੧੨ ਫੱਗਣ ੨੦੧੯ ਬਿਕ੍ਰਮੀ ਸਰੂਪ ਸਿੰਘ ਦੇ ਗ੍ਰਹਿ ਚਾਂਕੀਆ ਪੁਰੀ ਨਵੀਂ ਦਿਲੀ
ਸਚ ਸਿੰਘਾਸਣ ਸੋਹੇ ਸੁਲਤਾਨ, ਸਤਿ ਪੁਰਖ ਨਿਰੰਜਣ ਵਡ ਵਡਿਆਈਆ। ਭੂਪ ਬਣੇ ਰਾਜ ਰਾਜਾਨ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਸਚਖੰਡ ਵਸਾਏ ਸਚ ਮਕਾਨ, ਦਰਗਹਿ ਸਾਚੀ ਕਰ ਰੁਸ਼ਨਾਈਆ। ਦੋ ਜਹਾਨਾਂ ਬਣ ਹੁਕਮਰਾਨ, ਸ਼ਬਦ ਸੰਦੇਸਾ ਇਕ ਸੁਣਾਈਆ। ਬ੍ਰਹਿਮੰਡ ਖੰਡ ਵੇਖੇ ਮਾਰ ਧਿਆਨ, ਲੋਆਂ ਪੁਰੀਆਂ ਪੰਧ ਮੁਕਾਈਆ। ਨਿਰਗੁਣ ਨਿਰਗੁਣ ਹੋ ਪਰਧਾਨ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਜੁਗ ਚੌਕੜੀ ਖੇਲ ਮਹਾਨ, ਸਤਿ ਸਤਿਵਾਦੀ ਆਪ ਹੰਢਾਈਆ। ਧੁਰ ਸੰਦੇਸਾ ਦਏ ਗਿਆਨ, ਨਰ ਨਰੇਸ਼ਾ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਰਾਜਨ ਰਾਜਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਆਦਿ ਜੁਗਾਦਿ ਰਚ ਰਚ ਕਾਜਾ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਨਾਮ ਨਿਧਾਨ ਦੇਵਣਹਾਰਾ ਦਾਜਾ, ਲੱਖ ਚੁਰਾਸੀ ਜੀਵ ਜੰਤ ਝੋਲੀ ਆਪ ਭਰਾਇੰਦਾ। ਬੋਧ ਅਗਾਧ ਮਾਰਨਹਾਰਾ ਵਾਜਾ, ਭੇਵ ਅਭੇਦ ਖੁਲ੍ਹਾਇੰਦਾ। ਆਤਮ ਪਰਮਾਤਮ ਰਚ ਰਚ ਕਾਜਾ, ਜੀਵ ਜੰਤ ਰੰਗ ਰੰਗਾਇੰਦਾ। ਸਦਾ ਸੁਹੇਲਾ ਫਿਰੇ ਭਾਜਾ, ਆਵਣ ਜਾਵਣ ਖੇਲ ਵਖਾਇੰਦਾ। ਮੁਕੰਦ ਮਨੋਹਰ ਲਖਮੀ ਨਰਾਇਣ ਮਾਧਵ ਮਾਧਾ, ਬੇਨਜ਼ੀਰ ਦਸਤਗੀਰ ਆਪਣੀ ਧਾਰ ਚਲਾਇੰਦਾ। ਜੁਗ ਚੌਕੜੀ ਪੇਖਣਹਾਰਾ ਸਮਾਜਾ, ਸਾਚੀ ਕਰਨੀ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਚ ਸਿੰਘਾਸਣ ਇਕ ਸੁਹਾਇੰਦਾ। ਸਚ ਸਿੰਘਾਸਣ ਸੁਹਾਏ ਆਪ ਪ੍ਰਭ, ਹਰਿ ਵੱਡਾ ਵਡ ਵਡਿਆਈਆ। ਨਿਰਗੁਣ ਨਿਰਵੈਰ ਉਪਰ ਬਹੇ ਝੱਬ, ਝਲਕ ਇਕੋ ਜੋਤ ਨੂਰ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦਵਾਰ ਲਏ ਸੱਦ, ਸਚ ਸੰਦੇਸਾ ਹੁਕਮ ਸੁਣਾਈਆ। ਨਵ ਨੌਂ ਚਾਰ ਵੇਲਾ ਰਿਹਾ ਲੱਦ, ਕਲਜੁਗ ਅੰਤਮ ਦਏ ਦੁਹਾਈਆ। ਨਵ ਨੌਂ ਅੰਧੇਰਾ ਖੱਡ, ਡੂੰਘੀ ਗਾਰ ਸ੍ਰਿਸ਼ਟ ਲੋਕਾਈਆ। ਕਿਸੇ ਨਾ ਮਿਲੇ ਅਮਰਾਪਦ, ਅਮਰ ਆਤਮ ਨਾ ਕੋਇ ਕਰਾਈਆ। ਕੋਟਨ ਕੋਟ ਮੱਕਾ ਕਾਅਬਾ ਕਰਦੇ ਹੱਜ, ਹਾਜਤ ਪੂਰੀ ਨਾ ਕੋਇ ਵਖਾਈਆ। ਕੋਟਨ ਕੋਟ ਮੰਦਰ ਮਸਜਦ ਬੈਠੇ ਸਜ, ਨਿਉਂ ਨਿਉਂ ਸੀਸ ਝੁਕਾਈਆ। ਕੋਟਨ ਕੋਟ ਨਹਾ ਨਹਾ ਥੱਕੇ ਤੀਰਥ ਤਟ, ਦੁਰਮਤ ਮੈਲ ਨਾ ਕੋਇ ਧਵਾਈਆ। ਸਚ ਸਿੰਘਾਸਣ ਪ੍ਰਭ ਬੈਠ ਪੁਰਖ ਸਮਰਥ, ਅਕਲ ਕਲ ਆਪਣੀ ਧਾਰ ਚਲਾਈਆ। ਚਲਾਵਣਹਾਰਾ ਸੱਚਾ ਰਥ, ਰਥ ਰਥਵਾਹੀ ਨਜ਼ਰ ਕਿਸੇ ਨਾ ਆਈਆ। ਅੰਤ ਭਗਵੰਤ ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ। ਜੋਤੀ ਜਾਤਾ ਹੋ ਪਰਗਟ, ਪਰਗਟ ਆਪਣਾ ਰਾਹ ਵਖਾਈਆ। ਲੇਖਾ ਜਾਣ ਚੌਦਾਂ ਲੋਕ ਚੌਦਾਂ ਤਬਕ ਜਗਤ ਹੱਟ, ਬਣ ਵਣਜਾਰਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ
ਇਕੋ ਡੇਰਾ ਲਾਈਆ। ਸਚ ਸਿੰਘਾਸਣ ਚੜ੍ਹੇ ਆਪ, ਤਖ਼ਤ ਨਿਵਾਸੀ ਦਇਆ ਕਮਾਇੰਦਾ। ਕਰੇ ਖੇਲ ਪੁਰਖ ਅਬਿਨਾਸ਼, ਦੂਸਰ ਸੰਗ ਨਾ ਕੋਇ ਮਿਲਾਇੰਦਾ। ਨਿਰਗੁਣ ਜੋਤ ਕਰ ਪਰਕਾਸ਼, ਲੋਕਮਾਤ ਰਾਹ ਜਣਾਇੰਦਾ। ਵੇਖਣਹਾਰਾ ਖੇਲ ਤਮਾਸ਼, ਮੰਡਲ ਆਪਣੀ ਰਾਸ ਵਖਾਇੰਦਾ। ਪੂਰੀ ਕਰਨਹਾਰਾ ਆਸ, ਭਗਤ ਭਗਵਾਨ ਮੇਲ ਮਿਲਾਇੰਦਾ। ਲੇਖਾ ਜਾਣ ਪ੍ਰਿਥਮੀ ਆਕਾਸ਼, ਡੂੰਘੇ ਸਾਗਰ ਫੋਲ ਫੁਲਾਇੰਦਾ। ਸ਼ਾਹੋ ਭੂਪ ਬਣ ਸ਼ਾਬਾਸ਼, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਸੁਹਾਇੰਦਾ। ਸਚ ਸਿੰਘਾਸਣ ਹਰਿ ਸੁਹੰਜਣਾ, ਸੋਭਾਵੰਤ ਸੁਹਾਈਆ। ਜਗੇ ਜੋਤ ਆਦਿ ਨਿਰੰਜਣਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਭਗਤ ਭਗਵਾਨ ਬਣੇ ਸੱਜਣਾ, ਘਰ ਮੇਲਾ ਸਹਿਜ ਸੁਭਾਈਆ। ਚਰਨ ਧੂੜ ਕਰਾਏ ਮਜਨਾ, ਇਕੋ ਅੰਮ੍ਰਿਤ ਨੀਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਸਾਚੀ ਕਰਨੀ ਰੱਖੇ ਹੱਥ, ਬੇਪਰਵਾਹ ਖੇਲ ਕਰਾਇੰਦਾ। ਜੁਗ ਚੌਕੜੀ ਮਥਨ ਮਥ, ਲੱਖ ਚੁਰਾਸੀ ਵੇਖ ਵਖਾਇੰਦਾ। ਕਲਜੁਗ ਅੰਤ ਹੋ ਪਰਗਟ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣਾ ਰਾਹ ਜਣਾਇੰਦਾ। ਸਚ ਦਵਾਰੇ ਆਪੇ ਵਸ, ਜਨ ਭਗਤਾਂ ਆਪ ਵਡਿਆਇੰਦਾ। ਮੇਲ ਮਿਲਾਵੇ ਨੱਸ ਨੱਸ, ਆਤਮ ਪਰਮਾਤਮ ਪੰਧ ਚੁਕਾਇੰਦਾ। ਨਿਝਰ ਦੇਵੇ ਇਕੋ ਰਸ, ਰਸ ਫਿਕਾ ਮੇਟ ਮਿਟਾਇੰਦਾ। ਕਰ ਕਿਰਪਾ ਪੂਰੀ ਕਰੇ ਆਸ, ਆਸਾ ਇਕੋ ਇਕ ਜਣਾਇੰਦਾ। ਸਚ ਸਿੰਘਾਸਣ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਾਜਣ ਡੇਰਾ ਲਾਇੰਦਾ। ਸਚ ਸਿੰਘਾਸਣ ਡੇਰਾ ਇਕ, ਏਕੰਕਾਰ ਆਪ ਲਗਾਈਆ। ਆਦਿ ਜੁਗਾਦਿ ਲੇਖਾ ਲਿਖ, ਜੁਗ ਜੁਗ ਕਰੇ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪਾਏ ਭਿਖ, ਗੀਤਾ ਗਿਆਨ ਅੰਜੀਲ ਕੁਰਾਨ ਨਾਲ ਮਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡਣਹਾਰਾ ਹਿਸ, ਜ਼ਾਤ ਪਾਤ ਵਰਨ ਗੋਤ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਖਾਣੀ ਬਾਣੀ ਜੇਰਜ ਅੰਡਜ ਉਤਭੁਜ ਸੇਤਜ ਬਣਤ ਬਣਾਈਆ। ਚਲਾਵਣਹਾਰ ਰਥ ਪੁਰਖ ਸਮਰਥ ਮਹਿਮਾ ਅਕਥ, ਬੋਧ ਅਗਾਧ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਅੱਖਰ ਵੱਖਰ ਕਰੇ ਜਣਾਈਆ। ਸ਼ਾਹ ਸੁਲਤਾਨ ਰਾਜ਼ ਰਾਜਾਨ ਭੂਪਤ ਭੂਪ ਮਾਰਗ ਦੱਸ, ਰੱਯਤ ਰਾਉ ਰੰਕ ਜੀਵ ਜੰਤ ਸਾਧ ਸੰਤ ਆਪਣਾ ਹੁਕਮ ਜਣਾਈਆ। ਲੇਖਾ ਜਾਣ ਜੁਗਾ ਜੁਗੰਤ, ਪਰਗਟ ਹੋ ਸ੍ਰੀ ਭਗਵੰਤ, ਮੇਲਾ ਨਾਰ ਕੰਤ, ਆਤਮ ਸੇਜਾ ਸਚ ਸੁਹੰਜਣੀ ਇਕ ਵਖਾਈਆ। ਸ਼ਬਦ ਅਗੰਮੀ ਮਣੀਆਂ ਮੰਤ, ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਗੜ੍ਹ ਤੋੜ੍ਹੇ ਹਉਮੇਂ ਹੰਗਤ, ਨਿਵਣ ਸੋ ਅੱਖਰ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਿੰਘਾਸਣ ਇਕ ਸੁਹਾਈਆ। ਸਚ ਸਿੰਘਾਸਣ ਹਰਿ ਸੁਹੌਣਾ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਵੇਸ ਵਟੌਣਾ, ਨਿਰਗੁਣ ਆਪਣੀ ਕਲ ਵਰਤਾਇੰਦਾ। ਏਕੰਕਾਰ ਬਲ ਰਖੌਣਾ, ਬਲ ਆਪਣਾ ਆਪ ਜਣਾਇੰਦਾ। ਆਦਿ ਨਿਰੰਜਣ ਦੀਪ ਡਗਮਗੌਣਾ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਸ੍ਰੀ ਭਗਵਾਨ ਸਾਚਾ ਹੁਕਮ ਸੁਣੌਣਾ, ਹੁਕਮੇ ਅੰਦਰ ਖੇਲ ਰਚਾਇੰਦਾ। ਅਬਿਨਾਸ਼ੀ ਕਰਤੇ ਸੀਸ ਝੁਕੌਣਾ, ਬਣ ਬਰਦਾ ਸੇਵ ਕਮਾਇੰਦਾ। ਪਾਰਬ੍ਰਹਮ ਪ੍ਰਭ ਪੜਦਾ ਲੌਹਣਾ, ਮੁਖ ਨਕ਼ਾਬ ਨਾ ਕੋਇ ਰਖਾਇੰਦਾ। ਤਖ਼ਤ ਨਿਵਾਸੀ ਸਾਚਾ ਤਖ਼ਤ ਇਕ ਵਡਿਔਣਾ, ਜਿਸ ਆਪਣਾ ਚਰਨ ਛੁਹਾਇੰਦਾ। ਭਗਤ ਦਵਾਰੇ ਆਪ ਵਛੌਣਾ, ਭਗਵਨ ਆਪਣੀ ਕਾਰ ਕਮਾਇੰਦਾ। ਸਾਚਾ ਸੰਗ
ਇਕ ਰਖੌਣਾ, ਏਕੰਕਾਰਾ ਸੰਗ ਜਣਾਇੰਦਾ। ਧੁਰ ਨਿਸ਼ਾਨਾ ਆਪ ਝੁਲੌਣਾ, ਦੋ ਜਹਾਨਾਂ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਇਕ ਵਡਿਆਇੰਦਾ। ਸਚ ਨਿਸ਼ਾਨਾ ਝੁੱਲੇ ਜੱਗ, ਜਗ ਜੀਵਣ ਦਾਤਾ ਆਪ ਝੁਲਾਈਆ। ਪਰਗਟ ਹੋ ਸੂਰਾ ਸਰਬੱਗ, ਨਿਹਕਲੰਕ ਖ਼ੁਸ਼ੀ ਮਨਾਈਆ। ਦੀਨ ਮਜ਼੍ਹਬ ਪਾਰ ਕਰ ਹੱਦ, ਆਤਮ ਪਰਮਾਤਮ ਰੰਗ ਰੰਗਾਈਆ। ਅਨਹਦ ਨਾਦ ਵਜਾਏ ਨਦ, ਅਨਰਾਗੀ ਰਾਗ ਸੁਣਾਈਆ। ਪਰੇਮ ਪਿਆਰ ਆਪਣੇ ਵਿਚੋਂ ਕੱਢ, ਜਨ ਭਗਤਾਂ ਝੋਲੀ ਪਾਈਆ। ਕੂੜੀ ਕਿਰਿਆ ਦੇਵੇ ਛੱਡ, ਸਚ ਸੁੱਚ ਕਰੇ ਕੁੜਮਾਈਆ। ਸਚ ਜਣਾਏ ਇਕੋ ਜਾਪ, ਆਤਮ ਪਰਮਾਤਮ ਢੋਲਾ ਆਪ ਸੁਣਾਈਆ। ਮੇਟ ਮਿਟਾਏ ਤੀਨੋਂ ਤਾਪ, ਤ੍ਰੈਗੁਣ ਅਗਨ ਨਾ ਲਾਗੇ ਰਾਈਆ। ਜਨਮ ਜਨਮ ਦਾ ਮੇਟੇ ਪਾਪ, ਕਰਮ ਕਾਂਡ ਰਹਿਣ ਨਾ ਪਾਈਆ। ਨਜ਼ਰੀ ਆਏ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਦਰਸ ਦਿਖਾਈਆ। ਨਿਝ ਆਤਮ ਕਰੇ ਵਾਸ, ਘਰ ਮੰਦਰ ਡੇਰਾ ਲਾਈਆ । ਸ਼ਬਦ ਜੋਤੀ ਜੋਤ ਜੋਤ ਪਰਕਾਸ਼, ਅਗਿਆਨ ਅੰਧੇਰ ਮਿਟਾਈਆ। ਲੇਖਾ ਜਾਣ ਪਵਣ ਸਵਾਸ, ਸਵਾਸ ਸਵਾਸਾਂ ਵਿਚ ਸਮਾਈਆ। ਸਾਚੇ ਤਖ਼ਤ ਬੈਠ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਆਪਣਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਤਖ਼ਤ ਨਿਵਾਸੀ ਸਚ ਨਿਸ਼ਾਨਾ ਸਤਿ ਸਤਿਵਾਦੀ ਆਪ ਪਰਗਟਾਇੰਦਾ। ਵਖਾਵਣਹਾਰਾ ਦੋ ਜਹਾਨਾਂ, ਨਿਰਗੁਣ ਸਰਗੁਣ ਦੋਏ ਦੋਏ ਰੂਪ ਵਖਾਇੰਦਾ। ਦੇਵਣਹਾਰਾ ਬ੍ਰਹਮ ਗਿਆਨਾ, ਪਾਰਬ੍ਰਹਮ ਪ੍ਰਭ ਆਤਮ ਪਰਮਾਤਮ ਪਰਮਾਤਮ ਆਤਮ ਮੇਲ ਮਿਲਾਇੰਦਾ। ਸੁਣਾਵਣਹਾਰਾ ਰਾਗ ਤਰਾਨਾ, ਨਿਸ਼ਅੱਖਰ ਵੱਖਰ ਨਰ ਨਰਾਇਣ ਆਪ ਸੁਣਾਇੰਦਾ। ਬਿਠਾਵਣਹਾਰਾ ਸਚ ਬਬਾਣਾ, ਸ਼ਬਦ ਅਗੰਮੀ ਆਪ ਉਡਾਇੰਦਾ। ਵਖਾਵਣਹਾਰਾ ਸਚ ਮਕਾਨਾ, ਸਚਖੰਡ ਕੁੰਡਾ ਆਪੇ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਆਪਣਾ ਰੰਗ ਰੰਗੇ ਕਰਤਾਰ, ਕਰਤਾ ਭੁੱਲ ਕਦੇ ਨਾ ਜਾਈਆ। ਕਲਜੁਗ ਅੰਤਮ ਲੈ ਅਵਤਾਰ, ਨਿਰਗੁਣ ਆਪਣਾ ਵੇਸ ਵਟਾਈਆ। ਵੇਦ ਵਿਆਸਾ ਕਰੇ ਵਿਚਾਰ, ਉਚੇ ਟਿੱਲੇ ਪਰਬਤ ਬੈਠਾ ਧਿਆਨ ਲਗਾਈਆ। ਬ੍ਰਹਿਮਣ ਗੌੜਾ ਪੂਤ ਸਪੂਤਾ ਪਰਗਟ ਹੋਏ ਨੌਜਵਾਨ, ਨੱਯਾ ਨੌਕਾ ਦੋ ਜਹਾਨ ਚਲਾਈਆ। ਈਸਾ ਮੂਸਾ ਕਰੇ ਧਿਆਨ, ਮੁਹੰਮਦ ਚਰਨ ਕਵਲ ਇਕੋ ਆਸ ਰਖਾਈਆ। ਪਰਗਟ ਹੋਏ ਹੱਕ ਅਮਾਮ, ਪਰਵਰਦਿਗਾਰ ਸੱਚਾ ਮਾਹੀਆ। ਸਚ ਸੁਣਾਏ ਇਕ ਕਲਾਮ, ਕਲਮਾ ਨਬੀ ਰਸੂਲ ਪੜ੍ਹਾਈਆ। ਨਾਨਕ ਨਿਰਗੁਣ ਵੇਖੇ ਮਾਰ ਧਿਆਨ, ਆਦਿ ਨਿਰੰਜਣ ਨੂਰ ਕਰੇ ਰੁਸ਼ਨਾਈਆ। ਪਰਗਟ ਹੋਏ ਜੋਧਾ ਸੂਰਬੀਰ ਬਲਵਾਨ, ਬਲ ਆਪਣਾ ਆਪ ਰਖਾਈਆ। ਗੋਬਿੰਦ ਵੇਖੇ ਪੁਰਖ ਅਕਾਲ, ਅਕਲ ਕਲ ਹਰਿ ਅਖਵਾਈਆ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਕਾਰ ਕਮਾਈਆ। ਅੰਤਮ ਆਵੇ ਬਣ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਸ਼ਹਿਨਸ਼ਾਹ ਭੂਪ ਬਣ ਰਾਜਾਨ, ਰੱਯਤ ਵੇਖੇ ਜਗਤ ਲੋਕਾਈਆ। ਸੱਤ ਰੰਗ ਨਿਸ਼ਾਨ ਝੁਲਾਏ ਆਣ, ਰਾਜ ਰਾਜਾਨਾਂ ਹੁਕਮ ਸੁਣਾਈਆ। ਸਤਿ ਸਤਿਵਾਦੀ ਬਣਾਏ ਇਕ ਵਿਧਾਨ, ਧਾਰਾ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਈਆ। ਸਾਚਾ ਹੁਕਮ ਦੇਵੇ ਭਗਵਾਨ, ਭਗਵਨ ਦਇਆ ਕਮਾਇੰਦਾ। ਸਤਿ ਧਰਮ ਦਾ ਝੁੱਲੇ ਨਿਸ਼ਾਨ, ਜਗਤ ਨਿਸ਼ਾਨਾ ਮੇਟ ਮਿਟਾਇੰਦਾ। ਨੌਂ ਖੰਡ ਪ੍ਰਿਥਮੀ ਇਕ ਗਿਆਨ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਸੱਤਾਂ ਦੀਪਾਂ ਇਕ ਰਾਜਾਨ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਲੱਖ
ਚੁਰਾਸੀ ਇਕ ਧਿਆਨ, ਬੰਧਨ ਇਕੋ ਇਕ ਪਾਇੰਦਾ। ਚਾਰ ਵਰਨਾਂ ਇਕ ਮਕਾਨ, ਗੁਰ ਇਸ਼ਟ ਦੇਵ ਇਕੋ ਇਕ ਸਮਝਾਇੰਦਾ। ਚਾਰੇ ਖਾਣੀ ਇਕ ਨਿਸ਼ਾਨ, ਚਾਰ ਕੁੰਟ ਵਖਾਇੰਦਾ। ਚਾਰੇ ਬਾਣੀ ਕਰ ਪਰਵਾਨ, ਨਾਮ ਬਾਣ ਤੀਰ ਚਲਾਇੰਦਾ। ਚੌਥੇ ਪਦ ਹੋ ਪਰਧਾਨ, ਸਚ ਸਿੰਘਾਸਣ ਇਕ ਵਛਾਇੰਦਾ। ਕਲਜੁਗ ਅੰਤ ਕਰ ਕਲਿਆਣ, ਭੇਵ ਆਪਣੇ ਵਿਚ ਰਖਾਇੰਦਾ। ਸਤਿਜੁਗ ਸਤਿ ਸੁੱਤ ਦੇ ਮਾਣ, ਸਤਿ ਸਤਿਵਾਦੀ ਰਾਹ ਵਖਾਇੰਦਾ। ਹਰਿ ਪੁਰਖ ਨਿਰੰਜਣ ਨੌਜਵਾਨ, ਨੌਬਤ ਆਪਣੇ ਨਾਮ ਵਜਾਇੰਦਾ। ਸ੍ਰਿਸ਼ਟ ਸਬਾਈ ਇਕ ਚਰਨ ਕਰਾਏ ਧਿਆਨ, ਧਿਆਨ ਧਿਆਨ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਖ਼ਤ ਇਕੋ ਇਕ ਪਰਗਟਾਇੰਦਾ। ਸਾਚਾ ਤਖ਼ਤ ਪਰਗਟ ਮਾਤ, ਹਰਿ ਸਤਿਗੁਰ ਆਪ ਪਰਗਟਾਈਆ। ਚਾਰ ਵਰਨ ਬਣਾਏ ਇਕ ਜਮਾਤ, ਊਚ ਨੀਚ ਨਾ ਕੋਇ ਰਖਾਈਆ। ਸ੍ਰਿਸ਼ਟ ਸਬਾਈ ਬਣੇ ਸੱਜਣ ਸਾਕ, ਨਾਤਾ ਇਕੋ ਘਰ ਵਖਾਈਆ। ਮੁਰਸ਼ਦ ਮੁਰੀਦਾਂ ਕਰੇ ਪਾਕ, ਪਤਤ ਪੁਨੀਤ ਦਇਆ ਕਮਾਈਆ। ਸ੍ਰੀ ਭਗਵਾਨ ਸਾਚੀ ਦੇਵੇ ਭਾਖਿਆ ਭਾਖ, ਭਵਿਖਤ ਲੇਖਾ ਦਏ ਜਣਾਈਆ। ਪਾਰਬ੍ਰਹਮ ਬ੍ਰਹਮ ਬਣੇ ਸਾਕ, ਘਰ ਮੇਲਾ ਸਹਿਜ ਸੁਭਾਈਆ। ਆਤਮ ਪਰਮਾਤਮ ਖੋਲ੍ਹੇ ਤਾਕ, ਦੂਈ ਦਵੈਤੀ ਪੜਦਾ ਲਾਹੀਆ। ਸਾਚੇ ਗ੍ਰਹਿ ਵਖਾਏ ਘਾਟ, ਸਰੋਵਰ ਤਟ ਤੀਰਥ ਇਕੋ ਨਜ਼ਰੀ ਆਈਆ। ਕਲਜੁਗ ਕੂੜੀ ਮਿਟੇ ਵਾਟ, ਸਤਿਜੁਗ ਮਾਰਗ ਇਕ ਲਗਾਈਆ। ਪਾਰਬ੍ਰਹਮ ਪ੍ਰਭ ਮਿਲੇ ਕਮਲਾਪਾਤ, ਕਵਲ ਨੈਣ ਦਰਸ ਦਿਖਾਈਆ। ਚਤਰਭੁਜ ਸਾਖਿਆਤ, ਸਾਹਿਬ ਆਪਣਾ ਵੇਸ ਵਟਾਈਆ। ਆਦਿ ਸ਼ਕਤ ਸਾਥ ਸਾਥ, ਨੂਰ ਨੂਰਾਨਾ ਕਰ ਰੁਸ਼ਨਾਈਆ। ਪਰਵਰਦਿਗਾਰ ਦੇਵੇ ਦਾਤ, ਬੇਨਜ਼ੀਰ ਝੋਲੀ ਪਾਈਆ। ਪੀਰ ਪੈਗ਼ੰਬਰ ਬਹੌਣਾ ਇਕ ਜਮਾਤ, ਦੋ ਦੋ ਆਬ ਮੇਲ ਮਿਲਾਈਆ। ਲੇਖਾ ਜਾਣੇ ਮੱਕਾ ਕਾਅਬ, ਕਾਅਬਾ ਇਕੋ ਇਕ ਦ੍ਰਿੜਾਈਆ। ਮੰਦਰ ਮਸਜਦ ਪੂਜਾ ਪਾਠ, ਕਾਇਆ ਬੰਕ ਇਕ ਵਖਾਈਆ। ਲੇਖਾ ਜਾਣ ਪੁਰਖ ਸਮਰਾਥ, ਸਰਬ ਸ੍ਰਿਸ਼ਟ ਦਏ ਸਮਝਾਈਆ। ਸਚ ਸਿੰਘਾਸਣ ਬਹੇ ਆਪ, ਆਪ ਆਪਣੀ ਕਲ ਵਰਤਾਈਆ। ਜਨ ਭਗਤਾਂ ਬਣੇ ਮਾਈ ਬਾਪ, ਪਿਤਾ ਪੂਤ ਗੋਦ ਉਠਾਈਆ। ਲੱਖ ਚੁਰਾਸੀ ਵਿਚੋਂ ਕਾਢ, ਨਿਰਗੁਣ ਆਪਣਾ ਜੋੜ ਜੁੜਾਈਆ। ਸਾਚੇ ਦਰ ਲਡਾਏ ਲਾਡ, ਹਰਿ ਮੰਦਰ ਇਕ ਵਖਾਈਆ। ਧਰਮ ਨਿਸ਼ਾਨਾ ਦੇਵੇ ਗਾਡ, ਸੱਤ ਰੰਗਾ ਆਪ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕ ਸਿੰਘਾਸਣ ਦਏ ਉਪਜਾਈਆ। ਇਕ ਸਿੰਘਾਸਣ ਉਪਜੇ ਮਾਤ, ਸ੍ਰੀ ਭਗਵਾਨ ਆਪ ਉਪਜਾਇੰਦਾ। ਕਲਜੁਗ ਮਿਟੇ ਅੰਧੇਰੀ ਰਾਤ, ਜਗਤ ਅੰਧੇਰਾ ਆਪ ਗਵਾਇੰਦਾ। ਸਤਿਜੁਗ ਸਤਿ ਕਰ ਪਰਕਾਸ਼, ਧੁਰ ਧਰਮ ਵੇਖ ਵਖਾਇੰਦਾ। ਕੂੜੀ ਕਿਰਿਆ ਮੇਟ ਨਾਰ ਕਮਜ਼ਾਤ, ਕਮਲਾਪਾਤੀ ਆਪਣੇ ਰੰਗ ਰੰਗਾਇੰਦਾ। ਸਚ ਸੁਣਾਏ ਇਕੋ ਗਾਥ, ਸੋਹੰ ਢੋਲਾ ਆਪ ਪੜ੍ਹਾਇੰਦਾ। ਅੰਤਰ ਬਾਹਰ ਗੁਪਤ ਜ਼ਾਹਰ ਦੇਵੇ ਸਾਥ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਖਾਇੰਦਾ। ਆਪਣੀ ਕਲ ਰੱਖੇ ਕਲ, ਕਲਜੁਗ ਅੰਤਮ ਫੇਰਾ ਪਾਈਆ। ਕਰੇ ਖੇਲ ਅਛਲ ਅਛੱਲ, ਵਲ ਛਲ ਧਾਰੀ ਬੇਪਰਵਾਹੀਆ। ਸਚ ਸਿੰਘਾਸਣ ਇਕੋ ਮੱਲ, ਨਿਰਗੁਣ ਸਰਗੁਣ ਵੇਖੇ ਚਾਈਂ ਚਾਈਂਆ। ਪਾਵੇ ਸਾਰ ਜਲ ਥਲ, ਡੂੰਘੇ ਸਾਗਰ ਉਚੇ ਟਿੱਲੇ ਪਰਬਤ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮੰਦਰ ਇਕ ਵਖਾਈਆ।
ਸਾਚਾ ਮੰਦਰ ਸਚ ਮਹੱਲਾ, ਹਰਿ ਸਾਚਾ ਸਚ ਪਰਗਟਾਇੰਦਾ। ਨਿਰਗੁਣ ਬੈਠਾ ਇਕ ਇਕੱਲਾ, ਸਰਗੁਣ ਰਾਹ ਚਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪਕੜਨ ਪੱਲਾ, ਪੱਲੂ ਗੰਢ ਬੰਧਾਇੰਦਾ। ਲੇਖਾ ਚੁਕਾਏ ਰਾਣੀ ਅੱਲਾ, ਮੀਆਂ ਵੇਸ ਵਟਾਇੰਦਾ। ਰਾਮ ਰਹੀਮ ਮੇਟੇ ਸੱਲਾ, ਦੂਈ ਦਵੈਤੀ ਪੰਧ ਮੁਕਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਖਾਣੀ ਆਪੇ ਰਲਾ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਸ਼ਬਦ ਸੰਦੇਸ਼ ਆਦਿ ਜੁਗਾਦਿ ਜੁਗਾ ਜੁਗੰਤਰ ਘੱਲਾ, ਅੱਖਰ ਵੱਖਰ ਲਿਖ ਲਿਖ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮੰਦਰ ਇਕੋ ਇਕ ਵਡਿਆਇੰਦਾ। ਸੋ ਮੰਦਰ ਵੱਡਾ ਹੋਏ ਜੱਗ, ਜਿਸ ਸਾਹਿਬ ਆਪ ਵਡਿਆਈਆ। ਨਿਰਮਲ ਦੀਪਕ ਜੋਤ ਜਾਏ ਜਗ, ਅੰਧ ਅੰਧੇਰ ਗਵਾਈਆ। ਭਗਤ ਭਗਵਾਨ ਲਏ ਸੱਦ, ਘਰ ਆਪਣਾ ਆਪ ਵਖਾਈਆ। ਰਲ ਮਿਲ ਇਕੋ ਗਾਓ ਛੰਦ, ਸੋਹੰ ਢੋਲਾ ਨਾਦ ਅਲਾਈਆ। ਕੂੜੀ ਕਿਰਿਆ ਤਜੋ ਗੰਦ, ਸਚ ਸੁੱਚ ਝੋਲੀ ਪਾਈਆ। ਖ਼ੁਸ਼ੀ ਕਰੇ ਬੰਦ ਬੰਦ, ਬੰਦੀਖ਼ਾਨਾ ਤੋੜ ਤੁੜਾਈਆ। ਘਰ ਵਖਾਏ ਸਾਚਾ ਚੰਦ, ਚੰਦ ਨੂਰ ਜੋਤ ਰੁਸ਼ਨਾਈਆ। ਆਤਮ ਪਰਮਾਤਮ ਇਕ ਅਨੰਦ, ਦੁੱਖ ਦਰਦ ਦਏ ਗਵਾਈਆ। ਨਾਤਾ ਤੋੜ ਭੇਖ ਪਖੰਡ, ਏਕਾ ਨਾਮ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਜਣਾਈਆ। ਸਾਚਾ ਮੰਦਰ ਉਚ ਅਟਾਰੀ, ਊਚੋ ਊਚ ਅਖਵਾਇੰਦਾ। ਨਿਰਗੁਣ ਜੋਤ ਜਗੇ ਨਿਰੰਕਾਰੀ, ਪੁਰਖ ਅਕਾਲ ਵੇਸ ਵਟਾਇੰਦਾ। ਆਦਿ ਜੁਗਾਦੀ ਸ਼ਾਹ ਸਿਕਦਾਰੀ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਕਲਜੁਗ ਖੇਲ ਅਗੰਮ ਅਪਾਰੀ, ਬੇਪਰਵਾਹ ਅਥਾਹ ਪੜਦਾ ਆਪ ਚੁਕਾਇੰਦਾ। ਲੇਖਾ ਜਾਣ ਧੁਰ ਦਰਬਾਰੀ, ਧੁਰ ਦੀ ਕਾਰ ਆਪ ਕਮਾਇੰਦਾ। ਨਿਹਕਲੰਕ ਨਰਾਇਣ ਨਰ ਅਵਤਾਰੀ, ਨਿਰਗੁਣ ਆਪਣਾ ਵੇਸ ਵਟਾਇੰਦਾ। ਕਰੇ ਖੇਲ ਵਿਚ ਸੰਸਾਰੀ, ਵਡ ਸੰਸਾਰੀ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਵਡਿਆਇੰਦਾ। ਸਾਚਾ ਮੰਦਰ ਵਡਿਆਏ ਭਗਵਾਨ, ਭਗਵਨ ਦਇਆ ਕਮਾਈਆ। ਜਿਸ ਉਪਰ ਝੁੱਲੇ ਧਰਮ ਨਿਸ਼ਾਨ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਜਿਸ ਗ੍ਰਹਿ ਗੁਰ ਪੀਰ ਅਵਤਾਰ ਮਿਲੇ ਗਿਆਨ, ਨਾਮ ਵਸਤ ਰਿਹਾ ਵਰਤਾਈਆ। ਜਿਸ ਗ੍ਰਹਿ ਇਕੋ ਦੀਪਕ ਜਗੇ ਮਹਾਨ, ਤੇਲ ਬਾਤੀ ਨਾ ਕੋਇ ਰਖਾਈਆ। ਸੋ ਕਲਜੁਗ ਅੰਤ ਕਰੇ ਪਰਧਾਨ, ਸਾਹਿਬ ਸਤਿਗੁਰ ਫੇਰਾ ਪਾਈਆ। ਭਗਤਨ ਮੇਲਾ ਵਿਚ ਜਹਾਨ, ਦੋ ਜਹਾਨਾਂ ਵਾਲੀ ਆਪ ਕਰਾਈਆ। ਚੌਥੇ ਜੁਗ ਦਾ ਇਕ ਨਿਸ਼ਾਨ, ਸਾਢੇ ਤਿੰਨ ਹੱਥ ਦਏ ਵਡਿਆਈਆ। ਉਪਰ ਚੜ੍ਹ ਵੇਖੇ ਭਗਵਾਨ, ਆਖ਼ਰ ਆਪਣਾ ਕਦਮ ਟਿਕਾਈਆ। ਦਸਮ ਦਵਾਰੀ ਅਧਵਿਚਕਾਰੀ ਨੇਤਰ ਨੈਣ ਸ਼ਰਮਾਣ, ਸ਼ਾਸਤਰ ਸਿਮਰਤ ਦੇਣ ਗਵਾਹੀਆ। ਸਾਚੇ ਤਖ਼ਤ ਬਹੇ ਨੌਜਵਾਨ, ਹੁਕਮ ਇਕੋ ਇਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਿੰਘਾਸਣ ਆਪੇ ਚੜ੍ਹ ਕੇ, ਸ਼ਾਹ ਸੁਲਤਾਨ ਨਿਰਗੁਣ ਸਰਗੁਣ ਫੜ ਕੇ, ਭਾਣਾ ਇਕੋ ਇਕ ਮਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਰਨੀ ਜਾਏ ਕਰ ਕੇ, ਪਿਛਲੀ ਕਰਨੀ ਜਗਤ ਉਲਟਾਈਆ।
੧੩ ਫੱਗਣ ੨੦੧੯ ਬਿਕ੍ਰਮੀ ਗੁਰਚਰਨ ਸਿੰਘ ਦੇ ਗ੍ਰਹਿ ਚਾਂਕੀਆਂ ਪੁਰੀ ਨਵੀਂ ਦਿਲੀ
ਸ਼ਾਹ ਪਾਤਸ਼ਾਹ ਸਾਹਿਬ ਮਰਗਿੰਦ, ਮਹਿਬੂਬ ਤੇਰੀ ਵਡਿਆਈਆ। ਦੋ ਜਹਾਨ ਤੇਰੇ ਨਾਮ ਵੱਜੇ ਕਿੰਗ, ਕਿੰਗਰੀ ਕਿੰਗਰੀ ਨਾਦ ਸੁਣਾਈਆ। ਰਾਹ ਤੱਕਣ ਵਿਸ਼ਨ ਬ੍ਰਹਮਾ ਸ਼ਿਵ ਇੰਦ, ਕਰੋੜ ਤੇਤੀਸ ਨੈਣ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਹਿਬ ਬਖ਼ਸ਼ਿੰਦ, ਭਗਤ ਭਗਵਾਨ ਮੇਲ ਮਿਲਾਈਆ। ਸੰਤ ਸਾਜਣ ਕਹਿਣ ਗਹਿਰ ਗੰਭੀਰ ਗੁਣੀ ਗਹਿੰਦ, ਗਵਰਾ ਆਪਣੀ ਖੇਲ ਕਰਾਈਆ। ਗੁਰਮੁਖ ਕਹਿਣ ਸਦ ਮੇਟੇ ਚਿੰਦ, ਚਿੰਤਾ ਰੋਗ ਗਵਾਈਆ। ਗੁਰਸਿਖ ਕਹਿਣ ਅੰਮ੍ਰਿਤ ਧਾਰ ਬਖ਼ਸ਼ੇ ਬੂੰਦ ਸਾਗਰ ਸਿੰਧ, ਸਰੋਵਰ ਇਕੋ ਇਕ ਨੁਹਾਈਆ। ਮਨਮੁਖ ਕਹਿਣ ਕਾਲ ਦਵਾਰੇ ਕੱਢੇ ਜਿੰਦ, ਮਹਾਂਕਾਲ ਭੈ ਜਣਾਈਆ। ਸ੍ਰੀ ਭਗਵਾਨ ਕਹੇ ਆਦਿ ਜੁਗਾਦੀ ਮੇਰੀ ਇਕੋ ਬਿੰਦ, ਸ਼ਬਦੀ ਸੁਤ ਵਡਿਆਈਆ। ਲੇਖਾ ਜਾਣੇ ਜੀਉ ਪਿੰਡ, ਬ੍ਰਹਿਮੰਡ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਈਆ। ਸਾਚਾ ਖੇਲ ਸਚ ਦਵਾਰ, ਸਚ ਸਾਚਾ ਸਚ ਕਰਾਇੰਦਾ। ਸਾਚਾ ਮੇਲ ਸਚ ਨਿਰੰਕਾਰ, ਸਚ ਸਾਚਾ ਜੋੜ ਜੁੜਾਇੰਦਾ। ਸਾਚਾ ਨੂਰ ਜੋਤ ਉਜਿਆਰ, ਸਚ ਸਾਚਾ ਡਗਮਗਾਇੰਦਾ। ਸਾਚਾ ਮੰਦਰ ਖੋਲ੍ਹ ਕਿਵਾੜ, ਸਚ ਸਾਚਾ ਆਸਣ ਲਾਇੰਦਾ। ਸਾਚਾ ਨਾਮ ਸਤਿ ਸਤਾਰ, ਸਚ ਸਾਚਾ ਆਪ ਸੁਣਾਇੰਦਾ। ਸਾਚਾ ਰੰਗ ਅਗੰਮ ਅਪਾਰ, ਸਚ ਸਾਚਾ ਆਪ ਚੜ੍ਹਾਇੰਦਾ। ਸਾਚਾ ਅਨੰਦ ਵਿਚ ਸੰਸਾਰ, ਹਰਿ ਸਾਚਾ ਸਚ ਜਣਾਇੰਦਾ। ਸਾਚਾ ਚੰਦ ਤੇਜ ਪਰਕਾਸ਼, ਸਚ ਸਾਚਾ ਆਪ ਚਮਕਾਇੰਦਾ। ਸਾਚਾ ਪੰਧ ਸਰਬ ਗੁਣਤਾਸ, ਸਚ ਸਾਚਾ ਆਪ ਚੁਕਾਇੰਦਾ। ਸਾਚਾ ਬਖ਼ਸ਼ੰਦ ਸਚ ਸਿਰਜਣਹਾਰ, ਸਚ ਸਾਚਾ ਦਇਆ ਕਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਚ ਸਾਚਾ ਸਾਹਿਬ ਸੁਲਤਾਨ, ਸਾਚੀ ਕਾਰ ਕਮਾਈਆ। ਤਖ਼ਤ ਨਿਵਾਸੀ ਨਿਗਹਬਾਨ, ਬਿਨ ਅੱਖਾਂ ਵੇਖ ਵਖਾਈਆ। ਓਮ ਆਮ ਖੇਲ ਮਹਾਨ, ਹਰਿ ਖ਼ਾਲਕ ਵੇਖ ਵਖਾਈਆ। ਧਰਮ ਸੰਦੇਸ ਸਤਿ ਗਿਆਨ, ਸਚ ਕਰੇ ਪੜ੍ਹਾਈਆ। ਨਾਮ ਪਰਧਾਨ ਪਰਮ ਨਿਸ਼ਾਨ, ਦੋ ਜਹਾਨ ਝੁਲਾਈਆ। ਭਗਤ ਮਕਾਨ ਸੰਤਨ ਦਾਨ ਗੁਰਮੁਖ ਅਸ਼ਨਾਨ ਗੁਰਸਿਖ ਮਾਣ, ਹਰਿ ਸਤਿਗੁਰ ਸਿਰ ਹੱਥ ਟਿਕਾਈਆ। ਨਾਤਾ ਜਹਾਨ ਬਿਧਾਤਾ ਭਗਵਾਨ, ਬੂੰਦ ਸਵਾਂਤਾ ਪੀਣ ਖਾਣ, ਮਿਹਰਵਾਨ ਇਕੋ ਏਕ ਏਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਚ ਸਚ ਰਿਹਾ ਸਮਝਾਈਆ। ਸਚ ਜਾਣ ਹੋਏ ਸਚ, ਸਚ ਸਚ ਦ੍ਰਿੜਾਇੰਦਾ। ਨਾਤਾ ਤੁਟੇ ਮਾਟੀ ਕੱਚ, ਕੱਚ ਕੰਚਨ ਰੂਪ ਵਖਾਇੰਦਾ। ਰਾਮ ਰਹੀਮ ਅੰਦਰ ਰਚ, ਰਚ ਰਚ ਏਕਾ ਰਾਹ ਵਖਾਇੰਦਾ। ਲੱਖ ਚੁਰਾਸੀ ਕੋਲੋਂ ਬਚ, ਬਚ ਬਚ ਆਪਣਾ ਮੁਖ ਛੁਪਾਇੰਦਾ। ਜਨ ਭਗਤਾਂ ਮਾਰਗ ਭਗਤੀ ਦੱਸ, ਭਗਵਨ ਆਪਣਾ ਭੇਵ ਖੁਲਾਇੰਦਾ। ਨਿਰਗੁਣ ਸਰਗੁਣ ਦਵਾਰੇ ਆਏ ਨੱਸ, ਨੱਸ ਨੱਸ ਬਣ ਪਾਂਧੀ ਪੰਧ ਮੁਕਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਪਰਮ ਪੁਰਖ ਆਪਣੀ ਪੂਰੀ ਕਰੇ ਆਸ, ਆਸਾ ਜਨ ਭਗਤਾਂ ਮੇਲ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਆਪ ਵਡਿਆਇੰਦਾ। ਸਚ ਸਚ ਸਰਬ ਗੁਣ ਮੀਤ, ਗੁਣਵੰਤਾ ਆਪ ਜਣਾਈਆ। ਸਚ ਸਚ ਸਦਾ ਅਤੀਤ, ਤ੍ਰੈਗੁਣ ਲੇਖਾ ਰਿਹਾ ਮੁਕਾਈਆ। ਸਚ ਸਚ ਹਰਿ ਸਚ ਪ੍ਰੀਤ, ਪ੍ਰੀਤੀਵਾਨ ਇਕ ਸਮਝਾਈਆ। ਸਚ ਸਚ ਹਰਿ ਸਾਚਾ ਗੀਤ, ਸੋਹੰ ਢੋਲਾ ਕਰੇ ਪੜ੍ਹਾਈਆ। ਸਚ
ਸਚ ਹਰਿ ਸਾਚੀ ਨੀਤ, ਆਤਮ ਪਰਮਾਤਮ ਇਕੋ ਨਜ਼ਰੀ ਆਈਆ। ਸਚ ਸਚ ਮੇਟੇ ਅੰਧੇਰਾ ਤਾਰੀਕ, ਅੰਧ ਅੰਧੇਰ ਗਵਾਈਆ। ਸਚ ਸਚ ਨਜ਼ਰ ਦਰਸਾਏ ਲਾਸ਼ਰੀਕ, ਵਾਹਦ ਇਕੋ ਰੂਪ ਵਖਾਈਆ। ਸਚ ਸਚ ਨਿਸ਼ਾਨਾ ਦੱਸੇ ਠੀਕ, ਗੁਰਚਰਨ ਮਿਲੇ ਵਡਿਆਈਆ। ਸਚ ਸਚ ਮਾਣਸ ਮਾਨੁਖ ਮਾਨਵ ਜਨਮ ਜਾਏ ਜੀਤ, ਆਵਣ ਜਾਵਣ ਫੰਦ ਕਟਾਈਆ। ਸਚ ਸਚ ਕਾਇਆ ਕਰੇ ਠਾਂਡੀ ਸੀਤ, ਸੀਤਲ ਧਾਰ ਇਕ ਵਖਾਈਆ। ਸਚ ਸਚ ਸਚ ਦ੍ਰਿੜਾਏ ਹਸਤ ਕੀਟ, ਊਚ ਨੀਚ ਇਕ ਵਡਿਆਈਆ। ਸਚ ਸਚ ਗੁਰਸਿਖ ਨੰਗੀ ਹੋਣ ਨਾ ਦੇਵੇ ਪੀਠ, ਪੁਸ਼ਤ ਦਰ ਪੁਸ਼ਤ ਸਿਰ ਆਪਣਾ ਹੱਥ ਟਿਕਾਈਆ। ਸਚ ਸਚ ਮਿੱਠਾ ਕਰੇ ਕੌੜਾ, ਰੀਠ, ਅੰਮ੍ਰਿਤ ਮਿੱਠਾ ਰਸ ਭਰਾਈਆ। ਸਚ ਸਚ ਖ਼ਾਲੀ ਭਰੇ ਆਪ ਖੀਸ, ਨਾਮ ਭੰਡਾਰਾ ਝੋਲੀ ਪਾਈਆ। ਸਚ ਸਚ ਲੇਖਾ ਚੁਕਾਏ ਦੰਦ ਬੱਤੀਸ, ਰਸਨਾ ਜਿਹਵਾ ਪੰਧ ਮੁਕਾਈਆ। ਸਚ ਸਚ ਮੇਲ ਮਿਲਾਏ ਹਰਿ ਜਗਦੀਸ, ਜਗਦੀਸ ਘਰ ਵਿਚ ਨਜ਼ਰੀ ਆਈਆ। ਸਚ ਸਚ ਨਾਮ ਨਿਧਾਨ ਸੁਣਾਏ ਇਕ ਹਦੀਸ, ਕਲਮਾ ਨਬੀ ਰਸੂਲ ਜਣਾਈਆ। ਸਚ ਸਚ ਭਗਤ ਭਗਵੰਤ ਇਕ ਦੂਜੇ ਨੂੰ ਕਰਨ ਅਸੀਸ, ਨਿਉਂ ਨਿਉਂ ਸੀਸ ਝੁਕਾਈਆ। ਸਚ ਸਚ ਲੇਖਾ ਜਾਣੇ ਬੀਸ ਬੀਸ, ਬੀਸ ਬੀਸਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਕਰਾਈਆ। ਸਚ ਸਚ ਸਚ ਸਿੰਘਾਸਣ, ਸਚ ਸਚ ਸੋਭਾ ਪਾਇੰਦਾ। ਸਚ ਸਚ ਪੁਰਖ ਅਬਿਨਾਸ਼ਨ, ਸਚ ਸਚ ਕਾਰ ਕਮਾਇੰਦਾ। ਸਚ ਸਚ ਦਾਸੀ ਦਾਸਨ, ਸਚ ਸਚ ਸੇਵਕ ਸੇਵਾ ਆਪਣੇ ਹੱਥ ਰਖਾਇੰਦਾ। ਸਚ ਸਚ ਖੇਲ ਪ੍ਰਿਥਮੀ ਆਕਾਸਨ, ਸਚ ਸਚ ਆਕਾਸ਼ ਪਰਕਾਸ਼ ਸੋਭਾ ਪਾਇੰਦਾ। ਸਚ ਸਚ ਵਿਸ਼ਨ ਬ੍ਰਹਮਾ ਸ਼ਿਵ ਪੂਰੀ ਕਰੇ ਆਸਨ, ਸਚ ਸਚ ਆਸਾ ਤ੍ਰਿਸ਼ਨਾ ਸਭ ਦੀ ਮੇਟ ਮਿਟਾਇੰਦਾ। ਸਚ ਸਚ ਗੁਰ ਅਵਤਾਰ ਪੀਰ ਪੈਗ਼ੰਬਰ ਹਰਿ ਸੱਚਾ ਕਰੇ ਭੋਗ ਬਲਾਸਨ, ਨਾਰ ਕੰਤ ਨਿਰਗੁਣ ਸਚ ਸਚ ਖੇਲ ਕਰਾਇੰਦਾ। ਸਚ ਸਚ ਲੱਖ ਚੁਰਾਸੀ ਆਤਮ ਬ੍ਰਹਮ ਘਟ ਘਟ ਕਰੇ ਵਾਸਨ, ਸਚ ਸਚ ਪਾਰਬ੍ਰਹਮ ਬ੍ਰਹਮ ਸਾਚਾ ਵੰਡ ਵੰਡਾਇੰਦਾ। ਸਚ ਸਚ ਸ਼ਬਦ ਧੁਨ ਰਾਗ ਅਨਾਦ ਸ਼ਾਹੋ ਸ਼ਾਬਾਸ਼ਨ, ਸਚ ਸਚ ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਸਚ ਸਚ ਭਗਤ ਭਗਵਾਨ ਇਕ ਦੂਜੇ ਦੇ ਵਸਣ ਪਾਸਨ, ਸਚ ਸਚ ਪਾਸਾ ਜ਼ਿਮੀਂ ਅਸਮਾਨ ਰਖਾਇੰਦਾ। ਸਚ ਸਚ ਪਰੇਮ ਪਿਆਰ ਪ੍ਰੀਤੀ ਹਾਸ ਬਲਾਸਨ, ਸਚ ਸਚ ਪਰਮ ਪੁਰਖ ਆਪਣਾ ਰੰਗ ਰੰਗਾਇੰਦਾ। ਸਚ ਸਚ ਹਰਿ ਸੱਜਣ ਵਖਾਏ ਸਾਚਾ ਘਾਟਨ, ਸਚ ਸਚ ਤਟ ਕਿਨਾਰਾ ਨਜ਼ਰੀ ਆਇੰਦਾ। ਸਚ ਸਚ ਸਿਰ ਓਢਨ ਦੇਵੇ ਪਾਟਨ, ਸੀਸ ਜਗਦੀਸ ਤਾਜ ਸੁਹਾਇੰਦਾ। ਸਚ ਸਚ ਕਰੇ ਖੇਲ ਬਾਜ਼ੀਗਰ ਨਾਟਨ, ਸਚ ਸਚ ਸਵਾਂਗੀ ਆਪਣਾ ਸਵਾਂਗ ਰਚਾਇੰਦਾ। ਸਚ ਸਚ ਜੁਗ ਚੌਕੜੀ ਮੇਟੇ ਵਾਟਣ, ਸਚ ਸਚ ਦੋ ਜਹਾਨਾਂ ਪੰਧ ਮੁਕਾਇੰਦਾ। ਸਚ ਸਚ ਖੇਲ ਕਰੇ ਨਿਰਗੁਣ ਬਾਤਨ, ਸਚ ਸਚ ਜ਼ਾਹਰ ਆਪਣੀ ਕਲ ਧਰਾਇੰਦਾ। ਸਚ ਸਚ ਜਨ ਭਗਤਾਂ ਬਣੇ ਪਿਤਾ ਮਾਤਨ, ਸਚ ਸਚ ਗੁਰਮੁਖ ਬਾਲ ਅਞਾਣੇ ਗੋਦ ਉਠਾਇੰਦਾ। ਸਚ ਸਚ ਗ਼ਰੀਬ ਨਿਮਾਣਿਆਂ ਸੰਗ ਕਰੇ ਬਾਤਨ, ਸਚ ਸਚ ਪਰਮ ਪੁਰਖ ਆਪਣਾ ਖੇਲ ਕਰਾਇੰਦਾ। ਸਚ ਸਚ ਨਿਰਗੁਣ ਸਰਗੁਣ ਬੰਨ੍ਹੇ ਨਾਤਨ, ਸਚ ਸਚ ਦੋ ਜਹਾਨਾਂ ਨਾਤਾ ਜੋੜ ਜੁੜਾਇੰਦਾ। ਸਚ ਸਚ ਕਲਜੁਗ ਮੇਟੇ ਲੱਗੀ ਆਗਨ, ਸਚ ਸਚ ਅਗਨੀ ਤੱਤ ਵੇਖ ਵਖਾਇੰਦਾ। ਸਚ ਸਚ ਗੁਰਸਿਖਾਂ ਕੱਟੇ ਜਮ ਕਾ ਫਾਸਨ, ਸਚ ਸਚ ਫਾਸੀ ਲੱਖ ਚੁਰਾਸੀ ਗਲ ਪਵਾਇੰਦਾ। ਸਚ ਸਚ ਲੇਖਾ ਜਾਣੇ ਮਾਤ ਗਰਭ ਦਸ ਦਸ ਮਾਸਨ, ਸਚ ਸਚ ਜੂਨੀ ਜੂਨ ਭਵਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਿੰਘਾਸਣ ਸੋਭਾ ਪਾਇੰਦਾ। ਸਚ ਸਚ ਸੁਹਾਗਣ ਰੰਗ, ਸਚ ਸੁਹਾਗੀ ਆਪ ਰੰਗਾਈਆ। ਸਚ ਸਚ ਸਾਹਿਬ ਸਰਬੰਗ, ਸਚ ਸਚ ਸੂਰਬੀਰ ਦਏ ਵਡਿਆਈਆ। ਸਚ ਸਚ ਨਾਮ ਮਰਦੰਗ, ਸਚ ਸਚ ਪਰਮਾਨੰਦ ਦਰਸਾਈਆ। ਸਚ ਸਚ ਜੁਗ ਜਨਮ ਦੀ ਟੁੱਟੀ ਗੰਢ, ਸਚ ਸਚ ਹਰਿਜਨ ਦਇਆ ਕਮਾਈਆ। ਸਚ ਸਚ ਮੇਟ ਭੇਖ ਪਖੰਡ, ਸਚ ਸੁੱਚ ਕਰੇ ਕੁੜਮਾਈਆ। ਸਚ ਸਚ ਨਾਮ ਨਿਧਾਨ ਇਕੋ ਵੰਡ, ਸਚ ਸਚ ਸਚ ਸਤਿ ਝੋਲੀ ਪਾਈਆ। ਸਚ ਸਚ ਭਾਂਡਾ ਭਰਮ ਢਾਹੇ ਕੰਧ, ਸਚ ਸਚ ਨਿਰਗੁਣ ਇਕੋ ਨਜ਼ਰੀ ਆਈਆ। ਸਚ ਸਚ ਸੋਹੰ ਢੋਲਾ ਗਾਏ ਛੰਦ, ਸਚ ਸਚ ਦੋ ਜਹਾਨ ਕਰੇ ਪੜ੍ਹਾਈਆ। ਸਚ ਸਚ ਗੁਰਮੁਖਾਂ ਅੰਦਰ ਪਾਏ ਠੰਡ, ਸਚ ਸਚ ਸ੍ਰਿਸ਼ਟੀ ਅਗਨੀ ਰੂਪ ਵਖਾਈਆ। ਸਚ ਸਚ ਹਰਿਜਨ ਪੂਰੀ ਕਰੇ ਮੰਗ, ਸਚ ਸਚ ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਦਰ ਦਰ ਮੰਗਣ ਡਾਹੀਆ। ਸਚ ਸਚ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੜ੍ਹਾਵਣਹਾਰਾ ਸਚ ਚੰਦ, ਸਚ ਸਚ ਕਰੇ ਰੁਸ਼ਨਾਈਆ। ਸਚ ਰੁਸ਼ਨਾਈ ਰੋਸ਼ਨ ਜ਼ਮੀਰ, ਰਹਿਮਤ ਰਹਿਮਾਨ ਕਮਾਇੰਦਾ। ਵੇਖਣਹਾਰ ਤਾ ਆਖ਼ਰ ਅਖ਼ੀਰ, ਕਾਇਨਾਤ ਖੋਜ ਖੁਜਾਇੰਦਾ। ਆਦਿ ਜੁਗਾਦਿ ਦੋ ਜਹਾਨ ਤਲਬਗੀਰ, ਤਾਲਬ ਤੁਲਬਾ ਆਲਮ ਉਲਮਾ ਆਪ ਪੜ੍ਹਾਇੰਦਾ। ਸਦਾ ਸਦਾ ਸ਼ਾਹ ਹਕੀਰ, ਬੇਨਜ਼ੀਰ ਨੈਣ ਖੁਲ੍ਹਾਇੰਦਾ। ਜੁਗੋ ਜੁਗ ਜ਼ਾਹਰਾ ਪੀਰ, ਬੇਪਰਵਾਹ ਵੇਸ ਵਟਾਇੰਦਾ। ਵਸਣਹਾਰਾ ਚੋਟੀ ਅਖ਼ੀਰ, ਪੜਦਾਨਸੀਂ ਪੜਦਾ ਆਪਣਾ ਆਪ ਉਠਾਇੰਦਾ। ਕੱਟਣਹਾਰਾ ਦੋ ਜਹਾਨ ਭੀੜ, ਭੀੜ ਸਭ ਨੂੰ ਆਪ ਵਖਾਇੰਦਾ। ਲੋਕ ਪਰਲੋਕ ਪੈਂਡਾ ਪਾਂਧੀ ਚੀਰ, ਦਰ ਦਰ ਘਰ ਘਰ ਦਰ ਦਰਬਾਨ ਅਲਖ ਜਗਾਇੰਦਾ। ਵੇਸ ਕਰ ਜਗਤ ਫ਼ਕੀਰ, ਫ਼ਿਕਰਾ ਆਪਣਾ ਨਾਮ ਪੜ੍ਹਾਇੰਦਾ। ਸਚ ਸੁੱਚ ਪੜ੍ਹ ਤਕਬੀਰ, ਤੱਕਵਾ ਇਕੋ ਇਕ ਜਣਾਇੰਦਾ। ਨਜ਼ਰ ਨਾ ਆਏ ਬੇਤਸਵੀਰ, ਤਸਵੱਰ ਆਪਣਾ ਆਪ ਨਾ ਕਿਸੇ ਸਮਝਾਇੰਦਾ। ਬਖ਼ਸ਼ਣਹਾਰ ਸਰਬ ਤਕਸੀਰ, ਤਾਕਤ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਕਦੇ ਨਾ ਹੋਏ ਦਿਲਗੀਰ, ਦਰਗਹਿ ਸਾਚੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁੱਚ ਸਾਚੀ ਕਲ, ਕਲ ਕਰਤਾ ਆਪ ਰਖਾਇੰਦਾ। ਦਿਲਗੀਰ ਨਾ ਹੋ ਹੱਕ ਮਹਿਬੂਬ, ਮਿਹਬਾਨ ਵੱਡੀ ਵਡਿਆਈਆ। ਵਸਣਹਾਰਾ ਉਚ ਅਰੂਜ, ਅਰਸ਼ ਕੁਰਸ਼ ਵੇਖ ਵਖਾਈਆ। ਭੇਵ ਨਾ ਪਾਏ ਚੰਦ ਦੂਜ, ਏਕਮ ਰੰਗ ਨਾ ਕੋਇ ਵਖਾਈਆ। ਪੀਰ ਪੈਗ਼ੰਬਰ ਪਾ ਨਾ ਸਕੇ ਸੂਝ, ਸਮਝ ਰਮਜ਼ ਨਾ ਕੋਇ ਲਗਾਈਆ। ਆਪਣਾ ਭੇਵ ਰੱਖੇ ਗੂਝ, ਗਹਿਰ ਗੰਭੀਰ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁੱਚ ਇਕੋ ਘਰ ਵਸਾਈਆ। ਸਚ ਸੁੱਚ ਅਰਸ਼ ਨੂਰਾਨੀ, ਨੂਰ ਨੂਰਾਨਾ ਆਪ ਜਣਾਇੰਦਾ। ਹੱਕ ਮਹਿਬੂਬ ਲਾਸਾਨੀ, ਅਸਲੀਯਤ ਹੱਥ ਨਾ ਕਿਸੇ ਫੜਾਇੰਦਾ। ਭੇਵ ਨਾ ਪਾਏ ਕੋਈ ਵਿਦਵਾਨੀ, ਵਿਦਤ ਰੂਪ ਨਾ ਕੋਇ ਵਡਿਆਇੰਦਾ। ਕਲਮਾ ਕਲਾਮ ਦੇਵਣਹਾਰਾ ਨਿੱਕੀ ਨਿੱਕੀ ਨਿਸ਼ਾਨੀ, ਨਿਸ਼ਾਨਾ ਆਪਣਾ ਆਪਣੇ ਵਿਚ ਛੁਪਾਇੰਦਾ। ਲੇਖਾ ਲਿਖ ਨਾ ਸਕੇ ਕੋਈ ਕਲਮ ਕਾਨੀ, ਕਾਗ਼ਜ਼ ਕਲਮ ਨਾ ਕੋਇ ਸਾਲਾਹਿੰਦਾ। ਵਸਣਹਾਰਾ ਆਲਮੇ ਜਾਵਦਾਨੀ, ਜਹਾਨ ਇਕੋ ਇਕ ਵਖਾਇੰਦਾ। ਜੁਗ ਚੌਕੜੀ ਚੜ੍ਹਾਵਣਹਾਰਾ ਇਕ ਤੁਗਿਆਨੀ, ਨਾਮ ਲਹਿਰ ਇਕ ਉਠਾਇੰਦਾ। ਸ੍ਰਿਸ਼ਟ ਸਬਾਈ ਦਿਸੇ ਫਾਨੀ, ਫ਼ਤਵਾ ਸਭ ਦੇ ਉਪਰ ਲਗਾਇੰਦਾ। ਮੁਰੀਦ ਮੁਰਸ਼ਦ ਰੱਖੇ ਇਕ ਨਿਸ਼ਾਨੀ, ਸਿਰ ਆਪਣਾ ਹੱਥ ਟਿਕਾਇੰਦਾ। ਸਚ ਸੁੱਚ ਕਲਜੁਗ
ਅੰਤਮ ਕਰੇ ਮਿਹਰਵਾਨੀ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਇੰਦਾ। ਜਨ ਭਗਤਾਂ ਉਤੋਂ ਹੋ ਆਪ ਕੁਰਬਾਨੀ, ਕਰਬਲਾ ਮਾਣ ਗਵਾਇੰਦਾ। ਵੇਲੇ ਅੰਤ ਮੇਟੇ ਪਰੇਸ਼ਾਨੀ, ਪੇਸ਼ਤਰ ਆਪਣਾ ਮੇਲ ਮਿਲਾਇੰਦਾ। ਲੇਖਾ ਜਾਣੇ ਦੋ ਜਹਾਨੀ, ਨਿਰਗੁਣ ਸਰਗੁਣ ਧਾਰ ਵਖਾਇੰਦਾ। ਆਬੇ ਹਯਾਤ ਅੰਮਿਉਂ ਰਸ ਠੰਡਾ ਪਾਣੀ, ਸਤਿ ਪਿਆਲਾ ਮੁਖ ਲਗਾਇੰਦਾ। ਦਰ ਦਰ ਘਰ ਘਰ ਸੁਣਾਏ ਆਪਣੀ ਅਕਥ ਕਹਾਣੀ, ਮਹਿਮਾਂ ਆਪਣੇ ਰੰਗ ਵਖਾਇੰਦਾ। ਲੇਖਾ ਚੁਕੇ ਅੱਲਾ ਰਾਣੀ, ਰਹਿਬਰ ਇਕੋ ਫੇਰਾ ਪਾਇੰਦਾ। ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਲੱਭਦੀ ਫਿਰੇ ਸੱਚਾ ਹਾਣੀ, ਸਾਹਿਬ ਨਜ਼ਰ ਕਿਤੇ ਨਾ ਆਇੰਦਾ। ਛੋਟੀ ਨੱਢੀ ਬਾਲ ਅਞਾਣੀ, ਖੁਲ੍ਹੀ ਮੀਂਢੀ ਰਾਹ ਭਵਾਇੰਦਾ। ਕਰ ਖੇਲ ਖੇਲੇ ਖ਼ਲਕ ਰੁਹਾਨੀ, ਰੂਹ ਬੁੱਤ ਭੇਵ ਕੋਇ ਨਾ ਪਾਇੰਦਾ। ਹਦੂਦ ਮਹਿਦੂਦ ਮਹਿਬੂਬ ਲਾਸਾਨੀ, ਲਾਸ਼ਰੀਕ ਸਿਰਕਤ ਰੂਪ ਨਾ ਕੋਇ ਵਟਾਇੰਦਾ। ਜਾਨਣਹਾਰ ਜੀਵ ਜੰਤ ਜਗਤ ਯੁਗਤ ਪਰਾਣੀ, ਪਰਮ ਪੁਰਖ ਆਪਣਾ ਵੇਸ ਵਟਾਇੰਦਾ। ਵੇਖਣਹਾਰਾ ਤਸਬੀ ਮਣਕੇ ਗਲ ਵਿਚ ਗਾਨੀ, ਕੁਤਬਖ਼ਾਨਾ ਫੋਲ ਫੁਲਾਇੰਦਾ। ਕਾਤਬ ਕੋਈ ਨਾ ਜਾਣੇ ਕਹਾਣੀ, ਤੀਸ ਬੱਤੀਸ ਵੰਡ ਨਾ ਕੋਇ ਵੰਡਾਇੰਦਾ। ਪਾਕ ਰਸੂਲ ਪਾਕ ਨਿਸ਼ਾਨੀ, ਇਤਫ਼ਾਕਨ ਇਤਫ਼ਾਕੀਆ ਰਾਹ ਜਣਾਇੰਦਾ। ਦੇਵਣਹਾਰ ਨਜਾਤ ਚਰਨ ਕਵਲ ਧਿਆਨੀ, ਵਫ਼ਾਤ ਆਪਣੀ ਝੋਲੀ ਪਾਇੰਦਾ। ਕੋਈ ਲੁਗਾਤ ਨਾ ਜਾਣੇ ਹਰਿ ਕੀ ਕਥਾ ਕਹਾਣੀ, ਅਕਾਥ ਆਲਮ ਨਾ ਕੋਇ ਵਡਿਆਇੰਦਾ। ਪੀਰ ਪੈਗ਼ੰਬਰਾਂ ਦੱਸਦਾ ਰਿਹਾ ਨਿੱਕੀ ਨਿੱਕੀ ਬੱਚਿਆਂ ਵਾਲੀ ਬਾਣੀ, ਆਪਣਾ ਬਾਣਾ ਨਾ ਕਿਸੇ ਸਮਝਾਇੰਦਾ। ਸਚ ਸੁੱਚ ਇਕੋ ਜੋਤ ਨੂਰਾਨੀ, ਨੂਰ ਆਪਣੇ ਵਿਚ ਪਰਗਟਾਇੰਦਾ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਸੰਤ ਗੁਰਮੁਖ ਗੁਰਸਿਖ ਜਿਸ ਦੀ ਦੱਸਦੇ ਗਏ ਨਿਸ਼ਾਨੀ, ਸੋ ਨਿਸ਼ਾਨਾ ਕਲਜੁਗ ਅੰਤ ਗੁਰਮੁਖਾਂ ਆਪ ਲਗਾਇੰਦਾ। ਝੂਠ ਸਚ ਦੋਹਾਂ ਕਰੇ ਮਿਹਰਵਾਨੀ, ਬਿਨ ਝੂਠ ਸਚ ਨਜ਼ਰ ਕਿਤੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਆਪਣੀ ਕਾਰ ਕਮਾਇੰਦਾ।
੧੩ ਫੱਗਣ ੨੦੧੯ ਬਿਕ੍ਰਮੀ ਚੰਦਾ ਸਿੰਘ ਰਾਜ ਸਿੰਘ ਪਰਤਾਪ ਨਗਰ ਦਿਲੀ
ਨਿਰਗੁਣ ਸ਼ਬਦ ਨਿਰਗੁਣ ਜੋਤ, ਨਿਰਗੁਣ ਨਿਰਗੁਣ ਆਪ ਅਖਵਾਈਆ। ਨਿਰਗੁਣ ਮੰਦਰ ਦਵਾਰ ਕਿਲਾ ਕੋਟ, ਨਿਰਗੁਣ ਨਿਰਗੁਣ ਬੈਠਾ ਆਸਣ ਲਾਈਆ । ਨਿਰਗੁਣ ਨਾਮ ਨਗਾਰਾ ਵੱਜੇ ਚੋਟ, ਨਿਰਗੁਣ ਨਿਰਗੁਣ ਰਿਹਾ ਸੁਣਾਈਆ। ਨਿਰਗੁਣ ਨਿਰਗੁਣ ਉਤੇ ਹੋਏ ਮੋਹਤ, ਮੁਹੱਬਤ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਕਰਨੀ ਆਪ ਕਮਾਈਆ। ਨਿਰਗੁਣ ਸ਼ਾਹ ਨਿਰਗੁਣ ਸੁਲਤਾਨ, ਸ਼ਹਿਨਸ਼ਾਹ ਨਿਰਗੁਣ ਆਪ ਅਖਵਾਇੰਦਾ। ਨਿਰਗੁਣ ਰਾਜ ਨਿਰਗੁਣ ਰਾਜਾਨ, ਭੂਪਤ ਭੂਪ ਨਿਰਗੁਣ ਆਪ ਹੋ ਜਾਇੰਦਾ। ਨਿਰਗੁਣ ਭਿਖਾਰੀ ਨਿਰਗੁਣ ਦੇਵਣਹਾਰਾ ਦਾਨ, ਨਿਰਗੁਣ ਝੋਲੀ ਅੱਗੇ ਡਾਹਿੰਦਾ। ਨਿਰਗੁਣ ਵਸਤ ਵਸਤ ਮਹਾਨ, ਨਿਰਗੁਣ ਦਸਤ ਬਦਸਤ ਦੇਵੇ ਆਣ, ਨਿਰਗੁਣ ਆਪਣੀ ਧਾਰਾ ਆਪ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਨਿਰਗੁਣ ਦਰ ਨਿਰਗੁਣ ਦਰਵੇਸ਼, ਨਿਰਗੁਣ ਨਿਰਗੁਣ ਅਲਖ ਜਗਾਈਆ। ਨਿਰਗੁਣ ਸ਼ਾਹ ਨਿਰਗੁਣ ਨਰੇਸ਼, ਨਰ ਨਰਾਇਣ ਨਿਰਗੁਣ ਅਖਵਾਈਆ।
ਨਿਰਗੁਣ ਸਦਾ ਸਦਾ ਰਹੇ ਹਮੇਸ਼, ਨਿਰਗੁਣ ਰੂਪ ਰੰਗ ਰੇਖ ਨਾ ਕੋਇ ਵਖਾਈਆ। ਨਿਰਗੁਣ ਨਿਰਗੁਣ ਕਰੇ ਆਦੇਸ਼, ਨਿਰਗੁਣ ਨਿਰਗੁਣ ਸੀਸ ਝੁਕਾਈਆ। ਨਿਰਗੁਣ ਨਿਰਗੁਣ ਲਏ ਵੇਖ, ਨਿਰਗੁਣ ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਨਿਰਗੁਣ ਵਸੇ ਸਾਚੇ ਦੇਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਨਿਰਗੁਣ ਦਿਆਲ ਠਾਕਰ ਸਵਾਮੀ, ਨਿਰਵੈਰ ਪੁਰਖ ਨਿਰਗੁਣ ਅਖਵਾਇੰਦਾ। ਨਿਰਗੁਣ ਆਦਿ ਜੁਗਾਦਿ ਸਦਾ ਨਿਹਕਾਮੀ, ਨਿਰਗੁਣ ਨਿਹਚਲ ਧਾਮ ਆਸਣ ਲਾਇੰਦਾ। ਨਿਰਗੁਣ ਸਦਾ ਸਦਾ ਅੰਤਰਜਾਮੀ, ਨਿਰਗੁਣ ਦੋ ਜਹਾਨਾਂ ਵੇਖ ਵਖਾਇੰਦਾ। ਨਿਰਗੁਣ ਬੋਧ ਅਗਾਧ ਅਗੰਮੀ ਬਾਣੀ, ਨਿਰਗੁਣ ਭੇਵ ਅਭੇਦ ਖੁਲਾਇੰਦਾ। ਨਿਰਗੁਣ ਨਿਰਗੁਣ ਖੇਲ ਮਹਾਨੀ, ਨਿਰਗੁਣ ਖ਼ਾਲਕ ਆਪਣੀ ਕਾਰ ਕਮਾਇੰਦਾ। ਨਿਰਗੁਣ ਪਰਵਰਦਿਗਾਰ ਨੂਰ ਨੂਰਾਨੀ, ਨਿਰਗੁਣ ਲਾਸ਼ਰੀਕ ਅਖਵਾਇੰਦਾ। ਨਿਰਗੁਣ ਮੁਕਾਮੇ ਹੱਕ ਹੋਏ ਪਰਧਾਨੀ, ਨਿਰਗੁਣ ਆਪਣਾ ਹੁਕਮ ਮਨਾਇੰਦਾ। ਨਿਰਗੁਣ ਸਚਖੰਡ ਵਖਾਏ ਆਪਣੀ ਸਚ ਨਿਸ਼ਾਨੀ, ਨਿਰਗੁਣ ਸਚ ਨਿਸ਼ਾਨਾ ਆਪ ਝੁਲਾਇੰਦਾ। ਨਿਰਗੁਣ ਮਹਿਮਾ ਗਾਏ ਅਕਥ ਕਹਾਣੀ, ਨਿਰਗੁਣ ਭੇਵ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਖੇਲ ਆਪਣੇ ਹੱਥ ਰਖਾਇੰਦਾ। ਨਿਰਗੁਣ ਦਾਤਾ ਪੁਰਖ ਸਮਰਥ, ਨਿਰਗੁਣ ਨਿਰਾਕਾਰ ਅਖਵਾਈਆ। ਨਿਰਗੁਣ ਚਲਾਵਣਹਾਰਾ ਰਾਥ, ਨਿਰਗੁਣ ਖੇਵਟ ਖੇਟ ਰੂਪ ਵਟਾਈਆ। ਨਿਰਗੁਣ ਨਿਰਗੁਣ ਰੱਖਣਹਾਰ ਹਾਥ, ਨਿਰਗੁਣ ਬੇਪਰਵਾਹ ਵੱਡੀ ਵਡਿਆਈਆ। ਨਿਰਗੁਣ ਨਿਰਗੁਣ ਪੂਰੀ ਕਰੇ ਆਸ, ਨਿਰਗੁਣ ਆਸਾ ਪੂਰ ਆਪ ਹੋ ਜਾਈਆ। ਨਿਰਗੁਣ ਨਿਰਗੁਣ ਦੇਵੇ ਸਾਥ, ਨਿਰਗੁਣ ਸਗਲਾ ਸੰਗ ਨਿਭਾਈਆ। ਨਿਰਗੁਣ ਦੇਵਣਹਾਰਾ ਦਾਤ, ਵਸਤ ਅਮੋਲਕ ਝੋਲੀ ਪਾਈਆ। ਨਿਰਗੁਣ ਸਾਹਿਬ ਕਮਲਾਪਾਤ, ਨਿਰਗੁਣ ਨਾਰੀ ਕੰਤ ਰੂਪ ਵਟਾਈਆ। ਨਿਰਗੁਣ ਵੇਖੇ ਖੇਲ ਤਮਾਸ਼, ਨਿਰਗੁਣ ਮੰਡਲ ਰਾਸ ਰਚਾਈਆ। ਨਿਰਗੁਣ ਧਾਰ ਬੰਧਾਏ ਪ੍ਰਿਥਮੀ ਆਕਾਸ਼, ਨਿਰਗੁਣ ਰਵ ਸਸ ਸੂਰਜ ਚੰਨ ਕਰੇ ਰੁਸ਼ਨਾਈਆ। ਨਿਰਗੁਣ ਵਿਸ਼ਨ ਬ੍ਰਹਮਾ ਸ਼ਿਵ ਕਰੇ ਦਾਸ, ਨਿਰਗੁਣ ਏਕਾ ਡੋਰੀ ਨਾਮ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਕਾਰ ਕਮਾਈਆ। ਨਿਰਗੁਣ ਨਿਰਗੁਣ ਪੁਰਖ ਅਗੰਮ, ਅਗੰਮੜੀ ਕਾਰ ਕਮਾਇੰਦਾ। ਆਦਿ ਜੁਗਾਦਿ ਨਾ ਮਰੇ ਨਾ ਪਏ ਜੰਮ, ਜੀਵਣ ਯੁਗਤ ਨਾ ਕੋਇ ਜਣਾਇੰਦਾ। ਸਚਖੰਡ ਨਿਵਾਸੀ ਕਰੇ ਆਪਣਾ ਕੰਮ, ਨਿਰਗੁਣ ਆਪਣੀ ਕਾਰ ਕਮਾਇੰਦਾ। ਨਿਰਗੁਣ ਆਪਣਾ ਬੇੜਾ ਬੰਨ੍ਹ, ਨਿਰਗੁਣ ਆਪਣੇ ਕੰਧ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਮਧ ਏਕਾ ਧਾਰ ਚਲਾਇੰਦਾ। ਨਿਰਗੁਣ ਆਦਿ ਪੁਰਖ ਆਪ, ਨਿਰਗੁਣ ਅੰਤ ਆਪ ਅਖਵਾਈਆ। ਨਿਰਗੁਣ ਮਧ ਖੇਲ ਤਮਾਸ਼, ਕੋਟਨ ਕੋਟ ਜੁਗ ਆਪਣਾ ਰਾਹ ਜਣਾਈਆ। ਨਿਰਗੁਣ ਖੇਲ ਖੇਲ ਜੁਗਾਦਿ, ਜੁਗ ਚੌਕੜੀ ਪੰਧ ਮੁਕਾਈਆ। ਨਿਰਗੁਣ ਲੇਖਾ ਜਾਣ ਗੁਰ ਅਵਤਾਰ, ਭਗਤ ਭਗਵੰਤ ਸਾਧ ਸਾਚੀ ਸਾਧਨਾ ਇਕ ਰਖਾਈਆ। ਨਿਰਗੁਣ ਨਿਰਗੁਣ ਸ਼ਬਦ ਅਗੰਮ ਦੇਵਣਹਾਰਾ ਦਾਦ, ਨਾਮ ਨਿਧਾਨ ਸ੍ਰੀ ਭਗਵਾਨ ਇਕ ਜਣਾਈਆ। ਨਿਰਗੁਣ ਵੇਖਣਹਾਰਾ ਵਾਦ ਵਿਵਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਿਰਗੁਣ ਨਿਰਵੈਰ ਪੁਰਖ ਅਕਾਲ, ਇਕ ਇਕੱਲਾ ਹਰਿ ਅਖਵਾਇੰਦਾ। ਨਿਰਗੁਣ ਦਾਤਾ
ਦੀਨ ਦਿਆਲ, ਦੀਨਾ ਨਾਥ ਵੇਸ ਵਟਾਇੰਦਾ। ਨਿਰਗੁਣ ਸੇਵਾ ਲਾਏ ਸਚਖੰਡ ਸੱਚੀ ਧਰਮਸਾਲ, ਧਰਮ ਦਵਾਰਾ ਥਿਰ ਘਰ ਆਪ ਪਰਗਟਾਇੰਦਾ। ਨਿਰਗੁਣ ਹੁਕਮੇ ਅੰਦਰ ਹੁਕਮ ਰਖਾਏ ਮਹਾਂਕਾਲ, ਮਹਿਮਾਂ ਆਪਣੀ ਆਪ ਸਮਝਾਇੰਦਾ। ਹੁਕਮ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਕਲ ਪਰਗਟਾਇੰਦਾ।
ਨਿਰਗੁਣ ਜੋਤ ਨਿਰਗੁਣ ਪਰਕਾਸ਼, ਨਿਰਗੁਣ ਅੰਧ ਅੰਧੇਰ ਮਿਟਾਈਆ। ਨਿਰਗੁਣ ਮੰਡਲ ਨਿਰਗੁਣ ਰਾਸ, ਗੋਪੀ ਕਾਹਨ ਨਚਾਈਆ। ਨਿਰਗੁਣ ਪ੍ਰਿਥਮੀ ਨਿਰਗੁਣ ਆਕਾਸ਼, ਨਿਰਗੁਣ ਸੂਰਜ ਚੰਦ ਰੁਸ਼ਨਾਈਆ। ਨਿਰਗੁਣ ਖੇਲ ਨਿਰਗੁਣ ਤਮਾਸ਼, ਖੇਲਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਮੇਲਾ ਨਿਰਗੁਣ ਮੇਲ ਮਿਲਾਈਆ। ਨਿਰਗੁਣ ਨਾਰ ਨਿਰਗੁਣ ਕੰਤ, ਸੇਜ ਸੁਹੰਜਣੀ ਨਿਰਗੁਣ ਆਪ ਹੰਢਾਇੰਦਾ। ਨਿਰਗੁਣ ਜੋਤ ਨਿਰਗੁਣ ਭਗਵੰਤ, ਨਿਰਗੁਣ ਸ੍ਰੀ ਭਗਵਾਨ ਨਾਉਂ ਰਖਾਇੰਦਾ। ਨਿਰਗੁਣ ਪੁਰਖ ਅਗੰਮ ਮਹਿਮਾਂ ਅਗਣਤ, ਨਿਰਗੁਣ ਨਿਰਾਕਾਰ ਅਜੂਨੀ ਰਹਿਤ ਅਨਭਵ ਪਰਕਾਸ਼ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਦਵਾਰ ਖੇਲ ਅਪਾਰ, ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਆਪਣੀ ਵੰਡ ਆਪਣੇ ਹੱਥ ਰਖਾਇੰਦਾ। ਨਿਰਗੁਣ ਵੰਡ ਸਰਗੁਣ ਰੰਗ, ਰੰਗ ਰੰਗੀਲਾ ਆਪ ਜਣਾਈਆ। ਨਿਰਗੁਣ ਦਾਤ ਨਿਰਗੁਣ ਭਿਖਾਰੀ ਮੰਗੇ ਮੰਗ, ਸਰਗੁਣ ਇਕੋ ਘਰ ਜਣਾਈਆ। ਤੱਤਵ ਤੱਤ ਇਕ ਅਨੰਦ, ਬੰਧਨ ਬੰਧਪ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਕਰਾਈਆ। ਨਿਰਗੁਣ ਖੇਲ ਅਪਾਰ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਤ੍ਰੈਗੁਣ ਮਾਇਆ ਕਰ ਪਸਾਰ, ਪੰਜ ਤੱਤ ਨਾਤਾ ਜੋੜ ਜੁੜਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਿਆਰ, ਆਤਮ ਪਰਮਾਤਮ ਮੇਲ ਮਿਲਾਇੰਦਾ। ਮਨ ਮਤ ਬੁਧ ਕਰ ਸ਼ੰਗਾਰ, ਦਰ ਦਵਾਰਾ ਆਪ ਖੁਲ੍ਹਾਇੰਦਾ। ਆਸਾ ਤ੍ਰਿਸਨਾ ਭਰ ਭੰਡਾਰ, ਮਾਇਆ ਮਮਤਾ ਹਉਮੇਂ ਨਾਲ ਰਲਾਇੰਦਾ। ਕਾਇਆ ਮੰਦਰ ਕਰ ਪਸਾਰ, ਡੂੰਘੀ ਕੰਦਰ ਆਸਣ ਲਾਇੰਦਾ। ਅਨਹਦ ਨਾਦ ਸ਼ਬਦ ਧੁਨਕਾਰ, ਅਨਰਾਗੀ ਰਾਗ ਅਲਾਇੰਦਾ। ਜੋਤੀ ਜੋਤ ਜੋਤ ਉਜਿਆਰ, ਨੂਰ ਨੂਰਾਨਾ ਡਗਮਗਾਇੰਦਾ। ਲੱਖ ਚੁਰਾਸੀ ਕਰ ਤਿਆਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਸਾਚੀ ਰੀਤਾ ਆਪ ਚਲਾਇੰਦਾ। ਜੁਗ ਚੌਕੜੀ ਸਰਗੁਣ ਨਿਰਗੁਣ ਸੰਗ ਲਾਏ ਪ੍ਰੀਤਾ, ਨਿਰਗੁਣ ਪਰੇਮ ਪਿਆਰ ਇਕ ਸਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਇਕੋ ਭੇਵ ਖੁਲ੍ਹਾਇੰਦਾ। ਨਿਰਗੁਣ ਖੋਲ੍ਹੇ ਭੇਵ, ਅਭੇਦ ਆਪ ਹੋ ਜਾਈਆ। ਆਦਿ ਪੁਰਖ ਸਦਾ ਨਿਹਕੇਵ, ਨਿਹਚਲ ਆਪਣਾ ਆਸਣ ਲਾਈਆ। ਨਾਮ ਜਣਾਏ ਰਸਨਾ ਜਿਹਵ, ਪਵਣ ਸਵਾਸ ਸਮਾਈਆ। ਅਗੰਮ ਅਥਾਹ ਅਲੱਖ ਅਭੇਵ, ਬੇਅੰਤ ਵਡ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਦਏ ਵਡਿਆਈਆ। ਸਰਗੁਣ ਨਾਤਾ ਪੰਜ ਤੱਤ, ਨਿਰਗੁਣ ਜੋਤ ਰੁਸ਼ਨਾਈਆ। ਨਿਰਗੁਣ ਦੇਵੇ ਬ੍ਰਹਮ ਮਤ, ਪਾਰਬ੍ਰਹਮ ਪੜ੍ਹਾਈਆ। ਸਰਗੁਣ ਨਿਰਗੁਣ ਹੋਏ ਵਸ, ਦੋਏ ਜੋੜ ਸਰਨਾਈਆ। ਜਗਤ ਜੀਵਣ ਚਲੇ ਰਥ, ਰਥਵਾਹੀ
ਬੇਪਰਵਾਹੀਆ। ਸ਼ਬਦ ਅਨਾਦੀ ਵਜਾਏ ਨਦ, ਅਗੰਮੀ ਧਾਰ ਵਖਾਈਆ। ਸਾਚਾ ਮਾਰਗ ਦੇਵੇ ਦੱਸ, ਪਾਰਬ੍ਰਹਮ ਬ੍ਰਹਮ ਕਰੇ ਪੜ੍ਹਾਈਆ। ਨਿਝਰ ਦੇਵੇ ਇਕੋ ਰਸ, ਅੰਮ੍ਰਿਤ ਝਿਰਨਾ ਆਪ ਝਿਰਾਈਆ । ਸਤਿ ਸਤਿਵਾਦੀ ਸਾਚਾ ਰਾਹ ਦੱਸ, ਦਹਿ ਦਿਸ਼ਾ ਖੋਜ ਖੁਜਾਈਆ। ਮਹਿਮਾਂ ਜਣਾਏ ਅਕਥਨਾ ਅਕਥ, ਕਾਤਬ ਲਿਖ ਲਿਖ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਦਿ ਨਿਰਗੁਣ ਜੁਗਾਦਿ ਨਿਰਗੁਣ ਜੁਗ ਜੁਗ ਵੰਡ ਵੰਡਾਈਆ। ਜੁਗ ਜੁਗ ਸਰਗੁਣ ਧਾਰ, ਨਿਰਗੁਣ ਆਪ ਚਲਾਇੰਦਾ। ਲੱਖ ਚੁਰਾਸੀ ਕਰ ਪਸਾਰ, ਘਟ ਘਟ ਡੇਰਾ ਲਾਇੰਦਾ। ਲੇਖਾ ਜਾਣ ਧੁਰ ਦਰਬਾਰ, ਧੁਰ ਦੀ ਕਾਰ ਆਪ ਕਰਾਇੰਦਾ। ਪਾਰਬ੍ਰਹਮ ਪ੍ਰਭ ਹੋ ਤਿਆਰ, ਬ੍ਰਹਮ ਆਪਣਾ ਮੇਲ ਮਿਲਾਇੰਦਾ। ਨਾਉਂ ਧਰ ਗੁਰ ਅਵਤਾਰ, ਗੁਰ ਗੁਰ ਸ਼ਬਦੀ ਰਾਗ ਅਲਾਇੰਦਾ। ਬ੍ਰਹਮ ਬ੍ਰਹਿਮਾਦੀ ਖੋਲ੍ਹ ਕਿਵਾੜ, ਦੋ ਜਹਾਨਾਂ ਹੱਟ ਚਲਾਇੰਦਾ। ਲੇਖਾ ਜਾਣ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਜੁਗ ਚੌਕੜੀ ਰਚ ਸੰਸਾਰ, ਖਾਣੀ ਬਾਣੀ ਮੇਲ ਮਿਲਾਇੰਦਾ। ਧੁਰ ਫ਼ਰਮਾਨਾ ਦੇਵੇ ਨਿਰੰਕਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਆਪ ਦ੍ਰਿੜਾਇੰਦਾ। ਅੰਜੀਲ ਕੁਰਾਨ ਦਏ ਆਧਾਰ, ਸ਼ਬਦੀ ਧਾਰ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਕਰ ਉਜਿਆਰ, ਮਹਾਂਸਾਰਥੀ ਆਪਣਾ ਰਥ ਚਲਾਇੰਦਾ। ਸਚ ਸੰਦੇਸਾ ਵਾਰੋ ਵਾਰ, ਜੁਗ ਚੌਕੜੀ ਆਪ ਸੁਣਾਇੰਦਾ। ਸਿਫ਼ਤੀ ਸਿਫ਼ਤ ਭਰੇ ਭੰਡਾਰ, ਗੁਰ ਅਵਤਾਰ ਰਸਨਾ ਜਿਹਵਾ ਗਾਇੰਦਾ। ਪੀਰ ਪੈਗ਼ੰਬਰ ਕਰਨ ਗੁਫ਼ਤਾਰ, ਕਲਮਾ ਨਬੀ ਰਸੂਲ ਸਮਝਾਇੰਦਾ। ਭਗਤ ਭਗਵਾਨ ਦਰਸ ਦਿਖਾਲ, ਦੀਦ ਈਦ ਚੰਦ ਚੜ੍ਹਾਇੰਦਾ। ਸੰਤ ਸੁਹੇਲੇ ਰੱਖੇ ਨਾਲ, ਸਹਿਜ ਸੁਭਾਉ ਮੇਲ ਮਿਲਾਇੰਦਾ। ਗੁਰਮੁਖਾਂ ਅੰਤਰ ਆਤਮ ਕਰ ਪਛਾਣ, ਪਰਮਾਤਮ ਜੋੜ ਜੁੜਾਇੰਦਾ। ਗੁਰਸਿਖਾਂ ਲੱਗੀ ਨਿਭੇ ਨਾਲ, ਸਿਰ ਆਪਣਾ ਹੱਥ ਟਿਕਾਇੰਦਾ। ਜੁਗ ਚੌਕੜੀ ਮਾਰਗ ਆਪ ਸਿਖਾਲ, ਰਹਿਬਰ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਸਰਗੁਣ ਆਪ ਪੜ੍ਹਾਇੰਦਾ। ਨਿਰਗੁਣ ਸਰਗੁਣ ਪੜ੍ਹਾਏ ਬੋਧ, ਅਗਾਧ ਵੱਡੀ ਵਡਿਆਈਆ। ਨਿਰਵੈਰ ਨਿਰੰਕਾਰ ਸਾਰ ਸਮਾਲ ਹਿਰਦਾ ਸੋਧ, ਹਰਿ ਜੂ ਆਪਣਾ ਰੰਗ ਵਖਾਈਆ। ਭਾਗ ਲਗਾਏ ਕਾਇਆ ਮਾਟੀ ਕੋਟ, ਸ਼ਬਦ ਚੋਟ ਇਕ ਜਣਾਈਆ। ਨਿਰਾਲੀ ਪਰਕਾਸ਼ ਕਰ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ । ਨਿਰਵੈਰ ਖੋਲ੍ਹ ਸੋਤ, ਸੁਰਤੀ ਸ਼ਬਦੀ ਆਪ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਸਰਗੁਣ ਦੇਵੇ ਪੰਜ ਤੱਤ ਵਡਿਆਈਆ। ਸਰਗੁਣ ਪੰਜ ਤੱਤ ਵਡਿਆ, ਲੋਕਮਾਤ ਦਇਆ ਕਮਾਇੰਦਾ। ਗੁਰ ਅਵਤਾਰ ਮਾਰਗ ਲਾ, ਪੀਰ ਪੈਗ਼ੰਬਰ ਸਿਫ਼ਤ ਸਲਾਹ ਜਣਾਇੰਦਾ। ਕੋਟਨ ਕੋਟ ਨਾਮ ਧਰਾ, ਰਸਨਾ ਜਿਹਵਾ ਸਰਬ ਪੜ੍ਹਾਇੰਦਾ। ਆਪ ਛੁਪਿਆ ਰਹੇ ਬੇਪਰਵਾਹ, ਨੇਤਰ ਨਜ਼ਰ ਕਿਤੇ ਨਾ ਆਇੰਦਾ। ਚਾਰ ਜੁਗ ਭਵਿਖਤ ਭਵਿਖਤ ਭਵਿਖਤੀ ਗਿਆ ਜਣਾ, ਭਾਖਿਆ ਆਪਣੀ ਆਪ ਜਣਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਣ ਬਣ ਗਵਾਹ, ਸ਼ਹਾਦਤ ਇਕੋ ਨਾਮ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਨਿਸ਼ਾਨਾ ਗਏ ਜਣਾ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਕਲਜੁਗ ਅੰਤਮ ਆਵੇ ਬੇਪਰਵਾਹ, ਪੜਦਾ ਆਪਣਾ ਆਪ ਉਠਾਇੰਦਾ। ਕਲ ਕਲਕੀ ਜਾਮਾ ਪਾ, ਨਿਹਕਲੰਕਾ ਡੰਕ ਵਜਾਇੰਦਾ। ਸ਼ਬਦ ਅਗੰਮੀ ਚੋਟ ਲਗਾ, ਦੋ ਜਹਾਨਾਂ ਆਪ ਉਠਾਇੰਦਾ। ਸੰਬਲ ਆਪਣਾ ਡੇਰਾ ਲਾ, ਚਾਉ ਘਨੇਰਾ
ਇਕ ਰਖਾਇੰਦਾ। ਨਵ ਖੰਡ ਪ੍ਰਿਥਮੀ ਘੇਰਾ ਪਾ, ਸੱਤਾਂ ਦੀਪਾਂ ਵੰਡ ਵੰਡਾਇੰਦਾ। ਕੂੜੀ ਕਿਰਿਆ ਡੇਰਾ ਢਾਹ, ਸਾਚਾ ਮਾਰਗ ਇਕ ਜਣਾਇੰਦਾ। ਲੱਖ ਚੁਰਾਸੀ ਜੀਵ ਜੰਤ ਵੇਖੇ ਥਾਉਂ ਥਾਂ, ਥਾਨ ਥਨੰਤਰ ਖੋਜ ਖੁਜਾਇੰਦਾ। ਦੋ ਜਹਾਨਾਂ ਜਣਾਏ ਇਕੋ ਨਾਂ, ਵਿਸ਼ਨ ਬ੍ਰਹਮਾ ਸ਼ਿਵ ਪੜ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਜੁਗ ਦੇ ਵਿਛੜੇ ਲਏ ਮਿਲਾ, ਪੂਰਬ ਲੇਖਾ ਸਰਬ ਵਖਾਇੰਦਾ। ਦੀਨ ਮਜ਼੍ਹਬ ਜ਼ਾਤ ਪਾਤ ਨੇਤਰ ਨੈਣਾਂ ਨਾਲ ਦਰਸਾ, ਸ਼ਬਦ ਇਸ਼ਾਰਾ ਇਕ ਕਰਾਇੰਦਾ। ਸਰਗੁਣ ਭੁਲਿਆ ਬੇਪਰਵਾਹ, ਪਾਰਬ੍ਰਹਮ ਨਜ਼ਰ ਕਿਸੇ ਨਾ ਆਇੰਦਾ। ਪੜ੍ਹ ਪੜ੍ਹ ਵਿਦਿਆ ਸ੍ਰੀ ਭਗਵਾਨ ਗਏ ਭੁੱਲਾ, ਭੁਲਿਆਂ ਮਾਰਗ ਨਾ ਕੋਇ ਪਵਾਇੰਦਾ। ਅੰਜੀਲ ਕੁਰਾਨ ਵੇਦ ਪੁਰਾਨਾਂ ਝਗੜਾ ਪਿਆ ਥਾਂ ਥਾਂ, ਖਾਣੀ ਬਾਣੀ, ਵੰਡ ਨਾ ਕੋਇ ਵੰਡਾਇੰਦਾ। ਨਿਰਗੁਣ ਦਾਤਾ ਨੇਤਰ ਨੈਣ ਵੇਖੇ ਇਕ ਧਿਆਨ, ਪੜਦਾ ਉਹਲਾ ਲਾਹਿੰਦਾ। ਮੁਕਾਮੇ ਹੱਕ ਹੋ ਰੋਸ਼ਨਾ, ਰੋਸ਼ਨ ਜ਼ਮੀਰ ਇਕ ਕਰਾਇੰਦਾ। ਤਹਿਕੀਕ ਕਰੇ ਆਪ ਖ਼ੁਦਾ, ਖ਼ੁਦੀ ਸਭ ਦੀ ਵੇਖ ਵਖਾਇੰਦਾ। ਚੌਦਾਂ ਤਬਕਾਂ ਪੜਦਾ ਆਪ ਉਠਾ, ਮੁਖ ਨਕ਼ਾਬ ਨਾ ਕੋਇ ਰਖਾਇੰਦਾ। ਰਹਿਬਰ ਬਣ ਦੋ ਜਹਾਨ, ਨਿਰਵੈਰ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ ਨਿਰਵੈਰ ਆਪਣੀ ਕਾਰ ਕਰਾਇੰਦਾ। ਨਿਰਵੈਰ ਆਏ ਪੁਰਖ ਅਕਾਲ, ਅਕਲ ਕਲਾ ਵਡਿਆਈਆ। ਸਚਖੰਡ ਵਖਾਏ ਸੱਚੀ ਧਰਮਸਾਲ, ਧਰਮ ਦਵਾਰਾ ਇਕ ਪਰਗਟਾਈਆ। ਚਾਰੇ ਵਰਨਾਂ ਹੋ ਦਿਆਲ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਅੰਗ ਲਗਾਈਆ। ਨਾਤਾ ਤੋੜ ਸ਼ਾਹ ਕੰਗਾਲ, ਸ਼ਹਿਨਸ਼ਾਹ ਇਕੋ ਘਰ ਵਸਾਈਆ। ਸ਼ਬਦ ਸਰੂਪੀ ਬਣ ਦਲਾਲ, ਨਿਰਗੁਣ ਆਤਮ ਨਿਰਗੁਣ ਪਰਮਾਤਮ ਨਿਰਗੁਣ ਮਨ ਨਿਰਗੁਣ ਬੁਧੀ ਨਿਰਗੁਣ ਮਤ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਿਰਗੁਣ ਅੰਸ ਸਰਗੁਣ ਬੰਸ ਸਰਬੰਸਾ ਵੇਖ ਵਖਾਇੰਦਾ। ਨਿਰਗੁਣ ਮਣੀਆਂ ਨਿਰਗੁਣ ਮੰਤ, ਸਰਗੁਣ ਮੰਤਰ ਆਪ ਪੜ੍ਹਾਇੰਦਾ। ਨਿਰਗੁਣ ਨਾਰ ਨਿਰਗੁਣ ਕੰਤ, ਸਰਗੁਣ ਕਾਇਆ ਚੋਲੀ ਸੇਜ ਹੰਢਾਇੰਦਾ। ਨਿਰਗੁਣ ਮਹਿਮਾ ਨਿਰਗੁਣ ਅਗਣਤ, ਸਰਗੁਣ ਰਸਨਾ ਜਿਹਵਾ ਗਾਇੰਦਾ। ਨਿਰਗੁਣ ਗੜ੍ਹ ਸਰਗੁਣ ਹਉਮੇਂ ਹੰਗਤ, ਮਾਇਆ ਮਮਤਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਗੁਣ ਆਪ ਉਠਾਇੰਦਾ। ਨਿਰਗੁਣ ਪਾਰਬ੍ਰਹਮ, ਬ੍ਰਹਮ ਨਿਰਗੁਣ ਆਪ ਜਗਾਈਆ। ਨਿਰਗੁਣ ਕਰੇ ਸਾਚਾ ਕਰਮ, ਨਿਹਕਰਮੀ ਵਡ ਵਡਿਆਈਆ। ਨਿਰਗੁਣ ਆਦਿ ਜੁਗਾਦੀ ਇਕੋ ਧਰਮ, ਵਰਨ ਗੋਤ ਨਾ ਕੋਇ ਰਖਾਈਆ। ਨਿਰਗੁਣ ਨਿਰਵੈਰ ਇਕੋ ਰੱਖੇ ਸਰਨ, ਸ਼ਿਵਦਵਾਲਾ ਮੱਠ ਮੰਦਰ ਮਸਜਦ ਗੁਰੂਦਵਾਰ ਨਾ ਕੋਇ ਜਣਾਈਆ। ਨਿਰਗੁਣ ਨਿਰਵੈਰ ਇਕੋ ਜੋਤ ਪਰਕਾਸ਼, ਅੰਧ ਅੰਧੇਰ ਨਾ ਕੋਇ ਰਖਾਈਆ। ਨਿਰਗੁਣ ਘਟ ਘਟ ਅੰਦਰ ਰੱਖੇ ਵਾਸ, ਘਰ ਘਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਇਕੋ ਨਰ, ਨਰ ਨਰਾਇਣ ਵੱਡੀ ਵਡਿਆਈਆ। ਨਿਰਗੁਣ ਨਰ ਨਿਰਗੁਣ ਨਾਰ, ਨਿਰਗੁਣ ਪੂਤ ਸਪੂਤ ਬਣਾਇੰਦਾ। ਨਿਰਗੁਣ ਭੂਸ਼ਨ ਨਿਰਗੁਣ ਸ਼ੰਗਾਰ, ਨਿਰਗੁਣ ਵੇਸ ਅਨੇਕ ਵਟਾਇੰਦਾ। ਨਿਰਗੁਣ ਨਾਦ ਸ਼ਬਦ ਧੁਨਕਾਰ, ਨਿਰਗੁਣ ਲਿਖ ਲਿਖ ਲੇਖ ਜਗਤ ਜਣਾਇੰਦਾ। ਨਿਰਗੁਣ ਸ਼ਾਸਤਰ ਸਿਮਰਤ ਵੇਦ ਪੁਰਾਨ ਕਰ ਉਜਿਆਰ, ਨਿਰਗੁਣ ਖਾਣੀ ਬਾਣੀ ਵੰਡ ਵੰਡਾਇੰਦਾ। ਨਿਰਗੁਣ ਸਭ ਦਾ ਲੇਖਾ ਕਰੇ ਆਰ ਪਾਰ, ਬੇਪਰਵਾਹ ਆਪਣੇ ਵਿਚ ਛੁਪਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਜੁਗਾ ਜੁਗੰਤ ਸ਼ਬਦ ਸ਼ਬਦੀ ਇਕੋ ਮੰਤ, ਮੰਤਰ ਇਕੋ ਇਕ ਜਣਾਇੰਦਾ। ਨਿਰਗੁਣ ਮੰਤ ਆਦਿ ਸੋ, ਸੋ ਪੁਰਖ ਨਿਰੰਜਣ ਆਪ ਜਣਾਈਆ। ਨਿਰਗੁਣ ਹੰ ਬ੍ਰਹਮ ਹੋ, ਪਾਰਬ੍ਰਹਮ ਵੰਡ ਵੰਡਾਈਆ। ਦੋਹਾਂ ਵਿਚੋਲਾ ਭੇਵ ਨਾ ਜਾਣੇ ਕੋ ਨੇਤਰ ਨਜ਼ਰ ਕਿਸੇ ਨਾ ਆਈਆ। ਆਪਣਾ ਬੀਜ ਆਪੇ ਬੋ, ਪੱਤ ਡਾਲੀ ਆਪ ਮਹਿਕਾਈਆ। ਅੰਤਮ ਮਾਲਣ ਬਣ ਕੇ ਆਪੇ ਲਏ ਖੋਹ, ਕਲੀ ਕਲੀ ਲੱਖ ਚੁਰਾਸੀ ਆਪ ਤੁੜਾਈਆ। ਗੁਰਮੁਖ ਵਿਰਲੇ ਸੰਤ ਸੁਹੇਲੇ ਭਗਤ ਭਗਵਾਨ ਸਾਚੀ ਲੜੀ ਲਏ ਪਰੋ, ਨਾਮ ਤੰਦ ਹੱਥ ਉਠਾਈਆ। ਸਾਚਾ ਨਾਮ ਦ੍ਰਿੜਾਏ ਸੋਹੰ ਸੋ, ਆਦਿ ਅੰਤ ਮਧ ਆਪਣੀ ਧਾਰ ਜਣਾਈਆ। ਪਾਰਬ੍ਰਹਮ ਬ੍ਰਹਮ ਆਪੇ ਹੋ, ਬ੍ਰਹਮ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਕਰੇ ਪੜ੍ਹਾਈਆ। ਹੰ ਬ੍ਰਹਮ ਨਿਰਗੁਣ ਯਾਦ, ਹਰਿ ਸਤਿਗੁਰ ਆਪ ਜਣਾਇੰਦਾ। ਸੋ ਪੁਰਖ ਨਿਰੰਜਣ ਸੁਣ ਫਰਯਾਦ, ਸਤਿ ਸਤਿਵਾਦੀ ਫੇਰਾ ਪਾਇੰਦਾ। ਮੇਲ ਮਿਲਾਵਾ ਮਾਧਵ ਮਾਧ, ਮੋਹਣ ਮੋਹਣੀ ਆਪਣਾ ਰੰਗ ਵਖਾਇੰਦਾ। ਦੇਵਣਹਾਰਾ ਧੁਰਦਰਗਾਹੀ ਦਾਦ, ਵਸਤ ਅਮੋਲਕ ਝੋਲੀ ਪਾਇੰਦਾ। ਰੱਖਣਹਾਰਾ ਸਾਚ ਲਾਜ, ਸਿਰ ਆਪਣਾ ਹੱਥ ਰਖਾਇੰਦਾ। ਵਕਤ ਸੁਹੰਜਣਾ ਕਰੇ ਕਾਜ, ਆਦਿ ਨਿਰੰਜਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਵੰਡ ਖੇਲ ਬ੍ਰਹਿਮੰਡ, ਹਰਿ ਸ਼ਬਦ ਅਗੰਮੀ ਸਾਚਾ ਛੰਦ, ਦੋ ਜਹਾਨਾਂ ਆਪ ਅਲਾਇੰਦਾ। ਦੋ ਜਹਾਨਾਂ ਨਿਰਗੁਣ ਧਾਰ, ਹਰਿ ਸ਼ਬਦ ਸ਼ਬਦ ਜਣਾਈਆ। ਸਤਿਜੁਗ ਸਤਿ ਸਤਿ ਵਰਤਾਰ, ਸਤਿ ਸਤਿਵਾਦੀ ਆਪ ਵਰਤਾਈਆ। ਸਤਿ ਸਤਿ ਦਏ ਆਧਾਰ, ਬ੍ਰਹਮ ਮਤ ਇਕ ਜਣਾਈਆ । ਰੱਤੀ ਰੱਤ ਕਰ ਖੁਆਰ, ਚੋਲੀ ਅਗੰਮੜੇ ਰੰਗ ਰੰਗਾਈਆ। ਗੜ੍ਹ ਝੂਠ ਹੰਕਾਰ, ਕੂੜੀ ਕਿਰਿਆ ਡੇਰਾ ਢਾਈਆ। ਸਚ ਸਚ ਕਰ ਪਿਆਰ, ਸੁਰਤੀ ਸ਼ਬਦ ਦਏ ਮਿਲਾਈਆ। ਗੁਰਮੁਖ ਹਰਿਜਨ ਦਏ ਉਧਾਰ, ਅੰਤਰ ਆਤਮ ਖੋਜ ਖੁਜਾਈਆ। ਸਾਚੇ ਸੰਤਨ ਖੋਲ੍ਹ ਕਿਵਾੜ, ਬਜਰ ਕਪਾਟੀ ਤੋੜ ਤੁੜਾਈਆ। ਭਗਤਨ ਮੇਲਾ ਧੁਰ ਦਰਬਾਰ, ਧੁਰ ਦਰਬਾਰਾ ਇਕ ਵਖਾਈਆ। ਸਾਚੇ ਮੰਦਰ ਦਏ ਬਹਾਲ, ਚੌਥੇ ਪਦ ਮਿਲੇ ਵਡਿਆਈਆ। ਚੌਥੇ ਪਦ ਆਪ ਸੰਭਾਲ, ਨਿਰਗੁਣ ਆਪਣੇ ਅੰਗ ਲਗਾਈਆ। ਥਿਰ ਘਰ ਵਖਾ ਸੱਚੀ ਧਰਮਸਾਲ, ਸ਼ਬਦ ਸ਼ਬਦੀ ਵਿਚ ਸਮਾਈਆ। ਜੋਤੀ ਜੋਤ ਕਰ ਪਿਆਰ, ਥਿਰ ਘਰ ਪੰਧ ਆਪ ਮੁਕਾਈਆ। ਸਚਖੰਡ ਦੇਵੇ ਸੱਚੀ ਧਰਮਸਾਲ, ਧਰਮ ਦਵਾਰੇ ਸੋਭਾ ਪਾਈਆ। ਨਿਰਗੁਣ ਨਿਰਗੁਣ ਲੈ ਕੇ ਜਾਏ ਨਾਲ, ਗੁਰਮੁਖ ਆਤਮ ਪਰਮਾਤਮ ਮੇਲ ਮਿਲਾਈਆ। ਨਾਤਾ ਤੋੜ ਕਾਲ ਮਹਾਂਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਰੂਪ ਪੁਰਖ ਅਬਿਨਾਸ਼ੀ ਜਨ ਭਗਤਾਂ ਰੱਖੇ ਉਤਮ ਜ਼ਾਤ, ਆਤਮ ਜੋੜੇ ਸਾਚਾ ਨਾਤ, ਜੋਤੀ ਜੋਤ ਮਿਲਾਈਆ। ਨਿਰਗੁਣ ਮੇਲਾ ਨਿਰਗੁਣ ਜੋਤ, ਜੋਤੀ ਜੋਤ ਮਿਲਾਇੰਦਾ। ਨਿਰਗੁਣ ਗੁਰੂ ਨਿਰਗੁਣ ਚੇਲਾ ਨਿਰਗੁਣ ਵਸੇ ਸਾਚੇ ਕੋਟ, ਮੰਦਰ ਸਾਚਾ ਸੋਭਾ ਪਾਇੰਦਾ। ਨਿਰਗੁਣ ਖੇਲ ਪਿਤਾ ਪੂਤ, ਸਪੂਤ ਆਪਣੇ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕੋ ਕਾਹਨ, ਵੇਖਣਹਾਰਾ ਦੋ ਜਹਾਨ, ਵਸਣਹਾਰਾ ਸਚ ਮਕਾਨ, ਸਚਖੰਡ ਨਿਵਾਸ ਪੁਰਖ ਅਬਿਨਾਸ਼ੀ ਅਲੱਖ ਅਗੋਚਰ ਅਗੰਮ ਅਥਾਹ ਦਾਤਾ ਦਾਨੀ ਬੇਪਰਵਾਹ, ਜਨ ਭਗਤਾਂ ਬਣੇ ਆਪ
ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ। ਨਿਰਗੁਣ ਬੇੜਾ ਚੁਕੇ ਕੰਧ, ਕੰਧ ਆਪਣੇ ਭਾਰ ਉਠਾਈਆ। ਸੰਗ ਸੁਹੇਲਾ ਹਰਿ ਬਖ਼ਸ਼ੰਦ, ਬਖ਼ਸ਼ਸ਼ ਆਪ ਕਰਾਈਆ। ਦੋ ਜਹਾਨਾਂ ਮੇਟ ਪੰਧ, ਪਾਂਧੀ ਆਪਣਾ ਚਰਨ ਉਠਾਈਆ। ਗੀਤ ਸੁਣਾਏ ਸੁਹਾਗੀ ਛੰਦ, ਸੋਹੰ ਢੋਲਾ ਇਕ ਜਣਾਈਆ। ਆਤਮ ਪਰਮਾਤਮ ਇਕ ਅਨੰਦ, ਨਿਝ ਆਤਮ ਕਰੇ ਰਸਾਈਆ। ਸਚ ਦਰਵਾਜ਼ਾ ਜਾਏ ਲੰਘ, ਅਧਵਿਚਕਾਰ ਨਾ ਕੋਈ ਅਟਕਾਈਆ । ਸਚਖੰਡ ਦਾ ਸਿੰਘਾਸਣ ਸੋਹੇ ਪਲੰਘ, ਪਾਵਾ ਚੂਲ ਨਾ ਕੋਇ ਵਡਿਆਈਆ। ਸ਼ਬਦ ਰਾਗ ਨਾ ਕੋਈ ਮਰਦੰਗ, ਨਾਦ ਧੁਨ ਨਾ ਕੋਇ ਸ਼ਨਵਾਈਆ। ਨਿਰਗੁਣ ਰੂਪ ਸਦਾ ਸਰਬੰਗ, ਪਰਮ ਪੁਰਖ ਬੈਠਾ ਆਸਣ ਲਾਈਆ। ਭਗਤ ਭਗਵਾਨ ਇਕ ਦੂਜੇ ਦਾ ਰੱਖਣ ਸੰਗ, ਵਿਛੋੜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਵਿਛੋੜਾ ਨਿਰਗੁਣ ਮੇਲਾ ਨਿਰਗੁਣ ਸਰਗੁਣ ਆਪਣੇ ਘਰ ਮਿਲਾਈਆ।