ਪੁਸਤਕਾਲਾਭਾਗ ੧੩

੨੬ ਮਾਘ ੨੦੧੯ ਬਿਕ੍ਰਮੀ ਜਗੀਰ ਸਿੰਘ ਦੇ ਗ੍ਰਹਿ ਪਿੰਡ ਸਭਰਾਂ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਸਚ ਸੁਲਤਾਨਾ, ਸਤਿ ਸਤਿਵਾਦੀ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਖੇਲ ਮਹਾਨਾ, ਭੇਵ ਅਭੇਦ ਕੋਈ ਨਾ ਪਾਇੰਦਾ। ਏਕੰਕਾਰਾ ਨੌਜਵਾਨਾ, ਰੂਪ ਰੰਗ ਰੇਖ ਨਾ ਕੋਈ ਰਖਾਇੰਦਾ। ਆਦਿ ਨਿਰੰਜਣ ਵਡ ਬਲਵਾਨਾ, ਬਲ ਆਪਣਾ ਆਪ ਜਣਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨਾ, ਦਰਗਹਿ ਸਾਚੀ ਇਕ ਝੁਲਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਅਟਲ ਮਕਾਨਾ, ਸੋਭਾਵੰਤ ਸੋਭਾ ਪਾਇੰਦਾ। ਪਾਰਬ੍ਰਹਮ ਕਰ ਧਿਆਨਾ, ਧਿਆਨ ਆਪਣੇ ਵਿਚ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਪਰਵਰਦਿਗਾਰ, ਹਰਿ ਕਰਤਾ ਆਪ ਕਰਾਈਆ। ਵਸਣਹਾਰਾ ਧਾਮ ਨਿਆਰ, ਮਹੱਲ ਅਟੱਲ ਸੋਭਾ ਪਾਈਆ। ਆਦਿ ਜੁਗਾਦੀ ਸਾਂਝਾ ਯਾਰ, ਰਹਿਬਰ ਇਕੋ ਨੂਰ ਖ਼ੁਦਾਈਆ। ਲੇਖਾ ਜਾਣੇ ਧੁਰ ਦਰਬਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਭੇਵ ਅਭੇਦ ਖੋਲ੍ਹਣਹਾਰਾ, ਅਲੱਖ ਅਗੋਚਰ ਵਡ ਵਡਿਆਈਆ। ਸ਼ਾਹ ਪਾਤਸ਼ਾਹ ਸਚ ਸਿਕਦਾਰਾ, ਸਚਖੰਡ ਸੋਭਾ ਪਾਈਆ।

ਨਿਰਗੁਣ ਨੂਰ ਜੋਤ ਉਜਿਆਰਾ, ਬੇਅੰਤ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪਣੇ ਹੱਥ ਰਖਾਈਆ। ਆਪਣੀ ਕਰਨੀ ਕਰਨੇ ਯੋਗ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਜਣਾਵਣਹਾਰਾ ਧੁਰ ਸੰਜੋਗ, ਸਤਿ ਸੰਜੋਗੀ ਆਪ ਅਖਵਾਇੰਦਾ। ਵੇਖਣਹਾਰਾ ਲੋਕ ਪਰਲੋਕ, ਬ੍ਰਹਿਮੰਡ ਖੰਡ ਖੋਜ ਖੁਜਾਇੰਦਾ। ਸੁਣਾਵਣਹਾਰਾ ਸਚ ਸਲੋਕ, ਨਾਉਂ ਨਿਰੰਕਾਰਾ ਆਪ ਪੜ੍ਹਾਇੰਦਾ। ਵਸਾਵਣਹਾਰਾ ਸਾਚਾ ਕੋਟ, ਸਚ ਦਵਾਰਾ ਸੋਭਾ ਪਾਇੰਦਾ। ਲਗਾਵਣਹਾਰਾ ਨਗਾਰਾ ਚੋਟ, ਨਾਮ ਡੰਕਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਆਦਿ ਅੰਤ, ਬੇਅੰਤ ਆਪ ਵਰਤਾਈਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਚੌਕੜੀ ਪੰਧ ਮੁਕਾਈਆ। ਨਾਮ ਨਿਧਾਨ ਜਣਾਏ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ । ਲੱਖ ਚੁਰਾਸੀ ਵੇਖਣਹਾਰਾ ਜੀਵ ਜੰਤ, ਸਾਧ ਸੰਤ ਫੋਲ ਫੁਲਾਈਆ। ਪਾਵਣਹਾਰ ਮਾਇਆ ਬੇਅੰਤ, ਤ੍ਰੈਗੁਣ ਪਰਦਾ ਇਕ ਜਣਾਈਆ। ਤੋੜਨਹਾਰਾ ਗੜ੍ਹ ਹਉਮੇਂ ਹੰਗਤ, ਹੰ ਬ੍ਰਹਮ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਰਚਾਈਆ। ਜੁਗ ਜੁਗ ਖੇਲ ਕਰੇ ਕਰਤਾਰਾ, ਕਰਨੀ ਆਪਣੇ ਹੱਥ ਰਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇ ਚੌਕੜੀ ਜੁਗ ਵਰਤੇ ਵਾਰੋ ਵਾਰਾ, ਰੂਪ ਅਨੂਪ ਆਪ ਵਟਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਨਾਦ ਅਨਾਦੀ ਬ੍ਰਹਮ ਪਾਰਬ੍ਰਹਮ ਆਪ ਸੁਣਾਇੰਦਾ। ਵਸਣਹਾਰਾ ਸਚਖੰਡ ਦਵਾਰਾ, ਥਿਰ ਘਰ ਆਪਣਾ ਚਰਨ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪਣੇ ਹੱਥ ਰਖਾਇੰਦਾ। ਭੇਵ ਅਭੇਦਾ ਰੱਖੇ ਹੱਥ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਨਿਰਗੁਣ ਨਿਰਗੁਣ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਸਦਾ ਸੁਹੇਲਾ ਮਾਰਗ ਦੱਸ, ਨਿਸ਼ਅੱਖਰ ਕਰੇ ਪੜ੍ਹਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਵਸ, ਗਗਨ ਗਗਨੰਤਰ ਜੋਤੀ ਜੋਤ ਡਗਮਗਾਈਆ। ਦੇਵੇ ਪਰਕਾਸ਼ ਰਵ ਸਸ, ਕਿਰਨ ਕਿਰਨ ਕਿਰਨ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ । ਸਾਚਾ ਖੇਲ ਆਦਿ ਜੁਗਾਦਿ, ਜੁਗ ਕਰਤਾ ਆਪ ਕਰਾਇੰਦਾ। ਸਤਿ ਸਤਿ ਵਜਾਏ ਨਾਦ, ਬ੍ਰਹਮ ਬ੍ਰਹਮ ਜਣਾਇੰਦਾ। ਦੇਵਣਹਾਰਾ ਦਾਦ, ਆਤਮ ਪਰਮਾਤਮ ਝੋਲੀ ਆਪ ਭਰਾਇੰਦਾ। ਲੱਖ ਚੁਰਾਸੀ ਸਾਜਣ ਸਾਜ, ਨਿਰਗੁਣ ਸਰਗੁਣ ਖੋਜ ਖੁਜਾਇੰਦਾ। ਨਿਰਵੈਰ ਪੁਰਖ ਚਲਾਏ ਜਹਾਜ਼, ਭਾਰ ਆਪਣੇ ਕੰਧ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਇੰਦਾ। ਜੁਗ ਚੌਕੜੀ ਵੇਖਣਹਾਰਾ, ਨਿਰਗੁਣ ਦਾਤਾ ਵਡ ਵਡਿਆਈਆ। ਸਰਗੁਣ ਖੇਲ ਕਰੇ ਅਪਾਰਾ, ਅਪਰੰਪਰ ਆਪਣਾ ਰਾਹ ਚਲਾਈਆ। ਆਤਮ ਪਰਮਾਤਮ ਦੇ ਸਹਾਰਾ, ਸਾਚੀ ਸਿਖਿਆ ਇਕ ਪੜ੍ਹਾਈਆ। ਸ਼ਬਦ ਗੁਰੂ ਕਰ ਬਲਕਾਰਾ, ਬਲ ਇਕੋ ਇਕ ਵਡਿਆਈਆ । ਨਾਉਂ ਧਰ ਗੁਰੂ ਅਵਤਾਰਾ, ਲੋਕਮਾਤ ਵੇਖ ਵਖਾਈਆ। ਪੰਜ ਤੱਤ ਦਏ ਸਹਾਰਾ, ਤੱਤਵ ਇਕੋ ਇਕ ਜਣਾਈਆ। ਕਾਗਦ ਕਲਮ ਨਾ ਲਿਖਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਲੇਖਾ ਜਾਣ ਪੀਰ ਪੈਗ਼ੰਬਰ ਗੁਰ ਅਵਤਾਰ, ਭਗਤ ਭਗਵਾਨ ਆਪ ਉਠਾਇੰਦਾ। ਸਾਚੇ ਸੰਤਾਂ ਦੇ ਹੁਲਾਰ, ਹਰਿ ਮੰਦਰ ਇਕ ਜਣਾਇੰਦਾ। ਗੁਰਮੁਖਾਂ ਖੋਲ੍ਹ ਕਵਾੜ, ਬੰਦ ਤਾਕੀ

ਕੁੰਡਾ ਲਾਹਿੰਦਾ । ਗੁਰਸਿਖਾਂ ਚਲੇ ਨਾਲ ਨਾਲ, ਅੰਦਰ ਬਾਹਰ ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਰਚਾਇੰਦਾ । ਜੁਗ ਜੁਗ ਖੇਲ ਪੈਗ਼ੰਬਰ ਪੀਰ, ਮੁਰਸ਼ਦ ਆਪਣੀ ਧਾਰ ਚਲਾਈਆ। ਖੇਲੇ ਖੇਲ ਬੇਨਜ਼ੀਰ, ਨਜ਼ਰ ਕਿਸੇ ਨਾ ਆਈਆ। ਮੁਕਾਮੇ ਹੱਕ ਚੋਟੀ ਚੜ੍ਹ ਅਖ਼ੀਰ, ਕਲਮਾ ਨਬੀ ਇਕ ਪੜ੍ਹਾਈਆ। ਲਾਸ਼ਰੀਕ ਸਚ ਤਸਵੀਰ, ਨੂਰੋ ਨੂਰ ਨੂਰ ਰੁਸ਼ਨਾਈਆ। ਲੇਖਾ ਜਾਣੇ ਸ਼ਾਹ ਹਕੀਰ, ਸ਼ਹਿਨਸ਼ਾਹ ਦਾਤਾ ਬੇਪਰਵਾਹੀਆ। ਪਾਵਣਹਾਰਾ ਸ਼ਰਅ ਜ਼ੰਜੀਰ, ਸ਼ਰੀਅਤ ਲੇਖਾ ਵੰਡ ਵੰਡਾਈਆ। ਬਦਲਣਹਾਰਾ ਆਪ ਤਕਦੀਰ, ਤਕਸੀਰ ਸਭ ਦੀ ਵੇਖ ਵਖਾਈਆ। ਦਾਤਾ ਦਾਨੀ ਗੁਣੀ ਗਹੀਰ, ਗਹਿਰ ਗਵਰ ਵੱਡੀ ਵਡਿਆਈਆ। ਕਲਜੁਗ ਅੰਤਮ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਕਲਜੁਗ ਅੰਤਮ ਹੱਥ ਰੱਖੇ ਲੇਖਾ, ਦੂਜਾ ਸੰਗ ਨਾ ਕੋਇ ਰਖਾਇੰਦਾ। ਲੋਕ ਪਰਲੋਕ ਅਵਣ ਗਵਣ ਤ੍ਰੈਭਵਣ ਚੌਦਾਂ ਤਬਕ ਆਪੇ ਵੇਖਾ, ਨਿਜ ਨੇਤਰ ਆਪ ਖੁਲ੍ਹਾਇੰਦਾ। ਲੇਖਾ ਜਾਣੇ ਔਲੀਆ ਪੀਰ ਸ਼ੇਖ਼ਾ, ਦਸਤਗੀਰ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਇੰਦਾ। ਕਲਜੁਗ ਅੰਤਮ ਧਰ ਹਰਿ ਕਲ ਅਕਲ ਕਲਾ ਅਖਵਾਈਆ। ਨਿਰਗੁਣ ਨਿਰਵੈਰ ਅਛਲ ਅਛੱਲ, ਵਲ ਛਲ ਧਾਰੀ ਭੇਵ ਕੋਇ ਨਾ ਪਾਈਆ। ਵਸਣਹਾਰਾ ਨਿਹਚਲ ਧਾਮ ਅਟੱਲ, ਜੋਤੀ ਜੋਤ ਜੋਤ ਰੁਸ਼ਨਾਈਆ। ਆਦਿ ਜੁਗਾਦਿ ਜੁਗ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਨਾਮ ਸੰਦੇਸ਼ ਜੋ ਰਿਹਾ ਘੱਲ, ਕਲਮਾ ਨਬੀ ਰਸੂਲ ਪੜ੍ਹਾਈਆ। ਵਸਣਹਾਰਾ ਜਲ ਥਲ, ਮਹੀਅਲ ਆਪਣਾ ਡੇਰਾ ਲਾਈਆ। ਜੰਗਲ ਜੂਹ ਉਜਾੜ ਪਹਾੜ ਪਰਬਤ ਚੋਟੀ ਬੈਠਾ ਮੱਲ, ਸਮੁੰਦ ਸਾਗਰ ਖੋਜ ਖੁਜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੂਈ ਦਵੈਤੀ ਮੇਟਣਹਾਰਾ ਸੱਲ, ਪੱਟੀ ਇਕੋ ਨਾਮ ਪੜ੍ਹਾਈਆ। ਜੋਤੀ ਨੂਰ ਨੂਰ ਪਰਕਾਸ਼ ਸਾਚਾ ਦੀਪਕ ਗਿਆ ਬਲ, ਤੇਲ ਬਾਤੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਰੇ ਖੇਲ ਬੇਪਰਵਾਹ, ਪਰਵਰਦਿਗਾਰ ਆਪਣੀ ਦਇਆ ਕਮਾਇੰਦਾ। ਦੇਵਣਹਾਰਾ ਸਚ ਸਲਾਹ, ਸਲਾਹਗੀਰ ਇਕ ਹੋ ਆਇੰਦਾ। ਦੋ ਜਹਾਨਾਂ ਬਣੇ ਮਲਾਹ, ਖੇਵਟ ਖੇਟਾ ਰੂਪ ਵਟਾਇੰਦਾ। ਬ੍ਰਹਿਮੰਡ ਖੰਡ ਲੋਅ ਪੁਰੀ ਲਏ ਜਗਾ, ਨੇਤਰ ਅੱਖ ਸਰਬ ਖੁਲਾਇੰਦਾ । ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਗੁਰ ਅਵਤਾਰ ਦਰ ਲਏ ਮੰਗਾ, ਨਾਮ ਸਨੇਹੁੜਾ ਇਕ ਘਲਾਇੰਦਾ। ਪੀਰ ਪੈਗ਼ੰਬਰ ਦਏ ਹਲਾ, ਹੁਜਰਾ ਸਭ ਦਾ ਖੋਜ ਖੁਜਾਇੰਦਾ। ਇਕੋ ਡੰਕਾ ਦਏ ਵਜਾ, ਡੰਕਾ ਆਪਣੇ ਹੱਥ ਰਖਾਇੰਦਾ। ਸਚ ਦਵਾਰ ਏਕਾ ਦਏ ਸੁਹਾ, ਬੇਅੰਤ ਬੇਅੰਤ ਬੇਅੰਤ ਨਜ਼ਰੀ ਆਏ ਇਕ ਖ਼ੁਦਾ, ਖ਼ੁਦੀ ਸਭ ਦੀ ਮੇਟ ਮਿਟਾਇੰਦਾ। ਜੁਗ ਚੌਕੜੀ ਗੁਰ ਅਵਤਾਰ ਜੋ ਕੀਤੇ ਜੁਦਾ, ਅੰਤਮ ਆਪਣਾ ਜੁਜ਼ ਬਣਾਇੰਦਾ। ਇਕੋ ਮਾਰਗ ਦੱਸੇ ਸਿਧਾ, ਦੀਨ ਮਜ਼੍ਹਬ ਨਾ ਕੋਇ ਰਖਾਇੰਦਾ। ਤੀਰ ਨਿਸ਼ਾਨਾ ਮਾਰ ਦੋ ਜਹਾਨ ਵਿਧਾ, ਆਰ ਪਾਰ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਆਪਣੀ ਕਰਨੀ ਕਰੇ ਆਪ, ਹਰਿ ਕਰਤਾ ਵਡ ਵਡਿਆਈਆ। ਆਦਿ ਜੁਗਾਦਿ ਦੇਵਣਹਾਰਾ ਜਾਪ, ਸਾਚਾ ਨਾਉਂ ਇਕ ਦ੍ਰਿੜਾਈਆ। ਉਤਾਰਨਹਾਰਾ ਕੋਟਨ ਕੋਟ ਪਾਪ, ਪਤਤ ਪਾਪੀ ਪਾਰ ਕਰਾਈਆ। ਜਿਸ ਨੂੰ ਈਸਾ ਕਹੇ ਬਾਪ, ਨੇਤਰ ਨੈਣ ਧਿਆਨ ਲਗਾਈਆ। ਸੋ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ।

ਜਿਸ ਦੀ ਮੁਹੰਮਦ ਰੱਖੀ ਆਸ, ਅਮਾਮ ਅਮਾਮਾਂ ਫੇਰਾ ਪਾਈਆ। ਮਿਹਰਵਾਨ ਬੁਝਾਏ ਤ੍ਰਿਸਨਾ ਪਿਆਸ, ਅਗਨੀ ਅੱਗ ਨਾ ਕੋਇ ਵਖਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਖੁਜਾਈਆ। ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਨਾਚ ਨਚਾਈਆ। ਗੁਰ ਅਵਤਾਰਾਂ ਦੇਵੇ ਸਾਥ, ਸਗਲਾ ਸੰਗ ਆਪ ਨਿਭਾਈਆ। ਭਗਤ ਭਗਵਾਨ ਪੜ੍ਹਾਏ ਗਾਥ, ਢੋਲਾ ਇਕੋ ਇਕ ਜਣਾਈਆ। ਸਰਬ ਕਲਾ ਬਣ ਸਮਰਾਥ, ਪੁਰਖ ਅਬਿਨਾਸ਼ੀ ਫੇਰਾ ਪਾਈਆ। ਆਪੇ ਬੈਠਾ ਸਾਚੇ ਪੱਤਣ ਤਾਟ, ਘਾਟ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਨਿਰਗੁਣ ਜੋਤੀ ਨਿਰਗੁਣ ਜਾਤਾ, ਨੂਰੋ ਨੂਰ ਡਗਮਗਾਇੰਦਾ। ਨਿਰਗੁਣ ਨੂਰ ਪੁਰਖ ਬਿਧਾਤਾ, ਬੇਪਰਵਾਹ ਫੇਰਾ ਪਾਇੰਦਾ। ਨਿਰਗੁਣ ਵੇਖੇ ਖੇਲ ਤਮਾਸ਼ਾ, ਸਰਗੁਣ ਨਜ਼ਰ ਕੋਇ ਨਾ ਆਇੰਦਾ। ਨਿਰਗੁਣ ਨਿਰਗੁਣ ਪੂਰੀ ਕਰੇ ਆਸਾ, ਨਾਨਕ ਗੋਬਿੰਦ ਮੇਲ ਮਿਲਾਇੰਦਾ। ਨਿਰਗੁਣ ਨਿਰਗੁਣ ਖੋਲ੍ਹੇ ਸਚ ਖ਼ੁਲਾਸਾ, ਭੇਵ ਅਭੇਦਾ ਆਪ ਜਣਾਇੰਦਾ। ਨਿਰਗੁਣ ਨਿਰਗੁਣ ਲੇਖਾ ਜਾਣੇ ਪ੍ਰਿਥਮੀ ਆਕਾਸ਼ਾ, ਆਕਾਸ਼ ਆਕਾਸ਼ਾ ਚਰਨਾਂ ਹੇਠ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਸ ਅਵੱਲਾ ਆਪ ਵਟਾਇੰਦਾ। ਆਪੇ ਧਾਰੇ ਵੇਸ ਅਵੱਲਾ, ਅਵਲ ਆਪਣਾ ਨਾਮ ਜਣਾਈਆ। ਆਦਿ ਜੁਗਾਦੀ ਇਕ ਇਕੱਲਾ, ਨਿਰਗੁਣ ਦਾਤਾ ਵਡ ਵਡਿਆਈਆ। ਸਚ ਸੰਦੇਸਾ ਨੌਂ ਖੰਡ ਪ੍ਰਿਥਮੀ ਸੱਤ ਦੀਪ ਘੱਲਾ, ਅੱਖਰ ਵੱਖਰ ਕਰੇ ਪੜ੍ਹਾਈਆ। ਸ਼ਬਦ ਨਿਰਾਲਾ ਤੀਰ ਫੜੇ ਇਕੋ ਭੱਲਾ, ਚਾਰ ਕੁੰਟ ਕੁੰਟ ਜਗਾਈਆ। ਬੋਲਣਹਾਰਾ ਸਾਚਾ ਹੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਹੱਲ ਅਟੱਲ ਇਕ ਰੁਸ਼ਨਾਈਆ। ਮਹੱਲ ਅਟੱਲ ਸੋਹੇ ਬੰਕ, ਬੰਕ ਦਵਾਰੀ ਆਪ ਸੁਹਾਇੰਦਾ। ਵੇਸ ਵਟਾਏ ਸ੍ਰੀ ਭਗਵੰਤ, ਭਗਵਨ ਆਪਣਾ ਰਾਹ ਜਣਾਇੰਦਾ। ਸ਼ਬਦ ਜਣਾਏ ਮਹਿਮਾ ਅਗਣਤ, ਬੋਧ ਅਗਾਧ ਆਪ ਪੜ੍ਹਾਇੰਦਾ। ਕਲਜੁਗ ਵੇਖੇ ਅੰਤਮ ਅੰਤ, ਅੰਤ ਆਪਣਾ ਫੇਰਾ ਪਾਇੰਦਾ। ਲੱਖ ਚੁਰਾਸੀ ਬਣ ਕੰਤ, ਸਰਗੁਣ ਸਾਚੀ ਸੇਜ ਹੰਢਾਇੰਦਾ। ਆਤਮ ਪਰਮਾਤਮ ਜਪਾਵਣਹਾਰਾ ਨਾਮ ਮੰਤ, ਮੰਤਰ ਇਕੋ ਇਕ ਦਰਸਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਪੜ੍ਹਿਆਂ ਹੱਥ ਕਿਸੇ ਨਾ ਆਇੰਦਾ। ਵਸਣਹਾਰਾ ਜੇਰਜ ਅੰਡਤ, ਉਤਭੁਜ ਸੇਹਜ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖ ਵਖਾਵੇਗਾ। ਪਰਵਰਦਿਗਾਰ ਨੂਰ ਧਰਾਵੇਗਾ। ਜ਼ਾਹਰ ਜ਼ਹੂਰ ਨਜ਼ਰੀ ਆਵੇਗਾ। ਪੀਰ ਪੈਗ਼ੰਬਰ ਫੜ ਉਠਾਵੇਗਾ। ਨੇਤਰ ਨੈਣ ਖੁਲ੍ਹਾਵੇਗਾ। ਪਰਦਾ ਦਰ ਉਠਾਵੇਗਾ। ਡਰਦਾ ਡਰਦਾ ਸਰਬ ਸੀਸ ਝੁਕਾਵੇਗਾ। ਹਰਿ ਜੂ ਇਕੋ ਰਾਗ ਸੁਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਆਪਣਾ ਖੇਲ ਕਰਾਵੇਗਾ। ਆਪਣਾ ਖੇਲ ਕਰੇਗਾ। ਨਿਰਭੌ ਕਦੇ ਨਾ ਡਰੇਗਾ। ਸਚਖੰਡ ਦਵਾਰੇ ਚੜ੍ਹੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਫੜੇਗਾ। ਦੋ ਜਹਾਨਾਂ ਆਪੇ ਲੜੇਗਾ। ਨਾ ਜੀਵੇਗਾ ਨਾ ਮਰੇਗਾ। ਆਪਣੀ ਕਰਨੀ ਸਾਚੀ ਕਰੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਧਾਮ ਆਪੇ ਖੜੇਗਾ। ਆਪਣਾ ਧਾਮ ਸੁਹਾਏਗਾ। ਸਚਖੰਡ ਦਵਾਰੇ ਡਗਮਗਾਏਗਾ। ਥਿਰ ਘਰ ਆਪਣਾ ਕੁੰਡਾ ਲਾਹੇਗਾ। ਸ਼ਬਦੀ ਸੁਤ ਉਠਾਏਗਾ। ਏਕਾ ਹੁਕਮ ਜਣਾਏਗਾ। ਸਿਰ ਆਪਣਾ ਹੱਥ ਟਿਕਾਏਗਾ। ਫੜ ਬਾਂਹੋਂ ਰਾਹੇ

ਪਾਏਗਾ। ਵਿਸ਼ਨੂੰ ਅੱਖ ਖੁਲ੍ਹਾਏਗਾ। ਬ੍ਰਹਮਾ ਨੈਣਾਂ ਨੀਰ ਵਹਾਏਗਾ। ਸ਼ੰਕਰ ਧੂੜੀ ਟਿੱਕਾ ਮਸਤਕ ਲਾਏਗਾ। ਕਰੋੜ ਤੇਤੀਸਾ ਨੈਣ ਸ਼ਰਮਾਏਗਾ। ਰਵ ਸਸ ਧਾਰ ਬਦਲਾਏਗਾ। ਤ੍ਰੈਗੁਣ ਮਾਇਆ ਡੇਰਾ ਢਾਹੇਗਾ। ਪੰਜ ਤੱਤ ਖੋਜ ਖੁਜਾਏਗਾ। ਮਨ ਮਤ ਬੁਧ ਆਪ ਸਮਝਾਏਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪਿਛਲੀ ਕੀਤੀ ਆਪ ਵਖਾਏਗਾ। ਅਨਡੀਠੀ ਕਾਰ ਕਮਾਏਗਾ। ਮੰਦਰ ਮਸੀਤੀ ਫੇਰਾ ਪਾਏਗਾ। ਸ਼ਿਵਦਵਾਲੇ ਮੱਠ ਪੰਧ ਮੁਕਾਏਗਾ। ਦੋ ਜਹਾਨਾਂ ਨੱਠ ਨੱਠ, ਲੱਖ ਚੁਰਾਸੀ ਖੋਜ ਖੁਜਾਏਗਾ। ਵੇਖਣਹਾਰਾ ਤੀਰਥ ਤਟ, ਜਮਨਾ ਸੁਰਸਤੀ ਗੋਦਾਵਰੀ ਗੰਗਾ ਪੰਧ ਮੁਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਏਗਾ। ਆਪਣਾ ਹੁਕਮ ਵਰਤਾਵਾਂਗਾ। ਗੁਰ ਪੀਰ ਅਵਤਾਰ ਨਾਲ ਮਿਲਾਵਾਂਗਾ। ਕਲਜੁਗ ਅੰਤਮ ਖੇਲ ਖਲਾਵਾਂਗਾ। ਜੋ ਘੜਿਆ ਭੰਨ ਵਖਾਵਾਂਗਾ। ਨਾਮ ਖੰਡਾ ਇਕ ਚਮਕਾਵਾਂਗਾ। ਬ੍ਰਹਿਮੰਡਾਂ ਆਪ ਡਰਾਵਾਂਗਾ। ਵਰਭੰਡਾਂ ਖੇਹ ਉਡਾਵਾਂਗਾ। ਸਾਚਾ ਛੰਦਾ ਇਕੋ ਸੁਣਾਵਾਂਗਾ। ਜਨ ਭਗਤਾਂ ਮੇਲ ਮਿਲਾਵਾਂਗਾ। ਪਰਮਾਨੰਦਾ ਰਸ ਚਖਾਵਾਂਗਾ। ਪਾਪੀ ਗੰਦਾ ਬਾਹਰ ਕਢਾਵਾਂਗਾ। ਗੁਰਸਿਖ ਬੰਦਾ ਆਪ ਬਣਾਵਾਂਗਾ। ਸਤਿਜੁਗ ਚੰਦਾ ਆਪ ਚੜ੍ਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਹੁਕਮ ਸੁਣਾਵਾਂਗਾ। ਧੁਰ ਫ਼ਰਮਾਨਾ ਸਚ ਸੰਦੇਸਾ, ਸ੍ਰੀ ਭਗਵਾਨ ਆਪ ਜਣਾਇੰਦਾ। ਨੇਤਰ ਖੋਲ੍ਹੋ ਨਰ ਨਰੇਸ਼ਾ, ਨਰ ਨਰਾਇਣ ਫੇਰਾ ਪਾਇੰਦਾ। ਕਲਜੁਗ ਅੰਤਮ ਬਦਲਣਹਾਰਾ ਭੇਸਾ, ਭੇਖ ਪਖੰਡ ਸਰਬ ਗਵਾਇੰਦਾ। ਦੋ ਜਹਾਨਾਂ ਨਜ਼ਰੀ ਆਏ ਇਕੋ ਨੇਤਾ, ਨਿਤ ਨਵਿਤ ਆਪਣਾ ਰਾਹ ਜਣਾਇੰਦਾ। ਜਨ ਭਗਤਾਂ ਕਰੇ ਸਾਚਾ ਹੇਤਾ, ਬਣ ਹਿਤਕਾਰੀ ਫੇਰਾ ਪਾਇੰਦਾ। ਪੀਰ ਪੈਗ਼ੰਬਰ ਚੌਦਾਂ ਸਦੀਆਂ ਚੌਦਾਂ ਤਬਕ ਖੇਡੀਆਂ ਖੇਡਾਂ, ਪਰਵਰਦਿਗਾਰ ਖਲਾਰੀ ਇਕੋ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਇੰਦਾ। ਧੁਰ ਸੰਦੇਸਾ ਏਕਾ ਵਾਰ, ਏਕੰਕਾਰ ਜਣਾਈਆ। ਪੀਰ ਪੈਗ਼ੰਬਰ ਆਏ ਦਵਾਰ, ਦਰ ਬੈਠਣ ਸੀਸ ਝੁਕਾਈਆ। ਤੇਰੀ ਕੁਦਰਤ ਤੂੰਹੇ ਜਾਣੇ ਪਰਵਰਦਿਗਾਰ, ਹਉਂ ਬਾਲਕ ਭੇਵ ਨਾ ਰਾਈਆ। ਦਰ ਦਰਵੇਸ਼ ਮੰਗਦੇ ਇਕ ਭਿਖਾਰ, ਖ਼ਾਲੀ ਝੋਲੀ ਅੱਗੇ ਡਾਹੀਆ। ਸਾਡੀ ਹਿੰਮਤ ਗਈ ਹਾਰ, ਤੇਰੇ ਕਲਮੇ ਨਾ ਕੋਇ ਵਡਿਆਈਆ। ਉਲਮਾ ਰਿਹਾ ਨਾ ਕੋਇ ਸੰਸਾਰ, ਆਰਫ਼ ਕਰੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਦਰ ਤੇਰੇ ਸੀਸ ਗਿਆ ਝੁਕ, ਸਯਦਾ ਇਕੋ ਨਜ਼ਰੀ ਆਈਆ। ਸਾਡੇ ਖ਼ਾਲੀ ਹੱਥ ਕੋਲ ਨਹੀਂ ਕੁਛ, ਸ਼ਬਦ ਬਾਣੀ ਕੋਇ ਨਾ ਆਈਆ। ਅਸੀਂ ਉਮਤ ਕੋਲੋਂ ਆਏ ਪੁੱਛ, ਦਰ ਦਰ ਘਰ ਘਰ ਫੇਰਾ ਪਾਈਆ। ਤੇਰੇ ਨਾਲੋਂ ਸਾਰੇ ਗਏ ਰੁੱਸ, ਬੈਠੇ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਇਕ ਰਜ਼ਾਈਆ। ਪੀਰ ਪੈਗ਼ੰਬਰ ਮਾਰਨ ਨਾਅਰਾ, ਨੇਤਰ ਨੈਣਾਂ ਨੀਰ ਵਹਾਇਆ। ਕਲਜੁਗ ਅੰਤਮ ਮਿਲੇ ਨਾ ਕੋਇ ਸਹਾਰਾ, ਚਾਰੇ ਕੁੰਟਾਂ ਸੰਗ ਨਾ ਕੋਇ ਨਿਭਾਇਆ। ਚੌਦਾਂ ਲੋਕ ਚੌਦਾਂ ਤਬਕ ਹੋਇਆ ਧੂਆਂਧਾਰਾ, ਚੌਦਸ ਚੰਦ ਨਾ ਕੋਇ ਚੜ੍ਹਾਈਆ। ਮਿਲਿਆ ਮੇਲ ਨਾ ਮੀਤ ਮੁਰਾਰਾ, ਕਲਜੁਗ ਡੇਰਾ ਸਭ ਦਾ ਢਾਹਿਆ। ਈਸਾ ਮੂਸਾ ਹੋਇਆ ਨਾਕਾਰਾ, ਆਪਣਾ ਬਲ ਨਾ ਕੋਇ ਜਣਾਇਆ। ਅੱਲਾ ਰਾਣੀ ਦਿਸੇ ਨਾ ਕੋਇ ਕਿਨਾਰਾ, ਭੱਜ ਭੱਜ ਆਪਣਾ ਪੰਧ ਮੁਕਾਇਆ। ਨੇਤਰ ਰੋਵੇ ਜ਼ਾਰੋ ਜ਼ਾਰਾ, ਹੱਕ ਮਹਿਬੂਬ ਨਜ਼ਰ ਨਾ ਆਇਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਰਿਹਾ ਜਣਾਇਆ। ਪੀਰ ਪੈਗ਼ੰਬਰ ਤੱਕਣ ਰਾਹ, ਨੇਤਰ ਨੈਣ ਨੈਣ ਉਠਾਈਆ। ਅੰਤਮ ਵੇਲਾ ਗਿਆ ਆ, ਸਾਚਾ ਸੰਗ ਨਾ ਕੋਇ ਨਿਭਾਈਆ। ਜਿਸ ਦੀ ਸਿਫ਼ਤ ਰਹੇ ਗਾ, ਸੋ ਸਿਫ਼ਤ ਸਾਲਾਹੀ ਵੇਖ ਵਖਾਈਆ। ਆਪਣਾ ਖੇਲ ਰਿਹਾ ਰਚਾ, ਰੱਚ ਰੱਚ ਵੇਖੇ ਚਾਈਂ ਚਾਈਂਆ। ਦਰ ਹੁਕਮੇ ਲਏ ਬੁਲਾ, ਸਚ ਸੰਦੇਸਾ ਇਕ ਘਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਵਰਤਾਈਆ। ਪੀਰ ਪੈਗ਼ੰਬਰ ਖੋਲ੍ਹਣ ਅੱਖ, ਨੇਤਰ ਨੈਣ ਉਘਾੜਿਆ। ਨਜ਼ਰੀ ਆਇਆ ਇਕ ਪਰਤੱਖ, ਜ਼ਾਹਰ ਜ਼ਹੂਰ ਪਰਵਰਦਿਗਾਰਿਆ। ਚਰਨ ਕਵਲ ਜਾਇਣ ਢੱਠ, ਦੋਏ ਜੋੜ ਕਰਨ ਨਿਮਸਕਾਰਿਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਦੂਜਾ ਅਵਰ ਨਾ ਕੋਇ ਸਹਾਰਿਆ। ਚੋਦਾਂ ਤਬਕ ਭਾਂਡੇ ਸੱਖ, ਖ਼ਾਲੀ ਫੇਰ ਨਾ ਕੋਇ ਭਰਾ ਰਿਹਾ। ਚੌਦਾਂ ਸਦੀਆਂ ਤੈਥੋਂ ਰਹੇ ਵੱਖ, ਅਧਵਿਚਕਾਰ ਡੇਰਾ ਲਾ ਲਿਆ। ਕਲਜੁਗ ਅੰਤਮ ਪਰਗਟ ਹੋਇਉਂ ਪੁਰਖ ਸਮਰਥ, ਆਪ ਆਪਣਾ ਵੇਸ ਵਟਾ ਲਿਆ। ਕਰ ਕਿਰਪਾ ਮਾਰਗ ਦੱਸ, ਦੋਏ ਜੋੜ ਵਾਸਤਾ ਗਲ ਪੱਲੂ ਇਕ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਰਖਾ ਲਿਆ। ਦਰ ਤੇਰੇ ਓਟ ਰਖਾਈਆ। ਬੇਪਰਵਾਹ ਤੇਰੀ ਬੇਪਰਵਾਹੀਆ। ਚੌਦਾਂ ਲੋਕ ਪਈ ਦੁਹਾਈਆ। ਕਲਮਾ ਹੱਕ ਨਾ ਕੋਇ ਸੁਣਾਈਆ। ਪੀਰ ਪੈਗ਼ੰਬਰ ਰਹੇ ਕੁਰਲਾਈਆ। ਜਲਵਾ ਇਕੋ ਨੂਰ ਇਲਾਹੀਆ। ਵਸੇਂ ਹਰ ਘਟ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਈਆ। ਤੇਰਾ ਕਲਮਾ ਕਾਇਨਾਤ, ਦੋ ਜਹਾਨਾਂ ਇਕ ਵਡਿਆਇੰਦਾ। ਤੇਰਾ ਕਲਮਾ ਸਾਖਿਆਤ, ਨਬੀ ਰਸੂਲ ਨਜ਼ਰੀ ਆਇੰਦਾ। ਤੇਰਾ ਕਲਮਾ ਦਏ ਨਜ਼ਾਤ, ਅਮਾਮ ਅਮਾਮਾਂ ਮੇਲ ਮਿਲਾਇੰਦਾ । ਤੇਰਾ ਕਲਮਾ ਦੇਵੇ ਸਾਥ, ਸਗਲਾ ਸੰਗ ਨਿਭਾਇੰਦਾ। ਤੇਰਾ ਕਲਮਾ ਡੂੰਘਾ ਖਾਤ, ਹੱਥ ਕਿਸੇ ਨਾ ਆਇੰਦਾ। ਤੇਰਾ ਕਲਮਾ ਸਾਚੀ ਆਇਤ, ਇਕੋ ਰਾਹ ਜਣਾਇੰਦਾ । ਤੇਰਾ ਕਲਮਾ ਕਦੇ ਨਾ ਪਾਏ ਵਫ਼ਾਤ, ਮਕਬਰੇ ਵਿਚ ਕਦੇ ਨਾ ਆਇੰਦਾ। ਤੇਰਾ ਕਲਮਾ ਲੇਖਾ ਜਾਣੇ ਨਾ ਕਲਮ ਦਵਾਤ, ਕਾਤਬ ਲੇਖ ਨਾ ਕੋਇ ਵਖਾਇੰਦਾ। ਤੇਰਾ ਕਲਮਾ ਦੇਵਣਹਾਰਾ ਹਯਾਤੇ ਆਬ, ਆਬੇ ਹਯਾਤ ਇਕ ਪਿਆਇੰਦਾ। ਤੇਰਾ ਕਲਮਾ ਪੀਰ ਪੈਗ਼ੰਬਰ ਲੈਂਦੇ ਰਹੇ ਖ਼ਵਾਬ, ਆਸ ਆਸਾ ਨਾਲ ਮਿਲਾਇੰਦਾ। ਤੇਰਾ ਕਲਮਾ ਤੇਰਾ ਰੂਪ ਹੱਕ ਜਨਾਬ, ਹਕੀਕਤ ਤੇਰੀ ਵੇਖ ਵਖਾਇੰਦਾ। ਪੀਰ ਪੈਗ਼ੰਬਰ ਤੇਰੇ ਬਰਦੇ ਦਰ ਤੇਰੇ ਕਰਨ ਅਦਾਬ, ਆਪਣਾ ਮਾਣ ਨਾ ਕੋਇ ਰਖਾਇੰਦਾ । ਮਿਹਰਵਾਨ ਮਿਹਰਵਾਨ ਬੇਨਜ਼ੀਰ ਆਪਣੇ ਕਲਮੇ ਦੇ ਜਵਾਬ, ਜੁਮਲਾ ਹੋਰ ਨਜ਼ਰ ਕੋਇ ਨਾ ਆਇੰਦਾ। ਪਰਵਰਦਿਗਾਰ ਸਚ ਜਵਾਬ ਜਣਾਏਗਾ। ਪੀਰ ਪੈਗ਼ੰਬਰਾਂ ਪਿਛਲਾ ਖ਼ਵਾਬ ਪੂਰ ਕਰਾਏਗਾ। ਆਬੇ ਹਯਾਤ ਮਧ ਪਿਆਲਾ ਇਕ ਪਿਆਏਗਾ। ਖ਼ਾਕੀ ਖ਼ਾਕ ਪਾਕੀ ਪਾਕ ਰੂਪ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਏਗਾ। ਆਪਣਾ ਭੇਵ ਜਣਾਵਾਂਗਾ। ਅਗੰਮ ਖੇਲ ਕਰਾਵਾਂਗਾ। ਜੋਤੀ ਨੂਰ ਪਰਗਟਾਵਾਂਗਾ। ਸ਼ਬਦੀ ਡੰਕ ਵਜਾਵਾਂਗਾ। ਪੀਰ ਪੈਗ਼ੰਬਰ ਸਮਝਾਵਾਂਗਾ। ਅਲਫ਼ ਯੇ ਪੰਧ ਮੁਕਾਵਾਂਗਾ। ਨੁਕਤਾ ਨੂਨ ਨਾ ਕੋਇ ਜਣਾਵਾਂਗਾ। ਐਨ ਅੱਖ ਨਾ ਵੰਡ ਵੰਡਾਵਾਂਗਾ। ਪਰਤੱਖ ਧਾਰ ਚਲਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਦਰਸਾਵਾਂਗਾ। ਸਾਚਾ ਰਾਹ ਦੱਸੇ ਸਚ ਦਲੀਲ, ਸ਼ਾਹ ਸੁਲਤਾਨ ਦਇਆ ਕਮਾਈਆ। ਪੀਰ

ਪੈਗ਼ੰਬਰ ਅੰਤ ਸੁਣੇ ਨਾ ਕੋਇ ਅਪੀਲ, ਅਪਰੰਪਰ ਆਪਣਾ ਹੁਕਮ ਮਨਾਈਆ। ਦਰਗਹਿ ਸਾਚੀ ਬਿਨ ਖ਼ੁਦਾਵੰਦ ਦਿਸੇ ਨਾ ਕੋਇ ਵਕੀਲ, ਵੁਕਲਾ ਰੂਪ ਨਾ ਕੋਇ ਵਟਾਈਆ । ਪਰਵਰਦਿਗਾਰ ਸਾਂਝਾ ਯਾਰ ਕਲਜੁਗ ਅੰਤਮ ਬਸਤਰ ਪਹਿਰੇ ਨੀਲ, ਛੈਲ ਛਬੀਲਾ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸਮਝਾਈਆ। ਸਾਚਾ ਹੁਕਮ ਜਣਾਏਗਾ। ਪਿਛਲਾ ਹੁਕਮ ਮਿਟਾਏਗਾ। ਉਲਮਾ ਆਪ ਪੜ੍ਹਾਏਗਾ। ਮਾਰਗ ਇਕੋ ਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਰ ਵਖਾਏਗਾ। ਸਾਚੀ ਕਰਨੀ ਆਪ ਕਰਾਵੇਗਾ। ਵਿਸ਼ਨੂੰ ਆਪਣੀ ਜੋਤ ਮਿਲਾਵੇਗਾ। ਬ੍ਰਹਮੇ ਪੰਧ ਮੁਕਾਵੇਗਾ। ਸ਼ੰਕਰ ਆਪ ਉਠਾਵੇਗਾ। ਤੇਈ ਅਵਤਾਰਾਂ ਗੋਦ ਬਹਾਵੇਗਾ। ਭਗਤ ਅਠਾਰਾਂ ਚੋਗ ਚੁਗਾਵੇਗਾ। ਈਸਾ ਮੂਸਾ ਮੁਹੰਮਦ ਸੰਜੋਗ ਬਣਾਵੇਗਾ। ਗੁਰ ਦਸ ਅਮੋਘ ਦਰਸ ਕਰਾਵੇਗਾ। ਸਤਿਜੁਗ ਸਾਚਾ ਕਿਲਾ ਕੋਟ ਵਸਾਵੇਗਾ। ਨਾਮ ਨਗਾਰੇ ਚੋਟ ਇਕ ਲਗਾਵੇਗਾ। ਲੱਖ ਚੁਰਾਸੀ ਖੋਟ ਬਾਹਰ ਕਢਾਵੇਗਾ। ਗੁਰਮੁਖ ਆਹਲਣਿਉਂ ਡਿਗੇ ਬੋਟ ਉਠਾਵੇਗਾ। ਨਿਰਗੁਣ ਸਰਗੁਣ ਮੇਲ ਮਿਲਾਵੇਗਾ। ਕੂੜੀ ਕਿਰਿਆ ਮੋਹ ਚੁਕਾਵੇਗਾ। ਸਚਖੰਡ ਦਵਾਰ ਸੁਹਾਵੇਗਾ। ਸੁਰਤੀ ਸ਼ਬਦ ਰੰਗ ਰੰਗਾਵੇਗਾ। ਅਕਾਲ ਮੂਰਤੀ ਨਜ਼ਰੀ ਆਵੇਗਾ। ਨਾਦ ਤੂਰਤ ਇਕ ਸੁਣਾਵੇਗਾ। ਸਚ ਮਹੂਰਤ ਆਪ ਕਰਾਵੇਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਇਕੋ ਕਲਮਾ ਆਪ ਸਿਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਲਗਾਵੇਗਾ। ਸਾਚਾ ਮਾਰਗ ਇਕੋ ਲੱਗੇਗਾ। ਪੁਰਖ ਅਕਾਲ ਸੂਰਾ ਗੱਜੇਗਾ। ਸਾਚੇ ਤਖ਼ਤ ਬਹਿ ਕੇ ਸਜੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪੇ ਦੱਸੇਗਾ। ਸਾਚੀ ਕਰਨੀ ਦੇਵੇ ਦੱਸ, ਦਹਿ ਦਿਸ਼ਾ ਆਪ ਜਣਾਈਆ। ਕਲਜੁਗ ਖੇੜਾ ਹੋਵੇ ਭੱਠ, ਕੂੜੀ ਕਿਰਿਆ ਮੇਟ ਮਿਟਾਈਆ। ਪਰਗਟ ਹੋ ਪੁਰਖ ਸਮਰਥ, ਸਮਰਥ ਆਪਣਾ ਰਾਹ ਚਲਾਈਆ। ਨਵ ਨੌਂ ਚਾਰ ਪਾਏ ਨੱਥ, ਨਾਮ ਡੋਰੀ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਆਦਿ ਜੁਗਾਦਿ ਏਕੰਕਾਰ, ਹਰਿ ਅਕਲ ਕਲਾ ਅਖਵਾਇੰਦਾ। ਆਦਿ ਜੁਗਾਦਿ ਠਾਂਡਾ ਦਰਬਾਰ, ਸਚਖੰਡ ਦਵਾਰਾ ਇਕ ਸੁਹਾਇੰਦਾ। ਆਦਿ ਜੁਗਾਦਿ ਥਿਰ ਘਰ ਖੋਲ੍ਹ ਕਵਾੜ, ਮੰਦਰ ਅੰਦਰ ਸੋਭਾ ਪਾਇੰਦਾ। ਆਦਿ ਜੁਗਾਦਿ ਸ਼ਾਹੋ ਭੂਪ ਬਣ ਸਿਕਦਾਰ, ਸ਼ਹਿਨਸ਼ਾਹ ਆਪਣਾ ਨਾਉਂ ਪਰਗਟਾਇੰਦਾ। ਆਦਿ ਜੁਗਾਦਿ ਬੋਲ ਜੈਕਾਰ, ਨਾਉਂ ਨਿਰੰਕਾਰਾ ਆਪ ਅਲਾਇੰਦਾ। ਆਦਿ ਜੁਗਾਦਿ ਸਤਿ ਵਿਹਾਰ, ਬਣ ਬਿਵਹਾਰੀ ਰਾਹ ਚਲਾਇੰਦਾ। ਆਦਿ ਜੁਗਾਦਿ ਵਣਜ ਵਪਾਰ, ਨਿਰਗੁਣ ਆਪਣਾ ਹੱਟ ਖੁਲ੍ਹਾਇੰਦਾ। ਆਦਿ ਜੁਗਾਦਿ ਦੇਵਣਹਾਰ, ਦਾਤਾ ਦਾਨੀ ਦਇਆ ਕਮਾਇੰਦਾ। ਆਦਿ ਜੁਗਾਦਿ ਭਰ ਭੰਡਾਰ, ਹਰਿ ਕਰਤਾ ਵੇਖ ਵਖਾਇੰਦਾ। ਆਦਿ ਜੁਗਾਦਿ ਲਾਏ ਕਾਰ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਇੰਦਾ। ਆਦਿ ਜੁਗਾਦਿ ਪਾਵੇ ਸਾਰ, ਸ਼ਬਦੀ ਸੁਤ ਸੁਤ ਸਲਾਹਿੰਦਾ। ਆਦਿ ਜੁਗਾਦਿ ਕਰ ਉਜਿਆਰ, ਰਵ ਸਸ ਨੂਰ ਧਰਾਇੰਦਾ। ਆਦਿ ਜੁਗਾਦਿ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰ ਪਸਾਰ, ਪਸਰ ਪਸਾਰੀ ਸੋਭਾ ਪਾਇੰਦਾ। ਆਦਿ ਜੁਗਾਦਿ ਲੱਖ ਚੁਰਾਸੀ ਧਾਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਜੋੜ ਜੁੜਾਇੰਦਾ। ਆਦਿ ਜੁਗਾਦਿ ਆਤਮ ਪਰਮਾਤਮ ਵੰਡ ਵੰਡੇ ਨਿਰੰਕਾਰ, ਨਿਰਗੁਣ ਆਪਣਾ ਰਾਹ ਜਣਾਇੰਦਾ। ਆਦਿ ਜੁਗਾਦਿ ਜੁਗ ਜੁਗ ਲਏ ਅਵਤਾਰ, ਗੁਰ ਅਵਤਾਰ

ਨਾਉਂ ਰਖਾਇੰਦਾ। ਆਦਿ ਜੁਗਾਦਿ ਸ਼ਾਸਤਰ ਸਿਮਰਤ ਵੇਦ ਪੁਰਾਨ ਬੋਲ ਜੈਕਾਰ, ਨਾਅਰਾ ਇਕੋ ਇਕ ਸਮਝਾਇੰਦਾ। ਆਦਿ ਜੁਗਾਦਿ ਪੀਰ ਪੈਗ਼ੰਬਰ ਕਰ ਪਿਆਰ, ਕਲਮਾ ਨਬੀ ਇਕ ਪੜ੍ਹਾਇੰਦਾ। ਆਦਿ ਜੁਗਾਦਿ ਵੇਖੇ ਵਿਗਸੇ ਵੇਖਣਹਾਰ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਆਦਿ ਜੁਗਾਦਿ ਖੇਲ ਅਗੰਮ, ਅਲੱਖ ਅਗੋਚਰ ਆਪ ਕਰਾਈਆ। ਆਦਿ ਜੁਗਾਦਿ ਨਾ ਮਰੇ ਨਾ ਪਏ ਜੰਮ, ਜੀਵਣ ਮਰਨ ਨਾ ਕੋਇ ਵਡਿਆਈਆ। ਆਦਿ ਜੁਗਾਦਿ ਕਰੇ ਕਰਾਏ ਸਾਚਾ ਕੰਮ, ਨਿਹਕਰਮੀ ਕਰਮ ਕਮਾਈਆ। ਆਦਿ ਜੁਗਾਦਿ ਨਿਰਗੁਣ ਜੋਤ ਚਾੜ੍ਹੇ ਚੰਨ, ਜੋਤੀ ਜਾਤਾ ਡਗਮਗਾਈਆ। ਆਦਿ ਜੁਗਾਦਿ ਏਕਾ ਰਾਗ ਸੁਣਾਏ ਕੰਨ, ਰਾਗ ਰਾਗਣੀ ਸਿਫ਼ਤ ਸਾਲਾਹੀਆ। ਆਦਿ ਜੁਗਾਦਿ ਕਰੇ ਵਸੇਰਾ ਬਿਨ ਛੱਪਰ ਛੰਨ, ਚਾਰ ਦੀਵਾਰ ਨਾ ਕੋਇ ਬਣਾਈਆ। ਆਦਿ ਜੁਗਾਦਿ ਜੋ ਘੜਿਆ ਸੋ ਦੇਵੇ ਭੰਨ, ਘੜਨ ਭੰਨਣਹਾਰ ਬੇਪਰਵਾਹੀਆ। ਆਦਿ ਜੁਗਾਦਿ ਨਜ਼ਰ ਨਾ ਆਏ ਨੇਤਰ ਅੰਨ੍ਹ, ਲੱਖ ਚੁਰਾਸੀ ਭਰਮ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਲਾਈਆ। ਆਦਿ ਜੁਗਾਦਿ ਪੁਰਖ ਸਮਰਥ, ਸਮਰਥ ਆਪਣਾ ਖੇਲ ਰਚਾਇੰਦਾ। ਆਦਿ ਜੁਗਾਦਿ ਹੋ ਪਰਗਟ, ਨਿਰਗੁਣ ਆਪਣਾ ਨੂਰ ਧਰਾਇੰਦਾ। ਆਦਿ ਜੁਗਾਦਿ ਖੋਲ੍ਹ ਹੱਟ, ਸਚਖੰਡ ਦਵਾਰੇ ਸੋਭਾ ਪਾਇੰਦਾ। ਆਦਿ ਜੁਗਾਦਿ ਪਰਗਟਾਏ ਨਾਮ ਸਤਿ, ਸਤਿ ਸਤਿ ਆਪਣਾ ਆਪ ਬੁਝਾਇੰਦਾ। ਆਦਿ ਜੁਗਾਦਿ ਦੇਵਣਹਾਰ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਦ੍ਰਿੜਾਇੰਦਾ। ਆਦਿ ਜੁਗਾਦਿ ਲੇਖੇ ਲਾਵਣਹਾਰਾ ਰੱਤੀ ਰੱਤ, ਰੱਤ ਆਪ ਸੁਕਾਇੰਦਾ। ਆਦਿ ਜੁਗਾਦਿ ਚਰਨ ਕਵਲ ਬੰਧਾਏ ਸਾਚਾ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਆਦਿ ਜੁਗਾਦਿ ਇਕੋ ਜ਼ਾਤ, ਵਰਨ ਬਰਨ ਵੰਡ ਨਾ ਕੋਇ ਵੰਡਾਇੰਦਾ। ਆਦਿ ਜੁਗਾਦਿ ਖੇਲ ਤਮਾਸ਼, ਹਰਿ ਖ਼ਾਲਕ ਆਪਣਾ ਆਪ ਖਲਾਇੰਦਾ। ਆਦਿ ਜੁਗਾਦਿ ਭੋਗ ਬਲਾਸ, ਭਸਮੜ ਭੇਵ ਨਾ ਕੋਇ ਜਣਾਇੰਦਾ। ਆਦਿ ਜੁਗਾਦਿ ਪਾਵੇ ਰਾਸ, ਗੋਪੀ ਕਾਹਨ ਵੰਡ ਵੰਡਾਇੰਦਾ। ਆਦਿ ਜੁਗਾਦਿ ਰਹੇ ਵਿਚ ਪਰਭਾਸ, ਜੰਗਲ ਜੂਹ ਡੇਰਾ ਲਾਇੰਦਾ। ਆਦਿ ਜੁਗਾਦਿ ਗੁਰ ਅਵਤਾਰ ਬਣਾਏ ਆਪਣੀ ਸ਼ਾਖ਼, ਸ਼ਨਾਖ਼ਤ ਆਪਣੀ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਆਦਿ ਜੁਗਾਦਿ ਵਜਾਏ ਨਾਦ, ਅਨਾਦੀ ਨਾਦ ਇਕ ਜਣਾਈਆ। ਆਦਿ ਜੁਗਾਦਿ ਵਸਾਵਣਹਾਰਾ ਬ੍ਰਹਿਮਾਦ, ਬ੍ਰਹਮਵੇਤਾ ਵਡ ਵਡਿਆਈਆ। ਆਦਿ ਜੁਗਾਦਿ ਸੁਣਾਵਣਹਾਰਾ ਬੋਧ ਅਗਾਧ, ਪੀਰ ਅਵਤਾਰ ਕਰੇ ਪੜ੍ਹਾਈਆ। ਆਦਿ ਜੁਗਾਦਿ ਆਪਣੇ ਵਿਚੋਂ ਕਾਢ, ਲੱਖ ਚੁਰਾਸੀ ਵੰਡ ਵੰਡਾਈਆ। ਆਦਿ ਜੁਗਾਦਿ ਭਗਤ ਭਗਵੰਤ ਕਰੇ ਲਾਡ, ਸਾਚੀ ਰੀਤੀ ਇਕ ਜਣਾਈਆ। ਆਦਿ ਜੁਗਾਦਿ ਸੰਤ ਸਾਜਣ ਰਹੇ ਵਿਸਮਾਦ, ਬਿਸਮਲ ਆਪਣਾ ਰੂਪ ਵਟਾਈਆ। ਆਦਿ ਜੁਗਾਦਿ ਖੁਲ੍ਹਾਏ ਜਾਗ, ਨੇਤਰ ਨੈਣ ਨੈਣ ਉਠਾਈਆ। ਆਦਿ ਜੁਗਾਦਿ ਸੁਣਾਏ ਅਗੰਮ ਰਾਗ, ਰਾਗੀ ਇਕੋ ਢੋਲਾ ਗਾਈਆ। ਆਦਿ ਜੁਗਾਦਿ ਦੇਵਣਹਾਰਾ ਸਚ ਸਵਾਦ, ਅੰਮ੍ਰਿਤ ਰਸ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਆਦਿ ਜੁਗਾਦਿ ਇਕੋ ਰਾਮ, ਨਿਰਗੁਣ ਨਿਰਗੁਣ ਹਰਿ ਅਖਵਾਇੰਦਾ। ਆਦਿ ਜੁਗਾਦਿ ਇਕੋ ਜਾਮ, ਅਮਰ ਅਮਰ ਆਪ ਕਰਾਇੰਦਾ। ਆਦਿ ਜੁਗਾਦਿ ਇਕੋ ਤਾਮ, ਤ੍ਰਿਸਨਾ ਭੁੱਖ ਮਿਟਾਇੰਦਾ। ਆਦਿ ਜੁਗਾਦਿ ਇਕੋ ਸ਼ਾਮ, ਨਾਮ ਬੰਸਰੀ ਹੱਥ ਉਠਾਇੰਦਾ। ਆਦਿ ਜੁਗਾਦਿ ਇਕ ਪੈਗ਼ਾਮ, ਕਲਮਾ

ਨਬੀ ਆਪ ਸੁਣਾਇੰਦਾ। ਆਦਿ ਜੁਗਾਦਿ ਇਕ ਅਮਾਮ, ਮੁਕਾਮੇ ਹੱਕ ਡੇਰਾ ਲਾਇੰਦਾ। ਆਦਿ ਜੁਗਾਦੀ ਇਕ ਨਜ਼ਾਮ, ਦੋ ਜਹਾਨਾਂ ਵੇਖ ਵਖਾਇੰਦਾ। ਆਦਿ ਜੁਗਾਦੀ ਸ਼ਾਹ ਸੁਲਤਾਨ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਆਦਿ ਜੁਗਾਦੀ ਜਾਣੀ ਜਾਣ, ਘਟ ਘਟ ਅੰਦਰ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਆਦਿ ਜੁਗਾਦਿ ਇਕੋ ਮੰਤਰ, ਹਰਿ ਮੰਤਰ ਆਪ ਦ੍ਰਿੜਾਈਆ। ਆਦਿ ਜੁਗਾਦਿ ਇਕੋ ਬਣਾਏ ਬਣਤਰ, ਬੇਪਰਵਾਹ ਵੱਡੀ ਵਡਿਆਈਆ। ਆਦਿ ਜੁਗਾਦਿ ਇਕੋ ਵਸੇ ਗਗਨ ਗਗਨੰਤਰ, ਜ਼ਿਮੀਂ ਅਸਮਾਨਾਂ ਫੋਲ ਫੁਲਾਈਆ। ਆਦਿ ਅੰਤ ਇਕੋ ਥਾਨ ਸੁਹੰਤਰ, ਸੋਭਾਵੰਤ ਸੋਭਨੀਕ ਲਾਸ਼ਰੀਕ ਇਕ ਇਕ ਖ਼ੁਦਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਵੇਸ ਵਟਾਈਆ। ਆਦਿ ਜੁਗਾਦਿ ਇਕੋ ਵੇਸ, ਵੇਸ ਅਨੇਕਾ ਆਪ ਕਰਾਇੰਦਾ। ਆਦਿ ਜੁਗਾਦਿ ਧਾਰੇ ਭੇਖ, ਨਿਰਗੁਣ ਸਰਗੁਣ ਨਾਮ ਪਰਗਟਾਇੰਦਾ। ਆਦਿ ਜੁਗਾਦਿ ਮਿਟਾਵਣਹਾਰਾ ਰੇਖ, ਰੇਖਾ ਆਪਣੀ ਆਪ ਪਰਗਟਾਇੰਦਾ। ਆਦਿ ਜੁਗਾਦਿ ਵਸਣਹਾਰਾ ਸਚਖੰਡ ਸਾਚੇ ਦੇਸ, ਧਰਤ ਧਵਲ ਸੋਭਾ ਪਾਇੰਦਾ। ਆਦਿ ਜੁਗਾਦਿ ਗੁਰ ਅਵਤਾਰਾਂ ਵਸੇ ਪਾਸ, ਪਾਸਾ ਸਭ ਦਾ ਆਪ ਬਦਲਾਇੰਦਾ। ਆਦਿ ਜੁਗਾਦਿ ਪੂਰੀ ਕਰੇ ਖ਼ਾਹਸ਼, ਖ਼ਾਹਸ਼ ਸਭ ਦੀ ਮੇਟ ਮਿਟਾਇੰਦਾ। ਆਦਿ ਜੁਗਾਦਿ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਆਦਿ ਜੁਗਾਦੀ ਇਕ ਅਵਤਾਰਾ, ਚਾਰ ਜੁਗ ਵੱਡੀ ਵਡਿਆਈਆ। ਆਦਿ ਜੁਗਾਦੀ ਸਚ ਵਿਹਾਰਾ, ਬਣ ਬਿਵਹਾਰੀ ਸੇਵ ਕਮਾਈਆ। ਆਦਿ ਜੁਗਾਦੀ ਇਕੋ ਨਾਅਰਾ, ਗੁਰ ਅਵਤਾਰ ਰਹੇ ਜਸ ਗਾਈਆ। ਆਦਿ ਜੁਗਾਦੀ ਇਕ ਪਸਾਰਾ, ਪਸਰ ਪਸਾਰੀ ਵੇਖ ਵਖਾਈਆ। ਆਦਿ ਜੁਗਾਦੀ ਇਕੋ ਦਵਾਰਾ, ਧਰਮ ਦਵਾਰ ਇਕ ਸੁਹਾਈਆ। ਆਦਿ ਜੁਗਾਦੀ ਇਕ ਨਗਾਰਾ, ਸਤਿ ਸ਼ਬਦ ਡੰਕਾ ਰਿਹਾ ਵਜਾਈਆ। ਆਦਿ ਜੁਗਾਦੀ ਇਕ ਪਿਆਰਾ, ਪੁਰਖ ਅਕਾਲ ਗੁਰ ਗੁਰ ਰੂਪ ਸਮਾਈਆ। ਆਦਿ ਜੁਗਾਦਿ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਆਦਿ ਜੁਗਾਦਿ ਇਕ ਦਰਵਾਜ਼ਾ, ਦੋ ਜਹਾਨਾਂ ਆਪ ਜਣਾਇੰਦਾ। ਆਦਿ ਜੁਗਾਦਿ ਇਕੋ ਵਾਜਾ, ਅਹਿਬਾਬ ਰਬਾਬ ਆਪ ਵਜਾਇੰਦਾ। ਆਦਿ ਜੁਗਾਦਿ ਇਕੋ ਸਾਜਾ, ਤਾਲ ਤਲਵਾੜਾ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦਿ ਉਠ ਫਿਰੇ ਭਾਜਾ, ਲੋਕ ਪਰਲੋਕ ਖੋਜ ਖੁਜਾਇੰਦਾ। ਆਦਿ ਜੁਗਾਦਿ ਇਕੋ ਰਾਜਾ, ਲੱਖ ਚੁਰਾਸੀ ਰੱਯਤ ਵੇਖ ਵਖਾਇੰਦਾ। ਆਦਿ ਜੁਗਾਦਿ ਇਕੋ ਨਵਾਬਾ, ਨੌਬਤ ਆਪਣਾ ਨਾਮ ਸੁਣਾਇੰਦਾ। ਆਦਿ ਜੁਗਾਦਿ ਇਕੋ ਮੱਕਾ ਇਕੋ ਕਾਅਬਾ, ਹੁਜਰਾ ਹੱਕ ਇਕ ਦ੍ਰਿੜਾਇੰਦਾ। ਆਦਿ ਜੁਗਾਦੀ ਇਕੋ ਪਾਕਾ, ਪਾਕ ਰਸੂਲ ਆਪ ਅਖਵਾਇੰਦਾ। ਆਦਿ ਜੁਗਾਦੀ ਇਕੋ ਖ਼ਾਕਾ, ਨਕਸ਼ਾ ਹੋਰ ਨਾ ਕੋਇ ਵਖਾਇੰਦਾ। ਆਦਿ ਜੁਗਾਦੀ ਦੇਵੇ ਸਾਥਾ, ਬਣ ਸਾਥੀ ਸੰਗ ਨਿਭਾਇੰਦਾ। ਆਦਿ ਜੁਗਾਦੀ ਖੋਲ੍ਹਣਹਾਰਾ ਤਾਕਾ, ਬੰਦ ਤਾਕੀ ਕੁੰਡਾ ਲਾਹਿੰਦਾ। ਆਦਿ ਜੁਗਾਦੀ ਚੁਕਾਵਣਹਾਰਾ ਬਾਕੀ ਬਾਕਾ, ਹਿਸਾਬ ਬੇਬਾਕ ਆਪ ਕਰਾਇੰਦਾ। ਆਦਿ ਜੁਗਾਦੀ ਹੋਏ ਸਹਾਈ ਨਾਥ ਅਨਾਥਾਂ, ਗ਼ਰੀਬ ਨਿਮਾਣਿਆਂ ਗਲੇ ਲਗਾਇੰਦਾ। ਆਦਿ ਜੁਗਾਦੀ ਇਕੋ ਪੂਜਾ ਪਾਠਾ, ਮੰਤਰ ਇਕੋ ਇਕ ਦ੍ਰਿੜਾਇੰਦਾ। ਆਦਿ ਜੁਗਾਦੀ ਇਕੋ ਤੀਰਥ ਤਾਟਾ, ਆਤਮ ਸਰੋਵਰ ਆਪ ਨੁਹਾਇੰਦਾ। ਆਦਿ ਜੁਗਾਦੀ ਇਕੋ ਬਾਟਾ, ਗੁਰ ਗੋਬਿੰਦ ਹੱਥ ਫੜਾਇੰਦਾ। ਆਦਿ ਜੁਗਾਦੀ ਵੇਖਣਹਾਰਾ ਵਾਟਾ, ਜੁਗ ਚੌਕੜੀ ਪੰਧ ਮੁਕਾਇੰਦਾ। ਆਦਿ ਜੁਗਾਦੀ

ਖੇਲੇ ਖੇਲ ਬਾਜ਼ੀਗਰ ਨਾਟਾ, ਬਣ ਸਵਾਂਗੀ ਸਵਾਂਗ ਰਚਾਇੰਦਾ। ਆਦਿ ਜੁਗਾਦੀ ਭਗਤਾਂ ਬਣੇ ਰਾਖਾ, ਬਣ ਸੇਵਕ ਸੇਵ ਕਮਾਇੰਦਾ। ਆਦਿ ਜੁਗਾਦੀ ਰੂਪ ਦਰਸਾਏ ਸਾਖਿਆਤਾ, ਮੁਖ ਨਕ਼ਾਬ ਪਰਦਾ ਲਾਹਿੰਦਾ। ਆਦਿ ਜੁਗਾਦੀ ਸਾਚੇ ਸੰਤਾਂ ਨਾਲ ਕਰੇ ਬਾਤਾਂ, ਨਿਰਗੁਣ ਨਿਰਗੁਣ ਹਾਲ ਸੁਣਾਇੰਦਾ। ਆਦਿ ਜੁਗਾਦੀ ਵੇਖਣਹਾਰਾ ਨਾਰ ਕਮਜ਼ਾਤਾ, ਕੂੜੀ ਕਿਰਿਆ ਫੋਲ ਫੁਲਾਇੰਦਾ। ਆਦਿ ਜੁਗਾਦੀ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰਾਹ ਆਪ ਜਣਾਇੰਦਾ। ਆਦਿ ਜੁਗਾਦਿ ਇਕੋ ਰਾਹ, ਰਹਿਬਰ ਹਰਿ ਹਰਿ ਨਜ਼ਰੀ ਆਈਆ। ਆਦਿ ਜੁਗਾਦਿ ਇਕ ਮਲਾਹ, ਬੇੜਾ ਰਿਹਾ ਚਲਾਈਆ। ਆਦਿ ਜੁਗਾਦਿ ਇਕ ਸਲਾਹ, ਸਾਚਾ ਨਾਮ ਕਰੇ ਪੜ੍ਹਾਈਆ। ਆਦਿ ਜੁਗਾਦਿ ਪਕੜਨਹਾਰਾ ਬਾਂਹ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਅੰਗ ਲਗਾਈਆ। ਆਦਿ ਜੁਗਾਦਿ ਵਸਣਹਾਰਾ ਸਾਚੇ ਥਾਂ, ਸਚਖੰਡ ਬੈਠਾ ਸੋਭਾ ਪਾਈਆ। ਆਦਿ ਜੁਗਾਦਿ ਦੇਵਣਹਾਰ ਪਨਾਹ, ਚਰਨ ਕਵਲ ਦਏ ਸਰਨਾਈਆ। ਆਦਿ ਜੁਗਾਦਿ ਬਖ਼ਸ਼ਣਹਾਰ ਗੁਨਾਹ, ਮਿਹਰ ਨਜ਼ਰ ਇਕ ਉਠਾਈਆ। ਆਦਿ ਜੁਗਾਦਿ ਬਣੇ ਪਿਤਾ ਮਾਂ, ਲੱਖ ਚੁਰਾਸੀ ਆਪਣੀ ਗੋਦ ਬਹਾਈਆ। ਆਦਿ ਜੁਗਾਦਿ ਉਡਾਵਣਹਾਰਾ ਕਾਂ, ਨੌਂ ਖੰਡ ਪ੍ਰਿਥਮੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਆਦਿ ਜੁਗਾਦਿ ਤ੍ਰੈਗੁਣ ਮਾਇਆ, ਬੰਧਨ ਲੱਖ ਚੁਰਾਸੀ ਪਾਇੰਦਾ। ਆਦਿ ਜੁਗਾਦਿ ਹਉਮੇਂ ਹੰਗਤਾ ਗੜ੍ਹ ਬਣਾਇਆ, ਕੂੜੀ ਕਿਰਿਆ ਵਿਚ ਵਸਾਇੰਦਾ। ਆਦਿ ਜੁਗਾਦਿ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇਆ, ਚਾਰੋਂ ਕੁੰਟ ਸਵਾਨ ਦੌੜਾਇੰਦਾ। ਆਦਿ ਜੁਗਾਦਿ ਆਸਾ ਤ੍ਰਿਸਨਾ ਰੋਗ ਲਗਾਇਆ, ਧੀਰਜ ਧੀਰ ਨਾ ਕੋਇ ਰਖਾਇੰਦਾ। ਆਦਿ ਜੁਗਾਦਿ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਆਪ ਜਣਾਇਆ। ਸਾਚਾ ਹੁਕਮ ਨਵ ਨੌਂ ਚਾਰ, ਚਾਰ ਚਾਰ ਵੰਡ ਵੰਡਾਈਆ। ਚਾਰੇ ਮੁਖ ਖੋਲ੍ਹ ਕਵਾੜ, ਬ੍ਰਹਮ ਵੇਤਾ ਇਕ ਦ੍ਰਿੜਾਈਆ। ਚਾਰੇ ਵੇਦ ਬੋਲ ਜੈਕਾਰ, ਚਾਰੇ ਜੁਗ ਕਰੀ ਕੁੜਮਾਈਆ। ਚਾਰੇ ਕੁੰਟ ਕਰ ਪਸਾਰ, ਚਾਰ ਵਰਨਾਂ ਵੰਡ ਵੰਡਾਈਆ। ਚਾਰੇ ਖਾਣੀ ਖੋਲ੍ਹ ਕਿਵਾੜ, ਚਾਰੇ ਬਾਣੀ ਭੇਵ ਸਮਝਾਈਆ। ਚਾਰ ਯਾਰੀ ਵਜਾਏ ਤਾਲ, ਚੌਥੇ ਜੁਗ ਭੇਵ ਨਾ ਰਾਈਆ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣਾ ਰੰਗ ਚੜ੍ਹਾਈਆ। ਨਵ ਨੌਂ ਚਾਰ ਹੋਏ ਹੈਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਕਲਜੁਗ, ਅੰਤ ਆਪਣਾ ਵੇਸ ਵਟਾਇੰਦਾ। ਜੁਗ ਜੁਗ ਔਧ ਗਈ ਪੁਗ, ਥਿਰ ਕੋਇ ਰਹਿਣ ਨਾ ਪਾਇੰਦਾ। ਵੇਲੇ ਅੰਤ ਕੋਈ ਨਾ ਸਕੇ ਲੁਕ, ਅਬਿਨਾਸ਼ੀ ਕਰਤਾ ਫੜ ਬਾਂਹੋਂ ਆਪ ਉਠਾਇੰਦਾ। ਨਵ ਨੌਂ ਚਾਰ ਪਏ ਲੁਟ, ਕੂੜੀ ਕਿਰਿਆ ਹੱਟ ਲੁਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣਾ ਰਾਹ ਜਣਾਇੰਦਾ। ਆਦਿ ਜੁਗਾਦੀ ਆਵੇਗਾ। ਬ੍ਰਹਮ ਪਾਰਬ੍ਰਹਮ ਰਾਗ ਸੁਣਾਵੇਗਾ। ਕਲਜੁਗ ਕੂੜੀ ਕਿਰਿਆ ਮੇਟ ਮਿਟਾਵੇਗਾ। ਸਤਿਜੁਗ ਮਾਰਗ ਇਕੋ ਲਾਵੇਗਾ। ਚਾਰ ਵਰਨਾਂ ਫੜ ਉਠਾਵੇਗਾ। ਅਠਾਰਾਂ ਬਰਨਾਂ ਪੰਧ ਮੁਕਾਵੇਗਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਨਜ਼ਰੀ ਆਵੇਗਾ। ਹਿੰਦੂ ਮੁਸਲਮ ਸਿੱਖ ਈਸਾਈ ਆਪਣੀ ਗੰਢ ਪਵਾਵੇਗਾ। ਜਗਤ ਦੁਹਾਗਣ ਨਾਰ ਰੰਡ ਖਪਾਵੇਗਾ। ਆਤਮ ਪਰਮਾਤਮ ਇਕੋ ਕੰਤ ਵਖਾਵੇਗਾ। ਚੋਲੀ ਚਾੜ੍ਹ ਰੰਗ ਬਸੰਤ, ਪੱਤ ਡਾਲੀ ਫੁਲ ਮਹਿਕਾਵੇਗਾ । ਨਿਰਗੁਣ ਢੋਲਾ ਬਣ ਵਚੋਲਾ ਸਰਗੁਣ ਆਪ ਸੁਣਾਵੇਗਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਵੇਖ ਵਖਾਵੇਗਾ। ਆਦਿ ਜੁਗਾਦੀ ਵੇਖੇਗਾ, ਨਿਰਗੁਣ ਦਾਤਾ ਵਡ ਵਡਿਆਈਆ। ਸਰਗੁਣ ਸਰਗੁਣ ਹੋ ਕੇ ਖੇਡੇਗਾ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਸਚ ਸੰਦੇਸਾ ਇਕੋ ਭੇਜੇਗਾ, ਦੋ ਜਹਾਨ ਕਰੇ ਸ਼ਨਵਾਈਆ। ਸਾਚਾ ਨਾਮ ਇਕੋ ਬੀਜੇਗਾ, ਫਲ ਫੁਲਵਾੜੀ ਇਕ ਵਖਾਈਆ। ਜਨ ਭਗਤਾਂ ਉਤੇ ਰੀਝੇਗਾ, ਨਿਰਗੁਣ ਨਿਰਮਲ ਨਿਰਵੈਰ ਪੁਰਖ ਅਕਾਲ ਬ੍ਰਹਮ ਪਾਰਬ੍ਰਹਮ ਮਿਲਾਈਆ। ਪਰੇਮ ਪਿਆਰ ਅੰਦਰ ਸੀਜੇਗਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ। ਆਪਣੀ ਕਰਨੀ ਸਚ ਕਮਾਵੇਗਾ। ਸ੍ਰਿਸ਼ਟ ਸਬਾਈ ਨਾਮ ਜਪਾਵੇਗਾ। ਸੋਹੰ ਢੋਲਾ ਇਕੋ ਗਾਵੇਗਾ। ਪੀਰ ਪੈਗ਼ੰਬਰ ਸ਼ੁਕਰ ਮਨਾਵੇਗਾ। ਗੁਰ ਅਵਤਾਰ ਸੀਸ ਨਿਵਾਵੇਗਾ। ਹਰਿ ਜਗਦੀਸ ਸੋਭਾ ਪਾਵੇਗਾ। ਛਤਰ ਸੀਸ ਇਕ ਝੁਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਕਰ ਵਖਾਵੇਗਾ। ਆਦਿ ਜੁਗਾਦਿ ਕਰੇ ਸਚ ਕਰਨੀ, ਕਰਤਾ ਆਪਣੇ ਹੱਥ ਰਖਾਇੰਦਾ। ਜਨ ਭਗਤਾਂ ਨੇਤਰ ਖੋਲ੍ਹੇ ਹਰਨੀ ਫਰਨੀ, ਨਿਜ ਨੇਤਰ ਦਇਆ ਕਮਾਇੰਦਾ। ਮੇਲ ਮਿਲਾਏ ਦਾਤਾ ਦਾਤਾਰ ਤਰਨ ਤਰਨੀ, ਤਾਰਨਹਾਰਾ ਫੇਰਾ ਪਾਇੰਦਾ। ਨਾਤਾ ਤੁਟੇ ਮਰਨੀ ਡਰਨੀ, ਜਨਮ ਮਰਨ ਗੇੜ ਚੁਕਾਇੰਦਾ। ਜੋ ਜਨ ਸਾਹਿਬ ਸੱਚੇ ਦੀ ਲੱਗਾ ਚਰਨੀ, ਚਰਨ ਚਰਨੋਦਕ ਮੁਖ ਪਿਆਇੰਦਾ। ਨਾਤਾ ਤੁਟੇ ਵਰਨੀ ਬਰਨੀ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਦਾਤਾ ਆਪਣਾ ਫੇਰਾ ਪਾਇੰਦਾ। ਜੁਗ ਦਾਤਾ ਆਇਆ ਲੋਕਮਾਤ, ਲੱਖ ਚੁਰਾਸੀ ਦਏ ਜਣਾਈਆ। ਸ੍ਰਿਸ਼ਟ ਸਬਾਈ ਬਣਾਏ ਇਕ ਜਮਾਤ, ਨਿਸ਼ਅੱਖਰ ਕਰੇ ਪੜ੍ਹਾਈਆ। ਆਤਮ ਪਰਮਾਤਮ ਪਰਮਾਤਮ ਆਤਮ ਬ੍ਰਹਮ ਪਾਰਬ੍ਰਹਮ ਜਣਾਏ ਸਾਚਾ ਸਾਥ, ਈਸ਼ ਜੀਵ ਜੀਵ ਈਸ਼ ਕਰ ਕੁੜਮਾਈਆ। ਪੱਤਣ ਵਖਾਏ ਇਕੋ ਘਾਟ, ਪਿਛਲਾ ਘਾਟਾ ਪੂਰ ਕਰਾਈਆ। ਆਦਿ ਨਿਰੰਜਣ ਜੋਤ ਨਿਰੰਜਣ ਜਗਾਏ ਲਲਾਟ, ਜੋਤੀ ਜੋਤ ਜੋਤ ਰੁਸ਼ਨਾਈਆ। ਸੋਹੰ ਢੋਲਾ ਬਣ ਵਿਚੋਲਾ ਸੁਣਾਏ ਗਾਥ, ਪਰਦਾ ਉਹਲਾ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਇਕੋ ਰੰਗ ਵਖਾਈਆ। ਸਤਿਜੁਗ ਚਾੜ੍ਹੇ ਇਕੋ ਰੰਗ, ਰੰਗ ਰੰਗੀਲਾ ਆਪ ਚੜ੍ਹਾਇੰਦਾ। ਆਤਮ ਸੇਜਾ ਸੋਹੇ ਪਲੰਘ, ਸਚ ਸਿੰਘਾਸਣ ਆਸਣ ਲਾਇੰਦਾ। ਅਨਹਦ ਨਾਦ ਵਜਾਏ ਮਰਦੰਗ, ਸੁਰ ਤਾਲ ਨਾ ਕੋਇ ਵਡਿਆਇੰਦਾ। ਸਤਿ ਸਤਿਵਾਦੀ ਅੰਤਰ ਆਤਮ ਗੁਰਮੁਖ ਵੇਖੇ ਲੰਘ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਗੁਰਮੁਖ ਗੁਰ ਗੁਰ ਇਕ ਦੂਜੇ ਦਾ ਗਾਇਣ ਛੰਦ, ਤੂੰ ਮੇਰਾ ਮੈਂ ਤੇਰਾ ਨਾਨਕ ਮਾਰਗ ਇਕ ਜਣਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਜਣਾਇੰਦਾ। ਸਤਿਜੁਗ ਸਾਚਾ ਮਾਰਗ ਦੱਸੇ, ਦੱਸਣਹਾਰਾ ਇਕ ਅਖਵਾਈਆ। ਹਰ ਹਿਰਦੇ ਵਿਚ ਆਪੇ ਵਸੇ, ਨਿਰਗੁਣ ਜੋਤ ਕਰ ਰੁਸ਼ਨਾਈਆ। ਪੰਚ ਵਿਕਾਰਾ ਫੜ ਫੜ ਝੱਸੇ, ਆਸਾ ਤ੍ਰਿਸਨਾ ਦਏ ਖਪਾਈਆ। ਆਤਮ ਪਰਮਾਤਮ ਮਿਲ ਮਿਲ ਹੱਸੇ, ਸੋਹੰ ਹੰਸਾ ਹੰਸ ਰੂਪ ਵਟਾਈਆ। ਸਤਿਗੁਰ ਪੂਰਾ ਦੀਨ ਦਿਆਲ ਠਾਕਰ ਸਵਾਮੀ ਦੂਰ ਦੁਰਾਡਾ ਨੇਰਨ ਨੇਰਾ ਗੁਰਮੁਖ ਦਵਾਰੇ ਆਪੇ ਨੱਸੇ, ਬਣ ਪਾਂਧੀ ਫੇਰਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਗੁਰਮੁਖ ਸੰਤ ਕੀਤੇ ਇਕੱਠੇ, ਕੱਠ ਇਕੋ ਘਰ ਵਖਾਈਆ। ਹਰਿ ਸਰਨਾਈ ਜੋ ਜਨ ਢੱਠੇ, ਫੜ ਬਾਂਹੋਂ ਲਏ ਉਠਾਈਆ। ਲੱਖ ਚੁਰਾਸੀ ਧਰਮ ਰਾਏ ਦੇ ਖਾਤੇ ਘੱਤੇ, ਚਿਤਰ

ਗੁਪਤ ਹਿਸਾਬ ਰਖਾਈਆ। ਲਾੜੀ ਮੌਤ ਨੱਕ ਪਾਏ ਨੱਥੇ, ਮਹਿੰਦੀ ਰੰਗਲੀ ਰਹੀ ਲਾਈਆ। ਕਲਜੁਗ ਕਹੇ ਮੈਂ ਸਭ ਦੀ ਮਾਰੀ ਮੱਤੇ, ਗੁਰ ਕਾ ਸ਼ਬਦ ਨਾ ਕੋਇ ਧਿਆਈਆ। ਅੱਲਾ ਰਾਣੀ ਕਹੇ ਨਬੀ ਰਸੂਲ ਤੇਰੇ ਦਰ ਤੇ ਨੱਚੇ, ਬਣ ਸਵਾਂਗੀ ਸਵਾਂਗ ਵਟਾਈਆ। ਬਿਨ ਤੇਰੇ ਕਲਮਿਉਂ ਸਾਰੇ ਕੱਚੇ, ਕਾਇਨਾਤ ਰਹੀ ਕੁਰਲਾਈਆ। ਗੋਬਿੰਦ ਕਹੇ ਗੁਰਮੁਖ ਤੇਰੇ ਬੱਚੇ, ਬੱਚਿਆਂ ਆਪਣੀ ਗੋਦ ਉਠਾਈਆ। ਕਰ ਕਿਰਪਾ ਢਾਲੇ ਆਪਣੇ ਸੱਚੇ, ਸਾਚੀ ਸਿਖਿਆ ਇਕ ਪੜ੍ਹਾਈਆ। ਤੇਰੇ ਪਿਆਰ ਅੰਦਰ ਫਸੇ, ਫ਼ਾਸੀ ਜਮ ਦੀ ਗਲੋਂ ਲਾਹੀਆ। ਤੇਰੇ ਖੇੜੇ ਅੰਦਰ ਵਸੇ, ਜਗਤ ਝੇੜਾ ਗਏ ਮੁਕਾਈਆ। ਤੇਰੇ ਲੇਖੇ ਲੱਗੇ ਤੱਤ ਅੱਠੇ, ਨੌਂ ਦਰ ਪੰਧ ਨਾ ਕੋਇ ਜਣਾਈਆ। ਪਹਿਲੋਂ ਦਸਮ ਦੁਆਰੇ ਚੜ੍ਹ ਕੇ ਹੱਸੇ, ਫਿਰ ਸੁੰਨ ਅਗੰਮ ਪਾਰ ਕਰਾਈਆ। ਥਿਰ ਘਰ ਜਾ ਕੇ ਵਸੇ, ਸਚਖੰਡ ਧਿਆਨ ਲਗਾਈਆ। ਤੇਰਾ ਖੇਲ ਪੁਰਖ ਸਮਰਥੇ, ਆਦਿ ਅੰਤ ਭੇਵ ਕੋਇ ਨਾ ਪਾਈਆ। ਕਲਜੁਗ ਅੰਤਮ ਕੂੜੀ ਕਿਰਿਆ ਚੋਲਾ ਪੁਰਾਣਾ ਫਟੇ, ਸਤਿਜੁਗ ਬਸਤਰ ਭੂਸ਼ਨ ਇਕ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਭ ਦਾ ਲਹਿਣਾ ਰਿਹਾ ਚੁਕਾਈਆ। ਕਲਜੁਗ ਅੱਗੋਂ ਦੋਏ ਜੋੜ, ਪ੍ਰਭ ਸਾਚੇ ਸਚ ਜਣਾਇੰਦਾ। ਪੁਰਖ ਅਬਿਨਾਸ਼ੀ ਮੇਰੀ ਕਰਨੀ ਵੇਖ ਚੜ੍ਹ ਕੇ ਘੋੜ, ਨਵ ਸੱਤ ਤੇਰਾ ਰਾਹ ਜਣਾਇੰਦਾ। ਮੈਂ ਲੱਖ ਚੁਰਾਸੀ ਰੀਠਾ ਕੀਤਾ ਕੌੜ, ਮਿੱਠਾ ਨਜ਼ਰ ਕੋਇ ਨਾ ਆਇੰਦਾ। ਘਰ ਘਰ ਅੰਦਰ ਪਾਇਆ ਸ਼ੋਰ, ਦਰ ਦਰ ਨਾਅਰਾ ਇਕ ਸੁਣਾਇੰਦਾ। ਸ੍ਰਿਸ਼ਟ ਸਬਾਈ ਬਣੀ ਚੋਰ, ਤੇਰੀ ਚੋਰੀ ਸਰਬ ਕਮਾਇੰਦਾ। ਮੁੱਲਾ ਸ਼ੇਖ਼ ਹੋਏ ਹਰਾਮਖ਼ੋਰ, ਅਸਲ ਅਸਲੀਅਤ ਹੱਟ ਨਾ ਕੋਇ ਵਖਾਇੰਦਾ। ਪੀਰ ਪੈਗ਼ੰਬਰ ਡੂੰਘੀ ਸੁੱਤੇ ਗੋਰ, ਮਕਬਰਾ ਅੰਤ ਨਾ ਕੋਇ ਖੁਲ੍ਹਾਇੰਦਾ। ਅੱਲਾ ਰਾਣੀ ਚਲੇ ਨਾ ਕੋਇ ਜ਼ੋਰ, ਤੇਰਾ ਮੰਤਰ ਇਕੋ ਫੋਰ, ਫੁਰਨਾ ਸਭ ਦਾ ਬੰਦ ਕਰਾਇੰਦਾ। ਮੈਂ ਤੇਰਾ ਨਿੱਕਾ ਬਾਲਾ ਚੌਥਾ ਜੁਗ ਛੋਹਰ, ਦੋਏ ਜੋੜ ਵਾਸਤਾ ਪਾਇੰਦਾ। ਪਹਿਲੋਂ ਤੈਨੂੰ ਮੇਰੀ ਰਹੀ ਲੋੜ, ਹੁਣ ਮੈਂ ਤੇਰੇ ਅੱਗੇ ਸੀਸ ਝੁਕਾਇੰਦਾ। ਵੇਖੀਂ ਮੇਰਾ ਮਾਰਿਆ ਨਾ ਦੇਵੀਂ ਕੋਈ ਛੋੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਜਣਾਇੰਦਾ। ਕਲਜੁਗ ਸੁਣ ਸੁਤ ਦੁਲਾਰੇ, ਛੋਟੇ ਦਏ ਵਡਿਆਈਆ। ਚਾਰ ਕੁੰਟ ਤੇਰੇ ਹੁਲਾਰੇ, ਦਹਿ ਦਿਸ਼ਾ ਝੂਟੇ ਨਜ਼ਰੀ ਆਈਆ। ਮੁੱਲਾ ਸ਼ੇਖ਼ ਪੰਡਤ ਪਾਂਧੇ ਹੋਏ ਖ਼ਵਾਰੇ, ਖ਼ਾਲੀ ਹੱਥੀਂ ਦੇਣ ਦੁਹਾਈਆ। ਕਲਜੁਗ ਜੀਵ ਰੋਵਣ ਜ਼ਾਰੋ ਜ਼ਾਰੇ, ਨੇਤਰ ਨੈਣਾਂ ਨੀਰ ਵਹਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਘਰ ਘਰ ਪਏ ਪੁਆੜੇ, ਸਾਂਤਕ ਸਤਿ ਨਾ ਕੋਇ ਵਰਤਾਈਆ। ਸ੍ਰੀ ਭਗਵਾਨ ਤੇਰਾ ਵੇਖਣਹਾਰਾ ਅੰਤ ਅਖਾੜੇ, ਹੁਕਮ ਇਕੋ ਇਕ ਜਣਾਈਆ। ਬੀਸ ਬੀਸਾ ਹਰਿ ਜਗਦੀਸਾ ਘੋੜੀ ਅੰਤਮ ਸਭ ਨੂੰ ਚਾੜ੍ਹੇ, ਵਾਗਾਂ ਆਪਣੇ ਹੱਥ ਰਖਾਈਆ। ਨਵ ਨੌਂ ਚਬਾਏ ਦਾੜ੍ਹੇ, ਖਾ ਕੇ ਆਪਣਾ ਸ਼ੁਕਰ ਨਾ ਫੇਰ ਮਨਾਈਆ। ਲੇਖਾ ਜਾਣੇ ਸਤਾਰਾਂ ਹਾੜੇ, ਹਸਤੀ ਸਭ ਦੀ ਦਏ ਮਿਟਾਈਆ। ਮੌਤ ਰਾਣੀ ਪਹਿਲੀ ਚੇਤਰ ਚੜ੍ਹ ਖਾਰੇ, ਤਨ ਵਟਣਾ ਰਹੀ ਲਗਾਈਆ। ਕਲਜੁਗ ਜੀਵ ਸਰਬ ਕਵਾਰੇ, ਬਿਨ ਮੇਰੇ ਨਾ ਕੋਇ ਪਰਨਾਈਆ । ਕੂੜੀ ਮਾਇਆ ਮਮਤਾ ਤਨ ਸ਼ੰਗਾਰੇ, ਕਾਮ ਕਰੋਧ ਨੇਤਰ ਕੱਜਲ ਪਾਈਆ। ਵੇਖਣ ਆਏ ਖੇਲ ਪਰਵਰਦਿਗਾਰੇ, ਬੇਪਰਵਾਹ ਮੁਖ ਨਕਾਬ ਪਰਦਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਚੁਕਾਈਆ। ਕਲਜੁਗ ਅੱਗੋਂ ਪਿਆ ਹੱਸ, ਹੱਸ ਕੇ ਖ਼ੁਸ਼ੀ ਮਨਾਇੰਦਾ। ਤੇਰੀ ਲੋਕਾਈ ਦਿਤੀ ਤੇਰੇ ਹੱਥ, ਆਪਣਾ ਪੱਲੂ ਮੈਂ ਛੁਡਾਇੰਦਾ।

ਗੁਰ ਅਵਤਾਰ ਪੀਰ ਪੈਗ਼ੰਬਰ ਜੋ ਮਾਰਗ ਗਏ ਦੱਸ, ਸਭ ਦੇ ਕੋਲੋਂ ਮਾਰਗ ਇਕ ਭੁਲਾਇੰਦਾ। ਮੈਂ ਆਪਣੇ ਵਲੋਂ ਖੇੜਾ ਕੀਤਾ ਭੱਠ, ਜੇ ਕੋਈ ਬਚਿਆ ਰਿਹਾ ਤੇਰੀ ਝੋਲੀ ਪਾਇੰਦਾ। ਮੈਂ ਤੇਰਾ ਹੁਕਮ ਮੰਨਿਆ ਡਟ, ਬਲ ਆਪਣਾ ਆਪ ਵਖਾਇੰਦਾ। ਮੈਂ ਖ਼ਾਲੀ ਕੀਤੇ ਮੰਦਰ ਮਸਜਦ ਗੁਰੂਦਵਾਰ ਮੱਠ, ਤੇਰਾ ਨਾਉਂ ਨਜ਼ਰ ਕਿਤੇ ਨਾ ਆਇੰਦਾ। ਮੈਂ ਸਭ ਦੇ ਦੰਦ ਖੱਟੇ ਕੀਤੇ ਨੱਠ ਨੱਠ, ਤੇਰਾ ਅੰਮ੍ਰਿਤ ਰਸ ਰਸਨਾ ਨਾ ਕੋਇ ਚਖਾਇੰਦਾ। ਮੈਂ ਵੇਖੇ ਜਾ ਕੇ ਤੀਰਥ ਤਟ, ਕਲਜੁਗ ਜੀਵ ਨਾਰੀ ਪੁਰਸ਼ ਨੰਗਾ ਤਾਰੀਆਂ ਲਾਇੰਦਾ। ਦਹਿ ਦਿਸ਼ਾ ਵੇਖ ਧੀਆਂ ਭੈਣਾਂ ਸਾਰੇ ਰਹੇ ਤੱਕ, ਨੇਤਰ ਨੈਣ ਨਾ ਕਿਸੇ ਸ਼ਰਮਾਇੰਦਾ। ਮੈਂ ਆਪਣਾ ਪੂਰਾ ਕੀਤਾ ਹੱਕ, ਤੇਰਾ ਹੁਕਮ ਸਚ ਕਮਾਇੰਦਾ। ਜੇ ਕੋਈ ਮੇਰੇ ਉਤੇ ਰਹਿ ਗਿਆ ਸ਼ੱਕ, ਵੇਖ ਮਾਂਵਾਂ ਪੁੱਤਰਾਂ ਸੰਗ ਮਿਲਾਇੰਦਾ। ਤੂੰ ਆਪਣਾ ਕਰ ਲੈ ਝੱਟ, ਸ੍ਰਿਸ਼ਟ ਸਬਾਈ ਝਟਕਾ ਰੂਪ ਵਖਾਇੰਦਾ। ਮੈਂ ਦੋ ਹੱਥੀਂ ਲਾਇਆ ਫੱਟ, ਦੀਨ ਮਜ਼੍ਹਬ ਆਪ ਲੜਾਇੰਦਾ। ਸ਼ਰਅ ਰੱਖੀ ਵਿਚ ਵੱਟ, ਬਨਾਂ ਅੱਗੇ ਹੋ ਨਾ ਕੋਈ ਢਾਹਿੰਦਾ। ਕਿਸੇ ਦਾ ਰਹਿਣ ਨਾ ਦਿਤਾ ਜਤ, ਧੀਰਜ ਧੀਰ ਨਾ ਕੋਇ ਜਣਾਇੰਦਾ। ਘਰ ਘਰ ਉਬਲੇ ਬਹੱਤਰ ਨਾੜੀ ਰੱਤ, ਤਿੰਨ ਸੌ ਸੱਠ ਹਾਡੀ ਸੁਖ ਨਾ ਕੋਇ ਵਖਾਇੰਦਾ। ਜਗਤ ਵਿਦਿਆ ਮਾਰੀ ਮਤ, ਬ੍ਰਹਮ ਮਤ ਨਾ ਕੋਇ ਸਮਝਾਇੰਦਾ। ਜਗਤ ਵਿਕਾਰੇ ਗਏ ਫਸ, ਫਾਸੀ ਗਲੋਂ ਨਾ ਕੋਇ ਕਟਾਇੰਦਾ। ਮੈਂ ਸਚ ਸਚ ਤੈਨੂੰ ਦਿਤਾ ਦੱਸ, ਕਲਜੁਗ ਦੋਏ ਜੋੜ ਵਾਸਤਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਅੱਗੇ ਹਾਲ ਸੁਣਾਇੰਦਾ। ਤੇਰੇ ਅੱਗੇ ਹਾਲ ਸੁਣਾਵਾਂਗਾ। ਜੋ ਕੀਤੀ ਕਰ ਵਖਾਵਾਂਗਾ। ਸ੍ਰਿਸ਼ਟ ਸਬਾਈ ਮੁਖ ਥੁਕ ਪਵਾਵਾਂਗਾ। ਆਪਣਾ ਡੰਕ ਵਜਾਵਾਂਗਾ। ਰਾਹੇ ਜਾਂਦਿਆਂ ਆਪ ਭੁਲਾਵਾਂਗਾ। ਸ਼ੌਹ ਦਰਯਾਏ ਫੜ ਰੁੜ੍ਹਾਵਾਂਗਾ। ਅਠਾਈ ਕੁੰਡਾਂ ਭਰ ਵਖਾਵਾਂਗਾ। ਜਨਕ ਉਲਾਂਭਾ ਲਾਹਵਾਂਗਾ। ਤੇਰਾ ਸ਼ੁਕਰ ਮਨਾਵਾਂਗਾ। ਫਿਰ ਦਰ ਤੇਰੇ ਤੇ ਆਵਾਂਗਾ। ਨਿਉਂ ਕੇ ਸੀਸ ਝੁਕਾਵਾਂਗਾ। ਗਲ ਵਿਚ ਪੱਲੂ ਪਾਵਾਂਗਾ। ਆਪਣੇ ਵੱਡੇ ਭਰਾ ਦਾ ਰਾਹ ਤਕਾਵਾਂਗਾ। ਤਿੰਨ ਜੁਗ ਦਾ ਸੁੱਤਾ ਤੇਰੇ ਕੋਲੋਂ ਉਠਾਵਾਂਗਾ। ਕਲਜੁਗ ਕਹੇ ਸਤਿਜੁਗ ਸਤਿਜੁਗ ਵੰਡ ਵੰਡਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਫਿਰ ਤੇਰੇ ਵਿਚ ਸਮਾਵਾਂਗਾ। ਸਤਿਜੁਗ ਸਾਚਾ ਲੱਗੇਗਾ। ਦੀਪਕ ਇਕੋ ਜਗੇਗਾ। ਗੁਰਮੁਖ ਵਿਰਲਾ ਸਰਨੀ ਲੱਗੇਗਾ। ਕਲਜੁਗ ਜੀਵ ਅਗਨੀ ਤਪੇਗਾ। ਹਰਿ ਮੰਤਰ ਕੋਈ ਨਾ ਜਪੇਗਾ। ਵੇਲੇ ਅੰਤ ਕੂੜੀ ਕਿਰਿਆ ਖਪੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਆਪੇ ਰੱਖੇਗਾ। ਜਨ ਭਗਤਾਂ ਰੱਖੇ ਆਪ ਭਗਵਾਨ, ਜੁਗ ਜੁਗ ਰਖਸ਼ਾ ਆਪ ਕਰਾਇੰਦਾ। ਦੇਵਣਹਾਰਾ ਸਾਚਾ ਮਾਣ, ਅਭਿਮਾਨ ਮੇਟ ਮਿਟਾਇੰਦਾ। ਅੰਤਰ ਆਤਮ ਇਕ ਗਿਆਨ, ਬ੍ਰਹਮ ਪਾਰਬ੍ਰਹਮ ਸਮਝਾਇੰਦਾ। ਚਰਨ ਧੂੜੀ ਸਚ ਅਸ਼ਨਾਨ, ਦੁਰਮਤ ਮੈਲ ਧਵਾਇੰਦਾ। ਏਕਾ ਰਾਗ ਸੁਣਾਏ ਕਾਨ, ਨਾਦ ਅਨਾਦੀ ਨਾਦ ਵਜਾਇੰਦਾ। ਸਤਿ ਸਰੂਪੀ ਦੇ ਪਹਿਚਾਣ, ਆਪ ਆਪਣਾ ਰਾਹ ਵਖਾਇੰਦਾ। ਜੁਗ ਚੌਕੜੀ ਵਿਛੜੇ ਮੇਲੇ ਆਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਇੰਦਾ। ਧਰਮ ਵਖਾਏ ਇਕ ਨਿਸ਼ਾਨ, ਸਚ ਦਵਾਰੇ ਆਪ ਝੁਲਾਇੰਦਾ । ਇਕੋ ਦੇਵੇ ਪੀਣ ਖਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਆਪ ਉਠਾਇੰਦਾ। ਭਗਤ ਭਗਵੰਤ ਸਾਚਾ ਮੇਲਾ, ਮਿਲਣੀ ਜਗਦੀਸ ਕਰਾਈਆ। ਏਕਾ ਘਰ ਵਖਾਏ ਗੁਰੂ ਗੁਰ ਚੇਲਾ, ਗੁਰ ਗੋਬਿੰਦ ਪਰਦਾ ਲਾਹੀਆ। ਕਲਜੁਗ

ਲੇਖਾ ਚੁਕਾਏ ਸੱਜਣ ਸੁਹੇਲਾ, ਸਾਹਿਬ ਸੁਲਤਾਨ ਫੇਰਾ ਪਾਈਆ। ਆਦਿ ਜੁਗਾਦਿ ਜੁਗ ਜੁਗ ਵਸਣਹਾਰਾ ਧਾਮ ਨਵੇਲਾ, ਕਲਜੁਗ ਅੰਤਮ ਸੰਬਲ ਨਗਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੰਬਲ ਸਤਿਗੁਰ ਵੇਖੇ ਖੇੜਾ, ਖੜਗ ਖੰਡਾ ਹੱਥ ਚਮਕਾਈਆ। ਨਿਰਗੁਣ ਸਰਗੁਣ ਚੁੱਕੇ ਝੇੜਾ, ਇਸ਼ਟ ਦੇਵ ਪ੍ਰਭ ਇਕ ਜਣਾਈਆ। ਨਵ ਨੌਂ ਚਾਰ ਖੁਲ੍ਹਾ ਕਰਾਏ ਵੇਹੜਾ, ਬੰਦੀਖ਼ਾਨਾ ਨਾ ਕੋਇ ਰਖਾਈਆ। ਅੰਤ ਕੰਤ ਭਗਵੰਤ ਕਲ ਦੇਵਣਹਾਰਾ ਗੇੜਾ, ਉਲਟੀ ਲੱਠ ਦਏ ਭੁਆਈਆ। ਕਰੇ ਕਰਾਏ ਹੱਕ ਨਬੇੜਾ, ਅਦਲ ਅਦਾਲਤ ਇਕ ਜਣਾਈਆ। ਗੁਰਮੁਖਾਂ ਚੁਕਾਏ ਹੇਰਾ ਫੇਰਾ, ਕੂੜੀ ਕਿਰਿਆ ਪੰਧ ਮੁਕਾਈਆ। ਕਰ ਕਿਰਪਾ ਬੰਨ੍ਹੇ ਬੇੜਾ, ਨੱਯਾ ਨੌਕਾ ਏਕਾ ਚੱਪੂ ਨਾਮ ਲਗਾਈਆ। ਤਾਰਨਹਾਰਾ ਤਾਰੇ ਕਰ ਕਰ ਆਪਣੀ ਮਿਹਰਾਂ, ਮਿਹਰ ਨਜ਼ਰ ਇਕ ਉਠਾਈਆ। ਸ਼ਬਦ ਸਰੂਪੀ ਸਤਿ ਸਤਿਵਾਦੀ ਪਾਏ ਘੇਰਾ, ਨਾਮ ਡੋਰੀ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਹੋਏ ਸਹਾਈਆ। ਭਗਤ ਭਗਵਾਨ ਇਕੋ ਘਰ, ਘਰ ਮੰਦਰ ਆਪ ਵਡਿਆਇੰਦਾ। ਭਗਤ ਭਗਵਾਨ ਇਕੋ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਭਗਤ ਭਗਵਾਨ ਨਾਤਾ ਨਾਰੀ ਨਰ, ਨਰ ਨਰੈਣ ਖ਼ੁਸ਼ੀ ਮਨਾਇੰਦਾ। ਭਗਤ ਭਗਵਾਨ ਇਕ ਦੂਜੇ ਦੀ ਸੇਜੇ ਜਾਇਣ ਚੜ੍ਹ, ਸੇਜ ਸੁਹੰਜਣੀ ਇਕ ਵਡਿਆਇੰਦਾ। ਭਗਤ ਭਗਵਾਨ ਆਤਮ ਪਰਮਾਤਮ ਪੱਲੂ ਲੈਣ ਫੜ, ਬ੍ਰਹਮ ਆਪਣੀ ਗੰਢ ਵਖਾਇੰਦਾ। ਭਗਤ ਭਗਵਾਨ ਇਕੋ ਅੱਖਰ ਲੈਣ ਪੜ੍ਹ, ਸੋਹੰ ਢੋਲਾ ਆਪ ਸੁਣਾਇੰਦਾ। ਭਗਤ ਭਗਵਾਨ ਇਕ ਦੂਜੇ ਦਾ ਦਰਸ ਕਰਨ ਖੜ, ਮੁਖ ਮਨੁੱਖ ਨਾ ਕੋਇ ਵਡਿਆਇੰਦਾ । ਭਗਤ ਭਵਗਾਨ ਆਦਿ ਜੁਗਾਦਿ ਜੁਗ ਜੁਗ ਭਾਣਾ ਲੈਣ ਜਰ, ਸਦ ਭਾਣੇ ਆਪ ਰਹਾਇੰਦਾ। ਭਗਤ ਭਗਵਾਨ ਨਾ ਜਨਮੇ ਨਾ ਜਾਏ ਮਰ, ਜਗਤ ਰੀਤੀ ਜਗਤ ਕਹਾਣੀ ਭਗਤ ਗਾਥਾ ਭਗਵਨ ਸਾਥਾ ਸਾਚਾ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖਾਣੀ ਬਾਣੀ ਭਗਤਾਂ ਸੇਵਾ ਲਾਇੰਦਾ। ਖਾਣੀ ਬਾਣੀ ਭਗਤਨ ਸੇਵਾ, ਬਣ ਚਾਕਰ ਰੂਪ ਕਰਾਈਆ। ਹੁਕਮ ਜਣਾਏ ਅਲੱਖ ਅਭੇਵਾ, ਅਗੰਮ ਅਥਾਹ ਵੱਡੀ ਵਡਿਆਈਆ। ਸ੍ਰਿਸ਼ਟ ਸਬਾਈ ਅੰਮ੍ਰਿਤ ਰਸ ਜਣਾਏ ਮੇਵਾ, ਫਲ ਇਕੋ ਇਕ ਲਗਾਈਆ। ਵਸਣਹਾਰਾ ਨਿਹਚਲ ਧਾਮ ਅਟੱਲ ਸਦਾ ਨਿਹਕੇਵਾ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਇਕੋ ਭਗਤ ਦਏ ਸਾਲਾਹੀਆ। ਭਗਤ ਸਾਲਾਹੇ ਆਪ ਪ੍ਰਭ, ਜੁਗ ਜੁਗ ਖੇਲ ਕਰਾਇੰਦਾ। ਲੱਖ ਚੁਰਾਸੀ ਵਿਚੋਂ ਲੱਭ, ਆਪਣਾ ਮੇਲ ਮਿਲਾਇੰਦਾ। ਅੰਮ੍ਰਿਤ ਚੁਆਏ ਕਵਲ ਨੱਭ, ਉਲਟਾ ਮੁਖ ਵਖਾਇੰਦਾ। ਕਰੇ ਕਰਾਏ ਪਾਰ ਹੱਦ, ਹਦੂਦ ਵੰਡ ਨਾ ਕੋਇ ਵੰਡਾਇੰਦਾ। ਗ੍ਰਹਿ ਆਪਣੇ ਸਾਚੇ ਲਏ ਸੱਦ, ਚਰਨ ਕਵਲ ਆਪ ਬਹਾਇੰਦਾ। ਭਗਤ ਭਗਵਾਨ ਕਰੇ ਲੱਡ, ਪਿਤਾ ਪੂਤ ਗੋਦ ਉਠਾਇੰਦਾ। ਅੰਤ ਭਗਵਾਨ ਭਗਤਾਂ ਕਦੇ ਨਾ ਜਾਏ ਪਿਛੇ ਛੱਡ, ਫੜ ਬਾਹੋਂ ਅੱਗੇ ਲਾਇੰਦਾ। ਕਲਜੁਗ ਡੂੰਘੀ ਸੁੱਟੇ ਖੱਡ, ਉਤੇ ਆਪਣਾ ਭਾਰ ਪਾਇੰਦਾ। ਕੋਟਨ ਕੋਟ ਗਏ ਲੱਦ, ਗਿਆ ਫਿਰ ਕੋਇ ਨਾ ਆਇੰਦਾ। ਸ੍ਰੀ ਭਗਵਾਨ ਸ਼ਾਹ ਸੁਲਤਾਨ ਨਿਰਗੁਣ ਦਾਤਾ ਪੁਰਖ ਬਿਧਾਤਾ ਜਨ ਭਗਤਾਂ ਵਿਚ ਬਹੇ ਸਜ, ਸੱਜਣ ਇਕੋ ਫੇਰਾ ਪਾਇੰਦਾ। ਏਥੇ ਓਥੇ ਦੋ ਜਹਾਨ ਰੱਖਣਹਾਰਾ ਲੱਜ, ਪਤ ਆਪਣੀ ਝੋਲੀ ਪਾਇੰਦਾ। ਸੁੱਤਿਆਂ ਜਾਗਦਿਆਂ ਦਰਸ ਕਰਾਏ ਰੱਜ ਰੱਜ, ਸੁਫ਼ਨ ਸਖੋਪਤ ਜਾਗਰਤ ਤੁਰੀਆ ਭਗਤਾਂ ਦਾਸੀ ਆਪ ਬਣਾਇੰਦਾ। ਕਰੇ ਖੇਲ ਪੁਰਖ

ਸਮਰਥ, ਸਮਾਂ ਸਮੇਂ ਨਾਲ ਟਕਰਾਇੰਦਾ। ਉਚਾ ਟਿੱਲਾ ਮੰਦਰ ਜਾਣੇ ਢੱਠ, ਪੱਥਰ ਚੋਟੀ ਸਰਬ ਕੁਰਲਾਇੰਦਾ। ਭਗਤ ਭਗਵੰਤ ਕਹੇ ਸਚ, ਸਚ ਸਚ ਸਮਝਾਇੰਦਾ। ਲੱਖ ਚੁਰਾਸੀ ਕਾਇਆ ਮਾਟੀ ਕੱਚ, ਕੂੜੀ ਗਗਰੀਆ ਅੰਤਮ ਭੰਨ ਵਖਾਇੰਦਾ। ਮਨ ਵਾਸਨਾ ਰਹੇ ਨੱਚ, ਹਰਿ ਸ਼ਬਦ ਨਾ ਕੋਇ ਕਮਾਇੰਦਾ। ਅੰਤ ਅਗਨੀ ਜਾਣਾ ਮੱਚ, ਪੁਰਖ ਅਕਾਲ ਮਵਾਤਾ ਨਾਮ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਇਕੋ ਰੰਗ ਵਖਾਇੰਦਾ। ਭਗਤਾਂ ਰੰਗ ਚਾੜ੍ਹੇ ਗੂੜ੍ਹਾ, ਉਤਰ ਕਦੇ ਨਾ ਜਾਈਆ। ਜੋਤੀ ਦੇਵੇ ਸਾਚਾ ਨੂਰਾ, ਨੂਰ ਨੂਰ ਰੁਸ਼ਨਾਈਆ। ਗੋਬਿੰਦ ਵਾਕ ਭਵਿਖਤ ਕਰੇ ਪੂਰਾ, ਪੁਰਖ ਅਕਾਲ ਫੇਰਾ ਪਾਈਆ। ਲਿਖਿਆ ਲੇਖ ਨਾ ਹੋਏ ਅਧੂਰਾ, ਹੱਦ ਸਭ ਦੀ ਭੰਨ ਤੁੜਾਈਆ। ਚਤਰ ਸੁਘੜ ਬਣਾਏ ਮੂਰਖ ਮੂੜ੍ਹਾ, ਜਿਸ ਜਨ ਆਪਣੀ ਦਇਆ ਕਮਾਈਆ। ਬਹਿਸ਼ਤੀ ਕਿਸੇ ਨਾ ਲੱਭੀ ਹੂਰਾ, ਉਮਤ ਉਮਤੀਆਂ ਰਹੀ ਕੁਰਲਾਈਆ। ਸਦੀ ਚੌਧਵੀਂ ਭਰਿਆ ਇਕੋ ਪੂਰਾ, ਬੇੜੇ ਕੂੜੇ ਲਏ ਚੜ੍ਹਾਈਆ। ਅੱਲਾ ਰਾਣੀ ਪਾ ਕੇ ਹੱਥੀਂ ਲਾਲ ਚੂੜਾ, ਭੱਜੀ ਫਿਰੇ ਵਾਹੋ ਦਾਹੀਆ। ਕੋਈ ਰਹਿਣਾ ਨਾ ਕੱਕਾ ਬੂਰਾ, ਈਸਾ ਮੂਸਾ ਨਾ ਕੋਇ ਸਹਾਈਆ। ਮੁਹੰਮਦ ਹੋਇਆ ਅੰਤ ਮਜਬੂਰਾ, ਮਜਬੂਰੀ ਸਕੇ ਨਾ ਕੋਇ ਕਟਾਈਆ। ਮੂਸਾ ਕਹੇ ਜਿਨ ਜਲਵਾ ਦਿਤਾ ਕੋਹਤੂਰਾ, ਸੋ ਕੁਦਰਤ ਵੇਖਣ ਆਈਆ। ਈਸਾ ਕਹੇ ਮੇਰਾ ਪਰਵਰਦਿਗਾਰ ਮੇਰਾ ਬਚਨ ਕਰੇ ਪੂਰਾ, ਵੇਖਣਹਾਰਾ ਥਾਉਂ ਥਾਈਂਆ। ਨਿਰਗੁਣ ਨਾਨਕ ਕਹੇ ਸ੍ਰੀ ਭਗਵਾਨ ਸਰਬ ਕਲਾ ਭਰਪੂਰਾ, ਮਹਾਂਬਲੀ ਨਾਉਂ ਰਖਾਈਆ। ਗੋਬਿੰਦ ਕਹੇ ਪੁਰਖ ਅਕਾਲ ਮੇਰਾ ਸੰਗ ਦਏ ਜ਼ਰੂਰਾ, ਜ਼ਰੂਰਤ ਮੇਰੀ ਪੂਰ ਕਰਾਈਆ। ਆਦਿ ਜੁਗਾਦੀ ਜਿਸ ਦਾ ਇਕ ਦਸਤੂਰਾ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਦਸਤਯਾਬ ਦਸਤਬਰਦਾਰ ਨਾ ਕਦੇ ਅਖਵਾਈਆ। ਨੂਰ ਨੁਰਾਨਾ ਸ਼ਾਹ ਸੁਲਤਾਨਾ ਹਾਜ਼ਰ ਹਜ਼ੂਰਾ, ਹਜ਼ਰਤ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਧਾਰਿਆ ਬਲ, ਬਲ ਬਾਵਨ ਮਾਣ ਮਟਾਈਆ । ਅੱਲਾ ਰਾਣੀ ਗਈ ਡੁਲ, ਨੇਤਰ ਨੈਣਾਂ ਨੀਰ ਵਖਾਈਆ। ਸੂਰਬੀਰ ਕੋਈ ਨਾ ਦਿਸੇ ਉਮਤੀ ਕੁੱਲ, ਕਲਮਾ ਭੁੱਲੀ ਸਰਬ ਲੋਕਾਈਆ। ਕੂੜੇ ਧੰਦੇ ਗਈ ਰੁਲ, ਬੰਦੇ ਬੰਦਗੀ ਨਾ ਕੋਇ ਕਮਾਈਆ। ਪਾਣੀ ਪਿਆ ਕਾਇਆ ਚੁਲ੍ਹ, ਹੁੱਕਾ ਟੋਪੀ ਸਭ ਦੀ ਦਏ ਭੰਨਾਈਆ। ਮੁਹੰਮਦ ਈਸਾ ਮੂਸਾ ਚਾਰ ਯਾਰ ਦਰ ਦਰਵੇਸ਼ ਮੰਨਣ ਭੁੱਲ, ਜਬਰਾਈਲ ਮੇਕਾਈਲ ਅਸਰਾਫ਼ੀਲ ਅਜ਼ਰਾਈਲ ਤੋਬਾ ਤੋਬ ਸੁਣਾਈਆ। ਬੇਪਰਵਾਹ ਕਰਤੇ ਕਾਦਰ ਕਰੀਮ ਤੁਧ ਬਿਨ ਪਾਏ ਨਾ ਕੋਈ ਮੁੱਲ, ਚੌਦਾਂ ਹੱਟ ਨਾ ਕੋਇ ਵਿਕਾਈਆ। ਅੰਤਮ ਤੇਰਾ ਦਵਾਰਾ ਗਿਆ ਖੁਲ੍ਹ, ਦਰ ਆਏ ਵਾਹੋ ਦਾਹੀਆ। ਕਲਜੁਗ ਬੂਟਾ ਰਿਹਾ ਹੁਲ, ਹੁਲੀਆ ਸਭ ਦਾ ਦੇ ਬਦਲਾਈਆ। ਅੰਤ ਅੰਧੇਰ ਜਾਣਾ ਝੁੱਲ, ਪਵਣ ਉਣੰਜਾ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੇਅੰਤ ਬੇਅੰਤ ਬੇਅੰਤ ਆਪਣੀ ਕਰਨੀ ਆਪ ਕਮਾਈਆ। ਅੱਲਾ ਰਾਣੀ ਲੱਥਾ ਚੀਰ, ਘੁੰਗਟ ਮੁਖ ਨਾ ਕੋਇ ਰਖਾਈਆ। ਖੁਲ੍ਹੀ ਮੀਂਢੀ ਘਤ ਵਹੀਰ, ਵਹੀ ਖਾਤਾ ਨਾਲ ਲਿਆਈਆ। ਨੱਕ ਨਾਲ ਕੱਢਦੀ ਫਿਰੇ ਲਕੀਰ, ਹੱਥ ਕਲੀਰਾ ਨਾ ਕੋਇ ਬੰਧਾਈਆ। ਮੇਰੇ ਨੱਠ ਗਏ ਸਾਥੀ ਪੀਰ ਫ਼ਕੀਰ, ਸਗਲਾ ਸੰਗ ਨਾ ਕੋਇ ਨਿਭਾਈਆ। ਮੈਂ ਮਾਰ ਕੇ ਬੈਠੀ ਜ਼ੰਜੀਰ, ਪਰਵਰਦਿਗਾਰ ਮੇਰੀ ਸ਼ਰਅ ਰਿਹਾ ਤੁੜਾਈਆ। ਮੈਂ ਵੰਡ ਕਰਾਂ ਸ਼ਾਹ ਹਕੀਰ, ਹਰਿ ਜੂ ਇਕੋ ਵੇਖਣ ਆਈਆ। ਤੋਬਾ ਤੋਬਾ ਮੇਰੀ ਹੋਈ ਅਖ਼ੀਰ, ਸਲਾਮ ਦੁਆ ਨਾ ਕੋਇ ਜਣਾਈਆ। ਸਲਾਮਾ

ਅਲੈਕਮ ਮੇਰੀ ਕੱਟੇ ਕੋਇ ਨਾ ਭੀੜ, ਸਿਰ ਹੱਥ ਨਾ ਕੋਇ ਟਿਕਾਈਆ। ਮੈਨੂੰ ਮੇਰਾ ਨਜ਼ਰ ਨਾ ਆਏ ਕੋਈ ਵੀਰ, ਭੈਣ ਭੱਯਾ ਸੰਗ ਨਾ ਕੋਇ ਨਿਭਾਈਆ। ਚਾਰੋਂ ਕੁੰਟ ਹੋਏ ਵਹੀਰ, ਬੇਸਬਰ ਪਿਆਲਾ ਰਿਹਾ ਪਿਆਈਆ। ਮੈਂ ਚੌਦਾਂ ਤਬਕ ਫਿਰ ਕੇ ਹੋਈ ਦਿਲਗੀਰ, ਦਿਲਬਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਕਰਾਈਆ। ਅੱਲਾ ਰਾਣੀ ਖੁਲ੍ਹੀ ਗੁੱਤ, ਮੀਂਢੀ ਹੱਥ ਨਾ ਕੋਇ ਰਖਾਈਆ। ਉਠਿਆ ਇਕ ਅਬਿਨਾਸ਼ੀ ਅਚੁੱਤ, ਚੇਤਾ ਸਭ ਦਾ ਰਿਹਾ ਭੁਲਾਈਆ। ਬਿਨ ਖ਼ਾਲੀ ਕਲਮਿਉਂ ਬੁੱਤ, ਰੂਹ ਪਾਕ ਨਜ਼ਰ ਨਾ ਆਈਆ। ਮੈਂ ਘਰ ਘਰ ਆਈ ਪੁੱਛ, ਨੱਠ ਨੱਠ ਫੇਰਾ ਪਾਈਆ। ਪੀਰ ਪੈਗ਼ੰਬਰ ਸਾਡੇ ਕੋਲ ਨਹੀਂ ਕੁਛ, ਖ਼ਾਲੀ ਹੱਥ ਰਹੇ ਵਖਾਈਆ। ਬੌਹੜੀ ਮੈਂ ਕਿਥੇ ਜਾਵਾਂ ਲੁਕ, ਥਾਂ ਕੋਇ ਨਜ਼ਰ ਨਾ ਆਈਆ। ਸ੍ਰੀ ਭਗਵਾਨ ਸ਼ੇਰ ਹੋ ਕੇ ਰਿਹਾ ਬੁੱਕ, ਭਬਕ ਆਪਣੀ ਇਕ ਲਗਾਈਆ। ਮੇਰੀ ਖ਼ਾਲੀ ਹੁੰਦੀ ਦਿਸੇ ਕੁੱਖ, ਗੋਦੀ ਗੋਦ ਨਾ ਕੋਇ ਸੁਹਾਈਆ। ਅੰਤਮ ਬੂਟਾ ਜਾਣਾ ਸੁੱਕ, ਸੁੱਕੇ ਹਰੇ ਨਾ ਕੋਇ ਕਰਾਈਆ। ਚਲਦਿਆਂ ਚਲਦਿਆਂ ਪੈਂਡਾ ਗਿਆ ਮੁੱਕ, ਕਲਜੁਗ ਅੰਤ ਰਹਿਣ ਨਾ ਪਾਈਆ। ਕੂੜੀ ਕਿਰਿਆ ਸਭ ਦੇ ਮੁਖ ਵਿਚ ਪੈਣਾ ਥੁੱਕ, ਥੁੱਕਾਂ ਮੂੰਹ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਹੁਕਮ ਇਕ ਵਡਿਆਈਆ। ਇਕੋ ਹੁਕਮ ਸ਼ਾਹ ਸੁਲਤਾਨਾ, ਸ਼ਾਹ ਪਾਤਸ਼ਾਹ ਆਪ ਜਣਾਈਆ। ਕਲਜੁਗ ਵੇਖੋ ਮਿਟਦਾ ਨਿਸ਼ਾਨਾ, ਖ਼ਾਕੀ ਮਾਟੀ ਖੇਹ ਉਡਾਈਆ। ਨੌਂ ਖੰਡ ਪ੍ਰਿਥਮੀ ਹੋਏ ਵੈਰਾਨਾ, ਵੈਰੀ ਘਰ ਘਰ ਦਏ ਬਣਾਈਆ। ਸੱਤ ਦੀਪ ਹੋਏ ਹੈਰਾਨਾ, ਹਰਿ ਕਾ ਭੇਵ ਕੋਇ ਨਾ ਪਾਈਆ। ਲਾੜੀ ਮੌਤ ਬੰਨ੍ਹੇ ਗਾਨਾਂ, ਮੌਲੀ ਤੰਦ ਹੱਥ ਉਠਾਈਆ। ਰਾਏ ਧਰਮ ਰਾਹ ਤਕਾਨਾ, ਨੇਤਰ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਹੱਥ ਫੜਾਏ ਪਰਵਾਨਾ, ਪਰਵਾਨਗੀ ਇਕੋ ਹੱਥ ਫੜਾਈਆ।