ਪੁਸਤਕਾਲਾਭਾਗ ੧੩

੧੧ ਫੱਗਣ ੨੦੧੯ ਬਿਕ੍ਰਮੀ ਕਰਤਾਰ ਸਿੰਘ ਦੇ ਗ੍ਰਹਿ ਸ਼ਕੂਰ ਬਸਤੀ ਦਿਲੀ

ਭੋਲਾ ਕਹੇ ਭੋਲੇ ਭਾਓ, ਭਰਮ ਭਾਵ ਜਣਾਇੰਦਾ। ਬੇਪਰਵਾਹ ਅਗੰਮ ਅਥਾਹੋ, ਅਲੱਖ ਅਗੋਚਰ ਖੇਲ ਕਰਾਇੰਦਾ। ਵਸਣਹਾਰਾ ਸਾਚੇ ਥਾਉਂ, ਸਚ ਦਵਾਰ ਇਕ ਸੁਹਾਇੰਦਾ। ਉਪਜਾਵਣਹਾਰਾ ਸਾਚਾ ਨਾਉਂ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਦੇਵਣਹਾਰਾ ਠਾਂਡੀ ਛਾਉਂ, ਸਿਰ ਸ਼ੰਕਰ ਹੱਥ ਟਿਕਾਇੰਦਾ। ਪਕੜਨਹਾਰਾ ਸਦਾ ਬਾਂਹੋਂ, ਨਿਰਗੁਣ ਆਪਣੀ ਸੇਵ ਕਮਾਇੰਦਾ। ਬਣਨਹਾਰਾ ਪਿਤਾ ਮਾਉਂ, ਬਾਲਕ ਆਪਣੀ ਗੋਦ

ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਪਾਰਬਤੀ ਵੇਖ ਆਪਣਾ ਪਤੀ, ਪਰਤੀਤ ਰਹੀ ਧਰਾਈਆ। ਚਰਨ ਬਲਹਾਰ ਹੋਵੇ ਸਤੀ, ਸਤਿ ਇਕ ਧਰਾਈਆ। ਸਿਮਰਨ ਨਾ ਜਾਣੇ ਸਾਹਿਬ ਰਤੀ, ਰਤੀ ਰਤ ਨਾ ਕੋਇ ਸੁਕਾਈਆ। ਬਣ ਬੈਰਾਗਣ ਫਿਰੇ ਨੱਠੀ, ਭੱਜੀ ਵਾਹੋ ਦਾਹੀਆ। ਤੱਤਾਂ ਅੰਦਰ ਤੱਤਵ ਬੱਧੀ, ਬਾਂਦੀ ਬੈਠੀ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਭੋਲਾ ਕਹੇ ਭੋਲੀ ਨਾਰ, ਭੇਵ ਅਭੇਦ ਜਣਾਇੰਦਾ। ਤੂੰ ਕੀ ਜਾਣੇਂ ਸਾਚੀ ਸਾਰ, ਹਰਿ ਜੂ ਕੀ ਕੀ ਖੇਲ ਵਰਤਾਇੰਦਾ। ਤੇਰਾ ਸੰਗ ਰੰਗ ਪਿਆਰ, ਉਮੰਗ ਰੂਪ ਨਾ ਕੋਇ ਵਖਾਇੰਦਾ। ਮਰਦੰਗ ਅਨਹਦ ਧੁਰ ਦੀ ਧਾਰ, ਤੁਰੰਗ ਸੁਰੰਗ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਦੱਸੇ ਏਕ, ਏਕ ਏਕ ਵਡਿਆਈਆ। ਪਾਰਬਤੀ ਪਰਬਤ ਟੇਕ, ਚੋਟੀ ਪੱਥਰ ਆਸ ਰਖਾਈਆ। ਆਪੇ ਜਣਾਏ ਸਾਚਾ ਲਿਖੇ ਲੇਖ, ਸ਼ੰਕਰ ਕੰਕਰ ਇਕ ਜਣਾਈਆ। ਜਿਸ ਦਾ ਲੇਖਾ ਅਨੰਤ ਲੇਖ, ਬੇਪਰਵਾਹ ਵਡ ਵਡਿਆਈਆ। ਨਿਤ ਨਵਿਤ ਲਏ ਪੇਖ, ਪੇਖਣਹਾਰ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪਣੇ ਹੱਥ ਰਖਾਈਆ। ਸਾਚਾ ਖੇਲ ਦੱਸੇ ਭਗਵਾਨ, ਆਪਣਾ ਭੇਵ ਜਣਾਇੰਦਾ। ਤਖ਼ਤ ਨਿਵਾਸੀ ਨੌਜਵਾਨ, ਸਾਚੇ ਤਖ਼ਤ ਸੋਭਾ ਪਾਇੰਦਾ। ਜੋਤੀ ਨੂਰ ਨੂਰ ਮਹਾਨ, ਪਰਗਟ ਆਪਣੀ ਧਾਰ ਚਲਾਇੰਦਾ। ਆਪਣਾ ਹੁਕਮ ਕਰ ਬਲਵਾਨ, ਨਿਰਗੁਣ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਾਚਾ ਭੇਵ ਸ੍ਰੀ ਭਗਵੰਤ, ਆਪਣੇ ਹੱਥ ਰਖਾਇੰਦਾ। ਸਚ ਪਿਆਰ ਆਪਣਾ ਮੰਤ, ਮੰਤਰ ਆਪ ਦ੍ਰਿੜਾਇੰਦਾ। ਸੇਜ ਵਿਛਾਏ ਬਣ ਬਣ ਕੰਤ, ਕੰਤੂਹਲ ਸੇਜ ਹੰਢਾਇੰਦਾ। ਸਚ ਦਰਗਹਿ ਚਾੜ੍ਹੇ ਰੰਗਤ, ਰੰਗ ਰੰਗੀਲਾ ਆਪ ਅਖਵਾਇੰਦਾ। ਸਚ ਮਿਹਰਵਾਨ ਲਾਏ ਅੰਗਤ, ਅੰਗੀਕਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਆਪ ਸਮਝਾਇੰਦਾ। ਸਾਚੀ ਸਿਖਿਆ ਬਾਲੀ ਨੱਢੀ, ਨਿਰਗੁਣ ਨਰਾਇਣ ਆਪ ਜਣਾਈਆ। ਸ਼ੰਕਰ ਵਾਸਨਾ ਦਰ ਸੱਦੀ, ਸੱਦਾ ਇਕੋ ਨਾਮ ਸੁਣਾਈਆ। ਪਰੇਮ ਡੋਰੀ ਨਾਮ ਬੱਧੀ, ਬੰਧਨ ਹੋਰ ਨਾ ਕੋਇ ਰਖਾਈਆ। ਭੋਲੀ ਭਾਲੀ ਵੇਖੇ ਲੱਧੀ, ਚਲਣ ਦੇਵੇ ਨਾ ਕੋਇ ਚਤਰਾਈਆ। ਅੰਗੀਕਾਰ ਕਰੇ ਨਾ ਕੋਈ ਹੱਡੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਈਆ। ਪਾਰਬਤੀ ਸੁਣ ਲਾ ਕਰ ਕਾਨ, ਭੋਲਾ ਭੋਲੇ ਭਾਉ ਜਣਾਇੰਦਾ। ਤੇਰਾ ਮੇਰੇ ਵਿਚ ਧਿਆਨ, ਮੇਰਾ ਧਿਆਨ ਇਕੋ ਭਗਵਨ ਨੈਣ ਦਰਸਾਇੰਦਾ। ਤੂੰ ਵੇਖੀ ਮੇਰੀ ਸ਼ਾਨ, ਮੈਨੂੰ ਸ਼ਹਿਨਸ਼ਾਹ ਨਜ਼ਰੀ ਆਇੰਦਾ। ਤੂੰ ਮੇਰੀ ਕਰੀ ਪਹਿਚਾਨ, ਮੈਂ ਬੇਪਹਿਚਾਨ ਅੱਗੇ ਸੀਸ ਝੁਕਾਇੰਦਾ। ਤੂੰ ਮੈਨੂੰ ਕਰ ਪਰਵਾਨ, ਮੈਂ ਆਪਣਾ ਪਰਵਾਨਾ ਪ੍ਰਭ ਸਾਚੇ ਅੱਗੇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਜਣਾਇੰਦਾ। ਭੋਲਾ ਕਹੇ ਸੁਣ ਸਾਚੀ ਰੀਤ, ਸਚ ਸਚ ਦਿਆਂ ਦ੍ਰਿੜਾਈਆ। ਨਰ ਨਰਾਇਣ ਕਰ ਪ੍ਰੀਤ, ਪ੍ਰੀਤੀਵਾਨ ਮੇਰਾ ਮਾਹੀਆ। ਬੈਠਾ ਰਹੇ ਸਦਾ ਅਤੀਤ, ਆਪ ਆਪਣੀ ਸੇਜ ਸੁਹਾਈਆ। ਕਰੇ ਖੇਲ ਇਕ ਅਨਡੀਠ, ਅਨਡਿਠੜੀ ਕਾਰ ਕਮਾਈਆ। ਆਦਿ ਜੁਗਾਦਿ ਜੁਗ ਜੁਗ ਕਦੇ ਨਾ ਦੇਵੇ ਪੀਠ, ਕਰਵਟ ਸਕੇ ਨਾ ਕੋਇ ਬਦਲਾਈਆ। ਜੁਗ ਜੁਗ ਚਲਾਵਣਹਾਰਾ ਆਪਣੀ ਰੀਤ, ਸਾਚੀ ਸਿਖਿਆ ਦਏ ਸਮਝਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਦੇਵੇ ਭਗਵੰਤ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਨਰ ਨਰਾਇਣ ਬਣ ਬਣ ਕੰਤ, ਆਪ ਆਪਣਾ ਪੜਦਾ ਲਾਹਿੰਦਾ। ਰੰਗ ਚਾੜ੍ਹ ਇਕ ਬਸੰਤ, ਚੋਲੀ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਜ ਸੁਹੰਜਣੀ ਇਕ ਵਿਛਾਇੰਦਾ। ਸੇਜ ਸੁਹੰਜਣੀ ਚਰਨ ਦਵਾਰ, ਸੋ ਪੁਰਖ ਨਿਰੰਜਣ ਆਪ ਵਿਛਾਈਆ। ਹਰਿ ਪੁਰਖ ਨਿਰੰਜਣ ਵੇਖੇ ਨੈਣ ਉਘਾੜ, ਨਿਰਗੁਣ ਦਾਤਾ ਬੇਪਰਵਾਹੀਆ। ਏਕੰਕਾਰਾ ਹੋ ਤਿਆਰ, ਸੇਜੇ ਆਏ ਚਾਈਂ ਚਾਈਂਆ। ਆਦਿ ਨਿਰੰਜਣ ਨਿਰਗੁਣ ਬਾਤੀ ਦੀਪਕ ਬਾਲ, ਇਕੋ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਸਾਚੇ ਮੰਦਰ ਸੁਘੜ ਸੁਚੱਜੀ ਆਪੇ ਬਿਠਾਲ, ਆਪ ਆਪਣੇ ਅੰਗ ਲਗਾਈਆ। ਸ੍ਰੀ ਭਗਵਾਨ ਸਤਿ ਸਰੂਪੀ ਦੇ ਨਿਸ਼ਾਨ, ਸਤਿ ਵਸਤੂ ਝੋਲੀ ਪਾਈਆ। ਪਾਰਬ੍ਰਹਮ ਪ੍ਰਭ ਕਰ ਧਿਆਨ, ਧਿਆਨ ਧਿਆਨ ਵਿਚ ਮਿਲਾਈਆ। ਸਾਚਾ ਕੰਤ ਕਰੇ ਖੇਲ ਮਹਾਨ, ਮਹਿਮਾ ਆਪਣੀ ਦਏ ਜਣਾਈਆ। ਸਚ ਦਵਾਰ ਵਖਾਏ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੰਤ ਆਪਣਾ ਰੰਗ ਰੰਗਾਈਆ। ਸਖੀ ਵੇਖ ਸਾਹਿਬ ਕੰਤ, ਕੰਤੂਹਲ ਵੱਡੀ ਵਡਿਆਈਆ। ਜਿਸ ਨੇ ਰਚਨਾ ਰਚਾਈ ਆਦਿ ਸੋ ਵੇਖਣਹਾਰਾ ਅੰਤ, ਅੰਤ ਆਦਿ ਆਪ ਹੋ ਜਾਈਆ। ਸਤਿ ਪਿਆਰ ਦਰਸਾਏ ਇਕੋ ਮੰਤ, ਮੰਤਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਅੰਗ ਲਗਾਈਆ। ਆਪਣੇ ਅੰਗ ਆਪੇ ਰੱਖ, ਆਪਣੀ ਦਇਆ ਕਮਾਇੰਦਾ। ਸਾਹਿਬ ਦਿਆਲ ਹੋ ਪਰਤੱਖ, ਪਾਰਬ੍ਰਹਮ ਪ੍ਰਭ ਖੇਲ ਕਰਾਇੰਦਾ। ਲੇਖਾ ਜਾਣੇ ਬਿਨ ਰੱਤੀ ਰੱਤ, ਰੱਤ ਆਪਣਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਵਖਾਇੰਦਾ। ਸਾਚਾ ਮੰਦਰ ਹੋ ਮਿਹਰਵਾਨ, ਇਕੋ ਇਕ ਜਣਾਈਆ। ਨਾਰ ਕੰਤ ਕਰ ਪਰਵਾਨ, ਭਗਵੰਤ ਲਏ ਵਡਿਆਈਆ। ਸੇਜ ਸੁਹੰਜਣੀ ਵੇਖੇ ਆਣ, ਆਦਿ ਨਿਰੰਜਣ ਨੂਰ ਰੁਸ਼ਨਾਈਆ। ਦਰਦ ਦੁਖ ਭੈ ਭੰਜਨ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਈਆ। ਸਦਾ ਸਦਾ ਸਦ ਹੋਏ ਨਿਗਾਹਬਾਨ, ਨੇਤਰ ਨੈਣ ਨੈਣ ਤਕਾਈਆ। ਬਾਲੀ ਨੱਢੀ ਵੇਖ ਅਞਾਣ, ਸਾਚੀ ਸਿਖਿਆ ਕਰੇ ਪੜ੍ਹਾਈਆ। ਕੋਝੀ ਕਮਲੀ ਕਰ ਪਰਵਾਨ, ਸਿਰ ਆਪਣਾ ਹੱਥ ਟਿਕਾਈਆ। ਅਨਮੰਗਿਆ ਦੇਵੇ ਦਾਨ, ਝੋਲੀ ਵਸਤ ਭਰਾਈਆ। ਸੋ ਸਾਹਿਬ ਮੇਰਾ ਸੁਲਤਾਨ, ਸਚਖੰਡ ਵਸੇ ਸੱਚਾ ਮਾਹੀਆ। ਦੇਵਣਹਾਰ ਧੁਰ ਫ਼ਰਮਾਨ, ਸਚ ਸੰਦੇਸਾ ਰਿਹਾ ਸੁਣਾਈਆ। ਪਾਰਬਤੀ ਸੁਣ ਲਾ ਕਰ ਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮੇਲਾ ਸਹਿਜ ਸੁਭਾਈਆ। ਪਾਰਬਤੀ ਕੀ ਜਾਣੇ ਸਾਰ, ਸਾਰ ਹੱਥ ਕਿਸੇ ਨਾ ਆਈਆ। ਜਗਤ ਵਿਵਹਾਰੀ ਕਰੇ ਜਗਤ ਵਿਹਾਰ, ਆਪਣਾ ਭੇਵ ਨਾ ਕਿਸੇ ਸਮਝਾਈਆ। ਜੋਬਨ ਰੱਤੀ ਹੋ ਤਿਆਰ, ਨੇਤਰ ਨੈਣ ਰਹੀ ਮਟਕਾਈਆ। ਭੋਲਾ ਨਾਥ ਨੈਣ ਸ਼ੰਗਾਰ, ਦਰ ਮੰਗਤ ਭਿੱਖਕ ਰਿਹਾ ਸਮਝਾਈਆ। ਜਟਾ ਜੂਟ ਖੇਲ ਅਪਾਰ, ਤਰਸੂਲ ਇਕੋ ਹੱਥ ਉਠਾਈਆ। ਹੱਸੇ ਰੋਵੇ ਰੋਵੇ ਹੱਸੇ ਵੇਖੇ ਦੋਹਰੀ ਧਾਰ, ਛਹਿਬਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਜਣਾਈਆ। ਕਦੇ ਪਿਆਰ ਕਦੇ ਵੱਖ, ਵੱਖ ਪਿਆਰ ਵਿਚ ਵੰਡਾਇੰਦਾ। ਕਦੇ ਨਿਰਮਲ ਕਦੇ ਉਜਲ ਕਦੇ ਤੋਲਿਆ ਲੱਖ, ਕਦੇ ਭਬੂਤੀ ਆਪਣੀ ਰਮਾਇੰਦਾ। ਕਦੇ ਸਵਾਰੇ ਕਦੇ ਪਏ ਉਠ, ਨੇਤਰ ਨੈਣ ਨਾ ਕੋਇ ਖੁਲ੍ਹਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਇਕੋ ਇਕ ਸਮਝਾਇੰਦਾ। ਜਿਸ ਵਕਤ ਦੀ ਕਰੋ ਤਲਾਸ਼, ਢੂੰਡਿਆਂ ਨਜ਼ਰ ਕਿਸੇ ਨਾ ਆਈਆ। ਉਹ ਵਕਤ ਸਤਿਗੁਰ ਪਾਸ, ਛਿਨ ਮਾਤਰ ਦਏ ਵਖਾਈਆ। ਗੁਰ ਸਤਿਗੁਰ ਹੋਵੇ ਦਾਸ, ਸਾਚੀ ਸਿਖਿਆ ਦਏ ਪੜ੍ਹਾਈਆ। ਸਾਚੇ ਵਕਤ ਦੀ ਪੂਰੀ ਕਰੇ ਆਸ, ਨਿਰਾਸਾ ਰੂਪ ਨਾ ਕੋਇ ਰਖਾਈਆ। ਵਕਤ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਖ਼ਾਹਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਵਕਤ ਅੰਦਰ ਗੋਪੀ ਕਾਹਨ ਪੌਂਦੇ ਗਏ ਰਾਸ, ਮੰਡਲ ਮੰਡਪ ਨਾਚ ਨਚਾਈਆ। ਵਕਤ ਅੰਦਰ ਨਿਰਗੁਣ ਸਰਗੁਣ ਵੇਂਹਦਾ ਰਿਹਾ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ। ਵਕਤ ਅੰਦਰ ਕੋਟਨ ਕੋਟ ਸਾਧ ਸੰਤ ਗਾ ਗਾ ਥੱਕੇ ਪਵਣ ਸਵਾਸ, ਸਵਾਸ ਸਵਾਸਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਵਕਤ ਆਪਣੇ ਹੱਥ ਰਖਾਈਆ। ਸਾਚੇ ਵਕਤ ਦੀ ਜਿਸ ਜਨ ਦਲੀਲ, ਹਰਿ ਸਤਿਗੁਰ ਆਪ ਜਣਾਇੰਦਾ। ਸਾਹਿਬ ਸਤਿਗੁਰ ਇਕੋ ਕਰੋ ਵਕੀਲ, ਦੋ ਜਹਾਨਾਂ ਵੇਖ ਵਖਾਇੰਦਾ। ਸਚ ਦਵਾਰ ਕਰੋ ਅਪੀਲ, ਮਿਹਰਵਾਨ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵਕਤ ਨੇਰਨ ਨੇਰਾ ਦੂਰਨ ਦੂਰਾ ਆਪਣੇ ਹੱਥ ਰਖਾਇੰਦਾ। ਜਿਸ ਵਕਤ ਦਾ ਤੱਕੋ ਰਾਹ, ਤਕਵਾ ਇਕ ਰਖਾਈਆ। ਤਿਸ ਵਕਤ ਦਾ ਪੁਰਖ ਅਕਾਲ ਮਲਾਹ, ਬੇੜਾ ਰਿਹਾ ਚਲਾਈਆ। ਗੁਰ ਸ਼ਬਦ ਕੋਲੋਂ ਪੁਛੋ ਸਲਾਹ, ਸਚ ਸਚ ਦਏ ਜਣਾਈਆ। ਫੜ ਫੜ ਬਾਹੋਂ ਰਾਹੇ ਦੇਵੇ ਪਾ, ਔਝੜ ਪੰਧ ਰਹਿਣ ਨਾ ਪਾਈਆ। ਨਿਜ ਨੇਤਰ ਨਜ਼ਰੀ ਜਾਵੇ ਆ, ਪਿਛਲਾ ਲੇਖਾ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਕਤ ਇਕੋ ਇਕ ਵਡਿਆਈਆ। ਇਕੋ ਵਕਤ ਹੋਏ ਸੁਹੇਲਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸੁਰਤੀ ਸ਼ਬਦੀ ਹੋਏ ਮੇਲਾ, ਗੁਰ ਚੇਲਾ ਏਕਾ ਰੰਗ ਰੰਗਾਇੰਦਾ। ਨਜ਼ਰੀ ਆਏ ਵਸਣਹਾਰਾ ਧਾਮ ਨਵੇਲਾ, ਗ੍ਰਹਿ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵਕਤ ਆਪ ਸੁਹਾਇੰਦਾ। ਸਾਚਾ ਵਕਤ ਹੋਏ ਸੁਹੰਜਣਾ, ਸੋਭਾਵੰਤ ਸੁਹਾਈਆ। ਕਰ ਪਰਕਾਸ਼ ਆਦਿ ਨਿਰੰਜਣਾ, ਅਗਿਆਨ ਅੰਧੇਰ ਚੁਕਾਈਆ। ਮੇਲ ਮਿਲਾਏ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਚਰਨ ਧੂੜ ਕਰਾਏ ਮਜਨਾ, ਨੇਰਨ ਨੇਰਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵਕਤ ਇਕੋ ਇਕ ਵਖਾਈਆ। ਸਾਚਾ ਵਕਤ ਵੇਖੋ ਜਗ, ਵਖਾਵਣਹਾਰਾ ਆਪ ਦਰਸਾਈਆ। ਦਰਸ ਕਰਾਏ ਉਪਰ ਸ਼ਾਹ ਰਗ ਸ਼ਹਿਨਸ਼ਾਹ ਆਪਣਾ ਮੇਲ ਮਿਲਾਈਆ। ਨਿਰਮਲ ਦੀਪਕ ਜਾਏ ਜਗ, ਜੋਤ ਜੋਤ ਰੁਸ਼ਨਾਈਆ। ਆਤਮ ਪਰਮਾਤਮ ਜੋ ਬੈਠੀ ਹੋ ਕੇ ਅੱਡ, ਦੋਹਾਂ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਵੇਲਾ ਵਕਤ ਇਕੋ ਇਕ ਸਲਾਹੀਆ। ਸਾਚਾ ਵਕਤ ਰੱਖੋ ਯਾਦ, ਯਾਦਦਾਸ਼ਤ ਆਪ ਕਰਾਇੰਦਾ। ਹਰਿ ਜੂ ਸੁਣਨਹਾਰਾ ਫ਼ਰਯਾਦ, ਸ਼ਹਿਨਸ਼ਾਹ ਆਪਣਾ ਫੇਰਾ ਪਾਇੰਦਾ। ਪਿਛਲੀ ਮੰਗ ਅਗਲੀ ਪੂਰੀ ਦੇਵੇ ਦਾਦ, ਦਾਤਾ ਦਾਨੀ ਆਪ ਵਰਤਾਇੰਦਾ। ਬਿਨ ਪੜ੍ਹਿਆਂ ਬਿਨ ਸੁਣਿਆਂ ਬਿਨ ਜਾਗਿਆਂ ਬਿਨ ਸੁੱਤਿਆਂ ਵੱਜੇ ਨਾਦ, ਨਾਦ ਅਨਾਦੀ ਆਪ ਵਜਾਇੰਦਾ। ਬਿਨ ਰਸਨਾ ਬਿਨ ਜਿਹਵਾ ਬਿਨ ਚੱਖਿਆਂ ਆਏ ਸਵਾਦ, ਅੰਮ੍ਰਿਤ ਰਸ ਇਕ ਵਖਾਇੰਦਾ। ਜਗਤ ਦਵਾਰਾ ਦੇਵੇ ਕਾਢ, ਪਾਰ ਹੱਦ ਆਪ ਵਖਾਇੰਦਾ। ਸਚ ਸੁਹੰਜਣੀ ਸੇਜਾ ਕਰੇ ਲਾਡ, ਮਿਹਰਵਾਨ ਮਿਹਰਵਾਨ

ਮਿਹਰ ਨਜ਼ਰ ਆਪ ਤਕਾਇੰਦਾ। ਦੂਰ ਦੁਰਾਡਾ ਨੇਰਨ ਨੇਰਾ ਆਏ ਭਾਜ, ਬਣ ਪਾਂਧੀ ਪੰਧ ਮੁਕਾਇੰਦਾ। ਵਕਤ ਸੁਹੇਲਾ ਗੁਰ ਚੇਲਾ ਕਰੇ ਕਾਜ, ਜਗਤ ਮੇਲਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਆਪ ਸੁਹਾਇੰਦਾ। ਸਾਚੇ ਸਮੇਂ ਦੀ ਸਚ ਤਲਾਸੀ, ਗੁਰਮੁਖ ਬੈਠੇ ਧਿਆਨ ਲਗਾਈਆ। ਕੋਈ ਭੇਵ ਨਾ ਜਾਣੇ ਪੰਡਤ ਕਾਸ਼ੀ, ਮੁੱਲਾ ਸ਼ੇਖ਼ ਸਮਝ ਨਾ ਆਈਆ। ਅੰਤਰ ਆਤਮ ਲਾ ਕੇ ਬੈਠੇ ਆਸੀ, ਆਸਾ ਆਸਾ ਨਾਲ ਮਿਲਾਈਆ। ਪਾਰਬ੍ਰਹਮ ਪ੍ਰਭ ਸਤਿਗੁਰ ਸੱਜਣ ਲਾਹਵਣਹਾਰ ਉਦਾਸੀ, ਚਿੰਤਾ ਦੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵਕਤ ਰਿਹਾ ਦਰਸਾਈਆ। ਸਾਚਾ ਵਕਤ ਆਏ ਨੇੜੇ, ਨੇਰਨ ਨੇਰਾ ਆਪ ਜਣਾਇੰਦਾ। ਹਰਿਜਨ ਭਾਗ ਲੱਗੇ ਕਾਇਆ ਖੇੜੇ, ਮੰਦਰ ਇਕੋ ਇਕ ਸੁਹਾਇੰਦਾ। ਸਤਿਗੁਰ ਸੱਚਾ ਆ ਜਾਏ ਆਪਣੇ ਵੇਹੜੇ, ਦੂਈ ਦਵੈਤੀ ਪੜਦਾ ਲਾਹਿੰਦਾ। ਸਾਚੇ ਸੰਤਾਂ ਬੰਨ੍ਹੇ ਬੇੜੇ, ਕੰਧ ਆਪਣੇ ਭਾਰ ਉਠਾਇੰਦਾ। ਨਾਤੇ ਚੁੱਕਣ ਤੇਰੇ ਮੇਰੇ, ਮੇਰਾ ਤੇਰਾ ਇਕੋ ਨਜ਼ਰੀ ਆਇੰਦਾ। ਅੰਤਮ ਦੇਵਣਹਾਰਾ ਗੇੜੇ, ਉਲਟੀ ਲੱਠ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਕਤ ਸੁਹਾਵਣਾ ਆਪ ਸੁਹਾਇੰਦਾ। ਸਾਚਾ ਵਕਤ ਹੋਏ ਸੁਹਾਵਣਾ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਗੁਰਮੁਖਾਂ ਗੁਰ ਘਰ ਘਰ ਪਾਵਣਾ, ਦਰ ਮੰਦਰ ਵੱਜੇ ਵਧਾਈਆ। ਹਰਿਜਨ ਨਾਰੀ ਪਿਰ ਪਤੀ ਰਾਵਣਾ, ਨਰ ਨਰਾਇਣ ਬੇਪਰਵਾਹੀਆ। ਆਤਮ ਪਰਮਾਤਮ ਢੋਲਾ ਗਾਵਣਾ, ਘਰ ਘਰ ਵਿਚ ਖ਼ੁਸ਼ੀ ਵਖਾਈਆ। ਦੂਰ ਦੁਰਾਡਾ ਨੇੜੇ ਹੋ ਕੇ ਪਕੜੇ ਦਾਮਨਾ, ਦਾਮਨਗੀਰ ਇਕ ਹੋ ਜਾਈਆ। ਕਲਜੁਗ ਮੇਟੇ ਅੰਧੇਰੀ ਸ਼ਾਮਨਾ, ਸ਼ਮਅ ਇਕੋ ਨੂਰ ਕਰੇ ਰੁਸ਼ਨਾਈਆ। ਗੁਰਮੁਖਾਂ ਦਰਸ ਦਿਖਾਏ ਆਮਣੋ ਸਾਮਣਾ, ਭਰਮ ਭੁਲੇਖਾ ਦੂਰ ਕਢਾਈਆ। ਸੋ ਵਕਤ ਹੋਏ ਸੁਹਾਵਣਾ, ਜਿਸ ਵੇਲੇ ਪ੍ਰਭ ਮਿਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਵਕਤ ਦੀ ਆਪੇ ਰੱਖੇ ਤਲਾਸ਼, ਜਨ ਭਗਤਾਂ ਪੂਰੀ ਕਰੇ ਖ਼ਾਹਸ਼, ਖ਼ਸੂਸੀਅਤ ਆਪਣੀ ਆਪ ਜਣਾਇੰਦਾ। ਭਗਤ ਪਿਆਰ ਵੱਡਾ ਭਾਰਾ, ਤੋਲਿਆਂ ਤੋਲ ਨਾ ਕੋਇ ਤੁਲਾਈਆ। ਸ੍ਰੀ ਭਗਵਾਨ ਜਨ ਭਗਤਾਂ ਕੋਲੋਂ ਮੰਗੇ ਆਪ ਸਹਾਰਾ, ਨਿਰਗੁਣ ਬਣ ਬਣ ਫੇਰਾ ਪਾਈਆ। ਕਲਜੁਗ ਅੰਤਮ ਆਇਆ ਪਾਰ ਕਿਨਾਰਾ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਢੇਰੀਆਂ ਢਾਹੀਆ। ਸ੍ਰਿਸ਼ਟ ਸਬਾਈ ਆਈ ਹਾਰਾ, ਸਿਰ ਸਕੇ ਨਾ ਕੋਇ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਹੋਏ ਖ਼ਵਾਰਾ, ਦਰ ਦਰ ਘਰ ਘਰ ਪਈ ਲੜਾਈਆ। ਬਿਨ ਭਗਤ ਹਰਿ ਕਾ ਹੱਕ ਨਾ ਲਾਏ ਕੋਈ ਨਾਅਰਾ, ਸਚ ਸਚ ਨਾ ਕੋਇ ਜਣਾਈਆ। ਸ੍ਰੀ ਭਗਵਾਨ ਜਨ ਭਗਤਾਂ ਕੋਲੋਂ ਡਰਦਾ ਆ ਆ ਕਰੇ ਪਿਆਰਾ, ਪਰੇਮ ਪਿਆਰ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੇਸ ਅਵੱਲੜਾ ਰੂਪ ਵਖਾਈਆ। ਪਿਆਰ ਸਿੱਖਣ ਆਏ ਭਗਵਾਨ, ਨਿਰਗੁਣ ਆਪਣਾ ਰੂਪ ਧਰਾਇੰਦਾ। ਗੁਰਮੁਖ ਵੇਖ ਸੱਚਾ ਸੁਲਤਾਨ, ਘਰ ਜਾ ਜਾ ਅਲਖ ਜਗਾਇੰਦਾ। ਗੁਰਮੁਖ ਉਠੇ ਨੌਜਵਾਨ, ਆਪ ਆਪਣਾ ਬਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਰੀਤੀ ਭਗਤਾਂ ਵਿਚ ਪਰਗਟਾਇੰਦਾ। ਭਗਤਾਂ ਅੰਦਰ ਪਿਆਰ ਡੂੰਘਾ, ਨਜ਼ਰ ਕਿਸੇ ਨਾ ਆਇਆ। ਸ੍ਰੀ ਭਗਵਾਨ ਬਣ ਕੇ ਸੂੰਘਾ, ਨਿਰਗੁਣ ਅੰਦਰ ਵੜ ਵੜ ਵੇਖ ਵਖਾਇਆ। ਕਵਲ ਨਾਭੀ ਵੱਡਾ ਹੋਇਆ ਮੂਧਾ, ਆਪ ਆਪਣਾ ਮੁਖ ਭਵਾਇਆ। ਬ੍ਰਹਮ ਭੇਵ ਖੁਲ੍ਹਾਏ ਗੂਝਾ, ਪਾਰਬ੍ਰਹਮ

ਪੜਦਾ ਆਪ ਚੁਕਾਇਆ। ਲੇਖਾ ਚੁਕਿਆ ਏਕਾ ਦੂਜਾ, ਏਕੰਕਾਰਾ ਘਰ ਨਜ਼ਰੀ ਆਇਆ। ਏਕੰਕਾਰ ਸਚ ਦਵਾਰ ਸੂਝਾ, ਦਰ ਭਗਤਾਂ ਫੇਰਾ ਪਾਇਆ। ਪਰੇਮ ਪ੍ਰੀਤੀ ਅੰਦਰ ਝੂਝਾ, ਨਛਾਵਰ ਆਪਣਾ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਪਿਆਰ ਭਗਵਾਨ ਆਪਣੀ ਝੋਲੀ ਪਾਇਆ। ਸਚ ਪ੍ਰੀਤੀ ਸਤਿਗੁਰ ਪਿਆਰ, ਸਤਿ ਸਤਿਵਾਦੀ ਝੋਲੀ ਪਾਇੰਦਾ। ਸਚ ਪ੍ਰੀਤੀ ਜੋਤ ਆਕਾਰ, ਨਿਰਾਕਾਰ ਨੂਰ ਦਰਸਾਇੰਦਾ। ਸਚ ਪ੍ਰੀਤੀ ਸ਼ਬਦ ਧੁਨਕਾਰ, ਅਨਹਦ ਨਾਦੀ ਨਾਦ ਸੁਣਾਇੰਦਾ। ਸਚ ਪ੍ਰੀਤੀ ਬਖ਼ਸ਼ੇ ਅੰਮ੍ਰਿਤ ਠੰਡਾ ਠਾਰ, ਨਿਝਰ ਝਿਰਨਾ ਇਕ ਝਿਰਾਇੰਦਾ। ਸਚ ਪ੍ਰੀਤੀ ਡੂੰਘੀ ਕਵਰੀ ਕਰੇ ਪਾਰ, ਭਵਰੀ ਰੋੜ੍ਹ ਨਾ ਕੋਇ ਰੁੜ੍ਹਾਇੰਦਾ। ਸਚ ਪ੍ਰੀਤੀ ਨਾਤਾ ਤੋੜੇ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਸਚ ਪ੍ਰੀਤੀ ਹਉਮੇਂ ਹੰਗਤਾ ਦਏ ਨਵਾਰ, ਕੂੜੀ ਕਿਰਿਆ ਮੋਹ ਚੁਕਾਇੰਦਾ। ਸਚ ਪ੍ਰੀਤੀ ਗੁਰਸਿਖ ਰੂਪ ਬਣਾਏ ਵਿਚ ਸੰਸਾਰ, ਸਚ ਸੁੱਚ ਇਕੋ ਝੋਲੀ ਪਾਇੰਦਾ। ਸਚ ਪ੍ਰੀਤੀ ਗੁਰਮੁਖ ਰੰਗ ਰੰਗੇ ਕਰਤਾਰ, ਰੰਗ ਅਨਮੋਲਾ ਆਪ ਚੜ੍ਹਾਇੰਦਾ। ਸਚ ਪ੍ਰੀਤੀ ਸਤਿ ਬਣਾਏ ਸੁਤ ਦੁਲਾਰ, ਪੂਤ ਸਪੂਤਾ ਰੂਪ ਵਟਾਇੰਦਾ। ਸਚ ਪ੍ਰੀਤੀ ਭਗਤ ਭਗਵਾਨ ਦਏ ਵਖਾਲ, ਘਰ ਸਾਚੇ ਮੇਲ ਮਿਲਾਇੰਦਾ। ਸਚ ਪ੍ਰੀਤੀ ਏਥੇ ਓਥੇ ਬਣੇ ਦਲਾਲ, ਦੋ ਜਹਾਨਾਂ ਪਾਰ ਕਰਾਇੰਦਾ। ਸਚ ਪ੍ਰੀਤੀ ਨਾਤਾ ਤੋੜੇ ਕਾਲ ਮਹਾਂਕਾਲ, ਮਿਹਰਵਾਨ ਮਿਹਰ ਨਜ਼ਰ ਤਕਾਇੰਦਾ। ਸਚ ਪ੍ਰੀਤੀ ਲੇਖਾ ਚੁਕਾਏ ਤ੍ਰੈਗੁਣ ਮਾਇਆ ਜਗਤ ਜੰਜਾਲ, ਜੀਵਣ ਯੁਗਤ ਇਕ ਜਣਾਇੰਦਾ। ਸਚ ਪ੍ਰੀਤੀ ਧਰਮ ਦਵਾਰਾ ਵਖਾਏ ਸੱਚੀ ਧਰਮਸਾਲ, ਜਿਸ ਗ੍ਰਹਿ ਹਰਿ ਜੂ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਆਪ ਜਣਾਇੰਦਾ। ਸਚ ਪ੍ਰੀਤੀ ਸਚ ਦਵਾਰ, ਧੁਰ ਦਰਬਾਰੀ ਆਪ ਜਣਾਈਆ। ਸਚ ਪ੍ਰੀਤੀ ਮੇਲ ਮਿਲਾਏ ਏਕੰਕਾਰ, ਅਕਲ ਕਲਾ ਵਡ ਵਡਿਆਈਆ। ਸਚ ਪ੍ਰੀਤੀ ਜੁਗ ਚੌਕੜੀ ਡੂੰਘੇ ਸਾਗਰ ਕਰੇ ਪਾਰ, ਭਵਰ ਸਕੇ ਨਾ ਕੋਇ ਰੁੜ੍ਹਾਈਆ। ਸਚ ਪ੍ਰੀਤੀ ਅਠਸਠ ਤੀਰਥ ਤਟ ਕਿਨਾਰਾ ਕਰੇ ਪਾਰ, ਸਰੋਵਰ ਇਕੋ ਇਕ ਜਣਾਈਆ। ਸਚ ਪ੍ਰੀਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਝੋਲੀ ਪਾਈਆ। ਸਚ ਪ੍ਰੀਤੀ ਜੋ ਜਨ ਕਰੇ, ਸੋ ਪੁਰਖ ਨਿਰੰਜਣ ਹਰਿ ਜਣਾਇੰਦਾ। ਨਿਰਭੌ ਹੋ ਕਦੇ ਨਾ ਡਰੇ, ਜਮ ਨੇੜ ਕਦੇ ਨਾ ਆਇੰਦਾ। ਧਰਮ ਰਾਏ ਲੇਖਾ ਕੋਇ ਨਾ ਮੰਗੇ, ਚਿਤਰ ਗੁਪਤ ਨਾ ਹਿਸਾਬ ਵਖਾਇੰਦਾ। ਮਿਲੇ ਮੇਲ ਸੂਰੇ ਸਰਬੰਗੇ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਸਚ ਪ੍ਰੀਤੀ ਦੇਵੇ ਸਤਿ ਅਨੰਦੇ, ਅਨੰਦ ਆਤਮ ਆਪ ਜਣਾਇੰਦਾ। ਸਚ ਪ੍ਰੀਤੀ ਕਰ ਨਾ ਸਕੇ ਚਕੋਰ ਚੰਦੇ, ਚੰਦ ਅਮਾਵਸ ਨਜ਼ਰ ਕਿਸੇ ਨਾ ਆਇੰਦਾ। ਸਚ ਪ੍ਰੀਤੀ ਗੁਰਮੁਖ ਕਾਇਆ ਚੋਲੀ ਰੰਗ ਰੰਗੇ, ਰੰਗ ਮਜੀਠੀ ਇਕ ਚੜ੍ਹਾਇੰਦਾ। ਸਚ ਪ੍ਰੀਤੀ ਗੁਰਸਿਖ ਕਰ ਲੋਆਂ ਪੁਰੀਆਂ ਪਾਰ ਲੰਘੇ, ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਸੀਸ ਝੁਕਾਇੰਦਾ। ਸਚ ਪ੍ਰੀਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਿਰਲੇ ਆਪ ਕਰਾਇੰਦਾ। ਸਚ ਪ੍ਰੀਤੀ ਜਿਸ ਲਈ ਕਰ, ਕਰਤਾ ਪੁਰਖ ਦਏ ਵਡਿਆਈਆ। ਤਿਸ ਗੁਰਮੁਖ ਮਿਲੇ ਸਾਚਾ ਘਰ, ਘਰ ਘਰ ਵਿਚ ਵੱਜੇ ਵਧਾਈਆ। ਮੇਲ ਮਿਲਾਏ ਨਰਾਇਣ ਨਰ, ਨਾਰੀ ਆਪਣੇ ਅੰਗ ਲਗਾਈਆ। ਸਚ ਪ੍ਰੀਤੀ ਸੁਰਤੀ ਸ਼ਬਦ ਲਏ ਫੜ, ਫੜ ਪੱਲੂ ਗੰਢ ਪਵਾਈਆ। ਸਾਚੇ ਮੰਦਰ ਵੇਖੇ ਚੜ੍ਹ, ਉਚੇ ਟਿੱਲੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਸੇਵਾ

ਲਾਈਆ। ਹਰਿ ਸੰਗਤ ਸੇਵਾ ਸਾਚਾ ਮੂਲ, ਅਨਮੁਲ ਆਪ ਜਣਾਇੰਦਾ। ਪਰੇਮ ਪਿਆਰ ਦੇ ਬਰਖੋ ਫੂਲ, ਦੂਜੀ ਮੰਗ ਨਾ ਕੋਇ ਮੰਗਾਇੰਦਾ। ਕੂੜੀ ਕਿਰਿਆ ਕਾਂਟਾ ਚੁਭੌਣੀ ਨਾ ਕੋਇ ਤ੍ਰਿਸੂਲ, ਤ੍ਰੈਗੁਣ ਸੂਲ ਆਪ ਜਣਾਇੰਦਾ। ਗੁਰਸਿਖ ਗੁਰਸਿਖ ਦੀ ਚੁਗ਼ਲੀ ਨਿੰਦਿਆ ਨਾ ਕਰਨੀ ਭੂਲ, ਸਚ ਸੁੱਚ ਝੋਲੀ ਪਾਇੰਦਾ। ਪ੍ਰਭ ਮਿਲਣ ਦਾ ਇਕੋ ਅਸੂਲ, ਗੁਰਸਿਖ ਅਸਲੀਯਤ ਰੂਪ ਵਟਾਇੰਦਾ। ਜੋ ਸਤਿਗੁਰ ਬਚਨ ਕਰੇ ਕਬੂਲ, ਸੋ ਗੁਰਸਿਖ ਹਰਿ ਸੰਗਤ ਸੇਵ ਕਮਾਇੰਦਾ। ਸਤਿਗੁਰ ਲਹਿਣਾ ਦੇਣਾ ਚੁਕਾਵੇ ਮੂਲ, ਅਗਲਾ ਪਿਛਲਾ ਲੇਖਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੀ ਸਚ ਪ੍ਰੀਤੀ, ਪਰੇਮ ਪਿਆਰ ਦੀ ਇਕੋ ਰੀਤੀ, ਜੀਵਣ ਯੁਗਤ ਦੀ ਸੱਚੀ ਨੀਤੀ, ਇਕੋ ਰੰਗ ਵੇਖਣਾ ਹਸਤ ਕੀਟੀ, ਊਚ ਨੀਚ ਭੇਵ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤੀ ਇਕ ਦਰਸਾਇੰਦਾ। ਸਤਿਗੁਰ ਚਰਨ ਸੱਚਾ ਸੰਤੋਖ, ਧੀਰਜ ਧੀਰ ਇਕ ਧਰਾਇੰਦਾ। ਪਾਰ ਕਰਾਏ ਮੁਕਤੀ ਮੋਖ, ਮੁਫ਼ਤ ਆਪਣਾ ਨਾਮ ਵਰਤਾਇੰਦਾ। ਸਚਖੰਡ ਬਹਾਏ ਸਾਚੇ ਕੋਟ ਕਿਲਾ ਬੰਕ ਵਡਿਆਇੰਦਾ। ਦੇਵੇ ਨਾਮ ਭੰਡਾਰ ਅਤੋਟ, ਤੋਟ ਨਾ ਕੋਇ ਰਖਾਇੰਦਾ। ਆਹਲਣਿਉਂ ਡਿਗੇ ਉਠਾਏ ਬੋਟ, ਫੜ ਬਾਂਹੋਂ ਗੋਦ ਬਹਾਇੰਦਾ। ਅੰਤ ਮਿਲਾਵਾ ਨਿਰਮਲ ਜੋਤ, ਜੋਤੀ ਜੋਤ ਵਿਚ ਸਮਾਇੰਦਾ। ਸਤਿਗੁਰ ਗੁਰਸਿਖ ਉਤੇ ਕਦੇ ਨਾ ਦੇਵੇ ਦੋਸ਼, ਨਿਰਦੋਸ਼ਿਆਂ ਪਾਰ ਕਰਾਇੰਦਾ। ਸਾਚੀ ਗ਼ਰੀਬੀ ਕਾਇਆ ਅੰਦਰ, ਬਾਹਰੋਂ ਮੰਗਿਆਂ ਹੱਥ ਨਾ ਆਈਆ। ਮਨ ਵਾਸਨਾ ਰੋਕੋ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਕਰ ਪਰਕਾਸ਼ ਸੂਰਜ ਚੰਦਰ, ਕੋਟਨ ਕੋਟ ਰਵ ਸਸ ਰੁਸ਼ਨਾਈਆ। ਗੁਰਸਿਖ ਗ਼ਰੀਬੀ ਕਿਸੇ ਦਰ ਨਾ ਜਾਏ ਮੰਗਣ, ਸਤਿਗੁਰ ਪੂਰਾ ਪਰੇਮ ਗ਼ਰੀਬੀ ਹਿਰਦੇ ਦਏ ਵਸਾਈਆ। ਨਾਤਾ ਤੋੜ ਭੁੱਖ ਨੰਗਣ, ਭੁਖਿਆਂ ਨੰਗਿਆਂ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖਿਮਾਂ ਗ਼ਰੀਬੀ ਚਾਕਰੀ ਜਗਤ ਜੁਗ ਬਿਨ ਭਗਤਾਂ ਹੱਥ ਨਾ ਕਿਸੇ ਫੜਾਈਆ। ਬੁਧੀ ਮਨ ਚਿਤ ਕਰੇ ਵਸ਼ੇਸ਼, ਵਸ਼ੇਸ਼ਤਾਈ ਆਪ ਜਣਾਇੰਦਾ। ਲੇਖਾ ਚੁਕਾ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਗਣਪਤ ਆਪਣਾ ਰਾਹ ਵਖਾਇੰਦਾ। ਆਦਿ ਜੁਗਾਦਿ ਜੀਵ ਜੰਤ ਲਿਖਣਹਾਰਾ ਲੇਖ, ਲੇਖਾ ਸਭ ਦਾ ਆਪਣੇ ਹੱਥ ਵਖਾਇੰਦਾ। ਜੁਗ ਚੋਕੜੀ ਬਦਲਣਹਾਰਾ ਭੇਸ, ਵੇਸ ਅਨੇਕ ਵਟਾਇੰਦਾ। ਵਸਣਹਾਰਾ ਸਚਖੰਡ ਦੇਸ, ਕਾਇਆ ਅੰਦਰ ਫੇਰਾ ਪਾਇੰਦਾ । ਮਨ ਮਤ ਬੁਧ ਨਾ ਜਾਣੇ ਪ੍ਰਭ ਕਾ ਭੇਵ, ਕਰ ਕਿਰਪਾ ਆਪਣਾ ਮੇਲ ਮਿਲਾਇੰਦਾ। ਹਿਤਕਾਰੀ ਕਰੇ ਸਾਚਾ ਹੇਤ, ਨਿਤ ਨਵਿਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਰੰਗ ਰੰਗ ਬਿਬੇਕ, ਗੁਰਮੁਖ ਨਿਜ ਨੇਤਰ ਲਏ ਵੇਖ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ । ਮਨ ਵਾਸਨਾ ਮਨ ਵਿਚ ਖਪਾਏ, ਮਿਹਰ ਨਜ਼ਰ ਉਠਾਈਆ। ਗੁਰਸਿਖ ਗੁਰ ਗੁਰ ਸਤਿਗੁਰ ਇਕ ਰੰਗ ਹੋ ਜਾਏ, ਦੂਸਰ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਮਨੂਆ ਆਪ ਟਿਕਾਈਆ। ਮਨ ਮਨੂਆ ਕੀ ਕਰੇ ਵਿਚਾਰਾ, ਨਿਕਾ ਬਾਲਾ ਅਖਵਾਇੰਦਾ। ਸਤਿਗੁਰ ਜੋਧਾ ਸੂਰ ਬਲਕਾਰਾ, ਬਲ ਆਪਣਾ ਆਪ ਪਰਗਟਾਇੰਦਾ। ਸ਼ਬਦ ਖੰਡਾ ਖਿਚ ਦੋ ਧਾਰਾ, ਨਿਰਭੈ ਭੌ ਵਖਾਇੰਦਾ। ਆਸਾ ਰੋਵੇ ਜ਼ਾਰੋ ਜ਼ਾਰਾ, ਤ੍ਰਿਸਨਾ ਨੀਰ ਵਹਾਇੰਦਾ। ਮਨ ਕਰੇ ਹਾਹਾਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਮਨ

ਮਮਤਾ ਮੋਹ ਚੁਕਾਇੰਦਾ। ਮਨ ਮਾਰੇ ਮਨ ਦਏ ਜਵਾਲ। ਮਨ ਵਿਚਾਰੇ ਮਨ ਸਿਫ਼ਤ ਸਵਾਲ। ਮਨ ਉਠਾਲੇ ਮਨ ਦਏ ਬਹਾਲ। ਮਨ ਕਾਇਆ ਅੰਦਰ ਕਰੇ ਖੇਲ ਨਿਆਰੇ, ਪੰਜ ਤੱਤ ਜਗਤ ਧਰਮਸਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਨਾਮ ਵਰ, ਤਿਸ ਮਨ ਵਾਸਨਾ ਹੋਏ ਜ਼ਿਵਾਲ। ਮਨ ਉਠ ਨਾ ਉਠ ਉਠ ਨੱਠੇ, ਆਪਣੀ ਦੌੜ ਲਗਾਈਆ। ਸਤਿਗੁਰ ਸਰਨਾਈ ਢੈ ਢੈ ਢੱਠੇ, ਬਲਹੀਣ ਹੋ ਜਾਈਆ। ਅੰਤਰ ਆਤਮ ਪਰਮਾਤਮ ਨਿਰਗੁਣ ਨਾਮ ਜਪੇ, ਜਪਤ ਜਪਤ ਸੁਖ ਪਾਈਆ। ਤ੍ਰੈਗੁਣ ਮਾਇਆ ਮੂਲ ਨਾ ਤਪੇ, ਬੁਧੀ ਮਤ ਨਾ ਕੋਇ ਚਤਰਾਈਆ। ਅੰਤਰ ਰਸ ਮਿਲੇ ਨਿਝਰ ਰਸੇ, ਮੁਖ ਬੂੰਦ ਸਵਾਂਤ ਚੁਆਈਆ। ਗੁਰਮੁਖ ਮਿਲ ਗੁਰ ਸਤਿਗੁਰ ਹੱਸੇ, ਜਗਤ ਤ੍ਰਿਸਨਾ ਰੋਗ ਗਵਾਈਆ। ਜਿਸ ਗ੍ਰਹਿ ਜਿਸ ਘਰ ਜਿਸ ਮੰਦਰ ਜਿਸ ਖੇੜੇ ਜਿਸ ਦਵਾਰ ਸਤਿਗੁਰ ਸ਼ਬਦ ਵਸੇ, ਤਿਸ ਮਨ ਕਰੇ ਨਾ ਕੋਇ ਚਤਰਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਹਰਿ ਸਰਨਾਈ ਢੱਠੇ, ਮਾਣ ਅਭਿਮਾਨ ਮੋਹ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਨਾਮ ਵਰ, ਤਿਸ ਮਨ ਮੰਤਰ ਮੰਤਵ ਇਕੋ ਇਕ ਜਣਾਈਆ। ਸੱਚਾ ਪਾਠ ਸਤਿਗੁਰ ਚਰਨ, ਚਰਨ ਮਿਲੇ ਸਰਨਾਈਆ। ਸਤਿਗੁਰ ਖੋਲ੍ਹੇ ਨੇਤਰ ਹਰਨ ਫਰਨ, ਨਿਜ ਨੇਤਰ ਕਰੇ ਰੁਸ਼ਨਾਈਆ। ਦੀਨ ਦਿਆਲ ਤਰਨੀ ਤਰਨ, ਤਾਰਨਹਾਰਾ ਹੋਏ ਸਹਾਈਆ। ਗੁਰਮੁਖ ਗੁਰਸਿਖ ਗੁਰ ਸਤਿਗੁਰੂ ਦਵਾਰੇ ਵੜਨ, ਦੂਈ ਦਵੈਤੀ ਪੜਦਾ ਬਜਰ ਕਪਾਟੀ ਆਤਮ ਕੁੰਡਾ ਲਾਹੀਆ। ਰਲ ਮਿਲ ਦੋਵੇਂ ਇਕੋ ਢੋਲਾ ਪੜ੍ਹਨ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਨਾਤਾ ਤੁਟੇ ਜੰਮਣ ਮਰਨ, ਮਰਨ ਜਨਮ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਜਾਪ ਇਕੋ ਇਕ ਸਮਝਾਈਆ। ਸਾਚਾ ਜਾਪ ਸਤਿਗੁਰ ਟੇਕ, ਹਰਿ ਸਚ ਸਚ ਜਣਾਇਆ । ਆਤਮ ਪਰਕਾਸ਼ ਬੁਧੀ ਬਿਬੇਕ, ਮਤ ਮਤਵਾਲੀ ਆਪ ਸਮਝਾਇਆ। ਤ੍ਰੈਗੁਣ ਪੰਜ ਤੱਤ ਨਾ ਲਾਏ ਸੇਕ, ਮਨ ਵਾਸਨਾ ਮੇਟ ਮਿਟਾਇਆ। ਨਿਝ ਨੇਤਰ ਨਿਝ ਖੇਤਰ ਨਿਝ ਕਾਇਆ ਆਪ ਆਪਣਾ ਲਏ ਵੇਖ, ਪੇਖ ਆਪਣੀ ਖ਼ੁਸ਼ੀ ਮਨਾਇਆ। ਪਾਰਬ੍ਰਹਮ ਬ੍ਰਹਮ ਕਰੇ ਹੇਤ, ਦਰ ਮੇਲਾ ਸਹਿਜ ਸੁਭਾਇਆ। ਅੰਤਰ ਆਤਮ ਸੱਚਾ ਪਾਠ ਅਚਨ ਅਚੇਤ, ਅਜੱਪਾ ਜਾਪ ਬਿਨ ਰਸਨਾ ਜਿਹਵਾ ਗਾਇਆ। ਗੁਰ ਸਤਿਗੁਰ ਕਰੇ ਸਾਚਾ ਹੇਤ, ਹਰਿਜਨ ਆਪਣੇ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਪਾਠ ਅੰਤਰ ਨਾਮ ਦ੍ਰਿੜਾਇਆ। ਪੂਜਾ ਪਾਠ ਪਵਣ ਸਵਾਸ, ਸਵਾਸੀ ਸਵਾਸ ਜਣਾਇੰਦਾ। ਨਿਜ ਘਰ ਵਾਸੀ ਸਦ ਵਸੇ ਪਾਸ, ਵਸੇਰਾ ਇਕੋ ਘਰ ਜਣਾਇੰਦਾ। ਭਗਤ ਭਗਵਾਨ ਪੂਰੀ ਕਰੇ ਆਸ, ਨਿਰਾਸਾ ਰੂਪ ਨਾ ਕੋਇ ਵਖਾਇੰਦਾ। ਆਤਮ ਪਰਮਾਤਮ ਸੋਹੰ ਢੋਲਾ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਪਾਠ, ਪਾਠਸ਼ਾਲਾ ਕਾਇਆ ਘਰ ਵਖਾਇੰਦਾ। ਬਿਨ ਰਸਨਾ ਜਿਹਵਾ ਆਏ ਸਵਾਦ, ਰਸ ਮਿਠਾ ਇਕ ਵਖਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਜਣਾਏ ਆਪਣਾ ਮੰਤਰ, ਨਿਸ਼ਅੱਖਰ ਅੱਖਰ ਧਾਰ ਸਿਫ਼ਤ ਸਾਲਾਹਿੰਦਾ। ਓਥੇ ਚਲੇ ਸਤਿਗੁਰ ਸਾਥ, ਸਦਾ ਸਦਾ ਸਹਿਜ ਸੁਖਦਾਈਆ। ਡੂੰਘੀ ਕੰਦਰ ਅੰਦਰ ਵੜ ਕੇ ਮਾਰੇ ਝਾਤ, ਨੌਂ ਦਵਾਰੇ ਸੁਖਮਨ ਟੇਢੀ ਡੂੰਘੀ ਗਾਰ ਪਾਰ ਕਰਾਈਆ। ਈੜਾ ਪਿੰਗਲ ਬਣੇ ਸਫ਼ਾਤ, ਅੰਮ੍ਰਿਤ ਦੇਵੇ ਬੂੰਦ ਸਵਾਂਤ, ਨਿਝਰ ਝਿਰਨਾ ਆਪ ਝਿਰਾਈਆ। ਮੇਟੇ ਰੈਣ

ਅੰਧੇਰੀ ਰਾਤ, ਨਿਰਮਲ ਜੋਤ ਕਰੇ ਪਰਕਾਸ਼, ਅਨਹਦ ਨਾਦੀ ਨਾਦ ਸੁਣਾਈਆ। ਸ਼ਬਦ ਅਗੰਮੀ ਦਏ ਦਾਤ, ਅੱਠੇ ਪਹਿਰ ਰਖਾਏ ਪਰਭਾਤ, ਮਿਲ ਸਖੀਆਂ ਮੰਗਲ ਇਕੋ ਗਾਈਆ। ਸੁਰਤੀ ਸ਼ਬਦ ਬੰਧਾਏ ਨਾਤ, ਕਰੇ ਖੇਲ ਪੁਰਖ ਸਮਰਾਥ, ਬੰਦ ਕਵਾੜੀ ਖੋਲ੍ਹ ਤਾਕ, ਬਜਰ ਕਪਾਟੀ ਤੋੜ ਤੁੜਾਈਆ। ਆਤਮ ਸੇਜਾ ਖੇਲ ਤਮਾਸ਼, ਕੋਟਨ ਕੋਟ ਰਵ ਸਸ ਪਰਕਾਸ਼, ਨਿਰਗੁਣ ਸ਼ਹਿਨਸ਼ਾਹ ਸ਼ਾਹੋ ਭੂਪ ਸ਼ਾਬਾਸ਼, ਸਤਿ ਸਰੂਪੀ ਆਸਣ ਲਾਈਆ। ਗੁਰਮੁਖ ਵਸੇ ਸਦਾ ਪਾਸ, ਆਤਮ ਪਰਮਾਤਮ ਮਿਲ ਮਿਲ ਪਾਏ ਰਾਸ, ਗੋਪੀ ਕਾਹਨ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾਏ ਅਗਲਾ ਘਰ, ਜਿਸ ਘਰ ਵਸੇ ਬੇਪਰਵਾਹੀਆ। ਅਗਲਾ ਘਰ ਰੰਗ ਮਹੱਲ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਨਿਰਗੁਣ ਦੀਪਕ ਰਿਹਾ ਬਲ, ਜੋਤੀ ਜੋਤ ਡਗਮਗਾਇੰਦਾ। ਸਚ ਸਿੰਘਾਸਣ ਬੈਠਾ ਮਲ, ਪੁਰਖ ਅਕਾਲ ਸੋਭਾ ਪਾਇੰਦਾ। ਸ਼ਬਦ ਸੰਦੇਸਾ ਰਿਹਾ ਘੱਲ, ਗੁਰਮੁਖ ਸੱਜਣ ਆਪ ਉਠਾਇੰਦਾ। ਨਿਰਗੁਣ ਸਰਗੁਣ ਜਾਏ ਰਲ, ਰਲ ਮਿਲ ਆਪਣਾ ਖੇਲ ਕਰਾਇੰਦਾ। ਵਖਾਵਣਹਾਰਾ ਨਿਹਚਲ ਧਾਮ ਅਟੱਲ, ਸਚ ਸਿੰਘਾਸਣ ਸੋਭਾ ਪਾਇੰਦਾ। ਗੁਰਮੁਖ ਵਿਰਲਾ ਵੇਖੇ ਚਲ, ਕੋਟਨ ਕੋਟ ਪਾਂਧੀ ਰਾਹ ਵਿਚ ਬੈਠਾ ਨੇਤਰ ਨੈਣਾਂ ਨੀਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਦਵਾਰਾ ਹਰਿ ਨਿਰੰਕਾਰਾ, ਸ਼ਬਦੀ ਧਾਰਾ ਜੋਤੀ ਉਜਿਆਰਾ, ਇਕੋ ਇਕ ਜਣਾਇੰਦਾ। ਅਗਲਾ ਘਰ ਸੱਚਾ ਸੋਹਣਾ, ਸਚਖੰਡ ਵੱਜੇ ਵਧਾਈਆ। ਨਾ ਹੱਸਣਾ ਨਾ ਓਥੇ ਰੋਣਾ, ਚਿੰਤਾ ਰੋਗ ਨਾ ਕੋਇ ਜਣਾਈਆ। ਨਾ ਜਾਗਣਾ ਨਾ ਕਦੇ ਸੌਣਾ, ਚਿੰਤਾ ਦੁੱਖ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲੇ ਘਰ ਦੇਵਣਹਾਰ ਵਡਿਆਈਆ। ਅਗਲਾ ਘਰ ਸਦਾ ਸਦ ਚੰਗਾ, ਸਤਿਗੁਰ ਚੰਗੀ ਤਰ੍ਹਾ ਸਮਝਾਈਆ। ਇਕੋ ਵਸੇ ਸੂਰਾ ਸਰਬੰਗਾ, ਸ਼ਹਿਨਸ਼ਾਹ ਆਪਣਾ ਆਸਣ ਲਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਇਕੋ ਜਿਹਾ ਅਨੰਦਾ, ਰਸ ਫਿਕਾ ਨਾ ਕੋਇ ਵਖਾਈਆ। ਨਾ ਕੋਈ ਦਿਸੇ ਖ਼ਾਕੀ ਬੰਦਾ, ਜਲਵਾ ਨੂਰ ਨੂਰ ਰੁਸ਼ਨਾਈਆ। ਦਾਤਾ ਦਾਨੀ ਗੁਣੀ ਗਹਿੰਦਾ। ਗਹਿਰ ਗੰਭੀਰ ਬੈਠਾ ਡੇਰਾ ਲਾਈਆ। ਜਨ ਭਗਤਾਂ ਚੜ੍ਹਾਏ ਫੜ ਕੇ ਬਾਂਹੋਂ ਡੰਡਾ, ਡੰਡਾ ਚੌਥੇ ਡੰਡੇ ਆਪਣਾ ਦਰਸ ਦਿਖਾਈਆ। ਪਿਛਲਾ ਪਿਛੇ ਰਹਿ ਜਾਏ ਕੰਢਾ, ਅੱਗੇ ਆਪਣਾ ਕੁੰਡਾ ਲਾਹੀਆ। ਭਗਤ ਭਗਵਾਨ ਸਦਾ ਬਖ਼ਸ਼ੰਦਾ, ਬਖ਼ਸ਼ਸ਼ ਇਕੋ ਇਕ ਜਣਾਈਆ। ਸਚ ਸੁਹੰਜਣਾ ਧਾਮ ਸੁਹੰਦਾ, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਰਾਹ ਬਣ ਮਲਾਹ, ਹਰਿਜਨ ਸਾਚੇ ਆਪ ਵਖਾਈਆ। ਓਸ ਮੰਦਰ ਸੱਚਾ ਮੇਲਾ, ਮਿਲਣੀ ਹਰਿ ਜਗਦੀਸ ਕਰਾਇੰਦਾ। ਇਕੋ ਘਰ ਵਸੇ ਗੁਰੂ ਗੁਰ ਚੇਲਾ, ਗੁਰ ਚੇਲਾ ਆਪਣੇ ਰੰਗ ਰੰਗਾਇੰਦਾ। ਦੀਨ ਦਿਆਲ ਠਾਕਰ ਸਵਾਮੀ ਸਦਾ ਸੁਹੇਲਾ, ਸਾਹਿਬ ਸਤਿਗੁਰ ਦਇਆ ਕਮਾਇੰਦਾ। ਵਸਣਹਾਰਾ ਧਾਮ ਨਵੇਲਾ, ਨਿਰਗੁਣ ਆਪਣਾ ਖੇਲ ਵਖਾਇੰਦਾ । ਜਨ ਭਗਤ ਮਿਲਾਏ ਆਪ ਆਪਣੇ ਵੇਲਾ, ਵਾਰ ਥਿਤ ਹੱਥ ਨਾ ਕਿਸੇ ਰਖਾਇੰਦਾ। ਰਾਏ ਧਰਮ ਦੀ ਕੱਟ ਜੇਲਾ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਉਚੇ ਮੰਦਰ ਹਰਿਜਨ ਸਾਚੇ ਆਪ ਬਹਾਇੰਦਾ।