗੁਣ ਹੋ ਪਰਗਟ, ਜੋਤੀ ਜੋਤ ਜਗਾਇੰਦਾ। ਜੋਤੀ ਜੋਤ ਆਪੇ ਰੱਖ, ਰੂਪ ਅਨੂਪ ਵਟਾਇੰਦਾ। ਰੂਪ ਅਨੂਪ ਆਪੇ ਵਸ, ਸਚਖੰਡ ਡੇਰਾ ਲਾਇੰਦਾ। ਸਚਖੰਡ ਦਵਾਰੇ ਆਪੇ ਵਸ, ਸ਼ਾਹ ਸੁਲਤਾਨ ਅਖਵਾਇੰਦਾ। ਸ਼ਾਹ ਸੁਲਤਾਨਾ ਗਾਏ ਜਸ, ਢੋਲਾ ਸੋਹਲਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਬੰਕ ਵਡਿਆਇੰਦਾ। ਸਚਖੰਡ ਦਵਾਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਕਰੇ ਖੇਲ ਬੇਪਰਵਾਹ ਬੇਅੰਤ, ਅਗੰਮ ਅਥਾਹ ਵੱਡੀ ਵਡਿਆਈਆ। ਲੇਖਾ ਜਾਣ ਨਾਰ ਕੰਤ, ਨਰ ਨਰਾਇਣ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਖੇਲ ਅਪਾਰਾ, ਨਿਰਗੁਣ ਧਾਰਾ ਜੋਤ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਨੂਰ

ਨੁਰਾਨਾ ਪਰਵਰਦਿਗਾਰ, ਬੇਐਬ ਨਾਮ ਅਖਵਾਇੰਦਾ। ਮੁਕਾਮੇ ਹੱਕ ਹੋ ਤਿਆਰ, ਸੇਜ ਸੁਹੰਜਣੀ ਸੋਭਾ ਪਾਇੰਦਾ। ਲਾਸ਼ਰੀਕ ਸਾਂਝਾ ਯਾਰ, ਮਿਹਬਾਨ ਬੀਦੋ ਬੇਨਜ਼ੀਰ ਨਜ਼ਰ ਕਿਸੇ ਨਾ ਆਇੰਦਾ। ਮੇਟਣਹਾਰ ਅੰਧ ਤਾਰੀਕ, ਨੂਰ ਜ਼ਹੂਰ ਇਕ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਗਹਿ ਸਾਚੀ ਇਕ ਵਡਿਆਇੰਦਾ। ਦਰਗਹਿ ਸਾਚੀ ਧਾਮ ਅਵੱਲਾ, ਸੋ ਪੁਰਖ ਨਿਰੰਜਣ ਆਪ ਵਡਿਆਈਆ। ਵਸਣਹਾਰਾ ਇਕ ਇਕੱਲਾ, ਹਰਿ ਪੁਰਖ ਨਿਰੰਜਣ ਡੇਰਾ ਲਾਈਆ। ਜੋਤੀ ਸ਼ਬਦੀ ਆਪੇ ਰਲਾ, ਨਿਰਗੁਣ ਨਿਰਗੁਣ ਕਰ ਕੁੜਮਾਈਆ। ਸਚ ਸਿੰਘਾਸਣ ਇਕੋ ਮੱਲਾ, ਸੇਜ ਸੁਹੰਜਣੀ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰਤਾ ਪੁਰਖ, ਆਦਿ ਆਦਿ ਕਮਾਇੰਦਾ। ਨਾ ਕੋਈ ਚਿੰਤਾ ਸੋਗ ਹਰਖ਼, ਦੁਖ ਦਰਦ ਨਾ ਕੋਇ ਜਣਾਇੰਦਾ। ਨਾ ਕੋਈ ਸਕੇ ਨਿਰਵੈਰ ਪਰਖ, ਪਾਰਖੂ ਇਕੋ ਇਕ ਅਖਵਾਇੰਦਾ। ਆਪਣੇ ਉਤੇ ਕਰ ਆਪਣਾ ਤਰਸ ਆਪਣਾ ਭੇਵ ਆਪ ਜਣਾਇੰਦਾ। ਆਪੇ ਸ਼ਾਹ ਪਾਤਸ਼ਾਹ ਆਪੇ ਭਿਖਾਰੀ ਦੇਵਣਹਾਰਾ ਦਰਸ, ਦਾਤ ਅਨਮੁਲੀ ਆਪ ਵਰਤਾਇੰਦਾ। ਆਪੇ ਮਕਰੂਜ ਆਪੇ ਕਰਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਫ਼ਰਜ਼ ਆਪ ਨਿਭਾਇੰਦਾ। ਸਾਚਾ ਫ਼ਰਜ਼ ਫ਼ਰਮਾਂਬਰਦਾਰ, ਲਾਸ਼ਰੀਕ ਇਕ ਖ਼ੁਦਾਈਆ। ਕਰਾਏ ਖੇਲ ਅਗੰਮ ਅਪਾਰ, ਬੇਅੰਤ ਵੱਡੀ ਵਡਿਆਈਆ। ਲੇਖਾ ਜਾਣੇ ਧੁਰ ਦਰਬਾਰ, ਧੁਰ ਦਰਬਾਰੀ ਸੱਚਾ ਮਾਹੀਆ। ਖੋਲ੍ਹਣਹਾਰਾ ਬੰਦ ਕਵਾੜ, ਥਿਰ ਘਰ ਸਾਚੀ ਬਣਤ ਬਣਾਈਆ। ਸੁਤ ਦੁਲਾਰੇ ਕਰ ਪਿਆਰ, ਸਾਚੀ ਸਿਖਿਆ ਕਰੇ ਪੜ੍ਹਾਈਆ। ਸ਼ਬਦ ਅਗੰਮੀ ਇਕ ਜੈਕਾਰ, ਨਾਉਂ ਨਿਰੰਕਾਰਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਭੇਵ ਅਭੇਦਾ ਦੱਸਣਹਾਰਾ, ਨਿਰਗੁਣ ਆਪਣਾ ਪਰਦਾ ਲਾਹਿੰਦਾ। ਸਚਖੰਡ ਨਿਵਾਸੀ ਖੇਲ ਨਿਆਰਾ, ਪੁਰਖ ਅਬਿਨਾਸ਼ੀ ਆਪ ਜਣਾਇੰਦਾ। ਸੁਤ ਦੁਲਾਰਾ ਕਰ ਉਜਿਆਰਾ, ਸ਼ਬਦੀ ਰੂਪ ਵਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਲਾ ਅਖਾੜਾ, ਨਿਰਗੁਣ ਆਪਣਾ ਨਾਚ ਨਚਾਇੰਦਾ। ਰਵ ਸਸ ਸੂਰਜ ਚੰਨ ਕਰ ਉਜਿਆਰਾ, ਮੰਡਲ ਮੰਡਪ ਆਪ ਰੁਸ਼ਨਾਇੰਦਾ। ਤ੍ਰੈ ਪੰਜ ਖੇਲ ਨਿਆਰਾ, ਖੇਲਣਹਾਰਾ ਨਜ਼ਰ ਨਾ ਆਇੰਦਾ। ਲੱਖ ਚੁਰਾਸੀ ਬਣ ਵਣਜਾਰਾ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਇੰਦਾ। ਧੁਰ ਸੰਦੇਸਾ ਦੇਵਣਹਾਰਾ, ਬੋਧ ਅਗਾਧਾ ਰਾਗ ਸੁਣਾਇੰਦਾ। ਲੇਖਾ ਜਾਣੇ ਅੰਦਰ ਬਾਹਰਾ, ਗੁਪਤ ਜ਼ਾਹਰਾ ਭੇਵ ਖੁਲ੍ਹਾਇੰਦਾ। ਸੇਵਕ ਬਣ ਕੇ ਸੇਵਾਦਾਰਾ, ਦਰ ਦਰ ਆਪਣੀ ਅਲਖ ਜਗਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਵੇਦ ਕਤੇਬ ਭੇਵ ਨਾ ਪਾਇੰਦਾ। ਸ਼ਾਸਤਰ ਸਿਮਰਤ ਵਸੇ ਬਾਹਰਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਵਸਣਹਾਰਾ ਧਾਮ ਨਿਆਰਾ, ਸਚਖੰਡ ਆਪਣਾ ਆਸਣ ਲਾਇੰਦਾ। ਨਿਰਗੁਣ ਜੋਤ ਜੋਤ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਪੁਰਖ ਸਮਰਥ, ਹਰਿ ਕਰਤਾ ਆਪ ਕਮਾਈਆ। ਨਿਰਗੁਣ ਨਿਰਗੁਣ ਹੋ ਪਰਗਟ, ਨਿਰਗੁਣ ਧਾਰ ਚਲਾਈਆ। ਸਰਗੁਣ ਸਰਗੁਣ ਖੇਲ ਅਕੱਥ, ਅਕੱਥ ਕਰੇ ਪੜ੍ਹਾਈਆ। ਤੱਤਵ ਤੱਤ ਦੇਵੇ ਵਥ, ਨਾਤਾ ਬਿਧਾਤਾ ਜੋੜ ਜੁੜਾਈਆ। ਲੇਖਾ ਜਾਣੇ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਬੁਧ ਮਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ

ਕਰਨੀ ਆਪ ਕਮਾਈਆ। ਸਾਚੀ ਕਰਨੀ ਦੱਸੇ ਕਰਤਾਰ, ਆਪਣਾ ਭੇਵ ਜਣਾਇੰਦਾ। ਆਦਿ ਪੁਰਖ ਹੋ ਨਿਰਾਕਾਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਆਪਣਾ ਹੁਕਮ ਮਨਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਕਰ ਪਸਾਰ, ਉਤਭੁਜ ਸੇਤਜ ਆਪਣਾ ਰਾਹ ਚਲਾਇੰਦਾ। ਖਾਣੀ ਬਾਣੀ ਬੋਲ ਜੈਕਾਰ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਇੰਦਾ। ਜੁਗ ਚੌਕੜੀ ਵੰਡਣਹਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਇੰਦਾ। ਨਿਰਗੁਣ ਸਰਗੁਣ ਕਰ ਉਜਿਆਰ, ਗੁਰ ਅਵਤਾਰ ਨਾਉਂ ਧਰਾਇੰਦਾ। ਨਾਮ ਡੰਕਾ ਅਪਰ ਅਪਾਰ, ਗ੍ਰਹਿ ਮੰਦਰ ਆਪ ਵਜਾਇੰਦਾ। ਦੀਵਾ ਬਾਤੀ ਕਰ ਉਜਿਆਰ, ਨੂਰ ਨੁਰਾਨਾ ਨੂਰ ਧਰਾਇੰਦਾ। ਸਾਚੀ ਹਾਟੀ ਖੋਲ੍ਹ ਕਵਾੜ, ਚੌਦਾਂ ਤਬਕਾਂ ਰਾਹ ਚਲਾਇੰਦਾ। ਚੌਦਾਂ ਲੋਕ ਕਰੇ ਖ਼ਬਰਦਾਰ, ਸਚ ਸਲੋਕ ਇਕ ਅਲਾਇੰਦਾ। ਦੇਵਣਹਾਰਾ ਨਾਮ ਸਹਾਰ, ਮੰਤਰ ਸਤਿ ਸਤਿ ਦ੍ਰਿੜਾਇੰਦਾ। ਵੇਖਣਹਾਰਾ ਨਿਰਗੁਣ ਧਾਰ, ਸਰਗੁਣ ਆਪਣਾ ਰਾਹ ਜਣਾਇੰਦਾ। ਨਿਸ਼ਅੱਖਰ ਦੇਵੇ ਕਰ ਵਿਚਾਰ, ਵਿਚਾਰ ਵਿਚ ਕਦੇ ਨਾ ਆਇੰਦਾ। ਲੇਖਾ ਜਾਣ ਵੇਦ ਚਾਰ, ਸ਼ਾਸਤਰ ਸਿਮਰਤ ਪੁਰਾਨ ਆਪ ਪੜ੍ਹਾਇੰਦਾ। ਦੇਵਣਹਾਰਾ ਗੀਤਾ ਗਿਆਨ, ਅੱਠ ਦਸ ਵੰਡ ਵੰਡਾਇੰਦਾ। ਲੇਖਾ ਜਾਣ ਅੰਜੀਲ ਕੁਰਾਨ, ਕਾਇਆ ਕੁਰਾ ਖੋਜ ਖੁਜਾਇੰਦਾ। ਮਾਰਨਹਾਰਾ ਅਣਿਆਲਾ ਬਾਣ, ਤੀਰ ਅਣੀਆਲਾ ਇਕ ਚਲਾਇੰਦਾ। ਗੁਰ ਅਵਤਾਰ ਦੇ ਗਿਆਨ, ਲੋਕਮਾਤ ਧਰਮ ਚਲਾਇੰਦਾ। ਵੇਖਣਹਾਰਾ ਨੌਜਵਾਨ, ਨਜ਼ਰ ਕਿਸੇ ਨਾ ਆਇੰਦਾ। ਵਸਣਹਾਰਾ ਸਚ ਮਕਾਨ, ਬੇਮੁਕਾਮ ਫੇਰਾ ਪਾਇੰਦਾ। ਪਰਵਰਦਿਗਾਰ ਵਡ ਅਮਾਮ, ਹਜ਼ਰਤ ਇਕੋ ਨਜ਼ਰੀ ਆਇੰਦਾ। ਦੇਵਣਹਾਰਾ ਸਚ ਪੈਗ਼ਾਮ, ਸਾਚੇ ਹੁਜਰੇ ਸੋਭਾ ਪਾਇੰਦਾ। ਦੱਸਣਹਾਰ ਇਲਾਹੀ ਕਲਾਮ, ਕਲਮਾ ਸੱਚਾ ਇਕ ਜਣਾਇੰਦਾ। ਵੇਖਣਹਾਰਾ ਕਾਇਨਾਤ, ਦੋ ਜਹਾਨਾਂ ਖੋਜ ਖੁਜਾਇੰਦਾ। ਲੱਖ ਚੁਰਾਸੀ ਵੇਖੇ ਮਾਰ ਝਾਤ, ਘਟ ਘਟ ਅੰਦਰ ਡੇਰਾ ਲਾਇੰਦਾ। ਜੁਗ ਚੌਕੜੀ ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣੀ ਧਾਰ ਵਖਾਇੰਦਾ। ਨਿਰਗੁਣ ਧਾਰ ਅਗੰਮ ਭੇਵ ਕੋਇ ਨਾ ਪਾਈਆ। ਨਾ ਮਰੇ ਨਾ ਪਏ ਜੰਮ, ਜੀਵਣ ਮਰਨ ਨਾ ਕੋਇ ਵਡਿਆਈਆ। ਹੱਡ ਮਾਸ ਨਾੜੀ ਨਾ ਚੰਮ, ਤੱਤਵ ਤੱਤ ਨਾ ਵੰਡ ਵੰਡਾਈਆ। ਰਾਗ ਨਾਦ ਨਾ ਕੋਈ ਸੁਣੇ ਕੰਨ, ਅਨਾਦੀ ਨਾਦ ਨਾ ਕੋਇ ਜਣਾਈਆ। ਨਿਰਗੁਣ ਰੂਪ ਸ੍ਰੀ ਭਗਵਨ, ਜੋਤੀ ਜਾਤਾ ਡਗਮਗਾਈਆ। ਸਦਾ ਸਦਾ ਸਦ ਜਾਣੇ ਆਪਣਾ ਕੰਮ, ਨਿਹਕਰਮੀ ਕਰਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਬਣੇ ਜਨਨੀ ਜਨ, ਧੰਨ ਧੰਨ ਜਣੇਂਦੀ ਮਾਈਆ। ਬਣ ਬਣ ਜਣੇਂਦੀ ਮਾਇਆ, ਜਨਨੀ ਆਪ ਅਖਵਾਇੰਦਾ। ਬਣ ਬਣ ਸੱਚਾ ਦਾਈ ਦਾਇਆ, ਸੇਵਕ ਆਪਣੀ ਸੇਵ ਕਮਾਇੰਦਾ। ਗੁਰ ਅਵਤਾਰ ਭੇਵ ਖੁਲਾਇਆ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਨਿਰਗੁਣ ਸਰਗੁਣ ਮਾਰਗ ਲਾਇਆ, ਜੁਗ ਜੁਗ ਆਪਣਾ ਰਾਹ ਜਣਾਇੰਦਾ। ਸਾਚਾ ਸੋਹਲਾ ਇਕ ਸੁਣਾਇਆ, ਢੋਲਾ ਇਕੋ ਇਕ ਵਡਿਆਇੰਦਾ। ਪੰਜ ਤੱਤ ਚੋਲਾ ਲਏ ਬਦਲਾਇਆ, ਨਿਰਗੁਣ ਨੂਰ ਇਕ ਪਰਗਟਾਇੰਦਾ। ਪਰਦਾ ਉਹਲਾ ਜਗਤ ਰਖਾਇਆ, ਭੇਵ ਕੋਇ ਨਾ ਆਇੰਦਾ। ਮੌਲਾ ਆਪਣਾ ਖੇਲ ਰਚਾਇਆ, ਖ਼ਾਲਕ ਖ਼ਲਕ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਇੰਦਾ। ਸਾਚਾ ਹੁਕਮ ਇਕ ਜਣਾਵਾਂਗਾ। ਪੁਰਖ ਅਕਾਲ ਅਖਵਾਵਾਂਗਾ।

ਸਚਖੰਡ ਦਵਾਰ ਸੁਹਾਵਾਂਗਾ। ਉਚੇ ਟਿੱਲੇ ਆਸਣ ਲਾਵਾਂਗਾ। ਜੋਤੀ ਜੋਤ ਡਗਮਗਾਵਾਂਗਾ। ਪਰਵਰਦਿਗਾਰ ਨੂਰ ਰੁਸ਼ਨਾਵਾਂਗਾ। ਜ਼ਾਹਿਰ ਜ਼ਹੂਰ ਭੇਸ ਵਟਾਵਾਂਗਾ। ਇਕੋ ਮਾਰਗ ਲਾਵਾਂਗਾ। ਹੁਕਮੀ ਹੁਕਮ ਜਣਾਵਾਂਗਾ। ਸੁਤ ਦੁਲਾਰ ਉਠਾਵਾਂਗਾ। ਸ਼ਬਦੀ ਡੰਕ ਵਜਾਵਾਂਗਾ। ਵਿਸ਼ਨੂੰ ਫੜ ਉਠਾਵਾਂਗਾ। ਬ੍ਰਹਮਾ ਅੱਖ ਖੁਲ੍ਹਾਵਾਂਗਾ। ਸ਼ੰਕਰ ਧੂੜੀ ਇਕ ਰਮਾਵਾਂਗਾ। ਸੁਰਪਤ ਮਾਣ ਚੁਕਾਵਾਂਗਾ। ਕਰੋੜ ਤੇਤੀਸ ਖ਼ਾਕ ਮਿਲਾਵਾਂਗਾ। ਹਰਿ ਜਗਦੀਸ ਇਕ ਅਖਵਾਵਾਂਗਾ। ਲੋਆਂ ਪੁਰੀਆਂ ਖੋਜ ਖੁਜਾਵਾਂਗਾ । ਬ੍ਰਹਿਮੰਡ ਖੰਡ ਪਰਦਾ ਲਾਹਵਾਂਗਾ। ਤ੍ਰੈਗੁਣ ਭੇਵ ਚੁਕਾਵਾਂਗਾ। ਪੰਚਮ ਝੇੜਾ ਆਪ ਮਿਟਾਵਾਂਗਾ। ਸਾਚਾ ਖੇੜਾ ਇਕ ਵਖਾਵਾਂਗਾ। ਨੇਰਨ ਨੇਰਾ ਨਜ਼ਰੀ ਆਵਾਂਗਾ । ਦੂਰ ਦੁਰਾਡਾ ਪੰਧ ਮੁਕਾਵਾਂਗਾ। ਇਕੋ ਰਾਗ ਸੁਣਾਵਾਂਗਾ। ਤੇਈ ਅਵਤਾਰ ਫੜ ਹਿਲਾਵਾਂਗਾ। ਭਗਤ ਅਠਾਰਾਂ ਜਾਗ ਖੁਲ੍ਹਾਵਾਂਗਾ। ਨਿਰਗੁਣ ਨਾਨਕ ਤਾਰ ਹਿਲਾਵਾਂਗਾ । ਗੋਬਿੰਦ ਸੂਰਾ ਇਕ ਅਖਵਾਵਾਂਗਾ। ਨਾਮ ਖੰਡਾ ਇਕ ਚਮਕਾਵਾਂਗਾ। ਬ੍ਰਹਿਮੰਡਾਂ ਵੇਖ ਵਖਾਵਾਂਗਾ। ਕਲ ਕਲਕੀ ਅਵਤਾਰ ਕਹਾਵਾਂਗਾ। ਸੰਬਲ ਡੇਰਾ ਲਾਵਾਂਗਾ । ਕਲਜੁਗ ਰੀਤੀ ਮੇਟ ਮਿਟਾਵਾਂਗਾ। ਮੰਦਰ ਮਸੀਤੀ ਸਾਰੇ ਢਾਵਾਂਗਾ। ਜੋਤ ਅਤੀਤੀ ਇਕ ਵਖਾਵਾਂਗਾ। ਪੁਰਖ ਅਕਾਲ ਘਟ ਘਟ ਨਜ਼ਰੀ ਆਵਾਂਗਾ। ਦੀਨ ਦਿਆਲ ਰੂਪ ਧਰਾਵਾਂਗਾ। ਗੁਰਮੁਖ ਸੱਚੇ ਲਾਲ ਫੜ ਉਠਾਵਾਂਗਾ। ਰੰਗ ਗੁਲਾਲ ਇਕ ਚੜ੍ਹਾਵਾਂਗਾ। ਕਲਜੁਗ ਕਾਲ ਨਾਲ ਰਲਾਵਾਂਗਾ। ਮਹਾਂਕਾਲ ਸਮਝਾਵਾਂਗਾ। ਧਰਮ ਰਾਏ ਹਿਲਾਵਾਂਗਾ। ਚਿਤਰ ਗੁਪਤ ਨਾਲ ਮਿਲਾਵਾਂਗਾ। ਲਾੜੀ ਮੌਤ ਇਸ਼ਾਰੇ ਨਾਲ ਜਣਾਵਾਂਗਾ। ਕੂੜੀ ਕਿਰਿਆ ਮੇਟ ਮਿਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਰ ਵਖਾਵਾਂਗਾ। ਸਾਚੀ ਕਰਨੀ ਕਰ ਵਖਾਉੂਂਗਾ। ਸੋ ਪੁਰਖ ਨਿਰੰਜਣ ਨਾਮ ਧਰਾਉੂਂਗਾ। ਹਰਿ ਪੁਰਖ ਨਿਰਜਣ ਵੇਸ ਵਟਾਉੂਂਗਾ। ਏਕੰਕਾਰ ਪਰਦਾ ਲਾਹੂੰਗਾ। ਆਦਿ ਨਿਰੰਜਣ ਜੋਤ ਜਗਾਉੂਂਗਾ। ਅਬਿਨਾਸ਼ੀ ਕਰਤਾ ਰਾਹ ਚਲਾਉੂਂਗਾ। ਸ੍ਰੀ ਭਗਵਾਨ ਘਰ ਘਰ ਅਲਖ ਜਗਾਉੂਂਗਾ। ਪਾਰਬ੍ਰਹਮ ਬ੍ਰਹਮ ਆਪਣਾ ਮੇਲ ਮਿਲਾਉੂਂਗਾ। ਚਾਰ ਵਰਨ ਸਮਝਾਉੂਂਗਾ। ਬਰਨ ਅਠਾਰਾਂ ਮੇਟ ਮਿਟਾਉੂਂਗਾ। ਗੁਰ ਅਵਤਾਰਾਂ ਹੁਕਮ ਮਨਾਉੂਂਗਾ। ਜ਼ਾਹਿਰ ਪੀਰ ਨਜ਼ਰੀ ਆਉੂਂਗਾ। ਅਮਾਮ ਆਪਣਾ ਭੇਵ ਚੁਕਾਉੂਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਰ ਵਖਾਊਂਗਾ। ਸਾਚੀ ਕਰਨੀ ਕਰ ਵਖਾਵਾਂਗਾ। ਕਲਜੁਗ ਕੂੜ ਮਿਟਾਵਾਂਗਾ। ਮੂਰਖ ਮੂੜ੍ਹ ਸਮਝਾਵਾਂਗਾ। ਸ਼ਬਦ ਨਾਦ ਤੂਰ ਵਜਾਵਾਂਗਾ। ਅਨਹਦ ਰਾਗੀ ਰਾਗ ਸੁਣਾਵਾਂਗਾ। ਸ੍ਰਿਸ਼ਟ ਸਬਾਈ ਫੜ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਚਾ ਰਹਿਬਰ ਇਕ ਅਖਵਾਵਾਂਗਾ । ਸਾਚਾ ਰਹਿਬਰ ਇਕ ਅਖਵਾਏਗਾ। ਪਰਵਰਦਿਗਾਰ ਫੇਰਾ ਪਾਏਗਾ। ਸ਼ਰਕਤ ਸਭ ਦੀ ਮੇਟ ਮਿਟਾਏਗਾ। ਨਫਰਤ ਕਰਦਾ ਨਜ਼ਰ ਕੋਈ ਨਾ ਆਏਗਾ। ਸਾਚੀ ਹਰਕਤ ਇਕ ਵਖਾਏਗਾ। ਬਰਕਤ ਆਪਣੀ ਇਕ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਏਗਾ। ਸਾਚੀ ਕਰਨੀ ਹਰਿ ਕਰਾਵੇਗਾ। ਚੌਦਾਂ ਤਬਕ ਹਿਲਾਵੇਗਾ। ਪੀਰ ਪੈਗ਼ੰਬਰ ਕੁਰਲਾਵੇਗਾ। ਨੇਤਰ ਨੈਣਾਂ ਨੀਰ ਵਹਾਵੇਗਾ। ਸਦੀ ਚੌਧਵੀਂ ਭਾਰ ਨਾ ਕੋਈ ਉਠਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣਾ ਫੇਰਾ ਪਾਵੇਗਾ। ਕਲ ਫੇਰਾ ਪਾਏ ਭਗਵਾਨ, ਬੇਪਰਵਾਹ ਵੱਡੀ ਵਡਿਆਈਆ। ਜੋਧਾ

ਸੂਰਬੀਰ ਨੌਜਵਾਨ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਸ੍ਰਿਸ਼ਟ ਸਬਾਈ ਵੇਖੇ ਮਾਰ ਧਿਆਨ, ਆਤਮ ਖੋਜ ਖੁਜਾਈਆ। ਲੇਖਾ ਜਾਣੇ ਰਾਜ ਰਾਜਾਨ, ਭੂਪਤ ਭੂਪ ਭੇਵ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਪਰਦਾ ਆਪ ਉਠਾਈਆ। ਸਾਚਾ ਪਰਦਾ ਚੁਕੇ ਆਪ, ਆਪ ਆਪਣੀ ਦਇਆ ਕਮਾਈਆ। ਮੂਸਾ ਨਜ਼ਰੀ ਆਏ ਈਸਾ ਬਾਪ, ਪਿਤਾ ਪੂਤ ਵਡ ਵਡਿਆਈਆ। ਮੁਹੰਮਦ ਵੇਖੇ ਸੱਜਣ ਸਾਕ, ਸ਼ਾਹ ਸੁਲਤਾਨ ਬੇਪਰਵਾਹੀਆ। ਨਾਨਕ ਨਿਰਗੁਣ ਖੋਲ੍ਹੇ ਤਾਕ, ਦੋ ਜਹਾਨਾਂ ਦਏ ਵਡਿਆਈਆ। ਗੋਬਿੰਦ ਪੂਰਾ ਕਰੇ ਭਵਿਖਤ ਵਾਕ, ਨਾ ਕੋਈ ਮੇਟੇ ਮੇਟ ਮਿਟਾਈਆ। ਪਰਗਟ ਹੋਵੇ ਪੁਰਖ ਸਮਰਾਥ, ਨਿਹਕਲੰਕਾ ਨਾਉਂ ਧਰਾਈਆ। ਸਭ ਦਾ ਪਾਰ ਕਿਨਾਰਾ ਕਰੇ ਘਾਟ, ਮੰਝਧਾਰ ਦਏ ਰੁੜ੍ਹਾਈਆ। ਕੋਈ ਨਾ ਦੀਸੇ ਸੱਜਣ ਸਾਕ, ਸਗਲਾ ਸੰਗ ਨਾ ਕੋਈ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਦਰ ਮੰਗਾਈਆ। ਪੀਰ ਪੈਗ਼ੰਬਰ ਦਰ ਦਰ ਆ, ਘਰ ਘਰ ਵੇਖ ਵਖਾਇੰਦਾ। ਸਦੀ ਚੌਧਵੀਂ ਪੰਧ ਮੁਕਾ, ਪਾਂਧੀ ਇਕੋ ਫੇਰਾ ਪਾਇੰਦਾ। ਅੰਤ ਸਲਾਮ ਲਓ ਬੁਲ੍ਹਾ, ਧੁਰ ਸੰਦੇਸਾ ਇਕ ਸੁਣਾਇੰਦਾ। ਰੂਹ ਬੁੱਤ ਹੋਏ ਜੁਦਾ, ਕਲਮਾ ਨਬੀ ਨਾ ਕੋਇ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਪੀਰ ਪੈਗ਼ੰਬਰ ਨੇਤਰ ਖੋਲ੍ਹ, ਨੇਤਰ ਨੈਣ ਉਠਾਈਆ। ਕਵਣ ਦਵਾਰੇ ਪਰਵਰਦਿਗਾਰ ਰਿਹਾ ਬੋਲ, ਸਚ ਸੰਦੇਸਾ ਇਕ ਸੁਣਾਈਆ। ਚਾਰੇ ਕੁੰਟ ਵੱਜਿਆ ਢੋਲ, ਡੰਕਾ ਇਕੋ ਇਕ ਜਣਾਈਆ। ਚੌਦਾਂ ਤਬਕਾਂ ਜਿਸ ਕੁੰਡਾ ਦਿਤਾ ਖੋਲ੍ਹ, ਖਾਲੀ ਹੱਥ ਸਰਬ ਵਖਾਈਆ। ਵਸਤ ਰਹੀ ਨਾ ਕਿਸੇ ਕੋਲ, ਨੇਤਰ ਰੋਵਣ ਮਾਰਨ ਧਾਹੀਂਆ। ਚੌਦਾਂ ਸਦੀਆਂ ਰਹੇ ਅਨਭੋਲ, ਬੇਪਰਵਾਹ ਚਲੇ ਨਾ ਕੋਇ ਰਜਾਈਆ। ਅੰਤਮ ਆਇਆ ਤੋਲਣ ਤੋਲ, ਤੋਲਾ ਬਣਿਆ ਇਕ ਰਘਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵੱਡਾ ਸ਼ਹਿਨਸ਼ਾਹੀਆ। ਤੋਲਾ ਬਣ ਫੜ ਤਰਾਜ਼ੂ, ਤ੍ਰੈਗੁਣ ਅਤੀਤਾ ਫੇਰਾ ਪਾਇੰਦਾ। ਈਸਾ ਮੂਸਾ ਇਕ ਦੂਜੇ ਦਾ ਪਕੜਨ ਬਾਜ਼ੂ, ਬਾਜ਼ੀ ਸਭ ਦੀ ਆਪ ਉਲਟਾਇੰਦਾ। ਮੁਹੰਮਦ ਕਹੇ ਮੇਰਾ ਵੱਡਾ ਸਾਕੂ, ਸੱਜਣ ਨਜ਼ਰ ਕੋਇ ਨਾ ਆਇੰਦਾ। ਜਿਨ੍ਹਾਂ ਰਸਨਾ ਜਿਹਵਾ ਪੀਤਾ ਤੰਬਾਕੂ, ਤੁਖ਼ਤ ਤਿਨ੍ਹਾਂ ਆਪ ਉਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਈਸਾ ਮੂਸਾ ਦਰ ਮੰਗ ਮੰਗਾਇੰਦਾ। ਈਸਾ ਮੂਸਾ ਆਏ ਨੱਠੇ, ਦੋਇ ਜੋੜ ਜੋੜ ਸਰਨਾਈਆ। ਹਰਿ ਸਰਨਾਈ ਦੋਵੇਂ ਢੱਠੇ, ਨੇਤਰ ਨੈਣਾਂ ਨੀਰ ਵਹਾਈਆ। ਪਰਵਰਦਿਗਾਰ ਤੇਰੇ ਮਾਰਗ ਦੱਸੇ, ਅਲਫ ਯੇ ਕਰੀ ਪੜ੍ਹਾਈਆ। ਕਲਜੁਗ ਜੀਵ ਉਮਤ ਉਮਤੀ ਦੀਨ ਮਜ਼੍ਹਬ ਵਿਚ ਫਸੇ, ਲਾਸ਼ਰੀਕ ਨਜ਼ਰ ਕਿਸੇ ਨਾ ਆਈਆ। ਬਿਨ ਢਾਹਿਉਂ ਅੰਤਮ ਸਾਰੇ ਢੱਠੇ, ਬੈਠੇ ਪਿਠ ਵਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਇਕ ਅਰਜ਼ੋਈਆ। ਤੇਰੇ ਅੱਗੇ ਇਕ ਅਰਜ਼ੋਈ, ਰੋਜ਼ਾ ਨਿਮਾਜ਼ ਬਾਂਗ ਕੰਮ ਕਿਸੇ ਨਾ ਆਇੰਦਾ। ਦਰਗਹਿ ਸਾਚੀ ਮਿਲੇ ਨਾ ਢੋਈ, ਪਰਵਰਦਿਗਾਰ ਨਾ ਮੇਲ ਮਿਲਾਇੰਦਾ। ਸੁਰਤ ਸਵਾਣੀ ਨਾ ਜਾਗੀ ਸੋਈ, ਕਲਮਾ ਹੱਕ ਨਾ ਕੋਇ ਜਣਾਇੰਦਾ। ਤੋਬਾ ਤੋਬਾ ਤੇਰੀ ਦਰੋਹੀ, ਦਰੋਹੀ ਖ਼ੁਦਾਏ ਨਬੀ ਰਸੂਲ ਸਰਬ ਜਣਾਇੰਦਾ। ਤੇਰੇ ਨਾਲੋਂ ਹੋਈ ਜੁਦਾਈ, ਰੂਪ ਅਨੂਪ ਨਾ ਕੋਈ ਵਟਾਇੰਦਾ। ਅਸਾਂ ਮਾਰਗ ਦੇਣਾ ਸਿਧਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ

ਨਜ਼ਰ ਕੋਇ ਨਾ ਆਇੰਦਾ। ਤੁਧ ਬਿਨ ਨਜ਼ਰ ਕਰੇ ਕੌਣ ਬੇਨਜ਼ੀਰ, ਨਜ਼ਰ ਨਜ਼ਰ ਨਾ ਕੋਈ ਮਿਲਾਈਆ। ਸ਼ੇਖ਼ ਮੁਸਾਇਕ ਪੈਗ਼ੰਬਰ ਪੀਰ, ਮਿਲੇ ਨਾ ਕੋਈ ਵਡਿਆਈਆ । ਕੂੜੀ ਕਿਰਿਆ ਵੱਜਾ ਜ਼ੰਜੀਰ, ਤ੍ਰਿਸਨਾ ਮਮਤਾ ਬੈਠੀ ਬੰਧਨ ਪਾਈਆ। ਤੇਰੀ ਨਜ਼ਰ ਨਾ ਆਈ ਸਚ ਤਸਵੀਰ, ਤਸਬੀ ਝੂਠੀ ਗਲ ਲਟਕਾਈਆ। ਤੁਧ ਬਿਨ ਕਵਣ ਬਦਲੇ ਤਕਦੀਰ, ਤਦਬੀਰ ਸਕੇ ਨਾ ਕੋਈ ਜਣਾਈਆ। ਸਾਡੇ ਹੱਥ ਤੇਰੀ ਤਕਸੀਰ, ਤਾਲਬ ਤੇਰੀ ਓਟ ਰਖਾਈਆ। ਕਲਜੁਗ ਅੰਤਮ ਦਿਸੇ ਭੀੜ, ਹੌਲਾ ਭਾਰ ਨਾ ਕੋਇ ਵਖਾਈਆ। ਤੇਰੀ ਲਿਖੀ ਕਾਤਬ ਬਨ ਲੇਖਣੀ ਅਖ਼ੀਰ, ਨਾਤਾ ਜੁੜਿਆ ਕਲਮ ਸ਼ਾਹੀਆ। ਕਲਜੁਗ ਅੰਤਮ ਸਦੀ ਚੌਧਵੀਂ ਪਰਗਟ ਹੋਵੇ ਜ਼ਾਹਿਰਾ ਪੀਰ, ਅਮਾਮ ਅਮਾਮਾਂ ਫੇਰਾ ਪਾਈਆ। ਸਭ ਨੂੰ ਦੇਵੇ ਅੰਮ੍ਰਿਤ ਨੀਰ, ਆਬੇ ਹਯਾਤ ਸਚ ਪਿਆਲਾ ਦੀਨ ਦਿਆਲਾ ਹੱਥ ਉਠਾਈਆ। ਲੇਖਾ ਜਾਣੇ ਸ਼ਾਹ ਹਕੀਰ, ਰਾਜ ਰਾਜਾਨ ਨਾ ਕੋਇ ਜਣਾਈਆ। ਤੇਰੇ ਦਰ ਤੇ ਡਿਗੇ ਅੰਤ ਅਖ਼ੀਰ, ਆਪਣਾ ਮਾਣ ਨਾ ਕੋਈ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੇ ਦੇਣਾ ਸਾਚਾ ਵਰ, ਤੁਧ ਬਿਨ ਹੋਏ ਨਾ ਕੋਇ ਸਹਾਈਆ। ਪਰਵਰਦਿਗਾਰ ਇਕ ਅਤੀਤਾ, ਤ੍ਰੈਭਵਨ ਧਨੀ ਆਪ ਜਣਾਇੰਦਾ। ਪੀਰ ਪੈਗ਼ੰਬਰ ਪਿਛਲੀ ਛੱਡੋ ਰੀਤਾ, ਆਪਣਾ ਅਗਲਾ ਮਾਰਗ ਲਾਇੰਦਾ। ਨਾਤਾ ਤੁਟੇ ਮੰਦਰ ਮਸੀਤਾ, ਮੁਸੱਲਾ ਹੇਠ ਨਾ ਕੋਈ ਵਛਾਇੰਦਾ। ਸੀਨਾ ਕਰੇ ਠਾਂਡਾ ਸੀਤਾ, ਅੰਮ੍ਰਿਤ ਮੇਘ ਬਰਸਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਪਤਤ ਪੁਨੀਤਾ, ਪਤਤ ਪਾਪੀ ਪਾਰ ਕਰਾਇੰਦਾ। ਪਿਛਲਾ ਵੇਲਾ ਪਿਛੇ ਬੀਤਾ, ਅੱਗੇ ਇਕੋ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਇੰਦਾ। ਸਾਚੀ ਸਿਖਿਆ ਇਕ ਸਮਝਾਵਾਂਗਾ। ਈਸਾ ਮੂਸਾ ਨਾਮ ਜਪਾਵਾਂਗਾ। ਮੁਹੰਮਦ ਰਾਗ ਸੁਣਾਵਾਂਗਾ। ਅੱਲਾ ਰਾਣੀ ਮਾਣ ਚੁਕਾਵਾਂਗਾ। ਸਚ ਕਹਾਣੀ ਇਕ ਪਰਗਟਾਵਾਂਗਾ। ਦੋ ਜਹਾਨਾਂ ਰਾਣੀ ਆਪ ਬਣਾਵਾਂਗਾ। ਖਾਣੀ ਬਾਣੀ ਬਹਿ ਸਮਝਾਵਾਂਗਾ। ਬਾਣੀ ਅਗੰਮ ਲਿਖਾਵਾਂਗਾ। ਜਨ ਭਗਤ ਲਗਨ ਲਗਾਵਾਂਗਾ। ਆਪਣੀ ਰੰਗਨ ਚੜ੍ਹਾਵਾਂਗਾ। ਕਿਸੇ ਦਰ ਨਾ ਮੰਗਣ ਜਾਵਾਂਗਾ। ਕਲਜੁਗ ਕੂੜਾ ਝਗੜਾ ਅੰਤ ਚੁਕਾਵਾਂਗਾ। ਪੀਰ ਪੈਗ਼ੰਬਰਾਂ ਅੱਖੀਂ ਵਖਾਵਾਂਗਾ। ਗੁਰ ਅਵਤਾਰਾਂ ਆਪ ਸਮਝਾਵਾਂਗਾ। ਜ਼ਾਤ ਪਾਤ ਮੇਟ ਮਿਟਾਵਾਂਗਾ। ਦੀਨ ਮਜ਼੍ਹਬ ਨਾ ਕੋਈ ਰਖਾਵਾਂਗਾ। ਆਤਮ ਪਰਮਾਤਮ ਪਰਦਾ ਲਾਹਵਾਂਗਾ। ਬ੍ਰਹਮ ਪਾਰਬ੍ਰਹਮ ਰਲਾਵਾਂਗਾ। ਈਸ਼ ਜੀਵ ਗੋਦ ਬਹਾਵਾਂਗਾ। ਧੁਰ ਸੰਜੋਗ ਮੇਲ ਮਿਲਾਵਾਂਗਾ। ਦਰਸ ਅਮੋਘ ਕਰਾਵਾਂਗਾ। ਪਿਛਲੀ ਹਰਸ ਮਿਟਾਵਾਂਗਾ। ਗੋਬਿੰਦ ਕਰਜ਼ਾ ਲਾਹਵਾਂਗਾ। ਆਪਣਾ ਫਰਜ਼ ਨਿਭਾਵਾਂਗਾ। ਇਕੋ ਤਰਜ ਅਲਾਵਾਂਗਾ। ਸੋਹੰ ਢੋਲਾ ਗਾਵਾਂਗਾ। ਸਤਿਜੁਗ ਰਾਹ ਚਲਾਵਾਂਗਾ। ਨਾਨਕ ਨਿਰਗੁਣ ਇਕ ਦਰਸਾਵਾਂਗਾ। ਗੋਬਿੰਦ ਡੰਕ ਵਜਾਵਾਂਗਾ। ਪੀਰ ਪੈਗ਼ੰਬਰਾਂ ਉਂਗਲੀ ਲਾ ਕੇ ਆਪਣਾ ਘਰ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦੀ ਚੌਧਵੀਂ ਪੰਧ ਮੁਕਾਵਾਂਗਾ। ਸਦੀ ਚੌਧਵੀਂ ਪੰਧ ਮੁਕੇਗਾ। ਬੇਪਰਵਾਹ ਕਦੇ ਨਾ ਰੁਕੇਗਾ। ਸਾਂਝਾ ਪੀਰ ਉਠੇਗਾ। ਬੇਨਜ਼ੀਰ ਤੁਠੇਗਾ। ਸ਼ੇਰ ਇਕੋ ਬੁੱਕੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਭਗਤ ਭਗਵਾਨ ਏਕਾ ਰੰਗ ਰੰਗੇਗਾ। ਗੁਰ ਅਵਤਾਰ ਆਇਆ ਨੇੜੇ, ਨੇਰਨ ਨੇਰਾ ਆਪ ਜਣਾਇੰਦਾ। ਕਲਜੁਗ ਅੰਤਮ ਵੇਖੋ ਕੇਹੜੇ, ਸ੍ਰੀ ਭਗਵਾਨ ਆਪ ਉਠਾਇੰਦਾ। ਸ੍ਰਿਸ਼ਟ ਸਬਾਈ ਪਏ ਝੇੜੇ, ਝਗੜਾ ਅੰਤ ਨਾ ਕੋਈ ਮਿਟਾਇੰਦਾ। ਕੋਈ ਨਾ

ਕਹੇ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਮੇਲ ਨਾ ਕੋਈ ਰਖਾਇੰਦਾ। ਤ੍ਰੈਗੁਣ ਮਾਇਆ ਪਾਇਆ ਘੇਰਾ, ਜਗਤ ਜੰਜ਼ਾਲ ਨਾ ਕੋਇ ਗਵਾਇੰਦਾ। ਕੂੜੀ ਕਿਰਿਆ ਹੇਰਾ ਫੇਰਾ, ਮਾਇਆ ਪਰਦਾ ਨਾ ਕੋਈ ਉਠਾਇੰਦਾ। ਕਿਸੇ ਨਾ ਦਿਸੇ ਸੰਝ ਸਵੇਰਾ, ਰੈਣ ਅੰਧੇਰਾ ਇਕੋ ਛਾਇੰਦਾ । ਪੁਰਖ ਅਕਾਲ ਦੀਨ ਦਿਆਲ ਨੌਂ ਸੌ ਚੁਰਾਨਵੇ ਚੌਕੜੀ ਜੁਗ ਵੇਂਹਦਾ ਰਿਹਾ ਕਰਕੇ ਵੱਡਾ ਜ਼ੇਰਾ, ਸਚਖੰਡ ਆਪਣਾ ਆਸਣ ਲਾਇੰਦਾ। ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰਦਾ ਰਿਹਾ ਮਿਹਰਾਂ, ਮਿਹਰਵਾਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਆਪਣੀ ਕਲ ਧਰਾਇੰਦਾ। ਕਲਜੁਗ ਕਲ ਧਰਾਵੇਗਾ। ਅਛਲ ਅਛੱਲ ਕਰਾਵੇਗਾ। ਬਲ ਪਿਛਲਾ ਮਾਣ ਮਿਟਾਵੇਗਾ। ਅਟੱਲ ਮਹੱਲ ਬਹਾਵੇਗਾ। ਪੰਚਮ ਜੋੜ ਜੁੜਾਵੇਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਅੰਤ ਸੁਣਾਵੇਗਾ। ਏਕਾ ਇਸ਼ਟ ਜਣਾਵੇਗਾ। ਏਕਾ ਸ੍ਰਿਸ਼ਟ ਵਸਾਵੇਗਾ। ਇਕੋ ਫੇਰੀ ਪਾਵੇਗਾ। ਪੰਚ ਪਰਧਾਨ ਆਪ ਜਣਾਵੇਗਾ। ਸੱਚਖੰਡ ਦਾ ਸਚ ਵਿਹਾਰ, ਲੋਕਮਾਤ ਵਖਾਵੇਗਾ। ਭਗਤ ਭਗਵਾਨ ਮਿਲਾਵੇਗਾ। ਭਗਤ ਦਵਾਰ ਸੁਹਾਵੇਗਾ। ਛੱਤੀ ਜੁਗ ਦਾ ਪੰਧ ਮੁਕਾਵੇਗਾ। ਬੱਤੀ ਦੰਦ ਨਾ ਕੋਈ ਗਾਵੇਗਾ। ਰੱਤੀ ਰੱਤ ਸਰਬ ਸੁਕਾਵੇਗਾ। ਦੀਵਾ ਬਾਤੀ ਨਾ ਕੋਈ ਜਗਾਵੇਗਾ। ਕਲਜੁਗ ਹੱਟੀ ਵੇਖ ਵਖਾਵੇਗਾ। ਕੂੜੀ ਖੱਟੀ ਕੂੜਿਆਂ ਸਿਰਾਂ ਚੁਕਾਵੇਗਾ। ਅੰਤ ਵਾਸਨਾ ਹੋਈ ਖੱਟੀ, ਖਟਕਾ ਸਰਬ ਮਿਟਾਵੇਗਾ। ਮੁਹੰਮਦ ਵੇਖੇ ਮੌਲੀ ਅੱਟੀ, ਸਾਚਾ ਤੰਦ ਨਾ ਕੋਈ ਬੰਧਾਵੇਗਾ। ਕਿਸੇ ਮਸਜਦ ਦਿਸੇ ਨਾ ਮੋਮਬੱਤੀ, ਨੂਰ ਜ਼ਹੂਰ ਨਾ ਕੋਈ ਵਖਾਵੇਗਾ। ਚਾਰੋਂ ਕੁੰਟ ਵਾ ਆਵੇ ਤੱਤੀ, ਅੰਮ੍ਰਿਤ ਮੇਘ ਨਾ ਕੋਈ ਬਰਸਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਰਾਗ ਛੱਤੀ, ਛਤੀਆਂ ਏਕਾ ਵੰਡ ਵੰਡਾਇੰਦਾ। ਵੰਡ ਵੰਡਾਏ ਸ੍ਰੀ ਭਗਵਾਨਾ, ਭਗਵਨ ਆਪਣਾ ਖੇਲ ਕਰਾਇੰਦਾ। ਕਲਜੁਗ ਅੰਤਮ ਹੋ ਮਿਹਰਵਾਨਾ, ਆਤਮ ਪਰਮਾਤਮ ਆਪ ਸਮਝਾਇੰਦਾ। ਭਗਤ ਭਗਵਾਨ ਬੰਨ੍ਹੇ ਗਾਨਾ, ਸਾਚਾ ਸਗਨ ਮਨਾਇੰਦਾ। ਦੇਵਣਹਾਰਾ ਧੁਰ ਫ਼ਰਮਾਣਾ, ਸਚ ਸੰਦੇਸਾ ਇਕ ਸੁਣਾਇੰਦਾ। ਆਤਮ ਪਰਮਾਤਮ ਸਚ ਗਿਆਨਾ, ਬੋਧ ਅਗਾਧ ਨਾਮ ਪੜ੍ਹਾਇੰਦਾ। ਅੰਮ੍ਰਿਤ ਆਤਮ ਪੀਣਾ ਖਾਣਾ, ਨਿਝਰ ਝਿਰਨਾ ਇਕ ਝਿਰਾਇੰਦਾ। ਜੋਤੀ ਨੂਰ ਨੂਰ ਨੁਰਾਨਾ, ਅਗਿਆਨ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਰੀਤੀ ਤੇਰੀ ਝੋਲੀ ਪਾਇੰਦਾ। ਕਲਜੁਗ ਤੇਰੀ ਰੀਤੀ ਤੇਰੀ ਝੋਲੀ ਪਾਵਾਂਗਾ। ਹੌਲੀ ਹੌਲੀ ਨਾਲ ਮਿਲਾਵਾਂਗਾ। ਸ੍ਰਿਸ਼ਟ ਸਬਾਈ ਗੋਲੀ ਅੰਤ ਬਣਾਵਾਂਗਾ। ਕਾਇਆ ਚੋਲੀ ਸਭ ਦੀ ਆਪ ਬਦਲਾਵਾਂਗਾ। ਡੋਲੀ ਤੇਰੇ ਕੰਧ ਚੁਕਾਵਾਂਗਾ। ਮੌਲੀ ਤੰਦ ਹੱਥ ਫੜਾਵਾਂਗਾ। ਅੱਲਾ ਰਾਣੀ ਨਾਲ ਗੌਂਦੀ, ਨੇਤਰ ਨੈਣਾਂ ਪਰਦਾ ਲਾਹਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਭਾਵਨੀ ਪੂਰ ਕਰਾਵਾਂਗਾ। ਤੇਰੀ ਭਾਵਨੀ ਪੂਰ ਕਰਾਵਾਂਗਾ। ਲੱਖ ਚੁਰਾਸੀ ਵਿਚ ਫਿਰਾਵਾਂਗਾ। ਸੰਤ ਸੁਹੇਲੇ ਸਾਚੇ ਵਖਾਵਾਂਗਾ। ਆਪ ਆਪਣੇ ਜਹੇ ਕਰਾਵਾਂਗਾ। ਨਿਰਭੌ ਹੋ ਨਾ ਕਦੇ ਡਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਇਕੋ ਚੜ੍ਹਾਵਾਂਗਾ। ਘਰ ਸਾਚਾ ਇਕ ਦਰਸੌਣਾ ਏਂ। ਸੰਬਲ ਨਗਰ ਡੇਰਾ ਲੌਣਾ ਏਂ। ਜੋਤੀ ਨੂਰ ਨੂਰ ਚਮਕੌਂਣਾ ਏ। ਆਪਣੀ ਕਾਰ ਕਮੌਣਾ ਏ। ਸ਼ਾਹ ਸੁਲਤਾਨਾਂ ਆਪ ਉਠੌਣਾ ਏ। ਰਾਓ ਰੰਕ ਹਿਲੌਣਾ ਏ। ਸੰਮਤ ਉਨੀਸਾ ਵੇਖ ਵਖੌਣਾ ਏ। ਬੀਸ ਬੀਸਾ ਰੰਗ ਚੜ੍ਹੌਣਾ ਏ। ਸਚ ਹਦੀਸਾ ਰਾਗ ਅਲੌਣਾ ਏ। ਖਾਲੀ ਖੀਸਾ ਸਰਬ ਕਰੌਣਾ

ਏ। ਤਾਜ ਸੀਸ ਨਾ ਕਿਸੇ ਟਿਕੌਣਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਰਮ ਕਮੌਣਾ ਏ। ਏਕਾ ਕਰਮ ਕਮਾਵਾਂਗਾ। ਸ਼ਾਹ ਸੁਲਤਾਨਾਂ ਖ਼ਾਕ ਮਿਲਾਵਾਂਗਾ। ਰਾਜ ਰਾਜਾਨਾਂ ਦਰ ਦਰ ਫਿਰਾਵਾਂਗਾ। ਗ਼ਰੀਬ ਨਿਮਾਣੇ ਫੜ ਉਠਾਵਾਂਗਾ। ਫੜ ਬਾਹੋਂ ਰਾਹੇ ਪਾਵਾਂਗਾ। ਚਾਰ ਵਰਨ ਮਨਾਵਾਂਗਾ। ਇਕ ਸਰਨ ਦਰਸਾਵਾਂਗਾ। ਨੇਤਰ ਹਰਨ ਫਰਨ ਖੋਲ੍ਹ ਵਖਾਵਾਂਗਾ। ਤਰਨੀ ਤਰਨ ਨਜ਼ਰੀ ਆਵਾਂਗਾ। ਮਰਨ ਡਰਨ ਚੁਕਾਵਾਂਗਾ। ਤ੍ਰੈਗੁਣ ਅਗਨ ਸੜਦੇ ਆਪ ਬਚਾਵਾਂਗਾ। ਜੋ ਸੋਹੰ ਢੋਲੇ ਪੜ੍ਹਦੇ, ਗੋਬਿੰਦ ਝੋਲੀ ਪਾਵਾਂਗਾ। ਜੀਵ ਜੰਤ ਕਲ ਅੜਦੇ, ਖ਼ਾਕੀ ਖ਼ਾਕ ਮਿਲਾਵਾਂਗਾ। ਇਕ ਦੂਜੇ ਨਾਲ ਲੜਦੇ, ਲੜ ਲੜ ਸਭ ਦਾ ਮੋਹ ਚੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਵਖਾਵਾਂਗਾ। ਹਰਿ ਆਪਣਾ ਖੇਲ ਵਖਾਏਗਾ। ਨੌਂ ਖੰਡ ਉਠਾਏਗਾ। ਸੱਤ ਦੀਪ ਲੜਾਏਗਾ। ਬਚਿਆ ਕੋਈ ਰਹਿਣ ਨਾ ਪਾਏਗਾ। ਬੀਸ ਬੀਸਾ ਹੁਕਮ ਮਨਾਏਗਾ। ਨਾਮ ਖੰਡਾ ਇਕ ਚਮਕਾਏਗਾ। ਕਲਜੁਗ ਰੰਡਾ ਕਰ ਵਖਾਏਗਾ। ਭੇਖ ਪਖੰਡਾ ਆਪ ਉਠਾਏਗਾ। ਬੱਤੀ ਦੰਦਾ ਗੌਂਦਾ ਨਜ਼ਰ ਕੋਈ ਨਾ ਆਏਗਾ। ਅੰਤਮ ਛੰਦਾ ਇਕ ਸੁਣਾਏਗਾ। ਜੋ ਬਚਿਆ ਬੰਦਾ ਕਰ ਬਹਾਏਗਾ। ਬਚਿਆ ਕੋਈ ਰਹਿਣ ਨਾ ਪਾਏਗਾ। ਨੇਤਰ ਅੰਧਾ ਮੂੰਹ ਦੇ ਭਾਰ ਸੁਟਾਏਗਾ। ਕੂੜੀ ਕਿਰਿਆ ਮੇਟ ਮਿਟਾਏਗਾ। ਨਿਵਣ ਸੁ ਅੱਖਰ ਇਕ ਸਮਝਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਆਪਣੀ ਕਰਨੀ ਆਪ ਕਮਾਏਗਾ। ਸਾਚੀ ਕਰਨੀ ਆਪ ਕਮਾਵੇਗਾ। ਸਚਖੰਡ ਦਵਾਰ ਹਰਿ ਸੁਹਾਵੇਗਾ। ਭਗਤ ਭਗਵਾਨ ਮਿਲਾਵੇਗਾ। ਢੋਲਾ ਇਕ ਸੁਣਾਵੇਗਾ। ਪਰਦਾ ਉਹਲਾ ਆਪ ਚੁਕਾਵੇਗਾ। ਮੌਲਾ ਨਜ਼ਰੀ ਇਕੋ ਆਵੇਗਾ। ਉਲਟਾ ਕਵਲਾ ਆਪ ਕਰਾਵੇਗਾ। ਅੰਮ੍ਰਿਤ ਝਿਰਨਾ ਇਕ ਝਿਰਾਵੇਗਾ। ਨਾਦੀ ਨਾਦ ਵਜਾਵੇਗਾ। ਬ੍ਰਹਮ ਬ੍ਰਹਮਾਦੀ ਖੋਜ ਖੋਜਾਵੇਗਾ। ਵਿਸਮਾਦੀ ਵਿਸਮਾਦ ਹੋ ਜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਚਲਾਵੇਗਾ। ਸਾਚਾ ਰਾਹ ਇਕੋ ਚਲੇਗਾ। ਪੁਰਖ ਅਕਾਲ ਦੋ ਜਹਾਨ ਖੇੜਾ ਮੱਲੇਗਾ। ਨੌਂ ਖੰਡ ਪ੍ਰਿਥਮੀ ਅੰਦਰ ਰਲੇਗਾ। ਦੂਈ ਦਵੈਤੀ ਕੋਈ ਨਾ ਸੱਲੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਨੇਹੁੜਾ ਇਕੋ ਘੱਲੇਗਾ। ਸਚ ਸਨੇਹੁੜਾ ਇਕ ਘਲਾਏਗਾ। ਦੀਪਕ ਜੋਤੀ ਨਾਮ ਜਪਾਵੇਗਾ। ਦੂਜਾ ਇਸ਼ਟ ਨਾ ਕੋਈ ਮਨਾਵੇਗਾ। ਦ੍ਰਿਸ਼ਟ ਸਭ ਦੀ ਆਪ ਖੁਲ੍ਹਾਵੇਗਾ। ਰਾਮਾ ਵਸ਼ਿਸ਼ਟ ਰੂਪ ਵਟਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਵੇਗਾ। ਕਰੋੜ ਤੇਤੀਸਾ ਧੂੜੀ ਖ਼ਾਕ ਰਮਾਵੇਗਾ। ਗੁਰ ਅਵਤਾਰ ਲੱਖ ਲੱਖ ਸ਼ੁਕਰ ਮਨਾਵੇਗਾ। ਪੀਰ ਪੈਗ਼ੰਬਰ ਸਯਦਾ ਸੀਸ ਝੁਕਾਵੇਗਾ। ਖਾਣੀ ਬਾਣੀ ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਨੈਣ ਸ਼ਰਮਾਵੇਗਾ। ਗਿਆਨ ਧਿਆਨ ਵਡ ਵਿਦਵਾਨ, ਚੌਦਾਂ ਵਿਦਿਆ ਮਾਣ ਕਰਾਵੇਗਾ। ਮੁੱਲਾਂ ਸ਼ੇਖ਼ ਮੁਸਾਇਕ ਪੀਰ ਸ਼ਾਹ ਹਕੀਰ ਪੰਡਤ ਪਾਂਧਾ ਕਲਜੁਗ ਜੀਵ ਥੱਕਾ ਮਾਂਦਾ ਆਪਣਾ ਬਲ ਨਾ ਕੋਈ ਰਖਾਵੇਗਾ। ਪੁਰਖ ਅਕਾਲ ਇਕ ਸਮਝਾਂਦਾ, ਸਚ ਸਨੇਹੁੜਾ ਆਪ ਘਲਾਂਦਾ, ਗੋਬਿੰਦ ਸੂਰਾ ਫੇਰਾ ਪਾਂਦਾ, ਨਜ਼ਰ ਕਿਸੇ ਨਾ ਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਵੇਗਾ। ਗੋਬਿੰਦ ਗੋਬਿੰਦ ਡੰਕਾ ਵੱਜੇਗਾ। ਜੋ ਘੜਿਆ ਅੰਤਮ ਭੱਜੇਗਾ। ਗੁਰਮੁਖ ਦਰਸ ਕਰ ਕਰ ਰੱਜੇਗਾ। ਮਨਮੁਖ ਕੂੜੀ ਕਿਰਿਆ ਨੱਚੇਗਾ। ਵੇਲੇ ਅੰਤ ਨਾ ਕੋਈ ਬਚੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰੇ ਸਰਬੰਗੇ

ਦਾ। ਸੂਰਾ ਸਰਬੰਗ ਹੈ। ਸਦ ਵਸੇ ਸੰਗ ਹੈ। ਰੂਪ ਰੰਗ ਨਾ ਕੋਈ ਰੇਖ ਹੈ। ਜੁਗਾਂ ਜੁਗੰਤ ਵਜਾਏ ਮਰਦੰਗ ਹੈ। ਲੋਆਂ ਪੁਰੀਆਂ ਵੇਖੇ ਲੰਘ ਹੈ। ਗੁਰ ਅਵਤਾਰਾਂ ਅੰਤਮ ਸੇਜਾ ਮਾਣੇ ਅਨੰਦ ਹੈ। ਪੀਰ ਪੈਗ਼ੰਬਰ ਸੇਜਾ ਸੁਹਾਏ ਪਲੰਘ ਹੈ। ਨਾਉਂ ਨਿਰੰਕਾਰਾ ਜਣਾਏ ਛੰਦ ਹੈ। ਜੁਗ ਚੌਕੜੀ ਦੇਵੇ ਦੰਡ ਹੈ। ਆਦਿ ਅੰਤ ਆਤਮ ਪਰਮਾਤਮ ਪਾਏ ਗੰਢ ਹੈ। ਜਨ ਭਗਤਾਂ ਦੇਵੇ ਠੰਡ ਹੈ। ਕਲਜੁਗ ਜੀਵ ਨਾਰ ਦੁਹਾਗਣ ਰੰਡ ਹੈ। ਦੂਈ ਦਵੈਤੀ ਹਉਮੇਂ ਹੰਗਤਾ ਅੰਦਰ ਕੰਧ ਹੈ। ਪਾਰਬ੍ਰਹਮ ਮਿਲਣ ਦਾ ਚੁਕਿਆ ਕਿਸੇ ਨਾ ਪੰਧ ਹੈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸਦਾ ਬਖ਼ਸ਼ੰਦ ਹੈ। ਆਪੇ ਹੋਏ ਬਖ਼ਸ਼ੰਦ ਦੀਨ ਦਿਆਲਾ, ਦਇਆਨਿਧ ਦਇਆ ਕਮਾਇੰਦਾ। ਕਲਜੁਗ ਅੰਤਮ ਖੇਲ ਨਿਰਾਲਾ, ਨਿਰਗੁਣ ਨਿਰਵੈਰ ਖੇਲ ਆਪ ਕਰਾਇੰਦਾ। ਲੇਖਾ ਜਾਣ ਕਾਲ ਮਹਾਂਕਾਲਾ, ਭੇਵ ਅਭੇਦਾ ਆਪ ਖੁਲਾਇੰਦਾ। ਸਚ ਧਰਮ ਦਾ ਸਚ ਦਵਾਰ ਸਚਖੰਡ ਸੱਚੀ ਧਰਮਸਾਲਾ, ਧੁਰ ਦਰਬਾਰੀ ਆਪ ਵਖਾਇੰਦਾ। ਭਗਤ ਭਗਵਾਨ ਬਣੇ ਰਖਵਾਲਾ, ਨਿਤ ਨਵਿਤ ਕਰ ਹਿਤ ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਕਲਜੁਗ ਅੰਤ ਜੀਵ ਜੰਤ ਕੂੜੀ ਕਿਰਿਆ ਕੱਢੇ ਦਿਵਾਲਾ, ਖਾਲੀ ਹੱਥ ਸਰਬ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਮਾਰਗ ਲਾਏ ਸੁਖਾਲਾ, ਸਾਚਾ ਰਾਹ ਇਕ ਜਣਾਇੰਦਾ। ਸਾਚਾ ਰਾਹ ਜਣਾਏ ਆਪ, ਆਪਣੀ ਦਇਆ ਕਮਾਈਆ। ਸ੍ਰਿਸ਼ਟ ਸਬਾਈ ਇਕੋ ਜਾਪ, ਜੀਵਣ ਜੁਗਤ ਦਏ ਜਣਾਈਆ। ਮੇਟ ਮਿਟਾਏ ਤੀਨੋ ਤਾਪ, ਤ੍ਰੈਗੁਣ ਅਗਨ ਨਾ ਲਾਗੇ ਰਾਈਆ। ਆਤਮ ਪਰਮਾਤਮ ਸੱਚਾ ਪਾਠ, ਸਾਚਾ ਹਵਨ ਇਕ ਕਰਾਈਆ। ਅੰਮ੍ਰਿਤ ਸਰ ਸਰੋਵਰ ਤੀਰਥ ਤਾਟ, ਕਿਨਾਰਾ ਇਕੋ ਨਜ਼ਰੀ ਆਈਆ। ਮੇਲ ਮਿਲਾਵਾ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣੀ ਧਾਰ ਸਮਾਈਆ। ਸੇਜ ਸੁਹੰਜਣੀ ਭੋਗ ਬਿਲਾਸ, ਰਸ ਇਕੋ ਇਕ ਜਣਾਈਆ। ਲੇਖਾ ਤੋੜ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਚਰਨਾਂ ਹੇਠ ਦਬਾਈਆ। ਭਗਤ ਭਗਵੰਤ ਰੱਖੇ ਪਾਸ, ਆਪ ਆਪਣੀ ਗੋਦ ਉਠਾਈਆ। ਸਾਚਾ ਸੰਤ ਨਾ ਹੋਏ ਉਦਾਸ, ਨਿਰਾਲਾ ਰੂਪ ਨਾ ਕੋਈ ਰਖਾਈਆ। ਗੁਰਮੁਖਾਂ ਦਰਸ ਵਖਾਏ ਸਾਖਿਆਤ, ਸਵੱਛ ਸਰੂਪੀ ਵੇਸ ਵਟਾਈਆ। ਗੁਰਸਿਖਾਂ ਦੇਵੇ ਨਾਮ ਦਾਤ, ਅਨਡਿਠੜੀ ਝੋਲੀ ਪਾਈਆ। ਗੁਰ ਕਾ ਸ਼ਬਦ ਵੱਡੀ ਕਰਾਮਾਤ, ਘਰ ਘਰ ਦਏ ਵਖਾਈਆ। ਕਲਜੁਗ ਨਾਤਾ ਤੁਟੇ ਕੋਈ ਨਾ ਦੇਵੇ ਸਾਥ, ਸਗਲਾ ਸੰਗ ਨਾ ਕੋਈ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਇਕੋ ਮਾਰਗ ਦਏ ਜਣਾਈਆ। ਕਰੇ ਖੇਲ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣਾ ਹੁਕਮ ਮਨਾਈਆ। ਕਲਜੁਗ ਜੀਵ ਹੰਸ ਬਣਾਏ ਫੜ ਫੜ ਕੱਗ, ਕਾਗ ਹੰਸ ਰੂਪ ਵਟਾਈਆ। ਨਿਰਮਲ ਦੀਪਕ ਜੋਤ ਜਾਏ ਜਗ, ਜੋਤੀ ਜੋਤ ਕਰੇ ਰੁਸ਼ਨਾਈਆ। ਆਤਮ ਨਾਦ ਵਜਾਏ ਵਿਚ ਬ੍ਰਹਮ ਬ੍ਰਹਮਾਦਿ, ਬ੍ਰਹਮਾਂਡ ਭੇਵ ਖੁਲ੍ਹਾਈਆ। ਸੰਤ ਸੁਹੇਲਾ ਗੁਰੂ ਗੁਰ ਚੇਲਾ, ਸਾਚੇ ਮੰਦਰ ਬਹੇ ਸਜ, ਗ੍ਰਹਿ ਮੰਦਰ ਸੋਭਾ ਪਾਈਆ। ਪਾਰਬ੍ਰਹਮ ਬ੍ਰਹਮ ਮਿਲੇ ਭੱਜ ਭੱਜ, ਦੂਰ ਦੁਰਾਡਾ ਪੰਧ ਮੁਕਾਈਆ। ਸਾਹਿਬ ਸਤਿਗੁਰ ਪਰਦਾ ਦੇਵੇ ਕੱਜ, ਸਚ ਦੁਸ਼ਾਲਾ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਰਾਹ ਇਕ ਵਖਾਈਆ। ਸਤਿਜੁਗ ਵਖਾਏ ਇਕੋ ਰਾਹ, ਰਹਿਬਰ ਪੁਰਖ ਅਕਾਲ ਅਖਵਾਇੰਦਾ। ਸ਼ਬਦੀ ਗੁਰ ਬਣ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ। ਚਾਰ ਵਰਨਾਂ ਦਏ ਸਲਾਹ, ਬਰਨ ਅਠਾਰਾਂ ਆਪ ਜਣਾਇੰਦਾ। ਆਤਮ ਪਰਮਾਤਮ ਪਰਮਾਤਮ

ਆਤਮ ਮੇਲ ਮਿਲਾਏ ਸਹਿਜ ਸੁਭਾ, ਗੁਣ ਅਵਗੁਣ ਨਾ ਕੋਈ ਵਖਾਇੰਦਾ। ਗੁਰਮੁਖ ਗੁਰਮੁਖ ਆਪਣਾ ਪਰਦਾ ਲਓ ਉਠਾ, ਬਿਨ ਸਤਿਗੁਰ ਪੂਰੇ ਪਰਦਾ ਕੋਈ ਨਾ ਲਾਹਿੰਦਾ। ਗੁਰ ਗੋਬਿੰਦ ਨਿਝ ਨੈਣ ਨਿਝ ਆਤਮ ਨਿਝ ਨੇਤਰ ਦਰਸਨ ਲਓ ਪਾ, ਜੋਤੀ ਜਾਤਾ ਨਜ਼ਰੀ ਆਇੰਦਾ। ਭਰਮ ਭੁਲੇਖਾ ਕੂੜਾ ਸਹਿੰਸਾ ਦਿਓ ਮਿਟਾ, ਸਹਿੰਸਾ ਰੋਗ ਕੰਮ ਕਿਸੇ ਨਾ ਆਇੰਦਾ। ਧੁਰ ਸੰਜੋਗ ਮੇਲਾ ਲਓ ਮਿਲਾ, ਮਿਲਿਆ ਮੇਲ ਨਾ ਕੋਈ ਤੁੜਾਇੰਦਾ। ਕਵਲ ਉੂਂਧਾ ਲਓ ਕਰਾ, ਝਿਰਨਾ ਨਿਝਰ ਆਪ ਝਿਰਾਇੰਦਾ। ਬੂੰਦ ਬਾਂਦੀ ਮੇਘ ਲਓ ਬਰਸਾ, ਛਹਿਬਰ ਆਪਣੇ ਨਾਮ ਵਖਾਇੰਦਾ। ਜੀਵਣ ਵਿਚੋਂ ਜੀਵਣ ਲਓ ਵਟਾ, ਜੀਵਦਿਆਂ ਮਰਨਾ ਇਕੋ ਸਮਝਾਇੰਦਾ। ਸਤਿਗੁਰ ਸਰਨਾਈ ਪਰਮ ਪੁਰਖ ਬਹਿਣਾ ਜਾ, ਅਕਾਲ ਪੁਰਖ ਧਿਆਨ ਲਗਾਇੰਦਾ। ਆਦਿ ਜੁਗਾਦੀ ਪਿਤਾ ਮਾਂ, ਪੂਤ ਸਪੂਤ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਇਕ ਸੁਣਾ, ਅਲੈਹਦਗੀ ਸਭ ਤੋਂ ਰਿਹਾ ਜਣਾਈਆ। ਨਿਰਗੁਣ ਸਰਗੁਣ ਨਾਲ ਕਰੇ ਸਲਾਹ, ਸਾਹਿਬ ਆਪਣਾ ਮਤਾ ਪਕਾਈਆ। ਕਲਜੁਗ ਅੰਤਮ ਪਰਦਾ ਦੇਵੇ ਲਾਹ, ਪਰਦਾਨਸੀਂ ਆਪਣਾ ਮੁਖ ਵਖਾਈਆ। ਮੁਖ ਨਕਾਬ ਨਾ ਕੋਈ ਜਣਾ, ਹੱਕ ਜਨਾਬ ਕਰ ਰੁਸ਼ਨਾਈਆ। ਪੁੰਨ ਸਵਾਬ ਵੇਖ ਵਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰਾਹ ਇਕ ਵਖਾਈਆ। ਸਾਚਾ ਰਾਹ ਚਾਰ ਵਰਨ, ਸੋ ਪੁਰਖ ਨਿਰੰਜਣ ਆਪ ਜਣਾਈਆ। ਪੁਰਖ ਅਕਾਲ ਰੱਖ ਸਰਨ, ਆਦਿ ਜੁਗਾਦਿ ਹੋਏ ਸਹਾਈਆ। ਗੁਰ ਕਾ ਮੰਤਰ ਖੋਲ੍ਹੇ ਨੈਣ ਹਰਨ ਫਰਨ ਨਿਝ ਨੇਤਰ ਪਰਦਾ ਲਾਹੀਆ। ਠਾਕਰ ਸਵਾਮੀ ਤਰਨੀ ਤਰਨ, ਤਾਰਨਹਾਰਾ ਵਡ ਵਡਿਆਈਆ। ਸਤਿਗੁਰ ਪੂਰਾ ਚੁਕਾਏ ਮਰਨ ਡਰਨ, ਬਿਨ ਸ਼ਬਦ ਗੁਰੂ ਸਤਿਗੁਰ ਪੂਰਾ ਨਜ਼ਰ ਕੋਈ ਨਾ ਆਈਆ। ਸੰਤ ਸੁਹੇਲੇ ਮੰਦਰ ਸਾਚੇ ਵੜਨ, ਘਰ ਆਪਣਾ ਕੁੰਡਾ ਲਾਈਆ। ਗੁਰਮੁਖ ਪੌੜੇ ਪੌੜੇ ਚੜ੍ਹਨ, ਅਧਵਿਚਕਾਰ ਨਾ ਕੋਈ ਅਟਕਾਈਆ। ਭਗਤ ਭਗਵਾਨ ਹੱਥੀ ਫੜਨ, ਫੜ ਬਾਂਹੋ ਵਿਚ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਇਕ ਜਣਾਈਆ। ਸਾਚੀ ਰੀਤੀ ਸਤਿਜੁਗ ਧਾਰਾ, ਭਗਤ ਭਗਵਾਨ ਮਿਲੇ ਵਡਿਆਈਆ। ਬਣ ਵਿਚੋਲਾ ਏਕੰਕਾਰਾ, ਨਿਰਗੁਣ ਸਰਗੁਣ ਕਰੇ ਕੁੜਮਾਈਆ। ਸਾਚਾ ਢੋਲਾ ਬੋਲ ਜੈਕਾਰਾ, ਸੋਹੰ ਅੱਖਰ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਚਾੜ੍ਹੇ ਰੰਗਣ, ਹਰਿ ਕਾ ਨਾਉਂ ਦੂਜੇ ਦਰ ਕੋਈ ਨਾ ਜਾਏ ਮੰਗਣ, ਗ੍ਰਹਿ ਗ੍ਰਹਿ ਆਪੇ ਝੋਲੀ ਪਾਈਆ। ਗ੍ਰਹਿ ਗ੍ਰਹਿ ਦੇਵੇ ਨਿਰਗੁਣ ਦਾਤ, ਦਾਤਾ ਦਾਨੀ ਆਪ ਵਰਤਾਇੰਦਾ। ਕੋਈ ਕਿਸੇ ਦੇ ਅੱਗੇ ਕਰੇ ਨਾ ਹਾਥ, ਖਾਲੀ ਭੰਡਾਰੇ ਆਪ ਭਰਾਇੰਦਾ। ਹੋਏ ਸਹਾਈ ਅਨਾਥਾਂ ਨਾਥ, ਅਨਾਥ ਅਨਾਥੀ ਵੇਖ ਵਖਾਇੰਦਾ। ਇਕੋ ਦੱਸੇ ਮੰਤਰ ਪੂਜਾ ਪਾਠ, ਪਾਠਸ਼ਾਲਾ ਕਾਇਆ ਘਰ ਬਣਾਇੰਦਾ। ਘਰ ਸਰੋਵਰ ਦੇਵੇ ਤੀਰਥ ਤਾਟ, ਅਠ ਸਠ ਮਾਣ ਚੁਕਾਇੰਦਾ। ਗੰਗਾ ਗੋਦਾਵਰੀ ਜਮਨਾ ਸੁਰਸਤੀ ਟੇਕੇ ਮਾਥ, ਸੀਸ ਉਪਰ ਨਾ ਕੋਈ ਉਠਾਇੰਦਾ। ਸਰਬ ਜੀਆਂ ਦਾ ਦਾਤਾ ਪੁਰਖ ਸਮਰਾਥ, ਸਰਬ ਕਲ ਆਪਣੇ ਹੱਥ ਰਖਾਇੰਦਾ। ਸਤਿਜੁਗ ਸਾਚੇ ਘਰ ਘਰ ਪੁਛੇ ਵਾਤ, ਘਰ ਘਰ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਵਡਿਆਇੰਦਾ। ਸਾਚਾ ਮੰਤਰ ਵੱਡਾ ਵਡ, ਸੋ ਪੁਰਖ ਨਿਰੰਜਣ ਆਪ ਵਡਿਆਈਆ। ਸੋ ਵਿਚੋ ਹੰ ਕੱਢ, ਹੰ ਬ੍ਰਹਮ ਸੋ ਰੂਪ ਵਖਾਈਆ। ਪੰਜ ਤੱਤ ਨਾਤਾ ਸਭ

ਨੇ ਜਾਣਾ ਛੱਡ, ਪੀਰ ਪੈਗ਼ੰਬਰ ਸੰਗ ਨਾ ਕੋਈ ਲੈ ਜਾਈਆ। ਆਤਮ ਸੱਚੀ ਯੱਦ, ਵਿਸ਼ਨੂੰ ਆਪਣਾ ਖੇਲ ਕਰਾਈਆ। ਗੁਰਮੁਖ ਗੁਰਮੁਖ ਹਰਿ ਚਰਨ ਪ੍ਰੀਤੀ ਜਾਣਾ ਬੱਝ, ਨਾਤਾ ਬਿਧਾਤਾ ਜੋੜ ਜੁੜਾਈਆ। ਆਪਣਾ ਪੜਦਾ ਆਪੇ ਲਏ ਕੱਜ, ਘਰ ਬੈਠਾ ਸਤਿਗੁਰ ਪੂਰਾ ਨਜ਼ਰੀ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਹਿੰਦੇ ਰਹੇ ਅੱਡ, ਲੱਖ ਚੁਰਾਸੀ ਮੁੜ ਮੁੜ ਫੇਰਾ ਪਾਈਆ। ਅੰਤਮ ਇਕੋ ਨਿਸ਼ਾਨਾ ਲਓ ਗੱਡ, ਗੁਰ ਗੋਬਿੰਦ ਰਿਹਾ ਚਲਾਈਆ। ਦੀਨ ਮਜ਼੍ਹਬ ਤੋੜੋ ਹੱਦ, ਪੁਰਖ ਅਕਾਲ ਹੋਏ ਸਹਾਈਆ। ਸਤਿਗੁਰ ਗੋਬਿੰਦ ਦਾ ਅੰਮ੍ਰਿਤ ਮਧ, ਜਗਤ ਮਧ ਕੰਮ ਕਿਸੇ ਨਾ ਆਈਆ। ਖਾਣੇ ਛੱਡੋ ਜੀਵਾਂ ਹੱਡ, ਹਰਿ ਜੂ ਹੱਡੀ ਹੱਡੀ ਦਏ ਤੁੜਾਈਆ। ਸਚ ਦਵਾਰਿਉਂ ਦੇਵੇ ਕੱਢ, ਨਾਨਕ ਦੇਵੇ ਨਾ ਕੋਈ ਗਵਾਹੀਆ। ਜਿਨ੍ਹਾਂ ਗਾਇਆ ਪੁਰਖ ਅਕਾਲ ਦਾ ਸੱਚਾ ਛੰਦ, ਤਿੰਨਾਂ ਨਾਨਕ ਗੋਬਿੰਦ ਲਏ ਬਹਾਈਆ। ਵੇਖੋ ਅੰਦਰ ਸੋਹਣਾ ਅਨੰਦ, ਭਰਪੂਰ ਰਿਹਾ ਸਰਬ ਠਾਈਂਆ। ਆਪਣਾ ਖੋਜੋ ਜੀਉ ਪਿੰਡ, ਇੰਡ ਬ੍ਰਹਿਮੰਡ ਘਰ ਵਿਚ ਨਜ਼ਰੀ ਆਈਆ। ਕਿਉਂ ਲੱਗੇ ਝੂਠੀ ਨਿੰਦ, ਨਾਨਕ ਨਿਰਗੁਣ ਗਿਆ ਸਮਝਾਈਆ। ਸਰਬ ਜੀਆਂ ਦਾ ਦਾਤਾ ਗੁਣੀ ਗਹਿੰਦ, ਗਹਿਰ ਗੰਭੀਰ ਬੇਪਰਵਾਹੀਆ। ਅੰਮ੍ਰਿਤ ਧਾਰ ਪੀਓ ਸਾਗਰ ਸਿੰਧ, ਨੀਰ ਸੀਰ ਇਕ ਵਖਾਈਆ। ਸ੍ਰੀ ਭਗਵਾਨ ਦੀ ਬਣੋ ਬਿੰਦ, ਕੂੜਾ ਨਾਤਾ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਰਿਹਾ ਸਮਝਾਈਆ। ਸ੍ਰਿਸ਼ਟ ਸਬਾਈ ਫਤਿਹ ਡੰਕਾ, ਗੁਰ ਗੋਬਿੰਦ ਨਾਮ ਵਜਾਇੰਦਾ। ਸਹਿਸਾ ਮੇਟੇ ਰਾਓ ਰੰਕਾ, ਰਾਜ ਰਾਜਾਨ ਸਿਰ ਨਾ ਕੋਈ ਉਠਾਇੰਦਾ। ਬੀਸ ਇਕੀਸਾ ਮਿਟੇ ਸਭ ਦਾ ਸ਼ੰਕਾ ਭਾਂਡਾ ਭਰਮ ਭੰਨਾਇੰਦਾ। ਕਲਜੁਗ ਵੇਲਾ ਆਇਆ ਅੰਤਾ, ਅੰਤ ਆਪਣਾ ਵੇਸ ਵਟਾਇੰਦਾ। ਲੱਖ ਚੁਰਾਸੀ ਨਿਰਗੁਣ ਕੰਤਾ, ਸਰਗੁਣ ਸਾਚੀ ਸੇਜ ਹੰਢਾਇੰਦਾ। ਸਤਿ ਸਰੂਪ ਬਣਾਓ ਬਣਤਾ, ਅੰਧ ਕੂਪ ਮੇਟ ਮਿਟਾਇੰਦਾ। ਹਉਮੇਂ ਗੜ੍ਹ ਤੋੜੋ ਹੰਗਤਾ, ਹੰ ਬ੍ਰਹਮ ਇਕ ਦ੍ਰਿੜਾਇੰਦਾ। ਪੁਰਖ ਅਕਾਲ ਗੋਬਿੰਦ ਬਣਾਏ ਸਾਚੀ ਬਣਤਾ, ਸੰਗਲ ਸ਼ਰਅ ਨਾ ਕੋਈ ਵਖਾਇੰਦਾ। ਗੁਰਮੁਖ ਗੁਰਮੁਖ ਕਿਸੇ ਦਵਾਰੇ ਨਾ ਹੋਏ ਮੰਗਤਾ, ਗੁਰੂ ਗ੍ਰੰਥ ਗੁਰ ਇਕੋ ਨਜ਼ਰੀ ਆਇੰਦਾ। ਸਰਬ ਜੀਵਾਂ ਨੂੰ ਦੇਵੇ ਸੰਥਾ, ਸ਼ਬਦ ਇਕੋ ਇਕ ਪੜ੍ਹਾਇੰਦਾ। ਪੁਰਖ ਅਕਾਲ ਸਭ ਦੀ ਬਣਾਏ ਬਣਤਾ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਸੇਵਾ ਲਾਇੰਦਾ। ਬਣ ਜਾਓ ਪਾਰਬ੍ਰਹਮ ਦੀ ਸਾਚੀ ਜੰਤਾ, ਜੀਵ ਜੰਤ ਪ੍ਰਭ ਬ੍ਰਹਮ ਰੂਪ ਰਖਾਇੰਦਾ। ਕੋਈ ਨਾ ਦਿਸੇ ਭੁੱਖਾ ਨੰਗਤਾ, ਹਰਿਜਨ ਹਰਿ ਹਰਿ ਨਾਮ ਧਿਆਇੰਦਾ। ਵੇਖਣਹਾਰਾ ਜੇਰਜ ਅੰਡਜਾ, ਉਤਭੁਜ ਸੇਤਜ ਫੋਲ ਫੁਲਾਇੰਦਾ। ਹਰਿ ਕਾ ਭੇਵ ਕਿਸੇ ਨਾ ਪਾਇਆ ਪੰਡਤਾ, ਪੜ੍ਹਿਆਂ ਹੱਥ ਕਿਸੇ ਨਾ ਆਇੰਦਾ। ਕਰ ਕਿਰਪਾ ਜਿਸ ਚੋਲੀ ਨਾਮ ਰੰਗਦਾ, ਰੰਗ ਆਪਣਾ ਇਕ ਦਰਸਾਇੰਦਾ। ਕਰੇ ਖੇਲ ਸੂਰੇ ਸਰਬੰਗ ਦਾ, ਸ਼ਹਿਨਸ਼ਾਹ ਆਪਣੀ ਗੋਦ ਬਹਾਇੰਦਾ। ਸੰਮਤ ਬੀਸ ਵੇਖੋ ਰੰਗ ਚੰਡ ਪਰਚੰਡ ਦਾ, ਬ੍ਰਹਿਮੰਡ ਖੰਡ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਫੇਰਾ ਪਾਇੰਦਾ । ਕਲਜੁਗ ਅੰਤਮ ਪਾਇਆ ਫੇਰਾ, ਫੇਰੀ ਆਪਣੇ ਨਾਮ ਧਰਾਈਆ। ਚਾਰ ਵਰਨਾ ਚੁੱਕੇ ਝੇੜਾ, ਝਗੜਾ ਸਭ ਦਾ ਦਏ ਗਵਾਈਆ। ਮਾਇਆ ਰਾਣੀ ਲਾਏ ਰਗੜਾ, ਅੰਤਮ ਚੋਟੀ ਦਏ ਮੁਨਾਈਆ। ਗੁਰਸਿਖ ਗੁਰਸਿਖ ਕੀਤਾ ਵੱਖਰਾ, ਵੱਖਰੀ ਧਾਰ ਜਣਾਈਆ। ਬਜਰ ਕਪਾਟੀ ਤੋੜੇ ਪੱਥਰਾ, ਸਿਲ ਪਾਹਿਨ ਨਾ ਕੋਇ ਮਨਾਈਆ। ਨੇਤਰ ਨੀਰ ਵਰੋਲੇ ਨਾ ਕੋਈ ਅੱਥਰਾ, ਗੋਬਿੰਦ ਬੱਚੇ ਨੀਹਾਂ ਹੇਠ ਦਬਾਈਆ। ਸਤਿਗੁਰ ਪੂਰੇ ਦਾ ਵਿਛਾਇਆ

ਇਕੋ ਸਥਰਾ, ਗੋਬਿੰਦ ਸੱਥਰ ਯਾਰ ਹੰਢਾਈਆ। ਕਲਜੁਗ ਕੂੜੀ ਕਿਰਿਆ ਰਹਿਣ ਨਾ ਦੇਵੇ ਨਖਰਾ, ਨੱਕ ਸਭ ਦੇ ਨਕੇਲ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਪੈ ਗਿਆ ਖਤਰਾ, ਖਤਰੇ ਵਿਚ ਸਰਬ ਲੋਕਾਈਆ। ਕੋਈ ਨਾ ਜਾਣੇ ਕੇਹੜੀ ਧਾਰੋਂ ਪਾਰਬ੍ਰਹਮ ਉਤਰਾ, ਨਿਰਗੁਣ ਔਂਦਾ ਨਜ਼ਰ ਨਾ ਆਈਆ। ਨਾ ਕੋਈ ਪੜ੍ਹ ਸਕੇ ਪਾਰਬ੍ਰਹਮ ਦਾ ਸੱਚਾ ਪੱਤਰਾ, ਜਿਸ ਦਵਾਰੇ ਆਪਣਾ ਲੇਖ ਲਿਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਡੰਕਾ ਇਕੋ ਇਕ ਜਣਾਈਆ। ਡੰਕਾ ਦੋ ਜਹਾਨ ਵੱਜੇਗਾ। ਪੁਰਖ ਅਕਾਲ ਇਕੋ ਗੱਜੇਗਾ। ਕਲਜੁਗ ਜੀਵ ਸ਼ਰਨਾਈ ਭੱਜੇਗਾ। ਸਾਚੇ ਮੰਦਰ ਕੋਈ ਨਾ ਸਜੇਗਾ। ਅੰਤ ਪਰਦਾ ਕੋਈ ਨਾ ਕੱਜੇਗਾ। ਜੋ ਘੜਿਆ ਸੋਈ ਭੱਜੇਗਾ। ਗੁਰਮੁਖ ਵਿਰਲਾ ਹਰਿ ਸਰਨਾਈ ਲਗੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸੂਰਬੀਰ ਸ਼ਾਹ ਸੁਲਤਾਨ ਸਾਚੇ ਤਖ਼ਤ ਇਕੋ ਸਜੇਗਾ। ਤਖ਼ਤ ਤਾਜ ਸੁਹਾਵੇਗਾ। ਆਪਣਾ ਮਾਰਗ ਲਾਵੇਗਾ। ਰਾਜ ਰਾਜਾਨ ਮਿਟਾਵੇਗਾ। ਰਾਓ ਰੰਕ ਇਕੋ ਘਰ ਵਖਾਵੇਗਾ। ਇਕੋ ਨਾਮ ਜਪਾਵੇਗਾ। ਇਕੋ ਮਾਰਗ ਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਸੁਲਤਾਨ ਆਪ ਹਿਲਾਵੇਗਾ। ਸ਼ਾਹ ਸੁਲਤਾਨ ਹਿਲਾਏਗਾ। ਬੀਸ ਬੀਸਾ ਖੇਲ ਰਚਾਏਗਾ। ਪਹਿਲੀ ਚੇਤਰ ਹੁਕਮ ਮਨਾਏਗਾ। ਰਣ ਭੂਮੀ ਖੇਤਰ ਆਪ ਬਣਾਏਗਾ। ਨੌਂ ਖੰਡ ਪ੍ਰਿਥਮੀ ਵੇਂਤਰ ਇਕ ਲਗਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਮਨਾਵੇਗਾ। ਸਾਚਾ ਹੁਕਮ ਮਨਾਵੇਗਾ। ਘਰ ਘਰ ਲੋਹੜਾ ਇਕ ਪਾਵੇਗਾ। ਥੋੜਾ ਥੋੜਾ ਖੇਲ ਵਖਾਵੇਗਾ। ਜੋੜਾ ਜੋੜਾ ਨਜ਼ਰ ਕੋਈ ਨਾ ਆਵੇਗਾ। ਮਨਮੁਖ ਕੋਈ ਰਹਿਣ ਨਾ ਪਾਵੇਗਾ। ਪ੍ਰਭ ਦਰ ਰੋੜਾ ਨਾ ਕੋਈ ਅਟਕਾਵੇਗਾ। ਸਾਚਾ ਘੋੜਾ ਇਕ ਫਿਰਾਵੇਗਾ। ਸ਼ਾਹ ਅਸਵਾਰਾ ਆਸਣ ਲਾਵੇਗਾ। ਵਾਗਾਂ ਆਪ ਭਵਾਵੇਗਾ। ਲੋਕਮਾਤ ਫੇਰਾ ਪਾਵੇਗਾ। ਜਨ ਭਗਤਾਂ ਲੱਗੀ ਅੱਗ ਆਪ ਬੁਝਾਵੇਗਾ। ਦੁਰਮਤ ਦਾਗ਼ ਧਵਾਵੇਗਾ। ਸਾਚਾ ਰਾਗ ਸੁਣਾਵੇਗਾ। ਅਨਹਦ ਵਾਜਾ ਆਪ ਵਜਾਵੇਗਾ। ਅੰਮ੍ਰਿਤ ਤਾਲ ਸੁਹਾਵੇਗਾ। ਨਾਮ ਜਾਮ ਪਿਆਵੇਗਾ। ਪੂਰਨ ਕਾਮ ਕਰਾਵੇਗਾ। ਗੁਰਮੁਖ ਇਕੋ ਰੂਪ ਬਣਾਵੇਗਾ। ਸੀਸ ਕੇਸ ਨਾ ਕੋਈ ਕਟਾਵੇਗਾ। ਦਸਮੇਸ ਨਜ਼ਰੀ ਆਵੇਗਾ। ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਵੇਗਾ। ਬਾਸ਼ਕ ਸ਼ੇਸ਼ ਸਹੰਸਰ ਮੁਖ ਚਲਾਵੇਗਾ। ਪੁਰਖ ਅਕਾਲ ਸਿਰ ਆਪਣਾ ਹੱਥ ਟਿਕਾਵੇਗਾ। ਘਰ ਘਰ ਬਹਿ ਬਹਿ ਖ਼ੁਸ਼ੀਆਂ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਦਰ ਇਕੋ ਇਕ ਵਡਿਆਵੇਗਾ। ਇਕੋ ਮੰਦਰ ਸਚਖੰਡ, ਸਚਖੰਡ ਨਿਵਾਸੀ ਆਪ ਜਣਾਇੰਦਾ। ਦੂਜਾ ਕਰੇ ਨਾ ਕੋਈ ਵੰਡ, ਹਿੱਸਾ ਹੱਥ ਨਾ ਕਿਸੇ ਫੜਾਇੰਦਾ। ਆਦਿ ਜੁਗਾਦਿ ਜੁਗਾਂ ਜੁਗੰਤਰ ਜਨ ਭਗਤਾਂ ਹੋ ਬਖ਼ਸ਼ਿੰਦ, ਪ੍ਰਭ ਆਪਣਾ ਕੁੰਡਾ ਲਾਹਿੰਦਾ। ਨਿਰਗੁਣ ਨੂਰ ਚਾੜ੍ਹੇ ਚੰਦ, ਚੰਦ ਚਾਂਦਨਾ ਇਕ ਚਮਕਾਇੰਦਾ। ਸ਼ਬਦ ਅਗੰਮੀ ਸਾਚਾ ਛੰਦ, ਬਿਨ ਰਸਨਾ ਜਿਹਵਾ ਗਾਇੰਦਾ। ਜਨਮ ਜਨਮ ਦਾ ਮੇਟ ਪੰਧ, ਆਪਣੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਵਖਾਇੰਦਾ। ਸਾਚਾ ਮੰਦਰ ਉਚ ਮਹੱਲਾ, ਹਰਿ ਮਹਿਫਲ ਆਪ ਲਗਾਇੰਦਾ। ਵਸਣਹਾਰਾ ਇਕ ਅਕੱਲਾ, ਅਕਲ ਕਲਾ ਹੋ ਜਾਇੰਦਾ। ਆਪਣੀ ਧਾਰ ਰਖਾਏ ਸਦਾ ਬਿਸਮਿੱਲਾ, ਬਿਸਮਲ ਆਪਣੀ ਧਾਰ ਜਣਾਇੰਦਾ। ਸੁਹਾਵਣਹਾਰਾ ਉਚਾ ਟਿੱਲਾ, ਉਚ ਅਗੰਮ ਫੇਰਾ ਪਾਇੰਦਾ। ਜੁਗ ਚੌਕੜੀ ਕਦੇ ਨਾ ਹਿੱਲਾ,

ਸ੍ਰਿਸ਼ਟ ਸਬਾਈ ਆਪ ਹਿਲਾਇੰਦਾ। ਬਣਾਵਣਹਾਰਾ ਸਾਚਾ ਕਿਲਾ, ਕੋਟ ਬੰਕ ਨਾਮ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਸੁਹਾਇੰਦਾ। ਸਾਚਾ ਮੰਦਰ ਹਰਿ ਸੁਹੰਜਣਾ, ਸੋਭਾਵੰਤ ਆਪ ਸੁਹਾਈਆ। ਜੋਤ ਜਗਾਏ ਆਦਿ ਨਿਰੰਜਣਾ, ਨੂਰੋ ਨੂਰ ਰੁਸ਼ਨਾਈਆ। ਆਦਿ ਜੁਗਾਦੀ ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਨਿਰਗੁਣ ਸਰਗੁਣ ਵੇਖ ਵਖਾਈਆ। ਗੁਰ ਸਤਿਗੁਰ ਨਿਝ ਨੇਤਰ ਪਾਏ ਨਾਮ ਅੰਜਨਾ, ਅਗਿਆਨ ਅੰਧੇਰ ਮਿਟਾਈਆ। ਚਰਨ ਧੂੜੀ ਦੇਵੇ ਸਾਚਾ ਮਜਨਾ, ਦੁਰਮਤ ਮੈਲ ਧਵਾਈਆ। ਗੁਰਮੁਖ ਗੁਰਮੁਖ ਸਾਚੇ ਸੱਜਣਾ, ਕਲਜੁਗ ਵੇਲਾ ਅੰਤਮ ਪ੍ਰਭ ਮਿਲਣਾ ਕਰ ਕਰ ਲੰਮੀਆਂ ਬਾਂਹੀਆ। ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਮਾਇਆ ਮਮਤਾ ਕੂੜੀ ਕਿਰਿਆ ਮਥਨਾ, ਸਚ ਸਚ ਕਰੇ ਕੁੜਮਾਈਆ। ਬਿਨ ਸਤਿਗੁਰ ਦਰਸ ਕਿਸੇ ਨਾ ਰੱਜਣਾ, ਮਾਇਆ ਮਮਤਾ ਹਲਕੀ ਹੋਈ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਮਾਰਗ ਇਕ ਜਣਾਈਆ। ਸਾਚੇ ਮਾਰਗ ਜਾਓ ਲੱਗ, ਹਰਿ ਲਾਗਤ ਕੋਈ ਨਾ ਲਾਇੰਦਾ। ਆਪਣੇ ਮੰਦਰ ਬਹੋ ਸਜ, ਘਰ ਘਰ ਵਿਚ ਆਪ ਵਖਾਇੰਦਾ। ਸੁਖਮਨ ਟੇਡੀ ਬੰਕ ਤਾੜਾ ਜਾਏ ਵੱਜ, ਅੱਗੇ ਹੋ ਨਾ ਕੋਈ ਅਟਕਾਇੰਦਾ। ਅੰਮ੍ਰਿਤ ਆਤਮ ਪੀਓ ਰੱਜ, ਦੀਨ ਦਿਆਲਾ ਹੋ ਕ੍ਰਿਪਾਲਾ ਸਾਚਾ ਰਸ ਇਕ ਵਖਾਇੰਦਾ। ਸੋਹੰ ਢੋਲੇ ਬੋਲੋ ਗੱਜ, ਆਤਮ ਪਰਮਾਤਮ ਮੇਲ ਮਿਲਾਇੰਦਾ। ਕਲਜੁਗ ਪਾਰ ਕਿਨਾਰਾ ਲੰਘੇ ਹੱਦ, ਹੱਦ ਅਵਰ ਨਾ ਕੋਈ ਰਖਾਇੰਦਾ। ਸਚਖੰਡ ਵੇਖਣਾ ਸਤਿਜੁਗ ਲੰਘ, ਫੜ ਬਾਂਹੋਂ ਪਾਰ ਕਰਾਇੰਦਾ। ਕਰਮ ਧਰਮ ਵਰਨ ਬਰਨ ਸਰਨ ਇਕ ਸਰਨਾਗਤ, ਸਰਨਾਈ ਇਕੋ ਇਕ ਵਖਾਇੰਦਾ। ਪਾਰਬ੍ਰਹਮ ਦੀ ਬ੍ਰਹਮ ਮਤ, ਮਨਮਤ ਸਰਬ ਗਵਾਇੰਦਾ। ਨਿਝ ਨੇਤਰ ਖੋਲ੍ਹ ਕੇ ਵੇਖ ਅੱਖ, ਗੁਰਮਤ ਗੁਰ ਨਜ਼ਰੀ ਆਇੰਦਾ। ਪਰਮ ਪੁਰਖ ਹੋ ਪਰਤੱਖ, ਵੇਸ ਅਵੇਸ ਵਟਾਇੰਦਾ। ਕੂੜੀ ਕਿਰਿਆ ਮਾਰੋ ਨਾ ਝੱਖ, ਝਾਕਾ ਸਭ ਦਾ ਆਪ ਗਵਾਇੰਦਾ। ਪੀਆ ਪ੍ਰੀਤਮ ਨਾਲ ਵੇਖੋ ਵਸ, ਵਸਲ ਆਪਣਾ ਇਕ ਕਰਾਇੰਦਾ। ਦਿਵਸ ਰੈਣ ਗਾਓ ਜਸ, ਜਸ ਢੋਲਾ ਇਕ ਸੁਣਾਇੰਦਾ। ਕਿਸੇ ਕੰਮ ਨਾ ਔਣਾ ਤੱਤ ਅੱਠ, ਮਨ ਮਤ ਬੁੱਧ ਤੱਤ ਨਾ ਕੋਈ ਰਖਾਇੰਦਾ। ਬੀਜ ਬੀਜੋ ਆਪਣੇ ਵਤ, ਨਾਮ ਫੁਲਵਾੜੀ ਇਕ ਮਹਿਕਾਇੰਦਾ। ਜਿਸ ਨੂੰ ਗੋਬਿੰਦ ਉਤੇ ਪੈ ਗਿਆ ਸ਼ੱਕ, ਸੋ ਗੁਰਸਿਖ ਆਰ ਪਾਰ ਪੰਧ ਨਾ ਕੋਈ ਮੁਕਾਇੰਦਾ। ਸਤਿਗੁਰ ਪੂਰਾ ਆਦਿ ਜੁਗਾਦਿ ਜੁਗਾਂ ਜੁਗੰਤਰ ਔਂਦਾ ਜਾਂਦਾ ਕਦੇ ਨਾ ਜਾਏ ਥੱਕ, ਥਕਾਵਟ ਸਭ ਦੀ ਆਪ ਗਵਾਇੰਦਾ। ਮੰਦਰ ਮਸਜਦ ਸ਼ਿਵਦਵਾਲੇ ਮੱਠ ਚਾਰ ਦਵਾਰੀ ਕੋਈ ਨਾ ਰੱਖੇ ਡੱਕ, ਬਸਤਾ ਬੰਨ ਬੰਦ ਨਾ ਕੋਈ ਕਰਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਵਸਣਹਾਰਾ ਘਟ ਘਟ, ਘਰ ਘਰ ਆਪਣਾ ਡੇਰਾ ਲਾਇੰਦਾ। ਆਤਮ ਮਾਰਗ ਦੇਵੇ ਦੱਸ, ਸਾਚੀ ਸਿਖਿਆ ਇਕ ਸਮਝਾਇੰਦਾ। ਮੇਲ ਮਿਲਾਵਾ ਹੱਸ ਹੱਸ, ਹੰਸ ਮੁਖ ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਇੰਦਾ। ਗੁਰਮੁਖ ਗੁਰ ਇਕ ਦੂਜੇ ਦੇ ਹੋਵਣ ਵਸ, ਆਪਣਾ ਆਪ ਨਾ ਕੋਇ ਵਡਿਆਇੰਦਾ। ਜੀਵ ਜੰਤ ਸਾਧ ਸੰਤ ਸਾਹਿਬ ਸਤਿਗੁਰ ਇਕੋ ਜਸ, ਜਸ ਵੇਦ ਪੁਰਾਨ ਸਿਫ਼ਤ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸ੍ਰਿਸ਼ਟ ਸਬਾਈ ਕਰੇ ਅਕੱਠ, ਇਕੋ ਦੇਵੇ ਬ੍ਰਹਮ ਮਤ, ਪਿਛਲਾ ਤੱਤ ਸਰਬ ਗਵਾਇੰਦਾ। ਪਿਤਾ ਪੁੱਤ ਨਾ ਕੋਈ ਫੁੱਟ, ਫੁਟਕਲ ਰੂਪ ਨਾ ਕੋਈ ਵਖਾਇੰਦਾ। ਦੂਈ ਦਵੈਤੀ ਜਾਏ

ਛੁੱਟ, ਛੁਟਕਾਰਾ ਆਪ ਕਰਾਇੰਦਾ। ਕੂੜੀ ਤ੍ਰਿਸਨਾ ਕੱਢੇ ਕੁੱਟ, ਨਾਮ ਖੰਡਾਂ ਇਕ ਚਮਕਾਇੰਦਾ। ਰਾਤੀ ਸੁੱਤਿਆਂ ਲਏ ਪੁੱਛ, ਆਪ ਆਪਣਾ ਹੁਕਮ ਮਨਾਇੰਦਾ। ਗੁਰਮੁਖ ਬੂਟਾ ਜਾਏ ਨਾ ਸੁੱਕ, ਹਰਿਆ ਸਿੰਚ ਆਪ ਕਰਾਇੰਦਾ। ਜਿਸ ਨੂੰ ਗੋਦੀ ਲਿਆ ਚੁੱਕ, ਜ਼ਿਮੀ ਉਤੇ ਨਾ ਫੇਰ ਸੁਟਾਇੰਦਾ। ਸੁਫਲ ਕਰਾਏ ਮਾਤ ਕੁੱਖ, ਜਨ ਜਨਨੀ ਲੇਖੇ ਲਾਇੰਦਾ। ਪਿਤਾ ਪੂਤ ਉਜਲ ਮੁਖ, ਮੁਖ ਸਿਫ਼ਤਾਂ ਨਾਲ ਸਲਾਹਿੰਦਾ। ਜਨਮ ਜਨਮ ਦੀ ਕੱਢੇ ਭੁੱਖ, ਤ੍ਰਿਸਨਾ ਤ੍ਰਿਖਾ ਰੋਗ ਮਿਟਾਇੰਦਾ। ਜਿਸ ਦੀਆਂ ਸੁਖਣਾ ਰਹੇ ਸੁਖ, ਸੋ ਸਤਿਗੁਰ ਦਇਆ ਕਮਾਇੰਦਾ। ਤੁਹਾਡੇ ਅੰਦਰੋਂ ਪਏ ਉਠ, ਉਠ ਆਪਣਾ ਰੰਗ ਵਖਾਇੰਦਾ। ਜੇਹੜਾ ਲੁਕਿਆ ਰਿਹਾ ਗੁੱਠ, ਆਪਣਾ ਪਰਦਾ ਲਾਹਿੰਦਾ। ਅੰਦਰ ਵੜ ਕੇ ਵੇਖੇ ਝੁਕ, ਕਵਣ ਨੀਵਾਂ ਕਵਣ ਉਚਾਂ ਦੋਹਾਂ ਲੜ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਬਾਹਿਰ ਕਢਾਇੰਦਾ। ਕੂੜੀ ਕਿਰਿਆ ਰੋਵੇ, ਗੁਰਮੁਖ ਘਰ ਰਹਿਣ ਨਾ ਪਾਈਆ। ਆਪਣੀ ਮੈਲ ਧੋਵੇ, ਬਣ ਸੇਵਕ ਸੇਵ ਕਮਾਈਆ । ਅੰਮ੍ਰਿਤ ਰਸ ਇਕੋ ਚੋਵੇ, ਸਾਂਤਕ ਸਤਿ ਵਰਤਾਈਆ। ਪਿਓ ਪੁੱਤ ਪੁੱਤ ਪਿਓ ਇਕੋ ਰੰਗ ਹੋਵੇ, ਰੰਗ ਕਸੁੰਭੜਾ ਹੋਰ ਨਾ ਕੋਈ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁੱਖ ਦੁੱਖ ਨਾ ਕੋਈ ਵਖਾਈਆ। ਕਲਜੁਗ ਕੁਰਲਾਵੇ ਮਾਰੇ ਧਾਹ, ਕੂਕ ਕੂਕ ਸੁਣਾਈਆ। ਬੌਹੜੀ ਮੈਂ ਨਿਕਰਮਣ ਕਿਉਂ ਗਈ ਆ, ਗੁਰਸਿਖ ਅੰਦਰ ਫੇਰਾ ਪਾਈਆ। ਮੈਨੂੰ ਪਾਵਣਹਾਰਾ ਫਾਹ, ਘਰ ਬੈਠਾ ਸੱਚਾ ਮਾਹੀਆ। ਜਿੰਨਾਂ ਚਿਰ ਜਪਾਂ ਨਾ ਏਹਦਾ ਨਾਂ, ਮੇਰਾ ਪੱਲੂ ਨਾ ਕੋਇ ਛੁਡਾਈਆ। ਬਣ ਨਿਮਾਣੀ ਕਰਾਂ ਹਾਂ, ਹਉਮੇਂ ਰੋਗ ਮਿਟਾਈਆ। ਕਰ ਕਿਰਪਾ ਫੜੇ ਮੇਰੀ ਬਾਂਹ, ਕੋਝੀ ਕਮਲੀ ਦਇਆ ਕਮਾਈਆ। ਪੁਰਖ ਅਬਿਨਾਸ਼ੀ ਦਏ ਸਮਝਾ, ਨਾਮ ਇਸ਼ਾਰਾ ਇਕ ਜਣਾਈਆ। ਗੁਰਸਿਖਾਂ ਦੇ ਲੱਗ ਪਾਂ, ਧੂੜੀ ਟਿੱਕਾ ਮਸਤਕ ਲਾਈਆ। ਫੇਰ ਤੈਨੂੰ ਪਿਛੇ ਦਿਆਂ ਭਵਾਂ, ਇਕੋ ਧੱਕਾ ਲਾਈਆ। ਤੇਰੀ ਹਉਮੇਂ ਮਤ ਦਿਆਂ ਗਵਾ, ਸੋਝੀ ਇਕੋ ਇਕ ਜਣਾਈਆ। ਤੂੰ ਕਲਜੁਗ ਵਿਚ ਪਿਓ ਪੁੱਤ ਦਏਂ ਲੜਾ, ਨਾਤਾ ਰਿਹਾ ਨਾ ਭੈਣ ਭਾਈਆ। ਸਾਕ ਸੱਜਣ ਦਏਂ ਰੁਸਾ, ਸਗਲਾ ਸੰਗ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਆਈ ਸਿਖਾ ਦੇ ਦਾਅ, ਤੇਰੀ ਮੇਂਹਢੀ ਦਏ ਖੁਲ੍ਹਾਈਆ। ਤੈਨੂੰ ਕਲਜੁਗ ਨਾਲ ਦਏ ਰਲਾ, ਗਲ ਇਕੋ ਅਲਫੀ ਪਾਈਆ। ਸ਼ਰਅ ਕੋਲੋ ਮੰਗ ਦਵਾ, ਸ਼ਰੀਅਤ ਤੇਰੀ ਭੈਣ ਨਜ਼ਰੀ ਆਈਆ। ਗੁਰਸਿਖਾਂ ਨੂੰ ਸਤਿਗੁਰ ਮਿਲਨ ਦਾ ਚਾ, ਤੇਰੀ ਆਸ ਨਾ ਕੋਈ ਰਖਾਈਆ। ਦਰ ਦਰਵਾਜ਼ਿਉ ਦੇ ਦੁਰਕਾ, ਦੁਰਗਤ ਇਕ ਬਣਾਈਆ। ਪਿਤਾ ਪੁੱਤ ਫਿਰ ਫੜਾਏ ਬਾਂਹ, ਬਾਂਹੋ ਫੜ ਗਲੇ ਲਗਾਈਆ। ਸਤਿਗੁਰ ਪੂਰਾ ਰੋਸਾ ਕਦੇ ਜਾਣੇ ਨਾ, ਸੋ ਰੁਸਿਆਂ ਆਪ ਮਨਾਈਆ। ਮਾਨ ਸਿੰਘ ਮਨ ਲੈ ਮਨਾ, ਨਰੈਣ ਸਿੰਘ ਨਰਾਇਣ ਅੱਖ ਇਕ ਰੁਸ਼ਨਾਈਆ। ਗੁਰਸਿਖਾਂ ਕੋਲੋ ਸਤਿਗੁਰ ਸਦਾ ਮੰਗੇ ਮੁਆਫੀ, ਆਪ ਆਪਣਾ ਭੇਵ ਜਣਾਇੰਦਾ। ਗੁਰਸਿਖ ਪਰੇਮ ਨਾਲ ਕਰਨ ਗੁਸਤਾਖੀ, ਸਤਿਗੁਰ ਪੂਰਾ ਆਪ ਸਿਖਾਇੰਦਾ। ਜੇ ਸਤਿਗੁਰ ਪੂਰਾ ਕਰੇ ਰਾਖੀ, ਕਿਉਂ ਗੁਰਸਿਖ ਆਪਣਾ ਮੁਖ ਭਵਾਇੰਦਾ। ਇਕੋ ਖੇਲ ਪ੍ਰਭ ਸੱਚੇ ਭਾਖੀ, ਰੁੱਸਣਾ ਮਨੌਣਾ ਪ੍ਰਭ ਆਪਣੇ ਹੱਥ ਰਖਾਇੰਦਾ। ਉਹਨਾਂ ਦੀ ਲੋਕਮਾਤ ਬਣੇ ਸਾਖੀ, ਜਿਨਾਂ ਗੁਰਮੁਖਾਂ ਗੁਰ ਆਪਣਾ ਰੂਪ ਵਖਾਇੰਦਾ। ਬਿਰਹੋਂ ਤੀਰ ਨਿਰਾਲਾ ਮਾਰੇ ਕਾਤੀ, ਕਾਇਆ ਕਟਾਕਸ਼ ਆਪ ਖੁਲਾਇੰਦਾ। ਆਪੇ ਬੰਦ ਕਰਨਹਾਰਾ ਤਾਕੀ, ਆਪਣੀ ਹੱਥੀਂ ਕੁੰਡਾ ਆਪੇ ਲਾਹਿੰਦਾ। ਆਪ ਸਤਿਗੁਰ ਬਣਕੇ ਅੰਮ੍ਰਿਤ ਜਾਮ ਪਿਆਏ ਸਾਕੀ,

ਪਿਆਲਾ ਆਪਣੇ ਹੱਥ ਰਖਾਇੰਦਾ। ਆਪੇ ਖੇਲੇ ਖੇਲ ਬਣ ਕੇ ਬੰਦਾ ਖ਼ਾਕੀ, ਖ਼ਾਕ ਖ਼ਾਕ ਵਿਚ ਰੁਲਾਇੰਦਾ। ਮਾਨ ਸਿੰਘ ਤੇਰੀ ਬਦਲ ਦੇਵੇ ਹਯਾਤੀ, ਤੇਰਾ ਹਯਾ ਆਪਣੀ ਝੋਲੀ ਪਾਇੰਦਾ। ਅੱਠੇ ਪਹਿਰ ਰਹੇ ਪਰਭਾਤੀ, ਪ੍ਰਭ ਇਕੋ ਨਜ਼ਰੀ ਆਇੰਦਾ । ਦੁਰਮਤ ਮੇਟੇ ਅੰਧੇਰੀ ਰਾਤੀ, ਪਰੇਮ ਇਕੋ ਚੰਦ ਚੜ੍ਹਾਇੰਦਾ। ਅੱਗੇ ਰਹਿਣ ਨਾ ਦੇਵੇ ਕੋਈ ਬਾਕੀ, ਪਿਛਲਾ ਲੇਖਾ ਆਪ ਚੁਕਾਇੰਦਾ। ਪਿਤਾ ਪੂਤ ਦੋਵੇਂ ਸਾਜਨ ਸਾਥੀ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਸੇਵਕ ਕਰੇ ਰਾਖੀ, ਰਾਖਾ ਨਜ਼ਰ ਕਿਸੇ ਨਾ ਆਇੰਦਾ।