੨ ਫੱਗਣ ੨੦੧੯ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ
ਹਰਿ ਵਧਾਈ ਸੰਗਤ ਵਾਧਾ, ਸਤਿਗੁਰ ਦਇਆ ਕਮਾਇੰਦਾ। ਪੁਤ ਪਿਉ ਨਾਲ ਤਰੇ ਦਾਦਾ, ਸ੍ਰੀ ਭਗਵਾਨ ਆਪ ਤਰਾਇੰਦਾ। ਜਨਮ ਜਨਮ ਦਾ ਪੂਰਾ ਕਰੇ ਵਾਅਦਾ, ਕੀਤੀ ਕਰਨੀ ਭੁੱਲ ਨਾ ਜਾਇੰਦਾ। ਠਾਕਰ ਸਵਾਮੀ ਬਣ ਕੇ ਸਾਕਾ, ਸੱਜਣ ਘਰ ਘਰ ਮੇਲ ਮਿਲਾਇੰਦਾ। ਨਿਰਵੈਰ ਜੋੜ ਨਾਤਾ, ਬਿਧਾਤਾ ਆਪਣਾ ਰੰਗ ਵਖਾਇੰਦਾ। ਆਤਮ ਆਤਮ ਬਣੇ ਸਾਥਾ, ਪਰਮਾਤਮ ਰਾਹ ਜਣਾਇੰਦਾ। ਭਾਗ ਲੱਗੇ ਮਸਤਕ ਮਾਥਾ, ਮਸਤ ਖ਼ੁਮਾਰੀ ਨਾਮ ਵਖਾਇੰਦਾ। ਸਤਿ ਪੁਰਖ ਦੀ ਸਾਚੀ ਗਾਥਾ, ਸਤਿ ਸਤਿਵਾਦੀ ਆਪ ਜਣਾਇੰਦਾ। ਜੀਵਣ ਜੁਗਤੀ ਚਲੇ ਰਾਥਾ, ਰਥ ਰਥਵਾਹੀ ਸੇਵ ਕਮਾਇੰਦਾ। ਅੱਗੇ ਪਿਛੇ ਰਹੇ ਨਾ ਘਾਟਾ, ਏਥੇ ਓਥੇ ਵੇਖ ਵਖਾਇੰਦਾ। ਉਤਮ ਰੱਖੇ ਹਰਿ ਜੂ ਜ਼ਾਤਾ, ਜ਼ਾਤ ਆਪਣੀ ਆਪ ਦ੍ਰਿੜਾਇੰਦਾ। ਕਰੇ ਖੇਲ ਬਣ ਕੇ ਪਿਤਾ ਮਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਮਾਤਾ ਪਿਤਾ ਵੇਖੇ ਬਾਲਕ, ਬਚਪਨ ਆਪਣਾ ਦਏ ਜਣਾਈਆ। ਦੀਨ ਦਿਆਲ ਸਾਚਾ ਖ਼ਾਲਕ, ਖ਼ਾਲਕ ਇਕੋ ਧੰਦੇ ਲਾਈਆ। ਸਤਿ ਸਰੂਪੀ ਬਣ ਪ੍ਰਿਤਪਾਲਕ, ਸਮਰਥ ਦੇਵੇ ਵਡਿਆਈਆ। ਪਿਛਲੀ ਲਾਹੇ ਨਿੰਦਰਾ ਆਲਸ, ਜਾਗ ਇਕੋ ਇਕ ਜਣਾਈਆ। ਚਾਰ ਵਰਨ ਅਠਾਰਾਂ ਬਰਨ ਬਣੇ ਖ਼ਾਲਸਾ ਖ਼ਾਲਸ, ਖ਼ਾਹਸ਼ ਆਪਣੇ ਨਾਲ ਮਿਲਾਈਆ। ਸਤਿਗੁਰ ਸ਼ਬਦ ਵਿਚੋਲਾ ਸਾਲਸ, ਲੇਖਾ ਜਾਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਬਾਲਕ ਬਾਲਾ ਬਾਲ ਅਞਾਣ, ਏਕਾ ਗੁਣ ਜਣਾਈਆ। ਚਤੁਰ ਸੁਘੜ ਵੇਖੇ ਮਾਰ ਧਿਆਨ, ਬੇਅੰਤ ਬੇਪਰਵਾਹੀਆ। ਸਤਿ ਸਤਿਵਾਦੀ ਸਚ ਵਿਧਾਨ, ਸਤਿ ਪੁਰਖ ਨਿਰੰਜਣ ਆਪ ਬਣਾਈਆ। ਚਾਰ ਵਰਨਾਂ ਇਕ ਗਿਆਨ, ਚਾਰ ਕੁੰਟ ਸਮਝਾਈਆ। ਚਾਰ ਜੁਗ ਖੇਲ ਮਹਾਨ, ਜੁਗ ਜੁਗ ਕਥ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬਾਲ ਅੰਞਾਣਾ ਬਾਲੀ ਬੁਧ, ਬਲ ਇਕੋ ਇਕ ਜਣਾਇੰਦਾ। ਗੁਰਮੁਖ ਵੇਖ ਨਿਰਮਲ ਦੁੱਧ, ਸੀਰ ਸੀਰ ਨਾਲ ਮਿਲਾਇੰਦਾ। ਸਤਿ ਦਵਾਰੇ ਆਪੇ ਪੁੱਜ, ਸਚ ਪੂਜਾ ਇਕ ਦ੍ਰਿੜਾਇੰਦਾ। ਆਤਮ ਪਰਮਾਤਮ ਭੇਵ ਖੋਲ੍ਹੇ ਗੁਝ, ਤੱਤ ਤੱਤ ਨਾਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਸਤਿਗੁਰ ਓਟ, ਓਟ ਅਕਾਲ ਜਣਾਈਆ। ਕੂੜੀ ਕਿਰਿਆ ਨਿਕਲੇ ਖੋਟ, ਦੁਰਗੰਧ ਵਾਸਨਾ ਰਹਿਣ ਨਾ ਪਾਈਆ। ਮੇਲ ਮਿਲਾਵਾ ਨਿਰਮਲ ਜੋਤ, ਜੋਤ ਜੋਤ ਰੁਸ਼ਨਾਈਆ। ਘਰ ਬੰਕ ਦਵਾਰਾ ਵੇਖੋ ਕੋਟ, ਕੰਚਨ ਗੜ੍ਹ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਵਖਾਈਆ। ਸਾਚਾ ਰੰਗ ਰੰਗ ਰੰਗੀਲਾ, ਰੰਗ ਇਕੋ ਇਕ ਜਣਾਇੰਦਾ। ਭਗਤ ਭਗਵਾਨ ਬਣ ਵਸੀਲਾ, ਵਸਤ ਸਾਚੀ ਝੋਲੀ ਪਾਇੰਦਾ। ਹਰਿ ਸੰਗਤ ਬਣਾਏ ਨਾਮ ਕਬੀਲਾ, ਗੁਰਮੁਖ ਸੱਜਣ ਮੇਲ ਮਿਲਾਇੰਦਾ। ਨਜ਼ਰੀ ਆਏ ਛੈਲ ਛਬੀਲਾ, ਸ਼ਹਿਨਸ਼ਾਹ ਆਪਣਾ ਰੂਪ ਵਟਾਇੰਦਾ । ਦੂਜੀ ਦੇਵੇ ਨਾ ਕੋਇ ਦਲੀਲਾ, ਦਿਲਦਾਰ ਇਕੋ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਜਗਤ ਜੁਗ, ਹਰਿ ਕਰਤਾ ਆਪ ਕਰਾਈਆ। ਪਿਛਲਾ ਪੈਂਡਾ ਰਿਹਾ ਮੁੱਕ, ਅੱਗੇ ਮਾਰਗ ਰਿਹਾ ਜਣਾਈਆ। ਚਾਰ ਵਰਨ ਇਕੋ ਸੁਖ, ਸੁਖ ਆਤਮ ਇਕ ਸਮਝਾਈਆ। ਊਚ ਨੀਚ ਮੇਟ ਦੁੱਖ, ਦੁਖੀਆਂ
ਦਰਦ ਵੰਡਾਈਆ। ਨਾਤਾ ਤੋੜ ਮਾਇਆ ਭੁੱਖ, ਭੁੱਖਿਆ ਦਏ ਰਜਾਈਆ। ਗੁਰਮੁਖ ਸੱਜਣ ਗੋਦੀ ਚੁੱਕ, ਇਕ ਹੁਲਾਰ ਵਖਾਈਆ। ਸਫਲ ਕਰਾ ਮਾਤ ਕੁੱਖ, ਜਨ ਜਨਨੀ ਦਏ ਵਡਿਆਈਆ। ਬਣ ਵਿਚੋਲਾ ਕਰੇ ਉਜਲ ਮੁਖ, ਮੁਖ ਮੁਖੜਾ ਆਪ ਧਵਾਈਆ। ਹਰਿਜਨ ਬੂਟਾ ਨਾ ਜਾਏ ਸੁੱਕ, ਪੱਤ ਡਾਲੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕੋ ਲਾਈਆ। ਸਾਚਾ ਮਾਰਗ ਲੱਗਣਾ ਮਾਤ, ਹਰਿ ਸਤਿਗੁਰ ਆਪ ਲਗਾਇੰਦਾ। ਸਤਿਜੁਗ ਬਣਨਾ ਇਕ ਜਮਾਤ, ਦੂਜਾ ਰਾਹ ਨਾ ਕੋਇ ਵਖਾਇੰਦਾ। ਬਿਨ ਹਰਿ ਨਾਮ ਤੋਂ ਦੂਜੀ ਕੋਈ ਨਾ ਦੇਵੇ ਦਾਤ, ਭੂਸ਼ਨ ਬਸਤਰ ਕੰਮ ਕਿਸੇ ਨਾ ਆਇੰਦਾ। ਮਾਤਾ ਪਿਤਾ ਪੁੱਤਰ ਧੀਆਂ ਸਮਝਾਵੇ ਸਾਚੀ ਗਾਥ, ਸੋਹੰ ਅੱਖਰ ਇਕ ਪੜ੍ਹਾਇੰਦਾ। ਬਾਲੀ ਬਾਲਾ ਜੁੜੇ ਨਾਤ, ਨਾਤਾ ਇਕੋ ਇਕ ਜੁੜਾਇੰਦਾ। ਆਤਮ ਪਰਮਾਤਮ ਇਕੋ ਜ਼ਾਤ, ਪਤ ਪਤਣੀ ਇਕੋ ਓਟ ਵਖਾਇੰਦਾ। ਕਹਿਣ ਸੁਣਨ ਦੀ ਨਹੀਂ ਬਾਤ, ਸਤਿਜੁਗ ਕਰਨੀ ਕਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਰਾਹ ਜਣਾਇੰਦਾ। ਸਾਚਾ ਰਾਹ ਜਣਾਏ ਆਪ, ਜਨ ਜਨਨੀ ਵਡ ਵਡਿਆਈਆ। ਭਗਤ ਭਗਵੰਤ ਬਣ ਮਾਈ ਬਾਪ, ਪਿਤਾ ਪੂਤ ਸਗਨ ਵਖਾਈਆ। ਦੇਵਣਹਾਰਾ ਇਕੋ ਜਾਪ, ਜੀਵਣ ਜੁਗਤ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਿਚੋਲਾ ਇਕ ਅਖਵਾਈਆ। ਹਰਿਜਨ ਤੇਰਾ ਸ਼ਬਦ ਵਚੋਲਾ, ਸੌਹਰੇ ਪੇਈਏ ਫੇਰਾ ਪਾਇੰਦਾ। ਖ਼ੁਸ਼ੀਆਂ ਨਾਲ ਸੁਣਾਵੇ ਢੋਲਾ, ਦੋਵੇਂ ਘਰ ਸਮਝਾਇੰਦਾ। ਬਿਨ ਸਤਿਗੁਰ ਪੂਰੇ ਕੋਇ ਨਾ ਖੋਲ੍ਹੇ ਉਹਲਾ, ਪੜਦਾ ਦੂਈ ਨਾ ਕੋਇ ਹਟਾਇੰਦਾ। ਕੂੜੇ ਸਾਕ ਪਾਵਣ ਰੌਲਾ, ਮੁਖ ਥੁੱਕਾਂ ਨਾਲ ਭਰਾਇੰਦਾ। ਹਰਿਜਨ ਅੰਮ੍ਰਿਤ ਮਿਲੇ ਆਤਮ ਕੌਲਾ, ਕਵਲ ਨਾਭੀ ਆਪ ਉਲਟਾਇੰਦਾ। ਜਿਸ ਨੇ ਜਨਮ ਦਵਾਇਆ ਉਪਰ ਧੌਲਾ, ਸੋ ਜਨਮ ਕਰਮ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਇੰਦਾ। ਸਾਚਾ ਘਰ ਸਤਿਗੁਰ, ਗੁਰ ਸਤਿਗੁਰ ਦਏ ਵਡਿਆਈਆ। ਮੇਲ ਮਿਲਾਏ ਲੇਖਾ ਧੁਰ, ਧੁਰ ਸੰਜੋਗੀ ਵੇਖ ਵਖਾਈਆ। ਲੋਕ ਲੱਜਿਆ ਵਿਚ ਨਾ ਆਏ ਮੁਖ, ਮੁਖ ਮੁਖੜਾ ਗੁਰ ਸਾਲਾਹੀਆ। ਹਰਿ ਸੰਗਤ ਵਿਚ ਮਿਟੇ ਦੁੱਖ, ਦੁਖੀਆਂ ਦਰਦ ਆਪ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਪ੍ਰੀਤੀ ਭਗਤਾਂ ਨਾਲ ਪਰਨਾਈਆ। ਭਗਤ ਪ੍ਰੀਤੀ ਭਗਤ ਕੁੜਮਾਈ, ਕੁੜਮ ਕੁੜਮੇਟਾ ਵੇਖ ਵਖਾਇੰਦਾ। ਇਕੋ ਘਰ ਧੀ ਜਵਾਈ, ਸੌਹਰੇ ਪੇਈਏ ਇਕੋ ਘਰ ਬਣਾਇੰਦਾ। ਇਕੋ ਪਰਮਾਤਮ ਇਕੋ ਆਤਮ ਲਏ ਪਰਨਾਈ, ਪਰਨਾਈ ਆਤਮ ਆਤਮ ਨਾਲ ਮਿਲਾਇੰਦਾ। ਨਿਰਗੁਣ ਦਾਤਾ ਪੁਰਖ ਬਿਧਾਤਾ ਸਾਚੇ ਦੀਪਕ ਕਰ ਰੁਸ਼ਨਾਈ, ਅਗਿਆਨ ਅੰਧੇਰ ਮਿਟਾਇੰਦਾ। ਘਰ ਆਇਆ ਚਲ ਦਵਾਰੇ ਆਦਿ ਸ਼ਕਤ ਮਾਈ, ਨਿਰਗੁਣ ਸਾਚਾ ਸਗਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਸਮਝਾਇੰਦਾ। ਆਦਿ ਸ਼ਕਤ ਚੜ੍ਹਿਆ ਚਾ, ਸੂਹੇ ਕਪੜੇ ਰਹੀ ਵਖਾਈਆ। ਆਓ ਵੇਖੋ ਸੱਚਾ ਥਾਂ, ਪ੍ਰਭ ਸਾਚਾ ਆਸਣ ਲਾਈਆ। ਹਰਿ ਸੰਗਤ ਫੜ ਕੇ ਬੈਠਾ ਬਾਂਹ, ਸਭਨਾਂ ਸਿਰ ਆਪਣਾ ਹੱਥ ਟਿਕਾਈਆ। ਸਤਿਜੁਗ ਸਾਚਾ ਦੱਸੇ ਰਾਹ, ਰਹਿਬਰ ਬਣ ਨੂਰ ਇਲਾਹੀਆ। ਜਗਤ ਨਾਤਾ ਰਿਹਾ ਜੁੜਾ, ਪੁਰਖ ਬਿਧਾਤਾ ਦਇਆ ਕਮਾਈਆ। ਪਤ ਪਤਨੀ ਮੇਲ ਮਿਲਾ, ਪਾਤਰ ਇਕੋ ਇਕ ਦਰਸਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਸਰਗੁਣ ਪੰਜ ਤੱਤ ਕਾਇਆ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਸ਼ੱਤਰੀ ਬ੍ਰਹਿਮਣ
ਸ਼ੂਦਰ ਵੈਸ਼ ਆਪਣੀ ਗੰਢ ਪਵਾ, ਪਿਛਲੀ ਗੰਢ ਦਏ ਖੁਲ੍ਹਾਈਆ। ਗਾਨਾਂ ਬੰਨ੍ਹੇ ਨਾਲ ਚਾ, ਤੰਦ ਇਕੋ ਨਾਮ ਜਣਾਈਆ। ਵਟਣਾ ਮਲੇ ਸਹਿਜ ਸੁਭਾ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖ ਖਾਰੇ ਦਏ ਚੜ੍ਹਾ, ਸਚ ਅਸ਼ਨਾਨ ਇਕ ਕਰਾਈਆ। ਮਾਤਲੋਕ ਵਿਚੋਂ ਉਚੀ ਛਾਤੀ ਦਏ ਕਰਾ, ਸਚਖੰਡ ਦਵਾਰ ਬਹਾਈਆ। ਭੰਨੀ ਆਵੇ ਪਿਛੇ ਵਾਹੋ ਦਾਹ, ਫੜਿਆ ਪੱਲੂ ਛੁਟ ਨਾ ਜਾਈਆ। ਸੱਚਾ ਵਿਵਾਹ ਸੱਚਾ ਨਕਾਹ, ਬਿਨ ਬੇਦੀ ਦਏ ਕਰਾਈਆ। ਗੁਰਮੁਖ ਚਾਰ ਜੁਗ ਦੇ ਵਿਛੜੇ ਬਣਨ ਗਵਾਹ, ਅੰਤ ਮੁਕਰ ਕੋਇ ਨਾ ਜਾਈਆ। ਪ੍ਰਭ ਦਾ ਸਾਰੇ ਕਹਿੰਦੇ ਕਦੇ ਨਾ ਕਰੋ ਵਸਾਹ, ਅਛਲ ਅਛੱਲ ਆਪਣੀ ਧਾਰ ਚਲਾਈਆ। ਪਾਰਬ੍ਰਹਮ ਕਹੇ ਮੈਂ ਕਿਰਪਾ ਕਰਕੇ ਕੋਟ ਜਨਮ ਦੇ ਬਖ਼ਸ਼ ਦੇਵਾਂ ਗੁਨਾਹ, ਜੋ ਜਨ ਆਇਣ ਸਰਨਾਈਆ। ਜਨਮ ਦੇਣ ਵਾਲੇ ਜਗਤ ਪਿਤਾ ਮਾਂ, ਆਤਮ ਪਰਮਾਤਮ ਪੁਰਖ ਅਕਾਲ ਆਪਣੀ ਅੰਸ ਬਣਾਈਆ। ਨਥਾਵਿਆਂ ਦੇਵਣਹਾਰਾ ਥਾਂ, ਗਰੀਬ ਨਿਮਾਣਿਆਂ ਹੋਏ ਸਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਏ ਸਮਝਾਈਆ। ਹਰਿ ਸੰਗਤ ਕੂੜੀ ਛੱਡਣੀ ਆਸ, ਆਸਾ ਆਪ ਮੁਕਾਇੰਦਾ। ਦਾਜ ਦੌਣ ਦੀ ਰਹੇ ਨਾ ਪਿਆਸ, ਪਿਆਸ ਅੰਮ੍ਰਿਤ ਨਾਲ ਬੁਝਾਇੰਦਾ। ਆਤਮ ਪਰਮਾਤਮ ਆਏ ਰਾਸ, ਰਸ ਇਕੋ ਇਕ ਵਖਾਇੰਦਾ। ਸਾਚੀ ਵਸਤ ਮੰਗੋ ਪ੍ਰਭ ਵਸੀਏ ਚਰਨਾਂ ਪਾਸ, ਦੂਜਾ ਸ਼ੰਗਾਰ ਕੰਮ ਕਿਸੇ ਨਾ ਆਇੰਦਾ। ਪਤ ਪਤਣੀ ਹੋਵਣ ਇਕ ਦੂਜੇ ਦੇ ਦਾਸੀ ਦਾਸ, ਆਪਣਾ ਮਾਣ ਨਾ ਕੋਇ ਰਖਾਇੰਦਾ। ਦੁੱਖ ਰੋਗ ਸੋਗ ਜਾਇਣ ਵਿਨਾਸ, ਅਬਿਨਾਸ਼ੀ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਸਮਝਾਇੰਦਾ। ਸਾਚਾ ਰਾਹ ਦੱਸੇ ਮੀਤ, ਮਿੱਤਰ ਪਿਆਰਾ ਵਡ ਵਡਿਆਈਆ। ਇਕੋ ਹਰਿ ਹਰਿ ਗਾਓ ਗੀਤ, ਗੀਤ ਗੋਬਿੰਦ ਰਿਹਾ ਜਣਾਈਆ। ਕਾਇਆ ਠੰਡੀ ਹੋਏ ਸੀਤ, ਸਤਿਗੁਰ ਮਿਲੇ ਸਰਨਾਈਆ। ਦਿਵਸ ਰੈਣ ਪੂਰੀ ਕਰੇ ਰੀਝ, ਜਿਸ ਜਨ ਆਪਣਾ ਦਰਸ ਕਰਾਈਆ। ਨੇਤਰ ਨੈਣ ਜਾਣ ਪਤੀਜ, ਕੱਜਲ ਧਾਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਨੂੰ ਆਪਣੀ ਅੱਖ ਦਰਸਾਈਆ। ਵੱਡਾ ਛੋਟਾ ਛੱਡੋ ਖਹਿੜਾ, ਹਰਿ ਖ਼ਾਲਕ ਖ਼ਲਕ ਜਣਾਇੰਦਾ। ਜਿਸ ਨੂੰ ਪ੍ਰਭ ਨੇ ਕਿਹਾ ਤੂੰ ਮੇਰਾ ਮੈਂ ਤੇਰਾ, ਸੋ ਗੁਰਮੁਖ ਇਕੋ ਰੰਗ ਨਜ਼ਰੀ ਆਇੰਦਾ। ਲੋਕ ਲੱਜਿਆ ਛੱਡੋ ਕਰ ਕੇ ਵੱਡਾ ਜੇਰਾ, ਜੇਰਜ ਅੰਡ ਕੰਮ ਕਿਸੇ ਨਾ ਆਇੰਦਾ। ਕੂੜੀ ਕਿਰਿਆ ਰੰਗ ਮਾਣਿਆ ਪਿਛੇ ਬਥੇਰਾ, ਅੱਗੇ ਸਤਿਗੁਰ ਪੱਲੂ ਆਪ ਛੁਡਾਇੰਦਾ। ਸੇਵਕ ਬਣ ਕੇ ਬੰਨ੍ਹੇ ਬੇੜਾ, ਬੇੜਾ ਆਪਣੇ ਕੰਧ ਉਠਾਇੰਦਾ। ਨਜ਼ਰੀ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਆਪ ਸਮਝਾਇੰਦਾ। ਹਰਿਜਨ ਨਾਰੀ ਹਰਿਜਨ ਕੰਤ, ਭਗਵੰਤ ਦਏ ਵਡਿਆਈਆ। ਹਰਿਜਨ ਸਾਧ ਹਰਿਜਨ ਸੰਤ, ਸਤਿਗੁਰ ਮੇਲਾ ਸਹਿਜ ਸੁਭਾਈਆ। ਹਰਿਜਨ ਭੂਸ਼ਨ ਹਰਿਜਨ ਚੜ੍ਹੇ ਰੰਗ ਬਸੰਤ, ਰੰਗ ਉਤਰ ਕਦੇ ਨਾ ਜਾਈਆ। ਹਰਿਜਨ ਮਣੀਆਂ ਹਰਿਜਨ ਮੰਤ, ਹਰਿ ਇਕੋ ਨਾਮ ਪੜ੍ਹਾਈਆ। ਹਰਿਜਨ ਮਹਿਮਾ ਹਰਿਜਨ ਅਗਣਤ, ਲੇਖਾ ਗਣਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਸਹਿਜ ਸੁਭਾਈਆ। ਘਰ ਮੇਲਾ ਗੁਰਮੁਖ ਮੀਤ, ਹਰਿ ਸੱਜਣ ਸਚ ਦ੍ਰਿੜਾਇਆ। ਨਾਤਾ ਚੁਕੇ ਪਿਛਲੀ ਰੀਤ, ਪਿਛਾ ਦੂਰ ਨੇੜਾ ਅੱਗੇ ਆਇਆ। ਹਰਿ ਸੰਗਤ ਨਾਤਾ ਤੁਟੇ ਮੰਦਰ ਮਸੀਤ, ਮੋਹ ਮੁਹੱਬਤ ਇਕ ਜਣਾਇਆ। ਜੋ ਜਨ ਸੋਹੰ ਮਹਾਰਾਜ
ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਏ ਗੀਤ, ਜੁਗ ਜਨਮ ਦੀ ਵਿਛੜੀ ਜੋੜੀ ਜੋੜ ਜੁੜਾਇਆ। ਗੁਰਮੁਖ ਕੋਲੋਂ ਗੁਰਮੁਖ ਚਲੀ ਰੀਤ, ਗੁਰਮੁਖ ਗੁਰਮੁਖ ਝੋਲੀ ਪਾਇਆ। ਸਤਿਗੁਰ ਕਹਿਣਾ ਮੰਨੋ ਠੀਕ, ਕਾਇਆ ਠੀਕਰ ਅੰਤਮ ਕੰਮ ਕਿਸੇ ਨਾ ਆਇਆ। ਜਿਸ ਨੂੰ ਗੋਬਿੰਦ ਕਹਿ ਕੇ ਗਿਆ ਧਾਰ ਬਾਰੀਕ, ਸੋ ਨੀਕਨ ਨੀਕੀ ਰਿਹਾ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਜਣਾਏ ਸਾਚੀ ਰੀਤ, ਗੁਰਮੁਖ ਜੋੜੀ ਫੂਲਨਹਾਰ ਗਲ ਪਹਿਨਾਇਆ।
੬ ਫੱਗਣ ੨੦੧੯ ਬਿਕ੍ਰਮੀ ਹਰਬੰਸ ਸਿੰਘ ਦੇ ਗ੍ਰਹਿ ਠੀਕਰੀ ਛੰਨਾਂ ਜ਼ਿਲਾ ਕਰਨਾਲ
ਬਿਰਹੋਂ ਕੁਠੀ ਰੋਵੇ ਕੂੰਜ, ਮਨ ਵੈਰਾਗੀ ਨੈਣ ਉਠਾਈਆ। ਜ਼ਿਮੀ ਅਸਮਾਨ ਪਾਏ ਗੂੰਜ, ਚਲੇ ਵਾਹੋ ਦਾਹੀਆ। ਬਿਨ ਸਤਿ ਪ੍ਰੇਮ ਪ੍ਰੀਤੀ ਕੋਈ ਨਾ ਜਾਏ ਝੂਜ, ਰੋਵਤ ਰੋਵੇ ਸਰਬ ਲੋਕਾਈਆ। ਗੁਰਮੁਖ ਨੇਤਰ ਗੁਰ ਸਤਿਗੁਰ ਦੇਵੇ ਪੂੰਝ, ਛਹਿਬਰ ਆਪਣੇ ਵਿਚ ਮਿਲਾਈਆ। ਹਰ ਘਟ ਅੰਦਰ ਰਿਹਾ ਬੂਝ, ਬੂਝ ਆਪਣੀ ਆਪ ਜਣਾਈਆ। ਲੇਖਾ ਜਾਣੇ ਡੂੰਘੇ ਸਾਗਰ ਗੂਝ, ਭੇਵ ਅਭੇਦ ਆਪ ਚੁਕਾਈਆ। ਸਤਿ ਵਸਤ ਹਰਿਜਨ ਹਰਿ ਦਵਾਰੇ ਰਿਹਾ ਲੂਝ, ਆਤਮ ਅੰਤਰ ਧਿਆਨ ਲਗਾਈਆ । ਦੇਵਣਹਾਰ ਆਪ ਮਹਿਬੂਬ, ਮਿਹਰਵਾਨ ਬੇਨਜ਼ੀਰ ਦਇਆ ਕਮਾਈਆ। ਹੁਜਰਾ ਹੱਕ ਵਖਾਏ ਅਰੂਜ, ਨੂਰ ਜ਼ਹੂਰ ਮਹਿਰਾਬ ਰੁਸ਼ਨਾਈਆ। ਜਗਤ ਕਿਨਾਰਾ ਪਾਰ ਹਦੂਦ, ਭਗਤ ਦਵਾਰ ਵਡਿਆਈਆ। ਦੇਵਣਹਾਰਾ ਅਸਲ ਨਾਲ ਸੂਦ, ਪੂਰਬ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਤ੍ਰਿਸਨਾ ਤ੍ਰਿਸਨਾ ਆਸਾ ਆਸਾ ਨਾਲ ਵਖਾਈਆ। ਆਸਾ ਤ੍ਰਿਸਨਾ ਮਿਟੇ ਪਿਆਸ, ਧੀਰਜ ਧੀਰ ਇਕ ਧਰਾਇੰਦਾ। ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਵਿਚ ਸਮਾਇੰਦਾ । ਜੁਗ ਚੌਕੜੀ ਪਾਵੇ ਰਾਸ, ਬ੍ਰਹਿਮੰਡ ਖੰਡ ਨਾਚ ਨਚਾਇੰਦਾ। ਨਿਰਗੁਣ ਨਿਰਵੈਰ ਜੋਤ ਕਰ ਪਰਕਾਸ਼, ਸਰਗੁਣ ਸਾਚਾ ਸੰਗ ਨਿਭਾਇੰਦਾ। ਵੇਖਣਹਾਰ ਪ੍ਰਿਥਮੀ ਆਕਾਸ਼, ਭਗਤ ਭਗਵੰਤ ਭੇਵ ਚੁਕਾਇੰਦਾ। ਜਨਮ ਕਰਮ ਧਰਮ ਪੂਰਬ ਪੂਰੀ ਕਰੇ ਆਸ, ਆਸਾ ਪੂਰਨ ਆਪ ਅਖਵਾਇੰਦਾ। ਗਹਿਰ ਗੰਭੀਰ ਡੂੰਘਾ ਵਖਾਏ ਖਾਤ, ਘਾਟਾ ਕੋਇ ਨਜ਼ਰ ਨਾ ਆਇੰਦਾ। ਹਰਿਜਨ ਵੇਖੇ ਮਾਰ ਝਾਤ, ਬਜਰ ਕਪਾਟੀ ਤੋੜ ਤੁੜਾਇੰਦਾ। ਨਾਤਾ ਤੁਟੇ ਆਫ਼ਤਾਬ, ਚੰਦ ਨੂਰ ਨਾ ਕੋਇ ਚਮਕਾਇੰਦਾ। ਲਹਿਣਾ ਚੁੱਕੇ ਹਯਾਤ ਆਬ, ਝਿਰਨਾ ਨਿਝਰ ਨਾ ਕੋਇ ਵਖਾਇੰਦਾ। ਜਿਸ ਜਨ ਕਰ ਕਿਰਪਾ ਮਿਲੇ ਆਪ, ਆਪ ਆਪਣਾ ਰੰਗ ਵਖਾਇੰਦਾ। ਏਥੇ ਓਥੇ ਮਾਈ ਬਾਪ, ਪਿਤਾ ਪੂਤ ਗੋਦ ਸੁਹਾਇੰਦਾ। ਜਿਸ ਜਨ ਦੇਵੇ ਸੱਚਾ ਜਾਪ, ਪੁੱਤ ਪੋਤਰੇ ਰੰਗ ਰੰਗਾਇੰਦਾ। ਸੋ ਸਾਹਿਬ ਪਾਕੀ ਪਾਕ, ਪਤਤ ਪੁਨੀਤ ਵੇਖ ਵਖਾਇੰਦਾ। ਖੋਲ੍ਹਣਹਾਰ ਅਗੰਮੀ ਤਾਕ, ਪੜਦਾ ਦਵੈਤ ਆਪ ਉਠਾਇੰਦਾ। ਆਤਮ ਪਰਮਾਤਮ ਵਖਾਏ ਇਕੋ ਜ਼ਾਤ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰੀ ਆਸਾ ਆਸਾ ਪੂਰ ਪੂਰਨ ਭਰਵਾਸਾ ਇਕ ਵਖਾਇੰਦਾ। ਪੂਰੀ ਆਸਾ ਸਤਿਗੁਰ ਪਾਇਆ, ਮਨ ਤਨ ਵੱਜੇ ਵਧਾਈਆ। ਤ੍ਰੈਗੁਣ ਡੇਰਾ ਜਗਤ ਢਾਇਆ, ਢਾਹ ਢਾਹ ਖ਼ਾਕ ਵਖਾਈਆ। ਕੂੜੀ ਕਿਰਿਆ ਪੰਧ ਚੁਕਾਇਆ, ਮਾਇਆ ਮਮਤਾ ਮੋਹ ਤਜਾਈਆ। ਆਸਾ ਤ੍ਰਿਸਨਾ ਧੱਕਾ ਲਾਇਆ, ਹਉਮੇਂ
ਹੰਗਤਾ ਗੜ੍ਹ ਤੁੜਾਈਆ। ਸਾਚੀ ਸੰਗਤਾ ਮੇਲ ਮਿਲਾਇਆ, ਸ਼ਰਅ ਸੰਗਲ ਕੱਟ ਵਖਾਈਆ। ਸਾਚੇ ਅੰਗਣ ਆਪ ਉਠਾਇਆ, ਗੋਦੀ ਗੋਦ ਗੋਦ ਬਹਾਈਆ। ਨਾਮ ਮਰਦੰਗਣ ਇਕ ਵਜਾਇਆ, ਨਾਦ ਅਨਾਦੀ ਰਾਗ ਅਲਾਈਆ। ਸਾਚਾ ਛੰਦਨ ਇਕ ਸੁਣਾਇਆ, ਗੀਤ ਗੋਬਿੰਦ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਜਣਾਈਆ। ਸਾਚਾ ਲੇਖਾ ਦੇਵਣਹਾਰ, ਦਾਤਾ ਦਾਨੀ ਇਕ ਅਖਵਾਇੰਦਾ। ਭਰਨਹਾਰ ਖ਼ਾਲੀ ਭੰਡਾਰ, ਭਰੇ ਖ਼ਾਲੀ ਆਪ ਜਣਾਇੰਦਾ। ਲੇਖਾ ਜਾਣ ਧੁਰ ਦਰਬਾਰ, ਧੁਰ ਦੀ ਵਸਤ ਮਾਤ ਵਰਤਾਇੰਦਾ। ਮਾਤਲੋਕ ਖੇਲ ਅਪਾਰ, ਨਿਰਗੁਣ ਸਰਗੁਣ ਰਾਹ ਚਲਾਇੰਦਾ। ਨਿਰਗੁਣ ਸਰਗੁਣ ਲੇਖਾ ਸੰਸਾਰ, ਸੰਸਾਰ ਸਾਗਰ ਵਿਚ ਫਿਰਾਇੰਦਾ। ਲੱਖ ਚੁਰਾਸੀ ਜੋਤ ਆਧਾਰ, ਸ਼ਬਦ ਰਾਗ ਅਲਾਇੰਦਾ। ਜੁਗ ਚੌਕੜੀ ਕਰ ਕਰ ਪਾਰ, ਕੋਟਨ ਕੋਟ ਕਾਲ ਚਰਨਾਂ ਹੇਠ ਰਖਾਇੰਦਾ। ਭਗਤ ਵਛਲ ਹੋ ਦਿਆਲ, ਭਗਵਨ ਆਪਣੀ ਦਇਆ ਕਮਾਇੰਦਾ। ਗੁਰਮੁਖ ਸੱਜਣ ਵੇਖੇ ਲਾਲ, ਸਤਿਗੁਰ ਆਪਣਾ ਮੇਲ ਮਿਲਾਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਸਿਰ ਆਪਣਾ ਹੱਥ ਟਿਕਾਇੰਦਾ। ਚਰਨ ਦਵਾਰ ਸੱਚੀ ਧਰਮਸਾਲ, ਧਰਮ ਦਵਾਰਾ ਇਕ ਵਖਾਇੰਦਾ। ਨਿਰਗੁਣ ਨਿਰਵੈਰ ਚਲੇ ਨਾਲ ਨਾਲ, ਮੂਰਤ ਅਕਾਲ ਅਜੂਨੀ ਰਹਿਤ ਨਜ਼ਰੀ ਆਇੰਦਾ। ਸਤਿ ਸਤਿਵਾਦੀ ਬਣ ਦਲਾਲ, ਵਣਜ ਵਣਜਾਰਾ ਇਕੋ ਹੱਟ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਸੋ ਜਨ ਗੁਰਮੁਖ ਰੂਪ ਵਟਾਇੰਦਾ। ਨਾਮ ਧੰਨ ਅਤੁਟ ਖ਼ਜ਼ਾਨਾ, ਸ਼ਹਿਨਸ਼ਾਹ ਆਪ ਵਰਤਾਈਆ। ਜੁਗ ਚੌਕੜੀ ਹੋ ਪਰਧਾਨਾ, ਦੋ ਜਹਾਨਾਂ ਵੇਖੇ ਥਾਉਂ ਥਾਈਂਆ। ਗੁਰਮੁਖਾਂ ਮਾਰੇ ਤੀਰ ਨਿਸ਼ਾਨਾ, ਅਣਿਆਲਾ ਬਾਣ ਚਲਾਈਆ। ਦੇਵੇ ਦਰਸ ਸ੍ਰੀ ਭਗਵਾਨਾ, ਦੀਦ ਈਦ ਚੰਦ ਰੁਸ਼ਨਾਈਆ। ਕਾਗ਼ਜ਼ ਕਲਮ ਹੋਏ ਹੈਰਾਨਾ, ਹਰਿ ਕਾ ਭੇਵ ਕੋਇ ਨਾ ਪਾਈਆ। ਭਗਤ ਭਗਵਾਨ ਵਸਣ ਇਕ ਮਕਾਨਾ, ਸਾਢੇ ਤਿੰਨ ਹੱਥ ਅੰਦਰ ਡੇਰਾ ਲਾਈਆ। ਪਿਤਾ ਪੂਤ ਵੇਖੇ ਚਤੁਰ ਸੁਜਾਨਾ, ਸੁਘੜ ਆਪਣਾ ਰਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਇਕੋ ਨਾਮ ਕਰੇ ਰੁਸ਼ਨਾਈਆ। ਜਨ ਭਗਤਾਂ ਲਾਏ ਸਾਚੀ ਜੜ, ਲੋਕਮਾਤ ਨਾ ਕੋਇ ਉਖੜਾਇੰਦਾ। ਧੁਰ ਦਰਗਾਹੀ ਆਪੇ ਫੜ, ਬੇਪਰਵਾਹੀ ਮੇਲ ਮਿਲਾਇੰਦਾ। ਨਾਤਾ ਤੋੜ ਸੀਸ ਧੜ, ਆਤਮ ਪਰਮਾਤਮ ਜੋੜ ਜੁੜਾਇੰਦਾ। ਡੂੰਘੀ ਕੰਦਰ ਆਪ ਵੜ, ਸਚ ਮਹੱਲੇ ਸੋਭਾ ਪਾਇੰਦਾ। ਸੋਹੰ ਅੱਖਰ ਇਕੋ ਪੜ੍ਹ, ਤੂੰ ਮੇਰਾ ਮੈਂ ਤੇਰਾ ਏਕਾ ਰਾਹ ਜਣਾਇੰਦਾ। ਕਰ ਪਰਕਾਸ਼ ਬਹੱਤਰ ਨੜ, ਜੋਤੀ ਜੋਤ ਡਗਮਗਾਇੰਦਾ। ਦੇਵਣਹਾਰਾ ਸਾਚਾ ਵਰ, ਬ੍ਰਹਮ ਪਾਰਬ੍ਰਹਮ ਸਮਝਾਇੰਦਾ। ਈਸ਼ ਜੀਵ ਜਗਦੀਸ ਕਿਰਪਾ ਕਰ, ਜੀਵਣ ਜੁਗਤ ਜਗਤ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਤਿਸ ਆਪਣਾ ਘਰ ਵਖਾਇੰਦਾ।