੯ ਫੱਗਣ ੨੦੧੯ ਬਿਕ੍ਰਮੀ ਰੇਸ਼ਮ ਸਿੰਘ ਦੇ ਗ੍ਰਹਿ ਮੇਰਠ ਛੌਣੀ
ਸ੍ਰੀ ਭਗਵਾਨ ਖੇਲ ਅਕੱਥ, ਅਕੱਥ ਕਥ ਦ੍ਰਿੜਾਇੰਦਾ। ਸਚਖੰਡ ਦਵਾਰੇ ਸਾਚੇ ਵਸ, ਬੰਕ ਦਵਾਰਾ ਇਕ ਵਡਿਆਇੰਦਾ। ਕਰੇ ਖੇਲ ਪੁਰਖ ਸਮਰਥ, ਨਿਰਗੁਣ ਆਪਣਾ ਰਾਹ ਜਣਾਇੰਦਾ। ਗੁਰ ਅਵਤਾਰਾਂ ਰਿਹਾ ਦੱਸ, ਨੇਤਰ ਨੈਣ ਨੈਣ ਦਰਸਾਇੰਦਾ। ਪੀਰ ਪੈਗ਼ੰਬਰਾਂ ਇਸ਼ਾਰੇ ਨਾਲ ਮਿਲਾਏ ਹੱਥ, ਬੇਪਰਵਾਹ ਦਇਆ ਕਮਾਇੰਦਾ । ਜੁਗ ਚੌਕੜੀ ਰੱਖੇ ਵੱਖ ਵੱਖ, ਭੇਵ ਅਭੇਦ ਕਿਸੇ ਨਾ ਆਇੰਦਾ। ਕਲਜੁਗ ਅੰਤਮ ਹੋ ਪਰਗਟ, ਨਿਰਵੈਰ ਆਪਣੀ ਕਾਰ ਕਮਾਇੰਦਾ। ਸਚ ਦਵਾਰਾ ਖੋਲ੍ਹ ਹੱਟ, ਭਗਤ ਭਗਵਾਨ ਆਪ ਵਡਿਆਇੰਦਾ। ਏਕਾ ਦੇਵੇ ਨਾਮ ਰਸ, ਰਸ ਇਕੋ ਇਕ ਚਖਾਇੰਦਾ। ਆਤਮ ਪਰਮਾਤਮ ਗਾਏ ਜਸ, ਸੋਹਲਾ ਢੋਲਾ ਆਪ ਪੜ੍ਹਾਇੰਦਾ। ਮੇਲ ਮਿਲਾਵਾ ਨੱਸ ਨੱਸ, ਦੋ ਜਹਾਨਾਂ ਪੰਧ ਮੁਕਾਇੰਦਾ। ਹਿਰਦੇ ਅੰਦਰ ਵਸ ਵਸ, ਦੂਈ ਦਵੈਤੀ ਪੜਦਾ ਲਾਹਿੰਦਾ। ਨਿਰਮਲ ਜੋਤ ਕਰ ਪਰਕਾਸ਼ ਘਟ ਘਟ, ਪੂਰਬ ਘਾਟਾ ਪੂਰ ਕਰਾਇੰਦਾ। ਨੇੜੇ ਰੱਖੇ ਅੱਗੇ ਵਾਟ, ਬਣ ਪਾਂਧੀ ਫੇਰਾ ਪਾਇੰਦਾ। ਵਖਾਵਣਹਾਰਾ ਸਚ ਸਰੋਵਰ ਤੀਰਥ ਤਾਟ, ਗ੍ਰਹਿ ਝਿਰਨਾ ਇਕ ਝਿਰਾਇੰਦਾ। ਦੇਵਣਹਾਰ ਅਗੰਮੀ ਦਾਤ, ਨਾਮ ਨਿਧਾਨ ਝੋਲੀ ਪਾਇੰਦਾ। ਦੇਵਣਹਾਰਾ ਸੱਚਾ ਸਾਥ, ਸਗਲਾ ਸੰਗ ਨਿਭਾਇੰਦਾ। ਹੋਵਣਹਾਰ ਸਹਾਈ ਅਨਾਥਾਂ ਨਾਥ, ਦੀਨਨ ਆਪਣਾ ਰੰਗ ਰੰਗਾਇੰਦਾ। ਕੂੜੀ ਕਿਰਿਆ ਕਰਨਹਾਰਾ ਘਾਤ, ਨਾਮ ਖੰਡਾ ਇਕ ਚਮਕਾਇੰਦਾ। ਚਾਰ ਵਰਨ ਬਣਾਵਣਹਾਰਾ ਸਚ ਜਮਾਤ, ਸਾਚੀ ਸਿਖਿਆ ਇਕ ਸਮਝਾਇੰਦਾ। ਵੇਖਣਹਾਰਾ ਕਾਇਨਾਤ, ਨਵ ਸੱਤ ਫੇਰਾ ਪਾਇੰਦਾ। ਖੇਲਣਹਾਰਾ ਖੇਲ ਤਮਾਸ਼, ਬ੍ਰਹਿਮੰਡ ਖੰਡ ਮੰਡਲ ਰਾਸ ਰਚਾਇੰਦਾ। ਪੂਰੀ ਕਰਨਹਾਰਾ ਆਸ, ਜੁਗ ਚੌਕੜੀ ਨਿਰਗੁਣ ਸਰਗੁਣ ਵੇਸ ਵਟਾਇੰਦਾ। ਦਾਤਾ ਦਾਨੀ ਸਰਬ ਗੁਣ ਤਾਸ, ਗਹਿਰ ਗੰਭੀਰ ਆਪਣਾ ਰਾਹ ਚਲਾਇੰਦਾ। ਸ਼ਾਹੋ ਭੂਪ ਸ਼ਾਹ ਸ਼ਾਬਾਸ਼, ਸ਼ਹਿਨਸ਼ਾਹ ਇਕੋ ਹੁਕਮ ਮਨਾਇੰਦਾ। ਲੇਖਾ ਜਾਣ ਪ੍ਰਿਥਮੀ ਆਕਾਸ਼, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਇੰਦਾ। ਸਚ ਦਵਾਰੇ ਕਰ ਨਿਵਾਸ, ਥਿਰ ਘਰ ਆਪਣਾ ਪੜਦਾ ਲਾਹਿੰਦਾ। ਜੋਤੀ ਜਾਤਾ ਹੋ ਪਰਕਾਸ਼, ਨਿਰਗੁਣ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪ ਵਖਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਿਹਾ ਵਖਾਲ, ਬਿਨ ਨੇਤਰ ਨੈਣ ਜਣਾਈਆ। ਸਾਹਿਬ ਸਤਿਗੁਰ ਹੋ ਦਿਆਲ, ਪਾਰਬ੍ਰਹਮ ਬੇਪਰਵਾਹੀਆ। ਸਚ ਦਵਾਰ ਸੱਚੀ ਧਰਮਸਾਲ, ਸਚਖੰਡ ਵੱਜੇ ਵਧਾਈਆ। ਦੀਆ ਬਾਤੀ ਕੋਈ ਨਾ ਸਕੇ ਬਾਲ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਨਾਦ ਧੁਨ ਨਾ ਕੋਇ ਤਾਲ, ਤਲਵਾੜਾ ਨਜ਼ਰ ਕੋਇ ਨਾ ਆਈਆ। ਸਾਧ ਸੰਤ ਨਾ ਕੋਇ ਗਿਆਨ, ਵੇਦ ਸ਼ਾਸਤਰ ਸਿਮਰਤ ਨਾ ਕੋਇ ਪੜ੍ਹਾਈਆ। ਸੂਰਜ ਚੰਦ ਨਾ ਕੋਇ ਭਾਨ, ਮੰਡਲ ਮੰਡਪ ਨਾ ਕੋਇ ਵਡਿਆਈਆ। ਨਾਤਾ ਕੋਇ ਨਾ ਜ਼ਿਮੀਂ ਅਸਮਾਨ, ਲੋਕ ਪਰਲੋਕ ਨਾ ਕੋਇ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਦੇਵੇ ਕੋਈ ਦਾਨ, ਝੋਲੀ ਅੱਗੇ ਨਾ ਕੋਇ ਡਾਹੀਆ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਖੇਲ ਕਰਾਈਆ। ਇਕ ਇਕੱਲਾ ਨੌਜਵਾਨ, ਨਿਰਵੈਰ ਆਸਣ ਲਾਈਆ। ਤਖ਼ਤ ਨਿਵਾਸੀ ਸ਼ਾਹ ਸੁਲਤਾਨ, ਸ਼ਹਿਨਸ਼ਾਹ ਆਪਣਾ ਹੁਕਮ ਮਨਾਈਆ। ਜੁਗ ਚੌਕੜੀ ਖੇਲ ਮਹਾਨ, ਕੋਟਨ ਕੋਟ ਕਾਲ ਗੇੜੇ ਵਿਚ ਰਖਾਈਆ। ਗੁਰ ਅਵਤਾਰਾਂ ਦੇ ਦੇ ਦਾਨ, ਸਮਰਥ ਆਪਣਾ ਭੇਵ ਖੁਲ੍ਹਾਈਆ। ਪੀਰ ਪੈਗ਼ੰਬਰਾਂ ਦੱਸ ਕਲਾਮ, ਕਲਮਾ ਨਬੀ ਰਸੂਲ ਜਣਾਈਆ।
ਮਿਹਬਾਨ ਬੀਦੋ ਸਚ ਘਰ ਧਾਮ, ਮੁਕਾਮੇ ਹੱਕ ਖੇਲ ਰਚਾਈਆ। ਦਰਗਹਿ ਸਾਚੀ ਹੋ ਪਰਧਾਨ, ਸਤਿ ਪਰਧਾਨਗੀ ਇਕ ਦ੍ਰਿੜਾਈਆ। ਨੇਤਰ ਖੋਲ੍ਹ ਕਰੋ ਪਹਿਚਾਨ, ਪਹਿਚਾਨ ਰਿਹਾ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਂਦੇ ਰਹੇ ਗਿਆਨ, ਜਗਤ ਵਿਦਿਆ ਕਰ ਪੜ੍ਹਾਈਆ। ਅੱਖਰਾਂ ਅੱਖਰਾਂ ਨਾਲ ਕਰ ਵਖਿਆਨ, ਵੱਖਰੋ ਵੱਖਰ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਰਿਹਾ ਜਗਾਈਆ। ਪੀਰ ਪੈਗ਼ੰਬਰ ਜਾਗੋ ਖੋਲ੍ਹੋ ਅੱਖ, ਸੋ ਸਾਹਿਬ ਆਪ ਜਗਾਇੰਦਾ। ਨਿਰਗੁਣ ਨੂਰ ਵੇਖ ਪਰਤੱਖ, ਪਰਮ ਪੁਰਖ ਭੇਵ ਖੁਲ੍ਹਾਇੰਦਾ। ਨਾ ਕੋਈ ਦਿਸੇ ਕੁੱਲੀ ਕੱਖ, ਮਹੱਲ ਅਟੱਲ ਨਾ ਕੋਇ ਸੁਹਾਇੰਦਾ। ਘਟ ਘਟ ਅੰਦਰ ਰਿਹਾ ਵਸ, ਵਸਣਹਾਰਾ ਨਜ਼ਰ ਕਿਸੇ ਨਾ ਆਇੰਦਾ। ਨਿਰਗੁਣ ਜੋਤ ਕਰ ਪਰਕਾਸ਼, ਨੂਰ ਨੂਰਾਨਾ ਡਗਮਗਾਇੰਦਾ। ਖੇਲੇ ਖੇਲ ਅਗੰਮ ਅਥਾਹ ਬੇਪਰਵਾਹ ਸਾਚੇ ਮੰਡਲ ਪਾਵੇ ਰਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਕਰੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਜੁਗ ਚੌਕੜੀ ਵੇਖੇ ਮਾਰ ਧਿਆਨ, ਧਿਆਨ ਧਿਆਨ ਵਿਚ ਰਖਾਈਆ। ਗੁਰ ਅਵਤਾਰ ਕਰਦੇ ਗਏ ਕਲਿਆਣ, ਕਲਮਾ ਨਬੀ ਰਸੂਲ ਪੜ੍ਹਾਈਆ। ਸੱਚਾ ਸੰਦੇਸਾ ਦੇਂਦੇ ਗਏ ਵਖਿਆਨ, ਸਿਫ਼ਤੀ ਸਿਫ਼ਤ ਸਾਲਾਹੀਆ। ਸਰਗੁਣ ਨਿਰਗੁਣ ਧਰਦੇ ਗਏ ਧਿਆਨ, ਚਰਨ ਕਵਲ ਕਵਲ ਸਰਨਾਈਆ। ਗੁਰ ਅਵਤਾਰ ਸ਼ਬਦੀ ਸ਼ਬਦ ਦੇਂਦੇ ਗਏ ਬਿਆਨ, ਰਸਨਾ ਜਿਹਵਾ ਢੋਲੇ ਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਹੋ ਪਰਧਾਨ, ਪੰਜ ਤੱਤ ਦਏ ਵਡਿਆਈਆ। ਤੱਤਵ ਤੱਤ ਖੇਲ ਮਹਾਨ, ਖ਼ਾਲਕ ਖ਼ਲਕ ਵੇਖ ਵਖਾਈਆ। ਪਰਵਰਦਿਗਾਰ ਬੇਪਹਿਚਾਨ, ਨੂਰ ਜ਼ਹੂਰ ਨਜ਼ਰ ਕਿਸੇ ਨਾ ਆਈਆ। ਲੇਖਾ ਜਾਣੇ ਦੋ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਦ੍ਰਿੜਾਈਆ। ਸਾਚਾ ਲੇਖਾ ਦੱਸੇ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਜੁਗ ਚੌਕੜੀ ਜਿਸ ਦਾ ਕਰਦੇ ਰਹੇ ਜਾਪ, ਸੋ ਪੁਰਖ ਨਿਰੰਜਣ ਆਪ ਸਮਝਾਇੰਦਾ। ਆਦਿ ਅੰਤ ਜੁਗਾ ਜੁਗੰਤ ਜਿਸ ਦਾ ਸੱਚਾ ਪਾਠ, ਪਾਠਸ਼ਾਲਾ ਇਕ ਵਖਾਇੰਦਾ। ਸਚ ਸਰੋਵਰ ਵਖਾਏ ਘਾਟ, ਤਟ ਕਿਨਾਰਾ ਨਜ਼ਰ ਕੋਇ ਨਾ ਆਇੰਦਾ। ਜਿਸ ਦੀ ਤੱਕਦੇ ਰਹੇ ਵਾਟ, ਸੋ ਪਾਂਧੀ ਆਪਣਾ ਫੇਰਾ ਪਾਇੰਦਾ। ਕਲਜੁਗ ਵੇਖ ਅੰਧੇਰੀ ਰਾਤ, ਨਿਰਗੁਣ ਨੂਰ ਚੰਦ ਚਮਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਦੱਸੇ ਸਾਚੀ ਗਾਥ, ਸਾਚਾ ਮੰਤਰ ਇਕ ਪੜ੍ਹਾਇੰਦਾ। ਲੇਖਾ ਜਾਣ ਤ੍ਰੈਲੋਕੀ ਨਾਥ, ਲੋਕ ਪਰਲੋਕ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਲੇਖਾ ਆਪ ਜਣਾਇੰਦਾ। ਆਓ ਵੇਖੋ ਸੱਚਾ ਰਾਹ, ਹਰਿ ਸਤਿਗੁਰ ਆਪ ਜਣਾਈਆ। ਪਰਗਟ ਹੋਇਆ ਬੇਪਰਵਾਹ, ਬੇਅੰਤ ਵਡ ਵਡਿਆਈਆ। ਸਚ ਇਸ਼ਾਰਾ ਦਏ ਜਣਾ, ਰਹਿਬਰ ਨੂਰ ਖ਼ੁਦਾਈਆ। ਰਹਿਮਤ ਆਪ ਦਏ ਕਮਾ, ਮਿਹਰ ਨਜ਼ਰ ਆਪ ਉਠਾਈਆ । ਲੇਖਾ ਚੁਕੇ ਕਾਗ਼ਜ਼ ਕਲਮ ਛਾਹ, ਸ਼ਹਿਨਸ਼ਾਹ ਇਕੋ ਹੁਕਮ ਜਣਾਈਆ। ਵੇਖਣਹਾਰਾ ਥਾਉਂ ਥਾਂ, ਚੌਦਾਂ ਲੋਕ ਚੌਦਾਂ ਤਬਕ ਫੇਰਾ ਪਾਈਆ। ਦ੍ਰਿੜਾਵਣਹਾਰਾ ਸੱਚਾ ਨਾਂ, ਨਾਉਂ ਨਿਰੰਕਾਰਾ ਇਕ ਸਮਝਾਈਆ। ਆਤਮ ਪਰਮਾਤਮ ਪਰਮਾਤਮ ਆਤਮ ਲਏ ਮਿਲਾ, ਮੇਲ ਮਿਲਾਵਾ ਆਪਣੇ ਹੱਥ ਰਖਾਈਆ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਉਡਾਈਆ। ਦੇਵਣਹਾਰਾ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਈਆ। ਭਗਤ ਭਗਵਾਨ ਲਏ ਜਗਾ,
ਜਾਗਰਤ ਜੋਤ ਕਰੇ ਰੁਸ਼ਨਾਈਆ। ਸਾਚੀ ਸਿਖਿਆ ਦਏ ਦ੍ਰਿੜਾ, ਦ੍ਰਿੜ ਵਿਸ਼ਵਾਸ਼ ਇਕ ਸਿਖਾਈਆ। ਨਾ ਕੋਈ ਖਾਏ ਸੂਰ ਨਾ ਕੋਈ ਗਾਂ, ਕੂੜੀ ਕਿਰਿਆ ਨਾਤਾ ਦਏ ਤੁੜਾਈਆ। ਧਰਮ ਵਖਾਏ ਇਕ ਨਿਸ਼ਾਨ, ਚਾਰ ਵਰਨ ਇਕ ਸਰਨਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰੰਗ ਰੰਗਾ, ਦੁਰਮਤ ਮੈਲ ਧਵਾਈਆ। ਘਰ ਡੰਕਾ ਇਕ ਵਜਾ, ਘਰ ਅਨਹਦ ਨਾਦ ਸੁਣਾਈਆ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾ, ਡੂੰਘੀ ਕੰਦਰ ਵੇਖ ਵਖਾਈਆ। ਸੂਰਾ ਸਰਬੰਗਾ ਦਇਆ ਕਮਾ, ਸ਼ਹਿਨਸ਼ਾਹ ਮਿਹਰ ਨਜ਼ਰ ਉਠਾਈਆ। ਜ਼ਾਤ ਪਾਤ ਦੀਨ ਮਜ਼੍ਹਬ ਲੇਖਾ ਦਏ ਮੁਕਾ, ਲੇਖਾ ਚੁਕੇ ਸਰਬ ਲੋਕਾਈਆ। ਨਵ ਖੰਡ ਪ੍ਰਿਥਮੀ ਸੱਤ ਦੀਪ ਏਕਾ ਹੁਕਮ ਦਏ ਮਨਾ, ਹੁਕਮੇ ਅੰਦਰ ਸਰਬ ਸਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਵੇਖੋ ਨੈਣ ਉਠਾ, ਨਿਰਗੁਣ ਨਿਰੰਕਾਰ ਰਿਹਾ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਵੰਡਾਂ ਆਏ ਪਾ, ਵੇਲੇ ਅੰਤ ਲੇਖਾ ਦਏ ਮੁਕਾਈਆ। ਪਿਛਲੀਆਂ ਗੰਢਾਂ ਲਓ ਖੁਲ੍ਹਾ, ਅੱਗੇ ਬੰਦ ਨਾ ਕੋਇ ਕਰਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਚਾਰ ਖਾਣੀ ਚਾਰ ਬਾਣੀ ਇਕੋ ਮੰਤਰ ਦਏ ਪੜ੍ਹਾ, ਚਾਰ ਵਰਨ ਇਕ ਸਰਨਾਈਆ। ਸਾਚਾ ਮੰਦਰ ਮਹੱਲ ਅਟੱਲ ਉਚ ਮਨਾਰਾ ਦਏ ਵਸਾ, ਮਹਿਫ਼ਲ ਆਪਣੇ ਨਾਮ ਲਗਾਈਆ। ਸਚ ਸੰਦੇਸ ਨਰ ਨਰੇਸ਼ ਨਿਰਗੁਣ ਦਾਤਾ ਪੁਰਖ ਬਿਧਾਤਾ ਦੋ ਜਹਾਨਾਂ ਦਏ ਸੁਣਾ, ਵਿਸ਼ਨ ਬ੍ਰਹਮਾ ਸ਼ਿਵ ਆਪ ਜਣਾਈਆ। ਕਰੇ ਖੇਲ ਬੇਪਰਵਾਹ, ਬੇਪਰਵਾਹੀ ਆਪਣੀ ਆਪ ਜਣਾਈਆ। ਲੱਖ ਚੁਰਾਸੀ ਖੋਜ ਖੁਜਾ, ਘਰ ਘਰ ਆਪਣਾ ਫੇਰਾ ਪਾਈਆ। ਭਗਤ ਭਗਵੰਤ ਲਏ ਮਿਲਾ, ਮਿਲ ਮਿਲ ਆਪਣਾ ਭੇਵ ਜਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪਹਿਲੋਂ ਲਏ ਉਠਾ, ਫੇਰ ਕਰੇ ਸਚ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਰਿਹਾ ਜਣਾਈਆ। ਸਚ ਸੰਦੇਸਾ ਦੇਵੇ ਆ, ਮਿਹਰਵਾਨ ਦਇਆ ਕਮਾਇੰਦਾ। ਕਰੇ ਖੇਲ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਹੁਕਮ ਚਲਾਇੰਦਾ। ਸਚਖੰਡ ਦਵਾਰਾ ਇਕ ਖੁਲ੍ਹਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਸਾਚੀ ਸਦਾ ਆਵਾਜ਼ ਇਕ ਲਗਾ, ਨਾਅਰਾ ਹੱਕ ਹੱਕ ਦ੍ਰਿੜਾਇੰਦਾ। ਮੰਤਰ ਅੰਤਰ ਇਕ ਪੜ੍ਹਾ, ਪੁਸਤਕ ਹੱਥ ਨਾ ਕੋਇ ਫੜਾਇੰਦਾ। ਬਣਤਰ ਸਾਚੀ ਲਏ ਬਣਾ, ਭਗਤ ਭਗਵਾਨ ਆਪ ਜਣਾਇੰਦਾ। ਜਿਸ ਦਾ ਤੱਕਦੇ ਰਾਹ, ਨੇਤਰ ਨੈਣ ਸਰਬ ਉਠਾਇੰਦਾ। ਜਿਸ ਨੂੰ ਕਬੀਰ ਨਾਨਕ ਰਹੇ ਸਾਲਾਹ, ਸੋ ਸਾਹਿਬ ਫੇਰਾ ਪਾਇੰਦਾ। ਕਲਜੁਗ ਲਹਿਣਾ ਦਏ ਮਿਟਾ, ਦੇਣਾ ਆਪਣੇ ਹੱਥ ਰਖਾਇੰਦਾ। ਸਾਚੀ ਕਰਨੀ ਆਪ ਕਮਾ, ਕਰਤਾ ਪੁਰਖ ਨਿਹਕਰਮੀ ਕਰਮ ਕਮਾਇੰਦਾ। ਦੋ ਜਹਾਨਾਂ ਮਾਰਗ ਇਕੋ ਲਾ, ਦੇਵਤ ਸੁਰ ਆਪ ਸਮਝਾਇੰਦਾ। ਬ੍ਰਹਮਾਵੇਤਾ ਨੈਣ ਸ਼ਰਮਾ, ਸ਼ੰਕਰ ਅੱਖ ਨਾ ਕੋਇ ਉਠਾਇੰਦਾ। ਵਿਸ਼ਨੂੰ ਦੋਏ ਜੋੜ ਸਰਨਾ, ਸਰਨਗਤ ਇਕ ਤਕਾਇੰਦਾ। ਗੁਰ ਅਵਤਾਰ ਬੈਠੇ ਧਿਆਨ ਲਗਾ, ਧਿਆਨ ਧਿਆਨ ਵਿਚ ਜਣਾਇੰਦਾ। ਪੀਰ ਪੈਗ਼ੰਬਰ ਨੇਤਰ ਨੈਣਾਂ ਨੀਰ ਰਹੇ ਵਹਾ, ਧੀਰਜ ਧੀਰ ਨਾ ਕੋਇ ਵਖਾਇੰਦਾ। ਕਰੇ ਖੇਲ ਆਪ ਖ਼ੁਦਾ, ਖ਼ੁਦੀ ਸਭ ਦੀ ਮੇਟ ਮਿਟਾਇੰਦਾ। ਵਰਨ ਬਰਨ ਜੋ ਕੀਤੇ ਜੁਦਾ, ਸਰਨ ਇਕੋ ਇਕ ਦਰਸਾਇੰਦਾ। ਭਗਤ ਭਗਵਾਨ ਨੇਤਰ ਹਰਨ ਫਰਨ ਦਏ ਖੁਲ੍ਹਾ, ਅਗਿਆਨ ਅੰਧੇਰ ਨਾ ਕੋਇ ਰਖਾਇੰਦਾ। ਸਾਚੀ ਉਂਗਲੀ ਆਪੇ ਲਾ, ਸਾਚੇ ਮਾਰਗ ਆਪੇ ਪਾਇੰਦਾ। ਮਹੱਲ ਅਟੱਲ ਇਕ ਰੋਸ਼ਨਾ, ਦੀਵਾ ਬਾਤੀ ਡਗਮਗਾਇੰਦਾ। ਕਮਲਾਪਾਤੀ ਖੇਲ ਖਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਧੁਰ ਦੀ ਧਾਰ ਆਪ ਸਮਝਾਇੰਦਾ। ਸੋ ਪੁਰਖ
ਨਿਰੰਜਣ ਬੇਪਰਵਾਹ, ਕਲਜੁਗ ਅੰਤਮ ਵੇਸ ਵਟਾਇੰਦਾ। ਜੋਤੀ ਜਾਤਾ ਸ਼ਹਿਨਸ਼ਾਹ, ਪਿਛਲੀ ਕਰਨੀ ਆਪਣੇ ਲੇਖੇ ਪਾਇੰਦਾ। ਅਗਲਾ ਮਾਰਗ ਦਏ ਸਮਝਾ, ਸਾਚੀ ਰੀਤੀ ਇਕ ਸਿਖਾਇੰਦਾ। ਦੂਸਰ ਦੇਵੇ ਨਾ ਕੋਇ ਸਲਾਹ, ਭਗਤ ਭਗਵਾਨ ਮੇਲ ਮਿਲਾਇੰਦਾ। ਮੇਲ ਮਿਲਾਵਾ ਆਤਮ ਪਰਮਾਤਮ ਏਕਾ ਥਾਂ, ਸਾਚਾ ਸੰਗ ਆਪ ਰਖਾਇੰਦਾ। ਆਪ ਆਪਣੀ ਸੇਵ ਕਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਸੁਣੋ ਮੀਤ, ਗੁਰ ਅਵਤਾਰ ਪੀਰ ਪੈਗ਼ੰਬਰ ਹਰਿ ਜਣਾਇੰਦਾ। ਸਤਿਜੁਗ ਚਲਾਏ ਸਾਚੀ ਰੀਤ, ਰੀਤੀਵਾਨ ਫੇਰਾ ਪਾਇੰਦਾ। ਭਗਤ ਭਗਵਾਨ ਰੱਖੇ ਅਤੀਤ, ਤ੍ਰੈਗੁਣ ਨਾਤਾ ਤੋੜ ਤੁੜਾਇੰਦਾ। ਪੰਜ ਤੱਤ ਕਰੇ ਠੰਡਾ ਸੀਤ, ਸੀਤਲ ਧਾਰਾ ਅੰਮ੍ਰਿਤ ਮੇਘ ਬਰਸਾਇੰਦਾ। ਸਚ ਸੁਣਾਏ ਸੁਹਾਗੀ ਗੀਤ, ਸੋਹੰ ਅੱਖਰ ਇਕ ਪੜ੍ਹਾਇੰਦਾ। ਕਰੇ ਕਰਾਏ ਪਤਤ ਪੁਨੀਤ, ਪਤਤ ਪਾਪੀ ਲੇਖੇ ਲਾਇੰਦਾ। ਜਿਨ੍ਹਾਂ ਵਸਿਆ ਸਾਹਿਬ ਚੀਤ, ਚਿਤਵਿਤ ਠਗੋਰੀ ਕੋਇ ਨਾ ਪਾਇੰਦਾ। ਲੇਖਾ ਇਕੋ ਜਿਹਾ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਇੰਦਾ। ਕਰਵਟ ਦੇਵਣਹਾਰਾ ਬਦਲੇ ਆਪਣੀ ਪੀਠ, ਜਨ ਭਗਤਾਂ ਵੇਖ ਵਖਾਇੰਦਾ। ਸਾਹਿਬ ਸੁਲਤਾਨ ਕਰ ਬਖ਼ਸ਼ੀਸ਼, ਬਖ਼ਸ਼ਸ਼ ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਰਹਿਬਰ ਇਕੋ ਇਕ ਅਖਵਾਇੰਦਾ। ਰਹਿਬਰ ਬਣ ਸ੍ਰੀ ਭਗਵੰਤ, ਸਾਹਿਬ ਵੱਡੀ ਵਡਿਆਈਆ। ਵੇਖਣਹਾਰਾ ਲੱਖ ਚੁਰਾਸੀ ਜੀਵ ਜੰਤ, ਜੀਵਣ ਯੁਗਤੀ ਇਕ ਸਮਝਾਈਆ। ਭਗਤ ਭਗਵਾਨ ਮੇਲ ਮਿਲਾਵਾ ਨਾਰ ਕੰਤ, ਆਤਮ ਪਰਮਾਤਮ ਸੁਹੰਜਣੀ ਸੇਜ ਹੰਢਾਈਆ। ਅੰਦਰ ਬਾਹਰ ਬਣਾਏ ਸਾਚੀ ਬਣਤ, ਨੇਤਰ ਨਜ਼ਰ ਕਿਸੇ ਨਾ ਆਈਆ। ਹਰਿਜਨ ਵਖਾਏ ਮਹਿਮਾ ਅਗਣਤ, ਬੇਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕੋ ਇਕ ਅਲਾਈਆ। ਸਚ ਸੰਦੇਸਾ ਦੇਵੇ ਬੋਲ, ਸ੍ਰੀ ਭਗਵਾਨ ਦਇਆ ਕਮਾਇੰਦਾ। ਸਤਿ ਦਵਾਰਾ ਇਕੋ ਖੋਲ੍ਹ, ਧਰਮ ਦਵਾਰਾ ਆਪ ਵਡਿਆਇੰਦਾ। ਭਗਤਾਂ ਰੱਖੇ ਸਦਾ ਕੋਲ, ਜਗਤ ਵਛੋੜਾ ਪੰਧ ਮੁਕਾਇੰਦਾ। ਧਾਮ ਜਣਾਏ ਇਕ ਅਡੋਲ, ਆਦਿ ਜੁਗਾਦਿ ਨਾ ਕੋਇ ਡੁਲਾਇੰਦਾ। ਅੰਮ੍ਰਿਤ ਦੇਵੇ ਸਾਚੀ ਪੌਹਲ, ਰਸ ਇਕੋ ਇਕ ਵਖਾਇੰਦਾ। ਹਰਿਜਨ ਲੱਖ ਚੁਰਾਸੀ ਕੱਢੇ ਵਰੋਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸਮਝਾਇੰਦਾ। ਸਚ ਦਵਾਰ ਸੁਹਾਵਣਾ, ਸੋ ਸਾਹਿਬ ਆਪ ਸੁਹਾਈਆ। ਬਿਨ ਭਗਤਾਂ ਨਜ਼ਰ ਕਿਸੇ ਨਾ ਆਵਣਾ, ਨੇਤਰ ਬੰਦ ਸਰਬ ਲੋਕਾਈਆ । ਗੁਰ ਅਵਤਾਰ ਢੋਲਾ ਗਾਵਣਾ, ਪੀਰ ਪੈਗ਼ੰਬਰ ਕਰਨ ਸ਼ਨਵਾਈਆ। ਭਗਤ ਭਗਵਾਨ ਵੇਖ ਵਖਾਵਣਾ, ਵੇਖਣਹਾਰਾ ਥਾਉਂ ਥਾਈਂਆ। ਕਲਜੁਗ ਵੇਲਾ ਅੰਤ ਸੁਹਾਵਣਾ, ਸੋਭਾਵੰਤ ਰੁੱਤ ਰੁੱਤੜੀ ਆਪ ਮਹਿਕਾਈਆ। ਸਾਚਾ ਮੰਦਰ ਇਕ ਵਡਿਆਵਣਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਪਰਮ ਪੁਰਖ ਏਕਾ ਪਾਵਣਾ, ਪਾਰਬ੍ਰਹਮ ਸੱਚੀ ਸਰਨਾਈਆ। ਪੀਰ ਪੈਗ਼ੰਬਰ ਵੇਖ ਕੁਰਲਾਵਣਾ, ਉਚੀ ਕੂਕਣ ਦੇਣ ਦੁਹਾਈਆ। ਕਰੇ ਖੇਲ ਕੀ ਸ੍ਰੀ ਭਗਵਾਨਨਾ, ਭੇਵ ਅਭੇਦ ਨਾ ਕਿਸੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਪੀਰ ਪੈਗ਼ੰਬਰ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਆਈਆ। ਦੂਰ ਦੁਰਾਡੇ ਦੱਸਦੇ ਰਹੇ ਨਿਸ਼ਾਨ, ਸਿਫ਼ਤੀ ਸਿਫ਼ਤ ਸਿਫ਼ਤ ਸਲਾਹੀਆ। ਕਲਮਾ ਸਿਫ਼ਤ ਕਰੇ ਕੁਰਾਨ, ਕਾਇਆ ਕਾਅਬਾ ਦੋ ਦੋ ਆਬਾ ਰੂਪ ਨਜ਼ਰ ਕੋਇ ਨਾ ਆਈਆ। ਨਜ਼ਰ ਨਾ ਆਏ ਹੱਕ ਅਮਾਮ, ਈਮਾਨ ਰੂਪ ਨਾ ਕੋਇ ਦਰਸਾਈਆ।
ਕਰੇ ਖੇਲ ਨੌਜਵਾਨ, ਕਲਜੁਗ ਅੰਤਮ ਬੇਪਰਵਾਹੀਆ। ਚੌਦਾਂ ਤਬਕ ਸਰਬ ਪਛਤਾਣ, ਪਸਚਾਤਾਪ ਕਰੇ ਲੋਕਾਈਆ। ਪਰਗਟ ਹੋਇਆ ਇਕ ਬਲਵਾਨ, ਗ਼ਲਬਾ ਸਭ ਦੇ ਉਪਰ ਪਾਈਆ। ਵਸਣਹਾਰਾ ਸਚ ਮਕਾਨ, ਬੇਮੁਕਾਮ ਆਪ ਅਖਵਾਈਆ। ਕਰਨਹਾਰਾ ਬਰਦੇ ਗ਼ੁਲਾਮ, ਪੀਰ ਪੈਗ਼ੰਬਰ ਦਰ ਦਰਵੇਸ਼ ਬਹਾਈਆ। ਮਿਟਾਵਣਹਾਰ ਅੰਧੇਰੀ ਸ਼ਾਮ, ਸ਼ਮਾ ਨੂਰ ਚੰਦ ਰੁਸ਼ਨਾਈਆ। ਜਣਾਵਣਹਾਰਾ ਸਚ ਕਲਾਮ, ਕਲਮਾ ਕਾਇਨਾਤ ਪੜ੍ਹਾਈਆ । ਅਖਵੌਣਹਾਰਾ ਸੱਚਾ ਰਾਮ, ਰਾਮ ਇਕੋ ਨਜ਼ਰੀ ਆਈਆ। ਪਰਗਟਾਵਣਹਾਰਾ ਸੱਚਾ ਕਾਹਨ, ਘਨੱਯਾ ਆਪਣਾ ਰੰਗ ਰੰਗਾਈਆ। ਪਿਆਵਣਹਾਰਾ ਸੱਚਾ ਜਾਮ, ਅੰਮ੍ਰਿਤ ਝਿਰਨਾ ਇਕ ਝਿਰਾਈਆ। ਦੇਵਣਹਾਰਾ ਸਚ ਪੈਗ਼ਾਮ, ਹੱਕ ਹਕੀਕਤ ਦਏ ਦ੍ਰਿੜਾਈਆ। ਦ੍ਰਿੜਾਵਣਹਾਰਾ ਸਤਿ ਨਾਮ, ਸਤਿ ਸਤਿਵਾਦ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵਣਹਾਰ ਵਡਿਆਈਆ। ਭਗਤਨ ਦੇਵੇ ਹਰਿ ਵਡਿਆਈ, ਹਰਿ ਵੱਡਾ ਵਡ ਵਡਿਆਇੰਦਾ। ਕਲਜੁਗ ਅੰਤ ਕਰ ਕੁੜਮਾਈ, ਜੋਤੀ ਸ਼ਬਦੀ ਜੋੜ ਜੁੜਾਇੰਦਾ। ਆਤਮ ਪਰਮਾਤਮ ਵੱਜੇ ਵਧਾਈ, ਸਗਲਾ ਸੰਗ ਰਖਾਇੰਦਾ। ਸਤਿ ਦਵਾਰ ਇਕ ਖੁਲ੍ਹਾਈ, ਦਰ ਦਰਵਾਜ਼ਾ ਆਪੇ ਲਾਹਿੰਦਾ। ਨਿਰਗੁਣ ਸਰਗੁਣ ਵੇਖੇ ਚਾਈਂ ਚਾਈਂ, ਚਾਉ ਘਨੇਰਾ ਇਕ ਜਣਾਇੰਦਾ। ਸੰਤ ਸੁਹੇਲੇ ਪਕੜ ਉਠਾਏ ਫੜ ਫੜ ਬਾਂਹੀਂ, ਫੜ ਬਾਂਹੋਂ ਗਲੇ ਲਗਾਇੰਦਾ । ਗੁਰਮੁਖਾਂ ਮੇਲੇ ਇਕੋ ਥਾਈਂ, ਥਾਨ ਥਨੰਤਰ ਆਪ ਜਣਾਇੰਦਾ। ਗੁਰਸਿਖਾਂ ਮੇਟੇ ਪਿਛਲੀ ਛਾਹੀ, ਦੁਰਮਤ ਮੈਲ ਧਵਾਇੰਦਾ। ਸਾਚੇ ਮਾਰਗ ਪਾਏ ਰਾਹੀ, ਜੁਗ ਚੌਕੜੀ ਪੰਧ ਮੁਕਾਇੰਦਾ। ਅੱਗੇ ਪਿਛੇ ਹੋ ਕੇ ਸੇਵ ਕਮਾਈ, ਸੇਵਾਦਾਰ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਵਡਿਆਇੰਦਾ। ਭਗਤਾਂ ਦੇਵੇ ਮਾਣ, ਵੱਡੀ ਵਡਿਆਈਆ। ਸਚ ਸੰਦੇਸਾ ਧੁਰ ਫ਼ਰਮਾਨ, ਸਤਿ ਸਤਿਵਾਦੀ ਰਾਹ ਜਣਾਈਆ। ਨਿਰਗੁਣ ਸਰਗੁਣ ਕਰ ਪਹਿਚਾਨ, ਆਤਮ ਪਰਮਾਤਮ ਜੋੜ ਜੁੜਾਈਆ। ਸਾਚਾ ਢੋਲਾ ਸੁਣਾਏ ਗਾਣ, ਗਾਵਤ ਗਾ ਗਾ ਖ਼ੁਸ਼ੀ ਮਨਾਈਆ। ਧਰਮ ਵਖਾਏ ਇਕ ਨਿਸ਼ਾਨ, ਨਿਸ਼ਾਨਾ ਇਕੋ ਇਕ ਝੁਲਾਈਆ। ਲੇਖਾ ਚੁਕੇ ਆਵਣ ਜਾਣ, ਗੇੜ ਚੁਰਾਸੀ ਰਹਿਣ ਨਾ ਪਾਈਆ। ਰਾਏ ਧਰਮ ਦੀ ਮੁਕੇ ਕਾਣ, ਚਿਤਰ ਗੁਪਤ ਨਾ ਲੇਖ ਵਖਾਈਆ। ਲਾੜੀ ਮੌਤ ਹੋਏ ਹੈਰਾਨ, ਨੇਤਰ ਨੈਣਾਂ ਨੀਰ ਵਹਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਜਨ ਭਗਤਾਂ ਗੋਦ ਉਠਾਈਆ। ਗੋਦੀ ਚੁੱਕ ਬਾਲ ਅੰਞਾਣ, ਆਪ ਆਪਣੇ ਅੰਗ ਲਗਾਈਆ। ਸਚ ਵਖਾਏ ਇਕ ਬਬਾਣ, ਨਾਮ ਬਬਾਣਾ ਆਪ ਪਰਗਟਾਈਆ। ਚਾਰੇ ਜੁਗ ਕਰਨ ਧਿਆਨ, ਨੇਤਰ ਨੈਣ ਨੈਣ ਉਠਾਈਆ। ਗੁਰ ਅਵਤਾਰ ਵੇਖਣ ਆਣ, ਆ ਆ ਸ਼ੁਕਰ ਮਨਾਈਆ। ਪੀਰ ਪੈਗ਼ੰਬਰ ਚਰਨ ਧੂੜੀ ਖ਼ਾਕ ਰਮਾਣ, ਟਿੱਕਾ ਮਸਤਕ ਇਕੋ ਲਾਈਆ। ਵਿਸ਼ਨ ਬ੍ਰਹਮਾ ਸ਼ਿਵ ਗਾਇਨ ਗਾਨ, ਮੰਗਲਾਚਾਰ ਥਾਉਂ ਥਾਈਂਆ। ਭਗਤ ਭਗਵਾਨ ਇਕੱਠੇ ਜਾਣ, ਅਧਵਿਚਕਾਰ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਰਿਹਾ ਵਖਾਈਆ। ਧੁਰ ਦੀ ਧਾਰ ਦੱਸਣ ਜੋਗ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਭਗਤ ਭਗਵਾਨ ਹੋਇਆ ਸੰਜੋਗ, ਧੁਰ ਸੰਜੋਗੀ ਮੇਲ ਮਿਲਾਇੰਦਾ। ਜਿਸ ਜਨ ਸੋਹੰ ਚੁਗੀ ਚੋਗ, ਜਗਤ ਤ੍ਰਿਸ਼ਨਾ ਭੁੱਖ ਮਿਟਾਇੰਦਾ। ਜਨਮ ਕਰਮ ਦਾ ਕੱਟ ਰੋਗ, ਨਿਹਕਰਮੀ ਕਰਮ ਕਮਾਇੰਦਾ। ਸਚ ਦਰਸਾਏ ਇਕੋ ਓਟ, ਪੁਰਖ ਅਕਾਲ ਵੇਖ ਵਖਾਇੰਦਾ। ਨਾਮ ਨਗਾਰੇ ਲਾਏ ਚੋਟ, ਤੱਤਵ ਤੱਤ ਤਾਲ ਜਣਾਇੰਦਾ। ਮੇਲ ਮਿਲਾਵਾ ਨਿਰਮਲ ਜੋਤ, ਜੋਤੀ
ਜੋਤ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਵਡਿਆਇੰਦਾ। ਜਨ ਭਗਤ ਵਡਿਆਏ ਕਲਜੁਗ ਅੰਤ, ਹਰਿ ਸਤਿਗੁਰ ਵਡ ਵਡਿਆਈਆ। ਇਕ ਦ੍ਰਿੜਾਏ ਸਾਚਾ ਮੰਤ, ਮੰਤਰ ਇਕੋ ਨਾਮ ਸਮਝਾਈਆ। ਗੜ੍ਹ ਤੋੜ ਹਉਮੇਂ ਹੰਗਤ, ਹੰ ਬ੍ਰਹਮ ਕਰੇ ਰੁਸ਼ਨਾਈਆ। ਸਾਹਿਬ ਸਤਿਗੁਰ ਲਾਏ ਅੰਗਤ, ਅੰਗੀਕਾਰ ਆਪ ਹੋ ਜਾਈਆ । ਹਰਿਜਨ ਦੂਜੇ ਦਰ ਨਾ ਹੋਵੇ ਮੰਗਤ, ਅਨਡਿਠੜੀ ਵਸਤ ਝੋਲੀ ਪਾਈਆ। ਨਾਤਾ ਤੋੜ ਜੇਰਜ ਅੰਡਜ, ਉਤਭੁਜ ਸੇਤਜ ਮੋਹ ਮੁਕਾਈਆ। ਸਤਿ ਸਤਿਵਾਦ ਬਣਾਏ ਬਣਤ, ਘੜਨ ਭੰਨਣਹਾਰ ਹੱਥ ਵਡਿਆਈਆ। ਸਾਚਾ ਮੇਲਾ ਨਾਰ ਕੰਤ, ਭਗਤ ਭਗਵਾਨ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਥਾਨ ਥਨੰਤਰ ਲੇਖਾ ਜਾਣ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਕਲਜੁਗ ਅੰਤਮ ਕਰ ਪਹਿਚਾਨ, ਪਰਮ ਪੁਰਖ ਮੇਲ ਮਿਲਾਇੰਦਾ। ਸਚ ਵਖਾਏ ਇਕੋ ਧਾਮ, ਧਾਮ ਅਵੱਲੜਾ ਆਪ ਸੁਹਾਇੰਦਾ। ਜਿਸ ਗ੍ਰਹਿ ਵਸੇ ਨਿਰਗੁਣ ਰਾਮ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਜਿਸ ਮੰਦਰ ਸੋਹੇ ਕਾਹਨ, ਬੰਸਰੀ ਆਪਣੇ ਨਾਮ ਸੁਣਾਇੰਦਾ। ਜਿਸ ਹੁਜਰੇ ਦਏ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਜਿਸ ਦਵਾਰੇ ਗਾਏ ਗਾਣ, ਨਾਨਕ ਗੋਬਿੰਦ ਰਾਗ ਅਲਾਇੰਦਾ। ਸੋ ਸਾਹਿਬ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਜਨ ਭਗਤਾਂ ਵੇਖੇ ਆਣ, ਆਣ ਪਿਛਲੀ ਸਰਬ ਮੁਕਾਇੰਦਾ। ਦੂਜਾ ਇਸ਼ਟ ਰਹੇ ਨਾ ਕੋਇ ਜਹਾਨ, ਦ੍ਰਿਸ਼ਟ ਸਭ ਦੀ ਆਪਣੇ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਵਸਾਇੰਦਾ। ਸਚ ਦਵਾਰੇ ਵਸੇ ਭਗਤ, ਸ੍ਰੀ ਭਗਵਾਨ ਆਪ ਵਸਾਈਆ। ਨੇਤਰ ਰੋਵੇ ਕਲਜੁਗ ਜਗਤ, ਕੂਕਣ ਦੇਣ ਦੁਹਾਈਆ। ਕਿਸੇ ਲੇਖੇ ਨਾ ਲੱਗੇ ਬੂੰਦ ਰਕਤ, ਪੰਜ ਤੱਤ ਨਾ ਕੋਇ ਚਤਰਾਈਆ। ਹੱਥ ਨਾ ਆਵੇ ਗਿਆ ਵਕਤ, ਪੀਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਸਾਏ ਸਾਚੇ ਥਾਈਂਆ। ਸਾਚਾ ਥਾਉਂ ਉਚ ਮਹੱਲਾ, ਹਰਿਭਗਤ ਜਨ ਵਸਾਇੰਦਾ। ਜਿਥੇ ਵਸੇ ਇਕ ਇਕੱਲਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਨਿਰਗੁਣ ਸਰਗੁਣ ਫੜਾਏ ਪੱਲਾ, ਪੱਲੂ ਆਪਣੀ ਗੰਢ ਪਵਾਇੰਦਾ। ਸਚ ਸੰਦੇਸ ਸਾਚਾ ਘੱਲਾ, ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਜੁਗ ਢੋਲਾ ਗਾਇੰਦਾ। ਆਪ ਬਣਿਆ ਰਿਹਾ ਅਛਲ ਅਛੱਲਾ, ਵਲ ਛਲਧਾਰੀ ਨਜ਼ਰ ਕਿਸੇ ਨਾ ਆਇੰਦਾ। ਵਸਣਹਾਰਾ ਜਲਾਂ ਥਲਾਂ, ਸਮੁੰਦ ਸਾਗਰ ਉਚੇ ਟਿੱਲੇ ਪਰਬਤ ਡੂੰਘੀ ਕੰਦਰ ਸੋਭਾ ਪਾਇੰਦਾ। ਕਲਜੁਗ ਅੰਤਮ ਵੇਸ ਅਵੱਲਾ, ਜੋਤੀ ਜਾਤਾ ਡਗਮਗਾਇੰਦਾ। ਸਚ ਸਿੰਘਾਸਣ ਇਕੋ ਮੱਲਾ, ਸੰਬਲ ਆਪਣਾ ਆਸਣ ਲਾਇੰਦਾ। ਜੋਤੀ ਸ਼ਬਦੀ ਨਿਰਗੁਣ ਰੱਲਾ, ਸਰਗੁਣ ਰੰਗ ਨਾ ਕੋਇ ਵਖਾਇੰਦਾ। ਮੰਤਰ ਮੰਤ ਬੋਲੇ ਅੱਲਾ, ਧੁਰ ਫ਼ਰਮਾਨਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਆਪ ਵਸਾਇੰਦਾ। ਜਨ ਭਗਤ ਵਸੇ ਸਾਚੇ ਖੇੜੇ, ਖੇੜਾ ਇਕੋ ਇਕ ਜਣਾਈਆ। ਆਵਣ ਜਾਵਣ ਚੁਕਣ ਝੇੜੇ, ਝੇੜਾ ਕੋਇ ਰਹਿਣ ਨਾ ਪਾਈਆ। ਪ੍ਰਭ ਜੂ ਵਸੇ ਨੇਰਨ ਨੇਰੇ, ਦੂਰ ਦੁਰਾਡਾ ਪੰਧ ਮੁਕਾਈਆ। ਮੇਲ ਮਿਲਾਵਾ ਤੇਰੇ ਮੇਰੇ, ਤੇਰਾ ਮੇਰਾ ਇਕੋ ਘਰ ਵਸਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਨਿਰਗੁਣ ਬੈਠਾ ਰਿਹਾ ਕਰ ਕੇ ਵੱਡੇ ਜੇਰੇ, ਸਰਗੁਣ ਆਪਣਾ ਰਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰਨ ਆਇਆ,
ਕਰਤਾ ਪੁਰਖ ਦੀਨ ਦਿਆਲ। ਜਨ ਭਗਤਾਂ ਦੇਵੇ ਠਾਂਡੀ ਛਾਇਆ, ਸਿਰ ਰੱਖ ਹੱਥ ਕਿਰਪਾਲ, ਨਾਤਾ ਤੋੜੇ ਤ੍ਰੈਗੁਣ ਮਾਇਆ, ਕੂੜੀ ਕਿਰਿਆ ਤੋੜ ਜੰਜਾਲ। ਲੇਖਾ ਜਾਣੇ ਦਾਈ ਦਾਇਆ, ਸਚ ਸਤਿਗੁਰ ਸੱਜਣ ਵਸਣਹਾਰਾ ਸੱਚੀ ਧਰਮਸਾਲ। ਏਕਾ ਮਾਈ ਲਏ ਉਠਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਮਿਸਾਲ। ਬੇਮਿਸਾਲ ਨਾ ਕੋਈ ਮਿਸਲ, ਲੇਖਾ ਲਿਖਤ ਵਿਚ ਨਾ ਆਈਆ। ਆਦਿ ਜੁਗਾਦੀ ਨੂਰ ਜਣਾਏ ਇਕ ਅਸਲ, ਅਸਲੀਅਤ ਆਪਣੇ ਹੱਥ ਰਖਾਈਆ। ਮੁਰੀਦ ਮੁਰਸ਼ਦ ਕਰਾਏ ਵਸਲ, ਭਗਤ ਭਗਵਾਨ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਹਰਿ ਨਿਰੰਕਾਰ, ਜਨ ਭਗਤਾਂ ਵੰਡ ਵੰਡਾਈਆ। ਸਚਖੰਡ ਦਵਾਰ ਭਗਤ ਜਨ ਚੜ੍ਹਨਾ, ਸੋ ਪੁਰਖ ਨਿਰੰਜਣ ਆਪ ਚੜ੍ਹਾਇੰਦਾ। ਨਿਰਭੌ ਹੋ ਨਿਰਵੈਰ ਦਵਾਰੇ ਵੜਨਾ, ਅੱਗੇ ਹੋ ਨਾ ਕੋਇ ਅਟਕਾਇੰਦਾ । ਪੁਰਖ ਅਕਾਲ ਪੱਲੂ ਫੜਨਾ, ਫੜ ਬਾਂਹੋਂ ਗਲੇ ਲਗਾਇੰਦਾ। ਹਰਿਜਨ ਹਰਿ ਦਵਾਰੇ ਬਹਿ ਕੇ ਅੜਨਾ, ਸਾਚੀ ਸਿਖਿਆ ਹਰਿ ਜਣਾਇੰਦਾ। ਸਾਚਾ ਢੋਲਾ ਇਕੋ ਪੜ੍ਹਨਾ, ਸੋਹੰ ਅੱਖਰ ਆਪ ਪੜ੍ਹਾਇੰਦਾ। ਲੱਖ ਚੁਰਾਸੀ ਚੁੱਕੇ ਜੰਮਣਾ ਮਰਨਾ, ਜਨਮ ਮਰਨ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਆਪ ਵਸਾਇੰਦਾ। ਸਾਚੇ ਮੰਦਰ ਹਰਿ ਵਸਾਏਗਾ। ਜਨ ਭਗਤਾਂ ਦਇਆ ਕਮਾਏਗਾ। ਨਿਰਗੁਣ ਨੂਰ ਜੋਤ ਮਿਲਾਏਗਾ। ਕਾਇਆ ਕਾਅਬਾ ਇਕ ਵਖਾਏਗਾ। ਨਾਮ ਨਗਾਰੇ ਚੋਟ ਲਗਾਏਗਾ। ਵਰਨ ਗੋਤ ਪੰਧ ਮੁਕਾਏਗਾ। ਦੀਨ ਮਜ਼੍ਹਬ ਸਰਬ ਖਪਾਏਗਾ। ਕਰ ਗ਼ਜ਼ਬ ਖੇਲ ਵਰਤਾਏਗਾ। ਲੱਖ ਚੁਰਾਸੀ ਕਰ ਕੇ ਆਪਣੇ ਵਿਚ ਜਜ਼ਬ, ਜਲਵਾ ਨੂਰ ਇਕ ਪਰਗਟਾਏਗਾ। ਲੇਖਾ ਜਾਣ ਅਰਬ ਖਰਬ, ਕੋਟਨ ਕੋਟ ਸੰਖ ਅਸੰਖ ਆਪਣਾ ਨਾਮ ਡੰਕ ਵਜਾਏਗਾ। ਜੁਗ ਚੌਕੜੀ ਲਾਹਵਣਹਾਰਾ ਕਰਜ਼, ਮਕਰੂਜ਼ ਕਰਜ਼ ਅਦਾ ਆਪ ਕਰਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਣ ਰਖਾਏਗਾ। ਜਨ ਭਗਤਾਂ ਮਾਣ ਰਖਾਵੇਗਾ। ਸਚਖੰਡ ਦਵਾਰ ਸੁਹਾਵੇਗਾ। ਸੀਸ ਜਗਦੀਸ ਛਤਰ ਝੁਲਾਵੇਗਾ। ਰਹਿਬਰ ਇਕੋ ਨਜ਼ਰੀ ਆਵੇਗਾ। ਸਬਰ ਪਿਆਲਾ ਜਾਮ ਪਿਆਵੇਗਾ। ਬੱਬਰ ਸ਼ੇਰ ਭਬਕ ਲਗਾਵੇਗਾ। ਦੋ ਜਹਾਨਾਂ ਸਬਕ ਪੜ੍ਹਾਵੇਗਾ। ਚੌਦਾਂ ਤਬਕ ਖ਼ਾਕ ਮਿਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਾਚੇ ਦਰ ਵਸਾਵੇਗਾ। ਜਨ ਭਗਤ ਸਚ ਦਵਾਰੇ ਵਸੇਗਾ। ਮਿਲ ਪ੍ਰਭ ਨੂੰ ਖ਼ੁਸ਼ੀਆਂ ਵਿਚ ਹੱਸੇਗਾ। ਚਾਰ ਜੁਗ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਰਗ ਸਾਚਾ ਦੱਸੇਗਾ। ਕੂੜੀ ਕਿਰਿਆ ਕੋਲੋਂ ਨੱਸੇਗਾ। ਮਾਇਆ ਮਮਤਾ ਵਿਚ ਕਦੇ ਨਾ ਫਸੇਗਾ। ਪ੍ਰਭ ਸਰਨੀ ਇਕੋ ਢੱਠੇਗਾ। ਨਿਰਗੁਣ ਨਾਉਂ ਇਕੋ ਜਪੇਗਾ। ਤ੍ਰੈਗੁਣ ਅਗਨੀ ਕਦੇ ਨਾ ਮੱਚੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਕਾ ਭਗਤ ਕਦੇ ਨਾ ਛੁਪੇਗਾ। ਹਰਿਭਗਤ ਕਦੇ ਨਾ ਛੁਪਣਾ, ਸੋ ਪੁਰਖ ਨਿਰੰਜਣ ਆਪ ਵਡਿਆਇੰਦਾ। ਹਰਿ ਪੁਰਖ ਨਿਰੰਜਣ ਕਲਜੁਗ ਅੰਤਮ ਪੁੱਛਣਾ, ਦਰ ਦਰ ਘਰ ਘਰ ਵੇਖ ਵਖਾਇੰਦਾ। ਸੰਤ ਸੁਹੇਲੇ ਕਦੇ ਨਾ ਲੁਕਣਾ, ਪ੍ਰਭ ਲੁਕਿਆ ਬਾਹਰ ਕਢਾਇੰਦਾ। ਬਿਨ ਦੀਨ ਦਿਆਲ ਪੈਂਡਾ ਕਿਸੇ ਦਾ ਨਾ ਮੁਕਣਾ, ਕੋਟਨ ਕੋਟ ਪਾਂਧੀ ਰਾਹ ਵਿਚ ਧਿਆਨ ਲਗਾਇੰਦਾ। ਬਿਨ ਸਤਿਗੁਰ ਪੂਰੇ ਗੋਦ ਕਿਸੇ ਨਾ ਚੁੱਕਣਾ, ਜੂਨ ਅਜੂਨੀ ਸਰਬ ਭਵਾਇੰਦਾ। ਗੁਰਮੁਖ ਵਿਰਲੇ ਕਲਜੁਗ ਅੰਤਮ ਉਠਣਾ, ਗੁਰ ਸਤਿਗੁਰ ਆਪ ਉਠਾਇੰਦਾ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਨਾ
ਕੋਈ ਮੇਟੇ ਮੇਟ ਮਿਟਾਇੰਦਾ। ਕੂੜੀ ਕਿਰਿਆ ਬੂਟਾ ਸੁੱਕਣਾ, ਹਰਿਆ ਸਿੰਚ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਵਸਾਇੰਦਾ। ਜਨ ਭਗਤ ਵਸੇ ਉਚ ਮਹੱਲ, ਹਰਿ ਸਤਿਗੁਰ ਆਪ ਵਸਾਈਆ। ਆਦਿ ਜੁਗਾਦਿ ਰਹੇ ਅਟੱਲ, ਛੱਪਰ ਛੰਨ ਨਾ ਕੋਇ ਛੁਹਾਈਆ। ਨਾਉਂ ਰੱਖ ਹਰਿ ਅਬਚਲ, ਸਿੰਘਾਸਣ ਆਸਣ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੱਜਣ ਆਪ ਟਿਕਾਈਆ। ਹਰਿ ਸੱਜਣ ਦੇਵੇ ਸਚ ਟਿਕਾਣਾ, ਟਿੱਕਾ ਮਸਤਕ ਨਾਮ ਲਗਾਇੰਦਾ। ਸ਼ਬਦ ਸਰੂਪੀ ਸਤਿ ਬਬਾਣਾ, ਦੋ ਜਹਾਨਾਂ ਪਾਰ ਕਰਾਇੰਦਾ। ਕੋਈ ਵੇਖ ਨਾ ਸਕੇ ਰਾਜਾ ਰਾਣਾ, ਸ਼ਾਹ ਸੁਲਤਾਨਾਂ ਨਜ਼ਰ ਕਿਸੇ ਨਾ ਆਇੰਦਾ। ਜਨ ਭਗਤਾਂ ਉਪਰ ਹੋਏ ਮਿਹਰਵਾਨਾ, ਭਗਵਨ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤ ਕਰ ਪਰਵਾਨਾ, ਨਾਮ ਪਰਵਾਨਾ ਹੱਥ ਫੜਾਇੰਦਾ। ਸੋਹੰ ਢੋਲਾ ਇਕੋ ਗਾਣਾ, ਨਾਨਕ ਗੋਬਿੰਦ ਗਾ ਗਾ ਸ਼ੁਕਰ ਮਨਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਏਕਾ ਘਰ ਵਸਾਨਾ, ਗ੍ਰਹਿ ਮੰਦਰ ਕੁੰਡਾ ਲਾਹਿੰਦਾ। ਪਾਰਬ੍ਰਹਮ ਬ੍ਰਹਮ ਰੰਗ ਰੰਗਾਨਾ, ਰੰਗ ਰੰਗੀਲਾ ਇਕੋ ਮਾਹੀ ਨਜ਼ਰੀ ਆਇੰਦਾ। ਸਚ ਸੰਦੇਸਾ ਨਰ ਨਰੇਸ਼ਾ ਇਕ ਸੁਣਾਨਾ, ਧੁਰ ਫ਼ਰਮਾਨਾ ਸ਼ਬਦ ਜਣਾਇੰਦਾ। ਕਲਜੁਗ ਅੰਤਮ ਮਿਟੇ ਨਿਸ਼ਾਨਾ, ਕੂੜੀ ਕਿਰਿਆ ਬਾਹਰ ਕਢਾਇੰਦਾ। ਸਤਿਜੁਗ ਸਾਚਾ ਬੰਨ੍ਹੇ ਗਾਨਾ, ਗੁਰਮੁਖ ਸਗਨ ਮਨਾਇੰਦਾ। ਗੁਰ ਅਵਤਾਰ ਕਰਨ ਧਿਆਨਾ, ਪੀਰ ਪੈਗ਼ੰਬਰ ਨੈਣ ਉਠਾਇੰਦਾ। ਪਰਗਟ ਹੋਇਆ ਜੋਧਾ ਸੂਰਬੀਰ ਬਲੀ ਬਲਵਾਨਾ, ਬਲ ਆਪਣਾ ਆਪ ਰਖਾਇੰਦਾ । ਲੇਖਾ ਜਾਣ ਦੋ ਜਹਾਨਾਂ, ਵਿਸ਼ਨ ਬ੍ਰਹਮਾ ਸ਼ਿਵ ਸਮਝਾਇੰਦਾ। ਕਰੋੜ ਤੇਤੀਸਾ ਦੇਵੇ ਦਾਨਾ, ਸੁਰਪਤ ਇੰਦ ਨਾਲ ਮਿਲਾਇੰਦਾ। ਰਵ ਸਸ ਹੋਏ ਹੈਰਾਨਾ, ਨਿਉਂ ਨਿਉਂ ਚਰਨੀ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੱਖ ਚੁਰਾਸੀ ਵਿਚੋਂ ਫੜ ਕਾਇਆ ਮੰਦਰ ਅੰਦਰ ਚੜ੍ਹ, ਸਚ ਮਹੱਲੇ ਆਪੇ ਖੜ, ਸੋਹੰ ਢੋਲਾ ਇਕੋ ਪੜ੍ਹ, ਲੇਖਾ ਜਾਣੇ ਨਾਰੀ ਨਰ, ਨਰਾਇਣ ਗੁਰਮੁਖ ਇਕੋ ਇਕ ਜਗਾਇੰਦਾ। ਇਕੋ ਇਕ ਜਾਏ ਜਾਗ, ਜਿਸ ਆਪਣੀ ਯੁਗਤ ਜਣਾਈਆ। ਭਗਤ ਭਗਵਾਨ ਕਰੇ ਵਡ ਵਡ ਭਾਗ, ਵਡ ਭਾਗੀ ਹਰਿ ਜੂ ਨਜ਼ਰੀ ਆਈਆ। ਦਿਵਸ ਰੈਣ ਰਹੇ ਵੈਰਾਗ, ਬਿਰਹੋਂ ਚੋਟ ਇਕ ਲਗਾਈਆ। ਕੂੜੀ ਕਿਰਿਆ ਦਏ ਤਿਆਗ, ਸਚ ਸਮਗਰੀ ਇਕ ਦਰਸਾਈਆ। ਜਨਮ ਕਰਮ ਦੀ ਬੁਝੇ ਆਗ, ਤ੍ਰੈਗੁਣ ਅਗਨ ਨਾ ਲਾਗੇ ਰਾਈਆ। ਚਰਨ ਧੂੜ ਕਰਾਏ ਮਜਨ ਮਾਘ, ਦੁਰਮਤ ਮੈਲ ਧਵਾਈਆ। ਘਰ ਮਿਲਾਵਾ ਕੰਤ ਸੁਹਾਗ, ਭਿੰਨੜੀ ਰੈਣ ਖ਼ੁਸ਼ੀ ਵਖਾਈਆ। ਸੋਈ ਸਵਾਣੀ ਹੰਸ ਬਣੀ ਕਾਗ, ਕਾਗੋਂ ਹੰਸ ਰੂਪ ਵਟਾਈਆ। ਲੱਖ ਚੁਰਾਸੀ ਵਿਚੋਂ ਕਾਢ, ਆਪ ਆਪਣੀ ਗੋਦ ਸੁਹਾਈਆ। ਸਾਹਿਬ ਸਤਿਗੁਰ ਕਰੇ ਲਾਡ, ਪਰੇਮ ਪ੍ਰੀਤੀ ਇਕ ਸਿਖਾਈਆ। ਸ਼ਾਹਸਵਾਰਾ ਹਰਿ ਨਿਰੰਕਾਰਾ ਪਕੜੇ ਆਪਣੇ ਹੱਥ ਵਾਗ, ਦੋ ਜਹਾਨਾਂ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਲੇਖਾ ਏਕਾ ਥਾਈਂਆ। ਇਕੋ ਧਾਮ ਸੁਹੰਜਣਾ, ਸੋਭਾਵੰਤ ਸੁਹਾਏ ਰਾਮ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨਾ, ਜਨ ਭਗਤਾਂ ਪੂਰਨ ਕਰੇ ਕਾਮ। ਨੇਤਰ ਪਾਏ ਨਾਮ ਅੰਜਨਾ, ਅੰਧ ਅੰਧੇਰਾ ਮੇਟੇ ਸ਼ਾਮ। ਚਰਨ ਧੂੜ ਕਰਾਏ ਮਜਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦੇਵੇ ਸਚ ਬਿਸਰਾਮ। ਸਚ ਦਵਾਰੇ ਸਚ ਬਿਸਰਾਮ, ਆਸਣ ਸਿੰਘਾਸਣ ਇਕ ਦਰਸਾਈਆ।
ਨਜ਼ਰੀ ਆਏ ਇਕੋ ਰਾਮ, ਨੂਰੋ ਨੂਰ ਨੂਰ ਰੁਸ਼ਨਾਈਆ। ਦਰਸ ਦਿਖਾਏ ਇਕ ਅਮਾਮ, ਆਪ ਆਪਣਾ ਪੜਦਾ ਉਠਾਈਆ। ਲੇਖਾ ਵੇਖ ਸ੍ਰੀ ਭਗਵਾਨ, ਲੇਖ ਆਪਣਾ ਦਏ ਜਣਾਈਆ। ਮੁੱਛ ਦਾੜ੍ਹੀ ਕੇਸ ਨਾ ਕੋਇ ਨਿਸ਼ਾਨ, ਮੂੰਡ ਮੁੰਡਾਇਆ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਭਗਤਨ ਵਿਚ ਸਮਾਈਆ। ਭਗਤਨ ਮੀਤਾ ਭਗਤ ਸਮਾ, ਭਗਵਨ ਭੇਵ ਚੁਕਾਇੰਦਾ। ਨਿਰਗੁਣ ਦੇਵੇ ਨਿਰਗੁਣ ਰਾਹ, ਸਰਗੁਣ ਸਰਗੁਣ ਮਾਰਗ ਲਾਇੰਦਾ। ਜੋਤੀ ਜੋਤ ਜੋਤ ਕਰ ਰੁਸ਼ਨਾ, ਜੋਤੀ ਜਾਤਾ ਭੇਵ ਚੁਕਾਇੰਦਾ। ਸ਼ਬਦੀ ਸ਼ਬਦ ਡੰਕ ਵੱਜਾ, ਸ਼ਬਦੀ ਸ਼ਬਦ ਸੇਵ ਕਮਾਇੰਦਾ। ਹਰਫ਼ ਬਹਰਫ਼ ਜਗਤ ਪੜ੍ਹਾ, ਚੌਦਾਂ ਵਿਦਿਆ ਵੇਖ ਵਖਾਇੰਦਾ। ਯਕਤਰਫ਼ ਸਚ ਫ਼ੈਸਲਾ ਦਏ ਸੁਣਾ, ਹੁਕਮ ਹਾਕਮ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਧੁਰ ਫ਼ਰਮਾਨਾ ਆਪ ਜਣਾਇੰਦਾ। ਗੁਰ ਅਵਤਾਰ ਅੰਤਮ ਲੈਣਾ ਜਾਣ, ਜਾਨਣਹਾਰ ਜਣਾਇੰਦਾ। ਭਗਤਾਂ ਮਿਲੇ ਆਪ ਭਗਵਾਨ, ਭਗਵਨ ਆਪਣਾ ਫੇਰਾ ਪਾਇੰਦਾ। ਦਰਗਹਿ ਸਾਚੀ ਦਏ ਅਸਥਾਨ, ਭੂਮਕਾ ਆਪਣੀ ਵੰਡ ਵੰਡਾਇੰਦਾ। ਸਤਿਜੁਗ ਸਚ ਕਰ ਪਰਧਾਨ, ਨਾਮ ਪਰਧਾਨਗੀ ਇਕ ਵਖਾਇੰਦਾ। ਪਿਛਲੀ ਛੱਡੋ ਸਾਰੇ ਕਲਾਮ, ਕਲਮਾ ਰਹਿਣ ਕੋਇ ਨਾ ਪਾਇੰਦਾ। ਸਯਦਾ ਕਰੋ ਇਕ ਅਮਾਮ, ਨਿਰਗੁਣ ਤਖ਼ਤ ਨਿਵਾਸੀ ਤਖ਼ਤ ਸੋਭਾ ਪਾਇੰਦਾ । ਅੱਗੇ ਬਣੋ ਨਾ ਬਾਲ ਅਞਾਣ, ਬਾਲੀ ਬੁੱਧ ਆਪ ਮੁਕਾਇੰਦਾ। ਰਸਤਾ ਇਕੋ ਇਕ ਮਿਹਰਬਾਨ, ਦੋ ਜਹਾਨ ਆਪ ਜਣਾਇੰਦਾ। ਸਾਚੀ ਸਿਖਿਆ ਕਰੋ ਪਰਵਾਨ, ਸਿਖਾਵਣਹਾਰਾ ਆਪ ਸਮਝਾਇੰਦਾ। ਇਕੋ ਇਸ਼ਟ ਕਰੋ ਪਰਵਾਨ, ਦ੍ਰਿਸ਼ਟ ਆਪਣੇ ਲੇਖੇ ਲਾਇੰਦਾ। ਲੇਖਾ ਛੱਡੋ ਅੰਜੀਲ ਕੁਰਾਨ, ਕਾਤਬ ਨਜ਼ਰ ਕੋਇ ਨਾ ਆਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ, ਸਾਹ ਸਾਹ ਸਿਫ਼ਤ ਸਾਲਾਹਿੰਦਾ। ਜਿਸ ਦਾ ਕਰਦੇ ਰਹੇ ਧਿਆਨ, ਧਰਨੀ ਧਰਤ ਧਵਲ ਸੁਹਾਇੰਦਾ। ਜਿਸ ਉਪਜਾਇਆ ਜ਼ਿਮੀਂ ਅਸਮਾਨ, ਸੋ ਆਲਮੀਨ ਫੇਰਾ ਪਾਇੰਦਾ। ਜਿਸ ਦੇ ਦੇਂਦੇ ਰਹੇ ਪੈਗ਼ਾਮ, ਜ਼ਬਰਾਈਲ ਮੇਕਾਈਲ ਅਸਰਾਫ਼ੀਲ ਅਜ਼ਰਾਈਲ ਸੀਸ ਝੁਕਾਇੰਦਾ। ਜਿਸ ਨੇ ਵਿਸ਼ਨ ਬ੍ਰਹਮਾ ਸ਼ਿਵ ਬਣਾਇਆ ਨਜ਼ਾਮ, ਨਜ਼ਮ ਇਕੋ ਇਕ ਅਲਾਇੰਦਾ। ਜਿਸ ਨੇ ਤ੍ਰੈ ਪੰਜ ਖੇਲ ਖਲਾਇਆ ਵਿਚ ਜਹਾਨ, ਸੋ ਰਹਿਮਤ ਆਪ ਕਮਾਇੰਦਾ। ਨੇਤਰ ਖੋਲ੍ਹ ਸੁਣ ਲਓ ਕਾਨ, ਕਰਨਹਾਰ ਇਕ ਜਣਾਇੰਦਾ। ਬਿਨ ਭਗਤਾਂ ਮਿਲੇ ਨਾ ਕਿਸੇ ਮਾਣ, ਅਭਿਮਾਨ ਸਭ ਦਾ ਮੇਟ ਮਿਟਾਇੰਦਾ। ਸਤਿਜੁਗ ਸਾਚਾ ਬਣੇ ਵਿਧਾਨ, ਵਿਦਤ ਕੰਮ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਇੰਦਾ। ਭੇਵ ਅਭੇਦਾ ਖੁਲ੍ਹੇਗਾ। ਦੋ ਜਹਾਨ ਤੁਲੇਗਾ। ਜੀਵ ਜੰਤ ਰੁਲੇਗਾ। ਲੇਖਾ ਚੁੱਕੇ ਕਾਇਆ ਕੁਲੇ ਦਾ। ਕਲਜੁਗ ਬੂਟਾ ਹੁਲੇਗਾ। ਭਗਤ ਭਗਵਾਨ ਫੁਲੇਗਾ। ਗੁਰਮੁਖ ਅੰਮ੍ਰਿਤ ਕਦੇ ਨਾ ਡੁੱਲੇਗਾ। ਹਰਿਜਨ ਲੋਕਮਾਤ ਕਦੇ ਨਾ ਰੁਲੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਤਿਗੁਰ ਇਕੋ ਉਠੇਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸੱਚਾ ਦਾਨ, ਜਨ ਭਗਤਾਂ ਉਪਰ ਮਿਹਰਵਾਨ ਹੋ ਕੇ ਤੁਠੇਗਾ।
ਪਿਤਾ ਪੁੱਤਰ ਤੁਟਾ ਨਾਤਾ, ਪੰਜ ਤੱਤ ਨਾ ਸੰਗ ਰਖਾਈਆ। ਦੁੱਖ ਕਲੇਸ਼ ਕੂੜਾ ਵਾਸਾ, ਕਿਰਿਆ ਜਗਤ ਲੜਾਈਆ। ਸਤਿਗੁਰ ਸਰਨਾਈ
ਧਰ ਭਰਵਾਸਾ, ਧੁਰ ਦੀ ਧਾਰ ਜਣਾਈਆ। ਪ੍ਰਭ ਮਿਲਣ ਦੀ ਰੱਖੋ ਆਸਾ, ਆਸਾ ਅੱਗੇ ਪੂਰੀ ਆਪ ਕਰਾਈਆ। ਦੁੱਖ ਦਲਿਦਰ ਹੋਏ ਵਿਨਾਸਾ, ਅਬਿਨਾਸ਼ੀ ਆਪ ਗਵਾਈਆ। ਮਾਣਸ ਜਨਮ ਕਰੇ ਬੰਦ ਖ਼ਲਾਸਾ, ਬੰਦੀਖ਼ਾਨਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਿਆ ਪੂਤ ਪਿਤਾ ਪੁੱਤਰ ਝੋਲੀ ਪਾਈਆ। ਹਰਿ ਸੰਗਤ ਜਨਮ ਲੇਖੇ ਲੌਣਾ, ਪਿਛਲਾ ਲੇਖਾ ਸਰਬ ਚੁਕਾਇੰਦਾ। ਪਿਤਾ ਪੂਤ ਗੋਦ ਉਠੌਣਾ, ਸ੍ਰੀ ਭਗਵਾਨ ਕੁੱਖ ਸੁਹਾਇੰਦਾ। ਜਨਮ ਜਨਮ ਦਾ ਰੋਗ ਮਿਟੌਣਾ, ਪੂਰਬ ਪੂਰਬ ਵੇਖ ਵਖਾਇੰਦਾ। ਆਵਣ ਜਾਵਣ ਪੰਧ ਗਵੌਣਾ, ਪਤਤ ਪਾਵਣ ਦਇਆ ਕਮਾਇੰਦਾ। ਸਮਰਥ ਪੁਰਖ ਸਿਰ ਹੱਥ ਟਿਕੌਣਾ, ਮਹਿਮਾ ਅਕਥ ਕਥ ਜਣਾਇੰਦਾ। ਹਰਿਜਨ ਤੇਰਾ ਰਥ ਚਲੌਣਾ, ਬਣ ਰਥਵਾਹੀ ਸੇਵ ਕਮਾਇੰਦਾ। ਨੱਸ ਨੱਸ ਜਗ ਪੰਧ ਮੁਕੌਣਾ, ਪਾਂਧੀ ਇਕੋ ਨਜ਼ਰੀ ਆਇੰਦਾ। ਜੁਗ ਜਨਮ ਦੀ ਟੁੱਟੀ ਗੰਢ ਪਵੌਣਾ, ਗੰਢਣਹਾਰ ਗੋਪਾਲ ਸਵਾਮੀ ਆਪ ਆਪਣੇ ਅੰਗ ਲਗਾਇੰਦਾ। ਗੀਤ ਸੁਹਾਗੀ ਛੰਦ ਸੁਣੌਣਾ, ਸੋਹੰ ਢੋਲਾ ਆਪ ਪੜ੍ਹਾਇੰਦਾ। ਆਤਮ ਪਰਮਾਤਮ ਮੇਲ ਮਿਲੌਣਾ, ਘਰ ਮੰਦਰ ਇਕ ਵਖਾਇੰਦਾ। ਦਰਗਹਿ ਸਾਚੀ ਫੜ ਬਹੌਣਾ, ਸਚਖੰਡ ਇਕੋ ਰੰਗ ਰੰਗਾਇੰਦਾ। ਸਰਨ ਸਰਨਾਈ ਜਿਸ ਜਨ ਸੀਸ ਝੁਕੌਣਾ, ਤਿਸ ਸੀਸ ਜਗਦੀਸ ਆਪਣੇ ਲੇਖੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਆਪਣੇ ਵਿਚ ਸਮਾਇੰਦਾ। ਹਰਿ ਸੰਗਤ ਜਨਮ ਲੱਗੇ ਲੇਖੇ, ਲੇਖਾ ਇਕੋ ਇਕ ਜਣਾਈਆ। ਕੱਢਣਹਾਰਾ ਭਰਮ ਭੁਲੇਖੇ, ਭਾਂਡਾ ਭਰਮ ਭੌ ਭੰਨਾਈਆ। ਨਿਰਗੁਣ ਆ ਕੇ ਸਰਗੁਣ ਵੇਖੇ, ਨਿਰਵੈਰ ਆਪਣਾ ਫੇਰਾ ਪਾਈਆ । ਬੇਪਰਵਾਹ ਨਾ ਭੁੱਲੇ ਚੇਤੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਿਛੜੇ ਮੇਲੇ ਚਾਈਂ ਚਾਈਂਆ। ਪਿਤਾ ਪੂਤ ਕਰੇ ਸਾਚੇ ਹੇਤੇ, ਬਣ ਮਾਤਾ ਗੋਦ ਉਠਾਈਆ। ਗੁਰਮੁਖ ਵਿਰਲਾ ਨੇਤਰ ਪੇਖੇ, ਸ੍ਰਿਸ਼ਟ ਸਬਾਈ ਗੂੜ੍ਹੀ ਨੀਂਦ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਤ ਬਣਾਏ ਪੁੱਤਰ ਜੇਠੇ, ਵਰ ਇਕੋ ਝੋਲੀ ਪਾਈਆ। ਹਰਿ ਸੰਗਤ ਲੇਖੇ ਲੱਗਾ ਜਰਮ, ਜਨਮ ਵਿਚ ਕਦੇ ਨਾ ਆਈਆ। ਲਹਿਣਾ ਚੁੱਕਾ ਪੂਰਬ ਕਰਮ, ਕਰਮ ਕਾਂਡ ਨਾ ਕੋਇ ਵਖਾਈਆ। ਨਾਤਾ ਤੁਟਾ ਵਰਨ ਬਰਨ, ਮਿਲੀ ਸਚ ਸਰਨਾਈਆ। ਨੇਤਰ ਖੋਲ੍ਹ ਹਰਨ ਫਰਨ, ਅੱਖੀਂ ਨੈਣਾਂ ਦਰਸ ਦਿਖਾਈਆ। ਭੇਵ ਚੁਕਾਏ ਕਰਨੀ ਕਰਨ, ਕਰਤਾ ਪੁਰਖ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਲੇਖੇ ਪਾਈਆ। ਹਰਿ ਸੰਗਤ ਹਰਿ ਕਦੇ ਨਾ ਛੱਡੇ, ਛੇਕੜ ਆਪਣਾ ਮੇਲ ਮਿਲਾਇੰਦਾ। ਲੱਖ ਚੁਰਾਸੀ ਵਿਚੋਂ ਕੱਢੇ, ਫੜ ਬਾਂਹੋਂ ਆਪ ਉਠਾਇੰਦਾ। ਫੜ ਬਾਂਹੋਂ ਲਡਾਏ ਲੱਡੇ, ਥਿਤ ਵਾਰ ਨਾ ਵੰਡ ਵੰਡਾਇੰਦਾ। ਵਿਸ਼ਵ ਬਣਾ ਕੇ ਇਕੋ ਯੱਦੇ, ਭਗਤ ਭਗਵਾਨ ਰਾਹ ਚਲਾਇੰਦਾ। ਜਗਤ ਕਿਨਾਰ ਪਾਰ ਹੱਦੇ, ਹਦੂਦ ਆਪਣੀ ਇਕ ਦਰਸਾਇੰਦਾ। ਕਰ ਕਿਰਪਾ ਦਵਾਰ ਜਿਸ ਜਨ ਸੱਦੇ, ਤਿਸ ਸਦਕੇ ਘੋਲੀ ਵਾਰੀ ਆਪਣਾ ਬੰਧਨ ਪਾਇੰਦਾ। ਗੁਰਮੁਖ ਗੁਰਸਿਖ ਨਾਮ ਪਿਆਰ ਪੀਏ ਮਧੇ, ਮਧਰ ਰਸ ਇਕ ਜਣਾਇੰਦਾ। ਘਰ ਘਰ ਕਰਾਏ ਸਾਚਾ ਹੱਜੇ, ਮੱਕਾ ਕਾਅਬਾ ਡੇਰਾ ਢਾਹਿੰਦਾ। ਭਗਤ ਭਗਵੰਤ ਇਕੋ ਨਾਦ ਵੱਜੇ, ਅਨਹਦ ਰਾਗੀ ਰਾਗ ਸੁਣਾਇੰਦਾ। ਸੇਵਕ ਹੋ ਕੇ ਸ੍ਰੀ ਭਗਵਾਨ ਜਨ ਭਗਤਾਂ ਪਿਛੇ ਭੱਜੇ, ਜੁਗ ਜੁਗ ਆਪਣਾ ਫੇਰਾ ਪਾਇੰਦਾ। ਮਿਹਰਵਾਨ ਹੋ ਪੜਦਾ ਕੱਜੇ, ਨਾਮ ਦੋਸ਼ਾਲਾ ਹੱਥ ਉਠਾਇੰਦਾ। ਜਿਧਰ ਵੇਖੋ ਨਜ਼ਰੀ ਆਏ ਸੱਜੇ ਖੱਬੇ, ਅੱਗਾ ਪਿੱਛਾ ਨਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖੇ ਜਨਮ ਲਗਾਇੰਦਾ। ਲੇਖੇ ਲਗੇ ਜਨਮ ਮਾਤ, ਮਤਾ ਸਤਿਗੁਰ ਇਕ ਪਕਾਈਆ। ਜਨ ਭਗਤਾਂ ਦੇਵੇ ਨਾਮ ਦਾਤ, ਅਨਮੁਲੜੀ ਵਸਤ ਵਰਤਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਹਿੰਦੇ ਗਏ ਕਰਾਮਾਤ, ਕਰਾਮਾਤ ਚਰਨ ਦਏ ਵਡਿਆਈਆ। ਮੇਟਣਹਾਰ ਅੰਧੇਰੀ ਰਾਤ, ਸਾਚਾ ਚੰਦ ਕਰੇ ਰੁਸ਼ਨਾਈਆ। ਜਿਸ ਜਨ ਜਣਾਏ ਆਤਮ ਪਰਮਾਤਮ ਗਾਥ, ਸੋਹਲਾ ਆਪਣਾ ਨਾਮ ਵਡਿਆਈਆ। ਤਿਸ ਵੇਲੇ ਅੰਤਮ ਪੁੱਛੇ ਵਾਤ, ਦਰ ਦਰ ਘਰ ਘਰ ਫੇਰਾ ਪਾਈਆ। ਨੇੜ ਨਾ ਆਏ ਲਾੜੀ ਮੌਤ ਨਾਰ ਕਮਜ਼ਾਤ, ਕੁਲਖੱਣੀ ਆਪਣਾ ਮੁਖ ਛੁਪਾਈਆ। ਰਾਏ ਧਰਮ ਚਿਤਰ ਗੁਪਤ ਨਾ ਦੇਵੇ ਕੋਈ ਸਾਥ, ਬੈਠਣ ਮੁਖ ਭਵਾਈਆ। ਸਾਹਿਬ ਸਤਿਗੁਰ ਸਵਾਮੀ ਚਲ ਕੇ ਆਏ ਆਪ, ਸ਼ਬਦ ਬਬਾਣਾ ਨਾਲ ਰਖਾਈਆ। ਗੁਰਮੁਖ ਗੁਰਸਿਖ ਵੇਖੇ ਸੱਚੇ ਸਾਕ, ਸੱਜਣ ਆਪਣੇ ਨਾਲ ਮਿਲਾਈਆ। ਆਪ ਉਤਾਰੇ ਆਪਣੇ ਘਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਜਨਮ ਲੇਖੇ ਲਾਈਆ। ਮਾਣਸ ਜਨਮ ਲੇਖੇ ਜਾਏ ਲੱਗ, ਹਰਿ ਸਤਿਗੁਰ ਆਪ ਲਗਾਇੰਦਾ। ਜੁਗ ਜਨਮ ਦੀ ਬੁੱਝੇ ਅੱਗ, ਅੰਮ੍ਰਿਤ ਮੇਘ ਬਰਸਾਇੰਦਾ। ਜਿਸ ਨੂੰ ਆਦਿ ਜੁਗਾਦਿ ਕੋਟਨ ਕੋਟ ਰਹੇ ਲੱਭ, ਲੱਭਿਆਂ ਹੱਥ ਕਿਸੇ ਨਾ ਆਇੰਦਾ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਗੌਂਦੇ ਗਏ ਛੰਦ, ਬੱਤੀ ਦੰਦ ਸਿਫ਼ਤ ਸਾਲਾਹਿੰਦਾ। ਜਿਸ ਦਾ ਅੰਤਰ ਆਤਮ ਮੰਗਦੇ ਗਏ ਅਨੰਦ, ਅਨੰਦ ਹੱਥ ਨਾ ਕਿਸੇ ਫੜਾਇੰਦਾ। ਸੋ ਕਲਜੁਗ ਅੰਤਮ ਹੋ ਬਖ਼ਸ਼ੰਦ, ਬਖ਼ਸ਼ਸ਼ ਆਪਣੀ ਝੋਲੀ ਪਾਇੰਦਾ। ਜਨ ਭਗਤਾਂ ਅੰਦਰ ਹੋਇਆ ਆਪ ਬੰਦ, ਬੰਦੀਖ਼ਾਨਾ ਅੰਤ ਤੁੜਾਇੰਦਾ। ਆਪਣੇ ਮਿਲਣ ਦਾ ਆਪੇ ਦੱਸੇ ਢੰਗ, ਜੋਗ ਅਭਿਆਸ ਨਾ ਕੋਇ ਕਰਾਇੰਦਾ। ਕਰ ਕਿਰਪਾ ਜਿਸ ਨੂੰ ਚਾੜ੍ਹੇ ਰੰਗ, ਰੰਗ ਇਕੋ ਨਜ਼ਰੀ ਆਇੰਦਾ। ਅੰਦਰ ਬਾਹਰ ਵਸੇ ਸੰਗ, ਸਗਲਾ ਸੰਗ ਨਿਭਾਇੰਦਾ। ਗੁਰਮੁਖ ਕਹੇ ਮੇਰਾ ਮੁੱਕਾ ਪੰਧ, ਸਤਿਗੁਰ ਕਹੇ ਮੈਂ ਨੱਠ ਨੱਠ ਫੇਰਾ ਪਾਇੰਦਾ। ਬਣ ਵਚੋਲਾ ਸੂਰਾ ਸਰਬੰਗ, ਸੁਰਤੀ ਸ਼ਬਦ ਮੇਲ ਮਿਲਾਇੰਦਾ। ਜਾਗਦਿਆਂ ਸੁੱਤਿਆਂ ਇਕੋ ਜਿਹਾ ਦੇਵੇ ਅਨੰਦ, ਕਾਣੀ ਵੰਡ ਨਾ ਕੋਇ ਵੰਡਾਇੰਦਾ। ਗੁਰਮੁਖਾਂ ਨਾਲ ਸਤਿਗੁਰ ਪੂਰਾ ਜਾਏ ਹੰਢ, ਆਪਣਾ ਜੋਬਨ ਹੋਰ ਨਾ ਕਿਸੇ ਵਖਾਇੰਦਾ। ਲੱਖ ਚੁਰਾਸੀ ਵਿਚ ਅੰਦਰ ਰੱਖੀ ਕੰਧ, ਜਨ ਭਗਤਾਂ ਪੜਦਾ ਆਪੇ ਲਾਹਿੰਦਾ। ਬਿਨ ਭਗਤਾਂ ਭਗਵਾਨ ਨੂੰ ਕੋਈ ਨਾ ਪਾਵੇ ਠੰਡ, ਦੋ ਜਹਾਨ ਅਗਨੀ ਤੱਤ ਨਜ਼ਰੀ ਆਇੰਦਾ। ਗੁਰਮੁਖ ਸੱਚੇ ਚੜ੍ਹਨ ਚੰਦ, ਬ੍ਰਹਿਮੰਡ ਖੰਡ ਆਪ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਜਨਮ ਲੇਖੇ ਪਾਇੰਦਾ। ਜਨਮ ਲੇਖਾ ਹਰਿ ਜੂ ਲਿਖਿਆ, ਲਿਖਣ ਵਾਲਾ ਨਜ਼ਰ ਕਿਸੇ ਨਾ ਆਈਆ। ਆਦਿ ਜੁਗਾਦਿ ਜੀਵ ਜਗਤ ਜਹਾਨ ਮਿਥਿਆ, ਥਿਰ ਕੋਇ ਰਹਿਣ ਨਾ ਪਾਈਆ। ਭਗਤ ਭਗਵਾਨ ਸਦਾ ਸਦ ਦੇਵੇ ਸਾਚੀ ਸਿਖਿਆ, ਕਰੇ ਸਤਿ ਪੜ੍ਹਾਈਆ। ਕਲਜੁਗ ਅੰਤਮ ਹਰਿ ਸੰਗਤ ਪੂਰੀ ਕਰੇ ਇਛਿਆ, ਨਿਰਇਛਤ ਬੇਪਰਵਾਹੀਆ। ਦਾਤਾ ਦਾਨੀ ਪਾਏ ਭਿਖਿਆ, ਭਿੱਖਕ ਗੁਰਮੁਖ ਨਜ਼ਰੀ ਆਈਆ। ਨੇਤਰ ਨੈਣ ਨਿਜ ਆਪਣੇ ਦਿਸਿਆ, ਜਗਤ ਨੇਤਰ ਰਹੇ ਸ਼ਰਮਾਈਆ। ਕਰੇ ਖੇਲ ਆਪ ਅਨਡਿਠਿਆ, ਅਨਡਿਠੜੀ ਕਾਰ ਕਮਾਈਆ। ਭਗਤ ਭਗਵਾਨ ਇਕ ਦੂਜੇ ਨਾਲ ਵੰਡਣ ਹਿਸਿਆ, ਜੁਗ ਜੁਗ ਰਾਹ ਜਣਾਈਆ। ਖਾਣੀ ਬਾਣੀ ਵੇਦ ਪੁਰਾਨੀ ਅੰਜੀਲ ਕੁਰਾਨੀ ਜਗਤ ਕਹਾਣੀ ਰਹਿ ਜਾਏ ਕਿਸਿਆ, ਅੱਗੇ ਹੋ ਨਾ ਕੋਇ ਬਚਾਈਆ। ਨੇਤਰ ਲੋਚਣ ਨੈਣ ਨਿਝ ਆਤਮ ਪਰਮਾਤਮ ਜਿਸ ਪੇਖਿਆ, ਤਿਸ ਪ੍ਰਿਥਮੀ ਆਕਾਸ਼ ਸੀਸ ਝੁਕਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਦੇਵਣਹਾਰਾ ਸਾਚਾ ਵਰ, ਜਨਮ ਕਰਮ ਧਰਮ ਵਰਨ ਬਰਨ ਆਪਣੀ ਝੋਲੀ ਪਾਈਆ।