੧੩ ਫੱਗਣ ੨੦੧੯ ਬਿਕ੍ਰਮੀ ਅਵਤਾਰ ਸਿੰਘ ਦੇ ਗ੍ਰਹਿ ਦਿਲੀ
ਕਲਜੁਗ ਅੰਤਮ ਅੰਧੇਰਾ, ਨੌ ਖੰਡ ਪ੍ਰਿਥਮੀ ਰਹੀ ਕੁਰਲਾਈਆ। ਕੂੜੀ ਕਿਰਿਆ ਪਾਇਆ ਘੇਰਾ, ਮਾਇਆ ਮਮਤਾ ਹਉਮੇਂ ਹੰਗਤਾ ਕਰੇ ਲੜਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਕਹਿਣ ਮੇਰਾ ਮੇਰਾ, ਤੇਰਾ ਨਜ਼ਰ ਕਿਸੇ ਨਾ ਆਈਆ। ਜੀਵਾਂ ਜੰਤਾਂ ਅੰਦਰ ਸਾਧਾ ਸੰਤਾਂ ਲਾਇਆ ਡੇਰਾ, ਪੰਜ ਤੱਤ ਜਗਤ ਆਸਣ ਰਹੇ ਬੰਧਾਈਆ। ਅੰਤਰ ਆਤਮ ਚੁਕੇ ਕਿਸੇ ਨਾ ਝੇੜਾ, ਝਗੜਾ ਝੰਝਟ ਨਾ ਕੋਈ ਮੁਕਾਈਆ। ਸਚ ਨਾ ਦਿਸੇ ਸਾਡੇ ਤਿੰਨ ਹੱਥ ਖੇੜਾ, ਸਾਚੀ ਖਿੜਕੀ ਨਾ ਕੋਈ ਖੁਲ੍ਹਾਈਆ। ਮਨ ਮਨੂਆ ਨਾ ਕਰੇ ਹੇਰਾ ਫੇਰਾ, ਕਟਾਕਸ਼ ਤੀਰ ਨਾ ਕੋਈ ਲਗਾਈਆ। ਪਰਮਾਤਮ ਨਜ਼ਰ ਨਾ ਆਏ ਨੇਰਨ ਨੇਰਾ, ਦੂਰ ਦੁਰਾਡਾ ਰਹੇ ਜਸ ਗਾਈਆ। ਸਚ ਮਹੱਲ ਨਾ ਦਿਸੇ ਖੁਲ੍ਹਾ ਵੇਹੜਾ, ਘਰ ਜੋਤ ਨਾ ਕੋਈ ਰੁਸ਼ਨਾਈਆ। ਆਪਣਾ ਬੰਧ ਨਾ ਸਕਣ ਬੇੜਾ, ਭਾਰ ਦੂਜਿਆਂ ਰਹੇ ਉਠਾਈਆ। ਜਿਸ ਪ੍ਰਭ ਮਿਲਿਆ ਸ਼ਹਿਨਸ਼ਾਹ ਇਕੋ ਵੇਰਾ, ਸ਼ਾਹ ਪਾਤਸ਼ਾਹ ਆਪਣੇ ਰੰਗ ਰੰਗਾਈਆ। ਹਰਿਜਨ ਮੁਕਾਏ ਤੂੰ ਸਤਿਗੁਰ ਮੇਰਾ ਮੈਂ ਤੇਰਾ, ਤੇਰਾ ਤੁਧ ਬਿਨ ਨਜ਼ਰ ਕੋਈ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਧ ਸੰਤ ਜੀਵ ਜੰਤ ਵੇਖੇ ਥਾਉਂ ਥਾਈਂਆ। ਸਾਧ ਸੰਤ ਮਾਨਣ ਰੰਗ, ਰੰਗ ਰਲੀਆਂ ਜਗਤ ਵਖਾਇੰਦਾ। ਅੰਤਮ ਮਿਲੇ ਨਾ ਕਿਸੇ ਅਨੰਦ, ਸਚ ਰਸ ਨਾ ਕੋਈ ਚੁਆਇੰਦਾ। ਆਤਮ ਸੇਜ ਚੜ੍ਹਿਆ ਨਾ ਕੋਈ ਪਲੰਘ, ਜਗਤ ਕੁੜਿਆਰੀ ਸੇਜ ਸਰਬ ਹੰਢਾਇੰਦਾ। ਬੱਤੀ ਦੰਦ ਗੌਂਦੇ ਛੰਦ, ਬੋਧ ਅਗਾਧ ਭੇਵ ਨਾ ਕੋਇ ਖੁਲ੍ਹਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿਣ ਬਖ਼ਸ਼ੰਦ, ਬਖ਼ਸ਼ਣਹਾਰ ਨਜ਼ਰ ਕਿਸੇ ਨਾ ਆਇੰਦਾ। ਨਿਰੰਕਾਰ ਬੋਲਣ ਜੇਰਜ ਅੰਡ, ਉਤਭੁਜ ਸੇਤਜ ਪੰਧ ਨਾ ਕੋਇ ਮੁਕਾਇੰਦਾ। ਕੂੜੀ ਕਿਰਿਆ ਖਾਇਣ ਗੰਦ, ਸਚ ਸੁੱਚ ਅੰਮ੍ਰਿਤ ਰਸ ਘਰ ਮੰਦਰ ਨਾ ਕੋਇ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਕਲਜੁਗ ਖੇਲ ਕਲਜੁਗ ਹੱਥ ਰਖਾਇੰਦਾ। ਕਲਜੁਗ ਸੰਤ ਰਹੇ ਕੁਰਲਾ, ਉਚੀ ਕੂਕ ਕੂਕ ਦੇਣ ਦੁਹਾਈਆ। ਨਿਰਗੁਣ ਮਿਲੇ ਨਾ ਸਰਗੁਣ ਆ, ਸਾਰ
ਸ਼ਬਦ ਨਾ ਕੋਇ ਜਣਾਈਆ। ਪਾਰਬ੍ਰਹਮ ਪ੍ਰਭ ਪੜਦਾ ਨਾ ਦਏ ਉਠਾ, ਤਾਕੀ ਬੰਦ ਨਾ ਕੋਇ ਖੁਲ੍ਹਾਈਆ। ਸਤਿ ਸਤਿਵਾਦੀ ਸਤਿ ਸ਼ਬਦ ਅਨਰਾਗੀ ਰਾਗ ਨਾ ਦਏ ਕੋਈ ਸੁਣਾ, ਜਗਤ ਰਾਗੀ ਰਸਨਾ ਜਿਹਵਾ ਰਹੇ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਕਲ ਤੇਰੇ ਹੱਥ ਰਖਾਈਆ। ਕਲਜੁਗ ਅੰਤ ਕਲ ਵਧਾਈ, ਚਾਰ ਕੁੰਟ ਵੇਖ ਵਖਾਇੰਦਾ। ਰੈਣ ਅੰਧੇਰੀ ਇਕੋ ਛਾਈ, ਛਹਿਬਰ ਕੂੜੀ ਕਿਰਿਆ ਲਾਇੰਦਾ। ਗੁਰਦਰ ਮੰਦਰ ਮਸਜਦ ਸ਼ਿਵਦਵਾਲੇ ਮੱਠ ਸਾਧ ਸੰਤ ਧੀਆਂ ਭੈਣਾਂ ਰਹੇ ਤੱਕ, ਸਤਿ ਧਰਮ ਸੰਤੋਖ ਨਾ ਕੋਇ ਰਖਾਇੰਦਾ। ਨਾਮ ਨਿਧਾਨ ਸ੍ਰੀ ਭਗਵਾਨ ਅਗੰਮ ਅਥਾਹ ਬੇਪਰਵਾਹ ਮਹਿਮਾ ਸੁਣਾਏ ਨਾ ਕੋਈ ਅਕਥ, ਜਗਤ ਕਹਾਣੀ ਜਗਤ ਸੁਣਾਇੰਦਾ। ਬਸਤਰ ਪਹਿਨ ਤਨ ਸੁਹਾਇਣ ਪਟ, ਸਚ ਪਟੋਲਾ ਨਾਮ ਓਢਣ ਨਾ ਕੋਇ ਰਖਾਇੰਦਾ। ਆਪਣੀ ਕਰਨੀ ਖੋਲ੍ਹ ਹੱਟ, ਜਗਤ ਵਣਜਾਰਾ ਜਗਤ ਵਸਤ ਵਖਾਇੰਦਾ। ਕਿਸੇ ਨਜ਼ਰ ਨਾ ਆਏ ਪੁਰਖ ਸਮਰਥ, ਸਮਰਥ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਕੂੜਾ ਬੰਧਨ ਪਾਇੰਦਾ। ਕਲਜੁਗ ਸੰਤ ਕਰਨ ਪੁਕਾਰ, ਕੂਕ ਕੂਕ ਸੁਣਾਈਆ। ਪੁਰਖ ਅਬਿਨਾਸ਼ੀ ਨਜ਼ਰ ਨਾ ਆਏ ਕਾਇਆ ਅੰਦਰ ਮੰਦਰ ਦੁਆਰ, ਨੌਂ ਦਰ ਪਾਰ ਨਾ ਕੋਇ ਕਰਾਈਆ। ਆਸਾ ਤ੍ਰਿਸਨਾ ਮਾਇਆ ਮਮਤਾ ਹਉਮੇਂ ਹੰਗਤਾ ਤਨ ਮਾਟੀ ਪਹਿਨ ਕਰਨ ਸ਼ੰਗਾਰ, ਸਾਚਾ ਬਸਤਰ ਤਨ ਨਾ ਕੋਇ ਸੁਹਾਈਆ। ਅੱਠੇ ਪਹਿਰ ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਅਸਵਾਰ, ਸ਼ਾਹ ਅਸਵਾਰ ਨਜ਼ਰ ਕਿਸੇ ਨਾ ਆਈਆ। ਸ੍ਰਿਸ਼ਟ ਸਬਾਈ ਦੱਸਣ ਜਗਤ ਵਿਹਾਰ, ਵਿਵਹਾਰੀ ਆਪਣੀ ਕਾਰ ਨਾ ਕੋਇ ਕਮਾਈਆ। ਜੋਗ ਅਭਿਆਸ ਹਠ ਤਪ ਜਪ ਸਤਿ ਕਰਨ ਬਾਹਰ ਮੁਖੀ ਕਾਰ, ਅੰਤਰ ਸੁਖੀ ਆਤਮ ਰੰਗ ਨਾ ਕੋਇ ਰੰਗਾਈਆ । ਸ਼ਾਨੋ ਸ਼ੌਕਤ ਜਗਤ ਉਜਿਆਰ, ਦੁਆਰ ਮੰਦਰ ਇਕੋ ਇਕ ਵਡਿਆਈਆ। ਨਜ਼ਰ ਨਾ ਆਏ ਨਿਰਗੁਣ ਸੁੰਦਰ ਬੇਨਜ਼ੀਰ ਸ਼ਾਹ ਹਕੀਰ ਸ਼ਹਿਨਸ਼ਾਹ ਸੁਲਤਾਨ ਅੰਦਰ ਗਿਰਹਬਾਨ, ਗ੍ਰਹਿ ਅੰਦਰ ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਸੰਤ ਮਾਇਆ ਪਾਏ ਆਪ ਬੇਅੰਤ, ਅੰਤ ਆਪਣੇ ਹੱਥ ਰਖਾਈਆ। ਕਲਜੁਗ ਮਾਇਆ ਹੋ ਬਲਵਾਨ, ਚਾਰ ਕੁੰਟ ਲਏ ਅੰਗੜਾਈਆ। ਪੰਜ ਤੱਤ ਵੇਖੇ ਮਾਰ ਧਿਆਨ, ਬਿਨ ਨੇਤਰ ਨੈਣ ਉਠਾਈਆ। ਕਲਜੁਗ ਸਿਖਿਆ ਕੂੜੀ ਕਿਰਿਆ ਕਰੇ ਗਿਆਨ, ਅਗਿਆਨ ਅੰਧੇਰ ਇਕੋ ਘਰ ਵਖਾਈਆ। ਗੁਰ ਕਾ ਸ਼ਬਦ ਭੁੱਲੇ ਬਣ ਅਞਾਣ, ਆਪ ਆਪਣਾ ਮਾਰਗ ਲਾਈਆ। ਸਤਿਗੁਰ ਸ਼ਬਦ ਇਕ ਬਿਆਨ, ਆਦਿ ਜੁਗਾਦਿ ਜੁਗਾ ਜੁਗੰਤਰ ਦੇਵੇ ਸਚ ਸਾਲਾਹੀਆ। ਆਤਮ ਅੰਤਰ ਕਰੇ ਨਾ ਕੋਇ ਪਰਵਾਨ, ਸਿਫ਼ਤ ਸਾਲਾਹੀ ਸਿਫ਼ਤ ਰਹੇ ਗਾਈਆ। ਜਗਤ ਲੇਖਾ ਜਗਤ ਵਿਧਾਨ, ਵਿਦਤ ਵਿਦਿਆ ਚੌਦਾਂ ਚੌਦਾਂ ਇਕੋ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਦੇਵਣਹਾਰਾ ਵਰ, ਸੰਤ ਜਗਤ ਸੰਤ ਬਣਾਈਆ। ਜਗਤ ਸੰਤ ਕੋਟਨ ਕੋਟ, ਘਰ ਘਰ ਡੇਰਾ ਲਾਈਆ। ਹਰਿ ਕਾ ਸੰਤ ਨਿਰਮਲ ਜੋਤ, ਨਿਰਾਕਾਰ ਵਿਚ ਸਮਾਈਆ। ਸ਼ਬਦ ਅਗੰਮ ਲਗਾਏ ਚੋਟ, ਸਚ ਨਗਾਰਾ ਇਕ ਵਜਾਈਆ। ਸਾਚਾ ਸੰਤ ਸਤਿ ਸਤਿਵਾਦੀ ਕੱਢੇ ਕੂੜਾ ਖੋਟ, ਕਿਰਿਆ ਕਰਮ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਸਭ ਦੀ ਵਿਥਿਆ ਦਏ ਜਣਾਈਆ। ਕਲਜੁਗ ਸੰਤ ਕਲਜੁਗ ਨਾਤਾ, ਕਲਕਾਤੀ ਰੂਪ ਵਟਾਈਆ। ਨਜ਼ਰ ਨਾ ਆਏ
ਪੁਰਖ ਬਿਧਾਤਾ, ਬਿਧ ਆਪਣੇ ਹੱਥ ਰਖਾਈਆ। ਗਾ ਗਾ ਥੱਕੇ ਰਸਨਾ ਗਾਥਾ, ਅਨਹਦ ਨਾਦੀ ਨਾਦ ਨਾ ਕੋਇ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਭ ਦਾ ਲਹਿਣਾ ਦੇਣਾ ਬਾਕਾ, ਬਾਕੀ ਸਭ ਦੀ ਫੋਲ ਫੁਲਾਈਆ। ਅੰਤਮ ਮੇਟੇ ਕੂੜਾ ਖ਼ਾਕਾ, ਖ਼ਾਕੀ ਖ਼ਾਕ ਧੂੜ ਉਡਾਈਆ। ਸ੍ਰੀ ਭਗਵਾਨ ਮਿਹਰਵਾਨ ਸਰਬ ਜੀਆਂ ਦਾ ਇਕੋ ਸਾਕਾ, ਸਗਲਾ ਸੰਗ ਨਿਭਾਈਆ। ਚਾਰ ਜੁਗ ਪੂਰਾ ਕਰੇ ਲਿਖਿਆ ਭਵਿਖਤ ਵਾਕਾ, ਵਾਤਾਵਰਨ ਆਪਣੇ ਹੱਥ ਰਖਾਈਆ। ਪਰਗਟ ਹੋਏ ਮਹਾਂਬਲੀ ਪੁਰਖ ਸਮਰਾਥਾ, ਨਰ ਨਰਾਇਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਕੂੜੀ ਰੰਗਣ ਜਗਤ ਯੁਗਤ ਕਰੀ ਕੁੜਮਾਈਆ। ਅੰਤਰ ਆਤਮ ਸੱਚਾ ਦਰਸ, ਬਿਨ ਅੱਖਾਂ ਆਪ ਕਰਾਈਆ। ਅੰਤਰ ਆਤਮ ਅੰਮ੍ਰਿਤ ਬਰਸ, ਨਿਝਰ ਝਿਰਨਾ ਇਕ ਝਿਰਾਈਆ। ਅੰਤਰ ਆਤਮ ਮੇਟ ਹਰਸ, ਹਵਸ ਦਏ ਗਵਾਈਆ। ਅੰਤਰ ਆਤਮ ਕਰ ਤਰਸ, ਨਿਰਗੁਣ ਨਿਰਗੁਣ ਪੜਦਾ ਲਾਹੀਆ। ਅੰਤਰ ਆਤਮ ਲਾਹੇ ਕਰਜ, ਪਿਛਲਾ ਲਹਿਣਾ ਝੋਲੀ ਪਾਈਆ। ਅੰਤਰ ਆਤਮ ਸਤਿਗੁਰ ਪੂਰਾ ਕਰੇ ਫ਼ਰਜ਼, ਬਣ ਫ਼ਰਮਾਂਬਰਦਾਰ ਸੇਵ ਕਮਾਈਆ। ਅੰਤਰ ਆਤਮ ਗੁਰ ਗੁਰਸਿਖ ਹੋਣ ਨਾ ਦੇਵੇ ਹਰਜ, ਹਰਜਾਨਾ ਆਪਣੀ ਝੋਲੀ ਪਾਈਆ। ਅੰਤਰ ਆਤਮ ਸਾਚਾ ਰਾਗ ਅਨਹਦ ਨਾਦ ਸੁਣਾਏ ਤਰਜ਼, ਤਲਵਾੜਾ ਇਕੋ ਇਕ ਵਜਾਈਆ। ਅੰਤਰ ਆਤਮ ਸ਼ਬਦ ਅਗੰਮ ਸੁਣਾਏ ਗ਼ਰਜ਼, ਰਸਨਾ ਜਿਹਵਾ ਨਾ ਕੋਇ ਹਿਲਾਈਆ। ਅੰਤਰ ਆਤਮ ਜਗਤ ਵਿਕਾਰਾ ਦੇਵੇ ਵਰਜ, ਭੈ ਭੌ ਇਕੋ ਘਰ ਵਖਾਈਆ। ਅੰਤਰ ਆਤਮ ਸੁਰਤ ਸਵਾਣੀ ਸੁਣ ਅਰਜ਼, ਸ਼ਬਦ ਹਾਣੀ ਮੇਲ ਮਿਲਾਈਆ। ਅੰਤਰ ਆਤਮ ਪਰਮਾਤਮ ਵੇਖ ਹੋਏ ਅਸਚਰਜ, ਮਹਿਮਾ ਅਕਥ ਕਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰਸ ਇਕੋ ਘਰ ਜਣਾਈਆ। ਅੰਤਰ ਆਤਮ ਦਰਸਨ ਨੇਤ, ਨੇਰਨ ਨੇਰ ਕਰਾਇੰਦਾ। ਅੰਤਰ ਆਤਮ ਇਕੋ ਹੇਤ, ਹਿਤਕਾਰੀ ਆਪ ਜਣਾਇੰਦਾ। ਅੰਤਰ ਆਤਮ ਰੁੱਤ ਬਸੰਤੀ ਚੇਤ, ਫੁਲ ਫਲਵਾੜੀ ਆਪ ਮਹਿਕਾਇੰਦਾ। ਅੰਤਰ ਆਤਮ ਨਿਜ ਨੇਤਰ ਗੁਰਮੁਖ ਲਏ ਵੇਖ, ਜਗਤ ਲੋਚਣ ਬੰਦ ਕਰਾਇੰਦਾ। ਅੰਤਰ ਆਤਮ ਸਦ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰਸ ਆਪ ਜਣਾਇੰਦਾ। ਸਾਚਾ ਦਰਸ ਆਤਮ ਜੋਤ, ਪਰਮਾਤਮ ਮੇਲ ਮਿਲਾਈਆ। ਨਾਤਾ ਤੁੱਟੇ ਵਰਨ ਗੋਤ, ਜ਼ਾਤ ਪਾਤ ਨਾ ਕੋਇ ਰਖਾਈਆ। ਅਗਲੀ ਪਿਛਲੀ ਰਹੇ ਨਾ ਹੋਸ਼, ਮਦਹੋਸ਼ ਫਿਰੀ ਦੁਹਾਈਆ। ਕਰ ਦਰਸ ਹੋਏ ਖ਼ਾਮੋਸ਼, ਰਸਨਾ ਜਿਹਵਾ ਨਾ ਕੋਇ ਹਿਲਾਈਆ। ਦੋਸ਼ੀ ਬਣੇ ਦਰ ਨਿਰਦੋਸ਼, ਹਾਣ ਨਾ ਲਾਗੇ ਰਾਈਆ। ਸਤਿਗੁਰ ਪੂਰਾ ਹਰਿ ਸੱਜਣ ਲਏ ਖੋਜ, ਖੋਜ ਆਪਣੀ ਦਏ ਜਣਾਈਆ। ਸਚ ਦੁਆਰੇ ਜਾਏ ਪਹੁੰਚ, ਬੇਪਰਵਾਹ ਫੇਰਾ ਪਾਈਆ। ਦੇਵੇ ਦਰਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦੀਦਾਰ ਇਕ ਜਣਾਈਆ। ਆਤਮ ਅੰਤਰ ਦਰਸ ਦੀਦਾਰ, ਦੀਦਨ ਦੀਦ ਕਰਾਇੰਦਾ। ਪਾਰਬ੍ਰਹਮ ਬ੍ਰਹਮ ਦੱਸ ਗੁਫ਼ਤਾਰ, ਗੁਫ਼ਤ ਸ਼ੁਨੀਦ ਜਣਾਇੰਦਾ। ਸਾਚੇ ਮੰਦਰ ਖੇਲ ਅਪਾਰ, ਘਰ ਘਰ ਵਿਚ ਸੋਭਾ ਪਾਇੰਦਾ। ਡੰਕਾ ਵੱਜੇ ਅਗੰਮ ਅਪਾਰ, ਢੋਲਕ ਛੈਣਾ ਨਾ ਕੋਇ ਰਖਾਇੰਦਾ। ਨਿਰਮਲ ਦੀਆ ਬਾਤੀ ਕਰ ਉਜਿਆਰ, ਤੇਲ ਬਾਤੀ ਨਾ ਕੋਇ ਟਿਕਾਇੰਦਾ। ਕਮਲਾਪਾਤੀ ਮੀਤ ਮੁਰਾਰ, ਮਿੱਤਰ ਪਿਆਰਾ ਨਜ਼ਰੀ ਆਇੰਦਾ। ਆਤਮ ਸੇਜਾ ਕਰ ਪਸਾਰ, ਸਚ ਵਿਹਾਰੀ ਖੇਲ ਕਰਾਇੰਦਾ। ਦਰਸਨ ਦੇਵੇ ਆਪਣੀ ਧਾਰ, ਧਾਰ ਧਾਰ ਵਿਚ ਮਿਲਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰਸ ਇਕੋ ਘਰ ਜਣਾਇੰਦਾ। ਦਰਸ ਹੋਵੇ ਸਾਚੇ ਘਰ, ਘਰ ਮੰਦਰ ਵੱਜੇ ਵਧਾਈਆ। ਆਤਮ ਪਰਮਾਤਮ ਮਿਲੇ ਵਰ, ਵਰ ਇਕੋ ਨਜ਼ਰੀ ਆਈਆ। ਦੋ ਜਹਾਨ ਚੁੱਕੇ ਡਰ, ਲੋਕ ਪਰਲੋਕ ਭੈ ਨਾ ਕੋਇ ਰਖਾਈਆ। ਸੰਤ ਸਤਿਗੁਰ ਪੱਲੂ ਫੜ, ਗੁਰਮੁਖ ਗੁਰ ਗੁਰ ਅੰਗ ਲਗਾਈਆ। ਸਚ ਮਹੱਲੇ ਜਾਣ ਚੜ੍ਹ, ਬਣ ਪਾਂਧੀ ਪੰਧ ਮੁਕਾਈਆ। ਦਰਸ ਕਰਨ ਅੱਗੇ ਖੜ, ਖਟਕਾ ਕੋਇ ਰਹਿਣ ਨਾ ਪਾਈਆ। ਸਾਚਾ ਢੋਲਾ ਲੈਣ ਪੜ੍ਹ, ਤੂੰ ਮੇਰਾ ਮੈਂ ਤੇਰਾ ਇਕੋ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਇਕੋ ਦਰ ਵਖਾਈਆ। ਹੋਵੇ ਦਰਸ ਦਰ ਸੁਹੰਜਣਾ, ਸੋਭਾਵੰਤ ਸੁਹਾਇੰਦਾ। ਮਿਲੇ ਪਰਕਾਸ਼ ਆਦਿ ਨਿਰੰਜਣਾ, ਜੋਤ ਨਿਰੰਜਣ ਮੇਲ ਮਿਲਾਇੰਦਾ। ਹੋਏ ਸਹਾਈ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਇੰਦਾ। ਨੇਤਰ ਨਾਮ ਪਾਏ ਅੰਜਨਾ, ਅਗਿਆਨ ਅੰਧੇਰ ਚੁਕਾਇੰਦਾ। ਚਰਨ ਧੂੜ ਕਰਾਏ ਸਾਚਾ ਮਜਨਾ, ਦੁਰਮਤ ਮੈਲ ਧਵਾਇੰਦਾ। ਅੰਤ ਪੜਦਾ ਕੱਜਣਾ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਸਚ ਦੁਆਰੇ ਬਹਿ ਕੇ ਸਯਦਾ, ਧਰਮ ਦੁਆਰਾ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰਸ ਜਿਸ ਜਨ ਬਿਨ ਅੱਖਾਂ ਆਪ ਜਣਾਇੰਦਾ। ਸਾਚਾ ਦਰਸ ਕਰਾਏ ਬਿਨ ਜਗਤ ਅੱਖ, ਨੇਤਰ ਦੋਏ ਨਜ਼ਰ ਨਾ ਆਈਆ। ਨਿਰਗੁਣ ਘਰ ਨਿਰਗੁਣ ਹੋ ਪਰਤੱਖ, ਪਾਰਬ੍ਰਹਮ ਬ੍ਰਹਮ ਆਪਣਾ ਲਏ ਜਗਾਈਆ। ਸਾਚਾ ਮਾਰਗ ਸਚ ਦੱਸ, ਸਤਿ ਕਰੇ ਪੜ੍ਹਾਈਆ। ਅੰਤਰ ਦੇਵੇ ਇਕੋ ਰਸ, ਰਸ ਰਸੀਆ ਹਰਿ ਚੁਆਈਆ। ਸਚ ਦੁਆਰੇ ਹੋਏ ਵਸ, ਵਸਤੂ ਆਪਣੀ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਦਰਸ ਇਕੋ ਮੰਦਰ ਦਏ ਵਖਾਈਆ। ਸਾਚਾ ਦਰਸ ਸੋਹੰ ਹੰਸਾ, ਕਾਗ ਹੰਸ ਬਣਾਇੰਦਾ। ਭਗਤ ਭਗਵਾਨ ਸਾਚਾ ਬੰਸਾ, ਜੁਗ ਜੁਗ ਖੇਲ ਕਰਾਇੰਦਾ। ਸੰਤ ਸਤਿਗੁਰ ਮੇਲਾ ਨਾਰ ਕੰਤਾ, ਸੇਜ ਸੁਹੰਜਣੀ ਆਪ ਹੰਢਾਇੰਦਾ। ਗੁਰਮੁਖ ਗੁਰ ਗੁਰ ਲਾਏ ਅੰਗਤਾ, ਅੰਗੀਕਾਰ ਆਪ ਹੋ ਜਾਇੰਦਾ। ਗੁਰਸਿਖ ਗੁਰ ਚੋਲੀ ਰੰਗਦਾ, ਰੰਗ ਮਜੀਠੀ ਇਕ ਚੜ੍ਹਾਇੰਦਾ। ਸਾਹਿਬ ਸਤਿਗੁਰ ਬਣ ਦਿਆਲ, ਠਾਕਰ ਸਵਾਮੀ ਆਦਿ ਜੁਗਾਦਿ ਜੁਗਾ ਜੁਗੰਤ ਜਨ ਭਗਤਾਂ ਦਰਸ ਮੰਗਦਾ, ਦਰਸ ਭਗਤਾਂ ਆਪਣਾ ਆਪ ਕਰਾਇੰਦਾ। ਅੰਦਰ ਬਾਹਰ ਸਚ ਦੁਆਰ ਆਪੇ ਲੰਘਦਾ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਨਿਰਗੁਣ ਹੋ ਕੇ ਸਰਗੁਣ ਨਾਲ ਹੰਢਦਾ, ਆਪ ਆਪਣੀ ਕਾਰ ਕਮਾਇੰਦਾ। ਲੇਖਾ ਜਾਣੇ ਸੂਰਜ ਚੰਦ ਦਾ, ਚੌਦਸ ਚੰਦ ਆਪ ਚਮਕਾਇੰਦਾ। ਪੈਂਡਾ ਜਾਣੇ ਦੋ ਜਹਾਨ ਦਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਦਰਸ, ਤਿਸ ਨਾਤਾ ਤੋੜੇ ਅਰਸ਼ ਫ਼ਰਸ਼, ਕਾਇਆ ਕੁਰਾ ਇਕੋ ਵਾਰ ਪਾਰ ਕਰਾਇੰਦਾ। ਕਾਇਆ ਕਾਅਬਾ ਵੇਖੇ ਮੁਕਾਬ, ਬੇਪਰਵਾਹ ਬੇਪਰਵਾਹੀਆ। ਦੀਦ ਦਰਸ ਕਰੇ ਆਦਾਬ, ਸਯਦਾ ਸੀਸ ਝੁਕਾਈਆ। ਸ਼ਾਹੋ ਭੂਪ ਸ਼ਹਿਨਸ਼ਾਹ ਨਵਾਬ, ਲਾਸ਼ਰੀਕ ਇਕ ਖ਼ੁਦਾਈਆ। ਵਸਣਹਾਰਾ ਸਚ ਮਹਿਰਾਬ, ਮਹਿਬੂਬ ਬੇਪਰਵਾਹੀਆ। ਦੇ ਦਰਸ ਮੁਰੀਦ ਮੁਰਸ਼ਦ ਕਰੇ ਲਾਜਵਾਬ, ਸਵਾਲ ਜਵਾਬ ਕੋਇ ਰਹਿਣ ਨਾ ਪਾਈਆ। ਸੰਤ ਸਤਿਗੁਰ ਦੇਵਣਹਾਰ ਖ਼ਤਾਬ, ਪਿਛਲੀ ਖ਼ਤਾ ਸਭ ਦੀ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰਸ ਕਰ ਤਰਸ, ਜਨ ਭਗਤਾਂ ਝੋਲੀ ਪਾਈਆ। ਪਾਓ ਦਰਸ ਪਏ ਠੰਡ, ਤ੍ਰੈਗੁਣ ਅਗਨੀ ਰਹਿਣ ਨਾ ਪਾਈਆ।
ਪੰਜ ਤੱਤ ਵੰਡੇ ਵੰਡ, ਪੰਜ ਵਿਕਾਰ ਦਏ ਖਪਾਈਆ। ਤਿੰਨ ਪੰਜ ਨਾ ਹੋਏ ਰੰਡ, ਕੰਤ ਸੁਹਾਗ ਮਿਲੇ ਚਾਈਂ ਚਾਈਂਆ। ਨਾਤਾ ਤੋੜੇ ਕੋਟ ਬ੍ਰਹਿਮੰਡ, ਸਾਚਾ ਅਨੰਦ ਇਕ ਦਰਸਾਈਆ। ਸਚ ਪਰਕਾਸ਼ ਨਿਰਮਲ ਚੜ੍ਹੇ ਚੰਦ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਭਗਤ ਭਗਵਾਨ ਇਕ ਦੂਜੇ ਦਾ ਦਰਸ ਰਹੇ ਮੰਗ, ਭਗਤਾਂ ਬਿਨ ਭਗਵਾਨ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਸੁਣਾਏ ਆਪਣਾ ਛੰਦ, ਸੰਸਾ ਰੋਗ ਦਏ ਚੁਕਾਈਆ। ਦਰਸ ਕਰ ਹੋਏ ਨਿਹਾਲ, ਨਿਜ ਨੇਤਰ ਨੈਣ ਨਿਹਾਲਿਆ । ਘਰ ਗੋਬਿੰਦ ਮਿਲੇ ਗੋਪਾਲ, ਸਾਹਿਬ ਸਤਿਗੁਰ ਦੀਨ ਦਿਆਲਿਆ। ਸਦਾ ਸਦਾ ਕਰੇ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾ ਲਿਆ। ਗੁਰਮੁਖ ਉਠਾਏ ਅਞਾਣੇ ਬਾਲ, ਬਾਲਕ ਆਪਣੀ ਗੋਦ ਸੁਹਾ ਲਿਆ। ਵਖਾਵਣਹਾਰਾ ਸਚ ਸੱਚੀ ਧਰਮਸਾਲ, ਚਰਨ ਦੁਆਰ ਰਾਹ ਜਣਾ ਲਿਆ। ਨਾਤਾ ਤੋੜ ਕਾਲ ਮਹਾਂਕਾਲ, ਪੁਰਖ ਬਿਧਾਤਾ ਮੇਲ ਮਿਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਦਰਸ ਦਏ ਵਖਾਲ, ਤਿਸ ਲੇਖਾ ਚੁਕੇ ਦੋ ਜਹਾਨਿਆਂ।
੧੩ ਫੱਗਣ ੨੦੧੯ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਕਰੋਲ ਬਾਗ਼ ਦਿਲੀ
ਮਿਹਰ ਕਰੇ ਪ੍ਰਭ ਦੀਨ ਦਿਆਲ, ਦਇਆਨਿਧ ਵੱਡੀ ਵਡਿਆਈਆ। ਗੁਰਮੁਖ ਵੇਖੇ ਸੱਚੇ ਲਾਲ, ਬੇਪਰਵਾਹ ਹੋਏ ਸਹਾਈਆ। ਅੰਤਰ ਆਤਮ ਚਲੇ ਨਾਲ, ਸੁਰਤੀ ਸ਼ਬਦੀ ਸੰਗ ਨਿਭਾਈਆ। ਏਥੇ ਓਥੇ ਕਰੇ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਯੁਗਤ ਇਕ ਜਣਾਈਆ। ਭਾਗ ਲਗਾਏ ਕਾਇਆ ਮਾਟੀ ਖਾਲ, ਪੰਜ ਤੱਤ ਦਏ ਵਡਿਆਈਆ। ਅੰਮ੍ਰਿਤ ਸਰੋਵਰ ਦਏ ਉਛਾਲ, ਨਿਝਰ ਝਿਰਨਾ ਇਕ ਝਿਰਾਈਆ। ਘਰ ਵਿਚ ਘਰ ਵਖਾਏ ਸੱਚੀ ਧਰਮਸਾਲ, ਧਰਮ ਦੁਆਰਾ ਇਕੋ ਨਜ਼ਰੀ ਆਈਆ। ਲਹਿਣਾ ਦੇਣਾ ਚੁੱਕੇ ਕਾਲ ਮਹਾਂਕਾਲ, ਮਹਾਬਲੀ ਆਪਣੇ ਚਰਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਮਿਹਰ ਨਜ਼ਰ ਟਿਕਾਈਆ। ਮਿਹਰ ਨਜ਼ਰ ਕਰੇ ਮਿਹਰਵਾਨ, ਲੱਖ ਚੁਰਾਸੀ ਵੇਖ ਵਖਾਇੰਦਾ। ਆਤਮ ਪਰਮਾਤਮ ਦੇਵੇ ਦਾਨ, ਜੀਵ ਜੰਤ ਖੋਜ ਖੁਜਾਇੰਦਾ। ਸਤਿ ਵਖਾਏ ਇਕ ਨਿਸ਼ਾਨ, ਧਰਮ ਨਿਸ਼ਾਨਾ ਇਕ ਝੁਲਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਦੇਵੇ ਇਕ ਗਿਆਨ, ਬੋਧ ਅਗਾਧ ਆਪ ਪੜ੍ਹਾਇੰਦਾ। ਅਨਰਾਗੀ ਰਾਗ ਸੁਣਾਏ ਧੁਨਕਾਨ, ਅਨਹਦ ਨਾਦ ਆਪ ਵਜਾਇੰਦਾ। ਅੰਮ੍ਰਿਤ ਆਤਮ ਸਰੋਵਰ ਦੇਵੇ ਪੀਣ ਖਾਣ, ਜਗਤ ਤ੍ਰਿਸਨਾ ਭੁੱਖ ਮਿਟਾਇੰਦਾ। ਜਿਸ ਜਨ ਉਪਰ ਮਿਹਰ ਕਰੇ ਸ੍ਰੀ ਭਗਵਾਨ, ਤਿਸ ਆਪਣੀ ਸਿਫ਼ਤ ਸੁਣਾਇੰਦਾ। ਨਾਮ ਅਮੋਲਕ ਦੇਵੇ ਦਾਨ, ਗੁਰ ਗਿਆਨ ਝੋਲੀ ਪਾਇੰਦਾ। ਲੇਖਾ ਤੋੜ ਜਗਤ ਜਹਾਨ, ਨਾਤਾ ਆਪਣੇ ਨਾਲ ਬੰਧਾਇੰਦਾ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰਗਹਿ ਸਾਚੀ ਦੇਵੇ ਮਾਣ, ਦਰ ਸੁਹੰਜਣਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਮਿਹਰ ਨਜ਼ਰ ਕਰ ਕਿਰਪਾ ਆਪ ਤਕਾਇੰਦਾ। ਮਿਹਰ ਨਜ਼ਰ ਪਾਏ ਪੁਰਖ ਸਮਰਥ, ਸਮਰਥ ਵੱਡੀ ਵਡਿਆਈਆ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਹੱਥ, ਹੱਥੋ ਹੱਥ ਲੇਖਾ ਦਏ ਮੁਕਾਈਆ। ਜਗਤ ਵਿਕਾਰਾ ਨਾਮ ਡੋਰੀ ਪਾਏ ਨੱਥ, ਮਨ ਵਾਸਨਾ ਬੰਧ ਵਖਾਈਆ। ਨਜ਼ਰੀ ਆਏ ਘਟ ਘਟ, ਘਰ ਬੈਠਾ ਆਸਣ ਲਾਈਆ। ਨਿਰਮਲ
ਕਰ ਜੋਤ ਪਰਕਾਸ਼, ਗ੍ਰਹਿ ਮੰਦਰ ਕਰੇ ਰੁਸ਼ਨਾਈਆ। ਮਿਹਰਵਾਨ ਪੁਰਖ ਅਬਿਨਾਸ਼, ਜੋਤੀ ਜਾਤਾ ਇਕ ਰਘੁਰਾਈਆ। ਭਗਤ ਭਗਵੰਤ ਹੋਏ ਦਾਸ, ਬਣ ਦਾਸੀ ਸੇਵ ਕਮਾਈਆ। ਪੂਰਬ ਕਰਮ ਮਾਣਸ ਜਨਮ ਪੂਰੀ ਕਰੇ ਆਸ, ਆਸਾ ਤ੍ਰਿਸਨਾ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਅੱਖ ਇਕੋ ਇਕ ਖੁਲ੍ਹਾਈਆ। ਮਿਹਰ ਕਰੇ ਮਿਹਰਵਾਨ ਪ੍ਰਭ ਦਾਤਾ, ਦੀਨ ਦਿਆਲ ਹਰਿ ਅਖਵਾਇੰਦਾ। ਉਤਮ ਕਰੇ ਗੁਰਮੁਖ ਜ਼ਾਤਾ, ਜ਼ਾਤ ਅਜ਼ਾਤੀ ਮੇਟ ਮਿਟਾਇੰਦਾ। ਮੇਟ ਮਿਟਾਏ ਅੰਧੇਰੀ ਰਾਤਾ, ਸਤਿਗੁਰ ਸਾਚਾ ਚੰਦ ਚੜ੍ਹਾਇੰਦਾ। ਬੋਧ ਅਗਾਧ ਸੁਣਾਏ ਗਾਥਾ, ਅਗੰਮ ਅਥਾਹ ਬੇਪਰਵਾਹ ਆਪਣਾ ਭੇਵ ਖੁਲ੍ਹਾਇੰਦਾ। ਸਦਾ ਸਦਾ ਸਦ ਦੇਵੇ ਸਾਥਾ, ਸਗਲਾ ਸੰਗ ਨਿਭਾਇੰਦਾ। ਮੇਟਣਹਾਰਾ ਪਿਛਲਾ ਘਾਟਾ, ਅੱਗੇ ਝੋਲੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਇਕ ਤਕਾਇੰਦਾ। ਮਿਹਰ ਨਜ਼ਰ ਕਰੇ ਬੇਨਜ਼ੀਰ, ਨਜ਼ਰ ਨਜ਼ਰ ਨਾਲ ਮਿਲਾਇੰਦਾ। ਬਦਲ ਦੇਵੇ ਤਕਦੀਰ, ਤਦਬੀਰ ਆਪਣੇ ਹੱਥ ਰਖਾਇੰਦਾ। ਮੇਟਣਹਾਰ ਕੂੜੀ ਜ਼ਮੀਰ, ਸਚ ਖੰਡਾ ਨਾਮ ਚਮਕਾਇੰਦਾ। ਮੇਟਣਹਾਰ ਸਰਗੁਣ ਭੀੜ, ਨਿਰਗੁਣ ਆਪਣਾ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਆਪਣੀ ਰਹਿਮਤ ਝੋਲੀ ਪਾਇੰਦਾ।
੧੩ ਫੱਗਣ ੨੦੧੯ ਰਤਨ ਸਿੰਘ ਦੇ ਨਵਿਤ ਦਿਲੀ ਦਰਬਾਰ ਪਹਾੜ ਗੰਜ
ਜਗਤ ਸਿੰਘਾਸਣ ਪਾਵਾ ਚਾਰ, ਚੌਖਟ ਰੂਪ ਵਖਾਈਆ। ਭਗਤ ਸਿੰਘਾਸਣ ਖੇਲ ਅਪਾਰ, ਸਾਢੇ ਤਿੰਨ ਹੱਥ ਵੰਡ ਵੰਡਾਈਆ। ਕਲਜੁਗ ਸਿੰਘਾਸਣ ਪਏ ਭਾਰ, ਬਲਹੀਣ ਦਏ ਦੁਹਾਈਆ। ਭਗਤ ਸਿੰਘਾਸਣ ਕਰੇ ਪਿਆਰ, ਘਰ ਖ਼ੁਸ਼ੀ ਇਕ ਵਖਾਈਆ। ਜਗਤ ਸਿੰਘਾਸਣ ਜਾਏ ਹਾਰ, ਆਪਣਾ ਮਾਣ ਗਵਾਈਆ। ਭਗਤ ਸਿੰਘਾਸਣ ਹੋਏ ਉਜਿਆਰ, ਦੋ ਜਹਾਨ ਵੱਜੇ ਵਧਾਈਆ। ਜਗਤ ਸਿੰਘਾਸਣ ਜਗਤ ਖ਼ਵਾਰ, ਜਗਤ ਕੂਕ ਕੂਕ ਸੁਣਾਈਆ। ਭਗਤ ਸਿੰਘਾਸਣ ਸੁਹਾਏ ਆਪ ਨਿਰੰਕਾਰ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣਾ ਰਿਹਾ ਜਣਾਈਆ। ਜਗਤ ਸਿੰਘਾਸਣ ਰਿਹਾ ਚੀਕ, ਰੋ ਰੋ ਨੈਣਾਂ ਨੀਰ ਵਹਾਇੰਦਾ। ਭਗਤ ਸਿੰਘਾਸਣ ਰਿਹਾ ਉਡੀਕ, ਪ੍ਰਭ ਚਰਨ ਧਿਆਨ ਲਗਾਇੰਦਾ। ਜਗਤ ਸਿੰਘਾਸਣ ਜਗਤ ਸ਼ਰੀਕ, ਸ਼ਿਰਕਤ ਘਰ ਘਰ ਆਪ ਬਣਾਇੰਦਾ। ਭਗਤ ਸਿੰਘਾਸਣ ਮੇਟੇ ਅੰਧੇਰਾ ਤਾਰੀਕ, ਨਿਰਗੁਣ ਨੂਰ ਚੰਦ ਚਮਕਾਇੰਦਾ। ਜਗਤ ਸਿੰਘਾਸਣ ਧੋਖਾ ਦੇਵੇ ਹਸਤ ਕੀਟ, ਗ਼ਰੀਬ ਨਿਮਾਣਿਆਂ ਧੱਕਾ ਲਾਇੰਦਾ। ਭਗਤ ਸਿੰਘਾਸਣ ਸਚ ਕਰਾਏ ਪ੍ਰੀਤ, ਨਿਮਾਣ ਨਿਮਾਣਿਆਂ ਆਪ ਉਠਾਇੰਦਾ। ਜਗਤ ਸਿੰਘਾਸਣ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਖੇਲ ਆਪ ਲਗਾਇੰਦਾ। ਜਗਤ ਸਿੰਘਾਸਣ ਨੇਤਰ ਰੋਵੇ, ਨੈਣਾਂ ਛਹਿਬਰ ਲਾਈਆ। ਭਗਤ ਸਿੰਘਾਸਣ ਦੁਰਮਤ ਮੈਲ ਧੋਵੇ, ਬਣ ਸੇਵਕ ਸੇਵ ਕਮਾਈਆ। ਜਗਤ ਸਿੰਘਾਸਣ ਸੀਸ ਵਾਲ ਖੋਹਵੇ, ਖੁਲੀ ਮੀਂਢੀ ਰਿਹਾ ਵਖਾਈਆ। ਭਗਤ ਸਿੰਘਾਸਣ ਲੈ ਕੇ ਆਏ ਸਾਚਾ ਢੋਏ, ਸੋਹੰ ਢੋਲਾ ਇਕ ਸੁਣਾਈਆ। ਜਗਤ ਸਿੰਘਾਸਣ ਅੰਤਮ ਮੋਏ, ਜੀਵਣ ਨਜ਼ਰ ਕੋਇ ਨਾ ਆਈਆ। ਭਗਤ ਸਿੰਘਾਸਣ ਲੇਖਾ ਜਾਣੇ ਜਹਾਨ ਦੋਏ, ਨਿਰਗੁਣ
ਸਰਗੁਣ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਜਗਤ ਸਿੰਘਾਸਣ ਗਿਆ ਥੱਕ, ਆਪਣਾ ਬਲ ਗਵਾਈਆ। ਭਗਤ ਸਿੰਘਾਸਣ ਰਾਹ ਰਿਹਾ ਤੱਕ, ਜਗਤ ਧਿਆਨ ਲਗਾਈਆ। ਜਗਤ ਸਿੰਘਾਸਣ ਗਿਆ ਅੱਕ, ਕੂੜੇ ਰਾਜੇ ਬੈਠੇ ਆਸਣ ਲਾਈਆ। ਭਗਤ ਸਿੰਘਾਸਣ ਰਿਹਾ ਨੱਠ, ਕਵਣ ਵੇਲਾ ਪ੍ਰਭ ਮੇਰੇ ਉਤੇ ਚਰਨ ਟਿਕਾਈਆ। ਜਗਤ ਸਿੰਘਾਸਣ ਉਲਟੀ ਹੋਈ ਮਤ, ਸਾਚੀ ਸਿਖਿਆ ਨਾ ਕੋਇ ਦ੍ਰਿੜਾਈਆ। ਭਗਤ ਸਿੰਘਾਸਣ ਚਰਨ ਕਵਲ ਬੰਧਾਏ ਨਤ, ਨਾਤਾ ਬਿਧਾਤਾ ਜੋੜ ਜੁੜਾਈਆ। ਜਗਤ ਸਿੰਘਾਸਣ ਖ਼ਾਲੀ ਵਖਾਏ ਹੱਥ, ਭੰਡਾਰ ਨਜ਼ਰ ਕੋਇ ਨਾ ਆਈਆ। ਭਗਤ ਸਿੰਘਾਸਣ ਸੇਵਾ ਕਰੇ ਪੁਰਖ ਸਮਰਥ, ਬਣ ਚਾਕਰ ਸੇਵ ਕਮਾਈਆ । ਜਗਤ ਸਿੰਘਾਸਣ ਤੁਟਾ ਹਠ, ਧੀਰਜ ਧੀਰ ਨਾ ਕੋਇ ਰਖਾਈਆ। ਭਗਤ ਸਿੰਘਾਸਣ ਹੋ ਪਰਗਟ, ਪਾਰਬ੍ਰਹਮ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕੋ ਇਕ ਜਣਾਈਆ। ਜਗਤ ਸਿੰਘਾਸਣ ਮਾਰੇ ਧਾਹ, ਸੰਗੀ ਨਜ਼ਰ ਕੋਇ ਨਾ ਆਇੰਦਾ। ਭਗਤ ਸਿੰਘਾਸਣ ਬਣ ਮਲਾਹ, ਲੋਕਮਾਤ ਫੇਰਾ ਪਾਇੰਦਾ। ਜਗਤ ਸਿੰਘਾਸਣ ਕਰੇ ਨਾਂਹ, ਮੈਥੋਂ ਭਾਰ ਝੱਲਿਆ ਨਾ ਜਾਇੰਦਾ। ਭਗਤ ਸਿੰਘਾਸਣ ਕਰੇ ਹਾਂ, ਨਿਉਂ ਨਿਉਂ ਖ਼ੁਸ਼ੀ ਨਾਲ ਸੀਸ ਝੁਕਾਇੰਦਾ । ਜਗਤ ਸਿੰਘਾਸਣ ਭੁੱਲੇ ਆਪਣਾ ਥਾਂ, ਥਾਨ ਥਨੰਤਰ ਨਜ਼ਰ ਕੋਇ ਨਾ ਆਇੰਦਾ। ਭਗਤ ਸਿੰਘਾਸਣ ਪਕੜੇ ਬਾਂਹ, ਫੜ ਬਾਂਹੋਂ ਆਪ ਉਠਾਇੰਦਾ। ਜਗਤ ਸਿੰਘਾਸਣ ਬੁਧੀ ਹੋਈ ਕਾਂ, ਕਾਗ ਵਾਂਗ ਕੁਰਲਾਇੰਦਾ। ਭਗਤ ਸਿੰਘਾਸਣ ਕਹੇ ਪਾਰਬ੍ਰਹਮ ਆਇਆ ਸਭ ਦਾ ਪਿਤਾ ਮਾਂ, ਮੇਰੇ ਉਪਰ ਆਸਣ ਲਾਇੰਦਾ। ਭਗਤ ਜਨ ਵੇਖੋ ਨੇਤਰ ਨੈਣ ਕਰੋ ਚਾ, ਚਾਉ ਘਨੇਰਾ ਇਕ ਰਖਾਇੰਦਾ। ਭੁੱਲਿਆਂ ਭਟਕਿਆਂ ਪਾਵੇ ਰਾਹ, ਰਹਿਬਰ ਇਕੋ ਨਜ਼ਰੀ ਆਇੰਦਾ। ਜਗ ਉਜੜਿਆਂ ਦਏ ਵਸਾ, ਸਚ ਦੁਆਰੇ ਆਪ ਬਹਾਇੰਦਾ। ਗੁਰਮੁਖ ਮੁਕਰਿਆਂ ਲਏ ਮਨਾ, ਮੋਹ ਮੁਹੱਬਤ ਆਪਣੇ ਨਾਲ ਬੰਧਾਇੰਦਾ। ਸਾਚਾ ਦਰ ਦਏ ਖੁਲ੍ਹਾ, ਖੁੱਲ੍ਹਾ ਵੇਹੜਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸਿੰਘਾਸਣ ਇਕ ਵਡਿਆਇੰਦਾ। ਭਗਤ ਸਿੰਘਾਸਣ ਉਚਾ ਵੱਡਾ, ਹਰਿ ਵੱਡਾ ਆਪ ਵਡਿਆਈਆ। ਜਗਤ ਸਿੰਘਾਸਣ ਜਾਵੇ ਨੱਸਾ, ਥਾਂ ਨਜ਼ਰ ਕੋਇ ਨਾ ਆਈਆ। ਭਗਤ ਸਿੰਘਾਸਣ ਭਗਤ ਦੁਆਰੇ ਦੇਵੇ ਸੱਦਾ, ਜਨ ਭਗਤਾਂ ਰਿਹਾ ਜਗਾਈਆ। ਜਗਤ ਸਿੰਘਾਸਣ ਜਾਏ ਭੱਜਾ, ਅੱਗੇ ਹੋ ਨਾ ਕੋਇ ਬਚਾਈਆ। ਭਗਤ ਸਿੰਘਾਸਣ ਘਰ ਘਰ ਦੇਵੇ ਸੱਦਾ, ਉਚੀ ਕੂਕ ਕੂਕ ਅਲਾਈਆ। ਜਗਤ ਸਿੰਘਾਸਣ ਟੱਪਦਾ ਜਾਏ ਆਪਣੀ ਹੱਦਾ, ਦੂਰ ਦੁਰਾਡਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਭਗਤ ਸਿੰਘਾਸਣ ਕਰੇ ਅਰਦਾਸ, ਪ੍ਰਭ ਚਰਨ ਧਿਆਨ ਲਗਾਈਆ। ਕਰ ਕਿਰਪਾ ਸ਼ਹਿਨਸ਼ਾਹ ਸ਼ਾਬਾਸ਼, ਤੇਰੇ ਹੱਥ ਮੇਰੀ ਵਡਿਆਈਆ। ਨਿਤ ਨਿਤ ਰੱਖਦਾ ਰਹਾਂ ਤੇਰੀ ਆਸ, ਜੁਗ ਜੁਗ ਧਿਆਨ ਲਗਾਈਆ। ਕਵਣ ਵੇਲਾ ਕਰੇ ਜੋਤ ਪਰਕਾਸ਼, ਜੋਤੀ ਜਾਤਾ ਬੇਪਰਵਾਹੀਆ। ਮੇਰੀ ਪੂਰੀ ਕਰੇ ਪੂਰਬ ਆਸ, ਮਿਹਰਵਾਨ ਹੋ ਸਹਾਈਆ। ਮੇਰੀ ਤ੍ਰਿਸਨਾ ਹੋਏ ਤ੍ਰਿਪਤਾਸ, ਭੁੱਖ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਇਕ ਟਿਕਾਈਆ। ਭਗਤ ਸਿੰਘਾਸਣ ਮੰਗੇ ਚਰਨ ਧੂੜ, ਪ੍ਰਭ ਅੱਗੇ ਸੀਸ ਝੁਕਾਇਆ। ਸਾਹਿਬ ਸਤਿਗੁਰ ਆਸਾ ਪੂਰ, ਮਨਸਾ ਮਨ ਹੀ ਮਾਹੇ ਖਪਾਇਆ। ਜੁਗ ਚੌਕੜੀ ਵਸਦਾ
ਰਿਹੋਂ ਦੂਰ, ਕਲਜੁਗ ਅੰਤਮ ਨੇੜੇ ਆਇਆ। ਤੂੰ ਸਰਬ ਕਲਾ ਭਰਪੂਰ, ਬੇਅੰਤ ਤੇਰੀ ਸ਼ਹਿਨਸ਼ਾਹਿਆ। ਮੈਂ ਤੇਰਾ ਹੁਕਮ ਮੰਨਾਂ ਜ਼ਰੂਰ, ਜ਼ਰੂਰਤ ਆਪਣੀ ਪੂਰ ਕਰਾਇਆ। ਕਰ ਕਿਰਪਾ ਬਖ਼ਸ਼ ਨੂਰ, ਨੂਰ ਨੂਰਾਨਾ ਨੂਰ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਤਕਾਇਆ। ਚਰਨ ਕਵਲ ਰੱਖ ਭਗਵਾਨ, ਮੈਂ ਇਕੋ ਓਟ ਤਕਾਈਆ। ਉਪਰ ਬੈਠ ਹੋ ਨਿਗਾਹਬਾਨ, ਜਨ ਭਗਤਾਂ ਦੇ ਵਡਿਆਈਆ। ਮੈਂ ਵੇਖਾਂ ਤੇਰਾ ਖੇਲ ਮਹਾਨ, ਖ਼ਾਲਕ ਤੇਰੀ ਕੀ ਚਤੁਰਾਈਆ। ਹੁਕਮ ਦੇ ਬਣ ਹੁਕਮਰਾਨ, ਧੁਰ ਫ਼ਰਮਾਨਾ ਆਪ ਜਣਾਈਆ। ਦੋ ਜਹਾਨਾਂ ਦੇ ਗਿਆਨ, ਨਿਸ਼ਅੱਖਰ ਕਰ ਪੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੈਂ ਵੇਖਾਂ ਤੇਰੇ ਮਿਹਮਾਨ, ਦਰ ਬੈਠਣ ਸੀਸ ਝੁਕਾਈਆ। ਮੈਂ ਤੇਰਾ ਸੰਦੇਸਾ ਦੇਵਾਂ ਘਰ ਘਰ ਬਣ ਅਞਾਣ, ਬਾਲੀ ਬਾਲਾ ਵਡ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਉਪਰ ਧਰ, ਮੇਰੀ ਪੂਰੀ ਆਸ ਕਰਾਈਆ। ਚਰਨ ਰੱਖ ਪ੍ਰਭ ਮੇਰੇ ਸੀਸ, ਤੇਰੇ ਚਰਨਾਂ ਸੀਸ ਨਿਵਾਇਆ। ਤੂੰ ਸਾਹਿਬ ਸੱਚਾ ਜਗਦੀਸ, ਜਗਦੀਸ਼ਰ ਤੇਰਾ ਅੰਤ ਕਿਸੇ ਨਾ ਆਇਆ। ਤੇਰੇ ਛਤਰ ਝੁੱਲੇ ਸੀਸ, ਦੋ ਜਹਾਨ ਤੇਰੇ ਹੁਕਮੇ ਅੰਦਰ ਹੁਕਮ ਮਨਾਇਆ। ਤੇਰੀ ਕੋਈ ਨਾ ਕਰੇ ਰੀਸ, ਸਾਨੀ ਨਜ਼ਰ ਕੋਇ ਨਾ ਆਇਆ। ਤੇਰੀ ਇਕੋ ਇਕ ਹਦੀਸ, ਸਾਚਾ ਕਲਮਾ ਲਏਂ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇਆ। ਆਪਣਾ ਚਰਨ ਰੱਖ ਕੰਧੇ, ਦੋਏ ਚਰਨ ਧਿਆਨ ਲਗਾਇਆ। ਭਗਤ ਭਗਵਾਨ ਤੇਰੇ ਬੰਦੇ, ਬੈਠੇ ਤੇਰਾ ਰਾਹ ਤਕਾਇਆ। ਲੱਖ ਚੁਰਾਸੀ ਜੀਵ ਅੰਧੇ, ਤੇਰਾ ਨੂਰ ਨਜ਼ਰ ਨਾ ਆਇਆ। ਕੂੜੀ ਕਿਰਿਆ ਲੱਗੇ ਧੰਦੇ, ਧੰਦਾ ਜਗਤ ਨਾ ਕਿਸੇ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇਆ। ਆਪਣਾ ਚਰਨ ਰੱਖ ਮੇਰੀ ਪਿਠ, ਮੈਂ ਬੈਠਾ ਮਾਣ ਗਵਾਈਆ। ਤੇਰਾ ਖੇਲ ਸਦਾ ਅਨਡਿਠ, ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਹਾਰਿਆ ਤੂੰ ਗਿਆ ਜਿਤ, ਤੇਰੀ ਜਿਤ ਮੇਰੀ ਵਡਿਆਈਆ। ਮੈਂ ਸਾਚੀ ਸਿਖਿਆ ਲਵਾਂ ਸਿਖ, ਸਿਖਾਂ ਇਕੋ ਨਾਮ ਪੜ੍ਹਾਈਆ। ਸੇਵਾ ਕਰਨ ਦਾ ਰੱਖਾਂ ਹਿਤ, ਨਿਤ ਨਵਿਤ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਮੇਰੇ ਉਪਰ ਟਿਕਾਈਆ। ਚਰਨ ਕਵਲ ਰੱਖ ਮੇਰੇ ਪੱਟ, ਬੇਪਰਵਾਹ ਤੇਰੀ ਵਡਿਆਈਆ। ਮੈਂ ਤੇਰਾ ਵੇਖਾਂ ਖੇਲ ਸਮਰਥ, ਨਿਰਗੁਣ ਧਾਰ ਚਲਾਈਆ। ਕਿਸ ਬਿਧ ਲਹਿਣਾ ਦੇਣਾ ਚੁਕਾਏ ਚੌਦਾਂ ਹੱਟ, ਚੌਦਾਂ ਤਬਕ ਪੰਧ ਮੁਕਾਈਆ। ਨਿਰਗੁਣ ਨੂਰ ਕਰ ਪਰਗਟ, ਪਰਤੱਖ ਆਪਣੀ ਖੇਲ ਵਖਾਈਆ। ਭਗਤ ਭਗਵਾਨ ਲਏ ਰੱਖ, ਭਗਵਨ ਆਪਣੀ ਦਇਆ ਕਮਾਈਆ। ਸੱਚਾ ਮਾਰਗ ਇਕੋ ਦੱਸ, ਸਾਚੀ ਸਿਖਿਆ ਸਿਖ ਸਮਝਾਈਆ। ਆਤਮ ਪਰਮਾਤਮ ਹੋਏ ਵਸ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੇ ਉਪਰ ਆਸਣ ਲਾਈਆ। ਲਾ ਆਸਣ ਮੇਰੇ ਪ੍ਰਭ, ਪਰਮ ਪੁਰਖ ਤੇਰੀ ਵਡਿਆਈਆ। ਆਪਣੇ ਚਰਨ ਨਾਲ ਮੈਨੂੰ ਦੱਬ, ਮੇਰਾ ਦੁੱਖੜਾ ਰਹੇ ਨਾ ਰਾਈਆ। ਮੇਰਾ ਨੈਣ ਖੁਲ੍ਹਾ ਝੱਬ, ਨਿਤ ਤੇਰਾ ਦਰਸਨ ਪਾਈਆ। ਤੇਰੇ ਚਰਨੀ ਬਹਿਵਾਂ ਫਬ, ਮੁਖ ਵੇਖਾਂ ਚਾਈਂ ਚਾਈਂਆ। ਦਰਸਨ ਕਰਾਂ ਰੱਜ, ਜੁਗ ਚੌਕੜੀ ਆਪਣੀ ਭੁੱਖ ਮਿਟਾਈਆ। ਮੇਰਾ ਪੜਦਾ ਸਤਿਗੁਰ ਕੱਜ, ਉਪਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਪਤ ਮਾਤ ਰਖਾਈਆ।
ਤੇਰੇ ਉਤੇ ਚੜ੍ਹਾਂਗਾ। ਸੱਜਾ ਚਰਨ ਪਹਿਲੋਂ ਧਰਾਂਗਾ। ਭਗਤ ਭਗਵਾਨ ਬਣ ਕੇ ਫੜਾਂਗਾ। ਸ਼ਾਹ ਸੁਲਤਾਨ ਬਣ ਕੇ ਲੜਾਂਗਾ। ਰਾਜ ਰਾਜਾਨ ਬਣ ਕੇ ਅੜਾਂਗਾ। ਮੂਰਖ ਮੁਗਧ ਅਞਾਣ ਬਣ ਕੇ ਚੜ੍ਹਾਂਗਾ। ਚਤੁਰ ਸੁਘੜ ਸੁਜਾਨ ਬਣ ਕੇ ਸੱਚਾ ਢੋਲਾ ਪੜ੍ਹਾਂਗਾ। ਗਹਿਰ ਗੰਭੀਰ ਗੁਣ ਨਿਧਾਨ ਬਣ ਕੇ ਹੁਕਮ ਹਾਕਮ ਕਰਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪੇ ਕਰਾਂਗਾ। ਤੇਰੇ ਉਪਰ ਆਸਣ ਲੱਗੇਗਾ। ਪੁਰਖ ਅਕਾਲ ਦੀਪਕ ਜਗੇਗਾ। ਭਗਤ ਭਗਵਾਨ ਪਰੇਮ ਅੰਦਰ ਮਘੇਗਾ। ਲੱਖ ਚੁਰਾਸੀ ਜੀਵ ਜੰਤ ਅਗਨੀ ਤੱਤ ਦਗੇਗਾ। ਪਰਮ ਪੁਰਖ ਸੁਲਤਾਨ ਮਿਹਰਵਾਨ ਸੇਵਾਦਾਰ ਗੱਜੇਗਾ। ਸ਼ਬਦ ਧੁਰ ਨਿਸ਼ਾਨ ਸੱਜੇ ਹੱਥ ਵਿਚ ਸਜੇਗਾ। ਚੌਥੀ ਮੰਜ਼ਲ ਚੜ੍ਹ ਨਿਗਹਬਾਨ, ਗ਼ਰੀਬ ਨਿਮਾਣਿਆਂ ਪੜਦੇ ਕਜੇਗਾ। ਕਰ ਖ਼ਾਲਕ ਖੇਲ ਮਹਾਨ, ਆਪਣੀ ਕਰਨੀ ਕਰ ਕਰ ਕਦੇ ਨਾ ਰੱਜੇਗਾ। ਗੁਰਮੁਖਾਂ ਦੇ ਦਾਨ, ਸਦਾ ਸੰਗ ਰਖੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਰਨ ਕਵਲ ਕਵਲ ਚਰਨ ਮੇਰਾ ਪੜਦਾ ਢਕੇਗਾ। ਪ੍ਰਭ ਤੇਰੇ ਚਰਨ ਦੀ ਇਕ ਆਸ, ਆਸਾ ਸਰਬ ਤਜਾਈਆ। ਤੇਰੇ ਮਿਲਣ ਦੀ ਇਕ ਪਿਆਸ, ਪਿਆਸ ਰਿਹਾ ਵਧਾਈਆ। ਤੇਰੇ ਦਰਸ ਦੀ ਇਕ ਖ਼ਾਸ, ਖ਼ਾਹਸ਼ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਮੇਲਾ ਲਏ ਮਿਲਾਈਆ। ਮੇਲ ਮਿਲਾਵਾਂਗਾ। ਨਿਰਗੁਣ ਹੋ ਕੇ ਆਵਾਂਗਾ। ਭਗਤ ਦੁਆਰ ਸੁਹਾਵਾਂਗਾ। ਢਾਡੀ ਹੋ ਕੇ ਗਾਵਾਂਗਾ। ਰਾਗੀ ਹੋ ਕੇ ਅਲਾਵਾਂਗਾ। ਬਾਗ਼ੀ ਹੋ ਕੇ ਸਭ ਨੂੰ ਢਾਵਾਂਗਾ। ਸਵਾਂਗੀ ਹੋ ਕੇ ਜਗਤ ਭੁਲਾਵਾਂਗਾ। ਵਿਸਮਾਦੀ ਹੋ ਕੇ ਗੁਰਮੁਖਾਂ ਅੰਦਰ ਡੇਰਾ ਲਾਵਾਂਗਾ। ਬ੍ਰਹਿਮਾਦੀ ਹੋ ਕੇ ਬ੍ਰਹਮ ਗਿਆਨ ਜਣਾਵਾਂਗਾ। ਧੁਰ ਦੀ ਵਾਦੀ ਪਿਛਲੀ ਮੇਟ ਮਿਟਾਵਾਂਗਾ। ਬਣ ਕੇ ਗਾਡੀ ਨਵਾਂ ਰਾਹ ਚਲਾਵਾਂਗਾ। ਸ੍ਰਿਸ਼ਟ ਸਬਾਈ ਥੱਕੀ ਮਾਂਦੀ, ਰਾਏ ਧਰਮ ਦੇ ਹੱਥ ਫੜਾਵਾਂਗਾ। ਗੁਰਸਿਖੀ ਸੱਚੀ ਔਂਦੀ ਜਾਂਦੀ, ਯੱਦ ਆਪਣੀ ਫੇਰ ਪਰਗਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਿੰਘਾਸਣ ਤੇਰੇ ਉਤੇ ਆਪਣਾ ਆਸਣ ਲਾਵਾਂਗਾ। ਤੇਰੇ ਉਪਰ ਆਸਣ ਲਾਏਗਾ। ਮਿਹਰਵਾਨ ਦਇਆ ਕਮਾਏਗਾ। ਚਰਨ ਕਵਲ ਉਪਰ ਟਿਕਾਏਗਾ। ਧਰਤ ਧਵਲ ਸਰਬ ਹਿਲਾਏਗਾ। ਜ਼ਿਮੀਂ ਅਸਮਾਨ ਸਰਬ ਕੁਰਲਾਏਗਾ। ਜੰਗਲ ਜੂਹ ਉਜਾੜ ਬੀਆਬਾਨ ਧੀਰਜ ਧੀਰ ਨਾ ਕੋਇ ਧਰਾਏਗਾ। ਸਮੁੰਦ ਸਾਗਰ ਹਾਹਾਕਾਰ, ਨੇਤਰ ਨੈਣਾਂ ਨੀਰ ਵਹਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਸੀਸ ਝੁਕਾਏਗਾ। ਭਗਤ ਭਗਵੰਤ ਕਰ ਨਿਮਸਕਾਰ, ਸਯਦਾ ਇਕੋ ਇਕ ਜਣਾਏਗਾ। ਕੁਦਰਤ ਵੇਖੇ ਕਾਇਨਾਤ, ਕਾਦਰ ਕਲਮਾ ਨਬੀ ਇਕ ਪੜ੍ਹਾਏਗਾ। ਪਿਛਲਾ ਸਭ ਦਾ ਜਾਏ ਇਤਬਾਰ, ਮੁਜਰਮ ਸਭ ਨੂੰ ਆਪ ਵਖਾਏਗਾ। ਸ੍ਰਿਸ਼ਟੀ ਭੁੱਲੀ ਭੁੱਲੇ ਜੀਵ ਗਵਾਰ, ਗੁਰੂ ਪੀਰ ਅਵਤਾਰ ਪੈਗ਼ੰਬਰ ਅੱਗੇ ਹੋ ਨਾ ਕੋਇ ਛੁਡਾਏਗਾ। ਵੇਖੋ ਪੈਂਦੀ ਮਾਰ, ਮਾਰਨਹਾਰ ਹੁਕਮ ਚਲਾਏਗਾ। ਸ੍ਰਿਸ਼ਟ ਸਬਾਈ ਸੁੱਟੇ ਡੂੰਘੀ ਗਾਰ, ਫੜ ਕੇ ਬਾਹਰ ਨਾ ਕੋਇ ਕਢਾਏਗਾ। ਅੱਗੇ ਪਿਛੇ ਸੱਜੇ ਖੱਬੇ ਨਜ਼ਰ ਨਾ ਆਏ ਕੋਈ ਯਾਰ, ਚੌਥੀ ਯਾਰੀ ਚੌਥੇ ਜੁਗ ਮੇਟ ਮਿਟਾਏਗਾ। ਨਾਰ ਕੰਤ ਨਾ ਕਰੇ ਪਿਆਰ, ਪੁੱਤਰ ਧੀ ਗੋਦ ਨਾ ਕੋਇ ਸੁਹਾਏਗਾ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਗੋਦ ਉਠਾਲ, ਅੰਗ ਲਗਾਏਗਾ। ਇਕੋ ਘਰ ਸੁਹਾਏ ਆਪ ਆਪਣੇ ਲਾਲ, ਦੂਸਰਿਆਂ ਮੁਖ ਨਾ ਕਦੇ ਦਰਸਾਏਗਾ। ਆਪ ਫਿਰੇ ਬਣ ਕੰਗਾਲ, ਭਗਤਾਂ ਉਚੇ ਤਖ਼ਤ ਬਹਾਏਗਾ। ਜਲਵਾ
ਨੂਰੀ ਦੇ ਜਲਾਲ, ਜੋਬਨ ਆਪਣੇ ਰੰਗ ਰੰਗਾਏਗਾ। ਪਰਗਟ ਹੋ ਦੀਨ ਦਿਆਲ, ਦੀਨਨ ਆਪਣੀ ਗੋਦ ਬਹਾਏਗਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦਾ ਹੱਲ ਕਰੇ ਆਪ ਸਵਾਲ, ਫਿਕਰਾ ਅੱਗੇ ਹੋ ਸਮਝਾਏਗਾ। ਵੇਖੋ ਔਂਦਾ ਜ਼ਿਵਾਲ, ਜ਼ੇਰ ਜ਼ਬਰ ਮੇਟ ਮਿਟਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪਣਾ ਆਸਣ ਲਾਏਗਾ। ਸਿੰਘਾਸਣ ਕਹੇ ਪ੍ਰਭ ਮੇਰੇ ਉਤੇ ਸਜ, ਤੇਰਾ ਧਿਆਨ ਲਗਾਇਆ। ਵੇਖੀਂ ਧੋਖਾ ਦੇ ਨਾ ਜਾਈਂ ਭੱਜ, ਵੇਲਾ ਵਕਤ ਦੇ ਸੁਹਾਇਆ। ਸ਼ੇਰ ਹੋ ਕੇ ਸ਼ਬਦ ਗੱਜ, ਕਿਉਂ ਬੈਠਾ ਮੁਖ ਛੁਪਾਇਆ। ਪੀਰ ਪੈਗ਼ੰਬਰ ਗੁਰ ਅਵਤਾਰ ਸਾਰੇ ਕਹਿੰਦੇ ਸਾਡੀ ਮੁੱਕੀ ਹੱਦ, ਅੱਗੇ ਰਾਹ ਨਾ ਕੋਇ ਵਖਾਇਆ। ਮਿਹਰਵਾਨ ਹੋ ਕੇ ਪੜਦਾ ਕੱਜ, ਦੋਸ਼ਾਲਾ ਆਪਣੇ ਹੱਥ ਉਠਾਇਆ। ਤੇਰੀ ਕਿਰਪਾ ਬਿਨ ਕੋਇ ਨਾ ਸਕੇ ਬਚ, ਕਲਜੁਗ ਬਾਜ਼ੀ ਰਿਹਾ ਉਲਟਾਇਆ। ਦੀਨ ਦਿਆਲ ਤੇਰੇ ਅੱਗੇ ਬੋਲਿਆ ਸਚ, ਸੱਚਾ ਗੁਰਮੁਖ ਬਿਨ ਤੇਰੀ ਕਿਰਪਾ ਨਜ਼ਰ ਕੋਇ ਨਾ ਆਇਆ। ਜਿਧਰ ਵੇਖਾਂ ਭਾਂਡੇ ਕੱਚ, ਦਰ ਦਰ ਘਰ ਘਰ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇਆ। ਜੋ ਤੇਰੇ ਅੰਦਰ ਗਿਆ ਰਚ, ਤੂੰ ਆਪਣੀ ਛਾਤੀ ਲਗਾਇਆ। ਤੇਰਾ ਖੇਲ ਪੁਰਖ ਸਮਰਥ, ਨਜ਼ਰ ਕਿਸੇ ਨਾ ਆਇਆ। ਸ੍ਰੀ ਭਗਵਾਨ ਹੋ ਕੇ ਡਟ, ਡੰਕਾ ਆਪਣਾ ਨਾਮ ਵਜਾਇਆ। ਕੀ ਹੋਇਆ ਪੰਜ ਤੱਤ ਕਾਇਆ ਗਵਾਰ ਜੱਟ, ਅੰਦਰ ਸਮਰਥ ਪੁਰਖ ਬੈਠਾ ਆਸਣ ਲਾਇਆ। ਇਕੋ ਖੋਲ੍ਹ ਭਗਤ ਹੱਟ, ਬਿਨ ਭਗਤੀ ਸਭ ਦੀ ਝੋਲੀ ਦਏ ਭਰਾਇਆ । ਰਾਤੀਂ ਸੁੱਤਿਆਂ ਦੇ ਦੇ ਮਤ, ਦਿਨੇ ਉਠਦਿਆਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਿੰਘਾਸਣ ਭਗਤ ਆਪਣੀ ਝੋਲੀ ਰਿਹਾ ਡਾਹਿਆ। ਭਗਤ ਸਿੰਘਾਸਣ ਉਠ ਵੇਖ ਮਾਰ ਧਿਆਨ, ਪ੍ਰਭ ਕੀ ਕੀ ਖੇਲ ਰਚਾਇੰਦਾ। ਸਾਰੇ ਮੰਗਣ ਦਰ ਤੇ ਦਾਨ, ਨੇਤਰ ਅੱਖ ਨਾ ਕੋਇ ਉਠਾਇੰਦਾ। ਪੁਰਖ ਅਬਿਨਾਸ਼ੀ ਬੜਾ ਸ਼ੈਤਾਨ, ਸ਼ਰਅ ਸਬਦ ਦੀ ਅਗਲੀ ਸ਼ਬਦ ਫੜਾਇੰਦਾ। ਕਿਸੇ ਹੱਥ ਅੰਜੀਲ ਕਿਸੇ ਹੱਥ ਬਾਈਬਲ ਸ਼ਾਸਤਰ ਸਿਮਰਤ ਵੇਦ ਪੁਰਾਨ ਕਿਸੇ ਪੜ੍ਹਾ ਗੀਤਾ ਗਿਆਨ, ਤ੍ਰਿਲੋਕੀ ਨਾਥ ਵੰਡ ਵੰਡਾਇੰਦਾ। ਕਿਸੇ ਮਾਰ ਬਾਣੀ ਨਾਮ ਬਾਣ, ਅਣਿਯਾਲਾ ਤੀਰ ਚਲਾਇੰਦਾ। ਆਪ ਬੈਠਾ ਹੋ ਬੇਪਛਾਣ, ਬੇਖ਼ਬਰ ਖ਼ਬਰ ਆਪਣੀ ਆਪ ਸਮਝਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦੇਂਦਾ ਰਿਹਾ ਦਾਨ, ਸਰਗੁਣ ਆਪਣਾ ਹੁਕਮ ਮਨਾਇੰਦਾ। ਕਲਜੁਗ ਅੰਤ ਪਰਗਟ ਹੋਇਆ ਆਣ, ਪ੍ਰਭ ਆਪਣਾ ਵੇਸ ਵਟਾਇੰਦਾ। ਸਾਚੇ ਤਖ਼ਤ ਬਹੇ ਨੌਜਵਾਨ, ਤਖ਼ਤਾ ਸਰਬ ਉਲਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਗਤ ਤਖ਼ਤ ਦਏ ਗਵਾ, ਭਗਤ ਸਿੰਘਾਸਣ ਦਏ ਬਿਠਾ, ਆਸਣ ਅਬਿਨਾਸ਼ਨ ਆਪ ਲਗਾਇੰਦਾ। ਸੱਤ ਨਾਲ ਲੱਗੇ ਵੀਹ, ਬੀਸ ਬੀਸ ਧਿਆਨ ਲਗਾਈਆ। ਸਿੰਘਾਸਣ ਕਹੇ ਪ੍ਰਭ ਮੈਂ ਤੇਰੇ ਚਰਨ ਲੱਗ ਜਾਵਾਂ ਜੀ, ਜੀਵਣ ਮੇਰੀ ਝੋਲੀ ਪਾਈਆ। ਜਨ ਭਗਤਾਂ ਘਰ ਖ਼ੁਸ਼ੀ ਵਖਾਵੀਂ ਤੀਂ, ਤ੍ਰਿੰਞਣ ਇਕੋ ਵਾਰ ਲਗਾਈਆ। ਸ੍ਰਿਸ਼ਟ ਸਬਾਈ ਪੁੱਟ ਦੇ ਨੀਂਹ, ਜੜ ਰਹਿਣ ਕਿਸੇ ਨਾ ਪਾਈਆ। ਵਖ ਵਖ ਕਰਦੇ ਬੱਕਰੀ ਸ਼ੀਂਹ, ਸ਼ੇਰ ਆਪਣਾ ਰੂਪ ਵਟਾਈਆ। ਜਨ ਭਗਤਾਂ ਉਪਰ ਥੀਂ, ਥਾਪੜ ਥਾਪੜ ਗੋਦ ਸਲਾਈਆ। ਮਨਮੁਖ ਦੋਂਹ ਹੱਥਾਂ ਦੇ ਧਰੀਂਹ, ਸ਼ੌਹ ਦਰਯਾਏ ਆਪ ਰੁੜ੍ਹਾਈਆ। ਅੱਗੇ ਬੀਜ ਸੱਚਾ ਬੀ, ਫੁਲਵਾੜੀ ਭਗਤ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਵੀਹ ਸਤਿ ਸਤਿਵਾਦ ਦੂਆ ਨਿਰਗੁਣ ਸਰਗੁਣ ਦਾਦ ਸਿਫ਼ਰਾ ਮੇਟੇ ਸਰਬ ਸੁਆਦ, ਸਿਫ਼ਰ ਸਿਫ਼ਰ ਸਿਫ਼ਰ ਸਰਬ ਲੋਕਾਈਆ।