ਪਹਿਲੀ ਫੱਗਣ ੨੦੧੯ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ
ਸੋ ਪੁਰਖ ਨਿਰੰਜਣ ਸਤਿਗੁਰ ਸੂਰਾ, ਸਤਿ ਸਤਿਵਾਦੀ ਇਕ ਅਖਵਾਇੰਦਾ। ਹਰਿ ਪੁਰਖ ਨਿਰੰਜਣ ਜ਼ਾਹਰ ਜ਼ਹੂਰਾ, ਨਿਰਗੁਣ ਆਪਣੀ ਧਾਰ ਚਲਾਇੰਦਾ। ਏਕੰਕਾਰਾ ਸਰਬ ਕਲਾ ਭਰਪੂਰਾ, ਭੇਵ ਅਭੇਦ ਆਪ ਛੁਪਾਇੰਦਾ। ਆਦਿ ਨਿਰੰਜਣ ਜੋਤੀ ਨੂਰਾ, ਨੂਰ ਨੂਰਾਨਾ ਡਗਮਗਾਇੰਦਾ। ਸ੍ਰੀ ਭਗਵਾਨ ਕਰੇ ਖੇਲ ਨੌਜਵਾਨ ਆਪਣੀ ਜ਼ਰੂਰਤ ਕਰੇ ਪੂਰਾ, ਜ਼ਰੂਰਤ ਅਵਰ ਨਾ ਕੋਇ ਰਖਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਨੇੜੇ ਦੂਰਾ, ਦੋ ਜਹਾਨਾਂ ਚਰਨਾਂ ਹੇਠ ਦਬਾਇੰਦਾ। ਪਾਰਬ੍ਰਹਮ ਨਿਰਗੁਣ ਨਿਰਗੁਣ ਰੰਗ ਚਾੜ੍ਹੇ ਗੂੜ੍ਹਾ, ਆਦਿ ਜੁਗਾਦਿ ਉਤਰ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਸੋ ਪੁਰਖ ਨਿਰੰਜਣ, ਆਦਿ ਜੁਗਾਦੀ ਆਪ ਕਰਾਈਆ। ਹਰਿ ਪੁਰਖ ਨਿਰੰਜਣ ਦਰਦ ਦੁੱਖ ਭੈ ਭੰਜਨ, ਨਿਰਵੈਰ ਆਪਣੀ ਕਾਰ ਕਮਾਈਆ। ਏਕੰਕਾਰਾ ਮੀਤ ਮੁਰਾਰਾ ਸਾਚਾ ਸੱਜਣ, ਸਗਲਾ ਸੰਗ ਰਖਾਈਆ। ਆਦਿ ਨਿਰੰਜਣ ਜੋਤੀ ਜਾਤਾ ਕਰਾਵਣਹਾਰਾ ਸਾਚਾ ਮਜਨ, ਨਿਰਾਕਾਰ ਨੂਰ ਧਰਾਈਆ । ਅਬਿਨਾਸ਼ੀ ਕਰਤਾ ਸਾਹਿਬ ਸੁਲਤਾਨ ਪੜਦੇ ਕੱਜਣ, ਬੇਅੰਤ ਵੱਡੀ ਵਡਿਆਈਆ। ਸ੍ਰੀ ਭਗਵਾਨ ਕਰੇ ਖੇਲ ਘੜਨ ਭੰਨਣ, ਸਮਰਥ ਸੱਚਾ ਸ਼ਹਿਨਸ਼ਾਹੀਆ। ਪਾਰਬ੍ਰਹਮ ਪ੍ਰਭ ਦਰ ਦਰਵੇਸ਼ ਦਰ ਆਏ ਮੰਗਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਇਕ ਕਮਾਈਆ। ਸਾਚੀ ਕਰਨੀ ਸਚਖੰਡ, ਸਤਿ ਸਤਿਵਾਦੀ ਆਪ ਕਰਾਇੰਦਾ। ਪੁਰਖ ਅਕਾਲ ਸੂਰਾ ਸਰਬੰਗ, ਨਿਰਵੈਰ ਆਪਣੀ ਕਲ ਧਰਾਇੰਦਾ। ਨਾਮ ਨਿਧਾਨ ਵਜਾਏ ਮਰਦੰਗ, ਰਾਗ ਧੁਨ ਆਪਣੇ ਹੱਥ ਰਖਾਇੰਦਾ। ਕੰਤ ਕੰਤੂਹਲ ਸਾਚਾ ਸੰਗ, ਨਰ ਨਰਾਇਣ ਨਾਰੀ ਆਪਣਾ ਰੂਪ ਵਖਾਇੰਦਾ। ਸਚਖੰਡ ਦਵਾਰਾ ਖੇਲ ਸਤਿ ਅਨੰਦ, ਅਨੰਦ ਅਨੰਦ ਵਿਚ ਸਮਾਇੰਦਾ। ਸਚ ਸਿੰਘਾਸਣ ਇਕ ਪਲੰਘ, ਪਰਮ ਪੁਰਖ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਸੋਭਾ ਪਾਇੰਦਾ। ਸਚ ਦੁਆਰੇ ਸੋਭਾਵੰਤ, ਸਚਖੰਡ ਵੱਜੇ ਵਧਾਈਆ। ਅਬਿਨਾਸ਼ੀ ਕਰਤਾ ਆਦਿ ਅੰਤ, ਸ੍ਰੀ ਭਗਵਾਨ ਸੋਭਾ ਪਾਈਆ। ਜੁਗੋ ਜੁਗ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਕਰ ਖੇਲ ਨਾਰ ਕੰਤ, ਸੇਜ
ਸੁਹੰਜਣੀ ਸਾਚੇ ਮੰਦਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਆਪਣੀ ਧਾਰ ਚਲਾਈਆ। ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ, ਬੇਪਰਵਾਹ ਭੇਵ ਕੋਇ ਨਾ ਆਇੰਦਾ। ਆਦਿ ਜੁਗਾਦਿ ਜੁਗ ਜੁਗ ਵੇਖੇ ਖੇਲ ਤਮਾਸ਼ਾ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਮੰਡਲ ਮੰਡਪ ਪਾਵੇ ਰਾਸਾ, ਲੋਆਂ ਪੁਰੀਆਂ ਨਾਚ ਨਚਾਇੰਦਾ। ਆਪਣੀ ਇੱਛਾ ਆਪੇ ਪੂਰੀ ਕਰੇ ਆਸਾ, ਨਿਰਾਸਾ ਰੂਪ ਨਾ ਕੋਇ ਵਖਾਇੰਦਾ। ਆਪੇ ਦਾਤਾ ਆਪੇ ਸੇਵਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਖੇਲ ਆਪ ਰਚਾਈਆ। ਸਾਚਾ ਖੇਲ ਪਰਵਰਦਿਗਾਰ, ਮੁਕਾਮੇ ਹੱਕ ਹੱਕ ਜਣਾਈਆ। ਨੂਰ ਨੂਰਾਨਾ ਨੂਰ ਉਜਿਆਰ, ਜ਼ਾਹਰ ਜ਼ਹੂਰ ਵੱਡੀ ਵਡਿਆਈਆ। ਅਮਾਮ ਅਮਾਮਾਂ ਵਡ ਸਿਕਦਾਰ, ਬੇਨਜ਼ੀਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਹਿ ਸਾਚੀ ਸੋਭਾ ਪਾਈਆ। ਦਰਗਹਿ ਸਾਚੀ ਸਾਚਾ ਰਾਮ, ਜੋਤੀ ਜਾਤਾ ਡਗਮਗਾਇੰਦਾ। ਆਦਿ ਜੁਗਾਦਿ ਦੇਵਣਹਾਰ ਪੈਗ਼ਾਮ, ਸਚ ਸੰਦੇਸ਼ਾ ਇਕ ਜਣਾਇੰਦਾ। ਲੇਖਾ ਜਾਣ ਦੋ ਜਹਾਨ, ਨਿਰਗੁਣ ਸਰਗੁਣ ਭੇਵ ਖੁਲ੍ਹਾਇੰਦਾ। ਕਰੇ ਖੇਲ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਵਸਣਹਾਰਾ ਸਚ ਮਕਾਨ, ਸਚਖੰਡ ਸੋਭਾ ਪਾਇੰਦਾ। ਖੋਲ੍ਹਣਹਾਰ ਆਪ ਦੁਕਾਨ, ਥਿਰ ਘਰ ਦਰਵਾਜਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਜਣਾਇੰਦਾ। ਸਾਚੀ ਕਰਨੀ ਕਰਨੇਹਾਰ, ਕਰਤਾ ਪੁਰਖ ਅਖਵਾਈਆ। ਆਦਿ ਜੁਗਾਦੀ ਖੇਲ ਅਪਾਰ, ਜੁਗ ਜੁਗ ਆਪ ਜਣਾਈਆ। ਸੁਤ ਦੁਲਾਰਾ ਕਰ ਤਿਆਰ, ਸ਼ਬਦੀ ਸ਼ਬਦ ਦਏ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਸਹਾਰ, ਰਜੋ ਤਮੋ ਸਤੋ ਬੰਧਨ ਏਕਾ ਪਾਈਆ। ਪੰਜ ਤੱਤ ਲੇਖਾ ਅਗੰਮ ਅਪਾਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਕਰੇ ਕੁੜਮਾਈਆ। ਸ਼ਬਦ ਅਗੰਮੀ ਬੋਲ ਜੈਕਾਰ, ਅਗਾਧ ਬੋਧ ਕਰੇ ਪੜ੍ਹਾਈਆ। ਸਾਚਾ ਮੇਲਾ ਸਿਰਜਣਹਾਰ, ਸਾਖਿਆਤ ਆਪ ਕਰਾਈਆ। ਕਾਗਦ ਕਲਮ ਨਾ ਲਿਖਣਹਾਰ, ਕਾਤਬ ਚਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਹੁਕਮ ਮਨਾਈਆ। ਸਚਖੰਡ ਦੁਆਰ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਇਕ ਅਖਵਾਇੰਦਾ। ਬੇਪਰਵਾਹੀ ਬੇਪਰਵਾਹ, ਬੇਅੰਤ ਨਾਉਂ ਧਰਾਇੰਦਾ। ਜੋਤੀ ਜਾਤਾ ਨੂਰ ਜਗਾ, ਨੂਰ ਨੂਰਾਨਾ ਡਗਮਗਾਇੰਦਾ। ਬਿਨ ਤੇਲ ਬਾਤੀ ਕਰ ਰੁਸ਼ਨਾ, ਅਨਭਵ ਪਰਕਾਸ਼ ਧਰਾਇੰਦਾ। ਸਚ ਸੰਦੇਸਾ ਇਕ ਸੁਣਾ, ਧੁਰ ਫ਼ਰਮਾਨਾ ਆਪ ਅਲਾਇੰਦਾ। ਆਪਣਾ ਹੁਕਮ ਆਪ ਮਨਾ, ਨਿਉਂ ਨਿਉਂ ਆਪੇ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਡਿਆਇੰਦਾ। ਸਾਚਾ ਹੁਕਮ ਸ਼ਾਹ ਸੁਲਤਾਨਾ, ਆਦਿ ਪੁਰਖ ਵਡਿਆਈਆ। ਹੁਕਮੇ ਅੰਦਰ ਖੇਲ ਮਹਾਨਾ, ਆਪਣਾ ਆਪ ਲਏ ਪਰਗਟਾਈਆ। ਹੁਕਮੇ ਅੰਦਰ ਬਣ ਮਰਦਾਨਾ, ਸਚ ਮਰਦਾਨਗੀ ਲਏ ਕਮਾਈਆ। ਹੁਕਮੇ ਅੰਦਰ ਸੂਰਬੀਰ ਝੁਲਾਏ ਨਿਸ਼ਾਨਾ, ਨਿਸ਼ਾਨ ਇਕੋ ਇਕ ਦਸਾਈਆ। ਹੁਕਮੇ ਅੰਦਰ ਕਰੇ ਧਿਆਨਾ, ਧਿਆਨ ਧਿਆਨ ਵਿਚੋਂ ਪਰਗਟਾਈਆ। ਹੁਕਮੇ ਅੰਦਰ ਬਣਾਏ ਸਚ ਮਕਾਨਾ, ਸਚਖੰਡ ਸਾਚੇ ਦਏ ਵਡਿਆਈਆ। ਹੁਕਮੇ ਅੰਦਰ ਬੰਨ੍ਹੇ ਗਾਨਾ, ਸਾਚਾ ਸਗਨ ਮਨਾਈਆ। ਹੁਕਮੇ ਅੰਦਰ ਗਾਏ ਤਰਾਨਾ, ਨਾਉਂ ਨਿਰੰਕਾਰਾ ਸਿਫ਼ਤ ਸਾਲਾਹੀਆ। ਹੁਕਮੇ ਅੰਦਰ ਖੇਲ ਕਰੇ ਭਗਵਾਨਾ, ਨਾਰ ਕੰਤ ਰੂਪ ਵਟਾਈਆ। ਹੁਕਮੇ ਅੰਦਰ ਸੇਜ ਸੁਹਾਨਾ, ਸਚ ਸਿੰਘਾਸਣ ਆਸਣ ਲਾਈਆ। ਹੁਕਮੇ ਅੰਦਰ ਨਿਰਗੁਣ ਨਿਰਗੁਣ ਕਰ ਪਰਵਾਨਾ,
ਪਰਮ ਪੁਰਖ ਆਪਣਾ ਰੰਗ ਰੰਗਾਈਆ। ਹੁਕਮੇ ਅੰਦਰ ਸੁਤ ਨਿਧਾਨਾ, ਸ਼ਬਦੀ ਬਾਲ ਰੂਪ ਵਟਾਈਆ। ਹੁਕਮੇ ਅੰਦਰ ਖੇਲ ਮਹਾਨਾ, ਖ਼ਾਲਕ ਆਪਣਾ ਦਏ ਜਣਾਈਆ। ਹੁਕਮੇ ਅੰਦਰ ਵਿਸ਼ਵ ਧਾਰ ਵਿਸ਼ਨੂੰ ਕਲਿਆਣਾ, ਹੁਕਮੇ ਅੰਦਰ ਪਾਰਬ੍ਰਹਮ ਬ੍ਰਹਮ ਆਪਣਾ ਹੁਕਮ ਜਣਾਇੰਦਾ। ਹੁਕਮੇ ਅੰਦਰ ਸ਼ੰਕਰ ਗਿਆਨਾ, ਸੰਸਾ ਰੋਗ ਸਰਬ ਮਿਟਾਇੰਦਾ। ਹੁਕਮੇ ਅੰਦਰ ਰਵ ਸਸ ਕਿਰਨ ਕਿਰਨ ਕਰੇ ਕਲਿਆਨਾ, ਅਨਕ ਕਲ ਆਪਣਾ ਭੇਵ ਜਣਾਇੰਦਾ। ਹੁਕਮੇ ਅੰਦਰ ਵੇਦ ਮਹਾਨਾ, ਮਾਲਕ ਆਪਣੇ ਨਾਲ ਮਿਲਾਇੰਦਾ। ਹੁਕਮੇ ਅੰਦਰ ਰਾਗ ਤਰਾਨਾ, ਤ੍ਰੈਗੁਣ ਅਤੀਤਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪਣੀ ਕਾਰ ਕਮਾਇੰਦਾ। ਸਚਖੰਡ ਦੁਆਰੇ ਸਾਚੀ ਵੰਡ, ਹੁਕਮੇ ਅੰਦਰ ਆਪ ਕਰਾਈਆ। ਸਚਖੰਡ ਦੁਆਰੇ ਖੇਲ ਸਰਬੰਗ, ਸਰਬੰਗ ਆਪਣੀ ਕਰਨੀ ਆਪ ਜਣਾਈਆ। ਸਚਖੰਡ ਦੁਆਰੇ ਮੰਗੇ ਮੰਗ, ਬਣ ਭਿਖਾਰੀ ਝੋਲੀ ਡਾਹੀਆ। ਸਚਖੰਡ ਦੁਆਰੇ ਗਾਏ ਛੰਦ, ਸੋਹਲਾ ਢੋਲਾ ਇਕ ਅਲਾਈਆ। ਸਚਖੰਡ ਦੁਆਰੇ ਹੋ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹੁਕਮੇ ਅੰਦਰ ਬੇਪਰਵਾਹ, ਆਪਣੀ ਧਾਰ ਚਲਾਇੰਦਾ। ਹੁਕਮੇ ਅੰਦਰ ਸਿਫ਼ਤ ਸਲਾਹ, ਧੁਰ ਸੰਦੇਸਾ ਆਪ ਅਲਾਇੰਦਾ। ਹੁਕਮੇ ਅੰਦਰ ਬਣ ਮਲਾਹ, ਖੇਵਟ ਖੇਟਾ ਨਾਉਂ ਧਰਾਇੰਦਾ। ਹੁਕਮੇ ਅੰਦਰ ਰਹਿਬਰ ਬਣ ਖ਼ੁਦਾ, ਨੂਰ ਨੂਰਾਨਾ ਡਗਮਗਾਇੰਦਾ। ਹੁਕਮੇ ਅੰਦਰ ਪਰਦਾ ਦਏ ਉਠਾ, ਮੁਖ ਨਕ਼ਾਬ ਨਾ ਕੋਇ ਰਖਾਇੰਦਾ। ਹੁਕਮੇ ਅੰਦਰ ਮਿਹਬਾਨ ਬੀਦੋ ਲਏ ਅਖਵਾ, ਬੀ ਖੈਰ ਯਾ ਅੱਲਾ ਇਲਾਹੀ ਨੂਰ ਪੜਦਾ ਲਾਹਿੰਦਾ । ਹੁਕਮੇ ਅੰਦਰ ਮੁਕਾਮੇ ਹੱਕ ਦਏ ਵਸਾ, ਹਕੀਕਤ ਆਪਣੇ ਵਿਚ ਛੁਪਾਇੰਦਾ। ਹੁਕਮੇ ਅੰਦਰ ਤਾਰੀਕ ਅੰਧੇਰਾ ਦਏ ਮਿਟਾ, ਨੂਰ ਨੂਰਾਨਾ ਚੰਦ ਚਮਕਾਇੰਦਾ। ਹੁਕਮੇ ਅੰਦਰ ਲਾਸ਼ਰੀਕ ਬਣ ਖ਼ੁਦਾ, ਸ਼ਿਰਕਤ ਸਭ ਦੀ ਆਪ ਗਵਾਇੰਦਾ। ਹੁਕਮੇ ਅੰਦਰ ਤਾਰੀਫ਼ ਕਰ ਦਏ ਦੁਆ, ਤੁਆਰਫ ਆਪਣਾ ਆਪ ਜਣਾਇੰਦਾ। ਹੁਕਮੇ ਅੰਦਰ ਮਾਰਫਤ ਮਾਰਗ ਦੇਵੇ ਲਾ, ਸਿਫਾਰਸ਼ ਹੋਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਹਰਿ ਕਰਤਾਰ, ਆਦਿ ਜੁਗਾਦਿ ਕਰਾਈਆ। ਮਧ ਖੇਲ ਅਗੰਮ ਅਪਾਰ, ਅਲਖ ਅਗੋਚਰ ਵਡ ਵਡਿਆਈਆ। ਧੁਰ ਦਰਬਾਰੀ ਬਣ ਭਿਖਾਰ, ਦਰ ਆਪਣੀ ਅਲਖ ਜਗਾਈਆ। ਦੇਵਣਹਾਰਾ ਸਚ ਭੰਡਾਰ, ਸਤਿ ਸਤਿਵਾਦੀ ਆਪ ਵਰਤਾਈਆ। ਗ੍ਰਹਿ ਮੰਦਰ ਹੋ ਤਿਆਰ, ਸਾਚਾ ਬੰਕ ਇਕ ਸੁਹਾਈਆ। ਅੰਤਰ ਆਤਮ ਨਾਮ ਜੈਕਾਰ, ਅਨਾਦੀ ਨਾਦ ਸੁਣਾਈਆ। ਲੇਖਾ ਜਾਣ ਧੁਰ ਦਰਬਾਰ, ਧੁਰ ਦੀ ਬਾਣੀ ਬਾਣ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਚਖੰਡ ਦੁਆਰਾ ਹਰਿ ਨਿਰੰਕਾਰਾ ਇਕੋ ਰਿਹਾ ਸੁਹਾਈਆ। ਸਚਖੰਡ ਦੁਆਰ ਸੁਹਾਇੰਦਾ। ਸੋ ਪੁਰਖ ਨਿਰੰਜਣ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਆਸਣ ਲਾਇੰਦਾ। ਏਕੰਕਾਰਾ ਬਲ ਵਧਾਇੰਦਾ। ਆਦਿ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਸੀਸ ਤਾਜ ਟਿਕਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ ਝੁਲਾਇੰਦਾ। ਪਾਰਬ੍ਰਹਮ ਪ੍ਰਭ ਨਿਰਗੁਣ ਵੇਖ ਵਖਾਇੰਦਾ। ਸਚਖੰਡ ਰੰਗ ਚੜ੍ਹਾਇੰਦਾ। ਮੁਕਾਮੇ ਹੱਕ ਕੁੰਡਾ ਲਾਹਿੰਦਾ। ਸ਼ਬਦ ਸੁਤ ਇਕ ਜਗਾਇੰਦਾ। ਸਾਚੀ ਰੁੱਤ ਸਰਬ ਵਖਾਇੰਦਾ। ਅਬਿਨਾਸ਼ੀ ਅਚੁਤ ਖੇਲ ਕਰਾਇੰਦਾ। ਬ੍ਰਹਿਮੰਡ ਖੰਡ ਵਸਾਇੰਦਾ। ਵਿਸ਼ਨ ਆਪਣੀ ਧਾਰ ਜਣਾਇੰਦਾ। ਬ੍ਰਹਮਾ ਕਵਲ ਰੂਪ ਸਮਾਇੰਦਾ। ਸ਼ੰਕਰ ਧੂਆਂਧਾਰ ਉਠਾਇੰਦਾ।
ਸਤੋ ਆਪਣਾ ਰੰਗ ਚੜ੍ਹਾਇੰਦਾ। ਰਜੋ ਰਾਜ ਜੋਗ ਰਖਾਇੰਦਾ। ਤਮੋ ਤ੍ਰਿਸਨਾ ਨਾਲ ਮਿਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਆਸਾ ਪੂਰ ਕਰਾਇੰਦਾ। ਸ਼ਬਦੀ ਨਾਦ ਧੁਨ ਵਜਾਇੰਦਾ। ਬ੍ਰਹਮ ਬ੍ਰਹਿਮਾਦ ਵੇਖ ਵਖਾਇੰਦਾ। ਸੱਜਣ ਸਾਕ ਆਪ ਹੋ ਜਾਇੰਦਾ। ਪਾਕੀ ਪਾਕ ਨੂਰ ਡਗਮਗਾਇੰਦਾ। ਧੁਰ ਫ਼ਰਮਾਣਾ ਸਾਚਾ ਰਾਣਾ ਇਕੋ ਹੁਕਮ ਸੁਣਾਇੰਦਾ। ਤ੍ਰੈ ਤ੍ਰੈ ਮੀਤਾ ਇਕ ਅਤੀਤਾ, ਸਾਚਾ ਮਾਰਗ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰਦਾ ਆਇਆ, ਸੋ ਪੁਰਖ ਨਿਰੰਜਣ ਵੱਡੀ ਵਡਿਆਈਆ। ਤ੍ਰੈਗੁਣ ਮਾਇਆ ਖੇਲ ਰਚਾਇਆ, ਤ੍ਰੈ ਤ੍ਰੈ ਲੇਖਾ ਸਚ ਸਮਝਾਈਆ। ਤ੍ਰੈ ਤ੍ਰੈ ਮੇਲਾ ਆਪ ਮਿਲਾਇਆ, ਵਿਸ਼ਨ ਬ੍ਰਹਮਾ ਸ਼ਿਵ ਕਰ ਕੁੜਮਾਈਆ। ਤ੍ਰੈ ਤ੍ਰੈਲੋਕੀ ਵੰਡ ਵੰਡਾਇਆ, ਸਚ ਸਲੋਕੀ ਨਾਮ ਜਣਾਈਆ। ਕੋਟੀ ਕੋਟ ਵੇਸ ਵਟਾਇਆ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬੰਧਨ ਪਾਈਆ। ਅੰਡਜ ਜੇਰਜ ਉਤਭੁਜ ਸੇਤਜ ਰੰਗ ਚੜ੍ਹਾਇਆ, ਚਾਰੇ ਖਾਣੀ ਅੰਗ ਲਗਾਈਆ। ਸਾਚਾ ਘਾੜਨ ਘੜ ਵਖਾਇਆ, ਲੱਖ ਚੁਰਾਸੀ ਬਣਤ ਬਣਾਈਆ। ਨਾਮ ਨਿਧਾਨਾ ਇਕੋ ਗਾਇਆ, ਨਿਰਵੈਰ ਕਰੇ ਪੜ੍ਹਾਈਆ। ਹਡ ਮਾਸ ਨਾੜੀ ਚੰਮ ਜਗਤ ਮੰਦਰ ਇਕ ਵਸਾਇਆ, ਅੰਦਰ ਆਪਣਾ ਆਪ ਛੁਪਾਈਆ। ਨੌਂ ਦੁਆਰੇ ਰਾਹ ਚਲਾਇਆ, ਆਸਾ ਤ੍ਰਿਸਨਾ ਹਉਮੇ ਹੰਗਤਾ ਮਾਇਆ ਮਮਤਾ ਮੇਲ ਮਿਲਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਬਣ ਮੰਗਤਾ ਮੰਗਣ ਇਕੋ ਝੋਲੀ ਡਾਹੀਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਸਾਚੀ ਖੇਲ ਘਾੜਨ ਘੜ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਆਪੇ ਫੜ, ਫੜ ਬਾਂਹੋਂ ਹੁਕਮ ਮਨਾਇੰਦਾ। ਇਕੋ ਅੱਖਰ ਰਿਹਾ ਪੜ੍ਹ, ਨਿਸ਼ਅੱਖਰ ਆਪ ਜਣਾਇੰਦਾ। ਦੇਵਣਹਾਰਾ ਸਾਚਾ ਵਰ, ਵਰ ਆਪਣੀ ਝੋਲੀ ਪਾਇੰਦਾ। ਨਿਹਕਰਮੀ ਆਪਣਾ ਕਰਮ ਕਰ, ਕਰਨੀ ਆਪਣੇ ਹੱਥ ਰਖਾਇੰਦਾ। ਵਿਸ਼ਨੂੰ ਭੰਡਾਰਾ ਆਪੇ ਭਰ, ਸਿਰ ਆਪਣਾ ਹੱਥ ਟਿਕਾਇੰਦਾ। ਬ੍ਰਹਮੇ ਲਾਏ ਆਪਣੇ ਲੜ, ਪਾਰਬ੍ਰਹਮ ਅੰਗੀਕਾਰ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ੰਕਰ ਵਖਾ ਏਕਾ ਘਰ, ਸ਼ਾਕਿਰ ਆਪਣੇ ਉਤੇ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸਾਚਾ ਮੇਲਾ, ਆਦਿ ਆਦਿ ਕਰਾਈਆ। ਸ਼ਬਦ ਗੁਰੂ ਗੁਰੂ ਗੁਰ ਚੇਲਾ, ਗੁਰ ਏਕਾ ਬੰਧਨ ਪਾਈਆ। ਲੱਖ ਚੁਰਾਸੀ ਸੱਜਣ ਸੁਹੇਲਾ, ਘਰ ਆਪਣਾ ਡੇਰਾ ਲਾਈਆ। ਵਸਣਹਾਰਾ ਸਦ ਨਵੇਲਾ, ਗ੍ਰਹਿ ਮੰਦਰ ਸੋਭਾ ਪਾਈਆ। ਆਤਮ ਪਰਮਾਤਮ ਪਰਮਾਤਮ ਆਤਮ ਅਚਰਜ ਖੇਲ ਆਪ ਪ੍ਰਭ ਖੇਲਾ, ਭੇਵ ਕਿਸੇ ਨਾ ਆਈਆ। ਪਾਰਬ੍ਰਹਮ ਬ੍ਰਹਮ ਆਦਿ ਜੁਗਾਦੀ ਚਾੜ੍ਹੇ ਤੇਲਾ, ਸਾਚਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵਿਚ ਸਮਾਈਆ। ਲੱਖ ਚੁਰਾਸੀ ਹਰਿ ਜੂ ਵੜਿਆ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਸਾਚੇ ਮੰਦਰ ਆਪੇ ਚੜ੍ਹਿਆ ਤਖ਼ਤ ਨਿਵਾਸੀ ਡੇਰਾ ਲਾਇੰਦਾ। ਨਿਰਵੈਰ ਪੁਰਖ ਨਿਰੰਕਾਰ ਨਿਸ਼ਅੱਖਰ ਆਪੇ ਪੜ੍ਹਿਆ, ਲਿਖਣ ਪੜ੍ਹਨ ਵਿਚ ਕਦੇ ਨਾ ਆਇੰਦਾ। ਨਾ ਜਨਮੇ ਨਾ ਕਦੇ ਮਰਿਆ, ਮਾਤ ਪਿਤ ਨਾ ਕੋਇ ਬਣਾਇੰਦਾ। ਆਪੇ ਵਸੇ ਆਪਣੇ ਘਰਿਆ, ਸਚਖੰਡ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਇੰਦਾ। ਆਪਣਾ ਖੇਲ ਲੱਖ ਚੁਰਾਸੀ, ਸ੍ਰੀ ਭਗਵਾਨ ਵੰਡ ਵੰਡਾਈਆ। ਲੇਖਾ ਜਾਣ ਪ੍ਰਿਥਮੀ ਆਕਾਸ਼ੀ, ਗਗਨ ਮੰਡਲ ਸੋਭਾ ਪਾਈਆ। ਮੰਡਲ ਮੰਡਪ ਸਾਚੀ ਰਾਸੀ, ਗੋਪੀ ਕਾਹਨ ਨਾਚ ਨਚਾਈਆ। ਨਿਰਗੁਣ ਜੋਤ ਜੋਤ ਦਾਸਣ ਦਾਸੀ,
ਬਣ ਸੇਵਕ ਸੇਵ ਕਮਾਈਆ। ਆਤਮ ਪਰਮਾਤਮ ਭੋਗ ਬਲਾਸੀ, ਭਸਮੜ ਇਕੋ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਜਣਾਈਆ। ਸਾਚੀ ਧਾਰ ਚਲਾਇੰਦਾ। ਲੱਖ ਚੁਰਾਸੀ ਜੋਤ ਜਗਾਇੰਦਾ । ਨਾਮ ਚੋਟ ਇਕ ਲਗਾਇੰਦਾ। ਓਤ ਪੋਤ ਵੇਖ ਵਖਾਇੰਦਾ। ਕਿਲਾ ਕੋਟ ਸੁਹਾਇੰਦਾ। ਰਾਜ ਰਾਜਾਨ ਵਡਿਆਇੰਦਾ। ਹੁਕਮ ਹਾਕਮ ਮਨਾਇੰਦਾ। ਆਤਮ ਪਰਮਾਤਮ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਇੰਦਾ। ਆਪਣਾ ਖੇਲ ਵਖਾਏ ਏਕੰਕਾਰ, ਅਕਲ ਕਲਾ ਵਡਿਆਈਆ। ਲੱਖ ਚੁਰਾਸੀ ਕਰ ਤਿਆਰ, ਤ੍ਰੈਗੁਣ ਅਤੀਤਾ ਵਿਚ ਸਮਾਈਆ। ਸਾਚੀ ਕਰਨੀ ਕਰੇ ਵਿਹਾਰ, ਬਿਵਹਾਰੀ ਬੇਪਰਵਾਹੀਆ। ਸੁੱਤ ਦੁਲਾਰੇ ਕਰ ਪਿਆਰ, ਅਬਿਨਾਸ਼ੀ ਅਚੁੱਤ ਜਣਾਈਆ। ਉਠ ਬਾਲ ਨੌਜਵਾਨ, ਸਮਰਥ ਰਿਹਾ ਹਿਲਾਈਆ। ਘਟ ਘਟ ਤੇਰਾ ਝੁੱਲੇ ਨਿਸ਼ਾਨ, ਝਲਕ ਇਕੋ ਇਕ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਗਿਆਨ, ਸਤਿ ਸੰਦੇਸਾ ਇਕ ਸੁਣਾਈਆ। ਆਦਿ ਜੁਗਾਦਿ ਮੰਨਣ ਇਕੋ ਆਣ, ਦੂਜਾ ਇਸ਼ਟ ਨਜ਼ਰ ਨਾ ਆਈਆ। ਸਰਬ ਦਾ ਦਾਤਾ ਸ੍ਰੀ ਭਗਵਾਨ, ਸਚਖੰਡ ਬੈਠਾ ਸੱਚਾ ਮਾਹੀਆ। ਖੇਲੇ ਖੇਲ ਆਪ ਮਹਾਨ, ਖੇਲਣਹਾਰ ਨਜ਼ਰ ਨਾ ਆਈਆ। ਨਿਰਗੁਣ ਸਰਗੁਣ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਸੁਤ ਜਣਾਈਆ। ਸ਼ਬਦ ਸੁਤ ਕਰ ਅਸੀਸ, ਪ੍ਰਭ ਅੱਗੇ ਸੀਸ ਝੁਕਾਇੰਦਾ। ਸਾਹਿਬ ਸੁਲਤਾਨ ਤੇਰੀ ਸਦਾ ਅਸੀਸ, ਦੋਏ ਜੋੜ ਵਾਸਤਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਿਆਂ ਹਦੀਸ, ਸਾਚਾ ਮੰਤਰ ਇਕ ਪੜ੍ਹਾਇੰਦਾ। ਤੇਰਾ ਨਾਉਂ ਸਦਾ ਅਤੀਤ, ਦਰ ਘਰ ਸਾਚਾ ਇਕ ਵਖਾਇੰਦਾ। ਤੇਰਾ ਸੋਹਲਾ ਢੋਲਾ ਨਿਰਗੁਣ ਗੀਤ, ਲੱਖ ਚੁਰਾਸੀ ਆਤਮ ਪਰਮਾਤਮ ਮੇਲ ਮਿਲਾਇੰਦਾ। ਤੇਰਾ ਖੇਲ ਸਦਾ ਅਨਡੀਠ, ਨਜ਼ਰ ਕਿਸੇ ਨਾ ਆਇੰਦਾ। ਮੇਰੀ ਨੰਗੀ ਹੋਣ ਨਾ ਦੇਵੀਂ ਪੀਠ, ਇਕ ਤੇਰੀ ਓਟ ਤਕਾਇੰਦਾ। ਤੂੰ ਸੱਜਣ ਸਾਹਿਬ ਮੀਤ, ਮਿੱਤਰ ਪਿਆਰਾ ਇਕ ਅਖਵਾਇੰਦਾ। ਧਰਨੀ ਧਰਤ ਧਵਲ ਚਲਾਵਾਂ ਰੀਤ, ਤੇਰਾ ਨਾਉਂ ਸਿਫ਼ਤ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਬਦ ਸੁਤ ਸੁਤ ਦੁਲਾਰਾ ਨਿਉਂ ਨਿਉਂ ਕਰੇ ਦਰ ਨਿਮਸਕਾਰਾ, ਬਣ ਬਰਦਾ ਸੀਸ ਝੁਕਾਇੰਦਾ। ਹਉਂ ਬਰਦਾ ਦਰਵੇਸ਼, ਦਰ ਤੇਰੇ ਅਲਖ ਜਗਾਈਆ। ਤੂੰ ਸਾਹਿਬ ਸੁਲਤਾਨ ਨਰੇਸ਼, ਬੇਅੰਤ ਤੇਰੀ ਵਡਿਆਈਆ। ਸੇਵਾ ਲਾਵਾਂ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਹੁਕਮੀ ਹੁਕਮ ਇਕ ਮਨਾਈਆ। ਫੇਰ ਵਸਾਵਾਂ ਤੇਰਾ ਦੇਸ, ਦਹਿ ਦਿਸ਼ਾ ਖੋਜ ਖੁਜਾਈਆ। ਨਿਰਗੁਣ ਸਰਗੁਣ ਧਰਾਂ ਵੇਸ, ਵੇਸ ਅਵੱਲੜਾ ਵਡ ਵਡਿਆਈਆ। ਪਾਰਬ੍ਰਹਮ ਬ੍ਰਹਮ ਕਰ ਪਰਵੇਸ਼, ਅਵਤਾਰ ਗੁਰ ਗੁਰ ਰੂਪ ਵਟਾਈਆ। ਧੁਰ ਦੀ ਬਾਣੀ ਸਚ ਸੰਦੇਸਾ ਤੇਰਾ ਲਿਖਾਂ ਲੇਖ, ਮਹਿਮਾ ਅਕਥ ਕਥ ਅਲਾਈਆ। ਮੈਂ ਤੇਰਾ ਤੂੰ ਮੇਰਾ ਤੂੰ ਮੈਨੂੰ ਲਈਂ ਵੇਖ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਜੁਗਾ ਜੁਗੰਤਰ ਲੱਖ ਚੁਰਾਸੀ ਅੰਦਰ ਕਰਾਂ ਹੇਤ, ਨਿਤ ਨਵਿਤ ਰਾਹ ਤਕਾਈਆ। ਜੁਗ ਚੌਕੜੀ ਖੇਲੇਂ ਖੇਡ, ਬਣ ਖਡਾਰੀ ਖੇਲ ਰਚਾਈਆ। ਤੇਰਾ ਕੋਇ ਨਾ ਪਾਏ ਭੇਤ, ਅਭੇਵ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਝੋਲੀ ਡਾਹੀਆ। ਸ੍ਰੀ ਭਗਵਾਨ ਦਇਆ ਕਮਾਇੰਦਾ। ਸੁਤ ਸ਼ਬਦ ਸਮਝਾਇੰਦਾ। ਇਕੋ ਰਾਹ ਵਖਾਇੰਦਾ। ਇਕੋ ਮਕਾਨ ਬਣਾਇੰਦਾ। ਇਕੋ ਨਾਮ ਜਪਾਇੰਦਾ। ਇਕੋ ਧਿਆਨ ਲਗਾਇੰਦਾ। ਇਕੋ
ਰਾਗ ਸੁਣਾਇੰਦਾ। ਇਕੋ ਸਾਕ ਬਣਾਇੰਦਾ। ਇਕੋ ਵਾਕ ਅਲਾਇੰਦਾ। ਇਕੋ ਤਾਕ ਖੁਲ੍ਹਾਇੰਦਾ। ਇਕੋ ਘਾਟ ਬੁਝਾਇੰਦਾ। ਇਕੋ ਵਾਟ ਮੁਕਾਇੰਦਾ। ਇਕੋ ਜ਼ਾਤ ਬਣਾਇੰਦਾ। ਇਕੋ ਦਾਤ ਵਰਤਾਇੰਦਾ। ਇਕੋ ਸਾਥ ਨਿਭਾਇੰਦਾ। ਇਕੋ ਨਾਥ ਅਖਵਾਇੰਦਾ। ਇਕੋ ਜਾਗ ਖੁਲ੍ਹਾਇੰਦਾ। ਇਕੋ ਵੈਰਾਗ ਉਪਜਾਇੰਦਾ। ਇਕੋ ਮੰਤਰ ਪੜ੍ਹਾਇੰਦਾ। ਸੋਹੰ ਰੂਪ ਸਮਝਾਇੰਦਾ। ਸ਼ਬਦ ਸੁਤ ਸੇਵਾ ਲਾਇੰਦਾ। ਅਬਿਨਾਸ਼ੀ ਅਚੁਤ ਵੇਖ ਵਖਾਇੰਦਾ। ਰੁੱਤ ਬਸੰਤੀ ਆਪ ਸੁਹਾਇੰਦਾ। ਜੋਤ ਨਿਰੰਜਣ ਡਗਮਗਾਇੰਦਾ। ਚਰਨ ਧੂੜ ਮਜਣ ਇਕ ਕਰਾਇੰਦਾ। ਸੱਜਣ ਸਾਹਿਬ ਇਕੋ ਨਜ਼ਰੀ ਆਇੰਦਾ। ਰਾਗ ਨਾਦ ਤਰਜ਼ ਤਾਲ ਇਕ ਵਜਾਇੰਦਾ। ਜਨ ਭਗਤਾਂ ਵੇਖ ਵਖਾਇੰਦਾ। ਲਾਸ਼ਰੀਕ ਰਾਹ ਚਲਾਇੰਦਾ। ਬੇਨਜ਼ੀਰ ਫੇਰਾ ਪਾਇੰਦਾ। ਸਚ ਤਸਵੀਰ ਆਪ ਪਰਗਟਾਇੰਦਾ। ਤਦਬੀਰ ਆਪਣੇ ਹੱਥ ਰਖਾਇੰਦਾ। ਤਕਦੀਰ ਸਭ ਦੀ ਆਪ ਬਦਲਾਇੰਦਾ। ਤਕਸੀਰ ਆਪ ਮੇਟ ਮਿਟਾਇੰਦਾ। ਸ਼ਰਅ ਜ਼ੰਜੀਰ ਆਪ ਬਣਾਇੰਦਾ। ਬ੍ਰਹਮਾਵੇਤਾ ਆਪ ਪੜ੍ਹਾਇੰਦਾ। ਚਾਰੇ ਵੇਦਾਂ ਆਪ ਮਿਟਾਇੰਦਾ। ਸ਼ਾਸਤਰ ਸਿਮਰਤ ਪੁਰਾਨ ਪੌਣਾ ਪਾਇੰਦਾ। ਗੀਤਾ ਗਿਆਨ ਖੋਜ ਖੁਜਾਇੰਦਾ। ਅੰਜੀਲ ਕੁਰਾਨ ਪੜਦਾ ਲਾਹਿੰਦਾ। ਖਾਣੀ ਬਾਣੀ ਵਡ ਵਡਿਆਇੰਦਾ। ਸ਼ਬਦੀ ਰੂਪ ਗੁਰ ਸਮਝਾਇੰਦਾ। ਸ਼ਾਹੋ ਭੂਪ ਇਕੋ ਨਜ਼ਰੀ ਆਇੰਦਾ। ਸਚਖੰਡ ਦਵਾਰੇ ਸੋਭਾ ਪਾਇੰਦਾ। ਜੁਗ ਕਰਨੀ ਕਰ ਵਖਾਇੰਦਾ। ਤੇਈ ਅਵਤਾਰਾਂ ਰਾਹ ਜਣਾਇੰਦਾ। ਭਗਤ ਭਗਵਾਨ ਆਪ ਉਠਾਇੰਦਾ। ਸੰਤ ਸਾਜਨ ਮੇਲ ਮਿਲਾਇੰਦਾ । ਕੰਤ ਇਕੋ ਨਜ਼ਰੀ ਆਇੰਦਾ। ਰੰਗ ਬਸੰਤ ਇਕ ਚੜ੍ਹਾਇੰਦਾ। ਹਉਮੇਂ ਹੰਗਤਾ ਗੜ੍ਹ ਤੁੜਾਇੰਦਾ। ਗੁਰਮੁਖਾਂ ਪੜਦਾ ਆਪੇ ਲਾਹਿੰਦਾ। ਬੰਦ ਕਵਾੜ ਖੁਲ੍ਹਾਇੰਦਾ । ਗੁਰਸਿਖ ਸੋਏ ਮਾਤ ਉਠਾਇੰਦਾ। ਦੁਰਮਤ ਮੈਲ ਧੋਏ, ਪਤਤ ਪੁਨੀਤ ਕਰਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੰਡ ਵੰਡਾਇੰਦਾ। ਖਾਣੀ ਬਾਣੀ ਰਾਹ ਜਣਾਇੰਦਾ । ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਖੇਲ ਖਲਾਇੰਦਾ। ਰਾਜ ਰਾਜਾਨ ਸਾਹ ਸੁਲਤਾਨ ਸੀਸ ਜਗਦੀਸ ਤਾਜ ਟਿਕਾਇੰਦਾ। ਰਾਉਂ ਰੰਕ ਊਚ ਨੀਚ ਜਗਤ ਜੁਗਤ ਵੰਡ ਵੰਡਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰੇ ਆਦਿ ਜੁਗਾਦਿ, ਜੁਗ ਜੁਗ ਵੱਡੀ ਵਡਿਆਈਆ। ਲੇਖਾ ਜਾਣ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਆਪਣੇ ਵਿਚ ਛੁਪਾਈਆ। ਦੋ ਜਹਾਨਾਂ ਵੱਜੇ ਨਾਦ, ਪੁਰੀ ਲੋਅ ਆਪ ਜਣਾਈਆ। ਚੌਦਾਂ ਲੋਕ ਖੇਲ ਤਮਾਸ਼, ਪਰਲੋਕ ਖੋਜ ਖੁਜਾਈਆ। ਚੌਦਾਂ ਤਬਕ ਬਣਾਏ ਸ਼ਾਖ਼, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ। ਆਪਣੀ ਕਰਨੀ ਕਰੇ ਕਰਤਾ ਪੁਰਖ, ਪੁਰਖੋਤਮ ਵਡ ਵਡਿਆਈਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਸਰਗੁਣ ਦੇਵੇ ਦਰਸ, ਆਤਮ ਪਰਮਾਤਮ ਹੋਏ ਸਹਾਈਆ। ਅੰਮ੍ਰਿਤ ਮੇਘ ਆਤਮ ਦਾਨ ਦੇਵੇ ਬਰਸ, ਝਿਰਨਾ ਨਿਝਰ ਇਕ ਝਿਰਾਈਆ। ਜੁਗ ਚੌਕੜੀ ਲਾਹਵੇ ਕਰਜ਼, ਮਕਰੂਜ਼ ਰਹਿਣ ਕੋਇ ਨਾ ਪਾਈਆ। ਸਾਹਿਬ ਸੁਲਤਾਨ ਪੂਰਾ ਕਰੇ ਆਪਣਾ ਫ਼ਰਜ਼, ਫ਼ਰਜ਼ੀ ਕਾਰ ਨਾ ਕੋਇ ਸਮਝਾਈਆ। ਸਦਾ ਸਦਾ ਸਦ ਰੱਖੇ ਆਪਣੀ ਗ਼ਰਜ਼, ਗ਼ਫ਼ਲਤ ਵਿਚ ਕਦੇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕੇ ਗਏ ਅਰਜ਼, ਦੋਏ ਜੋੜ ਆਰਜ਼ੂ ਇਕ ਜਣਾਈਆ। ਖਾਣੀ ਬਾਣੀ ਰਾਗ ਨਾਦ ਤੇਰਾ ਗੌਂਦੇ
ਰਾਗ ਨਾਦ ਤਾਲ ਤਰਜ਼, ਤਲਵਾੜਾ ਤੇਰਾ ਨਜ਼ਰ ਕਿਸੇ ਨਾ ਆਈਆ। ਗੁਰਦੇਵ ਸੰਤ ਸੱਜਣ ਭਗਤ ਭਗਵੰਤ ਗੁਰਮੁਖ ਗੁਰਸਿਖ ਗੁਰ ਗੁਰ ਸਿਖਿਆ ਦੇ ਦੇ ਗਏ ਵਰਜ, ਵਾਹਦ ਇਕੋ ਨਾਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੀ ਆਪ ਕਮਾਈਆ। ਆਪਣੀ ਕਰਨੀ ਕਰੇ ਪੁਰਖ ਅਕਾਲ, ਅਕਲ ਕਲਾ ਅਖਵਾਇੰਦਾ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਧਰਮ ਦਵਾਰਾ ਇਕ ਖੁਲ੍ਹਾਇੰਦਾ। ਜੁਗ ਚੌਕੜੀ ਹੋ ਦਿਆਲ, ਦੀਨਨ ਆਪਣੇ ਗਲੇ ਲਗਾਇੰਦਾ। ਮਾਰਗ ਮੰਤਰ ਨਾਮ ਤੱਤ ਬ੍ਰਹਮ ਮਤ ਰਾਹ ਦੱਸ ਸੁਖਾਲ, ਸਾਚੇ ਧੰਦੇ ਆਪੇ ਲਾਇੰਦਾ। ਸਤਿਗੁਰ ਪੂਰਾ ਨਿਰਗੁਣ ਸਰਗੁਣ ਸੂਰਾ ਨਾਤਾ ਤੋੜ ਕਾਲ ਮਹਾਂਕਾਲ, ਬੇਹਾਲ ਆਪਣੇ ਚਰਨ ਬਹਾਇੰਦਾ। ਆਦਿ ਅੰਤ ਜੁਗਾ ਜੁਗੰਤ ਸ੍ਰੀ ਭਗਵੰਤ ਧੁਰ ਦਾ ਕੰਤ ਆਪਣਾ ਬਚਨ ਕਰੇ ਪੂਰਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦਰਸ ਮੰਗਦੇ ਰਹੇ ਦਰ ਹਜ਼ੂਰਾ, ਹਜ਼ਰਤ ਇਕੋ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਨਰ ਨਰੇਸ਼ਾ ਏਕੰਕਾਰਾ ਆਪ ਜਣਾਇੰਦਾ। ਸਚ ਸੰਦੇਸਾ ਏਕੰਕਾਰ, ਨਿਰਗੁਣ ਆਪਣਾ ਆਪ ਜਣਾਈਆ। ਧੁਰ ਫ਼ਰਮਾਨਾ ਸੁਣੋ ਖੋਲ੍ਹ ਕਿਵਾੜ, ਖ਼ਾਲਕ ਖ਼ਲਕ ਆਪ ਜਣਾਈਆ। ਨੇਤਰ ਖੋਲ੍ਹੋ ਵਿਸ਼ਨ ਬ੍ਰਹਮਾ ਸ਼ਿਵ ਹੋਵੋ ਬੇਦਾਰ, ਆਲਸ ਨਿੰਦਰਾ ਰਿਹਾ ਗਵਾਈਆ। ਗੁਰ ਅਵਤਾਰ ਕਰੋ ਵਿਚਾਰ, ਵਿਚਲਾ ਭੇਵ ਰਿਹਾ ਖੁਲ੍ਹਾਈਆ। ਪੀਰ ਪੈਗ਼ੰਬਰ ਕਰੋ ਗੁਫ਼ਤਾਰ, ਗੁਫ਼ਤ ਸ਼ੁਨੀਦ ਮੁਰਸ਼ਦ ਮੁਰੀਦ ਆਪਣਾ ਪੜਦਾ ਲਾਹੀਆ। ਭਗਤ ਭਗਵਾਨ ਕਰੋ ਯਾਦ, ਸੁਣੇ ਫ਼ਰਯਾਦ, ਜਿਸ ਰਚਨਾ ਰਚੀ ਆਦਿ, ਅੰਤਮ ਨਿਰਗੁਣ ਵੇਖਣ ਆਈਆ। ਸਾਚੇ ਸੰਤ ਮੰਨੋ ਕੰਤ ਪੂਰਨ ਭਗਵੰਤ, ਲੇਖਾ ਜਾਣੇ ਜੀਵ ਜੰਤ, ਲੱਖ ਚੁਰਾਸੀ ਵਿਚ ਸਮਾਈਆ। ਧਿਆਨ ਕਰੋ ਗੁਰਮੁਖ ਦੂਈ ਦਵੈਤ ਮਿਟਾਓ ਦੁੱਖ, ਮਾਇਆ ਮਮਤਾ ਮਿਟੇ ਭੁੱਖ, ਸਫਲ ਹੋਏ ਮਾਤ ਕੁੱਖ, ਸੁਖ ਸਤਿਗੁਰ ਇਕੋ ਨਜ਼ਰੀ ਆਈਆ। ਗੁਰਸਿਖ ਚਰਨ ਜਾਏ ਝੁਕ ਅੱਗੇ ਪੈਂਡਾ ਜਾਏ ਮੁੱਕ, ਨਜ਼ਰੀ ਆਏ ਜੋ ਬੈਠਾ ਲੁਕ, ਆਤਮ ਅੰਤਰ ਪੜਦਾ ਲਾਹੀਆ। ਲੱਖ ਚੁਰਾਸੀ ਲਏ ਪੁੱਛ, ਖ਼ਾਲੀ ਹੱਥ ਰੋਵਣ ਕੋਲ ਨਾ ਕੁਛ, ਨਾਤਾ ਤੁਟਿਆ ਸਚ ਸੁੱਚ, ਕੂੜੀ ਕਿਰਿਆ ਜਗਤ ਕੁੜਮਾਈਆ। ਬਿਨ ਗੋਬਿੰਦ ਸੱਚਾ ਨਜ਼ਰ ਨਾ ਆਏ ਕੋਈ ਪੁੱਤ, ਖੇਲੇ ਖੇਲ ਅਬਿਨਾਸ਼ੀ ਅਚੁੱਤ, ਕਲਜੁਗ ਵੇਖੇ ਮੌਲੀ ਰੁੱਤ, ਰੁੱਤ ਰੁਤੜੀ ਆਪ ਮਹਿਕਾਈਆ। ਨਿਰਗੁਣ ਦਾਤਾ ਪਏ ਉਠ, ਭਗਤਾਂ ਉਪਰ ਜਾਏ ਤੁਠ, ਅੰਮ੍ਰਿਤ ਜਾਮ ਦੇਵੇ ਘੁੱਟ, ਆਵਣ ਜਾਵਣ ਜਾਏ ਛੁੱਟ, ਲੱਖ ਚੁਰਾਸੀ ਫੰਦ ਕਟਾਈਆ। ਕਲਜੁਗ ਜੜ੍ਹ ਦੇਵੇ ਪੁੱਟ, ਸ਼ੌਹ ਦਰਯਾਏ ਦੇਵੇ ਸੁੱਟ, ਮੁੜ ਕੇ ਫੇਰ ਨਾ ਸਕੇ ਉਠ, ਸਤਿਜੁਗ ਬੱਚਾ ਲਏ ਜਗਾਈਆ। ਕੂੜੀ ਕਿਰਿਆ ਕੱਢੇ ਕੁੱਟ, ਨਾਰ ਦੁਹਾਗਣ ਵੱਢੇ ਗੁੱਤ, ਬਚਿਆ ਰਹੇ ਨਾ ਕੋਈ ਕਿਸੇ ਗੁੱਠ, ਨੌਂ ਖੰਡ ਪ੍ਰਿਥਮੀ ਸੱਤ ਦੀਪ ਦਹਿ ਦਿਸ਼ਾ ਵੇਖ ਵਖਾਈਆ। ਸਤਿਗੁਰ ਪੂਰਾ ਪੁਰਖ ਅਕਾਲ ਦੀਨ ਦਿਆਲ ਸ਼ਹਿਨਸ਼ਾਹ ਸ਼ੇਰ ਇਕੋ ਪਏ ਬੁੱਕ, ਸਭ ਦਾ ਭੰਨੇ ਖ਼ਾਕੀ ਚੰਮ ਬੁੱਤ, ਖ਼ਾਲੀ ਵਖਾਏ ਇਕੋ ਠੁਠ, ਠੋਕਰ ਸਭ ਨੂੰ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਇਕੋ ਏਕ ਨਜ਼ਰੀ ਆਈਆ । ਇਕੋ ਇਕ ਨਜ਼ਰੀ ਆਵੇਗਾ। ਪਾਰਬ੍ਰਹਮ ਪ੍ਰਭ ਵੇਸ ਵਟਾਵੇਗਾ। ਜੋਤੀ ਜਾਮਾ ਮਾਤ ਪਾਵੇਗਾ। ਸਚ ਸਲੋਕੀ ਰਾਗ ਸੁਣਾਵੇਗਾ। ਕੋਟਨ ਕੋਟੀ ਬ੍ਰਹਿਮੰਡ ਚਰਨਾਂ ਹੇਠ ਰਖਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਕੁਰਲਾਵੇਗਾ। ਹਰਿ ਕਾ ਭੇਵ ਕਿਸੇ ਨਾ ਆਵੇਗਾ। ਨਿਰਗੁਣ ਸਰਗੁਣ ਵੇਖ ਵਖਾਵੇਗਾ। ਅਵਗੁਣ ਕੂੜ ਪਾਰ ਕਰਾਵੇਗਾ । ਗੁਣਵੰਤਾ ਗੁਣ ਰਾਹ ਜਣਾਵੇਗਾ।
ਗ਼ਰੀਬ ਨਿਮਾਣਿਆਂ ਪੁਕਾਰ ਸੁਣ, ਫੜ ਬਾਂਹੋਂ ਗਲੇ ਲਗਾਵੇਗਾ। ਵਡ ਹੰਕਾਰੀਆਂ ਵਡ ਜਰਵਾਣਿਆਂ ਨਿਸ਼ਾਨ ਮਿਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਵੇਗਾ। ਆਪਣਾ ਖੇਲ ਕਰੇਗਾ। ਪ੍ਰਭ ਕਿਸੇ ਕੋਲੋਂ ਨਾ ਡਰੇਗਾ। ਸਾਚੇ ਤਖ਼ਤ ਆਪੇ ਚੜ੍ਹੇਗਾ । ਸਿਰ ਜਗਦੀਸ ਤਾਜ ਧਰੇਗਾ। ਨਾ ਜਨਮੇ ਗਾ ਨਾ ਮਰੇਗਾ। ਜੋ ਚਾਹੇ ਸੋ ਕਰੇਗਾ। ਬਿਨ ਖੰਡਿਉਂ ਤੀਰ ਕਮਾਨੋਂ ਲੜੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਅੱਖਰ ਨਾਮ ਪੜ੍ਹੇਗਾ। ਇਕੋ ਅੱਖਰ ਪੜ੍ਹਾਵਾਂਗਾ। ਸਾਚਾ ਖੇਲ ਕਰਾਵਾਂਗਾ। ਗੁਰ ਅਵਤਾਰ ਨਾਲ ਰਲਾਵਾਂਗਾ। ਪੀਰ ਪੈਗ਼ੰਬਰ ਪੜਦਾ ਲਾਹਵਾਂਗਾ। ਨੂਰ ਇਕੋ ਨਜ਼ਰੀ ਆਵਾਂਗਾ। ਜ਼ਹੂਰ ਆਪਣਾ ਸਚ ਦਰਸਾਵਾਂਗਾ। ਕੂੜਾ ਫ਼ਤੂਰ ਅੰਤ ਮਿਟਾਵਾਂਗਾ। ਗ਼ਰੂਰ ਗ਼ੁਰਬਤ ਖ਼ਾਕ ਮਿਲਾਵਾਂਗਾ। ਬੇਕਸੂਰ ਸਰਬ ਬਚਾਵਾਂਗਾ। ਦਸਤੂਰ ਇਕ ਵਖਾਵਾਂਗਾ। ਕਲਜੁਗ ਜ਼ਰੂਰ ਖਪਾਵਾਂਗਾ। ਸ਼ਾਹ ਗ਼ਫ਼ੂਰ ਇਕੋ ਨੈਣ ਖੁਲ੍ਹਾਵਾਂਗਾ। ਮੁਖੀਆ ਮੁਖ ਕਰਾਵਾਂਗਾ। ਸ਼ਮਸ ਆਪਣੀ ਜੋਤ ਰਲਾਵਾਂਗਾ। ਸ਼ਮਾ ਇਕੋ ਦੀਪ ਜਗਾਵਾਂਗਾ। ਚੌਦਾਂ ਲੋਕਾਂ ਤਮਾਂ ਮਿਟਾਵਾਂਗਾ। ਮੁਹੰਮਦ ਨੇਤਰ ਨੈਣਾਂ ਨਾਲ ਮਿਲਾਵਾਂਗਾ। ਈਸਾ ਉਂਗਲੀਆਂ ਉਤੇ ਨਚਾਵਾਂਗਾ। ਮੂਸਾ ਡਿਗਾ ਫੇਰ ਹਲਾਵਾਂਗਾ। ਤੇਈ ਅਵਤਾਰ ਪਿਛਲਾ ਕੀਤਾ ਸਭ ਵਖਾਵਾਂਗਾ। ਨਾਨਕ ਨਿਰਗੁਣ ਆਪਣਾ ਰੰਗ ਚੜ੍ਹਾਵਾਂਗਾ। ਗੋਬਿੰਦ ਡੰਕਾ ਸਚ ਵਜਾਵਾਂਗਾ। ਰਾਉ ਰੰਕ ਉਠਾਵਾਂਗਾ। ਬ੍ਰਹਿਮੰਡ ਖੰਡ ਸਮਝਾਵਾਂਗਾ। ਸ੍ਰਿਸ਼ਟ ਸਬਾਈ ਰਾਹੇ ਪਾਵਾਂਗਾ। ਚਾਰ ਵਰਨ ਅਠਾਰਾਂ ਬਰਨ ਜ਼ਾਤ ਪਾਤ ਖਪਾਵਾਂਗਾ। ਪੁਰਖ ਅਕਾਲ ਦੀਨ ਦਿਆਲ ਸਾਚੀ ਸਰਨ ਦ੍ਰਿਸ਼ਟ ਇਸ਼ਟ ਇਕ ਜਣਾਵਾਂਗਾ। ਪਰਵਰਦਿਗਾਰ ਸਾਂਝਾ ਯਾਰ ਨੂਰ ਇਲਾਹੀ ਇਕੋ ਨੂਰ ਧਰਾਵਾਂਗਾ। ਰਾਮ ਰਮੱਯਾ ਕਰ ਪਿਆਰ, ਸਚ ਘਨੱਯਾ ਮੁਕੰਦ ਮਨੋਹਰ ਲੱਖਮੀ ਨਰਾਇਣ ਬੰਸਰੀ ਨਾਮ ਸੁਣਾਵਾਂਗਾ। ਸ਼ਬਦ ਸੁਤ ਬਾਲਾ ਨਿੱਕਾ ਵੱਡਾ ਛੋਹਰ, ਰੂਪ ਅਨੂਪ ਆਪ ਜਣਾਵਾਂਗਾ। ਕਲਜੁਗ ਕੂੜ ਕੁੜਿਆਰਾ ਅੰਤਮ ਰੋੜ੍ਹ ਲੋਹੜਾ ਘਰ ਘਰ ਪਿਆ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਜੁਗ ਦੀ ਪਿਛਲੀ ਕੀਤੀ, ਵਰਨ ਗੋਤ ਦੀ ਜਗਤ ਰੀਤੀ, ਮੰਦਰ ਮਸੀਤੀ ਸ਼ਿਵਦਵਾਲੇ ਮੱਠ ਭੇਵ ਚੁਕਾਵਾਂਗਾ। ਗੁਰ ਅਵਤਾਰ ਵੇਖਣ ਨੈਣ, ਅੰਤ ਨੈਨਨ ਨੈਣ ਦਰਸਾਈਆ। ਕਲਜੁਗ ਅੰਤ ਅੰਧੇਰੀ ਰੈਣ, ਸਾਚਾ ਚੰਦ ਨਜ਼ਰ ਨਾ ਆਈਆ। ਨਾਤਾ ਤੁਟਿਆ ਭਾਈ ਭੈਣ, ਮਾਤ ਪਿਤ ਪੂਤ ਨਾ ਕੋਇ ਵਡਿਆਈਆ। ਰਸਨਾ ਜਿਹਵਾ ਨਾਮ ਸਾਰੇ ਕਹਿਣ, ਹਿਰਦੇ ਹਰਿ ਨਾ ਕੋਇ ਵਸਾਈਆ। ਸਾਹਿਬ ਸਤਿਗੁਰ ਦੀਨ ਦਿਆਲ ਅਬਿਨਾਸ਼ੀ ਕਰਤਾ ਮਿਲਿਆ ਨਾ ਸੱਜਣ ਸੈਣ, ਕੂੜਾ ਨਾਤਾ ਜਗਤ ਬੰਧਾਈਆ। ਚਾਰ ਕੁੰਟ ਦਹਿ ਦਿਸ਼ਾ ਨੌਂ ਖੰਡ ਸੱਤ ਦੀਪ ਲੱਖ ਚੁਰਾਸੀ ਜਮ ਕੀ ਫਾਸੀ ਲਾੜੀ ਮੌਤ ਖਾਏ ਡੈਣ, ਕਾਲ ਆਪਣਾ ਕਾਲ ਵਖਾਈਆ। ਭਗਤ ਭਗਵੰਤ ਸਾਚੇ ਸੰਤ ਗੁਰਮੁਖ ਸੱਜਣ ਵਿਰਲੇ ਰਹਿਣ, ਜਿਨ੍ਹਾਂ ਰਹਿਬਰ ਮਿਲਿਆ ਸੱਚਾ ਮਾਹੀਆ। ਸ਼ਾਹ ਸੁਲਤਾਨ ਰਾਜ ਰਾਜਾਨ ਜੰਗਲ ਜੂਹ ਉਜਾੜ ਪਹਾੜ ਸਮੁੰਦ ਸਾਗਰ ਡੂੰਘੀ ਕੰਦਰ ਔਝੜ ਰਾਹੇ ਪੈਣ, ਸਾਚਾ ਰਾਹ ਨਜ਼ਰ ਨਾ ਆਈਆ। ਨੇਤਰ ਖੋਲ੍ਹਣ ਵੇਖਣ ਉਚਾ ਨਜ਼ਰ ਨਾ ਆਏ ਜਿਸ ਦੀ ਸਿਫ਼ਤ ਵੇਦ ਪੁਰਾਨ ਕਹਿਣ, ਜੋ ਭਾਣਾ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਵ ਨੌਂ ਚਾਰ ਚੌਕੜ ਕੋਟਨ ਕੋਟ ਕਾਲ ਹੁਕਮੇ ਅੰਦਰ ਬਿਤਾਈਆ। ਗੁਰ ਅਵਤਾਰ ਖੋਲ੍ਹ ਅੱਖ, ਅੱਖ ਰਹੇ ਬਦਲਾਈਆ।
ਪੁਰਖ ਅਕਾਲ ਲੱਖ ਚੁਰਾਸੀ ਭਾਂਡੇ ਸੱਖ, ਨਾਨਕ ਸ਼ਬਦ ਨਾ ਕੋਇ ਕਮਾਈਆ। ਸਾਚਾ ਮਾਰਗ ਆਏ ਦੱਸ, ਵਰਨ ਬਰਨ ਨਾ ਕੋਇ ਲੜਾਈਆ। ਮਨ ਵਾਸਨਾ ਕਰੋ ਵਸ, ਆਤਮ ਪਰਮਾਤਮ ਮੇਲ ਮਿਲਾਈਆ। ਸ੍ਰੀ ਭਗਵਾਨ ਸਾਚਾ ਜਸ, ਦੂਜੀ ਸਿਫ਼ਤ ਨਾ ਕੋਇ ਸਾਲਾਹੀਆ। ਕਲਜੁਗ ਜੀਵ ਸਾਰੇ ਗਏ ਨੱਠ, ਸਾਚਾ ਹੁਕਮ ਨਾ ਕੋਇ ਮਨਾਈਆ। ਨਾਤਾ ਜੁੜਿਆ ਤੱਤ ਅੱਠ, ਨਵ ਦਰ ਦਰ ਹਲਕਾਈਆ। ਨਾਉਂ ਨਿਰੰਕਾਰ ਨਾ ਲਿਆ ਰਟ, ਰੱਟਾ ਪਿਆ ਜਗਤ ਲੋਕਾਈਆ। ਦੂਈ ਦਵੈਤ ਵੱਜਾ ਫੱਟ, ਪੱਟੀ ਨਾਮ ਨਾ ਕੋਇ ਬੰਧਾਈਆ। ਦੀਨ ਮਜ਼੍ਹਬ ਝਗੜਾ ਹੱਟ, ਸੌਦਾ ਹੱਟ ਨਾ ਕੋਇ ਵਖਾਈਆ। ਧਰਮ ਜੜ ਦਿਤੀ ਕੱਟ, ਅਧਰਮ ਰਿਹਾ ਲਹਿਰਾਈਆ। ਸਾਧ ਸੰਤ ਧੀਆਂ ਭੈਣਾਂ ਰਹੇ ਤੱਕ, ਨੇਤਰ ਗਿਆਨ ਨਾ ਕੋਇ ਖੁਲ੍ਹਾਈਆ। ਰਾਜ ਰਾਜਾਨਾਂ ਸੱਚੇ ਸਾਹਿਬ ਉਤੇ ਪਿਆ ਸ਼ੱਕ, ਸ਼ਿਕਵਾ ਕੋਇ ਨਾ ਪੂਰ ਕਰਾਈਆ। ਕੂੜੀ ਮਾਇਆ ਕਹਿਣ ਸਾਡਾ ਹੱਕ, ਹਕੀਕਤ ਸਮਝੇ ਨਾ ਕੋਇ ਰਾਈਆ। ਕਾਇਆ ਚੋਲਾ ਚੀਥੜ ਰਿਹਾ ਫਟ, ਨਾਮ ਸੂਈ ਨਾਲ ਨਾ ਕੋਇ ਸਵਾਈਆ। ਪੀਰ ਪੈਗ਼ੰਬਰ ਪਿਛੇ ਵੇਖਣ ਹਟ, ਅੱਗੇ ਚਰਨ ਨਾ ਕੋਇ ਉਠਾਈਆ। ਕਲਮਾ ਨਬੀ ਰਸੂਲ ਜੋ ਆਏ ਦੱਸ, ਕਾਇਨਾਤ ਸਮਝਾਈਆ। ਅੰਤਮ ਸਾਰੇ ਹੋਏ ਬੇਵਸ, ਬਿਹਬਲ ਉਮਤ ਰਹੀ ਕੁਰਲਾਈਆ। ਸਦੀ ਸਦੀਵੀ ਰਾਹ ਤੱਕ, ਅੱਖੀਂ ਨੀਵੀਂ ਧਿਆਨ ਰਖਾਈਆ। ਬੂਟਾ ਰਿਹਾ ਪੱਕ, ਮੁਹੰਮਦ ਪੱਕੀ ਤਰਾਂ ਗਿਆ ਸਮਝਾਈਆ। ਸਦੀ ਚੌਧਵੀਂ ਪਰਵਰਦਿਗਾਰ ਸਚ ਅਮਾਮ ਹੋਏ ਪਰਗਟ, ਇਕੋ ਨੂਰ ਜ਼ਹੂਰ ਇਲਾਹੀਆ। ਵੇਖਣਹਾਰਾ ਹਸਨ ਹੁਸੈਨ ਦੀ ਰੱਤ, ਹੁਸਨ ਸਭ ਦਾ ਦਏ ਗਵਾਈਆ। ਮੁੱਲਾ ਸ਼ੇਖ਼ ਮਸਾਇਕ ਮਾਰੀ ਜਾਏ ਮਤ, ਮਸਲਾ ਹਲ ਨਾ ਕੋਇ ਕਰਾਈਆ। ਕੂੜੀ ਕਿਰਿਆ ਵਿਚ ਜਾਣ ਫਸ, ਫ਼ਤਵਾ ਸਭ ਦੇ ਉਤੇ ਲਾਈਆ। ਕਰੇ ਨਬੇੜਾ ਹੱਕ ਹੱਕ, ਅਦਲ ਆਦਲ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਕਰਾਈਆ। ਕਲਜੁਗ ਅੰਤਮ ਆਵਾਂਗਾ। ਸਾਚੀ ਖੇਲ ਕਰਾਵਾਂਗਾ। ਪਿਛਲਾ ਲੇਖਾ ਪੂਰਾ ਕਰ ਵਖਾਵਾਂਗਾ। ਭਰਮ ਭੁਲੇਖਾ ਕਢਾਵਾਂਗਾ। ਦੇਸ ਪਰਦੇਸਾਂ ਫੇਰਾ ਪਾਵਾਂਗਾ। ਜਗਤ ਨਰੇਸ਼ਾਂ ਆਪ ਉਠਾਵਾਂਗਾ। ਨਾਮ ਸੰਦੇਸਾ ਇਕ ਸੁਣਾਵਾਂਗਾ। ਕਲਜੁਗ ਕੂੜਾ ਭੁਲੇਖਾ ਮੇਟ ਮਿਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰ ਆਪ ਪੜ੍ਹਾਵਾਂਗਾ। ਪੀਰ ਪੈਗ਼ੰਬਰ ਪੜ੍ਹਨਗੇ। ਦਰ ਦਵਾਰੇ ਖੜਨਗੇ। ਨਿਰਭੈ ਕੋਲੋਂ ਡਰਨਗੇ। ਚਰਨੀ ਸੀਸ ਧਰਨਗੇ। ਤੋਬਾ ਤੋਬਾ ਕਰਨਗੇ। ਜੀਂਵਦੇ ਹੀ ਮਰਨਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕੋ ਸਰਨੀ ਪੜਨਗੇ। ਸਾਚੀ ਸਰਨ ਪਾਵਾਂਗਾ । ਕਲਮਾ ਇਕ ਦ੍ਰਿੜਾਵਾਂਗਾ। ਉਲਮਾ ਆਪ ਸਮਝਾਵਾਂਗਾ। ਆਲਮ ਇਕ ਰਖਾਵਾਂਗਾ। ਕਾਲਮ ਇਕ ਬਣਾਵਾਂਗਾ। ਆਦਮ ਆਪ ਦਰਸਾਵਾਂਗਾ। ਪਵਣ ਹਵਾ ਜਣਾਵਾਂਗਾ। ਅਵਣ ਗਵਣ ਵੇਖ ਵਖਾਵਾਂਗਾ। ਸਾਚਾ ਦਾਮਨ ਇਕ ਪਕੜਾਵਾਂਗਾ। ਜ਼ਾਮਨ ਹੋ ਕੇ ਫੇਰਾ ਪਾਵਾਂਗਾ। ਰਾਮ ਰਹੀਮ ਲੇਖ ਜਣਾਵਾਂਗਾ। ਕਾਦਰ ਕਰੀਮ ਨਜ਼ਰੀ ਆਵਾਂਗਾ। ਮੁਕਾਮ ਅਜ਼ੀਮ ਸ਼ਾਨ ਇਕ ਜਣਾਵਾਂਗਾ। ਸਾਚੀ ਤਾਅਜ਼ੀਮ ਇਕ ਰਖਾਵਾਂਗਾ। ਆਲਮੀਨ ਆਦਤ ਇਕੋ ਪਾਵਾਂਗਾ। ਮੁਬੀਨ ਮੁਹੱਬਤ ਇਕ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚੌਦਾਂ ਤਬਕਾਂ ਕੁੰਡਾ ਲਾਹਵਾਂਗਾ। ਚੌਦਾਂ ਤਬਕਾਂ ਖੋਲ੍ਹਾਂਗਾ। ਇਕੋ ਕਲਮਾ ਬੋਲਾਂਗਾ। ਆਦਿ ਅੰਤ ਕਦੇ ਨਾ ਡੋਲਾਂਗਾ। ਉਮਤ ਉਮਤੀ ਆਪੇ ਰੋਲਾਂਗਾ। ਸਾਚੇ ਕੰਡੇ ਤੋਲਾਂਗਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਖਾਂ ਖੇਲ ਪੜਦੇ ਉਹਲੇ ਦਾ। ਪੜਦਾ ਉਹਲਾ ਨਕ਼ਾਬ ਪੋਸ਼, ਸਚ ਮਹਿਬੂਬ ਆਪ ਉਠਾਈਆ। ਮੁਕਾਮੇ ਹੱਕ ਪੂਰਾ ਕਰੇ ਸ਼ੌਕ, ਸ਼ੌਹਰ ਬਣੇ ਬੇਪਰਵਾਹੀਆ। ਵੇਖਣਹਾਰਾ ਕਿਲਾ ਕੋਟ, ਕੋਟਨ ਕੋਟ ਵੇਸ ਵਟਾਈਆ। ਅਗੰਮ ਅਥਾਹ ਬੇਪਰਵਾਹ ਹੱਕ ਨਗਾਰੇ ਲਾ ਚੋਟ, ਸਦਾ ਬਾਂਗ ਆਵਾਜ਼ ਇਕ ਸ਼ਨਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਕੱਲ, ਹਰਿ ਵੱਡਾ ਵਡ ਵਡਿਆਈਆ। ਪਰਗਟ ਹੋ ਅਛਲ ਅਛੱਲ, ਵਲ ਛਲ ਆਪਣੀ ਧਾਰ ਜਣਾਈਆ। ਨਿਰਗੁਣ ਜੋਤ ਸ਼ਬਦ ਆਪੇ ਰਲ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸਚ ਸੰਦੇਸਾ ਰਿਹਾ ਘੱਲ, ਸ਼ਬਦੀ ਰਾਗ ਅਲਾਈਆ। ਵਸਣਹਾਰਾ ਜਲ ਥਲ, ਸਮੁੰਦ ਸਾਗਰ ਖੋਜ ਖੁਜਾਈਆ। ਲਹਿਣਾ ਦੇਣਾ ਚੁਕਾਏ ਅੱਜ ਕੱਲ, ਕਲ ਕਾਤੀ ਮੇਟ ਮਿਟਾਈਆ। ਦੋ ਜਹਾਨ ਜਾਇਣ ਹੱਲ, ਧਰਨੀ ਧਰਤ ਧਵਲ ਟਿਕਣ ਨਾ ਪਾਈਆ। ਸ਼ਾਹ ਸੁਲਤਾਨ ਜਗਤ ਆਸਣ ਕੋਈ ਨਾ ਬਹੇ ਮੱਲ, ਸੀਸ ਤਾਜ ਨਾ ਕੋਇ ਰਖਾਈਆ। ਕੂੜੀ ਕਿਰਿਆ ਖ਼ਾਕ ਜਾਣਾ ਰਲ, ਹਰਿ ਖ਼ਾਕੀ ਖ਼ਾਕ ਮਿਲਾਈਆ। ਸਚ ਪਰਕਾਸ਼ ਦੀਪਕ ਇਕੋ ਜਾਣਾ ਬਲ, ਅਗਿਆਨ ਅੰਧੇਰ ਮਿਟਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨਾਂ ਮਿਲੇ ਇਕੋ ਫਲ, ਫਲ ਅੰਮ੍ਰਿਤ ਨਾਮ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਸਨੇਹੁੜਾ ਇਕੋ ਨਾਮ ਸੁਣਾਈਆ। ਸਚ ਸਨੇਹੁੜਾ ਸੁਣੋ ਗੀਤ, ਹਰਿ ਗੋਬਿੰਦ ਆਪ ਜਣਾਇੰਦਾ। ਅੰਤਮ ਨਾਤਾ ਤੁਟਣਾ ਮੰਦਰ ਮਸੀਤ, ਥਿਰ ਕੋਇ ਰਹਿਣ ਨਾ ਪਾਇੰਦਾ। ਪੁਰਖ ਅਕਾਲ ਨਿਰਵੈਰ ਇਕੋ ਰਹੇ ਅਤੀਤ, ਮਹੱਲ ਅਟੱਲ ਸੋਭਾ ਪਾਇੰਦਾ। ਜੁਗ ਚੌਕੜੀ ਲਏ ਜੀਤ, ਜੀਵਣ ਜੁਗਤ ਆਪਣੇ ਹੱਥ ਰਖਾਇੰਦਾ। ਕਲਜੁਗ ਔਧ ਰਹੀ ਬੀਤ, ਰਫ਼ਤਾ ਰਫ਼ਤਾ ਪੰਧ ਮੁਕਾਇੰਦਾ। ਨਿਰਗੁਣ ਲੇਖਾ ਜਾਣੇ ਹਸਤ ਕੀਟ, ਕੀਟ ਕੀਟਾਂ ਫੋਲ ਫੁਲਾਇੰਦਾ। ਕਰਵਟ ਬਦਲ ਬਦਲੇ ਪੀਠ, ਮੁਖ ਆਪਣਾ ਆਪ ਭਵਾਇੰਦਾ। ਜਨ ਭਗਤਾਂ ਸੀਨਾ ਕਰੇ ਠਾਂਡਾ ਸੀਤ, ਸੀਤਲ ਧਾਰ ਇਕ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣਾ ਹੁਕਮ ਮਨਾਇੰਦਾ। ਸੱਚਾ ਹੁਕਮ ਮਨਾਵੇਗਾ। ਹਾਕਮ ਇਕ ਅਖਵਾਵੇਗਾ। ਆਤਮ ਆਪ ਸਮਝਾਵੇਗਾ। ਪਰਮਾਤਮ ਮੇਲ ਮਿਲਾਵੇਗਾ। ਜ਼ਾਤ ਪਾਤ ਖਪਾਵੇਗਾ। ਅੰਮ੍ਰਿਤ ਬੂੰਦ ਪਿਆਵੇਗਾ। ਗੋਬਿੰਦ ਮੇਲ ਮਿਲਾਵੇਗਾ। ਸਗਲੀ ਚਿੰਦ ਗਵਾਵੇਗਾ। ਨਿੰਦਕ ਨਿੰਦਿਆ ਮੁਖ ਨਾ ਕੋਇ ਰਖਾਵੇਗਾ। ਸੁਤ ਅਨਾਦੀ ਸਰਬ ਬਣਾਵੇਗਾ। ਬ੍ਰਹਮ ਬ੍ਰਹਿਮਾਦੀ ਖ਼ੁਸ਼ੀ ਜਣਾਵੇਗਾ। ਆਦਿ ਜੁਗਾਦੀ ਰੰਗ ਚੜ੍ਹਾਵੇਗਾ। ਸੰਮਤ ਬੀਸ ਉਨੀਸ ਅੰਤ ਖਪਾਵੇਗਾ। ਅੱਲਾ ਰਾਣੀ ਸਿਰ ਤੋਂ ਲੱਥੇ ਚੁੰਨੀ, ਮੀਂਢੀ ਖੁਲ੍ਹੀ ਆਪ ਵਖਾਵੇਗਾ। ਨਾਤਾ ਤੁੱਟੇ ਮੁਸਲਮ ਸੁੰਨੀ, ਸੀਸ ਸਭ ਦੇ ਹੁਕਮ ਜਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਵਖਾਵੇਗਾ। ਏਕਾ ਹੁਕਮ ਸੁਣਾਏਗਾ। ਅੱਗੇ ਸੀਸ ਨਾ ਕੋਇ ਉਠਾਏਗਾ। ਸ਼ਾਹ ਸੁਲਤਾਨ ਚਰਨੀ ਲਾਏਗਾ। ਬੀਸ ਬੀਸਾ ਖ਼ੁਸ਼ੀ ਮਨਾਏਗਾ। ਨਵ ਨੌਂ ਇਕੋ ਨਜ਼ਰੀ ਆਏਗਾ। ਚਾਰ ਚਾਰ ਗੰਢ ਪਵਾਏਗਾ। ਪੰਜ ਪੰਜ ਆਵਾਜ਼ ਲਗਾਏਗਾ। ਛੇ ਛੇ ਘਰ ਵਖਾਏਗਾ। ਸੱਤ ਸੱਤ ਨਾਦ ਸੁਣਾਏਗਾ। ਅਠ ਅਠ ਖੋਜ ਖੁਜਾਏਗਾ। ਨਵ ਨੌਂ ਪੰਧ ਮੁਕਾਏਗਾ। ਦੱਸ ਦੱਸ ਮੇਲ ਮਿਲਾਏਗਾ। ਦਸ ਇਕ ਗੰਢ ਪਵਾਏਗਾ । ਦਸ
ਦੋ ਵੰਡ ਵੰਡਾਏਗਾ। ਦਸ ਤਿੰਨ ਖੰਡ ਖੰਡ ਕਰਾਏਗਾ। ਦਸ ਚਾਰ ਚੰਡ ਪਰਚੰਡ ਚਮਕਾਏਗਾ। ਦਸ ਪੰਜ ਸੂਰਾ ਸਰਬੰਗ ਹੋ ਜਾਏਗਾ। ਦਸ ਛੇ ਦੂਈ ਦਵੈਤੀ ਕੰਧ ਢਾਹੇਗਾ। ਦਸ ਸੱਤ ਰੁੱਤੀ ਰੁੱਤ ਵੇਖ ਵਖਾਏਗਾ। ਦਸ ਅੱਠ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਰ ਘਰ ਜਾ ਆਪ ਸਮਝਾਏਗਾ। ਦਸ ਨੌਂ ਸ੍ਰਿਸ਼ਟ ਸਬਾਈ ਦੇਵੇ ਭੌਂ, ਬਚਿਆ ਕੋਇ ਰਹਿਣ ਨਾ ਪਾਏਗਾ। ਦਸ ਦਸ ਬੀਸ ਕਿਸੇ ਛਤਰ ਨਾ ਝੁੱਲੇ ਸੀਸ, ਮਾਇਆ ਰਾਣੀ ਖ਼ਾਲੀ ਖੀਸ, ਰਾਜ ਰਾਜਾਨਾਂ ਘਰ ਘਰ ਮੰਗਣ ਡਾਹੇਗਾ। ਕਲਜੁਗ ਹੋਏ ਅੰਧੇਰਾ ਤਾਰੀਕ, ਸ੍ਰਿਸ਼ਟ ਸਬਾਈ ਬਣੇ ਸ਼ਰੀਕ, ਬਣ ਵਿਚੋਲਾ ਸ਼ਿਰਕਤ ਨਾ ਕੋਇ ਮਿਟਾਏਗਾ। ਕੂੜੀ ਸਿਆਸਤ ਜਾਏ ਪੀਸ, ਕਰੇ ਖੇਲ ਆਪ ਜਗਦੀਸ ਜਗਤ ਜੁਗਤੀ ਇਕ ਜਣਾਏਗਾ। ਹੁਕਮ ਦੇਵੇ ਸਾਹਿਬ ਠੀਕ, ਜਿਸ ਦੀ ਈਸਾ ਮੂਸਾ ਮੁਹੰਮਦ ਕਰਦੇ ਗਏ ਉਡੀਕ, ਨਾਨਕ ਗੋਬਿੰਦ ਦੱਸਦੇ ਗਏ ਪ੍ਰੀਤ, ਸੋ ਪ੍ਰੀਤੀਵਾਨ ਫੇਰਾ ਪਾਏਗਾ। ਜਿਸ ਨੂੰ ਲੱਭਦੇ ਮੰਦਰ ਮਸੀਤ, ਜਿਸ ਦਾ ਅੰਮ੍ਰਿਤ ਪੀਂਦੇ ਲਾ ਝੀਕ, ਜਿਸ ਨੂੰ ਮਿਲਿਆਂ ਦੋ ਜਹਾਨ ਲੈਣ ਜੀਤ, ਸੋ ਜਗਤ ਨਾਤਾ ਤੋੜ ਤੁੜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸਾਚੇ ਪੌੜੇ ਚੜ੍ਹ ਚੜ੍ਹ ਸੋਭਾ ਪਾਏਗਾ। ਸਾਚਾ ਪੌੜਾ ਵੇਖੇ ਚੌਥਾ, ਚੌਥੇ ਜੁਗ ਭੇਵ ਖੁਲ੍ਹਾਈਆ। ਪਿਛਲਾ ਲੇਖਾ ਕਰੇ ਥੋਥਾ, ਥੋਥੀ ਮਤ ਗਵਾਈਆ। ਅੱਗੇ ਸਭ ਨੂੰ ਦੇਵੇ ਸੱਚਾ ਮੌਕਾ, ਧੁਰ ਫ਼ਰਮਾਨਾ ਹੁਕਮ ਜਣਾਈਆ। ਕਿਸੇ ਨਾਲ ਨਾ ਕਰੇ ਧੋਖਾ, ਧੋਖੇ ਵਿਚ ਆਪ ਕਦੇ ਨਾ ਆਈਆ। ਸਤਿਜੁਗ ਮਾਰਗ ਦੱਸੇ ਸੌਖਾ, ਸੁੱਤਿਆਂ ਲਏ ਜਗਾਈਆ। ਨਿਰਗੁਣ ਨਿਰਗੁਣ ਹੋ ਕੇ ਦੇਵੇ ਹੋਕਾ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੜ੍ਹਨਹਾਰਾ ਚੌਥੀ ਮੰਜ਼ਲ, ਮਜ਼ਾ ਇਕੋ ਇਕ ਦਰਸਾਈਆ। ਚੌਥੀ ਮੰਜ਼ਲ ਵੇਖੋ ਮਜ਼ਾ, ਮਜ਼ਲੂਮਾਂ ਆਪ ਜਣਾਇੰਦਾ। ਕਲਜੁਗ ਜ਼ਾਲਮ ਜ਼ੁਲਮ ਦੇਵਣ ਵਾਲਾ ਸਜ਼ਾ, ਸਾਹਿਬ ਆਪਣਾ ਖੇਲ ਕਰਾਇੰਦਾ। ਸਭ ਦੇ ਸਿਰ ਤੇ ਕੂਕੇ ਕਜ਼ਾ, ਕਾਲ ਆਪਣਾ ਡੰਕ ਵਜਾਇੰਦਾ। ਕਲਜੁਗ ਘਰ ਘਰ ਕਰਦਾ ਗਜਾ, ਸਚ ਸੁੱਚ ਕਿਸੇ ਘਰ ਰਹਿਣ ਨਾ ਪਾਇੰਦਾ। ਭੁੱਖਾ ਨੰਗਾ ਫਿਰਦਾ ਭੱਜਾ, ਵਾਹੋ ਦਾਹੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੰਧ ਆਪ ਮੁਕਾਇੰਦਾ। ਸਾਚਾ ਪੰਧ ਮੁਕਾਏ ਸਾਹਿਬ ਸੁਲਤਾਨ, ਸੋ ਪੁਰਖ ਨਿਰੰਜਣ ਵੱਡੀ ਵਡਿਆਈਆ। ਨਿਰਗੁਣ ਦਾਤਾ ਹੋ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਈਸਾ ਮੂਸਾ ਮੁਹੰਮਦ ਨਾਤਾ ਤੁਟੇ ਅੰਜੀਲ ਕੁਰਾਨ, ਮਸਲਾ ਇਕੋ ਇਕ ਜਣਾਈਆ। ਸ਼ਰਅ ਰਹੇ ਨਾ ਕੋਇ ਸ਼ੈਤਾਨ, ਸ਼ਰੀਅਤ ਆਪਣੇ ਵਿਚ ਛੁਪਾਈਆ। ਇਕ ਦਰਸਾਏ ਸਚ ਈਮਾਨ, ਅਮਾਮ ਇਕੋ ਨਜ਼ਰੀ ਆਈਆ। ਨਿਰਵੈਰ ਦੇ ਪੈਗ਼ਾਮ, ਕਹਿਰ ਕਲਜੁਗ ਦਏ ਗਵਾਈਆ। ਸ਼ਾਇਰ ਕਰੇ ਨਾ ਕੋਇ ਬਿਆਨ, ਸਿਫ਼ਤ ਸਿਫ਼ਤ ਨਾ ਕੋਇ ਸਾਲਾਹੀਆ। ਅਲਫ਼ ਯੇ ਨਾ ਪਾਏ ਮੁਕਾਮ, ਬੇਮੁਕਾਮ ਬੇਪਰਵਾਹੀਆ। ਨੁਕਤਾ ਨੂਨ ਨਾ ਕੋਇ ਹੈਰਾਨ, ਐਨ ਅੱਖ ਨਾ ਕੋਇ ਖੁਲ੍ਹਾਈਆ। ਗ਼ਫ਼ਲਤ ਵਿਚ ਹੋਏ ਗ਼ਲਤਾਨ, ਗ਼ਾਲਬ ਕੂੜੀ ਕਿਰਿਆ ਸਿਰ ਤੇ ਛਾਈਆ। ਮਸਕਰਾ ਬਣਿਆ ਨਾਲ ਸ਼ੈਤਾਨ, ਨਟੂਆ ਆਪਣਾ ਨਾਚ ਨਚਾਈਆ। ਪੰਜੇ ਵਕਤ ਨਿਮਾਜ਼ ਨਿਮਾਜ਼ੀ ਸਕੇ ਨਾ ਕੋਇ ਪਹਿਚਾਨ, ਨੂਰ ਨਜ਼ਰ ਕਿਸੇ ਨਾ ਆਈਆ। ਬਿਨ ਮੁਰਸ਼ਦ ਬਿਨ ਕਲਮੇ ਸਾਰੇ ਹੋਏ ਹਰਾਮ, ਰਹਿਮਾਨ ਨਜ਼ਰ ਕੋਇ ਨਾ ਪਾਈਆ। ਪੀਰ ਪੈਗ਼ੰਬਰ ਦੇਵਣ ਆਪ ਬਿਆਨ, ਬੇਵਾ ਹੋਈ ਸਰਬ ਲੋਕਾਈਆ। ਖ਼ਾਵੰਦ ਦਿਸੇ ਨਾ ਕਿਸੇ ਨਾਲ, ਖ਼ੌਂਤ ਕੰਤ ਨਾ ਕੋਇ ਹੰਢਾਈਆ। ਨਜ਼ਰ ਆਏ ਨਾ ਨਾਰ ਰਕਾਨ ਜੋਬਨ ਮਤੀ,
ਆਪਣੇ ਪਤੀ ਪਰਮ ਪੁਰਖ ਧਿਆਨ ਲਗਾਈਆ। ਚਰਨ ਕਵਲ ਨਾ ਕੋਈ ਸਤੀ, ਰੱਤ ਸੁਕਾਏ ਨਾ ਕੋਇ ਰੱਤੀ, ਪਲੰਘ ਰੰਗੀਲਾ ਨਾ ਕੋਇ ਹੰਢਾਈਆ। ਅਲਫ਼ ਆਰਫ਼ਾਂ ਪੜ੍ਹੀ ਨਾ ਕੋਇ ਪੱਟੀ, ਯੇ ਯੁਕਤੀ ਕੋਈ ਨਾ ਦੱਸੀ, ਮੁਫ਼ਤੋ ਮੁਫ਼ਤੀ ਆਪਣਾ ਆਪ ਗਏ ਗਵਾਈਆ। ਕਲਜੁਗ ਅੰਤਮ ਅੱਲਾ ਰਾਣੀ ਚਤਰ ਸੁਘੜ ਸਵਾਣੀ ਹੋਈ ਹੱਕੀ ਬੱਕੀ, ਨੇਤਰ ਨੈਣ ਨੈਣ ਸ਼ਰਮਾਈਆ। ਪਰਵਰਦਿਗਾਰ ਸਾਂਝਾ ਯਾਰ ਸਭ ਦੀ ਜੜ ਰਿਹਾ ਪੱਟੀ, ਉਖੇੜਾ ਇਕੋ ਇਕ ਲਗਾਈਆ। ਚੌਦਾਂ ਤਬਕ ਦਿਸਣ ਖ਼ਾਲੀ ਹੱਟੀ, ਹਟਵਾਣਾ ਨਜ਼ਰ ਕੋਇ ਨਾ ਆਈਆ। ਹੱਥ ਵਿਚ ਲੈ ਕੇ ਮੌਲੀ ਅੱਟੀ, ਤੰਦ ਤੰਦ ਨਾਲ ਤੁੜਾਈਆ। ਮੱਕੇ ਕਾਅਬਿਉਂ ਆਈ ਨੱਠੀ, ਥਲਾਂ ਵਿਚ ਦੇਂਦੀ ਦਰਦ ਦੁਹਾਈਆ। ਮੇਰੀ ਪਤ ਕਿਸੇ ਨਾ ਰੱਖੀ, ਸਿਰ ਸਾਲੂ ਨਾ ਕੋਇ ਟਿਕਾਈਆ। ਚਾਰੋਂ ਕੁੰਟ ਮਾਰੀ ਗਈ ਮਤੀ, ਮਤਵਾਲੀ ਹੋਈ ਲੋਕਾਈਆ। ਮੈਨੂੰ ਵੇਖ ਕੇ ਪੈਂਦੀ ਗ਼ਸ਼ੀ, ਸੁਰਤ ਸੰਬਲ ਨਾ ਸਕਾਂ ਰਾਈਆ। ਜਿਸ ਦੇ ਬਿਰਹੋਂ ਵੈਰਾਗ ਵਿਚ ਤੜਫਦੀ ਰਹੀ ਮੱਛੀ, ਸੋ ਸਮੁੰਦ ਆਪਣਾ ਨੀਰ ਨਾ ਕੋਇ ਪਿਆਈਆ। ਮੈਂ ਕੋਝੀ ਕਮਲੀ ਹੋਈ ਕੱਚੀ, ਕੁਚੀਲ ਆਪਣਾ ਆਪ ਨਜ਼ਰੀ ਆਈਆ। ਕਿਉਂ ਮੇਰੀ ਉਮਤ ਨਾ ਰਹੀ ਸੱਚੀ, ਭੁਲਿਆ ਬੇਪਰਵਾਹੀਆ। ਮੈਂ ਦਰ ਦਰ ਜਾ ਕੇ ਨੱਚੀ, ਮੁਖ ਆਪਣਾ ਘੁੰਗਟ ਲਾਹੀਆ। ਕਿਸੇ ਮਸਜਦ ਰਹਿਣਾ ਨਾ ਦੀਵਾ ਬੱਤੀ, ਕਬਰਸਤਾਨ ਦੇਣ ਦੁਹਾਈਆ। ਬਿਨ ਪਰਵਰਦਿਗਾਰ ਖੱਟੀ ਕਿਸੇ ਨਾ ਖੱਟੀ, ਖਟਕਾ ਘਰ ਘਰ ਰਹੀ ਜਣਾਈਆ। ਵੇਖੋ ਦੋਜ਼ਖ਼ ਬਹਿਸ਼ਤ ਦੋ ਜਹਾਨ ਤਪਦੀ ਭੱਠੀ, ਭਾਣਾ ਹਰਿ ਜੂ ਰਿਹਾ ਵਰਤਾਈਆ। ਕਿਸੇ ਦੀ ਰਹਿਣੀ ਨਹੀਂ ਪੰਜ ਤੱਤ ਮਟੀ, ਮਟਕਾ ਸਭ ਦਾ ਭੰਨ ਵਖਾਈਆ। ਪੀਰ ਪੈਗ਼ੰਬਰ ਵੇਖੋ ਖ਼ਾਲੀ ਹੱਥੀਂ, ਨੇਤਰ ਨੈਣਾਂ ਨੀਰ ਵਹਾਈਆ। ਗਲ ਪਾ ਪੱਲੂ ਵਾਸਤਾ ਰਹੇ ਘੱਤੀ, ਬਣ ਬਰਦੇ ਸਯਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਆਪਣਾ ਖੇਲ ਵਰਤਾਈਆ। ਪੀਰ ਪੈਗ਼ੰਬਰ ਤੱਕਣ ਰਾਹ, ਨੈਣ ਨੈਣ ਧਿਆਨ ਲਗਾਇਆ। ਅੱਲਾ ਰਾਣੀ ਹੋਈ ਬੇਪਨਾਹ, ਦਰ ਨਜ਼ਰ ਕੋਇ ਨਾ ਆਇਆ। ਬਖ਼ਸ਼ੇ ਕੋਈ ਨਾ ਜਗਤ ਗੁਨਾਹ, ਉਮਤ ਲਏ ਨਾ ਕੋਇ ਬਚਾਇਆ। ਹੋਣਾ ਪਏ ਸਰਬ ਫਨਾਹ, ਫਤਵਾ ਸਾਦਰ ਆਪ ਕਰਾਇਆ। ਚਾਰ ਕੁੰਟ ਹੋਏ ਹੈਰਾਨ, ਹਰਿ ਕਾ ਭੇਵ ਕਿਸੇ ਨਾ ਆਇਆ। ਮੁੱਲਾ ਸ਼ੇਖ਼ ਹੋਏ ਪਰੇਸ਼ਾਨ, ਪਰੇਸ਼ਾਨੀ ਨਾ ਕੋਇ ਗਵਾਇਆ। ਮਿਲਿਆ ਹੱਕ ਨਾ ਕੋਇ ਈਮਾਨ, ਆਦਮ ਰੂਪ ਨਾ ਕੋਇ ਜਣਾਇਆ। ਭੁਲਿਆ ਹਜ਼ਰਤ ਇਕ ਪੈਗ਼ਾਮ, ਬੀੜਾ ਕਿਸੇ ਨਾ ਆਤਮ ਉਠਾਇਆ। ਨਿਰਗੁਣ ਬਦਲੇ ਅੰਤ ਨਜ਼ਾਮ, ਨਗ਼ਮਾ ਇਕੋ ਨਾਮ ਸੁਣਾਇਆ। ਪਿਛਲਾ ਰਹੇ ਨਾ ਕੋਇ ਮੁਕਾਮ, ਹੁਕਮ ਇਕੋ ਇਕ ਦਰਸਾਇਆ। ਲੇਖਾ ਚੁਕੇ ਜਗਤ ਤਮਾਮ, ਤੁਖ਼ਮ ਸਭ ਦਾ ਦਏ ਮਿਟਾਇਆ। ਪਰਗਟ ਹੋ ਸ੍ਰੀ ਭਗਵਾਨ, ਭਾਣਾ ਆਪਣਾ ਰਿਹਾ ਜਣਾਇਆ। ਚੌਦਾਂ ਲੋਕ ਮਿਟੇ ਨਿਸ਼ਾਨ, ਨਿਸ਼ਾਨਾ ਇਕੋ ਇਕ ਦਰਸਾਇਆ। ਲੇਖਾ ਜਾਣ ਦੋ ਜਹਾਨ, ਦੋਏ ਦੋਏ ਧਾਰਾ ਰਾਹ ਵਖਾਇਆ। ਨੇਤਰ ਪੇਖੋ ਇਕੋ ਰਾਮ, ਘਰ ਘਰ ਬੈਠਾ ਨਜ਼ਰੀ ਆਇਆ। ਮੇਟੋ ਰੈਣ ਅੰਧੇਰੀ ਸ਼ਾਮ, ਸ਼ਮਾ ਇਕੋ ਨੂਰ ਰੁਸ਼ਨਾਇਆ। ਸਾਰੇ ਬਰਦੇ ਬਣੋ ਗ਼ੁਲਾਮ, ਬਰੀਖ਼ਾਨਾ ਦਏ ਵਖਾਇਆ। ਪੀਰ ਪੈਗ਼ੰਬਰ ਗੁਰ ਅਵਤਾਰ ਕਲਮਾ ਪੜ੍ਹੋ ਕਲਾਮ, ਨਾਮ ਸੋਹਲਾ ਇਕ ਜਣਾਇਆ। ਢੋਲਾ ਗਾਏ ਆਪ ਭਗਵਾਨ, ਪੜਦਾ ਉਹਲਾ ਦਏ ਉਠਾਇਆ। ਮੌਲਾ ਬਣੇ ਨੌਜਵਾਨ, ਨੌਬਤ ਆਪਣੇ ਨਾਮ ਵਜਾਇਆ। ਚੌਥੀ ਮੰਜ਼ਲ ਹੋ ਪਰਧਾਨ, ਚੌਥਾ ਘਰ ਦਏ ਦਸਾਇਆ। ਨਜ਼ਰੀ ਆਏ ਇਕੋ ਕਾਹਨ, ਗਹਿਰ ਗੰਭੀਰ ਵਡ ਵਡਿਆਇਆ।
ਪਹਿਲੀ ਚੇਤਰ ਦਿਵਸ ਮਹਾਨ, ਚੇਤਾ ਸਭ ਨੂੰ ਦਏ ਕਰਾਇਆ। ਲੇਖਾ ਲਿਖੇ ਆਪ ਜਣਾਏ ਸਚ ਵਿਧਾਨ, ਵਿਦਤ ਮਾਣ ਨਾ ਕੋਇ ਵਡਿਆਇਆ। ਅੰਤਮ ਝੁੱਲਣਾ ਇਕ ਨਿਸ਼ਾਨ, ਨਿਸ਼ਾਨਾ ਸਭ ਨੂੰ ਦਏ ਦਰਸਾਇਆ। ਸ਼ਾਹ ਸੁਲਤਾਨਾ ਚਰਨੀ ਡਿਗਣਾ ਆਣ, ਚਰਨ ਚਰਨੋਦਕ ਮੁਖ ਚੁਆਇਆ। ਰਾਸ਼ਟਰਪਤ ਦਏ ਪੈਗ਼ਾਮ, ਪਰਮ ਪੁਰਖ ਹੁਕਮ ਸੁਣਾਇਆ । ਪੰਚਮ ਜੇਠ ਮਿਲਣਾ ਪਏ ਨਾਲ ਭਗਵਾਨ, ਰਾਜ ਮੰਤਰੀ ਨਾਲ ਮਿਲਾਇਆ। ਘਰ ਦੱਸ ਕੇ ਆਵੇ ਅਗਲਾ ਬਿਆਨ, ਜਿਸ ਦਾ ਭੇਵ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਜੇਠ ਲੇਖਾ ਸਾਚਾ ਦਏ ਜਣਾਇਆ। ਪੰਚਮ ਜੇਠ ਦਿਲੀ ਦਵਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਭਾਰਤ ਖੰਡ ਰਹਿਣਾ ਖ਼ਬਰਦਾਰ, ਪਾਰਬ੍ਰਹਮ ਬ੍ਰਹਮ ਜਣਾਈਆ। ਮੰਤਰੀ ਮੰਡਲ ਰਹਿਣਾ ਤਿਆਰ, ਮੰਤਰ ਇਕੋ ਇਕ ਸਮਝਾਈਆ। ਜਿਸ ਅੰਤਮ ਸਭ ਦੀ ਪੌਣੀ ਸਾਰ, ਹੋਏ ਸਰਬ ਸਹਾਈਆ। ਕਲ ਕਲਕੀ ਲੈ ਅਵਤਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਲੁਕਿਆ ਰਹੇ ਨਾ ਅੰਤਮ ਵਾਰ, ਪੜਦਾ ਆਪਣਾ ਆਪ ਉਠਾਈਆ। ਜੋਤ ਸਰੂਪੀ ਕਰੇ ਨਾ ਕੋਇ ਗਰਿਫ਼ਤਾਰ, ਗਰਿਫ਼ਤ ਵਿਚ ਕਦੇ ਨਾ ਆਈਆ। ਦੋ ਜਹਾਨਾਂ ਆਪ ਮੁਖ਼ਤਿਆਰ, ਮੁਫ਼ਤ ਆਪਣਾ ਫੇਰਾ ਪਾਈਆ। ਕਲਜੁਗ ਕੂੜਾ ਮੇਟੇ ਵਿਕਾਰ, ਵਿਸ਼ਵ ਆਪਣਾ ਰਾਹ ਜਣਾਈਆ। ਪੰਡਤ ਪਾਂਧੇ ਲਏ ਉਠਾਲ, ਚੌਦਾਂ ਵਿਦਿਆ ਭੇਵ ਖੁਲ੍ਹਾਈਆ। ਲੇਖਾ ਜਾਣੇ ਦੀਨ ਦਿਆਲ, ਦੇਵਣਹਾਰਾ ਥਾਉਂ ਥਾਈਂਆ। ਮੇਲ ਮਿਲਾਏ ਸ਼ਾਹ ਕੰਗਾਲ, ਸ਼ਾਹ ਕੰਗਾਲ ਇਕੋ ਰੂਪ ਜਣਾਈਆ। ਸੁਣਨਹਾਰਾ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਰਹੇ ਭਾਲ, ਭਾਲਿਆਂ ਹੱਥ ਕਿਸੇ ਨਾ ਆਈਆ। ਈਸਾ ਮੂਸਾ ਮੁਹੰਮਦ ਸੁਰਤ ਲਏ ਸੰਭਾਲ, ਸਵਾਣੀ ਭੱਜੇ ਨਾ ਵਾਹੋ ਦਾਹੀਆ। ਨਾਨਕ ਗੋਬਿੰਦ ਭਵਿਖਤ ਵਾਕ ਲਏ ਪਾਲ, ਵਾਕਿਆ ਵੇਖੇ ਥਾਉਂ ਥਾਈਂਆ। ਖ਼ਾਕਾ ਖਿਚੇ ਬੇਮਿਸਾਲ, ਕਲਮ ਸ਼ਾਹੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥਾ ਮਹੱਲਾ ਇਕ ਇਕੱਲਾ ਏਕੰਕਾਰਾ ਇਕ ਜਣਾਈਆ। ਚੌਥੇ ਮੰਦਰ ਚੜ੍ਹ ਕੇ ਬੋਲੇ, ਅਨਬੋਲਤ ਭੇਵ ਜਣਾਈਆ। ਭਗਤ ਜਨਾਂ ਦਾ ਕੁੰਡਾ ਖੋਲ੍ਹੇ, ਆਤਮ ਪੜਦਾ ਦਏ ਉਠਾਈਆ। ਨਿਰਗੁਣ ਹੋ ਕੇ ਨਿਰਗੁਣ ਮੌਲੇ, ਮੌਲਾ ਨਜ਼ਰ ਕਿਸੇ ਨਾ ਆਈਆ। ਸੰਤਨ ਕਰੇ ਭਾਰ ਹੌਲੇ, ਭਾਰ ਆਪਣੇ ਕੰਧ ਉਠਾਈਆ। ਗੁਰਮੁਖਾਂ ਵਸੇ ਸਦਾ ਕੋਲੇ, ਕਵਲ ਨਾਭੀ ਅੰਮ੍ਰਿਤ ਝਿਰਨਾ ਆਪ ਝਿਰਾਈਆ। ਗੁਰਸਿਖ ਵੇਖੇ ਕਾਇਆ ਡੋਲੇ, ਮੁਖ ਘੁੰਗਟ ਪੜਦਾ ਲਾਹੀਆ। ਨਿਰਗੁਣ ਸਰਗੁਣ ਸੁਣਾਏ ਢੋਲੇ, ਸੋਹੰ ਇਕ ਪੜ੍ਹਾਈਆ। ਨਾੜ ਬਹੱਤਰ ਰੱਤ ਮੂਲ ਨਾ ਖੌਲੇ, ਸਾਂਤਕ ਸਤਿ ਸਤਿ ਕਰਾਈਆ। ਮਨ ਵਾਸਨਾ ਨਾ ਪਾਏ ਰੌਲੇ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਲੱਖ ਚੁਰਾਸੀ ਆਪੇ ਟੋਹ ਲਏ, ਘਰ ਘਰ ਬੈਠਾ ਮਾਹੀਆ। ਆਪਣੀ ਵਸਤ ਰੱਖੇ ਕੋਲੇ, ਜਿਸ ਭਾਵੇ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਚੇ ਮੰਦਰ ਫੇਰਾ ਪਾਈਆ। ਸਾਚੇ ਮੰਦਰ ਚੜ੍ਹੇ ਛੱਤ, ਹਰਿਜਨ ਛਾਤੀ ਨਾਲ ਲਗਾਇੰਦਾ। ਇਕੋ ਦੇਵੇ ਬ੍ਰਹਮ ਮਤ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਚਾਰ ਵਰਨ ਮਾਰਗ ਦੱਸ, ਚਾਰ ਯਾਰੀ ਪੰਧ ਗਵਾਇੰਦਾ। ਪੁਰਖ ਅਕਾਲ ਇਕੋ ਨਤ, ਸਾਚਾ ਨਾਤਾ ਜੋੜ ਜੁੜਾਇੰਦਾ। ਆਤਮ ਪਰਮਾਤਮ ਦੇਵੇ ਦਾਤ, ਦਾਤਾ ਦਾਨੀ ਝੋਲੀ ਪਾਇੰਦਾ। ਸ੍ਰਿਸ਼ਟ ਸਬਾਈ ਬਣੇ ਇਕ ਜਮਾਤ, ਇਕੋ ਪੱਟੀ ਆਪ ਸਮਝਾਇੰਦਾ। ਇਕੋ ਕਲਮ ਇਕ ਦਵਾਤ, ਇਕੋ ਸ਼ਾਹੀ ਪਾਣੀ ਮੇਲ ਮਿਲਾਇੰਦਾ। ਇਕੋ ਨੂਰ ਇਕੋ ਜ਼ਾਤ,
ਜ਼ਹੂਰ ਇਕੋ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਚ ਮਹੱਲੇ ਆਸਣ ਲਾਇੰਦਾ । ਉਚੀ ਛੱਤ ਦੇਵੇ ਸਾਂਤ, ਸਤਿ ਸਤਿ ਵਰਤਾਈਆ। ਗੁਰਮੁਖਾਂ ਕੱਢੇ ਭਰਮ ਭਰਾਂਤ, ਭਰਮ ਗੜ੍ਹ ਤੁੜਾਈਆ। ਨਜ਼ਰੀ ਆਏ ਇਕ ਅਬਿਨਾਸ਼, ਅਬਿਨਾਸ਼ੀ ਦਇਆ ਕਮਾਈਆ। ਪਹਿਲੀ ਚੇਤਰ ਸਭ ਦੀ ਪੂਰੀ ਕਰੇ ਖਾਹਸ਼, ਜੋ ਬੈਠੇ ਧਿਆਨ ਲਗਾਈਆ। ਜੂਠ ਝੂਠ ਕਰਕੇ ਫ਼ਾਸ ਫ਼ਾਸ, ਫ਼ੈਸਲਾ ਦੇਵੇ ਦੂਰ ਮੁਕਾਈਆ। ਨਜ਼ਰੀ ਆਏ ਸਾਖਿਆਤ, ਸਾਹਿਬ ਆਪਣਾ ਰੂਪ ਵਟਾਈਆ। ਸਚ ਸੰਦੇਸਾ ਦੱਸੇ ਇਕੋ ਬਾਤ, ਜ਼ਾਹਰ ਬਾਤਨ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਇਕ ਦਰਸਾਈਆ। ਉਚੇ ਮੰਦਰ ਖੋਲ੍ਹੇ ਨੈਣ, ਨੈਣ ਨੈਣ ਜਣਾਈਆ। ਸਾਹਿਬ ਸਤਿਗੁਰ ਆਏ ਲੈਣ, ਲਹਿਣਾ ਝੋਲੀ ਪਾਈਆ। ਹਰਿ ਸੰਗਤ ਵਿਚ ਦੱਸਣਾ ਬਹਿਣ, ਦੂਈ ਦਵੈਤੀ ਪੰਧ ਮੁਕਾਈਆ। ਗੁਰਮੁਖ ਨਾਤਾ ਭਾਈ ਭੈਣ, ਅੱਖ ਅੱਖ ਨਾ ਕੋਇ ਉਠਾਈਆ। ਸਤਿਗੁਰ ਸਰਨਾਈ ਗੁਰਸਿਖ ਢਹਿਣ, ਢਹਿ ਢਹਿ ਖ਼ੁਸ਼ੀ ਮਨਾਈਆ। ਅੰਤ ਨਾ ਖਾਏ ਲਾੜੀ ਮੌਤ ਡੈਣ, ਰਾਏ ਧਰਮ ਨਾ ਦਏ ਸਜ਼ਾਈਆ। ਸਾਹਿਬ ਸਤਿਗੁਰ ਆਏ ਲੈਣ, ਚਿਤਰ ਗੁਪਤ ਲੇਖਾ ਦਏ ਮੁਕਾਈਆ। ਸਾਚੇ ਘਰ ਗੁਰਮੁਖ ਬਹਿਣ, ਜਿਸ ਘਰ ਵੱਜੇ ਹਰਿ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਗਾਇਣ ਇਕੋ ਗਾਇਣ, ਗਹਿਰ ਗੰਭੀਰ ਖ਼ੁਸ਼ੀ ਮਨਾਈਆ। ਨਾ ਕੋਈ ਦਿਵਸ ਨਾ ਕੋਈ ਰੈਣ, ਸੂਰਜ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥਾ ਪਦ ਦਏ ਵਖਾਈਆ। ਗੁਰਮੁਖ ਵੇਖਣਾ ਚੌਥਾ ਪਦ, ਪਰਭਾਤੀ ਆਪ ਜਣਾਈਆ। ਜੁਗ ਜੁਗ ਵਿਛੜੇ ਲਏ ਸੱਦ, ਸੱਦਾ ਨਾਮ ਸੁਣਾਈਆ। ਕਲਜੁਗ ਕੂੜੀ ਕਿਰਿਆ ਪਾਰ ਕਰੋ ਹੱਦ, ਹਦੂਦ ਕੋਈ ਰਹਿਣ ਨਾ ਪਾਈਆ। ਪਾਰਬ੍ਰਹਮ ਦੀ ਇਕੋ ਯੱਦ, ਬ੍ਰਹਮ ਵੰਡ ਵੰਡਾਈਆ। ਜ਼ਾਤ ਪਾਤ ਊਚ ਨੀਚ ਖਹਿੜਾ ਦਿਓ ਛੱਡ, ਸ੍ਰੀ ਭਗਵਾਨ ਚਰਨ ਧਿਆਨ ਲਗਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਹੱਡ, ਜਗਤ ਵਿਦਿਆ ਕੰਮ ਕਿਸੇ ਨਾ ਆਈਆ। ਅੰਮ੍ਰਿਤ ਪੀਊ ਇਕੋ ਨਾਮ ਮਧ, ਮਧ ਪਿਆਲਾ ਦਿਓ ਰੁੜ੍ਹਾਈਆ। ਹਲਾਲੀ ਕੁਠਾ ਖਾਣਾ ਦਿਓ ਛੱਡ, ਝਟਕਾ ਝਟਕ ਨਾ ਕੋਇ ਕਰਾਈਆ। ਪ੍ਰਭ ਸੱਚੇ ਦਾ ਮਾਣੋ ਰਸ, ਜਿਸ ਰਸ ਵਿਚ ਬ੍ਰਹਮਾ ਵਿਸ਼ਨ ਸ਼ਿਵ ਸਮਾਈਆ । ਆਤਮ ਪਰਮਾਤਮ ਲੈ ਲਓ ਹੱਕ, ਹਿੱਸਾ ਆਪਣਾ ਅੰਤ ਵੰਡਾਈਆ। ਸ੍ਰੀ ਭਗਵਾਨ ਅੱਗੇ ਭਗਤੋ ਜਾਓ ਡਟ, ਆਪਣਾ ਬਲ ਵਖਾਈਆ। ਜਿੰਨਾਂ ਚਿਰ ਸਾਡੇ ਅੰਦਰ ਨਾ ਖੋਲ੍ਹੇਂ ਹੱਟ, ਆਪਣੀ ਸੇਵ ਕਮਾਈਆ। ਜੋਤ ਪਰਕਾਸ਼ ਨਾ ਹੋਵੇ ਲਟ ਲਟ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪੁਰਖ ਅਕਾਲ ਤੂੰ ਦੇਂਦਿਆ ਨਾ ਜਾਏਂ ਥੱਕ, ਤੇਰੇ ਘਰ ਤੋਟ ਨਾ ਰਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਵੇਂਹਦਿਆਂ ਗਏ ਥੱਕ, ਕਵਣ ਵੇਲਾ ਨਿਹਕਲੰਕ ਫੇਰਾ ਪਾਈਆ। ਕਲਜੁਗ ਜੀਵਾਂ ਕੋਲੋਂ ਫਿਰਦੇ ਬਚ ਬਚ, ਕੋਈ ਦੇਵੇ ਨਾ ਧੱਕਾ ਲਾਈਆ। ਬੌਹੜੀ ਦਰੋਹੀ ਖ਼ੁਦਾ ਦੀ ਪਰਵਰਦਿਗਾਰ ਕਿਸੇ ਦਵਾਰਿਉਂ ਮਿਲੇ ਨਾ ਸਚ, ਮੰਦਰ ਮਸਜਦ ਸ਼ਿਵਦਵਾਲੇ ਮੱਠ, ਕੂੜੀ ਕਿਰਿਆ ਕੁਕਰਮੀ ਕੁਕਰਮ ਕਮਾਈਆ। ਧੀਰਜ ਸੰਤੋਖ ਛੱਡਿਆ ਸਭ ਨੇ ਹਠ, ਵਿਭਚਾਰ ਰਹੇ ਕਮਾਈਆ। ਕਿਸੇ ਸੰਤ ਨਾ ਰਿਹਾ ਸਤਿ, ਸਤੀ ਨਾਰ ਨਾ ਕੋਇ ਜਣਾਈਆ। ਕਲਜੁਗ ਸਭ ਦੀ ਮਾਰੀ ਮਤ, ਮਤਵਾਲੀ ਹੋਈ ਜਗਤ ਲੋਕਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਹਾਕਮ ਮਦਿਰਾ ਹੱਥੀਂ ਪੀਣ ਗਟ ਗਟ, ਰਸਨਾ ਬੱਤੀ ਦੰਦ ਨਾਲ ਮਿਲਾਈਆ। ਫਿਰ ਉਚੀ ਕੂਕਣ ਪਾਰਬ੍ਰਹਮ ਦੀ ਜੜ੍ਹ ਦੇਈਏ ਪੱਟ, ਸਾਡੇ ਹੱਥ ਹੁਕਮ ਆਪਣਾ ਬਲ ਜਣਾਈਆ।
ਕੂੜੀ ਕਿਰਿਆ ਸੱਥਰ ਬੈਠੇ ਘੱਤ, ਵਿਸ਼ਾ ਸਚ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਇਕੋ ਮਾਰਗ ਦੇਵੇ ਲਾਈਆ। ਇਕੋ ਮਾਰਗ ਲਾਵੇਗਾ। ਹਰਿ ਸਾਜਣ ਸਚ ਮਿਲਾਵੇਗਾ। ਰਾਜਨ ਰਾਜ ਸਮਝਾਵੇਗਾ। ਕਾਜਨ ਕਾਜ ਰਚਾਵੇਗਾ। ਲਾਜਨ ਲਾਜ ਰਖਾਵੇਗਾ। ਨਾਚਨ ਨਾਚ ਨਚਾਵੇਗਾ। ਆਂਚਨ ਆਂਚ ਲਗਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਇਕੋ ਘਰ ਵਖਾਵੇਗਾ। ਜਨ ਭਗਤਾਂ ਇਕੋ ਘਰ ਵਖਾਵਾਂਗਾ। ਇਕੋ ਦਰ ਖੁਲ੍ਹਾਵਾਂਗਾ। ਇਕੋ ਨਰ ਜਣਾਵਾਂਗਾ। ਇਕੋ ਡਰ ਮੁਕਾਵਾਂਗਾ। ਇਕੋ ਸਰ ਨੁਹਾਵਾਂਗਾ। ਇਕੋ ਗੜ੍ਹ ਤੁੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹੱਲ ਅਟੱਲ ਇਕ ਰੁਸ਼ਨਾਵਾਂਗਾ। ਮਹੱਲ ਅਟੱਲ ਇਕ ਰੁਸ਼ਨਾਏਗਾ। ਨਿਹਚਲ ਧਾਮ ਸੁਹਾਏਗਾ। ਅਸਥਲ ਘਰ ਵਸਾਏਗਾ। ਥਿਰ ਘਰ ਸੋਭਾ ਪਾਏਗਾ। ਸਚਖੰਡ ਡੇਰਾ ਲਾਏਗਾ। ਸੋ ਪੁਰਖ ਨਿਰੰਜਣ ਨਾਮ ਧਰਾਏਗਾ। ਹਰਿ ਪੁਰਖ ਨਿਰੰਜਣ ਫੇਰਾ ਪਾਏਗਾ। ਏਕੰਕਾਰਾ ਵੇਖ ਵਖਾਏਗਾ। ਆਦਿ ਨਿਰੰਜਣ ਜੋਤ ਨਿਰੰਜਣ ਪੜਦਾ ਲਾਹੇਗਾ। ਸ੍ਰੀ ਭਗਵਾਨ ਸਗਲਾ ਭੇਵ ਚੁਕਾਏਗਾ। ਅਬਿਨਾਸ਼ੀ ਕਰਤਾ ਘਰ ਘਰ ਵੇਖ ਵਖਾਏਗਾ। ਪਾਰਬ੍ਰਹਮ ਬ੍ਰਹਮ ਸਮਝਾਏਗਾ। ਕਰਮ ਧਰਮ ਇਕ ਜਣਾਏਗਾ। ਨਿਹਕਰਮੀ ਨਿਹਕਰਮੀ ਕਰ ਵਖਾਏਗਾ। ਵਰਨ ਬਰਨ ਡੇਰਾ ਢਾਹੇਗਾ। ਤਰਨ ਤਾਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥਾ ਪਦ ਇਕ ਵਖਾਏਗਾ। ਚੌਥੇ ਘਰ ਪਹਿਲਾ ਕਦਮ, ਜਨ ਭਗਤਾਂ ਆਪ ਰਖਾਈਆ। ਲੇਖਾ ਜਾਣੇ ਨਿਰਗੁਣ ਅਦਮ, ਅੰਤ ਵਡ ਵਡਿਆਈਆ। ਸਭ ਦੇ ਨਿਰਗੁਣ ਚਰਨ ਵਿਚ ਨਿਰਗੁਣ ਰੱਖੇ ਪਦਮ, ਪਰਦਾ ਸਰਗੁਣ ਚਮੜਾ ਉਤੇ ਪਾਈਆ। ਆਤਮਾ ਬੰਦ ਰੱਖੇ ਕਾਇਆ ਬਦਨ, ਪੰਜ ਤੱਤ ਚੋਲਾ ਇਕ ਵਖਾਈਆ। ਕਰ ਕਿਰਪਾ ਜੁਗ ਜੁਗ ਭਗਤਾਂ ਆਵੇ ਸੱਦਣ, ਸਦਾ ਇਕੋ ਇਕ ਸੁਣਾਈਆ। ਅੰਤਮ ਲਹਿੰਦੀ ਦਿਸ਼ਾ ਮੁਸਲਮ ਲੇਖਾ ਮੇਲਾ ਹੋਏ ਅਦਨ, ਅਦਨਾ ਸਭ ਨੂੰ ਦਏ ਕਰਾਈਆ। ਜਲੋਂ ਥਲੋਂ ਬਾਹਰ ਆਏ ਕੱਢਣ, ਡੂੰਘੇ ਸਾਗਰ ਫੇਰਾ ਪਾਈਆ। ਭਾਈਆਂ ਕੋਲ ਭਾਈ ਆਏ ਛੱਡਣ, ਖਹਿੜਾ ਜਗਤ ਲੋਕਾਈਆ। ਗੁਰਮੁਖ ਸੱਚੇ ਗੁਰ ਦਰ ਗੱਜਣ, ਸੋਹੰ ਢੋਲਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੱਖ ਚੁਰਾਸੀ ਆਪ ਪੜ੍ਹਾਈਆ। ਲੱਖ ਚੁਰਾਸੀ ਇਕੋ ਅੱਖਰ ਪੜ੍ਹਨਾ, ਹਰਿ ਸਤਿਗੁਰ ਆਪ ਪੜ੍ਹਾਈਆ। ਸਾਚੇ ਪੌੜੇ ਘਰ ਵਿਚ ਚੜ੍ਹਨਾ, ਘਰ ਘਰ ਵਿਚ ਦਏ ਦਰਸਾਈਆ। ਸੁਰਤ ਸਵਾਣੀ ਸ਼ਬਦੀ ਪੱਲੂ ਫੜਨਾ, ਏਕਾ ਗੰਢ ਪਵਾਈਆ। ਲੇਖਾ ਚੁਕੇ ਜੰਮਣਾ ਮਰਨਾ, ਜਨਮ ਮਰਨ ਰਹੇ ਨਾ ਰਾਈਆ। ਸ੍ਰੀ ਭਗਵਾਨ ਇਕੋ ਵਰਨਾ, ਕੰਤ ਭਗਵੰਤ ਬੇਪਰਵਾਹੀਆ। ਸਾਚੀ ਸੇਜੇ ਸਹਿਜ ਸੁਭਾਉ ਚੜ੍ਹਨਾ, ਅੱਗੇ ਹੋ ਨਾ ਕੋਇ ਅਟਕਾਈਆ। ਮਿਲ ਕੇ ਮੇਲ ਸੋਹੰ ਢੋਲਾ ਪੜ੍ਹਨਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਸਤਿਗੁਰ ਤੇਰਾ ਭਾਣਾ ਜਰਨਾ, ਪੰਜ ਤੱਤ ਮਾਟੀ ਕੰਮ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਖੁਲ੍ਹਾਈਆ। ਸਾਚਾ ਭੇਵ ਖੋਲ੍ਹੇ ਗੋਬਿੰਦ, ਗਹਿਰ ਗੰਭੀਰ ਦਇਆ ਕਮਾਇੰਦਾ। ਨਵ ਨੌਂ ਚਾਰ ਮੇਟ ਚਿੰਦ, ਪਿਛਲਾ ਲੇਖਾ ਸਭ ਦੀ ਝੋਲੀ ਪਾਇੰਦਾ। ਦੀਨ ਦਿਆਲ ਬਣ ਬਖ਼ਸ਼ੰਦ, ਬਖ਼ਸ਼ਿਸ਼ ਮਿਹਰ ਨਜ਼ਰ ਉਠਾਇੰਦਾ। ਲਹਿਣਾ ਦੇਣਾ ਚੁਕਾ ਸੁਰਪਤ ਇੰਦ, ਵਿਸ਼ਨ ਬ੍ਰਹਮਾ ਸ਼ਿਵ ਪੰਧ ਮੁਕਾਇੰਦਾ। ਜਨ ਭਗਤਾਂ
ਅੰਮ੍ਰਿਤ ਆਤਮ ਧਾਰ ਦੇ ਸਿੰਧ, ਆਪਣੇ ਸਾਗਰ ਵਿਚ ਮਿਲਾਇੰਦਾ। ਆਪ ਪਰਗਟਾ ਅਨਾਦੀ ਬਿੰਦ, ਪੂਤ ਸਪੂਤੇ ਗੋਦ ਸੁਹਾਇੰਦਾ। ਜੋਧਾ ਸੂਰਬੀਰ ਮਰਗਿੰਦ, ਬਲ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੇਖਾ ਆਪਣੇ ਹੱਥ ਰਖਾਇੰਦਾ। ਲੇਖਾ ਆਪਣੇ ਰੱਖੇ ਹੱਥ, ਹੱਥੋ ਹੱਥ ਮੁਕਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਵੱਡੀ ਵਡਿਆਈਆ। ਲੱਖ ਚੁਰਾਸੀ ਪਾਏ ਨੱਥ, ਡੋਰੀ ਆਪਣਾ ਨਾਮ ਬੰਧਾਈਆ। ਭਗਤ ਭਗਵਾਨ ਕਰ ਇਕੱਠ, ਇਕੋ ਵਾਰ ਮੰਜ਼ਲ ਦਏ ਚੜ੍ਹਾਈਆ। ਅਧਵਿਚਕਾਰ ਕੋਈ ਨਾ ਜਾਏ ਢੱਠ, ਈੜਾ ਪਿੰਗਲ ਸੁਖਮਨ ਟੇਢੀ ਬੰਕ ਪੰਚ ਵਿਕਾਰ ਆਸਾ ਮਨਸਾ ਕੋਇ ਨਾ ਸਕੇ ਅਟਕਾਈਆ। ਕਰ ਪਰਕਾਸ਼ ਨਿਰਮਲ ਜੋਤ ਜਗਾਏ ਲਟ ਲਟ, ਨੂਰੋ ਨੂਰ ਨੂਰ ਰੁਸ਼ਨਾਈਆ। ਗੁਰਮੁਖ ਗੁਰਸਿਖ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਮਾਰਗ ਦੱਸ, ਆਦਿ ਜੁਗਾਦੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਹੰਜਣੀ ਸਾਚੀ ਸੇਜ ਜਨ ਭਗਤਾਂ ਆਪ ਵਿਛਾਈਆ। ਹਰਿ ਭਗਤ ਸੇਜ ਸੁਹਾਵਣੀ, ਸੋਭਾਵੰਤ ਏਕ। ਸ੍ਰੀ ਭਗਵਾਨ ਆਪ ਵਿਛਾਵਣੀ, ਕਰ ਆਤਮ ਬੁਧ ਬਿਬੇਕ। ਕਰੇ ਕਰਾਏ ਪੂਰੀ ਭਾਵਨੀ, ਪੂਰਬ ਲੇਖਾ ਵੇਖ। ਮੇਟ ਮਿਟਾਏ ਕਾਮਨ ਕਾਮਨੀ, ਦੇਵੇ ਸਚ ਸੰਦੇਸ਼। ਸੇਜ ਇਕੋ ਨਰ ਹਰਿ ਰਾਵਣੀ, ਨਿਰਵੈਰ ਖੋਲ੍ਹੇ ਭੇਤ। ਪ੍ਰਭ ਦੇਵੇ ਸੱਚੀ ਜ਼ਾਮਨੀ, ਗੁਰਮੁਖ ਝੂਜੇ ਸਾਚੇ ਖੇਤ। ਦਰਸ ਕਰਾਏ ਕਰੇ ਆਮ੍ਹਣੋ ਸਾਮ੍ਹਣੀ, ਲੇਖਾ ਚੁਕੇ ਨੇਤਨ ਨੇਤ। ਗੁਰਮੁਖ ਪੂਰੀ ਕਰੇ ਭਾਵਨੀ, ਅੰਦਰ ਵੜ ਕੇ ਦੱਸੇ ਭੇਤ। ਲੇਖਾ ਚੁਕੇ ਬਲ ਬਾਵਨੀ, ਸਤਿਜੁਗ ਚਲੇ ਅਵੱਲੜੀ ਖੇਡ। ਨਾਤਾ ਤੁਟੇ ਰਾਮ ਰਾਵਨੀ, ਤੀਰ ਕਮਾਨ ਲਾਏ ਨਾ ਕੋਈ ਛੇਕ। ਲੇਖਾ ਜਾਣੇ ਕੰਸਾ ਕਾਹਨਾ ਸ਼ਾਮਨੀ, ਸ਼ਹਿਨਸ਼ਾਹ ਖੇਲ ਕਰੇ ਅਨੇਕ। ਈਸਾ ਮੂਸਾ ਮੁਹੰਮਦ ਕਰੇ ਸਲਾਮਨੀ, ਅਲੈਕਮ ਕੋਈ ਨਾ ਜਾਣੇ ਭੇਤ। ਨਾਨਕ ਗੋਬਿੰਦ ਇਕ ਪਹਿਚਾਨਨੀ, ਸਤਿਗੁਰ ਸਾਹਿਬ ਜਨ ਭਗਤਾਂ ਲੱਗਣ ਨਾ ਦੇਵੇ ਸੇਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਸੰਦੇਸ। ਸਚ ਸੰਦੇਸਾ ਸੁਣੋ ਗੁਰਮੁਖ, ਗੁਰਸਿਖ ਮਿਲੇ ਵਡਿਆਈਆ। ਜਨਮ ਜਨਮ ਦਾ ਮਿਟੇ ਦੁੱਖ, ਦਲਿੱਦਰ ਰਹਿਣ ਨਾ ਪਾਈਆ। ਸਫਲ ਹੋਏ ਮਾਤ ਕੁੱਖ, ਧੰਨ ਧੰਨ ਜਣੇਂਦੀ ਮਾਈਆ। ਸ੍ਰੀ ਭਗਵਾਨ ਗੋਦੀ ਲਏ ਚੁੱਕ, ਚੁੱਕ ਚੁੱਕ ਖ਼ੁਸ਼ੀ ਮਨਾਈਆ। ਕਲਜੁਗ ਵੇਲਾ ਆਇਆ ਢੁਕ, ਨੇਰਨ ਨੇਰ ਰਿਹਾ ਦਰਸਾਈਆ। ਕਲਜੁਗ ਕੂੜੀ ਕਿਰਿਆ ਵਿਚੋਂ ਜਾਓ ਉਠ, ਜੂਠ ਝੂਠ ਤਜਾਈਆ। ਸਤਿਗੁਰੂ ਦਵਾਰਾ ਲਓ ਪੁੱਛ, ਜਿਸ ਮਿਲਿਆਂ ਅਗਲਾ ਪਿਛਲਾ ਵਛੋੜਾ ਰਹੇ ਨਾ ਰਾਈਆ। ਅੰਤਮ ਬੂਟਾ ਰਿਹਾ ਸੁੱਕ, ਹਰਿਆ ਸਿੰਚ ਨਾ ਕੋਇ ਕਰਾਈਆ। ਅਬਿਨਾਸ਼ੀ ਕਰਤਾ ਬੀਸ ਬੀਸਾ ਬਹੇ ਨਾ ਲੁਕ, ਲੁਕਵੀਂ ਖੇਲ ਨਾ ਕੋਇ ਜਣਾਈਆ। ਸ਼ਹਿਨਸ਼ਾਹ ਹੋ ਕੇ ਪਏ ਬੁੱਕ, ਰਾਸ਼ਟਰਪਤ ਦਏ ਸਮਝਾਈਆ। ਪ੍ਰਭ ਸਾਚੇ ਦੇ ਸਾਚੇ ਬਣ ਜਾਓ ਪੁੱਤ, ਪਿਤਾ ਪੂਤ ਵੱਜੇ ਵਧਾਈਆ। ਪੰਚਮ ਜੇਠ ਜੋ ਗਏ ਰੁੱਸ, ਰੁਸਿਆਂ ਫੇਰ ਨਾ ਕੋਇ ਮਨਾਈਆ। ਕਿਸੇ ਹੱਥ ਨਾ ਰਹਿਣਾ ਕੁਛ, ਕਿਸ਼ਤੀ ਕਲਜੁਗ ਰਿਹਾ ਡੁਬਾਈਆ। ਮੰਗੋ ਦਾਨ ਸੀਸ ਝੁਕ, ਝੁਕਵੀਂ ਖੇਲ ਸਮਝਾਈਆ। ਜੋ ਏਸ ਨਿਸ਼ਾਨਿਉਂ ਗਿਆ ਉਕ, ਨਸ਼ਾ ਲੱਥੇ ਜਗਤ ਖ਼ੁਦਾਈਆ। ਅੰਤਮ ਖ਼ਾਲੀ ਦਿਸਣੇ ਬੁੱਤ, ਰੂਹ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨ ਖੁਲ੍ਹਾਏ ਇਕੋ ਦਰ, ਬਰਨ ਅਠਾਰਾਂ ਹੋਏ ਸਹਾਈਆ। ਚਾਰ ਵਰਨ ਆਓ ਨੱਠੇ, ਚਾਰੇ ਖਾਣੀ ਰਿਹਾ ਜਣਾਈਆ। ਬਰਨ ਅਠਾਰਾਂ
ਹੋ ਇਕੱਠੇ, ਪੁਰਾਨ ਅਠਾਰਾਂ ਦਏ ਦ੍ਰਿੜਾਈਆ। ਗ਼ਰੀਬ ਨਿਮਾਣਿਆਂ ਏਕਾ ਨਾਮ ਰੰਗ ਰੱਤੇ, ਰੱਤੀ ਰੱਤ ਕੂੜੀ ਦਏ ਸੁਕਾਈਆ। ਵਿਸ਼ਵ ਦੇਵੇ ਇਕੋ ਮੱਤੇ, ਵਿਸ਼ਵਾਸ਼ ਸਭ ਦਾ ਆਪ ਰਖਾਈਆ। ਪਹਿਲੀ ਚੇਤਰ ਖ਼ਾਲੀ ਦਿਸਣ ਭਾਂਡੇ ਮਦੀਨੇ ਮੱਕੇ, ਮਤਲਬ ਹੱਲ ਨਾ ਕੋਇ ਕਰਾਈਆ। ਈਸਾ ਮੂਸਾ ਜੋ ਬਣ ਕੇ ਬੈਠੇ ਭਾਈ ਸਕੇ, ਭਾਰੀ ਸਭ ਤੇ ਦਏ ਵਰਤਾਈਆ। ਅੱਲਾ ਰਾਣੀ ਕਿਸੇ ਦਾ ਲੈ ਕੇ ਜਾਏ ਨਾ ਭੱਤੇ, ਠੰਡਾ ਪਾਣੀ ਨਾ ਕਿਸੇ ਪਿਆਈਆ। ਕੁਰਾਨ ਟੰਗੇ ਰਹਿ ਜਾਣ ਉਪਰ ਛੱਤੇ, ਛਾਤੀ ਨਾਲ ਨਾ ਕੋਇ ਲਗਾਈਆ। ਖ਼ਿਜ਼ਾਂ ਰੁੱਤ ਝੜਨੇ ਪੱਤੇ, ਬਸੰਤ ਰੂਪ ਨਾ ਕੋਇ ਵਖਾਈਆ। ਗੋਬਿੰਦ ਡੰਕਾ ਇਕੋ ਵੱਜੇ ਫ਼ਤਹਿ, ਫ਼ਤਵਾ ਸਭ ਦੇ ਉਤੇ ਲਾਈਆ। ਵੇਖੇ ਖੇਲ ਦੀਗਰੇ ਬਾਅਦ ਯੱਕੇ, ਆਪਣਾ ਖੇਲ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਦਰੁਸਤ ਹੋ ਕੇ ਚੁਸਤ ਚੁਕੰਨਾ, ਨੇਤਰੋਂ ਅੰਨ੍ਹਾਂ ਦੋ ਜਹਾਨ ਫਿਰੇ ਭੰਨਾਂ, ਕਿਸੇ ਕੋਲੋਂ ਨਾ ਮੰਨਾ, ਪੀਰ ਪੈਗ਼ੰਬਰ ਰਹੇ ਕੁਰਲਾਈਆ। ਅੰਤਮ ਕਿਸੇ ਕੋਲੋਂ ਨਾ ਮੰਨਦਾ, ਸਾਰੇ ਦੇਣ ਦੁਹਾਈਆ। ਵੇਖੋ ਖੇਲ ਸ੍ਰੀ ਭਗਵਾਨ ਦਾ, ਲੋਕ ਪਰਲੋਕ ਪੜ੍ਹਾਈਆ। ਨਾਤਾ ਤੋੜੇ ਝੂਠੇ ਗਿਆਨ ਦਾ, ਸ਼ਰਅ ਵੰਡ ਨਾ ਕੋਇ ਰਖਾਈਆ। ਨਿਸ਼ਾਨਾ ਮਾਰੇ ਤੀਰ ਮਿਹਰਵਾਨ ਦਾ, ਮਿਹਰ ਨਜ਼ਰ ਇਕ ਉਠਾਈਆ। ਲੇਖਾ ਚੁਕਣਾ ਚੌਦਸ ਭਾਨ ਦਾ, ਚੌਦਸ ਚੰਦ ਨਾ ਕੋਇ ਰੁਸ਼ਨਾਈਆ। ਹੁਣ ਵੇਲਾ ਹੋਇਆ ਨਿਹਕਲੰਕ ਨੌਜਵਾਨ ਦਾ, ਬਲ ਸਭ ਦੇ ਦਏ ਗਵਾਈਆ। ਪੂਰਬ ਜਨਮ ਦੇ ਵਿਛੜੇ ਆਪ ਪਛਾਣ ਦਾ, ਜਾਗਦਿਆਂ ਸੁੱਤਿਆਂ ਰਿਹਾ ਮਿਲਾਈਆ। ਲਹਿਣਾ ਚੁਕੇ ਢੋਲੇ ਗਾਣ ਦਾ, ਰਾਗ ਸਤਾਰ ਤੰਦ ਨਾ ਕੋਇ ਹਿਲਾਈਆ। ਇਕੋ ਆਸਰਾ ਰਹਿ ਜਾਏ ਸ੍ਰੀ ਭਗਵਾਨ ਦਾ, ਦੂਜੀ ਓਟ ਨਾ ਕੋਇ ਰਖਾਈਆ। ਲੱਖ ਚੁਰਾਸੀ ਬੇਲਾ ਜਗਤ ਮਹਿਮਾਨ ਦਾ, ਅੰਤਮ ਬਸਤਾ ਸਭ ਦਾ ਸੀਸ ਟਿਕਾਈਆ। ਆਦਿ ਜੁਗਾਦੀ ਸਰਬ ਜੀਆਂ ਘਟ ਆਪੇ ਜਾਣਦਾ, ਜਾਨਣਹਾਰਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਨਿਗਹਬਾਨ ਦਾ। ਨਿਗਹਬਾਨ ਹੋਇਆ ਬਿਨ ਅੱਖ, ਬਿਨ ਨੇਤਰਾਂ ਵੇਖ ਵਖਾਈਆ। ਨਿਗਹਬਾਨ ਹੋਇਆ ਪਰਤੱਖ, ਬਿਨ ਲੱਤਾਂ ਬਾਂਹਵਾਂ ਭੱਜਾ ਫਿਰੇ ਵਾਹੋ ਦਾਹੀਆ। ਨਿਗਹਬਾਨ ਹੋਇਆ ਪਰਗਟ, ਬਿਨ ਮੰਦਰ ਮਕਾਨ ਚਾਰ ਦੀਵਾਰ ਛੱਪਰ ਛੰਨ ਡੇਰਾ ਲਾਈਆ। ਨਿਗਾਹਬਾਨ ਖੋਲ੍ਹ ਹੱਟ, ਖ਼ਾਲਕ ਖ਼ਲਕ ਰਿਹਾ ਸਮਝਾਈਆ। ਨਿਗਹਬਾਨ ਨਾਮ ਨਿਧਾਨ ਮਾਰੇ ਸੱਟ, ਅਨਹਦ ਨਾਦੀ ਨਾਦ ਜਣਾਈਆ। ਨਿਗਹਬਾਨ ਦੂਈ ਦਵੈਤੀ ਸ਼ਰਅ ਸ਼ਰਾਇਤੀ ਮੇਟ ਫੱਟ, ਘਾਉ ਆਪਣੀ ਹੱਥੀਂ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਜ ਰਾਜਾਨ ਸ਼ਾਹ ਸੁਲਤਾਨ ਰਾਉ ਰੰਕ ਊਚ ਨੀਚ ਸਾਧ ਸੰਤ ਜੀਵ ਜੰਤ ਆਤਮ ਪਰਮਾਤਮ ਮਾਰਗ ਦੱਸ, ਪਾਰਬ੍ਰਹਮ ਈਸ਼ ਜੀਵ ਜਗਦੀਸ ਜਗਦੀਸਰ ਆਪ ਮਿਲਾਈਆ। ਹਰਿ ਸਤਿਗੁਰ ਆਪ ਮਲੰਦੜਾ, ਮੇਲਣਹਾਰ ਕਰਤਾਰ। ਕਲਜੁਗ ਅੰਤਮ ਵੇਸ ਵਟੰਦੜਾ, ਸ਼ਹਿਨਸ਼ਾਹ ਸ਼ਾਹ ਸਿਕਦਾਰ। ਦਰ ਦਰਵੇਸ਼ ਆਪ ਅਖਵੰਦੜਾ, ਮੰਗਣਹਾਰਾ ਬਣ ਭਿਖਾਰ। ਸੋਭਾਵੰਤ ਧਾਮ ਸੁਹੰਦੜਾ, ਸੰਬਲ ਨਗਰ ਅਗੰਮ ਅਪਾਰ। ਨਿਰਗੁਣ ਇਕੋ ਵਿਚ ਵਸੰਦੜਾ, ਜੋਤੀ ਜਾਤਾ ਹੋ ਉਜਿਆਰ। ਨਾਮ ਡੰਕਾ ਇਕ ਸੁਣੰਦੜਾ, ਸਤਿ ਸਤਿਵਾਦੀ ਖੇਲ ਅਪਾਰ। ਦੋ ਜਹਾਨਾਂ ਵੇਖ ਵਖੰਦੜਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵਸੇ ਬਾਹਰ। ਸੰਤ ਸੁਹੇਲੇ ਮੇਲ ਮਲੰਦੜਾ, ਮੇਲ ਮਿਲਾਵਾ ਕੰਤ ਭਤਾਰ। ਭਗਤ ਭਗਵਾਨ ਆਪ ਜਗੰਦੜਾ, ਨੇਤਰ ਅੱਖ ਖੋਲ੍ਹ ਕਵਾੜ। ਸ਼ਬਦੀ ਹੁਕਮ ਆਪ ਸੁਣੰਦੜਾ, ਉਠੋ ਹੋ ਤਿਆਰ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਕਰ ਪਿਆਰ। ਹਰਿ ਸੰਗਤ ਮੇਲਾ ਦੋ ਦੋ, ਦੋ ਦੋ ਧਾਰ ਚਲਾਈਆ। ਹਰਿ ਸੰਗਤ ਚੇਲਾ ਹੋ ਹੋ, ਹੋ ਹੋ ਸੇਵ ਕਮਾਈਆ। ਹਰਿ ਸੰਗਤ ਅੰਮ੍ਰਿਤ ਚੋ ਚੋ, ਨਿਝਰ ਰਸ ਚਖਾਈਆ। ਹਰਿ ਸੰਗਤ ਵਸਤੂ ਖੋ ਖੋ, ਝੋਲੀ ਤੁਹਾਡੀ ਰਿਹਾ ਭਰਾਈਆ। ਹਰਿ ਸੰਗਤ ਸਾਚੀ ਲੋ ਲੋ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਹਰਿ ਸੰਗਤ ਸਾਚੀ ਮੋਹ ਮੋਹ, ਮੁਹੱਬਤ ਇਕ ਦਰਸਾਈਆ। ਹਰਿ ਸੰਗਤ ਸਾਚੀ ਟੋਹ ਟੋਹ, ਗੁਰਮੁਖ ਰੂਪ ਵਟਾਈਆ। ਹਰਿ ਸੰਗਤ ਕੂੜੀ ਕਿਰਿਆ ਕੋਹ ਕੋਹ, ਬੱਕਰਾ ਮਾਰੇ ਬਣ ਕਸਾਈਆ। ਹਰਿ ਸੰਗਤ ਵਸੇ ਲੂੰ ਲੂੰ, ਰੋਮ ਰੋਮ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੇਅੰਤ ਬੇਪਰਵਾਹੀਆ। ਦੋ ਦੋ ਮੇਲ ਹਰਿ ਕਾ ਖੇਲ, ਭੇਵ ਭੇਵ ਜਣਾਇੰਦਾ। ਸਾਚੇ ਬਸਤਰ ਚੜ੍ਹੇ ਤੇਲ, ਸਚ ਵਛੌਣਾ ਆਪ ਵਛਾਇੰਦਾ। ਲੇਖਾ ਜਾਣ ਸੱਜਣ ਸੁਹੇਲ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਵਖਾਇੰਦਾ। ਹਰਿ ਸੰਗਤ ਰੰਗ ਅਪਾਰ, ਗੁਰਮੁਖ ਵਡ ਵਡਿਆਈਆ। ਦਵਾਬਾ ਫੜਿਆ ਦਿਤਾ ਤਾਰ, ਆਪਣੇ ਨਾਲ ਮਿਲਾਈਆ। ਸੇਵਾ ਪੂਰੀ ਕਰੇ ਇਕੋ ਵਾਰ, ਪਿਛੇ ਅੱਗੇ ਰਹਿਣ ਕੋਇ ਨਾ ਪਾਈਆ। ਸਾਚੇ ਬਿਸਤਰੇ ਉਤੇ ਦਏ ਸੁਆਲ, ਜੋ ਸੀਸ ਲਏ ਟਿਕਾਈਆ। ਹਰਿ ਕਾ ਖੇਲ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਅਠਾਈ ਅਠਾਈ ਕੁੰਡਾਂ ਵਿਚੋਂ ਕੀਤੇ ਪਾਰ, ਅਠਾਈ ਗੁਰਮੁਖ ਬਿਸਤਰੇ ਭੇਟ ਕਰਾਈਆ। ਪਹਿਲੋਂ ਨਹੀਂ ਦਿਤੇ ਸਿਖਾਲ, ਬਿਨ ਦੱਸਿਆਂ ਬਿਨ ਪੁੱਛਿਆਂ ਲੈ ਕੇ ਆਏ ਵਾਹੋ ਦਾਹੀਆ। ਪ੍ਰਭ ਆਪਣੀ ਗੋਦੀ ਲਏ ਉਠਾਲ, ਫੇਰ ਸਕੇ ਨਾ ਕੋਇ ਜਗਾਈਆ। ਸਾਚੇ ਮੰਦਰ ਨਾ ਕੋਇ ਸ਼ਾਹ ਰਿਹਾ ਨਾ ਕੰਗਾਲ, ਸ਼ਹਿਨਸ਼ਾਹ ਇਕੋ ਰੰਗ ਵਖਾਈਆ। ਹਰਿ ਸੰਗਤ ਫੜ ਫੜ ਬਾਂਹੋਂ ਪਰੇਮ ਬਿਸਤਰਿਆਂ ਉਤੇ ਦਏ ਸੁਆਲ, ਥਪਕ ਥਪਕ ਆਪਣੀ ਨੀਂਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾ ਠੋਕਰ ਲਏ ਉਠਾਈਆ। ਠੋਕਰ ਲਾ ਉਠਾਏ ਛੋਕਰੇ, ਸ਼ਕਤੀ ਇਕ ਸਮਝਾਈਆ। ਕੱਠੇ ਹੋ ਜਾਓ ਬਾਬੇ ਪੋਤਰੇ, ਨਿੱਕਾ ਵੱਡਾ ਪਿਛੇ ਕੋਇ ਰਹਿਣ ਨਾ ਪਾਈਆ। ਗੁਰਸਿਖ ਅੰਤ ਰਿਹੋ ਨਾ ਮਾਤ ਔਂਤਰੇ, ਸੌਂਤਰਾ ਆਪਣਾ ਆਪ ਵਖਾਈਆ। ਸਚਖੰਡ ਬਹਿ ਜਾਇਓ ਲਾ ਕੇ ਚੌਂਕੜੇ, ਸਚ ਸਿੰਘਾਸਣ ਹੇਠਾਂ ਦਏ ਵਿਛਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਾ ਕੇ ਵੇਖਣ ਓਕੜੇ, ਨੇਤਰ ਨੈਣ ਨੈਣ ਉਠਾਈਆ। ਜਿਸ ਦੇ ਪਿਛੇ ਕਈਆਂ ਜਨਮਾਂ ਵਿਚ ਮਾਂਵਾਂ ਧੋਂਦੀਆਂ ਰਹੀਆਂ ਪੋਤੜੇ, ਬਣਾ ਪੁੱਤਰ ਲਾਡ ਕਰਾਈਆ। ਖਾਰੀ ਚੁਕ ਕੇ ਫਿਰਦੀਆਂ ਰਹੀਆਂ ਵਿਚ ਟੋਕਰੇ, ਹੋਕਾ ਦੇਵਣ ਥਾਉਂ ਥਾਈਂਆ। ਜਿਸ ਦੇ ਅੱਖਰਾਂ ਨਾਲ ਗਿਣਦੇ ਰਹੇ ਅੰਕੜੇ, ਉਂਗਲਾਂ ਉਤੇ ਹਿਸਾਬ ਲਗਾਈਆ। ਉਸ ਦੇ ਸੋਈਏ ਜਾ ਕੇ ਬੰਕੜੇ, ਬੰਕ ਦਵਾਰਾ ਇਕੋ ਨਜ਼ਰੀ ਆਈਆ। ਅੱਗੋਂ ਸਾਹਿਬ ਸੱਚਾ ਟੱਕਰੇ, ਟੱਕਰ ਸਿਧੀ ਆਪਣੇ ਨਾਲ ਲਗਾਈਆ। ਹੁਣ ਰਹਿਣ ਨਾ ਦੇਵੇ ਮਕਰੇ, ਪਿਛਲਾ ਫ਼ਰੇਬ ਦਏ ਗਵਾਈਆ। ਗੁਰਸਿਖ ਕਿਉਂ ਹੋਏ ਬੇਸਬਰੇ, ਸਬਰ ਪਿਆਲਾ ਦਏ ਪਿਆਈਆ। ਆਪਣੀ ਹੱਥੀਂ ਭਰਤੀ ਕਰੇ ਜਬਰੇ, ਜ਼ਬਰਦਸਤੀ ਕਰੇ ਲੋਕਾਈਆ। ਗਰਜੇ ਇਕੋ ਸਿੰਘ ਸ਼ੇਰ ਬੱਬਰੇ, ਬੱਬਰ ਸਭ ਦੇ ਪਾੜ ਧਰਾਈਆ। ਤੁਸੀਂ ਚਰਨਾਂ ਹੇਠਾਂ ਕਿਉਂ ਅੰਬਰੇ, ਅਮਰ ਮਿਲੋ ਹੋ ਕੇ ਇਕੋ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਜ ਸੁਹੰਜਣੀ ਰਿਹਾ ਵਛਾਈਆ। ਸੇਜ ਸੁਹੰਜਣੀ ਹਰਿ ਵਛੌਣਾ, ਨਰ ਹਰਿ ਸਾਚਾ ਆਪ ਵਛਾਇੰਦਾ। ਰਾਹ ਤੱਕੇ ਮੂਲ ਨਾ ਥੱਕੇ ਮੇਰੇ ਗੁਰਮੁਖ ਔਣਾ, ਨੈਣ
ਨੈਣ ਨੈਣ ਉਠਾਇੰਦਾ। ਦੋਹੀਂ ਹੱਥੀਂ ਸਾਫ਼ ਕਰੌਣਾ, ਆਪਣੀ ਸੇਵਾ ਆਪ ਕਮੌਣਾ, ਕਰ ਕਰ ਸੇਵਾ ਸ਼ੁਕਰ ਮਨਾਇੰਦਾ। ਜਿਸ ਸੇਜੇ ਮੇਰਾ ਭਗਤ ਸੌਣਾ, ਉਸ ਨੂੰ ਪਰੇਮ ਨਾਲ ਮੈਂ ਧੋਣਾ, ਬਣ ਧੋਬੀ ਆਪਣਾ ਫ਼ਰਜ਼ ਪੂਰ ਕਰਾਇੰਦਾ। ਜਿਸ ਪਰੇਮ ਵਿਚ ਸੰਤ ਸੁਹੇਲੇ ਰੌਣਾ, ਸੋ ਆਪਣੀ ਅੱਖ ਹੋਰ ਨਾ ਕਿਸੇ ਵਖਾਇੰਦਾ। ਜਿਸ ਸਵਾਦ ਨਾਲ ਗੁਰਮੁਖ ਰਾਗ ਗੌਣਾ, ਸੋ ਨਾਦ ਨਾ ਕਿਸੇ ਜਣਾਇੰਦਾ। ਜਿਸ ਗੁਰਸਿਖ ਪਿਛੇ ਲੋਕਮਾਤ ਤਜੌਣਾ, ਫਿਰ ਫਿਰ ਚੱਕਰ ਲਗਾਇੰਦਾ। ਸੋ ਗੁਰਮੁਖ ਗੁਰ ਸਤਿਗੁਰ ਜਿਹਾ ਹੋਣਾ, ਹੋਰ ਰੰਗ ਨਾ ਕੋਇ ਬਦਲਾਇੰਦਾ। ਗੁਰਮੁਖੋ ਗੁਰਸਿਖੋ ਜਨ ਭਗਤੋ ਅੱਗੇ ਕਿਸੇ ਨਾ ਪਏ ਰੋਣਾ, ਜੀਂਵਦਿਆਂ ਰੋਣਾ ਸਰਬ ਮੁਕਾਇੰਦਾ। ਪ੍ਰਭ ਦੀ ਸੇਜੇ ਚੜ੍ਹ ਕੇ ਸੌਣਾ, ਸੁੱਤਿਆਂ ਨਾ ਕੋਇ ਉਠਾਇੰਦਾ। ਇਹ ਖੇਲ ਹੋਣਾ ਅਨਹੋਣਾ, ਜਿਸ ਦਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਨ ਮੋਹਣ ਮੋਹਣ ਮਨ ਮੋਹਣਾ ਰੂਪ ਵਟਾਇੰਦਾ। ਮੋਹਣ ਆਇਆ ਲੈ ਕੇ ਮੋਹ, ਮੋਹਰ ਆਪਣੇ ਨਾਮ ਲਗਾਈਆ। ਅੰਦਰ ਵੜ ਕੇ ਗਿਆ ਨਾਲ ਛੋਹ, ਬਾਹਰੋਂ ਨਜ਼ਰ ਕੋਇ ਨਾ ਪਾਈਆ। ਜਨ ਭਗਤਾਂ ਜੋਗਾ ਗਿਆ ਹੋ, ਜੁਗਤੀ ਪਿਛਲੀ ਦਿਤੀ ਗਵਾਈਆ। ਡਰਦਾ ਡਰਦਾ ਲੈ ਕੇ ਆਇਆ ਧੁਰ ਦਾ ਢੋਆ ਢੋ, ਨਾਮ ਵਸਤ ਅਮੋਲਕ ਝੋਲੀ ਪਾਈਆ। ਨਿਰਗੁਣ ਹੋ ਕੇ ਰਿਹਾ ਸੋ, ਸੋ ਪੁਰਖ ਨਿਰੰਜਣ ਰਿਹਾ ਜਣਾਈਆ। ਹੰ ਬ੍ਰਹਮ ਬੀਜ ਆਪਣਾ ਬੋ, ਫੁਲ ਫੁਲਵਾੜੀ ਵੇਖੇ ਚਾਈਂ ਚਾਈਂਆ। ਗੁਰਮੁਖ ਫੁਲ ਦੂਜਾ ਕੋਈ ਨਾ ਲਵੇ ਖੋਹ, ਕਲਜੁਗ ਕੰਡਿਆਂ ਵਾੜ ਹੱਥ ਨਾ ਕੋਇ ਪਾਈਆ । ਹਰਿ ਸੰਗਤ ਜਿਸ ਨਾਤਾ ਜੋੜਿਆ ਛੱਬੀ ਪੋਹ, ਆਪਣਾ ਆਪ ਗਵਾਈਆ। ਸਭ ਦੇ ਨਾਲੋਂ ਹੋ ਨਿਰਮੋਹ, ਮੁਹੱਬਤ ਗੁਰਮੁਖਾਂ ਵਿਚ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੰਗਤ ਹਰਿ ਸ਼ਬਦ ਕਰੇ ਕੁੜਮਾਈਆ। ਹੋਏ ਕੁੜਮਾਈ ਪਾਏ ਸਗਨ, ਸਗਲੀ ਚਿੰਤ ਮਿਟਾਇੰਦਾ। ਆਤਮ ਪਰਮਾਤਮ ਪਰੇਮ ਪ੍ਰੀਤੀ ਰੱਖੇ ਮਘਨ, ਮੋਹ ਮੁਹੱਬਤ ਇਕ ਵਧਾਇੰਦਾ। ਅਨਡਿਠ ਸਾਹਿਬ ਚਾੜ੍ਹੇ ਰੰਗਣ, ਰੰਗ ਰੰਗੀਲਾ ਦਇਆ ਕਮਾਇੰਦਾ। ਕਿਰਪਾਨਿਧਾਨ ਸਵਾਮੀ ਠਾਕਰ ਲਾਏ ਅੰਗਨ, ਅੰਗੀਕਾਰ ਇਕ ਅਖਵਾਇੰਦਾ। ਜਨ ਭਗਤਾਂ ਲਾਹੇ ਝੂਠੀ ਸੰਗਣ, ਮੁਖ ਪੜਦਾ ਆਪ ਚੁਕਾਇੰਦਾ। ਦੇਵਣਹਾਰਾ ਅਨੰਦ ਅਨੰਦਨ, ਅਨੰਦ ਅਨੰਦ ਵਿਚ ਜਣਾਇੰਦਾ। ਤੋੜਨਹਾਰਾ ਬੰਦੀ ਬੰਧਨ, ਬੰਦਨ ਇਕੋ ਵੇਰ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਗੀਤ ਛੰਦਨ, ਸੋਹਲਾ ਸਚ ਦ੍ਰਿੜਾਇੰਦਾ। ਛੰਦ ਬੰਦ ਬਿਨ ਬੱਤੀ ਦੰਦ, ਸੂਰਾ ਸਰਬੰਗ ਜਣਾਈਆ। ਨੂਰ ਚੰਦ ਸਾਹਿਬ ਬਖ਼ਸ਼ੰਦ, ਬੇਅੰਤ ਵੱਡੀ ਵਡਿਆਈਆ। ਬ੍ਰਹਿਮੰਡ ਖੰਡ ਵਰਭੰਡ, ਗ੍ਰਹਿ ਮੰਦਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਮੇਲਾ ਦੋ ਜਹਾਨ, ਗੁਰ ਚੇਲਾ ਵਖਾਏ ਇਕ ਅਸਥਾਨ, ਨਜ਼ਰੀ ਆਏ ਸ੍ਰੀ ਭਗਵਾਨ, ਭਗਵਨ ਆਪਣੇ ਰੰਗ ਰੰਗਾਈਆ।