੧੫ ਫੱਗਣ ੨੦੧੯ ਬਿਕ੍ਰਮੀ ਜਸਵੰਤ ਸਿੰਘ ਦੇ ਗ੍ਰਹਿ ਇਟਾਰਸੀ
ਭਗਤੋ ਸਾਚਾ ਦੱਸੋ ਪਰੇਮ, ਪਰਮ ਪੁਰਖ ਮੰਗ ਮੰਗਾਇੰਦਾ। ਸ੍ਰੀ ਭਗਵਾਨ ਕਰੇ ਨੇਮ, ਕੀਤਾ ਕੌਲ ਭੁੱਲ ਨਾ ਜਾਇੰਦਾ। ਜਿਸ ਭਗਤੀ ਕੀਤੀ ਕੁੰਟ ਹੇਮ, ਸੋ ਕੁੰਟ ਗੁਰਮੁਖਾਂ ਅੰਦਰ ਵੇਖ ਵਖਾਇੰਦਾ। ਦਰਸ ਕਰਨ ਆਏ ਨੇਤਰ ਨੈਣ, ਨੈਣਾਂ ਦੇਵੀ ਰਾਹ ਤਜਾਇੰਦਾ। ਵਿਛੜੇ ਵੇਖੇ ਸੱਜਣ ਸੈਣ, ਸਗਲਾ ਸੰਗ ਬਣਾਇੰਦਾ। ਆਪਣੀ ਕਹਾਣੀ ਆਇਆ ਕਹਿਣ, ਕਹਿ ਕਹਿ ਆਪ ਸੁਣਾਇੰਦਾ। ਪਿਛਲਾ ਲਓ ਮੈਥੋਂ ਲੈਣ, ਅਗਲਾ ਲੇਖਾ ਅੱਗੇ ਰਾਹ ਜਣਾਇੰਦਾ। ਦੂਜਾ ਰਹੇ ਨਾ ਕੋਈ ਦੇਣ, ਦੇ ਦੇ ਆਪਣਾ ਸ਼ੁਕਰ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਸਮਝਾਇੰਦਾ। ਭਗਤੋ ਦੱਸੋ ਪਰੇਮ ਰੀਤ, ਰੀਤੀਵਾਨ ਮੰਗ ਮੰਗਾਇੰਦਾ। ਸਚ ਸੁੱਚ ਵੇਖੋ ਪ੍ਰੀਤ, ਪ੍ਰੀਤੀਵਾਨ ਵੇਖ ਵਖਾਇੰਦਾ। ਮੈਂ ਤੁਹਾਡਾ ਗਾਵਾਂ ਗੀਤ, ਢੋਲਾ ਵਿਚੋਲਾ ਇਕ ਬਣਾਇੰਦਾ। ਸਾਰੇ ਛੱਡੇ ਮੰਦਰ ਮਸੀਤ, ਸ਼ਿਵਦਵਾਲੇ ਮੱਠ ਨਾ ਕੋਈ ਵਡਿਆਇੰਦਾ। ਲੱਖ ਚੁਰਾਸੀ ਦੇ ਕੇ ਪੀਠ ਆਪਣੀ ਕਰਵਟ ਨਾ ਕੋਈ ਬਦਲਾਇੰਦਾ। ਜਨ ਭਗਤਾਂ ਪਰਖੇ ਨੀਤ, ਨਿਰਗੁਣ ਆਪਣੀ ਧਾਰ ਜਣਾਇੰਦਾ। ਆਓ
ਰਲ ਮਿਲ ਕੇ ਪ੍ਰਭ ਦਾ ਵੇਖੋ ਧਾਮ ਅਨਡੀਠ, ਅਨਡਿਠੜਾ ਆਪ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੀ ਮੰਗ ਮੰਗਾਇੰਦਾ। ਭਗਤੋ ਪ੍ਰੀਤੀ ਦਿਓ ਦੱਸ, ਹਰਿ ਸਤਿਗੁਰ ਮੰਗ ਮੰਗਾਈਆ। ਜੁਗ ਚੌਕੜੀ ਪੂਰੀ ਕਰੇ ਆਸ, ਆਸਾ ਆਸਾ ਵਿਚ ਸਮਾਈਆ। ਦੋ ਜਹਾਨਾਂ ਮਿਟਾਏ ਤਰਾਸ, ਤ੍ਰਿਸਨਾ ਭੁੱਖ ਰਹੇ ਨਾ ਰਾਈਆ। ਰਾਹ ਤੱਕਣ ਪ੍ਰਿਥਮੀ ਆਕਾਸ਼, ਗਗਨ ਮੰਡਲ ਨੈਣ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰਨ ਖਾਹਸ਼, ਖ਼ਾਹਸ਼ ਆਪਣੀ ਨਾਲ ਪਰਗਟਾਈਆ। ਪਵਣ ਉਣੰਜਾ ਲਏ ਸਾਸ, ਠੰਡੀ ਧਾਰ ਚਲਾਈਆ। ਬ੍ਰਹਿਮੰਡ ਖੰਡ ਕਰੇ ਦਾਸ, ਬਣ ਦਾਸੀ ਦਾਸ ਸੇਵ ਕਮਾਈਆ। ਮੰਡਲ ਮੰਡਪ ਪਾਇਨ ਰਾਸ, ਬਣ ਗੋਪੀ ਕਾਹਨ ਨਾਚ ਨਚਾਈਆ। ਲੋਕ ਪਰਲੋਕ ਮੰਗਣ ਦਾਤ, ਬੈਠੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਭਗਤਾਂ ਪਰਗਟ ਹੋਏ ਨਾ ਕਿਤੇ ਸਾਖਿਆਤ, ਸਤਿ ਸਰੂਪ ਨਾ ਕੋਈ ਦ੍ਰਿੜਾਈਆ। ਭਗਤੋ ਦੱਸੋ ਆਪਣਾ ਰੰਗ, ਰੰਗ ਰੰਗੀਲਾ ਪੁੱਛ ਪੁਛਾਇੰਦਾ। ਕਰ ਕਿਰਪਾ ਦਿਓ ਸੰਗ, ਸਗਲਾ ਸੰਗ ਵਡਿਆਇੰਦਾ। ਜੇ ਆਖੋ ਅੰਦਰ ਆਵਾਂ ਲੰਘ, ਮੰਦਰ ਕਾਇਆ ਸੋਭਾ ਪਾਇੰਦਾ। ਤੁਸੀਂ ਸੁਣੋ ਮੈਂ ਵਜਾਵਾਂ ਮਰਦੰਗ, ਰਾਗ ਆਪਣਾ ਨਾਮ ਸੁਣਾਇੰਦਾ। ਦੂਈ ਦਵੈਤੀ ਢਾਹ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਬਿਨ ਖਾਦਿਆਂ ਪੀਤੀਆਂ ਰਸਨਾ ਜਿਹਵਾ ਦਿਆਂ ਅਨੰਦ, ਅਨੰਦ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮੰਗ ਆਪ ਮੰਗਾਇੰਦਾ। ਭਗਤੋ ਦੱਸੋ ਵਕਤ ਸੁਹੇਲਾ, ਸੁਹੰਜਣੀ ਰੁੱਤ ਮਿਲੇ ਵਡਿਆਈਆ। ਕਵਣ ਦਵਾਰੇ ਹੋਵੇ ਮੇਲਾ, ਮਿਲਨੀ ਜਗਦੀਸ ਕਰਾਈਆ। ਰਾਹ ਤੱਕੇ ਗੋਬਿੰਦ ਚੇਲਾ, ਸਤਿਗੁਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲਣਹਾਰਾ ਖੇਲ ਦਰਸਾਈਆ। ਭਗਤ ਕਹਿਣ ਸੁਣ ਸ੍ਰੀ ਭਗਵਾਨ, ਸਚ ਸੁੱਚ ਦ੍ਰਿੜਾਈਆ। ਜਿਨ੍ਹਾਂ ਚਿਰ ਸਾਡਾ ਪਰੇਮ ਨਾ ਕਰੇਂ ਪਰਵਾਨ, ਪਰਵਾਨਾ ਤੇਰੇ ਹੱਥ ਨਾ ਕੋਈ ਫੜਾਈਆ। ਦਰ ਆ ਕੇ ਬਣ ਨਿਧਾਨ, ਬਣ ਨਿਮਾਣਾ ਸੀਸ ਝੁਕਾਈਆ। ਪਹਿਲੋਂ ਸਾਡੀ ਮੰਨ ਆਣ, ਆਪਣਾ ਮਾਣ ਮਿਟਾਈਆ। ਪਹਿਲੋ ਸਾਡਾ ਕਰ ਧਿਆਨ, ਆਪਣੀ ਅੱਖ ਖੁਲ੍ਹਾਈਆ। ਪਹਿਲੋਂ ਸਾਡਾ ਸੁਣ ਬਿਆਨ, ਦੁਖੀ ਹੋਏ ਰਹੇ ਕੁਰਲਾਈਆ। ਕੀ ਹੋਇਆ ਤੂੰ ਬਣਿਆ ਭਗਵਾਨ, ਬਿਨ ਭਗਤਾਂ ਤੇਰੀ ਚਲੇ ਨਾ ਕੋਈ ਵਡਿਆਈਆ। ਸਚ ਪੁੱਛੇਂ ਅਸੀਂ ਤੇਰਾ ਨਿਸ਼ਾਨ, ਜੁਗ ਚੌਕੜੀ ਰਹੇ ਝੁਲਾਈਆ। ਕਿਉਂ ਬਣਿਆ ਨਾਦਾਨ, ਬੇਪਰਵਾਹ ਤੇਰੀ ਬੇਪਰਵਾਹੀਆ। ਅਸੀਂ ਤੇਰੇ ਸੁਤ ਚਤਰ ਸੁਘੜ ਸੁਜਾਨ, ਤੇਰੀ ਰਹਿਮਤ ਇਕੋ ਨਜ਼ਰੀ ਆਈਆ। ਸਾਡਾ ਤਨ ਗਾਤਰਾ ਤੈਨੂੰ ਰੱਖੇ ਵਿਚ ਮਿਆਨ, ਸਾਡੇ ਬਿਨਾ ਤੇਰਾ ਰੂਪ ਨਾ ਕੋਈ ਦਿਖਾਈਆ। ਬਿਨ ਸਾਡੇ ਤੇਰਾ ਕੋਈ ਨਾ ਗਾਏ ਗਾਨ, ਬੈਠਾ ਰਹੇਂ ਸਚਖੰਡ ਆਪਣਾ ਮੁਖ ਛੁਪਾਈਆ। ਬਿਨ ਸਾਡੇ ਤੂੰ ਮਾਤਲੋਕ ਨਾ ਹੋਏਂ ਪਰਧਾਨ, ਤੇਰੀ ਪਰਧਾਨਗੀ ਕੰਮ ਕਿਸੇ ਨਾ ਆਈਆ। ਬਿਨ ਭਗਤਾਂ ਝੁਲੇ ਨਾ ਤੇਰਾ ਨਿਸ਼ਾਨ, ਤੇਰੀ ਖ਼ਾਕ ਮਿਟੀ ਮਟ ਕਿਸੇ ਨਾ ਪਾਈਆ। ਸਾਡੇ ਦਰ ਬਣ ਦਰਬਾਨ, ਭਗਤ ਇਕੋ ਇਕ ਹੁਕਮ ਮਨਾਈਆ। ਪਿਛਲਾ ਲੇਖਾ ਚੁੱਕਿਆ ਪਿਛਲੇ ਜਹਾਨ, ਅੱਗੇ ਇਕੋ ਇਕ ਵਖਾਈਆ। ਜਿੰਨਾਂ ਚਿਰ ਸਾਡਾ ਪਰੇਮ ਨਾ ਕਰੇਂ ਪਰਵਾਨ, ਪੱਖੀ ਵਾਸ ਬਣੇ ਥਾਉਂ ਥਾਈਂਆ। ਕੋਟਨ ਕੋਟ ਮੰਦਰ ਮਸਜਦ ਮੱਠ ਸ਼ਿਵਦਵਾਲੇ ਤੈਨੂੰ ਕੁਰਲਾਣ, ਤੇਰੀ ਸਾਰ ਕਿਸੇ ਨਾ ਪਾਈਆ। ਜਿੰਨਾਂ ਚਿਰ ਸਾਨੂੰ ਨਾ ਮਿਲੇਂ ਆਣ, ਤੇਰੀ ਕੀਮਤ ਨਾ ਕੋਇ ਰਖਾਈਆ। ਹੁਣ ਭਗਤ ਹੋਏ ਬਲਵਾਨ, ਬਲ ਤੇਰਾ ਦੇਵਣ ਢਾਹੀਆ। ਕਲਜੁਗ
ਇਕੱਠੇ ਹੋਏ ਨੌਜਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਭਗਤ ਕਹਿਣ ਆ ਦਰ, ਦਰ ਸੱਚਾ ਸਚ ਜਣਾਈਆ। ਪਿਛੇ ਦੇਂਦਾ ਰਿਹਾ ਵਰ, ਅਛਲ ਅਛੱਲਾ ਖੇਲ ਕਰਾਈਆ। ਨਿਰਗੁਣ ਹੋ ਕੇ ਸਚਖੰਡ ਦਵਾਰੇ ਬੈਠੋਂ ਵੜ, ਆਪਣਾ ਪੜਦਾ ਨਾ ਕੋਇ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਨਾਮ ਅੱਖਰ ਗਏ ਪੜ੍ਹ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਹੁਣ ਅਸੀਂ ਹੱਥੀਂ ਲਈਏ ਫੜ, ਫੜ ਬਾਂਹੋਂ ਵਿਚ ਲੈਣਾ ਬਹਾਈਆ। ਜੇ ਅੱਗੋਂ ਜਾਏਂ ਅੜ, ਬਣ ਬਾਲੇ ਲਈਏ ਮਨਾਈਆ। ਤੇਰੀ ਛਾਤੀ ਉਤੇ ਜਾਈਏ ਚੜ੍ਹ, ਆਪ ਆਪਣਾ ਬਲ ਰਖਾਈਆ। ਕਿਉਂ, ਨਿਰਭੈ ਹੋ ਕੇ ਕੋਈ ਨਾ ਰੱਖਿਆ ਡਰ, ਭੌ ਨਜ਼ਰ ਕੋਇ ਨਾ ਆਈਆ। ਤੇਰਾ ਪੱਲੂ ਲਿਆ ਫੜ, ਪੱਲੂ ਸਕੇ ਨਾ ਕੋਇ ਛੁਡਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਤੇਰਾ ਭਾਣਾ ਰਹੇ ਜਰ, ਹੁਣ ਆਪਣੇ ਭਾਣੇ ਵਿਚ ਤੈਨੂੰ ਚਲਾਈਆ। ਸਾਡੀ ਮਰਜ਼ੀ ਆਪਣੀ ਕਿਰਪਾ ਕਰ, ਤੇਰੀ ਕਿਰਪਾ ਸਾਡੀ ਮਰਜ਼ੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸੱਚਾ ਵਰ, ਦਰ ਤੇਰੇ ਤੇਰੀ ਅਲਖ ਜਗਾਈਆ। ਭਗਵਾਨ ਕਹੇ ਮੈਂ ਸਦਾ ਭਗੌੜਾ, ਹੱਥ ਕਿਸੇ ਨਾ ਆਇੰਦਾ। ਮੇਰਾ ਪੰਧ ਲੰਮਾਂ ਚੌੜਾ, ਕੋਟਨ ਕੋਟ ਪਾਂਧੀ ਦਰ ਦਰ ਆਪ ਫਿਰਾਇੰਦਾ। ਸਭ ਤੋਂ ਉਚਾ ਮੇਰਾ ਪੌੜਾ, ਹੱਥ ਕਿਸੇ ਨਾ ਆਇੰਦਾ। ਕੋਟੀ ਕੋਟ ਸੁਣਾਵੇ ਮੈਂ ਹੋਇਆ ਰਹਾਂ ਢੋਰਾ, ਜੇ ਕੋਈ ਵੇਖਣ ਆਏ ਮੈਂ ਨੈਣ ਬੰਦ ਕਰਾਇੰਦਾ। ਜੇ ਕੋਈ ਕਹੇ ਪ੍ਰਭ ਸਾਚਾ ਬੌਹੜਾ, ਮੈਂ ਸ਼ਬਦੀ ਰਾਗ ਸੁਣਾਇੰਦਾ। ਜੇ ਕੋਈ ਕਹੇ ਮੈਂ ਕਰਾਂ ਜ਼ੋਰਾ, ਜ਼ੇਰ ਜ਼ਬਰ ਸਭ ਦਾ ਰੂਪ ਵਖਾਇੰਦਾ। ਜੇ ਕੋਈ ਕਹੇ ਮੈਂ ਪ੍ਰਭ ਦਾ ਬਾਂਕਾ ਛੋਹਰਾ, ਭਗਤ ਰੂਪ ਵਟਾਇੰਦਾ। ਆਪਣੇ ਹੱਥ ਰੱਖੇ ਡੋਰਾ, ਡੋਰੀ ਆਪਣਾ ਤੰਦ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਦਾਤਾ ਸ਼ਿਸ਼ ਬਣੇ ਦਿਆਲ, ਆਪਣੀ ਖੇਲ ਕਰਾਈਆ। ਜਨ ਭਗਤਾਂ ਅੰਦਰ ਵੜੇ ਹੋ ਬੇਪਹਿਚਾਨ, ਨਜ਼ਰ ਕਿਸੇ ਨਾ ਆਈਆ। ਸੇਵਾ ਕਰੇ ਸ੍ਰੀ ਭਗਵਾਨ, ਕਾਇਆ ਮਾਟੀ ਅੰਦਰ ਕੂੜੀ ਕਿਰਿਆ ਹੂੰਝ ਹੁੰਝਾਈਆ। ਸੇਵਕ ਬਣ ਕੇ ਕਰੇ ਖੇਲ ਮਹਾਨ, ਗੁਰਮੁਖ ਸੋਈ ਸੁਰਤ ਜਗਾਈਆ। ਸੁਰਤ ਜਗਾ ਕੇ ਦੇਵੇ ਦਾਨ, ਨਾਮ ਨਿਧਾਨ ਝੋਲੀ ਪਾਈਆ। ਨਾਮ ਨਿਧਾਨ ਦੇ ਗਿਆਨ, ਆਤਮ ਅੰਤਰ ਬੂਝ ਬੁਝਾਈਆ। ਆਤਮ ਅੰਤਰ ਸਚ ਅਸਥਾਨ, ਸਚ ਸਿੰਘਾਸਣ ਸੋਭਾ ਪਾਈਆ। ਸਚ ਸਿੰਘਾਸਣ ਨੌਜਵਾਨ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤੀ ਜਾਤਾ ਹੋ ਪਰਧਾਨ, ਇਕੋ ਹੁਕਮ ਸੁਣਾਈਆ। ਪਰਮਾਤਮ ਆਤਮ ਖੇਲ ਮਹਾਨ, ਪੁਰਖ ਅਕਾਲ ਦਏ ਵਡਿਆਈਆ। ਸਤਿਗੁਰ ਬਣੇ ਸ਼ਾਹ ਸੁਲਤਾਨ, ਚੇਲਾ ਸੁਰਤੀ ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲੀ ਧਾਰ ਬਣੇ ਸ਼ਿਸ਼, ਦੂਜੀ ਧਾਰ ਲੇਖਾ ਲਿਖ, ਤੀਜੀ ਧਾਰ ਬਦਲ ਪਿਠ, ਚੌਥੀ ਧਾਰ ਹੋ ਅਨਡਿਠ, ਆਪਣਾ ਰੂਪ ਵਟਾਈਆ। ਭਗਤ ਕਹਿਣ ਭਗਵਾਨ ਸੁਣ ਗੱਲ, ਅੱਛੀ ਤਰ੍ਹਾ ਜਣਾਈਆ। ਹੁਣ ਕਰਨ ਨਹੀਂ ਦੇਣਾ ਵਲ ਛਲ, ਅਛਲ ਅਛੱਲ ਤੇਰੀ ਚਲੇ ਨਾ ਕੋਇ ਚਤੁਰਾਈਆ। ਸ਼ੇਰ ਹੋ ਕੇ ਜੇ ਵੜੇਂ ਝੱਲ, ਝੱਲ ਭਗਤ ਆਪਣੀ ਦੇਣ ਦਰਸਾਈਆ। ਜੇ ਨੱਠ ਕੇ ਲੁਕੇਂ ਜਲ, ਮਛ ਕਛ ਰੂਪ ਨਾ ਕੋਇ ਵਟਾਈਆ। ਜੇ ਉਚੇ ਟਿੱਲੇ ਪਰਬਤ ਚੜ੍ਹੇਂ ਅਟੱਲ, ਫੜ ਚਰਨਾਂ ਹੇਠਾਂ ਲਈਏ ਲਾਹੀਆ। ਜੇ ਡੂੰਘੀ ਵੜੇਂ ਡਲ, ਫੜ ਬਾਂਹੋਂ ਬਾਹਰ ਕਢਾਈਆ। ਜੇ ਨਿਰਗੁਣ ਹੋ ਕੇ ਜੋਤ ਜਾਏਂ ਰਲ, ਆਪਣੀ ਜੋਤ ਲਈਏ ਮਿਲਾਈਆ।
ਜੇ ਦੀਆ ਹੋ ਕੇ ਜਾਏਂਂ ਬਲ, ਆਪਣੇ ਨੂਰ ਵਿਚ ਸਮਾਈਆ। ਜੇ ਸਨੇਹੁੜਾ ਦੇਵੇਂ ਘੱਲ, ਸ਼ਬਦੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰਾ ਇਕੋ ਮੰਗ ਮੰਗਾਈਆ। ਭਗਤ ਕਹਿਣ ਭਗਵਾਨ ਵੇਖ, ਸਚ ਸਚ ਦ੍ਰਿੜਾਇਆ। ਨਿਰਗੁਣ ਹੋ ਕੇ ਕਰਿਆ ਭੇਖ, ਸਰਗੁਣ ਭਰਮ ਭੁਲਾਇਆ। ਜੁਗ ਚੌਕੜੀ ਤੇਰਾ ਥੋੜਾ ਥੋੜਾ ਕੀਤਾ ਹੇਤ, ਸਮੁੱਚਾ ਰੰਗ ਨਾ ਕੋਇ ਰੰਗਾਇਆ। ਕਲਜੁਗ ਅੰਤਮ ਸਾਨੂੰ ਆਇਆ ਤੇਰਾ ਭੇਤ, ਆਪਣਾ ਪੜਦਾ ਦੇ ਉਠਾਇਆ। ਜੇ ਹੋ ਕਿਰਸਾਣਾ ਫਿਰੇਂ ਖੇਤ, ਚਾਰੋਂ ਕੁੰਟ ਘੇਰਾ ਪਾਇਆ। ਜੇ ਵਖਾਏਂ ਧੁਪ ਅਗਨੀ ਜੇਠ, ਤੇਰਾ ਹੱਥ ਸੀਸ ਟਿਕਾਇਆ। ਜੇ ਲਿਖਣ ਲੱਗੇਂ ਲੇਖ, ਪਿਛਲਾ ਲੇਖਾ ਤੈਨੂੰ ਦਈਏ ਵਖਾਇਆ। ਫੇਰ ਕਿਉਂ ਨਾ ਕਰੇਂ ਹੇਤ, ਆਪ ਆਪਣਾ ਮਾਣ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰਾ ਇਕ ਸੁਹਾਇਆ। ਭਗਵਾਨ ਕਹੇ ਨਾ ਮਾਰੋ ਤਾਅਨਾ, ਮੇਰਾ ਤਨ ਨਜ਼ਰ ਨਾ ਆਈਆ। ਮੇਰਾ ਰੂਪ ਬੁੱਢਾ ਨੱਢਾ ਨੌਜਵਾਨਾ, ਆਦਿ ਜੁਗਾਦਿ ਵੱਡੀ ਵਡਿਆਈਆ। ਮੇਰਾ ਖੇਲ ਗੋਪੀ ਕਾਹਨਾ, ਮੰਡਲ ਰਾਸੀ ਰਾਸ ਰਚਾਈਆ। ਮੇਰਾ ਮੇਲ ਦੋ ਜਹਾਨਾਂ, ਨਿਰਗੁਣ ਸਰਗੁਣ ਵੇਖ ਵਖਾਈਆ। ਮੇਰਾ ਨਾਉਂ ਨਾਮ ਤਰਾਨਾ, ਤੁਰਯਾ ਨੈਣ ਸ਼ਰਮਾਈਆ। ਮੇਰਾ ਮੰਦਰ ਭਗਤ ਮਕਾਨਾ, ਬਿਨ ਭਗਤਾਂ ਸੋਭਾ ਦਰ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਸਾਲਾਹੀਆ। ਭਗਤ ਜਨ ਨਾ ਮਾਰੋ ਤੀਰ, ਆਪਣਾ ਰੂਪ ਨਾ ਕੋਇ ਵਖਾਇੰਦਾ। ਮੈਂ ਤੁਹਾਡੀ ਕੱਟਾਂ ਭੀੜ, ਜੁਗ ਸਾਚੀ ਸੇਵ ਕਮਾਇੰਦਾ। ਭਗਤ ਕਹਿਣ ਪਹਿਲੋਂ ਚੋਟੀ ਚਾੜ੍ਹ ਅਖ਼ੀਰ, ਇਕੋ ਮੰਗ ਮੰਗਾਇੰਦਾ। ਭਗਵਾਨ ਕਹੇ ਮੈਂ ਬੇ ਨਜ਼ੀਰ, ਨਜ਼ਰ ਕਿਸੇ ਨਾ ਆਇੰਦਾ। ਭਗਤ ਕਹਿਣ ਜਿੰਨਾਂ ਚਿਰ ਨਾ ਵਖਾਏਂ ਆਪਣੀ ਸਚ ਤਸਵੀਰ, ਤੇਰਾ ਇਤਬਾਰ ਨਾ ਕੋਈ ਧਰਾਇੰਦਾ। ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰੇਂ ਦਿਲਗੀਰ, ਸ਼ਰਅ ਸ਼ਰੀਅਤ ਵਿਚ ਫਸਾਇੰਦਾ। ਦੀਨ ਮਜ਼੍ਹਬ ਪਾ ਲਕੀਰ, ਕੂੜੀ ਕਿਰਿਆ ਵੰਡ ਵੰਡਾਇੰਦਾ। ਕੋਈ ਸ਼ਾਹ ਕੋਈ ਹਕੀਰ, ਦਰ ਦਰ ਅਲਖ ਕੋਇ ਜਗਾਇੰਦਾ। ਤੇਰੇ ਭਗਤ ਤੇਰਾ ਅੰਮ੍ਰਿਤ ਮੰਗਣ ਸ਼ੀਰ, ਦੂਜੀ ਵੰਡ ਨਾ ਕੋਇ ਵਖਾਇੰਦਾ। ਜਿੰਨਾਂ ਚਿਰ ਨਾ ਬਖ਼ਸ਼ੇ ਪਿਛਲੀ ਤਕਸੀਰ, ਤਦਬੀਰ ਆਪਣੀ ਆਪ ਸਮਝਾਇੰਦਾ। ਭਗਵਾਨ ਕਹੇ ਮੈਂ ਸਾਂਝਾ ਪੀਰ, ਸਭਨਾਂ ਸੰਗ ਨਿਭਾਇੰਦਾ। ਭਗਤ ਕਹੇ ਤੂੰ ਜੁਗ ਜੁਗ ਭਗਤਾਂ ਪਾਵੇਂ ਭੀੜ, ਤੇਰਾ ਭੇਵ ਕੋਇ ਨਾ ਆਇੰਦਾ। ਕਲਜੁਗ ਅੰਤ ਜਿੰਨਾਂ ਚਿਰ ਨਾ ਬੰਨ੍ਹੇ ਬੀੜ, ਬੇੜਾ ਆਪਣੇ ਕੰਧ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਇਕ ਜਣਾਇੰਦਾ। ਭਗਤ ਕਹਿਣ ਭਗਵਾਨ ਅਨੋਖਾ, ਅਨਡਿਠੜੀ ਕਾਰ ਕਮਾਈਆ। ਭਗਵਾਨ ਕਹੇ ਮੈਂ ਜੁਗ ਜੁਗ ਦੇਵਾਂ ਧੋਖਾ, ਮੇਰਾ ਅੰਤ ਕੋਇ ਨਾ ਪਾਈਆ। ਭਗਤ ਕਹਿਣ ਕਲ ਸਾਨੂੰ ਮਿਲਿਆ ਮੌਕਾ, ਤੇਰੀ ਪਿਛਲੀ ਰੀਤੀ ਦੇਈਏ ਗਵਾਈਆ। ਜਿੰਨਾਂ ਚਿਰ ਨਾ ਦੱਸੇਂ ਰਾਹ ਸੌਖਾ, ਅਸਾਂ ਨਹੀਂ ਮੰਨਣਾ ਰੁੱਸੇ ਕਿਵੇਂ ਮਨਾਈਆ। ਸ੍ਰੀ ਭਗਵਾਨ ਵੇਖ ਕਹੇ ਬੌਹੜੀ ਮੈਂ ਹੋ ਨਾ ਜਾਵਾਂ ਔਂਤਾ, ਜੇ ਗੁਰਮੁਖ ਬੈਠੇ ਮੁਖ ਭਵਾਈਆ। ਸਚਖੰਡ ਮੇਰਾ ਪੋਚਿਆ ਰਹਿ ਜਾਏ ਚੌਂਕਾ, ਬਹਿਣ ਵਾਲਾ ਨਜ਼ਰ ਕੋਇ ਨਾ ਆਈਆ। ਨਿਰਗੁਣ ਕੂਕਰ ਹੋ ਕੇ ਭਗਤ ਦਵਾਰੇ ਭੌਂਕਾ, ਉਚੀ ਕੂਕ ਕੂਕ ਸੁਣਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਮੈਂ ਲਾਇਆ ਆਪਣਾ ਢੌਂਕਾ, ਅੱਖ ਪਲਕ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਰਿਹਾ ਸਮਝਾਈਆ। ਭਗਤ ਕਹਿਣ ਹੋ ਜਾ ਦੂਰ, ਦੂਰ ਦੁਰਾਡੇ ਬੇਪਰਵਾਹੀਆ।
ਪਹਿਲਾਂ ਕਰ ਸਾਡਾ ਮੁਆਫ਼ ਕਸੂਰ, ਕਸਰ ਪਿਛਲੀ ਰਹਿ ਕੋਇ ਨਾ ਜਾਈਆ। ਦਰਸਨ ਦੇ ਘਰ ਆ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਈਆ। ਜੇ ਸਰਬ ਕਲਾ ਭਰਪੂਰ, ਕਿਉਂ ਬੈਠਾ ਮੁਖ ਛੁਪਾਈਆ। ਤੇਰਾ ਜੋਤੀ ਜੋਤ ਨੂਰ, ਨਿਰਭੈ ਤੇਰੀ ਚਤੁਰਾਈਆ। ਦਰ ਆ ਕੇ ਸਾਡੇ ਅੰਦਰੋਂ ਕੂੜਾ ਹੂੰਝ, ਬਣ ਸੇਵਕ ਸੇਵ ਕਮਾਈਆ। ਸਾਡੇ ਨੇਤਰ ਰੋਂਦੇ ਪੂੰਝ, ਆਪਣਾ ਪੱਲੂ ਹੱਥ ਉਠਾਈਆ । ਪਹਿਲੋਂ ਸਾਡੇ ਪਰੇਮ ਅੰਦਰ ਝੂਝ, ਸਾਚੀ ਸਿਖਿਆ ਦੇ ਸਮਝਾਈਆ। ਆਪ ਆਪਣਾ ਭੇਵ ਦੱਸ ਗੂਝ, ਦੂਈ ਦਵੈਤ ਪੜਦਾ ਲਾਹੀਆ। ਫੇਰ ਸਾਨੂੰ ਆਵੇ ਸੂਝ, ਤੇਰੀ ਸਮਝ ਸਮਝ ਨਾਲ ਮਿਲਾਈਆ। ਪੰਜ ਤੱਤ ਆਪਣਾ ਵੇਹੜਾ ਕਰ ਕੇ ਕੂਚ, ਕੂਚੇ ਗਲੀ ਗੁਰਮੁਖਾਂ ਹੋਕਾ ਦਏ ਸੁਣਾਈਆ। ਤੇਰੀ ਕਹਾਣੀ ਸੁਣੀਏ ਸੂਚਨਾ ਸੂਚ, ਸਚ ਸੁੱਚ ਤੇਰੀ ਵਡਿਆਈਆ। ਸਾਡੇ ਮਿਲਣ ਦੀ ਰੱਖ ਭੂਖ, ਪ੍ਰਭ ਜੇ ਤੂੰ ਭੁੱਖਾ ਹੋਏ ਆਪਣੀ ਪਰੇਮ ਪ੍ਰੀਤੀ ਤੇਰੀ ਝੋਲੀ ਪਾਈਆ। ਫੇਰ ਤੈਨੂੰ ਆਵੇ ਸੂਖ, ਤੂੰ ਆਪਣਾ ਸੁਖ ਜਨ ਭਗਤਾਂ ਵਿਚ ਟਿਕਾਈਆ। ਜਨ ਭਗਤ ਨਾ ਮਾਣਸ ਰਹੇ ਨਾ ਮਨੁੱਖ, ਤੇਰੀ ਜੋਤ ਰੁਸ਼ਨਾਈਆ। ਤੇਰਾ ਬਾਲਕ ਬਹਿ ਜਾਏ ਤੇਰੀ ਕੁੱਖ, ਦੂਜਾ ਸਕੇ ਨਾ ਕੋਇ ਉਠਾਈਆ। ਤੂੰ ਪਰੇਮ ਪਿਆਰ ਨਾਲ ਵੇਖ ਮੁਖ, ਮੁਖ ਆਪਣਾ ਦੇ ਵਖਾਈਆ। ਓਨਾਂ ਚਿਰ ਨੇੜੇ ਨਾ ਜਾਵੀਂ ਢੁੱਕ, ਅਸੀਂ ਮੰਨੀਏ ਨਾ ਤੇਰੀ ਰਜ਼ਾਈਆ। ਜੇ ਤੁਠਾਂ ਗ਼ਰੀਬ ਨਿਮਾਣਿਆਂ ਆ ਕੇ ਪੁਛ, ਕਿਉਂ ਰੋਂਦੇ ਮਾਰੋ ਧਾਹੀਆ। ਅਸੀਂ ਅੱਗੋਂ ਕਹੀਏ ਸ੍ਰੀ ਭਗਵਾਨ ਸਾਡੇ ਕੋਲ ਨਹੀਂ ਕੁਛ, ਇਕੋ ਤੇਰੇ ਤੇਰੀ ਓਟ ਤਕਾਈਆ। ਫੇਰ ਵੇਖੀਂ ਸਾਨੂੰ ਝੁਕ, ਝੁਕਵੀਂ ਧਾਰ ਚਲਾਈਆ। ਸਾਨੂੰ ਇਹੋ ਰੀਤੀ ਰਹੀ ਪੁੱਗ, ਦੂਜੀ ਵੰਡ ਨਾ ਕੋਇ ਵੰਡਾਈਆ। ਜੇ ਸਚਖੰਡ ਬੈਠਾ ਰਿਹੋਂ ਲੁਕ, ਤੇਰਾ ਸੰਗ ਨਾ ਕੋਇ ਰਖਾਈਆ। ਨਿਰਭੈ ਨਿਰਵੈਰ ਹੋ ਕੇ ਬੁੱਕ, ਭਬਕ ਆਪਣੀ ਇਕ ਜਣਾਈਆ। ਤੇਰਾ ਨਾਂ ਅਬਿਨਾਸ਼ੀ ਅਚੁੱਤ, ਚੇਤਨ ਸਭ ਨੂੰ ਦੇ ਕਰਾਈਆ। ਤੇਰੀ ਸੁਹੰਜਣੀ ਸੋਹੇ ਰੁੱਤ, ਰੁੱਤ ਰੁੱਤੜੀ ਇਕ ਮਹਿਕਾਈਆ। ਕੀ ਹੋਇਆ ਸਾਨੂੰ ਪੰਜ ਤੱਤ ਦਿਤਾ ਕਾਇਆ ਬੁੱਤ, ਅੰਸ ਤੇਰੀ ਰੂਪ ਅਖਵਾਈਆ । ਕਿਉਂ ਬੈਠਾ ਹੋ ਕੇ ਚੁਪ, ਚੁਪ ਬੈਠਿਆਂ ਤੈਨੂੰ ਲਾਜ ਨਾ ਆਈਆ। ਤੇਰੇ ਭਗਤ ਵਸਣ ਅੰਧੇਰੇ ਘੁੱਪ, ਤੇਰਾ ਚੰਦ ਨਾ ਕੋਇ ਰੁਸ਼ਨਾਈਆ। ਕਿਰਪਾਨਿਧ ਠਾਕਰਸਵਾਮੀ ਮਿਹਰਵਾਨ ਹੋ ਕੇ ਉਠ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਭਗਤ ਭਗਵਾਨ ਇਕੋ ਘਰ ਵਧਾਈਆ। ਭਗਵਾਨ ਕਹੇ ਮੇਰਾ ਹੋਏ ਵਾਧਾ, ਵਲਦੀਅਤ ਆਪ ਜਣਾਇੰਦਾ। ਭਗਤ ਕਹੇ ਅਸੀਂ ਨਾ ਜਾਣੀਏ ਪਿਉ ਦਾਦਾ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਭਗਵਾਨ ਕਹੇ ਮੈਂ ਸਿਧਾ ਸਾਦਾ, ਵਲ ਛਲ ਨਾ ਕੋਇ ਰਖਾਇੰਦਾ। ਭਗਤ ਕਹੇ ਮੈਂ ਪੱਕਾ ਰਿਧਾ, ਤੇਰੇ ਅੱਗੇ ਆਪ ਟਿਕਾਇੰਦਾ। ਭਗਵਾਨ ਕਹੇ ਮੈਨੂੰ ਆਏ ਸਵਾਦਾ, ਬਿਨ ਰਸਨਾ ਰਸ ਸੁਹਾਇੰਦਾ। ਭਗਤ ਕਹੇ ਤੂੰ ਰੱਖੇਂ ਲਾਜਾ, ਮਿਹਰਵਾਨ ਇਕੋ ਨਜ਼ਰੀ ਆਇੰਦਾ। ਭਗਵਾਨ ਕਹੇ ਮੈਂ ਸੰਤ ਭਗਤ ਮਾਰਾਂ ਵਾਜਾਂ, ਬਣ ਦਰਬਾਨ ਸੇਵ ਕਮਾਇੰਦਾ। ਭਗਤ ਕਹੇ ਮੈਂ ਆਵਾਂ ਭਾਜਾ, ਚਰਨਾਂ ਰਾਹ ਤਕਾਇੰਦਾ। ਭਗਵਾਨ ਕਹੇ ਮੈਂ ਵਜਾਵਾਂ ਵਾਜਾ, ਅਨਹਦ ਨਾਦੀ ਨਾਦ ਸੁਣਾਇੰਦਾ। ਭਗਤ ਕਹੇ ਮੇਰਾ ਪੜਦਾ ਕਾਜਾ, ਸਿਰ ਮੇਰੇ ਹੱਥ ਟਿਕਾਇੰਦਾ। ਭਗਵਾਨ ਕਹੇ ਜਨ ਭਗਤ ਮੈਂ ਆਪਣਾ ਸਾਜਣ ਸਾਜਾ, ਬਿਨ ਭਗਤਾਂ ਭਗਵਾਨ ਨਜ਼ਰ ਕਿਸੇ ਨਾ ਆਇੰਦਾ। ਭਗਤ ਕਹੇ ਮੇਰਾ ਗ਼ਰੀਬ ਨਿਵਾਜਾ, ਗ਼ਰੀਬ ਨਿਮਾਣਿਆਂ ਮੇਲ ਮਿਲਾਇੰਦਾ। ਭਗਵਾਨ ਕਹੇ ਭਗਤ ਸੱਚਾ ਰਾਜਾ, ਦੋ ਜਹਾਨਾਂ ਰਾਜ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਭਗਤ ਭਗਵਾਨ ਇਕ ਦੂਜੇ ਦਾ ਰੱਖਣ ਡਰ, ਨਿਡਰ ਦੋਵੇਂ ਰੂਪ ਵਖਾਇੰਦਾ। ਸਚਖੰਡ ਸੱਚੀ ਕੁੱਲੀ, ਕੁਲਵੰਤਾ ਆਪ ਬਣਾਈਆ। ਜਨ ਭਗਤਾਂ ਦਏ ਆਪ ਅਣਮੁਲੀ, ਕਰਤਾ ਕੀਮਤ ਨਾ ਕੋਈ ਲਾਈਆ। ਭਗਤ ਫੁਲਵਾੜੀ ਸਾਚੀ ਫੁੱਲੀ, ਪੱਤ ਡਾਲੀ ਆਪ ਮਹਿਕਾਈਆ। ਮੰਗੀ ਦਾਤ ਰਸਨਾ ਜਿਹਵਾ ਬੁਲ੍ਹੀਂ, ਬੱਤੀ ਦੰਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਬੰਧਨ ਚੰਦਨ ਬੰਦਨ ਨੰਦਨ ਦੋਹਾਂ ਦਏ ਚੁਕਾਈਆ ।
੧੫ ਫੱਗਣ ੨੦੧੯ ਬਿਕ੍ਰਮੀ ਭਗਤ ਸਿੰਘ ਦੇ ਗ੍ਰਹਿ ਇਟਾਰਸੀ
ਹਰਿ ਭਗਤੋ ਵੇਖੋ ਹਰੀ ਦਵਾਰ, ਨਿਰਮਲ ਜੋਤ ਜੋਤ ਰੁਸ਼ਨਾਈਆ। ਦਰਸ਼ਨ ਕਰੋ ਅਗੰਮ ਅਪਾਰ, ਅਲੱਖ ਅਗੋਚਰ ਬੇਪਰਵਾਹੀਆ। ਸੋ ਪੁਰਖ ਨਿਰੰਜਣ ਮੰਦਰ ਵਖਾਏ ਮਹੱਲ ਅਟਾਰ, ਊਚੋ ਊਚ ਸੱਚਾ ਸ਼ਹਿਨਸ਼ਾਹੀਆ। ਹਰਿ ਪੁਰਖ ਨਿਰੰਜਣ ਕਰ ਤਿਆਰ, ਨਿਰਗੁਣ ਆਪਣੀ ਕਾਰ ਕਮਾਈਆ। ਏਕੰਕਾਰਾ ਕਰ ਪਸਾਰ, ਵੇਖਣਹਾਰਾ ਚਾਈਂ ਚਾਈਂਆ। ਆਦਿ ਨਿਰੰਜਣ ਕਰ ਉਜਿਆਰ, ਨੂਰੋ ਨੂਰ ਨੂਰ ਧਰਾਈਆ। ਅਬਿਨਾਸ਼ੀ ਕਰਤਾ ਪਾਵੇ ਸਾਰ, ਸਾਹਿਬ ਸਤਿਗੁਰ ਸਹਿਜ ਸੁਖਦਾਈਆ । ਸ੍ਰੀ ਭਗਵਾਨ ਝੁਲਾਏ ਨਿਸ਼ਾਨ, ਸਤਿ ਸਤਿਵਾਦੀ ਹੱਥ ਉਠਾਈਆ। ਪਾਰਬ੍ਰਹਮ ਪ੍ਰਭ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਸਚਖੰਡ ਦਵਾਰ ਇਕ ਮਕਾਨ, ਸਚ ਸਿੰਘਾਸਣ ਰਿਹਾ ਵਛਾਈਆ। ਜੋਧਾ ਸੂਰਬੀਰ ਬਲਵਾਨ, ਨੌਜਵਾਨ ਆਪਣਾ ਨੈਣ ਉਠਾਈਆ। ਸ਼ਾਹੋ ਭੂਪ ਰਾਜ ਰਾਜਾਨ, ਸ਼ਹਿਨਸ਼ਾਹ ਆਪਣੀ ਖੇਲ ਕਰਾਈਆ । ਦੇਵਣਹਾਰਾ ਧੁਰ ਫ਼ਰਮਾਨ, ਸਚ ਸੰਦੇਸਾ ਇਕ ਸੁਣਾਈਆ। ਮੰਦਰ ਸੋਹਣਾ ਸਚ ਮਕਾਨ, ਸ੍ਰੀ ਭਗਵਾਨ ਆਪ ਬਣਾਈਆ। ਦਿਸ਼ਾ ਕੂਟ ਸਕੇ ਨਾ ਕੋਇ ਵਖਾਣ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਜਣਾਈਆ। ਜਨ ਵੇਖੋ ਨੇਤਰ ਨੈਣ, ਨਿਰਗੁਣ ਨਰਾਇਣ ਆਪ ਜਣਾਇੰਦਾ। ਮਹਿਮਾ ਕੋਈ ਨਾ ਸਕੇ ਕਹਿਣ, ਅਕਥ ਕਥਨੀ ਕਥ ਕਥ ਦ੍ਰਿੜਾਇੰਦਾ। ਸਾਹਿਬ ਸਤਿਗੁਰ ਇਕੋ ਸਾਕ ਸੱਜਣ ਸੈਣ, ਸ੍ਰੀ ਭਗਵਾਨ ਨਜ਼ਰੀ ਆਇੰਦਾ। ਦੇਵਣਹਾਰਾ ਲਹਿਣ ਦੇਣ, ਵਸਤ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਵਖਾਇੰਦਾ। ਸਚ ਦਵਾਰਾ ਵੇਖੋ ਏਕ, ਏਕੰਕਾਰ ਜਣਾਈਆ। ਆਦਿ ਜੁਗਾਦਿ ਜਿਸ ਦੀ ਟੇਕ, ਸੋ ਸਾਹਿਬ ਰਿਹਾ ਉਪਜਾਈਆ। ਨਿਰਗੁਣ ਸਰਗੁਣ ਲਿਖਣਹਾਰਾ ਲੇਖ, ਲੇਖਾ ਆਪਣਾ ਦਏ ਜਣਾਈਆ। ਨਿਰਵੈਰ ਨਿਰਾਕਾਰ ਅਜੂਨੀ ਰਹਿਤ ਧਾਰਨਹਾਰਾ ਭੇਖ, ਵੇਸ ਅਵਲੱੜਾ, ਦਏ ਸਮਝਾਈਆ। ਸਦਾ ਸਦਾ ਸਦ ਕਰਨਹਾਰਾ ਹੇਤ, ਨਿਤ ਨਵਿਤ ਕਾਰ ਕਮਾਈਆ। ਦੋ ਜਹਾਨਾਂ ਖੇਲਣਹਾਰਾ ਖੇਲ, ਖ਼ਾਲਕ ਖ਼ਲਕ ਵਡ ਵਡਿਆਈਆ। ਆਪਣਾ ਦੱਸਣਹਾਰਾ ਭੇਤ, ਅਨਭਵ ਪਰਕਾਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਰਿਹਾ ਸਮਝਾਈਆ। ਸਾਚਾ ਮੰਦਰ ਵੇਖੋ ਆਣ, ਅਨਡਿਠੜਾ ਆਪ ਵਖਾਇੰਦਾ। ਮੇਲ ਮਿਲਾਏ ਸ੍ਰੀ ਭਗਵਾਨ, ਮੇਲਾ ਇਕੋ ਘਰ ਜਣਾਇੰਦਾ। ਗੁਰ ਅਵਤਾਰ ਕਰਨ ਧਿਆਨ, ਪੀਰ ਪੈਗ਼ੰਬਰ ਨੈਣ ਉਠਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਣ, ਨਿਉਂ ਨਿਉਂ ਸਯਦਾ ਸਰਬ ਕਰਾਇੰਦਾ। ਨਿਰਮਲ ਜੋਤ ਜਗੇ ਮਹਾਨ, ਸ਼ਬਦ ਅਨਾਦੀ ਰਾਗ ਅਲਾਇੰਦਾ। ਭੂਪਤ ਭੂਪ ਨੌਜਵਾਨ, ਨਰ ਨਰਾਇਣ ਨਜ਼ਰੀ ਆਇੰਦਾ। ਸਦਾ
ਸਦਾ ਸਦ ਭਗਤ ਭਗਵੰਤ ਕਰੇ ਪਰਵਾਨ, ਸਚ ਪਰਵਾਨਾ ਹੱਥ ਫੜਾਇੰਦਾ। ਦਰ ਸਦੇ ਆਪ ਮਿਹਮਾਨ, ਮਿਹਰ ਨਜ਼ਰ ਇਕ ਉਠਾਇੰਦਾ। ਦੇਵਣਹਾਰਾ ਦਰਸ ਦਾਨ, ਦਾਤਾ ਦਾਨੀ ਝੋਲੀ ਆਪ ਭਰਾਇੰਦਾ। ਆਦਿ ਜੁਗਾਦੀ ਸੱਚਾ ਕਾਹਨ, ਸਤਿ ਸਰੂਪੀ ਨਜ਼ਰੀ ਆਇੰਦਾ। ਆ ਕੇ ਵੇਖੋ ਹਰਿ ਦੀ ਸ਼ਾਨ, ਸ਼ਹਿਨਸ਼ਾਹ ਆਪਣਾ ਰੰਗ ਰੰਗਾਇੰਦਾ। ਜੁਗ ਚੌਕੜੀ ਖੇਲੇ ਖੇਲ ਵਿਚ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਜਣਾਇੰਦਾ। ਸਾਚੇ ਭਗਤ ਵੇਖੋ ਦਰਵਾਜ਼ਾ, ਦੀਨ ਦਿਆਲ ਆਪ ਖੁਲ੍ਹਾਈਆ। ਕਿਰਪਾ ਕਰੇ ਗ਼ਰੀਬ ਨਿਵਾਜ਼ਾ, ਜਗਤ ਨਿਮਾਣੇ ਰਿਹਾ ਜਗਾਈਆ। ਨਿਰਗੁਣ ਹੋ ਕੇ ਫਿਰੇ ਭਾਜਾ, ਸਰਗੁਣ ਮੇਲ ਮਿਲਾਈਆ। ਸ਼ਬਦ ਅਗੰਮ ਵਜਾਏ ਵਾਜਾ, ਸੁਰ ਤਾਲ ਨਾ ਕੋਇ ਵਜਾਈਆ। ਆਤਮ ਪਰਮਾਤਮ ਰਚਿਆ ਕਾਜਾ, ਬ੍ਰਹਮ ਪਾਰਬ੍ਰਹਮ ਵਖਾਈਆ। ਸਦਾ ਸੁਹੇਲਾ ਰੱਖੇ ਲਾਜਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲ ਰਿਹਾ ਜਣਾਈਆ। ਆਓ ਭਗਤੋ ਵੇਖੋ ਮਹੱਲਾ, ਨਿਰਗੁਣ ਨਿਰਵੈਰ ਆਪ ਜਣਾਇੰਦਾ। ਪਾਰਬ੍ਰਹਮ ਪ੍ਰਭ ਬੈਠਾ ਇਕ ਇਕੱਲਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਨਿਰਗੁਣ ਦੀਪਕ ਆਪੇ ਬਲਾ, ਤੇਲ ਬਾਤੀ ਕੋਇ ਨਾ ਪਾਇੰਦਾ। ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਫੜਾਏ ਪੱਲਾ, ਪੱਲੂ ਆਪਣੀ ਗੰਢ ਪਵਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਅਸਥਲ ਦਵਾਰਾ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਮਿਲਾਇੰਦਾ। ਆਓ ਭਗਤੋ ਵੇਖੋ ਭਗਵਾਨ, ਸਚ ਦਵਾਰਾ ਇਕ ਵਡਿਆਈਆ। ਜਿਸ ਦਾ ਝੁਲਦਾ ਰਹੇ ਨਿਸ਼ਾਨ, ਜੁਗ ਚੌਕੜੀ ਆਪ ਝੁਲਾਈਆ। ਜਿਸ ਦਾ ਧੁਰ ਫ਼ਰਮਾਨ, ਸਚ ਸੰਦੇਸਾ ਇਕ ਅਲਾਈਆ। ਜਿਸ ਦਾ ਨਾਮ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਦਏ ਸਮਝਾਈਆ। ਜਿਸ ਦੀ ਪਛਾਣ ਅੰਜੀਲ ਕੁਰਾਨ, ਖਾਣੀ ਬਾਣੀ ਕਰੇ ਧਿਆਨ, ਧਿਆਨ ਵਿਚ ਕਦੇ ਨਾ ਆਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਗਾਵਣ ਗਾਣ, ਗਾ ਗਾ ਸ਼ੁਕਰ ਮਨਾਈਆ। ਜਿਸ ਦਾ ਵਿਸ਼ਨ ਬ੍ਰਹਮਾ ਸ਼ਿਵ ਕਰੇ ਧਿਆਨ, ਧਿਆਨ ਧਿਆਨ ਵਿਚ ਮਿਲਾਈਆ। ਜਿਸ ਦਾ ਇਕੋ ਨਾਮ ਪਰਵਾਨ, ਕੋਟਨ ਕੋਟ ਨਾਮ ਸਿਫ਼ਤ ਸਾਲਾਹੀਆ। ਜਿਸ ਦਾ ਇਕੋ ਇਕ ਵਿਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਰਿਹਾ ਜਣਾਈਆ। ਆਓ ਭਗਤੋ ਵੇਖੋ ਨੱਠ, ਹਰਿ ਸਤਿਗੁਰ ਆਪ ਜਣਾਇੰਦਾ। ਵਸਣਹਾਰਾ ਘਟ ਘਟ, ਦਰ ਮੰਦਰ ਕੁੰਡਾ ਲਾਹਿੰਦਾ। ਆਪਣਾ ਪੜਦਾ ਲਾਹੋ ਝੱਟ, ਬਜਰ ਕਪਾਟੀ ਤੋੜ ਤੁੜਾਇੰਦਾ। ਨਿਰਗੁਣ ਵੇਖੋ ਪੁਰਖ ਸਮਰਥ, ਨਰ ਨਰਾਇਣ ਨਜ਼ਰੀ ਆਇੰਦਾ। ਲੇਖੇ ਲਾਓ ਆਪਣੀ ਰੱਤ, ਰੱਤੀ ਰਤ ਰਤ ਰੰਗਾਇੰਦਾ। ਇਕੋ ਸਿਖੋ ਬ੍ਰਹਮ ਮਤ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਨਾਤਾ ਤੁਟੇ ਪੰਜ ਤੱਤ, ਤੱਤ ਕੰਮ ਕਿਸੇ ਨਾ ਆਇੰਦਾ। ਮੇਲ ਮਿਲੇ ਕਮਲਾਪਤ, ਕਵਲ ਨੈਣ ਵੇਖ ਵਖਾਇੰਦਾ। ਸਚ ਸਰਨਾਈ ਜਾਓ ਢੱਠ, ਸਚ ਦਵਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਜਣਾਇੰਦਾ। ਭਗਤ ਕਹਿਣ ਪ੍ਰਭ ਆਵਾਂਗੇ। ਤੇਰਾ ਦਰਸਨ ਪਾਵਾਂਗੇ। ਨੇਤਰ ਨੈਣ ਰਜਾਵਾਂਗੇ ਮਨ ਬੁੱਧੀ ਮਤ ਤੇਰੀ ਭੇਟ ਚੜ੍ਹਾਵਾਂਗੇ। ਸੁਰਤੀ ਸੁਰਤ ਚੜ੍ਹਾਵਾਂਗੇ। ਸ਼ਬਦੀ ਰਾਗ ਅਲਾਵਾਂਗੇ। ਬਣ ਵੈਰਾਗੀ ਨੇਤਰ ਨੈਣਾਂ ਨੀਰ ਵਹਾਵਾਂਗੇ। ਤੇਰੀ ਪਿਛਲੀ ਵਾਦੀ, ਕਰ ਫ਼ਨਾਹ ਆਸਾਨ ਵਖਾਵਾਂਗੇ। ਤੂੰ ਬਣੇਂ ਕੰਤ ਸੁਹਾਗੀ, ਹਉਂ ਸੇਵਕ ਨਾਰ ਅਖਵਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਮੰਦਰ ਵੇਖ ਵਖਾਵਾਂਗੇ। ਤੇਰੇ ਮੰਦਰ ਵੇਖਣ ਦਾ ਚਾਉ, ਭਗਤ ਭਗਵਾਨ ਰਹੇ ਜਣਾਈਆ। ਆਦਿ ਅੰਤ ਤੇਰਾ ਪਸਾਉ, ਬੇਪਰਵਾਹ ਤੇਰੀ ਵਡਿਆਈਆ। ਤੇਰਾ ਕਿਸੇ ਨਜ਼ਰ ਨਾ ਆਏ ਥਾਉਂ, ਜਿਸ ਘਰ ਵਸੇਂ ਸੱਚੇ ਮਾਹੀਆ। ਕਰ ਕਿਰਪਾ ਆਪਣੀ ਪਕੜਾ ਬਾਂਹੋਂ, ਪੱਲੂ ਆਪਣੇ ਨਾਲ ਗੰਢਾਈਆ। ਪਹਿਲੋਂ ਦੱਸ ਆਪਣਾ ਸੱਚਾ ਨਾਉਂ, ਨਾਉਂ ਨਿਰੰਕਾਰਾ ਆਪ ਸਮਝਾਈਆ। ਫੇਰ ਦੇ ਠੰਡੀ ਛਾਉਂ, ਤ੍ਰੈਗੁਣ ਅਗਨੀ ਤੱਤ ਨਾ ਲਾਗੇ ਰਾਈਆ। ਆਪ ਬਣ ਪਿਤਾ ਮਾਉਂ, ਭਗਤ ਬਾਲਕ ਰੂਪ ਸਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਮੰਦਰ ਮਿਲੇ ਵਡਿਆਈਆ। ਤੇਰੇ ਮੰਦਰ ਆਵਾਂਗੇ। ਗੀਤ ਗੋਬਿੰਦ ਅਲਾਵਾਂਗੇ। ਸੋਹੰ ਢੋਲਾ ਗਾਵਾਂਗੇ। ਤੂੰ ਮੇਰਾ ਮੈਂ ਤੇਰਾ ਇਕੋ ਬੰਧਨ ਪਾਵਾਂਗੇ। ਮਨ ਹੋਏ ਚਾਉ ਘਨੇਰਾ, ਮਨ ਵਾਸਨਾ ਮੇਟ ਮਿਟਾਵਾਂਗੇ। ਤੇਰੇ ਮੰਦਰ ਕਰ ਕੇ ਡੇਰਾ, ਫਿਰ ਬਾਹਰ ਕਦੇ ਨਾ ਧਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਤੇਰਾ ਦਰਸਨ ਪਾਵਾਂਗੇ। ਘਰ ਦਰਸਨ ਤੇਰਾ ਕਰਾਂਗੇ। ਸ੍ਰੀ ਭਗਵਾਨ ਤੈਨੂੰ ਵਰਾਂਗੇ। ਕਲਜੁਗ ਅੰਤ ਮੂਲ ਨਾ ਡਰਾਂਗੇ। ਤੇਰੇ ਸਾਚੇ ਪੌੜੇ ਚੜ੍ਹਾਂਗੇ। ਨਿਰਗੁਣ ਤੇਰੀ ਧਾਰ ਫੜਾਂਗੇ। ਜੋਤੀ ਸ਼ਬਦੀ ਕਰ ਪਿਆਰ, ਤੇਰੇ ਮਹੱਲ ਅਟੱਲ ਵੜਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਲੱਗ ਚਰਨੀ ਤੇਰੇ ਤਰਾਂਗੇ। ਚਰਨ ਲਾ ਤਰਾਵਾਂਗਾ। ਸਚ ਮਲਾਹ ਅਖਵਾਵਾਂਗਾ। ਬੇੜਾ ਪਾਰ ਕਰਾਵਾਂਗਾ। ਆਪਣੇ ਕੰਧ ਉਠਾਵਾਂਗਾ । ਦੋ ਜਹਾਨਾਂ ਚਰਨਾਂ ਹੇਠ ਦਬਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਕੋਲੋਂ ਸੀਸ ਝੁਕਾਵਾਂਗਾ। ਸਤਿਜੁਗ ਸਾਚੀ ਰੀਤ ਚਲਾਵਾਂਗਾ। ਦੋ ਜਹਾਨਾਂ ਇਕ ਹਦੀਸ ਪੜ੍ਹਾਵਾਂਗਾ । ਲਹਿਣਾ ਚੁਕਾ ਤੀਸ ਬਤੀਸ, ਛੱਤੀ ਪੰਧ ਮੁਕਾਵਾਂਗਾ। ਲੱਖ ਚੁਰਾਸੀ ਜੀਤ, ਭਗਤ ਭਗਵਾਨ ਵਡਿਆਵਾਂਗਾ। ਗੁਰਸਿਖ ਕਾਇਆ ਮੰਦਰ ਦੇਹੁਰਾ ਮਸੀਤ ਬਣਾਵਾਂਗਾ । ਪਾ ਸਾਰ ਡੂੰਘੀ ਕੰਦਰ, ਕਾਇਆ ਹਾਟੀ ਖੋਜ ਖੁਜਾਵਾਂਗਾ। ਮਨ ਵਾਸਨਾ ਬੰਨ੍ਹ ਬੰਦਰ, ਇਕੋ ਧਿਆਨ ਜਣਾਵਾਂਗਾ। ਲੇਖਾ ਜਾਣ ਡੇਰਾ ਖੰਡਰ, ਖੰਡਾ ਨਾਮ ਚਮਕਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਮੇਲ ਮਿਲਾਵਾਂਗਾ। ਜਨ ਭਗਤਾਂ ਮੇਲਾ ਹੋਏਗਾ। ਸ੍ਰੀ ਭਗਵਾਨ ਦੁਰਮਤ ਮੈਲ ਧੋਏਗਾ। ਅੰਮ੍ਰਿਤ ਨਿਝਰ ਰਸ ਝਿਰਨਾ ਚੋਏਗਾ। ਭਗਤ ਭਗਵਾਨ ਇਕੋ ਜਿਹਾ ਹੋਏਗਾ। ਆਤਮਾ ਪਰਮਾਤਮਾ ਨਾਲ ਛੋਏਗਾ। ਪਾਰਬ੍ਰਹਮ ਬ੍ਰਹਮ ਆਪਣਾ ਬੀਜ ਬੋਏਗਾ। ਗੁਰਮੁਖ ਵਿਛੋੜੇ ਵਿਚ ਕਦੇ ਨਾ ਰੋਏਗਾ। ਸੁਰਤੀ ਸ਼ਬਦੀ ਜੋੜ ਜੋੜੇ, ਆਪਣੇ ਧਾਗੇ ਵਿਚ ਪਰੋਏਗਾ। ਕੂੜੀ ਕਿਰਿਆ ਦਰ ਤੋਂ ਹੋੜੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਭਗਤਾਂ ਜੋਗਾ ਹੋਏਗਾ। ਭਗਤਾਂ ਜੋਗਾ ਹੋਵਾਂਗਾ। ਦਿਵਸ ਰੈਣ ਕਦੇ ਨਾ ਸੋਵਾਂਗਾ। ਸਾਚਾ ਨਾਮ ਢੋਆ ਢੋਵਾਂਗਾ। ਲੱਖ ਚੁਰਾਸੀ ਕੋਲੋਂ ਪਿਛਲੀ ਕੀਤੀ ਸਾਰੀ ਖੋਹਵਾਂਗਾ। ਸਤਿਜੁਗ ਅੱਗੇ ਬੀਜ ਬੋਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਆਤਮ ਸੇਜਾ ਸੋਵਾਂਗਾ। ਪ੍ਰਭ ਆਤਮ ਸੇਜ ਵਿਛਾਵਾਂਗੇ। ਤੇਰੇ ਪਰੇਮ ਦੀ ਬਰਖਾ ਲਾਵਾਂਗੇ। ਨਿਤ ਨਵਿਤ ਤੇਰਾ ਰਾਹ ਤਕਾਵਾਂਗੇ। ਤੂੰ ਸਾਹਿਬ ਸਦਾ ਅਨਡਿਠ, ਮਿੰਨਤਾਂ ਕਰ ਕਰ ਤੈਨੂੰ ਮਨਾਵਾਂਗੇ। ਤੇਰੇ ਪਰੇਮ ਨਾਲ ਤੈਨੂੰ ਜਿਤ, ਆਪਣੇ ਘਰ ਵਸਾਵਾਂਗੇ। ਜੇ ਕਰਵਟ ਬਦਲ ਦੇਵੇਂ ਪਿਠ, ਫੜ ਬਾਂਹੋਂ ਗਲੇ ਲਗਾਵਾਂਗੇ। ਕਰੀਏ ਪਿਆਰ ਪੁੱਤਰ
ਮਾਤ ਪਿਤ, ਤੇਰੀ ਸੇਜ ਸੁਹੰਜਣੀ ਚੜ੍ਹ ਕੇ ਖ਼ੁਸ਼ੀ ਮਨਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਮੰਦਰ ਸੋਹਣੇ ਆਵਾਂਗੇ। ਸੋਹਣਾ ਮੰਦਰ ਵਖਾਵਾਂਗਾ। ਜਗ ਔਣਾ ਜਾਣਾ ਪੰਧ ਮੁਕਾਵਾਂਗਾ। ਸਾਚੀ ਸੇਜੇ ਸੌਣਾ ਆਪ ਸਮਝਾਵਾਂਗਾ। ਸੋਹੰ ਢੋਲਾ ਨਾਮ ਗੌਣਾ, ਦੂਜਾ ਪੜ੍ਹਨਾ ਬੰਦ ਕਰਾਵਾਂਗਾ। ਚਰਨੀ ਛੋਹਣਾ, ਸਾਚੀ ਰੀਤ ਦ੍ਰਿੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਆਪ ਉਠਾਵਾਂਗਾ। ਜਨ ਭਗਤਾਂ ਆਪ ਉਠਾਊਂਗਾ। ਬਣ ਸੇਵਕ ਸੇਵ ਕਮਾਊਂਗਾ। ਦਰ ਦਰ ਘਰ ਘਰ ਫੇਰਾ ਪਾਊਂਗਾ। ਜਗ ਰੁਸੜੇ ਆਪ ਮਨਾਉੂਂਗਾ। ਜਗ ਵਿਛੜੇ ਗਲੇ ਲਗਾਊਂਗਾ। ਸੁਣ ਦੁਖੜੇ ਦੁੱਖ ਮਿਟਾਊਂਗਾ। ਅਗੰਮੀ ਕੁਖੜੇ ਭਾਰ ਕਰਾਊਂਗਾ। ਉਜਲ ਮੁਖੜੇ ਮਾਤ ਵਖਾਊਂਗਾ। ਸੁਕੜੇ ਰੁਖ ਹਰੇ ਕਰਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮੰਦਰ ਆਪ ਜਣਾਊਂਗਾ। ਹਰਿ ਮੰਦਰ ਇਕ ਵਡਿਆਵਾਂਗਾ। ਡੂੰਘੀ ਕੰਦਰ ਪੰਧ ਮੁਕਾਵਾਂਗਾ। ਰਵ ਸਸ ਨੈਣ ਸ਼ਰਮਾਵਾਂਗਾ। ਹੱਸ ਹੱਸ ਜਨ ਭਗਤਾਂ ਅੰਗ ਲਗਾਵਾਂਗਾ। ਨੱਸ ਨੱਸ ਦੋ ਜਹਾਨਾਂ ਪੰਧ ਮੁਕਾਵਾਂਗਾ। ਦੱਸ ਦੱਸ ਸਾਚੇ ਮਾਰਗ ਆਪੇ ਲਾਵਾਂਗਾ। ਰਸ ਰਸ ਅੰਮ੍ਰਿਤ ਰਸ ਇਕ ਛਿਟਕਾਵਾਂਗਾ। ਜਸ ਜਸ ਦੋ ਜਹਾਨਾਂ ਢੋਲਾ ਅਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਅੰਤਮ ਭੇਵ ਜਣਾਵਾਂਗਾ। ਕਲਜੁਗ ਅੰਤਮ ਭੇਵ ਖੋਲ੍ਹਾਂਗਾ। ਨਿਰਗੁਣ ਹੋ ਕੇ ਬੋਲਾਂਗਾ। ਸਰਗੁਣ ਤੋਲ ਤੋਲਾਂਗਾ। ਭਗਤ ਭਗਤੀ ਵਿਚੋਂ ਫੋਲਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਜੁਗਾਦਿ ਕਦੇ ਨਾ ਡੋਲਾਂਗਾ। ਆਦਿ ਜੁਗਾਦਿ ਕਦੇ ਨਾ ਡੁੱਲੇਗਾ। ਸ੍ਰੀ ਭਗਵਾਨ ਬੂਟਾ ਨਾ ਹੁਲੇਗਾ। ਹਰਿ ਭਗਤ ਸਦਾ ਸਦਾ ਫੁਲ ਫੁਲੇਗਾ। ਲੋਕਮਾਤ ਕਦੇ ਨਾ ਰੁਲੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਕਦੇ ਨਾ ਭੁਲੇਗਾ। ਭਗਤ ਕਹਿਣ ਪ੍ਰਭ ਸਚ ਰੀਤ, ਇਕੋ ਵਾਰ ਜਣਾਈਆ। ਕਵਣ ਦਵਾਰੇ ਬਣੇਂ ਮੀਤ, ਮਿੱਤਰ ਪਿਆਰਾ ਅਖਵਾਈਆ। ਕਵਣ ਸੁਣਾਏਂ ਅਗੰਮ ਗੀਤ, ਅਨਡਿਠੜੀ ਧਾਰ ਚਲਾਈਆ। ਕਵਣ ਰੂਪ ਵਸੇਂ ਮੀਤ, ਰੇਖ ਰੰਗ ਨਾ ਕੋਇ ਜਣਾਈਆ। ਕਵਣ ਬਿਧ ਕਰਾਏਂ ਪ੍ਰੀਤ, ਪ੍ਰੀਤੀਵਾਨ ਤੇਰੀ ਵਡਿਆਈਆ। ਕਵਣ ਧਾਰ ਲਏਂ ਜੀਤ, ਹਾਰ ਨਜ਼ਰ ਕੋਇ ਨਾ ਆਈਆ। ਕਵਣ ਮਿਹਰ ਕਰੇਂ ਕਾਇਆ ਠਾਂਡੀ ਸੀਤ, ਅੰਮ੍ਰਿਤ ਮੇਘ ਬਰਸਾਈਆ। ਕਵਣ ਜਸ ਕਰਿਆ ਅਤੀਤ, ਤ੍ਰੈਗੁਣ ਲੇਖਾ ਮਾਤ ਚੁਕਾਈਆ। ਕਵਣ ਰੰਗ ਵਸੇਂ ਹਸਤ ਕੀਟ, ਬੇਪਰਵਾਹ ਸੱਚੇ ਸ਼ਹਿਨਸ਼ਾਹੀਆ। ਕਵਣ ਹੁਕਮ ਪਰਖੇਂ ਨੀਤ, ਲੱਖ ਚੁਰਾਸੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤ ਮੰਗ ਮੰਗਾਈਆ। ਭਗਵਾਨ ਕਹੇ ਕੀ ਦੱਸਾਂ ਸੱਜਣ, ਸਚ ਸਚ ਜਣਾਈਆ। ਪਹਿਲਾਂ ਦੇਵਾਂ ਚਰਨ ਧੂੜ ਮਜਨ, ਦੁਰਮਤ ਮੈਲ ਧਵਾਈਆ। ਪਰੇਮ ਭਗਤੀ ਜੂਠੇ ਝੂਠੇ ਭਾਂਡੇ ਭੱਜਣ, ਭਰਮ ਭੌ ਗੜ੍ਹ ਰਹਿਣ ਨਾ ਪਾਈਆ। ਨਿਰਮਲ ਕਾਇਆ ਹੋਏ ਕੰਚਨ, ਕਾਇਆ ਮਾਟੀ ਲੇਖੇ ਲਾਈਆ। ਨੇਤਰ ਨਾਮ ਪਾਵਾਂ ਅੰਜਨ, ਅਗਿਆਨ ਅੰਧੇਰ ਚੁਕਾਈਆ। ਅਨਹਦ ਨਾਦ ਅਨਾਦੀ ਵੱਜਣ, ਸੁਰ ਤਾਲ ਨਾ ਕੋਇ ਸਮਝਾਈਆ। ਫਿਰ ਹੋਵਾਂ ਪੜਦੇ ਕੱਜਣ, ਮਿਹਰ ਨਜ਼ਰ ਇਕ ਉਠਾਈਆ। ਸੰਤ ਸੁਹੇਲੇ ਕੂੜੀ ਕਿਰਿਆ ਤੱਜਣ, ਨਜ਼ਰੀ ਇਕੋ ਇਕ ਆਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਜਣਾਈਆ। ਭਗਤ ਕਹਿਣ ਪ੍ਰਭ ਦੱਸ ਹਾਲ, ਹਾਲਤ ਆਪਣੀ ਦੇ ਜਣਾਈਆ। ਕਿਸ ਬਿਧ ਤੋੜੇਂ ਤ੍ਰੈਗੁਣ ਮਾਇਆ ਜੰਜਾਲ, ਜੀਵਣ ਯੁਗਤ ਦਏਂ ਜਣਾਈਆ । ਕਿਸ ਬਿਧ ਭੈ ਚੁਕਾਏਂ ਕਾਲ, ਮਹਾਂਕਾਲ ਨੇੜ ਨਾ ਆਈਆ। ਕਿਸ ਬਿਧ ਜਨਮ ਜਨਮ ਨਾ ਹੋਏ ਜ਼ਿਵਾਲ, ਲੱਖ ਚੁਰਾਸੀ ਫੰਦ ਕਟਾਈਆ। ਕਿਸ ਬਿਧ ਚਿਤਰ ਗੁਪਤ ਲੇਖਾ ਨਾ ਸਕੇ ਵਖਾਲ, ਰਾਏ ਧਰਮ ਨਾ ਦਏ ਸਜ਼ਾਈਆ। ਕਿਸ ਬਿਧ ਲਾੜੀ ਮੌਤ ਨਾ ਵਜਾਏ ਤਾਲ, ਘਰ ਘਰ ਫੇਰਾ ਪਾਈਆ। ਸਾਡਾ ਤੇਰੇ ਅੱਗੇ ਇਕੋ ਸਵਾਲ, ਕਰ ਕਿਰਪਾ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਜਣਾਈਆ। ਜਨ ਭਗਤੋ ਚਰਨ ਕਰੋ ਧਿਆਨ, ਹਰਿ ਸਰਨ ਮਿਲੇ ਵਡਿਆਈਆ। ਤ੍ਰੈਗੁਣ ਮਾਇਆ ਰਹੇ ਨਾ ਕਾਣ, ਪੰਚ ਵਿਕਾਰ ਨਾ ਕੋਇ ਲੜਾਈਆ। ਕਾਲ ਮਹਾਂਕਾਲ ਨਾ ਕੋਇ ਨਿਸ਼ਾਨ, ਰਾਏ ਧਰਮ ਨਾ ਕੋਇ ਸਜ਼ਾਈਆ । ਚਿਤਰ ਗੁਪਤ ਲੇਖ ਨਾ ਸਕੇ ਵਖਾਲ, ਲਾੜੀ ਮੌਤ ਨਾ ਲਏ ਪਰਨਾਈਆ। ਆਤਮ ਪਰਮਾਤਮ ਦੇਵੇ ਇਕੋ ਗਿਆਨ, ਸੋਹੰ ਢੋਲਾ ਗੌਣਾ ਚਾਈਂ ਚਾਈਂਆ। ਸਾਹਿਬ ਸਤਿਗੁਰ ਮਿਲੇ ਆਣ, ਬੇਪਰਵਾਹ ਫੇਰਾ ਪਾਈਆ। ਜੀਵੰਦਿਆਂ ਕਰੇ ਕਲਿਆਣ, ਮਰਿਆਂ ਨੇੜ ਕੋਇ ਨਾ ਆਈਆ। ਅੰਤਮ ਦੇਵੇ ਸ਼ਬਦ ਬਬਾਣ, ਫੜ ਬਾਂਹੋਂ ਵਿਚ ਬਿਠਾਈਆ। ਜੋਤੀ ਜੋਤ ਮਿਲਾਏ ਸ੍ਰੀ ਭਗਵਾਨ, ਆਵਣ ਜਾਵਣ ਰਹਿਣ ਨਾ ਪਾਈਆ। ਉਠੋ ਭਗਤੋ ਕਰੋ ਧਿਆਨ, ਹਰਿ ਧਿਆਨੀ ਰਿਹਾ ਜਣਾਈਆ। ਸਾਚਾ ਮੰਦਰ ਵੇਖੋ ਮਕਾਨ, ਬੇ ਮੁਕਾਮ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਈਆ। ਭਗਤ ਕਹਿਣ ਅਸੀਂ ਚੱਲਾਂਗੇ। ਪ੍ਰਭ ਤੇਰਾ ਦਰ ਮੱਲਾਂਗੇ। ਜੋਤੀ ਧਾਰ ਵਿਚ ਰਲਾਂਗੇ। ਮੁੜ ਕੇ ਫੇਰ ਕਦੇ ਨਾ ਹੱਲਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਸਾਇਆ ਹੇਠ ਪਲਾਂਗੇ। ਤੇਰੀ ਸਾਹਿਬ ਸਾਇਆ ਤੱਕਾਂਗੇ। ਆਦਿ ਜੁਗਾਦਿ ਕਦੇ ਨਾ ਅੱਕਾਂਗੇ। ਦਰਸ ਕਰ ਕਰ ਮੂਲ ਨਾ ਥੱਕਾਂਗੇ। ਤੇਰੇ ਚਰਨਾਂ ਉਤੇ ਆਪਣਾ ਸੀਸ ਸੱਟਾਂਗੇ। ਪਿਛਾਂਹ ਕਰੇਂ ਤੇ ਮੂਲ ਨਾ ਹਟਾਂਗੇ। ਕਰ ਪਿਆਰ ਅੱਗੇ ਡਟਾਂਗੇ। ਤੇਰਾ ਨਾਮ ਇਕੋ ਰਟਾਂਗੇ। ਤੇਰਾ ਪਰੇਮ ਰਸ ਚੱਟਾਂਗੇ। ਤੇਰੇ ਦਰ ਤੇ ਲਾਹਾ ਖੱਟਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਪਰੇਮ ਵਿਚ ਆਪਣਾ ਪਰੇਮ ਰੰਗਾਂਗੇ। ਸਚ ਪਰੇਮ ਰੰਗਾਵਾਂਗਾ। ਹਰਿ ਭਗਤਾਂ ਮੇਲ ਮਿਲਾਵਾਂਗਾ। ਅੰਗੀਕਾਰ ਅਖਵਾਵਾਂਗਾ। ਸੰਗੀ ਬਣ ਕੇ ਜਾਵਾਂਗਾ। ਬਹੁ ਰੰਗੀ ਖੇਲ ਕਰਾਵਾਂਗਾ। ਅਣਮੰਗੀ ਭਿਛਿਆ ਪਾਵਾਂਗਾ। ਸਚ ਸਰੰਗੀ ਨਾਮ ਵਜਾਵਾਂਗਾ। ਮਰਦੰਗੀ ਇਕੋ ਹੱਥ ਉਠਾਵਾਂਗਾ। ਗੁਰਮੁਖ ਨੰਗੀ ਨਾ ਹੋਏ ਕੰਡੀ, ਸਿਰ ਆਪਣਾ ਹੱਥ ਟਿਕਾਵਾਂਗਾ। ਲੱਖ ਚੁਰਾਸੀ ਹੋਏ ਰੰਡੀ, ਕੰਤ ਸੁਹਾਗ ਸਰਬ ਵਖਾਵਾਂਗਾ। ਨਾ ਕੋਈ ਦਿਸੇ ਭੇਖ ਪਖੰਡੀ, ਕੂੜੀ ਕਿਰਿਆ ਮੋਹ ਤੁੜਾਵਾਂਗਾ। ਨਾਮ ਫੜ ਚੰਡ ਪਰਚੰਡੀ, ਦੋ ਜਹਾਨਾਂ ਵੇਖ ਵਖਾਵਾਂਗਾ। ਜਨ ਭਗਤਾਂ ਇਕੋ ਛੰਦੀ, ਸੋਹੰ ਢੋਲਾ ਨਾਮ ਜਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਰਹਿਬਰ ਹੋ ਕੇ ਆਵਾਂਗਾ। ਰਹਿਬਰ ਹੋ ਕੇ ਆਏਗਾ। ਨੂਰ ਇਲਾਹੀ ਨੂਰ ਰੁਸ਼ਨਾਏਗਾ। ਮੁਕਾਮੇ ਹੱਕ ਸੋਭਾ ਪਾਏਗਾ। ਕਲਮਾ ਨਬੀ ਇਕ ਜਣਾਏਗਾ। ਰਸੂਲ ਆਪਣਾ ਪੜਦਾ ਲਾਹੇਗਾ। ਕਾਇਨਾਤ ਵੇਖ ਵਖਾਏਗਾ। ਮਾਰ ਝਾਤ ਤਾਕ ਖੁਲ੍ਹਾਏਗਾ। ਪਿਛਲੀ ਵਾਟ ਯਾਦ ਕਰਾਏਗਾ। ਚੌਦਾਂ ਤਬਕ ਵੇਖ ਵਖਾਏਗਾ। ਈਸਾ ਮੂਸਾ ਮੁਹੰਮਦ ਉਠਾਏਗਾ।
ਸਾਚਾ ਸੂਸਾ ਤਨ ਪਹਿਨਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਘਰ ਜਣਾਏਗਾ। ਜਨ ਭਗਤਾਂ ਘਰ ਜਣਾਵਾਂਗਾ। ਪਿਛਲਾ ਲੇਖ ਮੁਕਾਵਾਂਗਾ। ਅਗਲਾ ਹੇਤ ਦ੍ਰਿੜਾਵਾਂਗਾ। ਨੇਤਨ ਨੇਤ ਨਜ਼ਰੀ ਆਵਾਂਗਾ। ਪਹਿਲੀ ਚੇਤ ਰੁੱਤ ਸੁਹਾਵਾਂਗਾ। ਨਿਰਗੁਣ ਹੋ ਕੇ ਭੇਤ ਖੁਲ੍ਹਾਵਾਂਗਾ। ਸਰਗੁਣ ਆਪਣੇ ਵਿਚ ਲਪੇਟ, ਪੜਦਾ ਪਾਵਾਂਗਾ। ਬਣ ਖੇਵਟ ਖੇਟ, ਬੇੜਾ ਆਪਣੇ ਕੰਧ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵਾਂਗਾ। ਸਾਚੀ ਸੇਵਾ ਕਾਰ ਕਮਾਉੂਂਗਾ। ਜਨ ਭਗਤ ਦਵਾਰੇ ਆਉੂਂਗਾ। ਬਣ ਬਰਦਾ ਫੇਰਾ ਪਾਉੂਂਗਾ। ਡਰਦਾ ਡਰਦਾ ਪੜਦਾ ਲਾਹੂੰਗਾ। ਦਰ ਝੋਲੀ ਮੰਗ ਮੰਗਾਉੂਂਗਾ। ਹੌਲੀ ਹੌਲੀ ਖੇਲ ਵਖਾਉੂਂਗਾ। ਧਰਤ ਧਵਲ ਧੌਲ ਭਾਰ ਲਾਹੂੰਗਾ। ਨਾਲ ਨਾਲ ਅੱਟੀ ਮੌਲੀ ਬੰਨ੍ਹ ਲਿਆਉੂਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਵਖਾਉੂਂਗਾ। ਆਪਣੀ ਮੌਲੀ ਲੈ ਕੇ ਆਵਾਂ ਅੱਟੀ, ਤਨ ਰਤੜਾ ਰੰਗ ਰੰਗਾਇਆ। ਪੀਰ ਪੈਗ਼ੰਬਰ ਭਰਨ ਚੱਟੀ, ਬੈਠੇ ਸੀਸ ਝੁਕਾਇਆ। ਪਿਛਲੀ ਵੇਖਣ ਲਿਖੀ ਪੱਟੀ, ਅਲਫ਼ ਯੇ ਪੜਦਾ ਲਾਹਿਆ। ਆਲਮ ਉਲਮਾ ਖੱਟੀ ਕਿਸੇ ਨਾ ਖੱਟੀ, ਖਟਕਾ ਘਰ ਘਰ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੰਦੀ ਤੰਦ ਉਠਾਇਆ। ਏਕਾ ਤੰਦੀ ਮਹਿੰਦੀ ਰੰਗ, ਮੌਲਾ ਰੂਪ ਵਖਾਈਆ। ਸਚ ਦਵਾਰੇ ਸਚ ਪਲੰਘ, ਨਿਰਗੁਣ ਨੱਚੇ ਉਪਰ ਮਲੰਗ, ਸੇਲੀ ਟੋਪੀ ਨਜ਼ਰ ਕੋਇ ਨਾ ਆਈਆ। ਕਰੇ ਖੇਲ ਸੂਰਾ ਸਰਬੰਗ, ਦੋ ਜਹਾਨਾਂ ਇਕ ਅਨੰਦ, ਅਨੰਦ ਆਪਣੇ ਵਿਚੋਂ ਪਰਗਟਾਈਆ। ਚਾਰ ਦੀਵਾਰੀ ਪਾਰ ਕੰਧ ਕਰੇ ਬਖ਼ਸ਼ੰਦ, ਬਖ਼ਸ਼ਸ਼ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗਾਨਾ ਇਕ ਵਖਾਈਆ। ਸਾਚਾ ਗਾਨਾ ਨੌਜਵਾਨ, ਨਿਰਗੁਣ ਆਪਣੇ ਹੱਥ ਰਖਾਇੰਦਾ। ਚੌਥੇ ਦਰ ਹੋ ਬਲਵਾਨ, ਮਿਹਰਵਾਨ ਭੇਵ ਚੁਕਾਇੰਦਾ। ਦੋ ਜਹਾਨਾਂ ਹੁਕਮਰਾਨ, ਸਚ ਸੰਦੇਸਾ ਇਕ ਸੁਣਾਇੰਦਾ। ਪੀਰ ਪੈਗ਼ੰਬਰ ਕਰਨ ਧਿਆਨ, ਨੇਤਰ ਨੈਣ ਸਰਬ ਕੁਰਲਾਇੰਦਾ। ਮੀਆਂ ਬੀਵੀ ਹੋਏ ਹੈਰਾਨ, ਸ਼ਰਅ ਸ਼ਰੀਅਤ ਪੰਧ ਮੁਕਾਇੰਦਾ। ਲੇਖਾ ਜਾਣ ਅੰਜੀਲ ਕੁਰਾਨ, ਕਲਮਾ ਨਬੀ ਫੋਲ ਫੁਲਾਇੰਦਾ। ਪੜਦਾ ਖੋਲ੍ਹ ਦੀਨ ਇਸਲਾਮ, ਅਲੈਕਮ ਇਕੋ ਘਰ ਸਮਝਾਇੰਦਾ। ਨਜ਼ਰੀ ਆਏ ਇਕ ਅਮਾਮ, ਅਮਨ ਦੋ ਜਹਾਨ ਕਰਾਇੰਦਾ। ਪੇਸ਼ਤਰ ਪੇਸ਼ੀਨਗੋਈ ਕੋਈ ਨਾ ਸਕੇ ਪਹਿਚਾਨ, ਪਸਚਾਤਾਪ ਸਰਬ ਵਖਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਸੰਦੇਸਾ ਦੇ ਦੇ ਦੱਸ ਗਏ ਨਿਸ਼ਾਨ, ਪੜਦਾ ਪਾੜ ਬੇ ਪੜਦਾ ਨਾ ਕੋਇ ਕਰਾਇੰਦਾ। ਆਪਣੀ ਆਪ ਜਾਣੇ ਭਗਵਾਨ, ਜਨ ਭਗਤਾਂ ਵਖਾਏ ਸਾਚੀ ਸ਼ਾਨ, ਮਹੱਲ ਅਟੱਲ ਇਕ ਮਕਾਨ, ਬੇਮਿਸਾਲ ਬੇਨਜ਼ੀਰ ਅਖ਼ੀਰ ਆਪਣੀ ਕਲ ਧਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੂਪ ਰੰਗ ਰੇਖ ਨਾ ਕੋਇ ਨਿਸ਼ਾਨ, ਸ਼ਬਦ ਅਗੰਮ ਇਕ ਧੁਨਕਾਨ, ਰਾਗ ਨਾਦ ਸਭ ਦਾ ਪੰਧ ਮੁਕਾਇੰਦਾ।
੧੬ ਫੱਗਣ ੨੦੧੯ ਬਿਕ੍ਰਮੀ ਭਗਤ ਸਿੰਘ ਦੇ ਗ੍ਰਹਿ ਇਟਾਰਸੀ
ਸਚਖੰਡ ਕਹੇ ਪ੍ਰਭ ਦੱਸ ਸਰੋਤ, ਬਿਨ ਸਰਵਣਾਂ ਦੇ ਸਮਝਾਈਆ। ਸਚ ਤੂੰ ਭਗਤਾਂ ਉਤੇ ਹੋਇਆ ਮੋਹਤ, ਮਿਹਰ ਨਜ਼ਰ ਉਠਾਈਆ।
ਮੇਲ ਮਿਲਾਇਆ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਨਾਤਾ ਤੋੜਿਆ ਵਰਨ ਗੋਤ, ਕੂੜੀ ਕਿਰਿਆ ਪੰਧ ਮੁਕਾਈਆ। ਮਾਇਆ ਮਮਤਾ ਕੱਢਿਆ ਖੋਟ, ਵਾਸਨਾ ਦੁਰਗੰਧ ਰਹਿਣ ਨਾ ਪਾਈਆ। ਦਿਤਾ ਨਾਮ ਭੰਡਾਰਾ ਅਤੋਟ, ਅਤੁਟ ਆਪ ਵਰਤਾਈਆ। ਰਾਹ ਤੱਕੇ ਤੇਰਾ ਸਚ ਦਵਾਰ ਕੋਟ, ਨੈਣ ਨੈਣ ਉਠਾਈਆ। ਕਵਣ ਵੇਲਾ ਤੇਰੇ ਭਗਤਾਂ ਪੂਰਾ ਹੋਵੇ ਸ਼ੌਂਕ, ਸੰਸਾ ਰਹੇ ਨਾ ਰਾਈਆ। ਮੈਂ ਅੰਮ੍ਰਿਤ ਤੇਰਾ ਦੇਵਾਂ ਤਰੌਂਕ, ਸਦਾ ਸਦ ਸੇਵ ਕਮਾਈਆ। ਕਵਣ ਵੇਲੇ ਜਾਣ ਪਹੁੰਚ, ਆਪਣਾ ਪੰਧ ਮੁਕਾਈਆ। ਸਤਿਜੁਗ ਸਾਚੀ ਚਲੇ ਰੌਂਸ, ਰਹਿਬਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਸਚਖੰਡ ਕਹੇ ਮੈਂ ਕਰਾਂ ਸਫ਼ਾਈ, ਆਪ ਆਪਣੀ ਸੇਵਾ ਲਾਈਆ। ਕਵਣ ਵੇਲਾ ਵੱਜੇ ਵਧਾਈ, ਗ੍ਰਹਿ ਮੰਦਰ ਹੋਏ ਸ਼ਨਵਾਈਆ। ਤੇਰੇ ਭਗਤ ਆਵਣ ਚਾਈਂ ਚਾਈਂ, ਚਾਉ ਘਨੇਰਾ ਇਕ ਰਖਾਈਆ। ਤੂੰ ਪਕੜੇਂ ਆਪਣੀ ਹੱਥੀਂ ਬਾਂਹੀਂ, ਫੜ ਬਾਂਹੋਂ ਨਾਲ ਮਿਲਾਈਆ। ਵੇਖ ਵਖਾਏਂ ਥਾਉਂ ਥਾਈਂ, ਲੱਖ ਚੁਰਾਸੀ ਖੋਜ ਖੁਜਾਈਆ। ਚਾਰ ਵਰਨਾਂ ਦੇਵੇਂ ਛਾਈਂ, ਗੋਬਿੰਦ ਅੰਗ ਲਗਾਈਆ। ਗੋਬਿੰਦ ਲੇਖਾ ਚੁਕੇ ਛੀਂਬੇ ਝੀਵਰ ਨਾਈ, ਨੇਤਰ ਨੈਣਾਂ ਨੈਣ ਦਰਸਾਈਆ। ਲੋਕਮਾਤ ਪੁਟਿਆ ਬੂਟਾ ਕਾਹੀ, ਕਾਗ਼ਜ਼ ਕਲਮ ਲਿਖੇ ਕੋਇ ਨਾ ਸ਼ਾਹੀਆ। ਸਚਖੰਡ ਸਾਚੇ ਸਾਚਾ ਰੰਗ ਵਖਾਈਂ, ਰੰਗ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨਾਂ ਸੀਸ ਟਿਕਾਈਆ। ਸਚਖੰਡ ਕਹੇ ਮੈਂ ਖੋਲ੍ਹਾਂ ਤਾਕੀ, ਪੜਦਾ ਆਪਣਾ ਆਪ ਉਠਾਇੰਦਾ। ਕਵਣ ਵੇਲਾ ਚੜ੍ਹੇਂ ਸਾਚੇ ਰਾਕੀ, ਅਸਵ ਇਕੋ ਨਜ਼ਰੀ ਆਇੰਦਾ। ਜਨ ਭਗਤਾਂ ਦੇਵੇਂ ਲਹਿਣਾ ਬਾਕੀ, ਪੂਰਬ ਲੇਖਾ ਝੋਲੀ ਪਾਇੰਦਾ। ਲੋਕਮਾਤ ਬਦਲ ਦੇਵੇਂ ਹਯਾਤੀ, ਆਪ ਆਪਣੇ ਰੰਗ ਰੰਗਾਇੰਦਾ । ਏਕਾ ਦੇਵੇਂ ਨਾਮ ਸਚ ਨਿਸ਼ਾਨੀ, ਨਛਾਵਰ ਆਪਣਾ ਆਪ ਕਰਾਇੰਦਾ। ਇਕ ਸੁਣਾਏਂ ਸਾਚੀ ਸਾਖੀ, ਸਾਖਿਆਤ ਆਪਣਾ ਰੂਪ ਦਰਸਾਇੰਦਾ। ਨਿਰਗੁਣ ਹੋ ਕੇ ਬਣੇ ਸਾਥੀ, ਸਰਗੁਣ ਸੰਗ ਨਿਭਾਇੰਦਾ। ਕਰੇਂ ਖੇਲ ਪੁਰਖ ਸਮਰਾਥੀ, ਸਮਰਥ ਆਪਣੀ ਕਲ ਵਰਤਾਇੰਦਾ। ਨੇਤਰ ਰੋਵੇ ਐਰਾਪਤ ਹਾਥੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੋਏ ਜੋੜ ਵਾਸਤਾ ਪਾਇੰਦਾ। ਸਚਖੰਡ ਕਹੇ ਮੈਂ ਤੱਕਾਂ ਰਾਹ, ਨੇਤਰ ਨੈਣ ਉਠਾਇਆ। ਪੁਰਖ ਅਬਿਨਾਸ਼ੀ ਦੇ ਸਲਾਹ, ਗਲ ਪੱਲੂ ਇਕੋ ਪਾਇਆ। ਕਵਣ ਵੇਲਾ ਜਨ ਭਗਤਾਂ ਬਹਾਏ ਮੇਰੇ ਥਾਂ, ਮੇਰੀ ਤ੍ਰਿਸਨਾ ਭੁੱਖ ਮਿਟਾਇਆ। ਜੋ ਇਕੋ ਗਾਵਣ ਤੇਰਾ ਨਾਂ, ਦੂਜਾ ਇਸ਼ਟ ਨਾ ਕੋਇ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਬਣ ਦਰਦੀ ਦਰਦ ਵੰਡਾਇਆ। ਸਚਖੰਡ ਸਚ ਕਰ ਖਿਆਲ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਨਿਰਗੁਣ ਹੋ ਕੇ ਬਣਾਂ ਦਲਾਲ, ਲੋਕਮਾਤ ਵੇਖ ਵਖਾਇੰਦਾ। ਭਗਤ ਉਠਾਵਾਂ ਸਾਚੇ ਲਾਲ, ਲਾਲਨ ਆਪਣੇ ਰੰਗ ਰੰਗਾਇੰਦਾ। ਮੁਰੀਦਾਂ ਜਾ ਕੇ ਪੁੱਛਾਂ ਹਾਲ, ਮੁਰਸ਼ਦ ਆਪਣਾ ਨਾਉਂ ਪਰਗਟਾਇੰਦਾ। ਗੋਬਿੰਦ ਹੱਲ ਕਰਾਂ ਸਵਾਲ, ਪਿਛਲਾ ਲੇਖਾ ਝੋਲੀ ਪਾਇੰਦਾ। ਸ਼ਬਦ ਅਗੰਮ ਵਜਾਵਾਂ ਤਾਲ, ਰਾਗ ਨਾਦ ਨਾ ਕੋਇ ਸਾਲਾਹਿੰਦਾ। ਨਾਤਾ ਤੋੜ ਕੂੜੀ ਕਿਰਿਆ ਕਾਲ, ਕਾਲਖ ਟਿੱਕਾ ਮਸਤਕ ਲਾਹਿੰਦਾ। ਲੋਕਮਾਤ ਕਰ ਪ੍ਰਿਤਪਾਲ, ਬਣ ਸੇਵਕ ਸੇਵ ਕਮਾਇੰਦਾ। ਆਪਣੀ ਪੂਰੀ ਕਰ ਘਾਲ, ਕੀਤੀ ਘਾਲ ਭਗਤਾਂ ਝੋਲੀ ਪਾਇੰਦਾ। ਅੰਦਰ ਬਾਹਰ ਚਲਾਂ ਨਾਲ ਨਾਲ, ਦਿਵਸ ਰੈਣ ਸੰਗ ਨਿਭਾਇੰਦਾ। ਗਗਨ ਮੰਡਲ ਦੀਪਕ ਵੇਖਾਂ ਥਾਲ, ਸਤਿ
ਆਪਣਾ ਨੂਰ ਧਰਾਇੰਦਾ। ਜਗਤ ਯੁਗਤ ਚਲਾਂ ਅਵਲੜੀ ਚਾਲ, ਭੇਵ ਕੋਇ ਨਾ ਪਾਇੰਦਾ। ਭਾਗ ਲਗਾ ਕਾਇਆ ਮਾਟੀ ਖਾਲ, ਤਨ ਮੰਦਰ ਆਪ ਸੁਹਾਇੰਦਾ। ਜਗਤ ਮਾਇਆ ਤੋੜ ਜੰਜਾਲ, ਜੀਵਣ ਯੁਗਤ ਆਪ ਜਣਾਇੰਦਾ। ਲੱਖ ਚੁਰਾਸੀ ਵਿਚੋਂ ਭਾਲ, ਭੱਲਾ ਇਕੋ ਨਾਮ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਕਰਮ ਕਮਾਇੰਦਾ। ਸਚਖੰਡ ਸਚ ਲੈਣਾ ਵੇਖ, ਸਚ ਸਚ ਦ੍ਰਿੜਾਇੰਦਾ। ਸਚ ਪ੍ਰਭ ਸਚ ਧਾਰੇ ਭੇਖ, ਸਚ ਸਾਚੀ ਕਾਰ ਕਮਾਇੰਦਾ। ਸਚ ਦਾਤਾ ਅਲਖਨਾ ਅਲੇਖ, ਸਚ ਆਦੇਸ ਕਰਾਇੰਦਾ। ਸਚ ਨਿਰਵੈਰ ਖੋਲ੍ਹੇ ਭੇਤ, ਨਰ ਨਿਰੰਕਾਰ ਫੇਰਾ ਪਾਇੰਦਾ। ਸਚ ਸਚ ਸਚ ਕਰੇ ਹੇਤ, ਹਿਤਕਾਰੀ ਦਇਆ ਕਮਾਇੰਦਾ। ਲੱਖ ਚੁਰਾਸੀ ਵੇਖ ਖੇਤ, ਹਰਿਜਨ ਸਾਚੇ ਪਕੜ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਆਸਾ ਮੇਲ ਮਿਲਾਇੰਦਾ। ਸਚਖੰਡ ਪ੍ਰਭ ਦਏ ਭਰਵਾਸਾ, ਇਕੋ ਹੁਕਮ ਜਣਾਈਆ। ਦੀਨ ਦਿਆਲ ਪੂਰੀ ਕਰੇ ਆਸਾ, ਆਸਾ ਤ੍ਰਿਸਨਾ ਦਏ ਮਿਟਾਈਆ। ਕਲਜੁਗ ਅੰਤਮ ਉਲਟਣਹਾਰਾ ਪਾਸਾ, ਉਲਟਾਵਣਹਾਰਾ ਆਪ ਉਲਟਾਈਆ। ਜਨ ਭਗਤਾਂ ਦੇਵੇ ਸਗਲਾ ਸਾਥਾ, ਸਾਹਿਬ ਸਤਿਗੁਰ ਬੇਪਰਵਾਹੀਆ। ਹੋਏ ਸਹਾਈ ਨਾਥ ਅਨਾਥਾਂ, ਨਿਰਧਨ ਸਰਧਨ ਵੇਖੇ ਥਾਉਂ ਥਾਈਂਆ। ਲੇਖਾ ਚੁਕੇ ਜ਼ਾਤ ਪਾਤਾਂ, ਪਤ ਪਤਵੰਤਾ ਇਕੋ ਨਜ਼ਰੀ ਆਈਆ। ਸਚਖੰਡ ਤੇਰੀ ਦੱਸੇ ਸੱਚੀਆਂ ਬਾਤਾਂ, ਸਚ ਕਹਾਣੀ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਜਣਾਈਆ। ਸਚਖੰਡ ਕਹੇ ਪ੍ਰਭ ਜਾ ਦੌੜ, ਆਪਣਾ ਪੰਧ ਮੁਕਾਈਆ। ਬਿਨ ਭਗਤਾਂ ਲੱਗੀ ਮੈਨੂੰ ਔੜ, ਮੇਰੀ ਤ੍ਰਿਖਾ ਨਾ ਕੋਇ ਬੁਝਾਈਆ। ਮੇਰਾ ਦਵਾਰ ਦਿਸੇ ਚੌੜ, ਚਾਰ ਕੁੰਟ ਨਾ ਕੋਇ ਰੁਸ਼ਨਾਈਆ। ਜੇ ਮੈਂ ਵੇਖਾਂ ਕਰ ਕੇ ਗ਼ੌਰ, ਗਹਿਰ ਗੰਭੀਰ ਤੇਰੀ ਵਡਿਆਈਆ। ਦੋ ਜਹਾਨ ਕੂੜਾ ਪਿਆ ਸ਼ੋਰ, ਸ਼ੌਹਰ ਨਜ਼ਰ ਕਿਸੇ ਨਾ ਆਈਆ। ਕੀ ਤੂੰ ਹੋਰ ਕਿ ਭਗਤ ਹੋਰ, ਆਪਣਾ ਭੇਤ ਦੇ ਸਮਝਾਈਆ। ਜੇ ਤੇਰੇ ਸਿਰ ਤੇ ਝੁਲਦਾ ਚੌਰ, ਕਿਉਂ ਭਗਤਾਂ ਖ਼ਾਕ ਮਿਲਾਈਆ। ਪ੍ਰਭ ਤੇਰੇ ਹੱਥ ਡੋਰ, ਕਿਉਂ ਗੁਡੀ ਅਸਮਾਨੋਂ ਨੀਚੇ ਸੁਟਾਈਆ। ਕੀ ਹੋਇਉਂ ਅੰਧਾ ਬੋਲ, ਨੇਤਰ ਨਾ ਪੇਖੇਂ ਭਗਤਾਂ ਆਵਾਜ਼ ਕੰਨ ਤੇਰੇ ਸੁਣਨ ਨਾ ਪਾਈਆ। ਕੋਟਨ ਕੋਟ ਕਬੀਰ ਤੇਰੇ ਦਰ ਤੇ ਵਜਾ ਗਏ ਢੋਲ, ਤੇਰੀ ਸੁਰਤ ਨਾ ਕਿਸੇ ਖੁਲ੍ਹਾਈਆ। ਨਾਨਕ ਨਿਰਗੁਣ ਹੋ ਕੇ ਤੋਲ ਗਿਆ ਤੋਲ, ਸਰਗੁਣ ਆਪਣੇ ਕੰਡੇ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੂੰ ਗ਼ਰੀਬਾਂ ਨਾਲ ਕਰੇਂ ਮਖ਼ੌਲ, ਤੈਨੂੰ ਲੱਜਿਆ ਜ਼ਰਾ ਨਾ ਆਈਆ। ਤੂੰ ਗੋਬਿੰਦ ਨਾਲ ਕੀਤਾ ਕੌਲ, ਕਲਜੁਗ ਅੰਤਮ ਆਵਾਂ ਹੋ ਕੇ ਬੇਪਰਵਾਹੀਆ। ਹੌਲਾ ਭਾਰ ਕਰਾਂ ਧਰਨੀ ਧੌਲ, ਧਵਲ ਆਪਣਾ ਚਰਨ ਟਿਕਾਈਆ। ਜਾ ਕੇ ਭਗਤਾਂ ਅੰਦਰ ਮੌਲ, ਆਪਣਾ ਮੁਲ ਲੈ ਪਵਾਈਆ। ਸਚ ਦਵਾਰ ਜਾ ਕੇ ਖੋਲ੍ਹ, ਸਚਖੰਡ ਰੋਵੇ ਕੁਰਲਾਵੇ ਮਾਰੇ ਧਾਹੀਂਆ। ਜਾ ਕੇ ਬੱਧੀ ਗਠੜੀ ਫੋਲ, ਆਪਣਾ ਪੜਦਾ ਆਪ ਚੁਕਾਈਆ। ਜੇ ਬਣਿਆ ਰਿਹੋਂ ਅਨਭੋਲ, ਤੇਰਾ ਨਿਸ਼ਾਨਾ ਜਗਤ ਵਿਚ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਚ ਰਿਹਾ ਮੰਗ ਮੰਗਾਈਆ। ਸਚਖੰਡ ਮੇਰੇ ਅਸਥਾਨ, ਤੇਰੀ ਮੰਨਾਂ ਅਰਜ਼ੋਈਆ। ਮੈਂ ਵਸਾਂ ਤੇਰੇ ਮਕਾਨ, ਦਰ ਤੇਰੇ ਮੈਨੂੰ ਢੋਈਆ। ਸੁਣ ਤੇਰਾ ਫ਼ਰਮਾਨ, ਮੈਂ ਆਪਣਾ ਬਲ ਗਵਾਈਆ। ਸਚ ਮੈਂ ਭਗਵਾਨ, ਮੇਰਾ ਕੀਤਾ ਸਮਝ ਕੁਛ ਨਾ ਪਾਈਆ। ਦੋ ਜਹਾਨ ਮੈਨੂੰ ਕਹਿਣ ਅਣਜਾਣ, ਮੇਰਾ ਭੇਵ ਕੋਇ ਨਾ ਪਾਈਆ। ਬਿਨ ਭਗਤਾਂ ਕਿਸੇ ਨਾ ਆਵੇ ਗਿਆਨ, ਪੜਦਾ ਸਕੇ ਨਾ ਕੋਇ ਉਠਾਈਆ।
ਮੈਂ ਜਾ ਕੇ ਦੇਵਾਂ ਧੁਰ ਫ਼ਰਮਾਨ, ਸਚ ਸੰਦੇਸਾ ਇਕ ਸੁਣਾਈਆ। ਆਓ ਬੱਚਿਓ ਮਿਲੋ ਮੇਰੇ ਨਾਲ, ਪਿਛਲਾ ਦੁੱਖ ਗਵਾਈਆ। ਅੱਗੇ ਮਾਰਗ ਦੱਸਾਂ ਸੁਖਾਲ, ਸੁੱਤਿਆਂ ਆਪ ਜਗਾਈਆ। ਅੰਦਰ ਵੜ ਕੇ ਚਲਾਂ ਨਾਲ ਨਾਲ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਨਾ ਕੋਈ ਵੇਖਾਂ ਸ਼ਾਹ ਕੰਗਾਲ, ਗ਼ਰੀਬਾਂ ਅੰਦਰ ਵੜ ਵੜ ਖ਼ੁਸ਼ੀ ਮਨਾਈਆ। ਜੇ ਕੋਈ ਲੱਭੇ ਮੇਰੀ ਚਾਲ, ਦੋ ਜਹਾਨ ਪੈੜ ਨਜ਼ਰ ਕਿਸੇ ਨਾ ਆਈਆ। ਨਿਰਗੁਣ ਹੋ ਕੇ ਘਾਲਣ ਲਵਾਂ ਘਾਲ, ਸਰਗੁਣ ਸਾਚੀ ਸੇਵ ਕਮਾਈਆ। ਭਗਤ ਪਿਆਰ ਪਿਛੇ ਹੋਵਾਂ ਬੇਹਾਲ, ਬਿਹਬਲ ਹੋ ਕੇ ਦਿਆਂ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦਵਾਰੇ ਰਿਹਾ ਸਮਝਾਈਆ। ਸਚਖੰਡ ਕਹੇ ਪ੍ਰਭ ਮੈਂ ਤੇਰਾ ਲਾਰਾ, ਜੁਗ ਜੁਗ ਵੇਂਹਦਾ ਆਇਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਤੂੰ ਰਿਹੋਂ ਕਵਾਰਾ, ਆਪਣੇ ਅੰਗ ਨਾ ਕਿਸੇ ਲਗਾਇਆ। ਦੂਰ ਦੁਰਾਡਾ ਹੁਕਮੇ ਅੰਦਰ ਦੱਸਦਾ ਰਿਹੋਂ ਇਸ਼ਾਰਾ, ਸ਼ਬਦੀ ਨਾਉਂ ਉਪਜਾਇਆ। ਪੰਜ ਤੱਤ ਵਜੌਂਦਾ ਰਿਹੋਂ ਨਗਾਰਾ, ਆਪਣਾ ਮੁਖ ਛੁਪਾਇਆ। ਨਾਂ ਰੱਖ ਗੁਰ ਅਵਤਾਰਾ, ਭੇਵ ਕਿਸੇ ਨਾ ਹੱਥ ਫੜਾਇਆ। ਪੀਰ ਪੈਗ਼ੰਬਰ ਗੌਂਦੇ ਗਏ ਤੇਰੀ ਵਾਰਾ, ਵਿਤਕਰਾ ਸਭ ਦੇ ਵਿਚ ਭਰਾਇਆ। ਆਪ ਵੜਿਆ ਰਿਹੋਂ ਮੇਰੇ ਅੰਦਰ ਡੂੰਘੀ ਗ਼ਾਰਾ, ਆਪਣਾ ਮੁਖ ਨਾ ਕਿਸੇ ਵਖਾਇਆ। ਜਿਸ ਵੇਲੇ ਤੇਰਾ ਭਗਤ ਦੁਖੀ ਹੋ ਕੇ ਮਾਰੇ ਨਾਅਰਾ, ਨਿਰਗੁਣ ਸਰਗੁਣ ਹੋ ਕੇ ਮੇਲ ਮਿਲਾਇਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਲੁਕ ਲੁਕ ਕਰਿਆ ਖੇਲ ਨਿਆਰਾ, ਅਛਲ ਅਛੱਲ ਆਪਣੀ ਧਾਰ ਚਲਾਇਆ। ਕਲਜੁਗ ਅੰਤਮ ਤੇਰਾ ਵੇਖਣਾ ਸਚ ਪਸਾਰਾ, ਪਸਰ ਪਸਾਰੀ ਬੇਪਰਵਾਹਿਆ। ਤੇਰੇ ਭਗਤ ਤੇਰਾ ਮੰਗਣ ਦੀਦਾਰਾ, ਦੂਜਾ ਦਰਸ ਕਿਸੇ ਨਾ ਭਾਇਆ। ਗੋਬਿੰਦ ਲਿਖ ਕੇ ਗਿਆ ਲਿਖਾਰਾ, ਲਿਖਿਆ ਲੇਖ ਨਾ ਕਿਸੇ ਮਿਟਾਇਆ। ਕਹਿ ਕੇ ਗਿਆ ਪੁਰਖ ਅਕਾਲ ਪਿਤਾ ਹਮਾਰਾ, ਪੂਤ ਸਪੂਤਾ ਗੋਦ ਸੁਹਾਇਆ। ਕਲ ਰੱਖੇ ਨਾਉਂ ਨਿਹਕਲੰਕ ਕਲ ਕਲਕੀ ਅਵਤਾਰਾ, ਕਲ ਕਲੇਸ਼ ਮੇਟ ਮਿਟਾਇਆ। ਜਾ ਕੇ ਭਗਤਾਂ ਦੇ ਸਹਾਰਾ, ਕਿਉਂ ਬੈਠਾ ਮੁਖ ਛੁਪਾਇਆ। ਉਨੀ ਸਾਲ ਬਣਿਆ ਰਿਹਾ ਵਣਜਾਰਾ, ਜਗਤ ਹੱਟੋ ਹੱਟ ਜਣਾਇਆ। ਹੁਣ ਕਰੀਂ ਨਾ ਹੋਰ ਉਧਾਰਾ, ਰਾਹ ਤੱਕਦਿਆਂ ਤੱਕਦਿਆਂ ਤੇਰਿਆਂ ਭਗਤਾਂ ਔਖਾ ਝਟ ਲੰਘਾਇਆ। ਇਕ ਵਾਰ ਦੇ ਕੇ ਆ ਇਸ਼ਾਰਾ, ਆਸ਼ਰਮ ਆਪਣਾ ਦੇ ਸਮਝਾਇਆ। ਬੰਦ ਕਿਵਾੜੀ ਖੋਲ੍ਹ ਕਵਾੜਾ, ਘਰ ਮੰਦਰ ਸੋਭਾ ਪਾਇਆ। ਅੰਦਰ ਵੜ ਕੇ ਤੂੰ ਕਹਿ ਮੈਂ ਭਗਤਾਂ ਪਿਆਰਾ, ਪਿਆਰ ਭਗਤਾਂ ਵਿਚ ਵਖਾਇਆ। ਫਿਰ ਤੇਰਾ ਲਾਵਣ ਨਾਅਰਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਨਜ਼ਰੀ ਆਇਆ। ਫਿਰ ਤੈਨੂੰ ਕੋਈ ਨਾ ਕਹੇ ਕਵਾਰਾ, ਕਿਉਂ, ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਘਰ ਜੋੜ ਜੁੜਾਇਆ। ਸਚਖੰਡ ਕਹੇ ਮੈਂ ਦੋਹ ਹੱਥਾਂ ਨਾਲ ਵਜਾਵਾਂ ਨਗਾਰਾ, ਦੋ ਜਹਾਨਾਂ ਦਿਆਂ ਸੁਣਾਇਆ। ਪੀਰ ਪੈਗ਼ੰਬਰ ਕਰਾਂ ਖ਼ਬਰਦਾਰਾ, ਤੇਰੀ ਸਾਚੀ ਖ਼ਬਰ ਜਣਾਇਆ। ਆਓ ਵੇਖੋ ਪਰਵਰਦਿਗਾਰਾ, ਜਿਸ ਨੇ ਆਪਣਾ ਨੂਰ ਧਰਾਇਆ। ਜਿਸ ਨੂੰ ਈਸਾ ਮੂਸਾ ਮੁਹੰਮਦ ਕਹੇ ਸਾਡਾ ਯਾਰਾ, ਯਾਰੀ ਯਾਰਾਂ ਨਾਲ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਆਪਣਾ ਵਰ, ਘਰ ਸਾਚਾ ਸੋਭਾ ਪਾਇਆ।