ਪੁਸਤਕਾਲਾਭਾਗ ੧੩

੧੨ ਫੱਗਣ ੨੦੧੯ ਬਿਕ੍ਰਮੀ ਦਿਲੀ ਦਰਬਾਰ ਪਹਾੜ ਗੰਜ

ਸਿੰਘਾਸਣ ਸੁੱਤੇ ਸ਼ੇਰ ਉਠ, ਕਿਉਂ ਬੈਠਾ ਮੁਖ ਲੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰੋਂਦੇ ਤੇਰੇ ਪੁੱਤ, ਨੇਤਰ ਨੈਣ ਧਿਆਨ ਲਗਾਈਆ। ਨਿਰਵੈਰ ਹੋ ਕੇ ਕਿਉਂ ਬੈਠਾ ਲੁਕ, ਨਿਰਾਕਾਰ ਬੇਪਰਵਾਹੀਆ। ਦੋ ਜਹਾਨਾਂ ਕਰਨੀ ਪੁੱਛ, ਕਰਤਾ ਪੁਰਖ ਤੇਰੀ ਵਡਿਆਈਆ। ਨੌਂ ਖੰਡ ਪ੍ਰਿਥਮੀ ਖ਼ਾਲੀ ਹੱਥ ਮਿਲੇ ਕਿਸੇ ਨਾ ਕੁਛ, ਕੂੜੀ ਕਿਰਿਆ ਦਏ ਦੁਹਾਈਆ। ਜੀਵ ਜਗਤ ਜਹਾਨ ਗਏ ਰੁੱਸ, ਤੇਰਾ ਦਰਸ ਕੋਇ ਨਾ ਪਾਈਆ। ਦਾਤਾਰ ਸਵਾਮੀ ਸ਼ੇਰ ਹੋ ਕੇ ਬੁੱਕ, ਭਬਕ ਇਕੋ ਇਕ ਲਗਾਈਆ। ਗ਼ਰੀਬ ਨਿਮਾਣੇ ਕੋਝੇ ਕਮਲੇ ਭਗਤ ਭਗਵਾਨ ਗੋਦੀ ਚੁੱਕ, ਤੈਨੂੰ ਲਾਜ ਕੋਇ ਨਾ ਆਈਆ। ਮਿਹਰਵਾਨ ਨਿਗਾਹਵਾਨ ਨਰ ਨਰਾਇਣ ਕਿਉਂ ਬੈਠਾ ਚੁਪ, ਤੇਰੀ ਚੁੱਪ ਨਾ ਕਿਸੇ ਖੁਲ੍ਹਾਈਆ। ਦੋ ਜਹਾਨ ਅੰਧੇਰਾ ਘੁੱਪ, ਤੇਰਾ ਨੂਰ ਨਾ ਕੋਇ ਰੁਸ਼ਨਾਈਆ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਸੇਵਾ ਕਰ ਕਰ ਗਏ ਹੁੱਸ, ਆਪਣਾ ਬਲ ਨਾ ਕੋਇ ਧਰਾਈਆ। ਲੋਆਂ ਪੁਰੀਆਂ ਬ੍ਰਹਿਮੰਡਾ ਖੰਡਾ ਖ਼ਾਲੀ ਹੋਏ ਠੁੱਠ, ਸਚ ਪਿਆਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦੇ ਉਠਾਈਆ। ਪੜਦਾ ਲਾਹ ਬੇਪਰਵਾਹ, ਬੇਪਰਵਾਹੀ ਤੇਰੀ ਕੰਮ ਕਿਸੇ ਨਾ ਆਈਆ। ਦੋ ਜਹਾਨਾਂ ਬਣ ਸ਼ਹਿਨਸ਼ਾਹ, ਸ਼ਾਹ ਆਪਣਾ ਹੁਕਮ ਨਾ ਕਿਉਂ ਮਨਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਤੂੰ ਬਣਿਆ ਰਿਹੋਂ ਵਡ ਗੁਮਰਾਹ, ਗਹਿਰ ਗੰਭੀਰ ਤੇਰਾ ਭੇਵ ਕੋਇ ਸਕਿਆ ਨਾ ਪਾਈਆ । ਭੇਵ ਅਭੇਦਾ ਤੇਰਾ ਦੱਸਦੇ ਗਏ ਰਾਹ, ਫੜ ਬਾਂਹੋਂ ਤੇਰੇ ਨਾਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦੇ ਉਠਾਈਆ। ਨਹੀਂ ਵੇਲਾ ਸਿੰਘਾਸਣ ਸੌਣ ਦਾ। ਨਹੀਂ ਵੇਲਾ ਰਾਗਾਂ ਗੌਣ ਦਾ। ਨਹੀਂ ਵੇਲਾ ਠੰਡੀ ਪੌਣ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਘਰ ਆਪਣਾ ਇਕ ਸੁਹੌਣ ਦਾ। ਉਠ ਕੇ ਨੇਤਰ ਖੋਲ੍ਹ ਅੱਖ, ਤੇਰੀ ਅੱਖ ਨਾ ਕਿਸੇ ਖੁਲ੍ਹਾਈਆ। ਜੁਗ ਚੌਕੜੀ ਸਭ ਤੋਂ ਰਿਹੋਂ ਵੱਖ, ਵੱਖਰੀ ਧਾਰ ਚਲਾਈਆ। ਚਾਰ ਜੁਗ ਤੇਰਾ ਮਾਰਗ ਗਏ ਦੱਸ, ਸ਼ਾਸਤਰ ਸਿਮਰਤ ਵੇਦ ਪੁਰਾਨ ਕਰ ਪੜ੍ਹਾਈਆ। ਕਲਜੁਗ ਅੰਤਮ ਹੋਵੇ ਪਰਗਟ, ਬੇਪਰਵਾਹ ਬੇਪਰਵਾਹੀਆ। ਨਿਰਮਲ ਜੋਤ ਕਰ ਪਰਕਾਸ਼, ਪਰਕਾਸ਼ਵਾਨ ਤੇਰਾ ਨੂਰ ਇਕ ਰੁਸ਼ਨਾਈਆ। ਸਦਾ ਸਦਾ ਸਦ ਤੇਰੀ ਰੱਖੀ ਆਸ, ਕਰ ਕਿਰਪਾ ਖੇੜਾ ਦੇ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦੇ ਚੁਕਾਈਆ। ਪਹਿਲੀ ਚੇਤ ਪੜਦਾ ਚੁਕਾਂਗਾ। ਜਗਤ ਸਿੰਘਾਸਣ ਉਤੋਂ ਉਠਾਂਗਾ। ਪ੍ਰਿਥਮੀ ਆਕਾਸ਼ ਕੋਲੋਂ ਪੁਛਾਂਗਾ। ਦੋ ਜਹਾਨ ਲੁਕਾਇਆ ਕਿਸੇ ਕੋਲੋਂ ਨਾ ਲੁਕਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਰ, ਜਨ ਭਗਤਾਂ ਕੋਲੋਂ ਕਦੇ ਨਾ ਰੁੱਸਾਂਗਾ। ਵੀਹ ਸੌ ਨੌਂ ਬਿਕ੍ਰਮੀ ਥਾਨ ਸੁਹਾਇਆ, ਸਿਹਰਾ ਸੀਸ ਜਗਦੀਸ ਬੰਧਾਈਆ। ਰਾਮ ਮਿਲਾਇਆ ਖੇਲ ਖਲਾਇਆ, ਬੇਅੰਤ ਵੱਡੀ ਵਡਿਆਈਆ। ਦਸ ਸਾਲ ਨਾ ਭੇਵ ਜਣਾਇਆ, ਅੱਧਾ ਨਾਲ ਮਿਲਾਈਆ। ਨਿਰਗੁਣ ਹੋ ਕੇ ਮੁਖ ਛੁਪਾਇਆ, ਸਰਗੁਣ ਰਾਹ ਚਲਾਈਆ। ਸਰਗੁਣ ਗੋਬਿੰਦ ਢੋਲਾ ਗਾਇਆ, ਪੁਰਖ ਅਕਾਲ ਪੜਦਾ ਪਾਈਆ। ਅੰਤਮ ਲੇਖਾ ਆਪਣੇ ਹੱਥ ਰਖਾਇਆ, ਲਹਿਣਾ ਲਹਿਣੇਦਾਰ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਰਿਹਾ ਵਖਾਈਆ। ਸਰਗੁਣ

ਹੋ ਕੇ ਹੋਇਆ ਨਿਰਗੁਣ, ਨਿਰਗੁਣ ਆਪਣਾ ਆਪ ਤਜਾਇਆ। ਨਿਰਗੁਣ ਹੋ ਕੇ ਬਣਿਆ ਸਰਗੁਣ, ਸਰਗੁਣ ਰੰਗ ਰੰਗਾਇਆ। ਲੇਖਾ ਜਾਣੇ ਤ੍ਰੈਗੁਣ, ਤ੍ਰੈਗੁਣ ਆਪਣਾ ਵੇਸ ਵਟਾਇਆ। ਲੱਖ ਚੁਰਾਸੀ ਛਾਣ ਪੁਣ, ਗੁਰਮੁਖ ਸੱਜਣ ਮੇਲ ਮਿਲਾਇਆ। ਕਵਣ ਜਾਣੇ ਪ੍ਰਭ ਸਾਚੇ ਗੁਣ, ਭੇਵ ਅਭੇਦ ਆਪਣੇ ਹੱਥ ਰਖਾਇਆ। ਧਰਨੀ ਧਰਤ ਧਵਲ ਪ੍ਰਿਥਮੀ ਆਕਾਸ਼ ਪੁਕਾਰ ਸੁਣ, ਜੀਵ ਜੰਤ ਵੇਖ ਵਖਾਇਆ। ਸੰਤ ਸੁਹੇਲੇ ਸਾਚੇ ਚੁਣ, ਗੁਰਮੁਖ ਆਪਣੇ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਇਆ। ਨਿਰਗੁਣ ਹੋ ਕੇ ਗਿਆ ਲੁਕ, ਲੁਕਵੀਂ ਖੇਲ ਰਚਾਈਆ। ਸਾਢੇ ਦਸ ਹੋ ਚੁਪ, ਬੋਲ ਬੁਲਾਰਾ ਨਾ ਕੋਇ ਜਣਾਈਆ। ਬੀਸ ਬੀਸਾ ਪਹਿਲੀ ਚੇਤਰ ਪਏ ਉਠ, ਚੇਤਨ ਸਭ ਨੂੰ ਦਏ ਕਰਾਈਆ। ਗੁਰ ਅਵਤਾਰਾਂ ਲਏ ਪੁੱਛ, ਬਚਿਆ ਕੋਇ ਰਹਿਣ ਨਾ ਪਾਈਆ। ਆਪਣਾ ਬਦਲੇ ਆਪੇ ਰੁਖ਼, ਦਿਸ਼ਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਲਾਹੇ ਪੜਦਾ, ਪੜਦਾ ਆਪਣਾ ਆਪ ਉਠਾਈਆ। ਵੇਖੋ ਨਿਰਗੁਣ ਸੂਰਜ ਕੇਹੜੀ ਤਰਫ਼ੋਂ ਚੜ੍ਹਦਾ, ਉਤਰ ਪੂਰਬ ਪੱਛਮ ਦੱਖਣ ਚਾਰੇ ਕੁੰਟਾਂ ਦੇਣ ਦੁਹਾਈਆ। ਕਲਮਾ ਨਬੀ ਰਸੂਲ ਦੋ ਜਹਾਨ ਇਕੋ ਪੜ੍ਹਦਾ, ਕਾਇਨਾਤ ਸਿਫ਼ਤ ਸਾਲਾਹੀਆ। ਪੀਰ ਪੈਗ਼ੰਬਰ ਗੁਰ ਅਵਤਾਰ ਨਿਉਂ ਨਿਉਂ ਸਯਦਾ ਕਰਦਾ, ਸੀਸ ਜਗਦੀਸ ਝੁਕਾਈਆ। ਪਿਛਲਾ ਕੀਤਾ ਸਭ ਦਾ ਹਰਦਾ, ਅੱਗੇ ਮਾਰਗ ਇਕੋ ਲਾਈਆ। ਨਿਰਭੌ ਨਿਰਵੈਰ ਨਿਰਾਕਾਰ ਕਦੇ ਨਾ ਡਰਦਾ, ਡਰ ਸਭ ਨੂੰ ਰਿਹਾ ਵਖਾਈਆ। ਲੱਖ ਚੁਰਾਸੀ ਭਾਂਡੇ ਘੜਦਾ, ਘੜ ਘੜ ਭੰਨ ਵਖਾਈਆ। ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਭੂਪਤ ਭੂਪ ਆਪੇ ਖੜਦਾ, ਸੀਸ ਜਗਦੀਸ ਤਾਜ ਸੁਹਾਈਆ। ਭਗਤ ਭਗਵਾਨ ਸੰਤ ਸੁਹੇਲੇ ਆਪੇ ਵਰਦਾ, ਮੇਲ ਮਿਲਾਵੇ ਸਹਿਜ ਸੁਭਾਈਆ। ਕਰੇ ਖੇਲ ਨਰਾਇਣ ਨਰ ਦਾ, ਨਰ ਇਕੋ ਨਜ਼ਰੀ ਆਈਆ। ਉਠ ਵੇਖ ਲੇਖਾ ਦਰ ਦਰ ਦਾ, ਸਚ ਸੰਦੇਸਾ ਆਪ ਸੁਣਾਈਆ। ਏਕਾ ਸਿਫ਼ਰਾ ਏਕਾ ਏਕੰਕਾਰ ਇਕੋ ਅੱਖਰ ਪੜ੍ਹਦਾ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਸਚ ਸਿੰਘਾਸਣ ਆਪਣੇ ਉਤੋਂ ਉਠਾਈਆ। ਪਰਦਾ ਲਾਹ ਆਪ ਭਗਵਾਨ, ਆਪਣੀ ਖੇਲ ਵਖਾਈਆ। ਪਰਗਟ ਹੋ ਜੋਧਾ ਸੂਰਬੀਰ ਨੌਜਵਾਨ, ਨਾਉਂ ਆਪਣਾ ਇਕ ਵਡਿਆਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾ ਅਗੰਮੀ ਤੀਰ ਮਾਰੇ ਬਾਣ, ਤਿੱਖੀ ਮੁਖੀ ਧਾਰ ਵਖਾਈਆ। ਲੇਖਾ ਜਾਣ ਜ਼ਿਮੀ ਅਸਮਾਨ, ਭੇਵ ਅਭੇਦਾ ਆਪ ਖੁਲ੍ਹਾਈਆ। ਆਪੇ ਹੋ ਸਦਾ ਮਿਹਰਵਾਨ, ਮਿਹਰ ਨਜ਼ਰ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਢੇ ਤਿੰਨ ਹੱਥ ਸਤਿ ਸਤਿਵਾਦ ਵਖਾਏ ਇਕ ਨਿਸ਼ਾਨ, ਨਿਸ਼ਾਨਾ ਇਕੋ ਇਕ ਝੁਲਾਈਆ। - - ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਪਰਦਾ ਲਾਹੇ ਪਿਛਲੀ ਧਾਰ, ਧਾਰ ਧਾਰ ਆਪ ਜਣਾਇੰਦਾ। ਸਰਗੁਣ ਵਿਚੋਂ ਨਿਰਗੁਣ ਆਏ ਬਾਹਰ, ਨਿਰਗੁਣ ਆਪਣਾ ਰਾਹ ਵਖਾਇੰਦਾ। ਗੁਪਤ ਹੋਏ ਜ਼ਾਹਰ, ਜ਼ਾਹਰ ਜ਼ਹੂਰ ਖੇਲ ਕਰਾਇੰਦਾ। ਨਾਮ ਖੰਡਾ ਮਾਰੇ ਇਕੋ ਵਾਰ, ਦੂਜੀ ਵਾਰ ਸਿਰ ਨਾ ਕੋਇ ਉਠਾਇੰਦਾ। ਦੇ ਕੇ ਆਇਆ ਤਿਖੀ ਧਾਰ, ਤਲਵਾਰ ਪਿਆਰ ਨਾਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਨਰ ਨਿਰੰਕਾਰ ਖੇਲ ਅਪਾਰ ਏਕੰਕਾਰਾ ਆਪ

ਸੁਣਾਇੰਦਾ। ਸਿੰਘਾਸਣ ਸੌਣਾ ਦੇਵੇ ਛੱਡ, ਸੁੱਤਿਆਂ ਕੋਟਨ ਕੋਟ ਕਾਲ ਬਿਤਾਈਆ। ਦੋ ਜਹਾਨਾਂ ਕਰ ਪਾਰ ਹੱਦ, ਹਦੀਸ ਇਕੋ ਇਕ ਸੁਣਾਈਆ। ਭਗਤ ਭਗਵਾਨ ਘਰ ਆਪਣੇ ਸੱਦ, ਸਚ ਮੰਦਰ ਦਏ ਵਡਿਆਈਆ। ਚੌਥੀ ਮੰਜ਼ਲ ਬੋਲੇ ਗੱਜ, ਗਰਜ ਇਕੋ ਨਾਮ ਲਗਾਈਆ। ਨਿਰਵੈਰ ਪੁਰਖ ਹੋ ਪਰਤੱਖ, ਪਰਤੱਖ ਦਏ ਵਖਾਈਆ। ਕਿਸੇ ਫਰਕਣ ਨਾ ਦੇਵੇ ਅੱਖ, ਪਲਕ ਪਲਕ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਇਕੋ ਵਰ, ਵਰ ਆਪਣੇ ਹੱਥ ਰਖਾਈਆ। ਪੜਦਾ ਲਾਹੇ ਕਲ ਪਾਟੇ ਚਾਦਰ, ਹਰਿ ਨੂਰ ਜੋਤ ਰੁਸ਼ਨਾਈਆ। ਪਰਗਟ ਹੋਵੇ ਇਕ ਬਹਾਦਰ, ਪੁਰਖ ਅਕਾਲ ਵਡ ਵਡਿਆਈਆ। ਪੀਰ ਪੈਗ਼ੰਬਰ ਕਹਿਣ ਪਰਵਰਦਿਗਾਰ ਆਇਆ ਕਾਦਰ, ਕੁਦਰਤ ਵੇਖੇ ਚਾਈਂ ਚਾਈਂਆ। ਗੁਰ ਅਵਤਾਰ ਕਹਿਣ ਪਾਵੇ ਸਾਰ ਡੂੰਘੇ ਸਾਗਰ, ਗਹਿਰ ਗੰਭੀਰ ਵੱਡੀ ਵਡਿਆਈਆ। ਭਗਤ ਭਗਵਾਨ ਕਹਿਣ ਹੋਇਆ ਉਜਾਗਰ, ਨਿਰਮਲ ਜੋਤ ਕਰ ਰੁਸ਼ਨਾਈਆ। ਸ੍ਰੀ ਭਗਵਾਨ ਹਰਿਜਨ ਬਣਾਏ ਸਚ ਸੌਦਾਗਰ, ਵਣਜ ਇਕੋ ਇਕ ਕਰਾਈਆ। ਧੁਰ ਸੰਦੇਸਾ ਦੇਵੇ ਆਡਰ, ਅਨਡਿਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਪੜਦਾ ਆਪੇ ਦਏ ਹਟਾਈਆ। ਜਗਤ ਪਰਦਾ ਜਾਏ ਹਟ, ਭਗਤ ਵੇਖ ਵਖਾਈਆ। ਪਰਗਟ ਹੋ ਪੁਰਖ ਸਮਰਥ, ਸਾਚੀ ਕਾਰ ਕਮਾਈਆ। ਰਾਜ ਰਾਜਾਨਾਂ ਪਾਏ ਨੱਥ, ਸ਼ਬਦੀ ਤੰਦ ਉਠਾਈਆ। ਫੜ ਫੜ ਕਰੇ ਵੱਖੋ ਵੱਖ, ਵੱਖਰੀ ਕਾਰ ਕਮਾਈਆ। ਦੋ ਜਹਾਨਾਂ ਭਾਂਡੇ ਕਰ ਕਰ ਸਖ, ਚਾਰ ਕੁੰਟ ਫਿਰੇ ਇਕ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਗਤ ਸਿੰਘਾਸਣ ਤਜ, ਸ਼ਬਦ ਘੋੜੇ ਚੜ੍ਹੇ ਭੱਜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਫੇਰਾ ਪਾਈਆ। ਸਿੰਘਾਸਣ ਛੱਡ ਕੇ ਆਵਾਂਗਾ। ਨਿਰੰਕਾਰ ਅਖਵਾਵਾਂਗਾ। ਸ਼ਬਦ ਜੈਕਾਰ ਬੁਲਾਵਾਂਗਾ। ਮਹੱਲ ਅਟੱਲ ਸੁਹਾਵਾਂਗਾ। ਸਾਚੇ ਪੌੜੇ ਚੜ੍ਹ ਕੇ ਦਰਸ ਦਿਖਾਵਾਂਗਾ। ਉਚੀ ਮੰਜ਼ਲ ਇਕੋ ਰਾਗ ਅਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਕਰਾਵਾਂਗਾ। ਆਪਣੀ ਖੇਲ ਕਰੇ ਕਰਤਾਰ, ਕਰਤਾ ਪੁਰਖ ਵੱਡੀ ਵਡਿਆਈਆ। ਵੀਹ ਸੌ ਨੌਂ ਬਿਕ੍ਰਮੀ ਕੀਤਾ ਸਚ ਵਿਹਾਰ, ਸਚ ਸਿੰਘਾਸਣ ਆਸਣ ਲਾਈਆ। ਨੌਂ ਜੇਠ ਖ਼ਬਰਦਾਰ, ਖ਼ਬਰ ਇਕੋ ਇਕ ਸੁਣਾਈਆ। ਲੇਖਾ ਜਾਣ ਧੁਰ ਦਰਬਾਰ, ਧੁਰ ਦੀ ਬਾਣੀ ਆਪ ਅਲਾਈਆ। ਕਰੇ ਕਰਾਏ ਸਾਚੀ ਕਾਰ, ਕਰਤਾ ਪੁਰਖ ਸੱਚਾ ਸ਼ਹਿਨਸ਼ਾਹੀਆ। ਵੀਹ ਸੌ ਉਨੀ ਦਏ ਆਧਾਰ, ਏਕਾ ਨਾਇਆ ਜੋੜ ਜੁੜਾਈਆ। ਭਗਤਨ ਮੀਤਾ ਅਲਖ ਅਪਾਰ, ਸ਼ਹਿਨਸ਼ਾਹ ਆਪਣਾ ਰੰਗ ਵਖਾਈਆ। ਗੁਰਮੁਖ ਲਾਈ ਫੁਲਵਾੜ ਵਾੜ, ਆਪਣੇ ਨਾਮ ਕਰਾਈਆ। ਗੁਲਸ਼ਨ ਵੇਖੇ ਇਕ ਨਿਰੰਕਾਰ, ਕਲੀ ਕਲੀ ਮਾਤ ਮਹਿਕਾਈਆ। ਪਰਗਟ ਹੋ ਜੋਧਾ ਬਲਕਾਰ, ਸੂਰਬੀਰ ਦਰਸ ਦਿਖਾਈਆ। ਸਚ ਸਿੰਘਾਸਣ ਉਤੋਂ ਹੋਏ ਬਾਹਰ, ਬੇਪਰਵਾਹ ਅੱਖ ਖੁਲ੍ਹਾਈਆ। ਗ਼ਫ਼ਲਤ ਵਿਚ ਸੁੱਤਾ ਰਹੇ ਪੈਰ ਪਸਾਰ, ਨੇਤਰ ਨਜ਼ਰ ਕਿਸੇ ਨਾ ਆਈਆ। ਚੁਪ ਚੁਪੀਤਾ ਕਰਦਾ ਰਿਹਾ ਵਿਹਾਰ, ਬਣ ਵਿਵਹਾਰਾ ਧਾਰ ਰਖਾਈਆ। ਪੰਡਤ ਪਾਂਧਾ ਮੁੱਲਾ ਸ਼ੇਖ਼ ਕੋਈ ਪਾ ਨਾ ਸਕੇ ਸਾਰ, ਸਾਰ ਹੱਥ ਕਿਸੇ ਨਾ ਆਈਆ। ਹਰਿ ਕਾ ਲੱਭਣਾ ਆਦਿ ਜੁਗਾਦਿ ਬੜਾ ਦੁਸ਼ਵਾਰ, ਦੁਸ਼ਮਣ ਹੋਏ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਵੀਹ ਸੌ ਨੌਂ ਅੰਦਰ ਵੜਿਆ, ਸਚ ਸਿੰਘਾਸਣ ਮੁਖ ਛੁਪਾਈਆ।

ਵੀਹ ਸੌ ਉਨੀ ਉਪਰ ਚੜ੍ਹਿਆ, ਬੇਪਰਵਾਹ ਬੇਪਰਵਾਹੀਆ। ਆਪਣਾ ਨਾਮ ਆਪੇ ਪੜ੍ਹਿਆ, ਆਪੇ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰਦਾ ਰਿਹਾ ਉਠਾਈਆ। ਸਾਚਾ ਪਰਦਾ ਕਰੇ ਦੂਰ, ਦੂਰ ਦੁਰਾਡਾ ਦਇਆ ਕਮਾਈਆ। ਘਰ ਅਬਿਨਾਸ਼ੀ ਹਾਜ਼ਰ ਹਜ਼ੂਰ, ਹਰਿ ਇਕੋ ਨਜ਼ਰੀ ਆਈਆ। ਆਪਣੀ ਭੁੱਲ ਮੰਨ ਬਖ਼ਸ਼ਾਵੇ ਕਸੂਰ, ਜਨ ਭਗਤਾਂ ਅੱਗੇ ਕਰ ਅਰਜ਼ੋਈਆ। ਜੁਗ ਚੌਕੜੀ ਪ੍ਰਭ ਦਾ ਸਚ ਦਸਤੂਰ, ਨਾ ਕੋਈ ਮੇਟੇ ਮੇਟ ਮਿਟਾਈਆ। ਜੁਗ ਚੌਕੜੀ ਰਾਜ ਰਾਜਾਨ ਸ਼ਾਹ ਸੁਲਤਾਨ ਕਰ ਮਫ਼ਰੂਰ, ਮਨ ਵਾਸਨਾ ਕੂੜ ਭਰਾਈਆ। ਨਵ ਨੌਂ ਚਾਰ ਮਚਾ ਫ਼ਤੂਰ, ਫ਼ਤਵਾ ਸਭ ਦੇ ਉਤੇ ਲਾਈਆ। ਹੁਕਮੇ ਅੰਦਰ ਕਰ ਮਜਬੂਰ, ਮੁਜਰਮ ਸਭ ਨੂੰ ਦਏ ਬਣਾਈਆ। ਅੰਤ ਕਰੇ ਚੂਰੋ ਚੂਰ, ਨਾ ਸਕੇ ਕੋਇ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਦ੍ਰਿੜਾਈਆ। ਆਪਣੀ ਕਰਨੀ ਦੱਸੇ ਆਪ, ਭੇਵ ਅਭੇਦ ਜਣਾਇੰਦਾ। ਲੁਕ ਲੁਕ ਅੰਦਰ ਵੜ ਵੜ ਜਨ ਭਗਤਾਂ ਦੱਸਦਾ ਰਿਹਾ ਜਾਪ, ਨਾਮ ਨਿਧਾਨਾ ਇਕ ਸਮਝਾਇੰਦਾ। ਕਲਜੁਗ ਅੰਤਮ ਬੀਸ ਬੀਸਾ ਪਰਗਟ ਹੋ ਵਖਾਏ ਵਡ ਪਰਤਾਪ, ਪਰਤਾਪੀ ਆਪਣਾ ਫੇਰਾ ਪਾਇੰਦਾ। ਨਵ ਨੌਂ ਚਾਰ ਚਰਨਾਂ ਹੇਠਾਂ ਲਏ ਨਾਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਲਾਇੰਦਾ। ਵੇਖ ਖੇਲ ਸਿੰਘਾਸਣ ਪਿਆ ਹੱਸ, ਆਪਣੀ ਖ਼ੁਸ਼ੀ ਮਨਾਈਆ। ਪ੍ਰਭ ਤੂੰ ਮੇਰੇ ਉਤੇ ਰਿਹਾ ਵਸ, ਵੱਖਰੀ ਧਾਰ ਚਲਾਈਆ। ਜਾਂਦੀ ਵਾਰ ਕੁਛ ਸਨੇਹੁੜਾ ਦੱਸ, ਤੇਰੇ ਚਰਨ ਧਿਆਨ ਲਗਾਈਆ। ਤੂੰ ਸਾਹਿਬ ਸਦਾ ਸਮਰਥ, ਹੱਥ ਤੇਰੇ ਵਡਿਆਈਆ। ਪਾਰਬ੍ਰਹਮ ਮਿਹਰਵਾਨ ਮਹਿਮਾ ਜਣਾਏ ਅਕਥ, ਕਥਨੀ ਕਥ ਨਾ ਸਕੇ ਰਾਈਆ। ਮੈਂ ਨਿਰਗੁਣ ਹੋ ਕੇ ਰਿਹਾ ਨੱਸ, ਦੋ ਜਹਾਨਾਂ ਫੇਰਾ ਪਾਈਆ। ਹਰਿਜਨ ਵੇਖਾਂ ਜੋ ਗੌਂਦੇ ਮੇਰਾ ਜਸ, ਕਲਜੁਗ ਅੰਤਮ ਅੰਤਰ ਆਤਮ ਧਿਆਨ ਲਗਾਈਆ। ਕੂੜੀ ਕਿਰਿਆ ਪਾਵਾਂ ਨੱਥ, ਸਰਗੁਣ ਬਚਿਆ ਕੋਇ ਰਹਿਣ ਨਾ ਪਾਈਆ। ਫਿਰ ਫਿਰ ਵੇਖਾਂ ਤੀਰਥ ਤਟ, ਗੁਰਦਰ ਮੰਦਰ ਮਸਜਦ ਮੱਠ ਸ਼ਿਵਦਵਾਲੇ ਫੋਲ ਫੁਲਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਘਰ ਘਰ ਵੇਖਾਂ ਲੱਗੀ ਅੱਗ, ਨਵ ਨੌਂ ਚਾਰ ਪੰਧ ਮੁਕਾਈਆ। ਜੁਗ ਚੌਕੜੀ ਮੇਰਾ ਖੇਲ ਜੱਗ, ਯੁਗਤੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸਿੰਘਾਸਣ ਰਿਹਾ ਸਮਝਾਈਆ। ਜਗਤ ਸਿੰਘਾਸਣ ਚਰਨ ਲਾਗ, ਇਕ ਕਰੇ ਅਰਜ਼ੋਈਆ। ਪ੍ਰਭ ਤੁਧ ਬਿਨ ਕੋਈ ਦਿਸੇ ਨਾ ਕੰਤ ਸੁਹਾਗ, ਜੋ ਮੇਰੀ ਸੇਜ ਹੰਢਾਈਆ। ਤੁਧ ਬਿਨ ਰੱਖੇ ਨਾ ਮੇਰੀ ਕੋਈ ਲਾਜ, ਸ਼ਾਹ ਸੁਲਤਾਨ ਰੋਵਣ ਮਾਰਨ ਧਾਹੀਂਆ। ਸੀਸ ਕਿਸੇ ਨਾ ਰਹਿਣਾ ਤਾਜ, ਤਖ਼ਤ ਨਜ਼ਰ ਕੋਇ ਨਾ ਆਈਆ। ਕਲਜੁਗ ਤੂੰ ਬਦਲਣਹਾਰ ਸਮਾਜ, ਸਮਗਰੀ ਸਭ ਦੀ ਝੋਲੀ ਵਿਚੋਂ ਬਾਹਰ ਕਢਾਈਆ। ਤੁਧ ਬਿਨ ਕੋਈ ਨਾ ਲਾਏ ਭਾਗ, ਭਾਗ ਹੀਣ ਸਰਬ ਲੋਕਾਈਆ। ਨਜ਼ਰ ਨਾ ਆਏ ਕੋਇ ਚਿਰਾਗ਼, ਦੀਪਕ ਦੀਆ ਨਾ ਕੋਇ ਰੁਸ਼ਨਾਈਆ। ਸਤਿ ਸਰੂਪੀ ਕੋਈ ਨਾ ਲਾਏ ਆਵਾਜ਼, ਰਸਨਾ ਜਿਹਵਾ ਸਰਬ ਕੁਰਲਾਈਆ । ਸਾਚਾ ਕਰੇ ਨਾ ਕੋਈ ਰਾਜ, ਸ਼ਹਿਨਸ਼ਾਹ ਨਜ਼ਰ ਕੋਇ ਨਾ ਆਈਆ। ਤੂੰ ਦਾਤਾ ਗ਼ਰੀਬ ਨਿਵਾਜ਼, ਮੈਂ ਢਹਿ ਪਿਆ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸਾ ਰਖਾਈਆ। ਸੁਣ ਸਿੰਘਾਸਣ ਮੇਰੇ ਸੱਜਣ, ਹਰਿ ਸਚ ਸਚ ਦ੍ਰਿੜਾਇੰਦਾ। ਮੇਰਾ ਪਰੇਮ ਤੇਰੀ ਲਗਨ, ਤੇਰਾ ਤੇਰੇ ਨਾਲ ਰਖਾਇੰਦਾ। ਕਲਜੁਗ ਅੰਤਮ ਪਹਿਲੀ ਵਾਰ ਪਹਿਲੀ ਚੇਤ ਕਰਾਂ ਸਗਨ, ਜਨ

ਭਗਤਾਂ ਵੇਖ ਵਖਾਇੰਦਾ। ਅੱਠੇ ਪਹਿਰ ਰਹਿਣ ਮਗਨ, ਸਤਿ ਸੰਤੋਖ ਇਕ ਦ੍ਰਿੜਾਇੰਦਾ। ਸ੍ਰਿਸ਼ਟ ਸਬਾਈ ਲਗੀ ਅੱਗ ਲੱਗਣ, ਸ੍ਰੀ ਭਗਵਾਨ ਆਪ ਲਗਾਇੰਦਾ। ਤੇਰੇ ਉਤੇ ਪੰਜ ਤੱਤ ਹੰਢਾਇਆ ਬਦਨ, ਤੱਤਵ ਤੱਤ ਰੰਗ ਰੰਗਾਇੰਦਾ। ਮੁਸਲਮ ਸੁੰਨੀ ਕੱਠੇ ਹੋਣ ਸਾਗਰ ਕੰਢੇ ਅਦਨ, ਅਦਲੀ ਇਕੋ ਹੁਕਮ ਜਣਾਇੰਦਾ। ਜਗਤ ਵਿਵਹਾਰ ਦੇਵੇ ਬਦਲ, ਦਲੀਲ ਪਿਛਲੀ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪ ਸਮਝਾਇੰਦਾ। ਸਿੰਘਾਸਣ ਕਹੇ ਪ੍ਰਭ ਤੇਰਾ ਭਰਵਾਸਾ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਹਉਂ ਸੇਵਕ ਦਾਸੀ ਦਾਸਾ, ਸਦਾ ਸਦ ਸੇਵ ਕਮਾਈਆ। ਨਿਤ ਨਵਿਤ ਤੇਰੇ ਮਿਲਣ ਦੀਆਂ ਰੱਖਾਂ ਆਸਾਂ, ਆਸ ਆਸ ਵਿਚ ਪਰਗਟਾਈਆ । ਕਰ ਕਿਰਪਾ ਦੇ ਦਿਲਾਸਾ, ਕਵਣ ਵੇਲਾ ਫੇਰਾ ਪਾਈਆ। ਮੇਰਾ ਪੂਰਾ ਕਰੀਂ ਘਾਟਾ, ਪਿਛਲਾ ਲੇਖਾ ਝੋਲੀ ਪਾਈਆ। ਕੀ ਹੋਇਆ ਚਾਰ ਪਾਵੇ ਨਾਲ ਬਣੀ ਮੇਰੀ ਚੁਗਾਠਾ, ਚਾਰ ਜੁਗ ਤੇਰੀ ਸੇਵ ਕਮਾਈਆ। ਤੇਰਾ ਖੇਲ ਨਟੂਆ ਨਾਟਾ, ਬਾਜ਼ੀਗਰ ਆਪਣਾ ਸਵਾਂਗ ਵਖਾਈਆ। ਮੈਂ ਤੇਰੇ ਥੱਲੇ ਪਿਆ

ਆਪਣੀ ਛਾਤੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਕਹੇ ਸਿੰਘਾਸਣ, ਸੁਣ ਸੱਜਣ ਮੀਤ ਮੁਰਾਰਿਆ। ਤੇਰੀ ਪੂਰੀ ਕਰਾਂ ਆਸਨ, ਲਹਿਣਾ ਦੇਣਾ ਕਰਜ਼ ਉਤਾਰਿਆ। ਤੇਰੇ ਉਤੇ ਕਰਿਆ ਵਾਸਨ, ਆਪ ਆਪਣਾ ਖੇਲ ਵਖਾ ਲਿਆ। ਤੇਰਾ ਦੇਵਾਂ ਸੱਚਾ ਸਾਥਨ, ਸ੍ਰੀ ਭਗਵਾਨ ਆਪ ਸਮਝਾ ਲਿਆ। ਸਤਿ ਸਤਿਵਾਦੀ ਚਲੇ ਰਾਥਨ, ਸਚ ਮਾਰਗ ਇਕ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਸੰਗ ਆਪ ਨਿਭਾ ਲਿਆ। ਜਗਤ ਸਿੰਘਾਸਣ ਰੋਵੇ ਨੀਰ, ਪਲਕ ਪਲਕ ਉਠਾਈਆ। ਤੁਧ ਬਿਨ ਕੋਈ ਨਾ ਦੇਵੇ ਧੀਰ, ਧੀਰਜਵਾਨ ਨਜ਼ਰ ਕੋਇ ਨਾ ਆਈਆ। ਬੌਹੜੀ ਮੇਰੀ ਭੁੱਲ ਬਖ਼ਸ਼ ਤਕਸੀਰ, ਮੇਰੀ ਤਕਦੀਰ ਦੇ ਉਲਟਾਈਆ। ਮੇਰੀ ਲੱਗੀ ਨਿਭੇ ਤੇਰੇ ਨਾਲ ਅਖ਼ੀਰ, ਸੁੰਞੀ ਸੇਜ ਨਾ ਮੋਹੇ ਭਾਈਆ। ਮੈਂ ਸਦਾ ਰਹਾਂ ਦਿਲਗੀਰ, ਦਿਲਬਰ ਤੇਰੀ ਝੱਲੀ ਨਾ ਜਾਏ ਜੁਦਾਈਆ। ਤੂੰ ਮੇਰਾ ਸੱਚਾ ਪੀਰ, ਮੁਰਸ਼ਦ ਇਕੋ ਨਜ਼ਰੀ ਆਈਆ। ਮੇਰੇ ਉਤੇ ਬੈਠ ਕਰੇਂ ਲੀਲ, ਗੁਣੀ ਗਹੀਰ ਗਹਿਰ ਗਵਰ ਤੇਰੀ ਵਡਿਆਈਆ। ਤੇਰੇ ਭਾਰ ਨਾਲ ਮੇਰੀ ਮਿਟੇ ਪੀੜ, ਦੁੱਖ ਦਰਦ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਚਰਨ ਕਵਲ ਮਿਲੇ ਸਰਨਾਈਆ। ਸ੍ਰੀ ਭਗਵਾਨ ਬੋਲੇ ਆਪ, ਸ਼ਬਦ ਅਗੰਮ ਜਣਾਇੰਦਾ। ਸਚ ਸਿੰਘਾਸਣ ਤੇਰਾ ਪਰਤਾਪ, ਵਡ ਪਰਤਾਪੀ ਆਪ ਜਣਾਇੰਦਾ। ਕਲਜੁਗ ਕੂੜਾ ਮੇਟ ਸੰਤਾਪ, ਫਿਰ ਤੇਰੇ ਉਤੇ ਆਸਣ ਲਾਇੰਦਾ। ਲੱਖ ਚੁਰਾਸੀ ਜਪਾਵਾਂ ਸੱਚਾ ਜਾਪ, ਮੰਤਰ ਇਕੋ ਇਕ ਦ੍ਰਿੜਾਇੰਦਾ। ਤੇਰਾ ਆਰ ਪਾਰ ਕਿਨਾਰਾ ਲਵਾਂ ਮਾਪ, ਸਾਢੇ ਤਿੰਨ ਹੱਥ ਤੇਰੀ ਝੋਲੀ ਪਾਇੰਦਾ। ਤੇਰਾ ਪਾਵਾ ਚੂਲ ਕਰਾਂ ਪਾਕੀ ਪਾਕ, ਦੁਰਮਤ ਮੈਲ ਨਾ ਕੋਇ ਰਖਾਇੰਦਾ। ਅੱਗੇ ਪਿਛੇ ਤੇਰੇ ਸਾਥ, ਭਗਤ ਦਵਾਰਾ ਰਾਹ ਜਣਾਇੰਦਾ। ਪਰਗਟ ਹੋ ਪੁਰਖ ਸਮਰਾਥ, ਤੇਰਾ ਭਾਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਜਣਾਇੰਦਾ। ਸੁਣ ਸਿੰਘਾਸਣ ਹਰਿ ਕੀ ਬਾਤ, ਹਰਿ ਚਰਨ ਪਿਆ ਸਰਨਾਈਆ। ਧੰਨ ਭਾਗ ਪ੍ਰਭ ਦੇਵੇਂ ਸਾਥ, ਤੇਰੇ ਹੱਥ ਮੇਰੀ ਵਡਿਆਈਆ। ਮੈਂ ਬਣ ਵਿਛੌਣਾ ਰੂਪ ਵਟਾਇਆ ਖਾਟ, ਤਾਣਾ ਪੇਟਾ ਤੰਦ ਬੰਧਾਈਆ। ਤੂੰ ਉਪਰ ਸੁਤੋਂ ਪੁਰਖ ਅਬਿਨਾਸ਼, ਕਿਰਪਾ

ਧਾਰ ਆਪਣੀ ਦਇਆ ਕਮਾਈਆ। ਮੈਨੂੰ ਭੁੱਲੀ ਦਿਨ ਰਾਤ, ਘੜੀ ਪਲ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਤੱਕਦਾ ਰਿਹਾ ਆਸ, ਆਸਾ ਇਕੋ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਲੋਕਮਾਤ ਹੋਏ ਪਰਕਾਸ਼, ਪਰਕਾਸ਼ਵਾਨ ਕਰੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਪੁਰਖ ਅਬਿਨਾਸ਼ੀ ਹੋ ਦਿਆਲ, ਸਚ ਸਿੰਘਾਸਣ ਆਪ ਜਣਾਇੰਦਾ। ਸੁਣ ਨੱਢੇ ਸਾਚੇ ਲਾਲ, ਲਾਲਨ ਆਪਣੇ ਰੰਗ ਰੰਗਾਇੰਦਾ। ਏਕਾ ਨਾਇਆ ਬੇਮਿਸਾਲ, ਮਿਸਲ ਸਾਚੀ ਆਪ ਬਣਾਇੰਦਾ। ਸਚਖੰਡ ਸੱਚੀ ਧਰਮਸਾਲ, ਧਰਮ ਦਵਾਰਾ ਲੋਕਮਾਤ ਪਰਗਟਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪ ਸੁਣਾਇੰਦਾ। ਸਚ ਸਿੰਘਾਸਣ ਭਗਤ ਦਵਾਰੇ, ਹਰਿ ਦਰ ਮਿਲੇ ਵਡਿਆਈਆ। ਜੁਗ ਚੌਕੜੀ ਤੇਰੇ ਪੈਂਦੇ ਰਹੇ ਪਵਾੜੇ, ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਲੜਾਈਆ। ਕੋਟਨ ਕੋਟ ਤੇਰੇ ਉਤੇ ਬਹਿ ਬਹਿ ਪ੍ਰਭ ਦੇ ਨਾਮ ਉਚਾਰੇ, ਅੰਤ ਕਹਿਣ ਕੋਇ ਨਾ ਪਾਈਆ। ਤੂੰ ਬੇਪਰਵਾਹ ਜਗਤ ਸਿੰਘਾਸਣ ਕੋਟਨ ਕੋਟ ਰਾਜ ਰਾਜਾਨ ਸ਼ਾਹ ਸੁਲਤਾਨ ਕਰ ਖ਼ਵਾਰੇ, ਖ਼ਾਕੀ ਖ਼ਾਕ ਮਿਲਾਈਆ। ਆਪੇ ਬੈਠਾ ਰਿਹੋਂ ਮੰਦਰ ਮਸਜਦ ਸ਼ਿਵਦਵਾਲੇ ਮੱਠ ਗੁਰੂਦਵਾਰੇ, ਉਤੇ ਅੱਖਰ ਸਿਫ਼ਤੀ ਢੇਰੀ ਲਾਈਆ। ਦਿਨੇ ਜਾਗਣ ਰਾਤੀਂ ਸਵਾਏਂ, ਜਗਤ ਕਰਨੀ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰੀ ਕੀਤੀ ਘਾਲ ਲੇਖੇ ਦਏ ਲਗਾਈਆ। ਤੇਰੀ ਕੀਤੀ ਘਾਲ ਲੇਖੇ ਲੌਣੀ, ਸਚ ਦਰਬਾਰ ਆਪ ਜਣਾਇੰਦਾ। ਤੇਰੀ ਸੇਵਾ ਕੀਤੀ ਪੂਰ ਕਰੌਣੀ, ਊਨੀ ਸਾਲ ਸੇਜ ਹੰਢਾਇੰਦਾ। ਇਕ ਇਕੱਲੇ ਖੇਲ ਖਲੌਣੀ, ਨੌਂ ਖੰਡ ਪ੍ਰਿਥਮੀ ਪੰਧ ਮੁਕਾਇੰਦਾ। ਪਹਿਲੀ ਚੇਤ ਕਰੇ ਬੌਹਣੀ, ਤੇਰਾ ਬੌਹੜੀ ਹਾਲ ਸੁਣ ਤੇਰਾ ਦਰਦੀ ਦਰਦ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮੇਲਾ ਮੇਲ ਮਿਲਾਇੰਦਾ । ਤੇਰਾ ਮੇਲ ਮਿਲਾਵੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਧੰਨ ਵਡਿਆਈ ਵੱਡਾ ਭਾਗ, ਭਾਗ ਹਿੱਸਾ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਘਰ ਵਿਚ ਲੱਭਦੇ ਰਹੇ ਚਿਰਾਗ਼, ਜੋਤੀ ਨੂਰ ਨੂਰ ਰੁਸ਼ਨਾਈਆ। ਨਿਉਂ ਨਿਉਂ ਸਯਦਾ ਕਰਦੇ ਰਹੇ ਗੁਰੂ ਮਹਾਰਾਜ, ਮਹਿਮਾ ਅਕਥ ਕਥ ਜਣਾਈਆ। ਸੋ ਸਾਹਿਬ ਸਤਿਗੁਰ ਤੇਰੀ ਰੱਖੇ ਲਾਜ, ਆਪ ਆਪਣੇ ਚਰਨ ਲਗਾਈਆ। ਲੋਕਮਾਤ ਵਿਚੋਂ ਚੁਕ ਜਹਾਜ਼, ਸਚ ਦਵਾਰੇ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਰਾਜ ਦਏ ਗਵਾਈਆ। ਸਚ ਦੱਸ ਮੇਰੇ ਭਗਵਾਨ, ਕਿਸ ਬਿਧ ਰਹਿਮ ਕਮਾਈਆ। ਮੈਂ ਬਰਦਾ ਤੇਰਾ ਗ਼ੁਲਾਮ, ਸਦ ਸਦ ਸੇਵ ਕਮਾਈਆ। ਤੂੰ ਸ਼ਹਿਨਸ਼ਾਹ ਅਮਾਮ, ਬੇਅੰਤ ਤੇਰੀ ਵਡਿਆਈਆ। ਤੂੰ ਮੇਰਾ ਲੇਖੇ ਲਾਏ ਕਾਮ, ਨਿਹਕਰਮੀ ਕਰਮ ਕਮਾਈਆ। ਜੁਗ ਚੌਕੜੀ ਮੈਂ ਬਣਿਆ ਰਿਹਾ ਆਮ, ਕੋਟਨ ਕੋਟ ਮੇਰੇ ਉਤੇ ਚੜ੍ਹ ਚੜ੍ਹ ਹੁਕਮ ਸੁਣਾਈਆ। ਮਾਇਆ ਮਮਤਾ ਨਾਲ ਦਰਸ਼ੌਂਦੇ ਰਹੇ ਮੇਰਾ ਨਿਸ਼ਾਨ, ਤੇਰਾ ਰੰਗ ਨਾ ਕੋਇ ਰੰਗਾਈਆ। ਜਿਧਰ ਵੇਖਾਂ ਮੇਰੇ ਨੈਣ ਸ਼ਰਮਾਣ, ਮੇਰੇ ਉਤੇ ਰਾਜ ਰਾਜਨ ਬਹਿ ਧਰੋਹ ਜ਼ੁਲਮ ਕਮਾਈਆ। ਮੇਰੇ ਉਤੇ ਬੈਠ ਕਿਸੇ ਨਾ ਝੁਲਾਇਆ ਸਚ ਨਿਸ਼ਾਨ, ਕੋਟਨ ਕੋਟ ਜਗਤ ਨਿਸ਼ਾਨੇ ਰੰਗ ਰਹੇ ਵਟਾਈਆ। ਮੈਂ ਦੋਏ ਜੋੜ ਬੇਨੰਤੀ ਕਰਾਂ ਮੇਰੇ ਮਿਹਰਵਾਨ, ਤੇਰੇ ਸਰਨ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸੰਗ ਰਖਾਈਆ। ਤੇਰਾ ਸੰਗ ਰੱਖਾਂ ਸੁਖਆਸਣ, ਸੁਖ ਤੇਰੇ

ਵਿਚ ਵਸਾਇੰਦਾ। ਲੇਖਾ ਚੁਕਾ ਪ੍ਰਿਥਮੀ ਆਕਾਸ਼ਨ, ਗਗਨ ਗਗਨੰਤਰ ਪਾਰ ਕਰਾਇੰਦਾ। ਪਰਗਟ ਹੋ ਪੁਰਖ ਅਬਿਨਾਸ਼ਨ, ਪ੍ਰਭ ਤੇਰਾ ਮੇਲ ਮਿਲਾਇੰਦਾ। ਸਤਿ ਸਤਿਵਾਦੀ ਪੂਰੀ ਕਰੇ ਆਸਨ, ਤ੍ਰਿਸਨਾ ਰੋਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮੇਲਾ ਆਪ ਮਿਲਾਇੰਦਾ। ਧੰਨ ਭਾਗ ਤੇਰਾ ਹੋਏ ਮੇਲਾ, ਮਿਲਣੀ ਹਰਿ ਆਪ ਕਰਾਈਆ। ਤੂੰ ਗੁਰੂ ਮੈਂ ਤੇਰਾ ਚੇਲਾ, ਬਣ ਸੇਵਕ ਸੇਵ ਕਮਾਈਆ। ਸਾਚਾ ਦੱਸ ਧਾਮ ਨਵੇਲਾ, ਜਿਸ ਮੰਦਰ ਦੇਵੇਂ ਟਿਕਾਈਆ। ਤੁਧ ਬਿਨ ਮੈਂ ਕਦੇ ਨਾ ਹੋਵਾਂ ਵੇਹਲਾ, ਨਿਤ ਨਵਿਤ ਤੇਰਾ ਭਾਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਸਚ ਸਰਨਾਈਆ। ਸਚ ਸਰਨਾਈ ਦੱਸੇ ਭਗਵੰਤ, ਆਪਣੀ ਦਇਆ ਕਮਾਇੰਦਾ। ਨਿਰਵੈਰ ਪੁਰਖ ਨਿਰਗੁਣ ਕੰਤ, ਕੰਤ ਕੰਤੂਹਲ ਫੇਰਾ ਪਾਇੰਦਾ। ਧੁਰਦਰਗਾਹੀ ਸਾਚਾ ਮੰਤ, ਮੰਤਰ ਗੁਰਮੁਖਾਂ ਆਪ ਪੜ੍ਹਾਇੰਦਾ। ਚੌਥੇ ਜੁਗ ਕਰ ਭਸਮੰਤ, ਨਿਯਮ ਆਪਣੀ ਧਾਰ ਜਣਾਇੰਦਾ। ਪੰਜਾਂ ਪਿਆਰਿਆਂ ਬਸਤਰ ਪਾ ਬਸੰਤ, ਬਸੰਤੀ ਆਪਣੀ ਰੁੱਤ ਸੁਹਾਇੰਦਾ। ਨਾਲ ਰਲਾ ਹਰਿ ਜੂ ਹਰਿ ਸੰਗਤ, ਸਗਲਾ ਕਾਜ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਰੰਗ ਵਖਾਇੰਦਾ। ਤੇਰਾ ਰੰਗ ਵਖਾਏ ਕਰਤਾਰ, ਹਰਿ ਕਰਤਾ ਆਪ ਜਣਾਈਆ। ਪਹਿਲੀ ਚੇਤ ਕਰਾਂ ਵਿਹਾਰ, ਬਣ ਵਿਵਹਾਰੀ ਸੇਵ ਕਮਾਈਆ। ਪੰਜ ਪਿਆਰੇ ਰੱਖੇ ਨਾਲ, ਲਿਖਾਰੀ ਲਿਖੇ ਸਿਫ਼ਤ ਸਾਲਾਹੀਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਪੁਛੇ ਤੇਰਾ ਹਾਲ, ਬੇਹਾਲ ਲਏ ਬਚਾਈਆ। ਤੇਰੇ ਉਤੇ ਰੱਖ ਕੇ ਇਕ ਚਿੱਟਾ ਰੁਮਾਲ, ਸਾਚੀ ਸੇਵਾ ਸਚ ਸਮਝਾਈਆ। ਦਵਾਬਾ ਸੰਗਤ ਕਰੇ ਤੇਰੀ ਪ੍ਰਿਤਪਾਲ, ਮਾਝੇ ਮਾਲੀ ਕਰੇ ਕੁੜਮਾਈਆ। ਮਾਲਵਾ ਮਿਲ ਮਿਲ ਵਜਾਏ ਤਾਲ, ਜੰਮੂ ਰਿਹਾ ਖੇਲ ਖਲਾਈਆ। ਚੌਹਾਂ ਵਿਚ ਵੜੇ ਦੀਨ ਦਿਆਲ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਪ ਨੰਗੀਂ ਪੈਰੀਂ ਬਣੇ ਕੰਗਾਲ, ਜਨ ਭਗਤਾਂ ਛਤਰ ਸੀਸ ਝੁਲਾਈਆ। ਤੇਰੇ ਪਿਛੇ ਗੁਰਮੁਖਾਂ ਦਾ ਵਿੰਗਾ ਹੋਣ ਨਾ ਦੇਵੇ ਵਾਲ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਜੁਗ ਵਿਛੜਿਆਂ ਵੇਖੇ ਹਾਲ, ਮੁਰੀਦਾਂ ਆਪ ਸੁਣਾਈਆ। ਪਿਛਲਾ ਨਾਤਾ ਤੋੜ ਜੰਜਾਲ, ਅੱਗੇ ਇਕੋ ਰੰਗ ਰੰਗਾਈਆ। ਕਰੇ ਖੇਲ ਆਪ ਭਗਵਾਨ, ਭਗਵਨ ਵੱਡਾ ਬੇਪਰਵਾਹੀਆ। ਜਗਤ ਸਿੰਘਾਸਣ ਤੇਰੇ ਉਤੋਂ ਪੰਜ ਤੱਤ ਕੀਤਾ ਕੁਰਬਾਨ, ਸਿੰਘ ਸ਼ੇਰ ਨਜ਼ਰ ਕਿਸੇ ਨਾ ਆਈਆ। ਬੱਬਰ ਹੋ ਕੇ ਭਬਕ ਮਾਰੇ ਬਲਵਾਨ, ਦੋ ਜਹਾਨਾਂ ਰਿਹਾ ਜਗਾਈਆ। ਪਿਛਲੀ ਸ਼ਰਅ ਮੇਟੇ ਜਗਤ ਜਹਾਨ, ਸਾਚੀ ਕਰਨੀ ਆਪ ਕਮਾਈਆ। ਭਗਤ ਦਵਾਰ ਖੋਲ੍ਹ ਮਹਾਨ, ਭਗਤੀ ਇਕੋ ਇਕ ਸਿਖਾਈਆ। ਡੂੰਘੀ ਕੰਦਰੋਂ ਕੱਢ ਦੇਵੇ ਦਾਨ, ਦੂਜੀ ਮੰਜ਼ਲ ਆਪ ਚੜ੍ਹਾਈਆ। ਦੂਜੀ ਮੰਜ਼ਲ ਕਰ ਪਰਵਾਨ, ਤੀਜੇ ਦਰ ਦਏ ਬਹਾਈਆ। ਤੀਜੇ ਘਰ ਕਰ ਪਰਵਾਨ, ਚੌਥੇ ਤੇਰਾ ਆਸਣ ਲਾਈਆ। ਉਪਰ ਬੈਠ ਸ਼ਾਹ ਸੁਲਤਾਨ, ਸਚ ਫ਼ਰਮਾਨ ਹੁਕਮ ਜਣਾਈਆ। ਭਗਤ ਭਗਵਾਨ ਪਾਏ ਇਕੋ ਆਣ, ਬੰਧਨ ਇਕੋ ਇਕ ਜਣਾਈਆ। ਇਕ ਸੌ ਇਕ ਲੇਖ ਲਿਖੇ ਜਗਤ ਰਾਜਾਨ, ਨਵ ਖੰਡ ਪ੍ਰਿਥਮੀ ਆਪ ਸਮਝਾਈਆ। ਆਓ ਵੇਖੋ ਖੇਲ ਕਰੇ ਭਗਵਾਨ, ਭਾਵੀ ਸਭ ਦੇ ਸਿਰ ਤੇ ਛਾਈਆ। ਸਚ ਸਿੰਘਾਸਣ ਤੇਰਾ ਮਾਣ, ਮਹੱਲ ਅਟੱਲ ਆਪ ਰਖਾਈਆ। ਨਿਹਕਰਮੀ ਕਰੇ ਤੇਰੀ ਕਲਿਆਣ, ਕਲਾ ਕੁਦਰਤ ਆਪਣੇ ਵਿਚ ਛੁਪਾਈਆ। ਉਪਰ ਚੜ੍ਹ ਨਾਮ ਖੰਡਾ ਖਿਚੇ ਵਿਚੋਂ ਮਿਆਨ, ਮਹਿਮਾਂ ਅਗਣਤ ਗਣੀ ਨਾ ਜਾਈਆ। ਚੌਥੇ ਮਹੱਲ ਗੁਰ ਅਵਤਾਰ ਪੀਰ ਪੈਗ਼ੰਬਰ ਦਰ ਆ ਕੇ ਆਪਣਾ ਆਪ ਕਰਨ ਕੁਰਬਾਨ, ਭੇਟਾ ਸਭ ਕੁਛ ਦੇਣ ਚੜ੍ਹਾਈਆ। ਪੁਰਖ

ਅਕਾਲ ਤੇਰੀ ਮੰਨੀਏ ਆਣ, ਦੂਜੀ ਓਟ ਨਾ ਕੋਇ ਤਕਾਈਆ। ਤੇਰਾ ਹੁਕਮ ਸੁਣੀਏ ਫ਼ਰਮਾਨ, ਫ਼ਰਮਾਨਾ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸਿੰਘਾਸਣ ਦੇਵੇ ਵਰ, ਆਪਣਾ ਪਰਦਾ ਆਪੇ ਲਾਹੀਆ। ਪਰਦਾ ਜਾਏ ਲੱਥ, ਬਿਨ ਹੱਥਾਂ ਆਪੇ ਲਾਹਿੰਦਾ। ਗੁਰਮੁਖ ਸੜਦਾ ਜਾਏ ਬਚ, ਕਰ ਕਿਰਪਾ ਆਪ ਬਚਾਇੰਦਾ। ਨਿਰਗੁਣ ਅੰਦਰ ਹੋ ਕੇ ਜਾਏ ਰਚ, ਜਗਤ ਨੇਤਰ ਨਜ਼ਰ ਨਾ ਆਇੰਦਾ। ਆਪਣੀ ਕਰਨੀ ਕਰੇ ਸਚ, ਸਚ ਸਾਚੀ ਖੇਲ ਵਖਾਇੰਦਾ। ਜਨ ਭਗਤਾਂ ਦੇਵੇ ਇਕੋ ਮਤ, ਬ੍ਰਹਮਮਤ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਸੋਭਾ ਪਾਇੰਦਾ। ਸਾਚਾ ਤਖ਼ਤ ਸਿੰਘਾਸਣ ਸੁਹੌਣਾ, ਸੁਹਾਵਣੀ ਰੁੱਤ ਮਹਿਕਾਈਆ। ਪੰਜਾਂ ਪਿਆਰਿਆਂ ਤੇਰਾ ਭਾਰ ਉਠੌਣਾ, ਹਰਿ ਭਗਵਾਨ ਉਂਗਲੀ ਆਪ ਲਗਾਈਆ। ਹਰਿ ਸੰਗਤ ਢੋਲਾ ਇਕੋ ਗੌਣਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵੱਜੀ ਵਧਾਈਆ। ਦੋ ਜਹਾਨ ਘਰ ਘਰ ਰੋਣਾ, ਰੋਵੇ ਸਰਬ ਲੋਕਾਈਆ। ਸਤਿ ਪੁਰਖ ਨਿਰੰਜਣ ਤੇਰੇ ਉਪਰ ਡੇਰਾ ਲੌਣਾ, ਸੱਜਾ ਚਰਨ ਆਪ ਟਿਕਾਈਆ। ਖੱਬਾ ਚਰਨ ਚੁਕ ਜਗਤ ਠੋਕਰ ਲੌਣਾ, ਧੱਕਾ ਇਕੋ ਵਾਰ ਲਗਾਈਆ। ਚਾਰੋਂ ਕੁੰਟ ਸਿੰਘਾਸਣ ਆਪ ਭਵੌਣਾ, ਗੇੜਾ ਗੇੜੇ ਨਾਲ ਰਖਾਈਆ। ਚੌਥੇ ਗੇੜੇ ਬੰਦ ਕਰੌਣਾ, ਬੰਦੀਖ਼ਾਨਾ ਸਭ ਨੂੰ ਪਾਈਆ। ਭਗਤ ਅਨੰਦ ਇਕ ਦਰਸੌਣਾ, ਅਨੰਦ ਅਨੰਦ ਅਨੰਦ ਵੱਜੇ ਵਧਾਈਆ। ਪੈਂਦ ਸਰਹਾਣੇ ਤੇਰੇ ਸੌਣਾ, ਲਹਿੰਦਾ ਚੜ੍ਹਦਾ ਦਏ ਹਲਾਈਆ। ਸਜੇ ਖੱਬੇ ਬਾਜ਼ੂ ਆਪ ਫੈਲੌਣਾ, ਚਾਰੋਂ ਕੁੰਟ ਰਿਹਾ ਡਰਾਈਆ। ਫੂਲਣ ਮਾਲਾ ਹੱਥ ਰਖੌਣਾ, ਏਕਾ ਇਕੀ ਗੰਢ ਵਖਾਈਆ। ਸਾਚਾ ਮੇਘ ਆਪ ਬਰਸੌਣਾ, ਕਰੋੜ ਤੇਤੀਸਾ ਸੇਵ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਢੋਲਾ ਗੌਣਾ, ਪ੍ਰਭ ਚਰਨ ਮਿਲੀ ਸਰਨਾਈਆ। ਸਚ ਸਿੰਘਾਸਣ ਇਕ ਵਡਿਔਣਾ, ਪ੍ਰਭ ਵੱਡਾ ਰਿਹਾ ਜਣਾਈਆ। ਅੰਮ੍ਰਿਤ ਮੇਘ ਇਕ ਬਰਸੌਣਾ, ਬੂੰਦ ਸਵਾਂਤੀ ਗੁਰਮੁਖਾਂ ਮੁਖ ਚੁਆਈਆ। ਸਾਚੀ ਧਾਰ ਇਕ ਰਖੌਣਾ, ਧਾਰ ਧਾਰ ਵਿਚੋਂ ਪਰਗਟਾਈਆ। ਹਾਰ ਸ਼ੰਗਾਰ ਹਰਿ ਸੰਗਤ ਆਪ ਕਰੌਣਾ, ਆਪ ਆਪਣੀ ਸੇਵ ਕਮਾਈਆ। ਚੌਥੇ ਘਰ ਬਹਿ ਕੇ ਗੁਰਮੁਖਾਂ ਦਾ ਢੋਲਾ ਗੌਣਾ, ਜਿਸ ਦਾ ਗਾ ਨਾ ਸਕਿਆ ਕੋਈ ਪੀਰ ਪੈਗ਼ੰਬਰ ਲੋਕਮਾਤ ਦੇਵੇ ਗਵਾਹੀਆ। ਸੋ ਮੰਦਰ ਸਾਹਿਬ ਇਕ ਸੁਹੌਣਾ, ਜਿਸ ਉਪਰ ਤੇਰਾ ਆਸਣ ਲਾਈਆ। ਆਪਣੇ ਮਸਤਕ ਸਰਗੁਣ ਖ਼ੂਨੀ ਧਾਰ ਬਹੌਣਾ, ਗੁਰਮੁਖਾਂ ਟਿੱਕਾ ਆਪ ਲਗਾਈਆ। ਅਜੂਨੀ ਰਹਿਤ ਨਜ਼ਰੀ ਔਣਾ, ਸਚ ਤੈਨੂੰ ਇਕ ਦ੍ਰਿੜਾਈਆ। ਪਿਛਲਾ ਕਾਨੂੰਨ ਸਰਬ ਮਿਟੌਣਾ, ਮਮਨੂਨ ਕਰੇ ਆਪ ਲੋਕਾਈਆ। ਦੋ ਜਹਾਨ ਅਸੂਲ ਇਕ ਬੰਧੌਣਾ, ਸਾਹਿਬ ਪੜਦਾ ਦਏ ਚੁਕਾਈਆ। ਮਾਅਕੂਲ ਹੁਕਮ ਇਕ ਜਣੌਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਗਤ ਸਿੰਘਾਸਣ ਪੁਰਖ ਅਬਿਨਾਸ਼ਨ ਆਪਣੇ ਨਾਲ ਜੁੜਾਈਆ। ਸਿੰਘਾਸਣ ਕਹੇ ਪ੍ਰਭ ਮੇਰੇ ਬਾਪ, ਪਿਤਾ ਤੇਰੀ ਵਡਿਆਈਆ। ਕਿਸ ਬਿਧ ਮੈਨੂੰ ਦੇਵੇਂ ਦਾਤ, ਮਿਹਰ ਨਜ਼ਰ ਉਠਾਈਆ। ਮੈਂ ਨਾ ਜਾਤਾ ਆਪਣਾ ਆਪ, ਭੁਲਿਆ ਵਿਚ ਲੋਕਾਈਆ। ਚਾਰ ਜੁਗ ਨਾ ਹੋਇਆ ਪਾਕ, ਪਤਤ ਆਪਣਾ ਆਪ ਨਜ਼ਰੀ ਆਈਆ। ਕੋਟਨ ਕੋਟ ਬਣਾਏ ਸਾਕ, ਸੱਜਣ ਆਪਣੇ ਆਪ ਹੰਢਾਈਆ। ਸਾਹਿਬ ਸਾਚੀ ਕਿਸੇ ਨਾ ਦਿਤੀ ਦਾਤ, ਕੂੜੀ ਝੋਲੀ ਗਏ ਭਰਾਈਆ। ਦੂਜਾ ਮਲਦਾ ਰਹਿ ਗਿਆ ਹਾਥ, ਮੇਰਾ ਸੰਗ ਨਾ ਕੋਇ ਰਖਾਈਆ। ਨਾਚ ਕਰ ਕਰ ਗਏ ਤ੍ਰੈਲੋਕੀ ਨਾਥ, ਮੰਡਲ ਮੰਡਪ ਰਾਸ ਰਚਾਈਆ। ਅੰਤਮ ਸਭ

ਦਾ ਤੁਟਾ ਸਾਕ, ਸਗਲਾ ਸੰਗ ਨਾ ਕੋਇ ਨਿਭਾਈਆ। ਮੈਂ ਥੱਕ ਕੇ ਸਭ ਦੀ ਲਾਹੀ ਆਸ, ਹੋ ਨਿਰਾਸਾ ਤੇਰਾ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਆਏ ਪਾਸ, ਮੇਰਾ ਦੁੱਖ ਮਿਟਾਈਆ। ਮੈਂ ਲੱਭ ਲੱਭ ਥੱਕਾ ਜੰਗਲ ਪਰਭਾਸ, ਗਗਨ ਗਗਨੰਤਰਾਂ ਖੋਜ ਖੁਜਾਈਆ। ਤੇਰੀ ਕਿਤੋਂ ਨਾ ਮਿਲੀ ਸੁਰਾਖ, ਤੇਰੀ ਸ਼ੂਹ ਨਾ ਕਿਸੇ ਸਮਝਾਈਆ। ਮੇਰਾ ਮਨ ਹੋਇਆ ਉਦਾਸ, ਹੈਰਾਨ ਹੋ ਕੇ ਰਿਹਾ ਜਣਾਈਆ। ਜੀਵਾਂ ਜੰਤਾਂ ਲੱਗੀ ਆਗ, ਰਾਜ ਰਾਜਾਨ ਰੋਵਣ ਕੁਰਲਾਵਣ ਮਾਰਨ ਧਾਹੀਂਆ। ਨੌਂ ਖੰਡ ਪ੍ਰਿਥਮੀ ਵੇਖ ਭਾਜ, ਚਾਰ ਕੁੰਟ ਆਪਣਾ ਪੰਧ ਮੁਕਾਈਆ। ਤੇਰਾ ਸੱਚਾ ਨਾ ਮਿਲਿਆ ਸਮਾਜ, ਵਰਨ ਬਰਨ ਕਰੇ ਲੜਾਈਆ। ਸ਼ਹਿਨਸ਼ਾਹ ਕਰੇ ਕੋਈ ਨਾ ਰਾਜ, ਰੱਯਤ ਨੇਤਰ ਨੈਣਾਂ ਨੀਰ ਰਹੀ ਵਹਾਈਆ। ਕਰ ਕਿਰਪਾ ਆਪ ਮਹਾਰਾਜ, ਮੇਰਾ ਦੁਖੜਾ ਦੇਣਾ ਗਵਾਈਆ। ਤੂੰ ਤਖ਼ਤ ਨਿਵਾਸੀ ਤਖ਼ਤ ਨਿਵਾਜ, ਤੁਧ ਬਿਨ ਤਖ਼ਤ ਨਾ ਕੋਇ ਸੁਹਾਈਆ। ਧੰਨ ਭਾਗ ਪ੍ਰਭ ਮਿਲਿਆ ਆਜ, ਆਪ ਆਪਣਾ ਫੇਰਾ ਪਾਈਆ। ਆਪਣੇ ਸਿਰ ਤੋਂ ਲਾਹ ਕੇ ਤਾਜ, ਮੇਰਾ ਓਢਣ ਉਪਰ ਟਿਕਾਈਆ। ਆਪ ਬਣਿਆ ਗ਼ਰੀਬ ਨਿਵਾਜ, ਵਿਚ ਗ਼ਰੀਬਾਂ ਡੇਰਾ ਲਾਈਆ। ਸ਼ਾਹ ਸੁਲਤਾਨਾਂ ਕਰ ਦੇ ਖ਼ਾਕ, ਖ਼ਾਕੀ ਖ਼ਾਕ ਰੂਪ ਬਣਾਈਆ। ਮੈਨੂੰ ਇਕੋ ਲੱਭਾ ਸਾਕ, ਹਰਿ ਸੰਗਤ ਨਜ਼ਰੀ ਆਈਆ। ਜਿਸ ਦਾ ਹੋ ਕੇ ਰਹਾਂ ਦਾਸ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦਿਤਾ ਇਕੋ ਵਰ, ਪ੍ਰਭ ਆਪਣੇ ਚਰਨ ਲਗਾਈਆ। ਸੁਣ ਸਿੰਘਾਸਣ ਸਚ ਗੱਲ, ਹਰਿ ਸਚ ਸਚ ਜਣਾਇੰਦਾ। ਜੁਗ ਚੌਕੜੀ ਕਰਦਾ ਰਿਹਾ ਵਲ ਛਲ, ਅਛਲ ਛਲ ਧਾਰੀ ਭੇਵ ਕੋਇ ਨਾ ਪਾਇੰਦਾ। ਕਲਜੁਗ ਵੇਲਾ ਅੰਤ ਹਰਿ ਸੰਗਤ ਰਲ, ਬਿਨ ਹਰਿ ਸੰਗਤ ਤੇਰਾ ਕਦਰ ਕੋਇ ਨਾ ਪਾਇੰਦਾ। ਪ੍ਰਭ ਅਬਿਨਾਸ਼ ਤੇਰਾ ਆਸਣ ਲਏ ਮੱਲ, ਨਿਰਗੁਣ ਆਪਣਾ ਡੇਰਾ ਲਾਇੰਦਾ। ਅੰਦਰੋਂ ਕੱਢ ਚੌਥੀ ਮੰਜ਼ਲ ਦੇਵੇ ਘੱਲ, ਘੱਲੂ ਘਾਰਾ ਵੇਖ ਵਖਾਇੰਦਾ। ਤੇਰਾ ਭਾਰ ਪੰਜ ਪਿਆਰੇ ਲੈਣ ਝੱਲ, ਜਿਨ੍ਹਾਂ ਵਿਚ ਅੰਦਰ ਵੜ ਕੇ ਡੇਰਾ ਲਾਇੰਦਾ। ਹਰਿ ਸੰਗਤ ਸਨੇਹੁੜਾ ਇਕੋ ਘੱਲ, ਤੇਰਾ ਸੰਗ ਵਖਾਇੰਦਾ। ਅੰਮ੍ਰਿਤ ਭੰਡਾਰਾ ਭਰ ਜਲ, ਜਲ ਖ਼ੁਸ਼ੀਆਂ ਨਾਲ ਬਰਸਾਇੰਦਾ। ਚਾਰ ਵਰਨ ਮੇਟ ਸਲ, ਇਕੋ ਘਰ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਿੰਘਾਸਣ ਸਚ ਸਾਚਾ ਆਸਣ ਲਾਇੰਦਾ। ਪਾਰਬ੍ਰਹਮ ਪ੍ਰਭ ਤੇਰਾ ਮੰਨਾਂ ਕਹਿਣਾ, ਤੇਰੇ ਚਰਨ ਸਰਨਾਈਆ। ਸ੍ਰੀ ਭਗਵਾਨ ਤੇਰੇ ਭਗਤਾਂ ਵੇਖਾਂ ਨੈਣਾਂ, ਤੇਰੀ ਸੰਗਤ ਦਰਸਨ ਪਾਈਆ। ਮੈਂ ਕਰਾਂ ਪਰਵਾਨ ਓਨ੍ਹਾਂ ਵਿਚ ਰਹਿਣਾ, ਵੱਖਰੀ ਧਾਰ ਨਾ ਕੋਇ ਰਖਾਈਆ। ਜਿਸ ਦਵਾਰੇ ਮੈਂ ਮੂਧੇ ਹੋ ਕੇ ਡਹਿਣਾ, ਤਿਸ ਦਵਾਰੇ ਜਨ ਭਗਤਾਂ ਸੇਵ ਕਮਾਈਆ। ਓਥੇ ਇਕ ਭਗਵਾਨ ਇਕ ਭਗਤ ਰਹਿਣਾ, ਦੂਜਾ ਨਜ਼ਰ ਕੋਇ ਨਾ ਆਈਆ। ਜਿਧਰ ਵੇਖਾਂ ਮੈਨੂੰ ਨਜ਼ਰੀ ਆਏ ਤੇਰੇ ਪਰੇਮ ਪਿਆਰ ਦਾ ਗਹਿਣਾ, ਗੁਰਮੁਖ ਗੁਰਸਿਖ ਹਰਿ ਕੰਤ ਪਿਆਰੀ ਨਾਰੀ ਤਨ ਹੰਢਾਈਆ। ਦੂਜੇ ਵਹਿਣ ਕਦੇ ਨਾ ਵਹਿਣਾ, ਇਕੋ ਮਿਲੀ ਸਤਿ ਸਰਨਾਈਆ। ਤੇਰਾ ਭਾਣਾ ਸਦਾ ਸਦ ਸਹਿਣਾ, ਸਦ ਭਾਣੇ ਵਿਚ ਰਖਾਈਆ। ਲੱਖ ਚੁਰਾਸੀ ਦੇਵੇ ਮੇਹਣਾ, ਮੇਰਾ ਘਟ ਕੁਛ ਨਾ ਜਾਈਆ। ਤੂੰ ਸਾਹਿਬ ਸਾਨੂੰ ਦੇਣਾ, ਮੰਗਤੇ ਤੇਰੇ ਦਰ ਖ਼ਾਲੀ ਝੋਲੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿੰਘਾਸਣ ਤੇਰਾ ਸੰਗ ਭਗਤਾਂ ਨਾਲ ਰਖਾਈਆ। ਵੇਖ ਸਿੰਘਾਸਣ ਸਾਚੇ ਭਗਤ, ਬਿਨ ਭਗਤੀਉਂ ਪ੍ਰਭ ਬਣਾਏ। ਪਾਰਬ੍ਰਹਮ ਦੀ ਬ੍ਰਹਮ ਰਕਤ, ਰਕਤ ਬੂੰਦ ਵੰਡ ਨਾ ਕੋਇ

ਵੰਡਾਏ। ਕਰ ਕਿਰਪਾ ਆਇਆ ਪਰਤ, ਬੇਪਰਵਾਹ ਫੇਰਾ ਪਾਏ। ਇਕ ਦੂਜੇ ਨਾਲ ਸਚ ਦਵਾਰੇ ਲਾ ਲਓ ਸ਼ਰਤ, ਕੂੜੀ ਸ਼ਰਅ ਵਿਚ ਕੋਇ ਨਾ ਆਏ। ਜੇ ਮੇਰੇ ਵਲੋਂ ਰਹਿ ਜਾਏ ਫ਼ਰਕ, ਫੜ ਬਾਂਹੋਂ ਲਓ ਮਨਾਏ। ਜੇ ਗੁਰਮੁਖ ਚੌਥੇ ਪਦ ਵਿਚੋਂ ਜਾਏ ਅਟਕ, ਕੱਠੇ ਹੋ ਕੇ ਲਓ ਢਾਹੇ। ਕਿਉਂ ਝੂਠੀ ਦੱਸੀ ਸੜਕ, ਰਾਹ ਵਿਚ ਚੋਰ ਯਾਰ ਠੱਗ ਰਹੇ ਡਰਾਏ। ਅੱਗੋਂ ਸਤਿਗੁਰ ਪੂਰਾ ਕਹੇ ਖੜਕ, ਆਓ ਮੇਰੇ ਬੱਚੋ ਫੜ ਬਾਂਹੋਂ ਲਏ ਉਠਾਏ। ਪਿਛਲਾ ਲੇਖਾ ਕਰੇ ਤਰਕ, ਤੁਰਤ ਆਪਣਾ ਰੰਗ ਰੰਗਾਏ। ਲੱਖ ਚੁਰਾਸੀ ਨਚੋੜ ਕੱਢਿਆ ਅਰਕ, ਗੁਰਮੁਖ ਥੋੜੇ ਗੋਦ ਰਹਾਏ ਮੇਲ ਮਿਲਾਏ। ਭੇਵ ਨਾ ਪਾਏ ਨੈਣ ਅੱਖ ਫਰਕ, ਫੁਰਤੀ ਆਪਣੀ ਇਕ ਜਣਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਿੰਘਾਸਣ ਹਰਿ ਭਗਤ ਇਕੋ ਰੰਗ ਰੰਗਾਏ। ਸਿੰਘਾਸਣ ਤੇਰੇ ਉਤੇ ਚੜ੍ਹਿਆ, ਸ੍ਰੀ ਭਗਵਾਨ ਖ਼ੁਸ਼ੀ ਵਖਾਇੰਦਾ। ਗੁਰਮੁਖਾਂ ਦੇ ਅੰਦਰ ਵੜਿਆ, ਨਜ਼ਰ ਕਿਸੇ ਨਾ ਆਇੰਦਾ। ਦੋਹਾਂ ਵਚੋਲਾ ਆਪੇ ਬਣਿਆ, ਆਪੇ ਆਪਣੀ ਖੇਲ ਕਰਾਇੰਦਾ। ਵਿਛੜਿਆਂ ਮੇਲਾ ਆਪਣੇ ਦਰਿਆ, ਦਰ ਆਪਣਾ ਇਕ ਸਮਝਾਇੰਦਾ। ਭਗਤ ਭਗਵਾਨ ਇਕੋ ਜਿਹਾ ਕਰਿਆ, ਸਿੰਘਾਸਣ ਤੇਰਾ ਰੰਗ ਵਖਾਇੰਦਾ। ਚੌਥੀ ਮੰਜ਼ਲ ਜੋ ਜਨ ਚੜ੍ਹਿਆ, ਬਾਂਹੋਂ ਫੜ ਥੱਲੇ ਕੋਈ ਨਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਿੰਘਾਸਣ ਤੇਰਾ ਸਾਥਣ, ਸਤਿ ਪੁਰਖ ਨਿਰੰਜਣ ਇਕ ਅਖਵਾਇੰਦਾ। ਸਿੰਘਾਸਣ ਕਹੇ ਪ੍ਰਭ ਤੂੰ ਬੜਾ ਦਲੇਰ, ਮੈਂ ਵੇਖ ਹੋਇਆ ਹੈਰਾਨਾ। ਮੈਂ ਨਿੱਕੀ ਜਿਹੀ ਮੰਗੀ ਮਿਹਰ, ਤੂੰ ਭਰਿਆ ਵਡ ਖ਼ਜ਼ਾਨਾ। ਕਰ ਕਿਰਪਾ ਮੇਰਾ ਚਾਰ ਜੁਗ ਦਾ ਪੈਂਡਾ ਦਿਤਾ ਨਬੇੜ, ਨਾਲ ਭਗਤਾਂ ਬੱਧਾ ਗਾਨਾ। ਆਪਣਾ ਖੇਲ ਦੱਸਿਆ ਨਖੇੜ, ਪੜਦਾ ਕੂੜਾ ਪਾਰ ਕਰਾਨਾ। ਮੈਂ ਭੁੱਲ ਗਿਆ ਮੇਰ ਤੇਰ, ਤੇਰਾ ਮੇਰਾ ਇਕੋ ਘਰ ਟਿਕਾਣਾ। ਜਿਧਰ ਵੇਖਾਂ ਨਜ਼ਰੀ ਆਏ ਸ਼ਹਿਨਸ਼ਾਹ ਸ਼ੇਰ, ਸ਼ਾਹ ਪਾਤਸ਼ਾਹ ਸੱਚਾ ਸੁਲਤਾਨਾ। ਮੈਂ ਨਾ ਜਾਣਿਆ ਕਿਸ ਬਿਧ ਹਰਿ ਭਗਤ ਲਿਆਂਦੇ ਘੇਰ, ਨਾ ਕੋਈ ਰਾਗ ਸੁਣਾਇਆ ਗਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਇਆ ਆਪਣਾ ਘਰ, ਜਿਸ ਘਰ ਝੁੱਲੇ ਸਚ ਨਿਸ਼ਾਨਾ। ਸਾਚੇ ਤਖ਼ਤ ਹਰਿ ਤਖ਼ਤ ਨਿਵਾਸੀ, ਤਾਕਤ ਆਪਣੇ ਹੱਥ ਰਖਾਇੰਦਾ। ਸਚ ਦਵਾਰੇ ਕਰੇ ਖੇਲ ਸਚਖੰਡ ਨਿਵਾਸੀ, ਸਾਚੀ ਕਾਰ ਕਮਾਇੰਦਾ। ਦੋ ਜਹਾਨਾਂ ਪਾਵੇ ਰਾਸੀ, ਰਾਸ ਮੰਡਲ ਆਪ ਰਚਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਪਾਰਬ੍ਰਹਮ ਪੂਰੀ ਕਰੇ ਆਸੀ, ਆਸਾ ਆਪਣੇ ਨਾਲ ਮਿਲਾਇੰਦਾ। ਤੇਰੀ ਲਾਹੇ ਫੇਰ ਉਦਾਸੀ, ਪਿਛਲਾ ਦੁੱਖ ਗਵਾਇੰਦਾ। ਸਤਿ ਸਤਿਵਾਦੀ ਸਤਿ ਰੰਗ ਨਿਸ਼ਾਨਾ ਇਕ ਝੁਲਾਸੀ, ਆਪ ਆਪਣੇ ਹੱਥ ਰਖਾਇੰਦਾ। ਕਲਜੁਗ ਕੂੜੀ ਕਿਰਿਆ ਦੇਵੇ ਫਾਸੀ, ਫੱਟਾ ਇਕੋ ਇਕ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਸੱਤ ਰੰਗ ਨਿਸ਼ਾਨਾ ਜੰਮੂ ਸੰਗਤ ਕਰੇ ਪਰਵਾਨਾ, ਉਪਰ ਆਪਣਾ ਲੇਖ ਲਿਖਾਇੰਦਾ। ਸੱਤ ਰੰਗ ਨਿਸ਼ਾਨਾ ਫੜੇ ਹੱਥ, ਹੱਥ ਆਪਣੇ ਵਿਚ ਉਠਾਈਆ। ਨੀਚੇ ਉਪਰ ਮਾਰਗ ਦੇਵੇ ਦੱਸ, ਅਧਵਿਚਕਾਰ ਸਮਝਾਈਆ। ਜੋ ਲਿਖਿਆ ਸੋ ਹੋਵੇ ਸਚ, ਸਚ ਮਿਲੇ ਵਡਿਆਈਆ। ਸ਼ਬਦ ਜੋਤ ਜੋਤ ਸ਼ਬਦ ਨਿਰਗੁਣ ਨਿਰਗੁਣ ਵਿਚ ਗਏ ਰਚ, ਸਰਗੁਣ ਸਰਗੁਣ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਫੇਰ ਸਮਝਾਈਆ। ਸਿੰਘ ਗੱਜਣ ਗੱਜਣ ਗੁਰਮੇਜ, ਗੁਰਮੁਖ ਗੁਰਮਤ ਰਾਹ ਚਲਾਈਆ। ਚਿਟੀ ਚਾਦਰ ਬਣੌਣੀ ਸੇਜ, ਦੋਹਾਂ ਮੇਲਾ ਸਹਿਜ

ਸੁਭਾਈਆ। ਪ੍ਰਭ ਨਿਰਗੁਣ ਲਪੇਟੇ ਵਿਚ ਆਪਣਾ ਤੇਜ, ਤਿਖੀ ਧਾਰ ਚਲਾਈਆ। ਸ਼ਬਦ ਸੰਦੇਸਾ ਦੇਵੇ ਭੇਜ, ਭਾਜੀ ਘਰ ਘਰ ਆਪ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਥੇ ਘਰ ਸਿੰਘਾਸਣ ਉਪਰ ਦਏ ਵਿਛਾਈਆ।