੨੮ ਮਾਘ ੨੦੧੯ ਬਿਕ੍ਰਮੀ ਕੇਸ਼ੋ ਰਾਮ ਦੇ ਗ੍ਰਹਿ ਜੰਡੋ ਕੇ ਸਿਰਹਾਲੀ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਸਾਚੀ ਬਾਣੀ, ਬਾਣ ਇਕ ਲਗਾਇੰਦਾ। ਸਤਿਗੁਰ ਸ਼ਬਦ ਸੱਚਾ ਹਾਣੀ, ਹਾਣੀਆਂ ਮੇਲ ਮਿਲਾਇੰਦਾ। ਸਤਿਗੁਰ ਸ਼ਬਦ ਅਕਥ ਕਹਾਣੀ, ਕਹਿ ਕਹਿ ਆਪ ਸੁਣਾਇੰਦਾ। ਸਤਿਗੁਰ ਸ਼ਬਦ ਧੁਰ ਨਿਸ਼ਾਨੀ, ਸਚ ਨਿਸ਼ਾਨਾ ਇਕ ਜਣਾਇੰਦਾ। ਸਤਿਗੁਰ ਸ਼ਬਦ ਅੰਮ੍ਰਿਤ ਪਾਣੀ, ਮਿੱਠਾ ਠੰਡਾ ਰਸ ਇਕ ਵਖਾਇੰਦਾ। ਸਤਿਗੁਰ ਸ਼ਬਦ ਲੇਖਾ ਜਾਣੇ ਚਾਰੇ ਖਾਣੀ, ਭੇਵ ਅਭੇਦਾ ਆਪ ਜਣਾਇੰਦਾ। ਸਤਿਗੁਰ ਸ਼ਬਦ ਸੇਵਾ ਲਾਏ ਚਾਰੇ ਬਾਣੀ, ਹੁਕਮ ਹਾਕਮ ਇਕ ਸਮਝਾਇੰਦਾ। ਸਤਿਗੁਰ ਸ਼ਬਦ ਸੁਰਤ ਪਰਨਾਏ ਨਿਰਗੁਣ ਰਾਣੀ, ਆਪ ਆਪਣਾ ਬੰਧਨ ਪਾਇੰਦਾ। ਸਤਿਗੁਰ ਸ਼ਬਦ ਘਟ ਘਟ ਹੋਏ ਜਾਣ ਜਾਣੀ, ਗ੍ਰਹਿ ਗ੍ਰਹਿ ਖੋਜ ਖੁਜਾਇੰਦਾ। ਸਤਿਗੁਰ ਸ਼ਬਦ ਖੇਲ ਮਹਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਇਕੋ ਇਕ ਵਡਿਆਇੰਦਾ। ਸਤਿਗੁਰ ਸ਼ਬਦ ਸੱਚਾ ਰਾਗ, ਰਾਗੀ ਗਾ ਨਾ ਸਕੇ ਰਾਈਆ। ਸਤਿਗੁਰ ਸ਼ਬਦ ਸਚ ਆਵਾਜ਼, ਧੁਰਦਰਗਾਹੀ ਆਪ ਸੁਣਾਈਆ। ਸਤਿਗੁਰ ਸ਼ਬਦ ਸੱਚਾ ਸਮਾਜ, ਕੂੜੀ ਵੰਡ ਨਾ ਕੋਇ ਵੰਡਾਈਆ। ਸਤਿਗੁਰ ਸ਼ਬਦ ਸਚ ਜਹਾਜ਼, ਗੁਰਮੁਖ ਸੱਜਣ ਲਏ ਚੜ੍ਹਾਈਆ। ਸਤਿਗੁਰ ਸ਼ਬਦ ਸਦ ਰੱਖੇ ਲਾਜ, ਸਦਾ ਸਦਾ ਹੋਏ ਸਹਾਈਆ। ਸਤਿਗੁਰ ਸ਼ਬਦ ਸੱਚਾ ਬਾਜ, ਉਡਾਰੀ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਸਿਫ਼ਤ ਸਾਲਾਹੀਆ। ਸਤਿਗੁਰ ਸ਼ਬਦ ਸਦਾ ਸੁੱਚਾ, ਸੂਖਮ ਰੂਪ ਜਣਾਇੰਦਾ। ਸਤਿਗੁਰ ਸ਼ਬਦ ਸਦਾ ਉਚਾ, ਸਾਚੇ ਘਰ ਸੋਭਾ ਪਾਇੰਦਾ। ਸਤਿਗੁਰ ਸ਼ਬਦ ਸਦਾ ਰੁਝਾ, ਲੱਖ ਚੁਰਾਸੀ ਅੰਦਰ ਸੇਵ ਕਮਾਇੰਦਾ। ਸਤਿਗੁਰ ਸ਼ਬਦ ਗੁਰਮੁਖ ਵਿਰਲੇ ਬੁਝਾ, ਜਿਸ ਆਪਣਾ ਭੇਵ ਖੁਲ੍ਹਾਇੰਦਾ। ਸਤਿਗੁਰ ਸ਼ਬਦ ਗੁਰਸਿਖ ਸੱਜਣ ਸੁਝਾ, ਜਿਸ ਆਪਣਾ ਪੜਦਾ ਲਾਹਿੰਦਾ। ਸਤਿਗੁਰ ਸ਼ਬਦ ਭੇਵ ਖੁਲ੍ਹਾਏ ਗੁੱਝਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਸਤਿਗੁਰ ਸ਼ਬਦ ਸੰਤ ਸੁਹੇਲੇ ਸੁਝਾ, ਸੋਝੀ
ਇਕੋ ਇਕ ਵਖਾਇੰਦਾ। ਸਤਿਗੁਰ ਸ਼ਬਦ ਲੇਖਾ ਜਾਣੇ ਜੁਗ ਜੁਗਾ, ਜੁਗੰਤਰ ਆਪਣਾ ਰਾਹ ਜਣਾਇੰਦਾ। ਸਤਿਗੁਰ ਸ਼ਬਦ ਕਦੇ ਨਾ ਮੁੱਕਾ, ਅਤੋਟ ਅਤੁਟ ਵਰਤਾਇੰਦਾ। ਸਤਿਗੁਰ ਸ਼ਬਦ ਕਦੇ ਨਾ ਰੁੱਖਾ, ਨਾਮ ਵਸਤੂ ਨਾਲ ਰਲਾਇੰਦਾ। ਸਤਿਗੁਰ ਸ਼ਬਦ ਕਦੇ ਨਾ ਭੁੱਖਾ, ਭੁੱਖਿਆਂ ਭੁੱਖ ਮਿਟਾਇੰਦਾ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਨਾਲ ਮਿਲਾਇੰਦਾ। ਸਤਿਗੁਰ ਸ਼ਬਦ ਸਦਾ ਸੋਹਣਾ, ਸੁਹੰਜਣਾ ਆਪਣੇ ਵਿਚ ਸਮਾਈਆ। ਸਤਿਗੁਰ ਸ਼ਬਦ ਸਦਾ ਮੋਹਣਾ, ਮੋਹਣੀ ਰੂਪ ਵਟਾਈਆ। ਸਤਿਗੁਰ ਸ਼ਬਦ ਸਦਾ ਅਨਹੋਣਾ, ਅਣਹੁੰਦੀ ਕਾਰ ਕਮਾਈਆ। ਸਤਿਗੁਰ ਸ਼ਬਦ ਸਦਾ ਗੌਣਾ, ਗਾ ਗਾ ਸ਼ੁਕਰ ਮਨਾਈਆ। ਸਤਿਗੁਰ ਸ਼ਬਦ ਗੁਰਮੁਖ ਸੱਚੇ ਪੌਣਾ, ਪਰੇਮ ਪਰੀਤੀ ਇਕ ਵਧਾਈਆ। ਸਤਿਗੁਰ ਸ਼ਬਦ ਜਨ ਹਿਰਦੇ ਇਕ ਵਸੌਣਾ, ਇਕ ਧਿਆਨ ਲਗਾਈਆ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਤਾਲ ਵਜਾਈਆ। ਸਤਿਗੁਰ ਸ਼ਬਦ ਤਾਲ ਤਲਵਾੜਾ, ਨਜ਼ਰ ਕਿਸੇ ਨਾ ਆਇੰਦਾ। ਸਤਿਗੁਰ ਸ਼ਬਦ ਲੇਖਾ ਜਾਣੇ ਬਹੱਤਰ ਨਾੜਾ, ਤੰਦੀ ਤੰਦੀ ਰਬਾਬ ਜਣਾਇੰਦਾ। ਸਤਿਗੁਰ ਸ਼ਬਦ ਕਾਇਆ ਪਰਭਾਸ ਵੇਖਣਹਾਰ ਅਖਾੜਾ, ਡੂੰਘੀ ਕੰਦਰ ਸੋਭਾ ਪਾਇੰਦਾ। ਸਤਿਗੁਰ ਸ਼ਬਦ ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਡੂੰਘੇ ਸਾਗਰ ਸਿਰ ਆਪਣਾ ਹੱਥ ਟਿਕਾਇੰਦਾ। ਸਤਿਗੁਰ ਸ਼ਬਦ ਕਰੇ ਕਰਾਏ ਸਾਚੀ ਕਾਰਾ, ਕਿਰਤੀ ਆਪਣੀ ਕਿਰਤ ਕਮਾਇੰਦਾ। ਸਤਿਗੁਰ ਸ਼ਬਦ ਸਰਬ ਜੀਆਂ ਦਾ ਇਕੋ ਨਾਅਰਾ, ਅੱਖਰ ਵੰਡ ਨਾ ਕੋਇ ਵੰਡਾਇੰਦਾ। ਸਤਿਗੁਰ ਸ਼ਬਦ ਸੱਚਾ ਨਗਾਰਾ, ਨਿਗਹਬਾਨ ਆਪ ਵਜਾਇੰਦਾ। ਸਤਿਗੁਰ ਸ਼ਬਦ ਸਚ ਹੁਲਾਰਾ, ਦੋ ਜਹਾਨਾਂ ਆਪ ਵਖਾਇੰਦਾ। ਸਤਿਗੁਰ ਸ਼ਬਦ ਸਦਾ ਪਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਰਮ ਪੁਰਖ ਮੇਲ ਮਿਲਾਇੰਦਾ। ਸਤਿਗੁਰ ਸ਼ਬਦ ਸਾਚੀ ਰੰਗਤ, ਇਕੋ ਰੰਗ ਵਖਾਈਆ। ਸਤਿਗੁਰ ਸ਼ਬਦ ਨਾਤਾ ਤੋੜੇ ਭੁੱਖ ਨੰਗਤ, ਭੁੱਖਿਆਂ ਭੁੱਖ ਮਿਟਾਈਆ। ਸਤਿਗੁਰ ਸ਼ਬਦ ਗੜ੍ਹ ਤੋੜੇ ਹਉਮੇਂ ਹੰਗਤ, ਹੰ ਬ੍ਰਹਮ ਇਕ ਦਰਸਾਈਆ। ਸਤਿਗੁਰ ਸ਼ਬਦ ਹਰਿਜਨ ਲਾਏ ਅੰਗ ਅੰਗਦ, ਅੰਗੀਕਾਰ ਇਕ ਕਰਾਈਆ। ਸਤਿਗੁਰ ਸ਼ਬਦ ਦੂਜੇ ਦਰ ਨਾ ਜਾਏ ਮੰਗਤ, ਮੰਗਤਾ ਰੂਪ ਨਾ ਕੋਇ ਵਖਾਈਆ। ਸਤਿਗੁਰ ਸ਼ਬਦ ਬੋਧ ਅਗਾਧਾ ਪੰਡਤ, ਜੀਵ ਜੰਤ ਸਰਬ ਪੜ੍ਹਾਈਆ। ਸਤਿਗੁਰ ਸ਼ਬਦ ਸਦਾ ਅਖੰਡਤ, ਖੰਡ ਖੰਡ ਨਾ ਕੋਇ ਕਰਾਈਆ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਈਆ। ਸਤਿਗੁਰ ਸ਼ਬਦ ਗਹਿਰ ਗੰਭੀਰਾ, ਗਵਰ ਆਪਣੀ ਖੇਲ ਕਰਾਇੰਦਾ। ਸਤਿਗੁਰ ਸ਼ਬਦ ਮਾਣ ਦਵਾਏ ਕਬੀਰਾ, ਜੋਲਾਹਾ ਆਪਣੇ ਘਾਟ ਵਖਾਇੰਦਾ। ਸਤਿਗੁਰ ਸ਼ਬਦ ਲੇਖੇ ਲਾਏ ਕਸੀਰਾ, ਰਵਦਾਸ ਚੁਮਾਰ ਆਪ ਵਡਿਆਇੰਦਾ। ਸਤਿਗੁਰ ਸ਼ਬਦ ਕੱਟੇ ਜ਼ੰਜੀਰਾ, ਜਮ ਕੀ ਫਾਸੀ ਤੋੜ ਤੁੜਾਇੰਦਾ। ਸਤਿਗੁਰ ਸ਼ਬਦ ਜ਼ਾਹਰ ਪੀਰਾ, ਨੂਰ ਨੂਰਾਨਾ ਨਜ਼ਰੀ ਆਇੰਦਾ। ਸਤਿਗੁਰ ਸ਼ਬਦ ਚੋਟੀ ਚੜ੍ਹੇ ਅਖ਼ੀਰਾ, ਮੰਜ਼ਲ ਆਪਣੀ ਇਕ ਦਰਸਾਇੰਦਾ। ਸਤਿਗੁਰ ਸ਼ਬਦ ਬੇਨਜ਼ੀਰਾ, ਨਜ਼ਰ ਸਭ ਦੀ ਆਪ ਬਦਲਾਇੰਦਾ। ਸਤਿਗੁਰ ਸ਼ਬਦ ਬਦਲਣਹਾਰਾ ਤਕਦੀਰਾ, ਰੇਖ ਭੇਖ ਆਪ ਜਣਾਇੰਦਾ। ਸਤਿਗੁਰ ਸ਼ਬਦ ਦੇਵਣਹਾਰਾ ਠਾਂਡਾ ਸੀਰਾ, ਸੀਰ ਅੰਮ੍ਰਿਤ ਰੂਪ ਵਟਾਇੰਦਾ। ਸਤਿਗੁਰ ਸ਼ਬਦ ਕੱਟਣਹਾਰਾ ਭੀੜਾ, ਔਝੜ ਰਾਹ ਨਾ ਕੋਇ ਪਾਇੰਦਾ। ਸਤਿਗੁਰ ਸ਼ਬਦ ਚੁੱਕਣਹਾਰਾ ਬੀੜਾ, ਬੇੜਾ ਆਪਣੇ ਕੰਧ ਉਠਾਇੰਦਾ। ਸਤਿਗੁਰ ਸ਼ਬਦ ਸੋਹਣਾ ਸੁੱਚਾ ਨਗ ਨਗੀਨਾ ਹੀਰਾ, ਜੜਤ ਆਪਣੇ ਵਿਚ ਰਖਾਇੰਦਾ। ਸਤਿਗੁਰ ਸ਼ਬਦ ਸਦਾ
ਸਦਾ ਇਕੋ ਚੀਰਾ, ਜਨ ਭਗਤਾਂ ਸਿਰ ਬੰਧਾਇੰਦਾ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਹੁਕਮ ਚਲਾਇੰਦਾ। ਸਤਿਗੁਰ ਸ਼ਬਦ ਹੁਕਮ ਹਾਕਮ ਇਕੋ ਇਕ ਜਣਾਈਆ। ਸਤਿਗੁਰ ਸ਼ਬਦ ਬ੍ਰਹਮ ਆਤਮ, ਪਰਮਾਤਮ ਮੇਲ ਮਿਲਾਈਆ। ਸਤਿਗੁਰ ਸ਼ਬਦ ਉਤਮ ਜ਼ਾਤਮ, ਜੀਵ ਜੰਤ ਜੁਗਤ ਜਣਾਈਆ । ਸਤਿਗੁਰ ਸ਼ਬਦ ਇਕੋ ਰਾਹ ਜਣਾਏ ਧਰਮ ਸਨਾਤਨ, ਸਤਿ ਸਤਿ ਇਕ ਦ੍ਰਿੜਾਈਆ। ਸਤਿਗੁਰ ਸ਼ਬਦ ਖੇਲ ਕਰੇ ਬਾਤਨ, ਬੇਪਰਵਾਹ ਬੇਪਰਵਾਹੀਆ। ਸਤਿਗੁਰ ਸ਼ਬਦ ਮੇਲ ਮਿਲਾਏ ਪੁਰਖ ਅਬਿਨਾਸ਼ਨ, ਅਬਿਨਾਸ਼ੀ ਰੰਗ ਰੰਗਾਈਆ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪ੍ਰਿਥਮੀ ਆਕਾਸ਼ਨ ਦਏ ਵਡਿਆਈਆ। ਸਤਿਗੁਰ ਸ਼ਬਦ ਸਾਚਾ ਸੋਹਲਾ, ਸਤਿ ਸਤਿਵਾਦੀ ਆਪ ਜਣਾਇੰਦਾ। ਸਤਿਗੁਰ ਸ਼ਬਦ ਚੁਕਾਏ ਪੜਦਾ ਉਹਲਾ, ਦਵੈਤੀ ਰੂਪ ਨਾ ਕੋਇ ਵਖਾਇੰਦਾ। ਸਤਿਗੁਰ ਸ਼ਬਦ ਚੁੱਕੇ ਅੰਤਮ ਡੋਲਾ, ਡੋਲੀ ਆਪਣੇ ਕੰਧ ਉਠਾਇੰਦਾ। ਸਤਿਗੁਰ ਸ਼ਬਦ ਬਣ ਵਿਚੋਲਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੋਹਾਂ ਘਰ ਫੇਰਾ ਪਾਇੰਦਾ। ਸਤਿਗੁਰ ਸ਼ਬਦ ਜੁਗ ਜੁਗ ਪਾਏ ਰੌਲਾ, ਭਗਤਾਂ ਆਪ ਜਗਾਇੰਦਾ। ਸਤਿਗੁਰ ਸ਼ਬਦ ਜੁਗ ਜੁਗ ਖੇਲੇ ਹੋਲਾ, ਰੱਤੀ ਰੱਤ ਨਾਲ ਰੰਗਾਇੰਦਾ । ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਝਕੋਲਾ ਇਕ ਜਣਾਇੰਦਾ। ਸਤਿਗੁਰ ਸ਼ਬਦ ਸਦਾ ਗੱਭਰੂ, ਬਲ ਆਪਣਾ ਆਪ ਰਖਾਈਆ। ਸਤਿਗੁਰ ਸ਼ਬਦ ਸਦਾ ਵਜਾਏ ਡੱਬਰੂ, ਡੰਕਾ ਆਪਣੇ ਹੱਥ ਰਖਾਈਆ। ਸਤਿਗੁਰ ਸ਼ਬਦ ਅੰਗਦ ਕਮਾਇਆ ਅਮਰੂ, ਰਾਮਦਾਸ ਮਿਲੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਸ਼ਬਦ ਸ਼ਨਵਾਈਆ। ਸਤਿਗੁਰ ਸ਼ਬਦ ਸਾਚੀ ਗ਼ਰਜ਼ਨ, ਗਰਜ ਇਕੋ ਇਕ ਜਣਾਇੰਦਾ। ਸਤਿਗੁਰ ਸ਼ਬਦ ਪਾਇਆ ਗੁਰ ਅਰਜਨ, ਦੋਏ ਜੋੜ ਅਰਜ਼ ਵਾਸਤਾ ਪਾਇੰਦਾ। ਸਤਿਗੁਰ ਸ਼ਬਦ ਪੂਰਾ ਕਰੇ ਫ਼ਰਜ਼ਨ, ਗ੍ਰੰਥ ਪੰਥ ਰਾਹ ਚਲਾਇੰਦਾ। ਸਤਿਗੁਰ ਸ਼ਬਦ ਜੁਗ ਜੁਗ ਕੂੜੀ ਕਿਰਿਆ ਆਏ ਵਰਜਣ, ਸਚ ਸੱਚਾ ਰਾਹ ਜਣਾਇੰਦਾ। ਸਤਿਗੁਰ ਸ਼ਬਦ ਹਉਮੇਂ ਹੰਗਤਾ ਮੇਟੇ ਮਰਜ਼ਨ, ਮਰੀਜ਼ ਗੁਰਮੁਖ ਆਪ ਬਚਾਇੰਦਾ। ਸਤਿਗੁਰ ਸ਼ਬਦ ਜੁਗ ਜੁਗ ਦਾ ਲਾਹੇ ਕਰਜ਼ਨ, ਮਕਰੂਜ਼ ਆਪਣੀ ਦਇਆ ਕਮਾਇੰਦਾ। ਸਤਿਗੁਰ ਸ਼ਬਦ ਕੋਈ ਹੋਣ ਨਾ ਦੇਵੇ ਹਰਜਨ, ਹਾਜਤ ਭਗਤਾਂ ਪੂਰ ਕਰਾਇੰਦਾ। ਸਤਿਗੁਰ ਸ਼ਬਦ ਮੇਲ ਮਿਲਾਏ ਆਦਿ ਨਿਰੰਜਣ, ਨਰ ਨਰਾਇਣ ਗਲੇ ਲਗਾਇੰਦਾ। ਸਤਿਗੁਰ ਸ਼ਬਦ ਸਦਾ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਇੰਦਾ। ਸਤਿਗੁਰ ਸ਼ਬਦ ਇਕੋ ਨੇਤਰ ਅੰਜਣ, ਅਗਿਆਨ ਅੰਧੇਰ ਚੁਕਾਇੰਦਾ। ਸਤਿਗੁਰ ਸ਼ਬਦ ਕਾਇਆ ਮਾਟੀ ਕਰੇ ਕੰਚਨ, ਕੰਚਨ ਪਾਰਸ ਨਾਲ ਛੁਹਾਇੰਦਾ। ਸਤਿਗੁਰ ਸ਼ਬਦ ਹਰਿ ਕਾ ਬਚਨ, ਭਗਵੰਤ ਭਗਤ ਬੱਚਿਆਂ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਆਪ ਸਾਲਾਹਿੰਦਾ। ਸਤਿਗੁਰ ਸ਼ਬਦ ਸਦਾ ਸਦ ਨੀਵਾਂ, ਨੀਚੋਂ ਨੀਚ ਨੀਚ ਅਖਵਾਈਆ। ਸਤਿਗੁਰ ਸ਼ਬਦ ਹਰ ਘਟ ਵਸੇ ਜੀਵਾਂ, ਜੀਵ ਜੀਵ ਕਰੇ ਕੁੜਮਾਈਆ। ਸਤਿਗੁਰ ਸ਼ਬਦ ਨਾਤਾ ਤੁੜਾਏ ਸਾਢੇ ਤਿੰਨ ਹੱਥ ਸੀਵਾਂ, ਤ੍ਰੈ ਤ੍ਰੈ ਅਗਨ ਨਾ ਲਾਗੇ ਰਾਈਆ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਘਰ ਵਖਾਈਆ। ਸਤਿਗੁਰ ਸ਼ਬਦ ਇਕ ਦਰਵਾਜ਼ਾ, ਘਰ ਸੱਚਾ ਸਚ ਦ੍ਰਿੜਾਇੰਦਾ। ਸਤਿਗੁਰ ਸ਼ਬਦ ਗ਼ਰੀਬ ਨਿਵਾਜਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਸਤਿਗੁਰ
ਸ਼ਬਦ ਗੁਰਸਿਖ ਕਹੇ ਆ ਜਾ, ਸੱਦਾ ਨਾਮ ਇਕ ਜਣਾਇੰਦਾ। ਸਤਿਗੁਰ ਸ਼ਬਦ ਫਿਰੇ ਭਾਜਾ, ਅੰਦਰ ਬਾਹਰ ਖੋਜ ਖੁਜਾਇੰਦਾ। ਸਤਿਗੁਰ ਸ਼ਬਦ ਬਣ ਰਾਜਨ ਰਾਜਾ, ਗ੍ਰਹਿ ਸਾਚਾ ਹੁਕਮ ਮਨਾਇੰਦਾ। ਸਤਿਗੁਰ ਸ਼ਬਦ ਅਗੰਮੀ ਵਾਜਾ, ਸੁਰ ਤਾਲ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸ਼ਬਦ ਇਕ ਰਖਾਇੰਦਾ। ਸਾਚਾ ਸ਼ਬਦ ਸੁਣਾਵਾਂਗਾ। ਅਗੰਮੀ ਰਾਗ ਅਲਾਵਾਂਗਾ। ਸਾਰੰਗ ਸਾਰੰਗਾ ਨਾ ਕੋਈ ਵਖਾਵਾਂਗਾ। ਅਨਰੰਗਾ ਰੰਗ ਚੜ੍ਹਾਵਾਂਗਾ। ਮਰਦੰਗਾ ਇਕ ਵਜਾਵਾਂਗਾ। ਸੁਰਤੀ ਸੋਈ ਆਪ ਉਠਾਵਾਂਗਾ। ਅਕਾਲ ਮੂਰਤੀ ਨਜ਼ਰੀ ਆਵਾਂਗਾ। ਤੁਰਤੀ ਨਾਦ ਇਕ ਅਲਾਵਾਂਗਾ। ਆਸਾ ਪੂਰਤੀ ਪੂਰੀ ਆਸ ਕਰਾਵਾਂਗਾ। ਬਣ ਜਵਾਨ ਲੰਘਾਂ ਮੂਹਰ ਦੀ, ਮੁਖ ਆਪਣਾ ਆਪ ਦਿਖਲਾਵਾਂਗਾ। ਇਹ ਗੱਲ ਨਹੀਂ ਕੋਈ ਗ਼ਰੂਰ ਦੀ, ਗੁਰ ਗ਼ੁਰਬਤ ਸਭ ਦੀ ਮੇਟ ਮਿਟਾਵਾਂਗਾ। ਇਹ ਖੇਲ ਹਾਜ਼ਰ ਹਜ਼ੂਰ ਦੀ, ਜੋ ਕਰਨੀ ਕਰ ਵਖਾਵਾਂਗਾ। ਖੇਲ ਚੁੱਕੇ ਨੇੜ ਦੂਰ ਦੀ, ਤੁਰਤ ਗੁਰਮੁਖ ਆਪਣੀ ਗੋਦ ਬਹਾਵਾਂਗਾ। ਕਹਾਣੀ ਅਕਥ ਭਰਪੂਰ ਦੀ, ਭਰਮ ਸਭ ਦੇ ਮੇਟ ਮਿਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਨਾਦ ਵਜਾਵਾਂਗਾ । ਇਕੋ ਨਾਦ ਵੱਜੇਗਾ। ਕੂੜ ਕੂੜਿਆਰਾ ਭੱਜੇਗਾ। ਕਾਲ ਕਲੰਦਰ ਨੱਚੇਗਾ। ਗੁਰਮੁਖ ਵਿਰਲਾ ਬਚੇਗਾ। ਜਿਸ ਆਪਣਾ ਮਾਰਗ ਦੱਸੇਗਾ। ਘਰ ਮੰਦਰ ਬਹਿ ਬਹਿ ਹੱਸੇਗਾ। ਹਰਿ ਸਰਨ ਸਰਨਾਈ ਵਸੇਗਾ। ਅੰਮ੍ਰਿਤ ਰਸ ਚੱਖੇਗਾ। ਪ੍ਰਭ ਸਰਨੀ ਆ ਕੇ ਢੱਠੇਗਾ। ਲਹਿਣਾ ਚੁਕੇ ਪੱਥਰ ਵੱਟੇ ਦਾ। ਲੇਖਾ ਜਾਣੇ ਕੱਟੇ ਵੱਛੇ ਦਾ । ਜੱਟ ਹੋ ਕੇ ਜੱਟ ਰੱਖੇਗਾ। ਫੱਟ ਹੋ ਕੇ ਫੱਟ ਵੱਜੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦੱਸੇਗਾ। ਏਕਾ ਨਾਮ ਦਸਾਏਗਾ। ਚਾਰ ਵਰਨ ਸਮਝਾਏਗਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਮੇਲ ਮਿਲਾਏਗਾ। ਆਤਮ ਬ੍ਰਹਮ ਸਰਬ ਵਖਾਏਗਾ। ਕਰਮ ਕਾਂਡ ਮਿਟਾਏਗਾ। ਆਂਢ ਗਵਾਂਢ ਉਠਾਏਗਾ। ਆਪਣਾ ਸਾਰੰਗ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਜੀਵ ਜੰਤ ਇਕੋ ਰਾਹੇ ਲਾਏਗਾ। ਇਕੋ ਰਾਹ ਲੱਗੇਗਾ। ਦੀਪਕ ਜੋਤੀ ਇਕੋ ਜਗੇਗਾ। ਹੋਵੇ ਖੇਲ ਸੂਰੇ ਸਰਬੱਗੇ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ, ਸਤਿਗੁਰ ਸ਼ਬਦ ਸ਼ਬਦ ਗੁਰ ਸਤਿਗੁਰ ਗੁਰ ਸਤਿਗੁਰ ਸ਼ਬਦ ਗਜੇਗਾ। ਸਤਿਗੁਰ ਸ਼ਬਦ ਗੂੰਜੇਗਾ। ਜਨ ਭਗਤਾਂ ਅੱਥਰੂ ਪੂੰਝੇਗਾ। ਕੂੜੀ ਕਿਰਿਆ ਕਿਰਕਟ ਹੂੰਝੇਗਾ। ਸਚ ਪ੍ਰੀਤੀ ਕਰ ਕੇ ਝੂਝੇਗਾ। ਲੱਖ ਚੁਰਾਸੀ ਵਿਚੋਂ ਆਪਣੇ ਭਗਤ ਆਪੇ ਬੂਝੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਚੁਕਾਏ ਏਕਾ ਦੂਜੇ ਦਾ।