੨੯ ਮਾਘ ੨੦੧੯ ਬਿਕ੍ਰਮੀ ਚਰਨ ਸਿੰਘ ਦੇ ਗ੍ਰਹਿ ਤਰਨ ਤਾਰਨ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਮੇਲਾ ਰਾਮ, ਰਾਮ ਰਮੱਯਾ ਮੇਲ ਮਿਲਾਈਆ। ਸਤਿਗੁਰ ਸ਼ਬਦ ਘਨੱਯਾ ਸ਼ਾਮ, ਕਾਹਨਾ ਬੰਸਰੀ ਇਕ ਵਜਾਈਆ। ਸਤਿਗੁਰ ਸ਼ਬਦ ਸੱਚਾ ਜਾਮ, ਅੰਮ੍ਰਿਤ ਰਸ ਇਕ ਚਖਾਈਆ। ਸਤਿਗੁਰ ਸ਼ਬਦ ਪੂਰਨ ਕਰੇ ਕਾਮ ਪੂਰੀ ਇਛਿਆ ਮਾਤ ਕਰਾਈਆ। ਸਤਿਗੁਰ ਸ਼ਬਦ ਸਚ ਦਏ ਪੈਗ਼ਾਮ, ਧੁਰ ਸੰਦੇਸ਼ਾ ਇਕ ਸੁਣਾਈਆ। ਸਤਿਗੁਰ ਸ਼ਬਦ ਆਤਮ ਸੱਚਾ ਦੇਵੇ ਸਚ ਆਰਾਮ, ਸਚ ਸਿੰਘਾਸਣ ਇਕ ਸੁਹਾਈਆ। ਸਤਿਗੁਰ ਸ਼ਬਦ ਪਕੜਾਏ ਦਾਮ, ਦਾਮਨਗੀਰ ਇਕ ਹੋ ਜਾਈਆ। ਸਤਿਗੁਰ ਸ਼ਬਦ ਸਾਚਾ ਰੱਖੇ ਇਕੋ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਇਕ ਵਡਿਆਈਆ। ਸਤਿਗੁਰ ਸ਼ਬਦ ਸੂਰਬੀਰ, ਵਡ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਨਿਰਾਲਾ ਤੀਰ, ਅਣਿਆਲਾ ਆਪ ਚਲਾਈਆ। ਸਤਿਗੁਰ ਸ਼ਬਦ ਦੂਈ ਦਵੈਤੀ ਹਉਮੇਂ ਹੰਗਤਾ ਮਾਇਆ ਮਮਤਾ ਦੇਵੇ ਚੀਰ, ਕੂੜੀ ਕਿਰਿਆ ਦਏ ਮਿਟਾਈਆ। ਸਤਿਗੁਰ ਸ਼ਬਦ ਹਉਮੇਂ ਹੰਗਤਾ ਕੱਢੇ ਪੀੜ, ਦੁੱਖ ਦਰਦ ਦਏ ਗਵਾਈਆ। ਸਤਿਗੁਰ ਸ਼ਬਦ ਆਤਮ ਮਾਰੇ ਸਚ ਜ਼ੰਜੀਰ, ਪਰੇਮ ਗੰਢਣ ਇਕੋ ਪਾਈਆ। ਸਤਿਗੁਰ ਸ਼ਬਦ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੋਟੀ ਚਾੜ੍ਹੇ ਫੜ ਅਖ਼ੀਰ, ਆਖ਼ਰ ਸਤਿਗੁਰ ਮੇਲ ਮਿਲਾਈਆ। ਸਤਿਗੁਰ ਸ਼ਬਦ ਗਾ ਗਾ ਥੱਕੇ ਪੀਰ ਫ਼ਕੀਰ, ਪੈਗ਼ੰਬਰ ਢੋਲਾ ਇਕੋ ਗਾਈਆ। ਸਤਿਗੁਰ ਸ਼ਬਦ ਜੁਗ ਜੁਗ ਘੱਤੇ ਵਹੀਰ, ਲੋਕਮਾਤ ਵੇਸ ਵਟਾਈਆ।
ਸਤਿਗੁਰ ਸ਼ਬਦ ਬੇਨਜ਼ੀਰ, ਨਜ਼ਰ ਕਿਸੇ ਨਾ ਆਈਆ। ਸਤਿਗੁਰ ਸ਼ਬਦ ਸਚ ਸਤਿਗੁਰ ਤਸਵੀਰ, ਨੂਰ ਨੂਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਇਕੋ ਇਕ ਸਮਝਾਈਆ। ਸਤਿਗੁਰ ਸ਼ਬਦ ਨਾਮ ਪਿਆਲਾ, ਮਧੁਰ ਰਸ ਇਕ ਪਿਆਇੰਦਾ। ਸਤਿਗੁਰ ਸ਼ਬਦ ਦੀਨ ਦਿਆਲਾ, ਦੀਨਨ ਆਪਣੇ ਗਲੇ ਲਗਾਇੰਦਾ। ਸਤਿਗੁਰ ਸ਼ਬਦ ਸਦਾ ਰਖਵਾਲਾ, ਏਥੇ ਓਥੇ ਦੋ ਜਹਾਨ ਸਿਰ ਆਪਣਾ ਹੱਥ ਟਿਕਾਇੰਦਾ। ਸਤਿਗੁਰ ਸ਼ਬਦ ਕਰੇ ਪ੍ਰਿਤਪਾਲਾ, ਬਣ ਪ੍ਰਿਤਪਾਲਕ ਸੇਵ ਕਮਾਇੰਦਾ। ਸਤਿਗੁਰ ਸ਼ਬਦ ਮਾਰਗ ਦੱਸੇ ਇਕ ਸੁਖਾਲਾ, ਔਝੜ ਰਾਹ ਪੰਧ ਮੁਕਾਇੰਦਾ। ਸਤਿਗੁਰ ਸ਼ਬਦ ਲੇਖਾ ਜਾਣੇ ਸ਼ਾਹ ਕੰਗਾਲਾ, ਰਾਉ ਰੰਕ ਰਾਜ ਰਾਜਾਨ ਏਕਾ ਦਰ ਬਹਾਇੰਦਾ। ਸਤਿਗੁਰ ਸ਼ਬਦ ਦੇਵੇ ਸਚ ਫ਼ਰਮਾਨਾ, ਧੁਰ ਦੀ ਧਾਰ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਨਾਮ, ਵਸਤ ਅਮੋਲਕ ਝੋਲੀ ਪਾਇੰਦਾ। ਸਾਚਾ ਨਾਮ ਸਤਿਗੁਰ ਪਿਆਰ, ਪਿਆਰ ਪਿਆਰ ਵਿਚ ਮਿਲਾਈਆ । ਸਤਿਗੁਰ ਸ਼ਬਦ ਨਾਦ ਧੁਨ ਜੈਕਾਰ, ਸਤਿ ਸਤਿ ਸ਼ਨਵਾਈਆ। ਸਤਿਗੁਰ ਸ਼ਬਦ ਕਾਗ਼ਜ਼ ਕਲਮ ਨਾ ਲਿਖਣਹਾਰ, ਲੇਖਾ ਲਿਖ ਲਿਖ ਸਿਫ਼ਤ ਸਾਲਾਹੀਆ। ਸਤਿਗੁਰ ਸ਼ਬਦ ਦੋ ਜਹਾਨਾਂ ਵਸੇ ਬਾਹਰ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਮੰਡਲ ਚਰਨਾਂ ਵਿਚ ਰਖਾਈਆ। ਸਤਿਗੁਰ ਸ਼ਬਦ ਲੇਖਾ ਜਾਣੇ ਪ੍ਰਿਥਮੀ ਆਕਾਸ਼, ਸਮੁੰਦ ਸਾਗਰ ਉਚੇ ਟਿੱਲੇ ਪਰਬਤ ਖੋਜ ਖੁਜਾਈਆ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਨਾਮ ਆਦਿ ਜੁਗਾਦਿ ਵਰਤਾਈਆ। ਸਤਿਗੁਰ ਸ਼ਬਦ ਸਦਾ ਬੇਅੰਤ, ਅੰਤ ਕਹਿਣ ਕੋਇ ਨਾ ਪਾਈਆ। ਸਤਿਗੁਰ ਸ਼ਬਦ ਸਾਚਾ ਕੰਤ, ਗੁਰਮੁਖ ਸੁਰਤ ਸਵਾਣੀ ਲਏ ਪਰਨਾਈਆ। ਸਤਿਗੁਰ ਸ਼ਬਦ ਆਤਮ ਪਰਮਾਤਮ ਮਣੀਆ ਮੰਤ, ਮਨ ਵਾਸਨਾ ਦਏ ਗਵਾਈਆ। ਸਤਿਗੁਰ ਸ਼ਬਦ ਨਾਤਾ ਤੋੜੇ ਲੱਖ ਚੁਰਾਸੀ ਜੀਵ ਜੰਤ, ਜੀਵਣ ਜੁਗਤ ਦਏ ਜਣਾਈਆ। ਸਤਿਗੁਰ ਸ਼ਬਦ ਲੇਖਾ ਚੁਕਾਏ ਹਉਮੇਂ ਹੰਗਤ, ਹੰ ਬ੍ਰਹਮ ਇਕ ਸਮਝਾਈਆ। ਸਤਿਗੁਰ ਸ਼ਬਦ ਨਾਤਾ ਤੋੜੇ ਭੁੱਖ ਨੰਗਤ, ਸਚ ਭੰਡਾਰ ਝੋਲੀ ਪਾਈਆ। ਸਤਿਗੁਰ ਸ਼ਬਦ ਬੋਧ ਅਗਾਧਾ ਪੰਡਤ, ਨਿਸ਼ਅੱਖਰ ਵੱਖਰ ਕਰੇ ਪੜ੍ਹਾਈਆ। ਸਤਿਗੁਰ ਸ਼ਬਦ ਲੇਖਾ ਜਾਣੇ ਜੇਰਜ ਅੰਡਤ, ਉਤਭੁਜ ਸੇਤਜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਵਸਤ ਅਮੋਲਕ ਇਕ ਵਰਤਾਈਆ। ਸਤਿਗੁਰ ਸ਼ਬਦ ਨਾਮ ਨਿਧਾਨ, ਨਿਸ਼ਅੱਖਰ ਧਾਰ ਚਲਾਇੰਦਾ। ਸਤਿਗੁਰ ਸ਼ਬਦ ਸਦਾ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਸਤਿਗੁਰ ਸ਼ਬਦ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਸਤਿਗੁਰ ਸ਼ਬਦ ਸਚ ਨਿਸ਼ਾਨ, ਧਰਮ ਨਿਸ਼ਾਨਾ ਇਕ ਵਖਾਇੰਦਾ। ਸਤਿਗੁਰ ਸ਼ਬਦ ਮੇਲ ਮਿਲਾਏ ਆਤਮ ਰਾਮ, ਪਰਮਾਤਮ ਆਪਣੀ ਗੰਢ ਪਵਾਇੰਦਾ। ਸਤਿਗੁਰ ਸ਼ਬਦ ਵਖਾਏ ਸਚ ਭੂਮਕਾ ਅਸਥਾਨ, ਗ੍ਰਹਿ ਮੰਦਰ ਸੋਭਾ ਪਾਇੰਦਾ। ਸਤਿਗੁਰ ਸ਼ਬਦ ਕਰੇ ਪਰਕਾਸ਼ ਕੋਟਨ ਭਾਨ, ਰਵ ਸਸ ਨੈਣ ਸ਼ਰਮਾਇੰਦਾ। ਸਤਿਗੁਰ ਸ਼ਬਦ ਜਿਸ ਸਤਿਗੁਰ ਦੇਵੇ ਆਣ ਸਿਰ ਆਪਣਾ ਹੱਥ ਟਿਕਾਇੰਦਾ। ਸੋ ਸੰਤ ਸੋ ਭਗਤ ਸੋ ਗੁਰਮੁਖ ਸੋ ਹਰਿਜਨ ਚਤਰ ਸੁਜਾਨ, ਮੂਰਖ ਮੂੜ੍ਹੇ ਆਪਣੇ ਧੰਦੇ ਲਾਇੰਦਾ। ਨਾਤਾ ਤੋੜ ਕਾਮ ਕਰੋਧ ਲੋਭ ਮੋਹ ਹੰਕਾਰ ਸ਼ੈਤਾਨ, ਸ਼ਹਿਨਸ਼ਾਹ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਜਿਸ ਜਣਾਇੰਦਾ। ਸਾਚਾ ਨਾਮ ਅੰਮ੍ਰਿਤ ਰਸ, ਆਤਮ ਆਤਮ ਆਪ ਜਣਾਈਆ। ਸਾਚਾ
ਨਾਮ ਹਿਰਦੇ ਜਾਏ ਵਸ, ਹਰਿ ਹਰਿ ਜੀ ਲਏ ਮਿਲਾਈਆ। ਸਾਚਾ ਨਾਮ ਪੰਚ ਵਿਕਾਰਾ ਪਾਏ ਨੱਥ, ਡੋਰੀ ਇਕੋ ਤੰਦ ਉਠਾਈਆ। ਸਾਚਾ ਨਾਮ ਵਸੇ ਘਟ ਘਟ, ਗੁਰਮੁਖ ਵਿਰਲਾ ਖੋਜਣ ਜਾਈਆ। ਸਾਚਾ ਨਾਮ ਵਜਾਏ ਨਾਦ ਅਨਹਦ ਅਗੰਮੀ ਸੱਟ, ਰਾਗ ਧੁਨ ਤਾਲ ਤਲਵਾੜਾ ਆਪਣਾ ਰਾਹ ਜਣਾਈਆ। ਸਾਚਾ ਨਾਉਂ ਨਿਰਗੁਣ ਜੋਤ ਕਰੇ ਪਰਕਾਸ, ਪਰਗਟ ਆਪਣਾ ਨੂਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਨਾਮ, ਅੰਮ੍ਰਿਤ ਮਧ ਪਿਆਏ ਸਾਚਾ ਜਾਮ, ਰਸ ਇਕੋ ਇਕ ਜਣਾਈਆ। ਸਾਚਾ ਨਾਮ ਸਤਿਗੁਰ ਮੀਤਾ, ਮਿੱਤਰ ਪਿਆਰਾ ਆਪ ਜਣਾਇੰਦਾ। ਸਾਚਾ ਨਾਮ ਸਿਫ਼ਤ ਸਾਲਾਹੀ ਸ਼ਾਸਤਰ ਸਿਮਰਤ ਵੇਦ ਪੁਰਾਨਾ ਅਠਾਰਾਂ ਧਿਆਏ ਗੀਤਾ, ਗੀਤਾ ਗਿਆਨ ਗੁਣ ਵਡਿਆਈਆ। ਸਾਚਾ ਨਾਮ ਸਦਾ ਅਨਡੀਠਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਸਾਚਾ ਨਾਮ ਆਦਿ ਜੁਗਾਦਿ ਨਾ ਮਰਿਆ ਨਾ ਜੀਤਾ, ਜੀਵਣ ਮਰਨ ਵੰਡ ਨਾ ਕੋਇ ਵੰਡਾਈਆ। ਸਾਚਾ ਨਾਮ ਸਦਾ ਅਤੀਤਾ, ਤ੍ਰੈਗੁਣ ਬੰਧਨ ਦਏ ਕਟਾਈਆ। ਸਾਚਾ ਨਾਮ ਸਦਾ ਰਸ ਮੀਠਾ, ਰਸ ਫੀਕਾ ਨਾ ਕੋਇ ਜਣਾਈਆ। ਸਾਚਾ ਨਾਮ ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਲਿਖ ਲਿਖ ਦੇਂਦੇ ਰਹੇ ਚਿੱਠਾ, ਧੁਰ ਸੰਦੇਸ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਮ ਇਕ ਜਣਾਈਆ। ਸਾਚਾ ਨਾਮ ਸੋਹੰ ਸੋ, ਸੋ ਪੁਰਖ ਨਿਰੰਜਣ ਆਪ ਪਰਗਟਾਇੰਦਾ। ਨਿਰਗੁਣ ਸਰਗੁਣ ਆਪੇ ਹੋ, ਸਰਗੁਣ ਨਿਰਗੁਣ ਮੇਲ ਮਿਲਾਇੰਦਾ। ਆਤਮ ਪਰਮਾਤਮ ਢੋਆ ਦੇਵੇ ਢੋ, ਧੁਰ ਦੀ ਵਸਤ ਧੁਰਦਰਗਾਹੀ ਝੋਲੀ ਪਾਇੰਦਾ। ਗ੍ਰਹਿ ਮੰਦਰ ਅੰਦਰ ਕਰੇ ਸਚ ਪਰਕਾਸ਼ ਲੋ, ਅਗਿਆਨ ਅੰਧੇਰਾ ਅੰਧ ਚੁਕਾਇੰਦਾ। ਸੁਰਤੀ ਸੰਗ ਸਤਿਗੁਰ ਨਾਮ ਜਾਏ ਛੋਹ, ਬਾਂਕੀ ਛੋਹਰੀ ਸ਼ਹਿਨਸ਼ਾਹ ਇਕੋ ਰੰਗ ਵਖਾਇੰਦਾ। ਵਸਣਹਾਰਾ ਅੰਧ ਘੋਰ, ਮੇਟਣਹਾਰਾ ਪੰਜ ਚੋਰ, ਮਚਾਵਣਹਾਰਾ ਸੱਚਾ ਸ਼ੋਰ, ਅਗੰਮ ਅਥਾਹ ਬੇਪਰਵਾਹ ਅਨਾਦੀ ਨਾਦ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਨਾਮ ਵਰ, ਨਾਤਾ ਤੋੜੇ ਤੋਰ ਮੋਰ, ਮੇਰਾ ਤੇਰਾ ਤੇਰਾ ਮੇਰਾ ਇਕੋ ਦਰ ਜਣਾਇੰਦਾ। ਸਾਚਾ ਨਾਮ ਭਗਤ ਭਗਵੰਤ, ਆਦਿ ਜੁਗਾਦਿ ਜਣਾਈਆ। ਸਾਚਾ ਨਾਮ ਸਰਬ ਗੁਣਵੰਤ, ਗੁਣਵੰਤਾ ਵਡ ਵਡਿਆਈਆ। ਸਾਚਾ ਨਾਮ ਆਤਮ ਪਰਮਾਤਮ ਮੇਲ ਮਿਲਾਵਾ ਸੁਰਤੀ ਸ਼ਬਦੀ ਕੰਤ, ਕੰਤੂਹਲ ਇਕੋ ਨਜ਼ਰੀ ਆਈਆ। ਕਾਇਆ ਚੋਲੀ ਚਾੜ੍ਹ ਰੰਗ ਬਸੰਤ, ਬਸਨ ਬਨਵਾਰੀ ਆਪਣਾ ਰੰਗ ਵਖਾਈਆ। ਕਲਜੁਗ ਅੰਤ ਜੋ ਜਨ ਸੋਹੰ ਜਪੇ ਸਾਚਾ ਮੰਤ, ਮੰਤਰ ਅੰਤਰ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਦਾਨ, ਦਾਤਾ ਦਾਨੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਕੋ ਏਕ ਏਕੰਕਾਰ ਨਜ਼ਰੀ ਆਈਆ।
ਲੋੜ ਬਿਨਾਂ ਪਏ ਲੋਹੜਾ, ਗੁਰੂ ਗੁਰਸਿਖ ਦੋਵੇਂ ਲੋੜ ਬਿਨਾਂ ਕੁਰਲਾਈਆ। ਲੋੜ ਅੰਦਰ ਮਿਲੇ ਘੋੜਾ, ਗੁਰ ਸ਼ਬਦੀ ਘੋੜ ਚੜ੍ਹਾਈਆ। ਲੋੜ ਅੰਦਰ ਸੱਸੇ ਉਪਰ ਲੱਗਾ ਹੋੜਾ, ਸੋ ਪੁਰਖ ਨਿਰੰਜਣ ਨਿਰਗੁਣ ਸਰਗੁਣ ਧਾਰ ਜਣਾਈਆ। ਲੋੜ ਅੰਦਰ ਹੰ ਬ੍ਰਹਮ ਆਪੇ ਬੌਹੜਾ, ਪਾਰਬ੍ਰਹਮ ਵੇਸ ਵਟਾਈਆ। ਲੋੜ ਅੰਦਰ ਗੁਰਮੁਖ ਗੁਰ ਸਤਿਗੁਰ ਜੁੜਿਆ ਜੋੜਾ, ਜੋੜੀ ਇਕੋ ਰਾਮ ਬਣਾਈਆ। ਗੁਰਸਿਖ ਮੰਗਦਿਆਂ ਗੁਰ ਭੰਡਾਰ ਕਦੇ
ਨਾ ਹੋਵੇ ਥੋੜਾ, ਦੇਵਣਹਾਰ ਸਹਿਜ ਸੁਖਦਾਈਆ। ਦਇਆ ਅੰਦਰ ਜਨਮ ਜਨਮ ਦੀ ਮਿਟਾਏ ਔੜਾ, ਕਰਮ ਕਾਂਡ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੋੜ ਸਭ ਦੇ ਵਿਚ ਰਖਾਈਆ।
੨੯ ਮਾਘ ੨੦੧੯ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਤਰਨ ਤਾਰਨ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਚਾਰ ਵਰਨ ਮੀਤਾ, ਮਿੱਤਰ ਪਿਆਰਾ ਸਰਬ ਅਖਵਾਇੰਦਾ। ਸਤਿਗੁਰ ਸ਼ਬਦ ਸਦਾ ਅਤੀਤਾ, ਤ੍ਰੈਭਵਣ ਧਨੀ ਆਪਣੇ ਰੰਗ ਰੰਗਾਇੰਦਾ। ਸਤਿਗੁਰ ਸ਼ਬਦ ਤ੍ਰੈਗੁਣ ਠੰਡਾ ਕਰੇ ਅੰਗੀਠਾ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਸਤਿਗੁਰ ਸ਼ਬਦ ਜਣਾਏ ਸਚ ਪ੍ਰੀਤਾ, ਆਤਮ ਪਰਮਾਤਮ ਜੋੜ ਜੁੜਾਇੰਦਾ। ਸਤਿਗੁਰ ਸ਼ਬਦ ਇਕੋ ਘਰ ਵਖਾਏ ਹਸਤ ਕੀਟਾ, ਕੀਟ ਹਸਤ ਇਕੋ ਦਰ ਬਹਾਇੰਦਾ। ਸਤਿਗੁਰ ਸ਼ਬਦ ਭੇਵ ਜਾਣੇ ਜੀਵ ਜੀਅ ਕਾ, ਗ੍ਰਹਿ ਗ੍ਰਹਿ ਆਪਣਾ ਆਸਣ ਲਾਇੰਦਾ। ਸਤਿਗੁਰ ਸ਼ਬਦ ਵਡ ਨੀਕਨ ਨੀਕਾ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। ਸਤਿਗੁਰ ਸ਼ਬਦ ਸਦਾ ਸਦਾ ਸਚ, ਸਚ ਸੁੱਚ ਵਡਿਆਈਆ। ਸਤਿਗੁਰ ਸ਼ਬਦ ਭਾਗ ਲਗਾਏ ਕਾਇਆ ਮਾਟੀ ਕੱਚ, ਕੰਚਨ ਰੂਪ ਵਟਾਈਆ। ਸਤਿਗੁਰ ਸ਼ਬਦ ਤੱਤਵ ਤੱਤ ਬੁਝਾਏ ਅੰਚ, ਅਗਨੀ ਪੋਹ ਨਾ ਸਕੇ ਰਾਈਆ। ਸਤਿਗੁਰ ਸ਼ਬਦ ਜਨ ਭਗਤਾਂ ਹਿਰਦੇ ਅੰਦਰ ਜਾਏ ਰਚ, ਰੋਮ ਰੋਮ ਸਮਾਈਆ। ਸਤਿਗੁਰ ਸ਼ਬਦ ਸਚ ਦਵਾਰੇ ਰਿਹਾ ਨੱਚ, ਆਤਮ ਅੰਤਰ ਸੋਭਾ ਪਾਈਆ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਆਪ ਜਣਾਈਆ। ਸਤਿਗੁਰ ਸ਼ਬਦ ਸਾਚੇ ਮੰਦਰ, ਘਰ ਘਰ ਵਿਚ ਸੋਭਾ ਪਾਈਆ। ਸਤਿਗੁਰ ਸ਼ਬਦ ਭਾਗ ਲਗਾਏ ਡੂੰਘੇ ਖੰਡਰ, ਪਰਕਾਸ਼ ਪਰਕਾਸ਼ ਆਪ ਧਰਾਈਆ। ਸਤਿਗੁਰ ਸ਼ਬਦ ਮੇਟ ਮਿਟਾਏ ਚਾਂਦਨਾ ਚੰਦਰ, ਰਵ ਸੱਸ ਮਾਣ ਗਵਾਈਆ। ਸਤਿਗੁਰ ਸ਼ਬਦ ਮਨ ਵਾਸਨਾ ਮਾਰੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸਤਿਗੁਰ ਸ਼ਬਦ ਭਾਗ ਲਗਾਏ ਡੂੰਘੀ ਕੰਦਰ, ਕੁੰਡਾ ਆਪਣੀ ਹੱਥੀਂ ਲਾਹੀਆ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿਗੁਰ ਸ਼ਬਦ ਸੱਚਾ ਸੱਜਣ, ਘਰ ਸਾਚੇ ਮੇਲ ਮਿਲਾਇੰਦਾ। ਸਤਿਗੁਰ ਸ਼ਬਦ ਕਰਾਏ ਮਜਨ, ਦੁਰਮਤ ਕੂੜੀ ਮੈਲ ਧਵਾਇੰਦਾ। ਸਤਿਗੁਰ ਸ਼ਬਦ ਬਣਾਏ ਸਾਚਾ ਹਾਜੀ ਹੱਜਣ, ਕਾਅਬਾ ਇਕੋ ਇਕ ਵਖਾਇੰਦਾ। ਸਤਿਗੁਰ ਸ਼ਬਦ ਦੋ ਜਹਾਨਾਂ ਰੱਖੇ ਲੱਜਣ, ਲਾਜਾਵੰਤ ਇਕ ਹੋ ਜਾਇੰਦਾ। ਸਤਿਗੁਰ ਸ਼ਬਦ ਸਾਚਾ ਭਜਨ, ਭਵ ਸਾਗਰ ਪਾਰ ਕਰਾਇੰਦਾ। ਸਤਿਗੁਰ ਸ਼ਬਦ ਪੜਦਾ ਪਾਏ ਨੰਗਣ, ਢਾਕਣ ਕੂ ਪਤ ਇਕ ਅਖਵਾਇੰਦਾ। ਸਤਿਗੁਰ ਸ਼ਬਦ ਕਾਇਆ ਮਾਟੀ ਬਣਾਏ ਕੰਚਨ, ਕੰਚਨ ਪਾਰਸ ਨਾਲ ਛੁਹਾਇੰਦਾ। ਸਤਿਗੁਰ ਸ਼ਬਦ ਕਰੇ ਪਰਕਾਸ਼ ਜੋਤ ਨਿਰੰਜਣ, ਜੋਤੀ ਨੂਰ ਡਗਮਗਾਇੰਦਾ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸ਼ਬਦ ਇਕ ਸੁਣਾਇੰਦਾ। ਸਤਿਗੁਰ ਸ਼ਬਦ ਅਗੰਮੀ ਨਾਦ, ਸੁਰ ਤਾਲ ਨਾ ਕੋਇ ਵਡਿਆਈਆ। ਸਤਿਗੁਰ ਸ਼ਬਦ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੁਜਾਈਆ। ਸਤਿਗੁਰ ਸ਼ਬਦ ਸੰਤ ਸਤਿਗੁਰ ਸਾਧ, ਗੁਰ ਗੁਰ ਵੇਸ ਵਟਾਈਆ। ਸਤਿਗੁਰ ਸ਼ਬਦ
ਲੇਖਾ ਬੋਧ ਅਗਾਧ, ਖਾਣੀ ਬਾਣੀ ਵੰਡ ਵੰਡਾਈਆ। ਸਤਿਗੁਰ ਸ਼ਬਦ ਸਦਾ ਵਿਸਮਾਦ, ਬਿਸਮਲ ਆਪਣਾ ਖੇਲ ਚਲਾਈਆ। ਸਤਿਗੁਰ ਸ਼ਬਦ ਦੋ ਜਹਾਨਾਂ ਖੇਲ ਤਮਾਸ਼, ਖ਼ਾਲਕ ਖ਼ਲਕ ਵਿਚ ਧਰਾਈਆ। ਸਤਿਗੁਰ ਸ਼ਬਦ ਮੰਡਲ ਮੰਡਪ ਪਾਏ ਰਾਸ, ਪ੍ਰਿਥਮੀ ਆਕਾਸ਼ ਗੋਪੀ ਕਾਹਨ ਨਚਾਈਆ। ਸਤਿਗੁਰ ਸ਼ਬਦ ਗੁਰ ਅਵਤਾਰ ਬਣਾਏ ਸ਼ਾਖ਼, ਪੀਰ ਪੈਗ਼ੰਬਰ ਆਪਣਾ ਅੰਗ ਬਣਾਈਆ। ਸਤਿਗੁਰ ਸ਼ਬਦ ਲੱਖ ਚੁਰਾਸੀ ਕਰੇ ਵਾਸ, ਘਟ ਘਟ ਆਪਣਾ ਡੇਰਾ ਲਾਇੰਦਾ। ਸਤਿਗੁਰ ਸ਼ਬਦ ਜੁਗ ਚੌਕੜੀ ਨਾ ਹੋਏ ਵਿਨਾਸ, ਅਬਿਨਾਸ਼ੀ ਆਪਣੀ ਧਾਰ ਵਖਾਇੰਦਾ। ਸਤਿਗੁਰ ਸ਼ਬਦ ਸਚ ਸੰਦੇਸਾ ਦੇਵੇ ਖ਼ਾਸ਼, ਖ਼ਾਹਸ਼ ਸਭ ਦੀ ਪੂਰ ਕਰਾਇੰਦਾ। ਸਤਿਗੁਰ ਸ਼ਬਦ ਸਮਾਏ ਪਵਣ ਸਵਾਸ, ਉਣੰਜਾ ਪਵਣ ਸੇਵਾ ਲਾਇੰਦਾ। ਸਤਿਗੁਰ ਸ਼ਬਦ ਸੇਵਾ ਲਾਏ ਤ੍ਰਿਲੋਕੀ ਨਾਥ, ਲੋਕ ਪਰਲੋਕ ਖੋਜ ਖੁਜਾਇੰਦਾ। ਸਤਿਗੁਰ ਸ਼ਬਦ ਵਿਸ਼ਨ ਬ੍ਰਹਮਾ ਸ਼ਿਵ ਦੇਵੇ ਸਾਥ, ਸਾਚਾ ਸੰਗ ਨਿਭਾਇੰਦਾ । ਸਤਿਗੁਰ ਸ਼ਬਦ ਆਦਿ ਜੁਗਾਦੀ ਪੂਜਾ ਪਾਠ, ਕਲਮਾ ਨਬੀ ਆਪ ਪੜ੍ਹਾਇੰਦਾ। ਸਤਿਗੁਰ ਸ਼ਬਦ ਬਣਾਏ ਤੀਰਥ ਤਾਟ, ਸਰੋਵਰ ਮਠ ਆਪਣੇ ਰੰਗ ਰੰਗਾਇੰਦਾ। ਸਤਿਗੁਰ ਸ਼ਬਦ ਪਾਰ ਕਿਨਾਰਾ ਘਾਟ, ਸਾਚੇ ਪੱਤਣ ਡੇਰਾ ਲਾਇੰਦਾ। ਸਤਿਗੁਰ ਸ਼ਬਦ ਜਨਮ ਜਨਮ ਦੀ ਮੇਟੇ ਵਾਟ, ਪੂਰਬ ਲਹਿਣਾ ਝੋਲੀ ਪਾਇੰਦਾ। ਸਤਿਗੁਰ ਸ਼ਬਦ ਦੋ ਜਹਾਨਾਂ ਅਗੰਮੀ ਦਾਤ, ਅਲੱਖ ਅਗੋਚਰ ਆਪ ਵਰਤਾਇੰਦਾ। ਸਤਿਗੁਰ ਸ਼ਬਦ ਮੇਟੇ ਰੈਣ ਅੰਧੇਰੀ ਰਾਤ, ਚੌਦਸ ਚੰਨ ਇਕ ਚਮਕਾਇੰਦਾ। ਸਤਿਗੁਰ ਸ਼ਬਦ ਆਤਮ ਪਰਮਾਤਮ ਸਾਚੀ ਗਾਥ, ਸੋਹੰ ਢੋਲਾ ਆਪ ਪੜ੍ਹਾਇੰਦਾ। ਸਤਿਗੁਰ ਸ਼ਬਦ ਆਦਿ ਜੁਗਾਦਿ ਜੀਵ ਜੰਤ ਲੱਖ ਚੁਰਾਸੀ ਕਰੇ ਘਾਤ, ਕਾਲ ਮਹਾਂਕਾਲ ਆਪਣਾ ਹੁਕਮ ਜਣਾਇੰਦਾ। ਸਤਿਗੁਰ ਸ਼ਬਦ ਹੋ ਦਿਆਲ ਬਣੇ ਦਾਸ, ਦਾਸੀ ਦਾਸ ਬਣ ਬਣ ਸੇਵ ਕਮਾਇੰਦਾ। ਸਤਿਗੁਰ ਸ਼ਬਦ ਕਦੇ ਨਾ ਹੋਏ ਨਰਾਸ, ਨਿਰਾਸ਼ਾ ਰੂਪ ਨਾ ਕੋਇ ਧਰਾਇੰਦਾ। ਸਤਿਗੁਰ ਸ਼ਬਦ ਬਿਨ ਗੁਰਮੁਖਾਂ ਕੋਈ ਨਾ ਸਕੇ ਭਾਖ, ਖੋਜਿਆਂ ਹੱਥ ਕਿਸੇ ਨਾ ਆਇੰਦਾ। ਸਤਿਗੁਰ ਪੂਰਾ ਜਿਸ ਜਨ ਖੋਲ੍ਹੇ ਅੰਤਰ ਆਖ, ਨਿਝ ਨੇਤਰ ਆਪ ਖੁਲ੍ਹਾਇੰਦਾ। ਤਿਸ ਨਜ਼ਰੀ ਆਏ ਸਾਖਿਆਤ, ਸਵੱਛ ਸਰੂਪੀ ਰੂਪ ਵਟਾਇੰਦਾ। ਸੋ ਗੁਰਮੁਖ ਹੋਏ ਪਾਰਜਾਤ, ਪਰਮ ਪੁਰਖ ਮੇਲ ਮਿਲਾਇੰਦਾ। ਮੁਰੀਦ ਮੁਰਸ਼ਦ ਪਿਆਏ ਆਬ ਹਯਾਤ, ਸਦ ਖ਼ੁਮਾਰੀ ਇਕ ਜਣਾਇੰਦਾ। ਹਰਿਜਨ ਹਰਿ ਹਰਿ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸ਼ਬਦ ਇਕ ਸਮਝਾਇੰਦਾ। ਸਤਿਗੁਰ ਸ਼ਬਦ ਖੇਵਟ ਖੇਟਾ, ਬੇੜਾ ਆਪਣੇ ਕੰਧ ਉਠਾਈਆ। ਸਤਿਗੁਰ ਸ਼ਬਦ ਗੁਰਸਿਖ ਮੇਲਾ ਬਾਪ ਬੇਟਾ, ਪਿਤਾ ਪੂਤ ਗੋਦ ਉਠਾਈਆ। ਸਤਿਗੁਰ ਸ਼ਬਦ ਸਤਿਗੁਰ ਗੁਰਸਿਖਾਂ ਕਰੇ ਭੇਟਾ, ਆਪਣੀ ਦਇਆ ਝੋਲੀ ਪਾਈਆ। ਸਤਿਗੁਰ ਸ਼ਬਦ ਕਾਇਆ ਪੰਜ ਤੱਤ ਅੰਦਰ ਲਪੇਟਾ, ਨਜ਼ਰ ਕਿਸੇ ਨਾ ਆਈਆ। ਸਤਿਗੁਰ ਸ਼ਬਦ ਆਦਿ ਜੁਗਾਦੀ ਜਾਣੇ ਲੇਖਾ, ਲਿਖਿਆ ਲੇਖ ਭੁੱਲ ਨਾ ਜਾਈਆ। ਸਤਿਗੁਰ ਸ਼ਬਦ ਮੁੱਛ ਦਾੜ੍ਹੀ ਨਾ ਕੋਇ ਕੇਸਾ, ਮੂੰਡ ਮੁੰਡਾਇਆ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਰਹੇ ਹਮੇਸ਼ਾ, ਜੁਗ ਚੌਕੜੀ ਫੇਰਾ ਪਾਈਆ। ਸਤਿਗੁਰ ਸ਼ਬਦ ਸਚ ਨਰੇਸ਼ਾ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਸਤਿਗੁਰ ਸ਼ਬਦ ਸਦਾ ਸਦ ਚਲਾਏ ਆਪਣਾ ਪੇਸ਼ਾ, ਪੇਸ਼ਵਾ ਪੇਸ਼ਤਰ ਆਪਣਾ ਹੁਕਮ ਮਨਾਈਆ। ਸਤਿਗੁਰ ਸ਼ਬਦ ਸਦਾ ਸਦ ਸਦ ਆਦੇਸ਼ਾ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਦੇਵਣਹਾਰ ਵਡਿਆਈਆ। ਸਤਿਗੁਰ ਸ਼ਬਦ ਦਾਤਾ ਦਾਤਾਰ, ਦਇਆਵਾਨ ਅਖਵਾਇੰਦਾ। ਸਤਿਗੁਰ
ਸ਼ਬਦ ਬਾਲ ਬਿਰਧ ਜਵਾਨ, ਬੁੱਢੇ ਨੱਢੇ ਕਰੇ ਇਕ ਪਿਆਰ, ਮਾਤ ਗਰਭ ਵੇਖ ਵਖਾਇੰਦਾ। ਸਤਿਗੁਰ ਸ਼ਬਦ ਈਸ਼ ਜੀਵ ਦੱਸੇ ਸਚ ਵਿਹਾਰ, ਬਿਵਹਾਰੀ ਆਪਣੀ ਕਾਰ ਕਮਾਇੰਦਾ। ਸਤਿਗੁਰ ਸ਼ਬਦ ਆਤਮ ਪਰਮਾਤਮ ਮੇਲਾ ਨਾਰ ਕੰਤ ਭਤਾਰ, ਸੇਜ ਸੁਹੰਜਣੀ ਇਕ ਸੁਹਾਇੰਦਾ। ਸਤਿਗੁਰ ਸ਼ਬਦ ਪਾਰਬ੍ਰਹਮ ਬ੍ਰਹਮ ਮੀਤ ਮੁਰਾਰ, ਮਿੱਤਰ ਪਿਆਰਾ ਇਕ ਅਖਵਾਇੰਦਾ। ਸਤਿਗੁਰ ਸ਼ਬਦ ਰਾਗਾਂ ਨਾਦਾਂ ਵਸੇ ਬਾਹਰ, ਸਾਰੰਗ ਸਰੰਗਾ ਭੇਵ ਕੋਇ ਨਾ ਪਾਇੰਦਾ। ਸਤਿਗੁਰ ਸ਼ਬਦ ਛੱਤੀ ਰਾਗ ਕਰ ਨਾ ਸਕਣ ਵਿਚਾਰ, ਵਿਚਾਰਿਆਂ ਵਿਚਾਰ ਵਿਚ ਕਦੇ ਨਾ ਆਇੰਦਾ। ਸਤਿਗੁਰ ਸ਼ਬਦ ਸ਼ਾਸਤਰ ਸਿਮਰਤ ਸਿਫ਼ਤ ਸਾਲਾਹੀ ਕਰਨ ਕਾਰ, ਸਿਫ਼ਤੀ ਸਿਫ਼ਤ ਸਿਫ਼ਤ ਸਮਝਾਇੰਦਾ। ਸਤਿਗੁਰ ਸ਼ਬਦ ਸਭ ਤੋਂ ਵਸੇ ਬਾਹਰ, ਪੁਸਤਕ ਆਪਣੀ ਨਾ ਕੋਇ ਵਖਾਇੰਦਾ। ਸਤਿਗੁਰ ਸ਼ਬਦ ਨਿਸ਼ਅੱਖਰ ਧਾਰ, ਅੱਖਰ ਆਪਣੀ ਵੰਡ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੋ ਸ਼ਬਦ ਸ਼ਬਦ ਸਾਰ, ਸਾਰ ਗੁਰਮੁਖਾਂ ਆਪੇ ਪਾਇੰਦਾ। ਸਤਿਗੁਰ ਸ਼ਬਦ ਸ਼ਬਦ ਸਾਰ, ਸਾਰ ਕਿਸੇ ਨਾ ਆਈਆ। ਸਤਿਗੁਰ ਸ਼ਬਦ ਸ਼ਬਦ ਅਗੰਮੀ ਧਾਰ, ਧਾਰ ਧਾਰ ਵਿਚੋਂ ਪਰਗਟਾਈਆ। ਸਤਿਗੁਰ ਸ਼ਬਦ ਸ਼ਬਦ ਪਿਆਰ ਸ਼ਬਦ ਸ਼ਬਦ ਕਰੇ ਕੁੜਮਾਈਆ। ਸਤਿਗੁਰ ਸ਼ਬਦ ਸ਼ਬਦ ਧੁਨਕਾਰ, ਧੁਨਕਾਰ ਸ਼ਬਦ ਸ਼ਨਵਾਈਆ। ਸਤਿਗੁਰ ਸ਼ਬਦ ਵਸੇ ਧਾਮ ਨਿਆਰ, ਧਾਮ ਨਿਆਰ ਮਹੱਲ ਅਟੱਲ ਅਟੱਲ ਇਕ ਵਡਿਆਈਆ। ਸਤਿਗੁਰ ਸ਼ਬਦ ਸਚ ਉਜਿਆਰ, ਉਜਿਆਰ ਨੂਰ ਨੂਰ ਰੁਸ਼ਨਾਈਆ। ਸਤਿਗੁਰ ਸ਼ਬਦ ਵਿਸ਼ਨ ਬ੍ਰਹਮਾ ਸ਼ਿਵ ਦਏ ਆਧਾਰ, ਆਧਾਰ ਆਧਾਰ ਇਕੋ ਆਸ ਜਣਾਈਆ। ਸਤਿਗੁਰ ਸ਼ਬਦ ਲੇਖਾ ਲੇਖੇ ਲਾਏ ਤੇਈ ਅਵਤਾਰ, ਅਵਤਾਰ ਅਵਤਾਰ ਆਪਣੇ ਹੁਕਮ ਭਵਾਈਆ। ਸਤਿਗੁਰ ਸ਼ਬਦ ਭਗਤ ਅਠਾਰਾਂ ਕਰ ਪਸਾਰ, ਪਸਰ ਪਸਾਰੀ ਵੇਖ ਵਖਾਈਆ। ਸਤਿਗੁਰ ਸ਼ਬਦ ਈਸਾ ਮੂਸਾ ਮੁਹੰਮਦ ਖੋਲ ਕਵਾੜ ਕਲਮਾ ਨਬੀ ਰਸੂਲ ਪੜ੍ਹਾਈਆ। ਸਤਿਗੁਰ ਸ਼ਬਦ ਨਾਨਕ ਗੋਬਿੰਦ ਦਏ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਬਾਣੀ ਬਾਣ ਜਣਾਈਆ। ਸਤਿਗੁਰ ਸ਼ਬਦ ਆਦਿ ਜੁਗਾਦਿ ਧੁਰਦਰਗਾਹੀ ਕਲਾਮ, ਕਾਤਬ ਕੋਈ ਲਿਖ ਨਾ ਸਕੇ ਰਾਈਆ। ਸਤਿਗੁਰ ਸ਼ਬਦ ਸਚ ਅਮਾਮ, ਆਮਦ ਆਪਣੀ ਆਪਣੇ ਹੱਥ ਰਖਾਈਆ। ਸਤਿਗੁਰ ਸ਼ਬਦ ਆਦਿ ਜੁਗਾਦਿ ਜੁਗ ਚੌਕੜੀ ਬਦਲ ਦੇਵੇ ਨਜ਼ਾਮ, ਨੌਬਤ ਆਪਣਾ ਡੰਕਾ ਨਾਮ ਵਜਾਈਆ। ਸਤਿਗੁਰ ਸ਼ਬਦ ਕਲਜੁਗ ਅੰਤਮ ਜਨ ਭਗਤਾਂ ਬਣੇ ਗ਼ੁਲਾਮ, ਬਣ ਬਰਦਾ ਸੇਵ ਕਮਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੰਤ ਸੁਹੇਲੇ ਵਿਰਲੇ ਪਾਣ, ਜਿਸ ਆਪਣੀ ਬੂਝ ਬੁਝਾਈਆ। ਸੋ ਸਤਿਗੁਰ ਗੁਰ ਸ਼ਬਦ ਗ਼ਰੀਬ ਨਿਮਾਣਿਆਂ ਦੇਵੇ ਆਣ, ਨਿਰਗੁਣ ਸਰਗੁਣ ਝੋਲੀ ਭਰਾਈਆ। ਜੀਂਵਦਿਆਂ ਜਗ ਕਰੇ ਕਲਿਆਣ, ਮਰਿਆਂ ਦੁੱਖ ਨਾ ਲਾਗੇ ਰਾਈਆ। ਲੇਖਾ ਚੁੱਕੇ ਜਗਤ ਮਸਾਣ, ਸਾਢੇ ਤਿੰਨ ਹੱਥ ਭੂਮੀ ਵੰਡ ਨਾ ਕੋਇ ਵੰਡਾਈਆ। ਸਤਿਗੁਰ ਸ਼ਬਦ ਸ਼ਬਦ ਗੁਰ ਸਤਿਗੁਰ ਗੁਰਮੁਖ ਗੋਦੀ ਚੁੱਕੇ ਆਣ, ਵੇਲੇ ਅੰਤ ਹੋਏ ਸਹਾਈਆ। ਸਤਿਗੁਰ ਸ਼ਬਦ ਸੋਹੰ ਢੋਲਾ ਜੋ ਜਨ ਗਾਣ, ਗਾਵਤ ਗਾ ਗਾ ਖ਼ੁਸ਼ੀ ਮਨਾਈਆ। ਘਰ ਭਗਤ ਮਿਲੇ ਭਗਵਾਨ, ਭਗਵਨ ਆਪਣਾ ਫੇਰਾ ਪਾਈਆ। ਆਤਮ ਪਰਮਾਤਮ ਸਿਦਕ ਸਬੂਰੀ ਸਚ ਦੇਵੇ ਈਮਾਨ, ਅਮਾਨਤ ਆਪਣਾ ਨਾਮ ਝੋਲੀ ਪਾਈਆ। ਸਤਿ ਸਤਿ ਸਤਿ ਵਖਾਏ ਨਿਸ਼ਾਨ, ਨਿਸ਼ਾਨਾ ਇਕੋ ਇਕ ਝੁਲਾਈਆ। ਜੋ ਜਨ ਗਾਏ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਨਾਮ ਸਤਿਗੁਰ ਅਨਡਿਠੜਾ ਝੋਲੀ ਪਾਈਆ।
ਮਨ ਆਤਮਾ ਲਾਓ ਚਰਨ, ਸਚ ਸਚ ਦ੍ਰਿੜਾਇੰਦਾ। ਨੇਤਰ ਖੁਲ੍ਹੇ ਹਰਨ ਫਰਨ, ਹਰਿ ਆਪਣਾ ਰਾਹ ਜਣਾਇੰਦਾ। ਗੁਰਮੁਖ ਗੁਰਸਿਖ ਪੌੜੇ ਚੜ੍ਹਨ, ਇਸ਼ਾਰੇ ਨਾਲ ਚੜ੍ਹਾਇੰਦਾ। ਆਪਣੇ ਘਰ ਵਿਚ ਆਪੇ ਵੜਨ, ਰਾਹ ਵਿਚ ਨਾ ਕੋਇ ਅਟਕਾਇੰਦਾ। ਸਾਚੀ ਤਰਨੀ ਲੋਕਮਾਤ ਤਰਨ, ਤਾਰਨਹਾਰਾ ਪਾਰ ਕਰਾਇੰਦਾ। ਨਿਵਣ ਸੋ ਅੱਖਰ ਇਕੋ ਪੜ੍ਹਨ, ਹੰਗਤਾ ਵੰਡ ਨਾ ਕੋਇ ਵੰਡਾਇੰਦਾ। ਸਤਿਗੁਰ ਨਾਲ ਸਨਮੁਖ ਹੋ ਕੇ ਲੜਨ, ਕਿਉਂ ਸਾਡੀ ਵਸਤ ਸਾਡੀ ਝੋਲੀ ਕਿਉਂ ਨਹੀਂ ਪਾਇੰਦਾ। ਨਾਤਾ ਛੱਡਣ ਵਰਨ ਬਰਨ, ਬਰਨ ਆਤਮਕ ਰਾਹ ਵਖਾਇੰਦਾ। ਕੂੜੀ ਅਗਨੀ ਕਦੇ ਨਾ ਜਲਨ, ਜਲਵਾ ਇਕੋ ਇਕ ਦਰਸਾਇੰਦਾ। ਲੇਖਾ ਚੁਕੇ ਅਵਣ ਗਵਣ, ਤ੍ਰੈਭਵਨ ਪਾਰ ਕਰਾਇੰਦਾ। ਗੂੜ੍ਹੀ ਨੀਂਦੇ ਪ੍ਰਭ ਗੋਦੀ ਸਵਣ, ਸੋਇਆਂ ਫੇਰ ਨਾ ਕੋਇ ਉਠਾਇੰਦਾ। ਪ੍ਰੇਮ ਪਿਆਰ ਦੀ ਵਗੇ ਠੰਡੀ ਪਵਣ, ਅੰਮ੍ਰਿਤ ਜਲ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਣਾ ਗੁਰਸਿਖ, ਫੇਰ ਲੇਖਾ ਦੇਵੇ ਲਿਖ, ਨਾਮ ਪਾਏ ਸਾਚੀ ਭਿਖ, ਅੰਦਰ ਬਾਹਰ ਆਏ ਦਿਸ, ਗੁਪਤ ਜ਼ਾਹਰ ਆਪਣਾ ਰੰਗ ਵਖਾਇੰਦਾ।
੨੯ ਮਾਘ ੨੦੧੯ ਬਿਕ੍ਰਮੀ ਈਸਰ ਸਿੰਘ, ਪਰੇਮ ਸਿੰਘ ਦੇ ਗ੍ਰਹਿ ਪਿੰਡ ਬੁਘੇ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸਦਾ ਦਇਆਵਾਨ, ਦੀਨ ਦਿਆਲ ਅਖਵਾਇੰਦਾ। ਸਤਿਗੁਰ ਸਦਾ ਮਿਹਰਵਾਨ, ਮਿਹਰ ਨਜ਼ਰ ਉਠਾਇੰਦਾ। ਸਤਿਗੁਰ ਸਦਾ ਦੇਵੇ ਦਾਨ, ਦਾਤ ਵਸਤ ਅਮੋਲਕ ਝੋਲੀ ਪਾਇੰਦਾ। ਸਤਿਗੁਰ ਸੱਚਾ ਸਦਾ ਈਮਾਨ, ਸਿਦਕ ਸਬੂਰੀ ਇਕ ਰਖਾਇੰਦਾ। ਸਤਿਗੁਰ ਸੱਚਾ ਸਦਾ ਨਿਗਾਹਵਾਨ, ਦੋ ਜਹਾਨਾਂ ਖੋਜ ਖੁਜਾਇੰਦਾ। ਸਤਿਗੁਰ ਸੱਚਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਿਰ ਆਪਣਾ ਹੁਕਮ ਮਨਾਇੰਦਾ। ਸਤਿਗੁਰ ਸੱਚਾ ਸ਼ਾਹ ਸੁਲਤਾਨ, ਸ਼ਹਿਨਸ਼ਾਹ ਵੱਡੀ ਵਡਿਆਈਆ। ਸਤਿਗੁਰ ਸੱਚਾ ਦੋ ਜਹਾਨਾਂ ਕਾਹਨ, ਲੱਖ ਚੁਰਾਸੀ ਗੋਪੀ ਨਾਚ ਨਚਾਈਆ। ਸਤਿਗੁਰ ਸੱਚਾ ਸੱਚਾ ਰਾਮ, ਰਹਿਮਤ ਆਪਣੇ ਹੱਥ ਰਖਾਈਆ। ਸਤਿਗੁਰ ਸੱਚਾ ਸੱਚਾ ਅਮਾਮ, ਮਹਿਫਲ ਇਕੋ ਇਕ ਜਣਾਈਆ। ਸਤਿਗੁਰ ਸੱਚਾ ਦੇਵਣਹਾਰਾ ਸਤਿ ਪੈਗ਼ਾਮ, ਜੁਗ ਚੌਕੜੀ ਕਰੇ ਪੜ੍ਹਾਈਆ। ਸਤਿਗੁਰ ਸੱਚਾ ਦੇਵਣਹਾਰਾ ਇਕ ਗਿਆਨ, ਅਗਿਆਨ ਅੰਧੇਰ ਮਿਟਾਈਆ। ਸਤਿਗੁਰ ਸੱਚਾ ਝੁਲਾਵਣਹਾਰਾ ਸਚ ਨਿਸ਼ਾਨ, ਨਾਮ ਨਿਸ਼ਾਨਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਦਾਤਾ ਵਡ ਵਡਿਆਈਆ। ਸਤਿਗੁਰ ਸੱਚਾ ਸਾਹਿਬ ਪਰਮੁਖ, ਪਰਮ ਪੁਰਖ ਵਡ ਵਡਿਆਇੰਦਾ। ਸਤਿਗੁਰ ਸੱਚਾ ਆਦਿ ਜੁਗਾਦਿ ਜੁਗ ਜੁਗ ਮੇਟੇ ਦੁੱਖ, ਦੁਖੀਆਂ ਦਰਦ ਵੰਡਾਇੰਦਾ। ਸਤਿਗੁਰ ਸੱਚਾ ਜਨਮ ਕਰਮ ਦੀ ਮੇਟੇ ਭੁੱਖ, ਤ੍ਰਿਸਨਾ ਰੋਗ ਮਿਟਾਇੰਦਾ। ਸਤਿਗੁਰ ਸੱਚਾ ਲੇਖੇ ਲਾਏ ਮਾਣਸ ਮਨੁਖ, ਮਾਨਵ ਆਪਣਾ ਰਾਹ ਵਖਾਇੰਦਾ। ਸਤਿਗੁਰ ਸੱਚਾ ਸੰਤ ਸੁਹੇਲੇ ਗੋਦੀ ਲਏ ਚੁੱਕ, ਬਾਂਹੋਂ ਫੜ ਗਲੇ ਲਗਾਇੰਦਾ। ਸਤਿਗੁਰ ਸੱਚਾ ਗੁਰਮੁਖ ਸੱਜਣ ਲਏ ਪੁੱਛ, ਪੂਰਬ ਲੇਖਾ ਵੇਖ ਵਖਾਇੰਦਾ। ਸਤਿਗੁਰ ਸੱਚਾ ਅੰਦਰ ਵੜ ਕੇ ਵੇਖੇ ਝੁਕ, ਘਰ ਘਰ ਆਪਣਾ ਡੇਰਾ ਲਾਇੰਦਾ। ਸਤਿਗੁਰ ਸੱਚਾ ਸਦਾ ਸਦਾ ਸਦ ਰਹੇ ਲੁਕ, ਬਿਨ ਭਗਤਾਂ ਨਜ਼ਰ ਕਿਸੇ ਨਾ ਆਇੰਦਾ। ਸਤਿਗੁਰ ਸੱਚਾ ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਤਿਗੁਰ ਸੱਚਾ ਦੇਵਣਹਾਰਾ ਗੇੜਾ, ਗੇੜਾ ਆਪਣੇ ਹੁਕਮ ਭਵਾਈਆ। ਸਤਿਗੁਰ ਸੱਚਾ ਬੰਨ੍ਹਣਹਾਰਾ ਬੇੜਾ, ਬੇੜਾ ਆਪਣੇ ਕੰਧ ਟਿਕਾਈਆ। ਸਤਿਗੁਰ ਸੱਚਾ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਸਤਿਗੁਰ ਸੱਚਾ ਲੇਖਾ ਚੁਕਾਏ ਤੇਰਾ ਮੇਰਾ, ਮੇਰਾ ਤੇਰਾ ਇਕੋ ਰੰਗ ਰੰਗਾਈਆ। ਸਤਿਗੁਰ ਸੱਚਾ ਸਾਹਿਬ ਵਡ ਸ਼ੇਰ ਸ਼ੇਰਾ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਸਤਿਗੁਰ ਸੱਚਾ ਦੋ ਜਹਾਨਾਂ ਪਾਏ ਘੇਰਾ, ਲੋਆਂ ਪੁਰੀਆਂ ਬੰਦ ਕਰਾਈਆ। ਸਤਿਗੁਰ ਸੱਚਾ ਜੁਗ ਚੌਕੜੀ ਧਰਤ ਧਵਲ ਖੁਲ੍ਹਾ ਕਰੇ ਵੇਹੜਾ, ਆਪ ਆਪਣਾ ਭੇਵ ਖੁਲ੍ਹਾਈਆ। ਸਤਿਗੁਰ ਸੱਚਾ ਵਸਣਹਾਰਾ ਧਾਮ ਨਵੇਲਾ, ਸਚਖੰਡ ਬੈਠਾ ਆਸਣ ਲਾਈਆ। ਸਤਿਗੁਰ ਸੱਚਾ ਲੇਖਾ ਜਾਣੇ ਗੁਰੂ ਗੁਰ ਚੇਲਾ, ਗੁਰ ਗੋਬਿੰਦ ਮੇਲ ਮਿਲਾਈਆ। ਸਤਿਗੁਰ ਸੱਚਾ ਸੱਜਣ ਸੁਹੇਲਾ, ਸਗਲਾ ਸੰਗ ਇਕ ਰਖਾਈਆ। ਸਤਿਗੁਰ ਸੱਚਾ ਆਪਣਾ ਜਾਣੇ ਆਪੇ ਵੇਲਾ, ਘੜੀ ਪਲ ਥਿਤ ਵਾਰ ਵੰਡ ਨਾ ਕੋਇ ਵੰਡਾਈਆ। ਸਤਿਗੁਰ ਸੱਚਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਤਿਗੁਰ ਸੱਚਾ ਰਾਜ ਰਾਜਾਨ, ਰੱਯਤ ਆਪਣੀ ਵੇਖ ਵਖਾਇੰਦਾ। ਸਤਿਗੁਰ ਸੱਚਾ ਹੁਕਮਰਾਨ, ਅਸਲੀਅਤ ਆਪਣਾ ਹੁਕਮ ਮਨਾਇੰਦਾ। ਸਤਿਗੁਰ ਸੱਚਾ ਸ੍ਰੀ ਭਗਵਾਨ, ਭਗਤਾਂ ਸਾਚਾ ਮੇਲ ਮਿਲਾਇੰਦਾ। ਸਤਿਗੁਰ ਸੱਚਾ ਬ੍ਰਹਮ ਗਿਆਨ, ਗਿਆਨ ਆਪਣਾ ਨਾਮ ਦ੍ਰਿੜਾਇੰਦਾ। ਸਤਿਗੁਰ ਸੱਚਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਚਰਨ ਧਿਆਨ, ਚਰਨ ਸਰੋਵਰ ਇਕ ਵਖਾਇੰਦਾ। ਸਤਿਗੁਰ ਸੱਚਾ ਸ਼ਾਹ ਭੂਪ, ਭੂਪਤ ਵਡ ਵਡਿਆਈਆ। ਸਤਿਗੁਰ ਸੱਚਾ ਸਤਿ ਸਰੂਪ, ਪੁਰਖ ਅਕਾਲ ਨਾਉਂ ਰਖਾਈਆ। ਸਤਿਗੁਰ ਸੱਚਾ ਵਸਣਹਾਰਾ ਦਹਿ ਦਿਸ਼ਾ ਚਾਰੇ ਕੂਟ, ਜ਼ਿਮੀ ਅਸਮਾਨ ਸੋਭਾ ਪਾਈਆ। ਸਤਿਗੁਰ ਸੱਚਾ ਮੇਟਣਹਾਰਾ ਜੂਠ ਝੂਠ, ਕੂੜੀ ਕਿਰਿਆ ਦਏ ਖਪਾਈਆ। ਸਤਿਗੁਰ ਸੱਚਾ ਲੇਖਾ ਜਾਣੇ ਰੂਹ ਬੁਤ ਕਲਬੂਤ, ਕਾਇਆ ਕਾਅਬਾ ਦੋ ਦੋ ਆਬਾ ਫੋਲ ਫੁਲਾਈਆ। ਸਤਿਗੁਰ ਸੱਚਾ ਆਪਣਾ ਦੇਵੇ ਸਚ ਸਬੂਤ, ਸਾਖਿਆਤ ਨੂਰ ਨੂਰਾਨਾ ਨਜ਼ਰੀ ਆਈਆ। ਸਤਿਗੁਰ ਸੱਚਾ ਸਚ ਮਹਿਬੂਬ, ਮੁਕਾਮੇ ਹੱਕ ਡੇਰਾ ਲਾਈਆ। ਸਤਿਗੁਰ ਸੱਚਾ ਦੱਸੇ ਇਕ ਅਰੂਜ, ਅਰਸ਼ ਕੁਰਸ਼ ਨਾ ਕੋਇ ਵਡਿਆਈਆ। ਸਤਿਗੁਰ ਸੱਚਾ ਹਦ ਅੰਦਰ ਨਾ ਹੋਏ ਮਹਿਦੂਦ, ਬੰਦ ਤਾਕੀ ਨਾ ਕੋਇ ਕਰਾਈਆ। ਸਤਿਗੁਰ ਸੱਚਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਇਕ ਅਖਵਾਈਆ। ਸਤਿਗੁਰ ਸੱਚਾ ਪਾਰਬ੍ਰਹਮ, ਪ੍ਰਭ ਇਕੋ ਇਕ ਅਖਵਾਇੰਦਾ। ਸਤਿਗੁਰ ਸੱਚਾ ਨਾ ਮਰੇ ਨਾ ਪਏ ਜੰਮ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਸਤਿਗੁਰ ਸੱਚਾ ਕੋਟਨ ਕੋਟ ਬ੍ਰਹਿਮੰਡ ਖੰਡ ਰਹਾਏ ਬਿਨ ਥੰਮ, ਬਿਨ ਥੰਮਾਂ ਗਗਨ ਟਿਕਾਇੰਦਾ। ਸਤਿਗੁਰ ਸੱਚਾ ਆਦਿ ਜੁਗਾਦਿ ਜੁਗ ਚੌਕੜ ਬੇੜਾ ਦੇਵੇ ਬੰਨ੍ਹ, ਚੱਪੂ ਆਪਣਾ ਨਾਮ ਲਗਾਇੰਦਾ। ਸਤਿਗੁਰ ਸੱਚਾ ਲੱਖ ਚੁਰਾਸੀ ਰਾਗ ਸੁਣਾਏ ਕੰਨ, ਬੋਧ ਅਗਾਧਾ ਆਪ ਸੁਣਾਇੰਦਾ। ਸਤਿਗੁਰ ਸੱਚਾ ਲੇਖਾ ਜਾਣੇ ਬੁਧ ਮਤ ਮਨ, ਮਨ ਵਾਸਨਾ ਖੋਜ ਖੁਜਾਇੰਦਾ। ਸਤਿਗੁਰ ਸੱਚਾ ਨਾਤਾ ਜੋੜੇ ਪੰਜ ਤੱਤ ਕਾਇਆ ਤਨ, ਤ੍ਰੈਗੁਣ ਬੰਧਨ ਇਕ ਵਖਾਇੰਦਾ। ਸਤਿਗੁਰ ਸੱਚਾ ਜਨ ਭਗਤਾਂ ਹੋਏ ਜਨਨੀ ਜਨ, ਗੋਦ ਸੁਹੰਜਣੀ ਆਪ ਉਠਾਇੰਦਾ। ਸਤਿਗੁਰ ਸੱਚਾ ਕਰੇ ਵਸੇਰਾ ਬਿਨ ਛਪਰੀ ਛੰਨ, ਮਹੱਲ ਅਟੱਲ ਨਾ ਕੋਇ ਰੁਸ਼ਨਾਇੰਦਾ। ਸਤਿਗੁਰ ਸੱਚਾ ਦੇਵਣਹਾਰਾ ਨਾਮ ਧੰਨ, ਸਚ ਖ਼ਜੀਨਾ ਆਪ ਵਰਤਾਇੰਦਾ। ਸਤਿਗੁਰ ਸੱਚਾ ਜਗਤ ਨੇਤਰ ਹੋਏ ਅੰਨ੍ਹ, ਗਿਆਨ ਨੇਤਰ ਇਕ ਖੁਲਾਇੰਦਾ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਹਿਬ ਇਕ ਅਖਵਾਇੰਦਾ। ਸਤਿਗੁਰ ਸੱਚਾ ਅਖਵੌਂਦਾ ਏ। ਸਚਖੰਡ ਦਵਾਰੇ ਆਸਣ ਲੌਂਦਾ ਏ। ਥਿਰ ਘਰ ਸ਼ਬਦੀ ਰਾਗ ਸੁਣੌਂਦਾ ਏ। ਜੁਗ ਜੁਗ ਆਪਣਾ ਵੇਸ ਵਟੌਂਦਾ ਏ। ਸਚ ਸੰਦੇਸ ਅਲੌਂਦਾ ਏ। ਨਰ ਨਰੇਸ਼ ਜਣੌਂਦਾ ਏ। ਬ੍ਰਹਮਾ ਵਿਸ਼ਨ ਮਹੇਸ਼ ਸਮਝੌਂਦਾ ਏ। ਇਕ ਆਦੇਸ਼ ਕਰੌਂਦਾ ਏ। ਪੰਜ ਤੱਤ ਹੋ ਪਰਵੇਸ਼, ਜੋਤੀ ਜਾਤਾ ਡਗਮਗੌਂਦਾ ਏ। ਲੱਖ ਚੁਰਾਸੀ ਵੇਖ, ਆਪਣਾ ਆਪ ਛੁਪੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕੋ ਨਾਮ ਦ੍ਰਿੜੌਂਦਾ ਏ। ਸਤਿਗੁਰ ਸੱਚਾ ਨਾਮ ਨਿਧਾਨਾ, ਨਿਰਵੈਰ ਇਕ ਜਣਾਈਆ। ਜੁਗ ਚੌਕੜੀ ਹੋ ਪਰਧਾਨਾ, ਕੋਟਨ ਕੋਟ ਨਾਮ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲਿਆ ਖੇਲ ਮਹਾਨਾ, ਖ਼ਾਲਕ ਖ਼ਲਕ ਗਿਆ ਸਮਝਾਈਆ। ਕਲਜੁਗ ਅੰਤਮ ਕਲ ਕਲਕੀ ਪਹਿਰੇ ਬਾਣਾ, ਬਾਵਨ ਬੈਠਾ ਸੀਸ ਝੁਕਾਈਆ। ਸਤਿ ਸਤਿਵਾਦੀ ਕਰੇ ਆਪਣਾ ਕਾਮਾ, ਕਰਨੀ ਆਪਣੇ ਹੱਥ ਰਖਾਈਆ। ਦੋ ਜਹਾਨਾਂ ਹੋਵੇ ਅੰਤਰਜਾਮਾ, ਅੰਤਰਗਤ ਖੋਜ ਖੁਜਾਈਆ। ਸ੍ਰਿਸ਼ਟ ਸਬਾਈ ਦੇਵੇ ਬ੍ਰਹਮ ਗਿਆਨਾ, ਬ੍ਰਹਮ ਪਾਰਬ੍ਰਹਮ ਇਕ ਪੜ੍ਹਾਈਆ। ਕੂੜੀ ਕਿਰਿਆ ਮੇਟ ਨਿਸ਼ਾਨਾ, ਸਚ ਸੁੱਚ ਦਏ ਜਣਾਈਆ। ਰੂਪ ਧਰ ਵਿਸ਼ਨੂੰ ਭਗਵਾਨਾ, ਨਿਰਗੁਣ ਆਪਣਾ ਨੂਰ ਕਰੇ ਰੁਸ਼ਨਾਈਆ। ਆਤਮ ਪਰਮਾਤਮ ਗਾਏ ਗਾਣਾ, ਸੋਹੰ ਢੋਲਾ ਇਕ ਸੁਣਾਈਆ। ਜੋਧਾ ਸੂਰ ਬਣੇ ਮਰਦ ਮਰਦਾਨਾ, ਵਡ ਮਰਦਾਨਗੀ ਆਪ ਕਮਾਈਆ। ਉਮਤ ਆਪਣੀ ਬੰਨ੍ਹੇ ਗਾਨਾ, ਮੌਲੀ ਤੰਦ ਇਕ ਵਖਾਈਆ। ਲੇਖਾ ਜਾਣ ਸ੍ਰੀ ਭਗਵਾਨਾ, ਭਗਵਨ ਆਪਣਾ ਪੜਦਾ ਲਾਹੀਆ। ਭਗਤਾਂ ਦੇਵੇ ਇਕ ਨਿਸ਼ਾਨਾ, ਨਿਸ਼ਾਨ ਆਪਣਾ ਨਾਮ ਵਖਾਈਆ। ਅੰਦਰ ਬਾਹਰ ਨਜ਼ਰੀ ਆਏ ਇਕੋ ਕਾਹਨਾ, ਘਨੱਯਾ ਅਵਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਹਿਬ ਇਕ ਅਖਵਾਈਆ। ਸਤਿਗੁਰ ਸੱਚਾ ਏਕੰਕਾਰਾ, ਅਕਲ ਕਲਾ ਅਖਵਾਇੰਦਾ। ਆਦਿ ਆਦਿ ਕਰ ਪਸਾਰਾ, ਮਧ ਖੇਲ ਕਰਾਇੰਦਾ। ਅੰਤ ਅੰਤ ਹੋ ਨਿਆਰਾ, ਨਿਰਗੁਣ ਆਪਣੀ ਧਾਰ ਚਲਾਇੰਦਾ। ਸ਼ਾਸਤਰ ਸਿਮਤਰ ਵੇਦ ਪੁਰਾਨ ਵਸੇ ਬਾਹਰਾ, ਭੇਵ ਅਭੇਦ ਨਾ ਕੋਇ ਰਖਾਇੰਦਾ। ਕਾਗਦ ਕਲਮ ਹੋਏ ਨਾਕਾਰਾ, ਕਹਿਣ ਕਥਨ ਨਾ ਕੋਇ ਜਣਾਇੰਦਾ। ਨਰ ਹਰਿ ਨਰਾਇਣ ਅੰਤ ਨਾ ਪਾਰਾਵਾਰਾ, ਪਾਰਬ੍ਰਹਮ ਪ੍ਰਭ ਆਪਣਾ ਪੜਦਾ ਲਾਹਿੰਦਾ। ਨਵ ਨੌਂ ਚਾਰ ਜੋ ਦੇਂਦਾ ਰਿਹਾ ਹੁਲਾਰਾ, ਹੁਲੀਆ ਗੁਰ ਅਵਤਾਰ ਪੀਰ ਪੈਗ਼ੰਬਰ ਮਾਤ ਬਣਾਇੰਦਾ। ਸ਼ਬਦ ਅਗੰਮੀ ਦੱਸਦਾ ਰਿਹਾ ਧਾਰਾ, ਧਾਰ ਧਾਰ ਵਿਚ ਜਣਾਇੰਦਾ। ਜੋਤੀ ਦੀਪ ਕਰਦਾ ਰਿਹਾ ਉਜਿਆਰਾ, ਦੀਪਕ ਇਕੋ ਇਕ ਰੁਸ਼ਨਾਇੰਦਾ। ਕਰਦਾ ਰਿਹਾ ਜਗਤ ਵਪਾਰਾ, ਵਣਜ ਇਕੋ ਹਟ ਵਖਾਇੰਦਾ। ਅੰਤਮ ਕਲ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਇੰਦਾ। ਸੱਜਣ ਮਿਲੇ ਨਾ ਕੋਇ ਪਿਆਰਾ, ਮਜਨ ਧੂੜ ਨਾ ਕੋਇ ਕਰਾਇੰਦਾ। ਕੂੜੀ ਕਿਰਿਆ ਮੋਹ ਹੰਕਾਰਾ, ਲੋਭ ਤੱਤ ਨਾ ਕੋਇ ਮਿਟਾਇੰਦਾ। ਸ਼ਾਸਤਰ ਸਿਮਰਤ ਕਰ ਕਰ ਗਏ ਪੁਕਾਰਾ, ਉਚੀ ਕੂਕ ਕੂਕ ਸੁਣਾਇੰਦਾ। ਪੀਰ ਪੈਗ਼ੰਬਰ ਲੇਖਾ ਲਿਖ ਕੇ ਗਏ ਬਣ ਲਿਖਾਰਾ, ਕਲਮ ਸ਼ਾਹੀ ਵੰਡ ਵੰਡਾਇੰਦਾ। ਕਲਜੁਗ ਅੰਤਮ ਭੇਵ ਨਿਆਰਾ, ਭੇਵ ਕਿਸੇ ਨਾ ਆਇੰਦਾ। ਵਸਣਹਾਰਾ ਸਚ ਮਨਾਰਾ, ਮੋਹਤਬਰ ਆਪਣਾ ਫੇਰਾ ਪਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਜੈ ਜੈਕਾਰ ਸੁਣਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦੀ ਬਾਣੀ ਬਾਣ ਲਗਾਇੰਦਾ। ਦੇਵਣਹਾਰਾ ਸਚ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਕਲਜੁਗ ਕੂੜਾ ਪਾਰ ਕਿਨਾਰਾ, ਉਰਾਰ ਪਾਰ ਨਾ
ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਖੇਲ ਕਰਾਇੰਦਾ। ਸਤਿਗੁਰ ਸੱਚਾ ਖੇਲ ਅਪਾਰਾ, ਅਬਿਨਾਸ਼ੀ ਆਪ ਕਰਾਈਆ। ਭਗਤ ਵਖਾਏ ਇਕ ਦਵਾਰਾ, ਭਗਵਨ ਆਪਣਾ ਪੜਦਾ ਲਾਹੀਆ। ਸੰਤ ਜਣਾਏ ਇਕ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਗੁਰਮੁਖਾਂ ਖੋਲ੍ਹੇ ਬੰਦ ਕਵਾੜਾ, ਪੜਦਾ ਆਪਣਾ ਆਪ ਚੁਕਾਈਆ। ਗੁਰਸਿਖਾਂ ਵਜਾਏ ਨਾਮ ਨਗਾਰਾ, ਨਾਦ ਅਨਾਦੀ ਨਾਦ ਸੁਣਾਈਆ। ਕਰ ਖੇਲ ਅਪਰ ਅਪਾਰਾ, ਪ੍ਰਭ ਆਪਣਾ ਆਪ ਛੁਪਾਈਆ। ਗਾ ਗਾ ਥੱਕੇ ਜੀਵ ਗਵਾਰਾ, ਨੇਤਰ ਦਰਸ ਕੋਇ ਨਾ ਪਾਈਆ। ਫਿਰ ਫਿਰ ਥੱਕੇ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਆਸਣ ਲਾਈਆ। ਹਰਿ ਜੂ ਮਿਲਿਆ ਨਾ ਮੀਤ ਮੁਰਾਰਾ, ਮਿੱਤਰ ਪਿਆਰਾ ਬੈਠਾ ਮੁਖ ਭਵਾਈਆ। ਸ੍ਰੀ ਭਗਵਾਨ ਹੋ ਉਜਿਆਰਾ, ਕਲਜੁਗ ਅੰਤ ਸ੍ਰਿਸ਼ਟ ਸਬਾਈ ਰਿਹਾ ਸਮਝਾਈਆ। ਸੋਹੰ ਬੋਲੋ ਸਚ ਜੈਕਾਰਾ, ਜੈ ਜੈਕਾਰ ਕਰੇ ਲੋਕਾਈਆ। ਸਤਿਗੁਰ ਸੱਚਾ ਇਕ ਕਰਤਾਰਾ, ਕਰਤਾ ਪੁਰਖ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਸਤਿਗੁਰ ਸਾਹਿਬ ਗਹਿਰ ਗੰਭੀਰ, ਗਵਰ ਨਜ਼ਰ ਕਿਸੇ ਨਾ ਆਇੰਦਾ। ਹਰਿਜਨ ਠਾਂਡਾ ਕਰੇ ਸਰੀਰ, ਸਾਂਤਕ ਸਤਿ ਸਤਿ ਵਰਤਾਇੰਦਾ। ਮਨਮੁਖਾਂ ਖਿਚੇ ਵਿਚ ਲਕੀਰ, ਜੀਵ ਜਹਾਨ ਵੰਡ ਵੰਡਾਇੰਦਾ। ਈਸਾ ਮੂਸਾ ਮੁਹੰਮਦ ਵੇਲੇ ਅੰਤ ਪੜ੍ਹੇ ਨਾ ਕੋਇ ਤਕਬੀਰ, ਤਕਦੀਰ ਸਭ ਦੀ ਆਪਣੇ ਹੱਥ ਰਖਾਇੰਦਾ। ਕਿਸੇ ਚਲੇ ਨਾ ਕੋਇ ਤਦਬੀਰ, ਤਸਬੀ ਮਾਲਾ ਨਾ ਕੋਇ ਭਵਾਇੰਦਾ। ਕਰੇ ਖੇਲ ਬੇਨਜ਼ੀਰ, ਨਜ਼ਰ ਆਪਣੀ ਇਕ ਬਦਲਾਇੰਦਾ। ਕੂੜੀ ਕਿਰਿਆ ਕੱਟ ਭੀੜ, ਮਜਲਸ ਹੱਕ ਹੱਕ ਵਖਾਇੰਦਾ। ਨਜ਼ਰੀ ਆਏ ਸਚ ਤਸਵੀਰ, ਤਸੱਲੀ ਸਭ ਦੀ ਆਪ ਕਰਾਇੰਦਾ। ਜਿਸ ਭੇਜਿਆ ਜੁਲਾਹਾ ਕਬੀਰ, ਭਗਤ ਭਗਵਾਨ ਸੇਵਾ ਲਾਇੰਦਾ। ਸੋ ਕਲਜੁਗ ਅੰਤਮ ਪਰਗਟ ਹੋ ਕੇ ਆਇਆ ਅਖ਼ੀਰ, ਆਖ਼ਰ ਆਪਣਾ ਹੁਕਮ ਸੁਣਾਇੰਦਾ। ਗੁਰਮੁਖ ਕੋਇ ਨਾ ਰਹੇ ਦਿਲਗੀਰ, ਦਿਲਦਾਰ ਆਪਣਾ ਮੇਲ ਮਿਲਾਇੰਦਾ। ਗੁਰਸਿਖ ਕੋਇ ਨਾ ਰਹੇ ਸ਼ਰੀਰ, ਸ਼ਿਰਕਤ ਸਭ ਦੀ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਤੌਫ਼ੀਕ, ਤੋਬਾ ਤੋਬ ਸਰਬ ਕੁਰਲਾਇੰਦਾ। ਸਚ ਤੌਫ਼ੀਕ ਇਕ ਰਹਿਮਾਨ, ਰਹਿਮਤ ਆਪ ਜਣਾਈਆ। ਹੱਕ ਮੁਕਾਮੇ ਹੱਕ ਨਿਸ਼ਾਨ, ਹਕੀਕਤ ਰਿਹਾ ਦਰਸਾਈਆ। ਲਾਸ਼ਰੀਕ ਨੌਜਵਾਨ, ਸ਼ਹਿਨਸ਼ਾਹ ਆਪਣਾ ਖੇਲ ਵਖਾਈਆ। ਬੇਨਜ਼ੀਰ ਨੂਰ ਭਗਵਾਨ, ਜ਼ਹੂਰ ਸ਼ਊਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਇਕੋ ਇਕ ਅਖਵਾਈਆ। ਸਤਿਗੁਰ ਸੱਚਾ ਪੁਰਖ ਅਕਾਲ, ਅਕਲ ਕਲਾ ਅਖਵਾਇੰਦਾ। ਸਤਿਗੁਰ ਸੱਚਾ ਦੀਨ ਦਿਆਲ, ਦਇਆਨਿਧ ਧਾਰੀ ਆਪਣੀ ਦਇਆ ਕਮਾਇੰਦਾ। ਸਤਿਗੁਰ ਸੱਚਾ ਸਦਾ ਸਦਾ ਕਰੇ ਪ੍ਰਿਤਪਾਲ, ਗੁਰਮੁਖ ਬਾਲੇ ਗੋਦ ਉਠਾਇੰਦਾ। ਸਤਿਗੁਰ ਸੱਚਾ ਹਰਿਜਨ ਵੇਖੇ ਆਪਣੇ ਲਾਲ, ਲਾਲ ਅਨਮੁਲੱੜੇ ਆਪ ਆਪਣੇ ਹੱਟ ਵਿਕਾਇੰਦਾ। ਸਤਿਗੁਰ ਸੱਚਾ ਲੇਖਾ ਜਾਣੇ ਕਾਇਆ ਮਾਟੀ ਖਾਲ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਸਤਿਗੁਰ ਸੱਚਾ ਮੁਰੀਦਾਂ ਪੁੱਛਣਹਾਰਾ ਹਾਲ, ਅਹਿਵਾਲਾ ਦੇ ਸਰਬ ਸਮਝਾਇੰਦਾ। ਸਤਿਗੁਰ ਸੱਚਾ ਕੂੜੀ ਕਿਰਿਆ ਲਾਹੇ ਖਾਲ, ਖ਼ਾਲਕ ਖ਼ਲਕ ਆਪ ਰੁਵਾਇੰਦਾ। ਕਰੇ ਖੇਲ ਬੇਮਿਸਾਲ, ਮਿਸਲ ਬਣਾ ਨਾ ਕੋਇ ਜਣਾਇੰਦਾ। ਸਾਹਿਬ ਸਤਿਗੁਰ ਬਣ ਦਲਾਲ, ਦਿਲ ਦਲੇਰੀ ਇਕ ਰਖਾਇੰਦਾ। ਅੰਤ ਰਹਿਣ ਨਾ ਦੇਣਾ ਈਮਾਨ, ਉਲਮਾ ਨਜ਼ਰ ਕੋਇ ਨਾ ਆਇੰਦਾ। ਬਰਦਾ ਰਹੇ ਨਾ ਕੋਇ ਗ਼ੁਲਾਮ, ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਸੱਚਾ ਇਕੋ ਇਕ ਜਣਾਇੰਦਾ । ਸਤਿਗੁਰ ਸੱਚਾ ਨਿਹਕਲੰਕ, ਕਲ ਅੰਤ ਵੱਜੇ ਵਧਾਈਆ। ਸੁਹਾਵਣਹਾਰਾ ਸਾਚਾ ਬੰਕ, ਸੰਬਲ ਚਰਨ ਟਿਕਾਈਆ। ਨਾ ਕੋਈ ਚਿੱਲਾ ਤੀਰ ਕਮਾਨ ਤੋਲੇ ਵਜ਼ਨ ਟੰਕ, ਬਨਾਸਪਤ ਭਾਰ ਵੰਡ ਨਾ ਕੋਇ ਵੰਡਾਈਆ। ਹਰਿਜਨ ਉਭਾਰੇ ਕਿਰਪਾ ਧਾਰੇ ਜਿਉਂ ਜਨ ਜਨਕ, ਜਨ ਜਨਨੀ ਵੇਖ ਵਖਾਈਆ। ਸਤਿਗੁਰ ਪੂਰਾ ਵਾਸੀ ਪੁਰੀ ਘਨਕ, ਬਾਰ ਅਨਕ ਫੇਰਾ ਪਾਈਆ। ਸਤਿਗੁਰ ਪੂਰਾ ਗੁਰਮੁਖਾਂ ਅੰਤਰ ਆਤਮ ਲਾਏ ਤਨਕ, ਖਿਚੀ ਆਏ ਵਾਹੋ ਦਾਹੀਆ। ਹਰਿ ਕਾ ਕੋਇ ਨਾ ਪਾਏ ਅੰਤ, ਅੰਤ ਕਹਿਣ ਕੋਇ ਨਾ ਆਈਆ। ਸਾਰੇ ਕਹਿਣ ਬੇਅੰਤ ਬੇਅੰਤ, ਬੇਅੰਤ ਬੇਅੰਤ ਕਹਿ ਕਹਿ ਪੱਲੂ ਗਏ ਛੁਡਾਈਆ। ਸਾਧ ਕਹਿਣ ਤੇਰੀ ਮਹਿਮਾਂ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਸ੍ਰੀ ਭਗਵਾਨ ਕਹੇ ਮੈਂ ਆਦਿ ਅੰਤ, ਜੁਗ ਜੁਗ ਆਪਣਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਤਿਗੁਰ ਇਕੋ ਨਜ਼ਰੀ ਆਈਆ। ਸਤਿਗੁਰ ਸੱਚਾ ਕਰੇ ਰਹਿਮਤ, ਰਹਿਮ ਆਪਣੇ ਵਿਚ ਰਖਾਇੰਦਾ। ਸਤਿਗੁਰ ਸੱਚਾ ਗੁਰਮੁਖਾਂ ਨਾਲ ਹੋਏ ਸਹਿਮਤ, ਸਹਿਮ ਦੁੱਖ ਸਰਬ ਗਵਾਇੰਦਾ। ਸਤਿਗੁਰ ਸੱਚਾ ਕਦੇ ਨਾ ਹੋਏ ਅਹਿਮਕ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਸਤਿਗੁਰ ਸੱਚਾ ਹਰਿਜਨ ਲੱਖ ਚੁਰਾਸੀ ਵਿਚੋਂ ਉਠਾਏ ਨਾਲ ਸੈਨਤ, ਨਾਮ ਇਸ਼ਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮਾਣ ਦਿਵਾਇੰਦਾ। ਸਤਿਗੁਰ ਸਾਚਾ ਸੱਚਾ ਮਾਣ, ਨਿਮਾਣਿਆਂ ਹੋਏ ਸਹਾਈਆ। ਸਤਿਗੁਰ ਸਾਚਾ ਧੁਰ ਫ਼ਰਮਾਨ, ਧੁਰ ਦੀ ਬਾਣੀ ਬਾਣ ਲਗਾਈਆ। ਸਤਿਗੁਰ ਸਾਚਾ ਖੇਲ ਮਹਾਨ, ਖ਼ਾਲਕ ਖ਼ਲਕ ਰਿਹਾ ਵਖਾਈਆ । ਸਤਿਗੁਰ ਸਾਚਾ ਕਲਜੁਗ ਅੰਤਮ ਪਰਗਟ ਹੋ ਸ੍ਰੀ ਭਗਵਾਨ, ਭਗਵਨ ਆਪਣੀ ਧਾਰ ਵਖਾਈਆ। ਸਤਿਗੁਰ ਸਾਚਾ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਦੇਵਣਹਾਰ ਗਿਆਨ, ਅੱਖ ਪਰਤੱਖ ਨੂਰ ਦਰਸਾਈਆ। ਕਾਗਦ ਕਲਮ ਹੋਏ ਹੈਰਾਨ, ਦੋਏ ਜੋੜ ਵਾਸਤਾ ਪਾਣ, ਬੇਅੰਤ ਤੇਰਾ ਅੰਤ ਕੋਇ ਨਾ ਆਈਆ। ਹਉਂ ਬਾਲਕ ਬਾਲ ਅਞਾਣ, ਤੇਰਾ ਝੁਲਦਾ ਇਕ ਨਿਸ਼ਾਨ, ਤੇਰਾ ਵਸੇ ਸਚਖੰਡ ਮਕਾਨ, ਜਿਸ ਘਰ ਬੈਠੋਂ ਨੌਜਵਾਨ, ਬਿਰਧ ਬਾਲ ਰੂਪ ਨਾ ਕੋਇ ਵਟਾਈਆ। ਸਤਿਗੁਰ ਸਾਚਾ ਖੇਲ ਕਰੇ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਈਆ। ਸਤਿਗੁਰ ਸੱਚਾ ਉਚ ਮਹੱਲਾ, ਇਕੋ ਇਕ ਵਸਾਇੰਦਾ। ਸਤਿਗੁਰ ਸੱਚਾ ਸਾਚਾ ਪੱਲਾ, ਪੱਲੂ ਆਪਣਾ ਨਾਮ ਫੜਾਇੰਦਾ। ਸਤਿਗੁਰ ਸੱਚਾ ਜੁਗ ਚੌਕੜੀ ਹੋਵੇ ਝੱਲਾ, ਝਲਕ ਆਪਣੇ ਨਾਮ ਜਣਾਇੰਦਾ। ਸਤਿਗੁਰ ਸੱਚਾ ਲੇਖਾ ਜਾਣੇ ਰਾਣੀ ਅੱਲਾ, ਇਲਾਹੀ ਨੂਰ ਇਕ ਦਰਸਾਇੰਦਾ। ਸਤਿਗੁਰ ਸੱਚਾ ਨਾਮ ਨਿਧਾਨਾ ਤੀਰ ਨਿਰਾਲਾ ਤਿੱਖਾ ਫੜੇ ਭੱਲਾ, ਚਾਰੋਂ ਕੁੰਟ ਭੈ ਵਖਾਇੰਦਾ। ਸਤਿਗੁਰ ਸੱਚਾ ਲਹਿਣਾ ਦੇਣ ਚੁਕਾਏ ਰਾਣੀ ਅੱਲਾ, ਆਦਤ ਆਪਣੀ ਆਪ ਬਦਲਾਇੰਦਾ। ਸਤਿਗੁਰ ਸੱਚਾ ਸਦਾ ਸਦਾ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਦ੍ਰਿੜਾਇੰਦਾ। ਸਤਿਗੁਰ ਸੱਚਾ ਖੇਲੇ ਖੇਲ, ਖੇਲ ਅਵੱਲੜੀ ਆਪ ਰਚਾਈਆ। ਜੁਗ ਵਿਛੜੇ ਜਗ ਲਏ ਮੇਲ, ਜੀਵਣ ਜੁਗਤ ਜਣਾਈਆ। ਪ੍ਰਭ ਪਾਓ ਸੱਜਣ ਸੁਹੇਲ, ਗੁਣ ਗਾਓ ਇਕੋ ਮਾਹੀਆ। ਵੇਖੋ ਅਚਰਜ ਨਿਰਗੁਣ ਖੇਲ, ਸਰਗੁਣ ਰਿਹਾ ਦ੍ਰਿੜਾਈਆ। ਲੇਖਾ ਜਾਣ ਗੁਰੂ ਗੁਰ ਚੇਲ, ਗੁਰ ਚੇਲਾ ਵੇਸ ਵਟਾਈਆ। ਕੱਟਣਹਾਰਾ ਧਰਮ ਰਾਏ ਦੀ ਜੇਲ, ਬੰਦ ਕਵਾੜੀ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਜੂ ਕਰੇ ਸਚ ਵਿਹਾਰਾ, ਬਿਵਹਾਰੀ ਧਾਰ ਚਲਾਇੰਦਾ। ਸਤਿ ਸਤਿਵਾਦੀ ਹੋ ਉਜਿਆਰਾ, ਬ੍ਰਹਮ ਬ੍ਰਹਿਮਾਦੀ ਖੋਜ ਖੁਜਾਇੰਦਾ। ਅਨਾਦ ਅਨਾਦੀ ਆਤਮ ਧੁਨਕਾਰਾ, ਧੁਨ ਮਧੁਰ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਆਪ ਪੜ੍ਹਾਇੰਦਾ। ਸਾਚੀ ਸਿਖਿਆ ਪੜ੍ਹੋ ਮੀਤ, ਹਰਿ ਮਿੱਤਰ ਆਪ ਜਣਾਈਆ। ਪੁਰਖ ਅਕਾਲ ਗਾਓ ਗੀਤ, ਸੋਹਲਾ ਇਕੋ ਇਕ ਸਮਝਾਈਆ। ਮੰਦਰ ਮੱਠ ਸ਼ਿਵਦਵਾਲੇ ਛੱਡੋ ਜਗਤ ਮਸੀਤ, ਮਸਲਾ ਇਕੋ ਦਏ ਦ੍ਰਿੜਾਈਆ। ਆਪਣੇ ਹੱਥ ਰਖਾਏ ਇਕ ਤੌਫ਼ੀਕ, ਤੋਬਾ ਤੋਬ ਕਰੇ ਲੋਕਾਈਆ। ਮਾਰਗ ਲਾ ਇਕ ਬਾਰੀਕ, ਬਰੀਖ਼ਾਨਾ ਰਹਿਣ ਕੋਇ ਨਾ ਪਾਈਆ। ਅੰਮ੍ਰਿਤ ਜਾਮ ਸਚ ਪਿਆਲਾ ਪੀਤਾ ਲਾ ਕੇ ਝੀਕ, ਝਾਕੀ ਸਤਿਗੁਰ ਆਪਣੀ ਦਏ ਦਰਸਾਈਆ। ਸਤਿਗੁਰ ਸੱਚਾ ਜਾਣੇ ਕਵਣ ਮਾਰਗ ਚੜ੍ਹਿਆ ਠੀਕ, ਕਵਣ ਰਸਨਾ ਕਹਿ ਕਹਿ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਆਪਣਾ ਆਸਣ ਲਾਈਆ। ਸਤਿਗੁਰ ਸੱਚਾ ਲਾਏ ਆਸਣ, ਅਬਿਨਾਸ਼ੀ ਖੇਲ ਕਰਾਇੰਦਾ। ਸਤਿਗੁਰ ਸੱਚਾ ਵੇਖੇ ਖੇਲ ਤਮਾਸ਼ਨ, ਖ਼ਾਲਕ ਖ਼ਲਕ ਨਾਲ ਰਲਾਇੰਦਾ। ਸਤਿਗੁਰ ਸੱਚਾ ਪਾਵੇ ਮੰਡਲ ਰਾਸਣ, ਗੋਪੀ ਕਾਹਨ ਨਾਚ ਨਚਾਇੰਦਾ। ਸਤਿਗੁਰ ਸੱਚਾ ਹੋਏ ਦਾਸੀ ਦਾਸਣ, ਬਣ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਜਪਾਇੰਦਾ। ਹਰਿ ਸੰਗਤ ਹਰਿ ਹਰਿ ਕਰੇ ਹੜਪ, ਆਪਣੇ ਵਿਚ ਛੁਪਾਈਆ। ਜਨਮ ਜਨਮ ਦੀ ਮੇਟੇ ਤੜਪ, ਸਿਰ ਆਪਣਾ ਹੱਥ ਟਿਕਾਈਆ। ਪ੍ਰੀਤੀ ਵਿਚ ਰਹਿਣ ਨਾ ਦੇਵੇ ਕੋਈ ਫ਼ਰਕ, ਫ਼ੁਰਨਾ ਆਪਣੇ ਨਾਲ ਮਿਲਾਈਆ। ਲੱਖ ਚੁਰਾਸੀ ਕਰ ਕੇ ਤਰਕ, ਤੁਰਤ ਗੁਰਮੁਖ ਰਿਹਾ ਜਗਾਈਆ। ਸਭ ਦੇ ਪੱਤਰੇ ਰਿਹਾ ਪਰਤ, ਗੁਰਮੁਖਾਂ ਆਪਣਾ ਨਾਮ ਪੜ੍ਹਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਕਰਦਾ ਰਿਹਾ ਲਿਖਤ ਪੜ੍ਹਤ, ਹੁਕਮ ਸੰਦੇਸ਼ ਸੁਣਾਈਆ। ਕੋਟਨ ਕੋਟ ਨਾਮ ਵਿਚ ਰੱਖਦਾ ਰਿਹਾ ਧੜਤ, ਧਰਤ ਧਵਲ ਖੇਲ ਕਰਾਈਆ। ਕਲਜੁਗ ਅੰਤਮ ਫੇਰਾ ਪਾਏ ਆਪ ਨਧੜਕ, ਨਿਰਵੈਰ ਬੇਪਰਵਾਹੀਆ। ਚੜ੍ਹਾਵਣਹਾਰਾ ਅਗੰਮੀ ਕੜਕ, ਕਾਲ ਮਹਾਂਕਾਲ ਹੁਕਮ ਜਣਾਈਆ। ਆਪਣੀ ਤਾਕਤ ਆਪੇ ਰਿਹਾ ਫਰਕ, ਬਲ ਆਪਣਾ ਆਪ ਜਣਾਈਆ। ਲੱਖ ਚੁਰਾਸੀ ਵਿਚੋਂ ਕੱਢ ਕੇ ਅਰਕ, ਹਰਿਜਨ ਸਾਚੇ ਬਾਹਰ ਕਢਾਈਆ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਕਲਜੁਗ ਵਹਿਣ ਵਿਚ ਚਲੋ ਮਟਕ ਮਟਕ, ਚਾਲ ਇਕੋ ਇਕ ਜਣਾਈਆ। ਸੱਚੇ ਸਾਹਿਬ ਨੂੰ ਮਿਲੋ ਹੋ ਨਧੜਕ, ਧੜਕਣ ਪਿਛਲੀ ਦਏ ਗਵਾਈਆ। ਏਥੇ ਓਥੇ ਕਰੇ ਤੁਹਾਡੀ ਚੜ੍ਹਤ, ਚੜ੍ਹਦੀਆਂ ਕਲਾਂ ਦਏ ਵਖਾਈਆ। ਜਿਸ ਦੇ ਪਿਛੇ ਭੁੱਖੇ ਮਰਦੇ ਰਹੇ ਰੱਖ ਰੱਖ ਬਰਤ, ਸੋ ਦਿਵਸ ਰੈਣ ਅੱਠੇ ਪਹਿਰ ਅੰਮ੍ਰਿਤ ਜਾਮ ਪਿਆਈਆ। ਸ੍ਰਿਸ਼ਟ ਸਬਾਈ ਕਰੇ ਹਰਖ, ਗੁਰਮੁਖ ਖ਼ੁਸ਼ੀ ਲਏ ਪਰਨਾਈਆ। ਸਤਿਗੁਰ ਸਾਹਿਬ ਕਰੇ ਤਰਸ, ਤਰਸਦਿਆਂ ਆਪਣੇ ਨਾਲ ਮਿਲਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਅਮਿਉਂ ਰਸ ਇਕ ਚੁਆਈਆ। ਪਿਛਲਾ ਲਾਹਵੇ ਪੂਰਬ ਕਰਜ਼, ਅੱਗੇ ਦੇਵੇ ਮਾਣ ਵਡਿਆਈਆ। ਇਕੋ ਰਾਗ ਸੁਣਾਇਆ ਬਿਨ ਤਾਲ ਤਰਜ਼, ਤਲਵਾੜਾ ਸਾਜ ਨਾ ਕੋਇ ਵਜਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੇ ਕਹਿਣਾ ਗਰਜ, ਗਰਜ਼ ਸਭ ਦੀ ਪੂਰ ਕਰਾਈਆ।
ਹਰਿ ਸੰਗਤ ਕਰੇ ਮਨਜ਼ੂਰ ਅਰਜ਼, ਆਰਜ਼ੂ ਸਭ ਦੀ ਆਪਣੇ ਵਿਚ ਰਖਾਈਆ। ਦਿਆਲ ਹੋ ਕੇ ਪੂਰਾ ਕਰੇ ਫ਼ਰਜ਼, ਬਣ ਫ਼ਰਮਾਂਬਰਦਾਰ ਸੇਵ ਕਮਾਈਆ। ਹਰਿ ਸੰਗਤ ਹੋਣ ਨਾ ਦੇਵੇ ਹਰਜ, ਹਰਜਾਨਾ ਭਰੇ ਥਾਉਂ ਥਾਈਂਆ। ਵਸੌਣ ਢੌਣ ਮਾਰਨ ਜਵਾਲਣ ਦੀ ਪ੍ਰਭ ਨੂੰ ਆਦਿ ਜੁਗਾਦਿ ਮਰਜ਼, ਮਰਜ਼ੀ ਆਪਣੀ ਨਾ ਕਿਸੇ ਜਣਾਈਆ। ਜੇ ਕੋਈ ਕਹੇ ਮੈਂ ਲਵਾਂ ਵਰਜ, ਭਾਣਾ ਸਕੇ ਨਾ ਕੋਇ ਮਿਟਾਈਆ। ਕਿਸੇ ਹੱਥ ਨਾ ਆਏ ਗਿਰਜੇ ਚਰਚ, ਚਰਚਾ ਕਰੇ ਸਰਬ ਲੋਕਾਈਆ। ਮੰਦਰ ਮਸੀਤਾਂ ਰਹੇ ਭਟਕ, ਭਟਕਣਾ ਸਕੇ ਨਾ ਕੋਇ ਮਿਟਾਈਆ। ਸ਼ਿਵਦਵਾਲੇ ਮੱਠ ਰਹੇ ਲਟਕ, ਫਾਸੀ ਗਲ ਨਾ ਕੋਇ ਕਟਾਈਆ। ਸਚ ਦਵਾਰਿਉਂ ਪ੍ਰਭ ਸਾਚੇ ਦਿਤੇ ਹਟਕ, ਹਾਟੀ ਸਾਚੀ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਚਾੜ੍ਹ ਨਾਮ ਰੰਗਤ, ਨਾਨਕ ਅੰਗਦ ਰੂਪ ਵਖਾਈਆ।