ਪੁਸਤਕਾਲਾਭਾਗ ੧੩

੮ ਫੱਗਣ ੨੦੧੯ ਬਿਕ੍ਰਮੀ ਗੁੜਗਾਉਂ

ਹਰਿਭਗਤ ਮੰਗੇ ਇਕੋ ਮੰਗ, ਚਰਨ ਸਰਨ ਮਿਲੇ ਸਰਨਾਈਆ। ਆਤਮ ਨਾਦ ਵੱਜੇ ਮਰਦੰਗ, ਜਗਤ ਰਾਗ ਨਾ ਕੋਇ ਵਡਿਆਈਆ। ਨਿਜਾਨੰਦ ਮਿਲੇ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਗੀਤ ਸੁਹਾਗੀ ਸੁਣੇ ਛੰਦ, ਸੋਹੰ ਢੋਲਾ ਇਕੋ ਗਾਈਆ। ਦੂਈ ਦਵੈਤੀ ਭਰਮਾਂ ਢੱਠੇ

ਕੰਧ, ਪੜਦਾ ਰਹਿਣ ਕੋਇ ਨਾ ਪਾਈਆ। ਹੋਏ ਪਰਕਾਸ਼ ਬਿਨ ਸੂਰਜ ਚੰਦ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਨਾਮ ਧਿਆਏ ਬਿਨ ਬੱਤੀ ਦੰਦ, ਰਸਨਾ ਜਿਹਵਾ ਨਾ ਸਿਫ਼ਤ ਸਾਲਾਹੀਆ। ਨਿਰਗੁਣ ਵਸੇ ਨਿਰਗੁਣ ਸੰਗ, ਸਰਗੁਣ ਸੇਜ ਹੰਢਾਈਆ। ਮੇਲ ਮਿਲਾਵਾ ਸੂਰੇ ਸਰਬੰਗ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਜਨਮ ਜਨਮ ਕਰਮ ਕਰਮ ਕੱਟੇ ਭੁੱਖ ਨੰਗ, ਮਿਹਰ ਨਜ਼ਰ ਇਕ ਉਠਾਈਆ। ਆਵਣ ਜਾਵਣ ਨਾਤਾ ਤੋੜੇ ਲੱਖ ਚੁਰਾਸੀ ਫੰਦ, ਜਮ ਕੀ ਫਾਸੀ ਰਹਿਣ ਨਾ ਪਾਈਆ। ਕੋਟਨ ਕੋਟ ਜਨਮ ਗਏ ਹੰਢ, ਕਾਇਆ ਚੋਲਾ ਜਗਤ ਹੰਢਾਈਆ। ਕੋਟਨ ਕੋਟ ਫਿਰ ਫਿਰ ਵੇਖੇ ਬ੍ਰਹਿਮੰਡ, ਬ੍ਰਹਿਮਾਂਡ ਵੇਸ ਵਟਾਈਆ। ਤੁਧ ਬਿਨ ਕੋਇ ਨਾ ਚਲੇ ਸੰਗ, ਸਗਲਾ ਸੰਗ ਨਾ ਕੋਇ ਰਖਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਗਤ ਸਦੀਵੀ ਗਏ ਹੰਢ, ਥਿਰ ਕੋਇ ਰਹਿਣ ਨਾ ਪਾਈਆ। ਠਾਕਰ ਸਵਾਮੀ ਦੀਨ ਦਿਆਲ ਭਗਤ ਭਗਵਾਨ ਟੁੱਟੀ ਗੰਢ, ਗੰਢਣਹਾਰ ਤੇਰੇ ਹੱਥ ਵਡਿਆਈਆ। ਨਾਤਾ ਤੁਟੇ ਜੇਰਜ ਅੰਡ, ਉਤਭੁਜ ਸੇਤਜ ਪੰਧ ਮੁਕਾਈਆ। ਜਗਤ ਵਿਕਾਰਾ ਹੋਏ ਖੰਡ ਖੰਡ, ਕੂੜੀ ਕਿਰਿਆ ਡੇਰਾ ਢਾਹੀਆ। ਆਤਮ ਸੁਹਾਗਣ ਹੋਏ ਰੰਡ, ਪਰਮਾਤਮ ਮੇਲਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭਗਤ ਕਰੇ ਅਰਜ਼ੋਈਆ। ਭਗਤਨ ਸੁਣ ਅਰਦਾਸ, ਭਗਵਨ ਦਇਆ ਕਮਾਇੰਦਾ। ਆਦਿ ਜੁਗਾਦੀ ਦਾਸੀ ਦਾਸ, ਬਣ ਸੇਵਕ ਸੇਵ ਕਮਾਇੰਦਾ। ਲੇਖਾ ਜਾਣ ਮੰਡਲ ਰਾਸ, ਗੋਪੀ ਕਾਹਨ ਨਾਚ ਨਚਾਇੰਦਾ। ਵਸਣਹਾਰਾ ਸਦਾ ਪਾਸ, ਅੰਤਰ ਬਾਹਰ ਸੋਭਾ ਪਾਇੰਦਾ। ਨਿਰਗੁਣ ਨੂਰ ਕਰ ਪਰਕਾਸ਼, ਜੋਤੀ ਜਾਤਾ ਡਗਮਗਾਇੰਦਾ। ਸਤਿ ਸਤਿਵਾਦੀ ਦੇਵੇ ਸਾਥ, ਬ੍ਰਹਮ ਬ੍ਰਹਿਮਾਦੀ ਵੇਖ ਵਖਾਇੰਦਾ। ਜੁਗ ਚੌਕੜੀ ਚਲਾਵਣਹਾਰਾ ਰਾਥ, ਬਣ ਰਥਵਾਹੀ ਖੇਲ ਕਰਾਇੰਦਾ। ਦੱਸਣਹਾਰਾ ਪੂਜਾ ਪਾਠ, ਇਸ਼ਟ ਦ੍ਰਿਸ਼ਟ ਆਪ ਸਮਝਾਇੰਦਾ। ਵਖਾਵਣਹਾਰਾ ਸਰੋਵਰ ਤੀਰਥ ਤਾਟ, ਜਲ ਅੰਮ੍ਰਿਤ ਆਪ ਭਰਾਇੰਦਾ। ਕਰਾਵਣਹਾਰਾ ਪਾਰ ਘਾਟ, ਨੱਯਾ ਨੌਕਾ ਆਪ ਚਲਾਇੰਦਾ। ਪੁੱਛਣਹਾਰਾ ਸਦਾ ਵਾਤ, ਨਿਤ ਨਵਿਤ ਫੇਰਾ ਪਾਇੰਦਾ। ਦੇਵਣਹਾਰਾ ਨਾਮ ਦਾਤ, ਵਸਤ ਅਮੋਲਕ ਆਪ ਵਰਤਾਇੰਦਾ। ਵੇਖਣਹਾਰਾ ਸਾਚੀ ਜ਼ਾਤ, ਵਰਨ ਬਰਨ ਨਾ ਕੋਇ ਰਖਾਇੰਦਾ। ਵਸਣਹਾਰਾ ਇਕ ਇਕਾਂਤ, ਨਿਰਗੁਣ ਆਪਣਾ ਫੇਰਾ ਪਾਇੰਦਾ। ਖੋਲਣਹਾਰਾ ਬੰਦ ਤਾਕ, ਬਜਰ ਕਪਾਟੀ ਤੋੜ ਤੁੜਾਇੰਦਾ। ਵਖਾਵਣਹਾਰਾ ਸੱਚਾ ਹਾਟ, ਚੌਦਾਂ ਲੋਕ ਪੜਦਾ ਲਾਹਿੰਦਾ। ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਭੇਵ ਚੁਕਾਇੰਦਾ। ਭਗਤਨ ਪੂਰੀ ਕਰਨਹਾਰਾ ਆਸ, ਭਗਵਨ ਆਪਣੀ ਦਇਆ ਕਮਾਇੰਦਾ। ਲੇਖਾ ਜਾਣ ਪਵਣ ਸਵਾਸ, ਪਵਣ ਪਵਣਾ ਫੋਲ ਫੁਲਾਇੰਦਾ। ਲਹਿਣਾ ਦੇਣਾ ਚੁਕਾ ਪ੍ਰਿਥਮੀ ਆਕਾਸ਼, ਗਗਨ ਮੰਡਲ ਡੇਰਾ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਵੇਖ ਵਖਾਇੰਦਾ। ਭਗਤ ਮੰਗੇ ਦਰ ਦਰਬਾਨ, ਇਕੋ ਅਲਖ ਜਗਾਈਆ। ਸੋ ਪੁਰਖ ਨਿਰੰਜਣ ਹੋ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਹਰਿ ਪੁਰਖ ਨਿਰੰਜਣ ਇਕ ਧਿਆਨ, ਧਿਆਨ ਧਿਆਨ ਦਏ ਵੰਡਾਈਆ। ਏਕੰਕਾਰਾ ਦਏ ਦਾਨ, ਦਾਤਾ ਦਾਨੀ ਵਡ ਵਡਿਆਈਆ। ਆਦਿ ਨਿਰੰਜਣ ਨੂਰ ਮਹਾਨ ਨੂਰ ਜ਼ਹੂਰ ਇਕ ਰੁਸ਼ਨਾਈਆ। ਸ੍ਰੀ ਭਗਵਾਨ ਦਏ ਗਿਆਨ, ਸੋਹਲਾ ਢੋਲਾ ਇਕ ਸੁਣਾਈਆ। ਅਬਿਨਾਸ਼ੀ ਕਰਤੇ ਕਰ ਪਹਿਚਾਨ, ਬੇਪਹਿਚਾਨ ਤੇਰੀ ਸਰਨਾਈਆ। ਪਾਰਬ੍ਰਹਮ ਵੇਖ ਮਾਰ ਧਿਆਨ, ਬਿਨ ਨੇਤਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭਗਤ ਭਗਵਾਨ ਪਏ ਸਰਨਾਈਆ। ਸ੍ਰੀ ਭਗਵਾਨ ਸਦਾ ਸੁਹੇਲਾ, ਸਗਲਾ ਸੰਗ ਰਖਾਇੰਦਾ। ਆਦਿ ਜੁਗਾਦੀ ਇਕ ਇਕੇਲਾ, ਜੁਗ ਜੁਗ ਵੇਸ ਵਟਾਇੰਦਾ। ਨਿਰਗੁਣ ਸਰਗੁਣ ਕਰੇ ਮੇਲਾ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਜੋਤੀ ਸ਼ਬਦੀ ਗੁਰੂ ਗੁਰ ਚੇਲਾ, ਗੁਰ ਚੇਲਾ ਨਾਉਂ ਪਰਗਟਾਇੰਦਾ। ਆਪੇ ਜਾਣੇ ਆਪਣਾ ਵੇਲਾ, ਵਾਰ ਥਿਤ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਨ ਚਾੜ੍ਹੇ ਸਾਚਾ ਤੇਲਾ, ਦਰਗਹਿ ਸਾਚੀ ਸਗਨ ਮਨਾਇੰਦਾ। ਭਗਤ ਕਹੇ ਮੋਹੇ ਤੇਰੀ ਉਡੀਕ, ਨਿਤ ਨਿਤ ਧਿਆਨ ਲਗਾਇਆ। ਚਾਰੋਂ ਕੁੰਟ ਅੰਧੇਰਾ ਤਾਰੀਕ, ਸਾਚਾ ਚੰਦ ਨਾ ਕੋਇ ਚਮਕਾਇਆ। ਨਜ਼ਰ ਨਾ ਆਏ ਕੋਈ ਲਾਸ਼ਰੀਕ, ਪਰਵਰਦਿਗਾਰ ਮੇਲ ਨਾ ਕੋਇ ਮਿਲਾਇਆ। ਹੱਕ ਦਿਸੇ ਨਾ ਕੋਇ ਤੌਫ਼ੀਕ, ਵਾਹਦ ਨੂਰ ਨਾ ਕੋਇ ਰੁਸ਼ਨਾਇਆ। ਸਦਾ ਸਾਹਿਬ ਵਸ ਚੀਤ, ਚੇਤਨ ਇਕੋ ਧਾਰ ਰਖਾਇਆ। ਨਿਤ ਨਿਤ ਗਾਵਾਂ ਤੇਰੇ ਗੀਤ, ਗੀਤ ਗੋਬਿੰਦ ਇਕ ਅਲਾਇਆ। ਤੂੰ ਬੈਠਾ ਧਾਮ ਅਨਡੀਠ, ਨਜ਼ਰ ਕਿਸੇ ਨਾ ਆਇਆ। ਸਚਖੰਡ ਨਿਵਾਸੀ ਤੇਰੀ ਸਚ ਪ੍ਰੀਤ, ਚਤਰਭੁਜ ਤੇਰੀ ਵਡਿਆਇਆ। ਆਦਿ ਸ਼ਕਤ ਤੇਰੀ ਕੋਈ ਨਾ ਕਰੇ ਰੀਸ, ਸੀਸ ਜਗਦੀਸ ਤਾਜ ਨਾ ਕੋਇ ਟਿਕਾਇਆ। ਜੁਗ ਚੌਕੜੀ ਪੀਸਣ ਲਿਆ ਪੀਸ, ਲੋਕਮਾਤ ਨਿਰਗੁਣ ਸਰਗੁਣ ਵੇਸ ਵਟਾਇਆ। ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਗਾਏ ਤੇਰੇ ਗੀਤ, ਗੀਤ ਇਕੋ ਇਕ ਵਡਿਆਇਆ। ਕੁਰਾਨ ਅੰਜੀਲ ਮਸਲਾ ਹੱਕ ਮਸੀਤ, ਮੁੱਲਾ ਸ਼ੇਖ਼ ਮਸਾਇਕ ਦੇਣ ਦੁਹਾਇਆ। ਪੀਰ ਪੈਗ਼ੰਬਰ ਗੁਰ ਅਵਤਾਰ ਤੇਰੀ ਦੱਸਦੇ ਗਏ ਤਾਰੀਖ਼, ਲਿਖ ਲਿਖ ਲੇਖਾ ਜਗਤ ਸੁਣਾਇਆ। ਕਲਜੁਗ ਅੰਤਮ ਆਵੇ ਠੀਕ, ਠੋਕਰ ਆਪਣੇ ਨਾਮ ਲਗਾਇਆ। ਲੇਖਾ ਜਾਣੇ ਹਸਤ ਕੀਟ, ਲੱਖ ਚੁਰਾਸੀ ਵੇਖ ਵਖਾਇਆ। ਅੰਮ੍ਰਿਤ ਦੇਵੇ ਠੰਡਾ ਸੀਤ, ਨਿਝਰ ਝਿਰਨਾ ਆਪ ਝਿਰਾਇਆ। ਪਤਤ ਪਾਪੀ ਪਾਰ ਉਤਾਰੇ ਵੇਖਣਹਾਰ ਪਲੀਤ, ਪਾਵਨ ਆਪਣਾ ਰੰਗ ਰੰਗਾਇਆ। ਸਦੀ ਚੌਧਵੀਂ ਰਹੀ ਬੀਤ, ਚਾਰ ਕੁੰਟ ਅੰਧੇਰਾ ਛਾਇਆ। ਚੌਦਾਂ ਤਬਕ ਹੋਏ ਸ਼ਰੀਕ, ਸਿਰਕਤ ਘਰ ਘਰ ਵੇਖ ਵਖਾਇਆ। ਨਿਰਗੁਣ ਸਰਗੁਣ ਪਰਖ ਨੀਤ, ਨੀਤੀਵਾਨ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਇਆ। ਭਗਵਾਨ ਕਹੇ ਭਗਤ ਮੀਤ, ਮਿੱਤਰ ਪਿਆਰੇ ਤੇਰੀ ਵਡ ਵਡਿਆਈਆ। ਤੇਰਾ ਢੋਲਾ ਸੱਚਾ ਗੀਤ, ਸੋ ਪੁਰਖ ਨਿਰੰਜਣ ਸੁਣੇ ਚਾਈਂ ਚਾਈਂਆ। ਕਲਜੁਗ ਅੰਤਮ ਨਾਤਾ ਤੁਟੇ ਮੰਦਰ ਮਸੀਤ, ਸ਼ਿਵਦਵਾਲੇ ਮੱਠ ਗੁਰੂਦਵਾਰ ਨਾ ਕੋਇ ਵਡਿਆਈਆ। ਭਗਤ ਭਗਵਾਨ ਇਕ ਜਣਾਏ ਗੀਤ, ਇਕੋ ਨਾਮ ਵੱਜੇ ਵਧਾਈਆ। ਸਦਾ ਸੁਹੇਲਾ ਵਸੇ ਚੀਤ, ਚਿਤ ਵਿਤ ਠਗੋਰੀ ਕੋਇ ਨਾ ਪਾਈਆ। ਲੱਖ ਚੁਰਾਸੀ ਪਰਖਣਹਾਰਾ ਨੀਤ, ਨੇਤਾ ਬਣੇ ਸੱਚਾ ਮਾਹੀਆ। ਸਚ ਨਿਸ਼ਾਨਾ ਦੱਸੇ ਠੀਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦ ਆਪ ਜਣਾਈਆ। ਭਗਤ ਕਹੇ ਭਗਵਾਨ ਦੱਸ, ਦਰ ਤੇਰੇ ਅਰਜ਼ੋਈਆ। ਜੁਗ ਚੌਕੜੀ ਪੰਧ ਮੁਕਾਇਆ ਨੱਸ ਨੱਸ, ਬਣ ਪਾਂਧੀ ਫੇਰਾ ਪਾਈਆ। ਨਿਰਗੁਣ ਸਰਗੁਣ ਅੰਦਰ ਵਸ ਵਸ, ਵਸਤ ਆਪਣੀ ਇਕ ਸਮਝਾਈਆ। ਅੰਮ੍ਰਿਤ ਆਤਮ ਦੇ ਰਸ ਰਸ, ਨਿਝਰ ਝਿਰਨਾ ਇਕ ਝਿਰਾਈਆ। ਤੀਰ ਨਿਰਾਲਾ ਅਣਿਆਲਾ ਮਾਰ ਕਸ ਕਸ, ਸ਼ਬਦੀ ਸ਼ਬਦ ਬਾਣ ਲਗਾਈਆ। ਆਤਮ ਪਰਮਾਤਮ ਗਾ ਗਾ ਜਸ, ਜਸ ਵੇਦ ਪੁਰਾਨ ਸੁਣਾਈਆ। ਲੇਖਾ ਜਾਣ ਤੱਤ ਅੱਠ, ਅਪ ਤੇਜ ਵਾਏ

ਪ੍ਰਿਥਮੀ ਆਕਾਸ਼ ਮਨ ਮਤ ਬੁਧ ਕਰ ਕੁੜਮਾਈਆ। ਉਲਟੀ ਗੇੜ ਲੱਠ ਲੱਠ, ਗੇੜਾ ਇਕੋ ਇਕ ਜਣਾਈਆ। ਜਗਤ ਵਿਦਿਆ ਖੋਲ੍ਹ ਹੱਟ, ਚੌਦਾਂ ਵਿਦਿਆ ਕਰ ਪੜ੍ਹਾਈਆ। ਨਿਰਗੁਣ ਖੇਲ ਪੁਰਖ ਸਮਰਥ, ਮਹਿਮਾ ਅਕਥ ਕਥ ਪਰਗਟਾਈਆ। ਭਗਤ ਭਗਵਾਨ ਪੂਰੀ ਕਰ ਆਸ, ਆਸਾ ਤੇਰੇ ਅੱਗੇ ਇਕੋ ਇਕ ਟਿਕਾਈਆ। ਜੁਗ ਚੌਕੜੀ ਤੇਰੀ ਸ਼ਾਖ਼, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਇਕੋ ਮੰਗ ਦਰ ਦਰਵੇਸ਼, ਹਰਿ ਦਰਦੀ ਦਰਦ ਵੰਡਾਇੰਦਾ। ਲੇਖਾ ਜਾਣ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਸੁਰਪਤ ਇੰਦ ਕਰੋੜ ਤੇਤੀਸਾ ਰੰਗ ਰੰਗਾਇੰਦਾ। ਵਸਣਹਾਰਾ ਸਾਚੇ ਦੇਸ, ਦੇਸ ਦਸੰਤਰ ਖੋਜ ਖੁਜਾਇੰਦਾ। ਜੁਗ ਜੁਗ ਬਦਲਣਹਾਰਾ ਵੇਸ, ਵੇਸ ਅਨੇਕਾ ਰੂਪ ਵਟਾਇੰਦਾ। ਨਿਰਗੁਣ ਸਰਗੁਣ ਖੇਡੇ ਖੇਡ, ਖ਼ਾਲਕ ਖ਼ਲਕ ਫੇਰਾ ਪਾਇੰਦਾ। ਤੇਰਾ ਲੇਖਾ ਜਾਣੇ ਸਦਾ ਹਮੇਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਭਗਤ ਭਗਵਾਨ, ਸੋ ਪੁਰਖ ਨਿਰੰਜਣ ਆਪ ਦ੍ਰਿੜਾਈਆ। ਹਰਿ ਸਾਹਿਬ ਸਤਿਗੁਰ ਹੋ ਮਿਹਰਵਾਨ, ਏਕੰਕਾਰ ਹੋਏ ਸਹਾਈਆ । ਆਦਿ ਨਿਰੰਜਣ ਨੂਰ ਮਹਾਨ, ਅਬਿਨਾਸ਼ੀ ਕਰਤਾ ਦਏ ਵਡਿਆਈਆ। ਸ੍ਰੀ ਭਗਵਾਨ ਸਤਿ ਨਿਸ਼ਾਨ, ਪਾਰਬ੍ਰਹਮ ਦਏ ਦਰਸਾਈਆ। ਬ੍ਰਹਮਾ ਮੇਲਾ ਵਿਚ ਜਹਾਨ, ਨਿਰਗੁਣ ਸਰਗੁਣ ਲਏ ਮਿਲਾਈਆ। ਏਕਾ ਸ਼ਬਦ ਸੁਣਾਏ ਸੱਚੀ ਧੁਨਕਾਨ, ਅਨਰਾਗੀ ਰਾਗ ਅਲਾਈਆ। ਅੰਤਰ ਆਤਮ ਅੰਮ੍ਰਿਤ ਬਖ਼ਸ਼ੇ ਪੀਣ ਖਾਣ, ਤ੍ਰਿਸਨਾ ਭੁੱਖ ਮਿਟਾਈਆ। ਨਾਤਾ ਤੁਟੇ ਆਵਣ ਜਾਣ, ਲੱਖ ਚੁਰਾਸੀ ਫੰਦ ਕਟਾਈਆ। ਸਚ ਵਖਾਏ ਮੰਦਰ ਮਕਾਨ, ਹੱਕ ਹਕੀਕਤ ਖੋਜ ਖੁਜਾਈਆ। ਲਾਸ਼ਰੀਕ ਹੋ ਮਿਹਰਵਾਨ, ਸਿਰਕਤ ਸਭ ਦੀ ਦਏ ਗਵਾਈਆ। ਹੁਜਰਾ ਹੱਕ ਸੁਹਾਏ ਆਣ, ਮਹਿਰਾਬ ਇਕੋ ਇਕ ਰੁਸ਼ਨਾਈਆ। ਸਾਚਾ ਢੋਲਾ ਗਾਏ ਗਾਣ, ਗੋਬਿੰਦ ਇਕੋ ਗੀਤ ਅਲਾਈਆ। ਬਣ ਵਚੋਲਾ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਈਆ। ਚੌਦਾਂ ਲੋਕ ਵੇਖ ਦੁਕਾਨ, ਦਰ ਦਰ ਆਪਣੀ ਅਲਖ ਜਗਾਈਆ। ਚੌਦਾਂ ਤਬਕ ਹੋਣ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਪੀਰ ਪੈਗ਼ੰਬਰ ਨੇਤਰ ਖੋਲ੍ਹ ਕਰਨ ਧਿਆਨ, ਧਿਆਨ ਧਿਆਨ ਵਿਚੋਂ ਪਰਗਟਾਈਆ। ਗੁਰ ਅਵਤਾਰ ਵੇਖਣ ਖੇਲ ਨੌਜਵਾਨ, ਨਿਰਗੁਣ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਰਿਹਾ ਸਮਝਾਈਆ। ਭਗਤ ਕਹੇ ਪ੍ਰਭ ਸਚ ਜਗਦੀਸ, ਤੇਰੇ ਹੱਥ ਵੱਡੀ ਵਡਿਆਈਆ। ਹਉਂ ਬਾਲਕ ਕਰਾਂ ਅਸੀਸ, ਨਿਉਂ ਨਿਉਂ ਲਾਗਾਂ ਪਾਈਆ। ਚਾਰ ਵਰਨ ਚਾਰ ਕੁੰਟ ਦੇਣੀ ਇਕ ਹਦੀਸ, ਇਕੋ ਇਕ ਪੜ੍ਹਾਈਆ। ਏਕਾ ਰੰਗ ਰੰਗੌਣਾ ਹਸਤ ਕੀਟ, ਊਚ ਨੀਚ ਨਜ਼ਰ ਕੋਇ ਨਾ ਆਈਆ। ਇਕ ਸੁਣੌਣਾ ਸਾਚਾ ਗੀਤ, ਆਤਮ ਪਰਮਾਤਮ ਰੰਗ ਵਖਾਈਆ। ਨਾਤਾ ਤੁਟੇ ਮੰਦਰ ਮਸੀਤ, ਘਰ ਘਰ ਵਿਚ ਵੱਜੇ ਵਧਾਈਆ। ਨਜ਼ਰੀ ਆਏ ਸਾਹਿਬ ਅਤੀਤ, ਤ੍ਰੈਗੁਣ ਲੇਖਾ ਦਏ ਮੁਕਾਈਆ। ਪੰਜ ਤੱਤ ਕਰੇ ਪ੍ਰੀਤ, ਪੰਚ ਨਾਦ ਸ਼ਬਦ ਸ਼ਨਵਾਈਆ। ਸਾਂਤਕ ਸਤਿ ਸਤਿ ਕਰਾਏ ਸੀਤ, ਠਾਂਡੀ ਧਾਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਤਕਾਈਆ। ਸ੍ਰੀ ਭਗਵਾਨ ਦੱਸੇ ਬੋਲ, ਸ਼ਬਦ ਅਗੰਮ ਜਣਾਇੰਦਾ। ਆਦਿ ਜੁਗਾਦੀ ਤੋਲੇ ਤੋਲ, ਤੋਲਣਹਾਰਾ ਇਕ ਅਖਵਾਇੰਦਾ। ਜੁਗ ਚੌਕੜੀ ਕੁੰਡਾ ਖੋਲ੍ਹ,

ਲੋਕਮਾਤ ਰਾਹ ਚਲਾਇੰਦਾ। ਨਿਰਗੁਣ ਸਰਗੁਣ ਕਰ ਕਰ ਘੋਲ, ਜਗਤ ਅਖਾੜਾ ਵੇਖ ਵਖਾਇੰਦਾ। ਆਪ ਬੈਠਾ ਰਹੇ ਅਡੋਲ, ਲੱਖ ਚੁਰਾਸੀ ਜੀਵ ਡੁਲਾਇੰਦਾ। ਸਦਾ ਸਦਾ ਸਦ ਖੇਲਾਂ ਹੋਲ, ਹੌਲਾ ਧਰਨੀ ਭਾਰ ਕਰਾਇੰਦਾ। ਜਨ ਭਗਤਾਂ ਅੰਦਰ ਜਾਵਾਂ ਮੌਲ, ਮੌਲਾ ਆਪਣਾ ਨਾਉਂ ਰਖਾਇੰਦਾ। ਸਦਾ ਸਦਾ ਸਦ ਪੂਰਾ ਕਰਾਂ ਕੌਲ, ਕੀਤਾ ਕੌਲ ਭੁੱਲ ਨਾ ਜਾਇੰਦਾ। ਭੇਵ ਨਾ ਜਾਣੇ ਕੋਈ ਪੰਡਤ ਪਾਂਧਾ ਰੌਲ, ਸ਼ਾਸਤਰੀ ਸ਼ਾਸਤਰਾਂ ਵਿਚੋਂ ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਰਹੇ ਆਪ ਅਡੋਲ, ਮਹੱਲ ਅਟੱਲ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਜਣਾਇੰਦਾ। ਸਾਚੇ ਭਗਤ ਲੈਣਾ ਜਾਣ, ਜਾਣੀ ਜਾਣ ਆਪ ਜਣਾਇੰਦਾ। ਸਰਬ ਜੀਆਂ ਦਾ ਇਕ ਭਗਵਾਨ, ਦੂਜਾ ਨਜ਼ਰ ਕੋਇ ਨਾ ਆਇੰਦਾ। ਆਤਮ ਪਰਮਾਤਮ ਸਚ ਕਹਾਣ, ਪਾਰਬ੍ਰਹਮ ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਈਸ਼ ਜੀਵ ਕਰੇ ਕਲਿਆਣ, ਕਲਮਾ ਨਬੀ ਆਪ ਸਮਝਾਇੰਦਾ। ਕਾਇਨਾਤ ਵੇਖਣਹਾਰ ਮਾਰ ਧਿਆਨ, ਮਹਿਬੂਬ ਆਪਣਾ ਰੰਗ ਰੰਗਾਇੰਦਾ। ਮੇਟਣਹਾਰ ਸ਼ਰਅ ਸ਼ੈਤਾਨ, ਸ਼ਰੀਅਤ ਵੰਡ ਨਾ ਕੋਇ ਵੰਡਾਇੰਦਾ। ਭਗਤ ਭਗਵਾਨ ਕਰ ਪਹਿਚਾਨ, ਬੇਪਹਿਚਾਨ ਮੇਲ ਮਿਲਾਇੰਦਾ। ਆਤਮ ਅੰਤਰ ਦਏ ਗਿਆਨ, ਨਿਸ਼ਅੱਖਰ ਆਪ ਪੜ੍ਹਾਇੰਦਾ। ਸਚ ਵਖਾਏ ਧਰਮ ਨਿਸ਼ਾਨ, ਸਚਖੰਡ ਦਵਾਰੇ ਆਪ ਝੁਲਾਇੰਦਾ। ਥਿਰ ਘਰ ਹੋਏ ਸ਼ਬਦ ਪਰਧਾਨ, ਸ਼ਬਦੀ ਸ਼ਬਦੀ ਵੇਸ ਵਟਾਇੰਦਾ। ਪੀਰ ਪੈਗ਼ੰਬਰ ਕਰਨ ਸਲਾਮ, ਸਯਦਾ ਸੀਸ ਸਰਬ ਝੁਕਾਇੰਦਾ। ਗੁਰ ਅਵਤਾਰ ਮੰਗਣ ਦਾਨ, ਖ਼ਾਲੀ ਝੋਲੀ ਸਰਬ ਭਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੁਣ ਫ਼ਰਮਾਨ, ਫ਼ਰਮਾਂਬਰਦਾਰ ਸਰਬ ਅਖਵਾਇੰਦਾ। ਜੁਗ ਚੌਕੜੀ ਖੇਲ ਮਹਾਨ, ਹਰਿ ਕਰਤਾ ਆਪ ਕਰਾਇੰਦਾ। ਕਲਜੁਗ ਅੰਤਮ ਲੇਖਾ ਜਾਣੇ ਜੀਵ ਜਹਾਨ, ਜੋਤੀ ਜਾਤਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਭਗਤ ਆਪ ਜਣਾਇੰਦਾ। ਸਾਚੇ ਭਗਤ ਦੱਸੇ ਹਾਲ, ਹੱਲ ਸਵਾਲ ਕਰਾਈਆ। ਕਲਜੁਗ ਅੰਤਮ ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਰਿਹਾ ਵਜਾਈਆ। ਕੂੜੀ ਕਿਰਿਆ ਵੱਜਾ ਤਾਲ, ਸਚ ਸੁੱਚ ਨਜ਼ਰ ਨਾ ਆਈਆ। ਸ੍ਰਿਸ਼ਟ ਸਬਾਈ ਹੋਈ ਬੇਹਾਲ, ਸ਼ਾਹ ਸੁਲਤਾਨ ਰਹੇ ਕੁਰਲਾਈਆ। ਬਿਨ ਹਰਿ ਨਾਮੇ ਹੋਏ ਕੰਗਾਲ, ਖ਼ਾਲੀ ਹੱਥ ਰਹੇ ਫਿਰਾਈਆ। ਗੁਰ ਕਾ ਸ਼ਬਦ ਨਾ ਕੋਇ ਦਲਾਲ, ਵੇਲੇ ਅੰਤ ਨਾ ਕੋਇ ਛੁਡਾਈਆ। ਤ੍ਰੈਗੁਣ ਮਾਇਆ ਪਿਆ ਜਾਲ, ਚਾਰ ਵਰਨ ਬੱਧਾ ਥਾਉਂ ਥਾਈਂਆ। ਮਾਇਆ ਮਮਤਾ ਘਾਲੀ ਘਾਲ, ਹਉਮੇਂ ਹੰਗਤਾ ਨਾਲ ਮਿਲਾਈਆ। ਭੁੱਖਾ ਨੰਗਤਾ ਜੀਵ ਜਹਾਨ, ਨੇਤਰ ਨੈਣਾਂ ਨੀਰ ਵਹਾਈਆ। ਵੇਲੇ ਅੰਤ ਆਏ ਜ਼ਵਾਲ, ਜ਼ੇਰ ਜ਼ਬਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਰਿਹਾ ਸਮਝਾਈਆ। ਸਾਚੇ ਭਗਤ ਕਰ ਖਿਆਲ, ਹਰਿ ਸਤਿਗੁਰ ਆਪ ਜਣਾਇੰਦਾ। ਕਲਜੁਗ ਅੰਤ ਹੋਇਆ ਬੇਹਾਲ, ਬਿਹਬਲ ਹੋ ਹੋ ਨੈਣਾਂ ਨੀਰ ਵਹਾਇੰਦਾ। ਚਾਰ ਲੱਖ ਬੱਤੀ ਹਜ਼ਾਰ ਨਾ ਚਲੀ ਨਾਲ, ਨਾਤਾ ਨਿਰਗੁਣ ਆਪ ਤੁੜਾਇੰਦਾ। ਪੱਤ ਨਾ ਦਿਸੇ ਕਿਸੇ ਡਾਲ, ਖ਼ਿਜ਼ਾਂ ਰੁੱਤ ਆਪ ਜਣਾਇੰਦਾ। ਸਚ ਨਾ ਦਿਸੇ ਕੋਈ ਧਰਮਸਾਲ, ਜਗਤ ਅਖਾੜਾ ਨਾਚ ਨਚਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਕਰੇ ਪ੍ਰਿਤਪਾਲ, ਅੰਦਰ ਵੜ ਰਾਹ ਨਾ ਕੋਇ ਵਖਾਇੰਦਾ। ਆਤਮ ਪਰਮਾਤਮ ਵਸੇ ਨਾ ਕਿਸੇ ਨਾਲ, ਦੂਈ ਦਵੈਤੀ ਡੇਰਾ ਕੋਇ ਨਾ ਢਾਹਿੰਦਾ। ਸਰ ਸਰੋਵਰ ਅੰਮ੍ਰਿਤ ਮਾਰੇ ਨਾ ਕੋਈ

ਉਛਾਲ, ਕੂੜੀ ਕਿਰਿਆ ਨਾ ਕੋਇ ਰੁੜ੍ਹਾਇੰਦਾ। ਨਾ ਕੋਈ ਸੁਣੇ ਮੁਰੀਦਾਂ ਹਾਲ, ਮੁਰਸ਼ਦ ਫੇਰਾ ਕੋਇ ਨਾ ਪਾਇੰਦਾ। ਮਾਇਆ ਰਾਣੀ ਵੱਜੇ ਤਾਲ, ਤਲਵਾੜਾ ਨਾਦ ਨਾ ਕੋਇ ਸੁਣਾਇੰਦਾ। ਚਾਰੋਂ ਕੁੰਟ ਦਿਸੇ ਵੈਰਾਨ, ਵੈਰੀ ਘਰ ਘਰ ਨਜ਼ਰੀ ਆਇੰਦਾ। ਦੀਨ ਮਜ਼੍ਹਬ ਸ਼ਰਅ ਹੋਈ ਸ਼ੈਤਾਨ, ਸ਼ਰੀਅਤ ਸਚ ਨਾ ਕੋਇ ਜਣਾਇੰਦਾ। ਅਸਲੀਅਤ ਵੇਖਣਹਾਰਾ ਨਿਗਾਹਬਾਨ, ਦੋ ਜਹਾਨਾਂ ਫੋਲ ਫੁਲਾਇੰਦਾ। ਜਨ ਭਗਤਾਂ ਦੇਵੇ ਇਕ ਗਿਆਨ, ਆਤਮ ਪਰਮਾਤਮ ਪਰਮਾਤਮ ਆਤਮ ਸਾਚੀ ਸਿਖਿਆ ਇਕ ਸਮਝਾਇੰਦਾ। ਸੋਹੰ ਢੋਲਾ ਧੁਰ ਫ਼ਰਮਾਨ, ਸਚ ਸੰਦੇਸਾ ਆਪ ਅਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸਾਰੇ ਗਾਣ, ਗਾ ਗਾ ਸ਼ੁਕਰ ਮਨਾਇੰਦਾ। ਕਰੋੜ ਤੇਤੀਸਾ ਸਿਫ਼ਤ ਸਾਲਾਹਣ, ਸੁਰਪਤ ਇੰਦ ਵਡ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਆਪ ਜਗਾਇੰਦਾ। ਸਾਚੇ ਭਗਤ ਜਾਣਾ ਉਠ, ਹਰਿ ਸਤਿਗੁਰ ਆਪ ਜਗਾਈਆ। ਕਿਰਪਾ ਨਿਧਾਨ ਜਾਏ ਤੁਠ, ਮਿਹਰਵਾਨ ਹੋਏ ਸਹਾਈਆ। ਜਾਮ ਪਿਆਏ ਰਸਨਾ ਘੁੱਟ, ਦਿਵਸ ਰੈਣ ਖ਼ੁਮਾਰ ਰਖਾਈਆ। ਕੂੜੀ ਕਿਰਿਆ ਕੱਢੇ ਕੁੱਟ, ਮਾਇਆ ਮਮਤਾ ਨਾ ਹੋਏ ਹਲਕਾਈਆ। ਕਲਜੁਗ ਮੇਟਣਹਾਰਾ ਫੁੱਟ, ਪਰੇਮ ਬੰਧਨ ਇਕ ਜਣਾਈਆ। ਵੇਖਣਹਾਰਾ ਚੜ੍ਹ ਕੇ ਚੋਟ, ਚੋਟੀ ਇਕੋ ਆਸਣ ਲਾਈਆ। ਲਗਾਵਣਹਾਰਾ ਨਾਮ ਚੋਟ, ਸਚ ਨਗਾਰਾ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਮੇਲਾ ਰਿਹਾ ਮਿਲਾਈਆ। ਸਾਚੇ ਭਗਤ ਹੋ ਤਿਆਰ, ਤ੍ਰੈਭਵਣ ਧਨੀ ਆਪ ਜਣਾਇੰਦਾ। ਕਲਜੁਗ ਕਰੇ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਇੰਦਾ। ਪਰਗਟ ਹੋਏ ਸਾਂਝਾ ਯਾਰ, ਸਗਲਾ ਸੰਗ ਰਖਾਇੰਦਾ। ਮੁਰੀਦ ਮੁਰਸ਼ਦ ਦਏ ਦੀਦਾਰ, ਦੀਦ ਈਦ ਚੰਦ ਚੜ੍ਹਾਇੰਦਾ। ਨਿਰਗੁਣ ਸਰਗੁਣ ਕਰੇ ਗੁਫ਼ਤਾਰ, ਗੁਫ਼ਤ ਸ਼ਨੀਦ ਖੇਲ ਵਖਾਇੰਦਾ। ਰਹਿਮਤ ਕਰ ਆਪ ਨਿਰੰਕਾਰ, ਰਹਿਮ ਆਪਣਾ ਦਰ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਮੇਲ ਮਿਲਾਇੰਦਾ। ਭਗਤ ਭਗਵਾਨ ਮੇਲੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਪਾਰਬ੍ਰਹਮ ਬ੍ਰਹਮ ਦੇਵੇ ਜਾਪ, ਸੋਹੰ ਅੱਖਰ ਇਕ ਪੜ੍ਹਾਈਆ। ਜਨਮ ਕਰਮ ਦਾ ਮਿਟੇ ਤਾਪ, ਤ੍ਰੈਗੁਣ ਬੰਧਨ ਦਏ ਤੁੜਾਈਆ। ਦਿਵਸ ਰੈਣ ਇਕੋ ਪਾਠ, ਪੂਜਾ ਇਕੋ ਇਕ ਸਮਝਾਈਆ। ਇਕ ਸਰੋਵਰ ਸੱਚਾ ਤਾਟ, ਮਜਨ ਇਕੋ ਘਰ ਕਰਾਈਆ। ਇਕੋ ਜੋਤ ਕਰ ਪਰਕਾਸ਼, ਗ੍ਰਹਿ ਮੰਦਰ ਕਰੇ ਰੁਸ਼ਨਾਈਆ। ਇਕੋ ਪਿਆਏ ਆਬ ਹਯਾਤ, ਸਚ ਖ਼ੁਮਾਰੀ ਨਾਮ ਚੜ੍ਹਾਈਆ। ਇਕੋ ਮੇਟ ਅੰਧੇਰੀ ਰਾਤ, ਸਾਚਾ ਚੰਨ ਕਰੇ ਰੁਸ਼ਨਾਈਆ। ਇਕੋ ਪੁੱਛਣਹਾਰਾ ਵਾਤ, ਜਨ ਭਗਤਾਂ ਹੋਏ ਸਹਾਈਆ। ਇਕੋ ਦੇਵਣਹਾਰਾ ਦਾਤ, ਦੀਨ ਦਿਆਲ ਬੇਪਰਵਾਹੀਆ। ਇਕੋ ਪੂਰੀ ਕਰਨਹਾਰਾ ਖ਼ਾਹਸ਼, ਖ਼ਾਹਸ਼ ਸਭ ਦੀ ਪੂਰ ਕਰਾਈਆ। ਇਕੋ ਦੇਵਣਹਾਰਾ ਧਰਵਾਸ, ਧੀਰਜ ਇਕੋ ਇਕ ਧਰਾਈਆ। ਇਕੋ ਵਸਣਹਾਰਾ ਪਾਸ, ਕਰਵਟ ਆਪਣੀ ਦਏ ਬਦਲਾਈਆ। ਇਕੋ ਕਰਨਹਾਰਾ ਬੰਦ ਖ਼ੁਲਾਸ, ਬੰਦੀਖ਼ਾਨਾ ਤੋੜ ਤੁੜਾਈਆ। ਇਕੋ ਪਰਗਟਾਵਣਹਾਰਾ ਭਗਤ ਭਗਵਾਨ ਸਾਚੀ ਸ਼ਾਖ਼, ਸੱਚੀ ਸ਼ਨਾਖ਼ਤ ਇਕੋ ਇਕ ਜਣਾਈਆ। ਇਕੋ ਜਿਉਂ ਭਾਵੇ ਤਿਉਂ ਲਏ ਰਾਖ, ਜੁਗ ਜੁਗ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਸੰਗ ਰਖਾਈਆ। ਸਾਚੇ ਭਗਤ ਸਾਚਾ ਸੰਗ, ਸਗਲ ਸੰਗੀ ਆਪ ਜਣਾਇੰਦਾ। ਉਠ ਸਾਜਣ ਲਾਗ ਅੰਗ, ਅੰਗੀਕਾਰ ਆਪ ਕਰਾਇੰਦਾ। ਜਨਮ ਕਰਮ ਦਾ ਮਿਟੇ ਨੰਗ, ਪੜਦਾ ਇਕੋ ਨਾਮ ਪਾਇੰਦਾ। ਡੂੰਘੀ ਕੰਦਰ ਅੰਦਰ ਲੰਘ, ਸੱਚਾ ਸੰਗ ਸਮਝਾਇੰਦਾ। ਸ਼ਬਦ ਅਗੰਮ ਵਜਾਏ

ਮਰਦੰਗ, ਤਾਰ ਸਤਾਰ ਨਾ ਕੋਇ ਵਖਾਇੰਦਾ। ਅੰਮ੍ਰਿਤ ਧਾਰ ਵਹਾਏ ਗੰਗ, ਜਮਨਾ ਸੁਰਸਤੀ ਗੋਦਾਵਰੀ ਮੂਲ ਮੁਕਾਇੰਦਾ। ਨੌਂ ਦਵਾਰੇ ਚੁਕੇ ਪੰਧ, ਦਸਵੇਂ ਆਪਣੀ ਗੰਢ ਪਵਾਇੰਦਾ। ਕਰ ਪਰਕਾਸ਼ ਬਿਨ ਸੂਰਜ ਚੰਦ, ਮੰਡਲ ਮੰਡਪ ਆਪ ਰੁਸ਼ਨਾਇੰਦਾ। ਸੋਹਲਾ ਸੁਣਾ ਸਾਚਾ ਛੰਦ, ਗੀਤ ਇਕੋ ਇਕ ਰਖਾਇੰਦਾ। ਦੇਵਣਹਾਰਾ ਪਰਮਾਨੰਦ, ਨਿਜਾਨੰਦ ਆਪ ਦਰਸਾਇੰਦਾ। ਮੁਕਾਵਣਹਾਰਾ ਪਿਛਲਾ ਪੰਧ, ਅਗਲਾ ਮਾਰਗ ਆਪ ਜਣਾਇੰਦਾ। ਸੁਰਤ ਸ਼ਬਦ ਦੇਵੇ ਗੰਢ, ਪੱਲੂ ਆਪਣੇ ਨਾਲ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਆਪ ਸਾਲਾਹਿੰਦਾ। ਭਗਤ ਭਗਵਾਨ ਸਿਫ਼ਤ ਸਲਾਹ, ਸਲਾਹਗੀਰ ਬੇਪਰਵਾਹੀਆ। ਨਿਰਗੁਣ ਸਰਗੁਣ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਗੁਰ ਅਵਤਾਰ ਸੇਵਾ ਲਾ, ਪੀਰ ਪੈਗ਼ੰਬਰ ਹੁਕਮ ਮਨਾਈਆ। ਪਰਵਰਦਿਗਾਰ ਇਕ ਖ਼ੁਦਾ, ਖ਼ੁਦੀ ਸਭ ਦੀ ਦਏ ਗਵਾਈਆ। ਰਾਮ ਰੂਪ ਆਪ ਅਖਵਾ, ਘਟ ਘਟ ਡੇਰਾ ਲਾਈਆ। ਮੋਰ ਮੁਕਟ ਸੀਸ ਟਿਕਾ, ਕਾਹਨਾ ਬੰਸਰੀ ਨਾਮ ਸੁਣਾਈਆ। ਈਸਾ ਮੂਸਾ ਤੌਫ਼ੀਕ ਦੱਸ ਖ਼ੁਦਾ, ਤਾਅਰੀਫ਼ ਤੁਆਰਫ਼ ਦਏ ਸਮਝਾਈਆ। ਮੁਹੰਮਦ ਨੇਤਰ ਨੈਣ ਖੁਲ੍ਹਾ, ਅੱਖ ਪਰਤੱਖ ਦਏ ਵਖਾਈਆ। ਨਾਨਕ ਗੋਬਿੰਦ ਗੋਦ ਬਹਾ, ਸਮਰਥ ਦੇਵਣਹਾਰ ਵਡਿਆਈਆ। ਧੁਰ ਦਾ ਲੇਖਾ ਆਪ ਜਣਾ, ਸਚ ਸੰਦੇਸ਼ਾ ਇਕ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਜਾਵੇ ਆ, ਦੂਜਾ ਸੰਗ ਨਾ ਕੋਇ ਰਲਾਈਆ। ਨਿਹਕਲੰਕਾ ਨਾਉਂ ਧਰਾ, ਨਾਮ ਡੰਕਾ ਇਕ ਵਜਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾ, ਰਵ ਸਸ ਵੇਖੇ ਨੂਰ ਰੁਸ਼ਨਾਈਆ। ਮੰਡਲ ਮੰਡਪ ਪਰਦਾ ਦੇਵੇ ਲਾਹ, ਕਰੇ ਖੇਲ ਬੇਪਰਵਾਹੀਆ। ਧਰਤ ਧਵਲ ਡੇਰਾ ਲਏ ਲਗਾ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਵੇਦ ਵਿਆਸਾ ਦਏ ਭਰਵਾਸਾ, ਸਚ ਸੰਦੇਸਾ ਇਕ ਜਣਾਈਆ। ਬ੍ਰਹਿਮਣ ਗੌੜਾ ਪੂਤ ਸਪੂਤਾ ਲਏ ਪਰਗਟਾ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਮੇਲਾ ਸਹਿਜ ਸੁਭਾਈਆ। ਭਗਤਨ ਮੇਲਾ ਗ਼ਰੀਬ ਨਿਵਾਜਾ, ਇਕ ਇਕੱਲਾ ਆਪ ਕਰਾਇੰਦਾ। ਨਿਰਗੁਣ ਨਿਰਗੁਣ ਫਿਰੇ ਭਾਜਾ, ਸਰਗੁਣ ਆਪਣਾ ਭੇਵ ਚੁਕਾਇੰਦਾ। ਰਾਗ ਅਨਾਦ ਵਜਾਏ ਅਗੰਮੀ ਵਾਜਾ, ਸੁਰ ਤਾਲ ਨਾ ਕੋਇ ਵਖਾਇੰਦਾ। ਸ਼ਾਹੋ ਭੂਪ ਬਣ ਰਾਜਨ ਰਾਜਾ, ਸ਼ਹਿਨਸ਼ਾਹ ਆਪਣਾ ਖੇਲ ਕਰਾਇੰਦਾ। ਸੀਸ ਜਗਦੀਸ ਸੁਹਾਏ ਤਾਜਾ, ਤਖ਼ਤ ਨਿਵਾਸੀ ਵੇਸ ਵਟਾਇੰਦਾ। ਜਨ ਭਗਤਾਂ ਰੱਖੇ ਕਲਜੁਗ ਲਾਜਾ, ਲਾਸ਼ਰੀਕ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਇਕੋ ਘਰ ਵਸਾਇੰਦਾ। ਭਗਤ ਭਗਵਾਨ ਇਕੋ ਦਰ, ਦਰ ਸੱਚਾ ਦਏ ਜਣਾਈਆ। ਭਗਤ ਭਗਵਾਨ ਇਕੋ ਘਰ, ਘਰ ਮੰਦਰ ਮਿਲੇ ਵਡਿਆਈਆ। ਭਗਤ ਭਗਵਾਨ ਇਕੋ ਸਰ, ਸਰ ਸਰੋਵਰ ਇਕ ਦਰਸਾਈਆ। ਭਗਤ ਭਗਵਾਨ ਘਾੜਨ ਘੜ, ਘੜ ਵੇਖੇ ਥਾਉਂ ਥਾਈਂਆ। ਭਗਤ ਭਗਵਾਨ ਇਕ ਦੂਜੇ ਦੇ ਅੰਦਰ ਜਾਣ ਵੜ, ਨਜ਼ਰ ਕਿਸੇ ਨਾ ਆਈਆ। ਭਗਤ ਭਗਵਾਨ ਪੱਲੂ ਲਏ ਫੜ, ਫੜਿਆ ਲੜ ਨਾ ਕੋਇ ਛੁਡਾਈਆ। ਭਗਤ ਭਗਵਾਨ ਅੱਖਰ ਲਏ ਪੜ੍ਹ, ਸੋਹੰ ਸ਼ਬਦ ਕਰੇ ਪੜ੍ਹਾਈਆ। ਭਗਤ ਭਗਵਾਨ ਨਾ ਜਨਮੇ ਨਾ ਜਾਏ ਮਰ, ਆਵਣ ਜਾਵਣ ਖੇਲ ਕਰਾਈਆ। ਭਗਤ ਭਗਵਾਨ ਆਪਣੀ ਕਰਨੀ ਆਪੇ ਕਰ, ਕਰਤਾ ਆਪਣੀ ਖੇਲ ਕਰਾਈਆ। ਭਗਤ ਭਗਵਾਨ ਨਾ ਭੌ ਨਾ ਕੋਇ ਡਰ, ਭਿਆਨਕ ਰੂਪ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ

ਸਾਚਾ ਵਰ, ਜਨ ਭਗਤਾਂ ਆਪਣੀ ਗੋਦ ਬਹਾਈਆ। ਜਨ ਭਗਤ ਸਾਚੀ ਗੋਦੀ ਬਹਿਣਾ, ਸ੍ਰੀ ਭਗਵਾਨ ਆਪ ਜਣਾਇੰਦਾ। ਹਰਿ ਕਾ ਦਰਸਨ ਕਰਨਾ ਨੈਣਾਂ, ਨਿਜ ਨੇਤਰ ਆਪ ਖੁਲ੍ਹਾਇੰਦਾ । ਇਕੋ ਇਕ ਮੰਨਣਾ ਕਹਿਣਾ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਸਚ ਸਰਨਾਈ ਸਾਚੀ ਢਹਿਣਾ, ਮਸਤਕ ਧੂੜੀ ਟਿੱਕਾ ਲਾਇੰਦਾ। ਝੂਠੇ ਵਹਿਣ ਕਦੀ ਨਾ ਵਹਿਣਾ, ਕੂੜੀ ਕਿਰਿਆ ਨਾ ਕੋਇ ਰੁੜ੍ਹਾਇੰਦਾ। ਲਾੜੀ ਮੌਤ ਨਾ ਖਾਏ ਡੈਣਾ, ਰਾਏ ਧਰਮ ਨਾ ਡੰਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਆਪ ਉਠਾਇੰਦਾ। ਸਾਚੇ ਭਗਤ ਗੋਦੀ ਚੁੱਕ, ਚੁੱਕ ਚੁੱਕ ਖ਼ੁਸ਼ੀ ਮਨਾਈਆ। ਸਾਚੇ ਮੰਦਰ ਬਹਿ ਬਹਿ ਰਿਹਾ ਪੁੱਛ, ਭੇਵ ਅਭੇਦ ਖੁਲ੍ਹਾਈਆ। ਕਵਣ ਵਸਤ ਕੋਲ ਕੁਛ, ਦਿਓ ਮੋਹੇ ਬਤਾਈਆ। ਭਗਤ ਕਹੇ ਕਿਉਂ ਬੈਠਾ ਲੁਕ, ਲੁਕਵੀਂ ਖੇਲ ਰਚਾਈਆ। ਬਿਨ ਤੇਰੇ ਨਾਮ ਨਾਲ ਰੱਖਿਆ ਨਾ ਕੁਛ, ਚੁੱਕ ਚੁੱਕ ਖ਼ਾਲੀ ਹੱਥ ਰਹੇ ਵਖਾਈਆ। ਕਰ ਕਿਰਪਾ ਨੇੜੇ ਢੁੱਕ, ਦੂਰ ਦੁਰਾਡਾ ਪੰਧ ਮੁਕਾਈਆ। ਸ਼ੇਰ ਹੋ ਕੇ ਬੁੱਕ, ਸ਼ਹਿਨਸ਼ਾਹ ਤੇਰੀ ਭਬਕ ਇਕ ਸੁਹਾਈਆ। ਕੂੜੀ ਕਿਰਿਆ ਕਲਜੁਗ ਪੈਂਡਾ ਜਾਏ ਮੁੱਕ, ਪਾਂਧੀ ਪੰਧ ਨਾ ਕੋਇ ਵਖਾਈਆ। ਸਾਡੇ ਅੰਦਰ ਵੜ ਕੇ ਪੁੱਛ, ਤੇਰਾ ਵਛੋੜਾ ਰਿਹਾ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭਗਤ ਝੋਲੀ ਰਿਹਾ ਡਾਹੀਆ। ਭਗਵਾਨ ਕਹੇ ਅੰਦਰ ਵੜਾਂਗਾ। ਭਗਤ ਦਵਾਰੇ ਚੜ੍ਹਾਂਗਾ। ਸੁਰਤ ਸਵਾਣੀ ਫੜਾਂਗਾ। ਪੰਚ ਵਿਕਾਰੇ ਲੜਾਂਗਾ। ਇਕੋ ਅੱਖਰ ਪੜ੍ਹਾਂਗਾ। ਤੂੰ ਮੇਰਾ ਮੈਂ ਤੇਰਾ ਦੂਜਾ ਹੋਰ ਨਾ ਕੋਈ ਵਰਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਦਵਾਰੇ ਖੜਾਂਗਾ। ਭਗਤ ਦਵਾਰੇ ਜਾਵਾਂਗਾ। ਸੋਹੰ ਗੀਤ ਅਲਾਵਾਂਗਾ। ਸਤਿਜੁਗ ਰੀਤ ਚਲਾਵਾਂਗਾ। ਮੰਦਰ ਮਸੀਤ ਪੰਧ ਮੁਕਾਵਾਂਗਾ। ਹਸਤ ਕੀਟ ਰੰਗ ਰੰਗਾਵਾਂਗਾ। ਅਨਡੀਠ ਖੇਲ ਕਰਾਵਾਂਗਾ। ਲੱਖ ਚੁਰਾਸੀ ਜੀਤ, ਸਿਰ ਇਕੋ ਤਾਜ ਵਖਾਵਾਂਗਾ। ਸਦੀ ਬੀਸਵੀਂ ਜਾਏ ਬੀਤ, ਬੀਤੀ ਕਹਾਣੀ ਸਭ ਦੀ ਝੋਲੀ ਪਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਨਿਸ਼ਾਨਾ ਦੱਸ ਕੇ ਗਏ ਠੀਕ, ਤੀਰ ਅਣਿਆਲਾ ਆਪ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਮੇਲ ਮਿਲਾਵਾਂਗਾ। ਭਗਤਾਂ ਮੇਲ ਮਿਲੇਗਾ। ਦੋ ਜਹਾਨ ਹਿਲੇਗਾ। ਕੂੜ ਕੁੜਿਆਰਾ ਸ਼ੌਹ ਦਰਯਾਏ ਠਿਲੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਆਪੇ ਮਿਲੇਗਾ। ਕਵਣ ਦਵਾਰੇ ਮਿਲੇਂ ਆਪ, ਪ੍ਰਭ ਆਪਣੀ ਦਇਆ ਕਮਾਈਆ। ਭਗਤ ਕਹਿਣ ਤੂੰ ਸੱਚਾ ਬਾਪ, ਮਾਤ ਪਿਤ ਤੇਰੀ ਵਡਿਆਈਆ। ਸਤਿ ਸਤਿਵਾਦੀ ਤੇਰਾ ਜਾਪ, ਜਪਤ ਜਪਤ ਸੁਖ ਪਾਈਆ। ਆਦਿ ਜੁਗਾਦੀ ਤੇਰਾ ਨਾਤ, ਨਾਤਾ ਸਕੇ ਨਾ ਕੋਇ ਤੁੜਾਈਆ। ਨਿਰਗੁਣ ਸਰਗੁਣ ਤੇਰਾ ਸਾਥ, ਸਗਲਾ ਸੰਗ ਨਿਭਾਈਆ। ਜੀਵ ਜੰਤ ਤੇਰਾ ਪਾਠ, ਸਾਧ ਸੰਤ ਪੜ੍ਹਾਈਆ। ਲਹਿਣਾ ਦੇਣਾ ਮਸਤਕ ਮਾਥ, ਝੋਲੀ ਨਾਮ ਭਰਾਈਆ। ਆਤਮ ਪਰਮਾਤਮ ਤੇਰੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਈਆ। ਸੂਰਜ ਚੰਨ ਤੇਰੀ ਦਾਤ, ਦਿਵਸ ਰੈਣ ਰੁਸ਼ਨਾਈਆ। ਵਰਨ ਬਰਨ ਤੇਰੀ ਜਮਾਤ, ਜਗਤ ਜੁਗ ਕੁੜਮਾਈਆ। ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰੀ ਗਾਥ, ਕਲਮ ਸ਼ਾਹੀ ਕਾਗ਼ਜ਼ ਸੇਵ ਕਮਾਈਆ। ਤਟ ਸਰੋਵਰ ਤੇਰਾ ਘਾਟ, ਅਠਸਠ ਤੇਰੀ ਵਡਿਆਈਆ। ਕਾਇਆ ਮਾਟੀ ਖੇਲ ਤਮਾਸ਼, ਕਾਚੀ ਗਗਰੀਆ ਵੇਖ ਵਖਾਈਆ। ਮੰਡਲ ਮੰਡਪ ਤੇਰੀ ਰਾਸ, ਗੋਪੀ

ਕਾਹਨ ਨਾਚ ਨਚਾਈਆ। ਇਸ਼ਟ ਦੇਵ ਗੁਰ ਤੇਰਾ ਬਲਾਸ, ਭੇਵ ਅਭੇਦ ਤੇਰੀ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਸ਼ਾਖ਼, ਜੁਗ ਜੁਗ ਆਪਣਾ ਰਾਹ ਚਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਦਵਾਰ ਮਿਲੇ ਸਰਨਾਈਆ। ਕਵਣ ਦਵਾਰੇ ਮਿਲੇ ਸਰਨਾ, ਸਰਨਗਤ ਕਵਣ ਵਡਿਆਈਆ। ਨਾਤਾ ਤੁਟੇ ਜੰਮਣਾ ਮਰਨਾ, ਜਨਮ ਮਰਨ ਵਿਚ ਨਾ ਆਈਆ। ਕਰ ਕਿਰਪਾ ਆਪਣੇ ਜਿਹਾ ਕਰਨਾ, ਕਰਮ ਕਾਂਡ ਰਹਿਣ ਨਾ ਪਾਈਆ। ਨੇਤਰ ਖੁਲ੍ਹੇ ਹਰਨਾ ਫਰਨਾ, ਨਿਜ ਨੇਤਰ ਇਕ ਖੁਲ੍ਹਾਈਆ। ਨਾਤਾ ਤੁਟੇ ਬਰਨਾਂ ਵਰਨਾਂ, ਅਠਾਰਾਂ ਚਾਰ ਨਾ ਬੰਧ ਬੰਧਾਈਆ। ਸਦਾ ਸਦਾ ਸਦ ਭਾਣਾ ਜਰਨਾ, ਸਭ ਤੇਰੀ ਓਟ ਤਕਾਈਆ। ਤੇਰੇ ਗ੍ਰਹਿ ਤੇਰੇ ਮੰਦਰ ਤੇਰੇ ਘਰ ਵੜਨਾ, ਘਰ ਸਚ ਮਿਲੇ ਵਡਿਆਈਆ। ਅਧਵਿਚਕਾਰ ਕਦੇ ਨਾ ਅੜਨਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਪਾਰਬ੍ਰਹਮ ਤੇਰਾ ਇਕੋ ਅੱਖਰ ਪੜ੍ਹਨਾ, ਬ੍ਰਹਮ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਦਰ ਮਿਲੇ ਸਰਨਾਈਆ। ਸਾਚਾ ਵਰ ਦਏ ਭਗਵਾਨ, ਭਗਤ ਜਨ ਸਮਝਾਇੰਦਾ। ਸੋਹੰ ਸ਼ਬਦ ਸਤਿ ਗਿਆਨ, ਸਤਿਜੁਗ ਸਾਚਾ ਰਾਹ ਜਣਾਇੰਦਾ। ਏਥੇ ਓਥੇ ਦੇਵੇ ਮਾਣ, ਦੋ ਜਹਾਨਾਂ ਪੰਧ ਮੁਕਾਇੰਦਾ। ਸਚ ਦਵਾਰ ਮਿਲੇ ਮਕਾਨ, ਥਿਰ ਘਰ ਆਪਣਾ ਰੰਗ ਰੰਗਾਇੰਦਾ। ਸਚਖੰਡ ਕਰ ਪਰਵਾਨ, ਪਰਵਾਨਾ ਇਕੋ ਹੱਥ ਫੜਾਇੰਦਾ। ਨਾਤਾ ਤੋੜ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਪੰਧ ਮੁਕਾਇੰਦਾ। ਚਰਨ ਕਵਲ ਇਕ ਧਿਆਨ, ਧਰਤ ਧਵਲ ਡੇਰਾ ਢਾਹਿੰਦਾ। ਨਜ਼ਰੀ ਆਏ ਨੌਜਵਾਨ, ਬੇਨਜ਼ੀਰ ਨਜ਼ਰ ਇਕੋ ਇਕ ਬਦਲਾਇੰਦਾ। ਧਰਮ ਵਖਾਏ ਸਚ ਨਿਸ਼ਾਨ, ਸ਼ਹਿਨਸ਼ਾਹ ਸਾਹਿਬ ਆਪ ਝੁਲਾਇੰਦਾ। ਤਖ਼ਤ ਨਿਵਾਸੀ ਰਾਜ ਰਾਜਾਨ, ਸ਼ਾਹੋ ਭੂਪ ਸੋਭਾ ਪਾਇੰਦਾ। ਦੂਸਰ ਦਿਸੇ ਨਾ ਕੋਇ ਨਿਸ਼ਾਨ, ਰੂਪ ਰੰਗ ਰੇਖ ਵੰਡ ਨਾ ਕੋਇ ਵੰਡਾਇੰਦਾ। ਜਨ ਭਗਤ ਕਰੇ ਪਰਵਾਨ, ਪਰਮ ਪੁਰਖ ਮੇਲ ਮਿਲਾਇੰਦਾ। ਦਰ ਸੋਹੇ ਇਕ ਦਰਬਾਨ, ਦਰ ਦਰਵੇਸ਼ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਵਚੋਲਾ ਬਣ ਪਾਂਧੀ ਫੇਰਾ ਪਾਇੰਦਾ। ਭਗਤ ਵਚੋਲਾ ਸ੍ਰੀ ਭਗਵੰਤ, ਭਗਵਾਨ ਵੱਡੀ ਵਡਿਆਈਆ। ਆਦਿ ਜੁਗਾਦੀ ਦੇਵਣਹਾਰਾ ਸਾਚਾ ਮੰਤ, ਮੰਤਰ ਇਕੋ ਨਾਮ ਸਮਝਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮੇਲਾ ਨਾਰ ਕੰਤ, ਕੰਤ ਸੁਹਾਗੀ ਸ਼ਬਦ ਵੈਰਾਗੀ ਆਪਣੇ ਅੰਗ ਲਗਾਈਆ। ਇਕੋ ਚਾੜ੍ਹ ਰੰਗ ਬਸੰਤ, ਸਤਿ ਜਣਾਏ ਮਹਿਮਾ ਅਗਣਤ, ਅਲੱਖ ਅਗੋਚਰ ਬੇਪਰਵਾਹ ਵੱਡੀ ਵਡਿਆਈਆ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਜਗਤ ਵਿਦਿਆ ਕਰੇ ਖੰਡਤ ਖੰਡਾ ਇਕੋ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਮੇਲਾ ਸਹਿਜ ਸੁਭਾਈਆ। ਭਗਤਨ ਮੇਲਾ ਦਰ ਸੁਹੰਜਣਾ, ਸੋਭਾਵੰਤ ਆਪ ਸੁਹਾਇੰਦਾ। ਕਿਰਪਾ ਕਰ ਅਲੱਖ ਨਿਰੰਜਣਾ, ਅਲੱਖ ਅਗੋਚਰ ਖੇਲ ਵਖਾਇੰਦਾ। ਦੀਨਾਂ ਨਾਥ ਦਰਦ ਦੁੱਖ ਭੈ ਭੰਜਨਾ, ਦੀਨਨ ਆਪਣੀ ਦਇਆ ਕਮਾਇੰਦਾ। ਕਰਾਵਣਹਾਰਾ ਧੁਰਦਰਗਾਹੀ ਸਾਚਾ ਮਜਨਾ, ਦੁਰਮਤ ਮੈਲ ਆਪ ਧਵਾਇੰਦਾ। ਭਗਤ ਭਗਵਾਨ ਇਕ ਦੂਜੇ ਦਾ ਪੜਦਾ ਕੱਜਣਾ, ਸਗਲਾ ਸੰਗ ਆਪ ਰਖਾਇੰਦਾ। ਸਤਿਜੁਗ ਸਚ ਨਗਾਰਾ ਵੱਜਣਾ, ਸ੍ਰੀ ਭਗਵਾਨ ਤਾਲ ਵਜਾਇੰਦਾ। ਕਲਜੁਗ ਕੂੜਾ ਠੂਠਾ ਭੱਜਣਾ, ਬਚਿਆ ਕੋਇ ਰਹਿਣ ਨਾ ਪਾਇੰਦਾ। ਕਾਲ ਕਲੰਦਰ ਘਰ ਘਰ ਨੱਚਣਾ, ਡੌਰੂ ਡੰਕ ਵਜਾਇੰਦਾ। ਭਗਤ ਸੁਹੇਲਾ ਗੁਰਮੁਖ ਵਿਰਲਾ ਬਚਣਾ,

ਜਿਸ ਦਾ ਬਚਪਨ ਆਪ ਬਣਾਇੰਦਾ। ਦੋ ਜਹਾਨ ਅੰਗੀਠਾ ਤਪਣਾ, ਤ੍ਰੈਗੁਣ ਭੱਠੀ ਇਕ ਤਪਾਇੰਦਾ। ਪੰਜ ਤੱਤ ਲੱਖ ਚੁਰਾਸੀ ਮਘਣਾ, ਜਗਤ ਅੰਗਿਆਰਾ ਰੂਪ ਵਟਾਇੰਦਾ। ਚਾਰ ਕੁੰਟ ਕਿਸੇ ਨਾ ਮਿਲੇ ਭੱਜਣਾ, ਪਾਂਧੀ ਨਜ਼ਰ ਕੋਇ ਨਾ ਆਇੰਦਾ। ਹੁਕਮੇ ਅੰਦਰ ਸਭ ਨੇ ਬੱਝਣਾ, ਧੁਰਫ਼ਰਮਾਨਾ ਹੁਕਮ ਮਨਾਇੰਦਾ। ਨਾ ਕੋਈ ਸਾਕ ਸੈਣ ਸੱਜਣਾ, ਸਾਥੀ ਅੱਗੇ ਹੋ ਨਾ ਕੋਇ ਛੁਡਾਇੰਦਾ। ਲੌਣ ਦੇਵੇ ਨਾ ਅੱਜ ਪੱਜਣਾ, ਪਾਜੀ ਸਭ ਨੂੰ ਆਪ ਬਣਾਇੰਦਾ। ਸ੍ਰੀ ਭਗਵਾਨ ਇਕੋ ਗੱਜਣਾ, ਗਰਜ ਆਪਣੇ ਨਾਮ ਸੁਣਾਇੰਦਾ। ਰਾਜ ਰਾਜਾਨਾਂ ਤਖ਼ਤ ਤਾਜ ਤਜਣਾ, ਤਖ਼ਤ ਨਿਵਾਸੀ ਖੇਲ ਰਚਾਇੰਦਾ। ਭਗਤ ਭਗਵਾਨ ਇਕ ਦੂਜੇ ਦੇ ਕੋਲ ਬਹਿ ਬਹਿ ਸਯਦਾ, ਤੀਜਾ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਮਿਲਾਇੰਦਾ। ਜਨ ਸਾਚੇ ਭਗਤ ਮਿਲਾਵਾਂਗਾ। ਇਕੋ ਗੀਤ ਅਲਾਵਾਂਗਾ। ਸਾਚੀ ਰੀਤ ਚਲਾਵਾਂਗਾ। ਤ੍ਰੈਗੁਣ ਅਤੀਤ ਕਹਾਵਾਂਗਾ। ਚਾਰ ਵਰਨ ਪ੍ਰੀਤ ਬਣਾਵਾਂਗਾ। ਸੁਰਤ ਸਵਾਣੀ ਸ਼ਬਦ ਮਿਲਾਵਾਂਗਾ। ਸਚ ਕਹਾਣੀ ਇਕ ਅਲਾਵਾਂਗਾ। ਸੋਹਲਾ ਢੋਲਾ ਗਾਵਾਂਗਾ। ਦੋ ਜਹਾਨਾਂ ਫੜ ਉਠਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਵਿਚ ਛੁਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਭਗਤ ਵਡਿਆਵਾਂਗਾ। ਇਕੋ ਭਗਤ ਵਡਿਆਏਗਾ। ਪ੍ਰਭ ਅਚਰਜ ਖੇਲ ਰਚਾਏਗਾ। ਨਿਰਗੁਣ ਇਸ਼ਟ ਨਜ਼ਰੀ ਆਏਗਾ। ਸ੍ਰਿਸ਼ਟ ਸਬਾਈ ਦ੍ਰਿਸ਼ਟ ਖੁਲ੍ਹਾਏਗਾ। ਜਿਉਂ ਰਾਮਾ ਵਸ਼ਿਸ਼ਟ ਵਿਸ਼ਨੂੰ ਆਪਣੀ ਧਾਰ ਜਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਆਪਣੇ ਰੰਗ ਰੰਗਾਏਗਾ। ਭਗਤਾਂ ਰੰਗ ਰੰਗੇ ਅਨਮੋਲ, ਅਨਮੁੱਲੜੀ ਖੇਲ ਕਰਾਇੰਦਾ। ਸਾਚੇ ਕੰਡੇ ਸਾਹਿਬ ਤੋਲ, ਤਰਾਜ਼ੂ ਆਪਣੇ ਹੱਥ ਉਠਾਇੰਦਾ। ਧਾਰਨ ਇਕੋ ਵਾਰ ਬੋਲ, ਏਕੰਕਾਰਾ ਰਾਗ ਸੁਣਾਇੰਦਾ। ਦੋ ਜਹਾਨਾਂ ਪੜਦਾ ਖੋਲ੍ਹ, ਭੇਵ ਅਭੇਦਾ ਆਪ ਸਮਝਾਇੰਦਾ। ਨਿਰੰਕਾਰ ਨਿਰਾਕਾਰ ਨਿਰਾਧਾਰ ਨਿਰਵੈਰ ਹਰ ਘਟ ਜਾਏ ਮੌਲ, ਮੌਲਾ ਆਪਣਾ ਵੇਸ ਵਟਾਇੰਦਾ। ਅੰਮ੍ਰਿਤ ਆਤਮ ਪਰਮਾਤਮ ਦੇਵੇ ਪੌਹਲ, ਰਸ ਮਿੱਠਾ ਇਕ ਵਖਾਇੰਦਾ। ਚਾਰ ਵਰਨ ਇਕੋ ਢੋਲਾ ਲੈਣ ਬੋਲ, ਅਨਬੋਲਤ ਆਪਣਾ ਰਾਗ ਸਮਝਾਇੰਦਾ। ਸਚ ਦਵਾਰਾ ਦੇਵੇ ਖੋਲ੍ਹ, ਖ਼ਾਲਕ ਖ਼ਲਕ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਸਚ ਨਿਸ਼ਾਨ ਇਕੋ ਇਕ ਝੁਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦ ਸਦ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਪਰੇਮ ਅੰਤਰ ਪਰੇਮ ਨਾਤਾ, ਗੁਰ ਸ਼ਬਦ ਪਰੇਮ ਜਣਾਈਆ। ਮਿਲੇ ਮੇਲ ਪੁਰਖ ਬਿਧਾਤਾ, ਬਿਧ ਇਕੋ ਇਕ ਸਮਝਾਈਆ। ਆਤਮ ਪਰਮਾਤਮ ਸਾਚੀ ਗਾਥਾ, ਸੋਹੰ ਢੋਲਾ ਸਚ ਪੜ੍ਹਾਈਆ। ਮਿਟੇ ਰੈਣ ਅੰਧੇਰੀ ਰਾਤਾ, ਨਿਰਗੁਣ ਨੂਰ ਨਜ਼ਰੀ ਆਈਆ। ਹਰਿਭਗਤ ਹਰਿ ਭਗਵਾਨ ਪਿਤਾ ਮਾਤਾ, ਪੂਤ ਸਪੂਤ ਗੋਦ ਸੁਹਾਈਆ। ਦੇਵਣਹਾਰਾ ਸਾਚੀ ਦਾਤਾ, ਨਾਮ ਦਾਨ ਝੋਲੀ ਪਾਈਆ। ਬੋਧ ਅਗਾਧ ਹੋਏ ਗਿਆਤਾ, ਬੁਧ ਬਿਬੇਕੀ ਰੂਪ ਦਰਸਾਈਆ। ਬੰਦ ਕਵਾੜੀ ਖੋਲ੍ਹੇ ਤਾਕਾ, ਬਜਰ ਕਪਾਟੀ ਪਾਰ ਕਰਾਈਆ। ਨਜ਼ਰੀ ਆਏ ਇਕੋ ਖ਼ਾਕਾ, ਬੇਤਸਵੀਰ ਬੇਨਜ਼ੀਰ ਨੂਰ ਨੂਰ ਰੁਸ਼ਨਾਈਆ। ਜਾਮ ਪਿਆਏ ਇਕੋ ਸਾਕਾ, ਸਾਕੀ ਸਚ ਸੁਰਾਹੀ ਹੱਥ ਉਠਾਈਆ। ਅੰਤਰ ਬਾਹਰ ਪੁਛੇ ਵਾਤਾ, ਮਿਹਰਵਾਨ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਭੰਡਾਰ ਹਰਿ ਨਾਮ ਆਤਮ ਝੋਲੀ ਪਾਈਆ।