ਪੁਸਤਕਾਲਾਭਾਗ ੧੩

੨੭ ਮਾਘ ੨੦੧੯ ਬਿਕ੍ਰਮੀ ਕਰਤਾਰ ਸਿੰਘ, ਨਿਰੰਜਣ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ

ਇਹ ਉਹ ਜੋ ਅਸੁਤੇ ਪਰਕਾਸ਼ ਕਰਾਂਦਾ ਰਿਹਾ। ਇਹ ਉਹ ਜੋ ਸੋ ਪੁਰਖ ਨਿਰੰਜਣ ਰੂਪ ਵਟਾਂਦਾ ਰਿਹਾ। ਇਹ ਉਹ ਜੋ ਹਰਿ ਪੁਰਖ ਨਿਰੰਜਣ ਨਾਮ ਧਰਾਂਦਾ ਰਿਹਾ। ਇਹ ਉਹ ਜੋ ਏਕੰਕਾਰ ਅਖਵਾਂਦਾ ਰਿਹਾ। ਇਹ ਉਹ ਜੋ ਆਦਿ ਨਿਰੰਜਣ ਨੂਰ ਪਰਗਟਾਂਦਾ ਰਿਹਾ। ਇਹ ਉਹ ਜੋ ਅਬਿਨਾਸ਼ੀ ਕਰਤਾ ਭੇਸ ਦਰਸਾਂਦਾ ਰਿਹਾ। ਇਹ ਉਹ ਜੋ ਸ੍ਰੀ ਭਗਵਾਨ ਸਚ ਨਿਸ਼ਾਨ ਝੁਲਾਂਦਾ ਰਿਹਾ। ਇਹ ਉਹ ਜੋ ਪਾਰਬ੍ਰਹਮ ਨਿਰਗੁਣ ਰੂਪ ਅਖਵਾਂਦਾ ਰਿਹਾ। ਇਹ ਉਹ ਜੋ ਜੋਤੀ ਜੋਤ ਡਗਮਗਾਂਦਾ ਰਿਹਾ। ਇਹ ਉਹ ਜੋ ਸਚਖੰਡ ਦਵਾਰ ਵਸਾਂਦਾ ਰਿਹਾ। ਇਹ ਉਹ ਜੋ ਸਚ ਸਿੰਘਾਸਣ ਸੋਭਾ ਪਾਂਦਾ ਰਿਹਾ। ਇਹ ਉਹ ਜੋ ਸ਼ਾਹੋ ਭੂਪ ਵਡ ਵਡਿਆਂਦਾ ਰਿਹਾ। ਇਹ ਉਹ ਜੋ ਆਦਿ ਆਦਿ ਆਪਣੇ ਸੀਸ ਜਗਦੀਸ ਤਾਜ ਸੁਹਾਂਦਾ ਰਿਹਾ। ਇਹ ਉਹ ਜੋ ਮੁਕਾਮੇ ਹੱਕ ਡੇਰਾ ਲਾਂਦਾ ਰਿਹਾ। ਇਹ ਉਹ ਜੋ ਨਿਰਗੁਣ ਜਲਵਾ ਨੂਰ ਡਗਮਗਾਂਦਾ ਰਿਹਾ। ਇਹ ਉਹ ਜੋ ਲਾਸ਼ਰੀਕ ਨਜ਼ਰ ਆਪਣੀ ਪਾਂਦਾ ਰਿਹਾ। ਇਹ ਉਹ ਜੋ ਆਪਣੀ ਕਲ ਆਪ ਵਖਾਂਦਾ ਰਿਹਾ। ਇਹ ਉਹ ਜੋ ਨਿਰਗੁਣ ਨਿਰਗੁਣ ਮੇਲ ਮਿਲਾਂਦਾ ਰਿਹਾ। ਇਹ ਉਹ ਜੋ ਨਾਰ ਕੰਤ ਰੂਪ ਵਟਾਂਦਾ ਰਿਹਾ। ਇਹ ਉਹ ਜੋ ਦਾਈ ਦਾਇਆ ਬਣ ਸੇਵ ਕਮਾਂਦਾ ਰਿਹਾ। ਇਹ ਉਹ ਜੋ ਜਨਨੀ ਜਨ ਸੁਤ ਦੁਲਾਰਾ ਸ਼ਬਦੀ ਸ਼ਬਦ ਬਣਾਂਦਾ ਰਿਹਾ। ਇਹ ਉਹ ਜੋ ਲਾਲ ਅਨਮੁਲੜਾ ਆਪਣੀ ਗੋਦ ਉਠਾਂਦਾ ਰਿਹਾ। ਇਹ ਉਹ ਜੋ ਧੁਰ ਫ਼ਰਮਾਨਾ ਇਕ ਅਲਾਂਦਾ ਰਿਹਾ। ਇਹ ਉਹ ਜੋ ਵਿਸ਼ਵ ਵਿਸ਼ਨੂੰ ਰੂਪ ਵਟਾਂਦਾ ਰਿਹਾ। ਇਹ ਉਹ ਜੋ ਅੰਮ੍ਰਿਤ ਝਿਰਨਾ ਆਪ ਝਿਰਾਂਦਾ ਰਿਹਾ। ਇਹ ਉਹ ਜੋ ਕਵਲ ਨਾਭ ਉਲਟਾਂਦਾ ਰਿਹਾ। ਇਹ ਉਹ ਜੋ ਬ੍ਰਹਮ ਜੋਤ ਪਰਗਟਾਂਦਾ ਰਿਹਾ। ਇਹ ਉਹ ਜੋ ਬ੍ਰਹਮ ਸਰੂਪ ਵਖਾਂਦਾ ਰਿਹਾ। ਇਹ ਉਹ ਜੋ ਸੁੰਨ ਅਗੰਮ ਰਹਾਂਦਾ ਰਿਹਾ। ਇਹ ਉਹ ਜੋ ਸ਼ੰਕਰ ਰੰਗ ਰੰਗਾਂਦਾ ਰਿਹਾ। ਇਹ ਉਹ ਜੋ ਸਹੰਸਰ ਮੁਖ ਫਨਿੰਦਰ ਸਮਝਾਂਦਾ ਰਿਹਾ। ਇਹ ਉਹ ਜੋ ਤ੍ਰੈਗੁਣ ਮਾਇਆ ਬੰਧਨ ਪਾਂਦਾ ਰਿਹਾ। ਇਹ ਉਹ ਜੋ ਪੰਜ ਤੱਤ ਘਾੜਨ ਘੜਾਂਦਾ ਰਿਹਾ। ਇਹ ਉਹ ਜੋ ਧੁਰ ਸੰਦੇਸ਼ ਸੁਣਾਂਦਾ ਰਿਹਾ। ਇਹ ਉਹ ਜੋ ਗਣਪਤ ਗਣੇਸ਼ ਬਣਾਂਦਾ ਰਿਹਾ। ਇਹ ਉਹ ਜੋ ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਂਦਾ ਰਿਹਾ। ਇਹ ਉਹ ਜੋ ਦਰ ਦਰਵੇਸ਼ ਅਖਵਾਂਦਾ ਰਿਹਾ। ਇਹ ਉਹ ਜੋ ਦਰਗਹਿ ਸਾਚੀ ਸੋਭਾ ਪਾਂਦਾ ਰਿਹਾ। ਇਹ ਉਹ ਹੁਜਰਾ ਹੱਕ ਵਡਿਆਂਦਾ ਰਿਹਾ। ਇਹ ਉਹ ਰੂਪ ਰੰਗ ਰੇਖ ਨਾ ਕੋਈ ਜਣਾਂਦਾ ਰਿਹਾ। ਇਹ ਉਹ ਜੋ ਸਚ ਟਕਸਾਲ ਬਣਾਂਦਾ ਰਿਹਾ। ਇਹ ਉਹ ਜੋ ਬ੍ਰਹਿਮੰਡ ਖੰਡ ਰਚਾਂਦਾ ਰਿਹਾ। ਇਹ ਉਹ

ਜੋ ਲੋਆਂ ਪੁਰੀਆਂ ਆਸਣ ਲਾਂਦਾ ਰਿਹਾ। ਇਹ ਉਹ ਜੋ ਮੰਡਲ ਮੰਡਪ ਸੁਹਾਂਦਾ ਰਿਹਾ। ਇਹ ਉਹ ਜੋ ਰਵ ਸਸ ਸੂਰਜ ਚੰਦ ਚਮਕਾਂਦਾ ਰਿਹਾ। ਇਹ ਉਹ ਜੋ ਧਰਤ ਧਵਲ ਆਕਾਸ਼ ਪ੍ਰਿਥਮੀ ਨਾਲ ਮਿਲਾਂਦਾ ਰਿਹਾ। ਇਹ ਉਹ ਪਵਣ ਪਵਣੀ ਮੇਲ ਮਿਲਾਂਦਾ ਰਿਹਾ। ਇਹ ਉਹ ਦੋ ਜਹਾਨਾਂ ਰੂਪ ਧਰਾਂਦਾ ਰਿਹਾ। ਇਹ ਉਹ ਚੌਦਾਂ ਲੋਕਾਂ ਵੰਡ ਵੰਡਾਂਦਾ ਰਿਹਾ। ਇਹ ਉਹ ਆਦਿ ਜੁਗਾਦਿ ਜੁਗ ਜੁਗ ਆਪਣਾ ਰਚਨ ਰਚਾਂਦਾ ਰਿਹਾ। ਇਹ ਉਹ ਬ੍ਰਹਮ ਬ੍ਰਹਮਾਦਿ ਸਮਝਾਂਦਾ ਰਿਹਾ। ਇਹ ਉਹ ਨਾਦ ਅਨਾਦ ਅਨਹਦ ਰਾਗ ਸੁਣਾਂਦਾ ਰਿਹਾ। ਇਹ ਉਹ ਚਾਰੇ ਖਾਣੀ ਵੰਡ ਵੰਡਾਂਦਾ ਰਿਹਾ। ਇਹ ਉਹ ਅੰਡਜ ਜੇਰਜ ਉਤਭੁਜ ਸੇਤਜ ਰੰਗ ਚੜ੍ਹਾਂਦਾ ਰਿਹਾ। ਇਹ ਉਹ ਚਾਰੇ ਬਾਣੀ ਪਰਾ ਪਸੰਤੀ ਮਧਮ ਬੈਖਰੀ ਆਪ ਸਮਝਾਂਦਾ ਰਿਹਾ। ਇਹ ਉਹ ਵਿਸ਼ਨ ਬ੍ਰਹਮਾ ਸ਼ਿਵ ਰਾਹ ਜਣਾਂਦਾ ਰਿਹਾ। ਇਹ ਉਹ ਚਾਰੇ ਵੇਦਾਂ ਰੰਗ ਲਗਾਂਦਾ ਰਿਹਾ। ਇਹ ਉਹ ਆਪਣਾ ਸਚ ਸੰਦੇਸ ਅਲਾਂਦਾ ਰਿਹਾ। ਇਹ ਉਹ ਬ੍ਰਹਮਾ ਸੁਤ ਸੰਤ ਕੁਮਾਰ ਉਠਾਂਦਾ ਰਿਹਾ। ਇਹ ਉਹ ਬਰਾਹ ਅਪਣੀਆਂ ਉਂਗਲੀਆਂ ਨਚਾਂਦਾ ਰਿਹਾ। ਇਹ ਉਹ ਯਗੈ ਪੁਰਸ਼ ਹੁਕਮ ਸੁਣਾਂਦਾ ਰਿਹਾ। ਇਹ ਉਹ ਹਾਵ ਗ਼ਰੀਵ ਵੰਡ ਵੰਡਾਂਦਾ ਰਿਹਾ। ਇਹ ਉਹ ਨਰੈਣ ਰੂਪ ਜਣਾਂਦਾ ਰਿਹਾ। ਇਹ ਉਹ ਕਪਲ ਮੁਨ ਵਡਿਆਂਦਾ ਰਿਹਾ। ਇਹ ਉਹ ਦਤਾ ਤ੍ਰੈ ਬਣਤ ਬਣਾਂਦਾ ਰਿਹਾ। ਇਹ ਉਹ ਰਿਖਪ ਦੇਵ ਅੰਗ ਅੰਗੀਕਾਰ ਕਰਾਂਦਾ ਰਿਹਾ। ਇਹ ਉਹ ਪਿਰਥੂ ਪ੍ਰਿਥਮੀ ਵਿਚੋਂ ਮਥਨ ਕਰ ਵਖਾਂਦਾ ਰਿਹਾ। ਇਹ ਉਹ ਮਤਸ ਆਪਣਾ ਬਾਲ ਬਣਾਂਦਾ ਰਿਹਾ। ਇਹ ਉਹ ਕਛਪ ਸੇਵ ਲਗਾਂਦਾ ਰਿਹਾ। ਇਹ ਉਹ ਧਨੰਤਰ ਰਾਹ ਜਣਾਂਦਾ ਰਿਹਾ। ਇਹ ਉਹ ਮੋਹਣੀ ਰੂਪ ਵਟਾਂਦਾ ਰਿਹਾ। ਇਹ ਉਹ ਹੰਸ ਹੰਸਾ ਮੋਤੀ ਚੋਗ ਚੁਗਾਂਦਾ ਰਿਹਾ। ਇਹ ਉਹ ਬਾਵਨ ਖੇਲ ਵਖਾਂਦਾ ਰਿਹਾ। ਇਹ ਉਹ ਨਰ ਸਿੰਘ ਨਾਉਂ ਜਪਾਂਦਾ ਰਿਹਾ। ਇਹ ਉਹ ਹਰੀ ਹਰਿ ਆਪਣੀ ਧਾਰ ਜਣਾਂਦਾ ਰਿਹਾ। ਇਹ ਉਹ ਨਰ ਨਰਾਇਣ ਆਪਣੀ ਅੱਖ ਖੁਲ੍ਹਾਂਦਾ ਰਿਹਾ। ਇਹ ਉਹ ਪਰਸਰਾਮ ਚਰਨ ਧਿਆਨ ਜਣਾਂਦਾ ਰਿਹਾ। ਇਹ ਉਹ ਦਸਰਥ ਬੇਟਾ ਰਾਮ ਲੋਕਮਾਤ ਪਰਗਟਾਂਦਾ ਰਿਹਾ। ਇਹ ਉਹ ਵੇਦ ਵਿਆਸ ਪੁਰਾਨ ਅਠਾਰਾਂ ਸਮਝਾਂਦਾ ਰਿਹਾ। ਇਹ ਉਹ ਕ੍ਰਿਸ਼ਨ ਤ੍ਰਿਲੋਕੀ ਨਾਥ ਸੁਹਾਂਦਾ ਰਿਹਾ। ਇਹ ਉਹ ਗੀਤਾ ਗਿਆਨ ਜਣਾਂਦਾ ਰਿਹਾ। ਇਹ ਉਹ ਅਠਾਰਾਂ ਧਿਆਏ ਵੰਡ ਵੰਡਾਂਦਾ ਰਿਹਾ। ਇਹ ਉਹ ਮੂਸਾ ਮੂੰਹ ਦੇ ਭਾਰ ਸੁਟਾਂਦਾ ਰਿਹਾ। ਇਹ ਉਹ ਈਸਾ ਪਿਤ ਪੂਤ ਬਣਾਂਦਾ ਰਿਹਾ। ਇਹ ਉਹ ਮੁਹੰਮਦ ਚੌਦਾਂ ਤਬਕਾਂ ਵਿਚ ਫਿਰਾਂਦਾ ਰਿਹਾ। ਇਹ ਉਹ ਪੀਰ ਪੈਗ਼ੰਬਰਾਂ ਸਬਕ ਪੜ੍ਹਾਂਦਾ ਰਿਹਾ। ਇਹ ਉਹ ਨਿਰਗੁਣ ਧਾਰੋਂ ਨਿਰਗੁਣ ਨੂਰ ਧਰਾਂਦਾ ਰਿਹਾ। ਇਹ ਉਹ ਸਰਗੁਣ ਸੰਗ ਨਿਭਾਂਦਾ ਰਿਹਾ। ਇਹ ਉਹ ਨਾਨਕ ਅੰਗ ਲਗਾਂਦਾ ਰਿਹਾ। ਇਹ ਉਹ ਸਚਖੰਡ ਦਵਾਰ ਵਖਾਂਦਾ ਰਿਹਾ। ਇਹ ਉਹ ਮਹੱਲ ਅਟੱਲ ਰੁਸ਼ਨਾਂਦਾ ਰਿਹਾ। ਇਹ ਉਹ ਸਾਚੇ ਤਖ਼ਤ ਸੋਭਾ ਪਾਂਦਾ ਰਿਹਾ। ਇਹ ਉਹ ਸੀਸ ਜਗਦੀਸ ਤਾਜ ਸੁਹੌਂਦਾ ਰਿਹਾ। ਇਹ ਉਹ ਸਚ ਸੰਦੇਸ਼ ਨਰ ਨਰੇਸ਼ ਸੁਣੌਂਦਾ ਰਿਹਾ। ਇਹ ਉਹ ਕੋਟਨ ਕੋਟ ਨਾਮ ਦ੍ਰਿੜੌਂਦਾ ਰਿਹਾ। ਇਹ ਉਹ ਕੋਟਨ ਕੋਟ ਰਾਗ ਜਣੌਂਦਾ ਰਿਹਾ। ਇਹ ਉਹ ਕੋਟਨ ਕੋਟ ਵੈਰਾਗ ਉਪਜੌਂਦਾ ਰਿਹਾ। ਇਹ ਉਹ ਕੋਟਨ ਕੋਟ ਸੁਹਾਗ ਹੰਢੌਂਦਾ ਰਿਹਾ। ਇਹ ਉਹ ਕੋਟਨ ਕੋਟ ਸ਼ਬਦ ਰੰਗ ਚੜ੍ਹੌਂਦਾ ਰਿਹਾ। ਇਹ ਉਹ ਕੋਟਨ ਕੋਟ ਭਗਤ ਭਗਵੰਤ ਤਰੌਂਦਾ ਰਿਹਾ। ਇਹ ਉਹ ਕੋਟਨ ਕੋਟ ਸੰਤ ਜਗੌਂਦਾ ਰਿਹਾ। ਇਹ ਉਹ ਕੋਟਨ ਕੋਟ ਗੁਰਮੁਖ ਸਮਝੌਂਦਾ ਰਿਹਾ। ਇਹ ਉਹ ਕੋਟਨ ਕੋਟ ਗੁਰਸਿਖ ਪਤ ਰੱਖ,

ਸਿਰ ਆਪਣਾ ਹੱਥ ਟਿਕੌਂਦਾ ਰਿਹਾ। ਇਹ ਉਹ ਕੋਟਨ ਕੋਟ ਜੁਗ ਉਠੌਂਦਾ ਰਿਹਾ। ਇਹ ਉਹ ਕੋਟਨ ਕੋਟ ਮਨਵੰਤਰ ਮਿਟੌਂਦਾ ਰਿਹਾ। ਇਹ ਉਹ ਕੋਟਨ ਕੋਟ ਮੰਤਰ ਸਮਝਾਉਂਦਾ ਰਿਹਾ। ਇਹ ਉਹ ਕੋਟਨ ਕੋਟ ਗਗਨ ਗਗਨੰਤਰ ਖੋਜ ਖੁਜੌਂਦਾ ਰਿਹਾ। ਇਹ ਉਹ ਕੋਟਨ ਕੋਟ ਬਣਤਰ ਬਣਤ ਬਣੌਂਦਾ ਰਿਹਾ। ਇਹ ਉਹ ਕੋਟਨ ਕੋਟ ਖੇੜੇ ਵਸਦੇ ਢੌਂਦਾ ਰਿਹਾ। ਇਹ ਉਹ ਕੋਟਨ ਕੋਟ ਵੇਸ ਅਨੇਕ ਧਰੌਂਦਾ ਰਿਹਾ। ਇਹ ਉਹ ਸ਼ਬਦੀ ਡੰਕ ਵਜੌਂਦਾ ਰਿਹਾ। ਇਹ ਉਹ ਦਵਾਰ ਬੰਕ ਸੁਹੌਂਦਾ ਰਿਹਾ। ਇਹ ਉਹ ਰਾਉ ਰੰਕ ਸਮਝੌਂਦਾ ਰਿਹਾ। ਇਹ ਉਹ ਜੋਤੀ ਜੋਤ ਜਗੌਂਦਾ ਰਿਹਾ। ਇਹ ਉਹ ਨਾਨਕ ਨਿਰਗੁਣ ਵਿਚੋਲਾ ਬਣੌਂਦਾ ਰਿਹਾ। ਇਹ ਉਹ ਸਤਿ ਨਾਮ ਢੋਲਾ ਸੁਣੌਂਦਾ ਰਿਹਾ। ਇਹ ਉਹ ਸਤਿ ਨਾਮ ਜਪੌਂਦਾ ਰਿਹਾ। ਇਹ ਉਹ ਓਅੰ ਆਪਣੀ ਕਲ ਜਣੌਂਦਾ ਰਿਹਾ। ਇਹ ਉਹ ਅਛਲ ਅਛੱਲ ਖੇਲ ਖਲੌਂਦਾ ਰਿਹਾ। ਇਹ ਉਹ ਰਲ ਮਿਲ ਸਖੀਆਂ ਮੰਗਲ ਗੌਂਦਾ ਰਿਹਾ। ਇਹ ਉਹ ਸ਼ਰਅ ਸ਼ਰੀਅਤ ਵੰਡ ਵੰਡੌਂਦਾ ਰਿਹਾ। ਇਹ ਉਹ ਦੀਨ ਮਜ਼੍ਹਬ ਜ਼ਾਤ ਪਾਤ ਬਣਤ ਬਣੌਂਦਾ ਰਿਹਾ। ਇਹ ਉਹ ਆਤਮ ਪਰਮਾਤਮ ਖੇਲ ਖਲੌਂਦਾ ਰਿਹਾ। ਇਹ ਉਹ ਪਾਰਬ੍ਰਹਮ ਬ੍ਰਹਮ ਆਪਣਾ ਰੂਪ ਧਰੌਂਦਾ ਰਿਹਾ। ਇਹ ਉਹ ਈਸ਼ ਜੀਵ ਰਾਹ ਜਣੌਂਦਾ ਰਿਹਾ। ਇਹ ਉਹ ਆਤਮ ਜੋਤੀ ਨੂਰ ਧਰੌਂਦਾ ਰਿਹਾ। ਇਹ ਉਹ ਅਨਹਦ ਨਾਦ ਸੁਣੌਂਦਾ ਰਿਹਾ। ਇਹ ਉਹ ਆਤਮ ਜਾਮ ਪਿਔਂਦਾ ਰਿਹਾ। ਇਹ ਉਹ ਬਜਰ ਕਪਾਟ ਤੁੜੌਂਦਾ ਰਿਹਾ। ਇਹ ਉਹ ਪੰਚ ਵਿਕਾਰ ਮਿਟੌਂਦਾ ਰਿਹਾ। ਇਹ ਉਹ ਸ਼ਾਹ ਸੁਲਤਾਨਾਂ ਖ਼ਾਕ ਰਲੌਂਦਾ ਰਿਹਾ। ਇਹ ਉਹ ਨਾਮ ਨਿਧਾਨ ਜਣੌਂਦਾ ਰਿਹਾ । ਇਹ ਉਹ ਸਚ ਨਿਸ਼ਾਨ ਝੁਲੌਂਦਾ ਰਿਹਾ। ਇਹ ਉਹ ਜੁਗ ਚੌਕੜੀ ਮਾਤ ਉਲਟੌਂਦਾ ਰਿਹਾ। ਇਹ ਉਹ ਗੋਬਿੰਦ ਸੁਤ ਬਣੌਂਦਾ ਰਿਹਾ। ਇਹ ਉਹ ਪੁਰਖ ਅਕਾਲ ਆਪਣਾ ਖੇਲ ਖਲੌਂਦਾ ਰਿਹਾ। ਇਹ ਉਹ ਦੀਨ ਦਿਆਲ ਠਾਕਰ ਸਵਾਮੀ ਠੋਕਰ ਇਕ ਲਗੌਂਦਾ ਰਿਹਾ। ਇਹ ਉਹ ਆਦਿ ਜੁਗਾਦਿ ਜੁਗ ਜੁਗ ਆਪਣੀ ਵੰਡ ਵੰਡੌਂਦਾ ਰਿਹਾ। ਇਹ ਉਹ ਬ੍ਰਹਿਮੰਡ ਖੰਡ ਤੇਜ ਪਰਚੰਡ ਚਮਕੌਂਦਾ ਰਿਹਾ। ਇਹ ਉਹ ਚਿੱਲਾ ਤੀਰ ਕਮਾਨ ਵਖੌਂਦਾ ਰਿਹਾ। ਇਹ ਉਹ ਸ਼ਸਤਰ ਬਸਤਰ ਤਨ ਸੁਹੌਂਦਾ ਰਿਹਾ। ਇਹ ਉਹ ਅਸਤਰ ਚੱਕਰ ਚਲੌਂਦਾ ਰਿਹਾ। ਇਹ ਉਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਜ਼ਾਹਰ ਜ਼ਹੂਰ ਚਵੀਆਂ ਅਵਤਾਰ ਅਖਵੌਂਦਾ ਰਿਹਾ। ਇਹ ਉਹ ਸੱਚਾ ਅਨੰਦ ਸਤਿਗੁਰ ਪਾਸ, ਦੂਸਰ ਨਜ਼ਰ ਕਿਤੇ ਨਾ ਆਇੰਦਾ। ਗੁਰਸਿਖ ਗੁਰਮੁਖ ਗੁਰ ਗੁਰ ਹੋ ਜਾਣ ਦਾਸ, ਸਾਚੀ ਸਿਖਿਆ ਇਕ ਸਮਝਾਇੰਦਾ। ਜਨਮ ਕਰਮ ਦੀ ਮੇਟੇ ਪਿਆਸ, ਤ੍ਰਿਸਨਾ ਰੋਗ ਚੁਕਾਇੰਦਾ। ਲੇਖੇ ਲਾਏ ਪਵਣ ਸਵਾਸ, ਰਸਨਾ ਜਿਹਵਾ ਖੋਜ ਖੁਜਾਇੰਦਾ। ਕਰ ਕਿਰਪਾ ਨਿਰਗੁਣ ਜੋਤ ਕਰੇ ਪਰਕਾਸ਼, ਅੰਧ ਅੰਧੇਰ ਮਿਟਾਇੰਦਾ। ਕਾਇਆ ਮੰਦਰ ਅੰਦਰ ਵਖਾਏ ਰਾਸ, ਗੋਪੀ ਕਾਹਨ ਨਚਾਇੰਦਾ। ਦਰਸ ਦਿਖਾਏ ਸਾਖਿਆਤ, ਸਵੱਛ ਸਰੂਪੀ ਰੂਪ ਵਟਾਇੰਦਾ। ਪਰਮਾਤਮ ਆਤਮ ਇਕੋ ਜ਼ਾਤ, ਦੂਜਾ ਰੰਗ ਨਾ ਕੋਇ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਇੰਦਾ। ਸਚ ਅਨੰਦ ਸਤਿਗੁਰ ਰੰਗ, ਰੰਗ ਰੰਗੀਲਾ ਆਪ ਜਣਾਈਆ। ਗੁਰਮੁਖ ਵਿਰਲਾ ਮੰਗੇ ਮੰਗ, ਸਤਿਗੁਰ ਢਹਿ ਪਏ ਸਰਨਾਈਆ। ਸਤਿਗੁਰ ਪੂਰਾ ਸਦਾ ਬਖ਼ਸ਼ੰਦ, ਦੀਨਨ ਆਪਣੀ ਦਇਆ ਕਮਾਈਆ। ਨਿਰਗੁਣ ਜੋਤ ਚਾੜ੍ਹੇ ਚੰਦ, ਨਿਰਮਲ ਪਰਕਾਸ਼ ਕਰਾਈਆ। ਕੂੜੀ ਕਿਰਿਆ ਕਰੇ ਖੰਡ ਖੰਡ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ

ਦਏ ਤੁੜਾਈਆ। ਘਰ ਆਤਮ ਪਰਮਾਤਮ ਜਣਾਏ ਇਕ ਅਨੰਦ ਅਨੰਦ ਅਨੰਦ ਵਿਚ ਸਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸੱਚਾ ਅਨੰਦ ਸਤਿਗੁਰ ਹੱਥ, ਆਪ ਆਪਣੇ ਹੱਥ ਰਖਾਇੰਦਾ। ਜਨ ਭਗਤਾਂ ਦੇਵੇ ਜੁਗ ਜੁਗ ਵਥ, ਵਸਤ ਅਮੋਲਕ ਆਪ ਵਰਤਾਇੰਦਾ। ਸਤਿ ਸਤਿਵਾਦੀ ਇਕੋ ਮਤ, ਬ੍ਰਹਮ ਮਤ ਆਪ ਦ੍ਰਿੜਾਇੰਦਾ। ਦੇਵਣਹਾਰਾ ਧੀਰਜ ਜਤ, ਮਾਇਆ ਮਮਤਾ ਰੋਗ ਚੁਕਾਇੰਦਾ। ਜਾਨਣਹਾਰਾ ਮਿਤ ਗਤ, ਘਰ ਘਰ ਖੋਜ ਖੁਜਾਇੰਦਾ। ਗੁਰਸਿਖ ਬੰਨ੍ਹੇ ਚਰਨ ਨਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਸਾਚਾ ਨੂਰ ਕਰ ਪਰਗਟ, ਪਰਗਟ ਰੂਪ ਵਖਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਹੱਡ ਮਾਸ ਨਾੜੀ ਨਾ ਕੋਈ ਰੱਤ, ਚਮੜੀ ਚੰਮ ਨਾ ਕੋਇ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਇੰਦਾ। ਸੱਚਾ ਅਨੰਦ ਕਾਇਆ ਮੰਦਰ, ਘਰ ਘਰ ਵਿਚ ਦਏ ਵਖਾਈਆ। ਸਤਿਗੁਰ ਬੰਨ੍ਹਣਹਾਰਾ ਮਨ ਵਾਸਨਾ ਬੰਦਰ, ਦਹਿ ਦਿਸ਼ਾਂ ਨਾ ਉਠ ਉਠ ਧਾਈਆ। ਤੋੜਨਹਾਰਾ ਵੱਜਾ ਜੰਦਰ, ਬੰਦ ਤਾਕੀ ਕੁੰਡਾ ਲਾਹੀਆ। ਕਰੇ ਪਰਕਾਸ਼ ਡੂੰਘੇ ਖੰਡਰ, ਜ਼ਹੂਰ ਜਲਵਾ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਅਨੰਦ ਇਕ ਸਮਝਾਈਆ। ਸਾਚਾ ਅਨੰਦ ਸਤਿਗੁਰ ਚਰਨ, ਚਰਨ ਚਰਨੋਦਕ ਆਪ ਪਿਆਇੰਦਾ। ਖੋਲ੍ਹਣਹਾਰਾ ਨੇਤਰ ਹਰਨ ਫਰਨ, ਫੁਰਨਾ ਕੂੜਾ ਬੰਦ ਵਖਾਇੰਦਾ। ਤਾਰਨਹਾਰਾ ਤਰਨੀ ਤਰਨ, ਸਿਰ ਆਪਣਾ ਹੱਥ ਰਖਾਇੰਦਾ। ਨਾਤਾ ਤੋੜ ਵਰਨ ਬਰਨ, ਸਰਨ ਇਕੋ ਇਕ ਜਣਾਇੰਦਾ। ਪਰਮਾਤਮਾ ਆਤਮਾ ਆਏ ਫੜਨ, ਬਣ ਪਾਂਧੀ ਫੇਰਾ ਪਾਇੰਦਾ। ਕਲਜੁਗ ਅੰਤਮ ਸੋਹੰ ਢੋਲਾ ਜੋ ਜਨ ਪੜ੍ਹਨ, ਜਗਤ ਵਛੋੜਾ ਆਪ ਗਵਾਇੰਦਾ। ਸਾਚੇ ਪੌੜੇ ਘਰ ਆਪਣੇ ਚੜ੍ਹਨ, ਮੰਦਰ ਸਚ ਸੁਹੰਜਣਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਜਣਾਇੰਦਾ। ਸਚ ਅਨੰਦ ਸਤਿਗੁਰ ਵੈਰਾਗ, ਵੈਰਾਗੀ ਇਕੋ ਗੁਣ ਜਣਾਈਆ। ਸਤਿਗੁਰ ਧੋਵੇ ਦੁਰਮਤ ਦਾਗ਼, ਮੈਲ ਕੋਇ ਰਹਿਣ ਨਾ ਪਾਈਆ। ਫੜ ਫੜ ਹੰਸ ਬਣਾਏ ਕਾਗ, ਕਾਗ ਹੰਸ ਰੂਪ ਵਖਾਈਆ। ਸੁਰਤ ਸਵਾਣੀ ਜਾਏ ਜਾਗ, ਮਾਇਆ ਪਰਦਾ ਦਏ ਉਠਾਈਆ। ਪਰਕਿਰਤੀ ਕੋਈ ਨਾ ਦੇਵੇ ਸਾਥ, ਸੁਰਤੀ ਸੁਰਤ ਸੁਰਤ ਜਣਾਈਆ। ਅੰਤਰ ਆਤਮ ਪਾਰਬ੍ਰਹਮ ਜਣਾਏ ਇਕੋ ਗਾਥ, ਬ੍ਰਹਮ ਮੇਲਾ ਸਹਿਜ ਸੁਭਾਈਆ। ਨਾਲ ਇਸ਼ਾਰੇ ਚਾੜ੍ਹੇ ਆਪਣੇ ਘਾਟ, ਘਾਟਾ ਪਿਛਲਾ ਪੂਰ ਕਰਾਈਆ । ਜਨਮ ਕਰਮ ਦੀ ਮੇਟੇ ਵਾਟ, ਅੱਗੇ ਰਾਹ ਨਾ ਕੋਇ ਵਖਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮਿਲਾਏ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਈਆ। ਇਕ ਅਨੰਦ ਵਖਾਏ ਸਾਖਿਆਤ, ਸਖੀ ਆਪਣਾ ਕੰਤ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੀ ਦਾਤ, ਜਨ ਭਗਤਾਂ ਝੋਲੀ ਰਿਹਾ ਭਰਾਈਆ। ਜਿਸ ਜਨ ਸੱਚਾ ਅਨੰਦ ਲੈਣਾ, ਸੋ ਪੁਰਖ ਨਿਰੰਜਣ ਰਿਹਾ ਜਣਾਈਆ। ਆਓ ਚਲ ਕੇ ਅੰਤਰ ਆਤਮ ਦਰਸ ਕਰੋ ਨੈਣਾਂ, ਤੀਜਾ ਨੇਤਰ ਦਏ ਖੁਲ੍ਹਾਈਆ। ਹਰਿ ਸੰਗਤ ਮਿਲ ਕੇ ਨੀਵਾਂ ਹੋ ਕੇ ਬਹਿਣਾ, ਨਿਵਣ ਸੋ ਅੱਖਰ ਕਰੇ ਪੜ੍ਹਾਈਆ। ਫਿਰ ਸਤਿਗੁਰ ਪੂਰਾ ਗੁਰਸਿਖ ਦਾ ਮੰਨੇ ਕਹਿਣਾ, ਜੋ ਕਿਹਾ ਸੋ ਪੂਰ ਕਰਾਈਆ। ਤਨ ਬਸਤਰ ਭੂਸ਼ਨ ਪਾਓ ਨਾਮ ਗਹਿਣਾ, ਸਾਲੂ ਚੁੰਨੀ ਰੱਤੜੀ ਰੰਗ ਵਖਾਈਆ। ਲਾੜੀ ਮੌਤ ਨਾ ਖਾਏ ਡੈਣਾ, ਰਾਏ ਧਰਮ ਨਾ ਦਏ ਸਜ਼ਾਈਆ । ਅਨੰਦ ਆਤਮ ਅਨੰਦ ਪਰਮਾਤਮ ਨਿਜਾਨੰਦ ਨਿਝ ਘਰ ਬਹਿ ਕੇ ਲੈਣਾ, ਦੂਜੇ ਦਰ ਨਾ ਮੰਗਣ ਜਾਈਆ। ਸਤਿਗੁਰ ਗੁਰਮੁਖ ਗੁਰਸਿਖ ਭਾਣਾ

ਸਹਿਣਾ, ਭਾਣਾ ਇਕੋ ਹੁਕਮ ਸਮਝਾਈਆ। ਕੂੜੀ ਕਿਰਿਆ ਵਹਿਣ ਨਾ ਵਹਿਣਾ, ਭਵ ਸਾਗਰ ਪਾਰ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਕੱਟ ਵਛੋੜਾ, ਮੇਲਣਹਾਰਾ ਜੋਤੀ ਜੋੜਾ, ਦੇਵਣਹਾਰਾ ਸ਼ਬਦੀ ਘੋੜਾ, ਸੁਰਤ ਸਵਾਣੀ ਸਾਚੇ ਹਾਣੀ ਨਾਲ ਮਿਲਾਈਆ। ਸਚ ਅਨੰਦ ਨਿਜ ਘਰ ਪਾਓ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਦੂਈ ਦਵੈਤੀ ਹਉਮੇਂ ਹੰਗਤਾ ਰੋਗ ਮਿਟਾਓ, ਚਿੰਤਾ ਸੋਗ ਨਾ ਕੋਇ ਜਣਾਇੰਦਾ। ਦਿਵਸ ਰੈਣ ਜਾਗਤ ਸੋਵਤ ਸੋਹੰ ਢੋਲਾ ਸਾਚਾ ਗਾਓ, ਗੀਤ ਗੋਬਿੰਦ ਇਕ ਅਲਾਇੰਦਾ। ਮਿੱਤਰ ਪਿਆਰਾ ਹਰਿ ਨਿਰੰਕਾਰਾ ਗ੍ਰਹਿ ਮੰਦਰ ਆਸਣ ਸਿੰਘਾਸਣ ਸਚ ਬਹਾਓ, ਸੇਜ ਸੁਹੰਜਣੀ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਇੰਦਾ। ਅਨੰਦ ਲੈਣ ਦਾ ਜਿਸ ਜਨ ਚਾਓ, ਚਾਓ ਘਨੇਰਾ ਦਏ ਜਣਾਈਆ। ਹਰਿ ਸਰਨਾਈ ਲਾਗੋ ਪਾਉਂ, ਪਾਹਨੀ ਆਪਣਾ ਰੂਪ ਵਟਾਈਆ। ਹਉਮੇਂ ਹੰਗਤਾ ਮਾਣ ਗਵਾਓ, ਗੁਰ ਸ਼ਬਦ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਜਾਗਦਿਆਂ ਸੁੱਤਿਆਂ ਸੁੱਤਿਆਂ ਜਾਗਦਿਆਂ ਆਤਮ ਪਰਮਾਤਮ ਮੇਲ ਮਿਲਾਈਆ। ਆਤਮ ਪਰਮਾਤਮ ਸਾਚਾ ਮੇਲਾ, ਹਰਿ ਬਨਵਾਰੀ ਆਪ ਕਰਾਇੰਦਾ। ਖੇਲੇ ਖੇਲ ਗੁਰੂ ਗੁਰ ਚੇਲਾ, ਚੇਲਾ ਗੁਰ ਗੁਰ ਰੂਪ ਸਮਾਇੰਦਾ। ਸਾਹਿਬ ਸਤਿਗੁਰ ਸੱਜਣ ਸੁਹੇਲਾ, ਸਦ ਸਦ ਆਪਣੇ ਅੰਗ ਲਗਾਇੰਦਾ। ਪਰਮਾਤਮਾ ਖ਼ੁਸ਼ ਨਾ ਹੋਵੇ ਰਹਿ ਕੇ ਇਕੇਲਾ, ਸਦਾ ਆਤਮਾ ਤੇਰਾ ਰਾਹ ਤਕਾਇੰਦਾ। ਕਲਜੁਗ ਅੰਤਮ ਇਕੋ ਵੇਲਾ, ਵੇਲਾ ਗਿਆ ਹੱਥ ਨਾ ਆਇੰਦਾ। ਨਿਰਵੈਰ ਪੁਰਖ ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਖ਼ਾਲਕ ਖ਼ਲਕ ਆਪ ਜਣਾਇੰਦਾ। ਕੱਟਣਹਾਰਾ ਧਰਮ ਰਾਏ ਦੀ ਜੇਲਾ, ਬੰਧਨ ਆਪਣਾ ਇਕੋ ਪਾਇੰਦਾ। ਨਿਰਗੁਣ ਸਰਗੁਣ ਬਣ ਵਸੀਲਾ, ਵਸਲ ਬਿਨ ਵਜੂਦ ਆਪ ਕਰਾਇੰਦਾ। ਜੋਤੀ ਧਾਰੋਂ ਪਾਰ ਹੋ ਕੇ ਆਇਆ ਨੀਲਾ, ਨੀਲ ਬਸਨ ਬਨਵਾਰੀ ਆਪਣੀ ਖੇਲ ਕਰਾਇੰਦਾ। ਸਾਚੇ ਜੀਵਣ ਗੁਰਮੁਖ ਜੀ ਲੈ, ਬਿਨ ਸਤਿਗੁਰ ਜੀਵਣ ਨਾ ਕੋਇ ਬਣਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਭਗਤ ਭਗਵਾਨ ਦਾ ਸਚ ਕਬੀਲਾ, ਕਾਬਲ ਗੁਰਮੁਖ ਵਿਰਲਾ ਨਜ਼ਰੀ ਆਇੰਦਾ। ਘਰ ਘਰ ਦਰ ਦਰ ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਅਗਨੀ ਪੰਜ ਤੱਤ ਲੱਗੀ ਤੀਲਾ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਪਰਮਾਤਮ ਸਦਾ ਸਦਾ ਸਦ ਛੈਲ ਛਬੀਲਾ, ਆਤਮ ਆਪਣੇ ਰੰਗ ਰੰਗਾਇੰਦਾ। ਅਨੰਦ ਮਿਲੇ ਨਾ ਨਾਲ ਦਲੀਲਾਂ, ਗਲੀਂ ਬਾਤੀਂ ਪ੍ਰਭ ਜੂ ਹੱਥ ਕਿਸੇ ਨਾ ਆਇੰਦਾ। ਸਤਿਗੁਰ ਸ਼ਬਦ ਇਕ ਵਕੀਲਾ, ਅੱਗੇ ਤਾਅਤੀਲ ਨਾ ਕੋਇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਇਕੋ ਘਰ ਵਸਾਇੰਦਾ। ਆਤਮ ਪਰਮਾਤਮ ਇਕੋ ਖੇੜਾ, ਨਗਰ ਗਰਾਮ ਗ੍ਰਹਿ ਮਿਲੇ ਵਡਿਆਈਆ। ਪਰਮਾਤਮ ਆਤਮ ਚੁੱਕੇ ਬੇੜਾ, ਬੇੜਾ ਆਪਣੇ ਕੰਧ ਉਠਾਈਆ । ਪਰਮਾਤਮ ਆਤਮ ਕਹੇ ਤੂੰ ਮੇਰਾ ਮੈਂ ਤੇਰਾ, ਸੋਹੰ ਰੂਪ ਵਟਾਈਆ। ਸ੍ਰੀ ਭਗਵਾਨ ਮਿਲੇ ਨਾ ਕੀਤਿਆਂ ਝੇੜਾ, ਝਗੜਾ ਸਭ ਦਾ ਦਏ ਮੁਕਾਈਆ। ਆਤਮ ਪਰਮਾਤਮ ਕਰਨਹਾਰਾ ਹੱਕ ਨਬੇੜਾ, ਹਕੀਕਤ ਵੇਖੇ ਥਾਉਂ ਥਾਈਂਆ। ਜਨ ਭਗਤਾਂ ਢਾਏ ਭਰਮਾਂ ਡੇਰਾ, ਕੂੜੀ ਕਿਰਿਆ ਗੜ੍ਹ ਤੁੜਾਈਆ। ਏਕਾ ਰੰਗ ਵਖਾਏ ਸੰਝ ਸਵੇਰਾ, ਦਿਵਸ ਰੈਣ ਨਾ ਕੋਇ ਚਤਰਾਈਆ। ਅਨੰਦ ਅਨੰਦ ਵਿਚ ਚਾਉ ਘਨੇਰਾ, ਘਨੱਯਾ ਸ਼ਾਮ ਮੁਕੰਦ ਮਨੋਹਰ ਲਖਮੀ ਨਰੈਣ ਮੋਹਣ ਮਾਧਵ ਇਕੋ ਨਜ਼ਰੀ ਆਈਆ। ਸੱਚਾ ਅਨੰਦ ਡੂੰਘਾ ਸਾਗਰ,

ਬਿਨ ਸਤਿਗੁਰ ਨਜ਼ਰ ਕਿਸੇ ਨਾ ਆਇੰਦਾ। ਲੱਖ ਚੁਰਾਸੀ ਬਣੀ ਸੌਦਾਗਰ, ਜੀਵ ਦਰ ਦਰ ਅਲੱਖ ਜਗਾਇੰਦਾ। ਅੰਤਰ ਦੇਵੇ ਨਾ ਕੋਈ ਆਦਰ, ਬਾਹਰੋਂ ਗੱਲਾਂ ਕਥਨੀ ਕਥ ਸਰਬ ਸੁਣਾਇੰਦਾ। ਹਰਿ ਕਾ ਨਾਉਂ ਸ਼ਬਦ ਬਹਾਦਰ, ਜ਼ੋਰਾਵਰ ਇਕ ਅਖਵਾਇੰਦਾ। ਦਰ ਆਇਆ ਘਰ ਦੇਵੇ ਆਦਰ, ਆਦਰਸ਼ ਆਪਣਾ ਇਕ ਜਣਾਇੰਦਾ। ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਇੰਦਾ। ਭਾਗ ਲਗਾਏ ਕਾਇਆ ਗਾਗਰ, ਕਾਇਆ ਗਗਰੀਆ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨੰਦ ਇਕੋ ਇਕ ਵਖਾਇੰਦਾ। ਅਨੰਦ ਅੰਦਰ ਡੂੰਘਾ ਰਸ, ਰਸ ਰਸੀਆ ਆਪ ਚਖਾਈਆ। ਗੁਰਸਿਖ ਹੋਵੇ ਗੁਰ ਕੇ ਵਸ, ਗੁਰ ਵਸ ਹੋ ਕੇ ਗੁਰਸਿਖਾਂ ਅੰਦਰ ਡੇਰਾ ਲਾਈਆ। ਫਿਰ ਸੱਚਾ ਅਨੰਦ ਦੇਵੇ ਦਸ, ਜਿਸ ਅਨੰਦ ਵਿਚ ਰਿਹਾ ਸਮਾਈਆ। ਓਥੇ ਮੁਖ ਨਾਲ ਕੋਈ ਨਾ ਸਕੇ ਹੱਸ, ਨੈਣਾਂ ਨਾਲ ਨਾ ਕੋਇ ਸਮਝਾਈਆ। ਇਸ਼ਾਰਾ ਕਰੇ ਨਾ ਨਾਲ ਹੱਥ, ਬੱਤੀ ਦੰਦ ਨਾ ਕੋਇ ਵਡਿਆਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਧੂਪ ਦੀਪ ਹਵਨ ਨਾ ਕੋਇ ਵਖਾਈਆ। ਨਾ ਕੋਈ ਤੀਰਥ ਨਾ ਕੋਈ ਤਾਟ, ਸਰੋਵਰ ਰੂਪ ਨਾ ਕੋਇ ਵਟਾਈਆ। ਜਿਸ ਆਤਮ ਸੇਜਾ ਚੜਿਆ ਪੁਰਖ ਸਮਰਥ, ਤਿਸ ਘਰ ਇਕੋ ਅਨੰਦ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਅਨੰਦ ਨਾਰੀ ਨਰ ਆਪ ਜਣਾਈਆ। ਸੱਚਾ ਅਨੰਦ ਗੁਰਮੁਖ ਨਾਰੀ, ਆਦਿ ਜੁਗਾਦਿ ਮੰਗ ਮੰਗਾਈਆ। ਬਿਨ ਸਤਿਗੁਰ ਪੂਰੇ ਸਦਾ ਰਹੇ ਕਵਾਰੀ, ਆਤਮ ਸੇਜ ਨਾ ਕੋਇ ਹੰਢਾਈਆ। ਲੱਖ ਚੁਰਾਸੀ ਰਹੀ ਝੱਖ ਮਾਰੀ, ਝਾਕੀ ਅੰਤਰ ਤਾਕੀ ਖੋਲ੍ਹ ਕਿਸੇ ਨਾ ਪਾਈਆ। ਮਾਇਆ ਮਮਤਾ ਆਸਾ ਤ੍ਰਿਸਨਾ ਕੂੜ ਬੀਮਾਰੀ, ਕੂੜੀ ਕਿਰਿਆ ਰਹੀ ਖਾਈਆ। ਸਤਿਗੁਰ ਸੱਜਣ ਮੀਤ ਮੁਰਾਰਾ ਕਰੇ ਇਕ ਪਿਆਰੀ, ਪੀਆ ਪ੍ਰੀਤਮ ਵਡ ਵਡਿਆਈਆ। ਸਾਚਾ ਕਰੇ ਤੱਤ ਸ਼ੰਗਾਰੀ, ਸੋਲਾਂ ਸ਼ੰਗਾਰ ਮਾਣ ਗਵਾਈਆ। ਪਰੇਮ ਕੱਜਲ ਪਾਏ ਧਾਰੀ, ਨਿਜ ਨੇਤਰ ਨੈਣ ਮਟਕਾਈਆ। ਦੋਏ ਨੈਣ ਸ਼ਰਮਸਾਰੀ, ਅੱਖ ਸਕੇ ਨਾ ਕੋਇ ਉਠਾਈਆ। ਗੁਰ ਸਤਿਗੁਰ ਕਿਰਪਾ ਆਪਣੀ ਧਾਰੀ, ਧਾਰਨਾ ਆਪਣੀ ਦਏ ਜਣਾਈਆ। ਦੋਹਾਂ ਵਿਚੋਲਾ ਬਣ ਨਿਰੰਕਾਰੀ, ਨਿਰਗੁਣ ਫੇਰਾ ਪਾਈਆ। ਆਤਮ ਕਹੇ ਮੈਂ ਪਰਮਾਤਮ ਪਿਆਰੀ, ਪਰਮਾਤਮਾ ਕਹੇ ਮੈਂ ਆਤਮਾ ਇਕ ਪਰਨਾਈਆ। ਜਿਨ੍ਹਾਂ ਵਿਚੋਂ ਅਨੰਦ ਅਨੰਦ ਅਨੰਦ ਨਿਕਲੇ ਸਚ ਖ਼ੁਮਾਰੀ, ਖ਼ੁਮਾਰ ਇਕੋ ਇਕ ਰਖਾਈਆ। ਸਤਿਗੁਰ ਪੂਰਾ ਅਨੰਦ ਲੈ ਕੇ ਫਿਰੇ ਗੁਰਸਿਖਾਂ ਪਿਛੇ ਅਗਾੜੀ, ਦਾਸ ਆਪਣੀ ਸੇਵ ਕਮਾਈਆ। ਜਿਨ੍ਹਾਂ ਚਰਨ ਛੁਹਾਈ ਦਾੜ੍ਹੀ, ਦਹਿ ਦਿਸ਼ਾ ਵੇਖ ਵਖਾਈਆ। ਸੇਵਾ ਕਰੇ ਬਣ ਵਗਾਰੀ, ਐਰ ਗ਼ੈਰ ਨੇੜ ਕੋਇ ਨਾ ਆਈਆ। ਬਾਹਰੋਂ ਕੋਟਨ ਕੋਟ ਲੌਂਦੇ ਵੇਖੇ ਯਾਰੀ ਅੰਦਰ ਯਾਰ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਅਨੰਦ ਲੈਣ ਦੀ ਜਾਚ ਰਿਹਾ ਸਿਖਾਈਆ। ਪਹਿਲੋਂ ਸਿਖੋਂ ਸੱਚਾ ਚੱਜ, ਸਿਧੀ ਬੋਲੀ ਨਾਲ ਸਮਝਾਇੰਦਾ। ਗੜ੍ਹ ਹੰਕਾਰੀ ਭਾਂਡਾ ਜਾਏ ਭੱਜ, ਭਾਜੜ ਕਾਮ ਕਰੋਧ ਵਖਾਇੰਦਾ। ਤੱਤਵ ਤੱਤ ਬੁਝੇ ਅੱਗ, ਤ੍ਰੈ ਪੰਜ ਡੇਰਾ ਢਾਹਿੰਦਾ। ਘਰ ਵਿਚ ਘਰ ਸਿਖਾਏ ਹੱਜ, ਮੱਕਾ ਕਾਅਬਾ ਦੋ ਦੋ ਆਬਾ ਆਬ ਹਯਾਤ ਸ਼ਾਹ ਨਵਾਬ ਇਕੋ ਜਾਮ ਪਿਆਇੰਦਾ। ਕਲਮਾ ਕਾਇਨਾਤ ਪੜ੍ਹਾਏ ਸਾਖਿਆਤ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਇਕ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੋੜਨਹਾਰਾ ਬਜਰੀ ਸਿਲਾ, ਤੀਰ ਨਿਰਾਲਾ ਇਕ ਚਲਾਇੰਦਾ। ਤੀਰ ਨਿਰਾਲਾ ਮਾਰੇ ਆਪ, ਸਤਿਗੁਰ ਆਪਣੀ ਦਇਆ ਕਮਾਈਆ। ਆਤਮਾ ਕਹੇ ਪਰਮਾਤਮਾ

ਮੇਰਾ ਬਾਪ, ਆਤਮਾ ਪੁੱਤ ਗੋਦ ਉਠਾਈਆ। ਦੋਹਾਂ ਬਣਾਇਆ ਇਕੋ ਜਾਪ, ਸੋਹੰ ਢੋਲਾ ਗਾਈਆ। ਨਾ ਕੋਈ ਜ਼ਾਤ ਨਾ ਕੋਈ ਪਾਤ, ਵਰਨ ਗੋਤ ਨਾ ਵੰਡ ਵੰਡਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕ ਦੂਜੇ ਦਾ ਸਾਕ, ਸੱਜਣ ਇਕੋ ਨਜ਼ਰੀ ਆਈਆ। ਅਨੰਦ ਮਿਲੇ ਮਿਲ ਜਾਈਏ ਖ਼ਾਕ, ਖ਼ਾਕ ਪਾਕ ਰੂਪ ਵਟਾਇੰਦਾ। ਆਤਮ ਬਣ ਜਾਏ ਪਰਮਾਤਮ ਚਾਕ, ਚਾਕਰੀ ਇਕ ਕਮਾਇੰਦਾ। ਸਤਿਗੁਰ ਗੁਰ ਸਤਿਗੁਰ ਸਦਾ ਸਦਾ ਗੁਰਮੁਖਾਂ ਪੂਰੀ ਕਰੇ ਖ਼ਾਹਸ਼, ਖ਼ਸ਼ਲਤ ਪਿਛਲੀ ਸਰਬ ਗਵਾਇੰਦਾ। ਚਿੱਟਾ ਫਲੂਦਾ ਸ਼ਬਦੀ ਧਾਰ, ਸਚ ਸਚ ਜਣਾਇੰਦਾ। ਦੂਜੀ ਨਿਕਲੀ ਨਾਰ ਮੁਟਿਆਰ, ਲਾੜੀ ਮੌਤ ਰੂਪ ਵਖਾਇੰਦਾ। ਕਲਜੁਗ ਕੂੜ ਕੂੜਿਆਰੇ ਕੁੱਤੇ ਦਿਤੇ ਨਾਲ, ਦਿਸ਼ਾ ਦਿਸ਼ਾ ਵੇਖ ਵਖਾਇੰਦਾ। ਕਰੇ ਖੇਲ ਆਪ ਕਮਾਲ, ਬੇਨਜ਼ੀਰ ਨਜ਼ਰ ਕਿਸੇ ਨਾ ਆਇੰਦਾ । ਭੇਵ ਅਭੇਦਾ ਅਛਲ ਅਛੇਦਾ ਗੁਰਮੁਖਾਂ ਰਿਹਾ ਵਖਾਲ, ਜੋ ਵਖਾਏ ਸੋ ਕਰ ਵਖਾਇੰਦਾ। ਦਿਸ਼ਾ ਲਹਿੰਦੀ ਹੋਏ ਬੇਹਾਲ, ਬਿਹਬਲ ਹੋ ਸਰਬ ਕੁਰਲਾਇੰਦਾ। ਸਭ ਦੇ ਸਿਰ ਤੇ ਕੂਕੇ ਕਾਲ, ਕਲਜੁਗ ਡੌਰੂ ਡੰਕ ਵਜਾਇੰਦਾ। ਉਚੇ ਉਡਦੇ ਜਾਣ ਬੀਰ ਬੇਤਾਲ, ਬਿਸਤਰੇ ਸਭ ਦੇ ਸਿਰ ਬੰਧਾਇੰਦਾ। ਗੱਡੇ ਮੋਟਰਾਂ ਟਾਂਗੇ ਘੋੜੇ ਕਿਸੇ ਨਾ ਚਲੇ ਨਾਲ, ਜ਼ਿਮੀਂ ਅਸਮਾਨ ਅਧਵਿਚਕਾਰ ਸਰਬ ਫਿਰਾਇੰਦਾ। ਕਲਜੁਗ ਅੰਤ ਅਵਲੜੀ ਚਲੀ ਚਾਲ, ਲੇਖਾ ਲਿਖ ਨਾ ਕੋਇ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਧਿਆਨ, ਧਿਆਨ ਵਿਚ ਨਾ ਹਰਿ ਜੂ ਆਇੰਦਾ। ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਲਿਖ ਕੇ ਗਏ ਜੋ ਬਿਆਨ, ਬਿਆਨ ਕਲਮਬੰਦ ਕਰਾਇੰਦਾ। ਵੇਦ ਵਿਆਸਾ ਮੰਗਦਾ ਗਿਆ ਦਾਨ, ਪੂਤ ਸਪੂਤਾ ਬ੍ਰਹਿਮਣ ਗੌੜਾ ਝੋਲੀ ਪਾਇੰਦਾ। ਕਲਜੁਗ ਅੰਤਮ ਪਰਗਟ ਹੋਵੇ ਮਹਾਂਬਲੀ ਬਲਵਾਨ, ਬਲ ਆਪਣਾ ਆਪ ਜਣਾਇੰਦਾ। ਸੰਬਲ ਵਸੇ ਸਚ ਮਕਾਨ, ਇੱਟਾਂ ਗਾਰਾ ਨਾ ਕੋਇ ਲਾਇੰਦਾ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਵਖਾਇੰਦਾ। ਨਾਮ ਖੰਡਾਂ ਚਿੱਲਾ ਤੀਰ ਕਮਾਨ, ਤਰਕਸ਼ ਆਪਣੇ ਹੱਥ ਵਖਾਇੰਦਾ। ਕਾਗਦ ਕਲਮ ਸ਼ਾਹੀ ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਪੀਰ ਪੈਗ਼ੰਬਰ ਨੇਤਰ ਖੋਲ੍ਹ ਵੇਖਣ ਚੌਦਾਂ ਤਬਕ ਦੁਕਾਨ, ਮਸਲਾ ਹੱਕ ਨਾ ਕੋਇ ਪੜ੍ਹਾਇੰਦਾ । ਸਾਬਤ ਰਿਹਾ ਨਾ ਕਿਸੇ ਈਮਾਨ, ਆਲਮੀਨ ਵੇਖ ਵਖਾਇੰਦਾ। ਬਗਲੇ ਰੱਖ ਕੇ ਫਿਰਦੇ ਰਹੇ ਕੁਰਾਨ, ਕਾਅਬਾ ਹੱਕ ਨਾ ਕੋਇ ਜਣਾਇੰਦਾ। ਪਰਗਟ ਹੋਇਆ ਇਕ ਅਮਾਮ, ਮਹਿੰਦੀ ਸਭ ਦੇ ਹੱਥ ਲਗਾਇੰਦਾ। ਪੀਰ ਪੈਗ਼ੰਬਰ ਕਰੇ ਗ਼ੁਲਾਮ, ਬਰਦੇ ਆਪਣੇ ਅੱਗੇ ਲਾਇੰਦਾ। ਨਿਉਂ ਨਿਉਂ ਸਾਰੇ ਕਰਨ ਸਲਾਮ, ਸਲਾਮਾਂ ਲੈਕਮ ਸਭ ਦੀ ਝੋਲੀ ਪਾਇੰਦਾ। ਸਦੀ ਚੌਧਵੀਂ ਦੇ ਪੈਗ਼ਾਮ, ਪੀਰ ਪੈਗ਼ੰਬਰ ਆਪ ਸਮਝਾਇੰਦਾ। ਇਕੋ ਕਲਮਾ ਪੜ੍ਹੋ ਕਲਾਮ, ਕਾਦਰ ਕੁਦਰਤ ਆਪ ਸਮਝਾਇੰਦਾ। ਜਿਸ ਨੂੰ ਰਾਮ ਮੰਨਿਆ ਰਾਮ, ਸੋ ਰਾਮ ਫੇਰਾ ਪਾਇੰਦਾ। ਜਿਸ ਨੇ ਕ੍ਰਿਸ਼ਨ ਬਣਾਇਆ ਭਗਵਾਨ, ਸੋ ਆਪਣਾ ਰਾਹ ਜਣਾਇੰਦਾ। ਜਿਨ ਈਸਾ ਮੂਸਾ ਮੁਹੰਮਦ ਦਿਤਾ ਹੱਡ ਮਾਸ ਨਾੜੀ ਖ਼ਾਕੀ ਤਨ ਚਾਮ, ਚੰਮ ਦ੍ਰਿਸ਼ਟੀ ਸਭ ਦੀ ਖੋਜ ਖੁਜਾਇੰਦਾ। ਜਿਸ ਨਾਨਕ ਨਿਰਗੁਣ ਸਚਖੰਡ ਵਖਾਇਆ ਮਕਾਨ, ਗੋਬਿੰਦ ਆਪਣਾ ਪੁੱਤ ਬਣਾਇੰਦਾ। ਜਿਨ ਕਬੀਰ ਜੋਲਾਹੇ ਵਖਾਇਆ ਨਿਸ਼ਾਨ, ਸਚ ਨਿਸ਼ਾਨਾ ਇਕ ਹਲਾਇੰਦਾ। ਸੋ ਸਾਹਿਬ ਖੇਲ ਕਰੇ ਮਹਾਨ, ਮਹਿਮਾਂ ਆਪਣੀ ਨਾ ਕਿਸੇ ਸਮਝਾਇੰਦਾ। ਤਿੰਨੇ ਡੱਬੀਆਂ ਖੋਲ੍ਹੇ ਆਣ, ਡੱਬੇ ਆਪਣੇ ਵਿਚੋਂ ਬਾਹਰ ਕਢਾਇੰਦਾ। ਲੇਖਾ ਮਿਟੇ ਸਰਬ ਸ਼ੈਤਾਨ, ਹਰਾਮਖ਼ੋਰ ਰਹਿਣ ਕੋਇ ਨਾ ਪਾਇੰਦਾ। ਕਰੇ

ਖੇਲ ਨੌਜਵਾਨ, ਨੌਬਤ ਨਾਮ ਇਕ ਵਜਾਇੰਦਾ। ਗੋਬਿੰਦ ਸੂਰਾ ਬੇਪਹਿਚਾਣ, ਰੂਪ ਰੰਗ ਨਾ ਕੋਇ ਵਖਾਇੰਦਾ। ਨਾਮ ਖੰਡਾ ਖਿਚੇ ਸ਼ਬਦੀ ਵਿਚੋਂ ਮਿਆਨ, ਮੀਆਂ ਬੀਵੀ ਵੰਡ ਵੰਡਾਇੰਦਾ। ਦੋ ਜਹਾਨ ਆਏ ਤੁਫ਼ਾਨ, ਤੋਹਫ਼ਾ ਸਭ ਦੀ ਝੋਲੀ ਪਾਇੰਦਾ। ਨੱਠੀ ਜਾਏ ਅੰਜੀਲ ਕੁਰਾਨ, ਅੱਲਾ ਰਾਣੀ ਨੈਣ ਸ਼ਰਮਾਇੰਦਾ। ਕਰੇ ਖੇਲ ਆਪ ਭਗਵਾਨ, ਦੂਜਾ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਇਕੋ ਇਕ ਜਣਾਇੰਦਾ। ਵਿਸ਼ਨੂੰ ਵੇਖ ਆਪਣੀ ਕਾਰ, ਹਰਿ ਕਰਤਾ ਰਿਹਾ ਜਣਾਈਆ। ਕਲਜੁਗ ਅੰਤਮ ਦੁੱਖਾਂ ਭਰਿਆ ਸੰਸਾਰ, ਦੁਖੀਆਂ ਦੁਖ ਨਾ ਕੋਇ ਵੰਡਾਈਆ। ਕੋਟਨ ਭੁੱਖੇ ਰੋਵਣ ਜ਼ਾਰੋ ਜ਼ਾਰ, ਰਾਤੀਂ ਸੁੱਤਿਆਂ ਨੀਂਦ ਨਾ ਆਈਆ। ਕੋਟਨ ਕਰਨ ਮੌਜ ਬਹਾਰ, ਵੇਸਵਾ ਰਹੇ ਹੰਢਾਈਆ। ਕੋਟਨ ਧਾਹਾਂ ਰਹੇ ਮਾਰ, ਖ਼ਾਲੀ ਹੱਥ ਜਗਤ ਫਿਰਾਈਆ। ਕੋਟਨ ਅਸਵ ਹੋਏ ਅਸਵਾਰ, ਸ਼ਹਿਨਸ਼ਾਹ ਬੈਠੇ ਸੀਸ ਝੁਕਾਈਆ। ਕੋਟਨ ਤੇਰੇ ਚਰਨਾਂ ਕਰਨ ਨਿਮਸਕਾਰ, ਦੁਖੀ ਦੁੱਖ ਰਹੇ ਜਣਾਈਆ। ਕੋਟਨ ਸੁੱਤੇ ਪੈਰ ਪਸਾਰ, ਤੇਰੀ ਯਾਦ ਕਿਸੇ ਨਾ ਆਈਆ। ਕਲਜੁਗ ਅੰਤਮ ਹੋ ਤਿਆਰ, ਅਬਿਨਾਸ਼ੀ ਕਰਤਾ ਰਿਹਾ ਵਖਾਈਆ। ਆਪਣੀ ਅੱਖ ਲਏ ਉਘਾੜ, ਨੇਤਰ ਬੰਦ ਨਾ ਕੋਇ ਜਣਾਈਆ। ਸ੍ਰੀ ਭਗਵਾਨ ਸਭ ਦੇ ਅੰਦਰ ਕਰੇ ਪਸਾਰ, ਪਸਰ ਪਸਾਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਵਿਸ਼ਵ ਰਿਹਾ ਜਣਾਈਆ। ਵਿਸ਼ਨੂੰ ਕਹੇ ਮੈਂ ਕੀ ਕਰਾਂ ਵਿਚਾਰਾ, ਤੇਰਾ ਖੇਲ ਵਿਚਾਰ ਵਿਚ ਨਾ ਆਈਆ। ਆਦਿ ਭਰਿਆ ਤੂੰ ਮੇਰਾ ਭੰਡਾਰਾ, ਜੁਗ ਜੁਗ ਸੇਵ ਕਮਾਈਆ। ਕਲਜੁਗ ਅੰਤਮ ਮੈਂ ਵੀ ਹਾਰਾ, ਮੇਰੀ ਚਲੇ ਨਾ ਕੋਇ ਚਤੁਰਾਈਆ। ਤੂੰ ਕੂੜੀ ਕਿਰਿਆ ਬਣਾਇਆ ਵਡ ਸਿਕਦਾਰਾ, ਸਿਖਿਆ ਇਕੋ ਇਕ ਜਣਾਈਆ। ਜਿੰਨਾਂ ਚਿਰ ਕਲਜੁਗ ਜੀਵ ਨਾ ਰੋਵਣ ਜ਼ਾਰੋ ਜ਼ਾਰਾ, ਕਲਜੁਗ ਔਧ ਨਾ ਕੋਇ ਮੁਕਾਈਆ। ਪਿਛਲਾ ਲੇਖਾ ਲਿਖ ਕੇ ਗਏ ਚਾਰ ਲੱਖ ਬੱਤੀ ਹਜ਼ਾਰਾ, ਵੰਡਣ ਸਾਚੀ ਝੋਲੀ ਪਾਈਆ। ਏਸੇ ਕਾਰਨ ਪ੍ਰਭ ਜੂ ਕਰਿਆ ਖੇਲ ਨਿਆਰਾ, ਦੁਖੀਆਂ ਭੁੱਖਿਆਂ ਦੁੱਖ ਵਿਚ ਰਖਾਈਆ। ਕਲਜੁਗ ਅੰਤ ਸਾਰੇ ਕੱਠੇ ਹੋ ਕੇ ਮਾਰਨ ਇਕੋ ਨਾਅਰਾ, ਤੁਧ ਬਿਨ ਹੋਏ ਨਾ ਕੋਇ ਸਹਾਈਆ। ਨਾਲ ਵਿਸ਼ਨੂੰ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਲ ਕਲਕੀ ਲੈ ਅਵਤਾਰਾ, ਨਿਰਗੁਣ ਆਪਣਾ ਫੇਰਾ ਪਾਈਆ। ਦੁਖੀਆਂ ਭੁੱਖਿਆਂ ਦਏ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਮਾਰੇ ਮਾਰਾ, ਨੇਤਰ ਵੇਂਹਦਿਆਂ ਦਏ ਵਖਾਈਆ। ਕਲਜੁਗ ਬਦਲੇ ਸਤਿਜੁਗ ਧਾਰਾ, ਧਾਰ ਇਕੋ ਇਕ ਸਮਝਾਈਆ। ਊਚਾਂ ਨੀਚਾਂ ਗ਼ਰੀਬ ਨਿਮਾਣਿਆਂ ਵੱਡਿਆਂ ਛੋਟਿਆਂ ਬੁੱਢਿਆਂ ਬਾਲਾਂ ਕਰੇ ਇਕ ਪਿਆਰਾ, ਇਕੋ ਜਿਹਾ ਮਾਣ ਦਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਇਕੋ ਵਰ, ਸ੍ਰਿਸ਼ਟ ਸਬਾਈ ਇਕੋ ਰੰਗ ਰੰਗਾਈਆ। ਪੁਰਖ ਅਕਾਲ ਖੇਲ ਕਰੌਣਾ ਏਂ। ਸਚ ਨਿਸ਼ਾਨ ਇਕ ਝੁਲੌਣਾ ਏਂ। ਲੋਕਮਾਤ ਵੇਸ ਵਟੌਣਾ ਏਂ। ਜੋਤੀ ਜਾਮਾ ਪੌਣਾ ਏਂ। ਨਿਹਕਲੰਕ ਅਖਵੌਣਾ ਏਂ। ਰਾਉ ਰੰਕ ਜਗੌਣਾ ਏਂ। ਕੂੜ ਕੁੜਿਆਰ ਮਿਟੌਣਾ ਏਂ। ਕਲਜੁਗ ਖੇੜਾ ਢੌਣਾ ਏਂ। ਅੰਤ ਨਬੇੜਾ ਕਰੌਣਾ ਏਂ। ਧਰਤ ਮਾਤ ਦਾ ਖੁਲ੍ਹਾ ਵੇਹੜਾ ਵਖੌਣਾ ਏਂ। ਉਲਟੀ ਲੱਠ ਭਵੌਣਾ ਏਂ। ਨੱਠ ਨੱਠ ਪੰਧ ਮੁਕੌਣਾ ਏਂ। ਜਨ ਭਗਤਾਂ ਮਾਰਗ ਦੱਸ, ਇਕੋ ਰਾਹ ਵਖੌਣਾ ਏਂ। ਹਿਰਦੇ ਅੰਦਰ ਵਸ ਵਸ, ਸੋਹੰ ਅਜਪਾ ਜਾਪ ਜਪੌਣਾ ਏਂ। ਕਲਜੁਗ ਮੇਟ ਰੈਣ ਅੰਧੇਰੀ ਮਸ,

ਸਤਿਜੁਗ ਸਾਚਾ ਚੰਦ ਚਮਕੌਣਾ ਏਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਚੌਣਾ ਏਂ। ਆਪਣਾ ਖੇਲ ਰਚਾਵਾਂਗਾ। ਨਿਰਗੁਣ ਨੂਰ ਧਰਾਵਾਂਗਾ। ਦੋ ਜਹਾਨਾਂ ਵੇਖ ਵਖਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਉਠਾਵਾਂਗਾ। ਗੁਰ ਅਵਤਾਰ ਨਾਲ ਮਿਲਾਵਾਂਗਾ। ਪੀਰ ਪੈਗ਼ੰਬਰ ਪਰਦਾ ਲਾਹਵਾਂਗਾ। ਲੱਖ ਚੁਰਾਸੀ ਬਣ ਕਲੰਦਰ, ਲੋਕਮਾਤ ਨਚਾਵਾਂਗਾ। ਜਨ ਭਗਤਾਂ ਵਸ ਹਿਰਦੇ ਅੰਦਰ, ਅੰਤਰ ਆਤਮਾ ਮੇਲ ਮਿਲਾਵਾਂਗਾ। ਨੌਂ ਖੰਡ ਪ੍ਰਿਥਮੀ ਦੀਸੇ ਖੰਡਰ, ਇਕੋ ਖੰਡਾਂ ਖੜਗ ਇਕ ਚਮਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਂਵਾਂਗਾ। ਆਪਣਾ ਰੰਗ ਰੰਗੇਗਾ। ਕਿਸੇ ਕੋਲੋਂ ਨਾ ਸੰਗੇਗਾ । ਔਂਦਾ ਜਾਂਦਾ ਮੂਲ ਨਾ ਸੰਗੇਗਾ। ਲੱਖ ਚੁਰਾਸੀ ਧਰਮ ਰਾਏ ਦਰ ਟੰਗੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਆਂ ਪੁਰੀਆਂ ਆਪੇ ਲੰਘੇਗਾ । ਲੋਆਂ ਪੁਰੀਆਂ ਪਾਰ ਕਰਾਏਗਾ। ਆਪਣਾ ਖੇਲ ਖਲਾਏਗਾ। ਵਿਸ਼ਨੂੰ ਲੇਖਾ ਆਪ ਜਣਾਏਗਾ। ਬ੍ਰਹਮਾ ਪਰਦਾ ਆਪੇ ਲਾਹੇਵਾ। ਸ਼ੰਕਰ ਜੋਤੀ ਮੇਲ ਮਿਲਾਏਗਾ। ਤਿੰਨਾਂ ਵਿਚੋਲਾ ਆਪ ਅਖਵਾਏਗਾ। ਸਾਚਾ ਚੋਲਾ ਆਪ ਬਦਲਾਏਗਾ। ਜਨ ਭਗਤਾਂ ਮਾਣ ਦਿਵਾਏਗਾ। ਸਾਚੀ ਕਰਨੀ ਫੇਰ ਕਮਾਏਗਾ। ਮਰਨੀ ਮਾਰ ਫੇਰ ਜਵਾਏਗਾ। ਤਰਨੀ ਤਾਰ ਤੁਰਤ ਮਿਲਾਏਗਾ। ਬ੍ਰਹਿਮੰਡ ਖੰਡ ਆਪਣਾ ਰਾਜ ਜੋਗ ਜਣਾਏਗਾ। ਸੋਹੰ ਢੋਲਾ ਸਾਚਾ ਬੋਲਾ ਇਕ ਸੁਣਾਏਗਾ। ਪਰਦਾ ਉਹਲਾ ਆਪ ਉਠਾਏਗਾ। ਦੀਨ ਮਜ਼੍ਹਬ ਰੌਲਾ ਕੋਇ ਨਾ ਪਾਏਗਾ। ਲੱਖ ਚੁਰਾਸੀ ਹੋਲਾ ਆਪ ਜਣਾਏਗਾ। ਬਣ ਤੋਲਾ ਜੀਵ ਜੰਤ ਤੋਲ ਤੁਲਾਏਗਾ। ਆਦਿ ਜੁਗਾਦੀ ਰਹੇ ਅਡੋਲਾ, ਜਨ ਭਗਤਾਂ ਆਪਣੀ ਗੋਦ ਉਠਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਚਲਾਏਗਾ। ਆਪਣਾ ਰਾਹ ਜਣਾਵਾਂਗਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਆਪ ਪੜ੍ਹਾਵਾਂਗਾ। ਚੌਦਾਂ ਵਿਦਿਆ ਮਾਣ ਗਵਾਵਾਂਗਾ। ਰਾਗ ਅਨਾਦੀ ਇਕ ਸੁਣਾਵਾਂਗਾ। ਵਿਸਮਾਦੀ ਨਜ਼ਰੀ ਆਵਾਂਗਾ। ਸੰਤ ਸੁਹੇਲੇ ਫੜ ਉਠਾਵਾਂਗਾ। ਗੁਰ ਚੇਲੇ ਨਾਲ ਰਲਾਵਾਂਗਾ। ਹਰਿ ਕੇ ਨਾਮ ਤੋਂ ਜੋ ਬੈਠੇ ਵੇਹਲੇ, ਸਾਰੇ ਮੇਟ ਮਿਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਵਾਂਗਾ। ਆਪਣਾ ਖੇਲ ਕਰਾਂਗਾ। ਸਚ ਸਿੰਘਾਸਣ ਆਪੇ ਚੜ੍ਹਾਂਗਾ। ਨਿਰਭੌ ਹੋ ਕਦੇ ਨਾ ਡਰਾਂਗਾ। ਲੱਖ ਚੁਰਾਸੀ ਅੰਦਰ ਵੜਾਂਗਾ। ਗੁਰਮੁਖ ਸੱਜਣ ਫੜਾਂਗਾ। ਆਪਣੀ ਕਰਨੀ ਆਪੇ ਕਰਾਂਗਾ। ਕਲਜੁਗ ਕੂੜੀ ਕਿਰਿਆ ਅੰਤਮ ਹਰਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਧਰਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰੇ ਆਪੇ ਖੜਾਂਗਾ। ਸਚਖੰਡ ਦਵਾਰ ਸੁਹਾਏਗਾ। ਥਿਰ ਘਰ ਕੁੰਡਾ ਲਾਹੇਗਾ। ਪਿਤਾ ਪੂਤ ਵੇਖ ਵਖਾਏਗਾ। ਪੁਰਖ ਅਕਾਲ ਜੋਤ ਜਗਾਏਗਾ। ਸ਼ਬਦ ਗੋਬਿੰਦ ਡੰਕ ਵਜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪ ਆਪਣੀ ਗੰਢ ਪਵਾਏਗਾ। ਪਿਤਾ ਪੂਤ ਦੇਵੇ ਗੰਢ, ਗੋਬਿੰਦ ਪੁਰਖ ਅਕਾਲ ਮਨਾਈਆ। ਪਿਤਾ ਪੂਤ ਪਏ ਠੰਡ, ਸੀਤਲ ਧਾਰ ਜਣਾਈਆ। ਪਿਤਾ ਪੂਤ ਪਿਛਲੀ ਮੇਟੇ ਵੰਡ, ਅੱਗੇ ਹੱਦ ਨਾ ਕੋਇ ਰਖਾਈਆ। ਪੂਤ ਪਿਤਾ ਟੁੱਟੀ ਲਏ ਗੰਢ, ਗੰਢਣਹਾਰ ਗੋਪਾਲ ਗੋਸਾਈਂਆ। ਪਿਤਾ ਪੂਤ ਦੇਵੇ ਅਨੰਦ, ਨੰਦ ਚੰਦ ਇਕ ਰੁਸ਼ਨਾਈਆ। ਪੂਤ ਪਿਤਾ ਗਾਏ ਛੰਦ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਪਿਤਾ ਪੂਤ ਖ਼ੁਸ਼ੀ ਕਰਾਏ ਬੰਦ ਬੰਦ, ਹੰ ਬ੍ਰਹਮ ਇਕ ਦਰਸਾਈਆ। ਕਰੇ

ਖੇਲ ਸੂਰਾ ਸਰਬੰਗ, ਸਰਬ ਕਲਾ ਵਡ ਵਡਿਆਈਆ। ਲੇਖਾ ਜਾਣ ਸਰਬ ਵਰਭੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਪਿਤਾ ਪੂਤ ਖੋਲ੍ਹੇ ਭੇਵ, ਅਭੇਦ ਆਪ ਜਣਾਇੰਦਾ। ਪਿਤਾ ਪੂਤ ਸਾਚੀ ਸੇਵ, ਸੇਵਕ ਰੂਪ ਵਟਾਇੰਦਾ। ਪਿਤਾ ਪੂਤ ਸਦਾ ਨਿਹਕੇਵ, ਨਿਹਚਲ ਧਾਮ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਇੰਦਾ। ਪਿਤਾ ਪੂਤ ਰੰਗ ਅਗੰਮ, ਅਗੰਮੜਾ ਆਪ ਰੰਗਾਈਆ। ਪਿਤਾ ਪੂਤ ਇਕੋ ਕੰਮ, ਕਲ ਕਰਨੀ ਆਪ ਕਰਾਈਆ। ਪਿਤਾ ਪੂਤ ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਰੂਪ ਨਾ ਕੋਇ ਵਟਾਈਆ। ਪਿਤਾ ਪੂਤ ਨਾ ਮਰੇ ਨਾ ਪਏ ਜੰਮ, ਗੋਬਿੰਦ ਪੁਰਖ ਅਕਾਲ ਇਕ ਕੁੜਮਾਈਆ। ਪਿਤਾ ਪੂਤ ਨਾ ਰੋਵੇ ਛੰਮ ਛੰਮ, ਬੰਸ ਸਰਬੰਸ ਲੇਖੇ ਲਾਈਆ। ਪਿਤਾ ਪੂਤ ਨਾ ਤ੍ਰਿਸਨਾ ਨਾ ਕੋਈ ਤਮ, ਤਾਮਸ ਅਵਰ ਨਾ ਕੋਇ ਰਖਾਈਆ। ਪਿਤਾ ਪੂਤ ਜਾਇਣ ਮੰਨ, ਇਕੋ ਘਰ ਵੱਜੇ ਵਧਾਈਆ। ਪਿਤਾ ਪੂਤ ਬੇੜਾ ਦੇਵੇ ਬੰਨ੍ਹ, ਬਣ ਖੇਵਟ ਖੇਟਾ ਰਿਹਾ ਚਲਾਈਆ। ਪਿਤਾ ਪੂਤ ਇਕੋ ਰਾਗ ਇਕੋ ਕੰਨ, ਇਕੋ ਨਾਦ ਸ਼ਨਵਾਈਆ। ਪਿਤਾ ਪੂਤ ਨਾ ਛੱਪਰ ਨਾ ਕੋਇ ਛੰਨ, ਬਿਨ ਚਾਰ ਦੀਵਾਰ ਡੇਰਾ ਲਾਈਆ। ਪਿਤਾ ਪੂਤ ਆਦਿ ਜੁਗਾਦਿ ਜੁਗ ਜੁਗ ਜੋ ਘੜਿਆ ਸੋ ਦੇਵਣ ਭੰਨ, ਸੁਤ ਸ਼ਬਦ ਪਿਤਾ ਪੁਰਖ ਅਕਾਲ ਨਿਰਗੁਣ ਨਜ਼ਰੀ ਆਈਆ। ਖੇਲ ਅੰਦਰ ਹੋਏ ਖੇਲ, ਖ਼ਾਲਕ ਖ਼ਲਕ ਖੇਲ ਕਰਾਇੰਦਾ। ਖੇਲ ਅੰਦਰ ਚੜ੍ਹੇ ਤੇਲ, ਸਾਚਾ ਸਗਨ ਮਨਾਇੰਦਾ। ਖੇਲ ਅੰਦਰ ਹੋਏ ਮੇਲ, ਮੇਲ ਮਿਲਾਵਾ ਆਪ ਕਰਾਇੰਦਾ। ਖੇਲ ਅੰਦਰ ਕਲਜੁਗ ਜੀਵ ਹੋ ਜਾਣ ਫੇਲ, ਪਰਚਾ ਪਾਸ ਨਾ ਕੋਇ ਕਰਾਇੰਦਾ। ਖੇਲ ਅੰਦਰ ਕਰੇ ਵੇਹਲ, ਲੱਖ ਚੁਰਾਸੀ ਖ਼ਾਕ ਮਿਲਾਇੰਦਾ। ਖੇਲ ਅੰਦਰ ਧਰਮ ਰਾਏ ਦੀ ਘੱਤੇ ਜੇਲ, ਬੰਦੀਖ਼ਾਨਾ ਇਕ ਜਣਾਇੰਦਾ। ਖੇਲ ਅੰਦਰ ਮਿਲੇ ਸੱਜਣ ਸੁਹੇਲ, ਘਰ ਆ ਆ ਆਪ ਉਠਾਇੰਦਾ। ਖੇਲ ਅੰਦਰ ਕਰ ਦਏ ਰੇਲ ਪੇਲ, ਉਲਟੀ ਸਿਧੀ ਆਪ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਬੇਅੰਤ ਬੇਅੰਤ ਆਦਿ ਅੰਤ ਆਪ ਜਣਾਇੰਦਾ। ਖੇਲ ਅੰਦਰ ਮਨ ਦੌੜੇ, ਆਪਣਾ ਬਲ ਧਰਾਈਆ। ਖੇਲ ਅੰਦਰ ਰਸ ਵੇਖੇ ਫਿਕੇ ਕੌੜੇ, ਕੂੜੀ ਕਿਰਿਆ ਨਾਲ ਮਿਲਾਈਆ। ਖੇਲ ਅੰਦਰ ਮਨ ਮਨੂਆ ਗੁਰ ਸ਼ਬਦੀ ਹੋੜੇ, ਇਕੋ ਨਾਮ ਸੁਣਾਈਆ। ਖੇਲ ਅੰਦਰ ਵਿਛੜੇ ਜੋੜੇ, ਮੇਲ ਮਿਲਾਵਾ ਇਕ ਕਰਾਈਆ। ਖੇਲ ਅੰਦਰ ਤਰਦੇ ਰੋੜ੍ਹੇ, ਖੇਲ ਅੰਦਰ ਡੁੱਬਦੇ ਲਏ ਤਰਾਈਆ। ਖੇਲ ਅੰਦਰ ਦਰ ਆਏ ਖ਼ਾਲੀ ਮੋੜੇ, ਖੇਲ ਅੰਦਰ ਖ਼ਾਲੀ ਝੋਲੀਆਂ ਦਏ ਭਰਾਈਆ। ਖੇਲ ਅੰਦਰ ਮਨਮੁਖ ਰੱਖੇ ਕੋਰੇ, ਖੇਲ ਅੰਦਰ ਗੁਰਮੁਖ ਇਕੋ ਘਰ ਜਣਾਈਆ। ਖੇਲ ਅੰਦਰ ਕਾਹਨਾ ਕ੍ਰਿਸ਼ਨਾ ਘਰ ਗਵਾਲਿਆਂ ਬਣਿਆ ਛੋਹਰੇ, ਖੇਲ ਅੰਦਰ ਸੀਸ ਮੁਕਟ ਤਾਜ ਸੁਹਾਈਆ। ਖੇਲ ਅੰਦਰ ਸੱਸੇ ਉਪਰ ਲਾਏ ਹੋੜੇ, ਖੇਲ ਅੰਦਰ ਹਾਹਾ ਟਿੱਪੀ ਹੰ ਬ੍ਰਹਮ ਰੂਪ ਵਖਾਈਆ। ਖੇਲ ਅੰਦਰ ਵੇਖੇ ਜ਼ੋਰੋ ਜ਼ੋਰੇ, ਖੇਲ ਅੰਦਰ ਜ਼ੇਰ ਜ਼ਬਰ ਮਿਟਾਈਆ। ਖੇਲ ਅੰਦਰ ਭਗਤ ਭਗਵਾਨ ਨੂੰ ਮਾਰਨ ਹਨੋਰੇ, ਤਾਅਨਾ ਦੇ ਦੇ ਰਹੇ ਡਰਾਈਆ। ਖੇਲ ਅੰਦਰ ਸੰਤ ਕੰਤ ਪ੍ਰਭ ਆਪੇ ਬੌਹੜੇ, ਰੁੱਸੇ ਲਏ ਮਨਾਈਆ। ਖੇਲ ਅੰਦਰ ਅੱਗੇ ਦਿਨ ਰਹਿ ਗਏ ਥੋੜੇ, ਸਾਚਾ ਖੇਲ ਸਭ ਨੂੰ ਦਏ ਜਣਾਈਆ । ਖੇਲ ਅੰਦਰ ਨਾਨਕ ਸੁੱਤਾ ਸੇਜਾਂ ਰੋੜੇ, ਖੇਲ ਅੰਦਰ ਗੋਬਿੰਦ ਸੱਥਰ ਇਕ ਵਿਛਾਈਆ। ਖੇਲ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਕਾਇਆ ਪੰਜ ਤੱਤ ਕੀਤੇ ਬੰਦ ਭੋਰੇ, ਭੋਰੀ ਭੋਰੀ ਆਪਣਾ ਦਰਸ ਦਿਖਾਈਆ। ਖੇਲ ਅੰਦਰ ਧੰਨ ਮਾਲ ਲੁੱਟਣ ਚੋਰ ਚੋਰੇ, ਚੋਰੀ

ਚੋਰੀ ਘਰ ਵਿਚ ਸੰਨ ਲਗਾਈਆ। ਖੇਲ ਅੰਦਰ ਗਾਇਣ ਦੋਹਰੇ, ਸਰਗੁਣ ਨਿਰਗੁਣ ਰਹੇ ਧਿਆਈਆ। ਖੇਲ ਅੰਦਰ ਧੰਨੇ ਜੱਟ ਵੱਛੀਆਂ ਵੱਛੇ ਮੋੜੇ, ਖੇਲ ਅੰਦਰ ਖੂਹਾ ਰਿਹਾ ਗਿੜਾਈਆ। ਖੇਲ ਅੰਦਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਵਡਿਆਈਆ। ਖੇਲ ਅੰਦਰ ਗੁਰ ਅਵਤਾਰ, ਖੇਲ ਖ਼ਾਲਕ ਖ਼ਲਕ ਜਣਾਇੰਦਾ। ਖੇਲ ਅੰਦਰ ਸ਼ਬਦ ਧਾਰ, ਅਨਾਦ ਅਨਾਦੀ ਆਪ ਸੁਣਾਇੰਦਾ। ਖੇਲ ਅੰਦਰ ਕਰ ਪਸਾਰ, ਖੇਲ ਖੇਲ ਨਾਲ ਰਲਾਇੰਦਾ। ਖੇਲ ਅੰਦਰ ਕੋਟਨ ਜਿਤ ਜਿਤ ਗਏ ਹਾਰ, ਖੇਲ ਅੰਦਰ ਬਾਜ਼ੀ ਆਪਣੇ ਹੱਥ ਕਰਾਇੰਦਾ। ਖੇਲ ਅੰਦਰ ਕਰਾਏ ਵਣਜ ਵਪਾਰ, ਚੌਦਾਂ ਹੱਟ ਚੌਦਾਂ ਲੋਕ ਰਾਹ ਚਲਾਇੰਦਾ। ਖੇਲ ਅੰਦਰ ਸਵਾਂਗ ਰਚਾਏ ਬਾਜ਼ੀਗਰ ਨਟ, ਸਵਾਂਗੀ ਆਪਣ ਸ੍ਵਾਂਗ ਵਟਾਇੰਦਾ। ਖੇਲ ਅੰਦਰ ਵਿਕੇ ਹੱਟੋ ਹੱਟ, ਆਪਣੀ ਕੀਮਤ ਨਾ ਕੋਇ ਜਣਾਇੰਦਾ। ਖੇਲ ਅੰਦਰ ਹੋਏ ਪੁਰਖ ਸਮਰਥ, ਸਭ ਨੂੰ ਆਪਣੀ ਝੋਲੀ ਪਾਇੰਦਾ। ਖੇਲ ਅੰਦਰ ਜਨ ਭਗਤਾਂ ਦੇਵੇ ਨਾਮ ਵੱਥ, ਵਸਤ ਇਕੋ ਇਕ ਵਰਤਾਇੰਦਾ। ਖੇਲ ਅੰਦਰ ਜੂਠੇ ਝੂਠੇ ਰੱਖੇ ਖ਼ਾਲੀ ਹੱਥ, ਲੱਭਿਆਂ ਹੱਥ ਕਿਸੇ ਨਾ ਆਇੰਦਾ। ਜਿਸ ਨੂੰ ਕਿਰਪਾ ਕਰ ਆਪਣੀ ਖੇਲ ਦੇਵੇ ਦੱਸ, ਦਹਿ ਦਿਸ਼ਾ ਦੋ ਜਹਾਨ ਇਕੋ ਨਜ਼ਰੀ ਆਇੰਦਾ। ਸੋ ਕਹੇ ਮੈਂ ਤੇਰੇ ਵਸ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਇਕੋ ਢੋਲਾ ਸੋਹੰ ਨਾਉਂ ਵਖਾਇੰਦਾ।