ਪੁਸਤਕਾਲਾਭਾਗ ੧੩

੭ ਫੱਗਣ ੨੦੧੯ ਬਿਕ੍ਰਮੀ ਬਿਸ਼ਨ ਸਿੰਘ ਦੇ ਗ੍ਰਹਿ ਗੁੜਗਾਉਂ

ਏਕਾ ਨਾਇਆਂ ਪ੍ਰਭ ਦੀ ਉਨੀ, ਉਨਤ ਆਪਣੇ ਹੱਥ ਰਖਾਇੰਦਾ। ਸਾਹਿਬ ਸੁਲਤਾਨ ਵਡ ਗੁਣ ਗੁਣੀ, ਗਹਿਰ ਗੰਭੀਰ ਵੇਖ ਵਖਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਭਗਤ ਭਗਵਾਨ ਫ਼ਰਯਾਦ ਸੁਣੀ, ਦੋ ਜਹਾਨਾਂ ਵੇਖ ਵਖਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਸੱਜਣ ਰਿਹਾ ਚੁਣੀ, ਗ੍ਰਹਿ ਗ੍ਰਹਿ ਘਰ ਘਰ ਮੰਦਰ ਫੋਲ ਫੁਲਾਇੰਦਾ। ਆਤਮ ਪਰਮਾਤਮ ਬੋਧ ਅਗਾਧ ਵਜਾਏ ਧੁਨੀ, ਨਾਦ ਅਨਾਦੀ ਸੇਵ ਲਗਾਇੰਦਾ। ਲੱਖ ਚੁਰਾਸੀ ਜੀਵ ਜੰਤ ਕੂੜੀ ਕਿਰਿਆ ਚੋਟੀ ਜਾਏ ਮੁਨੀ, ਸਿਰ ਹੱਥ ਨਾ ਕੋਇ ਟਿਕਾਇੰਦਾ। ਜਗਤ ਵਾਸਨਾ ਸ੍ਰੀ ਭਗਵਾਨ ਛਾਣੀ ਪੁਣੀ, ਅੰਤਰਜਾਮੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਇਆ ਮੇਲ ਮਿਲਾਇੰਦਾ। ਏਕਾ ਨਾਇਆ ਏਕਾ ਰੰਗ, ਏਕੰਕਾਰਾ ਦਏ ਵਡਿਆਈਆ। ਸੋ ਪੁਰਖ ਨਿਰੰਜਣ ਸੂਰਾ ਸਰਬੰਗ, ਵੇਖਣਹਾਰਾ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਦੇਵਣਹਾਰ ਸਤਿ ਅਨੰਦ, ਏਕੰਕਾਰਾ ਆਪਣੇ ਅੰਗ ਲਗਾਈਆ। ਆਦਿ ਨਿਰੰਜਣ ਨਿਰਗੁਣ ਜੋਤ ਚਾੜ੍ਹਨਹਾਰਾ ਚੰਦ, ਅਬਿਨਾਸ਼ੀ ਕਰਤਾ ਏਕਾ ਨੂਰ ਜ਼ਹੂਰ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਸਦਾ ਬਖ਼ਸ਼ੰਦ, ਬਖ਼ਸ਼ਸ਼ ਇਕੋ ਝੋਲੀ ਪਾਈਆ। ਪਾਰਬ੍ਰਹਮ ਬ੍ਰਹਮ ਦੇਵਣਹਾਰਾ ਪਰਮਾਨੰਦ, ਨਿਜਾਨੰਦ ਅਨੰਦ ਦਰਸਾਈਆ। ਏਕਾ ਢਾਏ ਨਾਇਆ ਕੰਧ, ਨਵ ਨੌਂ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਉਨੀ ਦਏ ਸਮਝਾਈਆ। ਏਕਾ ਉਨੀ ਆਦਿ ਅੰਤ, ਏਕਾ ਨਾਇਆ ਖੇਲ ਖਲਾਇੰਦਾ। ਦੋ ਜਹਾਨ ਸ੍ਰੀ ਭਗਵੰਤ, ਭਗਵਨ ਆਪਣਾ ਰਾਹ ਜਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੇਲ ਬੇਅੰਤ, ਭੇਵ ਅਭੇਦ ਨਾ ਕੋਇ ਪਾਇੰਦਾ। ਜੁਗ ਚੌਕੜੀ ਸੇਵਾ ਲਾ ਸਾਧ ਸੰਤ, ਗੁਰ ਅਵਤਾਰ ਪੀਰ ਪੈਗ਼ੰਬਰ ਨਾਲ ਮਿਲਾਇੰਦਾ। ਧੁਰਦਰਗਾਹੀ ਬੇਪਰਵਾਹੀ ਕਲਮਾ ਨਬੀ ਨਾਮ ਮੰਤ, ਮੰਤਰ ਇਕੋ ਇਕ ਦ੍ਰਿੜਾਇੰਦਾ। ਆਤਮ ਪਰਮਾਤਮ ਵੇਖਣਹਾਰਾ ਲੱਖ ਚੁਰਾਸੀ ਜੀਵ ਜੰਤ, ਅੰਡਜ ਜੇਰਜ ਉਤਭੁਜ ਸੇਤਜ ਖੋਜ ਖੁਜਾਇੰਦਾ। ਪਾਰਬ੍ਰਹਮ ਬ੍ਰਹਮ ਮੇਲਣਹਾਰਾ ਨਾਰ ਕੰਤ, ਸੇਜ ਸੁਹੰਜਣੀ ਸੋਭਾ ਪਾਇੰਦਾ। ਤ੍ਰੈਗੁਣ ਅਤੀਤਾ ਠਾਂਡਾ ਸੀਤਾ ਚਾੜ੍ਹਨਹਾਰ ਰੰਗ ਬਸੰਤ, ਨਾਮ ਰੰਗਣ ਇਕ ਰੰਗਾਇੰਦਾ। ਦੋ ਜਹਾਨ ਸ੍ਰੀ ਭਗਵਾਨ ਦੇਵਣਹਾਰਾ ਸਾਚਾ ਮੰਤ, ਵਿਸ਼ਨ ਬ੍ਰਹਮਾ ਸ਼ਿਵ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਇਆ ਵੰਡ ਵੰਡਾਇੰਦਾ। ਏਕਾ ਨਾਇਆ ਵੰਡੇ ਵੰਡ, ਵੰਡਣਹਾਰ ਵੱਡੀ ਵਡਿਆਈਆ। ਲੇਖਾ ਜਾਣ ਕੋਟਨ ਬ੍ਰਹਿਮੰਡ, ਬ੍ਰਹਿਮਾਂਡ ਸਿਫ਼ਤ ਸਾਲਾਹੀਆ। ਸੁਣਾਵਣਹਾਰ ਅਗੰਮੀ ਛੰਦ, ਢੋਲਾ ਸੋਹਲਾ ਇਕ ਪਰਗਟਾਈਆ। ਪਾਵਣਹਾਰਾ ਲੱਖ ਚੁਰਾਸੀ ਬੰਦੀ ਬੰਦ, ਨਾਮ ਡੋਰੀ ਤੰਦ ਰਖਾਈਆ। ਕਰਨਹਾਰਾ ਲੱਖ ਚੁਰਾਸੀ ਅੰਤਰ ਅੰਧ, ਅਗਿਆਨ ਅੰਧੇਰ ਇਕ ਦਰਸਾਈਆ। ਮੁਕਾਵਣਹਾਰਾ ਜੁਗ ਚੌਕੜੀ ਪੰਧ, ਇਕ ਇਕੱਲਾ ਸੱਚਾ ਮਾਹੀਆ। ਨਵ ਨੌਂ ਵੇਖਣਹਾਰਾ ਕੂੜੀ ਕਿਰਿਆ ਗੰਦ, ਦਰ ਦਵਾਰੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਇਕ ਇਕੱਲਾ ਏਕੰਕਾਰਾ ਹਰਿ ਅਖਵਾਇੰਦਾ। ਵਸਣਹਾਰਾ ਸਚ ਮਹੱਲਾ, ਸਚਖੰਡ ਸਾਚੇ ਡੇਰਾ ਲਾਇੰਦਾ। ਜੋਤੀ ਧਾਰ ਸ਼ਬਦੀ ਰਲਾ, ਸ਼ਬਦੀ ਸ਼ਬਦ ਰੂਪ ਪਰਗਟਾਇੰਦਾ। ਥਿਰ ਘਰ ਫੜਾਏ ਆਪਣਾ ਪੱਲਾ, ਆਪਣੀ ਗੰਢ ਪਵਾਇੰਦਾ। ਸਤਿ ਸੰਦੇਸ਼ ਨਿਰਗੁਣ ਘੱਲਾ, ਵਿਸ਼ਨ ਬ੍ਰਹਮਾ ਸ਼ਿਵ ਸਮਝਾਇੰਦਾ। ਵਸਣਹਾਰਾ

ਨਿਹਚਲ ਧਾਮ ਅਟੱਲਾ, ਮਹੱਲ ਅਟੱਲ ਇਕ ਰੁਸ਼ਨਾਇੰਦਾ। ਜੁਗ ਚੌਕੜੀ ਅਛਲ ਅਛੱਲਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵੇਖ ਵਖਾਇੰਦਾ। ਇਕ ਇਕੱਲਾ ਵੇਖਣਹਾਰਾ, ਆਦਿ ਪੁਰਖ ਵੱਡੀ ਵਡਿਆਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬਣ ਵਣਜਾਰਾ, ਲੋਕ ਪਰਲੋਕ ਅਵਣ ਗਵਣ ਤ੍ਰੈਗੁਣ ਸੰਗ ਮਿਲਾਈਆ। ਕਾਗ਼ਜ਼ ਕਲਮ ਨਾ ਲਿਖਣਹਾਰਾ, ਲੇਖਾ ਲਿਖ ਨਾ ਕੋਇ ਸਮਝਾਈਆ। ਨਵ ਨੌਂ ਖੋਲ੍ਹ ਦਵਾਰਾ, ਦਰ ਦਰ ਆਪਣਾ ਭੇਵ ਜਣਾਈਆ। ਨਵ ਨੌਂ ਚਾਰ ਹੋ ਉਜਿਆਰਾ, ਚਾਰ ਜੁਗ ਡੰਕ ਵਜਾਈਆ। ਚਾਰ ਖਾਣੀ ਦਏ ਸਹਾਰਾ, ਚਾਰੇ ਬਾਣੀ ਨਾਮ ਵਡਿਆਈਆ। ਚਾਰੇ ਕੁੰਟ ਬੋਲ ਜੈਕਾਰਾ, ਚਾਰ ਵਰਨ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਇਆ ਮੇਲ ਮਿਲਾਈਆ। ਏਕਾ ਨਾਇਆ ਨਿਰਗੁਣ ਮੇਲਾ, ਸਰਗੁਣ ਸੰਗ ਨਿਭਾਈਆ। ਧਾਰ ਬੰਧਾਏ ਗੁਰੂ ਗੁਰ ਚੇਲਾ, ਚੇਲਾ ਗੁਰੂ ਰੂਪ ਸਮਾਈਆ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਸਗਲਾ ਸੰਗ ਨਿਭਾਈਆ। ਵਸਣਹਾਰਾ ਧਾਮ ਨਵੇਲਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਕੱਟਣਹਾਰਾ ਧਰਮ ਰਾਏ ਦੀ ਜੇਲਾ, ਬੰਧਨ ਆਪਣਾ ਨਾਮ ਪਾਈਆ। ਜਾਨਣਹਾਰਾ ਸਾਚਾ ਵੇਲਾ, ਥਿਤ ਵਾਰ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰਤਾ ਪੁਰਖ, ਆਪਣੇ ਹੱਥ ਰਖਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤ ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਗ਼ਮ ਨਾ ਕੋਈ ਜਣਾਇੰਦਾ। ਜੀਵ ਜੰਤ ਸਾਧ ਸੰਤ ਭਗਤ ਭਗਵੰਤ ਸੰਤ ਲਏ ਪਰਖ, ਬਣ ਪਾਰਖੂ ਫੇਰਾ ਪਾਇੰਦਾ। ਨਿਰਵੈਰ ਨਿਰਾਕਾਰ ਇਕ ਵਖਾਏ ਆਪਣਾ ਆਦਰਸ਼, ਦਰਸ ਇਕੋ ਘਰ ਵਖਾਇੰਦਾ। ਲੇਖਾ ਜਾਣ ਅਰਸ਼ ਫ਼ਰਸ਼, ਕਾਇਆ ਕੁਰਾ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਇਆ ਮੇਲ ਮਿਲਾਇੰਦਾ। ਏਕਾ ਨਾਇਆ ਸਾਚਾ ਜੋੜਾ, ਨਿਰਗੁਣ ਸਰਗੁਣ ਬੰਧਨ ਪਾਈਆ। ਅਗੰਮ ਅਥਾਹ ਸਾਚਾ ਘੋੜਾ, ਸ਼ਾਹਸਵਾਰਾ ਆਪ ਦੌੜਾਈਆ। ਦੋ ਜਹਾਨਾਂ ਲਾਏ ਪੌੜਾ, ਨੇਤਰ ਨਜ਼ਰ ਕਿਸੇ ਨਾ ਆਈਆ। ਦੋ ਜਹਾਨਾਂ ਫਿਰੇ ਦੌੜਾ, ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਈਆ। ਜੁਗ ਚੌਕੜੀ ਆਪੇ ਬੌਹੜਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਜਣਾਈਆ। ਸਾਚਾ ਲੇਖਾ ਨਾਇਆ ਏਕ, ਏਕੰਕਾਰਾ ਆਪ ਜਣਾਇੰਦਾ। ਭਗਤ ਭਗਵਾਨ ਸਾਚੀ ਟੇਕ, ਸਰਨ ਚਰਨ ਇਕ ਵਡਿਆਇੰਦਾ। ਕਰਨਹਾਰਾ ਬੁਧ ਬਿਬੇਕ, ਬਿਬੇਕੀ ਰੂਪ ਦਰਸਾਇੰਦਾ। ਬਿਨ ਨੇਤਰ ਨੈਣਾਂ ਲਏ ਵੇਖ, ਅੱਖ ਪਲਕ ਨਾ ਕੋਇ ਉਠਾਇੰਦਾ। ਆਤਮ ਪਰਮਾਤਮ ਕਰਨਹਾਰਾ ਹੇਤ, ਨਿਤ ਨਵਿਤ ਵੇਸ ਵਟਾਇੰਦਾ। ਲੇਖਾ ਜਾਣੇ ਨੇਤਨ ਨੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਸਮਝਾਇੰਦਾ। ਸਾਚੀ ਖੇਲ ਪੁਰਖ ਸਮਰਥ, ਸਮਰਥ ਦਏ ਵਡਿਆਈਆ। ਏਕਾ ਨਾਇਆ ਮਹਿਮਾ ਅਕਥ, ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਜਸ ਗਾਈਆ। ਅੰਜੀਲ ਕੁਰਾਨ ਤੀਸ ਬਤੀਸਾ ਆਪੇ ਦੱਸ, ਉਚੀ ਕੂਕ ਕੂਕ ਅਲਾਈਆ। ਖਾਣੀ ਬਾਣੀ ਪੰਧ ਮੁਕਾਏ ਨੱਠ ਨੱਠ, ਦਿਵਸ ਰੈਣ ਚਲੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਗੰਮ, ਅਲੱਖ ਅਗੋਚਰ ਆਪ ਕਰਾਇੰਦਾ। ਨਾ ਮਰੇ ਨਾ ਪਏ ਜੰਮ, ਜਨਮ ਮਰਨ ਵਿਚ ਨਾ ਆਇੰਦਾ। ਜੁਗ ਚੌਕੜੀ ਕਰਨੀ ਕਰੇ ਕੰਮ, ਕਰਤਾ

ਪੁਰਖ ਸੇਵ ਕਮਾਇੰਦਾ। ਨਿਰਗੁਣ ਸਰਗੁਣ ਬੇੜਾ ਬੰਨ੍ਹ, ਆਪ ਆਪਣੇ ਕੰਧ ਉਠਾਇੰਦਾ। ਕਲਜੁਗ ਅੰਤਮ ਖੇਲ ਸ੍ਰੀ ਭਗਵਨ, ਭੇਵ ਅਭੇਦਾ ਆਪ ਜਣਾਇੰਦਾ। ਦੇਵਣਹਾਰਾ ਸਾਚਾ ਦਾਨ, ਦਾਤਾ ਦਾਨੀ ਦਇਆ ਕਮਾਇੰਦਾ। ਉਠਾਵਣਹਾਰਾ ਸਚ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇੰਦਾ। ਵੇਖਣਹਾਰਾ ਜੀਵ ਜਹਾਨ, ਲੱਖ ਚੁਰਾਸੀ ਖੋਜ ਖੁਜਾਇੰਦਾ। ਸੁਣਾਵਣਹਾਰਾ ਰਾਗ ਕਾਨ, ਅਨਹਦ ਨਾਦੀ ਨਾਦ ਸੁਣਾਇੰਦਾ। ਕਰਨਹਾਰਾ ਪਰਕਾਸ਼ ਕੋਟਨ ਭਾਨ, ਜੋਤੀ ਜਾਤਾ ਡਗਮਗਾਇੰਦਾ। ਕਰਨਹਾਰ ਸਚ ਪਹਿਚਾਨ, ਬੇਪਹਿਚਾਨ ਫੇਰਾ ਪਾਇੰਦਾ। ਦੇਵਣਹਾਰਾ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਦੇਵਣਹਾਰਾ ਧੁਰ ਫ਼ਰਮਾਨ, ਸਚ ਸੰਦੇਸ਼ਾ ਇਕ ਅਲਾਇੰਦਾ। ਏਕਾ ਨਾਇਆ ਮਿਟੇ ਨਿਸ਼ਾਨ, ਨਿਸ਼ਾਨਾ ਇਕੋ ਇਕ ਝੁਲਾਇੰਦਾ। ਗੁਰਮੁਖ ਚਤਰ ਸੁਘੜ ਸੁਜਾਨ, ਹਰਿਜਨ ਸਾਚੇ ਵੇਖ ਵਖਾਇੰਦਾ। ਆਤਮ ਪਰਮਾਤਮ ਮੇਲ ਮਿਲਾਵਾ ਗੋਪੀ ਕਾਹਨ, ਸੁਰਤੀ ਸ਼ਬਦੀ ਜੋੜ ਜੁੜਾਇੰਦਾ। ਘਰ ਮੰਦਰ ਸਚ ਮਕਾਨ, ਸ਼ਿਵਦਵਾਲਾ ਮੱਠ ਇਕੋ ਨਜ਼ਰੀ ਆਇੰਦਾ। ਕਰੇ ਖੇਲ ਨੌਜਵਾਨ, ਨੱਯਾ ਜਗਤ ਆਪ ਡੋਲਾਇੰਦਾ। ਚਾਰ ਵਰਨ ਹੋਣ ਹੈਰਾਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਧੀਰ ਨਾ ਕੋਇ ਧਰਾਇੰਦਾ। ਅਠਾਰਾਂ ਬਰਨ ਅੰਤ ਕੁਰਲਾਣ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਪੀਰ ਪੈਗ਼ੰਬਰ ਨੈਣ ਸ਼ਰਮਾਣ, ਨੇਤਰ ਅੱਖ ਨਾ ਕੋਇ ਉਠਾਇੰਦਾ। ਜ਼ਿਮੀ ਅਸਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਉਨੀ ਬਣਤ ਬਣਾਇੰਦਾ। ਏਕਾ ਉਨੀ ਜਣਾਏ ਬਣਤ, ਮਿਹਰਵਾਨ ਵਡ ਵਡਿਆਈਆ। ਆਦਿ ਜੁਗਾਦੀ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਗਾ ਗਾ ਥੱਕੇ ਕੋਟਨ ਕੋਟ ਸਾਧ ਸੰਤ, ਸਾਦਕ ਸਿਦਕ ਸਬੂਰੀ ਗਏ ਹੰਢਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸ ਦੱਸ ਮਣੀਆਂ ਗਏ ਮੰਤ, ਨਿਤ ਨਵਿਤ ਧੁਰ ਫ਼ਰਮਾਨਾ ਹੁਕਮ ਜਣਾਈਆ। ਭਗਤ ਭਗਵਾਨ ਲੱਭਦੇ ਰਹੇ ਸਾਜਣ ਕੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਆਪ ਕਮਾਵੇਗਾ। ਪੁਰਖ ਅਕਾਲ ਖੇਲ ਰਚਾਵੇਗਾ। ਸਚਖੰਡ ਵਾਸੀ ਫੇਰਾ ਪਾਵੇਗਾ। ਦੋ ਜਹਾਨਾਂ ਵੇਖ ਵਖਾਵੇਗਾ। ਏਕਾ ਨਾਇਆ ਪੰਧ ਮੁਕਾਵੇਗਾ। ਅਗਨੀ ਤੱਤ ਵੇਖ ਵਖਾਵੇਗਾ। ਰੁੱਤ ਰੁੱਤੜੀ ਨਾਲ ਮਿਲਾਵੇਗਾ। ਗੁਰਮੁਖ ਆਤਮ ਸੁਤੜੀ ਆਪ ਜਗਾਵੇਗਾ। ਲੱਖ ਚੁਰਾਸੀ ਟੰਗ ਪੁਠੜੀ, ਵੇਲੇ ਅੰਤ ਖੱਲ ਲੁਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਰ ਵਖਾਵੇਗਾ। ਸਾਚੀ ਕਰਨੀ ਕਰੇਗਾ। ਕਿਸੇ ਕੋਲੋਂ ਨਾ ਡਰੇਗਾ। ਦੋ ਜਹਾਨਾਂ ਆਪੇ ਵੜੇਗਾ। ਗੁਰਮੁਖ ਸੱਜਣ ਫੜੇਗਾ। ਸ਼ਾਹ ਸੁਲਤਾਨ ਹੋ ਕੇ ਚੜ੍ਹੇਗਾ। ਸੀਸ ਜਗਦੀਸ ਤਾਜ ਧਰੇਗਾ। ਆਪਣਾ ਭਾਣਾ ਆਪੇ ਜਰੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪੇ ਕਰੇਗਾ। ਆਪਣਾ ਖੇਲ ਖਲਾਵਾਂਗਾ। ਦੋ ਜਹਾਨ ਰੁਲਾਵਾਂਗਾ। ਪੀਰ ਪੈਗ਼ੰਬਰ ਫੜ ਫੜ ਦਰ ਬਹਾਵਾਂਗਾ। ਜੁਗ ਚੌਕੜੀ ਕਰਨੀ ਸਭ ਦੀ ਝੋਲੀ ਪਾਵਾਂਗਾ। ਲੱਖ ਚੁਰਾਸੀ ਜੀਵ ਜੰਤ ਕੂੜੀ ਕਿਰਿਆ ਹੋਲੀ ਇਕ ਵਖਾਵਾਂਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੀਰ ਪੈਗ਼ੰਬਰ ਮਾਰੀ ਬੋਲੀ, ਪੂਰੀ ਕਰ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਇਕ ਰਚਾਵਾਂਗਾ। ਸਾਚੀ ਖੇਲ ਰਚਾਉੂਂਗਾ। ਨਿਰਵੈਰ ਪੁਰਖ ਅਖਵਾਉੂਂਗਾ। ਕੂੜੀ ਕਿਰਿਆ ਮੇਟ ਮਿਟਾਉੂਂਗਾ। ਗੁਰਮੁਖ ਸੱਜਣ ਆਪ ਉਠਾਉੂਂਗਾ। ਆਤਮ ਰੰਗਣ ਆਪ ਰੰਗਾਉੂਂਗਾ। ਦਰ ਮੰਗਣ

ਕਿਸੇ ਨਾ ਜਾਉੂਂਗਾ। ਦੋ ਜਹਾਨਾਂ ਸੱਜਣ ਇਕ ਅਖਵਾਉੂਂਗਾ। ਲੱਖ ਚੁਰਾਸੀ ਚਰਨ ਧੂੜੀ ਮਜਨ ਇਕ ਨੁਹਾਉੂਂਗਾ। ਏਕਾ ਨਾਇਆ ਪੰਧ ਮੁਕਾਉੂਂਗਾ। ਇਕ ਦਵਾਰ ਖੁਲਾਉੂਂਗਾ। ਗ਼ਰੀਬ ਨਿਵਾਜਾ ਨਾਮ ਧਰਾਉੂਂਗਾ। ਅਨਹਦ ਵਾਜਾ ਆਪ ਵਜਾਉੂਂਗਾ। ਜਗਤ ਰੀਤੀ ਵੇਖ ਵਖਾਉੂਂਗਾ। ਨੀਤੀ ਆਪਣੇ ਹੱਥ ਰਖਾਉੂਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਵਡ ਵਡਿਆਉੂਂਗਾ। ਆਪਣੀ ਕਰਨੀ ਹਰਿ ਵਡਿਆਏਗਾ। ਜੋਤੀ ਜਾਮਾ ਵੇਸ ਵਟਾਏਗਾ। ਬੀਸ ਬੀਸਾ ਡੰਕ ਵਜਾਏਗਾ। ਏਕਾ ਨਾਇਆ ਡੇਰਾ ਢਾਹੇਗਾ। ਜਗਤ ਹੋਲੀ ਖੇਲ ਖਲਾਏਗਾ। ਜਨ ਭਗਤਾਂ ਡੋਲੀ ਆਪਣੇ ਕੰਧ ਉਠਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਅੰਦਰ ਹੁਕਮ ਮਨਾਏਗਾ। ਹੁਕਮੇ ਅੰਦਰ ਹੁਕਮ ਮਨਾਵਾਂਗਾ। ਸਚ ਸੰਦੇਸ਼ ਸੁਣਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸੋਏ ਆਪ ਜਗਾਵਾਂਗਾ । ਵਿਸ਼ਨ ਬ੍ਰਹਮਾ ਸ਼ਿਵ ਨੈਣ ਖੁਲ੍ਹਾਵਾਂਗਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਏਕਾ ਘਰ ਬੰਦ ਕਰਾਵਾਂਗਾ। ਰਾਉ ਰੰਕਾ ਸਚ ਨਿਸ਼ਾਨ ਹੋ ਮਿਹਰਵਾਨ, ਲੋਕਮਾਤ ਦਰਸਾਵਾਂਗਾ। ਸ੍ਰਿਸ਼ਟ ਸਬਾਈ ਸ਼ਬਦ ਗਿਆਨ, ਆਤਮ ਪਰਮਾਤਮ ਵਿਦਿਆ ਇਕ ਪੜ੍ਹਾਵਾਂਗਾ। ਅੰਮ੍ਰਿਤ ਆਤਮ ਪੀਣ ਖਾਣ, ਨਿਝਰ ਝਿਰਨਾ ਇਕ ਝਿਰਾਵਾਂਗਾ। ਸਰਬ ਜੀਆਂ ਦਾ ਸਾਂਝਾ ਭਗਵਾਨ, ਇਸ਼ਟ ਦੇਵ ਇਕ ਮਨਾਵਾਂਗਾ। ਮੁਕਾਮੇ ਹੱਕ ਹੋ ਪਰਧਾਨ, ਨੌਬਤ ਇਕੋ ਨਾਮ ਵਜਾਵਾਂਗਾ। ਲਾਸ਼ਰੀਕ ਮਿਹਰਵਾਨ, ਤੌਫ਼ੀਕ ਇਕ ਖ਼ੁਦਾਏ ਦਰਸਾਵਾਂਗਾ। ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਦੇ ਧਿਆਨ, ਕਲਮਾ ਨਬੀ ਇਕ ਪੜ੍ਹਾਵਾਂਗਾ। ਸਾਚਾ ਹੁਜਰਾ ਕਰ ਪਰਵਾਨ, ਦਰਗਹਿ ਸਾਚੀ ਆਸਣ ਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਰੰਗ ਵਖਾਵਾਂਗਾ। ਏਕਾ ਰੰਗ ਰੰਗੇਗਾ। ਬੇਪਰਵਾਹ ਕਦੇ ਨਾ ਸੰਗੇਗਾ। ਦੂਜਾ ਦਰ ਕਦੇ ਨਾ ਮੰਗੇਗਾ। ਸੰਤ ਸੁਹੇਲੇ ਗੁਰੂ ਗੁਰ ਚੇਲੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੀ ਗੋਦੀ ਚੁਕੇਗਾ। ਉਨੀ ਹਾੜ ਹਰਿਜਨ ਹੋਲੀ, ਹੌਲੀ ਹੌਲੀ ਆਪ ਖਲਾਈਆ। ਨਿਰਵੈਰ ਪੂਰਾ ਤੋਲ ਰਿਹਾ ਤੋਲੀ, ਤੋਲਣਹਾਰ ਵਡ ਵਡਿਆਈਆ। ਜਨ ਭਗਤਾਂ ਉਪਰ ਘੋਲ ਘੋਲੀ, ਆਪ ਆਪਣਾ ਭੇਟ ਚੜ੍ਹਾਈਆ। ਆਤਮ ਪਰਮਾਤਮ ਖੇਲ ਅਨਮੋਲੀ, ਅਨਡਿਠੜੀ ਕਾਰ ਕਮਾਈਆ। ਲੱਖ ਚੁਰਾਸੀ ਪਾਏ ਰੌਲੀ, ਚਾਰ ਵਰਨ ਰਸਨਾ ਜਿਹਵਾ ਬੱਤੀ ਦੰਦ ਲੜਾਈਆ। ਜਨ ਭਗਤਾਂ ਪੜਦਾ ਰਿਹਾ ਖੋਲੀ, ਖ਼ਾਲਕ ਖ਼ਲਕ ਦਇਆ ਕਮਾਈਆ। ਨਾਮ ਵਸਤ ਭਰਾਏ ਝੋਲੀ, ਮਿਹਰਬਾਨ ਬੇਨਜ਼ੀਰ ਮਿਹਰ ਨਜ਼ਰ ਉਠਾਈਆ। ਸ੍ਰਿਸ਼ਟ ਸਬਾਈ ਹੋਏ ਗੋਲੀ, ਸਿਰ ਸਕੇ ਨਾ ਕੋਇ ਉਠਾਈਆ। ਜੋਤ ਅਕਾਲਣ ਬਣੀ ਵਚੋਲੀ, ਬਣ ਸੇਵਕ ਸੇਵ ਕਮਾਈਆ। ਹੱਥੀਂ ਲੈ ਕੇ ਅੱਟੀ ਮੌਲੀ, ਮੌਲਾ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਹੋਲੀ ਦਏ ਵਖਾਈਆ। ਸਾਚੀ ਹੋਲੀ ਵੇਖੋ ਹੋਲਾ, ਹਰਿ ਹਰਿ ਜੂ ਆਪ ਜਣਾਇੰਦਾ। ਜਨ ਭਗਤਾਂ ਅੰਦਰੋਂ ਕੱਢੇ ਪੜਦਾ ਉਹਲਾ, ਸਵੱਛ ਸਰੂਪੀ ਆਪਣਾ ਦਰਸ ਵਖਾਇੰਦਾ। ਪੂਰਬ ਪੂਰਾ ਕਰੇ ਕੀਤਾ ਕੌਲਾ, ਇਕਰਾਰ ਆਪਣੇ ਹੱਥ ਰਖਾਇੰਦਾ। ਦੇਵੇ ਵਡਿਆਈ ਉਪਰ ਧੌਲਾ, ਧਰਨੀ ਧਰਤ ਧਵਲ ਭਾਰ ਵੰਡਾਇੰਦਾ। ਸਚ ਦਵਾਰਾ ਇਕੋ ਖੋਲ੍ਹਾ, ਦਰ ਦਰਵਾਜ਼ਾ ਇਕ ਜਣਾਇੰਦਾ। ਨਿਰਗੁਣ ਹੋ ਕੇ ਘਟ ਘਟ ਮੌਲਾ, ਸਰਗੁਣ ਆਪਣੀ ਗੰਢ ਪਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,

ਸਾਚੀ ਹੋਲੀ ਇਕ ਵਖਾਇੰਦਾ। ਸਾਚੀ ਹੋਲੀ ਲਾਲ ਗੁਲਾਲ, ਰੰਗ ਇਕੋ ਇਕ ਜਣਾਈਆ। ਜਲਵਾ ਨੂਰ ਬੇਮਿਸਾਲ, ਮਿਸਲ ਸਕੇ ਨਾ ਕੋਇ ਲਿਖਾਈਆ। ਬੇਪਰਵਾਹ ਬਣ ਦਲਾਲ, ਪਰਵਰਦਿਗਾਰ ਵੇਖ ਵਖਾਈਆ। ਸ੍ਰਿਸ਼ਟ ਸਬਾਈ ਹੋਏ ਬੇਹਾਲ, ਧੀਰਜ ਧੀਰ ਨਾ ਕੋਇ ਧਰਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਲਜੁਗ ਡੌਰੂ ਡੰਕ ਵਜਾਈਆ । ਗੁਰਮੁਖਾਂ ਅੰਤਰ ਵੱਜੇ ਤਾਲ, ਛੱਤੀ ਰਾਗ ਭੇਵ ਨਾ ਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਹੋਏ ਹੈਰਾਨ, ਹਰਿ ਕਾ ਅੰਤ ਕਹਿਣ ਨਾ ਪਾਈਆ। ਗੁਰ ਅਵਤਾਰ ਕਰਨ ਧਿਆਨ, ਨੇਤਰ ਅੱਖ ਨਾ ਕੋਇ ਉਠਾਈਆ। ਪੀਰ ਪੈਗ਼ੰਬਰ ਨੀਰ ਵਹਾਣ, ਛਹਿਬਰ ਇਕੋ ਇਕ ਲਗਾਈਆ। ਸਾਚੇ ਤਖ਼ਤ ਤਖ਼ਤ ਨਿਵਾਸੀ ਬੈਠਾ ਨੌਜਵਾਨ, ਭੂਪਤ ਭੂਪ ਰਾਜ ਰਾਜਾਨ ਸ਼ਾਹ ਸੁਲਤਾਨ ਇਕ ਅਖਵਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਈਆ। ਜੁਗ ਚੌਕੜੀ ਵੇਖਣਹਾਰਾ ਮਾਰ ਧਿਆਨ, ਸੰਮਤ ਸੰਮਤੀ ਪੰਧ ਮੁਕਾਈਆ। ਬੀਸ ਬੀਸਾ ਖੇਲ ਮਹਾਨ, ਖ਼ਾਲਕ ਖ਼ਲਕ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਹੋਲੀ ਇਕੋ ਵਾਰ ਦਰਸਾਈਆ। ਸਾਚੀ ਹੋਲੀ ਰੰਗ ਅਪਾਰ, ਰੰਗ ਰਤੜਾ ਆਪ ਰੰਗਾਇੰਦਾ। ਖ਼ਾਲਕ ਖ਼ਲਕ ਵੇਖੇ ਸੰਸਾਰ, ਵਡ ਸੰਸਾਰੀ ਫੇਰਾ ਪਾਇੰਦਾ। ਭਗਤ ਭਗਵੰਤ ਲਏ ਉਠਾਲ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਗ੍ਰਹਿ ਮੰਦਰ ਵੱਜੇ ਤਾਲ, ਸ਼ਬਦ ਅਗੰਮੀ ਰਾਗ ਅਲਾਇੰਦਾ। ਸਤਿ ਦੀਪਕ ਇਕੋ ਬਾਲ, ਜੋਤੀ ਜਾਤਾ ਡਗਮਗਾਇੰਦਾ। ਲੇਖਾ ਜਾਣ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣੀ ਦਇਆ ਕਮਾਇੰਦਾ। ਉਨੀ ਹਾੜ ਬੇਮਿਸਾਲ, ਬਸਤਾ ਸਭ ਦਾ ਆਪ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਹੋਲੀ ਆਪਣੇ ਨਾਮ ਰੰਗ ਰੰਗਾਇੰਦਾ।

੮ ਫੱਗਣ ੨੦੧੯ ਬਿਕ੍ਰਮੀ ਨੇਸ਼ਨਲ ਹਾਈ ਸਕੂਲ ਬਾਦਸ਼ਾਹ ਪੁਰ

ਆਪਣੀ ਆਤਮਾ ਕਰੋ ਸਵਾਧਾਨ, ਸ੍ਰਿਸ਼ਟ ਸਬਾਈ ਹਰਿ ਜਣਾਇੰਦਾ। ਆਤਮ ਪਰਮਾਤਮ ਮਿਲੇ ਗਿਆਨ, ਅਗਿਆਨ ਅੰਧੇਰ ਮਿਟਾਇੰਦਾ। ਸਤਿ ਧਰਮ ਦਿਸੇ ਇਕ ਨਿਸ਼ਾਨ, ਕੂੜੀ ਕਿਰਿਆ ਮੋਹ ਮਿਟਾਇੰਦਾ। ਜੀਵ ਜੰਤ ਨੇਤਰ ਖੋਲ੍ਹ ਮਾਰ ਧਿਆਨ, ਗ੍ਰਹਿ ਮੰਦਰ ਭੇਵ ਚੁਕਾਇੰਦਾ। ਨਿਰਗੁਣ ਰੂਪ ਹਰ ਘਟ ਵਸੇ ਭਗਵਾਨ, ਭਗਵਨ ਆਪਣੀ ਖੇਲ ਕਰਾਇੰਦਾ। ਜੋਤੀ ਨੂਰ ਜਗੇ ਮਹਾਨ, ਜ਼ਹੂਰ ਇਕੋ ਨਜ਼ਰੀ ਆਇੰਦਾ। ਚਾਰ ਵਰਨ ਇਕ ਧਿਆਨ, ਸਰਨ ਸਰਨਾਈ ਹਰਿ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕ ਸੁਣਾਇੰਦਾ। ਸਵਾਧਾਨ ਕਰੋ ਮਨ, ਮਨ ਆਸਾ ਜਗਤ ਮਿਟਾਈਆ। ਸਵਾਧਾਨ ਕਰੋ ਕੰਨ, ਹਰਿ ਜਸ ਸੁਣਨ ਚਾਈਂ ਚਾਈਂਆ। ਸਵਾਧਾਨ ਕਰੋ ਤਨ, ਕਾਮ ਕਰੋਧ ਲੋਭ ਮੋਹ ਹੰਕਾਰ ਮਿਟਾਈਆ। ਸਵਾਧਾਨ ਹੋ ਬੇੜਾ ਲਓ ਬੰਨ੍ਹ, ਆਪ ਆਪਣਾ ਭਾਰ ਉਠਾਈਆ। ਸਵਾਧਾਨ ਹੋ ਲਾਓ ਡੰਨ, ਵੈਰੀ ਵੇਖੋ ਥਾਉਂ ਥਾਈਂਆ। ਸਵਾਧਾਨ ਹੋ ਗਾਓ ਜਨ ਗਨ ਮਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਵਾਧਾਨ ਕਰੇ ਸਰਬ ਲੋਕਾਈਆ। ਸਵਾਧਾਨ ਹੋ ਜਾਣਾ ਜਾਗ, ਜਾਗਰਤ ਜੋਤ ਇਕ ਜਣਾਇੰਦਾ। ਨੌਂ ਖੰਡ ਪ੍ਰਿਥਮੀ ਲੱਗੀ ਆਗ, ਚਾਰ ਵਰਨ ਕੁਰਲਾਇੰਦਾ।

ਆਤਮ ਪਰਮਾਤਮ ਕੋਈ ਨਾ ਗਾਏ ਸੱਚਾ ਰਾਗ, ਵੈਰਾਗੀ ਰੂਪ ਨਾ ਕੋਇ ਵਖਾਇੰਦਾ। ਜਗਤ ਵਾਸਨਾ ਦਿਓ ਤਿਆਗ, ਸਚ ਸੁਗੰਧ ਇਕ ਜਣਾਇੰਦਾ। ਕਾਇਆ ਅੰਦਰ ਖੋਲ੍ਹ ਤਾਕ, ਬਜਰ ਕਪਾਟੀ ਕੁੰਡਾ ਲਾਹਿੰਦਾ। ਨਿਰਮਲ ਜੋਤ ਹੋਏ ਪਰਕਾਸ਼, ਪਰਕਾਸ਼ ਇਕੋ ਨਜ਼ਰੀ ਆਇੰਦਾ। ਲੇਖੇ ਲੱਗੇ ਪਵਣ ਸਵਾਸ, ਸਵਾਸ ਸਵਾਸਾਂ ਵਿਚ ਸਮਾਇੰਦਾ। ਭੇਵ ਚੁਕਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਖੋਜ ਖੁਜਾਇੰਦਾ। ਪਾਰਬ੍ਰਹਮ ਬ੍ਰਹਮ ਪੂਰੀ ਕਰੇ ਆਸ, ਈਸ਼ ਜੀਵ ਗੋਦ ਬਹਾਇੰਦਾ। ਕਾਇਆ ਮੰਡਲ ਸਾਚੀ ਰਾਸ, ਗੋਪੀ ਕਾਹਨ ਨਚਾਇੰਦਾ। ਰਾਮ ਰਾਮਾ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਸਵਾਧਾਨ ਹੋ ਕਰਨੀ ਬੰਦ ਖ਼ਲਾਸ, ਬੰਦੀਖ਼ਾਨਾ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਸਵਾਧਾਨ ਹੋ ਖੋਲ੍ਹੋ ਅੱਖ, ਆਖ਼ਰ ਹਰਿ ਜਣਾਇੰਦਾ। ਨਿਰਗੁਣ ਰੂਪ ਹੋ ਪਰਤੱਖ, ਪਾਰਬ੍ਰਹਮ ਪ੍ਰਭ ਵੇਖ ਵਖਾਇੰਦਾ। ਨਵ ਨੌਂ ਚਾਰ ਮਾਰਗ ਰਿਹਾ ਦੱਸ, ਜੀਵ ਜੰਤ ਸਰਬ ਪੜ੍ਹਾਇੰਦਾ। ਆਤਮ ਪਰਮਾਤਮ ਮੇਲ ਮਿਲਾਵਾ ਹੱਸ ਹੱਸ, ਘਰ ਮੰਦਰ ਸੋਭਾ ਪਾਇੰਦਾ। ਨਿਰਗੁਣ ਸਰਗੁਣ ਕਰੇ ਜਸ, ਜਸ ਵੇਦ ਪੁਰਾਨ ਸ਼ਾਸਤਰ ਸਿਮਰਤ ਸਰਬ ਸਾਲਾਹਿੰਦਾ। ਗੀਤਾ ਗਿਆਨ ਭਗਤ ਭਗਵਾਨ ਏਕਾ ਜਪ, ਇਕੋ ਇਕ ਦ੍ਰਿੜਾਇੰਦਾ। ਵੇਖਣਹਾਰ ਤੀਰਥ ਤਟ, ਸਰੋਵਰ ਆਤਮ ਇਕ ਦਰਸਾਇੰਦਾ। ਪੰਧ ਮੁਕੌਣਾ ਨੱਠ ਨੱਠ, ਕਦਮ ਅੱਗੇ ਅੱਗੇ ਬੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਇਕੋ ਇਕ ਜਣਾਇੰਦਾ। ਸਵਾਧਾਨ ਹੋ ਜਵਾਨ, ਜੀਵਣ ਯੁਗਤ ਇਕ ਜਣਾਈਆ। ਚਾਰ ਕੁੰਟ ਦਿਸੇ ਵੈਰਾਨ, ਵੈਰੀ ਘਰ ਘਰ ਡੇਰਾ ਲਾਈਆ। ਕੂੜੀ ਕਿਰਿਆ ਦਿਸੇ ਤੁਫ਼ਾਨ, ਤਾਅਰੀਫ਼ ਖ਼ੁਦਾ ਨਾ ਸਿਫ਼ਤ ਸਾਲਾਹੀਆ। ਨਜ਼ਰ ਨਾ ਆਏ ਮਿਹਰਬਾਨ, ਮਿਹਬਾਨ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਜ਼ਹੂਰ ਕਰ ਰੁਸ਼ਨਾਈਆ। ਪਰਵਰਦਿਗਾਰ ਬੇਪਹਿਚਾਨ, ਬੇਨਜ਼ੀਰ ਖੇਲ ਕਰਾਈਆ। ਲੇਖਾ ਜਾਣ ਦੋ ਜਹਾਨ, ਜੁਗ ਚੌਕੜੀ ਫੇਰਾ ਪਾਈਆ। ਦੇਵਣਹਾਰ ਸਤਿ ਗਿਆਨ, ਅਸਤਿ ਦਏ ਮੁਕਾਈਆ। ਕਾਗ਼ਜ਼ ਕਲਮ ਸ਼ਾਹੀ ਸਰਬ ਪਛਤਾਣ, ਪਸਚਾਤਾਪ ਕਰੇ ਲੋਕਾਈਆ। ਬਿਨ ਭਗਤਾਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੋਏ ਨਾ ਕੋਈ ਸਵਾਧਾਨ, ਗੂੜ੍ਹੀ ਨੀਂਦ ਸੁੱਤੀ ਜਗਤ ਲੋਕਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਹੋਏ ਅਣਜਾਣ, ਹਰਿ ਕਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਵਾਧਾਨ ਕਰੇ ਭਗਵਾਨ, ਸਚ ਸੰਦੇਸਾ ਇਕ ਜਣਾਈਆ। ਵੇਖਣਹਾਰਾ ਜਗਤ ਵਿਧਾਨ, ਚੌਦਾਂ ਵਿਦਿਆ ਫੋਲ ਫੁਲਾਈਆ। ਝੁਲਾਵਣਹਾਰਾ ਸਚ ਨਿਸ਼ਾਨ, ਦੋ ਜਹਾਨਾਂ ਦਏ ਵਡਿਆਈਆ। ਦੇਵਣਹਾਰਾ ਨਾਮ ਨਿਧਾਨ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਬਿਨ ਨੇਤਰ ਹੋਏ ਨਿਗਹਬਾਨ, ਨਰ ਨਰਾਇਣ ਵੱਡੀ ਵਡਿਆਈਆ। ਟੀਚਰ ਉਸਤਾਦ ਸੋ ਪਰਵਾਨ, ਜੋ ਅੰਤਰ ਆਤਮ ਖੋਜ ਖੁਜਾਈਆ। ਸੋ ਵਿਦਿਆ ਬਲਵਾਨ, ਜਿਸ ਪੜ੍ਹਿਆਂ ਮਿਲੇ ਪਾਰਬ੍ਰਹਮ ਬੇਪਰਵਾਹੀਆ। ਸੋ ਕਲਮ ਕਰੇ ਪਰਵਾਨ, ਜਿਸ ਦਾ ਲਿਖਾ ਨਾ ਕੋਈ ਮੇਟ ਮਿਟਾਈਆ। ਸੋ ਕਾਗ਼ਜ਼ ਹੋਏ ਸਵਾਧਾਨ, ਜੋ ਲੋਕਮਾਤ ਜੀਵ ਜਗਤ ਯੁਗਤ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਦਰਸਾਈਆ। ਸਵਾਧਾਨ ਕਰੇ ਆਪ, ਘਰ ਘਰ ਸੇਵ ਲਗਾਇੰਦਾ । ਅੰਤਰ ਵੜ ਵੜ ਦੱਸੇ ਜਾਪ, ਅਜੱਪਾ ਰੂਪ ਵਖਾਇੰਦਾ। ਤ੍ਰੈਗੁਣ ਮਾਇਆ ਮੇਟੇ ਤਾਪ, ਰਜੋ ਤਮੋ ਸਤੋ ਮੋਹ ਚੁਕਾਇੰਦਾ। ਪਤਤ ਪਾਪੀ ਕਰੇ ਪਾਕ, ਪੁਨੀਤ ਆਪਣੇ ਅੰਗ ਲਗਾਇੰਦਾ। ਦੱਸਣਹਾਰਾ ਭਵਿਖਤ

ਵਾਕ, ਗੁਰ ਅਵਤਾਰ ਪੀਰ ਪੈਗ਼ੰਬਰ ਮੁੱਲਾ ਸ਼ੇਖ਼ ਮਸਾਇਕ ਸਿਫ਼ਤ ਸਾਲਾਹਿੰਦਾ। ਵੇਖਣਹਾਰਾ ਸਾਖਿਆਤ, ਦਿਆਲ ਠਾਕਰ ਸਵਾਮੀ ਅੰਤਰਜਾਮੀ ਫੇਰਾ ਪਾਇੰਦਾ। ਉਤਮ ਰੱਖਣਹਾਰਾ ਜ਼ਾਤ, ਵਰਨ ਗੋਤ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਵੰਡ ਵੰਡਾਇੰਦਾ। ਆਤਮ ਪਰਮਾਤਮ ਬਣਾਏ ਸੱਚਾ ਸਾਕ, ਭਗਤ ਭਗਵਾਨ ਸੰਗ ਨਿਭਾਇੰਦਾ। ਕਲਜੁਗ ਵੇਖ ਅੰਧੇਰੀ ਰਾਤ, ਚਾਰ ਕੁੰਟ ਅੰਧੇਰਾ ਛਾਇੰਦਾ। ਵਿਦਿਆਰਥੀ ਅਧਿਆਪਕ ਇਕ ਜਮਾਤ, ਜੁਮਲਾ ਇਕੋ ਅੱਖਰ ਪੜ੍ਹਾਇੰਦਾ। ਹੈਡ ਮਾਸਟਰ ਦੇਵੇ ਨਾਲ ਸਾਥ, ਮਿੱਤਲ ਮਿੱਤਰ ਇਕ ਸਦਵਾਇੰਦਾ। ਇਕੋ ਰਾਮ ਇਕੋ ਕ੍ਰਿਸ਼ਨ ਇਕੋ ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਜਣਾਏ ਪਾਠ, ਨਾਮ ਨਿਧਾਨਾ ਇਕ ਵਡਿਆਇੰਦਾ। ਇਕੋ ਤੀਰਥ ਤਟ ਕਿਨਾਰਾ ਘਾਟ, ਅੰਮ੍ਰਿਤ ਇਕੋ ਨਜ਼ਰੀ ਆਇੰਦਾ। ਇਕੋ ਪਿਆਵਣਹਾਰਾ ਆਬ ਹਯਾਤ, ਪਰਵਰਦਿਗਾਰ ਸਾਂਝਾ ਯਾਰ ਇਕ ਅਖਵਾਇੰਦਾ। ਇਕੋ ਪਰਗਟਾਵਣਹਾਰਾ ਆਫ਼ਤਾਬ, ਨੂਰੋ ਨੂਰ ਡਗਮਗਾਇੰਦਾ। ਇਕੋ ਕਰਨਹਾਰ ਆਦਾਬ, ਸਯਦਾ ਸੀਸ ਇਕ ਝੁਕਾਇੰਦਾ। ਇਕੋ ਦੇਵਣਹਾਰ ਖ਼ਤਾਬ, ਸਿਰ ਆਪਣਾ ਹੱਥ ਟਿਕਾਇੰਦਾ। ਇਕੋ ਦੇਵਣਹਾਰ ਜਵਾਬ, ਲਾਜਵਾਬ ਇਕ ਅਖਵਾਇੰਦਾ। ਇਕੋ ਪੜ੍ਹਾਵਣਹਾਰਾ ਕਿਤਾਬ, ਬਿਨ ਅੱਖਰਾਂ ਨਾਮ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਝੋਲੀ ਪਾਇੰਦਾ। ਰੋਸ਼ਨ ਹੋਏ ਰੋਸ਼ਨ ਜ਼ਮੀਰ, ਜ਼ਾਹਰ ਜ਼ਹੂਰ ਆਪ ਜਣਾਇੰਦਾ। ਚੋਟੀ ਚੜ੍ਹ ਵੇਖੇ ਅਖ਼ੀਰ, ਆਖ਼ਰ ਇਕੋ ਨਜ਼ਰੀ ਆਇੰਦਾ। ਪੜ੍ਹਨਹਾਰ ਸਚ ਤਕਬੀਰ, ਤਸਬੀ ਮਾਲਾ ਇਕ ਵਖਾਇੰਦਾ। ਬਦਲਣਹਾਰਾ ਇਕ ਤਕਦੀਰ, ਤਦਬੀਰ ਆਪਣੇ ਹੱਥ ਰਖਾਇੰਦਾ। ਕੱਟਣਹਾਰ ਜ਼ੰਜੀਰ, ਸ਼ਰਅ ਜ਼ੰਜੀਰ ਇਕ ਕਟਾਇੰਦਾ। ਦੇਵਣਹਾਰਾ ਧੀਰ, ਆਤਮ ਅੰਤਰ ਬੂਝ ਬੁਝਾਇੰਦਾ। ਪਿਲਾਵਣਹਾਰਾ ਸੀਰ, ਅੰਮ੍ਰਿਤ ਮੇਘ ਬਰਸਾਇੰਦਾ। ਵੇਖਣਹਾਰਾ ਸ਼ਾਹ ਹਕੀਰ, ਊਚ ਨੀਚ ਰੰਗ ਰੰਗਾਇੰਦਾ। ਬਜਰ ਕਪਾਟੀ ਪੜਦਾ ਚੀਰ, ਦੂਈ ਦਵੈਤੀ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਘਰ ਘਰ, ਰੋਸ਼ਨ ਰੋਸ਼ਨ ਕਰੇ ਮਨਾਰ, ਜਿਸ ਜਨ ਦੇਵੇ ਦਰਸ ਦੀਦਾਰ, ਦਰਸ ਇਕੋ ਇਕ ਦਰਸਾਇੰਦਾ। ਗੁਰ ਕਿਰਪਾ ਮਨ ਸ਼ਾਂਤ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਗੁਰ ਕਿਰਪਾ ਮਨ ਹੋਏ ਇਕਾਂਤ, ਮਨ ਵਾਸਨਾ ਮਨ ਹੀ ਵਿਚ ਸਮਾਈਆ। ਗੁਰ ਕਿਰਪਾ ਮਿਟੇ ਅੰਧੇਰੀ ਰਾਤ, ਅੰਧ ਅੰਧੇਰ ਰਹਿਣ ਨਾ ਪਾਈਆ। ਗੁਰ ਕਿਰਪਾ ਖੁਲ੍ਹੇ ਤਾਕ, ਬੰਦ ਕਵਾੜੀ ਪੜਦਾ ਉਠਾਈਆ। ਗੁਰ ਕਿਰਪਾ ਮਿਲੇ ਅਜੱਪਾ ਜਾਪ, ਬੱਤੀ ਦੰਦ ਰਸਨਾ ਜਿਹਵਾ ਨਾ ਸਿਫ਼ਤ ਸਾਲਾਹੀਆ। ਗੁਰ ਕਿਰਪਾ ਬੂਝੇ ਆਪਣਾ ਆਪ, ਆਪ ਆਪਣਾ ਵੇਖ ਵਖਾਈਆ। ਗੁਰ ਕਿਰਪਾ ਗੁਰ ਦੀਜੇ ਸਾਥ, ਸਗਲਾ ਸੰਗ ਨਿਭਾਈਆ। ਗੁਰ ਕਿਰਪਾ ਮਨ ਮਿਲੇ ਨਜਾਤ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਮਨ ਸ਼ਬਦੀ ਬੰਧਨ ਪਾਈਆ।