ਪੁਸਤਕਾਲਾਭਾਗ ੧੩

੧੦ ਫੱਗਣ ੨੦੧੯ ਬਿਕ੍ਰਮੀ ਰੇਸ਼ਮ ਸਿੰਘ ਦੇ ਗ੍ਰਹਿ ਮੇਰਠ ਛੌਣੀ

ਸੋ ਪੁਰਖ ਨਿਰੰਜਣ ਸਚ ਦਰਬਾਰਾ, ਦਰਗਹਿ ਸਾਚੀ ਆਪ ਲਗਾਇੰਦਾ। ਹਰਿ ਪੁਰਖ ਨਿਰੰਜਣ ਖੇਲ ਨਿਆਰਾ, ਨਿਰਗੁਣ ਨਿਰਵੈਰ ਆਪ ਕਰਾਇੰਦਾ। ਏਕੰਕਾਰਾ ਵਡ ਬਲਕਾਰਾ, ਬਲ ਆਪਣਾ ਆਪ ਪਰਗਟਾਇੰਦਾ। ਆਦਿ ਨਿਰੰਜਣ ਨੂਰ ਉਜਿਆਰਾ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਸ੍ਰੀ ਭਗਵਾਨ ਪਰਵਰਦਿਗਾਰਾ, ਬੇਪਰਵਾਹ ਖੇਲ ਕਰਾਇੰਦਾ। ਅਬਿਨਾਸ਼ੀ ਕਰਤਾ ਸਤਿ ਹੁਲਾਰਾ, ਸਤਿ ਸਤਿਵਾਦੀ ਆਪ ਰਖਾਇੰਦਾ। ਪਾਰਬ੍ਰਹਮ ਪ੍ਰਭ ਵੇਖਣਹਾਰਾ, ਪੇਖ ਆਪਣੀ ਖ਼ੁਸ਼ੀ ਮਨਾਇੰਦਾ। ਸਤਿ ਸਤਿਵਾਦੀ ਖੋਲ੍ਹ ਦਵਾਰਾ, ਦਰ ਬੰਕ ਇਕ ਵਡਿਆਇੰਦਾ। ਕਰੇ ਖੇਲ ਅਗੰਮ ਅਪਾਰਾ, ਦੂਜਾ ਸੰਗ ਨਾ ਕੋਇ ਰਖਾਇੰਦਾ। ਆਪਣੀ ਇਛਿਆ ਕਰ ਵਰਤਾਰਾ, ਸਾਚੀ ਭਿਛਿਆ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਇੰਦਾ। ਆਪਣੀ ਕਲ ਆਪੇ ਧਾਰ, ਅਕਲ ਕਲ ਅਖਵਾਈਆ। ਖੋਲ੍ਹਣਹਾਰਾ ਸਚ ਦਵਾਰ, ਦਰ ਦਰਵਾਜ਼ਾ ਵੇਖ ਵਖਾਈਆ। ਮਹੱਲ ਅਟੱਲ ਉਚ ਮਨਾਰ, ਨਿਰਗੁਣ ਦਾਤਾ ਆਪ ਪਰਗਟਾਈਆ। ਨਾਉਂ ਰੱਖ ਸਚਖੰਡ ਦਵਾਰ, ਸਚ ਸਚ ਦਏ ਵਡਿਆਈਆ। ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰ ਕਰ ਆਪ, ਆਪਣੀ ਖੇਲ ਕਰਾਇੰਦਾ। ਆਦਿ ਆਦੀ ਮਾਈ ਬਾਪ, ਪਿਤਾ ਪੂਤ ਗੰਢ ਪਵਾਇੰਦਾ। ਘਰ ਘਰ ਖੇਲ ਖੇਲ ਤਮਾਸ਼, ਨਿਰਗੁਣ ਆਪਣਾ ਰੰਗ ਰੰਗਾਇੰਦਾ। ਸਚ ਦਵਾਰੇ ਕਰ ਨਿਵਾਸ, ਸਚਖੰਡ ਨਿਵਾਸੀ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਆਪਣਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਖੇਲ ਕਰਾਈਆ । ਸਾਚੇ ਤਖ਼ਤ ਨਿਰਗੁਣ ਚੜ੍ਹ, ਤਖ਼ਤ ਨਿਵਾਸੀ ਸੋਭਾ ਪਾਈਆ। ਨਿਰਵੈਰ ਪੁਰਖ ਪੱਲੂ ਫੜ, ਪੁਰਖ ਅਕਾਲ ਗੰਢ ਪਵਾਈਆ। ਨਰ ਨਿਰੰਕਾਰਾ ਅੱਖਰ ਪੜ੍ਹ, ਏਕੰਕਾਰਾ ਗੀਤ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਆਪਣਾ ਭੇਵ ਦੱਸੇ ਖੋਲ੍ਹ, ਭੇਦ ਆਪ ਜਣਾਇੰਦਾ। ਤੋਲਣਹਾਰਾ ਸਾਚਾ ਤੋਲ, ਅਤੁਲ ਆਪਣੀ ਧਾਰ ਚਲਾਇੰਦਾ। ਸਚ ਦਵਾਰਾ ਏਕਾ ਖੋਲ੍ਹ, ਸਚ ਦਵਾਰੇ ਸੋਭਾ ਪਾਇੰਦਾ। ਸਦਾ ਸਦਾ ਰਹੇ ਅਡੋਲ, ਅਡੁਲ ਕਦੇ ਨਾ ਜਾਇੰਦਾ। ਸਾਚੀ ਵਸਤ ਰੱਖੇ ਕੋਲ, ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦਿ ਸਦਾ ਅਨਮੋਲ, ਅਨਮੁਲੜੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਮੰਦਰ ਆਪ ਵਡਿਆਇੰਦਾ। ਦਰ ਮੰਦਰ ਵੱਡਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਖੇਲੇ ਖੇਲ ਸ੍ਰੀ

ਭਗਵੰਤ, ਨਿਰਗੁਣ ਆਪਣੀ ਕਾਰ ਕਮਾਈਆ। ਆਪਣਾ ਲੇਖਾ ਆਦਿ ਅੰਤ, ਆਪਣੇ ਵਿਚ ਛੁਪਾਈਆ। ਬ੍ਰਹਿਮੰਡ ਖੰਡ ਇਕੋ ਮੰਤ, ਮੰਤਰ ਆਪਣਾ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਸੋਭਾ ਪਾਈਆ। ਸਚਖੰਡ ਸਾਚਾ ਸੋਭਨੀਕ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਵਸਣਹਾਰਾ ਲਾਸ਼ਰੀਕ, ਸ਼ਿਰਕਤ ਹੋਰ ਨਾ ਕੋਇ ਜਣਾਇੰਦਾ। ਧਾਰ ਰੱਖੇ ਇਕ ਬਾਰੀਕ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਸਚ ਨਿਸ਼ਾਨਾ ਮਾਰੇ ਠੀਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਸਮਝਾਇੰਦਾ। ਆਪਣੀ ਕਰਨੀ ਸ੍ਰੀ ਭਗਵਾਨ, ਆਦਿ ਆਦਿ ਜਣਾਈਆ। ਸੋ ਪੁਰਖ ਨਿਰੰਜਣ ਹੋ ਮਿਹਰਵਾਨ, ਹਰਿ ਪੁਰਖ ਨਿਰੰਜਣ ਵੇਸ ਵਟਾਈਆ। ਏਕੰਕਾਰ ਵਡ ਬਲਵਾਨ, ਆਦਿ ਨਿਰੰਜਣ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਸ਼ਾਹ ਸੁਲਤਾਨ, ਸ੍ਰੀ ਭਗਵਾਨ ਛਤਰ ਝੁਲਾਈਆ। ਪਾਰਬ੍ਰਹਮ ਪ੍ਰਭ ਨੌਜਵਾਨ, ਨਾ ਮਰੇ ਨਾ ਜਾਈਆ। ਵਸਣਹਾਰਾ ਸਚ ਮਕਾਨ, ਸਚਖੰਡ ਸਾਚੇ ਸੋਭਾ ਪਾਈਆ। ਭੂਪਤ ਭੂਪ ਰਾਜ ਰਾਜਾਨ, ਧੁਰ ਫ਼ਰਮਾਨਾ ਦਏ ਜਣਾਈਆ। ਨਿਰਗੁਣ ਨਿਰਗੁਣ ਖੇਲ ਮਹਾਨ, ਨਿਰਾਕਾਰ ਕਮਾਈਆ। ਦਰਗਹਿ ਸਾਚੀ ਕਰ ਪਰਵਾਨ, ਪਰਮ ਪੁਰਖ ਵੇਸ ਵਟਾਈਆ। ਨਾਰ ਕੰਤ ਨੌਜਵਾਨ, ਸੇਜ ਸੁਹੰਜਣੀ ਇਕ ਹੰਢਾਈਆ। ਸੁਤ ਦੁਲਾਰਾ ਬਾਲ ਅੰਞਾਣ, ਸ਼ਬਦੀ ਗੋਦ ਬਿਠਾਈਆ। ਦਾਈ ਦਾਇਆ ਬਣ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਥਿਰ ਘਰ ਸਾਚੀ ਖੋਲ੍ਹ ਦੁਕਾਨ, ਇਛਿਆ ਭਿਛਿਆ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਇਕੋ ਇਕ ਸਮਝਾਈਆ। ਥਿਰ ਘਰ ਦਵਾਰਾ ਨਿੱਕਾ ਦਰ, ਸਚਖੰਡ ਨਿਵਾਸੀ ਆਪ ਖੁਲ੍ਹਾਇੰਦਾ। ਦੇਵਣਹਾਰਾ ਸਾਚਾ ਵਰ, ਸਮਰਥ ਆਪਣੀ ਦਇਆ ਕਮਾਇੰਦਾ। ਛੋਟਾ ਬਾਲਾ ਨਿੱਕਾ ਲਾਲ, ਸੁਤ ਦੁਲਾਰਾ ਵਿਚ ਟਿਕਾਇੰਦਾ। ਲੇਖਾ ਜਾਣ ਆਦਿ ਜੁਗਾਦਿ, ਚੋਟੀ ਮਧ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਸੁਣਾਇੰਦਾ। ਧੁਰ ਫ਼ਰਮਾਨਾ ਹਰਿ ਨਿਰੰਕਾਰ, ਇਕੋ ਇਕ ਜਣਾਈਆ। ਸੁਤ ਸ਼ਬਦ ਰਹਿਣਾ ਖ਼ਬਰਦਾਰ, ਬੇਪਰਵਾਹ ਰਿਹਾ ਸਮਝਾਈਆ। ਥਿਰ ਘਰ ਤੇਰਾ ਇਕ ਕਵਾੜ, ਕੁੰਡਾ ਬੰਦ ਨਾ ਕੋਇ ਕਰਾਈਆ। ਆਦਿ ਜੁਗਾਦੀ ਸਾਚੀ ਕਾਰ, ਹਰਿ ਕਰਨੀ ਝੋਲੀ ਪਾਈਆ। ਪੁਰਖ ਪੁਰਖੋਤਮ ਹੋ ਉਜਿਆਰ, ਨੂਰੋ ਨੂਰ ਰੁਸ਼ਨਾਈਆ। ਬੇਐਬ ਖ਼ੁਦਾਈ ਪਰਵਰਦਿਗਾਰ, ਮੁਕਾਮੇ ਹੱਕ ਡੇਰਾ ਲਾਈਆ। ਸਚ ਤੌਫ਼ੀਕ ਇਕ ਦਿਲਦਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਦੇਵੇ ਮਾਣ ਵਡਿਆਈਆ। ਥਿਰ ਘਰ ਖੋਲ੍ਹ ਹਰਿ ਦਰਵਾਜ਼ਾ, ਚਰਨ ਕਵਲ ਕਵਲ ਟਿਕਾਇੰਦਾ। ਵੇਖਣਹਾਰ ਗ਼ਰੀਬ ਨਿਵਾਜ਼ਾ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਟਿਕਾਇੰਦਾ। ਸੁਤ ਦੁਲਾਰੇ ਮਾਰੇ ਵਾਜ਼ਾਂ, ਧੁਰ ਦੀ ਬਾਣੀ ਆਪ ਅਲਾਇੰਦਾ। ਨਿਰਗੁਣ ਨਿਰਗੁਣ ਰਚ ਰਚ ਕਾਜਾ, ਹਰਿ ਕਰਤਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਦੇਵੇ ਵਰ, ਸਾਰ ਸ਼ਬਦ ਵਸਾਏ ਘਰ, ਨਿਰਭੌ ਚੁਕਾਏ ਭੈ ਡਰ, ਸਿਰ ਆਪਣਾ ਹੱਥ ਟਿਕਾਇੰਦਾ। ਛੋਟਾ ਬਾਲਾ ਗਿਆ ਉਠ, ਹਰਿ ਸ਼ਬਦ ਲਏ ਅੰਗੜਾਈਆ। ਸ੍ਰੀ ਭਗਵਾਨ ਗਿਆ ਤੁਠ, ਮਿਹਰਵਾਨ ਦਇਆ ਕਮਾਈਆ। ਕਰਿਆ ਖੇਲ ਅਬਿਨਾਸ਼ੀ ਅਚੁਤ, ਚੇਤਨ ਰੰਗ ਰੰਗਾਈਆ। ਆਪਣੀ ਗੋਦੀ ਲਿਆ ਚੁੱਕ, ਅੰਗੀਕਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਦਿਤੀ ਵਡਿਆਈਆ।

ਸੁਤ ਦੁਲਾਰਾ ਗਿਆ ਜਾਗ, ਹਰਿ ਚਰਨ ਧਿਆਨ ਲਗਾਇੰਦਾ। ਬਾਲੇ ਹੋਏ ਵਡ ਵਡ ਭਾਗ, ਪ੍ਰਭ ਆਪਣੀ ਗੋਦ ਬਹਾਇੰਦਾ। ਨਿਰਗੁਣ ਬਣਿਆ ਸੱਜਣ ਸਾਕ, ਸਗਲਾ ਸੰਗ ਨਿਭਾਇੰਦਾ। ਥਿਰ ਘਰ ਖੋਲ੍ਹਿਆ ਮੇਰਾ ਤਾਕ, ਦੂਜਾ ਦਰ ਨਾ ਕੋਇ ਵਖਾਇੰਦਾ। ਚਾਰ ਕੁੰਟ ਦਹਿ ਦਿਸ਼ਾ ਵੇਖੇ ਝਾਕ, ਹਰਿ ਜੂ ਇਕੋ ਨਜ਼ਰੀ ਆਇੰਦਾ। ਸਤਿ ਸਤਿਵਾਦੀ ਸਾਚੀ ਗਾਥ, ਨਰ ਨਿਰੰਕਾਰਾ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਦੁਲਾਰੇ ਆਪ ਵਡਿਆਇੰਦਾ। ਸੁਤ ਦੁਲਾਰੇ ਨਿੱਕੇ ਬਾਲੇ, ਸੋ ਪੁਰਖ ਨਿਰੰਜਣ ਦਏ ਵਡਿਆਈਆ। ਪੁਰਖ ਅਕਾਲ ਤੇਰੇ ਨਾਲੇ, ਆਦਿ ਜੁਗਾਦਿ ਸੰਗ ਨਿਭਾਈਆ। ਜੁਗ ਚੌਕੜੀ ਕਰੇ ਪ੍ਰਿਤਪਾਲੇ, ਪ੍ਰਿਤਪਾਲਕ ਸੇਵ ਕਮਾਈਆ। ਸਚ ਦਵਾਰ ਵਖਾਏ ਸੱਚੀ ਧਰਮਸਾਲੇ, ਧਰਮ ਦਵਾਰ ਇਕ ਵਖਾਈਆ। ਨਿਰਵੈਰ ਪੁਰਖ ਤੇਰੀ ਘਾਲਨ ਘਾਲੇ, ਅਜੂਨੀ ਰਹਿਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਸ਼ਬਦ ਆਪ ਜਣਾਈਆ। ਸੁਤ ਦੁਲਾਰਾ ਨੀਕਨ ਨੀਕਾ, ਨਿਉਂ ਨਿਉਂ ਚਰਨ ਧਿਆਨ ਲਗਾਇੰਦਾ। ਤੇਰਾ ਦਿਸੇ ਨਾ ਕੋਇ ਸ਼ਰੀਕਾ, ਸੰਗੀ ਸੰਗ ਨਾ ਕੋਇ ਵਖਾਇੰਦਾ। ਪਾਰਬ੍ਰਹਮ ਪ੍ਰਭ ਆਪਣੇ ਮਿਲਣ ਦਾ ਦੱਸ ਸਚ ਤਰੀਕਾ ਦੂਜੀ ਓਟ ਨਾ ਕੋਇ ਤਕਾਇੰਦਾ। ਲੱਗੀ ਰਹੇ ਇਕ ਪ੍ਰੀਤਾ, ਪ੍ਰੀਤੀਵਾਨ ਸਾਚੀ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਆਪ ਸਮਝਾਇੰਦਾ। ਸੁਤ ਸ਼ਬਦ ਸੁਣ ਸਾਚੀ ਰੀਤ, ਸ੍ਰੀ ਭਗਵਾਨ ਆਪ ਜਣਾਇੰਦਾ। ਆਦਿ ਬੰਧਾਏ ਤੇਰੀ ਪ੍ਰੀਤ, ਜੁਗਾਦਿ ਆਪਣੀ ਝੋਲੀ ਪਾਇੰਦਾ। ਨਿਰਗੁਣ ਬੈਠਾ ਰਹੇ ਅਤੀਤ, ਸਚ ਦਵਾਰੇ ਸੋਭਾ ਪਾਇੰਦਾ। ਨਾਮ ਜਣਾਏ ਇਕੋ ਗੀਤ, ਗੀਤ ਗੋਬਿੰਦ ਅਲਾਇੰਦਾ। ਸਚ ਵਖਾਏ ਨਿਸ਼ਾਨਾ ਠੀਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਸਮਝਾਇੰਦਾ। ਸਾਚੇ ਸੁਤ ਸੁਣ ਲਾ ਕੰਨ, ਬਿਨ ਕੰਨਾਂ ਆਪ ਜਣਾਈਆ। ਸਾਚਾ ਕਹਿਣਾ ਲੈਣਾ ਮੰਨ, ਹੁਕਮੀ ਹੁਕਮ ਮਿਲੇ ਵਡਿਆਈਆ। ਇਕੋ ਵਸਤ ਸੱਚਾ ਧਨ, ਸਚ ਪ੍ਰੀਤੀ ਝੋਲੀ ਪਾਈਆ। ਪੁਰਖ ਅਕਾਲ ਤੇਰਾ ਜਨਨੀ ਜਨ, ਬਣੇ ਧੰਨ ਧੰਨ ਜਣੇਂਦੀ ਮਾਈਆ। ਜੁਗ ਚੌਕੜੀ ਤੈਨੂੰ ਕੋਈ ਨਾ ਦੇਵੇ ਡੰਨ, ਸਮਰਥ ਸਿਰ ਤੇਰੇ ਹੱਥ ਟਿਕਾਈਆ। ਆਦਿ ਬੇੜਾ ਦਿਤਾ ਬੰਨ੍ਹ, ਥਿਰ ਘਰ ਤੇਰਾ ਡੇਰਾ ਲਾਈਆ। ਨਾ ਕੋਈ ਸੂਰਜ ਨਾ ਕੋਈ ਚੰਨ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਸੁਤ ਦੁਲਾਰਾ ਨਿੱਕਾ ਬਾਲ, ਬਾਲੀ ਬੁਧ ਜਣਾਇੰਦਾ। ਤੂੰ ਸਾਹਿਬ ਸੱਚਾ ਸੁਲਤਾਨ, ਪ੍ਰਭ ਤੇਰਾ ਅੰਤ ਨਾ ਆਇੰਦਾ। ਤਖ਼ਤ ਨਿਵਾਸੀ ਨੌਜਵਾਨ, ਸਾਚੇ ਤਖ਼ਤ ਸੋਭਾ ਪਾਇੰਦਾ। ਧੁਰ ਦਰਬਾਰੀ ਹੁਕਮਰਾਨ, ਤੇਰਾ ਹੁਕਮ ਮੋਹੇ ਭਾਇੰਦਾ। ਮੈਂ ਬਾਲਾ ਨੱਢਾ ਇਕ ਅਞਾਣ, ਹੋਛੀ ਮਤ ਤੇਰਾ ਅੰਤ ਕਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੂਜੀ ਓਟ ਨਾ ਕੋਇ ਤਕਾਇੰਦਾ। ਸਾਚੀ ਮਤ ਦੇਵੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਸੁਤ ਦੁਲਾਰੇ ਮਾਰ ਧਿਆਨ, ਬਿਨ ਅੱਖਾਂ ਦਏ ਵਖਾਈਆ। ਸਚਖੰਡ ਮੇਰਾ ਮਕਾਨ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਥਿਰ ਘਰ ਤੇਰਾ ਸਚ ਅਸਥਾਨ, ਪ੍ਰਭ ਚਰਨ ਕਵਲ ਸਰਨਾਈਆ। ਜੁਗ ਜੁਗ ਸੁਣਦੇ ਰਹਿਣਾ ਧੁਰ ਫ਼ਰਮਾਨ, ਸਚ ਸੰਦੇਸਾ ਦਏ ਜਣਾਈਆ। ਦੋਏ ਜੋੜ ਕਰ ਪਰਨਾਮ, ਬੇਨੰਤੀ ਇਕੋ ਇਕ ਵਖਾਈਆ। ਕਰਤਾ ਪੂਰਾ ਕਰੇ ਕਾਮ, ਕਾਰਜ

ਆਪਣਾ ਆਪ ਸਮਝਾਈਆ। ਤੇਰਾ ਪਕੜੇ ਸਾਚਾ ਦਾਮ, ਦਾਮਨਗੀਰ ਇਕ ਅਖਵਾਈਆ। ਤੇਰਾ ਪਰਗਟ ਕਰੇ ਨਾਮ, ਨਾਮ ਨਿਧਾਨਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਦ੍ਰਿੜਾਈਆ। ਸਚ ਸੰਦੇਸਾ ਆਦਿ ਪੁਰਖ, ਹਰਿ ਸਤਿਗੁਰ ਸਚ ਸੁਣਾਇੰਦਾ। ਸਤਿ ਸਤਿ ਕਰ ਦਰਸ, ਦੀਦ ਇਕੋ ਇਕ ਵਖਾਇੰਦਾ। ਪਹਿਲੀ ਵਾਰ ਮੇਟੇ ਹਰਸ, ਹਵਸ ਫੇਰ ਨਾ ਕੋਇ ਵਧਾਇੰਦਾ। ਸਚਖੰਡ ਨਿਵਾਸੀ ਕਰਿਆ ਤਰਸ, ਸਿਰ ਆਪੇ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਜਣਾਇੰਦਾ। ਸਾਚੀ ਖੇਲ ਦੱਸੇ ਮੀਤ, ਮਿੱਤਰ ਪਿਆਰਾ ਆਪ ਜਣਾਇੰਦਾ। ਸੁਤ ਦੁਲਾਰੇ ਤੇਰੀ ਰੀਤ, ਰੀਤੀਵਾਨ ਆਪ ਸਮਝਾਇੰਦਾ। ਮੇਰਾ ਨਾਉਂ ਤੇਰਾ ਗੀਤ, ਗੀਤ ਇਕੋ ਇਕ ਵਡਿਆਇੰਦਾ। ਤੇਰਾ ਖੇਲ ਕਰਾਂ ਅਨਡੀਠ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਹੱਥ ਰੱਖਾਂ ਤੇਰੀ ਪੀਠ, ਪਿਛਾ ਦੇ ਨਾ ਮੁਖ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਧਾਰ ਆਪ ਬੰਧਾਇੰਦਾ। ਸ਼ਬਦ ਸੁਤ ਤੇਰੀ ਧਾਰ ਬੰਧਾਵਾਂਗਾ। ਸਾਚਾ ਮਾਰਗ ਲਾਵਾਂਗਾ। ਆਦਿ ਪੁਰਖ ਅਖਵਾਵਾਂਗਾ। ਜੁਗਾਦਿ ਵੇਖ ਵਖਾਵਾਂਗਾ। ਮਧ ਖੇਲ ਇਕ ਰਚਾਵਾਂਗਾ। ਘਰ ਸੱਚਾ ਸਚ ਸੁਹਾਵਾਂਗਾ। ਹੱਦ ਆਪਣੀ ਪਾਰ ਕਰਾਵਾਂਗਾ। ਥਿਰ ਘਰ ਕੁੰਡਾ ਲਾਹਵਾਂਗਾ। ਦਰ ਦਰਵਾਜ਼ਾ ਇਕ ਖੁਲ੍ਹਾਵਾਂਗਾ। ਨਿਰਗੁਣ ਮੇਲਾ ਮੇਲ ਮਿਲਾਵਾਂਗਾ। ਘਰ ਸਾਚੇ ਸੋਭਾ ਪਾਵਾਂਗਾ। ਆਪਣਾ ਬੰਸ ਪ੍ਰਭ ਵਡਿਆਵਾਂਗਾ। ਵਿਸ਼ਨੂੰ ਵਿਸ਼ਵ ਪਰਗਟਾਵਾਂਗਾ। ਅੰਮ੍ਰਿਤ ਮੁਖ ਚੁਆਵਾਂਗਾ। ਕਵਲ ਨਾਭ ਦਰਸਾਵਾਂਗਾ। ਬ੍ਰਹਮਾ ਰੰਗ ਰੰਗਾਵਾਂਗਾ। ਪਾਰਬ੍ਰਹਮ ਆਪਣਾ ਅੰਗ ਵਡਿਆਵਾਂਗਾ। ਨਾਮ ਮਰਦੰਗ ਸੁਣਾਵਾਂਗਾ। ਸੁੰਨ ਅਗੰਮ ਵਸਾਵਾਂਗਾ। ਧੂਆਂਧਾਰ ਪਾਰ ਕਰਾਵਾਂਗਾ। ਸ਼ੰਕਰ ਗੰਢ ਪਵਾਵਾਂਗਾ। ਤਿੰਨਾਂ ਮੇਲ ਮਿਲਾਵਾਂਗਾ। ਤੇਰਾ ਨਾਮ ਸਮਝਾਵਾਂਗਾ। ਸ਼ਬਦੀ ਡੰਕ ਵਜਾਵਾਂਗਾ। ਸਾਚਾ ਸੰਖ ਸੁਣਾਵਾਂਗਾ। ਬਾਰ ਅਨਕ ਖੇਲ ਕਰਾਵਾਂਗਾ। ਦਰ ਮੰਗਣ ਭਿਛਿਆ ਪਾਵਾਂਗਾ। ਆਪਣੀ ਇਛਿਆ ਨਾਲ ਰਲਾਵਾਂਗਾ। ਤ੍ਰੈਗੁਣ ਮਾਇਆ ਜੋੜ ਜੁੜਾਵਾਂਗਾ। ਰਜੋ ਤਮੋ ਸਤੋ ਸਗਲਾ ਸੰਗ ਵਖਾਵਾਂਗਾ। ਤੇਰਾ ਮਰਦੰਗ ਵਜਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਲਾ ਲਾ ਅੰਗ, ਅੰਗੀਕਾਰ ਇਕ ਅਖਵਾਵਾਂਗਾ। ਪੰਜ ਤੱਤ ਨਾਤਾ ਜੋੜ ਜੁੜਾਵਾਂਗਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਆਪਣਾ ਬੰਧਨ ਪਾਵਾਂਗਾ। ਧੁਰ ਦਾ ਦੇ ਧਰਵਾਸ, ਧੁਰ ਦੀ ਧਾਰ ਜਣਾਵਾਂਗਾ। ਮੰਡਲ ਮੰਡਪ ਪਾ ਪਾ ਰਾਸ, ਖੰਡ ਬ੍ਰਹਿਮੰਡ ਨਾਚ ਨਚਾਵਾਂਗਾ। ਸੂਰਜ ਚੰਨ ਦੇ ਪਰਕਾਸ਼, ਕਿਰਨ ਕਿਰਨ ਨਾਲ ਪਰਗਟਾਵਾਂਗਾ। ਧਰਤ ਧਵਲ ਖੇਲ ਤਮਾਸ਼, ਜਲ ਥਲ ਮਹੀਅਲ ਡੇਰਾ ਲਾਵਾਂਗਾ। ਆਪਣਾ ਨਾਉਂ ਰੱਖ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਕਾਰ ਕਮਾਵਾਂਗਾ। ਸੁਤ ਦੁਲਾਰਾ ਕਰਕੇ ਦਾਸੀ ਦਾਸ, ਸੇਵਾ ਇਕੋ ਇਕ ਸਮਝਾਵਾਂਗਾ। ਚਾਰੇ ਖਾਣੀ ਕਰ ਪਰਕਾਸ਼, ਅੰਡਜ ਜੇਰਜ ਉਤਭੁਜ ਸੇਤਜ ਬੰਧਨ ਪਾਵਾਂਗਾ। ਚਾਰੇ ਬਾਣੀ ਕਰ ਬੰਦ ਖ਼ਲਾਸ, ਪਰਾ ਪਸੰਤੀ ਮਧਮ ਬੈਖਰੀ ਗਾਵਾਂਗਾ। ਲੱਖ ਚੁਰਾਸੀ ਅੰਦਰ ਕਰ ਕਰ ਵਾਸ, ਨਿਰਗੁਣ ਸਰਗੁਣ ਮੇਲ ਮਿਲਾਵਾਂਗਾ। ਜੁਗ ਚੌਕੜੀ ਵੇਖਾਂ ਖ਼ਾਸ਼, ਖ਼ਾਹਸ਼ ਸਭ ਦੀ ਪੂਰ ਕਰਾਵਾਂਗਾ। ਸਰਗੁਣ ਨਿਰਗੁਣ ਵਸੇ ਪਾਸ, ਘਰ ਮੰਦਰ ਡੇਰਾ ਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁਤ ਤੇਰਾ ਖੇੜਾ ਇਕ ਵਸਾਵਾਂਗਾ। ਤੇਰਾ ਖੇੜਾ ਸਚ ਵਸਾਉੂਂਗਾ। ਬੰਨ੍ਹ ਬੇੜਾ ਆਪ ਚਲਾਊਂਗਾ। ਲੱਖ ਚੁਰਾਸੀ ਮਾਤ ਪਰਗਟਾਊਂਗਾ।

ਘਟ ਘਟ ਆਪਣਾ ਨੂਰ ਧਰਾਊਂਗਾ। ਸ਼ਬਦ ਅਗੰਮੀ ਨਾਦ ਵਜਾਊਂਗਾ। ਅੰਮ੍ਰਿਤ ਜਾਮ ਇਕ ਵਖਾਊਂਗਾ। ਨਿਝਰ ਝਿਰਨਾ ਇਕ ਝਿਰਾਊਂਗਾ। ਅਚਰਜ ਖੇਲ ਆਪ ਵਰਤਾਊਂਗਾ। ਕਾਮ ਕਰੋਧ ਲੋਭ ਮੋਹ ਹੰਕਾਰ ਬੰਧਨ ਪਾਊਂਗਾ। ਆਸਾ ਤ੍ਰਿਸਨਾ ਜੋੜ ਜੁੜਾਊਂਗਾ। ਮਾਇਆ ਮਮਤਾ ਮੇਲ ਮਿਲਾਊਂਗਾ। ਹਉਮੇਂ ਹੰਗਤਾ ਗੜ੍ਹ ਬਣਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਸ਼ਬਦ ਤੇਰਾ ਰਾਹ ਚਲਾਊਂਗਾ। ਤੇਰਾ ਰਾਹ ਚਲਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਵਾਂਗਾ। ਪੰਜ ਤਿੰਨ ਲੱਖ ਚੁਰਾਸੀ ਜੋੜ ਜੁੜਾਵਾਂਗਾ। ਸਾਚਾ ਸੋਹਲਾ ਰਾਗ ਅਲਾਵਾਂਗਾ। ਬ੍ਰਹਮੇ ਮੁਖ ਮੁਖ ਸਾਲਾਹਵਾਂਗਾ। ਗੁਰ ਅਵਤਾਰ ਆਪ ਪਰਗਟਾਵਾਂਗਾ। ਪੀਰ ਪੈਗ਼ੰਬਰ ਨਾਲ ਰਲਾਵਾਂਗਾ। ਭਗਤ ਭਗਵਾਨ ਆਪ ਉਠਾਵਾਂਗਾ। ਸੰਤ ਸਾਜਣ ਰੰਗ ਚੜ੍ਹਾਵਾਂਗਾ। ਗੁਰਮੁਖ ਗੁਰ ਗੁਰ ਬੂਝ ਬੁਝਾਵਾਂਗਾ। ਗੁਰਸਿਖ ਲਹਿਣਾ ਦੇਣਾ ਚੁਕਾ ਕੇ ਏਕਾ ਦੂਜ, ਏਕੰਕਾਰਾ ਵਡ ਵਡਿਆਵਾਂਗਾ। ਆਪਣਾ ਭੇਵ ਦੱਸ ਗੂਝ, ਪੜਦਾ ਆਪ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਰ ਵਖਾਵਾਂਗਾ। ਸਾਚੀ ਕਰਨੀ ਕਰੇਗਾ। ਪਾਰਬ੍ਰਹਮ ਨਿਰਭੈ ਹੋ, ਲੱਖ ਚੁਰਾਸੀ ਅੰਦਰ ਵੜੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਸਾਚੀ ਸੋ, ਨਾਮ ਨਿਧਾਨਾ ਇਕੋ ਪੜ੍ਹੇਗਾ। ਆਤਮ ਪਰਮਾਤਮ ਆਪੇ ਹੋ, ਜਗਤ ਵਿਕਾਰਾ ਆਪੇ ਲੜੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪੇ ਕਰੇਗਾ। ਸਾਚੀ ਕਰਨੀ ਕਰੇ ਕਰਤਾਰ, ਆਦਿ ਪੁਰਖ ਜਣਾਈਆ। ਸੁਤ ਦੁਲਾਰੇ ਹੋ ਖ਼ਬਰਦਾਰ, ਬੇਖ਼ਬਰ ਰਿਹਾ ਉਠਾਈਆ। ਜੁਗ ਚੌਕੜੀ ਤੇਰੀ ਧਾਰ, ਨਿਰਗੁਣ ਸਰਗੁਣ ਕਾਰ ਕਮਾਈਆ। ਸੇਵਾ ਲਾਏ ਗੁਰ ਅਵਤਾਰ, ਪੀਰ ਪੈਗ਼ੰਬਰ ਨਾਲ ਮਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰ, ਨਵ ਨੌਂ ਚਾਰ ਪੰਧ ਮੁਕਾਈਆ। ਲੇਖਾ ਜਾਣ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਅੰਜੀਲ ਕੁਰਾਨ ਕਰੇ ਪੜ੍ਹਾਈਆ। ਖਾਣੀ ਬਾਣੀ ਦੇ ਆਧਾਰ, ਅੰਡਜ ਜੇਰਜ ਉਤਭੁਜ ਸੇਤਜ ਜੈ ਜੈਕਾਰ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਸ਼ਬਦ ਤੇਰੀ ਨਿਰਗੁਣ ਧਾਰ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰ , ਸਰਗੁਣ ਤੇਰਾ ਬੰਧਨ ਪਾਈਆ। ਸੁਤ ਦੁਲਾਰਾ ਪਿਆ ਰੋ, ਨੇਤਰ ਨੈਣਾਂ ਨੀਰ ਵਹਾਈਆ। ਤੁਧ ਬਿਨ ਨਜ਼ਰ ਨਾ ਆਏ ਕੋ, ਪਾਰਬ੍ਰਹਮ ਤੇਰੀ ਸਰਨਾਈਆ। ਕਰ ਕਿਰਪਾ ਮੇਰੇ ਜੋਗਾ ਹੋ, ਦੂਜੀ ਓਟ ਨਾ ਕੋਇ ਤਕਾਈਆ। ਤੇਰੇ ਚਰਨਾਂ ਜਾਵਾਂ ਛੋਹ, ਅੰਗੀਕਾਰ ਕਰ ਰਘਰਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਤੇਰੀ ਲੋ, ਰੋਸ਼ਨੀ ਇਕੋ ਇਕ ਨੂਰ ਖ਼ੁਦਾਈਆ। ਅੰਮ੍ਰਿਤ ਮੇਘ ਸਾਚਾ ਚੋ, ਚਰਨ ਚਰਨ ਨਾਲ ਰਗੜਾਈਆ। ਬੀਜ ਇਕੋ ਦੇਣਾ ਬੋ, ਲੱਖ ਚੁਰਾਸੀ ਫੁਲ ਫੁਲਵਾੜੀ ਮਾਤ ਮਹਿਕਾਈਆ। ਆਪਣਾ ਨਾਮ ਦੇਣਾ ਢੋਆ ਢੋ, ਜੁਗ ਚੌਕੜੀ ਹੁਕਮ ਮਨਾਈਆ। ਤੇਰੀ ਵਸਤ ਕੋਈ ਨਾ ਲਵੇ ਖੋਹ, ਸ਼ਾਹ ਸੁਲਤਾਨ ਸੀਸ ਨਾ ਕੋਇ ਉਠਾਈਆ। ਪਾਰਬ੍ਰਹਮ ਤੇਰਾ ਬਣਿਆ ਰਹੇ ਮੋਹ, ਮੇਰੀ ਮੁਹੱਬਤ ਤੇਰੇ ਨਾਲ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਦਿ ਸ਼ਬਦ ਆਪਣੀ ਝੋਲੀ ਰਿਹਾ ਡਾਹੀਆ। ਆਦਿ ਸ਼ਬਦ ਸੁਣ ਸਚ ਬਾਤ, ਹਰਿ ਬਾਤਨ ਆਪ ਜਣਾਇੰਦਾ। ਧੁਰਦਰਗਾਹੀ ਇਕੋ ਦਾਤ, ਵਸਤ ਅਮੋਲਕ ਝੋਲੀ ਪਾਇੰਦਾ। ਜੁਗ ਚੌਕੜੀ ਖੇਲ ਤਮਾਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਇੰਦਾ। ਪੰਜ ਤੱਤ ਕਰ ਨਿਵਾਸ,

ਗੁਰ ਅਵਤਾਰ ਪੀਰ ਪੈਗ਼ੰਬਰ ਮਾਤ ਵਡਿਆਇੰਦਾ। ਦੀਨ ਮਜ਼੍ਹਬ ਬਣਾ ਜਮਾਤ, ਜ਼ਾਤ ਪਾਤ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਤੇਰਾ ਭੇਵ ਆਪਣੇ ਵਿਚ ਸਮਾਇੰਦਾ। ਸ਼ਬਦ ਦੁਲਾਰਾ ਪਿਆ ਹੱਸ, ਵਾਹ ਵਾ ਵੱਡੀ ਤੇਰੀ ਵਡਿਆਈਆ। ਪ੍ਰਭ ਜੂ ਮੈਂ ਹੋਇਆ ਤੇਰੇ ਵਸ, ਢੈ ਪਿਆ ਸਰਨਾਈਆ। ਕਰ ਕਿਰਪਾ ਮਾਰਗ ਦਿਤਾ ਦੱਸ, ਮੈਂ ਚਲਾਂ ਸੱਦ ਰਜ਼ਾਈਆ। ਨਵ ਨੌਂ ਚਾਰ ਚੌਕੜੀ ਪੰਧ ਮੁਕਾਵਾਂ ਨੱਸ ਨੱਸ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੋਟਨ ਵਾਰ ਹੰਢਾਈਆ। ਤੇਰੇ ਮਿਲਣ ਦੀ ਰੱਖਾਂ ਆਸ, ਇਕ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਹੋਏਂ ਸਹਾਈਆ। ਸਾਚਾ ਵੇਲਾ ਦੱਸ ਭਗਵੰਤ, ਇਕੋ ਮੰਗ ਮੰਗਾਈਆ। ਜੁਗ ਚੌਕੜੀ ਤੇਰਾ ਮੰਤ, ਕੋਟਨ ਕੋਟ ਨਾਮ ਸਿਫ਼ਤ ਸਾਲਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਰਾਹ ਤੱਕਣ ਤੇਰਾ ਕੰਤ, ਬਣ ਨਾਰੀ ਸੇਵ ਕਮਾਈਆ। ਲੱਖ ਚੁਰਾਸੀ ਗੜ੍ਹ ਬਣੇ ਹਉਮੇਂ ਹੰਗਤ, ਹੰ ਬ੍ਰਹਮ ਨਾ ਕੋਇ ਮਿਲਾਈਆ। ਰਸਨਾ ਜਿਹਵਾ ਗਾਇਣ ਸਾਧ ਸੰਤ, ਬੱਤੀ ਦੰਦ ਕਰ ਕੁੜਮਾਈਆ। ਤੇਰਾ ਕੋਈ ਨਾ ਪਾਏ ਅੰਤ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਲੱਖ ਚੁਰਾਸੀ ਖੇਲ ਜੀਵ ਜੰਤ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਤੇਰੀ ਮਹਿਮਾਂ ਸਦਾ ਅਗਣਤ, ਕਥਨੀ ਕਥ ਨਾ ਸਕੇ ਕੋਇ ਰਾਈਆ। ਤੇਰਾ ਲੇਖਾ ਕੋਈ ਨਾ ਜਾਣੇ ਪੰਡਤ, ਬੋਧ ਅਗਾਧ ਤੇਰੀ ਵਡਿਆਈਆ। ਤੇਰਾ ਲੇਖਾ ਜੇਰਜ ਅੰਡਤ, ਉਤਭੁਜ ਸੇਤਜ ਤੇਰੀ ਚਤਰਾਈਆ। ਆਦਿ ਜੁਗਾਦਿ ਰਹੇ ਅਖੰਡਤ, ਖੰਡ ਖੰਡ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨਾਂ ਮਿੰਨਤ ਕਰ ਕਰ ਤੇਰਾ ਸੁਤ ਆਪਣਾ ਵਾਸਤਾ ਪਾਈਆ । ਸੁਤ ਦੁਲਾਰੇ ਉਠ ਬਾਲ, ਬਾਲੀ ਬੁਧ ਜਣਾਇੰਦਾ। ਜੁਗ ਚੌਕੜੀ ਬੀਤਣ ਕਾਲ, ਕਲਜੁਗ ਅੰਤਮ ਵੇਖ ਵਖਾਇੰਦਾ। ਤੇਈ ਅਵਤਾਰ ਹੋਣ ਬੇਹਾਲ, ਭਗਤ ਅਠਾਰਾਂ ਸਰਬ ਕੁਰਲਾਇੰਦਾ। ਈਸਾ ਮੂਸਾ ਮੁਹੰਮਦ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਨਾਨਕ ਗੋਬਿੰਦ ਕਰੇ ਪੁਕਾਰ, ਪੁਰਖ ਅਕਾਲ ਇਕ ਤਕਾਇੰਦਾ । ਸ੍ਰਿਸ਼ਟ ਸਬਾਈ ਜਾਏ ਹਾਰ, ਹਰਿ ਕਾ ਨਾਮ ਨਾ ਕੋਇ ਧਿਆਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਦਏ ਨਾ ਕੋਇ ਆਧਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਲੱਖ ਚੁਰਾਸੀ ਹੋਏ ਨਾਰ ਵਿਭਚਾਰ, ਨਰ ਹਰਿ ਕੰਤ ਨਾ ਕੋਇ ਹੰਢਾਇੰਦਾ। ਦਹਿ ਦਿਸ਼ਾ ਧੂਆਂਧਾਰ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਚੌਦਾਂ ਤਬਕ ਕਰਨ ਪੁਕਾਰ, ਚੌਦਸ ਨੂਰ ਨਾ ਕੋਇ ਰਖਾਇੰਦਾ। ਚੌਦਾਂ ਲੋਕ ਹੋਣ ਖ਼ਵਾਰ, ਖ਼ਵਾਰੀ ਕੋਈ ਨਾ ਹੋਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਆਪ ਜਣਾਇੰਦਾ। ਸੁਤ ਦੁਲਾਰੇ ਰੱਖਣੀ ਉਡੀਕ, ਨਿਰਗੁਣ ਨਿਰਗੁਣ ਹਰਿ ਜਣਾਈਆ। ਜੁਗ ਚੌਕੜੀ ਜਾਏ ਬੀਤ, ਥਿਰ ਕੋਇ ਰਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੇਰਾ ਸੰਦੇਸਾ ਦੇਵਣ ਠੀਕ, ਵਾਕ ਭਵਿਖਤ ਕਰ ਲਿਖਾਈਆ। ਕਲਜੁਗ ਅੰਤ ਹੋਏ ਅੰਧੇਰਾ ਤਾਰੀਕ, ਨੂਰ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਜਾਏ ਬੀਤ, ਬੀਤੀ ਕਹਾਣੀ ਸਭ ਦੀ ਝੋਲੀ ਪਾਈਆ। ਚੌਦਾਂ ਤਬਕ ਬਣੇ ਸ਼ਰੀਕ, ਲਾਸ਼ਰੀਕ ਖੇਲ ਕਰਾਈਆ। ਤੇਰੇ ਸੰਗ ਕਰੇ ਇਕ ਪ੍ਰੀਤ, ਦੂਜਾ ਨਾਤਾ ਦਏ ਤੁੜਾਈਆ। ਦੋ ਜਹਾਨ ਸੁਣਾਏ ਇਕੋ ਗੀਤ, ਗੋਬਿੰਦ ਇਕੋ ਨਾਮ ਵਡਿਆਈਆ। ਨਾਤਾ ਤੁਟੇ ਮੰਦਰ ਮਸੀਤ, ਸ਼ਿਵਦਵਾਲੇ ਮੱਠ ਦੇਣ ਦੁਹਾਈਆ। ਤੀਰਥ ਤਟ ਰਹੇ ਨਾ ਕੋਇ ਰੀਤ,

ਤ੍ਰੈਗੁਣ ਘਰ ਘਰ ਡੇਰਾ ਲਾਈਆ। ਝਗੜਾ ਪਿਆ ਹਸਤ ਕੀਟ, ਊਚ ਨੀਚਾਂ ਸੰਗ ਨਾ ਕੋਇ ਰਖਾਈਆ। ਮੇਰਾ ਸਾਹਿਬ ਪਰਗਟ ਹੋਵੇ ਨਿਰਗੁਣ ਧਾਰ ਆਪ ਬਾਰੀਕ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਇਕੋ ਗੁਣ ਜਣਾਈਆ। ਸੁਤ ਦੁਲਾਰੇ ਆਵਾਂਗਾ। ਕਲ ਅੰਤਮ ਫੇਰਾ ਪਾਵਾਂਗਾ। ਜੋਤੀ ਜਾਮਾ ਵੇਸ ਵਟਾਵਾਂਗਾ। ਠੀਕ ਨਾਉਂ ਰਖਾਵਾਂਗਾ। ਡੰਕਾ ਸ਼ਬਦ ਵਜਾਵਾਂਗਾ। ਬ੍ਰਹਿਮੰਡ ਖੰਡ ਉਠਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਹਲਾਵਾਂਗਾ। ਕਰੋੜ ਤੇਤੀਸਾ ਅੱਖ ਖੁਲ੍ਹਾਵਾਂਗਾ। ਜਗਤ ਜਗਦੀਸਾ ਮਾਣ ਦਿਵਾਵਾਂਗਾ। ਮਨਜੀਤ ਅਜਿਤ ਕਰਾਵਾਂਗਾ। ਵੇਖਣਹਾਰਾ ਵਾਰ ਥਿਤਿਆ, ਸਾਚੀ ਥਿਤਾ ਵੰਡ ਵੰਡਾਵਾਂਗਾ। ਕਰਾਂ ਖੇਲ ਇਕ ਅਨਡਿਠਿਆ, ਨੇਤਰ ਨਜ਼ਰ ਕਿਸੇ ਨਾ ਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਰ ਵਖਾਵਾਂਗਾ। ਸਾਚੀ ਕਰਨੀ ਆਪ ਕਮਾਵਾਂਗਾ। ਕਲਜੁਗ ਅੰਤਮ ਫੇਰਾ ਪਾਵਾਂਗਾ। ਸ਼ਾਹੋ ਭੂਪ ਇਕ ਅਖਵਾਵਾਂਗਾ। ਰਾਜ ਰਾਜਾਨਾਂ ਖ਼ਾਕ ਮਿਲਾਵਾਂਗਾ। ਕਿਰਿਆ ਕੂੜੀ ਜੜ੍ਹ ਉਖੜਾਵਾਂਗਾ। ਜੂਠ ਝੂਠ ਸ਼ੌਹ ਦਰਯਾਏ ਆਪ ਰੁੜ੍ਹਾਵਾਂਗਾ। ਸਤਿਜੁਗ ਸਾਚਾ ਫੇਰ ਲਗਾਵਾਂਗਾ। ਗੋਬਿੰਦ ਮੇਲਾ ਮੇਲ ਮਿਲਾਵਾਂਗਾ। ਚੇਲਾ ਗੁਰ ਵਖਾਵਾਂਗਾ। ਸੰਬਲ ਆਪਣਾ ਡੇਰਾ ਲਾਵਾਂਗਾ। ਚਾਰ ਵਰਨ ਇਕੋ ਦਰ ਦਰਸਾਵਾਂਗਾ। ਊਚ ਨੀਚ ਰਾਉ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਹਸਤ ਕੀਟ, ਇਕੋ ਅੱਖਰ ਨਾਮ ਜਪਾਵਾਂਗਾ। ਆਤਮ ਸਭ ਦੀ ਜੀਤ, ਪਰਮਾਤਮ ਰੰਗ ਰੰਗਾਵਾਂਗਾ। ਨਜ਼ਰੀ ਆਵਾਂ ਇਕ ਅਤੀਤ, ਤ੍ਰੈਗੁਣ ਲੇਖਾ ਅੰਤ ਮੁਕਾਵਾਂਗਾ। ਸ਼ਬਦ ਸੁਹਾਗੀ ਤੇਰਾ ਗੀਤ, ਬਣ ਵਿਚੋਲਾ ਆਪ ਸੁਣਾਵਾਂਗਾ। ਨਿਰਗੁਣ ਲੱਗੇ ਨਿਰਗੁਣ ਪ੍ਰੀਤ, ਨਿਰਗੁਣ ਫੜ ਫੜ ਆਪ ਹਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਅੰਤਮ ਵੇਖ ਵਖਾਵਾਂਗਾ। ਕਲਜੁਗ ਅੰਤਮ ਵੇਖੇ ਆਪ, ਬੇਅੰਤ ਬੇਪਰਵਾਹੀਆ। ਸੁਤ ਦੁਲਾਰੇ ਤੇਰਾ ਜਾਪ, ਇਕੋ ਇਕ ਕਰੇ ਪੜ੍ਹਾਈਆ। ਦੋ ਜਹਾਨ ਵਡ ਪਰਤਾਪ, ਪਾਰਬ੍ਰਹਮ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਲਿਖਾਈਆ। ਸਾਚਾ ਲੇਖਾ ਲਿਖੇ ਲੇਖ, ਲਿਖਣਹਾਰ ਆਪ ਅਖਵਾਇਆ। ਨਿਰਗੁਣ ਨਿਰਗੁਣ ਆਪੇ ਪੇਖ, ਸਰਗੁਣ ਸਰਗੁਣ ਬੰਧਨ ਪਾਇਆ। ਕਲਜੁਗ ਅੰਤਮ ਕਰ ਕਰ ਹੇਤ, ਜੋਤੀ ਸ਼ਬਦੀ ਰੰਗ ਚੜ੍ਹਾਇਆ। ਲੱਖ ਚੁਰਾਸੀ ਕਾਇਆ ਖੇਤ, ਘਰ ਘਰ ਡੇਰਾ ਲਾਇਆ। ਜਨ ਭਗਤਾਂ ਨਜ਼ਰੀ ਆਏ ਨੇਤਨ ਨੇਤ, ਨਿਝ ਆਤਮ ਵੇਖ ਵਖਾਇਆ। ਗੁਰ ਸ਼ਬਦੀ ਖੋਲ੍ਹੇ ਭੇਤ, ਭੇਵ ਆਪ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੇਰਾ ਮਾਣ ਕਲਜੁਗ ਅੰਤਮ ਆਪ ਜਣਾਇਆ। ਸੁਤ ਸ਼ਬਦ ਤੇਰਾ ਵੱਡਾ ਬਲ, ਬਲ ਬਾਵਨ ਭੇਵ ਚੁਕਾਈਆ। ਕਲਜੁਗ ਖੇਲ ਅਛਲ ਅਛੱਲ, ਵਲ ਛਲਧਾਰੀ ਆਪ ਕਰਾਈਆ। ਨਿਰਗੁਣ ਜੋਤ ਰਿਹਾ ਰਲ, ਰੂਪ ਰੰਗ ਨਾ ਕੋਇ ਰਖਾਈਆ। ਸੰਬਲ ਆਸਣ ਬੈਠਾ ਮੱਲ, ਸਚ ਸਿੰਘਾਸਣ ਸੋਭਾ ਪਾਈਆ। ਕਰੇ ਖੇਲ ਘੜੀ ਘੜੀ ਪਲ ਪਲ, ਪਲਕ ਸਭ ਦੀ ਰਿਹਾ ਬਦਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਸ਼ਬਦ ਤੇਰਾ ਸਾਚਾ ਰਾਗ, ਦੋ ਜਹਾਨਾਂ ਆਪ ਜਣਾਈਆ। ਦੋ ਜਹਾਨਾਂ ਇਕੋ ਰਾਗ, ਹਰਿ ਸ਼ਬਦੀ ਸ਼ਬਦ ਜਣਾਇੰਦਾ। ਕਲਜੁਗ ਕੂੜਾ ਮਿਟੇ ਵੈਰਾਗ, ਸਤਿਜੁਗ ਸਾਚਾ ਰਾਹ ਜਣਾਇੰਦਾ। ਭਗਤ ਭਗਵਾਨ ਖੋਲ੍ਹੇ ਜਾਗ, ਜਾਗਰਤ ਜੋਤ ਇਕ

ਦਰਸਾਇੰਦਾ। ਕੂੜੀ ਕਿਰਿਆ ਮੇਟੇ ਆਗ, ਤ੍ਰਿਸਨਾ ਭੁੱਖ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਢੋਲਾ ਇਕੋ ਗਾਇੰਦਾ। ਸ਼ਬਦੀ ਢੋਲਾ ਗਾਏ ਸੋ, ਸੋ ਪੁਰਖ ਨਿਰੰਜਣ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਆਪੇ ਹੋ, ਹੰ ਬ੍ਰਹਮ ਕਰੇ ਕੁੜਮਾਈਆ। ਏਕੰਕਾਰ ਵਧਾਏ ਮੋਹ, ਮੁਹੱਬਤ ਇਕੋ ਘਰ ਵਖਾਈਆ। ਆਦਿ ਨਿਰੰਜਣ ਕਰ ਕਰ ਲੋ, ਅੰਧ ਅੰਧੇਰਾ ਦਏ ਗਵਾਈਆ। ਅਬਿਨਾਸ਼ੀ ਕਰਤਾ ਲੈ ਕੇ ਆਇਆ ਢੋਆ ਢੋ, ਜਨ ਭਗਤਾਂ ਝੋਲੀ ਪਾਈਆ। ਸ੍ਰੀ ਭਗਵਾਨ ਨਿਰਗੁਣ ਨਿਰਗੁਣ ਆਤਮ ਪਰਮਾਤਮ ਜਾਏ ਛੋਹ, ਆਪ ਆਪਣਾ ਮੇਲ ਮਿਲਾਈਆ। ਪਾਰਬ੍ਰਹਮ ਬ੍ਰਹਮ ਲੇਖਾ ਦੇਵੇ ਖੋਹ, ਆਪਣੀ ਵੰਡ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸ਼ਬਦ ਸਿਫ਼ਤ ਸਾਲਾਹੀਆ। ਸਾਚੇ ਸ਼ਬਦ ਸੁਤ ਦੁਲਾਰ, ਸਤਿ ਸਤਿਵਾਦੀ ਦਇਆ ਕਮਾਇੰਦਾ। ਸੋਹੰ ਰੂਪ ਸਰਬ ਸੰਸਾਰ, ਵਡ ਸੰਸਾਰੀ ਆਪ ਬਣਾਇੰਦਾ। ਕਲਜੁਗ ਅੰਤ ਦਏ ਆਧਾਰ, ਸਤਿਜੁਗ ਸਾਚਾ ਰਾਹ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਨਿਮਸਕਾਰ, ਨਿਉਂ ਨਿਉਂ ਸਯਦਾ ਸੀਸ ਝੁਕਾਇੰਦਾ। ਭਗਤ ਭਗਵਾਨ ਬੋਲਣ ਇਕ ਜੈਕਾਰ, ਜੈ ਜੈਕਾਰ ਆਪ ਅਲਾਇੰਦਾ। ਤਖ਼ਤ ਨਿਵਾਸੀ ਬਣ ਸਿਕਦਾਰ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਪਰਗਟਾਇੰਦਾ। ਸਾਚਾ ਨਾਮ ਸਾਚਾ ਬੋਲ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਸੋਹੰ ਭੰਡਾਰਾ ਨਿਰਗੁਣ ਖੋਲ੍ਹ, ਨਿਰਵੈਰ ਰਾਹ ਚਲਾਈਆ। ਜਨ ਭਗਤਾਂ ਅੰਤਰ ਦੇਵੇ ਘੋਲ, ਘੋਲੀ ਘੋਲ ਆਪ ਘੁਮਾਈਆ। ਸਾਹਿਬ ਸਤਿਗੁਰ ਕੂੜਾ ਮਾਰੇ ਨਾ ਕੋਈ ਰੋਲ, ਰੌਲਾ ਸਭ ਦਾ ਦਏ ਮੁਕਾਈਆ। ਸੰਮਤ ਬੀਸ ਕਰਨ ਸਾਰੇ ਮਖ਼ੌਲ, ਕੂੜੀ ਕਿਰਿਆ ਮੁਖ ਰਖਾਈਆ। ਸੰਮਤ ਇਕੀ ਵੱਜੇ ਢੋਲ, ਘਰ ਘਰ ਨਰ ਨਾਰੀ ਬੈਠਣ ਧਿਆਨ ਲਗਾਈਆ। ਪਿਛਲੀ ਵਸਤ ਰਹੇ ਨਾ ਕਿਸੇ ਕੋਲ, ਖ਼ਾਲੀ ਭਾਂਡੇ ਦਏ ਵਖਾਈਆ। ਕਲਜੁਗ ਅੰਤਮ ਖੇਲੇ ਹੋਲ, ਹੋਲੀ ਇਕੋ ਰੰਗ ਰੰਗਾਈਆ। ਮਾਇਆ ਮਮਤਾ ਹਉਮੇਂ ਹੰਗਤਾ ਕੂੜੀ ਕਿਰਿਆ ਕੱਢੇ ਪੋਲ, ਪੜਦਾ ਸਭ ਦਾ ਦਏ ਚੁਕਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨ ਬੋਲਣ ਇਕੋ ਬੋਲ, ਜੈ ਜੈਕਾਰ ਕਰੇ ਲੋਕਾਈਆ। ਸ਼ਬਦ ਦਵਾਰਾ ਦੇਵੇ ਖੋਲ੍ਹ, ਖ਼ਾਲਕ ਖ਼ਲਕ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਵੇਖੇ ਥਾਉਂ ਥਾਈਂਆ। ਵੇਖਣਹਾਰਾ ਥਾਨ ਥਨੰਤਰ, ਨਿਰਗੁਣ ਨਿਰਗੁਣ ਖੋਜ ਖੁਜਾਇੰਦਾ। ਬੁਝਾਵਣਹਾਰਾ ਲੱਗੀ ਬਸੰਤਰ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਜਪਾਵਣਹਾਰਾ ਸਾਚਾ ਮੰਤਰ, ਸੋਹੰ ਨਾਮ ਇਕ ਦ੍ਰਿੜਾਇੰਦਾ। ਵੇਖਣਹਾਰ ਗਗਨ ਗਗਨੰਤਰ, ਪ੍ਰਿਥਮੀ ਆਕਾਸ਼ ਡੇਰਾ ਢਾਹਿੰਦਾ। ਸਤਿਜੁਗ ਸਚ ਬਣਾਏ ਬਣਤਰ, ਘਾੜਤ ਘੜਨ ਆਪ ਹੋ ਜਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ, ਅੰਤਰਜਾਮੀ ਵੇਖ ਵਖਾਇੰਦਾ। ਵੇਖਣਹਾਰਾ ਬ੍ਰਹਮ ਨਿਰੰਤਰ, ਮਾਇਆ ਬ੍ਰਹਮ ਡੇਰਾ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਸਾਲਾਹਿੰਦਾ। ਸਾਚਾ ਨਾਮ ਸਿਫ਼ਤ ਸਾਲਾਹ, ਸਾਲਾਹਗੀਰ ਇਕ ਅਖਵਾਇੰਦਾ। ਸਾਚਾ ਨਾਮ ਜਗਤ ਮਲਾਹ, ਜੁਗ ਜੁਗ ਬੇੜਾ ਮਾਤ ਚਲਾਇੰਦਾ। ਸਾਚਾ ਨਾਮ ਸਾਚਾ ਥਾਂ, ਸਚਖੰਡ ਦਵਾਰ ਇਕ ਵਖਾਇੰਦਾ। ਸਾਚਾ ਨਾਮ ਪਕੜੇ ਬਾਂਹ, ਭਗਤ ਭਗਵਾਨ ਮੇਲ ਮਿਲਾਇੰਦਾ। ਸਾਚਾ ਨਾਮ ਸਾਚਾ ਰਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਇਕੋ ਇਕ ਵਖਾਇੰਦਾ। ਇਕੋ

ਨਾਮ ਸਦਾ ਅਤੀਤਾ, ਤ੍ਰੈਗੁਣ ਵਿਚ ਕਦੇ ਨਾ ਆਇਆ। ਇਕੋ ਨਾਮ ਸਦਾ ਅਨਡੀਠਾ, ਸਤਿਗੁਰ ਆਪਣੇ ਵਿਚ ਸਮਾਇਆ। ਇਕੋ ਨਾਮ ਸਦਾ ਰਸ ਮੀਠਾ, ਫਿਕਾ ਰਸ ਨਾ ਕੋਇ ਜਣਾਇਆ। ਇਕੋ ਨਾਮ ਆਦਿ ਜੁਗਾਦਿ ਜੁਗ ਚੌਕੜੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਸਿਫ਼ਤ ਸਾਲਾਹੀ ਚਲਾਏ ਰੀਤਾ, ਰੀਤੀਵਾਨ ਇਕ ਅਖਵਾਇਆ। ਇਕੋ ਨਾਮ ਕਿਸੇ ਹੱਥ ਨਾ ਆਏ ਮੰਦਰ ਮਸੀਤਾ, ਸ਼ਿਵਦਵਾਲੇ ਮੱਠ ਹੱਟ ਨਾ ਕੋਇ ਵਿਕਾਇਆ। ਇਕੋ ਨਾਮ ਵਸੇ ਹਸਤ ਕੀਟਾ, ਊਚਾਂ ਨੀਚਾਂ ਅੰਦਰ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਨਾਮ ਜਨ ਭਗਤਾਂ ਅੰਦਰੋਂ ਆਪ ਪਰਗਟਾਇਆ। ਜਨ ਭਗਤਾਂ ਅੰਦਰੋਂ ਕੱਢੇ ਨਾਮ, ਯੁਗਤੀ ਇਕੋ ਇਕ ਜਣਾਈਆ। ਚਰਨ ਪ੍ਰੀਤੀ ਭਗਤੀ ਨਿਸ਼ਕਾਮ, ਨਿਸ਼ਅੱਖਰ ਕਰੇ ਪੜ੍ਹਾਈਆ। ਘਰ ਮੰਦਰ ਨਜ਼ਰੀ ਆਏ ਰਾਮ, ਰਮੱਯਾ ਆਪਣਾ ਫੇਰਾ ਪਾਈਆ। ਸਚ ਸੰਦੇਸਾ ਦਏ ਪੈਗ਼ਾਮ, ਢੋਲਾ ਸੋਹਲਾ ਇਕ ਸੁਣਾਈਆ। ਅੰਮ੍ਰਿਤ ਮਦ ਪਿਆਏ ਜਾਮ, ਰਸ ਇਕੋ ਇਕ ਰਖਾਈਆ। ਭਾਗ ਲਗਾਏ ਕਾਇਆ ਖੇੜਾ ਗਰਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਇਕੋ ਇਕ ਦਰਸਾਈਆ। ਹਰਿ ਕਾ ਨਾਮ ਹਰਿ ਕੀ ਹੱਦ, ਹਦੂਦ ਆਪਣੀ ਆਪ ਜਣਾਇੰਦਾ। ਭਗਤ ਭਗਵਾਨ ਦਵਾਰੇ ਸੱਦ, ਸਾਚੀ ਕਰਨੀ ਆਪ ਕਮਾਇੰਦਾ। ਦਿਵਸ ਰੈਣ ਨਾਦ ਵਜਾਏ ਅਨਹਦ, ਸੇਵਕ ਸੇਵਾ ਇਕ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਇਕੋ ਇਕ ਵਡਿਆਇੰਦਾ। ਸਾਚਾ ਨਾਉਂ ਹੰ ਬ੍ਰਹਮ, ਪਾਰਬ੍ਰਹਮ ਜਣਾਈਆ। ਸਤਿਗੁਰ ਸਰਨਾਈ ਸਾਚਾ ਧਰਮ, ਕਰਮ ਕਾਂਡ ਨਾ ਕੋਇ ਰਖਾਈਆ। ਗੁਰ ਸਰਨਾਈ ਸਾਚਾ ਵਰਨ, ਬਰਨ ਅਠਾਰਾਂ ਡੇਰਾ ਢਾਹੀਆ। ਸ੍ਰੀ ਭਗਵਾਨ ਸਰਨਾਈ ਤਰਨੀ ਤਰਨ, ਤਾਰਨਹਾਰ ਲੇਖੇ ਲਾਈਆ। ਭਗਤ ਭਗਵਾਨ ਇਕੋ ਅੱਖਰ ਪੜ੍ਹਨ, ਚੌਦਾਂ ਵਿਦਿਆ ਨਾ ਕੋਇ ਵਡਿਆਈਆ। ਇਕ ਦੂਜੇ ਦੇ ਅੰਦਰ ਵੜਨ, ਮਿਲ ਮਿਲ ਖ਼ੁਸ਼ੀ ਮਨਾਈਆ। ਇਕ ਦੂਜੇ ਦੀ ਸਿਫ਼ਤ ਕਰਨ, ਸਿਫ਼ਤੀ ਸਿਫ਼ਤ ਸਾਲਾਹੀਆ। ਇਕ ਦੂਜੇ ਦੇ ਚਰਨ ਫੜਨ, ਨਿਉਂ ਨਿਉਂ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਭਗਤਾਂ ਹੱਟ ਵਿਕਾਈਆ। ਨਾਮ ਕਹੇ ਮੈਂ ਭਗਤ ਵਣਜਾਰਾ, ਜੁਗ ਜੁਗ ਹੱਟ ਚਲਾਇੰਦਾ। ਭਗਤ ਕਹੇ ਮੈਂ ਨਾਮ ਪਿਆਰਾ, ਪ੍ਰੀਤੀ ਇਕ ਰਖਾਇੰਦਾ। ਦੋਹਾਂ ਵਿਚੋਲਾ ਸਿਰਜਣਹਾਰਾ, ਆਪਣੀ ਖੇਲ ਕਰਾਇੰਦਾ। ਗੁਰੂ ਕਹੇ ਗੁਰਸਿਖ ਪਿਆਰਾ, ਸਿਖਿਆ ਇਕ ਦ੍ਰਿੜਾਇੰਦਾ। ਸਿਖ ਕਹੇ ਗੁਰੂ ਪਸਾਰਾ, ਘਟ ਘਟ ਨਜ਼ਰੀ ਆਇੰਦਾ। ਸ੍ਰੀ ਭਗਵਾਨ ਕਹੇ ਮੇਰਾ ਅੰਤ ਨਾ ਪਾਰਾਵਾਰਾ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਗੁਰਮੁਖ ਕਹੇ ਠਾਂਡਾ ਦਰਬਾਰਾ, ਸਤਿਗੁਰ ਸਰਨਾਈ ਇਕ ਤਕਾਇੰਦਾ। ਸਤਿਗੁਰ ਕਹੇ ਗੁਰਮੁਖ ਪਿਆਰਾ, ਘਰ ਇਕੋ ਨਜ਼ਰੀ ਆਇੰਦਾ। ਪੁਰਖ ਅਕਾਲ ਕਹੇ ਮੈਂ ਦੋਹਾਂ ਦੇਵਾਂ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਸੰਤ ਕਹੇ ਮੈਂ ਸਚ ਦੁਲਾਰਾ, ਪ੍ਰਭ ਸਰਨ ਮਿਲੀ ਵਡਿਆਈਆ। ਪ੍ਰਭ ਕਹੇ ਬਿਨ ਸੰਤਾਂ ਮੈਨੂੰ ਦਏ ਨਾ ਕੋਇ ਹੁਲਾਰਾ, ਸਚ ਹੁਲਾਰ ਨਾ ਕੋਇ ਵਖਾਈਆ। ਅਬਿਨਾਸ਼ੀ ਕਰਤਾ ਕਹੇ ਮੇਰਾ ਖੇਲ ਅਪਾਰਾ, ਜੁਗ ਜੁਗ ਆਪਣੀ ਕਾਰ ਕਮਾਈਆ। ਭਗਤ ਕਹੇ ਭਗਵਾਨ ਅਨਡੀਠਾ, ਬਿਨ ਨਜ਼ਰ ਨਜ਼ਰ ਨਾ ਆਈਆ। ਭਗਵਾਨ ਕਹੇ ਭਗਤ ਰਸ ਸਭ ਤੋਂ ਮਿਠਾ, ਰਸ ਅਵਰ ਨਾ ਕੋਇ ਚਖਾਈਆ। ਸੋ ਪੁਰਖ ਨਿਰੰਜਣ ਕਹੇ ਮੈਂ ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਸਰਗੁਣ ਹੋ ਕੇ ਕਰਾਂ ਹਿਤਾ, ਹਿਤਕਾਰੀ

ਇਕ ਅਖਵਾਈਆ। ਇਕੋ ਮੇਰਾ ਸ਼ਬਦ ਪੁੱਤ ਮੈਂ ਆਦਿ ਜੁਗਾਦੀ ਪਿਤਾ, ਮਾਤਾ ਮੇਰਾ ਰੂਪ ਵਖਾਈਆ। ਕਲਜੁਗ ਅੰਤਮ ਨੌਂ ਸੌ ਚੁਰਾਨਵੇ ਚੌਕੜੀ ਜੁਗ ਦਾ ਕੱਢੇ ਸਿਟਾ, ਸਤਿਗੁਰ ਇਕੋ ਫੇਰਾ ਪਾਈਆ। ਸਤਿਜੁਗ ਧੁਰ ਫ਼ਰਮਾਨਾ ਲੈ ਕੇ ਆਵੇ ਚਿੱਠਾ, ਚਾਰ ਵਰਨ ਕਰੇ ਪੜ੍ਹਾਈਆ। ਭਗਤ ਕਹੇ ਮੈਂ ਭਗਵਾਨ ਜਿਤਾ, ਨਿਤ ਨਵਿਤ ਸੇਵ ਕਮਾਈਆ। ਭਗਵਾਨ ਕਹੇ ਮੈਂ ਭਗਤਾਂ ਗਾਵਾਂ ਕਿੱਸਾ, ਖ਼ਾਣੀ ਬਾਣੀ ਰਾਗ ਸੁਣਾਈਆ। ਮੇਰਾ ਲੇਖ ਕਿਸੇ ਨਾ ਲਿਖਾ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਪੱਲੂ ਗਏ ਛੁਡਾਈਆ। ਸ਼ਬਦ ਸੁਤ ਆਦਿ ਜੁਗਾਦਿ ਜੁਗਾ ਜੁਗੰਤਰ ਤੂੰ ਬਲਕਾਰਾ ਹੋ ਕੇ ਜਿਤਾ, ਤੇਰਾ ਬਲ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਖੇੜਾ ਤੇਰਾ ਮੰਦਰ ਮਹੱਲ ਅਟੱਲ ਕਰੇ ਰੁਸ਼ਨਾਈਆ। ਪ੍ਰਭ ਜੂ ਮੇਰਾ ਦੱਸ ਮਹੱਲਾ, ਕਵਣ ਕਵਣ ਬਣਾਇੰਦਾ। ਤੂੰ ਸਚਖੰਡ ਵਸੇਂ ਇਕ ਇਕੱਲਾ, ਥਿਰ ਘਰ ਮੇਰਾ ਡੇਰਾ ਲਾਇੰਦਾ। ਨਿਰਗੁਣ ਹੋ ਕੇ ਲੱਖ ਚੁਰਾਸੀ ਰਲਾ, ਸਰਗੁਣ ਵੰਡਣ ਵੰਡ ਵੰਡਾਇੰਦਾ। ਕਲਜੁਗ ਅੰਤਮ ਕਵਣ ਦਵਾਰ ਫੜਾਏ ਪੱਲਾ, ਪੱਲੂ ਆਪਣੀ ਗੰਢ ਬੰਧਾਇੰਦਾ। ਸਚ ਸੰਦੇਸ ਨਰ ਹਰਿ ਘੱਲਾ, ਨਾਉਂ ਨਿਰੰਕਾਰਾ ਆਪ ਜਣਾਇੰਦਾ। ਸੁਤ ਦੁਲਾਰੇ ਹੋ ਨਾ ਝੱਲਾ, ਹਰਿ ਆਪਣੀ ਝਲਕ ਜਣਾਇੰਦਾ। ਨਾ ਦਿਸੇ ਅੱਲਾ, ਵਾਹਦ ਆਪਣੀ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਇਕੋ ਇਕ ਵਡਿਆਇੰਦਾ। ਸ਼ਬਦ ਸੁਤ ਤੇਰਾ ਮਾਰਗ ਇਕ, ਗੁਰ ਅਵਤਾਰ ਪੀਰ ਪੈਗ਼ੰਬਰ ਗਏ ਜਣਾਈਆ। ਸੁਤ ਸ਼ਬਦ ਤੇਰਾ ਭੇਖ ਇਕ, ਆਦਿ ਅੰਤ ਵਡਿਆਈਆ। ਸੁਤ ਸ਼ਬਦ ਤੇਰਾ ਲੇਖ ਇਕ, ਤੇਰਾ ਲੇਖਾ ਲੇਖ ਸਮਝ ਕਿਸੇ ਨਾ ਆਈਆ। ਸੁਤ ਸ਼ਬਦ ਤੇਰਾ ਹੇਤ ਇਕ, ਹਿਤਕਾਰੀ ਨਿਤ ਨਿਤ ਫੇਰਾ ਪਾਈਆ। ਸੁਤ ਸ਼ਬਦ ਤੇਰਾ ਪਿਤ ਇਕ, ਪੁਰਖ ਅਕਾਲ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਸ਼ਬਦ ਦੇਵੇ ਗਿਆਨ, ਦੋ ਜਹਾਨਾਂ ਸਚ ਨਿਸ਼ਾਨ, ਨਿਗਾਹਬਾਨ ਆਪ ਝੁਲਾਈਆ।

੧੧ ਫੱਗਣ ੨੦੧੯ ਗ਼ਾਜ਼ੀ ਆਬਾਦ ਦਰਬਾਰੀ ਲਾਲ ਦੇ ਗ੍ਰਹਿ

ਹਰਿ ਭਗਤੀ ਰੰਗ ਅਪਾਰ, ਭਾਉ ਭਗਤ ਜਣਾਇੰਦਾ। ਭਾਉ ਭਗਤ ਆਧਾਰ, ਭਰਮ ਭੌ ਮਿਟਾਇੰਦਾ। ਭਰਮ ਭੌ ਨਿਵਾਰ, ਸਹਿਜ ਸੁਖ ਉਪਜਾਇੰਦਾ। ਸਹਿਜ ਸੁਖ ਧਾਰ, ਸਤਿਗੁਰ ਵੇਖ ਵਖਾਇੰਦਾ। ਸਤਿਗੁਰ ਮੇਲਾ ਸੰਸਾਰ, ਸੰਸਾਰ ਸਾਗਰ ਪਾਰ ਕਰਾਇੰਦਾ। ਸੰਸਾਰ ਸਾਗਰ ਡੂੰਘੀ ਗਾਰ, ਗੁਰਮੁਖ ਵਿਰਲਾ ਤਾਰੀ ਲਾਇੰਦਾ। ਸਾਚੀ ਤਾਰੀ ਤਾਰਨਹਾਰ, ਹਰਿ ਚਰਨ ਕਵਲ ਜਣਾਇੰਦਾ। ਹਰਿ ਚਰਨ ਕਵਲ ਪਿਆਰ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਨਾਤਾ ਬਿਧਾਤਾ ਵੇਖਣਹਾਰ, ਜੁਗ ਚੌਕੜੀ ਖੋਜ ਖੁਜਾਇੰਦਾ। ਜੁਗ ਚੌਕੜੀ ਪਾਰ ਉਤਾਰ, ਹਰਿਜਨ ਆਪਣੇ ਰੰਗ ਰੰਗਾਇੰਦਾ। ਹਰਿਜਨ ਮੇਲਾ ਅਗੰਮ ਅਪਾਰ, ਬੇਪਰਵਾਹ ਖੇਲ ਖਲਾਇੰਦਾ। ਬੇਪਰਵਾਹ ਸਾਂਝਾ ਯਾਰ, ਸਗਲਾ ਸੰਗ ਨਿਭਾਇੰਦਾ। ਲੇਖਾ ਜਾਣ ਧੁਰ ਦਰਬਾਰ, ਧੁਰ ਦਾ ਲੇਖਾ ਆਪ ਮੁਕਾਇੰਦਾ। ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜ, ਥਲ ਸਾਗਰ ਫੋਲ ਫੁਲਾਇੰਦਾ। ਪੂਰਬ ਕਰਮਾਂ ਕਰ ਵਿਚਾਰ, ਲਹਿਣਾ ਲਹਿਣੇ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ।

ਆਪਣੀ ਕਰਨੀ ਪੂਰਬ ਲਹਿਣਾ, ਵਡ ਪਰਭਾਸੀ ਆਪ ਚੁਕਾਈਆ। ਨੇਤਰ ਪੇਖਿਆ ਦਰਸਨ ਨੈਣਾਂ, ਨੈਣ ਕਵਲ ਸ਼ਰਮਾਈਆ। ਰਸਨਾ ਜਿਹਵਾ ਸਕੇ ਨਾ ਕਹਿਣਾ, ਅੰਤਰ ਹੁਕਮ ਕਹਿਣ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਪੂਰਬ ਲੇਖਾ, ਜੁਗ ਜੁਗ ਆਪ ਚੁਕਾਇੰਦਾ। ਬੀਆਬਾਨ ਮਹਾਂਬੀਰ ਪੇਖਾ, ਮਿਹਰਵਾਨ ਖੇਲ ਖਲਾਇੰਦਾ। ਕਰਾਵਣਹਾਰਾ ਹਰਿ ਜੂ ਚੇਤਾ, ਚੇਤਨ ਧਾਰ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਦਿਤਾ ਵਰ, ਅੰਤ ਧਿਆਨ ਲਗਾਇਆ। ਖਰ ਚਰਨੀ ਡਿਗਾ ਦੜ, ਸੀਸ ਰਘਬੰਸ ਚਰਨ ਟਿਕਾਇਆ। ਬਿਨ ਧੜ ਬੇਨੰਤੀ ਦਿਤੀ ਕਰ, ਤੇਰਾ ਤੇਰੀ ਇਕ ਸ਼ਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੰਦੇਸਾ ਇਕ ਸੁਣਾਇਆ। ਸ਼ਬਦ ਸੰਦੇਸਾ ਬਿਨ ਰਸਨਾ ਬੋਲ, ਆਤਮ ਆਤਮ ਜਣਾਈਆ। ਤੇਰੇ ਨਾਲ ਕਰਿਆ ਕੌਲ, ਤ੍ਰੇਤਾ ਤਿਰੀਆ ਨਾਰ ਭੁੱਲ ਨਾ ਜਾਈਆ। ਦੁਆਪਰ ਜੁਗ ਰਹਿਣਾ ਅਡੋਲ, ਅਡੁਲ ਆਪ ਰਖਾਈਆ। ਚੌਥੇ ਜੁਗ ਚਲ ਕੇ ਆਵੇ ਤੇਰੇ ਕੋਲ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਲਹਿਣਾ ਚੁਕਾਏ ਉਪਰ ਧੌਲ, ਧਰਨੀ ਤੇਰੀ ਰੁੱਤ ਰੰਗਾਈਆ। ਅੰਤਰ ਆਤਮ ਜਾਏ ਮੌਲ, ਮੋਹ ਮੁਹੱਬਤ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੂਰਬ ਲੇਖਾ ਲੇਖੇ ਪਾਈਆ। ਖਰ ਤੇਰਾ ਦੇਵੇ ਖ਼ਰਾਜ, ਖ਼ਰਚਾ ਆਪਣੇ ਹੱਥ ਰਖਾਇੰਦਾ। ਜੰਗਲ ਵਿਚ ਨਾ ਕਰ ਇਤਰਾਜ਼, ਹਰਿ ਭਾਣੇ ਸਦ ਸਮਾਇੰਦਾ। ਜਿਸ ਦਾ ਸੀਸ ਕੱਟਿਆ ਆਜ, ਸੋ ਸੀਸ ਅੰਤਮ ਲੇਖੇ ਲਾਇੰਦਾ। ਮਿਲੇ ਮੇਲ ਸ਼ਾਹ ਪਾਤਸ਼ਾਹ ਗੁਰੂ ਮਹਾਰਾਜ, ਮਹਿਮਾ ਅਕਥ ਕਥ ਵਡਿਆਇੰਦਾ। ਲੇਖਾ ਦੇਵੇ ਸਿਰ ਰੱਖ ਕੇ ਤਾਜ, ਦੋ ਜਹਾਨਾਂ ਹੁਕਮ ਚਲਾਇੰਦਾ। ਪੰਜ ਤੱਤ ਕਾਇਆ ਰੱਖੇ ਲਾਜ, ਆਤਮ ਆਪਣੇ ਰੰਗ ਰੰਗਾਇੰਦਾ। ਏਕਾ ਨਾਇਆਂ ਦੇਵੇ ਦਾਜ, ਬੇਪਰਵਾਹ ਖੇਲ ਖਲਾਇੰਦਾ। ਸਚ ਦਰਬਾਰ ਮਾਰ ਆਵਾਜ਼, ਜਗਤ ਦਰਬਾਰੀ ਮੇਲ ਮਿਲਾਇੰਦਾ। ਲਾਲ ਲਾਲਨ ਰਚ ਰਚ ਕਾਜ, ਕਰਤਾ ਪੁਰਖ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਪਿਛਲਾ ਵਰ, ਖਰ ਲਹਿਣਾ ਦਰ ਦੇਣਾ ਚਰਨ ਪ੍ਰੀਤੀ ਝੋਲੀ ਪਾਇੰਦਾ।