ਪੁਸਤਕਾਲਾਭਾਗ ੧੩

੧੦ ਫੱਗਣ ੨੦੧੯ ਬਿਕ੍ਰਮੀ ਹਰਿਭਜਨ ਸਿੰਘ ਦੇ ਗ੍ਰਹਿ ਲੰਗਰ ਪੁਰਾ ਮੇਰਠ ਛੌਣੀ

ਭਗਤਾਂ ਅੰਦਰ ਵਸਾਏ ਨਾਉਂ, ਸ੍ਰੀ ਭਗਵਾਨ ਦਇਆ ਕਮਾਇੰਦਾ। ਵੇਖਣਹਾਰਾ ਥਾਈਂ ਥਾਉਂ, ਨਵ ਨੌਂ ਚਾਰ ਖੋਜ ਖੁਜਾਇੰਦਾ। ਪਕੜਨਹਾਰਾ ਅਗੰਮੀ ਬਾਂਹੋਂ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਕਰਨਹਾਰਾ ਸਚ ਨਿਆਉਂ, ਸਾਚੇ ਤਖ਼ਤ ਸੋਭਾ ਪਾਇੰਦਾ। ਭਗਤ ਮਿਲਾਵਾ ਜਿਉਂ ਬਾਲਕ ਪਿਤਾ ਮਾਉਂ, ਪੂਤ ਸਪੂਤਾ ਅੰਗ ਲਗਾਇੰਦਾ। ਸਦਾ ਮਿਲਣ ਦਾ ਰੱਖੇ ਚਾਓ, ਚਾਓ ਘਨੇਰਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਦਰਸਾਇੰਦਾ । ਸਾਚਾ ਨਾਮ ਦੇਵਣਹਾਰਾ, ਸਤਿਗੁਰ ਪੂਰਾ ਇਕ ਅਖਵਾਈਆ। ਜੁਗ ਚੌਕੜੀ ਲਏ ਅਵਤਾਰਾ, ਨਿਰਗੁਣ ਸਰਗੁਣ ਵੇਸ ਵਟਾਈਆ। ਧੁਰ ਦੀ ਧਾਰ ਸ਼ਬਦ ਅਗੰਮ ਜੈਕਾਰਾ, ਪਾਰਬ੍ਰਹਮ ਬ੍ਰਹਮ ਦ੍ਰਿੜਾਈਆ। ਆਤਮ ਪਰਮਾਤਮ ਕਰ ਪਿਆਰਾ, ਘਰ ਸਾਚੇ ਦਏ ਵਸਾਈਆ। ਅਨਹਦ ਨਾਦ ਸੱਚੀ ਧੁਨਕਾਰਾ, ਧੁਨ ਇਕੋ ਨਾਦ ਅਲਾਈਆ। ਕਾਗ਼ਜ਼ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਸਮਝਾਈਆ। ਜਨ ਭਗਤਾਂ ਦੇਵੇ ਕਰ ਪਿਆਰਾ, ਪੀਆ ਪ੍ਰੀਤਮ ਫੇਰਾ ਪਾਈਆ। ਸਦਾ ਸੁਹੇਲਾ ਬਣ ਵਣਜਾਰਾ, ਹੱਟ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਦਰਸਾਈਆ। ਸਾਚਾ ਨਾਮ ਸਤਿਗੁਰ ਹੱਥ, ਦੂਸਰ ਨਜ਼ਰ ਕਿਤੇ ਨਾ ਆਇੰਦਾ। ਜਨ ਭਗਤਾਂ ਮਾਰਗ ਦੇਵੇ ਦੱਸ, ਆਪ ਆਪਣਾ ਭੇਵ ਖੁਲ੍ਹਾਇੰਦਾ। ਅੰਤਰ ਆਤਮ ਆਪੇ ਵਸ, ਆਪ ਆਪਣਾ ਮੇਲ ਮਿਲਾਇੰਦਾ। ਤੀਰ ਨਿਰਾਲਾ ਮਾਰ ਕਸ, ਬਜਰ ਕਪਾਟੀ ਤੋੜ ਤੁੜਾਇੰਦਾ। ਪੰਚ ਵਿਕਾਰ ਜਾਏ ਢੱਠ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਦੁਰਮਤ ਮੈਲ ਦੇਵੇ ਕੱਟ, ਅੰਮ੍ਰਿਤ ਆਤਮ ਸੀਰ ਪਿਆਇੰਦਾ। ਆਤਮ ਸੇਜ ਵਛਾਏ ਖਾਟ, ਸੁਹੰਜਣੀ ਰੁੱਤ ਆਪ ਪਰਗਟਾਇੰਦਾ। ਦੂਰ ਦੁਰਾਡੀ ਮੇਟ ਵਾਟ, ਨੇਰਨ ਨੇਰਾ ਨਜ਼ਰੀ ਆਇੰਦਾ। ਕਰੇ ਖੇਲ ਬਹੁ ਬਿਧ ਭਾਂਤ, ਭੇਵ ਅਭੇਦ ਨਾ ਕਿਸੇ ਜਣਾਇੰਦਾ। ਜਨ ਭਗਤਾਂ ਵਸੇ ਸਾਥ, ਨਾਉਂ ਨਿਰੰਕਾਰਾ ਆਪ ਜਪਾਇੰਦਾ। ਕੋਟਨ ਕੋਟ ਰਸਨਾ ਜਿਹਵਾ ਕਰਨ ਜਾਪ, ਬੱਤੀ ਦੰਦ ਸਰਬ ਕੁਰਲਾਇੰਦਾ। ਸਤਿਗੁਰ ਪੂਰਾ ਕਰ ਕਿਰਪਾ ਜਿਸ ਜਨ ਬੁਝਾਏ ਆਪਣਾ ਆਪ, ਤਿਸ ਆਪਣਾ ਨਾਉਂ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਵਖਾਇੰਦਾ। ਸਾਚਾ ਨਾਮ ਏਕਾ ਏਕ, ਅਕਲ ਕਲਾ ਵਡਿਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਟੇਕ, ਭਗਤ ਭਗਵਾਨ ਆਪ ਸਮਝਾਈਆ। ਸਾਧਾਂ ਸੰਤਾਂ ਕਰੇ ਬੁਧ ਬਿਬੇਕ, ਬਿਬੇਕੀ ਆਪਣੀ ਧਾਰ ਦਰਸਾਈਆ। ਜੁਗ ਚੌਕੜੀ ਕਿਸੇ ਨਾ ਆਵੇ ਵਿਚ ਭੇਖ, ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਸਿਫ਼ਤ ਸਲਾਹੀਆ। ਨਿਰਗੁਣ ਨਿਰਗੁਣ ਕਰੇ ਹੇਤ, ਨਿਤ ਨਵਿਤ ਫੇਰਾ ਪਾਈਆ। ਗੁਰਮੁਖ ਗੁਰਸਿਖ ਸਾਚੇ ਨਾਉਂ ਨਾਲ ਲੈਣ ਖੇਡ, ਘਰ ਘਰ ਵਿਚ ਖੇਲ ਵਖਾਈਆ। ਕਰ ਕਿਰਪਾ ਦੱਸੇ ਆਪਣਾ ਭੇਤ, ਭੇਵ ਅਭੇਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਅੰਤਰ ਆਤਮ ਇਕੋ ਨਾਮ ਦਰਸਾਈਆ। ਆਤਮ ਅੰਤਰ ਸੱਚਾ ਨਾਮ, ਸ੍ਰੀ ਭਗਵਾਨ ਆਪ ਜਣਾਇੰਦਾ। ਸਾਹਿਬ ਸਤਿਗੁਰ ਚਰਨ ਚਰਨ ਧਿਆਨ, ਧਿਆਨ ਧਿਆਨ ਵਿਚ ਮਿਲਾਇੰਦਾ। ਗਾਵਤ ਗਾਏ ਬਿਨ ਰਸਨਾ ਜਿਹਵਾ ਜ਼ਬਾਨ, ਆਸਾ ਤ੍ਰਿਸਨਾ ਨਾ ਕੋਇ ਵਡਿਆਇੰਦਾ। ਛੰਦ ਸੁਹਾਗੀ ਸੁਣਾਏ ਕਲਾਮ, ਕਲਮਾ ਨਬੀ ਆਪ ਪੜ੍ਹਾਇੰਦਾ। ਅੰਮ੍ਰਿਤ ਅਮਿਉਂ ਰਸ ਪਿਆਏ ਸੱਚਾ ਜਾਮ, ਸਚ ਪਿਆਲਾ ਹੱਥ ਉਠਾਇੰਦਾ। ਆਤਮ ਦੇਵੇ ਪਰਮਾਤਮ ਆਰਾਮ, ਸੁਖ ਇਕੋ ਘਰ ਵਖਾਇੰਦਾ। ਸੁਖ ਘਰ ਪਾਇਆ ਮਿਲਿਆ ਰਾਮ, ਬਿਨ ਰਾਮ ਸੁਖ ਨਜ਼ਰ ਕੋਇ ਨਾ ਆਇੰਦਾ। ਪਾਇਆ ਸੁਖ ਕਾਇਆ ਖੇੜਾ ਨਗਰ ਗਰਾਮ, ਨੌਂ ਦਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣਾ ਨਾਮ ਆਪ ਪੜ੍ਹਾਇੰਦਾ। ਗੁਰਮੁਖ ਵਿਰਲਾ ਜਾਏ ਪੜ੍ਹ, ਜਿਸ ਸਤਿਗੁਰ ਆਪ ਪੜ੍ਹਾਈਆ। ਜਿਸ ਕਿਰਪਾ ਕਰ ਲਾਏ ਆਪਣੇ ਲੜ, ਪੱਲੂ ਆਪਣੀ ਗੰਢ ਬੰਧਾਈਆ । ਨਿਰਗੁਣ ਵੇਖੇ ਅੰਦਰ ਵੜ, ਸਰਗੁਣ ਅੱਖ ਖੁਲ੍ਹਾਈਆ। ਸਚ ਮਹੱਲੇ ਆਪਣੇ ਖੜ, ਮਹੱਲ ਅਟੱਲ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਜਣਾਈਆ। ਸਾਚਾ ਨਾਮ ਜਨਨੀ ਜਨ, ਜਗਜੀਵਣ ਦਾਤਾ ਆਪ ਜਣਾਇੰਦਾ। ਅੰਦਰ ਕਰੇ ਵਸ ਮਨੂਆ ਮਨ, ਮਨ ਵਾਸਨਾ ਮੇਟ ਮਿਟਾਇੰਦਾ। ਨਾਮ ਸੁਖ ਵਸੇ ਤਨ, ਜੋ ਤਨ ਸਤਿਗੁਰ ਚਰਨ ਧੂੜ ਮਸਤਕ ਟਿੱਕਾ ਲਾਇੰਦਾ। ਏਕਾ ਰਾਗ ਸੁਣੇ ਕੰਨ, ਅਨਹਦ ਨਾਦੀ ਰਾਗ ਅਲਾਇੰਦਾ। ਕੂੜੀ ਕਿਰਿਆ ਭਾਂਡਾ ਦੇਵੇ ਭੰਨ, ਭਰਮ ਭੌ ਗੜ੍ਹ ਤੁੜਾਇੰਦਾ। ਕਰੇ ਪਰਕਾਸ਼ ਬਿਨ ਸੂਰਜ ਚੰਨ, ਅਗਿਆਨ ਅੰਧੇਰ ਮਿਟਾਇੰਦਾ। ਏਥੇ ਓਥੇ ਬੇੜਾ ਦੇਵੇ ਬੰਨ੍ਹ, ਸੋ ਨਾਮ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਜਣਾਇੰਦਾ। ਸਾਚਾ ਨਾਮ ਮੰਗੋ ਇਕ, ਜਿਸ ਮੰਗਿਆਂ ਭੁੱਖ ਰਹੇ ਨਾ ਰਾਈਆ। ਪ੍ਰਭ ਮਿਲਣ ਦੀ ਰੱਖੋ ਸਿਕ, ਜਿਸ ਮਿਲਿਆਂ ਵਿਛੜ ਨਾ ਜਾਈਆ। ਸਚ ਦਵਾਰੇ ਮੰਗੋ ਭਿਖ, ਭਿਖ ਇਕੋ ਇਕ ਵਰਤਾਈਆ। ਸਾਹਿਬ ਸਤਿਗੁਰ ਹਰ ਘਟ ਆਵੇ ਦਿਸ, ਦਹਿ ਦਿਸ਼ਾ ਕਰੇ ਰੁਸ਼ਨਾਈਆ। ਦਿਵਸ ਰੈਣ ਨਾ ਦੇਵੇ ਪਿਠ, ਕਰਵਟ ਲਏ ਨਾ ਕਦੇ ਬਦਲਾਈਆ। ਮੇਲ ਮਿਲਾਏ ਨਿਤ ਨਵਿਤ, ਕਰ ਕਰ ਹਿਤ ਬੇਪਰਵਾਹੀਆ। ਮਾਣਸ ਜਨਮ ਲੈਣਾ ਜਿਤ, ਹਾਰ ਨਜ਼ਰ ਕੋਇ ਨਾ ਆਈਆ। ਸਾਚਾ ਨਾਮ ਕਲਜੁਗ ਅੰਤਮ ਲੈਣਾ ਸਿਖ, ਜਿਸ ਨੂੰ ਸਿਖ ਸਿਖ ਗੁਰ ਅਵਤਾਰ ਪੀਰ ਪੈਗ਼ੰਬਰ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਨਾਮ ਰਿਹਾ ਸਮਝਾਈਆ। ਸੋ ਪੁਰਖ ਨਿਰੰਜਣ ਸਾਚਾ ਨਾਮ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਜੁਗ ਚੌਕੜੀ ਪੂਰਨ ਕਰੇ ਕਾਮ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਦੋ ਜਹਾਨ ਵਸਾਏ ਨਗਰ ਖੇੜਾ ਗਰਾਮ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਇੰਦਾ। ਲੱਖ ਚੁਰਾਸੀ ਵਸੇ ਕਾਇਆ ਮਾਟੀ ਚਾਮ, ਅੰਡਜ ਜੇਰਜ ਉਤਭੁਜ ਸੇਹਤਜ ਆਪਣੀ ਵੰਡ ਵੰਡਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਇੰਦ ਦੇਵੇ ਨਾਮ, ਅੰਮਿਉਂ ਰਸ ਇਕੋ ਇਕ ਚਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਸਚ ਕਲਾਮ, ਕਲਮਾ ਨਬੀ ਰਸੂਲ ਸਿਖਾਇੰਦਾ। ਭਗਤ ਭਗਵਾਨ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਇੰਦਾ। ਸੰਤ ਸੱਜਣ ਕਰ ਪਰਵਾਨ, ਸਾਚੀ ਸਿਖਿਆ ਇਕ ਪੜ੍ਹਾਇੰਦਾ। ਗੁਰਮੁਖਾਂ ਦੇਵੇ ਗੁਰ ਗਿਆਨ, ਗੁਰ ਇਸ਼ਟ ਇਕੋ ਨਜ਼ਰੀ ਆਇੰਦਾ। ਗੁਰਸਿਖ ਮੇਲਾ ਵਿਚ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬੰਧਨ ਇਕ ਵਖਾਇੰਦਾ।

ਆਦਿ ਜੁਗਾਦੀ ਖੇਲ ਮਹਾਨ, ਜੁਗ ਜੁਗ ਆਪਣਾ ਰਾਹ ਚਲਾਇੰਦਾ। ਸਾਚਾ ਨਾਮ ਕਰ ਪਰਧਾਨ, ਵਡ ਪਰਧਾਨਗੀ ਆਪ ਕਮਾਇੰਦਾ। ਸੋ ਪੁਰਖ ਨਿਰੰਜਣ ਸਾਹਿਬ ਸੁਲਤਾਨ, ਸਾਚੇ ਤਖ਼ਤ ਸੋਭਾ ਪਾਇੰਦਾ। ਹੰ ਬ੍ਰਹਮ ਬਾਲ ਅਞਾਣ, ਪਾਰਬ੍ਰਹਮ ਖੋਜ ਖੁਜਾਇੰਦਾ। ਦੋਹਾਂ ਵਿਚੋਲਾ ਨੌਜਵਾਨ, ਨਿਰਗੁਣ ਨਿਰਗੁਣ ਗੰਢ ਪਵਾਇੰਦਾ। ਕਲਜੁਗ ਅੰਤਮ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਅੰਤਰ ਵਸਾਏ ਆਪਣਾ ਨਾਮ, ਬਾਹਰ ਸੁਖ ਇਕੋ ਇਕ ਜਣਾਇੰਦਾ। ਅੰਤਰ ਵਸ ਸ੍ਰੀ ਭਗਵਾਨ, ਬਾਹਰ ਭਗਵੰਤ ਸਰਗੁਣ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਘਰ ਘਰ ਆਪ ਵਰਤਾਇੰਦਾ। ਸਾਚਾ ਨਾਮ ਸਤਿਗੁਰ ਵੰਡ, ਵੰਡਣਹਾਰ ਦਇਆ ਕਮਾਈਆ। ਜੁਗ ਜੁਗ ਮੇਟੇ ਭੇਖ ਪਖੰਡ, ਕੂੜੀ ਕਿਰਿਆ ਮਾਤ ਖਪਾਈਆ। ਭਗਤਨ ਦੇਵੇ ਇਕ ਅਨੰਦ, ਨਿਜਾਨੰਦ ਰਸ ਚਖਾਈਆ। ਗੀਤ ਸੁਹਾਗੀ ਸੁਣਾਏ ਛੰਦ, ਸੋਹੰ ਇਕੋ ਅੱਖਰ ਪੜ੍ਹਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਰਹਿਣ ਨਾ ਪਾਈਆ। ਕਰੇ ਪਰਕਾਸ਼ ਸਾਚੇ ਚੰਦ, ਜੋਤੀ ਜੋਤ ਡਗਮਗਾਈਆ। ਘਰ ਦੇ ਪਰਮਾਨੰਦ, ਪਰਮ ਪੁਰਖ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਬਾਹਰ ਇਕੋ ਸੁਖ, ਦੇਵਣਹਾਰ ਮਾਣਸ ਮਨੁਖ, ਮਾਨਵ ਆਪਣੇ ਰੰਗ ਰੰਗਾਈਆ। ਅੰਦਰ ਵਸਾਏ ਕਿਰਪਾਨਿਧ ਆਪਣਾ ਨਾਮ ਦਇਆ ਕਮਾਈਆ। ਹਰਿਜਨ ਕਾਰਜ ਕਰੇ ਸਿੱਧ, ਬਿਧ ਆਪਣੇ ਹੱਥ ਰਖਾਈਆ। ਵੇਖਣਹਾਰਾ ਜੀਉ ਪਿੰਡ, ਘਰ ਘਰ ਖੋਜ ਕਰਾਈਆ। ਪਾਵੇ ਸਾਰ ਜੇਰਜ ਅੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਨਾਮ ਦਏ ਵਡਿਆਈਆ। ਇਕੋ ਨਾਮ ਵੱਡਾ ਸਾਗਰ, ਗਹਿਰ ਗੰਭੀਰ ਜਣਾਇੰਦਾ। ਜਨ ਭਗਤਾਂ ਲੁਕਾਏ ਕਾਇਆ ਗਾਗਰ, ਆਪ ਆਪਣਾ ਖੇਲ ਕਰਾਇੰਦਾ। ਸਦਾ ਸਦਾ ਹਰਿ ਬਣ ਸੌਦਾਗਰ, ਜੁਗ ਜੁਗ ਹੱਟ ਚਲਾਇੰਦਾ। ਹਰਿਜਨ ਦੇਵੇ ਇਕੋ ਆਦਰ, ਆਦਰਸ਼ ਆਪਣਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਉਪਾਇੰਦਾ। ਸਾਚਾ ਨਾਮ ਉਪਮਾ ਜੋਗ, ਪਰਾਪਤ ਆਪ ਕਰਾਈਆ। ਜੋਤੀ ਸ਼ਬਦੀ ਧੁਰ ਸੰਜੋਗ, ਸੁਰਤ ਕਰੇ ਕੁੜਮਾਈਆ। ਜਗਤ ਤ੍ਰਿਸਨਾ ਮਿਟੇ ਰੋਗ, ਹਉਮੇਂ ਹੰਗਤਾ ਰਹਿਣ ਨਾ ਪਾਈਆ। ਨਾਤ ਤੁਟੇ ਲੋਕ ਪਰਲੋਕ, ਸਾਚਾ ਸੋਹਲਾ ਇਕ ਸੁਣਾਈਆ। ਚਰਨਾਂ ਹੇਠ ਰਖਾਏ ਮੁਕਤੀ ਮੋਖ, ਜਿਸ ਜਨ ਆਪਣਾ ਨਾਮ ਸਮਝਾਈਆ। ਤਿਸ ਦਾ ਵਿਸ਼ਨ ਬ੍ਰਹਮਾ ਸ਼ਿਵ ਦਰਸਨ ਰਹੇ ਲੋਚ, ਜੋ ਭਗਤ ਭਗਵਾਨ ਮਿਲ ਮਿਲ ਖ਼ੁਸ਼ੀ ਮਨਾਈਆ। ਹਰਿ ਕਾ ਨਾਮ ਕਿਸੇ ਨਾ ਆਵੇ ਵਿਚ ਸੋਚ, ਸੋਚ ਥੱਕੀ ਸਰਬ ਲੋਕਾਈਆ। ਹਰਿ ਕਾ ਨਾਮ ਵਸਾਵਣਹਾਰਾ ਕਿਲਾ ਕੋਟ, ਬੰਕ ਦਵਾਰ ਦਏ ਵਡਿਆਈਆ। ਜਨ ਭਗਤਾਂ ਲਾਏ ਇਕੋ ਚੋਟ, ਤਨ ਨਗਾਰੇ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਬਾਹਰ ਗੁਪਤ ਜ਼ਾਹਰ ਇਕੋ ਨਾਮ ਸਾਲਾਹੀਆ। ਸੱਚਾ ਨਾਮ ਸੱਚਾ ਰਸ, ਗੁਰ ਸਤਿਗੁਰ ਆਪ ਜਣਾਇੰਦਾ । ਜਨ ਭਗਤਾਂ ਅੰਤਰ ਆਤਮ ਵਸ, ਹਿਰਦੇ ਹਰਿ ਹਰਿ ਨਜ਼ਰੀ ਆਇੰਦਾ। ਬੋਧ ਅਗਾਧ ਗਾਵੇ ਜਸ, ਲੇਖਾ ਲਿਖਤ ਨਾ ਕੋਇ ਜਣਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਮੇਲ ਮਿਲਾਵਾ ਹੱਸ, ਹੰਸ ਮੁਖ ਸੋਹੰ ਸ਼ਬਦ ਸਾਚੀ ਚੋਗ ਚੁਗਾਇੰਦਾ। ਜਨ ਜਨਨੀ ਲੇਖੇ ਲਾਏ ਕੁੱਖ, ਗਰਭ ਵਾਸ ਫੰਦ ਕਟਾਇੰਦਾ। ਉਜਲ ਕਰੇ ਮੁਖ, ਜੋ ਹਰਿ ਹਰਿ ਨਾਮ ਧਿਆਇੰਦਾ। ਅੰਦਰ ਬਾਹਰ ਇਕੋ ਸੁਖ, ਸਤਿਗੁਰ ਪੂਰਾ ਆਪ ਦਰਸਾਇੰਦਾ। ਕਲਜੁਗ ਅੰਤਮ ਜਨ ਭਗਤਾਂ ਗੋਦੀ ਚੁੱਕ, ਆਪਣੇ ਅੰਗਣ ਆਪ ਬਹਾਇੰਦਾ।

ਲੋਕਮਾਤ ਦਾ ਬੂਟਾ ਪੁੱਟ, ਸਤਿਜੁਗ ਫਲ ਫੁਲਵਾੜੀ ਆਪ ਮਹਿਕਾਇੰਦਾ। ਅੰਦਰ ਬਾਹਰ ਵਖਾਏ ਇਕੋ ਰੁੱਤ, ਬਸੰਤ ਬਹਾਰ ਆਪ ਜਣਾਇੰਦਾ। ਸੰਤ ਸੁਹੇਲੇ ਸਾਚੇ ਸੁਤ, ਸਤਿ ਸਤਿਵਾਦੀ ਆਪ ਉਠਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁੱਤ, ਚੇਤਨ ਆਪਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਿਰਦੇ ਨਾਮ ਆਪ ਵਸਾਇੰਦਾ। ਹਿਰਦੇ ਨਾਮ ਵਸਾਏ ਆਪ, ਪ੍ਰਭ ਆਪਣੀ ਦਇਆ ਕਮਾਈਆ। ਜਨ ਭਗਤਾਂ ਬਣ ਮਾਈ ਬਾਪ, ਘਰ ਵੇਖੇ ਚਾਈਂ ਚਾਈਂਆ। ਆਤਮ ਪਰਮਾਤਮ ਇਕੋ ਜਾਪ, ਜੀਵਣ ਯੁਗਤ ਦਏ ਜਣਾਈਆ। ਜਿਸ ਦਾ ਨਾਨਕ ਨਿਰਗੁਣ ਕਰਿਆ ਪਾਠ, ਦਿਵਸ ਰੈਣ ਧਿਆਨ ਲਗਾਈਆ। ਸੋ ਸਾਹਿਬ ਪੁਰਖ ਸਮਰਾਥ, ਨਿਰਵੈਰ ਨੂਰ ਇਲਾਹੀਆ। ਜੁਗ ਜੁਗ ਦੇਵਣਹਾਰਾ ਦਾਤ, ਵਡ ਭੰਡਾਰੀ ਬੇਪਰਵਾਹੀਆ। ਜਨ ਭਗਤਾਂ ਵਸੇ ਸਦਾ ਸਾਥ, ਵਿਛੜ ਕਦੇ ਨਾ ਜਾਈਆ। ਸਾਢੇ ਤਿੰਨ ਹੱਥ ਚਲਾਏ ਕਾਇਆ ਰਾਥ, ਰਥਵਾਹੀ ਨਜ਼ਰ ਕਿਸੇ ਨਾ ਆਈਆ। ਅੰਦਰ ਬਾਹਰ ਮੇਲ ਮਿਲਾਵਾ ਕਮਲਾਪਾਤ, ਨੈਣ ਨੈਣ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਦਰ ਆਪਣਾ ਨਾਮ ਟਿਕਾਈਆ। ਜਨ ਭਗਤਾਂ ਲਾਏ ਨਾਮ ਟਿੱਕਾ, ਮਸਤਕ ਇਕੋ ਰੰਗ ਰੰਗਾਇੰਦਾ। ਨਜ਼ਰ ਨਾ ਆਏ ਨੀਕਨ ਨੀਕਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਕੂੜਾ ਰਸ ਕੱਢੇ ਫੀਕਾ, ਅੰਮ੍ਰਿਤ ਮੁਖ ਚੁਆਇੰਦਾ। ਲੇਖਾ ਜਾਣੇ ਜੀਵ ਜੀਅ ਕਾ, ਲੱਖ ਚੁਰਾਸੀ ਖੋਜ ਖੁਜਾਇੰਦਾ। ਹਰਿਜਨ ਲਹਿਣਾ ਚੁਕਾਏ ਸੀਆਂ ਸਾਢੇ ਤਿੰਨ ਹੱਥ ਸੀਂ ਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਨਾਮ ਆਪਣੇ ਰੰਗ ਵਖਾਇੰਦਾ। ਹਰਿ ਕਾ ਨਾਮ ਵਖਾਏ ਰੰਗ, ਰੰਗ ਰਤੜਾ ਬੇਪਰਵਾਹੀਆ। ਹਰਿ ਕਾ ਨਾਮ ਸੂਰਾ ਸਰਬੰਗ, ਸੂਰਬੀਰ ਸਿਫ਼ਤ ਸਾਲਾਹੀਆ । ਹਰਿ ਕਾ ਨਾਮ ਸਚ ਮਰਦੰਗ, ਆਦਿ ਜੁਗਾਦਿ ਵੱਜੇ ਵਧਾਈਆ। ਹਰਿ ਕਾ ਨਾਮ ਨਿਰਗੁਣ ਸਰਗੁਣ ਵੇਖੇ ਲੰਘ, ਡੂੰਘੀ ਕੰਦਰ ਫੇਰਾ ਪਾਈਆ। ਹਰਿ ਕਾ ਨਾਮ ਕਰੇ ਪਰਕਾਸ਼ ਨਿਰਮਲ ਚੰਦ, ਅਗਿਆਨ ਅੰਧੇਰ ਮਿਟਾਈਆ। ਹਰਿ ਕਾ ਨਾਮ ਗੀਤ ਸੁਹਾਗੀ ਛੰਦ, ਗੁਰ ਅਵਤਾਰ ਰਹੇ ਜਸ ਗਾਈਆ। ਹਰਿ ਕਾ ਨਾਮ ਸਦਾ ਬਖ਼ਸ਼ੰਦ, ਬਖ਼ਸ਼ਸ਼ ਇਕੋ ਇਕ ਜਣਾਈਆ। ਹਰਿ ਕਾ ਨਾਮ ਹਰਿ ਸਤਿਗੁਰ ਦਏ ਵੰਡ, ਗੁਰ ਗੁਰ ਸ਼ਬਦੀ ਸੇਵ ਕਮਾਈਆ। ਹਰਿ ਕਾ ਨਾਮ ਹਰਿਜਨ ਹੋਣ ਨਾ ਦੇਵੇ ਰੰਡ, ਨਾਰ ਸੁਹਾਗਣ ਇਕ ਵਖਾਈਆ। ਹਰਿ ਕਾ ਨਾਮ ਸਿਫ਼ਤ ਸਾਲਾਹਨ ਸਾਲਾਹ ਨਾ ਸਕਣ ਬੱਤੀ ਦੰਦ, ਕਾਤਬ ਕਰੇ ਨਾ ਕੋਇ ਲਿਖਾਈਆ। ਹਰਿ ਕਾ ਨਾਮ ਗੁਰਮੁਖ ਜਾਣੇ ਜਿਸ ਦੇਵੇ ਪਰਮਾਨੰਦ, ਪਰਮ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਇਕੋ ਨਾਮ ਦਏ ਵਡਿਆਈਆ। ਇਕੋ ਨਾਮ ਸਾਚਾ ਸੋਹਲਾ, ਸੋ ਪੁਰਖ ਨਿਰੰਜਣ ਅੰਤ ਜਣਾਇੰਦਾ। ਅੰਤਮ ਕਲਜੁਗ ਬਦਲੇ ਚੋਲਾ, ਸਤਿਜੁਗ ਸਾਚਾ ਰੂਪ ਵਟਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਗਾਏ ਢੋਲਾ, ਢੋਲਾ ਇਕੋ ਇਕ ਪੜ੍ਹਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਰੰਗ ਵਖਾਏ ਆਪਣਾ ਮੌਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਉਪਾਇੰਦਾ। ਸਾਚਾ ਨਾਮ ਆਦਿ ਜੁਗਾਦਿ, ਇਕੋ ਇਕ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਯਾਦ, ਨਿਜ ਨੇਤਰ ਧਿਆਨ ਲਗਾਈਆ। ਗੁਰ ਅਵਤਾਰ ਕਰਨ ਫ਼ਰਯਾਦ, ਦੋਏ ਜੋੜ ਜੋੜ ਸਰਨਾਈਆ। ਪੀਰ ਪੈਗ਼ੰਬਰ ਮੰਗਣ ਦਾਦ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਸੋ ਨਾਮ ਇਕ ਪਰਗਟਾਈਆ। ਸੋ ਨਾਮ ਕਰੇ ਪਰਗਟ, ਪਰਗਟ ਆਪਣੀ ਧਾਰ ਚਲਾਇੰਦਾ। ਆਦਿ ਜੁਗਾਦਿ ਵਸੇ ਹਰ ਘਟ, ਘਟ ਘਟ ਡੇਰਾ ਲਾਇੰਦਾ। ਜੁਗ ਚੌਕੜੀ ਖੇਲ ਬਾਜ਼ੀਗਰ ਨਟ, ਨਟੂਆ ਸਾਂਗ ਵਰਤਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਰਗ ਦੱਸ, ਜੁਗ ਚੌਕੜੀ ਰਾਹ ਚਲਾਇੰਦਾ। ਕੋਟਨ ਕੋਟ ਸਿਫ਼ਤੀ ਨਾਮ ਗਏ ਰੱਖ, ਸਿਫ਼ਤ ਸਿਫ਼ਤ ਨਾਲ ਵਡਿਆਇੰਦਾ। ਅੰਤ ਮਾਰਗ ਇਕੋ ਦੱਸ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਇਕੋ ਘਰ ਸੋਭਾ ਪਾਇੰਦਾ। ਇਕੋ ਨਾਮ ਕਰੇ ਪਰਕਾਸ਼, ਸਾਰ ਸ਼ਬਦ ਰੂਪ ਵਟਾਇੰਦਾ। ਸਭ ਦੀ ਪੂਰੀ ਕਰੇ ਆਸ, ਨਿਰਾਸਾ ਨਜ਼ਰ ਕੋਇ ਨਾ ਆਇੰਦਾ। ਥਿਰ ਘਰ ਸਾਚੇ ਕਰੇ ਵਾਸ, ਘਰ ਮੰਦਰ ਇਕ ਸੁਹਾਇੰਦਾ। ਪਾਰਬ੍ਰਹਮ ਪ੍ਰਭ ਰੱਖੇ ਆਪਣੇ ਪਾਸ, ਸਿਰ ਆਪਣਾ ਹੱਥ ਟਿਕਾਇੰਦਾ । ਜੁਗ ਚੌਕੜੀ ਖੇਲ ਤਮਾਸ਼, ਖ਼ਾਲਕ ਖ਼ਲਕ ਆਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਹਿਰਦੇ ਆਪ ਵਸਾਇੰਦਾ। ਸਾਚਾ ਨਾਮ ਹਿਰਦੇ ਵਸੇ, ਵਸਤ ਆਪਣੀ ਆਪ ਟਿਕਾਈਆ। ਸਾਹਿਬ ਸਤਿਗੁਰ ਜਨ ਭਗਤਾਂ ਸੰਗ ਵਸੇ, ਹੱਸ ਹੱਸ ਖ਼ੁਸ਼ੀ ਮਨਾਈਆ। ਅੰਦਰ ਵੜ ਵੜ ਮਾਰਗ ਦੱਸੇ, ਬਾਹਰ ਕਰੇ ਨਾ ਕੋਇ ਪੜ੍ਹਾਈਆ। ਪੰਚ ਵਿਕਾਰਾ ਡਰ ਡਰ ਨੱਠੇ, ਗੁਰ ਸ਼ਬਦ ਇਕੋ ਡੰਕ ਵਜਾਈਆ। ਆਤਮ ਪਰਮਾਤਮ ਇਕੋ ਘਰ ਇਕੱਠੇ, ਪਾਰਬ੍ਰਹਮ ਮਿਲ ਬ੍ਰਹਮ ਖ਼ੁਸ਼ੀ ਮਨਾਈਆ। ਸੋਹੰ ਢੋਲਾ ਦੋਵੇਂ ਰਟੇ, ਰੱਟਾ ਪਿਛਲਾ ਦੇਣ ਮੁਕਾਈਆ। ਦੂਈ ਦਵੈਤੀ ਮਿਟੇ ਫੱਟੇ, ਘਾਉ ਇਕੋ ਨਾਮ ਲਗਾਈਆ। ਆਤਮ ਪਰਮਾਤਮ ਰਸ ਚੱਟੇ, ਪਰਮਾਤਮ ਨਿਝਰ ਝਿਰਨਾ ਇਕ ਝਿਰਾਈਆ। ਇਕ ਦੂਜੇ ਨੂੰ ਦੋਵੇਂ ਜਿਤੇ, ਹਾਰ ਜਿਤ ਨਾ ਕੋਇ ਰਖਾਈਆ। ਭਗਤ ਭਗਵਾਨ ਲੇਖ ਕੋਇ ਨਾ ਲਿਖੇ, ਲੇਖਾ ਲਿਖਤ ਵਿਚ ਨਾ ਆਈਆ। ਸੰਤ ਇਕੋ ਇਕ ਅੱਖਰ ਸਿਖੇ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਕੋਟਨ ਕੋਟ ਰਸ ਹੋਣ ਫਿਕੇ, ਫਿਕ ਰੂਪ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਿਰਦੇ ਆਪਣਾ ਨਾਮ ਧਰਾਈਆ। ਹਿਰਦੇ ਨਾਮ ਦੇਵੇ ਧਰ, ਧਰਨੀ ਧਰਤ ਧਵਲ ਵਡਿਆਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਸੇਵ ਕਮਾਇੰਦਾ। ਸੰਤ ਸਾਜਣ ਸਾਚੇ ਫੜ ਫੜ, ਬਾਂਹੋਂ ਗਲੇ ਲਗਾਇੰਦਾ। ਕਾਇਆ ਕਵਰੀ ਡੂੰਘੀ ਭਵਰੀ ਆਪੇ ਵੜ, ਉਚਾ ਟਿੱਲਾ ਪਰਬਤ ਫੋਲ ਫੁਲਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਆਪੇ ਚੜ੍ਹ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਦਰ ਦਰਵੇਸ਼ ਨਰ ਨਰੇਸ਼ ਵਖਾਵਣਹਾਰਾ ਆਪਣਾ ਘਰ, ਗ੍ਰਹਿ ਮੰਦਰ ਆਪ ਸੁਹਾਇੰਦਾ। ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਆਪ ਮਿਟਾਇੰਦਾ। ਅੰਦਰ ਬਾਹਰ ਇਕੋ ਜਿਹਾ ਕਰ, ਨਾਮ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣ ਸੀਸ ਧੜ, ਨਧੜਕ ਆਪਣਾ ਮੇਲ ਮਿਲਾਇੰਦਾ। ਕਰ ਕਿਰਪਾ ਦੇਵੇ ਨਾਮ ਦਾਨ, ਦਾਤਾ ਦਾਨੀ ਇਕ ਅਖਵਾਈਆ। ਕਲਜੁਗ ਅੰਤ ਹੋ ਮਿਹਰਵਾਨ, ਸ੍ਰੀ ਭਗਵੰਤ ਫੇਰਾ ਪਾਈਆ। ਗੁਰਮੁਖ ਸੱਜਣ ਕਰ ਪਹਿਚਾਨ, ਬੇਪਹਿਚਾਨ ਹੋਏ ਸਹਾਈਆ। ਦਿਵਸ ਰੈਣ ਮਿਲੇ ਆਣ, ਘੜੀ ਪਲ ਨਾ ਕੋਇ ਰਖਾਈਆ। ਬਿਨ ਪੜ੍ਹਿਆਂ ਦੇਵੇ ਗਿਆਨ, ਅੰਤਰ ਆਤਮ ਬੂਝ ਬੁਝਾਈਆ। ਘਰ ਵਿਚ ਘਰ ਨਜ਼ਰ ਆਏ ਭਗਵਾਨ, ਨਿਰਗੁਣ ਬੈਠਾ ਆਸਣ ਲਾਈਆ। ਗੁਰਮੁਖ ਸਾਚੇ ਖ਼ੁਸ਼ੀ ਮਨਾਣ, ਘਰ ਸਖੀਆਂ ਮੰਗਲ ਗਾਈਆ। ਸ੍ਰਿਸ਼ਟ ਸਬਾਈ ਹੋਈ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਪੜ੍ਹ ਪੜ੍ਹ ਥੱਕੇ ਜੀਵ ਜਹਾਨ, ਜਾਗਰਤ ਜੋਤ ਨਾ ਕੋਇ

ਜਗਾਈਆ। ਅਠਸਠ ਤੀਰਥ ਫਿਰੇ ਨਾਦਾਨ, ਦੁਰਮਤ ਮੈਲ ਨਾ ਕੋਇ ਧਵਾਈਆ। ਮੁੱਲਾ ਸ਼ੇਖ਼ ਮਸਾਇਕ ਸਰਬ ਕੁਰਲਾਣ ਕਾਇਆ ਕਾਅਬਾ ਕਿਸੇ ਨਜ਼ਰ ਨਾ ਆਈਆ। ਪੰਡਤ ਪਾਂਧੇ ਕੁਲ ਪਛਤਾਣ, ਬੋਧ ਅਗਾਧ ਕਰੇ ਨਾ ਕੋਇ ਪੜ੍ਹਾਈਆ। ਸਾਧ ਸੰਤ ਹੋਏ ਵੈਰਾਨ, ਵੈਰੀ ਮਨ ਨਾ ਜਿਤਿਆ ਜਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਸ਼ੈਤਾਨ, ਸ਼ਰਅ ਘਰ ਘਰ ਕਰੇ ਲੜਾਈਆ। ਰਸਨਾ ਗਾਵਣ ਹਰਿ ਕਾ ਨਾਮ, ਹਿਰਦੇ ਹਰਿ ਨਾ ਕੋਇ ਵਸਾਈਆ। ਕੂੜੀ ਕਿਰਿਆ ਜਗਤ ਨਾਦਾਨ, ਮੂਰਖ ਮੂੜ੍ਹੇ ਦੇਣ ਦੁਹਾਈਆ। ਜਿਨ੍ਹਾਂ ਉਪਰ ਮਿਹਰ ਕਰੇ ਆਪ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਅੰਦਰ ਨਜ਼ਰੀ ਆਏ ਰਾਮ, ਰਾਮ ਰਮੱਯਾ ਆਪਣਾ ਪੜਦਾ ਲਾਹੀਆ। ਘਰ ਬਸੰਰੀ ਵਜਾਏ ਸ਼ਾਮ, ਮਧਰ ਧੁਨ ਇਕ ਸੁਣਾਈਆ । ਘਰ ਈਸਾ ਮੂਸਾ ਮੁਹੰਮਦ ਦਏ ਪੈਗ਼ਾਮ, ਕਲਮਾ ਇਕੋ ਇਕ ਜਣਾਈਆ। ਘਰ ਨਾਨਕ ਗੋਬਿੰਦ ਮੰਤਰ ਜਣਾਏ ਸਤਿ ਨਾਮ, ਪੁਰਖ ਅਕਾਲ ਕਰੇ ਪੜ੍ਹਾਈਆ। ਸੋ ਭਗਤ ਹੋਏ ਪਰਵਾਨ, ਜਿਸ ਪਰਵਾਨਾ ਆਪਣਾ ਨਾਮ ਫੜਾਈਆ। ਸੋ ਸੰਤ ਹੋਏ ਨਿਸ਼ਾਨ, ਜਿਸ ਸਚ ਨਿਸ਼ਾਨਾ ਦਏ ਵਖਾਈਆ। ਸੋ ਗੁਰਮੁਖ ਚਤਰ ਸੁਜਾਨ, ਜਿਸ ਚਤਰਭੁਜ ਨਜ਼ਰੀ ਆਈਆ। ਸੋ ਗੁਰਸਿਖ ਹੋਏ ਕੁਰਬਾਨ, ਜਿਸ ਕਾਇਆ ਆਪਣੇ ਰੰਗ ਰੰਗਾਈਆ। ਨਾਤਾ ਤੋੜ ਜਗਤ ਜਹਾਨ, ਸਤਿਗੁਰ ਸਰਨ ਦਏ ਸਰਨਾਈਆ । ਅੰਤਰ ਦੇ ਇਕੋ ਨਾਮ, ਨਾਮ ਰਾਮ ਰਹੀਮ ਨਜ਼ਰੀ ਆਈਆ। ਰਾਮ ਰਾਮ ਕਰੇ ਕਲਿਆਣ, ਸਾਢੇ ਤਿੰਨ ਹੱਥ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਮੰਦਰ ਸਾਚੇ ਚੜ੍ਹ, ਆਪਣਾ ਨਾਮ ਦਏ ਜਣਾਈਆ। ਸਚ ਨਾਮ ਬੋਲ ਅਲੱਖ, ਅਲਖ ਅਲਖਨਾ ਆਪ ਜਣਾਇੰਦਾ। ਪੁਰਖ ਅਕਾਲ ਹੋ ਪਰਤੱਖ, ਪਰਤੱਖ ਵੇਸ ਵਟਾਇੰਦਾ। ਸਤਿ ਸਤਿਵਾਦੀ ਮਾਰਗ ਦੱਸ, ਦਹਿ ਦਿਸ਼ਾ ਖੋਜ ਖੁਜਾਇੰਦਾ। ਜੁਗ ਜਨਮ ਵਿਛੜਿਆਂ ਪੂਰੀ ਕਰੇ ਆਸ, ਆਸਾ ਆਪਣੇ ਨਾਲ ਮਿਲਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਅਗਿਆਨ ਅੰਧੇਰ ਚੁਕਾਇੰਦਾ। ਘਰ ਘਰ ਵਿਚ ਵਖਾਏ ਰਾਸ, ਗੋਪੀ ਕਾਹਨ ਨਾਚ ਨਚਾਇੰਦਾ। ਰਾਤੀਂ ਸੁੱਤਿਆਂ ਵਸੇ ਪਾਸ, ਜਨ ਭਗਤਾਂ ਪਾਸਾ ਆਪ ਬਦਲਾਇੰਦਾ। ਅੰਦਰ ਵੜਿਆ ਰਹੇ ਸਵਾਸ ਸਵਾਸ, ਸਵਾਸ ਸਵਾਸਾਂ ਆਪ ਸਮਾਇੰਦਾ। ਆਤਮ ਸੇਜਾ ਕਰੇ ਭੋਗ ਬਲਾਸ, ਭਸਮੜ ਆਪਣੀ ਧਾਰ ਨਾ ਕੋਇ ਜਣਾਇੰਦਾ। ਇਕੋ ਨਾਮ ਇਕੋ ਰਾਮ ਇਕੋ ਸ਼ਾਮ ਇਕੋ ਕੰਮ ਕਰੇ ਖ਼ਾਸ਼, ਖ਼ਾਹਸ਼ ਗੁਰਮੁਖਾਂ ਪੂਰ ਕਰਾਇੰਦਾ। ਅੰਦਰ ਬਾਹਰ ਕਰ ਨਿਵਾਸ, ਨਿਜ ਨੇਤਰ ਦਰਸ ਦਿਖਾਇੰਦਾ। ਸੋਹੰ ਢੋਲਾ ਸੱਚਾ ਪਾਠ, ਪਾਠਸ਼ਾਲਾ ਕਾਇਆ ਮੰਦਰ ਆਪ ਜਣਾਇੰਦਾ। ਦਿਵਸ ਰੈਣ ਸਰੋਵਰ ਅੰਮ੍ਰਿਤ ਮਾਰੇ ਠਾਠ, ਅਠਸਠ ਤੀਰਥ ਨਜ਼ਰ ਕੋਇ ਨਾ ਆਇੰਦਾ। ਸੱਚਾ ਨਾਮ ਨਾ ਕੋਈ ਜ਼ਾਤ ਨਾ ਕੋਈ ਪਾਤ, ਵਰਨ ਗੋਤ ਨਾ ਵੰਡ ਵੰਡਾਇੰਦਾ। ਮੇਲ ਮਿਲਾਏ ਕਮਲਾਪਾਤ, ਕਵਲ ਨੈਣ ਇਕੋ ਨਜ਼ਰੀ ਆਇੰਦਾ। ਗੁਰਮੁਖ ਗੁਰਸਿਖ ਅੰਦਰ ਵੇਖੇ ਮਾਰ ਝਾਤ, ਝਾਕੀ ਸਤਿਗੁਰ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪਣੀ ਹੱਥੀਂ ਆਪ ਟਿਕਾਇੰਦਾ। ਸਾਚਾ ਨਾਮ ਡੂੰਘੀ ਕੰਦਰ, ਸਤਿਗੁਰ ਪੂਰਾ ਆਪ ਟਿਕਾਈਆ। ਕਰ ਕਿਰਪਾ ਮਨ ਵਾਸਨਾ ਬੰਨ੍ਹੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਕਰੇ ਪਰਕਾਸ਼ ਅੰਧੇਰੇ ਖੰਡਰ, ਨੂਰ ਜ਼ਹੂਰ ਇਕ ਰੁਸ਼ਨਾਈਆ। ਹਰਿਜਨ ਵਖਾਏ ਸੱਚਾ ਹਰਿ ਮੰਦਰ, ਜਿਸ ਘਰ ਵਸੇ ਬੇਪਰਵਾਹੀਆ। ਗੁਰਮੁਖ ਦੋਏ ਜੋੜ ਕਰੇ ਬੰਦਨ, ਆਤਮ ਪਰਮਾਤਮ ਲਏ ਪਰਨਾਈਆ। ਘਰ

ਨਜ਼ਰ ਆਏ ਤ੍ਰਲੋਕੀ ਨੰਦਨ, ਅਨੰਦ ਇਕੋ ਇਕ ਵਖਾਈਆ। ਨਾਨਕ ਮੇਲਾ ਸੂਰੇ ਸਰਬੰਗਣ, ਗੋਬਿੰਦ ਅੰਗਣ ਗੋਦ ਸੁਹਾਈਆ। ਭਗਤ ਭਗਵਾਨ ਇਕੋ ਨਾਮ ਮੰਗਣ, ਪਰੇਮ ਪ੍ਰੀਤੀ ਵਡ ਵਡਿਆਈਆ। ਮਸਤਕ ਧੂੜੀ ਲੱਗੇ ਚੰਦਨ, ਨਿਮ ਵਾਸਨਾ ਸਚ ਮਹਿਕਾਈਆ। ਪਿਛਲਾ ਲੇਖਾ ਹੋਵੇ ਖੰਡਨ, ਖੰਡਾ ਨਾਮ ਵਿਚ ਫਿਰਾਈਆ। ਨਾਤਾ ਤੋੜੇ ਜੇਰਜ ਅੰਡਣ, ਬ੍ਰਹਿਮੰਡਣ ਲੇਖਾ ਰਹੇ ਨਾ ਰਾਈਆ। ਹਰਿ ਭਗਤ ਦੂਜੇ ਦਰ ਨਾ ਜਾਏ ਮੰਗਣ, ਜਿਸ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਬਾਹਰ ਆਪਣਾ ਨਾਮ ਵਸਾਈਆ। ਅੰਦਰ ਬਾਹਰ ਨਾਮ ਵਸੇ ਖੇੜੇ, ਕਾਇਆ ਖੇੜਾ ਇਕ ਜਣਾਇੰਦਾ। ਕੂੜੀ ਕਿਰਿਆ ਮੁੱਕੇ ਝੇੜੇ, ਝਗੜਾ ਅਵਰ ਨਾ ਕੋਇ ਵਖਾਇੰਦਾ। ਸੁਰਤੀ ਸ਼ਬਦੀ ਦੇਵੇ ਫੇਰੇ, ਘਰ ਸਾਚਾ ਸਗਨ ਮਨਾਇੰਦਾ। ਲੇਖੇ ਲਾਏ ਤੇਰੇ ਮੇਰੇ, ਮੇਰਾ ਤੇਰਾ ਇਕੋ ਘਰ ਜਣਾਇੰਦਾ। ਨਜ਼ਰੀ ਆਏ ਨੇਰਨ ਨੇਰੇ, ਦੂਰ ਦੁਰਾਡਾ ਪੰਧ ਚੁਕਾਇੰਦਾ । ਜਨ ਭਗਤਾਂ ਜੁਗ ਜੁਗ ਬੰਨ੍ਹੇ ਬੇੜੇ, ਕੰਧ ਆਪਣੇ ਭਾਰ ਉਠਾਇੰਦਾ। ਕਲਜੁਗ ਅੰਤਮ ਉਲਟੀ ਲੱਠ ਆਪੇ ਗੇੜੇ, ਗੇੜਾ ਨਜ਼ਰ ਕਿਸੇ ਨਾ ਆਇੰਦਾ। ਜਿਸ ਜਨ ਉਪਰ ਕਰੇ ਮਿਹਰੇ, ਮਿਹਰ ਨਜ਼ਰ ਇਕ ਉਠਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਥੋੜੇ ਹੋਣ ਬਥੇਰੇ, ਬਹੁਤਿਆਂ ਧਰਮ ਰਾਏ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਿਰਦੇ ਹਰਿ ਨਾਉਂ ਵਸਾਇੰਦਾ। ਹਰਿ ਕਾ ਨਾਉਂ ਸਦਾ ਵਸਨੀਕ, ਘਰ ਘਰ ਡੇਰਾ ਲਾਈਆ। ਦੂਜਾ ਰਹਿਣ ਨਾ ਦੇਵੇ ਕੋਈ ਸ਼ਰੀਕ, ਸ਼ਿਰਕਤ ਸਭ ਦੀ ਦਏ ਮਿਟਾਈਆ। ਮਾਰਗ ਦੱਸੇ ਇਕ ਬਾਰੀਕ, ਔਝੜ ਘਾਟੀ ਦਏ ਚੜ੍ਹਾਈਆ। ਦੂਰ ਦੁਰਾਡਾ ਆਏ ਨਜ਼ਦੀਕ, ਨੇਰਨ ਨੇਰਾ ਫੇਰਾ ਪਾਈਆ। ਸਾਚਾ ਮੰਦਰ ਦੱਸੇ ਠੀਕ, ਕਾਇਆ ਠੀਕਰ ਪੜਦਾ ਲਾਹੀਆ। ਜਿਸ ਦੇ ਨਾਮ ਦੀ ਜੁਗ ਜੁਗ ਕਰਦੇ ਰਹੇ ੳਡੀਕ, ਸੋ ਨਾਮ ਦਾਤਾ ਫੇਰਾ ਪਾਈਆ। ਕਰ ਕਿਰਪਾ ਦੱਸੇ ਇਕੋ ਚਰਨ ਪ੍ਰੀਤ, ਚਰਨ ਪ੍ਰੀਤੀ ਵਿਚ ਕੋਟਨ ਕੋਟ ਨਾਮ ਛੁਪਾਈਆ। ਜਨ ਭਗਤਾਂ ਕਾਇਆ ਕਰੇ ਠੰਡੀ ਸੀਤ, ਅਗਨੀ ਤੱਤ ਨਾ ਲਾਗੇ ਰਾਈਆ। ਜੋ ਜਨ ਗਾਏ ਸੋਹੰ ਗੀਤ, ਸੋ ਪੁਰਖ ਨਿਰੰਜਣ ਮੇਲਾ ਸਹਿਜ ਸੁਭਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੰਤ ਸਾਜਣ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਮਾਣਸ ਜਨਮ ਲੈਣਾ ਜੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਨਾਮ ਗੁਰਮੁਖਾਂ ਜਾਮ ਬਿਨ ਪਿਆਲਿਉਂ ਰਿਹਾ ਪਿਆਈਆ। ਬਿਨ ਪਿਆਲਿਉਂ ਪਿਆਏ ਨਾਮ ਮਦਿ, ਰਸ ਇਕੋ ਇਕ ਵਖਾਇੰਦਾ। ਹਰਿਜਨ ਸੱਜਣ ਸਾਚੇ ਸੱਦ, ਧੁਰ ਸੰਦੇਸ ਅਲਾਇੰਦਾ। ਨਵ ਖੰਡ ਪ੍ਰਿਥਮੀ ਨੌਂ ਦਵਾਰੇ ਪਾਰ ਹੱਦ, ਕੂੜਾ ਨਾਤਾ ਤੋੜ ਤੁੜਾਇੰਦਾ। ਚਾਰ ਵਰਨ ਵਖਾਏ ਵਿਸ਼ਵ ਯੱਦ, ਬ੍ਰਹਮ ਪਾਰਬ੍ਰਹਮ ਸਮਝਾਇੰਦਾ। ਕੋਟਨ ਕੋਟ ਲੋਕਮਾਤ ਜੀਵ ਜੰਤ ਗਏ ਲੱਦ, ਬਿਨ ਪੂਰੇ ਸਤਿਗੁਰ ਪਾਰ ਨਾ ਕੋਇ ਕਰਾਇੰਦਾ। ਗੁਰਮੁਖ ਜੀਵਦਿਆਂ ਜਗਤ ਨਾਲੋਂ ਹੋ ਜਾਓ ਅੱਡ, ਮਰਨ ਇਕੋ ਇਕ ਸਮਝਾਇੰਦਾ। ਸਚ ਪ੍ਰੀਤੀ ਜਾਣਾ ਬੱਝ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਕਿਰਪਾਨਿਧਾਨ ਅੰਤਮ ਪੜਦਾ ਲਏ ਕੱਜ, ਸਿਰ ਆਪਣਾ ਹੱਥ ਟਿਕਾਇੰਦਾ। ਸਚਖੰਡ ਦਵਾਰੇ ਬਹਿਣਾ ਸਜ, ਹਰਿ ਸੰਗਤ ਮੇਲ ਮਿਲਾਇੰਦਾ। ਜਿਸ ਨੂੰ ਕੋਈ ਨਾ ਜਾਣੇ ਅੱਜ, ਬੀਤੇ ਕਾਲ ਸਰਬ ਪਛਤਾਇੰਦਾ। ਜੋ ਘੜਿਆ ਸੋ ਰਿਹਾ ਭੱਜ, ਕਲਜੁਗ ਕਾਲ ਨਗਾਰਾ ਡੰਕ ਵਜਾਇੰਦਾ। ਨਾਮ ਨਿਧਾਨ ਅੰਮ੍ਰਿਤ ਰਸ ਪ੍ਰਭ ਚਰਨ ਦਵਾਰੇ ਪੀਓ ਰੱਜ ਰੱਜ, ਪੂਰਬ ਜਨਮ ਤ੍ਰਿਸਨਾ ਭੁੱਖ ਗਵਾਇੰਦਾ। ਘਰ ਮੰਦਰ ਘਰ

ਠਾਕਰ ਬਹੇ ਸਜ, ਘਰ ਮੱਕਾ ਕਾਅਬਾ ਘਰ ਹੁਜਰਾ ਇਕੋ ਇਕ ਸੁਹਾਇੰਦਾ। ਉਚੀ ਕੂਕ ਸ੍ਰਿਸ਼ਟ ਸਬਾਈ ਕਹੋ ਗੱਜ, ਪ੍ਰਭ ਅੰਦਰ ਬਾਹਰ ਇਕੋ ਰਸ ਵਖਾਇੰਦਾ। ਦੂਜੀ ਆਸ ਦੇਣੀ ਛੱਡ, ਖਹਿੜਾ ਸਭ ਤੋਂ ਆਪ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਭਗਤ ਮੇਲੇ ਭੱਜ ਭੱਜ, ਭਾਜੜ ਘਰ ਘਰ ਆਪ ਵਖਾਇੰਦਾ।

੧੦ ਫੱਗਣ ੨੦੧੯ ਬਿਕ੍ਰਮੀ ਸ਼ਿਵ ਸਿੰਘ ਦੇ ਗ੍ਰਹਿ ਮੇਰਠ ਛੌਣੀ

ਹਰਿ ਨਾਮ ਹਰਿ ਅੰਦਰ ਰੱਖਣਾ, ਰੱਖਣਹਾਰ ਵੱਡੀ ਵਡਿਆਈਆ। ਗੁਰਮੁਖ ਕੋਇ ਨਾ ਰਹੇ ਸੱਖਣਾ, ਖਾਲੀ ਭਾਂਡੇ ਆਪ ਭਰਾਈਆ। ਸਤਿਜੁਗ ਸਾਚੀ ਦੇਵੇ ਦੱਛਣਾ, ਦਹਿ ਦਿਸ਼ਾ ਕਰ ਰੁਸ਼ਨਾਈਆ। ਲੂੰ ਲੂੰ ਅੰਦਰ ਆਪੇ ਰਚਣਾ, ਰਚ ਰਚ ਖ਼ੁਸ਼ੀ ਵਖਾਈਆ। ਸਚ ਸੁਣਾਏ ਇਕੋ ਬਚਨਾ, ਬਚਪਨ ਸਭ ਦਾ ਦਏ ਬਦਲਾਈਆ । ਕਾਇਆ ਮਾਟੀ ਬਣਾਏ ਕੰਚਨਾ, ਕੰਚਨ ਸਵਰਨ ਰੰਗ ਵਖਾਈਆ। ਸਾਹਿਬ ਸਤਿਗੁਰ ਜਨ ਭਗਤ ਦਵਾਰੇ ਬਹਿ ਬਹਿ ਹੱਸਣਾ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਇਕੋ ਦਰ ਵਸਾਈਆ। ਅੰਦਰ ਰੱਖੇ ਨਾਮ ਨਿਧਾਨ, ਬੇਪਰਵਾਹ ਦਇਆ ਕਮਾਇੰਦਾ। ਭਾਗ ਲੱਗੇ ਭਗਤ ਮਕਾਨ, ਕਾਇਆ ਬੰਕ ਵਡਿਆਇੰਦਾ। ਨਾਦ ਵੱਜੇ ਸਚ ਧੁਨਕਾਨ, ਅਨਾਦ ਆਪ ਅਲਾਇੰਦਾ। ਦੇਵਣਹਾਰਾ ਦੇਵੇ ਮਾਣ, ਮਹਾਨ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਨਾਮ ਹਰਿਜਨ ਹਿਰਦੇ ਆਪ ਵਸਾਇੰਦਾ। ਸਾਚਾ ਨਾਮ ਗੁਰਮੁਖ ਮੀਤ, ਗੁਰ ਸਤਿਗੁਰ ਆਪ ਜਣਾਈਆ। ਸਤਿ ਸਤਿਵਾਦੀ ਸਾਚੀ ਰੀਤ, ਸ਼ਬਦੀ ਧਾਰ ਬੰਧਾਈਆ। ਦੇਵਣਹਾਰ ਸਦਾ ਅਨਡੀਠ, ਅਨਡਿਠੜੀ ਵਸਤ ਵਰਤਾਈਆ। ਸਤਿਜੁਗ ਸਾਚੀ ਚਲੇ ਰੀਤ, ਰੀਤੀਵਾਨ ਵੇਖ ਵਖਾਈਆ। ਸੋਹੰ ਢੋਲਾ ਇਕੋ ਗੀਤ, ਗਹਿਰ ਗੰਭੀਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਦੇਵੇ ਥਾਉਂ ਥਾਈਂਆ।

੧੦ ਫੱਗਣ ੨੦੧੯ ਬਿਕ੍ਰਮੀ ਪਰੇਮੀ ਦੇਵੀ ਦੇ ਗ੍ਰਹਿ ਗਰਾਸ ਮੰਡੀ ਮੇਰਠ ਛੌਣੀ

ਸਤਿਗੁਰ ਦਵਾਰਾ ਨਾਮ ਹੱਟ, ਚੌਦਾਂ ਲੋਕ ਮੰਗ ਮੰਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਔਣ ਨੱਠ ਨੱਠ, ਦੋ ਜਹਾਨਾਂ ਪੰਧ ਆਪ ਮੁਕਾਇੰਦਾ। ਜਨ ਭਗਤਾਂ ਦੇਵੇ ਹਰਿ ਜੂ ਸੱਦ, ਸੱਚਾ ਆਪਣਾ ਨਾਮ ਲਗਾਇੰਦਾ। ਆਪਣੇ ਨਾਲ ਵੰਡੇ ਅੱਧ, ਹਿੱਸਾ ਸਾਂਝਾ ਝੋਲੀ ਪਾਇੰਦਾ। ਮੇਰਾ ਗਾਓ ਇਕੋ ਛੰਦ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹੰ ਬ੍ਰਹਮ ਕੀਤਾ ਬੰਦ, ਪੜਦਾ ਆਪਣਾ ਇਕ ਜਣਾਇੰਦਾ। ਮੇਲ ਮਿਲਾਵਾ ਸਾਚਾ ਪਦ, ਦਰ ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਵਾਜ਼ਾ ਇਕ ਵਖਾਇੰਦਾ। ਸਚ ਦਰਵਾਜ਼ਾ ਜਾਏ ਖੁਲ੍ਹ, ਹਰਿ ਨਾਮ ਹੱਟ ਚਲਾਇੰਦਾ। ਦੇਵਣਹਾਰ ਸਦਾ ਅਨਮੁਲ, ਕਰਤਾ ਕੀਮਤ ਕੋਇ ਨਾ ਲਾਇੰਦਾ। ਦਰ ਦਵਾਰੇ ਆਏ ਜੋ ਜਨ ਭੁੱਲ,

ਫੜ ਬਾਂਹੋਂ ਗਲੇ ਲਗਾਇੰਦਾ। ਨਾਮ ਬੂਟਾ ਨਾ ਜਾਏ ਹੁੱਲ, ਪੱਤ ਡਾਲੀ ਆਪ ਮਹਿਕਾਇੰਦਾ। ਭਗਤ ਭਗਵਾਨ ਦੀ ਸਾਚੀ ਕੁਲ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਇਕੋ ਹੱਟ ਵਿਕਾਇੰਦਾ। ਇਕੋ ਨਾਮ ਸਚ ਦਵਾਰ, ਦਰ ਦਰਬਾਰੀ ਆਪ ਜਣਾਇੰਦਾ। ਗੁਰਮੁਖ ਸੱਜਣ ਬਣ ਭਿਖਾਰ, ਭਿਛਿਆ ਨਰ ਹਰਿ ਸੱਚਾ ਪਾਇੰਦਾ। ਮਾਂਗਤ ਬਣੋ ਏਕਾ ਵਾਰ, ਦੂਜਾ ਦਰ ਨਾ ਕੋਇ ਜਣਾਇੰਦਾ। ਹਰਿ ਸੰਗਤ ਮੇਲਾ ਸਚ ਪਿਆਰ, ਗੁਰ ਚੇਲਾ ਗੰਢ ਪਵਾਇੰਦਾ। ਵਕਤ ਸੁਹੇਲਾ ਵਿਚ ਸੰਸਾਰ, ਦੁਹੇਲਾ, ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਭੰਡਾਰਾ ਇਕ ਦਰਸਾਇੰਦਾ। ਨਾਮ ਭੰਡਾਰਾ ਵੱਡਾ ਵਡ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਆਦਿ ਆਪਣੇ ਵਿਚੋਂ ਕੱਢ, ਅੰਤ ਆਪਣੇ ਵਿਚ ਰਖਾਇੰਦਾ। ਜੁਗ ਚੌਕੜੀ ਕਥਾ ਕਹਾਣੀ ਗਾਏ ਛੰਦ, ਰਸਨਾ ਜਿਹਵਾ ਮੇਲ ਮਿਲਾਇੰਦਾ। ਭਗਤ ਭਗਵਾਨ ਅੰਤਰ ਦੇਵੇ ਇਕ ਅਨੰਦ, ਆਤਮ ਆਪਣਾ ਰੰਗ ਚੜ੍ਹਾਇੰਦਾ। ਚੁਰਾਸੀ ਵਛੋੜਾ ਕੱਟ ਫੰਦ, ਨਾਮ ਡੋਰੀ ਤੰਦ ਬੰਧਾਇੰਦਾ। ਦਵੈਤ ਦੂਈ ਢਾਹ ਕੰਧ, ਘਰ ਇਕੋ ਇਕ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਸਤਾਰ ਇਕ ਸੁਣਾਇੰਦਾ। ਨਾਮ ਸਤਾਰ ਸਚ ਸਰੰਗੀ, ਸਾਰੰਗਾ ਨਜ਼ਰ ਕੋਇ ਨਾ ਆਇੰਦਾ। ਨਾ ਕੋਈ ਤਾਰ ਨਾ ਕੋਈ ਤੰਦੀ, ਕਿਲੀ ਹੱਥ ਨਾ ਕੋਇ ਰਖਾਇੰਦਾ। ਖਿਚਣਹਾਰ ਸੂਰਾ ਸਰਬੰਗੀ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਚਲੇ ਚਾਲ ਆਪ ਬੇਢੰਗੀ, ਬਿਨ ਭਗਤਾਂ ਢੰਗ ਨਾ ਕਿਸੇ ਜਣਾਇੰਦਾ। ਕਲਜੁਗ ਅੰਤਮ ਆਇਆ ਕੰਢੀ, ਕੰਢਾ ਦੋ ਜਹਾਨਾਂ ਵੇਖ ਵਖਾਇੰਦਾ। ਸੱਚਾ ਨਾਮ ਜਣਾਏ ਇਕੋ ਛੰਦੀ, ਛੰਦ ਬੰਦ ਆਪਣਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪਣੇ ਵਿਚ ਰਖਾਇੰਦਾ। ਨਾਮ ਅੰਦਰ ਨਾਮ ਉਹਲਾ, ਨਜ਼ਰ ਕਿਸੇ ਨਾ ਆਈਆ। ਨਾਮ ਅੰਦਰ ਨਾਮ ਗੋਲਾ, ਸੇਵਕ ਸੇਵ ਕਮਾਈਆ। ਨਾਮ ਅੰਦਰ ਨਾਮ ਬੋਲਾ, ਅਨਬੋਲਤ ਰਾਗ ਅਲਾਈਆ। ਨਾਮ ਅੰਦਰ ਨਾਮ ਪਾਵੇ ਰੌਲਾ, ਸੁਣੇ ਜਗਤ ਲੋਕਾਈਆ। ਨਾਮ ਅੰਦਰ ਨਾਮ ਵਸੇ ਕੋਲਾ, ਨਜ਼ਰ ਕਿਸੇ ਨਾ ਆਈਆ। ਨਾਮ ਅੰਦਰ ਨਾਮ ਵਜਾਏ ਢੋਲਾ, ਮਰਦੰਗ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਅੰਦਰ ਰਹੇ ਮੌਲਾ, ਮੌਲਾ ਆਪਣਾ ਨਾਮ ਸਿਫ਼ਤ ਸਾਲਾਹੀਆ। ਨਾਮ ਅੰਦਰ ਨਾਮ ਰਸ, ਰਸ ਰਸੀਆ ਆਪ ਜਣਾਇੰਦਾ। ਨਾਮ ਅੰਦਰ ਨਾਮ ਵਸ, ਵਸੀਕਾਰ ਖੇਲ ਕਰਾਇੰਦਾ। ਨਾਮ ਅੰਦਰ ਨਾਮ ਮਸ, ਜਸ ਨਾਮ ਸਿਫ਼ਤ ਸਾਲਾਹਿੰਦਾ। ਨਾਮ ਅੰਦਰ ਨਾਮ ਰੱਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਨਾਮ ਅੰਦਰ ਨਾਮ ਨਿਵਾਸ, ਵਾਸਾ ਨਜ਼ਰ ਕਿਸੇ ਨਾ ਆਇੰਦਾ। ਨਾਮ ਅੰਦਰ ਨਾਮ ਦਾਸ, ਬਣ ਸੇਵਕ ਸੇਵ ਕਮਾਇੰਦਾ। ਨਾਮ ਅੰਦਰ ਨਾਮ ਆਸ, ਆਸਾ ਆਸਾ ਵਿਚ ਪਰਗਟਾਇੰਦਾ। ਨਾਮ ਅੰਦਰ ਨਾਮ ਸ਼ਾਖ਼, ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਜੁਗ ਰਾਗ ਅਲਾਇੰਦਾ। ਨਾਮ ਅੰਦਰ ਆਪਣਾ ਨਾਮ ਰੱਖੇ ਆਪਣੇ ਪਾਸ, ਪੀਰ ਪੈਗ਼ੰਬਰਾਂ ਭੇਵ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਅੰਦਰ ਨਾਮ ਪਰਕਾਸ਼, ਪਰਕਾਸ਼ ਆਪਣੇ ਵਿਚ ਮਿਲਾਇੰਦਾ। ਨਾਮ ਅੰਦਰ ਨਾਮ ਅਨਡਿਠ, ਅਨਡਿਠੜੇ ਧਾਮ ਟਿਕਾਈਆ। ਨਾਮ ਅੰਦਰ ਨਾਮ ਸਿਖਿਆ ਲਏ ਸਿਖ, ਸਿਖ ਸਿਖ ਕਰੇ ਪੜ੍ਹਾਈਆ। ਨਾਮ ਅੰਦਰ ਨਾਮ ਸਿਫ਼ਤ ਲਏ ਲਿਖ, ਲੇਖਾ ਜਾਣੇ ਕਲਮ ਸ਼ਾਹੀਆ। ਨਾਮ

ਅੰਦਰ ਨਾਮ ਵੰਡੇ ਹਿਸ, ਹਿੱਸਾ ਦੇਵੇ ਜਗਤ ਲੋਕਾਈਆ। ਨਾਮ ਅੰਦਰ ਨਾਮ ਰਿਹਾ ਵਿਕ, ਕੀਮਤ ਨਜ਼ਰ ਕਿਸੇ ਨਾ ਆਈਆ। ਨਾਮ ਅੰਦਰ ਨਾਮ ਬਣੇ ਮਾਤ ਪਿਤ, ਪਿਤਾ ਪੂਤ ਨਾਮ ਅਖਵਾਈਆ। ਸਾਚਾ ਨਾਮ ਪ੍ਰਭ ਦੇਵੇ ਜਨ ਭਗਤਾਂ ਕਰ ਕਰ ਹਿਤ, ਦੂਸਰ ਹੱਥ ਨਾ ਕਿਸੇ ਫੜਾਈਆ। ਨਾਮ ਦਿਤਾ ਜਿਸ ਜਿਸ, ਸੋ ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਹਰਿ ਕਾ ਢੋਲਾ ਗਏ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਨਾਮ ਆਪਣੇ ਹੱਥ ਰਖਾਈਆ। ਨਾਮ ਅੰਦਰ ਨਾਮ ਬੋਧ, ਬੋਧ ਕਰੇ ਪੜ੍ਹਾਈਆ। ਨਾਮ ਅੰਦਰ ਨਾਮ ਸਤਿ ਗੋਦ, ਸੁਖ ਆਸਣ ਡੇਰਾ ਲਾਈਆ। ਨਾਮ ਅੰਦਰ ਨਾਮ ਕਰੇ ਜੋਧ, ਜੋਧਾ ਸੂਰਬੀਰ ਨਾਮ ਅਖਵਾਈਆ। ਨਾਮ ਅੰਦਰ ਨਾਮ ਲਾਏ ਚੋਟ, ਚੋਟ ਨਗਾਰਾ ਇਕ ਲਗਾਈਆ। ਨਾਮ ਅੰਦਰ ਨਾਮ ਹੋਏ ਮੋਹਤ, ਮੁਹੱਬਤ ਇਕੋ ਇਕ ਰਖਾਈਆ। ਨਾਮ ਅੰਦਰ ਨਾਮ ਓਤ ਪੋਤ, ਪੁੱਤ ਪੋਤਰੇ ਵੰਡ ਵੰਡਾਈਆ। ਨਾਮ ਅੰਦਰ ਨਾਮ ਗੋਤ, ਗੁਰ ਅਵਤਾਰ ਪੀਰ ਪੈਗ਼ੰਬਰ ਦੀਨ ਮਜ਼੍ਹਬ ਰਾਹ ਗਏ ਚਲਾਈਆ। ਨਾਮ ਅੰਦਰ ਨਾਮ ਸਰੋਤ, ਸੁਣਾਵਣਹਾਰਾ ਨਾਮ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪਣੇ ਹੁਕਮ ਚਲਾਈਆ। ਨਾਮ ਅੰਦਰ ਨਾਰ ਕੰਤ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਨਾਮ ਅੰਦਰ ਰੁੱਤ ਬਸੰਤ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਨਾਮ ਅੰਦਰ ਜੀਵ ਜੰਤ, ਲੱਖ ਚੁਰਾਸੀ ਨਾਚ ਨਚਾਇੰਦਾ। ਨਾਮ ਅੰਦਰ ਮਣੀਆ ਮੰਤ, ਅੱਖਰ ਵੱਖਰ ਆਪ ਪੜ੍ਹਾਇੰਦਾ। ਨਾਮ ਅੰਦਰ ਭਗਤ ਭਗਵੰਤ, ਭਗਵਨ ਆਪਣਾ ਰਾਹ ਚਲਾਇੰਦਾ। ਨਾਮ ਅੰਦਰ ਸਾਧ ਸੰਤ, ਕੋਟਨ ਕੋਟ ਸੇਵ ਕਮਾਇੰਦਾ। ਨਾਮ ਅੰਦਰ ਮਹਿਮਾਂ ਅਗਣਤ, ਗੁਰਮੁਖ ਗੁਰ ਗੁਰ ਆਪ ਪੜ੍ਹਾਇੰਦਾ। ਨਾਮ ਅੰਦਰ ਖੇਲ ਅਨੰਤ, ਗੁਰਸਿਖ ਗੁਰ ਸਿਖਿਆ ਇਕ ਦ੍ਰਿੜਾਇੰਦਾ। ਨਾਮ ਅੰਦਰ ਬਣਾਏ ਬਣਤ, ਨਾਮ ਵਣਜਾਰਾ ਹੱਟ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਨਾਮ ਆਦਿ ਜੁਗਾਦਿ ਜੁਗ ਜੁਗ ਜੁਗ ਕਰਤਾ ਆਪ ਜਣਾਇੰਦਾ। ਨਾਮ ਅੰਦਰ ਨਾਮ ਸੋ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਨਾਮ ਅੰਦਰ ਨਾਮ ਹੰ ਬ੍ਰਹਮ ਹੋ, ਹਰਿ ਜੂ ਆਪਣੀ ਖੇਲ ਕਰਾਈਆ। ਨਾਮ ਅੰਦਰ ਨਾਮ ਆਤਮ ਪਰਮਾਤਮ ਵਧਾਏ ਮੋਹ, ਮੋਹ ਮੁਹੱਬਤ ਇਕ ਦਰਸਾਈਆ। ਨਾਮ ਅੰਦਰ ਨਾਮ ਜਾਏ ਛੋਹ, ਅੰਗੀਕਾਰ ਅੰਗ ਲਗਾਈਆ। ਨਾਮ ਅੰਦਰ ਨਾਮ ਦੇਵੇ ਢੋਆ ਢੋ, ਸਾਚੀ ਵਸਤ ਝੋਲੀ ਪਾਈਆ। ਨਾਮ ਅੰਦਰ ਨਾਮ ਕਰੇ ਲੋ, ਲੋਆਂ ਪੁਰੀਆਂ ਪਰਕਾਸ਼ ਕਰਾਈਆ। ਨਾਮ ਅੰਦਰ ਨਾਮ ਰਿਹਾ ਰੋ, ਬਣ ਵੈਰਾਗੀ ਨੇਤਰ ਨੈਣਾਂ ਨੀਰ ਵਹਾਈਆ। ਨਾਮ ਅੰਦਰ ਨਾਮ ਜਾਣੇ ਕੋ, ਜਿਸ ਜਨ ਆਪਣੀ ਬੂਝ ਬੁਝਾਈਆ। ਨਾਮ ਅੰਦਰ ਨਾਮ ਜਿਹਾ ਪ੍ਰਭ ਆਪੇ ਹੋ, ਹਰਿਜਨ ਸਾਚੇ ਮੇਲ ਮਿਲਾਈਆ। ਨਾਮ ਅੰਦਰ ਨਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਮ ਆਪਣਾ ਆਪ ਜਣਾਈਆ। ਨਾਮ ਅੰਦਰ ਨਾਮ ਅਕਾਲ, ਅਕਲ ਕਲਾ ਅਖਵਾਇੰਦਾ। ਨਾਮ ਅੰਦਰ ਨਾਮ ਦਿਆਲ, ਦੀਨ ਦਿਆਲ ਵੇਖ ਵਖਾਇੰਦਾ। ਨਾਮ ਅੰਦਰ ਨਾਮ ਪ੍ਰਿਤਪਾਲ, ਪ੍ਰਿਤਪਾਲਕ ਸੇਵ ਕਮਾਇੰਦਾ। ਨਾਮ ਅੰਦਰ ਨਾਮ ਲਾਲ, ਸਤਿ ਸਤਿਵਾਦੀ ਸੋਭਾ ਪਾਇੰਦਾ। ਨਾਮ ਅੰਦਰ ਨਾਮ ਜਲਾਲ, ਜਲਵਾ ਨੂਰ ਜ਼ਹੂਰ ਪਰਗਟਾਇੰਦਾ। ਨਾਮ ਅੰਦਰ ਨਾਮ ਗ਼ੁਲਾਮ, ਬਣ ਬਰਦਾ ਸੇਵ ਕਮਾਇੰਦਾ। ਨਾਮ ਅੰਦਰ ਨਾਮ ਪਰਵਾਨ, ਪਰਮ ਪੁਰਖ ਆਪ ਸਮਝਾਇੰਦਾ। ਨਾਮ ਅੰਦਰ ਨਾਮ ਨਿਸ਼ਾਨ, ਸਤਿਗੁਰ ਸਾਚਾ ਆਪ ਝੁਲਾਇੰਦਾ। ਇਕੋ ਨਾਮ

ਸ੍ਰੀ ਭਗਵਾਨ, ਆਤਮ ਪਰਮਾਤਮ ਪਰਮਾਤਮ ਆਤਮ ਜੋੜ ਜੁੜਾਇੰਦਾ। ਸੋਹੰ ਨਾਮ ਸਦਾ ਪਰਵਾਨ, ਪਾਰਬਤੀ ਸ਼ਿਵ ਸ਼ਿਵ ਸ਼ੰਕਰ - - - - - - - - -।