ਪੁਸਤਕਾਲਾਭਾਗ ੧੩

੨੬ ਮਾਘ ੨੦੧੯ ਬਿਕ੍ਰਮੀ ਹਜ਼ਾਰਾ ਸਿੰਘ ਦੇ ਘਰ ਪਿੰਡ ਮਨਿਆਲਾ ਜ਼ਿਲਾ ਅੰਮ੍ਰਿਤਸਰ

ਬ੍ਰਹਿਮੰਡ ਖੰਡ ਪ੍ਰਭ ਅਧੀਨਿਆ, ਬੇਅੰਤ ਖੇਲ ਕਰਾਇੰਦਾ। ਲੇਖਾ ਜਾਣੇ ਰੂਸਾ ਚੀਨਿਆ, ਸ਼ਾਹ ਸੁਲਤਾਨਾ ਵੇਖ ਵਖਾਇੰਦਾ। ਨੌਂ ਖੰਡ ਪ੍ਰਿਥਮੀ ਵੇਖੋ ਏਕਾ ਸੀਨਿਆ, ਸ਼ੀਨਾ ਸਭ ਦਾ ਚਾਕ ਕਰਾਇੰਦਾ। ਲੇਖਾ ਚੁਕੇ ਲੋਕ ਤੀਨਿਆ, ਤ੍ਰੈਗੁਣ ਮਾਇਆ ਡੇਰਾ ਢਾਹਿੰਦਾ। ਆਦਿ ਜੁਗਾਦਿ ਜੁਗ ਜੁਗ ਚੌਕੜੀ ਬਦਲਣਹਾਰਾ ਸੀਨਿਆ, ਨਿਰਗੁਣ ਸਰਗੁਣ ਫੇਰਾ ਪਾਇੰਦਾ। ਕਲਜੁਗ ਅੰਤਮ ਸ੍ਰਿਸ਼ਟ ਸਬਾਈ ਦੇਵਣਹਾਰਾ ਤਲਕੀਨਿਆ, ਸਚ ਸੰਦੇਸਾ ਇਕ ਸੁਣਾਇੰਦਾ। ਗੁਰਮੁਖ ਸਾਚੇ ਕਰੋ ਯਾਕੀਨਿਆ, ਯੱਕੇ ਬਾਦ ਦੀਗਰੇ ਰਾਜ ਰਾਜਾਨਾਂ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪੇ ਖੇਲਿਆ। ਕਰੇ ਖੇਲ ਹਰਿ ਨਿਰੰਕਾਰਾ, ਸਮਝ ਕੋਈ ਨਾ ਪਾਇੰਦਾ। ਕਲਜੁਗ ਅੰਤਮ ਵੇਖ ਕਿਨਾਰਾ, ਧੁਰ ਸੰਦੇਸਾ ਹੁਕਮ ਸੁਣਾਇੰਦਾ। ਸ੍ਰਿਸ਼ਟ ਸਬਾਈ ਸਤਿ ਹੁਲਾਰਾ, ਨਵ ਨੌਂ ਆਪ ਉਠਾਇੰਦਾ। ਭੂਪਤ ਭੂਪ ਸ਼ਾਹ ਸਿਕਦਾਰਾ, ਨਿਰਗੁਣ ਆਪਣਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਜਣਾਇੰਦਾ। ਚੀਨ ਚੀਨਾ ਨਾ ਕੋਈ ਵਣਜਾਰ, ਚਾਰ ਕੁੰਟ ਦਏ ਦੁਹਾਈਆ। ਭਾਰਤ ਖੰਡ ਨਾ ਕੋਈ ਧਾਰ, ਨੌਂ ਖੰਡ ਵੇਖੇ ਥਾਉਂ ਥਾਈਂਆ। ਕਰੇ ਖੇਲ ਅਗੰਮ ਅਪਾਰ, ਅਗੰਮੜੀ ਕਾਰ ਕਮਾਈਆ। ਦੋ ਧੜ ਕਰੇ ਸੰਸਾਰ, ਸਾਚੀ ਵੰਡ ਵੰਡਾਈਆ। ਖੜਗ ਖੰਡਾ ਇਕ ਕਟਾਰ, ਤੀਰ ਕਮਾਨ ਨਾਮ ਹੱਥ ਉਠਾਈਆ। ਸਭ ਤੇ ਹਮਲਾ ਕਰੇ ਆਪ ਕਰਤਾਰ, ਯੱਮਲਾ ਸਭ ਨੂੰ ਦਏ ਬਣਾਈਆ। ਕਮਲਾ ਰਮਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਚੀਨ ਚੀਨਾ ਨਾ ਕੋਈ ਤਾਕਤ, ਤਾਕਤਵਰ ਹਰਿ ਅਖਵਾਇੰਦਾ। ਸਭ ਦੀ ਮੇਟੇ ਅੰਤ ਲਿਆਕਤ, ਦਾਨਸ਼ਮੰਦ ਨਾ ਕੋਈ ਵਡਿਆਇੰਦਾ। ਨਿਰਗੁਣ ਸਰਗੁਣ ਪਿਛੇ ਕਰੇ ਤੁਆਕਬ, ਬੇਪਰਵਾਹ ਫੇਰਾ ਪਾਇੰਦਾ। ਕੂੜੀ ਕਿਰਿਆ ਮੇਟ ਅੰਤਮ ਵੇਖਣ ਆਏ ਇਬਾਦਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਇੰਦਾ। ਸਾਚਾ ਖੇਲ ਕਰੇ ਦੋ ਧੜ, ਦੋ ਧਾਰਾ ਖੰਡਾ ਇਕ ਚਮਕਾਈਆ। ਸਚਖੰਡ ਨਿਵਾਸੀ ਦਰਗਹਿ ਸਾਚੀ ਵੇਖੇ ਖੜ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਸ੍ਰਿਸ਼ਟ ਸਬਾਈ ਮਰੇ ਲੜ ਲੜ, ਨਾ ਸਕੇ ਕੋਇ ਬਚਾਈਆ। ਕਲਜੁਗ ਕੂੜੇ ਮੂਰਖ ਮੂੜ੍ਹੇ ਡਿਗਣ ਦੜ, ਨਾ ਸਕੇ ਕੋਇ ਉਠਾਈਆ। ਸ਼ਾਹ ਸੁਲਤਾਨਾਂ ਅੰਦਰ ਮਾਇਆ ਮਮਤਾ ਹਉਮੇਂ ਹੰਗਤਾ ਜਾਏ ਵੜ, ਘਰ ਘਰ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ

ਸਾਚਾ ਹਰਿ, ਸਾਚਾ ਹੁਕਮ ਇਕ ਮਨਾਈਆ। ਸਾਚਾ ਹੁਕਮ ਧੁਰ ਫ਼ਰਮਾਨਾ, ਧੁਰ ਦਰਗਾਹੀ ਆਪ ਜਣਾਇੰਦਾ। ਕੋਈ ਨਾ ਰਹਿਸੀ ਰਾਜਾ ਰਾਣਾ, ਖ਼ਾਲੀ ਤਖ਼ਤ ਸਰਬ ਵਖਾਇੰਦਾ। ਨੌਂ ਖੰਡ ਪ੍ਰਿਥਮੀ ਮੰਨਣਾ ਪਏ ਭਾਣਾ, ਸਿਰ ਸਿਰ ਹੁਕਮ ਆਪ ਜਣਾਇੰਦਾ। ਬੀਸ ਬੀਸਾ ਹਰਿ ਜਗਦੀਸਾ ਪਰਗਟ ਹੋਏ ਸ਼ਾਹ ਸੁਲਤਾਨਾ, ਨਿਹਕਲੰਕ ਆਪਣਾ ਫੇਰਾ ਪਾਇੰਦਾ। ਮੇਟਣਹਾਰਾ ਸਰਬ ਮਾਣਾ, ਅਭਿਮਾਨ ਰੂਪ ਨਾ ਕੋਇ ਵਟਾਇੰਦਾ। ਮਾਰਨਹਾਰਾ ਤੀਰ ਨਿਸ਼ਾਨਾ, ਅਣਿਯਾਲਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਇੰਦਾ। ਚੀਨ ਕਰੇ ਕੀ ਵਿਚਾਰਾ, ਹਰਿ ਕਾ ਖੇਲ ਵਿਚਾਰ ਵਿਚ ਨਾ ਆਈਆ। ਅੱਗੇ ਵੇਖੋ ਕੀ ਕੀ ਵਰਤੇ ਭਾਣਾ, ਸੰਮਤ ਬੀਸਾ ਰਾਹ ਤਕਾਈਆ। ਚਾਰੋਂ ਕੁੰਟ ਆਏ ਹਾਣਾ, ਹਾਣੀਆਂ ਸਕੇ ਨਾ ਮੇਲ ਮਿਲਾਈਆ। ਨੌਂ ਖੰਡ ਭੁਲਿਆਂ ਪ੍ਰਭ ਕਾ ਗਾਣਾ, ਸਾਚਾ ਰਾਗ ਨਾ ਕੋਇ ਅਲਾਈਆ। ਹਮਲਾਆਵਰ ਇਕ ਅਖਵਾਣਾ, ਦੋ ਜਹਾਨਾਂ ਡੇਰਾ ਢਾਹੀਆ। ਕਲਜੁਗ ਕੂੜੀ ਕਿਰਿਆ ਕਰੇ ਪਾਰ ਕਿਨਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਮਿਹਰਾਂ ਅੰਦਰ ਵਸੇ ਠਾਕਰ, ਠਾਕਰ ਆਪਣੀ ਮਿਹਰ ਕਰਾਇੰਦਾ। ਗੁਰਮੁਖਾਂ ਦੇਵੇ ਨਾਮ ਰੱਤੀ ਰਤਨਾਗਰ, ਰੱਤੀ ਰੱਤ ਨਾਲ ਰੰਗਾਇੰਦਾ। ਸਚ ਕਰਾਏ ਵਣਜ ਬਣ ਸੌਦਾਗਰ ਹੱਟ ਇਕੋ ਇਕ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਇਕ ਉਠਾਇੰਦਾ। ਮਿਹਰਵਾਨ ਇਕੋ ਦਾਤਾ, ਆਦਿ ਅੰਤ ਵੱਡੀ ਵਡਿਆਈਆ। ਜੁਗ ਚੌਕੜੀ ਖੇਲ ਤਮਾਸ਼ਾ, ਨਿਰਗੁਣ ਸਰਗੁਣ ਵੇਖ ਵਖਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਦਾਤਾ, ਭਗਤ ਭਗਵੰਤ ਝੋਲੀ ਨਾਮ ਭਰਾਈਆ। ਸਦਾ ਸੁਹੇਲਾ ਇਕ ਇਕੇਲਾ ਸਦ ਵਸਣਹਾਰਾ ਸਾਥਾ, ਆਤਮ ਪਰਮਾਤਮ ਸੰਗ ਨਿਭਾਈਆ। ਬੋਧ ਅਗਾਧ ਪੜ੍ਹਾਵਣਹਾਰਾ ਗਾਥਾ, ਨਿਸ਼ਅੱਖਰ ਕਰੇ ਪੜ੍ਹਾਈਆ। ਕਲਜੁਗ ਅੰਤਮ ਮੇਟੇ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਲਹਿਣਾ ਦੇਣਾ ਚੁਕੇ ਜ਼ਾਤ ਪਾਤਾ, ਵਰਨ ਗੋਤ ਇਕ ਵਖਾਈਆ। ਸ੍ਰਿਸ਼ਟ ਸਬਾਈ ਨਜ਼ਰੀ ਆਏ ਪਿਤਾ ਮਾਤਾ, ਲੱਖ ਚੁਰਾਸੀ ਗੋਦ ਬਹਾਈਆ। ਚਰਨ ਕਵਲ ਉਪਰ ਧਵਲ ਸ੍ਰੀ ਭਗਵਾਨ ਬੰਧਾਏ ਨਾਤਾ, ਨਾਤਾ ਬਿਧਾਤਾ ਜੋੜ ਜੁੜਾਈਆ। ਮਿਹਰਵਾਨ ਇਕੋ ਪੁਰਖ ਸਮਰਾਥਾ, ਜੁਗ ਚੌਕੜੀ ਆਪਣੀ ਮਿਹਰ ਨਜ਼ਰ ਨਾਲ ਤਰਾਈਆ। ਮਿਹਰਵਾਨ ਬੇਨਜ਼ੀਰ, ਮੁਕਾਮੇ ਹੱਕ ਸੋਭਾ ਪਾਇੰਦਾ। ਮੁਰੀਦ ਮੁਰਸ਼ਦ ਵਖਾਏ ਸਚ ਤਸਵੀਰ, ਤਸਬੀ ਮਣਕਾ ਨਾ ਕੋਇ ਭਵਾਇੰਦਾ। ਲੇਖਾ ਜਾਣੇ ਸ਼ਾਹ ਹਕੀਰ, ਸ਼ਰਅ ਜ਼ੰਜੀਰ ਤੋੜ ਤੁੜਾਇੰਦਾ। ਬਦਲਣਹਾਰਾ ਆਪ ਤਕਦੀਰ, ਤਦਬੀਰ ਆਪਣੀ ਇਕ ਸਮਝਾਇੰਦਾ। ਅੰਮ੍ਰਿਤ ਦੇਵੇ ਸੱਚਾ ਸੀਰ, ਆਬੇ ਹਯਾਤ ਮੁਖ ਚੁਆਇੰਦਾ। ਨਾਮ ਖੰਡਾ ਫੜ ਸ਼ਮਸ਼ੀਰ, ਧੁੰਦੂਕਾਰਾ ਡੇਰਾ ਢਾਹਿੰਦਾ। ਜੁਗ ਚੌਕੜੀ ਕੱਟਣਹਾਰਾ ਭੀੜ, ਔਝੜ ਰਾਹ ਪੰਧ ਮੁਕਾਇੰਦਾ। ਚੋਟੀ ਚਾੜ੍ਹੇ ਫੜ ਅਖ਼ੀਰ, ਆਖਰ ਆਪਣਾ ਮੇਲ ਮਿਲਾਇੰਦਾ। ਮਿਹਰ ਨਜ਼ਰ ਕਰੇ ਵਡ ਪੀਰਨ ਪੀਰ, ਲਾਸ਼ਰੀਕ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕੋ ਇਕ ਵਖਾਇੰਦਾ। ਮਿਹਰ ਨਜ਼ਰ ਸਤਿਗੁਰ ਅੱਖ, ਸੋ ਪੁਰਖ ਨਿਰੰਜਣ ਆਪ ਜਣਾਈਆ। ਮਿਹਰਵਾਨ ਹੋ ਪਰਤੱਖ, ਆਤਮ ਦਰਸੀ ਦਰਸ ਕਰਾਈਆ। ਮਿਹਰਵਾਨ ਭਰੇ ਭੰਡਾਰ ਖ਼ਾਲੀ ਸੱਖ, ਨਾਮ ਅਤੋਟ ਅਤੁਟ ਵਰਤਾਈਆ। ਮਿਹਰਵਾਨ ਮਾਰਗ ਸੱਚਾ ਦੱਸ, ਸਾਚੇ ਮੰਦਰ ਦਏ ਚੜ੍ਹਾਈਆ। ਮਿਹਰਵਾਨ ਦੁਰਮਤ ਮੈਲ ਕੱਟ, ਕਾਗ ਹੰਸ ਰੂਪ ਵਟਾਈਆ। ਮਿਹਰਵਾਨ ਲਹਿਣਾ ਦੇਣਾ ਚੁਕਾਏ ਚੌਦਾਂ ਲੋਕ

ਚੌਦਾਂ ਹੱਟ, ਚੌਦਾਂ ਤਬਕ ਪਾਰ ਵਖਾਈਆ। ਮਿਹਰਵਾਨ ਮਿਹਰ ਨਜ਼ਰ ਕਰ ਦੇਵੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨੈਣ ਇਕ ਉਠਾਈਆ। ਮਿਹਰਵਾਨ ਖੋਲ੍ਹੇ ਨੈਣ, ਨਿਜ ਨੇਤਰ ਦਇਆ ਕਮਾਇੰਦਾ। ਮਿਹਰਵਾਨ ਸਾਕ ਸੱਜਣ ਸੈਣ, ਸਤਿਗੁਰ ਇਕੋ ਨਜ਼ਰੀ ਆਇੰਦਾ। ਮਿਹਰਵਾਨ ਨਾਤਾ ਜੋੜੇ ਮਾਤ ਪਿਤ ਭਾਈ ਭੈਣ, ਪਿਤਾ ਪੂਤ ਵੰਡ ਵੰਡਾਇੰਦਾ। ਮਿਹਰਵਾਨ ਆਦਿ ਜੁਗਾਦਿ, ਜੁਗ ਚੌਕੜੀ ਚੁਕਾਏ ਲਹਿਣ ਦੇਣ, ਪੂਰਬ ਸਭ ਦੀ ਝੋਲੀ ਪਾਇੰਦਾ। ਮਿਹਰਵਾਨ ਰਸਨਾ ਜਿਹਵਾ ਸਾਰੇ ਕਹਿਣ, ਮਿਲ ਮਿਹਰਵਾਨ ਆਪਣਾ ਪੰਧ ਨਾ ਕੋਇ ਮੁਕਾਇੰਦਾ। ਮਿਹਰਵਾਨ ਲੇਖਾ ਚੁਕਾਏ ਐਨ ਗ਼ੈਨ, ਅਲਫ਼ ਯੇ ਰੰਗ ਨਾ ਕੋਇ ਰੰਗਾਇੰਦਾ। ਮਿਹਰਵਾਨ ਇਕ ਨਰਾਇਣ, ਸਦਾ ਸਦਾ ਸਦ ਮਿਹਰ ਬਖ਼ਸ਼ਿਸ਼ ਬਖ਼ਸ਼ੀਸ਼ ਆਪਣੇ ਹੱਥ ਰਖਾਇੰਦਾ। ਬਿਰਧ ਬਾਲ ਜਗਤ ਜਵਾਨ, ਜੀਵਣ ਰੰਗ ਵਟਾਈਆ। ਜਨਮ ਕਰਮ ਧਰਮ ਨਿਸ਼ਾਨ, ਪੰਜ ਤੱਤ ਕੁੜਮਾਈਆ। ਆਤਮ ਪਰਮਾਤਮ ਖੇਲ ਮਹਾਨ, ਨਜ਼ਰ ਕਿਸੇ ਨਾ ਆਈਆ। ਜੋ ਜਨ ਕਰੇ ਚਰਨ ਧਿਆਨ, ਰੋਗ ਸੋਗ ਚਿੰਤਾ ਦੁੱਖ ਦਏ ਗਵਾਈਆ। ਇਕ ਵਖਾਏ ਪਦ ਨਿਰਬਾਣ ਨਿਰਬਾਣ, ਪਦ ਇਕ ਜਣਾਈਆ। ਲੇਖਾ ਚੁਕੇ ਆਵਣ ਜਾਣ, ਚਾਰੇ ਖਾਣੀ ਨਾਤਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਬੁੜ੍ਹੇਪਾ ਲੇਖੇ ਲਾਈਆ। ਜਗਤ ਬੁੜ੍ਹੇਪਾ ਲੇਖੇ ਜਾਏ ਲੱਗ, ਅਗਨੀ ਤੱਤ ਬੁਝਾਇੰਦਾ। ਫੜ ਫੜ ਹੰਸ ਬਣਾਏ ਕੱਗ, ਕਾਗ ਹੰਸ ਰੂਪ ਵਟਾਇੰਦਾ। ਜੋ ਸਾਹਿਬ ਸਤਿਗੁਰ ਸਰਨਾਈ ਜਾਏ ਲੱਗ, ਰੋਗ ਸੋਗ ਚਿੰਤਾ ਦੁੱਖ ਸੁਖ ਵਿਚ ਬਦਲਾਇੰਦਾ। ਨਿਰਮਲ ਜੋਤੀ ਜਾਏ ਜਗ, ਅਗਿਆਨ ਅੰਧੇਰ ਚੁਕਾਇੰਦਾ। ਲਹਿਣਾ ਦੇਣਾ ਚੁਕਾਏ ਹੱਥੋ ਹੱਥ, ਉਧਾਰ ਜਗਤ ਨਾ ਕੋਇ ਜਣਾਇੰਦਾ। ਕਰੇ ਖੇਲ ਪੁਰਖ ਸਮਰਥ ਮਾਣਸ ਜਨਮ ਲੇਖੇ ਪਾਇੰਦਾ। ਲੱਖ ਚੁਰਾਸੀ ਵਿਚੋਂ ਕੱਢ, ਅੰਤਮ ਆਪਣਾ ਮੇਲ ਮਿਲਾਇੰਦਾ। ਬੁੱਢਾ ਖ਼ਾਲੀ ਹੱਡ ਜਾਏ ਛੱਡ, ਪਰਮਾਤਮ ਆਤਮ ਨਾਤਾ ਆਪਣੇ ਨਾਲ ਜੁੜਾਇੰਦਾ। ਦੁੱਖਾਂ ਦਰਦਾਂ ਦੀ ਪਿਛੇ ਰਹਿ ਗਈ ਹੱਦ, ਅੱਗੇ ਸਾਂਤਕ ਸਤਿ ਰੂਪ ਜਣਾਇੰਦਾ। ਭਾਗ ਲੱਗੇ ਸਾਚੀ ਯੱਦ, ਕੁਲ ਆਪਣਾ ਬੰਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੇ ਘਰ ਲਏ ਸੱਦ, ਲੋਕਮਾਤ ਕੂੜਾ ਨਾਤਾ ਤੋੜ ਤੁੜਾਇੰਦਾ।

੨੬ ਮਾਘ ੨੦੧੯ ਬਿਕ੍ਰਮੀ ਬਲੀ ਸਿੰਘ ਦੇ ਗ੍ਰਹਿ ਕੈਰੋਂ ਜ਼ਿਲਾ ਅੰਮ੍ਰਿਤਸਰ

ਪਿਛਲਾ ਲੇਖਾ ਗਿਆ ਮੁੱਕ, ਕਰਤਾ ਕੀਮਤ ਨਾ ਕੋਇ ਲਾਈਆ। ਅੱਗੇ ਗੋਦੀ ਲਏ ਚੁੱਕ, ਦੁੱਖ ਦਰਦ ਮਿਟਾਈਆ। ਘਰ ਮੰਦਰ ਆਵੇ ਸੁਖ, ਗ੍ਰਹਿ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਲਏ ਲਗਾਈਆ। ਲੇਖਾ ਲੇਖੇ ਜਾਵੇ ਲੱਗ, ਲਾਵਣਹਾਰ ਆਪ ਲਗਾਇੰਦਾ। ਗੁਰਮੁਖ ਗੁਰ ਸੰਗਤ ਵਿਚ ਬਹੇ ਸਜ, ਹਰਿ ਸੰਗਤ ਮੇਲ ਮਿਲਾਇੰਦਾ। ਸਤਾਈ ਪੋਹ ਖ਼ਿਆਲ ਦੇਣਾ ਛੱਡ, ਖਹਿੜਾ ਪਿਛਲਾ ਆਪ ਮੁਕਾਇੰਦਾ। ਪਿਛਲੀ ਬੀਤੀ ਪਿਛੇ ਹੱਦ, ਅੱਗੇ ਆਪਣਾ ਰੰਗ ਰੰਗਾਇੰਦਾ। ਦੇਵਣਹਾਰਾ ਸਾਚੀ ਦਾਦ, ਨਾਮ ਵਸਤ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਸਿਰ ਰੱਖ ਹੱਥ ਕਰਤਾਰ,

ਆਪਣੀ ਦਇਆ ਕਮਾਈਆ। ਦੁੱਖ ਦਲਿੱਦਰ ਦਏ ਨਵਾਰ, ਦਰਦੀਆਂ ਦਰਦ ਮਿਟਾਈਆ। ਚਰਨ ਸਰਨ ਬਖ਼ਸ਼ ਪਿਆਰ, ਰੀਤੀ ਸਾਚੀ ਇਕ ਦ੍ਰਿੜਾਈਆ। ਆਦਿ ਜੁਗਾਦੀ ਤਾਰਨਹਾਰ, ਜੁਗ ਜੁਗ ਹੋਏ ਸਹਾਈਆ। ਭਗਤ ਵਛਲ ਇਕ ਗਿਰਧਾਰ, ਭਗਵਨ ਨਿਰਗੁਣ ਰੂਪ ਵਟਾਈਆ। ਸਦਾ ਸੁਹੇਲਾ ਮੀਤ ਮੁਰਾਰ, ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲਹਿਣਾ ਦਏ ਝੋਲੀ ਪਾਈਆ। ਪਿਛਲਾ ਲਹਿਣਾ ਨੇਤਰ ਨੈਣਾਂ, ਨੈਣ ਨੈਣ ਦਰਸਾਇੰਦਾ। ਕੂੜੇ ਵਹਿਣ ਗੁਰਸਿਖ ਨਾ ਵਹਿਣਾ, ਸਾਚੀ ਧਾਰ ਇਕ ਸਮਝਾਇੰਦਾ। ਹਰਿ ਚਰਨ ਦਵਾਰੇ ਸਾਚੇ ਬਹਿਣਾ, ਥੱਲੇ ਉਪਰ ਇਕੋ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਸਮਝਾਇੰਦਾ। ਸਾਚਾ ਮਾਰਗ ਸਤਿ ਸਤਿਵਾਦ, ਸਤਿ ਸਤਿ ਜਣਾਈਆ। ਪੋਹ ਸਤਾਈ ਛੱਡ ਯਾਦ, ਪਿਛਲਾ ਲੇਖਾ ਸਰਬ ਮੁਕਾਈਆ। ਅੱਗੇ ਮੇਲਾ ਮਾਧਵ ਮਾਧ, ਮੋਹਣੀ ਆਪਣੇ ਰੰਗ ਰੰਗਾਈਆ। ਦੇਵਣਹਾਰਾ ਸਾਚੀ ਦਾਦ, ਵਸਤ ਅਮੋਲਕ ਇਕ ਵਰਤਾਈਆ। ਭਰਮ ਭੁਲੇਖੇ ਦੇਵੇ ਕਾਢ, ਆਪਣੇ ਲੇਖੇ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਦੇਵਣਹਾਰ ਵਡਿਆਈਆ। ਗੁਰਸਿਖ ਬਖ਼ਸ਼ੇ ਹਰਿ ਜੂ ਭੁੱਲ, ਅਭੁੱਲ ਦਇਆ ਕਮਾਇੰਦਾ। ਹਰਿਜਨ ਲੋਕਮਾਤ ਨਾ ਜਾਏ ਰੁੱਲ, ਫੜ ਬਾਂਹੋਂ ਗਲੇ ਲਗਾਇੰਦਾ। ਆਪ ਮਹਿਕਾਏ ਸਾਚਾ ਕਵਲ ਫੁੱਲ, ਫੁੱਲ ਫਲਵਾੜੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੋਲਣਹਾਰਾ ਸਾਚੇ ਤੋਲ, ਤੋਲ ਤਰਾਜ਼ੂ ਇਕੋ ਕੰਡਾ ਨਾਮ ਵਖਾਇੰਦਾ। ਨਾਮ ਤਰਾਜ਼ੂ ਨਿਰਗੁਣ ਤੋਲਾ, ਨਿਰਵੈਰ ਦਇਆ ਕਮਾਈਆ। ਇਕੋ ਧਾਰਨ ਬੋਲੇ ਸਾਚਾ ਸੋਹਲਾ, ਸੋਹੰ ਅੱਖਰ ਕਰੇ ਪੜ੍ਹਾਈਆ। ਆਤਮ ਪਰਮਾਤਮ ਆਪੇ ਮੌਲਾ, ਨਿਰਾਕਾਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਨਣਹਾਰਾ ਉਪਰ ਧੌਲਾ, ਧਰਨੀ ਧਰਤ ਵੇਖ ਵਖਾਈਆ। ਧਰਨੀ ਧਰਤ ਵੇਖੇ ਧਵਲ, ਦਹਿ ਦਿਸ਼ਾ ਖੋਜ ਖੁਜਾਇੰਦਾ। ਨੂਰ ਨੁਰਾਨਾ ਰੂਪ ਰੰਗ ਰੇਖ ਨਾ ਕੋਇ ਸਵਲ, ਸਾਵਲ ਆਪਣੀ ਕਾਰ ਕਮਾਇੰਦਾ। ਆਦਿ ਜੁਗਾਦਿ ਸਦਾ ਸੁਹੇਲਾ ਇਕੋ ਏਕ ਅਵਲ, ਅਲਨੇਕ ਕਮਚ ਖੇਲ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੇਸ ਦਸੰਤਰ ਵੇਖ ਵਖਾਇੰਦਾ। ਦੇਸ ਦਸੰਤਰ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਦੇਵਣਹਾਰਾ ਧੁਰ ਫ਼ਰਮਾਨ, ਸਚ ਸੰਦੇਸ਼ ਨਰੇਸ਼ ਜਣਾਈਆ। ਵੇਖਣਹਾਰਾ ਦੋ ਜਹਾਨ, ਰੂਪ ਅਨੂਪ ਆਪ ਵਟਾਈਆ। ਵਸਣਹਾਰਾ ਸਚ ਮਕਾਨ, ਸਚਖੰਡ ਆਪਣਾ ਆਸਣ ਲਾਈਆ। ਦੇਵਣਹਾਰਾ ਨਾਮ ਨਿਧਾਨ, ਨਾਮ ਅਨਮੁਲੜਾ ਝੋਲੀ ਪਾਈਆ। ਬਖ਼ਸ਼ਣਹਾਰਾ ਚਰਨ ਧਿਆਨ, ਸਚ ਪ੍ਰੀਤੀ ਇਕ ਸਮਝਾਈਆ। ਮੇਟਣਹਾਰਾ ਕੂੜ ਨਿਸ਼ਾਨ, ਸਚ ਸੁੱਚ ਦਏ ਸਮਝਾਈਆ। ਬਣਾਵਣਹਾਰਾ ਸਾਚਾ ਕਾਹਨ, ਸਿਰ ਆਪਣਾ ਹੱਥ ਟਿਕਾਈਆ। ਵੇਖਣਹਾਰਾ ਨੂਰ ਮਿਹਬਾਨ, ਬੀਦੋ ਆਪਣੀ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੁੱਲ ਅਭੁੱਲ ਇਕੋ ਰੰਗ ਵਖਾਈਆ। ਭੁੱਲ ਅਭੁੱਲ ਇਕੋ ਰੰਗ, ਰੰਗ ਰੰਗੀਲਾ ਆਪ ਜਣਾਇੰਦਾ। ਸਾਹਿਬ ਸਤਿਗੁਰ ਜਿਸ ਦੇ ਸੰਗ, ਪਿਛਲੀ ਕੀਤੀ ਸਭ ਉਲਟਾਇੰਦਾ। ਆਤਮ ਸੇਜਾ ਸੁਹਾਏ ਪਲੰਘ, ਪਰਮ ਪੁਰਖ ਆਸਣ ਲਾਇੰਦਾ। ਇਕੋ ਦੇਵੇ ਨਿਝਰ ਅਨੰਦ, ਗ੍ਰਹਿ ਮੰਦਰ ਇਕ ਵਖਾਇੰਦਾ। ਦੋ ਸੱਤ ਢਾਹੇ ਕੰਧ, ਨੱਠ ਨੱਠ ਆਪਣਾ ਪੰਧ ਮੁਕਾਇੰਦਾ। ਸਦਾ ਸਦਾ ਸਦ ਹੋ ਬਖ਼ਸ਼ੰਦ, ਬਖ਼ਸ਼ਸ਼ ਆਪਣੀ

ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਆਪਣੇ ਰਾਹ ਚਲਾਇੰਦਾ। ਗੁਰਮੁਖ ਇਕੋ ਰਾਹ, ਸੋ ਪੁਰਖ ਨਿਰੰਜਣ ਆਪ ਜਣਾਈਆ। ਸਦਾ ਸੁਹੇਲਾ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਨਾਤਾ ਜੋੜ ਦੋ ਜਹਾਨ, ਨਿਰਗੁਣ ਸਰਗੁਣ ਮੇਲਾ ਸਹਿਜ ਸੁਭਾਈਆ। ਵੇਖਣਹਾਰਾ ਥਾਉਂ ਥਾਂ, ਥਾਨ ਥਨੰਤਰ ਖੋਜ ਖੁਜਾਈਆ। ਜਪਾਵਣਹਾਰਾ ਆਪਣਾ ਨਾਂ, ਨਾਉਂ ਨਿਰੰਕਾਰਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲੀ ਭੁੱਲ ਦਏ ਗਵਾਈਆ। ਪਿਛਲੀ ਭੁੱਲ ਹੋਏ ਦੂਰ, ਦੂਰ ਦੁਰਾਡੀ ਆਪ ਕਰਾਇੰਦਾ। ਅੱਗੇ ਹਰਿ ਜੀ ਆਸਾ ਮਨਸਾ ਪੂਰ, ਪੂਰੀ ਆਸਾ ਆਪ ਕਰਾਇੰਦਾ। ਦਰਸ ਦਿਖਾਏ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਫੇਰਾ ਪਾਇੰਦਾ। ਬਖ਼ਸ਼ਣਹਾਰਾ ਸਰਬ ਕਸੂਰ, ਮਿਹਰ ਨਜ਼ਰ ਇਕ ਉਠਾਇੰਦਾ। ਆਦਿ ਜੁਗਾਦਿ ਆਪਣਾ ਬੰਨ੍ਹੇ ਸਚ ਦਸਤੂਰ, ਹੁਕਮੇ ਅੰਦਰ ਸਰਬ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਅਲਾਇੰਦਾ। ਹੁਕਮੇ ਅੰਦਰ ਖੇਲ ਸਰਬੱਗ, ਸਰਬੱਗ ਵੱਡੀ ਵਡਿਆਈਆ। ਹੁਕਮੇ ਅੰਦਰ ਦੋ ਜਹਾਨ ਰਵ ਸਸ ਸੂਰਜ ਚੰਦ ਬ੍ਰਹਿਮੰਡ ਖੰਡ ਰਿਹਾ ਭੱਜ, ਬਣ ਪਾਂਧੀ ਪੰਧ ਮੁਕਾਈਆ। ਹੁਕਮੇ ਅੰਦਰ ਨਿਰਗੁਣ ਸਰਗੁਣ ਹੋ ਕੇ ਹਰ ਘਟ ਰਿਹਾ ਵਸ, ਆਪ ਆਪਣੀ ਖੇਲ ਖਲਾਈਆ। ਹੁਕਮੇ ਅੰਦਰ ਖੇਲੇ ਖੇਲ ਚੌਦਾਂ ਹੱਟ, ਲੋਕ ਪਰਲੋਕ ਸੋਭਾ ਪਾਈਆ। ਹੁਕਮੇ ਅੰਦਰ ਨਾਮ ਨਿਧਾਨ ਆਪੇ ਰਟ, ਰੱਟਾ ਘਰ ਘਰ ਦਏ ਵਖਾਈਆ। ਹੁਕਮੇ ਅੰਦਰ ਬਣਾਏ ਤੀਰਥ ਤਟ, ਤਟ ਕਿਨਾਰਾ ਇਕ ਸੁਹਾਈਆ। ਹੁਕਮੇ ਅੰਦਰ ਕਰੇ ਖੇਲ ਪੁਰਖ ਸਮਰਥ, ਸਮਰਥ ਆਪਣਾ ਪਰਦਾ ਲਾਹੀਆ। ਹੁਕਮੇ ਅੰਦਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਨ ਭਗਤਾਂ ਕਰਦਾ ਆਇਆ ਪੱਖ, ਨਾਤਾ ਜਗਤ ਤੁੜਾਈਆ। ਹੁਕਮੇ ਅੰਦਰ ਸੰਤ ਸੁਹੇਲੇ ਲਏ ਰੱਖ, ਰੱਖਣਹਾਰਾ ਇਕੋ ਸ਼ਹਿਨਸ਼ਾਹੀਆ। ਹੁਕਮੇ ਅੰਦਰ ਗੁਰਮੁਖਾਂ ਦੇਵੇ ਨਾਮ ਵੱਥ, ਵਸਤ ਅਮੋਲਕ ਝੋਲੀ ਪਾਈਆ। ਹੁਕਮੇ ਅੰਦਰ ਗੁਰਸਿਖਾਂ ਵਖਾਏ ਸਾਚਾ ਹਠ, ਧੀਰਜ ਧੀਰ ਇਕ ਧਰਾਈਆ। ਹੁਕਮੇ ਅੰਦਰ ਵਸੇ ਘਟ ਘਟ, ਹਰ ਘਟ ਰਿਹਾ ਸਮਾਈਆ। ਹੁਕਮੇ ਅੰਦਰ ਦੂਈ ਦਵੈਤੀ ਮੇਟੇ ਫੱਟ, ਕੂੜੀ ਕਿਰਿਆ ਪੰਧ ਮੁਕਾਈਆ। ਹੁਕਮੇ ਅੰਦਰ ਭਗਤ ਭਗਵਾਨ ਜੋਤ ਜਗਾਏ ਲਟ ਲਟ, ਅਗਿਆਨ ਅੰਧੇਰ ਚੁਕਾਈਆ। ਹੁਕਮੇ ਅੰਦਰ ਬਣਾਏ ਸਾਚਾ ਸਾਥ, ਸਾਥੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੁਲਿਆਂ ਮਾਰਗ ਆਪੇ ਲਾਈਆ। ਭੁਲਿਆਂ ਮਾਰਗ ਦਏ ਏਕ, ਏਕੰਕਾਰ ਵੱਡੀ ਵਡਿਆਈਆ। ਭੁਲਿਆਂ ਰਾਹ ਦੱਸੇ ਬਿਬੇਕ, ਵਿਵੇਕੀ ਰੂਪ ਜਣਾਈਆ। ਭੁਲਿਆਂ ਲਿਖੇ ਆਪਣੀ ਹੱਥੀਂ ਲੇਖ, ਲੇਖਾ ਪਿਛਲਾ ਦਏ ਮਿਟਾਈਆ। ਭੁੱਲਿਆਂ ਭਟਕਿਆਂ ਲਏ ਵੇਖ, ਰੁਲਿਆਂ ਆਪਣੀ ਗੋਦ ਬਹਾਈਆ। ਸਦਾ ਸਦਾ ਸਦ ਕਰ ਕਰ ਸੱਚਾ ਹੇਤ, ਨਿਤ ਨਵਿਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਿਛਲਾ ਲੇਖਾ ਦਏ ਮਿਟਾਈਆ। ਗੁਰਮੁਖ ਨਾਉਂ ਜਗਤ ਨਿਸ਼ਾਨਾ, ਜੁਗ ਜੁਗ ਆਪ ਜਣਾਈਆ। ਗੁਰਮੁਖ ਨਾਉਂ ਵਡ ਪਰਧਾਨਾ, ਪਰਧਾਨਗੀ ਇਕ ਕਮਾਈਆ । ਗੁਰਮੁਖ ਨਾਉਂ ਜਗਤ ਗਿਆਨਾ, ਸ੍ਰਿਸ਼ਟ ਸਬਾਈ ਦਏ ਸਮਝਾਈਆ। ਗੁਰਮੁਖ ਨਾਉਂ ਸਚ ਤਰਾਨਾ, ਤਰ੍ਹਾ ਤਰ੍ਹਾ ਸਮਝਾਈਆ। ਗੁਰਮੁਖ ਨਾਉਂ ਵਡ ਮਰਦਾਨਾ, ਮਰਦਾਨਗੀ ਇਕ ਕਮਾਈਆ। ਗੁਰਮੁਖ ਨਾਉਂ ਪਰਗਟ ਹੋਏ ਜੀਵ ਜਗਤ ਜਹਾਨਾ, ਜੀਵਣ ਜੁਗਤ ਸਰਬ ਸਮਝਾਈਆ। ਗੁਰਮੁਖ ਨਾਉਂ ਮੇਲ ਮਿਲਾਏ ਸ੍ਰੀ

ਭਗਵਾਨਾ, ਭਗਵਨ ਆਪਣਾ ਰੰਗ ਰੰਗਾਈਆ। ਗੁਰਮੁਖ ਨਾਉਂ ਮੇਟ ਮਿਟਾਏ ਆਵਣ ਜਾਣਾ, ਜਨਮ ਮਰਨ ਗੇੜ ਚੁਕਾਈਆ। ਗੁਰਮੁਖ ਨਾਉਂ ਜੀਵ ਜੰਤ ਜੁਗ ਜੁਗ ਗਾਣਾ, ਗਾ ਗਾ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਸੋ ਗੁਰਮੁਖ ਔਂਤ ਲੋਕਮਾਤ ਨਾ ਜਾਈਆ। ਗੁਰਮੁਖ ਨਾਉਂ ਜਗਤ ਸਚ, ਸਚ ਸਚ ਦ੍ਰਿੜਾਇੰਦਾ। ਗੁਰਮੁਖ ਨਾਉਂ ਘਰ ਘਰ ਪਏ ਨੱਚ, ਬਣ ਸਵਾਂਗੀ ਸਵਾਂਗ ਵਟਾਇੰਦਾ। ਗੁਰਮੁਖ ਨਾਉਂ ਅੰਮ੍ਰਿਤ ਆਤਮ ਦੇਵੇ ਰਸ, ਰਸ ਇਕੋ ਇਕ ਪਿਆਇੰਦਾ। ਗੁਰਮੁਖ ਨਾਉਂ ਹਿਰਦੇ ਜਾਏ ਵਸ, ਹਰਿ ਹਰਿ ਕਾ ਰੂਪ ਵਖਾਇੰਦਾ। ਗੁਰਮੁਖ ਨਾਉਂ ਕਰੇ ਪਰਕਾਸ਼ ਲਟ ਲਟ, ਅਗਿਆਨ ਅੰਧੇਰ ਮੁਕਾਇੰਦਾ । ਗੁਰਮੁਖ ਨਾਉਂ ਵਿਕੇ ਨਾ ਕਿਸੇ ਹੱਟ, ਕਰਤਾ ਕੀਮਤ ਆਪੇ ਪਾਇੰਦਾ। ਗੁਰਮੁਖ ਨਾਉਂ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਚੌਕੜੀ ਆਪ ਪਰਗਟਾਇੰਦਾ। ਗੁਰਮੁਖ ਨਾਉਂ ਗਹਿਰ ਗੰਭੀਰ, ਨੇਤਰ ਨਜ਼ਰ ਕਿਸੇ ਨਾ ਆਈਆ। ਗੁਰਮੁਖ ਨਾਉਂ ਠਾਂਡਾ ਸੀਰ, ਅੰਮ੍ਰਿਤ ਧਾਰ ਵਹਾਈਆ। ਗੁਰਮੁਖ ਨਾਉਂ ਕੱਟੇ ਹਉਮੇਂ ਪੀੜ, ਦੂਈ ਜਗਤ ਮਿਟਾਈਆ। ਗੁਰਮੁਖ ਨਾਉਂ ਤੋੜੇ ਸ਼ਰਅ ਜ਼ੰਜੀਰ, ਸ਼ਰੀਅਤ ਕੋਇ ਰਹਿਣ ਨਾ ਪਾਈਆ। ਗੁਰਮੁਖ ਨਾਉਂ ਸਚ ਤਸਵੀਰ, ਦਰ ਦਰ ਘਰ ਘਰ ਨਜ਼ਰੀ ਆਈਆ। ਗੁਰਮੁਖ ਨਾਉਂ ਬੇਨਜ਼ੀਰ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਨਾਉਂ ਸਦਾ ਸਦਾ ਜਗਤ ਧਰਾਈਆ। ਗੁਰਮੁਖ ਨਾਉਂ ਸਦਾ ਜਗ, ਜਗਤ ਜੁਗਤ ਜਣਾਇੰਦਾ। ਗੁਰਮੁਖ ਨਾਉਂ ਸੂਰਾ ਸਰਬੱਗ, ਸੂਰਬੀਰ ਵਖਾਇੰਦਾ। ਗੁਰਮੁਖ ਨਾਉਂ ਜਗਤ ਕਿਨਾਰਾ ਕਰ ਕਰ ਪਾਰ ਹੱਦ, ਸਾਚਾ ਮੰਦਰ ਇਕ ਸੁਹਾਇੰਦਾ। ਗੁਰਮੁਖ ਨਾਉਂ ਅੰਮ੍ਰਿਤ ਰਸ ਮਧ, ਸਬਰ ਪਿਆਲਾ ਇਕ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਸਿਖ ਨਾਉਂ ਸਦਾ ਸਦਾ ਸਦ ਜਗਤ ਵਿਚ ਪਰਗਟਾਇੰਦਾ।