ਪੁਸਤਕਾਲਾਭਾਗ ੧੩

੬ ਫੱਗਣ ੨੦੧੯ ਬਿਕ੍ਰਮੀ ਅਰਜਣ ਸਿੰਘ ਦੇ ਗ੍ਰਹਿ ਬਲੋਚ ਪੁਰਾ ਜ਼ਿਲਾ ਕਰਨਾਲ

ਸਚਖੰਡ ਦਵਾਰ ਸੁਹਾ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਥਿਰ ਘਰ ਖੇਲ ਬੇਪਰਵਾਹ, ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ। ਏਕੰਕਾਰ ਅਗੰਮ ਅਥਾਹ, ਨਿਰਗੁਣ ਆਪਣੀ ਧਾਰ ਪਰਗਟਾਇੰਦਾ। ਆਦਿ ਨਿਰੰਜਣ ਨੂਰ ਰੁਸ਼ਨਾ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਸੱਚਾ ਸ਼ਹਿਨਸ਼ਾਹ, ਸ਼ਾਹੋ ਭੂਪ ਖੇਲ ਕਰਾਇੰਦਾ। ਸ੍ਰੀ ਭਗਵਾਨ ਬੇਅੰਤ ਅਖਵਾ, ਸਾਚੇ ਤਖ਼ਤ ਸੋਭਾ ਪਾਇੰਦਾ। ਪਾਰਬ੍ਰਹਮ ਪ੍ਰਭ ਦੋਏ ਜੋੜ ਸੀਸ ਝੁਕਾ, ਨਿਉਂ ਨਿਉਂ ਸਯਦਾ ਇਕ ਕਰਾਇੰਦਾ। ਸ਼ਾਹ ਸੁਲਤਾਨਾ ਨੌਜਵਾਂ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਮੁਕਾਮੇ ਹੱਕ ਡੇਰਾ ਲਾ, ਲਾਸ਼ਰੀਕ ਸੋਭਾ ਪਾਇੰਦਾ। ਸਚ ਤੌਫ਼ੀਕ ਇਕ ਖ਼ੁਦਾ, ਨੂਰ ਜ਼ਹੂਰ ਆਪ ਪਰਗਟਾਇੰਦਾ। ਮਹੱਲ ਅਟੱਲ ਕਰ ਰੁਸ਼ਨਾ, ਨਿਰਵੈਰ ਰੰਗ ਰੰਗਾਇੰਦਾ। ਰਾਜਨ ਰਾਜ ਭੂਪਤ ਭੂਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਸਚਖੰਡ ਦਵਾਰ, ਹਰਿ ਸਾਚਾ ਸਚ ਕਰਾਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਬੇਪਰਵਾਹ ਆਸਣ ਲਾਇੰਦਾ। ਸ਼ਾਹੋ ਭੂਪ ਬਣ ਸਿਕਦਾਰ, ਧੁਰ ਫ਼ਰਮਾਨਾ ਹੁਕਮ ਅਲਾਇੰਦਾ। ਨਿਰਗੁਣ ਨਿਰਗੁਣ ਪਾਵੇ ਸਾਰ, ਦੂਸਰ ਸੰਗ ਨਾ ਕੋਇ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਮੰਦਰ ਸੋਭਾ ਪਾਇੰਦਾ। ਸਾਚਾ ਮੰਦਰ ਉਚ ਮਹੱਲਾ, ਮਿਹਰਵਾਨ ਦਇਆ ਕਮਾਈਆ। ਸੋ ਪੁਰਖ ਨਿਰੰਜਣ ਇਕ ਇਕੱਲਾ, ਹਰਿ ਪੁਰਖ ਨਿਰੰਜਣ ਸੋਭਾ ਪਾਈਆ। ਏਕੰਕਾਰ ਫੜਾ ਪੱਲਾ, ਪੱਲੂ ਆਪਣੀ ਗੰਢ ਬੰਧਾਈਆ। ਆਦਿ ਨਿਰੰਜਣ ਦੀਪਕ ਜੋਤ ਪਰਕਾਸ਼ ਆਪੇ ਬਲਾ, ਦੀਵਾ ਬਾਤੀ ਨਾ ਕੋਇ ਵਡਿਆਈਆ। ਸ੍ਰੀ ਭਗਵਾਨ ਸਚ ਸੰਦੇਸ਼ ਨਰ ਨਰੇਸ਼ ਨਿਰਵੈਰ ਪੁਰਖ ਏਕਾ ਘੱਲਾ, ਬੋਧ ਅਗਾਧ ਪੜ੍ਹਾਈਆ। ਅਬਿਨਾਸ਼ੀ ਕਰਤਾ ਆਦਿ ਜੁਗਾਦਿ ਅਟੱਲ ਅਟੱਲਾ, ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਪਾਰਬ੍ਰਹਮ ਦਰ ਦਰਵੇਸ਼ ਗਲ ਪਾ ਪੱਲਾ, ਅਲੱਖ ਨਿਰੰਜਣ ਇਕ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਤਖ਼ਤ ਸੋਭਾ ਪਾਈਆ। ਸਾਚੇ ਤਖ਼ਤ ਸਚ ਤੌਫ਼ੀਕ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਨੂਰ ਨੂਰਾਨਾ ਡਗਮਗਾਇੰਦਾ। ਮੂਰਤ ਅਕਾਲ ਅਜੂਨੀ ਰਹਿਤ ਲਾਸ਼ਰੀਕ, ਬੇਨਜ਼ੀਰ ਵਾਹਦ ਆਪਣੀ ਕਾਰ ਕਮਾਇੰਦਾ। ਆਦਿ ਜੁਗਾਦਿ ਸਦ ਰਫ਼ੀਕ, ਵੇਖਣਹਾਰਾ ਹੱਕ ਤਹਿਕੀਕ, ਦੂਸਰ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਆਪ ਖੜ, ਨਿਰਗੁਣ ਆਪਣਾ ਨੈਣ ਉਠਾਇੰਦਾ। ਨਿਰਗੁਣ ਨੈਣ ਖੋਲ੍ਹ ਅੱਖ, ਆਖਰ ਆਪਣੀ ਧਾਰ ਚਲਾਈਆ। ਸਚ ਦਵਾਰੇ ਹੋ ਪਰਤੱਖ, ਦਰਗਹਿ ਸਾਚੀ ਦਏ ਵਡਿਆਈਆ। ਸਰਬ ਕਲ ਹੋ ਸਮਰਥ, ਸਮਰਥ ਖੇਲ ਕਰਾਈਆ। ਆਪਣੀ ਮਹਿਮਾ ਜਾਣ ਅਕੱਥ, ਆਪ ਆਪਣੇ ਵਿਚ ਛੁਪਾਈਆ। ਆਦਿ ਆਦਿ ਚਲਾਏ ਰਥ, ਜੁਗ ਜੁਗ ਵੇਸ ਵਟਾਈਆ। ਵਸਣਹਾਰਾ ਹਰ ਘਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਸਚਖੰਡ, ਸਚਖੰਡ ਨਿਵਾਸੀ ਆਪ ਕਮਾਇੰਦਾ। ਨਿਰਗੁਣ ਨਿਰਗੁਣ ਕਰ ਕਰ ਵੰਡ, ਹਿੱਸਾ ਆਪਣੀ ਝੋਲੀ ਪਾਇੰਦਾ। ਪਰਕਾਸ਼ ਪਰਕਾਸ਼ ਸਾਚਾ ਚੰਦ, ਕਿਰਨ ਕਿਰਨ ਵੇਸ ਵਟਾਇੰਦਾ। ਜੁਗਾਦਿ ਜੁਗਾਦਿ ਇਕ ਅਨੰਦ, ਅਨੰਦ ਅਨੰਦ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ

ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰਤਾ ਪੁਰਖ, ਪਰਮ ਪੁਰਖ ਆਪ ਕਮਾਈਆ। ਨਿਰਗੁਣ ਦੇਵੇ ਨਿਰਗੁਣ ਦਰਸ, ਦਰਸ ਦਰਸ ਨਾਲ ਮਿਲਾਈਆ। ਨਿਰਾਕਾਰ ਮਿਟਾਏ ਨਿਰਗੁਣ ਹਰਸ, ਹਵਸ ਹਵਸ ਨਾ ਕੋਇ ਵਧਾਈਆ। ਨਿਰਵੈਰ ਕਰੇ ਨਿਰਵੈਰ ਤਰਸ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਜੁਗਾ ਜੁਗੰਤਰ ਆਪਣੀ ਕਾਰ ਕਮਾਈਆ। ਆਪਣੀ ਕਾਰ ਕਰੇ ਕਰਤਾਰਾ, ਕਰਨਹਾਰ ਆਪ ਅਖਵਾਇੰਦਾ। ਆਦਿ ਆਦਿ ਕਰ ਪਸਾਰਾ, ਜੁਗ ਜੁਗ ਵੇਖ ਵਖਾਇੰਦਾ। ਵਸਣਹਾਰਾ ਧਾਮ ਨਿਆਰਾ, ਸਚਖੰਡ ਸਾਚੇ ਸੋਭਾ ਪਾਇੰਦਾ। ਖੋਲ੍ਹਣਹਾਰਾ ਧਰਮ ਕਿਵਾੜਾ, ਥਿਰ ਘਰ ਆਪਣਾ ਕੁੰਡਾ ਲਾਹਿੰਦਾ। ਦੇਵਣਹਾਰਾ ਸਚ ਪਿਆਰਾ, ਸੁਤ ਦੁਲਾਰਾ ਸ਼ਬਦ ਬਹਾਇੰਦਾ। ਕਰਾਵਣਹਾਰਾ ਵਣਜ ਵਪਾਰਾ, ਸਾਚਾ ਹੱਟ ਆਪ ਜਣਾਇੰਦਾ। ਕਰਨਹਾਰ ਸਤਿ ਉਜਿਆਰਾ, ਵਿਸ਼ਨ ਬ੍ਰਹਮਾ ਸ਼ਿਵ ਰੰਗ ਰੰਗਾਇੰਦਾ। ਵੇਖਣਹਾਰ ਫੁਲ ਫੁਲਵਾੜਾ, ਤ੍ਰੈਗੁਣ ਆਪਣਾ ਬੰਧਨ ਪਾਇੰਦਾ। ਲਗਾਵਣਹਾਰ ਸਚ ਅਖਾੜਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਨਾਚ ਨਚਾਇੰਦਾ । ਲੇਖਾ ਜਾਣ ਧੁਰ ਦਰਬਾਰਾ, ਧੁਰ ਦੀ ਬਾਣੀ ਬਾਣ ਲਗਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਵਿਸ਼ਨ ਬ੍ਰਹਮਾ ਸ਼ਿਵ ਪੜ੍ਹਾਇੰਦਾ। ਬੋਧ ਅਗਾਧਾ ਖੇਲ ਨਿਆਰਾ, ਅਲੱਖ ਨਿਰੰਜਣ ਬੇਪਰਵਾਹ ਆਪਣੀ ਕਲ ਵਰਤਾਇੰਦਾ। ਕਾਤਬ ਕੋਇ ਨਾ ਬਣੇ ਲਿਖਾਰਾ, ਲਿਖ ਲਿਖ ਲੇਖ ਨਾ ਕੋਇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਸਾਚੇ ਤਖ਼ਤ ਨਿਰਵੈਰ ਚੜ੍ਹ, ਸਚਖੰਡ ਵੱਜੇ ਵਧਾਈਆ। ਦੋ ਜਹਾਨਾਂ ਵੇਖੇ ਖੜ, ਬੇਅੰਤ ਬੇਪਰਵਾਹੀਆ। ਸੁਤ ਦੁਲਾਰਾ ਫੜਾਵੇ ਲੜ, ਵਿਸ਼ਨ ਬ੍ਰਹਮਾ ਸ਼ਿਵ ਕਰੇ ਕੁੜਮਾਈਆ। ਤ੍ਰੈ ਪੰਜ ਲੱਖ ਚੁਰਾਸੀ ਭਾਂਡਾ ਘੜ, ਘੜ ਘੜ ਆਪਣਾ ਰੰਗ ਰੰਗਾਈਆ। ਸਰਗੁਣ ਰੂਪ ਆਪੇ ਧਰ, ਧਰਨੀ ਧਰਤ ਧਵਲ ਦਏ ਵਡਿਆਈਆ। ਨਿਰਾਕਾਰ ਅੰਦਰ ਵੜ, ਘਟ ਘਟ ਜੋਤ ਕਰੇ ਰੁਸ਼ਨਾਈਆ। ਬੋਧ ਅਗਾਧੀ ਨਿਸ਼ਅੱਖਰ ਪੜ੍ਹ, ਅੱਖਰ ਅੱਖਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ੍ਰਿਸ਼ਟ ਸਬਾਈ ਖੋਜ ਖੁਜਾਈਆ। ਸ੍ਰਿਸ਼ਟ ਸਬਾਈ ਖੇਲ ਅਪਾਰਾ, ਲੱਖ ਚੁਰਾਸੀ ਵੰਡ ਵੰਡਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਦੇ ਸਹਾਰਾ, ਸਤਿ ਸਤਿਵਾਦੀ ਵੇਖ ਵਖਾਇੰਦਾ। ਬੋਧ ਅਗਾਧਾ ਬੋਲ ਜੈਕਾਰਾ, ਪਾਰਬ੍ਰਹਮ ਬ੍ਰਹਮ ਵੇਤਾ ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਆਤਮ ਪਰਮਾਤਮ ਦਸਾਏ ਸਾਚਾ ਨੇਤਾ, ਸ਼ਾਹੋ ਭੂਪ ਇਕੋ ਨਜ਼ਰੀ ਆਇੰਦਾ। ਦੋ ਜਹਾਨ ਖੇਲੇ ਖੇਡਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਗੋਪੀ ਕਾਹਨ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਜੁਗਾਦੀ ਮਾਈ ਬਾਪ, ਪਿਤਾ ਪੂਤ ਗੋਦ ਉਠਾਈਆ। ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਦੇਵੇ ਜਾਪ, ਸੋਹੰ ਅੱਖਰ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਮੰਤਰ ਇਕੋ ਪਾਠ, ਇਕ ਸਰੋਵਰ ਮਾਰੇ ਠਾਠ, ਤਟ ਕਿਨਾਰਾ ਇਕ ਦ੍ਰਿੜਾਈਆ। ਤਟ ਕਿਨਾਰਾ ਏਕੋ ਏਕ, ਇਕ ਇਕੱਲਾ ਆਪ ਜਣਾਇੰਦਾ। ਸੋ ਪੁਰਖ ਨਿਰੰਜਣ ਸਾਚੀ ਟੇਕ, ਹਰਿ ਪੁਰਖ ਨਿਰੰਜਣ ਵੇਖ ਵਖਾਇੰਦਾ। ਏਕੰਕਾਰਾ ਕਰੇ ਬਿਬੇਕ, ਆਦਿ ਨਿਰੰਜਣ ਨੂਰ ਧਰਾਇੰਦਾ। ਅਬਿਨਾਸ਼ੀ ਕਰਤਾ ਲਿਖਣਹਾਰਾ ਲੇਖ, ਸ੍ਰੀ ਭਗਵਾਨ

ਗੰਢ ਪਵਾਇੰਦਾ। ਪਾਰਬ੍ਰਹਮ ਬ੍ਰਹਮ ਕਰੇ ਹੇਤ, ਨਿਤ ਨਵਿਤ ਵੇਖ ਵਖਾਇੰਦਾ। ਲੱਖ ਚੁਰਾਸੀ ਖੇਲੇ ਖੇਲ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਮੇਲ ਮਿਲਾਵਾ ਗੁਰੂ ਗੁਰ ਚੇਲ, ਗੁਰ ਚੇਲਾ ਆਪ ਸਮਝਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਸਾਹਿਬ ਸੱਜਣ ਸੁਹੇਲ, ਸਤਿਗੁਰ ਆਪਣੀ ਕਾਰ ਕਮਾਇੰਦਾ। ਆਤਮ ਪਰਮਾਤਮ ਜੋਤ ਨਿਰੰਜਣ ਆਦਿ ਪੁਰਖ ਅਬਿਨਾਸ਼ੀ ਕਰਤਾ ਚਾੜ੍ਹੇ ਤੇਲ, ਘਰ ਘਰ ਵਿਚ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਆਦਿ, ਆਦਿ ਸ਼ਬਦੀ ਸੁਤ ਸਤਿ ਪੜ੍ਹਾਈਆ। ਵਜਾਵਣਹਾਰਾ ਨਾਦ ਅਨਾਦ, ਬ੍ਰਹਮ ਬ੍ਰਹਿਮਾਦ ਕਰੇ ਸ਼ਨਵਾਈਆ। ਲੇਖਾ ਜਾਣ ਬੋਧ ਅਗਾਧ, ਧੁਰ ਦੀ ਬਾਣੀ ਬਾਣ ਲਗਾਈਆ। ਆਪਣੇ ਵਿਚੋਂ ਆਪਾ ਕਾਢ, ਵੇਖਣਹਾਰਾ ਥਾਉਂ ਥਾਈਂਆ। ਵਿਸ਼ਨ ਕਰੇ ਵਿਸ਼ਵ ਲਾਡ, ਵਸਤੂ ਇਕੋ ਇਕ ਦਰਸਾਈਆ । ਬ੍ਰਹਮ ਮੇਲਾ ਪਾਰਬ੍ਰਹਮ ਕਮਲਾਪਾਤ, ਕਵਲ ਨੈਣ ਸੱਚਾ ਸ਼ਹਿਨਸ਼ਾਹੀਆ। ਸ਼ੰਕਰ ਚਰਨ ਧੂੜੀ ਟਿੱਕਾ ਲਾਏ ਮਾਥ, ਖ਼ਾਕੀ ਖ਼ਾਕ ਖ਼ਾਕ ਰਮਾਈਆ। ਤ੍ਰੈਗੁਣ ਮਾਇਆ ਦਾਸੀ ਦਾਸ, ਰਜੋ ਤਮੋ ਸਤੋ ਨਾ ਕੋਇ ਵਡਿਆਈਆ। ਪੰਜ ਤੱਤ ਖੇਲ ਤਮਾਸ਼, ਖ਼ਾਲਕ ਖ਼ਲਕ ਦਏ ਜਣਾਈਆ। ਲੇਖਾ ਜਾਣੇ ਰੂਹ ਬੁੱਤ ਪਾਕੀ ਪਾਕ, ਤਨ ਮਾਟੀ ਖੋਜ ਖੁਜਾਈਆ। ਮੁਰੀਦ ਮੁਰਸ਼ਦ ਸੱਚਾ ਸਾਕ, ਪਰਵਰਦਿਗਾਰ ਆਪ ਬਣਾਈਆ। ਬੰਧਾਵਣਹਾਰਾ ਸੱਚਾ ਨਾਤ, ਨਾਤਾ ਇਕੋ ਘਰ ਜੁੜਾਈਆ। ਵੇਖਣਹਾਰਾ ਸਾਚੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਈਆ। ਆਦਿ ਜੁਗਾਦਿ ਜੁਗ ਜੁਗ ਪਾਏ ਨਾ ਕਦੇ ਵਫ਼ਾਤ, ਫ਼ਤਵਾ ਰੂਪ ਨਾ ਕੋਇ ਦਰਸਾਈਆ। ਵੇਖਣਹਾਰਾ ਕਾਇਨਾਤ, ਕਲਮਾ ਇਕੋ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਧੁਰ ਫ਼ਰਮਾਨਾ ਸ਼ਬਦ ਸੰਦੇਸਾ, ਨਰ ਨਿਰੰਕਾਰਾ ਆਪ ਜਣਾਇੰਦਾ। ਜੁਗ ਚੌਕੜੀ ਧਰ ਧਰ ਵੇਸਾ, ਵੇਸ ਅਨੇਕਾ ਰੂਪ ਵਟਾਇੰਦਾ। ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਗਣੇਸ਼ਾ, ਦਰ ਦਰਵੇਸ਼ਾ ਸੀਸ ਝੁਕਾਇੰਦਾ। ਹੁਕਮੇ ਅੰਦਰ ਦੋ ਜਹਾਨ ਜਾਣੇ ਲੇਖਾ, ਬ੍ਰਹਿਮੰਡ ਖੰਡ ਹੁਕਮੇ ਅੰਦਰ ਆਪ ਫਿਰਾਇੰਦਾ। ਹੁਕਮੇ ਅੰਦਰ ਸ੍ਰੀ ਭਗਵਾਨ ਬਣੇ ਸਾਚਾ ਨੇਤਾ, ਧੁਰ ਫ਼ਰਮਾਨਾ ਹੁਕਮ ਅਲਾਇੰਦਾ। ਹੁਕਮੇ ਅੰਦਰ ਨਿਰਗੁਣ ਸਰਗੁਣ ਕਰੇ ਹੇਤਾ, ਹਿਤਕਾਰੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਜਣਾਇੰਦਾ। ਸਾਚੀ ਖੇਲ ਹਰਿ ਕਰਤਾਰਾ, ਕੁਦਰਤ ਕਾਦਰ ਆਪ ਜਣਾਈਆ। ਦੇਵਣਹਾਰਾ ਸਚ ਹੁਲਾਰਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਰਨਹਾਰ ਸਚ ਸ਼ੰਗਾਰਾ, ਬਸਤਰ ਭੂਸ਼ਨ ਇਕ ਸੁਹਾਈਆ। ਕਰਨਹਾਰ ਏਕੰਕਾਰਾ, ਅਕਲ ਕਲ ਵੱਡੀ ਵਡਿਆਈਆ। ਆਦਿ ਜੁਗਾਦੀ ਇਕ ਅਵਤਾਰਾ, ਜੁਗ ਜੁਗ ਫੇਰਾ ਪਾਈਆ। ਸ਼ਬਦ ਅਗੰਮੀ ਇਕੋ ਨਾਅਰਾ, ਨਰ ਨਰਾਇਣ ਦਏ ਸੁਣਾਈਆ। ਚਾਰੇ ਵੇਦਾਂ ਕਰ ਪਿਆਰਾ, ਚਾਰੇ ਮੁਖ ਮੁਖ ਵਡਿਆਈਆ। ਚਾਰੇ ਖਾਣੀ ਪਾਵੇ ਸਾਰਾ, ਚਾਰੇ ਬਾਣੀ ਨਾਦ ਵਜਾਈਆ। ਚਾਰ ਜੁਗ ਦਏ ਆਧਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਚਾਰ ਯਾਰੀ ਅੰਤ ਕਿਨਾਰਾ, ਚਾਰੋਂ ਕੁੰਟ ਦਏ ਜਣਾਈਆ। ਕਰੇ ਖੇਲ ਅਗੰਮ ਅਪਾਰਾ, ਭੇਵ ਅਭੇਦ ਆਪਣੇ ਹੱਥ ਰਖਾਈਆ। ਸੇਵਾ ਲਾ ਗੁਰੂ ਅਵਤਾਰਾ, ਸਾਚੀ ਸਿਖਿਆ ਇਕ ਦ੍ਰਿੜਾਈਆ। ਪੀਰ ਪੈਗ਼ੰਬਰ ਦੇ ਸਹਾਰਾ, ਮੁਰੀਦ ਮੁਰਸ਼ਦ ਕਰੇ ਜਣਾਈਆ। ਭਗਤ ਭਗਵੰਤ ਇਕ ਵਿਹਾਰਾ, ਬਿਵਹਾਰੀ ਆਪ ਸਮਝਾਈਆ। ਸੰਤ ਸੱਜਣ

ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਗੁਰਮੁਖਾਂ ਖੋਲ੍ਹ ਬੰਦ ਕਵਾੜਾ, ਨਿਜ ਨੇਤਰ ਦਰਸ ਦਿਖਾਈਆ। ਗੁਰਸਿਖਾਂ ਬਖ਼ਸ਼ੇ ਚਰਨ ਪਿਆਰਾ, ਚਰਨੋਦਕ ਅੰਮ੍ਰਿਤ ਮੁਖ ਚੁਆਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਕਰੇ ਖੇਲ ਵਾਰੋ ਵਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਸਾਰ ਕੋਇ ਨਾ ਆਈਆ। ਖਾਣੀ ਬਾਣੀ ਉਚੀ ਕੂਕ ਕੂਕ ਕਰੇ ਪੁਕਾਰਾ, ਹਾਹਾਕਾਰਾ ਸਰਬ ਲੋਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੋਲਣ ਨਾਅਰਾ, ਹੱਕ ਹੱਕ ਦ੍ਰਿੜਾਈਆ। ਕਾਗਦ ਕਲਮ ਸ਼ਾਹੀ ਬਣ ਵਣਜਾਰਾ, ਸੇਵਕ ਸੇਵਾ ਰੂਪ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਜਾਣੇ ਅੰਤ ਪਾਰਾਵਾਰਾ, ਬੇਅੰਤ ਕਹਿ ਕਹਿ ਸ਼ੁਕਰ ਮਨਾਈਆ। ਹੁਕਮੇ ਅੰਦਰ ਖੇਲ ਨਿਆਰਾ, ਨਿਰਗੁਣ ਨਿਰਵੈਰ ਆਪ ਕਮਾਈਆ। ਸਚ ਸੰਦੇਸਾ ਦੇਵਣਹਾਰਾ, ਸ਼ਬਦੀ ਸ਼ਬਦ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਸ੍ਰੀ ਭਗਵੰਤ, ਭਗਵਨ ਆਪਣਾ ਰਾਹ ਚਲਾਈਆ। ਸਾਚਾ ਰਾਹ ਚਲਾਏ ਲੋਕਮਾਤ, ਨਿਰਗੁਣ ਆਪਣਾ ਖੇਲ ਕਰਾਇੰਦਾ। ਗੁਰ ਅਵਤਾਰਾਂ ਦੇਵਣਹਾਰਾ ਦਾਤ, ਪੀਰ ਪੈਗ਼ੰਬਰਾਂ ਝੋਲੀ ਆਪ ਭਰਾਇੰਦਾ। ਜਣਾਵਣਹਾਰਾ ਸਾਚੀ ਗਾਥ, ਅੱਖਰ ਵੱਖਰ ਆਪ ਪੜ੍ਹਾਇੰਦਾ। ਚਲਾਵਣਹਾਰਾ ਸੱਚਾ ਰਾਥ, ਬਣ ਰਥਵਾਹੀ ਸੇਵ ਕਮਾਇੰਦਾ। ਅਖਵਾਵਣਹਾਰਾ ਅਨਾਥਾਂ ਨਾਥ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਆਪਣਾ ਹੁਕਮ ਮਨਾਇੰਦਾ। ਜੁਗ ਚੌਕੜੀ ਗੁਰ ਅਵਤਾਰ, ਪੀਰ ਪੈਗ਼ੰਬਰ ਲੋਕਮਾਤ ਵਡਿਆਈਆ। ਸ਼ਬਦ ਅਗੰਮੀ ਸਚ ਗੁਫ਼ਤਾਰ, ਗੁਫ਼ਤ ਸ਼ਨੀਦ ਕਰੇ ਪੜ੍ਹਾਈਆ। ਮਜਲਸ ਲਾਏ ਇਕ ਦਰਬਾਰ, ਮਹਿਬੂਬ ਬੇਪਰਵਾਹੀਆ। ਸਚਖੰਡ ਦਵਾਰਾ ਖੇਲ ਅਪਾਰ, ਖ਼ਾਲਕ ਖ਼ਲਕ ਭੇਵ ਨਾ ਰਾਈਆ। ਦੇਵਣਹਾਰਾ ਧੁਰ ਫ਼ਰਮਾਨ, ਸਚ ਸੰਦੇਸਾ ਇਕ ਜਣਾਈਆ। ਨਿਰਗੁਣ ਸਰਗੁਣ ਕਰੇ ਧਿਆਨ, ਇਸ਼ਟ ਦੇਵ ਗੁਰ ਇਕ ਮਨਾਈਆ। ਨਾਮ ਸਤਿ ਇਕ ਪਰਨਾਣ, ਪਰਮ ਪੁਰਖ ਸਿਫ਼ਤ ਸਾਲਾਹੀਆ। ਨੂਰੀ ਜਲਵਾ ਨੂਰ ਮਹਾਨ, ਨੂਰੋ ਨੂਰ ਨੂਰ ਰੁਸ਼ਨਾਈਆ। ਵਸਣਹਾਰਾ ਸਚ ਮਕਾਨ, ਮੁਕਾਮ ਇਕੋ ਇਕ ਦ੍ਰਿੜਾਈਆ। ਦੇਵਣਹਾਰਾ ਨਾਮ ਗਿਆਨ, ਵੱਖਰ ਅੱਖਰ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਆਪਣਾ ਬੰਧਨ ਪਾਈਆ। ਜੁਗ ਚੌਕੜੀ ਪਾਏ ਬੰਧਨ, ਬੰਦਗੀ ਆਪਣੇ ਨਾਮ ਜਣਾਇੰਦਾ। ਕੋਈ ਕਹੇ ਤ੍ਰਲੋਕੀ ਨੰਦਨ, ਕੋਈ ਰਾਮ ਰਾਮ ਵਡਿਆਇੰਦਾ। ਕਿਸੇ ਲਾਏ ਜੋਤ ਲਲਾਟੀ ਚੰਦਨ, ਮਸਤਕ ਟਿੱਕਾ ਇਕ ਵਖਾਇੰਦਾ। ਕਿਸੇ ਨਜ਼ਰੀ ਆਏ ਸੂਰਾ ਸਰਬੰਗਨ, ਸ਼ਹਿਨਸ਼ਾਹ ਆਪਣਾ ਨਾਮ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸਰਬ ਖੰਡਨ, ਬ੍ਰਹਿਮੰਡਨ ਖੋਜ ਖੁਜਾਇੰਦਾ। ਬ੍ਰਹਿਮੰਡ ਖੇਲ ਅਵੱਲਾ, ਹਰਿ ਜੂ ਹਰਿ ਹਰਿ ਆਪ ਕਰਾਈਆ। ਆਦਿ ਜੁਗਾਦੀ ਇਕ ਇਕੱਲਾ, ਜੁਗ ਜੁਗ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਸਨੇਹੁੜਾ ਦੇ ਕੇ ਘੱਲਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਅੰਤਮ ਖੇਲ ਕਰੇ ਜਲਾ ਥਲਾ, ਮਹੀਅਲ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਸਾਚਾ ਗੀਤ, ਜੁਗ ਚੌਕੜੀ ਆਪ ਜਣਾਇੰਦਾ। ਗੁਰ ਅਵਤਾਰਾਂ ਦੱਸ ਦੱਸ ਰੀਤ, ਰਾਹ ਰਹਿਬਰ ਆਪ ਸਮਝਾਇੰਦਾ।

ਖੇਲੇ ਖੇਲ ਮੰਦਰ ਮਸੀਤ, ਸ਼ਿਵਦਵਾਲੇ ਮੱਠ ਨਾਲ ਵਡਿਆਇੰਦਾ। ਆਪ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਲੱਖ ਚੁਰਾਸੀ ਪਰਖਣਹਾਰਾ ਨੀਤ, ਘਰ ਘਰ ਕਾਇਆ ਬੰਕ ਫੋਲ ਫੁਲਾਇੰਦਾ। ਦੱਸਣਹਾਰਾ ਸਚ ਪ੍ਰੀਤ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚਾ ਲੇਖਾ ਜੁਗ ਜੁਗ, ਜੁਗ ਕਰਤਾ ਆਪ ਜਣਾਈਆ। ਲੱਖ ਚੁਰਾਸੀ ਵਿਚੋਂ ਚੁਗ ਚੁਗ, ਭਗਤ ਭਗਵਾਨ ਦਏ ਵਡਿਆਈਆ। ਉਜਲ ਕਰੇ ਮੁਖੜਾ ਮੁਖ, ਸਿਰ ਆਪਣਾ ਹੱਥ ਟਿਕਾਈਆ। ਜਨਮ ਕਰਮ ਮੇਟ ਦੁੱਖ, ਆਤਮ ਸੁਖ ਇਕ ਉਪਜਾਈਆ। ਲੇਖੇ ਲਾਏ ਜਨਨੀ ਕੁੱਖ, ਧੰਨ ਧੰਨ ਜਣੇਂਦੀ ਮਾਈਆ। ਸੁੱਕਾ ਹਰਿਆ ਕਰੇ ਰੁੱਖ, ਅੰਮ੍ਰਿਤ ਬੂੰਦ ਸਵਾਂਤੀ ਮੇਘ ਬਰਸਾਈਆ। ਦਿਆਲ ਠਾਕਰ ਆਪਣੀ ਗੋਦੀ ਲਏ ਚੁੱਕ, ਭਗਤ ਭਗਵਾਨ ਦਏ ਵਡਿਆਈਆ। ਆਵਣ ਜਾਵਣ ਪੈਂਡਾ ਜਾਏ ਮੁੱਕ, ਪਾਂਧੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ । ਆਪਣੀ ਕਰਨੀ ਕਰ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਆਦਿ ਜੁਗਾਦੀ ਇਕ ਗਿਆਨ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਆਤਮ ਪਰਮਾਤਮ ਮੇਲਾ ਸਚ ਮਕਾਨ, ਘਰ ਘਰ ਵਿਚ ਖੇਲ ਕਰਾਇੰਦਾ। ਦੀਆ ਬਾਤੀ ਇਕ ਮਹਾਨ, ਕਮਲਾਪਾਤੀ ਆਪ ਜਗਾਇੰਦਾ। ਆਤਮ ਸੇਜਾ ਕਰ ਪਰਵਾਨ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਇੰਦਾ। ਜੁਗ ਚੌਕੜੀ ਵੇਖੇ ਜਗ, ਜਾਗਰਤ ਜੋਤ ਕਰ ਰੁਸ਼ਨਾਈਆ । ਸੰਤ ਸੁਹੇਲੇ ਆਪੇ ਲੱਭ, ਪਰਮ ਪੁਰਖ ਮੇਲ ਮਿਲਾਈਆ। ਕੂੜੀ ਕਿਰਿਆ ਪਾਰ ਹੱਦ, ਹਦੂਦ ਆਪਣੀ ਦਏ ਸਮਝਾਈਆ। ਅਨਹਦ ਵਜਾਏ ਸਾਚਾ ਨਦ, ਅਨਰਾਗੀ ਰਾਗ ਸੁਣਾਈਆ। ਅੰਮ੍ਰਿਤ ਜਾਮ ਪਿਆਏ ਮਧ, ਮਧੁਰ ਰਸ ਇਕ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਦਵਾਰੇ ਸੱਦ, ਸਦਕੇ ਵਾਰੀ ਘੋਲੀ ਨਿਵਣ ਸੋ ਅੱਖਰ ਕਰੇ ਪੜ੍ਹਾਈਆ। ਆਪਣੇ ਵਿਚੋਂ ਆਪਣੀ ਧਾਰ ਕੱਢ, ਧਾਰ ਧਾਰ ਕਰੇ ਰੁਸ਼ਨਾਈਆ। ਤੇਈ ਅਵਤਾਰ ਵਿਸ਼ਵ ਯੱਦ, ਵਿਸ਼ਵ ਇਕੋ ਇਕ ਵਖਾਈਆ। ਪੀਰ ਪੈਗ਼ੰਬਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਪੜ੍ਹਾਈਆ। ਸਾਚੀ ਸਿਖਿਆ ਪੈਗ਼ੰਬਰ ਪੀਰ, ਪਾਰਬ੍ਰਹਮ ਪ੍ਰਭ ਆਪ ਜਣਾਇੰਦਾ। ਦਾਤਾ ਦਾਨੀ ਦਸਤਗੀਰ, ਦਸਤ ਦਸਤ ਨਾਲ ਮਿਲਾਇੰਦਾ। ਲੇਖਾ ਜਾਣ ਸ਼ਾਹ ਹਕੀਰ, ਹਕੀਕਤ ਆਪਣੀ ਆਪ ਸਮਝਾਇੰਦਾ। ਬਦਲਣਹਾਰਾ ਤਕਦੀਰ, ਤਕਬੀਰ ਤਦਬੀਰ ਆਪਣੇ ਹੱਥ ਵਖਾਇੰਦਾ। ਜੁਗ ਚੌਕੜੀ ਕੱਟਣਹਾਰ ਜ਼ੰਜੀਰ, ਬੇਨਜ਼ੀਰ ਨਜ਼ਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਆਪਣਾ ਹੁਕਮ ਮਨਾਇੰਦਾ। ਜੁਗ ਜੁਗ ਹੁਕਮ ਪੁਰਖ ਅਕਾਲ, ਅਕਲ ਕਲਾ ਜਣਾਈਆ। ਕਰੇ ਖੇਲ ਦੀਨ ਦਿਆਲ, ਦੀਨਨ ਆਪਣਾ ਰੰਗ ਰੰਗਾਈਆ। ਭਗਤ ਭਗਵੰਤ ਕਰ ਪ੍ਰਿਤਪਾਲ, ਪ੍ਰਿਤਪਾਲਕ ਹੋਏ ਸਹਾਈਆ। ਦੀਨਾਂ ਬੰਧਪ ਦੀਨ ਦਿਆਲ, ਬੰਧਨ ਕੂੜਾ ਦਏ ਤੁੜਾਈਆ। ਨਾਤਾ ਤੋੜ ਕਾਲ ਮਹਾਂਕਾਲ, ਭੈ ਭਿਆਨਕ ਨਜ਼ਰ ਕੋਇ ਨਾ ਆਈਆ। ਸਤਿ ਵਖਾਏ ਇਕ ਧਰਮਸਾਲ, ਧਰਮ ਦਵਾਰੇ ਦਏ ਵਡਿਆਈਆ। ਸਾਹਿਬ ਸਤਿਗੁਰ ਵਸੇ ਨਾਲ ਨਾਲ, ਵਿਛੜ ਕਦੇ ਨਾ ਜਾਈਆ। ਕਲਜੁਗ ਅੰਤਮ ਖੇਲ ਕਮਾਲ, ਸੋ ਪੁਰਖ ਨਿਰੰਜਣ ਆਪ ਕਰਾਈਆ। ਜੋਤੀ ਜਲਵਾ ਨੂਰ ਜਲਾਲ,

ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਗਹਿ ਸਾਚੀ ਧਾਮ ਸੁਹਾਈਆ। ਦਰਗਹਿ ਸਾਚੀ ਧਾਮ ਸੁਹਾ, ਨਿਹਚਲ ਦੇਵਣਹਾਰ ਵਡਿਆਈਆ। ਪੀਰ ਪੈਗ਼ੰਬਰ ਦਰ ਮੰਗਾ, ਧੁਰ ਫ਼ਰਮਾਨਾ ਇਕ ਸਮਝਾਈਆ। ਆਪਣਾ ਲੇਖਾ ਵੇਖੋ ਥਾਉਂ ਥਾਂ, ਥਾਨ ਥਨੰਤਰ ਖੋਜ ਖੁਜਾਈਆ। ਚੌਦਾਂ ਤਬਕ ਨੈਣ ਲਓ ਉਠਾ, ਅੱਖ ਪਰਤੱਖ ਰਿਹਾ ਖੁਲ੍ਹਾਈਆ। ਚਾਰੋਂ ਕੁੰਟ ਅੰਧੇਰਾ ਰਿਹਾ ਛਾ, ਚੌਦਸ ਚੰਦ ਨਾ ਕੋਇ ਚੜ੍ਹਾਈਆ। ਸ਼ਰਅ ਜ਼ੰਜੀਰ ਨਾ ਰਿਹਾ ਕੋਈ ਕਟਾ, ਕੂੜੀ ਕਿਰਿਆ ਵੰਡ ਨਾ ਕੋਇ ਵੰਡਾਈਆ। ਟਿੱਲੇ ਪਰਬਤ ਡੂੰਘੇ ਸਾਗਰ ਜ਼ਿਮੀ ਅਸਮਾਨ ਨੇਤਰ ਰੋਵਣ ਮਾਰਨ ਧਾਹ, ਧੀਰਜ ਧੀਰ ਨਾ ਕੋਇ ਧਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਿਖ ਲਿਖ ਲੇਖਾ ਜੋ ਗਏ ਸਮਝਾ, ਸਮਝ ਸਮਝ ਵਿਚ ਕਿਸੇ ਨਾ ਆਈਆ। ਕਲਜੁਗ ਅੰਤਮ ਵੇਲਾ ਗਿਆ ਆ, ਅੰਤ ਹੋਏ ਨਾ ਕੋਇ ਸਹਾਈਆ। ਗੁਰ ਅਵਤਾਰ ਬਣੇ ਨਾ ਕੋਇ ਗਵਾਹ, ਪੱਲੂ ਸਾਰੇ ਰਹੇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਗੁਰ ਅਵਤਾਰ ਪੀਰ ਪੈਗ਼ੰਬਰ ਆਏ ਦਰ, ਦਰਵੇਸ਼ ਦੇਣ ਦੁਹਾਈਆ। ਗਲ ਪੱਲੂ ਮੰਗਣ ਵਰ, ਨੇਤਰ ਨੈਣਾਂ ਨੀਰ ਵਹਾਈਆ। ਨਿਰਵੈਰ ਤੇਰੇ ਕੋਲੋਂ ਆਵੇ ਡਰ, ਸਾਡੀ ਚਲੇ ਨਾ ਕੋਇ ਚਤਰਾਈਆ। ਦੀਨ ਮਜ਼੍ਹਬ ਜ਼ਾਤ ਪਾਤ ਰਹੇ ਲੜ, ਝਗੜਾ ਪਿਆ ਸਰਬ ਲੋਕਾਈਆ। ਅੱਖਰ ਵੱਖਰ ਨਾਉਂ ਨਿਰੰਕਾਰਾ ਕੋਈ ਨਾ ਲਏ ਪੜ੍ਹ, ਕਲਮਾ ਨਬੀ ਨਾ ਕੋਇ ਸੁਣਾਈਆ। ਕੂੜੀ ਕਿਰਿਆ ਅੰਦਰ ਗਏ ਵੜ, ਸ਼ਿਵਦਵਾਲੇ ਮੱਠ ਮੰਦਰ ਮਸਜਦ ਗੁਰੂਦਵਾਰ ਧੀਰਜ ਧੀਰ ਨਾ ਕੋਇ ਧਰਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਵਿਕੇ ਹੱਟ, ਸਚ ਸੁੱਚ ਵਣਜ ਨਾ ਕੋਇ ਵਖਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਕੂੜੀ ਕਿਰਿਆ ਰਹੇ ਤੱਕ, ਤਕਵਾ ਇਕ ਨਾ ਕੋਇ ਰਖਾਈਆ। ਨਜ਼ਰ ਨਾ ਆਏ ਰੱਬੀ ਰੱਬ ਯਾਮਬੀਨ, ਆਲਮੀਨ ਬੇਵਫ਼ਾ ਹੋਈ ਸਰਬ ਲੋਕਾਈਆ। ਸਾਹਿਬ ਮਿਹਰਵਾਨ ਕਰੇ ਅੰਤ ਤਲਕੀਨ, ਤਅੱਲਕ ਸਭ ਦੇ ਦਏ ਗਵਾਈਆ। ਮੁਰੀਦ ਮੁਰਸ਼ਦ ਰੱਖੇ ਯਕੀਨ, ਗੁਰ ਗੋਬਿੰਦ ਗਿਆ ਸਮਝਾਈਆ। ਨੁਕਤਾ ਰਹੇ ਨਾ ਕੋਇ ਸੀਨ, ਸ਼ੀਨ ਐਨ ਗੈਨ ਨਾ ਕੋਇ ਵਡਿਆਈਆ। ਹਮਜ਼ਾ ਅੰਤ ਹੋਏ ਗ਼ਮਗ਼ੀਨ, ਮੁਹੰਮਦ ਨੇਤਰ ਨੈਣਾਂ ਨੀਰ ਵਹਾਈਆ। ਈਸਾ ਮੂਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਇਕੋ ਇਕ ਦਰਸਾਈਆ। ਈਸਾ ਮੂਸਾ ਦਰ ਦਰਵੇਸ਼, ਨੇਤਰ ਨੈਣ ਨੈਣ ਸ਼ਰਮਾਈਆ। ਪਰਵਰਦਿਗਾਰ ਬੇਪਰਵਾਹ ਅੱਗੇ ਚਲੇ ਕੋਇ ਨਾ ਪੇਸ਼, ਪੇਸ਼ਵਾ ਇਕੋ ਨਜ਼ਰੀ ਆਈਆ। ਆਦਿ ਜੁਗਾਦਿ ਜੁਗਾ ਜੁਗੰਤਰ ਨਿਰਵੈਰ ਹੋ ਕੇ ਰਿਹਾ ਵੇਖ, ਦੀਨ ਮਜ਼੍ਹਬ ਸ਼ਰਅ ਵੰਡ ਨਾ ਕੋਇ ਲੜਾਈਆ। ਨਾ ਰੂਪ ਰੰਗ ਦਿਸੇ ਰੇਖ, ਜ਼ਾਤ ਪਾਤ ਨਾ ਕੋਇ ਰਖਾਈਆ। ਭਗਤ ਭਗਵਾਨ ਕਰੇ ਹੇਤ, ਹਿਤਕਾਰੀ ਇਕੋ ਇਕ ਅਖਵਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲਦਾ ਆਇਆ ਖੇਡ, ਬਣ ਖਡਾਰੀ ਜੋਤ ਨਿਰੰਕਾਰੀ ਨਿਰਗੁਣ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰਨੇ ਆਇਆ, ਕਰਤਾ ਪੁਰਖ ਕਰਤਾਰ। ਮੇਟਣ ਆਇਆ ਤ੍ਰੈਗੁਣ ਮਾਇਆ, ਮਾਇਆ ਮਮਤਾ ਕਰੇ ਖ਼ਵਾਰ। ਬਣਨਹਾਰਾ ਦਾਈ ਦਾਇਆ, ਲੱਖ ਚੁਰਾਸੀ ਪਾਵੇ ਸਾਰ, ਭਗਤ ਭਗਵੰਤ ਲਏ ਜਗਾਇਆ, ਨੇਤਰ ਖੋਲ੍ਹ ਬੰਦ ਕਵਾੜ। ਆਤਮ ਪਰਮਾਤਮ ਮੇਲ ਮਿਲਾਇਆ, ਸਚ ਸੱਚੀ ਕਿਰਪਾ ਧਾਰ। ਨੂਰੋ

ਨੂਰ ਨੂਰ ਰੁਸ਼ਨਾਇਆ, ਜੋਤੀ ਜਾਤਾ ਜੋਤੀ ਜੋਤ ਕਰੇ ਉਜਿਆਰ। ਨਾਦ ਅਨਾਦੀ ਨਾਦ ਵਜਾਇਆ, ਸ਼ਬਦ ਰਾਗ ਧੁਨਕਾਰ। ਗ੍ਰਹਿ ਮੰਦਰ ਸੋਭਾ ਪਾਇਆ, ਘਰ ਸਖੀਆਂ ਮੰਗਲਾਚਾਰ। ਮਹੱਲ ਅਟੱਲ ਇਕ ਰੁਸ਼ਨਾਇਆ, ਮਹਿਫਲ ਲਾ ਏਕੰਕਾਰ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਬੁਲਾਇਆ, ਖੇਲੇ ਖੇਲ ਅਗੰਮ ਅਪਾਰ, ਬਿਨ ਮਾਸ ਨਾੜੀ ਚੰਮ ਖੇਲ ਰਚਾਇਆ, ਪਵਣ ਸਵਾਸ ਨਾ ਕੋਇ ਪਿਆਰ। ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਸਾਲਾਹਿਆ, ਤਨ ਖ਼ਾਕੀ ਨਾ ਕੋਇ ਆਧਾਰ। ਜੋਤੀ ਸ਼ਬਦੀ ਸ਼ਬਦੀ ਜੋਤੀ ਆਪਣੀ ਗੰਢ ਪਵਾਇਆ, ਨਿਰਗੁਣ ਨਿਰਗੁਣ ਕਰ ਪਿਆਰ। ਕਲਜੁਗ ਅੰਤਮ ਰੰਡੇਪਾ ਰੰਡ ਦਏ ਗਵਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਵੇਖੇ ਸੁਲੱਖਣੀ ਨਾਰ। ਗੁਰਮੁਖ ਨਾਰ ਸੁਲੱਖਣੀ, ਸੋਭਾਵੰਤ ਸਮਝਾਇੰਦਾ। ਸਚਖੰਡ ਦਵਾਰ ਚਰਨ ਸਰਨ ਪ੍ਰਭ ਸਾਚੇ ਰੱਖਣੀ, ਰੱਖਿਆ ਕਰੇ ਆਪ ਕਰਤਾਰ, ਲੱਖ ਚੁਰਾਸੀ ਜੀਵ ਜੰਤ ਕੂੜੀ ਕਿਰਿਆ ਨੱਥਣੀ, ਨਾਮ ਮਧਾਣਾ ਏਕਾ ਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਦਵਾਰੇ ਆਪੇ ਖੜ, ਦਰ ਸੱਦੇ ਗੁਰ ਅਵਤਾਰ। ਗੁਰ ਅਵਤਾਰ ਧੁਰ ਦਰਬਾਰ, ਬੈਠੇ ਧਿਆਨ ਲਗਾਈਆ। ਪੀਰ ਪੈਗ਼ੰਬਰ ਕਰ ਨਿਮਸਕਾਰ, ਸਯਦਾ ਇਕ ਜਣਾਈਆ। ਬਣ ਵਚੋਲਾ ਏਕੰਕਾਰ, ਆਪਣੀ ਕਲ ਸਮਝਾਈਆ। ਕਲਜੁਗ ਅੰਤਮ ਕਰੋ ਵਿਚਾਰ, ਭੇਵ ਅਭੇਦ ਖੁਲ੍ਹਾਈਆ। ਸ੍ਰਿਸ਼ਟ ਸਬਾਈ ਗਈ ਹਾਰ, ਹਰਿ ਕਾ ਨਾਮ ਨਾ ਕੋਇ ਧਿਆਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਰਖਾਈਆ। ਦੀਨ ਮਜ਼੍ਹਬ ਲੱਗਾ ਅਖਾੜ, ਜ਼ਾਤ ਪਾਤ ਕਰੇ ਲੜਾਈਆ। ਲੱਗੀ ਅੱਗ ਬਹੱਤਰ ਨਾੜ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਆਤਮ ਪਰਮਾਤਮ ਨਾ ਕੋਇ ਪਿਆਰ, ਪਰਮ ਪੁਰਖ ਨਾ ਕੋਇ ਮਨਾਈਆ। ਕੂੜੀ ਕਿਰਿਆ ਜਗਤ ਸ਼ੰਗਾਰ, ਵੇਸਵਾ ਰੂਪ ਵਟਾਈਆ। ਹਰਿ ਕੰਤ ਨਾ ਪਾਇਆ ਘਰ ਸੱਚੇ ਦਰਬਾਰ, ਮਹੱਲ ਅਟੱਲ ਨਾ ਕੋਇ ਰੁਸ਼ਨਾਈਆ। ਲੱਖ ਚੁਰਾਸੀ ਧੂਆਂਧਾਰ, ਅੰਧ ਅੰਧੇਰ ਨਾ ਕੋਇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰਾਂ ਰਿਹਾ ਵਖਾਈਆ। ਪੀਰ ਪੈਗ਼ੰਬਰ ਮਾਰਨ ਧਿਆਨ, ਨੇਤਰ ਨੈਣ ਉਠਾਇਆ। ਸਚ ਨਾ ਦਿਸੇ ਕੋਇ ਈਮਾਨ, ਸਿਦਕ ਸਬੂਰੀ ਨਾ ਕੋਇ ਹੰਢਾਇਆ। ਮੁੱਲਾ ਸ਼ੇਖ਼ ਬਗ਼ਲੇ ਪਕੜ ਕੁਰਾਨ, ਕਾਇਆ ਕੁਰਾ ਨਾ ਕਿਸੇ ਸੁਹਾਇਆ। ਮੱਕਾ ਕਾਅਬਾ ਨਾ ਕੋਇ ਨਿਸ਼ਾਨ, ਸਚ ਮਹਿਰਾਬ ਨਾ ਕੋਇ ਬਹਾਇਆ। ਨਜ਼ਰੀ ਆਏ ਨਾ ਹੱਕ ਅਮਾਮ, ਹੁਜਰੇ ਹੱਜ ਨਾ ਕੋਇ ਕਰਾਇਆ। ਕੂੜੀ ਕਿਰਿਆ ਹੋਏ ਗ਼ੁਲਾਮ, ਗ਼ੁਰਬਤ ਘਰ ਘਰ ਡੇਰਾ ਲਾਇਆ। ਪਰਵਰਦਿਗਾਰ ਭੁੱਲਿਆ ਇਕ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਰਿਹਾ ਜਣਾਇਆ। ਪੀਰ ਪੈਗ਼ੰਬਰ ਵੇਖੋ ਚੌਦਾਂ ਤਬਕ, ਪਰਵਰਦਿਗਾਰ ਰਿਹਾ ਜਣਾਈਆ। ਕੋਈ ਨਾ ਪੜ੍ਹੇ ਕਲਮਾ ਸਬਕ, ਸਾਬਤ ਨਜ਼ਰ ਕੋਇ ਨਾ ਆਈਆ। ਤੀਸ ਬਤੀਸਾ ਪੱਤਰੇ ਲਏ ਪਰਤ, ਮਨ ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣਾਂ ਰਿਹਾ ਦਰਸਾਈਆ। ਨੇਤਰ ਵੇਖ ਪੀਰ ਪੈਗ਼ੰਬਰ ਰੋਂਦੇ, ਉਚੀ ਕੂਕਣ ਮਾਰਨ ਧਾਹੀਂਆ। ਤੇਰਾ ਨਾਉਂ ਈਸਾ ਮੂਸਾ ਮੁਹੰਮਦ ਧਿਔਂਦੇ, ਧਿਆ ਧਿਆ ਸ਼ੁਕਰ ਮਨਾਈਆ। ਸਿਫ਼ਤ ਸਾਲਾਹੀ ਤੈਨੂੰ ਗੌਂਦੇ, ਅੰਜੀਲ ਕੁਰਾਨ ਕਰ ਪੜ੍ਹਾਈਆ। ਕਲਜੁਗ ਜੀਵ ਗੂੜ੍ਹੀ ਨੀਂਦੇ ਸੌਂਦੇ, ਗ਼ਫ਼ਲਤ ਘਰ ਘਰ ਘੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੀਰ ਪੈਗ਼ੰਬਰ ਚਰਨ ਧਿਆਨ ਲਗਾਈਆ। ਪੀਰ ਪੈਗ਼ੰਬਰ ਕਰੋ ਖਿਆਲ, ਖ਼ਾਲਕ ਆਪ ਜਣਾਇੰਦਾ। ਵੇਲੇ ਅੰਤ ਬਣੋ ਦਲਾਲ, ਸਚ ਦਲਾਲੀ ਆਪ ਜਣਾਇੰਦਾ। ਹਕੀਕਤ ਵੇਖੋ ਹੱਕ ਹਲਾਲ, ਲਾਸ਼ਰੀਕ ਪੜਦਾ ਲਾਹਿੰਦਾ। ਕਲਜੁਗ ਅੰਤਮ ਸਦੀ ਚੌਧਵੀਂ ਔਣ ਵਾਲਾ ਜ਼ਵਾਲ, ਜ਼ੇਰ ਜ਼ਬਰ ਨਾ ਕੋਇ ਰਖਾਇੰਦਾ। ਸਭ ਦੇ ਸਿਰ ਤੇ ਕੂਕੇ ਕਾਲ, ਕਲਜੁਗ ਕਾਲ ਨਗਾਰਾ ਡੰਕ ਵਜਾਇੰਦਾ। ਉਮਤ ਉਮਤੀ ਹੋਈ ਬੇਹਾਲ, ਬਿਹਬਲ ਰੂਪ ਸਰਬ ਵਖਾਇੰਦਾ। ਮੁਰਸ਼ਦੋ ਮੁਰੀਦ ਲਓ ਭਾਲ, ਦੀਦ ਦੀਦ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਪੀਰ ਪੈਗ਼ੰਬਰ ਆਪ ਉਠਾਇੰਦਾ। ਪੀਰ ਪੈਗ਼ੰਬਰ ਮਾਰਨ ਧਾਹ, ਵੇਲਾ ਅੰਤ ਨੇੜੇ ਆਈਆ। ਤੇਰੀ ਰਹਿਮਤ ਇਕ ਖ਼ੁਦਾ, ਇਕ ਦੁਆ ਮੰਗ ਮੰਗਾਈਆ। ਤੇਰੇ ਨਾਲੋਂ ਨਾ ਹੋਈਏ ਜੁਦਾ, ਜੁਜ਼ ਹੋਰ ਨਾ ਕੋਇ ਵਖਾਈਆ। ਤੇਰੇ ਚਰਨਾਂ ਅੰਤ ਫ਼ਿਦਾ, ਫ਼ਿਤਰਤ ਪਿਛਲੀ ਦਈਏ ਗਵਾਈਆ। ਉਮਤ ਨਬੀ ਰਸੂਲ ਤੇਰਾ ਕਲਮਾ ਗਏ ਭੁਲਾ, ਭੁੱਲੀ ਸਰਬ ਲੋਕਾਈਆ। ਖ਼ਾਲਕ ਖ਼ਲਕ ਵੇਖਣ ਥਾਂ ਥਾਂ, ਥਾਨ ਥਨੰਤਰ ਖੋਜ ਖੁਜਾਈਆ। ਸਾਡੀ ਚਲੇ ਨਾ ਕੋਇ ਵਾਹ, ਚੌਦਾਂ ਸਦੀਆਂ ਚੋਦਾਂ ਤਬਕ ਦੱਸ ਦੱਸ ਥੱਕੇ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਹੁਕਮ ਸੁਣਾਈਆ । ਧੁਰ ਸੰਦੇਸਾ ਕਰੋ ਕਬੂਲ, ਹਰਿ ਸਾਚਾ ਸਚ ਜਣਾਇੰਦਾ। ਨਾਤਾ ਛੋਡੋ ਨਬੀ ਰਸੂਲ, ਰਸੂਲ ਇਕੋ ਇਕ ਵਡਿਆਇੰਦਾ। ਸਾਰੇ ਮੰਨੋ ਹੱਕ ਅਸੂਲ, ਅਸਲੀਅਤ ਆਪ ਵਖਾਇੰਦਾ। ਧੁਰ ਫ਼ਰਮਾਨਾ ਹੁਕਮ ਮਾਅਕੂਲ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਅੱਗੇ ਕੋਈ ਨਾ ਜਾਏ ਭੂਲ, ਭੁੱਲਿਆਂ ਮਾਰਗ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਇੰਦਾ। ਸਾਚਾ ਹੁਕਮ ਸ੍ਰੀ ਭਗਵਾਨਾ, ਏਕਾ ਏਕ ਜਣਾਈਆ। ਪੀਰ ਪੈਗ਼ੰਬਰ ਦੇ ਗਿਆਨਾ, ਇਸ਼ਟ ਦੇਵ ਇਕ ਵਖਾਈਆ। ਸਤਿਜੁਗ ਚਲੇ ਸਚ ਵਿਧਾਨਾ, ਵਿਦਤ ਮਿਲੇ ਨਾ ਕੋਇ ਵਡਿਆਈਆ। ਇਕੋ ਹੁਕਮ ਦੋ ਜਹਾਨਾਂ, ਬ੍ਰਹਿਮੰਡ ਖੰਡ ਇਕ ਸ਼ਨਵਾਈਆ। ਇਕੋ ਰਾਗ ਇਕ ਤਰਾਨਾ, ਇਕੋ ਨਾਦ ਧੁਨ ਵਜਾਈਆ। ਇਕੋ ਮੰਦਰ ਇਕ ਮਕਾਨਾ, ਧਾਮ ਇਕੋ ਇਕ ਦਰਸਾਈਆ। ਇਕੋ ਨੂਰ ਸ੍ਰੀ ਭਗਵਾਨਾ, ਇਕੋ ਜਲਵਾ ਨਜ਼ਰੀ ਆਈਆ। ਇਕੋ ਰਾਗ ਇਕੋ ਗਾਣਾ, ਇਕੋ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਰਿਹਾ ਜਣਾਈਆ। ਸਾਚਾ ਲੇਖਾ ਦੱਸੇ ਆਪ, ਆਪਣਾ ਭੇਵ ਖੁਲਾਇੰਦਾ। ਮੂਸੇ ਜਿਸ ਦਾ ਵੇਖਿਆ ਪਰਤਾਪ, ਮੂੰਹ ਦੇ ਭਾਰ ਸੁਟਾਇੰਦਾ। ਈਸਾ ਕਹੇ ਜਿਸ ਨੂੰ ਬਾਪ, ਸੋ ਖ਼ੁਦਾਵੰਦ, ਫੇਰਾ ਪਾਇੰਦਾ। ਮੁਹੰਮਦ ਕਹੇ ਮੇਰਾ ਸਾਕ, ਅਮਾਮ ਆਪਣਾ ਰੰਗ ਰੰਗਾਇੰਦਾ। ਚਾਰ ਯਾਰੀ ਕਰਨਹਾਰਾ ਪਾਕੀ ਪਾਕ, ਪਤਤ ਪੁਨੀਤ ਖੋਜ ਖੁਜਾਇੰਦਾ। ਗੋਬਿੰਦ ਕਿਹਾ ਭਵਿਖਤ ਵਾਕ, ਕਲ ਕਲਕੀ ਫੇਰਾ ਪਾਇੰਦਾ। ਸੰਬਲ ਦੇਵਣਹਾਰਾ ਸਾਥ, ਸਗਲਾ ਸੰਗ ਨਿਭਾਇੰਦਾ। ਵੇਖਣਹਾਰਾ ਖੇਲ ਤਮਾਸ਼, ਕਲਜੁਗ ਅੰਤਮ ਫੇਰਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕੱਠਾ ਕਰੇ ਸਾਥ, ਸਗਲਾ ਸੰਗ ਜਣਾਇੰਦਾ। ਅੰਤਮ ਲਹਿਣਾ ਦੇਣਾ ਚੁਕਾਏ ਹੱਥੋ ਹਾਥ, ਚਾਰ ਜੁਗ ਦੀ ਕੀਤੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਅੰਤਮ ਇਕ ਜਣਾਇੰਦਾ। ਸਚ ਸੰਦੇਸਾ ਅੰਤਮ ਅੰਤ, ਅੰਤਰਜਾਮੀ ਹਰਿ ਜਣਾਈਆ। ਕਰੇ ਖੇਲ ਸ੍ਰੀ ਭਗਵੰਤ, ਭਗਵਨ ਆਪਣੀ ਕਾਰ ਕਮਾਈਆ। ਲੱਖ ਚੁਰਾਸੀ ਵੇਖਣਹਾਰਾ

ਜੀਵ ਜੰਤ, ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕਰ ਗਏ ਮਾਤ ਪੜ੍ਹਾਈਆ। ਭੇਵ ਖੁਲ੍ਹਾਵਣਹਾਰਾ ਮਣੀਆ ਮੰਤ, ਮੰਤਰ ਇਸ਼ਟ ਦੇਵ ਨਮੋ ਨਮੋ ਖੋਜ ਖੁਜਾਈਆ। ਦਰਸਾਵਣਹਾਰਾ ਵਖਾਵਣਹਾਰਾ ਮਿਲਾਵਣਹਾਰਾ ਨਾਰ ਕੰਤ, ਆਤਮ ਪਰਮਾਤਮ ਪਰਮ ਪੁਰਖ ਇਕੋ ਘਰ ਵਖਾਈਆ। ਬਣਾਵਣਹਾਰਾ ਸਾਚੀ ਬਣਤ, ਘੜਨ ਭੰਨਣਹਾਰ ਸਮਰਥ ਸਵਾਮੀ ਨਿਹਕਰਮੀ ਆਪਣਾ ਕਰਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰ ਪੀਰ ਪੈਗ਼ੰਬਰ ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਦ੍ਰਿੜਾਵੇਗਾ। ਪੁਰਖ ਅਕਾਲ ਖੇਲ ਰਚਾਵੇਗਾ। ਨਿਰਗੁਣ ਇਕੋ ਹੁਕਮ ਸੁਣਾਵੇਗਾ। ਦੋ ਜਹਾਨ ਉਠਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਖ਼ਾਲੀ ਝੋਲੀ ਸਰਬ ਵਖਾਵੇਗਾ। ਲੱਖ ਚੁਰਾਸੀ ਜੀਵ ਜੰਤ, ਨੇਤਰ ਨੈਣਾਂ ਸਰਬ ਰੁਵਾਵੇਗਾ। ਗੁਰਮੁਖ ਵਿਰਲਾ ਸੰਤ, ਹਰਿ ਚਰਨੀ ਸੀਸ ਝੁਕਾਵੇਗਾ। ਕਲਜੁਗ ਮਾਇਆ ਪਾਏ ਬੇਅੰਤ, ਪੜਦਾ ਲੋਕਮਾਤ ਨਾ ਕੋਇ ਉਠਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਦਰ ਘਰ ਸਾਚਾ ਇਕ ਵਡਿਆਵੇਗਾ। ਦਰ ਘਰ ਸਾਚਾ ਇਕ ਵਡਿਆਏਗਾ। ਸਚਖੰਡ ਦਵਾਰ ਵਸਾਏਗਾ। ਸ਼ਬਦੀ ਸੁਤ ਉਠਾਏਗਾ। ਥਿਰ ਘਰ ਕੁੰਡਾ ਇਕੋ ਲਾਹੇਗਾ। ਦੋ ਜਹਾਨਾਂ ਵੇਖ ਵਖਾਏਗਾ। ਬ੍ਰਹਿਮੰਡ ਖੰਡ ਖੋਜ ਖੁਜਾਏਗਾ। ਰਵ ਸਸ ਆਪ ਚਮਕਾਏਗਾ। ਗੋਪੀ ਕਾਹਨ ਨਾਚ ਨਚਾਏਗਾ। ਕੋਟਨ ਕੋਟ ਜੁਗ ਚੌਕੜੀ ਵੇਖ ਵਖਾਏਗਾ। ਤੇਈ ਅਵਤਾਰ ਨਾਲ ਮਿਲਾਏਗਾ। ਭਗਤ ਅਠਾਰਾਂ ਅੰਗ ਫੜਾਏਗਾ। ਈਸਾ ਮੂਸਾ ਮੁਹੰਮਦ ਜੋੜ ਜੁੜਾਏਗਾ। ਨਾਨਕ ਗੋਬਿੰਦ ਘੋੜ ਚੜ੍ਹਾਏਗਾ। ਭਗਤ ਭਗਵੰਤ ਲੱਗੀ ਤੋੜ ਨਿਭਾਏਗਾ। ਕਲਜੁਗ ਅੰਤਮ ਸ਼ੌਹ ਦਰਯਾਏ ਰੋੜ੍ਹ, ਸਤਿਜੁਗ ਸਾਚਾ ਰਾਹ ਚਲਾਏਗਾ। ਲੱਖ ਚੁਰਾਸੀ ਰੀਠਾ ਵੇਖ ਮਿਠਾ ਕੌੜ, ਗੁਰਮੁਖ ਵਿਰਲੇ ਬਾਹਰ ਕਢਾਏਗਾ। ਰੈਣ ਅੰਧੇਰੀ ਵੇਖੇ ਘੋਰ, ਗੁਰਸਿਖ ਸਾਚੇ ਚੰਨ ਚਮਕਾਏਗਾ। ਨਾਤਾ ਤੋੜ ਚੋਰ ਹਰਾਮਖ਼ੋਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਏਗਾ। ਆਪਣੀ ਕਰਨੀ ਉਠੇਗਾ। ਪ੍ਰਭ ਦੀਨ ਦਿਆਲ ਤੁਠੇਗਾ। ਗ਼ਰੀਬ ਨਿਮਾਣਿਆਂ ਪੁੱਛੇਗਾ। ਰਾਜੇ ਰਾਣਿਆਂ ਤਖ਼ਤੋਂ ਲਾਹ ਸੁੱਟੇਗਾ। ਨਿਰਗੁਣ ਹੋ ਕੇ ਬੁੱਕੇਗਾ। ਨਿਰਵੈਰ ਕਦੇ ਨਾ ਲੁਕੇਗਾ। ਕੂੜੀ ਕਿਰਿਆ ਲੁੱਟੇਗਾ। ਕਲਜੁਗ ਜੜ ਪੁੱਟੇਗਾ। ਸਤਿਜੁਗ ਬੂਟਾ ਫੁੱਟੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਸੱਜਣ ਆਪੇ ਪੁਛੇਗਾ। ਪੁਛਣਹਾਰ ਗੋਪਾਲ, ਬੇਅੰਤ ਵੱਡੀ ਵਡਿਆਈਆ। ਸਚਖੰਡ ਸੱਚੀ ਧਰਮਸਾਲ, ਧਰਮ ਦਵਾਰਾ ਇਕ ਦਰਸਾਈਆ। ਕਲਜੁਗ ਕੂੜੀ ਕਿਰਿਆ ਕੱਢੇ ਬਾਹਰ, ਸਤਿਜੁਗ ਸਾਚਾ ਮਾਰਗ ਲਾਈਆ। ਚਾਰ ਵਰਨ ਕਰ ਪਿਆਰ, ਸਾਚੀ ਸਰਨ ਇਕ ਦਰਸਾਈਆ। ਚਾਰੇ ਖਾਣੀ ਖੋਲ੍ਹ ਕਿਵਾੜ, ਚਾਰੇ ਬਾਣੀ ਰਾਗ ਅਲਾਈਆ। ਚਾਰੋਂ ਕੁੰਟ ਕਰ ਜੈਕਾਰ, ਜੈ ਜੈਕਾਰ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਤਰ ਦਏ ਸਮਝਾਈਆ। ਏਕਾ ਮੰਤਰ ਸਤਿਗੁਰ ਧਾਰ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹੰ ਬ੍ਰਹਮ ਕਰ ਪਿਆਰ, ਪਾਰਬ੍ਰਹਮ ਵਡਿਆਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਇਕ ਦਵਾਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਪਾਰਬ੍ਰਹਮ ਬ੍ਰਹਮ ਪੈਜ ਸੁਆਰ, ਸਿਰ ਆਪਣਾ ਹੱਥ ਟਿਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਨ ਜੈਕਾਰ, ਜੈ ਜੈਕਾਰ ਸਰਬ ਅਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਨਿਮਸਕਾਰ, ਨਿਉਂ ਨਿਉਂ ਸਯਦਾ ਸੀਸ

ਝੁਕਾਇੰਦਾ। ਸਤਿਜੁਗ ਸਾਚੀ ਕਰੇ ਕਾਰ, ਕਰਨੀ ਕਰਤਾ ਆਪ ਕਮਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਵਰਤਾਵਣਹਾਰਾ ਨਾਮ ਭੰਡਾਰ, ਅਤੋਟ ਅਤੁਟ ਆਪ ਵਰਤਾਇੰਦਾ। ਲੇਖਾ ਚੁਕਾ ਚਾਰ ਯਾਰ, ਪੰਚਮ ਆਪਣੀ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਭਗਤ ਭਗਵਾਨ ਘਰ ਸਾਚੇ ਸੱਦ, ਸੱਦਾ ਨਾਮ ਦਵਾਈਆ। ਇਕੋ ਵਖਾਏ ਮੱਕਾ ਕਾਅਬਾ ਹੱਜ, ਸ਼ਿਵਦਵਾਲਾ ਮੰਦਰ ਮੱਠ ਇਕ ਦਰਸਾਈਆ। ਇਕ ਵਜਾਏ ਅਨਹਦ ਨਦ, ਅਨਾਦੀ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਹਰਿ ਰੰਗ ਅਨ ਰੰਗ ਰਾਤਾ ਆਪ ਰੰਗਾਈਆ। ਜਨਮ ਕਰਮ ਦੀ ਮਿਟੇ ਬੀਮਾਰੀ, ਕਰਮ ਰੋਗ ਰਹੇ ਨਾ ਰਾਈਆ । ਅੰਮ੍ਰਿਤ ਨਾਮ ਮਿਲੇ ਖ਼ੁਮਾਰੀ, ਮਖ਼ਮੂਰ ਆਪ ਰਖਾਈਆ। ਰਸਨਾ ਜਿਹਵਾ ਸ਼ਬਦ ਜੈਕਾਰੀ, ਸੋਹੰ ਢੋਲਾ ਗਾਈਆ। ਜੋ ਜਨ ਦਰ ਆਏ ਬਣ ਵਪਾਰੀ, ਨਾਮ ਖ਼ਜ਼ਾਨਾ ਦਏ ਲੁਟਾਈਆ। ਅੰਤਰ ਆਤਮ ਵੇਖੇ ਡੂੰਘੀ ਗਾਰੀ, ਨਿਜ ਘਰ ਬੈਠਾ ਬੇਪਰਵਾਹੀਆ। ਸਚ ਪ੍ਰੀਤੀ ਸਚ ਬਿਵਹਾਰੀ, ਬਿਧ ਨਾਤਾ ਜੋੜ ਜੁੜਾਈਆ। ਕਾਗਦ ਕਲਮ ਨਾ ਲਿਖਣਹਾਰੀ, ਨੇਤਰ ਰੋਵੇ ਜਗਤ ਸ਼ਾਹੀਆ। ਜੋ ਜਨ ਸਤਿਗੁਰ ਚਰਨ ਸਰਨ ਕਰੇ ਪਿਆਰੀ, ਤਿਸ ਕਾਇਆ ਕੂੜਾ ਕਪੜ ਰੋਗ ਰਹਿਣ ਨਾ ਪਾਈਆ। ਜਗਤ ਸੰਤਾਨ ਜਗਤ ਨਾਤਾ, ਪਿਤਾ ਪੂਤ ਗੰਢ ਪਵਾਈਆ। ਕਿਰਪਾ ਕਰੇ ਪੁਰਖ ਬਿਧਾਤਾ, ਬਿਧਨਾ ਲੇਖ ਨਾ ਕੋਇ ਵਡਿਆਈਆ। ਦੇਵਣਹਾਰ ਅਗੰਮੀ ਦਾਤਾ, ਅਨਡਿਠੜੀ ਵਸਤ ਝੋਲੀ ਪਾਈਆ। ਆਤਮ ਪਰਮਾਤਮ ਗਾਏ ਗਾਥਾ, ਗਾ ਗਾ ਸ਼ੁਕਰ ਮਨਾਈਆ। ਸਾਹਿਬ ਸਤਿਗੁਰ ਸਦਾ ਸਾਥਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਾਸ ਆਸ ਵਿਚ ਬਦਲਾਈਆ। ਨਾਮ ਧਾਰੀ ਮਿਲਿਆ ਨਾਮ, ਨਾਮ ਰੰਗਣ ਰੰਗ ਰੰਗਾਈਆ। ਅੰਮ੍ਰਿਤ ਆਤਮ ਪਿਆ ਜਾਮ, ਪਿਆਲਾ ਸਤਿਗੁਰ ਹੱਥ ਫੜਾਈਆ। ਕਾਇਆ ਖੇੜਾ ਵਸੇ ਗਰਾਮ, ਜਿਸ ਘਰ ਗੁਰ ਗੁਰ ਬੈਠਾ ਡੇਰਾ ਲਾਈਆ। ਹਰਿ ਸੰਗਤ ਵਿਚ ਮਿਲੇ ਜੋ ਜਨ ਆਣ, ਤਿਸ ਜਮ ਕੀ ਕਾਣ ਰਹਿਣ ਨਾ ਪਾਈਆ। ਏਥੇ ਓਥੇ ਕਰੇ ਪਹਿਚਾਨ, ਬੇਪਹਿਚਾਨ ਫੇਰਾ ਪਾਈਆ। ਸੋਹੰ ਢੋਲਾ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਗਾਣ, ਬਿਨ ਸੋਹੰ ਰੂਪ ਗੁਰ ਅਵਤਾਰ ਪੀਰ ਪੈਗ਼ੰਬਰ ਨਜ਼ਰ ਕੋਇ ਨਾ ਆਈਆ। ਨਾਨਕ ਨਿਰਗੁਣ ਸਰਗੁਣ ਦੇ ਕੇ ਗਿਆ ਗਿਆਨ, ਸਿਖਿਆ ਸਾਖਿਆਤ ਸਮਝਾਈਆ। ਗੋਬਿੰਦ ਤੀਰ ਭੱਥਾ ਦੇ ਕੇ ਗਿਆ ਨਿਸ਼ਾਨ, ਚਿੱਲਾ ਕਮਾਨ ਟੰਕ ਹੱਥ ਉਠਾਈਆ। ਕਲਜੁਗ ਅੰਤਮ ਨਿਹਕਲੰਕ ਪਰਗਟ ਹੋਏ ਬਲੀ ਬਲਵਾਨ, ਬਲ ਆਪਣਾ ਆਪ ਜਣਾਈਆ। ਲੇਖਾ ਜਾਣ ਜ਼ਿਮੀ ਅਸਮਾਨ, ਬ੍ਰਹਿਮੰਡ ਖੰਡ ਚਰਨਾਂ ਹੇਠ ਰਖਾਈਆ। ਦੋ ਜਹਾਨਾਂ ਦੇਵੇ ਇਕ ਗਿਆਨ, ਪੀਰ ਪੈਗ਼ੰਬਰਾਂ ਕਰੇ ਪੜ੍ਹਾਈਆ। ਧਰਮ ਵਖਾਏ ਇਕ ਨਿਸ਼ਾਨ, ਧਰਮ ਦਵਾਰੇ ਆਪ ਝੁਲਾਈਆ। ਈਸ਼ ਜੀਵ ਦੇਵੇ ਮਾਣ, ਜਗਦੀਸ ਹੋ ਸਹਾਈਆ। ਸੋਹੰ ਅੱਖਰ ਕਰ ਪਰਧਾਨ, ਸਰਗੁਣ ਨਿਰਗੁਣ ਮੇਲ ਮਿਲਾਈਆ। ਪਾਰਬ੍ਰਹਮ ਬ੍ਰਹਮ ਕਰ ਪਹਿਚਾਨ, ਪਸਚਾਤਾਪ ਦਏ ਗਵਾਈਆ। ਕਾਇਆ ਅੰਦਰ ਮੰਦਰ ਵਖਾਏ ਮਕਾਨ, ਗੁਰੂਦਵਾਰ ਸਚ ਵਡਿਆਈਆ। ਜਿਸ ਘਰ ਵਸੇ ਭਗਵਾਨ, ਸੋ ਮੰਡਲ ਮੰਡਪ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਤਿਸ ਧਾਰ ਆਪਣੀ ਵਿਚ ਚਲਾਈਆ।