ਪੁਸਤਕਾਲਾਭਾਗ ੧੩

੧੧ ਫੱਗਣ ੨੦੧੯ ਦਰਸ਼ਨ ਸਿੰਘ ਦੇ ਗ੍ਰਹਿ ਧੀਰ ਪੁਰ ਢੱਕਾ ਦਿਲੀ

ਸਤਿਜੁਗ ਤੇਰਾ ਸਾਚਾ ਰੰਗ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਵਜਾਏ ਮਰਦੰਗ, ਘਰ ਘਰ ਨਾਦ ਸੁਣਾਇੰਦਾ। ਏਕੰਕਾਰ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਆਦਿ ਨਿਰੰਜਣ ਜੋਤ ਨਿਰੰਜਣ ਚਾੜ੍ਹੇ ਚੰਦ, ਅਗਿਆਨ ਅੰਧੇਰ ਸਰਬ ਮਿਟਾਇੰਦਾ। ਸ੍ਰੀ ਭਗਵਾਨ ਸੁਣਾਏ ਸੁਹਾਗੀ ਛੰਦ, ਅਨਬੋਲਤ ਰਾਗ ਅਲਾਇੰਦਾ। ਅਬਿਨਾਸ਼ੀ ਕਰਤਾ ਲੱਖ ਚੁਰਾਸੀ ਅੰਦਰ ਵੇਖੇ ਲੰਘ, ਘਰ ਘਰ ਆਪਣਾ ਡੇਰਾ ਲਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚ ਜਣਾਇੰਦਾ। ਆਤਮ ਪਰਮਾਤਮ ਪਾਏ ਗੰਢ, ਸਗਲਾ ਸੰਗ ਰਖਾਇੰਦਾ। ਸੁਰਤੀ ਸ਼ਬਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਤਿਜੁਗ ਸਾਚੇ ਚੜ੍ਹੇ ਚਾ, ਚਾਉ ਘਨੇਰਾ

ਇਕ ਜਣਾਈਆ। ਸਤਿਗੁਰ ਸ਼ਬਦ ਬਣੇ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਲੱਖ ਚੁਰਾਸੀ ਜੀਵ ਜੰਤ ਦਏ ਸਮਝਾ, ਆਤਮ ਪਰਮਾਤਮ ਭੇਵ ਖੁਲ੍ਹਾਈਆ। ਸਾਚਾ ਮਾਰਗ ਇਕੋ ਲਾ, ਇਕੋ ਮੰਦਰ ਦਏ ਦਰਸਾਈਆ। ਨਾਮ ਨਿਧਾਨਾ ਇਕ ਜਣਾ, ਰਾਗ ਅਨਾਦੀ ਇਕ ਸ਼ਨਵਾਈਆ। ਇਸ਼ਟ ਦੇਵ ਗੁਰ ਇਕ ਮਨਾ, ਦਰ ਦਵਾਰਾ ਆਪ ਖੁਲ੍ਹਾਈਆ। ਤੀਰਥ ਤਟ ਇਕ ਜਣਾ, ਦੁਰਮਤ ਮੈਲ ਦਏ ਧਵਾਈਆ। ਦੂਈ ਦਵੈਤੀ ਡੇਰਾ ਢਾਹ, ਭਾਂਡਾ ਭਰਮ ਭੌ ਭੰਨਾਈਆ। ਚਾਰ ਵਰਨ ਏਕਾ ਰੰਗ ਰੰਗਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਘਰ ਵਖਾਈਆ। ਬਰਨ ਅਠਾਰਾਂ ਪੰਧ ਮੁਕਾ, ਕੂੜੀ ਕਿਰਿਆ ਲੇਖਾ ਦਏ ਚੁਕਾਈਆ। ਰਸਨਾ ਜਿਹਵਾ ਬੱਤੀ ਦੰਦ ਸੋਹਲਾ ਢੋਲਾ ਇਕੋ ਗਾ, ਕਰੇ ਕਰਾਏ ਸਚ ਪੜ੍ਹਾਈਆ। ਚੌਦਾਂ ਵਿਦਿਆ ਨੈਣ ਜਾਏ ਸ਼ਰਮਾ, ਚੌਦਾਂ ਲੋਕ ਇਕੋ ਰਾਗ ਅਲਾਈਆ। ਚੌਦਾਂ ਤਬਕ ਦਏ ਸਮਝਾ, ਵਡ ਦਾਤਾ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦਰਵੇਸ਼ ਲਏ ਬਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਇਕੋ ਰਾਹ ਜਣਾਈਆ। ਸਤਿਜੁਗ ਮਾਰਗ ਦੇਵੇ ਦੱਸ, ਦੋ ਜਹਾਨਾਂ ਖੋਜ ਖੁਜਾਇੰਦਾ। ਬ੍ਰਹਿਮੰਡਾਂ ਖੰਡਾਂ ਆਪੇ ਵਸ, ਨਿਰਗੁਣ ਆਪਣੀ ਧਾਰ ਚਲਾਇੰਦਾ। ਸ਼ਬਦ ਅਗੰਮੀ ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਇੰਦਾ। ਪਾਰਬ੍ਰਹਮ ਬ੍ਰਹਮ ਜਣਾਏ ਸਾਚਾ ਜਸ, ਜਸ ਵੇਦ ਪੁਰਾਨ ਸਿਫ਼ਤ ਸਾਲਾਹਿੰਦਾ। ਲੇਖਾ ਜਾਣ ਅੱਠ ਤੱਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਆਪਣਾ ਬੰਧਨ ਪਾਇੰਦਾ। ਕਾਇਆ ਮੰਦਰ ਪਾਏ ਰਾਸ, ਨਿਰਗੁਣ ਸਰਗੁਣ ਗੋਪੀ ਕਾਹਨ ਨਚਾਇੰਦਾ। ਘਟ ਘਟ ਅੰਦਰ ਕਰ ਕਰ ਵਾਸ, ਤਖ਼ਤ ਨਿਵਾਸੀ ਵੇਖ ਵਖਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਸਤਿਗੁਰ ਸਾਚਾ ਚੰਦ ਚੜ੍ਹਾਇੰਦਾ। ਭਗਤ ਭਗਵੰਤ ਇਕ ਦੂਜੇ ਦੇ ਰਹਿਣ ਦਾਸ, ਦਾਸੀ ਦਾਸ ਸੇਵਕ ਰੂਪ ਵਟਾਇੰਦਾ। ਕਲਜੁਗ ਕੂੜੀ ਕਿਰਿਆ ਵਿਨਾਸ, ਕੂੜ ਕੂੜਿਆਰਾ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਜਣਾਇੰਦਾ। ਸਤਿਜੁਗ ਸਾਚਾ ਲਗੇ ਮਾਤ, ਸੋ ਪੁਰਖ ਨਿਰੰਜਣ ਆਪ ਲਗਾਈਆ। ਨਿਰਵੈਰ ਦੇਵੇ ਇਕੋ ਦਾਤ, ਜ਼ਾਤ ਪਾਤ ਨਾ ਵੰਡ ਵੰਡਾਈਆ। ਦੀਨ ਮਜ਼੍ਹਬ ਨਾ ਕੋਈ ਖਾਤ, ਸ਼ੂਦਰ ਬ੍ਰਹਿਮਣ ਨਾ ਕੋਇ ਅਖਵਾਈਆ। ਸਰਬ ਜੀਆਂ ਪ੍ਰਭ ਵਸੇ ਸਾਥ, ਦੀਨਾ ਬੰਧਨ ਦੀਨ ਦਿਆਲ ਵੱਡੀ ਵਡਿਆਈਆ। ਜਨਮ ਕਰਮ ਮੇਟੇ ਪਾਪ, ਨਿਹਕਰਮੀ ਕਰਮ ਕਮਾਈਆ। ਸਚ ਜਣਾਏ ਇਕੋ ਜਾਪ, ਸੋਹੰ ਅੱਖਰ ਅੱਖਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਵਾ ਕਮਲਾਪਾਤ, ਕਵਲ ਨੈਣ ਇਕੋ ਨਜ਼ਰੀ ਆਈਆ। ਕਵਲ ਨੈਣ ਇਕ ਸਵਾਮੀ, ਘਟ ਘਟ ਡੇਰਾ ਲਾਇੰਦਾ। ਆਦਿ ਜੁਗਾਦਿ ਅੰਤਰਜਾਮੀ, ਭੇਵ ਅਭੇਦ ਆਪ ਖੁਲ੍ਹਾਇੰਦਾ। ਸਦਾ ਸੁਹੇਲਾ ਹਰਿ ਨਿਹਕਾਮੀ, ਨਿਹਚਲ ਆਪਣਾ ਡੇਰਾ ਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਅਗੰਮ ਸੁਣਾਏ ਅਕਥ ਕਹਾਣੀ, ਸ਼ਬਦ ਸੰਦੇਸਾ ਇਕ ਅਲਾਇੰਦਾ। ਅੰਮ੍ਰਿਤ ਆਤਮ ਦੇਵੇ ਠੰਡਾ ਪਾਣੀ, ਨਿਝਰ ਝਿਰਨਾ ਆਪ ਝਿਰਾਇੰਦਾ। ਵੇਖਣਹਾਰਾ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਇੰਦਾ। ਸੁਣਾਵਣਹਾਰਾ ਚਾਰ ਬਾਣੀ, ਪਰਾ ਪਸੰਤੀ ਮਧਮ ਬੈਖਰੀ ਘਰ ਘਰ ਰਾਗ ਅਲਾਇੰਦਾ। ਮਿਲਾਵਣਹਾਰਾ ਸੁਰਤ ਸ਼ਬਦ ਹਾਣੀ, ਸਚ ਸਵਾਣੀ ਵੇਖ ਵਖਾਇੰਦਾ। ਕਲਜੁਗ ਅੰਤਮ ਖੇਲ ਕਰੇ ਮਹਾਨੀ, ਖ਼ਾਲਕ ਖ਼ਲਕ ਫੇਰਾ ਪਾਇੰਦਾ। ਪਰਵਰਦਿਗਾਰ ਦੇਵੇ ਸਚ ਨਿਸ਼ਾਨੀ, ਲਾਸ਼ਰੀਕ ਵੇਸ ਵਟਾਇੰਦਾ। ਸਚ ਤੌਫ਼ੀਕ ਇਕ ਨਿਗਹਬਾਨੀ, ਬੇਪਰਵਾਹ ਨਜ਼ਰ ਕਿਸੇ

ਨਾ ਆਇੰਦਾ। ਦੋ ਜਹਾਨਾਂ ਵੇਖਣਹਾਰਾ ਖੇਲ ਕਰੇ ਲਾਸਾਨੀ, ਲਾਸ਼ਰੀਕ ਖੇਲ ਕਰਾਇੰਦਾ। ਜੋਧਾ ਸੂਰ ਵਡ ਬਲਵਾਨੀ, ਬਲ ਆਪਣਾ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚਾ ਖੇਲ ਕਰਾਇੰਦਾ। ਸਤਿਜੁਗ ਖੇਲੇ ਖੇਲ ਆਪ, ਸੋ ਪੁਰਖ ਨਿਰੰਜਣ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਦੇਵੇ ਇਕੋ ਜਾਪ, ਏਕੰਕਾਰ ਕਰੇ ਪੜ੍ਹਾਈਆ। ਆਦਿ ਜੁਗਾਦੀ ਕਰ ਪਰਕਾਸ਼, ਨੂਰ ਜ਼ਹੂਰ ਇਕ ਦਰਸਾਈਆ। ਅਬਿਨਾਸ਼ੀ ਕਰਤਾ ਬਣ ਬਣ ਦਾਸੀ ਦਾਸ, ਸਾਚੀ ਸੇਵ ਕਮਾਈਆ। ਸ੍ਰੀ ਭਗਵਾਨ ਵੇਖਣਹਾਰਾ ਖੇਲ ਤਮਾਸ਼, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਪੜਦਾ ਲਾਹੀਆ। ਪਾਰਬ੍ਰਹਮ ਬ੍ਰਹਮ ਕਰ ਪਰਕਾਸ਼, ਘਰ ਘਰ ਦੀਵਾ ਬੱਤੀ ਇਕ ਟਿਕਾਈਆ। ਸ਼ਬਦ ਗੁਰ ਪਾਵੇ ਰਾਸ, ਮੰਡਲ ਮੰਡਪ ਆਪਣੀ ਧਾਰ ਚਲਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਖੁਜਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵੇਖਣਹਾਰਾ ਪਿਛਲੀ ਗਾਥ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪੜਦਾ ਆਪ ਉਠਾਈਆ। ਪਾਵੇ ਸਾਰ ਤ੍ਰਿਲੋਕੀ ਨਾਥ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਭੇਵ ਅਭੇਦਾ ਆਪ ਜਣਾਈਆ। ਰਾਮ ਰਮੱਯਾ ਲੇਖਾ ਜਾਣੇ ਪੁਰਖ ਸਮਰਾਥ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਇਕੋ ਰੰਗ ਰੰਗਾਈਆ। ਸਤਿਜੁਗ ਰੰਗੇ ਸਚ ਰੰਗ, ਰੰਗ ਰੰਗੀਲਾ ਆਪ ਜਣਾਇੰਦਾ। ਭਗਤ ਭਗਵਾਨ ਸੁਹਾਏ ਸੇਜ ਪਲੰਘ, ਆਤਮ ਅੰਤਰ ਡੇਰਾ ਲਾਇੰਦਾ। ਸ਼ਬਦ ਨਾਦ ਅਨਾਦੀ ਵਜਾਏ ਮਰਦੰਗ, ਤਾਰ ਸਤਾਰ ਨਾ ਕੋਇ ਹਿਲਾਇੰਦਾ। ਅੰਮ੍ਰਿਤ ਸਰੋਵਰ ਨਿਝਰ ਝਿਰਨਾ ਵਹਾਏ ਸਾਚੀ ਗੰਗ, ਗੰਗਾ ਜਮਨਾ ਸੁਰਸਤੀ ਗੋਦਾਵਰੀ ਨੈਣ ਸ਼ਰਮਾਇੰਦਾ। ਆਤਮ ਪਰਮਾਤਮ ਲਾਏ ਅੰਗ, ਅੰਗੀਕਾਰ ਆਪੇ ਅਖਵਾਇੰਦਾ। ਇਕੋ ਨਾਮ ਸ੍ਰਿਸ਼ਟ ਸਬਾਈ ਦਏ ਵੰਡ, ਕੋਟਨ ਕੋਟ ਨਾਮ ਸਿਫ਼ਤ ਸਾਲਾਹੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿ ਆਪਣੀ ਧਾਰ ਜਣਾਇੰਦਾ। ਸਤਿ ਸਤਿਵਾਦੀ ਸਾਚੀ ਧਾਰ, ਧਰਮ ਦਵਾਰੇ ਆਪ ਜਣਾਈਆ। ਸਚਖੰਡ ਨਿਵਾਸੀ ਹੋ ਤਿਆਰ, ਥਿਰ ਘਰ ਆਪਣਾ ਕੁੰਡਾ ਲਾਹੀਆ। ਸੁੰਨ ਅਗੰਮੀ ਆਰ ਪਾਰ ਕਿਨਾਰ, ਵਿਸ਼ਨ ਬ੍ਰਹਮਾ ਸ਼ਿਵ ਸਚ ਸੰਦੇਸਾ ਇਕ ਅਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਏ ਉਠਾਲ, ਜੁਗ ਚੌਕੜ ਨਵ ਨੌਂ ਚਾਰ ਵੇਖਣਹਾਰਾ ਥਾਉਂ ਥਾਈਂਆ। ਸਤਿਗੁਰ ਬਣ ਦਲਾਲ, ਸੰਗ ਰਖਾ ਪੁਰਖ ਅਕਾਲ, ਮਹਾਂਕਾਲ ਭੇਵ ਅਭੇਦ ਆਪਣਾ ਆਪ ਖੁਲ੍ਹਾਈਆ। ਦੀਨਾਂ ਬੰਧਪ ਹੋ ਦਿਆਲ, ਸਤਿਜੁਗ ਬਣਾਏ ਸੱਚੀ ਧਰਮਸਾਲ, ਧੁਰ ਦਰਬਾਰਾ ਇਕ ਜਣਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਗੁਰ ਦਰ ਅੰਤਮ ਹੋਣ ਬੇਹਾਲ, ਕਲਜੁਗ ਕੂਕੇ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਨਿਰਗੁਣ ਦਾਤਾ ਪੁਰਖ ਬਿਧਾਤਾ ਚਤਰਭੁਜ ਭੇਵ ਜਾਣੇ ਗੁਝ, ਬੋਧ ਅਗਾਧ ਸ਼ਬਦ ਨਾਦ ਨਿਸ਼ਅੱਖਰ ਕਰੇ ਪੜ੍ਹਾਈਆ। ਨਿਸ਼ਅੱਖਰ ਨਾਮ ਹਰਿ ਕਾ ਰੂਪ ਨਿਰਗੁਣ ਆਪਣੇ ਵਿਚ ਸਮਾਇੰਦਾ। ਤਖ਼ਤ ਨਿਵਾਸੀ ਸ਼ਾਹੋ ਭੂਪ, ਸਚਖੰਡ ਨਿਵਾਸੀ ਸੋਭਾ ਪਾਇੰਦਾ। ਵਸਣਹਾਰਾ ਦਹਿ ਦਿਸ਼ਾ ਚਾਰੇ ਕੂਟ, ਅਨਭਵ ਆਪਣੀ ਖੇਲ ਕਰਾਇੰਦਾ। ਜੁਗ ਚੌਕੜੀ ਦੋ ਜਹਾਨ ਸਾਚਾ ਸਾਹਿਬ ਸਤਿਗੁਰ ਦੇਵਣਹਾਰ ਸਬੂਤ, ਤ੍ਰੈਭਵਣ ਧਨੀ ਆਪਣੀ ਖੇਲ ਕਰਾਇੰਦਾ। ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਤਾਣਾ ਪੇਟਾ ਪਾਏ ਸੂਤ, ਤੰਦੀ ਤੰਦ ਗੰਢ ਬੰਨ੍ਹਾਇੰਦਾ।

ਕਿਰਨ ਕਿਰਨ ਦੇਵੇ ਨਿਰਮਲ ਜੋਤ, ਨਾਦ ਅਨਾਦ ਸ਼ਬਦ ਧੁਨ ਰਾਗ ਅਲਾਇੰਦਾ। ਪੰਜ ਤੱਤ ਵਖਾਏ ਕਾਇਆ ਕੋਟ, ਘਰ ਮੰਦਰ ਡੇਰਾ ਲਾਇੰਦਾ। ਅਗੰਮ ਅਥਾਹ ਬੇਪਰਵਾਹ ਲਗਾਏ ਚੋਟ, ਸਤਿ ਸਤਾਰ ਆਪ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਇਕੋ ਇਸ਼ਟ ਜਣਾਇੰਦਾ। ਸਤਿਜੁਗ ਸਾਚਾ ਇਕੋ ਇਸ਼ਟ, ਇਸ਼ਟ ਦੇਵ ਨਿਰਗੁਣ ਨਿਹਕਰਮੀ ਆਪ ਅਖਵਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਖੋਲ੍ਹਣਹਾਰਾ ਦ੍ਰਿਸ਼ਟ, ਦੀਦ ਈਦ ਚੰਦ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਪਾਰਬ੍ਰਹਮ ਇਕੋ ਨੇਤਰ ਨੈਣ ਖੁਲ੍ਹਾਈਆ। ਇਕੋ ਨੇਤਰ ਨੈਣ ਖੋਲ੍ਹੇ ਅੱਖ, ਆਖ਼ਰ ਆਪਣਾ ਭੇਵ ਜਣਾਇੰਦਾ। ਨਿਰਗੁਣ ਨਜ਼ਰ ਆਏ ਪਰਤੱਖ, ਜੋਤੀ ਜਾਤਾ ਡਗਮਗਾਇੰਦਾ। ਸੰਤ ਸੁਹੇਲੇ ਭਗਤ ਭਗਵੰਤ ਲੱਖ ਚੁਰਾਸੀ ਵਿਚੋਂ ਕਰੇ ਵੱਖ, ਆਪ ਆਪਣਾ ਪੜਦਾ ਉਠਾਇੰਦਾ। ਸਾਚਾ ਮਾਰਗ ਇਕੋ ਦੱਸ, ਕਾਇਆ ਕਵਰੀ ਡੂੰਘੀ ਭਵਰੀ ਸੁਖਮਨ ਟੇਢੀ ਬੰਕ ਪਾਰ ਕਰਾਇੰਦਾ। ਹਿਰਦੇ ਅੰਦਰ ਆਪੇ ਵਸ, ਅੰਮ੍ਰਿਤ ਦੇਵੇ ਸਾਚਾ ਰਸ, ਕਵਲ ਨਾਭੀ ਆਪ ਉਲਟਾਇੰਦਾ। ਕਰੇ ਖੇਲ ਪੁਰਖ ਸਮਰਥ, ਲੇਖਾ ਜਾਣੇ ਸੁਖਲਾ ਕਿਸ਼ਨਾ ਪੱਖ, ਅੰਧ ਅੰਧੇਰਾ ਆਪ ਚੁਕਾਇੰਦਾ। ਨਿਰਗੁਣ ਜੋਤ ਕਰ ਪਰਗਟ, ਭੇਵ ਖੁਲ੍ਹਾਏ ਚੌਦਾਂ ਲੋਕ ਹੱਟ, ਮੰਦਰ ਅੰਦਰ ਕੁੰਡਾ ਲਾਹਿੰਦਾ। ਅਨਹਦ ਨਾਦ ਲਗਾਏ ਸਾਚੀ ਸੱਟ, ਦੁਰਮਤ ਮੈਲ ਦੇਵੇ ਕੱਟ, ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਸੁਰਤ ਸਵਾਣੀ ਸ਼ਬਦ ਹਾਣੀ ਆਤਮ ਸੇਜਾ ਲਏ ਸੱਦ, ਪਰੇਮ ਜਾਮ ਪਿਆਏ ਮਦਿ, ਰਸ ਇਕੋ ਇਕ ਵਖਾਇੰਦਾ। ਸਾਚੀ ਸੇਜਾ ਬਹਿਣ ਸਜ, ਦਰਸ ਕਰਨ ਰੱਜ ਰੱਜ, ਆਤਮ ਪਰਮਾਤਮ ਪਰਮਾਤਮ ਆਤਮ ਘਰ ਇਕੋ ਸੋਭਾ ਪਾਇੰਦਾ। ਪਾਰਬ੍ਰਹਮ ਬ੍ਰਹਮ ਕਰਿਆ ਹੱਜ, ਮੱਕਾ ਕਾਅਬਾ ਦੇਵੇ ਤਜ, ਹੁਜਰਾ ਇਕੋ ਇਕ ਸੁਹਾਇੰਦਾ। ਕਰੇ ਖੇਲ ਸੂਰਾ ਸਰਬੱਗ, ਭਗਤ ਭਗਵਾਨ ਬੁਝਾਏ ਅੱਗ, ਤ੍ਰੈਗੁਣ ਨਾਤਾ ਤੋੜ ਤੁੜਾਇੰਦਾ। ਵਸਣਹਾਰਾ ਉਪਰ ਸ਼ਾਹ ਰਗ, ਫੜ ਫੜ ਹੰਸ ਬਣਾਏ ਕਗ, ਸ਼ਬਦ ਚੋਗ ਚੁਗਾਇੰਦਾ। ਏਥੇ ਓਥੇ ਦੋ ਜਹਾਨ ਨਿਰਵੈਰ ਪੁਰਖ ਪੜਦਾ ਦਏ ਕੱਜ, ਸਚ ਦੋਸ਼ਾਲਾ ਨਾਮ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਇਕੋ ਘਰ ਵਖਾਇੰਦਾ। ਸਤਿਜੁਗ ਵਖਾਏ ਇਕੋ ਘਰ, ਚਾਰ ਵਰਨ ਸਰਨਾਈਆ। ਸਤਿਜੁਗ ਵਖਾਏ ਇਕੋ ਦਰ, ਚਾਰ ਵਰਨ ਇਕੋ ਪੜ੍ਹਾਈਆ। ਸਤਿਜੁਗ ਫੜਾਏ ਇਕੋ ਲੜ, ਚਾਰ ਵਰਨ ਵਡਿਆਈਆ। ਸਤਿਜੁਗ ਚੁਕਾਏ ਇਕੋ ਡਰ, ਨਿਰਭੈ ਫੇਰਾ ਪਾਈਆ। ਸਤਿਜੁਗ ਚਾਰ ਵਰਨ ਅੰਦਰ ਜਾਏ ਵੜ, ਨਿਰਗੁਣ ਸਰਗੁਣ ਵੇਖ ਵਖਾਈਆ। ਸਤਿਜੁਗ ਚਾਰ ਵਰਨ ਇਕੋ ਰੰਗ ਦੇਵੇ ਕਰ, ਊਚ ਨੀਚ ਰਹਿਣ ਕੋਇ ਨਾ ਪਾਈਆ। ਸਤਿਜੁਗ ਚਾਰ ਵਰਨ ਸਾਚਾ ਦੇਵੇ ਵਰ, ਘਰ ਘਰ ਵਿਚ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕੋ ਇਕ ਸਮਝਾਈਆ। ਚਾਰ ਵਰਨ ਸਾਚੀ ਸਿਖਿਆ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਨਾਮ ਦਾਨ ਪਾਏ ਭਿਛਿਆ, ਵਸਤ ਅਮੋਲਕ ਆਪ ਵਰਤਾਇੰਦਾ। ਗ਼ਰੀਬ ਨਿਮਾਣਿਆਂ ਕਰੇ ਰਿਛਿਆ, ਪ੍ਰਿਤਪਾਲਕ ਖੇਲ ਕਰਾਇੰਦਾ। ਜਗਤ ਨੇਤਰ ਕਦੇ ਨਾ ਦਿਸਿਆ, ਗਿਆਨ ਨੇਤਰ ਨਜ਼ਰੀ ਆਇੰਦਾ। ਪੂਰਬ ਲਹਿਣਾ ਵੇਖ ਲਿਖਿਆ, ਕੋਝੇ ਕਮਲੇ ਗਲੇ ਲਗਾਇੰਦਾ। ਦੋ ਜਹਾਨ ਕਦੇ ਨਾ ਜਿਤਿਆ, ਹਾਰ ਜਿਤ ਆਪਣੇ ਹੱਥ ਰਖਾਇੰਦਾ। ਜਨ ਭਗਤਾਂ ਕਰੇ ਸਦਾ

ਹਿਤਿਆ, ਨਿਤ ਨਵਿਤ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਇਕੋ ਧੰਦੇ ਲਾਇੰਦਾ। ਸਤਿਜੁਗ ਧੰਦੇ ਦੇਵੇ ਲਾ, ਹਰਿ ਆਪਣੀ ਦਇਆ ਕਮਾਈਆ। ਸਾਹਿਬ ਪਰਵਰਦਿਗਾਰ ਫੇਰਾ ਪਾ, ਮੁਖ ਨਕ਼ਾਬ ਦਏ ਉਠਾਈਆ। ਨੂਰ ਇਲਾਹੀ ਹੋ ਰੁਸ਼ਨਾ, ਰੋਸ਼ਨ ਕਰੇ ਸਰਬ ਲੋਕਾਈਆ। ਪੀਰ ਪੈਗ਼ੰਬਰ ਦਸਤਗੀਰ ਦਰ ਬੁਲ੍ਹਾ, ਬੇਨਜ਼ੀਰ ਖੇਲ ਕਰਾਈਆ। ਲਾਸ਼ਰੀਕ ਸਭ ਦੇ ਉਪਰ ਫ਼ਤਵਾ ਦਏ ਲਗਾ, ਬਚਿਆ ਕੋਇ ਰਹਿਣ ਨਾ ਪਾਈਆ। ਕਲਮਾ ਅਮਾਮ ਦਏ ਸਮਝਾ, ਕਾਇਨਾਤ ਇਕ ਸ਼ਨਵਾਈਆ। ਸਚ ਸੰਦੇਸਾ ਇਕ ਅਲ੍ਹਾ, ਇਲਾਹੀ ਨੂਰ ਇਕ ਦਰਸਾਈਆ। ਚੌਦਾਂ ਤਬਕ ਦੱਸੇ ਥਾਉਂ ਥਾਂ, ਬੇਪਹਿਚਾਨ ਫੇਰਾ ਪਾਈਆ। ਕਾਤਬ ਲੇਖ ਸਕੇ ਨਾ ਕੋਇ ਲਿਖਾ, ਕੁਤਬਖ਼ਾਨੇ ਨੈਣ ਸ਼ਰਮਾਈਆ। ਈਸਾ ਮੂਸਾ ਮੁਹੰਮਦ ਲੇਖਾ ਝੋਲੀ ਦੇਵੇ ਪਾ, ਕਲਜੁਗ ਅੰਤਮ ਲਹਿਣਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੀਨ ਇਸਲਾਮ ਸਚ ਕਲਾਮ ਸਚ ਅਸੂਲ ਮਾਕੂਲ ਚੌਦਾਂ ਹੱਟ ਇਕੋ ਇਕ ਜਣਾਈਆ। ਇਕੋ ਇਕ ਸਤਿਜੁਗ ਧਾਰ, ਚਾਰ ਵਰਨ ਜਣਾਇੰਦਾ। ਸੁਰਤ ਸ਼ਬਦ ਸਤਿ ਪਿਆਰ, ਪਰੇਮ ਪਿਆਰ ਇਕ ਵਧਾਇੰਦਾ। ਕਾਇਆ ਮੰਦਰ ਖੋਲ੍ਹ ਕਵਾੜ, ਹਰਿ ਮੰਦਰ ਇਕ ਵਖਾਇੰਦਾ। ਮੰਦਰ ਮਸਜਦ ਨਜ਼ਰੀ ਆਏ ਉਚ ਮਨਾਰ, ਹੁਜਰਾ ਹੱਕ ਹੱਕ ਵਖਾਇੰਦਾ। ਸ਼ਿਵਦਵਾਲੇ ਮੱਠ ਕਰੇ ਆਪ ਗੁਫ਼ਤਾਰ, ਦੀਦ ਈਦ ਚੰਦ ਆਪਣਾ ਰੰਗ ਰੰਗਾਇੰਦਾ। ਕਰੇ ਖੇਲ ਅਗੰਮ ਅਪਾਰ, ਬੋਧ ਅਗਾਧ ਅੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਬਣੇ ਸਤਿ ਮਲਾਹ, ਸਚ ਸੁੱਚ ਜਨਮ ਦਏ ਦਵਾ, ਜੁਗ ਜੁਗ ਕਰਮ ਧਰਮ ਇਕੋ ਇਕ ਵਖਾਇੰਦਾ। ਦੁੱਖ ਅੰਦਰ ਸਦਾ ਸੁਖ, ਦੁੱਖ ਸਤਿਗੁਰ ਮੇਲ ਮਿਲਾਇੰਦਾ। ਸਤਿਗੁਰ ਉਜਲ ਕਰੇ ਮੁਖ, ਚਿੰਤਾ ਰੋਗ ਸਰਬ ਗਵਾਇੰਦਾ। ਸੁਫਲ ਕਰਾਏ ਮਾਤ ਕੁੱਖ, ਜੋ ਜਨ ਸਰਨਾਈ ਆਇੰਦਾ। ਅੰਦਰ ਵੜ ਕੇ ਆਤਮ ਪਰਮਾਤਮ ਗੋਦੀ ਲਏ ਚੁੱਕ, ਬਾਲਕ ਆਪਣੀ ਗੋਦ ਸੁਹਾਇੰਦਾ। ਜਗਤ ਵਿਕਾਰਾ ਕੱਢੇ ਕੁੱਟ, ਨਾਮ ਖੰਡਾ ਹੱਥ ਚਮਕਾਇੰਦਾ। ਕਰੇ ਪਿਆਰ ਜਿਉਂ ਪਿਤਾ ਪੁੱਤ, ਪੂਤ ਸਪੂਤ ਆਪ ਸੁਹਾਇੰਦਾ। ਹਰਿਜਨ ਹਰਿਭਗਤ ਸੁਹਾਏ ਸੱਚੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਇੰਦਾ। ਰਾਤੀਂ ਸੁੱਤਿਆਂ ਵਾਤ ਲਏ ਪੁੱਛ, ਜਾਗਦਿਆਂ ਬਿਨ ਨੈਣਾਂ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਰੋਗ ਸੋਗ ਚਿੰਤਾ ਸਤਿ ਪੁਰਖ ਆਪਣੀ ਝੋਲੀ ਪਾਇੰਦਾ।

੧੧ ਫੱਗਣ ੨੦੧੯ ਬਿਕ੍ਰਮੀ ਅਵਤਾਰ ਸਿੰਘ ਨਿਰੰਕਾਰੀ ਨਾਲ ਦਿਲੀ

ਬਾਣੀ ਆਈ ਧੁਰ ਦਰਗਾਹ, ਧੁਰ ਸੰਦੇਸ ਸੁਣਾਈਆ। ਸਚਖੰਡ ਵਸੇ ਇਕ ਮਲਾਹ, ਬੇਪਰਵਾਹ ਆਸਣ ਲਾਈਆ। ਪਰਵਰਦਿਗਾਰ ਨੂਰ ਖ਼ੁਦਾ, ਜਲਵਾ ਇਕ ਰੁਸ਼ਨਾਈਆ। ਨਿਰਵੈਰ ਨਿਰਾਕਾਰ ਪੁਰਖ ਅਕਾਲ ਆਪ ਅਖਵਾ, ਤਖ਼ਤ ਨਿਵਾਸੀ ਬੇਪਰਵਾਹੀਆ। ਸੀਸ ਜਗਦੀਸ ਤਾਜ ਟਿਕਾ, ਦੋ ਜਹਾਨਾਂ ਹੁਕਮ ਮਨਾਈਆ। ਸ਼ਬਦ ਅਗੰਮੀ ਧਾਰ ਚਲਾ, ਵਿਸ਼ਨ ਬ੍ਰਹਮਾ ਸ਼ਿਵ ਪਰਗਟਾਈਆ। ਸਾਚੀ ਸੇਵਾ ਆਪ ਸਮਝਾ, ਲੱਖ ਚੁਰਾਸੀ ਘਾੜਤ ਲਏ ਘੜਾਈਆ। ਤ੍ਰੈ ਪੰਜ ਮੇਲਾ ਮੇਲ ਮਿਲਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਸਗਲਾ ਸੰਗ ਨਿਭਾਈਆ।

ਜੁਗ ਚੌਕੜੀ ਵੰਡ ਵੰਡਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰਾਹ ਵਖਾਈਆ । ਸਦਾ ਸੁਹੇਲਾ ਪੰਜ ਤੱਤ ਕਾਇਆ ਭਾਗ ਲਗਾ, ਗੁਰ ਅਵਤਾਰ ਪੀਰ ਪੈਗ਼ੰਬਰ ਸ਼ਬਦੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲਾ ਦੀਨ ਦਿਆਲਾ ਸੱਚਾ ਸਤਿਗੁਰ ਇਕੋ ਇਕ ਨਜ਼ਰੀ ਆਈਆ। ਸੱਚਾ ਸਤਿਗੁਰ ਦੀਨ ਦਿਆਲ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਹਰਿ ਪੁਰਖ ਨਿਰੰਜਣ ਮਿਹਰਵਾਨ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਘਰ ਸਾਚੇ ਮੁਕਾਮੇ ਹੱਕ ਸੋਭਾ ਪਾਇੰਦਾ। ਏਕੰਕਾਰਾ ਖੇਲ ਖਲਾ, ਆਦਿ ਜੁਗਾਦਿ ਜੁਗਾ ਜੁਗੰਤਰ ਆਪਣੀ ਧਾਰ ਬੰਧਾਇੰਦਾ। ਆਦਿ ਨਿਰੰਜਣ ਜੋਤ ਰੁਸ਼ਨਾ, ਜੋਤੀ ਜੋਤ ਨੂਰ ਡਗਮਗਾ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵਿਚ ਟਿਕਾਇੰਦਾ। ਸ੍ਰੀ ਭਗਵਾਨ ਸਚ ਮਕਾਨ ਸੁਹਾ, ਸਚਖੰਡ ਦਵਾਰਾ ਏਕੰਕਾਰਾ ਆਪਣਾ ਬੰਕ ਆਪ ਵਡਿਆਇੰਦਾ। ਅਬਿਨਾਸ਼ੀ ਕਰਤਾ ਸ਼ਬਦ ਨਿਸ਼ਾਨਾ ਰਿਹਾ ਝੁਲਾ, ਸਚ ਨਿਸ਼ਾਨਾ ਆਪਣੇ ਹੱਥ ਰਖਾਇੰਦਾ । ਪਾਰਬ੍ਰਹਮ ਬ੍ਰਹਮ ਖੇਲ ਖਲਾ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਸਤਿਗੁਰ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕੋਟਨ ਕੋਟ ਵਾਰ ਲਏ ਹੰਢਾ, ਬ੍ਰਹਿਮੰਡ ਖੰਡ ਆਪਣੇ ਚਰਨਾਂ ਹੇਠ ਦਬਾਇੰਦਾ। ਜੇਰਜ ਅੰਡਜ ਉਤਭੁਜ ਸੇਤਜ ਚਾਰ ਖਾਣੀ ਚਾਰ ਬਾਣੀ ਆਪਣਾ ਨਾਉਂ ਜਣਾ, ਨਿੱਕਾ ਨਿੱਕਾ ਨਾਦ ਵਜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਲਮਾ ਇਲਾਹੀ ਇਕ ਪੜ੍ਹਾ, ਕਾਤਬ ਕੋਟ ਸੇਵ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਬਾਣੀ ਧੁਰ ਸੰਦੇਸ ਆਦਿ ਜੁਗਾਦਿ ਆਪ ਸੁਣਾਏ ਨਰ ਨਰੇਸ਼, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਸੇਵਾ ਲਾਇੰਦਾ। ਤਖ਼ਤ ਨਿਵਾਸੀ ਨਰ ਨਰੇਸ਼, ਏਕੰਕਾਰ ਵਡ ਵਡਿਆਈਆ। ਜੁਗਾ ਜੁਗੰਤਰ ਰਿਹਾ ਵੇਖ, ਬਿਨ ਨੇਤਰ ਅੱਖ ਖੁਲ੍ਹਾਈਆ। ਪਾਰਬ੍ਰਹਮ ਬ੍ਰਹਮ ਦੇ ਆਦੇਸ਼, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਮੁੱਛ ਦਾੜ੍ਹੀ ਨਾ ਕੋਇ ਕੇਸ, ਸੀਸ ਜਗਦੀਸ ਨਾ ਕੋਇ ਮੁੰਡਾਈਆ। ਆਦਿ ਜੁਗਾਦਿ ਰਹੇ ਹਮੇਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਸਤਿਗੁਰ ਸੱਚਾ ਆਪਣਾ ਨਾਮ ਰਖਾਈਆ। ਨਾਨਕ ਸਤਿਗੁਰ ਸੱਚਾ ਪਾਇਆ। ਪੁਰਖ ਅਕਾਲ ਨਜ਼ਰੀ ਆਇਆ। ਭਾਂਡਾ ਕੱਚਾ ਤਨ ਗਵਾਇਆ। ਨੌਂ ਦਵਾਰ ਖੋਜ ਖੁਜਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤੇ ਨਾਨਕ ਬੱਚਾ ਆਪ ਪੜ੍ਹਾਇਆ। ਸਾਚੀ ਪੱਟੀ ਇਕ ਪੜ੍ਹਾਇਆ। ਲੂੰ ਲੂੰ ਅੰਦਰ ਆਪ ਰਚਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਵਖਾਇਆ। ਸੌਦਾ ਕੀਤਾ ਇਕੋ ਸੱਚਾ, ਆਪ ਆਪਣਾ ਹੱਟ ਖੁਲ੍ਹਾਇਆ। ਜੇ ਕੋਈ ਹੋਰ ਕਹੇ ਹੁਣ ਕੱਚਾ, ਅਭੁੱਲ ਭੁੱਲ ਕਦੇ ਨਾ ਜਾਇਆ। ਤ੍ਰੈਗੁਣ ਅਤੀਤਾ ਠਾਂਡਾ ਸੀਤਾ, ਮਾਇਆ ਮਮਤਾ ਨੇੜ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਏਕਾ ਇਕੋ ਇਕ ਸਤਿਗੁਰ ਪੁਰਖ ਅਕਾਲ ਦੀਨ ਦਿਆਲ ਸਚ ਸਿੰਘਾਸਣ ਆਸਣ ਲਾਇਆ। ਨਾਨਕ ਗੁਰ ਪਾਇਆ ਵਾਰ ਏਕ, ਏਕਾ ਘਰ ਵੱਜੀ ਵਧਾਈਆ। ਰੂਪ ਰੰਗ ਤੇ ਵਸਿਆ ਬਾਹਰ ਭੇਖ, ਨਜ਼ਰ ਕੋਇ ਨਾ ਆਈਆ। ਨਿਉਂ ਨਿਉਂ ਨਿਮਸਕਾਰ ਕਰੇ ਆਦੇਸ਼, ਦੋਏ ਜੋੜ ਲਾਗੇ ਪਾਈਆ। ਮੇਰਾ ਸਤਿਗੁਰ ਰਹੇ ਹਮੇਸ਼, ਮਰਨ ਜਨਮ ਵਿਚ ਨਾ ਆਈਆ। ਸਚਖੰਡ ਵਸੇ ਸਾਚੇ ਦੇਸ, ਲੋਕਮਾਤ ਆਪਣੀ ਧਾਰ ਸ਼ਬਦ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਸੱਚਾ ਇਕੋ ਇਕ, ਆਦਿ ਜੁਗਾਦਿ

ਜੁਗਾ ਜੁਗੰਤਰ ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਰਾਹ ਚਲਾਈਆ। ਸਤਿਗੁਰ ਸੱਚਾ ਨਾਨਕ ਵੇਖ, ਨੇਤਰ ਨੈਣ ਨੈਣ ਨਿਹਾਲਿਆ। ਚਰਨ ਕਵਲ ਸੱਚਾ ਹੇਤ, ਧੂੜੀ ਟਿੱਕਾ ਮਸਤਕ ਲਾ ਲਿਆ। ਬਾਲੀ ਬੁੱਧ ਸਾਚੀ ਗੋਦੀ ਰਿਹਾ ਖੇਡ, ਸ੍ਰੀ ਭਗਵਾਨ ਆਪਣੀ ਗੋਦ ਬਹਾ ਲਿਆ। ਸਚ ਸੁਹੰਜਣੀ ਵਖਾਏ ਸੇਜ, ਸੋਭਾਵੰਤ ਰੰਗ ਰੰਗਾ ਲਿਆ। ਸ਼ਬਦ ਅਗੰਮ ਆਪ ਆਪਣਾ ਨਾਉਂ ਭੇਜ, ਪੰਜ ਤੱਤ ਕਾਇਆ ਚੋਲਾ ਆਪਣਾ ਰੰਗ ਰੰਗਾ ਲਿਆ। ਜੋਤੀ ਨੂਰ ਇਕੋ ਤੇਜ, ਬ੍ਰਹਮ ਪਾਰਬ੍ਰਹਮ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਿਰਗੁਣ ਪਾਇਆ ਇਕੋ ਹਰਿ, ਨਿਰਵੈਰ ਪੁਰਖ ਇਕੋ ਨਜ਼ਰੀ ਆ ਰਿਹਾ। ਨਾਨਕ ਸੌਦਾ ਸਚ ਹੱਟ, ਚੌਦਾਂ ਲੋਕ ਭੇਵ ਨਾ ਆਈਆ। ਚੌਦਾਂ ਵਿਦਿਆ ਸਕੇ ਨਾ ਕਥ, ਰਸਨਾ ਜਿਹਵਾ ਨਾ ਕੋਇ ਪੜ੍ਹਾਈਆ। ਦਿਤੀ ਮਤ ਪੁਰਖ ਸਮਰਥ, ਮਹਿਮਾ ਅਕਥ ਆਪ ਜਣਾਈਆ। ਅੰਤਰ ਪਰੇਮ ਬਾਹਰ ਰੱਤ, ਤਨ ਖਲੜੀ ਚੰਮ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਿਰਗੁਣ ਬ੍ਰਹਮ ਮਤ, ਸਰਗੁਣ ਨਾਨਕ ਇਕ ਤੱਤ, ਦੋਹਾਂ ਵਚੋਲਾ ਪੁਰਖ ਸਮਰਥ, ਸੌਦਾ ਆਪਣੇ ਹੱਟ ਵਿਕਾਈਆ। ਠੀਕ ਹੋਏ ਲੱਗਿਆਂ ਠੋਕਰ, ਠੋਕਰ ਨਾਮ ਲਗਾਈਆ। ਬਿਨ ਸਮਝਿਆਂ ਦਿਸੇ ਬਾਲ ਛੋਕਰ, ਹੋਛੀ ਮਤ ਜਣਾਈਆ। ਪ੍ਰਭ ਮਿਲਣ ਦੀ ਇਕੋ ਔਕੜ, ਦੂਈ ਦਵੈਤੀ ਪੜਦਾ ਵਿਚ ਰਖਾਈਆ। ਬਿਨ ਸਤਿਗੁਰ ਪੂਰੇ ਕਾਇਆ ਤੱਤ ਦਿਸੇ ਫੋਕੜ, ਬ੍ਰਹਮ ਗਿਆਨ ਨਾ ਕੋਇ ਸਮਝਾਈਆ । ਕੋਟਨ ਕੋਟ ਕਲਜੁਗ ਫਿਰਦੇ ਜੋਕਰ, ਨਿਰਗੁਣ ਨੂਰ ਨਜ਼ਰ ਕਿਸੇ ਨਾ ਆਈਆ। ਅੰਤਮ ਸਭ ਤੇ ਔਣੀ ਔਕੜ, ਬੰਦੀਖ਼ਾਨਾ ਨਾ ਕੋਇ ਤੁੜਾਈਆ। ਹਰਿ ਲੇਖਾ ਵੇਖੇ ਵਹੀ ਰੋਕੜ, ਖਾਤਾ ਸਭ ਦਾ ਵੱਖੋ ਵੱਖ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਆਪਣਾ ਭੇਵ ਜਣਾਈਆ। ਕਹਿਣ ਸੁਣਨ ਤੋਂ ਵਸੇ ਬਾਹਰ, ਲਿਖਣ ਪੜ੍ਹਨ ਵਿਚ ਨਾ ਆਇਆ। ਸਾਹਿਬ ਸਤਿਗੁਰ ਆਤਮ ਅੰਤਰ ਕਰੇ ਪਿਆਰ, ਜਗਤ ਨੇਤਰ ਦਰਸ ਕੋਇ ਨਾ ਪਾਇਆ। ਨਰ ਨਿਰੰਕਾਰ ਆਪਣਾ ਖੋਲ੍ਹ ਕਿਵਾੜ, ਭੇਵ ਅਭੇਦ ਸ਼ਬਦ ਰੂਪ ਜਣਾਇਆ। ਕਰ ਪਰਕਾਸ਼ ਬਹੱਤਰ ਨਾੜ, ਨੂਰ ਨੂਰ ਨਾਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ, ਕੁਦਰਤ ਕਾਦਰ ਵੇਖ ਵਖਾਇਆ। ਸਚਖੰਡ ਦੀ ਕਹੋ ਗਾਥਾ, ਘਰ ਸੱਜਣ ਸੱਚਾ ਆਇਆ। ਪ੍ਰਭ ਮਿਲਣ ਦੀ ਦੱਸੋ ਬਾਤਾ, ਕਿਸ ਬਿਧ ਮੇਲ ਮਿਲਾਇਆ। ਜਨਮ ਕਰਮ ਦਾ ਤੋੜੇ ਨਾਤਾ, ਨਾਤਾ ਬਿਧਾਤਾ ਕਵਣ ਬੰਧਾਇਆ। ਪਹਿਲੋਂ ਮੇਟੋ ਆਪਣੀ ਅੰਧੇਰੀ ਰਾਤਾ, ਫੇਰ ਜਗਤ ਚੰਦ ਰੁਸ਼ਨਾਇਆ। ਦੇਵਣਹਾਰਾ ਇਕੋ ਦਾਤਾ, ਆਦਿ ਜੁਗਾਦੀ ਬੇਪਰਵਾਹਿਆ। ਸਾਹਿਬ ਦਿਆਲ ਸਦਾ ਸਮਰਾਥਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰਾ ਕਰ ਪਸਾਰਾ ਸਚ ਸਿੰਘਾਸਣ ਆਸਣ ਲਾਇਆ। ਨਾਤਾ ਤੋੜ ਜ਼ਾਤਾ ਪਾਤਾ, ਵਰਨਾਂ ਗੋਤਾਂ ਸੁੱਟੇ ਖਾਤਾ, ਪੂਰਬ ਜਨਮ ਪੂਰਾ ਕਰੇ ਘਾਟਾ, ਅਗਲਾ ਲੇਖਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁੱਛਣਹਾਰਾ ਆਪਣਾ ਘਰ, ਘਰ ਦੱਸੋ ਘਰ ਵਸੋ ਘਰ ਵੇਖੋ ਘਰ ਪੇਖੋ ਕਵਣ ਰੂਪ ਨਿਰਗੁਣ ਧਾਰ ਨਰਾਇਣ ਨਜ਼ਰੀ ਆਇਆ। ਨਿਰੰਕਾਰ ਨਾਲ ਮਿਲੇ ਨਿਰੰਕਾਰ, ਨਿਰੰਕਾਰ ਨਿਰੰਕਾਰ ਵੇਖ ਵਖਾਈਆ। ਨਿਰੰਕਾਰ ਆਪਣੀ ਕਰੇ ਗੁਫ਼ਤਾਰ, ਨਿਰੰਕਾਰ ਆਪਣੀ ਕਹਾਣੀ ਦਏ ਸੁਣਾਈਆ। ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਨਾ ਕੋਈ ਵਿਚਾਰ, ਪਿਛਲਾ ਲੇਖਾ ਪਿਛਲਿਆਂ ਝੋਲੀ ਪਾਈਆ।

ਅੱਗੇ ਨਿਤ ਨਵਿਤ ਆਪਣੀ ਆਪ ਹਿਲਾਏ ਸਤਾਰ, ਦੂਜੀ ਓਟ ਨਾ ਕੋਇ ਤਕਾਈਆ। ਪੁਰਖ ਅਕਾਲ ਸਦਾ ਸਦਾ ਰਾਹ ਪਾਵਣਹਾਰ ਸੰਸਾਰ, ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਭਗਤ ਭਗਵੰਤ ਆਪਣੀ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰੰਕਾਰ ਮੇਲਾ ਨਿਰੰਕਾਰ, ਦਰ ਦਰਵਾਜ਼ਾ ਨਿਰੰਕਾਰ ਨਿਰੰਕਾਰ ਦਏ ਖੁਲ੍ਹਾਈਆ। ਨਿਰੰਕਾਰ ਘਰ ਆਇਆ ਨਿਰੰਕਾਰਾ, ਨਿਰਗੁਣ ਆਪਣਾ ਵੇਸ ਵਟਾਈਆ। ਇਕ ਦੂਜੇ ਦੀ ਪੁੱਛੋ ਧਾਰਾ, ਕਵਣ ਬੈਠੇ ਆਸਣ ਲਾਈਆ। ਕਵਣ ਕਰੇ ਸਰਬ ਪਸਾਰਾ, ਕਵਣ ਘਟ ਘਟ ਰਿਹਾ ਸਮਾਈਆ। ਕਵਣ ਸ਼ਬਦ ਨਾਦ ਧੁਨਕਾਰਾ, ਕਵਣ ਅਨਹਦ ਰਾਗ ਅਲਾਈਆ। ਕਵਣ ਅੰਮ੍ਰਿਤ ਆਤਮ ਦੇਵੇ ਠੰਡਾ ਠਾਰਾ, ਨਿਝਰ ਝਿਰਨਾ ਆਪ ਪਿਆਈਆ। ਧੁਰ ਕੀ ਬਾਣੀ ਨਾ ਜਾਣੋ ਆਵਾਰਾ, ਜੀਵ ਜੰਤ ਕਹਿਣ ਨਾ ਪਾਈਆ। ਬਿਨ ਸਚਖੰਡ ਨਿਵਾਸੀ ਸਾਚੇ ਸ਼ਬਦ ਨਾ ਬਣੇ ਕੋਈ ਲਿਖਾਰਾ, ਲਿਖ ਲਿਖ ਥੱਕੀ ਸਰਬ ਲੋਕਾਈਆ। ਇਕੋ ਨਿਰੰਕਾਰ ਘਰ ਘਰ ਪਾਏ ਪੁਆੜਾ, ਦਰ ਦਰ ਪਈ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰੰਕਾਰ ਵੇਖੇ ਨਿਰੰਕਾਰ ਘਰ, ਬਿਨ ਨਿਰੰਕਾਰ ਨਿਰੰਕਾਰ ਵੇਖਣ ਕੋਇ ਨਾ ਆਈਆ। ਤੂੰ ਹੀ ਨਿਰੰਕਾਰ ਤੂੰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਨਾ ਬੁੱਤ ਨਾ ਰੂਹ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਨਾ ਹਾਂ ਨਾ ਹੂੰ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਰਖਾਈਆ। ਹੱਥ ਕੰਨ ਨੱਕ ਨਾ ਮੂੰਹ, ਨਾਰੀ ਪੁਰਸ਼ ਇੰਗ ਲਿੰਗ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰੰਕਾਰ ਵੇਖੇ ਨਿਰੰਕਾਰ, ਦਰ ਦਰ ਮੰਦਰ ਅੰਦਰ ਮਹੱਲ ਅਟੱਲ ਉਚ ਮਨਾਰ, ਪਰਦਾ ਆਪ ਉਠਾਈਆ। ਸੱਚਾ ਘਰ ਨਿਰੰਕਾਰ ਦਵਾਰ, ਇੱਟਾਂ ਪੱਥਰ ਕੰਮ ਕਿਸੇ ਨਾ ਆਈਆ। ਸੱਚਾ ਦਰ ਹਰਿ ਸੰਗਤ ਕਰੇ ਪਿਆਰ, ਦਰ ਦਰਵਾਜ਼ਾ ਇਕ ਸੁਹਾਈਆ। ਇਕ ਦੂਜੇ ਦਾ ਇਕੋ ਜਿਹਾ ਵਿਹਾਰ, ਨਿਰੰਕਾਰ ਨਿਰੰਕਾਰ ਮੇਲਾ ਚਾਈਂ ਚਾਈਂਆ। ਸੱਚਾ ਜਣਾਓ ਮੰਦਰ ਮਹੱਲ ਅਟੱਲ ਅਪਾਰ, ਜਿਸ ਘਰ ਨਿਰੰਕਾਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁੱਛਣਹਾਰਾ ਸਾਚਾ ਘਰ, ਸਚ ਸਚ ਰਿਹਾ ਦ੍ਰਿੜਾਈਆ। ਦਿਵਸ ਰੈਣ ਮਾਸ ਰੁੱਤ ਥਿਤ ਵਾਰ ਏਥੇ ਰਹਿਣਾ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਨਿਰੰਕਾਰ ਵੇਖੇ ਆਪਣਿਆਂ ਨੈਣਾਂ, ਨੈਣ ਆਪਣਾ ਬੰਦ ਖੁਲ੍ਹਾਈਆ। ਨਿਰਗੁਣ ਸੱਜਣ ਸਾਕ ਸੈਣਾ, ਸਗਲਾ ਸੰਗ ਨਿਭਾਈਆ। ਨਾ ਕੋਈ ਨਾਤਾ ਮਾਤ ਪਿਤ ਭਾਈ ਭੈਣਾ, ਕੰਤ ਸੁਹਾਗ ਨਾ ਕੋਇ ਵਖਾਈਆ। ਪਰੇਮ ਪਿਆਰ ਸੱਚਾ ਗਹਿਣਾ, ਤਨ ਸ਼ੰਗਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਹਿਣਾ ਇਕੋ ਵਾਰ ਸਮਝਾਈਆ।