ਪੁਸਤਕਾਲਾਭਾਗ ੧੩

੧੪ ਫੱਗਣ ੨੦੧੯ ਬਿਕ੍ਰਮੀ ਭਗਤ ਸਿੰਘ ਦੇ ਗ੍ਰਹਿ ਇਟਾਰਸੀ

ਦੋ ਜਹਾਨ ਰਹੇ ਤਕਾ, ਨਿਰਗੁਣ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੈਣ ਰਹੇ ਉਠਾ, ਨੂਰ ਨੂਰ ਵੇਖੇ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਧਿਆਨ ਰਹੇ ਲਗਾ, ਚਰਨ ਕਵਲ ਕਵਲ ਸਰਨਾਈਆ। ਕਰੋੜ ਤੇਤੀਸਾ ਫੂਲ ਰਹੇ ਬਰਖਾ, ਸੇਵਕ ਸੇਵਾ ਸਚ ਕਮਾਈਆ। ਚੌਦਾਂ ਲੋਕ ਸ਼ੁਕਰ ਰਹੇ ਮਨਾ, ਸ਼ਹਿਨਸ਼ਾਹ ਇਕੋ ਓਟ ਤਕਾਈਆ। ਚੌਦਾਂ ਤਬਕ ਕਹਿਣ ਬੇਪਰਵਾਹ ਇਕ ਖ਼ੁਦਾ, ਬੇਨਜ਼ੀਰ ਵੱਡੀ ਵਡਿਆਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਲੇਖਾ ਰਿਹਾ ਚੁਕਾ, ਵਡ ਦਾਤਾ ਦਾਨੀ ਦਇਆ ਕਮਾਈਆ। ਲੋਕਮਾਤ ਪਰਗਟ ਹੋਇਆ ਆ, ਜੋਤੀ ਜਾਤਾ ਵੇਸ ਵਟਾ, ਸ਼ਬਦ ਅਗੰਮ ਡੰਕ ਵਜਾਈਆ। ਸ੍ਰਿਸ਼ਟ ਸਬਾਈ ਰਿਹਾ ਜਣਾ, ਵੇਖਣਹਾਰਾ ਥਾਉਂ ਥਾਂ, ਗਗਨ ਗਗਨੰਤਰ ਖੋਜ ਖੁਜਾਈਆ। ਸਚਖੰਡ ਨਿਵਾਸੀ ਸਚ ਦੁਆਰ ਕਰ ਰੋਸ਼ਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੱਕਣ ਰਾਹ, ਨੇਤਰ ਨੈਣ ਨੈਣ ਉਠਾਇਆ। ਪਰਗਟ ਹੋਇਆ ਬੇਪਰਵਾਹ, ਪੜਦਾ ਆਪਣਾ ਰਿਹਾ ਚੁਕਾਇਆ। ਜਨ ਭਗਤਾਂ ਦੇਵੇ ਸਚ ਸਲਾਹ, ਮੰਤਰ ਇਕੋ ਨਾਮ ਦ੍ਰਿੜਾਇਆ। ਵੇਖਣਹਾਰਾ ਜਲ ਅਸਗਾਹ, ਟਿੱਲੇ ਪਰਬਤ ਫੋਲ ਫੁਲਾਇਆ। ਪਾਂਧੀ ਬਣ ਦੋ ਜਹਾਨ, ਨਿਰਗੁਣ ਸਰਗੁਣ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਖੋਲ੍ਹ ਅੱਖ, ਲੋਕਮਾਤ ਧਿਆਨ ਲਗਾਈਆ। ਜੋਧਾ ਸੂਰਬੀਰ ਮਹਾਂਬਲੀ ਹੋਇਆ ਆਪ ਪਰਤੱਖ, ਨਿਰਗੁਣ ਦਾਤਾ ਪੁਰਖ ਬਿਧਾਤਾ ਨੂਰ ਕਰ ਰੁਸ਼ਨਾਈਆ। ਮਹਿਮਾ ਜਣਾਏ ਇਕ ਅਕੱਥ, ਬੋਧ ਅਗਾਧ ਕਰ ਪੜ੍ਹਾਈਆ। ਸਤਿਜੁਗ ਸਚ ਚਲਾਏ ਰਥ, ਸ੍ਰਿਸ਼ਟ ਸਬਾਈ ਦੇਵੇ ਮਤ, ਦੋ ਜਹਾਨਾਂ ਵੇਖ ਵਖਾਈਆ। ਲੱਖ ਚੁਰਾਸੀ ਪਾਏ ਨੱਥ, ਵਸਣਹਾਰਾ ਘਟ ਘਟ, ਆਤਮ ਪਰਮਾਤਮ ਲੇਖਾ ਜਾਣੇ ਬੇਪਰਵਾਹੀਆ। ਭਗਤ ਭਗਵਾਨ ਦਰ ਸਾਚੇ ਸੱਦ, ਅੰਮ੍ਰਿਤ ਨਾਮ ਪਿਆਏ ਮਦ, ਕੂੜੀ ਕਿਰਿਆ ਪਾਰ ਕਰਾਏ ਹੱਦ, ਸਾਚਾ ਮੰਦਰ ਇਕ ਵਖਾਈਆ। ਲੱਖ ਚੁਰਾਸੀ ਵਿਚੋਂ ਕੱਢ, ਸ੍ਰੀ ਭਗਵਾਨ ਕਰੇ ਅੱਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ। ਪੀਰ ਪੈਗ਼ੰਬਰ ਚੜ੍ਹਿਆ ਚਾਉ, ਗੁਰ ਅਵਤਾਰ ਖ਼ੁਸ਼ੀ ਮਨਾਈਆ। ਪ੍ਰਭ ਖੇਲ ਕਰੇ ਅਗੰਮ ਅਥਾਹੋ, ਬੇਪਰਵਾਹ ਵੱਡੀ ਵਡਿਆਈਆ। ਜਨ ਭਗਤਾਂ ਜਣਾਏ ਏਕਾ ਨਾਉਂ, ਨਾਉਂ ਨਿਰੰਕਾਰਾ ਆਪ ਜਣਾਈਆ। ਦੇਵਣਹਾਰਾ ਸਚ ਸਲਾਹੋ, ਸਲਾਹਗੀਰ ਫੇਰਾ ਪਾਈਆ। ਨਿਰਗੁਣ ਸਰਗੁਣ ਬਣੇ ਪਿਤਾ ਮਾਉਂ, ਬਾਲ ਅਞਾਣੇ ਗੋਦ ਉਠਾਈਆ। ਫੜ ਫੜ ਹੰਸ ਬਣਾਏ ਕਾਉਂ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਦਰਸਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਮੰਗਣ ਧੂੜ, ਧੂੜੀ ਟਿੱਕਾ ਮਸਤਕ ਲਾਈਆ। ਪੁਰਖ ਅਬਿਨਾਸ਼ੀ ਰੰਗ ਚਾੜ੍ਹੇ ਇਕੋ ਗੂੜ੍ਹ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਲੇਖਾ ਜਾਣੇ ਮੂਰਖ ਮੂੜ੍ਹ, ਚਤੁਰ ਸੁਘੜ ਸੁਚੱਜੇ ਆਪੇ ਖੇਲ ਖਲਾਈਆ। ਵਸਣਹਾਰਾ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਕਲਜੁਗ ਅੰਤਮ ਪਰਗਟ ਹੋਇਆ ਹਾਜ਼ਰ ਹਜ਼ੂਰ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਗੁਰਮੁਖਾਂ ਅੰਤਰ ਦੇਵੇ ਜੋਤੀ ਨੂਰ, ਨੂਰ ਨੂਰਾਨਾ ਨੂਰ ਰੁਸ਼ਨਾਈਆ। ਮਾਇਆ ਮਮਤਾ

ਹਉਮੇਂ ਹੰਗਤਾ ਕੂੜੀ ਕਿਰਿਆ ਕਰੇ ਚੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਵੇਸ ਆਪ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਖੋਲ੍ਹਣ, ਖੋਲ੍ਹ ਖੋਲ੍ਹ ਸਮਾਈਆ। ਸ਼ਬਦ ਅਗੰਮੀ ਇਕੋ ਬੋਲਣ, ਸਮਝ ਕਿਸੇ ਨਾ ਆਈਆ। ਸ੍ਰੀ ਭਗਵਾਨ ਪੂਰਾ ਤੋਲ ਆਇਆ ਤੋਲਣ, ਨਾਮ ਕੰਡਾ ਹੱਥ ਉਠਾਈਆ। ਲੱਖ ਚੁਰਾਸੀ ਆਇਆ ਵਰੋਲਣ, ਨਾਮ ਮਧਾਣਾ ਇਕੋ ਪਾਈਆ। ਸਚ ਦੁਆਰ ਆਇਆ ਖੋਲ੍ਹਣ, ਚਾਰ ਵਰਨ ਇਕ ਸਰਨਾਈਆ। ਜਨ ਭਗਤਾਂ ਰੱਖਣ ਆਇਆ ਅਡੋਲਨ, ਸਿਰ ਸਾਚਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਰਾਸ, ਮੰਡਲ ਮੰਡਪ ਵੱਜੇ ਵਧਾਈਆ। ਸ੍ਰੀ ਭਗਵਾਨ ਵਸਿਆ ਭਗਤਾਂ ਪਾਸ, ਭਗਵਨ ਆਪਣਾ ਰੰਗ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਿਛੜੇ ਪੂਰੀ ਕਰੇ ਆਸ, ਆਸਾ ਆਪਣੇ ਨਾਲ ਮਿਲਾਈਆ। ਨਾਤਾ ਤੋੜ ਪ੍ਰਿਥਮੀ ਆਕਾਸ਼, ਚਰਨ ਕਵਲ ਦਏ ਸਰਨਾਈਆ। ਆਤਮ ਪਰਮਾਤਮ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਪਾਰਬ੍ਰਹਮ ਬ੍ਰਹਮ ਜਣਾਏ ਇਕੋ ਗਾਥ, ਇਕੋ ਢੋਲਾ ਰਾਗ ਸੁਣਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਲੋਆਂ ਪੁਰੀਆਂ ਫੋਲ ਫੁਲਾਈਆ। ਸਾਚਾ ਸਰੋਵਰ ਤੀਰਥ ਤਾਟ, ਗ੍ਰਹਿ ਮੰਦਰ ਦਏ ਵਖਾਈਆ। ਪੂਰਬ ਲੇਖਾ ਇਕੋ ਇਕ ਵਖਾਲ ਨਿਰਗੁਣ ਜੋਤ ਕਰ ਪਰਕਾਸ਼, ਅਗਿਆਨ ਅੰਧੇਰ ਚੁਕਾਈਆ। ਸਦਾ ਸੁਹੇਲਾ ਇਕ ਇਕੇਲਾ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਮੇਲ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਰੁੱਤ, ਰੁੱਤ ਰੁੱਤੜੀ ਹਰਿ ਮਹਿਕਾਈਆ। ਕਰੇ ਖੇਲ ਅਬਿਨਾਸ਼ੀ ਅਚੁੱਤ, ਭੇਵ ਕੋਇ ਨਾ ਪਾਈਆ। ਨਿਰਗੁਣ ਧਾਰੋਂ ਨਿਰਗੁਣ ਉਠ, ਲੋਕਮਾਤ ਕਰੇ ਕੁੜਮਾਈਆ। ਗੋਬਿੰਦ ਮੇਲਾ ਸਾਚੇ ਸੁਤ, ਸਿਰ ਆਪਣਾ ਹੱਥ ਟਿਕਾਈਆ। ਬਾਹਰੋਂ ਦਿਸੇ ਕਾਇਆ ਬੁੱਤ, ਅੰਤਰ ਸ੍ਰੀ ਭਗਵਾਨ ਆਸਣ ਲਾਈਆ। ਸੰਤ ਸੁਹੇਲੇ ਲੱਖ ਚੁਰਾਸੀ ਵਿਚੋਂ ਆਪਣੀ ਗੋਦੀ ਚੁੱਕ, ਆਪ ਆਪਣੇ ਅੰਗ ਲਗਾਈਆ। ਜਨਮ ਜਨਮ ਦੀ ਮੇਟੇ ਭੁੱਖ, ਕਰਮ ਕਰਮ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਮੇਲ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਆਵਣ ਮੇਲਾ, ਮੇਲਾ ਹਰਿ ਜੂ ਆਪ ਲਗਾਇੰਦਾ। ਏਕਾ ਦਰ ਗੁਰੂ ਗੁਰ ਚੇਲਾ, ਗੁਰ ਚੇਲਾ ਰੰਗ ਵਖਾਇੰਦਾ। ਨਿਰਗੁਣ ਹੋਇਆ ਸੱਜਣ ਸੁਹੇਲਾ, ਸਰਗੁਣ ਆਪਣੀ ਗੋਦ ਸੁਹਾਇੰਦਾ। ਕਲਜੁਗ ਅੰਤਮ ਪ੍ਰਭ ਮਿਲਣ ਦਾ ਇਕੋ ਵੇਲਾ, ਵੇਲਾ ਗਿਆ ਹੱਥ ਨਾ ਆਇੰਦਾ। ਸਾਹਿਬ ਸਤਿਗੁਰ ਆਇਆ ਸੱਜਣ ਸੁਹੇਲਾ, ਦੋ ਜਹਾਨਾਂ ਪੰਧ ਮੁਕਾਇੰਦਾ। ਕੱਟਣਹਾਰਾ ਰਾਏ ਧਰਮ ਦੀ ਜੇਲਾ, ਲੱਖ ਚੁਰਾਸੀ ਨਾਤਾ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਲੇਖਾ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਏ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਚਲੋ ਵੇਖੋ ਗੁਰਮੁਖ ਖੇੜੇ, ਹਰਿ ਸਤਿਗੁਰ ਡੇਰਾ ਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਰੇ ਖੇਲ ਬੇਅੰਤ ਬਥੇਰੇ, ਬਹੁ ਭਾਂਤੀ ਰੂਪ ਵਟਾਈਆ। ਚਾਰ ਜੁਗ ਕੀਤੇ ਚੇਰੇ, ਚੇਲਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪਰਵਰਦਿਗਾਰ, ਬੇਪਰਵਾਹ ਖੇਲ ਖਲਾਇੰਦਾ। ਆਦਿ ਜੁਗਾਦੀ ਸਾਂਝਾ ਯਾਰ, ਸਾਹਿਬ ਸੁਲਤਾਨ ਵੇਸ ਵਟਾਇੰਦਾ।

ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਊਚਾਂ ਨੀਚਾਂ ਰਾਉ ਰੰਕਾਂ ਕਰੇ ਪਿਆਰ, ਦੂਈ ਦਵੈਤ ਨਾ ਕੋਇ ਰਖਾਇੰਦਾ। ਬਜਰ ਕਪਾਟੀ ਕਾਇਆ ਹਾਟੀ ਪੜਦਾ ਦੇਵੇ ਪਾੜ, ਅਗਿਆਨ ਅੰਧੇਰ ਮਿਟਾਇੰਦਾ। ਅੰਮ੍ਰਿਤ ਬੂੰਦ ਸਵਾਂਤੀ ਦੇਵੇ ਠੰਡੀ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਆਤਮ ਪਰਮਾਤਮ ਵਖਾਏ ਸਚ ਨਿਵਾਸ, ਸੇਜ ਸੁਹੰਜਣੀ ਆਪ ਵਡਿਆਇੰਦਾ। ਨਿਰਗੁਣ ਨਿਰਗੁਣ ਹੋਏ ਦਾਸ, ਸਰਗੁਣ ਸਰਗੁਣ ਬੰਧਨ ਪਾਇੰਦਾ। ਭਗਤ ਭਗਵਾਨ ਪੂਰੀ ਕਰੇ ਆਸ, ਭਗਤਨ ਆਪਣੇ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਨੱਚ, ਸਚ ਦਵਾਰ ਵੱਜੇ ਵਧਾਈਆ। ਪ੍ਰਭ ਪਰਗਟ ਹੋਇਆ ਇਕ ਸਮਰਥ, ਸਮਰਥ ਆਪਣੀ ਕਾਰ ਕਮਾਈਆ। ਸੰਤ ਸੁਹੇਲੇ ਸੱਜਣ ਲਏ ਰੱਖ, ਸਿਰ ਆਪਣਾ ਹੱਥ ਟਿਕਾਈਆ। ਨਿਜ ਆਤਮ ਖੋਲ੍ਹ ਅੱਖ, ਆਖ਼ਰ ਆਪਣਾ ਦਰਸ ਕਰਾਈਆ। ਲੱਖ ਚੁਰਾਸੀ ਨਾਲੋਂ ਕਰ ਕਰ ਵੱਖ, ਕੂੜਾ ਨਾਤਾ ਦਏ ਤੁੜਾਈਆ। ਲਹਿਣਾ ਦੇਣ ਮੁਕਾਏ ਹੱਥੋ ਹੱਥ, ਜਗਤ ਉਧਾਰ ਨਾ ਕੋਇ ਜਣਾਈਆ। ਅੰਤਰ ਆਤਮ ਤੇਰੇ ਵਸ, ਹਰਿ ਜੂ ਆਪਣੀ ਬੂਝ ਬੁਝਾਈਆ। ਕੂੜੀ ਕਿਰਿਆ ਮਾਇਆ ਮਮਤਾ ਮਥ, ਸਚ ਸੁੱਚ ਦਏ ਸਮਝਾਈਆ। ਨਿਰਮਲ ਜੋਤ ਕਰ ਪਰਕਾਸ਼ ਕੋਟਨ ਰਵ ਸਸ, ਨੂਰੀ ਜਲਵਾ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਕਰਾਈਆ। ਸਾਚੀ ਖੇਲ ਕਰਾਏ ਖ਼ਲਕ, ਬੇਪਰਵਾਹ ਭੇਵ ਨਾ ਆਇੰਦਾ। ਪਰਵਰਦਿਗਾਰ ਆਏ ਫਕਤ, ਸ਼ਾਹ ਹਕੀਰ ਵੇਖ ਵਖਾਇੰਦਾ। ਹਰਿਜਨ ਵੇਖੇ ਆਪਣੇ ਬਾਲਕ, ਨਿਰਗੁਣ ਆਪਣਾ ਫੇਰਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਕਦੀ ਨਾ ਕਰੇ ਆਲਸ, ਨਿੰਦਰਾ ਰੂਪ ਨਾ ਕੋਇ ਵਟਾਇੰਦਾ। ਜੁਗ ਚੌਕੜੀ ਬਣੇ ਸਾਲਸ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਵਣ ਨੱਠੇ, ਵਾਹੋ ਦਾਹੀ ਪੰਧ ਮੁਕਾਈਆ। ਸਚ ਦਵਾਰੇ ਹੋਵਣ ਕੱਠੇ, ਘਰ ਇਕੋ ਵੱਜੇ ਵਧਾਈਆ। ਹਰਿ ਸਰਨਾਈ ਸਾਰੇ ਢੱਠੇ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਸ੍ਰੀ ਭਗਵਾਨ ਜੁਗ ਜੁਗ ਤੇਰੇ ਦੇਂਦੇ ਰਹੇ ਪਤੇ, ਲਿਖ ਲਿਖ ਲੇਖਾ ਹੁਕਮ ਸੁਣਾਈਆ। ਤੁਧ ਬਿਨ ਵੇਲੇ ਅੰਤ ਪੱਤ ਕੋਈ ਨਾ ਰੱਖੇ, ਲੱਖ ਚੁਰਾਸੀ ਕੂਕ ਕੂਕ ਦਏ ਦੁਹਾਈਆ। ਨੌਂ ਖੰਡ ਪ੍ਰਿਥਮੀ ਤ੍ਰੈਗੁਣ ਮਾਇਆ ਅਗਨੀ ਕੀਤੇ ਤੱਤੇ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਬਿਨ ਭਗਤਾਂ ਤੇਰੇ ਰੰਗ ਕੋਈ ਨਾ ਰੱਤੇ, ਰੱਤੀ ਰੱਤ ਨਜ਼ਰ ਕਿਤੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਨਿਰਗੁਣ ਇਕੋ ਇਕ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਖੋਲ੍ਹ ਕਰੋ ਧਿਆਨ, ਮਿਹਰਵਾਨ ਆਪ ਜਣਾਇੰਦਾ। ਪ੍ਰਭ ਪਰਗਟ ਹੋਇਆ ਨੌਜਵਾਨ, ਦੂਸਰ ਵੰਡ ਨਾ ਕੋਈ ਵੰਡਾਇੰਦਾ। ਲੇਖਾ ਜਾਣੇ ਦੋ ਜਹਾਨ, ਲੋਕ ਪਰਲੋਕ ਖੋਜ ਖੁਜਾਇੰਦਾ। ਤ੍ਰੈਭਵਣ ਧਨੀ ਖੇਲ ਮਹਾਨ, ਮਹਿਮਾ ਅਕਥ ਅਕਥ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੰਤ ਸੁਹੇਲਾ ਇਕ ਅਖਵਾਇੰਦਾ। ਸੰਤ ਸੁਹੇਲਾ ਦਏ ਉਪਦੇਸ਼, ਆਪਣੀ ਦਇਆ ਕਮਾਈਆ। ਅੰਮ੍ਰਿਤ ਜਾਮ ਦੇਵੇ ਘੁੱਟ, ਅੰਮਿਓ ਰਸ ਚੁਆਈਆ। ਕਰ ਪਰਕਾਸ਼ ਨਿਰਗੁਣ ਜੋਤ, ਜੋਤ ਨੂਰ ਰੁਸ਼ਨਾਈਆ। ਲਹਿਣਾ ਦੇਣਾ ਚੁਕਾ ਵਰਨ ਗੋਤ, ਬ੍ਰਹਮ ਇਕੋ ਇਕ ਸਮਝਾਈਆ। ਨਾਤਾ ਤੁਟੇ ਹਰਖ਼ ਸੋਗ, ਚਿੰਤਾ ਗ਼ਮ ਰਹੇ ਨਾ ਰਾਈਆ।

ਪਾਰਬ੍ਰਹਮ ਬ੍ਰਹਮ ਕਰੇ ਸੰਜੋਗ, ਘਰ ਮੇਲਾ ਸਹਿਜ ਸੁਭਾਈਆ। ਆਤਮ ਰਸ ਭੋਗੇ ਭੋਗ, ਭਸਮੜ ਰੂਪ ਨਾ ਕੋਈ ਵਟਾਈਆ। ਸਚ ਮੁਨਾਰਾ ਸੋਹੇ ਗੋਬਿੰਦ ਸੇਜ, ਸਿੰਘਾਸਣ ਡੇਰਾ ਲਾਈਆ। ਸ਼ਬਦ ਗੁਰੂ ਲਗਾਏ ਚੋਟ, ਸਤਿ ਨਗਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਵਾਰਾ ਇਕ ਸੁਹਾਈਆ। ਭਗਤ ਦੁਆਰੇ ਆਇਆ ਆਪ, ਪ੍ਰਭ ਆਪਣੀ ਦਇਆ ਕਮਾਈਆ। ਕੋਟਨ ਕੋਟ ਜਨਮ ਉਤਾਰੇ ਪਾਪ, ਪਤਤ ਪੁਨੀਤ ਕਰੇ ਬੇਪਰਵਾਹੀਆ। ਸੋਹੰ ਸੋ ਜਪਾਏ ਜਾਪ, ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਜਸ ਗਾਈਆ। ਆਦਿ ਜੁਗਾਦੀ ਸੱਚਾ ਬਾਪ, ਪੁਰਖ ਅਕਾਲ ਫੇਰਾ ਪਾਈਆ। ਤ੍ਰੈਗੁਣ ਮੇਟੇ ਤੀਨੋ ਤਾਪ, ਅਗਨੀ ਤੱਤ ਰਹੇ ਨਾ ਰਾਈਆ। ਹਰਿ ਸੰਗਤ ਮੇਲਾ ਸਾਚਾ ਸਾਕ, ਬੰਧਪ ਇਕੋ ਇਕ ਦਰਸਾਈਆ। ਨਜ਼ਰੀ ਆਏ ਕਮਲਾਪਾਤ, ਨਿਝ ਨੇਤਰ ਨੈਣ ਖੁਲ੍ਹਾਈਆ। ਦੂਰ ਦੁਰਾਡੀ ਮੁੱਕੇ ਵਾਟ, ਪੰਧ ਨੇਰਨ ਨੇਰ ਜਣਾਈਆ। ਸਚ ਦਵਾਰੇ ਖੋਲ੍ਹੇ ਤਾਕ, ਸੌਦਾ ਇਕੋ ਨਾਮ ਵਖਾਈਆ। ਗੁਰ ਅਵਤਾਰ ਜਾ ਬੈਠੇ ਆਪਣੇ ਘਾਟ, ਸੰਤਨ ਲੇਖਾ ਬੇਪਰਵਾਹੀਆ। ਨਾਮ ਅਨਮੁਲੀ ਦੇਵੇ ਦਾਤ, ਕਾਇਆ ਕੁਲੀ ਆਪ ਟਿਕਾਈਆ। ਪਿਆਵਣਹਾਰਾ ਆਬੇਹਯਾਤ, ਸਬਰ ਪਿਆਲਾ ਹੱਥ ਉਠਾਈਆ। ਵੇਖਣਹਾਰਾ ਕਾਇਨਾਤ, ਕਲਮਾ ਨਬੀ ਰਿਹਾ ਜਣਾਈਆ। ਜਨ ਭਗਤਾਂ ਦੇਵੇ ਸਚ ਸੁਗਾਤ, ਸਚ ਸਮਗਰੀ ਝੋਲੀ ਪਾਈਆ। ਇਕੋ ਇਕ ਰੰਗ ਰੰਗਾਏ ਦਿਵਸ ਰਾਤ, ਘੜੀ ਪਲ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦਵਾਰਾ ਦਏ ਵਡਿਆਈਆ। ਭਗਤ ਦਵਾਰੇ ਵੱਜੇ ਨਗਾਰਾ, ਹਰਿ ਸਤਿਗੁਰ ਆਪ ਵਜਾਇੰਦਾ। ਸੰਤ ਭਗਤ ਪਰਮ ਪੁਰਖ ਹਰਿ ਕਰ ਪਿਆਰਾ, ਹਰਿ ਮੰਦਰ ਇਕੋ ਇਕ ਦਰਸਾਇੰਦਾ। ਇਕੋ ਮੰਦਰ ਇਕੋ ਗੁਰੂਦਵਾਰਾ, ਠਾਕਰ ਇਕੋ ਨਜ਼ਰੀ ਆਇੰਦਾ। ਇਕੋ ਸ਼ਹਿਨਸ਼ਾਹ ਸਿਕਦਾਰਾ, ਸ਼ਾਹ ਪਾਤਸ਼ਾਹ ਇਕੋ ਹੁਕਮ ਮਨਾਇੰਦਾ। ਇਕੋ ਆਦਿ ਜੁਗਾਦਿ ਜੁਗਾ ਜੁਗੰਤਰ ਲਏ ਅਵਤਾਰਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਇਕੋ ਰਾਗ ਇਕੋ ਛੰਦ ਸੁਣਾਏ ਸਰਬ ਸੰਸਾਰਾ, ਸਾਧ ਸੰਤ ਇਕੋ ਰੰਗ ਰੰਗਾਇੰਦਾ। ਕਲਜੁਗ ਅੰਤਮ ਕਲ ਕਲਕੀ ਲਏ ਅਵਤਾਰਾ, ਸਤਿਜੁਗ ਸਾਚਾ ਰਾਹ ਵਖਾਇੰਦਾ। ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰਾ, ਨਿੰਦਰਾ ਆਲਸ ਨਾ ਕੋਈ ਜਣਾਇੰਦਾ। ਤੋੜਨਹਾਰਾ ਗੜ੍ਹ ਹੰਕਾਰਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ । ਗ਼ਰੀਬ ਨਿਮਾਣਿਆਂ ਦਏ ਸਹਾਰਾ, ਦੋ ਜਹਾਨਾਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰਨੇ ਆਇਆ, ਪਾਰਬ੍ਰਹਮ ਕਰਤਾਰ। ਹਰਿਜਨ ਸਾਚੇ ਲਏ ਜਗਾਇਆ, ਸ਼ਬਦ ਅਗੰਮੀ ਕਰ ਗੁਫਤਾਰ। ਨੇਤਰ ਨੈਣ ਇਕ ਖੁਲ੍ਹਾਇਆ, ਆਪੇ ਤੋੜੇ ਬੰਦ ਕਿਵਾੜ। ਹਰਿ ਸੰਗਤ ਸਾਚਾ ਸੰਗ ਨਿਭਾਇਆ, ਲੇਖਾ ਜਾਣੇ ਅੰਦਰ ਬਾਹਰ। ਗੁਪਤ ਜ਼ਾਹਿਰ ਨਾਦ ਵਜਾਇਆ, ਸਚ ਸੁਣਾਏ ਸੱਚੀ ਧੁਨਕਾਰ। ਧੁਰ ਸੰਦੇਸਾ ਇਕ ਸੁਣਾਇਆ, ਹਰਿ ਸੱਜਣ ਮੀਤ ਮੁਰਾਰ। ਪਾਂਧੀ ਬਣਕੇ ਫੇਰਾ ਪਾਇਆ, ਦਰ ਆਇਆ ਬਣ ਭਿਖਾਰ। ਹਰਿਜਨ ਸਾਚੇ ਰੰਗ ਰੰਗਾਇਆ, ਕਰੇ ਖੇਲ ਆਪ ਨਿਰੰਕਾਰ। ਜਗਤ ਨਗਾਰਾ ਜਗਤ ਸੁਣਾਇਆ, ਢੋਲਾ ਮਰਦੰਗ ਹਾਹਾਕਾਰ। ਗੁਰਮੁਖ ਪਰੇਮ ਅੰਤ ਨਾ ਕਿਸੇ ਨਜ਼ਰ ਆਇਆ, ਕਲਜੁਗ ਸੁੱਤਾ ਪੈਰ ਪਸਾਰ। ਸਚ ਸਿੰਘਾਸਣ ਸੋਭਾ ਪਾਇਆ, ਤਖ਼ਤ ਨਿਵਾਸੀ ਨੌਜਵਾਨ। ਗੁਰਮੁਖਾਂ ਪ੍ਰੀਤੀ ਚਿੱਟੀ ਚਾਦਰ ਚਰਨ ਟਿਕਾਇਆ, ਤੇਗ ਬਹਾਦਰ ਜਗਤ ਵਿਹਾਰ। ਆਦਰ ਦੇਣ ਘਰ ਘਰ ਆਇਆ, ਲੇਖਾ ਜਾਣ ਸੱਚੀ ਸਰਕਾਰ। ਫੂਲਨ ਬਰਖਾ

ਗੁਰਮੁਖ ਲਾਇਆ, ਦੋ ਜਹਾਨ ਪਏ ਫੁਹਾਰ। ਸਚਖੰਡ ਸਾਚੇ ਵੱਜੇ ਵਧਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਵੇਖਣਹਾਰ। ਕੋਟ ਕੋਟਨ ਨਗਾਰਾ ਵੱਜੇ ਮਰਦੰਗ, ਢੋਲਕ ਢੋਲ ਨਾ ਕੋਇ ਜਣਾਈਆ। ਵੇਖਣਹਾਰ ਸੂਰਾ ਸਰਬੰਗ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਆਤਮ ਅੰਤਰ ਦੇਵੇ ਅਨੰਦ, ਬਾਹਰੋਂ ਵੇਖ ਗੋਬਿੰਦ ਚੰਦ, ਨਿਰਗੁਣ ਸਰਗੁਣ ਧੁਰ ਦੀ ਧਾਰ ਰੁਸ਼ਨਾਈਆ। ਛੱਡ ਕੇ ਆਇਆ ਕੋਟ ਬ੍ਰਹਿਮੰਡ, ਭਗਤ ਦਵਾਰ ਵੰਡੀ ਵੰਡ, ਬੇਪਰਵਾਹ ਆਪਣੀ ਦਇਆ ਕਮਾਈਆ। ਗੀਤ ਗੋਬਿੰਦ ਸੁਹਾਗੀ ਰਸਨਾ ਜਿਹਵਾ ਗਾਏ ਦੰਦ, ਸਾਚਾ ਛੰਦ ਇਕੋ ਇਕ ਜਣਾਈਆ। ਕਰ ਦਰਸ ਮਿਟੇ ਹਿਰਸ ਸ਼ਬਦ ਸੁਤ ਪਾਏ ਠੰਡ, ਅਗਨੀ ਤੱਤ ਤੱਤ ਬੁਝਾਈਆ। ਜੁਗ ਜਨਮ ਦੀ ਟੁਟੀ ਗੰਢ, ਪੱਲੂ ਆਪਣੀ ਗੰਢ ਰਖਾਈਆ। ਦੂਈ ਦਵੈਤੀ ਢਾਹ ਕੰਧ, ਘਰ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਪਿਆਰ ਜਗਤ ਆਧਾਰ ਸਚ ਸਤਾਰ ਰਿਹਾ ਜਣਾਈਆ। ਭਗਤ ਪਿਆਰ ਸਾਚੀ ਸਿਖਿਆ, ਆਦਿ ਜੁਗਾਦਿ ਸੁਣਾਵਣਹਾਰ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਧੁਰ ਲੇਖਾ ਲਿਖਿਆ, ਲੇਖਾ ਲੇਖ ਅਗੰਮ ਅਪਾਰ। ਨਿਰਗੁਣ ਨਿਰਾਕਾਰ ਨਿਰਵੈਰ ਅਜੂਨੀ ਰਹਿਤ ਬਿਨ ਭਗਤਾਂ ਕਿਸੇ ਨਾ ਦਿਸਿਆ, ਲੱਖ ਚੁਰਾਸੀ ਨੇਤਰ ਰੋਵੇ ਜ਼ਾਰੋ ਜ਼ਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਉਪਜਾਏ ਆਪਣੀ ਧਾਰ। ਹਰਿਜਨ ਉਪਜੇ ਧਾਰ ਨਿਰਾਲੀ, ਨਿਰਗੁਣ ਨਿਰਵੈਰ ਆਪ ਉਪਜਾਈਆ। ਮੇਲ ਮਿਲਾਵਾ ਜੋਤ ਅਕਾਲੀ, ਅਕਲ ਕਲਾ ਅਖਵਾਈਆ। ਕਾਇਆ ਮੰਡਲ ਦੀਪਕ ਥਾਲੀ, ਜੋਤੀ ਜੋਤ ਡਗਮਗਾਈਆ। ਆਤਮ ਪਰਮਾਤਮ ਸਾਚੇ ਮੰਦਰ ਆਪ ਬਹਾਲੀ, ਛੱਪਰ ਛੰਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਸਰਗੁਣ ਅੱਗੇ ਹੋਏ ਸਵਾਲੀ, ਪਰੇਮ ਭਿਛਿਆ ਮੰਗ ਮੰਗਾਈਆ। ਪਰੇਮ ਭਿਛਿਆ ਪ੍ਰਭ ਦੀ ਭੁੱਖ, ਬਿਨ ਭਗਤਾਂ ਪੂਰ ਨਾ ਕੋਇ ਕਰਾਇੰਦਾ। ਦੋ ਜਹਾਨ ਨਿਰਗੁਣ ਵਿਛੋੜਾ ਦੁੱਖ, ਬਿਨ ਸਰਗੁਣ ਸੁਖ ਨਾ ਕੋਇ ਉਪਜਾਇੰਦਾ। ਲੋਕਮਾਤ ਹੋਏ ਨਾ ਉਜਲ ਮੁਖ, ਗੁਰਮੁਖ ਸੰਗ ਹਰਿ ਸਤਿਗੁਰ ਚੰਦ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਦਵਾਰੇ ਆਏ ਚਲ, ਜਨ ਭਗਤਾਂ ਬਿਨ ਨੇਤਰ ਦਰਸਨ ਪਾਇੰਦਾ। ਸ਼ਬਦ ਗੁਰੂ ਇਕੋ ਚੇਲਾ, ਸਤਿਗੁਰ ਪੁਰਖ ਅਕਾਲ ਅਖਵਾਈਆ। ਆਦਿ ਜੁਗਾਦਿ ਜੁਗ ਜੁਗ ਮੇਲਾ, ਮਿਲਿਆ ਮੇਲ ਵਿਛੜ ਨਾ ਜਾਈਆ। ਨਿਰਗੁਣ ਹੋ ਕੇ ਸਰਗੁਣ ਖੇਲ ਖੇਲਾ, ਪੰਜ ਤੱਤ ਦਏ ਵਡਿਆਈਆ। ਅੰਤਮ ਹੋਏ ਇਕ ਇਕੇਲਾ, ਏਕੰਕਾਰਾ ਬੇਪਰਵਾਹੀਆ। ਜਿਉਂ ਭਾਵੇ ਤਿਉਂ ਜਾਣੇ ਆਪਣਾ ਵੇਲਾ, ਵਾਰ ਥਿਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਚੇਲਾ ਇਕੋ ਕਰ, ਲੱਖ ਚੁਰਾਸੀ ਦੇਵੇ ਵਰ, ਘਰ ਘਰ ਚੇਲਾ ਗੁਰ ਕਾ ਰਾਗ ਸੁਣਾਈਆ। ਚੇਲਾ ਸੁਣਾਵੇ ਗੁਰ ਕਾ ਨਾਦ, ਬਿਨ ਤੰਦੀ ਤੰਦ ਰਾਗ ਅਲਾਇੰਦਾ। ਕੋਟਨ ਕੋਟ ਸੁਣਨ ਬ੍ਰਹਿਮਾਦ, ਬ੍ਰਹਿਮਾਂਡ ਭੇਵ ਕੋਇ ਨਾ ਪਾਇੰਦਾ।

ਸਵਾਗਤ ਸੰਗਤ ਹੋਇਆ ਕਬੂਲ, ਪ੍ਰਭ ਲੇਖੇ ਆਪਣੇ ਪਾਈਆ। ਲੇਖੇ ਲੱਗਾ ਇਕ ਇਕ ਫੂਲ, ਬੱਚੇ ਬੁੱਢੇ ਨੱਢੇ ਜਵਾਨ ਜੋ ਰਹੇ ਬਰਸਾਈਆ। ਜਨਮ ਜਨਮ ਦੀ ਬਖ਼ਸ਼ ਭੂਲ, ਭੁੱਲਿਆਂ ਗਲੇ ਲਗਾਈਆ। ਸਾਹਿਬ ਸਤਿਗੁਰ ਦਾ ਇਕੋ ਅਸੂਲ, ਭਗਤਾਂ ਆਪਣੇ ਰੰਗ ਰੰਗਾਈਆ। ਮੇਲ ਮਿਲਾਏ ਆਤਮ ਪਰਮਾਤਮ ਨਾਰ ਕੰਤ ਕੰਤੂਹਲ, ਸੁਹੰਜਣੀ ਸੇਜ ਫੂਲ ਵਿਛਾਈਆ। ਚੁਕਾਵਣਹਾਰਾ ਸੂਦ ਨਾਲ ਮੂਲ, ਲਹਿਣਾ ਸਭ ਦੀ ਝੋਲੀ ਪਾਈਆ। ਗੁਰਮੁਖ ਪੰਘੂੜਾ ਗੁਰ ਸਤਿਗੁਰ ਰਿਹਾ ਝੂਲ, ਹੁਲਾਰਾ ਦੋ ਜਹਾਨ ਲਗਾਈਆ। ਪ੍ਰਭ ਕੋਲ ਵੱਡਾ ਬਚਨ ਨਾ ਕੋਈ ਮਾਅਕੂਲ, ਜਿਸ ਨਾਲ ਗੁਰਮੁਖਾਂ ਸ਼ੁਕਰੀਆ ਅਦਾ ਕਰਾਈਆ। ਸਵਾਗਤ ਹੋਇਆ ਰਾਸ, ਸਗਲ ਸਮਗਰੀ ਮਿਲੀ ਵਡਿਆਈਆ। ਲੇਖੇ ਲੱਗੀ ਸੰਗਤ ਤੇਰੇ ਚਰਨਾਂ ਖ਼ਾਕ, ਜੋ ਉਡ ਉਡ ਮਸਤਕ ਲਾਈਆ। ਰੂਹ ਬੁੱਤ ਦੋਵੇਂ ਹੋਏ ਪਾਕ, ਪਾਕੀਜ਼ਗੀ ਇਕੋ ਘਰ ਵਖਾਈਆ। ਹਰਿ ਜੂ ਮਿਲਿਆ ਹਰਿਜਨ ਸਾਕ, ਨਾਤਾ ਆਪਣੇ ਨਾਲ ਜੁੜਾਈਆ। ਪਾਰਬ੍ਰਹਮ ਜਿਧਰ ਵੇਖੇ ਮਾਰ ਝਾਤ, ਅੱਗੇ ਪਿਛੇ ਸੱਜੇ ਖੱਬੇ ਗੁਰਮੁਖ ਫੂਲ ਰਹੇ ਬਰਸਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰ ਨਰ ਮੁਨ ਜਨ ਪੀਰ ਪੈਗ਼ੰਬਰ ਗੁਰ ਅਵਤਾਰ ਭਗਤ ਪ੍ਰਭ ਨੇ ਲੋਕਮਾਤ ਖੋਲ੍ਹਿਆ ਤਾਕ, ਆਪਣਾ ਪਰਦਾ ਆਪ ਉਠਾਈਆ । ਦੋ ਜਹਾਨਾਂ ਸ੍ਰੀ ਭਗਵਾਨ ਨਿਰਗੁਣ ਕੱਟ ਕੇ ਆਇਆ ਵਾਟ, ਪੰਧ ਮੁਕਾ ਵਾਹੋ ਦਾਹੀਆ। ਕਲਜੁਗ ਵੇਖ ਅੰਧੇਰੀ ਰਾਤ, ਗੁਰਮੁਖ ਸਾਚਾ ਚੰਦ ਚਮਕਾਈਆ। ਲੈ ਕੇ ਆਇਆ ਧੁਰ ਸੁਗ਼ਾਤ, ਨਾਮ ਇਕੋ ਝੋਲੀ ਪਾਈਆ। ਗੁਰਸਿਖਾਂ ਸਵਾਗਤ ਕੀਤਾ ਬੰਨ੍ਹ ਹਾਥ, ਗੁਰਮੁਖਾਂ ਪ੍ਰਭ ਕਰ ਕਿਰਪਾ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਫੁਲ ਪੰਖੜੀਆਂ ਗੁੰਚੇ ਹੱਸਣ, ਹੱਸ ਹੱਸ ਖ਼ੁਸ਼ੀ ਮਨਾਈਆ। ਇਕ ਦੂਜੇ ਨੂੰ ਹਾਲ ਦੱਸਣ, ਭੇਵ ਅਭੇਦ ਸਮਝਾਈਆ। ਵੇਖੋ ਪ੍ਰਭ ਜੂ ਹਿਰਦੇ ਆਇਆ ਵਸਣ, ਆਪ ਆਪਣੀ ਕਲ ਧਰਾਈਆ। ਬਾਲੇ ਬੱਚੇ ਅੱਗੇ ਅੱਗੇ ਨੱਸਣ, ਖ਼ੁਸ਼ੀਆਂ ਰੰਗ ਚੜ੍ਹਾਈਆ। ਦੀਨ ਦਿਆਲ ਠਾਕਰ ਸਵਾਮੀ ਗਾਇਣ ਜਸਣ, ਵੇਦ ਪੁਰਾਨ ਰਹੇ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਗਤ ਭਗਤ ਸਿੰਘ ਜੋ ਆਏ ਭਾਗਤ, ਭਗਵਤੀ ਭਗੌਤੀ ਸਿਮਰਤੀ ਸਤਿਵਾਦੀ ਅਨਾਦੀ ਵਿਸਮਾਦੀ ਬ੍ਰਹਿਮਾਦੀ ਆਦਿ ਸ਼ਕਤ ਸਰਬ ਦੀ ਦਾਦੀ ਸੇਵਾ ਰਹੀ ਕਮਾਈਆ। ਮਾਅਕੂਲ ਜਵਾਬ ਅੱਜੇ ਛੋਟਾ, ਨਿੱਕੀ ਨਿੱਕੀ ਗੱਲ ਸਮਝਾਈਆ। ਗੁਰਸਿਖ ਸਵਾਗਤ ਏਡਾ ਵੱਡਾ ਮੋਟਾ, ਦੋ ਜਹਾਨ ਕੋਈ ਚੁੱਕ ਨਾ ਸਕੇ ਰਾਈਆ। ਸ੍ਰੀ ਭਗਵਾਨ ਮਿਹਰਵਾਨ ਨਿਰਗੁਣ ਆਇਆ ਕਸ ਲੰਗੋਟਾ, ਨਿਰਗੁਣ ਆਪਣਾ ਬਲ ਧਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿੰਦੇ ਰਹੇ ਦੱਸ ਪ੍ਰਭ ਆਪਣਾ ਪੋਤਾ, ਪੁੱਤਰ ਗੁਰਮੁਖ ਮਾਤ ਵਡਿਆਈਆ। ਸ੍ਰੀ ਭਗਵਾਨ ਸਦਾ ਮਿਹਰਵਾਨ ਜੁਗ ਚੌਕੜੀ ਹੋਏ ਭਗਤਾਂ ਜੋਗਾ, ਆਪਣੀ ਰੱਖੇ ਨਾ ਕੋਇ ਵਡਿਆਈਆ। ਉਚੀ ਕੂਕ ਸੁਣਾਏ ਚੌਦਾਂ ਲੋਕਾ, ਪਰਲੋਕ ਵੱਜੇ ਵਧਾਈਆ। ਜਿਸ ਨੇ ਹਰਿ ਕਾ ਨਾਮ ਸਤਿ ਗਾਇਆ ਸਲੋਕਾ, ਤਿਸ ਦਾ ਭਾਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਜਵਾਬ ਕਰੇ ਲਾਜਵਾਬ, ਕਿਉਂ, ਸਚ ਲੋਕਮਾਤ ਨਜ਼ਰ ਕਿਸੇ ਨਾ ਆਈਆ।

ਤਖ਼ਤ ਕਹੇ ਪ੍ਰਭ ਸੱਚਾ ਤਾਜ, ਆਦਿ ਜੁਗਾਦਿ ਵਡਿਆਈਆ। ਤਾਜ ਕਹੇ ਸ਼ਹਿਨਸ਼ਾਹ ਗ਼ਰੀਬ ਨਿਵਾਜ਼, ਬੇਅੰਤ ਬੇਪਰਵਾਹੀਆ। ਬੇਪਰਵਾਹ ਕਹੇ ਮੈਂ ਕਲਗੀ ਰੱਖਾਂ ਲਾਜ, ਗੋਬਿੰਦ ਬੈਠਾ ਧਿਆਨ ਲਗਾਈਆ। ਗੋਬਿੰਦ ਕਹੇ ਮੇਰਾ ਪਿਤਾ ਪੁਰਖ ਅਕਾਲ ਗੁਰੂ ਮਹਾਰਾਜ, ਮਹਿਮਾ ਅਕਥ ਕਥੀ ਨਾ ਜਾਈਆ। ਤਾਜ ਕਹੇ ਪ੍ਰਭ ਸਾਜਣ ਸਾਜ, ਸਾਚੀ ਤਖ਼ਤ ਵੰਡ ਵੰਡਾਈਆ। ਤਖ਼ਤ ਕਹੇ ਮੇਰੀ ਰੱਖੀ ਲਾਜ, ਮਿਹਰਵਾਨ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਤਖ਼ਤ ਕਹੇ ਤਾਜ ਬਲਕਾਰਾ, ਬਲ ਆਪਣਾ ਆਪ ਰਖਾਇੰਦਾ। ਤਾਜ ਕਹੇ ਸ਼ਹਿਨਸ਼ਾਹ ਖੇਲ ਅਗੰਮ ਅਪਾਰਾ, ਭੇਵ ਕੋਇ ਨਾ ਆਇੰਦਾ। ਸ਼ਹਿਨਸ਼ਾਹ ਕਹੇ ਮੈਂ ਕਲਗ਼ੀ ਦੇਵਾਂ ਸਹਾਰਾ, ਸਿਰ ਆਪਣਾ ਹੱਥ ਰਖਾਇੰਦਾ। ਕਲਗੀ ਕਹੇ ਮੈਨੂੰ ਗੋਬਿੰਦ ਲੱਗੇ ਪਿਆਰਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਤਖ਼ਤ ਕਹੇ ਤਾਜ ਬਲਵਾਨ, ਏਕਾ ਏਕ ਏਕ ਅਖਵਾਇੰਦਾ। ਤਾਜ ਕਹੇ ਮੇਰਾ ਸਾਹਿਬ ਸੁਲਤਾਨ, ਨਿਰਗੁਣ ਆਪਣੀ ਖੇਲ ਕਰਾਇੰਦਾ। ਨਿਰਗੁਣ ਕਹੇ ਮੈਂ ਕਲਗੀ ਦੇਵਾਂ ਦਾਨ, ਵਸਤ ਅਮੋਲਕ ਵੰਡ ਵੰਡਾਇੰਦਾ। ਕਲਗ਼ੀ ਕਹੇ ਮੈਂ ਗੋਬਿੰਦ ਕਰਾਂ ਪਰਵਾਨ, ਦੂਸਰ ਅੰਗ ਨਾ ਕੋਇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਤਖ਼ਤ ਕਹੇ ਤਾਜ ਸਚ ਮੀਤਾ, ਮਿੱਤਰ ਪਿਆਰਾ ਇਕ ਅਖਵਾਈਆ। ਤਾਜ ਕਹੇ ਸ੍ਰੀ ਭਗਵਾਨ ਅਤੀਤਾ, ਆਦਿ ਜੁਗਾਦਿ ਸਚ ਸਿੰਘਾਸਣ ਸੋਭਾ ਪਾਈਆ। ਸ੍ਰੀ ਭਗਵਾਨ ਕਹੇ ਗੋਬਿੰਦ ਮੇਰੀ ਚਲਾਏ ਰੀਤਾ, ਰੀਤੀਵਾਨ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਜਣਾਈਆ। ਤਖ਼ਤ ਕਹੇ ਤਾਜ ਅਪਾਰ, ਲੇਖਾ ਲਿਖਤ ਵਿਚ ਨਾ ਆਇੰਦਾ। ਤਾਜ ਕਹੇ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਧੁਰ ਦੀ ਧਾਰ ਆਪ ਪਰਗਟਾਇੰਦਾ। ਧੁਰਦਰਗਾਹੀ ਕਹੇ ਮੇਰਾ ਨੂਰ ਕਿਰਨ ਕਲਗੀ ਚਮਤਕਾਰ, ਜ਼ਹੂਰ ਇਕੋ ਇਕ ਦਰਸਾਇੰਦਾ। ਕਲਗ਼ੀ ਕਹੇ ਮੇਰਾ ਗੋਬਿੰਦ ਸਰਦਾਰ, ਦੋ ਜਹਾਨਾਂ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਵਟਾਇੰਦਾ। ਗੋਬਿੰਦ ਕਹੇ ਮੇਰੇ ਸੀਸ ਕਲਗ਼ੀ, ਹਰਿ ਸਤਿਗੁਰ ਆਪ ਟਿਕਾਈਆ। ਹਰਿ ਸਤਿਗੁਰ ਕਹੇ ਮੈਂ ਦਿਤੀ ਵੰਨਗੀ, ਲੋਕਮਾਤ ਰਾਹ ਜਣਾਈਆ। ਦੋ ਜਹਾਨ ਵਾਹੋ ਦਾਹ ਫਿਰਦੀ, ਬਣ ਬਣ ਪਾਂਧੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਜਣਾਈਆ। ਕਲਗੀ ਕਹੇ ਮੇਰਾ ਸਾਹਿਬ ਏਕ, ਜਿਸ ਦਿਤੀ ਮੈਨੂੰ ਵਡਿਆਈਆ। ਮੈਂ ਨੇਤਰ ਲੋਚਣ ਲਵਾਂ ਪੇਖ, ਮੁਖ ਪਰਦਾ ਆਪ ਉਠਾਈਆ। ਦੀਨ ਦਿਆਲ ਦੇਵਣਹਾਰਾ ਟੇਕ, ਸਮਰਥ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਦਏ ਜਣਾਈਆ । ਕਲਗ਼ੀ ਕਹੇ ਮੇਰਾ ਤਾਜਾਂ ਵਾਲਾ, ਸਾਚਾ ਤਖ਼ਤ ਹੰਢਾਇੰਦਾ। ਲੇਖਾ ਜਾਣੇ ਦੋ ਜਹਾਨਾਂ, ਦੋਏ ਦੋਏ ਧਾਰ ਚਲਾਇੰਦਾ। ਨਿਰਗੁਣ ਸਰਗੁਣ ਪਹਿਰੇ ਬਾਣਾ, ਵੇਸ ਅਨੇਕ ਕਰਾਇੰਦਾ। ਜੁਗ ਚੌਕੜੀ ਹੋ ਪਰਧਾਨਾ, ਮੰਤਰ ਨਾਮ ਦ੍ਰਿੜਾਇੰਦਾ। ਭੂਪਤ ਭੂਪ ਰਾਜ ਰਾਜਾਨਾਂ, ਸ਼ਾਹ ਸੁਲਤਾਨਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਇੰਦਾ। ਤਾਜ ਕਹੇ ਤਖ਼ਤ ਸੁਹੰਜਣਾ, ਸੋਭਾਵੰਤ ਵੱਡੀ ਵਡਿਆਈਆ। ਚਰਨ ਛੁਹਾਏ ਆਦਿ ਨਿਰੰਜਣਾ, ਸ੍ਰੀ ਭਗਵਾਨ ਬੇਪਰਵਾਹੀਆ। ਦੋ ਜਹਾਨਾਂ ਪਰਦਾ ਕੱਜਣਾ, ਮਿਹਰ ਨਜ਼ਰ ਨੈਣ ਉਠਾਈਆ। ਸਚ ਦਵਾਰੇ

ਬਹਿ ਕੇ ਸਯਦਾ, ਸਚਖੰਡ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਇਕੋ ਇਕ ਜਣਾਈਆ। ਤਖ਼ਤ ਕਹੇ ਮੇਰਾ ਤਾਜ ਵੀਰ, ਪਰੇਮ ਪਰੇਮ ਨਾਲ ਵੰਡਾਇੰਦਾ। ਤਾਜ ਕਹੇ ਪ੍ਰਭ ਗੁਣੀ ਗਹੀਰ, ਗਹਿਰ ਗੰਭੀਰ ਸਮਾਇੰਦਾ। ਪਾਰਬ੍ਰਹਮ ਕਹੇ ਮੇਰਾ ਗੋਬਿੰਦ ਤੀਰ, ਸ਼ਬਦ ਨਿਸ਼ਾਨਾ ਇਕ ਉਠਾਇੰਦਾ। ਗੋਬਿੰਦ ਕਹੇ ਮੈਂ ਤੇਰੀ ਉਡੀਕ ਰੱਖਾਂ ਅਖ਼ੀਰ, ਆਖ਼ਰ ਇਕ ਧਿਆਨ ਲਗਾਇੰਦਾ। ਮੇਰੀ ਕਲਗ਼ੀ ਹੋਈ ਦਿਲਗੀਰ, ਕਲ ਕਾਤੀ ਚਾਰ ਕੁੰਟ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਗੋਬਿੰਦ ਕਹੇ ਪੁਰਖ ਅਕਾਲ, ਤੇਰੇ ਹੱਥ ਮੇਰੀ ਵਡਿਆਈਆ। ਮੇਰੀ ਕਲਗ਼ੀ ਹੋਏ ਨਿਹਾਲ, ਨੇਤਰ ਦਰਸ ਤੇਰੇ ਵਡਿਆਈਆ। ਤੇਰਾ ਤਾਜ ਹੋਏ ਪਰਵਾਨ, ਮਿਹਰਵਾਨ ਤੇਰੀ ਸ਼ਰਨਾਈਆ। ਤੇਰਾ ਜਲਵਾ ਨੂਰ ਜਮਾਲ, ਜ਼ਾਹਰ ਜ਼ਹੂਰ ਨਜ਼ਰੀ ਆਈਆ। ਮੇਰਾ ਤਖ਼ਤ ਤੇਰਾ ਅਸਥਾਨ, ਭੂਮਕਾ ਰੂਪ ਨਾ ਕੋਇ ਵਟਾਈਆ। ਲੇਖਾ ਜਾਣੇ ਆਪ ਭਗਵਾਨ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਜਿਸ ਘਰ ਆਪਣੀ ਧਾਰ ਚਲਾਈਆ। ਤਖ਼ਤ ਕਹੇ ਮੇਰਾ ਸੱਚਾ ਸ਼ਾਹ, ਸ਼ਹਿਨਸ਼ਾਹ ਇਕ ਅਖਵਾਇਆ। ਸ਼ਹਿਨਸ਼ਾਹ ਕਹੇ ਮੇਰਾ ਲੇਖਾ ਬੇਪਰਵਾਹ, ਅੰਤ ਕਿਸੇ ਨਾ ਪਾਇਆ। ਨਿਰਗੁਣ ਸਰਗੁਣ ਵੇਸ ਵਟਾ, ਆਦਿ ਜੁਗਾਦੀ ਖੇਲ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਜਣਾਇਆ । ਸਾਚਾ ਭੇਵ ਖੋਲ੍ਹੇ ਆਦਿ, ਆਦਿ ਪੁਰਖ ਵੱਡੀ ਵਡਿਆਈਆ। ਸਾਚਾ ਖੇਲ ਉਪਾਏ ਬ੍ਰਹਿਮਾਦ, ਬ੍ਰਹਿਮਾਂਡ ਵੱਜੇ ਵਧਾਈਆ। ਸਾਚਾ ਰਾਗ ਸੁਣਾਏ ਅਨਾਦ, ਨਾਦੀ ਨਾਦ ਅਲਾਈਆ। ਸਾਚਾ ਖੇਲ ਵੇਖੇ ਤਮਾਸ਼, ਨਿਰਗੁਣ ਸਰਗੁਣ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤਖ਼ਤ ਇਕ ਸਿੰਘਾਸਣ, ਏਕਾ ਤਾਜ ਪੁਰਖ ਅਬਿਨਾਸ਼ਨ, ਏਕਾ ਕਲਗ਼ੀ ਦਾਸੀ ਦਾਸਨ ਚਰਨ ਕਵਲ ਕਰੇ ਵਾਸ, ਨਿਵਾਸਾ ਇਕੋ ਘਰ ਰਖਾਈਆ। ਗੋਬਿੰਦ ਕਹੇ ਮੈਂ ਤੇਰਾ ਪੁੱਤ, ਪਿਤਾ ਤੇਰੇ ਹੱਥ ਵਡਿਆਈਆ। ਕਲਗ਼ੀ ਕਹੇ ਮੇਰੀ ਗਈ ਰੁੱਤ, ਰੁੱਤੜੀ ਹੋਰ ਨਾ ਸੰਗ ਨਿਭਾਈਆ। ਤਾਜ ਕਹੇ ਮੈਂ ਪਵਾਂ ਉਠ, ਆਪਣਾ ਬਲ ਧਰਾਈਆ। ਤਖ਼ਤ ਕਹੇ ਮੇਰੇ ਉਤੇ ਬਹਿ ਅਬਿਨਾਸ਼ੀ ਅਚੁੱਤ, ਦੂਜਾ ਨਜ਼ਰ ਕੋਇ ਨਾ ਆਈਆ। ਰਾਹ ਚਲਾਏ ਸਚ ਸੁੱਚ, ਕੂੜੀ ਕਿਰਿਆ ਮੇਟ ਮਿਟਾਈਆ। ਦੋ ਜਹਾਨਾਂ ਲਏ ਪੁੱਛ, ਬਚਿਆ ਕੋਇ ਰਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਸਕੇ ਲੁਕ, ਲੋਕ ਪਰਲੋਕ ਵੇਖ ਵਖਾਈਆ। ਸ਼ਾਹ ਸੁਲਤਾਨ ਹੋ ਪਏ ਬੁੱਕ, ਭਬਕ ਆਪਣੇ ਨਾਮ ਲਗਾਈਆ। ਜਨ ਭਗਤਾਂ ਉਪਰ ਜਾਏ ਤੁਠ, ਮਿਹਰ ਨਜ਼ਰ ਇਕ ਉਠਾਈਆ। ਤੀਰ ਨਿਰਾਲਾ ਏਕਾ ਜਾਏ ਛੁੱਟ, ਸ਼ਬਦ ਅਗੰਮੀ ਬਾਣ ਚਲਾਈਆ । ਕਲਜੁਗ ਕੂੜਾ ਬੂਟਾ ਦੇਵੇ ਪੁੱਟ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸੁਤ ਕਹੇ ਮੈਂ ਤਕਾਂ ਰਾਹ, ਨੇਤਰ ਨੈਣ ਨੈਣ ਉਠਾਇਆ। ਤਾਜ ਕਹੇ ਕਵਣ ਵੇਲਾ ਪ੍ਰਭ ਬਣੇ ਮਲਾਹ, ਬੇੜਾ ਆਪਣੇ ਕੰਧ ਉਠਾਇਆ। ਸ੍ਰੀ ਭਗਵਾਨ ਕਹੇ ਮੈਂ ਦੇਵਾਂ ਸਲਾਹ, ਸਾਚੀ ਸਿਖਿਆ ਇਕ ਦ੍ਰਿੜਾਇਆ। ਗੋਬਿੰਦ ਕਹੇ ਮੈਂ ਪਕੜੀ ਬਾਂਹ, ਪੁਰਖ ਅਕਾਲ ਸਗਲਾ ਸੰਗ ਨਿਭਾਇਆ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣੀ ਧਾਰ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਜਣਾਇਆ।

ਸਾਚਾ ਭੇਵ ਤਖ਼ਤ ਨਿਵਾਸੀ, ਹਰਿ ਭਗਵਾਨ ਆਪ ਜਣਾਇੰਦਾ। ਭੂਪਤ ਭੂਪ ਸ਼ਾਹੋ ਸ਼ਾਬਾਸੀ, ਸ਼ਹਿਨਸ਼ਾਹ ਆਪਣਾ ਖੇਲ ਕਰਾਇੰਦਾ। ਆਦਿ ਜੁਗਾਦਿ ਮੰਡਲ ਮੰਡਪ ਪਾਵੇ ਰਾਸੀ, ਗੋਪੀ ਕਾਹਨ ਨਾਚ ਨਚਾਇੰਦਾ। ਲੇਖਾ ਜਾਣੇ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰ ਵੇਖ ਵਖਾਇੰਦਾ। ਹਰ ਘਟ ਨਿਰਗੁਣ ਸਰਗੁਣ ਜੋਤ ਕਰੇ ਪਰਕਾਸ਼ੀ, ਪਰਕਾਸ਼ਵਾਨ ਆਪਣਾ ਭੇਵ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਪੁਰਖ ਅਕਾਲ, ਏਕਾ ਏਕ ਜਣਾਈਆ। ਤਖ਼ਤ ਨਿਵਾਸੀ ਹੋ ਦਿਆਲ, ਦੀਨਨ ਵੇਖੇ ਥਾਉਂ ਥਾਈਂਆ। ਸ਼ਾਹ ਪਾਤਸ਼ਾਹ ਬੇਮਿਸਾਲ, ਸਾਚੀ ਮਿਸਲ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤਖ਼ਤ ਦਏ ਦ੍ਰਿੜਾਈਆ। ਏਕਾ ਤਖ਼ਤ ਸਚ ਸਿੰਘਾਸਣ, ਸੋਭਾਵੰਤ ਆਪ ਸੁਹਾਇੰਦਾ। ਉਪਰ ਬੈਠ ਪੁਰਖ ਅਬਿਨਾਸ਼ਨ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਲੇਖਾ ਜਾਣੇ ਖ਼ਾਕ ਖ਼ਾਕਨ, ਜ਼ਿਮੀਂ ਅਸਮਾਨਾਂ ਖੋਜ ਖੁਜਾਇੰਦਾ। ਨਿਰਗੁਣ ਸਰਗੁਣ ਖੇਲ ਤਮਾਸ਼ਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਬਹਿ ਬਹਿ ਹੁਕਮ ਮਨਾਇੰਦਾ। ਸਚ ਸਿੰਘਾਸਣ ਬਹੇ ਨਿਰੰਕਾਰ, ਨਿਰਗੁਣ ਆਪਣੀ ਧਾਰ ਜਣਾਈਆ। ਆਦਿ ਜੁਗਾਦੀ ਇਕ ਅਵਤਾਰ, ਪੁਰਖ ਅਬਿਨਾਸ਼ੀ ਵੇਸ ਵਟਾਈਆ। ਮਹੱਲ ਅਟੱਲ ਉਚ ਮਨਾਰ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਸ਼ਬਦ ਡੰਕਾ ਅਗੰਮ ਅਪਾਰ, ਦੋ ਜਹਾਨ ਆਪ ਸੁਣਾਈਆ। ਲੇਖਾ ਜਾਣ ਧੁਰ ਦਰਬਾਰ, ਧੁਰ ਦੀ ਬਾਣੀ ਬਾਣ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਹਿਨਸ਼ਾਹ ਆਪਣਾ ਖੇਲ ਸਮਝਾਈਆ। ਸ਼ਹਿਨਸ਼ਾਹ ਸਿਰ ਰੱਖ ਤਾਜ, ਤਖ਼ਤ ਨਿਵਾਸੀ ਖੇਲ ਕਰਾਇੰਦਾ। ਭਗਤ ਭਗਵੰਤ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਇੰਦਾ। ਸਤਿਜੁਗ ਸਾਚਾ ਰਚ ਰਚ ਕਾਜ, ਕੂੜੀ ਕਿਰਿਆ ਮੇਟ ਮਿਟਾਇੰਦਾ। ਏਕਾ ਬੇੜਾ ਚਲਾਏ ਜਹਾਜ਼, ਚੱਪੂ ਆਪਣਾ ਨਾਮ ਲਗਾਇੰਦਾ। ਸੰਤ ਸੁਹੇਲੇ ਉਠਾਏ ਮਾਰ ਆਵਾਜ਼, ਨਿਜ ਨੇਤਰ ਨੈਣ ਖੁਲ੍ਹਾਇੰਦਾ। ਲੱਖ ਚੁਰਾਸੀ ਰਚ ਰਚ ਕਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੀਸ ਜਗਦੀਸ ਤਾਜ ਰਖਾਇੰਦਾ। ਤਾਜ ਕਹੇ ਮੇਰੀ ਕਲਗ਼ੀ ਧਾਰ, ਧਾਰ ਧਾਰ ਵਿਚੋਂ ਪਰਗਟਾਈਆ। ਕਲਜੁਗ ਕਲਗ਼ੀ ਕਰ ਪਿਆਰ, ਸਚ ਪ੍ਰੀਤੀ ਇਕ ਸਮਝਾਈਆ। ਮੇਲ ਮਿਲਾਵਾ ਪੁਰਖ ਅਕਾਲ, ਦੂਜੀ ਓਟ ਨਾ ਕੋਇ ਤਕਾਈਆ। ਸਚਖੰਡ ਦਵਾਰ ਸੱਚੀ ਧਰਮਸਾਲ, ਦਰਗਹਿ ਸਾਚੀ ਵਿਚ ਵਸਾਈਆ। ਨਾਤਾ ਤੋੜ ਕਾਲ ਮਹਾਂਕਾਲ, ਮਹਿਮਾ ਇਕੋ ਇਕ ਸੁਣਾਈਆ। ਕਿਰਪਾਨਿਧ ਹੋ ਦਿਆਲ, ਮਿਹਰਵਾਨ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਗ਼ੀ ਏਕਾ ਧਾਰ ਜਣਾਈਆ। ਕਲਗ਼ੀ ਕਹੇ ਮੇਰਾ ਕਲਗ਼ੀ ਵਾਲਾ, ਕਲ ਇਕੋ ਨਜ਼ਰੀ ਆਇੰਦਾ। ਜਿਸ ਦਾ ਨੂਰ ਬੇਮਿਸਾਲਾ, ਚੰਦ ਚਮਕ ਨਾ ਕੋਇ ਵਡਿਆਇੰਦਾ। ਜੁਗ ਚੌਕੜੀ ਖੇਲ ਨਿਰਾਲਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਵਸਣਹਾਰਾ ਸੱਚੀ ਧਰਮਸਾਲਾ, ਥਿਰ ਘਰ ਆਪਣਾ ਡੇਰਾ ਲਾਇੰਦਾ। ਲੇਖਾ ਜਾਣ ਦੋ ਜਹਾਨਾਂ, ਤਿਖੀ ਧਾਰ ਸ਼ਬਦ ਖੰਡਾ ਹੱਥ ਚਮਕਾਇੰਦਾ। ਗ਼ਰੀਬ ਨਿਮਾਣਿਆਂ ਦੇ ਸਹਾਰਾ, ਰਾਜ ਰਾਜਾਨਾਂ ਖ਼ਾਕ ਮਿਲਾਇੰਦਾ। ਦੋਏ ਜੋੜ ਕਰੇ ਨਿਮਸਕਾਰਾ, ਨਿਮਖ ਨਿਮਖ ਆਪਣਾ ਆਪ ਕਟਾਇੰਦਾ। ਨੇਤਰ ਨੈਣ ਉਠਾ ਰਾਹ ਤੱਕੇ ਸਾਂਝੇ ਯਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਗੋਬਿੰਦ ਕਹੇ ਮੇਰੀ ਇਕੋ ਆਸ, ਆਸਾ ਆਪ ਜਣਾਈਆ। ਪੁਰਖ ਅਕਾਲ ਬੁਝਾ ਪਿਆਸ, ਤ੍ਰਿਸਨਾ ਤ੍ਰਿਖਾ ਰਹੀ

ਸਤਾਈਆ। ਨਿਰਗੁਣ ਹੋ ਕੇ ਦੇ ਸਾਥ, ਸਾਚਾ ਸੰਗ ਨਿਭਾਈਆ। ਪਰਗਟ ਹੋ ਪੁਰਖ ਸਮਰਾਥ, ਸਮਰਥ ਖੇਲ ਕਰਾਈਆ। ਨਾਤਾ ਤੋੜ ਜ਼ਾਤ ਪਾਤ, ਵਰਨ ਗੋਤ ਦੇ ਖਪਾਈਆ। ਸ੍ਰਿਸ਼ਟ ਸਬਾਈ ਬਣਾ ਕੇ ਇਕ ਜਮਾਤ, ਪੱਟੀ ਇਕੋ ਨਾਮ ਪੜ੍ਹਾਈਆ। ਆਤਮ ਪਰਮਾਤਮ ਸੁਣਾ ਕੇ ਗਾਥ, ਸੋਹਲਾ ਇਕੋ ਇਕ ਵਡਿਆਈਆ। ਸਚ ਦਵਾਰ ਵਖਾ ਕੇ ਘਾਟ, ਪੱਤਣ ਬਹਿ ਬਹਿ ਬੇਪਰਵਾਹੀਆ। ਮਨਮਤ ਮਿਟਾ ਕੇ ਨਾਰ ਕਮਜ਼ਾਤ, ਗੁਰਮਤ ਇਕੋ ਇਕ ਸਮਝਾਈਆ। ਦਰਸਨ ਦੇਵੇ ਸਾਖਿਆਤ, ਨਿਰਗੁਣ ਆਪਣਾ ਪੜਦਾ ਲਾਹੀਆ। ਲੇਖਾ ਜਾਣੇ ਕਾਇਨਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਭੇਵ ਜਣਾਈਆ । ਗੋਬਿੰਦ ਕਹੇ ਮੈਂ ਵੇਖਾਂ ਰੰਗ, ਪ੍ਰਭ ਇਕ ਧਿਆਨ ਲਗਾਈਆ। ਕਲਗ਼ੀ ਕਹੇ ਮੈਂ ਮੰਗਾਂ ਮੰਗ, ਦੋਏ ਜੋੜ ਵਾਸਤਾ ਪਾਈਆ। ਕਵਣ ਵੇਲਾ ਪ੍ਰਭ ਆਏ ਸੂਰਾ ਸਰਬੰਗ, ਨਿਰਗੁਣ ਆਪਣਾ ਫੇਰਾ ਪਾਈਆ। ਬੋਧ ਅਗਾਧ ਵਜਾਏ ਮਰਦੰਗ, ਨਾਮ ਮਰਦੰਗਾ ਹੱਥ ਉਠਾਈਆ। ਪੁਰੀਆਂ ਲੋਆਂ ਜਾਏ ਲੰਘ, ਕੋਟਨ ਕੋਟ ਬ੍ਰਹਿਮੰਡ ਚਰਨਾਂ ਹੇਠ ਰਖਾਈਆ। ਸ੍ਰਿਸ਼ਟ ਸਬਾਈ ਇਕ ਸੁਣਾਏ ਸੁਹਾਗੀ ਛੰਦ, ਸੋਹੰ ਏਕਾ ਨਾਮ ਦ੍ਰਿੜਾਈਆ। ਜਨ ਭਗਤਾਂ ਕੱਟੇ ਫਾਸੀ ਫੰਦ, ਬੰਦੀਖ਼ਾਨਾ ਤੋੜ ਤੁੜਾਈਆ। ਨਿਰਗੁਣ ਜੋਤ ਚਾੜ੍ਹੇ ਚੰਦ, ਜਗਤ ਅੰਧੇਰ ਮਿਟਾਈਆ। ਗੁਰਸਿਖ ਸੁਰਤ ਨਾਰ ਦੁਹਾਗਣ ਨਾ ਹੋਏ ਰੰਡ, ਸ਼ਬਦ ਹਾਣੀ ਮੇਲ ਮਿਲਾਈਆ। ਕਲਜੁਗ ਮੇਟੇ ਭੇਖ ਪਖੰਡ, ਕੂੜੀ ਕਿਰਿਆ ਸ਼ੌਹ ਦਰਯਾਏ ਰੁੜ੍ਹਾਈਆ। ਸਚ ਸਚ ਆਪਣਾ ਨਾਮ ਦੇਵੇ ਵੰਡ, ਘਰ ਘਰ ਇਕੋ ਵਸਤ ਵਖਾਈਆ। ਜ਼ਾਤ ਪਾਤ ਦੂਈ ਦਵੈਤ ਢਾਹੇ ਕੰਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਗੋਬਿੰਦ ਕਹੇ ਮੈਂ ਰੱਖੀ ਆਸਾ, ਇਕੋ ਇਕ ਧਿਆਨ ਲਗਾਈਆ। ਸਾਹਿਬ ਉਤੇ ਪੂਰਾ ਭਰਵਾਸਾ, ਭਰਮ ਭੁਲੇਖਾ ਨਾ ਕੋਇ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਸ ਦੀਆਂ ਨਿਕੀਆਂ ਸ਼ਾਖ਼ਾਂ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਚਾਰ ਖਾਣੀ ਚਾਰ ਬਾਣੀ ਉਹਦੀ ਸਿਫ਼ਤ ਦੀਆਂ ਕਰਦੇ ਬਾਤਾਂ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਕਰ ਕਿਰਪਾ ਜਿਸ ਜਨ ਦੱਸੇ ਆਪਣਾ ਸਾਕਾ, ਸਾਖਿਆਤ ਨਜ਼ਰੀ ਆਈਆ। ਕਲਜੁਗ ਅੰਤਮ ਆ ਕੇ ਮੇਟੇ ਅੰਧੇਰੀ ਰਾਤਾ, ਨਿਹਕਲੰਕਾ ਨਾਉਂ ਰਖਾਈਆ। ਕਲ ਕਲਕੀ ਪੁਛੇ ਵਾਤਾ, ਸੰਬਲ ਆਪਣਾ ਚਰਨ ਟਿਕਾਈਆ। ਜਨ ਭਗਤਾਂ ਬਣੇ ਪਿਤਾ ਮਾਤਾ, ਗੁਰਮੁਖ ਬਾਲ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਗੋਬਿੰਦ ਕਹੇ ਮੈਂ ਨੇਤਰ ਖੋਲ੍ਹਾਂ, ਖ਼ਾਲਕ ਖ਼ਲਕ ਵੇਖ ਵਖਾਈਆ। ਇਕੋ ਢੋਲਾ ਸੱਚਾ ਬੋਲਾਂ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਏਕਾ ਖੇਲਾਂ ਅੰਤਮ ਹੋਲਾ, ਲੱਖ ਚੁਰਾਸੀ ਰੰਗ ਰੰਗਾਈਆ। ਦੋ ਜਹਾਨ ਸੁਣਾਵਾਂ ਸੱਚਾ ਸੋਹਲਾ, ਪੁਰਖ ਅਕਾਲ ਕਰੇ ਪੜ੍ਹਾਈਆ। ਪੀਰ ਪੈਗ਼ੰਬਰ ਨਜ਼ਰੀ ਆਏ ਮੌਲਾ, ਘਟ ਘਟ ਰਿਹਾ ਸਮਾਈਆ। ਮੇਰਾ ਪੂਰਾ ਕਰੇ ਕੌਲਾ, ਕੀਤਾ ਕੌਲ ਭੁੱਲ ਨਾ ਜਾਈਆ। ਭਾਰ ਹੌਲਾ ਕਰੇ ਧੌਲਾ, ਧਰਨੀ ਧਰਤ ਧਵਲ ਦਏ ਵਡਿਆਈਆ। ਕੂੜੀ ਕਿਰਿਆ ਕੋਈ ਨਾ ਪਾਏ ਰੌਲਾ, ਸਚ ਸੁੱਚ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਵਖਾਈਆ। ਗੋਬਿੰਦ ਕਹੇ ਪੁਰਖ ਅਕਾਲ ਆਵੇਗਾ। ਮੇਰੀ ਆਸਾ ਪੂਰ ਕਰਾਵੇਗਾ। ਸਗਲਾ ਸੰਗ ਨਿਭਾਵੇਗਾ। ਜੋਤੀ ਜਾਮਾ ਪਾਵੇਗਾ। ਨਿਹਕਲੰਕਾ ਨਾਉਂ ਰਖਾਵੇਗਾ। ਨਾਮ ਡੰਕ ਵਜਾਵੇਗਾ। ਦੋ ਜਹਾਨ ਹਿਲਾਵੇਗਾ। ਵਿਸ਼ਨ

ਬ੍ਰਹਮਾ ਸ਼ਿਵ ਕੁਰਲਾਵੇਗਾ। ਕਰੋੜ ਤੇਤੀਸਾ ਧੀਰ ਨਾ ਕੋਇ ਧਰਾਵੇਗਾ। ਤੇਈ ਅਵਤਾਰਾਂ ਚਰਨ ਬਹਾਵੇਗਾ। ਭਗਤ ਅਠਾਰਾਂ ਸੱਦ ਲਿਆਵੇਗਾ। ਈਸਾ ਮੂਸਾ ਮੁਹੰਮਦ ਨਿਉਂ ਨਿਉਂ ਸਯਦਾ ਸੀਸ ਝੁਕਾਵੇਗਾ। ਨਾਨਕ ਗੋਬਿੰਦ ਪੁਰਖ ਅਕਾਲ ਇਕੋ ਨਜ਼ਰੀ ਆਵੇਗਾ। ਤੂੰ ਮੇਰਾ ਮੈਂ ਤੇਰਾ ਲੇਖਾ ਆਦਿ ਅੰਤ ਵਖਾਵੇਗਾ। ਸ਼ਬਦ ਅਗੰਮੀ ਸਾਚਾ ਸਿਹਰਾ, ਗੁਰ ਗੋਬਿੰਦ ਤਾਜ ਪਹਿਨਾਵੇਗਾ। ਲੱਖ ਚੁਰਾਸੀ ਪਾਏ ਘੇਰਾ, ਸੱਤਾਂ ਦੀਪਾਂ ਆਪ ਉਠਾਵੇਗਾ। ਕੂੜੀ ਕਿਰਿਆ ਢਾਹੇ ਢੇਰਾ, ਸਾਚਾ ਮਾਰਗ ਲਾਵੇਗਾ। ਭਗਤ ਭਗਵਾਨ ਵਸਾਏ ਖੇੜਾ, ਭਗਤ ਦਵਾਰ ਇਕ ਵਡਿਆਵੇਗਾ। ਕਲਜੁਗ ਅੰਤਮ ਦੇਵੇ ਗੇੜਾ, ਉਲਟੀ ਲਠ ਗੜਾਵੇਗਾ। ਸ਼ਾਹ ਸੁਲਤਾਨਾ ਭੇੜ ਭੇੜਾ, ਜੀਵ ਜੰਤ ਕੁਰਲਾਵੇਗਾ। ਗੁਰਮੁਖਾਂ ਨਜ਼ਰੀ ਆਏ ਨੇਰਨ ਨੇਰਾ, ਮੇਰਾ ਲਹਿਣਾ ਅੰਤ ਚੁਕਾਵੇਗਾ। ਇਕੋ ਢੱਯਾ ਕਰ ਕੇ ਬੈਠਾ ਜੇਰਾ, ਅੰਤਮ ਆਪਣਾ ਮੇਲ ਮਿਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਵੇਗਾ। ਮੇਰੀ ਆਸਾ ਅੰਤਮ ਕਰੇ ਪੂਰ, ਪਰਮ ਪੁਰਖ ਭਗਵਾਨਾ। ਦਰ ਮੇਲੇ ਹਾਜ਼ਰ ਹਜ਼ੂਰ, ਸ਼ਹਿਨਸ਼ਾਹ ਸੁਲਤਾਨਾ। ਮੇਰਾ ਸੰਗ ਦੇਵੇ ਜ਼ਰੂਰ, ਨਿਰਗੁਣ ਨਿਰਗੁਣ ਉਠ ਬਲਵਾਨਾ। ਕਲਜੁਗ ਕਿਰਿਆ ਕਰੇ ਚੂਰ, ਨਾਮ ਖੰਡਾ ਖਿਚ ਮਿਆਨਾ। ਜਨ ਭਗਤਾਂ ਦੇਵੇ ਮਸਤਕ ਧੂੜ, ਮਿਹਰਵਾਨ ਹੋ ਮਿਹਰਵਾਨਾ। ਗੁਰਮੁਖ ਚਾੜ੍ਹੇ ਰੰਗ ਗੂੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਦਾਨਾ। ਸਾਚਾ ਦਾਨ ਦੇਵੇ ਆਪ ਪ੍ਰਭ, ਕਲ ਆਪਣੀ ਕਿਰਪਾ ਧਾਰ। ਨਿਰਗੁਣ ਸਰਗੁਣ ਵੇਖੇ ਲੱਭ, ਸੰਤ ਸੁਹੇਲੇ ਵਿਚ ਸੰਸਾਰ। ਉਲਟੀ ਕਰੇ ਕਵਲ ਨਭ, ਅੰਮ੍ਰਿਤ ਝਿਰਨਾ, ਝਿਰੇ ਅਪਾਰ। ਸੰਤ ਸੁਹੇਲੇ ਸੱਜਣ ਸੱਦ, ਦੇਵੇ ਦਰਸ ਦੀਦਾਰ। ਨਾਮ ਵਜਾਏ ਸਾਚਾ ਨਦ, ਧੁਨ ਆਤਮਕ ਸਚ ਧੁਨਕਾਰ। ਲੱਖ ਚੁਰਾਸੀ ਵਿਚੋਂ ਕੱਢ, ਬਖ਼ਸ਼ੇ ਚਰਨ ਪਿਆਰ। ਜਗਤ ਦਵਾਰ ਪਾਰ ਹੱਦ, ਹਰਿ ਸਤਿਗੁਰ ਮੇਲਾ ਨਾਰ ਕੰਤ ਭਤਾਰ। ਅੰਮਿਉਂ ਰਸ ਜਾਮ ਪਿਆਏ ਮਧ, ਦਿਵਸ ਰੈਣ ਖ਼ੁਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਹਰਿ ਕਰਤਾ ਕਲ ਆਵੇਗਾ। ਅਕਲ ਕਲਾ ਖੇਲ ਕਰਾਵੇਗਾ। ਕਲ ਕਲਕੀ ਅਖਵਾਵੇਗਾ। ਸੰਬਲ ਡੇਰਾ ਲਾਵੇਗਾ। ਸਾਚਾ ਬੰਕ ਸੁਹਾਵੇਗਾ। ਰਾਓ ਰੰਕ ਉਠਾਵੇਗਾ । ਜੀਵ ਜੰਤ ਜਗਾਵੇਗਾ। ਸਾਧ ਸੰਤ ਮਿਲਾਵੇਗਾ। ਤਟ ਤੀਰਥ ਵੇਖ ਵਖਾਵੇਗਾ। ਗੁਰਦਰ ਮੰਦਰ ਮਸਜਦ ਮੱਠ ਸ਼ਿਵਦਵਾਲੇ ਫੋਲ ਫੁਲਾਵੇਗਾ। ਚਾਰ ਕੁੰਟ ਰਾਹ ਤਕਾਵੇਗਾ। ਨੱਠ ਨੱਠ ਪ੍ਰਭ ਆਪਣਾ ਪੰਧ ਮੁਕਾਵੇਗਾ। ਜਨ ਭਗਤਾਂ ਦੁਰਮਤ ਮੈਲ ਕੱਟ ਕੱਟ, ਕੰਚਨ ਰੂਪ ਵਟਾਵੇਗਾ। ਸ੍ਰਿਸ਼ਟ ਸਬਾਈ ਫਟ ਫਟ, ਦੋ ਧਾਰੀ ਖੰਡਾ ਇਕ ਚਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਫੇਰਾ ਆਪੇ ਪਾਵੇਗਾ। ਆਪਣਾ ਫੇਰਾ ਹਰਿ ਜੂ ਪਾਏਗਾ। ਅਚਰਜ ਖੇਲ ਰਚਾਏਗਾ। ਨਜ਼ਰ ਕਿਸੇ ਨਾ ਆਏਗਾ। ਸ੍ਰਿਸ਼ਟ ਸਬਾਈ ਖ਼ਾਕ ਰਲਾਏਗਾ। ਗੁਰਮੁਖ ਸੱਜਣ ਫੜ ਉਠਾਏਗਾ। ਧੂੜੀ ਮਜਨ ਇਕ ਕਰਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਆਪਣੀ ਕਾਰ ਕਮਾਏਗਾ। ਹਰਿ ਆਪਣੀ ਕਾਰ ਕਮਾਵੇਗਾ। ਸੋ ਪੁਰਖ ਨਿਰੰਜਣ ਬਣ ਕੇ ਆਵੇਗਾ। ਹਰਿ ਪੁਰਖ ਨਿਰੰਜਣ ਰਾਹ ਜਣਾਵੇਗਾ। ਏਕੰਕਾਰਾ ਪੜਦਾ ਲਾਹਵੇਗਾ। ਆਦਿ ਨਿਰੰਜਣ ਜੋਤ ਚਮਕਾਵੇਗਾ। ਅਬਿਨਾਸ਼ੀ ਕਰਤਾ ਸ਼ੁਕਰ ਮਨਾਵੇਗਾ। ਸ੍ਰੀ ਭਗਵਾਨ ਨਿਸ਼ਾਨ ਝੁਲਾਵੇਗਾ। ਪਾਰਬ੍ਰਹਮ ਪ੍ਰਭ ਆਪਣਾ ਖੇਲ ਰਚਾਵੇਗਾ। ਲੱਖ ਚੁਰਾਸੀ ਸਮਝਾਵੇਗਾ। ਸ਼ਬਦ ਅਨਾਦੀ ਨਾਦ ਗਾਵੇਗਾ। ਪਿਛਲੀ ਵਾਦੀ

ਸਰਬ ਮਿਟਾਵੇਗਾ। ਲੱਖ ਚੁਰਾਸੀ ਹਾਡੀ ਨਾੜੀ ਫੋਲ ਫੁਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਚੁਕਾਵੇਗਾ। ਆਪਣਾ ਲੇਖਾ ਚੁਕਾਏਗਾ। ਦੀਨ ਦਿਆਲ ਦਇਆ ਕਮਾਏਗਾ। ਮਹਾਂਕਾਲ ਹੁਕਮ ਸੁਣਾਏਗਾ। ਕਾਲ ਨਿਉਂ ਨਿਉਂ ਸੀਸ ਨਿਵਾਏਗਾ। ਧਰਮ ਰਾਏ ਹੱਥ ਫੜਾਏਗਾ। ਚਿਤਰ ਗੁਪਤ ਲਾੜੀ ਮੌਤ ਨਾਲ ਰਲਾਏਗਾ। ਲੱਖ ਚੁਰਾਸੀ ਸੱਤ ਦੀਪ ਨਵ ਖੰਡ ਖੰਨ ਖੰਨ ਕਰਾਏਗਾ। ਸਯਦਾ ਪੀਰ ਪੈਗ਼ੰਬਰ ਇਕ ਝੁਕਾਏਗਾ। ਜਗਤ ਬਸੰਤਰ ਮੇਟ ਮਿਟਾਏਗਾ। ਜਨ ਭਗਤਾਂ ਰੰਗ ਰੰਗਾਏਗਾ। ਆਤਮ ਅਨੰਦ ਇਕ ਦਰਸਾਏਗਾ। ਕਾਇਆ ਮੰਦਰ ਅੰਦਰ ਲੰਘ, ਦਰਸ ਦਿਖਾਏਗਾ। ਆਤਮ ਸੇਜ ਸੁਹੰਜਣਾ ਪਲੰਘ, ਸਤਿਗੁਰ ਬਹਿ ਬਹਿ ਖ਼ੁਸ਼ੀ ਮਨਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਏਗਾ। ਆਪਣੀ ਕਰਨੀ ਕਮਾਵੇਗਾ। ਸੋਹੰ ਢੋਲਾ ਗਾਵੇਗਾ। ਸ਼ਬਦ ਵਚੋਲਾ ਆਪ ਬਣਾਵੇਵਾ। ਪੰਜ ਤੱਤ ਨਜ਼ਰ ਕੋਇ ਨਾ ਆਵੇਗਾ। ਬ੍ਰਹਮਮਤ ਸਮਝਾਵੇਗਾ। ਗਤਮਿਤ ਆਪਣੇ ਹੱਥ ਰਖਾਵੇਗਾ। ਕਮਲਾਪਤ ਵੇਸ ਵਟਾਵੇਗਾ। ਸਤਿਜੁਗ ਸਾਚਾ ਰਾਹ ਚਲਾਵੇਗਾ। ਚਾਰ ਵਰਨ ਇਕੋ ਘਰ ਬਹਾਵੇਗਾ। ਸ੍ਰੀ ਭਗਵਾਨ ਸਾਚੀ ਸਰਨ, ਦੂਜਾ ਇਸ਼ਟ ਨਾ ਕੋਇ ਮਨਾਵੇਗਾ। ਭਗਤ ਭਗਵਾਨ ਖੋਲ੍ਹ ਦ੍ਰਿਸ਼ਟ, ਦ੍ਰਿਸ਼ਟੀ ਆਪਣੀ ਉਤੇ ਪਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਵੇਗਾ। ਆਪਣੀ ਕਰਨੀ ਕਰੇ ਕਰਤਾਰ, ਕਰਨਹਾਰ ਅਖਵਾਇੰਦਾ। ਤਖ਼ਤ ਨਿਵਾਸੀ ਹੋ ਉਜਿਆਰ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਤਾਜ ਕਹੇ ਪ੍ਰਭ ਸੁਣੇ ਪੁਕਾਰ, ਤਜ ਅਭਿਮਾਨ ਜੋ ਚਰਨੀ ਆਇੰਦਾ। ਕਲਗ਼ੀ ਕਹੇ ਕਲ ਕਰਾਂ ਪਰਵਾਨ, ਜੋ ਗੋਬਿੰਦ ਧਿਆਨ ਲਗਾਇੰਦਾ। ਗੋਬਿੰਦ ਕਹੇ ਮੈਂ ਦੇਵਾਂ ਦਾਨ, ਗੁਰਸਿਖ ਪੁਰਖ ਅਕਾਲ ਦੀ ਝੋਲੀ ਪਾਇੰਦਾ। ਅੰਤਮ ਲੇਖਾ ਮੁੱਕੇ ਜਹਾਨ, ਸ੍ਰੀ ਭਗਵਾਨ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਇਕ ਸੁਹਾਇੰਦਾ।