੨੭ ਮਾਘ ੨੦੧੯ ਬਿਕ੍ਰਮੀ ਗੁਰਬਚਨ ਸਿੰਘ, ਮੋਹਣ ਸਿੰਘ ਦੇ ਗ੍ਰਹਿ ਪਿੰਡ ਉਸਮਾ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਹਰਿ ਸਮਰਥ, ਸਤਿ ਸਤਿ ਅਖਵਾਇੰਦਾ। ਹਰਿ ਪੁਰਖ ਨਿਰੰਜਣ ਮਹਿਮਾ ਅਕੱਥ, ਆਦਿ ਅੰਤ ਭੇਵ ਕੋਇ ਨਾ ਪਾਇੰਦਾ। ਏਕੰਕਾਰ ਸਚਖੰਡ ਦਵਾਰੇ ਰਿਹਾ ਵਸ, ਮਹੱਲ ਅਟੱਲ ਇਕ ਸੁਹਾਇੰਦਾ। ਆਦਿ ਨਿਰੰਜਣ ਨਿਰਗੁਣ ਜੋਤ ਕਰ ਪਰਕਾਸ਼, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਖੇਲਣਹਾਰਾ ਖੇਲ ਤਮਾਸ਼, ਨਿਰਵੈਰ ਆਪਣੀ ਕਾਰ ਕਮਾਇੰਦਾ। ਸ੍ਰੀ ਭਗਵਾਨ ਸਚ ਸੁਲਤਾਨ ਅਲੱਖਨਾ ਅਲੱਖ, ਲੇਖਾ ਲਿਖਤ ਵਿਚ ਨਾ ਆਇੰਦਾ। ਪਾਰਬ੍ਰਹਮ ਪ੍ਰਭ ਆਪਣਾ ਜਾਣੇ ਆਪੇ ਰਸ, ਰਸ ਰਸੀਆ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪਣਾ ਭੇਵ ਖੋਲਣਹਾਰਾ, ਨਿਰਵੈਰ ਵੱਡੀ ਵਡਿਆਈਆ। ਆਦਿ ਪੁਰਖ ਪ੍ਰਭ ਹੋ ਉਜਿਆਰਾ, ਅਕਲ ਕਲ ਅਖਵਾਈਆ। ਜੋਤੀ ਨੂਰ ਜੋਤ ਉਜਿਆਰਾ, ਜ਼ਹੂਰ ਇਕੋ ਇਕ ਜਣਾਈਆ। ਮੁਕਾਮੇ ਹੱਕ ਪਰਵਰਦਿਗਾਰਾ, ਬੇਐਬ ਰੂਪ ਖ਼ੁਦਾਈਆ। ਵਸਣਹਾਰਾ ਦਰਗਹਿ ਸਾਚੀ ਠਾਂਡੇ ਦਰਬਾਰਾ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ
ਖੇਲ ਸਾਚਾ ਹਰਿ, ਆਦਿ ਆਪਣਾ ਰਾਹ ਜਣਾਈਆ। ਆਦਿ ਪੁਰਖ ਆਦਿ ਰਾਹ, ਇਕੋ ਇਕ ਜਣਾਇੰਦਾ। ਨਿਰਗੁਣ ਨਿਰਗੁਣ ਬਣ ਮਲਾਹ, ਸਾਚਾ ਬੇੜਾ ਕੰਧ ਉਠਾਇੰਦਾ। ਨਿਰਗੁਣ ਨਿਰਗੁਣ ਨਾਉਂ ਉਪਜਾ, ਨਾਉਂ ਨਿਰੰਕਾਰਾ ਆਪ ਅਲਾਇੰਦਾ। ਨਿਰਗੁਣ ਨਿਰਗੁਣ ਦਏ ਸਲਾਹ, ਸਾਚੀ ਸਿਖਿਆ ਇਕ ਪਰਗਟਾਇੰਦਾ। ਨਿਰਗੁਣ ਨਿਰਗੁਣ ਖੇਲ ਖਲਾ, ਆਪ ਆਪਣੀ ਵੰਡ ਵੰਡਾਇੰਦਾ। ਨਿਰਗੁਣ ਨਿਰਗੁਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਸੋਭਾ ਪਾਇੰਦਾ। ਸਚ ਦਵਾਰ ਸੋਭਾਵੰਤ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਆਦਿ ਜੁਗਾਦੀ ਇਕੋ ਕੰਤ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਸਤਿ ਬਣਾਏ ਸਾਚੀ ਬਣਤ, ਘਾੜਨ ਘੜਨ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਅਬਿਨਾਸ਼ੀ ਅਚੁੱਤ, ਸਤਿ ਸਤਿਵਾਦੀ ਆਪ ਕਰਾਇੰਦਾ। ਆਪਣੀ ਧਾਰੋਂ ਆਪੇ ਉਠ, ਧਾਰ ਧਾਰ ਵਿਚ ਸਮਾਇੰਦਾ। ਬਣ ਜਨਨੀ ਜਨ ਜਣੇ ਸਾਚਾ ਸੁਤ, ਸ਼ਬਦੀ ਨਾਉਂ ਧਰਾਇੰਦਾ। ਨਿਰਗੁਣ ਗੋਦੀ ਲਏ ਚੁੱਕ, ਫੜ ਬਾਂਹੋਂ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਸਿਰ ਆਪਣਾ ਹੱਥ ਟਿਕਾਇੰਦਾ। ਸ਼ਬਦ ਸੁਤ ਨਿੱਕਾ ਬਾਲਾ, ਸੋ ਪੁਰਖ ਨਿਰੰਜਣ ਆਪਣੀ ਗੋਦ ਉਠਾਈਆ। ਹਰਿ ਪੁਰਖ ਨਿਰੰਜਣ ਹੋ ਦਿਆਲਾ, ਦੀਨਨ ਏਕਾ ਰੰਗ ਰੰਗਾਈਆ। ਏਕੰਕਾਰਾ ਬਣ ਪ੍ਰਿਤਪਾਲਾ, ਪ੍ਰਿਤਪਾਲਕ ਹੋਏ ਸਹਾਈਆ। ਆਦਿ ਨਿਰੰਜਣ ਜੋਤ ਉਜਾਲਾ, ਜੋਤੀ ਜੋਤ ਲਏ ਜਗਾਈਆ। ਅਬਿਨਾਸ਼ੀ ਕਰਤਾ ਮਾਰਗ ਦੱਸੇ ਸੁਖਾਲਾ, ਸਾਚੀ ਸਿਖਿਆ ਇਕ ਸਮਝਾਈਆ। ਸ੍ਰੀ ਭਗਵਾਨ ਬਣ ਦਲਾਲਾ, ਸਚ ਦਲਾਲੀ ਇਕ ਕਮਾਈਆ। ਪਾਰਬ੍ਰਹਮ ਇਕ ਜਣਾਏ ਸੱਚੀ ਧਰਮਸਾਲਾ, ਥਿਰ ਘਰ ਆਪਣਾ ਰਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਸੁਤ ਲਏ ਸਮਝਾਈਆ। ਸ਼ਬਦੀ ਸੁਤ ਸਾਚੀ ਸਿਖਿਆ, ਹਰਿ ਸਤਿਗੁਰ ਝੋਲੀ ਪਾਇੰਦਾ। ਸਾਚਾ ਲੇਖ ਆਪੇ ਲਿਖਿਆ, ਕਲਮ ਦਵਾਤ ਨਾ ਵੰਡ ਵੰਡਾਇੰਦਾ। ਨਿਰਵੈਰ ਨਿਰਾਕਾਰ ਅਜੂਨੀ ਰਹਿਤ ਕਦੇ ਨਾ ਦਿਸਿਆ, ਮੂਰਤ ਅਕਾਲ ਵਡ ਵਡਿਆਇੰਦਾ। ਸਚਖੰਡ ਨਿਵਾਸੀ ਥਿਰ ਘਰ ਵੰਡਿਆ ਹਿਸਿਆ, ਹਿੱਸਾ ਇਕੋ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਜਣਾਇੰਦਾ। ਸਾਚੀ ਕਰਨੀ ਸੁਤ ਦੁਲਾਰੇ, ਸਤਿ ਪੁਰਖ ਨਿਰੰਜਣ ਆਪ ਜਣਾਈਆ। ਮਹੱਲ ਅਟੱਲ ਇਕ ਮੁਨਾਰੇ, ਥਿਰ ਘਰ ਸਾਚੇ ਦਏ ਬਹਾਈਆ। ਚਰਨ ਕਵਲ ਕਵਲ ਚਰਨ ਇਕ ਨਿਮਸਕਾਰੇ, ਨਿਵਣ ਸੋ ਅੱਖਰ ਇਕ ਜਣਾਈਆ। ਤੇਰਾ ਲੇਖਾ ਅਗੰਮ ਅਪਾਰੇ, ਅਗੋਚਰ ਦੇਵਣਹਾਰ ਵਡਿਆਈਆ। ਸਦਾ ਸੁਹੇਲਾ ਸਿਰਜਣਹਾਰੇ, ਸਿਰ ਤੇਰੇ ਹੱਥ ਟਿਕਾਈਆ। ਇਕ ਕਰਾਏ ਵਣਜ ਵਪਾਰੇ, ਹੱਟ ਹਟਵਾਣਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਮਾਣ ਦਿਵਾਈਆ। ਸ਼ਬਦ ਸੁਤ ਮਾਣ ਦਿਤਾ ਆਦਿ, ਹਰਿ ਆਪਣੀ ਦਇਆ ਕਮਾਇੰਦਾ। ਤੇਰਾ ਵੇਖਾਂ ਖੇਲ ਤਮਾਸ਼, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਤੇਰੇ ਅੰਤਰ ਮੇਰਾ ਪਰਕਾਸ਼, ਨੂਰ ਨੁਰਾਨਾ ਨੂਰ ਵਖਾਇੰਦਾ। ਮੇਰਾ ਪਰੇਮ ਤੇਰੇ ਸਾਥ, ਪਰਮ ਪੁਰਖ ਆਪ ਵਡਿਆਇੰਦਾ। ਮੇਰਾ ਨਾਉਂ ਤੇਰੀ ਗਾਥ, ਸਾਚਾ ਮੰਤਰ ਇਕ ਸਮਝਾਇੰਦਾ। ਮੇਰਾ ਖੇਲ ਤੇਰਾ ਤਮਾਸ਼, ਤੇਰੀ ਰਾਸ ਇਕ ਰਚਾਇੰਦਾ। ਮੇਰੀ ਇਛਿਆ ਤੇਰੀ ਆਸ, ਆਸਾ ਤੇਰੀ ਪੂਰ ਕਰਾਇੰਦਾ। ਮੇਰਾ ਨੂਰ ਤੇਰਾ ਪਰਕਾਸ਼,
ਜੋਤੀ ਜੋਤ ਡਗਮਗਾਇੰਦਾ। ਮੇਰਾ ਹੁਕਮ ਤੇਰਾ ਰਾਥ, ਨਿਰਗੁਣ ਨਿਰਗੁਣ ਆਪ ਚਲਾਇੰਦਾ। ਮੇਰਾ ਮੰਤਰ ਤੇਰਾ ਪਾਠ, ਪੂਜਾ ਇਕੋ ਇਕ ਸਮਝਾਇੰਦਾ। ਮੇਰਾ ਮੇਲ ਤੇਰਾ ਸਾਕ, ਸੱਜਣ ਅਵਰ ਨਾ ਕੋਇ ਬਣਾਇੰਦਾ। ਮੇਰਾ ਪਰਦਾ ਤੇਰਾ ਤਾਕ, ਤਾਕੀ ਪਰਦਾ ਆਪੇ ਲਾਹਿੰਦਾ। ਮੇਰਾ ਪੱਤਣ ਤੇਰਾ ਘਾਟ, ਕਿਨਾਰਾ ਇਕੋ ਇਕ ਵਖਾਇੰਦਾ। ਮੇਰਾ ਅੰਮ੍ਰਿਤ ਤੇਰਾ ਰਸ ਚਾਟ, ਰਸ ਰਸੀਆ ਇਕ ਜਣਾਇੰਦਾ। ਮੇਰਾ ਚਰਨ ਤੇਰਾ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਸੁਤ ਦੁਲਾਰੇ ਇਕ ਸਮਝਾਇੰਦਾ। ਸੁਤ ਦੁਲਾਰੇ ਨੇਤਰ ਖੋਲ੍ਹ, ਬਿਨ ਅੱਖਾਂ ਅੱਖ ਖੁਲ੍ਹਾਈਆ। ਮੇਰਾ ਕੰਡਾ ਤੇਰਾ ਤੋਲ, ਤੋਲਣਹਾਰਾ ਬੇਪਰਵਾਹੀਆ। ਮੇਰਾ ਨਾਉਂ ਤੇਰਾ ਢੋਲ, ਮਰਦੰਗਾ ਇਕੋ ਇਕ ਜਣਾਈਆ। ਮੇਰਾ ਰੰਗ ਤੇਰੇ ਅੰਤਰ ਜਾਏ ਮੌਲ, ਮੌਲਾ ਇਕੋ ਨਜ਼ਰੀ ਆਈਆ। ਮੇਰਾ ਅੰਮ੍ਰਿਤ ਤੇਰਾ ਕੌਲ, ਕਵਲ ਆਪ ਭਰਾਈਆ। ਮੇਰਾ ਹੁਲਾਰਾ ਤੇਰਾ ਝੋਲ, ਝੂਲਾ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਰਿਹਾ ਵਰਤਾਈਆ। ਮੇਰਾ ਪਿਆਰ ਤੇਰਾ ਰੰਗ, ਰੰਗ ਰੰਗੀਲਾ ਇਕ ਜਣਾਇੰਦਾ। ਮੇਰਾ ਮੰਦਰ ਤੇਰਾ ਪਲੰਘ, ਸੇਜ ਸੁਹੰਜਣੀ ਇਕ ਵਡਿਆਇੰਦਾ। ਮੇਰਾ ਨੂਰ ਤੇਰਾ ਸੰਗ, ਸ਼ਬਦੀ ਤੇਰੀ ਧਾਰ ਰਖਾਇੰਦਾ। ਮੇਰਾ ਗੀਤ ਤੇਰਾ ਛੰਦ, ਸ਼ਹਿਨਸ਼ਾਹ ਇਕੋ ਰਾਹ ਵਖਾਇੰਦਾ। ਮੇਰਾ ਪਰੇਮ ਤੇਰਾ ਅਨੰਦ, ਅਨੰਦ ਅਨੰਦ ਵਿਚ ਸਮਾਇੰਦਾ। ਥਿਰ ਘਰ ਖੇਲ ਤੇਰਾ ਕਰਾਏ ਸੂਰਾ ਸਰਬੰਗ, ਸਚਖੰਡ ਆਪਣਾ ਆਸਣ ਲਾਇੰਦਾ। ਦੋਏ ਜੋੜ ਸਚ ਵਸਤ ਲੈਣੀ ਮੰਗ, ਸਾਚੀ ਸਿਖਿਆ ਇਕ ਵਖਾਇੰਦਾ। ਪੂਤ ਸਪੂਤੇ ਪ੍ਰਭ ਦਵਾਰੇ ਨਾ ਜਾਣਾ ਸੰਗ, ਨੇਤਰ ਨੈਣ ਨਾ ਕੋਇ ਸ਼ਰਮਾਇੰਦਾ। ਅੰਗੀਕਾਰ ਲਾ ਲਾਏ ਆਪਣੇ ਅੰਗ, ਅੰਗ ਆਪਣੇ ਨਾਲ ਮਿਲਾਇੰਦਾ। ਕਰੇ ਖੇਲ ਸੋ ਪੁਰਖ ਨਿਰੰਜਣ ਹੰ ਵਜਾਏ ਇਕ ਮਰਦੰਗ, ਸੋਹੰ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦੇਵੇ ਨਿਰਗੁਣ ਵਰ ਨਿਰਗੁਣ ਜੋਤ ਨਿਰਗੁਣ ਸ਼ਬਦ ਨਿਰਗੁਣ ਪਿਤਾ ਨਿਰਗੁਣ ਮਾਤ ਨਿਰਗੁਣ ਪੂਤ ਝੋਲੀ ਡਾਹਿੰਦਾ। ਨਿਰਗੁਣ ਸੁਤ ਨੇਤਰ ਰੋ, ਚਰਨ ਕਵਲ ਧਿਆਨ ਲਗਾਈਆ। ਮੈਂ ਤੇਰੇ ਜੋਗਾ ਗਿਆ ਹੋ, ਮੇਰੀ ਅਵਰ ਨਾ ਕੋਇ ਵਡਿਆਈਆ। ਤੇਰੀ ਕਿਰਪਾ ਮਿਲੀ ਲੋ, ਪਰਕਾਸ਼ ਪਰਕਾਸ਼ ਵਿਚ ਸਮਾਈਆ। ਤੇਰੇ ਚਰਨ ਗਿਆ ਛੋਹ, ਛੋਹਰਾ ਬਾਂਕਾ ਆਪਣਾ ਮੇਲ ਰਖਾਈਆ। ਮੇਰਾ ਮੁਖੜਾ ਆਪੇ ਧੋ, ਬਣ ਦਰਦੀ ਦਰਦ ਵੰਡਾਈਆ। ਏਕਾ ਦੇਣਾ ਢੋਆ ਢੋ, ਵਸਤ ਅਮੋਲਕ ਝੋਲੀ ਪਾਈਆ। ਤੁਧ ਬਿਨ ਜਾਣੇ ਅਵਰ ਨਾ ਕੋ, ਵੇਖ ਸਕੇ ਨਾ ਕੋਇ ਰਾਈਆ। ਏਕਾ ਬੀਜ ਆਪਣਾ ਬੋ, ਫਲ ਇਕੋ ਇਕ ਲਗਾਈਆ। ਆਦਿ ਜੁਗਾਦਿ ਕੋਈ ਨਾ ਸਕੇ ਖੋਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਦਿ ਆਦਿ ਤੇਰੇ ਅੱਗੇ ਝੋਲੀ ਡਾਹੀਆ। ਤੇਰੇ ਅੱਗੇ ਝੋਲੀ ਦਿਤੀ ਰੱਖ, ਸੁਤ ਸ਼ਬਦ ਮੰਗ ਮੰਗਾਇੰਦਾ। ਆਪਣਾ ਪਿਆਰ ਦੇ ਪਰਤੱਖ, ਪਿਆਰ ਪਿਆਰ ਨਾਲ ਪਰਨਾਇੰਦਾ। ਮੈਂ ਤੈਥੋਂ ਹੋਵਾਂ ਕਦੇ ਨਾ ਵੱਖ, ਸਗਲਾ ਸੰਗ ਸੰਗ ਨਿਭਾਇੰਦਾ। ਇਕੋ ਦੇ ਸੱਚੀ ਅੱਖ, ਜੁਗ ਚੌਕੜੀ ਬੰਦ ਨਾ ਕੋਇ ਕਰਾਇੰਦਾ। ਆਪਣਾ ਮਾਰਗ ਦੇ ਦੱਸ, ਬਣ ਸੇਵਕ ਸੇਵ ਕਮਾਇੰਦਾ। ਮੈਂ ਸੇਵਾ ਕਰਾਂ ਨੱਸ ਨੱਸ, ਪਾਂਧੀ ਆਪਣਾ ਨਾਉਂ ਰਖਾਇੰਦਾ। ਮਿਹਰਵਾਨ ਤੇਰਾ ਗਾਵਾਂ ਜਸ, ਸੋਹਲਾ ਢੋਲਾ ਇਕ ਪਰਗਟਾਇੰਦਾ। ਤੂੰ ਮਿਲਣਾ ਹੱਸ ਹੱਸ, ਮੈਂ ਤੇਰਾ ਰਾਹ ਤਕਾਇੰਦਾ। ਤੂੰ ਮੇਰਾ ਮੈਂ ਤੇਰੇ ਵਸ, ਵਾਸਤਾ ਤੇਰੇ ਅੱਗੇ ਪਾਇੰਦਾ। ਮੇਰੇ ਤੁਧ ਬਿਨ ਖ਼ਾਲੀ ਹੋਏ ਹੱਥ, ਦਸਤਬਰਦਾਰ
ਇਕੋ ਨਜ਼ਰੀ ਆਇੰਦਾ। ਤੂੰ ਸਾਹਿਬ ਪੁਰਖ ਸਮਰਥ, ਹਉਂ ਬਾਲਾ ਛੋਟਾ ਭੇਵ ਨਾ ਕੋਇ ਪਾਇੰਦਾ। ਜਿਉਂ ਭਾਵੇ ਤਿਉਂ ਲੈਣਾ ਰੱਖ, ਇਕੋ ਤੇਰੀ ਓਟ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸੁਤ ਦੁਲਾਰਾ ਕਰ ਪਿਆਰਾ ਨਿਰਗੁਣ ਧਾਰਾ ਜੋਤ ਉਜਿਆਰਾ, ਨੂਰ ਨੁਰਾਨਾ ਬਣ ਨਿਮਾਣਾ ਦੋਏ ਜੋੜ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਸਾਹਿਬ ਸਤਿਗੁਰ ਦੇਵਣਹਾਰਾ ਦਾਨ, ਦਾਤਾ ਦਾਨੀ ਦਇਆ ਕਮਾਈਆ। ਚਰਨ ਧੂੜੀ ਕਰਾ ਅਸ਼ਨਾਨ, ਨਿਰਮਲ ਨਿਰਮਲ ਧਾਰ ਜਣਾਈਆ। ਸਤਿ ਸਰੂਪੀ ਸਤਿ ਬਣਾਏ ਕਾਹਨ, ਸਿਰ ਆਪਣਾ ਹੱਥ ਟਿਕਾਈਆ। ਸਤਿ ਸਤਿਵਾਦੀ ਦੇਵੇ ਇਕ ਨਿਸ਼ਾਨ, ਧਰਮ ਨਿਸ਼ਾਨਾ ਹੱਥ ਫੜਾਈਆ। ਏਕੰਕਾਰਾ ਅਗੰਮ ਅਥਾਹ ਬੇਪਰਵਾਹ ਦੇਵਣਹਾਰ ਗਿਆਨ, ਨਿਸ਼ਅੱਖਰ ਇਕ ਪੜ੍ਹਾਈਆ। ਤੇਰਾ ਮੇਰਾ ਮੇਰਾ ਤੇਰਾ ਇਕ ਮਕਾਨ, ਮਕਬਰਾ ਹੋਰ ਨਾ ਕੋਇ ਵਡਿਆਈਆ। ਤੇਰਾ ਵੇਖਾਂ ਖੇਲ ਮਹਾਨ, ਖ਼ਾਲਕ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਤੇਰਾ ਰਾਹ ਚਲਾਈਆ। ਸ਼ਬਦ ਸੁਤ ਤੇਰਾ ਰਾਹ ਚਲਾਵਾਂਗਾ। ਸਿਰ ਤੇਰੇ ਹੱਥ ਰਖਾਵਾਂਗਾ। ਥਿਰ ਘਰ ਇਕੋ ਮਾਣ ਦਿਵਾਵਾਂਗਾ। ਅਗੰਮ ਨਾਦ ਵਜਾਵਾਂਗਾ। ਸੁਰ ਤਾਲ ਨਾ ਕੋਇ ਰਖਾਵਾਂਗਾ। ਵਸਤ ਅਮੋਲਕ ਤੇਰੀ ਝੋਲੀ ਪਾਵਾਂਗਾ। ਸਚ ਗੋਲਕ ਇਕ ਭਰਾਵਾਂਗਾ। ਧਾਰ ਧਾਰ ਵਿਚੋਂ ਪਰਗਟਾਵਾਂਗਾ। ਵਿਸ਼ਨੂੰ ਵਿਸ਼ਵ ਰੂਪ ਵਖਾਵਾਂਗਾ। ਅੰਮ੍ਰਿਤ ਝਿਰਨਾ ਇਕ ਝਿਰਾਵਾਂਗਾ। ਕਵਲ ਨਾਭ ਭਰਾਵਾਂਗਾ। ਬ੍ਰਹਮ ਰੂਪ ਵਟਾਵਾਂਗਾ। ਆਪਣਾ ਖੇਲ ਕਰਾਵਾਂਗਾ। ਤੇਰਾ ਸੰਗ ਜਣਾਵਾਂਗਾ। ਧੂਆਂ ਧਾਰ ਸਮਾਵਾਂਗਾ। ਸੁੰਨ ਅਗੰਮ ਵਖਾਵਾਂਗਾ। ਸ਼ੰਕਰ ਰੰਗ ਵਟਾਵਾਂਗਾ। ਤੇਰਾ ਬੰਸ ਬਣਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਮੇਲ ਮਿਲਾਵਾਂਗਾ। ਤੇਰਾ ਰੰਗ ਚੜ੍ਹਾਵਾਂਗਾ। ਸੀਸ ਸਿਹਰਾ ਤੇਰੇ ਬੰਨ੍ਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਮਾਣ ਰਖਾਵਾਂਗਾ। ਸ਼ਬਦੀ ਤੇਰਾ ਮਾਣ ਰਖਾਊਂਗਾ। ਦੋ ਜਹਾਨਾਂ ਵੇਖ ਵਖਾਊਂਗਾ। ਨਿਰਗੁਣ ਨਿਰਗੁਣ ਤੇਰਾ ਸੰਗ ਨਿਭਾਊਂਗਾ। ਆਪਣੀ ਕਰਨੀ ਕਰ ਵਖਾਊਂਗਾ। ਤ੍ਰੈਗੁਣ ਮਾਇਆ ਨਾਲ ਮਿਲਾਊਂਗਾ। ਪੰਜ ਤੱਤ ਵੰਡ ਕਰਾਊਂਗਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪਰਦਾ ਲਾਹੂੰਗਾ। ਲੱਖ ਚੁਰਾਸੀ ਘਾੜਨ ਘੜ, ਨਿਰਗੁਣ ਸਰਗੁਣ ਵੇਖ ਵਖਾਊਂਗਾ। ਕਾਇਆ ਮੰਦਰ ਆਪੇ ਵੜ, ਤੇਰਾ ਡੰਕ ਵਜਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਰ ਵਖਾਊਂਗਾ। ਸ਼ਬਦ ਤੇਰਾ ਨਾਉਂ ਪਰਗਟਾਵਾਂਗਾ। ਦੋ ਜਹਾਨ ਵਸਾਵਾਂਗਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾਵਾਂਗਾ। ਆਕਾਸ਼ ਪਰਕਾਸ਼ ਧਰਾਵਾਂਗਾ। ਸੂਰਜ ਚੰਨ ਕਿਰਨ ਕਿਰਨ ਚਮਕਾਵਾਂਗਾ। ਮੰਡਲ ਮੰਡਪ ਮਹਿਕਾਵਾਂਗਾ। ਧੁਰ ਦਰਬਾਰੀ ਰਾਗੀ ਰਾਗ ਅਲਾਵਾਂਗਾ । ਤੇਰਾ ਗੀਤ ਸੁਣਾਵਾਂਗਾ। ਚਾਰੇ ਖਾਣੀ ਵੰਡ ਵੰਡਾਵਾਂਗਾ। ਅੰਡਜ ਜੇਰਜ ਉਤਭੁਜ ਸੇਤਜ ਤੇਰਾ ਮੇਲ ਮਿਲਾਵਾਂਗਾ। ਪਰਾ ਪਸੰਤੀ ਮਧਮ ਬੈਖਰੀ ਤੇਰਾ ਤਾਲ ਵਜਾਵਾਂਗਾ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਹਿੱਸਾ ਪਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਸੇਵਾ ਲਾਵਾਂਗਾ। ਭਗਤ ਭਗਵਾਨ ਵਿਚ ਜਹਾਨ ਆਤਮ ਪਰਮਾਤਮ ਜੋੜ ਜੁੜਾਵਾਂਗਾ। ਸੰਤ ਸਾਜਣ ਸ੍ਰੀ ਭਗਵੰਤ, ਬ੍ਰਹਮ ਪਾਰਬ੍ਰਹਮ ਵਖਾਵਾਂਗਾ। ਈਸ਼ ਜੀਵ ਨਾਰ ਕੰਤ, ਸੇਜ ਸੁਹੰਜਣੀ ਇਕ ਹੰਢਾਵਾਂਗਾ। ਕਾਇਆ ਚੋਲੀ ਚਾੜ੍ਹ ਰੰਗ ਬਸੰਤ, ਫੁਲ ਫੁਲਵਾੜ ਤੇਰਾ ਮਹਿਕਾਵਾਂਗਾ। ਖੇਲਾਂ ਖੇਲ ਜੁਗਾ ਜੁਗੰਤ, ਤੇਰਾ ਹੁਕਮ ਚਲਾਵਾਂਗਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਜੁਗਾਦਿ ਤੇਰਾ ਰਾਹ ਵਖਾਵਾਂਗਾ। ਸੁਣ ਸੰਦੇਸ਼ਾ ਸ੍ਰੀ ਭਗਵਾਨ, ਸ਼ਬਦ ਸੁਤ ਸੀਸ ਝੁਕਾਇੰਦਾ। ਤੂੰ ਦਾਤਾ ਵਡ ਮਿਹਰਵਾਨ, ਤੇਰਾ ਅੰਤ ਕੋਇ ਨਾ ਆਇੰਦਾ। ਹਉਂ ਬਾਲਕ ਬਾਲਾ ਬੱਚਾ ਇਕ ਅਞਾਣ, ਆਪਣਾ ਮਾਣ ਨਾ ਕੋਇ ਵਖਾਇੰਦਾ। ਨਿਤ ਨਵਿਤ ਰੱਖਾਂ ਚਰਨ ਧਿਆਨ, ਸੀਸ ਜਗਦੀਸ ਤੋਹੇ ਝੁਕਾਇੰਦਾ । ਇਸ਼ਟ ਦੇਵ ਗੁਰ ਬਣਨਾ ਸਚ ਈਮਾਨ, ਸਤਿ ਸਹਾਰਾ ਇਕ ਤਕਾਇੰਦਾ। ਜੁਗ ਜੁਗ ਦੇਣਾ ਧੁਰ ਫ਼ਰਮਾਨ, ਸਤਿ ਸੰਦੇਸਾ ਨਰ ਨਰੇਸ਼ਾ ਤੇਰਾ ਰਾਗ ਅਲਾਇੰਦਾ। ਹੁਕਮੇ ਅੰਦਰ ਖੇਲਾਂ ਖੇਲ ਆਵਣ ਜਾਣ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰੀ ਵੰਡ ਵੰਡਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਦਿਆਂ ਗਿਆਨ, ਮੰਤਰ ਇਕੋ ਇਕ ਦ੍ਰਿੜਾਇੰਦਾ। ਖਾਣੀ ਬਾਣੀ ਕਰ ਪਰਧਾਨ, ਵੇਖ ਵਖਾਵਾਂ ਜੀਵ ਜਹਾਨ, ਜੀਵਣ ਜੁਗਤ ਸਰਬ ਜਣਾਇੰਦਾ। ਲੇਖਾ ਜਾਣਾ ਕਾਇਆ ਮੰਦਰ ਹੱਟ ਮਕਾਨ, ਨਵ ਦਰ ਆਪੇ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜੁਗ ਜੁਗ ਤੇਰੀ ਸੇਵ ਕਮਾਇੰਦਾ। ਸਾਚੀ ਸੇਵ ਲਗਾਵਾਂਗਾ। ਸੁਤ ਸ਼ਬਦ ਸਮਝਾਵਾਂਗਾ। ਫੜ ਬਾਂਹੋਂ ਰਾਹੇ ਪਾਵਾਂਗਾ। ਦੋ ਜਹਾਨ ਵਸਾਵਾਂਗਾ। ਲੋਕ ਪਰਲੋਕ ਖੇਲ ਰਚਾਵਾਂਗਾ । ਬ੍ਰਹਿਮੰਡ ਖੰਡ ਨਾਚ ਨਚਾਵਾਂਗਾ। ਲੋਆਂ ਪੁਰੀਆਂ ਨਾਦ ਸੁਣਾਵਾਂਗਾ। ਬ੍ਰਹਮ ਬ੍ਰਹਿਮਾਦ ਆਪ ਉਠਾਵਾਂਗਾ। ਜੁਗ ਚੌਕੜੀ ਵੇਖ ਵਖਾਵਾਂਗਾ। ਕੋਟਨ ਕੋਟ ਸਿਫ਼ਤੀ ਨਾਮ ਬਣਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਪੜ੍ਹਾਵਾਂਗਾ। ਰਚ ਸਵੰਬਰ ਵੇਖ ਵਖਾਵਾਂਗਾ। ਭਰਤੰਬਰ ਰੂਪ ਜਣਾਵਾਂਗਾ। ਅਡੰਬਰ ਇਕ ਵਖਾਵਾਂਗਾ। ਸ਼ਬਦੀ ਸੁਤ ਲੱਖ ਚੁਰਾਸੀ ਤੇਰਾ ਟੱਬਰ, ਮਾਤ ਬਣਾਵਾਂਗਾ। ਘਰ ਵਿਚ ਘਰ ਸਤਿ ਸੰਤੋਖ ਧੀਰਜ ਸਬਰ, ਆਪ ਰਖਾਵਾਂਗਾ। ਕਾਇਆ ਮੰਦਰ ਡੂੰਘੀ ਕੰਦਰ ਜਗਤ ਅੰਧੇਰਾ ਝੂਠੀ ਕਬਰ, ਕੂੜਾ ਮਕਬਰਾ ਇਕ ਜਣਾਵਾਂਗਾ। ਤੇਰਾ ਨਾਮ ਨੌਜਵਾਨ ਸ਼ੇਰ ਬੱਬਰ, ਦੋ ਜਹਾਨ ਇਕੋ ਭਬਕ ਸੁਣਾਵਾਂਗਾ। ਆਦਿ ਜੁਗਾਦਿ ਜੁਗਾ ਜੁਗੰਤ ਜੀਵ ਜੰਤ ਸਾਧ ਸੰਤ ਪੜ੍ਹਾਵਾਂ ਸਬਕ, ਸਾਚੀ ਸਿਖਿਆ ਇਕ ਦ੍ਰਿੜਾਵਾਂਗਾ। ਚੌਦਾਂ ਲੋਕ ਦੇਵਾਂ ਵਡਿਆਈ ਚੌਦਾਂ ਤਬਕ, ਤਾਲਬ ਤੇਰੇ ਸਰਬ ਬਣਾਵਾਂਗਾ। ਵੇਖ ਵਖਾਵਾਂ ਖ਼ਾਲਕ ਖ਼ਲਕ, ਮਖ਼ਲੂਕ ਤੇਰੀ ਆਸ ਜਣਾਵਾਂਗਾ। ਪਰਦਾ ਲਾਹਵਾਂ ਅਰਸ਼ ਫ਼ਰਸ਼, ਕਾਇਆ ਕੁਰਾ ਵੇਖ ਵਖਾਵਾਂਗਾ। ਤੇਰੇ ਨਾਉਂ ਦੀ ਸਾਚੀ ਗ਼ਰਜ਼, ਜੀਵ ਜੰਤ ਜਣਾਵਾਂਗਾ। ਆਪਣੇ ਵਿਛੋੜੇ ਦੀ ਰੱਖਾਂ ਮਰਜ਼, ਤੁਧ ਬਿਨ ਹੋਰ ਨਾ ਕਿਸੇ ਨਾਲ ਮਿਲਾਵਾਂਗਾ। ਤੇਰਾ ਰਾਗ ਤੇਰੀ ਤਰਜ਼, ਤੇਰੇ ਨਾਲ ਸਾਲਾਹਵਾਂਗਾ। ਜਿਸ ਵੇਲੇ ਕਰੇਂ ਅਰਜ਼, ਫੜ ਬਾਂਹੋਂ ਗਲੇ ਲਗਾਵਾਂਗਾ। ਮੈਂ ਪੂਰਾ ਕਰਾਂ ਫ਼ਰਜ਼, ਫ਼ਰਜ਼ ਸਭ ਦੇ ਉਤੇ ਚਲਾਵਾਂਗਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਤੂੰ ਮਾਰੀਂ ਆਪਣੀ ਗਰਜ, ਗਹਿਰ ਗੰਭੀਰ ਹੋ ਕੇ ਤੇਰਾ ਸੰਗ ਨਿਭਾਵਾਂਗਾ। ਕੂੜ ਕੁੜਿਆਰਾ ਦੇਣਾ ਵਰਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਤੇਰੇ ਹੱਥ ਟਿਕਾਵਾਂਗਾ। ਸਿਰ ਤੇਰੇ ਹੱਥ ਰੱਖਾਂਗਾ। ਆਦਿ ਜੁਗਾਦਿ ਸਾਥ ਨਾ ਛੱਡਾਂਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਅੰਦਰ ਵਾੜ ਫਿਰ ਆਪਣੀ ਕਿਰਪਾ ਕੱਢਾਂਗਾ। ਕਰ ਪਰਕਾਸ਼ ਬਹੱਤਰ ਨਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫਿਰ ਆਪਣੇ ਘਰ ਸੱਦਾਂਗਾ। ਸੁਤ ਦੁਲਾਰਾ ਸੁਣ ਸੰਦੇਸ਼ਾ, ਥਿਰ ਘਰ ਸਾਚੇ ਖ਼ੁਸ਼ੀ ਮਨਾਈਆ। ਪਾਰਬ੍ਰਹਮ ਪ੍ਰਭ ਮਿਲਿਆ ਇਕ ਨਰੇਸ਼ਾ, ਸ਼ਹਿਨਸ਼ਾਹ ਵੱਡਾ ਵਡ ਵਡਿਆਈਆ। ਜੁਗ ਚੌਕੜੀ ਜਾਣੇ ਮੇਰਾ ਪੇਸ਼ਾ, ਪੇਸ਼ਤਰ
ਆਪਣਾ ਹੁਕਮ ਸੁਣਾਈਆ। ਸੇਵਾ ਲਾਵਾਂ ਵਿਸ਼ਨ ਬ੍ਰਹਮ ਮਹੇਸ਼ਾ, ਸ਼ਿਵ ਸ਼ੰਕਰ ਹੁਕਮ ਜਣਾਈਆ। ਆਦਿ ਜੁਗਾਦਿ ਜੁਗ ਜੁਗ ਨਿਉਂ ਨਿਉਂ ਕਰਨ ਸਰਬ ਆਦੇਸਾ, ਸਯਦਾ ਸੀਸ ਝੁਕਾਈਆ। ਨਿਰਗੁਣ ਸਰਗੁਣ ਵੇਖਾਂ ਧਾਰ ਧਾਰ ਕੇ ਭੇਸਾ, ਭੇਖ ਅਵਲੱੜਾ ਇਕ ਜਣਾਈਆ। ਨਾ ਕੋਈ ਰੂਪ ਨਾ ਕੋਈ ਰੇਖਾ, ਰੰਗ ਰੰਗ ਨਾ ਕੋਇ ਰੰਗਾਈਆ । ਮੁੱਛ ਦਾੜ੍ਹੀ ਨਾ ਕੋਇ ਕੇਸਾ, ਨਾ ਕੋਈ ਮੁੰਡਨ ਮੂੰਡ ਮੁੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸ਼ਬਦ ਆਪਣਾ ਰਾਹ ਚਲਾਈਆ। ਸ਼ਬਦੀ ਸ਼ਬਦ ਚਲੇ ਰਾਹ, ਹਰਿ ਸਤਿਗੁਰ ਆਪ ਚਲਾਇੰਦਾ। ਗੁਰ ਸ਼ਬਦ ਬਣੇ ਮਲਾਹ, ਜੁਗ ਜੁਗ ਬੇੜਾ ਮਾਤ ਉਠਾਇੰਦਾ। ਗੁਰ ਸ਼ਬਦ ਦ੍ਰਿੜਾਏ ਨਾਂ, ਨਾਉਂ ਇਕੋ ਇਕ ਵਡਿਆਇੰਦਾ। ਗੁਰ ਸ਼ਬਦ ਜਣਾਏ ਥਾਂ, ਥਾਨ ਥਨੰਤਰ ਇਕ ਸੁਹਾਇੰਦਾ। ਗੁਰ ਸ਼ਬਦ ਪਕੜ ਉਠਾਏ ਬਾਂਹ, ਫੜ ਬਾਂਹੋਂ ਆਪ ਜਗਾਇੰਦਾ। ਗੁਰ ਸ਼ਬਦ ਬਣੇ ਪਿਤਾ ਮਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਤਕਾਇੰਦਾ। ਗੁਰ ਸ਼ਬਦ ਹੋਏ ਸੱਚਾ ਦਾਤਾ, ਦਾਤਾ ਦਾਨ ਇਕ ਕਰਾਈਆ । ਗੁਰ ਸ਼ਬਦ ਹੋਏ ਬ੍ਰਹਮ ਗਿਆਤਾ, ਬ੍ਰਹਮ ਵਿਦਿਆ ਇਕ ਦ੍ਰਿੜਾਈਆ। ਗੁਰ ਸ਼ਬਦ ਆਤਮ ਪਰਮਾਤਮ ਜੋੜੇ ਨਾਤਾ, ਨਾ ਕੋਈ ਤੋੜੇ ਤੋੜ ਤੁੜਾਈਆ। ਗੁਰ ਸ਼ਬਦ ਪਾਰਬ੍ਰਹਮ ਬ੍ਰਹਮ ਬਣਾਏ ਸਾਥਾ, ਸਗਲਾ ਸੰਗ ਰਖਾਈਆ। ਗੁਰ ਸ਼ਬਦ ਸੁਰਤ ਸ਼ਬਦ ਕਰੇ ਦਾਸੀ ਦਾਸਾ, ਸੇਵਕ ਇਕੋ ਸੇਵ ਜਣਾਈਆ। ਘਰ ਘਰ ਵਿਚ ਕਰੇ ਪਰਕਾਸ਼ਾ, ਜੋਤੀ ਜੋਤ ਜੋਤ ਰੁਸ਼ਨਾਈਆ। ਗੁਰ ਸ਼ਬਦ ਅਨਹਦ ਨਾਦ ਵਜਾਏ ਵਾਜਾ, ਪੰਚਮ ਸਖੀਆਂ ਮਿਲ ਮਿਲ ਰਾਗ ਅਲਾਈਆ। ਗੁਰ ਸ਼ਬਦ ਅੰਮ੍ਰਿਤ ਆਤਮ ਦੇਵੇ ਦਾਜਾ, ਨਿਝਰ ਝਿਰਨਾ ਇਕ ਝਿਰਾਈਆ। ਗੁਰ ਸ਼ਬਦ ਬਣੇ ਸੱਜਣ ਸੱਚਾ ਸਾਕਾ, ਕੂੜਾ ਨਾਤਾ ਤੋੜ ਤੁੜਾਈਆ। ਗੁਰ ਸ਼ਬਦ ਨਜ਼ਰੀ ਆਏ ਇਕੋ ਆਕਾ, ਆਕੀ ਕੋਇ ਰਹਿਣ ਨਾ ਪਾਈਆ। ਗੁਰ ਸ਼ਬਦ ਬੰਦ ਕਵਾੜੀ ਖੋਲ੍ਹੇ ਤਾਕਾ, ਬਜਰ ਕਪਾਟੀ ਤੋੜ ਤੁੜਾਈਆ। ਗੁਰ ਸ਼ਬਦ ਪੰਧ ਮੁਕਾਏ ਚੌਦਾਂ ਲੋਕ ਹਾਟਾ, ਪਾਂਧੀ ਨਜ਼ਰ ਕੋਇ ਨਾ ਆਈਆ। ਗੁਰ ਸ਼ਬਦ ਸੁਣਾਏ ਸਾਚਾ ਸਾਕਾ, ਬੋਧ ਅਗਾਧ ਕਰੇ ਪੜ੍ਹਾਈਆ। ਗੁਰ ਸ਼ਬਦ ਵਖਾਏ ਸਚ ਇਹਾਤਾ, ਚਾਰ ਦੀਵਾਰ ਨਾ ਕੋਇ ਦਸਾਈਆ। ਗੁਰ ਸ਼ਬਦ ਸਚ ਸਰੋਵਰ ਮਾਰੇ ਠਾਠਾ, ਲਹਿਰ ਲਹਿਰ ਨਾਲ ਮਿਲਾਈਆ। ਗੁਰ ਸ਼ਬਦ ਜਨਮ ਜਨਮ ਦਾ ਪੂਰਾ ਕਰੇ ਘਾਟਾ, ਪੂਰਬ ਲੇਖਾ ਝੋਲੀ ਪਾਈਆ। ਗੁਰ ਸ਼ਬਦ ਹੋਏ ਸਹਾਈ ਅਨਾਥ ਅਨਾਥਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਗੁਰ ਸ਼ਬਦ ਦੇਵਣਹਾਰ ਨਜਾਤਾ, ਲੱਖ ਚੁਰਾਸੀ ਫੰਦ ਕਟਾਈਆ। ਗੁਰ ਸ਼ਬਦ ਅੱਠੇ ਪਹਿਰ ਵਖਾਏ ਪਰਭਾਤਾ, ਦਿਵਸ ਰੈਣ ਨਾ ਵੰਡ ਵੰਡਾਈਆ। ਗੁਰ ਸ਼ਬਦ ਨਜ਼ਰੀ ਆਏ ਇਕ ਇਕਾਂਤਾ, ਇਕ ਇਕੱਲਾ ਸੱਚਾ ਮਾਹੀਆ। ਗੁਰ ਸ਼ਬਦ ਨਾਤਾ ਤੋੜੇ ਜ਼ਾਤਾ ਪਾਤਾ, ਵਰਨ ਗੋਤ ਨਾ ਕੋਇ ਬਣਾਈਆ। ਗੁਰ ਸ਼ਬਦ ਮੇਲ ਮਿਲਾਏ ਕਮਲਾਪਾਤਾ, ਜਗਤ ਵਿਛੋੜਾ ਦੁੱਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਰੂ ਸ਼ਬਦ ਵਡਿਆਈਆ। ਗੁਰ ਸ਼ਬਦ ਸਚ ਸੰਜੋਗ, ਧੁਰ ਕਰਤਾ ਆਪ ਜਣਾਇੰਦਾ। ਗੁਰ ਸ਼ਬਦ ਕੱਟੇ ਰੋਗ, ਹਉਮੇਂ ਹੰਗਤਾ ਨਾ ਕੋਇ ਵਖਾਇੰਦਾ। ਗੁਰ ਸ਼ਬਦ ਦਰਸ ਅਮੋਘ, ਸਵੱਛ ਸਰੂਪੀ ਵੇਸ ਵਟਾਇੰਦਾ। ਗੁਰ ਸ਼ਬਦ ਸਾਚੀ ਚੋਗ, ਸੋਹੰ ਹੰਸਾ ਮਾਣਕ ਮੋਤੀ ਮੁਖ ਰਖਾਇੰਦਾ। ਗੁਰ ਸ਼ਬਦ ਕੂੜੀ ਕਿਰਿਆ ਢਾਹੇ ਝੂਠਾ ਕੋਟ, ਬੰਕ ਦਵਾਰ ਇਕ ਵਖਾਇੰਦਾ। ਗੁਰ ਸ਼ਬਦ ਤਨ ਨਗਾਰੇ ਲਾਏ ਚੋਟ, ਨਾਮ ਡੰਕਾ ਇਕ ਵਜਾਇੰਦਾ। ਗੁਰ ਸ਼ਬਦ ਕਰੇ ਪਰਕਾਸ਼ ਨਿਰਮਲ ਜੋਤ, ਅਗਿਆਨ ਅੰਧੇਰ ਮਿਟਾਇੰਦਾ। ਗੁਰ
ਸ਼ਬਦ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕ ਸਲੋਕ, ਸੋਹਲਾ ਸੱਚਾ ਆਪ ਜਣਾਇੰਦਾ। ਗੁਰ ਸ਼ਬਦ ਸੱਚਾ ਸੋਹਲਾ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਗੁਰ ਸ਼ਬਦ ਸਦ ਰੱਖੇ ਉਹਲਾ, ਜਗਤ ਨੇਤਰ ਨਜ਼ਰ ਨਾ ਆਈਆ । ਗੁਰ ਸ਼ਬਦ ਹਰ ਘਟ ਮੌਲਾ, ਮੌਲ ਰਿਹਾ ਸਭ ਥਾਈਂਆ। ਗੁਰ ਸ਼ਬਦ ਉਲਟਾ ਕਰੇ ਨਾਭ ਕਵਲਾ, ਕਵਲ ਕਵਲਾ ਆਪ ਖੁਲ੍ਹਾਈਆ। ਗੁਰ ਸ਼ਬਦ ਸਦਾ ਸਦਾ ਸਦ ਹੋਏ ਬਵਲਾ, ਬੌਰਾ ਰੂਪ ਵਟਾਈਆ। ਗੁਰ ਸ਼ਬਦ ਲੱਖ ਚੁਰਾਸੀ ਜਾਣੇ ਕਮਲਾ, ਬਿਨ ਭਗਤਾਂ ਸਾਰ ਕਿਸੇ ਨਾ ਆਈਆ। ਗੁਰ ਸ਼ਬਦ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵੱਡੀ ਵਡਿਆਈਆ। ਗੁਰ ਸ਼ਬਦ ਸਾਚਾ ਮੀਤਾ, ਮਿੱਤਰ ਪਿਆਰਾ ਇਕ ਅਖਵਾਇੰਦਾ। ਗੁਰ ਸ਼ਬਦ ਸਦਾ ਅਨਡੀਠਾ, ਰੂਪ ਰੰਗ ਨਾ ਕੋਇ ਵਖਾਇੰਦਾ। ਗੁਰ ਸ਼ਬਦ ਸਦਾ ਰਸ ਮੀਠਾ, ਅੰਮਿਉਂ ਰਸ ਇਕ ਚੁਆਇੰਦਾ। ਗੁਰ ਸ਼ਬਦ ਸਦਾ ਅਤੀਤਾ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਗੁਰ ਸ਼ਬਦ ਠਾਂਡਾ ਸੀਤਾ, ਅਗਨੀ ਤੱਤ ਬੁਝਾਇੰਦਾ। ਗੁਰ ਸ਼ਬਦ ਕਿਸੇ ਹੱਥ ਨਾ ਆਏ ਮੰਦਰ ਮਸੀਤਾ, ਘਰ ਘਰ ਅੰਦਰ ਡੇਰਾ ਲਾਇੰਦਾ। ਗੁਰ ਸ਼ਬਦ ਲੱਖ ਚੁਰਾਸੀ ਪਰਖਣਹਾਰਾ ਨੀਤਾ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਗੁਰ ਸ਼ਬਦ ਜੁਗ ਚੌਕੜੀ ਚਲਾਏ ਮਾਤ ਰੀਤਾ, ਰੀਤੀਵਾਨ ਫੇਰਾ ਪਾਇੰਦਾ। ਗੁਰ ਸ਼ਬਦ ਇਕੋ ਰੰਗ ਵਖਾਏ ਹਸਤ ਕੀਟਾ, ਰਾਜ ਰਾਜਾਨ ਨਾ ਕੋਇ ਵਡਿਆਇੰਦਾ। ਗੁਰ ਸ਼ਬਦ ਕਾਇਆ ਚੋਲੀ ਚਾੜ੍ਹੇ ਰੰਗ ਮਜੀਠਾ, ਉਤਰ ਕਦੇ ਨਾ ਜਾਇੰਦਾ। ਗੁਰ ਸ਼ਬਦ ਸਿਫ਼ਤ ਗਾਏ ਅਠਾਰਾਂ ਧਿਆਏ ਗੀਤਾ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹਿੰਦਾ। ਗੁਰ ਸ਼ਬਦ ਆਦਿ ਜੁਗਾਦਿ ਪਤਤ ਪੁਨੀਤਾ, ਪਤਤ ਪਾਪੀ ਪਾਰ ਕਰਾਇੰਦਾ। ਗੁਰ ਸ਼ਬਦ ਸਦਾ ਨੀਕਨ ਨੀਕਾ, ਨਿਵਣ ਸੋ ਅੱਖਰ ਰਾਹ ਜਣਾਇੰਦਾ। ਗੁਰ ਸ਼ਬਦ ਭੇਵ ਜਾਣੇ ਜੀਵ ਜੀਅ ਕਾ, ਬਚਿਆ ਕੋਇ ਰਹਿਣ ਨਾ ਪਾਇੰਦਾ। ਗੁਰ ਸ਼ਬਦ ਗੁਰ ਆਪਣੇ ਹੱਥ ਰੱਖੇ ਤਰੀਕਾ, ਜੁਗ ਜੁਗ ਤਰ੍ਹਾ ਤਰ੍ਹਾ ਸਮਝਾਇੰਦਾ। ਗੁਰ ਸ਼ਬਦ ਸਦਾ ਵਸੇ ਨਜ਼ਦੀਕਾ, ਦੂਰ ਦੁਰਾਡਾ ਨਾ ਕੋਇ ਰਖਾਇੰਦਾ। ਗੁਰ ਸ਼ਬਦ ਨਿਸ਼ਾਨ ਠੀਕਾ, ਕੂੜਾ ਠੀਕਰ ਭੰਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਇਕ ਵਡਿਆਇੰਦਾ। ਗੁਰ ਸ਼ਬਦ ਸਾਚਾ ਮਜਨ, ਦੂਜੀ ਅਵਰ ਨਾ ਕੋਇ ਵਡਿਆਈਆ। ਗੁਰ ਸ਼ਬਦ ਸਾਚਾ ਸੱਜਣ, ਸਦਾ ਸਦਾ ਸਹਾਈਆ। ਗੁਰ ਸ਼ਬਦ ਪਰਦੇ ਕੱਜਣ, ਸੀਸ ਦੋਸ਼ਾਲਾ ਇਕ ਟਿਕਾਈਆ। ਗੁਰ ਸ਼ਬਦ ਕਾਇਆ ਮਾਟੀ ਬਣਾਏ ਕੰਚਨ, ਪਾਰਸ ਆਪਣਾ ਰੂਪ ਵਖਾਈਆ। ਗੁਰ ਸ਼ਬਦ ਤ੍ਰੈਗੁਣ ਮਾਇਆ ਮੇਟੇ ਅੰਚਨ, ਅਗਨੀ ਅੱਗ ਨਾ ਕੋਇ ਤਪਾਈਆ। ਗੁਰ ਸ਼ਬਦ ਗੁਰਮੁਖ ਤੇਰਾ ਬਚਨ, ਸਚ ਗਿਆਨ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਸ਼ਬਦ ਇਕ ਜਣਾਈਆ। ਗੁਰ ਸ਼ਬਦ ਸਦਾ ਨਿਰਭੈ, ਭੈ ਭੌ ਨਾ ਕੋਇ ਜਣਾਇੰਦਾ। ਗੁਰ ਸ਼ਬਦ ਸਦਾ ਸਦਾ ਸਦ ਰਹੇ, ਜਨਮ ਮਰਨ ਵਿਚ ਨਾ ਆਇੰਦਾ। ਗੁਰ ਸ਼ਬਦ ਖਾਣੀ ਬਾਣੀ ਇਕੋ ਨਾਮ ਕਹੇ, ਕਹਿ ਕਹਿ ਆਪ ਜਣਾਇੰਦਾ। ਗੁਰ ਸ਼ਬਦ ਆਦਿ ਜੁਗਾਦਿ ਸਦਾ ਸਦ ਭਾਣੇ ਸਹੇ, ਸਦ ਭਾਣੇ ਵਿਚ ਰਹਾਇੰਦਾ। ਗੁਰ ਸ਼ਬਦ ਗੁਰਮੁਖ ਵਿਰਲਾ ਲਏ, ਬਾਕੀ ਹੱਥ ਕਿਸੇ ਨਾ ਆਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਮਰਦੇ ਖਹਿ ਖਹਿ, ਖ਼ਾਹਸ਼ ਪੂਰੀ ਨਾ ਕੋਇ ਕਰਾਇੰਦਾ। ਮਾਇਆ ਮਮਤਾ ਹਉਮੇਂ ਹੰਗਤਾ ਕਾਮ ਕਰੋਧ ਲੋਭ ਮੋਹ ਹੰਕਾਰ ਵਹਿੰਦੀ ਨੈ, ਨੱਯਾ ਪਾਰ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਸਾਚਾ ਸ਼ਬਦ ਇਕ ਵਡਿਆਇੰਦਾ। ਗੁਰ ਕਾ ਸ਼ਬਦ ਸਾਚਾ ਡੰਕਾ, ਡੌਰੂ ਇਕੋ ਇਕ ਵਖਾਈਆ। ਆਦਿ ਜੁਗਾਦਿ ਉਠਾਏ ਰਾਉ ਰੰਕਾ, ਦੋ ਜਹਾਨਾਂ ਆਲਸ ਨਿੰਦਰਾ ਦਏ ਮਿਟਾਈਆ। ਗੜ੍ਹ ਤੋੜ੍ਹੇ ਕੂੜੀ ਹੰਗਤਾ, ਹੰ ਬ੍ਰਹਮ ਦਏ ਸਮਝਾਈਆ। ਜਨ ਭਗਤਾਂ ਚੋਲੀ ਰੰਗਦਾ, ਸਾਚੇ ਸੰਤਾਂ ਵੇਖ ਵਖਾਈਆ। ਗੁਰਮੁਖ ਦਵਾਰੇ ਕਦੇ ਨਾ ਸੰਗਦਾ, ਆਵੇ ਜਾਵੇ ਵਾਹੋ ਦਾਹੀਆ। ਨੌਂ ਦਵਾਰੇ ਪਾਰ ਲੰਘਦਾ, ਸੁਖਮਨ ਟੇਢੀ ਬੰਕ ਨਾ ਕੋਇ ਅਟਕਾਈਆ। ਈੜਾ ਪਿੰਗਲ ਦੋਏ ਜੋੜ ਨਿਮਸਕਾਰ ਕਰਦਾ, ਨਿਉਂ ਨਿਉਂ ਲਾਗੇ ਪਾਈਂਆ। ਭਗਤ ਭਗਵਾਨ ਆਪੇ ਵਰਦਾ, ਪਤ ਪਤਵੰਤਾ ਹੋਏ ਸਹਾਈਆ। ਅੰਤਰ ਆਤਮ ਪੌੜੇ ਚੜ੍ਹਦਾ, ਆਪਣੇ ਡੰਡੇ ਚਰਨ ਟਿਕਾਈਆ। ਸੁਰਤ ਸਵਾਣੀ ਆਪੇ ਫੜਦਾ, ਫੜ ਉਂਗਲੀ ਲਏ ਲਗਾਈਆ। ਚਰਨ ਕਵਲ ਸਾਚੀ ਸੇਜਾ ਧਰਦਾ, ਦੇਵਣਹਾਰ ਮਾਣ ਵਡਿਆਈਆ। ਨਿਰਗੁਣ ਹੋ ਕੇ ਅੱਗੇ ਖੜਦਾ, ਨਿਰਵੈਰ ਦਇਆ ਕਮਾਈਆ। ਸੰਤ ਸੁਹੇਲਾ ਗੁਰੂ ਗੁਰ ਚੇਲਾ ਸਤਿਗੁਰ ਆਪਣੇ ਜਿਹਾ ਕਰਦਾ, ਆਪ ਆਪਣਾ ਮੇਲ ਮਿਲਾਈਆ। ਗੁਰ ਕਾ ਸ਼ਬਦ ਸਦਾ ਸਦ ਬਰਦਾ, ਬਣ ਸੇਵਕ ਸੇਵ ਕਮਾਈਆ। ਆਤਮ ਪਰਮਾਤਮ ਸੋਹੰ ਢੋਲਾ ਪੜ੍ਹਦਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਇਕੋ ਗੁਰੂ ਵਖਾਈਆ। ਸ਼ਬਦ ਗੁਰੂ ਵਡ ਦੇਵੀ ਦੇਵਾ, ਦੇਵਤ ਸੁਰ ਦਇਆ ਕਮਾਇੰਦਾ। ਆਦਿ ਜੁਗਾਦਿ ਅਲੱਖ ਅਭੇਵਾ, ਅਗੰਮ ਅਥਾਹ ਬੇਪਰਵਾਹ ਆਪਣੀ ਕਾਰ ਕਮਾਇੰਦਾ। ਜਨ ਭਗਤਾਂ ਕੌਸਤਕ ਮਣੀਆਂ ਮਸਤਕ ਲਾਵੇ ਥੇਵਾ, ਥੀਊਰੀ ਆਪਣੀ ਆਪ ਜਣਾਇੰਦਾ। ਸਦਾ ਸੁਹੇਲਾ ਇਕ ਇਕੇਲਾ ਵਸਣਹਾਰਾ ਨਿਹਚਲ ਧਾਮ ਸਦਾ ਨਿਹਕੇਵਾ, ਨਿਹਕਰਮੀ ਕਰਮ ਕਾਂਡ ਮੇਟ ਮਿਟਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਗੁਰਮੁਖਾਂ ਦੇਵੇ ਇਕੋ ਮੇਵਾ, ਅੰਮ੍ਰਿਤ ਆਤਮ ਰਸ ਪਿਲਾਇੰਦਾ। ਸੋਹੰ ਢੋਲਾ ਰਸਨਾ ਜਿਹਵਾ, ਬਣ ਵਿਚੋਲਾ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਕਾ ਸ਼ਬਦ ਸੇਵ ਕਮਾਇੰਦਾ। ਗੁਰ ਕਾ ਸ਼ਬਦ ਸਾਚਾ ਯਾਰ, ਸਦਾ ਸਦਾ ਅਖਵਾਈਆ। ਊਚਾਂ ਨੀਚਾਂ ਰਾਉ ਰੰਕਾਂ ਕਰੇ ਪਿਆਰ, ਗ਼ਰੀਬ ਨਿਮਾਣਿਆਂ ਇਕੋ ਘਰ ਵਖਾਈਆ। ਇਕੋ ਨਾਦ ਸ਼ਬਦ ਧੁਨਕਾਰ, ਜੈ ਜੈਕਾਰ ਇਕੋ ਰਾਗ ਅਲਾਈਆ। ਇਕੋ ਮੰਦਰ ਇਕ ਦਵਾਰ, ਇਕੋ ਬੰਕ ਦਏ ਸੁਹਾਈਆ। ਇਕੋ ਨਜ਼ਰੀ ਆਏ ਹਰਿ ਕਰਤਾਰ, ਕਰਤਾ ਕਰਨੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਸ਼ਬਦ ਇਕ ਵਡਿਆਈਆ। ਗੁਰ ਸ਼ਬਦ ਸਚ ਵੱਡਾ ਵਡ, ਹਰਿ ਵੱਡਾ ਆਪ ਵਡਿਆਇੰਦਾ। ਆਪਣੀ ਧਾਰੋਂ ਆਪੇ ਕੱਢ, ਦੋ ਜਹਾਨਾਂ ਆਪ ਫਿਰਾਇੰਦਾ। ਆਪ ਸੁਣਾ ਅਗੰਮੀ ਛੰਦ, ਬੋਧ ਅਗਾਧ ਪੜ੍ਹਾਇੰਦਾ। ਦੀਨ ਦਿਆਲ ਹੋ ਬਖ਼ਸ਼ੰਦ, ਬਖ਼ਸ਼ਸ਼ ਇਕੋ ਹੱਥ ਫੜਾਇੰਦਾ । ਗ੍ਰਹਿ ਮੰਦਰ ਦੇਵੇ ਇਕ ਅਨੰਦ, ਅਨੰਦ ਮੰਗਲ ਇਕੋ ਗਾਇੰਦਾ। ਭੇਵ ਨਾ ਪਾਏ ਬੱਤੀ ਦੰਦ, ਰਸਨਾ ਜਿਹਵਾ ਸਿਫ਼ਤ ਸਿਫ਼ਤ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਨਗਾਰਾ ਇਕੋ ਇਕ ਵਜਾਇੰਦਾ। ਗੁਰ ਸ਼ਬਦ ਨਗਾਰਾ ਜਾਏ ਵੱਜ, ਵਜਾਵਣਹਾਰ ਆਪ ਵਜਾਈਆ। ਕਲਜੁਗ ਕੂੜੀ ਕਿਰਿਆ ਜਾਏ ਭੱਜ, ਲੋਕਮਾਤ ਰਹਿਣ ਨਾ ਪਾਈਆ। ਜੂਠ ਝੂਠ ਜਾਏ ਨੱਠ, ਨੇਤਰ ਨੈਣ ਨਾ ਕੋਇ ਉਠਾਈਆ। ਲਹਿਣਾ ਚੁੱਕੇ ਅਠਸਠ, ਤੀਰਥ ਤਟ ਦੇਣ ਦੁਹਾਈਆ। ਗੁਰਦਰ ਮੰਦਰ ਮਸਜਦ ਸ਼ਿਵਦਵਾਲੇ ਮੱਠ, ਹੱਕ ਹਕੀਕਤ ਨਾ ਕੋਇ ਜਣਾਈਆ। ਕਲਜੁਗ ਸਾਧਾਂ ਸੰਤਾਂ ਜੀਵਾਂ
ਜੰਤਾਂ ਮੈਲੀ ਹੋ ਗਈ ਅੱਖ, ਨੇਤਰ ਨਿਜ ਨਾ ਕੋਇ ਖੁਲ੍ਹਾਈਆ। ਸਤਿਗੁਰ ਪੂਰੇ ਕੋਲੋਂ ਹੋ ਗਏ ਵੱਖ, ਮਨਮਤ ਰਹੇ ਕਮਾਈਆ। ਕੂੜੀ ਕਿਰਿਆ ਮਾਰਨ ਝੱਖ, ਸਚ ਸੁੱਚ ਨਾ ਕੋਇ ਦ੍ਰਿੜਾਈਆ। ਵਾਸਨਾ ਕਾਮ ਕਰੋਧ ਅੰਦਰ ਰਹੇ ਨਸ, ਆਸਾ ਤ੍ਰਿਸਨਾ ਪੂਰ ਨਾ ਕੋਇ ਵਖਾਈਆ। ਵੇਖਣਹਾਰਾ ਪੁਰਖ ਸਮਰਥ, ਸਚਖੰਡ ਬੈਠਾ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਸੱਦ, ਕਲਜੁਗ ਅੰਤਮ ਦਏ ਜਣਾਈਆ। ਦੀਨ ਮਜ਼੍ਹਬ ਆਪਣੀ ਵੇਖੋ ਹੱਦ, ਸ੍ਰਿਸ਼ਟ ਸਬਾਈ ਰਹੀ ਕੁਰਲਾਈਆ। ਸਾਚਾ ਨਾਦ ਨਾ ਰਿਹਾ ਵੱਜ, ਰਾਗੀ ਰਾਗ ਨਾ ਕੋਇ ਸੁਣਾਈਆ। ਮੱਕੇ ਕਾਅਬੇ ਦਿਸੇ ਨਾ ਕੋਈ ਹੱਜ, ਹਜ਼ਰਤ ਬੈਠਾ ਮੁਖ ਛੁਪਾਈਆ। ਸਦੀ ਚੌਧਵੀਂ ਚੌਦਾਂ ਤਬਕ ਪਰਦਾ ਸਕੇ ਨਾ ਕੋਈ ਕੱਜ, ਪੀਰ ਦਸਤਗੀਰ ਸੰਗ ਨਾ ਕੋਇ ਨਿਭਾਈਆ। ਕਲਜੁਗ ਅੰਤਮ ਲੌਣ ਨਾ ਦੇਵੇ ਕਿਸੇ ਅਜ ਪਜ, ਧੋਖੇ ਵਿਚ ਕਦੇ ਨਾ ਆਈਆ। ਸ਼ਰਅ ਸ਼ੈਤਾਨ ਰਹੀ ਨੱਚ, ਨਵ ਨੌਂ ਕਰੇ ਲੜਾਈਆ। ਗੁਰ ਕਾ ਸ਼ਬਦ ਨਾ ਸਕੇ ਕੋਈ ਵਾਚ, ਵਾਸਤਾ ਪਿਆ ਝੂਠੀ ਮਾਤ ਲੋਕਾਈਆ। ਪਿਛਲੀ ਕਹਾਣੀ ਪਿਛੇ ਰਹਿ ਗਈ ਬਾਤ, ਬਾਤਨ ਪਰਦਾ ਰਿਹਾ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਖੋਲ੍ਹ ਵੇਖੋ ਮਾਰ ਝਾਤ, ਝਾਕੀ ਸਭ ਦੀ ਰਿਹਾ ਪਵਾਈਆ। ਕਲਜੁਗ ਅੰਤਮ ਸਭ ਦਾ ਬੰਦ ਕੀਤਾ ਤਾਕ, ਸਾਧ ਸੰਤ ਅੰਦਰ ਵੜ ਦਰਸ ਕੋਇ ਨਾ ਪਾਈਆ। ਰਸਨਾ ਜਿਹਵਾ ਬੋਲਣ ਵਾਕ, ਵਾਕਿਆ ਨਾਨਕ ਕਬੀਰ ਦਾ ਰਹੇ ਸੁਣਾਈਆ। ਆਪ ਹੋ ਗਏ ਮਾਇਆ ਨਾਲ ਰਲ ਬਦਮੁਆਸ਼, ਬੁੱਧੀ ਮਤ ਨਾ ਕੋਇ ਚਤਰਾਈਆ। ਨਜ਼ਰ ਨਾ ਆਇਆ ਸਾਖਿਆਤ, ਸਾਖੀ ਆਪਣੀ ਦਏ ਜਣਾਈਆ। ਸਭ ਦੇ ਖ਼ਾਲੀ ਵੇਖੋ ਹਾਥ, ਉਚੇ ਟਿੱਲੇ ਪਰਬਤ ਜੂਹ ਪਹਾੜ ਕੰਦਰ ਜੋ ਬੈਠੇ ਆਸਣ ਲਾਈਆ। ਭੇਖ ਧਾਰ ਬਣਾਈ ਜਮਾਤ, ਜ਼ਾਮਨ ਨਜ਼ਰ ਕੋਇ ਨਾ ਆਈਆ। ਰੈਣ ਦਿਵਸ ਖਾਵਣ ਭਾਤ, ਭਾਖਿਆ ਹਰਿ ਨਾ ਕੋਇ ਪੜ੍ਹਾਈਆ। ਕਲਜੁਗ ਜੀਵ ਨਾਰ ਹੋਈ ਕਮਜ਼ਾਤ, ਹਰਿ ਜੂ ਕੰਤ ਨਜ਼ਰ ਕਿਸੇ ਨਾ ਆਈਆ। ਤੁਹਾਡੀ ਸਾਂਭ ਕੇ ਰੱਖੀ ਨਾ ਕਿਸੇ ਦਾਤ, ਕੂੜੇ ਹੱਟ ਗਏ ਵਿਕਾਈਆ। ਜਾ ਕੇ ਪੁੱਛੋ ਓਨ੍ਹਾਂ ਵਾਤ, ਜੋ ਬੈਠੇ ਮੰਦਰਾਂ ਡੇਰਾ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਦੇਣਾ ਨਹੀਂ ਕਿਸੇ ਦਾ ਸਾਥ, ਸੱਚਾ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਅੰਧੇਰੀ ਰਾਤ, ਚੌਦਸ ਚੰਦ ਨਾ ਕੋਇ ਚੜ੍ਹਾਈਆ। ਰਸਨਾ ਜਿਹਵਾ ਬੱਤੀ ਦੰਦ ਪੜ੍ਹ ਪੜ੍ਹ ਸੁਣੌਂਦੇ ਰਹੇ ਗਾਥ, ਹਿਰਦੇ ਹਰਿ ਨਾ ਕੋਇ ਵਸਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਬਿਨ ਤੇਰੇ ਭਗਤਾਂ ਤੇਰੇ ਅੱਗੇ ਹੋਏ ਨਾ ਕੋਈ ਪਾਸ, ਪਰਚਾ ਹੱਲ ਨਾ ਕੋਇ ਕਰਾਈਆ। ਤੇਰੇ ਸੰਤ ਤੇਰੀ ਸ਼ਾਖ਼, ਤੇਰਾ ਰੂਪ ਨਜ਼ਰੀ ਆਈਆ। ਬਾਕੀ ਸਭ ਦਾ ਕਰ ਦੇ ਘਾਤ, ਘਾਉ ਆਪਣਾ ਨਾਮ ਲਗਾਈਆ। ਜੋ ਪੜ੍ਹ ਪੜ੍ਹ ਬਣੇ ਚਾਲਾਕ, ਸੀਨਾ ਚਾਕ ਦੇ ਕਰਾਈਆ। ਅੰਤਮ ਮਾਟੀ ਉਡੇ ਖ਼ਾਕ, ਖ਼ਾਕ ਕੰਮ ਕਿਸੇ ਨਾ ਆਈਆ। ਦਰੋਹੀ ਖ਼ੁਦਾ ਦੀ ਛੱਡ ਗਏ ਅਸੀਂ ਸਾਥ, ਪੀਰ ਪੈਗ਼ੰਬਰ ਦੇਵੇ ਨਾ ਕੋਇ ਗਵਾਹੀਆ। ਹੱਕ ਹਕੀਕਤ ਪੜ੍ਹੀ ਨਾ ਕਿਸੇ ਆਇਤ, ਉਲਮਾ ਆਲਮ ਨਾ ਕੋਇ ਵਡਿਆਈਆ। ਕੂੜੀ ਕਿਰਿਆ ਵੇਖੀ ਕਾਇਨਾਤ, ਕਲਮਾ ਨਬੀ ਨਾ ਕੋਇ ਜਣਾਈਆ। ਨਜ਼ਰ ਨਾ ਆਇਆ ਪਿਆਲਾ ਆਬੇ ਹਯਾਤ, ਮੁੱਲਾ ਸ਼ੇਖ਼ ਅਗਨੀ ਤੱਤ ਰਹੇ ਤਪਾਈਆ। ਮੁਰਸ਼ਦ ਆਪਣੇ ਮੁਰੀਦਾਂ ਦੇ ਨਜਾਤ, ਤੇਰੇ ਹੱਥ ਤੇਰੀ ਵਡਿਆਈਆ। ਰੂਹ ਰਹੀ ਨਾ ਕੋਈ ਪਾਕ, ਬੁਤਖ਼ਾਨੇ ਵੜ ਗਈ ਸਰਬ ਲੋਕਾਈਆ। ਤੇਰੀ ਅਲਫ਼ ਯੇ ਪੜ੍ਹੀ ਨਾ ਕਿਸੇ ਜਮਾਤ, ਯੁਕਤੀ ਨਜ਼ਰ ਕਿਸੇ ਨਾ ਆਈਆ। ਅੰਤ ਹੁੰਦੇ ਦਿਸਣ ਵਿਨਾਸ, ਬਿਸਤਰਾ ਸਭ ਦਾ ਬੰਨ੍ਹ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਸ਼ਬਦ
ਜਪਦੇ ਰਹੇ ਸਵਾਸ ਸਵਾਸ, ਅੰਤਰ ਆਤਮ ਧਿਆਨ ਲਗਾਈਆ। ਜਿਸ ਜਪਿਆ ਤਿਸ ਵਸਿਆ ਪਾਸ, ਵਿਛੜ ਕਦੇ ਨਾ ਜਾਈਆ। ਕਲਜੁਗ ਅੰਤਮ ਜਨ ਭਗਤਾਂ ਦਿਤਾ ਸਾਥ, ਬਣ ਸਾਥੀ ਸੇਵ ਕਮਾਈਆ। ਪਿਛਲਾ ਖਹਿੜਾ ਛੱਡ ਗਏ ਤ੍ਰਿਲੋਕੀ ਨਾਥ, ਤ੍ਰੈ ਲੋਆਂ ਪੰਧ ਮੁਕਾਈਆ। ਤੇਰਾ ਨਾਉਂ ਸਦਾ ਸਾਖਿਆਤ, ਬਣੇ ਸੱਜਣ ਸੱਚਾ ਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨੂਰ ਜੋਤ ਕਰ ਪਰਕਾਸ਼, ਵੇਖਣਹਾਰਾ ਥਾਉਂ ਥਾਈਂਆ।