੨੮ ਮਾਘ ੨੦੧੯ ਬਿਕ੍ਰਮੀ ਤਾਰਾ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ
ਸਤਿ ਪੁਰਖ ਸਦਾ ਸਮਰਥ, ਸਮਰਥ ਖੇਲ ਕਰਾਇੰਦਾ। ਆਪਣੀ ਕਰਨੀ ਰੱਖੇ ਆਪਣੇ ਵਸ, ਵਸੀਕਾਰ ਆਪ ਅਖਵਾਇੰਦਾ। ਆਪੇ ਜਾਣੇ ਆਪਣੀ ਗਥ, ਗਾਥਾ ਆਪਣੇ ਵਿਚ ਸਮਾਇੰਦਾ। ਆਪੇ ਜਾਣੇ ਆਪਣਾ ਰਥ, ਰਥ ਰਥਵਾਹੀ ਆਪ ਚਲਾਇੰਦਾ। ਆਪਣੇ ਗ੍ਰਹਿ ਆਪੇ ਵਸ, ਆਪਣਾ ਮੰਦਰ ਆਪ ਸੁਹਾਇੰਦਾ। ਆਪਣਾ ਜਾਣ ਆਪੇ ਰਸ, ਆਪਣੇ ਵਿਚ ਚੁਆਇੰਦਾ। ਆਪਣਾ ਕਰ ਆਪ ਪਰਕਾਸ਼, ਪਰਕਾਸ਼ ਆਪਣੇ ਵਿਚੋਂ ਧਰਾਇੰਦਾ। ਆਪਣਾ ਮਾਰਗ ਆਪੇ ਦੱਸ, ਆਪ ਆਪਣਾ ਰਾਹ ਚਲਾਇੰਦਾ। ਆਪਣੇ ਅੰਤਰ ਆਪੇ ਹੱਸ, ਆਪਣੀ ਖ਼ੁਸ਼ੀ ਆਪ ਮਨਾਇੰਦਾ। ਆਪਣਾ ਗਾ ਆਪੇ ਜਸ, ਸਿਫ਼ਤ ਸਾਲਾਹ ਆਪ ਬਣ ਜਾਇੰਦਾ। ਆਪਣੀ ਧਾਰ ਕਰ ਪਰਗਟ, ਪਰਗਟ ਧਾਰ ਨੂਰ ਵਖਾਇੰਦਾ। ਆਪਣਾ ਖੋਲ੍ਹ ਆਪੇ ਹੱਟ, ਆਪਣੀ ਵਸਤ ਵਰਤਾਇੰਦਾ। ਆਪਣੀ ਮਹਿਮਾਂ ਜਾਣ ਅਕਥ, ਆਪ ਆਪਣਾ ਨਾਉਂ ਦ੍ਰਿੜਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਆਪਣੇ ਵਿਚ ਧਰਾਇੰਦਾ। ਆਪਣੀ ਕਰਨੀ ਦੱਸਣ ਯੋਗ, ਕਰਤਾ ਇਕ ਵੱਡੀ ਵਡਿਆਈਆ। ਆਪਣਾ ਮਾਨਣਹਾਰਾ ਰਸ ਭੋਗ, ਭੋਗੀ ਇਕੋ ਬੇਪਰਵਾਹੀਆ। ਆਪਣਾ ਕਰਨਹਾਰ ਸੰਜੋਗ ਧੁਰ ਸੰਜੋਗੀ ਮੇਲ ਮਿਲਾਈਆ। ਆਪਣਾ ਦੇਵਣਹਾਰਾ ਦਰਸ ਅਮੋਘ, ਪਰਦਾ ਨਕ਼ਾਬ ਨਾ ਕੋਇ ਰਖਾਈਆ। ਆਪਣਾ ਵਸਾਵਣਹਾਰਾ ਕੋਟ, ਬੰਕ ਇਕੋ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪਣੇ ਵਿਚ ਰਖਾਈਆ। ਸਾਚਾ ਭੇਵ ਪੁਰਖ ਅਗੰਮ, ਅਗੰਮ ਆਪਣੇ ਵਿਚ ਰਖਾਇੰਦਾ। ਆਦਿ ਜੁਗਾਦਿ ਨਿਹਕਰਮੀ ਕਰੇ ਆਪਣਾ ਕੰਮ, ਕਰਮ ਕਾਂਡ ਰੂਪ ਨਾ ਕੋਇ ਵਟਾਇੰਦਾ। ਵਸਣਹਾਰਾ ਬਿਨ ਛੱਪਰੀ ਛੰਨ, ਸਚ ਮਹੱਲ ਆਸਣ ਲਾਇੰਦਾ। ਨਿਰਵੈਰ
ਪੁਰਖ ਬੇੜਾ ਬੰਨ੍ਹ, ਨਿਰਗੁਣ ਆਪਣਾ ਰਾਹ ਜਣਾਇੰਦਾ। ਅਕਾਲ ਪੁਰਖ ਜਨਨੀ ਜਨ, ਅਜੂਨੀ ਰਹਿਤ ਵੰਡ ਵੰਡਾਇੰਦਾ। ਕਰ ਖੇਲ ਸ੍ਰੀ ਭਗਵਨ, ਆਪਣੀ ਕਲ ਧਰਾਇੰਦਾ। ਸਦਾ ਸਦ ਅਛਲ ਅਛਲ, ਭੇਵ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਵੰਡਾਇੰਦਾ। ਆਪ ਆਪਣੀ ਵੰਡੇ ਵੰਡ, ਵੰਡਣਹਾਰ ਵਡ ਵਡਿਆਈਆ। ਆਪ ਆਪਣੀ ਮਾਰੇ ਕੰਧ, ਬਣ ਸੇਵਕ ਸੇਵ ਕਮਾਈਆ। ਆਪ ਆਪਣੀ ਧਾਰ ਕਰੇ ਬੰਦ, ਬੰਦਸ਼ ਅਵਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਈਆ। ਖੋਲ੍ਹੇ ਭੇਵ ਹਰਿ ਅਪਾਰਾ, ਅਪਰੰਪਰ ਆਪ ਜਣਾਇੰਦਾ। ਸੋ ਪੁਰਖ ਨਿਰੰਜਣ ਹੋ ਨਿਆਰਾ, ਹਰਿ ਪੁਰਖ ਨਿਰੰਜਣ ਬ੍ਰਹਮ ਆਪਣਾ ਪਰਦਾ ਲਾਹਿੰਦਾ। ਏਕੰਕਾਰ ਵੇਖਣਹਾਰਾ, ਆਦਿ ਨਿਰੰਜਣ ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਕਰ ਪਸਾਰਾ, ਸ੍ਰੀ ਭਗਵਾਨ ਸਚ ਹੁਲਾਰਾ ਪਾਰਬ੍ਰਹਮ ਪ੍ਰਭ ਇਕੋ ਰੰਗ ਵਖਾਇੰਦਾ। ਦੇਵਣਹਾਰਾ ਵਡ ਭੰਡਾਰਾ, ਦਰ ਦਰਵੇਸ਼ ਬਣ ਲਿਖਾਰਾ, ਅਲੱਖ ਅਲੱਖਨਾ ਇਕੋ ਅਲਖ ਜਗਾਇੰਦਾ। ਸ਼ਾਹੋ ਭੂਪ ਵਡ ਸਿਕਦਾਰਾ, ਹੁਕਮੀ ਹੁਕਮ ਖੇਲ ਨਿਆਰਾ, ਲੇਖਾ ਜਾਣੇ ਧੁਰ ਦਰਬਾਰਾ, ਧੁਰਦਰਗਾਹੀ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਧਾਰ ਧਾਰ ਵਿਚੋਂ ਪਰਗਟਾਇੰਦਾ। ਆਪਣੀ ਧਾਰ ਜੋਤ ਸਰੂਪ, ਜੋਤੀ ਜੋਤ ਜੋਤ ਰੁਸ਼ਨਾਈਆ। ਰੂਪ ਰੰਗ ਨਾ ਕੋਇ ਰੇਖ, ਅਨੂਪ ਵਡ ਵਡਿਆਈਆ। ਵਸਣਹਾਰਾ ਆਪਣੇ ਦੇਸ, ਸਾਚੇ ਤਖ਼ਤ ਸੋਭਾ ਪਾਈਆ। ਤਖ਼ਤ ਨਿਵਾਸੀ ਆਪੇ ਕਰੇ ਆਦੇਸ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਆਪੇ ਸ਼ਾਹ ਬਣ ਨਰੇਸ਼, ਨਰ ਆਪਣਾ ਨਾਉਂ ਪਰਗਟਾਈਆ। ਆਪੇ ਹੋਏ ਭਿਖਾਰੀ ਦਰਵੇਸ਼, ਖ਼ਾਲੀ ਝੋਲੀ ਅੱਗੇ ਡਾਹੀਆ। ਆਪੇ ਕਰੇ ਸਾਚਾ ਹੇਤ, ਹਿਤਕਾਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨਹਾਰ ਵਡ ਵਡਿਆਈਆ। ਕਰੇ ਖੇਲ ਕਰਨੀ ਕਰਤਾਰ, ਕਰਤਾ ਪੁਰਖ ਦਇਆ ਕਮਾਇੰਦਾ। ਆਪਣੀ ਇਛਿਆ ਆਪੇ ਧਾਰ, ਸਾਚੀ ਭਿਛਿਆ ਝੋਲੀ ਪਾਇੰਦਾ। ਇਛਿਆ ਭਿਛਿਆ ਏਕਾ ਸਾਰ, ਸਾਰ ਸ਼ਬਦ ਰੂਪ ਵਟਾਇੰਦਾ। ਸਾਰ ਸ਼ਬਦ ਕਰ ਤਿਆਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਸਤਿ ਵਖਾ ਸਚ ਅਸਥਾਨ, ਭੂਮਕਾ ਰੂਪ ਨਾ ਕੋਇ ਜਣਾਇੰਦਾ। ਨਿਰਵੈਰ ਪੁਰਖ ਅਕਾਲ ਮੂਰਤ ਨਜ਼ਰੀ ਆਏ ਨਰ ਨਿਰੰਕਾਰ, ਨੌਜਵਾਨ ਸੀਸ ਜਗਦੀਸ ਇਕੋ ਤਾਜ ਟਿਕਾਇੰਦਾ। ਆਦਿ ਆਦਿ ਹੁਕਮਰਾਨ ਸਤਿ ਸਤਿ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇੰਦਾ। ਸਾਚਾ ਵੇਸ ਵੇਸ ਅਵੱਲਾ, ਇਕੋ ਇਕ ਜਣਾਈਆ। ਏਕਾ ਏਕ ਸਦ ਇਕੱਲਾ, ਇਕੋ ਘਰ ਵਸਾਈਆ। ਏਕਾ ਏਕ ਫੜਾਏ ਪੱਲਾ, ਪੱਲੂ ਗੰਢ ਬੰਧਾਈਆ। ਏਕਾ ਏਕ ਰੂਪ ਨਾ ਰੰਗ ਰੇਖ, ਰੱਖਕ ਹੋਏ ਸਭਨੀ ਥਾਈਂਆ। ਏਕ ਏਕ ਇਕ ਆਦੇਸ, ਇਕੋ ਸੀਸ ਝੁਕਾਈਆ। ਇਕ ਨੂਰ ਜੋਤ ਪਰਵੇਸ਼, ਪਰਵਰਸ਼ ਕਰੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧਾਰ ਸਾਰ ਕਰ ਪਿਆਰ, ਸਾਰ ਆਪਣੀ ਦਏ ਜਣਾਈਆ। ਸਾਰ ਸਾਰ ਸਾਰ ਸਮਾਲ, ਸਰਬ ਸਰਬ ਜਣਾਈਆ। ਦੀਨ ਦੀਨ ਦੀਨ ਦਿਆਲ, ਦਇਆਨਿਧ ਅਖਵਾਈਆ। ਪਾਲ ਪਾਲ ਕਰ ਪ੍ਰਿਤਪਾਲ, ਪ੍ਰਿਤਪਾਲਕ ਦਏ ਵਡਿਆਈਆ। ਲਾਲ ਲਾਲ ਅਨਮੁਲੜਾ ਲਾਲ, ਘਰ ਸਾਚੇ ਇਕ ਪਰਗਟਾਈਆ। ਸਿਖਾਲ ਸਿਖਾਲ ਸਿਖਿਆ
ਇਕ ਸਿਖਾਲ, ਸਾਚਾ ਮਾਰਗ ਦਏ ਜਣਾਈਆ । ਘਾਲ ਘਾਲ ਘਾਲਨ ਘਾਲ, ਘਾਲੀ ਘਾਲ ਇਕ ਦਰਸਾਈਆ। ਸਵਾਲ ਸਵਾਲ ਇਕ ਸਵਾਲ, ਬਣ ਸਵਾਲੀ ਆਪਣੇ ਅੱਗੇ ਪਾਈਆ। ਜਵਾਬ ਜਵਾਬ ਇਕ ਜਵਾਬ, ਲਾਜਵਾਬ ਇਕ ਦਰਸਾਈਆ। ਨਵਾਬ ਨਵਾਬ ਸ਼ਾਹ ਨਵਾਬ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਖ਼ਵਾਬ ਖ਼ਵਾਬ ਖ਼ਵਾਬ, ਖ਼ਾਹਸ਼ ਇਕੋ ਇਕ ਪਰਗਟਾਈਆ। ਦਾਦ ਦਾਦ ਦਾਦ, ਵਸਤ ਅਮੋਲਕ ਝੋਲੀ ਪਾਈਆ। ਸਮਾਜ ਸਮਾਜ ਸਮਾਜ, ਸਚ ਸੁੱਚ ਵਡਿਆਈਆ। ਰਾਜ ਰਾਜ ਰਾਜ, ਰਾਜ ਜੋਗੀਸ਼ਰ ਇਕ ਦ੍ਰਿੜਾਈਆ। ਕਾਜ ਕਾਜ ਕਾਜ, ਕਰਤਾ ਪੁਰਖ ਆਪਣਾ ਕਾਜ ਰਚਾਈਆ। ਨਿਰਗੁਣ ਨਿਰਵੈਰ ਪੁਰਖ ਮਾਰ ਆਵਾਜ, ਆਪਣੀ ਧਾਰ ਆਪਣੇ ਵਿਚੋਂ ਜਗਾਈਆ। ਸਾਰ ਤੇਰੀ ਪੂਰੀ ਕਰੇ ਖ਼ਾਹਸ਼, ਆਸ਼ਾ ਤੇਰੇ ਨਾਲ ਮਿਲਾਈਆ। ਜੋਤੀ ਜੋਤ ਕਰ ਪਰਕਾਸ਼, ਆਪਣੀ ਉਂਗਲੀ ਲਏ ਲਗਾਈਆ। ਕਰ ਕਰ ਦਾਸੀ ਦਾਸ, ਸਾਚੀ ਸੇਵਾ ਇਕ ਸਮਝਾਈਆ। ਰੂਪ ਦਰਸਾ ਸਾਖਿਆਤ, ਸਾਚਾ ਸਚ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਰ ਤੇਰੀ ਪਾਏ ਸਾਰ, ਕਿਰਪਾ ਕਰ ਆਪ ਨਿਰੰਕਾਰ, ਨਿਰਾਧਾਰ ਧਾਰ ਧਾਰ ਧਾਰ ਵਿਚ ਜਣਾਈਆ। ਧਾਰ ਧਾਰ ਹਰਿ ਖੇਲ ਰਚਾਈ, ਨਿਰਗੁਣ ਆਪਣੀ ਕਲ ਵਰਤਾਇੰਦਾ। ਇਕੋ ਇਛਿਆ ਲਈ ਪਰਗਟਾਈ, ਭਿਛਿਆ ਝੋਲੀ ਪਾਇੰਦਾ। ਕਰ ਕਿਰਪਾ ਬਣਾਈ ਜਗਤ ਮਾਈ, ਮਮਤਾ ਅਵਰ ਨਾ ਕੋਇ ਰਖਾਇੰਦਾ। ਤੱਤਵ ਤੱਤ ਨਾ ਕੋਇ ਰਖਾਈ, ਰੂਪ ਰੰਗ ਨਾ ਵੰਡ ਵੰਡਾਇੰਦਾ। ਨਾਰ ਕੰਤ ਨਾ ਕੋਇ ਹੰਢਾਈ, ਸੁੰਞੀਂ ਸੇਜ ਸੁਹਾਇੰਦਾ। ਸਾਚੀ ਸੇਵਾ ਆਪ ਲਗਾਈ, ਹੁਕਮੀ ਡੰਡਾ ਮਗਰ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਸ਼ਬਦ ਸੁਤ ਕਰ ਪਰਧਾਨ, ਪਰਧਾਨਗੀ ਹਰਿ ਜਣਾਇੰਦਾ। ਪੂਰਬ ਅਬਿਨਾਸ਼ੀ ਦੇਵਣਹਾਰਾ ਦਾਨ, ਸਾਚੀ ਵਸਤ ਝੋਲੀ ਪਾਇੰਦਾ। ਕਰੇ ਖੇਲ ਨੌਜਵਾਨ, ਨਿਰਗੁਣ ਆਪਣਾ ਰਾਹ ਚਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਨਿਸ਼ਾਨ, ਨਿਸ਼ਾਨਾ ਇਕੋ ਇਕ ਸਮਝਾਇੰਦਾ। ਲੇਖਾ ਜਾਣ ਆਪ ਭਗਵਾਨ, ਭਗਵਨ ਰੂਪ ਨਾ ਕੋਇ ਵਖਾਇੰਦਾ। ਆਦਿ ਸ਼ਕਤ ਨਾ ਕੋਇ ਮਾਣ, ਆਸ਼ਕ ਰੂਪ ਨਾ ਕੋਇ ਵਟਾਇੰਦਾ। ਨੇਤਰ ਨੈਣ ਨਾ ਕੋਇ ਧਿਆਨ, ਨਾਮ ਗਿਆਨ ਨਾ ਕੋਇ ਦ੍ਰਿੜਾਇੰਦਾ। ਮਹੱਲ ਅਟੱਲ ਨਾ ਕੋਇ ਮਕਾਨ, ਮਹਿਫ਼ਲ ਸਚ ਨਾ ਕੋਇ ਵਖਾਇੰਦਾ। ਸਰਗੁਣ ਦਿਸੇ ਨਾ ਕੋਇ ਨਿਸ਼ਾਨ, ਵੰਡਨ ਵੰਡ ਨਾ ਕੋਇ ਜਣਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਕੋਇ ਵਿਧਾਨ, ਮਨ ਮਤ ਬੁਧ ਨਾ ਕੋਇ ਰਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਨਾ ਕੋਇ ਮਾਣ, ਸਚ ਸੰਦੇਸਾ ਨਾ ਕੋਇ ਸੁਣਾਇੰਦਾ। ਸੂਰਜ ਚੰਦ ਨਾ ਜ਼ਿਮੀਂ ਅਸਮਾਨ, ਮੰਡਲ ਮੰਡਪ ਨਾ ਕੋਇ ਵਖਾਇੰਦਾ। ਕਾਗ਼ਜ਼ ਕਲਮ ਸ਼ਾਹੀ ਨਾ ਕੋਈ ਬਿਆਨ, ਕਾਤਬ ਕਲਮ ਨਾ ਕੋਇ ਚਲਾਇੰਦਾ। ਏਕਾ ਖੇਲ ਜਾਣੇ ਸ੍ਰੀ ਭਗਵਾਨ, ਦੂਜੇ ਭੇਵ ਨਾ ਕੋਇ ਆਇੰਦਾ। ਜਿਸ ਦੇਵੇ ਕਿਨਕਾ ਕਿਨਕਾ ਇਕ ਗਿਆਨ, ਸੋ ਕਾਨੀ ਤੀਰ ਚਲਾਇੰਦਾ । ਜਿਸ ਰਚਨਾ ਰਚੀ ਆਦਿ, ਸੋ ਆਪਣੇ ਹੱਥ ਖੇਲ ਵਖਾਇੰਦਾ। ਇਕੋ ਮਾਈ ਕਰ ਪਰਧਾਨ, ਚੇਲੇ ਤਿੰਨ ਸੇਵ ਲਗਾਇੰਦਾ। ਕੁੜਮਾਈ ਕਰੇ ਆਪ ਮਿਹਰਵਾਨ, ਆਤਮ ਪਰਮਾਤਮ ਨਾਤਾ ਜੋੜ ਜੁੜਾਇੰਦਾ। ਗਿਆਨ ਧਿਆਨ ਨਾ ਕਰੇ ਕੋਇ ਵਖਿਆਨ, ਵੇਖਿਆਂ ਨਜ਼ਰ ਕਿਸੇ ਨਾ ਆਇੰਦਾ। ਜੋ ਪੜ੍ਹਿਆ ਕਰਨ ਬਿਆਨ, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਮਾਈ ਸਦਾ ਸਦਾ ਜਵਾਨ, ਬਿਰਧ ਬਾਲ ਰੂਪ ਨਾ ਕੋਇ ਵਖਾਇੰਦਾ। ਨੇੜ ਆਏ ਨਾ ਕੋਇ ਸ਼ੈਤਾਨ, ਸ਼ਰਅ ਸਭ ਦੀ
ਬੰਦ ਕਰਾਇੰਦਾ। ਕੰਨੀ ਸੁਣੇ ਨਾ ਕੋਇ ਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਇਛਿਆ ਇਕੋ ਮਾਈ ਜਣਾਇੰਦਾ। ਸਾਚੀ ਮਾਈ ਸਦਾ ਸੁੱਚੀ, ਸਚ ਸੁੱਚ ਦ੍ਰਿੜਾਈਆ। ਜੇ ਕੋਈ ਕਹੇ ਜੁਗ ਜੁਗ ਲੁੱਚੀ, ਪ੍ਰਭ ਜੂ ਮੰਨਣ ਵਿਚ ਨਾ ਆਈਆ। ਜੇ ਕੋਈ ਕਹੇ ਕੰਨਾਂ ਬੁੱਚੀ, ਸ੍ਰੀ ਭਗਵਾਨ ਸਤਿ ਸ਼ੰਗਾਰ ਕਰਾਈਆ। ਜੇ ਕੋਈ ਲਾ ਕੇ ਵੇਖੇ ਰੁਚੀ, ਧਿਆਨ ਨਾ ਕੋਇ ਮਿਲਾਈਆ। ਸੋ ਮਾਈ ਪ੍ਰਭ ਚਰਨ ਦਵਾਰੇ ਬੈਠੀ ਉਚੀ, ਨੀਵਾਂ ਧਿਆਨ ਰਖਾਈਆ। ਜੇ ਕੋਈ ਕਹੇ ਆਲਸ ਨਿੰਦਰਾ ਵਿਚ ਸੁੱਤੀ, ਸੁੱਤਿਆਂ ਰੈਣ ਨਾ ਕੋਇ ਵਿਹਾਈਆ। ਜੇ ਕੋਈ ਆਖੇ ਲੰਮੀਂ ਗੁਤੀ, ਸੀਸ ਮੀਂਢੀ ਇਕ ਗੁੰਦਾਈਆ। ਜੇ ਕੋਈ ਆਖੇ ਕਿਸੇ ਦੀ ਨਹੀਂ ਵੌਹਟੀ, ਨਾਰ ਖ਼ੌਤ ਨਾ ਕੋਇ ਹੰਢਾਈਆ। ਜੇ ਕੋਈ ਆਖੇ ਹੋਏ ਔਤੀ, ਔਂਤਰਾ ਜਗਤ ਦਏ ਕਰਾਈਆ। ਜੇ ਕੋਈ ਆਖੇ ਹੱਥ ਨੂੰ ਪਾਏ ਪੌਂਚੀ, ਪੰਚ ਨਾਮ ਤੰਦ ਬੰਧਾਈਆ। ਜੇ ਕੋਈ ਆਖੇ ਬੜੀ ਸ਼ੌਂਕੀ, ਸ਼ੌਂਕ ਸ੍ਰੀ ਭਗਵਾਨ ਇਕ ਹੰਢਾਈਆ। ਜੇ ਕੋਈ ਆਖੇ ਨੇਤਰ ਰੋਂਦੀ, ਹੱਸ ਹੱਸ ਜੁਗ ਚੌਕੜੀ ਆਪਣੇ ਵਿਚ ਸਮਾਈਆ । ਜੇ ਕੋਈ ਆਖੇ ਢੋਲਾ ਗੌਂਦੀ, ਗਾ ਗਾ ਸ਼ੁਕਰ ਮਨਾਈਆ। ਜੇ ਕੋਈ ਆਖੇ ਔਂਸੀਆਂ ਪੌਂਦੀ, ਜਨ ਭਗਤਾਂ ਰਾਹ ਤਕਾਈਆ। ਜੇ ਕੋਈ ਆਖੇ ਆਪਣਾ ਘਰ ਢੌਂਦੀ, ਉਜੜੇ ਘਰ ਵਸਾਈਆ। ਜੇ ਕੋਈ ਆਖੇ ਜੁਗ ਜੁਗ ਖੇਲ ਰਚੌਂਦੀ, ਰਚ ਰਚ ਖੇਲ ਵੇਖੇ ਥਾਉਂ ਥਾਈਂਆ। ਸੋ ਮੱਯਾ ਇਕ ਅਖਵੌਂਦੀ, ਪ੍ਰਭ ਚਰਨ ਧਿਆਨ ਲਗੌਦੀ, ਦੂਜੀ ਓਟ ਨਾ ਕੋਇ ਤਕੌਦੀ, ਆਦਿ ਜੁਗਾਦਿ ਸਮਝੌਂਦੀ, ਕੀਤੀ ਭੁਲ ਦਰ ਬਖ਼ਸ਼ੌਂਦੀ, ਨੇਤਰ ਨੈਣਾਂ ਨੀਰ ਵਹੌਂਦੀ, ਦੋ ਜਹਾਨਾਂ ਪਿੱਟੇ ਡੌਂਡੀ, ਸੁੱਤਾ ਰਹੇ ਨਾ ਕੋਇ ਆਂਢੀ ਗਵਾਂਢੀ, ਦੂਰ ਨੇੜੇ ਸਰਬ ਜਗਾਇੰਦਾ। ਸੋ ਮਾਤਾ ਬਣੀ ਰਾਣੀ, ਰਾਣਾ ਇਕੋ ਇਕ ਜਣਾਇੰਦਾ। ਜਿਸ ਦੀ ਨਾਨਕ ਗਾਈ ਕਹਾਣੀ, ਬਿਨ ਨਾਨਕ ਭੇਵ ਕੋਇ ਨਾ ਪਾਇੰਦਾ। ਉਹ ਸੁਘੜ ਸੁਚੱਜੀ ਸਵਾਣੀ, ਜਿਸ ਨੂੰ ਹਰਿ ਜੂ ਸੇਵਾ ਲਾਇੰਦਾ। ਨਾ ਅੰਨ੍ਹੀ ਨਾ ਕਾਣੀ, ਨੇਤਰ ਨੈਣ ਨਾ ਕੋਇ ਵਖਾਇੰਦਾ। ਨਾ ਪੜ੍ਹੇ ਕਿਸੇ ਦੀ ਬਾਣੀ, ਪਾਣੀ ਕਿਸੇ ਕੋਲੋਂ ਚੁੱਲੀ ਨਾ ਮੰਗ ਮੰਗਾਇੰਦਾ। ਉਹ ਵਸੇ ਧਾਮ ਅਸਥਾਨੀ, ਅਸਥਲ ਇਕੋ ਦਵਾਰ ਬੰਕਾ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਮ ਆਪ ਦ੍ਰਿੜਾਇੰਦਾ। ਇਕੋ ਨਾਉਂ ਲੱਗਾ ਚੰਗਾ, ਹਰਿ ਜੂ ਦਏ ਜਣਾਈਆ। ਇਕੋ ਰੰਗਣ ਨਾਮ ਰੰਗਾ, ਰੰਗ ਰੰਗੀਲਾ ਇਕ ਵਖਾਈਆ। ਇਕੋ ਵਾਰ ਕੀਤਾ ਕਾਰਜ ਅਨੰਦਾ, ਦੂਜੀ ਵਾਰ ਗੰਢ ਨਾ ਕੋਇ ਪਵਾਈਆ। ਜਿਸ ਦੀ ਖੇਲ ਅੰਦਰ ਕੋਟਨ ਕੋਟ ਕੋਟ ਬ੍ਰਹਿਮੰਡਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਤਿਸ ਮਾਈ ਦਾ ਸੀਸ ਨਾ ਹੋਇਆ ਨੰਗਾ, ਜਗਤ ਰੰਡੇਪਾ ਨਾ ਕੋਇ ਹੰਢਾਈਆ। ਉਹਦਾ ਨਾਂ ਲੈ ਕੇ ਵਾਜ ਮਾਰੇ ਇਕੋ ਸੂਰਾ ਸਰਬੰਗਾ, ਦੂਜਾ ਕਹਿਣ ਕੋਇ ਨਾ ਆਈਆ। ਨਾ ਨਾਰੀ ਨਾ ਉਹ ਬੰਦਾ, ਲਿੰਗ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਉਂ ਇਕੋ ਇਕ ਜਣਾਈਆ। ਨਾਉਂ ਉਸ ਦਾ ਸੱਚਾ ਗੁਣ, ਗੁਣਵੰਤਾ ਆਪ ਜਣਾਇੰਦਾ। ਗੁਰਮੁਖ ਕੰਨਾਂ ਨਾਲ ਲਵੋ ਸੁਣ, ਸਚ ਸੰਦੇਸਾ ਇਕ ਸਮਝਾਇੰਦਾ। ਵੇਦ ਪੁਰਾਨ ਸ਼ਾਸਤਰ ਸਿਮਰਤ ਕਰੋ ਛਾਣ ਪੁਣ, ਹਰਿ ਕਾ ਅੰਤ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸੋ ਮਾਈ ਪ੍ਰਭ ਦੀ ਬੱਚੀ, ਬਚਪਨ ਆਪ ਬਣਾਇਆ। ਆਦਿ ਜੁਗਾਦਿ ਹੋਏ ਨਾ ਕੱਚੀ, ਕੁਚੀਲ ਰੂਪ ਨਾ ਕੋਇ ਵਟਾਇਆ। ਦਰ ਦਰਬਾਰ ਕਰੇ ਸੇਵਾ ਹੋ ਕੇ ਸੱਚੀ, ਸੱਜਣ ਸੱਚਾ
ਨਜ਼ਰੀ ਆਇਆ। ਤ੍ਰੈਗੁਣ ਵਿਚ ਕਦੇ ਨਾ ਮੱਚੀ, ਮੁਆਤਾ ਸਭ ਨੂੰ ਦਏ ਲਗਾਇਆ। ਘੁੰਗਟ ਪਾ ਕਦੇ ਨਾ ਨੱਚੀ, ਜੁਗ ਜੁਗ ਆਪਣਾ ਵੇਸ ਵਟਾਇਆ। ਪ੍ਰਭ ਚਰਨ ਦਵਾਰ ਸਚ ਪ੍ਰੀਤੀ ਵਿਚ ਰਚੀ, ਰੁਚੀ ਹੋਰ ਨਾ ਕੋਇ ਵਧਾਇਆ। ਏਸੇ ਕਾਰਨ ਸਭ ਦੇ ਕੋਲੋਂ ਰਹੀਂ ਬਚੀ, ਉਹਦੀ ਇੱਜ਼ਤ ਨੂੰ ਹੱਥ ਕਿਸੇ ਨਾ ਪਾਇਆ। ਨਾਨਕ ਨਿਰਗੁਣ ਗੱਲ ਸ਼ਬਦ ਰੂਪ ਦੱਸੀ ਸੱਚੀ, ਰਸਨਾ ਨਾਲ ਕਹਾਣੀ ਨਾ ਕੋਇ ਅਲਾਇਆ। ਨਾ ਰੋਟੀ ਖਾਵੇ ਖੰਨੀ ਅੱਧੀ, ਟੁੱਕਰ ਹੱਥ ਨਾ ਕੋਇ ਫੜਾਇਆ। ਸ੍ਰੀ ਭਗਵਾਨ ਦੇ ਹੁਕਮੇ ਬੱਧੀ, ਬੈਠੀ ਸੀਸ ਝੁਕਾਇਆ। ਬਣ ਨਿਮਾਣੀ ਕਹੇ ਮੈਂ ਤੇਰੀ ਨੱਢੀ, ਤੂੰ ਸਾਹਿਬ ਮੇਰਾ ਸ਼ਹਿਨਸ਼ਾਹੀਆ। ਕਰ ਕਿਰਪਾ ਮੈਨੂੰ ਆਪਣੇ ਦਵਾਰਿਉਂ ਮੂਲ ਨਾ ਕੱਢੀ, ਤੇਰੇ ਅੱਗੇ ਵਾਸਤਾ ਪਾਇਆ। ਕੋਟਨ ਕੋਟ ਕਾਲ ਬੀਤਣ ਜੁਗ ਚੌਕੜੀ ਸਦੀ, ਸਦੀਵ ਤੇਰਾ ਰੂਪ ਇਕੋ ਨਜ਼ਰੀ ਆਇਆ। ਨਾ ਕੋਈ ਤਨ ਨਾ ਕੋਈ ਹੱਡੀ, ਮਾਸ ਚਮੜੀ ਨਾ ਰੰਗ ਚੜ੍ਹਾਇਆ। ਤੇਰੀ ਪੁਸ਼ਤ ਤੇਰੀ ਯੱਦੀ, ਤੇਰੀ ਕਾਰ ਕਮਾਇਆ। ਤੇਰੇ ਪ੍ਰੇਮ ਅੰਦਰ ਮਘੀ, ਮਾਰਗ ਦੋ ਜਹਾਨ ਵਖਾਇਆ। ਉਚਾ ਲੰਮਾਂ ਨਜ਼ਰ ਨਾ ਆਏ ਕੋਇ ਕੱਦੀ, ਹੱਥ ਪੈਰ ਮੂੰਹ ਨੱਕ ਨੇਤਰ ਅੰਗ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਰ ਤੇਰੀ ਸਾਚੀ ਇਛਿਆ, ਪੁਰਖ ਅਬਿਨਾਸ਼ੀ ਪਾਈ ਭਿਛਿਆ, ਸਾਚੀ ਮਾਈ ਇਕੋ ਵਾਰ ਪਰਨਾਇਆ। ਸਾਚੀ ਮਾਈ ਕਰਿਆ ਪਰਣ, ਪਰਮ ਪੁਰਖ ਨਾਲ ਗੰਢ ਪਵਾਈਆ। ਤੁਧ ਬਿਨ ਅਵਰ ਨਾ ਕੋਈ ਸਰਨ, ਸਰਨ ਮਿਲੇ ਨਾ ਹੋਰ ਸਰਨਾਈਆ। ਕਰ ਸੇਵਾ ਪੂਰਾ ਕਰਾਂ ਤੇਰਾ ਆਚਰਨ, ਅਚਰਜ ਰਾਹ ਚਲਾਈਆ। ਤੂੰ ਦਾਤਾ ਤਰਨੀ ਤਰਨ, ਤਾਰਨਹਾਰ ਤੇਰੀ ਵਡਿਆਈਆ। ਤ੍ਰੈ ਤ੍ਰੈ ਪਾਣੀ ਤੇਰਾ ਭਰਨ, ਪੀਸਣ ਪੀਸ ਸੇਵ ਕਮਾਈਆ। ਆਦਿ ਜੁਗਾਦਿ ਬ੍ਰਹਿਮੰਡ ਖੰਡ ਲੋਕ ਪਰਲੋਕ ਗਗਨ ਪਾਤਾਲ ਜ਼ਿਮੀਂ ਆਸਮਾਨ ਤੈਥੋਂ ਡਰਨ, ਕੋਟਨ ਕੋਟ ਤੇਰਾ ਭੈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਉਂ ਬਿਨ ਅੱਖਰਾਂ ਨਿਸ਼ਅੱਖਰ ਆਪਣੇ ਨਾਲ ਮਿਲਾਈਆ।
੨੮ ਮਾਘ ੨੦੧੯ ਬਿਕ੍ਰਮੀ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਸਾਚਾ ਗੀਤ, ਗੀਤ ਗੋਬਿੰਦ ਇਕ ਦ੍ਰਿੜਾਇੰਦਾ। ਸਤਿਗੁਰ ਸ਼ਬਦ ਪਤਤ ਪੁਨੀਤ, ਪਤਤ ਪਾਪੀ ਪਾਰ ਕਰਾਇੰਦਾ। ਸਤਿਗੁਰ ਸ਼ਬਦ ਸਾਚੀ ਰੀਤ, ਜੁਗ ਚੌਕੜੀ ਰਾਹ ਚਲਾਇੰਦਾ। ਸਤਿਗੁਰ ਸ਼ਬਦ ਬਣਾਏ ਮੰਦਰ ਮਸੀਤ, ਸ਼ਿਵਦਵਾਲੇ ਮੱਠ ਰਾਹ ਵਖਾਇੰਦਾ। ਸਤਿਗੁਰ ਸ਼ਬਦ ਮਨ ਵਾਸਨਾ ਲਏ ਜੀਤ, ਮਾਇਆ ਮਮਤਾ ਮੋਹ ਮਿਟਾਇੰਦਾ। ਸਤਿਗੁਰ ਸ਼ਬਦ ਕਾਇਆ ਕਰੇ ਠੰਡੀ ਸੀਤ, ਅੰਮ੍ਰਿਤ ਮੇਘ ਬਰਸਾਇੰਦਾ। ਸਤਿਗੁਰ ਸ਼ਬਦ ਪਰਖਣਹਾਰਾ ਨੀਤ, ਨੀਤੀਵਾਨ ਇਕੋ ਨਜ਼ਰੀ ਆਇੰਦਾ। ਸਤਿਗੁਰ ਸ਼ਬਦ ਪਾਰ ਕਰਾਏ ਹਸਤ ਕੀਟ, ਊਚ ਨੀਚ ਨਾ ਵੰਡ ਵੰਡਾਇੰਦਾ। ਸਤਿਗੁਰ ਸ਼ਬਦ ਸਦਾ ਰਸ ਮੀਠ, ਅਨਰਸ ਨਜ਼ਰ ਕੋਇ ਨਾ ਆਇੰਦਾ । ਸਤਿਗੁਰ ਸ਼ਬਦ ਸਦਾ ਅਨਡੀਠ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸ਼ਬਦ ਇਕ ਸਮਝਾਇੰਦਾ। ਸਤਿਗੁਰ ਸ਼ਬਦ ਸਾਚਾ ਰੰਗ, ਰੰਗ ਇਕੋ ਇਕ ਵਖਾਈਆ। ਸਤਿਗੁਰ ਸ਼ਬਦ ਸਦਾ ਸੰਗ, ਵਿਛੜ ਕਦੇ ਨਾ ਜਾਈਆ। ਸਤਿਗੁਰ ਸ਼ਬਦ ਆਤਮ ਅਨੰਦ, ਅਨੰਦ ਰਸ ਇਕ ਚਖਾਈਆ। ਸਤਿਗੁਰ ਸ਼ਬਦ
ਖ਼ੁਸ਼ੀ ਕਰੇ ਬੰਦ ਬੰਦ, ਬੰਦੀਖ਼ਾਨਾ ਤੋੜ ਤੁੜਾਈਆ। ਸਤਿਗੁਰ ਸ਼ਬਦ ਜਗਤ ਵਿਕਾਰ ਕਰੇ ਖੰਡ, ਖੰਡਾ ਇਕੋ ਇਕ ਖੜਕਾਈਆ। ਸਤਿਗੁਰ ਸ਼ਬਦ ਨਾਤਾ ਤੋੜੇ ਦੁਹਾਗਣ ਰੰਡ, ਹਰਿ ਕੰਤ ਦਏ ਵਡਿਆਈਆ। ਸਤਿਗੁਰ ਸ਼ਬਦ ਸੁਹਾਗੀ ਛੰਦ, ਸਤਿ ਸਤਿਵਾਦ ਕਰੇ ਪੜ੍ਹਾਈਆ। ਸਤਿਗੁਰ ਸ਼ਬਦ ਪਰਮਾਨੰਦ, ਪਰਮ ਪੁਰਖ ਦਏ ਵਖਾਈਆ। ਸਤਿਗੁਰ ਸ਼ਬਦ ਕੂੜਾ ਨਾਤਾ ਤੋੜੇ ਝੂਠਾ ਗੰਦ, ਅੰਮ੍ਰਿਤ ਰਸ ਇਕ ਚਖਾਈਆ। ਸਤਿਗੁਰ ਸ਼ਬਦ ਜੁਗ ਜੁਗ ਦੇਵੇ ਵੰਡ ਵੰਡਣਹਾਰਾ ਫੇਰਾ ਪਾਈਆ। ਸਤਿਗੁਰ ਸ਼ਬਦ ਦੇਵਣਹਾਰਾ ਡੰਡ, ਡੰਕਾ ਸਭ ਦੇ ਸਿਰ ਵਜਾਈਆ। ਸਤਿਗੁਰ ਸ਼ਬਦ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸ਼ਬਦ ਇਕ ਜਣਾਈਆ। ਸਤਿਗੁਰ ਸ਼ਬਦ ਸਚ ਨਿਸ਼ਾਨ, ਦੋ ਜਹਾਨਾਂ ਆਪ ਵਖਾਇੰਦਾ। ਸਤਿਗੁਰ ਸ਼ਬਦ ਸਚ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਸਤਿਗੁਰ ਸ਼ਬਦ ਸੱਚਾ ਰਾਮ, ਰਾਮ ਰਹੀਮ ਮੇਲ ਮਿਲਾਇੰਦਾ। ਸਤਿਗੁਰ ਸ਼ਬਦ ਸਚ ਅਮਾਮ, ਰਸੂਲ ਆਪਣੀ ਗੰਢ ਪਵਾਇੰਦਾ। ਸਤਿਗੁਰ ਸ਼ਬਦ ਸਚ ਕਲਾਮ, ਕਲਮਾ ਇਕੋ ਇਕ ਜਣਾਇੰਦਾ। ਸਤਿਗੁਰ ਸ਼ਬਦ ਸਚ ਅਸ਼ਨਾਨ, ਦੁਰਮਤ ਮੈਲ ਧਵਾਇੰਦਾ। ਸਤਿਗੁਰ ਸ਼ਬਦ ਸਾਚਾ ਭਾਨ, ਅਗਿਆਨ ਅੰਧੇਰ ਮਿਟਾਇੰਦਾ। ਸਤਿਗੁਰ ਸ਼ਬਦ ਖੇਲ ਮਹਾਨ, ਖ਼ਾਲਕ ਖ਼ਲਕ ਵਿਚੋਂ ਨਜ਼ਰੀ ਆਇੰਦਾ। ਸਤਿਗੁਰ ਸ਼ਬਦ ਸਚ ਈਮਾਨ, ਦੂਜੀ ਸ਼ਰਅ ਨਾ ਕੋਇ ਵਖਾਇੰਦਾ। ਸਤਿਗੁਰ ਸ਼ਬਦ ਧੁਰ ਗਿਆਨ, ਬੋਧ ਅਗਾਧ ਪੜ੍ਹਾਇੰਦਾ। ਸਤਿਗੁਰ ਸ਼ਬਦ ਬੇਪਹਿਚਾਨ, ਜਗਤ ਨੇਤਰ ਨਜ਼ਰ ਨਾ ਆਇੰਦਾ। ਸਤਿਗੁਰ ਸ਼ਬਦ ਬਿਰਹੋਂ ਤੀਰ ਨਿਰਾਲਾ ਮਾਰੇ ਬਾਣ, ਅਣਿਆਲਾ ਆਪ ਚਲਾਇੰਦਾ। ਸਤਿਗੁਰ ਸ਼ਬਦ ਅੰਮ੍ਰਿਤ ਰਸ ਦੇਵੇ ਪੀਣ ਖਾਣ, ਜਗਤ ਤ੍ਰਿਸਨਾ ਭੁੱਖ ਮਿਟਾਇੰਦਾ। ਸਤਿਗੁਰ ਸ਼ਬਦ ਸੁਰਤ ਮਿਲਾਏ ਹਾਣੀ ਹਾਣ, ਘਰ ਮੇਲਾ ਮੇਲ ਮਿਲਾਇੰਦਾ। ਸਤਿਗੁਰ ਸ਼ਬਦ ਚਤੁਰ ਸੁਘੜ ਬਣਾਏ ਸੁਜਾਨ, ਮੂਰਖ ਮੂੜ੍ਹੇ ਧੰਦੇ ਲਾਇੰਦਾ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਆਪ ਵਰਤਾਇੰਦਾ। ਸਤਿਗੁਰ ਸ਼ਬਦ ਸਾਚਾ ਸੱਜਣ, ਸੱਜਣ ਇਕੋ ਨਜ਼ਰੀ ਆਈਆ। ਸਤਿਗੁਰ ਸ਼ਬਦ ਧੁਰ ਦਾ ਮਜਨ, ਸਰੋਵਰ ਇਕੋ ਇਕ ਨੁਹਾਈਆ। ਸਤਿਗੁਰ ਸ਼ਬਦ ਸਦਾ ਸਦਾ ਸਦ ਪੜਦੇ ਕੱਜਣ, ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਸ਼ਬਦ ਗੁਰਮੁਖ ਵਿਰਲੇ ਜਪਣ, ਜਿਸ ਜਨ ਆਪਣੀ ਬੂਝ ਬੁਝਾਈਆ। ਸਤਿਗੁਰ ਸ਼ਬਦ ਕੋਟਨ ਕੋਟ ਉਤਾਰੇ ਪਾਪਨ, ਪਾਪੀ ਇਕੋ ਗੰਢ ਪਵਾਈਆ। ਗੁਰ ਕਾ ਸ਼ਬਦ ਲੇਖਾ ਚੁਕਾਏ ਹਾਕਨ ਡਾਕਨ, ਨਿਰਵੈਰ ਇਕੋ ਰੰਗ ਵਖਾਈਆ। ਸਤਿਗੁਰ ਸ਼ਬਦ ਪਾਕੀ ਪਾਕਨ, ਪੁਨੀਤ ਇਕੋ ਰੂਪ ਦਰਸਾਈਆ। ਸਤਿਗੁਰ ਸ਼ਬਦ ਪੁੱਛੇ ਵਾਤਨ, ਨਿਤ ਨਵਿਤ ਹੋਏ ਸਹਾਈਆ। ਸਤਿਗੁਰ ਸ਼ਬਦ ਜ਼ਾਹਰ ਬਾਤਨ, ਬੈਤਲ ਇਕੋ ਧਾਮ ਪਰਗਟਾਈਆ। ਸਤਿਗੁਰ ਸ਼ਬਦ ਮਕਤੂਲ ਕਾਤਲ, ਕਤਲਗਾਹ ਇਕ ਵਖਾਈਆ। ਸਤਿਗੁਰ ਸ਼ਬਦ ਸਦਾ ਸਾਥਨ, ਸਗਲਾ ਸੰਗ ਨਿਭਾਈਆ। ਸਤਿਗੁਰ ਸ਼ਬਦ ਅਨਾਥ ਅਨਾਥਨ, ਨਾਥ ਅਨਾਥਾਂ ਹੋਏ ਸਹਾਈਆ। ਸਤਿਗੁਰ ਸ਼ਬਦ ਪ੍ਰਿਥਮੀ ਅਕਾਸ਼ਨ, ਆਕਾਸ਼ ਆਕਾਸ਼ਾਂ ਡੰਕ ਵਜਾਈਆ। ਸਤਿਗੁਰ ਸ਼ਬਦ ਦਾਸੀ ਦਾਸਨ, ਬਣ ਸੇਵਕ ਸੇਵ ਕਮਾਈਆ। ਸਤਿਗੁਰ ਸ਼ਬਦ ਪੂਰੀ ਕਰੇ ਆਸਨ, ਆਸਾ ਸਭ ਦੀ ਪੂਰ ਵਖਾਈਆ । ਸਤਿਗੁਰ ਸ਼ਬਦ ਨਿਰਮਲ ਪਾਠਨ, ਪੂਜਾ ਇਕੋ ਇਕ ਵਡਿਆਈਆ। ਸਤਿਗੁਰ ਸ਼ਬਦ ਤੀਰਥ ਤਾਟਨ, ਤਟ ਕਿਨਾਰਾ ਦਏ ਵਖਾਈਆ। ਸਤਿਗੁਰ ਸ਼ਬਦ ਸੱਚਾ ਹਾਟਨ, ਚੌਦਾਂ ਲੋਕ ਪੰਧ ਮੁਕਾਈਆ। ਸਤਿਗੁਰ ਸ਼ਬਦ ਨਟੂਆ ਨਾਟਨ, ਬਣ
ਸਵਾਂਗੀ ਸਾਂਗ ਰਚਾਈਆ। ਸਤਿਗੁਰ ਸ਼ਬਦ ਨਾਤਾ ਤੋੜੇ ਜ਼ਾਤ ਪਾਤਨ, ਵਰਨ ਗੋਤ ਨਾ ਕੋਇ ਜਣਾਈਆ। ਸਤਿਗੁਰ ਸ਼ਬਦ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਿਰਲੇ ਭਾਖਣ, ਭਾਖਿਆ ਜਿਸ ਨੂੰ ਆਪ ਜਣਾਈਆ। ਸਤਿਗੁਰ ਸ਼ਬਦ ਸਚ ਸੁਲਤਾਨ, ਸਤਿ ਸਤਿਵਾਦੀ ਆਪ ਬਣਾਇੰਦਾ। ਸਤਿਗੁਰ ਸ਼ਬਦ ਸਦਾ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਸਤਿਗੁਰ ਸ਼ਬਦ ਸਚ ਗਿਆਨ, ਗਿਆਨ ਧਿਆਨ ਇਕ ਦ੍ਰਿੜਾਇੰਦਾ। ਸਤਿਗੁਰ ਸ਼ਬਦ ਸਚ ਈਮਾਨ, ਇਸਮ ਆਜ਼ਮ ਇਕ ਵਖਾਇੰਦਾ। ਸਤਿਗੁਰ ਸ਼ਬਦ ਸਿਫ਼ਤ ਸਾਲਾਹੇ ਅੰਜੀਲ ਕੁਰਾਨ, ਵੇਦ ਸ਼ਾਸਤਰ ਸਰਬ ਸੁਣਾਇੰਦਾ। ਸਤਿਗੁਰ ਸ਼ਬਦ ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਦੋਏ ਦੋਏ ਧਾਰ ਵਖਾਇੰਦਾ। ਸਤਿਗੁਰ ਸ਼ਬਦ ਧੁਨ ਰਾਗੀ ਸੁਣਾਏ ਸੱਚੀ ਧੁਨਕਾਨ, ਧੁਨ ਆਤਮਕ ਰਾਗ ਅਲਾਇੰਦਾ। ਸਤਿਗੁਰ ਸ਼ਬਦ ਮਹਾਂਬਲੀ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਸਤਿਗੁਰ ਸ਼ਬਦ ਮੇਟ ਮਿਟਾਏ ਕੂੜ ਸ਼ੈਤਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸ਼ਬਦ ਇਕ ਜਣਾਇੰਦਾ। ਸਤਿਗੁਰ ਸ਼ਬਦ ਪਿਤਾ ਮਾਤਾ, ਆਦਿ ਅੰਤ ਵਡਿਆਈਆ। ਸਤਿਗੁਰ ਸ਼ਬਦ ਸੱਚਾ ਨਾਤਾ, ਨਾਤਾ ਬਿਧਾਤਾ ਜੋੜ ਜੁੜਾਈਆ। ਸਤਿਗੁਰ ਸ਼ਬਦ ਡੂੰਘਾ ਖਾਤਾ, ਬਿਨ ਗੁਰਮੁਖ ਨਜ਼ਰ ਕਿਸੇ ਨਾ ਆਈਆ। ਸਤਿਗੁਰ ਸ਼ਬਦ ਗੁਰਮੁਖ ਪਛਾਤਾ, ਲੱਖ ਚੁਰਾਸੀ ਕੂੜੀ ਕਿਰਿਆ ਦਏ ਦੁਹਾਈਆ। ਸਤਿਗੁਰ ਸ਼ਬਦ ਉਤਮ ਜ਼ਾਤਾ, ਭਗਤ ਭਗਵੰਤ ਰੂਪ ਵਟਾਈਆ। ਸਤਿਗੁਰ ਸ਼ਬਦ ਸੱਚਾ ਸਾਕਾ, ਗੁਰ ਅਵਤਾਰ ਪੀਰ ਪੈਗ਼ੰਬਰ ਢੋਲਾ ਗਾਈਆ। ਸਤਿਗੁਰ ਸ਼ਬਦ ਇਕੋ ਆਕਾ, ਆਕੀ ਰਹਿਣ ਕੋਇ ਨਾ ਪਾਈਆ। ਸਤਿਗੁਰ ਸ਼ਬਦ ਖੋਲ੍ਹੇ ਤਾਕਾ, ਬੰਦ ਕਵਾੜੀ ਕੁੰਡਾ ਲਾਹੀਆ । ਸਤਿਗੁਰ ਸ਼ਬਦ ਸਚ ਸੁਣਾਏ ਬਾਤਾ, ਧੁਰ ਦੀ ਬਾਣੀ ਬਾਣ ਅਲਾਈਆ। ਸਤਿਗੁਰ ਸ਼ਬਦ ਏਥੇ ਓਥੇ ਹੋਏ ਰਾਖਾ, ਬਣ ਰੱਖਕ ਸੇਵ ਕਮਾਈਆ। ਸਤਿਗੁਰ ਸ਼ਬਦ ਸਾਖਿਆਤਾ, ਜੁਗ ਜੁਗ ਆਪਣਾ ਵੇਸ ਵਟਾਈਆ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕੋ ਇਕ ਦ੍ਰਿੜਾਈਆ। ਸਤਿਗੁਰ ਸ਼ਬਦ ਸਾਚੀ ਓਟ, ਓਟ ਅਕਾਲ ਜਣਾਇੰਦਾ। ਸਤਿਗੁਰ ਸ਼ਬਦ ਸਦਾ ਅਤੋਟ, ਅਤੁਟ ਆਪ ਵਰਤਾਇੰਦਾ। ਸਤਿਗੁਰ ਸ਼ਬਦ ਮਿਲਾਏ ਨਿਰਮਲ ਜੋਤ, ਜਗਤ ਵਛੋੜਾ ਪੰਧ ਮੁਕਾਇੰਦਾ। ਸਤਿਗੁਰ ਸ਼ਬਦ ਰੰਗ ਰੰਗਾਏ ਕਾਇਆ ਮਾਟੀ ਚਮੜਾ ਪੋਸ਼, ਪੁਸ਼ਤ ਆਪਣਾ ਹੱਥ ਟਿਕਾਇੰਦਾ। ਸਤਿਗੁਰ ਸ਼ਬਦ ਸਦਾ ਨਿਰਦੋਸ਼, ਦੋਸ਼ੀ ਜੀਵ ਸਰਬ ਬਣਾਇੰਦਾ। ਸਤਿਗੁਰ ਸ਼ਬਦ ਸਦਾ ਮਦਹੋਸ਼, ਮਧਰ ਧੁਨ ਆਪਣਾ ਰਾਗ ਅਲਾਇੰਦਾ। ਸਤਿਗੁਰ ਸ਼ਬਦ ਗੁਰਮੁਖ ਵਿਰਲਾ ਰਿਹਾ ਲੋਚ, ਲੋਚਣ ਨੈਣ ਧਿਆਨ ਲਗਾਇੰਦਾ। ਸਤਿਗੁਰ ਸ਼ਬਦ ਕਿਸੇ ਵਿਚ ਨਾ ਆਵੇ ਸੋਚ, ਸੋਚਿਆਂ ਅੰਤ ਕੋਇ ਨਾ ਪਾਇੰਦਾ। ਸਤਿਗੁਰ ਸ਼ਬਦ ਕੋਟਨ ਕੋਟ ਰਹੇ ਖੋਜ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਇੰਦਾ। ਸਤਿਗੁਰ ਸ਼ਬਦ ਬਿਨ ਗੁਰਸਿਖ ਕੋਈ ਨਾ ਮਾਣੇ ਮੌਜ, ਮੌਜੂਦਾ ਹਾਲ ਸਭ ਨੂੰ ਆਪ ਸੁਣਾਇੰਦਾ। ਪੜ੍ਹਨ ਸੁਣਨ ਦੀ ਪੈ ਗਈ ਰੌਂਸ, ਹਿਰਦੇ ਹਰਿ ਨਾ ਕੋਇ ਵਸਾਇੰਦਾ। ਬਣ ਹੰਕਾਰੀ ਬਣ ਗਏ ਗ਼ੌਂਸ, ਕੁਤਬਖ਼ਾਨਾ ਸਰਬ ਜਣਾਇੰਦਾ। ਕੰਤ ਮਿਲਣ ਦਾ ਰੱਖੇ ਕੋਈ ਨਾ ਸ਼ੌਂਕ, ਵਿਭਚਾਰ ਘਰ ਘਰ ਨਜ਼ਰੀ ਆਇੰਦਾ। ਕਲਜੁਗ ਕੂੜਾ ਪਾਇਆ ਤੌਕ, ਸ਼ਰਅ ਜ਼ੰਜੀਰ ਨਾ ਕੋਇ ਕਟਾਇੰਦਾ। ਬਿਨ ਭਗਤਾਂ ਜਗਤ ਦਿਸੇ ਔਂਤ, ਜਗਤ ਨਿਸ਼ਾਨ ਨਾ ਕੋਇ ਵਖਾਇੰਦਾ। ਸੁਰਤ ਸਵਾਣੀ ਰੋਵੇ ਬਿਨਾਂ ਖ਼ੌਂਤ, ਖ਼ਾਵੰਦ ਅੱਖ ਨਾ ਕੋਇ ਮਿਲਾਇੰਦਾ। ਸਾਧ ਸੰਤ ਕੂੜੀ
ਕਿਰਿਆ ਮਾਰਨ ਧੌਂਸ, ਧੌਂਸਾ ਨਾਮ ਨਾ ਕੋਇ ਸੁਣਾਇੰਦਾ। ਸਚ ਮਹੱਲ ਕੋਈ ਨਾ ਗਿਆ ਪਹੁੰਚ, ਕਾਇਆ ਅੰਦਰ ਸਭ ਰੋ ਰੋ ਨੇਤਰ ਨੀਰ ਵਹਾਇੰਦਾ। ਰਸਨਾ ਜਿਹਵਾ ਸ਼ੂਕਰ ਰਹੇ ਭੌਂਕ, ਪੰਜ ਭੂਤ ਨਾਤਾ ਨਾ ਕੋਇ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਜਨ ਭਗਤਾਂ ਝੋਲੀ ਪਾਇੰਦਾ। ਸਤਿਗੁਰ ਸ਼ਬਦ ਵੱਡੀ ਦਾਤ, ਦਾਤਾ ਦਾਨੀ ਆਪ ਵਰਤਾਈਆ। ਸਤਿਗੁਰ ਸ਼ਬਦ ਸੱਚੀ ਕਰਾਮਾਤ, ਕਰਮ ਕਾਂਡ ਦਏ ਚੁਕਾਈਆ। ਸਤਿਗੁਰ ਸ਼ਬਦ ਕੱਢੇ ਭਰਮ ਭਰਾਂਤ, ਭੁਲੇਖਾ ਸਭ ਦਾ ਦੂਰ ਕਰਾਈਆ। ਸਤਿਗੁਰ ਸ਼ਬਦ ਦਿਲਾਏ ਨਜਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਗੁਰਸਿਖ ਝੋਲੀ ਪਾਈਆ। ਗੁਰਸਿਖ ਝੋਲੀ ਲਏ ਅੱਡ, ਸਤਿਗੁਰ ਪੂਰਾ ਦਇਆ ਕਮਾਇੰਦਾ। ਆਪਣੇ ਵਿਚੋਂ ਆਪਣਾ ਨਾਮ ਕੱਢ, ਹਰਿਜਨ ਤੇਰੇ ਵਿਚ ਸਮਾਇੰਦਾ। ਜੋ ਸੰਗਤ ਨਾਲ ਗਿਆ ਰਲ ਪਿਛੇ ਜਾਏ ਨਾ ਛੱਡ, ਖਹਿੜਾ ਜਮ ਦਾ ਆਪ ਛੁਡਾਇੰਦਾ। ਅੱਗੇ ਪਾਰ ਕਰਾਏ ਹੱਦ, ਪਿਛਲਾ ਪੰਧ ਮੁਕਾਇੰਦਾ। ਦਰ ਆਏ ਕਰਾਏ ਹੱਜ, ਹਾਜਤ ਹੋਰ ਨਾ ਕੋਇ ਵਖਾਇੰਦਾ। ਸਿਰ ਪਰਦਾ ਦੇਵੇ ਕੱਜ, ਓਢਣ ਇਕੋ ਨਾਮ ਵਖਾਇੰਦਾ। ਸੋਹੰ ਸ਼ਬਦ ਸਾਚਾ ਨਾਉਂ ਲੈਣਾ ਜਪ, ਜਾਪ ਇਕੋ ਇਕ ਦ੍ਰਿੜਾਇੰਦਾ। ਹੋਏ ਸਹਾਈ ਬਣ ਕੇ ਸੱਚਾ ਬਾਪ, ਪੂਤ ਆਪਣੀ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਗੁਰ ਦੇਵੇ ਸੱਚਾ ਸਾਥ, ਸ਼ਬਦ ਗੁਰ ਆਪਣੀ ਸੇਵ ਕਮਾਇੰਦਾ।
੨੮ ਮਾਘ ੨੦੧੯ ਬਿਕ੍ਰਮੀ ਦੀਦਾਰ ਸਿੰਘ ਦੇ ਗ੍ਰਹਿ ਪਿੰਡ ਜੱਟਾ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਅਗੰਮੀ ਧਾਰ, ਸਚਖੰਡ ਨਿਵਾਸੀ ਆਪ ਪਰਗਟਾਇੰਦਾ। ਸਤਿਗੁਰ ਸ਼ਬਦ ਸੱਚੀ ਜੈਕਾਰ, ਸਚ ਜੈਕਾਰਾ ਇਕ ਅਲਾਇੰਦਾ। ਸਤਿਗੁਰ ਸ਼ਬਦ ਸਾਚੀ ਕਾਰ, ਹਰਿ ਕਰਤਾ ਆਪ ਸਮਝਾਇੰਦਾ। ਸਤਿਗੁਰ ਸ਼ਬਦ ਸਾਚਾ ਹੱਟ ਵਣਜਾਰ, ਵਸਤ ਇਕੋ ਇਕ ਵਰਤਾਇੰਦਾ। ਸਤਿਗੁਰ ਸ਼ਬਦ ਲੇਖਾ ਜਾਣੇ ਸਰਬ ਸੰਸਾਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸਤਿਗੁਰ ਸ਼ਬਦ ਸੇਵਾ ਲਾ ਗੁਰ ਅਵਤਾਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਤਿਗੁਰ ਸ਼ਬਦ ਪੀਰ ਪੈਗ਼ੰਬਰ ਪਾਏ ਸਾਰ, ਕਲਮਾ ਨਬੀ ਰਸੂਲ ਜਣਾਇੰਦਾ। ਸਤਿਗੁਰ ਸ਼ਬਦ ਭਗਤ ਭਗਵਾਨ ਲਏ ਉਠਾਲ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸਤਿਗੁਰ ਸ਼ਬਦ ਸੰਤਾਂ ਵਖਾਏ ਸੱਚੀ ਧਰਮਸਾਲ, ਧਰਮ ਦਵਾਰ ਇਕ ਜਣਾਇੰਦਾ। ਸਤਿਗੁਰ ਸ਼ਬਦ ਗੁਰਮੁਖਾਂ ਖੋਲ੍ਹ ਕਿਵਾੜ, ਬੰਦ ਤਾਕੀ ਕੁੰਡਾ ਲਾਹਿੰਦਾ। ਸਤਿਗੁਰ ਸ਼ਬਦ ਗੁਰਸਿਖਾਂ ਚਲੇ ਨਾਲ ਨਾਲ, ਸਦਾ ਸਦਾ ਸੰਗ ਨਿਭਾਇੰਦਾ। ਸਤਿਗੁਰ ਸ਼ਬਦ ਨਾਤਾ ਤੋੜੇ ਤ੍ਰੈਗੁਣ ਮਾਇਆ ਜਗਤ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਸਤਿਗੁਰ ਸ਼ਬਦ ਲੇਖਾ ਚੁਕਾਏ ਕਾਲ ਮਹਾਂਕਾਲ, ਭੈ ਭਿਆਨਕ ਰੂਪ ਨਾ ਕੋਇ ਵਖਾਇੰਦਾ। ਸਤਿਗੁਰ ਸ਼ਬਦ ਏਥੇ ਓਥੇ ਬਣ ਦਲਾਲ, ਬਣ ਵਿਚੋਲਾ ਵੇਖ ਵਖਾਇੰਦਾ। ਸਤਿਗੁਰ ਸ਼ਬਦ ਅੰਮ੍ਰਿਤ ਆਤਮ ਸਰੋਵਰ ਦਏ ਉਛਾਲ, ਨਿਝਰ ਝਿਰਨਾ ਇਕ ਝਿਰਾਇੰਦਾ। ਸਤਿਗੁਰ ਸ਼ਬਦ ਸੁਰਤ ਸਵਾਣੀ ਕਰੇ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਇੰਦਾ। ਸਤਿਗੁਰ ਸ਼ਬਦ ਸੁਣੇ ਮੁਰੀਦਾਂ ਹਾਲ ਮੁਰਸ਼ਦ ਆਪਣਾ ਨਾਉਂ ਧਰਾਇੰਦਾ। ਸਤਿਗੁਰ ਸ਼ਬਦ ਆਪ ਜਣਾਏ ਪੰਜ ਤੱਤ ਕਾਇਆ ਮਾਟੀ ਖਾਲ, ਹਰਿ ਮੰਦਰ ਇਕੋ ਨਜ਼ਰੀ ਆਇੰਦਾ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਸਮਝਾਇੰਦਾ। ਹਰਿ ਕਾ ਸ਼ਬਦ ਸਤਿਗੁਰ ਰੂਪ, ਸਤਿਗੁਰ ਗੁਰ ਗੁਰ ਵੇਸ ਵਟਾਈਆ। ਗੁਰ ਗੁਰ ਲੇਖਾ ਚਾਰੇ ਕੂਟ, ਦਹਿ ਦਿਸ਼ਾ ਸੋਭਾ ਪਾਈਆ। ਦਹਿ ਦਿਸ਼ਾ ਦੇਵੇ ਸਚ ਸਬੂਤ, ਸਾਹਿਬ ਆਪਣਾ ਨਾਮ ਪੜ੍ਹਾਈਆ। ਹਰਿ ਕਾ ਨਾਉਂ ਲੇਖਾ ਜਾਣੇ ਕਾਇਆ ਪੰਜ ਤੱਤ ਕਲਬੂਤ, ਨਿਰਗੁਣ ਸਰਗੁਣ ਵੇਖੇ ਥਾਈਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ। ਸਤਿਗੁਰ ਸ਼ਬਦ ਸੱਚਾ ਨਾਮ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਸਤਿਗੁਰ ਸ਼ਬਦ ਸੱਚਾ ਜਾਮ, ਮਧੁਰ ਪਿਆਲਾ ਇਕ ਵਖਾਇੰਦਾ। ਸਤਿਗੁਰ ਸ਼ਬਦ ਕਰੇ ਕਰਾਏ ਸੱਚਾ ਕਾਮ, ਕਰਨੀ ਕਿਰਤ ਇਕ ਦ੍ਰਿੜਾਇੰਦਾ। ਸਤਿਗੁਰ ਸ਼ਬਦ ਮੇਟੇ ਅੰਧੇਰੀ ਸ਼ਾਮ, ਨਿਰਗੁਣ ਜੋਤ ਨੂਰ ਰੁਸ਼ਨਾਇੰਦਾ। ਸਤਿਗੁਰ ਸ਼ਬਦ ਦੇਵੇ ਪਰਕਾਸ਼ ਕੋਟਨ ਭਾਨ, ਮੰਡਲ ਮੰਡਪ ਆਪ ਸੁਹਾਇੰਦਾ । ਸਤਿਗੁਰ ਸ਼ਬਦ ਸ੍ਰਿਸ਼ਟ ਸਬਾਈ ਇਕ ਗਿਆਨ, ਗਿਆਨ ਧਿਆਨ ਵਿਚ ਮਿਲਾਇੰਦਾ। ਸਤਿਗੁਰ ਸ਼ਬਦ ਇਕ ਨਿਸ਼ਾਨ, ਧਰਮ ਨਿਸ਼ਾਨਾ ਇਕ ਝੁਲਾਇੰਦਾ। ਸਤਿਗੁਰ ਸ਼ਬਦ ਇਕ ਈਮਾਨ, ਚਾਰ ਵਰਨਾਂ ਸਿਦਕ ਨਿਭਾਇੰਦਾ। ਸਤਿਗੁਰ ਸ਼ਬਦ ਇਕੋ ਰਸ ਪੀਣ ਖਾਣ, ਵਿਖ ਰੂਪ ਨਾ ਕੋਇ ਵਟਾਇੰਦਾ। ਸਤਿਗੁਰ ਸ਼ਬਦ ਸਾਚਾ ਸੁਣਨਾ ਕਾਨ, ਬਿਨ ਕੰਨਾਂ ਆਪ ਜਣਾਇੰਦਾ। ਸਤਿਗੁਰ ਸ਼ਬਦ ਦੋ ਜਹਾਨਾਂ ਦੇਵੇ ਮਾਣ, ਅਭਿਮਾਨ ਮੇਟ ਮਿਟਾਇੰਦਾ। ਸਤਿਗੁਰ ਸ਼ਬਦ ਬਣਾਏ ਸਚ ਵਿਧਾਨ, ਰਾਜ ਜੋਗ ਆਪ ਸਮਝਾਇੰਦਾ। ਸਤਿਗੁਰ ਸ਼ਬਦ ਦੇਵੇ ਧੁਰ ਫ਼ਰਮਾਨ, ਸਚ ਸੰਦੇਸਾ ਇਕ ਅਲਾਇੰਦਾ। ਸਤਿਗੁਰ ਸ਼ਬਦ ਲੇਖਾ ਜਾਣੇ ਰਾਜ ਰਾਜਾਨ, ਸ਼ਾਹ ਸੁਲਤਾਨ ਹੁਕਮ ਮਨਾਇੰਦਾ। ਸਤਿਗੁਰ ਸ਼ਬਦ ਲੋਆਂ ਪੁਰੀਆਂ ਬ੍ਰਹਿਮੰਡਾ ਖੰਡਾਂ ਪਾਏ ਆਣ, ਅੱਗੇ ਸਿਰ ਨਾ ਕੋਇ ਉਠਾਇੰਦਾ। ਸਤਿਗੁਰ ਸ਼ਬਦ ਚਾਰੇ ਖਾਣੀ ਦਏ ਬਿਆਨ, ਅੰਡਜ ਜੇਰਜ ਉਤਭੁਜ ਸੇਤਜ ਭੇਵ ਅਭੇਦ ਜਣਾਇੰਦਾ। ਸਤਿਗੁਰ ਸ਼ਬਦ ਚਾਰੇ ਬਾਣੀ ਦਏ ਬਬਾਣ, ਨਾਮ ਬਬਾਣਾ ਇਕ ਧਰਾਇੰਦਾ। ਸਤਿਗੁਰ ਸ਼ਬਦ ਭੇਵ ਜਣਾਏ ਅੰਜੀਲ ਕੁਰਾਨ, ਕਾਇਆ ਕਾਅਬਾ ਵੇਖ ਵਖਾਇੰਦਾ। ਸਤਿਗੁਰ ਸ਼ਬਦ ਇਕ ਤੌਫ਼ੀਕ ਰਹੀਮ ਰਹਿਮਾਨ, ਮਿਹਬਾਨ ਬੀਦੋ ਇਕੋ ਨੂਰ ਧਰਾਇੰਦਾ। ਸਤਿਗੁਰ ਸ਼ਬਦ ਸਚ ਇਸਲਾਮ, ਇਸਮ ਇਕੋ ਇਕ ਵਖਾਇੰਦਾ। ਸਤਿਗੁਰ ਸ਼ਬਦ ਸਚ ਨਜ਼ਾਮ, ਦੋ ਜਹਾਨਾਂ ਬੰਧਨ ਪਾਇੰਦਾ। ਸਤਿਗੁਰ ਸ਼ਬਦ ਜੁਗ ਜੁਗ ਪੈਗ਼ਾਮ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਸੁਣਾਇੰਦਾ। ਸਤਿਗੁਰ ਸ਼ਬਦ ਸੁਣ ਕਲਜੁਗ ਜੀਵ ਹੋਣ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਸਤਿਗੁਰ ਸ਼ਬਦ ਜਨ ਭਗਤਾਂ ਮਿਲੇ ਦਾਨ, ਸੰਤਨ ਝੋਲੀ ਆਪ ਭਰਾਇੰਦਾ। ਸਤਿਗੁਰ ਸ਼ਬਦ ਗੁਰਮੁਖਾਂ ਦੇਵੇ ਮਾਣ, ਗੁਰਸਿਖਾਂ ਆਪਣੇ ਅੰਗ ਲਗਾਇੰਦਾ। ਸਤਿਗੁਰ ਸ਼ਬਦ ਮਨਮੁਖ ਨਾ ਸਕਣ ਪਛਾਣ, ਨੇਤਰ ਨੈਣ ਨਾ ਕੋਇ ਖੁਲ੍ਹਾਇੰਦਾ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ ਇਕੋ ਨਾਦ ਸੁਣਾਇੰਦਾ। ਸਤਿਗੁਰ ਸ਼ਬਦ ਸੱਚਾ ਨਾਦ, ਅਨਾਦੀ ਆਪ ਸੁਣਾਈਆ। ਸਤਿਗੁਰ ਸ਼ਬਦ ਸਚ ਬ੍ਰਹਿਮਾਦ, ਬ੍ਰਹਿਮਾਂਡ ਰਿਹਾ ਸਮਾਈਆ। ਸਤਿਗੁਰ ਸ਼ਬਦ ਸਤਿ ਆਵਾਜ਼, ਧੁਰਦਰਗਾਹੀ ਬਾਂਗ ਅਲਾਈਆ । ਸਤਿਗੁਰ ਸ਼ਬਦ ਰਚ ਰਚ ਕਾਜ, ਜੁਗ ਚੌਕੜੀ ਵੇਖ ਵਖਾਈਆ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ । ਸਤਿਗੁਰ ਸ਼ਬਦ ਸਤਿ ਸਰੂਪ, ਸਤਿ ਸਤਿ ਦ੍ਰਿੜਾਇੰਦਾ। ਸਤਿਗੁਰ ਸ਼ਬਦ ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਖੋਜ ਖੁਜਾਇੰਦਾ। ਸਤਿਗੁਰ ਸ਼ਬਦ ਨਾਤਾ ਤੋੜੇ
ਜੂਠ ਝੂਠ, ਕੂੜੀ ਕਿਰਿਆ ਮੋਹ ਮਿਟਾਇੰਦਾ। ਸਤਿਗੁਰ ਸ਼ਬਦ ਕਰੇ ਪਾਕ ਕਾਇਆ ਕਲਬੂਤ, ਪਤਤ ਪੁਨੀਤ ਦਇਆ ਕਮਾਇੰਦਾ। ਸਤਿਗੁਰ ਸ਼ਬਦ ਨਜ਼ਰ ਨਾ ਆਏ ਕੋਈ ਵਜੂਦ, ਵਾਹਦ ਆਪਣੀ ਧਾਰ ਵਖਾਇੰਦਾ। ਸਤਿਗੁਰ ਸ਼ਬਦ ਮੇਲ ਮਿਲਾਏ ਨਾਲ ਮਹਿਬੂਬ, ਮੁਹੱਬਤ ਇਕੋ ਇਕ ਸਮਝਾਇੰਦਾ। ਸਤਿਗੁਰ ਸ਼ਬਦ ਵਸੇ ਸਚ ਅਰੂਜ, ਹੁਜਰਾ ਇਕੋ ਇਕ ਵਡਿਆਇੰਦਾ। ਸਤਿਗੁਰ ਸ਼ਬਦ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਵਖਾਇੰਦਾ। ਸਤਿਗੁਰ ਸ਼ਬਦ ਉਚ ਅਟਾਰੀ, ਅਟੱਲ ਅਟੱਲ ਜਣਾਈਆ। ਸਤਿਗੁਰ ਸ਼ਬਦ ਮੇਲ ਮਿਲਾਏ ਜੋਤ ਨਿਰੰਕਾਰੀ, ਨਿਰਗੁਣ ਮੇਲਾ ਸਹਿਜ ਸੁਭਾਈਆ। ਸਤਿਗੁਰ ਸ਼ਬਦ ਦੇਵੇ ਸਚ ਖ਼ੁਮਾਰੀ, ਖ਼ੁਮਾਰ ਇਕੋ ਇਕ ਵਖਾਈਆ। ਸਤਿਗੁਰ ਸ਼ਬਦ ਕੂੜੀ ਕਿਰਿਆ ਹਉਮੇਂ ਰੋਗ ਕੱਟੇ ਬੀਮਾਰੀ, ਬਿਮਲ ਆਪਣੀ ਧਾਰ ਪਰਗਟਾਈਆ। ਸਤਿਗੁਰ ਸ਼ਬਦ ਨਾਮ ਖੰਡਾ ਵਖਾਏ ਤੇਜ਼ ਕਟਾਰੀ, ਕਟਾਕਸ਼ ਇਕੋ ਇਕ ਜਣਾਈਆ। ਸਤਿਗੁਰ ਸ਼ਬਦ ਲੇਖਾ ਜਾਣੇ ਆਰ ਪਾਰੀ, ਮੰਝਧਾਰ ਨਾ ਕੋਇ ਰੁੜ੍ਹਾਈਆ। ਸਤਿਗੁਰ ਸ਼ਬਦ ਖੇਲ ਨਿਆਰੀ, ਖ਼ਾਲਕ ਖ਼ਲਕ ਦਏ ਸਮਝਾਈਆ। ਸਤਿਗੁਰ ਸ਼ਬਦ ਮੇਲ ਮਿਲਾਏ ਪਰਵਰਦਿਗਾਰੀ, ਪਰਦਾਨਸੀਂ ਪਰਦਾ ਇਕ ਉਠਾਈਆ। ਸਤਿਗੁਰ ਸ਼ਬਦ ਲੇਖਾ ਜਾਣੇ ਧੁਰ ਦਰਬਾਰੀ, ਬੇਨਜ਼ੀਰ ਸ਼ਾਹ ਹਕੀਰ ਹੋਏ ਸਹਾਈਆ। ਸਤਿਗੁਰ ਸ਼ਬਦ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਮ ਜਣਾਈਆ। ਸਤਿਗੁਰ ਸ਼ਬਦ ਸੂਰਾ ਸਰਬੰਗਾ, ਸਰਬ ਕਲਾ ਅਖਵਾਇੰਦਾ। ਸਤਿਗੁਰ ਸ਼ਬਦ ਨਾਮ ਮਰਦੰਗਾ ਵਡ ਮਰਦਾਨਗੀ ਆਪਣੇ ਹੱਥ ਰਖਾਇੰਦਾ। ਸਤਿਗੁਰ ਸ਼ਬਦ ਪੁਰੀਆਂ ਲੋਆਂ ਆਪੇ ਲੰਘਾ, ਰਾਹ ਵਿਚ ਨਾ ਕੋਇ ਅਟਕਾਇੰਦਾ। ਸਤਿਗੁਰ ਸ਼ਬਦ ਦੋ ਜਹਾਨ ਵਜਾਏ ਮਰਦੰਗਾ, ਤਾਰ ਸਤਾਰ ਨਾ ਕੋਇ ਵਖਾਇੰਦਾ। ਸਤਿਗੁਰ ਸ਼ਬਦ ਚੰਡ ਪਰਚੰਡ ਤਿਖੀ ਧਾਰ ਖੰਡਾਂ, ਖੜਗ ਇਕੋ ਇਕ ਰਖਾਇੰਦਾ। ਸਤਿਗੁਰ ਸ਼ਬਦ ਲੇਖਾ ਜਾਣੇ ਜੇਰਜ ਅੰਡਾ, ਉਤਭੁਜ ਸੇਤਜ ਫੋਲ ਫੁਲਾਇੰਦਾ। ਸਤਿਗੁਰ ਸ਼ਬਦ ਪਾਏ ਵੰਡਾਂ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੰਧਨ ਪਾਇੰਦਾ। ਸਤਿਗੁਰ ਸ਼ਬਦ ਆਦਿ ਜੁਗਾਦਿ ਜੁਗ ਜੁਗ ਤੋੜੇ ਘਮੰਡਾ, ਗੜ੍ਹ ਹੰਕਾਰੀ ਬੁਰਜ ਢਾਹਿੰਦਾ। ਸਤਿਗੁਰ ਸ਼ਬਦ ਕਲਜੁਗ ਅੰਤ ਸ੍ਰਿਸ਼ਟ ਸਬਾਈ ਸੁਣਾਏ ਸਾਚਾ ਛੰਦਾ, ਸੋਹੰ ਢੋਲਾ ਇਕ ਅਲਾਇੰਦਾ। ਸਤਿਗੁਰ ਸ਼ਬਦ ਬਣਾਏ ਸਾਚਾ ਬੰਦਾ, ਬੰਦਗੀ ਇਕੋ ਇਕ ਦ੍ਰਿੜਾਇੰਦਾ। ਸਤਿਗੁਰ ਸ਼ਬਦ ਲੇਖੇ ਲਾਏ ਗੰਦਾ, ਮੂਰਖ ਮੂੜ੍ਹ ਚਤੁਰ ਸੁਜਾਨ ਬਣਾਇੰਦਾ। ਸਤਿਗੁਰ ਸ਼ਬਦ ਸਰਬ ਜੀਆਂ ਦਾ ਇਕੋ ਧੰਦਾ, ਇਕੋ ਰਾਹ ਜਣਾਇੰਦਾ। ਸਤਿਗੁਰ ਸ਼ਬਦ ਵੇਖਣਹਾਰਾ ਭੁੱਖਾ ਨੰਗਾ, ਭੁਖਿਆਂ ਨੰਗਿਆਂ ਮਾਣ ਦਿਵਾਇੰਦਾ। ਸਤਿਗੁਰ ਸ਼ਬਦ ਬਸਤਾ ਬੰਨ੍ਹ ਕਿਸੇ ਨਾ ਟੰਗਾ, ਬੰਦ ਸੰਦੂਕ ਨਾ ਕੋਇ ਕਰਾਇੰਦਾ। ਸਤਿਗੁਰ ਸ਼ਬਦ ਆਦਿ ਜੁਗਾਦਿ ਜੁਗ ਜੁਗ ਨਿਰਗੁਣ ਹੋ ਕੇ ਵੱਜਾ, ਸਾਜ ਬਾਜ ਤਾਲ ਨਾ ਕੋਇ ਰਖਾਇੰਦਾ। ਸਤਿਗੁਰ ਸ਼ਬਦ ਘਰ ਘਰ ਅੰਦਰ ਫਿਰੇ ਭੱਜਾ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਸਤਿਗੁਰ ਸ਼ਬਦ ਗੁਰਮੁਖ ਹਿਰਦੇ ਬਹਿ ਬਹਿ ਸਜਾ, ਘਰ ਸੱਚਾ ਇਕ ਸੁਹਾਇੰਦਾ। ਸਤਿਗੁਰ ਸ਼ਬਦ ਬੁੱਢਾ ਨੱਢਾ ਨਾ ਕੋਈ ਬੱਚਾ, ਜਵਾਨ ਰੂਪ ਨਾ ਕਿੋੲ ਬਦਲਾਇੰਦਾ। ਸਤਿਗੁਰ ਸ਼ਬਦ ਕਿਸੇ ਘੜਿਆ ਨਾ ਜਾਏ ਵਿਚ ਸੱਚਾ, ਘਾੜਤ ਘੜਤ ਨਾ ਕੋਇ ਵਖਾਇੰਦਾ। ਸਤਿਗੁਰ ਸ਼ਬਦ ਜੁਗ ਚੌਕੜੀ ਕਦੇ ਨਾ ਹੋਏ ਕੱਚਾ, ਕਾਚੀ ਮਾਟੀ ਕਾਇਆ ਰੰਗ ਚੜ੍ਹਾਇੰਦਾ। ਸਤਿਗੁਰ ਸ਼ਬਦ ਸਦਾ ਸਦਾ ਸਦ ਸੱਚਾ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਤਿਗੁਰ ਸ਼ਬਦ ਸਭ ਦੀ ਕਰੇ ਰਿੱਛਾ ਪ੍ਰਿਤਪਾਲਕ ਨਾਉਂ ਧਰਾਇੰਦਾ। ਸਤਿਗੁਰ ਸ਼ਬਦ
ਨਿਰਗੁਣ ਸਰਗੁਣ ਮਾਣ ਦਿਵਾਏ ਜੱਟ ਧੰਨਾ, ਧਨ ਇਕੋ ਇਕ ਵਖਾਇੰਦਾ। ਸਤਿਗੁਰ ਸ਼ਬਦ ਰਾਗ ਸੁਣਾਏ ਸੱਚਾ ਕੰਨਾਂ, ਕਾਣ ਸਭ ਦੀ ਮੇਟ ਮਿਟਾਇੰਦਾ। ਸਤਿਗੁਰ ਸ਼ਬਦ ਕਰੇ ਪਰਕਾਸ਼ ਨੇਤਰ ਅੰਨ੍ਹਾ, ਅਗਿਆਨ ਅੰਧੇਰ ਮੁਕਾਇੰਦਾ। ਸਤਿਗੁਰ ਸ਼ਬਦ ਭੋਗ ਲਗਾਏ ਨਾਮਾ ਛੰਨਾ, ਛੰਨ ਛਪਰੀ ਆਪ ਛੁਹਾਇੰਦਾ। ਸਤਿਗੁਰ ਸ਼ਬਦ ਬਿਨ ਭਗਤਾਂ ਕਿਸੇ ਕੋਲੋਂ ਨਾ ਮੰਨਾ, ਮਨਸਾ ਪੂਰ ਨਾ ਕੋਇ ਕਰਾਇੰਦਾ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰਾਹ ਚਲਾਇੰਦਾ। ਸਤਿਗੁਰ ਸ਼ਬਦ ਗੂੜ੍ਹੋ ਗੂੜ੍ਹ, ਗਹਿਰ ਗੰਭੀਰ ਅਖਵਾਈਆ। ਸਤਿਗੁਰ ਸ਼ਬਦ ਨੂਰੋ ਨੂਰ, ਨੂਰ ਨੂਰ ਰੁਸ਼ਨਾਈਆ। ਸਤਿਗੁਰ ਸ਼ਬਦ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਭ ਠਾਈਂਆ। ਸਤਿਗੁਰ ਸ਼ਬਦ ਨਾ ਨੇੜੇ ਨਾ ਦੂਰ, ਘਟ ਘਟ ਆਸਣ ਲਾਈਆ। ਸਤਿਗੁਰ ਸ਼ਬਦ ਸਦਾ ਸਦ ਆਸਾ ਪੂਰ, ਪੂਰੀ ਆਸ ਕਰਾਈਆ। ਸਤਿਗੁਰ ਸ਼ਬਦ ਜੁਗ ਜੁਗ ਪਰਗਟੇ ਜ਼ਰੂਰ, ਜ਼ਰੂਰਤ ਇਕੋ ਇਕ ਜਣਾਈਆ। ਸਤਿਗੁਰ ਸ਼ਬਦ ਪੂਰਬ ਬਖ਼ਸ਼ੇ ਸਰਬ ਕਸੂਰ, ਅੱਗੇ ਮਾਰਗ ਲਾਈਆ। ਸਤਿਗੁਰ ਸ਼ਬਦ ਨਾਤਾ ਤੋੜੇ ਕੂੜੋ ਕੂੜ, ਸਾਚੀ ਸਿਖਿਆ ਕਰੇ ਪੜ੍ਹਾਈਆ। ਸਤਿਗੁਰ ਸ਼ਬਦ ਮੇਟ ਮਿਟਾਏ ਹੰਗਤਾ ਗ਼ਰੂਰ, ਗ਼ੁਰਬਤ ਕੋਇ ਰਹਿਣ ਨਾ ਪਾਈਆ। ਸਤਿਗੁਰ ਸ਼ਬਦ ਆਦਿ ਜੁਗਾਦਿ ਜੁਗ ਜੁਗ ਹੋਇਆ ਰਿਹਾ ਮਫ਼ਰੂਰ, ਬਿਨ ਭਗਤਾਂ ਆਪਣੇ ਅੰਦਰ ਬੰਦ ਨਾ ਕੋਇ ਕਰਾਈਆ । ਹਰਿ ਕਾ ਸ਼ਬਦ ਦੇਵੇ ਸਚ ਸ਼ਊਰ, ਸ਼ੁਹਰਤ ਇਕੋ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਨਾਮ ਸਿਫ਼ਤ ਸਾਲਾਹੀਆ। ਸਤਿਗੁਰ ਸ਼ਬਦ ਸਦਾ ਅਨਮੁਲ, ਅਨਮੁਲੜਾ ਆਪ ਬਣਾਇੰਦਾ। ਸਤਿਗੁਰ ਸ਼ਬਦ ਸਦਾ ਅਨਤੁਲ, ਤੋਲ ਵਿਚ ਕਦੇ ਨਾ ਆਇੰਦਾ। ਸਤਿਗੁਰ ਸ਼ਬਦ ਧੁਰਦਰਗਾਹੀ ਫੁੱਲ, ਦੋ ਜਹਾਨ ਮਹਿਕਾਇੰਦਾ। ਸਤਿਗੁਰ ਸ਼ਬਦ ਪੁਰਖ ਅਕਾਲ ਦੀ ਕੁੱਲ, ਕੁਲਵੰਤਾ ਨਾਉਂ ਧਰਾਇੰਦਾ। ਸਤਿਗੁਰ ਸ਼ਬਦ ਬੂਟਾ ਕਦੇ ਨਾ ਜਾਏ ਹੁੱਲ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਆਪ ਦ੍ਰਿੜਾਇੰਦਾ। ਸਤਿਗੁਰ ਸ਼ਬਦ ਸਤਿਗੁਰ ਜਿਹਾ, ਜੇਹੀ ਕਾਰ ਕਮਾਈਆ। ਸਤਿਗੁਰ ਸ਼ਬਦ ਸਤਿਗੁਰ ਨੇਂਹਾ, ਨੇਂਹ ਇਕੋ ਇਕ ਸਮਝਾਈਆ। ਸਤਿਗੁਰ ਸ਼ਬਦ ਸਤਿਗੁਰ ਮੇਂਹਾਂ, ਮੇਘਲਾ ਇਕੋ ਧਾਰ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦਏ ਵਡਿਆਈਆ। ਸਤਿਗੁਰ ਸ਼ਬਦ ਸੱਚਾ ਰਾਮ, ਰਾਮ ਰਾਮ ਮਿਲਾਇੰਦਾ। ਸਤਿਗੁਰ ਸ਼ਬਦ ਸਚ ਪੈਗ਼ਾਮ, ਪੀਰ ਪੈਗ਼ੰਬਰ ਰੰਗ ਰੰਗਾਇੰਦਾ। ਸਤਿਗੁਰ ਸ਼ਬਦ ਜੁਗ ਜੁਗ ਪੂਰਨ ਕਰੇ ਕਾਮ, ਪੂਰੀ ਆਸਾ ਪੂਰ ਵਖਾਇੰਦਾ। ਸਤਿਗੁਰ ਸ਼ਬਦ ਕਲਜੁਗ ਅੰਤਮ ਲੈ ਕੇ ਆਏ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਆਪ ਸਮਝਾਇੰਦਾ। ਸਤਿਗੁਰ ਸ਼ਬਦ ਬਦਲ ਦਏ ਨਜ਼ਾਮ, ਹਾਕਮ ਇਕੋ ਨਜ਼ਰੀ ਆਇੰਦਾ। ਸਤਿਗੁਰ ਸ਼ਬਦ ਭੂਪਤ ਭੂਪ ਬਣ ਰਾਜਾਨ, ਹੁਕਮ ਹਾਕਮ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸ਼ਬਦ ਆਪ ਵਡਿਆਇੰਦਾ। ਸਤਿਗੁਰ ਸ਼ਬਦ ਸਰਬ ਕਲਾ ਸਮਰਥ, ਸਮਰਥ ਆਪ ਪਰਗਟਾਇੰਦਾ। ਸਤਿਗੁਰ ਸ਼ਬਦ ਕਲਜੁਗ ਅੰਤ ਮਹਿਮਾਂ ਗਣਾਏ ਅਕੱਥ, ਕਥਨੀ ਕਥ ਨਾ ਕੋਇ ਸੁਣਾਇੰਦਾ। ਸਤਿਗੁਰ ਸ਼ਬਦ ਜਨ ਭਗਤਾਂ ਦੇਵੇ ਅਗੰਮੀ ਵਥ, ਵਸਤ ਇਕੋ ਇਕ ਵਰਤਾਇੰਦਾ। ਸਤਿਗੁਰ ਸ਼ਬਦ ਆਤਮ ਪਰਮਾਤਮ ਮਾਰਗ ਦੇਵੇ ਦੱਸ, ਸੰਤ ਸੱਜਣ ਮੇਲ ਮਿਲਾਇੰਦਾ। ਸਤਿਗੁਰ ਸ਼ਬਦ ਗੁਰਮੁਖ ਹਿਰਦੇ ਜਾਏ ਵਸ, ਦੂਈ ਦਵੈਤੀ ਪਰਦਾ ਲਾਹਿੰਦਾ। ਸਤਿਗੁਰ ਸ਼ਬਦ ਗੁਰਮੁਖਾਂ ਦੇਵੇ ਇਕੋ
ਰਸ, ਰਸ ਫੀਕਾ ਸਰਬ ਗਵਾਇੰਦਾ। ਸਤਿਗੁਰ ਸ਼ਬਦ ਹਰਿਜਨ ਮੇਲ ਮਿਲਾਏ ਹੱਸ ਹੱਸ, ਆਪ ਆਪਣੀ ਦਇਆ ਕਮਾਇੰਦਾ। ਸਤਿਗੁਰ ਸ਼ਬਦ ਕਲਜੁਗ ਅੰਤਮ ਹੋ ਪਰਗਟ, ਪਰਮ ਪੁਰਖ ਭੇਵ ਚੁਕਾਇੰਦਾ। ਇਕੋ ਵਿਕੇ ਪੁਰਖ ਅਕਾਲ ਦੇ ਹੱਟ, ਦੂਜਾ ਵਣਜ ਨਾ ਕੋਇ ਕਰਾਇੰਦਾ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਸਰਗੁਣ ਸਤਿ ਸਰੂਪ ਮਾਰਗ ਦਏ ਦੱਸ, ਅਨਭਵ ਪਰਕਾਸ਼ ਇਕੋ ਨੂਰ ਜਣਾਇੰਦਾ। ਲੇਖਾ ਜਾਣ ਪ੍ਰਿਥਮੀ ਆਕਾਸ਼, ਗ਼ਰੀਬ ਨਿਮਾਣਿਆਂ ਵਸੇ ਸਾਥ, ਬੋਧ ਅਗਾਧ ਸੁਣਾਏ ਗਾਥ, ਭੇਵ ਅਭੇਦਾ ਆਪ ਜਣਾਇੰਦਾ। ਨਿਰਵੈਰ ਚਲਾਏ ਰਾਥ, ਪਾਰ ਲਗਾਏ ਆਪਣੇ ਘਾਟ, ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਇੰਦਾ। ਸਤਿਗੁਰ ਸ਼ਬਦ ਪੁੱਛੇ ਵਾਤ, ਕੂੜੀ ਕਿਰਿਆ ਰਹੇ ਨਾ ਨਾਰ ਕਮਜ਼ਾਤ, ਜਨ ਭਗਤਾਂ ਪੂਰੀ ਕਰੇ ਖ਼ਾਹਸ਼, ਖ਼ਾਹਸ਼ ਆਪਣੀ ਨਾਲ ਮਿਲਾਇੰਦਾ। ਸਤਿਗੁਰ ਸ਼ਬਦ ਲੇਖੇ ਲਾਏ ਪਵਣ ਸਵਾਸ, ਆਤਮ ਪਰਮਾਤਮ ਦਏ ਵਿਸ਼ਵਾਸ਼, ਪਾਰਬ੍ਰਹਮ ਬ੍ਰਹਮ ਵੇਖੇ ਆਪਣੀ ਸ਼ਾਖ਼, ਸ਼ਨਾਖ਼ਤ ਇਕੋ ਇਕ ਸਮਝਾਇੰਦਾ। ਸਤਿਗੁਰ ਸ਼ਬਦ ਸਦਾ ਅਬਿਨਾਸ਼, ਜੁਗ ਚੌਕੜੀ ਖੇਲੇ ਖੇਲ ਤਮਾਸ਼, ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਨਾਚ ਨਚਾਇੰਦਾ। ਸਤਿਗੁਰ ਸ਼ਬਦ ਕਲਜੁਗ ਅੰਤ ਕਰੇ ਪਰਕਾਸ਼, ਨੂਰੋ ਨੂਰ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਆਪ ਵਡਿਆਇੰਦਾ। ਸਤਿਗੁਰ ਸ਼ਬਦ ਵੱਡਾ ਬਲ, ਬਲ ਬਾਵਨ ਭੇਵ ਚੁਕਾਈਆ। ਸਤਿਗੁਰ ਸ਼ਬਦ ਅਛਲ ਅਛੱਲ, ਵਲ ਛਲ ਆਪਣਾ ਖੇਲ ਰਚਾਈਆ। ਸਤਿਗੁਰ ਸ਼ਬਦ ਵਸੇ ਧਾਮ ਅਟੱਲ, ਅਟੱਲ ਮਹੱਲ ਇਕ ਰੁਸ਼ਨਾਈਆ। ਸਤਿਗੁਰ ਸ਼ਬਦ ਕਰੇ ਵੇਸ ਕਲਜੁਗ ਕਲ, ਕਲ ਕਾਲਖ ਪੜਦਾ ਲਾਹੀਆ। ਸਤਿਗੁਰ ਸ਼ਬਦ ਸਤਿ ਸਰੂਪ ਧਾਰ ਗਿਆ ਰਲ, ਜੋਤੀ ਜੋਤ ਜੋਤ ਸਮਾਈਆ। ਸਤਿਗੁਰ ਸ਼ਬਦ ਸਚ ਸੰਦੇਸਾ ਰਿਹਾ ਘੱਲ, ਨਰ ਨਰੇਸ਼ਾ ਆਪ ਉਠਾਈਆ। ਸਤਿਗੁਰ ਸ਼ਬਦ ਪੁਠੀ ਲਾਹੇ ਖੱਲ, ਮਨਸੂਰ ਸੂਲੀ ਉਤੇ ਚੜ੍ਹਾਈਆ। ਸਤਿਗੁਰ ਸ਼ਬਦ ਕਰੇ ਖੇਲ ਘੜੀ ਘੜੀ ਪਲ ਪਲ, ਪਲਕ ਸਕੇ ਨਾ ਕੋਇ ਬਦਲਾਈਆ। ਸਤਿਗੁਰ ਸ਼ਬਦ ਜਨ ਭਗਤ ਦਵਾਰਾ ਬੈਠਾ ਮੱਲ, ਮਹਿਫਲ ਇਕੋ ਗੁਣ ਦਰਸਾਈਆ। ਹਰਿ ਸ਼ਬਦ ਸਤਿਗੁਰ ਸ਼ਬਦ ਗੁਰ ਸ਼ਬਦ ਸ਼ਬਦ ਗੁਰ ਇਕੋ ਵਜਾਏ ਨਾਦ ਅਟੱਲ, ਅਟੱਲ ਇਕੋ ਰਾਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸ਼ਬਦ ਇਕੋ ਇਕ ਪਰਗਟਾਈਆ। ਸਤਿਗੁਰ ਸ਼ਬਦ ਸੋਹੰ ਸੋ, ਸਤਿ ਸਤਿਜੁਗ ਰਾਹ ਚਲਾਇੰਦਾ। ਸਤਿਗੁਰ ਸ਼ਬਦ ਨਿਰਗੁਣ ਨਿਰਮੋਹ, ਕੂੜੀ ਮੁਹੱਬਤ ਨਾ ਕੋਇ ਰਖਾਇੰਦਾ। ਸਤਿਗੁਰ ਸ਼ਬਦ ਵਸੇ ਬ੍ਰਹਿਮੰਡ ਖੰਡ ਲੋਅ, ਪੁਰੀ ਆਕਾਸ਼ ਆਸਣ ਲਾਇੰਦਾ। ਸਤਿਗੁਰ ਸ਼ਬਦ ਸਤਿਗੁਰ ਜਿਹਾ ਹੋ, ਹੋਕਾ ਆਪਣੇ ਨਾਮ ਸੁਣਾਇੰਦਾ। ਸਤਿਗੁਰ ਸ਼ਬਦ ਧੁਰ ਦਾ ਢੋਆ ਲੈ ਕੇ ਆਏ ਢੋ, ਢੋਲਕ ਇਕੋ ਇਕ ਰਖਾਇੰਦਾ। ਹਰਿ ਕਾ ਸ਼ਬਦ ਭੇਵ ਨਾ ਜਾਣੇ ਕੋ, ਕਲਜੁਗ ਜੀਵ ਕਾਗ ਵਾਂਗ ਕੁਰਲਾਇੰਦਾ। ਕੂੜੀ ਸੇਜਾ ਗਏ ਸੋ, ਸੋਇਆ ਮਾਤ ਨਾ ਕੋਇ ਉਠਾਇੰਦਾ। ਵੇਲੇ ਅੰਤਮ ਪਏ ਰੋ, ਰੋਂਦਿਆਂ ਚੁੱਪ ਨਾ ਕੋਇ ਕਰਾਇੰਦਾ। ਜੋ ਸਤਿਗੁਰ ਸ਼ਬਦ ਸੁਰਤੀ ਜਾਏ ਛੋਹ, ਸ਼ਹਿਨਸ਼ਾਹ ਆਪਣਾ ਮੇਲ ਮਿਲਾਇੰਦਾ। ਸਤਿਗੁਰ ਸ਼ਬਦ ਅੰਮ੍ਰਿਤ ਮੇਘ ਦੇਵੇ ਚੋ, ਨਿਝਰ ਰਸ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਤਿਗੁਰ ਸ਼ਬਦ ਇਕ ਉਠਾਇੰਦਾ। ਸਤਿਗੁਰ ਸ਼ਬਦ ਇਕ ਉਠਾਵੇਗਾ। ਸਾਚਾ ਨਾਦ ਵਜਾਵੇਗਾ। ਬ੍ਰਹਮ
ਬ੍ਰਹਿਮਾਦ ਸੁਣਾਵੇਗਾ। ਲੋਕ ਪਰਲੋਕ ਹਲਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਇਕੋ ਸਲੋਕ ਅਲਾਵੇਗਾ। ਲੱਖ ਚੁਰਾਸੀ ਦੇਵੇ ਝੋਕ, ਝੋਕ ਨਾ ਸ਼ੁਕਰ ਮਨਾਵੇਗਾ। ਜਨ ਭਗਤਾਂ ਤਨ ਨਗਾਰੇ ਲਾਏ ਚੋਟ, ਡੰਕਾ ਨਾਮ ਵਜਾਵੇਗਾ। ਮਨ ਵਾਸਨਾ ਕੱਢੇ ਖੋਟ, ਕੂੜੀ ਕਿਰਿਆ ਮੇਟ ਮਿਟਾਵੇਗਾ। ਜਨਮ ਕਰਮ ਦਾ ਮੇਟੇ ਰੋਗ, ਧੁਰ ਸੰਜੋਗ ਮੇਲ ਮਿਲਾਵੇਗਾ। ਵੇਖਣਹਾਰਾ ਚੌਦਾਂ ਲੋਕ, ਚੌਦਾਂ ਤਬਕਾਂ ਫੋਲ ਫੁਲਾਵੇਗਾ। ਦੇਵਣਹਾਰਾ ਸਾਚੀ ਮੋਖ, ਮੁਫ਼ਤ ਆਪਣਾ ਨਾਮ ਵਰਤਾਵੇਗਾ। ਨਾ ਕੋਈ ਹਰਖ਼ ਨਾ ਕੋਈ ਸੋਗ, ਚਿੰਤਾ ਦੁੱਖ ਸਰਬ ਗਵਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਤੇਰੀ ਅੰਤਮ ਵਰ, ਇਕੋ ਸ਼ਬਦ ਗੁਰੂ ਪਰਗਟਾਵੇਗਾ। ਇਕੋ ਸ਼ਬਦ ਸਤਿਗੁਰ ਉਠੇਗਾ। ਦੋ ਜਹਾਨਾਂ ਲੁਟੇਗਾ। ਕੂੜੀ ਕਿਰਿਆ ਜੜ ਪੁੱਟੇਗਾ। ਜਨ ਭਗਤਾਂ ਉਪਰ ਤੁਠੇਗਾ। ਲੋਕਾਇਆ ਕਿਸੇ ਕੋਲੋਂ ਨਾ ਲੁਕੇਗਾ। ਸ਼ੇਰ ਹੋ ਕੇ ਬੁੱਕੇਗਾ। ਸੰਤ ਸੁਹੇਲੇ ਗੋਦੀ ਚੁਕੇਗਾ। ਮਨਮੁਖ ਮੂੜ੍ਹੇ ਸ਼ੌਹ ਦਰਯਾਏ ਸੁੱਟੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਸ਼ਬਦ ਗੁਰ ਗੁਰ ਸ਼ਬਦ ਉਜਲ ਮੁਖ ਰੱਖੇਗਾ।