ਪੁਸਤਕਾਲਾਭਾਗ ੧੩

੨੮ ਮਾਘ ੨੦੧੯ ਬਿਕ੍ਰਮੀ ਸੋਹਣ ਸਿੰਘ ਦੇ ਗ੍ਰਹਿ ਤਰਨ ਤਾਰਨ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨ, ਸਤਿ ਸਤਿ ਧਾਰ ਚਲਾਇੰਦਾ। ਹਰਿ ਪੁਰਖ ਨਿਰੰਜਣ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਏਕੰਕਾਰਾ ਨੌਜਵਾਨ, ਰੂਪ ਰੰਗ ਰੇਖ ਨਾ ਕੋਇ ਦਰਸਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜੋਤ ਡਗਮਗਾਇੰਦਾ। ਅਬਿਨਾਸ਼ੀ ਕਰਤਾ

ਖੇਲ ਮਹਾਨ, ਨਿਰਵੈਰ ਪੁਰਖ ਆਪ ਕਰਾਇੰਦਾ। ਸ੍ਰੀ ਭਗਵਾਨ ਸਤਿ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਕਰ ਪਰਧਾਨ, ਸਚ ਪਰਧਾਨਗੀ ਇਕ ਜਣਾਇੰਦਾ। ਸ਼ਾਹੋ ਭੂਪ ਬਣ ਰਾਜਾਨ, ਸ਼ਹਿਨਸ਼ਾਹ ਆਪਣੀ ਕਲ ਰਖਾਇੰਦਾ। ਜੋਧਾ ਸੂਰ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਰਾਜਨ ਰਾਜ ਹੁਕਮਰਾਨ, ਹਾਕਮ ਇਕੋ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਵੇਸ ਵਟਾਇੰਦਾ। ਆਦਿ ਪੁਰਖ ਹਰਿ ਵੇਸ ਅਵੱਲਾ, ਏਕਾ ਏਕ ਵੱਡੀ ਵਡਿਆਈਆ। ਵਸਣਹਾਰਾ ਸਚ ਮਹੱਲਾ, ਮੁਕਾਮੇ ਹੱਕ ਸੋਭਾ ਪਾਈਆ। ਜੋਤੀ ਨੂਰ ਇਲਾਹੀ ਅੱਲਾ, ਜਲਵਾ ਨੂਰ ਨੂਰ ਪਰਗਟਾਈਆ। ਆਪਣੇ ਦੀਪਕ ਆਪੇ ਬਲਾ, ਪਰਕਾਸ਼ ਪਰਕਾਸ਼ ਵਿਚ ਜਣਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਉਚ ਮਹੱਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ। ਆਪਣੀ ਕਰਨੀ ਕਰੇ ਭਗਵਾਨ, ਭੇਵ ਅਭੇਦ ਕੋਇ ਨਾ ਪਾਇੰਦਾ। ਤਖ਼ਤ ਨਿਵਾਸੀ ਨੌਜਵਾਨ, ਸਾਚੇ ਤਖ਼ਤ ਸੋਭਾ ਪਾਇੰਦਾ। ਭੂਪਤ ਭੂਪ ਰਾਜ ਰਾਜਾਨ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਦੇਵਣਹਾਰਾ ਸਚ ਫ਼ਰਮਾਨ, ਧੁਰ ਫ਼ਰਮਾਨਾ ਆਪ ਅਲਾਇੰਦਾ। ਆਪਣੀ ਇਛਿਆ ਕਰ ਬਲਵਾਨ, ਸਾਚੀ ਭਿਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪਣੇ ਹੱਥ ਰਖਾਇੰਦਾ। ਆਪਣੀ ਕਰਨੀ ਰੱਖੇ ਹੱਥ, ਵਡ ਦਾਤਾ ਵਡ ਵਡਿਆਈਆ। ਨਿਰਗੁਣ ਜੋਤ ਕਰ ਪਰਗਟ, ਪਰਗਟ ਆਪਣਾ ਖੇਲ ਵਖਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣਾ ਨਾਉਂ ਜਣਾਈਆ। ਸਚਖੰਡ ਦਵਾਰੇ ਸਾਚੇ ਵਸ, ਬੰਕ ਦਵਾਰਾ ਇਕ ਵਖਾਈਆ। ਨਾਉਂ ਨਿਰੰਕਾਰਾ ਬੋਲ ਅਲੱਖ, ਅਲਖ ਇਕੋ ਇਕ ਜਣਾਈਆ। ਨਿਰਵੈਰ ਪੁਰਖ ਹੋ ਪਰਤੱਖ, ਅਜੂਨੀ ਰਹਿਤ ਮੂਰਤ ਅਕਾਲ ਅਕਲ ਕਲ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਬਣਤ ਆਪ ਬਣਾਈਆ। ਆਪਣੀ ਬਣਾਏ ਆਪੇ ਬਣਤ, ਭੇਵ ਅਭੇਦ ਕੋਇ ਨਾ ਪਾਇੰਦਾ। ਆਪੇ ਆਦਿ ਆਪੇ ਅੰਤ, ਅੰਤ ਆਦਿ ਆਪਣੇ ਹੱਥ ਰਖਾਇੰਦਾ। ਆਪੇ ਨੂਰ ਜੋਤ ਭਗਵੰਤ, ਨੂਰ ਨੁਰਾਨਾ ਪੜਦਾ ਲਾਹਿੰਦਾ। ਆਪੇ ਖੇਲ ਕਰੇ ਸ੍ਰੀ ਭਗਵੰਤ, ਭਗਵਨ ਆਪਣਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ । ਸਾਚਾ ਭੇਵ ਹਰਿ ਨਿਰੰਕਾਰਾ, ਆਦਿ ਪੁਰਖ ਖੁਲ੍ਹਾਈਆ। ਸਚਖੰਡ ਨਿਵਾਸੀ ਹੋ ਤਿਆਰਾ, ਮਾਰਗ ਇਕੋ ਇਕ ਜਣਾਈਆ। ਮੁਕਾਮੇ ਹੱਕ ਕਰ ਪਸਾਰਾ, ਲਾਸ਼ਰੀਕ ਨੂਰ ਧਰਾਈਆ। ਮਹੱਲ ਅਟੱਲ ਇਕ ਮੁਨਾਰਾ, ਮਹਿਫਲ ਆਪਣੀ ਇਕੋ ਲਾਈਆ। ਕਰੇ ਖੇਲ ਪਰਵਰਦਿਗਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਆਸਾ ਆਪ ਪਰਗਟਾਈਆ। ਆਪਣੀ ਆਸਾ ਆਪੇ ਰੱਖ, ਹਰਿ ਆਪਣਾ ਖੇਲ ਕਰਾਇੰਦਾ। ਆਪਣੇ ਗ੍ਰਹਿ ਹੋ ਪਰਤੱਖ, ਆਪਣਾ ਪੜਦਾ ਲਾਹਿੰਦਾ। ਆਪਣੇ ਮੰਦਰ ਦੇਵੇ ਸਾਥ, ਸਗਲਾ ਸੰਗ ਨਿਭਾਇੰਦਾ। ਆਪ ਚਲਾਏ ਆਪਣਾ ਰਾਥ, ਰਥ ਰਥਵਾਹੀ ਸੇਵ ਕਮਾਇੰਦਾ। ਆਪੇ ਜਾਣੇ ਆਪਣੀ ਜ਼ਾਤ, ਦੂਸਰ ਵੰਡ ਨਾ ਕੋਇ ਵੰਡਾਇੰਦਾ। ਆਪੇ ਖੇਲਣਹਾਰਾ ਖੇਲ ਤਮਾਸ਼, ਸਾਚੀ ਮੰਡਲ ਰਾਸ ਰਚਾਇੰਦਾ। ਆਪੇ ਹੋਏ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣਾ ਰਾਹ ਜਣਾਇੰਦਾ। ਆਪੇ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼, ਸ਼ਾਹ ਸੁਲਤਾਨ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਆਦਿ ਪੁਰਖ ਆਪਣੀ ਕਰਨੀ ਆਪ ਸਮਝਾਇੰਦਾ। ਆਪੇ ਸ਼ਾਹ ਆਪੇ ਸੁਲਤਾਨਾ, ਸ਼ਹਿਨਸ਼ਾਹ ਆਪਣਾ ਨਾਉਂ ਰਖਾਈਆ। ਆਪੇ ਮਰਦ ਆਪ ਮਰਦਾਨਾ, ਸਚ ਮਰਦਾਨਗੀ ਆਪ ਕਮਾਈਆ। ਆਪੇ ਤੀਰ ਆਪ ਨਿਸ਼ਾਨਾ, ਅਣਿਆਲਾ ਆਪਣਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦਏ ਉਠਾਈਆ। ਆਪਣਾ ਪੜਦਾ ਦੇਵੇ ਚੁੱਕ, ਸੋ ਪੁਰਖ ਨਿਰੰਜਣ ਭੇਵ ਖੁਲ੍ਹਾਇੰਦਾ। ਨਿਰਗੁਣ ਧਾਰੋਂ ਆਪੇ ਉਠ, ਨਿਰਗੁਣ ਏਕਾ ਨਾਉਂ ਜਣਾਇੰਦਾ। ਆਪੇ ਚੜ੍ਹ ਕੇ ਆਪਣੀ ਚੋਟ, ਚੋਟੀ ਇਕੋ ਇਕ ਵਖਾਇੰਦਾ। ਆਪ ਵਸਾਏ ਸਾਚਾ ਕੋਟ, ਕਿਲਾ ਬੰਕ ਨਾਮ ਵਡਿਆਇੰਦਾ। ਆਪੇ ਕਰ ਪਰਕਾਸ਼ ਨਿਰਮਲ ਜੋਤ, ਨੂਰ ਨੂਰਾਨਾ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਆਪਣਾ ਖੇਲ ਹਰਿ ਜਗਦੀਸ, ਏਕਾ ਏਕ ਜਣਾਈਆ। ਏਕਾ ਛਤਰ ਝੁਲਾਏ ਸੀਸ, ਸ਼ਹਿਨਸ਼ਾਹ ਵਡ ਵਡਿਆਈਆ। ਏਕਾ ਹੁਕਮ ਧੁਰ ਹਦੀਸ, ਸਚ ਫ਼ਰਮਾਨਾ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਮਾਹੀਆ। ਕਲਜੁਗ ਅੰਤਮ ਘਰ ਘਰ ਦਿਸੇ ਪਈ ਭੀੜੀ, ਨੌਂ ਖੰਡ ਪ੍ਰਿਥਮੀ ਰਹੀ ਕੁਰਲਾਈਆ। ਸਭ ਨੂੰ ਚੇਤਾ ਨਰਾਇਣ ਤਾਰੇ ਬਣ ਕੇ ਕੀੜੀ, ਪ੍ਰਹਿਲਾਦ ਦਏ ਵਡਿਆਈਆ। ਚਾਰ ਕੁੰਟ ਹੋਈ ਅਖ਼ੀਰੀ, ਵਰਨ ਬਰਨ ਪਈ ਲੜਾਈਆ। ਸ਼ਰਅ ਸ਼ਰੀਅਤ ਵੱਜੀ ਜ਼ੰਜੀਰੀ, ਦੀਨ ਮਜ਼੍ਹਬ ਨਾ ਕੋਇ ਤਰਾਈਆ। ਘਰ ਘਰ ਦਿਸੇ ਕੂੜੀ ਪੀਰੀ, ਸਾਂਝਾ ਪੀਰ ਨਜ਼ਰ ਕਿਸੇ ਨਾ ਆਈਆ। ਸ਼ਾਹ ਸੁਲਤਾਨਾਂ ਹੋਈ ਦਿਲਗੀਰੀ, ਧੀਰਜ ਧੀਰ ਨਾ ਕੋਇ ਧਰਾਈਆ। ਸਾਧਾਂ ਸੰਤਾਂ ਲੱਗੀ ਪੀੜੀ, ਹਉਮੇਂ ਰੋਗ ਨਾ ਕੋਇ ਮਿਟਾਈਆ। ਸਾਥ ਨਾ ਦੇਵੇ ਕੋਇ ਸ਼ਾਹ ਹਕੀਰੀ, ਗ਼ਰੀਬ ਨਿਮਾਣੇ ਰਹੇ ਕੁਰਲਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਮਦਰਾ ਮਾਸ ਖਾਵਣ ਰਸਨਾ ਲਾਵਣ ਤਮਾਕੂ ਬੀੜੀ, ਬੀੜਾ ਨਾਮ ਨਾ ਕੋਇ ਉਠਾਈਆ । ਕਲਜੁਗ ਕਿਰਿਆ ਕੂੜੀ ਰਹੀ ਪੀੜੀ, ਅੱਗੇ ਹੋ ਨਾ ਕੋਇ ਬਚਾਈਆ। ਅੰਮ੍ਰਿਤ ਦੇਵੇ ਨਾ ਕੋਇ ਸੀਰੀ, ਰਸ ਨਜ਼ਰ ਕਿਤੇ ਨਾ ਆਈਆ। ਹਰਿ ਭੁੱਲਿਆ ਬੇਨਜ਼ੀਰੀ, ਨਜ਼ਰ ਸਭ ਨੇ ਲਈ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਭੀੜ ਰਿਹਾ ਕਟਾਈਆ। ਕਲਜੁਗ ਰਾਹ ਦਿਸੇ ਭੀੜਾ, ਸਾਚਾ ਮਾਰਗ ਨਜ਼ਰ ਕੋਇ ਨਾ ਆਇੰਦਾ। ਸਭ ਦੀ ਹੱਡੀ ਟੁੱਟੀ ਰੀੜ੍ਹਾ, ਕੂੜਾ ਭਾਰ ਸਿਰ ਨਾ ਕੋਇ ਉਠਾਇੰਦਾ। ਨਜ਼ਰ ਨਾ ਆਏ ਕੋਇ ਜੋਧਾ ਸੂਰਬੀਰਾ, ਜੋ ਮਨ ਮਨੂਆ ਮੇਟ ਮਿਟਾਇੰਦਾ। ਸਾਰੇ ਨੇਤਰ ਰੋਵਣ ਨੀਰਾ, ਨਿਜ ਆਤਮ ਧਿਆਨ ਨਾ ਕੋਇ ਲਗਾਇੰਦਾ। ਅੱਲਾ ਰਾਣੀ ਹੱਥੀਂ ਪਾ ਕੇ ਬੈਠੀ ਇਕ ਕਲੀਰਾ, ਕਲੀ ਕਲੀ ਨਾਲ ਮਹਿਕਾਇੰਦਾ। ਚੌਦਾਂ ਤਬਕ ਕੋਇ ਨਾ ਦੇਵੇ ਧੀਰਾ, ਚੌਦਾਂ ਲੋਕ ਸਰਬ ਕੁਰਲਾਇੰਦਾ। ਨਾਤਾ ਤੁਟਾ ਪੀਰ ਫ਼ਕੀਰਾਂ, ਦਸਤਗੀਰ ਦਸਤ ਨਾ ਕੋਇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਭੀੜ ਆਪ ਦਰਸਾਇੰਦਾ। ਸਭ ਨੂੰ ਭੀੜ ਪਈ ਕਲਜੁਗ, ਕਾਲਖ ਟਿੱਕਾ ਨਜ਼ਰੀ ਆਈਆ। ਸਾਚੀ ਚੋਗ ਕੋਈ ਨਾ ਸਕਿਆ ਚੁਗ, ਹੰਸ ਰੂਪ ਨਾ ਕੋਇ ਵਟਾਈਆ। ਠੱਗ ਚੋਰ ਯਾਰ ਚੋਰੀ ਕਰਦੇ ਰਹੇ ਲੁਕ ਲੁਕ, ਰਾਤੀਂ ਸੁੱਤਿਆਂ ਘਰ ਘਰ ਫੇਰਾ ਪਾਈਆ। ਗੁਰ ਸਤਿਗੁਰ ਕੋਲੋਂ ਕੋਈ ਨਾ ਲਏ ਪੁੱਛ, ਕੂੜੀ ਕਿਰਿਆ ਰਹੇ ਕਮਾਈਆ। ਮਾਇਆ ਮਮਤਾ ਪਿਛੇ ਗਏ ਝੁਕ, ਸ੍ਰੀ ਭਗਵਾਨ ਸੀਸ ਨਾ ਕੋਇ ਨਿਵਾਈਆ। ਭਗਤ ਬਣ ਕੇ ਕੋਈ ਨਾ ਸਕਿਆ ਉਠ, ਭਾਵੀ ਸਭ ਦੇ ਸਿਰ ਤੇ ਛਾਈਆ। ਚਾਰ ਕੁੰਟ ਪਏ ਲੁੱਟ, ਲੁੱਟੀ ਜਾਏ ਲੋਕਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਕਲਜੁਗ ਭੀੜੀ ਗਲੀ ਰਿਹਾ ਵਖਾਈਆ। ਕਲਜੁਗ ਦਿਸੇ ਭੀੜੀ ਗਲੀ, ਨਰ ਹਰਿ ਨਜ਼ਰ ਕਿਸੇ ਨਾ ਆਇੰਦਾ। ਜੋਧਾ ਸੂਰ ਵਲੀ ਛਲੀ, ਵਲ ਛਲ ਆਪਣਾ ਖੇਲ ਕਰਾਇੰਦਾ। ਜਿਸ ਦਾ ਰਾਹ ਤੱਕਦਾ ਗਿਆ ਅਲੀ, ਮੁਹੰਮਦ ਦੋਏ ਜੋੜ ਵਾਸਤਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਆਪਣੀ ਕਾਰ ਕਮਾਇੰਦਾ। ਭੀੜੀ ਗਲੀ ਔਝੜ ਰਾਹ, ਪੰਧ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟ ਸਬਾਈ ਭੁਲਿਆ ਇਕ ਮਲਾਹ, ਬੇੜਾ ਕੰਧ ਨਾ ਕੋਇ ਉਠਾਈਆ। ਬਾਹਰੋਂ ਦਿਸਦੇ ਜਪਦੇ ਨਾਂ, ਅੰਦਰ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਰਸਨਾ ਕਹਿੰਦੇ ਭੈਣ ਧੀ ਮਾਂ, ਮਨ ਵਾਸਨਾ ਦੁਰਾਚਾਰ ਵਿਚ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜ ਸਭ ਦੇ ਸਿਰ ਤੇ ਪਾਈਆ। ਭੀੜੀ ਗਲੀ ਔਖਾ ਘਾਟ, ਘਾਟਾ ਘਰ ਘਰ ਨਜ਼ਰੀ ਆਇੰਦਾ। ਕਲਜੁਗ ਅੰਤਮ ਨੇੜੇ ਆਈ ਵਾਟ, ਬਣ ਪਾਂਧੀ ਪੰਧ ਮੁਕਾਇੰਦਾ। ਨਾਤਾ ਤੁੱਟਾ ਤੀਰਥ ਤਾਟ, ਅਠਸਠ ਮੈਲ ਨਾ ਕੋਇ ਧਵਾਇੰਦਾ। ਪਈ ਦੁਹਾਈ ਮੰਦਰ ਮਸਜਦ ਮੱਠ, ਸ਼ਿਵਦਵਾਲੇ ਰੰਗ ਨਾ ਕੋਇ ਰੰਗਾਇੰਦਾ। ਆਤਮ ਪਰਮਾਤਮ ਸਾਚਾ ਰਸ ਕੋਈ ਨਾ ਲਵੇ ਚੱਟ, ਜੀਵ ਜੰਤ ਚਾਰੋ ਕੁੰਟ ਫਿਰ ਫਿਰ ਧੱਕੇ ਖਾਇੰਦਾ। ਕਾਇਆ ਮੰਦਰ ਅੰਦਰ ਕੋਈ ਨਾ ਖੋਲ੍ਹੇ ਹੱਟ, ਦਰ ਦਰ ਘਰ ਘਰ ਫਿਰ ਫਿਰ ਕੂੜੀ ਕਿਰਿਆ ਅਲਖ ਜਗਾਇੰਦਾ। ਅਨਹਦ ਨਾਦ ਅਨਾਦੀ ਕੋਈ ਨਾ ਲਾਵੇ ਸੱਟ, ਪੜ੍ਹ ਪੜ੍ਹ ਰਸਨਾ ਵਾਦ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਭੀੜੀ ਗਲੀ ਆਪ ਬਣਾਇੰਦਾ। ਕਲਜੁਗ ਭੀੜੀ ਗਲੀ ਗਈ ਬਣ, ਬੰਨਾਂ ਨਜ਼ਰ ਕਿਸੇ ਨਾ ਆਈਆ। ਨਾ ਕੋਈ ਪਰਕਾਸ਼ ਦੇਵੇ ਚੰਨ, ਚੰਦ ਚਾਂਦਨਾ ਨਾ ਕੋਇ ਚਮਕਾਈਆ। ਨੇਤਰ ਹੁੰਦਿਆਂ ਹੋ ਗਏ ਅੰਨ੍ਹ, ਮਾਰਗ ਸਚ ਨਾ ਕੋਇ ਵਖਾਈਆ। ਹਰਿ ਕਾ ਨਾਉਂ ਨਾ ਸੁਣਿਆ ਕੰਨ, ਭਰਮੇ ਭੁੱਲੀ ਸਰਬ ਲੋਕਾਈਆ। ਸ੍ਰੀ ਭਗਵਾਨ ਦੇਵਣਹਾਰਾ ਡੰਨ, ਅਬਿਨਾਸ਼ੀ ਕਰਤਾ ਆਪਣੀ ਕਾਰ ਕਮਾਈਆ। ਜੋ ਘੜਿਆ ਸੋ ਦੇਵੇ ਭੰਨ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜਾ ਰਾਹ ਬਣ ਮਲਾਹ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੱਕੋ ਨੈਣ, ਹਰਿ ਨੈਣਾਂ ਆਪ ਵਖਾਇੰਦਾ। ਕਲਜੁਗ ਜੀਵ ਕੀ ਕੁਛ ਰਸਨਾ ਕਹਿਣ, ਕਹਿ ਕਹਿ ਸਰਬ ਸੁਣਾਇੰਦਾ। ਨਾਤਾ ਤੁਟਾ ਭਾਈ ਭੈਣ, ਸਾਕ ਸੱਜਣ ਸੈਣ ਨਾ ਕੋਇ ਅਖਵਾਇੰਦਾ। ਚਾਰ ਕੁੰਟ ਨੌਂ ਖੰਡ ਸੱਤ ਦੀਪ ਕੂੜੀ ਕਿਰਿਆ ਵਹੇ ਵਹਿਣ, ਸਾਚੀ ਧਾਰ ਨਾ ਕੋਇ ਪਰਗਟਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਵੇਲੇ ਅੰਤ ਕੋਈ ਨਾ ਆਏ ਲੈਣ, ਲਹਿਣਾ ਦੇਣਾ ਨਾ ਕੋਇ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜਾ ਰਾਹ ਇਕ ਵਖਾਇੰਦਾ। ਭੀੜਾ ਰਾਹ ਦਿਸੇ ਮਾਤ, ਵਰਭੰਡ ਦਏ ਦੁਹਾਈਆ। ਕਲਮਾ ਕੋਈ ਨਾ ਦੇਵੇ ਨਜਾਤ, ਉਲਮਾ ਮਾਣ ਨਾ ਕੋਇ ਰਖਾਈਆ। ਸਚ ਦਿਸੇ ਨਾ ਕੋਇ ਪਰਭਾਤ, ਅੰਧੇਰਾ ਇਕੋ ਨਜ਼ਰੀ ਆਈਆ। ਸ੍ਰਿਸ਼ਟ ਸਬਾਈ ਬੈਠੀ ਬਣ ਜਮਾਤ, ਹੱਕ ਅੱਡੋ ਅੱਡ ਰਖਾਈਆ। ਖੇਲੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣਾ ਹੁਕਮ ਵਰਤਾਈਆ। ਲੇਖਾ ਜਾਣੇ ਕਾਇਨਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜ ਸਭ ਦੇ ਸਿਰ ਤੇ ਛਾਈਆ। ਕਲਜੁਗ ਭੀੜ ਆਈ ਸਿਰ, ਸਿਰ ਸਕੇ ਨਾ ਕੋਇ ਉਠਾਈਆ। ਸਾਚੀ ਦਿਸੇ ਨਾ ਕੋਇ ਧਿਰ, ਧੁਰ ਧਰਵਾਸਾ ਨਾ ਕੋਇ ਰਖਾਈਆ। ਚਾਰ ਕੁੰਟ ਵੇਖਿਆ ਫਿਰ, ਫਿਰ ਫਿਰ ਥੱਕੀ

ਸਰਬ ਲੋਕਾਈਆ। ਸੱਚਾ ਨਜ਼ਰ ਨਾ ਆਇਆ ਪਿਰ, ਪੀਆ ਪ੍ਰੀਤਮ ਹੋਏ ਸਹਾਈਆ। ਅੰਤਮ ਝੜਨ ਵਾਲੇ ਬਿਰ, ਬਿਰਹੋਂ ਸੱਟ ਰਿਹਾ ਲਗਾਈਆ। ਕੂੜੇ ਕਿਰਮ ਜਾਣ ਕਿਰ, ਲੋਕਮਾਤ ਰਹਿਣ ਨਾ ਪਾਈਆ। ਸਤਿਗੁਰ ਸ਼ਬਦ ਇਕੋ ਥਿਰ, ਥਿਰ ਘਰ ਵਾਸੀ ਦਏ ਸੁਹਾਈਆ। ਉਲਟੀ ਲੱਠ ਰਹੀ ਗਿੜ, ਗੇੜਾ ਇਕੋ ਵਾਰ ਭਵਾਈਆ। ਸ੍ਰੀ ਭਗਵਾਨ ਅੰਤਮ ਆਏ ਆਪਣੇ ਪਿੜ, ਪੈਂਤੜਾ ਆਪਣਾ ਰਿਹਾ ਬਣਾਈਆ। ਲੱਖ ਚੁਰਾਸੀ ਦੇਵੇ ਭੇੜ, ਭੇੜਨਹਾਰਾ ਖ਼ਲਕ ਖ਼ੁਦਾਈਆ। ਛੱਪਰ ਛੰਨ ਦੇਵੇ ਰੇੜ੍ਹ, ਮਹੱਲ ਅਟੱਲ ਨਾ ਕੋਇ ਵਡਿਆਈਆ। ਜੀਵ ਜੰਤ ਲਏ ਘੇਰ, ਘੇਰਾ ਇਕੋ ਇਕ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਚਰਨ ਦਵਾਰੇ ਮੰਗਣ ਮਿਹਰ, ਦੋਏ ਜੋੜ ਵਾਸਤਾ ਪਾਈਆ। ਸ੍ਰੀ ਭਗਵਾਨ ਕਿਉਂ ਲਾਈ ਦੇਰ, ਨੇਤਰ ਨੈਣ ਨੈਣ ਉਠਾਈਆ। ਕਲਜੁਗ ਅੰਤਮ ਛੇੜਾਂ ਰਿਹਾ ਛੇੜ, ਛੜੀ ਫੂਕੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਵੇਖੇ ਥਾਉਂ ਥਾਈਂਆ। ਸ੍ਰਿਸ਼ਟ ਸਬਾਈ ਰਾਹ ਤੰਗ, ਤੰਗਦਸਤੀ ਨਾ ਕੋਇ ਕਟਾਇੰਦਾ। ਗ਼ਰੀਬ ਨਿਮਾਣੇ ਰਹੇ ਮੰਗ, ਮੰਗਿਆਂ ਭਿਛਿਆਂ ਕੋਇ ਨਾ ਪਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਹੋਏ ਮਲੰਗ, ਕੂੜੀ ਕਿਰਿਆ ਨਾਚ ਨਚਾਇੰਦਾ। ਸਾਧਾਂ ਸੰਤਾਂ ਹਰਿ ਦਾ ਛੱਡਿਆ ਛੰਦ, ਛੰਦ ਆਪਣੋ ਆਪਣਾ ਸਭ ਗਾਇੰਦਾ। ਨਜ਼ਰ ਨਾ ਆਏ ਪਰਮਾਨੰਦ, ਨਿਜਾਨੰਦ ਰਸ ਨਾ ਕੋਇ ਚਖਾਇੰਦਾ। ਨਵ ਨੌਂ ਚਾਰ ਭੇਖ ਪਖੰਡ, ਸਚ ਸੁੱਚ ਨਾ ਕੋਇ ਵਡਿਆਇੰਦਾ। ਕਲਜੁਗ ਜੀਵ ਨਾਰ ਦੁਹਾਗਣ ਹੋਈ ਰੰਡ, ਬਿਨ ਹਰਿ ਕੰਤ ਗਲੇ ਨਾ ਕੋਇ ਲਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡਾਂ ਗਏ ਵੰਡ, ਦੀਨ ਮਜ਼੍ਹਬ ਇਸਲਾਮ ਵਰਨ ਬਰਨ ਆਪਣਾ ਖੇਲ ਕਰਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਸਚ ਸਵਾਮੀ ਸਦਾ ਨਿਹਕਾਮੀ ਦੇਵਣਹਾਰਾ ਦੰਡ, ਖੰਡਾ ਆਪਣੇ ਹੱਥ ਉਠਾਇੰਦਾ। ਲੱਖ ਚੁਰਾਸੀ ਕਾਇਆ ਚੋਲੀ ਚਾੜ੍ਹੇ ਇਕੋ ਰੰਗ, ਰੰਗ ਰੰਗੀਲਾ ਆਪਣਾ ਫੇਰਾ ਪਾਇੰਦਾ। ਗ਼ਰੀਬ ਨਿਮਾਣਿਆਂ ਵਸੇ ਸੰਗ, ਸਗਲਾ ਸੰਗ ਸਮਝਾਇੰਦਾ। ਭੀੜੀ ਗਲੀ ਪਾਰ ਕਰੋ ਫੇਰ ਨਿਸੰਗ, ਜੋ ਸਤਿਗੁਰ ਦਰਸਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜੀ ਗਲੀ ਪੰਧ ਮੁਕਾਇੰਦਾ। ਭੀੜੀ ਗਲੀ ਪੰਧ ਮੁਕਾਵੇਗਾ। ਸੋ ਪੁਰਖ ਨਿਰੰਜਣ ਨਿਰਗੁਣ ਵੇਸ ਵਟਾਵੇਗਾ। ਜੋਤੀ ਜਾਮਾ ਰੂਪ ਧਰਾਵੇਗਾ। ਸ਼ਬਦ ਡੰਕਾ ਇਕ ਵਜਾਵੇਗਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਹਲਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਨੈਣ ਖੁਲ੍ਹਾਵੇਗਾ। ਗੁਰ ਅਵਤਾਰ ਨਾਲ ਮਿਲਾਵੇਗਾ। ਪੀਰ ਪੈਗ਼ੰਬਰ ਸਯਦਾ ਸੀਸ ਝੁਕਾਵੇਗਾ। ਭਗਤ ਭਗਵਾਨ ਰਸਨਾ ਏਕਾ ਗੁਣ ਸੁਣਾਵੇਗਾ। ਸੰਤ ਸੁਜਾਨ ਧਿਆਨ ਲਗਾਵੇਗਾ। ਗੁਰਮੁਖ ਗਿਆਨ ਦ੍ਰਿੜਾਵੇਗਾ। ਗੁਰਸਿਖ ਰਾਹ ਜਣਾਵੇਗਾ। ਮਾਣਸ ਮਨੁਖ ਆਪ ਸਮਝਾਵੇਗਾ। ਧਰਤ ਮਾਤ ਦੀ ਸਫਲ ਕੁੱਖ ਕਰਾਵੇਗਾ। ਦੁਖੀਆਂ ਦੁੱਖ ਵੰਡਾਵੇਗਾ। ਭੁੱਖਿਆਂ ਭੁੱਖ ਗਵਾਵੇਗਾ। ਕਲਜੁਗ ਕੂੜ ਖਪਾਵੇਗਾ। ਚਾਰ ਵਰਨਾਂ ਇਕੋ ਘਰ ਬਣਾਵੇਗਾ। ਰਾਜ ਰਾਜਾਨ ਸ਼ਾਹ ਸੁਲਤਾਨ ਖ਼ਾਕ ਮਿਲਾਵੇਗਾ । ਇਕੋ ਨਾਮ ਜਪਾਵੇਗਾ। ਇਕੋ ਰਾਮ ਨਜ਼ਰੀ ਆਵੇਗਾ। ਇਕੋ ਕ੍ਰਿਸ਼ਨ ਵੇਸ ਵਟਾਵੇਗਾ। ਇਕੋ ਈਸਾ ਮੂਸਾ ਕਲਮਾ ਨਬੀ ਪੜ੍ਹਾਵੇਗਾ। ਇਕੋ ਮੁਹੰਮਦ ਆਇਤ ਸ਼ਰਾਇਤ ਇਕ ਜਣਾਵੇਗਾ। ਇਕੋ ਨਾਨਕ ਨਿਰਗੁਣ ਜੋਤ ਡਗਮਗਾਵੇਗਾ। ਇਕੋ ਗੋਬਿੰਦ ਕਲਗੀ ਤੋੜਾ ਸੀਸ ਸੁਹਾਵੇਗਾ। ਇਕੋ ਜੋਤੀ ਸ਼ਬਦ ਮੇਲ ਮਿਲਾਵੇਗਾ । ਕਲ ਕਲਕੀ ਅਵਤਾਰ ਅਖਵਾਵੇਗਾ। ਭੀੜੀ ਗਲੀ ਰਾਹ ਮੁਕਾਵੇਗਾ। ਗੁਰਮੁਖਾਂ ਸੀਸ ਤਲੀ ਉਤੇ ਟਿਕਾਵੇਗਾ।

ਵਲ ਛਲ ਖੇਲ ਕਰਾਵੇਗਾ। ਮਹਾਂਬਲੀ ਬਲ ਜਣਾਵੇਗਾ। ਸਤਿਜੁਗ ਸਾਚੀ ਕਲੀ ਮਹਿਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜੀ ਗਲੀ ਪੰਧ ਮੁਕਾਵੇਗਾ। ਭੀੜੀ ਗਲੀ ਪੰਧ ਮੁਕੇਗਾ। ਪ੍ਰਭ ਸੱਚਾ ਇਕੋ ਉਠੇਗਾ। ਗੁਰਮੁਖਾਂ ਉਤੇ ਤੁਠੇਗਾ। ਨਿਰਵੈਰ ਕਦੇ ਨਾ ਲੁਕੇਗਾ। ਸ਼ੇਰ ਹੋ ਕੇ ਬੁਕੇਗਾ। ਗ਼ਰੀਬ ਨਿਮਾਣੇ ਗੋਦੀ ਚੁਕੇਗਾ। ਵਡ ਹੰਕਾਰੀ ਫੜ ਫੜ ਕੁਟੇਗਾ। ਸ਼ੌਹ ਦਰਯਾਏ ਸੁਟੇਗਾ। ਕਲਜੁਗ ਕੂੜੀ ਜੜ ਪੁਟੇਗਾ। ਸਤਿਜੁਗ ਬੂਟਾ ਇਕੋ ਫੁਟੇਗਾ। ਸ੍ਰੀ ਭਗਵਾਨ ਘਰ ਘਰ ਸਭ ਨੂੰ ਪੁੱਛੇਗਾ। ਮਨਮੁਖ ਹੋ ਕੋਈ ਨਾ ਰੁੱਸੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੀੜੀ ਗਲੀ ਅੰਤਮ ਜੜ ਪੁੱਟੇਗਾ। ਭੀੜੀ ਗਲੀ ਪੁੱਟੇ ਜੜ, ਜੜ ਦਏ ਉਖੜਾਈਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਕਿਰਪਨ ਵੇਖੇ ਥਾਉਂ ਥਾਈਂਆ। ਦਰਸਨ ਦੇਵੇ ਉਚੇ ਟਿੱਲੇ ਚੜ੍ਹ, ਪਰਬਤ ਇਕੋ ਇਕ ਵਡਿਆਈਆ। ਵੇਸ ਕਰ ਨਰ ਨਰਾਇਣ ਨਰ, ਨਰ ਹਰਿ ਆਪਣਾ ਫੇਰਾ ਪਾਈਆ। ਸਤਿਜੁਗ ਦੇਵੇ ਸਾਚਾ ਵਰ, ਵਰ ਇਕੋ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜੀ ਗਲੀ ਪੰਧ ਮੁਕਾਈਆ। ਭੀੜੀ ਗਲੀ ਮੁਕੇ ਪੰਧ, ਸੋ ਪੁਰਖ ਨਿਰੰਜਣ ਆਪ ਮੁਕਾਇੰਦਾ। ਕਲਜੁਗ ਔਧ ਰਹੀ ਹੰਢ, ਸਤਿਜੁਗ ਸਾਚਾ ਰਾਹ ਤਕਾਇੰਦਾ। ਸ੍ਰਿਸ਼ਟ ਸਬਾਈ ਇਕੋ ਗਾਏ ਢੋਲਾ ਛੰਦ, ਸੋਹਲਾ ਆਪਣਾ ਨਾਮ ਜਪਾਇੰਦਾ। ਪੰਚ ਵਿਕਾਰਾ ਕਰ ਖੰਡ ਖੰਡ, ਨਾਮ ਖੰਡਾ ਤਨ ਪਹਿਨਾਇੰਦਾ। ਨਿਰਗੁਣ ਜੋਤ ਚਾੜ੍ਹ ਚੰਦ, ਅਗਿਆਨ ਅੰਧੇਰ ਮਿਟਾਇੰਦਾ। ਵਰਨ ਬਰਨ ਢਾਹ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਦੀਨ ਦਿਆਲ ਹੋ ਬਖ਼ਸ਼ੰਦ, ਬਖ਼ਸ਼ਸ਼ ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਇੰਦਾ। ਭੀੜੀ ਗਲੀ ਵੇਖ ਹਰਿ ਨਿਰੰਕਾਰ, ਨਿਰਗੁਣ ਆਪਣਾ ਰੂਪ ਧਰਾਈਆ। ਜੀਵ ਜੰਤ ਧਾਹਾਂ ਰਹੇ ਮਾਰ, ਧਵਲ ਹੌਲਾ ਭਾਰ ਨਾ ਕੋਇ ਕਰਾਈਆ। ਧਰਨੀ ਦਰ ਡਿਗੀ ਮੂੰਹ ਦੇ ਭਾਰ, ਮਸਤਕ ਟਿੱਕਾ ਧੂੜੀ ਲਾਈਆ। ਧਰਤ ਕਰੇ ਹਾਹਾਕਾਰ, ਹੱਕ ਹਕੀਕਤ ਨਾ ਕੋਇ ਜਣਾਈਆ। ਨੇਤਰ ਨੈਣ ਹੋਏ ਸ਼ਰਮਸਾਰ, ਅੱਖ ਪਰਖੱਤ ਨਾ ਕੋਇ ਦਰਸਾਈਆ। ਕਲਜੁਗ ਜੀਵ ਹੋਏ ਗਵਾਰ, ਗਹਿਰ ਗਵਰ ਤੇਰਾ ਭੇਵ ਕੋਇ ਨਾ ਪਾਈਆ। ਕੂੜੀ ਕਿਰਿਆ ਹੋਏ ਅਸਵਾਰ, ਚਾਰੋਂ ਕੁੰਟ ਰਹੇ ਦੌੜਾਈਆ। ਮਾਇਆ ਮਮਤਾ ਰਹੇ ਝੱਖ ਮਾਰ, ਝਾਕੀ ਅੰਤਰ ਕਿਸੇ ਨਾ ਪਾਈਆ। ਕਾਗ ਰਲੇ ਕਾਗਾਂ ਡਾਰ, ਹੰਸ ਰੂਪ ਨਾ ਕੋਇ ਵਟਾਈਆ। ਗੁਰ ਕਾ ਸ਼ਬਦ ਨਾ ਕੋਇ ਪਿਆਰ, ਹਿਰਦੇ ਹਰਿ ਨਾ ਕੋਇ ਵਸਾਈਆ । ਬਾਹਰੋਂ ਕਰਨ ਤਨ ਸ਼ੰਗਾਰ, ਅੰਤਰ ਦੁਰਮਤ ਮੈਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜਾ ਰਾਹ ਇਕ ਦਰਸਾਈਆ। ਭੀੜਾ ਰਾਹ ਲੰਘਣਾ ਔਖਾ, ਔਖੀ ਘਾਟੀ ਹਰਿ ਜਣਾਇੰਦਾ। ਕਲਜੁਗ ਖੇਲ ਖੇਲਣਾ ਸੌਖਾ, ਬਿਨ ਸੋਚੋਂ ਆਪ ਜਣਾਇੰਦਾ। ਅੰਤਮ ਸਭ ਨਾਲ ਹੋਣਾ ਧੋਖਾ, ਸ੍ਰੀ ਭਗਵਾਨ ਹੁਕਮ ਮਨਾਇੰਦਾ। ਕਿਸੇ ਕੰਮ ਨਾ ਔਣਾ ਪੰਜ ਤੱਤ ਕੋਠਾ, ਕਾਇਆ ਕੱਪੜ ਨਾ ਕੋਇ ਹੰਢਾਇੰਦਾ। ਕਲਜੁਗ ਜੀਵ ਹੋਇਆ ਥੋਥਾ, ਥੋਥੀ ਮਤ ਸਰਬ ਰਖਾਇੰਦਾ। ਬਿਨ ਹਰਿ ਨਾਮੋਂ ਹੋਇਆ ਹੋਛਾ, ਹੋਛੀ ਆਪਣੀ ਕਾਰ ਕਮਾਇੰਦਾ। ਸ੍ਰੀ ਭਗਵਾਨ ਵੇਖੇ ਲੁਕ ਕੇ ਗੋਸ਼ਾ, ਦੋ ਜਹਾਨ ਨੈਣ ਉਠਾਇੰਦਾ। ਪਾਵੇ ਸਾਰ ਲੋਕ ਪਰਲੋਕਾ, ਭੇਵ ਅਭੇਦਾ ਆਪ ਜਣਾਇੰਦਾ। ਕਲਜੁਗ ਅੰਤਮ ਵੇਖਣ ਆਏ ਮੌਕਾ, ਮੋਹਤਬਰ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜਾ ਰਾਹ

ਇਕ ਦਰਸਾਇੰਦਾ। ਭੀੜਾ ਰਾਹ ਦਿਸੇ ਜਗ, ਜਗ ਜੀਵਣ ਦਾਤਾ ਨਜ਼ਰ ਕਿਸੇ ਨਾ ਆਈਆ। ਤ੍ਰੈਗੁਣ ਮਾਇਆ ਲੱਗੀ ਅੱਗ, ਪੰਜ ਤੱਤ ਜਲਾਈਆ। ਹਰਿ ਕਾ ਦਰਸ ਕੋਈ ਨਾ ਪਾਏ ਉਪਰ ਸ਼ਾਹ ਰਗ, ਸ਼ਹਿਨਸ਼ਾਹ ਨਜ਼ਰ ਕਿਸੇ ਨਾ ਆਈਆ। ਖਾਲੀ ਦਿਸਣ ਹੱਡ, ਬਹੱਤਰ ਨਾੜ ਨਾ ਕੋਇ ਰੁਸ਼ਨਾਈਆ। ਆਤਮਾ ਪਰਮਾਤਮਾ ਪਿਆਰ ਗਈ ਛੱਡ, ਮਨ ਵਾਸਨਾ ਹੋਈ ਹਲਕਾਈਆ। ਨੌਂ ਦਵਾਰੇ ਕੋਈ ਨਾ ਕਰੇ ਪਾਰ ਹੱਦ, ਆਪਣਾ ਪੰਧ ਨਾ ਕੋਇ ਮੁਕਾਈਆ। ਜੂਠ ਝੂਠ ਗਏ ਬੱਝ, ਬੱਧੀ ਲੜੀ ਨਾ ਕੋਇ ਛੁਡਾਈਆ। ਨਜ਼ਰ ਨਾ ਆਇਆ ਸਾਚਾ ਹੱਜ, ਕਾਅਬਾ ਰੂਪ ਨਾ ਕੋਇ ਵਟਾਈਆ। ਅੰਮ੍ਰਿਤ ਪੀਵੇ ਕੋਇ ਨਾ ਮਧ, ਨਾਮ ਖ਼ੁਮਾਰ ਨਾ ਕੋਇ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਅੰਤਮ ਸਾਥ ਦੇਣੋਂ ਗਏ ਭੱਜ, ਆਪਣਾ ਪਿਛਾ ਗਏ ਛੁਡਾਈਆ। ਸ੍ਰੀ ਭਗਵਾਨ ਕੋਲ ਜਾ ਕੇ ਰਹੇ ਦੱਸ, ਸਾਚਾ ਆਪਣਾ ਹਾਲ ਸੁਣਾਈਆ। ਸਾਡਾ ਕੋਈ ਅੰਤ ਨਾ ਚਲੇ ਵਸ, ਤੇਰੀ ਉਮਤ ਬੈਠੀ ਤੈਥੋਂ ਮੁਖ ਭਵਾਈਆ। ਅਸੀਂ ਗੌਂਦੇ ਤੇਰਾ ਜਸ, ਤੇਰੇ ਜੀਵ ਤੈਨੂੰ ਲਾਅਨਤਾਂ ਰਹੇ ਪਾਈਆ। ਕਿਉਂ ਆਪਣਾ ਆਪ ਬੈਠੋ ਢਕ, ਲਜਿਆਵਾਨ ਤੈਨੂੰ ਲੱਜਿਆ ਜ਼ਰਾ ਨਾ ਆਈਆ। ਸਚਖੰਡ ਦਵਾਰਿਉਂ ਨਿਰਗੁਣ ਆਪਣਾ ਆਪ ਕੱਢ, ਕਿਉਂ ਬੈਠਾ ਮੁਖ ਛੁਪਾਈਆ। ਜੁਗ ਚੋਕੜੀ ਲਾਰੇ ਦੇ ਦੇ ਸਾਨੂੰ ਲੋਕਮਾਤ ਦਿਤਾ ਛੱਡ, ਸ਼ਹਿਨਸ਼ਾਹ ਆਪਣਾ ਹੁਕਮ ਮਨਾਈਆ। ਕਲਜੁਗ ਅੰਤਮ ਅਸੀਂ ਸਾਰੇ ਕਹਿ ਕੇ ਆਏ ਸ੍ਰੀ ਭਗਵਾਨ ਹੋਏ ਪਰਗਟ, ਨਿਰਗੁਣ ਆਪਣਾ ਰੂਪ ਵਖਾਈਆ। ਵੇਦ ਵਿਆਸਾ ਕਹੇ ਉਚੇ ਟਿੱਲੇ ਪਰਬਤ ਚੜ੍ਹੇ ਝੱਟ, ਆਪ ਆਪਣਾ ਆਸਣ ਲਾਈਆ। ਈਸਾ ਕਹੇ ਆਵੇ ਮੇਰਾ ਬਾਪ, ਪਿਛੇ ਭੱਜੇ ਵਾਹੋ ਦਾਹੀਆ। ਮੁਹੰਮਦ ਕਹੇ ਮੇਰਾ ਅਮਾਮ ਆਏ ਸਾਕ, ਸੱਜਣ ਇਕੋ ਫੇਰਾ ਪਾਈਆ। ਨਾਨਕ ਕਹੇ ਨਿਰਗੁਣ ਮਹਾਂਬਲੀ ਖੋਲ੍ਹੇ ਤਾਕ, ਮਾਤ ਪਿਤ ਨਾ ਕੋਇ ਵਡਿਆਈਆ। ਗੁਰ ਗੋਬਿੰਦ ਕਹੇ ਪੁਰਖ ਅਕਾਲ ਕਲਜੁਗ ਅੰਤਮ ਦੇਵੇ ਨਜਾਤ, ਦੂਸਰ ਅਵਰ ਨਾ ਕੋਇ ਚਤਰਾਈਆ। ਪੀਰ ਪੈਗ਼ੰਬਰ ਭਗਤ ਭਗਵਾਨ ਰਹੇ ਝਾਕ, ਨਿਜ ਨੈਣ ਨੈਣ ਉਠਾਈਆ। ਕਵਣ ਵੇਲਾ ਪੂਰਾ ਕਰੇ ਭਵਿਖਤ ਵਾਕ, ਜੋ ਜੁਗ ਚੌਕੜੀ ਰਿਹਾ ਸੁਣਾਈਆ। ਕੂੜੀ ਕਿਰਿਆ ਮੇਟੇ ਖ਼ਾਕ, ਖ਼ਾਕੀ ਖ਼ਾਕ ਨਾਲ ਮਿਲਾਈਆ। ਨਜ਼ਰੀ ਆਏ ਪਰਵਰਦਿਗਾਰ ਪਾਕ, ਪਾਕੀਜ਼ਾ ਆਪਣਾ ਰਾਹ ਚਲਾਈਆ। ਈਸਾ ਮੂਸਾ ਮੁਹੰਮਦ ਲੇਖਾ ਕਰੇ ਬੇਬਾਕ, ਲਹਿਣਾ ਝੋਲੀ ਦੇਵੇ ਟਿਕਾਈਆ। ਚੌਦਾਂ ਤਬਕਾਂ ਖੋਲ੍ਹ ਹਾਟ, ਸੌਦਾ ਇਕੋ ਇਕ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜੀ ਗਲੀ ਪੰਧ ਮੁਕਾਈਆ। ਭੀੜੀ ਗਲੀ ਪੰਧ ਮੁੱਕਣਾ, ਮੇਟਣਹਾਰ ਆਪ ਨਿਰੰਕਾਰ। ਕਲਜੁਗ ਕੂੜਾ ਬੂਟਾ ਪੁੱਟਣਾ, ਅੰਤ ਰਹੇ ਨਾ ਵਿਚ ਸੰਸਾਰ। ਬੇਪਰਵਾਹ ਨਿਰਵੈਰ ਸਾਹਿਬ ਸਤਿਗੁਰ ਇਕੋ ਬੁੱਕਣਾ, ਸ਼ਹਿਨਸ਼ਾਹ ਵਡ ਬਲਕਾਰ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਨਾ ਕੋਈ ਮੇਟੇ ਮੇਟਣਹਾਰ। ਸ੍ਰੀ ਭਗਵਾਨ ਲੱਖ ਚੁਰਾਸੀ ਕੋਲੋਂ ਪੁੱਛਣਾ, ਘਰ ਘਰ ਲੇਖਾ ਦਏ ਵਖਾਲ, ਅੰਤਮ ਮਿਲੇ ਨਾ ਕਿਸੇ ਲੁਕਣਾ, ਫੜ ਫੜ ਬਾਂਹੋਂ ਕੱਢੇ ਬਾਹਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜੀ ਗਲੀ ਕਰੇ ਖ਼ੁਆਰ। ਭੀੜੀ ਗਲੀ ਅੰਤ ਮਿਟਾਵੇਗਾ। ਬੇਅੰਤ ਖੇਲ ਕਰਾਵੇਗਾ। ਸਾਚੇ ਸੰਤ ਸਤਿ ਉਠਾਵੇਗਾ। ਭਗਤ ਭਗਵਾਨ ਜੋੜ ਜੁੜਾਵੇਗਾ। ਹਉਮੇਂ ਮਮਤਾ ਗੜ੍ਹ ਤੁੜਾਵੇਗਾ। ਸਾਚੀ ਰੰਗਤਾ ਰੰਗ ਰੰਗਾਵੇਗਾ। ਚਾਰ ਵਰਨਾਂ ਸੰਗਤਾ ਇਕ ਬਣਾਵੇਗਾ। ਹਰਿ ਕਾ ਨਾਮ ਇਕੋ ਪੰਗਤਾ ਵਿਚ ਵਰਤਾਵੇਗਾ। ਮੰਗਤਾ ਕੋਈ ਨਜ਼ਰ ਨਾ ਆਵੇਗਾ। ਅਖੰਡਤਾ ਇਕੋ ਰੂਪ ਦਰਸਾਵੇਗਾ। ਜੇਰਜ ਅੰਡਤਾ ਲੇਖੇ ਲਾਵੇਗਾ। ਉਤਭੁਜ ਸੇਤਜ

ਫੋਲ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜੀ ਗਲੀ ਪੜਦਾ ਲਾਹਵੇਗਾ। ਭੀੜੀ ਗਲੀ ਪੜਦਾ ਲਾਹ, ਲਹਿਣਾ ਸਭ ਨੂੰ ਆਪ ਜਣਾਇੰਦਾ। ਕਲਜੁਗ ਅੰਤਮ ਕਰੇ ਖੇਲ ਬੇਪਰਵਾਹ, ਬੇਪਰਵਾਹ ਆਪਣਾ ਫੇਰਾ ਪਾਇੰਦਾ। ਗੁਰ ਅਵਤਾਰ ਬੈਠੇ ਸੀਸ ਝੁਕਾ, ਪੀਰ ਪੈਗ਼ੰਬਰ ਸਯਦਾ ਇਕ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨੇਤਰ ਨੈਣਾਂ ਨੀਰ ਰਹੇ ਵਹਾ, ਦੋਏ ਦੋਏ ਜੋੜ ਵਾਸਤਾ ਸਰਬ ਪਾਇੰਦਾ। ਲੋਕ ਪਰਲੋਕ ਰਹੇ ਕੁਰਲਾ, ਦੋ ਜਹਾਨ ਧੀਰ ਨਾ ਕੋਇ ਧਰਾਇੰਦਾ। ਕਰੋੜ ਤੇਤੀਸਾ ਮਾਰੇ ਧਾਹ, ਸੁਰਪਤ ਸੰਗ ਨਾ ਕੋਇ ਰਖਾਇੰਦਾ। ਚਾਰ ਕੁੰਟ ਦਿਸੇ ਵੈਰਾਨ, ਵੈਰੀ ਘਰ ਘਰ ਨਜ਼ਰੀ ਆਇੰਦਾ। ਸਾਬਤ ਰਿਹਾ ਨਾ ਕੋਇ ਈਮਾਨ, ਸਿਦਕ ਸਬੂਰੀ ਨਾ ਕੋਇ ਹੰਢਾਇੰਦਾ। ਨਾਤਾ ਤੁਟਾ ਅੰਜੀਲ ਕੁਰਾਨ, ਕਾਇਆ ਕਾਅਬਾ ਨਾ ਕੋਇ ਵਖਾਇੰਦਾ। ਉਮਤ ਉਮਤੀ ਹੋਈ ਹੈਰਾਨ, ਹਰਾਮ ਦਰ ਦਰ ਫੇਰਾ ਪਾਇੰਦਾ। ਚੌਦਾਂ ਤਬਕ ਦਿਸੇ ਸ਼ਾਮ, ਚੌਦਸ ਚੰਦ ਨਾ ਕੋਇ ਚੜ੍ਹਾਇੰਦਾ। ਤਾਰਾ ਚੰਦ ਮਿਟਣ ਵਾਲਾ ਨਿਸ਼ਾਨ, ਸਦੀ ਚੌਧਵੀਂ ਵੇਖ ਵਖਾਇੰਦਾ। ਪਰਗਟ ਹੋਇਆ ਇਕ ਅਮਾਮ, ਅਮਲ ਸਭ ਦੇ ਫੋਲ ਫੁਲਾਇੰਦਾ। ਪੀਰ ਪੈਗ਼ੰਬਰ ਕਰ ਗ਼ੁਲਾਮ, ਬਰਦੇ ਆਪਣੇ ਅੱਗੇ ਲਾਇੰਦਾ। ਅੰਤਮ ਬਦਲ ਦੇਵੇ ਨਜ਼ਾਮ, ਪਿਛਲਾ ਲੇਖਾ ਆਪ ਜਣਾਇੰਦਾ। ਹਰਿ ਜੂ ਹੱਕ ਬਣਾਏ ਮੁਕਾਮ, ਹਕੀਕਤ ਇਕੋ ਇਕ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜੀ ਗਲੀ ਲੇਖਾ ਆਪ ਮੁਕਾਇੰਦਾ। ਭੀੜੀ ਗਲੀ ਲੇਖਾ ਮੁੱਕੇ ਮਾਤ, ਮਤਾ ਹਰਿ ਜੂ ਰਿਹਾ ਪਕਾਈਆ। ਨਾਤਾ ਛੁੱਟੇ ਜਗਤ ਜਮਾਤ, ਦੂਜੀ ਵੰਡ ਨਾ ਕੋਇ ਵੰਡਾਈਆ। ਨਵ ਨੌਂ ਚਾਰ ਬੰਧਾਏ ਨਾਤ, ਨਰ ਨਰਾਇਣ ਬੇਪਰਵਾਹੀਆ। ਪਰਗਟ ਹੋਏ ਸਾਖਿਆਤ, ਜੋਤੀ ਜਾਮਾ ਵੇਸ ਵਟਾਈਆ। ਮੇਟਣਹਾਰ ਅੰਧੇਰੀ ਰਾਤ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਲੇਖਾ ਲਿਖੇ ਬਿਨ ਕਲਮ ਦਵਾਤ, ਹਰਫ਼ ਹਰਫ਼ ਨਾ ਵੰਡ ਵੰਡਾਈਆ। ਅੱਖਰ ਅੱਖਰ ਨਾ ਕੋਇ ਸਫ਼ਾਤ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹੀਆ। ਕਰੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਧਾਰ ਚਲਾਈਆ। ਗੁਰ ਅਵਤਾਰ ਬਣਾ ਸ਼ਾਖ਼, ਸ਼ਨਾਖਤ ਇਕੋ ਨਾਮ ਦਰਸਾਈਆ। ਪੀਰ ਪੈਗ਼ੰਬਰਾਂ ਦੇ ਆਬ ਹਯਾਤ, ਹਯਾਤੀ ਸਭ ਦੀ ਆਪ ਬਦਲਾਈਆ। ਅੰਤਮ ਰੱਖੇ ਡੂੰਘਾ ਖਾਤ, ਕੋਟਨ ਕੋਟ ਪੀਰ ਪੈਗ਼ੰਬਰ ਅੰਦਰ ਲਏ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜੀ ਗਲੀ ਇਕ ਬਣਾਈਆ। ਭੀੜੀ ਗਲੀ ਜਾਣੇ ਨੀਕਨ ਨੀਕਾ, ਨਿੱਕੀ ਨਿੱਕੀ ਧਾਰ ਦਿਖਲਾਇੰਦਾ। ਲੇਖਾ ਜਾਣੇ ਜੀਵ ਜੀਅ ਕਾ, ਜਗ ਜੀਵਣ ਦਾਤਾ ਫੇਰਾ ਪਾਇੰਦਾ। ਭੀੜੀ ਗਲੀ ਲੰਘਣ ਦਾ ਇਕੋ ਤਰੀਕਾ, ਹਰਿ ਸਤਿਗੁਰ ਆਪ ਸਮਝਾਇੰਦਾ । ਪ੍ਰਭ ਚਰਨ ਕਰੋ ਪ੍ਰੀਤਾ, ਪ੍ਰੀਤੀਵਾਨ ਇਕੋ ਨਜ਼ਰੀ ਆਇੰਦਾ। ਕੂੜੀ ਕਿਰਿਆ ਬਦਲੋ ਨੀਤਾ, ਨੀਤੀਵਾਨ ਆਪ ਸਮਝਾਇੰਦਾ। ਮਿੱਠਾ ਕੌੜਾ ਕਰੋ ਰੀਠਾ, ਅੰਮ੍ਰਿਤ ਇਕੋ ਰਸ ਵਖਾਇੰਦਾ। ਕਾਇਆ ਹੋਏ ਠਾਂਡੀ ਸੀਤਾ, ਸੀਤਲ ਧਾਰ ਚੁਆਇੰਦਾ। ਘਰ ਵੇਖੋ ਇਕ ਅਤੀਤਾ, ਤ੍ਰੈਗੁਣ ਨਾਤਾ ਤੋੜ ਤੁੜਾਇੰਦਾ। ਲਹਿਣਾ ਚੁੱਕੇ ਮੰਦਰ ਮਸੀਤਾ, ਮਸਲਾ ਇਕੋ ਨਾਮ ਪੜ੍ਹਾਇੰਦਾ। ਮਿਲਾਏ ਮੇਲ ਲਾਸ਼ਰੀਕਾ, ਸਿਰਕਤ ਸਭ ਦੀ ਆਪ ਗਵਾਇੰਦਾ। ਦੂਰ ਦੁਰਾਡਾ ਨਜ਼ਰ ਆਏ ਨਜ਼ਦੀਕਾ, ਬੇਨਜ਼ੀਰ ਫੇਰਾ ਪਾਇੰਦਾ । ਕਲਮਾ ਪੜ੍ਹੋ ਇਕ ਹਦੀਸਾ, ਹਜ਼ਰਤ ਹਰਿ ਜੂ ਆਪ ਸੁਣਾਇੰਦਾ। ਜਿਸ ਸਾਹਿਬ ਦੇ ਸਿਰ ਤੇ ਝੁੱਲੇ ਸੀਸਾ, ਛਤਰ ਸੀਸ ਰੂਪ ਵਟਾਇੰਦਾ। ਕਲਜੁਗ ਅੰਤਮ ਰਾਜ ਰਾਜਾਨਾਂ ਖ਼ਾਲੀ ਕਰੇ ਖੀਸਾ, ਦਰ ਦਰ ਆਪ ਫਿਰਾਇੰਦਾ। ਰਾਹ ਤੱਕੇ ਬੀਸ ਬੀਸਾ, ਬਿਸਤਰੇ ਸਭ ਦੇ ਬੰਨ੍ਹ ਵਖਾਇੰਦਾ। ਆਪਣਾ

ਨਿਸ਼ਾਨਾ ਮਾਰੇ ਠੀਕਾ, ਠੀਕਰ ਸਭ ਦੇ ਭੰਨ ਜਣਾਇੰਦਾ। ਨਿੱਕੀ ਗਲੀ ਜਿਸ ਮਾਰਗ ਕੀਤਾ, ਔਝੜ ਰਾਹ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰਾਹ ਤਕਾਇੰਦਾ। ਭੀੜੀ ਗਲੀ ਰਹੀ ਉਡੀਕ, ਨੇਤਰ ਨੈਣ ਉਠਾਈਆ। ਪ੍ਰਭ ਤੇਰੇ ਮਿਲਣ ਦੀ ਨੇੜੇ ਆਈ ਤਰੀਕ, ਤੋਬਾ ਤੋਬ ਕਰੇ ਖ਼ੁਦਾਈਆ। ਤੇਰਾ ਮਾਰਗ ਡੂੰਘਾ ਇਕ ਬਾਰੀਕ, ਸੰਭਲ ਚਰਨ ਨਾ ਕੋਇ ਟਿਕਾਈਆ। ਗੁਰ ਅਵਤਾਰ ਬਣੇ ਸ਼ਰੀਕ, ਸ਼ਿਰਕਤ ਘਰ ਘਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜਾ ਰਾਹ ਰਿਹਾ ਦਰਸਾਈਆ। ਭੀੜਾ ਰਾਹ ਵੇਖੋ ਨੇਤਰ, ਨੈਣ ਨੈਣਾਂ ਨਾਲ ਦਰਸਾਇੰਦਾ। ਵਰਭੰਡੀ ਬਣੇ ਖੇਤਰ, ਜਟ ਕਿਰਸਾਣ ਫੇਰਾ ਪਾਇੰਦਾ। ਲੇਖਾ ਲਿਖੇ ਪਹਿਲੀ ਚੇਤਰ, ਚੇਤਨ ਸਭ ਨੂੰ ਆਪ ਕਰਾਇੰਦਾ। ਪੁਰਖ ਅਕਾਲ ਆਇਆ ਵੇਖਣ, ਜੁਗ ਕਰਤਾ ਵੇਸ ਵਟਾਇੰਦਾ। ਕਲਜੁਗ ਮੇਟੇ ਕੂੜੀ ਰੇਖਨ, ਰੇਖਾ ਸਾਚੀ ਫੇਰ ਬਦਲਾਇੰਦਾ। ਨਾਤਾ ਤੋੜੇ ਮੁੱਲਾ ਸ਼ੇਖ਼ਨ, ਕੁਤਬ ਗ਼ੌਂਸ ਨਜ਼ਰ ਕੋਇ ਨਾ ਆਇੰਦਾ। ਨੌਂ ਖੰਡ ਪ੍ਰਿਥਮੀ ਆਇਆ ਵੇਤਣ, ਬਿਨ ਕਦਮਾਂ ਪੰਧ ਮੁਕਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੀਤੀ ਆਇਆ ਪੇਖਣ, ਆਪ ਆਪਣਾ ਨੈਣ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜਾ ਰਾਹ ਇਕ ਜਣਾਇੰਦਾ। ਭੀੜਾ ਰਾਹ ਡੂੰਘਾ ਸਾਗਰ, ਨਜ਼ਰ ਕਿਸੇ ਨਾ ਆਈਆ। ਜੀਵ ਜੰਤ ਫਿਰ ਫਿਰ ਥੱਕੇ ਕਾਇਆ ਗਾਗਰ, ਗਗਰੀਆ ਪਾਰ ਨਾ ਕੋਇ ਕਰਾਈਆ। ਨਜ਼ਰ ਨਾ ਆਇਆ ਕਰੀਮ ਕਾਦਰ, ਕਰਤਾ ਰੂਪ ਨਾ ਕੋਇ ਵਖਾਈਆ। ਕੂੜੀ ਕਿਰਿਆ ਬਣੇ ਬਹਾਦਰ, ਜੂਠਾ ਝੂਠਾ ਖੰਡਾ ਰਹੇ ਚਮਕਾਈਆ। ਅੰਤਰ ਰਿਹਾ ਨਾ ਕੋਇ ਸਾਬਰ, ਸਬਰ ਸੰਤੋਖ ਨਾ ਕੋਇ ਧਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਿਖ ਲਿਖ ਦੇ ਕੇ ਗਏ ਪਾਤਰ, ਖਾਣੀ ਬਾਣੀ ਅੰਜੀਲ ਕੁਰਾਨ ਵੇਦ ਪੁਰਾਨ ਮਾਤ ਸਮਝਾਈਆ। ਕਲਜੁਗ ਅੰਤਮ ਨਿਰਗੁਣ ਨਿਰਵੈਰ ਪੁਰਖ ਅਕਾਲ ਸਭ ਨੂੰ ਦੇਵੇ ਆਦਰ, ਆਦਰਸ਼ ਆਪਣਾ ਇਕ ਵਖਾਈਆ। ਨਿਰਮਲ ਕਰਮ ਕਰੇ ਉਜਾਗਰ, ਉਜਰਤ ਕੀਮਤ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜੀ ਗਲੀ ਲੇਖਾ ਦਏ ਮੁਕਾਈਆ। ਭੀੜੀ ਗਲੀ ਚੁੱਕੇ ਲੇਖਾ, ਹਰਿ ਲੇਖਾ ਆਪ ਮੁਕਾਇੰਦਾ। ਗੁਰਮੁਖਾਂ ਕੱਢੇ ਭਰਮ ਭੁਲੇਖਾ, ਭਾਣਾ ਆਪਣਾ ਇਕ ਸਮਝਾਇੰਦਾ। ਨਿਰਵੈਰ ਪੁਰਖ ਕਰ ਵੇਸਾ, ਅਵਲੱੜਾ ਰੂਪ ਵਟਾਇੰਦਾ । ਵਸਣਹਾਰਾ ਸਾਚੇ ਦੇਸਾ, ਸਚਖੰਡ ਆਪਣਾ ਆਸਣ ਲਾਇੰਦਾ। ਕਲਜੁਗ ਅੰਤਮ ਖੇਲੇ ਖੇਡਾ, ਬਣ ਖਲਾਰੀ ਫੇਰਾ ਪਾਇੰਦਾ। ਜੀਵ ਜੰਤ ਕਰਾਏ ਚੇਤਾ, ਭੇਵ ਅਭੇਦ ਖੁਲ੍ਹਾਇੰਦਾ। ਸ੍ਰੀ ਭਗਵਾਨ ਕਰੋ ਹੇਤਾ, ਸਾਚਾ ਮਾਰਗ ਇਕ ਵਖਾਇੰਦਾ। ਭੀੜੀ ਗਲੀ ਮਿਲੇ ਭੇਤਾ, ਕਿਸ ਬਿਧ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਫੇਰਾ ਪਾਇੰਦਾ। ਭੀੜੀ ਗਲੀ ਹੋਵੇ ਪਾਰ, ਭੀੜ ਸਭ ਦੀ ਹਰਿ ਕਟਾਈਆ। ਬੀਸ ਬੀਸਾ ਖੇਲ ਕਰੇ ਕਰਤਾਰ, ਨਿਰਗੁਣ ਆਪਣਾ ਬਲ ਧਰਾਈਆ। ਹਰਿ ਜਗਦੀਸਾ ਸਭ ਦੀ ਪਾਏ ਸਾਰ, ਘਟ ਘਟ ਵੇਖ ਵਖਾਈਆ। ਗੁਰਸਿਖ ਸੱਜਣ ਹੋ ਤਿਆਰ, ਵੇਲਾ ਅੰਤਮ ਗਿਆ ਆਈਆ। ਕਲ ਕਲਕੀ ਲੈ ਅਵਤਾਰ, ਕਲਜੁਗ ਕਲੇਸ਼ ਖਪਾਈਆ। ਸੰਬਲ ਵਸੇ ਧਾਮ ਨਿਆਰ, ਸਾਚੇ ਮੰਦਰ ਜੋਤ ਰੁਸ਼ਨਾਈਆ। ਡੰਕਾ ਵੱਜੇ ਅਗੰਮ ਅਪਾਰ, ਦੋ ਜਹਾਨਾਂ ਰਿਹਾ ਜਗਾਈਆ । ਫੜ ਕੇ ਬਾਂਹੋਂ ਕਰੇ ਪਾਰ, ਪਾਰ ਕਿਨਾਰਾ ਇਕ ਵਖਾਈਆ। ਅੰਤ ਕੋਈ ਨਾ ਡੋਬੇ ਮੰਜਧਾਰ, ਚੱਪੂ ਇਕੋ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜੀ

ਗਲੀ ਪੰਧ ਮੁਕਾਈਆ। ਭੀੜੀ ਗਲੀ ਰਹੀ ਰੋ, ਵੇਲਾ ਅੰਤਮ ਆਇੰਦਾ। ਆਪਣੀ ਮੀਂਢੀ ਰਹੀ ਖੋਹ, ਧੀਰਜ ਧੀਰ ਨਾ ਕੋਇ ਧਰਾਇੰਦਾ। ਸ੍ਰੀ ਭਗਵਾਨ ਲੈ ਕੇ ਆਇਆ ਢੋਆ ਢੋ, ਨਾਮ ਇਕੋ ਇਕ ਜਣਾਇੰਦਾ। ਪਰਗਟ ਹੋਇਆ ਨਿਰਗੁਣ ਸੋ, ਸੋਹਲਾ ਇਕੋ ਇਕ ਸਮਝਾਇੰਦਾ। ਹੰ ਬ੍ਰਹਮ ਆਪੇ ਹੋ, ਲੱਖ ਚੁਰਾਸੀ ਵੇਖ ਵਖਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਸਚ ਜਣਾਏ ਮੋਹ, ਮੁਹੱਬਤ ਇਕੋ ਘਰ ਵਖਾਇੰਦਾ। ਪਾਰਬ੍ਰਹਮ ਬ੍ਰਹਮ ਜਾਏ ਛੋਹ, ਸ਼ਹਿਨਸ਼ਾਹ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜੀ ਗਲੀ ਵੇਖ ਵਖਾਇੰਦਾ। ਭੀੜੀ ਗਲੀ ਬੂਹਾ ਖੋਲ੍ਹ, ਹਰਿ ਖ਼ਾਲਕ ਰਾਹ ਤਕਾਈਆ। ਕਵਣ ਕੂਟੇ ਰਿਹਾ ਬੋਲ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਕਲਜੁਗ ਅੰਤਮ ਤੋਲੇ ਤੋਲ, ਨਾਮ ਖੰਡਾ ਹੱਥ ਉਠਾਈਆ। ਲੱਖ ਚੁਰਾਸੀ ਮਾਰਨ ਦੇਵੇ ਨਾ ਕਿਸੇ ਰੋਲ, ਰੌਲਾ ਘਰ ਘਰ ਵੇਖ ਵਖਾਈਆ। ਅੱਗੇ ਲੰਘਣ ਵਾਸਤੇ ਪਿਆ ਘੋਲ, ਲੜ ਲੜ ਮਰੇ ਲੋਕਾਈਆ। ਵੀਹ ਸੌ ਵੀਹ ਬਿਕ੍ਰਮੀ ਵੱਜਣ ਵਾਲਾ ਢੋਲ, ਮਰਦੰਗਾ ਹਰਿ ਜੂ ਹੱਥ ਉਠਾਈਆ। ਸਾਚੀ ਵਸਤ ਨਾ ਦਿਸੇ ਕਿਸੇ ਕੋਲ, ਖ਼ਾਲੀ ਹੱਥ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜੀ ਗਲੀ ਪਾਰ ਕਰਾਈਆ। ਭੀੜੀ ਗਲੀ ਲੰਘਣਾ ਪਾਰ, ਪਾਰਬ੍ਰਹਮ ਜਣਾਈਆ। ਕੂੜੀ ਕਿਰਿਆ ਛੱਡੋ ਹੰਕਾਰ, ਵਿਕਾਰ ਕੰਮ ਕਿਸੇ ਨਾ ਆਈਆ। ਸਤਿਗੁਰ ਸ਼ਬਦ ਕਰੋ ਵਣਜਾਰ, ਸੌਦਾ ਇਕੋ ਹੱਟ ਖੁਲ੍ਹਾਈਆ। ਨੇਤਰ ਨੈਣ ਕਰੋ ਦੀਦਾਰ, ਨਿਜ ਨੇਤਰ ਆਪ ਖੁਲ੍ਹਾਈਆ। ਅੰਮ੍ਰਿਤ ਰਸ ਪੀਓ ਠੰਡਾ ਠਾਰ, ਨਿਝਰ ਝਿਰਨਾ ਸੀਰ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੀੜੀ ਗਲੀ ਮੂੰਹ ਦੇ ਭਾਰ ਸੁਟਾਈਆ। ਭੀੜੀ ਗਲੀ ਜਾਏ ਢੱਠ, ਕਲਜੁਗ ਅੰਤ ਰਹਿਣ ਨਾ ਪਾਈਆ। ਅਬਿਨਾਸ਼ੀ ਕਰਤਾ ਮਾਰੇ ਸੱਟ, ਚੋਟ ਇਕੋ ਇਕ ਜਣਾਈਆ। ਦੂਈ ਦਵੈਤੀ ਮੇਟ ਫੱਟ, ਪੱਟੀ ਆਪਣੇ ਨਾਮ ਬੰਧਾਈਆ। ਸਚ ਦਵਾਰਾ ਖੋਲ੍ਹ ਹੱਟ, ਨਿਰਗੁਣ ਆਪਣਾ ਰਾਹ ਜਣਾਈਆ। ਪੁਰਖ ਅਕਾਲ ਕਰੋ ਜਸ, ਜਸ ਵੇਦ ਪੁਰਾਨ ਸਿਫ਼ਤ ਸਾਲਾਹੀਆ। ਪ੍ਰਭ ਮਿਲਣ ਦੀ ਰੱਖੋ ਆਸ, ਆਸਾ ਅਵਰ ਨਾ ਕੋਇ ਵਡਿਆਈਆ। ਦੀਨਨ ਹੋ ਹੋ ਬਣੋ ਦਾਸ, ਦਾਸੀ ਦਾਸ ਸੇਵ ਕਮਾਈਆ। ਹਰਿ ਸਤਿਗੁਰ ਵਸੇ ਪਾਸ, ਘਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਡੇਰਾ ਢਾਹੀਆ। ਭੀੜੀ ਗਲੀ ਰਹੀ ਕੂਕ, ਕੂਕ ਕੂਕ ਸੁਣਾਇਆ। ਮੇਰੀ ਅੰਤਮ ਚੁਕੇ ਚੂਕ, ਚਾਰੋਂ ਕੁੰਟ ਦਏ ਦੁਹਾਇਆ। ਕੂੜੀ ਮਰਜ਼ੀ ਪ੍ਰਭ ਦੇਵੇ ਫੂਕ, ਨਾਮ ਮਵਾਤਾ ਇਕੋ ਲਾਇਆ। ਮੇਰੀ ਹੱਥੀਂ ਪੁੱਟ ਦਏ ਚੂਥ, ਖੁਲ੍ਹਾ ਮੁਖ ਮੁਖ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਸ ਵਟਾਇਆ। ਕਲਜੁਗ ਅੰਤਮ ਵੇਸ ਅਵਲੱੜਾ, ਨਿਹਕਲੰਕ ਬਲੀ ਬਲਵਾਨ। ਕਰੇ ਖੇਲ ਇਕ ਇਕੱਲੜਾ, ਸਚਖੰਡ ਨਿਵਾਸੀ ਨੌਜਵਾਨ। ਸਚ ਸੰਦੇਸ ਏਕਾ ਘਲੜਾ, ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦੇ ਗਏ ਗਿਆਨ। ਕਲਜੁਗ ਅੰਤਮ ਭਾਰੀ ਕਰੇ ਪੱਲੜਾ, ਪਰਗਟ ਹੋ ਵਿਚ ਜਹਾਨ। ਸਚ ਦਵਾਰੇ ਆਪੇ ਖਲੜਾ, ਸਤਿ ਸਤਿਵਾਦੀ ਵਡ ਮਿਹਰਵਾਨ। ਜੋਤੀ ਸ਼ਬਦ ਧਾਰ ਰਲੜਾ, ਦੇਵਣਹਾਰਾ ਧੁਰ ਫ਼ਰਮਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਦੋ ਜਹਾਨ। ਦੋ ਜਹਾਨਾਂ ਹਰਿ ਜੂ ਵਾਲੀ, ਆਪਣੀ ਖੇਲ ਕਰਾਈਆ। ਭੀੜੀ ਗਲੀ ਕਰੇ ਖ਼ਾਲੀ, ਖ਼ਾਲਕ ਖ਼ਲਕ ਦਏ ਜਣਾਈਆ । ਇਕੋ ਲੇਖਾ ਹੱਕ ਹਲਾਲੀ, ਹਕੀਕਤ ਆਪਣੀ

ਦਏ ਦ੍ਰਿੜਾਈਆ। ਧੁਰਦਰਗਾਹੀ ਸੱਚਾ ਵਾਲੀ, ਵਾਲੀ ਦੋ ਜਹਾਨਾਂ ਫੇਰਾ ਪਾਈਆ। ਜਨ ਭਗਤਾਂ ਕਰੇ ਆਪ ਰਖਵਾਲੀ, ਰੱਖਕ ਇਕੋ ਸੱਚਾ ਮਾਹੀਆ। ਜੋ ਦਰ ਆਏ ਸਵਾਲੀ, ਸਵਾਲ ਸਭ ਦੇ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰਨਾ, ਸਤਿਜੁਗ ਸਚ ਸਚ ਦ੍ਰਿੜਾਇੰਦਾ। ਜਨ ਭਗਤਾਂ ਨੇਤਰ ਖੋਲ੍ਹੇ ਹਰਨਾ ਫਰਨਾ, ਫੁਰਨਾ ਸਭ ਦਾ ਬੰਦ ਵਖਾਇੰਦਾ। ਲੱਖ ਚੁਰਾਸੀ ਭਾਣਾ ਜਰਨਾ, ਭਾਣੇ ਵਿਚ ਆਪ ਸਮਾਇੰਦਾ। ਭੀੜੀ ਗਲੀ ਗੁਰਮੁਖ ਕਦੇ ਨਾ ਵੜਨਾ, ਔਝੜ ਰਾਹ ਕੋਇ ਨਾ ਪਾਇੰਦਾ। ਜਿਸ ਮਿਲੇ ਪ੍ਰਭ ਸਾਚੀ ਸਰਨਾ, ਸੋ ਸਮਰਥ ਦਇਆ ਕਮਾਇੰਦਾ। ਸੋਹੰ ਅੱਖਰ ਇਕੋ ਪੜ੍ਹਨਾ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਾਚੇ ਪੌੜੇ ਆਪੇ ਚੜ੍ਹਨਾ, ਨਾਮ ਡੰਡਾ ਹੱਥ ਫੜਾਇੰਦਾ। ਮਹੱਲ ਅਟੱਲ ਆਪੇ ਵੜਨਾ, ਮੰਦਰ ਅੰਦਰ ਕੁੰਡਾ ਲਾਹਿੰਦਾ। ਖੁਲ੍ਹਾ ਵੇਹੜਾ ਸਤਿਗੁਰ ਕਰਨਾ, ਭੀੜਾ ਰਾਹ ਨਾ ਕੋਇ ਜਣਾਇੰਦਾ। ਲੇਖਾ ਚੁਕਾਏ ਮਰਨਾ ਡਰਨਾ, ਜਨਮ ਜਨਮ ਨਾ ਕੋਇ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਵਖਾਇੰਦਾ। ਸਾਚਾ ਘਰ ਸੱਚੀ ਧਰਮਸਾਲ, ਘਰ ਘਰ ਵਿਚ ਰਿਹਾ ਜਣਾਈਆ। ਭੀੜਾ ਮਾਰਗ ਚੁਕੇ ਜਗਤ ਕੰਗਾਲ, ਸੁਲਤਾਨ ਇਕੋ ਰੰਗ ਰੰਗਾਈਆ। ਸਤਿ ਸਤਿ ਦਾ ਧਰਮ ਨਿਸ਼ਾਨ, ਸਤਿ ਸਤਿਵਾਦੀ ਦਏ ਝੁਲਾਈਆ। ਨਜ਼ਰੀ ਆਏ ਇਕੋ ਕਾਹਨ, ਏਕਾ ਬੰਸਰੀ ਨਾਮ ਵਜਾਈਆ। ਨਜ਼ਰੀ ਆਏ ਇਕ ਅਮਾਮ, ਧੁਰ ਸੰਦੇਸ਼ਾ ਰਿਹਾ ਜਣਾਈਆ। ਨਜ਼ਰੀ ਆਏ ਇਕ ਭਗਵਾਨ, ਨਿਹਕਲੰਕ ਨਾਉਂ ਧਰਾਈਆ। ਨਜ਼ਰੀ ਆਏ ਗੁਣ ਨਿਧਾਨ, ਕਲ ਕਲਕੀ ਫੇਰਾ ਪਾਈਆ। ਨਜ਼ਰੀ ਆਏ ਇਕ ਮਕਾਨ, ਸੰਬਲ ਰੂਪ ਵਖਾਈਆ। ਨਜ਼ਰੀ ਆਏ ਇਕ ਤੂਫ਼ਾਨ, ਨੌਂ ਖੰਡ ਪ੍ਰਿਥਮੀ ਦਏ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਵਖਾਈਆ। ਸਾਚਾ ਰਾਹ ਸੋਹਣਾ ਸੱਚਾ, ਸੋ ਸਤਿਗੁਰ ਆਪ ਜਣਾਇੰਦਾ। ਗੁਰਮੁਖ ਕੋਇ ਨਾ ਰਹੇ ਕੱਚਾ, ਕਾਇਆ ਮਾਟੀ ਰੰਗ ਰੰਗਾਇੰਦਾ। ਬਿਨਾਂ ਵੇਖਿਆਂ ਕੋਈ ਨਾ ਕਹੇ ਅੱਛਾ, ਝੂਠਾ ਰਾਹ ਨਾ ਕੋਇ ਜਣਾਇੰਦਾ। ਨਿਰਗੁਣ ਹੋ ਕੇ ਲੂੰ ਲੂੰ ਰਚਾ, ਸਰਗੁਣ ਆਪਣਾ ਰੰਗ ਰੰਗਾਇੰਦਾ। ਖੇਲੇ ਖੇਲ ਪੁਰਖ ਸਮਰਥਾ, ਸਮਰਥ ਆਪਣੀ ਧਾਰ ਜਣਾਇੰਦਾ। ਲਹਿਣਾ ਦੇਣ ਚੁਕਾਏ ਹੱਥੋ ਹੱਥਾ, ਕਲਜੁਗ ਕੂੜੀ ਕਿਰਿਆ ਝੋਲੀ ਆਪ ਭਰਾਇੰਦਾ। ਸਤਿਜੁਗ ਉਠਾਏ ਨੰਨ੍ਹਾ ਬੱਚਾ, ਬਾਲੀ ਬੁਧ ਆਪ ਜਣਾਇੰਦਾ। ਪਿਛਲੀ ਗਲੀ ਨਿੱਕੀ ਅੱਗੇ ਰਾਹ ਵਖਾਵੇ ਵੱਡਾ, ਵਡ ਵੱਡਾ ਦਇਆ ਕਮਾਇੰਦਾ। ਪਾਰ ਕਰਾਏ ਬੁੱਢਾ ਨੱਢਾ, ਜੋ ਹਰਿ ਸਰਨਾਈ ਆਇੰਦਾ। ਸ਼ਬਦ ਸਰੂਪੀ ਦੇਵੇ ਸੱਦਾ, ਧੁਨ ਅਨਾਦੀ ਨਾਦ ਅਲਾਇੰਦਾ। ਪਿਛਲੀ ਪਾਰ ਕਰੋ ਹੱਦਾ, ਅੱਗੇ ਮਾਰਗ ਇਕ ਵਖਾਇੰਦਾ। ਸ੍ਰੀ ਭਗਵਾਨ ਪਰੇਮ ਪਿਆਰ ਅੰਦਰ ਬੱਝਾ, ਸਾਚੀ ਡੋਰੀ ਤੰਦ ਵਖਾਇੰਦਾ। ਕਲਜੁਗ ਅੰਤਮ ਆਵੇ ਭੱਜਾ, ਭਾਜੜ ਘਰ ਘਰ ਆਪੇ ਪਾਇੰਦਾ। ਸੰਤ ਸੁਹੇਲੇ ਰੱਖੇ ਲੱਜਾ, ਸਿਰ ਆਪਣਾ ਹੱਥ ਟਿਕਾਇੰਦਾ। ਜਗਤ ਨਗਾਰਾ ਇਕੋ ਵੱਜਾ, ਵਾਹਦ ਆਪਣਾ ਹੁਕਮ ਸੁਣਾਇੰਦਾ। ਪੀਰ ਪੈਗ਼ੰਬਰ ਜਿਸ ਨੂੰ ਕਹਿੰਦੇ ਰਹੇ ਨੂਰ ਇਲਾਹੀ ਰੱਬਾ, ਸੋ ਰਬੀ ਉਲਸਾਨੀ ਜਮਾਦ ਉਲਸਾਨੀ ਆਪਣੀ ਕਾਰ ਕਰਾਇੰਦਾ। ਸਚ ਸਿੰਘਾਸਣ ਬਹਿ ਬਹਿ ਸਜਾ, ਤਖ਼ਤ ਨਿਵਾਸੀ ਤਖ਼ਤ ਆਸਣ ਲਾਇੰਦਾ। ਦੋ ਜਹਾਨ ਕਰਾਏ ਇਕੋ ਹੱਜਾ, ਹੁਜਰਾ ਹੱਕ ਹੱਕ ਪਰਗਟਾਇੰਦਾ। ਨਾ ਘੜਿਆ ਨਾ ਭੱਜਾ, ਘੜਨ ਭੰਨਣ ਖੇਲ ਵਖਾਇੰਦਾ। ਕਲਜੁਗ ਅੰਤਮ ਭੀੜੀ ਗਲੀ ਮੇਟੇ ਡੂੰਘੀ ਖੱਡਾ, ਖੰਡਰ ਲੋਕਮਾਤ ਬਣਾਇੰਦਾ। ਸਤਿਜੁਗ

ਵੰਡੇ ਸਾਚੀ ਵੰਡਾ, ਹਿੱਸਾ ਇਕੋ ਜਿਹਾ ਪਾਇੰਦਾ। ਚਾਰ ਵਰਨ ਬਣਾਏ ਆਪਣੀ ਯੱਦਾ, ਵਿਸ਼ਵ ਰਾਹ ਵਖਾਇੰਦਾ। ਸਾਚਾ ਮੰਦਰ ਇਕੋ ਵੱਡਾ, ਜਿਸ ਘਰ ਬਹਿ ਬਹਿ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿੱਕੀ ਗਲੀ ਪਾਰ ਕਰਾਇੰਦਾ। ਨਿੱਕੀ ਗਲੀ ਪਾਰ ਲੰਘ, ਗੁਰਮੁਖ ਗੁਰ ਜਿਹਾ ਜਣਾਈਆ। ਅੰਤਰ ਵੇਖ ਹਰਿ ਪਲੰਘ, ਸਚ ਸਿੰਘਾਸਣ ਰਿਹਾ ਸੁਹਾਈਆ। ਦਿਵਸ ਰੈਣ ਵੱਜੇ ਮਰਦੰਗ, ਮਰਦੰਗਾ ਇਕੋ ਇਕ ਜਣਾਈਆ। ਅੰਮ੍ਰਿਤ ਆਤਮ ਇਕ ਅਨੰਦ, ਝਿਰਨਾ ਨਿਝਰ ਇਕ ਝਿਰਾਈਆ। ਇਕੋ ਢੋਲਾ ਇਕੋ ਛੰਦ, ਇਕੋ ਗੀਤ ਗੋਬਿੰਦ ਅਲਾਈਆ। ਇਕੋ ਸਖੀ ਮੇਲਾ ਪਰਮਾਨੰਦ, ਕੰਤ ਕੰਤੂਹਲ ਸੇਜ ਸੁਹਾਈਆ। ਭੀੜੀ ਗਲੀ ਮੁਕੇ ਪੰਧ, ਖੁਲ੍ਹਾ ਵੇਹੜਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਵਖਾਏ ਖੁਲ੍ਹਾ ਵੇਹੜਾ ਕੂੜੀ ਕਿਰਿਆ ਚੁਕੇ ਝੇੜਾ, ਝਗੜਾ ਮਾਤ ਨਾ ਕੋਇ ਲੜਾਈਆ। ਖੁਲ੍ਹਾ ਖੇੜਾ ਦਏ ਵਖਾ, ਦੂਈ ਦਵੈਤੀ ਵਿਖ ਧਵਾਈਆ। ਪਿਛਲਾ ਲੇਖਾ ਦਏ ਮੁੱਕਾ, ਮੁੱਕੇ ਲੇਖਾ ਸਰਬ ਲੋਕਾਈਆ। ਵਕਤ ਨੇੜੇ ਢੁਕਾ ਰਿਹਾ ਜਣਾ, ਢੋਲਾ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਕਰੇ ਅਪਾਰਾ, ਅਪਰੰਪਰ ਧਾਰ ਚਲਾਇੰਦਾ। ਕਲ ਕਲਕੀ ਲੈ ਅਵਤਾਰਾ, ਵੇਸ ਅਵੇਸ ਧਰਾਇੰਦਾ। ਵੇਖਣਹਾਰਾ ਸਾਕਤ ਨਿੰਦਕ ਦੁਸ਼ਟ ਦੁਰਾਚਾਰਾ, ਵਿਭਚਾਰਾ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਫੇਰਾ ਪਾਇੰਦਾ। ਨਿਰਗੁਣ ਆਪਣਾ ਫੇਰਾ ਪਾਇਆ, ਗਹਿਰ ਗੰਭੀਰ ਵੱਡੀ ਵਡਿਆਈਆ। ਵੇਖਣਹਾਰਾ ਤ੍ਰੈਗੁਣ ਮਾਇਆ, ਤ੍ਰੈ ਤ੍ਰੈ ਡੇਰਾ ਰਿਹਾ ਢਾਹੀਆ। ਮਿਟਾਵਣਹਾਰਾ ਕੂੜੀ ਛਾਇਆ, ਸ਼ਹਿਨਸ਼ਾਹ ਆਪਣਾ ਹੁਕਮ ਜਣਾਈਆ। ਰਹਿਬਰ ਬਣੇ ਇਕ ਖ਼ੁਦਾਇਆ, ਖ਼ਾਲਕ ਖ਼ਲਕ ਦਏ ਸਮਝਾਈਆ। ਮਿਹਰਵਾਨ ਮਿਹਬਾਨ ਮਹਿਬੂਬ ਇਕੋ ਨਜ਼ਰੀ ਆਇਆ, ਸਬੂਤ ਆਪਣਾ ਦਏ ਜਣਾਈਆ। ਸਚ ਅਰੂਜ ਇਕ ਸੁਹਾਇਆ, ਉਲਫ਼ਤ ਕਰੇ ਜਗਤ ਲੋਕਾਈਆ। ਚਾਰੇ ਕੂਟ ਫੇਰਾ ਪਾਇਆ, ਬਣ ਪਾਂਧੀ ਪੰਧ ਮੁਕਾਈਆ। ਜੂਠ ਝੂਠ ਡੇਰਾ ਢਾਹਿਆ, ਮਾਇਆ ਮਮਤਾ ਮੋਹ ਚੁਕਾਈਆ। ਸਚ ਸੁੱਚ ਇਕ ਵਰਤਾਇਆ, ਸਤਿਜੁਗ ਸਾਚਾ ਰਾਹ ਦਰਸਾਈਆ। ਸਤਿਗੁਰ ਸ਼ਬਦ ਇਕ ਪੜ੍ਹਾਇਆ, ਇਕੋ ਕਲਮਾ ਕਰੇ ਸ਼ਨਵਾਈਆ। ਇਸ਼ਟ ਇਕੋ ਨਜ਼ਰੀ ਆਇਆ, ਦ੍ਰਿਸ਼ਟ ਸਭ ਦੀ ਦਏ ਖੁਲ੍ਹਾਈਆ। ਵਸ਼ਿਸ਼ਟ ਸਰਗੁਣ ਸੇਵਾ ਲਾਇਆ, ਰਾਮ ਸਰਗੁਣ ਤਿਲਕ ਲਗਾਈਆ। ਨਿਰਗੁਣ ਰਾਮ ਮੁਖ ਛੁਪਾਇਆ, ਨੂਰ ਜ਼ਹੂਰ ਨਾ ਕੋਇ ਦਰਸਾਈਆ। ਪੰਜ ਤੱਤ ਕਾਇਆ ਚੋਲੇ ਬੰਦ ਕਰਾਇਆ, ਦਸ਼ਰਥ ਬੇਟਾ ਭੇਵ ਨਾ ਆਈਆ। ਕਾਇਆ ਮਾਟੀ ਚੰਮ ਹਾਟੀ ਖੇਲ ਕਰਾਇਆ, ਬਾਜ਼ੀਗਰ ਸਵਾਂਗੀ ਨਾਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਖੁਲ੍ਹਾ ਖੇੜਾ ਦਏ ਦਸਾਈਆ। ਖੁਲ੍ਹਾ ਦਿਸੇ ਅੰਤਮ ਖੇੜਾ, ਹਰਿ ਖ਼ਤਰਾ ਸਰਬ ਮਿਟਾਇੰਦਾ । ਬੀਸ ਬੀਸੇ ਚੁਕੇ ਝੇੜਾ, ਝਗੜਾ ਅਵਰ ਨਾ ਕੋਇ ਵਧਾਇੰਦਾ। ਨੌਂ ਖੰਡ ਪ੍ਰਿਥਮੀ ਅੰਦਰ ਸੰਤ ਭਗਤ ਭਗਵੰਤ ਨਿੱਕਾ ਜਿਹਾ ਰਹਿ ਜਾਏ ਟੱਬਰਾ, ਦੂਜਾ ਕੋਈ ਰਹਿਣ ਨਾ ਪਾਇੰਦਾ। ਕਲਜੁਗ ਜੀਵ ਮੇਟ ਮਿਟਾਏ ਆਪੇ ਬੇਸਬਰਾ, ਸਾਬਤ ਮੁਰੀਦ ਮੁਰਸ਼ਦ ਮੇਲ ਮਿਲਾਇੰਦਾ। ਦਰੋਹੀ ਦਰੋਹੀ ਕਰਨ ਕਬਰਾਂ, ਕਬਰਸਤਾਨ ਸਰਬ ਕੁਰਲਾਇੰਦਾ। ਮੜੀ ਮਸਾਣ ਕੋਈ ਨਾ ਦੇਵੇ ਸਧਰਾਂ, ਧੀਰਜ ਧੀਰ ਨਾ ਕੋਇ ਧਰਾਇੰਦਾ। ਲੇਖਾ ਚੁੱਕੇ ਗਰਾਂ ਨਗਰਾਂ, ਖੇੜਾ ਰੂਪ ਨਾ ਕੋਇ ਵਟਾਇੰਦਾ। ਪ੍ਰਭ

ਭੀੜੀ ਗਲੀ ਦੇਵਣਹਾਰਾ ਰਗੜਾ, ਭਾਰ ਆਪਣਾ ਉਪਰ ਪਾਇੰਦਾ। ਅੰਤਮ ਸਭ ਤੋਂ ਹੋ ਜਾਏ ਵੱਖਰਾ, ਵੱਖਰੀ ਧਾਰ ਚਲਾਇੰਦਾ। ਜਿਸ ਨੂੰ ਧੰਨੇ ਪਾਇਆ ਪੱਥਰਾਂ, ਸਿਲ ਪਾਹਨ ਪਾਥਰ ਆਪ ਤਰਾਇੰਦਾ। ਜਿਸ ਦਾ ਗੋਬਿੰਦ ਵਛਾਇਆ ਸੱਥਰਾ, ਸੋ ਸੱਥਰ ਯਾਰ ਹੰਢਾਇੰਦਾ। ਅੰਤਮ ਕਲਜੁਗ ਵੇਖ ਅਸ਼ਾਰੀਆ ਕਸਰਾ, ਇਕੋ ਨੁਕਤਾ ਮਗਰ ਲਗਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਜੋ ਬੈਠਾ ਰਿਹਾ ਪਛੜਾ, ਪਛੋਤਾਪ ਸਰਬ ਮਿਟਾਇੰਦਾ। ਰਾਏ ਧਰਮ ਹੁਕਮ ਦੇਵੇ ਕਰੜਾ, ਚਿਤਰ ਗੁਪਤ ਨਾਲ ਮਿਲਾਇੰਦਾ। ਰਾਣੀ ਮੌਤ ਵੇਖੇ ਨਖ਼ਰਾ, ਨੈਣ ਕੱਜਲ ਧਾਰ ਪਵਾਇੰਦਾ। ਕੋਈ ਰਹਿਣ ਨਾ ਦੇਵੇ ਮਕਰਾ, ਫ਼ਰੇਬ ਸਭ ਦੇ ਫੋਲ ਫੁਲਾਇੰਦਾ। ਹਰਿ ਕਾ ਸ਼ਬਦ ਫਿਰੇ ਲਗੜਾ, ਦੋ ਜਹਾਨਾਂ ਫੇਰੀ ਪਾਇੰਦਾ। ਗੁਰਮੁਖ ਵਿਰਲਾ ਬਚੇ ਤਕੜਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰਹਿ ਜਾਏ ਬਕੜਾ ਹਕੜਾ, ਹਰਿ ਕਾ ਭੇਵ ਕੋਏ ਨਾ ਆਇੰਦਾ। ਲੱਖ ਚੁਰਾਸੀ ਉਮਤ ਰਸੂਲਾਂ ਭੇਟ ਚੜ੍ਹਾਏ ਬੱਕਰਾ, ਛੁਰੀ ਕਰਦ ਨਾਮ ਚਲਾਇੰਦਾ। ਕੂੜੀ ਕਿਰਿਆ ਕਰੇ ਝਟਕਾ, ਨਾਮ ਖੰਡਾ ਹੱਥ ਉਠਾਇੰਦਾ। ਆਦਿ ਜੁਗਾਦਿ ਅੱਗੇ ਕੋਈ ਨਾ ਅਟਕਾ, ਜੁਗ ਚੌਕੜੀ ਪੰਧ ਮੁਕਾਇੰਦਾ। ਗੋਬਿੰਦ ਸੀਸ ਚੀਰਾ ਬੰਨ੍ਹੇ ਨਾ ਕੋਈ ਪਟਕਾ, ਜਗਦੀਸ ਇਕੋ ਤਾਜ ਸੁਹਾਇੰਦਾ। ਕਰੇ ਖੇਲ ਬਾਜ਼ੀਗਰ ਨਟ ਦਾ, ਨਟੂਆ ਆਪਣਾ ਸਾਂਗ ਵਰਤਾਇੰਦਾ। ਆਪਣੀ ਕਰਨੀਉਂ ਕਦੇ ਨਾ ਹਟਦਾ, ਜੋ ਘੜਿਆ ਭੰਨ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਦਵਾਰੇ ਬਹਿ ਬਹਿ ਨਾਮ ਰਟਦਾ, ਨਿਉਂ ਨਿਉਂ ਧਿਆਨ ਸਰਬ ਲਗਾਇੰਦਾ। ਕਲਜੁਗ ਅੰਤਮ ਖੇਲ ਪੁਰਖ ਸਮਰਥ ਦਾ, ਦੂਜਾ ਸੰਗ ਨਾ ਕੋਇ ਨਿਭਾਇੰਦਾ। ਗੁਰ ਗੋਬਿੰਦ ਮਾਰਗ ਦੱਸਦਾ, ਦਹਿ ਦਿਸ਼ਾ ਆਪ ਸਮਝਾਇੰਦਾ। ਕਲਜੁਗ ਲੇਖਾ ਚੁੱਕੇ ਕੂੜੇ ਰਥ ਦਾ, ਰਥ ਰਥਵਾਹੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੁਲ੍ਹਾ ਵੇਹੜਾ ਆਪ ਕਰਾਇੰਦਾ। ਖੁਲ੍ਹਾ ਵੇਹੜਾ ਹੋਵੇ ਧਰਤ, ਧਵਲ ਮਿਲੇ ਵਡਿਆਈਆ। ਨਿਰਗੁਣ ਸਾਹਿਬ ਆਇਆ ਪਰਤ, ਪਰਤੀਨਿਧ ਇਕ ਅਖਵਾਈਆ। ਚਾਰ ਜੁਗ ਦੇ ਵਰਕੇ ਵੇਖੇ ਪਰਤ, ਖਾਣੀ ਬਾਣੀ ਫੋਲ ਫੁਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿ ਸਤਿਵਾਦੀ ਦੱਸ ਕੇ ਗਏ ਸੜਕ, ਕੌਣ ਬਣਿਆ ਪਾਂਧੀ ਰਾਹੀਆ। ਕਵਣ ਅਧਵਿਚਕਾਰ ਰਿਹਾ ਅਟਕ, ਪਾਰ ਕਿਨਾਰਾ ਨਜ਼ਰ ਕੋਇ ਨਾ ਆਈਆ। ਕਵਣ ਸੁੱਤਾ ਹੋ ਬੇਖਟਕ, ਖਟਕਾ ਸਿਰ ਨਾ ਕੋਇ ਜਣਾਈਆ। ਸ੍ਰੀ ਭਗਵਾਨ ਵੇਖਣ ਆਏ ਨਧੜਕ, ਨਿਰਵੈਰ ਫੇਰਾ ਪਾਈਆ। ਕਲਜੁਗ ਅੰਤਮ ਕੂੜੀ ਕਿਰਿਆ ਕੱਢੇ ਅੜਕ, ਰੋੜਾ ਸਕੇ ਨਾ ਕੋਇ ਅਟਕਾਈਆ। ਪੁਰਖ ਅਕਾਲ ਪਿਛਲਾ ਕੱਢੇ ਫ਼ਰਕ, ਜੋ ਗੋਬਿੰਦ ਗਿਆ ਸਮਝਾਈਆ। ਕਲਜੁਗ ਅੰਤਮ ਨਿਹਕਲੰਕ ਕਰਾਏ ਆਪਣੀ ਚੜ੍ਹਤ, ਧੜਤ ਮੰਗੇ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਵੈਰ ਖੇਲ ਖਲਾਈਆ। ਨਿਰਵੈਰ ਖੇਲ ਕਰੇ ਆਲਮੀਨ, ਉਲਮਾ ਆਪ ਜਣਾਇੰਦਾ। ਦੋ ਜਹਾਨਾਂ ਕਰ ਤਲਕੀਨ, ਤੁਲਬਾ ਤਾਲਬ ਆਪ ਸਮਝਾਇੰਦਾ। ਸਾਚਾ ਦੇਵਣਹਾਰਾ ਯਕੀਨ, ਅਲਫ਼ ਆਪਣਾ ਨਾਮ ਵਖਾਇੰਦਾ। ਵਖਾਵਣਹਾਰਾ ਸੱਚਾ ਸੀਨ, ਨਿਰਗੁਣ ਨੂਰ ਨੂਰ ਪਰਗਟਾਇੰਦਾ। ਲੇਖਾ ਜਾਣੇ ਸ਼ਾਹ ਮੁਬੀਨ, ਮੁਹਲਤ ਆਪਣੇ ਹੱਥ ਰਖਾਇੰਦਾ। ਪੀਰ ਪੈਗ਼ੰਬਰ ਕਰਨਹਾਰਾ ਅਧੀਨ, ਅਦਾਲਤ ਇਕੋ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਅੰਤਮ ਖ਼ਲਕ, ਖ਼ਾਲਕ ਆਪ ਜਣਾਈਆ। ਵੇਖਣਹਾਰਾ ਆਪਣੀ ਖ਼ਲਕ, ਪਰਦਾ ਪਰਦਾ ਦਏ ਚੁਕਾਈਆ।

ਪਾਵੇ ਸਾਰ ਚੌਦਾਂ ਤਬਕ, ਤਰਾਂ ਤਰਾਂ ਜਣਾਈਆ। ਦੇਵਣਹਾਰਾ ਇਕੋ ਸਬਕ, ਨਿਸ਼ਅੱਖਰ ਕਰੇ ਪੜ੍ਹਾਈਆ। ਨਾਮ ਨਾਦ ਸੁਣਾਏ ਕੜਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜੀ ਗਲੀ ਰਹਿਣ ਨਾ ਪਾਈਆ। ਭੀੜੀ ਗਲੀ ਮੁਕਾਵੇਗਾ। ਮੀਰੀ ਪੀਰੀ ਖੇਲ ਖਲਾਵੇਗਾ। ਚੋਟੀ ਚੜ੍ਹ ਅਖ਼ੀਰੀ, ਜੋਤ ਜਗਾਵੇਗਾ। ਨਿਰਗੁਣ ਨੂਰ ਬੇਨਜ਼ੀਰੀ, ਜ਼ਹੂਰ ਦ੍ਰਿੜਾਵੇਗਾ। ਤਿਖੀ ਰੱਖ ਨਾਮ ਸ਼ਮਸ਼ੀਰੀ, ਸ਼ਮਾ ਗੁਲ ਕਰਾਵੇਗਾ। ਲੇਖਾ ਜਾਣ ਸ਼ਾਹ ਹਕੀਰੀ, ਹਕੀਕਤ ਇਕ ਦ੍ਰਿੜਾਵੇਗਾ। ਕੂੜੀ ਕਿਰਿਆ ਮੇਟ ਦਿਲਗੀਰੀ, ਦਿਲਬਰ ਸੱਚਾ ਯਾਰ ਮਿਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਵਸਾਵੇਗਾ। ਸਾਚਾ ਮੰਦਰ ਵਸੇਗਾ। ਪੁਰਖ ਅਕਾਲ ਹੱਸੇਗਾ। ਭਗਤਾਂ ਮਾਰਗ ਦੱਸੇਗਾ। ਨਿਮਾਣਾ ਹੋ ਕੇ ਅੱਗੇ ਢੱਠੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਖੁਲ੍ਹੇ ਵੇਹੜੇ ਵਸੇਗਾ। ਖੁਲ੍ਹੇ ਵੇਹੜੇ ਵੜੇਗਾ। ਸਾਚੇ ਪੌੜੇ ਚੜ੍ਹੇਗਾ। ਸੰਤ ਸੁਹੇਲੇ ਫੜੇਗਾ। ਇਕੋ ਅੱਖਰ ਪੜ੍ਹੇਗਾ। ਨਾ ਜਨਮੇ ਨਾ ਮਰੇਗਾ। ਆਪਣੀ ਕਰਨੀ ਕਰੇਗਾ। ਨਿਰਭੌ ਭੈ ਰੱਖ ਨਾ ਕੋਈ ਡਰੇਗਾ। ਸਚ ਮਹੱਲੇ ਆਪੇ ਖੜੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹੱਲ ਅਟੱਲ ਉਚ ਮਨਾਰ ਇਕੋ ਨੂਰ ਰਲੇਗਾ। ਇਕੋ ਨੂਰ ਰਲਾਏਗਾ। ਮੂਸੇ ਕੋਹਤੂਰ ਚੇਤਾ ਕਰਾਏਗਾ। ਈਸੇ ਗਲ ਵਿਚ ਸੂਲੀ ਵਖਾਏਗਾ। ਮੁਹੰਮਦ ਤੋਬਾ ਤੋਬ ਸੁਣਾਏਗਾ। ਚਾਰ ਯਾਰੀ ਪੰਧ ਮੁਕਾਏਗਾ। ਅੱਲਾ ਰਾਣੀ ਨੈਣ ਸ਼ਰਮਾਏਗਾ। ਮੁਖ ਘੁੰਗਟ ਆਪੇ ਲਾਹੇਗਾ। ਪੜਦਾ ਨਕ਼ਾਬ ਨਾ ਕੋਇ ਪਾਏਗਾ। ਹੱਕ ਜਨਾਬ ਫੇਰਾ ਪਾਏਗਾ। ਚੌਦਾਂ ਤਬਕ ਆਪ ਉਠਾਏਗਾ। ਸਾਚਾ ਸਬਕ ਇਕ ਪੜ੍ਹਾਏਗਾ। ਕਾਇਨਾਤ ਵੇਖ ਵਖਾਏਗਾ। ਸ਼ਰਅ ਸ਼ਰੀਅਤ ਇਕ ਜਣਾਏਗਾ । ਨੌਬਤ ਨਾਮ ਪੈਗ਼ਾਮ ਅਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੁਲ੍ਹਾ ਵੇਹੜਾ ਇਕ ਬਣਾਏਗਾ। ਖੁਲ੍ਹਾ ਵੇਹੜਾ ਸਚ ਬਣਾਵਾਂਗਾ। ਲੋਕਮਾਤ ਖੇਲ ਕਰਾਵਾਂਗਾ। ਭਗਤੀ ਰੂਪ ਭਗਤ ਦ੍ਰਿੜਾਵਾਂਗਾ। ਚਾਰੇ ਕੂਟ ਸਚ ਵਰਤਾਵਾਂਗਾ। ਹਿਰਦੇ ਅੰਦਰ ਰਚ ਰਚ, ਆਪਣਾ ਨਾਮ ਜਪਾਵਾਂਗਾ। ਮੂਰਖਾਂ ਕੋਲੋਂ ਬਚ ਬਚ, ਆਪਣਾ ਮੁਖ ਛੁਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹੱਲ ਅਟੱਲ ਇਕ ਰੁਸ਼ਨਾਵਾਂਗਾ। ਮਹੱਲ ਅਟੱਲ ਜੋਤੀ ਜਗੇਗੀ। ਗੁਰਮੁਖ ਸੁਰਤੀ ਸੋਈ ਮਘੇਗੀ। ਸਤਿਗੁਰ ਸਰਨਾਈ ਸੱਚੀ ਲਗੇਗੀ। ਆਪਣਾ ਪੜਦਾ ਆਪੇ ਕੱਜੇਗੀ। ਸਚ ਦਵਾਰੇ ਬਹਿ ਬਹਿ ਸਜੇਗੀ। ਦਰਸਨ ਕਰ ਕਰ ਦਰ ਤੇ ਰੱਜੇਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰੇ ਸਰਬੱਗੇ ਦੀ। ਸੂਰਾ ਸਰਬੱਗ ਅਖਵਾਏਗਾ। ਕਲਜੁਗ ਜੁਗ ਅੰਤ ਤਰਸਾਏਗਾ। ਸਤਿਜੁਗ ਸਾਚਾ ਰਾਹ ਚਲਾਏਗਾ। ਸੰਤ ਸੁਹੇਲੇ ਚੁਗ ਆਪਣਾ ਮੇਲ ਮਿਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੁਲ੍ਹਾ ਵੇਹੜਾ ਆਪ ਬਣਾਏਗਾ। ਖੁਲ੍ਹਾ ਵੇਹੜਾ ਬਿਨ ਚਾਰ ਦੀਵਾਰ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਸੂਰਜ ਚੰਦ ਨਾ ਕੋਇ ਉਜਿਆਰ, ਤੇਲ ਬਾਤੀ ਦੀਪਕ ਨਾ ਕੋਇ ਵਖਾਇੰਦਾ। ਸਾਕ ਸੱਜਣ ਸੈਣ ਨਾ ਕੋਇ ਯਾਰ, ਦੋਸਤ ਦਸਤ ਨਾ ਕੋਇ ਮਿਲਾਇੰਦਾ। ਮਾਤ ਪਿਤ ਭਾਈ ਭੈਣ ਕੋਇ ਨਾ ਕੰਤ ਨਾਰ, ਪਿਤਾ ਪੂਤ ਨਾ ਗੋਦ ਉਠਾਇੰਦਾ। ਵਣਜਾਰਾ ਹੱਟ ਨਾ ਕੋਇ ਬਾਜ਼ਾਰ, ਹੋਕਾ ਦੇ ਨਾ ਕੋਇ ਜਗਾਇੰਦਾ। ਪੀਰ ਪੈਗ਼ੰਬਰ ਨਾ ਕੋਇ ਅਵਤਾਰ, ਸੰਤ ਸੰਗ ਨਾ ਕੋਇ ਰਖਾਇੰਦਾ। ਪੰਜ ਤੱਤ ਨਾ ਕੋਇ ਆਕਾਰ, ਤ੍ਰੈਗੁਣ ਵੰਡ ਨਾ ਕੋਇ ਵੰਡਾਇੰਦਾ। ਵਿਸ਼ਨ

ਬ੍ਰਹਮਾ ਸ਼ਿਵ ਨਾ ਕੋਇ ਪਸਾਰ, ਰਾਗ ਨਾਦ ਨਾ ਕੋਇ ਸੁਣਾਇੰਦਾ। ਖਾਣੀ ਬਾਣੀ ਨਾ ਕੋਇ ਜੈਕਾਰ, ਸ਼ਰਅ ਸ਼ਰੀਅਤ ਨਾ ਕੋਇ ਰਖਾਇੰਦਾ। ਵਸਣਹਾਰਾ ਧਾਮ ਨਿਆਰ, ਦੇਸ ਸੁਹੰਜਣਾ ਇਕ ਵਡਿਆਇੰਦਾ। ਸਤਿਜੁਗ ਸਾਚਾ ਖੋਲ੍ਹ ਕਵਾੜ, ਬੰਦ ਤਾਕੀ ਕੁੰਡਾ ਲਾਹਿੰਦਾ। ਭਗਤ ਭਗਵੰਤ ਅੰਦਰ ਦਏ ਵਾੜ, ਫੜ ਬਾਂਹੋਂ ਆਪ ਬਹਾਇੰਦਾ। ਤੱਤੀ ਵਾ ਨਾ ਲਾਗੇ ਹਾੜ, ਅਗਨੀ ਤੱਤ ਨਾ ਕੋਇ ਜਲਾਇੰਦਾ। ਨਿਰਗੁਣ ਨਿਰਗੁਣ ਕਰ ਪਿਆਰ, ਸਰਗੁਣ ਨਾਤਾ ਮੋਹ ਚੁਕਾਇੰਦਾ। ਕਾਗਦ ਕਲਮ ਨਾ ਲਿਖਣਹਾਰ, ਸ਼ਾਹੀ ਕਾਗ਼ਜ਼ ਵੰਡ ਨਾ ਕੋਇ ਵੰਡਾਇੰਦਾ। ਕਰੇ ਖੇਲ ਆਪ ਕਰਤਾਰ, ਕੁਦਰਤ ਆਪਣਾ ਰਾਹ ਚਲਾਇੰਦਾ। ਵਸਣਹਾਰਾ ਧਾਮ ਨਿਆਰ, ਬੇਪਰਵਾਹ ਖੇਲ ਕਰਾਇੰਦਾ। ਸਿਫ਼ਤ ਸਾਲਾਹੀ ਸਾਂਝਾ ਯਾਰ, ਸਿਫ਼ਤ ਵਿਚ ਕਦੇ ਨਾ ਆਇੰਦਾ। ਸਚ ਦਵਾਰਾ ਖੋਲ੍ਹ ਕਿਵਾੜ, ਕੁੰਡਾ ਆਪਣੀ ਹੱਥੀਂ ਲਾਹਿੰਦਾ। ਤਖ਼ਤ ਨਿਵਾਸੀ ਨੌਜਵਾਨ, ਸਚ ਸਿੰਘਾਸਣ ਸੋਭਾ ਪਾਇੰਦਾ। ਨਾਉਂ ਰੱਖ ਸ੍ਰੀ ਭਗਵਾਨ, ਭਵਗਨ ਆਪਣਾ ਦਰ ਵਖਾਇੰਦਾ। ਸਤਿ ਸਤਿਵਾਦ ਝੁਲਾਏ ਨਿਸ਼ਾਨ, ਨਿਸ਼ਾਨਾ ਇਕੋ ਨਜ਼ਰੀ ਆਇੰਦਾ। ਜੁਗ ਚੌਕੜੀ ਵੇਖਣਹਾਰਾ ਖੇਲ ਮਹਾਨ, ਖੇਲ ਆਪਣੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜੀ ਗਲੀ ਪੈਂਡਾ ਕੱਟ, ਅੱਗੇ ਵਖਾਏ ਸਾਚਾ ਹੱਟ, ਸਤਿਗੁਰ ਆਪਣਾ ਦਰ ਜਣਾਇੰਦਾ। ਸਾਚਾ ਦਰ ਵੇਖੋ ਭਾਈ, ਭਾਈ ਭਾਈਆਂ ਨਾਲ ਮਿਲਾਈਆ। ਸੁਰਤੀ ਸ਼ਬਦ ਕਰੋ ਕੁੜਮਾਈ, ਨਾਤਾ ਇਕੋ ਜੋੜ ਜੁੜਾਈਆ। ਘਰ ਵਿਚ ਧੀ ਘਰ ਜਵਾਈ, ਘਰ ਵਿਚ ਸੌਹਰੇ ਪੇਈਏ ਦਏ ਵਖਾਈਆ। ਘਰ ਵਿਚ ਪਿਤਾ ਘਰ ਵਿਚ ਮਾਈ, ਘਰ ਘਰ ਵਿਚ ਰੰਗ ਰੰਗਾਈਆ। ਘਰ ਵਿਚ ਲਾਗੀ ਬੈਠੇ ਨਾਈ, ਡੂਮ ਆਪਣਾ ਮੁਖ ਛੁਪਾਈਆ। ਘਰ ਵਿਚ ਨਾਦ ਘਰ ਸ਼ਨਵਾਈ, ਘਰ ਛਹਿਬਰ ਨਾਮ ਲਗਾਈਆ। ਘਰ ਮੁਬਾਰਕ ਘਰ ਵਧਾਈ, ਘਰ ਘਰ ਵਿਚ ਰੰਗ ਵਖਾਈਆ। ਘਰ ਵਿਚ ਹਾਰ ਸ਼ੰਗਾਰ ਸੋਭਾ ਪਾਈ, ਘਰ ਕੱਜਲ ਧਾਰ ਜਣਾਈਆ। ਘਰ ਕੰਤ ਕੰਤੂਲ ਲੈਣਾ ਮਨਾਈ, ਨਿਵਣ ਸੋ ਅੱਖਰ ਧਿਆਨ ਲਗਾਈਆ। ਘਰ ਨਾਰੀ ਨਰ ਨਰਾਇਣ ਲਏ ਹੰਢਾਈ, ਗੁਰਮੁਖ ਆਪਣੇ ਅੰਗ ਲਗਾਈਆ। ਆਤਮ ਪਰਮਾਤਮ ਸੇਜਾ ਚੜ੍ਹੇ ਚਾਈਂ ਚਾਈਂ, ਚਾਉ ਘਨੇਰਾ ਇਕ ਵਖਾਈਆ। ਬਿਨ ਹੱਥਾਂ ਬਾਂਹਵਾਂ ਗਲਵਕੜੀ ਲਏ ਪਾਈ, ਤੱਤਵ ਤੱਤ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਖੁਲ੍ਹਾ ਵੇਹੜਾ ਇਕ ਵਖਾਈਆ। ਖੁਲ੍ਹਾ ਵੇਹੜਾ ਇਕ ਸੁਹੰਜਣਾ, ਸਤਿਗੁਰ ਸੱਚਾ ਆਪ ਜਣਾਇੰਦਾ। ਜੋਤ ਜਗੇ ਇਕ ਨਿਰੰਜਣਾ, ਨੂਰੋ ਨੂਰ ਡਗਮਗਾਇੰਦਾ। ਹੋਏ ਸਹਾਈ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਇੰਦਾ। ਗੁਰਮੁਖ ਕਰ ਲਓ ਸਤਿਗੁਰ ਚਰਨ ਮਜਨਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਜੋ ਘੜਿਆ ਸੋ ਭੱਜਣਾ, ਥਿਰ ਕੋਇ ਰਹਿਣ ਨਾ ਪਾਇੰਦਾ। ਖੁਲ੍ਹੇ ਵੇਹੜੇ ਜਿਸ ਨੇ ਅੰਤਮ ਸਜਣਾ, ਤਿਸ ਇਕੋ ਰਾਹ ਜਣਾਇੰਦਾ। ਨਿਹਕਲੰਕ ਡੰਕਾ ਵੱਜਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਅੰਤਮ ਹਰਿ ਨੇ ਪੜਦਾ ਕੱਜਣਾ, ਸਿਰ ਆਪਣਾ ਹੱਥ ਟਿਕਾਇੰਦਾ। ਸ਼ੇਰ ਹੋ ਕੇ ਬੁੱਕਣਾ, ਭਬਕ ਇਕੋ ਇਕ ਲਗਾਇੰਦਾ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਸੁੱਖਦੇ ਗਏ ਸੁਖਣਾ, ਸੋ ਸਾਹਿਬ ਫੇਰਾ ਪਾਇੰਦਾ। ਉਜਲ ਕਰੇ ਕਲਜੁਗ ਮੁਖਣਾ, ਮੁਫ਼ਤ ਆਪਣਾ ਨਾਮ ਵੰਡਾਇੰਦਾ। ਏਸ ਵੇਲਿਉਂ ਕਿਸੇ ਨਾ ਉਕਣਾ, ਵੇਲਾ ਗਿਆ ਹੱਥ ਨਾ ਆਇੰਦਾ। ਬੀਸ ਬੀਸੇ ਪੈਂਡਾ ਮੁਕਣਾ, ਕਲਜੁਗ ਆਪਣਾ ਮੁਖ ਛੁਪਾਇੰਦਾ। ਸਤਿਜੁਗ ਸੱਚਾ ਇਕੋ ਉਠਣਾ, ਸੋ ਪੁਰਖ ਨਿਰੰਜਣ ਆਪ

ਉਠਾਇੰਦਾ। ਜਨ ਭਗਤਾਂ ਗੋਦੀ ਚੁੱਕਣਾ, ਚੁੱਕ ਚੁੱਕ ਖ਼ੁਸ਼ੀ ਮਨਾਇੰਦਾ। ਸੱਚਾ ਮਾਰਗ ਜਿਸ ਜਨ ਪੁਛਣਾ, ਜ਼ਾਹਰ ਜ਼ਹੂਰ ਆਪ ਸਮਝਾਇੰਦਾ। ਨਿੱਕੀ ਭੀੜੀ ਗਲੀ ਪੰਧ ਮੁੱਕਣਾ, ਮਹੱਲ ਅਟੱਲ ਇਕ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਖੁਲ੍ਹਾ ਘਰ ਇਕ ਵਖਾਇੰਦਾ। ਖੁਲ੍ਹਾ ਘਰ ਖੋਲ੍ਹ ਦਰਵਾਜਾ, ਦਰਦੀ ਦਰਦੀਆਂ ਦਰਦ ਵੰਡਾਈਆ। ਖੇਲ ਕਰਾਏ ਗ਼ਰੀਬ ਨਿਵਾਜਾ, ਗ਼ਰੀਬ ਨਿਮਾਣੇ ਰਿਹਾ ਮਿਲਾਈਆ। ਸ਼ਾਹ ਸੁਲਤਾਨ ਕਿਸੇ ਸੀਸ ਨਾ ਰਹੇ ਤਾਜਾ, ਜਗਦੀਸ ਹੁਕਮ ਜਣਾਈਆ। ਬੀਸ ਬੀਸੇ ਰਚਿਆ ਕਾਜਾ, ਕਰਤਾ ਆਪਣਾ ਵੇਸ ਵਟਾਈਆ। ਨਿਰਗੁਣ ਨਿਰਵੈਰ ਆਇਆ ਭਾਜਾ, ਨਿਰਾਕਾਰ ਫੇਰਾ ਪਾਈਆ। ਸ਼ਾਹੋ ਭੂਪ ਬਣ ਬਣ ਰਾਜਾ, ਸ਼ਹਿਨਸ਼ਾਹ ਆਪਣਾ ਹੁਕਮ ਮਨਾਈਆ। ਸੰਬਲ ਨਗਰ ਇਕੋ ਸਾਜਾ, ਸਾਢੇ ਤਿੰਨ ਹੱਥ ਬਣਤ ਬਣਾਈਆ। ਗੁਰ ਗੋਬਿੰਦ ਮਾਰ ਆਵਾਜ਼ਾ, ਸ਼ਬਦੀ ਸ਼ਬਦ ਜਗਾਈਆ। ਮੇਲ ਮਿਲਿਆ ਦੇਸ ਮਾਝਾ, ਮਾਝਾ ਨਿਰਗੁਣ ਸਰਗੁਣ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਕਰਾਈਆ। ਮਾਝਾ ਦੇਸ ਪਏ ਮਾਝਾ, ਹਰਿ ਮਜਲਸ ਨਾਮ ਲਗਾਇੰਦਾ। ਦਵਾਬੇ ਮਾਰੇ ਇਕੋ ਦਾਬਾ, ਦੋ ਜਹਾਨਾਂ ਆਪ ਡਰਾਇੰਦਾ। ਵੇਖਣਹਾਰਾ ਮੱਕਾ ਕਾਅਬਾ, ਕਾਬਲ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਕਰ ਵਖਾਇੰਦਾ। ਆਪਣੀ ਕਰਨੀ ਹਰਿ ਕਰਾਵੇਗਾ। ਆਤਮ ਪਰਮਾਤਮ ਢੋਲਾ ਗਾਵੇਗਾ। ਸ਼ਬਦ ਵਿਚੋਲਾ ਇਕ ਬਣਾਵੇਗਾ। ਕਲਜੁਗ ਹੋਲਾ ਅੰਤ ਖਲਾਵੇਗਾ। ਰੌਲਾ ਘਰ ਘਰ ਅੰਦਰ ਪਾਵੇਗਾ। ਮੌਲਾ ਨਜ਼ਰ ਕਿਸੇ ਨਾ ਆਵੇਗਾ। ਗੁਰ ਗੋਬਿੰਦ ਕੀਤਾ ਕੌਲ, ਤੋੜ ਨਿਭਾਵੇਗਾ। ਸੰਬਲ ਨਗਰ ਢੋਲ ਵਜਾਵੇਗਾ। ਆਪ ਬੈਠ ਅਡੋਲ, ਸ੍ਰਿਸ਼ਟ ਡੁਲਾਵੇਗਾ। ਲੱਖ ਚੁਰਾਸੀ ਕਰ ਕਰ ਘੋਲ, ਡੂੰਘੇ ਖਾਤੇ ਪਾਵੇਗਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲਏ ਵਰੋਲ, ਨਾਮ ਮਧਾਣਾ ਇਕ ਰਖਾਵੇਗਾ। ਭਗਤ ਭਗਵੰਤ ਰੱਖੇ ਕੋਲ, ਕਮਲਾਪਾਤੀ ਮੇਲ ਮਿਲਾਵੇਗਾ। ਗੁਰ ਸ਼ਬਦੀ ਬਦਲੇ ਚੋਲ, ਚੋਲਾ ਗੋਬਿੰਦ ਇਕ ਹੰਢਾਵੇਗਾ। ਭੇਵ ਨਾ ਜਾਣੇ ਪੰਡਤ ਪਾਂਧਾ ਰੌਲ, ਲੇਖਾ ਲਿਖ ਨਾ ਕੋਇ ਸਮਝਾਵੇਗਾ। ਸੰਮਤ ਬੀਸ ਤੱਕ ਸਾਰੇ ਕਰਦੇ ਰਹਿਣ ਮਖ਼ੌਲ, ਮੁਖ ਨਜ਼ਰ ਕਿਸੇ ਨਾ ਆਵੇਗਾ। ਲੱਖ ਚੁਰਾਸੀ ਮਾਰੇ ਅੰਤ ਅਨਭੋਲ, ਭੁੱਲਿਆਂ ਫੇਰ ਨਾ ਕੋਇ ਬਚਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਅਖਵਾਵੇਗਾ। ਕਲ ਕਲਕੀ ਫੇਰਾ ਪਾਏਗਾ। ਕਲ ਕਲਕੀ ਹਰਿ ਹਰਿ ਆਏਗਾ। ਦਰ ਦਰ ਅਲਖ ਜਗਾਏਗਾ। ਘਰ ਘਰ ਆਪ ਉਠਾਏਗਾ। ਪੜ੍ਹ ਪੜ੍ਹ ਨਾਮ ਸੁਣਾਏਗਾ। ਚੜ੍ਹ ਚੜ੍ਹ ਕੁੰਡਾ ਲਾਹੇਗਾ। ਲੜ ਲੜ ਸਾਰੇ ਢਾਹੇਗਾ। ਮਰ ਮਰ ਫੇਰ ਜਵਾਏਗਾ। ਗੁਰਮੁਖ ਗੋਦ ਬਹਾਏਗਾ। ਗੋਬਿੰਦ ਅੰਗ ਲਗਾਏਗਾ। ਚਾਰ ਵਰਨ ਸਮਝਾਏਗਾ। ਇਕੋ ਰਾਹੇ ਪਾਏਗਾ। ਪੁਰਖ ਅਕਾਲ ਮਨਾਏਗਾ। ਦੂਜਾ ਇਸ਼ਟ ਕੋਈ ਰਹਿਣ ਨਾ ਪਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਝੁਕਾਏਗਾ। ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਲਾਗੇ ਪਾਏ, ਦੋਏ ਜੋੜ ਵਾਸਤਾ ਪਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਇਕੋ ਰਾਹ ਵਖਾਏਗਾ। ਇਕੋ ਰਾਹ ਚਲੇਗਾ। ਸਚ ਸਿੰਘਾਸਣ ਹਰਿ ਜੂ ਮੱਲੇਗਾ। ਨਾਮ ਸੰਦੇਸਾ ਇਕੋ ਘੱਲੇਗਾ। ਜੋ ਅੜਿਆ ਅੰਤਮ ਡੰਨੇਗਾ। ਜੋ ਘੜਿਆ ਭਗਵਨ ਭੰਨੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ

ਸਾਚਾ ਵਰ, ਸਾਚੀ ਚਾਲ ਆਪੇ ਚਲੇਗਾ। ਸਾਚੀ ਚਾਲ ਚਲੇ ਨਿਰਾਲੀ, ਅਕਲ ਕਲ ਵੱਡੀ ਵਡਿਆਈਆ। ਨਿਰਗੁਣ ਨੂਰ ਜੋਤ ਅਕਾਲੀ, ਅਕਲ ਕਲ ਫੇਰਾ ਪਾਈਆ। ਆਪਣੇ ਹੱਥ ਰੱਖੇ ਖ਼ਾਲੀ, ਖ਼ਾਲਕ ਆਪਣਾ ਹੁਕਮ ਵਡਿਆਈਆ। ਲੱਖ ਚੁਰਾਸੀ ਬੂਟਾ ਵੇਖੇ ਮਾਲੀ, ਮਾਲਕ ਆਪਣਾ ਵੇਸ ਵਟਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਮੰਗੇ ਦਲਾਲੀ, ਜੁਗ ਚੌਕੜੀ ਗਿਆ ਸਮਝਾਈਆ। ਹਕੀਕਤ ਵੇਖੋ ਹੱਕ ਹਲਾਲੀ, ਹੁਕਮ ਹਾਕਮ ਰਿਹਾ ਜਣਾਈਆ। ਚਾਰੋਂ ਕੁੰਟ ਹੋਏ ਸਰਬ ਹਰਾਮੀ, ਸ਼ਰਅ ਸ਼ੈਤਾਨ ਕਰੇ ਲੜਾਈਆ। ਵੇਖਣਹਾਰਾ ਅੰਤਰਜਾਮੀ, ਘਟ ਘਟ ਫੋਲ ਫੋਲਾਈਆ। ਨਾਨਕ ਨਿਰਗੁਣ ਗੁਰ ਅਰਜਣ ਤੇਰੀ ਭੁੱਲੀ ਬਾਣੀ, ਬਾਣ ਨਿਰਾਲਾ ਤੀਰ ਨਾ ਕੋਇ ਲਗਾਈਆ। ਰਾਮ ਦਾਸ ਸਰੋਵਰ ਠੰਡਾ ਜਲ ਅੰਮ੍ਰਿਤ ਪੀਏ ਨਾ ਕੋਇ ਪਾਣੀ, ਅਗਨੀ ਤੱਤ ਰਹੀ ਜਲਾਈਆ। ਅਮਰਦਾਸ ਦੇ ਕੇ ਗਿਆ ਸਚ ਨਿਸ਼ਾਨੀ, ਬਿਨ ਸਤਿਗੁਰ ਪਾਰ ਨਾ ਕੋਇ ਕਰਾਈਆ। ਗੁਰ ਅੰਗਦ ਗੁਰ ਨਾਨਕ ਜੋਤ ਜਗਾਈ ਇਕ ਮਹਾਨੀ, ਜੀਵੰਦਿਆਂ ਜਗਤ ਜੁਗਤ ਜਣਾਈਆ। ਕਲਜੁਗ ਜੀਵ ਕਰੋ ਧਿਆਨੀ, ਧਿਆਨ ਧਿਆਨ ਰਿਹਾ ਲਗਾਈਆ। ਵਰਨ ਬਰਨ ਜ਼ਾਤ ਪਾਤ ਲੇਖਾ ਚੁਕੇ ਚਾਰ ਖਾਣੀ, ਖ਼ਾਹਸ਼ ਸਭ ਦੀ ਪੂਰ ਕਰਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਸਾਰੇ ਲੱਭੋ ਸ਼ਬਦ ਹਾਣੀ, ਅੰਤਰ ਆਤਮ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਖੁਲ੍ਹਾਈਆ। ਸਚ ਦਵਾਰਾ ਹਰਿ ਜੂ ਖੋਲ੍ਹੇ, ਖੋਲ੍ਹ ਖੋਲ੍ਹ ਸਮਝਾਇੰਦਾ। ਸ਼ਬਦ ਅਗੰਮੀ ਹੋ ਕੇ ਬੋਲੇ, ਹੋਕਾ ਹੱਕ ਜਣਾਇੰਦਾ। ਲੱਖ ਚੁਰਾਸੀ ਅੰਤਮ ਰਾਏ ਧਰਮ ਦੇ ਪੈਣੀ ਡੋਲੇ, ਲਾੜੀ ਮੌਤ ਨਾਲ ਪਰਨਾਇੰਦਾ। ਧਰਮ ਰਾਏ ਲੇਖਾ ਗੁਪਤ ਸਭ ਦਾ ਫੋਲੇ, ਚਿਤਰ ਗੁਪਤ ਨਾਲ ਮਿਲਾਇੰਦਾ। ਲੱਖ ਚੁਰਾਸੀ ਜੀਵ ਬਾਹਰੋਂ ਨਿੱਗਰ ਅੰਦਰੋਂ ਪੋਲੇ, ਪੋਲ ਸਭ ਦਾ ਅੰਤ ਖੁਲ੍ਹਾਇੰਦਾ। ਕੂੜੀ ਕਿਰਿਆ ਪੌਂਦੇ ਰਹੇ ਰੌਲੇ, ਰਮਲਾ ਯਮਲਾ ਜੱਟ ਨਜ਼ਰ ਕਿਸੇ ਨਾ ਆਇੰਦਾ। ਜਿਸ ਨੂੰ ਕਹਿੰਦੇ ਪੜਦੇ ਉਹਲੇ, ਸੋ ਪੜਦਾ ਪਾੜ ਵਖਾਇੰਦਾ। ਜਿਸ ਜਣਾਏ ਸੋਹੰ ਬੋਲੇ, ਅਨਬੋਲਤ ਰਾਗ ਅਲਾਇੰਦਾ। ਸੋ ਅਨਡਿਠੜੀ ਧਾਰ ਮੌਲੇ, ਮੌਲਾ ਆਪਣਾ ਖੇਲ ਕਰਾਇੰਦਾ। ਕਲਜੁਗ ਬਦਲ ਦੇਵੇ ਹੌਲੇ ਹੌਲੇ, ਹੌਲਾ ਭਾਰ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਹੜਾ ਇਕ ਬਣਾਇੰਦਾ। ਸਾਚਾ ਵੇਹੜਾ ਬਣੇ ਮਾਤ, ਸੋ ਪੁਰਖ ਨਿਰੰਜਣ ਆਪ ਬਣਾਈਆ। ਚਾਰ ਵਰਨ ਬਣੇ ਇਕ ਜਮਾਤ, ਇਕੋ ਅੱਖਰ ਦਏ ਸਮਝਾਈਆ। ਆਤਮ ਪਰਮਾਤਮ ਗਾਵਣ ਗਾਥ, ਸੋਹੰ ਸ਼ਬਦ ਨਾਮ ਵਡਿਆਈਆ। ਨਾਤਾ ਤੁਟੇ ਜ਼ਾਤ ਪਾਤ, ਊਚ ਨੀਚ ਰਹਿਣ ਨਾ ਪਾਈਆ। ਮਨ ਵਾਸਨਾ ਮੇਟੇ ਕਮਜ਼ਾਤ, ਮਤਵਾਲੀ ਮਤ ਨਾ ਕੋਇ ਚਤਰਾਈਆ। ਬੁਧੀ ਕਰੇ ਬਿਬੇਕ ਆਪ, ਆਪ ਆਪਣੀ ਦਇਆ ਕਮਾਈਆ। ਬਰਨ ਅਠਾਰਾਂ ਬਣਾਏ ਸਾਕ, ਸੱਜਣ ਇਕੋ ਨਜ਼ਰੀ ਆਈਆ। ਲੇਖਾ ਜਾਣੇ ਰੂਹ ਪਾਕ, ਪੁਨੀਤ ਕਰੇ ਕੁੜਮਾਈਆ। ਆਤਮ ਪਰਮਾਤਮ ਦੇਵੇ ਸਾਥ, ਪੰਜ ਤੱਤ ਵੱਜੇ ਵਧਾਈਆ। ਲੇਖਾ ਚੁਕੇ ਪਿਛਲੀ ਗਾਥ, ਅੱਗੇ ਇਕੋ ਰਾਗ ਸੁਣਾਈਆ। ਤੇਈ ਅਵਤਾਰ ਕਹਿਣ ਅਸੀਂ ਤੇਰੀ ਜਮਾਤ, ਭਗਤ ਅਠਾਰਾਂ ਇਕੋ ਗੰਢ ਪਵਾਈਆ। ਈਸਾ ਮੂਸਾ ਮੁਹੰਮਦ ਕਹਿਣ ਮਿਲੀ ਨਜਾਤ, ਨਛਾਵਰ ਆਪਣਾ ਆਪ ਕਰਾਈਆ। ਚਾਰ ਯਾਰੀ ਕਹੇ ਡਿਗੇ ਡੂੰਘੇ ਖਾਤ, ਫੇਰ ਸਕੇ ਨਾ ਕੋਇ ਉਠਾਈਆ। ਅੱਲਾ ਰਾਣੀ ਰਹੀ ਝਾਕ, ਮੀਆਂ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਸੁੰਞੀਂ ਖਾਟ, ਬਿਸਤਰ ਹੱਕ ਨਾ ਕੋਇ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ

ਵੇਹੜਾ ਇਕ ਬਣਾਈਆ। ਸਾਚਾ ਵੇਹੜਾ ਸੋਭਾਵੰਤ, ਸਤਿ ਸਤਿਗੁਰ ਆਪ ਬਣਾਇੰਦਾ। ਨਾਰੀ ਮਿਲੇ ਨਿਰਗੁਣ ਕੰਤ, ਆਪਣੀ ਸੇਜ ਹੰਢਾਇੰਦਾ। ਚੋਲੀ ਚਾੜ੍ਹੇ ਰੰਗ ਬਸੰਤ, ਬਸਨ ਬਨਵਾਰੀ ਆਪ ਰੰਗਾਇੰਦਾ। ਨਜ਼ਰੀ ਆਏ ਇਕ ਅਖੰਡਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਆਪ ਵਡਿਆਇੰਦਾ। ਆਪਣਾ ਘਰ ਵੇਖ ਵੱਡਾ, ਹਰਿ ਵੱਡੀ ਕਰੇ ਵਡਿਆਈਆ। ਸੁਤ ਸ਼ਬਦ ਇਕੋ ਨੱਢਾ, ਛੋਟਾ ਬਾਲਾ ਆਸਣ ਲਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣਾਈ ਯੱਦਾ, ਯੱਦ ਪੁਸ਼ਤ ਹੋਏ ਸਹਾਈਆ। ਜੁਗ ਚੌਕੜੀ ਹੁਕਮੇ ਬੱਧਾ, ਹੁਕਮੀ ਹੁਕਮ ਮਨਾਈਆ। ਗੁਰ ਅਵਤਾਰ ਦੇ ਦੇ ਗਏ ਸੱਦਾ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਪੀਰ ਪੈਗ਼ੰਬਰ ਕਹਿੰਦੇ ਰਹਿੰਦਾ ਪਾਰ ਹੱਦਾ, ਹਦੂਦ ਨਜ਼ਰ ਕਿਸੇ ਨਾ ਆਈਆ। ਭਗਤ ਕਹਿਣ ਭਗਵਾਨ ਪਰੇਮ ਬੱਧਾ, ਨਿਤ ਨਵਿਤ ਵੇਸ ਵਟਾਈਆ। ਜਿਉਂ ਧੰਨੇ ਪੱਥਰੋਂ ਕੱਢਾ, ਤਿਉਂ ਗੁਰਮੁਖਾਂ ਅੱਗੇ ਆਪਣਾ ਦਰਸ ਦਿਖਾਈਆ। ਬਿਨ ਨਗਾਰਿਉਂ ਆਪੇ ਵੱਜਾ, ਆਪਣਾ ਨਾਦ ਸੁਣਾਈਆ। ਰੂਪ ਰੰਗ ਰੇਖ ਨਾ ਕੋਈ ਕੱਦਾ, ਉਚਾ ਲੰਮਾ ਨਾ ਕੋਇ ਜਣਾਈਆ। ਸਚਖੰਡ ਦਵਾਰੇ ਸਚ ਸਿੰਘਾਸਣ ਬਹਿ ਕੇ ਸਜਾ, ਹਰਿ ਸੱਜਣ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀੜੀ ਗਲੀ ਪੜਦਾ ਕੱਜਾ, ਖੁਲ੍ਹਾ ਵੇਹੜਾ ਦਏ ਵਖਾਈਆ। ਖੁਲ੍ਹਾ ਵੇਹੜਾ ਵੇਖੋ ਦੀਨ ਦਿਆਲ, ਦਇਆਨਿਧ ਆਪ ਵਖਾਇੰਦਾ। ਸਤਿ ਧਰਮ ਦੀ ਸਚ ਧਰਮਸਾਲ, ਧਰਮ ਦਵਾਰ ਇਕ ਪਰਗਟਾਇੰਦਾ। ਨਿਰਗੁਣ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਬਿਧਾਤਾ ਆਪਣਾ ਜੋੜ ਜੁੜਾਇੰਦਾ। ਸਾਚਾ ਮੰਦਰ ਕਦੇ ਨਾ ਹੋਏ ਜ਼ਵਾਲ, ਢੇਰੀ ਢਾਹ ਖ਼ਾਕ ਨਾ ਕੋਇ ਮਿਲਾਇੰਦਾ। ਉਚਾ ਵੇਹੜਾ ਬੇਮਿਸਾਲ, ਮਿਸਲ ਲਿਖ ਨਾ ਕੋਇ ਸਮਝਾਇੰਦਾ। ਛੋਟੀ ਕੁਲੀ ਵਿਚੋਂ ਨਿਕਾਲ, ਮੰਦਰ ਆਪਣੇ ਆਪ ਵਸਾਇੰਦਾ। ਕਲਜੁਗ ਜੀਵ ਸਾਚੇ ਬਣ ਜਾਓ ਲਾਲ, ਹਰਿ ਲਾਲਨ ਆਪ ਸਮਝਾਇੰਦਾ। ਏਥੇ ਓਥੇ ਬਣ ਰਖਵਾਲ, ਰੱਖਕ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੀੜੀ ਗਲੀ ਮੁਖ ਭਵਾਇੰਦਾ। ਭੀੜੀ ਗਲੀ ਮੁਖ ਦੇਵੇ ਮੋੜ, ਮੁਹੱਬਤ ਇਕੋ ਇਕ ਦਰਸਾਈਆ। ਸਤਿਜੁਗ ਨਾਤਾ ਦੇਵੇ ਜੋੜ, ਜੋੜੀ ਆਪ ਜੁੜਾਈਆ। ਸ਼ਾਹਸਵਾਰਾ ਵੇਖੇ ਚੜ੍ਹ ਕੇ ਘੋੜ, ਅਸਵ ਪਾਖਰ ਜ਼ੀਨ ਤੰਗ ਕਸਾਈਆ। ਲੱਖ ਚੁਰਾਸੀ ਵੇਖੇ ਰੀਠਾ ਮਿਠਾ ਕੌੜ, ਘਰ ਘਰ ਅੰਦਰ ਕੁੰਡਾ ਲਾਹੀਆ। ਭੇਵ ਚੁਕਾਏ ਪੂਤ ਸਪੂਤਾ ਬ੍ਰਹਿਮਣ ਗੌੜ, ਉਚਾ ਟਿੱਲਾ ਪਰਬਤ ਇਕ ਸੁਹਾਈਆ। ਜ਼ਾਹਰਾ ਪੀਰ ਜਾਏ ਬੌਹੜ, ਬੌਹੜੀ ਬੌਹੜੀ ਕਰੇ ਸਰਬ ਲੋਕਾਈਆ। ਨਿਰਗੁਣ ਵੇਖੇ ਕਰਕੇ ਗ਼ੌਰ, ਗਹਿਰ ਗੰਭੀਰ ਸੱਚਾ ਸ਼ਹਿਨਸ਼ਾਹੀਆ। ਕਰੇ ਬਿਧ ਅਵਰ ਕੀ ਔਰ, ਗਤ ਮਿਤ ਆਪਣੇ ਹੱਥ ਰਖਾਈਆ। ਕਲਜੁਗ ਜੀਵ ਅਗਨੀ ਸੜਦੇ ਕਿਉਂ ਸਿਰ ਤੇ ਝੁਲਦਾ ਚੌਰ, ਸੀਸ ਤਾਜ ਕਵਣ ਟਿਕਾਈਆ। ਕੂੜੀ ਕਿਰਿਆ ਪੌਂਦੇ ਸ਼ੋਰ, ਸ਼ੌਹਰ ਨਜ਼ਰ ਕਿਸੇ ਨਾ ਆਈਆ। ਮਨ ਹੰਗਤਾ ਵਖੌਂਦੇ ਜ਼ੋਰ, ਜ਼ੇਰ ਜ਼ਬਰ ਨਜ਼ਰ ਕਿਸੇ ਨਾ ਆਈਆ। ਜਿਸ ਦਾ ਆਦਿ ਜੁਗਾਦਿ ਮੰਤਰ ਫੋਰ, ਫੁਰਨਾ ਸਭ ਦਾ ਬੰਦ ਕਰਾਈਆ। ਜਿਉਂ ਭਾਵੇ ਤਿਵ ਲਏ ਤੋਰ, ਤੁਰਤ ਆਪਣਾ ਹੁਕਮ ਮਨਾਈਆ। ਕਲਮਿਉਂ ਕਾਫ਼ਰ ਹੋ ਗਏ ਚੋਰ, ਹਰਿ ਕਾ ਨਾਮ ਠੱਗੀ ਨਾ ਕੋਇ ਕਰਾਈਆ। ਜਗਤ ਵਾਸਨਾ ਹੋਈ ਹਰਾਮਖ਼ੋਰ, ਖੋਜੀ ਬਣਿਆ ਕੋਈ ਨਾ ਪਾਂਧੀ ਰਾਹੀਆ। ਅੰਤਮ ਕਲਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪ੍ਰਭ ਸੱਚੇ ਦੀ ਪੈ ਗਈ ਲੋੜ, ਸਾਰੇ ਬੈਠੇ ਧਿਆਨ ਲਗਾਈਆ। ਸ੍ਰੀ ਭਗਵਾਨ

ਆਏ ਦੌੜ, ਨਿਰਗੁਣ ਆਪਣਾ ਵੇਸ ਵਟਾਈਆ। ਸੱਸੇ ਉਪਰ ਲਾਏ ਹੋੜ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਹੰ ਬ੍ਰਹਮ ਬ੍ਰਹਮ ਹੰ ਚੁਕਾਏ ਮੋਰ ਤੋਰ, ਤੇਰਾ ਮੇਰਾ ਰਹਿਣ ਨਾ ਪਾਈਆ। ਕਰੇ ਪਰਕਾਸ਼ ਅੰਧ ਘੋਰ, ਚੰਦ ਚਾਂਦਨਾ ਇਕ ਰੁਸ਼ਨਾਈਆ। ਕਵਲ ਪ੍ਰੀਤੀ ਨਾਤਾ ਜੋੜ, ਚਰਨ ਦਏ ਸਰਨਾਈਆ। ਆਪਣੇ ਹੱਥ ਰੱਖੇ ਡੋਰ, ਲੱਖ ਚੁਰਾਸੀ ਗੁਡੀਆ ਪਤੰਗ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿੱਕੀ ਗਲੀ ਕਰੇ ਪਾਰ, ਵੱਡਾ ਖੋਲ੍ਹੇ ਆਪ ਦਵਾਰ, ਜਿਸ ਦਰਬਾਰ ਵਸੇ ਸੱਚਾ ਮਾਹੀਆ।

ਸੱਚਾ ਮਾਹੀ ਜਿਸ ਜਨ ਪੌਣਾ, ਪਵਣ ਪਾਣੀ ਜਣਾਇੰਦਾ। ਸੋਹੰ ਢੋਲਾ ਇਕੋ ਗੌਣਾ, ਵਿਛੜੇ ਮੇਲ ਮਿਲਾਇੰਦਾ। ਨਿਹਕਰਮੀ ਨਿਹਕਰਮ ਬਣੌਣਾ, ਕਰਮ ਕਾਂਡ ਨਾ ਕੋਇ ਰਖਾਇੰਦਾ। ਗੁਰਮੁਖ ਦੇ ਬਾਂਹ ਸਰਹਾਣੇ ਸੌਣਾ, ਤੇਰੀ ਸੇਵਾ ਸਤਿਗੁਰ ਆਪ ਕਮਾਇੰਦਾ। ਆਤਮ ਪਰਮਾਤਮ ਬੀਜ ਇਕੋ ਬੋਣਾ, ਪੱਤ ਡਾਲੀ ਫਲ ਫੁਲ ਆਪ ਮਹਿਕਾਇੰਦਾ। ਸ੍ਰਿਸ਼ਟ ਸਬਾਈ ਅੰਤਮ ਪਵੇ ਰੋਣਾ, ਨੇਤਰ ਨੀਰ ਸਰਬ ਵਖਾਇੰਦਾ। ਕਲਜੁਗ ਕਾਲ ਫੜ ਕੇ ਕੋਹਣਾ, ਕੋਹ ਕੋਹ ਆਪਣੇ ਚਰਨਾਂ ਹੇਠ ਦਬਾਇੰਦਾ । ਆਪਣਾ ਬਲ ਕਿਸੇ ਨਾ ਮਿਲੇ ਟੋਹਣਾ, ਭਾਣਾ ਸਭ ਦੇ ਸਿਰ ਤੇ ਛਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਖੁਲ੍ਹਾਵਣਹਾਰਾ ਸਾਚਾ ਦਰ, ਦਰ ਦਰਵਾਜ਼ਾ ਗ਼ਰੀਬ ਨਿਵਾਜਾ ਬੇਮੁਹਤਾਜਾ ਮੁਹੱਬਤ ਆਪਣੀ ਵਿਚ ਖੁਲ੍ਹਾਇੰਦਾ।